ਗਏ ਸੰਪੂਰਨ ਖੇਤੀ ਤਕਨੀਕ ਨਾਲ ਸਬੰਧਤ ਉਪ੍ਰੋਕਤ ਤਕਨੀਕੀ ਪੱਖਾਂ ਦਾ ਸਾਡੀ ਖੇਤੀ ਵਿੱਚ ਸਿੱਧਾ ਸਬੰਧ ਫਸਲਾਂ ਦੀ ਸਿੰਜਾਈ ਨਾਲ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਇਹ ਚਰਚਾ ਕਰ ਚੁੱਕੇ ਹਾਂ ਕਿ ਫਸਲਾਂ ਨੂੰ ਆਪਣੇ ਵਿਕਾਸ ਲਈ ਪਾਣੀ ਦੀ ਨਹੀਂ ਨਮੀਂ ਜਾਂ ਸਿੱਲ ਦੀ ਲੋੜ ਹੁੰਦੀ ਹੈ। ਸੋ ਜੇ ਇਸ ਤੱਥ ਦੀ ਰੋਸ਼ਨੀ ਵਿੱਚ ਦੇਖਿਆ ਜਾਵੇ ਤਾਂ ਅੱਜ ਸਾਡੀ ਖੇਤੀ ਸਿਰਫ ਤੇ ਸਿਰਫ ਪਾਣੀ ਦੀ ਹੀ ਖੇਤੀ ਨਜ਼ਰ ਆਉਂਦੀ ਹੈ। ਖੇਤਾਂ ਵਿੱਚ ਫਸਲਾਂ ਨੂੰ ਪਾਣੀ ਦਿੱਤਾ ਨਹੀਂ ਜਾਂਦਾ ਸਗੋਂ ਪਾਣੀ ਦਾ ਹੜ ਵਗਾਇਆ ਜਾਂਦਾ ਹੈ । ਇਸ ਸਥਿਤੀ ਵਿੱਚ ਉਪਰ ਵਿਚਾਰੇ ਗਏ ਖੇਤੀ ਦੇ ਸਾਰੇ ਤਕਨੀਕੀ ਤੇ ਵਿਗਿਆਨਕ ਪੱਖ ਵਲੂੰਧਰੇ ਜਾਂਦੇ ਹਨ ਜਾਂ ਇੰਝ ਕਹਿ ਲਵੋ ਕਿ ਖੇਤਾਂ ਵਿੱਚ ਹੜਿਆ ਹੋਇਆ ਪਾਣੀ ਉਹਨਾਂ ਨੂੰ ਨਿਗਲ ਜਾਂਦਾ ਹੈ ।
ਇਸ ਹਾਲਤ ਵਿੱਚ ਫਸਲਾ ਨੂੰ ਵਾਤਾਵਰਣ ਵਿੱਚ ਕਾਰਬਨ, ਆਕਸੀਜਨ, ਹਾਈਡ੍ਰੋਜ਼ਨ ਅਤੇ ਨਾਈਟ੍ਰੋਜ਼ਨ ਦੇ ਰੂਪ ਵਿੱਚ ਮਿਲਣ ਵਾਲੇ ਕਾਰਬੋਹਾਈਡ੍ਰੇਟਸ ਰੂਪੀ 97.5% ਘਟਕਾਂ ਦਾ ਵੱਡਾ ਹਿੱਸਾ ਜ਼ਮੀਨ ਵਿੱਚ ਹੜੇ ਹੋਏ ਪਾਣੀ ਦੀ ਭੇਟ ਚੜ੍ਹ ਜਾਂਦਾ ਹੈ। ਸੇ ਮੌਜੂਦਾ ਖੇਤੀ ਦੀ ਦਸ਼ਾ ਸੁਧਾਰਣ ਅਤੇ ਸਹੀ ਦਿਸ਼ਾ ਨਿਰਧਾਰਤ ਕਰਨ ਲਈ, ਖੇਤੀ ਵਿੱਚ ਪਾਣੀ ਦੀ ਸੁਚੱਜੀ, ਲੋੜ ਅਨੁਸਾਰ ਅਤੇ ਸੁਚਾਰੂ ਵਿਵਸਥਾ ਕਰਨਾ ਅੱਜ ਦੀ ਵੱਡੀ ਲੋੜ ਹੈ। ਇਸ ਵਾਸਤੇ ਕਿਸਾਨਾਂ ਨੂੰ ਲੀਕ ਤੋਂ ਹਟ ਕੇ ਚੱਲਣਾ ਪਏਗਾ। ਰਸਾਇਣਕ ਖੇਤੀ ਢੰਗਾ ਅਤੇ ਤਕਨੀਕਾਂ ਨੂੰ ਸਿਰੇ ਤੋਂ ਨਕਾਰਨਾ ਪਏਗਾ, ਖਾਸਕਰ ਐੱਨ. ਪੀ ਕੇ, ਨਦੀਨ ਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਨੂੰ । ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕ ਰਸਾਇਣਕ ਖਾਦਾਂ ਦੇ ਰੂਪ ਵਿੱਚ ਖੇਤਾਂ ਵਿੱਚ ਵੱਡੇ ਪੈਮਾਨੇ 'ਤੇ ਇਸਤੇਮਾਲ ਹੋਣ ਵਾਲੇ ਨਮਕ ਕਾਰਨ ਖੇਤ ਵਿਚਲੀ ਫਸਲ ਵਧੇਰੇ ਪਿਆਸੀ ਮਹਿਸੂਸ ਕਰਦੀ ਹੈ ਤੇ ਸਾਡੇ ਕੋਲ ਫਸਲ ਦੀ ਪਿਆਸ ਬੁਝਾਉਣ ਦਾ ਇੱਕ ਹੀ ਤਰੀਕਾ ਹੈ ਤੇ ਉਹ ਹੈ ਪਾਣੀ ਦਾ ਹੜ। ਵਿਗਿਆਨ ਇਹ ਸਿੱਧ ਕਰਦਾ ਹੈ ਕਿ ਬੇੜੀ ਮਾਤਰਾ ਵਿੱਚ ਵੀ ਨਮਕ ਖਾਣ ਤੋਂ ਬਾਅਦ ਵਿਅਕਤੀ ਨੂੰ ਆਮ ਨਾਲੋਂ ਜਿਆਦਾ ਪਾਣੀ ਪੀਣਾ ਪੈਂਦਾ ਹੈ ਅਰਥਾਤ ਵੱਧ ਪਿਆਸ ਲੱਗਦੀ ਹੈ। ਹੁਣ ਸੱਚ ਅਸੀਂ ਰਸਾਇਣਕ ਖਾਦਾਂ ਦੇ ਰੂਪ ਵਿੱਚ ਪ੍ਰਤੀ ਏਕੜ ਕਿੰਨਾ ਨਮਕ ਆਪਣੀਆਂ ਜ਼ਮੀਨਾਂ ਵਿੱਚ ਸੁੱਟਦੇ ਹਾਂ ਅਤੇ ਉਸਦੇ ਕੀ ਨਤੀਜੇ ਹੁੰਦੇ ਹਨ ? ਜਵਾਬ ਦੇ ਪਾਣੀ ਜਿਆਦਾ ਮਾਤਰਾ ਵਿੱਚ ਤੇ ਵਾਰ-ਵਾਰ ਦੇਣਾ ਪੈਂਦਾ ਹੈ, ਖੇਤਾ ਵਿੱਚ ਕੱਲਰ ਪੈਦਾ ਹੋ ਜਾਂਦਾ ਹੈ। ਖੇਤ ਵਿਚਲੇ ਪੌਦਿਆਂ ਦਾ ਸਾਹ ਘੁੱਟਿਆ ਜਾਂਦਾ ਹੈ. ਉਹਨਾਂ ਦੀ ਆਪਣਾ ਭੋਜਨ ਆਪ ਬਣਾਉਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ ।
