Back ArrowLogo
Info
Profile

ਜ਼ੋਏ-    ਜੁਦਾ ਨਾਹੀਂ ਤੇਰਾ ਯਾਰ ਤੋਂ ਥੀਂ,

ਫਿਰੇਂ ਢੂੰਡਦਾ ਕਿਸ ਨੂੰ ਦੱਸ ਮੈਨੂੰ।

ਪਹਿਲੋਂ ਢੂੰਡਨੇਹਾਰ ਨੂੰ ਢੂੰਡ ਖਾਂ ਜੀ,

ਪਿੱਛੇ ਪਿੱਛੇ ਪਰਤੱਛ ਗਹਿਰੇ ਵਿਚ ਰਸ ਤੈਨੂੰ।

ਮਤ ਤੂੰ ਈ ਹੋਵੇ ਆਪ ਯਾਰ ਸਭ ਦਾ,

ਫਿਰੇ ਢੂੰਡਦਾ ਜੰਗਲਾਂ ਵਿਚ ਜੀਹਨੂੰ।

ਬੁਲ੍ਹੇ ਸ਼ਾਹ ਤੂੰ ਆਪ ਮਹਿਬੂਬ ਪਿਆਰਾ,

ਭੁੱਲ ਆਪ ਬੀ ਢੂੰਡਦਾ ਫਿਰੇਂ ਕੀਹਨੂੰ।

ਐਨ-    ਐਨ ਹੈ ਆਪ ਬਿਨਾਂ ਨੁਕਤੇ,

ਸਦਾ ਚੰਨ ਮਹਿਬੂਬ ਵਲ ਵਾਰ ਮੇਰਾ।

ਇਕ ਵਾਰ ਮਹਿਬੂਬ ਨੂੰ ਜਿਨ੍ਹਾਂ ਵੇਖਾ,

ਉਹ ਵੇਖਣ ਯਾਰ ਹੈ ਸਭ ਕਿਹੜਾ।

ਉਸ ਤੋਂ ਲਖ ਬਹਿਸ਼ਤ ਕੁਰਬਾਨ ਕੀਤੇ,

ਪਹੁੰਤਾ ਹੋਏ ਬੇ-ਗ਼ਮਾਂ ਚੁਕਾਏ ਜਿਹੜਾ।

ਬੁਲ੍ਹਾ ਸ਼ੌਹ ਹਰ ਹਾਲ ਵਿਚ ਮਸਤ ਫਿਰਦੇ,

ਹਾਥੀ ਮਸਤੜੇ ਰੋੜ ਚੰਜੀਰ ਕਿਹੜਾ।

ਗੈਨ-    ਗਮ ਨੇ ਮਾਰ ਹੈਰਾਨ ਕੀਤਾ,

ਅੱਠੇ ਪਹਿਰ ਮੈਂ ਪਿਆਰੇ ਨੂੰ ਲੋੜਦੀ ਸੀ।

ਮੈਨੂੰ ਖਾਵਣਾ ਪੀਵਣਾ ਭੁੱਲ ਗਿਆ,

ਰੱਬਾ ਮੇਲ ਜਾਨੀ ਹੱਥ ਜੋੜਦੀ ਸਾਂ।

ਸਈਆਂ ਛੱਡ ਗਈਆਂ ਮੈਂ ਇਕੱਲੜੀ ਨੂੰ,

ਅੰਗ ਸਾਕ ਨਾਲੋਂ ਨਾਤਾ ਤੋੜਦੀ ਸਾਂ।

ਬੁਲ੍ਹਾ ਸ਼ਾਹ ਜਬ ਆਪ ਨੂੰ ਸਹੀ ਕੀਤਾ,

ਤਾਂ ਮੈਂ ਸੁੱਤੜੇ ਅੰਗ ਨਾ ਮੋੜਦੀ ਸਾਂ।

ਫੇ-      ਫਿਕਰ ਕੀਤਾ ਸਈਓ ਮੇਰੀਓ ਨੀ,

ਮੈਂ ਤਾਂ ਆਪਣੇ ਆਪ ਨੂੰ ਸਹੀ ਕੀਤਾ।

ਕਉੜੀ ਵੇਹ ਸੋਂ ਮੂੰਹ ਚੁਕਾਇਆ ਮੈਂ,

ਖ਼ਾਕ ਛਾਣ ਕੇ ਲਾਲ ਨੂੰ ਫੂਲ ਕੀਤਾ।

' ਗ਼ਮ ਤੋਂ ਬਿਨਾਂ।

39 / 219
Previous
Next