100 ਵਾਟ ਦਾ ਇੱਕ ਬੱਲਬ, ਬਿਜਲੀ ਦੀ ਸਧਾਰਣ ਤਾਰ, ਇੱਕ ਬੱਠਲ, ਕੁੱਝ ਪਾਣੀ ਅਤੇ ਥੋੜਾ ਜਿੰਨੇ ਮਿੱਟੀ ਦੇ ਤੇਲ ਦਾ ਬੰਦੋਬਸਤ ਕਰੋ। ਕਟੀ ਹੋਈ ਪੀਪੀ ਵਿੱਚ ਹਲਡਰ ਫਿੱਟ ਕਰਕੇ ਉਸ ਵਿੱਚ ਬੋਲਬ ਚੜ੍ਹਾ ਕੇ ਬਿਜਲੀ ਦਾ ਕੁਨੈਕਸ਼ਨ ਦੇ ਦਿਓ। ਲਾਈਟ ਟ੍ਰੈਪ ਤਿਆਰ ਹੈ। ਹੁਣ ਬੱਠਲ ਵਿੱਚ ਮਿੱਟੀ ਦਾ ਤੇਲ ਮਿਲਿਆ ਪਾਣੀ ਪਾ ਕੇ ਇਸਨੂੰ ਲਾਈਟ ਟ੍ਰੈਪ ਦੇ ਹੇਠਾਂ ਰੱਖ ਦਿਓ। ਬੱਠਲ ਤੋਂ ਬੱਲਬ ਵਿੱਚ ਫਾਸਲਾ । ਜਾਂ 1.5 ਫੁੱਟ ਹੀ ਰਹਿਣਾ ਚਾਹੀਦਾ ਹੈ। ਬਹੁਤ ਸਾਰੇ ਪਤੰਗੇ ਬੱਲਬ ਵੱਲ ਆਕ੍ਰਸ਼ਿਤ ਹੋ ਕੇ ਜਿਵੇਂ ਬੱਲਬ ਨਾਲ ਟਕਰਾਉਣਗੇ ਪਾਣੀ ਦੇ ਬੱਠਲ ਵਿੱਚ ਡਿੱਗ ਕੇ ਮਰ ਜਾਣਗੇ।
ਪੀਲੇ-ਸਫੇਦ ਸਟਿਕੀ ਬੋਰਡ- ਬਹੁਤ ਸਾਰੇ ਰਸ ਚੂਸਣ ਵਾਲੇ ਕੀੜੇ ਸੁਭਾਵਿਕ ਪੱਖ ਹੀ ਚਟਕ ਪੀਲੇ ਅਤੇ ਸਫੇਦ ਰੰਗ ਵੱਲ ਆਕਸਿਤ ਹੁੰਦੇ ਹਨ। ਇਸ ਲਈ ਇਹਨਾਂ ਨੂੰ ਕਾਬੂ ਕਰਨ ਲਈ ਸਾਨੂੰ ਪ੍ਰਤੀ ਏਕੜ 8-10 ਚਟਕ ਪੀਲੇ ਅਤੇ ਸਫੇਦ ਸਟਿਕੀ ਬੋਰਡ ਜਿਹਨਾਂ ਉੱਪਰ ਪੀਲਾ ਜਾਂ ਰੰਗਹੀਨ ਕੋਈ ਵੀ ਚਿਕਨਾ ਪਦਾਰਥ ਲੱਗਾ ਹੋਵੇ, ਫਸਲ ਦੇ ਕੱਦ ਤੋਂ 1-15 ਫੁੱਟ ਦੀ ਉਚਾਈ ਤੇ ਖੇਤ ਵਿੱਚ ਗੱਡ ਦਿਓ। ਸਮੇਂ-ਸਮੇਂ ਬੋਰਡਾਂ ਨੂੰ ਸਾਫ ਕਰਕੇ ਉਹਨਾਂ ਉੱਪਰ ਚਿਕਨਾ ਪਦਾਰਥ ਲਾਉਂਦੇ ਜਾਓ। ਇਸ ਤਰ੍ਹਾਂ ਰਸ ਚੂਸਕ ਕੀਤੇ ਬਿਨਾਂ ਕੋਈ ਕੀੜੇਮਾਰ ਛਿੜਕਿਆ ਹੀ ਵੰਡ ਪੱਧਰ 'ਤੇ ਖਤਮ ਹੋ ਜਾਂਦੇ ਹਨ।
