ਲਗਾਤਾਰ ਵੱਡ ਪੱਧਰਾ ਘਾਣ ਵੀ ਹੁੰਦਾ ਆ ਰਿਹਾ ਹੈ। ਜੋ ਕੌੜੇ ਲਫ਼ਜਾਂ ਵਿੱਚ ਕਿਹਾ ਜਾਵੇ ਤਾਂ ਹਰੀ ਕ੍ਰਾਂਤੀ ਦੀ ਨਖਿੱਧ ਔਲਾਦ ਰਸਾਇਣਕ ਖੇਤੀ, ਧਰਤੀ ਵਿਚਲੇ ਸੂਖਮ ਜੀਵਾਂ ਨੂੰ ਲਗਾਤਾਰ ਇੱਕ ਵਹਿਸ਼ੀ ਘੱਲੂਘਾਰੇ ਦਾ ਸ਼ਿਕਾਰ ਬਣਾਉਂਦੀ ਆ ਰਹੀ ਹੈ। ਅੱਜ ਇਸ ਘੱਲੂਘਾਰੇ ਨੂੰ ਠੱਲ ਪਾਉਣ ਦੀ ਲੋੜ ਹੈ। ਸਾਨੂੰ ਖੇਤਾਂ ਵਿੱਚ ਐਸੀਆਂ ਹਾਲਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਕਿ ਧਰਤੀ ਦੇ ਸਕੇ ਧੀਆਂ-ਪੁੱਤ ਅਰਥਾਤ ਅਨੰਤ ਕੋਟਿ ਸੂਖਮ ਜੀਵ, ਧਰਤੀ ਮਾਂ ਦੀ ਗੋਦ ਵਿੱਚ ਸੁਰੱਖਿਅਤ ਰਹਿੰਦੇ ਹੋਏ ਆਪਣੀ ਸੰਖਿਆ ਵਧਾ ਸਕਣ। ਇਸ ਤਰ੍ਹਾਂ ਕਰਕੇ ਹੀ ਅਸੀਂ ਸਮੁੱਚੀ ਮਾਨਵਤਾ ਦੀ ਚਿਰ ਸਥਾਈ ਖੁਸ਼ਹਾਲੀ, ਸਵੈ-ਨਿਰਭਰ ਜ਼ਹਿਰ ਮੁਕਤ ਖੇਤੀ ਕਰਕੇ, ਤੰਦਰੁਸਤ ਸਮਾਜ ਅਤੇ ਕੁਦਰਤ ਨਾਲ ਇੱਕਮਿੱਕ ਜੀਵਨ ਜਾਚ ਦੇ ਧਾਰਨੀ ਬਣ ਸਕਾਂਗੇ। ਇਸ ਮੰਤਵ ਦੀ ਪੂਰਤੀ ਲਈ ਜਿਹੜੇ ਮੁੱਖ ਕੰਮ ਕਰਨ ਦੀ ਲੋੜ ਹੈ ਉਹ ਇਸ ਪ੍ਰਕਾਰ ਹਨ:
ਆਓ ਹੁਣ ਅਸੀਂ ਵੱਖ-ਵੱਖ ਸੂਖਮ ਜੀਵ ਕਲਚਰਾਂ ਬਾਰੇ ਚਰਚਾ ਕਰੀਏ। ਇਹ ਕੀ ਹੁੰਦੇ ਹਨ ? ਇਹਨਾਂ ਦੀ ਕੀ ਲੋੜ ਹੈ ? ਅਤੇ ਇਹ ਕਿਵੇਂ ਕੰਮ ਕਰਦੇ ਹਨ ? ਆਦਿਆਦਿ
ਸੂਖਮ ਜੀਵਣੂ ਕਲਚਰ ਕੀ ਹਨ? ਅਤੇ ਇਹਨਾਂ ਦਾ ਮੁਢਲੀ ਬਣਤਰ : ਜਿਸ ਤਰ੍ਹਾ ਕਿ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਧਰਤੀ ਵਿਚ ਅਨੰਤ ਕੋਟੀ ਸੂਖਮ ਜੀਵਾਣੂ ਪਾਏ ਜਾਂਦੇ ਹਨ ਜਿਹੜੇ ਕਿ ਧਰਤੀ ਵਿਚਲੇ ਸੂਖਮ ਪੋਸ਼ਕ ਤੱਤਾਂ ਦੇ ਯੋਗਿਕਾਂ ਨੂੰ ਤੋੜ ਕੇ ਪੌਦਿਆਂ ਨੂੰ ਉਪਲਭਧ ਕਰਵਾਉਂਦੇ ਹਨ। ਪਰੰਤੂ ਮੌਜੂਦਾ ਸਮੇਂ ਧਰਤੀ ਵਿੱਚ ਇਹਨਾਂ ਦੀ ਸੰਖਿਆ ਬਹੁਤ ਘਟ ਜਾਂ ਇੰਝ ਕਹਿ ਲਵੇ ਕਿ ਨਾਂਹ ਦੇ ਬਰਾਬਰ ਹੀ ਰਹਿ ਗਈ ਹੈ। ਧਰਤੀ ਵਿੱਚ ਸੂਖਮ ਜੀਵਾਣੂਆਂ ਦੀ ਸੰਖਿਆ ਨੂੰ ਮੁੜ ਤੋਂ ਵਧਾਉਣ ਲਈ ਸਾਡੇ ਆਲੇ-ਦੁਆਲੇ ਉਪਲਭਧ ਸੋਮਿਆਂ ਤੋਂ ਪ੍ਰਾਪਤ ਕੁੱਝ ਖਾਸ ਪਦਾਰਥਾਂ ਦੇ ਵਿਸ਼ੇਸ਼ ਪਰ ਅਤਿ ਸਰਲ ਮਿਸ਼ਰਣਾਂ ਨੂੰ ਸੂਖਮ ਜੀਵਾਣੂ ਕਲਚਰ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਜਿਆਦਾਤਰ ਵਿੱਚ ਪਸ਼ੂਆਂ ਦਾ ਗੋਬਰ ਅਤੇ ਮੂਤਰ ਮੁੱਖ ਘਟਕ ਦੇ ਰੂਪ ਵਿੱਚ ਵਰਤੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇੱਕ ਦੇਸੀ ਗਊ ਦੇ ਗੋਬਰ ਵਿੱਚ ਪ੍ਰਤੀ 1 ਗ੍ਰਾਮ 300 ਕਰੋੜ ਤੋਂ ਲੈ ਕੇ 500 ਕਰੜ ਅਨੇਕਾਂ ਕਿਸਮਾਂ ਦੇ ਲਾਭਦਾਇਕ ਸੂਖਮ ਜੀਵਾਣੂ ਹੁੰਦੇ ਹਨ ਅਤੇ ਮੱਝ ਦੇ ਗੋਬਰ ਵਿੱਚ ਇਹਨਾਂ ਦੀ ਸੰਖਿਆ 78 ਲੱਖ ਪ੍ਰਤੀ ਗ੍ਰਾਮ ਹੁੰਦੀ ਹੈ। ਇੱਕ ਖਾਸ ਮਿਸ਼ਰਣ ਦਾ ਹਿੱਸਾ ਬਣਨ ਉਪਰੰਤ ਇਹ ਸੰਖਿਆ ਹਰੇਕ 20 ਮਿਨਟਾਂ ਬਾਅਦ ਦੋਗੁਣੀ ਹੁੰਦੀ ਚਲੀ ਜਾਂਦੀ ਹੈ ਅਤੇ ਇਹ ਸਿਲਸਿਲਾ ਗਰਮੀ-ਸਰਦੀ ਦੀ ਰੁੱਤ ਮੁਤਬਿਕ 2 ਤੋਂ 7 ਦਿਨਾਂ ਤੱਕ ਨਿਰੰਤਰ ਪੂਰੇ ਵੇਗ ਨਾਲ ਚਲਦਾ ਰਹਿੰਦਾ ਹੈ। ਅਰਥਾਤ ਗਰਮੀਆਂ ਵਿੱਚ ਤੀਜੇ ਅਤੇ ਸਰਦੀਆਂ 7-8 ਦਿਨਾਂ ਵਿੱਚ ਇਹ ਕਲਚਰ ਪੂਰੀ ਤਰ੍ਹਾਂ ਤਿਆਰ ਹੋ ਕੇ ਵਰਤੋਂਯੋਗ ਰੂਪ ਵਿੱਚ ਉਪਲਭਧ ਹੋ ਜਾਂਦੇ ਹਨ।
ਸੂਖਮ ਜੀਵਣੁ ਕਲਚਰਾਂ ਦੀ ਲੋੜ ਅਤੇ ਇਹਨਾਂ ਦੇ ਕੰਮ ਕਰਨ ਦਾ ਢੰਗ: ਸੂਖਮ ਜੀਵਾਣੂ ਕਲਚਰ ਅੱਜ,