ਕਲਾਮ ਬੁੱਲ੍ਹੇ ਸ਼ਾਹ
ਸੰਪਾਦਕ : ਡਾ. ਗੁਰਦੇਵ ਸਿੰਘ
ਵਿਸ਼ਾ-ਸੂਚੀ
1. ਕਲਾਮ ਬੁੱਲ੍ਹੇ ਸ਼ਾਹ :
ੳ) ਅਠਵਾਰਾ
ਅ) ਗੰਢਾਂ
ੲ) ਬਾਰ੍ਹਾਂ ਮਾਹ
ਸ) ਦੋਹੜੇ
ਹ) ਸੀਹਰਫ਼ੀਆਂ
ਕ) ਕਾਫ਼ੀਆਂ (ਫ਼ਾਰਸੀ ਅੱਖਰ ਕ੍ਰਮ ਅਨੁਸਾਰ)
ਸਹਾਇਕ ਗ੍ਰੰਥਾਵਲੀ
2. ਤਸੱਵੁਫ਼ ਦਾ ਅਸਲਾ
3. ਬੁੱਲ੍ਹੇ ਸ਼ਾਹ / ਜੀਵਨ ਤੇ ਸਿੱਖਿਆ-ਦੀਖਿਆ
4. ਕਲਾਮ
ੳ) ਅਠਵਾਰਾ
ਅ) ਗੰਢਾਂ
ੲ) ਬਾਰ੍ਹਾਂ ਮਾਹ
ਸ) ਦੋਹੜੇ
ਹ) ਸੀਹਰਫ਼ੀਆਂ
ਕ) ਕਾਫ਼ੀਆਂ
5. ਬੁੱਲ੍ਹੇ ਸ਼ਾਹ ਦੇ ਕਲਾਮ ਦੇ ਗੁਣਾਂ ਬਾਰੇ
ਭਾਵ ਪੱਖ :
ੳ) ਇਸ਼ਕ 180
ਅ) ਮਸਤੀ ਕਿ ਬੇਹੋਸ਼ੀ 182
ੲ) ਤਦਰੂਪਤਾ
ਸ) ਆਪੇ ਦੀ ਭਾਲ (Search for Indentity)
ਹ) ਪਰਾ-ਅਨੁਭਵ/ਆਤਮ-ਅਨੁਭਵ
ਕ) ਸਮਕਾਲੀ ਸੰਕੇਤ
ਖ) ਇਤਿਹਾਸਕ ਤੇ ਮਿਥਿਹਾਸਕ ਸੰਕੇਤ 200
ਰੂਪ ਪੱਖ :
ੳ) ਬੁੱਲ੍ਹੇ ਸ਼ਾਹ ਦੇ ਕਲਾਮ ਦੀ ਬੋਲੀ
ਅ) ਅਲੰਕਾਰ ਤੇ ਪ੍ਰਤੀਕ '
ੲ) ਉਕਤੀਆਂ ਬੁੱਲ੍ਹੇ ਸ਼ਾਹ
ਅਠਵਾਰਾ
ਛਨਿੱਛਰਵਾਰ
ਦੋਹਰਾ : ਛਨਿੱਛਰਵਾਰ ਉਤਾਵਲੇ ਵੇਖ ਸਜਣ ਦੀ ਸੋ।
ਅਸਾਂ ਮੁੜ ਘਰ ਫੇਰ ਨਾ ਆਵਣਾ ਜੋ ਹੋਈ ਹੋਗ' ਸੋ ਹੈ।
-0-
ਵਾਹ ਵਾਹ ਛਨਿੱਛਰਵਾਰ ਵਹੇਲੇ, ਦੁੱਖ ਸਜਣ ਦੇ ਮੈਂ ਵਲ ਪੇਲੇ",
ਢੂੰਡਾਂ ਔਝੜ ਜੰਗਲ ਬੇਲੇ, ਓਹੜਾਂ ਰੈਣ ਕਵੱਲੜੇ ਵੇਲੇ,
ਬਿਰਹੋਂ ਘੇਰੀਆਂ।
ਘੜੀ ਤਾਂਘ ਤੁਸਾਡੀਆਂ ਤਾਂਘਾਂ, ਰਾਤੀਂ ਸੁੱਤੜੇ ਸ਼ੇਰ ਉਲਾਂਘਾਂ,
ਉੱਚੀ ਚੜ੍ਹ ਕੇ ਕੂਕਾਂ ਚਾਂਘਾਂ", ਸੀਨੇ ਅੰਦਰ ਰੜਕਣ ਸਾਂਗਾਂ,
ਪਿਆਰੇ ਤੇਰੀਆਂ।
ਐਤਵਾਰ
ਦੋਹਰਾ : ਐਤਵਾਰ ਸੁਨੇਤਾ ਹੈ ਜੋ ਜੋ ਕਦਮ ਧਰੇ।
ਉਹ ਵੀ ਆਸ਼ਕ ਨਾ ਕਰੋ ਸਿਰ ਦੇਂਦਾ ਉਜ਼ਰ ਕਰੇ।
-0-
ਐਤ ਐਤਵਾਰ ਭਾਇਤ, ਵਿੱਚੋਂ ਜਾਇ ਹਿਜਰ ਦੀ ਸਾਇਤ
ਮੇਰੇ ਦੁੱਖ ਦੀ ਸੁਣੇ ਹਕਾਇਤ ਆ ਅਨਾਇਤ ਕਰੇ ਹਦਾਇਤ,
ਤਾਂ ਮੈਂ ਤਾਰੀਆਂ।
ਤੇਰੀ ਯਾਰੀ ਜਹੀ ਨਾ ਯਾਰੀ, ਤੇਰੇ ਪਕੜ ਵਿਛੋੜੇ ਮਾਰੀ,
ਇਸ਼ਕ ਤੁਸਾਡਾ ਕਿਆਮਤ ਸਾਰੀ, ਤਾਂ ਮੈਂ ਹੋਈ ਆਂ ਵੇਦਨ ਭਾਰੀ,
ਕਰ ਕੁਝ ਕਾਰੀਆਂ12 ।
ਸੋਮਵਾਰ
ਦੋਹਰਾ : ਬੁੱਲ੍ਹਾ ਰੋਜ਼ ਸੋਮਵਾਰ ਦੇ ਕਿਆ ਚਲ ਚਲ ਕਰੇ ਪੁਕਾਰ।
ਅੱਗੇ ਲੱਖ ਕਰੋੜ ਸਹੇਲੀਆਂ ਮੈਂ ਕਿਸ ਦੀ ਪਾਣੀਹਾਰ"।
-0-
1 ਪਤਾ, 2 ਹੋਵੇਗੀ, 3ਬਦਸ਼ਗਨੇ, 4ਘੱਲੇ, 5ਟੱਪਾਂ, 6ਚੀਕਾਂ ਮਾਰਾਂ, 7 ਬਰਛੀਆਂ, 8 ਸ਼ੁਭ ਘੜੀ, 9 ਵਿਛੋੜਾ, 10ਸਮਾਂ, ਪਲ11 ਕਹਾਣੀ, 12 ਇਲਾਜ, 13ਪਾਣੀ ਢੋਣ ਵਾਲੀ।
ਮੈਂ ਦੁਖਿਆਰੀ ਦੁੱਖ ਸਵਾਰ, ਰੋਣਾ ਅੱਖੀਆਂ ਦਾ ਰੁਜ਼ਗਾਰ,
ਮੇਰੀ ਖ਼ਬਰ ਨਾ ਲੈਂਦਾ ਯਾਰ, ਹੁਣ ਮੈਂ ਜਾਤਾ ਮੁਰਦੇ ਮਾਰ,
ਮੋਇਆਂ ਨੂੰ ਮਾਰਦਾ।
ਮੇਰੀ ਓਸੇ ਨਾਲ ਲੜਾਈ, ਜਿਸ ਨੇ ਮੈਨੂੰ ਬਰਛੀ ਲਾਈ,
ਸੀਨੇ ਅੰਦਰ ਭਾਹ ਭੜਕਾਈ, ਕੱਟ ਕੱਟ ਖਾਇ ਬਿਰਹੋਂ ਕਸਾਈ,
ਪਛਾਇਆ' ਯਾਰ ਦਾ।
ਮੰਗਲਵਾਰ
ਦੋਹਰਾ : ਮੰਗਲ ਮੈਂ ਗਲ ਪਾਣੀ ਆ ਗਿਆ ਲਬਾਂ ਤੇ ਆਵਣਹਾਰ।
ਮੈਂ ਘੁੰਮਣ ਘੇਰਾਂ ਘੇਰੀਆਂ ਉਹ ਵੇਖੇ ਖਲਾ ਕਿਨਾਰ।
-0-
ਮੰਗਲ ਬੰਦੀਵਾਨ ਦਿਲਾਂ ਦੇ, ਛੱਟੇ ਸ਼ਹੁ ਦਰਿਆਵਾਂ ਪਾਂਦੇ,
ਕੱਪੜਾ ਕੜਕ ਦੁਪਹਿਰੀਂ ਖਾਂਦੇ, ਵਲ ਵਲ ਗੋਤਿਆਂ ਦੇ ਮੂੰਹ ਆਂਦੇ,
ਮਾਰੇ ਯਾਰ ਦੇ।
ਕੰਢੇ ਵੇਖੇ ਖਲਾ ਤਮਾਸ਼ਾ, ਸਾਡੀ ਮਰਗਾ ਉਹਨਾਂ ਦਾ ਹਾਸਾ,
ਦਿਲ ਮੇਰੇ ਵਿਚ ਆਇਆ ਸੂ ਆਸਾ, ਵੇਖਾਂ ਦੇਸੀ ਕਦੋਂ ਦਿਲਾਸਾ,
ਨਾਲ ਪਿਆਰ ਦੇ।
ਬੁੱਧਵਾਰ
ਦੋਹਰਾ : ਬੁੱਧ ਸ਼ੁੱਧ ਰਹੀ ਮਹਿਬੂਬ ਦੀ ਸ਼ੁੱਧ ਆਪਣੀ ਰਹੀ ਨਾ ਹੋਰ।
ਮੈਂ ਬਲਿਹਾਰੀ ਓਸ ਦੇ ਜੋ ਖਿੱਚਦਾ ਮੇਰੀ ਡੋਰ।
-0-
ਬੁੱਧ ਸ਼ੁੱਧ ਆ ਗਿਆ ਬੁੱਧਵਾਰ, ਮੇਰੀ ਖ਼ਬਰ ਨਾ ਲੈ ਦਿਲਦਾਰ,
ਸੁੱਖ ਦੁੱਖਾਂ ਤੋਂ ਘੱਤਾਂ ਵਾਰ, ਦੁੱਖਾਂ ਆਣ ਮਿਲਾਇਆ ਯਾਰ,
ਪਿਆਰੇ ਤਾਰੀਆਂ।
ਪਿਆਰੇ ਚੱਲਣ ਨ ਦੇਸਾਂ ਚੱਲਿਆ, ਲੈ ਕੇ ਨਾਲ ਜ਼ੁਲਫ਼ ਦੇ ਵੱਲਿਆ,
ਜਾਂ ਉਹ ਚਲਿਆ ਤਾਂ ਮੈਂ ਛਲਿਆ", ਤਾਂ ਮੈਂ ਰਖਸਾਂ ਦਿਲ ਵਿਚ ਰਲਿਆ,
ਲੈਸਾਂ ਵਾਰੀਆਂ।
ਜੁਮੇਰਾਤ
ਦੋਹਰਾ : ਜੁਮੇਰਾਤ ਸੁਹਾਵਣੀ ਦੁੱਖ ਦਰਦ ਨਾ ਆਹਾਂ ਪਾਪ।
ਉਹ ਜਾਮਾ" ਸਾਡਾ ਪਹਿਨ ਕੇ ਆਇਆ ਤਮਾਸ਼ੇ ਆਪ।
1 ਪਤਾ ਲਗਾ, 2 ਅੱਗ, 3 ਜ਼ਖ਼ਮੀ ਕੀਤਾ, 4ਬੁੱਲ੍ਹਾਂ, 5ਕਿਨਾਰੇ, 6ਛੱਲਾਂ, 7 ਮੌਤ, 8ਧੋਖਾ ਖਾਧਾ, 9ਵਸਤਰ।
ਅੱਗੋਂ ਆ ਗਈ ਜੁਮੇਰਾਤ, ਸ਼ਰਾਬ ਗਾਗਰ ਮਿਲੀ ਬਰਾਤ,
ਲੱਗ ਗਿਆ ਮਸਤ ਪਿਆਲਾ ਹਾਥ, ਮੈਨੂੰ ਭੁੱਲ ਗਈ ਜ਼ਾਤ ਸਫ਼ਾਤਾਂ,
ਦੀਵਾਨੀ' ਹੋ ਰਹੀ।
ਐਸੀ ਜ਼ਹਿਮਤ ਲੋਕ ਨਾ ਪਾਵਣ, ਮੁੱਲਾਂ ਘੋਲ ਤਵੀਜ਼ ਪਿਲਾਵਣ,
ਪੜ੍ਹਨ ਅਜ਼ੀਮਤ' ਜਿੰਨ ਬੁਲਾਵਣ, ਸਈਆਂ ਸ਼ਾਹ ਮਦਾਰ ਖਿਡਾਵਣ,
ਮੈਂ ਚੁੱਪ ਹੋ ਰਹੀ।
ਜੁਮ੍ਹਾ
ਦੋਹਰਾ : ਰੋਜ਼ਾ ਜੁਲ੍ਹੇ ਦੇ ਬਖਸ਼ੀਆਂ ਮੈਂ ਜਹੀਆਂ ਅਉਗੁਣਹਾਰ।
ਫਿਰ ਉਹ ਕਿਉਂ ਨ ਬਖਸ਼ਸੀ ਜਿਹੜੀ ਪੰਜ ਮੁਕੀਮਾ ਗੁਜ਼ਾਰ।
ਜੁਮੇ ਦੀ ਹੋਰ ਹੋਰ ਬਹਾਰ, ਹੁਣ ਮੈਂ ਜਾਤਾ ਸਹੀ ਸਤਾਰ,
ਬੀਬੀ ਬਾਂਦੀ ਬੇੜਾ ਪਾਰ, ਸਿਰ ਤੇ ਕਦਮ ਧਰੇਂਦਾ ਯਾਰ,
ਸੁਹਾਗਣ ਹੋ ਰਹੀ।
ਆਸ਼ਕ ਹੋ ਹੋ ਗੱਲਾਂ ਦੱਸੇ ਛੋੜ ਮਸ਼ੂਕਾਂ ਤੋਂ ਵੱਲ ਨੱਸੇਂ,
ਬੁੱਲ੍ਹਾ ਸ਼ਹੁ ਅਸਾਡੇ ਵੱਸੇ, ਨਿੱਤ ਉੱਠ ਖੇਡੇ ਨਾਲੇ ਹੱਸੇ,
ਗਲ ਲੱਗ ਸੋ ਰਹੀ।
ਜੁਮੇ ਦੀ ਹੋਰੇ ਹੋਰ ਬਹਾਰ,
ਜੁਮੇ ਦੀ ਹਰੋ ਹੋਰ ਬਹਾਰ,
ਪੀਰਾਂ ਅਸਾਨੂੰ ਪੀੜਾਂ ਲਾਈਆਂ, ਮੰਗਲ ਮੂਲ ਨਾ ਸੁਰਤਾਂ ਆਈਆਂ,
ਇਸ਼ਕ ਛਨਿਛਰ ਘੋਲ ਘੁਮਾਈਆਂ, ਬੁੱਧ ਸੁੱਧ ਲੈਂਦਾ ਨਹੀਉਂ ਯਾਰ।
ਜੁਮੇ ਦੀ ਹੋਰ ਹੋਰ ਬਹਾਰ।
ਪੀਰ ਵਾਰ ਰੋਜ਼ੇ ਤੇ ਜਾਵਾਂ, ਸਭ ਪੈਗੰਬਰ ਪੀਰ ਮਨਾਵਾਂ,
ਜਦ ਪੀਆ ਦਾ ਦਰਸ਼ਨ ਪਾਵਾਂ, ਕਰਦੀ ਹਾਰ ਸ਼ਿੰਗਾਰ।
ਜੁਮੇ ਦੀ ਹੋਰ ਹੋਰ ਬਹਾਰ।
ਮਨਤਕਾ ਮਾਨ੍ਹੇ ਪੜ੍ਹਾਂ ਨ ਅਸਲਾਂ, ਵਾਜਬ ਫ਼ਰਜ਼ ਨ ਸੁੰਨਤ" ਨਕਲਾਂ,
ਕੰਮ ਕਿਸ ਆਈਆਂ ਸ਼ਰ੍ਹਾ ਦੀਆਂ ਅਕਲਾਂ, ਕੁਝ ਨਹੀਂ ਬਾਝੋਂ ਦੀਦਾਰ।
ਜੁਮੇ ਦੀ ਹੋਰ ਹੋਰ ਬਹਾਰ।
ਸ਼ਾਹ ਅਨਾਇਤ ਦੀਨ ਅਸਾਡਾ, ਦੀਨ ਦੁਨੀ ਮਕਬੂਲ ਅਸਾਡਾ,
' ਸਿਫ਼ਤ (ਗੁਣ) ਦਾ ਬਹੁ ਵਚਨ, ਪਾਗਲ, ਤਵੀਤ, ' ਮੰਤਰ, ਦਿਨ, 'ਮੰਜ਼ਲ ਤੇ ਅਪੜਨ ਵਾਲਾ, ਮੁਕਾਮ ਕਰਨ ਵਾਲਾ, ' ਹਫ਼ਤੇ ਦਾ ਦਿਨ (ਸੋਮਵਾਰ), "ਇਸਲਾਮੀ ਦਾਰਸ਼ਨਿਕਤਾ ਦਾ ਇਕ ਸਕੂਲ, * ਅਰਥ, " ਯੋਗ, " ਮੁਸਲਮਾਨਾਂ ਵਿਚ ਮੁੰਡੇ ਦੇ ਲਿੰਗ ਦਾ ਅਗਲੇਰੇ ਹਿੱਸੇ ਦਾ ਮਾਸ ਕੱਟਣ ਦੀ ਰਸਮ, ਲੋਕ ਨਿਆਂ।
ਖੁੱਥੀ ਮੀਂਢੀ ਦਸਤਾਂ ਪਰਾਂਦਾ', ਫਿਰਾਂ ਉਜਾੜ ਉਜਾੜ।
ਜੁਮੇ ਦੀ ਹੋਰ ਹੋਰ ਬਹਾਰ।
ਭੱਲੀ ਹੀਰ ਸਲੇਟੀ ਮਰਦੀ, ਬੇਲੇ ਮਾਹੀ ਮਾਹੀ ਕਰਦੀ,
ਕੋਈ ਨਾ ਮਿਲਦਾ ਦਿਲ ਦਾ ਦਰਦੀ, ਮੈਂ ਮਿਲਸਾਂ ਰਾਂਝਣ ਨਾਲ।
ਜੁਮੇ ਦੀ ਹੋਰੇ ਹੋਰ ਬਹਾਰ।
ਬੁਲ੍ਹਾ ਭੱਲਾ ਨਮਾਜ਼ ਦਗਾਨਾ, ਜਦ ਦਾ ਸੁਣਿਆ ਤਾਨ ਤਰਾਨਾ,
ਅਕਲ ਕਹੇ ਮੈਂ ਜ਼ੱਰਾ ਨਾ ਮਾਨਾਂ, ਇਸ਼ਕ ਕੁਕੇਂਦਾ ਤਾਰੇ ਤਾਰ।
ਜੁਮੇ ਦੀ ਹੋਰ ਹੋਰ ਬਹਾਰ।
ਗੰਢਾਂ
ਉਨਤਾਲੀ ਗੰਢਾਂ ਖੋਲ੍ਹੀਆਂ,
ਸਭ ਸਈਆਂ ਰਲ ਕੇ।
ਅਨਾਇਤ ਸੇਜ ਤੇ ਆਵਸੀ,
ਹੁਣ ਮੈਂ ਵੱਲ ਫੁੱਲ ਕੇ।
ਗੰਢਾਂ
ਕਰੋ ਸੁਰਤੀ ਗੱਲ ਕਾਜ ਦੀ ਮੈਂ ਗੰਢਾਂ ਕੇਤੀਆਂ ਪਾਉਂ।
ਸਾਹੇ ਤੇ ਜੱਜ ਆਵਸੀ ਹੁਣ ਚਾਹਲੀ ਗੰਢ ਘਤਾਉਂ।
ਬਾਬਲ ਆਖਿਆ ਆਣ ਕੇ ਤੋਂ ਸਾਹਵਰਿਆਂ ਘਰ ਜਾਣਾ।
ਰੀਤ ਓਥੋਂ ਦੀ ਔਰ ਹੈ ਮੁੜ ਪੈਰ ਨਾ ਏਥੇ ਪਾਣਾ।
ਗੰਢ ਪਹਿਲੀ ਨੂੰ ਖੋਲ੍ਹ ਕੇ ਮੈਂ ਬੈਠੀ ਬਰਲਾਵਾਂ'।
ਓੜਕ ਜਾਵਣ ਜਾਵਣਾ ਹੁਣ ਮੈਂ ਦਾਜ ਰੰਗਾਵਾਂ।
ਦੇਖੋ ਤਰਫ਼ ਬਾਜ਼ਾਰ ਦੀ ਸਭ ਰਸਤੇ ਲਾਗੇ।
ਪੱਲੇ ਨਾਹੀਂ ਰੋਕੜੀ ਸਭ ਮੁਝ ਸੇ ਭਾਗੇ ।੧।
ਦੂਜੀ ਖੋਲ੍ਹੀ ਕਿਆ ਕਹੂੰ ਦਿਨ ਥੋੜੇ ਰਹਿੰਦੇ।
ਸੂਲਾਂ ਸੱਭੇ ਰਲ ਆਂਵਦੇ ਸੀਨੇ ਵਿਚ ਬਹਿੰਦੇ।
ਝਲ ਵਲੱਲੀ ਮੈਂ ਹੋਈ ਤੰਦ ਕੱਤ ਨਾ ਜਾਣਾਂ।
ਜੰਜ ਏਵੇਂ ਰਲ ਆਵਸੀ ਜਿਉਂ ਚੜ੍ਹਦਾ ਠਾਣਾ ।੨।
ਤੀਜੀ ਖੋਹਲੂ ਦੁੱਖ ਸੇ ਰੋਂਦੇ ਨੈਣ ਨਾ ਹੱਟਦੇ।
ਕਿਸ ਨੂੰ ਪੁੱਛਾਂ ਜਾਇ ਕੇ ਦਿਨ ਜਾਂਦੇ ਘੱਟਦੇ।
ਗੁਣ ਵਾਲੀਆਂ ਸਭ ਪਿਆਰੀਆਂ ਮੈਂ ਕੋ ਗੁਣ ਨਾਹੀਂ,
ਹੱਥ ਮਲੇ ਮਲ ਸਿਰ ਧਰਾਂ ਮੈਂ ਰੋਵਾਂ ਢਾਈਂ।੩।
ਚੌਥੀ ਖੋਹਲੀ ਕਿਆ ਹੂਆ ਰਲ ਆਵਣ ਸਈਆਂ।
ਦਰਦ ਕਿਸੇ ਨਾ ਕੀਤਿਆ ਸਭ ਭਜ ਘਰ ਗਈਆਂ।
ਵਤਨਾ ਬੇਗਾਨਾ ਵੇਖਣਾ ਕੀ ਕਹੀਏ ਮਾਣਾਂ।
ਬਾਬਲ ਪਕੜ ਚਲਾਵਸੀ ਦਾਈ ਬਿਨ ਜਾਣਾ॥੪।
ਪੰਜਵੀਂ ਖੋਹਲਾਂ ਕੂਕ ਕੇ ਕਰ ਸੋਜ਼ਾ ਪੁਕਾਰਾਂ।
ਪਹਿਲੀ ਰਾਤ ਡਰਾਵਣੀ ਕਿਉਂ ਦਿਲੋਂ ਵਿਸਾਰਾਂ?
ਮਸਲੇ, ਵਿਆਹ, ਸਹੁਰੇ, ਵਿਰਲਾਪ ਕਰਾਂ, ਕੰਡੇ, 'ਦੇਸ, ' ਦਰਦ।
ਮੁੱਦਤ ਬੋਹੜੀ ਆ ਰਹੀ ਕਿਵੇਂ ਦਾਜ ਬਣਾਵਾਂ?
ਜਾ ਆਖੋ ਘਰ ਸਾਹਵਰੇ ਗੰਢ ਲਾਗ ਵਧਾਵਾਂ।੫।
ਗੰਢ ਛੇਵੀਂ ਮੈਂ ਖੋਲ੍ਹ ਕੇ ਜਗ ਦੇਂਦੀ ਹੋਕਾ।
ਘਰ ਆਣ ਪਈ ਮਹਿਮਾਨ ਹਾਂ ਕੀ ਕਰੀਐ ਲੋਕਾ।
ਲੱਗਾ ਫਿਕਰ ਫਰਾਕ ਦਾ ਕੀ ਕਰੀਐ ਕਾਰਾ'।
ਰੋਵਣ ਅੱਖੀਆਂ ਮੇਰੀਆਂ ਜਿਉਂ ਵੱਗਣ ਝੱਲਾਰਾਂ ।੬।
ਸੱਤਵੀਂ ਗੰਢ ਚਾ ਖੋਹਲੀਆ ਮੈਂ ਓਸੇ ਹੀਲੇ।
ਰੋ ਰੋ ਹਾਲ ਵਜਾਇਆ ਰੰਗ ਸਾਵੇ ਪੀਲੇ।
ਸੂਲ ਅਸਾਂ ਨਾਲ ਖੇਡਦੇ ਨਹੀਂ ਹੋਸ਼ ਸੰਭਾਲੇ।
ਹੁਣ ਦੱਸੋ ਸੰਗ ਸਹੇਲੀਓ ਕੋਈ ਚਲਸੋ ਨਾਲੇ ।੭।
ਅੱਠਵੀਂ ਨੂੰ ਹੱਥ ਡਾਲਿਆ ਮੈਂ ਤਾਂ ਹੋ ਦੀਵਾਨੀ।
ਜਿਵੇਂ ਮਿਸਲ ਕਬਾਬ ਹੈ ਮਛਲੀ ਬਿਨ ਪਾਣੀ।
ਦੁੱਖ ਦਰਦ ਅਵੱਲੇ ਆਣ ਕੇ ਹੁਣ ਲਹੂ ਪੀਂਦੇ।
ਬਿਰਹੋਂ ਦੀ ਦੁਕਾਨ ਤੇ ਸਾਡੇ ਘਾੜ ਘੜੀਂਦੇ ।੮।
ਨਾਂਵੀਂ ਨੂੰ ਚਾ ਖੋਹਲਿਆ ਦਿਨ ਰਹਿੰਦੇ ਥੋੜ੍ਹੇ।
ਮੈਂ ਪੂਣੀ ਕੱਤ ਨਾ ਜਾਤੀਆ ਅਜੇ ਰਹਿੰਦੇ ਗੋਹੜੇ।
ਮੈਂ ਤਰਲੇ ਲੈਂਦੀ ਡਿਗ ਪਈ ਕੋਈ ਢੋ ਨਾ ਹੋਇਆ।
ਗਫ਼ਲਤ' ਘਤ ਉਜਾੜਿਆ ਅੱਗੋਂ ਖੇਡ ਵਿਗੋਇਆ ॥੯।
ਦਸਵੀਂ ਗੰਢ ਜਾ ਮੈਂ ਖੋਹਲੀ ਕਿਉਂ ਜੰਮਦੀ ਆਹੀ।
ਸਭ ਕਬੀਲਾ ਦੇਸ ਥੀ ਦੇ ਵੈਸ ਤਰਾਹੀ।
ਆਂਬੜਾ' ਘੁੱਟੀ ਦੇਂਦੀਏ ਜੇ ਜ਼ਹਿਰ ਰਲਾਵੇਂ।
ਮੈਂ ਛੁੱਟਦੀ ਏਸ ਅਜ਼ਾਬ ਤੋਂ ਤੂੰ ਜਿੰਦ ਛੁਡਾਵੇਂ ।੧੦।
ਯਾਹਰਾਂ ਗੰਢਾਂ ਖੋਹਲੀਆਂ ਮੈਂ ਹਿਜਰੇ ਮਾਰੀ।
ਗਈਆਂ ਸਈਆਂ ਸਾਹਵਰੇ ਹੁਣ ਮੇਰੀ ਵਾਰੀ।
ਚਿਰ, ਪਰਾਹੁਣਾ, ' ਵਿਛੋੜਾ, 'ਇਲਾਜ, ' ਮਾਸ, ' ਸੁਸਤੀ, ' ਖੁਆਰ ਕੀਤਾ, " ਡਰਾਈ, " ਮਾਂ, ° ਜੰਮਣ ਘੁਟੀ, " ਦੁਖ, ਵਿਛੋੜੇ।
ਬਾਂਹ ਸਰਹਾਣੇ ਦੇ ਕਦੀ ਅਸੀਂ ਮੂਲ ਨਾ ਸਾਉਂਦੇ।
ਫੱਟਾਂ ਉੱਤੇ ਲੂਣ ਹੋ ਫੱਟ ਸਿੰਮਦੇ ਲਾਉਂਦੇ ।੧੧।
ਗੰਢ ਖੋਹਲੀ ਮੈਂ ਬਾਹਰਵੀਂ ਕੀ ਹੋਗ ਤਮਾਸ਼ਾ।
ਜਿਸ ਲਾਗੀ ਤਿਸ ਪੀੜ ਹੈ ਜਗ ਜਾਣੇ ਹਾਸਾ।
ਇਕ ਗਏ ਨਾ ਬਾਹਵੜੇ ਜਿਤ ਕੇ ਹਰਦੀ।
ਇਨਹੀਂ ਅੱਖੀਂ ਵੇਖਿਆ ਹੋਇ ਖਾਕ ਕਬਰ ਦੀ।੧੨।
ਤੇਰਾਂ ਗੰਢਾਂ ਖੋਹਲੀਆਂ ਨੈਣ ਲਹੂ ਰੋਂਦੇ।
ਹੋਇਆ ਸਾਥ ਉਤਾਵਲਾ- ਧੋਬੀ ਕਪੜੇ ਧੋਂਦੇ।
ਸੱਜਣ ਚਾਦਰ ਤਾਣ ਕੇ ਸੋਇਆ ਵਿਚ ਹੁਜਰੇ।
ਅਜੇ ਭੀ ਨਾ ਉਹ ਜਾਗਿਆ ਦਿਨ ਕਿਤਨੇ ਗੁਜ਼ਰੇ ।੧੩।
ਚੌਦਾਂ ਗੰਢੀ ਖੋਹਲੀਆਂ ਲਹੂ ਪੀਣਾ ਖਾਣਾ।
ਜਿਨ ਰਾਹਾਂ ਵਿਚ ਧਾੜਵੀ ਤਿਨ੍ਹੀਂ ਰਾਹੀਂ ਜਾਣਾ।
ਲੱਗੀ ਚੋਟ ਫ਼ਰਾਕ ਦੀ ਦੇ ਕੌਣ ਦਿਲਾਸਾ।
ਸਖ਼ਤ ਮੁਸੀਬਤ ਇਸ਼ਕ ਦੀ ਰੱਤ ਰਹੀ ਨ ਮਾਸਾ।੧੪।
ਪੰਦਰਾਂ ਪੁੰਨੇ' ਰੋਜ਼ਾ ਨੇ ਕਰਾਂ ਨਅਰੇ ਆਹੀਂ।
ਸ਼ਹਿਰ ਖਮੋਸ਼ਾਂ ਜਾਵਣਾ ਖਾਮੋਸ਼ ਹੋ ਜਾਈ ।੧੫।
ਸੋਲਾਂ ਗੰਢੀ ਖੋਹਲੀਆਂ ਮੈਂ ਹੋਈ ਨਿਮਾਣੀ।
ਏਥੇ ਪੇਸ਼ ਕਿਸੇ ਨਾ ਜਾਸੀਆ ਨਾ ਅੱਗੇ ਜਾਣੀ।
ਏਥੇ ਆਵਣ ਕੇਹਾ ਏ ਹੋਇਆ ਜੋਗੀ ਦਾ ਵੇਰਾ।
ਅੱਗੇ ਜਾ ਕੇ ਮਾਰਨਾ ਵਿਚ ਕੱਲਰ ਡੇਰਾ।੧੬।
ਸਤਾਰਾਂ ਗੰਢੀ ਖੋਹਲੀਆਂ ਸੂਲਾਂ ਦੇ ਹਾੜੀ।
ਮੋਇਆਂ ਨੂੰ ਦੁੱਖ ਮਾਰਦਾ ਫੜ ਜ਼ੁਲਮ ਕਟਾਰੀ।
ਤਨ-ਹੋਲਾਂ" ਸੂਲਾਂ ਵੈਰੀਆ ਰੰਗ ਜਿਉਂ ਫੁਲ ਤੋਰੀ।
ਆਏ ਏਸ ਜਹਾਨ ਤੇ ਇਹੋ ਕੀਤੀ ਚੋਰੀ।੧੭।
ਮੁੜ ਕੇ ਆਏ, ਕਾਹਲ, ਵਿਛੋੜਾ, ' ਪੂਰੇ ਹੋਏ, ਦਿਨ, ਹਾਉਕੇ, ' ਤੋਲੀ, "ਸੜ ਕੇ ਹੋਲਾਂ ਹੋਇਆ।
ਖੋਹਲਾਂ ਗੰਢ ਅਠਾਰਵੀਂ ਦਿਲ ਕਰਕੇ ਰਾਜ਼ੀ।
ਇਹ ਚਾਰ ਦਿਨਾਂ ਦੀ ਖੇਡ ਹੈ ਹੁੱਜਰੇ ਦੀ ਬਾਜ਼ੀ।
ਜਿਨ੍ਹਾਂ ਇਹ ਫਰਾਕ ਹੈ ਉਹ ਵਿਹੰਦੇ ਮਰਦੇ।
ਨਕਾਰੇ ਵੱਜਣ ਕੂਚਾ ਦੇ ਮੈਂ ਸਿਰ ਪਰ ਬਰਦੇ ।੧੮।
ਉੱਨੀ ਗੰਢੀ ਖੋਹਲੀਆਂ ਮੈਂ' ਸੂਲ ਪਸਾਰਾ।
ਹੁਣ ਇਹ ਦੇਸ ਬਦਾਰਿਆ ਵੇਖ ਹਾਲ ਹਮਾਰਾ।
ਕਿੰਨੀ ਭੈਣੀ ਚਾਚੀਆਂ ਉੱਠ ਕੋਲੋਂ ਗਈਆਂ।
ਕੋਈ ਦੱਸ ਨਾ ਪਾਉਂਦਾ ਉਹ ਕੈਂ" ਵਲ ਗਈਆਂ ।੧੯।
ਵੀਹ ਗੰਢੀ ਫੋਲ ਖੋਲ੍ਹੀਆਂ ਹੁਣ ਕਿਤਵਲ ਭਾਗੂੰ ।
ਲੱਗੀ ਚੇਟਿਕ ਔਰ ਹੈ ਸੇਊਂ ਨਾ ਜਾਗੂੰ ।
ਪੰਜ ਮਹਿਮਾਨ ਸਿਰ ਉੱਤੇ ਸੋ ਪੰਜ ਬਾਕੀ।
ਜਿਸ ਮੁਸੀਬਤ ਇਹ ਬਣੀ ਤਿਸ ਬਖ਼ਤਾਂ ਫਰਾਕੀ 1੨੦।
ਇੱਕੀ ਖੋਹਲੂ ਕਿਉਂ ਨਹੀਂ ਮੇਰੇ ਮਗਰ ਪਿਆਦੇ।
ਤੇਲ ਚੜ੍ਹਾਇਆ ਸੋਜ਼ਾ ਦਾ ਅਸਾਂ ਹੋਰ ਤਕਾਦੇ।
ਜੀਵਨ ਜੀਣਾ ਸਾੜਦਾ ਮਾਇਆ ਮੂੰਹ ਪਾਏ।
ਐਸੀ ਪੁੰਨੀ' ਵੇਖ ਕੇ ਉਦਾਸੀ ਆਏ ।੨੧।
ਬਾਈ ਖੋਹਲੂ ਪਹੁੰਚ ਕੇ ਸਭ ਮੀਰਾਂ-ਮਲਕਾਂ।
ਓਹਨਾਂ ਡੇਰਾ ਕੂਚ ਹੈ ਖੋਹਲਾਂ ਪਲਕਾਂ।
ਅਪਣਾ ਰਹਿਣਾ ਕੀ ਕਰਾਂ ਕਿਹੜੇ ਬਾਗ਼ ਦੀ ਮੂਲੀ।
ਖਾਲੀ ਜਗ ਵਿਚ ਆਇਕੇ ਸੁਫਨੇ ਪਰ ਭੂਲੀ ।੨੨।
ਤੇਈ ਜੇ ਕਹੂੰ ਖੋਹਲੀਆਂ ਵਿਚ ਆਪ ਸਮਾਨਾਂ।
ਹੱਥੋਂ ਸੱਟਾਂ ਟੋਰ ਕੇ ਕਿਵੇਂ ਵੇਖ ਪਛਾਣਾਂ।
ਉਲਟੀ ਫਾਹੀ ਪੈ ਗਈ ਦੂਜਾ ਸਾਥ ਪੁਕਾਰੇ।
ਪੁਰਜ਼ੇ ਪੁਰਜ਼ੇ ਮੈਂ ਹੋਈ ਦਿਲ ਪਾਰੇ ਪਾਰੇ ।੨੩।
ਚੋਵੀ ਖੋਹਲੂ ਖੋਹਲਦੀ ਚੁਕ ਪਵਣ ਨਬੇੜੇ।
ਸਹਮ ਜਿਨ੍ਹਾਂ ਦੇ ਮਾਰੀਆਂ ਸੋਈ ਆਏ ਨੇੜੇ।
* ਨਗਾਰੇ, ' ਜਾਣ ਦੇ, ' ਛੱਡ ਦਿੱਤਾ, ' ਕਿਸ, ਭੱਜਾਂ, "ਕਿਸਮਤ, ' ਵਿਛੋੜਾ, * ਦਰਦ, ° ਪੂਰੀ ਹੋਈ, ਰਾਜੇ ਮਹਾਰਾਜੇ।
ਤਿਓਰਾ ਹੋਰ ਨਾ ਹੋਇਆ ਨਾ ਜੇਵਰ ਨਾ ਗਹਿਣੇ।
ਤਾਨ੍ਹੇ ਦੇਣੇ ਦੇਵਰਾਂ ਚੁੱਪ ਕੀਤਿਆਂ ਸਹਿਣੇ ੨੪।
ਮੈਂ ਖੋਹਲਾਂ ਗੰਢ ਪਚੀਸਵੀਂ ਦੁੱਖਾਂ ਵਲ ਮੇਲਾਂ।
ਹੰਝੂਆਂ ਦੀ ਗਲ ਹਾਰਨੀ ਅਸਾਂ ਦਰਦ ਹਮੇਲਾਂ'।
ਵਟਨਾ ਮੱਲਿਆ ਸੋਚ ਦਾ ਤਲਖ਼ ਤੁਰਸ਼ ਸਿਆਪੇ।
ਨਾਲ ਦੋਹਾਂ ਦੇ ਚਲਣਾ ਬਣ ਆਇਆ ਜਾਪੇ ।੨੫।
ਛੱਬੀ ਗੰਢੀ ਇਮਾਮ ਹੈ ਕਦੀ ਫੇਰ ਨਾ ਪਾਇਆ।
ਉਮਰ ਤੋਸ਼ਹ ਪੰਜ ਰੋਜ਼ ਹੈ ਸੋ ਲੇਖੇ ਆਇਆ।
ਪਿਆਲੇ ਆਇ ਮੌਤ ਦੇ ਇਹ ਸਭ ਨੇ ਪੀਣੇ।
ਇਹ ਦੁੱਖ ਅਸਾਡੇ ਨਾਲ ਹੋ ਸਹੋ ਜੀਓ ਕਮੀਨੇ ॥੨੬।
ਸਤਾਈ ਖੋਲ੍ਹ ਸਹੇਲੀਓ ਸਭ ਜਤਨ ਸਿਧਾਇਆ।
ਦੋ ਨੈਣਾਂ ਨੇ ਰੋਂਦਿਆਂ ਮੀਂਹ ਸਾਵਨ ਲਾਇਆ।
ਇਕ ਇਕ ਸਾਇਤ ਦੁੱਖ ਦੀ ਸੋ ਜਤਨ ਗੁਜ਼ਾਰੀ।
ਅੱਗੇ ਜਾਣਾ ਦੂਰ ਹੈ ਸਿਰ ਗਠੜੀ ਭਾਰੀ ।੨੭।
ਅਠਾਈ ਗੰਢੀ ਖੋਹਲੀਆਂ ਨਹੀਂ ਅਕਲ ਅਸਾਥੀ।
ਸਖ਼ਤੀ ਆਖੀ ਜ਼ੋਰ ਦੀ ਸਿਰ ਚਸ਼ਮਾਂ ਮਾਬੀ।
ਸੁੱਖਾਂ ਤੋਂ ਟੋਟੀ ਆ ਗਈ ਦੁੱਖਾਂ ਤੋਂ ਲਾਹੀ।
ਬੇਚਾਰੀ ਬੇਹਾਲ ਹਾਂ ਵਿਚ ਸੋਜ਼ ਕੜਾਹੀ ।੨੮।
ਉਨੱਤੀ ਗੰਢੀ ਖੋਹਲੀਆਂ ਨਹੀਂ ਸਖ਼ਤੀ ਹਟਦੀ।
ਲੱਗਾ ਸੀਨਾ ਬਾਣਾ ਹੈ ਸਿਰ ਵਾਲਾਂ ਪੱਟਦੀ।
ਇਤ ਵਲ ਫੇਰਾ ਪਾਇਕੋ ਇਹ ਹਾਸਲ ਪਾਯਾ।
ਤਨ ਤਲਵਾਰੀਂ ਤੋੜਿਆ ਇਕ ਰੂਪ ਉਡਾਯਾ ।੨੯।
ਖੋਲ੍ਹੀ ਗੰਢ ਮੈਂ ਤੀਸਵੀਂ ਦੁੱਖ ਦਰਦ ਰੰਜਾਣੀ।
ਕਦੀ ਸਿਰ ਨਾ ਮੁੱਕਦੀ ਇਹ ਰਾਮ ਕਹਾਣੀ।
ਮੁੜ ਮੁੜ ਫੇਰ ਨਾ ਜੀਵਨਾ ਤਨ ਛੱਪਦਾ ਲੁੱਕਦਾ।
ਬ੍ਰਿਹੋਂ ਅਜੇ ਖ਼ਿਆਲ ਹੈ ਇਹ ਸਿਰ ਤੇ ਢੁੱਕਦਾ ।੩੦।
ਵਸਤਰ, ਗਹਿਣੇ, ਕੋਠੀ ਹਾਰ, " ਇਕ ਗਹਿਣਾ, ਘੜੀ, ਸੈਂਤ' ਅੱਖਾਂ, ਦਰਦ, ਤੀਰ।
ਇਕ ਇਕ ਗੰਢ ਨੂੰ ਖੋਹਲਿਆ ਇਕੱਤੀ ਹੋਈਆਂ।
ਮੈਂ ਕਿਸ ਦੀ ਪਾਣੀਹਾਰ ਹਾਂ ਏਥੇ ਕੇਤੀਆਂ ਰੋਈਆਂ।
ਮੈਂ ਵਿਚ ਚਤਰ ਖਡਾਰਾਂ ਸਾਂ ਦਾਅ ਪਿਆ ਨਾ ਕਾਰੀ।
ਬਾਜ਼ੀ ਖੇਡਾਂ ਜਿੱਤ ਦੀ ਮੈਂ ਏਥੇ ਹਾਰੀ ।੩੧।
ਬੱਤੀ ਗੰਢਾਂ ਖੋਹਲੀਆਂ ਜੋ ਖੋਹਲੀ ਬਣਦੀ।
ਅੱਟੀ ਇਕ ਅਟੇਰ ਕੇ ਫਿਰਾਂ ਤਾਣਾ ਤਣਦੀ।
ਕਹੂੰ ਖੱਟੂ ਨਾ ਬਾਵਰੀ ਕਿੱਥੋਂ ਲੈਸਾਂ ਲਾਵਾਂ ।੩੨।
ਬਹਿ ਪਰਛਾਵੀ ਖੋਹਲੀਆਂ ਹੁਣ ਹੋਈਆਂ ਤੇਤੀ।
ਏਥੇ ਦੋ ਤਿੰਨ ਰੋਜ਼ ਹਾਂ ਨਿੱਤ ਸਹੁਰਿਆਂ ਸੇਤੀ।
ਰੰਙਣ ਚੜ੍ਹੀ ਰਸੂਲ ਦੀ ਸਭ ਦਾਜ ਰੰਝਾਵੇ।
ਜਿਸ ਦੇ ਮੱਥੇ ਭਾਗ ਹੈ ਉਹ ਰੰਗ ਘਰ ਜਾਵੇ ।੩੩।
ਚੌਂਤੀ ਗੰਢੀ ਖੋਹਲੀਆਂ ਦਿਨ ਆਏ ਨੇੜੇ।
ਮਾਹੀ ਦੇ ਵਲ ਜਾਵਸਾਂ ਰਉਂ ਕੀਤੇ ਕਿਹੜੇ।
ਓੜਕ ਵੇਲਾ ਜਾਣ ਕੇ ਮੈਂ ਨੇਹੁੰ ਲਗਾਇਆ।
ਇਸ ਤਨ ਹੋਣਾ ਖਾਕ ਸੀ ਮੈਂ ਜਾ ਉਡਾਇਆ ।੩੪।
ਬੁੱਲ੍ਹਾ ਪੈਂਤੀ ਖੋਹਲਦੀ ਸ਼ਹੁ ਨੇੜੇ ਆਏ।
ਬਦਲੇ ਏਸ ਅਜਾਬ ਦੇ ਮਤ ਮੁੱਖ ਦਿਖਲਾਏ।
ਅੱਗੇ ਥੋੜੀ ਪੀੜ ਸੀ ਨੇਹੁੰ ਕੀਤਾ ਦੀਵਾਨੀ।
ਪੀ' ਗਲੀ ਅਸਾਡੀ ਆ ਵੜੇ ਤਾਂ ਹੋਗ' ਆਸਾਨੀ ।੩੫।
ਛੱਤੀ ਖੋਹਲੂ ਹੱਸ ਕੇ ਨਾਲ ਅਮਰ ਈਮਾਨੀ।
ਸੁੱਖਾਂ ਘਾਟਾ ਡਾਲਿਆ ਦੁੱਖਾਂ ਤੁਲਾਨੀ।
ਘੁੱਲੀ ਵਾ ਪਰੇਮ ਦੀ ਮਰਨੇ ਪਰ ਮਰਨੇ ।
ਟੂਣੇ ਕਾਮਣ ਮੀਤ ਨੂੰ ਅਜੇ ਰਹਿੰਦੇ ਕਰਨੇ ।੩੬।
ਸੈਂਤੀ ਗੰਢੀ ਖੋਹਲੀਆਂ ਮੈਂ ਮਹਿੰਦੀ ਲਾਈ।
ਮਲਾਇਮ ਦੇਹੀ ਮੈਂ ਕਰਾਂ ਮਤ ਗਲੇ ਲਗਾਈ।
ਖਿਡਾਰੀ, ਬੱਲੀ, ਦੁੱਖ, ' ਪੀਆ, ਹੋਵੇਗੀ ' ਲੰਮੀ ਕਰ ਦਿੱਤੀ, ਖਿੱਚ ਦਿੱਤੀ, ਵਗੀ ।
ਉਹਾ ਘੜੀ ਸੁਲੱਖਣੀ ਜਾਂ ਮੈਂ ਵਲ ਆਵੇ।
ਤਾਂ ਮੈਂ ਗਾਵਾਂ ਸੋਹਿਲੇ ਜੇ ਮੈਨੂੰ ਰਾਵੇ ।੩੭।
ਅਠੱਤੀ ਗੰਢੀ ਖੋਹਲੀਆਂ ਕਿਹ ਕਰਨੇ ਲੇਖੇ ।
ਨਾ ਹੋਵੇ ਕਾਜ ਸੁਹਾਵਣਾ ਬਿਨ ਤੇਰੇ ਵੇਖੋ।
ਤੇਰਾ ਭੇਤ ਸੁਹਾਗ ਹੈ ਮੈਂ ਉਸ ਕਿਹ ਕਰਸਾਂ।
ਲੈਸਾਂ ਗਲੇ ਲਗਾਇਕੇ ਪਰ ਮੂਲ ਨਾ ਡਰਸਾਂ ॥੩੮।
ਉਨਤਾਲੀ ਗੰਢੀ ਖੋਹਲੀਆਂ ਸਭ ਸਈਆਂ ਰਲ ਕੇ।
'ਅਨਾਇਤ'' ਸੇਜ ਤੇ ਆਵਸੀ ਹੁਣ ਮੈਂ ਵਲ ਫੁੱਲ ਕੇ।
ਚੂੜਾ ਬਾਹੀਂ ਸਿਰ ਧੜੀ ਹੱਥ ਸੋਹੇ ਕੰਗਣਾ।
ਰੰਗਣ ਚੜ੍ਹੀ ਸ਼ਾਹ ਵਸਲਾ ਦੀ ਮੈਂ ਤਨ ਮਨ ਰੰਗਣਾ ੩੯।
ਕਰ ਬਿਸਮਿਲਾਹ ਖੋਹਲੀਆਂ ਮੈਂ ਗੰਢਾਂ ਚਾਲੀ।
ਜਿਸ ਆਪਣਾ ਆਪ ਵੰਜਾਇਆ' ਸੋ ਸੁਰਜਨ ਵਾਲੀ।
ਜੰਜ ਸੋਹਣੀ ਮੈਂ ਭਾਉਂਦੀ ਲਟਕੇਂਦਾ ਆਵੇ।
ਜਿਸ ਨੂੰ ਇਸ਼ਕ ਹੈ ਲਾਲ ਦਾ ਸੋ ਲਾਲ ਹੋ ਜਾਵੇ।
ਅਕਲ ਫਿਕਰ ਸਭ ਛੋੜ ਕੇ ਸ਼ਹੁ ਨਾਲ ਸੁਧਾਏ।
ਬਿਨ ਕਹਿਣੇਂ ਗੱਲ ਗ਼ੈਰ' ਦੀ ਅਸਾਂ ਯਾਦ ਨਾ ਕਾਏ।
ਹੁਣ ਇਨਅੱਲਾਹ ਆਖ ਕੇ ਤੁਮ ਕਰੋ ਦੁਆਈ।
ਪੀਆ ਹੀ ਸਭ ਹੋ ਗਿਆ ਅਬਦੁੱਲਾ' ਨਾਹੀਂ ।੪੦।
ਬੁੱਲ੍ਹੇ ਦਾ ਮੁਰਸ਼ਦ, 2 ਮਿਲਾਪ, ਰੱਬ ਦਾ ਨਾਂ, ' ਗੁਆਇਆ, ਬੇਗਾਨੇ, 1 6 ਕੋਈ, 7 ਇਨਸ਼ਾ ਅੱਲਾਹ, ਰੱਬ ਕਰੇ, ' ਅਰਦਾਸਾਂ, ਬੁੱਲ੍ਹੇ ਸ਼ਾਹ ਦਾ ਅਸਲ ਨਾਂ।
ਬਾਰ੍ਹਾਂ ਮਾਹ
?
ਹਰ ਹਰ ਦੇ ਵਿਚ,
ਆਪ ਸਮਾਇਆ,
ਸ਼ਾਹ ਅਨਾਇਤ ਆਪ ਲਖਾਇਆ,
ਤਾਂ ਮੈਂ ਲਖਿਆ।
?
ਬਾਰ੍ਹਾਂ ਮਾਹ
ਅੱਸੂ
ਅੱਸੂ ਲਿਖੂੰ ਸੰਦੇਸਵਾ ਵਾਚੇ ਮੋਰਾ ਪੀ।
ਗਮਨ ਕੀਆ ਤੁਮ ਕਾਹੇ ਕੋ ਜੋ ਕਲਮਲ ਆਇਆ ਜੀ।
-0-
ਅੱਸੂ ਅਸਾਂ ਤੁਸਾਡੀ ਆਸ, ਸਾਡੀ ਜਿੰਦ ਤੁਸਾਡੇ ਪਾਸ,
ਜਿਗਰ ਮੁੱਢ ਪਰੇਮ ਦੀ ਲਾਸ, ਦੁੱਖਾਂ ਹੱਡ ਸੁਕਾਏ ਮਾਸ,
ਸੂਲਾਂ ਸਾੜੀਆਂ।
ਸੂਲਾਂ ਸਾੜੀ ਰਹੀ ਬੇਹਾਲ, ਮੁੱਠੀ ਤਦੋਂ ਨਾ ਗਈਆਂ ਨਾਲ,
ਉਲਟੀ ਪਰੇਮ ਨਗਰ ਦੀ ਚਾਲ, ਬੁੱਲ੍ਹਾ ਸ਼ੋਹ ਦੀ ਕਰਸਾਂ ਭਾਲ,
ਪਿਆਰੇ ਮਾਰੀਆਂ ।੧।
ਕੱਤਕ
ਕਹੋ ਕਤਕ ਕੈਸੀ ਜੋ ਬਣਿਓ ਕਠਨ ਸੋ ਭੋਗਾ।
ਸੀਸ ਕੱਪਰ ਹੱਥ ਜੋੜ ਕੇ ਮਾਂਗੇ ਭੀਖ ਸੰਜੋਗਾ।
-0-
ਕਤਕ ਗਿਆ ਤੁੰਬਣ ਕੱਤਣ, ਲੱਗੀ ਚਾਟ ਤਾਂ ਹੋਈਆਂ ਅੱਤਣ,
ਦਰ ਦਰ ਲੱਗੀ ਧੁੰਮਾਂ ਘੱਤਣ, ਔਖੀ ਘਾਟ ਪੁਚਾਏ ਪੱਤਣ,
ਸ਼ਾਮੇ ਵਾਸਤੇ।
ਹੁਣ ਮੈਂ ਮੋਈ ਬੇਦਰਦਾ ਲੋਕਾ, ਕੋਈ ਦੇਓ ਉੱਚੀ ਚੜ੍ਹ ਕੇ ਹੋਕਾ,
ਪਾਠਾਤਰ
ਦੋਹਰਾ- ਅੱਸੂ ਲਿਖੋ ਸੰਦੇਸਰਾ, ਜੋ ਵਾਚੇ ਮੇਰਾ ਪੀਉ
ਗਵਨ ਕੀਓ ਤੁਮ ਕਹਾਂ ਕੇ, ਮੈਂ ਤਨ ਕਲਮਲ ਜੀਉ। ੧।
ਅੱਸੂ ਅਸਾਂ ਤੁਹਾਡੀ ਆਸੁ, ਜਿਗਰੇ ਮੁਢ ਪ੍ਰੇਮ ਦੀ ਲਾਸ
ਧੁਖਣ ਹੱਡ ਸੁਕਾਏ ਮਾਸ,
ਅਸਾਡੀ ਜਿੰਦੁ ਤੁਸਾਡੇ ਪਾਸ, ਸੂਲਾਂ ਸਾੜੀਆਂ।
ਸੂਲਾਂ ਸਾੜੀ ਰਹੀ ਬਿਹਾਲ,
ਮੁੱਠੀ ਤਦੋਂ ਨ ਗਈਆਂ ਨਾਲਿ
ਉਲਟੀ ਪ੍ਰੇਮ ਨਗਰ ਕੀ ਚਾਲ,
ਬੁਲ੍ਹਾ ਸ਼ਹੁ ਦੀ ਕਰਸਾਂ ਭਾਲ ਪਿਆਰੇ ਮਾਰੀਆਂ ।੧।
' ਸੁਨੇਹਾ, - ਦਿਲ, ' ਲੁੱਟੀ, ਝੱਲ, ਛੱਲਾਂ, ਮਿਲਾਪ, ਤ੍ਰਿੰਞਣ।
ਮੇਰਾ ਉਨ ਸੰਗ ਨੇਹੁੰ ਚਰੋਕਾ, ਬੁੱਲ੍ਹਾ ਸ਼ੌਹ ਬਿਨ ਜੀਵਨ ਔਖਾ,
ਜਾਂਦਾ ਪਾਸ ਤੇ। ੨।
ਮੱਘਰ
ਮੱਘਰ ਮੈਂ ਕਰ ਰਹੀਆ ਸੋਧ ਕੇ ਸਭ ਊਚੇ ਨੀਚੇ ਵੇਖ।
ਪੜ੍ਹ ਪੰਡਤ ਪੋਥੀ ਭਾਲ ਰਹੇ ਹਰਿ ਹਰਿ ਸੇ ਰਹੇ ਅਲੇਖ।
ਮੱਘਰ ਮੈਂ ਘਰ ਕਿੱਧਰ ਜਾਂਦਾ, ਰਾਕਸ਼ ਨੇਹੁੰ ਹੱਡਾਂ ਨੂੰ ਖਾਂਦਾ,
ਸੜ ਸੜ ਜੀਅ ਪਿਆ ਕੁਰਲਾਂਦਾ, ਆਵੇ ਲਾਲ ਕਿਸੇ ਦਾ ਆਂਦਾ,
ਬਾਂਦੀ ਹੋ ਰਹਾਂ।
ਜੇ ਕੋਈ ਸਾਨੂੰ ਯਾਰ ਮਿਲਾਵੇ, ਸੋਜ਼-ਇ-ਅਲਮ ਥੀਂ ਸਰਦ ਕਰਾਵੇ,
ਚਿਖ਼ਾ ਤੋਂ ਬੈਠੀ ਸਤੀ ਉਠਾਵੇ, ਬੁਲ੍ਹਾ ਸ਼ੌਹ ਬਿਨ ਨੀਂਦ ਨਾ ਆਵੇ,
ਭਾਵੇਂ ਸੋ ਰਹਾਂ। ੩।
ਪੋਹ
ਪੋਹ ਹੁਣ ਪੁਛੇ ਜਾ ਕੇ ਤੁਮ ਨਿਆਰੇ ਰਹੋ ਕਿਉਂ ਮੀਤ।
ਕਿਸ ਮੋਹਨ ਮਨ ਮੋਹ ਲਿਆ ਜੋ ਪੱਥਰ ਕੀਨੋ ਚੀਤ।
-0-
ਪਾਣੀ ਪੋਹ ਪਵਨ ਭੱਠ ਪਈਆਂ, ਲੱਦੇ ਹੋਤਾ ਤਾਂ ਉਘੜ ਗਈਆਂ,
ਨਾ ਸੰਗ ਮਾਪੇ ਸਜਣ ਸਈਆਂ, ਪਿਆਰੇ ਇਸ਼ਕ ਚਵਾਤੀ ਲਈਆਂ,
ਦੁਖਾਂ ਰੋਲੀਆਂ।
ਕੜ ਕੜ ਕੱਪੜ ਕੜਕ ਡਰਾਏ, ਮਾਰੂ ਥੱਲ ਵਿਚ ਬੇੜੇ ਪਾਏ,
ਜਿਉਂਦੀ ਮੋਈ ਨੀ ਮੇਰੀ ਮਾਏ, ਬੁੱਲ੍ਹਾ ਸ਼ੋਹ ਕਿਉਂ ਅਜੇ ਨਾ ਆਏ,
ਸੰਝੂ ਡੋਹਲੀਆਂ।੪।
ਮਾਘ
ਮਾਘੀ ਨਹਾਵਣ ਮੈਂ ਚੱਲੀ ਜੋ ਤੀਰਥ ਕਰ ਸਮਿਆਨ'।
ਦੋਹਰਾ- ਕਹੁ ਕੱਤਕ ਅਬ ਕਿਆ ਕਰਾਂਉਂ, ਬਨਿਓ ਜੁ ਕਠਿਨ ਬਿਓਗ
ਸੀਸ ਨਿਆ ਕਰ ਜੋਰ ਕੈ, ਮਾਗਉਂ ਭੀਖ ਸੰਜੋਗ।
ਚੜ੍ਹਦੇ ਕੱਤਕ ਸਈਆਂ ਕੱਤਣ, ਕਿਹਾ ਚੇਟਕ ਲਗਾ ਅਵਤਣ
ਦਰ ਦਰ ਬਹਿੰਦੀ ਧੁੰਮਾਂ ਘੱਤਣ,
ਅਉਖੇ ਘਾਟ ਪੁਛਾਏ ਪੱਤਣ, ਸਾਈਂ ਵਾਸਤੇ।
ਵੇ ਮੈਂ ਮੂਈ ਬਿਦਰਦੀ ਲੋਕਾ, ਉਚੇ ਚੜ੍ਹਕੇ ਦੇਨੀ ਹਾਂ ਹੋਕਾ
ਮੇਰਾ ਉਨ ਸੰਗ ਨੇਹੁ ਚਿਰੋਕਾ,
ਬੁੱਲ੍ਹਾ ਸ਼ਹੁ ਬਿਨ ਜੀਵਨ ਫੋਕਾ, ਜਾਂਦਾ ਪਾਸ ਤੇ।
ਗੋਲੀ, - ਇਲਮ ਦਾ ਦੁਬ, ਪੁੰਨੂੰ ਦੇ ਭਰਾ, ' ਸਾਮਾਨ
ਗੱਜ ਗੱਜ ਬਰਸੇ ਮੇਘਲਾ ਮੈਂ ਰੋ ਰੋ ਕਰਾਂ ਇਸ਼ਨਾਨ।
ਮਾਘ ਮਹੀਨੇ ਗਏ ਉਲਾਂਘਾ, ਨਵੀਂ ਮੁਹੱਬਤ ਬਹੁਤੀ ਤਾਂਘ,
ਇਸ਼ਕ ਮੁਅੱਜ਼ੋਨ ਦਿੱਤੀ ਬਾਂਗ, ਪੜ੍ਹਾਂ ਨਿਮਾਜ਼ ਪੀਆ ਦੀ ਤਾਂਘ,
ਦੁਆਈਂ ਕੀ ਕਰਾਂ।
ਆਖਾਂ ਪਿਆਰੇ ਮੈਂ ਵੱਲ ਆ, ਤੇਰੇ ਮੁੱਖ ਵੇਖਣ ਦਾ ਚਾਅ,
ਭਾਵੇਂ ਹੋਰ ਤੱਤੀ ਨੂੰ ਤਾਅ, ਬੁੱਲ੍ਹਾ ਸ਼ੌਹ ਨੂੰ ਆਣ ਮਿਲਾ,
ਤੇਰੀ ਹੋ ਰਹਾਂ। ੫।
ਫੱਗਣ
ਫੱਗਣ ਫੂਲੇ ਖੇਤ ਜਿਉਂ, ਬਣ ਤਣ ਫੂਲ ਸਿੰਗਾਰ।
ਹਰ ਡਾਲੀ ਫੁੱਲ ਪੱਤੀਆਂ, ਗਲ ਫੂਲਣ ਕੇ ਹਾਰ।
-0-
ਹੋਰੀ ਖੇਲਣ ਸਈਆਂ ਫੱਗਣ, ਮੇਰੇ ਨੈਣ ਝਲਾਰੀ ਵੱਗਣ,
ਔਖੇ ਜੀਉਂਦਿਆਂ ਦੇ ਦਿਨ ਤੱਗਣ, ਸੀਨੇ ਬਾਣਾ ਪਰੇਮ ਦੇ ਲੱਗਣ,
ਹੋਰੀ ਹੋ ਰਹੀ।
ਦੋਹਰਾ- ਮਘਰਿ ਘਰਿ ਰਹੀ ਸੋਧ ਕੈ ਊਚੇ ਨੀਚੇ ਦੇਖ
ਪੜ੍ਹਿ ਪੋਥੀ ਪੰਡਤ ਥਕ ਰਹੇ, ਘਟਿ ਘਟਿ ਰਮਿਓ ਅਲੇਖ।
ਮੱਘਰ ਮੈਂ ਘਰਿ ਮਿਤ੍ਰ ਨ ਜਾਂਦਾ, ਰਾਖਸ਼ ਨੇਹੁ ਹੱਡਾਂ ਨੂੰ ਖਾਂਦਾ
ਜਲਥਲ ਜੀਉ ਪਿਆ ਬਿਲਲਾਂਦਾ,
ਆਵੈ ਲਾਲ ਕਿਸੇ ਦਾ ਆਂਦਾ ਬੰਦੀ ਹੋ ਰਹਾਂ। ੨।
ਜੇ ਕੋਈ ਸਾਨੂੰ ਯਾਰ ਮਿਲਾਵੈ, ਜੋ ਕੁਝ ਮੂੰਹ ਮੰਗੇ ਸੋ ਪਾਵੈ
ਵਾਟੋਂ ਬੈਠੀ ਮੋੜ ਲਿਆਵੇ,
ਬੁੱਲ੍ਹਾ ਸ਼ਹੁ ਬਿਨ ਨੀਂਦ ਨਾ ਆਵੈ, ਮੈਂ ਭੀ ਸੌ ਰਹਾਂ। ੩।
ਦੋਹਰਾ- ਪੋਹ ਚੜੈ ਕਤ ਜਾਈਏ, ਅਬ ਨੇੜੇ ਨਾ ਹੀ ਮੀਤ
ਇਨ ਮੋਹਨ ਜਗ ਮੋਹਿਆ, ਤੁਮ ਪਾਥਰ ਕਰੋ ਨ ਚੀਤ।
ਪਾਪੀ ਪੋਹ ਪਵਨ ਕਤ ਪਈਆ, ਲਦ ਗਏ ਹੋਤ ਤਾਂ ਉਘੜ ਗਈਆਂ
ਨਾ ਸੰਗ ਮਾਪੇ ਸੱਜਣ ਸਈਆਂ,
ਇਕ ਤਾਂ ਇਸ਼ਕ ਜਵਾਲੇ ਲਈਆਂ, ਦੁਖਾਂ ਟੋਲੀਆਂ
ਕੜ ਕੜ ਕੱਪਰ ਕੜਕ ਡਰਾਵੈ, ਮਾਰੂਥਲ ਵਿਚ ਡੇਰੇ ਪਾਵੈ
ਜੀਊਂਦੀ ਮੁਈ ਸੁ ਪੀਆ ਦੇ ਹਾਵੇ,
ਬੁੱਲ੍ਹੇ ਸ਼ਾਹ ਪੀਅ ਅਜੇ ਨ ਆਵੇ, ਜੰਗਲ ਟੋਲੀਆਂ। ੪।
ਬੱਦਲ, ਟੱਪ, ' ਬਾਗੀ, ' ਮੁਸਲਮਾਨ ਜੋ ਉੱਚੀ ਉੱਚੀ ਗਾ ਕੇ ਪੜ੍ਹਦੇ ਹਨ, ਪੂਰੇ ਹੋਣ, ° ਤੀਰ।
ਜੋ ਕੁਝ ਰੋਜ਼ ਅਜ਼ਲਾ ਥੀਂ ਹੋਈ, ਲਿਖੀ ਕਲਮ ਨਾ ਮੇਟੇ ਕੋਈ,
ਦੁੱਖਾਂ ਸੂਲਾਂ ਦਿੱਤੀ ਚੋਈ, ਸੁਲਾ ਬੌਹ ਨੂੰ ਆਮੇ ਕੋਈ,
ਜਿਸ ਨੂੰ ਹੋ ਰਹੀ।੬।
ਚੇਤ
ਚੇਤ ਚਮਨ ਵਿਚ ਕੋਇਲਾਂ, ਨਿੱਤ ਕੂ ਕੂ ਕਰਨ ਪੁਕਾਰ।
ਮੈਂ ਸੁਣ ਸੁਣ ਝੁਰ ਝੁਰ ਮਚ ਰਹੀ ਕਬ ਘਰ ਆਵੇ ਯਾਰ।
ਹੁਣ ਕੀ ਕਰਾਂ ਜੋ ਆਇਆ ਚੇਤ, ਬਣ ਤਣ ਫੂਲ ਰਹੇ ਸਭ ਖੇਤ,
ਦੇਂਦੇ ਆਪਣਾ ਅੰਤ ਨਾ ਭੇਤ, ਸਾਡੀ ਹਾਰ ਸਾਡੀ ਜੇਤਾ,
ਹੁਣ ਮੈਂ ਹਾਰੀਆਂ।
ਹੁਣ ਮੈਂ ਹਾਰਿਆ ਆਪਣਾ ਆਪ, ਤੁਹਾਡਾ ਇਸ਼ਕ ਅਸਾਡਾ ਖਾਪ,
ਤੇਰੇ ਨੇਹੁੰ ਦਾ ਸ਼ੂਕਿਆ ਤਾਪ, ਬੁਲ੍ਹਾ ਸ਼ੌਹ ਕੀ ਲਾਇਆ ਪਾਪ,
ਕਾਰੇ ਹਾਰੀਆਂ। ੭।
ਵਿਸਾਖ
ਬਸਾਖੀ ਦਾ ਦਿਨ ਕਠਨ ਹੈ ਜੇ ਸੰਗ ਮੀਤ ਨਾ ਹੈ।
ਮੈਂ ਕਿਸ ਕੇ ਆਗੇ ਜਾ ਕਹੂੰ ਇਕ ਮੰਡੀ ਭਾ ਦੋ।
-0-
ਤਾਂ ਮਨ ਭਾਵੇ ਸੁੱਖ ਬਸਾਖ, ਗੁੱਛੀਆਂ ਪਈਆਂ ਪੱਕੀ ਦਾਖ,
ਲਾਖੀ ਲੈ ਘਰ ਆਇਆ ਲਾਖ, ਤਾਂ ਮੈਂ ਬਾਤ ਨਾ ਸਕਾਂ ਆਖ,
ਕਉਂਤਾਂ' ਵਾਲੀਆਂ।
ਕੰਤਾਂ ਵਾਲੀਆਂ ਡਾਹਡਾ ਜ਼ੋਰ, ਹੁਣ ਮੈਂ ਝੁਰ ਝੂਰ ਹੋਈ ਆਂ ਹੋਰ,
ਕੰਡੇ ਪੁੜੇ ਕਲੇਜੇ ਜ਼ੋਰ, ਬੁਲ੍ਹਾ ਸ਼ੌਹ ਬਿਨ ਕੋਈ ਨਾ ਹੋਰ,
ਜਿਨ ਘੱਤ ਗਾਲੀਆਂ। ੮।
ਜੇਠ
ਜੇਠ ਜੇਹੀ ਮੋਹਿ ਅਗਨ ਹੈ ਜਬ ਕੇ ਬਿਛੜੇ ਮੀਤ।
ਦੋਹਰਾ- ਮਾਘੀ ਨ੍ਹਾਵਣ ਆਈਆਂ, ਹੋਰ ਤੀਰਥ ਬਣੇ ਹੈ ਸਾਨ,
ਤ੍ਰਿਮ ਤ੍ਰਿਮ ਬਰਖੇ ਨੈਨ ਦੁਇ, ਮੈਂ ਉਦੂੰ ਕਰਾਂ ਇਸ਼ਨਾਨ।
ਮਾਘ ਮਹੀਨੇ ਜੈਂਦੀ ਤਾਂਘ, ਨੇਂ ਮੁਹਬਤ ਗਈ ਉਲਾਂਘ
ਇਸ਼ਕ ਮੁਅਜ਼ਨ ਦਿੱਤੀ ਥਾਂਗ,
ਰਹਿੰਦੀ ਨਿਤ ਪੀਆ ਦੀ ਤਾਂਘ, ਦੁਆਈਂ ਮੈਂ ਕਰਾਂ।
ਆਖਾਂ ਪਿਆਰੇ ਮੈਂ ਵਲ ਆਉ, ਤੇਰਾ ਮੁਖ ਦੇਖਣ ਦਾ ਚਾਊ
ਭਾਵੇਂ ਹੋਰ ਤੱਤੀ ਨੂੰ ਤਾਉ
ਬੁਲ੍ਹਾ ਸ਼ਹੁ ਨੂੰ ਆਣ ਮਿਲਾਉ, ਨਹੀਂ ਮੈਂ ਜਲ ਮਰਾਂ।
ਧੁਰ, ਜਿੱਤ, ' ਮੌਤ, ਕੰਤਾਂ, ਵੱਜੇ,।
ਸੁਣ ਸੁਣ ਘੁਣ ਘੁਣ ਝੂਰ ਮਰੇਂ ਜੋ ਤੁਮਰੀ ਯੇਹ ਪਰੀਤ।
-0-
ਲੂਆਂ ਧੁੱਪਾਂ ਪੈਂਦੀਆਂ ਜੇਠ, ਮਜਲਿਸ ਬਹਿੰਦੀ ਬਾਗਾਂ ਹੇਠ,
ਤੱਤੀ ਠੰਡੀ ਵੱਗੇ ਪੇਠਾ, ਦਫਤਰ ਕੱਢ ਪੁਰਾਣੇ ਸੇਠ
ਮੁਹਰਾ ਖਾਣੀਆਂ।
ਅੱਜ ਕੱਲ ਸੱਦ ਹੋਈ ਅਲਬੱਤਾ, ਹੁਣ ਮੈਂ ਆਹ ਕਲੇਜਾ ਤੱਤਾ,
ਨਾ ਘਰ ਕੈਂਤ ਨਾ ਦਾਣਾ ਭੱਤਾ, ਬੁਲ੍ਹਾ ਸ਼ੌਹ ਹੋਰਾਂ ਸੰਗ ਰੱਤਾ,
ਸੀਨੇ ਕਾਨੀਆਂ'। ੯।
ਹਾੜ੍ਹ
ਹਾੜ੍ਹ ਸੇਹੇ ਮੋਹੇ ਝਟ ਪਟੇ ਜੋ ਲੱਗੀ ਪਰੇਮ ਕੀ ਆਗ।
ਜਿਸ ਲਾਗੇ ਤਿਸ ਜਲ ਬੁਝੇ ਜੋ ਭੌਰ ਜਲਾਵੇ ਭਾਗ।
-0-
ਹੁਣ ਕੀ ਕਰਾਂ ਜੋ ਆਇਆ ਹਾੜ੍ਹ, ਤਨ ਵਿਚ ਇਸ਼ਕ ਤਪਾਯਾ ਭਾੜਾ,
ਤੇਰੇ ਇਸ਼ਕ ਨੇ ਦਿੱਤਾ ਸਾੜ, ਰੋਵਣ ਅੱਖੀਆਂ ਕਰਨ ਪੁਕਾਰ,
ਤੇਰੇ ਹਾਵੜੇ।
ਦੋਹਰਾ- ਫਾਗਣ ਫੂਲੇ ਫਾਗ ਮੈਂ ਖੇਲਤ ਹੈ ਨਰ ਨਾਰ
ਪਿਆਰਾ ਨਜ਼ਰ ਨ ਆਵਈ, ਗਲ ਸੁਲ ਕੇ ਹਾਰ।
ਹੋਰੀ ਖੇਡਣ ਸਈਆਂ ਫਾਗਣ, ਮੇਰੇ ਨੈਣ ਝਲਾਰੀਂ ਵਗਣ
ਔਖੇ ਜੀਵਦਿਆਂ ਦਿਨ ਤੱਗਣ,
ਸੀਨੇ ਬਾਣ ਪ੍ਰੇਮ ਕੇ ਲੱਗਣ ਹੋਰੀ ਹੋ ਰਹੀ।
ਜੋ ਕੁਝ ਰੋਜ਼ ਅਜ਼ਲ ਥੀਂ ਹੋਈ, ਹੁਣ ਤਾਂ ਮੂੰਹ ਤੋਂ ਲੱਥੀ ਲੋਈ
ਦੁਖੀਂ ਰੋਲੀਂ ਲਹਾਂ ਨ ਢੋਈ,
ਬੁਲ੍ਹੇ ਸ਼ਾਹ ਨੂੰ ਆਖੇ ਕੋਈ, ਜਿਉਂ ਤਿਉਂ ਜਿਊਂਗੀ। ੬
ਦੋਹਰਾ- ਚੇਤ ਚਮਨ ਮੈਂ ਕੋਇਲਾਂ, ਬਨਣ ਕਰਨ ਪੁਕਾਰ
ਮੈਂ ਸੁਣਤ ਮਨ ਝੂਰ ਮਰਾ, ਕਬ ਘਰਿ ਆਵੇ ਯਾਰੁ।
ਮੈਂ ਕੀ ਕਰਾਂ ਜੁ ਆਇਆ ਚੇਤ, ਬਨ ਤ੍ਰਿਣ ਫੂਲ ਰਹੇ ਸਭ ਖੇਤ
ਆਪਣਾ ਅੰਤ ਨ ਦਸਦੇ ਭੇਤ,
ਅਸਾਡੀ ਹਾਰ ਤੁਸਾਡੀ ਜੇਤ ਹੁਣ ਮੈਂ ਹਾਰੀਆਂ।
ਹੁਣ ਮੈਂ ਹਾਰਿਆ ਆਪ, ਤੇਰਾ ਇਸ਼ਕ ਅਸਾਡਾ ਖਾਪ
ਹਰਦਮ ਨਾਮ ਤੁਸਾਡਾ ਜਾਪ,
ਬੁਲ੍ਹੇ ਸ਼ਾਹ ਕੀ ਲਾਇਓ ਪਾਪ, ਪਿਛੇੜੇ ਮਾਰੀਆਂ।੭।
ਹਵਾ, ਜ਼ਹਿਰ, ਜ਼ਰੂਰ, ' ਤੀਰ, ਪਹਾੜ, ਭਾਂਬੜ, ਹਾਵੇ।
ਹਾੜ੍ਹੇ ਘੱਤਾਂ ਸ਼ਾਮੀ ਅੱਗੇ, ਕਾਸਦਾ ਲੈ ਕੇ ਪਾਤਰਾਂ ਵੱਗੇ,
ਕਾਲੇ ਗਏ ਤੇ ਆਏ ਬੱਗੇ, ਬੁਲ੍ਹਾ ਸੋਹ ਬਿਨ ਜ਼ਰਾ ਨ ਤੱਗੇ,
ਸ਼ਾਮੀਂ ਬਾਹਵੜੇ। ੧੦।
ਸਾਵਣ
ਸਾਵਣ ਸੋਹੇ ਮੇਂਘਲਾ ਘਟ ਸੋਹੇ ਕਰਤਾਰ।
ਠੋਰ ਠੌਰ ਅਨਾਇਤ ਬਸੇ ਪਪੀਹਾ ਕਰੇ ਪੁਕਾਰ।
-0-
ਸੋਹਣ ਮਲਿਹਾਰਾਂ ਸਾਰੇ ਸਾਵਣ, ਦੂਤੀ ਦੁੱਖ ਲੱਗੇ ਉੱਠ ਜਾਵਣ,
ਨੀਂਗਰ ਖੇਡਣ ਕੁੜੀਆਂ ਗਾਵਣ, ਮੈਂ ਘਰ ਰੰਗ ਰੰਗੀਲੇ ਆਵਣ,
ਆਸਾਂ ਪੁੰਨੀਆਂ।
ਮੇਰੀਆਂ ਆਸਾਂ ਰੱਬ ਪੁਚਾਈਆਂ, ਮੈਂ ਤਾਂ ਉੱਨ ਸੰਗ ਅਖੀਆਂ ਲਾਈਆਂ,
ਸਈਆਂ ਦੇਣ ਮੁਬਾਰਕ ਆਈਆਂ, ਸ਼ਾਹ ਅਨਾਇਤ ਆਖਾਂ ਸਾਈਆਂ,
ਆਸਾਂ ਪੁੰਨੀਆਂ। ੧੧।
ਭਾਦੋਂ ਭਾਦੋਂ ਭਾਵੇ ਤਬ ਸਖੀ ਜੋ ਪਲ ਪਲ ਹੋਵੇ ਮਿਲਾਪ।
ਦੋਹਰਾ- ਵੈਸਾਖੀ ਦਿਨ ਕਠਨ ਹੈ, ਜੈਂ ਸੰਗ ਮੀਤ ਨ ਹੋਇ
ਕਿਸ ਆਗੇ ਬਿਧ ਜਾਂ ਕਹਹੁ, ਏਕ ਮੰਡੀ ਡਾ ਦੋਇ।
ਤਾਂ ਮੈਂ ਹੋਵਾਂ ਸੁਖ ਵਿਸਾਖ, ਜੇਕਰ ਆਵੇ ਲੱਖੀ ਲਾਖ
ਕਾਛਾਂ ਪਉਣ ਪੱਕੀਆਂ ਸਾਖ,
ਕਾਈ ਗੱਲ ਨ ਸਾਨੂੰ ਆਖੀ ਕੌਤਾਂ ਵਾਲੀਆਂ
ਕੰਤਾਂ ਵਾਲੀਆਂ ਡਾਢਾ ਜ਼ੋਰ ਮੈਂ ਝੁਰ ਥੱਕੀ ਵਾਂਗੂੰ ਮੋਰ
ਕੁੰਡਾ ਪੜੀ ਕਲੇਜੇ ਜੋਰ,
ਬੁਲ੍ਹਾ ਸ਼ਹੁ ਬਿਨਾ ਮੇਰਾ ਨ ਹੋਰ, ਮੈਂ ਕਿਥੇ ਜਾਲੀਆਂ।੮।
ਦੋਹਰਾ- ਜੇਠ ਜੈਸੀ ਮੁਝ ਅਗਨ ਹੈ, ਜਬ ਕੇ ਬਿਛਰੇ ਮੀਤ
ਹਮ ਉਨ ਬਿਨ ਕਿਚਰਕ ਘਰ ਬਸਹਿ, ਹਮਰੀ ਉਨ ਸੰਗ ਪ੍ਰੀਤਿ
ਲੋਆਂ ਲਾਟਾਂ ਪਾਉਂਦੀਆਂ ਜੇਠ, ਮਜਲਸ ਬੈਠੇ ਬਾਗਾਂ ਹੇਠ
ਤੱਤੀ, ਨਹੀਂ ਠੰਢ ਕਲੇਟੇ ਪੇਟ,
ਦਫਤਰ ਕੱਦ ਪੁਰਾਣੇ ਦੇਖ, ਮੁਹਰਾ ਖਾਨੀਆਂ।
ਅੱਜਕੱਲ ਸੱਦ ਹੋਈ ਅਲਬੱਤਾ, ਸੁਣਕੇ ਆਹ ਕਲੇਜਾ ਤੱਤਾ
ਨ ਘਰ ਕੰਤ ਨ ਦਾਣਾ ਫੱਕਾ,
ਬੁਲ੍ਹਾ ਸ਼ਾਹ ਅੋਰਾਂ ਸੰਗ ਰੱਤਾ, ਸੀਨਾ ਕਾਨੀਆਂ। ੯॥
ਸੁਨੇਹਾ ਲੈਣ ਵਾਲਾ, - ਚਿੱਠੀ, ' ਲੰਘੇ, * ਦੂਤ, ਮੁੰਡੇ, ਪੂਰੀਆਂ ਹੋਂਦੀਆਂ।
ਜੈ ਘਟ ਦੇਖੋ ਖੋਲ ਕੇ ਘਟ ਘਟ ਦੇ ਵਿਚ ਆਪ।
-0-
ਆ ਹੁਣ ਭਾਦੋਂ ਭਾਗ ਜਗਾਇਆ, ਸਾਹਿਬ ਕੁਦਰਤ ਸੇਤੀ ਆਇਆ,
ਹਰ ਹਰ ਦੇ ਵਿਚ ਆਪ ਸਮਾਇਆ, ਸ਼ਾਹ ਅਨਾਇਤ ਆਪ ਲਖਾਇਆ,
ਤਾਂ ਮੈਂ ਲਖਿਆ
ਆਖਰ ਉਮਰੇ ਹੋਈ ਤਸੱਲਾ, ਪਲ ਪਲ ਮੰਗਣ ਨੈਣ ਤਜੱਲਾ,
ਜੋ ਕੁਝ ਹੋਸੀ ਕਰਸੀ ਅੱਲਾ, ਬੁਲ੍ਹਾ ਸ਼ੌਹ ਬਿਨ ਕੁਝ ਨਾ ਭੱਲਾ,
ਪਰੇਮ ਰੱਸ ਚੱਖਿਆ। ੧੨।
ਦੋਹਰਾ- ਹਾੜ ਹੈਰਤ ਅਰ ਚਟਪਟੀ, ਲਗੀ ਪ੍ਰੇਮ ਕੀ ਆਗੂ
ਜਿਸ ਲਾਗੇ ਤਿਸ ਜਲ ਬੁਝੇ ਬਹੁੜ ਜਗਾਵੈ ਭਾਗ।
ਲੌਦੇ ਭੱਠ ਜੁ ਚੜ੍ਹਦੇ ਹਾੜ, ਤਨ ਵਿਚ ਇਸ਼ਕ ਤਪਾਇਆ ਭਾੜ
ਨੇਹੁੰ ਲਗਾ ਤਾਂ ਦਿਤੀ ਸਾੜ
ਜਿਧਰ ਦੀ ਵਾਹਰ ਤਿਧਰ ਦੀ ਧਾੜ, ਮੇਰੇ ਹਾਉੜੇ।
ਹਾਹੁੜੇ ਕੱਢ ਸੁ ਜਾਨੀ ਅੱਗੇ, ਲੈ ਕੇ ਕਾਸਦ ਪਾਤੀ ਵਗੇ
ਕਾਲੇ ਗਏ ਤੇ ਆਏ ਬੱਗੋ, ਬੁਲ੍ਹਾ ਸ਼ਹੁ ਬਿਨ ਜ਼ਰਾ ਨ ਤੱਗੇ
ਸੁਆਮੀ ਬਾਹੁੜੇ। ੧੦।
ਦੋਹਰਾ- ਸਾਵਣ ਸੋਹੇ ਮੇਘਲਾ, ਘਟ ਸੋਹੇ ਕਰਤਾਰ
ਸ਼ਾਹ ਇਨਾਇਤ ਛਕ ਰਹੇ, ਚਾਕ ਕਰਤ ਪੁਕਾਰ।
ਮਲਾਰਾਂ ਗਾਵਣ ਸ਼ਾਦੀ ਸਾਵਣ, ਦੂਤੀ ਦੁਖ ਲਗੇ ਉਠ ਜਾਵਣ
ਨੀਂਗਰ ਖੇਡਣ ਕੁੜੀਆਂ ਗਾਂਵਣ, ਰਲ ਮਿਲ ਬਾਗੀਂ ਪੀਂਘਾਂ ਪਾਵਣ
ਮੈਂ ਘਰਿ ਰੰਗ ਰੰਗੀਲੇ ਆਵਣ, ਆਸਾਂ ਪੁੰਨੀਆਂ।
ਮੇਰੀਆਂ ਆਸਾਂ ਰੱਬ ਪੁਜਾਈਆਂ, ਤਾਂ ਮੈਂ ਆਪਣੇ ਸੰਗਿ ਰਲਾਈਆਂ,
ਸਈਆਂ ਦੇਣ ਮੁਮਾਰਖਾਂ ਆਈਆਂ।
ਸ਼ਾਹ ਇਨਾਇਤ ਆਖਾਂ ਸਾਈਆਂ, ਸ਼ਾਮ ਸਲੋਨੀਆਂ। ੧੧।
ਦੋਹਰਾ- ਭਾਵੇਂ ਭਾਵੈ ਤਉ ਸਖੀ, ਪਲ ਪਲ ਹੋਇ ਮਿਲਾਪ
ਜਬ ਮੈਂ ਦੇਖਉਂ ਮੈਂ ਨਹੀਂ, ਗੁਪਤ ਪ੍ਰਗਟ ਹੈ ਆਪ।
ਲੈ ਹੁਣ ਭਾਦੋਂ, ਭਾਗ ਜਗਾਇਆ, ਸਾਹਿਬ ਕੁਦਰਤ ਸੇਤੀ ਪਾਇਆ
ਹਰਿ ਹਰਿ ਕੇ ਵਹ ਬੀਚ ਸਮਾਇਆ,
ਸ਼ਾਹ ਇਨਾਇਤ ਆਪ ਲਖਾਇਆ, ਤਾਂ ਮੈਂ ਲਖਿਆ
ਤਾਂ ਹੋਈ ਆਖਰ ਉਮਰ ਤਸੱਲਾ, ਜੋ ਕੁਝ ਕਰੇ ਸੋਈ ਕੁਝ ਅੱਲ੍ਹਾ
ਮੰਗਦੇ ਪਲ ਪਲ ਨੈਣ ਤਜੱਲਾ, ਬੁੱਲ੍ਹਾ ਸ਼ਹੁ ਨੇ ਪਾਯਾ ਪੱਲਾ
ਪ੍ਰੇਮ ਰਸ ਚਾਖਿਆ। ੧੨।
ਚਾਨਣ।
ਦੋਹੜੇ
ਬੁੱਲ੍ਹਿਆ ਚੇਰੀ ਮੁਸਲਮਾਨ ਦੀ, ਹਿੰਦੂ ਤੋਂ ਕੁਰਬਾਨ।
ਦੋਹਾਂ ਤੋਂ ਪਾਣੀ ਵਾਰ ਪੀ, ਜੋ ਕਰੇ ਭਗਵਾਨ।
ਦੋਹੜੇ
ਦੋਹੜੇ
ਇਸ ਕਾ ਮੁੱਖ ਇਕ ਜੋਤ ਹੈ ਘੁੰਗਟ ਹੈ ਸੰਸਾਰ।
ਘੁੰਗਟ ਮੇਂ ਵੋਹ ਛੁੱਪ ਗਿਆ ਮੁੱਖ ਪਰ ਆਂਚਲਾ ਡਾਰ' ।੧।
ਉਨ ਕੇ ਮੁੱਖ ਦਿਖਲਾਏ ਹੈ ਜਿਨ ਸੇ ਇਸ ਕੀ ਪ੍ਰੀਤ।
ਇਨ ਕੋ ਹੀ ਮਿਲਤਾ ਹੈ ਵੋਹ ਜੋ ਇਸ ਕੇ ਹੈਂ ਮੀਤ। ੨।
ਮੂੰਹ ਦਿਖਲਾਵੇ ਔਰ ਛਪੇ ਛਲਾ ਬਲ ਹੋ ਜਗ ਦੇਸ।
ਪਾਸ ਰਹੇ ਔਰ ਨਾ ਮਿਲੇ ਇਸ ਕੇ ਬਿਸਵੇ ਭੇਸ। ੩।
ਬੁੱਲ੍ਹਾ ਕਸਰ ਨਾਮ ਕਸੂਰ ਹੈ ਓਥੇ ਮੂੰਹੋਂ ਨਾ ਸਕਣ ਬੋਲ।
ਓਥੇ ਸੱਚੇ ਗਰਦਨ ਮਾਰੀਏ ਓਥੇ ਝੂਠੇ ਕਰਨ ਕਲੋਲ ।੪।
ਨਾ ਕੋਈ ਪੁੰਨ ਨਾ ਦਾਨ ਹੈ ਨਾ ਕੋਈ ਲਾਗ ਦਸਤੂਰ 1੫।
ਬੁੱਲ੍ਹਿਆ ਧਰਮਸਾਲਾ ਧੜਵਾਈ ਰਹਿੰਦੇ ਠਾਕੁਰ ਦੁਆਰੇ ਠਗ।
ਵਿਚ ਮਸੀਤਾਂ ਕੋਸਤੀਏ ਰਹਿੰਦੇ ਆਸ਼ਕ ਰਹਿਣ ਅਲੱਗ। ੬
ਬੁਲ੍ਹਿਆ ਵਾਰੇ ਜਾਈਏ ਉਨ੍ਹਾਂ ਤੋਂ ਜਿਹੜੇ ਗੱਲੀਂ ਦੇਣ ਪ੍ਰਚਾ।
ਬੁਲ੍ਹਿਆ ਵਾਰੇ ਜਾਈਏ ਉਹਨਾਂ ਤੋਂ ਜਿਹੜੇ ਮਾਰਨ ਗੱਪ ਸੜੱਪ :
ਕਉਡੀ ਲੱਭੀ ਦੇਣ ਚਾ ਤੇ ਬੁਗ਼ਚਾ ਘਊ-ਘੱਪ।।
ਨਾ ਖ਼ੁਦਾ ਮਸੀਤੇ ਲਭਦਾ ਨਾ ਖ਼ੁਦਾ ਵਿਚ ਕਾਅਬੇ।
ਨਾ ਖ਼ੁਦਾ ਕੁਰਾਨ ਕਿਤਾਬਾਂ ਨਾ ਖ਼ੁਦਾ ਨਿਮਾਜ਼ੇ। ੯।
ਨਾ ਖ਼ੁਦਾ ਮੈਂ ਤੀਰਥ ਡਿੱਠਾ ਐਵੇਂ ਪੈਂਡੇ ਝਾਗੇ।
ਬੁਲ੍ਹਾ ਸ਼ਹੁ ਜਦ ਮੁਰਸ਼ਦ ਮਿਲ ਗਿਆ ਟੁੱਟੇ ਸਭ ਤਗਾਦੇ। ੧੦।
ਬੁਲ੍ਹਿਆ ਪਰਸੋਂ ਕਾਫ਼ਰ ਥੀ ਗਈਉਂ ਬੁੱਤ ਪੂਜਾ ਕੀਤੀ ਕਲ।
ਅਸੀਂ ਜਾ ਬੈਠੇ ਘਰ ਆਪਣੇ ਓਥੇ ਕਰਨ ਨਾ ਮਿਲੀਆ ਗੱਲ। ੧੧।
ਬੁਲ੍ਹਿਆ ਗੈਨ ਗਰੂਰਤ ਸਾੜ ਸੁੱਟ ਤੇ ਮਾਣ ਖੂਹੇ ਵਿਚ ਪਾ।
ਤਨ ਮਨ ਦੀ ਸੁਰਤ ਗਵਾ ਵੇ ਘਰ ਆਪ ਮਿਲੇਗਾ ਆ। ੧੨।
ਬੁਲ੍ਹਿਆ ਹਿਜਰਤਾਂ ਵਿਚ ਇਸਲਾਮ ਦੇ ਮੇਰਾ ਨਿੱਤ ਹੈ ਖ਼ਾਸ ਅਰਾਮ।
ਸੂਈ ਸਲਾਈ ਦਾਨ ਕਰਨ ਤੇ ਆਹਰਣ ਲੈਣ ਛੁਪਾ।੭।
ਘੁੰਡ, ਪੱਲਾ, ' ਲੈ ਲੈ, ' ਛਲਾਵਾ, ਦੋਸ਼, ਰਿਵਾਜ, ' ਝੂਠੇ, ' ਗੰਢੜੀ, 'ਲੁਕਾਉਣਾ, ਮੁਸਲਮਾਨ, ਕੀਤੇ, ਅਹੰਕਾਰ, " ਇਕ ਥਾਂ ਤੋਂ ਦੂਜੀ ਥਾਂ ਤੇ ਜਾਣਾ।
ਨਿੱਤ ਨਿੱਤ ਮਰਾਂ ਤੇ ਨਿੱਤ ਨਿੱਤ ਜੀਵਾਂ ਮੇਰਾ ਨਿੱਤ ਨਿੱਤ ਕੂਚ ਮੁਕਾਮ। ੧੩।
ਬੁਲ੍ਹਿਆ ਇਸ਼ਕ ਸਜਣ ਦੇ ਆਏ ਕੇ ਸਾਨੂੰ ਕੀਤੋ ਸੁ ਡੂਮ।
ਉਹ ਪ੍ਰਭ ਅਸਾਡਾ ਸਖੀ ਹੈ ਮੈਂ ਸੇਵਕ ਹੂੰ ਸੂਮ। ੧੪।
ਬੁਲ੍ਹਿਆ ਆਸ਼ਕ ਹੋਇਉਂ ਰੱਬ ਦਾ ਮੁਲਾਮਤਾਂ ਹੋਈ ਲਾਖ।
ਲੋਗ ਕਾਫ਼ਰ ਕਾਫ਼ਰ ਆਖਦੇ ਤੂੰ ਆਖੋ ਆਖੋ ਆਖ।੧੫।
ਬੁਲ੍ਹਿਆ ਪੈਂਡੇ ਪੜੇ ਪਰੇਮ ਕੇ ਕੀਆ ਪੈਂਡਾ ਆਵਾਗੌਣ।
ਅੱਧੇ ਕੋ ਅੰਧਾ ਮਿਲ ਗਿਆ ਰਾਹ ਬਤਾਵੇ ਕੌਣ। ੧੬।
ਬੁਲ੍ਹਿਆ ਮਨ ਮੰਜੋਲਾ ਮੁੰਜ ਦਾ ਕਿਤੇ ਗੋਸ਼ੇ ਬਹਿ ਕੇ ਕੁੱਟ।
ਇਹ ਖ਼ਜ਼ਾਨਾ ਤੈਨੂੰ ਅਰਥ ਦਾ ਤੂੰ ਸੰਭਲ ਸੰਭਲ ਕੇ ਲੁੱਟ। ੧੭।
ਬੁਲ੍ਹਿਆ ਚੇਰੀ ਮੁਸਲਮਾਨ ਦੀ ਹਿੰਦੂ ਤੋਂ ਕੁਰਬਾਨ।
ਦੋਹਾਂ ਤੋਂ ਪਾਣੀ ਵਾਰ ਪੀ ਜੋ ਕਰੇ ਭਗਵਾਨ । ੧੮।
ਬੁਲ੍ਹਿਆ ਮੁੱਲਾਂ ਅਤੇ ਮਸਾਲਚੀ ਦੋਹਾਂ ਇੱਕੋ ਚਿੱਤ।
ਲੋਕਾਂ ਕਰਦੇ ਚਾਨਣਾ ਆਪ ਹਨੇਰੇ ਨਿੱਤ। ੧੯।
ਬੁਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ ਹੇਠ ਬਾਲ ਹੱਡਾਂ ਦੀ ਅੱਗ।
ਚੋਰੀ ਕਰ ਤੇ ਭੰਨ ਘਰ ਰੱਬ ਦਾ ਓਸ ਠੱਗਾਂ ਦੇ ਠੱਗ ਨੂੰ ਠੱਗ। ੨੦।
ਬੁਲ੍ਹਿਆ ਚਲ ਸੁਨਿਆਰ ਦੇ ਜਿੱਥੇ ਗਹਿਣੇ ਘੜੀਏ ਲਾਖ।
ਸੂਰਤ ਆਪੋ ਆਪਣੀ ਤੂੰ ਇੱਕੋ ਰੂਪਾ ਆਖ। ੨੧।
ਫਿਰੀ ਰੁੱਤ ਸ਼ਗੁਫਿਆਂ ਵਾਲੀ ਚਿੜੀਆਂ ਚੁਗਣ ਨੂੰ ਆਈਆਂ।
ਇਕਨਾਂ ਨੂੰ ਜੁਰਿਆਂ ਲੈ ਖਾਧਾ ਇਕਨਾਂ ਨੂੰ ਫਾਹੀਆਂ ਲਾਈਆਂ।
ਇਕਨਾਂ ਨੂੰ ਆਸ ਮੁੜਨ ਦੀ ਆਹੀ ਇਕ ਸੀਖ ਕਬਾਬ ਚੜ੍ਹਾਈਆਂ।
ਬੁਲ੍ਹੇ ਸ਼ਾਹ ਕੀ ਵੱਸ ਉਨ੍ਹਾਂ ਦੇ ਉਹ ਕਿਸਮਤ ਮਾਰ ਫਸਾਈਆਂ। ੨੨।
ਬੁਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ ਜਬ ਹਰ ਸੇ ਕੀਆ ਨਾ ਹੇਤਾ।
ਅਬ ਪਛਤਾਵਾ ਕਿਆ ਕਰੇ ਜਬ ਚਿੜੀਆਂ ਚੁਗ ਗਈ ਖੇਤ । ੨੩।
ਉਹ ਹਾਦੀ ਮੇਰੇ ਅੰਦਰ ਬੋਲਿਆ ਰੁੜ੍ਹ ਪੁੜ੍ਹ ਗਏ ਗੁਨਾਹਾਂ।
ਪਹਾੜੀ ਲੱਗਾ ਬਾਜਰਾ ਸ਼ਹਿਤੂਤ ਲੱਗੇ ਫਰਵਾਹਾਂ। ੨੪।
ਅੱਲਾ ਤੋਂ ਮੈਂ ਤੇ ਕਰਜ਼ ਬਣਾਇਆ ਹੱਥੋਂ ਤੂੰ ਮੇਰਾ ਕਰਜ਼ਾਈ।
ਓਥੇ ਤਾਂ ਮੇਰੀ ਪ੍ਰਵਰਿਸ਼ਾ ਕੀਤੀ ਜਿਥੇ ਕਿਸੇ ਨੂੰ ਖ਼ਬਰ ਨ ਕਾਈ।
ਓਥੋਂ ਤਾਹੀਂ ਆਏ ਏਥੇ ਜਾਂ ਪਹਿਲੇ ਰੋਜ਼ੀ ਆਈ।
ਬੁਲ੍ਹੇ ਸ਼ਾਹ ਹੈ ਆਸ਼ਕ ਜਿਸ ਤਹਿਕੀਕ ਹਕੀਕਤਾ? ਪਾਈ। ੨੫।
' ਬਦਨਾਮੀ, 2 ਝੂਠਾ, ' ਛੋਟੀ ਮੁੰਜ ਦੀ ਗੰਢ, ' ਮੁਰੀਦ, ' ਚਾਂਦੀ, " ਕਰੂੰਬਲਾਂ ਫੁਟਣੀਆਂ, ਚਿੜੀਆਂ ਨੂੰ ਮਾਰ ਕੇ ਖਾਣ ਵਾਲਾ ਤਿਰਮਚੀ, * ਹਿਤ, ਪਿਆਰ, "ਹਦਾਇਤ ਕਰਨ ਵਾਲਾ, ਪਾਲਣਾ, ਭਾਲ, ਸੱਚ।
ਬੁਲਿਆ ਕਣਕਾ ਕੋਡੀ ਕਾਮਨੀ ਤੀਨੋਂ ਹੀ ਤਲਵਾਰ।
ਆਏ ਥੇ ਨਾਮ ਜਪਨ ਕੇ ਔਰ ਵਿਚੇ ਲੀਤੇ ਮਾਰ। ੨੬।
ਭੱਠ ਨਮਾਜ਼ਾਂ ਤੇ ਚਿੱਕੜ ਰੋਜ਼ੇ ਕਲਮੇ ਤੇ ਫਿਰ ਗਈ ਸਿਆਹੀ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ ਭੁੱਲੀ ਫਿਰੇ ਲੋਕਾਈ। ੨੭।
ਬੁਲ੍ਹਿਆ ਆਉਂਦਾ ਸਾਜਨ ਵੇਖ ਕੇ ਜਾਂਦਾ ਮੂਲ ਨਾ ਵੇਖ।
ਮਾਰੇ ਦਰਦ ਫਰਾਕ ਦੇ ਬਣ ਬੈਠੇ ਬਾਹਮਣ ਸ਼ੇਖ਼। ੨੮।
ਬੁੱਲ੍ਹੇ ਸ਼ਾਹ ਉਹ ਕੌਣ ਹੈ ਉੱਤਮ ਤੇਰਾ ਯਾਰ।
ਓਸੇ ਕੇ ਹਾਥ ਕੁਰਾਨ ਹੈ ਓਸੇ ਗਲ ਚੁਨਾਰ। ੨੯।
ਬੁਲ੍ਹੇ ਚਲ ਬਵਰਚੀ ਖ਼ਾਨੇ ਯਾਰ ਦੇ ਜਿੱਥੇ ਕੋਹਾਕੋਹੀ ਹੈ।
ਓਥੇ ਮੋਟੇ ਕੁੱਸਣ ਬੱਕਰੇ ਤੂੰ ਲਿੱਸਾ ਮਿਲੇ ਨਾ ਢੋ। ੩੦।
ਬੁੱਲ੍ਹੇ ਨੂੰ ਲੋਕ ਮੱਤੀ ਦੇਂਦੇ ਬੁੱਲ੍ਹਿਆ ਤੂੰ ਜਾ ਬਹੁ ਮਸੀਤੀ।
ਵਿਚ ਮਸੀਤਾਂ ਕੀ ਕੁਝ ਹੁੰਦਾ ਜੇ ਦਿਲੋਂ ਨਿਮਾਜ਼ ਨਾ ਕੀਤੀ।
ਬਾਹਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ।
ਬਿਨ ਮੁਰਬਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ। ੩੧।
ਆਪਣੇ ਤਨ ਦੀ ਖ਼ਬਰ ਨ ਕਾਈ ਸਾਜਨ ਦੀ ਖ਼ਬਰ ਲਿਆਵੇ ਕੌਣ।
ਨਾ ਹੂੰ ਖ਼ਾਕੀ ਨਾ ਹੂੰ ਆਤਸ਼ ਨਾ ਹੂੰ ਪਾਣੀ ਪਉਣ।
ਕੁੱਪੇ ਵਿਚ ਰੋੜ ਖੜਕਦੇ ਮੂਰਖ ਆਖਣ ਬੋਲੇ ਕੌਣ।
ਬੁਲ੍ਹਾ ਸਾਈਂ ਘਟ ਘਟ ਰਵਿਆ ਜਿਊਂ ਆਟੇ ਵਿਚ ਲੈਣਾ । ੩੨।
ਅਰਬਾ ਅਨਾਸਰਾ ਮਹਿਲਾ ਬਣਾਯੋ ਵਿਚ ਵੜ ਬੈਠਾ ਆਪੇ।
ਆਪੇ ਕੁੜੀਆਂ ਆਪੇ ਨੀਂਗਰ ਆਪੇ ਬਣਨਾ ਏਂ ਮਾਪੇ।
ਪਾਠਾਂਤਰ
ਆਪਣੇ ਤਨ ਦੀ ਖ਼ਬਰ ਨਾ ਕੋਈ
ਸਾਜਨ ਦੀ ਖ਼ਬਰ ਲਿਆਵੇ ਕੌਣ।
ਇਕ ਜੰਮਦੇ ਇਕ ਮਰ ਮਰ ਜਾਂਦੇ
ਏਹੋ ਆਵਾਗੋਣ।
ਨਾ ਹਮ ਖ਼ਾਕੀ ਨਾ ਹਮ ਆਤਸ਼
ਨਾ ਪਾਣੀ ਨਾ ਪੈਣ।
ਕੁੱਪੇ ਦੇ ਵਿਚ ਰੋੜ ਖੜਕਦਾ
ਮੂਰਖ ਆਖਣ ਬੋਲੇ ਕੌਣ?
