Back ArrowLogo
Info
Profile

ਗੰਨੇ ਬਾਰੇ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਇਹਦੇ ਲਈ ਬਹੁਤ ਜਿਆਦਾ ਸੰਸਾਧਨਾਂ ਦੀ ਲੋੜ ਪੈਂਦੀ ਹੈ। ਸਿਰਫ ਉਹ ਕਿਸਾਨ ਹੀ ਗੰਨੇ ਦੀ ਖੇਤੀ ਕਰ ਸਕਦੇ ਹਨ ਜਿਹੜੇ ਇਸ ਵਾਸਤੇ ਬਿਜਲੀ, ਪਾਣੀ, ਰਸਾਇਣਕ ਖਾਦਾਂ ਅਤੇ ਕੀਟਨਾਸਕਾ ਜੁਟਾਉਣ ਲਈ ਕਰਜ਼ ਜਾਂ ਉਧਾਰ ਚੁੱਕਣ ਲਈ ਤਿਆਰ ਹੋਣ (ਗੰਨਾ ਆਪਣੇ ਪੂਰੇ ਜੀਵਨ ਕਾਲ ਵਿੱਚ ਨਿਰੰਤਰ ਸਿੰਜਾਈ ਦੀ ਮੰਗ ਕਰਦਾ ਹੈ। ਸੋ ਛੋਟੇ ਕਿਸਾਨ ਸਿੰਜਾਈ ਦੀ ਜ਼ਰੂਰਤਾਂ ਲਈ ਪੂਰੀ ਤਰ੍ਹਾਂ ਮਾਨਸੂਨ 'ਤੇ ਨਿਰਭਰ ਕਰਦੇ ਹੋਣ ਕਾਰਨ ਗੰਨੇ ਦੇ ਖੇਤੀ ਕਰਨ ਤੋਂ ਅਸਮਰਥ ਹੁੰਦੇ ਹਨ। ਇੰਨਾਂ ਹੀ ਨਹੀਂ ਇਸ ਫਸਲ ਦੀ ਅਦਾਇਗੀ ਵੀ ਦੇਰ ਨਾਲ ਅਤੇ ਖੰਡ ਮਿੱਲਾਂ ਦੁਆਰਾ ਗੰਨਾ ਪੀੜਣ ਮੰਗਰੋਂ ਟੁਕੜਿਆਂ ਵਿੱਚ ਹੀ ਹੁੰਦੀ ਹੈ। ਇਸ ਲਈ ਇਸ ਸਿਸਟਮ ਮੁਤਾਬਿਕ ਚੱਲ ਸਕਣ ਵਾਲਾ ਕਿਸਾਨ ਹੀ ਗੰਨ ਦੀ ਖੇਤੀ ਕਰ ਸਕਦਾ ਹੈ।

ਗੰਨਾ ਪੈਦਾ ਕਰਨ ਲਈ ਸਿੰਜਾਈ ਲਈ ਪਾਣੀ ਦੀ ਭਾਰੀ ਲੋੜ ਦੇ ਚਲਦਿਆਂ ਗੰਨੇ ਦੀ ਖੇਤੀ ਦੇ ਵੱਡ ਪੱਧਰੇ ਪਸਾਰ ਮੂਹਰੇ ਇੱਕ ਸਵਾਲੀਆਂ ਨਿਸ਼ਾਨ ਲੱਗ ਜਾਂਦਾ ਹੈ । ਸ ਗੰਨੇ ਵਰਗੀ ਅਹਿਮ ਫਸਲ ਲਈ ਵੱਡੀ ਮਾਤਾਰਾ ਵਿੱਚ ਸੰਸਾਧਨ ਜੁਟਾਉਣਾ ਕਈ ਵਾਰ ਕੁੱਲ੍ਹ ਮਿਲਾ ਕੇ ਪੂਰੀ ਦੀ ਪੂਰੀ ਖੇਤੀ ਉੱਤੇ ਕਾਫੀ ਨਾਕਾਰਾਤਮਕ ਅਸਰ ਪਾਉਂਦਾ ਹੈ। ਪੱਛਮੀ ਭਾਰਤ ਦਾ ਮਹਾਰਾਸ਼ਟਰ ਵਰਗਾ ਸਮਰਥ ਸੂਬਾ ਇਸ ਗੱਲ ਦੀ ਅਹਿਮ ਮਿਸਾਲ ਹੈ।

ਗੰਨਾ ਮਹਾਰਾਸ਼ਟਰ ਦੀ ਸਭ ਤੋਂ ਵੱਡੀ ਨਕਦੀ ਵਸਲ ਹੈ ਪਰੰਤੂ ਅਸਲ ਵਿੱਚ ਇਹ ਪਾਣੀ ਦੀ ਕਮੀ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਅਰਥਾਤ ਬਹੁਤ ਮਹਿੰਗੇ-ਮਹਿੰਗੇ ਬਣਾਵਟੀ ਸਿੰਜਾਈ ਪ੍ਰੋਜੈਕਟਾਂ ਦੇ ਵਿਕਾਸ ਕਾਰਨ ਪ੍ਰਾਪਤ ਹੋਣ ਵਾਲਾ 60 ਫੀਸਦੀ ਪਾਣੀ ਹੁਣ 50,000 ਹੈਕਟੋਆਰ ਖੇਤਰ ਜਿਹੜਾ ਕਿ ਸੂਬੇ ਦੀ ਕੁੱਲ ਖੇਤੀ ਯੋਗ ਭੂਮੀ ਦਾ 3 ਫੀਸਦੀ ਬਣਦਾ ਹੈ ਵਿੱਚ ਕੀਤੀ ਜਾ ਰਹੀ ਗੰਨੇ ਦੀ ਖੇਤੀ ਲਈ ਵਰਤਿਆ ਜਾ ਰਿਹਾ ਹੈ। ਸਿੱਟੇ ਵਜੋਂ ਉਸ ਖਿੱਤੇ ਵਿੱਚ ਗੰਨੇ ਤੋਂ ਇਲਾਵਾ ਉਗਾਈਆਂ ਜਾ ਰਹੀਆਂ ਬਾਕੀ ਫਸਲਾਂ ਨੂੰ ਪਾਣੀ ਜਾਂ ਤਾਂ ਮਿਲਦਾ ਹੀ ਨਹੀਂ ਜਾ ਫਿਰ ਬਹੁਤ ਘੱਟ ਮਿਲਦਾ ਹੈ।