ਫਿਰ ਸ਼ੁਰੂ ਹੁੰਦਾ ਹੈ ਖੇਤੀ ਵਿੱਚ ਕਦੇ ਨਾ ਮੁਕਣ ਵਾਲੀਆ ਸਮੱਸਿਆਵਾਂ ਦਾ ਸਿਲਸਿਲਾ। ਜਿਸਨੇ ਕਿ ਮੌਜੂਦਾ ਸਮੇਂ ਪੰਜਾਬ ਦੀ ਕਿਸਾਨੀ ਨੂੰ ਵਾਰਣੀ ਪਾ ਰੱਖਿਆ ਹੈ। ਇਸ ਲਈ ਕਿਸਾਨ ਭਰਾਵਾਂ ਲਈ ਇਹ ਬੇਹੱਦ ਲਾਜ਼ਮੀ ਹੈ ਕਿ ਉਹ ਆਪਣੇ ਖੇਤਾਂ ਵਿੱਚ ਫਸਲਾਂ ਨੂੰ ਪਾਣੀ ਦੇਣ ਦੇ ਲੀਕ ਤੋਂ ਹਟਵੇਂ ਕੁਦਰਤ ਪੱਖੀ ਅਤੇ ਵਿਗਿਆਨਕ ਤਰੀਕੇ ਵਿਕਸਤ ਕਰਨ। ਇਸ ਤਰ੍ਹਾਂ ਕਰਕੇ ਹੀ ਅਸੀਂ ਫਸਲਾਂ ਦੇ ਵਿਕਾਸ ਲਈ ਲੋੜੀਂਦੇ ਤੇ ਵਾਤਾਵਰਣ ਵਿੱਚ ਪਾਏ ਜਾਣ ਵਾਲੇ 97.5% ਘਟਕਾਂ ( ਕਾਰਬਨ, ਆਕਸੀਜਨ, ਹਾਈਡ੍ਰੋਜ਼ਨ ਅਤੇ ਨਾਈਟਜ਼ਨ) ਨੂੰ ਆਪਣੀ ਖੇਤੀ ਵਿੱਚ ਇਸਤੇਮਾਲ ਕਰਕੇ ਆਪਣੀ, ਆਪਣੇ ਪਰਿਵਾਰ ਦੀ ਅਤੇ ਦੋਸ ਦੀ ਖੁਸ਼ਹਾਲੀ ਦੇ ਨਵੇਂ ਆਯਾਮ ਸਰ ਕਰ ਸਕਣਯੋਗ ਹੋ ਜਾਵਾਂਗੇ ।
ਹੁਣ ਰਹੀ ਗੱਲ ਓਸ 2.5% ਮਾਦੇ ਦੀ ਜਿਹੜਾ ਕਿ ਇੱਕ ਪੌਦੇ ਨੇ ਆਪਣੀ ਸਰੀਰ ਨਿਰਮਤੀ ਲਈ ਵੱਡ ਅਤੇ ਛੋਟੇ ਸੂਖਮ ਪੋਸ਼ਕ ਤੱਤਾਂ ਅਰਥਾਤ ਜਿੰਕ, ਪੋਟਾਸ਼, ਮੈਂਗਨੀਜ, ਕਾਪਰ, ਆਇਰਨ, ਸਲਫਰ, ਆਦਿ ਦੇ ਰੂਪ ਵਿੱਚ ਭੂਮੀ ਤੋਂ ਗ੍ਰਹਿਣ ਕੀਤਾ ਸੀ। ਇਹ ਉਹ, ਵੱਡੇ ਅਤੇ ਛੋਟੇ ਸੂਖਮ ਪੋਸ਼ਕ ਤੱਤ/ਮੇਜ਼ਰ ਐਂਡ ਸਮਾਲ ਮਾਇਕ੍ਰੋਨਿਊਟ੍ਰੀਐਂਟਸ ਜਾਂ ਐਲੀਮੈਂਟਸ ਹਨ ਜਿਹੜੇ ਕਿ ਇਸ ਕੁਦਰਤ ਵਿੱਚ ਵਿਚਰਣ ਵਾਲੇ ਹਰੇਕ ਸਜੀਵ ਦੀ ਸਰੀਰ ਰਚਨਾ ਦਾ ਇੱਕ ਅਨਿੱਖੜਵਾਂ ਭਾਗ ਹੁੰਦੇ ਹਨ ਤੇ ਜਿਹਨਾਂ ਦੀ ਜਰਾ ਜਿੰਨੀ ਘਾਟ ਵੀ ਸਜੀਵਾਂ ਨੂੰ