ਬੁਲ੍ਹਾ ਸਾਈਂ ਘਟ ਘਟ ਰਵਿਆ
ਜਿਉਂ ਆਟੇ ਵਿਚ ਲੈਣ।
ਸੋਨਾ, ਜਨਤਾ, ' ਜੰਝੂ, ਜਨੇਊ, ' ਮਾਰੋ ਮਾਰ, ਕਤਲ ਹੋਣ, ਲੂਣ, ਤੱਤ, *ਸਰੀਰ।
ਆਪੇ ਮਰੇਂ ਤੇ ਆਪੇ ਜੀਵੇਂ ਆਪੇ ਕਰੇਂ ਸਿਆਪੇ।
ਬੁਲ੍ਹਿਆ ਜੋ ਕੁਝ ਕੁਦਰਤ ਰੱਬ ਦੀ ਆਪੇ ਆਪ ਸਿੰਞਾਪੇ। ੩੩।
ਬੁਲ੍ਹਿਆ ਰੰਗ ਮਹੱਲੀ ਜਾ ਚੜ੍ਹਿਉ ਲੋਕੀਂ ਪੁੱਛਣ ਆਖਣ ਖੈਰ।
ਅਸਾਂ ਇਹ ਕੁਝ ਦੁਨੀਆਂ ਤੋਂ ਵਟਿਆ ਮੂੰਹ ਕਾਲਾ ਤੇ ਨੀਲੇ ਪੈਰ। ੩੪।
ਇਟ ਖੜਿਕੇ ਦੁੱਕੁੜ ਵੱਜੇ ਤੱਤਾ ਹੋਵੇ ਚੁਲ੍ਹਾ।
ਆਵਣ ਫ਼ਕੀਰ ਤੇ ਖਾ ਖਾ ਜਾਵਣ ਰਾਜ਼ੀ ਹੋਵੇ ਬੁਲ੍ਹਾ। ੩੫।
ਬੁਲ੍ਹਿਆ ਜੈਸੀ ਸੂਰਤ ਐਨਾ ਦੀ ਤੈਸੀ ਸੂਰਤ ਗੈਨਾ।
ਇਕ ਨੁੱਕਤੇ ਦਾ ਫੇਰ ਹੈ ਕੁੱਲਾ ਫਿਰੇ ਜਹਾਨ। ੩੬।
ਬੁਲ੍ਹਿਆ ਖਾ ਹਰਾਮ ਤੇ ਪੜ੍ਹ ਸ਼ੁਕਰਾਨਾ ਕਰ ਤੋਬਾ ਤਰਕ ਸਵਾਬੋਂ।
ਛੋੜ ਮਸੀਤ ਤੇ ਪਕੜ ਕਿਨਾਰਾ ਤੇਰੀ ਛੁੱਟਸੀ ਜਾਨ ਅਜ਼ਾਬੋਂ'।
ਉਹ ਹਰਫ਼ ਨਾ ਪੜ੍ਹੀਏ ਮਤ ਰਹਿਸੀ ਜਾਨ ਜਵਾਬੋਂ।
ਬੁਲ੍ਹੇ ਸ਼ਾਹ ਚਲ ਓਥੇ ਚਲੀਏ ਜਿਹੜੇ ਮਨ੍ਹਾਂ ਨਾ ਕਰਨ ਬਰਾਬ। ੩੭।
ਬੁਲ੍ਹਿਆ ਜੇ ਤੂੰ ਗਾਜ਼ੀ' ਬਨਣਾ ਏਂ ਲੱਕ ਬੰਨ੍ਹ ਤਲਵਾਰ।
ਪਹਿਲੋਂ ਰੰਘੜ ਮਾਰ ਕੇ ਪਿੱਛੋਂ ਕਾਫ਼ਰ ਮਾਰ ੩੮।
ਬੁਲ੍ਹਿਆ ਹਰ ਮੰਦਰ ਮੇਂ ਆਏਕੇ ਕਹੋ ਲੇਖਾ ਦਿਓ ਬਤਾ।
ਪੜ੍ਹੇ ਪੰਡਿਤ ਪਾਂਧੇ ਦੂਰ ਕੀਏ ਅਹਿਮਕਾ ਲੀਏ ਬੁਲਾ। ੩੯।
ਵਹਦਤਾ ਦੇ ਦਰਿਆ ਦਸਦੇ ਮੇਰੀ ਵਹਦਤ ਕਿਤਵਲ ਧਾਈ।
ਮੁਰਸ਼ਦ ਕਾਮਿਲ' ਪਾਰ ਲੰਘਾਇਆ ਬਾਝ ਤੁਲ੍ਹੇ ਸੁਰਨਾਹੀ । ੪੦।
ਬੁਲ੍ਹਿਆ ਸਭ ਮਜਾਜ਼ੀ ਪੌੜੀਆਂ ਤੂੰ ਹਾਲ ਹਕੀਕਤ ਵੇਖ।
ਜੋ ਕੋਈ ਓਥੇ ਪਹੁੰਚਿਆ ਚਾਹੇ ਭੁੱਲ ਜਾਏ ਸਲਾਮਅਲੋਕਾ ।੪੧।
ਬੁਲ੍ਹਿਆ ਕਾਜ਼ੀ ਰਾਜ਼ੀ ਰਿਸ਼ਵਤੇ ਮੁੱਲਾਂ ਰਾਜ਼ੀ ਮੌਤ।
ਆਸ਼ਕ ਰਾਜ਼ੀ ਰਾਗ ਤੇ ਨਾ ਪਰਤੀਤ ਘਟ ਹੋਤ। ੪੨।
ਠਾਕੁਰ ਦਵਾਰੇ ਠੱਗ ਬਸੇਂ ਭਾਈ ਦਵਾਰ ਮਸੀਤ।
ਹਰਿ ਕੇ ਦਵਾਰੇ ਭਿੱਖ ਬਸੇ ਹਮਰੀ ਇਹ ਪਰਤੀਤ। ੪੩।
ਬੁਲ੍ਹੇ ਸ਼ਾਹ ਚਲ ਓਥੇ ਚਲੀਏ ਜਿੱਥੇ ਸਾਰੇ ਹੋਵਣ ਅੰਨ੍ਹੇ।
ਨਾ ਕੋਈ ਸਾਡੀ ਕਦਰ ਪਛਾਣੇ ਨਾ ਕੋਈ ਸਾਨੂੰ ਮੰਨੇ। ੪੪।
ਬੁਲ੍ਹਿਆ ਧਰਮਸਾਲਾ ਵਿਚ ਨਾਹੀਂ ਜਿਥੇ ਮੋਮਨ ਭੋਗ ਪਵਾਏ।
ਵਿਚ ਮਸੀਤਾਂ ਧੱਕੇ ਮਿਲਦੇ ਮੁੱਲਾਂ ਤਿਊੜੀ ਪਾਏ।
ਦੋਲਤਮੰਦਾਂ ਨੇ ਬੂਹਿਆਂ ਉੱਤੇ ਚੋਬਦਾਰ ਬਹਾਏ।
ਪਕੜ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦੁੱਖ ਦਿਲ ਦਾ ਮਿਟ ਜਾਏ। ੪੫।
ਅਨਾਇਤ, ਕਿਰਪਾ, = ਗਰੂਰ, ਹੰਕਾਰ, ਪਵਿੱਤ੍ਰਤਾ ਕੋਲੋਂ, ' ਦੁੱਖ ਤੋਂ, ਯੋਧਾ, ' ਬੇਸਮਝ, ' ਏਕਤਾ, ਪੂਰਾ, ' ਬੇੜੀ, °ਸਲਾਮ ਅਲੈਕਮ (ਮੁਸਲਮਾਨਾਂ ਦੀ ਇਕ ਦੂਜੇ ਨੂੰ ਸ਼ੁਭ ਇੱਛਾ ਦੇ ਸ਼ਬਦ), " ਪਹਿਰੇਦਾਰ।
ਹੋਰ ਨੇ ਸਭੇ ਗਲੜੀਆਂ ਅੱਲਾਹ ਅੱਲਾਹ ਦੀ ਗੱਲ।
ਕੁਝ ਰੋਲਾ ਪਾਇਆ ਆਲਮਾਂ ਕੁਝ ਕਾਗਜ਼ਾਂ ਪਾਯਾ ਝੱਲ । ੪੬।
ਬੁਲ੍ਹਿਆ ਮੈਂ ਮਿੱਟੀ ਘੁਮਿਆਰ ਦੀ ਗੱਲ ਆਖ ਨਾ ਸਕਦੀ ਏਕ,
ਤਤੜ' ਮੇਰਾ ਕਿਉਂ ਘੜਿਆ ਮਤ ਜਾਏ ਅਲੋਕ ਸਲੋਕ। ੪੭।
ਕਣਕ ਕੌੜੀ ਕਾਮਨੀ ਤੀਨੋਂ ਕੀ ਤਲਵਾਰ।
ਆਇਆ ਮੈਂ ਜਿਸ ਬਾਤ ਕੇ ਕੂਲ ਗਈ ਵੋਹ ਬਾਤ।੪੮।
' ਵਿਦਵਾਨਾਂ ਨੇ, ਕਿਤਾਬਾਂ, ' ਭਾਂਡਾ।
ਸੀਹਰਫ਼ੀਆਂ
ਅਲਫ਼ ਆਂਵਦਿਆਂ ਤੋਂ ਮੈਂ ਸਦਕੜੇ ਹਾਂ।
ਜੀਮ ਜਾਂਦਿਆਂ ਤੋਂ ਸਿਰ ਵਾਰਨੀ ਹਾਂ।
ਸੀਹਰਫ਼ੀਆਂ
ਪਹਿਲੀ ਸੀਹਰਫ਼ੀ
ਲਾਗੀ ਰੇ ਲਾਗੀ ਬਲ ਬਲ ਜਾਵੇ।
ਇਸ ਲਾਗੀ ਕੇ ਕੌਣ ਬੁਝਾਵੇ।
ਅਲਫ਼-ਅੱਲਾ ਜਿਸ ਦਿਲ ਪਰ ਹੋਵੇ, ਮੂੰਹ ਜ਼ਰਦੀ ਅੱਖੀਂ ਲਹੂ ਭਰ ਹੋਵੇ,
ਜੀਵਨ ਆਪਣੇ ਤੋਂ ਹੱਥ ਧੋਵੇ ਜਿਸ ਨੂੰ ਬਿਰਹੋ ਅੱਗ ਲਗਾਵੇ,
ਲਾਗੀ ਰੇ ਲਾਗੀ ਬਲ ਬਲ ਜਾਵੇ।
-0-
ਬੈ-ਬਾਲਣ ਮੈਂ ਤੇਰਾ ਹੋਈ, ਇਸ਼ਕ ਨਜ਼ਾਰੇ ਆਣ ਵਗੋਈ,
ਰੋਂਦੇ ਨੈਣ ਨਾ ਲੈਂਦੇ ਢੋਈ, ਲੈਣ ਫੱਟਾਂ ਤੇ ਕੀਕਰ ਲਾਵੇ,
ਲਾਗੀ ਰੇ ਲਾਗੀ ਬਲ ਬਲ ਜਾਵੇ।
-0-
ਤੇ-ਤੇਰੇ ਸੰਗ ਪਰੀਤ ਲਗਾਈ, ਜੀਊ ਜਾਮੇ ਦੀ ਕੀਤੀ ਸਾਈ,
ਮੈਂ ਬਕਰੀ ਤੁਧ ਕੋਲ ਕਸਾਈ, ਕਟ ਕਟ ਮਾਸ ਹੱਡਾਂ ਨੂੰ ਖਾਵੇ,
ਲਾਗੀ ਰੇ ਲਾਗੀ ਬਲ ਬਲ ਜਾਵੇ।
ਸੋ-ਸਾਬਤ ਨੇਹੁੰ ਲਾਇਆ ਮੈਨੂੰ, ਦੂਜਾ ਕੂਕ ਸੁਣਾਵਾਂ ਕੀਹਨੂੰ,
ਰਾਤ ਅੱਧੀ ਉੱਠ ਠਿਲਦੀ ਨੈ ਨੂੰ, ਕੂੰਜਾਂ ਵਾਂਙ ਪਈ ਕੁਰਲਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
ਜੀਮ-ਜਹਾਨੋਂ ਹੋਈ ਸਾਂ ਨਿਆਰੀ, ਲਗਾ ਨੇਹੁੰ ਤਾਂ ਹੋਏ ਭਿਕਾਰੀ',
ਨਾਲ ਸਰ੍ਹੋਂ ਦੇ ਬਣੇ ਪਸਾਰੀ, ਦੂਜਾ ਦੇ ਮਿਹਣੇ ਜਗ ਤਾਵੇ,
ਇਸ ਲਾਗੇ ਕੇ ਕੌਣ ਬੁਝਾਵੇ।
ਹੇ-ਹੋਰਤਾ ਵਿਚ ਸ਼ਾਂਤ ਨਾਹੀ, ਜ਼ਾਹਰਾ ਬਾਤਨਾ ਮਾਰਨ ਢਾਈ,
ਝਾਤ ਘੱਤਣ ਨੂੰ ਲਾਵਣ ਵਾਹੀਂ, ਸੀਨੇ ਸੂਲ ਪਰੇਮ ਦੇ ਧਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
ਪੀਲਤਣ, ਜਾਨ, ਸਰੀਰ, ' ਭਿਖਾਰੀ, ਹੈਰਾਨੀ, " ਬਾਹਰੋਂ, ਅੰਦਰੋਂ।
ਖੈ-ਖੂਬੀ ਹੁਣ ਉਹ ਨਾ ਰਹੀਆ? ਜਬ ਕੀ ਸਾਂਗਾ ਕਲੇਜੇ ਸਹੀਆ।
ਆਈ ਨਾਲ ਪੁਕਾਰਾਂ ਕਹੀਆ। ਤੁਧ ਬਿਨ ਕੌਣ ਜੋ ਆਣ ਬੁਝਾਵੇ,
ਇਸ ਲਾਗੀ ਕੋ ਕੌਣ ਬੁਝਾਵੇ।
ਦਾਲ-ਦੂਰੋਂ ਦੁੱਖ ਦੂਰ ਨਾ ਹੋਵੇ, ਫ਼ੱਕਰ ਫ਼ਰਾਕੇ ਬਹੁਤਾ ਰੋਵੇ,
ਤਨ ਭੱਠੀ ਦਿਲ ਖਿੱਲਾਂ ਧਨਵੇ, ਇਸ਼ਕ ਅੱਖਾਂ ਵਿਚ ਮਿਰਚਾਂ ਲਾਵੇ,
ਇਸ ਲਾਗੀ ਕੋ ਕੌਣ ਬੁਝਾਵੇ।
-0-
ਜ਼ਾਲ-ਜ਼ੋਕ ਦੁਨੀਆਂ ਤੇ ਇਤਨਾ ਕਰਨਾ, ਖ਼ੌਫ ਹਸ਼ਰ ਦੇ ਥੀਂ ਡਰਨਾ,
ਚਲਣਾ ਨਬੀ ਸਾਹਿਬ ਦੇ ਸਰਨਾ, ਓੜਕ ਦਾ ਹਿਸਾਬ ਕਰਾਵੇ,
ਇਸ ਲਾਗੀ ਕੋ ਕੌਣ ਬੁਝਾਵੇ।
-0-
ਰੋ-ਰੋਜ਼ ਹਸ਼ਰ ਕੋਈ ਰਹੇ ਨ ਖ਼ਾਲੀ, ਲੈ ਹਿਸਾਬ ਦੋ ਜਗ ਦਾ ਵਾਲੀ,
ਜ਼ੇਰ ਜ਼ਬਰ ਸਭ ਭੁੱਲਣ ਆਲੀ, ਤਿਸ ਦਿਨ ਹਜ਼ਰਤ ਆਪ ਛੁਡਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਜ਼ੋ-ਜ਼ੁਹਦਾ ਕਮਾਈ ਚੰਗੀ ਕਰੀਏ, ਜੇਕਰ ਮਰਨ ਤੋਂ ਅੱਗੇ ਮਰੀਏ,
ਫਿਰ ਮੋਏ ਭੀ ਉਸ ਤੋਂ ਡਰੀਏ, ਮਤ ਮੋਇਆਂ ਨੂੰ ਪਕੜ ਮੰਗਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਸੀਨ-ਸਾਈਂ ਬਿਨ ਜਾ ਨਾ ਕੋਈ, ਜਿਤਵਲ ਵੇਖਾਂ ਓਹੀ ਓਹੀ,
ਹੋਰ ਕਿਤੇ ਵਲ ਮਿਲੇ ਨਾ ਢੋਈ, ਮੁਰਸ਼ਦ ਮੇਰਾ ਪਾਰ ਲੰਘਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਸ਼ੀਨ-ਸ਼ਾਹ ਅਨਾਇਤ ਮੁਰਸ਼ਦ ਮੇਰਾ, ਜਿਸ ਨੇ ਕੀਤਾ ਮੇਂ ਵਲ ਫੇਰਾ,
ਚੁੱਕ ਗਿਆ ਸਭ ਝਗੜਾ ਝੇੜਾ, ਹੁਣ ਮੈਨੂੰ ਭਰਮਾਵੇ ਤਾਵੇ,
ਇਸ ਲਾਗੀ ਕੋ ਕੌਣ ਬੁਝਾਵੇ।
-0-
ਸੁਆਦ-ਸਬਰ ਨਾ ਆਵੇ ਮੈਨੂੰ ਖੁੱਲ੍ਹੀ ਵਸਤ ਬਾਜ਼ਾਰ,
ਕਾਸਦਾ ਲੈ ਕੇ ਵਿਦਿਆ ਹੋਇਆ ਜਾ ਵੜਿਆ ਦਰਬਾਰ,
ਅੱਗੋਂ ਮਿਲਿਆ ਆਇ ਕੇ ਉਹਨੂੰ ਸੋਹਣਾ ਸ਼ੇਰ ਸਵਾਰ,
ਬਰਛੀ, ਵਿਛੋੜੇ ਨਾਲ, ਅੰਤ, ਮੌਤ, ' ਤਪ, ਸੁਨੇਹਾ
ਰਸਤੇ ਵਿਚ ਅੰਗੁਸ਼ਤਰੀ ਆਹੀ ਇਹ ਵੀ ਦਿਲ ਬਹਿਲਾਵੇ,
ਇਸ ਲਾਗੀ ਕੋ ਕੌਣ ਬੁਝਾਵੇ।
-0-
ਜੁਆਦ- ਜ਼ਰੂਰੀ ਯਾਦ ਅੱਲਾ ਦੀ ਕਰੇ ਸਵਾਲ ਰਸੂਲ,
ਨਵੇਂ ਹਜ਼ਾਰ ਕਲਾਮ ਸੁਣਾਈ ਪਈ ਦਰਗਾਹ ਕਬੂਲ,
ਇਹ ਮਜਾਜ਼ੀ ਜ਼ਾਤ ਹਕੀਕੀ ਵਾਸਲ ਵਸਲ ਵਸੂਲ,
ਫ਼ਾਰਗ ਹੋ ਕੇ ਹਜ਼ਰਤ ਓਥੇ ਆਵੇ ਖਾਣਾ ਖਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਤੋਏ- ਤਲਬਾਂ ਦੀਦਾਰ ਦੀ ਆਹੀ ਕੀਤਾ ਕਰਮ ਸੱਤਾਰ
ਜਲਵਾ ਫੇਰ ਇਲਾਹੀ ਦਿੱਤਾ ਹਜ਼ਰਤ ਨੂੰ ਗ਼ੱਫ਼ਾਰ',
ਹੱਥ ਨੂਰਾਨੀ ਗੈਥੋਂ ਆਵੇ ਮੁੰਦਰੀ ਦਾ ਚਮਕਾਰ,
ਬੁਲ੍ਹਾ ਖ਼ਲਕ ਮੁਹੰਮਦੀ ਕੀਤਾ ਤਾਂ ਇਹ ਕੀ ਕਹਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਜ਼ੋਏ— ਜ਼ਾਹਰ ਮਲੂਮ ਨਾ ਕੀਤਾ ਹੋਇਆ ਦੀਦਾਰ ਭਲਾਵੇ,
ਰਲ ਕੇ ਸਈਆਂ ਖਾਣਾ ਖਾਧਾ ਜ਼ੱਰਾ ਅੰਤ ਨਾ ਆਵੇ,
ਉਹ ਅੰਗੂਠੀ ਆਪ ਪਛਾਤੀ ਆਪਣੀ ਆਪ ਜਿਤਾਵੇ,
ਬੁਲ੍ਹਾ ਹਜ਼ਰਤ ਰੁਖ਼ਸਤਾ ਹੋ ਕੇ ਆਪਣੇ ਯਾਰ ਸਹਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਐਨ- ਅਨਾਇਤ ਉਲਫ਼ਤ ਹੋਈ ਸੁਣੋ ਸਹਾਬੋ' ਯਾਰੋ,
ਜਿਹੜਾ ਜਪ ਨਾ ਕਰਸੀ ਹਜ਼ਰਤ ਝੂਠਾ ਰਹੇ ਸਰਕਾਰੋਂ,
ਫੇਰ ਸ਼ਫ਼ਾਅਤਾ ਅਸਾਂ ਹੈ ਕਰਨੀ ਸਾਹਿਬ ਦੇ ਦਰਬਾਰੋਂ,
ਬੁਲ੍ਹਾ ਕਬਰ ਨਾ ਕਰ ਦੁਨੀਆਂ ਤੇ ਇੱਕਾ ਨਜ਼ਰੀ ਆਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਗੈਨ- ਗੁਲਾਮ ਗਰੀਬ ਤੁਹਾਡਾ ਖੈਰ ਮੰਗੇ
ਦਰਬਾਰੋਂ, ਰੋਜ਼ ਹਸ਼ਰ ਦੇ ਖ਼ੌਫ ਸੁਣਦਾ ਸੱਦ ਹੋਸੀ ਸਰਕਾਰੋਂ,
ਅੰਗੂਠੀਏ ਖ਼ਾਤਮ : ਹਜ਼ਰਤ ਸੁਲੇਮਾਨ ਦੀ ਛਾਪ ਜਿਸ ਉੱਤੇ (ਇਸਮੇ ਆਜ਼ਮ) ਸ਼ਬਦ ਲਿਖਿਆ ਹੋਇਆ ਸੀ ਤੇ ਕਿਹਾ ਜਾਂਦਾ ਹੈ ਕਿ ਇਸ ਛਾਪ ਜਾਂ ਅੰਗੂਠੀ ਕਾਰਨ ਸਭ ਆਪ ਦੇ ਅਧੀਨ ਹੋ ਜਾਂਦੇ ਸਨ। ਲੋੜ, ਰੱਬੀ ਬਖ਼ਸ਼ਿਸ਼, ' ਬਖ਼ਸ਼ਿਦ, ਜਨਤਾ, ਵਿਦਾ, ਸੁਬਤ ਕਰਨ ਵਾਲੇ, ਸੰਗੀ, ' ਰਾਜੀ ਕਰਨਾ।
ਕੁਲ ਖ਼ਲਾਇਕਾ ਤਲਖ਼ੀ ਅੰਦਰ ਸੂਰਜ ਦੇ ਚਮਕਾਰੋਂ,
ਬੁਲ੍ਹਾ ਅਸਾਂ ਵੀ ਓਥੇ ਜਾਣਾ ਜਿੱਥੇ ਗਿਆ ਨਾ ਭਾਵੇ,
ਇਸ ਲਾਗੀ ਕੋ ਕੌਣ ਬੁਝਾਵੇ।
-0-
ਫੇ- ਫ਼ਕੀਰਾਂ ਫ਼ਿਕਰ ਜੋ ਕੀਤਾ, ਵਿਚ ਦਰਗਾਹ ਇਲਾਹੀ,
ਸ਼ਫ਼ੀਹ ਮੁਹੰਮਦ ਜਾ ਖਲੋਤੇ ਜਿੱਥੇ ਬੇਪਰਵਾਹੀ,
ਨੇੜੇ ਨੇੜੇ ਆ ਹਬੀਬਾ ਇਹ ਮੁਹੱਬਤ ਚਾਹੀ,
ਖਿਰਕਾ ਪਹਿਨ ਰਸੂਲ ਅੱਲਾ ਦਾ ਸਿਰ ਤੇ ਤਾਜ ਲਗਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
ਕਾਫ਼— ਕਲਮ ਨਾ ਮਿਟੇ ਰੱਬਾਨੀ' ਜੋ ਅਸਾਂ ਪਰ ਆਈ,
ਜੋ ਕੁਝ ਭਾਗ ਅਸਾਡੇ ਆਹੇ ਉਹ ਤਾਂ ਮੁੜਦੇ ਨਾਹੀਂ,
ਬਾਝ ਨਸੀਬੋਂ ਦਾਅਵੇ ਕੇਡੇ ਬੰਨ੍ਹੇ ਕੁਲ ਖ਼ੁਦਾਈ,
ਬੁਲ੍ਹਾ ਲੋਹ ਮਹਿਫ਼ੂਜ਼ ਤੇ ਲਿਖਿਆ ਓਥੇ ਕੌਣ ਮਿਟਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਕਿਆਫ਼- ਕਲਾਮਾ ਨਬੀ ਦੀ ਸੱਚੀ ਸਿਰ ਨਬੀਆਂ ਦੇ ਸਾਈਂ,
ਸੂਰਤ ਪਾਕ ਨਬੀ ਦੀ ਜਿਹਾ ਚੰਦ ਸੂਰਜ ਭੀ ਨਾਹੀਂ,
ਹੀਰੇ ਮੋਤੀ ਲਾਲ ਜਵਾਹਰ ਪਹੁੰਚੇ ਓਥੇ ਨਾਹੀਂ,
ਮਜਲਸਾ ਓਸ ਨਬੀ ਦੀ ਬਹਿ ਕੇ ਭੁੱਲਾ ਕੌਣ ਕਹਾਵੇ,
ਇਸ ਲਾਗੀ ਕੋ ਕੌਣ ਬੁਝਾਵੇ।
-0-
ਲਾਮ- ਲਾਇਲਾ ਦਾ ਜ਼ਿਕਰ ਬਤਾਓ, ਇਲਇਲਾ ਅਸਥਾਤ ਕਰਾਓ,
ਮੁਹੰਮਦ ਰਸੂਲ-ਅੱਲਾ ਮੇਲ ਕਰਾਓ, ਬੁਲ੍ਹਾ ਇਹ ਤੋਫਾ ਆਦਮ ਨੂੰ ਆਵੇ,
ਇਸ ਲਾਗੀ ਕੇ ਕੌਣ ਬੁਝਾਵੇ।
ਮੀਮ- ਮੁਹੰਮਦੀ ਜਿਸਮ ਬਣਾਓ, ਦਾਖ਼ਲ ਵਿਚ ਬਹਿਸ਼ਤ ਕਰਾਓ,
ਆਪੇ ਮਗਰ ਸ਼ੈਤਾਨ ਪੁਚਾਓ, ਫੇਰ ਓਥੋਂ ਨਿਕਲ ਆਦਮ ਆਵੇ,
ਇਸ ਲਾਗੀ ਕੋ ਕੌਣ ਬੁਝਾਵੇ।
ਖ਼ਲਕਤ, ਪਿਆਰਿਆ, ਵਸਤਰ, ਫੱਟੀ, ' ਸੁਰੱਖਿਅਤ, • ਬਾਣੀ, ? ਸੰਗਤ, " ਪਰਮਾਤਮਾ ਤੋਂ ਬਿਨਾਂ ਹੋਰ ਕੋਈ ਮਾਲਕ ਨਹੀਂ, " ਰੱਬ ਹੀ ਰੱਬ ਹੈ ਜਮ੍ਹਾਂ (+), ਸੁਰਗ, ਆਦਮੀ ।
ਨੂਨ- ਨਿਮਾਣਾ ਹੈ ਮੁਜਰਮ ਆਇਆ, ਕੱਢ ਬਹਿਸ਼ਤੋਂ ਜਮੀਂ ਰੁਲਾਇਆ।
ਆਦਮ ਹੱਵਾ ਜੁਦਾ ਕਰਾਇਆ, ਬੁਲ੍ਹਾ ਆਪ ਵਿਛੋੜਾ ਪਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਵਾ- ਵਾਹ ਵਾਹ ਆਪ ਮੁਹੰਮਦ ਆਪਣੀ ਆਦਮ ਸ਼ਕਲ ਬਨਾਵੇ,
ਆਪੇ ਰੋਜ਼ ਅਜ਼ੱਲਾ ਦਾ ਮਾਲਿਕ ਆਪੇ ਸ਼ਫ਼ੀਹ ਹੋ ਆਵੇ,
ਆਪੇ ਰੋਜ਼ ਹਸ਼ਰ ਦਾ ਕਾਜ਼ੀ ਆਪੇ ਹੁਕਮ ਸੁਣਾਵੇ,
ਆਪੇ ਚਾ ਸਫ਼ਾਇਤਾਂ ਕਰਦਾ ਆਪ ਦੀਦਾਰ ਕਰਾਵੇ,
ਇਸ ਲਾਗੀ ਕੋ ਕੌਣ ਬੁਝਾਵੇ।
ਹੇ- ਹੌਲੀ ਬੋਲੀਂ ਏਥੇ ਭਾਈ ਮਤ ਕੋਈ ਸੁਣੇ ਸੁਣਾਵੇ,
ਵੱਡਾ ਅਜਾਬ ਕਬਰ ਦਾ ਦਿੱਸੇ ਜੇ ਕੋਈ ਚਾ ਛੁਡਾਵੇ,
ਪੁਲਸਰਾਤ ਦੀ ਔਖੀ ਘਾਟੀ ਉਹ ਵੀ ਖ਼ੌਫ਼ ਡਰਾਵੇਂ,
ਰਖ ਉਮੈਦ ਫ਼ਜ਼ਲ ਦੀ ਬੁਲ੍ਹਿਆ ਅੱਲਾ ਆਪ ਬਚਾਵੇ,
ਇਸ ਲਾਗੀ ਕੇ ਕੌਣ ਸੁਝਾਵੇ।
ਲਾਮ- ਲਾਹਮਾ ਨਾ ਕੋਈ ਦਿੱਸੇ ਕਿਤ ਵਲ ਕੂਕ ਸੁਣਾਵਾਂ,
ਜਿਤ ਵੱਲ ਵੇਖਾਂ ਨਜ਼ਰ ਨਾ ਆਵੇ ਕਿਸ ਨੂੰ ਹਾਲ ਵਿਖਾਣਾ,
ਬਾਝ ਪੀਆ ਨਹੀਂ ਕੋਈ ਹਾਮੀ ਹੋਰ ਨਹੀਂ ਕੋਈ ਥਾਵਾਂ,
ਬੁਲ੍ਹਾ ਮਲ ਦਰਵਾਜ਼ਾ ਹਜ਼ਰਤ ਵਾਲਾ ਉਹ ਈ ਤੋਂ ਛੁਡਾਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਅਲਫ਼- ਇਕੱਲਾ ਜਾਵੇਂ ਏਥੋਂ ਵੇਖਣ ਆਵਣ ਢੇਰ,
ਸਾਹਾਂ ਤੇਰਿਆਂ ਦੀ ਗਿਣਤੀ ਏਥੇ ਆਈ ਹੋਈ ਨੇੜ,
ਚਲ ਸ਼ਤਾਬੀ' ਚਲ ਵੜ ਬੁਲ੍ਹਿਆ ਮਤ ਲੱਗ ਜਾਵੇ ਡੋਰ,
ਪਕੜੀ ਵਾਂਗ ਰਸੂਲ ਅੱਲਾ ਦੀ ਕੁਝ ਜਿੱਥੋਂ ਹੱਥ ਆਵੇ,
ਇਸ ਲਾਗੀ ਕੇ ਕੌਣ ਬੁਝਾਵੇ।
-0-
ਯੇ- ਯਾਰੀ ਹੁਣ ਮੈਂ ਲਾਈ, ਅਗਲੀ ਉਮਰਾ ਖੇਡ ਵੰਜਾਈ,
ਬੁਲ੍ਹਾ ਸ਼ੋਹ ਦੀ ਜ਼ਾਤ ਈ ਆਹੀ, ਕਲਮਾ ਪੜ੍ਹਦਿਆਂ ਜਿੰਦ ਲਿਜਾਵੇ,
ਦੋਸ਼ੀ, ਮੌਤ, ਹਕੀਮ, ' ਰਾਜ਼ੀ ਕਰਨਾ, ' ਪੁਲੇ ਸਰਾਤ, ਅਗਲੇ ਸੰਸਾਰ ਦਾ ਪੁਲ, ' ਦੂਰ, ਪਾਸੇ, ' ਤੇਜ਼, ' ਗੁਆਈ।
ਲਾਗੀ ਰੇ ਲਾਗੀ ਬਲ ਬਲ ਜਾਵੇ।
ਇਸ ਲਾਗੀ ਕੋ ਕੌਣ ਬੁਝਾਵੇ।
ਦੂਜੀ ਸੀਹਰਫ਼ੀ
ਅਲਫ਼- ਆਪਣੇ ਆਪ ਨੂੰ ਸਮਝ ਪਹਿਲੇ,
ਕੀ ਵਸਤ ਹੈ ਤੇਰੜਾ ਰੂਪ ਪਿਆਰੇ ।
ਬਾਹਰ ਆਪਣੇ ਆਪ ਦੇ ਸਹੀ ਕੀਤੇ,
ਰਿਹੇ ਵਿਚ ਦਸਉਰੀ ਦੇ ਦੁੱਖ ਤਾਰੇ।
ਹੋਰ ਲਖ ਉਪਾਇ ਨਾ ਸੁੱਖ ਹੋਵੇ,
ਪੁੱਛੋ ਵੇਖ ਸਿਆਣੇ ਨੇ ਜਗ ਸਾਰੇ।
ਸੁੱਖ ਰੂਪ ਅਖੰਡ ਚੇਤਨ ਹੈਂ ਤੂੰ,
ਬੁਲ੍ਹਾ ਸ਼ਾਹ ਪੁਕਾਰਦਾ ਵੇਦ ਚਾਰੇ।
ਬੇ- ਬੰਨ੍ਹ ਅੱਖੀਂ ਅਤੇ ਕੰਨ ਦੋਵੇਂ,
ਗੋਸੇ ਬੈਠ ਕੇ ਬਾਤ ਵਿਚਾਰੀਏ ਜੀ।
ਛੱਡ ਖਾਹਸ਼ਾਂ ਜਗ ਜਹਾਨ ਕੂੜਾ,
ਕਿਹਾ ਆਰਫ਼ਾਂ ਦਾ ਹਿਰਦੇ ਧਾਰੀਏ ਜੀ।
ਪੈਰੀਂ ਪਹਿਨ ਜ਼ੰਜੀਰ ਬੇਖ਼ਾਹਸ਼ੀ ਦੇ,
ਏਸ ਨਫ਼ਸ ਨੂੰ ਕੈਦ ਕਰ ਡਾਰੀਏ ਜੀ।
ਜਾਨ ਜਾਣ ਦੇਵੇਂ ਜਾਨ ਰੂਪ ਤੇਰਾ,
ਬੁਲ੍ਹਾ ਸ਼ਾਹ ਇਹ ਖ਼ੁਸ਼ੀ ਗੁਜ਼ਾਰੀਏ ਜੀ।
ਤੇ- ਤੰਗ ਛਿਦਰ ਨਹੀਂ ਵਿਚ ਤੇਰੇ,
ਜਿੱਥੇ ਕਖ ਨਾ ਇਕ ਸਮਾਂਵਦਾ ਏ।
ਢੂੰਡ ਵੇਖ ਜਹਾਨ ਦੀ ਠੋਰ ਕਿੱਥੇ,
ਅਨਹੁੰਦੜਾ ਨਜ਼ਰੀ ਆਂਵਦਾ ਏ।
ਜਿਵੇਂ ਖ਼ਾਬ ਦਾ ਖਿਆਲ ਹੋਵੇ ਸੁੱਤਿਆਂ ਨੂੰ,
ਤਰ੍ਹਾਂ ਤਰ੍ਹਾਂ ਦੇ ਰੂਪ ਵਖਾਂਵਦਾ ਏ।
ਬਾਹਰ ਮੁਖੀ, ਰੂਹਾਨੀ ਭੇਦਾਂ ਦਾ ਜਾਣੂ।
ਬੁਲ੍ਹਾ ਸ਼ਾਹ ਨਾ ਤੁਝ ਥੀਂ ਕੁਝ ਬਾਹਰ,
ਤੇਰਾ ਭਰਮ ਤੈਨੂੰ ਭਰਮਾਂਵਦਾ ਏ।
-0-
ਸੇ- ਸਮਝ ਹਿਸਾਬ ਕਰ ਬੈਠ ਅੰਦਰ,
ਤੂੰਹੇਂ ਆਸਰਾ ਕੁਲ ਜਹਾਨ ਦਾ ਏਂ'।
ਤੇਰੇ ਡਿੱਠਿਆਂ ਦਿਸਦਾ ਸਭ ਕੋਈ,
ਨਹੀਂ ਕੋਈ ਨਾ ਕਿਸੇ ਪਛਾਣਦਾ ਏਂ।
ਤੇਰਾ ਖ਼ਿਆਲ ਈ ਹੋ ਹਰ ਤਰ੍ਹਾਂ ਦਿੱਸੇ,
ਜਿਵੇਂ ਬਤਾਲ ਬਤਾਲ ਕਰ ਜਾਣਦਾ ਏਂ।
ਬੁਲ੍ਹਾ ਸ਼ਾਹ ਫਾਹੇ ਕੌਣ ਉਡਾਵਰਾ ਨੂੰ,
ਰਸੇ ਆਪ ਆਪੇ ਫਾਹੀ ਤਾਣਦਾ ਏਂ।
-0-
ਜੀਮ- ਜਿਊਣਾ ਭਲਾ ਕਰ ਮੰਨਿਆ ਤੋਂ,
ਡਰੇ ਮਰਨ ਥੀਂ ਇਹ ਗਿਆਨ ਭਾਰਾ।
ਇਕ ਤੂੰ ਏਂ ਤੂੰ ਜਿੰਦ ਜਹਾਨ ਦੀ ਹੈਂ,
ਘਟਾ ਕਾਸ ਜੋ ਮਿਲੇ ਸਭ ਮਾਹੇ ਨਿਆਰਾ।
ਤੇਰਾ ਖ਼ਿਆਲ ਈ ਹੋਏ ਹਰ ਤਰ੍ਹਾਂ ਦਿੱਸੇ,
ਆਦਿ ਅੰਤ ਬਾਝੋਂ ਲੱਗੇ ਸਦਾ ਪਿਆਰਾ।
ਬੁਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈ,
ਤੂੰ ਤਾਂ ਅਮਰ ਹੈਂ ਸਦਾ ਨਹੀਂ ਮਰਨ ਹਾਰਾ।
ਚੇ- ਚਾਨਣਾ ਕੁਲ ਜਹਾਨ ਦਾ ਤੂੰ,
ਤੇਰੇ ਆਸਰੇ ਹੋਇਆ ਬਿਉਹਾਰ ਸਾਰਾ।
ਤੁਈਂ ਸਭ ਕੀ ਆਂਖੋਂ ਮੇਂ ਵੇਖਨਾ ਏਂ, ਤੁਝੇ ਸੁੱਝਦਾ ਚਾਨਣਾ ਔਰ ਅੰਧਾਰਾ।
ਨਿੱਤ ਜਾਗਣਾ ਸੋਵਣਾ ਖਾਬਾ ਏਥੇ,
ਇਹ ਤੇ ਹੋਏ ਅੱਗੇ ਤੇਰੇ ਕਈ ਵਾਰਾ।
ਬੁਲ੍ਹਾ ਸ਼ਾਹ ਪ੍ਰਕਾਸ਼ ਸਰੂਪ ਤੇਰਾ,
ਘਟ ਵਧ ਨਾ ਹੋ ਤੂੰ ਏਕ-ਸਾਰਾ।
-0-
ਹੇ— ਹਿਰਸਾ ਹੈਰਾਨ ਕਰ ਸਟਿਆ ਏ, ਤੈਨੂੰ ਆਪਣਾ ਆਪ ਭੁਲਾਇਆ ਸੁ।
ਪਾਦਬਾਹੀਆਂ ਸੁੱਟ ਕੰਗਾਲ ਕੀਤੇ, ਕਰ ਲਖ ਤੋਂ ਕਖ ਵਿਖਾਇਆ ਸੂ।
ਉੱਡਣ ਵਾਲੇ ਨੂੰ, ਵਿਵਹਾਰ, ਹਨੇਰਾ, “ ਸੁਪਨਾ, ਇਕਸਾਰ, * ਲਾਲਚ।
ਮਦਾ ਮੱਤੜੇ ਸ਼ੇਰ ਚੰਦ ਕੱਚੀ, ਪੈਰੀਂ ਪਾ ਕੇ ਬੰਨ੍ਹ ਬਹਾਇਆ ਸੂ।
ਬੁਲ੍ਹਾ ਸ਼ਾਹ ਤਮਾਸੜੇ ਹੋਰ ਵੇਖੋ, ਲੈ ਸਮੁੰਦਰ ਨੂੰ ਕੁੰਜੜੀ ਪਾਇਆ ਸੂ।
-0-
ਖੇ- ਖ਼ਬਰ ਨਾ ਆਪਣੀ ਰਖਨਾ ਏਂ,
ਲੱਗ ਖ਼ਿਆਲ ਦੇ ਨਾਲ ਤੂੰ ਖ਼ਿਆਲ ਹੋਇਆ,
ਜ਼ਰਾ ਖ਼ਿਆਲ ਨੂੰ ਸੱਟ ਕੇ ਬੇਖਿਆਲ ਹੋ ਤੂੰ,
ਜਿਵੇਂ ਹੋਇਆ ਓਹੀ ਗਿਆ ਨਹੀਂ ਸੋਇਆ।
ਤਦੋਂ ਵੇਖ ਖਾਂ ਅੰਦਰੋਂ ਕੌਣ ਜਾਗੇ,
ਨਹੀਂ ਘਾਸ ਮੇਂ ਛਪੇ ਹਾਥੀ ਖਲੋਇਆ।
ਬੁਲ੍ਹਾ ਸ਼ੋਹ ਜੋ ਗਲੇ ਦੇ ਵਿਚ ਗਹਿਣਾ,
ਫਿਰੇ ਢੂੰਡਦਾ ਤਿਵੇਂ ਤੋਂ ਆਪ ਖੋਹਿਆ।
ਦਾਲ- ਦਿਲੋਂ ਦਲਗੀਰ ਨਾ ਹੋਇਉਂ ਮੂਲੇ,
ਦੀਗਰ' ਚੀਜ਼ ਨਾ ਪੈਦ ਤਹਿਕੀਕ ਕੀਜੇ।
ਅੱਵਲ ਜਾ ਸੁਹਬਤ ਕਰੋ ਆਰਫ਼ਾਂ ਦੀ,
ਸੁਖਨ' ਤਿਨ੍ਹਾਂ ਦੇ ਆਬ-ਹਯਾਤਾ ਪੀਜੇ।
ਚਸ਼ਮਾ ਜਿਗਰਾ ਦੇ ਮਿਲਣ ਹੋ ਰਹੇ ਤੇਰੇ,
ਨਹੀਂ ਸੂਝਤਾ ਤਿਨ੍ਹਾਂ ਕਰ ਸਾਫ਼ ਕੀਜੇ।
ਬੁਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈ,
ਤੂੰ ਏਂ ਆਪ ਅਨੰਦ ਮੇਂ ਸਦਾ ਜੀਜੇ।
ਜ਼ਾਲ- ਜ਼ਰਾ ਨਾ ਸ਼ੱਕ ਤੂੰ ਰੱਖ ਦਿਲ ਤੇ,
ਹੋ ਬੇਸ਼ਕ ਤੂੰਹੇਂ ਖ਼ੁਦ ਖ਼ਸਮ ਜਾਈਂ।
ਜਿਵੇਂ ਸਿੰਘ ਭੁੱਲਦੇ ਬਲ ਆਪਣੇ ਨੂੰ,
ਚਰੇ ਘਾਸ ਮਿਲ ਆ ਜਾਣ ਨਿਆਈ।
ਪਿਛੋਂ ਸਮਝ ਬਲ ਗਰਜ ਵਾਜਾਂ ਮਾਰੇ,
ਤਿਆ ਸਿੰਘ ਕਾ ਸਿੰਘ ਕੁਝ ਭੇਤ ਨਾਹੀਂ।
ਤੈਸੀ ਤੂੰ ਭੀ ਤਰ੍ਹਾ ਕੁਛ ਅਸ਼ਰ ਧਾਰੇ,
ਬੁਲ੍ਹੇ ਸ਼ਾਹ ਸੰਭਾਲ ਤੂੰ ਆਪ ਤਾਈ।
-0-
ਰੇ- ਰੰਗ ਜਹਾਨ ਦੇ ਵੇਖਦਾ ਹੈ,
ਮਸਤੀ (ਅਲੰਕਾਰ), = ਗੁਆਇਆ, ਹੋਰ ' ਤਾਲ, ਗੱਲਾਂ, ' ਅੰਮ੍ਰਿਤ, ਅੱਖਾਂ, ' ਦਿਲ
ਸੋਹਣੇ ਬਾਝ ਵਿਚਾਰ ਦੇ ਦਿਸਦੇ ਨੀ।
ਜਿਵੇਂ ਹੋਤ ਹਬਾਬਾ ਬਹੁ ਰੰਗ ਦੇ ਜੀ,
ਅੰਦਰ ਆਬ ਦੇ ਜ਼ਰਾ ਵਿਚ ਵਿਸਦੇ ਨੀ।
ਆਬਾ ਖ਼ਾਕ ਆਤਸ਼ਾਂ ਬਾਦ ਬਹੇ ਕੱਠੇ,
ਵੇਖ ਅੱਜ ਕੇ ਕਲ ਵਿਚ ਖਿਸਕਦੇ ਨੀ।
ਬੁਲ੍ਹਾ ਸ਼ਾਹ ਸੰਭਾਲ ਕੇ ਵੇਖ ਖਾਂ ਤੂੰ,
ਸੁੱਖ ਦੁੱਖ ਸੱਭ ਕਿਸ ਕਿਸ ਦੇ ਨੀ।
ਜੇ- ਜਾਵਣਾ ਆਵਣਾ ਨਹੀਂ ਓਥੇ,
ਕੋਹਾ ਵਾਂਗ ਹਮੇਸ਼ ਅਡੋਲ ਹੈ ਜੀ।
ਜਿਵੇਂ ਬਦਲਾਂ ਦੇ ਤਲੇ ਚੰਦ ਚਲਦਾ,
ਲੱਗਾ ਬਾਲਕਾਂ ਨੂੰ ਬਡਾ ਭੋਲ ਹੋ ਜੀ।
ਚਲੇ ਮਨ ਇੰਦਰੀ ਪ੍ਰਾਨ ਦੇਹ ਆਦਿਕ,
ਵੋਹ ਵੇਖਣੇਹਾਰਾ ਡੋਲ ਹੈ ਜੀ।
ਬੁਲ੍ਹੇ ਸ਼ਾਹ ਸੰਭਾਲ ਖ਼ੁਸ਼ਹਾਲ ਹੈ ਜੀ.
ਐਨ ਆਰਫ਼ਾਂ ਦਾ ਇਹੋ ਬੋਲ ਹੈ ਜੀ।
ਸੀਨ- ਸਿਤਮਾ ਕਰਨਾ ਹੈ ਜਾਨ ਆਪਣੀ ਤੇ,
ਭੁੱਲ ਆਪ ਥੀਂ ਹੋਰ ਕੁਝ ਹੋਵਣਾ ਜੀ।
ਸੋਈਓ ਲਿਖਿਆ ਸ਼ੇਰ ਚਿਤਰੀਆਂ ਨੇ,
ਸੱਚ ਜਾਣ ਕੇ ਬਾਲਕਾਂ ਰੋਵਣਾ ਜੀ।
ਜ਼ਰਾ ਮੇਲ ਨਾਹੀਂ ਵੇਖ ਭੁੱਲ ਨਾਹੀਂ,
ਲੱਗਾਂ ਚਿਕੜ ਜਾਣ ਕਿਉਂ ਧੋਵਣਾ ਜੀ।
ਬੁਲ੍ਹਾ ਸ਼ਾਹ ਜੰਜਾਲ ਨਹੀਂ ਮੂਲ ਕੋਈ,
ਜਾਣ ਬੁਝ ਕੇ ਭੁੱਲ ਖਲੋਵਣਾ ਜੀ।
ਸ਼ੀਨ- ਸ਼ੁਭਾ ਨਹੀਂ ਕੋਈ ਜ਼ਰਾ ਇਸ ਮੇਂ,
ਸਦਾ ਆਪਣਾ ਆਪ ਸਰੂਪ ਹੈ ਜੀ!
ਨਹੀਂ ਗਿਆਨ ਅਗਿਆਨ ਦੀ ਠੋਰ ਓਹਾ,
ਕਹਾਂ ਸੂਰਮੇ ਛਾਉਂ ਔਰ ਧੂਪ ਹੈ ਜੀ।
ਪੜਾ ਸੇਜ ਹੈ ਮਾਹੀ ਮੈਂ ਸਹੀ ਸੋਇਆ,
ਪਿਆਰੇ, " ਪਾਣੀ, ' ਮਿੱਟੀ, ' ਅੱਗ, ਹਵਾ, " ਪਹਾੜ, ਭੁੱਲ ਭੁਲੇਖਾ, * ਜ਼ੁਲਮ, " ਸ਼ੱਕ!
ਕੂੜਾ ਸੁਖਨ ਕਾ ਰੰਗ ਅਰ ਭੂਪ ਹੈ ਜੀ।
ਬੁਲ੍ਹਾ ਸ਼ਾਹ ਸੰਭਾਲ ਜਬ ਮੂਲ ਵੇਖਾ,
ਠੌਰ ਠੌਰ ਮੇਂ ਅਪਨੇ ਅਨੂਪ ਹੈ ਜੀ ।
ਸੁਆਦ- ਸਬਰ ਕਰਨਾ ਆਇਆ ਨਬੀ ਉੱਤੇ,
ਵੇਖ ਰੰਗ ਨਾ ਚਿਤ ਡੋਲਾਈਏ ਜੀ।
ਸਦਾ ਤੁਖ਼ਮਾਂ ਦੀ ਤਰਫ਼ ਨਿਗਾਹ ਕਰਨੀ,
ਪਾਤ ਫੂਲ ਕੇ ਓਰ ਨਾ ਜਾਈਏ ਜੀ।
ਜੋਈ ਆਏ ਔਰ ਜਾਏ ਇਕ ਰਹੇ ਨਾਹੀ,
ਤਾਂ ਸੋ ਕੋਨ ਦਾਨਸ਼ਾ ਜੀਉ ਲਾਈਏ ਜੀ।
ਬੁਲ੍ਹਾ ਸ਼ਾਹ ਸੰਭਾਲ ਖੁਦ ਖੰਡ ਚਾਖੀ,
ਜਿਸ ਚਹੇ ਫੁਲ ਤਿਸੇ ਕਿਉਂ ਖਾਈਏ ਜੀ।
ਜੁਆਦ- ਜ਼ਿਕਰ ਔਰ ਫਿਕਰ ਕੇ ਛੋੜ ਦੀਜੇ,
ਕੀਜੇ ਨਹੀਂ ਕੁਛ ਯਹੀ ਪੁਛਣਾ ਏਂ।
ਜਾ ਮੈਂ ਉਠਿਆ ਤਾਂਹੀ ਕੇ ਬੀਚ ਡਾਲੇ,
ਹੋਏ ਅੰਡੋਲ ਵੇਖੋ ਆਪ ਚਾਨਣਾ ਏਂ।
ਸਦਾ ਚੀਜ਼ ਨਾ ਪੈਦ ਹੈ ਵੇਖੀਏ ਜੇ,
ਮੇਰੇ ਮੇਰੇ ਕਪ ਜੀਆ ਮੈਂ ਜਾਨਣਾ ਏਂ।
ਬੁਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈਂ,
ਤੂੰ ਤਾਂ ਸਦਾ ਅਨੰਦ ਹੈਂ ਚਾਨਣਾ ਏਂ।
ਤੋਏ- ਤੌਰ ਮਹਿਬੂਬ ਦਾ ਜਿਨ੍ਹਾਂ ਡਿੱਠਾ,
ਤਿਨ੍ਹਾਂ ਦੂਈ ਤਰਫੋਂ ਮੁਖ ਮੋੜਿਆ ਈ।
ਕੋਈ ਲਟਕ ਪਿਆਰੇ ਦੀ ਲੁੱਟ ਲੀਤੀ,
ਹਟੇ ਨਾਹੀਂ ਐਸਾ ਜੀ ਜੋੜਿਆ ਈ।
ਅੱਠੇ ਪਹਿਰ ਮਸਤਾਨ' ਦੀਵਾਨਾ ਫਿਰਦੇ,
ਉਨ੍ਹਾਂ ਪੈਰ ਆਲੂਦਾ ਨੇ ਬੋੜਿਆ ਈ।
ਬੁਲ੍ਹਾ ਸ਼ਾਹ ਉਹ ਆਪ ਮਹਿਬੂਬ ਹੋਏ,
ਸ਼ੌਕ ਯਾਰ ਦੇ ਕੁਫ਼ਰ ਸਭ ਤੋੜਿਆ ਈ। ।
ਬੀਜ, ਤੱਤ, ਸਿਆਣੇ, ਮਸਤਾਨੇ, ਚੱਲੋ, ' ਦੀਵਾਨੇ, ਮਸਤ, 'ਚਿੱਕੜ।
ਜ਼ੋਏ- ਜੁਦਾ ਨਾਹੀਂ ਤੇਰਾ ਯਾਰ ਤੋਂ ਥੀਂ,
ਫਿਰੇਂ ਢੂੰਡਦਾ ਕਿਸ ਨੂੰ ਦੱਸ ਮੈਨੂੰ।
ਪਹਿਲੋਂ ਢੂੰਡਨੇਹਾਰ ਨੂੰ ਢੂੰਡ ਖਾਂ ਜੀ,
ਪਿੱਛੇ ਪਿੱਛੇ ਪਰਤੱਛ ਗਹਿਰੇ ਵਿਚ ਰਸ ਤੈਨੂੰ।
ਮਤ ਤੂੰ ਈ ਹੋਵੇ ਆਪ ਯਾਰ ਸਭ ਦਾ,
ਫਿਰੇ ਢੂੰਡਦਾ ਜੰਗਲਾਂ ਵਿਚ ਜੀਹਨੂੰ।
ਬੁਲ੍ਹੇ ਸ਼ਾਹ ਤੂੰ ਆਪ ਮਹਿਬੂਬ ਪਿਆਰਾ,
ਭੁੱਲ ਆਪ ਬੀ ਢੂੰਡਦਾ ਫਿਰੇਂ ਕੀਹਨੂੰ।
ਐਨ- ਐਨ ਹੈ ਆਪ ਬਿਨਾਂ ਨੁਕਤੇ,
ਸਦਾ ਚੰਨ ਮਹਿਬੂਬ ਵਲ ਵਾਰ ਮੇਰਾ।
ਇਕ ਵਾਰ ਮਹਿਬੂਬ ਨੂੰ ਜਿਨ੍ਹਾਂ ਵੇਖਾ,
ਉਹ ਵੇਖਣ ਯਾਰ ਹੈ ਸਭ ਕਿਹੜਾ।
ਉਸ ਤੋਂ ਲਖ ਬਹਿਸ਼ਤ ਕੁਰਬਾਨ ਕੀਤੇ,
ਪਹੁੰਤਾ ਹੋਏ ਬੇ-ਗ਼ਮਾਂ ਚੁਕਾਏ ਜਿਹੜਾ।
ਬੁਲ੍ਹਾ ਸ਼ੌਹ ਹਰ ਹਾਲ ਵਿਚ ਮਸਤ ਫਿਰਦੇ,
ਹਾਥੀ ਮਸਤੜੇ ਰੋੜ ਚੰਜੀਰ ਕਿਹੜਾ।
ਗੈਨ- ਗਮ ਨੇ ਮਾਰ ਹੈਰਾਨ ਕੀਤਾ,
ਅੱਠੇ ਪਹਿਰ ਮੈਂ ਪਿਆਰੇ ਨੂੰ ਲੋੜਦੀ ਸੀ।
ਮੈਨੂੰ ਖਾਵਣਾ ਪੀਵਣਾ ਭੁੱਲ ਗਿਆ,
ਰੱਬਾ ਮੇਲ ਜਾਨੀ ਹੱਥ ਜੋੜਦੀ ਸਾਂ।
ਸਈਆਂ ਛੱਡ ਗਈਆਂ ਮੈਂ ਇਕੱਲੜੀ ਨੂੰ,
ਅੰਗ ਸਾਕ ਨਾਲੋਂ ਨਾਤਾ ਤੋੜਦੀ ਸਾਂ।
ਬੁਲ੍ਹਾ ਸ਼ਾਹ ਜਬ ਆਪ ਨੂੰ ਸਹੀ ਕੀਤਾ,
ਤਾਂ ਮੈਂ ਸੁੱਤੜੇ ਅੰਗ ਨਾ ਮੋੜਦੀ ਸਾਂ।
ਫੇ- ਫਿਕਰ ਕੀਤਾ ਸਈਓ ਮੇਰੀਓ ਨੀ,
ਮੈਂ ਤਾਂ ਆਪਣੇ ਆਪ ਨੂੰ ਸਹੀ ਕੀਤਾ।
ਕਉੜੀ ਵੇਹ ਸੋਂ ਮੂੰਹ ਚੁਕਾਇਆ ਮੈਂ,
ਖ਼ਾਕ ਛਾਣ ਕੇ ਲਾਲ ਨੂੰ ਫੂਲ ਕੀਤਾ।
' ਗ਼ਮ ਤੋਂ ਬਿਨਾਂ।
ਦੇਖ ਧੂੰਏਂ ਦੇ ਧਉਲਰੇ ਜਗ ਸਾਰਾ,
ਸਟ ਪਾਇਆ ਹੋ ਜੀਆ ਤੇ ਹਾਰ ਜੀਤਾ।
ਬੁਲ੍ਹਾ ਸ਼ਾਹ ਅਨੰਦ ਅਖੰਡ ਸਦਾ ਲਿਖ,
ਆਪ ਨੇ ਆਬ-ਇ-ਹਯਾਤ ਪੀਤਾ।
ਕਾਫ਼- ਕੋਣ ਜਾਣੇ ਜਾਨੀ ਜਾਨ ਦੇ ਨੂੰ
ਆਪ ਜਾਨਣਹਾਰ ਇਹ ਕੁੱਲ ਦਾ ਏ।
ਪਰ ਤੁੱਛ ਦੇ ਉਪਰ ਮਾਣ ਜੇਤੇ,
ਸਿਧ ਕੀਤੇ ਇਸ ਦੇ ਨਹੀਂ ਭੁੱਲਦਾ ਏ।
ਨੇਯਤਿ ਨੇਯਤਿ ਕਰ ਬੇਦ ਪੁਕਾਰਦੇ ਨੀ:
ਨਹੀਂ ਦੂਸਰਾ ਏਸ ਦੇ ਤੁੱਲ ਦਾ ਏ।
ਬੁੱਲ੍ਹਾ ਸ਼ਾਹ ਸੰਭਾਲ ਜਬ ਆਪ ਦੇਖਾ,
ਸਦਾ ਸੁਹਂਗਾ' ਪ੍ਰਕਾਸ਼ ਹੋਏ ਬੁੱਲਦਾ ਏ।
-0-
ਗਾਫ਼- ਗੁਜ਼ਰ ਗੁਮਾਨ ਤੇ ਸਮਝ ਬਹਿ ਕੇ,
ਹੰਕਾਰ ਦਾ ਆਸਰਾ ਕੋਈ ਨਾਹੀਂ।
ਬੁੱਧ ਆਪ ਸੰਘਾਤ ਚੜ੍ਹ ਵੇਖੀਏ ਜੀ,
ਪੜਾ ਕਾਠ ਪੱਖਾਂ ਜਿਵੇਂ ਭੂਮ ਮਾਹੀਂ।
ਆਪ ਆਤਮਾ ਗਿਆਨ ਸਰੂਪ ਸੁੱਤਾ,
ਸਦਾ ਨਹੀਂ ਫਿਰਦਾ ਕਿਹੜਾ ਏਕ ਜਾਹੀ।
ਬੁਲ੍ਹਾ ਸ਼ਾਹ ਬਬੇਕ ਬਿਚਾਰ ਸੇਤੀ,
ਖ਼ੁਦੀ ਛੱਡ ਖ਼ੁਦ ਹੋਏ ਖ਼ਸਮ ਸਾਈਂ।
ਲਾਮ - ਲੱਗ ਆਖੇ ਜਾਗ ਖਾ ਸੋਇਆ,
ਜਾਣ ਬੁੱਝ ਕੇ ਦੁੱਖ ਕਿਉਂ ਪਾਵਣਾ ਏ।
ਜ਼ਰਾ ਆਪ ਨਾ ਹਟੇ ਬੁਰਾਈਆਂ ਤੋਂ,
ਕੱਢ ਮਸਲੇ ਲੋਕ ਸੁਣਾਵਣਾ ਏਂ।
ਕਾਂਗਾ ਵਿਸ਼ਟਾ ਜੀਵਨ ਜਾਣ ਤੁਝੇ,
ਸੰਤਾਂ ਵੱਖੀ ਮੋੜ ਕਿਉਂ ਚਿਤ ਲੁਭਾਵਣਾ ਏਂ।
ਬੁਲ੍ਹਾ ਸੌਹ ਉਹ ਜਾਨਣੇਹਾਰ ਦਿਲ ਦਾ,
ਕਰੇਂ ਚੋਰੀਆਂ ਸਾਧ ਸਦਾਵਣਾ ਏਂ।
' ਮਹੱਲ, ਇਹ ਨਹੀਂ ਇਹ ਨਹੀਂ, ਬਰਾਬਰ, ' ਸੋਹ, ਮੈਂ ਉਹੀ ਹਾਂ, ਲਹਿਰ, ਮੰਦਾ।
ਮੀਮ- ਮੌਜੂਦ ਹਰ ਜਾ ਮੋਲਾ,
ਤੈਸੇ ਵੇਖ ਕੇਹਾ ਭੇਖ ਬਣਾਇਆ ਸੂ।
ਜਿਵੇਂ ਇਕ ਹੀ ਤੁਖ਼ਮ ਬਹੁ ਤਰ੍ਹਾਂ ਦਿੱਸੇ,
ਤੂੰ ਮੈਂ ਆਪਣਾ ਆਪ ਫੁਲਾਯਾ ਸੂ।
ਮਾਹ ਆਪਣੇ ਆਪਣੇ ਖ਼ਿਆਲ ਕਰਦਾ,
ਨਰ ਨਾਰ ਹੋਏ ਚਿਤ ਮਿਲਾਯਾ ਸੁ।
ਬੁਲ੍ਹਾ ਸ਼ੌਹ ਨਾ ਮੂਲ ਬੀ ਕੁਝ ਹੋਇਆ,
ਸੋ ਜਾਣਦਾ ਜਿਸੇ ਜਣਾਇਆ ਸੂ।
-0-
ਨੂਨ- ਨਾਮ ਅਰੂਪ ਉਠਾ ਦੀਜੇ,
ਪਿੱਛੇ ਅਸਤ ਅਰਬਹਾਨਿਤ ਪਰਿਆ ਸਾਂਚ ਹੈ ਜੀ।
ਸੋਈ ਚਿੱਤ ਕਿ ਚਿੱਤਵਨੀ ਵਿਚ ਆਵੇ,
ਸੋਈ ਜਾਣ ਤਹਿਕੀਕ ਕਰ ਕਾਂਚ ਹੈ ਜੀ।
ਤੋਂ ਬੁੱਧ ਕੀ ਬਰਤ ਤੂੰ ਹੈਂ ਸਾਖੀ,
ਤੂੰ ਜਾਨ ਨਿਜ ਰੂਪ ਮੇਂ ਰਾਚ ਹੈ ਜੀ।
ਬੁਲ੍ਹਾ ਸ਼ਾਹ ਜੇ ਭੂਪ ਅਚੱਲ ਬੈਠਾ,
ਤੇਰੇ ਅੱਗੇ ਪਰਿਕਿਰਤਾ ਕਾ ਨਾਚ ਹੈ ਜੀ।
ਵੇ- ਵਕਤ ਇਹ ਹੱਥ ਨਾ ਆਵਣਾ ਏਂ,
ਇਕ ਪਲਕ ਦੀ ਲੱਖ ਕਰੋੜ ਦੇਵੇ।
ਜਤਨ ਕਰੇਂ ਤਾਂ ਆਪ ਅਚਾਹ ਹੋਵੇ,
ਤੂੰ ਤਾਂ ਫੇਰ ਅੱਠੇ ਵੱਖੋ ਰਸ ਸੇਵੇ।
ਕੂੜ ਬਪਾਰ ਕਰ ਧੂੜ ਸਿਰ ਮਲੇ,
ਚਿੰਤਾ ਮਨ ਦੋਵੇਂ ਜੜ੍ਹ ਕਾਚ ਲੇਵੇਂ।
ਬੁਲ੍ਹਾ ਸ਼ੌਹ ਸੰਭਾਲ ਤੂੰ ਆਪ ਤਾਈਂ,
ਤੂੰ ਤਾਂ ਅਨੰਤ ਲਗ ਦੇਹ ਮੇਂ ਕਹਾਂ ਮੇਵੇ।
ਹੇ ਹਰ ਤਰ੍ਹਾਂ ਹੋਵੇ ਦਿਲਦਾਰ ਪਿਆਰਾ,
ਰੰਗ ਰੰਗ ਦਾ ਰੂਪ ਬਣਾਇਆ ਈ।
ਕਹੂੰ ਆਪ ਕੋ ਭੂਲ ਰੰਜੂਲਾ ਹੋਇਆ,
ਉਰਵਾਰਾ ਭਰਮਾਏ ਸਤਾਇਆ ਈ।
ਅਰਬ ਦੇ ਹਜ਼ਰਤ ਮੁਹੰਮਦ, ਤੇ ਕੁਦਰਤ, ਸਮਾਵੇਂ, ਸਿਉਂ ਸਕੇਂ, ' ਰਜ, : ਉਰਲੇ ਪਾਸੇ, ਇਸ ਦੁਨੀਆਂ ਵਲ।
ਜਦੋਂ ਅਪਣੇ ਆਪ ਮੇਂ ਪਰਗਟ ਹੋਇਆ
ਨਜ਼ਾ ਨੰਦ ਕੇ ਮਾਹੀਂ ਸਮਾਯਾ ਈ।
ਬੁਲ੍ਹਾ ਸ਼ਾਹ ਜੋ ਆਦਿ ਥਾ ਅੰਤ ਸੋਈ,
ਜਿਵੇਂ ਨੀਰ ਮੇਂ ਨੀਰ ਮਿਲਾਇਆ ਈ।
ਅਲਫ਼- ਅਜ ਬਣਿਆ ਸੱਭ ਚੱਜ ਮੇਰਾ,
ਸ਼ਾਦੀ ਗ਼ਮੀਂ ਥੀਂ ਪਾਰ ਖਲੋਇਆ ਨੀ।
ਭਯਾ ਦੁਆ ਭਰਮ ਮਰਮਾ ਪਾਇਆ ਮੈਂ,
ਡਰ ਕਾਲ ਕਾ ਜੀਆ ਤੇ ਖੋਇਆ ਨੀ।
ਸਾਧ ਸੰਗਤ ਕੀ ਦਇਆ ਭਯਾ ਨਿਰਮਲ,
ਘਟ ਘਟ ਵਿਚ ਤਨ ਸੁਖ ਸੋਇਆ ਨੀ।
ਬੁਲ੍ਹਾ ਸ਼ਾਹ ਜਦ ਆਪ ਨੂੰ ਸਹੀ ਕੀਤਾ,
ਜੋਈ ਆਦਿ ਥਾ ਅੰਤ ਫਿਰ ਹੋਯਾ ਨੀ।
ਯੇ- ਯਾਰ ਪਾਯਾ ਸਈਓ ਮੇਰੀਓ ਈ,
ਮੈਂ ਆਪਣਾ ਆਪ ਗਵਾ ਕੇ ਨੀ।
ਰਹੀ ਸ਼ੁੱਧ ਨ ਬੁੱਧ ਜਹਾਨ ਕੀ ਰੀ,
ਥੱਕੇ ਬਰਤ ਅਨੰਦ ਮੇਂ ਜਾਏ ਕੇ ਨੀ।
ਉਲਟੇ ਜਾਮ ਬਿਸਰਾਮ ਨ ਕਾਮ ਕੋਈ,
ਧੂਣੀ ਗਿਆਨ ਕੀ ਡਾ ਜਲਾਏ ਕੇ ਨੀ।
ਬੁਲ੍ਹਾ ਸ਼ੌਹ ਮੁਬਾਰਕਾਂ ਲੱਖ ਦਿਓ,
ਬਸੇ ਜਾਨ ਜਾਨੀ ਗਲ ਲਾਏ ਕੇ ਨੀ।
ਤੀਜੀ ਸੀਹਰਫ਼ੀ
ਅਲਫ਼- ਆਂਵਦਿਆਂ ਤੋਂ ਮੈਂ ਸਦਕੜੇ ਹਾਂ,
ਜੀਮ ਜਾਂਦਿਆਂ ਤੋਂ ਸਿਰ ਵਾਰਨੀ ਹਾਂ।
ਮਿੱਠੀ ਪ੍ਰੀਤ ਅਨੋਖੜੀ ਲੱਗ ਰਹੀ,
ਘੜੀ ਪਲ ਨਾ ਯਾਰ ਵਿਸਾਰਨੀ ਹਾਂ।
ਕੋਹੇ ਹੱਡ ਤਕਾਦੜੇ ਪਏ ਮੈਨੂੰ,
ਐਸੀਆਂ ਪਾਂਵਦੀ ਕਾਂਗ ਉਡਾਰਨੀ ਹਾਂ।
ਬੁਲ੍ਹਾ ਸ਼ੋਹ ਤੇ ਕਮਲੀ ਮੈਂ ਹੋਈ,
ਸੁੱਤੀ ਬੈਠੀ ਮੈਂ ਯਾਰ ਪੁਕਾਰਨੀ ਹਾਂ।
ਬੇ- ਬਾਜ਼ ਨਾ ਆਵਦੀਆਂ ਅੱਖੀਆਂ ਨੀ,
ਕਿਸੇ ਓਹਢੜੇ ਬੈਠ ਸਮਝਾਵਨੀ ਹਾਂ।
ਹੋਈਆਂ ਲਾਲ ਅਨਾਰ ਦੇ ਗੁੱਲਾਂ ਵਾਂਙੂ,
ਕਿਸੇ ਦੁੱਖੜੇ ਨਾਲ ਛਪਾਵਨੀ ਹਾਂ।
ਮੁਢ ਪਿਆਰ ਦੀਆਂ ਜਰਮ ਦੀਆਂ ਤੱਤੀਆਂ ਨੂੰ,
ਲਖ ਲਖ ਨਸੀਹਤਾਂ ਲਾਵਨੀ ਹਾਂ।
ਬੁਲ੍ਹਾ ਸ਼ਾਹ ਦਾ ਸ਼ੌਕ ਛੁਪਾ ਕੇ ਤੇ,
ਜ਼ਾਹਰ ਦੁਤੀਆਂ ਦਾ ਗ਼ਮ ਖਾਵਨੀ ਹਾਂ।
ਤੇ ਤਾਇ ਕੇ ਇਸ਼ਕ ਹੈਰਾਨ ਕੀਤਾ,
ਸੀਨੇ ਵਿਚ ਅਲੰਬੜਾ' ਬਾਲਿਆ ਈ।
ਮੁੱਖ ਕੂਕਦਿਆਂ ਆਪ ਨੂੰ ਫੂਕ ਲੱਗੀ,
ਚੁੱਪ ਕੀਤਿਆਂ ਮੈਂ ਤਨ ਜਾਲਿਆ ਈ।
ਪਾਪੀ ਬਿਰਹੋਂ ਦੇ ਝੱਖੜ ਝੇਲਿਆਂ ਨੇ,
ਲੁੱਕ ਛੁੱਪ ਮੇਰਾ ਜੀਅ ਜਾਲਿਆ ਈ।
ਬੁੱਲ੍ਹਾ ਸ਼ਹੁ ਦੀ ਪ੍ਰੀਤ ਦੀ ਰੀਤ ਕੋਹੀ,
ਆਹੀਂ ਤਤੀਆਂ ਨਾਲ ਸੰਭਾਲਿਆ ਈ।
-0-
ਸੇ- ਸਬੂਤ ਜੇ ਅੱਖੀਆਂ ਲੱਗ ਰਹੀਆਂ,
ਇਕ ਮਤ ਪਰੇਮ ਦੀ ਜਾਨਣੀ ਹਾਂ।
ਗੁੰਗੀ ਡੋਰੀ ਹਾਂ ਗੈਰ ਦੀ ਬਾਤ ਕੋਲੋਂ,
ਸਦ ਯਾਰ ਦਾ ਸਹੀ ਸਿਹਾਨਣੀ ਹਾਂ।
ਆਹੀਂ ਠੰਡੀਆਂ ਨਾਲ ਪਿਆਰ ਮੇਰਾ,
ਸੀਨੇ ਵਿਚ ਤੇਰਾ ਮਾਣ ਮਾਨਣੀ ਹਾਂ।
ਬੁਲ੍ਹਾ ਸ਼ੌਹ ਤੈਨੂੰ ਕੋਈ ਸਿੱਕ ਨਾਹੀਂ,
ਤੈਨੂੰ ਭਾਵਣੀ ਹਾਂ ਕਿ ਨਾ ਭਾਵਣੀ ਹਾਂ।
ਜੀਮ- ਜਾਨ ਜਾਨੀ ਮੇਰੇ ਕੋਲ ਹੋਵੇ,
ਕਿਵੇਂ ਵੱਸ ਨਾ ਜਾਨ ਵਿਸਾਰਨੀ ਹਾਂ। ।
ਓਹਲੇ, ਫੁੱਲਾਂ, ਬਾਹਰ, ' ਲਾਂਬੂ, 'ਚੰਗੀ ਲੱਗਦੀ ਹਾਂ।
ਦਿਨੇ ਰਾਤ ਅਸਹਿ ਮਿਲਣ ਤੇਰੀਆਂ,
ਮੈਂ ਤੇਰੇ ਦੇਖਣੇ ਨਾਲ ਗੁਜ਼ਾਰਨੀ ਹਾਂ।
ਘੋਲ ਘੋਲ ਹੱਸ ਕਰਦਾ ਪਰ ਯੇਹ,
ਬੀ ਮੈਂ ਲਿਖ ਲਿਖ ਸਾਰਨੀ ਹਾਂ।
ਬੁਲ੍ਹਾ ਸੋਹ ਤੈਥੋਂ ਕੁਰਬਾਨੀਆਂ ਮੈਂ,
ਹੋਰ ਸਭ ਕਬੀਲੜਾ ਵਾਰਨੀ ਹਾਂ।
ਹੇ- ਹਾਲ ਬੇਹਾਲ ਦਾ ਕੌਣ ਜਾਣੇ,
ਔਖਾ ਇਸ਼ਕ ਹੰਢਾਵਣਾ ਯਾਰ ਦਾ ਈ।
ਨਿੱਤ ਜ਼ਾਰੀਆਂ ਨਾਲ ਗੁਜ਼ਾਰੀਆਂ ਮੈਂ,
ਮੂੰਹ ਜੋੜ ਗੱਲਾਂ ਜਗ ਸਾਰਦਾ ਈ।
ਹਾਇ ਹਾਇ ਮੁੱਠੀ ਕਿਵੇਂ ਨੇਹੁੰ ਛੁਪੇ,
ਮੂੰਹ ਪੀਲੜਾ ਰੰਗ ਵਸਾਰ ਦਾ ਈ।
ਬੁਲ੍ਹਾ ਸ਼ੋਹ ਦੇ ਕਾਮਨਾਂ ਜ਼ੋਰ ਪਾਇਆ,
ਮਜਜੂਬਾਂ ਵਾਂਗਰ ਕਰ ਮਾਰਦਾ ਈ।
ਖੇ- ਖੁਆਬ ਖਿਆਲ ਜਹਾਨ ਹੋਇਆ,
ਏਸ ਬਿਰਹੋ ਦੀਵਾਨੀ ਦੇ ਵੱਤਨੀ ਹਾਂ।
ਮਤ ਨਹੀਂ ਉਠਵਾਣ ਦੀ ਮੰਤਰਾਂ ਦੀ,
ਨਾਗਾਂ ਕਾਲਿਆਂ ਨੂੰ ਹੱਥ ਘਤਨੀ ਹਾਂ।
ਤਾਣੀ ਗੰਢਨੀ ਹਾਂ ਅਨਲਹੱਕਾਂ ਵਾਲੀ,
ਮਹਿਬੂਬ ਦਾ ਕਤਣਾ ਕੱਤਨੀ ਹਾਂ।'
ਬੁਲ੍ਹਾ ਸ਼ੋਹ ਦੇ ਅੰਬ ਨਿਸੰਗ ਲਾਹੇ,
ਪੱਕੇ ਬੇਰ ਬਬੂਲਾਂ ਦੇ ਪੱਟਨੀ ਹਾਂ।
ਦਾਲ- ਦੇ ਦਿਲਾਸ ਦੋਸਤੀ ਦਾ,
ਤੇਰੀ ਦੋਸਤੀ ਨਾਲ ਵਿਕਾਵਣੀ ਹਾਂ।
ਝਬ ਆ ਅਲੱਖ ਕਿਉਂ ਲੱਖਿਆ ਈ,
ਅੰਗਰਾ ਬੰਨਣੇ ਥੀਂ ਸ਼ਰਮਾਵਣੀ ਹਾਂ।
ਬਾਬਾ ਪੱਟੀਆਂ ਛੋਟੀਆਂ ਮੋਟੀਆਂ ਨੂੰ,
ਹੱਥ ਦੇ ਕੇ ਜ਼ੋਰ ਹਟਾਵਣੀ ਹਾਂ।
ਆਹੋ ਜ਼ਾਰੀਆਂ, ਰੋਣਾ ਧੋਣਾ, ਜੇ ਜਜ਼ਬ ਹੋ ਚੁੱਕਾ ਹੋਵੇ, ਮਸਤ, ਮਗਨ, ਸਮਾਧੀ ਵਿਚ, ' ਫਿਰਦੀ ਹਾਂ, “ ਮੈਂ ਹੀ ਰੱਬ ਹਾਂ, ਅੰਗਰੱਖਾ, ਬੰਨ੍ਹਣ।
ਬੁਲ੍ਹਾ ਸੌਹ ਤੇਰੇ ਗਲ ਲਾਵਣੇ ਨੂੰ,
ਲਖ ਲਖ ਮੈਂ ਸ਼ਗਨ ਮਨਾਵਨੀ ਹਾਂ।
ਜਾਲ- ਚੌਕਾ ਦਿੱਤੇ ਜਾਤ ਆਪਣੀ ਦਾ,
ਰਹੀ ਕੰਮ ਨਿਕੰਮੜੇ ਸਾੜਨੀ ਹਾਂ!
ਲਖ ਚੈਨ ਘੋਲੇ ਤੇਰੇ ਦੁੱਖੜੇ ਤੋਂ,
ਸੇਜੇ ਸੁੱਤਿਆਂ ਸੂਲ ਲਤਾੜਨੀ ਹਾਂ।
ਲੱਜ ਚੁਕਿਆਂ ਮਤ ਸੁਰਤ ਗਈ ਆ,
ਲਗਾ ਭਿਬੂਤ ਚੋਲਾ ਗਲ ਪਾੜਨੀ ਹਾਂ।
ਬੁਲ੍ਹਾ ਸ਼ੌਹ ਤੇਰੇ ਗਲ ਲਗਣੇ ਨੂੰ,
ਲਖ ਲਖ ਸ਼ਰੀਣੀਆਂ ਧਾਰਨੀ ਹਾਂ।
ਰੇ- ਰਾਵਲਾ ਹੁਣ ਰੁਲਾ ਨਾਹੀਂ,
ਬੁਰੇ ਨੈਣ ਬੈਰਾਗੜੇ ਹੋ ਰਹੇ।
ਮੁੱਲਾਂ ਲਖ ਤਾਵੀਜ਼' ਪਿਲਾ ਥੱਕੇ,
ਚੰਗੀ ਕੌਣ ਆਖੇ ਮਾਪੇ ਰੋ ਰਹੇ।
ਟੂਣੇਹਾਰੀਆਂ ਕਾਮਨਾਂ ਵਾਲੀਆਂ ਨੇ,
ਹੱਥ ਵੱਸ ਜਹਾਨ ਨਥੋ ਰਹੇ।
ਬੁਲ੍ਹਾ ਸ਼ਾਹ ਦੇ ਨਾਲ ਹਯਾਤ ਹੋਣਾ,
ਜਿਹੜਾ ਜਾਂਵਦਿਆਂ ਦੇ ਹੱਥ ਖੋ ਰਹੇ।
ਜੇ- ਜ਼ੋਰ ਨਾ ਜ਼ਾਬਤਾ ਹੋਰ ਕੋਈ,
ਜ਼ਾਰੋ ਜ਼ਾਰ ਮੈਂ ਆਂਸੂ ਪਰੈਨੀ ਹਾਂ।
ਮੈਂ ਥੋਂ ਚੁਕਿਆ ਗ਼ੈਰ ਹਾਜ਼ਰੀ ਏ,
ਮੂਲੀ ਕੌਣ ਸੇ ਬਾਗ਼ ਦੀ ਹੋਵਨੀ ਹਾਂ।
ਭੋਰਾ ਹੱਸ ਕੇ ਆਣ ਬੁਲਾਂਵਦਾ ਏ,
ਮੈਂ ਤਾਂ ਰਾਤ ਸਾਰੀ ਸੁੱਖ ਸੇਵਨੀ ਹਾਂ।
ਬੁਲ੍ਹਾ ਸ਼ੋਹ ਉੱਤੇ ਮਰ ਜਾਉਣਾ ਏਂ,
ਤੇਰੇ ਦੁੱਖਾਂ ਦੇ ਧੋਵਣੇ ਧੋਵਨੀ ਹਾਂ।
ਸੀਨ- ਸੱਭੋ ਹੀ ਨਾਮ ਹੈ ਯਾਰ ਤੇਰੀ ਸਾਹਿਬੇ ਦੀ,
ਬੈਠੀ ਗੀਤ ਵਾਂਝਾਂ ਗੁਣ ਗਾਵਣੀ ਹਾਂ।
ਸ਼ੌਕ, ਇਸ਼ਕ, ' ਵੈਰਾਗ ਵਾਲੇ, ' ਤਬੀਤ।
ਸਜਣ ਸਭ ਸਹੇਲੀਆਂ ਦਿਲ ਦੀਆਂ ਨੂੰ,
ਮੈਂ ਹੋਰ ਖ਼ਿਆਲ ਸੁਣਾਵਣੀ ਹਾਂ।
ਜਿਹੀ ਲਗਨ ਸੀ ਇਥੇ ਲੱਗ ਗਈ,
ਕੱਖਾਂ ਵਿਚ ਨਾ ਭਾਹਾ! ਛੁਪਾਵਣੀ ਹਾਂ।
ਬੁਲ੍ਹਾ ਸ਼ਾਹ ਅੱਗੇ ਤੇਰੇ ਪੰਧੀ ਪਵਾਂ,
ਨਾਹੀ ਦਵਾਰ ਅਜੇ ਬਹਿ ਸੁੱਖ ਨ੍ਹਾਵਣੀ ਹਾਂ।
ਸ਼ੀਨ- ਸ਼ੁਕਰ ਕਰੋ ਬੇ-ਰੋਜ਼ ਰਹਿਣਾ,
ਜਿਨ੍ਹਾਂ ਸ਼ੌਕ ਤੇਰਾ ਨਿੱਤ ਤਾਂਵਦਾ ਏ।
ਭੰਗੀ ਵਾਂਙ ਉਦਾਸ ਹੈਰਾਨ ਹੋਈ,
ਗਾਜ਼ੀ ਲਖ ਪਿੱਛੇ ਦੁੱਖ ਲਾਂਵਦਾ ਏ।
ਤੇਰੀ ਜ਼ਾਤ ਬਿਨਾਂ ਹੈ ਸੱਚੀ ਬਾਤ ਕਿਹੜੀ,
ਹੱਥ ਲੰਮੜੇ ਵਹਿਣ ਲੁੜ੍ਹਾਂਵਦਾ ਏ।
ਬੁਲ੍ਹਾ ਸ਼ਾਹ ਜੋ ਤੇਰੇ ਦਾ ਔਖਿਆਈ,
ਉਹ ਹੁਣ ਪਿਆਰੇ ਦਾ ਮੋੜ ਜਲਾਂਵਦਾ ਏ।
ਸੁਆਦ-ਸਥਰ ਨਾ ਸੁੱਖ ਸਹੇਲੀਆਂ ਨੂੰ,
ਭੇਤ ਯਾਰ ਦਾ ਨਹੀਂ ਪੁਛਾਂਵਦੇ ਨੀ।
ਖ਼ਬਰ ਨਹੀਂ ਉਨ੍ਹਾਂ ਦੀ ਆਸ਼ਕ ਹੈਨ ਰੱਥ ਦੇ,
ਗੱਲ ਪਾਏ ਕੇ ਧੂਮ ਮਚਾਂਵਦੇ ਨੀ।
ਜਿੱਥੇ ਭਾਹ ਲੱਗੀ ਉੱਥੇ ਠੰਢ ਕੇਹੀ,
ਉੱਤੇ ਤੇਲ ਮੁਵਾਤੜੇ ਪਾਂਵਦੇ ਨੀ।
ਬੁੱਲ੍ਹਾ ਸ਼ਾਹ ਤੋਂ ਸਦਾ ਕੁਰਬਾਨ ਹੋਵਾਂ,
ਐਵੇਂ ਆਸ਼ਕਾਂ ਨੂੰ ਲੂਤੀਆਂ ਲਾਂਵਦੇ ਨੀ।
ਜੁਆਦ- ਜ਼ਰਬ ਲੱਗੀ ਸਾਂਗ ਕਲੇਜੜੇ ਵਿਚ,
ਕੇਹੀ ਲੱਗੀ ਅੱਗ ਮੈਂ ਖੜੀ ਰੋਵਨੀ ਹਾਂ।
ਤੇਰੇ ਦਰਸ ਸ਼ਰਾਬ ਅਜਾਬ ਹੋਇਆ,
ਛਾਨੀ ਹੋ ਕੇ ਤੇ ਖੜੀ ਜੀਵਨੀ ਹਾਂ।
ਜ਼ਰਾ ਸ਼ੋਕ ਦਾ ਜਾਮ ਪਿਲਾ ਮੈਨੂੰ,
ਬੈਠੀ ਬੇਖ਼ੁਦ ਹਾਰ ਪਰੋਵਨੀ ਹਾਂ।
' ਅੱਗ, ਰਾਹਾਂ ਉੱਤੇ, ਰਾਤ ਦਿਨ, ' ਪੋਸਤੀ, ' ਰੋਲਾ, ' ਅੱਗ, ' ਜ਼ਖ਼ਮ, ਸੱਟ, ਬਰਛੀ
ਬੁਲ੍ਹਾ ਸ਼ਾਹ ਵੇਖਾਂ ਘਰ ਦੇ ਵਿਚ ਖਲੀ,
ਸਜਦਾ ਕਰਦੀ ਤੇ ਹੱਥ ਜੋੜਨੀ ਹਾਂ।
-0-
ਫੇ- ਢਹਿਮਾਂ ਨਾ ਹੋਰ ਖ਼ਿਆਲ ਮੈਨੂੰ,
ਡਿੱਠੇ ਯਾਰ ਦੇ ਤਿਹੜੇ ਜੀਵਨੀ ਹਾਂ।
ਕਦੇ ਸੀਖ਼ ਤੇ ਕਹਿਰ ਖਲੋ ਕੇ ਤੇ,
ਜਾਮ ਵਸਲ ਦਾ ਬੈਠੀ ਪੀਵਨੀ ਹਾਂ।
ਮੈਂ ਕੀ ਜਾਣਦੀ ਇਸ਼ਕ ਅਖਾੜਿਆਂ ਨੂੰ,
ਸੱਸੀ ਵਾਂਙ ਸ਼ੁਤਰੀ ਕੁਰਲਾਵਨੀ ਹਾਂ।
ਬੁਲ੍ਹਾ ਸ਼ਾਹ ਥੀਂ ਦੂਰ ਦਰਾਜ਼ ਹੋਈਆਂ,
ਜੇ ਕਰ ਮਿਲੇ ਮਹਿਬੂਬ ਤਾਂ ਭੀ ਜੀਵਨੀ ਹਾਂ।
-0-
ਕਾਫ਼- ਕਬੂਲ ਜ਼ਰੂਰ ਜਾਂ ਇਸ਼ਕ ਕੀਤਾ,
ਆਹੇ ਹੋਰ ਤੇ ਹੁਣ ਕਾਈ ਹੋਰ ਹੋਏ।
ਹੁਣ ਸਮਝ ਲੈ ਪਹਿਲਾਂ ਕੀ ਆਖਣੀ ਹਾਂ,
ਮੈਂ ਸੁੰਦਰ ਥੀਂ ਤਖ਼ਤ ਲਾਹੌਰ ਹੋਏ।
ਸੱਡੇ ਲੋਕ ਪਏ ਹੱਥ ਜੋੜਦੇ ਨੇ,
ਸਾਡੇ ਕਾਮਨਾਂ ਦੇ ਗੁਲਜ਼ਾਰ ਹੋਏ।
ਬੁਲ੍ਹਾ ਸ਼ਾਹ ਦਾ ਭੇਤ ਨਾ ਦਸਨੀ ਹਾਂ,
ਹਮ ਤੇ ਅੰਨ੍ਹੇ ਵਾਂਗਰ ਮਨਸੂਰ" ਹੋਏ।
ਕਿਆਫ਼-ਕੇਹੀਆਂ ਕਾਨੀਆਂ ਲੱਗੀਆਂ ਨੀ,
ਗਈਆਂ ਸੱਲ ਕਲੇਜੇ ਨੂੰ ਡੱਸ ਗਈਆਂ।
ਪੱਟ ਪੱਟ ਕੱਢਾਂ ਹੋਰ ਲੱਗੇ,
ਬੰਦ ਬੰਦ ਬੇ ਪਟ ਕੇ ਸੱਟ ਗਈਆਂ।
ਜਿਵੇਂ ਸਾਹਿਬਾਂ ਸਾਥ ਲੁਟਾ ਦਿੱਤਾ,
ਤਿਵੇਂ ਕੂੰਜ ਵਾਂਗਰ ਕੁਰਲਾਵਣੀ ਹਾਂ।
ਬੁਲ੍ਹਾ ਸ਼ਾਹ ਦੇ ਇਸ਼ਕ ਹੈਰਾਨ ਕੀਤੀ,
ਅਉਂਸੀਆਂ ਪਾਂਵਦੀ ਤੇ ਪਛੋਤਾਵਣੀ ਹਾਂ।
' ਪ੍ਰਣਾਮ, ਖ਼ਿਆਲ, ਸਮਝ, ਊਠਾਂ ਵਾਲੇ, ਮਨਸੂਰ ਇਕ ਪ੍ਰਸਿੱਧ ਮੁਸਲਮਾਨ ਸ਼ਹੀਦ, ' ਤੀਰ।
ਕਾਫ਼ੀਆਂ
ਬੁੱਲ੍ਹੇ ਸ਼ਾਹ ਦੀ ਕਾਫ਼ੀ ਸੁਣ ਕੇ,
ਤਰੁੱਟਦਾ ਕੁਫ਼ਰ ਅੰਦਰ ਦਾ।
ਵਹਿਦਤ ਦੇ ਦਰਿਆਵੇ ਅੰਦਰ,
ਉਹ ਵੀ ਵੱਤਿਆ ਕਰਦਾ।
-ਮੁਹੰਮਦ ਬਖ਼ਸ਼ : ਸੈਫੁਲ ਮਲੂਕ
ਕਾਫ਼ੀਆਂ
[ਅਲਫ਼]
1.
ਅਲਫ਼ ਅੱਲਾ ਨਾਲ ਰੱਤਾ ਦਿਲ ਮੇਰਾ,
ਮੈਨੂੰ 'ਬੇ' ਦੀ ਖ਼ਬਰ ਨਾ ਕਾਈ।
'ਬੇ' ਪੜ੍ਹਦਿਆਂ ਮੈਨੂੰ ਸਮਝ ਨਾ ਆਵੇ,
ਲੱਜ਼ਤਾ ਅਲਫ ਦੀ ਆਈ।
'ਐਨ' ਤੇ 'ਗੈਨ' ਨੂੰ ਸਮਝ ਨਾ ਜਾਣਾ,
ਗੱਲ ਅਲਫ਼ ਸਮਝਾਈ।
ਬੁਲ੍ਹਿਆ ਕੋਲਾ ਅਲਫ਼ ਦੇ ਪੂਰੇ,
ਜਿਹੜੇ ਦਿਲ ਦੀ ਕਰਨ ਸਫ਼ਾਈ।
2.
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਐਸੀ ਆਈ ਮਨ ਮੇਂ ਕਾਈ,
ਦੁਖ ਸੁਖ ਸਭ ਵੰਜਾਇਓ ਰੋ,
ਹਾਰ ਸ਼ਿੰਗਾਰ ਕੇ ਆਗ ਲਗਾਉਂ,
ਘਟ ਉੱਪਰ ਢਾਂਡ ਮਚਾਇਓ ਰੇ,
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਸੁਣ ਕੇ ਗਿਆਨ ਕੀ ਐਸੀ ਬਾਤਾਂ,
ਨਾਮ ਨਿਸ਼ਾਨ ਸਭੀ ਅਣਘਾਤਾਂ,
ਕੋਇਲ ਵਾਂਗੂੰ ਕੂਕਾਂ ਆਤਾਂ,
ਤੈਂ ਅਜੇ ਵੀ ਤਰਸ ਨਾ ਆਇਓ ਰੇ,
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਗਲ ਮਿਰਗਾਨੀ ਸੀਸ ਖਪਰੀਆ,
ਭੀਖ ਮੰਗਣ ਨੂੰ ਰੋ ਰੋ ਫਿਰਿਆ,
ਜੋਗਨ ਨਾਮ ਭਿਆ ਲਿਟ ਧਰਿਆ,
ਅੰਗ ਬਿਭੂਤ ਰਮਾਇਓ ਰੇ,
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਇਸ਼ਕ ਮੁੱਲਾਂ ਨੇ ਬਾਂਗ ਦਿਵਾਈ,
ਸਵਾਦ, ਬਚਨ, ਗੱਲਾਂ, ਦੁਹਾਈ, ਮਿਰਗਸ਼ਾਲਾ, 'ਸਵਾਹ।
ਉੱਠ ਬਹੁੜਣ ਗੱਲ ਵਾਜਬ ਆਈ,
ਕਰ ਕਰ ਸਿਜਦੇ ਘਰ ਵਲ ਧਾਈ,
ਮੱਥੇ ਮਹਿਰਾਬ ਟਿਕਾਇਓ ਰੇ,
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਪ੍ਰੇਮ ਨਗਰ ਦੇ ਉਲਟੇ ਚਾਲੇ,
ਖੂਨੀ ਨੈਣ ਹੋਏ ਖੁਸ਼ਹਾਲੇ,
ਆਪੇ ਆਪ ਵਸੇ ਵਿਚ ਜਾਲੇ,
ਦਸ ਦਸ ਆਪ ਕੁਹਾਇਓ ਰੇ,
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਦੁੱਖ ਬਿਰਹਾ ਨਾ ਹੋਣ ਪੁਰਾਣੇ,
ਜਿਸ ਤਨ ਪੀੜਾਂ ਸੋ ਤਨ ਜਾਣੇ,
ਅੰਦਰ ਝਿੜਕਾਂ ਬਾਹਰ ਤਾਅਨੇ,
ਨੇਹੁੰ ਲਗਿਆ ਦੁੱਖ ਪਾਇਓ ਰੇ,
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਮੈਨਾ ਮਾਲਣ ਰੋਂਦੀ ਪਕੜੀ,
ਬਿਰਹੋਂ ਪਕੜੀ ਕਰਕੇ ਤਕੜੀ,
ਇਕ ਮਰਨਾ ਦੂਜੀ ਜੱਗ ਦੀ ਫੱਕੜੀ,
ਹੁਣ ਕੌਣ ਬੰਨਾ ਬਣ ਆਇਓ ਰੇ,
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਬੁਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ,
ਸੋਹਣੀ ਬਣ ਤਣ ਸਭ ਕੋਈ ਆਈ,
ਵੇਖ ਕੇ ਸ਼ਾਹ ਅਨਾਇਤ ਸਾਈ,
ਜੀਅ ਮੇਰਾ ਭਰ ਆਇਓ ਰੇ,
ਅਬ ਕਿਉਂ ਸਾਜਨ ਚਿਰ ਲਾਇਓ ਰੇ?
3.
ਅਬ ਲਗਨ ਲਗੀ ਕਿਹ ਕਰੀਏ?
ਨਾ ਜੀ ਸਕੀਏ ਤੇ ਨਾ ਮਰੀਏ।
ਤੁਮ ਸੁਣੋ ਹਮਾਰੀ ਬੇਨਾ,
ਮੋਹੇ ਰਾਤ ਦਿਨੇ ਨਹੀਂ ਚੇਨਾ,
ਹੁਣ ਪੀ' ਬਿਨ ਪਲਕ ਨਾ ਸਰੀਏ,
ਅਬ ਲਗਨ ਲਗੀ ਕਿਹ ਕਰੀਏ?
ਇਹ ਅਗਨ ਬਿਰਹੋਂ ਦੀ ਜਾਰੀ,
* ਜੁਦਾਈ, ਵਿਛੋੜਾ, ਮਿਹਣੇ, ' ਬੇਨਤੀ, ਬਿਨੈ, ਪ੍ਰੀਤਮ।
ਕੋਈ ਹਮਰੀ ਪ੍ਰੀਤ ਨਿਵਾਰੀ,
ਬਿਨ ਦਰਸ਼ਨ ਕੈਸੇ ਤਰੀਏ?
ਅਬ ਲਗਨ ਲਗੀ ਕਿਹ ਕਰੀਏ?
ਬੁਲ੍ਹੇ ਪਈ ਮੁਸੀਬਤ ਭਾਰੀ,
ਕੋਈ ਕਰੋ ਹਮਾਰੀ ਕਾਰੀ,
ਇਕ ਅਜਿਹੇ ਦੁੱਖ ਕੈਸੇ ਜਰੀਏ?
ਅਬ ਲਗਨ ਲਗੀ ਕਿਹ ਕਰੀਏ?
4.
ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ।
ਆਪਣੇ ਆਪ ਨੂੰ ਸੋਧ ਰਿਹਾ ਹੈ, ਨਾ ਸਿਰ ਹਾਥ ਨਾ ਪੈਰ।
ਖ਼ੁਦੀ ਖੋਈ ਅਪਨਾ ਪਦਾ ਚੀਰਾ, ਤਬ ਹੋਈ ਗੱਲ ਖੋਰ।
ਲੱਥੇ ਪਗੜੇ ਪਹਿਲੇ ਘਰ ਥੀਂ, ਕੌਣ ਕਰੇ ਨਿਰਵੈਰ?
ਬੁਲ੍ਹਾ ਸ਼ਹੁ ਹੈ ਦੋਹੀਂ ਜਹਾਨੀ, ਕੋਈ ਨਾ ਦਿਸਦਾ ਗ਼ੈਰ।
5.
ਆਪਣੇ ਸੰਗ ਰਲਾਈ ਪਿਆਰੇ, ਅਪਣੇ ਸੰਗ ਰਲਾਈ।
ਪਹਿਲੋਂ ਨੇਹੁੰ ਲਗਾਇਆ ਸੀ ਤੇ ਆਪੇ ਚਾਈਂ ਚਾਈਂ।
ਮੈਂ ਲਾਇਆ ਏ ਕਿ ਤੁੱਧ ਲਾਇਆ ਆਪਣੀ ਓੜ ਨਿਭਾਈ।
ਰਾਹ ਪਵਾਂ ਤਾਂ ਧਾੜੇ ਬੇਲੇ ਜੰਗਲ ਲੱਖ ਬਲਾਈ।
ਭੌਂਕਣ ਚੀਤੇ ਤੇ ਚਿਤਮੁਚਿੱਤੇ" ਭੌਂਕਣ ਕਰਨ ਅਦਾਈਂ।
ਪਾਰ ਤੇਰੇ ਜਗਾਤਰ ਚੜਿਆ ਕੰਢੇ ਲੱਖ ਬਲਾਈ।
ਪਾਠਾਂਤਰ :
ਇਹ ਅਗਨ ਬਿਰਹੋਂ ਦੀ ਜਾਰੇ।
ਕੋਈ ਹਮਰੀ ਤਪਤ ਨਿਵਾਰੇ।
ਉਪਾਅ, ਇਲਾਜ।
ਬੁਲ੍ਹਾ ਬਣੀ ਮੁਸੀਬਤ ਭਾਰੀ।
ਤੁਮ ਕਰੋ ਹਮਾਰੀ ਕਾਰੀ।
ਇਹ ਅਜਰ ਕੇਸੇ ਜਾਰੀ ਏ।
ਅਬ ਹਮ ਗੁੰਮ ਹੂਏ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ। ੧। ਰਹਾਉ।
ਆਪਣੇ ਆਪ ਕੋ ਸੋਧ ਰਹਾ ਹੂੰ, ਨਾ ਸਿਰ ਹਾਥੁ ਨਾ ਪੈਰ।
ਕੀੜੀ ਪਕੜਿ ਲੈ ਚਲੀ ਘੁਰਾਇਣ, ਕੋਣ ਕਰੋ ਨਿਰਵੈਰ।
ਖੁਦੀ ਖੋਇ ਅਪਨਾ ਪਦ ਚੀਨਾ, ਤਬ ਹੋਈ ਕੁਲ ਖੈਰ।
ਬੁਲ੍ਹਾ ਸ਼ਾਹ ਦੋਹੀਂ ਜਹਾਨੀਂ, ਕੋਈ ਨਾ ਦਿਸਦਾ ਗ਼ੈਰ।
' ਹੰਕਾਰ, ਅਹੰਭਾਵ, ' ਪਦਵੀ, ' ਚਿਤਰੇ ਹੋਏ, ਡੱਬੇ, ਡੱਬ ਖੜੱਬੇ।
ਹੱਲ ਦਿਲੇ ਦਾ ਥਰ ਥਰ ਕੰਬਦਾ ਬੇੜਾ ਪਾਰ ਲੰਘਾਈ।
ਕਰ ਲਈ ਬੰਦਗੀ ਰੱਬ ਸੱਚੇ ਦੀ ਪਵਣ ਕਬੂਲ ਦੁਆਈ।
ਬੁਲ੍ਹੇ ਸ਼ਾਹ ਤੇ ਸ਼ਾਹਾਂ ਦਾ ਮੁੱਖੜਾ ਘੁੰਗਟ ਖੋਲ੍ਹ ਵਿਖਾਈ।
ਅਪਣੇ ਸੰਗ ਰਲਾਈਂ ਪਿਆਰੇ ਅਪਣੇ ਸੰਗ ਰਲਾਈ।
6.
ਉੱਠ ਜਾਗ ਘੁਰਾੜੇ ਮਾਰ ਨਹੀਂ।
ਇਹ ਸੌਣ ਤੇਰੇ ਦਰਕਾਰ ਨਹੀਂ।
ਇਕ ਰੋਜ਼ ਜਹਾਨ ਜਾਣਾ ਏ, ਜਾ ਕਬਰੇ ਵਿਚ ਸਮਾਣਾ ਏ,
ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਤੇਰੇ ਸਾਹਾ ਨੇੜੇ ਆਇਆ ਏ, ਕੁਝ ਚੇਲੀ ਦਾਜ ਰੰਗਾਇਆ ਏ,
ਕਿਉਂ ਆਪਣਾ ਆਪ ਵੰਜਾਇਆ ਏ, ਐ ਗਾਫ਼ਲਾ ਤੈਨੂੰ ਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਤੂੰ ਸੁੱਤਿਆਂ ਉਮਰ ਵੰਜਾਈ ਏ, ਤੂੰ ਚਰਖੇ ਤੰਦ ਨਾ ਪਾਈ ਏ,
ਕੀ ਕਰਸੇ? ਦਾਜ ਤਿਆਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ,
ਉੱਨ ਜਾਗ ਘੁਰਾੜੇ ਮਾਰ ਨਹੀਂ।
ਤੂੰ ਜਿਸ ਦਿਨ ਜੋਬਨ' ਮੱਤੀ ਸੈਂ, ਤੂੰ ਨਾਲ ਸਈਆਂ ਦੇ ਰੱਤੀ ਮੈਂ,
ਹੋ ਗਾਫ਼ਲ ਗੱਲੀਂ ਵੱਤੀ ਸੈਂ, ਇਹ ਭੋਰਾ ਤੈਨੂੰ ਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਤੂੰ ਮੁੱਖ ਬਹੁਤ ਕੁਚੱਜੀ ਸੈਂ, ਨਿਰਲੱਜਿਆਂ ਦੀ ਨਿਰਲੱਜੀ ਸੈਂ,
ਤੂੰ ਖਾ ਖਾ ਖਾਣੇ ਰੱਜੀ ਸੈਂ, ਹੁਣ ਤਾਈਂ ਤੇਰਾ ਬਾਰਾ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਅੱਜ ਕਲ ਤੇਰਾ ਮੁੱਕਲਾਵਾ ਏ, ਕਿਉਂ ਸੁੱਤੀ ਕਰ ਕਰ ਦਾਅਵਾ ਏ?
ਅਨਡਿਠਿਆਂ ਨਾਲ ਮਿਲਾਵਾ ਏ, ਇਹ ਤਲਕੇ ਗਰਮ ਬਜ਼ਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਤੂੰ ਏਸ ਜਹਾਨੋਂ ਜਾਏਂਗੀ, ਫਿਰ ਕਦਮ ਨਾ ਏਥੇ ਪਾਏਂਗੀ,
ਇਹ ਜੋਬਨ ਰੂਪ ਵੰਜਾਏਂਗੀ, ਤੋਂ ਰਹਿਣਾ ਵਿਚ ਸੰਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਮੰਜ਼ਲ ਤੇਰੀ ਦੂਰ ਦੁਰਾਡੀ, ਤੂੰ ਪੈਣਾਂ ਵਿਚੋਂ ਜੰਗਲ ਵਾਦੀ,
ਔਖਾ ਪਹੁੰਚਣ ਪੈਰ ਪਿਆਦੀ ਦਿਸਦੀ ਤੂੰ ਅਸਵਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਮੌਤ, ਵਿਆਹ, ' ਸੁਸਤ, 'ਜਵਾਨੀ, ਭਾਰ, ਪੈਦਲ।
ਇਕ ਇਕੱਲੀ ਤਨਹਾ ਚਲਸੇਂ, ਜੰਗਲ ਬਰਬਰ ਦੇ ਵਿਚ ਰੁਲਸੇ,
ਲੈ ਲੈ ਤੇਸਾ ਏਥੋਂ ਘਲਸੇ, ਉਥੇ ਲੈਣ ਉਧਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਉਹ ਖ਼ਾਲੀ ਏ ਸੁੰਞ ਹਵੇਲੀ, ਤੂੰ ਵਿਚ ਰਹਿਸੇ ਇਕ ਇਕੇਲੀ,
ਓਥੇ ਹੋਸੀ ਹੋਰ ਨਾ ਬੇਲੀ, ਸਾਥ ਕਿਸੇ ਦਾ ਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਜਿਹੜੇ ਸਨ ਦੇਸਾਂ ਦੇ ਰਾਜੇ, ਨਾਲ ਜਿਨ੍ਹਾਂ ਦੇ ਵੱਜਦੇ ਵਾਜੇ,
ਗਏ ਹੋ ਕੇ ਬੇ-ਤਖ਼ਤੇ ਤਾਜੇ, ਕੋਈ ਦੁਨੀਆਂ ਦਾ ਇਤਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗ਼ੰਬਰ,
ਸੱਭੇ ਛੱਡ ਛੱਡ ਗਏ ਅਡੰਬਰ, ਕੋਈ ਏਥੇ ਪਾਇਦਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਕਿੱਥੇ ਯੂਸਫ ਮਾਹਿ-ਕਨਿਆਨੀ, ਲਈ ਜ਼ੁਲੈਖਾਂ ਫੇਰ ਜਵਾਨੀ,
ਕੀਤੀ ਮੌਤ ਨੇ ਓੜਕ ਫ਼ਾਨੀ, ਫੇਰ ਉਹ ਹਾਰ ਸ਼ਿੰਗਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਕਿੱਥੇ ਤਖ਼ਤ ਸੁਲੇਮਾਨ ਵਾਲਾ, ਵਿਚ ਹਵਾ ਉੱਡਦਾ ਸੀ ਬਾਲਾ,
ਉਹ ਭੀ ਕਾਦਰ ਆਪ ਸੰਭਾਲਾ, ਕੋਈ ਜਿੰਦਗੀ ਦਾ ਇਤਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਕਿੱਥੇ ਮੀਰ ਮਲਕ ਸੁਲਤਾਨਾਂ? ਸੱਭੇ ਛੱਡ ਛੱਡ ਗਏ ਟਿਕਾਣਾ,
ਕੋਈ ਮਾਰ ਨਾ ਬੈਠੇ ਠਾਣਾ, ਲਸ਼ਕਰਾ ਦਾ ਜਿਨ੍ਹਾਂ ਸ਼ੁਮਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਫੁੱਲਾਂ ਫੁੱਲ ਚੰਬੇਲੀ ਲਾਲਾ, ਸੋਸਨ ਸਿੰਬਲ ਸਰੂ ਨਿਰਾਲਾ,
ਬਾਦਿ-ਖ਼ਿਜ਼ਾਂ" ਕੀਤਾ ਬੁਰ ਹਾਲਾ, ਨਰਗਸ ਨਿਤ ਖ਼ੁਮਾਰ® ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਜੋ ਕੁਝ ਕਰਸੇ, ਸੋ ਕੁਝ ਪਾਸੇ ਨਹੀਂ ਤੇ ਓੜਕ ਪਛੋਤਾਸੇ,
ਸੁੰਞੀ ਕੂੰਜ ਵਾਂਙ ਕੁਰਲਾਸੋਂ, ਖੰਡਾਂ ਬਾਝ ਉਡਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਡੇਰਾ ਕਰਸੇਂ ਉਹਨੀ ਜਾਈਏ, ਜਿਥੇ ਸ਼ੇਰ ਪਲੰਗ ਬਲਾਈ,
ਖਾਲੀ ਰਹਿਸਣ ਮਹਿਲ ਸਰਾਈਂ, ਫਿਰ ਤੂੰ ਵਿਰਸੇਦਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
* ਇਕੱਲੀ, ਉਜਾੜ, ਖਾਣਾ, ' ਪੱਕਾ, ਚੰਦਰਮਾ, ਉੱਚਾ, ਪਰਮਾਤਮਾ, * ਹਾਥੀ, ਘੋੜੇ ਫ਼ੌਜਾਂ ਆਦਿ, " ਪਤਝੜ ਦੀ ਹਵਾ, " ਮਸਤੀ, ਬਾਵੀਂ, ' ਚੀਤਾ, " ਹੱਕਦਾਰ।
ਅਸੀਂ ਆਜ਼ ਵਿਚ ਕੋਟ ਇਲਮ ਦੇ, ਓਸੇ ਆਦੇ ਵਿਚ ਕਲਮ ਦੇ,
ਬਿਨ ਕਲਮੇ ਦੇ ਨਾਹੀਂ ਕੰਮ ਦੇ, ਬਾਝੋਂ ਕਲਮੇ ਪਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਬੁਲ੍ਹਾ ਸ਼ੋਹ ਬਿਨ ਕੋਈ ਨਾਹੀਂ, ਏਥੇ ਓਥੇ ਦੋਹੀਂ ਸਰਾਈ,
ਸੰਭਲ ਸੰਭਲ ਕੇ ਕਦਮ ਟਿਕਾਈ, ਫੇਰ ਆਵਣ ਦੂਜੀ ਵਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ।
7.
ਉੱਠਾ ਗਏ ਗਵਾਂਦੇ ਯਾਰ
ਰੱਬਾ ਹੁਣ ਕੀ ਕਰੀਏ?
ਉੱਠ ਗਏ ਹੁਣ ਬਹਿੰਦੇ ਨਾਹੀਂ, ਹੋਇਆ ਸਾਥ ਤਿਆਰ,
ਰੱਬਾ ਹੁਣ ਕੀ ਕਰੀਏ?
ਦਾਢਾ ਕਲੇਜੇ ਬਲ ਬਲ ਉਠਦੀ, ਭੜਕੇ ਬਿਰਹੋਂ ਨਾਰ,
ਰੱਬਾ ਹੁਣ ਕੀ ਕਰੀਏ?
ਬੁਲ੍ਹਾ ਸ਼ਹੁ ਪਿਆਰੇ ਬਾਝੋਂ ਰਹੇ ਉਰਾਰ ਨਾ ਪਾਰ,
ਰੱਬਾ ਹੁਣ ਕੀ ਕਰੀਏ?
8.
ਆ ਸਜਣ ਗਲ ਲੱਗ ਅਸਾਡੇ ਕੇਹਾ ਝੇੜਾ ਲਾਇਓ ਈ?
ਸੁੱਤਿਆਂ ਬੈਠਿਆਂ ਕੁੱਝ ਨਾ ਡਿੱਠਾ, ਜਾਗਦਿਆਂ ਸਹੁ ਪਾਇਓ ਈ।
ਕੁੰਨ-ਬਾਯਾਨੀ ਸ਼ਮਸ ਬੋਲੇ, ਉਲਟਾ ਕਰ ਲਟਕਾਇਓ ਈ।
ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ।
ਮੈਂ ਤੋਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ।
ਪਾਠਾਂਤਰ :
ਉਠ ਚਲੇ ਗਵਾਂਢੇ ਯਾਰ
ਰੱਬਾ! ਹੁਣ ਕੀ ਕਰੀਏ।
ਉਠ ਚਲੇ ਹੁਣ ਰਹਿੰਦੇ ਨਾਹੀ
ਹੋਇਆ ਸਾਥ ਤਿਆਰ
ਢਾਂਡ ਕਲੇਜੇ ਬਲ ਬਲ ਪੈਂਦੀ
ਬਿਨ ਦੇਖੇ ਦੀਦਾਰ।
ਚਾਰੋਂ ਤਰਫ਼ ਚਲਣ ਦੀ ਚਰਚਾ
ਲਾਦੇ ਲਾਦੇ ਭਾਰ।
ਬੁਲ੍ਹਾ ਸ਼ਹੁ ਪਿਆਰੇ ਬਾਝੋਂ
ਕੌਣ ਲੰਘਾਏ ਪਾਰ। ਰੱਬਾ ਹੁਣ ਕੀ ਕਰੀਏ।
-ਹੌਲ, ਮੇਰੇ ਹੁਕਮ ਨਾਲ ਖੜ੍ਹਾ ਹੋ, ' ਦਿਲਾਸਾ।
ਮਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਡੁਲਾਇਓ ਈ।
ਏਸ ਇਸ਼ਕ ਦੇ ਵੇਖੇ ਕਾਰੇ, ਯੂਸਫ਼ ਖੂਹ ਪਵਾਇਓ ਈ।
ਵਾਂਗ ਜੁਲੇਖਾਂ ਵਿਚ ਮਿਸਰ ਦੇ, ਘੁੰਗਟ ਖੋਲ੍ਹ ਰੁਲਾਇਓ ਈ।
ਰੱਬ-ਇ-ਅਰਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ।
ਲਨ-ਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ।
ਇਸ਼ਕ ਦੀਵਾਨੇ ਕੀਤਾ ਛਾਨੀ, ਦਿਲ ਯਤੀਮ ਬਣਾਇਓ ਈ।
ਬੁਲ੍ਹਾ ਸ਼ੋਹ ਘਰ ਵਸਿਆ ਆ ਕੇ, ਸ਼ਾਹ ਅਨਾਇਤ ਪਾਇਓ ਈ।
ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ।
9.
ਇਕ ਰਾਂਝਾ ਮੈਨੂੰ ਲੋੜੀਦਾ।
ਕੁਨ-ਫਅਕੁਨ' ਅੱਗੇ ਦੀਆਂ ਲਗੀਆਂ,
ਨੇਹੁੰ ਨਾ ਲਗੜਾ ਚੋਰੀ ਦਾ
ਆਪ ਛਿੜ ਜਾਂਦਾ ਨਾਲ ਮਝੀ ਦੇ, ਸਾਨੂੰ ਕਿਉਂ ਬੇਲਿਉਂ ਮੋੜੀਦਾ,
ਇਕ ਰਾਂਝਾ ਮੈਨੂੰ ਲੜੀਦਾ।
ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਮਿੰਨਤਾਂ ਕਰ ਕਰ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ।
ਮਾਨ ਵਾਲੀਆਂ ਦੇ ਨੈਣ ਸਲੋਨੇ, ਸੂਹਾ ਦੁਪੱਟਾ ਗੋਰੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ।
ਅਹਿਦ ਅਹਿਮਦ ਵਿਚ ਫਰਕ ਨਾ ਬੁਲਿਆ, ਇਕ ਰੱਤੀ ਭੇਤ ਮਰੋੜੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ।
10.
ਇਕ ਨੁਕਤਾ ਯਾਰ ਪੜ੍ਹਾਇਆ ਏ।
ਇਕ ਨੁਕਤਾ ਯਾਰ ਪੜ੍ਹਾਇਆ ਏ।
ਐਨ ਗੈਨ ਦੀ ਹਿੱਕਾ ਸੂਰਤ, ਹਿੱਕ ਨੁਕਤੇ ਸ਼ੋਰ ਮਚਾਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ।
ਸੱਸੀ ਦਾ ਦਿਲ ਲੁੱਟਣ ਕਾਰਨ, ਹੋਤ ਪੁੰਨੂੰ ਬਣ ਆਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ।
ਬੁਲ੍ਹਾ ਸ਼ੌਹ ਦੀ ਜ਼ਾਤ ਨਾ ਕਾਈ, ਮੈਂ ਸ਼ੋਹ ਅਨਾਇਤ ਪਾਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ।
11.
ਇਕ ਅਲਫ਼ ਪੜ੍ਹੇ ਛੁਟਕਾਰਾ ਏ।
' ਮੈਨੂੰ ਦਿਸ (ਹੇ ਰੱਬਾ), = ਤੂੰ ਮੈਨੂੰ ਨਹੀਂ ਵੇਖ। ਸਕਦਾ, ' ਨਾਸ਼ਵਾਨ, 'ਹੇ ਜਾ, ਹੋ ਗਿਆ, ' ਮਸਤ, "ਇਕੋ।
ਇਕ ਅਲਗੇਂ ਦੇ ਤਿੰਨ ਚਾਰ ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ,
ਫਿਰ ਉਥੋਂ ਬਾਝ ਸ਼ੁਮਾਰ ਹੋਏ, ਹਿਕ ਅਲਫ਼ ਦਾ ਨੁੱਕਤਾ ਨਿਆਰਾ ਏ,
ਇਕ ਅਲਰ ਪੜ੍ਹੇ ਛੁਟਕਾਰਾ ਏ।
ਕਿਉਂ ਪੜ੍ਹਨਾ ਏਂ ਗੱਡ ਕਿਤਾਬਾਂ ਦਾ, ਸਿਰ ਚਾਨਾ ਏਂ ਪੰਡਾ ਅਜ਼ਾਬਾਂ ਦੀ,
ਹੁਣ ਹੋਇਉਂ ਸ਼ਕਲ ਜੱਲਾਦਾਂ ਦੀ, ਅੱਗ ਪੈਂਡਾ ਮੁਸ਼ਕਲ ਭਾਰਾ ਏ,
ਇਕ ਅਲਫ਼ ਪੜ੍ਹੋ ਛੁਟਕਾਰਾ ਏ।
ਬਣ ਹਾਫ਼ਜ਼ ਹਿਫ਼ਜ਼ਾ ਕੁਰਾਨ ਕਰੇ, ਪੜ੍ਹ ਪੜ੍ਹ ਕੇ ਸਾਫ ਜ਼ਬਾਨ ਕਰੇ,
ਫਿਰ ਨਿਅਮਤਾ' ਵਿਚ ਧਿਆਨ ਕਰੋ, ਮਨ ਫਿਰਦਾ ਜਿਉਂ ਹਲਕਾਰਾ ਏ,
ਇਕ ਅਲਫ਼ ਪੜ੍ਹੋ ਛੁਟਕਾਰਾ ਏ।
ਬੁਲ੍ਹਾ ਬੀ ਬੁਹੜ ਦਾ ਬੋਇਆ ਸੀ, ਉਹ ਬਿਰਛ ਵੱਡਾ ਜਾਂ ਹੋਇਆ ਸੀ,
ਜਦ ਬਿਰਛ ਉਹ ਛਾਨੀ ਹੋਇਆ ਸੀ, ਫਿਰ ਰਹਿ ਗਿਆ ਬੀ ਅਕਾਰਾ ਏ,
ਇਕ ਅਲਫ਼ ਪੜ੍ਹੋ ਛੁਟਕਾਰਾ ਏ।
12.
ਇਕ ਨੁੱਕਤੇ ਵਿਚ ਗੱਲ ਮੁੱਕਦੀ ਏ।
ਫੜ ਨੁੱਕਤਾ ਛੇੜ ਹਿਸਾਬਾਂ ਨੂੰ, ਕਰ ਦੂਰ ਕੁਵਰ ਦਿਆਂ ਬਾਬਾਂ ਨੂੰ,
ਲਾਹ ਦੋਜ਼ਖ਼ ਗੈਰਾ ਅਜ਼ਾਬਾਂ ਨੂੰ, ਕਰ ਸਾਫ਼ ਦਿਲੇ ਦਿਆਂ ਖਾਬਾਂ ਨੂੰ,
ਗੱਲ ਏਸੇ ਘਰ ਵਿਚ ਢੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ।
ਐਵੇਂ ਮੱਥਾ ਜ਼ਮੀਂ ਘਸਾਈਦਾ, ਲੰਮਾ ਪਾ ਮਹਿਰਾਬ ਦਿਖਾਈ ਦਾ,
ਪੜ੍ਹ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ,
ਕਦੀ ਬਾਤ ਸੱਚੀ ਵੀ ਲੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ।
ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ,
ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕੀਹਨੂੰ ਭਾਏ ਜੀ,
ਕਦੀ ਬਾਤ ਸੱਚੀ ਭੀ ਲੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ।
ਇਕ ਜੰਗਲ ਬਹਿਰੀ ਜਾਂਦੇ ਨੀ, ਇਕ ਦਾਣਾ ਰੋਜ਼ ਲੈ ਖਾਂਦੇ ਨੀ,
ਬੇਸਮਝ ਵਜੂਦ ਬਕਾਂਦੇ ਨੀ, ਘਰ ਹੋਵਣ ਹੋ ਕੇ ਮਾਂਦੇ ਨੀ,
ਐਵੇਂ ਚਿੱਲਿਆਂ ਵਿਚ ਜਿੰਦ ਮੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ।
ਫੜ ਮੁਰਬ ਆਬਦਾ ਖ਼ੁਦਾਈ ਹੋ, ਵਿਚ ਮਸਤੀ ਬੇ ਪਰਵਾਹੀ ਹੋ,
ਪਾਠਾਂਤਰ:
ਸਿਰ ਚਾਇਆ ਪੰਡ ਅਜਾਬਾਂ ਦੀ। (ਕੁਰਾਨ) ਜ਼ਬਾਨੀ ਯਾਦ ਕਰ ਲੈਣ ਵਾਲਾ, ' ਜ਼ਬਾਨੀ ਯਾਦ, ਬਖ਼ਸ਼ਿਸ਼, ਦਾਤ, ' ਉਹ ਬਿਰਛ ਵੱਡਾ ਚਾ ਹੋਇਆ ਸੀ, ? ਸਬਕਾਂ, ਨਰਕ, ਕਬਰ, ਡਾਟ, " ਗੁਰੂ " ਬੰਦਗੀ ਕਰਨ ਵਾਲਾ, ਇਬਾਦਤ ਕਰਨ ਵਾਲਾ।
ਬੇਖ਼ਾਹਸ਼ ਬੇਨਵਾਈ ਹੈ, ਵਿੱਚ ਦਿਲ ਦੇ ਖੂਬ ਸਫ਼ਾਈ ਹੋ,
ਬੁਲ੍ਹਾ ਬਾਤ ਸੱਚੀ ਕਦੇ ਰੁਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ।
13.
ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ।
ਮੈਂ ਤੇਰੇ ਵਿਚ ਜੱਰਾ ਨਾ ਜੁਦਾਈ,
ਸਾਥੋਂ ਆਪ ਛੁਪਾਇਆ ਈ।
ਮਝੀ ਆਈਆਂ ਰਾਂਝਾ ਯਾਰ ਨਾ ਆਇਆ ਫੂਕ ਬਿਰਹੋਂ ਡੋਲਾਇਆ ਈ,
ਅੱਖਾਂ ਵਿਚ ਦਿਲ ਜਾਨੀ ਪਿਆਰਿਆ।
ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਨਾ ਏਂ, ਸਾਥੋਂ ਆਪ ਛੁਪਾਇਆ ਈ,
ਅੱਖਾਂ ਵਿਚ ਦਿਲ ਜਾਨੀ ਪਿਆਰਿਆ।
ਵਿਚ ਮਿਸਰ ਦੇ ਵਾਂਗ ਜ਼ੁਲੈਖਾਂ, ਘੁੰਘਟ ਖੋਲ੍ਹ ਰੁਲਾਇਆ ਈ,
ਅੱਖਾਂ ਵਿਚ ਦਿਲ ਜਾਨੀ ਪਿਆਰਿਆ।
ਸ਼ੌਹ ਬੁੱਲ੍ਹੇ ਦੇ ਸਿਰ ਪਰ ਬੁਰਕਾ, ਤੇਰੇ ਇਸ਼ਕ ਨਚਾਇਆ ਈ।
ਅੱਖਾਂ ਵਿਚ ਦਿਲ ਜਾਨੀ ਪਿਆਰਿਆ, ਕੇਹੀ ਚੇਟਕ ਲਾਇਆ ਈ।
14.
ਉਲਟੇ ਹੋਰ ਜ਼ਮਾਨੇ ਆਏ,
ਕਾਂ ਲਗੜ ਨੂੰ ਮਾਰਨ ਲੱਗੇ ਚਿੜੀਆਂ ਜੁੱਗੋ- ਖਾਏ,
ਉਲਟੇ ਹੋਰ ਜ਼ਮਾਨੇ ਆਏ।
ਇਰਾਕੀਆਂ ਨੂੰ ਪਈ ਚਾਬਕ ਪਉਂਦੀ ਗੱਧ ਖੋਦ ਪਵਾਏ,
ਉਲਟੇ ਹੋਰ ਜ਼ਮਾਨੇ ਆਏ।
ਬੁਲ੍ਹਾ ਹੁਕਮ ਹਜ਼ੂਰੋਂ ਆਇਆ, ਤਿਸ ਨੂੰ ਕੌਣ ਹਟਾਏ,
ਉਲਟੇ ਹੋਰ ਜ਼ਮਾਨੇ ਆਏ।
15.
ਉਲਟੀ ਗੰਗ ਬਹਾਇਉ ਰੇ ਸਾਧੋ, ਤਬ ਹਰ ਦਰਸਨ ਪਾਏ।
ਪ੍ਰੇਮ ਕੀ ਪੂਣੀ ਹਾਥ ਮੇਂ ਲੀਜੇ, ਗੁਝ ਮਰੋੜੀ ਪੜ੍ਹਨੇ ਨਾ ਦੀਜੋ,
ਗਿਆਨ ਕਾ ਤੱਕਲਾ ਧਿਆਨ ਕਾ ਚਰਖਾ ਉਲਟਾ ਫੇਰ ਭੁਵਾਏ।
ਉਲਟੇ ਪਾਉਂ ਪਰ ਕੁੰਡ ਕਰਨ ਜਾਏ, ਤਬ ਲੰਕਾ ਕਾ ਭੇਦ ਉਪਾਏ।
ਦੋਹਸਰ ਲੁੱਟਿਆ ਹੁਣ ਲਛਮਨ ਬਾਕੀ, ਤਬ ਅਨਹਦ ਨਾਦ ਬਜਾਏ।
ਇਹ ਗਤ ਗੁਰ ਕੀ ਪੈਰ ਪਾਵੇ ਗੁਰ ਕਾ ਸੇਵਕ ਤਭੀ ਸਦਾਏ।
ਅੰਮ੍ਰਿਤ ਮੰਡਲ ਨੂੰ ਤਬ ਐਸੀ ਦੇ, ਕਿ ਹਰੀ ਹਰਿ ਹੋ ਜਾਏ।
ਉਲਟੀ ਗੰਗ ਬਹਾਇਓ ਰੇ ਸਾਧੋ, ਤਬ ਹਰ ਦਰਸਨ ਪਾਏ।
ਵਿਛੋੜਾ, ਥਿਰੀ ਸ਼ਿਕਾਰੀ ਪੰਛੀ, ਸ਼ਿਕਰਾ।
16.
ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ।
ਅੰਮਾਂ ਬਾਬੇ ਚੋਰ ਦੋ ਰਾਹਾਂ ਦੇ, ਪੁੱਤਰ ਦੀ ਵਡਿਆਈ।
ਦਾਣੇ ਉੱਤੇ ਗੁੱਰ ਬਿਗੁੱਤੀ, ਘਰ ਘਰ ਪਈ ਲੜਾਈ।
ਅਸਾਂ ਕਜ਼ੀਏ ਤਦਾਹੀਂ ਜਾਲੇ, ਜਦਾਂ ਕਣਕ ਉਨ੍ਹਾਂ ਟਰਘਾਈ।
ਖਾਏ ਖੈਰਾ ਤੇ ਫਾਟੀਏ ਜੁੰਮਾ, ਉਲਟੀ ਦਸਤਕ ਲਾਈ।
ਬੁਲ੍ਹਾ ਤੋੜੇ ਮਾਰ ਬਾਗਾਂ ਥੀਂ ਕੱਢੇ, ਉੱਲੂ ਰਹਿਣ ਉਸ ਜਾਈ।
ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ।
17.
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ।
ਅੰਦਰ ਖਾਬ ਵਿਛੋੜਾ ਹੋਇਆ, ਖ਼ਬਰ ਨਾ ਪੈਂਦੀ ਤੇਰੀ।
ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ।
ਮੁੱਲਾਂ ਕਾਜ਼ੀ ਸਾਨੂੰ ਰਾਹ ਬਤਾਵਣ, ਦੇਣ ਭਰਮ ਦੇ ਫੇਰੀ।
ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚੁਫੇਰੀ।
ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ।
ਜ਼ਾਤ ਮਜ਼ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ।
ਨਦੀਉਂ ਪਾਰ ਮੁਲਕ ਸਜਨ ਦਾ ਲਹਵੋ ਲਅਬਾਂ ਨੇ ਘੇਰੀ।
ਸਤਿਗੁਰ ਬੇੜੀ ਫੜੀ ਖਲੋਤੀ ਤੈਂ ਕਿਉਂ ਲਾਈ ਆ ਦੇਰੀ।
ਬੁਲ੍ਹਾ ਸ਼ਾਹ ਸ਼ੌਹ ਤੈਨੂੰ ਮਿਲਸੀ ਦਿਲ ਨੂੰ ਦੇਹ ਦਲੇਰੀ।
ਪ੍ਰੀਤਮ ਪਾਸ ਤੇ ਟੋਲਨਾਂ ਕਿਸ ਨੂੰ ਭੁੱਲ ਗਿਉਂ ਸਿਖਰ ਦੁਪਹਿਰੀ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ।
18.
ਆਓ ਫਕੀਰੋ ਮੇਲੇ ਚਲੀਏ, ਆਰ ਕਾ ਸੁਣ ਵਾਜਾ ਰੇ।
ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ।
ਅਨਹਦ ਵਾਜਾ ਸਰਬ ਮਿਲਾਪੀ, ਨਿਰ ਵੇਰੀ ਸਰਨਾਜਾ ਰੇ।
ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ।
ਕਰਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ।
ਬੰਦਾ ਰਬ ਭਿਓ ਇਕ ਮਗਰ ਸੁੱਖ ਬੁੱਲ੍ਹਾ ਪੜਾ ਜਹਾਨ ਬਰਾਜਾ ਰੇ।
19.
ਆਓ ਸਈਓ ਰਲ ਦਿਉ ਨੀ ਵਧਾਈ।
ਮੈਂ ਵਰ ਪਾਇਆ ਰਾਂਝਾ ਮਾਹੀ।
ਸੁਪਨਾ, ਬਘਿਆੜ, ' ਖੇਡ ਕੁਦ, ' ਅਰਥਾਤ ਨੇਕੀ ਤੋਂ ਦੂਰ ਰੱਖਣ ਵਾਲੇ ਕੰਮ, ' ਮਾਅਰਫਤ ਨੂੰ ਜਾਣਨ ਵਾਲਾ, ਛਿਲਕਾ, ' ਸੁਰ, " ਸ਼ਰਨ ਆ ਜਾ
ਅੱਜ ਤਾਂ ਰੋਜ਼ ਮੁਬਾਰਕਾ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ,
ਹੱਥ ਖੁੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ,
ਆਓ ਸਈਓ ਰਲ ਦਿਉ ਨੀ ਵਧਾਈ।
ਮੁੱਕਟ ਗਊਆਂ ਦੇ ਵਿਚ ਰੁੱਲਦਾ, ਜੰਗਲ ਜੂਹਾਂ ਦੇ ਵਿਚ ਰੁੱਲਦਾ,
ਹੈ ਕੋਈ ਅੱਲ੍ਹਾ ਦੇ ਵੱਲ ਭੁੱਲਦਾ, ਅਸਲ ਹਕੀਕਤ ਖ਼ਬਰ ਨਾ ਕਾਈ,
ਆਓ ਸਈਓ ਰਲ ਦਿਉ ਨੀ ਵਧਾਈ।
ਬੁਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,
ਆਓ ਸਈਓ ਰਲ ਦਿਉ ਨੀ ਵਧਾਈ।
20.
ਇਸ ਨੇਹੁੰ ਦੀ ਉਲਟੀ ਚਾਲ।
ਸਾਬਰ ਨੇ ਜਦ ਨੇਹੁੰ ਲਗਾਇਆ, ਦੇਖ ਪੀਆ ਨੇ ਕੀ ਦਿਖਲਾਇਆ।
ਰਗ ਰਗ ਅੰਦਰ ਕਿਰਮਾ ਚਲਾਇਆ, ਜ਼ੋਰਾਵਰ ਦੀ ਗਲ ਮੁਹਾਲਾ,
ਇਸ ਨੇਹੁੰ ਦੀ ਉਲਟੀ ਚਾਲ।
ਜ਼ਕਰੀਆ ਨੇ ਜਦ ਪਾਇਆ ਕਹਾਰਾ, ਜਿਸ ਦਮ ਵਜਿਆ ਇਸ਼ਕ ਨੱਕਾਰਾ,
ਧਰਿਆ ਸਿਰ ਤੇ ਤਿੱਖਾ ਆਰਾ ਕੀਤਾ ਐਡ ਜਵਾਲ,
ਇਸ ਨੇਹੁੰ ਦੀ ਉਲਟੀ ਚਾਲ।
ਜਦੋਂ ਯਹੀਯੇ ਨੇ ਪਾਈ ਭਾਤੀ, ਰਮਜ਼ਾ ਇਸ਼ਕ ਦੀ ਲਾਈ ਕੀਤੀ,
ਜਲਵਾ ਦਿੱਤਾ ਆਪਣਾ ਜਾਤੀ, ਤਨ ਖੰਜਰ ਕੀਤਾ ਲਾਲ,
ਇਸ ਨੇਹੁੰ ਦੀ ਉਲਟੀ ਚਾਲ।
ਆਪ ਇਸ਼ਾਰਾ ਅੱਖ ਦਾ ਕੀਤਾ, ਤਾਂ ਮਧੁਵਾ ਮਨਸੂਰ ਨੇ ਪੀਤਾ,
ਸੂਲੀ ਚੜ੍ਹ ਕੇ ਦਰਸ਼ਨ ਲੀਤਾ, ਹੋਇਆ ਇਸ਼ਕ ਕਮਾਲ,
ਇਸ ਨੇਹੁੰ ਦੀ ਉਲਟੀ ਚਾਲ।
ਸੁਲੇਮਾਨ ਨੂੰ ਇਸ਼ਕ ਜੋ ਆਇਆ ਮੁੰਦਰਾ ਹੱਥੋਂ ਚਾ ਗਵਾਇਆ,
ਤਖ਼ਤ ਨਾ ਪਰੀਆਂ ਦਾ ਫਿਰ ਆਇਆ, ਛੱਠ ਝੋਕੇ ਪਿਆ ਬੇਹਾਲ,
ਇਸ ਨੇਹੁੰ ਦੀ ਉਲਟੀ ਚਾਲ।
ਬੁਲ੍ਹੇ ਸ਼ਾਹ ਹੁਣ ਚੁੱਪ ਚੰਗੇਰੀ, ਨਾ ਕਰ ਏਥੇ ਐਡ ਦਲੇਰੀ,
ਗੱਲ ਨਾ ਬਣਦੀ ਤੇਰੀ ਮੇਰੀ, ਛੱਡ ਦੇ ਸਾਰੇ ਵਹਿਮ ਖਿਆਲ,
ਇਸ ਨੇਹੁੰ ਦੀ ਉਲਟੀ ਚਾਲ।
21.
ਐਸਾ ਜਗਿਆ ਗਿਆਨ ਪਲੀਤਾ।
' ਖ਼ੁਸ਼ੀਆਂ ਦਾ, ਨੌਕਰ, ' ਸਬਰ ਕਰਨ ਵਾਲਾ, ' ਕੀੜੇ, ਔਖੀ, ਨਗਾਰਾ, ਭੇਤ।
ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ, ਨਾਮ ਇਸ਼ਕ ਦੀ ਹੈ ਮਨਜ਼ੂਰੀ,
ਆਸ਼ਕ ਨੇ ਹਰ ਜੀਤਾ, ਐਸਾ ਜਗਿਆ ਗਿਆਨ ਪਲੀਤਾ,
ਵੇਖੋ ਠੱਗਾਂ ਸ਼ੋਰ ਮਚਾਇਆ, ਜੰਮਣਾ ਮਰਨਾ ਚਾ ਬਣਾਇਆ।
ਮੂਰਖ ਭੁੱਲੇ ਰੌਲਾ ਪਾਇਆ, ਜਿਸ ਨੂੰ ਆਸ਼ਕ ਜ਼ਾਹਰ ਕੀਤਾ,
ਐਸਾ ਜਗਿਆ ਗਿਆਨ ਪਲੀਤਾ।
ਬੁਲ੍ਹਾ ਆਸ਼ਕ ਦੀ ਬਾਤ ਨਿਆਰੀ, ਪ੍ਰੇਮ ਵਾਲਿਆਂ ਬੜੀ ਕਰਾਰੀ,
ਮੂਰਖ ਦੀ ਮੱਤ ਐਵੇਂ ਮਾਰੀ, ਵਾਕ ਸੁਖ਼ਨ ਚੁੱਪ ਕੀਤਾ।
ਐਸਾ ਜਗਿਆ ਗਿਆਨ ਪਲੀਤਾ।
22.
ਇਹ ਅਚਰਜ ਸਾਧੋ ਕੌਣ ਕਹਾਵੇ।
ਛਿਨ ਛਿਨ ਰੂਪ ਕਿਤੇ ਬਣ ਆਵੇ।
ਮੱਕਾ ਲੰਕਾ ਸਹਿਦੇਵ ਕੇ ਭੇਤ ਦੋਊ ਕੇ ਏਕ ਬਤਾਵੇ।
ਜਬ ਜੋਗੀ ਤੁਮ ਵਸਲਾ ਕਰੋਗੇ ਬਾਂਗ ਕਹੇ ਭਾਵੇਂ ਨਾਦ ਵਜਾਵੇ।
ਭਗਤੀ ਭਗਤ ਨਤਾਰੋ ਨਾਹੀਂ ਭਗਤ ਸੋਈ ਜਿਹੜਾ ਮਨ ਭਾਵੇ।
ਹਰ ਪਰਗਟ ਪਰਗਟ ਹੀ ਦੇਖੋ ਕਿਆ, ਪੰਡਤ ਫਿਰ ਵੇਦ ਸੁਨਾਵੇ।
ਧਿਆਨ ਧਰੋ ਇਹ ਕਾਫ਼ਰ ਨਾਹੀਂ ਕਿਆ ਹਿੰਦੂ ਕਿਆ ਤੁਰਕ ਕਹਾਵੇ।
ਜਬ ਦੇਖੂੰ ਤਬ ਓਹੀ ਓਹੀ ਬੁਲ੍ਹਾ ਸ਼ੌਹ ਹਰ ਰੰਗ ਸਮਾਵੇ।
ਇਹ ਅਚਰਜ ਸਾਧੇ ਕੌਣ ਕਹਾਵੇ।
ਛਿਨ ਛਿਨ ਰੂਪ ਕਿਤੇ ਬਣ ਆਵੇ।
23.
ਇਹ ਦੁਖ ਜਾ ਕਹੂੰ ਕਿਸ ਆਗੇ।
ਰੁੱਮ-ਰੁੱਮਾਂ ਘਾ ਪਰੇਮ ਕੇ ਲਾਗੇ।
ਸਿਕਤ-ਸਿਕਤ-ਹੋ ਰੈਣ ਵਿਹਾਣੀ।
ਹਮਰੇ ਪੀਆ ਨੇ ਪੀੜ ਨਾ ਜਾਣੀ।
ਕਿਆ ਜਾਣੂ ਪੀਆ ਕਿਆ ਮਨ ਭਾਣੀ।
ਬਿਲਕਤ ਬਿਲਕਤ ਰੈਣ ਵਿਹਾਣੀ।
ਹਾਸੇ ਦੀ ਗੱਲ ਪੈ ਗਈ ਫਾਸੀ।
ਇਕ ਮਰਨਾ ਦੂਜਾ ਜਗ ਦੀ ਹਾਸੀ।
ਕਰਤ ਫਿਰਤ ਨਿੱਤ ਮੋਹੀ ਰੇ ਮੋਹੀ।
ਕੌਣ ਕਰੇ ਮੋਹੇ ਸੇ ਦਿਲਜੋਈ।
ਸ਼ਾਮ ਪੀਆ ਮੈਂ ਦੇਤੀ ਨੂੰ ਧਰੋਈ।
ਚਿਣਗ ' ਪਰਗਟ, ' ਬਚਨ, 'ਮਿਲਾਪ, ਮੁੜ, ਜ਼ਖ਼ਮ, ਸਿਸਕ ਸਿਸਕ ਕੇ, ਲੰਘੇਗੀ।
ਦੁੱਖ ਜੱਗ ਕੇ ਮੋਹੇ ਪੂਛਣ ਆਏ।
ਜਿਨ ਕੇ ਪੀਆ ਪਰਦੇਸ ਸਿਧਾਏ।
ਨਾ ਪੀਆ ਆਏ ਨਾ ਪੀਆ ਆਏ।
ਇਹ ਦੁੱਖ ਜਾ ਕਹੂੰ ਕਿਸ ਜਾਏ।
ਬੁਲ੍ਹਾ ਸ਼ਾਹ ਘਰ ਆ ਪਿਆਰਿਆ।
ਇਕ ਘੜੀ ਕੇ ਕਰਨ ਗੁਜ਼ਾਰਿਆ।
ਤਨ ਮਨ ਧਨ ਜੀਆ ਤੋਂ ਪਰ ਵਾਰਿਆ।
ਇਹ ਦੁਖ ਜਾ ਕਹੂੰ ਕਿਸ ਆਗੇ।
ਰੁੱਮ ਰੁੱਮ ਘਾ ਪਰੇਮ ਕੇ ਲਾਗੇ।
24.
ਐਸੀ ਮਨ ਮੇਂ ਆਇਉ ਰੇ।
ਦੁੱਖ ਸੁਖ ਸਭ ਵਞਾਇਉ ਰੇ।
ਹਾਰ ਸਿੰਗਾਰ ਕੇ ਆਗ ਲਗਾਉਂ,
ਤਨ ਪਰ ਢਾਂਡ ਮਚਾਇਉ ਰੇ।
ਸੁਣ ਕੇ ਗਿਆਨ ਕੀਆਂ ਐਸੀ ਬਾਤਾਂ, ਨਾਮ-ਨਿਸ਼ਾ ਤਭੀ ਅਨਘਾਤਾਂ,
ਕੋਇਲ ਵਾਂਙ ਮੈਂ ਕੂਕਾਂ ਰਾਤਾਂ, ਤੈਂ ਅਜੇ ਭੀ ਤਰਸ ਨਾ ਆਇਉ ਰੇ।
ਗਲ ਮਿਰਗਾਨੀ ਸੀਸ ਖੱਪਰੀਆ, ਦਰਸ਼ਨ ਕੀ ਭੀਖ ਮੰਗਣ ਚੜ੍ਹਿਆ,
ਜੋਗਨ ਨਾਮ ਬਹੂਲਤ ਧਰਿਆ, ਅੰਗ ਭਿਬੂਤ ਰਮਾਇਉ ਰੇ।
ਇਸ਼ਕ ਮੁੱਲਾਂ ਨੇ ਬਾਂਗ ਸੁਣਾਈ, ਇਹ ਗੱਲ ਸੁਣਨੀ ਵਾਜਬਾਂ ਆਈ,
ਕਰ ਕਰ ਸਿਦਕ ਸਿਜਦੇ ਵੱਲ ਧਾਈ, ਮੂੰਹ ਮਹਿਰਾਬਾ ਟਿਕਾਇਉ ਰੇ।
ਪਰੇਮ ਨਗਰ ਵਾਲੇ ਉਲਟੇ ਚਾਲੇ, ਮੈਂ ਮੋਈ ਭਰ ਖੁਸ਼ੀਆਂ ਨਾਲੇ,
ਆਣ ਫਸੀ ਆਪੇ ਵਿਚ ਜਾਲੇ, ਹੱਸ ਹੱਸ ਆਪ ਕੁਹਾਇਊ ਰੇ।
ਬੁਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ, ਜੀਆ ਜਾਮੇ ਦੀ ਦਿੱਤੀ ਸਾਈ,
ਮੁਰਸ਼ਦ ਸ਼ਾਹ ਅਨਾਇਤ ਸਾਈਂ, ਜਿਸ ਦਿਲ ਮੇਰਾ ਭਰਮਾਇਉ ਰੇ।
[ਬੇ]
25.
ਬਸ ਕਰ ਜੀ ਹੁਣ ਬਸ ਕਰ ਜੀ।
ਇਕ ਬਾਤ ਅਸਾਂ ਨਾਲ ਹੱਸ ਕਰ ਜੀ।
ਤੁਸੀਂ ਦਿਲ ਮੇਰੇ ਵਿਚ ਵਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ,
ਨਾਮ ਤੇ ਨਿਸ਼ਾਨੀਆਂ, ਮਿਰਗ ਦੀ ਖੱਲ, ' ਮਲਣਾ, ' ਯੋਗ, ' ਡਾਟ, * ਕਤਲ ਕਰਾਇਓ, ' ਜਾਨ ਸ਼ਰੀਰ। ਪਾਠਾਂਤਰ : * ਤਦ ਸਾਨੂੰ ਦੂਰ ਕਿਉਂ ਦਸਦੇ ਹੋ।
ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤਵਲ ਜਾਸੋ ਨੱਸ ਕਰ ਜੀ,
ਬਸ ਕਰ ਜੀ ਹੁਣ ਬਸ ਕਰ ਜੀ।
ਤੁਸੀਂ ਮੋਇਆਂ ਨੂੰ ਮਾਰ ਨਾ ਮੁੱਕਦੇ ਸੀ, ਖਿੱਦੋ ਵਾਂਝ ਖੂੰਡੀ ਨਿੱਤ ਕੁੱਟਦੇ ਸੀ,
ਗੱਲ ਕਰਦਿਆਂ ਦਾ ਗਲ ਘੁੱਟਦੇ ਸੀ, ਹੁਣ ਤੀਰ ਲਗਾਓ ਕੱਸ ਕਰ ਜੀ।
ਬਸ ਕਰ ਜੀ ਹੁਣ ਬਸ ਕਰ ਜੀ।
ਤੁਸੀਂ ਛਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜ਼ੁਲਫ਼ ਦੇ ਜਕੜੇ ਹੈ,
ਤੁਸੀਂ ਅਜੇ ਛਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨਸ ਕਰ ਜੀ।
ਬਸ ਕਰ ਜੀ ਹੁਣ ਬਸ ਕਰ ਜੀ।
ਬੁਲ੍ਹਾ ਸ਼ੋਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ,
ਨਿੱਤ ਸੋ ਸੋ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ'।
ਬਸ ਕਰ ਜੀ ਹੁਣ ਬਸ ਕਰ ਜੀ।
26.
