ਨਾਨਕ ਦੇਵ ਜੀ ਨੇਹਵਾ ਨੂੰ ਇਸਦੇ ਜੀਵਨਦਾਈ ਗੁਣਾ ਕਰਕੇ ਗੁਰੂ ਦਾ ਦਰਜਾ ਦੇ ਕੇ ਵੱਡਿਆਇਆ ਹੈ। ਇਸ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਹਵਾ ਦੀ ਅਣਹੋਂਦ ਵਿੱਚ ਜੀਵਨ ਸੰਭਵ ਨਹੀਂ। ਜੇ ਹਵਾ ਪ੍ਰਾਣ ਵਾਯੂ ਹੈ ਅਤੇ ਇਹ, ਜਿਉਂਦੇ ਰਹਿਣ ਲਈ ਹਰੇਕ ਸਜੀਵ ਦੀ ਅਹਿਮ ਲੋੜ ਹੈ ਤਾਂ ਧਰਤੀ 'ਤੇ ਉੱਗਣ ਵਾਲੇ ਪੌਦਿਆਂ ਅਤੇ ਹੋਰ ਬਨਸਪਤੀ ਲਈ ਵੀ ਤਾਂ ਇਹ ਓਨੀ ਹੀ ਮਹੱਤਵਪੂਰਨ ਅਤੇ ਜਰੂਰੀ ਹੋਈ ਜਿੰਨੀ ਕਿ ਸਾਡੇ ਲਈ ।ਹੁਣ ਵਿਚਾਰ ਕਰੋ ਕਿ ਸਾਡੀ ਖੇਤੀ ਵਿੱਚ ਹਵਾ ਦੀ ਕੀ ਅਤੇ ਕਿੰਨੀ ਕੁ ਭੂਮਿਕਾ ਹੈ ਅਤੇ ਕੀ ਅਸੀਂ ਖੇਤੀ ਵਿੱਚ ਹਵਾ ਮਤਲਬ ਆਕਸੀਜ਼ਨ ਦਾ ਲੋੜੀਂਦਾ ਪੱਧਰ ਬਣਾਈ ਰੱਖਣ ਵੱਲ ਰਤਾ ਕੁ ਵੀ ਧਿਆਨ ਦਿੱਤਾ ਹੈ ? ਜਵਾਬ ਨਾਂਹ ਵਿੱਚ ਹੀ ਮਿਲੇਗਾ। ਕਾਰਨ ਇਹ, ਕਿ ਸਾਨੂੰ ਲੱਗਦਾ ਹੈ ਕਿ 'ਖੇਤੀ', ਮਤਲਬ ਐਨ.ਪੀ.ਕੇ (ਯੂਰੀਆ, ਵਾਸਫੋਰਸ ਅਤੇ ਪੇਟਾਬ), ਕੀੜੇਮਾਰ ਅਤੇ ਨਦੀਨ-ਨਾਸ਼ਕ ਜ਼ਹਿਰ। ਦੋਸਤੋ ਖੇਤੀ ਦਾ ਮਤਲਬ ਉਪ੍ਰੋਕਤ ਕਦੇ ਵੀ ਨਹੀਂ ਰਿਹਾ ਅਤੇ ਨਾ ਕਦੇ ਇੱਝ ਹੋ ਸਕਦਾ ਹੈ। ਜਿੱਥੇ ਐਨ.ਪੀ.ਕੇ. ਅਤੇ ਨਦੀਨ ਨਾਸ਼ਕ ਹਨ, ਓਥੇ ਖੇਤ ਵਿੱਚ ਪ੍ਰਾਣਵਾਯੂ ਦੇ ਆਵਾਗਮਨ (ਆਵਾਜਾਈ ਲਈ ਅਨੁਕੂਲ ਹਾਲਤਾਂ ਦਾ ਨਿਰਮਾਣ ਹੀ ਨਹੀਂ ਹੋ ਪਾਉਂਦਾ। ਸਿੱਟੇ ਵਜੋਂ ਫਸਲ ਕਮਜ਼ੋਰ ਹੋ ਕੇ ਪੀਲੀ ਪੈ ਜਾਂਦੀ ਹੈ। ਇਸ ਸਮੱਸਿਆ ਦਾ ਇੱਕ ਹੀ ਹੱਲ ਤੁਹਾਨੂੰ ਦੱਸਿਆ ਗਿਆ ਹੈ ਤੇ ਉਹ ਹੈ ਯੂਰੀਆ ਰੋਗ ਦੇ ਇਲਾਜ਼ ਤੋਂ ਪਹਿਲਾਂ ਇਹ ਕਿਉਂ ਹੋਇਆ ?, ਇਸਦੇ ਕਾਰਨਾਂ ਬਾਰੇ ਦੱਸਣਾ ਚਾਹੀਦਾ ਹੈ ਜਾ ਸਿੱਧਿਆ ਇਲਾਜ਼ ਹੀ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤੇ ਉਹ ਵੀ ਇੱਕਦਮ ਗਲਤ। ਪੌਦੇ ਵੀ ਸਾਹ ਲੈਂਦੇ ਹਨ, ਪ੍ਰਮਾਤਮਾਂ ਨੇ ਉਹਨਾਂ ਨੂੰ ਵੀ ਨੱਕ ਬਖ਼ਸਿਆ ਹੈ। ਪਰ ਪੌਦਿਆਂ ਨੂੰ ਵੀ ਨੱਕ ਹੈ, ਇਹ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ।ਸੋਚੀਏ ਤਾਂ ਤਾ ਜੇ ਕਦੇ ਦੇਖਿਆ ਹੋਵੇ, ਦੇਖੀਏ ਤਾਂ ਤਾ ਜੇ ਕਿਤੇ ਇਹ ਨਜ਼ਰ ਆਉਂਦਾ ਹੋਵੇ ।ਨਜ਼ਰ ਇਹ ਆ ਨਹੀਂ ਸਕਦਾ ਕਿਉਂਕਿ ਪੈਦੇ ਦਾ ਨੱਕ ਪੌਦੇ ਦੇ ਬਾਹਰੀ ਨਹੀਂ ਸਗੋਂ ਧਰਤੀ ਅੰਦਰਲੇ ਭਾਗ ਵਿੱਚ ਜੜ੍ਹਾਂ ਦੇ ਰੂਪ ਵਿੱਚ ਹੁੰਦਾ ਹੈ।
ਪੌਦੇ ਜੜ੍ਹਾਂ ਰਾਹੀਂ ਸਾਹ ਲੈਂਦੇ ਹਨ। ਪਰ ਅਸੀਂ ਖੇਤਾਂ ਵਿੱਚ ਪੌਦਿਆਂ ਦੇ ਸਾਹ ਲੈਣ ਲਈ ਜ਼ਰਾ ਜਿੰਨੀ ਗੁੰਜਾਇਸ਼ ਵੀ ਨਹੀਂ ਛੱਡਦੇ। ਥੋੜਾ ਸੱਚੇ ਅਜਿਹਾ ਕਿਉਂ ਹੁੰਦਾ ਹੈ? ਇਹਦੇ ਪਿੱਛੇ ਵੀ ਵਿਗਿਆਨ ਹੈ, ਕੁਦਰਤ ਦਾ ਨਿਜ਼ਾਮ ਹੈ। ਕੁਦਰਤ ਵਿੱਚ ਪਾਣੀ ਅਤੇ ਹਵਾ ਕਦੇ ਵੀ ਇੱਕ ਥਾਂ ਨਹੀਂ ਰਹਿ ਸਕਦੇ। ਜਿੱਥੇ ਹਵਾ ਹੈ ਓਥੇ ਪਾਣੀ ਆਪਣੇ ਮੁੱਖ ਰੂਪ ਵਿੱਚ ਨਹੀਂ ਅਤੇ ਜਿੱਥੇ ਪਾਣੀ ਹੈ ਓਥੇ ਹਵਾ ਆਪਣੇ ਅਸਲ ਰੂਪ ਵਿੱਚ ਨਹੀਂ। ਉਦਾਹਰਨ ਲਈ ਵਸਲ ਨੂੰ ਪਾਣੀ ਦੇਣ ਸਮੇਂ ਵਾਪਰਨ ਵਾਲੀ ਇੱਕ ਖਾਸ ਕਿਰਿਆ ਨੂੰ ਗੋਰ ਨਾਲ ਦੇਖੋ ਜਿਵੇਂ ਹੀ ਖੇਤ ਵਿੱਚ ਪਾਣੀ ਦਾ ਪਰਵੇਸ਼ ਹੁੰਦਾ ਹੇ ਧਰਤੀ ਵਿੱਚੋਂ ਪਾਣੀ ਉੱਤੇ, ਡੁਗ-ਡੁਗ ਦੀ ਆਵਾਜ ਪੈਦਾ ਕਰਦੇ ਬੁਲਬੁਲੇ ਬਣਨੇ ਸ਼ੁਰੂ ਹੋ ਜਾਂਦੇ ਹਨ।
