

ਦੇਖ ਧੂੰਏਂ ਦੇ ਧਉਲਰੇ ਜਗ ਸਾਰਾ,
ਸਟ ਪਾਇਆ ਹੋ ਜੀਆ ਤੇ ਹਾਰ ਜੀਤਾ।
ਬੁਲ੍ਹਾ ਸ਼ਾਹ ਅਨੰਦ ਅਖੰਡ ਸਦਾ ਲਿਖ,
ਆਪ ਨੇ ਆਬ-ਇ-ਹਯਾਤ ਪੀਤਾ।
ਕਾਫ਼- ਕੋਣ ਜਾਣੇ ਜਾਨੀ ਜਾਨ ਦੇ ਨੂੰ
ਆਪ ਜਾਨਣਹਾਰ ਇਹ ਕੁੱਲ ਦਾ ਏ।
ਪਰ ਤੁੱਛ ਦੇ ਉਪਰ ਮਾਣ ਜੇਤੇ,
ਸਿਧ ਕੀਤੇ ਇਸ ਦੇ ਨਹੀਂ ਭੁੱਲਦਾ ਏ।
ਨੇਯਤਿ ਨੇਯਤਿ ਕਰ ਬੇਦ ਪੁਕਾਰਦੇ ਨੀ:
ਨਹੀਂ ਦੂਸਰਾ ਏਸ ਦੇ ਤੁੱਲ ਦਾ ਏ।
ਬੁੱਲ੍ਹਾ ਸ਼ਾਹ ਸੰਭਾਲ ਜਬ ਆਪ ਦੇਖਾ,
ਸਦਾ ਸੁਹਂਗਾ' ਪ੍ਰਕਾਸ਼ ਹੋਏ ਬੁੱਲਦਾ ਏ।
-0-
ਗਾਫ਼- ਗੁਜ਼ਰ ਗੁਮਾਨ ਤੇ ਸਮਝ ਬਹਿ ਕੇ,
ਹੰਕਾਰ ਦਾ ਆਸਰਾ ਕੋਈ ਨਾਹੀਂ।
ਬੁੱਧ ਆਪ ਸੰਘਾਤ ਚੜ੍ਹ ਵੇਖੀਏ ਜੀ,
ਪੜਾ ਕਾਠ ਪੱਖਾਂ ਜਿਵੇਂ ਭੂਮ ਮਾਹੀਂ।
ਆਪ ਆਤਮਾ ਗਿਆਨ ਸਰੂਪ ਸੁੱਤਾ,
ਸਦਾ ਨਹੀਂ ਫਿਰਦਾ ਕਿਹੜਾ ਏਕ ਜਾਹੀ।
ਬੁਲ੍ਹਾ ਸ਼ਾਹ ਬਬੇਕ ਬਿਚਾਰ ਸੇਤੀ,
ਖ਼ੁਦੀ ਛੱਡ ਖ਼ੁਦ ਹੋਏ ਖ਼ਸਮ ਸਾਈਂ।
ਲਾਮ - ਲੱਗ ਆਖੇ ਜਾਗ ਖਾ ਸੋਇਆ,
ਜਾਣ ਬੁੱਝ ਕੇ ਦੁੱਖ ਕਿਉਂ ਪਾਵਣਾ ਏ।
ਜ਼ਰਾ ਆਪ ਨਾ ਹਟੇ ਬੁਰਾਈਆਂ ਤੋਂ,
ਕੱਢ ਮਸਲੇ ਲੋਕ ਸੁਣਾਵਣਾ ਏਂ।
ਕਾਂਗਾ ਵਿਸ਼ਟਾ ਜੀਵਨ ਜਾਣ ਤੁਝੇ,
ਸੰਤਾਂ ਵੱਖੀ ਮੋੜ ਕਿਉਂ ਚਿਤ ਲੁਭਾਵਣਾ ਏਂ।
ਬੁਲ੍ਹਾ ਸੌਹ ਉਹ ਜਾਨਣੇਹਾਰ ਦਿਲ ਦਾ,
ਕਰੇਂ ਚੋਰੀਆਂ ਸਾਧ ਸਦਾਵਣਾ ਏਂ।
' ਮਹੱਲ, ਇਹ ਨਹੀਂ ਇਹ ਨਹੀਂ, ਬਰਾਬਰ, ' ਸੋਹ, ਮੈਂ ਉਹੀ ਹਾਂ, ਲਹਿਰ, ਮੰਦਾ।