Back ArrowLogo
Info
Profile

ਖਿਡੌਣੇ ਤੇ ਦ੍ਰਿਸ਼ਟੀਕੋਣ

ਬਚਪਨ ਦੀਆਂ ਖੇਡਾਂ ਵੀ ਕਿਸੇ ਸਿੱਖਿਆ ਤੇ ਸਬਕ ਤੋਂ ਘੱਟ ਨਹੀਂ ਹੁੰਦੀਆਂ। ਛੋਟੇ ਹੁੰਦੇ ਜੰਜੀਰ ਛੂਹਣ ਖੇਡਣਾ, ਜੋ ਹੁੰਦੀ ਤਾਂ ਭੱਜ ਕੇ ਛੂਹਣ ਵਰਗੀ ਹੀ ਸੀ, ਪਰ ਇਸ ਵਿੱਚ ਵਾਰੀ ਦੇਣ ਵਾਲਾ ਬੱਚਾ ਜਿਸ ਬੱਚੇ ਨੂੰ ਪਹਿਲਾਂ ਹੱਥ ਲਗਾ ਦਿੰਦਾ ਸੀ, ਉਹ ਫੇਰ ਦੋਵੇਂ ਇੱਕ ਟੀਮ ਬਣ ਕੇ ਦੂਜਿਆਂ ਨੂੰ ਛੂੰਹਦੇ ਸਨ। ਇੱਕ ਤੋਂ ਦੋ, ਦੋ ਤੋਂ ਤਿੰਨ, ਤਿੰਨ ਤੋਂ ਚਾਰ, ਇਸ ਤਰ੍ਹਾਂ ਟੀਮ ਵੱਡੀ ਹੁੰਦੀ ਜਾਂਦੀ ਸੀ। ਇੱਕ ਤੇ ਇੱਕ ਮਿਲ ਕੇ ਗਿਆਰਾਂ ਬਣਨ ਵਾਲੀ ਜਿਹੜੀ ਗੱਲ ਮੈਨੂੰ 15-16 ਸਾਲ ਦੀ ਉਮਰ ਵਿੱਚ ਸਮਝ ਆਈ, ਉਹੀ ਗੱਲ ਸਾਨੂੰ ਇਹ ਖੇਡ, ਉਸ ਤੋਂ ਬਹੁਤ ਸਾਲ ਪਹਿਲਾਂ ਦੱਸ ਚੁੱਕੀ ਸੀ।

ਬਚਪਨ ਵਿੱਚ ਜ਼ਿੰਦਗੀ ਪ੍ਰਤਿ ਸਾਡਾ ਨਜ਼ਰੀਆ ਕੁਝ ਹੋਰ ਹੁੰਦਾ ਹੈ। ਅਸੀਂ ਇਹ ਮੰਨਦੇ ਹੁੰਦੇ ਹਾਂ ਕਿ ਸਾਡੇ ਖਿਡੌਣੇ ਅਸਲੀ ਹਨ ਤੇ ਸਾਡੀਆਂ ਗੁੱਡੀਆਂ, ਸਾਡੇ ਖਿਡੌਣਿਆਂ ਵਾਲੇ ਤੇ ਵੀਡੀਓ ਗੇਮਾਂ ਵਾਲੇ ਸੁਪਰ ਹੀਰੋ ਸਾਡੇ ਨਾਲ ਸੱਚ-ਮੁੱਚ ਮੌਜੂਦ ਹਨ। ਸੁਪਰ ਹੀਰੋ ਵਾਂਗ ਅਸੀਂ ਵੀ ਸੋਚਦੇ ਹੁੰਦੇ ਸੀ ਕਿ ਸਾਡੀ ਜ਼ਿੰਦਗੀ ਇੱਕ ਬਹਾਦਰੀ ਭਰਿਆ ਮਿਸ਼ਨ ਹੈ ਤੇ ਅਸੀਂ ਸੋਚਦੇ ਹੁੰਦੇ ਸੀ ਕਿ ਜ਼ਿੰਦਗੀ ਵਿੱਚ ਇਹ ਕਰਨਾ, ਉਹ ਕਰਨਾ, ਦੂਜਿਆਂ ਦੀ ਮਦਦ ਕਰਨੀ।

ਸੁਪਰ ਹੀਰੋ ਨੂੰ ਹਰ ਮੋੜ 'ਤੇ ਮਿਲਦੇ ਰਹੱਸ ਤੇ ਹੈਰਾਨੀ ਸਾਨੂੰ ਚੰਗੇ ਲੱਗਦੇ ਸਨ, ਪਰ ਵੱਡੇ ਹੋ ਕੇ ਜ਼ਿੰਦਗੀ ਵਿੱਚ ਸੱਚ-ਮੁੱਚ ਮਿਲਦੇ ਰਹੱਸ ਤੇ ਹੈਰਾਨ ਕਰਨ ਵਾਲੀਆਂ ਚੀਜ਼ਾਂ ਜਾਂ ਲੋਕਾਂ ਤੋਂ, ਅਸੀਂ ਬੇਚੈਨ ਹੋਣ ਲੱਗ ਜਾਂਦੇ ਹਾਂ।

84 / 202
Previous
Next