Back ArrowLogo
Info
Profile

ਨੂਨ-    ਨਿਮਾਣਾ ਹੈ ਮੁਜਰਮ ਆਇਆ, ਕੱਢ ਬਹਿਸ਼ਤੋਂ ਜਮੀਂ ਰੁਲਾਇਆ।

ਆਦਮ ਹੱਵਾ ਜੁਦਾ ਕਰਾਇਆ, ਬੁਲ੍ਹਾ ਆਪ ਵਿਛੋੜਾ ਪਾਵੇ,

ਇਸ ਲਾਗੀ ਕੇ ਕੌਣ ਬੁਝਾਵੇ।

-0-  

ਵਾ-     ਵਾਹ ਵਾਹ ਆਪ ਮੁਹੰਮਦ ਆਪਣੀ ਆਦਮ ਸ਼ਕਲ ਬਨਾਵੇ,

ਆਪੇ ਰੋਜ਼ ਅਜ਼ੱਲਾ ਦਾ ਮਾਲਿਕ ਆਪੇ ਸ਼ਫ਼ੀਹ ਹੋ ਆਵੇ,

ਆਪੇ ਰੋਜ਼ ਹਸ਼ਰ ਦਾ ਕਾਜ਼ੀ ਆਪੇ ਹੁਕਮ ਸੁਣਾਵੇ,

ਆਪੇ ਚਾ ਸਫ਼ਾਇਤਾਂ ਕਰਦਾ ਆਪ ਦੀਦਾਰ ਕਰਾਵੇ,

ਇਸ ਲਾਗੀ ਕੋ ਕੌਣ ਬੁਝਾਵੇ।

ਹੇ-      ਹੌਲੀ ਬੋਲੀਂ ਏਥੇ ਭਾਈ ਮਤ ਕੋਈ ਸੁਣੇ ਸੁਣਾਵੇ,

ਵੱਡਾ ਅਜਾਬ ਕਬਰ ਦਾ ਦਿੱਸੇ ਜੇ ਕੋਈ ਚਾ ਛੁਡਾਵੇ,

ਪੁਲਸਰਾਤ ਦੀ ਔਖੀ ਘਾਟੀ ਉਹ ਵੀ ਖ਼ੌਫ਼ ਡਰਾਵੇਂ,

ਰਖ ਉਮੈਦ ਫ਼ਜ਼ਲ ਦੀ ਬੁਲ੍ਹਿਆ ਅੱਲਾ ਆਪ ਬਚਾਵੇ,

ਇਸ ਲਾਗੀ ਕੇ ਕੌਣ ਸੁਝਾਵੇ।

ਲਾਮ-   ਲਾਹਮਾ ਨਾ ਕੋਈ ਦਿੱਸੇ ਕਿਤ ਵਲ ਕੂਕ ਸੁਣਾਵਾਂ,

ਜਿਤ ਵੱਲ ਵੇਖਾਂ ਨਜ਼ਰ ਨਾ ਆਵੇ ਕਿਸ ਨੂੰ ਹਾਲ ਵਿਖਾਣਾ,

ਬਾਝ ਪੀਆ ਨਹੀਂ ਕੋਈ ਹਾਮੀ ਹੋਰ ਨਹੀਂ ਕੋਈ ਥਾਵਾਂ,

ਬੁਲ੍ਹਾ ਮਲ ਦਰਵਾਜ਼ਾ ਹਜ਼ਰਤ ਵਾਲਾ ਉਹ ਈ ਤੋਂ ਛੁਡਾਵੇ,

ਇਸ ਲਾਗੀ ਕੇ ਕੌਣ ਬੁਝਾਵੇ।

-0-

ਅਲਫ਼-  ਇਕੱਲਾ ਜਾਵੇਂ ਏਥੋਂ ਵੇਖਣ ਆਵਣ ਢੇਰ,

ਸਾਹਾਂ ਤੇਰਿਆਂ ਦੀ ਗਿਣਤੀ ਏਥੇ ਆਈ ਹੋਈ ਨੇੜ,

ਚਲ ਸ਼ਤਾਬੀ' ਚਲ ਵੜ ਬੁਲ੍ਹਿਆ ਮਤ ਲੱਗ ਜਾਵੇ ਡੋਰ,

ਪਕੜੀ ਵਾਂਗ ਰਸੂਲ ਅੱਲਾ ਦੀ ਕੁਝ ਜਿੱਥੋਂ ਹੱਥ ਆਵੇ,

ਇਸ ਲਾਗੀ ਕੇ ਕੌਣ ਬੁਝਾਵੇ।

-0-

ਯੇ- ਯਾਰੀ ਹੁਣ ਮੈਂ ਲਾਈ, ਅਗਲੀ ਉਮਰਾ ਖੇਡ ਵੰਜਾਈ,

ਬੁਲ੍ਹਾ ਸ਼ੋਹ ਦੀ ਜ਼ਾਤ ਈ ਆਹੀ, ਕਲਮਾ ਪੜ੍ਹਦਿਆਂ ਜਿੰਦ ਲਿਜਾਵੇ,

ਦੋਸ਼ੀ, ਮੌਤ, ਹਕੀਮ, ' ਰਾਜ਼ੀ ਕਰਨਾ, ' ਪੁਲੇ ਸਰਾਤ, ਅਗਲੇ ਸੰਸਾਰ ਦਾ ਪੁਲ, ' ਦੂਰ, ਪਾਸੇ, ' ਤੇਜ਼, ' ਗੁਆਈ।

33 / 219
Previous
Next