ਲੋੜੀਂਦਾ ਸਮਾਨ:
ਇੱਕ ਸਾਲ ਪੁਰਾਣੀਆਂ ਪਾਥੀਆਂ 15 ਕਿੱਲੋ
ਪਾਣੀ 50 ਲਿਟਰ
ਪਲਾਸਟਿਕ ਦਾ ਡਰੰਮ 01
ਵਿਧੀ- 15 ਕਿੱਲੋ ਪਾਥੀਆਂ ਨੂੰ 50 ਲਿਟਰ ਪਾਣੀ ਵਿੱਚ ਪਾਕੇ ਕੇ 4 ਦਿਨਾਂ ਲਈ ਢਕ ਕੇ ਛਾਵੇਂ ਰੱਖ ਦਿਓ।ਘੋਲ ਤਿਆਰ ਹੈ।
ਵਰਤਣ ਦਾ ਢੰਗ- ਡਰੰਮ ਵਿਚਲੇ ਪਾਣੀ ਨੂੰ ਪਾਥੀਆਂ ਤੇ ਅਲਗ ਕਰ ਲਉ ਅਤੇ ਕਿਸੇ ਵੀ ਫਸਲ ਦੀ ਗ੍ਰੰਥ ਲਈ ਸਮੇਂ-ਸਮੇਂ ਪ੍ਰਤੀ ਪੱਪ 2 ਲਿਟਰ ਦੇ ਹਿਸਾਬ ਨਾਲ ਇਸ ਘੋਲ ਦਾ ਛਿੜਕਾਅ ਕਰੋ, ਬਹੁਤ ਵਧੀਆ ਗ੍ਰੰਥ ਹੋਵੇਗੀ । ਫਸਲ ਨੂੰ ਦੋਧਾ ਪੈਣ ਸਮੇਂ ਇਸ ਦੇ ਵਾਰ ਇਸ ਘੋਲ ਦਾ ਛਿੜਕਾਅ ਕਰੋ। ਪਹਿਲਾ ਛਿੜਕਾਅ ਬਘੇਲਾ ਬਣਕੇ ਸਮੇਂ ਤੇ ਦੂਜਾ ਛਿੜਕਾਅ ਦੋਧਾ ਭਰ ਕੇ ਬੁਰ ਝੜ ਜਾਣ 'ਤੇ।
ਵਿਸ਼ੇਸ਼ਤਾ- ਉਪਰ ਦੱਸਿਆ ਗਿਆ ਘੋਲ ਕੋਈ ਸਧਾਰਣ ਘੋਲ ਨਹੀਂ ਸਗੋਂ ਬਜ਼ਾਰ ਵਿੱਚ 50 ਤੋਂ 70 ਰੁਪਏ ਪ੍ਰਤੀ ਗ੍ਰਾਮ ਵਿਕਣ ਵਾਲਾ, ਫਸਲਾਂ ਲਈ ਬਹੁਤ ਹੀ ਲਾਹੇਵੰਦ ਜਿਥਰੇਲਿਕ ਐਸਿਡ ਨਾਮ ਦਾ ਦਾ ਐਨਜਾਈਮ ਹੈ।ਦੱਸੇ ਹੋਏ ਸਮੇਂ ਉੱਤੇ ਫਸਲ ਉੱਪਰ ਇਸਦਾ ਛਿੜਕਾਅ ਕਰਨ ਨਾਲ ਫਸਲ ਦੇ ਝਾੜ ਵਿੱਚ 15 ਤੋਂ 20% ਦਾ ਇਜ਼ਾਫ਼ਾ ਹੁੰਦਾ ਹੈ ਅਤੇ ਦਾਣੇ ਬਹੁਤ ਮਿੱਠੇ, ਚਮਕੀਲ ਅਤੇ ਵਜ਼ਨਦਾਰ ਬਣਦੇ ਹਨ।
ਲੋ ਕਾਸਟ ਲੋਕਲ ਬਾਇਓਡਾਇਜੈਸਟਰ (ਐਲ. ਐੱਲ. ਬੀ) ਦੇਸਾਈ ਜੀ ਨੇ ਭੂਮੀ ਨੂੰ ਹਾਨੀਕਾਰਕ ਉਲੀਆਂ ਅਤੇ ਰੋਗਾਣੂਆਂ ਤੋਂ ਰਹਿਤ ਕਰਨ ਲਈ ਇਹ ਤਕਨੀਕ ਵਿਕਸਤ ਕੀਤੀ ਹੈ। ਇਸ ਤਕਨੀਕ ਤਹਿਤ ਸਿੰਜਾਈ ਸਮੇਂ ਪਾਣੀ ਨਾਲ ਜ਼ਮੀਨ ਵਿੱਚ ਵੱਖ-ਵੱਖ ਵਨਸਪਤੀਆਂ ਦਾ ਰਸ/ਅਰਕ ਭੇਜਿਆ ਜਾਂਦਾ ਹੈ । ਨਤੀਜੇ ਵਜੋਂ ਭੂਮੀ ਰੋਗ ਰਹਿਤ ਹੋ ਕੇ ਵਧੇਰੇ ਉਪਜਾਊ ਅਤੇ ਤੰਦਰੁਸਤ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਸਬੰਧਤ ਖੇਤ ਵਿੱਚ ਉਗਾਈ ਗਈ ਫਸਲ ਦੇ ਪੌਦਿਆਂ ਦੀ ਕੀਟਾਂ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਅਥਾਹ ਵਾਧਾ ਹੁੰਦਾ ਹੈ।