Back ArrowLogo
Info
Profile

ਦਿਨੇ ਰਾਤ ਅਸਹਿ ਮਿਲਣ ਤੇਰੀਆਂ,

ਮੈਂ ਤੇਰੇ ਦੇਖਣੇ ਨਾਲ ਗੁਜ਼ਾਰਨੀ ਹਾਂ।

ਘੋਲ ਘੋਲ ਹੱਸ ਕਰਦਾ ਪਰ ਯੇਹ,

ਬੀ ਮੈਂ ਲਿਖ ਲਿਖ ਸਾਰਨੀ ਹਾਂ।

ਬੁਲ੍ਹਾ ਸੋਹ ਤੈਥੋਂ ਕੁਰਬਾਨੀਆਂ ਮੈਂ,

ਹੋਰ ਸਭ ਕਬੀਲੜਾ ਵਾਰਨੀ ਹਾਂ।

ਹੇ-      ਹਾਲ ਬੇਹਾਲ ਦਾ ਕੌਣ ਜਾਣੇ,

ਔਖਾ ਇਸ਼ਕ ਹੰਢਾਵਣਾ ਯਾਰ ਦਾ ਈ।

ਨਿੱਤ ਜ਼ਾਰੀਆਂ ਨਾਲ ਗੁਜ਼ਾਰੀਆਂ ਮੈਂ,

ਮੂੰਹ ਜੋੜ ਗੱਲਾਂ ਜਗ ਸਾਰਦਾ ਈ।

ਹਾਇ ਹਾਇ ਮੁੱਠੀ ਕਿਵੇਂ ਨੇਹੁੰ ਛੁਪੇ,

ਮੂੰਹ ਪੀਲੜਾ ਰੰਗ ਵਸਾਰ ਦਾ ਈ।

ਬੁਲ੍ਹਾ ਸ਼ੋਹ ਦੇ ਕਾਮਨਾਂ ਜ਼ੋਰ ਪਾਇਆ,

ਮਜਜੂਬਾਂ ਵਾਂਗਰ ਕਰ ਮਾਰਦਾ ਈ।

ਖੇ-      ਖੁਆਬ ਖਿਆਲ ਜਹਾਨ ਹੋਇਆ,

ਏਸ ਬਿਰਹੋ ਦੀਵਾਨੀ ਦੇ ਵੱਤਨੀ ਹਾਂ।

ਮਤ ਨਹੀਂ ਉਠਵਾਣ ਦੀ ਮੰਤਰਾਂ ਦੀ,

ਨਾਗਾਂ ਕਾਲਿਆਂ ਨੂੰ ਹੱਥ ਘਤਨੀ ਹਾਂ।

ਤਾਣੀ ਗੰਢਨੀ ਹਾਂ ਅਨਲਹੱਕਾਂ ਵਾਲੀ,

ਮਹਿਬੂਬ ਦਾ ਕਤਣਾ ਕੱਤਨੀ ਹਾਂ।'

ਬੁਲ੍ਹਾ ਸ਼ੋਹ ਦੇ ਅੰਬ ਨਿਸੰਗ ਲਾਹੇ,

ਪੱਕੇ ਬੇਰ ਬਬੂਲਾਂ ਦੇ ਪੱਟਨੀ ਹਾਂ।

ਦਾਲ-   ਦੇ ਦਿਲਾਸ ਦੋਸਤੀ ਦਾ,

ਤੇਰੀ ਦੋਸਤੀ ਨਾਲ ਵਿਕਾਵਣੀ ਹਾਂ।

ਝਬ ਆ ਅਲੱਖ ਕਿਉਂ ਲੱਖਿਆ ਈ,

ਅੰਗਰਾ ਬੰਨਣੇ ਥੀਂ ਸ਼ਰਮਾਵਣੀ ਹਾਂ।

ਬਾਬਾ ਪੱਟੀਆਂ ਛੋਟੀਆਂ ਮੋਟੀਆਂ ਨੂੰ,

ਹੱਥ ਦੇ ਕੇ ਜ਼ੋਰ ਹਟਾਵਣੀ ਹਾਂ।

ਆਹੋ ਜ਼ਾਰੀਆਂ, ਰੋਣਾ ਧੋਣਾ,  ਜੇ ਜਜ਼ਬ ਹੋ ਚੁੱਕਾ ਹੋਵੇ, ਮਸਤ, ਮਗਨ, ਸਮਾਧੀ ਵਿਚ, ' ਫਿਰਦੀ ਹਾਂ, “ ਮੈਂ ਹੀ ਰੱਬ ਹਾਂ, ਅੰਗਰੱਖਾ, ਬੰਨ੍ਹਣ।

44 / 219
Previous
Next