ਕਈ ਪ੍ਰਕਾਰ ਨਾਲ ਰੋਗ ਗ੍ਰਸਤ ਜਾਂ ਕਮਜ਼ੋਰ ਕਰ ਦਿੰਦੀ ਹੈ। ਖਾਸ ਗੱਲ ਇਹ ਹੈ ਕਿ ਇਹ ਮਾਇਕ੍ਰੋਨਿਉਟੀਐਂਟਸ, ਸਜੀਵਾਂ ਦੁਆਰਾ ਕਦੇ ਵੀ ਪ੍ਰਤੱਖ ਰੂਪ ਗ੍ਰਹਿਣ ਨਹੀਂ ਕੀਤੇ ਜਾਂਦੇ।
ਹਾਲਾਂਕਿ ਸਾਡੀ ਭੋਜਨ ਦੀ ਥਾਲੀ ਵਿੱਚ ਕਿਤੇ ਵੀ ਲੋਹਾ, ਤਾਂਬਾ, ਜਿੰਕ, ਪੇਟਾਸ ਆਦਿ ਮਾਇਕ੍ਰੋਨਿਊਟ੍ਰੀਐਟਸ ਪ੍ਰਤੱਖ ਰੂਪ ਵਿੱਚ ਨਹੀਂ ਪਰੋਸੇ ਜਾਂਦੇ, ਫਿਰ ਵੀ ਇਹ ਸਾਡੇ ਸਰੀਰ ਵਿੱਚ ਕਿਵੇਂ ਉਪਲਭਧ ਹੋ ਜਾਂਦੇ ਹਨ ? ਕਿ ਇਸ ਤਰ੍ਹਾਂ ਹੈ ਕਿ ਅਸੀਂ ਹਰ ਰੋਜ ਆਪਣੀ ਲੋੜ ਦਾ ਲੋਹਾ, ਤਾਂਬਾ ਅਤੇ ਜਿੰਕ ਆਦਿ ਤੈਅ ਮਾਤਰਾ ਵਿੱਚ ਖਰੀਦ ਕੇ ਖਾਂਦੇ ਹਾਂ ? ਇਸ ਤਰ੍ਹਾਂ ਤਾਂ ਬਿਲਕੁੱਲ ਵੀ ਨਹੀਂ ਹੈ। ਇਸਦਾ ਕੀ ਮਤਲਬ ਹੋਇਆ ? ਇਹ ਸੂਖਮ ਪੋਸ਼ਕ ਤੱਤ ਸਾਡੇ ਸਰੀਰ ਵਿੱਚ ਕਿੱਥੋਂ ਆ ਗਏ? ਉੱਤਰ ਹੈ ਅਸੀਂ ਰੋਜ਼ਾਨਾ ਜੀਵਨ ਵਿੱਚ ਜਿਹੜੀ ਖੁਰਾਕ-ਅਨਾਜ, ਫਲ ਸਬਜੀਆਂ, ਦੁੱਧ ਆਦਿ ਦੇ ਰੂਪ ਵਿੱਚ ਗ੍ਰਹਿਣ ਕਰਦੇ ਹਾਂ ਉਸ ਵਿੱਚੋਂ। ਇਹਨਾਂ ਚੀਜਾਂ ਵਿੱਚ ਇਹ ਸਭ ਕਿੱਥੋਂ ਆਇਆ ? ਕੀ ਅਸੀਂ ਇਹ ਸਾਰੇ ਤੱਤ ਅਨਾਜਾਂ, ਫਲ, ਸਬਜੀਆਂ ਆਦਿ ਨੂੰ ਉਪਲਬਧ ਕਰਵਾਏ ਸੀ । ਉੱਤਰ ਹੈ ਨਹੀਂ, ਅਸੀਂ ਅਜਿਹਾ ਕੁੱਝ ਨਹੀਂ ਕੀਤਾ ਤੇ ਨਾ ਹੀ ਕੁਦਰਤ ਨੇ ਸਾਨੂੰ ਇਸ ਲਾਇਕ ਬਣਾਇਆ ਹੈ ਕਿ ਅਸੀਂ ਇਹ ਸਭ ਕਰ ਸਕੀਏ। ਵੱਡੇ-ਛੋਟੇ ਸੂਖਮ ਤੱਤਾਂ ਦੀ ਅਥਾਹ ਦੌਲਤ ਦੀ ਮਲਕੀਅਤ ਕੁਦਰਤ ਨੇ ਸਿਰਫ ਅਤੇ ਸਿਰਫ ਧਰਤੀ ਨੂੰ ਹੀ ਬਖ਼ਸ਼ੀ ਹੈ।
