ਗੰਨੇ ਦੀਆਂ ਦੋ ਲਾਈਨਾ ਵਿਚਲੀ ਜਗ੍ਹਾ ਵਿੱਚ ਲਸਣ ਅਤੇ ਪਿਆਜ ਵੀ ਲਗਾਇਆ ਜਾ ਸਕਦਾ ਹੈ।
ਕਿਸਾਨ ਭਰਾ ਆਪਣੀ ਬੁੱਧੀ ਅਤੇ ਵਿਦੇਕ ਅਨੁਸਾਰ ਉੱਪਰ ਸੁਝਾਏ ਗਏ ਮਾਡਲ ਵਿੱਚ ਆਪਣੇ ਇਲਾਕ ਦੇ ਪੌਣ-ਪਾਣੀ ਅਤੇ ਮਿੱਟੀ ਦੇ ਸੁਭਾਅ ਮੁਤਾਬਿਕ ਪਰੰਤੂ ਤਕਨੀਕ ਦੇ ਦਾਇਰੇ ਵਿੱਚ ਰਹਿੰਦਿਆਂ ਢੁਕਵੀਆਂ ਤਬਦੀਲੀਆਂ ਕਰ ਸਕਦੇ ਹਨ।
ਕੁਦਰਤੀ ਖੇਤੀ ਵਿੱਚ ਕੀਟ ਪ੍ਰਬੰਧਨ:
ਆਓ ਹੁਣ ਗੱਲ ਕਰੀਏ ਕੁਦਰਤੀ ਖੇਤੀ ਵਿੱਚ ਕੀਟ ਪ੍ਰਬੰਧਨ ਦੀ। ਏਥੇ ਸਭ ਤੋਂ ਪਹਿਲਾ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਖੇਤੀ ਵਿੱਚ ਕੀੜੇ ਕਿਉਂ ਹਨ ਅਤੇ ਕੁਦਰਤ ਵਿੱਚ ਉਹਨਾਂ ਦੀ ਕੀ ਭੂਮਿਕਾ ਹੈ। ਜੇਕਰ ਵਿਗਿਆਨਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਸ ਸਬੰਧ ਵਿੱਚ ਇੱਕ-ਇੱਕ ਨੁਕਤਾ ਸਪਸ਼ਟ ਹੋ ਜਾਂਦਾ ਹੈ। ਕੁਦਰਤ ਦੇ ਨਿਯਮ ਬੜੇ ਸਖਤ ਅਤੇ ਆਲੋਕਾਰੀ ਹਨ ਅਤੇ ਮਨੁੱਖ ਨੂੰ ਛੱਡ ਕੇ ਹਰੇਕ ਪ੍ਰਾਣੀ/ਪੈਦਾ/ਬਨਸਤਪਤੀ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ। ਫਸਲਾਂ 'ਤੇ ਕੀਟਾਂ ਦੇ ਹਮਲੇ ਜਾਂ ਉਹਨਾਂ ਨੂੰ ਹੋਣ ਵਾਲੇ ਰੋਗ ਆਪਣੇ ਆਪ ਵਿੱਚ ਕੋਈ ਕਿਰਿਆ ਨਹੀਂ ਸਗੋਂ ਕਿਸੇ ਕਿਰਿਆ ਦੇ ਫਲਸਰੂਪ ਪ੍ਰਤੀਕਿਰਿਆ ਹੁੰਦੇ ਹਨ। ਇਹ ਪ੍ਰਤੀਕਿਰਿਆ ਹੀ ਸਾਡੇ ਮੂਹਰੇ, ਫਸਲ ਨੂੰ ਕਈ ਤਰ੍ਹਾਂ ਦੇ ਰੋਗਾ ਜਾਂ ਕੀਟਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਮਿੱਟੀ ਦਾ ਵਿੱਚ ਪਾਣੀ ਦੀ ਬਹੁਤਾਤ, ਸੰਘਣੀ ਫਸਲ ਅਤੇ ਲੋੜੋਂ ਬਹੁਤੀ ਨਾਈਟਰੋਜਨ, ਇਸਦੇ ਮੁੱਖ ਕਾਰਨ ਹਨ।
ਆਪਣੇ ਨਿਯਮਾਂ ਮੁਤਾਬਿਕ ਕੁਦਰਤ ਕਿਸੇ ਵੀ ਰੋਗੀ ਜਾਂ ਕਮਜ਼ੋਰ ਸਜੀਵ ਨੂੰ ਆਪਣੇ ਇੱਕ ਹਿੱਸੇ ਵਜੋਂ ਸਵੀਕਾਰ ਨਹੀਂ ਕਰਦੀ। ਉਹ ਉਸਨੂੰ ਤੰਦਰੁਸਤ ਕਰਨ ਲਈ ਹਰ ਹੀਲਾ ਕਰਦੀ ਹੈ ਜੇ ਫਿਰ ਵੀ ਕੋਈ ਲਾਭ ਨਾ ਹੋਵੇ ਤਾਂ ਸਬੰਧਿਤ ਪ੍ਰਾਣੀ/ਪੌਦੇ/ਬਨਸਪਤੀ ਨੂੰ ਮਰਨਾ ਹੀ ਪੈਂਦਾ ਹੈ। ਇਹ ਹੀ ਕੁਦਰਤ ਦਾ ਕਾਨੂੰਨ ਹੈ ਕਮਜ਼ੋਰਾਂ ਅਤੇ ਰੋਗੀਆਂ ਨੂੰ ਕੁਦਰਤ ਬਰਦਾਸ਼ਤ ਨਹੀਂ ਕਰਦੀ। ਏਥੇ ਇਹ ਵੀ ਜਿਕਰਯੋਗ ਹੈ ਕਿ ਧਰਤੀ 'ਤੇ ਜੇਕਰ ਸਜੀਵਾਂ ਦੀ ਹੋਂਦ ਹੈ ਤਾਂ ਕਦੇ ਨਾ ਕਦੇ ਉਹ ਕਿਸੇ ਨਾ ਕਿਸੇ ਰੋਗ ਤੋਂ ਗ੍ਰਸਤ ਹੋ ਹੀ ਸਕਦੇ ਹਨ।
ਰੋਗੀਆਂ ਦਾ ਇਲਾਜ ਕਰਨ ਦਾ ਕੁਦਰਤ ਦਾ ਆਪਣਾ ਇੱਕ ਵਿਲੱਖਣ ਢੰਗ ਹੈ। ਕੁਦਰਤ ਨੇ ਹਰੇਕ ਸਜੀਵ ਨੂੰ ਰੋਗਾਂ ਤੋਂ ਆਪਣੀ ਰੱਖਿਆ ਕਰਨ ਲਈ ਰੋਗ ਪ੍ਰਤੀਰੋਧੀ ਸ਼ਕਤੀ ਨਾਲ ਲੈਸ ਕੀਤਾ ਹੈ। ਸਜੀਵਾਂ ਵਿੱਚ ਰੋਗਾਂ ਦਾ ਸਿੱਧਾ ਸਬੰਧ ਉਹਨਾਂ ਦੀ ਸਰੀਰ ਰਚਨਾ ਵਿੱਚ ਲੋੜੀਂਦੇ ਸੂਖਮ ਪੋਸ਼ਕ ਤੱਤਾਂ ਅਤੇ ਸਰੀਰ ਰਚਨਾ ਦੇ ਮੂਲ ਘਟਕਾਂ ਵਾਯੂ, ਪਾਣੀ, ਅਗਨੀ, ਆਕਾਸ਼ ਅਤੇ ਪ੍ਰਿਥਵੀ (ਮਿੱਟੀ) ਵਿਚਲੇ ਸੰਤੁਲਨ ਦੇ ਗੜਬੜਾਉਣ ਨਾਲ ਹੈ। ਇਹ ਹੀ ਸਿਧਾਂਤ ਪੌਦਿਆਂ/ਵਸਲਾਂ 'ਤੇ ਵੀ ਲਾਗੂ ਹੁੰਦਾ ਹੈ। ਸਧਾਰਨ ਹਾਲਤਾਂ ਵਿੱਚ ਇੱਕ ਪੈਦਾ, ਆਪਣੀ ਰੋਗ ਪ੍ਰਤੀਰੋਧੀ ਸ਼ਕਤੀ ਦੇ ਦਮ 'ਤੇ, ਕੀਟਾਂ ਜਾਂ ਕਿਸੇ ਵੀ ਰੋਗ ਦੇ ਹਮਲੇ ਦਾ ਮੁਕਾਬਲਾ ਕਰਨ ਦੇ ਸਮਰਥ ਹੁੰਦਾ ਹੈ। ਸਿੱਟੇ ਵਜੋਂ ਪੈਦਾ ਤੰਦਰੁਸਤ ਰਹਿੰਦਾ ਹੈ। ਪਰੰਤੂ ਅਸਧਾਰਣ ਜਾਂ ਗੈਰ- ਕੁਦਰਤੀ ਹਾਲਤਾਂ, ਜਿਹੜੀਆਂ ਕਿ ਮਨੁੱਖ ਦੁਆਰਾ ਰਸਾਇਣਕ ਖਾਦਾਂ, ਕੀੜੇਮਾਰ ਜ਼ਹਿਰਾਂ ਅਤੇ ਨਦੀਨ- ਨਾਸ਼ਕਾਂ ਦੀ ਬਿਲਕੁਲ ਅਣਲੋੜੀਂਦੀ ਅਤੇ ਅੰਨੀ ਵਰਤੋਂ ਕਰਕੇ ਫਸਲਾਂ/ਖੇਤਾਂ ਵਿੱਚ ਨਿਰੰਤਰ ਪੈਦਾ ਕੀਤੀਆਂ ਜਾਂਦੀਆਂ ਹਨ, ਵਿੱਚ ਪੌਦੇ ਆਪਣੀ ਰੋਗ ਪ੍ਰਤੀਰੋਧੀ ਸ਼ਕਤੀ ਲਗਪਗ ਪੂਰਨ ਰੂਪ ਵਿੱਚ ਗਵਾ ਬਹਿੰਦੇ ਹਨ। ਸਿੱਟੇ ਵਜੋਂ ਉਹ ਬਿਮਾਰ ਅਤੇ ਰੋਗੀ ਹੋ ਜਾਂਦੇ ਹਨ।
ਏਥੇ ਹੀ ਕੁਦਰਤ ਉਹਨਾਂ ਬਿਮਾਰ ਪੌਦਿਆਂ ਨੂੰ ਮੁੜ ਤੰਦਰੁਸਤ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਕੀੜਿਆਂ ਦੇ ਰੂਪ ਵਿੱਚ ਆਪਣਾ ਆਖਰੀ ਦਾਅ ਵਰਤ ਕੇ, ਰਸਾਇਣਕ ਖਾਦਾਂ ਆਦਿ ਦੇ ਕਾਰਨ ਪੌਦਿਆਂ ਦੀ ਸਰੀਰ ਰਚਨਾ ਵਿਚਲੇ ਮੂਲ ਘਟਕਾਂ ਜਾਂ ਬੇਸਿਕ ਐਲੀਮੈਂਟਸ ਦੇ ਸੰਤੁਲਨ ਵਿੱਚ ਪੈਦਾ ਹੋਏ ਵਿਗਾੜ ਨੂੰ ਠੀਕ ਕਰਨ