Back ArrowLogo
Info
Profile
ਨੌਜੁਆਨ - ਤੂੰ ਇਥੇ ਬਸ ਪੀਲੀਆਂ ਅੱਖਾਂ ਵਾਲੀ ਬਕਰੀ ਨੂੰ ਹੀ ਫੜਦੀ ਰਵ੍ਹੇਂਗੀ- ਏਥੇ ਜਿਥੋਂ ਦਾ ਸਫ਼ੈਦ ਪਹਾੜ ਇਕ ਅਮੁਕ ਖ਼ਲਾਅ ਏ, ਇਕ ਬੇਅਰਥ ਥਕੇਵਾਂ ।

ਚੰਦੀ - ਤੂੰ ਏਸ ਪਹਾੜ ਤੋਂ ਏਡੀ ਛੇਤੀ ਅਕ ਗਿਆ ਏਂ ?

ਨੌਜੁਆਨ - ਹਾਂ, ਚੋਟੀ ਉਤੇ ਪੁਜ ਕੇ ਪਹਾੜ ਇਕ ਅਕਾ ਦੇਣ ਵਾਲੀ ਨਿਵਾਣ ਮਹਿਸੂਸ ਹੋਣ ਲੱਗਦਾ ਏ । ਕੀ ਤੂੰ ਇਸ ਸਫ਼ੈਦ ਟੂਣੇ ਵਿਚੋਂ ਨਿਕਲ ਕੇ ਮੇਰੇ ਨਾਲ ਚਲੇਂਗੀ ?

ਚੰਦੀ - ਬਾਪੂ ਨੇ ਜਾਣ ਨਹੀਂ ਦੇਣਾ। ਬਰਫ਼ ਦਾ ਦਿਉਤਾ ਇਸ ਘਾਟੀ ਦੀ ਰਾਖੀ ਬਹਿੰਦਾ ਏ । ਤੇ ਭੇਰੂ.... ਉਸ ਦੀ ਬੰਸਰੀ ਦੀ ਆਵਾਜ਼ ਦਰਖ਼ਤਾਂ, ਪਰਬਤਾਂ ਤੇ ਵਿੱਥਾਂ ਚੀਰ ਕੇ ਮੇਰਾ ਪਿੱਛਾ ਕਰੇਗੀ ।

ਨੌਜੁਆਨ - ਪਰ ਸ਼ਹਿਰ ਵਿਚ ਇਤਨਾ ਚਾਨਣਾ ਤੇ ਏਨਾ ਰੌਲਾ ਏ ਕਿ ਬਰਫ਼ ਦੀਆਂ ਵਾਜਾਂ ਦਬ ਕੇ ਰਹਿ ਜਾਣਗੀਆਂ ।

ਚੰਦੀ - ਸੁਣ ! ਸ਼ਾਇਦ ਭੇਰੂ ਆਉਂਦਾ ਏ । ਉਸੇ ਦੀ ਬੰਸਰੀ ਦੀ ਆਵਾਜ਼ ਏ । ਉਹ ਆਉਂਦਾ ਏ । ਤੂੰ ਪਛਾੜੀ ਕੋਠੜੀ ਵਿਚ, ਜਿਥੇ ਭੇਡ ਬੰਨ੍ਹੀਂ ਹੋਈ ਏ, ਜਾ ਕੇ ਲੁਕ ਜਾ ।

ਨੌਜੁਆਨ - ਤੇ ਤੂੰ ?

ਚੰਦੀ - ਹਾਂ, ਮੈਂ ਚਲਾਂਗੀ । ਤੂੰ ਜਾਹ ! [ਉਹ ਚਲਾ ਜਾਂਦਾ ਹੈ । ਭੇਰੂ ਅੰਦਰ ਵੜਦਾ ਹੈ । ਉਸ ਦਾ ਮੂੰਹ ਚੌੜਾ ਤੇ ਵੱਡਾ ਹੈ ਤੇ ਉਸਦੇ ਬੁਲ੍ਹਾਂ ਉਤੇ ਪਤਲੀਆਂ ਭੂਰੀਆਂ ਮੁਛਾਂ ਫੈਲੀਆਂ ਹੋਈਆਂ ਹਨ । ਉਸਦੇ ਹਥ ਵਿਚ ਛੋਟੀ ਜਿਹੀ ਗੰਢੜੀ ਹੈ] ਭੇਰੂ - ਆਹ ਚੰਦੀ ! ਤੂੰ ਹਾਲਾਂ ਤੀਕ ਜਾਗ ਰਹੀ ਏਂ ?

12 / 20
Previous
Next