ਇਹ ਬੁਲਬੁਲੇ ਕੀ ਹਨ ? ਉੱਤਰ ਹੈ ਵਾਤਾਵਰਣ ਵਿੱਚੋਂ ਧਰਤੀ ਵਿੱਚ ਗਈ ਹੋਈ ਹਵਾ ਜਾਂ ਪ੍ਰਾਣ ਵਾਯੂ, ਜਿਹੜੀ ਕਿ ਜ਼ਮੀਨ ਅੰਦਰ ਪਾਣੀ ਦੇ ਸੰਪਰਕ ਵਿੱਚ ਆਉਂਦਿਆਂ ਹੀ ਪਾਣੀ ਉੱਤੇ ਹਵਾ ਦੇ ਬੁਲਬੁਲਿਆਂ ਦੀ ਸ਼ਕਲ ਵਿੱਚ ਜ਼ਮੀਨ ਤੋਂ ਬਾਹਰ ਨਿਕਲ ਜਾਂਦੀ ਹੈ। ਜਿਵੇਂ ਹੀ ਇਹ ਕਿਰਿਆ ਵਾਪਰਦੀ ਹੈ, ਪੌਦਿਆਂ ਦਾ ਦਮ ਘੁੱਟਣ ਲੱਗਦਾ ਹੈ ਅਤੇ ਉਹ ਕੁੱਝ ਦਿਨਾਂ ਲਈ ਬੇਸੁਧ ਹੋ ਜਾਦੇ ਹਨ। ਇਸ ਅਵਸਥਾ ਦੌਰਾਨ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਵੀ ਰੁਕ ਜਾਂਦੀ ਹੈ ਜਿਸ ਕਾਰਨ ਪੰਦਿਆਂ ਦੁਆਰਾ ਸੂਰਜ ਦੀ ਰੋਸ਼ਨੀ ਤੋਂ ਆਪਣਾ ਭੋਜਨ ਬਣਾਉਣ ਦੀ ਕਿਰਿਆ ਵਿੱਚ ਖੜੋਤ ਆ ਜਾਂਦੀ ਹੈ। ਸਿੱਟੇ ਵਜੋਂ ਫਸਲ ਕਮਜੋਰ ਹੋ ਕੇ ਪੀਲੀ ਪੈ ਜਾਂਦੀ ਹੈ। ਜਿਹਦਾ ਕਿ ਫਸਲ ਦੇ ਝਾੜ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਲਈ ਸਾਨੂੰ ਖੇਤਾਂ ਵਿੱਚ ਜ਼ਮੀਨ ਅੰਦਰ ਹਵਾ ਦੇ ਨਿਰੰਤਰ ਸੰਚਾਰ ਲਈ ਅਨੁਕੂਲ ਹਾਲਤਾਂ ਦਾ ਨਿਰਮਾਣ ਕਰਨ ਲਈ ਸਿਹੜੀ ਉਪਰਲੇ ਕਰਨੇ ਚਾਹੀਦੇ ਹਨ, ਉਹ ਵੀ ਲਾਜ਼ਮੀ ਤੌਰ 'ਤੇ।
ਪਾਣੀ ਦੀ ਸੁਚੱਜੀ ਵਰਤੋਂ ਅਤੇ ਸੁਚਾਰੂ ਵਿਵਸਥਾ: ਵਿਗਿਆਨਕ ਨਜ਼ਰੀਏ ਨਾਲ ਵਿਚਾਰੇ