ਨਿੱਤ ਨਿੱਤ ਮਰਾਂ ਤੇ ਨਿੱਤ ਨਿੱਤ ਜੀਵਾਂ ਮੇਰਾ ਨਿੱਤ ਨਿੱਤ ਕੂਚ ਮੁਕਾਮ। ੧੩।
ਬੁਲ੍ਹਿਆ ਇਸ਼ਕ ਸਜਣ ਦੇ ਆਏ ਕੇ ਸਾਨੂੰ ਕੀਤੋ ਸੁ ਡੂਮ।
ਉਹ ਪ੍ਰਭ ਅਸਾਡਾ ਸਖੀ ਹੈ ਮੈਂ ਸੇਵਕ ਹੂੰ ਸੂਮ। ੧੪।
ਬੁਲ੍ਹਿਆ ਆਸ਼ਕ ਹੋਇਉਂ ਰੱਬ ਦਾ ਮੁਲਾਮਤਾਂ ਹੋਈ ਲਾਖ।
ਲੋਗ ਕਾਫ਼ਰ ਕਾਫ਼ਰ ਆਖਦੇ ਤੂੰ ਆਖੋ ਆਖੋ ਆਖ।੧੫।
ਬੁਲ੍ਹਿਆ ਪੈਂਡੇ ਪੜੇ ਪਰੇਮ ਕੇ ਕੀਆ ਪੈਂਡਾ ਆਵਾਗੌਣ।
ਅੱਧੇ ਕੋ ਅੰਧਾ ਮਿਲ ਗਿਆ ਰਾਹ ਬਤਾਵੇ ਕੌਣ। ੧੬।
ਬੁਲ੍ਹਿਆ ਮਨ ਮੰਜੋਲਾ ਮੁੰਜ ਦਾ ਕਿਤੇ ਗੋਸ਼ੇ ਬਹਿ ਕੇ ਕੁੱਟ।
ਇਹ ਖ਼ਜ਼ਾਨਾ ਤੈਨੂੰ ਅਰਥ ਦਾ ਤੂੰ ਸੰਭਲ ਸੰਭਲ ਕੇ ਲੁੱਟ। ੧੭।
ਬੁਲ੍ਹਿਆ ਚੇਰੀ ਮੁਸਲਮਾਨ ਦੀ ਹਿੰਦੂ ਤੋਂ ਕੁਰਬਾਨ।
ਦੋਹਾਂ ਤੋਂ ਪਾਣੀ ਵਾਰ ਪੀ ਜੋ ਕਰੇ ਭਗਵਾਨ । ੧੮।
ਬੁਲ੍ਹਿਆ ਮੁੱਲਾਂ ਅਤੇ ਮਸਾਲਚੀ ਦੋਹਾਂ ਇੱਕੋ ਚਿੱਤ।
ਲੋਕਾਂ ਕਰਦੇ ਚਾਨਣਾ ਆਪ ਹਨੇਰੇ ਨਿੱਤ। ੧੯।
ਬੁਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ ਹੇਠ ਬਾਲ ਹੱਡਾਂ ਦੀ ਅੱਗ।
ਚੋਰੀ ਕਰ ਤੇ ਭੰਨ ਘਰ ਰੱਬ ਦਾ ਓਸ ਠੱਗਾਂ ਦੇ ਠੱਗ ਨੂੰ ਠੱਗ। ੨੦।
ਬੁਲ੍ਹਿਆ ਚਲ ਸੁਨਿਆਰ ਦੇ ਜਿੱਥੇ ਗਹਿਣੇ ਘੜੀਏ ਲਾਖ।
ਸੂਰਤ ਆਪੋ ਆਪਣੀ ਤੂੰ ਇੱਕੋ ਰੂਪਾ ਆਖ। ੨੧।
ਫਿਰੀ ਰੁੱਤ ਸ਼ਗੁਫਿਆਂ ਵਾਲੀ ਚਿੜੀਆਂ ਚੁਗਣ ਨੂੰ ਆਈਆਂ।
ਇਕਨਾਂ ਨੂੰ ਜੁਰਿਆਂ ਲੈ ਖਾਧਾ ਇਕਨਾਂ ਨੂੰ ਫਾਹੀਆਂ ਲਾਈਆਂ।
ਇਕਨਾਂ ਨੂੰ ਆਸ ਮੁੜਨ ਦੀ ਆਹੀ ਇਕ ਸੀਖ ਕਬਾਬ ਚੜ੍ਹਾਈਆਂ।
ਬੁਲ੍ਹੇ ਸ਼ਾਹ ਕੀ ਵੱਸ ਉਨ੍ਹਾਂ ਦੇ ਉਹ ਕਿਸਮਤ ਮਾਰ ਫਸਾਈਆਂ। ੨੨।
ਬੁਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ ਜਬ ਹਰ ਸੇ ਕੀਆ ਨਾ ਹੇਤਾ।
ਅਬ ਪਛਤਾਵਾ ਕਿਆ ਕਰੇ ਜਬ ਚਿੜੀਆਂ ਚੁਗ ਗਈ ਖੇਤ । ੨੩।
ਉਹ ਹਾਦੀ ਮੇਰੇ ਅੰਦਰ ਬੋਲਿਆ ਰੁੜ੍ਹ ਪੁੜ੍ਹ ਗਏ ਗੁਨਾਹਾਂ।
ਪਹਾੜੀ ਲੱਗਾ ਬਾਜਰਾ ਸ਼ਹਿਤੂਤ ਲੱਗੇ ਫਰਵਾਹਾਂ। ੨੪।
ਅੱਲਾ ਤੋਂ ਮੈਂ ਤੇ ਕਰਜ਼ ਬਣਾਇਆ ਹੱਥੋਂ ਤੂੰ ਮੇਰਾ ਕਰਜ਼ਾਈ।
ਓਥੇ ਤਾਂ ਮੇਰੀ ਪ੍ਰਵਰਿਸ਼ਾ ਕੀਤੀ ਜਿਥੇ ਕਿਸੇ ਨੂੰ ਖ਼ਬਰ ਨ ਕਾਈ।
ਓਥੋਂ ਤਾਹੀਂ ਆਏ ਏਥੇ ਜਾਂ ਪਹਿਲੇ ਰੋਜ਼ੀ ਆਈ।
ਬੁਲ੍ਹੇ ਸ਼ਾਹ ਹੈ ਆਸ਼ਕ ਜਿਸ ਤਹਿਕੀਕ ਹਕੀਕਤਾ? ਪਾਈ। ੨੫।
' ਬਦਨਾਮੀ, 2 ਝੂਠਾ, ' ਛੋਟੀ ਮੁੰਜ ਦੀ ਗੰਢ, ' ਮੁਰੀਦ, ' ਚਾਂਦੀ, " ਕਰੂੰਬਲਾਂ ਫੁਟਣੀਆਂ, ਚਿੜੀਆਂ ਨੂੰ ਮਾਰ ਕੇ ਖਾਣ ਵਾਲਾ ਤਿਰਮਚੀ, * ਹਿਤ, ਪਿਆਰ, "ਹਦਾਇਤ ਕਰਨ ਵਾਲਾ, ਪਾਲਣਾ, ਭਾਲ, ਸੱਚ।