

ਮੀਮ- ਮੌਜੂਦ ਹਰ ਜਾ ਮੋਲਾ,
ਤੈਸੇ ਵੇਖ ਕੇਹਾ ਭੇਖ ਬਣਾਇਆ ਸੂ।
ਜਿਵੇਂ ਇਕ ਹੀ ਤੁਖ਼ਮ ਬਹੁ ਤਰ੍ਹਾਂ ਦਿੱਸੇ,
ਤੂੰ ਮੈਂ ਆਪਣਾ ਆਪ ਫੁਲਾਯਾ ਸੂ।
ਮਾਹ ਆਪਣੇ ਆਪਣੇ ਖ਼ਿਆਲ ਕਰਦਾ,
ਨਰ ਨਾਰ ਹੋਏ ਚਿਤ ਮਿਲਾਯਾ ਸੁ।
ਬੁਲ੍ਹਾ ਸ਼ੌਹ ਨਾ ਮੂਲ ਬੀ ਕੁਝ ਹੋਇਆ,
ਸੋ ਜਾਣਦਾ ਜਿਸੇ ਜਣਾਇਆ ਸੂ।
-0-
ਨੂਨ- ਨਾਮ ਅਰੂਪ ਉਠਾ ਦੀਜੇ,
ਪਿੱਛੇ ਅਸਤ ਅਰਬਹਾਨਿਤ ਪਰਿਆ ਸਾਂਚ ਹੈ ਜੀ।
ਸੋਈ ਚਿੱਤ ਕਿ ਚਿੱਤਵਨੀ ਵਿਚ ਆਵੇ,
ਸੋਈ ਜਾਣ ਤਹਿਕੀਕ ਕਰ ਕਾਂਚ ਹੈ ਜੀ।
ਤੋਂ ਬੁੱਧ ਕੀ ਬਰਤ ਤੂੰ ਹੈਂ ਸਾਖੀ,
ਤੂੰ ਜਾਨ ਨਿਜ ਰੂਪ ਮੇਂ ਰਾਚ ਹੈ ਜੀ।
ਬੁਲ੍ਹਾ ਸ਼ਾਹ ਜੇ ਭੂਪ ਅਚੱਲ ਬੈਠਾ,
ਤੇਰੇ ਅੱਗੇ ਪਰਿਕਿਰਤਾ ਕਾ ਨਾਚ ਹੈ ਜੀ।
ਵੇ- ਵਕਤ ਇਹ ਹੱਥ ਨਾ ਆਵਣਾ ਏਂ,
ਇਕ ਪਲਕ ਦੀ ਲੱਖ ਕਰੋੜ ਦੇਵੇ।
ਜਤਨ ਕਰੇਂ ਤਾਂ ਆਪ ਅਚਾਹ ਹੋਵੇ,
ਤੂੰ ਤਾਂ ਫੇਰ ਅੱਠੇ ਵੱਖੋ ਰਸ ਸੇਵੇ।
ਕੂੜ ਬਪਾਰ ਕਰ ਧੂੜ ਸਿਰ ਮਲੇ,
ਚਿੰਤਾ ਮਨ ਦੋਵੇਂ ਜੜ੍ਹ ਕਾਚ ਲੇਵੇਂ।
ਬੁਲ੍ਹਾ ਸ਼ੌਹ ਸੰਭਾਲ ਤੂੰ ਆਪ ਤਾਈਂ,
ਤੂੰ ਤਾਂ ਅਨੰਤ ਲਗ ਦੇਹ ਮੇਂ ਕਹਾਂ ਮੇਵੇ।
ਹੇ ਹਰ ਤਰ੍ਹਾਂ ਹੋਵੇ ਦਿਲਦਾਰ ਪਿਆਰਾ,
ਰੰਗ ਰੰਗ ਦਾ ਰੂਪ ਬਣਾਇਆ ਈ।
ਕਹੂੰ ਆਪ ਕੋ ਭੂਲ ਰੰਜੂਲਾ ਹੋਇਆ,
ਉਰਵਾਰਾ ਭਰਮਾਏ ਸਤਾਇਆ ਈ।
ਅਰਬ ਦੇ ਹਜ਼ਰਤ ਮੁਹੰਮਦ, ਤੇ ਕੁਦਰਤ, ਸਮਾਵੇਂ, ਸਿਉਂ ਸਕੇਂ, ' ਰਜ, : ਉਰਲੇ ਪਾਸੇ, ਇਸ ਦੁਨੀਆਂ ਵਲ।