ਸਿੱਟੇ ਵਜੋਂ ਕਿਸਾਨਾਂ ਨੂੰ ਵਧੇਰੇ ਅਤੇ ਤੰਦਰੁਸਤ ਉਪਜ ਪ੍ਰਾਪਤ ਹੁੰਦੀ ਹੈ।
ਐਲ.ਐਲ.ਬੀ. ਕਿਵੇਂ ਬਣਾਈਏ: ਲੋ ਕਾਸਟ ਲੋਕਲ ਬਾਇਓਡਾਇਜੈਸਟਰ ਖੇਤ ਵਿੱਚ ਸਿੰਜਾਈ ਲਈ ਬਣਾਏ ਗਏ ਖਾਲਿਆਂ ਉੱਤੇ ਇੱਟ-ਸੀਮੈਂਟ ਦੀ ਮਦਦ ਨਾਲ ਬਣਾਇਆ ਜਾਂਦਾ ਹੈ । ਇਸਦਾ ਮੂੰਹ ਖਾਲੇ ਉੱਤੇ ਖੁੱਲ੍ਹਦਾ ਹੈ ਜਦੋਂ ਕਿ ਇਹ ਤਿੰਨ ਪਾਸਿਓਂ 4-5 ਰਦਿਆਂ ਦੀ ਦੀਵਾਰ ਨਾਲ ਵਲਿਆ ਹੁੰਦਾ ਹੈ। ਇਸਦੇ ਮੂੰਹ ਤੇ ਇੱਕ ਰਦੇ ਦੀ ਦਹਿਲੀਜ ਬੰਨ੍ਹ ਕੇ ਉਸ ਵਿੱਚ ਵਨਸਪਤੀ ਰਸ ਦੀ ਨਿਕਾਸੀ ਲਈ ਥਾਂ-ਥਾਂ ਕੁੱਝ ਸੁਰਾਖ ਛੱਡੇ ਜਾਂਦੇ ਹਨ ।ਹੇਠ ਦਿੱਤੀ ਤਸਵੀਰ ਨੂੰ ਦੇਖ ਕੇ ਐਲ.ਐਲ.ਬੀ. ਬਣਾਉਣ ਦਾ ਮੇਟਾ-ਮੋਟਾ ਖਾਕਾ ਆਪ ਜੀ ਦੇ ਧਿਆਨ ਵਿੱਚ ਆ ਜਾਵੇਗਾ:
ਜਦੋਂ ਐੱਲ. ਐੱਲ. ਬੀ. ਦਾ ਢਾਂਚਾ ਸੁੱਕ ਕੇ ਵਰਤੋਂ ਲਈ ਤਿਆਰ ਹੋ ਜਾਵੇ ਤਾਂ ਉਸ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਵਨਸਪਤੀਆਂ ਦਾ ਹਰਾ ਕਚਰਾ ਭਰ ਕੇ ਉਸ ਉੱਪਰ ਗੋਬਰ ਮੂਤਰ ਦਾ ਘੋਲ ਪਾ ਦਿਉ । 10-15 ਦਿਨਾਂ ਦੇ ਖਮੀਰਣ ਉਪਰੰਤ ਫਸਲ ਨੂੰ ਪਾਣੀ ਦਿੰਦੇ ਸਮੇਂ ਢਾਂਚੇ ਵਿਚਲੇ ਜੈਵਿਕ ਮਾਦੇ ਉੱਪਰ ਭਰਪੂਰ ਮਾਤਰਾ ਵਿੱਚ ਪਾਣੀ ਪਾ ਦਿਉ। ਇਸ ਤਰ੍ਹਾਂ ਕਰਨ ਨਾਲ ਵਨਸਪਤਿਕ ਰਸ ਪਾਣੀ ਦੇ ਮਾਧਿਅਮ ਨਾਲ ਖੇਤ ਵਿੱਚ ਜਾ ਕੇ ਭੂਮੀ ਵਿਚਲੇ ਹਾਨੀਕਾਰਕ ਜੀਵਾਣੂਆਂ ਤੇ ਉੱਲੀਆਂ ਨੂੰ ਖ਼ਤਮ ਕਰਕੇ ਫਸਲ ਦੀ ਵਧੇਰੇ ਤੰਦਰੁਸਤ ਗ੍ਰੰਥ ਲਈ ਜ਼ਮੀਨ ਤਿਆਰ ਕਰਦਾ ਹੈ।
ਐੱਲ. ਐੱਲ. ਬੀ ਵਿੱਚ ਕਿਹੜੀਆਂ ਵਨਸਪਤੀਆਂ ਵਰਤੀਏ ?