ਲੋ ਕਾਸਟ ਲੋਕਲ ਬਾਇਓਡਾਇਜੇਸਟਰ ਵਿੱਚ ਅਜਿਹੇ ਪੌਦਿਆਂ ਦੀ ਵਰਤੋਂ ਕਰੋ ਜਿਹੜੇ ਖਾਣ ਵਿੱਚ ਕੌੜੇ ਹੋਣ ਅਤੇ ਜਿਹੜੇ ਕੀਟ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਪੱਖੋਂ ਬੇਮਿਸਾਲ ਹੋਣ। ਇਸਦੇ ਨਾਲ ਹੀ ਉਹ ਸਾਰੇ ਪੌਦੇ ਵੀ ਇਸ ਕੰਮ ਲਈ ਵਰਤੇ ਜਾ ਸਕਦੇ ਹਨ ਜਿਹਨਾਂ ਨੂੰ ਕਿ ਆਧੁਨਿਕ ਵਿਗਿਆਨ ਦੀ ਭਾਸ਼ਾ ਵਿੱਚ ਨਦੀਨ ਆਖਿਆ ਜਾਂਦਾ ਹੈ। ਜਿਆਦਾਤਰ ਨਦੀਨ ਕੀਟ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਪੱਖੋਂ ਸਾਰੀਆਂ ਫਸਲਾਂ ਦੇ ਮੁਕਾਬਲੇ ਵਧੇਰੇ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਆਪਣੇ ਕੁਦਰਤੀ ਗੁਣਾਂ ਕਰਕੇ ਧਰਤੀ ਨੂੰ ਉਪਜਾਊ ਬਣਾਉਣ ਅਤੇ ਰੋਗ ਰਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸੋ ਉਪਰ ਦੱਸੇ ਗਏ ਅਤੇ ਘਰ ਵਿੱਚ ਹੀ ਬੜੀ ਆਸਾਨੀ ਨਾਲ ਤਿਆਰ ਹੋ ਸਕਣ ਵਾਲੇ ਸੂਖਮ ਜੀਵਾਣੂ ਕਲਚਰਾਂ ਦੀ ਵਰਤੋਂ ਅਤੇ ਮੱਦਦ ਨਾਲ ਪੌਦਿਆਂ ਦੀ ਲੋੜ ਦੇ ਬਾਕੀ ਬਚੇ, ਜ਼ਮੀਨ ਤੋਂ ਸੂਖਮ ਪੋਸ਼ਕ ਤੱਤਾਂ ਦੇ ਰੂਪ ਵਿੱਚ ਉਪਲਭਧ ਹੋਣ ਵਾਲੇ 2.5 ਮਾਦੇ ਦੀ ਉਪਲਬਧਤਾ ਯਕੀਨੀ ਬਣਾ ਸਕਦੇ ਹਾਂ । ਇਸ ਤਰ੍ਹਾਂ ਕਰਕੇ ਅਸੀਂ ਹਰੇਕ ਫਸਲ ਦਾ ਮਨਚਾਹਿਆ ਝਾੜ ਲੈਣ ਦੇ ਸਮਰਥ ਹੋ ਜਾਵਾਂਗੇ।
ਪ੍ਰਤੀ ਏਕੜ 120 ਟਨ ਗੰਨਾ ਪੈਦਾ ਕਰਨ ਦੀ ਤਕਨੀਕ :
ਆਓ ਹੁਣ ਸ਼੍ਰੀ ਸੁਰੇਸ਼ ਦੇਸਾਈ ਦੁਆਰਾ ਪ੍ਰਤੀ ਏਕੜ 120 ਟਨ ਗੰਨਾ ਪੈਦਾ ਕਰਨ ਦੀ ਵਿਕਸਤ ਕੀਤੀ ਗਈ ਤਕਨੀਕ ਦੇ ਰੂ-ਬ-ਰੂ ਹੋਈਏ। ਖੇਤੀ ਵਿੱਚ ਸੂਰਜੀ ਰੋਸ਼ਨੀ ਅਤੇ ਹਵਾ ਦੀ ਭਰਪੂਰ ਵਰਤੋਂ ਹੀ ਇਸ ਤਕਨੀਕ ਦਾ ਆਧਾਰ ਹੈ। ਇਸ ਤਕਨੀਕ ਨਾਲ ਗੰਨਾ ਉਗਾਉਣ ਦੀ ਵਿਧੀ ਸਿੱਖਣ ਤੋਂ ਪਹਿਲਾਂ ਸਾਨੂੰ ਗੰਨੇ ਦੇ ਇੱਕ ਬੂਟੇ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਗੰਨਾ 365 ਦਿਨਾਂ ਦੀ ਉਮਰ ਵਾਲਾ ਪੈਂਦਾ ਹੈ। ਜਿਹਨਾਂ ਵਿੱਚ ਪਹਿਲੇ 65 ਦਿਨ ਇਸਦੇ ਬਚਪਨ ਦੇ ਦਿਨ ਹੁੰਦੇ ਹਨ। ਮਤਲਬ ਕਿ ਪਹਿਲੇ 65 ਦਿਨ ਗੰਨਾ ਆਪਣੇ ਅੰਦਰ ਸ਼ੱਕਰ ਨਿਰਮਾਣ ਕਰ ਸਕਣ ਦੇ ਯੋਗ ਨਹੀਂ ਹੁੰਦਾ।
65 ਦਿਨਾਂ ਬਾਅਦ ਗੰਨੇ ਦਾ ਹਰੇਕ ਪੌਦਾ ਆਪਣੇ ਅੰਦਰ, ਸੂਰਜ ਦੀ ਰੌਸ਼ਨੀ ਦਾ ਇਸਤੇਮਾਲ ਕਰਕੇ ਪ੍ਰਤੀ ਦਿਨ 4 ਗ੍ਰਾਮ ਸ਼ੱਕਰ ਨਿਰਮਾਣ ਕਰਦਾ ਹੈ। ਜਿਹਦੇ ਵਿੱਚੋਂ 1ਗ੍ਰਾਮ ਬੈਂਕਰ, ਉਹ ਆਪ ਇਸਤੇਮਾਲ ਕਰਦਾ ਹੈ ਅਤੇ ਬਾਕੀ ਦੀ 3 ਗ੍ਰਾਮ ਸ਼ੰਕਰ ਨੂੰ ਆਪਣੀਆਂ ਪੇਰੀਆਂ ਵਿੱਚ ਜਮ੍ਹਾਂ ਕਰ ਦਿੰਦਾ ਹੈ। ਇਸਦਾ ਮਤਲਬ ਇਹ ਹੋਇਆ ਕਿ ਇੱਕ ਗੰਨੇ ਨੂੰ ਆਪਣੇ ਪੂਰੇ ਜੀਵਨ ਕਾਲ ਵਿੱਚ ਘੱਟੋ-ਘੱਟ 900 ਗ੍ਰਾਮ ਸ਼ੱਕਰ ਪੈਦਾ ਕਰਨੀ ਚਾਹੀਦੀ ਹੈ। ਪਰ ਕੀ ਅਸਲ ਵਿੱਚ ਇਸ ਤਰ੍ਹਾਂ ਵਾਪਰ ਰਿਹਾ ਹੈ? ਜੀ ਨਹੀਂ ਪੰਜਾਬ ਵਿੱਚ ਤਾਂ ਬਿਲਕੁਲ ਵੀ ਨਹੀਂ। ਇੱਕ ਤੰਦਰੁਸਤ ਗੰਨੇ ਦਾ ਵਜ਼ਨ ਕਿਸੇ ਵੀ ਹਾਲਤ ਵਿੱਚ 2 ਕਿੱਲੇ ਤੇ ਘੱਟ ਨਹੀਂ ਹੋਣਾ ਚਾਹੀਦਾ । ਜੇ ਇਸ ਤਰ੍ਹਾਂ ਹੈ ਤਾਂ ਸਮਝ ਲਵੋ ਤੁਹਾਡੀ ਖੇਤੀ ਵਿੱਚ ਵੱਡੀ ਖ਼ਾਮੀ ਹੈ।
ਆਓ ਹੁਣ ਇਹ ਦੇਖੀਏ ਕਿ ਆਖ਼ਿਰ ਖ਼ਾਮੀਆਂ ਕਿਹੜੀਆਂ-ਕਿਹੜੀਆਂ ਹਨ ?
ਜਵਾਬ ਹੈ- ਜਿਆਦਾ ਬੀਜ, ਜਿਆਦਾ ਪਾਣੀ, ਬਿਜਾਈ ਦਾ ਗਲਤ ਤਰੀਕਾ ਬਿਜਾਈ ਦਾ ਗਲਤ
ਸਭ ਤੋਂ ਪਹਿਲਾਂ ਕਿਸਾਨ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੰਨਾ ਨਹੀ ਸਗੋਂ ਗੰਨੇ ਦੀ ਅੱਖ