ਬੁਲ੍ਹਾ ਕੀ ਜਾਣੇ ਜਾਤ ਇਸ਼ਕ ਦੀ ਕੋਣ।
ਨਾ ਸੁਹਾਂ ਨਾ ਕੰਮ ਬਖੇੜੇ ਵੰਞੇ ਜਾਗਣ ਸੋਣ।
ਰਾਂਝੇ ਨੂੰ ਮੈਂ ਗਾਲੀਆਂ ਦੇਵਾਂ ਮਨ ਵਿਚ ਕਰਾਂ ਦੁਆਈ।
ਮੈਂ ਤੇ ਰਾਂਝਾ ਇਕੋ ਕੋਈ ਲੋਕਾਂ ਨੂੰ ਅਜ਼ਮਾਈ।
ਜਿਸ ਬੇਲੇ ਵਿਚ ਬੇਲੀ ਦਿੱਸੇ ਉਸ ਦੀਆਂ ਲਵਾਂ ਬਲਾਈ।
ਬੁਲ੍ਹਾ ਸੋਹ ਨੂੰ ਪਾਸੇ ਛੱਡ ਕੇ ਜੰਗਲ ਵੱਲ ਨਾ ਜਾਈਂ।
ਬੁਲ੍ਹਾ ਕੀ ਜਾਣਾ ਜ਼ਾਤ ਇਸ਼ਕ ਦੀ ਕੌਣ।
27.
ਬੁਲ੍ਹਾ ਕੀ ਜਾਣਾ ਮੈਂ ਕੌਣ।
ਨਾ ਮੈਂ ਮੈਮਨਾਂ ਵਿਚ ਮਸੀਤਾਂ, ਨਾ ਮੈਂ ਵਿਚ ਕੁਫਰਾਂ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਵਰਔਨ।
ਬੁਲ੍ਹਾ ਕੀ ਜਾਣਾ ਮੈਂ ਕੌਣ।
ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,
ਨਾ ਵਿਚ ਰਿਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੋਣ।
ਬੁਲ੍ਹਾ ਕੀ ਜਾਣਾ ਮੈਂ ਕੌਣ।
ਨਾ ਵਿਚ ਸ਼ਾਦੀ ਨਾ ਗਮਨਾਕੀ, ਨਾ ਮੈਂ ਵਿਚ ਪਲੀਤੀ ਪਾਕੀ,
ਨਾ ਮੈਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੈਣ।
ਬੁਲ੍ਹਾ ਕੀ ਜਾਣਾ ਮੈਂ ਕੌਣ। ।
ਨਿੱਤ ਖਿੱਦੋ ਵਾਂਗੂੰ ਕੁਟਦੇ ਸੀ, ਤੇ ਅਸਾਂ ਵਿਚ ਜਿਗਰ ਦੇ ਜਕੜੇ ਹੋ, ਦਾਸੀ, ਹੁਣ ਰਹੁ ਪਿੰਜਰ ਵਿਚ ਫਸ ਕਰ ਜੀ, ' ਮੁਸਲਮਾਨ, 'ਝੂਠ, ਪਨਿਤਰ, ਪਾਪੀਆਂ, ਖ਼ੁਸ਼ੀ, " ਗਮੀ, " ਅਪਵਿੱਤ੍ਰਤਾ, ਪਵਿੱਤ੍ਰਤਾ।
ਨਾ ਮੈਂ ਅਰਬੀ ਨਾ ਲਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੋਰੀ,
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੋਨ।
ਬੁਲ੍ਹਾ ਕੀ ਜਾਣਾ ਮੈਂ ਕੌਣ।
ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹੱਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਹੋਣ।
ਬੁਲ੍ਹਾ ਕੀ ਜਾਣਾ ਮੈਂ ਕੌਣ।
ਅੱਵਲ ਆਖ਼ਰ ਆਪ ਨੂੰ ਜਾਣਾਂ, ਨਾ ਕੋਈ ਦੂਜਾ ਹੋਰ ਪਛਾਣਾਂ,
ਮੈਥੋਂ ਹੋਰ ਨਾ ਕੋਈ ਸਿਆਣਾ, ਬੁੱਲ੍ਹਾ ਸ਼ੋਹ ਖੜਾ ਹੈ ਕੌਣ।
ਬੁਲ੍ਹਾ ਕੀ ਜਾਣਾ ਮੈਂ ਕੌਣ।
28.
ਬੰਸੀ ਕਾਹਨ ਅਚਰਜਾ ਬਜਾਈ
ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਹੈ ਸਭ ਨਾਲ ਸਾਂਝਾ,
ਤੇਰੀਆਂ ਮੌਜਾਂ ਸਾਡਾ ਮਾਂਝਾ, ਸਾਡੀ ਸੁਰਤੀ ਆਪ ਮਿਲਾਈ।
ਬੰਸੀ ਕਾਹਨ ਅਚਰਜ ਬਜਾਈ।
ਬੰਸੀ ਵਾਲਿਆ ਕਾਹਨ ਕਹਾਵੋ, ਸਬ ਦਾ ਨੇਕ ਅਨੂਪ ਮਨਾਵੇਂ,
ਅੱਖੀਆਂ ਦੇ ਵਿਚ ਨਜ਼ਰ ਨਾ ਆਵੇਂ, ਕੈਸੀ ਬਿਖੜੀ ਖੇਲ ਰਚਾਈ।
ਬੰਸੀ ਕਾਰਨ ਅਚਰਜ ਬਜਾਈ।
ਬੰਸੀ ਸਭ ਕੋਈ ਸੁਣੇ ਸੁਣਾਵੇ, ਅਰਥ ਇਸ ਕਾ ਕੋਈ ਵਿਰਲਾ ਪਾਵੇ,
ਜੇ ਕੋਈ ਅਨਹਦ ਕੀ ਸੁਰ ਪਾਵੇ, ਸੋ ਇਸ ਬੰਸੀ ਕਾ ਸੋਦਾਈ।
ਬੰਸੀ ਕਾਹਨ ਅਚਰਜ ਬਜਾਈ।
ਸੁਣੀਆਂ ਬੰਸੀ ਦੀਆਂ ਘੱਗੋਰਾਂ, ਕੂਕਾਂ ਤਨ ਮਨ ਵਾਂਙੂ ਮੇਰਾਂ,
ਡਿੱਠੀਆਂ ਇਸ ਦੀਆਂ ਤੋੜਾਂ ਜੋੜਾਂ, ਇਕ ਸੁਰ ਦੀ ਸਭ ਕਲਾ ਉਠਾਈ।
ਬੰਸੀ ਕਾਹਨ ਅਚਰਜ ਬਜਾਈ।
ਇਸ ਬੰਸੀ ਦਾ ਲੰਮਾ ਲੇਖਾ, ਜਿਸ ਨੇ ਢੂੰਡਾ ਤਿਸ ਨੇ ਦੇਖਾ,
ਸਾਦੀ ਇਸ ਬੰਸੀ ਦੀ ਰੇਖਾ, ਏਸ ਵਜੂਦੇ ਸਿਫ਼ਤ ਉਠਾਈ।
ਬੰਸੀ ਕਾਰਨ ਅਚਰਜ ਬਜਾਈ।
ਇਸ ਬੰਸੀ ਦੇ ਪੰਜ ਸਤ ਤਾਰੇ, ਆਪ ਆਪਣੀ ਸੁਰ ਕਰਦੇ ਸਾਰੇ,
ਇਕ ਸੁਰ ਸਭ ਦੇ ਵਿਚ ਦਮ ਮਾਰੇ, ਸਾਡੀ ਇਸ ਨੇ ਹੋਸ਼ ਭੁਲਾਈ।
ਬੰਸੀ ਕਾਹਨ ਅਚਰਜ ਬਜਾਈ।
ਬੁਲ੍ਹਾ ਪੁੱਜ ਪਏ ਤਕਰਾਰ, ਬੂਹੇ ਆਣ ਖਲੋਤੇ ਯਾਰ,
ਰੱਖੀ ਕਲਮੇ ਨਾਲ ਬਿਉਪਾਰ, ਤੇਰਾ ਹਜ਼ਰਤ ਭਰੇ ਗਵਾਹੀ।
ਬੰਸੀ ਕਾਹਨ ਅਚਰਜ ਬਜਾਈ।
ਅਨੋਖੀ, ' ਔਖੀ, ' ਸਰੀਰ 'ਚੋਂ, ' ਗੁਣ, ' ਝਗੜਾ, ' ਨਾਮ।
29.
ਬਹੁੜੀ ਵੇ ਤਬੀਬਾ ਮੈਂਡੀ ਖ਼ਬਰ ਗਈਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਇਸ਼ਕ ਡੇਰਾ ਮੇਰੇ ਅੰਦਰ ਕੀਤਾ,
ਭਰ ਕੇ ਜ਼ਹਿਰ ਪਿਆਲਾ ਮੈਂ ਪੀਤਾ,
ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਛੁੱਪ ਗਿਆ ਸੂਰਜ ਬਾਹਰ ਰਹਿ ਗਈਆ ਲਾਲੀ,
ਹੋਵਾਂ ਮੈਂ ਸਦਕੇ ਮੁੜ ਜੇ ਦੇ ਵਿਖਾਲੀ,
ਮੈਂ ਭੁੱਲ ਗਈਆ ਤੇਰੇ ਨਾਲ ਨਾ ਗਈਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾਂ,
ਇਹ ਸਿਰ ਆਇਆ ਏ ਮੇਰਾ ਹੇਠ ਵਦਾਣਾਂ,
ਸੱਟ ਪਈ ਇਸ਼ਕ ਦੀ ਤਾਂ ਕੂਕਾਂ ਦਈਆ'।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਏਸ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ,
ਲਾਹੂ ਜਾਂਦੜੇ ਬੇੜੇ ਮੋੜ ਕੌਣ ਹਟਾਏ,
ਮੇਰੀ ਅਕਲ ਭੁੱਲੀ ਨਾਲ ਮੁਹਾਣੀਆਂ ਦੇ ਗਈਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਏਸ ਇਸ਼ਕ ਦੀ ਬੰਗੀ ਵਿਚ ਮੋਰ ਬੁਲੇਂਦਾ,
ਸਾਨੂੰ ਕਾਬਾ ਤੇ ਕਿਬਲਾ ਪਿਆਰਾ ਯਾਰ ਦਸੇਂਦਾ,
ਸਾਨੂੰ ਘਾਇਲ ਕਰਕੇ ਫਿਰ ਖ਼ਬਰ ਨਾ ਲਈਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਬੁਲ੍ਹਾ ਸ਼ਾਹ ਅਨਾਇਤ ਦੇ ਬਹਿ ਬੂਹੇ,
ਜਿਸ ਪਹਿਨਾਏ ਸਾਨੂੰ ਸਾਰੇ ਸੂਹੇ
ਜਾਂ ਮੈਂ ਮਾਰੀ ਉਡਾਰੀ ਮਿਲ ਪਿਆ ਵਹੀਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
' ਹਕੀਮਾਂ,
ਪਾਠਾਂਤਰ :ਮੈਂਡੀ ਜਿੰਦ ਗਈਆ
ਗਈ ਜਾਨ ਇਸ਼ਕ ਦੀ ਕੂਕੇਂਦਿਆਂ ਦੀਆ
' ਦੇਵਾਂ, ਮਾਰਾਂ, ' ਹਰੇ, ਲਾਲ
ਜਿਸ ਪਹਿਨਾਏ ਸਾਲੂ ਸੂਹੇ
ਭਰਵਾਸਾ' ਕੀ ਆਸ਼ਨਾਈ ਦਾ।
ਡਰ ਲਗਦਾ ਬੇ-ਪਰਵਾਹੀ ਦਾ।
ਇਬਰਾਹੀਮ ਚਿਖਾ ਵਿਚ ਧਾਇਉ, ਸੁਲੇਮਾਨ ਨੂੰ ਭੱਠ ਝੁਕਾਇਉ,
ਯੂਨਸ ਮੱਛੀ ਤੋਂ ਨਿਗਲਾਇਉ, ਫੜ ਯੂਸਫ਼ ਮਿਸਰ ਵਿਕਾਈਦਾ।
ਭਰਵਾਸਾ ਕੀ ਆਸ਼ਨਾਈ ਦਾ।
ਜਿਕਰੀਆਂ ਸਿਰ ਕਲਵੰਤਰ ਚਲਾਇਉ, ਸਾਬਰ ਦੇ ਤਨ ਕੀੜੇ ਪਾਇਉ,
ਸੁੰਨੀਆਂ ਗਲ ਜੁੱਨਾਰ ਪਵਾਇਉ,
ਕਿਤੇ ਉਲਟਾ ਪੇਸ਼ਾ ਲੁਹਾਈ ਦਾ।
ਭਰਵਾਸਾ ਕੀ ਆਬਨਾਈ ਦਾ।
ਪੈਗੰਬਰ ਤੇ ਨੂਰ ਉਪਾਇਉ, ਨਾਮ ਇਮਾਮ ਹੁਸੈਨ ਧਰਾਇਉ,
ਝੂਲਾ ਜਿਬਰਾਈਲ ਝੁਲਾਇਉ, ਫਿਰ ਪਿਆਸਾ ਗਲਾ ਕਟਾਈਦਾ।
ਭਰਵਾਸਾ ਕੀ ਆਸ਼ਨਾਈ ਦਾ।
ਜਾ ਜ਼ਕਰੀਆ ਰੁੱਖ ਛੁਪਾਇਆ, ਛਪਣਾਂ ਉਸ ਦਾ ਬੁਰਾ ਮਨਾਇਆ,
ਆਰਾ ਸਿਰ ਤੇ ਚਾ ਵਗਾਇਆ, ਸਣੇ ਰੁੱਖ ਚਰਾਈਦਾ।
ਭਰਵਾਸਾ ਕੀ ਆਸ਼ਨਾਈ ਦਾ।
ਯਈਹਾ ਉਸ ਦਾ ਯਾਰ ਕਹਾਇਆ, ਨਾਲ ਓਸੇ ਦੇ ਨੇਹੁੰ ਲਗਾਇਆ,
ਰਾਹ ਸ਼ਰਹ ਦਾ ਉੱਨ ਬਤਲਾਇਆ, ਸਰ ਉਸ ਦਾ ਬਾਲ ਕਟਾਈਦਾ।
ਭਰਵਾਸਾ ਕੀ ਆਸ਼ਨਾਈ ਦਾ।
ਬੁੱਲ੍ਹਾ ਸ਼ੌਹ ਹੁਣ ਸਹੀ ਸੰਵਾਤੇ ਹੈਂ, ਹਰ ਸੂਰਤ ਨਾਲ ਪਛਾਤੇ ਹੈਂ,
ਕਿਤੇ ਆਤੇ ਹੈਂ ਕਿਤੇ ਜਾਤੇ ਹੈਂ, ਹੁਣ ਮੈਥੋਂ ਭੁੱਲ ਨਾ ਜਾਈ ਦਾ।
ਭਰਵਾਸਾ ਕੀ ਆਸ਼ਨਾਈ ਦਾ।
31.
ਭੈਣਾਂ ਮੈਂ ਕੱਤਦੀ ਕੱਤਦੀ ਹੱਟੀ।
ਖਿੜੀ ਪਿੱਛੇ ਪਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ।
ਪਾਠਾਂਤਰ : ਭਰੋਸਾ, = ਮੇਲ ਮਿਲਾਪ, ਮੁਹੱਬਤ, ਇਸ਼ਕ ਆਰਾ, 'ਖੱਲ, ਠੀਕ। *ਭੈਣਾਂ ਮੈਂ ਕੱਤਦੀ ਕੱਤਦੀ ਹੱਟੀ ਪੜੀ ਪੱਛੀ ਪਿਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ। ਅੱਗੇ ਚਰਖਾ ਪਿਛੇ ਪੀਹੜਾ, ਹੱਥ ਮੇਰਿਓਂ ਤੰਦ ਟੁੱਟੀ। ਰਲ ਮਿਲ ਸਈਆਂ ਪਾਣੀ ਗਈਆਂ,
ਅੱਗੇ ਚਰਖਾ ਪਿੱਛੇ ਪੀਹੜਾ, ਮੇਰੇ ਹੱਥ ਤੰਦ ਤਰੁੱਟੀ।
ਭੈਣਾਂ ਮੇਂ ਕੱਤਦੀ ਕੱਤਦੀ ਹੁੱਟੀ।
ਦਾਜ ਜਵਾਹਰ ਅਸਾਂ ਕੀ ਕਰਨਾ, ਜਿਸ ਪਰੇਮ ਕਟਵਾਈ ਮੁੱਠੀ।
ਓਹ ਚੋਰ ਮੇਰਾ ਪਕੜ ਮੰਗਾਓ ਜਿਸ ਮੇਰੀ ਜਿੰਦ ਕੁੱਠੀ।
ਭੈਣਾਂ ਮੈਂ ਕੱਰਦੀ ਕੱਤਦੀ ਹੁੱਟੀ।
ਭਲਾ ਹੋਇਆ ਮੇਰਾ ਚਰਖਾ ਟੁੱਟਾ, ਮੇਰੀ ਜਿੰਦ ਅਜ਼ਾਬ ਛੁੱਟੀ।
ਬੁਲ੍ਹਾ ਸੌਹ ਨੇ ਨਾਚ ਨਚਾਏ, ਓਥੇ ਧੁੰਮ ਪਈ ਕੜ-ਕੁੱਟੀ।
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ।
32.
ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆ ਵੜ ਮੇਰੇ ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਢੂੰਡਾਂ ਜੰਗਲ ਬੇਲਾ ਰੋਹੀ,
ਢੂੰਡਾਂ ਤਾਂ ਸਾਰਾ ਜਹਾਨ ਵੇ, ਵਿਹੜੇ ਆ ਵੜ ਮੇਰੇ ।
ਲੋਕਾਂ ਦੇ ਭਾਣੇ ਚਾਕ ਮਹੀਂ ਦਾ, ਰਾਂਝਾ ਤਾਂ ਲੋਕਾਂ ਵਿਚ ਕਹੀਦਾ,
ਸਾਡਾ ਤਾਂ ਦੀਨ ਈਮਾਨ ਵੇ ਵਿਹੜੇ ਆ ਤ ਮੇਰੇ।
ਮਾਪੇ ਛੇੜ ਲੱਗੀ ਲੜ ਤੇਰੇ, ਸਾਹ ਅਨਾਇਤ ਸਾਈਂ ਮੇਰੇ।
ਲਾਈਆਂ ਦੀ ਲੱਜਾ ਪਾਲ ਵੇ, ਵਿਹੜੇ ਆ ਵੜ ਮੇਰੇ।
(ਸਫਾ 69 ਦੇ ਫੁੱਟਨੇਟ ਦੀ ਬਾਕੀ)
ਮੈਂ ਵਿਚ ਦੁੱਘੜ ਫੁੱਟੀ।
ਸੈ ਵਰ੍ਹਿਆਂ ਪਿੱਛੋਂ ਛੱਲੀ ਲਾਹੀ,
ਕਾਗ ਮਰੇਂਦਾ ਬੁੱਟੀ।
ਭੌਦਾ ਭੌਂਦਾ ਊਰਾ ਡਿੱਗਾ,
ਛਿੱਬ ਉਲਝੀ ਚੰਦ ਟੁੱਟੀ।
ਆਸ਼ਕ ਬੱਕਰੀ ਮਸ਼ੂਕ ਕਸਾਈ,
ਮੈਂ ਮੈਂ ਕਰਦੀ ਕੁੱਠੀ।
ਭਲਾ ਹੋਇਆ ਮੇਰਾ ਚਰਖਾ ਟੁੱਟਾ,
ਮੇਰੀ ਜਿੰਦ ਅਜ਼ਾਬੋਂ ਛੁੱਟੀ।
ਬੁੱਲ੍ਹਾ ਸੋਹ ਨੇ ਨਾਚ ਨਚਾਏ,
ਚੋਰੀ ਉਹੀ ਪਕੜ ਮੰਗਾਇਓ,
ਜਿਸ ਮੇਰੀ ਜਿੰਦ ਘੁੱਟੀ।
ਉੱਥੇ ਧੁੰਮ ਪਈ ਕੜਕੁੱਟੀ।
ਟੁੱਟੀ, ਥੱਕ ਗਈ, ਢੋਲ ਦੀ ਆਵਾਜ਼, ਡਗੇ ਦੀ ਚੈਟ, ' ਯਕੀਨ, ਮਾਲਿਕ, ' ਸ਼ਰਮ।
ਬੇਹੱਦ ਰਮਜ਼ਾਂ ਦਸਦਾ ਨੀਂ ਢੋਲਣ ਮਾਹੀ।
ਮੀਮ ਦੇ ਉਹਲੇ ਵੱਸਦਾ ਨੀਂ ਢੋਲਣ ਮਾਹੀ।
ਔਲੀਆ ਮਨਸੂਰ ਕਹਾਵੇ, ਰਮਜ਼ਾ ਅਨਲਹੱਕ ਆਪ ਬਤਾਵੇ,
ਆਪੇ ਆਪ ਨੂੰ ਸੂਲੀ ਚੜ੍ਹਾਵੇ, ਤੇ ਕੋਲ ਖਲੋਕੇ ਹੱਸਦਾ ਨੀ, ਢੋਲਣ ਮਾਹੀ।
[ਪੇ]
34.
ਪਾਣੀ ਭਰ ਭਰ ਗਈਆਂ ਸੱਭੇ ਆਪੋ ਆਪਣੀ ਵਾਰ।
ਇਕ ਭਰ ਆਈਆਂ ਇਕ ਭਰ ਚਲੀਆਂ ਇਕ ਖਲੀਆਂ ਥਾਂਹ ਪਸਾਰ।
ਹਾਰ ਹਮੇਲਾਂ ਪਾਈਆਂ ਗਲ ਵਿੱਚ ਬਾਹੀਂ ਛਣਕੇ ਚੂੜਾ।
ਕੰਨੀਂ ਬੁੱਕ ਬੁੱਕ ਮਛਰੀਆਲੇ' ਸਭ ਅਡੰਬਰ ਕੂੜਾ।
ਅੱਗੇ ਸੌਂਹ ਨੇ ਬਾਤ ਨਾ ਪਾਈ ਐਵੇਂ ਗਿਆ ਸ਼ਿਗਾਰ।
ਪਾਣੀ ਭਰ ਭਰ ਗਈਆਂ ਸੱਭੇ ਆਪੋ ਆਪਣੀ ਵਾਰ।
ਹੱਥੀਂ ਮਹਿੰਦੀ ਪੈਰੀਂ ਮਹਿੰਦੀ ਸਿਰ ਤੇ ਧੜੀ ਗੁੰਦਾਈ,
ਤੇਲ ਫੁਲੇਲ ਪਾਨਾਂ ਦਾ ਬੀੜਾ, ਦੰਦੀ ਮਿੱਸੀ ਲਾਈ,
ਕੋਈ ਜੂ ਸਦ ਪਈਓ ਨੇ ਡਾਢੀ ਵਿੱਸਰਿਆ ਘਰ ਬਾਰ।
ਪਾਣੀ ਕਰ ਕਰ ਗਈਆਂ ਸੱਭੇ ਆਪੇ ਆਪਣੀ ਵਾਰ।
ਬੁਲ੍ਹਾ ਸ਼ੋਹ ਦੇ ਪੱਧ ਪਵੇਂ ਜੇ, ਤਾਂ ਤੂੰ ਰਾਹ ਪਛਾਣੇ,
ਪਉ-ਸਤਾਰਾਂ' ਪਾਸਿਉਂ ਮੰਗਦਾ, ਦਾਅ ਪਿਆ ਤ੍ਰੈ-ਕਾਣੇ,
ਗੁੰਗੀ ਡੋਰੀ ਕਮਲੀ ਹੋਈ ਜਾਨ ਦੀ ਬਾਜ਼ੀ ਹਾਰ।
ਪਾਣੀ ਕਰ ਕਰ ਗਈਆਂ ਸੱਭ ਆਪੋ ਆਪਣੀ ਵਾਰ।
35.
ਪਤੀਆਂ ਲਿਖੂੰਗੀ ਮੈਂ ਸ਼ਾਮ ਨੂੰ ਪੀਆ ਮੈਨੂੰ ਨਜ਼ਰ ਨਾ ਆਵੇ।
ਆਂਗਨਾਂ ਬੜਾ ਡਰਾਉਣਾ ਕਿਤ ਬਿਧਿ ਰੈਣ ਵਿਹਾਵੇ।
ਕਾਗ਼ਜ਼ ਕਰੂੰ ਲਿਖ ਦਾਮਨੇ ਨੈਣ ਆਂਸੂ ਲਾਉਂ।
ਬਿਰਹੋਂ ਜਾਰੀ ਹੋ ਜਰੀ ਦਿਲ ਫੂਕ ਜਲਾਉਂ।
ਪਾਂਧੇ ਪੰਡਤ ਜਗਤ ਕੇ ਪੁੱਛ ਰਹੀਆਂ ਸਾਰੇ।
ਬੇਦ ਪੋਥੀ ਕਿਆ ਦੇਸ਼ ਹੈ ਉਲਟੇ ਭਾਗ ਹਮਾਰੇ।
ਨੀਂਦ ਗਈ ਕਿਤੇ ਦੇਸ ਨੂੰ ਉਹ ਭੀ ਵੇਰਨ ਹਮਾਰੇ।
ਰੋ ਰੋ ਜੀਓ ਲਾਉਂਦੀਆਂ ਗ਼ਮ ਕਰਨੀ ਆਂ ਦੂਣਾ।
ਨੈਣੋਂ ਨੀਰ ਨਾ ਚਲੇ ਕਿਸੇ ਕਿਆ ਕੀਤਾ ਟੂਣਾ।
ਭੇਦ, ਮੈਂ ਹੀ ਰੱਬ ਹਾਂ, ' ਝੁਮਕੇ, ਜਿੱਤ (ਪਾਉਂ ਬਾਰਾਂ), ਤਿੰਨ ਕਾਣੇ (ਹਾਰ), ' ਬੋਲੀ, ' ਚਿੱਠੀਆਂ, ' ਵਿਹੜਾ, ਪੱਲੇ, " ਸਾੜ।
ਪੀੜ ਪਰਾਈ ਜਰ ਰਹੀ ਦੁੱਖ ਰੂੰਮ ਰੂੰਮਾ ਜਾਗੇ।
ਬੇਦਰਦੀ ਬਾਂਹੀਂ ਟੋਹ ਕੇ ਮੁੜ ਪਾਛੇ ਭਾਗੇ।
ਭਾਈਆ ਵੇ ਜੋਤਸ਼ੀਆ ਇਕ ਬਾਤ ਸੱਚੀ ਵੀ ਕਹੀਓ।
ਇਕ ਹਨੇਰੀ ਕੋਠੜੀ ਦੂਜਾ ਦੀਵਾ ਨਾ ਬਾਤੀ।
ਬਾਂਹੋ ਫੜ ਕੇ ਲੈ ਚਲੇ ਕੋਈ ਸੰਗ ਨਾ ਸਾਥੀ।
ਭੱਜ ਸਕਾਂ ਨਾ ਭੱਜਾਂ ਜਾਂ ਸੱਚ ਇਸ਼ਕ ਵਕੀਰੀ।
ਜੇ ਮੈਂ ਹੀਣੀ ਕਰਮ ਦੀ ਤੁਸੀਂ ਚੁੱਪ ਕੇ ਹੋ ਰਹੀਓ।
ਦੁਲੜੀ ਤਿਲੜੀ' ਚੋਲੜੀ ਗਲ ਪਰੇਮ ਜ਼ੰਜੀਰੀ।
ਪਾਪੀ ਦੋਨੋਂ ਗੁੰਮ ਹੂਏ ਸਿਰ ਲਾਗੀ ਜਾਣੀ।
ਗਏ ਅਨਾਇਤ ਕਾਦਰੀ ਮੇਂ ਫਿਰ ਕਠਨ ਕਹਾਣੀ।
ਇਕ ਫਿਕਰਾਂ ਦੀ ਗੋਦੜੀ ਲੱਗੇ ਪਰੇਮ ਦੇ ਧਾਗੇ।
ਸੁੱਖੀਆ ਹੋਵੇ ਪੈ ਸਵੇਂ ਕੋਈ ਦੁੱਖੀਆ ਜਾਗੇ।
ਦਸਤਾ ਫੁੱਲਾਂ ਦੀ ਟੋਕਰੀ ਕੋਈ ਲਿਓ ਬਪਾਰੀ।
ਦਰ ਦਰ ਹੋਕਾ ਦੇ ਰਹੀਆਂ ਸਬ ਚਲਣਹਾਰੀ।
ਪਰੇਮ ਨਗਰ ਚਲ ਵਸੀਏ ਜਿਥੇ ਕੰਤ ਹਮਾਰਾ।
ਬੁਲ੍ਹਾ ਸ਼ੌਹ ਤੋਂ ਮੰਗਨੀ ਹਾਂ ਜੇ ਦੇ ਨਜ਼ਾਰਾ।
ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ ਪੀਆ ਮੈਨੂੰ ਨਜ਼ਰ ਨਾ ਆਵੇ।
ਆਂਗਨ ਬੜਾ ਡਰਾਵਣਾ ਕਿਤ ਬਿਧ ਰੈਣ ਵਿਹਾਵੇ।
36.
ਪਰਦਾ ਕਿਸ ਤੋਂ ਰਾਖੀ ਦਾ। ਕਿਉਂ ਓਹਲੇ ਬਹਿ ਬਹਿ ਝਾਕੀਦਾ।
ਪਹਿਲੋਂ ਆਪੇ ਸਾਜਨ ਸਾਜੇ ਦਾ, ਹੁਣ ਦਸਨਾ ਏਂ ਸਬਕ ਨਮਾਜੇ ਦਾ,
ਹੁਣ ਆਇਆ ਆਪ ਨਜ਼ਾਰੇ ਨੂੰ, ਵਿਚ ਲੈਲਾ ਬਣ ਬਣ ਝਾਕੀ ਦਾ।
ਪਰਦਾ ਕਿਸ ਤੋਂ ਰਾਖੀ ਦਾ।
ਸ਼ਾਹ ਸ਼ਮੱਸ ਦੀ ਖੱਲ ਲੁਹਾਇਓ, ਮਨਸੂਰ ਨੂੰ ਸੂਲੀ ਦਵਾਇਓ,
ਜ਼ਕਰੀਏ ਸਿਰ ਕਲਵੱਤਰ ਧਰਾਇਉ, ਕੀ ਲੇਖਾ ਰਹਿਆ ਬਾਕੀ ਦਾ।
ਪਰਦਾ ਕਿਸ ਤੋਂ ਰਾਖੀ ਦਾ ।
ਕੁੰਨ ਕਿਹਾ ਫਅਕੁਨਾ ਕਹਾਇਆ, ਬੇ-ਚੂਨੀ ਦਾ ਚੂਨ" ਬਣਾਇਆ,
ਖ਼ਾਤਰ ਤੇਰੀ ਜਗਤ ਬਣਾਇਆ, ਸਿਰ ਪਰ ਛਤਰ ਲੋਲਾਕੀ" ਦਾ।
ਪਰਦਾ ਕਿਸ ਤੋਂ ਰਾਖੀ ਦਾ।
ਲੂੰ ਲੂੰ, ਦੋ ਲੜੀ, ਦੂਹਰੀ, ' ਤਿੰਨ ਲੜੀ, ' ਚਾਰ ਲੜੀ, ' ਵਿਛਾਉਣਾ, * ਹੱਥ, ਹੋਜਾ, "ਹੋ ਗਿਆ, ਸ਼ੁੱਧ ਬ੍ਰਹਮ, ਦੁਨੀਆਂ ਵਿਸ਼ਵ, ਆਸਮਾਨ।
ਹੁਣ ਸਾਡੇ ਵਲ ਧਾਇਆ ਏ, ਨਾ ਰਹਿੰਦਾ ਛੁਪਾ ਛੁਪਾਇਆ ਏ,
ਕਿਤੇ ਬੁਲ੍ਹਾ ਨਾਮ ਧਰਾਇਆ ਏ, ਵਿਚ ਓਹਲਾ ਰਖਿਆ ਖ਼ਾਕੀ ਦਾ।
ਪਰਦਾ ਕਿਸ ਤੋਂ ਰਾਖੀ ਦਾ। ਕਿਉਂ ਓਹਲੇ ਬਹਿ ਬਹਿ ਝਾਕੀ ਦਾ।
37.
ਪੜਤਾਲਿਉ ਹੁਣ ਆਸ਼ਕ ਕਿਹੜੇ।
ਨੇਹੁੰ ਲੱਗਾ ਮਤ ਗਈ ਗਵਾਤੀ, ਨਾਹੁਨ ਅਕਰਬ ਜ਼ਾਤ ਪਛਾਤੀ,
ਸਾਈਂ ਭੀ ਸ਼ਾਹ ਰੰਗ ਤੋਂ ਨੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ।
ਹੀਰੇਂ ਹੋ ਮੁੜ ਰਾਂਝਾ ਹੋਈ, ਇਹ ਗੱਲ ਵਿਰਲਾ ਜਾਣੇ ਕੋਈ,
ਚੁੱਕ ਪਏ ਸਭ ਝਗੜੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ।
ਲੋ ਬਰਾਤਾਂ ਰਾਹੀਂ ਜਾਗਣ, ਨੂਰ ਨਬੀ ਦੇ ਬਰਸਣ ਲਾਗਣ,
ਉਹੋ ਵੇਖ ਅਸਾਡੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ।
ਅਨੁਲਹੱਕਾ ਆਪ ਕਹਾਇਆ ਲੋਕਾ, ਮਨਸੂਰ ਨਾ ਦੇਂਦਾ ਆਪੇ ਹੋਕਾ,
ਮੁੱਲਾਂ ਬਣ ਬਣ ਆਵਣ ਨੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ!
ਬੁਲ੍ਹਾ ਸ਼ਾਹ ਸ਼ਰੀਅਤ ਕਾਜ਼ੀ ਹੈ, ਹਕੀਕਤ ਪਰ ਵੀ ਰਾਜ਼ੀ ਹੈ,
ਸਾਈਂ ਘਰ ਘਰ ਨਿਆਉਂ ਨਬੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ।
38.
ਪਿਆਰਿਆ ਸਾਨੂੰ ਮਿੱਠੜਾ ਨਾ ਲੱਗਦਾ ਸ਼ੋਰ।
ਹੁਣ ਮੈਂ ਤੇ ਰਾਜੀ ਰਹਿਨਾਂ,
ਪਿਆਰਿਆ ਸਾਨੂੰ ਮਿੱਠੜਾ ਨਾ ਲੱਗਦਾ ਸ਼ੋਰ।
ਮੈਂ ਘਰ ਖਿਲਾ ਸ਼ਗੂਫਾ ਹੋਰ,
ਵੇਖੀਆਂ ਬਾਗ਼ ਬਹਾਰਾਂ ਹੋਰ,
ਹੁਣ ਮੈਨੂੰ ਕੁਝ ਨਾ ਕਹਿਣਾ,
ਪਿਆਰਿਆ ਸਾਨੂੰ ਮਿੱਠੜਾ ਨਾ ਲੱਗਦਾ ਸ਼ੋਰ।
ਹੁਣ ਮੈਂ ਮੋਈ ਨੀ ਮੇਰੀਏ ਮਾਂ,
ਪਾਠਾਂਤਰ : ' ਪੜਤਾਲੀ ਲਾ ਆਸ਼ਕ ਕਉਣ ਕਿਹੜੇ
ਮੈਨੂੰ ਆਪਣੇ ਨੇੜੇ ਕਰ
ਸਾਈਂ ਚਕ ਪਵਣ ਸ਼ੁਭ ਬੇੜੇ
ਪ੍ਰਕਾਸ਼, ' ਰਸੂਲ, ਪੈਗੰਬਰ। "
ਮੈਂ ਰਬ ਹਾਂ
ਬੁੱਲ੍ਹਾ ਸ਼ਾਹ, ਸ਼ਰ੍ਹਾ ਤੇ ਕਾਜ਼ੀ,
ਹੱਕ ਹਕੀਕਤ ਤੇ ਹੈ ਰਾਜ਼ੀ
ਪੂਣੀ ਮੇਰੀ ਲੈ ਗਿਆ ਕਾਂ,
ਡੋ ਡੋ ਕਰਦੀ ਮਗਰੇ ਜਾਂ,
ਪੂਣੀ ਦੇ ਦਈਂ ਸਾਈਂ ਦੇ ਨਾਂ,
ਪਿਆਰਿਆ ਸਾਨੂੰ ਮਿੱਠੜਾ ਨਾ ਲੱਗਦਾ ਸ਼ੋਰ।
ਬੁਲ੍ਹਾ ਸਾਈਂ ਦੇ ਨਾਲ ਪਿਆਰ, ਮਿਹਰ ਅਨਾਇਤ ਕਰੇ ਹਜ਼ਾਰ,
ਇਹ ਕੋਲਾ ਤੇ ਇਹੋ ਕਰਾਰਾ, ਦਿਲਬਰ ਦੇ ਵਿਚ ਰਹਿਣਾਂ,
ਪਿਆਰਿਆ ਸਾਨੂੰ ਮਿੱਠੜਾ ਨਾ ਲੱਗਦਾ ਸ਼ੇਰ।
39.
ਪੀਆ ਪੀਆ ਕਰਤੇ ਹਮੀ ਪੀਆ ਹੋਏ ਅਬ ਪੀਆ ਕਿਸ ਨੂੰ ਕਹੀਏ।
ਹਿਜਰਾਂ ਵਸਲਾ ਹਮ ਦੋਨੋਂ ਛੇੜੇ ਅਬ ਕਿਸ ਕੇ ਹੋ ਰਹੀਏ।
ਪੀਆ ਪੀਆ ਕਰਤੇ ਹਮੀਂ ਪੀਆ ਹੋਏ।
ਮਜਨੂੰ ਲਾਲ ਦੀਵਾਨੇ ਵਾਂਙੂ ਅਬ ਲੈਲਾ ਹੋ ਰਹੀਏ
ਪੀਆ ਪੀਆ ਕਰਤੇ ਹਮੀਂ ਪੀਆ ਹੋਏ।
ਬੁਲ੍ਹਾ ਸ਼ੋਹ ਘਰ ਮੇਰੇ ਆਏ ਅਬ ਕਿਉਂ ਤਾਅਨੇ ਸਹੀਏ।
ਪੀਆ ਪੀਆ ਕਰਤੇ ਹਮੀਂ ਪੀਆ ਹੋਏ।
40.
ਪਿਆਰੇ ਬਿਨ ਮਸਲ੍ਹਤਾ ਉੱਠ ਜਾਣਾ।
ਤੂੰ ਕਦੀਏ ਤੇ ਹੈ ਸਿਆਣਾ।
ਕਰਕੇ ਚਾਵੜਾ ਚਾਰ ਦਿਹਾੜੇ ਬੀਸੇ ਅੰਤ ਨਿਮਾਣਾ।
ਜ਼ੁਲਮ ਕਰੇਂ ਤੇ ਲੋਕ ਸਤਾਵੇਂ ਛੱਡ ਦੇ ਜ਼ੁਲਮ ਸਤਾਣਾ।
ਪਿਆਰੇ ਬਿਨ ਮਸਲ੍ਹਤ ਉੱਠ ਜਾਣਾ।
ਜਿਸ ਜਿਸ ਦਾ ਵੀ ਮਾਣ ਕਰੇਂ ਤੂੰ ਸੋ ਵੀ ਸਾਥ ਨਾ ਜਾਣਾ।
ਸ਼ਹਿਰ ਖਾਮੋਸ਼ਾਂ ਵੇਖ ਹਮੇਸ਼ਾਂ ਜਿਸ ਵਿਚ ਜਗ ਸਮਾਣਾ।
ਪਿਆਰੇ ਬਿਨ ਮਸਲ੍ਹਤ ਉੱਠ ਜਾਣਾ।
ਭਰ ਭਰ ਪੂਰ ਲੰਘਾਵੇ ਡਾਢਾ ਮਲਕੁਲ-ਮੌਤਾ* ਮੁਹਾਣਾ।
ਐਥੇ ਹਨ ਤਨਤੇ ਸਭ ਮੈਂ ਅਵਗੁਣਹਾਰ ਨਿਮਾਣਾ।
ਪਿਆਰੇ ਬਿਨ ਮਸਲ੍ਹਤ ਉੱਠ ਜਾਣਾ।
ਬੁਲ੍ਹਾ ਦੁਸ਼ਮਨ ਨਾਲ ਬੁਰੇ ਵਿਚ, ਹੈ ਦੁਸ਼ਮਨ ਬਲ ਢਾਣਾ।
ਮਹਿਬੂਬ-ਰਬਾਨੀ ਕਰੇ ਰਸਾਈ ਖ਼ੌਫ ਜਾਏ ਮਲਕਾਣਾ।
ਪਿਆਰੇ ਬਿਨ ਮਸਲ੍ਹਤ ਉੱਠ ਜਾਣਾ।
ਵਚਨ, ਇਕਰਾਰ, ਵਿਛੋੜਾ, * ਮਿਲਾਪ:, ' ਸਲਾਹ, 'ਚੋੜ, ਢਾਡਾ, * ਮੌਤ ਦਾ ਫਰਿਸ਼ਤਾ (ਯਮਰਾਜ), * ਮਲਾਹ, " ਕਜੀਏ (ਟੰਟੇ), " ਪਿਆਰਾ ਮੁਰਸ਼ਦ, ਪਹੁੰਚ, " ਬਾਦਸ਼ਾਹਾਂ ਦਾ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ:
ਜਾਂਦਾ ਜਾਹ ਨਾ ਆਵੀਂ ਫੇਰ, ਓਥੇ ਬੇ-ਪਰਵਾਹੀ ਢੇਰ,
ਓਥੇ ਡਹਿਲਾਂ ਖਲੋਂਦੇ ਸ਼ੇਰ, ਤੂੰ ਵੀ ਫੱਧਿਆ ਜਾਵੇਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ।
ਖੂਹ ਵਿਚ ਯੂਸਫ਼ ਪਾਇਉ ਨੇ, ਫੜ ਵਿਚ ਬਜ਼ਾਰ ਵਿਕਾਇਉ ਨੇ,
ਇਕ ਅੱਟੀ ਮੁੱਲ ਪਵਾਇਉਂ ਨੇ, ਤੂੰ ਕੋਡੀ ਮੁੱਲ ਪਵਾਵਾਂਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪੱਛਤਾਵੇਂਗਾ।
ਪਾਠਾਂਤਰ : ਕਾਫੀ 41
ਦਿਲਬਰ ਸੈਕਲ ਕੇ ਨੇਹੁੰ ਲਾਇ ਪਿਛੋਂ ਪਛੋਤਾਵਹਿੰਗਾ।
ਜਾਣੇਗਾ ਤੂੰ ਤਾਂ ਜਾ ਰੋਇ ਰੋਇ ਹਾਲ ਵੰਞਾਵਹਿੰਗਾ।
ਜਾਂਦੇ ਜਾਇ ਨ ਆਵੈ ਫੇਰਿ
ਓਥੈ ਬੇਪਰਵਾਹੀਆ ਢੇਰ
ਓਥੈ ਡਹਿਲ ਖਲੇਂਦੇ ਸ਼ੇਰ
ਓਥੇ ਤੂੰ ਭੀ ਫਲਿਆ ਜਾਵੇਗਾ।
ਓਥੇ ਇਸ਼ਕ ਜੁਲੈਖਾਂ ਹੈ
ਓਥੇ ਆਸ਼ਕ ਤੜਫਨ ਹੈ
ਓਥੈ ਮਜਨੂੰ ਕਰਦਾ ਹੈ, ਓਥੇ ਤੂੰ ਕਿਆ ਲਿਆਵਹਿੰਗਾ
ਯੂਸਫ਼ ਖੂਹ ਵਹਾਇਆ ਨੇ
ਜਾ ਬਾਜ਼ਾਰਿ ਖਲਵਾਇਆ ਨੇ
ਤੇ ਅੱਟੀ ਮੁੱਲ ਪਵਾਇਆ ਨੇ
ਤੇ ਕਉਡੀ ਮੁੱਲ ਵਿਕਾਵੇਂਗਾ।
ਇਕਨਾ ਦੇ ਪੋਸ ਲੁਹਾਈਦੇ
ਇਕ ਆਰਿਆਂ ਨਾਲਿ ਚਿਰਾਈਦੇ
ਇਕ ਸੂਲੀ ਪਕੜਿ ਚੜ੍ਹਾਈਦੇ
ਤੂ ਭੀ ਸੀਸ ਕਟਾਵੇਂਗਾ।
ਕਲਾਲਾਂ ਦਾ ਘਰ ਪਾਸੇ
ਓਥੈ ਆਵਣ ਮਸਤ ਪਿਆਸੇ
ਭਰਿ ਭਰਿ ਪੀਣ ਪਿਆਲੇ ਖਾਸੇ
ਤੂੰ ਭੀ ਜੀਉ ਲਲਚਾਵਹਿੰਗਾ,
ਬੁਲ੍ਹਾ ਗੈਰ ਸ਼ਰ੍ਹਾ ਨ ਹੋਇ
ਸੁਖ ਦੀ ਨੀਂਦ ਭਰਿ ਕਰਿ ਸੋਇ
ਅਨਲਹੱਕ ਨ ਮੁਖੋਂ ਬੁਗੋਇ, ਚੜ੍ਹ ਸੂਲੀ ਢੋਲਾ ਗਾਵਹਿਗਾ।
ਡਰ ਕੇ।
ਨੇਹੁੰ ਲਾ ਵੇਖ ਜੁਲੇਖਾਂ ਲਏ, ਓਥੇ ਆਸ਼ਕ ਤੜਫਣ ਪਏ,
ਮਜਨੂੰ ਕਰਦਾ ਹੈ ਹੈ ਹੈ, ਤੂੰ ਓਥੋਂ ਕੀ ਲਿਆਵੇਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿਛੋਂ ਪੱਛੋਤਾਵੇਂਗਾ।
ਉਥੇ ਇਕਨਾਂ ਪੈਵਸਤਾਂ ਲੁਹਾਈਦੇ, ਇਕ ਆਰਿਆਂ ਨਾਲ ਚਿਰਾਈਦੇ,
ਇਕ ਸੂਲੀ ਪਕੜ ਚੜ੍ਹਾਈਦੇ, ਉਥੇ ਤੂੰ ਵੀ ਸੀਸ ਕਟਾਵੇਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪੱਛਤਾਵੇਂਗਾ।
ਘਰ ਕਲਾਲਾਂ ਦਾ ਤੇਰੇ ਪਾਸੇ, ਓਥੋ ਆਵਣ ਮਸਤ ਪਿਆਸੇ,
ਭਰ ਭਰ ਪੀਵਣ ਪਿਆਲੇ ਕਾਸੇ, ਤੂੰ ਵੀ ਜੀਅ ਲਲਚਾਵੇਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪੱਛਤਾਵੇਂਗਾ।
ਦਿਲਬਰ ਹੁਣ ਗਿਉਂ ਕਿਤ ਲੋਉ, ਭਲਕੇ ਕੀ ਜਾਣਾਂ ਕੀ ਹੈ,
ਮਸਤਾਂ ਦੇ ਨਾ ਕੋਲ ਖਲੋ, ਤੂੰ ਵੀ ਮਸਤ ਸਦਾਵੇਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪੱਛਤਾਵੇਂਗਾ।
ਬੁਲ੍ਹਿਆ ਗੈਰ ਸ਼ਰ੍ਹਾ ਨਾ ਹੋ, ਸੁੱਖ ਦੀ ਨੀਂਦਰ ਭਰਕੇ ਸੋਂ,
ਮੂੰਹੋਂ ਅਨਲਹੱਕ ਬਣੋ, ਚੜ੍ਹ ਸੂਹੀ ਢੋਲੇ ਗਾਵੇਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪੱਛੋਤਾਵੇਂਗਾ।
42.
ਤਾਂਘ ਮਾਹੀ ਦੀ ਜਲੀਆਂ।
ਨਿੱਤ ਕਾਗ ਉਡਾਵਾਂ ਖਲੀਆਂ।
ਕਉਡੀ ਦਮੜੀ ਪੱਲੇ ਨਾ ਕਾਈ, ਪਾਰ ਵਵਣ ਨੂੰ ਮੈਂ ਸਧਰਾਈ,
ਨਾਲ ਮਲਾਹਾਂ ਦੇ ਨਹੀਂ ਆਸ਼ਨਾਈ, ਝੇੜਾ ਕਰਾਂ ਵਲੱਲੀਆਂ।
ਤਾਂਘ ਮਾਹੀ ਦੀ ਜਲੀਆਂ।
ਨੈ ਚੰਦਲ ਦੇ ਸ਼ੋਰ ਕਿਨਾਰੇ, ਘੁੰਮਣ ਘੇਰ ਵਿਚ ਠਾਠਾਂ ਮਾਰੇ,
ਡੁੱਬ ਡੁੱਬ ਮੋਏ ਤਾਰੂ ਭਾਰੇ, ਜੇ ਸ਼ੋਰ ਕਰਾਂ ਤਾਂ ਝੱਲੀ ਆਂ।
ਤਾਂਘ ਮਾਹੀ ਦੀ ਜਲੀਆਂ।
ਨੈ ਚੰਦਲ ਦੇ ਡੂੰਘੇ ਪਾਹੇ, ਤਾਰੂ ਗੋਤੇ ਖਾਂਦੇ ਆਹੋ,
ਮਾਹੀ ਮੁੰਡੇ ਪਾਰ ਸਿਧਾਏ, ਮੈਂ ਕੇਵਲ ਰਹੀਆਂ ਕੱਲੀਆਂ।
ਤਾਂਘ ਮਾਹੀ ਦੀ ਜਲੀਆਂ।
ਨੈ ਚੰਦਲ ਦੀਆਂ ਤਾਰੂ ਫਾਟਾਂ, ਖਲੀ ਉਡੀਕਾਂ ਮਾਹੀ ਦੀਆਂ ਵਾਟਾਂ,
ਇਸ਼ਕ ਮਾਹੀ ਦੇ ਲਾਈਆਂ ਚਾਟਾਂ, ਜੇ ਕੁਕਾਂ ਤਾਂ ਮੈਂ ਗਲੀਆਂ।
ਤਾਂਘ ਮਾਹੀ ਦੀ ਜਲੀਆਂ।
ਪਾਰ ਬਨਾਓਂ ਜੰਗਲ ਬੇਲੇ, ਓਥੇ ਖੂਨੀ ਸ਼ੇਰ ਬਘੇਲੇ,
ਖੱਲ, ਪੋਸਤ, ਸ਼ਰਾਬ ਦੇ ਠੇਕੇਦਾਰ, ਪਾਸੇ, ' ਮੈਂ ਰੱਬ ਹਾਂ, ' ਆਖ, " ਜਾਣ ਪਛਾਣ, ਪਿਆਰ, ' ਝਗੜਾ, * ਰਾਹ, " ਚਪੇੜਾਂ, ° ਬਘਿਆੜ।
ਝਬ ਰੱਬ ਮੈਨੂੰ ਮਾਹੀ ਮੇਲੇ, ਮੈਂ ਏਸ ਫਿਕਰ ਵਿਚ ਗਲੀਆਂ।
ਤਾਂਘ ਮਾਹੀ ਦੀ ਜਲੀਆਂ।
ਅੱਧੀ ਰਾਤ ਲਟਕਦੇ ਤਾਰੇ, ਇਕ ਲਟਕੇ ਇਕ ਲਟਕਣਹਾਰੇ,
ਮੈਂ ਉੱਠ ਆਈ ਨਦੀ ਕਿਨਾਰੇ, ਹੁਣ ਪਾਰ ਲੰਘਣ ਨੂੰ ਖਲੀਆਂ।
ਤਾਂਘ ਮਾਹੀ ਦੀ ਜਲੀਆਂ।
ਮੈਂ ਮਨ-ਤਾਰੂ ਸਾਰ ਕੀ ਜਾਣਾਂ, ਵੰਝ ਚੱਪਾ ਨਾ ਤੁਲਾ ਪੁਰਾਨਾ,
ਘੁੰਮਣ ਘੇਰ ਨਾ ਟਾਂਗ ਟਿਕਾਣਾ, ਰੋ ਰੋ ਵਾਟਾਂ ਤਲੀਆਂ।
ਤਾਂਘ ਮਾਹੀ ਦੀ ਜਲੀਆਂ।
ਬੁਲ੍ਹਾ ਸ਼ੌਹ ਘਰ ਮੇਰੇ ਆਵੇ, ਹਾਰ ਸਿੰਗਾਰ ਮੇਰੇ ਮਨ ਭਾਵੇ,
ਮੂੰਹ ਮੁਕਟ ਮੱਥੇ ਤਿਲਕ ਲਗਾਵੇ, ਜੇ ਵੇਖੇ ਤਾਂ ਮੈਂ ਭਲੀਆਂ।
ਤਾਂਘ ਮਾਹੀ ਦੀ ਜਲੀਆਂ। ਨਿੱਤ ਕਾਗ ਉਡਾਵਾਂ ਖਲੀਆਂ।
43.
ਤੁਸੀਂ ਆਓ ਮਿਲੇ ਮੇਰੀ ਪਿਆਰੀ।
ਮੇਰੇ ਟੁਰਨੇ ਦੀ ਹੋਈ ਤਿਆਰੀ।
ਸੱਭੇ ਰਲ ਕੇ ਟੋਰਨ ਆਈਆਂ, ਆਈਆਂ ਫੁੱਫੀਆਂ ਚਾਚੀਆਂ ਤਾਈਆਂ,
ਸੱਭੇ ਰੋਂਦੀਆਂ ਜਾਰੋ-ਜ਼ਾਰਾ, ਮੇਰੇ ਟੁਰਨੇ ਦੀ ਹੋਈ ਤਿਆਰੀ।
ਸੱਭੇ ਆਖਣ ਇਹ ਗੱਲ ਜਾਣੀ, ਰਵੀ ਤੂੰ ਹਰ ਦਮ ਹੋ ਨਿਮਾਣੀ,
ਤਾਹੀਂ ਲੱਗੇਗੀ ਓਥੇ ਪਿਆਰੀ, ਮੇਰੇ ਟੁਰਨੇ ਦੀ ਹੋਈ ਤਿਆਰੀ।
ਸੱਭੇ ਟੋਰ ਘਰਾਂ ਨੂੰ ਮੁੜੀਆਂ, ਮੈਂ ਹੋ ਇਕ ਇਕੱਲੜੀ ਟੁਰੀਆਂ,
ਹੋਈ ਆ ਡਾਰੋਂ ਮੈਂ ਕੂੰਜ ਨਿਆਰੀ, ਮੇਰੇ ਟੁਰਨੇ ਦੀ ਹੋਈ ਤਿਆਰੀ।
ਬੁਲ੍ਹਾ ਸ਼ੌਹ ਮੇਰੇ ਘਰ ਆਵੇ, ਮੈਂ ਕੁਚੱਜੀ ਨੂੰ ਲੈ ਗਲ ਲਾਵੇ,
ਇਕੋ ਸ਼ੋਹ ਦੀ ਏ ਬਾਤ ਨਿਆਰੀ, ਮੇਰੇ ਟੁਰਨੇ ਦੀ ਹੋਈ ਤਿਆਰੀ।
44.
ਤੁਸੀਂ ਕਰੋ ਅਸਾਡੀ ਕਾਰੀ।
ਕੇਹੀ ਹੋ ਗਈ ਵੇਦਨਾ ਭਾਰੀ।
ਉਹ ਘਰ ਮੇਰੇ ਵਿਚ ਆਇਆ, ਉਸ ਆ ਮੈਨੂੰ ਭਰਮਾਇਆ,
ਪੁੱਛੋ ਜਾਦੂ ਹੈ ਕਿ ਸਾਇਆ, ਉਸ ਤੋਂ ਲੋ ਹਕੀਕਤ ਸਾਰੀ।
ਤੁਸੀਂ ਕਰੋ ਅਸਾਡੀ ਕਾਰੀ।
ਓਹੋ ਦਿਲ ਮੇਰੇ ਵਿਚ ਵੱਸਦਾ, ਬੈਠਾ ਨਾਲ ਅਸਾਡੇ ਹੱਸਦਾ,
ਪੁੱਛਾਂ ਬਾਤਾਂ ਤੇ ਉੱਠ ਨੱਸਦਾ, ਲੈ ਬਾਜਾਂ ਵਾਂਙ ਉਡਾਰੀ।
ਤੁਸੀਂ ਕਰੋ ਅਸਾਡੀ ਕਾਰੀ।
· ਬੇੜੀ, ਜ਼ਾਰ ਜ਼ਾਰ, ਉੱਚੀ ਉੱਚੀ, ' ਕਸ਼ਟ।
ਮੈਂ ਸ਼ੋਹ ਦਰਿਆਵਾਂ ਪਈ ਆਂ, ਠਾਠਾਂ ਲਹਿਰਾਂ ਦੇ ਮੂੰਹ ਗਈ ਆਂ,
ਫੜ ਕੇ ਘੁੰਮਣ ਘੇਰ ਭਵਈਆਂ, ਪੁਰ ਬਰਖਾ ਰੋਣ ਅੰਧਆਰੀ।
ਤੁਸੀਂ ਕਰੋ ਅਸਾਡੀ ਕਾਰੀ।
ਸਈਆਂ ਐਡ ਛਨਿਛਰ ਚਾਏ, ਤਾਰੇ ਖਾਰਿਆਂ ਹੇਠ ਛੁਪਾਏ,
ਮੁੰਜ ਦੀਆਂ ਰੱਸੀਆਂ ਨਾਗ ਬਣਾਏ, ਇਹਨਾਂ ਸ਼ਹਿਰਾਂ ਤੋਂ ਬਲਿਹਾਰੀ।
ਤੂਸੀਂ ਕਰ ਅਸਾਡੀ ਕਾਰੀ।
ਇਹ ਜੋ ਮੁਰਲੀ ਕਾਨ੍ਹਾ ਵਜਾਈ, ਦਿਲ ਮੇਰੇ ਨੂੰ ਚੋਟ ਲਗਾਈ,
ਆਹ ਦੇ ਨਾਅਰੇ ਕਰਦੀ ਆਹੀ, ਮੈਂ ਰੋਵਾਂ ਜ਼ਾਰੇ-ਜ਼ਾਰੀ।
ਤੁਸੀਂ ਕਰੋ ਅਸਾਡੀ ਕਾਰੀ।
ਇਸ਼ਕ ਦੀਵਾਨੇ ਲੀਕਾਂ ਲਾਈਆਂ, ਡਾਢੀਆਂ ਘਣੀਆਂ ਸੱਥਾਂ ਪਾਈਆਂ,
ਹਾਂ ਮੈਂ ਬੱਕਰੀ ਕੋਲ ਕਸਾਈਆਂ, ਰਹਿੰਦਾ ਸਹਿਮ ਹਮੇਸ਼ਾ ਭਾਰੀ।
ਤੁਸੀਂ ਕਰੋ ਅਸਾਡੀ ਕਾਰੀ।
ਇਸ਼ਕ ਰੁਹੇਲਾ ਨਾਹੀਂ ਛੱਪਦਾ, ਅੰਦਰ ਧਰਿਆ ਬੰਨੀ ਨੱਚਦਾ,
ਮੈਨੂੰ ਦਿਉ ਸੁਨੇਹੜਾ ਸੱਚ ਦਾ, ਮੇਰੀ ਕਰੋ ਕੋਈ ਗ਼ਮਖ਼ਾਰੀ।
ਤੁਸੀਂ ਕਰੋ ਅਸਾਡੀ ਕਾਰੀ।
ਮੈਂ ਕੀ ਮਿਹਰ ਮੁਹੱਬਤ ਜਾਣਾਂ, ਸਈਆਂ ਕਰਦੀਆਂ ਜ਼ੋਰ ਧਿਙਾਣਾ,
ਗਲ ਗਲ ਮੇਵਾ ਕੀ ਹਦਵਾਣਾ, ਕੀ ਕੋਈ ਵੈਦ ਪਸਾਰੀ।
ਤੁਸੀਂ ਕਰੋ ਅਸਾਡੀ ਕਾਰੀ।
ਨੌ ਸ਼ੌਹ ਜਿਸ ਦਾ ਬਾਂਸ ਬਰੇਲੀ, ਟੁੱਟੀ ਡਾਲੋਂ ਰਹੀ ਇਕੋਲੀ,
ਕੂਕੇ ਬੋਲੀ ਬੋਲੀ ਬੋਲੀ, ਉਹਦੀ ਕਰੇ ਕੋਈ ਦਿਲਦਾਰੀ।
ਤੁਸੀਂ ਕਰੋ ਅਸਾਡੀ ਕਾਰੀ।
ਬੁਲ੍ਹਾ ਸ਼ੌਹ ਦੇ ਜੇ ਮੈਂ ਜਾਵਾਂ, ਆਪਣਾ ਸਿਰ ਧੜ ਫੇਰ ਨਾ ਪਾਵਾਂ,
ਓਥੇ ਜਾਵਾਂ ਫੇਰ ਨਾ ਆਵਾਂ, ਏਥੇ ਐਵੇਂ ਉਮਰ ਗੁਜ਼ਾਰੀ।
ਤੁਸੀਂ ਕਰੋ ਅਸਾਡੀ ਕਾਰੀ।
ਕਹੀ ਹੋ ਗਈ ਵੇਦਨ ਭਾਰੀ।
ਪਾਠਾਂਡਰ ਨੰ : 44
ਤੁਸੀਂ ਕਰੋ ਅਸਾਡੀ ਕਾਰੀ
ਨੀ ਕੋਈ ਹੋ ਗਈ ਵੇਦਨ ਭਾਰੀ। ਰਹਾਉ।
ਇਹ ਦਿਲ ਮੇਰੇ ਵਿਚ ਵਸਦਾ
ਬਹਿ ਨਾਲ ਅਸਾਡੇ ਹੱਸਦਾ
ਪੁਛਨੀਆਂ ਬਾਤਾਂ ਤਾਂ ਉਠਿ ਨੱਸਦਾ
ਲੈ ਕੇ ਬਾਜਾਂ ਵਾਂਗ ਉਡਾਰੀ
ਤੁਸੀਂ ਕਰੋ ਅਸਾਡੀ ਕਾਰੀ।
ਕ੍ਰਿਸ਼ਨਾ, ਉੱਚੀ ਉੱਚੀ, ' ਡਾਢਾ।
ਹੁਣ ਮੈਂ ਸਹੁ ਦਰਯਾਵੈਂ ਪਈਆਂ
ਠਾਠਾਂ ਲਹਰਾਂ ਦੇ ਮੂੰਹ ਆਈਆਂ
ਘੁੰਮਣ ਘੇਰਾਂ ਪਕੜ ਭਵਾਈਆਂ
ਉਪਰੋਂ ਬਰਖਾ ਰੈਣ ਅੰਧਾਰੀ
ਤੁਸੀਂ ਕਰੋ ਅਸਾਡੀ ਕਾਰੀ।
ਵੇ ਤੈਂ ਕੈਸੇ ਚੋਜ ਰਚਾਏ
ਤਾਰੇ ਖਾਰੀ ਹੇਠ ਲੁਕਾਏ
ਮੁੰਜ ਦੀ ਰੱਸੀ ਨਾਗ ਬਣਾਏ
ਤੇਰੇ ਸੇਹਰਾਂ ਤੋਂ ਬਲਿਹਾਰੀ
ਤੁਸੀਂ ਕਰੋ ਅਸਾਡੀ ਕਾਰੀ।
ਇਹ ਜੋ ਮੁਰਲੀ ਕਾਨ੍ਹ ਬਜਾਈ
ਮੇਰੇ ਦਿਲ ਨੂੰ ਚੇਟਕ ਲਾਈ
ਆਹੀ ਨਾਲੇ ਭਰਦੀ ਆਹੀਂ
ਮੈਂ ਰੋਵਾਂ ਜ਼ਾਰੇ ਜ਼ਾਰੀ
ਤੁਸੀਂ ਕਰੋ ਅਸਾਡੀ ਕਾਰੀ।
ਇਸ਼ਕ ਦਿਵਾਨੇ ਲੀਕਾਂ ਲਾਈਆਂ
ਇਸਨੇ ਘਣੀਆਂ ਸੱਥਾਂ ਪਾਈਆਂ
ਮੈਂ ਤਾਂ ਬੱਕਰੀ ਵੱਸ ਕਸਾਈਆਂ
ਸਹਮ ਹਮੇਸ਼ਾ ਬਿਪਤ ਨਿਆਰੀ
ਤੁਸੀਂ ਕਰੋ ਅਸਾਡੀ ਕਾਰੀ।
ਇਹੋ ਦਿਲ ਮੇਰੇ ਵਿਚ ਆਯਾ
ਇਸ ਨੇ ਮੈਨੂੰ ਕਿਉਂ ਭਰਮਾਯਾ
ਪੁਛਨੀਆਂ ਜਾਦੂ ਹੈ ਕਿ ਸਾਯਾ
ਇਸ ਤੋਂ ਲਵੋ ਹਕੀਕਤ ਸਾਰੀ
ਤੁਸੀਂ ਕਰੋ ਅਸਾਡੀ ਕਾਗੇ।
ਮੈਂ ਇਂਞਾਣੀ ਨੇਹੁੰ ਕੀ ਜਾਣਾ
ਇਹ ਕੀ ਕਰਦਾ ਲੋਕ ਧਿਙਾਣਾ
ਕਿਆ ਗੁਲ ਮੇਵਾ ਹੈ ਹਿੰਦਵਾਣਾ
ਕਿਆ ਕੋਈ ਦਾਰੂ ਵੈਦ ਪਸਾਰੀ
ਤੁਸੀਂ ਕਰੋ ਅਸਾਡੀ ਕਾਰੀ।
ਬੁਲ੍ਹਾ ਬਹੁ ਦੇ ਜੇ ਮੈਂ ਜਾਵਾਂ
ਆਪਣਾ ਸਿਰ ਧੜ ਫੇਰ ਨ ਪਾਵਾਂ
ਉਥੇ ਜਾਵਾਂ ਨਾ ਦੁਖ ਪਾਵਾਂ
ਭੈੜੀ ਐਵੇਂ ਉਮਰ ਗੁਜ਼ਾਰੀ
ਤੁਸੀਂ ਕਰੋ ਅਸਾਡੀ ਕਾਰੀ
45.
ਤੂੰ ਕਿਧਰੋਂ ਆਇਆ ਕਿਧਰ ਜਾਣਾ, ਆਪਣਾ ਦੱਸ ਟਿਕਾਣਾ।
ਜਿਸ ਠਾਣੇ ਦਾ ਤੂੰ ਮਾਣ ਕਰੇਂ, ਤੇਰੇ ਨਾਲ ਨਾ ਜਾਸੀ ਠਾਣਾ।
ਜ਼ੁਲਮ ਕਰੇਂ ਤੇ ਲੋਕ ਸਤਾਵੇਂ, ਕਸਬਾ ਫੜਿਉ ਲੁੱਟ ਖਾਣਾ।
ਮਹਿਬੂਬ ਸੁਜਾਨੀ ਕਰੇ ਆਸਾਨੀ, ਖੋਫ ਜਾਏ ਮਲਕਾਣਾ।
ਸ਼ਹਿਰ ਖਮੋਸ਼ਾਂ ਦੇ ਚਲ ਵੱਸੀਏ ਜਿੱਥੇ ਮੁਲਕ ਸਮਾਣਾ।
ਭਰ ਭਰ ਪੂਰ ਲੰਘਾਵੇ ਡਾਢਾ ਮਲਕ-ਉਲ-ਮੌਤ ਮੁਹਾਣਾ।
ਕਰੇ ਚਾਵੜ ਚਾਰ ਦਿਹਾੜੇ ਓੜਕ ਤੂੰ ਉੱਠ ਜਾਣਾ।
ਇਨ੍ਹਾਂ ਸਭਨਾਂ ਥੀਂ ਏ ਬੁਲ੍ਹਾ ਔਗੁਣਹਾਰ ਪੁਰਾਣਾ।
ਤੂੰ ਕਿਧਰੋਂ ਆਇਆ ਕਿਧਰ ਜਾਣਾ ਆਪਣਾ ਦੱਸ ਟਿਕਾਣਾ।
46.
ਤੂੰ ਨਹੀਓ ਮੈਂ ਨਾਹੀਂ ਵੇ ਸਜਣਾ ਤੂੰ ਨਹੀਉਂ ਮੈਂ ਨਾਹੀਂ।
ਖੋਲੇ' ਦੇ ਪਰਛਾਵੇਂ" ਵਾਂਙੂ ਘੂਮ ਰਿਹਾ ਮਨ ਮਾਹੀਂ।
ਤੂੰ ਨਹੀਉ ਮੈਂ ਨਾਹੀਂ ਵੇ ਸਜਣਾ ਤੂੰ ਨਹੀਉ ਮੈਂ ਨਾਹੀਂ।
ਜਾਂ ਬੋਲਾਂ ਤੂੰ ਨਾਲੋਂ ਬੋਲੋਂ ਚੁੱਪ ਕਰਾਂ ਮਨ ਨਾਹੀਂ।
ਤੂੰ ਨਹੀਉਂ ਮੈਂ ਨਾਹੀਂ ਵੇ ਸਜਣਾ ਤੂੰ ਨਹੀਉਂ ਮੈਂ ਨਾਹੀਂ।
ਜਾਂ ਸੌਵਾਂ ਤੇ ਨਾਲੇ ਸੌਵੇਂ ਜਾਂ ਟੁਰਾਂ ਤਾਂ ਰਾਹੀਂ।
ਤੂੰ ਨਹੀਉਂ ਮੈਂ ਨਾਹੀਂ ਵੇ ਸਜਣਾ ਤੂੰ ਨਹੀਉਂ ਮੈਂ ਨਾਹੀਂ।
ਬੁਲ੍ਹਾ ਸ਼ੋਹ ਘਰ ਆਇਆ ਸਾਡੇ ਜਿੰਦੜੀ ਘੋਲ ਘੁਮਾਈਂ।
ਤੂੰ ਨਹੀਉਂ ਮੈਂ ਨਾਹੀਂ ਵੇ ਸਜਣਾ ਤੂੰ ਨਹੀਉਂ ਮੈਂ ਨਾਹੀਂ।
47.
ਤੈਂ ਕਿਤ ਪਰ ਪਾਉਂ? ਪਸਾਰਾ ਏ।
ਕੋਈ ਦਮ ਕਾ ਇਨ੍ਹਾਂ ਗੁਜ਼ਾਰਾ ਏ।
ਇਕ ਪਲਕ ਛਲਕ ਦਾ ਮੇਲਾ ਏ, ਕੁਝ ਕਰ ਲੈ ਇਹੋ ਵੇਲਾ ਏ,
ਇਕ ਘੜੀ ਗਨੀਮਤ ਦਿਹਾੜਾ ਏ, ਤੇ ਕਿਤ ਪਰ ਪਾਉਂ ਪਸਾਰਾ ਏ।
ਇਕ ਰਾਤ ਸਰਾਂ ਦਾ ਰਹਿਣਾ ਏ, ਏਥੇ ਆ ਕਰ ਫੁੱਲ ਨਾ ਬਹਿਣਾ ਏ,
ਕਲ ਸਭ ਦਾ ਕੂਚ ਨਕਾਰਾ" ਏ, ਹੈਂ ਕਿਤ ਪਰ ਪਾਉਂ ਪਸਾਰਾ ਏ।
ਤੂੰ ਓਸ ਮਕਾਨੇਂ ਆਇਆ ਹੈਂ, ਏਥੇ ਆਦਮ ਬਣ ਸਮਾਇਆ ਏ,
ਹੁਣ ਛੱਡ ਮਜਲਸਾ ਕੋਈ ਕਾਰਾ ਏ, ਤੈਂ ਕਿਤ ਪਰ ਪਾਉਂ ਪਸਾਰਾ ਏ।
ਬੁਲ੍ਹਾ ਸ਼ੋਹ ਇਹ ਭਰਮ ਤੁਮ੍ਹਾਰਾ ਏ, ਸਿਰ ਚੁੱਕਿਆ ਪਰਬਤ ਭਾਰਾ ਏ,
ਉਸ ਮੰਜ਼ਲ ਰਾਹ ਨਾ ਖਾਹੜਾ ਏ, ਤੋਂ ਕਿਰ ਪਰ ਪਾਉਂ ਪਸਾਰਾ ਏ।
ਹੁਨਰ, 2 ਪਿਆਰਾ, ' ਢੱਠਾ ਘਰ, ਭੂਤ, ਪੋਰ, ਨਗਾਰਾ, ਮਨੁੱਖ, ਸੰਗਤ, ਕੰਮ, ਰਾਹ।
48.
ਟੁੱਕਾ ਬੂਝ ਕੌਣ ਛੁਪ ਆਇਆ ਏ।
ਕਿਸੇ ਭੇਖੀ ਭੇਖ ਵਟਾਇਆ ਏ।
ਜਿਸ ਨਾ ਦਰਦ ਦੀ ਬਾਤ ਕਹੀ ਉਸ ਪਰੇਮ ਨਗਰ ਨਾ ਝਾਤ ਪਈ,
ਉਹ ਡੁੱਬ ਮੋਈ ਸਭ ਘਾਤ ਗਈ, ਉਹ ਕਿਉਂ ਚੰਦਰੀ ਨੇ ਜਾਇਆ ਏ।
ਟੁੱਕ ਬੂਝ ਕੋਣ ਛੁਪ ਆਇਆ ਏ।
ਮਾਨੰਦ ਪਲਾਸਾ ਬਣਾਇਉ ਈ, ਮੇਰੀ ਸੂਰਤ ਚਾ ਲਿਖਾਇਉ ਈ,
ਮੁੱਖ ਕਾਲਾ ਕਰ ਦਿਖਲਾਇਉ ਈ, ਕਿਆ ਸਿਆਹੀ ਰੰਗ ਲਗਾਇਆ ਏ।
ਟੁੱਕ ਬੂਝ ਕੋਣ ਛਪ ਆਇਆ ਏ।
ਇਕ ਰੰਸ ਦਾ ਨਾਂ ਮਜ਼ਾਨਾ ਏ, ਸੰਗ ਚੇਰਾਂ ਯਾਰਾਂ ਦਾਨਾ ਏ,
ਉਸ ਰਹਿਮl ਦਾ ਖਸਮਾਨਾ ਦੇ, ਸੰਗ ਮੋਡ ਕੀਸਾ ਬਣਾਇਆ ਏ।
ਟੁੱਕ ਬੂਝ ਕੋਣ ਛੁਪ ਆਇਆ ਏ।
ਦੂਈ ਦੂਰ ਕਰੋ ਕੋਈ ਸ਼ੇਰ ਨਹੀਂ, ਇਹ ਤੁਰਕ ਹਿੰਦੂ ਕੋਈ ਹੋਰ ਨਹੀਂ,
ਸਭ ਸਾਧ ਕਰੋ ਕੋਈ ਚੋਰ ਨਹੀਂ, ਹਰ ਘਟ ਵਿਚ ਆਪ ਸਮਾਇਆ ਏ।
ਟੁੱਕ ਬੂਝ ਕੋਣ ਛੁਪ ਆਇਆ ਏ।
ਐਵੇਂ ਕਿੱਸੇ ਕਾਹਨੂੰ ਘੜਨਾ ਏਂ, ਤੇ ਗੁਲਸਤਾਂ, ਬੋਸਤਾਂ ਪੜ੍ਹਨਾ ਏਂ,
ਐਵੇਂ ਬੇਮੂਜਬ ਕਿਉਂ ਲੜਨਾ ਏਂ, ਕਿਸ ਉਲਟਾ ਵੇਦ ਪੜ੍ਹਾਇਆ ਏ।
ਟੁੱਕ ਬੂਝ ਕੋਣ ਛੁਪ ਆਇਆ ਏ।
ਸ਼ਰੀਅਤ ਸਾਡੀ ਢਾਈ ਏ, ਡਰੀਕਡ ਸਾਡੀ ਮਾਈ ਏ,
ਅੱਗੋਂ ਹੱਕ ਹਕੀਕਤ ਆਈ ਏ, ਅਤੇ ਮਾਰਫ਼ਤੋਂ ਕੁਝ ਪਾਇਆ ਏ।
ਟੁੱਕ ਬੂਝ ਕੋਣ ਛੁਪ ਆਇਆ ਏ।
ਹੈ ਵਿਰਲੀ ਬਾਤ ਬਤਾਵਣ ਦੀ, ਤੁਸੀਂ ਸਮਝੋ ਦਿਲ ਤੇ ਲਾਵਣ ਦੀ,
ਕੋਈ ਗੱਤ ਦੱਸੋ ਇਸ ਬਾਵਣ ਦੀ, ਇਹ ਕਾਹਨੂੰ ਭੇਤ ਬਣਾਇਆ ਏ।
ਟੁੱਕ ਬੂਝ ਕੌਣ ਛਪ ਆਇਆ ਏ।
ਇਹ ਪੜ੍ਹਨਾ ਇਲਮ ਜ਼ਰੂਰ ਹੋਇਆ, ਪਰ ਦਸਣਾ ਨਾ ਮੰਜੂਰ ਹੋਇਆ,
ਜਿਸ ਦਸਿਆ ਸੋ ਮਨਸੂਰ ਹੋਇਆ, ਇਸ ਸੂਲੀ ਪਕੜ ਚੜ੍ਹਾਇਆ ਏ।
ਟੁੱਕ ਬੂਝ ਕੌਣ ਛੁਪ ਆਇਆ ਏ।
ਮੈਨੂੰ ਕਿਸਬਾ ਨਾ ਫਿਕਰ ਤਮੀਜ਼ ਕੀਤਾ ਦੁੱਖ ਤਨ ਆਰਫ ਬਾਜ਼ੀਦ ਕੀਤਾ,
ਕਰ ਜੁਹਦਾ ਕਿਤਾਬ-ਮਜੀਦਾ ਕੀਤਾ, ਕਿਸੇ ਬੇ-ਮਿਹਨਤ ਨਹੀਂ ਪਾਇਆ ਏ।
ਟੁੱਕ ਬੂਝ ਕੌਣ ਛੁਪ ਆਇਆ ਏ।
ਜ਼ਰਾ, : ਇੱਕ ਬਿਰਛ ਸ਼ਰੀਕ, ਦੇਸ਼, ਬੇਲੋੜਾ, " ਹੁਨਰ, ' ਪਛਾਣ, ਤਪ, ਕੁਰਾਨ-ਮਜੀਦ।
ਇਸ ਦੁਖ ਸੇ ਕਿਚਰਕ ਭਾਗੋਂਗਾ ਰਹੇ ਸੁੱਤਾ ਕਦ ਤੂੰ ਜਾਗੇਂਗਾ,
ਫੇਰ ਉਠਦਾ ਰੋਵਣ ਲਾਗੇਂਗਾ, ਕਿਸੇ ਗਫਲਤ ਮਾਰ ਸੁਲਾਇਆ ਏ।
ਟੁੱਕ ਬੂਝ ਕੋਣ ਛੁਪ ਆਇਆ ਏ।
ਗੈਨ ਐਨ ਦੀ ਸੂਰਤ ਇਕ ਠਹਿਰਾ, ਇਕ ਨੁਕਤੇ ਦਾ ਹੈ ਫ਼ਰਕ ਪੜਾ,
ਜੋ ਨੁਕਤਾ ਦਿਲ ਥੀਂ ਦੂਰ ਕਰਾ, ਫਿਰ ਰੀਨ ਵਾ ਐਨ ਜਿਤਾਇਆ ਏ।
ਟੁੱਕ ਬੂਝ ਕੌਣ ਛੁਪ ਆਇਆ ਏ।
ਜਿਹੜਾ ਮਨ ਵਿਚ ਲੱਗਾ ਦੂਆ ਰੇ, ਇਹ ਕੌਣ ਕਹੇ ਮੈਂ ਮੁਆ ਰੇ,
ਤਨ ਸਭ ਅਨਾਇਤ ਹੂਆ ਰੇ, ਫਿਰ ਬੁਲ੍ਹਾ ਨਾਮ ਧਰਾਇਆ ਏ।
ਟੁੱਕ ਬੂਝ ਕੌਣ ਛੁਪ ਆਇਆ ਏ।
ਕਿਸ ਭੇਖੀ ਭੇਖ ਵਟਾਇਆ ਏ।
49. ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਇਸ ਟੂਣੇ ਨੂੰ ਪੜ੍ਹ ਫੂਕਾਂਗੀ, ਸੂਰਜ ਅਗਨ ਜਲਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਅੱਖੀਆਂ ਕਾਜਲ ਕਾਲੇ ਬਾਦਲ, ਭਵਾਂ ਸੇ ਆਗ ਲਗਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਔਰਤ ਬਸਾਤਾ ਨਹੀਂ ਕੁਝ ਮੇਰੀ ਜੋਬਨ ਧੜੀ ਗੁੰਦਾਂਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਸਤ ਸਮੁੰਦਰ ਦਿਲ ਦੇ ਅੰਦਰ ਦਿਲ ਸੇ ਲਹਿਰ ਉਠਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਬਿਜਲੀ ਹੋ ਕਰ ਚਮਕ ਡਰਾਵਾਂ ਮੈਂ ਬਾਦਲ ਘਿਰ ਘਿਰ ਜਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਇਸ਼ਕ ਅੰਗੀਠੀ ਹਰਮਲਾ ਤਾਰੇ ਸੂਰਜ ਅਗਨ ਚੜ੍ਹਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਨਾ ਮੈਂ ਵਿਆਹੀ ਨਾ ਮੈਂ ਕਵਾਰੀ ਬੇਟਾ ਗੋਦ ਖਿਡਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਬੁਲ੍ਹਾ ਲਾਮਕਾਨਾਂ ਦੀ ਪਟੜੀ ਉੱਤੇ, ਬਹਿ ਕੇ ਨਾਦ ਵਜਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
[ਜੀਮ]
50.
ਜਿਚਰ ਨਾ ਇਸ਼ਕ ਮਜਾਜ਼ੀ ਲਾਗੇ।
ਸੂਈ ਸੀਵੇ ਨਾ ਬਿਨ ਧਾਗੇ।
ਦ੍ਰਿਸ਼, ਹਿੰਮਤ, ' ਇੱਕ ਹਰੀ ਬੂਟੀ, ਬੇਘਰ।
ਇਸ਼ਕ ਮਜਾਜ਼ੀ ਦਾਤਾ ਹੈ।
ਜਿਸ ਪਿੱਛੇ ਮਸਤ ਹੋ ਜਾਤਾ ਹੈ।
ਇਸ਼ਕ ਜਿਨ੍ਹਾਂ ਦੀ ਹੱਡੀ ਪੈਂਦਾ।
ਸੋਈ ਨਿਰਜੀਵਤ ਮਰ ਜਾਂਦਾ।
ਇਸ਼ਕ ਪਿਤਾ ਤੇ ਮਾਤਾ ਏ।
ਜਿਸ ਪਿੱਛੇ ਮਸਤ ਹੋ ਜਾਤਾ ਏ।
ਆਸ਼ਕ ਦਾ ਤਨ ਸੁੱਕਦਾ ਜਾਏ।
ਮੈਂ ਖੜੀ ਚੰਦ ਪਿਰ ਕੇ ਸਾਏ।
ਵੇਖ ਮਸ਼ੂਕਾਂ ਖਿੜ ਖਿੜ ਹਾਸੇ,
ਇਸ਼ਕ ਬੇਤਾਲ ਪੜ੍ਹਾਤਾ ਹੈ।
ਜਿਸ ਤੇ ਇਸ਼ਕ ਇਹ ਆਇਆ ਹੈ,
ਉਹ ਬੇਬਸ ਕਰ ਦਿਖਲਾਇਆ ਹੈ,
ਨਸ਼ਾ ਰੋਮ ਰੋਮ ਮੇਂ ਆਇਆ ਹੈ,
ਇਸ ਵਿਚ ਨਾ ਰੱਤੀ ਉਹਲਾ ਹੈ,
ਹਰ ਤਰਫ ਦਸੇਂਦਾ ਮੌਲਾ ਹੈ,
ਬੁਲ੍ਹਾ ਆਸ਼ਕ ਵੀ ਹੁਣ ਤਰਦਾ ਹੈ।
ਜਿਸ ਫ਼ਿਕਰ ਪੀਆ ਦੇ ਘਰ ਦਾ ਹੈ,
ਰੱਬ ਮਿਲਦਾ ਵੇਖ ਉਚਰਦਾ ਹੈ,
ਮਨ ਅੰਦਰ ਹੋਇਆ ਭਾਤਾ ਹੋ।
ਜਿਸ ਪਿਛੇ ਮਸਤ ਹੋ ਜਾਤਾ ਹੈ।
51.
ਜਿਸ ਤਨ ਲੱਗਿਆ ਇਸ਼ਕ ਕਮਾਲ।
ਨਾਚੇ ਬੇਸੁਰ ਤੇ ਬੇਤਾਲ।
ਦਰਦਮੰਦਾਂ ਨੂੰ ਕੋਈ ਨਾ ਛੱੜੇ, ਆਪੇ ਆਪਣਾ ਦੁੱਖ ਸਹੇੜੇ,
ਜੰਮਣਾ ਜੀਊਣਾ ਮੂਲ ਹੁਗੇੜੇ, ਆਪਣਾ ਬੂਝੇ ਆਪ ਖਿਆਲ।
ਜਿਸ ਤਨ ਲਗਿਆ ਇਸ਼ਕ ਕਮਾਲ।
ਜਿਸ ਨੇ ਵੇਸ ਇਸ਼ਕ ਦਾ ਕੀਤਾ, ਧੁਰ ਦਰਬਾਰੋਂ ਫ਼ਤਵਾ ਲੀਤਾ,
ਜਦੋਂ ਹਜ਼ੂਰੋਂ ਪਿਆਲਾ ਪੀਤਾ, ਕੁਝ ਨਾ ਰਿਹਾ ਸਵਾਲ ਜਵਾਬ।
ਜਿਸ ਤਨ ਲਗਿਆ ਇਸ਼ਕ ਕਮਾਲ।
ਜਿਸਦੇ ਅੰਦਰ ਵਸਿਆ ਯਾਰ, ਉਠਿਆ ਯਾਰੋ ਯਾਰ ਪੁਕਾਰ,
ਨਾ ਉਹ ਚਾਹੇ ਰਾਗ ਨਾ ਤਾਰ, ਐਵੇਂ ਬੈਠਾ ਖੇਡੇ ਹਾਲ।
ਜਿਸ ਤਨ ਲਗਿਆ ਇਸ਼ਕ ਕਮਾਲ।
ਰੱਬ, ' ਝਾਕੀ, ' ਉਘੇੜ ਦੇਵੇ, 'ਫੈਸਲਾ।
ਬੁਲ੍ਹਾ ਸ਼ੌਹ ਨਗਰ ਸਚ ਪਾਇਆ, ਝੂਠਾ ਰੌਲਾ ਸਭ ਮੁਕਾਇਆ,
ਸੱਚਿਆਂ ਕਾਰਨ ਸੱਚ ਸੁਣਾਇਆ, ਪਾਇਆ ਉਸਦਾ ਪਾਕਾ ਜਮਾਲ।
ਜਿਸ ਤਨ ਲਗਿਆ ਇਸ਼ਕ ਕਮਾਲ।
52.
ਜਿੰਦ ਕੁੜਿਕੀ ਦੇ ਮੂੰਹ ਆਈ।
ਆਪੇ ਹੈਂ ਤੂੰ ਲਹਿਮਕ-ਲਹਿਮਾ ਆਪੇ ਹੈਂ ਤੂੰ ਨਿਆਰਾ,
ਗੱਲਾਂ ਸੁਣ ਸੁਣ ਤੇਰੀਆਂ ਮੇਰਾ ਅਕਲ ਗਿਆ ਉੱਡ ਸਾਰਾ,
ਸ਼ਰੀਅਤ ਤੋਂ ਬੇਸ਼ਰੀਅਤ ਕਰਕੇ ਭਲੀ ਪੁੱਜਣ ਵਿਚ ਪਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਜੱਰਾ ਇਸ਼ਕ ਤੁਸਾਡਾ ਦਿਸਦਾ ਪਰਬਤ ਕੋਲੋਂ ਭਾਰਾ,
ਇਕ ਘੜੀ ਦੇ ਵੇਖਣ ਕਾਰਨ ਚੁਕ ਲਿਆ ਜੱਗ ਸਾਰਾ,
ਕੀਤੀ ਮਿਹਨਤ ਮਿਲਦੀ ਨਾਹੀਂ ਹੁਣ ਕੀ ਕਰੇ ਲੁਕਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਵਾ-ਵੇਲਾ' ਕੀ ਕਰਨਾ ਜਿੰਦ ਚ ਸਾੜੇ ਸੁ ਸਾੜੇ,
ਸੁੱਖਾਂ ਦਾ ਇਕ ਪੁਲਾ' ਨਾਹੀਂ ਦੁੱਖਾਂ ਦੇ ਖਲਵਾੜੇ,
ਹੋਣੀ ਸੀ ਜੁ ਉਸ ਦਿਨ ਹੋਈ ਹੁਣ ਕੀ ਕਰੀਏ ਭਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਸਲਾਹ ਨਾ ਮੰਨਦਾ ਵਾਤ ਨਾ ਪੁੱਛਦਾ ਆਖ ਵੇਖਾਂ ਕੀ ਕਰਦਾ,
ਕਲ ਮੈਂ ਕਮਲੀ ਤੇ ਉਹ ਕਮਲਾ ਹੁਣ ਕਿਉਂ ਮੈਥੋਂ ਡਰਦਾ,
ਉਹਲੇ ਬਹਿ ਕੇ ਰਮਜ਼ਾ ਚਲਾਈ ਦਿਲ ਨੂੰ ਚੋਟ ਲਗਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਸੀਨੇ ਬਾਣ ਧੰਦਾਲਾਂ ਗਲ ਵਿਚ ਇਸ ਹਾਲਤ ਵਿਚ ਜਾਲਾਂ,
ਚਾ ਚਾ ਸਿਰ ਭੇਏਂ ਤੇ ਮਾਰਾਂ ਰੋ ਰੋ ਯਾਰ ਸੰਭਾਲਾਂ,
ਅੱਗੇ ਵੀ ਸਈਆਂ ਨੇ ਨੇਹੁੰ ਲਗਾਇਆ ਕਿ ਮੈਂ ਹੀ ਪ੍ਰੀਤ ਲਗਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਜੱਗ ਵਿਚ ਰੋਸ਼ਨ ਨਾਂ ਤੁਸਾਡਾ ਆਸ਼ਕ ਤੋਂ ਕਿਉਂ ਨੱਸਦੇ ਹੋ,
ਵੱਸੋ ਰੱਸੋ ਵਿਚ ਬੁਕਲ ਦੇ ਆਪਣਾ ਭੇਤ ਨਾ ਦੱਸਦੇ ਹੋ,
ਵਿਚੋਂਕੜੇ ਵਿਚਕਾਰੋਂ ਫੜ ਕੇ ਮੈਂ ਕਰ ਉਲਟੀ ਲਟਕਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਅੰਦਰ ਵਾਲਿਆ ਬਾਹਰ ਆਵੀਂ ਬਾਹੋਂ ਪਕੜ ਖਲੇਵਾਂ,
ਜ਼ਾਹਰਾ ਮੈਥੋਂ ਲੁੱਕਣ ਛਿਪਣ ਬਾਤਨਾ ਕੋਲੇ ਹੋਵਾਂ, ।
ਪਵਿੱਤਰ, ਗੋਸ਼ਤ, ਪੋਸਤ, ਉਪਰਾਲਾ ਭਰੀ, ਇਸ਼ਾਰਾ, ਧੰਦਿਆਂ ਦੇ ਸੰਗਲ, ਅੰਦਰੋਂ।
ਐਸੇ ਬਾਰਨ ਵਟੀ ਜੁਲੈਖਾਂ ਮੈਂ ਬਾਤਨ ਬਿਰਲਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਆਖਣੀਆਂ ਸੀ ਆਖ ਸੁਣਾਈਆਂ ਮਚਲਾ ਸੁਣਦਾ ਨਾਹੀਂ,
ਹੱਥ ਮਰੋੜਾਂ ਫਾਟਾਂ ਤਲੀਆਂ ਰੋਵਾਂ ਢਾਹੀਂ ਢਾਹੀਂ,
ਲੈਣੇ ਥੀਂ ਮੁੜ ਦੇਣਾ ਆਇਆ ਇਹ ਤੇਰੀ ਭਲਿਆਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਇਕ ਇਕ ਲਹਿਰ ਅਜਿਹੀ ਆਵੇ ਨਹੀਂ ਦੱਸਣੀਆਂ ਸੋ ਦੱਸਾਂ,
ਸੱਚ ਆਖਾਂ ਤਾਂ ਸੂਲੀ ਫਾਹਾ ਝੂਠ ਕਹਾਂ ਤਾਂ ਵੱਸਾਂ,
ਐਸੀ ਨਾਜ਼ਕ ਬਾਤ ਕਿਉਂ ਆਖਾਂ ਕਹਿੰਦਿਆਂ ਹੋਵੇ ਪਰਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਵਹੀ ਵਸੀਲਾ ਪਾਕਾਂ ਦਾ ਤੁਸੀਂ ਆਪੇ ਸਾਡੇ ਹੋਵੇ,
ਜਾਗਦਿਆਂ ਸੰਗ ਸਾਡੇ ਜਾਗੋ ਸਵਾਂ ਤਾਂ ਨਾਲੇ ਸੋਵੇ,
ਜਿਸ ਨੇ ਤੋਂ ਸੰਗ ਪਰੀਤ ਲਗਾਈ ਕਿਹੜੇ ਸੁੱਖ ਸੁਵਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਐਸੀਆਂ ਲੀਕਾਂ ਲਾਈਆਂ ਮੈਨੂੰ ਹੋਰ ਕਈ ਘਰ ਗਾਲੇ,
ਉਪਰਵਾਰ ਪਾਵੇਂ ਝਾਤੀ ਵਤੀ ਫਿਰੇਂ ਦੁਆਲੇ,
ਲੁੱਕਣ ਛਿਪਣ ਤੇ ਛਲ ਜਾਵਣ ਇਹ ਤੇਰੀ ਵਡਿਆਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਤੇਰਾ ਮੇਰਾ ਨਿਆਉਂ ਨਬੇੜੇ ਰੂਮੇਂ ਕਾਜ਼ੀ ਆਵੇ,
ਖੋਲ੍ਹ ਕਿਤਾਬਾਂ ਕਰੇ ਤਸੱਲੀ ਦੋਹਾਂ ਇਕ ਬਤਾਵੇ,
ਭਰਮਿਆ ਕਾਜ਼ੀ ਮੇਰੇ ਉਤੇ ਮੈਂ ਕਾਜ਼ੀ ਭਰਮਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਬੁਲ੍ਹਾ ਸ਼ੌਹ ਤੂੰ ਕੇਹਾ ਜੇਹਾ ਹੁਣ ਤੂੰ ਕਿਹਾ ਮੈਂ ਕਹੀ,
ਤੈਨੂੰ ਜੋ ਮੈਂ ਢੂੰਡਣ ਲੱਗੀ ਮੈਂ ਭੀ ਆਪ ਨਾ ਰਹੀ,
ਪਾਇਆ ਜ਼ਾਹਰ ਬਾਤਨ ਤੈਨੂੰ ਬਾਹਰ ਅੰਦਰ ਰੁਸ਼ਨਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
53.
ਜੋ ਰੰਗ ਰੰਗਿਆ ਗੁੜ੍ਹਾ ਰੰਗਿਆ ਮੁਰਸ਼ਦ ਵਾਲੀ ਲਾਲੀ ਓ ਯਾਰ।
ਆਹਦਾਂ ਵਿਚੋਂ ਅਹਿਮਦ ਹੋਇਆ ਵਿਚੋਂ ਸੀਮ ਨਿਕਾਲੀ ਓ ਯਾਰ।
ਦਰਮੁਆਨੀ ਦੀ ਧੂਮ ਮਚੀ ਹੋ ਨੈਣਾਂ ਤੋਂ ਘੁੰਡ ਉਠਾਲੀ ਓ ਯਾਰ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ ਮੁਰਸ਼ਦ ਵਾਲੀ ਲਾਲੀ ਓ ਯਾਰ।
ਵਿਰਲਾਪ ਕੀਤਾ, ਤੁਰੀ, ਚਾਨਣ, *ਰੱਬ, ਅਰੂਪ, ਰਸੂਲ, ਰੂਪਵਾਨ, ਅਮੋਲਕ ਵਿਚਾਰ, ਬ੍ਰਹਮ-ਗਿਆਨ।
ਸੂਰਤ ਯੂਸਫ਼ਾ ਮੁਜ਼ਮੱਲਾ ਵਾਲਾ ਬਦਲਾਂ ਗਰਜ ਸੰਭਾਲੀ ਓ ਯਾਰ।
ਜ਼ੁਲਵ ਸਿਆਹ ਦੇ ਵਿਚ ਬੇਜਾ' ਦੇ ਚਮਕਾਰ ਵਖਾਲੀ ਓ ਯਾਰ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ ਮੁਰਸ਼ਦ ਵਾਲੀ ਲਾਲੀ ਓ ਯਾਰ।
ਮੂਤੂ-ਕਿਬਲਾ-ਅੱਤਾ-ਮੂਤੂ ਹੋਈਆਂ ਮੋਇਆਂ ਨੂੰ ਮਾਰ ਜਵਾਲੀ ਓ ਯਾਰ।
ਬੁਲ੍ਹਾ ਸ਼ੋਹ ਮੇਰੇ ਘਰ ਆਇਆ ਕਰ ਕਰ ਨਾਚ ਵਖਾਲੀ ਓ ਯਾਰ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ ਮੁਰਸ਼ਦ ਵਾਲੀ ਲਾਲੀ ਓ ਯਾਰ।
[ਚ]
54.
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
ਸੱਚ ਸੁਣਕੇ ਲੋਕ ਨਾ ਸਹਿਦੇ ਨੀ, ਸੱਚ ਆਖੀਏ ਤਾਂ ਗਲ ਪੈਂਦੇ ਨੀ,
ਫਿਰ ਸੱਚੇ ਪਾਸ ਨਾ ਬਹਿੰਦੇ ਨੀ, ਸੱਚ ਮਿੱਠਾ ਆਸ਼ਕ ਪਿਆਰੇ ਨੂੰ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
ਸੱਚ ਸ਼ਰਾ ਕਰੇ ਸਰਸਾਦੀ ਏ, ਸੱਚ ਆਸ਼ਕ ਦੇ ਘਰ ਸ਼ਾਦੀ ਏ,
ਸੱਚ ਕਰਦਾ ਨਵੀਂ ਆਬਾਦੀ ਏ, ਜਿਹੀ ਸ਼ਰ੍ਹਾ ਤਰੀਕਤ ਹਾਰੇ ਨੂੰ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
ਚੁੱਪ ਆਸ਼ਕ ਤੋਂ ਨਾ ਹੁੰਦੀ ਏ, ਜਿਸ ਆਈ ਸੱਚ ਸੁਗੰਧੀ ਦੇ,
ਜਿਸ ਮਾਲ੍ਹ ਸੁਹਾਗ ਦੀ ਗੁੰਦੀ ਏ, ਛੱਡ ਦੁਨੀਆਂ ਕੂੜ ਪਸਾਰੇ ਨੂੰ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
ਬੁਲ੍ਹਾ ਸ਼ੋਹ ਸੱਚ ਹੁਣ ਬੋਲੇ ਹੈਂ, ਸੱਚ ਸ਼ਰ੍ਹਾ ਤਰੀਕਤ ਫੋਲੇ ਹੈਂ,
ਗੱਲ ਚੌਥੇ ਪਦਾ ਦੀ ਖੋਲੇ ਹੈਂ, ਜਿਹਾ ਸ਼ਰ੍ਹਾ ਤਰੀਕੇ ਹਾਰੇ ਨੂੰ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
55.
ਚਲੋ ਦੇਖੀਏ ਉਸ ਮਸਤਾਨੜੇ ਨੂੰ,
ਜਿਦ੍ਹੀ ਤ੍ਰਿਝਣਾਂ ਦੇ ਵਿਚ ਪਈ ਏ ਧੁੰਮ।
ਉਹ ਤੇ ਮੈਂ ਵਹਿਦਿਤਾ' ਵਿਚ ਰੰਗਦਾ ਏ,
ਨਹੀਂ ਪੁੱਛਦਾ ਜ਼ਾਤ ਦੇ ਕੀ ਹੋ ਰੂਮ।
ਜੀਦ੍ਹਾ ਸ਼ੌਰ ਚੁਫੇਰੇ ਪੈਂਦਾ ਏ,
ਉਹ ਕੋਲ ਤੇਰੇ ਨਿੱਤ ਰਹਿੰਦਾ ਏ,
ਨਾਲੇ ਨਾਹਨ ਅਕਰਬਾ ਕਹਿੰਦਾ ਏ,
ਨਾਲੇ ਆਖੇ ਵਫੀਅਨਫੋਸਾ-ਕੁਨ'।
ਜ਼ੁਲੈਖਾਂ ਦਾ ਪ੍ਰੇਮੀ, - ਕੰਬਲੀ ਵਾਲਾ, ' ਅੱਖ ਦੀ ਪੁਤਲੀ, 'ਮਰਨ ਤੋਂ ਪਹਿਲਾਂ ਮਰਨਾ, ' ਖੁਸ਼ੀ, ਸਹਿਜ-ਪਦ, ਮੁਕਤੀ, ਏਕਤਾ, (ਰੱਬ ਇਨਸਾਨ ਨੂੰ ਆਖਦਾ ਹੈ) ਮੈਂ ਤੇਰੇ ਬਹੁਤ ਨੇੜੇ ਹਾਂ, " ਤੁਹਾਡੇ ਅੰਦਰ ਖ਼ੁਦਾ ਦੀਆਂ ਨਿਸ਼ਾਨੀਆਂ ਹਨ।
ਛੱਡ ਝੂਠ ਭਰਮ ਦੀ ਬਸਤੀ ਨੂੰ,
ਕਰ ਇਸ਼ਕ ਦੀ ਕਾਇਮ ਮਸਤੀ ਨੂੰ,
ਗਏ ਪਹੁੰਚ ਸਜਣ ਦੀ ਹਸਤੀ ਨੂੰ,
ਜਿਹੜੇ ਹੋ ਗਏ ਸੁਮੁਨ-ਬੁਕਮੁਨਵ-ਉਮਯੁਨ।
ਨਾ ਤੇਰਾ ਏ ਨਾ ਮੇਰਾ ਏ,
ਜਗ ਵਾਨੀ' ਝਗੜਾ ਝੇੜਾ ਏ,
ਬਿਨਾਂ ਮੁਰਸ਼ਦ ਰਹਿਬਰਾਂ ਕਿਹੜਾ ਏ,
ਪੜ੍ਹ-ਫ਼ਜ਼-ਰੂਨੀ-ਅਜ਼-ਕੁਰ-ਕੁਨ'।
ਬੁਲ੍ਹੇ ਸ਼ਾਹ ਇਹ ਬਾਤ ਇਸ਼ਾਰੇ ਦੀ,
ਜਿਨ੍ਹਾਂ ਲੱਗ ਗਈ ਤਾਂਘ ਨਜ਼ਾਰੇ ਦੀ,
ਦਸ ਪੈਂਦੀ ਘਰ ਵਣਜਾਰੇ ਦੀ,
ਹੈ ਯਦਉੱਲਾ-ਫੋਕਾ-ਐਦੀ-ਕੁਮਾ।
[ਹੇ]
56.
ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ,
ਨੀ ਮੈਂ ਕਮਲੀ ਹਾਂ।
ਮੈਂ ਤੇ ਮੰਗ ਰਾਂਝੇ ਦੀ ਹੋਈਆਂ, ਮੇਰਾ ਬਾਬਲ ਕਰਦਾ ਧੱਕਾ,
ਨੀ ਮੈਂ ਕਮਲੀ ਹਾਂ।
ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰੇ ਘਰ ਵਿਚ ਨੰ ਸ਼ੋਹ ਮੱਕਾ,
ਨੀ ਮੈਂ ਕਮਲੀ ਹਾਂ।
ਵਿਚੇ ਹਾਜੀ ਵਿਚ ਗਾਜ਼ੀ, ਵਿਚ ਚੋਰ ਉਚੱਕਾ,
ਨੀ ਮੈਂ ਕਮਲੀ ਹਾਂ।
ਹਾਜੀ ਲੋਕ ਮੱਕੇ ਨੂੰ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ,
ਨੀ ਮੈਂ ਕਮਲੀ ਹਾਂ।
ਜਿਤ ਵੱਲ ਯਾਰ ਉਤੇ ਵੱਲ ਕਾਅਬਾ, ਭਾਵੇਂ ਫੋਲ ਕਿਤਾਬਾਂ ਚਾਰੇ,
ਨੀ ਮੈਂ ਕਮਲੀ ਹਾਂ।
57.
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਗੁੰਗੇ, ਬੋਲੇ ਤੇ ਅੰਨ੍ਹੇ, ਉਹ ਰਜੂਹ ਨਹੀਂ ਕਰਨਗੇ, ਨਾਸ਼ਵਾਨ, 'ਰਾਹ ਦੱਸਣ ਵਾਲਾ, ਸਾਰਾ ਵਾਧਾ ਜਾਂ ਪੈਦਾਇਸ਼ ਉਸ ਦੇ ਹੁਕਮ ਨਾਲ ਹੋਈ, ' ਅੱਲਾਹ ਦਾ ਹੱਥ ਸਭ ਹੱਥਾਂ ਨਾਲੋਂ ਉੱਤਮ ਹੈ, ' ਜ਼ਬਰਦਸਤੀ, ' ਪੜਦਾ
ਗਲ ਅਲਫੀ ਸਿਰ-ਪਾ-ਬਰਹਿਨਾ ਭਲਕੇ ਰੂਪ ਵਟਾਵੇਂਗਾ।
ਇਸ ਲਾਲਚ ਨਫ਼ਸਾਨੀ ਕੋਲੋਂ ਓੜਕ ਮੂਨ ਮਨਾਵੇਂਗਾ।
ਘਾਟ ਜ਼ਿਕਾਤ' ਮੰਗਣਗੇ ਪਿਆ ਕਹੁ ਕੀ ਅਮਲ ਵਿਖਾਵੇਂਗਾ।
ਆਣ ਬਣੀ ਸਿਰ ਪਰ ਭਾਰੀ ਅੱਗੋਂ ਕੀ ਬਤਲਾਵੇਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਹਕ ਪਰਾਇਆ ਜਾਤੋ ਨਾਹੀਂ ਖਾ ਕਰ ਭਾਰ ਉਠਾਵੇਂਗਾ।
ਫੇਰ ਨਾ ਆ ਕਰ ਬਦਲਾ ਦੋਸੇ ਲਾਖੀ ਖੇਤ ਲੁਟਾਵੇਂਗਾ।
ਦਾਅ ਲਾ ਕੇ ਵਿਚ ਜਗ ਦੇ ਜੂਏ ਜਿੱਤੇ ਦਮ ਹਰਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਜੈਸੀ ਕਰਨੀ ਵੈਸੀ ਭਰਨੀ ਪਰੇਮ ਨਗਰ ਦਾ ਵਰਤਾਰਾ ਏ,
ਏਥੇ ਦੋਜ਼ਖ਼ ਕੱਟ ਤੂੰ ਦਿਲਬਰ ਅੱਗੇ ਖੁੱਲ੍ਹ ਬਹਾਰਾ ਏ,
ਕੋਸਰ ਬੀਜ ਜੁ ਕੇਸਰ ਜੰਮੇ ਲਸਣ ਬੀਜ ਕੀ ਖਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਕਰੋ ਕਮਾਈ ਮੇਰੇ ਭਾਈ ਇਹੋ ਵਕਤ ਕਮਾਵਣ ਦਾ,
ਪੌ-ਸਤਾਰਾਂ' ਪੈਂਦੇ ਨੇ ਹੁਣ ਦਾਅ ਨਾ ਬਾਜ਼ੀ ਹਾਰਣ ਦਾ,
ਉਜੜੀ ਖੇਡ ਛਪਣਗੀਆਂ ਨਰਦਾਂ ਝਾੜੂ ਕਾਨ ਉਠਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਖਾਵੇਂ ਰਾਸ ਚਬਾਵੇਂ ਬੀੜੇ ਅੰਗ ਪੁਸ਼ਾਕ ਲਗਾਇਆ ਈ,
ਟੇਢੀ ਪਗੜੀ ਅੱਕੜ ਚਲੋਂ ਜੁੱਤੀ ਪੈਰ ਅੜਾਇਆ ਈ,
ਪਲਦਾ ਹੈਂ ਤੂੰ ਜਿਸਮ ਦਾ ਬਕਰਾ ਆਪਣਾ ਆਪ ਕੁਹਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਪਲ ਦਾ ਵਾਸਾ ਵੱਸਣ ਏਥੇ ਰਹਿਣ ਨੂੰ ਅਗੇ ਡੇਰਾ ਏ,
ਲੈ ਲੈ ਤੁਹਫੇ ਘਰ ਨੂੰ ਘਲੀਂ ਇਹੋ ਵੇਲਾ ਤੇਰਾ ਏ,
ਓਥੇ ਹੱਥ ਨਾ ਲਗਦਾ ਕੁਝ ਵੀ ਏਥੋਂ ਹੀ ਲੈ ਜਾਵੇਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਪੜ੍ਹ ਸਬਕ ਮੁਹੱਬਤ ਓਸੇ ਦਾ ਤੂੰ ਬੇਮੂਜਬਾ ਕਿਉਂ ਡੁਬਨਾ ਏਂ,
ਪੜ੍ਹ ਪੜ੍ਹ ਕਿੱਸੇ ਮਗਜ਼ ਖਪਾਵੇਂ ਕਿਉਂ ਖੁਭਣ ਵਿਚ ਖੁੱਭਨਾ ਏਂ,
ਹਰਫ਼ ਇਸ਼ਕ ਦਾ ਇਕ ਨੁਕਤਾ ਕਾਹੇ ਕੋ ਉੱਠ ਲਦਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਭੁੱਖ ਮਰੇਂਦਿਆਂ ਨਾਮ ਅਲ੍ਹਾ ਦਾ ਇਹੋ ਬਾਤ ਚੰਗੇਰੀ ਏ,
ਦੋਵੇਂ ਥੋਕ ਪਥਰ ਥੀਂ ਭਾਰੇ ਔਖੀ ਜਿਹੀ ਇਹ ਫੇਰੀ ਏ,
ਖਫਣੀ, 3 ਨੰਗਾ (ਸਿਰੋਂ ਪੇਰੋ), ਜੁਗਾਤ, ਟੈਕਸ, * ਪੌਂ ਬਾਰ੍ਹਾਂ, ਜਿੱਤ, ਬੇਲੋੜਾ।
ਆਣ ਬਣੀ ਜਦ ਸਿਰ ਪਰ ਭਾਰੀ ਅੱਗੋਂ ਕੀ ਬਤਲਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਅੰਮਾਂ ਬਾਬਾ ਬੇਟੀ ਬੇਟਾ ਪੁੱਛ ਵੇਖਾਂ ਕਿਉਂ ਰੋਂਦੇ ਨੀ,
ਰੰਨਾਂ ਕੰਜਕਾਂ ਭੈਣਾਂ ਭਾਈ ਵਾਰਸ ਆਣ ਖਲੋਂਦੇ ਨੀ,
ਇਹ ਜੋ ਲੁੱਟਦੇ ਤੂੰ ਨਹੀਂ ਲੁੱਟਦਾ ਕਦ ਤਕ ਹੁਕਮ ਚਲਾਵੇਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਇਕ ਇਕੱਲਿਆਂ ਜਾਣਾ ਈ ਤੇ ਨਾਲ ਨਾ ਕੋਈ ਜਾਵੇਗਾ,
ਖ਼ੁਸ਼-ਕਬੀਲ ਰੋਂਦਾ ਪਿੱਟਦਾ ਰਾਹੇ ਹੀ ਮੁੜ ਆਵੇਗਾ,
ਸ਼ਹਿਰੋਂ ਬਾਹਰ ਜੰਗਲ ਵਿਚ ਵਾਸਾ ਓਥੇ ਡੇਰਾ ਪਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਕਰਾਂ ਨਸੀਹਤ ਵੱਡੀ ਜੇ ਕੋਈ ਸੁਣ ਕਰ ਦਿਲ ਤੇ ਲਾਵੇਂਗਾ,
ਮੋਏ ਤਾਂ ਰੋਜ਼ ਹਸ਼ਰਾਂ ਨੂੰ ਉੱਠਣ ਆਸ਼ਕ ਨਾ ਮਰ ਜਾਵੇਗਾ।
ਜੇ ਤੂੰ ਮਰੇਂ ਮਰਨ ਤੋਂ ਅਗੇ ਮਰਨੇ ਦਾ ਮੁੱਲ ਪਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਜਾਂ ਰਾਹ ਬਰ੍ਹਾ ਦਾ ਪਕੜੇਗਾ ਤਾਂ ਓਟ ਮੁਹੰਮਦੀ ਹੋਵੇਗਾ।
ਕਹਿੰਦੀ ਹੈ ਪਰ ਕਰਦੀ ਨਾਹੀ ਇਹੋ ਖ਼ਲਕਤ ਹੋਵੇਗਾ।
ਹੁਣ ਸੁਤਿਆਂ ਤੈਨੂੰ ਕੌਣ ਜਗਾਏ ਜਾਗਦਿਆਂ ਪਛਤਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਜੇ ਤੂੰ ਸਾਡੇ ਆਖੇ ਲੱਗੋਂ ਤੈਨੂੰ ਤਖ਼ਤ ਬਹਾਵਾਂਗੇ,
ਜਿਸ ਨੂੰ ਸਾਰਾ ਆਲਮ ਦੂਡੇ ਤੈਨੂੰ ਆਣ ਮਿਲਾਵਾਂਗੇ,
ਜੁਹਦੀ ਹੋ ਕੇ ਹਦਾ" ਕਮਾਵੇਂ ਲੈ ਪੀਆ ਗਲ ਲਾਵਾਂਗੇ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਐਵੇਂ ਉਮਰ ਗਵਾਈਆ ਔਗਤਾਂ ਅਕਬਤਾ ਦਾ ਰੁੜ੍ਹਾਇਆ ਈ,
ਲਾਲਚ ਕਰ ਕਰ ਦੁਨੀਆਂ ਉਤੇ ਮੁਖ ਸਫੇਦੀ ਆਇਆ ਈ,
ਅਜੇ ਵੀ ਸੁਣ ਜੇ ਤਾਇਬ ਹੋਵੇ ਤਾਂ ਆਸਨਾ ਸਦਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਬੁਲ੍ਹਾ ਬੋਹ ਦੇ ਚਲਨਾ ਏਂ ਤਾਂ ਚਲ ਕਿਹਾ ਚਿਰ ਲਾਇਆ ਈ,
ਜਿਕੋ ਧੱਕੇ ਕੀ ਕਰਨੇ ਜਾਂ ਵਤਨੋਂ ਦਫ਼ਤਰ ਆਇਆ ਈ,
ਵਾਚਦਿਆਂ ਖ਼ਤ ਅਕਲ ਗਈਉ ਈ ਰੋ ਰੋ ਹਾਲ ਵੰਝਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।
ਕੁੜੀਆਂ, ' ਟੱਬਰ, ਅੰਤ-ਸਮਾਂ, ਦੁਨੀਆਂ, ' ਤਪੱਸਵੀ, ਤਪ, ਅਵਿਗਤ, ' ਅੰਤ, ਅਧੀਨ, " ਪ੍ਰੀਤਵਾਨ।
[ਖੇ]
58.
ਖ਼ਾਕੀ ਖ਼ਾਕ ਨੂੰ ਰਲ ਜਾਣਾ
ਕੁਛ ਨਹੀਂ ਜ਼ੋਰ ਧਿਙਾਣਾ।
ਗਏ ਸੋ ਗਏ ਫੇਰ ਨਹੀਂ ਆਏ ਮੇਰੇ ਜਾਨੀ ਮੀਤ ਪਿਆਰੇ,
ਮੇਰੇ ਬਾਝੋਂ ਰਹਿੰਦੇ ਨਾਹੀਂ ਹੁਣ ਕਿਉਂ ਅਸਾਂ ਵਿਸਾਰੇ,
ਖ਼ਾਕੀ ਖ਼ਾਕ ਸੂ ਰਲ ਜਾਣਾ।
ਚਿਤ ਪਿਆਰ ਨਾ ਜਾਏ ਸਾਥੋਂ ਉੱਭੇ ਸਾਹ ਨਾ ਰਹਿੰਦੇ,
ਅਸੀਂ ਮੋਇਆਂ ਦੇ ਪਰਲੇ ਪਾਰ ਜੀਉਂਦਿਆਂ ਦੇ ਵਿਚ ਬਹਿੰਦੇ,
ਖ਼ਾਕੀ ਖ਼ਾਕ ਸੂੰ ਰਲ ਜਾਣਾ।
ਓਥੇ ਮਗਰ ਪਿਆਦੇ ਲਗੇ ਤਾਂ ਅਸੀਂ ਏਥੇ ਆਏ,
ਏਥੇ ਸਾਨੂੰ ਰਹਿਣ ਨਾ ਮਿਲਦਾ ਅੱਗੇ ਕਿਤ ਵਲ ਧਾਏ,
ਖ਼ਾਕੀ ਖ਼ਾਕ ਸੂੰ ਰਲ ਜਾਣਾ।
ਬੁਲ੍ਹਾ ਏਥੇ ਰਹਿਣ ਨਾ ਮਿਲਦਾ ਰੋਂਦੇ ਪਿਟਦੇ ਚੱਲੇ,
ਇਕੋ ਨਾਮ ਓਸੇ ਦਾ ਖਰਚੀ ਪੈਸਾ ਹੋਰ ਨਾ ਪੱਲੇ,
ਖ਼ਾਕੀ ਖ਼ਾਕ ਨੂੰ ਰਲ ਜਾਣਾ।
ਨਾ ਕਰ ਜ਼ੋਰ ਧਙਾਣਾ।
ਪਾਠਾਂਤਰ-ਨੰ. 58
ਖ਼ਾਕੀ ਖ਼ਾਕ ਸਿਉਂ ਰਲ ਜਾਣਾ
ਕਿਛੁ ਨਹੀਂ ਜ਼ੋਰ ਧਿਙਾਣਾ
ਗਏ ਸੋ ਗਏ ਫੇਰ ਨਹੀਂ ਆਏ
ਮੇਰੇ ਜਾਨੀ ਮੀਤ ਪਿਆਰੇ
ਮੈਂ ਬਾਝੋਂ ਪਲ ਰਹਿੰਦੇ ਨਾਹੀਂ,
ਹੁਣ ਕਿਉਂ ਅਸਾਂ ਵਿਸਾਰੇ
ਵਿਚ ਕਬਰਾਂ ਦੇ ਖ਼ਬਰ ਨਾ ਕਾਈ
ਮਾਰੂ ਕੇਹਾ ਝੁਲਾਣਾ
ਖ਼ਾਕੀ ਖ਼ਾਕ ਸਿਉਂ ਰਲ ਜਾਣਾ
ਕਿਛੁ ਨਹੀਂ ਜ਼ੋਰ ਧਿਙਾਣਾ।
ਚਿੱਤ ਪਇਆ ਨਾ ਜਾਏ ਸਾਥੋਂ
ਉਭੇ ਸਾਹ ਨਾ ਰਹਿੰਦੇ,
ਅਸੀਂ ਮੋਇਆਂ ਦੇ ਪਰਲੇ ਪਾਰੋਂ
ਮਿੱਟੀ ਦਾ, ਪੈਦਲ ਸਿਪਾਹੀ।
ਜੀਵੰਦਿਆਂ ਵਿਚ ਬਹਿੰਦੇ
ਅੱਜ ਕਿ ਭਲਕ ਤੁਰਣ ਦਾ ਸਾਨੂੰ
ਹੋਸੀ ਵੱਡਾ ਕਹਾਣਾ
ਖ਼ਾਕੀ ਖ਼ਾਕ ਸਿਉਂ ਰਲ ਜਾਣਾ
ਕਿਛੁ ਨਹੀਂ ਜ਼ੋਰ ਧਿਙਾਣਾ
ਉਥੇ ਮਗਰ ਪਿਆਦੇ ਲਗੇ
ਤਾਂ ਅਸੀਂ ਇਥੇ ਆਏ
ਇਥੇ ਸਾਨੂੰ ਰਹਿਣ ਨਾ ਮਿਲਦਾ
ਅਗੇ ਕਿਤ ਵਲ ਜਾਏ।
ਜੋ ਕੁਛ ਅਗਲਿਆਂ ਸਿਰ ਬੀਤੀ,
ਅਸਾਂ ਭੀ ਉਹੋ ਟਿਕਾਣਾ।
ਖਾਕੀ ਖਾਕ ਸਿਉਂ ਰਲ ਜਾਣਾ
ਕਿਛੁ ਨਹੀਂ ਜ਼ੋਰ ਧਿਙਾਣਾ।
ਬੁਲ੍ਹਾ ਏਥੇ ਰਹਿਣ ਨਾ ਮਿਲਦਾ
ਰੋਂਦੇ ਪਿਟਦੇ ਚੱਲੇ
ਇਕ ਨਾਮ ਉਸੇ ਦਾ ਖ਼ਰਚੀ
ਬਿਆ ਨਹੀਂ ਕੁਝ ਪੱਲੇ
ਮੈਂ ਸੁਫ਼ਨਾ ਸਭ ਜਗ ਭੀ ਸੁਫ਼ਨਾ
ਹੋਰ ਸੁਫ਼ਨਾ ਲਗੇ ਤਿਆਣਾ
ਖਾਕੀ ਖਾਕ ਸਿਉ ਰਲ ਜਾਣਾ,
ਕਿਛੁ ਨਹੀਂ ਜ਼ੋਰ ਧਿਙਾਣਾ।
[ਦਾਲ]
59.
ਦਿਲ ਲੋਚੇ ਮਾਹੀ ਯਾਰ ਨੂੰ।
ਇਕ ਹੱਸ ਹੱਸ ਗੱਲ ਕਰਦੀਆਂ, ਇਕ ਰੋਂਦੀਆਂ ਹੋਂਦੀਆਂ ਮਰਦੀਆਂ,
ਕਹੇ ਫੁੱਲੀ ਬਸੰਤ ਬਹਾਰ ਨੂੰ, ਦਿਲ ਲੰਚੇ ਮਾਹੀ ਯਾਰ ਨੂੰ।
ਮੈਂ ਨ੍ਹਾਤੀ ਧੋਤੀ ਰਹਿ ਗਈ, ਇਕ ਗੰਢ ਮਾਹੀ ਦਿਲ ਬਹਿ ਗਈ,
ਭਾ ਲਾਈਏ ਹਾਰ ਸ਼ਿੰਗਾਰ ਨੂੰ, ਦਿਲ ਲੰਚੇ ਮਾਹੀ ਯਾਰ ਨੂੰ।
ਮੈਂ ਕਮਲੀ ਕੀਤੀ ਦੂਤੀਆਂ ਦੁੱਖ ਘੇਰ ਚੁਫੇਰ ਲੀਤੀਆਂ,
ਘਰ ਆ ਮਾਹੀ ਦੀਦਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।
ਬੁਲ੍ਹਾ ਸ਼ੋਹ ਮੇਰੇ ਘਰ ਆਇਆ, ਮੈਂ ਘੁੱਟ ਰਾਂਝਣ ਗਲ ਲਾਇਆ,
ਦੁੱਖ ਗਏ ਸਮੁੰਦਰ ਪਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।
ਚੁਗਲ-ਖੋਰਾਂ ਨੇ।
[ਡਾਲ]
ਢੋਲਾ ਆਦਮੀ ਬਣ ਆਇਆ।
ਆਪੇ ਆਹੁ ਆਪੇ ਚੀਤਾ ਆਪੇ ਮਾਰਨ ਧਾਇਆ,
ਆਪੇ ਸਾਹਿਬ ਆਪੇ ਬਰਦਾ ਆਪੇ ਮੁੱਲ ਵਿਕਾਇਆ,
ਢੋਲਾ ਆਦਮੀ ਬਣ ਆਇਆ।
ਕਦੀ ਹਾਥੀ ਤੇ ਅਸਵਾਰ ਹੋਇਆ ਕਦੀ ਠੂਠਾ ਡਾਂਗ ਭੁਵਾਇਆ,
ਕਦੀ ਰਾਵਲ ਜੋਗੀ ਭੋਗੀ ਹੋ ਕੇ ਸਾਂਗੀ ਸਾਂਗ ਬਣਾਇਆ,
ਢੋਲਾ ਆਦਮੀ ਬਣ ਆਇਆ।
ਬਾਜ਼ੀਗਰ ਕਿਆ ਬਾਜ਼ੀ ਖੇਲੀ ਮੈਨੂੰ ਪੁੱਤਲੀ ਵਾਂਝ ਨਚਾਇਆ,
ਮੈਂ ਉਸ ਪੜਤਾਲੀ ਨਚਣਾ ਹਾਂ ਜਿਸ ਗਤ ਮਿਤ ਯਾਰ ਲਿਖਾਇਆ,
ਢੋਲਾ ਆਦਮੀ ਬਣ ਆਇਆ।
ਹਾਬੀਲਾ ਕਾਬੀਲ ਆਦਮ ਦੇ ਜਾਏ ਆਦਮ ਕਿਸ ਦਾ ਜਾਇਆ!
ਬੁਲ੍ਹਾ ਉਨ੍ਹਾਂ ਤੋਂ ਭੀ ਅੱਗੇ ਆਹਾ ਦਾਦਾ ਗੋਦ ਖਿਡਾਇਆ,
ਢੋਲਾ ਆਦਮੀ ਬਣ ਆਇਆ।
ਪਾਠਾਂਤਰ ਨੰ. 60
ਮਉਲਾ ਆਦਮ ਬਣ ਆਇਆ
ਮਾਟੀ ਵਿਚੋਂ ਹੀਰਾ ਲੱਧਾ, ਗੋਬਰ ਮਹਿ ਦੁਧ ਪਾਇਆ। ੧। ਰਹਾਉ।
ਸਭੋ ਊਠ ਕਤਾਰੀ ਬੱਧੇ
ਧੰਨੇ ਦਾ ਵੰਗ ਚਰਾਇਆ
ਸਾਡੀ ਭਾਜੀ ਲੇਵੇ ਨਾਹੀ
ਬਿਦਰ ਦੇ ਸਾਗ ਅਘਾਇਆ
ਕਹੂੰ ਹਾਥੀ ਅਸਵਾਰ ਹੋਇਆ
ਕਹੂੰ ਠੂਠਾ ਛਾਂਗ ਭਵਾਇਆ।
ਕਹੂੰ ਰਾਵਲ ਜੋਗੀ ਭੋਗੀ
ਕਹੂੰ ਸ੍ਵਾਂਗੀ ਸ੍ਵਾਂਗ ਰਚਾਇਆ।
ਆਪ ਆਹੁ ਆਪੇ ਚੀਤਾ
ਆਪੇ ਮਾਰਨ ਧਾਇਆ
ਆਪੇ ਸਾਹਿਬ ਆਪੇ ਬਰਦਾ
ਆਪੇ ਮੁੱਲ ਵਿਕਾਇਆ
ਬਾਜ਼ੀਗਰ ਕਿਆ ਬਾਜ਼ੀ ਖੇਲ
ਹਰਨ, ' ਦਾਸ ' ਹਜ਼ਰਤ, ' ਆਦਮ ਦੇ ਪੁੱਤਰ ਹਾਬੀਲ ਨੇ ਕਾਬੀਲ ਨੂੰ ਮਾਰ ਦਿੱਤਾ ਸੀ।
ਪੁਤਲੀ ਵਾਂਗ ਨਚਾਯਾ
ਮੈਂ ਉਸ ਪੜਤਾਲੀ ਨੱਚਨਾ ਹਾਂ
ਜਿਸ ਗਤ ਮਤ ਯਾਰ ਲਖਾਯਾ।
ਹਾਬਿਲ ਕਾਬਿਲ ਆਦਮ ਦੇ ਜਾਏ
ਤੇ ਆਦਮ ਕੈਂ ਦਾ ਜਾਇਆ?