ਬਰਡ ਪਰਚਰ (ਪੰਛੀਆਂ ਲਈ ਟਿਕਾਣੇ)- ਬਹੁ-ਗਿਣਤੀ ਪੰਛੀ ਮਾਸਾਹਾਰੀ ਹੁੰਦੇ ਹਨ ਅਤੇ ਸੁੰਡੀਆਂ ਉਹਨਾਂ ਦੀ ਮਨਭਾਉਂਦੀ ਖ਼ੁਰਾਕ। ਸੋ ਜੇ ਅਸੀਂ ਆਪਣੇ ਖੇਤਾਂ ਵਿੱਚ ਪੰਛੀਆਂ ਦੇ ਬੈਠਣ ਲਈ ਉਚਿੱਤ ਪ੍ਰਬੰਧ ਕਰ ਦੇਈਏ ਤਾਂ ਰਹਿੰਦਾ ਕੰਮ ਪੰਛੀ ਆਪ ਹੀ ਕਰ ਦੇਣਗੇ। ਇਸ ਲਈ ਪ੍ਰਤੀ ਏਕੜ ਅੱਠ ਦਸ ਬਰਡ ਪਰਚਰ ਅਰਥਾਤ ਲੱਕੜੀ ਦੇ ਅਜਿਹੇ ਢਾਂਚੇ ਖੜੇ ਕਰਨੇ ਚਾਹੀਦੇ ਹਨ ਜਿਹਨਾਂ ਉੱਪਰ ਪੰਛੀ ਆ ਕੇ ਬੈਠ ਸਕਣ ਅਤੇ ਵੱਧ ਤੋਂ ਵੱਧ ਸੁੰਡੀਆਂ ਖਾ ਕੇ ਸਾਡੀ ਖੇਤੀ ਵਿੱਚ ਸਾਡੇ ਸਹਾਇਕ ਬਣਨ।
ਸੇ ਕਿਸਾਨ ਵੀਰੋ ਉਪ੍ਰੋਕਤ ਤਰੀਕੇ ਵਰਤ ਕੇ ਅਸੀਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਜੈਵਿਕ ਕੀਟਨਾਸ਼ਕ ਵਰਤਿਆਂ ਵੀ ਖੇਤੀ ਵਿੱਚ ਸੁਚੱਜਾ ਅਤੇ ਪ੍ਰਭਾਵਸ਼ਾਲੀ ਕੀਟ ਪ੍ਰਬੰਧਨ ਕਰ ਸਕਦੇ ਹਾਂ । ਪਰ ਫਿਰ ਵੀ ਜੇ ਕਈ ਵਾਰ ਸਥਿਤੀ ਵੱਸ ਬਾਹਰੀ ਹੁੰਦੀ ਦਿਖਾਈ ਪੈਂਦੀ ਹੋਵੇ ਤਾਂ ਨਿੰਮ ਅਸਤਰ, ਬ੍ਰਹਮ ਅਸਤਰ, ਅਗਨੀ ਅਸਤਰ, ਲੋਹਾ-ਤਾਂਬਾ ਯੁਕਤ ਮੂਤਰ, ਲੋਹਾ ਤਾਂਬਾ ਯੁਕਤ ਖੱਟੀ ਲੱਸੀ ਅਤੇ ਦੇਸੀ ਗਾਂ ਜਾਂ ਮੱਥ ਦੇ ਤਾਜਾਂ ਦੁੱਧ ਦਾ ਇਸਤੇਮਾਲ ਕਰਕੇ ਕੀੜਿਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਹੇਠਾਂ ਅਸੀਂ ਇਹਨਾਂ ਕੁਦਰਤੀ ਕੀਟਨਾਸ਼ਕਾਂ ਨੂੰ ਬਣਾਉਣ ਦੀਆਂ ਵਿਧੀਆਂ ਅਤੇ ਵਰਤਣ ਦੇ ਤਰੀਕਿਆਂ ਬਾਰੇ ਦੱਸਾਂਗੇ:
ਘੱਟ ਤੀਬਰਤਾ ਵਾਲੇ ਜੈਵਿਕ ਕੀਟਨਾਸ਼ਕ ਘੋਲ: ਇਹਨਾਂ ਵਿੱਚ ਲੋਹਾ-ਤਾਂਬਾ ਯੁਕਤ ਪਸ਼ੂ ਮੂਤਰ, ਲੋਹਾ-ਤਾਂਬਾ ਯੁਕਤ ਖੱਟੀ ਲੱਸੀ ਅਤੇ ਕੰਚਾ ਦੁੱਧ ਪ੍ਰਮੁੱਖ ਹਨ। ਇਹਨਾਂ ਵਿੱਚੋਂ ਪਹਿਲੇ ਦੋਹਾਂ ਨੂੰ ਬਣਾਉਣ ਲਈ ਥੋੜਾ ਜਿੰਨਾਂ ਤਰਦਦ ਕਰਨਾਂ ਪੈਂਦਾ ਹੈ। ਜਿਹੜਾ ਕਿ ਇਸ ਪ੍ਰਕਾਰ ਹੈ:
