ਜਦ ਦਿਤਾ ਜਬਾਬ ਮੇਰੂ ਪੋਸਤੀ ਹੋਇਆ ਲਦੀ ਦਾ ਚਿੱਤ ਉਦਾਸ।
ਲਦੀ ਨੂੰਹ ਭੁਲਰ ਕੋਲ ਆਮਦੀ ਦਿਲ ਟੁਟ ਗਿਆ ਚਿਤ ਉਦਾਸ।
ਨੂੰਹ ਦਸ ਮੇਰੀਏ ਹੁਣ ਕੀ ਕਰਾਂ ਮੇਰੂ ਦੇ ਗਿਆ ਜਬਾਬ ਹੈ ਖਾਸ।
ਭੁਲਰ ਤੋਰ ਦੇ ਪੋਤਾ ਨੂਰ ਖਾਂ ਕਰੇ ਬੈਰੀਆਂ ਦਾ ਜਾ ਕੇ ਨਾਸ।
ਦਿਨ ਰਾਤ ਲੜਿਆ ਮੇਰੂ ਪੋਸਤੀ ਥਕ ਗਿਆ ਤੇ ਹੋਇਆ ਉਦਾਸ।
ਜਾਬੇ ਨੂਰਖਾਂ ਦੁੱਲੇ ਦੇ ਪੁਤ ਗੱਜ ਕੇ ਮੇਰੂ ਬੈਠਾ ਮੁਕਾ ਕੇ ਆਸ।
ਆਣ ਖੋਣਗੇ ਮੁਗਲ ਧੀਆਂ ਨੂੰਹਾਂ ਦੀ ਲੁਟ ਪੌਣਗੇ ਤੇ ਪੌਣਗੇ ਰਾਸ।
ਲਬੇ ਸੁਣਦਾ ਸੀ ਬੈਠਾ ਨੂਰ ਖਾਂ ਮਾਤਾ ਮੁਗਲਾਂ ਦਾ ਕਰੂਗਾ ਗਰਾਸ।
ਮੈਂ ਦੁੱਲੇ ਦੀ ਅੰਸ਼ ਦਾਦੀ ਮੇਰੀਏ ਆਮਾ ਮੁਗਲਾਂ ਚਿ ਹੋ ਕੇ ਪਾਸ।
ਜਾ ਕੇ ਮਿਰਜਾ ਨਜਾਮਦੀਨ ਮਾਰਨੈ ਮਾਤਾ ਮੇਰੀਏ ਨਾ ਹੋਈਂ ਉਦਾਸ ।
ਚੜ੍ਹਿਆ ਰਾਮ ਚੰਦ ਖੂਬ ਨੂਰ ਗੱਜ ਕ ਮਾਤਾ ਤੇਰੇ ਚਰਨੋਂ ਕਾ ਦਾਸ ॥੪੯॥
ਸੋਲਾਂ ਸਾਲ ਦੀ ਉਮਰ ਸੀ ਨੂਰਖਾ ਚਲਿਆ ਮਾਤਾ ਕੋ ਸੀਸ ਨਮਾ।
ਸਾਂਗ ਚਕ ਲੀ ਪਿਤਾ ਦੇ ਹੱਥ ਦੀ ਲਏ ਮੇਲੀ ਸਬ ਨਾਲ ਰਲਾ ।
ਜਾ ਕੇ ਮੁਗਲਾਂ ਦੀ ਫੌਜ ਵਿਚ ਗਜਿਆ ਛਡੇ ਤੀਕ ਕੜਾ ਕੜ ਜਾ।
ਮਿਰਜਾ ਆਖਦਾ ਭਟੀ ਦੁੱਲਾ ਆਗਿਆ ਲੜਦੇ ਮੁਗਲ ਹੈ ਜ਼ੋਰ ਲਗਾ।
ਸੌ ਕੁ ਆਦਮੀ ਨੂਰਖਾਂ ਨਾਲ ਸੀ ਦਿਤੀ ਮੁਗਲਾਂ ਦੀ ਭਾਜੜ ਪਾ।
ਭਟੀ ਬਦ ਬਢ ਸੱਥਰ ਲਾਮਦੇ ਹੁੰਦੀ ਧਰਮ ਦੀ ਸਦਾ ਸਹਾ।
ਮੁਗਲ ਸਤ ਸੌ ਸੁਰਗ ਨੂੰ ਤੋਰਤੇ ਜਿਥੇ ਪਹਿਲੇ ਸੀ ਪਹੁੰਚੇ ਜਾ ।
ਜੇਹੜੇ ਕਾਜੀ ਨੇ ਦੁੱਲਾ ਤੋਰਿਆ ਪਾਪੀ ਦਸਦਾ ਹੈ ਮਿਰਜੇ ਨੂੰ ਜਾ।
ਥੋਡਾ ਬੈਰੀ ਨਾਨਕੀਂ ਜਾ ਬੜਿਆ ਪੁਤ ਦੁੱਲੇ ਦਾ ਲੜਦਾ ਹੈ ਆ।
ਥੋਤੇ ਬੱਚਾ ਨੀ ਘੇਰਿਆ ਜਾਮਦਾ ਐਮੇ ਰਹੇ ਹੋ ਮੁਗਲ ਕੁਹਾ।
ਕਾਜੀ ਲਗਦਾ ਸੀ ਦੁੱਲੇ ਤੇ ਪੈਹਲਾਂ ਦਾ ਇਕ ਦਿਨ ਕੁਟਿਆ ਸੀ ਮਸੀਤ ਵਿਚ ਜਾ।
ਬੇਹੀ ਬੈਰ ਹੈ ਕਾਜੀ ਕਢਿਆ ਦਿਲ ਪਾਪ ਸੀ ਰਖਿਆ ਛਪਾ ।
ਭੇਤ ਦਸਿਆ ਹੈ ਮਿਰਜੇ ਖਾਨ ਨੂੰ ਦਿਓ ਨੂਰੂ ਦੀ ਜਾਨ ਖਪਾ ॥੫੦॥