ਬੁੱਲ੍ਹਾ ਸਭਨਾਂ ਥੀਂ ਅਗੇ ਆਹਾ
ਜਿਨ ਦਾਦਾ ਗੋਦਿ ਦਿਖਾਇਆ।
[ਰੇ]
61.
ਰਾਂਝਾ ਜੋਗੀੜਾ ਬਣ ਆਇਆ।
ਵਾਹ ਸਾਂਗੀ ਸਾਂਗ ਰਚਾਇਆ।
ਏਸ ਜੋਗੀ ਦੇ ਨੈਣ ਕਟੋਰੇ, ਬਾਜਾਂ ਵਾਂਙੂ ਲੈਂਦੇ ਡੇਰੇ,
ਮੁੱਖ ਡਿਠਿਆਂ ਦੁੱਖ ਜਾਵਣ ਝੋਰੇ, ਇਨ੍ਹਾਂ ਅੱਖੀਆਂ ਲਾਲ ਵਜਾਇਆ।
ਰਾਂਝਾ ਜੋਗੀੜਾ ਬਣ ਆਇਆ।
ਏਸ ਜੋਗੀ ਦੀ ਕੀ ਨਿਸ਼ਾਨੀ, ਕੰਨ ਵਿਚ ਮੁੰਦਰਾਂ ਗਲ ਵਿਚ ਗਾਨੀ,
ਸੂਰਤ ਇਸ ਦੀ ਯੂਸਫ਼ ਸਾਨੀ, ਏਸ ਅਲਫ਼ ਆਹਦਾ ਬਣਾਇਆ।
ਰਾਂਝਾ ਜੋਗੀੜਾ ਬਣ ਆਇਆ।
ਰਾਂਝਾ ਜੋਗੀ ਤੇ ਮੈਂ ਜੋਗਿਆਨੀ, ਇਸ ਦੀ ਖ਼ਾਤਰ ਭਰਸਾਂ ਪਾਣੀ,
ਏਵੇਂ ਪਿਛਲੀ ਓਮਰ ਵਿਹਾਣੀ, ਏਸ ਹੁਣ ਮੈਨੂੰ ਭਰਮਾਇਆ,
ਰਾਂਝਾ ਜੋਗੀੜਾ ਬਣ ਆਇਆ।
ਬੁਲ੍ਹਾ ਸ਼ੋਹ ਦੀ ਇਹ ਗਤਾ ਬਣਾਈ, ਪ੍ਰੀਤ ਪੁਰਾਣੀ ਸ਼ੇਰ ਮਚਾਈ,
ਇਹ ਗੱਲ ਕੀਕੂ ਛਪੇ ਛੁਪਾਈ, ਨੀ ਤਖ਼ਤ ਹਜ਼ਾਰਿਉਂ ਧਾਇਆ।
ਰਾਂਝਾ ਜੋਗੀੜਾ ਬਣ ਆਇਆ।
ਵਾਹ ਸਾਂਗੀ ਸਾਂਗ ਰਚਾਇਆ।
ਰਾਂਝਾ ਜੋਗੀਅੜਾ ਬਣ ਆਇਆ ਨੀ
ਵਾਹ ਵਾਹ। ਸਾਂਗੀ ਸਾਂਗ ਰਚਾਇਆ ਨੀ
ਗੁਆਇਆ
ਮੁੱਖ ਵੇਖਿਆ ਜਾਵਣ ਦੁਖ ਝੋਰੇ,
ਇਨ੍ਹਾਂ ਅੱਖੀਆਂ ਨਾਲ ਲਖਾਇਆ ਨੀ।
ਏਸ ਜੋਗੀ ਦੀ ਕੀ ਵੇ ਨਿਸ਼ਾਨੀ।
ਅਰੂਪ, ਰੱਬ, ' ਹਾਲਤ
ਬੁਲ੍ਹਾ ਸ਼ਹੁ ਦੀ ਹੁਣ ਗਤ ਪਾਈ
ਇਹ ਗੱਲ ਕੀਕੁਰ ਛਪੇ ਛਪਾਈ
ਲੈ ਤਖ਼ਤ ਹਜ਼ਾਰੇ ਨੂੰ ਧਾਇਆ ਨੀ।
62.
ਰਾਂਝਾ ਰਾਂਝਾ ਕਰਦੀ ਨੀ, ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
ਰਾਂਝਾ ਮੈਂ ਵਿਚ ਮੈਂ ਰਾਂਝੇ ਵਿਚ, ਹੋਰ ਖਿਆਲ ਨਾ ਕੋਈ।
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੋ ਦਿਲਜੋਈ।
ਰਾਂਝਾ ਰਾਂਝਾ ਕਰਦੀ ਨੀ, ਮੈਂ ਆਪੇ ਰਾਂਝਾ ਹੋਈ।
ਹੱਥ ਖੂੰਡੀ ਮੇਰੇ ਅੱਗੇ ਮੰਗੂ, ਮੇਢੇ ਭਰਾ ਲਈ।
ਬੁਲ੍ਹਾ ਹੀਰ ਸਲੇਟੀ ਵੇਖੋ, ਕਿੱਥੇ ਜਾ ਖਲੋਈ।
ਰਾਂਝਾ ਰਾਂਝਾ ਕਰਦੀ ਨੀ, ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
63.
ਰਾਤੀ ਜਾਗੇਂ ਕਰੇਂ ਇਬਾਦਤ,
ਰਾਤੀ ਜਾਗਣ ਕੁੱਤੇ।
ਤੈਥੋਂ ਉੱਤੇ।
ਭੋਕਣ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ।
ਤੈਥੋਂ ਉੱਤੇ।
ਖਸਮ ਆਪਣੇ ਦਾ ਦਰ ਨਾ ਛੱਡਦੇ,
ਭਾਵੇਂ ਵੱਜਣ ਜੁੱਤੇ।
ਤੈਥੋਂ ਉੱਤੇ।
ਬੁਲ੍ਹੇ ਸ਼ਾਹ ਕੋਈ ਰਖਤਾਂ ਵਿਹਾਜ ਲੈ,
ਨਹੀਂ ਤੇ ਬਾਜ਼ੀ ਲੈ ਗਏ ਕੁੱਤੇ।
ਤੈਥੋਂ ਉੱਤੇ।
64.
ਰੋਜ਼ੇ ਹੱਜ ਨਿਮਾਜ਼ ਨੀ ਮਾਏ।
ਮੈਨੂੰ ਪੀਆ ਨੇ ਆਣ ਭੁਲਾਏ।
ਜਾਂ ਪੀਆ ਦੀਆਂ ਖ਼ਬਰਾਂ ਪਈਆਂ, ਮੰਤਕ ਨਹਿਵਾ ਸੱਭੇ ਭੁੱਲ ਗਈਆਂ,
ਉਸ ਅਨਹਦ-ਤਾਰਾ' ਵਜਾਏ, ਰੋਜ਼ੇ ਹੱਜ ਨਿਮਾਜ਼ ਨੀ ਮਾਏ।
ਜਾਂ ਪੀਆ ਮੇਰੇ ਘਰ ਆਇਆ, ਭੁੱਲ ਗਿਆ ਮੈਨੂੰ ਸ਼ਰ੍ਹਾ ਵਕਾਇਆ",
ਹਰ ਮੁਜ਼ਹਰਾ ਵਿਚ ਉਹਾ ਦਿਸਦਾ, ਅੰਦਰ ਬਾਹਰ ਜਲਵਾ ਜਿਸ ਦਾ।
ਲੋਕਾਂ ਖਬਰ ਨਾ ਕਾਏ, ਰੋਜ਼ੇ ਹੱਜ ਨਿਮਾਜ਼ ਨੀ ਮਾਏ।
' ਚੋਣਾ (ਮੱਝਾਂ ਦਾ), ਭਗਤੀ, ਮਾਲਿਕ, 'ਵਣਜ, ਲਾਹਾ, ਤਰਕ (Logic), ਵਾਕ-ਵਿਚਾਰ (Syntax), ਅਨਾਹਤ ਸੰਗੀਤ, ' ਤ੍ਰੀਕਾ, ਪਰਗਟ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਕਹੁ ਕਿਸ ਨੂੰ ਪਾਰ ਉਤਾਰਿਆ ਈ।
ਆਦਮ ਕਣਕੇ ਮਨ੍ਹਾ ਕਰਾਇਆ, ਆਪੇ ਮਗਰ ਸ਼ੈਤਾਨ ਦੁੜਾਇਆ,
ਕਢ ਬਹਿਬਤੋਂ ਜ਼ਮੀਨ ਰੁਲਾਇਆ, ਕੋਡ ਪਸਾਰ ਪਸਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਈਸਾ ਨੂੰ ਬਿਨ ਬਾਪ ਜੰਮਾਇਆ, ਨੂਹੋ ਪਰ ਤੂਫ਼ਾਨ ਮੰਗਾਇਆ,
ਨਾਲ ਪਿਓ ਦੇ ਪੁੱਤਰ ਲੜਾਇਆ, ਡੋਬ ਉਹਨਾਂ ਨੂੰ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਮੂਸੇ ਨੂੰ ਕੋਹ-ਤੂਰ ਚੜ੍ਹਾਇਓ, ਅਸਮਾਈਲ ਨੂੰ ਜਿਬਾਹ ਕਰਾਇਓ,
ਯੂਨਸ ਮੱਛੀ ਤੋਂ ਨਿਗਲਾਇਓ, ਕੀ ਉਹਨਾਂ ਨੂੰ ਰੁੱਤਬੇ ਚਾੜ੍ਹਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਖੂਬ ਜ਼ੁਲੈਖਾਂ ਨੂੰ ਦਿਖਲਾਇਓ, ਯੂਸਫ਼ ਖੂਹ ਦੇ ਵਿਚ ਪਵਾਇਓ,
ਭਾਈਆਂ ਨੂੰ ਇਲਜ਼ਾਮ ਦਿਵਾਇਓ, ਤਾਂ ਮਰਾਤਬਾ ਚਾੜ੍ਹਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਭੱਠ ਸੁਲੇਮਾਨ ਨੂੰ ਝੁਕਾਇਉ, ਇਬਰਾਹੀਮ ਚਿਖਾ ਵਿਚ ਪਾਇਉ,
ਸਾਬਰ ਦੇ ਤਨ ਕੀੜੇ ਪਾਇਓ, ਹੁਸਨ ਜ਼ਹਿਰ ਦੇ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਮਨਸੂਰ ਸਰਮਦ ਦਾ ਗਲਾ ਕਟਾਇਓ, ਰਾਹਬ ਦਾ ਕਢਵਾਇਉ ਪਿੱਤਾ,
ਜ਼ਕਰੀਆ ਸਿਰ ਕਲੱਵਤਰ ਕੀਤਾ, ਫੇਰ ਉਹਨਾਂ ਕੰਮ ਕੀ ਸਾਰਿਆ ਈ।
ਰਹੁ ਰਹੁ ਵੇ ਇਬਕਾ ਮਾਰਿਆ ਈ।
ਸ਼ਾਹ ਸਰਮਦ ਦਾ ਗਲਾ ਕਟਾਇਓ, ਸ਼ਮਸ ਤੇ ਜਾਂ ਸੁਖਨ ਅਲਾਇਓ,
ਕੁਮਰ ਯਾਜ਼ਨੀ ਆਪ ਕਹਾਇਓ, ਸਿਰ ਪੈਰੋਂ ਖੱਲ ਉਤਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਏਸ ਇਸ਼ਕ ਦੇ ਬੜੇ ਅਡੰਬਰ, ਇਸ਼ਕ ਨਾ ਛੱਪਦਾ ਬਾਹਰ ਅੰਦਰ,
ਇਸ਼ਕ ਕੀਤਾ ਸ਼ਾਹ ਸਰਫ਼ ਕਲੰਦਰ, ਬਾਰਾਂ ਵਰ੍ਹੇ ਦਰਿਆ ਵਿਚ ਠਾਰਿਆ ਈ।
ਰਹੁ ਰਹੁ ਵੋ ਇਸ਼ਕਾ ਮਾਰਿਆ ਈ।
ਇਸ਼ਕ ਲੇਲਾ ਦੇ ਧੁੰਮਾਂ ਪਾਈਆਂ, ਤਾਂ ਮਜਨੂੰ ਨੇ ਅੱਖੀਆਂ ਲਾਈਆਂ,
ਉਹਨੂੰ ਧਾਰਾਂ ਇਸ਼ਕ ਚੁੰਘਾਈਆਂ, ਖੂਹੇ ਬਰਸ ਗੁਜ਼ਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਇਸ਼ਕ ਹੋਰੀਂ ਹੀਰ ਵੱਲ ਧਾਏ, ਤਾਂਹੀਏ ਰਾਂਝੇ ਕੰਨ ਪੜਵਾਏ,
ਸਾਹਿਬਾਂ ਨੂੰ ਜਦੋਂ ਵਿਆਹੁਣ ਆਏ, ਸਿਰ ਮਿਰਜ਼ੇ ਦਾ ਵਾਰਿਆ ਈ।
ਸੁਰਗ ਵਿਚੋਂ, ਕਤਲ, ' ਮਰਤਬਾ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਸੱਸੀ ਥਲਾਂ ਦੇ ਵਿਚ ਰੁਲਾਈ, ਸੋਹਣੀ ਕੱਚੇ ਘੜੇ ਰੁੜ੍ਹਾਈ,
ਰੋਡੇ ਪਿੱਛੇ ਗੱਲ ਗਵਾਈ, ਟੁਕੜੇ ਕਰ ਕਰ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਫ਼ੌਜਾਂ ਕਤਲ ਕਰਾਈਆਂ ਭਾਈਆਂ, ਮਸ਼ਕਾਂ ਚੂਹਿਆਂ ਤੋਂ ਕਟਵਾਈਆਂ,
ਡਿੱਠੀ ਕੁਦਰਤ ਤੇਰੀ ਸਾਈਆਂ, ਸਿਰ ਤੈਥੋਂ ਬਲਿਹਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਕੈਰੋ ਪਾਂਡੇ ਕਰਨ ਲੜਾਈਆਂ, ਅਠਾਰਾਂ ਖੂਹਣੀਆਂ ਤਦੋਂ ਖਪਾਈਆਂ,
ਮਾਰਨ ਭਾਈ ਸਕਿਆ ਭਾਈਆਂ, ਕੀ ਓਥੇ ਨਿਆਂ ਨਿਤਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਨਮਰੂਦ ਨੇ ਵੀ ਖ਼ੁਦਾ ਸਦਾਇਆ, ਉਸ ਨੇ ਰੱਬ ਨੂੰ ਤੀਰ ਚਲਾਇਆ,
ਮੱਛਰ ਤੋਂ ਨਮਰੂਦ ਮਰਵਾਇਆ, ਕਾਰੂੰ ਜ਼ਮੀਂ ਨਿਘਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਫਰਐਨ ਨੇ ਜਦੋਂ ਖੁਦਾ ਕਹਾਇਆ, ਨੀਲ ਨਦੀ ਦੇ ਵਿਚ ਆਇਆ,
ਓਸੇ ਨਾਲ ਅਸ਼ਟੰਡ ਜਗਾਇਆ, ਖੁਦੀਓਂ ਕਰ ਤਦ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਲੰਕਾ ਚੜ੍ਹ ਕੇ ਨਾਦਾ ਬਜਾਇਓ, ਲੰਕਾ ਰਾਮ ਕੋਲੋਂ ਲੁਟਵਾਇਓ,
ਹਰਨਾਕਸ਼ ਕਿੱਤਾ ਬਹਿਸ਼ਤ ਬਨਾਇਓ, ਉਹ ਵਿਚ ਦਰਵਾਜ਼ੇ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਸੀਤਾ ਦੇਂਹਸਰ ਲਈ ਬੇਚਾਰੀ, ਤਦ ਹਨੁਵੰਤਾ ਨੇ ਲੰਕਾ ਸਾੜੀ,
ਰਾਵਣ ਦੀ ਸਭ ਢਾਹ ਅਟਾਰੀ, ਓੜਕ ਰਾਵਣ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਗੋਪੀਆਂ ਨਾਲ ਕੀ ਚੱਜ ਕਮਾਇਆ, ਮੱਖਣ ਕਾਨ੍ਹ ਤੋਂ ਲੁਟਵਾਇਆ,
ਰਾਜੇ ਕੰਸ ਨੂੰ ਪਕੜ ਮੰਗਵਾਇਆ, ਬੇਦੀਉਂ ਪਕੜ ਪਛਾੜਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਆਪੇ ਚਾ ਇਮਾਮ ਬਣਾਇਆ, ਉਸ ਦੇ ਨਾਲ ਯਜ਼ੀਦ ਲੜਾਇਆ,
ਚੌਧੀ ਤਬਕੀ ਸ਼ੋਰ ਮਚਾਇਆ, ਸਿਰ ਨੇਜ਼ੇ ਤੇ ਚਾੜਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਮੁਗਲਾਂ ਜ਼ਹਿਰ ਪਿਆਲੇ ਪੀਤੇ, ਭੂਰੀਆਂ ਵਾਲੇ ਰਾਜੇ ਕੀਤੇ,
ਸਭ ਅਸ਼ਰਾਫ਼ਾ ਫਿਰਨ ਚੁੱਪ ਕੀਤੇ, ਭਲਾ ਉਹਨਾਂ ਨੂੰ ਝਾੜਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਬੁਲ੍ਹਾ ਸ਼ਾਹ ਫ਼ਕੀਰ ਵਿਚਾਰਾ, ਕਰ ਕਰ ਚਲਿਆ ਕੂਚ ਨਗਾਰਾ,
ਵਾਜਾ, ' ਹਨੂੰਮਾਨ, ' ਮਹੱਲ, ' ਭਲੇਮਾਣਸ।
ਰੋਸ਼ਨ ਜੱਗ ਵਿਚ ਨਾਮ ਹਮਾਰਾ, ਨੂਰੋਂ ਸਰਜ ਉਤਾਰਿਆ ਈ।
ਰਹੁ ਰਹੁ ਦੇ ਇਸ਼ਕਾ ਮਾਰਿਆ ਈ।
ਕਹੁ ਕਿਸ ਨੂੰ ਪਾਰ ਉਤਾਰਿਆ ਈ।
66.
ਰੈਣ ਗਈ ਲਟਕੇ ਸਭ ਤਾਰੇ।
ਅਬ ਤੋ ਜਾਗ ਮੁਸਾਫ਼ਰ ਪਿਆਰੇ।
ਆਵਾਗੌਣ ਸਰਾਈਂ ਡੇਰੇ, ਸਾਥ ਤਿਆਰ ਮੁਸਾਫ਼ਰ ਤੇਰੇ।
ਤੋਂ ਨਾ ਸੁਣਿਉ ਕੂਚ ਨਗਾਰੇ, ਅਬ ਤੋ ਜਾਗ ਮੁਸਾਫ਼ਰ ਪਿਆਰੇ ।
ਕਰ ਲੈ ਅੱਜ ਕਰਨੀ ਦੇ ਬੇਰਾ, ਬਹੁਝਾ ਨਾ ਹੋਸੀ ਆਵਣ ਤੇਰਾ,
ਸਾਥੀ ਚਲੋ ਚੱਲ ਪੁਕਾਰੇ, ਅਬ ਤੋ ਜਾਗ ਮੁਸਾਫ਼ਰ ਪਿਆਰੇ।
ਕਿਆ ਸਰਧਨਾ ਕਿਆ ਨਿਰਧਨ ਪੌੜੇ, ਆਪਣੇ ਆਪਣੇ ਦੇਸ਼ ਕੇ ਦੌੜੇ,
ਲੱਧਾ ਨਾਮ ਲੈ ਲਿਓ ਸਭਾਰੇ, ਅਬ ਤੇ ਜਾਗ ਮੁਸਾਫ਼ਰ ਪਿਆਰੇ।
ਮੂਤੀ ਜੂਨੀ ਪਾਰਸ ਪਾਸੇ, ਪਾਸ ਸਮੁੰਦਰ ਮਰੋ ਪਿਆਸੇ,
ਖੋਲ੍ਹ ਅੱਖੀਂ ਉੱਠ ਬਹੁ ਭਿਕਾਰੇ, ਅਬ ਤੇ ਜਾਗ ਮੁਸਾਫਰ ਪਿਆਰੇ।
ਬੁਲ੍ਹਾ ਸੌਹ ਦੀ ਪੈਰੀਂ ਪੜੀਏ, ਗਫ਼ਲਤਾ ਛੇੜ ਕੁਝ ਹੀਲਾ ਕਰੀਏ।
ਮਿਰਗ ਜਤਨ ਬਿਨ ਖੇਤ ਉਜਾੜੇ, ਅਬ ਤੋ ਜਾਗ ਮੁਸਾਫ਼ਰ ਪਿਆਰੇ।
ਰੈਣ ਗਈ ਲਟਕੇ ਸਭ ਤਾਰੇ।
ਅਬ ਤੋ ਜਾਗ ਮੁਸਾਫ਼ਰ ਪਿਆਰੇ।
ਪਾਠਾਂਤਰ ਨੰ: 66
ਅਬ ਤੂੰ ਜਾਗ ਸੁਦਾਗਰ ਪਿਆਰੇ,
ਰੈਣ ਗਈ ਲੁੜਕੇ ਸਭ ਤਾਰੇ।
ਆਵਾਗਉਣ ਸਰਾਈ ਡੇਰੇ, ਸਭੇ ਤਿਆਰ ਮੁਸਾਫ਼ਰ ਤੇਰੇ।
ਅਜੇ ਨ ਸੁਣੇ ਤੋਂ ਕੂਚ ਨਗਾਰੇ।
ਕਰ ਲੈ ਅਜ ਕਰਨ ਦੀ ਵੇਰਾ, ਬਹੁੜ ਨ ਹੋਸੀ ਆਵਣ ਤੇਰਾ।
ਅਬ ਕਿਛੁ ਕਰਹੁ ਕਰਨ ਦੀ ਬਰੀਆ
ਅੰਤ ਕੀ ਬਾਰ ਸਭੀ ਮਤਿ ਹਿਰੀਆ
ਸਾਥ ਤੇਰਾ ਚਲ ਚਲਹਿ ਪੁਕਾਰੇ।
ਆਪੇ ਆਪਣੇ ਨਫੇ ਕਉ ਦਉਰੇ
ਕਿਆ ਸਰਧਨ ਕਿਆ ਨਿਰਧਨ ਬਉਰੇ
ਲਾਹਾ ਨਾਮ ਤੂੰ ਲੈ ਸੰਭਾਰੇ।
ਮੋਤੀ ਚੂਨੀ ਪਾਰਸ ਪਾਸੇ
' ਤੁਮ੍ਹਾਰਾ, ਵੇਲਾ, ' ਮੁੜ ਕੇ, ਅਮੀਰ, ਗਰੀਬ, ਸੁਸਤੀ, ਉਪਰਾਲਾ।
ਪਾਸ ਸਮੁੰਦਰ ਮਰਹੁ ਪਿਆਸ
ਖੋਲ੍ਹ ਅੱਖੀਂ ਉਠ ਲੈ ਛਿਟਕਾਰੇ।
ਬੁਲ੍ਹਾ ਸ਼ਹੁ ਦੇ ਪੈਰੀਂ ਪਰੀਏ
ਗਫਲਤ ਛੋਡਿ ਕਿਛ ਹੀਲਾ ਕਰੀਏ
ਮ੍ਰਿਗ ਜਤਨ ਬਿਨ ਖੇਤ ਉਜਾਰੇ ਅਬ ਤੂੰ ....
[ਸੀਨ]
67.
ਸਾਡੇ ਵੱਲ ਮੁੱਖੜਾ ਮੋੜ,
ਵੇ ਪਿਆਰਿਆ,
ਸਾਡੇ ਵੱਲ ਮੁੱਖੜਾ ਮੋੜ।
ਆਪੋ ਲਾਈਆਂ ਕੁੰਡੀਆਂ ਤੋਂ, ਤੇ ਆਪ ਖਿੱਚਦਾ ਹੈ ਡੋਰ।
ਸਾਡੇ ਵੱਲ ਮੁੱਖੜਾ ਮੋੜ।
ਅਰਸ਼ ਕੁਰਸੀ ਤੇ ਬਾਂਗਾਂ ਮਿਲੀਆਂ, ਮੱਕੇ ਪੇ ਗਿਆ ਸ਼ੋਰ।
ਸਾਡੇ ਵੱਲ ਮੁੱਖੜਾ ਮੋੜ।
ਡੋਲੀ ਪਾ ਕੇ ਲੈ ਚੱਲੇ ਖੇੜੇ, ਨਾ ਕੁਝ ਉਜ਼ਰਾਂ ਨਾ ਜ਼ੋਰ।
ਸਾਡੇ ਵੱਲ ਮੁੱਖੜਾ ਮੋੜ।
ਜੇ ਮਾਏ ਤੈਨੂੰ ਖੇੜੇ ਪਿਆਰੇ, ਡੋਲੀ ਪਾ ਦੇਵੀਂ ਹੋਰ।
ਸਾਡੇ ਵੱਲ ਮੁੱਖੜਾ ਮੋੜ।
ਬੁਲ੍ਹਾ ਸ਼ੋਹ ਅਸਾਂ ਮਰਨਾ ਨਾਹੀਂ, ਵੇ ਮਰ ਗਿਆ ਕੋਈ ਹੋਰ।
ਸਾਡੇ ਵੱਲ ਮੁੱਖੜਾ ਮੋੜ।
68.
ਸਾਈਂ ਛਪ ਤਮਾਸ਼ੇ ਨੂੰ ਆਇਆ,
ਤੁਸੀਂ ਰਲ ਮਿਲ ਨਾਮ ਧਿਆਓ।
ਲਟਕ ਸਜਨ ਦੀ ਨਾਹੀਂ ਛਪਦੀ, ਸਾਰੀ ਖਲਕਤ ਸਿੱਕਦੀ ਤੱਪਦੀ,
ਤੁਸੀਂ ਦੂਰ ਨਾ ਢੂੰਡਨ ਜਾਓ, ਰੂਸੀ ਰਲ ਮਿਲ ਨਾਮ ਧਿਆਓ।
ਰਲ ਮਿਲ ਸਈਓ ਅਤਣ ਪਾਓ, ਇਕ ਬੰਨੇ ਵਿਚ ਜਾ ਸਮਾਓ,
ਨਾਲੇ ਗੀਤ ਸਜਣ ਦਾ ਗਾਓ, ਤੁਸੀਂ ਰਲ ਮਿਲ ਨਾਮ ਧਿਆਓ।
ਬੁਲ੍ਹਾ ਬਾਤ ਅਨੋਖੀ ਏਹਾ, ਨੱਚਣ ਲੱਗੀ ਤਾਂ ਘੁੰਗਟ ਕੇਹਾ,
ਤੁਸੀਂ ਪਰਦਾ ਅੱਖੀਂ ਥੀਂ ਲਾਹੋ, ਤੁਸੀਂ ਰਲ ਮਿਲ ਨਾਮ ਧਿਆਓ।
69.
ਸਾਨੂੰ ਆ ਮਿਲ ਯਾਰ ਪਿਆਰਿਆ।
ਦੂਰ ਦੂਰ ਅਸਾਥੋਂ ਗਿਉਂ, ਅਸਲਾਤੇ ਆ ਕੇ ਬਹਿ ਰਹਿਉਂ,
* ਇਨਕਾਰ, ਮਸਤੀ, ' ਤਰਸਦੀ, ' ਤ੍ਰਿੰਵਣ।
ਕੀ ਕਸਰ ਕਸੂਰ ਵਿਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਮੇਰਾ ਇਕ ਅਨੋਖਾ ਯਾਰ ਹੈ, ਮੇਰਾ ਓਸੇ ਨਾਲ ਪਿਆਰ ਹੈ,
ਕਿਡੇ ਸਮਝੇ ਵਡ ਪਰਵਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਜਦੋਂ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ,
ਮੂੰਹ ਬਾਹਰਵੀਂ ਸਦੀ ਪਸਾਰਿਆ ਸਾਨੂੰ ਆ ਮਿਲ ਯਾਰ ਪਿਆਰਿਆ।
ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ,
ਡਰ ਹਾਵੀਏ ਦੋਜ਼ਖ਼ ਮਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਬੁਲ੍ਹਾ ਸ਼ੋਹ ਮੇਰੇ ਘਰ ਆਵਸੀ, ਮੇਰੀ ਬਲਦੀ ਤਾ ਬੁਝਾਵਸੀ,
ਅਨਾਇਤ ਦਮਦਮ ਨਾਲ ਚਿਤਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਪਾਠਾਂਤਰ-ਨੰ. 69
ਸਾਨੂੰ ਆ ਮਿਲ ਯਾਰ ਪਿਆਰਿਆ।
ਦੂਰ ਦੂਰ ਅਸਾਥੋਂ ਰਹਿ ਗਇਓ
ਅਰਸ਼ ਤੇ ਆ ਕੇ ਬਹਿ ਰਹਿਓ
ਕੀ ਕਸਰ ਕਸੂਰ ਵਿਸਾਰਿਆ
ਸਾਨੂੰ ਆ ਮਿਲ ਯਾਰ ਪਿਆਰਿਆ।
ਮੇਰਾ ਇਕ ਅਨੋਖਾ ਯਾਰ ਏ
ਮੇਰਾ ਉਸਦੇ ਨਾਲ ਪਿਆਰ ਏ
ਕਦੀ ਆਵੀਂ ਦੇ ਪੁੜ ਵਾਲਿਆ
ਸਾਨੂੰ ਆ ਮਿਲ ਯਾਰ ਪਿਆਰਿਆ!
ਜਦ ਆਪਣੀ ਆਪਣੀ ਪੈ ਗਈ।
ਧੀ ਮਾਂ ਨੂੰ ਲੁੱਟ ਕੇ ਲੈ ਗਈ
ਮੂੰਹ ਬਾਰ੍ਹਵੀਂ ਸਦੀ ਪਸਾਰਿਆ
ਸਾਨੂੰ ਆ ਮਿਲ ਯਾਰ ਪਿਆਰਿਆ!
ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ
ਬੁਰਾ ਹਾਲ ਹੋਯਾ ਪੰਜਾਬ ਦਾ
ਵਿਚ ਹਾਵਿਆਂ ਦੋਜ਼ਖਾਂ ਮਾਰਿਆ
ਸਾਨੂੰ ਆ ਮਿਲ ਯਾਰ ਪਿਆਰਿਆ।
ਬੁਲ੍ਹਾ ਸ਼ਹੁ ਮੇਰੇ ਘਰਿ ਆਵਸੀ
ਮੇਰੀ ਬਲਦੀ ਭਾਹ ਬੁਝਾਵਸੀ
ਅਸਾਂ ਦਮ ਬਦਮ ਚਿਤਾਰਿਆ
ਸਾਨੂੰ ਆ ਮਿਲ ਯਾਰ ਪਿਆਰਿਆ!
ਸਭ ਇਕੋ ਰੰਗ ਕਪਾਹੀਂ ਦਾ।
ਤਾਣੀ ਤਾਣਾ ਪੇਟਾ ਨਲੀਆਂ, ਪੀਠ ਨੜਾ ਤੇ ਛੱਬਾਂ ਛੱਲੀਆਂ,
ਆਪੋ ਆਪਣੇ ਨਾਮ ਜਿਤਾਵਣ, ਵੱਖੋ ਵੱਖੀ ਜਾਹੀ ਦਾ।
ਸਭ ਇਕੋ ਰੰਗ ਕਪਾਹੀਂ ਦਾ।
ਚੈਂਸੀ ਪੈਸੀ ਖੱਦਰ ਧੋਤਰ, ਮਲ ਮਲ ਖਾਸਾ ਇੱਕਾ ਸੂਤਰ,
ਪੂਣੀ ਵਿਚੋਂ ਬਾਹਰ ਆਵੇ, ਭਗਵਾ ਭੇਸ ਗੋਸਾਈਂ ਦਾ।
ਸਭ ਇਕੋ ਰੰਗ ਕਪਾਹੀਂ ਦਾ।
ਕੁੜੀਆਂ ਹੱਥੀਂ ਛਾਪਾਂ ਛੱਲੇ, ਆਪੇ ਆਪੇ ਨਾਮ ਸਵੱਲੇ,
ਸੱਭਾ ਹਿੱਕਾ ਚਾਂਦੀ ਆਖੋ, ਕਣਕਣ ਚੂੜਾ ਬਾਹੀਂ ਦਾ।
ਸਭ ਇਕੋ ਰੰਗ ਕਪਾਹੀਂ ਦਾ।
ਭੇਡਾਂ ਸ਼ਕਰੀਆਂ ਚਾਰਨ ਵਾਲਾ, ਉਠ ਮਝੀਆਂ ਦਾ ਕਰੇ ਸੰਭਾਲਾ,
ਰੂੜੀ ਉਤੇ ਗੱਦੋਂ ਚਾਰੇ, ਉਹ ਭੀ ਵਾਗੀ ਗਾਈਂ ਦਾ।
ਸਭ ਇਕੋ ਰੰਗ ਕਪਾਹੀਂ ਦਾ।
ਬੁਲ੍ਹਾ ਸ਼ੋਹ ਦੀ ਜਾਤ ਕੀ ਪੁੱਛਨੇਂ, ਸ਼ਾਕਰ ਹੋ ਰਜਾਈ ਦਾ,
ਜੇ ਤੂੰ ਲੋਚੇਂ ਬਾਗ਼ ਬਹਾਰਾਂ, ਚਾਕਰ ਰਹੀ ਅਰਾਈ ਦਾ।
ਸਭ ਇਕੋ ਰੰਗ ਕਪਾਹੀਂ ਦਾ।
71.
ਸਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀਦਾ।
ਦੁੱਖਾਂ ਸੁੱਖਾਂ ਕੀਤਾ ਏਕਾ, ਨਾ ਕੋਈ ਸਹੁਰਾ ਨਾ ਕੋਈ ਪੇਕਾ,
ਦਰਦ ਵਿਹੂਣੀ ਪਈ ਦਰ ਤੇਰੇ, ਤੂੰ ਹੈਂ ਦਰਦ ਰੰਜਾਣੀ ਦਾ।
ਕਢ ਕਲੇਜਾ ਕਰਨੀ ਆਂ ਬੇਰੇ, ਇਹ ਭੀ ਨਹੀਂ ਹੈ ਲਾਇਕ ਤੇਰੇ,
ਹੋਰ ਰੌਫੀਕਾ ਨਹੀਂ ਵਿਚ ਮੇਰੇ, ਪੀਉ ਕਟੋਰਾ ਪਾਣੀ ਦਾ।
ਸਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀਦਾ।
ਸਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀਦਾ।
ਹੁਣ ਕਿਉਂ ਰੋਂਦੇ ਨੈਣ ਨਿਰਾਸੇ, ਆਪੇ ਓੜਕ ਫਾਹੀ ਵਾਸੇ'।
ਹੁਣ ਤਾਂ ਛੁੱਟਣ ਔਖਾ ਹੋਇਆ, ਚਾਰਾ ਨਹੀਂ ਨਿਮਾਣੀ ਦਾ।
ਸਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀਦਾ।
ਬੁਲ੍ਹਾ ਸ਼ੋਹ ਪਿਆ ਹੁਣ ਗੱਜੇ, ਇਸ਼ਕ ਦਮਾਮੇ ਸਿਰ ਤੇ ਵੱਜੇ,
ਗੇਰੂਆ, ਸਾਰੇ, ਇਕੋ, ' ਅਨਾਇਤ ਸ਼ਾਹ ਜੀ। ' ਦਰ ਦਰ ਹੋਇ ਪਈ ਦਰ ਤੇਰੇ ਮਾਰੀ ਹੋਈ, ' ਟੋਟੇ, ਹਿੰਮਤ, ' ਆਪੇ ਉਡਿ ਉਡਿ ਫਾਹੀ ਫਾਸੇ, ਢੋਲ।
ਚਾਰ ਦਿਹਾੜੇ ਗੋਇਲ ਵਾਸਾ, ਓੜਕ ਕੂਚ ਨੱਕਾਰੇ ਦਾ।
ਸਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀਦਾ।
72.
ਸਦਾ ਮੇਂ ਸਾਹਵਰਿਆਂ ਘਰ ਜਾਣਾ,
ਨੀ ਮਿਲ ਲਓ ਸਹੇਲੜਿਓ।
ਤੁਸਾਂ ਵੀ ਹੋਸੀ ਅੱਲਾ ਭਾਣਾ,
ਨੀ ਮਿਲ ਲਓ ਸਹੇਲੜੀਓ।
ਰੰਗ ਬਰੰਗੀ ਸੂਲ ਉਪੱਠੇ ਚੰਬੜ ਜਾਵਣ ਮੈਨੂੰ।
ਦੁੱਖ ਅਗਲੇ ਮੈਂ ਨਾਲ ਲੈ ਜਾਵਾਂ ਪਿਛਲੇ ਸੌਂਪਾਂ ਕਿਹਨੂੰ।
ਇਕ ਵਿਛੋੜਾ ਸਈਆਂ ਦਾ ਜਿਉਂ ਡਾਰੋਂ ਕੂੰਜ ਵਿਛੁੰਨੀ।
ਮਾਪਿਆਂ ਮੈਨੂੰ ਇਹ ਕੁਝ ਦਿੱਤਾ ਇਕ ਚੋਲੀ ਇਕ ਚੁੰਨੀ।
ਦਾਜ ਇਨ੍ਹਾਂ ਦਾ ਵੇਖ ਕੇ ਹੁਣ ਮੈਂ ਹੰਝੂ ਭਰ ਭਰ ਰੁੰਨੀ।
ਸੱਸ ਨਨਾਣਾਂ ਦੇਵਣ ਤਾਹਨੇ ਮੁਸ਼ਕਲ ਭਾਰੀ ਪੁੰਨੀ।
ਬੁਲ੍ਹਾ ਸ਼ੋਹ ਸੱਤਾਰਾ ਸੁਣੀਂਦਾ ਇਕ ਵੇਲਾ ਟਲ ਜਾਵੇ।
ਅਦਲਾ ਕਰੇ ਤਾਂ ਜਾਹ ਨਾ ਕਾਈ ਫਜ਼ਲੋਂ" ਬਖਰਾ ਪਾਵੇ।
ਸਦਾ ਮੈਂ ਸਾਹਵਰਿਆਂ ਘਰ ਜਾਣਾ,
ਨੀ ਮਿਲ ਲਓ ਸਹੇਲੜੀਓ।
ਤੁਸਾਂ ਵੀ ਹੋਸੀ ਅੱਲਾ ਭਾਣਾ,
ਨੀ ਮਿਲ ਲਓ ਸਹੇਲੜੀਓ।
73.
ਸੁਨੋ ਤੁਮ ਇਸ਼ਕ ਕੀ ਬਾਜ਼ੀ, ਮਲਾਇਕਾ ਹੋ ਕਹਾਂ ਰਾਜੀ,
ਯਹਾਂ ਬਿਰਹੋਂ ਪਰ ਹੋਗਾ ਜੀ, ਵੇਖਾਂ ਫਿਰ ਕੌਣ ਹਾਰੇਗਾ।
ਸਾਜਨ ਕੀ ਭਾਲ ਹੁਣ ਹੋਈ, ਮੈਂ ਲਹੂ ਨੈਣ ਭਰ ਰੋਈ,
ਨੱਚੇ ਹਮ ਲਾਹ ਕਰ ਲਈ, ਹੈਰਤਾ ਕੇ ਪੱਥਰ ਮਾਰੇਗਾ।
ਮਹੂਰਤ ਪੂਛ ਕਰ ਜਾਊ, ਸਾਜਨ ਕਾ ਦੇਖਨੇ ਪਾਉਂ,
ਉਸੇ ਮੈਂ ਲੈ ਗਲੇ ਲਾਉਂ, ਨਹੀਂ ਫਿਰ ਖ਼ੁਦ ਗੁਜ਼ਾਰੇਗਾ।
ਇਸ਼ਕ ਕੀ ਤੇਗਾਂ ਸੇ ਮੁਈ, ਨਹੀਂ ਵੋਹ ਜਾਤ ਕੀ ਦੁਈ,
ਔਰ ਪੀਆ ਪੀਆ ਕਰ ਮੁਈ, ਮੋਇਆਂ ਫਿਰ ਰੂਹ ਚਿਤਾਰੇਗਾ।
ਸਾਜਨ ਕੀ ਭਾਲ ਸਰਾਂ ਦੀਆ, ਲਹੂ ਮਧ ਅਪਨਾ ਪੀਆ,
ਕਫ਼ਨ ਬਾਹੋਂ ਸੇ ਸੀ ਲੀਆ, ਲਹਦਾ ਮੇਂ ਪਾ ਉਤਾਰੇਗਾ।
ਨਗਾਰਾ ਓੜਕ ਕੂਚ ਬਖਾਣੀ ਦਾ ਰੱਬ, ਇਨਸਾਫ, ਕਿਰਪਾ ਨਾਲ, ਖੇਡ, ' ਫਰਿਸ਼ਤਾ, ਹੈਰਾਨੀ, ਤਲਵਾਰ, " ਦ੍ਰਿਸ਼ " ਸਿਰ, ਰਿੜ, ਕਬਰ।
ਬੁਲ੍ਹਾ ਸ਼ੌਹ ਇਸ਼ਕ ਹੈ ਤੇਰਾ, ਉਸੀ ਨੇ ਜੀ ਲੀਆ ਮੇਰਾ,
ਮੇਰੇ ਘਰ ਬਾਰ ਕਰ ਫੇਰਾ, ਵੇਖਾਂ ਸਿਰ ਕੌਣ ਵਾਰੇਗਾ।
74.
ਸੇ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਲਾਲਾਂ ਦਾ ਉਹ ਵਣਜ ਕਰੇਂਦੇ ਹੋਕਾ ਆਖ ਸੁਣਾਏ।
ਲਾਲ ਨੇ ਗਹਿਣੇ ਸੋਨੇ ਸਾਥੀ ਮਾਏ ਨਾਲ ਲੈ ਜਾਵਾਂ,
ਸੁਣਿਆ ਹੋਕਾ ਮੈਂ ਦਿਲ ਗੁਜ਼ਰੀ ਮੇਂ ਭੀ ਲਾਲ ਲਿਆਵਾਂ,
ਇਕ ਨਾ ਇਕ ਕੰਨਾਂ ਵਿਚ ਪਾ ਕੇ ਲੋਕਾਂ ਨੂੰ ਦਿਖਲਾਵਾਂ,
ਲੋਕ ਜਾਨਣ ਇਹ ਲਾਲਾਂ ਵਾਲੇ ਲਈਆਂ ਮੈਂ ਭਰਮਾਏ,
ਸੇ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਓੜਕ ਜਾ ਖਲੋਤੀ ਉਹਨਾਂ ਤੇ ਮੈਂ ਮਨੋਂ ਸਧਰਾਈਆਂ,
ਭਾਈ ਵੇ ਲਾਲਾਂ ਵਾਲਿਊ ਮੈਂ ਵੀ ਲਾਲ ਲੇਵਣ ਨੂੰ ਆਈਆਂ,
ਉਹਨਾਂ ਭਰੇ ਸੰਦੂਕ ਵਿਖਾਲੇ ਮੈਨੂੰ ਰੀਝਾਂ ਆਈਆਂ,
ਵੇਖੋ ਲਾਲ ਸੁਹਾਨੇ ਸਾਰੇ ਇਕ ਤੋਂ ਇਕ ਸਵਾਏ।
ਸੇ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਭਾਈ ਵੇ ਲਾਲਾਂ ਵਾਲਿਆ ਵੀਰਾ ਇਨ੍ਹਾਂ ਦਾ ਮੁੱਲ ਦਸਾਈ,
ਜੇ ਤੂੰ ਆਈ ਹੈਂ ਲਾਲ ਖ਼ਰੀਦਣ ਧੜ ਤੋਂ ਸੀਸ ਲਹਾਈ,
ਡਮ੍ਹਾ ਕਦੀ ਸੂਈ ਦਾ ਨਾ ਸਹਿਆ ਸਿਰ ਕਿਥੋਂ ਦਿੱਤਾ ਜਾਈ,
ਲਾਜ਼ਮ ਹੋ ਕੇ ਮੁੜ ਘਰ ਆਈ ਪੁੱਛਣ ਗਵਾਂਢੀ ਆਏ।
ਸੇ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਤੂੰ ਜੁ ਗਈ ਮੈਂ ਲਾਲ ਖਰੀਦਣ ਉੱਚੀ ਅੱਡੀ ਚਾਈ ਨੀ,
ਕਿਹੜਾ ਮੁਹਰਾ ਓਥੇ ਰੇਨੇ ਤੂੰ ਲੈ ਕੇ ਘਰ ਆਈ ਨੀ,
ਲਾਲ ਸੀ ਭਾਰੇ ਮੈਂ ਸਾਂ ਹਲਕੀ ਖ਼ਾਲੀ ਕੰਨੀ ਸਾਈ ਨੀ।
ਭਾਰਾ ਲਾਲ ਅਨਮੁੱਲਾ ਓਥੋਂ ਮੈਥੋਂ ਚੁੱਕਿਆ ਨਾ ਜਾਏ।
ਸੋ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਕੱਚੀ ਕੱਚ ਵਿਹਾਜਣ ਜਾਣਾ ਲਾਲ ਵਿਹਾਜਣ ਚੱਲੀ,
ਪੱਲੇ ਖ਼ਰਚ ਨਾ ਸਾਖਾ ਨਾ ਕਾਈ ਹੱਥੋਂ ਹਾਰਨ ਚੱਲੀ,
ਮੈਂ ਮੋਟੀ ਮੁਸ਼ਟੰਡੀ' ਦਿੱਸਾ ਲਾਲ ਨੂੰ ਚਾਰਨ ਚੱਲੀ,
ਜਿਸ ਸ਼ਾਹ ਨੇ ਮੁੱਲ ਲੈ ਕੇ ਦੇਣਾ ਸੋ ਸ਼ਾਹ ਮੂੰਹ ਨਾ ਲਾਏ।
ਸੇ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਗਲੀਆਂ ਦੇ ਵਿਚ ਫਿਰੇਂ ਦੀਵਾਨੀ ਨੀ ਕੁੜੀਏ ਮੁਟਿਆਰੇ,
ਲਾਲ ਚੁਗੇਂਦੀ ਨਾਜ਼ਕ ਹੋਈ ਇਹ ਗੱਲ ਕੌਣ ਨਿਤਾਰੇ,
ਜ਼ਖਮ, ਦੁਖ, ' ਮਜਬੂਰ, ' ਪੜਤ, ' ਬਦਮਾਸ਼।
ਜਾਂ ਮੈਂ ਮੁੱਲ ਓਨ੍ਹਾਂ ਨੂੰ ਪੁੱਛਿਆ ਮੁੱਲ ਕਰਨ ਉਹ ਭਾਰੇ,
ਡਮ੍ਹ ਸੂਈ ਦਾ ਕਦੇ ਨਾ ਖਾਧਾ ਉਹ ਆਖਣ ਸਿਰ ਵਾਰੇ,
ਜਿਹੜੀਆਂ ਗਈਆਂ ਲਾਲ ਵਿਹਾਜਣ ਉਹਨਾਂ ਸੀਸ ਲੁਹਾਏ।
ਸੋ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਲਾਲਾਂ ਦਾ ਉਹ ਵਣਜ ਕਰੇਂਦੇ ਹੋਕਾ ਆਖ ਸੁਣਾਏ।
75.
ਸਈਓ ਹੁਣ ਮੈਂ ਸਾਜਨ ਪਾਇਓ ਈ।
ਹਰਿ ਹਰ ਦੇ ਵਿਚ ਸਮਾਇਓ ਈ।
ਅਨਾਅਹਦਾ ਦਾ ਗੀਤ ਸੁਣਾਇਉ,
ਅਨਾਅਹਿਮਦ ਨੂੰ ਫਿਰ ਫ਼ਰਮਾਇਉ,
ਅਨਾਅਰਬ' ਬੇ ਐਨ ਬਤਾਇਉ,
ਫਿਰ ਨਾਮ ਰਸੂਲ ਧਰਾਇਉ ਈ।
ਸਈਓ ਹੁਣ ਮੈਂ ਸਾਜਨ ਪਾਇਓ ਈ।
ਵਸੁਮਾਵਜਉਲਾ ਅੱਲਾ ਨੂਰ ਤੇਰਾ,
ਹਰ ਹਰ ਕੇ ਬੀਚ ਜ਼ਹੂਰ ਤੇਰਾ,
ਹੇ ਅਲਇਨਸਾਨਾਂ ਮਜ਼ਕੂਰਾਂ ਤੇਰਾ,
ਏਥੇ ਆਪਣਾ ਸਿਰ ਲੋਕਾਇਉ ਈ।
ਸਈਓ ਹੁਣ ਮੈਂ ਸਾਜਨ ਪਾਇਓ ਈ।
ਤੂੰ ਆਇਉਂ ਤੇ ਮੈਂ ਨਾ ਆਈ,
ਗੰਜ ਮਖ਼ਫ਼ੀ' ਦੀ ਤੋਂ ਮੁਹਲੀ ਬਜਾਈ।
ਆਖ ਅਲੱਸਤਾ ਗਵਾਹੀ ਚਾਹੀ,
ਓਥੇ ਕਾਲੂਬਲਾ ਸੁਣਾਇਉ ਈ।
ਸਈਓ ਹੁਣ ਮੈਂ ਸਾਜਨ ਪਾਇਓ ਈ।
ਪਰਗਟ ਦੇ ਕਰ ਨੂਰ ਸਦਾਇਉ,
ਅਹਿਮਦ ਤੋਂ ਮੌਜੂਦ ਕਰਾਇਉ,
ਨਾਬੂਦੇਂ' ਕਰ ਬੂਦ ਦਿਖਲਾਇਉ,
ਫ਼ਨਫ਼ਖ਼ਤੋਫ਼ੀਏ ਸੁਣਾਇਉ ਈ।
ਸਈਓ ਹੁਣ ਮੈਂ ਸਾਜਨ ਪਾਇਓ ਈ।
ਨਾਹੁਨੁਅਕਰਥਾ ਲਿਖ ਦਿੱਤੋਈ,
ਮੈਂ ਇਕੱਲਾ (ਖੁਦਾ ਦੀ ਸ਼ਾਨ), ' ਮੈਂ ਪੈਰੀਬਰ ਹਾਂ, ' ਮੈਂ ਅਰਬ ਨਿਵਾਸੀ ਹਾਂ, * ਅੱਲਾ ਦਾ ਚਿਹਰਾ (ਸ਼ਕਲ), ' ਇਨਸਾਨ, * ਜਿਸ ਦਾ ਜ਼ਿਕਰ ਕੀਤਾ ਗਿਆ ਹੋਵੇ, ' ਲੁਕਿਆ ਹੋਇਆ, * ਕੀ ਮੈਂ ਤੇਰਾ ਰੱਬ ਨਹੀਂ, " ਮੈਂ ਹੀ ਹਾਂ, " ਇਸ ਵਿਚ ਫ਼ਾਇਦਾ, " ਸਾਡੇ ਨੇੜੇ ਆਓ।
ਹੁਵਾਮਾਕੁਮਾ ਸਬਕ ਦਿੱਤੋਈ,
ਵਫ਼ੀਅਨਫ਼ੋਸੇਕੁਮਾਂ ਹੁਕਮ ਕੀਤੋਈ,
ਫਿਰ ਕੇਹਾ ਘੁੰਗਟ ਪਾਇਉ ਈ।
ਸਈਓ ਹੁਣ ਮੈਂ ਸਾਜਨ ਪਾਇਓ ਈ।
ਭਰ ਕੇ ਵਹਦਤ' ਜਾਮ ਪਿਲਾਇਉ,
ਮਨਸੂਰੇ ਨੂੰ ਮਸਤ ਕਰਾਇਉ,
ਉਸ ਤੋਂ ਅਨੁਲਹੱਕ ਆਪ ਕਹਾਇਉ,
ਫਿਰ ਸੂਲੀ ਪਕੜ ਚੜ੍ਹਾਇਉ ਈ।
ਸਈਓ ਹੁਣ ਮੈਂ ਸਾਜਨ ਪਾਇਓ ਈ।
ਘੁੰਘਟ ਖੋਲ੍ਹ ਜਮਾਲ ਵਿਖਾਇਆ,
ਸ਼ੇਖ਼ ਜੁਨੇਦ ਕਮਾਲ ਸਦਾਇਆ,
ਲੈਸਾਡੀਜੰਨਤੀ ਹਾਲ ਬਣਾਇਆ,
ਅਸ਼ਰਫ਼ਾਂ ਇਨਸਾਨ ਬਣਾਇਉ ਈ।
ਸਈਓ ਹੁਣ ਮੈਂ ਸਾਜਨ ਪਾਇਓ ਈ।
ਵਲਕਦਕਰਮਨਾ ਯਾਦ ਕਰਾਇਉ,
ਲਾਇਲਾਹਾ' ਦਾ ਪਰਦਾ ਲਾਹਿਉ,
ਇੱਲਅੱਲਾਹੂ" ਕਰੋ ਝਾਤੀ ਪਾਇਉ,
ਫਿਰ ਭੁੱਲਾ ਨਾਮ ਧਰਾਇਉ ਈ।
ਸਈਓ ਹੁਣ ਮੈਂ ਸਾਜਨ ਪਾਇਓ ਈ।
ਹਰਿ ਹਰ ਦੇ ਵਿੱਚ ਸਮਾਇਉ ਈ।
[ਐਨ]
76.
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਉੜਾ ਡਰਿਆ,
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਨਾ ਤੋਤਾ ਮਾਰ ਗਵਾਈ,
ਅੰਦਰ ਬਾਹਰ ਹੋਈ ਸਫ਼ਾਈ, ਜਿਤਵੱਲ ਵੇਖਾਂ ਯਾਰੋ ਯਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਢੂੰਡੇਂਦੀ ਬੇਲੇ,
ਉਸ ਦੇ ਨਾਲ, ਆਪਣੇ ਨਫ਼ਸ ਨਾਲ, ' ਏਕਤਾ, ' ਮਨਸੂਰ, ' ਬਿਲਕੁਲ ਸੱਚ, 'ਜੰਨਤ (ਸੁਰਗ ਵਿਚ) ਵਿਚ ਜਾਣਾ, ' ਸ਼ਰੋਮਣੀ, ' ਬੇਸ਼ਕ ਅਸੀਂ ਬਖਸ਼ਸ਼ ਕਰਨ ਵਾਲੇ ਹਾਂ, ' ਇਸ ਵਿਚ ਕੋਈ ਸ਼ੱਕ ਨਹੀਂ, " ਬੇਸ਼ਕ ਅੱਲਾ ਮੌਲਾ ਤੇ ਬਾਕੀ ਰੌਲਾ।
ਰਾਂਝਾ ਯਾਰ ਬੁੱਕਲ ਵਿਚ ਖੇਲੇ, ਮੈਨੂੰ ਸੁਧ ਰਹੀ ਨਾ ਸਾਰਾ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸੱਜਦੇ ਕਰਦਿਆਂ ਘੱਸ ਗਏ ਮੱਥੇ,
ਨਾ ਰੱਬ ਤੀਰਥ ਨਾ ਰੱਬ ਮੱਕੋ, ਜਿਸ ਪਾਯਾ ਤਿਸ ਨੂਰ ਅਨਵਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਫੂਕ ਮੁਸੱਲਾ ਭੰਨ ਸੁੱਟ ਲੈਟਾ, ਨਾ ਫੜ ਤਸਬੀ ਆਸਾ ਸੋਟਾ,
ਆਸ਼ਕ ਕਹਿੰਦੇ ਦੇ ਦੇ ਹੋਕਾ, ਤਰਕ ਹਲਾਲੋਂ ਖਾਹ ਮੁਰਦਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਉਮਰ ਗਵਾਈ ਵਿਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ,
ਕਦੇ ਨਮਾਜੀ ਸ਼ਹੀਦਾਂ ਨਾ ਕੀਤੀ, ਹੁਣ ਕੀ ਕਰਨਾ ਏਂ ਸ਼ੋਰ ਪੁਕਾਰਾਂ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਇਸ਼ਕ ਭੁਲਾਇਆ ਸਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇਂ ਝੇੜਾ,
ਬੁਲ੍ਹਾ ਹੁੰਦਾ ਚੁਪ ਬਥੇਰਾ, ਇਸ਼ਕ ਕਰੇਂਦਾ ਮਾਰੋ ਮਾਰ'।
ਇਸ਼ਕ ਦੀ ਨਵੀਉਂ ਨਵੀਂ ਬਹਾਰ।
77.
ਇਸ਼ਕ ਹਕੀਕੀ ਨੇ ਮੁੱਠੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ।
ਮਾਪਿਆਂ ਦੇ ਘਰ ਬਾਲ ਇਞਾਣੀ, ਪੀਤ ਲਗਾ ਕੇ ਲੁੱਟੀ ਕੁੜੇ,
ਮੈਨੂੰ ਦੱਸੇ ਪੀਆ ਦਾ ਦੇਸ।
ਮਨਤਕ ਮਅਨੇ ਕੰਨਜ਼ ਕਦੂਰੀ, ਮੈਂ ਪੜ੍ਹ ਪੜ੍ਹ ਇਲਮ ਵਗੁੱਚੀ ਕੁੜੇ,
ਮੈਨੂੰ ਦੱਸੇ ਪੀਆ ਦਾ ਦੇਸ।
ਨਮਾਜ਼ ਰੋਜ਼ਾ ਓਹਨਾਂ ਕੀ ਕਰਨਾ, ਜਿਨ੍ਹਾਂ ਪ੍ਰੇਮ ਸੁਰਾਹੀ ਲੁੱਟੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ।
ਬੁਲ੍ਹਾ ਸ਼ੌਹ ਦੀ ਮਜਲਸ ਬਹਿ ਕੇ, ਸਭ ਕਰਨੀ ਮੇਰੀ ਛੁੱਟੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ।
ਮੈਨੂੰ ਸੁਧ ਬੁਧ ਰਹੀ ਨਾ ਸਾਰ:, ਮਾਲਾ, ਕਾਸਾ (ਪਿਆਲਾ), 'ਅਪਵਿੱਤਰਤਾ, ਰਬ ਨੂੰ ਇਕ ਮੰਨਣਾ,
ਕਦੇ ਨਮਾਜ਼ ਵਹਾਦਤ ਨਾ ਕੀਤੀ,
ਹੁਣ ਕਿਉਂ ਕਰਨਾ ਏਂ ਧਾੜੇ ਧਾੜ।
ਬੁਲ੍ਹਾ ਹੋ ਰਹੁ ਚੁਪ ਚੁਪੇਰਾ,
ਚੁੱਕੀ ਸਗਲੀ ਕੂਕ ਪੁਕਾਰ।
ਲੁੱਟੀ, ਪ੍ਰੀਤ, ਦਲੀਲ, ਤਰਕ ਅਰਥ, ਖ਼ਜ਼ਾਨਾ, ਫਿਕਾ ਦੀ ਕਿਤਾਬ।
78.
ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।
ਦਿਲ ਦੀ ਵੇਦਨਾਂ ਕੋਈ ਨਾ ਜਾਣੇ ਅੰਦਰ ਦੋਸ ਬਗਾਨੇ।
ਜਿਸ ਨੂੰ ਚਾਟ ਅਮਰ ਦੀ ਹੋਵੇ ਸੋਈ ਅਮਰ ਪਛਾਣੇ।
ਏਸ ਇਸ਼ਕ ਦੀ ਔਖੀ ਘਾਟੀ ਜੇ ਚੜਿਆ ਸੋ ਜਾਣੇ।
ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।
ਆਤਸ਼ਾ ਇਸ਼ਕ ਫ਼ਰਾਕਾ ਤੇਰੇ ਦਿਲ ਦੀ ਪਲ ਵਿਚ ਸਾੜ ਵਿਖਾਈਆਂ,
ਏਸ ਇਸ਼ਕ ਦੇ ਸਾੜੇ ਕੋਲੋਂ ਜਗ ਵਿਚ ਦਿਆਂ ਦੁਹਾਈਆਂ,
ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ।
ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।
ਇਸ਼ਕ ਕਸਾਈ ਨੇ ਜੇਹੀ ਕੀਤੀ ਰਹਿ ਗਈ ਖ਼ਬਰ ਨਾ ਕਾਈ,
ਇਸ਼ਕ ਚਵਾਤੀ' ਲਾਈ ਛਾਤੀ ਫੇਰ ਨਾ ਝਾਤੀ ਪਾਈ,
ਮਾਪਿਆਂ ਕੋਲੋਂ ਛੁਪ ਛੁਪ ਰੋਵਾਂ ਕਰ ਕਰ ਲੱਖ ਬਹਾਨੇ।
ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।
ਹਿਜਰ ਤੇਰੇ ਨੇ ਝੱਲੀ ਕਰਕੇ ਕਮਲੀ ਨਾਮ ਧਰਾਇਆ,
ਸੁਮੁਨਾਂ ਹੁਤਮਨਾ ਵ ਉਮਯੁਨਾ ਹੋ ਕੇ ਆਪਣਾ ਵਕਤ ਲੰਘਾਇਆ,
ਕਰ ਹੁਣ ਨਜ਼ਰ ਕਰਮ ਦੀ ਸਾਈਆਂ ਨ ਕਰ ਜ਼ੋਰ ਧਙਾਣੇ,
ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।
ਹੱਸ ਬੁਲਾਵਾਂ ਤੇਰਾ ਜਾਨੀ ਯਾਦ ਕਰਾਂ ਹਰ ਵੇਲੇ,
ਪੱਲ ਪੱਲ ਦੇ ਵਿਚ ਦਰਦ ਜੁਦਾਈ ਤੇਰਾ ਸ਼ਾਮ ਸਵੇਲੇ,
ਰੋ ਰੋ ਯਾਦ ਕਰਾਂ ਦਿਨ ਰਾਤੀ ਪਿਛਲੇ ਵਕਤ ਵਿਹਾਣੇ।
ਇਸ਼ਕ ਅਸਾਂ ਨਾਲ ਕੋਹੀ ਕੀਤੀ ਲੋਕ ਮਰੇਂਦੇ ਤਾਅਨੇ।
ਇਸ਼ਕ ਤੇਰਾ ਦਰਕਾਰਾ ਅਸਾਂ ਨੂੰ ਹਰ ਵੇਲੇ ਹਰ ਹੀਲੇ,
ਪਾਕ ਰਸੂਲ ਮੁਹੰਮਦ ਸਾਹਿਬ ਮੇਰੇ ਖ਼ਾਸ ਵਸੀਲੇ,
ਬੁਲ੍ਹੇ ਸ਼ਾਹ ਜੇ ਮਿਲੇ ਪਿਆਰਾ ਲੱਖ ਕਰਾ ਸ਼ੁਕਰਾਨੇ।
ਇਸ਼ਕ ਅਸਾਂ ਨਾਲ ਕੇਹੀ ਕੀਤੀ ਲੋਕ ਮਰੇਂਦੇ ਤਾਂਅਨੇ।
79.
ਇਲਮੇਂ ਬਸ ਕਰੀਂ ਓ ਯਾਰ।
ਇਲਮ ਨਾ ਆਵੇ ਵਿਚ ਸ਼ੁਮਾਰ, ਇਕੇ ਅਲਫ਼ ਤੇਰੇ ਦਰਕਾਰ।
ਜਾਂਦੀ ਉਮਰ ਨਹੀਂ ਇਤਬਾਰ, ਇਲਮੋਂ ਬੱਸ ਕਰੀਂ ਓ ਯਾਰ।
ਇਲਮ ਬਸ ਕਰੀਂ ਓ ਯਾਰ।
ਵੇਦਨਾ, ਅੱਗ, ਵਿਛੋੜਾ, ਚਿਣਗ, ਚੁਪ ਗੜਪ, ਖ਼ਾਮੋਸ਼, ਸੁੰਨ ਮਸੁੰਨੀ, ਲੋੜੀਂਦਾ।
ਪੜ੍ਹ ਪੜ੍ਹ ਇਲਮ ਲਗਾਵੇਂ ਢੇਰ, ਕੁਰਾਨ ਕਿਤਾਬਾਂ ਚਾਰ ਚੁਫੇਰ,
ਗਿਰਦੇ ਚਾਨਣ ਵਿਚ ਅਨ੍ਹੇਰ, ਬਾਝੋਂ ਰਾਹਬਰਾ ਖ਼ਬਰ ਨਾ ਸਾਰ।
ਇਲਮੇਂ ਬਸ ਕਰੀਂ ਓ ਯਾਰ।
ਪੜ੍ਹ ਪੜ੍ਹ ਸ਼ੇਖ਼ ਮਸਾਇਖ਼ ਹੋਇਆ, ਭਰ ਭਰ ਪੇਟ ਨੀਂਦਰ ਭਰ ਸੋਇਆ,
ਜਾਂਦੀ ਵਾਰੀ ਨੈਣ ਭਰ ਰੋਇਆ, ਡੁੱਬਾ ਵਿਚ ਉਰਾਰ ਨਾ ਪਾਰ।
ਇਲਮੇਂ ਬਸ ਕਰੀਂ ਓ ਯਾਰ।
ਪੜ੍ਹ ਪੜ੍ਹ ਸ਼ੇਖ ਮਸਾਇਖ਼ ਕਹਾਵੇਂ, ਉਲਟੇ ਮਸਲ ਘਰੋਂ ਬਣਾਵੇਂ,
ਬੇ-ਅਕਲਾਂ ਨੂੰ ਲੁਟ ਲੁਟ ਖਾਵੇ, ਉਲਟੇ ਸਿਧੇ ਕਰੇਂ ਕਰਾਰ।
ਇਲਮੇਂ ਬਸ ਕਰੀਂ ਓ ਯਾਰ।
ਪੜ੍ਹ ਪੜ੍ਹ ਨਫਲ ਨਮਾਜ਼ ਗੁਜ਼ਾਰੇ, ਉੱਚੀਆਂ ਬਾਂਗਾਂ ਚਾਂਘਾ ਮਾਰੇਂ,
ਮੰਬਰ ਤੇ ਚੜ੍ਹ ਵਾਅਜ਼ ਪੁਕਾਰੇਂ, ਕੀਤਾ ਤੈਨੂੰ ਹਿਰਸ' ਖੁਆਰ।
ਇਲਮੋਂ ਬਸ ਕਰੀਂ ਓ ਯਾਰ।
ਪੜ੍ਹ ਪੜ੍ਹ ਮੁੱਲਾਂ ਹੋਇ ਕਾਜ਼ੀ, ਅੱਲਾਹ ਇਲਮਾਂ ਬਾਹਰੋਂ ਰਾਜ਼ੀ,
ਹੋਏ ਹਿਰਸ ਦਿਨੋਂ ਦਿਨ ਤਾਜ਼ੀ, ਨਫ਼ਾ ਨੀਅਤ ਵਿਚ ਗੁਜ਼ਾਰ,
ਇਲਮੇਂ ਬਸ ਕਰੀਂ ਓ ਯਾਰ।
ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇ, ਖਾਣਾ ਸ਼ਕ ਸੁਬਹੇ ਦਾ ਖਾਵੇਂ,
ਦੱਸ ਹੋਰ ਤੇ ਹੋਰ ਕਮਾਵੇ, ਅੰਦਰ ਖੇਟ ਬਾਹਰ ਸੱਚਿਆਰ।
ਇਲਮੇਂ ਬਸ ਕਰੀ ਓ ਯਾਰ।
ਪੜ੍ਹ ਪੜ੍ਹ ਇਲਮ ਨਜੂਮ ਵਿਚਾਰੇ, ਗਿਣਦਾ ਰਾਸਾਂ ਬੁਰਜ ਸਤਾਰੇ,
ਪੜ੍ਹੋ ਅਜ਼ੀਮਤਾਂ ਮੰਤਰ ਝਾੜੇ, ਅਬਜਦ ਗਿਣੇ ਤਅਵੀਜ਼ਾ ਸ਼ੁਮਾਰ।
ਇਲਮੋਂ ਬਸ ਕਰੀਂ ਓ ਯਾਰ।
ਇਲਮੇਂ ਪਏ ਕਜ਼ੀਏ ਹੋਰ, ਅੱਖੀਂ ਵਾਲੇ ਅੰਨ੍ਹੇ ਕੌਰ,
ਫੜੇ ਸਾਧ ਤੇ ਛੱਡੇ ਚੋਰ, ਦੋਹੀਂ ਜਹਾਨੀਂ ਹੋਇਆ ਖੁਆਰ।
ਇਲਮੇਂ ਬਸ ਕਰੀਂ ਓ ਯਾਰ।
ਇਲਮੇਂ ਪਏ ਹਜ਼ਾਰਾਂ ਵਸਤੇ ਰਾਹੀਂ ਅਟਕ ਰਹੇ ਵਿਚ ਰਸਤੇ,
ਮਾਰਿਆ ਹਿਜਰ ਹੋਏ ਦਿਲ ਖਸਤੇ, ਪਿਆ ਵਿਛੋੜੇ ਦਾ ਸਿਰ ਭਾਰ।
ਇਲਮੇਂ ਬਸ ਕਰੀਂ ਓ ਯਾਰ।
ਇਲਮੋਂ ਮੀਆਂ ਜੀ ਕਹਾਵੇਂ, ਤੰਬਾ ਚੁੱਕ ਚੁੱਕ ਮੰਡੀ ਜਾਵੇਂ,
ਧੋਲਾ ਲੈ ਕੇ ਛੁਰੀ ਚਲਾਵੇਂ, ਨਾਲ ਕਸਾਈਆਂ ਬਹੁਤ ਪਿਆਰ।
ਇਲਮੇਂ ਬਸ ਕਰੀਂ ਓ ਯਾਰ।
ਬਹੁਤਾ ਇਲਮ ਅਜ਼ਰਾਈਲ ਨੇ ਪੜ੍ਹਿਆ, ਬੁੱਗਾ ਝਾ ਓਸੇ ਦਾ ਸੜਿਆ,
ਰਾਹ ਦੱਸਣ ਵਾਲਾ, ਬਹੁਤ ਬੰਦਗੀ, ਧਾਰਮਕ ਲੈਕਚਰ, ' ਲੋਭ, ' ਅਰਬੀ ਕਾਇਦੇ ਦੇ ਪਹਿਲੇ ਅੱਖਰ, ' ਤਾਵੀਤ, ਅੜਿੱਕ, ਟੁੱਟੇ ਹੋਏ।
ਗਲ ਵਿਚ ਤੋਕ ਲਾਹਨਤ ਦਾ ਪੜਿਆ, ਆਖਿਰ ਗਿਆ ਉਹ ਬਾਜ਼ੀ ਹਾਰ।
ਇਲਮੇਂ ਬਸ ਕਰੀਂ ਓ ਯਾਰ।
ਜਦ ਮੈਂ ਸਬਕ ਇਸ਼ਕ ਦਾ ਪੜ੍ਹਿਆ, ਦਰਿਆ ਵੇਖ ਵਹਦਤ ਦਾ ਵੜਿਆ,
ਘੁੰਮਣ ਘੇਰਾਂ ਦੇ ਵਿਚ ਵੜਿਆ, ਸ਼ਾਹ ਅਨਾਇਤ ਲਾਇਆ ਪਾਰ।
ਇਲਮੇਂ ਬਸ ਕਰੀਂ ਓ ਯਾਰ।
ਬੁੱਲ੍ਹਾ ਨਾ ਰਾਫ਼ਜ਼ੀ ਨਾ ਹੈ ਸੁੰਨੀ, ਆਲਮ ਫਾਜ਼ਲ ਨਾ ਆਲਮ ਜੁੰਨੀ',
ਇਕੋ ਪੜ੍ਹਿਆ ਇਲਮ ਲਦੁਨੀ, ਵਾਹਦ ਅਲਫ਼ ਮੀਮ ਦਰਕਾਰ।
ਇਲਮੇਂ ਬਸ ਕਰੀਂ ਓ ਯਾਰ।
[ਫੇ]
80.
ਫਸੂਮਾ' ਵਜਉਲ-ਅੱਲਾ' ਦਸਨਾ ਏਂ ਅੱਜ ਓ ਯਾਰ।
ਘੁੰਘਟ ਖੋਲ ਮੁੱਖ ਵੇਖ ਨਾ ਮੇਰਾ,
ਐਬ ਨਿਮਾਣੀ ਦੇ ਕੱਜ ਓ ਯਾਰ।
ਫਸੁਮਾ ਵਜਉਲ-ਅੱਲਾ ਦਸਨਾ ਏਂ ਅੱਜ ਓ ਯਾਰ।
ਮੈਂ ਅਣਜਾਣੀ ਤੇਰਾ ਨੇਹੁੰ ਕੀ ਜਾਣਾ,
ਲਾਵਣ ਦਾ ਨਹੀਂ ਚੱਜਾ ਓ ਯਾਰ।
ਫਸੂਮਾ ਵਜਉਲ-ਅੱਲਾ ਦਸਨਾ ਏਂ ਅੱਜ ਓ ਯਾਰ।
ਹਾਜੀ ਲੋਕ ਮੱਕੇ ਨੂੰ ਜਾਂਦੇ,
ਸਾਡਾ ਹੈ ਤੂੰ ਹੱਜ ਓ ਯਾਰ।
ਵਸੁਮਾ ਵਜਉਲ-ਅੱਲਾ ਦਸਨਾ ਏਂ ਅੱਜ ਓ ਯਾਰ।
ਡੂੰਘੀ ਨਦੀ ਤੇ ਤੁਲਾਹ ਪੁਰਾਣਾ,
ਮਿਲਸਾਂ ਕਿਹੜੇ ਪੰਜ ਓ ਯਾਰ।
ਫਸੂਮਾ ਵਜਉਲ-ਅੱਲਾ ਦਸਨਾ ਏਂ ਅੱਜ ਓ ਯਾਰ।
ਬੁਲ੍ਹਾ ਸ਼ੋਹ ਮੈਂ ਜ਼ਾਹਰ ਡਿੱਠਾ,
ਲਾਹ ਮੂੰਹੋਂ ਤੋਂ ਲਜ ਓ ਯਾਰ।
ਫ਼ਜੁਮਾ ਵਜਉਲ-ਅੱਲਾ ਦਸਨਾ ਏਂ ਅੱਜ ਓ ਯਾਰ।
81.
ਕੱਤ ਕੁੜੇ ਨਾ ਵੱਤ ਕੁੜੇ।
ਛੱਲੀ ਲਾਹ ਭੜੋਲੇ ਘੱਤ ਕੁੜੇ।
ਨਿਸ਼ਾਨੀ, ਮੁਸਲਮਾਨੀ ਮੱਤ ਦੇ, ਫ਼ਿਰਕੇ, ' ਫਰਿਸ਼ਤਿਆਂ ਦਾ ਇਲਮ, ਬਿਨਾਂ ਯਤਨ ਕੀਤਿਆਂ ਰੱਬ ਦੀ ਕ੍ਰਿਪਾਲਤਾ ਨਾਲ ਮਿਲਿਆ ਗਿਆਨ। ਅੱਡ ਹੋ ਜਾ, ਪਰੇ ਹੋ ਜਾ, ' ਰੱਬ ਦਾ ਡਰ, ਭੈ, ਢੱਕ, ਤਰੀਕਾ, ਥੋੜੀ।
ਜੇ ਪੂਣੀ ਪੂਣੀ ਕੱਤਗੀ, ਤਾਂ ਨੰਗੀ ਮੂਲ ਨਾ ਵੱਤੋਂਗੀ,
ਸੇ ਵਰ੍ਹਿਆਂ ਦੇ ਜੇ ਕੱਤੇਗੀ, ਤਾਂ ਕਾਂਗ ਮਾਰੇਗਾ ਝੂਟ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਵਿਚ ਗ਼ਫ਼ਲਤਾ ਜੇ ਤੋਂ ਦਿਨ ਜਾਲੇ, ਕੱਤ ਕੇ ਕੁਝ ਨਾ ਲਿਉ ਸੰਭਾਲੇ,
ਬਾਝੋਂ ਗੁਣ ਸ਼ਹੁ ਆਪਣੇ ਨਾਲੇ, ਤੇਰੀ ਕਿਉਂ ਕਰ ਹੋਸੀ ਗੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਮਾਂ ਪਿਓ ਤੇਰੇ ਗੰਢੀ ਪਾਈਆਂ, ਅਜੇ ਨਾ ਤੈਨੂੰ ਸੁਰਤਾਂ ਆਈਆਂ,
ਦਿਨ ਥੋੜੇ ਤੇ ਚਾਅ ਮਕਾਈਆਂ, ਨਾ ਆਸੇ ਪੇਕੇ ਵੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਜੇ ਦਾਜ ਵਿਹੂਣੀ ਜਾਵੇਗੀ, ਤਾਂ ਕਿਸੇ ਭਲੀ ਨਾ ਭਾਵੇਂਗੀ,
ਓਥੇ ਸ਼ਹੁ ਨੂੰ ਕਿਵੇਂ ਰੀਝਾਵੇਂਗੀ, ਕੁਝ ਲੈ ਫ਼ਕਰਾਂ ਦੀ ਮੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਤੇਰੇ ਨਾਲ ਦੀਆਂ ਦਾਜ ਰੰਗਾਏ ਨੀ, ਓਹਨਾਂ ਸੂਹੇ ਸਾਹਲੂ ਪਾਏ ਨੀ,
ਤੂੰ ਪੈਰ ਉਲਟੇ ਕਿਉਂ ਚਾਏ ਨੀ, ਜਾ ਓਥੇ ਲੱਗੀ ਤੱਤਾਂ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਬੁਲ੍ਹਾ ਸ਼ਹੁ ਘਰ ਆਪਣੇ ਆਵੇ, ਚੂੜਾ ਬੀੜਾ ਸਭ ਸੁਹਾਵੇ,
ਗੁਣ ਹੋਸੀ ਤਾਂ ਗਲੇ ਲਗਾਵੇ, ਨਹੀਂ ਰੋਸੇ ਨੈਣੀ ਰੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਪਾਠਾਂਤਰ ਨੰ: 81.
ਕੱਤ ਕੁੜੇ ਨਾ ਵੰਤ ਕੁੜੇ। ਛੱਲੀ ਲਾਹ ਭੜੋਲੇ ਘੱਤ ਕੁੜੇ।
ਜੇ ਪੂਣੀ ਪੂਣੀ ਕੱਤੇਂਗੀ
ਤਾਂ ਨੰਗੀ ਮੂਲ ਨਾ ਵੱਤੋਂਗੀ
ਸੈ ਵਰ੍ਹਿਆਂ ਦੇ ਜੇ ਕੱਤੇਂਗੀ
ਤਾਂ ਕਾਗ ਮਰੀਗਾ ਬੂਟ ਕੁੜੇ।
ਵਿਚ ਗਫਲਤ ਜੋ ਤੋਂ ਦਿਨ ਜਾਲੇ
ਕੱਤ ਕੇ ਕੁਝ ਨਾ ਲਿਉ ਸੰਭਾਲੇ
ਬਾਝੋਂ ਗੁਣ ਸ਼ਹੁ ਆਪਣੇ ਨਾਲੇ
ਤੇਰੀ ਕਿਉਂ ਕਰ ਹੋਸੀ ਗੱਤ ਕੁੜੇ।
ਜੇ ਦਾਜ ਵਿਹੂਣੀ ਜਾਵੇਗੀ
ਤਾਂ ਕਿਸੇ ਭਲੀ ਨਾ ਭਾਵੇਂਗੀ
ਉਥੇ ਬਹੁ ਨੂੰ ਕਿਵੇਂ ਰਿਝਾਵੇਂਗੀ,
ਸੁਸਤੀ, 2 ਫਕੀਰਾ, ਵਗ ਕੇ ਛੇਤੀ, ' ਛੇਤੀ, ਝੱਟ।
ਕੁਝ ਲੈ ਫਕਰਾਂ ਦੀ ਮੱਤ ਕੁੜੇ।
ਮਾਂ ਪਿਓ ਤੇਰੇ ਗੰਢੀ ਪਾਈਆਂ
ਅਜੇ ਨਾ ਤੈਨੂੰ ਖ਼ਬਰਾਂ ਆਈਆਂ
ਦਿਨ ਥੋੜੇ ਤੇ ਚਾ ਮੰਗਾਈਆਂ
ਨਾ ਆਸੇਂ ਪੇਕੇ ਵੱਤ ਕੁੜੇ।
ਤੇਰੇ ਨਾਲ ਦੀਆਂ ਦਾਜ ਰੰਗਾਏ
ਉਨ੍ਹਾਂ ਸੂਹੇ ਸਾਲੂ ਪਾਏ
ਤੂੰ ਪੈਰ ਉਲਟੇ ਕਿਉਂ ਚਾਏ ਨੀ
ਜਾ ਉਥੇ ਲੱਗੀ ਤੱਤ ਕੁੜੇ।
ਬੁਲ੍ਹਾ ਸ਼ਹੁ ਘਰ ਆਪਣੇ ਆਵੇ
ਚੂੜਾ ਬੀੜਾ ਸਭ ਸੁਹਾਵੇ
ਗੁਣ ਹੈਸੀ ਤਾਂ ਗਲੇ ਲਾਵੇ।
ਨਹੀਂ ਰੋਸੇ ਨੈਣੀਂ ਰੱਤ ਕੁੜੇ।
82.
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਤੇਲ ਤਿਲਾਂ ਦੇ ਲੱਡੂ ਨੇ ਜਲੇਬੀ ਪਕੜ ਰੰਗਾਈ,
ਡਰਦੇ ਨੱਠੇ ਕੰਦ ਸ਼ਕਰ ਤੋਂ ਮਿਸਰੀ ਨਾਲ ਲੜਾਈ,
ਕਾਂ ਲਗੜ ਨੂੰ ਮਾਰਨ ਲੱਗੇ ਗੱਦੋਂ ਦੀ ਗੱਲ੍ਹ ਲਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਹੋ ਫ਼ਰਿਆਦੀ ਲੱਖਪਤੀਆਂ ਨੇ ਲੂਣ ਤੇ ਦਸਤਕ ਲਾਈ,
ਗੁਲਗਲਿਆਂ ਮਨਸੂਬਾ ਬੱਧਾ ਪਾਪੜ ਚੋਟ ਚਲਾਈ,
ਭੇਡਾਂ ਮਾਰ ਪਲੰਗਾ ਖਪਾਏ ਗੁਰਗਾਂ ਬੁਰਾ ਅਹਿਵਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਗੁੜ ਦੇ ਲੱਡੂ ਗੁੱਸੇ ਹੋ ਕੇ ਪੇੜਿਆਂ ਤੇ ਫ਼ਰਿਆਦੀ,
ਬਰਫ਼ੀ ਨੂੰ ਕਹੇ ਦਾਲ ਚਨੇ ਦੀ ਤੂੰ ਹੈਂ ਮੇਰੀ ਬਾਂਦੀ,
ਚੜ੍ਹ ਸਹੇ ਸ਼ੀਹਣੀਆਂ ਤੇ ਨੱਚਣ ਲੱਗੇ ਵੱਡੀ ਪਈ ਧਮਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਸ਼ਕਰ ਖੰਡ ਕਹੇ ਮਿਸਰੀ ਨੂੰ ਮੇਰੀ ਵੇਖ ਸਫ਼ਾਈ,
ਚਿੜਵੇ ਚਨੇ ਇਹ ਕਰਨ ਲੱਗਾ ਬਦਾਨੇ ਨਾਲ ਲੜਾਈ,
ਚੂਹਿਆ ਕੰਨ ਬਿੱਲੀ ਦੇ ਕੁਤਰੇ ਹੋ ਹੋ ਕੇ ਖ਼ੁਸ਼ਹਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਬੁਲ੍ਹਾ ਸ਼ਹੁ ਹੁਣ ਕਿਆ ਬਤਾਵੇ ਜੋ ਦਿਸੇ ਸੋ ਲੜਦਾ।
' ਚੀਤਾ।
ਲੱਤ ਬਲੱਤੀ, ਗੁੱਤ ਬਗੁੱਤੀ ਕੋਈ ਨਹੀਂ ਹੱਥ ਫੜਦਾ,
ਵੇਖੋ ਕੇਹੀ ਕਿਆਮਤ ਆਈ ਆਇਆ ਪਰ ਦੱਜਾਲਾ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
83.
ਕਦੀ ਆ ਮਿਲ ਬਿਰਹੋਂ ਸਿਤਾਈ ਨੂੰ।
ਇਸ਼ਕ ਲੱਗੇ ਤਾਂ ਹੈ ਹੈ ਕੂਕੇਂ,
ਤੂੰ ਕੀ ਜਾਣੇ ਪੀੜ ਪਰਾਈ ਨੂੰ ।
ਕਦੀ ਆ ਮਿਲ ਬਿਰਹੇ ਸਿਤਾਈ ਨੂੰ।
ਜੋ ਕੋਈ ਇਸ਼ਕ ਵਿਹਾਜਿਆ ਲੋੜੇ,
ਸਿਰ ਦੇਵੇ ਪਹਿਲੇ ਸਾਈਂ ਨੂੰ,
ਕਦੀ ਆ ਮਿਲ ਬਿਰਹੋਂ ਸਿਤਾਈ ਨੂੰ।
ਅਮਲਾਂ ਵਾਲੀਆਂ ਲੰਘ ਲੰਘ ਗਈਆਂ,
ਸਾਡੀਆਂ ਲੱਜਾਂ ਮਾਹੀ ਨੂੰ।
ਕਦੀ ਆ ਮਿਲ ਬਿਰਹੇਂ ਸਿਤਾਈ ਨੂੰ।
ਗਮ ਦੇ ਵਹਿਣ ਸਿਤਮਾ ਦੀਆਂ ਕਾਂਗਾਂ,
ਕਿਸੇ ਕਅਰ' ਕੱਪੜ ਵਿਚ ਪਾਈ ਨੂੰ।
ਕਦੀ ਆ ਮਿਲ ਬਿਰਹੈਂ ਸਿਤਾਈ ਨੂੰ।
ਮਾਂ ਪਿਓ ਛੱਡ ਸਈਆਂ ਮੈਂ ਭੁੱਲੀਆਂ,
ਬਲਿਹਾਰੀ ਰਾਮ ਦੁਹਾਈ ਨੂੰ।
ਕਦੀ ਆ ਮਿਲ ਬਿਰਹੋਂ ਸਿਤਾਈ ਨੂੰ।
84.
ਕਦੀ ਮੋੜ ਮੁਹਾਰਾ ਢੋਲਿਆ।
ਤੇਰੀਆਂ ਵਾਟਾਂ ਤੋਂ ਸਿਰ ਘੋਲਿਆ।
ਮੈਂ ਨ੍ਹਾਤੀ ਧੋਤੀ ਰਹਿ ਗਈ, ਕੋਈ ਗੰਢ ਸੱਜਨ ਦਿਲ ਬਹਿ ਗਈ,
ਕੋਈ ਸੁਖਨ ਅਵੱਲਾ ਬੋਲਿਆ, ਕਦੀ ਮੋੜ ਮੁਹਾਰਾਂ ਢੋਲਿਆ।
ਬੁਲ੍ਹਾ ਸ਼ਹੁ ਕਦੀ ਘਰ ਆਵਸੀ ਮੇਰੀ ਬਲਦੀ ਭਾ' ਬੁਝਾਵਸੀ,
ਜੀਹਦੇ ਦੁੱਖਾਂ ਨੇ ਮੂਹ ਖੋਲ੍ਹਿਆ, ਕਦੀ ਮੋੜ ਮੁਹਾਰਾਂ ਢੋਲਿਆ।
85.
ਕਦੀ ਆਪਣੀ ਆਖ ਬੁਲਾਉਗੇ।
ਮੈਂ ਬੇਗੁਣ ਕਿਆ ਗੁਣ ਕੀਆ ਹੈ, ਤਨ ਪੀਆ ਹੈ ਮਨ ਪੀਆ ਹੈ,
ਉਹ ਪੀਆ ਸੁ ਮੇਰਾ ਜੀਆ ਹੈ, ਪੀਆ ਪੀਆ ਸੇ ਰਲ ਮਿਲ ਜਾਉਗੇ।
ਕਦੀ ਆਪਣੀ ਆਖ ਬੁਲਾਉਗੇ।
ਝੂਠਾ, ਜ਼ੁਲਮ, ਬੇਹ, ਡੂੰਘਾਈ, ' ਬੋਲ, ਅੱਗ।
ਮੈਂ ਫਾਨੀ ਆਪ ਕੇ ਦੂਰ ਕਰਾਂ, ਤੇ ਬਾਕੀ ਆਪ ਹਜ਼ੂਰ ਕਰਾਂ,
ਜੇ ਅਜ਼ਹਾਰ ਵਾਂਙ ਮਨਸੂਰ ਕਰਾਂ, ਖੜ ਸੂਲੀ ਪਕੜ ਚੜ੍ਹਾਉਗੇ।
ਕਦੀ ਆਪਣੀ ਆਖ ਬੁਲਾਉਗੇ।
ਮੈਂ ਜਾਗੀ ਸਭ ਜਗ ਸੋਇਆ ਹੈ, ਖੁਲ੍ਹੀ ਪਲਕ ਤੇ ਉਠ ਕੇ ਰੋਇਆ ਹੈ,
ਜੁਜ਼ਾ ਮਸਤੀ ਕਾਮ ਨਾ ਹੋਇਆ ਹੈ, ਕਦੀ ਮਸਤ ਅਲੱਸਤ ਬਣਾਉਗੇ।
ਕਦੀ ਆਪਣੀ ਆਖ ਬੁਲਾਉਗੇ।
ਜਦੋਂ ਅਨਹਦ ਬਣ ਦੇ ਨੈਣ ਧਰੇ, ਅੱਗੇ ਸਿਰ ਬਣ ਧੜ ਕੇ ਲਾਖ ਪੜ੍ਹੇ,
ਉੱਛਲ ਰੰਗਣ ਦੇ ਦਰਿਆ ਚੜ੍ਹੇ, ਮੇਰੇ ਲਹੂ ਦੀ ਨਦੀ ਵਗਾਉਗੇ।
ਕਦੀ ਆਪਣੀ ਆਖ ਬੁਲਾਉਗੇ।
ਕਿਸੇ ਆਸ਼ਕ ਨਾ ਸੁੱਖ ਸੌਣਾ ਏ, ਅਸਾਂ ਰੋ ਰੋ ਕੇ ਮੁੱਖ ਧੋਣਾ ਏ,
ਇਹ ਜਾਦੂ ਹੈ ਕਿ ਟੂਣਾ ਏ, ਇਸ ਰੋਗ ਦਾ ਭੋਗ ਬਣਾਉਗੇ।
ਕਦੀ ਆਪਣੀ ਆਖ ਬੁਲਾਉਗੇ।
ਕਹੋ ਕਿਆ ਸਿਰ ਇਸ਼ਕ ਬਿਚਾਰੇਗਾ, ਫਿਰ ਕਿਆ ਥੀਸੀ ਨਿਰਵਾਰੇਗਾ,
ਜਬ ਦਾਰਾ ਉੱਪਰ ਸਿਰ ਵਾਰੇਗਾ, ਤਬ ਪਿੱਛੇ ਢੋਲ ਵਜਾਉਗੇ।
ਕਦੀ ਆਪਣੀ ਆਖ ਬੁਲਾਉਗੇ।
ਮੈਂ ਆਪਣਾ ਮਨ ਕਬਾਬ ਕੀਆ ਆਂਖੇਂ ਕਾ ਅਰਕ ਸ਼ਰਾਬ ਕੀਆ,
ਰੰਗ ਤਾਰਾਂ ਹੱਡ ਰੁਬਾਬ ਕੀਆ, ਕਿਆ ਮਤਿ ਕਾ ਨਾਮ ਬੁਲਾਉਗੇ।
ਕਦੀ ਆਪਣੀ ਆਖ ਬੁਲਾਉਗੇ।
ਸ਼ੁਕਰਜੀ ਕੋ ਕਿਆ ਕੀਜੀਏਗਾ, ਮਨ ਭਾਣਾ ਸੱਦਾ ਲੀਜੀਏਗਾ,
ਇਹ ਦੀਨ ਦੁਨੀ ਕਿਸ ਦੀਜੀਏਗਾ, ਮੁਝੇ ਆਪਣਾ ਦਰਸ ਬਤਾਉਗੇ।
ਕਦੀ ਆਪਣੀ ਆਖ ਬੁਲਾਉਗੇ।
ਮੈਨੂੰ ਆਣ ਨਜ਼ਾਰੇ ਤਾਇਆ ਹੈ, ਦੋ ਨੈਣਾਂ ਬਰਖਾ ਲਾਇਆ ਹੈ,
ਬਣ ਰੋਜ਼ ਅਨਾਇਤ ਆਇਆ ਹੈ, ਐਵੇਂ ਆਪਣਾ ਆਪ ਜਿਤਾਉਗੇ।
ਕਦੀ ਆਪਣੀ ਆਖ ਬੁਲਾਉਗੇ।
ਬੁਲ੍ਹਾ ਸ਼ਹੁ ਨੂੰ ਵੇਖਣ ਜਾਉਗੇ, ਇਨ੍ਹਾਂ ਅੱਖੀਆਂ ਨੂੰ ਸਮਝਾਉਗੇ,
ਦੀਦਾਰਾਂ ਤਦਾਹੀਂ ਪਾਉਗੇ, ਬਣ ਸ਼ਾਹ ਅਨਾਇਤ ਘਰ ਆਉਗੇ।
ਕਦੀ ਆਪਣੀ ਆਖ ਬੁਲਾਉਗੇ।
86.
ਕਦੀ ਆ ਮਿਲ ਯਾਰ ਪਿਆਰਿਆ।
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ।
ਚੜ੍ਹ ਬਾਗੀਂ ਕੋਇਲ ਕੂਕਦੀ।
ਨਿਤ ਸੋਜ਼-ਇ-ਅਲਮ ਦੇ ਫੂਕਦੀ।
ਨਾਸ਼ਵਾਨ, ਹਿੱਸਾ, ਮਾਮੂਲੀ, ਸੂਲੀ, ਦਰਸ਼ਨ, ਰਾਹਾਂ।
ਮੈਨੂੰ ਚਰੜੀ ਕੇ ਸ਼ਾਮ ਵਿਸਾਰਿਆ।
ਕਦੀ ਆ ਮਿਲ ਯਾਰ ਪਿਆਰਿਆ।
ਬੁਲ੍ਹਾ ਸਹੁ ਕਦੀ ਘਰ ਆਵਸੀ।
ਮੇਰੀ ਬਲਦੀ ਡਾ ਬੁਝਾਵਸੀ।
ਉਹਦੀ ਵਾਟਾਂ ਤੋਂ ਸਿਰ ਵਾਰਿਆ।
ਕਦੀ ਆ ਮਿਲ ਯਾਰ ਪਿਆਰਿਆ।
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ।
87.
ਕਰ ਕੱਤਣ ਵੱਲ ਧਿਆਨ ਕੁੜੇ।
ਨਿਤ ਮੱਤੀ ਦੇਂਦੀ ਮਾਂ ਧੀਆ, ਕਿਉਂ ਫਿਰਨੀ ਏ ਐਵੇਂ ਆ ਧੀਆ,
ਨੀ ਸ਼ਰਮ ਹਯਾ ਨਾ ਗਵਾ ਧੀਆ, ਤੂੰ ਕਦੀ ਤਾਂ ਸਮਝ ਨਾਦਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਚਰਖ਼ਾ ਮੁਫ਼ਤ ਤੇਰੇ ਹੱਥ ਆਇਆ, ਪੱਲਿਉਂ ਨਹੀਉਂ ਕੁਝ ਖੋਲ੍ਹ ਗਵਾਇਆ,
ਨਹੀਉਂ ਕਦਰ ਮਿਹਨਤ ਦਾ ਪਾਇਆ, ਜਦ ਹੋਇਆ ਕੰਮ ਆਸਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਚਰਖ਼ਾ ਬਣਿਆ ਖ਼ਾਤਰ ਤੇਰੀ, ਖੇਡਣ ਦੀ ਕਰ ਹਿਰਸ ਥੁਰੇੜੀ,
ਹੋਣਾ ਨਹੀਉਂ ਹੋਰ ਵਡੇਰੀ, ਮਤ ਕਰ ਕੋਈ ਅਗਿਆਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਚਰਖ਼ਾ ਤੇਰਾ ਰੰਗ ਰੰਗੀਲਾ, ਰੀਸ ਕਰੇਂਦਾ ਸਭ ਕਬੀਲਾ,
ਚਲਦੇ ਚਾਰੇ ਕਰ ਲੈ ਹੀਲਾ, ਹੋ ਘਰ ਦੇ ਵਿਚ ਆਵਾਦਾਨਾ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ ।
ਇਸ ਚਰਖੇ ਦੀ ਕੀਮਤ ਭਾਰੀ, ਤੂੰ ਕੀ ਜਾਣੇ ਕਦਰ ਗਵਾਰੀ,
ਉੱਚੀ ਨਜ਼ਰ ਫਿਰੇ ਹੰਕਾਰੀ, ਵਿਚ ਆਪਣੇ ਸ਼ਾਨ ਗੁਮਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਮੈਂ ਕੂਕਾਂ ਕਰ ਖਲੀਆਂ ਬਾਹੀਆਂ, ਨਾ ਹੋ ਗਾਫ਼ਲ ਸਮਝ ਕਦਾਈ,
ਐਸਾ ਚਰਖਾ ਘੜਨਾ ਨਾਹੀ, ਫੇਰ ਕਿਸੇ ਤਰਖਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਇਹ ਚਰਖਾ ਤੂੰ ਕਿਉਂ ਗਵਾਯਾ, ਕਿਉਂ ਤੂੰ ਖੇਹ ਦੇ ਵਿਚ ਰੁਲਾਯਾ,
ਜਦ ਦਾ ਹੱਥ ਤੇਰੇ ਇਹ ਆਯਾ, ਤੂੰ ਕਦੇ ਨਾ ਡਾਹਿਆ ਆਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਨਿੱਤ ਮਤੀ ਦਿਆਂ ਵਲੱਲੀ ਨੂੰ, ਇਸ ਭੋਲੀ ਕਮਲੀ ਝੱਲੀ ਨੂੰ,
ਜਦ ਪਵੇਗਾ ਵਖ਼ਤ ਇਕੱਲੀ ਨੂੰ, ਤਦ ਹਾਏ ਹਾਏ ਕਰਸੀ ਜਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਅੱਗ, ਆਬਾਦ, 'ਗੰਵਾਰ, ਪੇਂਡੂ।
ਮੁਢੋਂ ਦੀ ਤੂੰ ਰਿਜ਼ਕ ਵਿਹੂਣੀ, ਗੋਹੜਿਉਂ ਨਾ ਤੂੰ ਕੱਤੀ ਪੂਣੀ,
ਹੁਣ ਕਿਉਂ ਫਿਰਨੀ ਏਂ ਨਿੰਮੋਝੂਣੀ, ਕਿਸ ਦਾ ਕਰੇਂ ਗੁਮਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਨਾ ਤੱਕਲਾ ਰਾਸ ਕਰਾਵੇਂ ਤੂੰ, ਨਾ ਬਾਇੜ ਮਾਲ੍ਹ ਪਵਾਵੇਂ ਤੂੰ,
ਕਿਉਂ ਘੜੀ ਮੁੜੀ ਚਰਖ਼ਾ ਚਾਵੇਂ ਤੂੰ, ਤੂੰ ਕਰਨੀ ਏਂ ਆਪਣਾ ਜ਼ਿਆਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਡਿੱਗਾ ਤੱਕਲਾ ਰਾਸ ਕਰਾ ਲੋ, ਨਾਲ ਸ਼ਤਾਬੀ ਬਾਇੜ ਪਵਾ ਲੈ,
ਜਿਉਂ ਕਰ ਵਗੇ ਤਿਵੇਂ ਵਗਾ ਲੈ, ਮਤ ਕਰ ਕੋਈ ਅਗਿਆਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਅੱਜ ਘਰ ਵਿਚ ਨਵੀਂ ਕਪਾਹ ਕੁੜੇ, ਤੂੰ ਤਬ ਝਬ ਵੇਲਣਾ ਡਾਹ ਕੁੜੇ,
ਰੂੰ ਵੇਲ ਪਿੰਜਾਵਣ ਜਾਹ ਕੁੜੇ, ਮੁੜ ਕਲ੍ਹ ਨਾ ਤੇਰਾ ਜਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਤੇਰੇ ਨਾਲ ਦੀਆਂ ਸਭ ਸਈਆਂ ਨੀ, ਕੱਤ ਪੂਣੀਆਂ ਸਭਨਾਂ ਲਈਆਂ ਨੀ,
ਤੈਨੂੰ ਬੈਠੀ ਨੂੰ ਪਿੱਛੇ ਪਈਆਂ ਨੀ, ਕਿਉਂ ਬੈਠੀ ਏਂ ਹੁਣ ਹੈਰਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਦੀਵਾ ਆਪਣੇ ਪਾਸ ਜਗਾਵੀਂ, ਕੱਤ ਕੱਰ ਸੂਤ ਭਰ ਵੱਟੀ' ਪਾਵੀਂ,
ਅੱਖੀਂ ਵਿਚੋਂ ਰਾਤ ਲੰਘਾਵੀਂ, ਔਖੀ ਕਰਕੇ ਜਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਰਾਜ ਪੇਕਾ ਦਿਨ ਚਾਰ ਕੁੜੇ, ਨਾ ਖੇਡੋ ਖੇਡ ਗੁਜ਼ਾਰ ਕੁੜੇ।
ਨਾ ਹੋ ਵਿਹਲੀ ਕਰ ਕਾਰ ਕੁੜੇ, ਘਰ ਬਾਰ ਨਾ ਕਰ ਵੀਰਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਤੂੰ ਸੁੱਤਿਆਂ ਰੈਣ ਗੁਜ਼ਾਰ ਨਹੀਂ, ਮੁੜ ਆਉਣਾ ਦੂਜੀ ਵਾਰ ਨਹੀਂ,
ਫਿਰ ਬਹਿਣਾ ਏਸ ਭੰਡਾਰ ਨਹੀਂ, ਵਿਚ ਇੱਕੋ ਜੇਡੇ ਹਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਤੂੰ ਸਦਾ ਨਾ ਪੇਕੇ ਰਹਿਣਾ ਏਂ, ਨਾ ਪਾਸ ਅੰਬੜੀ ਦੇ ਬਹਿਣਾ ਏ,
ਭਾ ਅੰਤ ਵਿਛੋੜਾ ਸਹਿਣਾ ਏਂ, ਵੱਸ ਪਏਗੀ ਸੱਸ ਨਨਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਕੱਤ ਲੈ ਨੀ ਕੁਝ ਕਤਾ ਲੈ ਨੀ, ਹੁਣ ਤਾਣੀ ਤਦ ਉਣਾ ਲੈ ਨੀ,
ਤੂੰ ਆਪਣਾ ਦਾਜ ਰੰਗਾ ਲੈ ਨੀ, ਤੂੰ ਤਦ ਹੋਵੇਂ ਪਰਧਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਜਦ ਘਰ ਬੇਗਾਨੇ ਜਾਵੇਂਗੀ, ਮੁੜ ਵਤ ਨਾ ਓਥੋਂ ਆਵੇਗੀ,
ਓਥੇ ਜਾ ਕੇ ਪਛੇਤਾਵੇਗੀ, ਕੁਝ ਅਗਦੋਂ ਕਰ ਸਮਿਆਨ ਕੁੜੇ।
ਅਹੰਕਾਰ, ਨੁਕਸਾਨ, ਬੱਤੀ, ' ਪਹਿਲਾਂ ਹੀ।
ਕਰ ਕੱਤਣ ਵੱਲ ਧਿਆਨ ਕੁੜੇ।
ਅੱਜ ਐਡਾ ਤੇਰਾ ਕੰਮ ਕੁੜੇ, ਕਿਉਂ ਹੋਈ ਏਂ ਬੇ-ਗ਼ਮਾ ਕੁੜੇ,
ਕੀ ਕਰ ਲੈਣਾ ਉਸ ਦੰਮ ਕੁੜੇ, ਜਦ ਘਰ ਆਇ ਮਹਿਮਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਜਦ ਸਭ ਸਈਆਂ ਟੁਰ ਜਾਉਣਗੀਆਂ, ਫਿਰ ਓਥੇ ਮੂਲ ਨਾ ਆਉਣਗੀਆਂ,
ਆ ਚਰਖੇ ਮੂਲ ਨਾ ਡਾਹੁਣਗੀਆਂ, ਤੇਰਾ ਤ੍ਰਿਵਣ ਪਿਆ ਵੀਰਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਕਰ ਮਾਣ ਨਾ ਹੁਸਨ ਜਵਾਨੀ ਦਾ, ਪਰਦੇਸ ਨਾ ਰਹਿਣ ਸੀਲਾਨੀ ਦਾ,
ਕੋਈ ਦੁਨੀਆਂ ਝੂਠੀ ਛਾਨੀ ਦਾ, ਨਾ ਰਹਿਸੀ ਨਾਮ ਨਿਸ਼ਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਇਕ ਔਖਾ ਵੇਲਾ ਆਵੇਗਾ, ਸਭ ਸਾਕ ਸੈਣ ਭਜ ਜਾਵੇਗਾ,
ਕਰ ਮਦਤ ਪਾਰ ਲੰਘਾਵੇਗਾ, ਉਹ ਬੁਲ੍ਹੇ ਦਾ ਸੁਲਤਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
88.
ਕੌਣ ਆਇਆ ਪਹਿਨ ਲਿਬਾਸ ਕੁੜੇ।
ਤੁਸੀਂ ਪੁੱਛੋ ਨਾਲ ਇਖ਼ਲਾਸਾ ਕੁੜੇ।
ਹੱਥ ਖੂੰਡੀ ਮੋਢੇ ਕੰਬਲ ਕਾਲਾ, ਅੱਖੀਆਂ ਦੇ ਵਿਚ ਵਸੇ ਉਜਾਲਾ,
ਚਾਕ ਨਹੀਂ ਕੋਈ ਹੋ ਮਤਵਾਲਾ, ਪੁਛੋ ਬਿਠਾ ਕੇ ਪਾਸ ਕੁੜੇ।
ਕੋਣ ਆਇਆ ਪਹਿਨ ਲਿਬਾਸ ਕੁੜੇ।
ਚਾਕਰ ਚਾਕ ਨਾ ਇਸ ਨੂੰ ਆਖੋ, ਇਹ ਨ ਖ਼ਾਲੀ ਗੁੱਝੜੀ ਘਾਤੋਂ,
ਵਿਛੜਿਆ ਹੋਇਆ ਪਹਿਲੀ ਰਾਤੋਂ ਆਇਆ ਕਰਨ ਤਲਾਸ਼ ਕੁੜੇ।
ਕੌਣ ਆਇਆ ਪਹਿਨ ਲਿਬਾਸ ਕੁੜੇ।
ਨਾ ਇਹ ਚਾਕਰ ਚਾਕ ਕਹੀ ਦਾ, ਨਾ ਇਸ ਜ਼ਰਾ ਸ਼ੌਕ ਮਹੀ ਦਾ,
ਨਾ ਮੁਸ਼ਤਾਕ ਹੈ ਦੁੱਧ ਦਹੀਂ ਦਾ, ਨਾ ਉਸ ਭੁੱਖ ਪਿਆਸ ਕੁੜੇ।
ਕੌਣ ਆਇਆ ਪਹਿਨ ਲਿਬਾਸ ਕੁੜੇ।
ਬੁਲ੍ਹਾ ਸ਼ਹੁ ਲੁਕ ਬੈਠਾ ਓਹਲੇ, ਦੱਸੇ ਭੇਤ ਨਾ ਮੁੱਖ ਸੇ ਬੋਲੋ,
ਬਾਬਲ ਵਰ ਖੇੜਿਆਂ ਤੋਂ ਟੋਲੇ, ਵਰ ਮਾਹਢਾ ਮਾਹਢੇ ਪਾਸ ਕੁੜੇ।
ਕੌਣ ਆਇਆ ਪਹਿਨ ਲਿਬਾਸ ਕੁੜੇ।
ਤੁਸੀਂ ਪੁੱਛੋ ਬਿਠਾ ਕੇ ਪਾਸ ਕੁੜੇ।
89.
ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ।
ਬੇਫਿਕਰ, ਨਾਸ਼ਵਾਨ, ' ਪਿਆਰ, ਤ੍ਰੀਕਾ, ' ਚਾਨਣ, ' ਮਸਤ, * ਮੇਰਾ, ਮੇਰੇ ।
ਏਸ ਵਿਹੜੇ ਵਿਚ ਆਲਾ ਸੋਂਹਦਾ ਆਲੇ ਦੇ ਵਿਚ ਤਾਕੀ।
ਤਾਕੀ ਦੇ ਵਿਚ ਛੇਜ ਵਿਛਾਵਾਂ ਨਾਲ ਪੀਆ ਸੰਗ ਰਾਤੀ।
ਏਸ ਵਿਹੜੇ ਦੇ ਨੌਂ ਦਰਵਾਜੇ ਦਸਵਾਂ ਗੁਪਤ ਰਖਾਤੀ।
ਓਸ ਗਲੀ ਦੀ ਮੈਂ ਸਾਰ ਨਾ ਜਾਣਾਂ ਜਹਾਂ ਆਵੇ ਪੀਆ ਜਾਤੀ।
ਏਸ ਵਿਹੜੇ ਵਿਚ ਚਰਖ਼ਾ ਸੌਂਹਦਾ ਆਲੇ ਦੇ ਵਿਚ ਤਾਕੀ।
ਆਪਣੇ ਪੀਆ ਨੂੰ ਯਾਦ ਕਰੇਸਾਂ ਚਰਖੇ ਦੇ ਹਰ ਫੇਰੇ।
ਏਸ ਵਿਹੜੇ ਵਿਚ ਮਕਨਾ ਹਾਥੀ ਸੰਗਲ ਨਾਲ ਕਹੇੜੇ।
ਬੁਲ੍ਹਾ ਸ਼ਾਹ ਫ਼ਕੀਰ ਸਾਈਂ ਦਾ ਜਾਗਦਿਆਂ ਤੋਂ ਛੇੜੇ।
ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ।
90.
ਕੀਹਨੂੰ ਲਾ-ਮਕਾਨੀ' ਦੱਸਦੇ ਹੋ।
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ।
ਕੁਨਫਯੀਕੁਨ ਤੋਂ ਆਪ ਕਹਾਇਆ, ਤੈਂ ਬਾਝੋਂ ਹੋਰ ਕਿਹੜਾ ਆਇਆ,
ਇਸ਼ਕੋਂ ਸਭ ਜ਼ਹੂਰ ਬਣਾਇਆ, ਆਸ਼ਕ ਹੋ ਕੇ ਵੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਪੁੱਛੋ ਆਦਮ ਕਿਸ ਨੇ ਆਂਦਾ ਏ, ਕਿੱਥੋਂ ਆਇਆ ਕਿਥੇ ਜਾਂਦਾ ਏ,
ਓਥੇ ਕਿਸ ਦਾ ਤੈਨੂੰ ਲਾਹਜਾ ਏ, ਓਥੇ ਖਾ ਦਾਣਾ ਉਠ ਨੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਆਪੇ ਸੁਣੇ ਤੇ ਆਪ ਸੁਣਾਵੇ, ਆਪੇ ਗਾਵੇਂ ਆਪ ਬਜਾਵੇਂ,
ਹੱਥੋਂ ਕੋਲ ਸਰਦ ਸੁਣਾਵੇਂ, ਕਿਤੇ ਜਾਹਲ ਹੋ ਕੇ ਨੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੈ।
ਤੇਰੀ ਵਹਦਤ ਤੁਏ ਪੁਚਾਵੇਂ, ਅਨੁਲਹੱਕਾ ਦੀ ਤਾਰ ਮਿਲਾਵੇ,
ਸੂਲੀ ਤੇ ਮਨਸੂਰ ਚੜ੍ਹਾਵੇਂ, ਓਥੇ ਕੋਲ ਖਲੋ ਕੇ ਹੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਜਿਵੇਂ ਸਿਕੰਦਰ ਤਰਫ ਨੌਸ਼ਾਬਾਂ, ਹੋ ਰਸੂਲ ਲੈ ਆਇਆ ਕਿਤਾਬਾਂ,
ਯੂਸਫ਼ ਹੋ ਕੇ ਅੰਦਰ ਖੁਆਬਾਂ, ਜੁਲੇਖਾਂ ਦਾ ਦਿਲ ਖੱਸਦੇ ਹੈ,
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਕਿਤੇ ਰੂਮੀ ਹੋ ਕਿਤੇ ਜੰਗੀ ਹੋ, ਕਿਤੇ ਟੋਪੀ ਪੇਸ਼ ਫਰੰਗੀ ਹੈ,
ਕਿਤੇ ਮੈ-ਖ਼ਾਨੇ' ਵਿਚ ਭੰਗੀ ਹੈ, ਕਿਤੇ ਮਿਹਰ ਮਹਿਰੀ ਬਣ ਵਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਬੁਲ੍ਹਾ ਸ਼ੋਹ 'ਅਨਾਇਤ' ਆਰਫ਼ ਹੈ, ਉਹ ਦਿਲ ਮੇਰੇ ਦਾ ਵਾਰਸ ਹੈ,
' ਖਿੜਕੀ, ਰੱਤੀ, ਰੰਗੀ, ' ਬਿਨਾਂ ਮਕਾਨ ਤੋਂ, ' ਹੋ ਜਾ ਅਮਰ (ਹੁਕਮ ਹੋਇਆ), ਡਰ, ਮੈਂ ਰੱਬ ਹਾਂ, ' ਸ਼ਰਾਬਖ਼ਾਨਾ।
ਮੈਂ ਲੋਹਾ ਤੇ ਉਹ ਪਾਰਸ ਹੈ, ਤੁਸੀਂ ਓਸੇ ਦੇ ਸੰਗ ਖੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ।
91.
ਕੋਹੇ ਲਾਰੇ ਦੇਨਾ ਏਂ ਸਾਨੂੰ ਦੇ ਘੜੀਆਂ ਮਿਲ ਜਾਈ।
ਨੇੜੇ ਵੱਸੇਂ ਥਾਂ ਨਾ ਦੱਸੇ,
ਢੂੰਡਾਂ ਕਿਤ ਵਲ ਜਾਹੀਂ।
ਆਪੇ ਝਾਤੀ ਪਾਈ ਅਹਿਮਦ,
ਵੇਖਾਂ ਤਾਂ ਮੁੜ ਨਾਹੀਂ।
ਆਖ ਗਿਉਂ ਮੁੜ ਆਇਉਂ ਨਹੀਂ।
ਸੀਨੇ ਦੇ ਵਿਚ ਭੜਕਣ ਭਾਹੀਂ।
ਇਕਮੇ ਘਰ ਵਿਚ ਵੱਸਦੀਆਂ ਰਸਦੀਆਂ,
ਕਿਤ ਵਲ ਕੂਕ ਸੁਣਾਈ।
ਪਾਂਧੀ ਜਾਂ ਮੇਰਾ ਦੇਹ ਸੁਨੇਹਾ।
ਦਿਲ ਦੇ ਉਹਲੇ ਲੁਕਦਾ ਕੇਹਾ।
ਨਾਮ ਅੱਲਾਹ ਦੇ ਨਾ ਹੋ ਵੇਰੀ,
ਮੁੱਖ ਵੇਖਣ ਨੂੰ ਨਾ ਤਰਸਾਈ।
ਬੁਲ੍ਹਾ ਸ਼ਹੁ ਕੀ ਲਾਇਆ ਮੈਨੂੰ,
ਰਾਤ ਅਧੀ ਹੈ ਤੇਰੀ ਮਹਿਮਾ।
ਔਚੜ ਬੇਲੇ ਸਭ ਕੋਈ ਡਰਦਾ,
ਸੋ ਢੂੰਡਾਂ ਮੈਂ ਚਾਈਂ ਚਾਈਂ।
ਕੇਹੇ ਲਾਰੇ ਦੇਨਾ ਏਂ ਸਾਨੂੰ ਦੇ ਘੜੀਆਂ ਮਿਲ ਜਾਈਂ।
92.
ਕਿਉਂ ਇਸ਼ਕ ਅਸਾਂ ਤੇ ਆਇਆ ਏ।
ਤੂੰ ਆਇਆ ਹੈ ਮੈਂ ਪਾਇਆ ਏ।
ਇਬਰਾਹੀਮ ਚਾ ਚਿਖ਼ਾ ਸੁਟਾਇਉ, ਜ਼ਕਰੀਏ ਸਿਰ ਕਲਵੱਤਰ ਧਰਾਇਉ,
ਯੂਸਫ਼ ਹੱਟੇ ਹੱਟ ਵਿਕਾਇਉ, ਕਹੁ ਸਾਨੂੰ ਕੀ ਲਿਆਇਆ ਏ।
ਕਿਉਂ ਇਸ਼ਕ ਅਸਾਂ ਤੇ ਆਇਆ ਏ।
ਸ਼ੇਖ ਸੁਨਆਨ' ਖੂਕਾ ਚਰਾਇਉ, ਸ਼ਮਸ ਦੀ ਖੱਲ ਉਲਟ ਲੁਹਾਇਉ,
ਸੂਲੀ ਤੇ ਮਨਸੂਰ ਚੜ੍ਹਾਇਉ, ਕਰ ਹੱਥ ਹੁਣ ਮੈਂ ਵਲ ਧਾਇਆ ਏ।
ਕਿਉਂ ਇਸ਼ਕ ਅਸਾਂ ਤੇ ਆਇਆ ਏ।
ਜਿਸ ਘਰ ਵਿਚ ਤੇਰਾ ਫੇਰ ਹੋਇਆ, ਸੋ ਜਲ ਥਲ ਕੋਇਲਾ ਢੇਰ ਹੋਇਆ,
ਅੱਗਾਂ, ਸੂਰ।
ਜਦ ਰਾਖ ਉੱਡੀ ਤਦ ਸੇਰ ਹੋਇਆ, ਕਹੁ ਕਿਸ ਗਲ ਦਾ ਸਧਰਾਇਆ ਏ।
ਕਿਉਂ ਇਸ਼ਕ ਅਸਾਂ ਤੇ ਆਇਆ ਏ।
ਬੁਲ੍ਹਾ ਜ਼ਹੁ ਦੇ ਕਾਰਨ ਕਰੀਏ, ਤਨ ਭੱਠੀ ਮਨ ਅਹਿਰਣਾ ਕਰੀਏ,
ਪਰੇਮ ਹਥੌੜਾ ਮਾਰਨ ਕਰੀਏ, ਦਿਲ ਲੋਹਾ ਅੱਗ ਪੰਘਾਇਆ ਏ।
ਕਿਉਂ ਇਸ਼ਕ ਅਸਾ ਤੇ ਆਇਆ ਏ।
ਤੂੰ ਆਇਆ ਹੈ ਮੈਂ ਪਾਇਆ ਏ।
93.
ਕੀ ਕਰਦਾ ਨੀ ਕੀ ਕਰਦਾ,
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਇਕਸੇ ਘਰ ਵਿਚ ਵੱਸਦਿਆਂ ਹੱਸਦਿਆਂ ਨਹੀਂ ਹੁੰਦਾ ਵਿਚ ਪਰਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਵਿਚ ਮਸੀਤ ਨਿਮਾਜ਼ ਗੁਜ਼ਾਰੇ ਬੁੱਤ ਖ਼ਾਨੇ ਜਾ ਵੜਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਆਪ ਇੱਕੋ ਕਈ ਲਖ ਘਰਾਂ ਦੇ ਮਾਲਕ ਸਭ ਘਰ ਘਰ ਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਜਿਤਵਲਾ ਵੇਖਾਂ ਉੱਤਾਂ ਵਲ ਓਹੋ ਹਰ ਦੀ ਸੰਗਤ ਕਰਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਮੂਸਾ ਤੇ ਫਰਔਨ ਬਣਾ ਕੇ ਦੇ ਹੋ ਕੇ ਕਿਉਂ ਲੜਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਹਾਜ਼ਰ ਨਾਜ਼ਰ ਉਹੋ ਹਰ ਥਾਂ ਚੂਚਕ ਕਿਸ ਨੂੰ ਖੜਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਐਸੀ ਨਾਜ਼ੁਕ ਬਾਤ ਕਿਉਂ ਕਹਿੰਦਾ ਨਾ ਕਹਿ ਸਕਦਾ ਨਾ ਜਰਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਬੁਲ੍ਹਾ ਸ਼ੋਹ ਦਾ ਇਸ਼ਕ ਬਘਲਾ ਰੱਤ ਪੀਂਦਾ ਗੋਸ਼ਤਾ ਚਰਦਾ।
ਕੀ ਕਰਦਾ ਨੀ ਕੀ ਕਰਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
94.
ਕੀ ਕਰਦਾ ਬੇਪਰਵਾਹੀ ਜੇ।
ਕੀ ਕਰਦਾ ਬੇਪਰਵਾਹੀ ਜੇ।
ਸੱਧਰ ਨਾਲ ਭਰਿਆ ਹੋਇਆ, ਲਲਚਾਇਆ, ਲੋਹੇ ਦਾ ਘਨਾਕਾਰ ਟੁਕੜਾ ਜਿਸ ਉੱਤੇ ਗਰਮ ਲੋਹੇ ਨੂੰ ਰੱਖ ਕੇ ਕੁਟਦੇ ਹਨ, ਪਿਆਰਾ, ਜਿੱਧਰ, ਉਸ, ਪਾਸੇ, .... ਦੋਜ਼ਖ਼ ਕਿਸ ਨੂੰ ਖੜਦਾ, ਕੋਮਲ, ਝੱਲਦਾ " ਬਘਿਆੜ, - ਮਾਸ।
ਕੁੰਨ ਕਿਹਾ ਵਯੀਕੁਨਾ ਕਹਾਇਆ, ਬਾਤਨ ਜ਼ਾਹਰਾ ਦੇ ਵਲ ਆਇਆ
ਬੇਚੂਨੀ ਦਾ ਚੂਨਾ ਬਣਾਇਆ, ਬਿਖੜੀ ਖੇਡ ਮਚਾਈ ਜੇ।
ਕੀ ਕਰਦਾ ਬੇਪਰਵਾਹੀ ਜੇ।
ਸਿਰ ਮਖ਼ਫ਼ੀ' ਦਾ ਜਿਸ ਦੰਮ ਬੋਲਾ, ਘੁੰਘਟ ਅਪਨੇ ਮੂੰਹ ਸੇ ਖੋਲਾ,
ਹੁਣ ਕਿਉਂ ਕਰਦਾ ਸਾਥੋਂ ਓਹਲਾ, ਸਭ ਵਿਚ ਹਕੀਕਤ ਆਈ ਜੇ।
ਕੀ ਕਰਦਾ ਬੇਪਰਵਾਹੀ ਜੇ।
ਕਰਮਨਾ ਬਨੀ ਆਦਮ ਕਿਹਾ, ਕੋਈ ਨਾ ਕੀਤਾ ਤੇਰੇ ਜਿਹਾ,
ਸ਼ਾਨ ਬਜ਼ੁਰਗੀ ਦੇ ਸੰਗ ਇਹਾ, ਡਫੜੀ ਖੂਬ ਵਜਾਈ ਜੇ।
ਕੀ ਕਰਦਾ ਬੇਪਰਵਾਹੀ ਜੇ।
ਆਪੇ ਬੇਪਰਵਾਹੀਆਂ ਕਰਦੇ, ਆਪਣੇ ਆਪ ਸੇ ਆਪੇ ਡਰਦੇ,
ਰਿਹਾ ਸਮਾ ਵਿਚ ਹਰ ਹਰ ਘਰ ਦੇ, ਭੁੱਲੀ ਫਿਰੇ ਲੋਕਾਈ ਜੇ।
ਕੀ ਕਰਦਾ ਬੇਪਰਵਾਹੀ ਜੇ।
ਚੇਟਕ ਲਾ ਦੀਵਾਨਾ ਹੋਇਆ, ਲੈਲਾ ਬਣ ਕੇ ਮਜਨੂੰ ਮੋਹਿਆ,
ਆਪੇ ਰੋਇਆ ਆਪੇ ਧੋਇਆ, ਕਹੀ ਕੀਤੀ ਆਸ਼ਨਾਈ ਜੇ।
ਕੀ ਕਰਦਾ ਬੇਪਰਵਾਹੀ ਜੇ।
ਆਪੇ ਹੈਂ ਤੂੰ ਸਾਜਨ ਸਈਆਂ, ਅਕਲ ਦਲੀਲਾਂ ਸਭ ਉਠ ਗਈਆਂ,
ਬੁਲ੍ਹਾ ਸ਼ਾਹ ਨੇ ਖ਼ੁਸ਼ੀਆਂ ਲਈਆਂ, ਹੁਣ ਕਰਦਾ ਕਿਉਂ ਜੁਦਾਈ ਜੇ।
ਕੀ ਕਰਦਾ ਬੇਪਰਵਾਹੀ ਜੇ ।
95.
