ਤਿਓਰਾ ਹੋਰ ਨਾ ਹੋਇਆ ਨਾ ਜੇਵਰ ਨਾ ਗਹਿਣੇ।
ਤਾਨ੍ਹੇ ਦੇਣੇ ਦੇਵਰਾਂ ਚੁੱਪ ਕੀਤਿਆਂ ਸਹਿਣੇ ੨੪।
ਮੈਂ ਖੋਹਲਾਂ ਗੰਢ ਪਚੀਸਵੀਂ ਦੁੱਖਾਂ ਵਲ ਮੇਲਾਂ।
ਹੰਝੂਆਂ ਦੀ ਗਲ ਹਾਰਨੀ ਅਸਾਂ ਦਰਦ ਹਮੇਲਾਂ'।
ਵਟਨਾ ਮੱਲਿਆ ਸੋਚ ਦਾ ਤਲਖ਼ ਤੁਰਸ਼ ਸਿਆਪੇ।
ਨਾਲ ਦੋਹਾਂ ਦੇ ਚਲਣਾ ਬਣ ਆਇਆ ਜਾਪੇ ।੨੫।
ਛੱਬੀ ਗੰਢੀ ਇਮਾਮ ਹੈ ਕਦੀ ਫੇਰ ਨਾ ਪਾਇਆ।
ਉਮਰ ਤੋਸ਼ਹ ਪੰਜ ਰੋਜ਼ ਹੈ ਸੋ ਲੇਖੇ ਆਇਆ।
ਪਿਆਲੇ ਆਇ ਮੌਤ ਦੇ ਇਹ ਸਭ ਨੇ ਪੀਣੇ।
ਇਹ ਦੁੱਖ ਅਸਾਡੇ ਨਾਲ ਹੋ ਸਹੋ ਜੀਓ ਕਮੀਨੇ ॥੨੬।
ਸਤਾਈ ਖੋਲ੍ਹ ਸਹੇਲੀਓ ਸਭ ਜਤਨ ਸਿਧਾਇਆ।
ਦੋ ਨੈਣਾਂ ਨੇ ਰੋਂਦਿਆਂ ਮੀਂਹ ਸਾਵਨ ਲਾਇਆ।
ਇਕ ਇਕ ਸਾਇਤ ਦੁੱਖ ਦੀ ਸੋ ਜਤਨ ਗੁਜ਼ਾਰੀ।
ਅੱਗੇ ਜਾਣਾ ਦੂਰ ਹੈ ਸਿਰ ਗਠੜੀ ਭਾਰੀ ।੨੭।
ਅਠਾਈ ਗੰਢੀ ਖੋਹਲੀਆਂ ਨਹੀਂ ਅਕਲ ਅਸਾਥੀ।
ਸਖ਼ਤੀ ਆਖੀ ਜ਼ੋਰ ਦੀ ਸਿਰ ਚਸ਼ਮਾਂ ਮਾਬੀ।
ਸੁੱਖਾਂ ਤੋਂ ਟੋਟੀ ਆ ਗਈ ਦੁੱਖਾਂ ਤੋਂ ਲਾਹੀ।
ਬੇਚਾਰੀ ਬੇਹਾਲ ਹਾਂ ਵਿਚ ਸੋਜ਼ ਕੜਾਹੀ ।੨੮।
ਉਨੱਤੀ ਗੰਢੀ ਖੋਹਲੀਆਂ ਨਹੀਂ ਸਖ਼ਤੀ ਹਟਦੀ।
ਲੱਗਾ ਸੀਨਾ ਬਾਣਾ ਹੈ ਸਿਰ ਵਾਲਾਂ ਪੱਟਦੀ।
ਇਤ ਵਲ ਫੇਰਾ ਪਾਇਕੋ ਇਹ ਹਾਸਲ ਪਾਯਾ।
ਤਨ ਤਲਵਾਰੀਂ ਤੋੜਿਆ ਇਕ ਰੂਪ ਉਡਾਯਾ ।੨੯।
ਖੋਲ੍ਹੀ ਗੰਢ ਮੈਂ ਤੀਸਵੀਂ ਦੁੱਖ ਦਰਦ ਰੰਜਾਣੀ।
ਕਦੀ ਸਿਰ ਨਾ ਮੁੱਕਦੀ ਇਹ ਰਾਮ ਕਹਾਣੀ।
ਮੁੜ ਮੁੜ ਫੇਰ ਨਾ ਜੀਵਨਾ ਤਨ ਛੱਪਦਾ ਲੁੱਕਦਾ।
ਬ੍ਰਿਹੋਂ ਅਜੇ ਖ਼ਿਆਲ ਹੈ ਇਹ ਸਿਰ ਤੇ ਢੁੱਕਦਾ ।੩੦।
ਵਸਤਰ, ਗਹਿਣੇ, ਕੋਠੀ ਹਾਰ, " ਇਕ ਗਹਿਣਾ, ਘੜੀ, ਸੈਂਤ' ਅੱਖਾਂ, ਦਰਦ, ਤੀਰ।