ਚੀਜਾਂ ਨੂੰ ਲਿਖ ਕੇ ਕਰਨਾ ਸ਼ੁਰੂ ਕਰੋ, ਮੁਸ਼ਕਿਲਾਂ ਛੋਟੀਆਂ ਤੇ ਤੁਹਾਡੀ ਯੋਜਨਾਬੰਦੀ ਵੱਡੀ ਦਿਖਾਈ ਦੇਣ ਲੱਗੇਗੀ। ਮੈਂ ਇਹ ਦਾਅਵਾ ਨਹੀਂ ਕਰ ਰਿਹਾ ਕਿ ਤੁਹਾਨੂੰ ਦਰਦ ਨਹੀਂ ਮਹਿਸੂਸ ਹੋਵੇਗਾ ਪਰ ਇਸ ਗੱਲ ਦਾ ਭਰੋਸਾ ਰੱਖੋ ਕਿ ਜਦੋਂ ਅਸੀਂ ਇੱਕ ਸਮੇਂ ਵਿੱਚ ਇੱਕ ਭਾਵਨਾ ਨਾਲ ਨਜਿੱਠਣਾ ਸ਼ੁਰੂ ਕਰਾਂਗੇ, ਤਾਂ ਨਿਸ਼ਚਿਤ ਰੂਪ ਨਾਲ ਹੌਲ਼ੀ-ਹੌਲ਼ੀ ਚੀਜ਼ਾਂ, ਟਿਕਾਅ 'ਚ ਵੀ ਆਉਣ ਲੱਗਣਗੀਆਂ ਤੇ ਸਥਿਰ ਵੀ ਹੋਣ ਲੱਗ ਜਾਣਗੀਆਂ।
ਇਸ ਕਹਾਣੀ ਦੀ ਸਿੱਖਿਆ ਅਨੁਸਾਰ ਅਗਲੇ 7 ਦਿਨਾਂ ਤੱਕ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾਂ ਕਿਸੇ ਸੰਗ-ਸੰਕੋਚ ਦੇ ਉਮੇਵਾਰੀ ਸਮਝ ਕੇ ਪੂਰਾ ਕਰੋ। ਦਿਲੋਂ ਸੁਭਕਾਮਨਾਵਾਂ!