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਇਹ ਪਰਦਾ ਕਿਸ ਤੋਂ ਰਾਖੀ ਦਾ।
ਕਾਰਨ ਪੀਤ ਮੀਤ ਬਣ ਆਇਆ, ਮੀਮ ਦਾ ਘੁੰਗਟ ਮੁੱਖ ਪਰ ਪਾਇਆ,
ਅਹਿਦ ਤੇ ਅਹਿਮਦ ਨਾਮ ਧਰਾਇਆ, ਸਿਰ ਫਤਰ ਝਲੇ ਲੌਲਾਕੀ" ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਤੁਸੀਂ ਆਪੇ ਆਪ ਹੀ ਸਾਰੇ ਹੈ, ਕਿਉਂ ਕਹਿੰਦੇ ਅਸੀਂ ਨਿਆਰੇ ਹੋ,
ਆਏ ਆਪਣੇ ਆਪ ਨਜਾਰੇ ਹੋ, ਵਿਚ ਬਰਜੱਖਾ ਰਖਿਆ ਖਾਕੀ ਦਾ।
ਕਿਉਂ ਓਹਲੇ ਬਹਿ ਬਹਿ ਬਾਕੀ ਦਾ।
ਤੁਧ ਬਾਝੋਂ ਦੂਸਰਾ ਕਿਹੜਾ ਹੈ, ਕਿਉਂ ਪਾਇਆ ਉਲਟਾ ਝੇੜਾ ਹੈ,
ਇਹ ਡਿੱਠਾ ਬੜਾ ਅੰਧੇਰਾ ਹੈ, ਹੁਣ ਆਪ ਨੂੰ ਆਪੇ ਆਖੀ ਦਾ।
ਕਿਉਂ ਓਹਲੇ ਬਹਿ ਬਹਿ ਬਾਕੀ ਦਾ।
ਕਿਤੇ ਰੂਮੀ ਹੈ ਕਿਤੇ ਸ਼ਾਮੀ ਹੋ, ਕਿਤੇ ਸਾਹਿਬ ਕਿਤੇ ਗੁਲਾਮੀ ਹੋ,
ਹੋ ਜਾ, ਅਮਰ, ' ਅੰਦਰ, ਬਾਹਰ, ਬ੍ਰਹਮ, ਦੁਨੀਆਂ, ਲੁਕੀ ਹੋਈ, ਅਸੀਂ ਕਿਰਪਾ ਕੀਤੀ (ਜਮ੍ਹਾ), " ਜਾਣ ਪਛਾਣ, " ਵਿਸ਼ਵ, " ਉਹਲਾ ਪਰਦਾ।
ਤੁਸੀਂ ਆਪਣੇ ਆਪ ਤਮਾਮੀ ਹੋ, ਕਹੋ ਖੱਟਾ ਖਰਾ ਸੌ ਲਾਖੀ ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਜਿਸ ਤਨ ਵਿਚ ਇਸ਼ਕ ਦਾ ਜੋਸ਼ ਹੋਇਆ, ਉਹ ਬੇਖ਼ੁਦ ਹੋ ਬੇਹੋਸ਼ ਹੋਇਆ,
ਉਹ ਕਿਉਂ ਕਰ ਰਹੇ ਖ਼ਾਮੋਸ਼ ਹੋਇਆ, ਜਿਸ ਪਿਆਲਾ ਪੀਤਾ ਸਾਕੀ ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਤੁਸੀਂ ਆਪ ਅਸਾਨੂੰ ਧਾਏ ਜੀ, ਕਦ ਰਹਿੰਦੇ ਛਪੇ ਛਪਾਏ ਜੀ,
ਤੁਸੀਂ ਸ਼ਾਹ 'ਅਨਾਇਤ' ਬਣ ਆਏ ਜੀ, ਹੁਣ ਲਾ ਲਾ ਨੈਣ ਝਮਾਕੀ ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਬੁਲ੍ਹਾ ਸ਼ਾਹ ਤਨ ਭਾ ਦੀ ਭੱਠੀ ਕਰ, ਅੱਗ ਬਾਲ ਹੱਡਾਂ ਤਨ ਮਾਟੀ ਕਰ,
ਇਹ ਸ਼ੌਕ ਮੁਹੱਬਤ ਬਾਣੀ ਕਰ, ਇਹ ਬੁੱਧੂਵਾ ਇਸ ਬਿਧ ਝਾਕੀ ਦਾ।
ਕਿਉਂ ਓਹਲੇ ਬਹਿ ਬਹਿ ਤਾਕੀ ਦਾ।
ਪਾਠਾਂਤਰ ਨੰ. 95.
ਕਹੁ ਪੜਦਾ ਕਿਸ ਥੀਂ ਰਾਖੀਦਾ,
ਕਿਉਂ ਉਹਲੇ ਬਹਿ ਬਹਿ ਝਾਕੀਦਾ।
ਪਹਿਲੇ ਆਪ ਸਾਜਨਾ ਸਾਜੀ
ਹੁਣ ਦੱਸਨਾ ਏਂ ਸਬਕ ਨਿਮਾਜ਼ੀ
ਖੋਹਾਯਾ ਆਪ ਨਜ਼ਾਰੇ ਨੂੰ
ਵਿਚ ਲਹਿਦਾ ਬਣ ਬਣ ਝਾਕੀਦਾ।
ਸ਼ਾਹ ਸੱਮਸੇ ਦਾ ਪੋਸਤ ਲੁਹਾਇਓ
ਮਨਸੂਰ ਸੂਲੀ ਚਾਇ ਚੜ੍ਹਾਇਓ
ਜ਼ਕਰੀਏ ਸਿਰ ਕਲਵੱਤਰ ਧਰਾਇਓ
ਕੀ ਲੇਖਾ ਰਹਿ ਗਿਆ ਬਾਕੀ ਦਾ।
ਕੁਨ ਕਿਹਾ ਯੂਕੁਨ ਕਹਾਇਆ
ਬੇਚੂਨੀ ਦਾ ਚੂਨ ਬਣਾਇਆ
ਖ਼ਾਤਰ ਕੇ ਦੀ ਜਗਤ ਕਰਾਇਆ
ਸਿਰ ਪਰ ਛੱਤਰ ਲੌਲਾਕੀ ਦਾ।
ਹੁਣ ਤਾਂ ਸਾਡੀ ਤਰਫ ਧਾਇਆ
ਨਾ ਰਹਿੰਦਾ ਛਪਿਆ ਛਪਾਇਆ
ਕਿਤੇ ਬੁੱਲ੍ਹਾ ਨਾਮ ਧਰਾਇਆ
ਵਿਚ ਓਹਲਾ ਰੱਖਿਆ ਖ਼ਾਕੀ ਦਾ।
ਕਹੁ ਪੜਦਾ ਕਿਸ ਬੀ ਰਾਖੀ ਦਾ।
ਝਮਕਦੇ ਹਾਂ।
ਕੀ ਬੇਦਰਦਾਂ ਸੰਗ ਯਾਰੀ!
ਰੋਵਣ ਅੱਖੀਆਂ ਜ਼ਾਰੇ ਜਾਰੀ।
ਸਾਨੂੰ ਗਏ ਬੇਦਰਦੀ ਛੱਡ ਕੇ, ਹਿਜਰੇ ਸਾਂਗ ਸੀਨੇ ਵਿਚ ਗੱਡ ਕੇ,
ਜਿਸਮੇਂ ਜਿੰਦ ਨੂੰ ਲੈ ਗਏ ਕੱਢ ਕੇ, ਇਹ ਗੱਲ ਕਰ ਗਏ ਹੈ ਸਿਆਰੀ,
ਕੀ ਬੇਦਰਦਾਂ ਸੰਗ ਯਾਰੀ।
ਬੇਦਰਦਾਂ ਦਾ ਕੀ ਭਰਵਾਸਾ, ਖ਼ੌਫ਼ ਨਹੀਂ ਦਿਲ ਅੰਦਰ ਮਾਸਾ,
ਚਿੜੀਆਂ ਮੌਤ ਗਵਾਰਾਂ ਹਾਸਾ, ਮਗਰੋਂ ਹੱਸ ਹੱਸ ਤਾੜੀ ਮਾਰੀ।
ਕੀ ਬੇਦਰਦਾਂ ਸੰਗ ਯਾਰੀ।
ਆਵਣ ਕਹਿ ਗਏ ਫੇਰ ਨਾ ਆਏ, ਆਵਣ ਦੇ ਸਭ ਕੋਲ ਭੁਲਾਏ,
ਮੈਂ ਭੁੱਲੀ ਭੁੱਲ ਨੈਣ ਲਗਾਏ, ਕੋਹੇ ਮਿਲੇ ਸਾਨੂੰ ਠੱਗ ਬਪਾਰੀ।
ਕੀ ਬੇਦਰਦਾਂ ਸੰਗ ਯਾਰੀ।
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਕੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਨਫ਼ਾ ਨਾ ਮੋਟਾ ਲੀਤਾ, ਦਹਦ ਦੁੱਖਾਂ ਦੀ ਗਠੜੀ ਭਾਰੀ।
ਕੀ ਬੇਦਰਦਾਂ ਸੰਗ ਯਾਰੀ।
ਰੋਵਣ ਅੱਖੀਆਂ ਚਾਰੋ ਜ਼ਾਰੀ।
97.
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗੈਰ ਗੁਨਾਹੀ।
ਲਾਤੱਤਹੱਰੁਕ ਖੁਦ ਲਿਖਿਓ ਈ ਕਿਸ ਨੂੰ ਦੇਨਾ ਏਂ ਫਾਹੀ।
ਸ਼ਰ੍ਹਾ ਤੇ ਅਹਿਲ ਕੁਰਾਨ ਭੀ ਆਹੇ ਅਸੀਂ ਅੱਗੇ ਸੱਦੇ ਆਈ।
ਅਲਸਤੋਬੇਰੁਕੂਮਾ ਵਾਰਦ ਹੋਯਾ ਕਾਲੂਬਲਾ ਧੁੰਮ ਪਾਈ।
ਕੁਨਫਯੀਕੁਨ ਆਵਾਜ਼ਾ ਹੋਯਾ ਤਦਾਂ ਅਸੀਂ ਭੀ ਕੋਲੋਂ ਆਹੀ।
ਲੱਜ਼ਤ ਮਾਰ ਦੀਵਾਨੀ ਕੀਤੀ ਨਹੀਂ ਜਾਤੀ ਅਸਲੀ ਆਹੀ।
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਤੀਰ ਗੁਨਾਹੀ।
98.
ਕੀ ਜਾਣਾਂ ਮੈਂ ਕੋਈ।
ਵੇ ਅੜਿਆ,
ਕੀ ਜਾਣਾਂ ਮੈਂ ਕੋਈ।
ਜੋ ਕੋਈ ਅੰਦਰ ਬੋਲੇ ਚਾਲੇ ਜ਼ਾਤ ਅਸਾਡੀ ਹੋਈ।
ਜਿਸ ਦੇ ਨਾਲ ਮੈਂ ਨੇਹੁੰ ਲਗਾਇਆ ਉਹੋ ਜਿਹੀ ਹੋਈ।
ਕੀ ਜਾਣਾਂ ਮੈਂ ਕੋਈ।
ਹਰਗਿਜ਼ ਹਿਲਣ ਜੁਲਣ ਵਾਲਾ ਨਹੀਂ, ਅਹਿਲ, ਅਟੱਲ, ਭਾਣਾ, ਹੁਕਮ, ਕੀ ਤੂੰ ਮੇਰਾ ਰੱਥ ਹੈਂ, ' ਬੇਸ਼ਕ, ' ਹੋ ਜਾ ਅਮਰ (ਹੁਕਮ ਹੋਇਆ), ਨਾਲ, ਨੇੜੇ ਹੀ,।
ਚਿੱਟੀ ਚਾਦਰ ਲਾਹ ਸੁੱਟ ਕੁੜੀਏ ਪਹਿਨ ਵਕੀਰਾਂ ਦੀ ਲਈ।
ਚਿੱਟੀ ਚਾਦਰ ਨੂੰ ਦਾਗ਼ ਲਗੇਗਾ ਲੋਈ ਨੂੰ ਦਾਗ ਨ ਕੋਈ।
ਕੀ ਜਾਣਾਂ ਮੈਂ ਕੋਈ।
ਅਲਫ਼ ਪਛਾਤਾ ਬੇ ਪਛਾਤੀ ਤੇ ਤਲਾਵਤ ਹੋਈ।
ਸੀਨ ਪਛਾਤਾ ਸ਼ੀਨ ਪਛਾਤਾ ਸਾਦਕ ਸਾਬਰ ਹੋਈ।
ਕੀ ਜਾਣਾਂ ਮੈਂ ਕੋਈ।
ਕੂ ਕੂ ਕਰਦੀ ਕਮਰੀ ਆਹੀ ਗਲ ਵਿਚ ਤੱਕਾ ਪਿਉਈ।
ਬਸ ਨਾ ਕਰਦੀ ਕੂ ਕੂ ਕੋਲੋਂ ਕੁ ਕੁ ਅੰਦਰ ਮੋਈ।
ਕੀ ਜਾਣਾਂ ਮੈਂ ਕੋਈ।
ਜੋ ਕੁਝ ਕਰਸੀ ਅੱਲ੍ਹਾ ਭਾਣਾ ਕਿਆ ਕੁਝ ਕਰਸੀ ਕੋਈ।
ਜੋ ਕੁਝ ਲੇਖ ਮੱਥੇ ਦਾ ਲਿਖਿਆ ਮੈਂ ਉਸ ਤੇ ਸ਼ਾਕਰ ਹੋਈ।
ਕੀ ਜਾਣਾਂ ਮੈਂ ਕੋਈ।
ਆਸ਼ਕ ਬਕਰੀ ਮਾਸ਼ੂਕ ਕਸਾਈ ਮੈਂ ਮੈਂ ਕਰਦੀ ਕੋਹੀ।
ਜਿਉਂ ਜਿਉਂ ਮੈਂ ਮੈਂ ਬਹੁਤਾ ਕਰਦੀ ਤਿਉਂ ਤਿਉਂ ਮੋਈ ਮੋਈ।
ਕੀ ਜਾਣਾਂ ਮੈਂ ਕੋਈ।
ਬੁਲ੍ਹਾ ਸ਼ਹੁ ਅਨਾਇਤ ਕਰਕੇ ਸ਼ੋਕ ਸ਼ਰਾਬ ਦਿਤੋਈ।
ਭਲਾ ਹੋਇਆ ਅਸੀਂ ਦੂਰੋਂ ਫੁੱਟੇ ਨੇੜੇ ਆਨ ਲੱਧੋਈ।
ਕੀ ਜਾਣਾ ਮੈਂ ਕੋਈ।
ਵੇ ਅੜਿਆ, ਕੀ ਜਾਣਾ ਮੈਂ ਕੋਈ।
ਪਾਠਾਂਤਰ ਨੰ: 98.
ਕਿਆ ਜਾਣਾ ਮੈਂ ਕੋਈ ਰੇ ਬਾਬਾ! ਕਿਆ ਜਾਣਾ ਮੈਂ ਕੋਈ
ਜੋ ਕੋਈ ਅੰਦਰ ਬੋਲੇ ਚਾਲੇ, ਜ਼ਾਤ ਅਸਾਡੀ ਸੋਈ
ਜਿਸਦੇ ਨਾਲ ਮੈਂ ਨੇਹੁੰ ਲਗਾਯਾ ਉਹੋ ਜੇਹੀ ਹੋਈ।
ਕਿਆ ਜਾਣਾ.....
ਚਿੱਟੀ ਚਾਦਰ ਲਾਹ ਸੁਟ ਕੁੜੀਏ, ਪਹਿਨ ਫ਼ਕੀਰਾਂ ਦੀ ਲੋਈ।
ਇਸ ਚਾਦਰ ਨੂੰ ਦਾਗ਼ ਲਗੇਗਾ, ਲੋਈ ਨੂੰ ਦਾਗ ਨ ਕੋਈ।
ਕਿਆ ਜਾਣਾ.....
ਅਲਫ ਪਛਾਤਾ, ਬੇ ਪਛਾਤੀ, ਤੇ ਤਲਾਵਤ ਹੋਈ।
ਸੀਨ ਪਛਾਤਾ ਸ਼ੀਨ ਪਛਾਤਾ, ਸਾਦਕ ਸਾਬਰ ਹੋਈ।
ਕਿਆ ਜਾਣਾ......
ਕੂ ਕੂ ਕਰਦੀ ਕਮਰੀ ਆਹੀ, ਗਲ ਵਿਚ ਤਉਕ ਪਇਓ ਈ
ਪੰਛੀ ਦੇ ਗਲ ਦੀ ਗਾਨੀ, ' ਕਤਲ ਕਰ ਦਿੱਤੀ।
ਬਸ ਨ ਕਰਦੀ ਕੂ ਕੂ ਕੋਇਲ, ਕੁ ਕੁ ਅੰਦਰ ਮੋਈ।
ਕਿਆ ਜਾਣਾ....
ਜੋ ਕਿਛ ਕਰਸੀ ਅੱਲਾ ਭਾਣਾ, ਕਿਆ ਕੁਛ ਕਰਸੀ ਕੋਈ
ਜੋ ਕਿਛੁ ਲੇਖ ਮੱਥੇ ਦਾ ਲਿਖਿਆ, ਉਸ ਤੇ ਸ਼ਾਕਿਰ ਹੋਈ।
ਕਿਆ ਜਾਣਾ ......
ਆਸ਼ਕ ਬੱਕਰੀ ਮਾਸ਼ੂਕ ਕਸਾਈ, ਮੈਂ ਮੈਂ ਕਰਦੀ ਕੋਹੀ
ਜਿਉਂ ਜਿਉਂ ਮੈਂ ਮੈਂ ਬਹੁਤਾ ਕਰਦੀ, ਤਿਉਂ ਤਿਉਂ ਮੈਂ ਮੋਈ।
ਕਿਆ ਜਾਣਾ .....
ਬੁਲ੍ਹਾ ਸ਼ਹੁ ਅਨਾਇਤ ਕਰਕੇ, ਸ਼ਊਕ ਸ਼ਰਾਬ ਦਿਤੇ ਈ
ਭਲਾ ਹੋਇਆ ਅਸੀਂ ਦੂਰੋਂ ਛੁੱਟੇ, ਨੇੜੇ ਲਾਲ ਲੱਧੇ ਈ।
ਕਿਆ ਜਾਣਾ......
[ਗਾਫ਼]
99.
ਗੁਰ ਜੋ ਚਾਹੇ ਸੋ ਕਰਦਾ ਏ।
ਮੇਰੇ ਘਰ ਵਿਚ ਚੋਰੀ ਹੋਈ, ਸੁੱਤੀ ਰਹੀ ਨਾ ਜਾਗਿਆ ਕੋਈ,
ਮੈਂ ਗੁਰ ਫੜ ਸੋਝੀ ਹੋਈ, ਜੋ ਮਾਲ ਗਿਆ ਸੋ ਤਰਦਾ ਏ।
ਗੁਰ ਜੇ ਚਾਹੇ ਸੋ ਕਰਦਾ ਏ।
ਪਹਿਲੇ ਮਖਵੀ ਆਪ ਖ਼ਜਾਨਾ ਸੀ, ਓਥੇ ਹੋਰਤਾ ਹੋਰਤਖ਼ਾਨਾ ਸੀ,
ਫਿਰ ਵਹਦਤ ਦੇ ਵਿਚ ਆਣਾ ਸੀ, ਕੁਲ ਜੁਜ਼ਾ ਦਾ ਮੁਜਮਲਾ' ਪਰਦਾ ਏ।
ਗੁਰ ਜੋ ਚਾਹੇ ਸੋ ਕਰਦਾ ਏ।
ਕੁਨਯੀਕੁਨ ਆਵਾਜ਼ਾ ਦੇਂਦਾ, ਵਹਦਤ ਵਿਚੋਂ ਕਸਰਤ ਲੈਂਦਾ,
ਪਹਿਨ ਲਬਾਸ ਬੰਦਾ ਬਣ ਬਹਿੰਦਾ, ਕਰ ਬੰਦਗੀ ਮਸਜਦ ਵੜਦਾ ਏ।
ਗੁਰ ਜੇ ਚਾਹੇ ਸੋ ਕਰਦਾ ਏ।
ਰੋਜ਼ ਮੀਸਾਕ ਅਲੱਸਤ ਸੁਣਾਵੇ, ਕਾਲੂਬਲਾ ਅਸ਼ਹਦ ਨਾ ਚਾਹਵੇ,
ਫਿਰ ਕੁਝ ਆਪਣਾ ਆਪ ਛੁਪਾਵੇ, ਉਹ ਗਿਣ ਗਿਣ ਵਸਤਾਂ ਧਰਦਾ ਏ।
ਗੁਰ ਜੋ ਚਾਹੇ ਸੋ ਕਰਦਾ ਏ।
ਗੁਰ ਅੱਲ੍ਹਾ ਆਪ ਕਰੇਂਦਾ ਏ, ਗੁਰ ਅਲੀ ਨਬੀ ਹੋ ਬਹਿੰਦਾ ਏ,
ਘਰ ਹਰ ਦੇ ਦਿਲ ਵਿਚ ਰਹਿੰਦਾ ਏ, ਉਹ ਖ਼ਾਲੀ ਭਾਂਡੇ ਕਰਦਾ ਏ।
ਗੁਰ ਜੋ ਚਾਹੇ ਸੋ ਕਰਦਾ ਏ।
ਬੁਲ੍ਹਾ ਸੌਹ ਨੂੰ ਘਰ ਵਿਚ ਪਾਇਆ, ਜਿਸ ਸਾਂਗੀ ਸਾਂਗ ਬਣਾਇਆ,
ਲੋਕਾਂ ਕੋਲੋਂ ਰੇਤ ਛੁਪਾਇਆ, ਉਹ ਦਰਸ ਪਰਮਾ ਦਾ ਪੜ੍ਹਦਾ ਏ।
ਗੁਰ ਜੋ ਚਾਹੇ ਸੋ ਕਰਦਾ ਏ।
ਲੁਕਿਆ ਹੋਇਆ, ਵਿਸਮਾਦ, ਹਿੱਸਾ, ' ਇਕੱਠ, ਵਹਿਦਾ, ° ਮੈਂ ਗਵਾਹੀ ਦੇਂਦਾ ਹਾਂ ਕਿ ਤੂੰ ਬੇਸ਼ਕ ਮੇਰਾ ਰੱਬ ਹੈਂ, ? ਉੱਤਮ।
ਗੱਲ ਰੋਲੇ ਲੋਕਾਂ ਪਾਈ ਏ।
ਗੱਲ ਰੇਲੇ ਲੋਕਾਂ ਪਾਈ ਏ।
ਸੱਚ ਆਖ ਮਨਾ ਕਿਉਂ ਡਰਨਾ ਏ, ਇਸ ਸਚ ਪਿੱਛੇ ਤੂੰ ਤਰਨਾ ਏਂ,
ਸੱਚ ਸਦਾ ਆਬਾਦੀ ਕਰਨਾ ਏ, ਸੱਚ ਵਸਤ ਅਚੰਭਾ ਆਈ ਏ।
ਗੱਲ ਰੋਲੇ ਲੋਕਾਂ ਪਾਈ ਏ।
ਬਾਹਮਣ ਆਣ ਜਜਮਾਨ ਡਰਾਏ, ਪਿੱਤਰ ਪੀੜ ਦੱਸ ਭਰਮ ਦੁੜਾਏ,
ਆਪੇ ਦਸ ਕੇ ਜਤਨ ਕਰਾਏ, ਪੂਜਾ ਸ਼ੁਰੂ ਕਰਾਈ ਏ।
ਗੱਲ ਰੋਲੇ ਲੋਕਾਂ ਪਾਈ ਏ।
ਪੁੱਤਰ ਰੂਸਾਂ ਦੇ ਉੱਪਰ ਪੀੜਾ, ਗੁੜ ਚਾਵਲ ਮਨਾਓ ਲੀੜਾ,
ਜੰਜੂ ਪਾਓ ਲਾਹੋ ਬੀੜਾ, ਚੁੱਲੀ ਤੁਰਤ ਪਵਾਈ ਏ।
ਗੱਲ ਰੋਲੇ ਲੋਕਾਂ ਪਾਈ ਏ।
ਪੀੜ ਨਹੀਂ ਐਵੇਂ ਨਿਕਲਣ ਲੱਗੀ, ਰੋਕ ਰੁਪਈਆ ਭਾਂਡੇ ਢੰਗੀ,
ਹੋਵੇ ਲਾਖੀ ਦਰੁੱਸਤ ਨਾ ਬੱਗੀ, ਬੁਲ੍ਹਾ ਇਹ ਬਾਤ ਬਣਾਈ ਏ।
ਗੱਲ ਰੋਲੇ ਲੋਕਾਂ ਪਾਈ ਏ।
ਪਿਰਤਮ ਚੰਡੀ ਮਾਤ ਬਣਾਈ, ਜਿਸ ਨੂੰ ਪੂਜੇ ਸਰਬ ਲੋਕਾਈ,
ਪਾਛੀ ਵੱਢ ਕੇ ਜੰਜ ਚੜ੍ਹਾਈ, ਡੋਲੀ ਨੁਮ ਨੁਮ ਆਈ ਏ।
ਗੱਲ ਰੋਲੇ ਲੋਕਾਂ ਪਾਈ ਏ।
ਭੁੱਲ ਖ਼ੁਦਾ ਨੂੰ ਜਾਣ ਖ਼ੁਦਾਈ, ਬੁੱਤਾਂ ਅੱਗੇ ਸੀਸ ਨਿਵਾਈ,
ਜਿਹੜੇ ਘੜ ਕੇ ਆਪ ਬਣਾਈ, ਸ਼ਰਮ ਰੱਤਾ ਨਾ ਆਈ ਏ।
ਗੱਲ ਰੋਲੇ ਲੋਕਾਂ ਪਾਈ ਏ।
ਵੇਖੋ ਤੁਲਸੀ ਮਾਤ ਬਣਾਈ, ਸਾਲਗ ਰਾਮੀ ਸੰਗ ਪਰਨਾਈ,
ਹੱਸ ਰੱਸ ਡੋਲੀ ਚਾ ਚੜ੍ਹਾਈ, ਸਾਲਾ ਸਹੁਰਾ ਬਣੇ ਜਵਾਈ ਏ।
ਗੱਲ ਰੋਲੇ ਲੋਕਾਂ ਪਾਈ ਏ।
ਧੀਆਂ ਭੈਣਾਂ ਸਭ ਵਿਆਹਵਣ, ਪਰਦੇ ਆਪਣੇ ਆਪ ਕਜਾਵਣ,
ਬੁਲ੍ਹਾ ਸ਼ਾਹ ਕੀ ਆਖਣ ਆਵਣ, ਨਾ ਮਾਤਾ ਕਿਸੇ ਵਿਆਹੀ ਏ।
ਗੱਲ ਰੋਲੇ ਲੋਕਾਂ ਪਾਈ ਏ।
ਸ਼ਾਹ ਰਗ ਬੀ ਰੱਬ ਦਿਸਦਾ ਨੇੜੇ ਲੋਕਾਂ ਪਾਏ ਲੰਮੇ ਝੇੜੇ,
ਵਾਂ ਕੇ ਝਗੜੇ ਕੌਣ ਨਬੇੜੇ, ਭਜ ਭਜ ਉਮਰ ਗਵਾਈ ਏ।
ਗੱਲ ਰੌਲੇ ਲੋਕਾਂ ਪਾਈ ਏ।
ਬਿਰਛ ਬਾਗ਼ ਵਿਚ ਨਹੀਂ ਜੁਦਾਈ, ਬੰਦਾ ਰੱਬ ਤੀਵੀਂ ਬਣ ਆਈ,
ਪਿਛਲੇ ਸੋਤੇ ਤੇ ਖਿੜ ਆਈ, ਦੁਹਬਤਾ ਆਣ ਮਿਟਾਈ ਏ।
'ਹੈਰਾਨੀ, 2 ਰੋਕੜੀ, ਨਕਦ, ਉਥੋਂ, ਦੇ, ਦੁਬਿਧਾ, ਦ੍ਰਿਸ਼।
ਗੱਲ ਰੋਲੇ ਲੋਕਾਂ ਪਾਈ ਏ।
ਬੁਲ੍ਹਾ ਆਪੇ ਭੁੱਲ ਭੁਲਾਇਆ ਏ, ਆਪੇ ਚਿਲਿਆਂ ਵਿਚ ਦਬਾਇਆ ਏ,
ਆਪੇ ਹੋਕਾ ਦੇ ਸੁਣਾਇਆ ਏ, ਮੁੱਝ ਮੇਂ ਭੇਤ ਨਾ ਕਾਈ ਏ।
ਗੱਲ ਰੌਲੇ ਲੋਕਾਂ ਪਾਈ ਏ।
ਗਰਮ ਸਰਦ ਹੈ ਜਿਸ ਨੂੰ ਪਾਲਾ, ਹਰਕਤ ਕੀਤਾ ਚਿਹਰਾ ਕਾਲਾ,
ਤਿਸ ਨੂੰ ਆਖਣ ਜੀ ਸੁਖਾਲਾ, ਇਸ ਦੀ ਕਰੋ ਦਵਾਈ ਏ।
ਗੱਲ ਰੋਲੇ ਲੋਕਾਂ ਪਾਈ ਏ।
ਅੱਖੀਆਂ ਪੱਕੀਆਂ ਆਖਣ ਆਈਆਂ, ਅਲਸੀ ਸਮਝ ਕੇ ਆਉਣੀ ਮਾਈਆਂ,
ਆਪੇ ਭੁੱਲ ਗਈਆਂ ਹੁਣ ਸਾਈਆਂ, ਹੁਣ ਤੀਰਥ ਪਾਸ ਸੁਧਾਈ ਏ।
ਗੱਲ ਰੌਲੇ ਲੋਕਾਂ ਪਾਈ ਏ।
ਜੋ ਕੋਈ ਦਿਸਦਾ ਏਹੋ ਪਿਆਰਾ, ਬੁਲ੍ਹਾ ਆਪੇ ਵੇਖਣਹਾਰਾ,
ਆਪੇ ਬੇਦ ਕੁਰਾਨ ਪੁਕਾਰਾ, ਜੋ ਸੁਫਨੇ ਵਸਤ ਭੁਲਾਈ ਏ।
ਗੱਲ ਰੋਲੇ ਲੋਕਾਂ ਪਾਈ ਏ।
ਪੋਸਤ ਆਖੇ ਮਿਲੇ ਅਫ਼ੀਮ, ਬੰਦਾ ਭਾਲੇ ਕਾਦਰ ਕਰੀਮ,
ਨਾ ਕੋਈ ਦਿੱਸੇ ਗਿਆਨ ਹਕੀਮ, ਅਕਲ ਤੁਸਾਡੀ ਜਾਈ ਏ।
ਗੱਲ ਰੋਲੇ ਲੋਕਾਂ ਪਾਈ ਏ।
ਜੇ ਕੋਈ ਦਿਸਦਾ ਏਹੇ ਪਿਆਰਾ, ਬੁਲ੍ਹਾ ਆਪੇ ਵੇਖਣਹਾਰਾ,
ਆਪੇ ਬੇਦ ਕੁਰਾਨ ਪੁਕਾਰਾ, ਜੋ ਸੁਫਨੇ ਵਸਤ ਕੁਲਾਈ ਏ।
ਗੱਲ ਰੇਲੇ ਲੋਕਾਂ ਪਾਈ ਏ।
101.
ਘੁੰਘਟ ਚੁੱਕ ਓ ਸਜਣਾ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਜ਼ੁਲਫ਼ ਕੁੰਡਲ ਨੇ ਘੇਰਾ ਪਾਇਆ, ਬਿਸੀਅਰਾ ਹੋ ਕੇ ਡੰਗ ਚਲਾਇਆ,
ਵੇਖ ਅਸਾਂ ਵੱਲ ਤਰਸ ਨਾ ਆਇਆ, ਕਰਕੇ ਖੂਨੀ ਅੱਖੀਆਂ ਵੇ।
ਘੁੰਘਟ ਚੁੱਕ ਓ ਸਜਣਾ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਦੋ ਨੈਣਾਂ ਦਾ ਤੀਰ ਚਲਾਇਆ, ਮੈਂ ਆਜਿਜ਼ ਦੇ ਸੀਨੇ ਲਾਇਆ,
ਘਾਇਲ ਕਰਕੇ ਮੁੱਖ ਛੁਪਾਇਆ, ਚੋਰੀਆਂ ਇਹ ਕਿਨ ਦੱਸੀਆਂ ਵੇ।
ਘੁੰਘਟ ਚੁੱਕ ਓ ਸਜਣਾ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਬ੍ਰਿਹੋ ਕਟਾਰੀ ਤੂੰ ਕੱਸ ਕੇ ਮਾਰੀ, ਤਦ ਮੈਂ ਹੋਈ ਬੇਦਿਲ ਭਾਰੀ,
ਮੁੜ ਨਾ ਲਈ ਤੋਂ ਸਾਰ ਹਮਾਰੀ, ਪਤੀਆਂ ਤੇਰੀਆਂ ਕੱਚੀਆਂ ਵੇ।
ਘੁੰਘਟ ਚੁੱਕ ਓ ਸਜਣਾ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਨੇਹੁ ਲਗਾ ਕੇ ਮਨ ਹਰ ਲੀਤਾ, ਫੇਰ ਨ ਆਪਣਾ ਦਰਸ਼ਨ ਦੀਤਾ,
ਜ਼ਹਿਰ ਪਿਆਲਾ ਮੈਂ ਇਹ ਪੀਤਾ, ਸੋ ਅਕਲੋਂ ਮੈਂ ਕੱਚੀਆਂ ਵੇ।
ਚਾਲੀਹਾ, ਚਾਲੀ ਦਿਨਾਂ ਦਾ ਤਪ, ' ਨਾਗ, ਚਿੱਠੀਆਂ, 'ਜਿੱਤ।
ਘੁੰਘਟ ਚੁੱਕ ਓ ਸਜਣਾ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
102.
ਘੁੰਘਟੇ ਓਹਲੇ ਨਾ ਲੁੱਕ ਸੋਹਣਿਆ,
ਮੈਂ ਮੁਸ਼ਤਾਕਾ ਦੀਦਾਰ ਦੀ ਹਾਂ।
ਜਾਨੀ ਬਾਝ ਦੀਵਾਨੀ ਹੋਈ, ਟੋਕਾਂ ਕਰਦੇ ਲੋਕ ਸਭੋਈ,
ਦੇ ਕਰ ਯਾਰ ਕਰੋ ਦਿਲਜੋਈ, ਮੈਂ ਤਾਂ ਫਰਿਆਦ ਪੁਕਾਰਦੀ ਹਾਂ।
ਮੈਂ ਮੁਸ਼ਤਾਕ ਦੀਦਾਰ ਦੀ ਹਾਂ।
ਮੁਫ਼ਤ ਵਿਕਾਂਦੀ ਜਾਂਦੀ ਬਾਂਦੀ, ਮਿਲ ਮਾਹੀਆ ਜਿੰਦ ਐਵੇਂ ਜਾਂਦੀ,
ਇਕਦਮ ਹਿਜਰ ਨਹੀਂ ਮੈਂ ਸਹਿੰਦੀ, ਮੈਂ ਬੁਲਬੁਲ ਇਸ ਗੁਲਜ਼ਾਰਾਂ ਦੀ ਹਾਂ।
ਮੈਂ ਮੁਸ਼ਤਾਕ ਦੀਦਾਰ ਦੀ ਹਾਂ।
103.
ਘਰ ਮੇਂ ਗੰਗਾ ਆਈ ਸੰਤੇ ਘਰ ਮੇਂ ਗੰਗਾ ਆਈ।
ਆਪੇ ਮੁਰਲੀ ਆਪ ਘਨਈਆ ਆਪੇ ਜਾਦੁਰਾਈ।
ਆਪ ਗੋਬਰੀਆ' ਆਪ ਗਡਰੀਆ ਆਪੇ ਦੇਤ ਦਿਖਾਈ।
ਅਨਹਦ ਦ੍ਵਾਰ ਕਾ ਆਯਾ ਗ੍ਰਰੀਆ ਖੰਝਣ ਦਸਤ ਚੜਾਈ।
ਸੰਡ ਮੁੰਡਾ ਮੇਰੇ ਪਰੀਤੀ ਕੋਰੇਨਾ ਕੰਨਾਂ ਮੈਂ ਪਾਈ।
ਅੰਮ੍ਰਿਤ ਫਲ ਖਾ ਲਿਓ ਰੇ ਗੋਸਾਈਂ ਥੋੜੀ ਕਰੋ ਬਢਾਈ।
ਘਰ ਮੇਂ ਗੰਗਾ ਆਈ ਸੰਤੋ ਘਰ ਮੇਂ ਗੰਗਾ ਆਈ।
104.
ਘੜਿਆਲੀ ਦਿਉ ਨਿਕਾਲ ਨੀ।
ਅੱਜ ਪੀ ਘਰ ਆਇਆ ਲਾਲ ਨੀ।
ਘੜੀ ਘੜੀ ਘੜਿਆਲ ਬਜਾਵੇ, ਰੈਣ ਵਸਲ ਦੀ ਪਿਆ ਘਟਾਵੇ,
ਮੇਰੇ ਮਨ ਦੀ ਬਾਤ ਜੇ ਪਾਵੇ, ਹੱਥੋਂ ਚਾ ਸੱਟੇ ਘੜਿਆਲ ਨੀ।
ਅੱਜ ਪੀ ਘਰ ਆਇਆ ਲਾਲ ਨੀ।
ਅਨਹਦ ਵਾਜਾ ਵੱਜੇ ਸੁਹਾਨਾ, ਮੁਤਰਿਬ ਸੁਘੜਾ ਤਾਨ ਤਰਾਨਾ,
ਨਿਮਾਜ਼ ਰੋਜ਼ਾ ਕੁਲ ਗਿਆ ਦੁਗਾਨਾ, ਮਧ ਪਿਆਲਾ ਧਨ ਕਲਾਲ ਨੀ।
ਅੱਜ ਪੀ ਘਰ ਆਇਆ ਲਾਲ ਨੀ।
ਮੁਖ ਵੇਖਣ ਦਾ ਅਜਬ ਨਜ਼ਾਰਾ, ਦੁੱਖ ਦਿਲੇ ਦਾ ਉੱਠ ਗਿਆ ਸਾਰਾ,
ਰੈਣ ਵਡੀ ਕਿਆ ਕਰੇ ਪਸਾਰਾ, ਦਿਨ ਅੱਗੇ ਧਰੇ ਦੀਵਾਲ ਨੀ।
ਅੱਜ ਪੀ ਘਰ ਆਇਆ ਲਾਲ ਨੀ।
ਮੈਨੂੰ ਆਪਣੀ ਖ਼ਬਰ ਨਾ ਕਾਈ, ਕਿਆ ਜਾਣਾਂ ਮੈਂ ਕਿਤ ਵਿਆਹੀ,
ਸ਼ੌਕੀਨ, ' ਬਾਗ਼, ' ਜਾਦੂਗਰ, ਗੋਹਾ ਚੁੱਕਣ ਵਾਲਾ, ' ਚਾਰਨ ਵਾਲਾ, ਗਵਾਲਾ, ਮੂੰਹ, ਸਿਰ, ਤੁੰਗਲ, ਗਵਈਆ।
ਇਹ ਗੱਲ ਕਿਉਂ ਕਰ ਛਪੇ ਛਪਾਈ, ਹੁਣ ਹੋਇਆ ਫ਼ਜ਼ਲਾ ਕਮਾਲ ਨੀ।
ਅੱਜ ਪੀ ਘਰ ਆਇਆ ਲਾਲ ਨੀ।
ਟੂਣੇ ਕਾਮਣ ਕਰੋ ਬਥੇਰੇ, ਸਹਿਰੇ ਆਏ ਵੱਡੇ ਵਡੇਰੇ,
ਹੁਣ ਘਰ ਆਇਆ ਜਾਨੀ ਮੇਰੇ, ਰਹਾਂ ਲੱਖ ਵਰ੍ਹੇ ਇਹਦੇ ਨਾਲ ਨੀ।
ਅੱਜ ਪੀ ਘਰ ਆਇਆ ਲਾਲ ਨੀ।
ਬੁਲ੍ਹਾ ਸ਼ਹੁ ਦੀ ਸੇਜ ਪਿਆਰੀ, ਨੀ ਮੈਂ ਤਾਰਨਹਾਰੇ ਤਾਰੀ,
ਕਿਵੇਂ ਕਿਵੇਂ ਹੁਣ ਆਈ ਵਾਰੀ, ਹੁਣ ਵਿਛੜਨ ਹੋਇਆ ਮੁਹਾਲ ਨੀ।
ਘੜਿਆਲੀ ਦਿਉ ਨਿਕਾਲ ਨੀ, ਅੱਜ ਪੀ ਘਰ ਆਇਆ ਲਾਲ ਨੀ।
[ਲਾਮ]
105.
ਲਨਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ?
ਮੈਂ ਢੋਲਣ ਵਿਚ ਫ਼ਰਕ ਨਾ ਕੋਈ ਏਨੁਮਾ ਫੁਰਮਾਇਆ ਈ।
ਆਓ ਸਜਣ ਗਲ ਲੱਗ ਸੌਵਾਂ ਮੈਂ ਹੁਣ ਘੁੰਘਟ ਪਾਇਆ ਈ।
ਲਨਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ?
ਤਨ ਸਾਬਰ ਦੇ ਕੀੜੇ ਪਾਏ ਜੋ ਚੜ੍ਹਿਆ ਸੋ ਪਾਇਆ ਈ।
ਮਨਸੂਰ ਕੋਲੋਂ ਕੁਝ ਜ਼ਾਹਰ ਹੋਇਆ ਸੂਲੀ ਪਕੜ ਚੜ੍ਹਾਇਆ ਈ।
ਲਨਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ।
ਦੱਸੋ ਨੁਕਤਾ ਜ਼ਾਤ ਇਲਾਹੀ ਸੱਜਦਾ ਕਿਸ ਕਰਾਇਆ ਈ।
ਬੁਲ੍ਹਾ ਸ਼ਹੁ ਦਾ ਹੁਕਮ ਨਾ ਮੰਨਿਆ ਸ਼ੈਤਾਨ ਪਾਰ ਕਰਾਇਆ ਈ।
ਲਨਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ।
[ਮੀਮ]
106.
ਮਾਹੀ ਵੇ ਤੋਂ ਮਿਲਿਆਂ ਸਭ ਦੁਖ ਹੋਵਣ ਦੂਰ।
ਲੋਕਾਂ ਦੇ ਭਾਣੇ ਚਾਕ ਚੁਕੇਟਾ ਸਾਡਾ ਰੱਬ ਗਰੂਰ।
ਮਾਹੀ ਵੇ ਤੈਂ ਮਿਲਿਆਂ ਸਭ ਦੁਖ ਹੋਵਣ ਦੂਰ।
ਜੀਹਦੇ ਮਿਲਣ ਦੀ ਖ਼ਾਤਰ ਚਸ਼ਮਾਂ ਬਹਿੰਦੀਆਂ ਸੀ ਨਿਤ ਝੂਰ।
ਮਾਹੀ ਵੇ ਤੋਂ ਮਿਲਿਆਂ ਸਭ ਦੁਖ ਹੋਵਣ ਦੂਰ।
ਉੱਠ ਗਈ ਹਿਜਰਾ ਜੁਦਾਈ' ਜਿਗਰੋਂ ਜ਼ਾਹਰ ਦਿਸਦਾ ਨੂਰ।
ਮਾਹੀ ਵੇ ਤੋਂ ਮਿਲਿਆਂ ਸਭ ਦੁਖ ਹੋਵਣ ਦੂਰ।
- ਕਿਰਪਾ, ਜਾਦੂਗਰ, ' ਜਾਦੂਗਰ ਆ ਵੱਡੇ ਵਡੇਰੇ, ' ਕਿਵੇਂ ਕਿਵੇਂ ਵਸ ਆਇਆ ਮੇਰੇ, ' ਲੱਖ ਬਰਸ ਰਹਿ ਹੋਰੀਂ ਨਾਲ, ਤੂੰ ਮੈਨੂੰ ਕਦੀ ਵੀ ਨਹੀਂ ਵੇਖ ਸਕਦਾ (ਖ਼ੁਦਾ ਦਾ ਮੂਸਾ ਨੂੰ ਹੁਕਮ), ਅੱਖਾਂ, ' ਵਿਛੋੜਾ, ਵਿਛੋੜਾ।
ਬੁਲ੍ਹਾ ਰਮਜ਼ ਸਮਝ ਦੀ ਪਾਈਆ ਨਾ ਨੇੜੇ ਨਾ ਦੂਰ।
ਮਾਹੀ ਵੇ ਤੈਂ ਮਿਲਿਆਂ ਸਭ ਦੁਖ ਹੋਵਣ ਦੂਰ।
107.
ਮਾਏ ਨਾ ਮੁੜਦਾ ਇਸ਼ਕ ਦੀਵਾਨਾ ਸ਼ਹੁ ਨਾਲ ਪਰੀਤਾਂ ਲਾ ਕੇ
ਇਸ਼ਕ ਸ਼ਰ੍ਹਾ ਦੀ ਲੱਗ ਗਈ ਬਾਜ਼ੀ ਖੇਡਾਂ ਮੈਂ ਦਾਓ ਲਗਾ ਕੇ।
ਮਾਰਨ ਬੋਲੀ ਤੇ ਬੋਲੀ ਨਾ ਬੋਲਾਂ ਸੁਣਾਂ ਨਾ ਕੰਨ ਲਾ ਕੇ।
ਵਿਹੜੇ ਵਿਚ ਸ਼ੈਤਾਨ ਨਚੋਂਦਾ ਉਸ ਨੂੰ ਰੱਖ ਸਮਝਾ ਕੇ।
ਤੋੜ ਸ਼ਰ੍ਹਾ ਨੂੰ ਜਿੱਤ ਲਈ ਬਾਜ਼ੀ ਫਿਰਦੀ ਨੱਕ ਵਢਾ ਕੇ।
ਮੈਂ ਵੇ ਅੰਜਾਣੀ ਖੇਡ ਵਿਗੁੱਚੀਆਂ ਖੇਡਾਂ ਮੈਂ ਆਕੇ ਬਾਕੇ।
ਇਹ ਖੇਡਾਂ ਹੁਣ ਲਗਦੀਆਂ ਭੇਡਾਂ ਘਰ ਪੀਆ ਦੇ ਆ ਕੇ।
ਸਈਆਂ ਨਾਲ ਮੈਂ ਪਾਵਾਂ ਗਿੱਧਾ ਦਿਲਬਰ ਲੁੱਕ ਲੁੱਕ ਝਾਕੇ।
ਪੁੱਛ ਨੀ ਇਹ ਕਿਉਂ ਸ਼ਰਮਾਂਦਾ ਜਾਂਦਾ ਨਾ ਭੇਤ ਬਤਾ ਕੇ।
ਕਾਫ਼ਰ ਕਾਫ਼ਰ ਆਖਣ ਤੈਨੂੰ ਸਾਰੇ ਲੋਕ ਸੁਣਾ ਕੇ।
ਮੋਮਨ ਕਾਫ਼ਰ ਮੈਨੂੰ ਦੋਵੇਂ ਨਾ ਦਿਸਦੇ ਵਹਦਤ ਦੇ ਵਿਚ ਜਾ ਕੇ।
ਚੋਲੀ ਚੁੰਨੀ ਤੇ ਫੂਕਿਆ ਭਗਾ ਧੂਣੀ ਮਿਰਕਾ ਜਲਾ ਕੇ।
ਵਾਰਿਆ ਕੁਫ਼ਰ ਵਡਾ ਮੈਂ ਦਿਲ ਥੀ ਤਲੀ ਤੇ ਸੀਸ ਟਿਕਾ ਕੇ।
ਮੈਂ ਵਡਭਾਗੀ ਮਾਰਿਆ ਖ਼ਾਵਿੰਦ ਹੱਥੀਂ ਜ਼ਹਿਰ ਪਿਲਾ ਕੇ।
ਵਸਲ ਕਰਾਂ ਮੈਂ ਨਾਲ ਸਜਣ ਦੇ ਸ਼ਰਮ ਹਯਾ ਗਵਾ ਕੇ।
ਵਿਚ ਚਮਨ ਮੈਂ ਪਲੰਘ ਵਿਛਾਇਆ ਯਾਰ ਸੁੱਤੀ ਗਲ ਲਾ ਕੇ।
ਸਿਰ ਦੇਹੀ ਨਾਲ ਮਿਲ ਗਈ ਸਿਰ ਦੇਹੀ ਬੁਲ੍ਹਾ ਸ਼ਹੁ ਨੂੰ ਪਾ ਕੇ।
ਮਾਏ ਨਾ ਮੁੜਦਾ ਇਸ਼ਕ ਦੀਵਾਨਾ ਸ਼ਹੁ ਨਾਲ ਪਰੀਤਾਂ ਲਾ ਕੇ।
108.
ਮਾਟੀ ਕੁਦਮ ਕਰੇਂਦੀ ਯਾਰ।
ਮਾਟੀ ਜੋੜਾ ਮਾਟੀ ਘੋੜਾ, ਮਾਟੀ ਦਾ ਅਸਵਾਰ।
ਮਾਟੀ ਮਾਟੀ ਨੂੰ ਦੌੜਾਏ ਮਾਟੀ ਦਾ ਖੜਕਾਰ।
ਮਾਟੀ ਕੁਦਮ ਕਰੇਂਦੀ ਯਾਰ।
ਮਾਟੀ ਮਾਟੀ ਨੂੰ ਮਾਰਨ ਲਗੀ ਮਾਟੀ ਦੇ ਹਥਿਆਰ।
ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਹੰਕਾਰ।
ਮਾਟੀ ਕੁਦਮ ਕਰੇਂਦੀ ਯਾਰ।
ਮਾਟੀ ਬਾਗ਼ ਬਗ਼ੀਚਾ ਮਾਟੀ ਮਾਟੀ ਦੀ ਗੁਲਜ਼ਾਰ।
ਮਾਟੀ ਮਾਟੀ ਨੂੰ ਵੇਖਣ ਆਈ ਮਾਟੀ ਦੀ ਏ ਬਹਾਰ।
ਮਾਟੀ ਕੁਦਮ ਕਰੇਂਦੀ ਯਾਰ।
' ਮਖੌਲ, ' ਖੁਦਾ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਕਰਨਾ, ਸਰੀਰ, ਫ਼ਸਾਦ।
ਹੱਸ ਖੇਡ ਮੁੜ ਮਾਟੀ ਹੋਈ ਮਾਟੀ ਪਾਓ ਪਸਾਰ।
ਬੁਲ੍ਹਾ ਇਹ ਬੁਝਾਰਤ ਬੁੱਝ ਲਾਹ ਸਿਰੋਂ ਹੋਏ ਮਾਰ।
ਮਾਟੀ ਕੁਦਮ ਕਰੇਂਦੀ ਯਾਰ।
ਪਾਠਾਂਤਰ ਨੰ. 108
ਮਾਟੀ ਕੁਦਮ ਕਰੇਂਦੀ ਯਾਰ
ਵਾਹ ਵਾਹ ਮਾਟੀ ਦੀ ਗੁਲਜ਼ਾਰ।
ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰ
ਮਾਟੀ ਮਾਟੀ ਨੂੰ ਦੌੜਾਵੇ, ਮਾਟੀ ਦਾ ਖੜਕਾਰ
ਮਾਟੀ ਮਾਟੀ ਨੂੰ ਮਾਰਨ ਲਗੀ, ਮਾਟੀ ਦੇ ਹਥਿਆਰ
ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਅਹੰਕਾਰ
ਮਾਟੀ ਬਾਗ਼ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ
ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਏ ਬਹਾਰ।
ਹੱਸ ਖੇਡ ਫਿਰ ਮਾਟੀ ਹੋਵੇ, ਪੈਂਦੀ ਪਾਉਂ ਪਸਾਰ।
ਬੁਲ੍ਹਾ ਸ਼ਾਹ ਬੁਝਾਰਤ ਬੁਝੇ, ਲਾਹਿ ਸਿਰੋਂ ਭੋਇ ਭਾਰ।
109.
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ।
ਲੱਗਾ ਨੇਹੁੰ ਮੇਰਾ ਜਿਸ ਸੇਤੀ, ਸਰਹਾਣੇ ਵੇਖ ਪਲੰਘ ਦੇ ਜੀਤੀ,
ਆਲਮ ਕਿਉਂ ਸਮਝਾਵੇ ਰੀਤੀ, ਮੈਂ ਡਿੱਠੇ ਬਾਝ ਨਾ ਰਹਿਨੀ ਹਾਂ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੇਨੀ ਹਾਂ।
ਤੁਸੀਂ ਸਮਝਾਓ ਵੀਰੋ ਭੋਰੀ ਰਾਂਝਣ ਵੇਂਹਦਾ ਮੈਥੋਂ ਚੋਰੀ,
ਜੀਹਦੇ ਇਸ਼ਕ ਕੀਤੀ ਮੈਂ ਡੋਰੀ, ਮੈਂ ਨਾਲ ਆਰਾਮ ਨ ਬਹਿਨੀ ਹਾਂ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ।
ਬਿਰਹੋਂ ਆ ਵੜਿਆ ਵਿਚ ਵਿਹੜੇ, ਜ਼ੋਰੇ ਜ਼ੋਰ ਦੇਵੇ ਤਨ ਘੇਰੇ,
ਦਾਰੂ ਦਰਦ ਨਾ ਬਾਝੋਂ ਤੇਰੇ, ਮੈਂ ਸਜਣਾਂ ਬਾਝ ਮਰੇਨੀ ਹਾਂ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ।
ਬੁਲ੍ਹੇ ਸ਼ਾਹ ਘਰ ਰਾਂਝਣ ਆਵੇ, ਮੈਂ ਤੱਤੀ ਨੂੰ ਲੈ ਗਲ ਲਾਵੇ,
ਨਾਲ ਖੁਸ਼ੀ ਦੇ ਰੈਣ ਵਿਹਾਵੇ, ਨਾਲ ਖੁਸ਼ੀ ਦੇ ਰਹਿਨੀ ਹਾਂ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ।
ਪਾਠਾਂਤਰ ਨੰ. 109
ਮਿਤ੍ਰ ਪਿਆਰੇ ਕਾਰਣ ਨੀ ਮੈਂ
ਲੋਕ ਉਲ੍ਹਾਮੇਂ ਲੈਨੀ ਹਾਂ।
ਲਗਾ ਨੇਹੁ ਮੇਰਾ ਜਿਸ ਸੇਤੀ
ਪੈਰ, ਵੇਖਦਾ।
ਸਰ੍ਹਾਣੇ ਵੇਖ ਪਲੰਘ ਦੇ ਜੇਤੀ
ਆਲਮ ਕਿਉਂ ਸਮਝਾਵੇ ਏਤੀ
ਮੈਂ ਡਿਠੇ ਬਾਝੁ ਨ ਰਹਿਨੀ ਹਾਂ।
ਤੁਸੀਂ ਸਮਝਾਓ ਬਹੁੜੀ ਬਹੁੜੀ
ਰਾਂਝਨ ਵੇਂਦਾ ਮੈਂਬਹੁ ਚੋਰੀ
ਜੈਂਦੇ ਇਸ਼ਕ ਕੀਤੀ ਮੈਂ ਡਉਰੀ
ਨਾਲ ਅਰਾਮ ਨ ਬਹਿਨੀ ਹਾਂ।
ਬਿਰਹੋਂ ਆ ਵੜਿਆ ਵਿਚ ਵਿਹੜੇ
ਜ਼ੋਰੋ ਜ਼ੋਰ ਦੇਵੇ ਤਨ ਘੇਰੇ
ਦਾਰੂ ਦਰਦ ਨ ਬਾਝਹੁੰ ਤੇਰੇ
ਸੱਜਨਾਂ ਬਾਝ ਮਰੇਨੀ ਹਾਂ।
ਬੁਲ੍ਹੇ ਸ਼ਾਹ ਘਰ ਰਾਂਝਣ ਆਵੇ
ਮੈਂ ਤੱਤੀ ਨੂੰ ਲੈ ਗਲ ਲਾਵੇ
ਨਾਲ ਖੁਸ਼ੀ ਦੇ ਰੈਣ ਵਿਹਾਵੇ
ਬਾਂਦੀ ਬਣਕੇ ਰਹਿਨੀ ਹਾਂ।
ਮਿਤ੍ਰ ਪਿਆਰੇ......।
110.
ਮੁਰਲੀ ਬਾਜ ਉਠੀ ਅਣਘਾਤਾਂ।
ਸੁਣ ਕੇ ਭੁੱਲ ਗਈਆਂ ਸਭ ਬਾਤਾਂ।
ਲੱਗ ਗਏ ਅਨਹਦ ਬਾਣ ਨਿਆਰੇ, ਝੂਠੀ ਦੁਨੀਆਂ ਕੂੜ ਪਸਾਰੇ,
ਸਾਈਂ ਮੁੱਖ ਵੇਖਣ ਵਣਜਾਰੇ, ਮੈਨੂੰ ਭੁੱਲ ਗਈਆਂ ਸਭ ਬਾਤਾਂ।
ਮੁਰਲੀ ਬਾਜ ਉਠੀ ਅਣਘਾਤਾਂ।
ਹੁਣ ਮੈਂ ਚੇਂਚਲਾ ਮਿਰਗਾ ਵਹਾਇਆ, ਓਸੇ ਮੈਨੂੰ ਬੰਨ੍ਹ ਬਹਾਇਆ।
ਸਿਰਫ ਦੁਗਾਨਾ ਇਸ਼ਕ ਪੜ੍ਹਾਇਆ, ਰਹਿ ਗਈਆਂ ਦੋ ਤੇ ਚਾਰ ਕੀਤਾ।
ਮੁਰਲੀ ਬਾਜ ਉਠੀ ਅਣਘਾਤਾਂ।
ਬੂਹੇ ਆਣ ਖਲੋਤਾ ਯਾਰ, ਬਾਬਲ ਪੁੱਜ ਪਿਆ ਤਕਰਾਰਾਂ,
ਕਲਮੇ ਨਾਲ ਜੋ ਰਹੇ ਵਿਹਾਰ, ਨਬੀ ਮੁਹੰਮਦ ਭਰੇ ਸਵਾਤਾਂ'।
ਮੁਰਲੀ ਬਾਜ ਉਠੀ ਅਣਘਾਤਾਂ।
ਬੁਲ੍ਹੇ ਸ਼ਾਹ ਮੈਂ ਹੁਣ ਬਰਲਾਈ, ਜਦ ਦੀ ਮੁਰਲੀ ਕਾਹਨ ਬਜਾਈ,
ਬਾਵਰੀ ਹੋ ਤੁਸਾਂ ਵਲ ਧਾਈ, ਖੋਜੀਆਂ ਕਿਤ ਵਲ ਦਸਤ ਬਰਾਤਾਂ।
ਮੁਰਲੀ ਬਾਜ ਉਠੀ ਅਣਘਾਤਾਂ।
ਚੰਚਲ, ਮਨ, ਝਗੜਾ, ਗੁਣ, ਵਿਰਲਾਪ ਕਰਦੀ ਹਾਂ।
ਪਾਠਾਂਤਰ ਨੰ: 110
ਮੁਰਲੀ ਬਾਜ ਉਠੀ ਬਨ ਘਾਟਾ
ਸੁਣ ਧੁਨ ਭੁੱਲ ਗਈਆਂ ਸੁਧ ਸਾਤਾਂ।
ਲਗ ਗਏ ਅਨਹਦ ਬਾਣ ਨਿਆਰੇ
ਛਟ ਗਏ ਦੁਨੀਆ ਦੇ ਕੂੜ ਪਸਾਰੇ
ਤੇਰਾ ਮੁੱਖ ਦੇਖਣ ਦੇ ਵਣਜਾਰੇ
ਮੈਨੂੰ ਭੁੱਲ ਗਈਆਂ ਸਭ ਬਾਤਾਂ।
ਅਸਾਂ ਚੰਚਲ ਮਿਰਗ ਵਹਾਇਆ
ਓਸੇ ਮੈਨੂੰ ਬੰਨ੍ਹ ਬਹਾਇਆ
ਹਰਫ਼ ਦੁਗਾਨਾ ਉਸੇ ਪੜ੍ਹਾਇਆ
ਰਹਿ ਗਈਆਂ ਦੋ ਚਾਰ ਰੁਕਾਤਾਂ।
ਬੁਲ੍ਹਾ ਸ਼ਾਹ ਮੈਂ ਤਦ ਬਰਲਾਈ
ਜਦ ਦੀ ਮੁਰਲੀ ਕਾਨ੍ਹ ਵਜਾਈ
ਬਉਰੀ ਹੋਈ ਤੋਂ ਵਲ ਧਾਈ,
ਕਹੁ ਜੀ ਕਿਤ ਵਲ ਦਸਤ ਬਰਾਤਾਂ।
111.
ਮੁੱਲਾਂ ਮੈਨੂੰ ਮਾਰਦਾ ਈ
ਮੁੱਲਾਂ ਮੈਨੂੰ ਮਾਰਦਾ ਈ।
ਮੁੱਲਾਂ ਮੈਨੂੰ ਸਬਕ ਪੜ੍ਹਾਇਆ,
ਅਲਫੋਂ ਅੱਗੇ ਕੁਝ ਨਾ ਆਇਆ,
ਉਹ ਬੇ ਈ ਬੇ ਪੁਕਾਰਦਾ ਈ।
ਮੁੱਲਾਂ ਮੈਨੂੰ ਮਾਰਦਾ ਈ।
112.
ਮਨ ਅਟਕਿਉ ਸ਼ਾਮ ਸੁੰਦਰ ਸੋਂ।
ਕਹੂੰ ਵੇਖੂੰ ਬਾਹਮਣ ਕਹੂੰ ਸੇਖਾ,
ਆਪ ਆਪ ਕਰਨ ਸਭ ਲੇਖਾ,
ਕਿਆ ਕਿਆ ਖੇਲਿਆ ਹੁਨਰ ਸੈਂ।
ਮਨ ਅਟਕਿਉ ਸ਼ਾਮ ਸੁੰਦਰ ਸੋਂ।
ਸੂਹਝ ਪੜੀ ਤਬ ਰਾਮ ਦੁਹਾਈ,
ਹਮ ਤੁਮ ਏਕ ਨਾ ਦੂਜਾ ਕਾਈ,
ਇਸ ਪਰੇਮ ਨਗਰ ਕੇ ਘਰ ਸੋਂ।
ਮਨ ਅਟਕਿਉ ਸ਼ਾਮ ਸੁੰਦਰ ਸੋਂ।
ਪੰਡਿਤ ਕੌਣ ਕਿਤ ਲਿਖ ਸੁਣਾਏ,
ਨਾ ਕਹੀਂ ਜਾਏ ਨਾ ਕਹੀ ਆਏ,
ਜੈਸੇ ਗੁਰ ਕਾ ਕੰਗਣ ਕਰ ਸੈਂ।
ਮਨ ਅਟਕਿਉ ਸ਼ਾਮ ਸੁੰਦਰ ਸੋਂ।
ਬੁਲ੍ਹਾ ਸ਼ਹੁ ਦੀ ਪੈਰੀਂ ਪੜੀਏ,
ਸੀਸ ਕਾਟ ਕਰ ਅੱਗੇ ਧਰੀਏ।
ਹੁਣ ਮੈਂ ਹਰਿ ਦੇਖਾ ਹਰ ਹਰ ।
ਮਨ ਅਟਕਿਉ ਸ਼ਾਮ ਸੁੰਦਰ ਸੋਂ।
113.
ਮੂੰਹ ਆਈ ਬਾਤ ਨਾ ਰਹਿੰਦੀ ਏ।
ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆ ਭਾਂਬੜ ਮਚਦਾ ਏ,
ਜੀ ਦੋਹਾਂ ਗੱਲਾਂ ਤੋਂ ਜਚਦਾ ਏ, ਜਚ ਜਚ ਕੇ ਜਿਹਬਾ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ,
ਉਹ ਵਾਸੀ ਹੈ ਸੁੱਖ ਮੰਦਰ ਦਾ, ਜਿਥੇ ਕੋਈ ਨਾ ਚੜ੍ਹਦੀ ਲਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਇਕ ਲਾਜ਼ਮਾਂ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ,
ਹਰ ਹਰ ਵਿਚ ਸੂਰਤ ਰੱਬ ਦੀ ਏ, ਕਿਤੇ ਜ਼ਾਹਰ ਕਿਤੇ ਛੁਪੇਂਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਏਥੇ ਦੁਨੀਆਂ ਵਿਚ ਅਨ੍ਹੇਰਾ ਏ, ਇਹ ਤਿਲਕਣਬਾਜ਼ੀ ਵਿਹੜਾ ਏ,
ਵੜ ਅੰਦਰ ਵੇਖੋ ਕਿਹੜਾ ਏ, ਕਿਉਂ ਖਫ਼ਤਣਾ ਬਾਹਰ ਢੂੰਡੇਂਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਏਥੇ ਲੇਖਾ ਪਾਓ ਪਸਾਰਾ ਏ, ਇਹਦਾ ਵਖਰਾ ਭੇਤ ਨਿਆਰਾ ਏ,
ਇਹ ਸੂਰਤ ਦਾ ਚਮਕਾਰਾ ਏ, ਜਿਵੇਂ ਚਿਣਗ ਦਾਰੂ ਵਿਚ ਪੈਂਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਕਿਤੇ ਨਾਜ਼ ਅਦਾ ਦਿਖਲਾਈਦਾ, ਕਿਤੇ ਹੋ ਰਸੂਲ ਮਿਲਾਈਦਾ,
ਕਿਤੇ ਆਸ਼ਕ ਬਣ ਬਣ ਆਈਦਾ, ਕਿਤੇ ਜਾਨ ਜੁਦਾਈ ਸਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਜਦੋਂ ਜ਼ਾਹਰ ਹੋਏ ਨੂਰ ਹੁਰੀ, ਜਲ ਗਏ ਪਹਾੜ ਕੋਹ-ਤੂਰ ਹੁਰੀਂ,
ਤਦੋਂ ਦਾਰ ਚੜ੍ਹੇ ਮਨਸੂਰ ਹੁਰੀ, ਓਥੇ ਸ਼ੇਖੀ ਪੇਸ਼ ਨਾ ਵੈਂਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਜੇ ਜ਼ਾਹਰ ਕਰਾਂ ਇਸਰਾਰਾ ਤਾਈ, ਸਭ ਭੁੱਲ ਜਾਵਣ ਤਕਰਾਰਾ ਤਾਈਂ,
ਪਾਸੇ, ' ਰੁਕਦਾ, ਫਕੀਰੀ, ਜ਼ਰੂਰ, ' ਖਬਤ, ' ਚਮਤਕਾਰ, ' ਭੇਤ, " ਝਗੜਾ।
ਫਿਰ ਮਾਰਨ ਬੁੱਲ੍ਹੇ ਯਾਰ ਤਾਈਂ, ਏਥੇ ਮਖ਼ਫ਼ੀ ਗੱਲੀ ਸੋਹੇਂਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਅਸਾਂ ਪੜ੍ਹਿਆ ਇਲਮ ਤਹਿਕੀਕੀ ਏ, ਓਥੇ ਇਕੋ ਹਰਫ਼ ਹਕੀਕੀ ਏ,
ਹੋਰ ਝਗੜਾ ਸਭ ਵਧੀਕੀ ਏ, ਰੋਲਾ ਪਾ ਪਾ ਬਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਐ ਸ਼ਾਹ ਅਕਲ ਤੂੰ ਆਇਆ ਕਰ, ਸਾਨੂੰ ਅਦਬ ਅਦਾਬ ਸਿਖਾਇਆ ਕਰ,
ਮੈਂ ਝੂਠੀ ਨੂੰ ਸਮਝਾਇਆ ਕਰ, ਜੋ ਮੂਰਖ ਮਾਹਨੂੰ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਵਾਹ ਵਾਹ ਕੁਦਰਤ ਬੇਪਰਵਾਹੀ ਏ, ਦੇਵੇ ਕੈਦੀ ਦੇ ਸਿਰ ਸ਼ਾਹੀ ਏ,
ਐਸਾ ਬੇਟਾ ਜਾਇਆ ਮਾਈ ਏ, ਸਭ ਕਲਮਾ ਉਸ ਦਾ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਇਸ ਆਜਿਜ਼ਾ ਦਾ ਕੀ ਹੀਲਾ ਏ, ਰੰਗ ਜ਼ਰਦ ਤੇ ਮੁੱਖੜਾ ਪੀਲਾ ਏ,
ਜਿਥੇ ਆਪੇ ਆਪ ਵਸੀਲਾ ਏ, ਓਥੇ ਕੀ ਅਦਾਲਤ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਬੁਲ੍ਹਾ ਸ਼ਹੁ ਅਸਾਂ ਥੀਂ ਵੱਖ ਨਹੀਂ, ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ,
ਪਰ ਵੇਖਣ ਵਾਲੀ ਅੱਖ ਨਹੀਂ, ਤਾਹੀਂ ਜਾਨ ਜੁਦਾਈਆਂ ਸਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
114.
ਮੇਰੇ ਮਾਹੀ ਕਿਉਂ ਚਿਰ ਲਾਇਆ ਏ।
ਕਹਿ ਬੁਲ੍ਹਾ ਹੁਣ ਪ੍ਰੇਮ ਕਹਾਣੀ, ਜਿਸ ਤਨ ਲੱਗੇ ਸੋ ਤਨ ਜਾਣੇ,
ਅੰਦਰ ਝਿੜਕਾਂ ਬਾਹਰ ਤਾਅਨੇ, ਨੇਹੁੰ ਲਾ ਇਹ ਸੁੱਖ ਪਾਇਆ ਏ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ।
ਨੈਣਾਂ ਕਾਰ ਰੋਵਣ ਦੀ ਪਕੜੀ, ਇਕ ਮਰਨਾ ਦੇ ਜਗ ਦੀ ਫਕੜੀ',
ਬ੍ਰਿਹੋਂ ਜਿੰਦ ਅਵੱਲੀ ਜਕੜੀ, ਨੀ ਮੈਂ ਰੋ ਰੋ ਹਾਲ ਵਜਾਇਆ ਏ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ।
ਮੈਂ ਪਿਆਲਾ ਤਹਿਕੀਕਾ ਲੀਤਾ ਏ ਜੋ ਭਰ ਕੇ ਮਨਸੂਰ ਪੀਤਾ ਏ,
ਦੀਦਾਰ ਮਅਰਾਜ ਪੀਆ ਲੀਤਾ ਏ, ਮੈਂ ਖੂਹ ਥੀਂ ਵਜ੍ਹਾ ਸਜਾਯਾ ਏ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ।
ਇਸ਼ਕ ਮੁੱਲਾਂ ਨੇ ਬਾਂਗ ਦਿਵਾਈ, ਬਹੁ ਆਵਣ ਦੀ ਗੱਲ ਸੁਣਾਈ,
ਕਰ ਨੀਯਤ ਸਜਦੇ ਵੱਲ ਧਾਈ, ਨੀ ਮੈਂ ਮੂੰਹ ਮਹਿਰਾਬ ਲਗਾਯਾ ਏ।
ਲੁਕੀ ਹੋਈ, ਨਿਮਾਣਾ, ਕੰਮ, ' ਬਦਨਾਮੀ, ' ਸਚਾਈ ਦੀ ਭਾਲ, ਮੁਸਲਮਾਨਾਂ ਦਾ ਪੰਜ ਇਸ਼ਨਾਨਾ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ।
ਬੁੱਲ੍ਹਾ ਸ਼ਹੁ ਘਰ ਲਪਟ ਲਗਾਈ, ਰਸਤੇ ਮੇਂ ਸਭ ਬਣ ਤਣ ਜਾਈਂ,
ਮੈਂ ਵੇਖਾਂ ਆ 'ਅਨਾਇਤ' ਸਾਈਂ, ਇਸ ਮੈਨੂੰ ਸ਼ਹੁ ਮਿਲਾਇਆ ਏ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ।
115.
ਮੇਰੇ ਕਿਉਂ ਚਿਰ ਲਾਇਆ ਮਾਹੀ ।
ਨੀ ਮੈਂ ਉਸ ਤੋਂ ਘੋਲ-ਘੁਮਾਈ'।
ਦਰਦ-ਫ਼ਰਾਕਾ ਬਥੇਰਾ ਕਰਿਆ, ਇਹ ਦੁੱਖ ਮੈਥੋਂ ਜਾਏ ਨਾ ਜਰਿਆ,
ਟਮਕ ਅਸਾਡੇ ਸਿਰ ਤੇ ਧਰਿਆ, ਡੋਈ ਬੁਗ਼ਚਾ ਲੋਹ ਕੜਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜਾਗਦਿਆਂ ਮੈਂ ਘਰ ਵਿਚ ਮੁੱਠੀ, ਕਦੀ ਨਹੀਂ ਸਾਂ ਬੈਠੀ ਉੱਠੀ,
ਜਿਸ ਦੀ ਮਾਂ ਮੈਂ ਓਸੇ ਕੁੱਠੀ, ਹੁਣ ਕੀ ਕਰ ਲਿਆ ਬੇਪਰਵਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਬੁਲ੍ਹਾ ਬਹੁ ਤੇਰੇ ਤੋਂ ਵਾਰੀ, ਮੈਂ ਬਲਿਹਾਰੀ ਲੱਖ ਲੱਖ ਵਾਰੀ,
ਤੇਰੀ ਸੂਰਤ ਬਹੁਤ ਪਿਆਰੀ, ਮੈਂ ਵੇ ਬਿਚਾਰੀ ਘੋਲ ਘੁਮਾਈ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਮੇਰੇ ਮਾਹੀ ਦੇ ਪੰਜ ਪੀਰ ਪਨਾਹੀ, ਢੂੰਡਣ ਉਸ ਨੂੰ ਵਿਚ ਲੋਕਾਈ,
ਮੇਰੇ ਮਾਹੀ ਤੇ ਫ਼ਜ਼ਲਾ ਇਲਾਹੀ', ਜਿਸ ਨੇ ਗੈਥੋਂ ਤਾਰ ਹਿਲਾਈ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਕੁਨਫਯਊਨ' ਆਵਾਜ਼ਾ ਆਇਆ, ਤਖ਼ਤ ਹਜਾਰਿਉਂ ਰਾਂਝਾ ਧਾਇਆ,
'ਚੂਚਕ' ਦਾ ਉਸ ਚਾਕ ਸਦਾਇਆ, ਉਹ ਆਹਾ ਸਾਹਿਬ ਸਫ਼ਾਈ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੱਲ ਰਾਂਝਾ ਮੁਲਤਾਨ ਚਲਾਹੇ, ਗੋਸ਼ਾ ਬਹਾਵਲ ਪੀਰ ਮਨਾਵੇਂ,
ਆਪਣੀ ਤੁਰਤ ਮੁਰਾਦ ਲਿਆਵੇ, ਮੇਰਾ ਜੀ ਰੱਬ ਮੋਲਾ ਚਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜਿੱਥੇ ਇਸ਼ਕ ਡੇਰਾ ਘਤ ਬਹਿੰਦਾ, ਓਥੇ ਸਬਰ ਕਰਾਰ ਨਾ ਰਹਿੰਦਾ,
ਕੋਈ ਛੁੱਟਕਣ ਐਵੇਂ ਕਹਿੰਦਾ, ਗਲ ਪਈ ਪ੍ਰੇਮ ਦੀ ਫਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਆ ਜੰਞ ਖੇੜਿਆਂ ਦੀ ਢੁਕੀ, ਮੈਂ ਹੁਣ ਹੀਰ ਨਿਮਾਣੀ ਮੁੱਕੀ,
ਮੇਰੀ ਰੱਤ ਸਰੀਰ ਮੁੱਕੀ, ਵਲ ਵਲ ਮਾਰੇ ਬਿਰਹੋ ਖਾਈ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਕੁਰਬਾਨ, ਵਿਛੋੜਾ, ਲੁੱਟੀ, ' ਕਤਲ ਕੀਤੀ, ਕਿਰਪਾ, ' ਰੱਬੀ, ' ਅਮਰ ਹੋ ਜਾ, " ਗੈਸ ਪੀਰ ।
ਖੇੜਾ ਫੁੱਲ ਘੋੜੇ ਤੇ ਚੜ੍ਹਿਆ, ਫੱਕਰਾਂ ਧੂੜ ਗਰਦ ਵਿਚ ਰਲਿਆ,
ਏਡਾ ਮਾਣ ਕਿਉਂ ਕੂੜਾ ਕਰਿਆ, ਉਸ ਕੀਤੀ ਬੇਪਰਵਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੜ੍ਹ ਕੇ ਪੀਰ ਖੇੜਿਆਂ ਦਾ ਆਇਆ, ਉਸ ਨੇ ਕੋਹਾ ਸ਼ੋਰ ਮਚਾਇਆ,
ਮੈਨੂੰ ਮਾਹੀ ਨਜ਼ਰ ਨਾ ਆਇਆ, ਤਾਹੀਏਂ ਕੀਤੀ ਹਾਲ ਦੁਹਾਈ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਮੈਂ ਮਾਹੀ ਦੀ ਮਾਹੀ ਮੇਰਾ, ਗੋਸ਼ਤਾ ਪੰਸ ਬੇਰਾ-ਬੇਰਾ',
ਦਿਨ ਹਸ਼ਰ ਦੇ ਕਰਸਾਂ ਝੇੜਾ, ਜਦ ਦੇਸੀ ਦਾਦਾ ਇਲਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੂਚਕ ਕਾਜ਼ੀ ਸਦ ਬਹਾਇਆ, ਮੈਂ ਮਨ ਰਾਂਝੂ ਮਾਹੀ ਭਾਇਆ,
ਧੱਕੇ ਧੱਕ ਨਿਕਾਹ ਪੜ੍ਹਾਇਆ, ਉਸ ਕੀਤਾ ਫਰਜ਼ ਅਦਾਈ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਤੇਲ ਵਟਨਾ ਕੰਧੇ ਮਲਿਆ, ਚੋਇਆ ਚੰਨਣ ਮੱਥੇ ਰਲਿਆ,
ਮਾਹੀ ਮੇਰਾ ਬੋਲੇ ਵੜਿਆ, ਮੈਂ ਕੀ ਕਰਨੀ ਕੰਙਣ ਬਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ।
ਹੋਰ ਸੱਭੋ ਕੁਝ ਦੱਸਣਾ ਕਰਿਆ, ਇਹ ਦੁੱਖ ਜਾਏ ਨਾ ਮੈਥੋਂ ਜਰਿਆ,
ਟਮਕਾ ਰਾਂਝਣ ਦੇ ਸਿਰ ਤੇ ਧਰਿਆ, ਮੇਢੇ ਬੁਗਚਾ ਲੋਹ ਕੜਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਟਮਕ ਸੱਟ ਟਿੱਲੇ ਵਲ ਜਾਵੇ, ਬੈਠਾ ਉਸ ਦਾ ਨਾਮ ਧਿਆਵੇ,
ਕੰਨ ਪੜਵਾ ਕੇ ਮੁੰਦਰਾਂ ਪਾਵੇ, ਗੁੜ ਲੈ ਕੇ ਦੇ ਸੇਰ ਸ਼ਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਗੁਰ ਗੋਰਖ ਨੂੰ ਪੀਰ ਮਨਾਵੇ, ਹੀਰੇ ਹੀਰੇ ਕਰ ਕੁਰਲਾਵੇ,
ਜਿਸ ਦੇ ਕਾਰਨ ਮੁੰਡ-ਮੁੰਡਾਵੇ, ਉਹ ਮੂੰਹ ਪੀਲਾ ਜ਼ਰਦ ਮਲਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜੋਗੀ ਜੋਗ ਸਿਧਾਰਨ ਆਇਆ, ਸਿਰ ਦਾੜੀ ਮੂੰਹ ਮੇਨ ਮੁਨਾਇਆ,
ਇਸ ਤੇ ਭਗਵਾ ਭੇਸ ਵਟਾਇਆ, ਕਾਲੀ ਸਿਹਲੀ ਗਲ ਵਿਚ ਪਾਈ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜੋਗੀ ਸ਼ਹਿਰ ਖੇੜਿਆਂ ਦੇ ਆਵੇ, ਜਿਸ ਘਰ ਮਤਲਬ ਸੋ ਘਰ ਪਾਵੇ,
ਬੂਹੇ ਜਾ ਕੇ ਨਾਦ ਵਜਾਵੇ, ਆਪੇ ਹੋਇਆ ਫ਼ਜ਼ਲ ਇਲਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ।
ਬੂਹੇ ਪੈ ਖੁੜਬਿਆ ਧਙਾਣੇ, ਟੁੱਟ ਪਿਆ ਖੱਪਰਾ ਡੁਲ੍ਹ ਪੈ ਦਾਣੇ,
ਰਾਂਝਾ, ਮਾਸ, ' ਖੱਲ, ਟੁਕੜੇ ਟੁਕੜੇ, ਸ਼ਾਬਾਸ਼, ਸ਼ਗਨ, ਢੋਲ, ਘੋਨ ਮੋਨ ਹੋਇਆ, ਲੜਿਆ, ਅੜਿਆ, ਐਵੇਂ, ਕਾਸਾ।
ਇਸ ਦੇ ਵਲ ਛਲ ਕੌਣ ਪਛਾਣੇ, ਚੀਣਾ ਰੁੱਲ ਗਿਆ ਵਿਚ ਪਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੀਣਾ ਚੁਣ ਚੁਣ ਝੋਲੀ ਪਾਵੇ, ਬੈਠਾ ਹੀਰੇ ਤਰਫ ਤਕਾਵੇ,
ਜੋ ਕੁਝ ਲਿਖਿਆ ਲੇਖ ਸੋ ਪਾਵੇ, ਰੋ ਰੋ ਲੜਦੇ ਨੈਣ ਸਿਪਾਰੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਇਹ ਗੱਲ ਸਹਿਤੀ ਨਣਦ ਪਛਾਤੀ, ਦੋਹਾਂ ਦੀ ਵੇਦਨਾ ਇੱਕੋ ਜਾਤੀ,
ਉਹ ਵੀ ਆਹੀ ਸੀ ਮਦਮਾਤੀ, ਓਥੇ ਦੋਹਵਾਂ ਸੱਥਰ ਪਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ।
ਬੁਲ੍ਹਾ ਸਹਿਤੀ ਬੰਦਾ ਮਚਾਇਆ, ਹੀਰ ਸਲੇਟੀ ਨਾਗ ਲੜਾਇਆ,
ਜੋਗੀ ਮੰਤਰ ਝਾੜਨ ਆਇਆ, ਦੁਹਾਂ ਦੀ ਆਸ ਮੁਰਾਦ ਪੁਚਾਈ।
ਮੇਰੇ ਕਿਉਂ ਚਿਰ ਲਾਇਆ ਮਾਹੀ ।
116.
ਮੇਰੇ ਘਰ ਆਇਆ ਪੀਆ ਹਮਾਰਾ।
ਵਾਹ ਵਾਹ ਵਾਹਦਤ ਕੀਨਾ ਸ਼ੋਰ, ਅਨਹਦ ਬਾਂਸਰੀ ਦੀ ਘੱਗੋਰਾ,
ਅਸਾਂ ਹੁਣ ਪਾਇਆ ਤਖ਼ਤ ਲਾਹੌਰ, ਮੇਰੇ ਘਰ ਆਇਆ ਪੀਆ ਹਮਾਰਾ।
ਜਲ ਗਏ ਮੇਰੇ ਖੋਟ ਨਿਖੇਟ, ਲਗ ਗਈ ਪ੍ਰੇਮ ਸੱਚੇ ਦੀ ਚੋਟ,
ਹੁਣ ਸਾਨੂੰ ਓਸ ਖਸਮ ਦੀ ਓਟ, ਮੇਰੇ ਘਰ ਆਇਆ ਪੀਆ ਹਮਾਰਾ।
ਹੁਣ ਕਿਆ ਕੰਨੇਂ ਸਾਲ ਵਸਾਲ, ਲੱਗ ਗਿਆ ਮਸਤ ਪਿਆਲਾ ਹਾਥ,
ਹੁਣ ਮੇਰੀ ਭੁੱਲ ਗਈ ਜ਼ਾਤ ਸਵਾਤਾ, ਮੇਰੇ ਘਰ ਆਇਆ ਪੀਆ ਹਮਾਰਾ।
ਹੁਣ ਕਿਆ ਕੀਨੇ ਬੀਸ ਪਚਾਸ, ਪ੍ਰੀਤਮ ਪਾਈ ਅਸਾਂ ਵਲ ਝਾਤ,
ਹੁਣ ਸਾਨੂੰ ਸਭ ਜੱਗ ਦਿਸਦਾ ਲਾਲ, ਮੇਰੇ ਘਰ ਆਇਆ ਪੀਆ ਹਮਾਰਾ।
ਹੁਣ ਸਾਨੂੰ ਆਸ ਦੀ ਫ਼ਾਸ, ਬੁਲ੍ਹਾ ਸ਼ਾਹ ਆਇਆ ਹਮਰੇ ਪਾਸ।
ਸਾਈਂ ਪੁਚਾਈ ਸਾਡੀ ਆਸ, ਮੇਰੇ ਘਰ ਆਇਆ ਪੀਆ ਹਮਾਰਾ।
117.
ਮੇਰੇ ਨੌਸ਼ਹੁ ਦਾ ਕਿਤ ਮੋਲ ।
ਮੇਰੇ ਨੌਸ਼ਹੁ ਦਾ ਕਿਤ ਮੋਲ।
ਅਗਲੇ ਵੱਲ ਦੀ ਖ਼ਬਰ ਨਾ ਕੋਈ ਰਹੀ ਕਿਤਾਬਾਂ ਫੋਲ।
ਸੱਚੀਆਂ ਨੂੰ ਪਏ ਵੱਜਣ ਪੋਲੇ ਝੂਠੀਆਂ ਕਰਨ ਕਲੋਲ।
ਚੰਗ ਚੰਗੇਰੇ ਪਰੋ ਪਰੇਰੇ ਅਸੀਂ ਆਈਆਂ ਸੀ ਅਨਭੋਲ।
ਬੁਲ੍ਹਾ ਸ਼ਾਹ ਜੇ ਬੋਲਾਂਗਾ ਹੁਣ ਕੌਣ ਸੁਣੇ ਮੇਰੇ ਬੋਲ।
ਮੇਰੇ ਨੌਸ਼ਹੁ ਦਾ ਕਿਤ ਮੋਲ।
ਮੇਰੇ ਨੋਸ਼ਹੁ ਦਾ ਕਿਤ ਮੋਲ।
ਪੈਰਾਂ ਵਿਚ, ' ਵੇਦਨਾ, ' ਮਸਤ, ਮਖਮੂਰ, ' ਸਾਜ਼ਸ਼, ਘਨਕੋਰ, ਧੁਨਕਾਰ, * ਸਿਫਤ (ਗੁਣ) ਦਾ ਬਹੁ ਬਚਨ, ਪੂਰੀ ਕੀਤੀ, ਮੁੱਲ, ਜੁੱਤੀਆਂ।
118.
ਮੇਰੀ ਬੁੱਕਲ ਦੇ ਵਿਚ ਚੋਰ।
ਨੀ-ਮੇਰੀ ਬੁੱਕਲ ਦੇ ਵਿਚ ਚੋਰ।
ਕੀਹਨੂੰ ਕੂਕ ਸੁਣਾਵਾਂ ਨੀ ਮੇਰੀ ਬੁੱਕਲ ਦੇ ਵਿਚ ਚੋਰ,
ਚੋਰੀ ਚੋਰੀ ਨਿਕਲ ਗਿਆ ਜਗਤ ਵਿਚ ਪੈ ਗਿਆ ਸ਼ੋਰ।
ਮੇਰੀ ਬੁੱਕਲ ਦੇ ਵਿਚ ਚੋਰ।
ਮੁਸਲਮਾਨ ਸੜਨੇ ਤੋਂ ਡਰਦੇ ਹਿੰਦੂ ਡਰਦੇ ਗੋਰ।
ਦੋਵੇਂ ਏਸੇ ਦੇ ਵਿਚ ਮਰਦੇ ਇਹੋ ਦੋਹਾਂ ਦੀ ਖੋਰਾਂ।
ਮੇਰੀ ਬੁੱਕਲ ਦੇ ਵਿਚ ਚੋਰ।
ਕਿਤੇ ਰਾਮਦਾਸ ਕਿਤੇ ਫ਼ਤਹਿ ਮੁਹੰਮਦ ਇਹੋ ਕਦੀਮੀ ਸ਼ੇਰ।
ਮਿਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੁਝ ਹੋਰ।
ਮੇਰੀ ਬੁੱਕਲ ਦੇ ਵਿਚ ਚੋਰ।
ਅਰਸ਼ ਮਨਵਰਾਂ ਬਾਂਗਾਂ ਮਿਲੀਆਂ ਸੁਣੀਆਂ ਤਖ਼ਤ ਲਾਹੌਰ।
ਸ਼ਾਹ ਅਨਾਇਤ ਕੁੰਡੀਆਂ ਪਾਈਆਂ ਲੁਕ ਛੁਪ ਖਿਚਦਾ ਡੋਰ।
ਮੇਰੀ ਬੁੱਕਲ ਦੇ ਵਿਚ ਚੋਰ।
ਜਿਸ ਢੂੰਡਾਇਆ ਤਿਸ ਨੇ ਪਾਇਆ ਨਾ ਝੁਰ ਝੁਰ ਹੋਯਾ ਮੋਰ।
ਪੀਰ ਪੀਰਾਂ ਬਗ਼ਦਾਦ ਅਸਾਡਾ ਮੁਰਸ਼ਦ ਤਖ਼ਤ ਲਾਹੌਰ।
ਮੇਰੀ ਬੁੱਕਲ ਦੇ ਵਿਚ ਚੋਰ।
ਇਹੋ ਤੁਸੀਂ ਵੀ ਆਖੇ ਸਾਰੇ ਆਪ ਗੁੱਡੀ ਆਪ ਡੋਰ।
ਮੈਂ ਦਸਨਾਂ ਤੁਸੀਂ ਪਕੜ ਲਿਆਓ ਬੁਲ੍ਹੇ ਸ਼ਾਹ ਦਾ ਚੋਰਾ।
ਮੇਰੀ ਬੁੱਕਲ ਦੇ ਵਿਚ ਚੋਰ।
ਨੀ-ਮੇਰੀ ਬੁੱਕਲ ਦੇ ਵਿਚ ਚੋਰ।
119.
ਮੇਰਾ ਰਾਂਝਾ ਹੁਣ ਕੋਈ ਹੋਰ।
ਤਖ਼ਤ ਮਨੱਵਰ ਬਾਂਗਾਂ ਮਿਲੀਆਂ,
ਸਾਧੋ ਕਿਸ ਨੂੰ ਕੂਕ ਸੁਣਾਵਾਂ.. ਦੁਸ਼ਮਣੀ, ' ਪੁਰਾਣਾ, 1 ਚੁੱਕ ਗਏ ਸਭ ਝਗੜੇ ਝੇੜੇ, ਨਿੱਕਲ ਗਿਆ ਕੋਈ ਹੋਰ। 3 ਅੰਬਰ, ' ਪ੍ਰਕਾਸ਼ਵਾਨ, ਉਹ ਅਸੀਂ ਸਭ ਇੱਕੋ ਕੋਈ, ਆਪ ਗੁੱਡੀ ਆਪ ਡੋਰ। ਤੁਸੀਂ ਪਕੜ ਲੋਹ ਮੈਂ ਦੱਸਨਾ ਹਾਂ, ਬੁਲ੍ਹਾ ਸ਼ਾਹ ਦਾ ਚੁਗਲੀ ਖੋਰ।
ਤਾਂ ਸੁਣੀਆਂ ਤਖ਼ਤ ਲਾਹੌਰ।
ਇਸ਼ਕੇ ਮਾਰੇ ਐਵੇਂ ਫਿਰਦੇ,
ਜਿਵੇਂ ਜੰਗਲ ਵਿਚ ਢੋਰਾ।
ਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ,
ਹੁਣ ਓਥੋਂ ਹੋਇਆ ਚੋਰ।
ਬੁਲ੍ਹਾ ਸ਼ਾਹ ਅਸਾਂ ਮਰਨਾ ਨਾਹੀਂ,
ਕਬਰ ਪਾਇ ਕੋਈ ਹੋਰ।
ਮੇਰਾ ਰਾਂਝਾ ਹੁਣ ਕੋਈ ਹੋਰ।
120.
ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰਾਂ।
ਰਾਤੀਂ ਨੀਂਦ ਨ ਦਿਨ ਸੁੱਖ ਸੁੱਤੀ ਅੱਖੀਂ ਪਲਟਿਆ ਨੀਰ।
ਛਵੀਆਂ ਤੇ ਰਲਵਾਰਾਂ ਕੋਲੋਂ ਇਸ਼ਕ ਦੇ ਤਿੱਖੇ ਤੀਰ।
ਇਸ਼ਕੇ ਜੇਡ ਨਾ ਜ਼ਾਲਮ ਕੋਈ ਇਹ ਜ਼ਹਿਮਤਾ ਬੇਪੀਰਾਂ।
ਇਕ ਪਲ ਸਾਇਤਾਂ ਆਰਾਮ ਨਾ ਆਵੇ ਬੁਰੀ ਬ੍ਰਿਹੋਂ ਦੀ ਪੀੜ।
ਬੁਲ੍ਹਾ ਸ਼ਹੁ ਜੇ ਕਰੇ ਅਨਾਇਤਾ ਦੁੱਖ ਹੋਵਣ ਤਗਯੀਰਾ।
ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ।
121.
ਮੈਨੂੰ ਦਰਦ ਅਵੱਲੜੇ ਦੀ ਪੀੜ।
ਮੈਨੂੰ ਦਰਦ ਅਵੱਲੜੇ ਦੀ ਪੀੜ।
ਆ ਮੀਆਂ ਰਾਂਝਾ ਦੇ ਦੇ ਨਜ਼ਾਰਾ ਮੁਆਫ਼ ਕਰੀਂ ਤਕਸੀਰ।
ਮੈਨੂੰ ਦਰਦ ਅਵੱਲੜੇ ਦੀ ਪੀੜ।
ਤਖ਼ਤ ਹਜ਼ਾਰਿਉਂ ਰਾਂਝਾ ਟੁਰਿਆ ਹੀਰ ਨਿਮਾਣੀ ਦਾ ਪੀਰ।
ਮੈਨੂੰ ਦਰਦ ਅਵੱਲੜੇ ਦੀ ਪੀੜ।
ਹੋਰਨਾਂ ਦੇ ਨੋਸ਼ਹੁ ਆਵੇ ਜਾਵੇ ਕੀ ਬੁਲ੍ਹੇ ਵਿਚ ਤਕਸੀਰ।
ਮੈਨੂੰ ਦਰਦ ਅਵੱਲੜੇ ਦੀ ਪੀੜ।
ਪਾਠਾਂਤਰ ਨੰ. 121.
ਮੈਨੂੰ ਦਰਦ ਅਵੱਲੜੇ ਦੀ ਪੀੜ
ਸਹੀਓ! ਦਰਦ ਅਵੱਲੜੇ ਦੀ ਪੀੜ।
ਮੈਨੂੰ ਛਡ ਗਏ ਆਪ ਲੱਦ ਗਏ
ਮੈਂ ਵਿਚ ਕੀ ਤਕਸੀਰ।
ਰਾਤੀਂ ਨੀਂਦ ਨ ਦਿਨ ਸੁਖ ਸੁੱਤੀ।
ਪਸ਼ੂ, ' ਕੁਲ, ' ਬੀਮਾਰੀ, ਲਾਇਲਾਜ, ਘੜੀ, ਸਮਾਂ, ' ਮਿਹਰਬਾਨੀ,ਦੂਰ
ਅੱਖੀਂ ਪਲਟਿਆ ਨੀਰ।
ਤੋਪਾਂ ਤੇ ਤਲਵਾਰਾਂ ਕੋਲੋਂ
ਇਸ਼ਕ ਦੇ ਤਿਖੜੇ ਤੀਰ।
ਇਸ਼ਕੇ ਜੇਡ ਨ ਜ਼ਾਲਮ ਕੋਈ
ਇਹ ਜ਼ਹਿਮਤ ਬੇਪੀਰ।
ਇਕ ਪਲ ਸਾਇਤ ਆਰਾਮ ਨ ਆਵੇ,
ਬੁਰੀ ਬ੍ਰਿਹੋਂ ਦੀ ਪੀੜ।
ਬੁਲ੍ਹਾ ਸ਼ਹੁ ਜੇ ਕਰੇ ਇਨਾਇਤ
ਦੁਖ ਹੋਵਣ ਤਗਯੀਰ।
122.
ਮੈਨੂੰ ਇਸ਼ਕ ਹੁਲਾਰੇ ਦੇਂਦਾ।
ਮੂੰਹ ਚੜ੍ਹਿਆ ਯਾਰ ਬੁਲੇਂਦਾ।
ਪੁੱਛਦਾ ਹੈ ਕੀ ਜ਼ਾਤ ਸੱਫ਼ਾਤ ਮੇਰੀ, ਉਹ ਆਦਮ ਵਾਲੀ ਮੀਜ਼ਾ ਤੇਰੀ,
ਨਹਨ-ਅਕਰਬਾਂ ਦੇ ਵਿਚ ਘਾਤ ਮੇਰੀ, ਵਿਚ ਰੱਬ ਦਾ ਸਿਰ ਝੁਲੇਂਦਾ,
ਮੈਨੂੰ ਇਸ਼ਕ ਹੁਲਾਰੇ ਦੇਂਦਾ।
ਕਿਤੇ ਸ਼ਈਯਾ ਏ ਕਿਤੇ ਸੁੰਨੀ ਏ, ਕਿਤੇ ਜਟਾਧਾਰੀ ਕਿਤੇ ਸੁੰਨੀ ਏ,
ਮੇਰੀ ਸਭ ਸੇ ਫ਼ਾਰਗ ਕੁੰਨੀ ਏ, ਜੋ ਕਹਾਂ ਸੋ ਯਾਰ ਮਨੋਂਦਾ।
ਮੈਨੂੰ ਇਸ਼ਕ ਹੁਲਾਰੇ ਦੇਂਦਾ।
ਬੁਲ੍ਹਾ ਦੂਰੋਂ ਚਲ ਕੇ ਆਇਆ ਜੀ, ਉਹਦੀ ਸੂਰਤ ਨੇ ਭਰਮਾਇਆ ਜੀ,
ਓਸੇ ਪਾਕ ਜਮਾਲਾ ਵਿਖਾਇਆ ਜੀ, ਉਹ ਹਿੱਕ ਦਮ ਨਾ ਭੁਲੇਂਦਾ।
ਮੈਨੂੰ ਇਸ਼ਕ ਹੁਲਾਰੇ ਦੇਂਦਾ।
ਮੂੰਹ ਚੜ੍ਹਿਆ ਯਾਰ ਬੁਲੇਂਦਾ।
123.
ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬਾ ਲਿਆਵੀਂ ਵੇ,
ਪਾਂਧੀਆ ਹੋ।
ਮੈਂ ਕੁਬੜੀ ਮੈਂ ਡੁਬੜੀ ਹੋਈ ਆਂ,
ਮੇਰੇ ਸਭ ਦੁੱਖੜੇ ਬਤਲਾਵੀ ਵੇ।
ਪਾਂਧੀਆ ਹੋ।
ਖੁਲ੍ਹੀਆਂ ਲਿਟਾਂ ਗੱਲ ਦਸਤਾ ਪਰਾਂਦਾ,
ਇਹ ਗੱਲ ਆਖੀਂ ਨਾ ਸ਼ਰਮਾਵੀਂ ਵੇ।
ਪਾਂਧੀਆ ਹੈ।
ਸੁਭਾਅ, (ਰੱਬ ਬੰਦੇ ਨੂੰ ਆਖਦਾ ਹੈ) ਮੈਂ ਤੇਰੇ ਬਹੁਤ ਨੇੜੇ ਹਾਂ, ' ਮੁਕਤ, ਹੋਈ, ' ਹੁਸਨ, ° ਛੇਤੀ, ' ਹਥ (ਵਿਚ)।
ਇਕ ਲੱਖ ਦੇਂਦੀ ਮੈਂ ਦੋ ਲੱਖ ਦੇਸਾਂ,
ਮੈਨੂੰ ਪਿਆਰਾ ਆਣ ਮਿਲਾਵੀਂ ਵੇ।
ਪਾਂਧੀਆ ਹੋ।
ਯਾਰਾਂ ਲਿਖ ਕਿਤਾਬਤਾ ਭੇਜੀ,
ਕਿਤੇ ਗੋਏ ਬਹਿ ਸਮਝਾਵੀਂ ਵੇ।
ਪਾਂਧੀਆ ਹੋ।
ਬੁਲ੍ਹਾ ਸ਼ਹੁ ਦੀਆਂ ਮੁੜਨ ਮੁਹਾਰਾਂ,
ਲਿਖ ਪੱਤੀਆਂ ਤੂੰ ਝਬ ਪਾਵੀ ਵੇ।
ਪਾਂਧੀਆ ਹੋ।
ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬ ਲਿਆਵੀਂ ਵੇ,
ਪਾਂਧੀਆ ਹੋ
124.
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ।
ਮੈਨੂੰ ਕੀ ਹੋਇਆ ਕਿਉਂ ਮੈਂ ਕਮਲੀ ਕਹਿੰਦੀ ਹੈ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ।
ਮੈਂ ਵਿਚ ਵੇਖਾਂ ਤਾਂ ਮੈਂ ਨਹੀਂ ਹੁੰਦੀ ਮੈਂ ਵਿਚ ਦਿਸਨਾਏਂ ਮੈਂ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ।
ਸਿਰ ਤੋਂ ਪੈਰ ਤੀਕਰ ਵੀ ਤੂੰ ਹੈਂ ਅੰਦਰ ਬਾਹਰ ਹੋ ਤੋਂ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ।
ਛੁੱਟ ਪਈ ਉਰਾਰੋਂ ਪਾਰੋਂ ਨਾ ਬੇੜੀ ਨਾ ਨੇਂ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ।
ਮਨਸੂਰ ਪਿਆਰੇ ਕਿਹਾ ਅਨੁਲਹੱਕ ਕਹੋ ਕਹਾਇਆ ਹੈ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ।
ਬੁਲ੍ਹਾ ਸ਼ਹੁ ਓਸੇ ਦਾ ਆਸ਼ਕ ਆਪਣਾ ਆਪ ਵੰਜਾਇਆ ਹੈ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ।
125.
ਮੈਂ ਕਿਉਂ ਕਰ ਜਾਵਾਂ ਕਅਬੇ ਨੂੰ,
ਦਿਲ ਲੋਚੇ ਤਖਤ ਹਜਾਰੇ ਨੂੰ।
ਲੋਕੀ ਸੱਜਦਾ ਕਅਬੇ ਨੂੰ ਕਰਦੇ ਸਾਡਾ ਸੱਜਦਾ ਯਾਰ ਪਿਆਰੇ ਨੂੰ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ।
ਅਉਗੁਣ ਵੇਖ ਨਾ ਭੁੱਲ ਮੀਆ ਰਾਂਝਾ ਯਾਦ ਕਰੀ ਏਸ ਕਾਰੇ ਨੂੰ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ।
ਲੇਖਣੀ, ਚਿੱਠੀ, ਚਿੱਠੀਆਂ, ਕਤਲ ਹੋ ਕੇ, ' ਅਖਵਾਇਆ, ' ਕੌਣ।
ਮੈਂ ਮਨਤਾਰੂ ਤਰਨ ਨਾ ਜਾਣਾਂ ਸ਼ਰਮ ਪਈ ਤੁੱਧ ਤਾਰੇ ਨੂੰ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ।
ਡੇਰਾ ਸਾਨੀ ਕੋਈ ਨਹੀਂ ਮਿਲਿਆ ਢੂੰਡ ਲਿਆ ਜਗ ਸਾਰੇ ਨੂੰ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ।
ਬੁਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ ਤਾਰੇ ਅਉਗੁਣਹਾਰੇ ਨੂੰ।
ਮੈਂ ਕਿਉਂ ਕਰ ਜਾਵਾਂ ਕਅਬੇ ਨੂੰ,
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ।
126.
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
ਏਸ ਕੁਸੁੱਬੇ ਦੇ ਕੰਡੇ ਭਲੇਰੇ ਅੜ ਅੜ ਚੁੰਨੜੀ ਪਾੜੀ।
ਏਸ ਕੁਸੁੰਬੇ ਦਾ ਹਾਕਮ ਕਰੜਾ ਜ਼ਾਲਮ ਏ ਪਟਵਾਰੀ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
ਏਸ ਕੁਸੁੰਬੇ ਦੇ ਚਾਰ ਮੁਕੱਦਮ ਮੁਆਮਲਾ ਮੰਗਦੇ ਭਾਰੀ।
ਹੋਰਨਾਂ ਚੁਗਿਆ ਫੂਹਿਆ-ਫੂਹਿਆ ਮੈਂ ਭਰ ਲਈ ਪਟਾਰੀ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
ਚੁੱਗ ਚੁੱਗ ਕੇ ਮੈਂ ਢੇਰੀ ਕੀਤਾ ਲੱਥੇ ਆਣ ਬਪਾਰੀ।
ਅੱਖੀ ਘਾਟੀ ਮੁਸ਼ਕਲ ਪੈਂਡਾ, ਸਿਰ ਪਰ ਗਠੜੀ ਭਾਰੀ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
ਅਮਲਾਂ ਵਾਲੀਆਂ ਸਭ ਲੰਘ ਗਈਆਂ ਰਹਿ ਗਈ ਔਗੁਣਹਾਰੀ।
ਸਾਰੀ ਉਮਰਾ ਖੇਡ ਗਵਾਈ ਓੜਕ ਬਾਜ਼ੀ ਹਾਰੀ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
ਅਲੱਸਤਾ' ਕਿਹਾ ਜਦ ਅੱਖੀਆਂ ਲਾਈਆਂ ਹੁਣ ਕਿਉਂ ਯਾਰ ਵਿਸਾਰੀ।
ਇੱਕ ਘਰ ਵਿਚ ਵਸਦੀਆਂ ਰਸਦੀਆਂ ਹੁਣ ਕਿਉਂ ਰਹੀ ਨਯਾਰੀ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
ਮੈਂ ਕਮੀਨੀ ਕੁਚੱਜੀ ਕੋਹਜੀ ਬੇਗੁਣ ਕੌਣ ਵਿਚਾਰੀ।
ਬੁਲ੍ਹਾ ਸ਼ੌਹ ਦੇ ਲਾਇਕ ਨਾਹੀਂ ਸ਼ਾਹ ਅਨਾਇਤ ਤਾਰੀ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
127.
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।
ਮੈਂ ਜੋ ਤੈਨੂੰ ਆਖਿਆ ਕੋਈ ਘਲ ਸੁਨੇਹੁੜਾ।
ਚਸ਼ਮਾਂ ਸੇਜ ਵਿਛਾਈਆਂ ਦਿਲ ਕੀਤਾ ਡੇਰਾ।
' ਕਸੁੰਭਾ, ਮਾਮਲਾ ਜਾਂ ਟੈਕਸ ਲੈਣ ਵਾਲੇ, ਥੋੜ੍ਹਾ-ਥੋੜ੍ਹਾ, 'ਅਮਲੀ ਜੀਵਨ, ਰੱਬ ਹੈ, " ਕੁਸੁਹਣੀ, ਅੱਖਾਂ।
ਲਟਕ ਚਲੇਂਦਾ ਆਂਵਦਾ ਸ਼ਾਹ ਅਨਾਇਤ ਮੇਰਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।
ਉਹ ਅਜਿਹਾ ਕੋਣ ਹੈ ਜਾ ਆਖੇ ਜਿਹੜਾ।
ਮੈਂ ਵਿਚ ਕੀ ਤਕਸੀਰ ਹੈ ਮੈਂ ਬਰਦਾ ਤੇਰਾ।
ਤੋਂ ਬਾਝੋਂ ਮੇਰਾ ਕੌਣ ਹੈ ਦਿਲ ਦਾ ਨਾ ਮੇਰਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।
ਦਸਤ ਕੰਗਣ ਬਾਹੀਂ ਚੂੜੀਆਂ ਗਲ ਨੌਰੰਗ ਚੋਲਾ।
ਮਾਹੀ ਮੈਨੂੰ ਕਰ ਗਿਆ ਕੋਈ ਰਾਵਲ ਰੇਲਾ।
ਜਲ ਥਲ ਆਹੀਂ ਮਾਰਦੀਆਂ ਦਿਲ ਪੱਥਰ ਮੇਰਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।
ਕਿਆ ਤੇਰੀ ਮਾਂਗ ਸੰਧੂਰ ਭਰੀ ਸੋਹੇ ਰਤੜਾ ਚੋਲਾ।
ਪਈ ਵਾਂਙ ਸਮੇਂ ਮੈਂ ਕੂਕਦੀ ਕਰ ਢੋਲਾ ਢੋਲਾ।
ਅਣਗਿਣਵੇਂ ਸੂਲਾਂ ਪਾ ਲਿਆ ਸੂਲਾਂ ਦਾ ਖੋਰਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।
ਮੈਂ ਜਾਤਾ ਦੁੱਖ ਘਰ ਆਪਣੇ ਦੁੱਖ ਪੇ ਘਰ ਕਈਆਂ।
ਜਿਹਾ ਸਿਰ ਸਿਰ ਭਾਂਬੜ ਭੜਕਿਆ ਸਭ ਟਪਦੀਆਂ ਗਈਆਂ।
ਹੁਣ ਆਣ ਪਈ ਸਿਰ ਆਪਣੇ ਸਭ ਚੁੱਕ ਗਿਆ ਤੇੜਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।
ਜਿਹੜੀਆਂ ਸਾਹਵਰੇ ਮੱਤੀਆਂ ਸੋਈ ਪੇਕੇ ਹੋਵਣ।
ਬਹੁ ਜਿਨ੍ਹਾਂ ਦੇ ਕਾਇਲਾ ਏ ਚੜ੍ਹ ਸੇਜੇ ਸੇਵਣ।
ਜਿਸ ਘਰ ਕੀਤ ਨ ਬੋਲਿਆ ਸੋਈ ਖਾਲੀ ਵੇੜ੍ਹਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਵੇਰਾ।
ਮੈਂ ਢੂੰਡ ਬਹਿਰ ਭਾਲਿਆ ਘੱਲਾਂ ਕਾਸਦਾ ਕਿਹੜਾ।
ਹੁਣ ਚੜ੍ਹੀਆਂ ਡੋਲੀ ਪਰੇਮ ਦੀ ਦਿਲ ਧੜਕੇ ਮੇਰਾ।
ਦਿਲਦਾਰ ਮੁਹੰਮਦ ਆਰਬੀ' ਹੱਥ ਪਕੜੀ ਮੇਰਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।
ਪਹਿਲੀ ਪਉੜੀ ਉਤਰੀ ਪੁਲ ਸਰਾਤੇ ਡੇਰਾ।
ਹਾਜੀ ਮੱਕੇ ਜਾਵਣ ਮੈਂ ਮੁੱਖ ਵੇਖਾਂ ਤੇਰਾ।
ਆ ਅਨਾਇਤ ਕਾਦਰੀ ਦਿਲ ਚਾਹੇ ਮੇਰਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।
ਪਹਿਲੀ ਰਾਤ ਹੈ ਸਾਲ ਦੀ ਦਿਲ ਖੋਛੇ ਮੇਰਾ।
ਦਾਸ, ਤੋੜ, ' ਕੁਰਬਾਨ, ਸਹਿਮਤ, ' ਸੁਨੇਹਾ ਲੈ ਜਾਣ ਵਾਲਾ, ' ਅਰਥ ਦਾ, ' ਪੁਲੇ ਸਰਾਤ, ਭੀੜਾ ਪੁਲ (ਅਗਲੇ ਸੰਸਾਰ ਦਾ), ਡਰੇ।
ਡੂੰਘੀ ਘੇਰ ਕਢੇਦਿਆਂ ਹੋਇਆ ਲਹਿਦਾ ਡੇਰਾ।
ਪਹਿਲਾ ਬੰਦ ਖੋਲਦਿਆਂ ਮੂੰਹ ਕਅਬੇ ਮੇਰਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਵੇਰਾ।
ਮਿਲੀ ਹੈ ਬਾਂਗ ਰਸੂਲ ਦੀ ਫੁੱਲ ਖਿੜਿਆ ਮੇਰਾ।
ਸਦਾ ਹੋਇਆ ਮੈਂ ਹਾਜ਼ਰੀ ਹਾਂ ਹਾਜ਼ਰ ਤੇਰਾ।
ਹਰ ਪੱਲ ਤੇਰੀ ਹਾਜ਼ਰੀ ਇਹ ਸਜਦਾ ਮੇਰਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।
ਬੁਲ੍ਹਾ ਭੜਕਣ ਸਹੁ ਲਈ ਸੀਨੇ ਵਿਚ ਭਾਹੀਂ।
ਔਖਾ ਪੈਂਡਾ ਪਰੇਮ ਦਾ ਸੋ ਘਟਦਾ ਨਾਹੀਂ।
ਪੇ ਧੱਕੇ ਦਿਲ ਵਿਚ ਝੇੜ ਦੇ ਸਿਰ ਧਾਈਂ ਬੇਰਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।
128.
ਮੈਂ ਪਾਇਆ ਏ ਮੈਂ ਪਾਇਆ ਏ।
ਤੋਂ ਆਪ ਸਰੂਪ ਵਟਾਇਆ ਏ।
ਕਹੂੰ ਤੁਰਕਾਂ ਕਿਤਾਬਾਂ ਪੜ੍ਹਤੇ ਹੋ,
ਕਹੂੰ ਭਗਤ ਹਿੰਦੂ ਜਪ ਕਰਤੇ ਹੋ, ਕਹੂੰ ਗੋਰਕੰਡੀ ਵਿਚ ਪੜਤੇ ਹੋ,
ਹਰ ਘਰ ਘਰ ਲਾਡ ਲਡਾਇਆ ਏ। ਤੋਂ ਆਪ ਸਰੂਪ ਵਟਾਇਆ ਏ।
ਕਿਤੇ ਵੇਰੀ ਹੋ ਕਿਤੇ ਬੋਲੀ ਹੈ, ਕਿਤੇ ਆਪ ਗੁਰੂ ਕਿਤੇ ਚੇਲੀ ਹੋ,
ਕਿਤੇ ਮਜਨੂੰ ਹੋ ਕਿਤੇ ਲੇਲੀ ਹੈ, ਹਰ ਘਟ ਘਟ ਬੀਚ ਸਮਾਇਆ ਏ।
ਤੋਂ ਆਪ ਸਰੂਪ ਵਟਾਇਆ ਏ।
ਕਹੂੰ ਗਾਫ਼ਲ ਕਹੂੰ ਨਮਾਜ਼ੀ ਹੋ, ਕਹੂੰ ਮੰਬਰਾਂ ਤੇ ਬਹਿ ਕਾਜ਼ੀ ਹੋ,
ਕਹੂੰ ਤੇਗ਼ ਬਹਾਦਰ ਗ਼ਾਜ਼ੀ ਹੋ, ਕਹੂੰ ਆਪਣਾ ਪੰਥ ਬਣਾਇਆ ਏ।
ਤੋਂ ਆਪ ਸਰੂਪ ਵਟਾਇਆ ਏ।
ਕਹੂਂ ਮਸਜਦ ਦਾ ਵਰਤਾਰਾ ਏ, ਕਹੂੰ ਬਣਿਆ ਠਾਕੁਰ ਦੁਆਰਾ ਏ,
ਕਹੂੰ ਬੈਰਾਗੀ ਜਪ ਧਾਰਾ ਏ, ਕਹੂੰ ਸ਼ੈਖਨ ਬਣ ਬਣ ਆਇਆ ਏ।
ਤੋਂ ਆਪ ਸਰੂਪ ਵਟਾਇਆ ਏ।
ਬੁਲ੍ਹਾ ਬਹੁ ਦਾ ਮੈਂ ਮੁਤਹਾਜਾ ਹੋਇਆ, ਮਹਾਰਾਜ ਮਿਲੇ ਮੇਰਾ ਕਾਜ ਹੋਇਆ,
ਮੁਝੇ ਪੀਆ ਕਾ ਦਰਸ ਮਅਰਾਜਾ ਹੋਇਆ,
ਲੱਗਾ ਇਸ਼ਕ ਤਾਂ ਇਹ ਗੁਣ ਗਾਇਆ ਏ,
ਮੈਂ ਪਾਇਆ ਏ ਮੈਂ ਪਾਇਆ ਏ।
ਤੇ ਆਪ ਸਰੂਪ ਵਟਾਇਆ ਏ।
ਕਬਰ ਵਿਚ, ਅੱਗਾਂ, ਮੁਸਲਮਾਨ, ' ਕੁਰਾਨ, ਚੇਲਾ, " ਮੁਸਲਮਾਨਾਂ ਦਾ ਮਸੀਤ ਦੇ ਸਾਮ੍ਹਣੇ ਪਰਚਾਰ ਕਰਨ ਵਾਲਾ ਬੜ੍ਹਾ, ' ਸ਼ੇਖ, 'ਮੁਬਾਜ, ਨੇੜਤਾ, ਨਸੀਬ ਹੋਇਆ।
ਪਾਠਾਂਤਰ ਨੰ: 128.
ਪਾਇਆ ਹੈ ਕਿਛੁ ਪਾਇਆ ਹੈ
ਮੇਰੇ ਸਤਿਗੁਰ ਅਲਖ ਲਖਾਇਆ ਹੈ।
ਕਹੂੰ ਵੇਰ ਪੜਾ ਕਹੂੰ ਬੇਲੀ ਹੈ
ਕਹੂੰ ਮਜਨੂੰ ਹੋ ਕਹੂੰ ਲੇਲੀ ਹੋ
ਕਹੂੰ ਆਪ ਗੁਰੂ ਕਹੂੰ ਚੇਲੀ ਹੋ
ਆਪ ਆਪ ਕਾ ਪੰਥ ਬਤਾਇਆ ਹੈ।
ਕਹੂੰ ਮਸਜਿਦ ਕਾ ਵਰਤਾਰਾ ਹੈ
ਕਹੂੰ ਬਣਿਆ ਠਾਕੁਰਦੁਆਰਾ ਹੈ
ਕਹੂੰ ਬੇਰਾਗੀ ਜਟਧਾਰਾ ਹੈ
ਕਹੂੰ ਸ਼ੇਖ ਨਬੀ ਬਣ ਆਇਆ ਹੈ।
ਕਹੂੰ ਤੁਰਕ ਹੋ ਕਲਮਾ ਪੜ੍ਹਤੇ ਹੈ
ਕਹੂੰ ਭਗਤ ਹਿੰਦੂ ਜਪ ਕਰਤੇ ਹੈ
ਕਹੂੰ ਘੋਰ ਗੁਫਾ ਮੇਂ ਪੜਤੇ ਹੋ
ਕਹੂੰ ਘਰਿ ਘਰਿ ਲਾਡ ਲਡਾਇਆ ਹੈ।
ਬੁਲ੍ਹਾ ਮੈਂ ਬੀ ਬੇਮੁਹਤਾਜ ਹੋਆ
ਮਹਾਰਾਜ ਮਿਲਿਆ ਮੇਰਾ ਕਾਜ ਹੋਆ
ਦਰਸ ਪੀਆ ਕਾ ਮੁਝਹਿ ਇਲਾਜ ਹੋਆ
ਆਪਿ ਆਪ ਮੇਂ ਆਪ ਸਮਾਇਆ ਹੈ।
129.
ਮੈਂ ਚੂਹਰੇਟੜੀ ਹਾਂ ਸੱਚੇ ਸਾਹਿਬ ਦੇ ਦਰਬਾਰੇ।
ਪੈਰੋਂ ਨੰਗੀ ਸਿਰੋਂ ਝੰਡੇਲੀ ਸੁਨੇਹਾ ਆਇਆ ਪਾਰੋ।
ਤੜਬਰਾਟ ਕੁਝ ਬਣਦਾ ਨਾਹੀਂ ਕੀ ਲੈਸਾਂ ਸੰਸਾਰੋਂ।
ਮੈਂ ਪਕੜਾਂ ਫਜਲੀ ਹਿਰਸ ਉਡਾਵਾਂ ਛੱਟਾਂ ਮਾਲਗੁਜ਼ਾਰੇ।
ਹਿੰਦੂ ਤੁਰਕ ਨਾ ਹੁੰਦੇ ਐਸੇ ਦੋ ਜਰਮੇ ਭਰੇ ਜਰਮੇ
ਹਰਾਮ ਹਲਾਲ ਪਛਾਤਾ ਨਾਹੀਂ ਅਸੀਂ ਦੋਹਾਂ ਤੇ ਨਹੀਂ ਭਰਮੇ,
ਗੁਰੂ ਪੀਰ ਦੀ ਪਰਖ ਅਸਾਨੂੰ ਸਭਨਾਂ ਤੋਂ ਸਿਰ ਵਾਰੋ।
ਮੈਂ ਚੂਹਰੇਟੜੀ ਹਾਂ ਸੱਚੇ ਸਾਹਿਬ ਦੇ ਦਰਬਾਰ।
ਮੈਂ ਚੂਹਰੇਟੜੀ ਹਾਂ ਸੱਚੇ ਸਾਹਿਬ ਦੇ ਦਰਬਾਰੋਂ।
ਘੁੰਡੀ ਮੁੰਡੀ ਦਾ ਬੁਹਲ ਬਹਾਇਆ ਬਖਰਾ ਲਿਆ ਦੀਦਾਰੋਂ।
ਝੁੰਡ ਮੁੱਖ ਪੀਆ ਤੋਂ ਲਾਇਆ ਸ਼ਰਮ ਰਹੀ ਦਰਬਾਰੇ।
ਬੁਲ੍ਹਾ ਸ਼ਹੁ ਦੇ ਹੋ ਕੇ ਰਹੀਏ ਛੁੱਟ ਗਏ ਕਾਰ ਬਗਾਰ।
ਮੈਂ ਚੂਹਰੇਟੜੀ ਹਾਂ ਸੱਚੇ ਸਾਹਿਬ ਦੇ ਦਰਬਾਰੇ। ।
ਖੁੱਲ੍ਹੇ ਵਾਲ, ਘਬਰਾਹਟ, ਜਨਮੇ।
130.
ਮੈਂ ਚੜੇਟਰੀ ਆਂ ਸੱਚੇ ਸਾਹਿਬ ਦੀ ਸਰਕਾਰੋਂ।
ਧਿਆਨ ਕੀ ਛੱਜਲੀ ਗਿਆਨ ਕਾ ਝਾੜੂ ਕਾਮ ਕ੍ਰੋਧ ਨਿੱਤ ਬਾਤੂੰ,
ਮੈਂ ਚੜੇਟਰੀ ਆਂ ਸੱਚੇ ਸਾਹਿਬ ਦੀ ਸਰਕਾਰੋਂ।
ਕਾਜ਼ੀ ਜਾਣੇ ਹਾਕਮ ਜਾਣੇ ਫਾਰਗ ਖਤੀ ਬੇਗਾਰੋਂ।
ਦਿਨੇ ਰਾਤ ਮੈਂ ਏਹੋ ਮੰਗਦੀ ਦੂਰ ਨਾ ਕਰ ਦਰਬਾਰੇ।
ਮੈਂ ਚੋੜੇਟਰੀ ਆਂ ਸੱਚੇ ਸਾਹਿਬ ਦੀ ਸਰਕਾਰੋਂ।
ਤੁੱਧ ਬਾਝੋਂ ਮੇਰਾ ਹੋਰ ਨਾ ਕੋਈ ਕੈ" ਵੱਲ ਕਰੂੰ ਪੁਕਾਰੋ।
ਬੁਲ੍ਹਾ ਸ਼ਹੁ ਅਨਾਇਤ ਕਰਕੇ ਬਖਰਾ ਮਿਲੇ ਦੀਦਾਰੋਂ।
ਮੈਂ ਚੋੜੇਟਰੀ ਆਂ ਸੱਚੇ ਸਾਹਿਬ ਦੀ ਸਰਕਾਰ।
131.
ਮੈਂ ਪਾਪੜ੍ਹਿਆਂ ਤੋਂ ਨੱਸਨਾ ਹਾਂ।
ਮੈਂ ਪਾਪੜਿਆਂ ਤੋਂ ਨੱਸਨਾ ਹਾਂ।
ਕੋਈ ਮੁਨਸੱਫਾ ਹੋ ਨਿਰਵਾਰੇ ਤਾਂ ਮੈਂ ਦੱਸਨਾਂ ਹਾਂ।
ਮੈਂ ਪਾਪੜਿਆਂ ਤੋਂ ਨੱਸਨਾ ਹਾਂ।
ਆਲਮ-ਫ਼ਾਜ਼ਲਾ ਮੇਰੇ ਭਾਈ ਪਾਪੜ੍ਹਿਆਂ ਮੇਰੀ ਅਕਲ ਗਵਾਈ,
ਦੇ ਇਸ਼ਕ ਦੇ ਹੁਲਾਰੇ ਤਾਂ ਮੈਂ ਦੱਸਨਾਂ ਹਾਂ।
ਮੈਂ ਪਾਪੜ੍ਹਿਆਂ ਤੋਂ ਨੱਸਨਾ ਹਾਂ।
132.
ਮੈਂ ਗੱਲ ਓਥੇ ਦੀ ਕਰਦਾ ਹਾਂ।
ਪਰ ਗੱਲ ਕਰਦਾ ਵੀ ਡਰਦਾ ਹਾਂ।
ਨਾਲ ਰੂਹਾਂ ਦੇ ਲਾਰਾ ਲਾਇਆ, ਤੁਸੀਂ ਚਲੋ ਮੈਂ ਨਾਲੇ ਆਇਆ
ਏਥੇ ਪਰਦਾ ਚਾ ਬਣਾਇਆ ਮੈਂ ਭਰਮ ਭੁਲਾਇਆ ਫਿਰਦਾ ਹਾਂ।
ਪਰ ਗੱਲ ਕਰਦਾ ਵੀ ਡਰਦਾ ਹਾਂ।
ਨਾਲ ਹਾਕਮ ਦੇ ਖੇਲ ਅਸਾਡੀ, ਜੇ ਮੈਂ ਮੀਰੀ ਤਾਂ ਮੈਂ ਫਾਡੀ,
ਧਰੀ ਧਰਾਈ ਪੂੰਜੀ ਤੁਹਾਡੀ, ਮੈਂ ਅਗਲਾ ਲੇਖਾ ਭਰਦਾ ਹਾਂ।
ਪਰ ਗੱਲ ਕਰਦਾ ਵੀ ਡਰਦਾ ਹਾਂ।
ਦੇ ਪੂੰਜੀ ਮੂਰਖ ਝੁੰਜਲਾਇਆ, ਮਗਰ ਚੋਰਾਂ ਦੇ ਪੇੜਾ ਲਾਇਆ,
ਚੋਰਾਂ ਦੀ ਮੈਂ ਪੈੜ ਲਿਆਇਆ, ਹਰ ਸ਼ਬਾ ਧਾੜੇ ਧੜਦਾ ਹਾਂ।
ਪਰ ਗੱਲ ਕਰਦਾ ਵੀ ਡਰਦਾ ਹਾਂ।
ਨਾ ਨਾਲ ਮੇਰੇ ਉਹ ਰੱਜਦਾ ਏ, ਨਾ ਮਿੰਨਤ ਕੀਤੀ ਸੱਜਦਾ ਏ, ।
ਕਿਸ, ' ਥੋੜ੍ਹਾ ਪੜ੍ਹੋ, ' ਨਿਆਂਕਾਰ, ' ਵਿਦਵਾਨ, ਖੇਡ ਵਿਚ ਅੱਵਲ, ਖੇਡ ਵਿਚ ਅਖ਼ੀਰ, ਰਾਤ।
ਜਾਂ ਮੁੜ ਬੈਠਾਂ ਤਾਂ ਭੱਜਦਾ ਏ, ਮੁੜ ਮਿੰਨਤਜ਼ਾਰੀ ਕਰਦਾ ਹਾਂ।
ਪਰ ਗੱਲ ਕਰਦਾ ਵੀ ਡਰਦਾ ਹਾਂ।
ਕੀ ਸੁੱਖ ਪਾਇਆ ਮੈਂ ਆਣ ਇਥੇ, ਨਾ ਮੰਜ਼ਲ ਨਾ ਡੇਰੇ ਜਿੱਥੇ,
ਘੰਟਾ ਕੂਚ ਸੁਣਾਵਾਂ ਕਿੱਥੇ, ਨਿੱਤ ਊਠ ਕਚਾ ਕੜਦਾ ਹਾਂ।
ਪਰ ਗੱਲ ਕਰਦਾ ਵੀ ਡਰਦਾ ਹਾਂ।
ਬੁਲ੍ਹੇ ਸ਼ਾਹ ਬੇਅੰਤ ਡੂੰਘਾਈ, ਦੋ ਜਗ ਬੀਚ ਨਾ ਲੱਗਦੀ ਕਾਈ,
ਉਰਾਰ ਪਾਰ ਦੀ ਖ਼ਬਰ ਨਾ ਕਾਈ, ਮੈਂ ਬੇ ਸਿਰ ਪੈਰੀਂ ਤਰਦਾ ਹਾਂ।
ਮੈਂ ਗੱਲ ਓਥੇ ਦੀ ਕਰਦਾ ਹਾਂ।
ਪਰ ਗੱਲ ਕਰਦਾ ਵੀ ਡਰਦਾ ਹਾਂ।
133.
ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ।
ਕੋਈ ਕਰੋ ਅਸਾਂ ਨਾਲ ਬਾਤਾਂ ਨੀ।
ਭੁੱਲੇ ਰਹੇ ਨਾਮ ਨਾ ਜਪਿਆ, ਗਫਲਤਾ ਅੰਦਰ ਯਾਰ ਹੈ ਛਪਿਆ,
ਉਹ ਸਿੱਧੂ ਪੁਰਖਾ ਤੇਰੇ ਅੰਦਰ ਵਸਿਆ, ਲਗੀਆਂ ਨਵਸ ਦੀਆਂ ਚਾਟਾਂ ਨੀ।
ਕੋਈ ਕਰੋ ਅਸਾਂ ਨਾਲ ਬਾਤਾਂ ਨੀ।
ਜਪ ਲੈ ਨਾ ਹੋ ਭੋਲੀ ਭਾਲੀ ਮਤ ਤੂੰ ਸਦਾਏਂ ਮੁੱਖ ਮੁਕਾਲੀ,,
ਉਲਟੀ ਪਰੇਮ ਨਗਰ ਦੀ ਚਾਲੀ, ਭੜਕਣ ਇਸ਼ਕ ਦੀਆਂ ਲਾਟਾਂ ਨੀ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ।
ਭੋਲੀ ਨਾ ਹੋ ਹੋ ਸਿਆਣੀ, ਇਸ਼ਕ ਨੂਰ ਦਾ ਭਰ ਲੈ ਪਾਣੀ,
ਇਸ ਦੁਨੀਆਂ ਦੀ ਛੋੜ ਕਹਾਣੀ, ਇਹ ਯਾਰ ਮਿਲਣ ਦੀਆਂ ਘਾਤਾਂ ਨੀ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ।
ਬੁਲ੍ਹਾ ਰੱਬ ਬਣ ਬੈਠੇ ਆਪੇ, ਤਦ ਦੁਨੀਆਂ ਦੇ ਪਏ ਸਿਆਪੇ,
ਦੁਤੀ ਵਿਹੜਾ ਦੁਸ਼ਮਨ ਮਾਪੇ ਸਭ ਕੜਕ ਪਈਆਂ ਆਫਾਤਾਂ ਨੀ।
ਮੈਂ ਪੁੱਛਾਂ ਬਹੁ ਦੀਆਂ ਵਾਟਾਂ ਨੀ। ਕੋਈ ਕਰੇ ਅਸਾਂ ਨਾਲ ਬਾਤਾਂ ਨੀ।
134.
ਮੈਂ ਵਿਚ ਮੈਂ? ਨਾ ਰਹਿ ਗਈ ਰਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
ਜਦ ਵਸਲਾਂ ਵਸਾਲਾ ਬਣਾਏਗਾ, ਤਦ ਗੁੱਗੇ ਦਾ ਗੁੜ ਖਾਏਗਾ,
ਸਿਰ ਪੈਰ ਨਾ ਆਪਣਾ ਪਾਏਗਾ, ਮੈਂ ਇਹ ਹੋਰ ਨਾ ਕਿਸੇ ਬਣਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
1 ਕਾਠੀ, 2 ਕਸਦਾ, ' ਉਰਲਾ ਪਾਰ, ' ਸੁਸਤੀ, ' ਮੂੰਹ ਕਾਲੀ, ਕਾਲੇ ਮੂੰਹ ਵਾਲੀ, ' ਆਫਤਾਂ, ਕਸ਼ਟ, ਅਹੇ, ਅਹੰਕਾਰ, ਮਿਲਾਪ, ਮਿਲਾਪ।
ਹੋਏ ਨੈਣ ਨੈਣਾਂ ਦੇ ਬਰਦਾ, ਦਰਸ਼ਨ ਸੈ ਕੋਹਾਂ ਤੇ ਕਰਦੇ,
ਪੱਲ ਪੱਲ ਦੌੜਨ ਮਾਰੇ ਡਰ ਦੇ, ਤੈਂ ਕੋਈ ਲਾਲਚ ਘਤ ਭ੍ਰਮਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
ਹੁਣ ਅਸਾਂ ਵਹਦਤਾ ਵਿਚ ਘਰ ਪਾਇਆ, ਵਾਸਾ ਹੈਰਤ' ਦੇ ਸੰਗ ਆਇਆ,
ਜੀਵਨ ਜੰਮਣ ਮਰਨ ਵਜਾਇਆ, ਆਪਣੀ ਸੁੱਧ ਬੁੱਧ ਰਹੀ ਨਾ ਕਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
ਮੈਂ ਜਾਤਾ ਸੀ ਇਸ਼ਕ ਸੁਖਾਲਾ, ਚਹੁੰ ਨਦੀਆਂ ਦਾ ਵਹਿਣ ਉਜਾਲਾ,
ਕਦੀ ਤੇ ਅੱਗ ਭੜਕੇ ਕਦੀ ਪਾਲਾ, ਨਿੱਤ ਬਿਰਹੋ ਅੱਗ ਲਗਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
ਡਉਂ ਡਉਂ ਇਸ਼ਕ ਨੱਕਾਰੇ ਵੱਜਦੇ, ਆਸ਼ਕ ਵੇਖ ਉਤੇ ਵੱਲ ਭੱਜਦੇ,
ਤੜ ਤੜ ਤਿੜਕ ਗਏ ਲੜ ਲੱਜ ਦੇ, ਲੱਗ ਗਿਆ ਨੇਹੁੰ ਤਾਂ ਸ਼ਰਮ ਸੁਧਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
ਪਿਆਰੇ ਬੱਸ ਕਰ ਬਹੁਤੀ ਹੋਈ, ਤੇਰਾ ਇਸ਼ਕ ਮੇਰੀ ਦਿਲਜੋਈ,
ਤੋਂ ਬਿਨ ਮੇਰਾ ਸੱਕਾ ਨਾ ਕੋਈ, ਅੰਮਾਂ ਬਾਬਲ ਭੈਣ ਨਾ ਭਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
ਕਦੀ ਜਾ ਅਸਮਾਨੀ ਬਹਿੰਦੇ ਹੋ, ਕਦੀ ਇਸ ਜੱਗ ਦਾ ਦੁੱਖ ਸਹਿੰਦੇ ਹੈ,
ਕਦੀ ਪੀਰਮੁਗਾ ਬਣ ਬਹਿੰਦੇ ਹੋ, ਮੈਂ ਤਾਂ ਇਕਸੇ ਨਾਚ ਨਚਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
ਤੇਰੇ ਹਿਜਰੇ ਵਿਚ ਮੇਰਾ ਹੁਜਰਾ ਏ, ਦੁੱਖ ਡਾਢਾ ਮੈਂ ਪਰ ਗੁਜ਼ਰਾ ਏ,
ਕਦੇ ਹੋ ਮਾਇਲ ਮੇਰਾ ਮੁਜਰਾ ਏ, ਮੈਂ ਤੈਥੋਂ ਘੋਲ ਘੁਮਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
ਤੁਧ ਕਾਰਨ ਮੈਂ ਐਸਾ ਹੋਇਆ, ਨੇ ਦਰਵਾਜ਼ੇ ਬੰਦ ਕਰ ਸੋਇਆ,
ਦਰ ਦਸਵੇਂ ਤੇ ਆਣ ਖਲੋਇਆ, ਕਦੇ ਮੰਨ ਮੇਰੀ ਆਸ਼ਨਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
ਬੁਲ੍ਹਾ ਸ਼ਹੁ ਮੈਂ ਤੇਰੇ ਵਾਰੇ ਹਾਂ ਮੁੱਖ ਵੇਖਣ ਦੇ ਵਣਜਾਰੇ ਹਾਂ,
ਕੁਝ ਅਸੀਂ ਵੀ ਤੈਨੂੰ ਪਿਆਰੇ ਹਾਂ, ਕਿ ਮੈਂ ਐਵੇਂ ਘੋਲ ਘੁਮਾਈ।
ਮੈਂ ਵਿਚ ਮੈਂ ਨਾ ਰਹਿ ਗਈ ਰਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
135.
ਮੈਂ ਬੇ ਕੈਦ ਮੈਂ ਬੇ ਕੈਦ
ਨਾ ਰੋਗੀ ਨਾ ਵੇਦ।
ਦਾਸ, ਏਕਤਾ, ਹੈਰਾਨੀ, ਵਿਸਮਾਦ, ਢੋਲ, ਭਰਵਾਸਾ, ਸ਼ਰਾਬ ਪੀਣ ਵਾਲਿਆਂ ਦਾ ਮੋਢੀ, ' ਵਿਛੋੜਾ, *ਵਾਸ, " ਨਾਚ, "ਆਜ਼ਾਦ।
ਨਾ ਮੈਂ ਮੋਮਨ ਨਾ ਮੇਂ ਕਾਫਰ,
ਨਾ ਸਈਯਦ ਨਾ ਸੈਦਾ।
ਚੌ ਤਬਕੀ ਸੀਰ ਅਸਾਡਾ,
ਕਿਤੇ ਨਾ ਹੁੰਦਾ ਕੈਦ।
ਖਰਾਬਾਤਾਂ ਮੈਂ ਜਾਲ ਅਸਾਡੀ,
ਨਾ ਸ਼ੋਭਾ ਨਾ ਗੋਬਾ।
ਬੁਲ੍ਹਾ ਸ਼ਹੁ ਦੀ ਜਾਤ ਕੀ ਪੁੱਛਨੇਂ,
ਨਾ ਪੈਦਾ ਨਾ ਪੈਦਾ।
136.
ਮੈਂ ਵੇਸਾਂ ਜੱਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਮੈਂ ਵੇਸਾਂ ਨਾ ਰਹਿਸਾਂ ਹੋੜੇ, ਕੌਣ ਕਈ ਮੈਂ ਜਾਂਦੀ ਨੂੰ ਮੋੜੇ,
ਮੈਨੂੰ ਮੁੜਨਾ ਹੋਇਆ ਮੁਹਾਲ, ਸਿਰ ਤੇ ਮਿਹਣਾ ਚਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਜੋਗੀ ਨਹੀਂ ਇਹ ਦਿਲ ਦਾ ਮੀਤਾ, ਭੁੱਲ ਗਈ ਮੈਂ ਪਿਆਰ ਕਿਉਂ ਕੀਤਾ,
ਮੈਨੂੰ ਰਹੀ ਨਾ ਕੁੱਝ ਸੰਭਾਲ, ਉਸ ਦਾ ਦਰਸ਼ਨ ਪਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਏਸ ਜੰਗੀ ਮੈਨੂੰ ਕਹੀਆਂ ਲਾਈਆਂ, ਹੈਨ ਕਲੇਜੇ ਕੁੰਡੀਆਂ ਪਾਈਆਂ,
ਇਸ਼ਕ ਦਾ ਪਾਇਆ ਜਾਲ, ਮਿੱਠੀ ਬਾਤ ਸੁਣਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਮੈਂ ਜੋਗੀ ਨੂੰ ਖੂਬ ਪਛਾਤਾ, ਲੋਕਾਂ ਮੈਨੂੰ ਕਮਲੀ ਜਾਤਾ,
ਲੁੱਟੀ ਝੰਗ ਸਿਆਲ, ਕੰਨੀਂ ਮੁੰਦਰਾਂ ਪਾ ਕੇ।
ਮੈਂ ਵੈਸਾਂ ਜੰਗੀ ਦੇ ਨਾਲ ਮੱਥੇ ਡਿਲਕ ਲਗਾ ਕੇ।
ਜੇ ਜੋਗੀ ਘਰ ਆਵੇ ਮੇਰੇ, ਮੁੱਕ ਜਾਵਣ ਸਭ ਝਗੜੇ ਝੇੜੇ,
ਲਾਂ ਸੀਨੇ ਦੇ ਨਾਲ, ਲੱਖ ਲੱਖ ਸ਼ਗਨ ਮਨਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਮਾਏ ਨੀ ਇਕ ਜੋਗੀ, ਦਰ ਸਾਡੇ ਉਸ ਧੁੰਆਂ ਪਾਇਆ,
ਮੰਗਦਾ ਹੀਰ ਸਿਆਲ, ਬੈਠਾ ਭੇਸ ਵਟਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਤਾਅਨੇ ਨਾ ਦੇ ਫੁੱਫੀ ਤਾਈ, ਏਥੇ ਜੋਗੀ ਨੂੰ ਕਿਸਮਤ ਲਿਆਈ,
ਹੁਣ ਹੋਇਆ ਫ਼ਜ਼ਲਾ ਕਮਾਲ, ਆਇਆ ਹੈ ਜੋਗ ਸਿਧਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਨਾ ਮੁੱਲਾਂ ਨਾ ਸੋਦ, ਆਸਮਾਨ, ਸਾਂਝ, ' ਚੌਦੀਂ ਤਬਕੀ ਸੈਰ ਅਸਾਡਾ, ਪੈਦਾਇਸ਼, ਖ਼ਰਾਬਾਤ ਹੈ ਜਾਤ ਅਸਾਡੀ, ' ਨਾ ਸੋਭਾ ਨਾ ਐਬ, ਪੈਦਾਇਸ਼, ਰਹਿਮਤ, ਕ੍ਰਿਪਾਲਤਾ।
ਮਾਹੀ ਨਹੀਂ ਕੋਈ ਨੂਰ ਇਲਾਹੀ, ਅਨਹਦ ਦੀ ਜਿਸ ਮੁਰਲੀ ਵਾਹੀ,
ਮੁਨੀਓ ਸੁ ਹੀਰ ਸਿਆਲ, ਡਾਢੇ ਕਾਮਣ ਪਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਲੱਖਾਂ ਗਏ ਹਜ਼ਾਰਾਂ ਆਏ, ਉਸ ਦੇ ਭੇਤ ਕਿਸੇ ਨਾ ਪਾਏ,
ਗੱਲਾਂ ਤਾਂ ਮੂਸੇ ਨਾਲ, ਪਰ ਕੋਹ ਤੁਰ ਚੜ੍ਹਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਅਬਦਾ ਰਸੂਲ ਕਹਾਇਆ, ਵਿਚ ਮਿਅਰਾਜ ਬੁੱਰਾਕਾ ਮੰਗਾਇਆ,
ਜਿਬਰਾਈਲ ਪਕੜ ਲੇ ਆਇਆ, ਹਰਾਂ ਮੰਗਲ ਗਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਏਸ ਜੋਗੀ ਦੇ ਸੁਣੋ ਅਖਾੜੇ, ਹਸਨ ਹੁਸੈਨ ਨਬੀ ਦੇ ਪਿਆਰੇ,
ਮਾਰਿਓ ਸੁ ਵਿਚ ਜੱਦਾਲਾ, ਪਾਣੀ ਬਿਨ ਤਰਸਾ ਕੇ।
ਮੈਂ ਦੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਏਸ ਜੋਗੀ ਦੀ ਸੁਣੋ ਕਹਾਣੀ, ਸੋਹਣੀ ਡੁੱਬੀ ਡੂੰਘੇ ਪਾਣੀ,
ਫਿਰ ਰਲਿਆ ਮਹੀਵਾਲ, ਸਾਰਾ ਰਖ਼ਤ ਲੁਟਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਡਾਂਵਾਂ ਡੋਲੀ ਲੈ ਚੱਲੇ ਖੇੜੇ, ਮੁੱਢ ਕਦੀਮੀ ਦੁਸ਼ਮਨ ਜਿਹੜੇ,
ਰਾਂਝਾ ਤਾਂ ਹੋਇਆ ਨਾਲ, ਸਿਰ ਤੇ ਟਮਕ ਵਜਾ ਕੇ।
ਮੈਂ ਵੈਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਜੋਗੀ ਨਹੀਂ ਕੋਈ ਜਾਦੂ ਸਾਇਆ, ਡਰ ਭਰ ਪਿਆਲਾ ਜ਼ੋਕਾਂ ਪਿਲਾਇਆ,
ਮੈਂ ਪੀ ਪੀ ਨਿਹਾਲ, ਅੰਗ ਬਿਭੂਤ ਰਮਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਜੋਗੀ ਨਾਲ ਕਰੇਂਦੇ ਝੇੜੇ, ਕੋਹੇ ਪਾ ਬੈਠੇ ਕਾਜ਼ੀ ਘੇਰੇ,
ਵਿਚ ਕੈਦੋ ਪਾਈ ਮੁਕਾਲ, ਕੂੜਾ ਬਰਾ ਲਗਾ ਕੇ,
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
ਬੁਲ੍ਹਾ ਮੇਂ ਜੋਗੀ ਨਾਲ ਵਿਆਹੀ, ਲੋਕਾਂ ਕਮਲਿਆਂ ਖ਼ਬਰ ਨਾ ਕਾਈ,
ਮੈਂ ਜੋਗੀ ਦਾ ਮਾਲ, ਪੰਜੇ ਪੀਰ ਮਨਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
[ਨੂਨ]
137.
ਨਿੱਤ ਪੜ੍ਹਨਾ ਦੇ ਦਿਸਤਗੰਵਾਰ,
ਕੈਸੀ ਤੋਬਾ ਹੈ ਇਹ ਯਾਰ।
ਰੱਬੀ, ਇਬਾਦਤ ਕਰਨ ਵਾਲੇ, ' ਰੱਬ ਦੀ ਨੇੜਤਾ, ' ਉਹ ਸਵਾਰੀ ਜਿਸ ਉੱਤੇ ਰਸੂਲ ਚੜ੍ਹ, ਯੁੱਧ, ਸੁਆਹ, ਮੂੰਹ-ਕਾਲਖ, ਪੁਰਾਣੇ, ਛਾਇਆ, ਟੂਣਾ, ਭੂਤ, ਸ਼ੌਕ, ਇਸ਼ਕ, ਤਦਬੀਰ ਯਤਨ ਮੰਦਿਆਂ ਕੰਮਾਂ ਤੋਂ ਤੋਬਾ।
ਸਾਂਵੇ ਦੇ ਕੇ ਲਵੇਂ ਸਵਾਈ, ਵਾਧਿਆਂ ਦੀ ਤੂੰ ਬਾਜ਼ੀ ਲਾਈ,
ਮੁਸਲਮਾਨੀ ਇਹ ਕਿਥੋਂ ਪਾਈ, ਨਿੱਤ ਪੜ੍ਹਨਾ ਏ ਇਤਸਗੱਫਾਰ।
ਨਿੱਤ ਪੜ੍ਹਨਾ ਏਂ ਇਸਤਰਫਾਰ।
ਜਿਥੇ ਨਾ ਜਾਣਾ ਓਥੇ ਜਾਏ, ਮਾਲ ਪਰਾਇਆ ਮੂੰਹ ਧਰ ਖਾਏ,
ਕੂੜ ਕਿਤਾਬਾਂ ਸਿਰ ਤੇ ਚਾਏਂ, ਇਹ ਤੇ ਇਤਬਾਰ।
ਨਿੱਤ ਪੜ੍ਹਨਾ ਏਂ ਇਸਤਗੱਫ਼ਾਰ।
ਜ਼ਾਲਮ ਜ਼ੁਲਮੇਂ ਨਾਹੀਂ ਡਰਦੇ, ਆਪਣੀ ਅਮਲੀ ਆਪੇ ਮਰਦੇ,
ਮੂੰਹੋਂ ਤੋਬਾ ਦਿਲੋਂ ਨਾ ਕਰਦੇ, ਏਥੇ ਓਥੇ ਹੋਣ ਖੁਆਰ।
ਕੈਸੀ ਤੋਬਾ ਹੈ ਇਹ ਯਾਰ।
ਸੋ ਦਿਨ ਜੀਵੇਂ ਇਕ ਦਿਨ ਮਰਸੋਂ, ਉਸ ਦਿਨ ਖ਼ੌਫ਼ ਖ਼ੁਦਾ ਦਾ ਕਰਸੇ,
ਇਸ ਤੋਬਾ ਥੀਂ ਤੋਬਾ ਕਰਸੋਂ, ਉਹ ਤੋਸ਼ਾ ਕਿਸ ਕਾਰ।
ਨਿੱਤ ਪੜ੍ਹਨਾ ਏਂ ਇਸਤਗੱਫਾਰ।
ਬੁਲ੍ਹਾ ਸ਼ਹੁ ਦੀ ਸੁਣੋ ਹਕਾਇਤਾ, ਹਾਦੀ ਵੜਿਆ ਹੋਈ ਹਦਾਇਤ,
ਮੇਰਾ ਸਾਈਂ ਸ਼ਾਹ ਅਨਾਇਤ, ਉਹ ਲੰਘਾਵੇ ਪਾਰ।
ਨਿੱਤ ਪੜ੍ਹਨਾ ਏਂ ਇਸਤਗੱਫਾਰ।
ਕੋਸੀ ਤੋਬਾ ਹੈ ਇਹ ਯਾਰ।
ਪਾਠਾਂਤਰ ਨੰ. 137.
ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ
ਨਿਤ ਪੜ੍ਹਦੇ ਇਸਤਗਰ ਕੇਸੀ ਤੋਬਾ ਹੈ,
ਸਾਵੀਂ ਦੇ ਕੇ ਲਹੋ ਸਵਾਈ
ਡਿਉਢੀਆਂ ਤੇ ਬਾਜ਼ੀ ਲਾਈ
ਇਹ ਮੁਸਲਮਾਨੀ ਕਿਥੇ ਪਾਈ
ਇਹ ਤੁਹਾਡੀ ਕਿਰਦਾਰ ਕੈਸੀ ਤਬਾ ਹੈ,
ਜਿਥੇ ਨਾ ਜਾਣਾ ਤੂੰ ਉਥੇ ਜਾਏਂ,
ਹੱਕ ਬਿਗਾਨਾ ਮੁੱਕਰ ਖਾਏਂ
ਕੂੜ ਕਿਤਾਬਾਂ ਸਿਰ ਤੇ ਚਾਏਂ
ਇਹ ਤੇਰਾ ਇਤਬਾਰ ਕੇਸੀ ਤੋਬਾ ਹੈ।
ਮੂੰਹੋਂ ਤੋਬਾ ਦਿਲੋਂ ਨਾ ਕਰਦਾ
ਨਾਹੀਂ ਖ਼ੌਫ਼ ਖ਼ੁਦਾ ਦਾ ਧਰਦਾ
ਇਸ ਤੋਬਾ ਥੀਂ ਤੋਬਾ ਕਰੀਏ
ਤਾਂ ਬਖ਼ਸ਼ੇ ਗੱਵਾਰ ਕੇਸੀ ਤੋਬਾ ਹੈ।
ਬੁਲ੍ਹਾ ਸ਼ਾਹ ਦੀ ਸੁਣੇ ਹਕਾਇਤ
' ਕੰਮਾਂ ਨਾਲ, ਕਹਾਣੀ, ' ਹਿਦਾਇਤ ਕਰਨ ਵਾਲਾ।
ਹਾਦੀ ਪਕੜਿਆਂ ਹੋਗ ਹਦਾਇਤ
ਮੇਰਾ ਮੁਰਸ਼ਦ ਸ਼ਾਹ ਅਨਾਇਤ
ਉਹ ਲੰਘਾਏ ਪਾਰ ਕੈਸੀ ਤੋਬਾ ਹੈ।
138.
ਨਾ ਜੀਵਾਂ ਮਹਾਰਾਜ ਮੈਂ ਤੇਰੇ ਬਿਨ ਨਾ ਜੀਵਾਂ।
ਇਹਨਾਂ ਸੁੱਕਿਆਂ ਫੁੱਲਾਂ ਵਿਚ ਬਾਸ ਨਹੀਂ,
ਪਰਦੇਸ ਗਿਆ ਦੀ ਕੋਈ ਆਸ ਨਹੀਂ,
ਜਿਹੜੇ ਸਾਈਂ ਸਾਜਣ ਸਾਡੇ ਪਾਸ ਨਹੀਂ,
ਨਾ ਜੀਵਾਂ ਮਹਾਰਾਜ ਮੈਂ ਤੇਰੇ ਬਿਨ ਨਾ ਜੀਵਾਂ।
ਤੂੰ ਕੀ ਸੁੱਤਾ ਏਂ ਚਾਦਰ ਤਾਣ ਕੇ,
ਸਿਰ ਮੌਤ ਖਲੋਤੀ ਤੇਰੇ ਆਣ ਕੇ,
ਕੋਈ ਅਮਲਾ ਨਾ ਕੀਤਾ ਜਾਣ ਕੇ,
ਨਾ ਜੀਵਾਂ ਮਹਾਰਾਜ ਮੈਂ ਤੇਰੇ ਬਿਨ ਨਾ ਜੀਵਾਂ।
ਕੀ ਮੈਂ ਖੱਟਿਆ ਤੇਹੀ ਹੋ ਕੇ,
ਦੋਵੇਂ ਨੈਣ ਗਵਾਇ ਰੋ ਕੇ,
ਤੇਰਾ ਨਾਮ ਲਈਏ ਮੁੱਖ ਧੋ ਕੇ,
ਨਾ ਜੀਵਾਂ ਮਹਾਰਾਜ ਮੈਂ ਤੇਰੇ ਬਿਨ ਨਾ ਜੀਵਾਂ।
ਬੁਲ੍ਹਾ ਸਹੁ ਬਦੇਸ ਆਉਂਦਾ,
ਹੱਥ ਕੰਗਣਾ ਤੇ ਬਾਹੀਂ ਲਟਕਾਉਂਦਾ,
ਸਿਰ ਸਦਕਾ ਤੇਰੇ ਨਾਉਂ ਦਾ,
ਨਾ ਜੀਵਾਂ ਮਹਾਰਾਜ ਮੈਂ ਤੇਰੇ ਬਿਨ ਨਾ ਜੀਵਾਂ।
139.
ਨੀ ਮੈਨੂੰ ਲਗੜਾ ਇਸ਼ਕ ਅਵੱਲ ਦਾ।
ਅਵੱਲ ਦਾ ਰੋਜ਼ ਅਜ਼ਲਾਂ ਦਾ।
ਵਿਚ ਕੜਾਹੀ ਤਲ ਤਲ ਜਾਵੇ, ਤਲਿਆਂ ਨੂੰ ਚਾ ਤਲਦਾ,
ਨੀ ਮੈਨੂੰ ਲਗੜਾ ਇਸ਼ਕ ਅਵੱਲ ਦਾ।
ਮੋਇਆਂ ਨੂੰ ਇਹ ਵਲ ਵਲ ਮਾਰੇ, ਵਲਿਆਂ ਨੂੰ ਚਾ ਕਲਦਾ।
ਨੀ ਮੈਨੂੰ ਲਗੜਾ ਇਸ਼ਕ ਅਵੱਲ ਦਾ।
ਕਿਆ ਜਾਣਾ ਕੋਈ ਚਿਣਗ ਲੱਖੀ ਏ, ਨਿੱਤ ਸੂਲ ਕਲੇਜੇ ਸਲਦਾ।
ਨੀ ਮੈਨੂੰ ਲਗੜਾ ਇਸ਼ਕ ਅਵੱਲ ਦਾ।
ਤੀਰ ਜਿਗਰ ਵਿਚ ਲੱਗਾ ਇਸ਼ਕੋਂ? ਨਹੀਂ ਹਲਾਇਆਂ ਹਲਦਾ।
ਨੀ ਮੈਨੂੰ ਲਗੜਾ ਇਸ਼ਕ ਅਵੱਲ ਦਾ।
ਖ਼ੁਸ਼ਬੂ, ਕੰਮ, 'ਪਰਦੇਸ', 'ਅਖ਼ੀਰ।
ਬੁਲ੍ਹਾ ਸਹੁ ਦਾ ਨੇਹੁੰ ਅਨੋਖਾ, ਨਹੀਂ ਹਲਾਇਆਂ ਹਲਦਾ।
ਨੀ ਮੈਨੂੰ ਲਗੜਾ ਇਸ਼ਕ ਅਵੱਲ ਦਾ।
ਅਵੱਲ ਦਾ ਰੋਜ਼ ਅਜ਼ਲ ਦਾ।
140.
ਨੀ ਮੈਂ ਹੁਣ ਸੁਣਿਆ ਇਸ਼ਕ ਸ਼ਰ੍ਹਾ ਕੀ ਨਾਤਾ।
ਮੁਹੱਬਤ ਦਾ ਇਕ ਪਿਆਲਾ ਪੀ ਭੁੱਲ ਜਾਵਣ ਸਭ ਬਾਤਾ
ਘਰ ਘਰ ਸਾਈਂ ਹੈ ਉਹ ਸਾਈਂ ਹਰ ਹਰ ਨਾਲ ਪਛਾਤਾ।
ਅੰਦਰ ਸਾਡੇ ਮੁਰਸ਼ਦ ਵੱਸਦਾ ਨੇਹੁੰ ਲੱਗਾ ਤਾਂ ਜਾਤਾ।
ਮੰਤਕ ਮਅਨੇ' ਕੰਨਜ਼ ਕਦੂਰੀ ਪੜ੍ਹਿਆ ਇਲਮ ਗਵਾਤਾ।
ਨਮਾਜ਼ ਰੋਜ਼ਾ ਓਸ ਕੀ ਕਰਨਾ ਜਿਸ ਮਧ ਪੀਤੀ ਮਧਮਾਤਾ।
ਪੜ੍ਹ ਪੜ੍ਹ ਪੰਡਿਤ ਮੁੱਲਾਂ ਹਾਰੇ ਕਿਸੇ ਨਾ ਭੇਦ ਪਛਾਤਾ।
ਜਰੀ ਬਾਫਦੀ ਕਦਰ ਕੀ ਜਾਣੇ ਫੱਟ ਓਨਾਂ ਜਤ ਕੀਤਾ।
ਬੁਲ੍ਹਾ ਸ਼ਹੁ ਦੀ ਮਜਲਸਾਂ ਬਹਿ ਕੇ ਹੋ ਗਿਆ ਗੁੰਗਾ ਬਾਤਾ।
ਨੀ ਮੈਂ ਹੁਣ ਸੁਣਿਆ ਇਸ਼ਕ ਸ਼ਰ੍ਹਾ ਕੀ ਨਾਤਾ।
141.
ਨੀ ਕੁਟੀਚ" ਮੇਰਾ ਨਾਂ।
ਮੁੱਲਾਂ ਮੈਨੂੰ ਸਬਕ ਪੜ੍ਹਾਇਆ, ਅਲਫ ਅੱਗੇ ਕੁੱਝ ਨਾ ਆਇਆ।
ਉਸ ਦੀਆਂ ਜੁੱਤੀਆਂ ਖਾਂਦੀ ਸਾਂ, ਨੀ ਕੁਟੀਚਲ ਮੇਰਾ ਨਾਂ।
ਕਿਵੇਂ ਕਿਵੇਂ ਦੋ ਅੱਖੀਆਂ ਲਾਈਆਂ, ਰਲ ਕੇ ਸਈਆਂ ਮਾਰਨ ਆਈਆਂ,
ਨਾਲੇ ਮਾਰੇ ਬਾਬਲ ਮਾਂ, ਨੀ ਕੁਟੀਚਲ ਮੇਰਾ ਨਾਂ।
ਸਾਹਵਰੇ ਸਾਨੂੰ ਵੜਨ ਨਾ ਦੇਂਦੇ, ਨਾਨਕ ਦਾਦਕ ਘਰੋਂ ਕਢਦੇ,
ਮੇਰਾ ਪੇਕੇ ਨਹੀਓਂ ਥਾਂ, ਨੀ ਕੁਟੀਚਲ ਮੇਰਾ ਨਾਂ।
ਪੜ੍ਹਨ ਸੇਤੀ ਸਭ ਮਾਰਨ ਆਹੀ, ਬਿਨ ਪੜ੍ਹਿਆ ਹੁਣ ਛੱਡਦਾ ਨਾਹੀਂ,
ਨੀ ਮੈਂ ਮੁੜ ਕੇ ਕਿੱਤ ਵੱਲ ਜਾਂ, ਨੀ ਕੁਟੀਚਲ ਮੇਰਾ ਨਾਂ।
ਬੁਲ੍ਹਾ ਬਹੁ ਕੀ ਲਾਈ ਮੈਨੂੰ, ਮਤ ਕੁਝ ਲੱਗਾ ਉਹ ਹੀ ਤੈਨੂੰ,
ਤਦ ਕਰੇਗਾ ਤੂੰ ਨਿਆਂ, ਨੀ ਕੁਟੀਚਲ ਮੇਰਾ ਨਾਂ।
ਨੀ ਸਈਓ ਮੈਂ ਗਈ ਗਵਾਚੀ।
142.
ਖੋਲ੍ਹ ਘੁੰਘਟ ਮੁੱਖ ਨਾਚੀ।
ਜਿਤ ਵਲ ਵੇਖਾਂ ਉੱਤੇ ਵੱਲ ਓਹੀ, ਕਸਮ ਓਸੇ ਦੀ ਹੋਰ ਨਾ ਕੋਈ,
ਪ੍ਰੇਮ, ਗੱਲਾਂ, ਤਰਕ (logic), ਅਰਥ, ਖ਼ਜ਼ਾਨਾ, ਫ਼ਿਕਾ ਦੀ ਕਿਤਾਬ, ਕੀਮਤੀ ਕਪੜੇ, ਸੰਗਤ, ਗੱਲਾਂ ਕਰਨ ਵਾਲਾ, ਢੀਠ, ਕੁਟੀਚਰ
ਫ਼ਹਿਵਾ ਮੁਅਉਮਰ ਫਿਰ ਗਈ ਧ੍ਰੋਹੀ, ਜਬ ਗੋਰਾ ਤੇਰੀ ਬਾਚੀ।
ਨੀ ਸਈਓ ਮੈਂ ਗਈ ਗਵਾਚੀ।
ਨਾਮ ਨਿਸ਼ਾਨ ਨਾ ਮੇਰਾ ਸਈਓ, ਜੋ ਆਖਾਂ ਤੁਸੀਂ ਚੁੱਪ ਕਰ ਰਹੀਓ,
ਇਹ ਗੱਲ ਮੂਲ ਕਿਸੇ ਨਾ ਸਹੀਓ, ਬੁਲ੍ਹਾ ਖੂਬ ਹਕੀਕਤਾ' ਜਾਚੀ।
ਨੀ ਸਈਓ ਮੈਂ ਗਈ ਗਵਾਚੀ।
ਖੋਲ੍ਹ ਘੁੰਗਟ ਮੁੱਖ ਨਾਚੀ।
ਪਾਠਾਂਤਰ ਨੰ. 142
ਨੀ ਸਹੀਓ । ਮੈਂ ਗਈ ਗਵਾਚੀ
ਖੋਲ੍ਹ ਘੁੰਘਟ ਮੁਖ ਨਾਚੀ।
ਜਿਤ ਵਲ ਦੇਖਾਂ ਦਿਸਦਾ ਓਹੀ
ਕਸਮ ਉਸੇ ਦੀ ਹੋਰ ਨਾ ਕੋਈ
ਉਹੋ ਮੁਹਕਮ ਫਿਰ ਗਈ ਦੇਹੀ
ਜਬ ਗੁਰ ਪੱਤਰੀ ਵਾਚੀ।
ਨਾਮ ਨਿਸ਼ਾਨ ਨਾ ਮੇਰਾ ਸਹੀਓ।
ਜੇ ਆਖਾਂ ਤਾਂ ਚੁਪ ਕਰ ਰਹੀਓ
ਇਹ ਗੱਲ ਮੂਲ ਕਿਸੇ ਨਾ ਕਹੀਓ
ਬੁਲ੍ਹਾ ਖੂਬ ਹਕੀਕਤ ਜਾਚੀ!
[ਵਾਓ]
143.
ਵਾਹ ਵਾਹ ਰਮਜ਼ ਸਜਣ ਦੀ ਹੋਰ,
ਆਸ਼ਕ ਬਿਨਾਂ ਨਾ ਸਮਝੋ ਕੌਰ।
ਕੋਠੇ ਤੇ ਚੜ੍ਹ ਦੇਵਾਂ ਹੱਕਾ, ਇਸ਼ਕ ਵਿਹਾਜਿਉ ਕੋਈ ਨਾ ਲੋਕਾ,
ਇਸ ਦਾ ਮੂਲ ਨਾ ਖਾਣਾ ਧੋਖਾ, ਜੰਗਲ ਬਸਤੀ ਮਿਲੇ ਨਾ ਠੇਰ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਆਸ਼ਕ ਦੋਹੀਂ ਜਹਾਨੀ ਮੁੱਠੇ, ਨਾ ਮਸੂਕਾਂ ਦੇ ਉਹ ਕੁੱਠੇ,
ਇਸ਼ਕ ਦਾ ਫੱਟਿਆ ਕੋਈ ਨਾ ਛੁੱਟੇ, ਕੀਤਾ ਸੂ ਬਾਂਦਾ ਫੱਟ ਫਲੋਰ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਦੇ ਦੀਦਾਰ ਹੋਇਆ ਜਦ ਰਾਹੀਂ, ਅਚਣਚੇਤ ਪਈ ਗਲ ਫਾਹੀ,
ਡਾਢੀ ਕੀਤੀ ਲਾਪਰਵਾਹੀ, ਮੈਨੂੰ ਮਿਲ ਗਿਆ ਠੱਗ ਲਾਹੌਰ।
ਵਾਹ ਵਾਹ ਰਮਜ਼ ਸਜਣ ਦੀ ਹੋਰ।
' ਭੁਲ, - ਵੱਡੀ ਉਮਰ ਦਾ ਆਬਾਦ ਕੀਤਾ ਹੋਇਆ, ' ਕਬਰ, ' ਸੱਚਾਈ, ਵਣਜ ਕਰਿਓ, " ਟਿਕਾਣਾ, ਲੁਟੇ, * ਨਖ਼ਰੇ, ਨੌਕਰ।
ਸ਼ੀਰੀ ਹੈ ਬਿਰਹੋਂ ਦਾ ਖਾਣਾ, ਕੋਹਾ ਚੋਟੀ ਫ਼ਰਹਾਦ ਨਿਮਾਣਾ,
ਯੂਸਫ ਮਿਸਰ ਬਜ਼ਾਰ ਵਿਕਾਣਾ, ਉਸ ਨੂੰ ਨਾਹੀਂ ਵੇਖਣ ਕੋਰ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਲੈਲਾ ਮਜਨੂੰ ਦੋਵੇਂ ਬਰਦੇ, ਸੋਹਣੀ ਡੁੱਬੀ ਵਿਚ ਬਹਿਰ ਦੇ,
ਹੀਰ ਵੰਝਾਏ ਸੱਭੇ ਘਰ ਦੇ, ਇਸ ਦੀ ਖਿੱਚੀ ਮਾਹੀ ਡੋਰ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਆਸ਼ਕ ਫਿਰਦੇ ਚੁੱਪ ਚੁਪਾਤ, ਜੈਸੇ ਮਸਤ ਸਦਾ ਮੱਧਾ ਮਾਤੇ,
ਦਾਮ ਜ਼ੁਲਫ਼ ਦੇ ਅੰਦਰ ਫਾਥੇ, ਓਥੇ ਚੱਲ ਵੱਸ ਨਾ ਜ਼ੋਰ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਜੇ ਉਹ ਆਣ ਮਿਲੇ ਦਿਲਜਾਨੀ, ਉਸ ਤੋਂ ਜਾਨ ਕਰਾਂ ਕੁਰਬਾਨੀ,
ਸੂਰਤ ਦੇ ਵਿਚ ਯੂਸਫ਼ ਸਾਨੀ, ਆਲਮ ਦੇ ਵਿਚ ਜਿਸ ਦਾ ਸ਼ੇਰ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਬੁਲ੍ਹਾ ਸ਼ਹੁ ਕੋਈ ਨਾ ਵੇਖੇ, ਜੋ ਵੇਖੇ ਸੋ ਕਿਸੇ ਨਾ ਲੇਖੇ,
ਉਸ ਦਾ ਰੰਗ ਨਾ ਰੂਪ ਨਾ ਰੇਖੇ, ਉਹ ਈ ਹੋਵੇ ਹੋ ਕੇ ਚੋਰ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਆਸ਼ਕ ਬਿਨਾਂ ਨਾ ਸਮਝੇ ਕੋਰ।
144.
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ।
ਆਪੇ ਜ਼ਾਹਿਰਾ ਆਪੇ ਬਾਰਨ ਆਪੇ ਲੁੱਕ ਲੁੱਕ ਬਹਿੰਦੇ ਓ।
ਆਪੇ ਮੁੱਲਾਂ ਆਪੇ ਕਾਜੀ ਆਪੇ ਇਲਮ ਪੜ੍ਹਦੇ ਓ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾ ਨਾਲ ਚਲੇਂਦੇ ਓ।
ਘੱਤ ਜੰਨਾਰਾ ਕੁਫ਼ਰਾਂ ਦਾ ਗਲ ਵਿਚ ਬੁੱਤ ਖ਼ਾਨੇ ਵੜ ਬਹਿੰਦੇ ਓ।
ਲੋਲਾਕਾ ਲਮਾ ਅਫਲਾਕਾ ਵਿਚਾਰ ਆਪੇ ਧੁੰਮ ਮਚਦੇ ਓ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੋਂਦੇ ਓ।
ਜਾਤ ਤੋਂ ਹੈ ਅਸ਼ਰਾਫ਼ ਰੈਝੋਟਾ ਲਾਈਆਂ ਦੀ ਲਾਜ ਰਖੇਂਦੇ ਓ।
ਬੁਲ੍ਹਾ ਸ਼ਹੁ ਅਨਾਇਤ ਮੈਨੂੰ ਪਲ ਪਲ ਦਰਸ਼ਨ ਦੇਂਦੇ ਓ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ। !
ਮਿੱਠਾ, ਪਹਾੜ, ' ਨਸ਼ਾ, ' ਸ਼ਕਲ ਅਜੀਬ, ਪਰਗਟ ਲੁਪਤ, ਜਨੇਊ, ਝੂਠ1 ਹਦੀਸ ਕਦਸੀ:- ਇਸ 11/12 ਹਦੀਸ ਵਲ ਇਸ਼ਾਰਾ ਹੈ: 'ਲੌਲਾਕ ਲਮਾ ਖਲਕਤ ਅਲਅਫ਼ਲਾਕ' ਜਿਸ ਦੇ ਅਰਥ ਹਨ ਕਿ ਐ ਮੁਹੰਮਦ ਜੇ ਤੂੰ ਨਾ ਹੁੰਦਾ ਤਾਂ ਮੈਂ ਆਸਮਾਨ ਪੈਦਾ ਨਾ ਕਰਦਾ। ਸ਼ਰੀਫ਼।
145.
ਵਾਹ ਵਾਹ ਛਿੰਝਾਂ ਪਈ ਦਰਬਾਰ।
ਖ਼ਲਕ ਤਮਾਸ਼ੇ ਆਈ ਯਾਰ।
ਅਸਾਂ ਅੱਜ ਕੀ ਕੀਤਾ ਤੇ ਕਲ ਕੀ ਕਰਨਾ ਭੱਠ ਅਸਾਡਾ ਆਇਆ,
ਐਸੀ ਵਾਹ ਕਿਆਰੀ ਬੀਜੀ ਚਿੜੀਆਂ ਖੇਤ ਵਜਾਇਆ,
ਹੜੇ ਮਗਰ ਪਿਆਦੇ ਲੱਗੇ ਉੱਠ ਚੱਲੇ ਪੁਹੜੇ ਤਾਰਾ।
ਵਾਹ ਵਾਹ ਛਿੰਝ ਪਈ ਦਰਬਾਰ।
ਇਕ ਉਲ੍ਹਾਮਾ ਸਈਆਂ ਦਾ ਹੈ ਦੂਜਾ ਹੈ ਸੰਸਾਰ।
ਨੰਗ ਨਾਮੂਸ ਏਥੋਂ ਦੇ ਏਥੇ ਲਾਹ ਪਗੜੀ ਭੇਇ ਮਾਰ।
ਨਾਮ ਸਾਈਂ ਦੇ ਕੰਡੇ ਲਵਾਏ ਖਿਲਾ ਪਈ ਗੁਲਜ਼ਾਰ।
ਵਾਹ ਵਾਹ ਛਿੰਝ ਪਈ ਦਰਬਾਰ।
ਨੱਢਾ ਗਿਰਦਾ ਬੁੱਢਾ ਗਿਰਦਾ ਆਪੋ ਆਪਣੀ ਵਾਰੀ,
ਕੀ ਬੀਵੀ ਕੀ ਬਾਂਦੀ ਲੋਡੀ ਕੀ ਧੋਬਣ ਭਠਿਆਰੀ,
ਅਮਲਾਂ ਸੇਤੀ ਹੋਣ ਨਬੇੜੇ ਨਥੀ ਲੰਘਾਵੇ ਪਾਰ।
ਵਾਹ ਵਾਹ ਛਿੰਝ ਪਈ ਦਰਬਾਰ।
ਬੁਲ੍ਹਾ ਸ਼ਹੁ ਨੂੰ ਵੇਖਣ ਜਾਵੇ ਆਪਣਾ ਬਹਾਨਾ ਕਰਦਾ,
ਗੁਣਾ ਗੂਣੀ ਭਾਂਡੇ ਘੜ ਕੇ ਠੀਕਰੀਆਂ ਕਰ ਧਰਦਾ,
ਇਹ ਤਮਾਸ਼ਾ ਵੇਖ ਕੇ ਚਲ ਅਗਲਾ ਵੇਖ ਬਜ਼ਾਰ।
ਵਾਹ ਵਾਹ ਛਿੰਝ ਪਈ ਦਰਬਾਰ।
ਖ਼ਲਕ ਤਮਾਸ਼ੇ ਆਈ ਯਾਰ।
146.
ਵੱਤ ਨਾ ਕਰਸਾਂ ਮਾਣ ਰੈਡੇਟੇ ਯਾਰ ਦਾ ਵੇ ਅੜਿਆ।
ਜਾਨ ਕਰਾਂ ਕੁਰਬਾਨ ਭੇਤ ਨਾ ਦੱਸਨਾ ਏਂ,
ਢੂੰਡਾਂ ਤਕੀਏ ਦੁਆਰ ਤੈਨੂੰ ਉੱਠ ਨੱਸਨਾ ਏਂ,
ਰਲ ਮਿਲ ਸਈਆਂ ਪੁੱਛਣ ਗਈਆਂ,
ਹੋਇਆ ਵਕਤ ਭੰਡਾਰ ਦੇ ਵੇ ਅੜਿਆ।
ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ।
ਇਸ਼ਕ ਅੱਲਾਹ ਦੀ ਜ਼ਾਤ ਲੋਕਾਂ ਦਾ ਮਿਹਣਾ,
ਕਿਹਨੂੰ ਕਰਾਂ ਪੁਕਾਰ ਕਿਸੇ ਨਹੀਂ ਰਹਿਣਾ,
ਓਸੇ ਦੀ ਗੱਲ ਉਹੋ ਜਾਣੇ,
ਕੌਣ ਕੋਈ ਮਾਰਦਾ ਵੇ ਅੜਿਆ।
ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ।
* ਕੁਸ਼ਤੀ, ਖ਼ਲਕਤ, ' ਪੈਦਲ ਸਿਪਾਹੀ, ' ਪਹੁੰਚੇ, ਸਿਰ ਦੀ ਮੰਗ, ' ਖਿੜ, ਡਿਗਦਾ, " ਬੋਰੇ, " ਬੋਰੀਆਂ, ਟਿਕਾਣਾ, " ਤ੍ਰਿਜਣ।
ਅੱਜ ਅਜਕੜੀ ਰਾਤ ਮੇਰੇ ਘਰ ਵੱਸ ਖਾਂ ਵੇ ਅੜਿਆ,
ਦਿਲ ਦੀਆਂ ਘੁੰਡੀਆਂ ਖੋਲ੍ਹ ਅਸਾਂ ਨਾਲ ਹੱਸ ਖਾਂ ਵੇ ਅੜਿਆ,
ਜਦ ਕੀਤੇ ਕੌਲ ਕਰਾਰ ਕੀ ਇਤਬਾਰ, ਸੋਹਣੇ ਯਾਰ ਦਾ ਵੇ ਅੜਿਆ।
ਵੱਤ ਨਾ ਕਰਸਾਂ ਮਾਣ ਰੰਝੋਟੇ ਯਾਰ ਦਾ ਵੇ ਅੜਿਆ।
ਇਕ ਕਰਦੀਆਂ ਖ਼ੁਦੀ ਹੰਕਾਰ ਉਹਨਾਂ ਨੂੰ ਤਾਰਨੇਂ ਵੇ ਅੜਿਆ,
ਇਕ ਰਹਿੰਦੀਆਂ ਨਿੱਤ ਖੁਆਰ ਸੜੀਆਂ ਨੂੰ ਸਾੜਨੇ ਵੇ ਅੜਿਆ,
ਮੈਂਡੇ ਸੋਹਣੇ ਯਾਰ ਦਾ ਕੀ ਇਤਬਾਰ, ਤੇਰੇ ਪਿਆਰ ਦਾ ਵੇ ਅੜਿਆ।
ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ।
ਚਿੱਕੜ ਭਰੀਆਂ ਨਾਲ ਉੱਠ ਝੁੰਬਰਾ ਘੱਤਨਾ ਏਂ ਵੇ ਅੜਿਆ,
ਮੈਂ ਲਾਇਆ ਹਾਰ ਸ਼ਿੰਗਾਰ ਮੈਥੋਂ ਉੱਠ ਨੱਸਨਾ ਏਂ ਵੇ ਅੜਿਆ,
ਬੁਲ੍ਹਾ ਸ਼ਹੁ ਘਰ ਆਇਆ ਪਿਆਰਾ, ਹੋਇਆ ਵਕਤ ਦੀਦਾਰ ਵੇ ਅੜਿਆ।
ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ।
ਪਾਠਾਂਤਰ ਨੰ: 146.
ਵਤ ਨ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ।
ਇਸ਼ਕ ਅੱਲ੍ਹਾ ਦੀ ਜ਼ਾਤ ਲੋਕਾਂ ਦਾ ਮਿਹਣਾ
ਕਿਉਂ ਕਰ ਕਰਾਂ ਪੁਕਾਰ ਕਿਸੇ ਨਹੀਂ ਰਹਿਣਾ
ਅੱਗੇ ਦੀ ਗੱਲ ਓਹਾ ਜਾਣੇ ਕੋਣ ਦਮ ਮਾਰਦਾ ਵੇ ਅੜਿਆ।
ਅੱਜ ਅਜੋਕੜੀ ਰਾਤ ਮੇਰੇ ਘਰ ਵੱਸ ਖਾਂ
ਦਿਲ ਦੀਆਂ ਘੁੰਡੀਆਂ ਖੋਲ੍ਹ ਅਸਾਂ ਨਾਲ ਹੱਸ ਖਾਂ
ਦਿਲਬਰ ਯਾਰ ਕਰਾਰ ਕੀਤੋਈ ਕੀ ਇਤਬਾਰ ਦੇ ਅੜਿਆ।
ਜਾਨ ਕਰਾਂ ਕੁਰਬਾਨ ਭੇਤ ਨ ਦੱਸਨਾ ਏਂ
ਢੂੰਡਾਂ ਤਕੀਏ ਦਾਇਰੋ ਉਠਿ ਉਠਿ ਨੱਸਨਾ ਏਂ
ਰਲ ਮਿਲ ਸਈਆਂ ਪੁਛਦੀਆਂ ਹੋਯਾ ਵਕਤ ਭੰਡਾਰ ਵੇ ਅੜਿਆ।
ਹਿਕ ਕਰਦੀਆਂ ਖ਼ੁਦੀ ਹੰਕਾਰ ਉਨ੍ਹਾਂ ਥੀਂ ਤਾਰਨਾ ਏਂ
ਹਿਕ ਪਿੱਛੇ ਫਿਰਨ ਖੁਆਰ, ਸੜਿਆਂ ਨੂੰ ਸਾੜਨਾ ਏਂ
ਮੈਂਡੇ ਯਾਰ ਕੀ ਇਤਬਾਰ ਤੇਰੇ ਪਿਆਰ ਦਾ ਵੇ ਅੜਿਆ।
ਚਿੱਕੜ-ਭਰੀਆਂ ਨਾਲ ਤੂੰ ਉਮਰ ਘੱਤਨਾ ਏਂ
ਲਾਇਆ ਹਾਰ ਸ਼ਿੰਗਾਰ, ਮੈਂਥੀ ਉਠਿ ਨੱਸਨਾ ਏ
ਬੁਲ੍ਹਾ ਸ਼ਹੁ ਘਰਿ ਆਉ ਹੋਇਆ ਵਕਤ ਦੀਦਾਰ ਦਾ ਵੇ ਅੜਿਆ।
ਨਾਚ, ' ਨਚਦਾ ਹੈਂ।
147.
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ।
ਹੁਣ ਮੈਂ ਮੋਈ ਨੀ ਮੇਰੀਏ ਮਾਂ, ਮੇਰੀ ਪੂਣੀ ਲੈ ਗਿਆ ਕਾਂ,
ਪਿੱਛੇ ਤੋਂ ਤੋਂ ਕਰਦੀ ਜਾਂ, ਜਿਸ ਮੇਰਾ ਵਤਨਾ ਛੁਡਾਯਾ ਏ।
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ।
ਕਾਂਵਾਂ ਪੂਣੀ ਦਈ ਪੀਆ ਦੇ ਨਾਂ, ਤੇਰੀਆਂ ਮਿੰਨਤਾਂ ਕਰਦੀ ਹਾਂ,
ਜ਼ਰਬਾਂ ਤੇਰੀਆਂ ਜਰਨੀ ਹਾਂ, ਜਿਸ ਮੈਨੂੰ ਮੂਰ ਕਰਾਇਆ ਏ।
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ।
ਹੁਣ ਮੈਨੂੰ ਭਲਾ ਨ ਲੱਗਦਾ ਸ਼ੋਰ, ਮੈਂ ਘਰ ਖਿੜਿਆ ਸ਼ਗੁਫ਼ਾ ਹੋਰ,
ਬੇ ਨਾ ਤੇ ਨਾ ਸੇ ਨਾ ਹੋਰ, ਇੱਕੋ ਅਲਫ਼ ਪੜ੍ਹਾਇਆ ਏ।
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ।
ਹੁਣ ਮੈਨੂੰ ਮਜਨੂੰ ਆਖੋ ਨਾ, ਦਿਨ ਦਿਨ ਲੇਲਾਂ ਹੁੰਦਾ ਜਾਂ,
ਡੇਹਾ ਯਾਹ ਬਣਾਏ ਤਾਂ, ਇਹ ਤਨ ਬੰਗਲਾ ਬਣਾਇਆ ਏ।
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ।
ਬੁਲ੍ਹਾ ਅਨਾਇਤ ਕਰੇ ਹਜ਼ਾਰ, ਇਹੋ ਕੋਲ ਇਹੇ ਤਕਰਾਰ,
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ।
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ।
148.
ਵੇਖੋ ਨੀ ਕੀ ਕਰ ਗਿਆ ਮਾਹੀ ।
ਲੈ ਦੇ ਕੇ ਦਿਲ ਹੋ ਗਿਆ ਰਾਹੀਂ।
ਅੰਮਾਂ ਝਿੜਕੇ ਬਾਬਲ ਮਾਰੇ, ਤਾਅਨੇ ਦੇਂਦੇ ਵੀਰ ਪਿਆਰੇ,
ਮੈਂ ਜੇਹੀ ਬੁਰੀ ਬੁਰਿਆਰ ਵੇ ਲੋਕਾ, ਮੈਨੂੰ ਦੇਵੇ ਉਤੇ ਵੱਲ ਤਾਹੀਂ ।
ਵੇਖੋ ਨੀ ਕੀ ਕਰ ਗਿਆ ਮਾਹੀ ।
ਆ ਬੂਹੇ ਤੇ ਨਾਦ ਵਜਾਇਆ, ਅਕਲ ਫਿਕਰ ਸਭ ਦਾ ਗਵਾਯਾ,
ਅੱਲਾ ਦੀ ਸਹੁੰ ਅੱਲਾ ਜਾਣੇ, ਹੱਸਦਿਆਂ ਗਲ ਵਿਚ ਪੇ ਗਈ ਵਾਹੀ।
ਵੇਖੋ ਨੀ ਕੀ ਕਰ ਗਿਆ ਮਾਹੀ।
ਰਹੁ ਇਸਕਾ ਕੀ ਕਰੇਂ ਅਖਾੜੇ, ਸ਼ਾਹ ਮਨਸੂਰ ਸੂਲੀ ਤੇ ਚਾੜ੍ਹੇ,
ਜਾਵਾਂ, ਦੇਸ਼, ਸੱਟਾਂ, ਝੱਲਦੀ, ਕਰੂੰਬਲ, ਕਲੀ, ਫੁੱਲ (ਅਣਖਿੜਿਆ)। ਲੈਂਦਾ ਹੀ ਦਿਲ ਹੋ ਗਿਆ ਰਾਹੀਂ।
ਬੂਹੇ ਤੇ ਉਨ ਨਾਦ ਵਜਾਇਆ
ਇਸ਼ਕ ਹੋਰਾਂ ਦੇ ਪਏ ਪਵਾੜੇ,
ਕੁਝ ਸਲਾਂ ਕੁਝ ਕਰਮਾਂ ਸਾੜੇ,
ਮਨਸੂਰ ਹੋਰਾਂ ਦਾ ਬੁਰਕੇ ਸਾੜੇ,
ਆਣ ਬਣੀ ਜਦ ਨਾਲ ਅਸਾਡੇ, ਬੁਲ੍ਹੇ ਮੂੰਹ ਤੇ ਲਈ ਲਾਹੀ।
ਵੇਖੋ ਨੀ ਕੀ ਕਰ ਗਿਆ ਮਾਹੀ ।
ਲੈ ਦੇ ਕੇ ਦਿਲ ਹੋ ਗਿਆ ਰਾਹੀਂ।
149.
ਵੇਖੋ ਨੀ ਬਹੁ ਅਨਾਇਤ ਸਾਈਂ।
ਮੈਂ ਨਾਲ ਕਰਦਾ ਕਿਵੇਂ ਅਦਾਈਂ ।
ਕਦੀ ਆਵੇ ਕਦੀ ਆਵੇ ਨਾਹੀਂ, ਤਿਉਂ ਤਿਉਂ ਮੈਨੂੰ ਭੜਕਣ ਤਾਹੀਂ ।
ਨਾਮ ਅੱਲਾ ਪੈਗਾਮਾਂ ਸੁਣਾਈ, ਮੁੱਖ ਵੇਖਣ ਨੂੰ ਨਾ ਤਰਸਾਈਂ।
ਵੇਖੋ ਨੀ ਬਹੁ ਅਨਾਇਤ ਸਾਈਂ।
ਬੁਲ੍ਹਾ ਸ਼ਹੁ ਕੇਹੀ ਲਾਈ ਮੈਨੂੰ, ਰਾਤ ਹਨ੍ਹੇਰ ਉੱਠ ਤੁਰਦੀ ਨੈ ਨੂੰ,
ਜਿਸ ਓਹਝਰਾਂ ਤੋਂ ਸਭ ਕੋਈ ਡਰਦਾ, ਸੋ ਮੈਂ ਢੂੰਡਾਂ ਚਾਈਂ ਚਾਈਂ।
ਵੇਖੋ ਨੀ ਸ਼ਹੁ ਅਨਾਇਤ ਸਾਈਂ। ਮੈਂ ਨਾਲ ਕਰਦਾ ਕਿਵੇਂ ਅਦਾਈ।
150.
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛੱਲ ਗਿਆ।
ਮੈਂ ਸੋਈ ਹੋਈ ਮੁੱਠੀ ਆਂ, ਮੈਂ ਵਾਂਗ ਜੁਲੈਖਾਂ ਕੁੱਠੀ ਆਂ,
ਚਾ ਇਸ਼ਕ ਨੇ ਮੈਂ ਫੱਟੀ ਆ, ਮੇਰਾ ਬੰਦ ਬੰਦ ਹਿੱਲ ਗਿਆ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛੱਲ ਗਿਆ।
ਮੈਂ ਸਿਆਣੀਆਂ ਸਭ ਬੁਲਾਈਆਂ, ਮੈਂ ਐਸੀਆਂ ਸਭ ਪਵਾਈਆਂ,
ਜਵਾਬ ਦਿੱਤਾ ਨਜੂਮੀਆਂ, ਮੇਰੀ ਨੈਣੀ ਨੀਰ ਉੱਛਲ ਗਿਆ।
ਵੇਖੋ ਨੀ ਪਿਆਰਾ ਮੈਨੂੰ ਸੁਵਨੇ ਮੇਂ ਛੱਲ ਗਿਆ।
ਨੇੜੇ ਕਿਉਂ ਨਹੀਂ ਆਈਦਾ, ਸਾਨੂੰ ਦੂਰੋਂ ਨਹੀਂ ਦਿਖਲਾਈਦਾ,
ਨੱਚਾਰੇ ਤੋਂ ਡਰਾਈਦਾ, ਕੋਹ ਤੂਰ ਪਹਾੜ ਜਲ ਗਿਆ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛੱਲ ਗਿਆ।
ਪੀਆ ਨੇ ਨੈਣ ਬਾਣ ਲਾ ਕੇ, ਬਿਰਹੋਂ ਸੂ ਚਹਿਚਿਹਾ ਕੇ,
ਫ਼ਰਹਾਦ ਕੋਹਾ ਕਟਾ ਕੇ, ਸ਼ੀਰੀ ਸੋਂ ਰਲ ਗਿਆ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛੱਲ ਗਿਆ।
ਬੁਲ੍ਹਾ ਆਪ ਤੋਂ ਲਭਾਈਦਾ, ਸ਼ਹੁ ਅਨਾਇਤ ਹੈ ਪਾਈਦਾ,
ਨੇੜੇ ਹੀ ਪਛੋਤਾਈਦਾ, ਬੁਲ੍ਹਾ ਅੱਜ ਸ਼ਹੁ ਮਿਲ ਗਿਆ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛੱਲ ਗਿਆ।
[ਹੇ]
151.
ਹੱਥੀ ਢਿਲਕ ਗਈ ਮੇਰੇ ਚਰਖੇ ਦੀ ਹੁਣ ਮੈਥੋਂ ਕਤਿਆ ਨਾ ਜਾਵੇ।
ਅਸਾਂ ਭੀ ਮੂੰਹ ਤੋਂ ਲੋਹੀ ਲਾਹੀ, ਨਖਰੇ, ਅੱਗਾਂ, “ ਸੁਨੇਹਾ, ਹਨੇਰਾ, ਪਹਾੜ।
ਹੁਣ ਦਿਨ ਚੜ੍ਹਿਆ ਕਦ ਹੋਵੇ ਮੈਨੂੰ ਪਿਆਰਾ ਮੂੰਹ ਦਿਖਲਾਵੇ।
ਤਕਲੇ ਨੂੰ ਵੱਲ ਪੇ ਪੈ ਜਾਂਦੇ ਕੌਣ ਲੁਹਾਰ ਲਿਆਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ ਹੁਣ ਮੈਥੋਂ ਕੱਤਿਆ ਨਾ ਜਾਵੇ।
ਤੱਕਲਿਉਂ ਵੱਲ ਕੱਢ ਲੁਹਾਰਾ ਤੰਦ ਚਲੋਂਦਾ ਨਾਹੀਂ,
ਘੜੀ ਘੜੀ ਇਹ ਝੋਲੇ ਖਾਂਦਾ ਛੱਲੀ! ਕਿਤ ਬਿਧ ਲਾਹਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ ਹੁਣ ਮੈਥੋਂ ਕਤਿਆ ਨਾ ਜਾਵੇ।
ਪਲੀਤਾ ਨਹੀਂ ਜੋ ਬੀੜੀ ਬੰਨ੍ਹਾਂ ਬਾਇੜ ਹੱਥ ਨਾ ਆਵੇ।
ਚਮੜਿਆਂ ਨੂੰ ਚੋਪੜ ਨਾਹੀਂ ਮਾਲ੍ਹ ਪਈ ਬੜਲਾਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ ਹੁਣ ਮੈਥੋਂ ਕੱਤਿਆ ਨਾ ਜਾਵੇ।
ਤ੍ਰਿਜਣ ਕੱਤਣ ਸੱਦਣ ਸਈਆਂ ਬਿਰਹੇ ਢੋਲ ਬਜਾਵੇ।
ਤੀਲੀ ਨਹੀਂ ਜੋ ਪੂਣੀਆਂ ਵੱਟਾਂ ਵੱਛਾ ਗੋਹੜੇ ਖਾਵੇ।
ਹੱਥੀਂ ਢਿਲਕ ਗਈ ਮੇਰੇ ਚਰਖੇ ਦੀ ਹੁਣ ਮੈਥੋਂ ਕੱਤਿਆ ਨਾ ਜਾਵੇ।
ਮਾਹੀ ਛਿੜ ਗਿਆ ਨਾਲ ਮਹੀ ਦੇ ਹੁਣ ਕੱਤਣ ਕਿਸ ਨੂੰ ਭਾਵੇ।
ਜਿੱਤ ਵੱਲ ਯਾਰ ਉਤੇ ਵੱਲ ਅੱਖੀਆਂ ਮੇਰਾ ਦਿਲ ਬੇਲੇ ਵੱਲ ਧਾਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ ਹੁਣ ਮੈਥੋਂ ਕੱਤਿਆ ਨਾ ਜਾਵੇ।
ਅਰਜ਼ ਏਹੋ ਮੈਨੂੰ ਆਣ ਮਿਲੇ ਹੁਣ ਕੌਣ ਵਸੀਲਾ ਜਾਵੇ।
ਸੈ ਮਣਾਂ ਦਾ ਕੱਤ ਲਿਆ ਬੁਲ੍ਹਾ ਸ਼ਹੁ ਮੈਨੂੰ ਗਲ ਲਾਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ ਹੁਣ ਮੈਥੋਂ ਕੱਤਿਆ ਨਾ ਜਾਵੇ।
152.
ਹੁਣ ਮੈਂ ਲਖਿਆ ਸੋਹਣਾ ਯਾਰ।
ਜਿਸ ਦੇ ਹੁਸਨ ਦਾ ਗਰਮ ਬਜ਼ਾਰ।
ਜਦ ਅਹਿਦ ਇਕ ਇਕੱਲਾ ਸੀ, ਨਾ ਜ਼ਾਹਰ ਕੋਈ ਤਜੱਲਾ ਸੀ,
ਨਾ ਰੱਬ ਰਸੂਲ ਨਾ ਅੱਲਾ ਸੀ, ਨਾ ਜੱਬਾਰ' ਤੇ ਨਾ ਕਹਾਰਾ।
ਹੁਣ ਮੈਂ ਲਖਿਆ ਸੋਹਣਾ ਯਾਰ।
ਬੇਚੂਨਾ ਵ ਬੇਚਗੁਨਾ ਸੀ, ਬੇਬੀਯਾ ਬੇਨਮੂਨਾ ਸੀ।
ਨਾ ਕੋਈ ਰੰਗ ਨਾ ਨਮੂਨਾ ਸੀ, ਹੁਣ ਗੁਨਾਂ ਗੁਨ ਹਜ਼ਾਰ।
ਗਲੋਟਾ, ਚਰਮਖਾਂ ' ਗਰਜ ਇਹੋ ਮੈਨੂੰ ਆਣ ਮਿਲੇ, ਹੁਣ ਕੋਣ ਵਸੀਲਾ ਪਾਵੇ। * ਜਾਣ ਲਿਆ, ਪਾ ਲਿਆ, ' ਰੱਬ, ਨਿਰਾਕਾਰ, ' ਪ੍ਰਕਾਸ਼, ਚਾਨਣ, ' ਜਬਰ ਕਰਨ ਵਾਲਾ " ਕਹਿਰ ਕਰਨ ਵਾਲਾ ਰੱਬ ਲਈ ਵਿਸ਼ੇਸ਼ਣ, ਨਿਰਾਕਾਰ ਪਰਮਾਤਮਾ, " ਪਰਮਾਤਮਾ ਜੋ ਅਦੁੱਤੀ ਹੈ, " ਕਈ ਗੁਣਾ।
ਹੁਣ ਮੈਂ ਲਖਿਆ ਸੋਹਣਾ ਯਾਰ।
ਪਿਆਰਾ ਪਹਿਨ ਪੋਸ਼ਾਕਾਂ ਆਇਆ, ਆਦਮ ਆਪਣਾ ਨਾਮ ਧਰਾਇਆ,
ਅਹਦਾ ਤੇ ਬਣ ਅਹਿਮਦ ਆਇਆ, ਨਬੀਆਂ ਦਾ ਸਰਦਾਰ।
ਹੁਣ ਮੈਂ ਲਖਿਆ ਸੋਹਣਾ ਯਾਰ।
ਕੁਨ' ਕਿਹਾ ਵਯੀਕੂਨ ਕਹਾਇਆ, ਬੇਚੂਨੀ ਸੇ ਚੂਨਾ ਬਣਾਇਆ,
ਅਹਦ ਦੇ ਵਿਚ ਮੀਮ ਰਲਾਇਆ ਤਾਂ ਕੀਤਾ ਐਡ ਪਸਾਰ।
ਹੁਣ ਮੈਂ ਲਖਿਆ ਸੋਹਣਾ ਯਾਰ।
ਤਰ੍ਹਾਂ ਮਸੀਤ ਤਰ੍ਹਾਂ ਬੁੱਤਖਾਨਾ, ਬਰਕੀ ਰਹਾਂ ਨਾ ਰੇਜ਼ਾ ਜਾਨਾ,
ਭੁੱਲ ਗਿਆ ਵਜ੍ਹਾ ਨਮਾਜ਼ ਦੁਗਾਨਾ, ਤੋਂ ਪਰ ਜਾਨ ਕਰਾਂ ਬਲਿਹਾਰ।
ਹੁਣ ਮੈਂ ਲਖਿਆ ਸੋਹਣਾ ਯਾਰ।
ਪੀਰ ਪੈਗ਼ੰਬਰ ਇਸ ਦੇ ਬਰਦੇ, ਇਸ ਮਲਾਇਕਾ ਸਜਦੇ ਕਰਦੇ,
ਸਰ ਕਦਮਾਂ ਦੇ ਉੱਤੇ ਧਰਦੇ, ਸਭ ਤੋਂ ਵੱਡੀ ਉਹ ਸਰਕਾਰ।
ਹੁਣ ਮੈਂ ਲਖਿਆ ਸੋਹਣਾ ਯਾਰ।
ਜੇ ਕੋਈ ਉਸ ਨੂੰ ਲਖਿਆ ਚਾਹੇ, ਬਾਝ ਵਸੀਲੇ ਲਖਿਆ ਨ ਜਾਏ,
ਸ਼ਾਹ ਅਨਾਇਤ ਭੇਤ ਬਤਾਏ, ਤਾਂ ਖੁੱਲ੍ਹੇ ਸਭ ਇਸਰਾਰ।
ਹੁਣ ਮੈਂ ਲਖਿਆ ਸੋਹਣਾ ਯਾਰ।
ਜਿਸ ਦੇ ਹੁਸਨ ਦਾ ਗਰਮ ਬਜ਼ਾਰ।
153.
ਹਿੰਦੂ ਨਾਂ ਨਹੀਂ ਮੁਸਲਮਾਨ।
ਬਹੀਏ ਤ੍ਰਿਜਣ ਤਜ ਅਭਿਮਾਨ।
ਸੁੰਨੀ ਨਾਂ ਨਹੀਂ ਹਮ ਸ਼ਯੀਆ।
ਸੁਲਾ ਕੁੱਲ ਕਾ ਮਾਰਗ ਲੀਆ।
ਭੁੱਖੇ ਨਾਂ ਨਹੀਂ ਹਮ ਰੱਜੇ।
ਨੰਗੇ ਨਾਂ ਨਹੀਂ ਹਮ ਕੱਜੋ।
ਰੋਂਦੇ ਨਾਂ ਨਹੀਂ ਹਮ ਹੱਸਦੇ।
ਉਜੜੇ ਨਾਂ ਨਹੀਂ ਹਮ ਵੱਸਦੇ।
ਪਾਪੀ ਨਾਂ ਸੁਧਰਮੀ ਨਾਂ।
ਪਾਪ ਪੁੰਨ ਕੀ ਰਾਹ ਨਾ ਜਾਣਾ।
ਬੁਲ੍ਹਾ ਸ਼ਹੁ ਜੋ ਹਰਿ ਚਿਤ ਲਾਗੇ।
ਹਿੰਦੂ ਤੁਰਕ ਦੂਜਨ" ਤਿਆਗੇ।
ਰੱਬ, ਨਿਰਾਕਾਰ, - ਰਸੂਲ, ਸਾਕਾਰ, ' ਹੋ ਜਾ, " ਹੋ ਗਿਆ, ' ਨਿਰਾਕਾਰ, ਰੱਬ, ਸਾਕਾਰ, ਸ੍ਰਿਸ਼ਟੀ, ? ਇਕ ਲੈਮੀ ਟੋਪੀ ਜਿਸ ਨੂੰ ਜ਼ਾਹਦ ਤੇ ਦਰਵੇਸ਼ ਸਿਰ 'ਤੇ ਲੈਂਦੇ ਹਨ, " ਫਰਿਸ਼ਤੇ, * ਚੰਗੇ ਧਰਮ ਵਾਲੇ, ਦੇਸ਼।
154.
ਹੁਣ ਕਿਸ ਥੀਂ ਆਪ ਛੁਪਾਈਦਾ।
ਕਿਤੇ ਮੁੱਲਾਂ ਹੋ ਬੁਲੇਂਦੇ ਹੋ, ਕਿਤੇ ਸੁੰਨਤ ਫਰਜ਼ ਦਸਦੇ ਹੋ,
ਕਿਤੇ ਰਾਮ ਦੁਹਾਈ ਦੇਂਦੇ ਹੈ, ਕਿਤੇ ਮੱਥੇ ਤਿਲਕ ਲਗਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਮੈਂ ਮੇਰੀ ਹੈ ਕਿ ਤੇਰੀ ਹੈ, ਇਹ ਅੰਤ ਭਸਮਾ ਦੀ ਢੇਰੀ ਹੈ
ਇਹ ਢੇਰੀ ਪੀਆ ਨੇ ਘੇਰੀ ਹੈ, ਢੇਰੀ ਨੂੰ ਨਾਚ ਨਚਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਕਿਤੇ ਬੇਸਿਰ ਚੋੜਾਂ ਪਾਓਗੇ, ਕਿਤੇ ਜੋੜ ਇਨਸਾਨ ਹੰਢਾਓਗੇ
ਕਿਤੇ ਆਦਮ ਹੱਵਾ ਬਣ ਆਓਗੇ, ਕਦੀ ਮੈਥੋਂ ਵੀ ਭੁੱਲ ਜਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਬਾਹਰ ਜ਼ਾਹਰਾ ਡੇਰਾ ਪਾਇਉ? ਆਪੇ ਢ ਢ ਢੋਲ ਬਜਾਇਉ,
ਜਗ ਤੇ ਆਪਣਾ ਆਪ ਜਿਤਾਯ, ਫਿਰ ਅੱਬਦੁੱਲ ਦੇ ਘਰ ਧਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਜੋ ਭਾਲ ਤੁਸਾਡੀ ਕਰਦਾ ਹੈ, ਮੋਇਆਂ ਤੋਂ ਅੱਗੇ ਮਰਦਾ ਹੈ,
ਉਹ ਮੋਇਆਂ ਵੀ ਤੈਥੋਂ ਡਰਦਾ ਹੈ, ਮਤ ਮੋਇਆਂ ਨੂੰ ਮਾਰ ਕੁਹਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਬਿੰਦਰਾਬਨ ਮੇਂ ਗਊਆਂ ਚਰਾਵੇ, ਲੋਕਾ ਚੜ੍ਹ ਕੇ ਨਾਦ ਵਜਾਵੇ।
ਮੱਕੇ ਦਾ ਬਣ ਹਾਜੀ ਆਵੇ, ਵਾਹ ਵਾਹ ਰੰਗ ਵਟਾਈਦਾ।
ਹੁਣ ਕਿਸ ਥੀ ਆਪ ਛੁਪਾਈਦਾ।
ਮਨਸੂਰ ਤੁਸਾਂ ਤੇ ਆਇਆ ਏ, ਤੁਸਾਂ ਸੂਲੀ ਪਕੜ ਚੜ੍ਹਾਇਆ ਏ,
ਮੇਰਾ ਭਾਈ ਬਾਬਲ ਜਾਇਆ ਏ, ਦਿਓ ਖੂਨ ਬਹਾ ਮੇਰੇ ਭਾਈ ਦਾ।
ਹੁਣ ਕਿਸ ਥੀ ਆਪ ਛੁਪਾਈਦਾ।
ਤੁਸੀਂ ਸਭਨੀ ਕੇਸੀਂ ਥੀਂਦੇ ਹੈ, ਆਪੇ ਮਧਾ ਹੋ ਆਪੇ ਪੀਂਦੇ ਹੈ,
ਮੈਨੂੰ ਹਰ ਜਾ ਤੁਸੀਂ ਦਸੀਦੇ ਹੋ, ਆਪੇ ਆਪ ਕੋ ਆਪ ਚੁਕਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਹੁਣ ਪਾਸ ਤੁਸਾਡੇ ਵੱਸਾਂਗੀ, ਨਾ ਬੇਦਿਲ ਹੋ ਕੇ ਨੱਸਾਂਗੀ,
ਸਭ ਭੇਤ ਤੁਸਾਡੇ ਦੱਸਾਂਗੀ, ਕਿਉਂ ਮੈਨੂੰ ਅੰਗ ਨਾ ਲਾਈਦਾ?
ਹੁਣ ਕਿਸ ਥੀਂ ਆਪ ਛੁਪਾਈਦਾ।
ਵਾਹ ਜਿਸ ਪਰ ਕਰਮ ਅਵੇਹਾ ਹੈ, ਤਹਿਕੀਕ ਉਹ ਵੀ ਤੈਂ ਜੇਹਾ ਹੈ,
ਸੱਚ ਸਹੀ ਰਵਾਇਤਾਂ ਏਹਾ ਹੈ, ਤੇਰੀ ਨਜ਼ਰ ਮਿਹਰ ਤਰ ਜਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਮਿਟੀ, ਪਰਗਟ, ਡਮਡਮ, ਰਹਿੰਦੇ, ਨਸ਼ਾ, ਇਸ ਤਰ੍ਹਾਂ ਦਾ, ' ਭਾਲ, ਪਰੰਪਰਾ।
ਵਿਚ ਤਾਂਬੜ ਬਾਗ ਲਵਾਈਦਾ, ਜਿਹੜਾ ਵਿਚੋਂ ਆਪ ਵਖਾਈਦਾ,
ਜਾਂ ਅਲਵੇਂ ਅਹਦ ਬਣਾਈਦਾ, ਤਾਂ ਬਾਤਨਾ ਕਿਆ ਬਤਲਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਬੇਲਾ ਅੱਲਾ ਵਾਲੀ ਮਾਲਕ ਹੈ, ਤੁਸੀਂ ਆਪੇ ਆਪਣੇ ਸਾਲਕ ਹੈ,
ਆਪੇ ਖ਼ਲਕਤ ਆਪੇ ਖ਼ਾਲਿਕ ਹੋ, ਆਪੇ ਅਮਰ ਮਅਰੂਫ਼ ਕਰਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਕਿਧਰੇ ਚੋਰ ਹੋ ਕਿਧਰੇ ਕਾਜ਼ੀ ਹੋ, ਕਿਤੇ ਮੰਬਰਾਂ ਤੇ ਬਹਿ ਵਾਅਜ਼ੀ ਹੈ।
ਕਿਤੇ ਤੇਗ ਬਹਾਦਰ ਗਾਜ਼ੀ ਹੈ, ਆਪੇ ਆਪਣਾ ਕਟਕ ਚੜ੍ਹਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਆਪੇ ਯੂਸਫ਼ ਕੇਦ ਕਰਾਇਉ, ਯੂਨਸ ਮਛਲੀ ਤੋਂ ਨਿਗਲਾਇਉ,
ਸਾਬਰ ਕੀੜੇ ਘਤ ਬਹਾਇਉ, ਫੇਰ ਓਹਨਾਂ ਤਖ਼ਤ ਚੜ੍ਹਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਬੁਲ੍ਹਾ ਸ਼ਹੁ ਹੁਣ ਸਹੀ ਸਿਞਾਤੇ ਹੈ, ਹਰ ਸੂਰਤ ਨਾਲ ਪਛਾਤੇ ਹੋ,
ਕਿਤੇ ਆਤੇ ਹੋ ਕਿਤੇ ਜਾਤੇ ਹੋ ਹੁਣ ਮੈਥੋਂ ਭੁੱਲ ਨਾ ਜਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ।
ਪਾਠਾਂਤਰ ਨੰ. 154.
ਕਹੁ ਕਿਸ ਥੀਂ ਆਪ ਛਿਪਾਈਦਾ।
ਕਹੁ ਕਿਸ ਥੀਂ ਆਪ ਛਿਪਾਈਦਾ।
ਕਹੂੰ ਮੁੱਲਾਂ ਹੋਇ ਬੁਲੇਂਦੇ ਹੋ
ਕਹੂੰ ਰਾਮ ਦੁਹਾਈ ਦੇਂਦੇ ਹੋ
ਕਹੂੰ ਸੁੰਨਤ ਮਜ਼ਬ ਦਸਦੇ ਹੋ
ਕਹੂੰ ਮਾਥੇ ਤਿਲਕ ਲਗਾਈਦਾ।
ਕਿਤੇ ਚੋਰ ਬਣੇ ਕਿਤੇ ਕਾਜ਼ੀ ਹੈ
ਕਿਤੇ ਮਿੱਬਰ ਤੇ ਬਹਿ ਵਾਅਜ਼ੀ ਹੈ
ਕਿਤੇ ਤੇਗ ਬਹਾਦਰ ਗਾਜ਼ੀ ਹੈ
ਆਪ ਆਪਣਾ ਕਟਕ ਚੜ੍ਹਾਈਦਾ।
ਤੁਸੀਂ ਸਭਨੀ ਭੇਖੀਂ ਥੀਂਦੇ ਹੋ
ਆਪਿ ਮਦ ਹੋ ਆਪੇ ਪੀਂਦੇ ਹੈ
ਤੇ ਹਰ ਜਾ ਤੁਸੀਂ ਦਿਸੀਦੇ ਹੈ
ਆਪਿ ਆਪ ਕੂੰ ਆਪ ਲੁਕਾਈਦਾ।
ਜ਼ਾਹਰ ਬਾਤਨ ਡੇਰਾ ਪਾਇਓ
ਆਪੇ ਤੋਂ ਡੌ ਢੋਲ ਵਜਾਇਓ
ਜਗ ਤੇ ਆਪਣਾ ਆਪ ਜਤਾਇਓ
ਅੰਦਰੂਨੀ, ਅਪਰਗਟ, ਪ੍ਰਸਿੱਧ, ਵਿਆਖਿਆਨ ਦੇਣ ਵਾਲਾ ਥੜ੍ਹਾ, ' ਵਾਅਜ਼ਾ ਕਰਨ ਵਾਲਾ, ਉਪਦੇਸ਼ਕ।
ਫਿਰ ਅਬਦੁੱਲਾ ਦੇ ਘਰ ਧਾਈਦਾ।
ਮੈਂ ਮੇਰੀ ਹੈ ਕਿ ਤੇਰੀ ਹੈ
ਇਹ ਅੰਤ ਭਸਮ ਕੀ ਢੇਰੀ ਹੈ
ਇਹ ਢੇਰੀ ਪੀਆ ਕੋਰੀ ਹੈ
ਢੇਰੀ ਨੂੰ ਨਾਚ ਨਚਾਈਦਾ।
ਬਿੰਦ੍ਰਾਬਨ ਮੇਂ ਗਊ ਚਰਾਵੇਂ
ਲੰਕਾ ਚੜ੍ਹ ਕੇ ਨਾਦ ਵਜਾਵੇਂ
ਮੱਕੇ ਦਾ ਹਾਜੀ ਬਣ ਆਵੇ
ਇਹ ਵਲਛਲ ਕਿਸ ਦਿਖਲਾਈਦਾ।
ਮਨਸੂਰ ਤੁਸਾਂ ਵਲ ਆਇਆ ਸੀ
ਸੋ ਸੂਲੀ ਪਕੜਿ ਚੜ੍ਹਾਇਆ ਸੀ
ਮੇਰਾ ਭਾਈ ਬਾਬਲ ਜਾਇਆ ਸੀ।
ਹੁਣ ਖੂਨ ਦਿਓ ਮਿਰੇ ਭਾਈ ਦਾ।
ਯੂਸਫ਼ ਖੂਹੇ ਦੇ ਵਿਚ ਪਾਯੋ
ਯੂਨਸ ਮੱਛੀ ਥੀ ਨਿਗਲਾਯੋ
ਸਾਬਰ ਕਿਹੜੇ ਘਾਟ ਵਹਾਯੋ
ਫਿਰ ਉਸ ਨੂੰ ਤਖਤ ਚੜ੍ਹਾਈਦਾ।
ਕਹੁ ਕਿਸ ਥੀਂ ਆਪ ਛਿਪਾਈਦਾ
ਜੋ ਤਲਬ ਤੁਸਾਡੀ ਕਰਦਾ ਹੈ
ਸਿਮਰਨ ਥੀਂ ਅੱਗੇ ਮਰਦਾ ਹੈ
ਮੋਯਾ ਭੀ ਤੈਥੋਂ ਡਰਦਾ ਹੈ
ਫਿਰ ਮੁਯਾਂ ਨੂੰ ਮਾਰ ਕੁਹਾਈਦਾ।
ਵਾਹ ਜਿਸ ਪਰ ਕਰਮ ਇਵੇਹਾ ਹੈ
ਤਹਿਕੀਕ ਸੋ ਭੀ ਤੋਂ ਜੇਹਾ ਹੈ
ਸਚ ਸਹੀ ਰਵਾਇਤ ਏਹਾ ਹੈ
ਤੇਰੀ ਨਜ਼ਰ ਮਿਹਰ ਤਰ ਜਾਹੀਦਾ।
ਬੁਲ੍ਹਾ ਸ਼ਾਹ ਮੈਂ ਸਹੀ ਸਿਞਾਤੇ ਹੋ
ਹਰ ਸੂਰਤ ਨਾਲ ਪਛਾਤੇ ਹੋ
ਕਿਤੇ ਆਤੇ ਹੈ ਕਿਤੇ ਜਾਤੇ ਹੈ
ਹੁਣ ਮੈਂ ਥੀਂ ਭੁਲਿ ਨ ਜਾਈਦਾ।
155.
ਹੁਣ ਮੈਨੂੰ ਕੌਣ ਪਛਾਣੇ ਹੁਣ ਮੈਂ ਹੋ ਗਈ ਨੀ ਕੁਝ ਹੋਰ।
ਹਾਦੀ ਮੈਨੂੰ ਸਬਕ ਪੜ੍ਹਾਇਆ, ਓਥੇ ਗ਼ੈਰ ਨਾ ਆਇਆ ਜਾਇਆ,
ਮੁਤਲਕ ਜ਼ਾਤ ਜਮਾਲ' ਵਿਖਾਇਆ, ਵਹਦਤ ਪਾਇਆ ਨੀ ਸ਼ੇਰ।
ਹਦਾਇਤ ਕਰਨ ਵਾਲਾ, ਉਪਦੇਸ਼ਕ, ਇਕ, ਹੁਸਨ।
ਹੁਣ ਮੈਨੂੰ ਕੌਣ ਪਛਾਣੇ ਹੁਣ ਮੈਂ ਹੋ ਗਈ ਨੀ ਕੁਝ ਹੋਰ।
ਅੱਵਲ ਹੋ ਕੇ ਲਾਮਕਾਨੀ, ਜ਼ਾਹਰ ਬਾਤਨ ਦਿਸਦਾ ਜਾਨੀ,
ਰਿਹਾ ਨਾ ਮੇਰਾ ਨਾਮ ਨਿਸ਼ਾਨੀ, ਮਿਟ ਗਿਆ ਝਗੜਾ ਸ਼ੇਰ।
ਹੁਣ ਮੈਨੂੰ ਕੌਣ ਪਛਾਣੇ ਹੁਣ ਮੈਂ ਹੋ ਗਈ ਨੀ ਕੁਝ ਹੋਰ।
ਪਿਆਰਾ ਆਪ ਜਮਾਲ ਵਿਖਾਲੇ, ਮਸਤ ਕਲੰਦਰ ਹੋਣ ਮਤਵਾਲੇ,
ਹੰਸਾਂ ਦੇ ਹੁਣ ਵੇਖ ਲੈ ਚਾਲੇ, ਬੁਲ੍ਹਾ ਕਾਗਾਂ ਦੀ ਹੁਣ ਗਈ ਹੋਰ।
ਹੁਣ ਮੈਨੂੰ ਕੌਣ ਪਛਾਣੇ ਹੁਣ ਮੈਂ ਹੋ ਗਈ ਨੀ ਕੁਝ ਹੋਰ।
156.
ਹੋਰੀ ਖੇਲੂੰਗੀ ਕਹਿ ਬਿਸਮਿਲਾਹ
ਨਾਮ ਨਬੀ ਕੀ ਰਤਨ ਚੜ੍ਹੀ ਬੂੰਦ ਪੜੀ ਅੱਲਾ ਅੱਲਾ।
ਰੰਗ ਰੰਗੀਲੀ ਓਹੀ ਖਿਲਾਵੇ ਜੋ ਸਿੱਖੀ ਹੋਵੇ ਫ਼ਨਾਫ਼ੀ ਅੱਲਾ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ।
ਅਲਸਤੋਬੇਰੱਬੇਕੂਮ ਪ੍ਰੀਤਮ ਬੇਲੇ ਸਭ ਸਖੀਆਂ ਨੇ ਘੁੰਘਟ ਖੋਲ੍ਹੇ,
ਕਾਲੂ ਬਲਾ ਹੀ ਯੂਂ ਕਰ ਬੋਲੇ ਲਾਇਲਾਹਾ ਇਲਇੱਲਾ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ।
ਨਾਹਨ ਅਕਰਬਾ ਕੀ ਬੰਸੀ ਬਜਾਈ ਮਨ ਅਰਫ਼ਾ ਨਫ਼ਸਾਨੂੰ ਕੀ ਕੂਕ ਸੁਣਾਈ,
ਫਸੂਮਾ ਵੱਜਉਲਾ ਕੀ ਧੂਮ ਮਚਾਈ ਵਿਚ ਦਰਬਾਰ ਰਸੂਲ ਅੱਲਾ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ।
ਹਾਥ ਜੋੜ ਕਰ ਪਾਓ ਪੜੂੰਗੀ ਆਜਿਜ਼ ਹੋ ਕਰ ਬੇਨਤੀ ਕਰੂੰਗੀ,
ਝਗੜਾ ਕਰ ਭਰ ਝੋਲੀ ਲੱਗੀ ਨੂਰ ਮੁਹੰਮਦ ਸਲਉਲਾਹ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ।
ਫ਼ਜ਼ਕਰੂਨੀ" ਕੀ ਹੋਰੀ ਬਨਾਊਂ ਸ਼ਕਰਨ ਪੀਆ ਕੋ ਰਿਭਾਉਂ,
ਐਸੇ ਪੀਆ ਕੇ ਮੈਂ ਬਲ ਬਲ ਜਾਊਂ ਕੈਸਾ ਪੀਆ ਸੁਭਾਨ ਅੱਲਾ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ।
ਸਿਬਗਤਉਲਾਹੇ ਕੀ ਭਰ ਪਿਚਕਾਰੀ ਅਲਾਹੁ ਉਸਮੱਦ ਪੀ ਮੂੰਹ ਪਰ ਮਾਰੀ,
ਨੂਰ ਨਬੀ ਦਾ ਹੱਕ ਸੇ ਜਾਰੀ ਨੂਰ ਮੁਹੰਮਦ-ਸੱਲਾਇਲਾ"।
ਬੁਲ੍ਹਾ ਸ਼ਹੁ ਦੀ ਧੂਮ ਮਚੀ ਹੈ ਲਾਇ ਲਾ ਇਲ ਇਲਾ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ।
' ਬੇਘਰ, ' ਫ਼ਕੀਰ, ' ਖੁਦਾ ਵਿਚ ਗਰਕ ਹੋਣਾ, ' ਕੀ ਮੈਂ ਤੇਰਾ ਰੱਬ ਨਹੀਂ ਹਾਂ, ' ਬੇਸ਼ਕ ਕੋਈ ਰੱਬ ਨਹੀਂ। ਬਿਸਮਿਲਾਹ-ਅੱਲਾ ਦਾ ਨਾਂ ਲੈ ਕੇ ਅਰੰਭ ਕਰਨਾ, ਰੱਬ ਆਖਦਾ ਹੈ, 'ਮੈਂ ਬਹੁਤ ਨੇੜੇ ਹਾਂ', ਆਪਣੇ ਨਰਸ ਨੂੰ ਪਛਾਣੋ, ਤਾਂ ਰੱਬ ਦਾ ਨੂਰ ਵੇਖੋਗੇ, ਅਲਾਹ ਦੀ ਬਜ਼ੁਰਗੀ ਦਾ ਮੁਹੰਮਦ ਨੂਰ ਹੈ। ਮੇਰਾ ਜ਼ਿਕਰ ਕਰੋ।" ਮੇਰਾ ਸ਼ੁਕਰ ਕਰੋ। ਅੱਲਾਹ ਤਾਅਲਾ ਦੀ ਦੁਆ ਕਰਦੇ ਹਾਂ। ਅਲਾਹ ਤਾਅਲਾ ਦੀ ਰੋਸ਼ਨੀ, ਅੱਲਾਹ ਤਾਅਲਾ ਦੀ ਤਾਰੀਫ਼, ਇਲਮ, ਵਸੀਲਾ। ਅੱਲਾਹ ਤਾਅਲਾ ਦੀ ਰਹਿਮਤ।
ਤਸੱਵੁਫ਼ ਦਾ ਅਸਲਾ
ਡਾ. ਲਾਜਵੰਤੀ ਰਾਮ ਕ੍ਰਿਸ਼ਨ ਦੇ ਮਤ ਅਨੁਸਾਰ ਜਦੋਂ ਸਿਕੰਦਰ ਭਾਰਤ ਵਿਚ ਆਇਆ ਤਾਂ ਉਸ ਦੁਆਰਾ ਤਸੱਵੁਫ਼ ਤੇ ਅਧਿਆਤਮਕਤਾ ਦੇ ਕਿੰਨੇ ਹੀ ਵਿਚਾਰ ਹਿੰਦੋਸਤਾਨ ਤੋਂ ਯੂਨਾਨ ਆ ਗਏ ਤੇ ਉਥੋਂ ਇਸਲਾਮ ਨੇ ਇਨ੍ਹਾਂ ਵਿਚਾਰਾਂ ਨੂੰ ਅਪਣਾ ਲਿਆ ਸੀ। ਰਾਮ ਪੂਜਨ ਤਿਵਾਰੀ ਵੀ ਤਸੱਵੁਫ਼ ਦਾ ਮੋਢੀ ਈਰਾਨ ਦੀ ਬਜਾਏ ਭਾਰਤ ਵਰਸ਼ ਨੂੰ ਮੰਨਦੇ ਹਨ। ਉਨ੍ਹਾਂ ਨੇ ਇਸ ਦਾ ਹਵਾਲਾ ਅਨਾਇਤ ਸ਼ਾਹ ਦੇ ਗ੍ਰੰਧ 'ਦਸਤੂਰ ਅਲ-ਅਮਲ' ਵਿਚੋਂ ਦਿੱਤਾ ਹੈ ਤੇ ਕਿਹਾ ਹੈ ਕਿ ਮੁਕਤੀ ਆਦਿ ਦੇ ਅਨੇਕ ਸਾਧਨਾਂ ਦਾ ਜ਼ਿਕਰ ਕਰਦਿਆਂ ਅਨਾਇਤ ਸ਼ਾਹ ਨੇ ਯੋਗ ਦੀਆਂ ਕ੍ਰਿਆਵਾਂ, ਆਸਣਾਂ, ਸਾਧਨਾਂ ਆਦਿ ਦਾ ਉਲੇਖ ਵੀ ਕੀਤਾ ਹੈ। ਅਨਾਇਤ ਸ਼ਾਹ ਦਾ ਇਹ ਵੀ ਵਿਚਾਰ ਹੈ ਕਿ ਪਰਮਾਤਮਾ ਸਬੰਧੀ ਕਈ ਵਿਚਾਰ ਭਾਰਤ ਉੱਤੇ ਸਿਕੰਦਰ ਦੇ ਹਮਲੇ ਮਗਰੋਂ ਯੂਨਾਨ ਤੀਕ ਵੀ ਪੁੱਜ ਗਏ ਤੇ ਯੂਨਾਨ ਵਿਚੋਂ ਇਹ ਵਿਚਾਰ, ਜਿਨ੍ਹਾਂ ਦਾ ਅਸਲਾ ਭਾਰਤੀ ਸੀ, ਹੋਰ ਮੁਸਲਮਾਨ ਦੇਸ਼ਾਂ ਵਿਚ ਪੁੱਜ ਗਏ। ਆਲੋਚਕਾਂ ਤੇ ਖੋਜੀਆਂ ਨੇ ਤਸੱਵੁਫ਼ ਨੂੰ ਇੰਜ ਭਾਰਤ ਦੀ ਚੀਜ ਆਖਿਆ ਹੈ ਪਰ ਜਿਬਲੀ ਇਸ ਤੋਂ ਵੱਖਰੇ ਵਿਚਾਰਾਂ ਦਾ ਧਾਰਨੀ ਹੈ।
Panjabi Sufi Poets; P. 46, Dr. Lajwanti Rama-Krishna.
