ਇਕ ਇਕ ਗੰਢ ਨੂੰ ਖੋਹਲਿਆ ਇਕੱਤੀ ਹੋਈਆਂ।
ਮੈਂ ਕਿਸ ਦੀ ਪਾਣੀਹਾਰ ਹਾਂ ਏਥੇ ਕੇਤੀਆਂ ਰੋਈਆਂ।
ਮੈਂ ਵਿਚ ਚਤਰ ਖਡਾਰਾਂ ਸਾਂ ਦਾਅ ਪਿਆ ਨਾ ਕਾਰੀ।
ਬਾਜ਼ੀ ਖੇਡਾਂ ਜਿੱਤ ਦੀ ਮੈਂ ਏਥੇ ਹਾਰੀ ।੩੧।
ਬੱਤੀ ਗੰਢਾਂ ਖੋਹਲੀਆਂ ਜੋ ਖੋਹਲੀ ਬਣਦੀ।
ਅੱਟੀ ਇਕ ਅਟੇਰ ਕੇ ਫਿਰਾਂ ਤਾਣਾ ਤਣਦੀ।
ਕਹੂੰ ਖੱਟੂ ਨਾ ਬਾਵਰੀ ਕਿੱਥੋਂ ਲੈਸਾਂ ਲਾਵਾਂ ।੩੨।
ਬਹਿ ਪਰਛਾਵੀ ਖੋਹਲੀਆਂ ਹੁਣ ਹੋਈਆਂ ਤੇਤੀ।
ਏਥੇ ਦੋ ਤਿੰਨ ਰੋਜ਼ ਹਾਂ ਨਿੱਤ ਸਹੁਰਿਆਂ ਸੇਤੀ।
ਰੰਙਣ ਚੜ੍ਹੀ ਰਸੂਲ ਦੀ ਸਭ ਦਾਜ ਰੰਝਾਵੇ।
ਜਿਸ ਦੇ ਮੱਥੇ ਭਾਗ ਹੈ ਉਹ ਰੰਗ ਘਰ ਜਾਵੇ ।੩੩।
ਚੌਂਤੀ ਗੰਢੀ ਖੋਹਲੀਆਂ ਦਿਨ ਆਏ ਨੇੜੇ।
ਮਾਹੀ ਦੇ ਵਲ ਜਾਵਸਾਂ ਰਉਂ ਕੀਤੇ ਕਿਹੜੇ।
ਓੜਕ ਵੇਲਾ ਜਾਣ ਕੇ ਮੈਂ ਨੇਹੁੰ ਲਗਾਇਆ।
ਇਸ ਤਨ ਹੋਣਾ ਖਾਕ ਸੀ ਮੈਂ ਜਾ ਉਡਾਇਆ ।੩੪।
ਬੁੱਲ੍ਹਾ ਪੈਂਤੀ ਖੋਹਲਦੀ ਸ਼ਹੁ ਨੇੜੇ ਆਏ।
ਬਦਲੇ ਏਸ ਅਜਾਬ ਦੇ ਮਤ ਮੁੱਖ ਦਿਖਲਾਏ।
ਅੱਗੇ ਥੋੜੀ ਪੀੜ ਸੀ ਨੇਹੁੰ ਕੀਤਾ ਦੀਵਾਨੀ।
ਪੀ' ਗਲੀ ਅਸਾਡੀ ਆ ਵੜੇ ਤਾਂ ਹੋਗ' ਆਸਾਨੀ ।੩੫।
ਛੱਤੀ ਖੋਹਲੂ ਹੱਸ ਕੇ ਨਾਲ ਅਮਰ ਈਮਾਨੀ।
ਸੁੱਖਾਂ ਘਾਟਾ ਡਾਲਿਆ ਦੁੱਖਾਂ ਤੁਲਾਨੀ।
ਘੁੱਲੀ ਵਾ ਪਰੇਮ ਦੀ ਮਰਨੇ ਪਰ ਮਰਨੇ ।
ਟੂਣੇ ਕਾਮਣ ਮੀਤ ਨੂੰ ਅਜੇ ਰਹਿੰਦੇ ਕਰਨੇ ।੩੬।
ਸੈਂਤੀ ਗੰਢੀ ਖੋਹਲੀਆਂ ਮੈਂ ਮਹਿੰਦੀ ਲਾਈ।
ਮਲਾਇਮ ਦੇਹੀ ਮੈਂ ਕਰਾਂ ਮਤ ਗਲੇ ਲਗਾਈ।
ਖਿਡਾਰੀ, ਬੱਲੀ, ਦੁੱਖ, ' ਪੀਆ, ਹੋਵੇਗੀ ' ਲੰਮੀ ਕਰ ਦਿੱਤੀ, ਖਿੱਚ ਦਿੱਤੀ, ਵਗੀ ।