

ਸਾਨੂੰ ਸਭ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਸਭ ਦੇ ਵੱਖੋ-ਵੱਖਰੇ ਨਜ਼ਰੀਏ ਹਨ ਅਤੇ ਬਦਲਵੇਂ ਦ੍ਰਿਸ਼ਟੀਕੋਣਾਂ ਨੂੰ ਸਮਝਣ ਲਈ ਖੁੱਲ੍ਹੀ ਸੋਚ ਹੋਣੀ ਜ਼ਰੂਰੀ ਹੈ। ਇਹ ਖੁੱਲ੍ਹੀ ਤੇ ਵਿਆਪਕ ਸੋਚ, ਨਿੱਜੀ ਤੌਰ 'ਤੇ ਸਿੱਖਣ ਅਤੇ ਅੱਗੇ ਵਧਣ ਵਿੱਚ ਸਾਡੇ ਲਈ ਮਦਦਗਾਰ ਸਾਬਤ ਹੁੰਦੀ ਹੈ। ਜਿੰਨਾ ਅਸੀਂ ਦੂਜੇ ਲੋਕਾਂ ਦੇ ਦ੍ਰਿਸ਼ਟੀਕੋਣਾਂ ਨੂੰ ਸਤਿਕਾਰ ਨਾਲ ਸਵੀਕਾਰ ਕਰਾਂਗੇ, ਓਨੇ ਹੀ ਸਾਡੇ ਰਿਸ਼ਤੇ ਵੀ ਸਾਰਥਕ ਬਣਨਗੇ ਤੇ ਓਨਾ ਹੀ ਸਾਡੇ ਗਿਆਨ ਵਿੱਚ ਵੀ ਵਾਧਾ ਹੋਵੇਗਾ। ਸਵਾਲ ਕਰੋ, ਪਰ ਸਿੱਖਣ ਤੇ ਸਮਝਣ ਦੀ ਬਿਰਤੀ ਨਾਲ ਕਰੋ, ਨਾ ਕਿ ਦੂਜੇ ਦੇ ਕਿਰਦਾਰ 'ਤੇ ਸੱਟ ਮਾਰਨ ਦੇ ਮਨੋਰਥ ਨਾਲ।
ਇੱਕ ਗੱਲ ਇੱਥੇ ਇਹ ਵੀ ਧਿਆਨ ਦੇਣ ਵਾਲੀ ਹੈ ਕਿ ਦੂਜਿਆਂ ਦੇ ਨਜ਼ਰੀਏ ਨੂੰ ਸਵੀਕਾਰ ਕਰਦੇ-ਕਰਦੇ ਆਪਣੇ-ਆਪ ਅਤੇ ਆਪਣੇ ਸਵੈਮਾਣ ਨੂੰ ਵੀ ਠੇਸ ਲੱਗਣ ਤੋਂ ਬਚਾਉਣਾ ਹੈ। ਕਿਸੇ ਨੇ ਤੁਹਾਡੇ ਬਾਰੇ ਆਪਣਾ ਨਜ਼ਰੀਆ ਤੁਹਾਡੇ ਨਾਲੋਂ ਵੱਖਰਾ ਦੇ ਦਿੱਤਾ ਜਾਂ ਗ਼ਲਤ ਦੇ ਦਿੱਤਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਬਿਲਕੁਲ ਸਹੀ ਹੈ ਤੇ ਤੁਸੀਂ ਆਪਣੇ-ਆਪ 'ਤੇ ਸ਼ੱਕ ਕਰਨਾ ਸ਼ੁਰੂ ਕਰ ਦਿਓ। ਆਪਣੀ ਵਿਚਾਰਧਾਰਾ, ਆਪਣੀਆਂ ਮਾਨਤਾਵਾਂ 'ਤੇ ਖੜ੍ਹੇ ਤੇ ਆਪਣਾ ਸਵੈਮਾਣ ਮਜ਼ਬੂਤ ਬਣਾ ਕੇ ਰੱਖੋ।
ਜਿਵੇਂ ਬਾਗ਼ ਦੀ ਖੂਬਸੂਰਤੀ, ਵੱਖੋ-ਵੱਖ ਰੰਗਾਂ ਤੇ ਵੱਖੋ-ਵੱਖ ਕਿਸਮਾਂ ਦੇ ਫੁੱਲਾਂ ਨਾਲ ਹੈ, ਉਸੇ ਤਰ੍ਹਾਂ ਜ਼ਿੰਦਗੀ ਵਿੱਚ ਵੀ ਵੱਖ-ਵੱਖ ਲੋਕਾਂ ਦੇ ਵੱਖੋ-ਵੱਖ ਤਰ੍ਹਾਂ ਦੇ ਵਿਚਾਰ, ਨਜ਼ਰੀਏ, ਦ੍ਰਿਸ਼ਟੀਕੋਣ ਹੋਣੇ ਜ਼ਰੂਰੀ ਹਨ। ਇਹਨਾਂ ਨਾਲ਼ ਹੀ ਜ਼ਿੰਦਗੀ ਹਰ ਪਲ ਬਦਲਦੇ ਰਹਿਣ ਵਾਲੇ ਸਰੂਪ ਵਿੱਚ ਢਲਦੀ ਹੈ ਤੇ ਇਸੇ ਬਦਲਾਅ ਵਿੱਚੋਂ ਹੀ, ਇਸ ਦਾ ਅਨੰਦ ਮਾਣਨ ਦੀ ਜਾਚ ਸਿੱਖਣ ਦੀ ਲੋੜ ਹੈ।
ਇਸ ਕਹਾਣੀ ਦੀ ਸਿੱਖਿਆ ਅਨੁਸਾਰ ਅਗਲੇ 7 ਦਿਨਾਂ ਤੱਕ ਤੁਸੀ ਇਹਨਾਂ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾਂ ਕਿਸੇ ਸੰਗ-ਸੰਕੋਦ ਦੇ ਜ਼ੁੰਮੇਵਾਰੀ ਸਮਝ ਕੇ ਪੂਰਾ ਲਏ।
ਸ਼ੁਭਕਾਮਨਾਵਾਂ