*उसी काल में बुल्ले शाह और इनायत शाह जैसे भी सूफी हुए थे। इनायतशाह ने अपने ग्रन्थ दस्तूर-उल-अमल में मुक्ति पाने के विभिन्न साधनों का चिकर करते हुए योग को क्रियाओं का उल्लेख किया है। उसी ग्रन्थ में इनायतशाह ने यह भी बतलाया है कि परमात्मा सम्बन्धी ज्ञान को अलेकरोण्डर अपने साथ भारत वर्ष से ग्रीस ले गया था और वहां से इस्लाम धर्म के अनुयामियों ने उसे पाया।
-सूफी मत साधना और साहित्य, पूः 424, रामपूजन तिवारी।
ਉਹ ਆਖਦਾ ਹੈ ਕਿ ਸਭ ਤੋਂ ਪਹਿਲਾਂ ਸੂਫ਼ੀਆਨਾ ਖ਼ਿਆਲ ਅਬੂਸਈਦ ਅਬੂਅਲ-ਖੈਰ ਨੇ ਦਿੱਤੇ। ਅਥੂਸਈਦ ਅਬੂ-ਅਲ-ਖ਼ੈਰ ਦਾ ਕਾਲ 968 ਈਸਵੀ ਤੋਂ 1049 ਈਸਵੀ ਹੈ। ਡਾਕਟਰ ਐਥੇ ਨੇ ਵੀ ਇਨ੍ਹਾਂ ਨੂੰ ਹੀ ਪਹਿਲਾ ਅਜ਼ੀਮ ਸੂਫ਼ੀ ਸ਼ਾਇਰ ਕਿਹਾ ਹੈ, ਜਿਸ ਨੇ ਫ਼ਾਰਸੀ ਸ਼ਾਇਰੀ ਨੂੰ ਤਸੱਵੁਫ਼ ਤੋਂ ਰੂ-ਸ਼ਨਾਸ ਕਰਵਾਇਆ। ਪਰ ਹਿੰਦੀ ਆਲੋਚਕ ਫੇਰ ਵੀ ਤਸੱਵੁਫ਼ ਨੂੰ ਭਾਰਤੀ ਵਾਤਾਵਰਨ ਦੀ ਚੀਜ਼ ਆਖਣ ਉੱਤੇ ਮਜਬੂਰ ਹੈ ਤੇ ਮੁਸਲਮਾਨਾਂ ਵਿਚ ਹਰ ਚੰਗੇ ਗੁਣ ਦਾ ਕਾਰਣ ਭਾਰਤ ਦੇ ਪ੍ਰਭਾਵ ਨੂੰ ਹੀ ਮੰਨਦਾ ਹੈ।
ਮੁਸਲਮਾਨੀ ਮੱਤ ਰਹੱਸਵਾਦ ਦੇ ਚਿੰਨਾਂ-ਚੱਕਰਾਂ ਵਾਲੇ ਰੂਪ ਦਾ ਨਾਂ ਸੂਫ਼ੀ ਮੱਤ ਹੈ। ਸੂਫ਼ੀ ਸ਼ਬਦ ਵੀ ਵਿਉਂਤਪਤੀ ਬਾਰੇ ਵਿਦਵਾਨਾਂ ਦੀਆਂ ਅੱਡ ਅੱਡ ਰਾਵਾਂ ਹਨ। ਸੂਫ਼ੀ ਸ਼ਬਦ ਨਾਲ ਮਿਲਦੇ ਜੁਲਦੇ ਕੁਝ ਹੋਰ ਸ਼ਬਦਾਂ ਦਾ ਅਧਿਐਨ ਬੜਾ ਮਨੋਰੰਜਕ ਹੈ :
ੳ) ਸਫ਼ਾ-ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਪਵਿੱਤਰ, ਸਾਫ਼ ਤੇ ਪਾਕ।
ਅ) ਅਹਿਲੇ ਸਫ਼ਾ— ਇਸ ਦੇ ਇਕ ਹੋਰ ਅਰਥ ਹੋ ਜਾਂਦੇ ਹਨ ਜਦੋਂ ਇਹੀ ਸ਼ਬਦ ਇਕ ਹੋਰ ਸ਼ਬਦ 'ਅਹਿਲੇ ਨਾਲ ਸਮਾਸ ਬਣਾ ਲੈਂਦਾ ਹੈ ਅਰਥਾਤ 'ਅਹਿਲੇ ਸਫ਼ਾ' ਬਣ ਜਾਂਦਾ ਹੈ। ਇਸ ਦੇ ਅਰਥ ਹਨ ਮਸੀਤ ਦੇ ਬਾਹਰ ਬੈਠਣ ਵਾਲੇ ਭਿਖਾਗੇ।
ੲ) ਸੂਛ-ਇਹ ਵੀ ਅਰਬੀ ਸ਼ਬਦ ਹੈ ਜਿਸ ਦੇ ਅਰਥ ਉੱਨ ਹਨ।
ਸੂਫ਼ੀ ਸ਼ਬਦ ਸੂਫ਼ (ਉੱਨ) ਦਾ ਵਿਉਤਪਤ ਰੂਪ ਮੰਨਿਆ ਜਾ ਸਕਦਾ ਹੈ ਕਿਉਂਕਿ ਮੁੱਢਲੇ ਸੂਫ਼ੀ ਫ਼ਕੀਰ ਉੱਨ ਦੇ ਬਿਗੜੀਆਂ ਵਾਲੇ ਕਪੜੇ ਪਾਉਂਦੇ ਰਹੇ ਹਨ ਅਤੇ ਹਜ਼ਰਤ ਮੁਹੰਮਦ ਸਾਹਿਬ ਦੀ ਸਿੱਖਿਆ ਨੂੰ ਤੱਤ ਰੂਪ ਵਿਚ ਮੰਨਦੇ ਤੇ ਜੀਵਨ ਵਿਚ ਧਾਰਨ ਕਰਦੇ ਸਨ। ਸੰਜਮ, ਪਰਹੇਜ਼ ਤੇ ਕੁਰਾਨ ਸ਼ਰੀਰ ਦੇ ਦੱਸੇ ਰਾਹ ਉੱਤੇ ਪੂਰੇ ਮਨਨ ਨਾਲ ਚੱਲਣਾ ਇਨ੍ਹਾਂ ਲੋਕਾਂ ਦੇ ਕੁਝ ਚੋਣਵੇਂ ਗੁਣ ਮੰਨੇ ਜਾ ਸਕਦੇ ਹਨ।
ਪੰਜਾਬੀ ਸਾਹਿਤ ਵਿਚ ਸੂਫ਼ੀ ਜਾਂ ਰਹੱਸਵਾਦੀ ਕਾਵਿ ਨੂੰ ਸਨਮਾਨਯੋਗ ਥਾਂ ਪ੍ਰਾਪਤ ਹੈ। ਡਾ. ਲਾਜਵੰਤੀ ਰਾਮਕ੍ਰਿਸ਼ਨ ਅਨੁਸਾਰ ਪੰਜਾਬੀ ਵਿਚ ਸੂਫ਼ੀ ਤਹਿਰੀਕ ਉਸ ਮਹਾਨ ਧਾਰਾ ਦੀ ਸ਼ਾਖ਼ ਮਾਤਰ ਹੈ ਜਿਸ ਦਾ ਜਨਮ ਤੇ ਆਰੰਭ ਅਠਵੀਂ ਨੌਵੀਂ ਸਦੀ ਈਸਵੀ ਵਿਚ ਅਰਬ ਵਿਚ ਹੋਇਆ। ਵੱਖਰੇ ਵੱਖਰੇ ਮੁਲਕਾਂ ਵਿਚ ਵੇਲਣ ਦੇ ਨਾਲ-ਨਾਲ ਇਸ ਵਿਚ ਵਿਕਾਸ ਹੋਣਾ ਲਾਜ਼ਮੀ ਸੀ ਤੇ ਇਸ ਵਿਚ ਕੁਝ ਪਰਿਵਰਤਨ ਆ ਜਾਣੇ ਕੁਦਰਤੀ ਸਨ। ਹਿੰਦੋਸਤਾਨ ਵਿਚ ਇਹ ਮੱਤ ਮੁਸਲਮਾਨਾਂ ਦੇ ਆਉਣ ਨਾਲ ਪ੍ਰਚਲਿਤ ਹੋਇਆ ਪਰ ਏਥੋਂ ਦੇ ਹਿੰਦੂ ਤੇ ਬੋਧੀ ਧਰਮਾਂ ਤੋਂ ਇਹ ਚੋਖਾ ਪ੍ਰਭਾਵਿਤ ਹੋਇਆ। '
बुल्ले शाह ने स्पष्ट भाषा में सनापन-पन्थी इस्लाम के आचारों का विरोध किया है। उसकी पंजाबी भाषा की कविता से पता चल जाता है कि किस प्रकार से उसने अन्तर शुद्धि और मन की निष्ठा पर जोर दिया है। भारतीय वातावरण से प्रमाणित हो कर मुसलमानों की दृष्टि उदार और व्यापक हुई।
-सूफ़ीमत- साधना और साहित्य, पूः 424, 426: राम पूजन तिवारी
ਬੁੱਲ੍ਹੇ ਸ਼ਾਹ-ਜੀਵਨ ਤੇ ਸਿੱਖਿਆ-ਦੀਖਿਆ
ਹਜ਼ਰਤ ਬੁੱਲ੍ਹੇ ਸ਼ਾਹ ਦਾ ਜਨਮ ਪਿੰਡ ਪਾਂਡੋਕੇ ਵਿਚ ਸੰਨ 1680 ਈਸਵੀ ਵਿਚ ਹੋਇਆ। ਇਹ ਪਿੰਡ ਕਸੂਰ ਦੇ ਦੱਖਣ-ਪੂਰਬ ਦਿਸ਼ਾ ਵਿਚ ਕੋਈ ਚੌਦਾਂ ਕੁ ਮੀਲ ਦੀ ਵਿੱਥ ਉੱਤੇ ਹੈ। ਤਹਿਸੀਲ ਕਸੂਰ ਦਾ ਹਾਲੀ ਵੀ ਇਹ ਇਕ ਪ੍ਰਸਿੱਧ ਪਿੰਡ ਹੈ। ਪਾਂਡੋਕੇ ਨੂੰ ਕਈ ਖੋਜੀਆਂ ਤੇ ਵਿਦਵਾਨਾਂ ਨੇ ਪਾਂਡਕ ਜਾਂ ਪੰਡਕ ਲਿਖ ਧਰਿਆ ਹੈ ਜੋ ਠੀਕ ਨਹੀਂ ਹੈ। ਬੁੱਲ੍ਹੇ ਦਾ ਅਸਲ ਨਾਂ ਅਬਦੁੱਲਾ ਸੀ ਤੇ ਪਿਆਰ ਨਾਲ ਆਪ ਨੂੰ ਕੋਈ ਬਾਬਾ ਬੁੱਲੇ ਸ਼ਾਹ ਆਖਦਾ ਹੈ, ਕੋਈ ਸਾਈਂ ਬੁੱਲ੍ਹੇ ਸ਼ਾਹ ਤੇ ਕੋਈ ਸਿਰਫ਼ ਬੁੱਲ੍ਹਾ।
ਆਪ ਦਾ ਪਿਤਾ ਮੁਹੰਮਦ ਦਰਵੇਸ਼ ਜੋ ਕਿ ਸੱਯਦ ਉੱਚ-ਸ਼ਰੀਫ਼ ਗੀਲਾਨੀਆ ਜ਼ਾਤ ਨਾਲ ਸੰਬੰਧਿਤ ਸੀ, ਪਿਛੋਕੇ ਤੋਂ ਬਹਾਵਲਪੁਰੀ ਸੀ। ਮਲਕਵਾਲ ਤੇ ਪਾਂਡੋਕੇ ਭੱਟੀਆਂ ਵਿਚ ਆਪ ਦੀ ਜ਼ਾਤ ਬਰਾਦਰੀ ਦੇ ਹੋਰ ਲੋਕੀਂ ਰਹਿੰਦੇ ਸਨ। ਬਹਾਵਲਪੁਰੋਂ ਆ ਕੇ ਪਾਂਡੋਕੇ ਪਿੰਡ ਵਿਚ ਕਦੋਂ ਵਸੇ, ਇਸ ਬਾਰੇ ਸਾਨੂੰ ਕੋਈ ਹਵਾਲਾ ਨਹੀਂ ਲੱਭਦਾ। ਹਾਂ, ਏਨਾ ਜ਼ਰੂਰ ਆਖ ਸਕਦੇ ਹਾਂ ਕਿ ਬੁੱਲ੍ਹੇ ਸ਼ਾਹ ਨੇ ਪਾਂਡੋਕੇ ਨੂੰ ਆਪਣਾ ਸਥਾਈ ਟਿਕਾਣਾ ਜਾਂ ਪੱਕਾ ਨਿਵਾਸ ਨਹੀਂ ਬਣਾਇਆ। ਆਪ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਲਈ ਕਸੂਰ ਆ ਪੁੱਜੇ। ਹਜ਼ਰਤ ਮੁਰਤਜ਼ਾ ਕਸੂਰੀ ਆਪ ਦੇ ਪਹਿਲੇ ਅਧਿਆਪਕ ਸਨ ਜਿਨ੍ਹਾਂ ਤੋਂ ਅਰਬੀ ਫ਼ਾਰਸੀ ਵਿਚ ਆਪ ਨੇ ਤਾਲੀਮ ਲਈ।
ਆਪ ਦੇ ਪਿਤਾ ਮੁਹੰਮਦ ਦਰਵੇਸ਼ ਵੀ ਪੜ੍ਹਾਉਣ ਦਾ ਕੰਮ ਕੀਤਾ ਕਰਦੇ ਸਨ ਪਰ ਬੁੱਲ੍ਹੇ ਸ਼ਾਹ ਨੇ ਇਨ੍ਹਾਂ ਤੋਂ ਤਾਲੀਮ ਨਹੀਂ ਲਈ। ਹਜ਼ਰਤ ਮੁਰਤਜ਼ਾ ਕੋਲੋਂ ਪੜ੍ਹਨ ਮਗਰੋਂ ਆਪ ਨੇ ਸ਼ਾਹ ਅਨਾਇਤ ਕਾਦਰੀ ਸੱਤਾਰੀ ਨੂੰ ਆਪਣਾ ਰੂਹਾਨੀ ਗੁਰੂ ਤੇ ਮੁਰਸ਼ਦ ਧਾਰਨ ਕੀਤਾ। ਆਪ ਸਾਰੀ ਉਮਰ ਕਵਾਰੇ ਰਹੇ ਤੇ ਏਸੇ ਬ੍ਰਹਮਚਾਰੀ ਜੀਵਨ ਨੂੰ ਜੀਊਂਦੇ ਹੋਏ, 1171 ਹਿਜਰੀ, ਮੁਤਾਬਿਕ 1758-59 ਈਸਵੀ ਵਿਚ ਜੀਵਨ ਯਾਤ੍ਰਾ ਸਮਾਪਤ ਕਰਕੇ ਚਲਦੇ ਬਣੇ। ਖ਼ਜ਼ੀਨਾਤ ਅਲਅਸਵੀਆਂ ਵਿਚੋਂ ਆਪ ਦੇ ਦੇਹਾਂਤ ਦੀ ਮਿਤੀ
ਭਾਲੀ ਜਾ ਸਕਦੀ ਹੈ। ਉਥੇ ਲਿਖਿਆ ਹੋਇਆ ਹੈ ਕਿ ਆਪ 'ਸ਼ੇਖਹਰ ਦੇ ਆਲਮ' ਸਨ:
ਚੂ ਬੁਲ੍ਹੇ ਸ਼ਾਹ ਸ਼ੇਖ਼ ਹਰ ਦੋ ਆਲਮ,
ਮੁਕਾਮ ਖੁਸ਼ ਆਂਦਰ ਖਲ ਦੇ ਰਜ਼ੀਦ।
ਰਕਮ ਕੁਨ ਸ਼ੇਖ਼ ਅਕਰਮ ਅਰਤਹਾਲਸ਼,
ਦਿਗਰਹਾਦੀਏ ਅਕਬਰ ਮਸਤ ਤੋਹੀਦ। 'ਦਿਗਰ ਹਾਦੀਏ ਅਕਬਰ ਮਸਤ ਤੌਹੀਦ' ਤੋਂ ਵਫ਼ਾਤ ਦੀ ਤਾਰੀਖ 1171 ਹਿਜਰੀ ਨਿਕਲਦੀ ਹੈ।
ਸ਼ਾਹ ਅਨਾਇਤ ਕਾਦਰੀ ਦੀ ਗੱਦੀ ਦੇ ਗੱਦੀਦਾਰਾਂ ਦਾ ਵੇਰਵਾ ਹੇਠਾਂ ਦਿੰਦੇ ਹਾਂ-
1. ਹਜ਼ਰਤ ਸ਼ਾਹ ਅਨਾਇਤ ਕਾਦਰੀ
2. ਹਜ਼ਰਤ ਸ਼ਾਹ ਰਜ਼ਾ ਕਾਦਰੀ ਲਾਹੌਰੀ
3. ਹਜ਼ਰਤ ਸ਼ੇਖ਼ ਮੁਹੰਮਦ ਫ਼ਾਜ਼ਲ ਲਾਹੌਰੀ
4. ਹਜ਼ਰਤ ਸ਼ੇਖ਼ ਅੱਲਾਹ ਦਾਦ ਕਾਦਰੀ ਅਕਬਰਾਬਾਦੀ
5. ਹਜ਼ਰਤ ਸ਼ੇਖ ਜਲਾਲ
6. ਹਜ਼ਰਤ ਸੱਯਦ ਨੂਰ
7. ਹਜ਼ਰਤ ਜ਼ੀਨ-ਉੱਦ-ਦੀਨ ਚਿਸ਼ਤੀ
8. ਹਜ਼ਰਤ ਅਬਦੁਲ-ਗਰੂਰ
9. ਹਜ਼ਰਤ ਵਜੀਹ-ਉੱਦ-ਦੀਨ ਗੁਜਰਾਤੀ
10. ਹਜ਼ਰਤ ਮੁਹੰਮਦ ਗੈਸ ਗਵਾਲੀਅਰੀ
11. ਹਜ਼ਰਤ ਸ਼ੇਖ਼ ਹਾਜੀ ਹਮੀਦ
12. ਹਜ਼ਰਤ ਸ਼ਾਹ ਕਾਦਨ
13. ਹਜ਼ਰਤ ਸ਼ੇਖ ਅਬਦੁੱਲਾ ਸੱਤਾਰੀ
14. ਹਜ਼ਰਤ ਸ਼ੇਖ਼ ਮੁਹੰਮਦ ਰੈਫਰੀਆ
15. ਹਜ਼ਰਤ ਸ਼ੇਖ਼ ਮੁਹੰਮਦ ਆਸ਼ਿਕ
16. ਹਜ਼ਰਤ ਸ਼ੇਖ਼ ਖ਼ੁਦਾ ਕੁਲੀ
17. ਹਜ਼ਰਤ ਸ਼ੇਖ਼ ਖ਼ੁਦਾ ਕੁਲੀ
18. ਹਜ਼ਰਤ ਖ੍ਵਾਜਾ ਅਬੂ-ਉਲ-ਹਸਨ ਖ਼ਰਕਾਨੀ
19. ਹਜ਼ਰਤ ਖ੍ਵਾਜਾ ਅਬੂ-ਉਲ-ਮਜ਼ਫ਼ਰ ਮਗਰਬੀ
20. ਹਜ਼ਰਤ ਖ਼ਾਜਾ ਯਜ਼ੇਦ-ਉਲ-ਇਸ਼ਕੀ
21. ਹਜ਼ਰਤ ਖ਼ਾਜਾ ਮੁਹੰਮਦ ਮਗਰਬੀ
22. ਹਜ਼ਰਤ ਬਾਯਦ ਬਿਸਤਾਮੀ
23. ਹਜ਼ਰਤ ਅਮਾਮ ਜਾਅਫ਼ਰ ਸਾਦਿਕ
24. ਹਜ਼ਰਤ ਅਮਾਮ ਮੁਹੰਮਦ ਬਾਕਰ
25. ਹਜ਼ਰਤ ਅਮਾਮ ਜੀਨ-ਉਲ-ਆਬਦੀਨ
26. ਹਜ਼ਰਤ ਅਮਾਮ ਹੁਸੈਨ
27. ਹਜ਼ਰਤ ਅਲੀ ਕਰਮ
ਕਾਨੂੰਨੇ-ਇਸ਼ਕ ਦੇ ਕਰਤਾ ਨੇ ਆਪ ਨੂੰ ਕਸੂਰਾਂ ਦਾ ਵਾਸੀ ਮੰਨਿਆ ਹੈ। ਸ਼ਾਹ ਅਨਾਇਤ ਵੀ ਪਹਿਲਾਂ ਕਸੂਰ ਰਿਹਾ ਕਰਦੇ ਸਨ ਤੇ ਮਗਰੋਂ ਲਾਹੌਰ ਆਏ ਸਨ।
ਕਾਨੂੰਨੇ ਇਸ਼ਕ ਦੇ ਕਰਤਾ ਨੇ ਸ਼ੇਖ਼ ਅਨਾਇਤ ਨੂੰ ਰਸੂਲ ਦੀ ਪਦਵੀ ਦੇ ਤੁੱਲ ਦਰਸਾਉਣ ਲਈ ਇਕ ਘਟਨਾ ਦਾ ਵਰਣਨ ਕੀਤਾ ਹੈ। ਘਟਨਾ ਇਸ ਪ੍ਰਕਾਰ ਹੈ ਕਿ ਇਕ ਵੇਰ ਬੁੱਲ੍ਹੇ ਦੇ ਚਿੱਤ ਵਿਚ ਖ਼ਿਆਲ ਆਇਆ ਕਿ ਮਦੀਨਾ ਸ਼ਰੀਫ਼ ਦੀ ਜ਼ਿਆਰਤ ਕੀਤੀ ਜਾਵੇ। ਆਪਣੇ ਇਸ ਫੁਰਨੇ ਨੂੰ ਬੁੱਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਅਨਾਇਤ ਸ਼ਾਹ ਜੀ ਕੋਲ ਪ੍ਰਗਟ ਕੀਤਾ। ਦੋਹਾਂ ਵਿਚ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤਾਂ ਅਨਾਇਤ ਸ਼ਾਹ ਜੀ ਪੁੱਛਣ ਲੱਗੇ, 'ਬੁਲ੍ਹਿਆ ਤੂੰ ਮਦੀਨੇ ਸ਼ਰੀਫ਼ ਕਿਉਂ ਜਾ ਰਿਹਾ ਹੈ?" ਬੁੱਲ੍ਹਾ ਆਖਣ ਲੱਗਾ, 'ਹਜ਼ੂਰ ਮੈਨੂੰ ਮਦੀਨੇ ਦੇ ਰੋਜਾ-ਸ਼ਰੀਫ਼ ਦੀ ਜ਼ਿਆਰਤ ਦਾ ਸ਼ੋਕ ਆਪਣੇ ਵੱਲ ਖਿੱਚ ਰਿਹਾ ਹੈ। ਦੂਜੇ ਮੈਂ ਇਸ ਲਈ ਵੀ ਉਥੇ ਜਾਣ ਦਾ ਚਾਹਵਾਨ ਹਾਂ ਕਿਉਂਕਿ ਹਜ਼ਰਤ ਨੇ ਆਪ ਫ਼ੁਰਮਾਇਆ ਹੈ ਕਿ ਜਿਸ ਨੇ ਮੇਰੀ ਕਬਰ ਦੀ ਜ਼ਿਆਰਤ ਕੀਤੀ
ਗੋਇਆ ਉਸ ਨੇ ਮੈਨੂੰ ਜਿਉਂਦਿਆਂ ਵੇਖ ਲਿਆ ਹੈ। ਹਜ਼ਰਤ ਅਨਾਇਤ ਸ਼ਾਹ ਇਹ ਸੁਣ ਕੇ ਚੁੱਪ ਕਰ ਰਹੇ। ਕੁਝ ਚਿਰ ਮਗਰੋਂ ਆਖਣ ਲੱਗੇ, 'ਇਸ ਦਾ ਉੱਤਰ ਤੈਨੂੰ ਤਿੰਨ ਦਿਨਾਂ ਤੋਂ ਬਾਅਦ ਦਿਆਂਗੇ । ਬੁੱਲ੍ਹਾ ਅਟਕ ਗਿਆ। ਦੋ ਦਿਨ ਲੰਘ ਗਏ, ਤੀਜੇ ਦਿਨ ਦੀ ਰਾਤ ਨੂੰ ਬੁੱਲ੍ਹੇ ਨੇ ਸੁਫਨੇ ਵਿਚ ਵੇਖਿਆ ਕਿ ਹਜ਼ਰਤ ਰਸੂਲ ਆ ਗਏ ਹਨ। ਬੁੱਲ੍ਹਾ ਉਨ੍ਹਾਂ ਦੇ ਕਦਮਾਂ ਉੱਤੇ ਡਿੱਗ ਪਿਆ ਹੈ ਤਾਂ ਹਜ਼ਰਤ ਆਖਣ ਲੱਗੇ, 'ਬੁੱਲ੍ਹਿਆ ਤੇਰਾ ਮੁਰਸ਼ਦ ਕਿੱਥੇ ਹੈ, ਉਸ ਨੂੰ ਬੁਲਾ ਤਾਂ। ਬੁੱਲ੍ਹਾ ਆਪਣੇ ਮੁਰਸ਼ਦ ਨੂੰ ਬੁਲਾ ਲਿਆਇਆ। ਮੁਰਸ਼ਦ ਰਸੂਲ ਦੀ ਸੇਵਾ ਵਿਚ ਪੇਸ਼ ਹੋਏ। ਰਸੂਲ ਨੇ ਉਸ ਨੂੰ ਆਪਣੇ ਸੱਜੇ ਪਾਸੇ ਬਿਠਾ ਲਿਆ। ਬੁੱਲ੍ਹਾ ਸਾਮ੍ਹਣੇ ਬੜੇ ਪਿਆਰ ਭਰੇ ਸਤਿਕਾਰ ਨਾਲ ਖਲੋਤਾ ਹੈ। ਜਦ ਨਜ਼ਰਾਂ ਉੱਚੀਆਂ ਕੀਤੀਆਂ ਤਾਂ ਬੁੱਲ੍ਹੇ ਨੂੰ ਲੱਗਾ ਕਿ ਰਸੂਲ ਤੇ ਮੁਰਸ਼ਦ ਦੀ ਸੂਰਤ ਐਨ ਇਕੋ ਜੇਹੀ ਹੈ। ਬੁੱਲ੍ਹੇ ਨੂੰ ਪਛਾਣ ਹੀ ਨਾ ਆਵੇ ਕਿ ਮੁਰਸ਼ਦ ਕੌਣ ਹੈ ਤੇ ਰਸੂਲ ਕੌਣ।
ਬੁੱਲ੍ਹੇ ਨੇ ਥਾਂ ਥਾਂ ਆਪਣੇ ਮੁਰਬਦ ਤੇ ਰਹਿਬਰ ਦੇ ਸੋਹਿਲੇ ਗਾਏ ਹਨ। ਕੁਝ ਕੁ ਹੇਠਾਂ ਦਿੰਦੇ ਹਾਂ-
ਹਕਾਇਤ ਕਰਨ ਵਾਲੇ-
ਮੇਰੇ ਦੁਖ ਦੀ ਸੁਣੇ ਹਕਾਇਤ,
ਆ ਅਨਾਇਤ ਕਰੇ ਹਦਾਇਤ, ਤਾਂ ਮੈਂ ਤਾਰੀ ਆਂ -ਅਨਵਾਰਾ
ਦੀਨ ਤੇ ਈਮਾਨ-
ਸ਼ਾਹ ਅਨਾਇਤ ਦੀਨ ਅਸਾਡਾ,
ਦੀਨ ਦੁਨੀ ਮਕਬੂਲ ਅਸਾਡਾ,
ਖੁਥੀ ਮੀਢੀ ਦਸਤ ਪਰਾਂਦਾ,
ਫਿਰਾਂ ਉਜਾੜ ਉਜਾੜ
ਜੁਮੇ ਦੀ ਹੋਰੇ ਹੋਰ ਬਹਾਰ -ਅਠਵਾਰਾ
ਪਤੀ-
ਅਨਾਇਤ ਸੇਜ ਤੇ ਆਵਸੀ, ਹੁਣ ਮੈਂ ਵੱਲ ਫੁੱਲ ਕੇ -ਗੰਢਾ
ਰੱਬ-
ਸਾਵਣ ਸੋਹੇ ਮੇਘਲਾ, ਘਟ ਸੋਹੇ ਕਰਤਾਰ।
ਠੋਰ ਨੌਰ ਅਨਾਇਤ ਬਸੇ, ਪਪੀਹਾ ਕਰੇ ਪੁਕਾਰ -ਬਾਰਾਂ ਮਾਹ
ਆਸ਼ਕ-
ਸਈਆਂ ਦੇਣ ਮੁਬਾਰਕ ਆਈਆਂ
ਸ਼ਾਹ ਅਨਾਇਤ ਆਖਾਂ ਸਾਈਆਂ, ਆਸਾਂ ਪੁੰਨੀਆਂ -ਬਾਰਾਂ ਮਾਹ
ਉਸਤਾਦ-
ਹਰ ਹਰ ਦੇ ਵਿਚ ਆਪ ਸਮਾਇਆ,
ਸ਼ਾਹ ਅਨਾਇਤ ਆਪ ਲਖਾਇਆ, ਤਾਂ ਮੈਂ ਲਖਿਆ -ਬਾਰਾਂ ਮਾਹ
ਮੁਰਸ਼ਦ ਕਾਮਿਲ-
ਪੂਰਣ ਗੁਰੂ, ਜਿਸ ਨੇ ਬੁੱਲ੍ਹੇ ਨੂੰ ਸਾਰੇ ਝਗੜੇ ਬਖੇੜੇ ਤੋਂ ਮੁਕਤ ਕਰ ਦਿੱਤਾ, ਬਾਹ ਅਨਾਇਤ ਬਿਨਾਂ ਹੋਰ ਕੌਣ ਹੋ ਸਕਦਾ ਹੈ—
ਸ਼ਾਹ ਅਨਾਇਤ ਮੁਰਸ਼ਦ ਮੇਰਾ,
ਜਿਸ ਨੇ ਕੀਤਾ ਮੈਂ ਵੱਲ ਫੇਰਾ,
ਚੁੱਕ ਗਿਆ ਸਭ ਝਗੜਾ ਝੇੜਾ,
ਹੁਣ ਮੈਨੂੰ ਭਰਮਾਵੇ ਤਾਵੇ। -ਸੀਹਰਫ਼ੀਆਂ
ਸ਼ੌਹ-
ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ,
ਸੋਹਣੀ ਬਣ ਤਣ ਸਭ ਕੋਈ ਆਈ,
ਵੇਖ ਕੇ ਸ਼ਾਹ ਅਨਾਇਤ ਸਾਈਂ,
ਜੀਅ ਮੇਰਾ ਭਰ ਆਇਓ ਰੇ।
ਅਬ ਕਿਉਂ ਸਾਜਨ ਚਿਰ ਲਾਇਓ ਰੇ। -ਕਾਫ਼ੀਆਂ
ਸੱਜਣ-
ਬੁੱਲ੍ਹਾ ਸ਼ੋਹ ਘਰ ਵਸਿਆ ਆ ਕੇ,
ਸ਼ਾਹ ਅਨਾਇਤ ਪਾਇਓ ਈ।
ਆ ਸੱਜਣ ਗੱਲ ਲੱਗ ਅਸਾਡੇ,
ਕੇਹਾ ਝੇੜਾ ਲਾਇਓ ਈ। -ਕਾਫ਼ੀਆਂ
ਯਾਰ-
ਬੁੱਲ੍ਹਾ ਸ਼ੋਹ ਦੀ ਜ਼ਾਤ ਨਾ ਕਾਈ,
ਮੈਂ ਸ਼ੋਹ ਅਨਾਇਤ ਪਾਇਆ ਏ।
ਇਕ ਨੁਕਤਾ ਯਾਰ ਪੜ੍ਹਾਇਆ ਏ। -ਕਾਫ਼ੀਆਂ
ਸ਼ੋਹ-ਮੁਰਸ਼ਦ-
ਬੁਲ੍ਹਾ ਸ਼ੋਹ ਸੰਗ ਪ੍ਰੀਤ ਲਗਾਈ,
ਜੀਅ ਜਾਮੇ ਦੀ ਦਿੱਤੀ ਸਾਈ,
ਮੁਰਸ਼ਦ ਸ਼ਾਹ ਅਨਾਇਤ ਸਾਈਂ,
ਜਿਸ ਦਿਲ ਮੇਰਾ ਭਰਮਾਇਓ ਰੇ। - -ਕਾਫ਼ੀਆਂ
ਤਾਰਨਹਾਰ-
ਕਿੰਨੀ ਨਿਮਰਤਾ ਤੇ ਆਪਾ ਵਾਰਨ ਵਾਲੇ ਭਾਵ ਨਾਲ ਬੁੱਲ੍ਹੇ ਨੇ ਆਖਿਆ ਹੈ ਕਿ ਮੈਂ ਆਪਣੇ ਸ਼ੋਹ ਦੇ ਯੋਗ ਤਾਂ ਨਹੀਂ ਸਾਂ ਪਰ ਸ਼ੌਹ ਨੇ ਆਪਣੀ ਕਿਰਪਾਲਤਾ ਦੁਆਰਾ ਮੈਨੂੰ ਤਾਰ ਦਿੱਤਾ ਹੈ-
ਬੁੱਲ੍ਹਾ ਸ਼ੋਹ ਦੇ ਲਾਇਕ ਨਾਹੀਂ,
ਸ਼ਾਹ ਅਨਾਇਤ ਤਾਰੀ। -ਕਾਫ਼ੀਆਂ
ਸਖ਼ੀ ਤੇ ਦਾਤਾ-
ਬੁੱਲ੍ਹੇ ਦਾ ਅਨਾਇਤ ਬਾਹ ਸਖੀ ਤੇ ਦਾਤਾ ਹੈ, ਜਿਸ ਨੇ ਬੁੱਲ੍ਹੇ ਦੇ ਸਾਰੇ ਚਾਉ ਤੇ ਲਾਡ ਪੂਰੇ ਕਰਾਏ ਹਨ। ਬੁੱਲ੍ਹਾ ਉਸ ਦੇ ਬੂਹੇ ਦੀ ਸਰਦਲ 'ਤੇ ਬੈਠਾ ਹੈ ਤੇ ਕਹਿ ਰਿਹਾ ਹੈ-
ਬੁੱਲ੍ਹਾ ਸ਼ਾਹ ਅਨਾਇਤ ਦੇ ਬਹਿ ਬੂਹੇ,
ਜਿਸ ਪਹਿਨਾਏ ਸਾਨੂੰ ਸਾਵੇ ਸੂਹੇ,
ਜਾ ਮੈਂ ਮਾਰੀ ਉਡਾਰੀ,
ਮਿਲ ਪਿਆ ਵਹੀਆ।
ਤੇਰੇ ਇਸ਼ਕ ਨਚਾਇਆ ਕਰ ਬੱਈਆ ਥੱਈਆ। -ਕਾਫ਼ੀਆਂ
ਸਾਈਂ-
ਅਨਾਇਤ ਬੁੱਲ੍ਹੇ ਦਾ ਸਾਈਂ ਹੈ ਜੋ ਲਾਈਆਂ ਦੀ ਲਾਜ ਪਾਲਣ ਜਾਣਦਾ ਹੈ
ਮਾਪੇ ਛੇੜ ਲੱਗੀ ਲੜ ਤੇਰੇ,
ਸ਼ਾਹ ਅਨਾਇਤ ਸਾਈਂ ਮੇਰੇ,
ਲਾਈਆਂ ਦੀ ਲੱਜ ਪਾਲ ਵੇ,
ਵਿਹੜੇ ਆ ਵੜ ਮੇਰੇ । -ਕਾਫ਼ੀਆਂ
ਆਰਫ-
ਬੁੱਲ੍ਹੇ ਦਾ ਮੁਰਸ਼ਦ ਆਰਫ਼ ਹੈ, ਮਾਅਰਫ਼ਤ ਦੇ ਭੇਦਾਂ ਤੇ ਅਸਰਾਰਾਂ ਨੂੰ ਜਾਣਨ ਵਾਲਾ। ਉਸ ਨੇ ਬੁੱਲ੍ਹੇ ਨੂੰ ਅੰਦਰੋਂ ਪੂਰੀ ਤਰ੍ਹਾਂ ਸੰਭਾਲਿਆ ਹੋਇਆ ਹੈ ਤੇ ਬੁੱਲ੍ਹਾ ਉਸ ਪਾਰਸ ਦੇ ਸੰਪਰਕ ਨਾਲ ਸੋਨੇ ਜਿੰਨਾ ਕੀਮਤੀ ਹੋ ਗਿਆ ਹੈ—
ਬੁੱਲ੍ਹਾ ਸ਼ੋਹ ਅਨਾਇਤ ਆਰਫ਼ ਹੈ,
ਉਹ ਦਿਲ ਮੇਰੇ ਦਾ ਵਾਰਸ ਹੈ,
ਮੈਂ ਲੋਹਾ ਤੇ ਉਹ ਪਾਰਸ ਹੈ।
-ਕਾਫ਼ੀਆਂ
ਹੇਠਾਂ ਅਸੀਂ 'ਬਾਗ਼ ਔਲੀਆਇ ਹਿੰਦ' ਦੇ ਕਰਤਾ ਦੀ ਬੁੱਲ੍ਹੇ ਪ੍ਰਤਿ ਸ਼ਰਧਾਂਜਲੀ ਅੰਕਿਤ ਕਰਦੇ ਹਾਂ। ਇਸ ਸ਼ਰਧਾਂਜਲੀ ਵਿਚ ਕਰਤਾ ਨੇ ਬੁੱਲ੍ਹੇ ਨੂੰ 'ਮਰਦ-ਹੱਥਾਨੀ', 'ਅਜ਼ਮਤ' ਵਾਲਾ ਫ਼ਕੀਰ, 'ਮਰਦ-ਰੂਹਾਨੀ' ਅਤੇ ਪੇਸ਼ੀਦਾ ਰਾਜਾਂ ਦਾ ਜਾਣਨ ਵਾਲਾ ਆਦਿ ਆਦਰ-ਸੂਚਕ ਸ਼ਬਦਾਂ ਨਾਲ ਯਾਦ ਕੀਤਾ ਹੈ। ਬੁੱਲ੍ਹੇ ਤੇ ਅਨਾਇਤ ਦੀ ਪਹਿਲੀ ਮੁਲਾਕਾਤ ਦਾ ਵੀ ਇਸ ਵਿਚ ਜ਼ਿਕਰ ਆ ਗਿਆ ਹੈ। ਇਹ ਸ਼ਰਧਾਂਜਲੀ ਇਸ ਪ੍ਰਕਾਰ –
ਵਿਚ ਕਸੂਰ ਪਠਾਣਾਂ ਦੇ ਇਹ, ਹੋਇਆ ਮਰਦ ਹੱਕਾਨੀ।
ਖ਼ਾਸ ਅਲ ਰਸੂਲ ਅੱਲਾਹ ਦਿਉ, ਪੋਤਾ ਪੀਰ ਜੀਲਾਨੀ।
ਹਜ਼ਰਤ ਸ਼ਾਹ ਅਨਾਇਤ ਪਾਸੋਂ, ਅਜ਼ਮਤ ਉਸ ਨੇ ਪਾਈ।
ਵਿਚ ਲਹੌਰ ਜਿਨ੍ਹਾਂ ਦਾ ਰੋਜ਼ਾ, ਦੱਖਣ ਪਾਸੇ ਸਾਈਂ।
ਬੁੱਲ੍ਹੇ ਸ਼ਾਹ ਦਿਲ ਵਿਚ ਆਖੇ, ਮੁਰਸ਼ਦ ਫੜੀਏ ਚੁਣ ਕੇ।
ਦਿਲ ਵਿਚ ਜਿਉਂ ਕਰ ਹੋਗ ਤਸੱਲੀ, ਪਾਣੀ ਪੀਏ ਪੁਣ ਕੇ।
ਕਰ ਕੇ ਸ਼ੌਕ ਜਦ ਉਹ ਹਜ਼ਰਤ, ਮੁਰਸ਼ਦ ਢੂੰਡਣ ਭਾਈ।
ਲਹੌਰ ਸ਼ਹਿਰ ਵੱਲ ਅੱਵਲ ਹਜ਼ਰਤ, ਟੁਰ ਕੇ ਨਜ਼ਰ ਟਿਕਾਈ।
ਆ ਕੇ ਵਿਚ ਲਹੌਰ ਸ਼ਹਿਰ ਦੇ, ਅੰਦਰ ਕਰਨ ਗੁਜ਼ਾਰਾ।
ਬਾਗ਼ ਜਿਹੜੇ ਵਿਚ ਸ਼ਾਹ ਅਨਾਇਤ, ਓਥੇ ਕਰਨ ਉਤਾਰਾ।
ਸੀ ਅੰਬ ਪੱਕਾ ਓਸ ਵੇਲੇ, ਨਜ਼ਰ ਵਲੀ ਨੂੰ ਆਇਆ।
ਕਰ 'ਬਿਸਮਿੱਲਾ' ਡਿੱਠਾ ਅੱਵਲ, ਅੰਬ ਹੇਠਾਂ ਉਹ ਧਾਇਆ।
ਸ਼ਾਹ ਅਨਾਇਤ ਕਰੋ ਆਵਾਜ਼ਾ, 'ਸੁਣ ਤੂੰ ਮਰਦਾ ਰਾਹੀਆ।
ਅੰਬ ਚੁਰਾਇਆ ਤੁਧ ਅਸਾਡਾ, ਦੇ ਦੇ ਸਾਨੂੰ ਭਾਈਆ।
ਬੁੱਲ੍ਹੇ ਸ਼ਾਹ ਕਹੇ, 'ਨਾ ਚੜਿਆ, ਉੱਪਰ ਅੰਬ ਤੁਮਾਰੇ,
ਨਾਲ ਹਵਾ ਦੇ ਅੰਬ ਟੁੱਟ ਕੇ, ਝੋਲੀ ਪਿਆ ਹਮਾਰੇ।'
'ਬਿਸਮਿੱਲਾ ਪੜ੍ਹ ਅੰਬ ਉਤਾਰਿਆ, ਕੀਤੀ ਹੈ ਤੂੰ ਚੋਰੀ।
ਬੁੱਲ੍ਹੇ ਸ਼ਾਹ ਵੀ ਜਾਣ ਲਿਆ ਹੈ, ਬਰਕਤ ਇਸ ਵਿਚ ਪੂਰੀ।
ਸ਼ਾਹ ਅਨਾਇਤ ਦੇ ਕਦਮੀਂ ਡਿੱਗਾ, ਉਸ ਦਮ ਮਰਦ ਰੂਹਾਨੀ।
ਰਾਜ਼ੀ ਹੋ ਕਰ ਬੇਅੰਤ ਕਬੂਲੀ, ਪਾਇਆ ਰਾਜ਼ ਨਿਹਾਨੀ।
ਯਾਰਾਂ ਸੌ ਇਕੱਤਰ ਹਿਜਰੀ, ਜਿਸ ਦਮ ਸੀ ਆਇਆ।
ਵਿਚ ਕਸੂਰ ਮਜ਼ਾਰ ਉਨ੍ਹਾਂ ਦਾ, ਵੇਖੋ ਖੂਬ ਬਣਾਇਆ।
-ਬਾਗ਼-ਔਲੀਆਇ-ਹਿੰਦ, ਸਫ਼ਾ 36-39
ਕਲਾਮ
ੳ) ਅਠਵਾਰਾ
ਹਫ਼ਤੇ ਦੇ ਦਿਨਾਂ ਅਨੁਸਾਰ ਕੀਤੀ ਕਾਵਿ-ਰਚਨਾ ਨੂੰ ਸਤਵਾਰਾ ਜਾਂ ਅਠਵਾਰਾ ਆਖਦੇ ਹਨ। ਬੁੱਲ੍ਹੇ ਸ਼ਾਹ ਦੇ ਅਠਵਾਰੇ ਵਿਚ ਦਿਨਾਂ ਦਾ ਕ੍ਰਮ ਅੰਕ ਇਸ ਪ੍ਰਕਾਰ ਹੈ: ਅਠਵਾਰਾ ਛਨਿੱਛਰਵਾਰ ਨਾਲ ਸ਼ੁਰੂ ਹੁੰਦਾ ਹੈ ਤੇ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਜੁੰਮੇਰਾਤ ਤੇ ਜਮ੍ਹਾ ਨੂੰ ਬਿਆਨ ਕਰਦਾ ਹੋਇਆ ਸਮਾਪਤ ਨਹੀਂ ਹੁੰਦਾ ਸਗੋਂ ਸੱਤ ਦਿਨਾਂ ਦੇ ਵੇਰਵੇ ਮਗਰੋਂ ਇਕ ਪੂਰੀ ਕਾਫ਼ੀ 'ਜੁਮੇ ਦੀ ਹੋਰੋ ਹੋਰ ਬਹਾਰ' ਨਾਲ ਮੁਕਦਾ ਹੈ। ਸਾਰੇ ਦਿਨਾਂ ਨੂੰ ਸਾਧਾਰਣ ਤੌਰ 'ਤੇ ਅਤੇ ਪਰੰਪਰਾਗਤ ਢੰਗ ਅਨੁਸਾਰ ਨਿਭਾ ਕੇ ਅਖ਼ੀਰ ਉੱਤੇ ਜੁਮੇ ਨੂੰ ਫੇਰ ਲਿਆ ਹੈ। ਜੁਮਾ (ਸ਼ੁਕਰਵਾਰ) ਮੁਸਲਮਾਨਾਂ ਦੀ ਛੁੱਟੀ ਦਾ ਦਿਨ ਹੈ।ਇਸ ਦਿਨ ਇਹ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਹਨ। ਬੁੱਲ੍ਹੇ ਨੇ ਖਵਰੇ ਏਸੇ ਕਰਕੇ ਇਸ ਦਿਨ ਵੱਲ ਵਧੇਰੇ ਧਿਆਨ ਦਿੱਤਾ ਹੈ।
ਛਨਿੱਛਰਵਾਰ ਤੇ ਬਾਕੀ ਸਭ ਦਿਨਾਂ ਦਾ ਵਿਸ਼ਾ ਮੁਰਸ਼ਦ-ਬਿਰਹਾ ਹੇ ਪਰ 'ਜੁਮੇ ਦੀ ਹੋਹੋ ਹੋਰ ਬਹਾਰ' ਵਿਚ ਕਵੀ ਅਖਾਉਤੀ ਰੋਜ਼ੇ-ਨਿਮਾਜ਼ਾਂ ਨੂੰ ਤਜ ਕੇ ਇਸ਼ਕ ਵਿਚ ਬਰਾਬੋਰ ਹੋਇਆ ਹੋਇਆ ਆਖਦਾ ਹੈ :
ਬੁੱਲ੍ਹਾ ਭੁੱਲਾ ਨਮਾਜ਼ ਦੁਗਾਨਾ,
ਜਦ ਦਾ ਸੁਣਿਆ ਤਾਨ ਤਰਾਨਾ,
ਅਕਲ ਕਹੇ ਮੈਂ ਚਰਾ ਨਾ ਮਾਨਾ,
ਇਸ਼ਕ ਕੂਕੇਂਦਾ ਤਾਰੋ ਤਾਰ।
ਜੁਮੇ ਦੀ ਹੋਰੋ ਹੋਰ ਬਹਾਰ।
ਅ) ਗੰਢਾਂ
ਪੁਰਾਣੇ ਪੰਜਾਬ ਵਿਚ ਵਿਆਹ ਵੇਲੇ ਆਪਣੇ ਰਿਸ਼ਤੇਦਾਰਾਂ ਵਿਚ ਵਿਆਹ ਦਾ ਸੱਦਾ ਘੱਲਣ ਦਾ ਰਿਵਾਜ ਰਿਹਾ ਹੈ। ਇਹ ਸੱਦਾ ਬ੍ਰਾਹਮਣ ਜਾਂ ਮਿਰਾਸੀ ਲੈ ਕੇ ਜਾਇਆ ਕਰਦਾ ਸੀ। ਰਿਸ਼ਤੇਦਾਰਾਂ ਦੇ ਸਾਰੇ ਜੀਆਂ ਦੇ ਹੱਥਾਂ ਉੱਤੇ ਮੌਲੀ ਦੀ ਇਕ-ਇਕ ਤੰਦ ਬੰਨ੍ਹ ਦਿੱਤੀ ਜਾਂਦੀ ਸੀ। ਇਸ ਨੂੰ ਗੰਢ ਆਖਦੇ ਸਨ ਤੇ ਇੰਜ ਵਿਆਹ ਦੇ ਸੱਦਿਆਂ ਨੂੰ ਗੰਢਾਂ ਆਖਦੇ ਸਨ। ਗੰਢ ਦਾ ਅਰਥ ਮਸਲਾ ਜਾਂ ਸੁਆਲ ਵੀ ਹੈ ਪਰ ਸ਼ਾਹ ਹੁਸੈਨ ਦੀਆਂ ਗੰਢਾਂ ਇਨ੍ਹਾਂ ਦੋਹਾਂ ਅਰਥਾਂ ਦੀਆਂ ਹੀ ਧਾਰਨੀ ਹਨ। ਗੰਢਾਂ ਦੇ ਆਰੰਭ ਵਿਚੋਂ ਪਹਿਲੇ
ਅਰਥ ਸਪੱਸ਼ਟ ਹੁੰਦੇ ਹਨ ਜਦ ਕਿ ਬੁੱਲ੍ਹਾ ਲਿਖਦਾ ਹੈ—
ਕਰੋ ਸੁਰਤੀ ਗੱਲ ਕਾਜ ਦੀ, ਮੈਂ ਗੰਢਾਂ ਕੇਤੀਆਂ ਪਾਊਂ।
ਸਾਹੇ ਤੇ ਜੰਜ ਆਵਸੀ ਹੁਣ ਚਾਲ੍ਹੀ ਗੰਢ ਘਤਾਉਂ।
ਪਰ ਅੰਤਲੀ ਗੰਢ ਵਿਚ ਇਸ ਦੇ ਅਰਥ ਮਸਲਾ ਹਨ। ਮਿਸਾਲ ਵਜੋਂ ਅੰਤਮ ਗੰਢ ਦੀਆਂ ਦੋ ਤੁਕਾਂ ਪੇਸ਼ ਹਨ-
ਕਰ ਬਿਸਮਿਲੱਹ ਖੋਲ੍ਹੀਆਂ, ਮੈਂ ਗੰਢਾਂ ਚਾਲੀ।
ਜਿਸ ਆਪਣਾ ਆਪ ਵੰਜਾਇਆ, ਸੋ ਸੁਰਜਨ ਵਾਲੀ।
ਗੰਢਾਂ ਦਾ ਵਿਸ਼ਾ ਮੁੱਖ ਤੌਰ 'ਤੇ ਵਿਆਹੀ ਜਾਣ ਵਾਲੀ ਕੁੜੀ ਦਾ ਕਿਸੇ ਅਣਦਿਸਦੇ ਸੰਸਾਰ ਵਿਚ ਪ੍ਰਵੇਸ਼ ਕਰਨ ਲਈ ਤਿਆਰ ਹੋਣਾ ਤੇ ਇਸ ਸੰਸਾਰ ਬਾਰੇ ਅਨਿਸ਼ਚਤਤਾ ਵਿਚੋਂ ਉਪਜਿਆ ਧੁੜਕੂ ਤੇ ਦਹਿਲ ਹੈ। ਕਿਧਰੇ ਕਿਧਰੇ ਸੂਤ, ਦਾਜ, ਮਹਿੰਦੀ ਆਦਿ ਪ੍ਰਤੀਕਾਂ ਨੇ ਇਸ ਕਾਵਿ-ਰਚਨਾ ਨੂੰ ਵਧੇਰੇ ਮਨੋਹਰ ਬਣਾ ਦਿੱਤਾ ਹੈ।
ੲ) ਬਾਰ੍ਹਾਂ ਮਾਹ
ਬਾਰਾਂਮਾਹ ਦੇ ਕੋਸ਼ਗਤ ਅਰਥ ਹਨ ਸਾਲ ਦੇ ਬਾਰ੍ਹਾਂ ਮਹੀਨੇ। ਪਰ ਪੰਜਾਬੀ ਸਾਹਿਤ ਵਿਚ ਇਹ ਕਾਵਿ ਦਾ ਉਹ ਭੇਦ ਹੈ ਜਿਸ ਵਿਚ ਸਾਲ ਦੇ ਬਾਰ੍ਹਾਂ ਮਹੀਨਿਆਂ ਨੂੰ ਲੈ ਕੇ ਇਕ ਵਿਯੋਗਣ ਦੇ ਵਿਯੋਗ ਦਾ ਚਿੜਣ ਕੀਤਾ ਜਾਂਦਾ ਹੈ। ਪੰਜਾਬੀ ਲੋਕ-ਗੀਤਾਂ ਵਿਚ ਵੀ ਬਾਰ੍ਹਾਂ ਮਾਹੇ ਮਿਲਦੇ ਹਨ। ਹੋ ਸਕਦਾ ਹੈ ਕਿ ਪੰਜਾਬੀ ਕਾਵਿ ਨੇ ਲੋਕ-ਗੀਤਾਂ ਤੋਂ ਪ੍ਰੇਰਿਤ ਹੋ ਕੇ ਹੀ ਇਸ ਕਾਵਿ ਭੇਦ ਨੂੰ ਅਪਣਾਇਆ ਹੋਵੇ।
ਇਸ ਵਿਚ ਮਹੀਨੇਵਾਰ ਵਿਯੋਗਣ ਦੀ ਵਿਯੋਗ-ਦਸ਼ਾ ਨੂੰ ਬਿਆਨ ਕੀਤਾ ਜਾਂਦਾ ਹੈ। ਪਹਿਲਾਂ ਇਹੀ ਬਿਆਨ ਰੁੱਤਾਂ ਅਨੁਸਾਰ ਕੀਤਾ ਜਾਂਦਾ ਸੀ ਤੇ ਕਾਵਿ-ਭੇਦ ਦਾ ਨਾਂ ਸੀ 'ਖਟ ਰਿਤੂ ਵਰਣਨ। ਆਦਿ ਗ੍ਰੰਥ ਵਿਚ ਆਈ 'ਰੁਤੀ' ਨਾਂ ਦੀ ਬਾਣੀ 'ਖਟ ਰਿਤੂ ਵਰਣਨ' ਹੀ ਹੈ। ਪਿਛੋਂ ਛੇ ਰੁੱਤਾਂ ਦੀ ਥਾਂ ਇਹੀ ਵਰਣਨ ਬਾਰ੍ਹਾਂ ਮਹੀਨਿਆਂ ਅਨੁਸਾਰ ਹੋਣ ਕਰਕੇ 'ਖਟ ਰਿਤੂ ਵਰਣਨ" ਦੀ ਥਾਂ ਇਸ ਨੂੰ ਬਾਰ੍ਹਾਂ ਮਾਸਾ ਜਾਂ ਬਾਰਾਂਮਾਹ ਆਖਣ ਲੱਗ ਪਏ। 'ਖਟ ਰਿਤੂ ਵਰਣਨ' ਵਿਚ ਬਸੰਤ (ਚੇਤ ਤੇ ਬੈਸਾਖ), ਗ੍ਰੀਖਮ (ਜੇਠ ਤੇ ਹਾੜ) ਬਰਸਾਤ (ਸਾਵਣ ਤੇ ਭਾਦੋਂ), ਸ਼ਰਦ (ਅੱਸੂ ਤੇ ਕੱਤਕ), ਹੇਮੰਤ (ਮੱਘਰ ਤੇ ਪੋਹ) ਅਤੇ ਸ਼ਿਸ਼ੁਰ (ਮਾਘ ਤੇ ਫੱਗਣ) ਛੇ ਰੁੱਤਾਂ ਦਾ ਵਰਣਨ ਸੀ ਪਰ ਬਾਰਾਂ ਮਾਹ ਵਿਚ ਚੇਤ ਤੋਂ ਲੈ ਕੇ ਫੱਗਣ ਤੀਕ ਬਾਰ੍ਹਾਂ ਮਹੀਨੇ ਆਉਂਦੇ ਹਨ। ਕਈ ਵੇਰ ਮਹੀਨਿਆਂ ਦਾ ਕ੍ਰਮ ਜ਼ਰੂਰ ਬਦਲ ਜਾਂਦਾ ਰਿਹਾ ਹੈ।
ਇਸ ਸੰਖੇਪ ਜਿਹੀ ਜਾਣ-ਪਛਾਣ ਮਗਰੋਂ ਅਸੀਂ ਬੁੱਲ੍ਹੇ ਸ਼ਾਹ ਦੇ ਬਾਰਾਂਮਾਹੇ ਪੁਰ ਵਿਚਾਰ ਕਰਦੇ ਹਾਂ :
ਬੁੱਲ੍ਹੇਸ਼ਾਹ ਦੇ ਬਾਰਾਂਮਾਹੇ ਦਾ ਵਿਸ਼ਾ ਪਰੰਪਰਾ ਵਾਲਾ ਅਰਥਾਤ ਬਿਰਹਾ ਤੇ ਵਿਯੋਗ ਹੈ। ਬਿਰਹਣੀ ਆਪਣੇ ਪਿਆਰੇ ਦੀ ਯਾਦ ਵਿਚ ਕਦੇ ਸੁਨੇਹੇ ਲਿਖ ਕੇ ਘੱਲ ਰਹੀ ਹੈ ਤੇ
ਕਦੇ ਅੰਤਾਂ ਦੀ ਬਿਰਹਾ-ਵੇਦਨਾਂ ਵਿਚ ਗ੍ਰਸੀ ਪ੍ਰੇਮ ਨਗਰ ਦੀਆਂ ਉਲਟੀਆਂ ਚਾਲਾਂ ਨੂੰ ਦੇਸ਼ ਦੇ ਰਹੀ ਹੈ।
ਇਹ ਬਾਰ੍ਹਾਂ ਮਾਹ 'ਅੱਸੂ' ਤੋਂ ਸ਼ੁਰੂ ਹੁੰਦਾ ਹੈ ਤੇ ਕੱਤਕ, ਮੱਘਰ, ਪੋਹ, ਮਾਘ, ਫੱਗਣ, ਚੇਤ, ਵੈਸਾਖ, ਜੇਠ, ਹਾੜ, ਸਾਵਣ ਆਦਿ ਮਹੀਨਿਆਂ ਵਿਚ ਵਿਯੋਗਣ ਦਾ ਵਿਯੋਗ ਚਿਤ੍ਰਦਾ ਹੋਇਆ ਭਾਦਰੋਂ ਦੇ ਮਹੀਨੇ ਨਾਲ ਖ਼ਤਮ ਹੋ ਜਾਂਦਾ ਹੈ।
ਹਰ ਮਹੀਨੇ ਦੇ ਆਰੰਭ ਵਿਚ ਇਕ ਦੋਹਰਾ ਹੈ ਤੇ ਉਸ ਪਿੱਛ ਏਸੇ ਦੋਹਰੇ ਦੀ ਵਿਆਖਿਆ ਕਰਦੇ ਹੋਏ ਦੋ ਹੋਰ ਛੰਦ ਹਨ। ਸਾਰੇ ਮਹੀਨੇ ਏਸੇ ਯੋਜਨਾ ਅਨੁਸਾਰ ਕਾਵਿਬੱਧ ਕੀਤੇ ਗਏ ਹਨ। ਇਕ ਮਹੀਨਾ ਮਿਸਾਲ ਵਜੋਂ ਹੇਠਾਂ ਦਿੰਦੇ ਹਾਂ: ਅੱਸੂ :
ਅੱਸੂ ਲਿਖੋ ਸੰਦੇਸਵਾ, ਵਾਚੇ ਹਮਰਾ ਪੀਉ।
ਗੋਨੇ ਕੀਆ ਤੁਮ ਕਾਹਿ ਕੇ, ਕਲਮਲ ਹਮਰਾ ਜੀਉ॥ ੧॥
ਅੱਜੂ ਅਸਾਂ ਤੁਸਾਡੀ ਆਸ। ਸਾਡੀ ਜਿੰਦ ਤੁਸਾਡੇ ਪਾਸ।
ਜਿਗਰੇ ਮੁਢ ਪ੍ਰੇਮ ਦੀ ਲਾਸ।
ਦੁਖਾਂ ਹੱਡ ਸੁਕਾਏ ਮਾਸ। ਸੂਲਾਂ ਸਾੜੀਆਂ ।੧।
ਸੂਲਾਂ ਸਾੜੀ ਰਹੀ ਉਰਾਰ।
ਮੁੱਠੀ ਤਦੋਂ ਨਾ ਗਈਆ ਕਾਲ।
ਉਲਟੀ ਪ੍ਰੇਮ ਨਗਰ ਦੀ ਚਾਲ।
ਬੁੱਲ੍ਹਾ ਸ਼ਹੁ ਦੀ ਕਰ ਸੰਭਾਲ। ਪਿਆਰੇ ਮੈਂ ਮਾਰੀਆਂ ।੨।
ਬਾਰਾਂਮਾਹੇ ਦੀ ਬੋਲੀ ਹਿੰਦਵੀ ਹੈ। ਸੰਦੇਸਵਾ, ਵਾਚੇ, ਕਲਮਲ, ਪ੍ਰੇਮ ਨਗਰ, ਕੰਪਤ ਆਦਿ ਅਨੇਕ ਸ਼ਬਦ ਹਿੰਦਵੀ ਦੇ ਹਨ।
ਸ) ਦੋਹੜੇ
ਬੁੱਲ੍ਹੇ ਸ਼ਾਹ ਰਚਿਤ ਕੁਝ ਦੋਹੜੇ ਵੀ ਮਿਲਦੇ ਹਨ। ਇਨ੍ਹਾਂ ਦੀਆਂ ਕਈ ਤੁੱਕਾਂ ਤਾਂ ਅਖਾਣ ਬਣ ਗਈਆਂ ਹਨ। ਹੇਠਾਂ ਅਸੀਂ ਦੋਹੜਿਆਂ ਦੀਆਂ ਪ੍ਰਸਿੱਧ ਤੇ ਲੋਕਾਂ ਦੀਆਂ ਜ਼ਬਾਨ ਉੱਤੇ ਚੜ੍ਹੀਆਂ ਹੋਈਆਂ ਕੁਝ ਤੁੱਕਾਂ ਦਿੰਦੇ ਹਾਂ—
1. ਲੋਕ ਕਾਫ਼ਰ ਕਾਫ਼ਰ ਆਖਦੇ ਤੂੰ 'ਆਖੋ ਆਖੇਂ' ਆਖ
2. ਬੁੱਲ੍ਹਿਆ ਮਨ ਮੰਜੇਲਾ ਮੁੰਜ ਦਾ
3. ਬੁੱਲ੍ਹਿਆ ਕਨਕ, ਕੋਡੀ, ਕਾਮਨੀ ਤੀਨੇ ਹੀ ਤਲਵਾਰ
4. ਭੱਠ ਨਿਮਾਜ਼ਾਂ ਤੇ ਚਿੱਕੜ ਰੋਜ਼ੇ
5. ਕੁੱਪੇ ਵਿਚ ਰੋੜ ਖੜਕਦੇ, ਮੂਰਖ ਆਖਣ ਬੋਲੇ ਕੌਣ
6. ਬੁੱਲ੍ਹਿਆ ਜੈਸੀ ਸੂਰਤ ਐਨ ਦੀ, ਤੈਸੀ ਸੂਰਤ ਗੈਨ।
ਇਕ ਨੁਕਤੇ ਦਾ ਫੇਰ ਹੈ, ਭੁੱਲਾ ਫਿਰੇ ਜਹਾਨ।
7. ਬੁੱਲ੍ਹੇ ਸ਼ਾਹ ਚੱਲ ਓਥੇ ਚੱਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ
8. ਹੋਰ ਨੇ ਸਭੇ ਗੱਲੜੀਆਂ ਅੱਲਾਹ ਅੱਲਾਹ ਦੀ ਗੱਲ
9. ਬੁੱਲ੍ਹਿਆ ਮੈਂ ਮਿੱਟੀ ਘੁਮਿਆਰ ਦੀ
10. ਬੁੱਲ੍ਹਿਆ ਕਾਜ਼ੀ ਰਾਜ਼ੀ ਰਿਸ਼ਵਤੇ
11. ਬੁੱਲ੍ਹਿਆ ਸਭ ਮਜਾਜ਼ੀ ਪੌੜੀਆਂ, ਤੂੰ ਹਾਲ ਹਕੀਕਤ ਵੇਖ
ਬੁੱਲ੍ਹੇ ਸ਼ਾਹ ਦੇ ਦੋਹੜੇ ਹਿੰਦੀ ਦੇ ਦੋਹਰੇ ਵਾਂਗ ਦੋ ਤੁਕੇ (ਕਿਧਰੇ ਕਿਧਰੇ ਚਾਰ ਤੁਕੇ) ਛੰਦ ਹਨ ਤੇ ਹਰ ਤੁਕ ਵਿਚ 13, 11 ਉੱਤੇ ਵਿਸਰਾਮ ਹੈ। ਮਿਸਾਲ ਵਜੋਂ ਇਕ ਦੋਹੜਾ ਪੇਸ਼ ਕਰਦੇ ਹਾਂ-
ਇਸ ਕਾ ਮੁਖ ਇਕ ਜੋਤ ਹੈ, ਘੁੰਗਟ ਹੈ ਸੰਸਾਰ।
ਘੁੰਗਟ ਮੇਂ ਵੋਹ ਛੁਪ ਗਿਆ, ਮੁਖ ਪਰ ਆਂਚਲ ਡਾਰ।
ਤਸੱਵੁਫ ਇਨ੍ਹਾਂ ਦੋਹੜਿਆਂ ਦਾ ਮੁੱਖ ਵਿਸ਼ਾ ਹੈ। ਪਰਮ ਸੱਤਾ ਦੀ ਛਪਨ ਛੇਤ ਬਾਰੇ ਬੁੱਲ੍ਹੇ ਨੇ ਕਿਹਾ ਹੈ—
ਮੂੰਹ ਦਿਖਲਾਵੇ ਔਰ ਛਪੇ, ਫਲ ਬਲ ਹੋ ਜਗ ਦੇਸ।
ਪਾਸ ਰਹੇ ਔਰ ਨਾ ਮਿਲੇ, ਇਸ ਕੇ ਬਿਸਵੇ ਭੇਸ।
ਕਈ ਥਾਵਾਂ ਉੱਤੇ ਬੁੱਲ੍ਹੇ ਨੇ ਖੁੱਲ੍ਹ ਕੇ ਬੜੀਆਂ ਖਰੀਆਂ ਖਰੀਆਂ ਵੀ ਆਖੀਆਂ ਹਨ ਤੇ ਧਰਮ ਦੇ ਅਖਾਉਤੀ ਮੁਹਾਫ਼ਿਜ਼ਾਂ ਉੱਤੇ ਟਿਚਕਰਾਂ ਕਸੀਆਂ ਹਨ। ਮਿਸਾਲ ਵਜੋਂ ਹੇਠਾਂ ਇਕ ਚਾਰ ਤੁਕਾਂ ਦਾ ਦੋਹੜਾ ਪੇਸ਼ ਕਰਦੇ ਹਾਂ-
ਬੁੱਲ੍ਹਿਆ ਧਰਮਸਾਲਾ ਵਿਚ ਨਾਹੀਂ, ਜਿੱਥੇ ਮੋਮਨ ਭੋਗ ਪਵਾਏ।
ਵਿਚ ਮਸੀਤਾਂ ਧੱਕੇ ਮਿਲਦੇ, ਮੁੱਲਾਂ ਤਿਉੜੀ ਪਾਏ।
ਦੋਲਤਮੰਦਾਂ ਨੇ ਬੂਹਿਆਂ ਉੱਤੇ, ਚੋਬਦਾਰ ਬਹਾਏ।
ਪਕੜ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦੁੱਖ ਦਿਲ ਦਾ ਮਿਟ ਜਾਏ।
ਹ) ਸੀਹਰਫ਼ੀਆਂ
ਬੁੱਲ੍ਹੇ ਦੀਆਂ ਤਿੰਨ ਸੀਹਰਫ਼ੀਆਂ ਮਿਲਦੀਆਂ ਹਨ, ਦੋ ਲਗਪਗ ਪੂਰੀਆਂ ਤੇ ਇਕ ਅਧੂਰੀ। ਪਹਿਲੀ ਸੀਹਰਫ਼ੀ ਵਿਚ ਡਾਲ, ੜੇ, ਜੇ, ਜੇ, ਗਾਫ਼, ਹਮਜ਼ਾ, ਅਲੋਪ ਹਨ ਪਰ ਅਲਫ਼ ਤੇ ਲਾਮ ਦੋ ਵੇਰ ਆ ਗਏ ਹਨ। ਦੂਜੀ ਸੀਹਰਫ਼ੀ ਵਿਚ (ਪੇ), ਡਾਲ, ੜੇ, ਕੁਆਫ਼, ਹਮਜ਼ਾ ਆਦਿਕ ਅੱਖਰ ਅਲੋਪ ਹਨ ਪਰ ਅਲਫ਼ ਏਥੇ ਵੀ ਦੋ ਵੇਰਾਂ ਆ ਗਿਆ ਹੈ। ਤੀਜੀ ਸੀਹਰਫ਼ੀ ਵੀ ਖੰਡਿਤ ਰੂਪ ਵਿਚ ਮਿਲਦੀ ਹੈ। ਇਸ ਵਿਚ ਪੇ, ਟੇ, ਚੇ, ਡਾਲ, ੜੇ, ਤੋਇ, ਜ਼ੋਇ, ਐਨ, ਗੈਨ, ਗਾਫ਼, ਲਾਮ, ਮੀਮ, ਨੂਨ, ਵਾਉ, ਹੇ, ਹਮਜ਼ਾ, ਤੇ ਯੇ ਅਲੇਪ ਹਨ।
ਸੀਹਰਫ਼ੀ ਇਕ ਕਾਵਿ ਰੂਪ ਹੈ ਜਿਸ ਵਿਚ ਉਰਦੂ (ਫ਼ਾਰਸੀ) ਦੇ ਤੀਹ ਅੱਖਰਾਂ
ਅਨੁਸਾਰ ਕਾਵਿ ਰਚਿਆ ਜਾਂਦਾ ਹੈ। ਪੰਜਾਬੀ ਹਿੰਦੀ ਵਿਚ ਪੱਟੀ, ਬਾਵਨ ਅੱਖਰੀ ਅਨੁਸਾਰ ਉਰਦੂ ਫ਼ਾਰਸੀ ਵਿਚ ਸੀਹਰਫ਼ੀਆਂ (ਤੀਹ ਅੱਖਰੀਆਂ) ਲਿਖਣ ਦਾ ਰਿਵਾਜ ਰਿਹਾ ਹੈ। ਉਥੋਂ ਹੀ ਇਸ ਦਾ ਪ੍ਰਯੋਗ ਪੰਜਾਬੀ ਵਿਚ ਵੀ ਆ ਗਿਆ ਹੈ।
ਬੁੱਲ੍ਹੇ ਨੇ ਸੀਹਰਫ਼ੀਆਂ ਵਿਚ ਕਾਫ਼ੀ ਤੇ ਬੈਂਤ ਦੇ ਛੰਦਾਂ ਦੀ ਵਰਤੋਂ ਕੀਤੀ ਹੈ। ਸੀਹਰਫ਼ੀਆਂ ਦਾ ਮੁੱਖ ਰੰਗ ਤਸਵੁਫ਼ ਹੀ ਹੈ।
ਕ) ਕਾਫ਼ੀਆਂ
ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚ ਵਲਵਲਾ ਬੇਰੋਕ ਹੈ ਤੇ ਮੁਖ ਵਿਸ਼ਾ ਇਸ਼ਕ ਮਜਾਜ਼ੀ। ਕਈ ਥਾਈਂ ਅਲੰਕਾਰ ਨਗੀਨਿਆਂ ਵਾਂਗ ਜੜ੍ਹੇ ਹੋਏ ਮਿਲਦੇ ਹਨ। ਰਸਾਤਮਕਤਾ ਲੈ ਤੇ ਰਾਗ ਦੇ ਹਿਸਾਬ ਨਾਲ ਵੀ ਇਹ ਰਚਨਾ ਅਦੁੱਤੀ ਹੈ। ਬੁੱਲ੍ਹੇ ਨੂੰ ਉਸ ਦੇ ਦੋਹੜਿਆਂ ਜਾਂ ਕਾਫ਼ੀਆਂ ਨੇ ਵਧੇਰੇ ਉੱਘਾ ਕੀਤਾ ਹੈ। ਉਸ ਦੇ ਦੋਹੜੇ ਤਾਂ ਲੋਕਾਂ ਦੀ ਜ਼ਬਾਨ ਉੱਤੇ ਚੜ੍ਹੇ ਹੋਏ ਹਨ ਤੇ ਲੋਕੋਕਤੀਆਂ ਬਣ ਗਏ ਹਨ; ਜਿਵੇਂ ਕਿ:
ੳ) ਭੱਠ ਨਮਾਜ਼ਾਂ ਤੇ ਚਿੱਕੜ ਰੋਜ਼ੇ ਕਲਮੇ ਤੇ ਫਿਰ ਗਈ ਸਿਆਹੀ।
ਅ) ਬੁਲ੍ਹਿਆ ਆਉਂਦਾ ਸਾਜਨ ਵੇਖ ਕੇ ਜਾਂਦਾ ਮੂਲ ਨਾ ਵੇਖ।
ੲ) ਇੱਟ ਖੜਿੱਕੇ ਦੁੱਕੜ ਵੱਜੇ, ਤੱਤਾ ਹੋਵੇ ਚੁੱਲ੍ਹਾ।
ਆਵਣ ਫ਼ਕੀਰ ਤੇ ਖਾ ਖਾ ਜਾਵਣ, ਰਾਜ਼ੀ ਹੋਵੇ ਬੁੱਲ੍ਹਾ।
ਦੋਹੜਿਆਂ ਵਾਂਗ ਹੀ ਕਾਫ਼ੀਆਂ ਦੇ ਕਈ ਬੰਦ ਲੋਕਾਂ ਦੇ ਜ਼ਬਾਨੀ ਯਾਦ ਹੋਏ ਹੋਏ ਹਨ।
ਕਿਧਰੇ ਕਿਧਰੇ ਬੁੱਲ੍ਹਾ ਇਸ਼ਕ ਮਜਾਜ਼ੀ ਰਾਹੀਂ ਇਸ਼ਕ ਹਕੀਕੀ ਦੀਆਂ ਮੰਜ਼ਲਾਂ ਵਿਚ ਵਿਚਰਦਾ ਹੋਇਆ ਇਕ ਸਰੋਦੀ ਹੂਕ ਨਾਲ ਸੁਣਨ ਤੇ ਪੜ੍ਹਨ ਵਾਲਿਆਂ ਨੂੰ ਕੀਲ ਕੇ ਰੱਖ ਦਿੰਦਾ ਹੈ।
ਬੁੱਲ੍ਹਾ ਸ਼ਾਹ ਅਸਾਂ ਬੀ ਵੱਖ ਨਹੀਂ।
ਬਿਨ ਬਹੁ ਥੀਂ ਦੂਜਾ ਕੱਖ ਨਹੀਂ।
ਪਰ ਵੇਖਣ ਵਾਲੀ ਅੱਖ ਨਹੀਂ। ।
ਕਾਫ਼ੀ ਬਾਰੇ ਵਧੇਰੇ ਜਾਣਕਾਰੀ ਲਈ ਵੇਖੋ 'ਕਲਾਮ ਸ਼ਾਹ-ਹੁਸੈਨ' (ਭੂਮਿਕਾ): ਸੰਪਾਦਕ ਡਾ. ਗੁਰਦੇਵ ਸਿੰਘ, ਲਾਹੌਰ ਬੁੱਕ ਸ਼ਾਪ ਲੁਧਿਆਣਾ।
ਬੁੱਲ੍ਹੇ ਸ਼ਾਹ ਦੇ ਕਲਾਮ ਦੇ ਗੁਣਾਂ ਬਾਰੇ
ਭਾਵ ਪੱਖ
ਬੁੱਲ੍ਹੇ ਸ਼ਾਹ ਦੇ ਕਲਾਮ ਦਾ ਪ੍ਰਧਾਨ ਵਿਸ਼ਾ ਇਸ਼ਕ ਹੈ। ਉਸ ਨੇ ਇਸ ਇਸ਼ਕ ਨੂੰ ਕਈ ਤਰ੍ਹਾਂ ਅਭਿਵਿਅਕਤ ਕੀਤਾ ਹੈ-ਕਿਧਰੇ ਮਜਾਜ਼ੀ ਤੇ ਕਿਧਰੇ ਹਕੀਕੀ ਰੂਪ ਵਿਚ। ਉਹ ਇਕ ਮਸਤ ਫ਼ਕੀਰ ਸੀ ਜਿਸ ਦੀ ਬੇਹੋਸ਼ੀ ਵਿਚ ਸੰਸਾਰ ਭਰ ਦਾ ਇਲਮ ਲੁਕਿਆ ਹੋਇਆ ਸੀ। ਉਹ ਆਪਣੇ ਮੁਰਸ਼ਦ ਨਾਲ ਆਤਮਕ ਤੌਰ ਤੇ ਤਦਰੂਪ ਹੋ ਚੁੱਕਾ ਸੀ ਤੇ ਆਪੇ ਦੀ ਭਾਲ ਕਰਦਾ ਕਰਦਾ ਇਸ ਦੀਆਂ ਸੂਖਮ ਤਹਿਆਂ ਦੀ ਧਾਹ ਪਾ ਗਿਆ ਸੀ। ਉਸ ਦਾ ਪੂਰਾ-ਅਨੁਭਵ ਜਾਂ ਆਤਮ-ਗਿਆਨ ਥਾਂ ਥਾਂ ਉਸ ਦੇ ਕਲਾਮ ਵਿਚੋਂ ਉੱਤਰ ਕੇ ਸਾਡੇ ਸਾਹਮਣੇ ਆ ਜਾਂਦਾ ਹੈ। ਉਸ ਉੱਤੇ ਆਪਣੇ ਸਮਕਾਲੀ ਜੀਵਨ ਦਾ ਵੀ ਪ੍ਰਭਾਵ ਚੋਖਾ ਦਿਸਦਾ ਹੈ ਕਿਉਂਕਿ ਥਾਂ ਥਾਂ ਅਸੀਂ ਕੁਝ ਅਜੇਹੇ ਸੰਕੇਤਾਂ ਦੇ ਸੰਪਰਕ ਵਿਚ ਆਉਂਦੇ ਹਾਂ ਜਿਨ੍ਹਾਂ ਤੋਂ ਬੁੱਲ੍ਹੇ ਦੀ ਸਮਕਾਲੀ ਜੀਵਨ ਨਾਲ ਜਾਣ ਪਛਾਣ ਦਾ ਪਤਾ ਲੱਗ ਜਾਂਦਾ ਹੈ। ਉਸ ਦਾ ਧਾਰਮਿਕ ਪਿਛੋਕਾ ਮੁਸਲਮਾਨੀ ਹੋਣ ਕਰਕੇ ਸਾਨੂੰ ਉਸ ਦੇ ਕਲਾਮ ਵਿਚ ਕਿੰਨੇ ਮੁਸਲਮਾਨੀ ਧਰਮ ਦੇ ਸੰਕੇਤ ਮਿਲਦੇ ਹਨ। ਹੇਠਾਂ ਅਸੀਂ ਉਸ ਦੇ ਕਲਾਮ ਦੇ ਵਿਸ਼ੇ ਬਾਰੇ ਵਿਚਾਰ ਕਰਦੇ ਹਾਂ-
ੳ) ਇਸ਼ਕ
ਬੁੱਲ੍ਹੇ ਨੇ ਇਸ਼ਕ ਹਕੀਕੀ ਦੀ ਮੰਜ਼ਲ 'ਤੇ ਅੱਪੜਨ ਲਈ ਇਸ਼ਕ ਮਜਾਜ਼ੀ ਦੇ ਰਾਹ ਨੂੰ ਫੜਨ ਉੱਤੇ ਜ਼ੋਰ ਦਿੱਤਾ ਹੈ। ਇਸ਼ਕ ਮਜਾਜ਼ੀ ਦੀ ਮਿਹਰ ਨਾਲ ਇਸ਼ਕ ਹਕੀਕੀ ਦੀ ਦਾਤ ਜਾਂ ਦੌਲਤ ਪ੍ਰਾਪਤ ਹੁੰਦੀ ਹੈ। ਇਹ ਦੌਲਤ ਪਾ ਕੇ ਆਸ਼ਕ ਮਸਡ-ਕਲੰਦਰ ਤੇ ਫ਼ਕੀਰਾਂ ਦਾ ਪਾਤਸ਼ਾਹ ਬਣ ਜਾਂਦਾ ਹੈ-
ਜਿਚਰ ਨਾ ਇਸ਼ਕ ਮਜਾਜ਼ੀ ਲਾਗੇ।
ਸੁਈ ਸੀਵੇ ਨਾ ਬਿਨ ਧਾਗੇ।
ਇਸ਼ਕ ਮਜਾਜ਼ੀ ਦਾਤਾ ਹੈ।
ਜਿਸ ਪਿੱਛੇ ਮਸਤ ਹੋ ਜਾਤਾ ਹੈ।
ਇਸ਼ਕ ਜਿਨ੍ਹਾਂ ਦੇ ਹੱਡੀਂ ਰਚ ਜਾਵੇ ਉਹ ਜੀਉਂਦਿਆਂ ਮਰਨਾ ਸਿੱਖ ਜਾਂਦੇ ਹਨ-
ਇਸ਼ਕ ਜਿਨ੍ਹਾਂ ਦੀ ਹੱਡੀ ਪੈਂਦਾ।
ਸੋਈ ਨਿਰਜੀਵਤ ਮਰ ਜਾਂਦਾ।
ਇਸ਼ਕ ਹੀ ਉਨ੍ਹਾਂ ਲਈ ਮਾਂ ਤੇ ਇਸ਼ਕ ਹੀ ਉਨ੍ਹਾਂ ਲਈ ਪਿਉ ਹੋ ਜਾਂਦਾ ਹੈ। ਉਨ੍ਹਾਂ ਨੂੰ ਸਾਰੀਆਂ ਸੁਰਾਂ ਤੇ ਸਭ ਤਾਲ ਭੁੱਲ ਜਾਂਦੇ ਹਨ-
ੳ) ਇਸ਼ਕ ਬੇਤਾਲ ਪੜ੍ਹਾਤਾ ਹੈ
ਅ) ਜਿਸ ਤਨ ਲੱਗਿਆ ਇਸ਼ਕ ਕਮਾਲ।
ਨਾਚੇ ਬੇਸੁਰ ਤੇ ਬੇਤਾਲ।
ਆਸ਼ਕ ਨੂੰ ਸਦਾ ਆਪਣੇ ਮਾਸ਼ੂਕ ਦੇ ਮਿਲਣ ਦੀ ਤਾਂਘ ਲੱਗੀ ਰਹਿੰਦੀ ਹੈ। ਇਹ ਤਾਂਘ ਨਸ਼ਾ ਬਣ ਕੇ ਚੜ੍ਹ ਜਾਂਦੀ ਹੈ ਤੇ ਆਦਮੀ ਸਭ ਦਲੀਲਾਂ, ਤਰਕਾਂ ਤੇ ਗਿਆਨ ਤਜ ਦਿੰਦਾ ਹੈ—
ੳ) ਜਿਸਨੇ ਵੇਸ ਇਸ਼ਕ ਦਾ ਕੀਤਾ,
ਧੁਰ ਦਰਬਾਰੇ ਫ਼ਤਵਾ ਲੀਤਾ
ਜਦੋਂ ਹਜ਼ੂਰੋਂ ਪਿਆਲਾ ਪੀਤਾ,
ਕੁਝ ਨਾ ਰਿਹਾ ਸਵਾਲ ਜਵਾਬ।
ਅ) ਬੁੱਲ੍ਹਾ ਆਸ਼ਕ ਵੀ ਹੁਣ ਤਰਦਾ ਹੈ,
ਜਿਸ ਫ਼ਿਕਰ ਪੀਆ ਦੇ ਘਰ ਦਾ ਹੈ,
ਮਨ ਅੰਦਰ ਹੋਇਆ ਬਾਤਾ ਹੈ।
ਬੁੱਲ੍ਹੇ ਨੇ ਇਸ਼ਕ ਨੂੰ 'ਅੱਲਾਹ ਦੀ ਜਾਤ' ਕਿਹਾ ਹੈ ਤੇ ਇਸ ਦੀ ਨਿੱਤ ਨਵੀਂ ਬਹਾਰ ਦੇ ਸੋਹਿਲੇ ਗਾਏ ਹਨ। ਲੋਕੀ ਰੱਬ ਨੂੰ ਮਿਹਣੇ ਦੇਣ ਤੋਂ ਨਹੀਂ ਝਿਜਕਦੇ, ਅੱਲਾਹ ਦੀ ਚਾਤ ਨੂੰ ਤਾਅਨੇ ਦੇਣ ਤੋਂ ਨਹੀਂ ਸੰਗਦੇ-
ਇਸ਼ਕ ਅੱਲਾਹ ਦੀ ਜ਼ਾਤ ਲੋਕਾਂ ਦਾ ਮਿਹਣਾ
ਤਾਅਨੇ ਮਿਹਣੇ ਹੀ ਨਹੀਂ ਕਈ ਵੇਰੀ ਅੱਲਾਹ ਦੀ ਜਾਤ ਦੀ ਦੁਨੀਆਂਦਾਰਾਂ ਦੀਆਂ ਅੰਨ੍ਹੀਆਂ ਅੱਖਾਂ ਨੂੰ, ਕੋਈ ਪਛਾਣ ਹੀ ਨਹੀਂ ਹੁੰਦੀ। ਉਹ ਉਸ ਲਈ ਸੂਲੀਆਂ ਤਿਆਰ ਰੱਖਦੇ ਹਨ, ਸਲੀਬਾਂ ਕਾਇਮ ਰੱਖਦੇ ਹਨ, ਆਰੇ ਤੇ ਚਰਖੜੀਆਂ ਬਣਾ ਰੱਖਦੇ ਹਨ। ਇਸ਼ਕ ਦੇ ਰਾਹ ਦੀ ਜਾਣ ਪਛਾਣ ਦਿੰਦਾ ਬੁੱਲ੍ਹਾ ਆਖਦਾ ਹੈ—
ਰਹੁ ਇਸ਼ਕਾ ਕੀ ਕਰੇ ਅਖਾੜੇ,
ਸ਼ਾਹ ਮਨਸੂਰ ਸੂਲੀ ਤੇ ਚਾੜ੍ਹੇ,
ਆਣ ਬਣੀ ਜਦ ਨਾਲ ਅਸਾਡੇ,
ਬੁੱਲ੍ਹੇ ਮੂੰਹ ਤੋਂ ਲੋਈ ਲਾਰੀ।
ਵੇਖੋ ਨੀ ਕੀ ਕਰ ਗਿਆ ਮਾਹੀ।
ਇਸ਼ਕ ਦੇ ਰਾਹੀਆਂ ਲਈ 'ਮੈਂ, ਤੂੰ' ਦਾ ਝਗੜਾ ਨਿੱਬੜ ਜਾਂਦਾ ਹੈ ਤੇ ਸਿਜਦੇ, ਇਬਾਦਤਾਂ ਭੁੱਲ ਜਾਂਦੇ ਹਨ :
ਜਾਂ ਮੈਂ ਰਮਜ਼ ਇਸ਼ਕ ਦੀ ਪਾਈ,
ਮੈਨਾ ਤੋਤਾ ਮਾਰ ਗਵਾਈ,
ਅੰਦਰ ਬਾਹਰ ਹੋਈ ਸਫਾਈ,
ਜਿੱਤ ਵੱਲ ਵੇਖਾਂ ਯਾਰ ਯਾਰ।
ਇਸ਼ਕ ਦੀ ਨਵੀਓਂ ਨਵੀਂ ਬਹਾਰ।
ਇਸ਼ਕ ਭੁਲਾਇਆ ਸਜਦਾ ਤੇਰਾ,
ਹੁਣ ਕਿਉਂ ਐਵੇਂ ਪਾਵੇਂ ਝੇੜਾ,
ਬੁੱਲ੍ਹਾ ਹੁੰਦਾ ਚੁਪ ਬਥੇਰਾ।
ਇਸ਼ਕ ਕਰੇਂਦਾ ਮਾਰੋ ਮਾਰ।
ਇਸ਼ਕ ਦੀ ਨਵੀਓਂ ਨਵੀਂ ਬਹਾਰ।
ਜਾਮੀ ਨੇ ਆਪਣੇ ਮਾਸ਼ੂਕ ਦੀ ਸਰਬ ਵਿਆਪਕਤਾ ਤੇ ਅਨੇਕ ਰੂਪਤਾ ਮੰਨੀ ਹੈ। ਇਹੀ ਮਨੌਤ ਬੁੱਲ੍ਹੇ ਦੀ ਹੈ। ਜਾਮੀ ਨਾਲ ਇੱਕ ਸੁਰ ਹੋ ਕੇ ਉਹ ਆਖਦਾ ਹੈ—
ਢੋਲਾ ਆਦਮੀ ਬਣ ਆਇਆ।
ਆਪੇ ਆਹੁ ਆਪੇ ਚੀਤਾ,
ਆਪੇ ਮਾਰਨ ਧਾਇਆ।
ਆਪੇ ਸਾਹਿਬ ਆਪੇ ਬਰਦਾ,
ਆਪੇ ਮੁੱਲ ਵਿਕਾਇਆ।
ਕਦੀ ਹਾਥੀ ਤੇ ਅਸਵਾਰ ਹੋਇਆ,
ਕਦੀ ਠੂਠਾ ਡਾਂਗ ਭੁਵਾਇਆ,
ਕਦੀ ਰਾਵਲ ਜੋਗੀ ਭੋਗੀ ਹੋ ਕੇ,
ਸਾਂਗੀ ਸਾਂਗ ਬਣਾਇਆ।
ਇਸ਼ਕ ਹਕੀਕੀ ਦੀ ਮੁੱਠੀ, ਬੁੱਲ੍ਹੇ ਦੀ ਜ਼ਾਤ, ਪੀਆ ਦੇ ਦੇਸ਼ ਦੀਆਂ ਪੁੱਛਾਂ ਪੁੱਛਦੀ ਫਿਰਦੀ ਹੈ। ਆਪਣੇ ਇਲਮ ਤੇ ਗਿਆਨ ਨੂੰ ਇੱਕ ਪਾਸੇ ਰੱਖ ਕੇ ਅਤੇ ਨਮਾਜ਼ ਰੋਜ਼ਾ ਤਿਆਗ ਕੇ ਪ੍ਰੇਮ ਦੀ ਸੁਰਾਹੀ ਪੀ ਲੈਣ ਲਈ ਉਤਾਵਲੀ ਹੋਈ ਹੋਈ ਆਖਦੀ ਹੈ—
ਮਾਪਿਆਂ ਦੇ ਘਰ ਬਾਲ ਇਞਾਣੀ,
ਪ੍ਰੀਤ ਲਗਾ ਕੇ ਲੁਟੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ।
ਅ) ਮਸਤੀ ਕਿ ਬੇਹੋਸ਼ੀ
ਆਖਦੇ ਹਨ ਕਿ ਸ਼ੇਖ਼ ਉਲ-ਇਸਲਾਮ ਸ਼ੇਖ਼ ਫ਼ਤਹ-ਅੱਲਾਹ ਅਵਧੀ ਤਿੰਨ ਦਿਨ
ਤੀਕ ਬੇਖ਼ੁਦੀ ਵਿਚ ਰਹੇ ਪਰ ਨਿੱਤ ਪੰਜੇ ਵੇਲੇ ਨਮਾਜ਼ ਪੜ੍ਹਦੇ ਰਹੇ। ਤਿੰਨ ਦਿਨਾਂ ਮਗਰੋਂ ਜਦੋਂ ਆਪਣੇ ਆਪ ਵਿਚ ਆਏ ਤਾਂ ਉਨ੍ਹਾਂ ਦੇ ਸੇਵਕਾਂ ਤੇ ਮੁਰੀਦਾਂ ਨੇ ਆਖਿਆ, 'ਆਪ ਤਿੰਨ ਦਿਨ ਬੇਹੋਸ਼ੀ ਤੇ ਬੇਖ਼ੁਦੀ ਵਿਚ ਰਹੇ ਹੋ। ਆਪ ਪੁੱਛਣ ਲੱਗੇ, 'ਮੈਥੋਂ ਨਮਾਜ਼ ਪੜ੍ਹੀਦੀ ਰਹੀ ਕਿ ਨਹੀਂ ਸੇਵਕਾਂ ਨੇ ਆਖਿਆ, 'ਆਪ ਬਾਕਾਇਦਾ ਪੰਜ ਵੇਲੇ ਨਮਾਜ਼ ਪੜ੍ਹਦੇ ਰਹੇ ਹੈ।' ਆਪ ਨੇ ਆਖਿਆ, 'ਮੈਨੂੰ ਇਸ ਦੀ ਕੋਈ ਹੋਸ਼ ਨਹੀਂ ਹੈ ਮਗਰੋਂ ਇਸ ਮਸਲੇ ਉੱਤੇ ਵਾਦ-ਵਿਵਾਦ ਹੁਂਦਾ ਰਿਹਾ। ਕੋਈ ਆਖੇ ਕਿ ਬੇਹੋਸ਼ੀ ਵਿਚ ਪੜ੍ਹੀ ਨਮਾਜ਼ ਕਿਸ ਕੰਮ! ਕੋਈ ਆਖੇ ਨਮਾਜ਼ ਹੈ ਹੀ ਉਹ ਜਿਸ ਵਿਚ ਨਮਾਜ਼ੀ ਬੇਖ਼ੁਦ ਹੋ ਜਾਵੇ। ਅਖੀਰ ਗੱਲ ਸ਼ੇਖ਼ ਮੁਹੰਮਦ ਈਸਾ ਕੋਲ ਪੁੱਜੀ। ਆਪ ਨੇ ਫ਼ਤਵਾ ਦਿੱਤਾ ਕਿ ਅਸਲੀ ਨਮਾਜ਼ ਤਾਂ ਇਹੀ ਸੀ ਜੇ ਬੇਖ਼ੁਦੀ ਵਿਚ ਇਨ੍ਹਾਂ ਤੋਂ ਪੜ੍ਹੀ ਜਾ ਚੁੱਕੀ ਹੈ, ਹਾਂ ਸ਼ਰ੍ਹਾ ਦੇ ਹਿਸਾਬ ਇਨ੍ਹਾਂ ਨੂੰ ਨਮਾਜ਼ ਫੇਰ ਪੜ੍ਹਨੀ ਚਾਹੀਦੀ ਹੈ।
ਬੁੱਲ੍ਹੇ ਉੱਤੇ ਵੀ ਕਈ ਵੇਰ ਇਸ ਤਰ੍ਹਾਂ ਦੀ ਬੇਹੋਸ਼ੀ ਤੇ ਮਸਤੀ ਦਾ ਆਲਮ ਤਾਰੀ ਹੋ ਜਾਂਦਾ ਸੀ। ਮੌਲਵੀ ਮੌਲਾ ਬਖਸ਼ ਕੁਸ਼ਤਾ ਨੇ ਲਿਖਿਆ ਹੈ ਕਿ, 'ਸ਼ਾਹ ਅਨਾਇਤ ਜਿਨ੍ਹਾਂ ਦਿਨਾਂ ਵਿਚ ਬੁੱਲ੍ਹੇ ਸ਼ਾਹ ਨਾਲ ਨਾਰਾਜ਼ ਸਨ, ਇਨ੍ਹਾਂ ਦਿਨਾਂ ਦੀ ਗੱਲ ਹੈ ਕਿ ਬੁੱਲ੍ਹੇ ਸ਼ਾਹ ਇਕ ਵਾਰੀ ਵਟਾਲੇ ਗਏ ਅਤੇ ਓਥੇ ਮਸਤੀ ਵਿਚ ਕਹਿਣਾ ਸ਼ੁਰੂ ਕੀਤਾ ਕਿ ਮੈਂ ਅੱਲਾਹ ਹਾਂ। ਲੋਕ ਉਨ੍ਹਾਂ ਨੂੰ ਮੀਆਂ ਸਾਹਿਬ ਗੱਦੀ ਵਾਲੇ ਪਾਸ ਲੈ ਗਏ। ਜਦ ਉੱਥੇ ਵੀ ਆਪ ਨੇ ਏਹੋ ਸ਼ਬਦ ਆਖੇ ਤਾਂ ਉਨ੍ਹਾਂ ਨੇ ਫੁਰਮਾਇਆ 'ਸੱਚ ਕਹਿੰਦਾ ਹੈ ਤੂੰ ਅੱਲਾ, ਭਾਵ ਕੱਚਾ ਹੋ। ਸ਼ਾਹ ਅਨਾਇਤ ਪਾਸ ਜਾ ਕੇ ਪੱਕ ਆ। ਮੋਲਾ ਬਖ਼ਸ਼ ਕੁਸ਼ਤਾ ਅੱਗੇ ਚੱਲ ਕੇ ਲਿਖਦੇ ਹਨ ਕਿ ਏਸੇ ਮਸਤੀ ਦੀ ਹਾਲਤ ਵਿਚ ਇਕ ਵਾਰੀ ਆਪ ਆਲਮ ਪੁਰ ਕੋਟਲਾ ਗਏ। ਜਦ ਜੁਮੇਂ ਦੀ ਨਮਾਜ਼ ਦਾ ਸਮਾਂ ਹੋਇਆ ਤਾਂ ਆਪ ਤਕਬੀਰ ਕਹਿਣ ਲਈ ਖੜ੍ਹੇ ਹੋਏ ਅਤੇ ਹੌਲੀ ਜੇਹੀ ਆਖਿਆ, 'ਅੱਲਾਹ।' ਬੁੱਲ੍ਹੇ ਦੇ ਕਲਾਮ ਵਿਚ ਥਾਂ ਥਾਂ ਇਸ ਬੇਖ਼ੁਦੀ ਦਾ ਪ੍ਰਗਟਾਅ ਮਿਲਦਾ ਹੈ-
ਜਾਂ ਪੀਆ ਮੇਰੇ ਘਰ ਆਇਆ,
ਭੁੱਲ ਗਿਆ ਮੈਨੂੰ ਸ਼ਰ੍ਹਾ ਵਕਾਇਆ,
ਹਰ ਮਜ਼ਹਰ ਵਿਚ ਉਹਾਂ ਦਿਸਦਾ,
ਅੰਦਰ ਬਾਹਰ ਜਲਵਾ ਜਿਸਦਾ,
ਲੋਕਾਂ ਖ਼ਬਰ ਨਾ ਕਾਏ।
ਰੋਜ਼ੇ, ਹੱਜ, ਨਿਮਾਜ਼ ਨੀ ਮਾਏ।
ਆਖਦੇ ਹਨ ਕਿ ਕਿਆਮਤ ਦੇ ਦਿਨ ਅੱਲ੍ਹਾਹ ਤਆਲਾ ਹੁਕਮ ਦੇਵੇਗਾ ਕਿ ਮਜਨੂੰ ਨੂੰ ਹਾਜ਼ਰ ਕਰੋ। ਜਦੋਂ ਮਜਨੂੰ ਹਾਜ਼ਰ ਹੋ ਜਾਵੇਗਾ ਤਾਂ ਰੱਬੀ ਹੁਕਮ ਹੋਵੇਗਾ ਕਿ ਜੇਹੜੇ ਔਲੀਆ ਅੰਬੀਆ ਮੇਰੀ ਮੁਹੱਬਤ ਦਾ ਦਮ ਭਰਦੇ ਰਹੇ ਹਨ ਉਨ੍ਹਾਂ ਨੂੰ ਵੀ ਹਾਜ਼ਰ ਕਰੋ ਤੇ ਇਨ੍ਹਾਂ ਨੂੰ ਮਜਨੂੰ ਦੇ ਨਾਲ ਖੜ੍ਹਾ ਕਰੋ। ਜਦੋਂ ਰੱਬ ਦੇ ਪਿਆਰੇ ਵਲੀ, ਫ਼ਕੀਰ ਆਦਿ ਮਜਨੂੰ ਦੇ ਕਲ ਖੜ੍ਹੇ ਹੋ ਜਾਣਗੇ ਤਾਂ ਉਨ੍ਹਾਂ ਨੂੰ ਹੁਕਮ ਹੋਵੇਗਾ, 'ਵੇਖੋ, ਮੁਹੱਬਤ
ਪੰਜਾਬ ਦੇ ਹੀਰੇ, ਪੰ. 56
ਇਹ ਹੁੰਦੀ ਹੈ ਜਿਵੇਂ ਮਜਨੂੰ ਦੀ ਸੀ: ਜਦੋਂ ਤੀਕ ਜੀਉਂਦਾ ਰਿਹਾ ਲੈਲਾ ਦੀ ਦੋਸਤੀ ਤੇ ਮੁਹੱਬਤ ਵਿਚ ਗਰਕ ਰਿਹਾ, ਜਦੋਂ ਮਰਿਆ ਤਾਂ ਇਸੇ ਵਿਚ ਗਰਕ ਸੀ ਅਤੇ ਹੁਣ ਜਦੋਂ ਉਠਿਆ ਹੈ ਤਾਂ ਇਸੇ ਵਿਚ ਗਰਕ ਹੈ। ਏਸੇ ਦੀਵਾਨਗੀ ਦੇ ਪ੍ਰਥਾਇ ਕਿਸੇ ਨੇ ਕਿੰਨਾ ਸੁਹਣਾ ਆਖਿਆ ਹੈ :
ਦੀਵਾਨਾ ਕੁਨੀ ਹਰ ਦੋ ਜਹਾਨਸ਼ ਬਖ਼ਸ਼ੀ,
ਦੀਵਾਨਾਇ ਤੇ ਹਰ ਦੇ ਜਹਾਂ ਰਾ ਚਿਹ ਕੁਨਦ
ਅਰਥਾਤ : ਦੀਵਾਨਾ ਬਣਾ ਕੇ ਤੂੰ ਦੋ ਜਹਾਨ ਬਖ਼ਸ਼ ਦਿੱਤੇ। ਤੇਰੇ ਦੀਵਾਨੇ ਨੇ ਦੋਵਾਂ ਜਹਾਨਾਂ ਨੂੰ ਕੀ ਕਰਨਾ ਹੈ।
ਬੁੱਲ੍ਹੇ ਦੀ ਮਸਤੀ ਤੇ ਦੀਵਾਨਗੀ ਵੀ ਉਸ ਦੇ ਮੂੰਹ ਚੜ੍ਹ ਕੇ ਕਈ ਵੇਰ ਇੰਜ ਬੋਲ ਉਠਦੀ ਸੀ-
ਨਾ ਮੈਂ ਮੋਮਨ ਨਾ ਮੈਂ ਕਾਫ਼ਰ, ਨਾ ਸੱਯਦ ਨਾ ਸੈਦ।
ਚੰਦ੍ਰੀ ਤਬਕੀ ਸੈਰ ਅਸਾਡਾ, ਕਿਤੇ ਨਾ ਹੋਂਦਾ ਕੈਦ।
ਇਹੀ ਵਚਨ ਬੁੱਲ੍ਹੇ ਨੇ ਇਕ ਹੋਰ ਥਾਂ ਇੰਜ ਆਖੇ ਸਨ-
ਨਾ ਮੈਂ ਮੋਮਨ ਵਿਚ ਮਸੀਤਾਂ,
ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ,
ਨਾ ਮੈਂ ਮੁਸਾ, ਨਾ ਫ਼ਰਔਨ,
ਬੁੱਲ੍ਹਾ ਕੀ ਜਾਣਾ ਮੈਂ ਕੌਣ।
ਹੋ ਸਕਦਾ ਹੈ ਬੁੱਲ੍ਹੇ ਨੇ ਉਪਰੋਕਤ ਦਾਰਸ਼ਨਿਕਤਾ ਮੌਲਾਨਾ ਰੂਮਾਂ ਤੋਂ ਪ੍ਰਭਾਵਤ ਹੋ ਕੇ ਅਪਣਾਈ ਹੋਵੇ, ਕਿਉਂਕਿ ਹਜ਼ਰਤ ਰੂਮ ਵੀ ਫੁਰਮਾਉਂਦੇ ਹਨ :
ਦਰ ਇਸ਼ਕ ਨ ਪੈਦਾ-ਓ-ਨ ਪਿਨਹਾਨਮ ਮਨ।
ਚੀਜੇ ਅਜਬਮ ਨ ਜਿਸਮ ਨੇ ਜਾਨਮ ਮਨ।
ਫਿਲ ਜੁਮਲਾ ਨ ਕਾਫ਼ਰ-ਓ-ਮੁਸਲਮਾਨਮ ਮਨ।
ਦਰ ਹਰ ਚਿਹ ਨਿਗਾਹ ਮੇ ਕੁਨੇਮ ਆਨਮ ਮਨ।
-ਰੁਬਾਈ ਮੋਲਾਨਾ ਰੂਮ
ਮਾਲਕ ਦੇ ਰੰਗ ਵਿਚ ਰੰਗੇ ਫ਼ਕੀਰਾਂ ਨੂੰ ਸੰਸਾਰ ਦੀ ਹਰ ਵਸਤੂ ਤੇ ਹਰ ਨਜ਼ਾਰੇ ਵਿਚੋਂ ਆਪਣੇ ਮਹਿਬੂਬ ਦਾ ਖਿੜਿਆ ਚਿਹਰਾ ਦਿੱਸਦਾ ਹੈ। ਵੱਖਰੇ ਵੱਖਰੇ ਨਾਂ ਉਨ੍ਹਾਂ ਨੂੰ ਭੁਲੇਖੇ ਵਿਚ ਨਹੀਂ ਪਾ ਸਕਦੇ। ਮੌਲਾਨਾ ਜਾਮੀ ਨੇ ਆਖਿਆ ਹੈ ਕਿ ਸਾਰੀ ਦੁਨੀਆਂ ਨੂੰ ਇਕ ਸ਼ੀਸ਼ਾ, ਇਕ ਦਰਪਣ ਫ਼ਰਜ਼ ਕਰੋ ਅਤੇ ਇਸ ਵਿਚ ਹਮੇਸ਼ਾ ਸੱਚ ਦੀ ਖ਼ੂਬਸੂਰਤੀ ਨੂੰ ਵੇਖਦੇ ਰਹੇ। ਇਸ ਕਸਬ ਵਿਚ ਇਸ ਤਰ੍ਹਾਂ ਗਲਤਾਨ ਹੋ ਜਾਓ ਕਿ ਹਰ ਘੜੀ ਇਹ ਦਿਲ ਤੇ ਅੱਖਾਂ ਤੋਂ ਉਹਲੇ ਨਾ ਹੋਵੇ ਤੇ ਹਮੇਸ਼ਾ ਖਿਆਲ ਵਿਚ ਰਹੇ। ਬਿਲਕੁਲ ਏਸੇ ਸਿਧਾਂਤ ਦਾ ਧਾਰਨੀ ਬੁੱਲ੍ਹਾ ਹੈ ਜਦ ਉਹ ਆਖਦਾ ਹੈ—
ਭੇਡਾਂ ਬਕਰੀਆਂ ਚਾਰਨ ਵਾਲਾ,
ਉੱਠ ਮੱਝੀਆਂ ਦਾ ਕਰੋ ਸੰਭਾਲਾ,
ਰੂੜੀ ਉੱਤੇ ਗੱਦੇ ਚਾਰੇ,
ਉਹ ਵੀ ਵਾਗੀ ਗਾਈ ਦਾ।
ਸਭ ਇਕੋ ਰੰਗ ਕਪਾਹੀ ਦਾ।
ਬੁੱਲ੍ਹੇ ਸ਼ੋਹ ਕੀ ਜ਼ਾਤ ਕੀ ਪੁਛਨੇ,
ਸ਼ਾਕਰ ਹੋ ਰਜਾਈ ਦਾ।
ਜੇ ਤੂੰ ਲੋੜੇ ਬਾਗ਼ ਬਹਾਰਾਂ,
ਚਾਕਰ ਰਹੁ ਅਰਾਈ ਦਾ।
ਸਭ ਇਕੋ ਰੰਗ ਕਪਾਹੀ ਦਾ।
ਬੁੱਲ੍ਹੇ ਦੇ ਮੂੰਹ ਆਈ 'ਬਾਤ' 'ਰਹਿੰਦੀ' ਨਹੀਂ ਏਸੇ ਲਈ ਉਹ ਨਿਸ਼ੰਗ ਤੇ ਮਸਤ ਹੈ ਕੇ ਆਖਦਾ ਹੈ—
ੳ) ਬੁੱਲਿਆ ਧਰਮਸਾਲਾ ਧੜਵਾਈ ਰਹਿੰਦੇ, ਠਾਕਰ ਦੁਆਰੇ ਠੱਗ
ਵਿਚ ਮਸੀਤਾਂ ਕੁਸੱਤੀਏ ਰਹਿੰਦੇ, ਆਸ਼ਕ ਰਹਿਣ ਅਲੱਗ। -ਦੋਹੜੇ
ਅ) ਬੁੱਲ੍ਹਿਆ ਮੁੱਲਾਂ ਤੇ ਮਸਾਲਚੀ, ਦੋਹਾਂ ਇਕੋ ਚਿੱਤ।
ਲੋਕਾਂ ਕਰਦੇ ਚਾਨਣਾ, ਆਪ ਹਨੇਰੇ ਨਿੱਤ। -ਦੋਹੜੇ
ਹੋਰ ਤਾਂ ਹੋਰ ਉਹ ਰੱਬ ਨੂੰ 'ਠੱਗਾਂ ਦੇ ਠੱਗ' ਦੀ ਉਪਾਧੀ ਨਾਲ ਨਿਵਾਜਦਾ ਹੋਇਆ ਆਖਦਾ ਹੈ—
ਬੁੱਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ,
ਹੇਠ ਬਾਲ ਹੱਡਾਂ ਦੀ ਅੱਗ।
ਚੋਰੀ ਕਰ ਤੇ ਭੰਨ ਘਰ ਰੱਬ ਦਾ,
ਓਸ ਠੱਗਾਂ ਦੇ ਠੱਗ ਨੂੰ ਠੱਗ। -ਦੋਹੜੇ
ਨਮਾਜ਼ਾਂ ਨੂੰ ਭੱਠ ਤੇ ਰੋਜ਼ਿਆਂ ਨੂੰ ਚਿੱਕੜ ਆਖਣਾ ਅਥਵਾ ਕਲਮੇ ਦੇ ਸਿਰ ਸਿਆਹੀ ਫੇਰਨੀ ਕਿੰਨੇ ਲਾਧੜਕ ਆਦਮੀ ਦਾ ਕੰਮ ਹੈ—
ਭਠ ਨਮਾਜ਼ਾਂ ਤੇ ਚਿੱਕੜ ਰੋਜ਼ੇ,
ਕਲਮੇ ਤੇ ਫਿਰ ਗਈ ਸਿਆਹੀ।
ਬੁੱਲ੍ਹਾ ਸ਼ਾਹ ਸ਼ਹੁ ਅੰਦਰ ਮਿਲਿਆ,
ਭੁੱਲੀ ਫਿਰੇ ਲੋਕਾਈ।
ਫੇਰ ਮੁਲਾਣਿਆਂ ਤੇ ਕਾਜ਼ੀਆਂ ਨੂੰ ਦੁਨੀਆਂ ਦੇ ਉਹ ਠੱਗ ਆਖ ਦਿੱਤਾ ਹੈ ਜਿਨ੍ਹਾਂ ਨੇ ਚਾਰ ਚੁਫੇਰੇ ਜਾਲ ਲਾਏ ਹੋਏ ਹਨ ਗੰਢ ਦੇ ਪੁਰਿਆਂ ਤੇ ਅਕਲ ਦੇ ਅੰਨਿਆਂ ਨੂੰ ਵਾਹੁਣ ਲਈ-
ਮੁੱਲਾ ਕਾਜ਼ੀ ਸਾਨੂੰ ਰਾਹ ਬਤਾਵਣ,
ਦੇਣ ਭਰਮ ਦੇ ਫੇਰੀ।
ਇਹ ਤਾਂ ਠਗ ਜਗਤ ਦੇ,
ਜਿਹਾ ਲਾਵਣ ਜਾਲ ਚੁਫੇਰੀ।
ਕਰਮ ਸ਼ਰ੍ਹਾ ਦੇ ਧਰਮ ਬਤਾਵਣ,
ਮੰਗਲ ਪਾਵਣ ਪੈਰੀਂ।
ਜ਼ਾਤ ਮਜ਼ਹਬ ਇਹ ਇਸ਼ਕ ਨਾ ਪੁੱਛਦਾ,
ਇਸ਼ਕ ਸ਼ਰ੍ਹਾ ਦਾ ਵੈਰੀ। -ਕਾਫ਼ੀਆਂ
ਸ਼ਰੀਅਤਾਂ, ਹਕੀਕਤਾਂ, ਤਰੀਕਤਾ ਤੇ ਮਾਅਰਫ਼ਤਾਂ ਦੀਆਂ ਰੂਹਾਨੀ ਮੰਜ਼ਲਾਂ ਦਾ ਜ਼ਿਕਰ ਵੀ ਬੁੱਲ੍ਹੇ ਵਿਚ ਮਿਲਦਾ ਹੈ। ਬੁੱਲ੍ਹੇ ਨੇ ਸ਼ਰੀਅਤ ਨੂੰ ਦਾਈ ਆਖਿਆ ਹੈ ਤੇ ਹਕੀਕਤ ਨੂੰ ਮਾਈ। ਇਨ੍ਹਾਂ ਤੋਂ ਮਗਰੋਂ ਤਰੀਕਤ ਤੇ ਮਾਅਰਫ਼ਤ ਦੀਆਂ ਮੰਜ਼ਲਾਂ ਦਾ ਜ਼ਿਕਰ ਕਰਦਾ ਹੋਇਆ ਬੁੱਲ੍ਹੇ ਸ਼ਾਹ ਆਖਦਾ ਹੈ— ਸ਼ਰੀਅਤ ਸਾਡੀ ਦਾਈ ਏ, ਹਕੀਕਤ ਸਾਡੀ ਮਾਈ ਏ, ਅੱਗੋਂ ਹੱਕ ਤਰੀਕਤ ਆਈ ਏ, ਅਤੇ ਮਾਅਰਵਤੋਂ ਕੁਝ ਪਾਇਆ ਹੈ।
ੲ) ਤਦਰੂਪਤਾ
ਤਦਰੂਪਤਾ ਵਿਚ 'ਮੈਂ' ਤੇ 'ਤੂੰ' ਦਾ ਭੇਦ ਮਿਟ ਜਾਂਦਾ ਹੈ। ਸਾਧਕ ਜਾਂ ਅਭਿਆਸੀ 'ਤੂੰ ਤੂੰ' ਕਰਦਾ ਹੋਇਆ 'ਤੂੰ' ਰੂਪ ਹੀ ਹੋ ਜਾਂਦਾ ਹੈ ਤੇ ਉਸ ਦਾ ਆਪਾ 'ਤੂੰ' ਵਿਚ ਲੀਨ ਹੋ ਜਾਂਦਾ ਹੈ। ਇਸੇ ਨੂੰ ਅਭੇਦਤਾ ਦੀ ਅਵਸਥਾ ਆਖਦੇ ਹਨ। ਇਹੀ ਹਨਾ ਦੀ ਮੰਜ਼ਲ ਹੈ ਜਿਸ ਉੱਤੇ ਅੱਪੜ ਸਾਧਕ ਆਖਦਾ ਹੈ—
ਰਾਂਝਾ ਰਾਂਝਾ ਕਰਦੀ ਨੀ,
ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ,
ਹੀਰ ਨਾ ਆਖੋ ਕੋਈ।
ਰਾਂਝਾ ਮੈਂ ਵਿਚ, ਮੈਂ ਰਾਂਝੇ ਵਿਚ
ਹੋਰ ਖ਼ਿਆਲ ਨਾ ਕੋਈ।
ਮੈਂ ਨਹੀਂ ਉਹ ਆਪ ਹੈ,
ਆਪਣੀ ਆਪ ਕਰੇ ਦਿਲਜੋਈ।
ਸ਼ਰੀਅਤ : ਧਾਰਮਕ ਸਿਧਾਂਤਾਂ ਦਾ ਸੰਗ੍ਰਹਿ ਜਾਂ ਰੱਬ ਤੀਕ ਪੁੱਜਣ ਦਾ ਰਾਹ ਸ਼ਰ੍ਹਾ ਜਾਂ ਸ਼ਰੀਅਤ ਹੈ। ਇਹ ਉਹ ਰਾਹ ਹੈ ਜਿਸ ਦਾ ਭੇਤ ਰੱਬ ਨੇ ਪੈਗੰਬਰਾਂ ਨੂੰ ਦਿੱਤਾ ਤੇ ਉਨ੍ਹਾਂ ਨੇ ਅੱਗੇ ਆਪਣੀ ਉੱਮਤ ਨੂੰ ਦੱਸਿਆ।
ਹਕੀਕਤ : ਅਸਲੀਅਤ, ਖ਼ੁਦਾ ਦੀ ਅਸਲ ਜ਼ਾਤ, ਜਾਤੇ-ਇਲਾਹੀ।
ਤਰੀਕਤ : ਇਹ ਸ਼ਰੀਅਤ ਤੋਂ ਵਿਪ੍ਰੀਤ ਹੈ ਕਿਉਂਕਿ ਸ਼ਰੀਅਤ ਵਿਚ ਹਿੰਦੂ- ਮੱਤ ਦੇ ਕਰਮ-ਕਾਂਡੀ ਜੀਵਨ ਵਾਂਗ ਬਾਹਰ ਮੁਖੀ ਸੁੱਚਮ ਤੇ ਸੋਧ ਅਥਵਾ ਰਸਮਾਂ- ਰਿਵਾਜਾਂ ਉੱਤੇ ਜ਼ੋਰ ਹੈ ਪਰ ਤਰੀਕਤ ਜ਼ਾਹਿਰ ਦੇ ਉਲਟ ਬਾਤਨ ਜਾਂ ਅੰਦਰ ਦੀ ਸਫ਼ਾਈ ਉੱਤੇ ਜ਼ੋਰ ਦਿੰਦੀ ਹੈ।
ਮਾਅਰਵਤ: ਮਾਅਰਕਤ ਦੇ ਅਰਥ ਹਨ ਪਛਾਣ, ਸ਼ਨਾਖ਼ਤ, ਬ੍ਰਹਮ-ਗਿਆਨ।
ਇਕ ਉਰਦੂ ਸ਼ਾਇਰ ਨੇ ਇਸ ਤਦਰੂਪ ਅਵਸਥਾ ਬਾਰੇ ਬੜੇ ਸੁੰਦਰ ਸ਼ਬਦਾਂ ਵਿਚ ਲਿਖਿਆ ਹੈ-
ਸ਼ਮ੍ਹਾ ਰੂ ਜਲਵਾ ਕੁਨਾਂ ਥਾ ਮੁਝੇ ਮਾਲੂਮ ਨਾ ਥਾ।
ਸਾਫ਼ ਪਰਦੇ ਮੇਂ ਇਆ ਥਾ ਮੁਝੇ ਮਾਲੂਮ ਨਾ ਥਾ।
ਗੁਲ ਮੇਂ ਬੁਲਬੁਲ ਮੇਂ ਹਰ ਏਕ ਸ਼ਾਖ਼ ਮੇਂ ਪੱਤੇ ਮੇਂ,
ਜਾ ਬਜਾ ਉਸ ਕਾ ਨਿਸ਼ਾਂ ਥਾ ਮੁਝੇ ਮਾਲੂਮ ਨਾ ਥਾ।
ਏਕ ਮੁਦਤ ਹਰਮ-ਓ-ਦੇਰ ਮੇਂ ਢੂੰਡਾ ਨਾਹੱਕ,
ਸੈਂਬਰ ਬਰ ਮੇਂ ਨਿਹਾਂ ਥਾ ਮੁਝੇ ਮਾਲੂਮ ਨਾ ਥਾ।
ਬਾਅਜ਼ ਹਸਤੀ ਮੌਹੂਮ ਕੋ ਸਮਝੇ ਥੇ ਘਰ,
ਔਰ ਵਤਨ ਅਪਨਾ ਜਹਾਂ ਥਾ ਮੁਝੇ ਮਾਲੂਮ ਨਾ ਥਾ।
ਸੱਚ ਤੋ ਯਹਿ ਹੈ ਕਿ ਸਿਵਾ ਯਾਰ ਕੇ ਜੋ ਕੁਛ ਥਾ ਹਯਾਤ,
ਵਹਿਮ ਥਾ, ਸ਼ੱਕ ਥਾ, ਗੁਮਾਂ ਥਾ ਮੁਝੇ ਮਾਲੂਮ ਨਾ ਥਾ।
ਪਹਿਲਾਂ ਉਹ ਕੁਲ-ਮਾਲਕ ਇਕੱਲਾ ਸੀ। ਉਸ ਨੇ ਅਨੇਕ ਹੋਣਾ ਚਾਹਿਆ। ਉਸ ਦੀ ਅਨੇਕਤਾ ਵਿਚੋਂ ਏਕਤਾ ਦੇ ਦਰਸ਼ਨ ਕਰਦਿਆਂ ਬੁੱਲ੍ਹੇ ਨੇ ਕਿਹਾ ਹੈ :
ਹੁਣ ਮੈਂ ਲਖਿਆ ਸੋਹਣਾ ਯਾਰ,
ਜਿਸ ਦੇ ਹੁਸਨ ਦਾ ਗਰਮ ਬਾਜ਼ਾਰ।
....ਜੇ ਕੋਈ ਉਸ ਨੂੰ ਲਖਿਆ ਚਾਹੇ,
ਬਾਝ ਵਸੀਲੇ ਲਖਿਆ ਨਾ ਜਾਏ।
ਸ਼ਾਹ ਅਨਾਇਤ ਭੇਦ ਬਤਾਏ, ਤਾਂ ਖੁੱਲ੍ਹ ਅਸਰਾਰ।
'ਕਾਨੂੰਨੇ ਇਸ਼ਕ' ਦੇ ਕਰਤਾ ਨੇ ਲਿਖਿਆ ਹੈ ਕਿ ਜਦੋਂ ਸੱਚ ਦਾ ਖੋਜੀ ਜਾਂ ਤਾਲਿਬੇ ਸਾਦਿਕ ਆਪਣੇ ਮੁਰਸ਼ਦ ਵਿਚ ਅਭੇਦ ਹੋ ਗਿਆ ਜਾਂ ਆਪਣੇ ਰਸੂਲ ਵਿਚ ਛਨਾ ਹੋ ਗਿਆ ਤਾਂ ਨਬੀ ਦੇ ਨੂਰ ਨਾਲ ਜਾਂ ਰਸੂਲ ਦੇ ਪ੍ਰਕਾਸ਼ ਨਾਲ ਉਸਦੇ ਦਿਲ ਦੀਆਂ ਅੱਖਾਂ ਜਗਮਗਾ ਉਠੀਆਂ। ਉਸ ਨੂੰ ਪਤਾ ਲੱਗ ਗਿਆ ਕਿ ਮਾਲਿਕ-ਕੁੱਲ ਚਾਨਣ ਹੀ ਚਾਨਣ, ਨੂਰ ਹੀ ਨੂਰ ਤੇ ਤਜਲੀ ਹੀ ਕਜਲੀ ਹੈ। ਕਰਤਾ ਦੇ ਅਸਲ ਸ਼ਬਦ ਇਸ ਪ੍ਰਕਾਰ ਹਨ-
'ਜਬ ਤਾਲਬੇ ਸਾਦਿਕ ਫ਼ਨਾਫ਼ਿਲਰਸੂਲ ਹੋ ਗਿਆ ਔਰ ਨੂਰੇ ਰਬੀ ਸੇ ਇਸ ਕੇ ਦਿਲ ਕੀ ਆਂਖੇਂ ਮੁਨੱਵਰ ਹੂਈ ਤੇ ਇਸ ਕੇ ਯਹਿ ਨਜ਼ਰ ਆਨੇ ਲਗਾ ਕਿ ਅੱਲਾਹ 'ਨੂਰ- ਅਲ-ਇਸਮਵਾਤ-ਓ-ਅਲ-ਅਰਜ਼ ਹੈ ਔਰ ਫਿਰ ਕਹਿਨੇ ਲਗਾ-
ਦਰ ਕੁਨ ਵ ਮਕਾਨ ਨੇਸਤ ਇਆ ਜੁਜ਼ ਯਕ ਨੂਰ
ਬੁੱਲ੍ਹਾ ਵੀ ਆਖਦਾ ਹੈ :
ਅਲਫ਼ ਅੱਲਾਹ ਨਾਲ ਰੱਤਾ ਦਿਲ ਮੇਰਾ,
ਮੈਨੂੰ ਬੇ ਦੀ ਖ਼ਬਰ ਨਾ ਕਾਈ।
ਅਲਫ਼ ਦੇ ਅਰਥ 'ਜਾਤੇ ਹੱਕ' ਹਨ। ਦੂਜੇ ਸ਼ਬਦਾਂ ਵਿਚ ਅਲਫ਼ ਅੱਲਾਹ ਦੀ ਜ਼ਾਤ ਲਈ ਸੰਖੇਪ ਇਕ ਅੱਖਰ ਹੈ। ਜਿਵੇਂ ਭਾਰਤ ਵਿਚ ਊੜਾ ਜਾਂ ਓਮ ਪਰਮਾਤਮਾ ਦਾ ਪ੍ਰਤੀਕ ਅੱਖਰ ਹੈ ਏਵੇਂ ਹੀ ਅਲ ਵੀ ਅੱਲਾਹ ਦੀ ਜ਼ਾਤਾ' ਦਾ ਪ੍ਰਤੀਕ ਹਰਫ਼ ਹੈ। 'ਅਲਫ਼'
ਅੱਲਾਹ ਦੀ ਜ਼ਾਤ ਹੈ ਤੇ 'ਬੇ' ਜਾਤੇ-ਆਲਿਮ ਹੈ ਜਾਂ ਦੁਨੀਆਂ ਦੀ ਜ਼ਾਤ ਹੈ।
ਅਲਫ਼ ਬਾਰੇ ਹਜ਼ਰਤ ਅਜ਼ੀਜੁੱਦੀਨ ਕਾਸਤੀ ਨੇ ਚੋਖੀ ਤੇ ਡਰਪੂਰ ਵਿਚਾਰ ਕੀਤੀ ਹੈ। ਉਸ ਦੀ ਵਿਚਾਰ ਨੂੰ ਸੰਖੇਪ ਸ਼ਬਦਾਂ ਵਿਚ ਇਸ ਪ੍ਰਕਾਰ ਪੇਸ਼ ਕਰ ਸਕਦੇ ਹਾਂ-
ਅਲਫ਼ ਦੋ ਤਰ੍ਹਾਂ ਦਾ ਹੈ— ਇਕ ਲਫ਼ਜ਼ੀ ਇਕ ਖ਼ਤੀ। ਅਲਫ਼ ਲਫ਼ਜ਼ੀ ਅਦੁੱਤੀ ਤੇ ਆਜ਼ਾਦ ਹੈ ਅਤੇ ਅਲਫ਼ ਖ਼ਤੀ ਸ਼ਕਲਾਂ ਤੇ ਸੂਰਤਾਂ ਵਿਚ ਕੈਦ ਰਹਿਣ ਵਾਲਾ ਹੈ। ਅਲਫ਼ ਲਫ਼ਜ਼ੀ ਹਕੀਕਤ ਹੈ। ਮੋਲਾਨਾ ਜਾਮੀ ਨੇ ਆਖਿਆ ਹੋ ਕਿ ਅਲਫ਼ ਤੋਂ ਮੁਰਾਦ ਉਹ ਸਿੱਧੀ ਰੇਖਾ ਨਹੀਂ ਹੈ ਜੋ ਫੱਟੀ 'ਤੇ ਲਿਖੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਵਾਹੀ ਜਾਂਦੀ ਹੈ। ਅਲਫ਼ ਉਹ ਆਵਾਜ਼ ਵੀ ਨਹੀਂ ਹੈ ਜੋ ਜ਼ੇਰਾਂ, ਜ਼ਬਰਾਂ ਤੇ ਪੇਸ਼ਾਂ ਲੱਗ ਕੇ ਫੱਟੀ ਉੱਤੇ ਲਿਖੀ ਵੱਖ ਵੱਖ ਆਵਾਜ਼ਾਂ ਵਿਚ ਬਦਲ ਜਾਂਦੀ ਹੈ ਬਲਕਿ ਇਹ ਤਾਂ ਹਰ ਰਾਗ ਦੀਆਂ ਸੁਰਾਂ ਦੀ ਜਾਨ ਹੈ ਤੇ ਜਿਸ ਬਿਨਾਂ ਨਾ ਕੋਈ ਰਾਗ ਮਿਠਾਸ ਦੇ ਸਕਦਾ ਹੈ ਤੇ ਨਾ ਕੋਈ ਸੰਗੀਤ ਸੁਖਾਵਾਂ ਹੋ ਸਕਦਾ ਹੈ। ਇਹ ਹਜ਼ਰਤ ਅਜ਼ੀਜੁੱਦੀਨ ਕਾਸਤੀ ਆਖਦੇ ਹਨ ਤੇ ਇਹੀ ਮੋਲਾਨਾ ਜਾਮੀ ਨੇ ਕਿਹਾ ਹੈ ਕਿ ਅਲਫ਼ ਹਰ ਅੱਖਰ ਦੀ ਹੋਂਦ ਦਾ ਆਧਾਰ ਹੈ।
ਸ) ਆਪੇ ਦੀ ਭਾਲ (Search for Identity)
ਬੁੱਲ੍ਹਾ ਕੀ ਜਾਣਾਂ ਮੈਂ ਕੌਣ !
ਬੁੱਲ੍ਹਾ ਆਪਣੇ ਆਪ ਨੂੰ ਨਾ ਮੋਮਨ ਮੰਨਦਾ ਹੈ ਨਾ ਕਾਫ਼ਰ; ਨਾ ਪਾਕ; ਨਾ ਪਲੀਤ: ਨਾ ਵੇਦਾਂ ਦਾ ਵਾਚਣਹਾਰਾ, ਨਾ ਕੁਰਾਨ ਦਾ ਪੜ੍ਹਨ ਵਾਲਾ, ਨਾ ਰਿੰਦ ਨਾ ਜ਼ਾਹਦ; ਨਾ ਗਿਆਨੀ ਨਾ ਅਗਿਆਨੀ, ਨਾ ਖ਼ੁਸ਼ ਨਾ ਉਦਾਸ: ਨਾ ਆਬੀ ਨਾ ਖ਼ਾਕੀ; ਨਾ ਆਤਿਸ਼ ਨਾ ਪੌਣ; ਨਾ ਅਰਬੀ ਨਾ ਲਾਹੌਰੀ; ਨਾ ਹਿੰਦੂ ਨਾ ਤੁਰਕ; ਨਾ ਮਜ਼ਹਬਾਂ ਦਾ ਭੇਤੀ ਤੇ ਖੋਜੀ ਨਾ ਆਦਮ ਤੇ ਹੱਵਾ ਦਾ ਪੁੱਤਰ ਜਾਂ ਉਨ੍ਹਾਂ ਦੀ ਔਲਾਦ, ਨਾ ਅਚੱਲ ਨਾ ਚੱਲਣਹਾਰ ਆਦਿ। ਸਭ ਕੁਝ ਗਿਣ ਗਿਣਾ ਕੇ ਬੁੱਲ੍ਹਾ ਰੂਹ ਨੂੰ ਜਾਂ ਆਪਣੇ ਨੂੰ ਨੰਗਾ ਕਰਦਿਆਂ ਇਸ
ਨੂੰ ਹਰ ਆਦਿ-ਅੰਤ ਤੋਂ ਸੁਤੰਤਰ ਮੰਨਦਾ ਹੋਇਆ ਆਖਦਾ ਹੈ—
ਅੱਵਲ ਆਖ਼ਰ ਆਪ ਨੂੰ ਜਾਣਾ,
ਨਾ ਕੋਈ ਦੂਜਾ ਹੋਰ ਪਛਾਣਾ,
ਮੈਥੋਂ ਹੋਰ ਨਾ ਕੋਈ ਸਿਆਣਾ,
ਬੁੱਲ੍ਹਾ ਸ਼ੌਹ ਖੜਾ ਹੈ ਕੌਣ।
ਬੁੱਲ੍ਹਾ ਕੀ ਜਾਣਾ ਮੈਂ ਕੌਣ। -ਕਾਫ਼ੀਆਂ
ਆਪੇ ਦੀ ਪਛਾਣ ਬੜਾ ਗੁੰਝਲਦਾਰ ਮਸਲਾ ਹੈ ਤੇ ਹਰ ਯੁਗ ਵਿਚ ਉਸ ਨੇ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹਰ ਯੁੱਗ ਵਿਚ ਮਨੁੱਖ ਆਪਣੇ ਪ੍ਰਤਿ ਪ੍ਰਸ਼ਨਸ਼ੀਲ ਹੋ ਕੇ ਪੁੱਛਦਾ ਰਿਹਾ ਹੈ, 'ਮੈਂ ਕੀ ਹਾਂ?''ਮੈਂ ਕੌਣ ਹਾਂ?" 'ਮੇਰਾ ਅਸਲਾ ਕੀ ਹੈ?" 'ਮੇਰਾ ਅਖੀਰ ਕੀ ਹੈ?' ਸਿਆਣੇ ਆਖਦੇ ਹਨ ਜਦੋਂ ਮਨੁੱਖ ਅਜਿਹੇ ਪ੍ਰਸ਼ਨਾਂ ਦੇ ਹੱਲ ਆਪਣੇ ਅੰਦਰੋਂ ਢੂੰਡਣ ਲੱਗ ਪੈਂਦਾ ਹੈ ਤਾਂ ਸਮਝੋ ਉਹ ਅਧਿਆਤਮਵਾਦ ਦੇ ਰਾਹ ਦਾ ਪਾਂਧੀ ਬਣ ਗਿਆ ਹੈ। ਬੁੱਲ੍ਹੇ ਨੇ ਵੀ ਅਜੇਹੇ ਪ੍ਰਸ਼ਨ ਆਪਣੇ ਪ੍ਰਤੀ ਕੀਤੇ ਹਨ-
ਤੂੰ ਕਿੱਧਰੋਂ ਆਇਆ? ਕਿੱਧਰ ਜਾਣਾ?
ਆਪਣਾ ਦੱਸ ਟਿਕਾਣਾ।
ਜਿਸ ਠਾਣੇ ਦਾ ਤੂੰ ਮਾਣ ਕਰੇਂ,
ਤੇਰੇ ਨਾਲ ਨਾ ਜਾਸੀ ਠਾਣਾ।
ਅੰਦਰੋਂ ਉੱਤਰ ਮਿਲਦੇ ਹਨ-
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ,
ਤੂੰ ਨਹੀਉਂ ਮੈਂ ਨਾਹੀਂ।
ਖੋਲੇ ਦੇ ਪਰਛਾਵੇਂ ਵਾਙੂ,
ਘੁੰਮ ਰਿਹਾ ਮਨ ਮਾਹੀਂ।
ਬੁੱਲ੍ਹੇ ਨੂੰ ਆਪਣੇ ਅਸਲੇ ਤੇ ਆਪਣੀ ਮੌਲਿਕਤਾ ਦਾ ਇਲਮ ਹੋ ਗਿਆ ਤਾਂ ਆਖਣ ਲੱਗਾ-
ਤੂੰ ਓਸ ਮਕਾਨੋਂ ਆਇਆ ਹੈਂ,
ਏਥੇ ਆਦਮ ਬਣ ਸਮਾਇਆ ਹੈ।
ਬੁੱਲ੍ਹੇ ਨੇ ਆਪਣਾ ਅਸਲਾ ਆਪਣੇ ਅੰਦਰੋਂ ਖੋਜ ਲਿਆ ਤੇ ਉਹ ਆਪਣੇ ਅੰਦਰਲੇ ਨਾਲ ਗੱਲਾਂ ਕਰਦਾ ਹੈ, ਉਸ ਤੋਂ ਸੁਆਲ ਪੁਛਦਾ ਹੈ, ਉਸ ਨੂੰ ਨਿਹੋਰੇ ਦਿੰਦਾ ਹੈ ਤੇ ਆਖਦਾ ਹੈ ਕਿ ਜੇ ਤੂੰ ਅੰਦਰੋਂ ਇਕ ਵੇਰ ਬਾਹਰ ਨਿੱਕਲ ਪਵੇਂ ਤਾਂ ਮੈਂ ਘੁੱਟ ਕੇ ਤੇਰੀ ਬਾਂਹ ਫੜ ਲਵਾਂ। ਪਰ ਦੂਜੇ ਪਲ ਹੀ ਜ਼ਾਹਰਾ ਨਾਲੋਂ ਬਾਤਨ ਨੂੰ ਵਧੇਰੇ ਪ੍ਰਮੁੱਖ ਤੇ ਪ੍ਰਸਿੱਧ ਮੰਨਦਾ ਹੈ। ਉਹ ਆਖਦਾ ਹੈ—
ਅੰਦਰ ਵਾਲਿਆ ਬਾਹਰ ਆਵੀਂ,
ਬਾਹੋਂ ਪਕੜ ਖਲੋਵਾਂ।
ਜ਼ਾਹਰਾ ਮੈਥੋਂ ਲੁਕਣ ਛਿਪਣ,
ਬਾਤਨ ਕੋਲੇ ਹੋਵਾਂ।
ਐਸੇ ਬਾਤਨ ਫੱਟੀ ਜੁਲੇਖਾ,
ਮੈਂ ਬਾਤਨ ਬਿਰਲਾਈ।
ਜਿੰਦ ਕੁੜਿੱਕੀ ਦੇ ਮੂੰਹ ਆਈ।
ਹਾਬੀਲ ਤੇ ਕਾਬੀਲ ਆਦਮ-ਹੱਵਾ ਦੇ ਪੁੱਤਰ ਸਨ ਪਰ ਆਦਮ ਆਪ ਕਿਸ ਦਾ ਪੁੱਤਰ ਸੀ? ਆਦਮ ਉਸ ਸਤਿ-ਹਸਤੀ ਤੋਂ ਪੈਦਾ ਹੋਇਆ ਜੋ ਅਨਾਦਿ ਤੇ ਅਨੰਤ ਹੈ। ਬੁੱਲ੍ਹਾ ਆਪਣੇ ਆਪ ਨੂੰ ਉਸ ਅਨਾਦਿ ਤੇ ਅਨੰਤ ਸੱਚ ਦਾ ਪ੍ਰਤੀਕ ਮੰਨਦਾ ਹੋਇਆ ਆਤਮਾ ਦੀ ਅਮਰਤਾ ਸਿੱਧ ਕਰਦਾ ਹੈ ਤੇ ਆਖਦਾ ਹੈ ਕਿ ਮਨੁੱਖ ਤੇ ਹੋਰ ਉੱਤਮ ਆਤਮਾਵਾਂ ਦੇ ਰੂਪ ਵਿਚ ਪਰਮ-ਸੱਚ ਆਪ ਆਉਂਦਾ ਹੈ—
ਹਾਬੀਲ ਕਾਬੀਲ ਆਦਮ ਦੇ ਜਾਏ,
ਆਦਮ ਕਿਸ ਦਾ ਜਾਇਆ?
ਬੁੱਲ੍ਹਾ ਉਨ੍ਹਾਂ ਤੋਂ ਵੀ ਅੱਗੇ ਆਹਾ,
ਦਾਦਾ ਗੋਦ ਖਿਡਾਇਆ।
ਢੋਲਾ ਆਦਮੀ ਬਣ ਆਇਆ।
ਆਤਮਾ ਦੀ ਅਮਰਤਾ ਬਾਰੇ ਇਕ ਥਾਂ ਬੁੱਲ੍ਹੇ ਨੇ ਕਿਹਾ ਹੈ ਕਿ ਮੇਰੇ ਸਰੀਰ ਦੇ ਖ਼ਤਮ ਹੋ ਜਾਣ ਤੇ ਲੋਕ ਆਖਦੇ ਹਨ ਕਿ ਬੱਲ੍ਹਾ ਮਰ ਗਿਆ ਹੈ। ਉਨ੍ਹਾਂ ਵਿਚਾਰਿਆਂ ਨੂੰ ਪਤਾ ਨਹੀਂ ਕਿ ਬੁੱਲ੍ਹੇ ਦਾ ਸਰੀਰ, ਅੱਖਾਂ, ਨੱਕ, ਕੰਨ, ਚਿਹਰਾ, ਬੁੱਲ੍ਹਾ ਨਹੀਂ, ਬੁੱਲ੍ਹਾ ਤਾਂ ਇਲਾਹੀ ਨੂਰ ਹੈ ਜਿਸ ਦੀ ਛੁਹ ਨਾਲ ਇਹ ਮਿੱਟੀ ਦਮਕ ਪੈਂਦੀ ਹੈ ਤੇ ਉਹ ਨੂਰ ਅਮਰ ਹੈ—
ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ,
ਵੇ ਮਰ ਗਿਆ ਕੋਈ ਹੋਰ।
ਆਪਣੀ ਮੌਲਿਕ ਜ਼ਾਤ ਤੇ ਅਸਲ-ਆਪੇ ਦੀ ਜਾਣ-ਪਛਾਣ ਕਰਾਉਂਦਿਆਂ ਬੁੱਲ੍ਹੇ ਨੇ ਆਪਣੇ ਅੰਦਰ ਬੋਲਣ ਵਾਲੇ ਨੂੰ ਆਪਣਾ ਸਹੀ ਆਪਾ ਮੰਨਿਆ ਹੈ। ਇਹ ਸਹੀ ਆਪਾ ਰੱਬ ਦੀ ਅੰਸ਼ ਹੈ ਤੇ ਇਸ ਨਾਲ ਪਿਆਰ ਪਾ ਕੇ ਮਨੁੱਖ ਆਪ ਰੱਬ ਹੋ ਜਾਂਦਾ ਹੈ—
ਕੀ ਜਾਣਾਂ ਮੈਂ ਕੋਈ
ਵੇ ਅੜਿਆ,
ਕੀ ਜਾਣਾਂ ਮੈਂ ਕੋਈ।
ਜੋ ਕੋਈ ਅੰਦਰ ਬੋਲੇ ਚਾਲੇ, ਜ਼ਾਤ ਅਸਾਡੀ ਹੋਈ।
ਜਿਸ ਦੇ ਨਾਲ ਮੈਂ ਨਹੁੰ ਲਗਾਇਆ, ਉਹੋ ਜਿਹੀ ਹੋਈ।
ਬੁੱਲ੍ਹੇ ਨੇ ਆਪੇ ਦੀ ਭਾਲ ਕਰਦਿਆਂ ਇਸ ਨੂੰ ਹੇਠ ਲਿਖੇ ਹੋਰ ਨਾਂ ਦਿੱਤੇ ਹਨ-
ੳ) ਅਖੰਡ ਚੇਤਨਤਾ
ਅ) ਆਨੰਦ
ੲ) ਅਨੰਤ
ਸ) ਸੋਹੰ-ਪ੍ਰਕਾਸ਼
ਹ) ਖਸਮ
ਕ) ਆਪਣਾ ਪਦ
ਉ) ਅਖੰਡ ਚੇਤਨਤਾ :
ਸੁਖ ਰੂਪ ਅਖੰਡ ਚੇਤੰਨ ਹੈਂ ਤੂੰ,
ਬੁੱਲ੍ਹਾ ਸ਼ਾਹ ਪੁਕਾਰਦਾ ਵੇਦ ਚਾਰੇ। -ਸੀਹਰਫ਼ੀਆਂ
ਅ) ਆਨੰਦ :
ਬੁੱਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈ,
ਤੂੰ ਤਾਂ ਸਦਾ ਅਨੰਦ ਹੈਂ ਚਾਨਣਾ ਏਂ। -ਸੀਹਰਫ਼ੀਆਂ
ੲ) ਅਨੰਤ :
ਬੁੱਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈ,
ਤੂੰ ਤਾਂ ਅਨੰਤ ਲਗ ਦੇਹ ਮੇਂ ਕਹਾਂ ਮੇਵੇਂ। -ਸੀਹਰਫ਼ੀਆਂ
ਸ) ਸੋਹੰ-ਪ੍ਰਕਾਸ਼ :
ਨੇਯਤਿ ਨੇਯਤਿ ਕਰ ਵੇਦ ਪੁਕਾਰਦੇ ਨੀ,
ਨਹੀਂ ਦੂਸਰਾ ਏਸ ਦੇ ਤੁਲ ਦਾ ਏ।
ਬੁੱਲ੍ਹਾ ਸ਼ਾਹ ਸੰਭਾਲ ਜਬ ਆਪ ਦੇਖਾ,
ਸਦਾ ਸੋਹੰਗ ਪ੍ਰਕਾਸ਼ ਹੋਏ ਝੁਲਦਾ ਏ। -ਸੀਹਰਫ਼ੀਆਂ
ਹ) ਖ਼ਸਮ: -
ਬੁੱਲ੍ਹਾ ਸ਼ਾਹ ਬਬੇਕ ਬਿਚਾਰ ਸੇਤੀ,
ਖ਼ੁਦੀ ਛੋਡ ਖ਼ੁਦ ਹੋਏ ਖ਼ਸਮ ਸਾਈਂ। -ਸੀਹਰਫ਼ੀਆਂ
ਕ) ਆਪਣਾ ਪਦ :
ਖ਼ੁਦੀ ਖੋਈ ਅਪਣਾ ਪਦ ਚੀਤਾ,
ਤਬ ਹੋਈ ਗੱਲ ਖੈਰ। -ਕਾਫ਼ੀਆਂ
ਹ) ਪਰਾ-ਅਨੁਭਵ / ਆਤਮ-ਅਨੁਭਵ
ਮਨੁੱਖੀ ਸਰੀਰ ਇਕ ਕਿਲ੍ਹਾ ਹੈ ਜਿਸ ਦੇ ਨੌਂ ਦਰਵਾਜ਼ੇ ਹਨ। ਇਹ ਨੌਂ ਦਰਵਾਜ਼ੇ ਕਿਹੜੇ ਕਿਹੜੇ ਹਨ? ਇਸ ਦਾ ਵੇਰਵਾ ਇਸ ਪ੍ਰਕਾਰ ਹੈ :-
ਕੰਨ = ਦੋ
ਅੱਖਾਂ = ਦੋ
ਨਾਸਾਂ = ਦੋ
ਮੂੰਹ = ਇਕ
ਮਲ ਤੇ ਮੂਤਰ ਦੁਆਰ = ਦੋ
ਕੁੱਲ = ਨੌਂ
ਦਸਵਾਂ ਦਰਵਾਜ਼ਾ (ਦਸਵਾਂ ਦੁਆਰ) ਗੁਪਤ ਹੈ। ਬੁੱਲ੍ਹੇ ਨੇ ਭਾਰਤੀ ਪਰੰਪਰਾ ਵੱਸ ਆਖਿਆ ਹੈ-
ਇਸ ਵਿਹੜੇ ਦੇ ਨੇ ਦਰਵਾਜ਼ੇ,
ਦਸਵਾਂ ਗੁਪਤ ਰਖਾਤੀ।
ਓਸ ਗਲੀ ਦੀ ਮੈਂ ਸਾਰ ਨਾ ਜਾਣਾਂ,
ਜਹਾਂ ਆਵੇ ਪੀਆ ਜਾਤੀ।
ਪੀਆ ਦੇ ਆਉਣ ਦੀ ਗਲੀ ਇਹੀ ਦਸਵਾਂ ਦੁਆਰ ਹੈ। ਸਿੱਖ ਗੁਰੂ ਸਾਹਿਬਾਨ ਨੇ ਏਸ ਗੁਪਤ ਦੁਆਰੇ ਤੇ ਅਪੜਨ ਨੂੰ 'ਆਪਣੇ ਘਰ' ਅੱਪੜਨਾ ਕਿਹਾ ਹੈ ਅਥਵਾ 'ਘਰ ਵਿਚ ਘਰ ਵੇਖਣਾ' ਸ੍ਰੀਕਾਰਿਆ ਹੈ। ਸਾਡੇ ਸਥੂਲ ਸਰੀਰ ਵਿਚ ਇਕ ਸੂਖਮ ਸਰੀਰ ਹੈ, ਇਕ ਕਾਰਣ ਹੈ। ਗੁਪਤ-ਦੁਆਰ ਉਤੇ ਹੀ ਅਭਿਆਸੀ ਨੂੰ ਨਾਮ, ਧੁਨ, ਸ਼ਬਦ, ਕਲਮਾ ਜਾਂ ਬਾਂਗੇ-ਅਸਮਾਨੀ, ਗੁਰਬਾਣੀ, ਨਾਦ ਅਥਵਾ ਅਕਥ-ਕਥਾ ਦਾ ਇਲਾਹੀ ਰਾਗ ਸੁਣਦਾ ਹੈ। ਇਸ ਨੂੰ ਸੁਣਨ ਲਈ ਸਥੂਲ ਸਰੀਰ ਦੇ ਕੰਨਾਂ ਨੂੰ ਬੰਦ ਹੋਣਾ ਪੈਂਦਾ ਹੈ। ਇਹੀ ਸ਼ਬਦ ਉਸ ਪਰਮ-ਨਾਦ ਦਾ ਅੰਸ਼ ਹੈ ਜੋ ਸ਼ਕਤੀ ਬਣ ਕੇ ਸਾਰੇ ਬ੍ਰਹਿਮੰਡ ਵਿਚ ਸਮਾਇਆ ਹੋਇਆ ਹੈ ਤੇ ਸਭ ਪਸਾਰੇ ਦਾ ਮੂਲ ਕਾਰਣ ਵੀ ਹੈ।
ਅਭਿਆਸੀਆਂ ਨੂੰ ਪਤਾ ਹੈ ਕਿ ਉਹ ਮਿੱਠੀ ਤੋਂ ਮਿੱਠੀ ਤੇ ਪਿਆਰੀ ਤੋਂ ਪਿਆਰੀ ਰਾਗਣੀ ਦੀ ਲੱਜ਼ਤ ਲੈ ਕੇ ਮੁੜ ਇਸ ਸੰਸਾਰ ਵਿਚ ਆਉਣ ਨੂੰ ਦਿਲ ਨਹੀਂ ਕਰਦਾ, ਰੂਹ ਪਛਤਾ ਕੇ ਕਹਿ ਉਠਦੀ ਹੈ ਕਿ ਮੈਂ ਇਸ ਲੱਜ਼ਤ ਤੋਂ ਬਿਨਾਂ ਏਨੀਆਂ ਘੜੀਆਂ ਐਵੇਂ ਬਿਤਾ ਦਿੱਤੀਆਂ, ਕੁਲੀ ਰਹੀ। ਬੁੱਲ੍ਹਾ ਏਸ ਭੇਦ ਨੂੰ ਖੋਲ੍ਹਦਾ ਹੈ—
ਭੁਲੇ ਰਹੇ ਨਾਮ ਨਾ ਜਪਿਆ,
ਗ਼ਫ਼ਲਤ ਅੰਦਰ ਯਾਰ ਹੋ ਛਪਿਆ,
ਉਹ ਸਿੱਧ ਪੁਰਖਾ ਤੇਰੇ ਅੰਦਰ ਵਸਿਆ,
ਲੱਗੀਆਂ ਨਫ਼ਸ ਦੀਆਂ ਚਾਟਾਂ ਨੀ,
ਕੋਈ ਕਰੇ ਅਸਾਂ ਨਾਲ ਬਾਤਾਂ ਨੀ।
ਇਹ ਰਾਹ ਇਸ਼ਕ, ਸ਼ੌਕ ਤੇ ਮੁਹੱਬਤ ਦਾ ਰਾਹ ਹੈ, ਪਿਆਰੇ ਨਾਲ ਆਸ਼ਨਾਈ ਤੇ ਆਪਾ-ਭਾਵ ਦੇ ਤਿਆਗ ਦਾ ਮਾਰਗ ਹੈ। ਗੁਰਬਾਣੀ ਵਿਚ 'ਨੇ ਦਰ ਠਾਕੇ ਧਾਵਤ ਰਹਾਏ' ਦਾ ਉਪਦੇਸ਼ ਹੈ ਤੇ 'ਦਸਵੇਂ ਨਿਜ ਘਰ ਵਾਸਾ ਪਾਏ' ਦਾ ਸਬਕ ਹੈ। ਜੋ ਨੂਰ ਤੇ ਤੱਜਲੀ ਦਸਵੇਂ, ਨਿਜ ਘਰ ਵਿਚ ਹੈ ਉਹ ਬਾਕੀ ਨੌਆਂ ਵਿਚ ਨਹੀਂ ਹੈ। ਇਸ ਸਬਕ ਨੂੰ
ਬੁੱਲ੍ਹੇ ਨੇ ਇੰਜ ਦ੍ਰਿੜਾਇਆ ਹੈ—
ਤੁਧ ਕਾਰਨ ਮੈਂ ਐਸਾ ਹੋਇਆ,
ਨੌ ਦਰਵਾਜ਼ੇ ਬੰਦ ਕਰ ਸੋਇਆ,
ਦਰ ਦਸਵੇਂ 'ਤੇ ਆਣ ਖਲੋਇਆ,
ਕਦੇ ਮੰਨ ਮੇਰੀ ਆਸ਼ਨਾਈ।
ਜਬ ਕੀ ਪੀਆ ਸੰਗ ਪ੍ਰੀਤ ਲਗਾਈ।
ਮਨ ਤੇ ਇੰਦਰੀਆਂ ਦੇ ਘਾਟ ਤੋਂ ਉੱਚਾ ਉੱਠ ਕੇ, ਨੌਂ ਦੁਆਰਿਆਂ ਨੂੰ ਖ਼ਾਲੀ ਕਰ ਕੇ, ਦਸਵੇਂ ਦਰਵਾਜ਼ੇ ਦੇ ਸਾਹਮਣੇ ਖੜ੍ਹਾ ਹੋਣ ਮਗਰੋਂ ਇਹ ਸਥੂਲ ਸਰੀਰ ਸੁੰਨ ਹੋ ਜਾਂਦਾ ਹੈ, ਇਸ ਦੀ ਇਕ ਤਰ੍ਹਾਂ ਨਾਲ ਆਰਜ਼ੀ ਮੌਤ ਹੋ ਜਾਂਦੀ ਹੈ। ਮਹਾਤਮਾ ਦੱਸਦੇ ਹਨ ਕਿ ਇਹੀ ਜੀਉਂਦਿਆਂ ਮਰਨਾ ਹੈ ਤੇ ਇਹੀ ਮਾਰਗ ਅੱਖਾਂ ਤੋਂ ਬਿਨਾਂ ਵੇਖਣ, ਕੰਨਾਂ ਤੋਂ ਬਿਨਾਂ ਸੁਣਨ, , ਪੈਰਾਂ ਤੋਂ ਬਿਨਾਂ ਤੁਰਨ ਤੇ ਹੱਥਾਂ ਤੋਂ ਬਿਨਾਂ ਕਰਨ ਦਾ ਮਾਰਗ ਹੈ ਜਿਸ ਬਾਰੇ ਬੁੱਲ੍ਹੇ ਸ਼ਾਹ ਫੁਰਮਾ ਰਹੇ ਹਨ-
ਨਿੱਤ ਨਿੱਤ ਮਰਾ ਤੇ ਨਿੱਤ ਨਿੱਤ ਜੀਵਾਂ,
ਮੇਰਾ ਨਿੱਤ ਨਿੱਤ ਕੂਚ ਮੁਕਾਮ। -ਦੋਹੜੇ
ਕਬੀਰ ਨੇ ਏਸੇ ਮਰਨ ਨੂੰ ਬੜਾ ਅਨੰਦਦਾਇਕ ਆਖਿਆ ਹੈ ਤੇ ਫੁਰਮਾਇਆ ਹੈ ਕਿ ਜਿਹੜੇ ਮਰਨ ਤੋਂ ਦੁਨੀਆਂ ਡਰਦੀ ਹੈ ਉਸੇ ਮਰਨ ਨੂੰ ਮੈਂ ਚਾਉ ਭਰੇ ਪਿਆਰ ਨਾਲ ਉਡੀਕਦਾ ਰਹਿੰਦਾ ਹਾਂ ਕਿਉਂਕਿ ਇਸ ਮਰਨ ਨਾਲ ਮੈਨੂੰ ਪਰਮ ਅਨੰਦ ਜਾਂ ਉੱਤਮ ਤਰ੍ਹਾਂ ਦੀ ਲੱਜ਼ਤ ਮਿਲਦੀ ਹੈ। ਇਹ ਲੱਜ਼ਤ ਜਾਂ ਇਸ ਤਰ੍ਹਾਂ ਦਾ ਅਕਹਿ ਅਨੰਦ ਬਾਹਿਰ ਨਹੀਂ ਅੰਦਰ ਹੈ, ਮਨੁੱਖ ਦੇ ਆਪਣੇ ਅੰਦਰ। ਦੁਨੀਆਂ, ਭੁੱਲਣ ਸੰਸਾਰ ਇਸ ਅਨੰਦ ਨੂੰ ਬਾਹਰੋਂ ਭਾਲਦਾ ਹੈ ਤੇ ਭਟਕ ਰਿਹਾ ਹੈ ਪਰ ਅਨੰਦ ਅੰਦਰ ਹੈ, ਇਸ ਨੂੰ ਇਲਮ ਨਹੀਂ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ,
ਭੁਲੀ ਫਿਰੇ ਲੋਕਾਈ। -ਦੋਹੜੇ
ਇਸ ਅਨੰਦ ਦੀਆਂ ਘੜੀਆਂ ਨੂੰ ਮਾਣਦੀ ਮਾਣਦੀ ਰੂਹ ਸਥੂਲ ਸੰਸਾਰ ਵਿਚ ਆਉਣਾ ਹੀ ਨਹੀਂ ਚਾਹੁੰਦੀ। ਅੰਗ, ਉਪਅੰਗ ਸਾਰੇ ਸੁੱਤੇ ਪਏ ਹਨ ਤੇ ਰੂਹ ਚਾਹੁੰਦੀ ਹੈ ਕਿ ਇਹ ਸੁੱਤੇ ਦੇ ਸੁੱਤੇ ਰਹਿਣ ਤੇ ਇਸ ਦੇ ਅਨੰਦ ਨੂੰ ਜਾਗ ਕੇ ਡੰਗ ਨਾ ਕਰਨ-
ਸਈਆਂ ਛੱਡ ਗਈਆਂ ਮੈਂ ਇਕਲੜੀ ਨੂੰ
ਅੰਗ ਸਾਕ ਨਾਲੋਂ ਨਾਤਾ ਤੋੜਦੀ ਸਾਂ।
ਬੁੱਲ੍ਹਾ ਸ਼ਾਹ ਜਬ ਆਪ ਨੂੰ ਸਹੀ ਕੀਤਾ,
ਤਾਂ ਮੈਂ ਸੁੱਤੜੇ ਅੰਗ ਨਾ ਮੋੜਦੀ ਸਾਂ। -ਸੀਹਰਫ਼ੀਆਂ
ਇਸ ਸ਼ਬਦ ਜਾਂ ਇਲਾਹੀ ਰਾਗ ਦੀ ਨਾ ਕੋਈ ਜ਼ਾਤ ਹੈ, ਨਾ ਰੰਗ ਹੈ ਤੇ ਨਾ ਰੂਪ।
ਇਹ ਹਰ ਮਨੁੱਖ ਦੇ ਅੰਦਰ ਹੈ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਯਹੂਦੀ, ਜੈਨੀ, ਸਰ ਦੇ ਅੰਦਰ ਹੈ। ਇਸ ਨਾਲ ਮਿਲਣ ਮਗਰੋਂ ਚਾਹੇ ਇਸ ਨੂੰ ਨਾਦ ਕਹਿ ਦੇਵੋ, ਚਾਹੀ ਬਾਂਗ, ਚਾਹੇ ਸ਼ਬਦ, ਚਾਹੇ ਧੁਨ, ਜੋ ਮਰਜ਼ੀ ਆਖ ਦਿਉ, ਜੇ ਮਰਜ਼ੀ ਨਾਂ ਦੇ ਦਿਉ-
ਜਬ ਜੇਗੀ ਤੁਮ ਵਸਲ ਕਰੋਗੇ,
ਬਾਂਗ ਕਹੇ ਭਾਵੇਂ ਨਾਦ ਬਜਾਵੇ।
ਇਹ ਨਾਵਾਂ, ਜਾਤਾਂ, ਪਾਤਾਂ, ਮੁਲਕਾਂ, ਕੌਮਾਂ ਦਾ ਮੁਥਾਜ ਨਹੀਂ ਹੈ। ਏਥੇ ਤਾਂ ਮਰਨ ਨਾਲ ਮੁੱਲ ਪੈਂਦਾ ਹੈ। ਭਾਰਤੀ ਧਰਮਾਂ ਵਿਚ ਇਸ ਨੂੰ ਸੁਰਤ ਸ਼ਬਦ ਦਾ ਯੋਗ ਆਖਿਆ ਗਿਆ ਹੈ ਅਰਥਾਤ ਸੁਰਤ ਤੇ ਸ਼ਬਦ ਇਕ ਦੂਜੇ ਨਾਲ ਮਿਲਾਪ ਕਰ ਲੈਂਦੇ ਹਨ। ਸ਼ਬਦ ਦਾ ਸੁਭਾਅ ਹੈ ਕਿ ਇਹ ਸੁਰਤ ਨੂੰ ਉੱਚੇ ਤੋਂ ਉੱਚੀਆਂ ਮੰਜ਼ਲਾਂ 'ਤੇ ਲੈ ਜਾਂਦਾ ਹੈ। ਉੱਥੇ ਜਾ ਕੇ ਦੁਨੀਆਂ ਦੇ ਸਾਰੇ ਇਲਮ ਫਿੱਕੇ ਤੇ ਬੇਮਾਅਨੀ ਹੋ ਜਾਂਦੇ ਹਨ, ਨਿਰਾਰਥਕ ਤੇ ਵਿਅਰਥ ਹੋ ਜਾਂਦੇ ਹਨ ਤੇ ਸਾਧਕ ਤਥਾ ਅਭਿਆਸੀ ਕਹਿ ਉੱਠਦਾ ਹੈ:
ੳ) ਇਕ ਨੁਕਤੇ ਵਿਚ ਗੱਲ ਮੁਕਦੀ ਹੈ।
ਫੜ ਨੁਕਤਾ ਛੋੜ ਹਿਸਾਬਾਂ ਨੂੰ। ...
