Back ArrowLogo
Info
Profile

ਵੰਡਿਆ ਹੈ, ਇਕ ਉੱਪਜਾਤੀ ਵਿੱਚ ਕਰੋਮੋਸੋਮਜ਼ ਦੀ ਸੰਖਿਆ 10 ਤੋਂ 11 ਹੈ, ਦੂਸਰੀ ਵਿੱਚ 9 ਹੈ। Dr. Langhe (1969) ਨਾਮੀ ਵਿਗਿਆਨਕ ਨੇ ਇਸ ਮੂਸਾ ਜਾਤੀ ਨੂੰ ਪੰਜ ਵਿਭਾਗਾਂ (Five Divisions) ਵਿੱਚ ਵੰਡਿਆ ਹੈ । ਯੂਮੂਸਾ (Eumusa), ਰਾਡਕਲੈਮਸ (Rhodochlamys), ਕਲੀਮੂਸਾ (Callimusa), ਆਸਟ੍ਰੇਲੀਮਾ (Australima)  ਅਤੇ ਇੰਨਸਰਟੀ ਸਿਡੀਸ (Incertae Sedis)

ਇਸ ਪਹਿਲੇ ਯੂਮੂਸਾ ਵਿਭਾਗ (Eumusa Division) ਨੂੰ ਅੱਗੇ ਅੱਠ ਉੱਪ ਵਿਭਾਗਾਂ (Sub-divisions) ਵਿੱਚ ਵੰਡਿਆ ਗਿਆ ਹੈ।

1. Musa acuminala colla

2. Musa faviflora simmonds

3. Musa intenerans cheesman

4. Musa basioo steb

5. Musa negesium prime

6. Musa schizocarpa

7. Musa cheesmannii simmonds

8. Musa ochraceae

ਕੇਲੇ ਦੀ ਫ਼ਸਲ ਦਾ ਸਭ ਤੋਂ ਵੱਧ ਖੇਤਰ ਅਫ਼ਰੀਕਾ, ਦੱਖਣ- ਪੂਰਬ ਏਸ਼ੀਆ, ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਦੇਸ਼ਾਂ ਵਿੱਚ ਹੈ। ਕੋਲੇ ਦੀ ਫ਼ਸਲ ਦੋਵਾਂ, ਬਰਾਨੀ ਅਤੇ ਸਿੰਜਾਈ ਵਾਲੀ ਭੂਮੀ 'ਤੇ ਲਈ ਜਾਂਦੀ ਹੈ। ਕੇਲੇ ਦੀ ਫ਼ਸਲ ਇਕੱਲੀ, ਕ੍ਰਮਵਾਰ ਬਦਲਾਅ, ਮਿਸ਼ਰਣ ਫ਼ਸਲ, ਅੰਤਰ-ਫ਼ਸਲ ਅਤੇ ਸਹਿਜੀਵੀ ਫ਼ਸਲ ਦੀ ਤਰ੍ਹਾਂ ਵਭਿੰਨ ਵਿਧੀਆਂ ਨਾਲ ਲਈ ਜਾਂਦੀ ਹੈ। ਦੱਖਣੀ ਭਾਰਤ ਵਿੱਚ (ਕੇਰਲ, ਕਰਨਾਟਕ, ਤਾਮਿਲਨਾਡੂ, ਆਂਧਰਾ ਅਤੇ ਮਹਾਂਰਾਸ਼ਟਰ ਅਤੇ ਗੋਆ) ਕੇਲੇ ਦੀ ਫ਼ਸਲ ਨਾਰੀਅਲ ਅਤੇ ਸੁਪਾਰੀ ਦੀ ਮੁੱਖ ਫ਼ਸਲ ਨਾਲ ਅੰਤਰ-ਫ਼ਸਲ ਦੇ ਤੌਰ 'ਤੇ ਲਈ ਜਾਂਦੀ ਹੈ।

ਕੋਲੇ ਦੀ ਬਿਜਾਈ ਉਸਦੇ ਕੰਦ (ਬੀਜ) ਲਗਾ ਕੇ ਕੀਤੀ ਜਾਂਦੀ ਹੈ। ਕੰਦ ਦਾ ਵਜ਼ਨ 400-800 ਗਰਾਮ ਹੋਣਾ ਚਾਹੀਦਾ ਹੈ। ਉਸ

113 / 134
Previous
Next