

ਜਦੋਂ ਅਪਣੇ ਆਪ ਮੇਂ ਪਰਗਟ ਹੋਇਆ
ਨਜ਼ਾ ਨੰਦ ਕੇ ਮਾਹੀਂ ਸਮਾਯਾ ਈ।
ਬੁਲ੍ਹਾ ਸ਼ਾਹ ਜੋ ਆਦਿ ਥਾ ਅੰਤ ਸੋਈ,
ਜਿਵੇਂ ਨੀਰ ਮੇਂ ਨੀਰ ਮਿਲਾਇਆ ਈ।
ਅਲਫ਼- ਅਜ ਬਣਿਆ ਸੱਭ ਚੱਜ ਮੇਰਾ,
ਸ਼ਾਦੀ ਗ਼ਮੀਂ ਥੀਂ ਪਾਰ ਖਲੋਇਆ ਨੀ।
ਭਯਾ ਦੁਆ ਭਰਮ ਮਰਮਾ ਪਾਇਆ ਮੈਂ,
ਡਰ ਕਾਲ ਕਾ ਜੀਆ ਤੇ ਖੋਇਆ ਨੀ।
ਸਾਧ ਸੰਗਤ ਕੀ ਦਇਆ ਭਯਾ ਨਿਰਮਲ,
ਘਟ ਘਟ ਵਿਚ ਤਨ ਸੁਖ ਸੋਇਆ ਨੀ।
ਬੁਲ੍ਹਾ ਸ਼ਾਹ ਜਦ ਆਪ ਨੂੰ ਸਹੀ ਕੀਤਾ,
ਜੋਈ ਆਦਿ ਥਾ ਅੰਤ ਫਿਰ ਹੋਯਾ ਨੀ।
ਯੇ- ਯਾਰ ਪਾਯਾ ਸਈਓ ਮੇਰੀਓ ਈ,
ਮੈਂ ਆਪਣਾ ਆਪ ਗਵਾ ਕੇ ਨੀ।
ਰਹੀ ਸ਼ੁੱਧ ਨ ਬੁੱਧ ਜਹਾਨ ਕੀ ਰੀ,
ਥੱਕੇ ਬਰਤ ਅਨੰਦ ਮੇਂ ਜਾਏ ਕੇ ਨੀ।
ਉਲਟੇ ਜਾਮ ਬਿਸਰਾਮ ਨ ਕਾਮ ਕੋਈ,
ਧੂਣੀ ਗਿਆਨ ਕੀ ਡਾ ਜਲਾਏ ਕੇ ਨੀ।
ਬੁਲ੍ਹਾ ਸ਼ੌਹ ਮੁਬਾਰਕਾਂ ਲੱਖ ਦਿਓ,
ਬਸੇ ਜਾਨ ਜਾਨੀ ਗਲ ਲਾਏ ਕੇ ਨੀ।
ਤੀਜੀ ਸੀਹਰਫ਼ੀ
ਅਲਫ਼- ਆਂਵਦਿਆਂ ਤੋਂ ਮੈਂ ਸਦਕੜੇ ਹਾਂ,
ਜੀਮ ਜਾਂਦਿਆਂ ਤੋਂ ਸਿਰ ਵਾਰਨੀ ਹਾਂ।
ਮਿੱਠੀ ਪ੍ਰੀਤ ਅਨੋਖੜੀ ਲੱਗ ਰਹੀ,
ਘੜੀ ਪਲ ਨਾ ਯਾਰ ਵਿਸਾਰਨੀ ਹਾਂ।
ਕੋਹੇ ਹੱਡ ਤਕਾਦੜੇ ਪਏ ਮੈਨੂੰ,
ਐਸੀਆਂ ਪਾਂਵਦੀ ਕਾਂਗ ਉਡਾਰਨੀ ਹਾਂ।