ਗੱਲ ਏਸੇ ਘਰ ਵਿਚ ਢੁੱਕਦੀ ਹੈ।
ਅ) ਇਕੋ ਅਲਫ਼ ਪੜ੍ਹੋ ਛੁਟਕਾਰਾ ਹੈ।
ੲ) ਇਕ ਨੁਕਤਾ ਯਾਰ ਪੜ੍ਹਾਇਆ ਏ।
ਨੁਕਤਾ ਤੋਂ ਭਾਵ ਨੁਕਤਾਏ ਸਵੈਦਾਂ" ਤੀਸਰਾ ਤਿਲ, ਸ਼ਿਵ-ਨੰਤਰ, ਦਿੱਬ ਚਕਸੂ ਜਾਂ ਸਿਕਸਥ ਸੈਨਸ (Sixth Sense) ਹੈ।
ਬੁੱਲ੍ਹੇ ਨੇ ਆਪਣੇ ਆਪ ਨੂੰ ਸਮਝਾਉਂਦਿਆਂ ਆਖਿਆ ਹੈ ਕਿ ਮਰੇ ਹੋਏ ਤਾਂ ਹਸ਼ਰ ਨੂੰ ਉੱਠਣਗੇ ਪਰ ਆਸ਼ਕ ਜੀਊਂਦਿਆਂ ਮਰਨਾ ਸਿਖ ਕੇ ਸਦਾ ਦਾ ਜੀਵਨ ਪਾ ਲੈਂਦਾ ਹੈ ਤੇ ਅਮਰ ਹੋ ਜਾਂਦਾ ਹੈ—
ਕਰਾਂ ਨਸੀਹਤ ਵੱਡੀ ਜੇ ਕੋਈ, ਸੁਣ ਕਰ ਦਿਲ ਤੇ ਲਾਵੇਂਗਾ,
ਮੋਏ ਤਾਂ ਰੋਜ਼ ਹਸ਼ਰ ਨੂੰ ਉੱਠਣ ਆਸ਼ਕ ਨਾ ਮਰ ਜਾਵੇਗਾ,
ਜੇ ਤੂੰ ਮਰੇਂ ਮਰਨ ਤੋਂ ਅੱਗੇ,
ਮਰਨੇ ਦਾ ਮੁੱਲ ਪਾਵੇਗਾ।
ਇਹ ਅਨੁਭਵ ਜਾਂ ਫਲਸਫ਼ਾ ਕੋਈ ਨਵਾਂ ਨਹੀਂ ਹੈ। ਸਾਰੇ ਧਰਮਾਂ ਵਿਚ ਇਸ ਦੇ ਸੰਕੇਤ ਮਿਲਦੇ ਹਨ। ਅਰਬੀ ਵਿਚ ਤੇ ਮੁਸਲਮਾਨੀ ਮੱਤ ਵਿਚ ਇਸੇ ਨੂੰ 'ਮੁਤੂ ਕਿਬਲਾ ਅੰਤਾ ਮੂਤੂ' (ਮਰਨ ਤੋਂ ਪਹਿਲਾਂ ਮਰ) ਲਿਖਿਆ ਗਿਆ ਹੈ। ਬੁੱਲ੍ਹਾ ਇਸ ਮੰਜ਼ਲ 'ਤੇ ਪਹੁੰਚ ਕੇ ਆਖਦਾ ਹੈ—
ਮੂਤੂ ਕਿਬਲਾ ਅੰਤਾ ਮੂਤ ਹੋਈਆਂ,
ਮੋਇਆਂ ਨੂੰ ਮਾਰ ਜਵਾਲੀ ਓ ਯਾਰ।
ਬੁੱਲ੍ਹਾ ਸ਼ਹੁ ਮੇਰੇ ਘਰ ਆਇਆ,
ਕਰ ਕਰ ਨਾਚ ਵਖਾਲੀ ਓ ਯਾਰ।
ਜੋ ਰੰਗ ਚੜ੍ਹਿਆ ਗੂੜ੍ਹਾ ਚੜ੍ਹਿਆ,
ਮੁਰਬਦ ਵਾਲੀ ਲਾਲੀ ਓ ਯਾਰ। -ਕਾਫ਼ੀਆਂ
ਬੁੱਲ੍ਹੇ ਨੇ ਇਲਾਹੀ ਸੰਗੀਤ ਨੂੰ ਅਨਹਦ-ਸ਼ਬਦ, ਅਨਹਦ-ਵਾਜਾ, ਬੰਸੀ, ਅਨਹਦ- ਤਾਰ, ਅਨਹਦ-ਬਾਣ, ਅਨਹਦ-ਬਾਂਸਰੀ ਆਦਿ ਕਈ ਨਾਵਾਂ ਨਾਲ ਯਾਦ ਕੀਤਾ ਹੈ ਅਨਹਦ-ਸ਼ਬਦ :
ਆਓ ਫ਼ਕੀਰੋ ਮੇਲੇ ਚੱਲੀਏ,
ਆਰਫ਼ ਕਾ ਸੁਣ ਵਾਜਾ ਰੇ।
ਅਨਹਦ ਸ਼ਬਦ ਸੁਣੋ ਬਹੁ ਰੰਗੀ,
ਤਜੀਏ ਭੇਖ ਪਿਆਜਾ ਰੇ।
ਅਨਹਦ ਵਾਜਾ :
ਅਨਹਦ ਵਾਜਾ ਸੁਰਬ ਮਿਲਾਪੀ,
ਨਿਰ ਵੈਰੀ ਸਰਨਾਜਾ ਰੇ।
ਮੇਲੇ ਬਾਝੋਂ ਮੇਲਾ ਔਤਰ,
ਰੁੜ੍ਹ ਗਿਆ ਮੂਲ ਵਿਆਜਾ ਰੇ। -ਕਾਫ਼ੀਆਂ
ਬੰਸੀ :
ੳ) ਇਸ ਬੰਸੀ ਦੇ ਪੰਜ ਸੱਤ ਤਾਰੇ
ਆਪ ਆਪਣੀ ਸੁਰ ਭਰਦੇ ਸਾਰੇ
ਇਕ ਸੁਰ ਸਭ ਦੇ ਵਿਚ ਦਮ ਮਾਰੇ,
ਸਾਡੀ ਇਸ ਨੇ ਹੋਸ਼ ਭੁਲਾਈ।
ਬੰਸੀ ਕਾਹਨ ਅਚਰਜ ਬਜਾਈ। -ਕਾਫ਼ੀਆਂ
ਅ) ਸੁਣੀਆਂ ਬੰਸੀ ਦੀਆਂ ਘਨਘੋਰਾਂ
ਕੂਕਾਂ ਤਨ ਮਨ ਵਾਂਙੂ ਮੋਰਾਂ,
ਡਿੱਠੀਆਂ ਇਸ ਦੀਆਂ ਤੋੜਾਂ ਜੋੜਾਂ,
ਇਕ ਸੁਰ ਦੀ ਸਭ ਕਲਾ ਉਠਾਈ।
ਬੰਸੀ ਕਾਹਨ ਅਚਰਜ ਬਜਾਈ।
ਅਨਹਦ-ਤਾਰ :
ਰੋਜ਼ੇ ਹੱਜ ਨਿਮਾਜ਼ ਨੀ ਮਾਏ,
ਮੈਨੂੰ ਪੀਆ ਨੇ ਆਣ ਭੁਲਾਏ।
ਜਾਂ ਪੀਆ ਦੀਆਂ ਖ਼ਬਰਾਂ ਪਈਆਂ,
ਮਨਤਕ ਕਹਿਣ ਸਭੇ ਭੁੱਲ ਗਈਆਂ,
ਉਸ ਅਨਹਦ ਤਾਰ ਵਜਾਏ।
ਮੈਨੂੰ ਪੀਆ ਨੇ ਆਣ ਭੁਲਾਏ।
ਅਨਹਦ ਬਾਣ :
ਲੱਗ ਗਏ ਅਨਹਦ ਬਾਣ ਨਿਆਰੇ,
ਝੂਠੀ ਦੁਨੀਆਂ ਕੂੜ ਪਸਾਰੇ,
ਸਾਈਂ ਮੁਖ ਵੇਖਣ ਵਣਜਾਰੇ,
ਮੈਨੂੰ ਭੁੱਲ ਗਈਆਂ ਸਭ ਬਾਤਾਂ। -ਕਾਫ਼ੀਆਂ
ਅਨਹਦ ਬਾਂਸਰੀ :
ਵਾਹ ਵਾਹ ਵਾਹਦਤ ਕੀਨਾ ਸ਼ੋਰ,
ਅਨਹਦ ਬਾਂਸਰੀ ਦੀ ਘੰਘੋਰ,
ਅਸਾਂ ਹੁਣ ਪਾਇਆ ਤਖ਼ਤ ਲਾਹੌਰ -ਕਾਫ਼ੀਆਂ
ਕ) ਸਮਕਾਲੀ ਸੰਕੇਤ
ਕਸੂਰ :
ੳ) ਬੁੱਲ੍ਹਾ ਕਸਰ ਨਾਮ ਕਸੂਰ ਹੈ, ਓਥੇ ਮੂੰਹੋਂ ਨਾ ਸਕਣ ਬੋਲ।
ਓਥੇ ਸੱਚੇ ਗਰਦਣ ਮਾਰੀਏ, ਓਥੇ ਝੂਠੇ ਕਰਨ ਕਲੋਲ। -ਦੋਹੜੇ
ਅ) ਬੁੱਲ੍ਹਿਆ ਕਸੂਰ ਬੇਦਸਤੂਰ, ਓਥੇ ਜਾਣਾ ਬਣਿਆ ਜ਼ਰੂਰ।
ਨਾ ਕੋਈ ਪੁੰਨ ਨਾ ਦਾਨ ਹੈ, ਨਾ ਕੋਈ ਲਾਗ ਦਸਤੂਰ। -ਦੋਹੜੇ
ਲਾਹੌਰ :
ਲਾਹੌਰ ਦਾ ਜ਼ਿਕਰ ਦੋ ਥਾਵਾਂ ਉੱਤੇ ਆਇਆ ਹੈ। ਦੋਹਾਂ ਥਾਵਾਂ ਉਤੇ ਲਾਹੌਰ ਨੂੰ 'ਤਖ਼ਤ ਲਾਹੌਰ' ਲਿਖਿਆ ਹੈ— ੳ) ਤਖ਼ਤ ਮੁਨੱਵਰ ਬਾਂਗਾਂ ਮਿਲੀਆਂ,
ਤਾਂ ਸੁਣੀਆਂ ਤਖ਼ਤ ਲਾਹੌਰ।
ਬੁੱਲ੍ਹਾ ਸ਼ਾਹ ਅਸਾਂ ਮਰਨਾ ਨਾਹੀਂ
ਕਬਰ ਪਾਇ ਕੋਈ ਹੋਰ।
ਮੇਰਾ ਰਾਂਝਾ ਹੁਣ ਕੋਈ ਹੋਰ।
ਅ) ਅਰਸ਼ ਮੁਨੱਵਰ ਬਾਂਗਾਂ ਮਿਲੀਆਂ:
ਸੁਣੀਆਂ ਤਖ਼ਤ ਲਾਹੌਰ।
ਸ਼ਾਹ ਅਨਾਇਤ ਕੁੰਡੀਆਂ ਪਾਈਆਂ,
ਲੁਕ ਛੱਪ ਖਿਚਦਾ ਡੋਰ।
ਮੇਰੀ ਬੁੱਕਲ ਦੇ ਵਿਚ ਚੋਰ।
ਲਾਹੌਰ ਤੇ ਕਸੂਰ ਤੋਂ ਬਿਨਾਂ ਹੇਠ ਲਿਖੇ ਹੋਰ ਸ਼ਹਿਰਾਂ ਵਲ ਵੀ ਸੰਕੇਤ ਕੀਤੇ ਗਏ ਹਨ ।
ਨਗੋਰ :
ਨਾ ਮੈਂ ਅਰਬੀ ਨਾ ਲਾਹੌਰੀ,
ਨਾ ਮੈਂ ਹਿੰਦੀ ਸ਼ਹਿਰ ਨਗਰੀ।
ਨਦੋਨ, ਪਸ਼ੋਰ :
ਨਾ ਮੈਂ ਹਿੰਦੂ ਤੁਰਕ ਪਸ਼ੌਰੀ,
ਨਾ ਮੈਂ ਰਹਿੰਦਾ ਵਿਚ ਨਦੋਨ,
ਬੁੱਲ੍ਹਾ ਕੀ ਜਾਣਾ ਮੈਂ ਕੌਣ।
ਬੁੱਲ੍ਹੇ ਸ਼ਾਹ ਨੇ ਆਪਣੇ ਸਮਕਾਲੀ ਜੀਵਨ ਦੇ ਚਿੱਤਰ ਵੀ ਕਈ ਥਾਵਾਂ ਉੱਤੇ ਦਿੱਤੇ ਹਨ। ਬੁੱਲ੍ਹੇ ਸ਼ਾਹ ਦਾ ਸਮਾਂ ਸਿੱਖਾਂ ਦੀ ਚੜ੍ਹਦੀ ਕਲਾ ਦਾ ਸਮਾਂ ਸੀ। ਦਸਮੇਸ਼ ਪਿਤਾ ਖ਼ਾਲਸੇ ਦੀ ਸਾਜਨਾ (1699 ਈਸਵੀ) ਕਰ ਚੁੱਕੇ ਸਨ ਤੇ ਬੁੱਲ੍ਹੇ ਨੂੰ ਇਨ੍ਹਾਂ ਧਾਰਮਕ ਤੇ ਰਾਜਨੀਤਕ ਸਰਗਰਮੀਆਂ ਦਾ ਚੋਖਾ ਪਤਾ ਸੀ।
ਸਿੱਖਾਂ ਉੱਤੇ ਆਏ ਦਿਨ ਨਵੇਂ ਤੋਂ ਨਵਾਂ ਤੂਫ਼ਾਨ ਉਠਦਾ ਜਿਸ ਨੂੰ ਉਹ ਸੱਚੀ ਤੇ ਬੀਰਤਾ ਭਰੀ ਲਗਨ ਨਾਲ ਆਪਣੇ ਸਿਰ ਉੱਤੇ ਲੈ ਲੈਂਦੇ ਤੇ ਇਸ ਉਤੇ ਕਾਬਿਜ਼ ਹੋਣ ਲਈ ਸਿਰਲੱਥ ਹੋ ਕੇ ਲੜਦੇ ਤੇ ਸੱਚੀ ਸ਼ਹਾਦਤ ਦਾ ਜਾਮ ਪੀਣ ਲਈ ਤੱਤਪਰ ਰਹਿੰਦੇ।
ਸਿੱਖਾਂ ਦੀ ਤੇਜ਼ ਉੱਠ ਰਹੀ ਸੈਨਿਕ ਹਨੇਰੀ ਨੇ ਮੁਗ਼ਲ ਰਾਜ ਦੀਆਂ ਜੜ੍ਹਾਂ ਨੂੰ ਤੇਲ ਦੇਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਤਾਕਤ ਦਿਨੋਂ ਦਿਨ ਵਧ ਰਹੀ ਸੀ। ਮੁਗਲ ਸਾਮਰਾਜ ਨਿੱਤ ਤੇ ਨਵੇਂ ਉੱਗਣ ਕਮਜ਼ੋਰ ਹੁੰਦਾ ਜਾ ਰਿਹਾ ਸੀ। ਬੁੱਲ੍ਹਾ ਇਸ ਰਾਜਸੀ ਦਸ਼ਾ ਵੱਲ ਸੰਕੇਤ ਕਰਦਾ ਆਖਦਾ ਹੈ :
ੳ) ਉਲਟੇ ਹਰ ਜ਼ਮਾਨੇ ਆਏ।
ਅਸਾਂ ਹੁਣ ਭੇਤ ਸਜਨ ਦੇ ਪਾਏ
ਆਪਣਿਆਂ ਵਿਚ ਉਲਫ਼ਤ ਨਾਹੀਂ,
ਕਿਆ ਚਾਚੇ ਕਿਆ ਤਾਏ।
ਅ) ਮੁਗ਼ਲਾਂ ਜ਼ਹਿਰ ਪਿਆਲੇ ਪੀਤੇ,
ਭੂਰੀਆਂ ਵਾਲੇ ਰਾਜੇ ਕੀਤੇ,
ਸਭ ਅਸ਼ਰਫ਼ ਫਿਰਨ ਚੁੱਪ ਕੀਤੇ,
ਭਲਾ ਉਨ੍ਹਾਂ ਨੂੰ ਝਾਤਿਆ ਈ।
ਫੇਰ ਆਖਿਆ ਹੈ—
ੳ) ਪਿਓ ਪੁੱਤਰਾਂ ਇਤਫ਼ਾਕ ਨਾ ਕੋਈ,
ਧੀਆਂ ਨਾਲ ਨਾ ਮਾਏ।
ਸੱਚਿਆਂ ਨੂੰ ਹੁਣ ਮਿਲਦੇ ਧੱਕੇ,
ਝੂਠੇ ਕੋਲ ਬਹਾਏ।
....... ਬੁੱਲ੍ਹਾ ਹੁਕਮ ਹਜ਼ੂਰੋਂ ਆਂਦਾ,
ਤਿਨ੍ਹਾਂ ਨੂੰ ਕੋਣ ਹਟਾਏ।
ਅ) ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ
ੲ) ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ,
ਬੁਰਾ ਹਾਲ ਹੋਇਆ ਪੰਜਾਬ ਦਾ,
ਡਰ ਹਾਵੀਏ ਦੋਜ਼ਖ ਮਾਰਿਆ।
ਮੈਨੂੰ ਆ ਮਿਲ ਯਾਰ ਪਿਆਰਿਆ।
ਖ) ਇਤਿਹਾਸਕ ਤੇ ਮਿਥਿਹਾਸਕ ਸੰਕੇਤ
ਸੁਲੇਮਾਨ :
ਸੁਲੇਮਾਨ ਇਕ ਪ੍ਰਸਿੱਧ ਪੈਗੰਬਰ ਦਾ ਨਾਂ ਹੈ। ਇਹ ਹਜ਼ਰਤ ਦਾਊਦ ਦਾ ਪੁੱਤਰ ਸੀ ਤੇ ਹਜ਼ਰਤ ਈਸਾ ਤੋਂ ਇਕ ਹਜ਼ਾਰ ਪੰਦਰਾਂ (1015) ਵਰ੍ਹੇ ਪਹਿਲਾਂ ਹੋਇਆ ਹੈ। ਆਖਦੇ ਹਨ ਕਿ ਇਸ ਕੋਲ ਇਕ ਅਜੇਹਾ ਤਖ਼ਤ ਸੀ ਜੋ ਆਸਮਾਨ ਵਿਚ ਹਵਾਈ ਜਹਾਜ਼ ਵਾਂਗ ਉੱਡ ਸਕਦਾ ਸੀ।
ਇਬਰਾਹੀਮ :
ਆਪ ਦਾ ਅਸਲ ਨਾਉਂ ਹਜ਼ਰਤ ਖਲੀਲ ਅੱਲਾਹ ਸੀ। ਆਪ ਆਜ਼ਰ ਬੁੱਤ ਤਰਾਸ਼ ਦੇ ਪੁੱਤਰ ਸਨ ਤੇ ਪੈਗ਼ੰਬਰ ਹੋਏ ਹਨ। ਇਨ੍ਹਾਂ ਦੇ ਅੱਗੇ ਦੇ ਪੁੱਤਰ ਹੋਏ ਜਿਨ੍ਹਾਂ ਦੇ ਨਾਉਂ ਇਸਮਾਈਲ ਤੇ ਅਸਹਾਕ ਸਨ। ਅਸਹਾਕ ਦੀ ਔਲਾਦ ਵਿਚੋਂ ਹਜ਼ਰਤ ਯਕੂਬ, ਹਜ਼ਰਤ ਮੂਸਾ ਅਤੇ ਹਜ਼ਰਤ ਈਸਾ ਆਦਿ ਪੈਗ਼ੰਬਰ ਹੋਏ। ਹਜ਼ਰਤ ਇਸਮਾਈਲ ਦੀ ਔਲਾਦ ਵਿਚੋਂ ਜਨਾਬ ਰਸੂਲ ਅੱਲਾਹ-ਸੁਲ-ਅੱਲਾਹ-ਅਹ-ਵਸੱਲਮ ਦਾ ਜਨਮ ਹੋਇਆ।
ਸਨਆਨ :
ਸਨਆਨ ਇਕ ਪ੍ਰਸਿੱਧ ਬਜ਼ੁਰਗ ਹੋਏ ਹਨ। ਆਪ ਦੇ ਲਗਪਗ ਸੱਤ ਸੌ ਮੁਰੀਦ ਸਨ। ਸ਼ੇਖ਼ ਅੱਤਾਰ ਵੀ ਆਪ ਦੇ ਮੁਰੀਦਾਂ ਵਿਚੋਂ ਸਨ। ਭਗਤੀ ਦੇ ਰਾਹ 'ਤੇ ਤੁਰਦੇ ਇਹ ਭੁੱਲ ਕੇ ਨਸਾਰਾ ਕੌਮ ਦੀ ਇਕ ਕੁੜੀ 'ਤੇ ਆਸ਼ਕ ਹੋ ਗਏ ਤੇ ਕਿੰਨਾ ਚਿਰ ਸੂਰ ਚਾਰਦੇ ਰਹੇ ਪਰ ਮਗਰੋਂ, ਰੱਬ ਵਲੋਂ ਹੀ, ਇਹ ਫੇਰ ਸਹੀ ਰਾਹ 'ਤੇ ਆ ਗਏ।
ਹਜ਼ਰਤ ਮੂਸਾ :
ਆਪ ਯਹੂਦੀ ਮੱਤ ਦੇ ਬਾਨੀ ਤੇ ਤੂਰਾਤ ਦੇ ਕਰਤਾ ਸਨ। ਤੁਰਾਤ ਯਹੂਦੀਆਂ ਦੀ ਪਵਿੱਤਰ ਧਾਰਮਿਕ ਪੁਸਤਕ ਹੈ। ਯਹੂਦੀਆਂ ਵਿਚ ਇਹ ਵਿਸ਼ਵਾਸ ਹੈ ਕਿ ਤੁਰਾਤ
ਅਕਾਸ਼ ਬਾਣੀ ਹੋ ਕੇ ਹਜ਼ਰਤ ਮੂਸਾ ਨੂੰ 'ਉੱਤਰੀ' ਸੀ। ਆਪ ਦਾ ਜਨਮ ਮਸੀਹ ਤੋਂ 1571 ਵਰ੍ਹੇ ਪਹਿਲਾਂ ਹੋਇਆ। ਆਪ ਮਿਸਰ ਦੇ ਵਾਸੀ ਸਨ। ਉੱਥੇ ਹੀ ਆਪ ਇਕ ਸੋ ਵੀਹ ਵਰ੍ਹੇ ਦੀ ਉਮਰ ਭੋਗ ਕੇ 1451 ਵਰ੍ਹੇ ਪੂਰਵ ਮਸੀਹ ਵਿਚ ਫ਼ੌਤ ਹੋ ਗਏ। ਇਬਰਾਨੀ ਭਾਸ਼ਾ ਵਿਚ 'ਮੂ' ਦੇ ਅਰਥ ਹਨ ਤਾਬੂਤ ਤੇ 'ਸਾ' ਦੇ ਅਰਥ ਹਨ ਪਾਣੀ। ਆਪ ਨੂੰ ਕਿਉਂਕਿ ਆਪ ਦੀ ਮਾਂ ਨੇ ਸੰਦੂਕ ਵਿਚ ਪਾ ਕੇ ਪਾਣੀ ਵਿਚ ਰੋੜ੍ਹ ਦਿੱਤਾ ਸੀ, ਇਸ ਲਈ ਆਪ ਦਾ ਨਾਂ ਮੂਸਾ ਪੈ ਗਿਆ।
ਹਸਨ ਹੁਸੈਨ :
ਹਸਨ ਤੇ ਹੁਸੈਨ ਹਜ਼ਰਤ ਅਲੀ ਦੇ ਪੁੱਤਰ ਸਨ। ਹਸਨ ਵੱਡਾ ਸੀ ਤੇ ਹੁਸੈਨ ਉਮਰ ਵਿਚ ਛੋਟਾ ਸੀ। ਰਸਨ ਦੇ ਵਿਰੋਧੀਆਂ ਨੇ ਇਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਏਸੇ ਵਾਸਤੇ ਮੁਹੱਰਮ ਦੇ ਦਿਨਾਂ ਵਿਚ ਹਸਨ ਦਾ ਸੋਗ ਵੀ ਹੁਸੈਨ ਦੇ ਨਾਲ ਕੀਤਾ ਜਾਂਦਾ ਹੈ। ਹੁਸੈਨ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਸੀ। ਸੰਨ 61 ਹਿਜਰੀ ਵਿਚ ਕਰਬਲਾ ਦੇ ਮੈਦਾਨ ਵਿਚ ਹੁਸੈਨ ਤੇ ਉਸ ਦੇ ਸਾਕ, ਸੰਬੰਧੀ ਤੇ ਹੋਰ ਹਿਮਾਇਤੀ ਸ਼ਹੀਦ ਹੋ ਗਏ ਸਨ। ਆਪ ਯਜ਼ੇਦ ਦੀ ਫ਼ੌਜ ਨਾਲ ਸਿਰਲੱਥ ਹੋ ਕੇ ਲੜੇ ਤੇ ਯਜ਼ੇਦ ਦੀਆਂ ਫ਼ੌਜਾਂ ਨੇ ਆਪ ਨੂੰ ਸ਼ਹੀਦ ਕਰ ਦਿੱਤਾ।
ਨਮਰੂਦ :
ਨਮਰੂਦ ਵੀ ਇਕ ਬਾਦਸ਼ਾਹ ਹੋਇਆ ਹੈ। ਇਹ ਹਜ਼ਰਤ ਇਬਰਾਹੀਮ ਦਾ ਸਮਕਾਲੀ ਸੀ। ਇਹ ਖ਼ੁਦਾਈ ਦਾ ਦਾਅਵਾ ਕਰਦਾ ਹੁੰਦਾ ਸੀ ਪਰ ਦਿਮਾਗ ਵਿਚ ਇਕ ਮੱਛਰ ਦੇ ਘੁਸ ਜਾਣ ਕਰਕੇ ਇਸ ਦੀ ਮੌਤ ਹੋ ਗਈ। ਨਮਰੂਦ ਦੇ ਸ਼ਾਬਦਿਕ ਅਰਥ ਵੀ ਇਹੀ ਹਨ ਕਿ 'ਨਾ ਮਰੇਗਾ'। ਇਸ ਦੇ ਪਿਉ 'ਕੋਸ਼' ਦੀ ਇਰਾਕ ਉੱਤੇ ਹਕੂਮਤ ਸੀ। ਇਸ ਨੂੰ ਵੀ ਏਸੇ ਮੁਲਕ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ।
ਜੁਨੈਦ :
ਆਪ ਬਗਦਾਦ ਦੇ ਇਕ ਕਾਮਿਲ ਵਲੀ ਤੇ ਆਲੀ ਹਸਤੀ ਹੋਏ ਹਨ। ਆਪ ਦੇ ਆਰਫ਼ ਹੋਣ ਦੀਆਂ ਦੂਰ ਦੂਰ ਤੀਕ ਧੁੰਮਾਂ ਪਈਆਂ ਹੋਈਆਂ ਸਨ। 297 ਹਿਜਰੀ ਵਿਚ ਆਪ ਨੇ ਵਫ਼ਾਤ ਪਾਈ।
ਕਾਰੂੰ :
ਇਹ ਇਕ ਭਾਰੀ ਧਨਾਢ ਤੇ ਦੋਲਤਮੰਦ ਸ਼ਖ਼ਸ ਹੋਇਆ ਹੈ। ਆਖਦੇ ਹਨ ਕਿ ਇਹ ਚਾਲ੍ਹੀ ਖ਼ਜ਼ਾਨਿਆਂ ਦਾ ਮਾਲਿਕ ਸੀ। ਇਹ ਹਜ਼ਰਤ ਮੂਸਾ ਦੇ ਚਾਚੇ ਦਾ ਪੁੱਤਰ ਸੀ।
ਨਮਰੂਦ ਨੇ ਵੀ ਖ਼ਦਾ ਸਦਾਇਆ
ਉਸ ਨੇ ਰੱਬ ਨੂੰ ਤੀਰ ਚਲਾਇਆ
ਮੱਫਰ ਤੋਂ ਨਮਰੂਦ ਮਰਵਾਇਆ,
ਕਾਰੂੰ ਜਮੀਂ ਨਿਘਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
—ਬੁੱਲ੍ਹਾ
ਹਜ਼ਰਤ ਮੂਸਾ ਨੇ ਇਸ ਨੂੰ ਹਰ ਤਰ੍ਹਾਂ ਦੇ ਜ਼ੁਲਮ ਤੇ ਅਤਿਆਚਾਰ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸਿੱਖਿਆ ਦਿੱਤੀ ਕਿ ਜਕਾਤ ਦਿੱਤਾ ਕਰੇ। ਪਰ ਇਹ ਹਰ ਤਰ੍ਹਾਂ ਦੇ ਜੁਲਮ ਤੇ ਅੱਤਿਆਚਾਰ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ। ਰੱਬ ਦਾ ਭਾਣਾ ਅਜੇਹਾ ਵਰਤਿਆ ਕਿ ਇਹ ਆਪਣੇ ਚਾਲ੍ਹੀ ਖ਼ਜ਼ਾਨਿਆਂ ਸਣੇ ਤਬਾਹ ਤੇ ਬਰਬਾਦ ਹੋ ਗਿਆ।
ਈਸਾ :
ਹਜ਼ਰਤ ਯਸੂਹ ਮਸੀਹ ਦਾ ਨਾਂ ਈਸਾ ਹੈ। ਇਨ੍ਹਾਂ ਦੀ ਉੱਮਰ ਨੂੰ ਈਸਾਈ ਆਖਦੇ ਹਨ ਤੇ ਇਨ੍ਹਾਂ ਦੇ ਜਨਮ ਤੋਂ ਈਸਾਈ ਸੰਨ ਸ਼ੁਰੂ ਹੁੰਦਾ ਹੈ। ਆਪ ਦੀ ਮਾਤਾ ਮਰੀਅਮ ਸੀ ਅਤੇ ਆਖਦੇ ਹਨ ਕਿ ਆਪ ਦਾ ਪਿਤਾ ਕੋਈ ਨਹੀਂ ਸੀ ਤੇ ਆਪ ਖ਼ੁਦਾਵੰਦ ਤਾਅਲਾ ਦੇ ਪੁੱਤਰ ਸਨ। ਆਪ ਦੀ ਰੂਹਾਨੀ ਮਾਨਤਾ ਰੱਬੀ ਪਵਿੱਤ੍ਰਤਾ ਦੀ ਲਖਾਇਕ ਹੈ। ਆਪ ਸੱਚ-ਪਰਮਾਤਮਾ ਦੇ ਪਰਚਾਰਕ ਸਨ। ਯਹੂਦੀਆਂ ਨੂੰ ਸੱਚ ਦਾ ਇਹ ਪਰਚਾਰ ਪਸੰਦ ਨਹੀਂ ਸੀ ਜਿਸ ਲਈ ਆਪ ਨੂੰ ਸਲੀਬ ਉੱਤੇ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ। ਮੁਸਲਮਾਨੀ ਮੱਤ ਵਿਚ ਇਸ ਨੂੰ ਗਲਤ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਅਨੁਸਾਰ ਕੋਈ ਪੈਗੰਬਰ ਇੰਜ ਜ਼ਲੀਲ ਹੋ ਕੇ ਨਹੀਂ ਮਰਦਾ। ਉਹ ਆਖਦੇ ਹਨ ਕਿ ਹਜ਼ਰਤ ਈਸਾ ਦੀ ਥਾਂ ਕੋਈ ਹੋਰ ਸ਼ਹੀਦ ਹੋਇਆ ਸੀ।
ਫ਼ਿਰਔਨ :
ਪੁਰਾਤਨ ਸਮਿਆਂ ਵਿਚ ਇਹ ਮਿਸਰ ਦੇ ਬਾਦਸ਼ਾਹਾਂ ਦਾ ਇਕ ਲਕਬ ਜਾਂ ਪਦਵੀ ਸੀ। ਪਰ ਇਹ ਲਕਬ 'ਸੈਤੀ ਨੇਪਤਾ' ਨਾਂ ਦੇ ਬਾਦਸ਼ਾਹ ਨਾਲ ਖ਼ਾਸ ਤੌਰ ਤੇ ਸੰਬੰਧ ਰੱਖਦਾ ਹੈ। ਇਹ ਬਾਦਸ਼ਾਹ ਹਜ਼ਰਤ ਮੂਸਾ ਦਾ ਸਮਕਾਲੀ ਫਿਰਔਨ ਸੀ। ਇਸ ਨੇ ਇਸਰਾਈਲ ਉੱਤੇ ਬੜੇ ਜ਼ੁਲਮ ਕੀਤੇ। ਜਦੋਂ ਹਜ਼ਰਤ ਮੂਸਾ ਆਪਣੇ ਅਨੁਯਾਈਆਂ ਸਣੇ ਇਸਰਾਈਲ ਤੋਂ ਮਿਸਰ ਨੂੰ ਤੁਰ ਪਏ ਤਾਂ ਇਸ ਫ਼ਿਰਔਨ ਨੇ ਫ਼ੌਜ ਲੈ ਕੇ ਉਨ੍ਹਾਂ ਦਾ ਪਿੱਛਾ ਕੀਤਾ। ਪਰ ਰੱਬ ਦੀ ਕਰਨੀ ਇਹ ਸਣੇ ਆਪਣੀ ਫ਼ੌਜ ਦੇ ਨੀਲ ਨਦੀ ਵਿਚ ਗਰਕਾ ਹੋ ਗਿਆ। ਇਹ ਆਪਣੇ ਆਪ ਨੂੰ ਖ਼ੁਦਾ ਮੰਨਦਾ ਸੀ। ਖ਼ੁਦਾਈ ਦੇ ਇਸ ਦਾਅਵੇਦਾਰ ਨੂੰ ਖ਼ੁਦਾ ਦੇ ਬੰਦੇ ਹਜ਼ਰਤ ਮੂਸਾ ਨੂੰ ਸਤਾਉਣ ਕਰਕੇ ਖ਼ੁਦਾ ਨੇ ਕਰੜੀ ਸਜ਼ਾ ਦਿੱਤੀ।
ਕਲਾਮ ਬੁੱਲ੍ਹੇ ਸ਼ਾਹ ਵਿਚੋਂ ਚੁਣੇ ਸੰਕੇਤ :
ਸੁਲੇਮਾਨ :
ਸੁਲੇਮਾਨ ਨੂੰ ਇਸ਼ਕ ਜੇ ਆਇਆ,
ਮੁੰਦਰਾ ਹੱਥੋਂ ਚਾ ਗਵਾਇਆ, ।
ਫਰਔਨ ਨੇ ਜਦੋਂ ਖ਼ੁਦਾ ਕਹਾਇਆ
ਨੀਲ ਨਦੀ ਦੇ ਵਿਚ ਆਇਆ,
ਓਸੇ ਨਾਲ ਅਸ਼ਟੰਡ ਜਗਾਇਆ,
ਖ਼ੁਦੀਓਂ ਕਰ ਤਦ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
—ਬੁੱਲ੍ਹਾ ਸ਼ਾਹ
ਤਖ਼ਤ ਨਾ ਪਰੀਆਂ ਦਾ ਫਿਰ ਆਇਆ,
ਭੱਠ ਭੌਂਕੇ ਪਿਆ ਬੇਹਾਲ। -ਕਾਫ਼ੀਆਂ
ਚੰਡੀ:
ਪਿਰਤਮ ਚੰਡੀ ਮਾਤ ਬਣਾਈ,
ਜਿਸ ਨੂੰ ਪੂਜੇ ਸਰਬ ਲੋਕਾਈ,
ਪਾਛੀ ਵੱਢ ਕੇ ਜੰਜ ਚੜ੍ਹਾਈ,
ਡੋਲੀ ਨੂਮ ਠੁਮ ਆਈ ਏ।
ਗੱਲ ਰੋਲੇ ਲੋਕਾਂ ਪਾਈ ਏ। -ਕਾਫ਼ੀਆਂ
ਸੀਤਾ :
ਸੀਤਾ ਦੇਂਹਸਰ ਲਈ ਬੇਚਾਰੀ
ਤਦ ਹਨੁਵੰਤ ਨੇ ਲੰਕਾ ਸਾੜੀ,
ਰਾਵਣ ਦੀ ਸਭ ਦਾਹ ਅਟਾਰੀ,
ਓੜਕ ਰਾਵਣ ਮਾਰਿਆ ਈ। -ਕਾਫ਼ੀਆਂ
ਆਦਮ :
ਆਦਮ ਕਣਕੋਂ ਮਨ੍ਹਾ ਕਰਾਇਆ,
ਆਪੇ ਮਗਰ ਸ਼ੈਤਾਨ ਦੁੜਾਇਆ,
ਕੱਢ ਬਹਿਸ਼ਤੋਂ ਜ਼ਮੀਨ ਰੁਲਾਇਆ,
ਕੇਡ ਪਸਾਰ ਪਸਾਰਿਆ ਈ। -ਕਾਫ਼ੀਆਂ
ਨੂਹ:
ਨੂਹੇ ਪਰ ਤੂਫ਼ਾਨ ਮੰਗਾਇਆ,
... ਰਹੁ ਰਹੁ ਵੇ ਇਸ਼ਕਾ ਮਾਰਿਆ ਈ। -ਕਾਫ਼ੀਆਂ
ਸੁਲੇਮਾਨ :
ਕਿੱਥੇ ਤਖ਼ਤ ਸੁਲੇਮਾਨ ਵਾਲਾ,
ਵਿਚ ਹਵਾ ਉਡਦਾ ਸੀ ਬਾਲਾ,
ਉਹ ਭੀ ਕਾਦਰ ਆਪ ਸੰਭਾਲਾ,
ਕੋਈ ਜ਼ਿੰਦਗੀ ਦਾ ਇਤਬਾਹ ਨਹੀਂ। -ਕਾਫ਼ੀਆਂ
ਮੂਸਾ:
ਰੱਬ-ਇ-ਆਰਨੀ ਮੂਸਾ ਬੋਲੇ,
ਤਦ ਕੋਹਤੂਰ ਜਲਾਇਓ ਈ।
ਲਨਤਰਾਨੀ ਝਿੜਕਾਂ ਵਾਲਾ,
ਆਪੇ ਹੁਕਮ ਸੁਣਾਇਓ ਈ। -ਕਾਫ਼ੀਆਂ
ਅਹਿਮਦ :
ਅਹਿਦ ਅਹਿਮਦ ਵਿਚ ਫਰਕ ਨਾ ਬੁੱਲ੍ਹਿਆ,
ਇਕ ਰੱਤੀ ਭੇਤ ਮਰੋੜੀ ਦਾ।
ਇਕ ਰਾਂਝਾ ਮੈਨੂੰ ਲੋੜੀਦਾ। -ਕਾਫ਼ੀਆਂ
ਸਾਬਰ :
ਸਾਬਰ ਨੇ ਜਦ ਨੇਹੁੰ ਲਗਾਇਆ,
ਦੇਖ ਪੀਆ ਨੇ ਕੀ ਦਿਖਲਾਇਆ,
ਰਗ ਰਗ ਅੰਦਰ ਕਿਰਮ ਚਲਾਇਆ,
ਜ਼ੋਰਾ ਵਰ ਦੀ ਗੱਲ ਮੁਹਾਲ।
ਇਸ ਨੇਹੁੰ ਦੀ ਉਲਟੀ ਚਾਲ। -ਕਾਫ਼ੀਆਂ
ਜ਼ਕਰੀਆ:
ਜ਼ਕਰੀਆ ਨੇ ਜਦ ਪਾਇਆ ਕਹਾਰਾ,
ਜਿਸ ਦਮ ਵੱਜਿਆ ਇਸ਼ਕ ਨੱਕਾਰਾ,
ਪਰਿਆ ਸਿਰ ਤੇ ਤਿੱਖਾ ਆਰਾ,
ਕੀਤਾ ਐਡ ਜਵਾਲ। -ਕਾਫ਼ੀਆਂ
ਇਬਰਾਹੀਮ :
ਇਬਰਾਹੀਮ ਚਿਖਾ ਵਿਚ ਪਾਇਓ -ਕਾਫ਼ੀਆਂ
ਯੂਨਸ :
ਯੂਨਸ ਮੱਛੀ ਤੋਂ ਨਿਗਲਾਇਓ -ਕਾਫ਼ੀਆਂ
ਜਿਬਰਾਈਲ :
ਝੂਲਾ ਜਿਬਰਾਈਲ ਬਲਾਇਓ -ਕਾਫ਼ੀਆਂ
ਹਸਨ ਹੁਸੈਨ :
ਏਸ ਜੋਗੀ ਦੇ ਸੁਣੇ ਅਖਾੜੇ,
ਹਸਨ ਹੁਸੈਨ ਨਬੀ ਦੇ ਪਿਆਰੇ,
ਮਾਰਿਓ ਸੂ ਵਿਚ ਜਦਾਲ,
ਪਾਣੀ ਬਿਨ ਤਰਸਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ,
ਮੱਥੇ ਤਿਲਕ ਲਗਾ ਕੇ। -ਕਾਫ਼ੀਆਂ
ਰਸੂਲ :
ਅਬਦਾ ਰਸੂਲ ਕਹਾਇਆ,
ਵਿਚ ਮਿਅਰਾਜ ਬੁੱਰਾਕ ਮੰਗਾਇਆ,
ਜਿਬਰਾਈਲ ਪਕੜ ਲੈ ਆਇਆ,
ਹੁਰਾਂ ਮੰਗਲ ਗਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ,
ਮੱਥੇ ਤਿਲਕ ਲਗਾ ਕੇ। -ਕਾਫ਼ੀਆਂ
ਗੁਰੂ ਤੇਗ ਬਹਾਦਰ :
ਕਹੂੰ ਗਾਫ਼ਲ ਕਹੂੰ ਨਮਾਜ਼ੀ ਹੈ,
ਕਹੂੰ ਮੰਬਰ ਤੇ ਬਹਿ ਕਾਜ਼ੀ ਹੈ,
ਕਹੂੰ ਤੇਗ ਬਹਾਦਰ ਗਾਜ਼ੀ ਹੋ,
ਕਹੂੰ ਆਪਣਾ ਪੰਥ ਬਣਾਇਆ ਹੈ।
ਤੈਂ ਆਪ ਸਰੂਪ ਵਟਾਇਆ ਹੈ। -ਕਾਫ਼ੀਆਂ
ਯਹੀਯਾ:
ਜਦੋਂ ਯਹੀਯੇ ਨੇ ਪਾਈ ਬਾਤੀ,
ਰਮਜ਼ ਇਸ਼ਕ ਦੀ ਲਾਈ ਕਾਤੀ,
ਜਲਵਾ ਦਿੱਤਾ ਆਪਣਾ ਜਾਤੀ,
ਤਨ ਖੰਜਰ ਕੀਤਾ ਲਾਲ। -ਕਾਫ਼ੀਆਂ
ਮਨਸੂਰ :
ਆਪ ਇਸ਼ਾਰਾ ਅੱਖ ਦਾ ਕੀਤਾ,
ਤਾਂ ਮਧੁਵਾ ਮਨਸੂਰ ਨੇ ਪੀਤਾ,
ਸੂਲੀ ਚੜ੍ਹ ਕੇ ਦਰਸ਼ਨ ਲੀਤਾ,
ਹੋਇਆ ਇਸ਼ਕ ਕਮਾਲ। -ਕਾਫ਼ੀਆਂ
ਮਨਸੂਰ ਤੁਸਾਂ ਤੇ ਆਇਆ ਏ,
ਤੁਸਾਂ ਸੂਲੀ ਪਕੜ ਚੜ੍ਹਾਇਆ ਏ,
ਮੇਰਾ ਭਾਈ ਬਾਬਲ ਜਾਇਆ ਏ,
ਦਿਉ ਖੂਨ ਬਹਾ ਮੇਰੇ ਭਾਈ ਦਾ।
ਹੁਣ ਕਿਸ ਥੀਂ ਆਪ ਲੁਕਾਈ ਦਾ। -ਕਾਫ਼ੀਆਂ
ਰਾਮਦਾਸ/ਫਤਹ ਮੁਹੰਮਦ :
ਕਿਤੇ ਰਾਮਦਾਸ ਕਿਤੇ ਫ਼ਤਹ ਮੁਹੰਮਦ
ਇਹ ਕਦੀਮੀ ਸ਼ੋਰ।
ਮਿਟ ਗਿਆ ਦੋਹਾਂ ਦਾ ਝਗੜਾ
ਨਿਕਲ ਪਿਆ ਕੋਈ ਹੋਰ।
ਮੇਰੀ ਬੁੱਕਲ ਦੇ ਵਿਚ ਚੋਰ। -ਕਾਫ਼ੀਆਂ
ਸਿਕੰਦਰ :
ਕਿੱਥੇ ਹੈ ਸੁਲਤਾਨ ਸਿਕੰਦਰ!
ਮੌਤ ਨਾ ਛੱਡੇ ਪੀਰ ਪੈਗੰਬਰ,
ਸੱਭੇ ਛੱਡ ਛੱਡ ਗਏ ਅਡੰਬਰ,
ਕੋਈ ਏਥੇ ਪਾਇਦਾਰ ਨਹੀਂ।
ਉੱਠ ਜਾਗ ਘੁਰਾੜੇ ਮਾਰ ਨਹੀਂ। -ਕਾਫ਼ੀਆਂ
ਦੈਂਹਸਰ(ਰਾਵਣ) :
ਦੇਹਸਰ ਲੁਟਿਆ ਹੁਣ ਲਛਮਣ ਬਾਕੀ,
ਤਬ ਅਨਹਦ ਨਾਦ ਬਜਾਏ। -ਕਾਫ਼ੀਆਂ
ਗੁਰੂ ਗੋਰਖ :
ਗੁਰੂ ਗੋਰਖ ਨੂੰ ਪੀਰ ਮਨਾਵੇ,
ਹੀਰੇ ਹੀਰੇ ਕਰ ਕੁਰਲਾਵੇ,
ਜਿਸ ਦੇ ਕਾਰਨ ਮੂੰਡ ਮੁੰਡਾਵੇ,
ਉਹ ਪੀਲਾ ਜ਼ਰਦ ਮਲਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ । -ਕਾਫ਼ੀਆਂ
ਸ਼ਮਸਤਬ੍ਰੇਜ:
ਕੁੰਨ ਬਾਯਾਨੀ ਸ਼ਮਸ ਬੋਲੇ,
ਉਲਟਾ ਕਰ ਲਟਕਾਇਓ ਈ। - ਕਾਫ਼ੀਆਂ
ਸਾਥਰ :
ਤਨ ਸਾਬਰ ਦੇ ਕੀੜੇ ਪਾਏ,
ਜੋ ਚੜ੍ਹਿਆ ਸੋ ਪਾਇਆ ਈ - ਕਾਫ਼ੀਆਂ
ਸ਼ਾਮ :
ਦਰ ਦਰ ਲੱਘੀ ਧੁੰਮਾ ਘੱਤਣ,
ਔਖੀ ਘਾਟ ਪੁਚਾਏ ਪੱਤਣ,
ਸ਼ਾਮੇ ਵਾਸਤੇ। -ਬਾਰਾਂ ਮਾਹ
ਮੋਹਨ:
ਪੋਹ ਹੁਣ ਪੁਛੇ ਜਾ ਕੇ, ਤੁਮ ਨਿਆਰੇ ਰਹੇ ਕਿਉਂ ਮੀਤ।
ਕਿਸ ਮੋਹਨ ਮਨ ਮੋਹ ਲਿਆ ਜੋ ਪੱਥਰ ਕੀਨੇ ਚੀਤ। -ਬਾਰਾਂ ਮਾਹ
ਸ਼ਾਮ ਪੀਆ :
ਕੌਣ ਕਰੇ ਮੋਹੇ ਸੇ ਦਿਲ ਜੋਈ।
ਸ਼ਾਮ ਪੀਆ ਮੈਂ ਦੇਤੀ ਨੂੰ ਧਰੋਈ। - ਕਾਫ਼ੀਆਂ
ਕਾਹਨ :
ਬੰਸੀ ਕਾਹਨ ਅਚਰਜ ਬਜਾਈ -ਕਾਫ਼ੀਆਂ
ਬੁੱਲ੍ਹੇ ਸ਼ਾਹ ਮੈਂ ਹੁਣ ਬਰਲਾਈ,
ਜਦ ਦੀ ਮੁਰਲੀ ਕਾਹਨ ਬਜਾਈ,
ਬਾਵਰੀ ਹੋ ਤੁਸਾਂ ਵੱਲ ਧਾਈ,
ਖੋਜੀਆਂ ਕਿਤ ਵਲ ਦਸਤ ਬਰਾਤਾਂ।
ਮੁਰਲੀ ਬਾਜ ਉਠੀ ਘਣਘਾਤਾਂ। - ਕਾਫ਼ੀਆਂ
ਰਾਂਝਾ :
ਆਪ ਛਿੜ ਜਾਂਦਾ ਨਾਲ ਮੱਝੀ ਦੇ,
ਸਾਨੂੰ ਕਿਉਂ ਬੇਲਿਓ ਮੋੜੀਦਾ।
ਇਕ ਰਾਂਝਾ ਸਾਨੂੰ ਲੋੜੀਦਾ।
ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ,
ਮਿੰਨਤਾਂ ਕਰ ਕਰ ਮੋੜੀਦਾ,
ਇਕ ਰਾਂਝਾ ਸਾਨੂੰ ਲੋੜੀਂਦਾ। -ਕਾਫ਼ੀਆਂ
ਮੱਝੀ ਆਈਆਂ, ਰਾਂਝਾ ਯਾਰ ਨਾ ਆਇਆ,
ਫੂਕ ਬਿਰ ਡੋਲਾਇਆ ਈ,
ਅੱਖਾਂ ਵਿਚ ਦਿਲ ਜਾਨੀ ਪਿਆਰਿਆ। -ਕਾਫ਼ੀਆਂ
ਆਓ ਸਈਆਂ ਰਲ ਦਿਉ ਨੀ ਵਧਾਈ।
ਮੈਂ ਵਰ ਪਾਇਆ ਰਾਂਝਾ ਮਾਹੀ।
ਰਾਂਝੇ ਨੂੰ ਮੈਂ ਗਾਲੀਆਂ ਦੇਵਾਂ,
ਮਨ ਵਿਚ ਕਰਾਂ ਦੁਆਈ। -ਕਾਫ਼ੀਆਂ
ਮੈਂ ਤੇ ਰਾਂਝੇ ਇਕੋ,
ਕੋਈ ਲੋਕਾਂ ਨੂੰ ਅਜ਼ਮਾਈ। -ਕਾਫ਼ੀਆਂ
ਹੀਰ :
ਹੀਰ ਵੰਝਾਏ ਸੱਭੇ ਘਰ ਦੇ,
ਇਸ ਦੀ ਖਿੱਚੀ ਮਾਹੀ ਡੋਰ।
ਵਾਹ ਵਾਹ ਰਮਜ਼ ਸਜਨ ਦੀ ਹੋਰ। -ਕਾਫ਼ੀਆਂ
ਚੂਚਕ :
ਚੂਚਕ ਕਾਜ਼ੀ ਸਦ ਬਹਾਇਆ -ਕਾਫ਼ੀਆਂ
ਸਹਿਤੀ:
ੳ) ਇਹ ਗੱਲ ਸਹਿਤੀ ਨਣਦ ਪਛਾਤੀ
ਅ) ਬੁੱਲ੍ਹਾ ਸਹਿਤੀ ਫੰਧ ਮਚਾਇਆ -ਕਾਫ਼ੀਆਂ
ਲੈਲਾ ਮਜਨੂੰ :
ਮਜਨੂੰ ਲਾਲ ਦੀਵਾਨੇ ਵਾਂਙੂ
ਅੱਬ ਲੈਲਾ ਹੋ ਰਹੀਏ।
ਪੀਆ ਪੀਆ ਕਰਤੇ ਹਮ ਪੀਆ ਹੋਏ। -ਕਾਫ਼ੀਆਂ
ਸੋਹਣੀ ਮਹੀਵਾਲ :
ਏਸ ਜੰਗੀ ਦੀ ਸੁਣੋ ਕਹਾਣੀ,
ਸੋਹਣੀ ਡੁੱਬੀ ਡੂੰਘੇ ਪਾਣੀ,
ਫਿਰ ਰਲਿਆ ਮਹੀਂਵਾਲ, ਸਾਰਾ ਤਖ਼ਤ ਲੁਟਾ ਕੇ।
ਮੈਂ ਵੇਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ। -ਕਾਫ਼ੀਆਂ
ਗੋਪੀਆਂ-ਕਾਹਨ :
ਗੋਪੀਆਂ ਨਾਲ ਕੀ ਚੱਜ ਕਮਾਇਆ,
ਮਖਣ ਕਾਨ੍ਹ ਤੋਂ ਲੁਟਵਾਇਆ,
ਰਾਜੇ ਕੰਸ ਨੂੰ ਪਕੜ ਮੰਗਾਇਆ,
ਬੋਦੀਓਂ ਪਕੜ ਪਛਾੜਿਆ ਈ। -ਕਾਫ਼ੀਆਂ
ਮਿਰਜ਼ਾ-ਸਾਹਿਬਾਂ :
ਸਾਹਿਬਾਂ ਨੂੰ ਜਦੋਂ ਵਿਆਹੁਣ ਆਏ,
ਸਿਰ ਮਿਰਜ਼ੇ ਦਾ ਵਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ। -ਕਾਫ਼ੀਆਂ
ਰੋਡਾ-ਜਲਾਲੀ :
ਰੋਡੇ ਪਿੱਛੇ ਗੱਲ ਗਵਾਈ,
ਟੁਕੜੇ ਕਰ ਕਰ ਮਾਰਿਆ ਈ। -ਕਾਫ਼ੀਆਂ
ਯੂਸਫ਼ ਜੁਲੈਖਾ :
ਕਿੱਥੇ ਯੂਸਫ ਮਾਹਿ ਕਨਿਆਨੀ,
ਲਈ ਜੁਲੇਖਾ ਫੇਰ ਜਵਾਨੀ,
ਕੀਤੀ ਮੌਤ ਨੇ ਓੜਕ ਛਾਨੀ,
ਫੇਰ ਉਹ ਹਾਰ ਸ਼ਿੰਗਾਰ ਨਹੀਂ। -ਕਾਫ਼ੀਆਂ
ਏਸ ਇਸ਼ਕ ਦੇ ਵੇਖੇ ਕਾਰੇ,
ਯੂਸਫ਼ ਖੂਹ ਪੁਆਇਓ ਈ।
ਵਾਂਗ ਜੁਲੈਖਾ ਵਿਚ ਮਿਸਰ ਦੇ,
ਘੁੰਗਟ ਖੋਲ੍ਹ ਰੁਲਾਇਓ ਈ। -ਕਾਫ਼ੀਆਂ
ਸੰਮੀ ਢੋਲਾ :
ਪਈ ਵਾਂਙ ਸੱਮੀਂ ਮੈਂ ਕੂਕਦੀ,
ਕਰ ਢੋਲਾ ਢੋਲਾ। -ਕਾਫ਼ੀਆਂ
ਸੱਸੀ-ਪੁੰਨੂੰ :
ਸੱਸੀ ਦਾ ਦਿਲ ਲੁੱਟਣ ਕਾਰਨ,
ਹੋਤ ਪੁੰਨੂੰ ਬਣ ਆਇਆ ਹੈ।
ਇਕ ਨੁਕਤਾ ਯਾਰ ਪੜ੍ਹਾਇਆ ਹੈ। -ਕਾਫ਼ੀਆਂ
ਰੂਪ-ਪੱਖ
ੳ) ਬੁੱਲ੍ਹੇ ਸ਼ਾਹ ਦੇ ਕਲਾਮ ਦੀ ਬੋਲੀ
ਬੁੱਲ੍ਹੇ ਸ਼ਾਹ ਦਾ ਸਮੁੱਚਾ ਜਾਂ ਬਹੁਤਾ ਕਲਾਮ ਭਾਵੇਂ ਠੇਠ ਪੰਜਾਬੀ ਬੋਲੀ ਵਿਚ ਹੈ ਪਰ ਇਸ ਵਿਚ ਕਿਧਰੇ ਕਿਧਰੇ ਅਰਬੀ-ਫ਼ਾਰਸੀ ਤੇ ਹਿੰਦਵੀ ਦਾ ਰਲਾ ਆ ਪਿਆ ਹੈ। ਅਰਬੀ-ਫ਼ਾਰਸੀ ਸ਼ਬਦਾਵਲੀ ਆ ਜਾਣ ਦਾ ਪਹਿਲਾ ਕਾਰਣ ਤਾਂ ਇਹ ਹੈ ਕਿ ਬੁੱਲ੍ਹਾ ਸੂਫ਼ੀ ਸੀ ਤੇ ਦੂਜੇ ਉਹ ਮੁਸਲਮਾਨ ਸੀ ਤੇ ਉਸ ਦੀ ਆਰੰਭਿਕ ਤਾਲੀਮ ਇਨ੍ਹਾਂ ਭਾਸ਼ਾਵਾਂ ਵਿਚ ਹੀ ਹੋਈ ਸੀ। ਹਿੰਦਵੀ ਰੰਗ ਉਸ ਦੇ ਬਾਰਾਂਮਾਹੇ ਵਿਚੋਂ ਪ੍ਰਤੱਖ ਦਿਸਦਾ ਹੈ।
ਬੁੱਲ੍ਹੇ ਦੇ ਕਲਾਮ ਵਿਚ ਅਰਬੀ ਫ਼ਾਰਸੀ ਦੇ ਕਈ ਵਾਕੰਸ਼ ਆ ਗਏ ਹਨ। ਕਈ ਅਰਬੀ ਸ਼ਬਦ ਸਿੱਧੇ ਕੁਰਾਨ ਦੀਆਂ ਆਇਤਾਂ ਵਿਚੋਂ ਆ ਗਏ ਹਨ ਜਿਵੇਂ ਕਿ, 'ਨਹਨ- ਅਕਰਬ', 'ਹਮਾਊਸਤ', 'ਸੁਮਵਜ਼ ਅੱਲਾਹ', 'ਅਲਸ ਬਿਰ ਬੇਕੁਮ', 'ਕਾਲੂ ਬਲਾ' 'ਕਨਜ਼ ਕਦੂਰੀ', 'ਲੋਲਾਕ ਲਮਾ ਖਲਕਤ ਅਲ ਅਫਲਾਕ' ਆਦਿ-
ਨਹਨਅਕਰਬ : ਨਹਨ ਅਕਰਥ ਜ਼ਾਤ ਪਛਾਤੀ
ਹਮਾਉਸਤ : ਇਸ ਹਮਾਉਸਤ ਨੇ ਅਕਲ ਵਜਾਇਆ।
ਸੁਮਵਜ਼ ਅਲ ਅੱਲਾਹ : ਸਮ ਵਜ਼ ਅਲ ਅੱਲਾਹ ਅੱਜ ਦੱਸਨਾਂ ਏਂ ਓ ਯਾਰ।
ਅਲਸਤੋ ਬਿਰੱਬੇਕੁਮ: ਅਲਸਤੋ ਬਿਰੱਬੇਕਮ ਜਾਂ ਜਲ ਹੋਇਆ।
ਕਾਲੁ ਬਲਾ : ਕਾਲ ਬਲਾ ਗਲ ਡਾਲੀ ਓ ਯਾਰ।
ਕਨਜ਼ ਕਦੂਰੀ : ਕਨਜ਼ ਕਦੂਰੀ ਮਨਤਕ ਮਅਨੇ ਸਾਰਾ ਇਲਮ ਗਵਾਤਾ ਹੈ।
ਲੋਲਾਕ ਲਮਾ ਖ਼ਲਕਤ ਅਲ ਅਫਲਾਕ :
ਲੋਲਾਕ ਲਮਾ ਖਲਕਤ ਅਲ ਅਫ਼ਲਾਕ, ਆਪੇ ਧੁੰਮ ਮਚੇਂਦੇ ਹੋ।
ਇਸ ਤੋਂ ਬਿਨਾਂ ਫ਼ਾਰਸੀ ਅਰਬੀ ਦੇ ਹੋਰ ਅਨੇਕ ਸ਼ਬਦਾਂ ਦਾ ਬੁੱਲ੍ਹੇ ਨੇ ਪ੍ਰਯੋਗ ਕੀਤਾ ਹੈ ਜਿਨ੍ਹਾਂ ਨੂੰ ਇਕ ਸੂਚੀ ਵਿਚ ਹੇਠਾਂ ਪੇਸ਼ ਕੀਤਾ ਜਾਂਦਾ ਹੈ—
ਸਾਇਤ: ਵਿਚੋਂ ਜਾਇ ਹਿਜਰ ਦੀ ਸਾਇਤ
ਮਰਗ : ਸਾਡੀ ਮਰਗ ਉਨ੍ਹਾਂ ਦਾ ਹਾਸਾ
ਅਜ਼ਾਬ : ਮੈਂ ਛੁਟਦੀ ਏਸ ਅਜ਼ਾਬ ਤੋਂ
ਵਸਲ : ਰੰਗਣ ਚੜ੍ਹੀ ਸ਼ਾਹ ਵਸਲ ਦੀ
ਜ਼ੁਹਦ : ਜੁਹਦ ਕਮਾਈ ਚੰਗੀ ਕਰੀਏ।
ਸੱਤਾਰ : ਕੀਤਾ ਕਰਮ ਸੱਤਾਰ ਸਿਤਮ :
ਸਿਤਮ ਕਰਨਾ ਹੈਂ ਜਾਨ ਆਪਣੀ 'ਤੇ
ਜ਼ੌਕ : ਜ਼ੌਕ ਦਿੱਤੇ ਜ਼ਾਤ ਆਪਣੀ ਦਾ
ਅਨਲਹੱਕ : ਤਾਣੀ ਗੰਢਨੀ ਹਾਂ ਅਨਲਹੱਕ ਵਾਲੀ
ਸਬੋਰੋਜ਼ : ਸ਼ੁਕਰ ਕਰੋ ਬੇਰੋਜ਼ ਰਹਿਣਾ
ਸਜਦਾ : ਸਜਦਾ ਕਰਦੀ ਤੇ ਹੱਥ ਜੋੜਨੀ ਹਾਂ
ਵਹਿਮ: ਫ਼ਹਿਮ ਨਾ ਹੋਰ ਖ਼ਿਆਲ ਮੈਨੂੰ
ਤਨਹਾ : ਇਕ ਇਕੱਲੀ ਤਨਹਾ ਚੱਲਸੇ
ਤੋਸ਼ਾ : ਲੈ ਲੈ ਤੇਸ਼ਾ ਏਥੋਂ ਘੱਲਸੋਂ
ਮਾਹਿਕਨਿਆਨੀ : ਕਿੱਥੇ ਯੂਸਫ਼ ਮਾਹਿ ਕਨਿਆਨੀ
ਕਾਦਰ : ਉਹ ਭੀ ਕਾਦਰ ਆਪ ਸੰਭਾਲਾ
ਬਾਦਿ-ਖ਼ਿਜ਼ਾ : ਬਾਦਿ ਖਿਜ਼ਾ ਕੀਤਾ ਬੁਰ ਹਾਲਾ
ਲਸ਼ਕਰ, ਖ਼ੁਮਾਰ, ਪਲੰਗ, ਕੁੰਨ ਬਾਜ਼ਯਾਨੀ, ਰੱਬੇਅਪਰਨੀ, ਲਨਤਰਾਨੀ, ਛਾਨੀ, ਕੁਨ ਫ਼ਅਕੁਨ, ਹਾਫ਼ਿਜ਼, ਹਿਫ਼ਜ਼, ਨਿਅਮਤ, ਕੁਫ਼ਰ, ਬਾਬ, ਦੋਜਖ ਗੋਰ, ਮਹਿਰਾਬ, ਮੁਰਸ਼ਦ, ਆਬਿਦ ਲਹਵੇ ਲਅਬ, ਆਰਫ਼, ਰਮਜ਼, ਸੁਖ਼ਨ, ਉਲਫ਼ਤ, ਅਲਫ਼ੀ, ਆਲਮ, ਆਤਸ਼, ਇਸਤਗਫਾਰ ਇਰਾਕੀ, ਸਿਹਰ, ਹਾਦੀ, ਹਿਜਾਬ, ਹਸ਼ਰ, ਹੈਰਤ, ਕਿਰਦਾਰ, ਕਾਸਿਦ, ਗੁਫ਼ਾਰ, ਤਕੱਬਰ, ਤਕਸੀਰ, ਤੌਫੀਕ, ਨਫ਼ਸਾਨੀ, ਜ਼ਾਹਿਰ, ਬਾਤਨ, ਮਤਰਬ, ਮੁਤਲਿਕ, ਕਸਬੇ ਫ਼ੁਕਰ, ਗੰਜੇ ਅਖਰੀ, ਅਮਰ ਮਅਰੂਫ਼ ਗ਼ੈਰ ਸ਼ਰਅ, ਰੋਜ਼ੇ, ਅਚਲ ਲੋਹ ਕਲਮ, ਨੰਗ ਨਾਮੂਸ, ਲਾਮਕਾਨੀ, ਸ਼ੌਕੇ ਸ਼ਰਾਬ, ਬੇਚੂਨੀ, ਚੂਨ, ਦਸਤ, ਨੂਰੇ ਰਬੀ, ਕੋਲ-ਕਰਾਰ, ਹਿਜਰ-ਵਸਲ, ਮਲਕੁਲਮੋਤ, ਮਹਿਬੂਬੇ ਰੱਬਾਨੀ, ਰਸਾਈ, ਖ਼ੌਜ, ਪੋਵਸਤ ਬਗੇ, ਆਸਨਾਈ, ਕਸਬ, ਰਕੀਬ, ਕਿਤਾਬ-ਮਜੀਦ, ਪਾਕ ਜਮਾਲ, ਲਹਿਮਕ ਲਹਿਮਾ, ਫ਼ਤਵਾ, ਆਹਦ, ਅਹਿਮਦ, ਦਰਮੁਆਨੀ ਮਜ਼ਮੁਲ, ਬੇਜਾ, ਮੁਤੁ ਕਿਬਲਾ ਅੰਤਾ ਮੂਤੂ, ਸ਼ਾਦੀ, ਵਹਿਦਿਤ, ਫ਼ਾਨੀ, ਜ਼ਿਕਾਤ, ਖੁਸ਼ ਕਬੀਲਾ, ਹਸ਼ਰ, ਖਾਕੀ, ਖ਼ਾਕ, ਆਹੂ, ਹਾਬੀਲ ਕਾਬੀਲ, ਖ਼ਸਮ, ਮਜ਼ਹਰ, ਜ਼ਿਬਾਹ, ਮਰਾਤਬ, ਗਫਲਤ, ਉਜ਼ਰ, ਅਦਲ, ਫ਼ਜ਼ਲ, ਤੇਗ਼, ਲਹਦ, ਲਾਜ਼ਮ, ਮਜ਼ਕੂਰ, ਨਫ਼ਖਤੋਫ਼ੀਏ, ਹੁਵਾਮਾਕੁਮ, ਲੈਸਾਫ਼ੀ ਜੰਨਤੀ, ਅਸ਼ਰਫ਼, ਆਤਸ਼ ਆਦਿ ਅਨੇਕ ਸ਼ਬਦ ਕਲਾਮ ਬੁੱਲ੍ਹੇ ਸ਼ਾਹ ਵਿਚੋਂ ਸਹਿਜੇ ਹੀ ਮਿਲ ਜਾਂਦੇ ਹਨ। ਹਿੰਦਵੀ :
ਬੱਲ੍ਹੇ ਸ਼ਾਹ ਦੇ ਸਮੇਂ ਤੀਕ ਤੇ ਉਸ ਤੋਂ ਮਗਰੋਂ ਤੀਕ ਵੀ ਹਿੰਦਵੀ ਜਾਂ ਬ੍ਰਿਜਭਾਸ਼ਾ ਨੂੰ ਅਭਿਵਿਅੰਜਨਾ ਦਾ ਆਦਰਯੋਗ ਮਾਧਿਅਮ ਮੰਨ ਕੇ ਅਪਣਾਇਆ ਜਾਂਦਾ ਰਿਹਾ ਹੈ। ਬੁੱਲ੍ਹੇ ਸ਼ਾਹ ਨੂੰ ਭਾਰਤੀ ਦਾਰਸ਼ਨਿਕਤਾ ਦਾ ਚੋਖਾ ਗਿਆਨ ਜਾਪਦਾ ਹੈ ਕਿਉਂਕਿ ਉਸ ਨੇ ਭਾਰਤੀ ਦਰਸ਼ਨ ਤੇ ਧਰਮ ਦੀ ਤਕਨੀਕੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ। ਬਾਵਾ ਬੁੱਧ ਸਿੰਘਾਂ ਫੁਰਮਾਉਂਦੇ ਹਨ ਕਿ ਸ਼ਾਹ ਹੁਸੈਨ ਨੇ ਦੋਹੜਿਆਂ ਵਿਚ ਬਾਹਲੀ ਹਿੰਦੀ ਭਾਸ਼ਾ ਵਰਤੀ ਹੈ ਪਰ ਇਨ੍ਹਾਂ ਦਾ ਰੰਗ ਵਖਰਾ ਹੈ। ਸੱਚ ਹੈ, ਦੋਹੜੇ ਸਜਦੇ ਵੀ ਬ੍ਰਿਜਭਾਸ਼ਾ ਵਿਚ ਹੀ ਹਨ। ਬੁੱਲ੍ਹੇ ਸ਼ਾਹ ਦੀ ਹਿੰਦਵੀ ਰੰਗ ਦੀ ਰਚਨਾ ਦੇ ਕੁਝ ਨਮੂਨੇ ਪੇਸ਼ ਹਨ-
ਨਾ ਜੀ ਸਕੀਏ ਤੇ ਨਾ ਮਰੀਏ।
ਬਾਵਾ ਬੁੱਧ ਸਿੰਘ ਹੰਸ ਚੋਗ, ਪੰਨਾ 284, ਲਾਹੌਰ ਬੁੱਕ ਸ਼ਾਪ ਲੁਧਿਆਣਾ
ਤੁਮ ਸੁਣੋ ਹਮਾਰੀ ਬੇਨਾ,
ਮੋਹਿ ਰਾਤ ਦਿਨੇ ਨਹੀਂ ਚੈਨਾ,
ਹੁਣ ਪ੍ਰੀ ਬਿਨ ਪਲਕ ਨਾ ਸਰੀਏ।
ਅਬ ਲਗਨ ਲਗੀ ਕਿਹ ਕਰੀਏ।
ਦੁਖ ਸੁਖ ਸਭ ਵੰਜਾਇਉ ਰੇ,
ਹਾਰ ਸ਼ਿੰਗਾਰ ਕੋ ਆਗ ਲਗਾਉਂ,
ਤਨ ਪਰ ਢਾਂਡ ਅਚਾਇਉ ਰੀ।
ਸੁਣ ਕੇ ਗਿਆਨ ਕੀਆ ਐਸੀਆਂ ਬਾਤਾਂ,
ਨਾਮ ਨਿਸ਼ਾਨ ਤਭੀ ਅਨਘਾਤਾਂ
ਅਬ ਪੀਆ ਕਿਸ ਨੂੰ ਕਹੀਏ!
ਹਿਜਰ ਵਸਲ ਹਮ ਦੋਨੋਂ ਛੋੜੇ,
ਅਬ ਕਿਸੇ ਕੇ ਹੋ ਰਹੀਏ।
ਬਾਰਾਂਮਾਹੇ ਦੇ ਹਰ ਮਹੀਨੇ ਤੋਂ ਪਹਿਲਾਂ ਬੁੱਲ੍ਹੇ ਨੇ ਦੋਹਰੇ ਲਿਖੇ ਹਨ। ਇਨ੍ਹਾਂ ਦੋਹਰਿਆਂ ਦੀ ਭਾਸ਼ਾ ਵੀ ਹਿੰਦਵੀ ਹੈ :
ਮਗਨ ਕੀਆ ਤੁਮ ਕਾਹੇ ਕੇ ਕਲਮਲ ਆਇਆ ਜੀ।
ਸੀਸ ਕਪਰ ਹਥ ਜੋੜ ਕੇ ਮਾਂਗੋ ਭੀਖ ਸੰਜੋਗ।
ਹਰ ਡਾਲੀ ਫੁੱਲ ਪਤੀਆਂ, ਗਲ ਫੂਲਣ ਕੇ ਹਾਰ।
ਸੁਣ ਸੁਣ ਘੁਣ ਘੁਣ ਝੁਰ ਮਰੋਂ ਜੋ ਤੁਮਰੀ ਯੇਹ ਪਰੀਤ।
ਹਿੰਦੂ ਦਾਰਸ਼ਨਿਕਤਾ ਦੇ ਵਰਣਨ ਵੇਲੇ ਵੀ ਉਸ ਦੀ ਬੋਲੀ ਤੇ ਸ਼ੈਲੀ ਹਿੰਦਵੀ ਹੈ ਗਈ ਹੈ :
ਜਬ ਕੀ ਬਾਂਸਰੀ ਕਾਨ੍ਹ ਬਜਾਈ।
ਘਰ ਮੇਂ ਗੰਗਾ ਆਈ।
ਆਪੇ ਮੁਰਲੀ ਆਪ ਘਨਈਆ ਆਪੇ ਜਾਦੁਰਾਈ,
ਆਪ ਗੋਬਰੀਆ ਆਪ ਗਡਰੀਆ ਆਪੇ ਦੇਤ ਦਿਖਾਈ।
ਅਨਹਦ ਦੁਆਰ ਕਾ ਆਇਆ ਗੁਰੀਆ ਕੰਙਣ ਦਸਤ ਚੜ੍ਹਾਈ।
ਬੁੱਲ੍ਹੇ ਸ਼ਾਹ ਨੇ ਕਈ ਪੁਰਾਣੇ ਪੰਜਾਬੀ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ ਜਿਵੇਂ ਕਿ
ਅਗਦੋਂ, ਅਣਘਾਤਾਂ, ਸਤ੍ਹਾਣਾ, ਸਿਆਂਤਾ, ਹਲਕਾਰਾ, ਟੁੱਟੀ, ਕਲਵੱਤ, ਕੰਜਾਂ, ਕਪਾਹੀ, ਕਾਹਣਾ, ਗੋਇਲ, ਚਾਕ, ਚਾਵੜ, ਦੀਵਾਲ, ਧਰੋਈ, ਬਿਆਣਾ, ਬਿਰਲਾਈ, ਬੇਰੇ, ਰਵਿਆ ਆਦਿ। ਇਨ੍ਹਾਂ ਵਿਚੋਂ ਕਈ ਹਾਲੀ ਵੀ ਬੰਗ ਆਦਿ ਦੇ ਇਲਾਕਿਆਂ ਵਿਚ ਬੋਲੇ ਜਾਂਦੇ ਹਨ। ਕਈ ਅਖਾਣ ਮੁਹਾਵਰੇ ਆਦਿ ਵੀ ਪੁਰਾਣੀ ਪੰਜਾਬੀ ਵਿਚ ਮਿਲ ਜਾਂਦੇ ਹਨ ਜਿਨ੍ਹਾਂ ਦੀ ਵਰਤੋਂ ਬੁੱਲ੍ਹੇ ਨੇ ਕੀਤੀ ਜਿਵੇਂ ਕਿ ਸਥਰਾ ਪਈਆ, ਕੁਦਮ ਕਰੇਂਦੀ, ਚੇਂਚ ਰਚਾਈ, ਜੱਕ ਤੱਕ ਕਰਨੇ, ਡਹਿਲ ਖਲੋਂਦੇ, ਤਰਾਹੀ ਦਿਉ, ਧਾੜ ਧਾੜ ਕਰਨਾ, ਰਾਵਲ ਰੌਲਾ ਕਰਨਾ ਇਤਿਆਦਿ। ਇਨ੍ਹਾਂ ਤੋਂ ਬਿਨਾਂ 'ਸੁੱਤੇ ਸ਼ੇਰ ਉਲੰਘਣੇ', 'ਸਾਡੀ ਮਰਗ ਉਨ੍ਹਾਂ ਦਾ ਹਾਸਾ', 'ਸਰ੍ਹਾਣੇ ਬਾਂਹ ਦੇ ਕੇ ਸੌਣਾ', 'ਫੱਟਾਂ ਤੇ ਲੂਣ ਛਿੜਕਣਾ', 'ਜਿਸ ਤਨ ਲੱਗੀਆਂ ਸੋ ਤਨ ਜਾਣੇ', 'ਬਾਗ ਦੀ ਮੂਲੀ ਹੋਣਾ', 'ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਲਿਆ ਖੇਤ', 'ਘਾ ਵਿਚ ਹਾਥੀ ਖਲੋਤਾ ਨਹੀਂ ਲੁਕਦਾ', 'ਚਿੜੀਆਂ ਦਾ ਮਰਨ ਗਵਾਰਾਂ ਦਾ ਹਾਸਾ', 'ਖਾਵੇ ਖੈਰਾ ਤੇ ਫਾਟੀਏ ਜੁੰਮਾਂ' ਆਦਿ ਕੁਝ ਕੁ ਹੋਰ ਅਖਾਣ ਮੁਹਾਵਰੇ ਆਦਿ ਹਨ ਜਿਨ੍ਹਾਂ ਦਾ ਪ੍ਰਯੋਗ ਸਾਨੂੰ ਬੁੱਲ੍ਹੇ ਦੇ ਕਲਾਮ ਵਿਚ ਥਾਂ ਥਾਂ ਮਿਲਦਾ ਹੈ। ਉਦਾਹਰਣ ਵਜੋਂ ਅਸੀਂ ਹੇਠਾਂ ਕੁਝ ਕੁ ਅਖਾਣ-ਮੁਹਾਵਰੇ ਦਿੰਦੇ ਹਾਂ . ਸੁਤੇ ਸ਼ੇਰ ਉਲੰਘਣੇ :
ਘੜੀ ਤਾਂਘ ਤੁਸਾਡੀਆਂ ਤਾਂਘਾਂ, ਰਾਤੀ ਸੁਤੜੇ ਸ਼ੇਰ ਉਲਾਂਘਾਂ। -ਅਠਵਾਰਾ
ਸਾਡੀ ਮਰਗ ਉਨ੍ਹਾਂ ਦਾ ਹਾਸਾ :
ਕੰਢੇ ਵੇਖੇ ਖਲਾ ਤਮਾਸ਼ਾ, ਸਾਡੀ ਮਰਗ ਉਨ੍ਹਾਂ ਦਾ ਹਾਸਾ। -ਅਠਵਾਰਾ
ਸਰ੍ਹਾਣੇ ਬਾਂਹ ਦੇ ਕੇ ਸੌਣਾ :
ਬਾਂਹ ਸਰਹਾਣੇ ਦੇ ਕਦੀ ਅਸੀਂ ਮੂਲ ਨਾ ਸਉਂਦੇ। -ਗੰਢਾਂ
ਵੱਟਾਂ ਤੇ ਲੂਣ ਛਿੜਕਣਾ:
ਫੱਟਾਂ ਉੱਤੇ ਲੂਣ ਹੈ ਫੱਟ ਸਿੰਮਦੇ ਲਾਉਂਦੇ। -ਗੰਢਾਂ
ਜਿਸ ਤਨ ਲੱਗੀਆਂ ਸੋ ਤਨ ਜਾਣੇ :
ਜਿਸ ਲਾਗੀ ਤਿਸ ਪੀੜ ਹੈ ਜੱਗ ਜਾਣੇ ਹਾਸਾ। -ਗੰਢਾਂ
ਬਾਗ਼ ਦੀ ਮੂਲੀ ਹੋਣਾ :
ਅਪਣਾ ਰਹਿਣਾ ਕੀ ਕਰਾਂ ਕਿਹੜੇ ਬਾਗ ਦੀ ਮੂਲੀ। -ਗੰਢਾਂ
ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਲਿਆ ਖੇਤ :
ਬੁੱਲ੍ਹਿਆ ਅੱਛੇ ਦਿਨ ਤੋਂ ਪਿੱਛੇ ਗਏ,
ਜਬ ਹਰ ਸੇ ਕੀਆ ਨਾ ਹੇਤ।
ਅਬ ਪਛਤਾਵਾ ਕਿਆ ਕਰੋ,
ਜਬ ਚਿੜੀਆਂ ਚੁਗ ਗਈ ਖੇਤ। -ਦੋਹੜਾ
ਘਾਹ ਵਿਚ ਹਾਥੀ ਖਲੋਤਾ ਨਹੀਂ ਲੁਕਦਾ :
ਤਦੋ ਵੇਖ ਖਾਂ ਅੰਦਰੋਂ ਕੌਣ ਜਾਗੇ,
ਨਹੀਂ ਘਾਸ ਮੇਂ ਛੁਪੇ ਹਾਥੀ ਖਲੋਇਆ। -ਸੀਹਰਫ਼ੀਆਂ
ਚਿੜੀਆਂ ਦਾ ਮਰਨ ਗਵਾਰਾਂ ਦਾ ਹਾਸਾ :
ਚਿੜੀਆਂ ਦੀ ਮੌਤ ਗਵਾਰਾਂ ਹਾਸਾ, ਮਗਰੋਂ ਹੱਸ ਹੱਸ ਤਾੜੀ ਮਾਰੀ।
ਖਾਵੇ ਖੈਰਾ ਤੇ ਫਾਟੀਏ ਜੁੰਮਾ :
ਖਾਏ ਖੈਰਾ ਤੇ ਫਾਟੀਏ ਜੁੰਮਾ,
ਉਲਟੀ ਦਸਤਕ ਲਾਈ।
ਬੁੱਲ੍ਹੇ ਨੇ ਕਈ ਫ਼ਾਰਸੀ ਤੇ ਅਰਬੀ ਸ਼ਬਦਾਂ ਦਾ ਤਦਭਵੀਕਰਨ ਵੀ ਕੀਤਾ ਹੈ। ਵਅਜ਼ੀ, ਜੁਹਦੀ, ਤਾਰ ਬਰਦਾਰ, ਵਿਰਸਾਦਾਰ, ਰਿਜ਼ਕ ਵਿਹੂਣੀ, ਦਿਲੜੀ-ਜੇਈ ਆਦਿ ਉਦਾਹਰਣਾਂ ਹਨ ਜੋ ਅਰਬੀ ਫ਼ਾਰਸੀ ਦੇ ਕ੍ਰਮਵਾਰ ਸ਼ਬਦਾਂ ਵਅਜ਼, ਜ਼ਾਹਿਦ, ਬਾਰ-ਬਰਦਾਰ ਵਾਰਸ, ਬੇਰਿਜ਼ਕ, ਦਿਲਜੋਈ ਦਾ ਤਦਭਵ ਰੂਪ ਹਨ।
ਪੰਜਾਬੀ ਵਿਚ ਅੰਗ੍ਰੇਜ਼ਾਂ ਤੇ ਹੋਰ ਯੂਰਪੀਨ ਲੋਕਾਂ ਨੂੰ ਫ਼ਿਰੰਗੀ ਜਾਂ ਫਰੰਗੀ ਆਖਣ ਦਾ ਰਿਵਾਜ ਰਿਹਾ ਹੈ। ਬੁੱਲ੍ਹੇ ਨੇ 'ਟੋਪੀ ਪੇਸ਼ ਫ਼ਰੰਗੀ' ਕਿਹਾ ਹੈ।
ਬੁੱਲ੍ਹੇ ਨੇ ਕਈ ਥਾਈਂ ਸ਼ਬਦਾਂ ਦੇ ਦੁਹਰਾਉ ਦੇ ਨਾਲ ਨਾਲ ਅਜੇਹੇ ਸ਼ਬਦਾਂ ਦਾ ਪ੍ਰਯੋਗ ਵੀ ਕੀਤਾ ਹੈ ਜੇਹੜੇ ਨਾਦ-ਚਿੱਤਰ ਉਤਪੰਨ ਕਰਦੇ ਹਨ ਜਿਵੇਂ 'ਥਈਆ ਥਈਆ', 'ਘੰਮੀ ਘੰਮ' ਆਦਿ।
ਪੰਜਾਬੀ ਜਨਤਾ ਵਿਚ ਪਰਚਲਤ ਹੋ ਚੁੱਕੇ ਕਈ ਸਮਾਸ ਜਿਵੇਂ 'ਰਾਮ ਕਹਾਣੀ', 'ਪਾਣੀ ਹਾਰ', 'ਰਾਮ ਦੁਹਾਈ', 'ਤਿਲਕਣ ਬਾਜ਼ੀ' ਆਦਿ ਬੁੱਲ੍ਹੇ ਨੂੰ ਚੰਗੇ ਲੱਗੇ ਹਨ- ਰਾਮ ਕਹਾਣੀ :
ਕਦੀ ਸਿਰੋਂ ਨਾ ਮੁਕਦੀ ਇਹ ਰਾਮ ਕਹਾਣੀ। -ਗੰਢਾਂ
ਪਾਣੀਹਾਰ :
ਮੈਂ ਕਿਸ ਦੀ ਪਾਣੀਹਾਰ ਹਾਂ ਏਥੇ ਕੀਤੀਆਂ ਰੋਈਆਂ। -ਗੰਢਾਂ
ਰਾਮ ਦੁਹਾਈ :
ਸੂਝ ਪੜੀ ਤਬ ਰਾਮ ਦੁਹਾਈ। -ਕਾਫ਼ੀਆਂ
ਤਿਲਕਣ ਬਾਜ਼ੀ:
ਏਥੇ ਦੁਨੀਆਂ ਵਿਚ ਅਨ੍ਹੇਰਾ ਏ
ਇਹ ਤਿਲਕਣ ਬਾਜ਼ੀ ਵਿਹੜਾ ਏ। -ਕਾਫ਼ੀਆਂ
ਉਪਰੋਕਤ ਵੇਰਵੇ ਤੇ ਅੰਗ ਨਿਖੇੜ ਤੋਂ ਭਲੀ-ਭਾਂਤੀ ਸਿੱਧ ਹੋ ਜਾਂਦਾ ਹੈ ਕਿ ਬੁੱਲ੍ਹੇ ਦੇ ਕਲਾਮ ਵਿਚ ਸੁੱਚੇ ਮੋਤੀਆਂ ਦੀ ਆਭਾ ਹੈ। ਬੁੱਲ੍ਹੇ ਨੇ ਸ਼ਬਦਾਂ ਨੂੰ ਮਾਂਜਿਆ, ਤਰਾਸ਼ਿਆ, ਸੁਆਰਿਆ ਤੇ ਲਿਸ਼ਕਾਰਿਆ ਹੈ ਉਸੇ ਤਰ੍ਹਾਂ ਜਿਵੇਂ ਇਕ ਜੌਹਰੀ ਕੀਮਤੀ ਮੋਤੀਆਂ ਨੂੰ ਸੰਭਾਲਦਾ ਤੇ ਪੱਥਰਾਂ ਵੱਟਿਆਂ ਨੂੰ ਇਕ ਪਾਸੇ ਸੁਟਦਾ ਜਾਂਦਾ ਹੈ। ਬੁੱਲ੍ਹੇ ਨੇ ਬੋਲੀ ਨੂੰ ਅਮੀਰ ਬਣਾਉਣ ਦੀ ਖ਼ਾਤਰ ਇਸ ਦੇ ਖ਼ਜ਼ਾਨੇ ਵਿਚ ਅਰਬ ਈਰਾਨ ਦੀਆਂ ਮੋਹਰਾਂ ਪਾਈਆਂ ਹਨ ਤੇ ਦੇਸੀ ਬੋਲੀਆਂ ਪੰਜਾਬੀ ਤੇ ਹਿੰਦਵੀ ਦੇ ਨਗੀਨੇ ਜੜ੍ਹੇ ਹਨ। ਏਸੇ ਲਈ 'ਕਾਨੂੰਨੇ ਇਸ਼ਕ' ਦੇ ਕਰਤਾ ਨੇ ਬੜੀ ਸ਼ਰਧਾ ਪ੍ਰਗਟ ਕਰਦਿਆਂ ਆਖਿਆ ਹੈ ਕਿ ਹਜ਼ਰਤ ਬੁੱਲ੍ਹੇ ਸ਼ਾਹ ਨੇ ਪੰਜਾਬ ਦੀ ਪਿਆਰੀ ਬੋਲੀ ਵਿਚ ਸੂਫ਼ੀ ਤੇ ਵਹਦਤ ਦੇ ਨਗਮੇ ਗਾਏ ਹਨ। ਕਲਾਮ ਨੂੰ ਇਸ ਲੇਖਕ ਨੇ ਬੜੇ ਬਲਵਾਨ ਤੇ ਪ੍ਰਭਾਵਸ਼ਾਲੀ ਹੀ ਨਹੀਂ ਮੰਨਿਆ ਬਲਕਿ ਇਸ ਨੂੰ ਰੂਹ ਦੀ ਖ਼ੁਰਾਕ ਮੰਨਦਿਆਂ, ਹਜ਼ਰਤ ਬੁੱਲ੍ਹੇ ਸ਼ਾਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਤੇ ਕਿਹਾ ਹੈ, 'ਹਜ਼ਰਤ ਸ਼ਾਹ ਸਾਹਿਬ ਮਮਦੂਹ ਨੇ ਪੰਜਾਬ ਕੀ ਪਿਆਰੀ ਬੋਲੀ ਮੇਂ ਮਾਅਰਫ਼ਤ ਔਰ ਤੋਹੀਦ ਕੇ ਮੋਤੀਓਂ ਕੇ ਪਰੋ ਦੀਆ ਹੈ। ਔਰ ਆਸ਼ਿਕਾਨਾ ਹਾਲ ਕਾ ਕਲਾਮ ਪੁਰ-ਤਾਸੀਰ ਹੈ। ਤਾਲਿਬਾਨੇ ਹੱਕ ਔਰ ਆਸ਼ਿਕਾਨੇ ਜਾਤੇ ਮੁਤਲਿਕ ਪਰ ਏਕ ਕੈਫੀਅਤ ਪੈਦਾ ਕਰਤਾ ਹੈ ਜੋ ਕਿਸੀ ਇਥਾਰਤ ਸੇ ਬਿਆਨ ਨਹੀਂ ਹੋ ਸਕਤੀ। ਸ਼ੋਕ ਔਰ ਇਸ਼ਤਿਆਕੇ ਮਹਿਬੂਬੇ ਹਕੀਕੀ ਕੇ ਬੜ੍ਹਾਤਾ ਹੈ। ਇਸ਼ਕ ਕੀ ਅਗ ਕੋ ਭੜਕਾਤਾ ਹੈ। ਤਨ ਬਦਨ ਮੇਂ ਆਗ ਲਗਾਤਾ ਹੈ। ਪਸ ਵਹ ਉਨ ਕੀ ਰੂਹ ਕੀ ਗਿਜ਼ਾ ਹੈ ਔਰ ਵੁਹ ਉਸ ਕੇ ਅਹਿਲ ਨਹੀਂ।
ਬੁੱਲ੍ਹੇ ਨੇ ਚੇਤੰਨ ਹੋ ਕੇ ਆਪਣੇ ਕਲਾਮ ਦੀ ਭਾਸ਼ਾ ਲੋਕ-ਪੱਧਰ ਦੀ ਰੱਖੀ ਹੈ ਤੇ ਇਸ ਨੂੰ ਸ਼ਰ੍ਹਾ ਤੇ ਫਿੱਕਾਅ ਦੀ ਅਰਬੀ ਪ੍ਰਧਾਨ ਰੰਗਣ ਤੋਂ ਬਚਾਉਣ ਦਾ ਸੁਚੱਜਾ ਯਤਨ ਵੀ ਕੀਤਾ ਹੈ। ਪੰਜਾਬੀ ਦਾ ਮੁਹਾਂਦਰਾ ਮੌਲਿਕ ਰੱਖਣ ਵਿਚ ਆਪ ਦਾ ਬੜਾ ਨੁਮਾਇਆਂ ਹਿੱਸਾ ਹੈ ਏਸੇ ਲਈ ਇਕ ਥਾਂ ਪ੍ਰੋ. ਪੂਰਨ ਸਿੰਘ ਨੇ ਬੁੱਲ੍ਹੇ ਦੇ ਕਲਾਮ ਪ੍ਰਤੀ ਸ਼ਰਧਾ ਪ੍ਰਗਟ ਕਰਦਿਆਂ ਕਿਹਾ ਹੈ, 'ਬੁੱਲ੍ਹੇ ਸ਼ਾਹ ਆਪਣੀ ਗੱਜਵੀਂ ਆਵਾਜ਼ ਨਾਲ ਅਨਤ ਚੁਪ ਨੂੰ ਜਗਾ ਦਿੰਦਾ ਹੈ। ਉਸ ਦਾ ਬੋਲਣਾ ਸ਼ੁਰੂ ਹੁੰਦਾ ਹੈ ਕਿ ਨਗਾਰੇ ਵੱਜ ਪੈਂਦੇ ਹਨ, ਬਿਗਲ ਗੂੰਜ ਉਠਦੇ ਹਨ, ਛੇਣੇ ਛਣਕਣ ਲੱਗ ਪੈਂਦੇ ਹਨ, ਮੁੱਲਾਂ ਗਾ ਉਠਦਾ ਹੈ ਤੇ ਨਾਚ ਨਚਦੀ ਕੁੜੀ ਬੇਖ਼ੁਦ ਹੋ ਜਾਂਦੀ ਹੈ। ਹੜ੍ਹਾਂ ਦੇ ਹੜ੍ਹ ਵਗ ਨਿਕਲਦੇ ਹਨ ਤੇ ਸਾਰੇ ਬੁੱਲ੍ਹੇ ਦੇ ਇਨ੍ਹਾਂ ਹੜ੍ਹਾਂ ਵਿਚ ਹੜ੍ਹ ਜਾਂਦੇ ਹਨ। ਸਾਰੇ ਇਕ ਹੋ ਜਾਂਦੇ ਹਨ। ਉਹ ਕਵੀ ਹੈ, ਇਕ ਮੁਰੀਦ ਤੇ ਇਕ ਸੱਚਾ ਤਿਆਗੀ ਫ਼ਕੀਰ।" ਬੁੱਲ੍ਹਾ ਰਹਿੰਦੀ ਦੁਨੀਆਂ ਤੀਕ ਪੰਜਾਬੀ-ਸੰਸਾਰ ਨੂੰ ਆਪਣੀ ਮਾਖਿਉਂ ਮਿੱਠੀ ਬੋਲੀ ਦਾ ਅੰਮ੍ਰਿਤ ਛਕਾਉਂਦਾ ਰਹੇਗਾ।
ਅ) ਅਲੰਕਾਰ ਤੇ ਪ੍ਰਤੀਕ
ਕਈ ਵੇਰ ਮਨੁੱਖੀ ਕਲਪਨਾ ਅਜੇਹੀਆਂ ਉਚਾਈਆਂ ਨੂੰ ਛੋਹ ਜਾਂਦੀ ਹੈ ਕਿ ਉਨ੍ਹਾਂ ਦੇ ਬਿਆਨ ਕਰਨ ਲਈ ਹਾਲੀ ਸ਼ਬਦ ਹੀ ਨਹੀਂ ਬਣੇ। ਉਸ ਉਚਾਈ ਨੂੰ ਰੂਪਕਾਂ, ਉਪਮਾਨਾਂ ਆਦਿ ਨਾਲ ਜਾਂ ਪ੍ਰਤੀਕਾਂ ਬਿੰਬਾਂ ਆਦਿ ਦੁਆਰਾ ਮੂਰਤੀਮਾਨ ਕਰਨ ਦਾ ਉਪਰਾਲਾ ਮਾਤਰ ਕੀਤਾ ਜਾਂਦਾ ਹੈ । ਬੁੱਲ੍ਹੇ ਨੇ ਵੀ ਇਕ ਸਾਧਾਰਣ ਤੋਂ ਉਚੇਰੀ ਸਤਹਿ ਦਾ
Bullah Shah awakens the eternal silence by his tremendous voice. As he begins, the drums heat, the bugles blow, the cymbals clash, the muezzin joins him and the dancing girl forgets herself. All grow one as Bullah Shah pours out flood upon flood. He is a poet, a disciple and a man of renunciation in one.
-The Spirit of Oriental Poetry, P. 101, by Prof. Puran Singh. "Generally speaking, one could define symbols as form of in direct, metaphorical speech meant to carry or suggest a hidden reality. Therefore, anything phenomenon or trait. Which bears witness to the supernatural of universal analogy in the world, any sign which tradition has invested with a supernatural meaning or powerful emotional resonance any allegory, any myth, fable or legend or poetic image indicative of the poet's mental and affective preoccupations, is used as a symbol, a correspondence or a means of suggestion.
T.S. Eliot: Symbolism, P. 47, 48
ਅਨੁਭਵ ਕੀਤਾ। ਏਸੇ ਅਨੁਭਵ ਨੂੰ ਉਸ ਨੇ ਰੂਪਕਾਂ ਤੇ ਉਪਮਾਨਾਂ ਦੁਆਰਾ ਪ੍ਰਗਟ ਕਰਨ ਦੀ ਚੇਸ਼ਟਾ ਕੀਤੀ ਹੈ । ਹੇਠਾਂ ਅਸੀਂ ਉਸ ਦੇ ਕਲਾਮ ਵਿਚ ਆਏ ਕੁਝ ਅਲੰਕਾਰ ਦਿੰਦੇ ਹਾਂ:
1. ਰੋਵਣ ਅੱਖੀਆਂ ਮੇਰੀਆਂ ਜਿਉਂ ਵਗਣ ਬਲਾਰਾਂ। -ਗੰਢਾਂ
2. ਅੱਠਵੀਂ ਨੂੰ ਹੱਥ ਡਾਲਿਆ ਮੈਂ ਤਾਂ ਹੋਈ ਦੀਵਾਨੀ। -ਗੰਢਾਂ
ਜਿਵੇਂ ਮਿਸਲ ਕਬਾਬ ਦੇ ਮਛਲੀ ਬਿਨ ਪਾਣੀ।
3. ਤਨ ਹੋਲਾਂ ਸੂਲਾਂ ਵੈਰੀਆਂ ਰੰਗ ਜਿਉਂ ਫੁੱਲ ਤੇਰੀ -ਗੰਢਾਂ
4. ਹੰਝੂਆਂ ਦੀ ਗਲ ਹਾਰ ਨੀ ਅਸਾਂ ਦਰਦ ਹਮੇਲਾਂ -ਗੰਢਾਂ
5. ਰਾਕਸ਼ ਨੇਹੁੰ ਹੱਡਾਂ ਨੂੰ ਖਾਂਦਾ -ਬਾਰਾਂ ਮਾਹ
6. ਬੁੱਲ੍ਹਾ ਸ਼ੌਹ ਦਾ ਇਸ਼ਕ ਬਘੇਲਾ,
ਰੱਤ ਪੀਂਦਾ, ਗੋਸ਼ਤ ਚਰਦਾ। -ਕਾਫ਼ੀਆਂ
7. ਜ਼ੁਲਫ ਕੰਡਲ ਨੇ ਘੇਰਾ ਪਾਇਆ,
ਬਿਸੀਅਰ ਹੋ ਕੇ ਡੰਗ ਚਲਾਇਆ,
ਵੇਖ ਅਸਾਂ ਵੱਲ ਤਰਸ ਨਾ ਆਇਆ,
ਕਰਕੇ ਖੂਨੀ ਅੱਖੀਆਂ ਵੇ। -ਕਾਫ਼ੀਆਂ
8. ਦੋ ਨੈਣਾਂ ਦਾ ਤੀਰ ਚਲਾਇਆ,
ਮੈਂ ਆਜਿਜ਼ ਦੇ ਸੀਨੇ ਲਾਇਆ,
ਘਾਇਲ ਕਰ ਕੇ ਮੁੱਖ ਛੁਪਾਇਆ,
ਚੋਰੀਆਂ ਇਹ ਕਿਨ ਦੱਸੀਆਂ ਵੇ। -ਕਾਫ਼ੀਆਂ
9. ਬਿਰਹੋਂ ਕਟਾਰੀ ਤੂੰ ਕੱਸ ਕੇ ਮਾਰੀ,
ਤਦ ਮੈਂ ਹੋਈ ਬੇਦਿਲ ਭਾਰੀ,
ਮੁੜ ਨਾ ਲਈ ਤੋਂ ਸਾਰ ਹਮਾਰੀ,
ਪੱਤੀਆਂ ਤੇਰੀਆਂ ਕੱਚੀਆਂ ਵੇ।
ਬੁੱਲ੍ਹੇ ਨੇ ਕਈ ਥਾਈਂ ਸੰਗੀਤ ਉਤਪੰਨ ਕਰਨ ਲਈ ਇਕੋ ਜੇਹੀਆਂ ਧੁਨੀਆਂ ਦੀ ਵਰਤੋਂ ਕੀਤੀ ਹੈ। ਉਦਾਹਰਣਾਂ ਅੱਗੇ ਦਿੰਦੇ ਹਾਂ :
ਕੜ ਕੜ ਕੱਪੜ ਕੜਕ ਡਰਾਏ,
ਮਾਰੂ ਥਲ ਵਿਚ ਬੇੜੇ ਪਾਏ -ਬਾਰਾਂ ਮਾਹ
ਚੇਤ ਚਮਨ ਵਿਚ ਕੋਇਲਾਂ, ਨਿੱਤ ਕੂ-ਕੂ ਕਰਨ ਪੁਕਾਰ -ਬਾਰ੍ਹਾਂ ਮਾਹ
ਮੈਂ ਸਣ ਸਣ ਝੂਰ ਝੂਰ ਮਰ ਰਹੀ -ਬਾਰਾਂ ਮਾਹ
ਸੁਣ ਸੁਣ ਘੁਣ ਘੁਣ ਝੁਰ ਮਰ ਜੇ ਤੁਮਰੀ ਯੇਹ ਪਰੀਤ -ਬਾਰਾਂ ਮਾਹ
ਬੁੱਲ੍ਹੇ ਸ਼ਾਹ ਵਿਚ ਪ੍ਰਤੀਥਾਂ ਤੇ ਥੋਥਾਂ ਦੀ ਤਾਂ ਭਰਮਾਰ ਹੈ। ਉਸ ਦੇ ਬਹੁਤੇ ਪ੍ਰਤੀਕ ਤੇ ਬਿੰਬ ਆਪਣੇ ਨਿੱਜੀ ਜੀਵਨ ਤੇ ਘਰੋਗੀ ਵਾਤਾਵਰਨ ਵਿਚੋਂ ਲਏ ਹੋਏ ਹਨ। ਇਨ੍ਹਾਂ ਪ੍ਰਤੀਕਾਂ ਤੇ ਬਿੰਬਾਂ ਨੇ ਬੁੱਲ੍ਹੇ ਦੇ ਪ੍ਰਗਟਾ-ਬਲ ਜਾਂ ਅਭਿਵਿਅੰਜਨਾ-ਸ਼ਕਤੀ ਨੂੰ ਤਾਂ ਸਿੱਧ ਕੀਤਾ ਹੀ ਹੈ, ਇਸ ਤੋਂ ਇਲਾਵਾ ਇਹ ਪ੍ਰਤੀਕ, ਸਿੰਸ ਆਦਿ ਇਹ ਵੀ ਸਿੱਧ ਕਰਦੇ ਹਨ ਕਿ ਇਨ੍ਹਾਂ ਦੇ ਆਸਰੇ ਪੰਜਾਬੀ ਵਿਚ ਸੂਖਮ ਤੋਂ ਸੂਖਮ ਅਨੁਭਵ ਨੂੰ ਦੱਸਣ ਤੇ ਅਭਿਵਿਅਕਤ ਕਰਨ ਦੀ ਕਿੰਨੀ ਚੋਖੀ ਸੰਭਾਵਨਾ ਤੇ ਅਥਾਹ ਸ਼ਕਤੀ ਹੈ । 'ਘੜਿਆਲੀ ਦਿਉ ਨਿਕਾਲ ਨੀ' ਵਾਲੀ ਕਾਫ਼ੀ ਵਿਚ ਆਏ ਪ੍ਰਤੀਕ ਕਿਸ ਕਮਾਲ ਨਾਲ ਬੁੱਲ੍ਹੇ ਦੇ ਸੂਖਮ ਅਨੁਭਵ ਨੂੰ ਚਿੱਤਰਦੇ ਹਨ।
ਬੁੱਲ੍ਹਾ ਸ਼ਹੁ ਦੀ ਸੇਜ ਪਿਆਰੀ,
ਨੀ ਮੈਂ ਤਾਰਨਹਾਰੇ ਤਾਰੀ ਨੀ।
ਕਿਵੇਂ ਕਿਵੇਂ ਹੁਣ ਆਈ ਵਾਰੀ,
ਹੁਣ ਵਿੱਛੜਣ ਹੋਇਆ ਮੁਹਾਲ ਨੀ।
ਘੜਿਆਲੀ ਦਿਉ ਨਿਕਾਲ ਨੀ।
ਸਾਹੁਰੇ, ਸਾਹਾ, ਦਾਜ, ਤੰਦ, ਜੱਜ, ਸਹੇਲੀਆਂ, ਪੂਣੀਆਂ, ਗੋਹੜੇ, ਅੱਟੀ, ਤਾਣਾ, ਚਰਖਾ, ਮੁਕਲਾਵਾ ਆਦਿ ਹੋਰ ਪ੍ਰਤੀਕ ਬਿੰਬ ਆਦਿ ਇਸ ਤਰ੍ਹਾਂ ਆਏ ਹਨ :
ਸਾਹੁਰੇ :
ਬਾਬਲ ਆਖਿਆ ਆਣ ਕੇ ਤੋਂ ਸਾਹਵਰਿਆਂ ਘਰ ਜਾਣਾ -ਗੰਢਾਂ
ਸਾਹਾ :
ਸਾਹੇ ਤੇ ਜੰਜ ਆਵਸੀ ਹੁਣ ਚਾਲ੍ਹੀ ਗੰਢ ਘਤਾਉਂ -ਗੰਢਾਂ
ਦਾਜ :
ਓੜਕ ਜਾਵਣ ਜਾਵਣਾ ਹੁਣ ਮੈਂ ਦਾਜ ਰੰਗਾਵਾਂ -ਗੰਢਾਂ
ਤੰਦ :
ਝੱਲ ਵਲੱਲੀ ਮੈਂ ਹੋਈ ਤੰਦ ਕੱਤ ਨਾ ਜਾਣਾਂ -ਗੰਢਾਂ
ਜੰਜ:
ਜੰਜ ਏਵੇਂ ਚਲ ਆਵਸੀ ਜਿਉਂ ਚੜ੍ਹਦਾ ਠਾਣਾ -ਗੰਢਾਂ
ਪਿਆਰੀਆਂ ਸਹੇਲੀਆਂ :
ਗੁਣ ਵਾਲੀਆਂ ਸਭ ਪਿਆਰੀਆਂ ਮੈਂ ਕੋ ਗੁਣ ਨਾਹੀਂ -ਗੰਢਾਂ
ਪੂਣੀ, ਗੋਹੜੇ:
ਮੈਂ ਪੂਣੀ ਕੱਤ ਨਾ ਜਾਤੀਆ ਅਜੇ ਰਹਿੰਦੇ ਗੋਹੜੇ -ਗੰਢਾਂ
ਅੱਟੀ, ਤਾਣਾ:
ੳ) ਅੱਟੀ ਇਕ ਅਟੇਰ ਕੇ ਫਿਰਾਂ ਤਾਣਾ ਤਣਦੀ
ਅ) ਤਾਣਾ ਹੋਇਆ ਪੁਰਾਣਾ, ਹੁਣ ਕੀਕਰ ਲਾਹਵਾਂ -ਗੰਢਾਂ
ਚਰਖਾ :
ਤੂੰ ਸੁੱਤਿਆਂ ਉਮਰ ਵੰਜਾਈ ਏ,
ਤੂੰ ਚਰਖੇ ਤੰਦ ਨਾ ਪਾਈ ਏ, ਕੀ ਕਰਸੇ,
ਦਾਜ ਤਿਆਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। -ਕਾਫ਼ੀਆਂ
ਮੁਕਲਾਵਾ :
ਕਿਉਂ ਸੁੱਤੀ ਕਰ ਕਰ ਦਾਅਵਾ ਏ।
ਅੱਜ ਕੱਲ ਤੇਰਾ ਮੁਕਲਾਵਾ ਏ, -ਕਾਫ਼ੀਆਂ
ਹੀਰ ਰਾਂਝੇ ਦਾ ਪ੍ਰਤੀਕ ਤਾਂ ਉਸ ਨੇ ਕਈ ਥਾਈਂ ਵਰਤਿਆ ਹੈ :
ਹੀਰ ਰਾਂਝੇ ਦੇ ਹੋ ਗਏ ਮੇਲੇ,
ਭੁੱਲੀ ਹੀਰ ਢੂੰਢੋਂਦੀ ਬੇਲੇ,
ਰਾਂਝਾ ਯਾਰ ਬੁੱਕਲ ਵਿਚ ਖੇਲੇ,
ਸ਼ੁੱਧ ਨ ਰਹੀਆ ਸੁਰਤ ਸੰਭਾਲ।
ਇਸ਼ਕ ਦੀ ਨਵੀਓਂ ਨਵੀਂ ਬਹਾਰ।
ਕਾਂ ਤੇ ਲਗੜ, ਚਿੜੀਆਂ ਤੇ ਜੁੱਰੇ (ਬਿਰੀਆਂ, ਬਾਜ਼ ਆਦਿ) ਪੰਜਾਬ ਦੇ ਹਰ ਖੇਤਰ
ਬੰਨੇ, ਵਸੋਂ ਬਸਤੀ ਵਿਚ ਮਿਲਣ ਵਾਲੇ ਪੰਛੀ ਹਨ ਜਿਨ੍ਹਾਂ ਨੂੰ ਉਲਟੀ ਸਾਧਨਾਂ ਦਾ ਮਾਰਗ ਸਮਝਾਉਣ ਲਈ ਬੁੱਲ੍ਹੇ ਨੇ ਇੰਜ ਵਰਤਿਆ ਹੈ:
ਉਲਟੇ ਹੋਰ ਜ਼ਮਾਨੇ ਆਏ,
ਕਾਂ ਲਗੜ ਨੂੰ ਮਾਰਨ ਲੱਗੇ,
ਚਿੜੀਆਂ ਜੁੱਰੇ ਖਾਏ। -ਕਾਫ਼ੀਆਂ
ਉਲਟੀ ਸਾਧਨਾ ਦੀ ਇਸ ਵਿਧੀ ਨੂੰ ਸਪਸ਼ਟ ਕਰਨ ਲਈ 'ਉਲਟੀ ਗੰਗਾ' ਯੋਗੀਆਂ ਦਾ ਪ੍ਰਿਆ ਬਿੰਬ ਰਿਹਾ ਹੈ। ਏਸੇ ਨੂੰ ਵਰਤਦਿਆਂ ਬੁੱਲ੍ਹਾ ਆਖਦਾ ਹੈ :
ਉਲਟੀ ਗੰਗ ਬਹਾਇਓ ਰੇ ਸਾਧੋ,
ਤਬ ਹਰ ਦਰਸ਼ਨ ਪਾਏ।
ਅਤੇ:
ਉਲਟੇ ਪਾਉਂ ਪਰ ਕੁੰਭ ਕਰਨ ਜਾਏ,
ਤਬ ਲੰਕਾ ਭੇਦ ਉਪਾਏ।
ਸ਼ਰਾਬ (ਅੰਮ੍ਰਿਤ), ਕਬਾਬ (ਸਰੀਰ) ਆਦਿ ਨੂੰ ਕਿੰਨੀ ਉਸਤਾਦੀ ਨਾਲ ਨਿਭਾਇਆ ਹੈ ਤੇ ਸਰੀਰਕਤਾ ਜਾਂ ਪਦਾਰਥਕਤਾ ਉੱਤੇ ਅਧਿਆਤਮਕਤਾ ਦਾ ਕਾਬੂ ਦੱਸਣ ਲਈ ਕਿੰਨੇ ਬਲਵਾਨ ਵਾਕ ਆਖੇ ਹਨ :
ਬੁੱਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ,
ਹੇਠ ਬਾਲ ਹੱਡਾਂ ਦੀ ਅੱਗ।
ਬਣ ਜਾ ਚੋਰ ਲੁੱਟ ਘਰ ਰੱਬ ਦਾ,
ਉਸ ਠੱਗਾਂ ਦੇ ਠੱਗ ਨੂੰ ਠੱਗ।
ਕਸੁੰਭਾ ਇਕ ਹੋਰ ਬਿੰਬ ਹੈ ਜੋ ਬੁੱਲ੍ਹੇ ਨੇ ਵਰਤੋਂ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। ਬੁੱਲ੍ਹੇ ਤੋਂ ਪਹਿਲਾਂ ਸਿੱਖ ਗੁਰੂ ਸਾਹਿਬਾਨ ਨੇ ਇਸ ਪ੍ਰਤੀਕ ਦੀ ਚੋਖੀ ਵਰਤੋਂ ਕੀਤੀ ਹੈ। ਉੱਥੇ ਇਹ ਮਾਇਆ ਜਾਂ ਅਸਥਿਰਤਾ ਦੇ ਮੂਰਤੀਕਰਣ ਲਈ ਵਰਤਿਆ ਗਿਆ ਹੈ। ਬੁੱਲ੍ਹੇ ਨੇ ਵੀ ਇਸ ਨੂੰ ਇਨ੍ਹਾਂ ਅਰਥਾਂ ਵਿਚ ਹੀ ਵਰਤਿਆ ਹੈ :
ਨੀ ਮੈਂ ਕਸੁੰਭੜਾ ਚੁਣ ਚੁਣ ਹਾਰੀ,
ਮੈਂ ਕਸੁੰਭੜਾ ਚੁਗ ਚੁਗ ਹਾਰੀ।
ਏਸ ਕਸੁੰਭੜੇ ਦੇ ਕੰਡੇ ਭਲੇਰੇ,
ਅੜ ਅੜ ਚੁੰਨੜੀ ਪਾੜੀ।
ਏਸ ਕਸੁੰਡੇ ਦਾ ਹਾਕਮ ਕਰੜਾ,
ਜ਼ਾਲਮ ਏ ਪਟਵਾਰੀ।
ਏਸ ਕਸੁੰਡੇ ਦੇ ਚਾਰ ਮਕੱਦਮ,
ਮੁਆਮਲਾ ਮੰਗਦੇ ਭਾਰੀ।
ਹੋਰਨਾਂ ਚੁਗਿਆ ਫੂਹਿਆ ਫੂਹਿਆ,
ਮੈਂ ਭਰ ਲਈ ਪਟਾਰੀ।
ਤਬੀਬ ਜਾਂ ਹਕੀਮ ਵੀ ਪੁਰਾਤਨ ਪੰਜਾਬੀ ਕਾਵਿ ਵਿਚ ਵਰਤਿਆ ਜਾਂਦਾ ਰਿਹਾ ਪ੍ਰਤੀਕ ਹੈ। ਇਸ ਦੇ ਅਰਥ ਗੁਰੂ, ਪੀਰ, ਰਹਿਬਰ ਜਾਂ ਮੁਰਬਦ ਕਾਮਲ ਹਨ :
ਝਬਦੇ ਆਵੀਂ ਵੇ ਤਬੀਬਾ,
ਨਹੀਂ ਤੇ ਮੈਂ ਮਰ ਗਈਆ।
ਛਪ ਗਿਆ ਸੂਰਜ ਬਾਹਰ ਰਹੀ ਆ ਲਾਲੀ,
ਹੋਵਾਂ ਮੈਂ ਸਦਕੇ ਜੋ ਮੁੜ ਦੇਵੇਂ ਦਿਖਾਲੀ,
ਮੈਂ ਭੁੱਲ ਗਈਆ, ਤੇਰੇ ਨਾਲ ਨਾ ਗਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਬੁੱਲ੍ਹੇ ਦੁਆਰਾ ਵਰਤੇ ਕੁਝ ਹੋਰ ਪ੍ਰਤੀਕ :
ਮਿਰਗ :
ਅਸਾਂ ਹੁਣ ਚੰਚਲ ਮਿਰਗ ਫਾਹਿਆ।
ਜਿਸ ਨੇ ਮੈਨੂੰ ਬੰਨ੍ਹ ਬਹਾਇਆ।
ਕਾਂ:
ਸੈ ਵਰ੍ਹਿਆਂ ਦੀ ਛੱਲੀ ਲਾਹੀ,
ਕਾਗ ਮਰੇਂਦਾ ਈ ਲੁੱਟੀ।
ਮੁਰਲੀ :
ਮੁਰਲੀ ਬਾਜ ਉੱਠੀ ਅਣਆਰਾਂ
ਸੇਜ:
ਸੇਜ ਉੱਤੇ ਸੁਖ ਸੈਣ ਨ ਦੇਵੇ ਜ਼ੋਰ ਜ਼ੋਰ ਜਗਾਏ
ਚੌਦਾਂ ਤਬਕ:
ਚੌਦੀਂ ਤਬਕੀ ਸੇਰ ਅਸਾਡੀ,
ਕਿਤੇ ਨਾ ਹੋਵਾਂ ਕੈਦ
ੲ) ਉਕਤੀਆਂ-ਬੁੱਲ੍ਹੇ ਸ਼ਾਹ :
ਉਹ ਵੀ ਆਸ਼ਕ ਨਾ ਕਰੋ ਸਿਰ ਦੇਂਦਾ ਉਜ਼ਰ ਕਰੇ -ਅਠਵਾਰਾ
ਜਿਸ ਦੇ ਮੱਥੇ ਭਾਗ ਹੇ ਉਹ ਰੰਗ ਘਰ ਜਾਵੇ -ਗੰਢਾਂ
ਊਹਾ ਘੜੀ ਸੁਲੱਖਣੀ ਜਾਂ ਮੈਂ ਵੱਲ ਆਵੇ -ਗੰਢਾਂ
ਉਲਦੀ ਪ੍ਰੇਮ ਨਗਰ ਦੀ ਚਾਲ -ਬਾਰਾਂ ਮਾਹ
ਨਾ ਘਰ ਕੌਰ ਨਾ ਦਾਣਾ ਭੱਤਾ -ਬਾਰਾਂ ਮਾਹ
ਕਾਲੇ ਗਏ ਤੇ ਆਏ ਬੱਗੇ -ਬਾਰਾਂ ਮਾਹ
ਜੋ ਕੁਝ ਹੋਸੀ ਕਰਸੀ ਅੱਲਾ -ਬਾਰਾਂ ਮਾਹ
ਅੰਧੇ ਕੇ ਅੰਧਾ ਮਿਲ ਗਿਆ ਰਾਹ ਬਤਾਵੇ ਕੋਣ। -ਦੋਹੜੇ
ਉੱਠ ਜਾਗ ਘੁਰਾੜੇ ਮਾਰ ਨਹੀਂ,
ਇਹ ਸੋਣ ਤੇਰੇ ਦਰਕਾਰ ਨਹੀਂ।
ਇਕ ਅਲਫ਼ ਪੜ੍ਹੇ ਛੁਟਕਾਰਾ ਹੈ।
ਇਕ ਨੁਕਤਾ ਯਾਰ ਪੜ੍ਹਾਇਆ ਹੈ।
ਇਕ ਨੁਕਤੇ ਵਿਚ ਗੱਲ ਮੁਕਦੀ ਹੈ।
ਇਸ ਨੇਹੁੰ ਦੀ ਉਲਟੀ ਚਾਲ।
ਬੁੱਲ੍ਹਾ ਕੀ ਜਾਣਾ ਮੈਂ ਕੌਣ!
ਟੂਣੇ ਕਾਮਣ ਕਰ ਕੇ ਨੀ ਮੈਂ ਪਿਆਰਾ ਯਾਰ ਮਨਾਵਾਂਗਾ
ਜਿੰਦ ਕੁੜਿੱਕੀ ਦੇ ਮੂੰਹ ਆਈ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।
ਢੋਲਾ ਆਦਮੀ ਬਣ ਆਇਆ
ਰਾਂਝਾ ਰਾਂਝਾ ਕਰਦੀ ਨੀ, ਮੈਂ ਆਪੇ ਰਾਂਝਾ ਹੋਈ।
ਸਭ ਇਕੋ ਰੰਗ ਕਪਾਹੀ ਦਾ।
ਇਸ਼ਕ ਦੀ ਨਵੀਓਂ ਨਵੀਂ ਬਹਾਰ।
ਇਲਮੋਂ ਬੱਸ ਕਰੀਂ ਓ ਯਾਰ।
ਕਦੀ ਆਪਣੀ ਆਖ ਬੁਲਾਉਗੇ।
ਕਰ ਕੱਤਣ ਵੱਲ ਧਿਆਨ ਕੁੜੇ।
ਗੁਰ ਜੋ ਚਾਹੇ ਸੋ ਕਰਦਾ ਹੈ।
ਕੀ ਜਾਣਾ ਮੈਂ ਕੋਈ ਵੇ ਅੜਿਆ
ਕੀ ਜਾਣਾ ਮੈਂ ਕੋਈ!
ਮਾਟੀ ਕੁਦਮ ਕਰੇਂਦੀ ਯਾਰ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਮੈਂ ਪਾਪੜਿਆਂ ਤੋਂ ਨੱਸਨਾ ਹਾਂ।
ਹੁਣ ਕਿਸ ਥੀਂ ਆਪ ਛੁਪਾਈਦਾ।
ਹੁਣ ਮੈਂ ਹੋ ਗਈ ਨੀ ਕੁਝ ਹੋਰ। -ਕਾਫ਼ੀਆਂ