ਜਾਨਵਰਾਂ ਤੋਂ ਮਿਲਣ ਵਾਲਾ ਮਲ-ਮੂਤਰ ਪ੍ਰਤੀ ਜਾਨਵਰ ਪ੍ਰਤੀ ਸਾਲ
ਕੁਦਰਤੀ ਖੇਤੀ ਚਾਰ ਪਹੀਆਂ ਉਪਰ ਖੜੀ ਹੈ ।
੧) ਬੀਜ-ਅੰਮ੍ਰਿਤ
੨) ਜੀਵ-ਅੰਮ੍ਰਿਤ
੩) ਅਛਾਦਨ ਜਾਂ ਢੱਕਣਾ
੪) ਵਾਫਸਾ ਜਾਂ ਵਤਰ
ਜੇਕਰ ਕਾਰ ਦਾ ਇੱਕ ਪਹੀਆ ਟੁੱਟ ਕੇ ਬਾਹਰ ਨਿਕਲ ਜਾਵੇ ਤਾਂ ਕਾਰ ਰੁੱਕ ਜਾਂਦੀ ਹੈ ਚਲਦੀ ਨਹੀਂ। ਇੱਦਾਂ ਹੀ ਕੁਦਰਤੀ ਖੇਤੀ ਕਰਨ ਲਈ ਉੱਪਰ ਦਿੱਤੀਆਂ ਚਾਰੇ ਗੱਲਾਂ ਕਰਨੀਆਂ ਜ਼ਰੂਰੀ ਹਨ। ਬੀਜ-ਅੰਮ੍ਰਿਤ ਕਿਵੇਂ ਬਣਾਈਏ ? ਬਿਜਾਈ ਕਰਨ ਤੋਂ ਪਹਿਲਾਂ ਬੀਜਾਂ ਨੂੰ ਟਰੀਟ ਕਰਨਾ ਜਾਂ ਸੋਧਣਾ ਜ਼ਰੂਰੀ ਹੈ। ਇਸ ਮਕਸਦ ਲਈ ਬੀਜ-ਅੰਮ੍ਰਿਤ ਬਹੁਤ ਹੀ ਉੱਤਮ ਹੈ। ਜੀਵ-ਅੰਮ੍ਰਿਤ ਵਾਂਗ ਬੀਜ ਅੰਮ੍ਰਿਤ ਵਿੱਚ ਵੀ ਮੈਂ ਉਹੀ ਚੀਜ਼ਾਂ ਪਾਈਆਂ ਹਨ ਜੋ ਸਾਡੇ ਕੋਲ ਬਿਨਾਂ ਕਿਸੇ ਕੀਮਤ ਤੋਂ ਮੌਜੂਦ ਹਨ। ਇਹ ਹੇਠ ਲਿਖੀਆਂ ਚੀਜ਼ਾਂ ਤੋਂ ਬਣਦਾ ਹੈ :- 1. ਦੇਸੀ ਗਾਂ ਦਾ ਗੋਬਰ-5 ਕਿਲੋ (ਜੇਕਰ ਗਾਂ ਦਾ ਗੋਬਰ ਨਾ ਮਿਲੇ ਤਾਂ ਦੇਸੀ ਬੈਲ ਜਾਂ ਮੱਝ ਦਾ ਗੋਬਰ ਵੀ ਚੱਲੇਗਾ।)
2. ਗਊ-ਮੂਤਰ -5 ਲੀਟਰ (ਮਾਨਵੀ ਮੂਤਰ ਵੀ ਚੱਲੇਗਾ)
3. ਚੂਨਾ ਜਾਂ ਕਲੀ -250 ਗਰਾਮ
4. ਪਾਣੀ -20 ਲੀਟਰ
ਇਨ੍ਹਾਂ ਚੀਜ਼ਾਂ ਨੂੰ ਪਾਣੀ ਵਿੱਚ ਘੋਲ੍ਹ ਕੇ ਚੌਵੀ ਘੰਟੇ ਰੱਖੋ। ਦਿਨ ਵਿੱਚ ਦੋ ਬਾਰ ਲੱਕੜੀ ਨਾਲ ਹਿਲਾਉਣਾ ਹੈ। ਉਸ ਤੋਂ ਬਾਅਦ ਬੀਜਾਂ ਉੱਪਰ ਬੀਜ-ਅੰਮ੍ਰਿਤ ਪਾ ਕੇ ਉਨ੍ਹਾਂ ਨੂੰ ਸੋਧਣਾ ਹੈ। ਉਸ ਉਪਰੰਤ ਛਾਂ ਵਿੱਚ ਸੁੱਕਾ ਲੈਣੇ ਹਨ ਅਤੇ ਫਿਰ ਬੀਜ ਦੇਣੇ ਹਨ।
ਬੀਜ-ਅੰਮ੍ਰਿਤ ਨਾਲ ਸੋਧੇ ਹੋਏ ਬੀਜ ਜਲਦੀ ਅਤੇ ਜ਼ਿਆਦਾ ਮਾਤਰਾ ਵਿੱਚ ਉੱਗਦੇ ਹਨ। ਜੜ੍ਹਾਂ ਤੇਜ਼ੀ ਨਾਲ ਵਧਦੀਆਂ ਹਨ। ਭੂਮੀ ਵਿੱਚ ਲੱਗਣ ਵਾਲੀਆਂ ਬਿਮਾਰੀਆਂ ਨਹੀਂ ਲੱਗਦੀਆਂ ਅਤੇ ਪੌਦੇ ਅੱਛੀ ਤਰ੍ਹਾਂ ਵੱਧਦੇ ਫੁੱਲਦੇ ਹਨ। ਕੇਲੇ ਦੇ ਕੰਦ ਅਤੇ ਗੰਨੇ ਦੀਆਂ ਗੱਠਾਂ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਬੀਜ-ਅੰਮ੍ਰਿਤ ਵਿੱਚ ਡੁਬੋ ਕੇ ਤੁਰੰਤ ਲਗਾ ਦੇਣੇ ਹਨ। ਜੇਕਰ ਜੀਰੀ, ਪਿਆਜ, ਟਮਾਟਰ, ਬੈਂਗਣ ਜਾਂ ਕਿਸੇ ਵੀ ਪੌਦੇ ਦੀ ਪਨੀਰੀ ਲਗਾਉਣੀ ਹੈ ਤਾਂ ਉਨ੍ਹਾਂ ਦੀਆਂ ਜੜ੍ਹਾਂ ਬੀਜ- ਅੰਮ੍ਰਿਤ ਵਿੱਚ ਡੋਬ ਕੇ ਲਗਾ ਦਿਓ।
ਜਦੋਂ ਅਸੀਂ ਧਰਤੀ ਵਿੱਚ ਜੀਵ-ਅੰਮ੍ਰਿਤ ਪਾਉਂਦੇ ਹਾਂ ਤਾਂ ਇਕ
ਗਰਾਮ ਜੀਵ-ਅੰਮ੍ਰਿਤ ਵਿੱਚ 500 ਕਰੋੜ (ਅਣਗਿਣਤ) ਸੂਖ਼ਮ ਜੀਵਾਣੂ ਪਾਉਂਦੇ ਹਾਂ। ਉਹ ਸਾਰੇ ਪੌਦਿਆਂ ਲਈ ਖ਼ੁਰਾਕ ਪਕਾਉਣ ਵਾਲੇ ਹੁੰਦੇ ਹਨ। ਭੂਮੀ ਤਾਂ ਪੂਰਨ ਪਾਲਣਹਾਰ ਹੈ ਹੀ। ਪਰੰਤੂ ਭੂਮੀ ਵਿੱਚ ਜੋ ਖ਼ੁਰਾਕ ਹੈ ਉਹ ਪੱਕੀ ਹੋਈ ਨਹੀਂ ਹੈ। ਪਕਾਉਣ ਦਾ ਕੰਮ ਇਹ ਜੀਵਾਣੂ ਕਰਦੇ ਹਨ। ਜੀਵ-ਅੰਮ੍ਰਿਤ ਪਾਉਂਦੇ ਹੀ ਹਰ ਪ੍ਰਕਾਰ ਦੇ ਖ਼ੁਰਾਕੀ ਤੱਤ (ਨਾਈਟਰੋਜਨ, ਫਾਸਫੇਟ, ਪੋਟਾਸ਼, ਲੋਹਾ, ਗੰਧਕ, ਤਾਂਬਾ, ਜਿਸਤ ਆਦਿ) ਪੱਕ ਕੇ ਜੜ੍ਹਾਂ ਨੂੰ ਉਪਲੱਭਧ ਹੋ ਜਾਂਦੇ ਹਨ। ਭੂਮੀ ਵਿੱਚ ਜੀਵ-ਅੰਮ੍ਰਿਤ ਪਾਉਂਦੇ ਹੀ ਇਕ ਹੋਰ ਚਮਤਕਾਰ ਹੁੰਦਾ ਹੈ। ਭੂਮੀ ਵਿੱਚ ਅਣਗਿਣਤ ਗੰਡੋਏ ਆਪਣੇ ਆਪ ਕੰਮ ਕਰਨ ਲੱਗਦੇ ਹਨ। ਇਹ ਗੰਡੋਏ ਭੂਮੀ ਵਿੱਚ ਪੰਦਰਾਂ ਫੁੱਟ ਤਕ ਦੇ ਖ਼ੁਰਾਕੀ ਤੱਤ ਮਿੱਟੀ ਅਤੇ ਮਲ ਦੇ ਮਾਧਿਅਮ ਰਾਹੀਂ ਭੂਮੀ ਦੀ ਸਤਹ 'ਤੇ ਲੈ ਆਉਂਦੇ ਹਨ। ਇਨ੍ਹਾਂ ਤੱਤਾਂ ਨੂੰ ਫਸਲਾਂ ਦੀਆਂ ਜੜ੍ਹਾਂ ਆਪਣੀ ਲੋੜ ਅਨੁਸਾਰ ਵਰਤ ਲੈਂਦੀਆਂ ਹਨ। ਸੰਘਣੇ ਜੰਗਲਾਂ ਵਿੱਚ ਅਣਗਿਣਤ ਫਲ ਦੇਣ ਵਾਲੇ ਪੇੜ ਕਿਵੇਂ ਜਿਊਂਦੇ ਹਨ? ਉਹ ਖ਼ੁਰਾਕੀ ਤੱਤ ਕਿਥੋਂ ਲੈਂਦੇ ਹਨ ? ਉਨ੍ਹਾਂ ਨੂੰ ਗੰਡੋਏ ਅਤੇ ਹੋਰ ਜੀਵ- ਜੰਤੂ ਹੀ ਖੁਆਉਂਦੇ-ਪਿਆਉਂਦੇ ਹਨ।
ਇਹ ਅਣਗਿਣਤ ਜੀਵ-ਜੰਤੂ ਅਤੇ ਗੰਡੋਏ ਤਾਂ ਹੀ ਕੰਮ ਕਰਦੇ ਹਨ ਜਦੋਂ ਉਨ੍ਹਾਂ ਨੂੰ ਭੂਮੀ ਦੀ ਉਪਰਲੀ ਸਤਾ ਵਿੱਚ 25 ਤੋਂ 32 ਡਿਗਰੀ ਸੈਲਸੀਅਸ ਤਾਪਮਾਨ ਅਤੇ 65 ਤੋਂ 72 ਪ੍ਰਤੀਸ਼ਤ ਨਮੀ ਅਤੇ ਭੂਮੀ ਦੇ ਅੰਦਰ ਹਨੇਰਾ ਅਤੇ ਸ਼ਾਂਤ ਵਾਤਾਵਰਣ ਮਿਲੇ। ਜਦੋਂ ਅਸੀਂ ਭੂਮੀ ਉਪਰ ਅਸਾਧਣ/ਢੱਕਣਾ ਪਾ ਕੇ ਭੂਮੀ ਨੂੰ ਢੱਕ ਦਿੰਦੇ ਹਾਂ ਤਾਂ ਇਹ ਲੋੜੀਂਦਾ ਵਾਤਾਵਰਣ ਤਿਆਰ ਹੋ ਜਾਂਦਾ ਹੈ।
ਅਛਾਧਣ ਜਾਂ ਢੱਕਣ ਦੇ ਤਿੰਨ ਤਰੀਕੇ ਹੋ ਸਕਦੇ ਹਨ
1. ਮਿੱਟੀ ਨਾਲ ਢੱਕਣਾ - Soil Mulching
2. ਸੁੱਕੇ ਪੱਤਿਆਂ, ਪਰਾਲੀ ਆਦਿ ਨਾਲ ਢੱਕਣਾ - Straw Mulching
3. ਜੀਵਤ ਫ਼ਸਲਾਂ ਆਦਿ ਨਾਲ ਢੱਕਣਾ - Live mulching
ਜਦ ਅਸੀਂ ਹਲ ਨਾਲ ਜਾਂ ਹੈਰੋ ਨਾਲ ਭੂਮੀ ਦੀ ਕਾਸ਼ਤ ਕਰਦੇ ਹਾਂ ਤਾਂ ਭੂਮੀ ਉੱਪਰ ਮਿੱਟੀ ਦਾ ਢੱਕਣਾ ਪਾ ਦਿੰਦੇ ਹਾਂ। ਇਸ ਨਾਲ ਭੂਮੀ ਦੇ ਅੰਦਰ ਦੀ ਨਮੀ ਅਤੇ ਤਾਮਮਾਨ ਠੀਕ ਪੱਧਰ 'ਤੇ ਬਣਿਆ
ਰਹਿੰਦਾ ਹੈ। ਇਸ ਨਾਲ ਜੀਵ-ਜੰਤੂ ਆਪਣਾ ਕੰਮ ਠੀਕ ਢੰਗ ਨਾਲ ਕਰਦੇ ਰਹਿੰਦੇ ਹਨ। ਇਹ ਪਹਿਲੀ ਕਿਸਮ ਦਾ ਢੱਕਣਾ ਹੈ। ਜਦੋਂ ਅਸੀਂ ਫ਼ਸਲ ਦੀ ਕਟਾਈ ਤੋਂ ਬਾਅਦ ਬਚੇ ਪੌਦਿਆਂ ਦੇ ਵੱਢਾਂ ਨਾਲ ਧਰਤੀ ਦਾ ਢੱਕਣਾ ਬਣਾ ਦੇਈਏ ਤਾਂ ਅਣਗਿਣਤ ਜੀਵ-ਜੰਤੂ ਅਤੇ ਗੰਡੋਏ ਚੌਵੀ ਘੰਟੇ ਕੰਮ ਕਰਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਸਾਡੀ ਆਉਣ ਵਾਲੀ ਫ਼ਸਲ ਲਈ ਖ਼ੁਰਾਕੀ ਤੱਤ ਪੂਰੇ ਕਰ ਦਿੰਦੇ ਹਨ ਜੋ ਆਉਣ ਵਾਲੀ ਫ਼ਸਲ ਦੇ ਵਧਣ-ਫੁੱਲਣ ਵਿੱਚ ਸਹਾਈ ਹੁੰਦੇ ਹਨ। ਇਸ ਵਾਸਤੇ ਅਸੀਂ ਜਵਾਰ, ਬਾਜਰਾ, ਕਣਕ, ਜੀਰੀ, ਸੋਇਆਬੀਨ, ਮੂੰਗੀ, ਮਾਂਹ ਆਦਿ ਫ਼ਸਲਾਂ ਦੇ ਬਚਦੇ ਕੱਖ-ਕੰਡੇ, ਗੰਨੇ ਦੇ ਆਗ, ਘਾਹ ਦੀ ਅਤੇ ਕਪਾਹ/ਨਰਮੇ ਦੀ ਰਹਿੰਦ-ਖੂੰਦ ਆਦਿ ਜੋ ਕੁੱਝ ਵੀ ਖੇਤ ਵਿੱਚ ਮਿਲੇ ਉਸਦਾ ਢੱਕਣਾ ਬਣਾਉਣ ਲਈ ਇਸਤੇਮਾਲ ਕਰਦੇ ਹਾਂ। ਇਹ ਦੂਸਰੀ ਕਿਸਮ ਦਾ ਢੱਕਣਾ ਹੈ। ਤੀਸਰੀ ਕਿਸਮ ਦਾ ਢੱਕਣਾ ਅਸੀਂ ਸਜੀਵ ਫ਼ਸਲਾਂ ਦਾ ਬਣਾਉਂਦੇ ਹਾਂ। ਅਸੀ ਗੰਨਾ, ਅੰਗੂਰ, ਇਮਲੀ, ਅਨਾਰ, ਕੇਲਾ, ਨਾਰੀਅਲ, ਸੁਪਾਰੀ, ਚੀਕੂ, ਅੰਬ ਅਤੇ ਕਾਜੂ ਆਦਿ ਫ਼ਸਲਾਂ ਵਿੱਚ ਜੋ ਸਹਿਜੀਵੀ ਅੰਤਰ-ਫ਼ਸਲਾਂ ਜਾਂ ਮਿਸ਼ਰਣ ਫਸਲਾਂ ਲੈਂਦੇ ਹਾਂ, ਉਨ੍ਹਾਂ ਨੂੰ ਸਜੀਵੀ ਢੱਕਣਾ ਕਹਿੰਦੇ ਹਨ। ਇਹ ਅੰਤਰ-ਫ਼ਸਲਾਂ ਸਾਡੀਆਂ ਮੁੱਖ ਫ਼ਸਲਾਂ ਦਾ ਕੁੱਝ ਵੀ ਨਹੀਂ ਘਟਾਉਂਦੀਆਂ, ਉਲਟਾ ਉਨ੍ਹਾਂ ਨੂੰ ਵਧਾਉਂਦੀਆਂ ਹਨ।
ਬੀਜ-ਅੰਮ੍ਰਿਤ ਨਾਲ ਬੀਜਾਂ ਨੂੰ ਟਰੀਟ ਕਰਨ ਤੋਂ ਬਾਅਦ ਫ਼ਸਲਾਂ ਬੀਜਣ ਉਪਰੰਤ ਅਤੇ ਫ਼ਸਲਾਂ ਨੂੰ ਅਤੇ ਫ਼ਲਦਾਰ ਬੂਟਿਆਂ ਨੂੰ ਜੀਵ- ਅੰਮ੍ਰਿਤ ਦੇਣ ਨਾਲ ਹੀ ਭੂਮੀ ਬਲਵਾਨ ਬਣਦੀ ਹੈ। ਸਜੀਵ ਬਣਦੀ ਹੈ, ਮਾਂ ਬਣਦੀ ਹੈ। ਇਹ ਪਰਿਣਾਮ ਪੂਰਾ ਤਾਂ ਹੀ ਮਿਲਦਾ ਹੈ ਜਦ ਅਸੀਂ ਧਰਤੀ ਰੂਪੀ ਮਾਂ ਨੂੰ ਢੱਕਣਾ ਰੂਪੀ ਸਾੜ੍ਹੀ ਨਾਲ ਢੱਕ ਦਿੰਦੇ ਹਾਂ ਅਤੇ ਭੂਮੀ ਦੇ ਅੰਦਰ ਵਾਫਸਾ ਦਾ ਨਿਰਮਾਣ ਕਰਦੇ ਹਾਂ। ਵਾਫਸਾ ਦਾ ਮਤਲਬ ਹੈ ਭੂਮੀ ਵਿੱਚ ਮਿੱਟੀ ਦੇ ਕਣਾਂ ਦੇ ਵਿਚਾਲੇ ਜੋ ਖ਼ਾਲੀ ਜਗ੍ਹਾ ਹੁੰਦੀ ਹੈ, ਉਸ ਵਿੱਚ ਹਵਾ ਅਤੇ ਵਾਸ਼ਪਕਣਾਂ ਦੇ ਮਿਸ਼ਰਣ ਦਾ ਹੋਣਾ। ਭੂਮੀ ਵਿੱਚ ਪਾਣੀ ਨਹੀਂ ਵਾਫਸਾ ਚਾਹੀਦਾ ਹੈ ਯਾਨੀ ਕਿ 50 ਪ੍ਰਤੀਸ਼ਤ ਹਵਾ ਅਤੇ 50 ਪ੍ਰਤੀਸ਼ਤ ਵਾਸ਼ਪ-ਇਨ੍ਹਾਂ ਦੇ ਨਾਂ ਦਾ ਮਿਸ਼ਰਣ ਚਾਹੀਦਾ ਹੈ; ਕਿਉਂਕਿ ਪੇੜ-ਪੌਦੇ ਆਪਣੀਆਂ ਜੜ੍ਹਾਂ ਨਾਲ ਭੂਮੀ ਵਿੱਚੋਂ
ਪਾਣੀ ਨਹੀਂ ਲੈਂਦੇ ਬਲਕਿ ਵਾਸ਼ਪ ਦੇ ਕਣ ਅਤੇ ਪ੍ਰਾਣ-ਵਾਯੂ ਯਾਨੀ ਕਿ ਹਵਾ ਦੇ ਕਣ ਲੈਂਦੇ ਹਨ। ਧਰਤੀ ਨੂੰ ਓਨਾ ਹੀ ਪਾਣੀ ਦੇਣਾ ਹੈ ਜਿਸ ਨਾਲ ਭੂਮੀ ਅੰਦਰਲੀ ਗਰਮੀ ਨਾਲ ਵਾਸ਼ਪ ਨਿਰਮਾਣ ਹੋ ਸਕੇ। ਇਹ ਤਾਂ ਹੀ ਹੁੰਦਾ ਹੈ ਜਦੋਂ ਤੁਸੀਂ ਪੇੜ-ਪੌਦਿਆਂ ਨੂੰ ਉਨ੍ਹਾਂ ਦੀ ਦੁਪਹਿਰ ਦੀ ਛਾਂ ਤੋਂ ਬਾਹਰ ਪਾਣੀ ਦਿੰਦੇ ਹੋ। ਪੇੜ-ਪੌਦਿਆਂ ਦੀ ਅੰਨ-ਪਾਣੀ ਲੈਣ ਵਾਲੀਆਂ ਜੜ੍ਹਾਂ ਛਾਂ ਦੀ ਬਾਹਰੀ ਹੱਦ 'ਤੇ ਹੁੰਦੀਆਂ ਹਨ।
ਮਿੱਟੀ ਦੇ ਕਣਾਂ 'ਚੋਂ ਜੜ੍ਹਾਂ ਕਿਹੜਾ ਪਾਣੀ ਲੈਂਦੀਆਂ ਹਨ :-
ਦੇਖੋ ਹੇਠ ਦਿੱਤੇ ਚਿੱਤਰ
ਕਣਕ ਦੀ ਉੱਪਜ 'ਤੇ ਸਾਡੇ ਦੇਸ ਦੇ ਅਲੱਗ-ਅਲੱਗ ਤਾਪਮਾਨ ਦਾ ਬਹੁਤ ਪ੍ਰਭਾਵ ਪੈਂਦਾ ਹੈ। ਕਣਕ ਦੇ ਪੌਦਿਆਂ ਦੇ ਅੰਕਰੁਤ ਹੋਣ
ਵੇਲੇ ਤਾਪਮਾਨ 15-20 ਡਿਗਰੀ ਸੈਂਟੀਗਰੇਡ ਚਾਹੀਦਾ ਹੈ। ਪੌਦਿਆਂ ਨੂੰ ਵਧਣ ਸਮੇਂ 8-10 ਡਿਗਰੀ ਸੈਂਟੀਗਰੇਡ ਅਤੇ ਪੱਕਣ ਵੇਲੇ 20- 25 ਡਿਗਰੀ ਸੈਂਟੀਗਰੇਡ ਦਾ ਤਾਪਮਾਨ ਚਾਹੀਦਾ ਹੈ। ਕਣਕ ਦੀ ਵਧੀਆ ਫਸਲ ਲੈਣ ਲਈ 7 ਤੋਂ ਲੈ ਕੇ 21 ਸੈਂਟੀਗਰੇਡ ਤਕ ਤਾਪਮਾਨ ਚਾਹੀਦਾ ਹੈ। ਜੇਕਰ ਤਾਪਮਾਨ 21 ਤੋਂ ਵੱਧਦਾ ਹੈ ਤਾਂ ਟਿਲਰਜ਼ (Tillers) ਦੀ ਸੰਖਿਆ ਘੱਟ ਜਾਂਦੀ ਹੈ। ਦਾਣੇ ਪੱਕਣ ਸਮੇਂ ਜੇਕਰ ਤਾਪਮਾਨ ਵੱਧ ਜਾਂਦਾ ਹੈ, ਹਵਾ ਵਿੱਚ ਨਮੀ ਘੱਟ ਜਾਂਦੀ ਹੈ, ਹਵਾ ਤੇਜ਼ੀ ਨਾਲ ਚਲਦੀ ਹੈ, ਤਾਂ ਭੂਮੀ ਵਿੱਚ ਨਮੀ ਤੇਜ਼ੀ ਨਾਲ ਘਟਣ ਕਾਰਨ ਉਪਜ ਘਟ ਜਾਂਦੀ ਹੈ ਅਤੇ ਦਾਣਾ ਸਮੇਂ ਤੋਂ ਪਹਿਲਾਂ ਹੀ ਪੱਕਣ ਕਾਰਨ ਦਾਣੇ ਦਾ ਆਕਾਰ ਛੋਟਾ ਰਹਿ ਜਾਂਦਾ ਹੈ ਅਤੇ ਉਪਜ ਵੀ ਘਟ ਜਾਂਦੀ ਹੈ। ਜੇਕਰ ਤੁਹਾਡੇ ਖੇਤਰ ਵਿੱਚ ਬਾਰਸ਼ 600 ਮਿ.ਮੀ. ਹੈ ਅਤੇ ਭੂਮੀ ਕਾਲੀ (Block cotton soil) ਸਪਾਟ ਹੈ ਤਾਂ ਤੁਸੀਂ ਬਰਾਨੀ ਕਣਕ ਲੈ ਸਕਦੇ ਹੋ।
ਭੂਮੀ ਅਤੇ ਜਤਾਈ :-
ਅਸੀਂ ਕਣਕ ਕਿਸੇ ਵੀ ਤਰ੍ਹਾਂ ਦੀ ਭੂਮੀ ਵਿੱਚੋਂ ਲੈ ਸਕਦੇ ਹਾਂ, ਜੇਕਰ ਭੂਮੀ ਗਹਿਰੀ ਕਾਲੀ (Deep Block cotton soil) ਜਿਸ ਵਿਚ ਕਾਲੇ ਪਦਾਰਥ 60 ਪ੍ਰਤੀਸ਼ਤ ਅਤੇ ਸੇਦਰੀ ਕਾਰਬਨ ਦਾ ਪ੍ਰਤੀਸ਼ਤ 0.63 ਪ੍ਰਤੀਸ਼ਤ ਚਾਹੀਦਾ ਹੈ। ਇਸ ਤਰ੍ਹਾਂ ਦੀ ਮਿੱਟੀ ਹੋਵੇ ਤਾਂ ਖੇਤ ਪੱਧਰਾ ਕਰਕੇ ਬੀਜ ਨਾ ਬੀਜੋ ਸਗੋਂ ਨਾਲੀਆਂ ਕੱਢਕੇ ਅੰਦਰਲੀ ਢਲਾਣ ਤੇ ਬੀਜ ਬੀਜੋ। ਬਾਰਸ਼ 'ਤੇ ਨਿਰਭਰ ਬਰਾਨੀ ਖੇਤੀ ਹੋਵੇ ਤਾਂ ਭੂਮੀ ਦੇ ਅੰਦਰ ਨਮੀ ਇਕੱਠੀ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਇਸ ਲਈ ਬਿਜਾਈ ਤੋਂ ਪਹਿਲਾਂ ਹੀ ਭੂਮੀ ਉਪਰ 45 ਸੈਂ: ਮੀ: (1.5 ਫੁੱਟ) ਫਾਸਲੇ 'ਤੇ ਨਾਲੀਆਂ ਬਣਾ ਲਓ। ਸਾਉਣੀ ਦੀਆਂ ਦੋ-ਦਲੀ (ਦਾਲਾਂ) ਦੀਆਂ ਫ਼ਸਲਾਂ ਦੇ ਬੀਜ ਉਨ੍ਹਾਂ ਨਾਲੀਆਂ ਦੀ ਢਲਾਣ ਜਾਂ ਜ਼ਮੀਨ ਤੇ ਪਾ ਦਿਓ। ਇਸ ਨਾਲ ਬਾਰਸ਼ ਦਾ ਵੱਧ ਪਾਣੀ ਧਰਤੀ ਵਿੱਚ ਰੱਚ ਜਾਵੇਗਾ, ਜਿਸ ਦਾ ਫਾਇਦਾ ਸਾਡੀ ਹਾੜੀ ਦੀ ਕਣਕ ਦੀ ਫ਼ਸਲ ਨੂੰ ਮਿਲੇਗਾ। ਸਾਉਣੀ ਵਿੱਚ ਉਸ ਖੇਤ ਵਿੱਚ ਲੋਬੀ ਦਿੰਦੀ ਆਦਿ ਦੀ ਫ਼ਸਲ ਲਓ। ਇਹ ਫ਼ਸਲ ਭੂਮੀ ਨੂੰ ਤੇਜ਼ੀ ਨਾਲ ਢੱਕ ਦੇਂਦੀ ਹੈ ਅਤੇ ਭੂਮੀ ਦੀ
ਨਮੀ ਨੂੰ ਉਡਣ ਨਹੀਂ ਦੇਂਦੀ ਹੈ। ਇਸ ਨਾਲ ਵੱਧ ਤੋਂ ਵੱਧ ਪਾਣੀ ਭੂਮੀ ਦੇ ਅੰਦਰ ਨਮੀ ਦੀ ਸ਼ਕਲ ਵਿੱਚ ਸੁਰੱਖਿਅਤ ਰਹਿੰਦਾ ਹੈ। ਜੇਕਰ ਸਾਉਣੀ ਵਿੱਚ ਬਰਾਨੀ ਜ਼ਮੀਨ ਨੂੰ ਖ਼ਾਲੀ ਰੱਖਣਾ ਹੈ ਤਾਂ ਵੀ ਨਾਲੀਆਂ ਕੱਢ ਕੇ ਹੀ ਰੱਖੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬਾਰਿਸ਼ ਦਾ ਪਾਣੀ ਧਰਤੀ ਵਿੱਚ ਰਿਜ਼ਰਵ ਰਹਿ ਸਕੇ। ਬਾਰਸ਼ਾਂ ਦੌਰਾਨ ਹਰ ਪੰਦਰਾਂ ਦਿਨਾਂ ਬਾਅਦ ਇਸ ਭੂਮੀ ਦੀ ਜੁਤਾਈ ਕਰੋ। ਇਹ ਤਰੀਕਾ ਸਾਡੇ ਦੇਸ਼ ਵਿੱਚ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇਸ ਖ਼ਾਲੀ ਭੂਮੀ ਨੂੰ ਜੇਕਰ ਤੁਸੀਂ ਬਾਰਸ਼ ਕਾਲ ਵਿੱਚ ਵਨਸਪਤੀ ਦੇ ਕੱਖ-ਕੰਡੇ ਦੇ ਢੱਕਣੇ ਨਾਲ ਢੱਕ ਕੇ ਰੱਖੋ ਅਤੇ ਜੀਵ-ਅੰਮ੍ਰਿਤ ਛਿੜਕਦੇ ਰਹੋ ਤਾਂ ਤੁਸੀਂ ਹਾੜੀ ਵਿੱਚ ਬਰਾਨੀ ਭੂਮੀ ਤੋਂ ਵੀ ਵਧੀਆ ਫਸਲ ਲੈ ਸਕਦੇ ਹੋ। ਜੀਵ- ਅੰਮ੍ਰਿਤ ਛਿੜਕਣ ਉਪਰੰਤ ਜੇਕਰ ਭੂਮੀ ਨੂੰ ਵਨਸਪਤੀ ਦੇ ਕੱਖ-ਕੰਡੇ ਦਾ ਢੱਕਣਾ ਪਹਿਲਾਂ ਦਿੱਤਾ ਜਾਵੇ ਤਾਂ ਬਾਰਸ਼ ਦਾ ਸਾਰਾ ਪਾਣੀ ਧਰਤੀ ਵਿੱਚ ਸੁਰੱਖਿਅਤ ਰਹਿੰਦਾ ਹੈ। ਗੰਡੋਏ ਆਪਣਾ ਕੰਮ ਤੇਜ਼ੀ ਨਾਲ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਮਲ-ਮੂਤਰ ਅਤੇ ਰਹਿੰਦ-ਖੂੰਦ ਨਾਲ ਢੱਕਣੇ ਹੇਠਲੀ ਧਰਤੀ ਦੀ ਸਤ੍ਹਾ 'ਤੇ ਸਾਰੇ ਖ਼ੁਰਾਕੀ ਤੱਤ ਭਰਪੂਰ ਮਾਤਰਾ ਵਿੱਚ ਬਣ ਜਾਂਦੇ ਹਨ। ਇਸ ਦਾ ਫਾਇਦਾ ਸਾਡੀ ਹਾੜੀ ਦੀ ਕਣਕ ਨੂੰ ਹੁੰਦਾ ਹੈ। ਸਾਡੇ ਦੇਸ਼ ਦੇ ਛੋਟੇ ਕਿਸਾਨ ਜਿਨ੍ਹਾਂ ਕੋਲ ਬਹੁਤ ਘੱਟ ਜ਼ਮੀਨ ਹੈ ਉਹ ਇਸੇ ਤਰ੍ਹਾਂ ਕਣਕ ਲੈ ਸਕਦੇ ਹਨ। ਸਾਡੇ ਦੇਸੀ ਗੰਡੋਏ ਹੀ ਸਾਡੀ ਕਾਸ਼ਤਕਾਰੀ ਕਰਦੇ ਰਹਿੰਦੇ ਹਨ। ਸਾਨੂੰ ਮਨੁੱਖੀ ਜੁਤਾਈ ਦੀ ਲੋੜ ਹੀ ਨਹੀਂ ਪੈਂਦੀ
ਫ਼ਸਲੀ ਚੱਕਰ – ਫੇਰ ਬਦਲ (Crop Rotation)
ਅਸੀਂ ਦੇਖਿਆ ਹੈ ਕਿ ਕੋਈ ਵੀ ਫ਼ਸਲ ਆਪਣੇ ਵਧਣ ਫੁੱਲਣ ਲਈ ਅਤੇ ਉੱਪਜ ਦੇਣ ਲਈ ਹਵਾ ਅਤੇ ਪਾਣੀ ਵਿੱਚੋਂ ਹੀ 98.5 ਪ੍ਰਤੀਸ਼ਤ ਤੱਤ ਲੈਂਦੀ ਹੈ। ਭੂਮੀ ਵਿੱਚੋਂ ਸਿਰਫ਼ 1.5 ਪ੍ਰਤੀਸ਼ਤ ਸੂਖ਼ਮ ਖ਼ੁਰਾਕੀ ਤੱਤ ਲੈਂਦੀ ਹੈ। ਉਹ ਸਾਰੇ ਹੀ ਭੂਮੀ ਵਿੱਚ ਹੁੰਦੇ ਹਨ। ਪਹਿਲੀ ਫ਼ਸਲ ਵੱਲੋਂ ਵਰਤ ਲਏ ਜਾਣ ਕਾਰਨ ਉਹ ਉਪਰਲੀ ਸਤਹ 'ਤੇ ਘੱਟ ਹੁੰਦੇ ਹਨ ਜਾਂ ਉਸ ਸਥਿੱਤੀ ਵਿੱਚ ਨਹੀਂ ਹੁੰਦੇ ਜਿਸ ਸਥਿੱਤੀ ਵਿੱਚ ਜੜ੍ਹਾਂ ਨੂੰ ਚਾਹੀਦੇ ਹਨ। ਭੂਮੀ ਦੀ ਡੂੰਘੀ ਮਿੱਟੀ ਤੋਂ ਇਹ ਖ਼ੁਰਾਕੀ
ਤੱਤਾਂ ਨੂੰ ਗੰਡੋਏ ਖਿੱਚ ਕੇ ਉੱਪਰ ਲੈ ਆਉਂਦੇ ਹਨ। ਉਹ ਆਪਣੇ ਮਲ-ਮੂਤਰ ਅਤੇ ਸਰੀਰ ਦੀ ਰਹਿੰਦ ਖੂੰਦ ਰਾਹੀਂ ਇਨ੍ਹਾਂ ਤੱਤਾਂ ਨੂੰ ਧਰਤੀ ਦੀ ਉਪਰਲੀ ਸਤਹ ਤੇ ਛੱਡ ਦਿੰਦੇ ਹਨ, ਜੋ ਕਿ ਜੜ੍ਹਾਂ ਨੂੰ ਉਪਲੱਭਧ ਹੋ ਜਾਂਦੇ ਹਨ। ਇਸੇ ਤਰ੍ਹਾਂ ਪੇੜ ਪੌਦੇ ਪੱਤਝੜ ਵਿੱਚ ਜੋ ਆਪਣੇ ਸੁੱਕੇ ਪੱਤੇ ਝਾੜ ਦਿੰਦੇ ਹਨ ਉਹ ਧਰਤੀ ਮਾਤਾ ਦੀ ਕੋਖ ਵਿੱਚ ਪੈਂਦੇ ਹੀ ਗਲਣ ਉਪਰੰਤ ਖ਼ੁਰਾਕੀ ਤੱਤ ਧਰਤੀ ਨੂੰ ਦੇ ਦਿੰਦੇ ਹਨ, ਜਿਸਨੂੰ ਧਰਤੀ ਨਵੇਂ ਬੂਟੇ ਪੈਦਾ ਕਰਨ ਲਈ ਵਰਤਦੀ ਹੈ। ਲੇਕਿਨ ਇਨ੍ਹਾਂ ਪੱਤਿਆਂ ਵਿੱਚ ਨਾਈਟਰੋਜਨ ਬਹੁਤ ਘੱਟ ਹੁੰਦੀ ਹੈ। ਇਸੇ ਤਰ੍ਹਾਂ ਹੀ ਜੀਵਤ ਕਾਰਬਨ ਵੀ ਘੱਟ ਹੁੰਦੀ ਹੈ। ਇਸ ਨੂੰ ਵਧਾਉਣ ਦੀ ਆਵੱਸ਼ਕਤਾ ਹੁੰਦੀ ਹੈ। ਇਸ ਲਈ ਕਣਕ ਦੀ ਫ਼ਸਲ ਤੋਂ ਪਹਿਲਾਂ ਸਾਉਣੀ ਵਿੱਚ ਇਕ ਦੋ-ਦਲੀ (ਦਾਲਾਂ ਆਦਿ) ਦੀ ਫ਼ਸਲ ਲੈਣੀ ਬਹੁਤ ਜ਼ਰੂਰੀ ਹੈ। ਇਹ ਦੋ-ਦਲੇ ਪੌਦੇ ਹਵਾ ਦੀ ਨਾਈਟਰੋਜਨ ਨੂੰ ਜੜ੍ਹਾਂ ਰਾਹੀਂ ਜਮ੍ਹਾਂ ਕਰਨ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਦਾਲਾਂ ਦੇ ਬੂਟਿਆਂ ਦੇ ਸੁੱਕੇ ਪੱਤੇ ਅਤੇ ਟਹਿਣੀਆਂ ਭੂਮੀ 'ਤੇ ਗਿਰਦੇ ਹੀ, ਗਲਣ ਉਪਰੰਤ ਜੈਵਿਕ ਕਾਰਬਨ ਦੀ ਮਾਤਰਾ ਵੀ ਪੂਰੀ ਕਰ ਦਿੰਦੇ ਹਨ।
ਇਸ ਕਾਰਬਨ ਅਤੇ ਨਾਈਟਰੋਜਨ ਦੇ ਮਿਲਣ ਨਾਲ ਜੀਵਨ ਮਾਟਾ (Humas) ਨਿਰਮਾਣ ਹੁੰਦਾ ਹੈ। ਜਿਸ ਦਾ ਫਾਇਦਾ ਅਗਲੀ ਕਣਕ ਦੀ ਫਸਲ ਨੂੰ ਹੁੰਦਾ ਹੈ। ਮੈਂ ਸਾਰੀਆਂ ਦਾਲਾਂ ਦੀਆਂ ਫ਼ਸਲਾਂ ਨਾਲ ਤਜਰਬੇ ਕਰਕੇ ਵੇਖੇ ਹਨ। ਇਹ ਜਾਣਨ ਲਈ ਕਿ ਕਿਹੜੀ ਦਾਲ ਦੀ ਫ਼ਸਲ ਨਾਲ ਅਗਲੀ ਕਣਕ ਦੀ ਫ਼ਸਲ ਦੀ ਉੱਪਜ ਉੱਪਰ ਵਧੀਆ ਪਰਿਣਾਮ ਨਿਕਲਦਾ ਹੈ। ਇਸ ਲਈ ਮੈਂ ਕਣਕ ਦੀ ਫ਼ਸਲ ਤੋਂ ਪਹਿਲਾਂ ਸਉਣੀ ਦੀ (ਜੂਨ ਤੋਂ ਸਤੰਬਰ) ਅਰਹਰ, ਮੂੰਗੀ, ਮਾਂਹ, ਲੋਬੀਆ, ਮੋਠ, ਸੋਇਆਬੀਨ, ਰਾਜਮਾਂਹ, ਕੁਲਥੀ, ਚਿਪਕੀ, ਰਾਈਸਬੀਨ, ਮੂੰਗਫਲੀ, ਸਰਸੋਂ, ਜੂਟ, ਸਣ, ਬਰਸੀਮ, ਲਸਣ, ਕਲਸਟਰ ਬੀਨਜ਼, ਢੱਚਾ ਆਦਿ ਬੀਜ ਕੇ ਦੇਖੇ ਹਨ। ਮੈਨੂੰ ਇਨ੍ਹਾਂ ਸਾਰੀਆਂ ਫ਼ਸਲਾਂ ਵਿੱਚੋਂ ਕਣਕ ਦੀ ਫ਼ਸਲ ਤੋਂ ਪਹਿਲਾਂ ਬੀਜਣ ਲਈ ਸਭ ਤੋਂ ਉੱਤਮ ਫ਼ਸਲ ਲੱਗੀ ਹੈ ਲੋਬੀਆ। ਉਸ ਤੋਂ ਬਾਅਦ ਨੰਬਰ 2 'ਤੇ ਆਉਂਦੀ ਹੈ ਮੂੰਗਫਲੀ। ਉਸ ਤੋਂ ਬਾਅਦ ਮਾਂਹ, ਫਿਰ ਅਰਹਰ ਅਤੇ ਅਖੀਰ ਵਿੱਚ ਸੋਇਆਬੀਨ। ਇਸ ਸਉਣੀ ਦੀ ਦਾਲਾਂ ਦੀ ਫ਼ਸਲ ਦਾ ਸਾਰਾ ਕੱਖ-ਕੰਡਾ, ਪੱਤੇ ਅਤੇ
ਜੜ੍ਹਾਂ ਆਦਿ ਗਲਣ ਉਪਰੰਤ ਉਨ੍ਹਾਂ ਤੋਂ ਬਣਿਆ ਖ਼ੁਰਾਕੀ ਦਵ, ਕਣਕ ਦੀ ਫ਼ਸਲ ਲਈ ਉਪਲੱਭਧ ਹੋ ਜਾਂਦਾ ਹੈ। ਇਹ ਕਣਕ ਦਾ ਬੈਂਕ- ਬੈਲੇਂਸ ਹੈ।
ਲੇਕਿਨ ਜੇਕਰ ਤੁਸੀਂ ਸਉਣੀ ਵਿੱਚ ਜੀਰੀ, ਜਵਾਰ, ਬਾਜਰਾ ਅਤੇ ਮੱਕੀ ਵਰਗੀ ਇਕ-ਦਲੀ ਫ਼ਸਲ ਲੈਂਦੇ ਹੋ ਅਤੇ ਪਿੱਛੋਂ ਹਾੜੀ ਵਿੱਚ ਕਣਕ ਬੀਜ ਦੇਂਦੇ ਹੋ ਤਾਂ ਪਹਿਲੀ ਫ਼ਸਲ ਦੇ ਕਬਾੜ ਦਾ ਫਾਇਦਾ ਕਣਕ ਦੀ ਫ਼ਸਲ ਨੂੰ ਨਹੀਂ ਹੁੰਦਾ। ਇਸ ਉੱਪਰ ਵੀ ਮੈਂ ਕੁਝ ਸੋਧਕਾਰੀ ਕੰਮ ਕੀਤਾ ਹੈ। ਇਨ੍ਹਾਂ ਕੰਮਾਂ ਦੇ ਫਲਸਰੂਪ, ਜ਼ੀਰੋ ਬਜਟ ਕੁਦਰਤੀ ਖੇਤੀ ਲਈ ਕੁਝ ਤਰੀਕੇ ਵਿਕਸਤ ਕੀਤੇ ਹਨ, ਜੋ ਮੈਂ ਆਪ ਦੇ ਸਾਹਮਣੇ ਰੱਖ ਰਿਹਾ ਹਾਂ।
ਕੇਵਲ ਜ਼ੀਰੋ ਬਜਟ ਕੁਦਰਤੀ ਖੇਤੀ ਦੀ ਵਿਧੀ ਨਾਲ ਹੀ ਕਣਕ, ਜੀਰੀ, ਜਵਾਰ, ਮੱਕੀ ਅਤੇ ਬਾਜਰਾ ਵਰਗੀਆਂ ਇਕ ਦਲੀ ਫ਼ਸਲਾਂ ਦੀ ਜੜ੍ਹਾਂ ਦੇ ਆਸ ਪਾਸ ਵੀ ਹਵਾ ਵਿੱਚੋਂ ਨਾਈਟਰੋਜਨ ਲੈਣ ਵਾਲੇ ਸੂਖ਼ਮ ਜੀਵ ਪਾਲੇ ਜਾ ਸਕਦੇ ਹਨ। ਇਹ ਜੀਵਾਣੂ ਹਨ ਏਂਜੋਟੋਬੈਕਟਰ, ਏਸੀਟੋਬੈਕਟਰ, ਏਜੋ ਸਪਾਇਰਿਲਮ ਅਤੇ ਬਾਇਓਜੋਰਿੰਕੀਆ ਵਰਗੇ ਅਸਹਿਜੀਵੀ ਬੈਕਟੀਰੀਆ, ਜੋ ਜੜ੍ਹਾਂ ਦੇ ਆਸ ਪਾਸ ਮੌਜੂਦ ਰਹਿੰਦੇ ਹਨ, ਹਵਾ ਵਿੱਚੋਂ ਨਾਈਟਰੋਜਨ ਲੈ ਕੇ ਉਸ ਨੂੰ ਫਿਕਸ ਕਰਕੇ ਭੂਮੀ ਨੂੰ ਦੇ ਦੇਂਦੇ ਹਨ, ਜਿਥੋਂ ਇਕ-ਦਲੀ ਪੌਦਿਆਂ ਦੀਆਂ ਜੜ੍ਹਾਂ ਵਰਤ ਲੈਂਦੀਆਂ ਹਨ। ਲੇਕਿਨ ਇਨ੍ਹਾਂ ਜੀਵਾਣੂਆਂ ਦਾ ਨਿਰਮਾਣ ਕੇਵਲ ਜੀਵ- ਅੰਤ, ਗੋਬਰ ਖਾਦ ਅਤੇ ਗਾੜ੍ਹਾ ਜੀਵ-ਅੰਮ੍ਰਿਤ ਪਾਉਣ ਨਾਲ ਹੀ ਹੁੰਦਾ ਹੈ।
ਇਸ ਲਈ ਜਿਥੇ ਜੀਰੀ, ਜਵਾਰ ਜਾਂ ਮੱਕੀ ਤੋਂ ਬਾਅਦ ਕਣਕ ਦੀ ਫ਼ਸਲ ਲੈਣੀ ਹੈ ਉਥੇ 100 ਕਿਲੋ ਛਾਣਿਆ ਹੋਇਆ ਗੋਬਰ ਖਾਦ (Farm Yard Manure), 100 ਕਿਲੋਂ ਗਾੜ੍ਹਾ ਜੀਵ – ਅੰਮ੍ਰਿਤ ਮਿਲਾ ਕੇ, ਬੀਜ ਬੀਜਣ ਸਮੇਂ ਭੂਮੀ ਵਿੱਚ ਪਾਉਣਾ ਹੈ। ਏਸੇ ਤਰ੍ਹਾਂ ਹੀ ਪਹਿਲਾਂ ਦੱਸੀ ਵਿਧੀ ਅਨੁਸਾਰ ਕਣਕ ਦੀ ਫ਼ਸਲ ਉੱਪਰ ਜੀਵ-ਅੰਮ੍ਰਿਤ ਦਾ ਛਿੜਕਾਅ ਕਰਨਾ ਹੈ। ਨਾਲ ਹੀ ਹਰ ਸਿੰਚਾਈ ਨਾਲ ਮਹੀਨੇ ਵਿੱਚ ਦੋ ਵਾਰ ਜੀਵ-ਅੰਮ੍ਰਿਤ 200 ਲੀਟਰ ਪ੍ਰਤੀ ਏਕੜ ਦੇਣਾ ਹੈ। ਇਸ ਤਰ੍ਹਾਂ ਤੁਸੀਂ ਕਣਕ ਦੀ ਵਧੀਆ ਫਸਲ, ਇਸ ਜ਼ੀਰੋ ਬਜਟ ਕੁਦਰਤੀ
ਖੇਤੀ ਦੀ ਵਿਧੀ ਨਾਲ ਲੈ ਸਕਦੇ ਹੋ। ਇਸ ਲਈ ਕੁਝ ਵੀ ਬਾਹਰ ਤੋਂ ਨਹੀਂ ਖ਼ਰੀਦਣਾ ਪੈਣਾ। ਨਾ ਹੀ ਕੋਈ ਰਸਾਇਣਕ ਖਾਦ ਅਤੇ ਨਾ ਹੀ ਵਰਮੀਕੰਪੋਸਟ ਅਤੇ ਨਾ ਹੀ ਟਰਾਲੀਆਂ ਭਰ ਕੇ ਗੋਬਰ ਖਾਦ। ਇਸ ਵਿਧੀ ਨਾਲ ਤੁਸੀਂ ਕੈਮੀਕਲ ਖੇਤੀ ਤੋਂ ਵੀ ਵੱਧ ਉਪਜ ਲੈ ਸਕਦੇ ਹੋ।
ਬੀਜਾਂ ਨੂੰ ਕਿਵੇਂ ਸਾਧੀਏ ?
ਕਣਕ ਦੇ ਬੀਜਾਂ ਨੂੰ ਬੀਜਣ ਤੋਂ ਪਹਿਲਾਂ ਬੀਜ-ਅੰਮ੍ਰਿਤ ਨਾਲ ਸਾਧਣਾ ਬਹੁਤ ਜ਼ਰੂਰੀ ਹੈ। ਬੀਜ-ਅੰਮ੍ਰਿਤ ਬਣਾਉਣ ਦੀ ਵਿਧੀ ਪਹਿਲਾਂ ਹੀ ਦੱਸੀ ਜਾ ਚੁੱਕੀ ਹੈ। ਜੇਕਰ ਤੁਸੀਂ ਕਣਕ ਦੇ ਨਾਲ ਛੋਲੇ, ਰਾਜਮਾਂਹ, ਧਨੀਆਂ ਜਾਂ ਸਰ੍ਹੋਂ ਦੀ ਅੰਤਰ-ਫ਼ਸਲ ਲੈਂਦੇ ਹੋ ਤਾਂ ਉਨ੍ਹਾਂ ਦੇ ਬੀਜਾਂ ਨੂੰ ਵੀ ਜੀਵ-ਅੰਮ੍ਰਿਤ ਨਾਲ ਸਾਧਣਾ ਜ਼ਰੂਰੀ ਹੈ।
ਬੀਜ ਦੀ ਬਿਜਾਈ ਦਾ ਸਮਾਂ :-
ਬਰਾਨੀ ਖੇਤੀ :-
15 ਤੋਂ 30 ਅਕਤੂਬਰ। ਜਦੋਂ ਨਾਰੀਅਲ ਦਾ ਤੇਲ ਠੰਡ ਨਾਲ ਜੰਮਣ ਲਗੇ ਉਹ ਕਣਕ ਬੀਜਣ ਦਾ ਠੀਕ ਸਮਾਂ ਹੁੰਦਾ ਹੈ। ਉੱਤਰੀ ਭਾਰਤ ਵਿੱਚ ਅਕਤੂਬਰ ਵਿੱਚ ਠੰਡ ਪੈਣੀ ਸੁਰੂ ਹੁੰਦੀ ਹੈ। ਲੇਕਿਨ ਦੱਖਣ ਭਾਰਤ ਵਿੱਚ ਠੰਡ ਪੈਣੀ ਦੇਰ ਨਾਲ ਸ਼ੁਰੂ ਹੁੰਦੀ ਹੈ। ਬੀਜਾਂ ਦੇ ਆਕਰੁਣ ਲਈ 15-20 ਸੈਂ: ਤਾਪਮਾਨ ਜ਼ਰੂਰੀ ਹੈ। ਤੁਸੀ ਆਪਣੇ-ਆਪਣੇ ਖੇਤਰ ਵਿੱਚ ਇਹ ਤਾਪਮਾਨ ਦੇਖ ਕੇ ਹੀ ਬਿਜਾਈ ਕਰੋ।
ਸਿੰਜਾਈ ਵਾਲੀ ਭੂਮੀ 'ਤੇ ਸਮੇਂ ਸਿਰ ਬਿਜਾਈ :-
1 ਤੋਂ 15 ਅਕਤੂਬਰ ਸਿੰਜਾਈ ਵਾਲੀ ਭੂਮੀ 'ਤੇ, ਲੇਟ ਬਿਜਾਈ 15 ਤੋਂ 30 ਅਕਤੂਬਰ। ਉੱਤਰੀ ਭਾਰਤ ਜਾਂ ਦੱਖਣੀ ਭਾਰਤ ਜਾਂ ਪੂਰਵਾਂਚਲ ਵਿੱਚ ਧਾਨ ਦੀ ਫ਼ਸਲ ਤੋਂ ਬਾਅਦ ਕਣਕ ਦੀ ਫ਼ਸਲ ਜਾਂ ਰਾਂਗੀ (ਕੋਧਰਾ), ਮੱਕੀ ਜਾਂ ਜਵਾਰ ਤੋਂ ਬਾਅਦ ਕਣਕ ਦੀ ਫ਼ਸਲ ਲੈਂਦੇ ਹਨ। ਇਨ੍ਹਾਂ ਸਉਣੀ ਦੀਆਂ ਫ਼ਸਲਾਂ ਦੀ ਕਟਾਈ ਵਿੱਚ ਦੇਰੀ ਹੋਣ ਨਾਲ ਕਣਕ ਦੀ ਬਿਜਾਈ ਵਿੱਚ ਅਕਸਰ ਹੀ ਦੇਰੀ ਹੋ ਜਾਂਦੀ ਹੈ। ਕਣਕ ਦੀ ਫ਼ਸਲ ਨੂੰ ਉਸ ਦੇ ਵਧਣ ਫੁੱਲਣ ਦੀ ਹਰ ਸਟੇਜ
'ਤੇ ਅਲੱਗ ਅਲੱਗ ਤਾਪਮਾਨ ਚਾਹੀਦਾ ਹੈ। ਜਦ ਅਸੀਂ ਦੇਰ ਨਾਲ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਇਸ ਸ਼ਰਤ ਦੀ ਪੂਰਤੀ ਕਰਨ ਤੋਂ ਚੂਕ ਜਾਂਦੇ ਹਾਂ। ਇਸ ਤਰ੍ਹਾਂ ਉਸ ਵਿਸ਼ੇਸ਼ ਸਥਿੱਤੀ ਵਿੱਚ ਜ਼ਰੂਰੀ ਤਾਪਮਾਨ ਨਹੀਂ ਮਿਲਦਾ। ਪਰਿਣਾਮ ਸਰੂਪ ਉਤਪਾਦਨ ਘੱਟ ਜਾਂਦਾ ਹੈ। ਜੇਕਰ ਤੁਸੀਂ ਨਿਸ਼ਚਤ ਸਮੇਂ ਤੋਂ 15 ਦਿਨ ਦੇਰ ਨਾਲ ਬਿਜਾਈ ਕਰਦੇ ਹੋ ਤਾਂ ਪ੍ਰਤੀ ਏਕੜ ਕਣਕ ਦੀ ਉਪਜ ਦੋ ਕੁਇੰਟਲ ਘਟ ਜਾਂਦੀ ਹੈ। ਤੁਸੀਂ ਵੱਧ ਤੋਂ ਵੱਧ 15 ਦਸੰਬਰ ਤਕ ਬਿਜਾਈ ਕਰ ਸਕਦੇ ਹੋ। ਉਸ ਤੋਂ ਬਾਅਦ ਨਹੀਂ। ਅਸਲ ਵਿੱਚ ਨਵੰਬਰ ਦੇ ਪਹਿਲੇ 15 ਦਿਨ ਕਣਕ ਦੀ ਬਿਜਾਈ ਲਈ ਬਹੁਤ ਵਧੀਆ ਹੁੰਦੇ ਹਨ। ਮਹਾਂਰਾਸ਼ਟਰ ਅਤੇ ਉੱਤਰੀ ਕਰਨਾਟਕ ਵਿੱਚ ਦੇਰੀ ਨਾਲ ਬੀਜਣ ਵਾਲੀਆਂ ਕੁੱਝ ਸੁਧਰੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ।
ਬਿਜਾਈ :-
ਬਰਾਨੀ ਖੇਤੀ ਵਿੱਚ ਕਣਕ ਦੀ ਫ਼ਸਲ ਨੂੰ ਦੋ ਲਾਈਨਾਂ ਦੇ ਵਿਚਾਲੇ 45 ਸੈਂ:ਮੀ: (1.5 ਫੁੱਟ) ਦਾ ਵਕਫਾ ਚਾਹੀਦਾ ਹੈ। ਲੇਕਿਨ ਸਿੰਚਤ ਬੰਸੀ ਕਣਕ ਵਿੱਚ ਤੁਸੀਂ 30 ਸੈਂ:ਮੀ. ਦਾ ਫ਼ਰਕ ਰੱਖ ਸਕਦੇ ਹੋ। ਸ਼ਰਬਤੀ ਕਣਕ ਲਈ 22 ਸੈਂ:ਮੀ: ਦਾ ਫ਼ਰਕ ਰੱਖੋ। ਬਿਜਾਈ ਦੀ ਦਿਸ਼ਾ ਉੱਤਰ ਦੱਖਣ ਚਾਹੀਦੀ ਹੈ। ਜੇਕਰ ਭੂਮੀ ਵਿੱਚ ਢਲਾਣ ਜ਼ਿਆਦਾ ਹੈ ਤਾਂ ਦਿਸ਼ਾ ਕੋਈ ਵੀ ਹੋ ਸਕਦੀ ਹੈ। ਲੇਕਿਨ ਢਲਾਣ ਦੇ ਵਿਰੁੱਧ ਦਿਸ਼ਾ ਵਿੱਚ ਬਿਜਾਈ ਕਰਨੀ ਚਾਹੀਦੀ ਹੈ। ਤੁਸੀਂ ਕਣਕ ਦੀ ਬਿਜਾਈ ਨਾਲੀਆਂ ਬਣਾ ਕੇ ਕਰੋ। ਬੀਜ ਭੂਮੀ ਵਿੱਚ ਪੰਜ ਸੈਂ:ਮੀ: ਤੋਂ ਵੱਧ ਡੂੰਘਾ ਨਾ ਪਾਓ।
ਸਿੰਜਾਈ :-
ਸਾਰੀਆਂ ਭਾਰਤੀ ਫ਼ਸਲਾਂ ਉੱਪਰ ਮੌਨਸੂਨ ਦਾ ਬਹੁਤ ਪ੍ਰਭਾਵ ਹੁੰਦਾ ਹੈ। ਇਹ ਮੌਨਸੂਨ ਜਦੋਂ ਚਾਹੀਦਾ, ਜਿੰਨਾ ਚਾਹੀਦਾ ਓਨੀ ਬਾਰਸ਼ ਨਹੀਂ ਦਿੰਦਾ। 80-90 ਪ੍ਰਤੀਸ਼ਤ ਮੌਨਸੂਨ ਦਾ ਪਾਣੀ ਸਾਨੂੰ ਜੂਨ ਤੋਂ ਸਤੰਬਰ ਮਹੀਨਿਆਂ ਵਿਚਾਲੇ ਮਿਲਦਾ ਹੈ। ਸਉਣੀ ਦੀਆਂ ਫ਼ਸਲਾਂ ਨੂੰ ਇਸ ਦਾ ਲਾਭ ਹੁੰਦਾ ਹੈ। ਲੇਕਿਨ ਹਾੜੀ ਦੀਆਂ ਫ਼ਸਲਾਂ ਨੂੰ ਸਿੰਜਾਈ ਦੀ ਅਵਸ਼ੱਕਤਾ ਪੈਂਦੀ ਹੈ, ਕਿਉਂਕਿ ਲੋੜੀਂਦੀ ਬਾਰਸ਼ ਨਹੀਂ ਹੁੰਦੀ। ਕਦੇ ਘੱਟ ਅਤੇ ਕਦੇ ਵੱਧ ਹੋ ਜਾਂਦੀ ਹੈ। ਸਿੰਜਾਈ ਵਾਲੇ ਖੇਤਰ ਵਿੱਚ
ਆਮ ਲੋਕ ਰਸਾਇਣਕ ਖਾਦਾਂ ਪਾ ਕੇ ਭੂਮੀ ਨੂੰ ਖਾਰਯੁਕਤ ਤਾਂ ਬਣਾਉਂਦੇ ਹੀ ਹਨ, ਉੱਪਰ ਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਨਾਲ ਸਿੰਜਾਈ ਕਰਕੇ ਉਸ ਨੂੰ ਕੁੰਭ ਇਸ਼ਨਾਨ ਕਰਾ ਦਿੰਦੇ ਹਨ। ਲੇਕਿਨ ਸਾਡੀ ਜ਼ੀਰੋ ਬਜਟ ਕੁਦਰਤੀ ਖੇਤੀ ਨੂੰ ਸਿੰਜਾਈ ਲਈ ਰਸਾਇਣਕ ਖੇਤੀ ਦਾ ਸਿਰਫ਼ 10 ਪ੍ਰਤੀਸ਼ਤ ਪਾਣੀ ਚਾਹੀਦਾ ਹੈ। ਇਸ ਕੁਦਰਤੀ ਖੇ ਤੀ ਵਿੱਚ ਤੁਸੀਂ ਬਹੁਤ ਹੀ ਘੱਟ ਪਾਣੀ ਨਾਲ ਵੱਧ ਉੱਪਜ ਲੈਂਦੇ ਹੋ। ਰਸਾਇਣਕ ਖੇਤੀ ਵਿੱਚ ਪਾਣੀ ਦਾ ਬੇਲੋੜਾ ਅਤੇ ਬੇਹੱਦ ਜ਼ਿਆਦਾ ਉਪਯੋਗ ਹੁੰਦਾ ਹੈ। ਇਹ ਮਨੁੱਖਤਾ ਵਿਰੁੱਧ ਗੁਨਾਹ ਹੈ; ਕਿਉਂਕਿ ਜਦੋਂ ਤੁਸੀਂ ਸਿੰਜਾਈ ਲਈ ਬੇਹੱਦ ਜ਼ਿਆਦਾ ਪਾਣੀ ਭੂਮੀ ਨੂੰ ਦਿੰਦੇ ਹੋ ਤਾਂ ਇਹ ਭੂਮੀ ਅਤੇ ਫ਼ਸਲ ਦੋਵਾਂ ਨੂੰ ਨੁਕਸਾਨਦੇਹ ਹੈ।
ਉਸ ਸਮੇਂ ਤੁਸੀਂ ਜ਼ਰੂਰ ਉਸ ਮਾਤਾ ਜਾਂ ਭੈਣ ਦਾ ਖ਼ਿਆਲ ਕਰੋ ਜੋ ਦੂਰ ਪਹਾੜਾਂ 'ਤੇ ਜਾਂ ਅਜਿਹੇ ਖੇਤਰ ਵਿੱਚ ਰਹਿੰਦੀ ਹੈ ਜਿਥੇ ਬਾਰਸ਼ ਘੱਟ ਹੁੰਦੀ ਹੈ ਅਤੇ ਪੀਣ ਵਾਲਾ ਪਾਣੀ ਲੈਣ ਲਈ ਵੀ 10-12 ਕਿਲੋਮੀਟਰ ਜਾਣਾ ਪੈਂਦਾ ਹੈ। ਪਾਣੀ ਲਈ ਬੱਚੇ-ਬੁੱਢੇ ਤੜਫ਼ਦੇ ਹਨ। ਜਰਾ ਉਨ੍ਹਾਂ ਵੱਲ ਦੇਖੋ। ਪਾਣੀ ਤਾਂ ਭਗਵਾਨ ਦੀ ਦੇਣ ਹੈ। ਭੂ- ਤਲ 'ਤੇ ਕੋਈ ਪਾਣੀ ਨਿਰਮਾਣ ਦਾ ਕਾਰਖ਼ਾਨਾ ਨਹੀਂ ਲੱਗਾ ਹੋਇਆ। ਪ੍ਰਮਾਤਮਾ ਦੇ ਉਸ ਪਾਣੀ ਉਪਰ ਤਾਂ ਹਰੇਕ ਮਾਨਵ ਦਾ ਬਰਾਬਰ ਹੱਕ ਹੈ। ਇਕ ਤਰਫ਼ ਪਾਣੀ ਦੀ ਗ਼ੈਰ-ਮਨੁੱਖੀ ਬਰਬਾਦੀ ਅਤੇ ਦੂਸਰੀ ਤਰਫ ਪਾਣੀ ਲਈ ਤਰਸਦੇ ਇਨਸਾਨ।
ਫ਼ਸਲ ਦੀਆਂ ਜੜ੍ਹਾਂ ਦੇ ਕਾਰਨਾਂ ਕਰਕੇ ਭੂਮੀ ਵਿੱਚੋਂ ਨਮੀ ਲੈਂਦੀਆਂ ਹਨ। ਇਕ ਉਨ੍ਹਾਂ ਦੇ ਵਧਣ ਫੁੱਲਣ ਲਈ ਅਤੇ ਦੂਸਰਾ ਕਾਰਨ ਪੱਤਿਆਂ ਦੀ ਸਤਹ ਤੋਂ ਹਵਾ ਵਿੱਚ ਪਾਣੀ ਦਾ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ। ਇਕ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਬਹੁਤ ਹੀ ਜ਼ਰੂਰੀ ਹੈ। ਕੋਈ ਵੀ ਜੜ੍ਹ ਭੂਮੀ ਵਿੱਚੋਂ ਪਾਣੀ ਨਹੀਂ ਲੈਂਦੀ। ਜੜ੍ਹਾਂ ਭੂਮੀ ਵਿੱਚੋਂ 50 ਪ੍ਰਤੀਸ਼ਤ ਵਾਸ਼ਪਕਣ ਅਤੇ 50 ਪ੍ਰਤੀਸ਼ਤ ਹਵਾ ਕਣਾਂ ਦਾ ਮਿਸ਼ਰਣ ਲੈਂਦੀਆਂ ਹਨ। ਹਵਾ ਦੇ ਕਣ ਜੜ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਸਹਿਵਾਸ ਕਰ ਰਹੇ ਜੀਵ ਜੰਤੂਆਂ ਨੂੰ ਸਾਹ ਲੈਣ ਲਈ ਅਤੇ ਵਾਸ਼ਪ-ਕਣ ਜੜ੍ਹਾਂ ਨੂੰ ਭੂਮੀ ਤੋਂ ਖ਼ੁਰਾਕੀ ਤੱਤ ਲੈ ਕੇ ਪੱਤਿਆਂ ਤਕ ਪਹੁੰਚਾਉਣ ਲਈ ਚਾਹੀਦੇ ਹਨ ਤਾਂ ਕਿ ਪੱਤੇ ਭੋਜਨ ਨਿਰਮਾਣ ਦਾ
ਕੰਮ ਠੀਕ ਠਾਕ ਕਰ ਸਕਣ। ਇਹ ਵਾਸ਼ਪ-ਕਣਾਂ ਅਤੇ ਹਵਾ-ਕਣਾਂ ਦਾ ਮਿਸ਼ਰਣ, ਜੜ੍ਹਾਂ, ਭੂਮੀ ਵਿੱਚ ਸਥਿੱਤ ਮਿੱਟੀ ਦੇ ਕਣਾਂ ਵਿਚਾਲੇ ਖ਼ਾਲੀ ਜਗ੍ਹਾ ਬਾਰੀਕ ਨਾਲੀਆਂ (Vacuoles) ਵਿੱਚੋਂ ਲੈਂਦੀਆਂ ਹਨ। ਜੜ੍ਹਾਂ ਪਾਣੀ ਨਹੀ ਲੈਂਦੀਆਂ ਨਾ ਹੀ ਉਹ ਲੈ ਸਕਦੀਆਂ ਹਨ। ਉਹ ਪਾਣੀ ਨੂੰ ਸਪਰਸ਼ ਵੀ ਨਹੀਂ ਕਰਦੀਆਂ। ਇਸ ਲਈ ਭੂਮੀ ਵਿੱਚ ਜੋ ਖ਼ਾਲੀ ਜਗ੍ਹਾ (pore spaces) ਹੈ ਉਹ ਕੇਵਲ 50 ਪ੍ਰਤੀਸ਼ਤ ਹਵਾ ਅਤੇ 50 ਪ੍ਰਤੀਸ਼ਤ ਵਾਸ਼ਪ ਦੇ ਮਿਸ਼ਰਣ ਨਾਲ ਹੀ ਭਰੀ ਰਹੇ, ਪਾਣੀ ਨਾਲ ਨਹੀਂ। ਲੇਕਿਨ ਅਸੀਂ ਜਦ ਭੂਮੀ ਨੂੰ ਸਿੰਜਾਈ ਦੇ ਪਾਣੀ ਨਾਲ ਭਰ ਦਿੰਦੇ ਹਾਂ (ਪਾਣੀ ਦਿੰਦੇ ਨਹੀਂ-ਪਾਣੀ ਨਾਲ ਭਰ ਦਿੰਦੇ ਹਾਂ) - ਕੁੰਭ ਇਸ਼ਨਾਨ ਕਰਾ ਦਿੰਦੇ ਹਾਂ। ਜੇਕਰ ਪਾਣੀ ਭੂਮੀ ਵਿੱਚ ਭਰ ਜਾਵੇਗਾ ਤਾਂ ਹਵਾ ਵਿੱਚੋਂ ਡੁਬ ਡੁਬ ਦੀ ਆਵਾਜ਼ ਕਰਕੇ ਬਾਹਰ ਨਿਕਲ ਜਾਵੇਗੀ। ਇਸ ਤਰ੍ਹਾਂ ਸਿੰਜਾਈ ਦਾ ਜ਼ਿਆਦਾ ਪਾਣੀ ਭੂਮੀ ਦੇ ਅੰਦਰ ਸਾਰੀ ਖ਼ਾਲੀ ਜਗ੍ਹਾ ਨੂੰ ਜਲਮਈ ਕਰ ਦੇਵੇਗਾ ਅਤੇ ਉਥੋਂ ਹਵਾ ਨੂੰ ਬਾਹਰ ਧੱਕ ਦੇਵੇਗਾ। ਪਰਿਣਾਮ ਸਰੂਪ ਜੜ੍ਹਾਂ ਅਤੇ ਸੂਖ਼ਮ ਜੀਵਾਣੂਆਂ ਨੂੰ ਜੋ ਹਵਾ, ਸਾਹ ਲੈਣ ਲਈ ਚਾਹੀਦੀ ਹੈ ਉਹ ਉਨ੍ਹਾਂ ਨੂੰ ਨਹੀਂ ਮਿਲ ਸਕੇਗੀ ਅਤੇ ਉਹ ਮਰ ਜਾਣਗੇ। ਇਸ ਤਰ੍ਹਾਂ ਪੌਦਿਆਂ ਦਾ ਪੂਰਾ ਸਿਸਟਮ ਅਪਸੈੱਟ ਹੋ ਜਾਵੇਗਾ। ਫ਼ਸਲ ਪੀਲੀ ਪੈ ਜਾਵੇਗੀ। ਇਸ ਸਥਿੱਤੀ ਦਾ ਕਾਰਨ ਹੈ ਭੂਮੀ ਵਿੱਚ ਵਾਫਸਾ (50 ਪ੍ਰਤੀਸ਼ਤ ਹਵਾ ਅਤੇ 50 ਪ੍ਰਤੀਸ਼ਤ ਵਾਸ਼ਪਾਂ ਦਾ ਮਿਸ਼ਰਣ) ਦਾ ਨਾ ਹੋਣਾ ਹੈ। ਕਿਸਾਨ ਭਰਾਓ! ਅਸੀਂ ਭੂਮੀ ਨੂੰ ਓਨਾ ਹੀ ਪਾਣੀ ਦੇਣਾ ਹੈ ਜਿਸ ਨਾਲ ਭੂਮੀ ਵਿੱਚ ਸਥਿੱਤ ਗਰਮੀ ਨਾਲ ਉਸਦੇ ਵਾਸ਼ਪ-ਕਣ ਬਣ ਜਾਣ।
ਜੇਕਰ ਭੂਮੀ ਵਿੱਚ 100 ਲੀਟਰ ਪਾਣੀ ਦਾ ਵਾਸ਼ਪ ਬਣਨ ਜੋਗੀ ਗਰਮੀ ਹੈ ਤਾਂ 100 ਲੀਟਰ ਪਾਣੀ ਹੀ ਦੇਣਾ ਚਾਹੀਦਾ ਹੈ। ਤੁਸੀਂ ਕਿੰਨਾ ਦੇਂਦੇ ਹੋ ? ਜੇਕਰ ਇਸ ਮੰਗਲਵਾਰ ਨੂੰ ਟਿਊਬਵੈੱਲ ਚਾਲੂ ਕਰਦੇ ਹੋ ਤਾਂ ਅਗਲੇ ਮੰਗਲਵਾਰ ਨੂੰ ਬੰਦ ਕਰਦੇ ਹੋ। ਸਭ ਮੰਗਲ ਹੀ ਮੰਗਲ ਹੈ। ਫਿਰ ਸਿੰਜਾਈ ਕਿਵੇਂ ਕਰੀਏ ? ਕਿੰਨਾ ਪਾਣੀ ਦੇਈਏ ?
ਜਿਸ ਤਰ੍ਹਾਂ ਵੱਧ ਪਾਣੀ ਭੂਮੀ ਦੀ ਅਤੇ ਫ਼ਸਲ ਦੀ ਬਰਬਾਦੀ ਕਰਦਾ ਹੈ, ਉਸੇ ਤਰ੍ਹਾਂ ਹੀ ਲੋੜ ਤੋਂ ਘੱਟ ਪਾਣੀ ਵੀ ਨੁਕਸਾਨਦੇਹ
ਹੈ। ਇਸ ਲਈ ਸਿੰਜਾਈ ਦਾ ਪਾਣੀ ਇਕ ਵਿਸ਼ੇਸ਼ ਮਰਯਾਦਾ ਅਨੁਸਾਰ ਹੀ ਦੇਣਾ ਚਾਹੀਦਾ ਹੈ। ਓਨਾ ਹੀ ਪਾਣੀ ਦੇਣਾ ਹੈ, ਜਿਸ ਨਾਲ ਭੂਮੀ ਵਿੱਚ ਵਾਫਸਾ ਬਣਿਆ ਰਹੇ। ਕਿੰਨਾ ਪਾਣੀ ਭੂਮੀ ਨੂੰ ਦੇਣ ਨਾਲ ਵਾਫਸਾ ਬਣਦਾ ਹੈ ?
ਤੁਸੀਂ 45 ਸੈਂ:ਮੀ: (1.5 ਫੁੱਟ) ਦੂਰੀ 'ਤੇ ਨਾਲੀਆਂ ਅਤੇ ਵੱਟਾਂ ਬਣਾਓ। ਕਣਕ ਦੇ ਬੀਜ ਨਾਲੀਆਂ ਦੇ ਦੋਨੋਂ ਪਾਸੇ ਢਲਾਣ 'ਤੇ ਬੀਜੋ। ਭੂਮੀ ਵਿੱਚ ਛੇਕ ਕਰ ਕੇ, ਛੇਕ ਵਿੱਚ ਬੀਜ ਪਾਓ ਅਤੇ ਥੋੜ੍ਹੀ ਮਿੱਟੀ ਨਾਲ ਢੱਕ ਦਿਓ। ਹੇਠਾਂ ਵਿਖਾਏ ਚਿੱਤਰ ਦੇ ਵਾਂਗ ਇਕ ਨਾਲੀ ਛੱਡ ਕੇ ਦੂਸਰੀ ਵਿੱਚ ਪਾਣੀ ਦੀ
ਯਾਨੀਕਿ ਇਕ ਨੰਬਰ ਨਾਲੀ ਵਿੱਚ ਪਾਣੀ ਦੇਣਾ ਹੈ, 2 ਨੰਬਰ ਵਿੱਚ ਨਹੀਂ ਦੇਣਾ, 3 ਵਿੱਚ ਦੇਣਾ ਹੈ, 4 ਵਿੱਚ ਨਹੀਂ ਦੇਣਾ। ਇਸ ਤਰ੍ਹਾਂ ਇਕ ਛੱਡ ਕੇ ਦੂਸਰੀ ਨਾਲੀ ਵਿੱਚ ਪਾਣੀ ਦੇਣਾ ਹੈ।
ਜਦੋਂ ਅਸੀਂ ਇਕ ਨਾਲੀ ਵਿੱਚ ਪਾਣੀ ਦਿੰਦੇ ਹਾਂ ਤਾਂ ਕੋਸ਼ਕ ਆਕਰਸ਼ਨ (capillary movement) ਨਾਲ ਨਮੀ ਨਾਲ ਵਾਲੀ ਨਾਲੀ, ਜਿਸ ਵਿੱਚ ਪਾਣੀ ਨਹੀਂ ਦਿੱਤਾ ਵਿੱਚ ਖੜ੍ਹੀ ਕਣਕ ਦੇ ਪੌਦਿਆਂ ਤਕ ਆਪਣੇ ਆਪ ਹੀ ਪਹੁੰਚ ਜਾਵੇਗੀ। ਤੁਸੀਂ ਚਿੰਤਾ ਨਾ ਕਰੋ। ਵਾਫਸਾ ਦਾ ਆਪਣੇ ਆਪ ਨਿਰਮਾਣ ਹੋਵੇਗਾ। ਕੋਈ ਲੋੜ ਨਹੀਂ ਹੈ ਹਰੇਕ ਨਾਲੀ ਵਿੱਚ ਪਾਣੀ ਦੇਣ ਦੀ। ਇਸ ਵਿਧੀ ਨਾਲ ਤੁਸੀਂ ਵਾਰਸਾ ਦਾ ਨਿਰਮਾਣ ਤਾਂ ਵਧੀਆ ਕਰੋਗੇ ਹੀ, ਨਾਲ ਹੀ 75 ਪ੍ਰਤੀਸ਼ਤ ਪਾਣੀ ਦੀ ਬਚਤ ਵੀ ਹੋਵੇਗੀ। ਜਦੋਂ ਤੁਸੀਂ ਨਾਲੀ ਵਿੱਚ ਪਾਣੀ ਦਿੰਦੇ ਹੋ ਤਾਂ ਪੂਰੀ ਨਾਲੀ ਨਾ ਭਰੋ, ਸਿਰਫ਼ 50 ਪ੍ਰਤੀਸ਼ਤ ਪਾਣੀ ਨਾਲ ਹੀ ਭਰੋ। ਜੇਕਰ ਆਪ ਇਸ ਖ਼ਾਲੀ ਨਾਲੀ ਵਿੱਚ ਵਨਸਪਤੀ ਦੇ ਕੱਖ- ਕੰਡੇ ਦਾ ਢੱਕਣਾ ਭਰ ਦਿੰਦੇ ਹੋ ਤਾਂ ਜੀਵ-ਅੰਮ੍ਰਿਤ ਦੇ ਉਪਯੋਗ ਅਤੇ
ਢੱਕਣੇ, ਦੋਹਾਂ ਦੇ ਪਰਿਣਾਮ ਸਰੂਪ ਗੰਡੋਏ ਬਹੁਤ ਮਾਤਰਾ ਵਿੱਚ ਦਿਨ ਰਾਤ ਕੰਮ ਕਰਕੇ ਆਪਣਾ ਮਲ-ਮੂਤਰ, ਵਿੱਠਾਂ ਅਤੇ ਰਹਿੰਦ-ਖੂੰਦ ਜੜ੍ਹਾਂ ਤਕ ਲਿਆ ਕੇ ਪਾਈ ਜਾਣਗੇ ਅਤੇ ਕਣਕ ਦੀਆਂ ਜੜ੍ਹਾਂ ਨੂੰ ਬਹੁਤ ਵਧੀਆ ਖ਼ੁਰਾਕੀ ਦਾਅਵਤ ਮਿਲ ਜਾਏਗੀ। ਨਾਲ ਹੀ 90 ਪ੍ਰਤੀਸ਼ਤ ਪਾਣੀ ਦੀ ਬਚਤ ਵੀ ਹੋ ਜਾਵੇਗੀ।
ਕਣਕ ਵਿੱਚ ਛੋਲਿਆਂ ਦੀ ਅੰਤਰ-ਫ਼ਸਲ :-
ਜ਼ੀਰੋ ਬਜਟ ਕੁਦਰਤੀ ਖੇਤੀ ਵਿੱਚ ਅਸੀਂ ਕਣਕ ਨੂੰ ਦੂਸਰੇ ਤਰੀਕੇ ਨਾਲ ਲਵਾਂਗੇ। ਕਣਕ (ਬੰਸੀ ਜਾਂ ਸ਼ਰਬਤੀ) ਵਿੱਚ ਛੋਲਿਆਂ ਦੀ ਅੰਤਰ- ਫ਼ਸਲ ਲੈਣੀ ਹੈ। ਇਹ ਕਣਕ ਦੀ ਫ਼ਸਲ ਨੂੰ ਹਵਾ ਵਿੱਚੋਂ ਨਾਈਟਰੋਜਨ ਲੈ ਕੇ ਦੇਵੇਗੀ, ਹਾਨੀਕਾਰਕ ਕੀਟਾਂ ਨੂੰ ਖਿੱਚ ਕੇ ਦੋਸਤ ਕੀਟਾਂ ਨੂੰ ਸੌਂਪ ਦੇਵੇਗੀ, ਭੂਮੀ ਨੂੰ ਢੱਕ ਕੇ ਸਜੀਵ ਢੱਕਣਾ ਬਣਾ ਦੇਵੇਗੀ, ਭੂਮੀ ਵਿੱਚੋਂ ਨਮੀ ਦੀ ਕਮੀ ਹੋਣ ਤੋਂ ਰੋਕੇਗੀ, ਆਪਣੇ ਪੱਤਿਆਂ 'ਤੇ ਜਮ੍ਹਾਂ ਹੋਣ ਵਾਲੇ ਹਾਰਮੋਨਾਂ ਨੂੰ ਜਲ-ਬੂੰਦਾਂ ਰਾਹੀਂ ਧਰਤੀ ਨੂੰ ਪ੍ਰਦਾਨ ਕਰੇਗੀ ਅਤੇ ਅਖ਼ੀਰ ਤੁਹਾਨੂੰ ਪੈਸਾ ਉੱਪਜ ਦੇ ਰੂਪ ਵਿੱਚ ਦੇਵੇਗੀ। ਕਣਕ ਦੇ ਉਤਪਾਦਨ 'ਤੇ ਹੋਇਆ ਸਾਰਾ ਖ਼ਰਚਾ ਛੋਲਿਆਂ ਵਿੱਚੋਂ ਨਿਕਲ ਆਵੇਗਾ ਅਤੇ ਕਣਕ ਦੀ ਫ਼ਸਲ ਤੁਹਾਨੂੰ ਲਾਗਤ ਮੁਕਤ ਬੋਨਸ ਦੇ ਰੂਪ ਵਿੱਚ ਮਿਲੇਗੀ।
ਤੁਸੀਂ ਡੇਢ ਫੁੱਟ ਦੇ ਫ਼ਾਸਲੇ 'ਤੇ ਨਾਲੀਆਂ ਬਣਾਓ। ਹੇਠ ਲਿਖੇ ਚਿੱਤਰ ਨੂੰ ਦੇਖੋ
ਕੁਦਰਤੀ ਖੇਤੀ ਕਿਵੇਂ ਕਰੀਏ ?
ਸ਼੍ਰੀ ਸੁਭਾਸ਼ ਪਾਲੇਕਰ
ਮੁੱਖ-ਬੰਦ
ਸ੍ਰੀ ਦਰਬਾਰ ਸਾਹਿਬ ਰੱਬ ਦਾ ਘਰ ਹੈ। ਸ੍ਰਿਸ਼ਟੀ ਦੀ ਰਚਨਾ ਕਰਨ ਦੇ ਪਿੱਛੋਂ ਰੱਬ ਇਸ ਦੀ ਰੱਖਿਆ ਦੇ ਸੰਬੰਧ ਵਿਚ ਬੇ-ਫ਼ਿਕਰ ਨਹੀਂ ਰਹਿ ਸਕਦਾ ਸੀ। ਉਸ ਨੇ ਮਨੁੱਖ ਨੂੰ ਬੁੱਧੀ ਦੇ ਕੇ ਇਸ ਯੋਗ ਬਣਾ ਛੱਡਿਆ ਕਿ ਉਹ ਵਾਹਿਗੁਰੂ ਤੋਂ ਮਿਲਣ ਵਾਲੇ ਅਤੇ ਉਸ ਦੀ ਪਾਲਣਾ ਕਰਨ ਵਾਲੇ ਤਿੰਨ ਸਾਧਨਾਂ-ਧਰਤੀ, ਪਾਣੀ ਤੇ ਹਵਾ ਨੂੰ ਸੰਭਾਲ ਕੇ ਰੱਖਣ ਲਈ ਗਿਆਨ ਪੈਦਾ ਕਰ ਸਕੇ, ਤੇ ਨਿਰਣੈ ਕਰ ਸਕੇ। ਪਰਮਾਤਮਾ ਨੇ ਸਰੀਰ ਧਾਰਨ ਕਰਕੇ ਦੁਨੀਆਂ ਵਿਚ ਤਾਂ ਆਉਣਾ ਨਹੀਂ ਹੁੰਦਾ। ਉਸ ਨੇ ਬੰਦੇ ਨੂੰ ਦਿਮਾਗ਼ ਦੇ ਕੇ ਉਸ ਨੂੰ ਕਹਿ ਦਿੱਤਾ ