

ਸਾਡੇ ਮਾਪੇ ਸਾਡੇ ਵਿਚਾਰਾਂ ਅਤੇ ਜ਼ਿੰਦਗੀ ਪ੍ਰਤਿ ਸਾਡੇ ਨਜ਼ਰੀਏ ਦਾ ਸਤਿਕਾਰ ਕਰਦੇ ਦਾ ਇਹ ਜਾਣਦੇ ਹੋਏ ਕਿ ਇਹ ਸਾਰਾ ਕੁਝ ਸਾਡੇ ਸਿਰਫ ਕੁਝ ਕੁ ਸਾਲਾਂ ਦੇ ਤਜਰਬਿਆ ਆਧਾਰਿਤ ਹੈ ਅਤੇ ਜਿਸ ਵੇਲੇ ਉਹ ਸਾਡੀ ਉਮਰ ਵਿੱਚ ਸਨ ਤਾਂ ਉਸ ਨਾਲੋਂ ਬਿਲਕੁਲ ਵ ਹੈ। ਛੋਟੀਆਂ-ਛੋਟੀਆਂ ਪ੍ਰਾਪਤੀਆਂ ਨਾਲ ਸਾਨੂੰ ਵੱਡੀਆਂ ਖੁਸ਼ੀਆਂ ਮਿਲਦੀਆਂ ਹਨ ਤੇ ਰੂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸਹੀ ਕੀਤਾ ਤਾਂ ਮਾਣ ਵੀ ਮਹਿਸੂਸ ਹੁੰਦਾ ਹੈ। ਬਚਪਨ ਕਿ ਆਪਣੇ ਦੋਸਤਾਂ ਨਾਲ, ਭੈਣਾਂ-ਭਰਾਵਾਂ ਨਾਲ ਸਾਡੀ ਸਭ ਦੀ ਪਤਾ ਨਹੀਂ ਕਿੰਨੀ ਕੁ ਵ ਲੜਾਈ ਹੋਈ ਹੋਣੀ। ਇਹਨੇ ਮੇਰਾ ਸਾਈਕਲ ਤੋੜ ਦੇਣਾ ਸੀ, ਇਹਨੇ ਮੇਰਾ ਛੋਟਾ ਹੋਵੇ ਦਿੱਤਾ, ਬਹੁਤ ਵਾਰੀ ਘਸੁੰਨ-ਮੁੱਕੀ ਹੋਏ ਹੋਵਾਂਗੇ, ਨਰਾਜ਼ ਹੋਏ ਹੋਵਾਂਗੇ, ਪਰ ਕਿੰਨੇ ਕੁ ਦਿਨ ਲਈ? ਸਵੇਰੇ ਲੜਾਈ ਹੋਣੀ ਤੇ ਸ਼ਾਮ ਨੂੰ ਜੱਫੀਆਂ ਵੀ ਪੈ ਜਾਣੀਆਂ। ਗੁੱਸੇ-ਗਿਲੇ ਭੁਲਾ ਕੇ ਮੁਕ ਫੇਰ ਇੱਕ ਹੋ ਜਾਣਾ। ਇਹਦਾ ਕਾਰਨ ਕੀ ਸੀ? ਕਾਰਨ ਸੀ ਨਜ਼ਰੀਆ। ਬਚਪਨ ਵਿੱਚ ਸਰ ਨਜ਼ਰੀਆ, ਨਿਰੋਲ ਹੁੰਦਾ ਸੀ, ਨਿਰਮਲ ਹੁੰਦਾ ਸੀ। ਸਾਡਾ ਧਿਆਨ ਸਾਡੇ ਆਪਣੇ ਨਜ਼ਰੀਏ 'ਤੇ ਹੁੰਦਾ ਸੀ, ਨਾ ਕਿ ਦੂਜੇ ਦੇ ਨਜ਼ਰੀਏ ਬਾਰੇ ਨਿਰਣਾ ਦੇਣ ਉੱਤੇ। ਇਹੀ ਉਦਾਹਰਨ ਅਧੀ ਇਸ ਕਹਾਣੀ ਨਾਲ ਦਿੱਤੀ ਫ਼ੋਟੋ ਵਿੱਚ ਦਿੱਤੀ ਹੈ। ਟੇਬਲ ਟੈਨਿਸ ਦੇ ਥੱਲੇ ਦੇ ਦੋ ਰੰਗ ਹੁੰਦੇ ਨੇ, ਇੱਕ ਨੂੰ ਲਾਲ ਦਿਖਾਈ ਦੇ ਰਿਹਾ ਹੈ ਤੇ ਦੂਜੇ ਨੂੰ ਕਾਲ਼ਾ, ਪਰ ਦੋਵੇਂ ਹੀ ਸਹੀ ਹਨ।
ਇੱਕ ਬੱਚੇ ਵਜੋਂ, ਜਦੋਂ ਸਾਡੇ ਨਜ਼ਰੀਏ ਨੂੰ ਸਾਡੇ ਨਾਲੋਂ ਕੋਈ ਵੱਡਾ ਵਿਅਕਤੀ ਚੁਨੌਤੀ ਦਿੰਦਾ ਹੈ, ਤਾਂ ਇਹ ਫ਼ੈਸਲਾ ਲੈਣਾ ਔਖਾ ਹੋ ਜਾਂਦਾ ਹੈ ਕਿ ਹੁਣ ਕਿਵੇਂ ਜਵਾਬ ਦੇਣਾ ਹੈ। ਖ਼ੁਸ਼ਕਿਸਮਤੀ ਨਾਲ਼, ਬਹੁਤੀ ਵਾਰ ਸਾਡੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਸਾਡੇ ਦ੍ਰਿਸ਼ਟੀਕੋਣ ਨੂੰ ਸਮਝਦੇ ਹਨ ਅਤੇ ਬਿਨਾਂ ਕਿਸੇ ਕਸਵੱਟੀ 'ਤੇ ਪਰਖੇ ਉਹ ਸਾਡਾ ਸਮਰਥਨ ਕਰਦੇ ਹਨ। ਫਿਰ ਵੱਡੀ ਉਮਰ ਵਿੱਚ ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਸਾਡੇ ਵਿੱਚੋਂ ਹਰ ਕਿਸੇ ਦਾ ਵੱਖਰਾ ਪਿਛੋਕੜ ਹੈ, ਵੱਖੋ-ਵੱਖਰੀਆਂ ਮਾਨਤਾਵਾਂ ਹਨ ਤੇ ਵੱਖੋ-ਵੱਖਰੇ ਨਜ਼ਰੀਏ ਹਨ ਤੇ ਸਾਨੂੰ ਸਭ ਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਮੰਨ ਲਓ ਤੁਸੀਂ ਕਿਸੇ ਕੈਨੇਡਾ ਰਹਿੰਦੇ ਰਿਸ਼ਤੇਦਾਰ ਨਾਲ ਗੱਲ ਕਰੋ। ਤੁਸੀਂ ਕਹੋਗੇ ਕਿ ਇਸ ਵੇਲ਼ੇ ਦਿਨ ਹੈ ਤੇ ਉਹ ਕਹੇਗਾ ਕਿ ਇਸ ਵੇਲੇ ਰਾਤ ਹੈ। ਇਸ ਬਹਿਸ ਦਾ ਕੋਈ ਨਤੀਜਾ ਨਿੱਕਲ਼ੇਗਾ? ਜਦ ਕਿ ਤੁਸੀਂ ਦੋਵੇਂ ਹੀ ਸਹੀ ਹੋ। ਇਸ ਲਈ ਨਜ਼ਰੀਆ ਵੱਖ ਹੋਣ ਨਾਲ਼, ਕਿਸੇ ਨੂੰ ਸਹੀ ਜਾਂ ਗਲਤ ਨਹੀਂ ਕਿਹਾ ਜਾ ਸਕਦਾ।