ਰਵਾਇਤੀ ਤੌਰ 'ਤੇ ਗੰਨੇ ਨੂੰ ਵਧੇਰੇ ਪਾਣੀ ਮੰਗਣ ਵਾਲੀ ਫਸਲ ਮੰਨਿਆ ਜਾਂਦਾ ਹੈ ਕਿਸਾਨਾਂ ਅਤੇ ਵਿਗਿਆਨੀਆਂ ਦਾ ਇਹ ਮਤ ਹੈ ਕਿ ਗੰਨੇ ਨੂੰ ਆਪਣੇ ਵਿਕਾਸ ਲਈ ਵਧੇਰੇ ਪਾਣੀ ਦੀ ਲੋੜ ਪੈਂਦੀ ਹੈ ।ਇਹੀ ਕਾਰਨ ਹੈ ਕਿ ਰਵਾਇਤੀ ਜਾਂ ਵਰਤਮਾਨ ਪ੍ਰਣਾਲੀ ਵਿੱਚ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਗੰਨੇ ਦੀ ਖੇਤੀ ਲਈ ਪਾਣੀ ਦਾ ਸੌ ਫੀਸਦੀ ਬੰਦੋਬਸਤ ਜ਼ਰੂਰੀ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿੱਜਾਈ ਦੇ ਅਜਿਹੇ ਢੰਗ ਅਤੇ ਢਾਂਚੇ ਅਪਣਾਉਣ ਜਿਹਨਾਂ ਸਦਕਾ ਪੌਦਿਆਂ ਦੀ ਜੜ੍ਹਾਂ ਤੱਕ ਪਾਣੀ ਦੀ ਸਿੱਧੀ ਪਹੁੰਚ ਹੋਵੇ ਜਾ ਇੰਝ ਕਹਿ ਲਿਆ ਜਾਵੇ ਕਿ ਖੇਤਾਂ ਵਿੱਚ ਪਾਣੀ ਦਾ ਹੜ ਵਗਾ ਦਿਉ।

ਜਦੋਂ ਕਿ ਅਕਸਰ ਵਧੇਰੇ ਖਿੱਤਿਆਂ ਵਿੱਚ ਚੰਗੀ ਕਵਾਲਿਟੀ ਅਤੇ ਚੌਖੀ ਮਾਤਰਾ ਵਿੱਚ ਪਾਣੀ ਉਪਲਭਧ ਨਹੀਂ ਹੁੰਦਾ। ਅਜਿਹੇ ਵਿੱਚ ਗੰਨੇ ਦੀ ਖੇਤੀ ਲਈ ਲੋੜੀਂਦੇ ਸੰਸਾਧਨ ਜੁਟਾਉਣ ਵਾਸਤੇ ਸੁਭਾਵਿਕ ਹੀ ਵੱਡੇ- ਵੱਡੇ ਡੈਮਾਂ, ਨਹਿਰਾਂ ਅਤੇ ਲਿਫਟ ਇਰੀਗੇਸ਼ਨ ਵਰਗੇ ਲੰਮੇ-ਚੌੜੇ ਸਿਸਟਮ ਖੜੇ ਕਰਨੇ ਪੈਣਗੇ। ਅਜਿਹੇ ਮਹਿੰਗ ਸਿਸਟਮ ਅਤੇ ਸਕੀਮਾਂ ਉਹਨਾਂ ਦੇਸ਼ਾਂ ਅਤੇ ਖਿੱਤਿਆਂ ਲਈ ਵਿਸ਼ੇਸ਼ ਤੌਰ 'ਤੇ ਮੁਸੀਬਤ ਭਰੇ ਸਾਬਿਤ ਹੁੰਦੇ ਹਨ ਜਿੱਥੇ ਪਹਿਲਾਂ ਤੋਂ ਹੀ ਡੰਡਾ (ਵਿਤ) ਦੀ ਘਾਟ ਹੁੰਦੀ ਹੈ। ਬਣਾਵਟੀ ਸਿੰਜਾਈ ਪ੍ਰਣਾਲੀ ਖੇਤਾਂ ਵਿੱਚ ਅਕਸਰ ਹੀ ਸੇਮ ਅਤੇ ਕੱਲਰ ਨੂੰ ਵੀ ਜਨਮ ਦਿੰਦੀ ਹੈ। ਗੰਨੇ ਦੀ ਨਿਰੰਤਰ ਸੰਘਣੀ ਖੇਤੀ ਅਤੇ ਉਸ ਵਿੱਚ ਵਰਤੇ ਜਾਣ ਵਾਲੀਆਂ ਰਸਾਇਣਕ ਖਾਦਾਂ, ਕੀੜੇਮਾਰ ਜ਼ਹਿਰ ਅਤੇ ਨਦੀਨਨਾਸ਼ਕ ਅੱਗੇ ਚੱਲ ਕੇ ਭੂਮੀ ਨੂੰ ਵੀ ਰੋਗੀ ਕਰ ਦਿੰਦੇ ਹਨ।

27 / 32
Previous
Next