Back ArrowLogo
Info
Profile

ਬੁਲ੍ਹਾ ਸ਼ੋਹ ਤੇ ਕਮਲੀ ਮੈਂ ਹੋਈ,

ਸੁੱਤੀ ਬੈਠੀ ਮੈਂ ਯਾਰ ਪੁਕਾਰਨੀ ਹਾਂ।  

ਬੇ-      ਬਾਜ਼ ਨਾ ਆਵਦੀਆਂ ਅੱਖੀਆਂ ਨੀ,

ਕਿਸੇ ਓਹਢੜੇ ਬੈਠ ਸਮਝਾਵਨੀ ਹਾਂ।

ਹੋਈਆਂ ਲਾਲ ਅਨਾਰ ਦੇ ਗੁੱਲਾਂ ਵਾਂਙੂ,

ਕਿਸੇ ਦੁੱਖੜੇ ਨਾਲ ਛਪਾਵਨੀ ਹਾਂ।

ਮੁਢ ਪਿਆਰ ਦੀਆਂ ਜਰਮ ਦੀਆਂ ਤੱਤੀਆਂ ਨੂੰ,

ਲਖ ਲਖ ਨਸੀਹਤਾਂ ਲਾਵਨੀ ਹਾਂ।

ਬੁਲ੍ਹਾ ਸ਼ਾਹ ਦਾ ਸ਼ੌਕ ਛੁਪਾ ਕੇ ਤੇ,

ਜ਼ਾਹਰ ਦੁਤੀਆਂ ਦਾ ਗ਼ਮ ਖਾਵਨੀ ਹਾਂ।

ਤੇ ਤਾਇ ਕੇ ਇਸ਼ਕ ਹੈਰਾਨ ਕੀਤਾ,

ਸੀਨੇ ਵਿਚ ਅਲੰਬੜਾ' ਬਾਲਿਆ ਈ।

ਮੁੱਖ ਕੂਕਦਿਆਂ ਆਪ ਨੂੰ ਫੂਕ ਲੱਗੀ,

ਚੁੱਪ ਕੀਤਿਆਂ ਮੈਂ ਤਨ ਜਾਲਿਆ ਈ।

ਪਾਪੀ ਬਿਰਹੋਂ ਦੇ ਝੱਖੜ ਝੇਲਿਆਂ ਨੇ,

ਲੁੱਕ ਛੁੱਪ ਮੇਰਾ ਜੀਅ ਜਾਲਿਆ ਈ।

ਬੁੱਲ੍ਹਾ ਸ਼ਹੁ ਦੀ ਪ੍ਰੀਤ ਦੀ ਰੀਤ ਕੋਹੀ,

ਆਹੀਂ ਤਤੀਆਂ ਨਾਲ ਸੰਭਾਲਿਆ ਈ।

-0-

ਸੇ-      ਸਬੂਤ ਜੇ ਅੱਖੀਆਂ ਲੱਗ ਰਹੀਆਂ,

ਇਕ ਮਤ ਪਰੇਮ ਦੀ ਜਾਨਣੀ ਹਾਂ।

ਗੁੰਗੀ ਡੋਰੀ ਹਾਂ ਗੈਰ ਦੀ ਬਾਤ ਕੋਲੋਂ,

ਸਦ ਯਾਰ ਦਾ ਸਹੀ ਸਿਹਾਨਣੀ ਹਾਂ।

ਆਹੀਂ ਠੰਡੀਆਂ ਨਾਲ ਪਿਆਰ ਮੇਰਾ,

ਸੀਨੇ ਵਿਚ ਤੇਰਾ ਮਾਣ ਮਾਨਣੀ ਹਾਂ।

ਬੁਲ੍ਹਾ ਸ਼ੌਹ ਤੈਨੂੰ ਕੋਈ ਸਿੱਕ ਨਾਹੀਂ,

ਤੈਨੂੰ ਭਾਵਣੀ ਹਾਂ ਕਿ ਨਾ ਭਾਵਣੀ ਹਾਂ।

ਜੀਮ-   ਜਾਨ ਜਾਨੀ ਮੇਰੇ ਕੋਲ ਹੋਵੇ,

ਕਿਵੇਂ ਵੱਸ ਨਾ ਜਾਨ ਵਿਸਾਰਨੀ ਹਾਂ। ।

ਓਹਲੇ, ਫੁੱਲਾਂ, ਬਾਹਰ, ' ਲਾਂਬੂ, 'ਚੰਗੀ ਲੱਗਦੀ ਹਾਂ।

43 / 219
Previous
Next