ਲੋਹਾ-ਤਾਂਬਾ ਯੁਕਤ ਪਸ਼ੂ ਮੂਤਰ:
ਲੋੜੀਂਦਾ ਸਮਾਨ-
ਪਸੂ ਮੂਤਰ ਜਿੰਨਾ ਵੀ ਵੱਧ ਤੋਂ ਵੱਧ ਹੋਵੇ
ਤਾਂਬਾਂ ਇੱਕ ਟੁਕੜਾ
ਲੋਹਾ ਇੱਕ ਟੁਕੜਾ
ਪਲਾਸਟਿਕ ਦਾ ਡਰੰਮ ਲੋੜ ਅਨੁਸਾਰ
ਵਿਧੀ : ਪਸ਼ੂ-ਮੂਤਰ ਨੂੰ ਪਲਾਸਟਿਕ ਦੇ ਡਰੰਮ ਜਿਸ ਵਿੱਚ ਕਿ ਲੋਹੇ ਅਤੇ ਤਾਂਬੇ ਦੇ ਫੋਟੋ-ਛੋਟੇ ਟੁਕੜੇ ਰੱਖੋ
ਹੋਣ ਵਿੱਚ ਇਕੱਠਾ ਕਰਦੇ ਰਹੇ। ਇਹ ਜਿੰਨਾਂ ਪੁਰਾਣਾ ਹੁੰਦਾ ਜਾਵੇਗਾ ਇਸਦੀ ਮਾਰਕ ਤਾਕਤ ਓਨੀਂ ਹੀ ਵਧਦੀ ਜਾਵੇਗੀ।
ਵਰਤੋਂ ਦਾ ਢੰਗ: ਕਿਸੇ ਵੀ ਤਰ੍ਹਾਂ ਦੇ ਪੈਸਟ ਅਟੈਕ ਸਮੇਂ ਅਤੇ ਸੰਭਾਵੀ ਪੈਸਟ ਅਟੈਕ ਤੋਂ ਫਸਲ ਨੂੰ ਬਚਾਉਣ ਲਈ ਫਸਲ ਉੱਤੇ ਪ੍ਰਤੀ ਪੰਪ ਅੱਧੇ ਤੋਂ ਇੱਕ ਲਿਟਰ ਲੋਹਾ-ਤਾਂਬਾ ਯੁਕਤ ਪਸ਼ੂ-ਮੂਤਰ ਦਾ ਛਿੜਕਾਅ ਕਰੋ।ਜ਼ਿਕਰਯੋਗ ਫਾਇਦਾ ਹੋਵੇਗਾ।
ਲੋਹਾ-ਤਾਂਬਾ ਯੁਕਤ ਖੱਟੀ ਲੱਸੀ
ਲੋੜੀਂਦਾ ਸਮਾਨ-
ਲੱਸੀ ਜਿੰਨਾ ਵੀ ਵੱਧ ਤੋਂ ਵੱਧ ਹੋਵੇ
ਤਾਂਬਾ ਇੱਕ ਟੁਕੜਾ
ਲੋਹਾ ਇੱਕ ਟੁਕੜਾ
ਲੋੜ ਅਨੁਸਾਰ ਪਲਾਸਿਟਕ ਦਾ ਬਰਤਨ ਇਕ ਨਗ
ਵਿਧੀ- ਲੱਸੀ, ਤਾਂਬੇ ਅਤੇ ਲੋਹੇ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਬਰਤਨ ਵਿੱਚ ਪਾ ਕੇ ਘੱਟੋ-ਘੱਟ 10 ਤੋਂ 15 ਦਿਨਾਂ ਤੱਕ ਢਕ ਕੇ ਛਾਂ ਵਿੱਚ ਰੱਖੋ। ਬਹੁਤ ਹੀ ਵਧੀਆ ਉੱਲੀਨਾਸ਼ਕ ਅਤੇ ਗ੍ਰਥਹਾਰਮੋਨ ਤਿਆਰ ਹੈ। ਵਰਤੋਂ ਦਾ ਢੰਗ ਫਸਲ ਨੂੰ ਦੋਧਾ ਪੈਣ ਸਮੇਂ ਪ੍ਰਤੀ ਪੰਪ 1 ਤੋਂ 1.5 ਲਿਟਰ ਲੋਹਾ-ਤਾਂਬਾ ਯੁਕਤ ਖੱਟੀ ਲੱਸੀ ਦਾ ਛਿੜਕਾਅ ਕਰੋ।
ਵਿਸ਼ੇਸ਼ਤਾ- ਲੋਹਾ-ਤਾਂਬਾ ਯੁਕਤ ਖੱਟੀ ਲੱਸੀ ਇੱਕ ਬੇਹੱਦ ਪ੍ਰਭਾਵੀ ਤੇ ਲਾਹੇਵੰਦ ਉੱਲੀਨਾਸ਼ਕ ਹੋਣ ਦੇ ਨਾਲ-ਨਾਲ ਇੱਕ ਕੁਦਰਤੀ ਗ੍ਰੰਥ ਹਾਰਮੋਨ ਦੇ ਤੌਰ 'ਤੇ ਵੀ ਕੰਮ ਕਰਦੀ ਹੈ। 15 ਤੋਂ ਜਿਆਦਾ ਦਿਨ ਪੁਰਾਣਾ ਮਿਸ਼ਰਣ ਅਨੇਕਾਂ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀੜਿਆਂ ਨੂੰ ਵੀ ਖਤਮ ਕਰਦਾ ਹੈ।
ਕੱਚੇ ਦੁੱਧ ਦੀ ਸਪ੍ਰੇਅ : ਇਹ ਫਸਲਾਂ ਨੂੰ ਵਾਇਰਲ ਰੋਗਾਂ ਤੋਂ ਬਚਾਉਂਦਾ ਹੈ। ਫਸਲ 'ਤੇ ਵਾਇਰਲ ਅਟੈਕ ਸਮੇਂ ਪ੍ਰਤੀ ਪੰਪ ਅੱਧਾ ਲਿਟਰ ਕੱਚੇ ਦੁੱਧ ਦੀ ਸਪੇਅ ਕਰੋ। ਤੁਰੰਤ ਲਾਭ ਹੋਵੇਗਾ।
ਅੰਤ ਵਿੱਚ ਅਸੀਂ ਸਿਰਫ ਇੰਨਾ ਹੀ ਕਹਿਣਾ ਚਾਹਾਗ ਕਿ ਖੇਤੀ ਵਿਰਾਸਤ ਮਿਸ਼ਨ, ਪੰਜਾਬ ਦੇ ਹਰ ਕਿਸਾਨ ਨੂੰ ਮੁੜ ਤੋਂ ਵਿਗਿਆਨੀ ਬਣਿਆ ਦੇਖਣਾ ਚਹੁਦਾ ਹੈ। ਜਿਹੜਾ ਕਿ ਕੁਦਰਤੀ ਖੇਤੀ ਵਿਗਿਆਨ ਦੇ ਮਾਧਿਅਮ ਨਾਲ ਸਵਦੇਸੀ, ਸਵੇਨਿਰਭਰਤਾ ਅਤੇ ਸਵੈਮਾਨ ਦੀ ਪ੍ਰਤੀਕ, ਜਹਿਰਮੁਕਤ ਖੇਤੀ ਦੀ ਨਵੀਂ ਇਬਾਰਤ ਲਿਖ ਕੇ ਪੰਜਾਬ ਦੀ ਪਵਿੱਤਰ ਧਰਤੀ 'ਤੇ ਸਰਬਤ ਦੇ ਭਲੇ ਹਿੱਤ ਕਾਦਰ ਤੇ ਕੁਦਰਤ ਦੀ ਸੇਵਾ ਦਾ ਅਸਲੇ ਨਵਾਂ ਇਤਿਹਾਸ ਸਿਰਜ ਦੇਵੇ। ਆਸ ਹੈ ਹਥਲੀ ਪੁਤਸਕ ਕੁਦਰਤੀ ਖੇਤੀ ਸਬੰਧੀ ਵੱਖ-ਵੱਖ ਸਵਾਲਾਂ ਦੇ ਉੱਤਰਾ ਦੇ ਰੂਪ ਵਿੱਚ ਆਪਜੀ ਨੂੰ ਲੋੜੀਂਦੀ ਅਗਵਾਈ ਪ੍ਰਦਾਨ ਕਰਨ ਸਹਾਈ ਸਿੱਧ ਹੋਵੇਗੀ ਅਤੇ ਆਪਜੀ ਆਪਣੇ ਖੇਤਾਂ ਵਿੱਚ ਆਪਣੀ ਮਿਹਨਤ ਲਗਨ ਅਤੇ ਦ੍ਰਿੜ ਨਿਸ਼ਚੇ ਨਾਲ ਕੁਦਰਤੀ ਖੇਤੀ ਦੀ ਸਫਲ ਇਬਾਰਤ ਲਿਖ ਕੇ ਸਾਡੇ ਇਸ ਨਿਮਾਣੇ ਜਿਹੇ ਯਤਨ ਨੂੰ ਸਾਰਥਕਤਾ ਪ੍ਰਦਾਨ ਕਰੋਗੇ। ਆਮੀਨ!