ਮਤਲਬ ਇਹ ਕਿ ਧਰਤੀ ਹੀ ਵੱਡੇ-ਛੋਟੇ ਸੂਖਮ ਪੋਸ਼ਕ ਤੱਤਾਂ ਅਥਾਹ ਸੋਮਾ ਹੈ। ਇਹ ਸਾਰੇ ਸੂਖਮ ਤੱਤ ਧਰਤੀ ਦੇ ਗਰਭ ਵਿੱਚ ਯੋਗਿਕਾ/ ਕਪਾਂਉਡਾ ਆਪਸ ਵਿੱਚ ਰਲਗੰਡ) ਦੀ ਸ਼ਕਲ ਵਿੱਚ ਸਮਾਏ ਹੋਏ ਹਨ ਅਤੇ ਓਥੋਂ ਹੀ ਇੱਕ ਵਿਸ਼ੇਸ਼ ਪ੍ਰਕਿਰਿਆ ਵਿੱਚੋਂ ਗੁਜ਼ਰਨ ਉਪਰੰਤ ਧਰਤੀ 'ਤੇ ਉਪਜਣ ਵਾਲੀਆਂ ਬਨਸਪਤੀਆਂ ਦੇ ਮਾਧਿਅਮ ਰਾਹੀਂ ਸਜੀਵਾਂ ਨੂੰ ਉਪਲਭਧ ਹੁੰਦੇ ਹਨ। ਇਹ ਹੀ ਕਾਰਨ ਹੈ ਕਿ ਭਾਰਤੀ ਸਭਿਅਤਾ ਵਿੱਚ ਧਰਤੀ ਨੂੰ ਮਾਂ ਕਹਿਕੇ ਵੱਡਿਆਇਆ ਗਿਆ ਹੈ ਅਤੇ ਇਸਨੂੰ ਅੰਨਪੂਰਨਾਂ ਦਾ ਦਰਜਾ ਵੀ ਦਿੱਤਾ ਗਿਆ ਹੈ।
ਕੁਦਰਤੀ ਮਾਹੌਲ ਵਿੱਚ ਇਹ ਸਾਰੇ ਸੂਖਮ ਪੋਸ਼ਕ ਤੱਤ ਕੁਦਰਤ ਦੇ ਨਿਯਮਾਂ ਮੁਤਾਬਿਕ ਕੁਦਰਤ ਵਿੱਚ ਕਾਰਜਸ਼ੀਲ ਅਨੰਤ ਕੋਟੀ ਸੂਖਮ ਜੀਵਾ ਦੇ ਮਾਧਿਅਮ ਨਾਲ ਪੌਦਿਆਂ ਨੂੰ ਲੋੜ ਮੁਤਾਬਿਕ ਉਪਲਭਧ ਹੁੰਦੇ ਰਹਿੰਦੇ ਹਨ। ਪਰੰਤੂ ਮੌਜੂਦਾ ਖੇਤੀ ਵਿੱਚ ਅਜਿਹਾ ਨਹੀਂ ਹੋ ਪਾਉਂਦਾ। ਜਿਸ ਕਾਰਨ ਫਸਲਾ ਕਈ ਤਰ੍ਹਾਂ ਦੀ ਡੈਫੀਸੈਂਸੀ ਜਾਂ ਸੂਖਮ ਪੋਸ਼ਕ ਤੱਤਾਂ ਦੀ ਘਾਟ ਦਾ ਸ਼ਿਕਾਰ ਹੋ ਜਾਂਦੀਆਂ ਹਨ। ਜਿਹਦੇ ਕਾਰਨ ਫਸਲ ਕਮਜ਼ੋਰ ਅਤੇ ਰੋਗੀ ਹੋ ਜਾਂਦੀ ਹੈ। ਸਿੱਟੇ ਵਜੋਂ ਫਸਲਾਂ ਦਾ ਝਾੜ ਘਟ ਜਾਂਦਾ ਹੈ । ਸੋ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਭਰਾਵਾਂ ਨੂੰ ਇਸ ਗੱਲ 'ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ ਕਿ ਧਰਤੀ ਵਿੱਚ ਉਪਲਭਧ ਅਤੇ ਪੌਦਿਆਂ ਦੀ ਵੱਡੀ ਲੋੜ ਸੂਖਮ ਪੋਸ਼ਕ ਤੱਤਾਂ ਨੂੰ ਪੌਦਿਆ ਤੱਕ ਕਿਸ ਤਰ੍ਹਾਂ ਪੁਜਦਾ ਕੀਤਾ ਜਾਵੇ?
ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਧਰਤੀ ਵਿੱਚ ਅਨੰਤ ਕੋਟੀ ਸੂਖਮ ਪੋਸ਼ਕ ਤੱਤ ਆਪਸ ਵਿੱਚ ਰਲਗਡ ਸਥਿਤੀ ਵਿੱਚ ਉਪਲਭਧ ਹਨ। ਏਥੇ ਮੁਸ਼ਕਿਲ ਇਹ ਪੇਸ਼ ਆਉਂਦੀ ਹੈ ਕਿ ਪੌਦੇ ਕਿਸੇ ਵੀ ਤਰ੍ਹਾਂ ਆਪਸ ਵਿੱਚ ਰਲਗਡ ਸੂਖਮ ਤੱਤਾਂ ਨੂੰ ਗ੍ਰਹਿਣ ਕਰਨ ਦੀ ਸਮਰਥਾ ਨਹੀਂ ਰੱਖਦੇ ਪਰੰਤੂ ਉਹਨਾਂ ਨੂੰ ਆਪਣੇ ਵਿਕਾਸ ਲਈ ਹਰ ਹਾਲ ਵਿੱਚ ਸੂਖਮ ਪੋਸ਼ਕ ਤੱਤਾਂ ਦੀ ਲੋੜ ਹੈ। ਫਿਰ ਇਹ ਸੂਖਮ ਤੱਤ ਪੌਦਿਆਂ ਨੂੰ ਕਿਵੇਂ ਉਪਲਭਧ ਹੋਣ ? ਕੁਦਰਤ ਨੇ ਇਸਦੀ ਇੱਕ ਬਹੁਤ ਹੀ ਖੂਬਸੂਰਤ ਵਿਵਸਥਾ ਕੀਤੀ ਹੋਈ ਹੈ। ਉਹ ਵਿਵਸਥਾ ਹੈ, ਧਰਤੀ ਵਿੱਚ ਅਨੰਤ ਕੋਟੀ ਸੂਖਮ ਪੇਸ਼ਕ ਤੱਤਾਂ ਦੇ ਨਾਲ-ਨਾਲ ਉਹਨਾਂ ਸੂਖਮ ਪੋਸ਼ਕ ਤੱਤਾਂ ਦੇ ਯੋਗਿਕਾਂ ਨੂੰ ਰੋੜ ਕੇ ਪੌਦਿਆਂ ਨੂੰ ਉਪਲਭਧ ਕਰਵਾਉਣ ਲਈ ਅਨੰਤ ਕੋਟੀ ਸੂਖਮ ਜੀਵਾਂ ਦਾ ਨਿਰੰਤਰ ਨਿਰਮਾਣ/ਜਨਮ।
ਜਿਹਦੇ ਵਿੱਚ ਕਿ ਰਸਾਇਣਕ ਖੇਤੀ ਕਾਰਨ ਵੱਡੀ ਖੜੋਤ ਹੀ ਨਹੀਂ ਆਈ ਸਗੋਂ ਸੂਖਮ ਜੀਵਾਂ ਦਾ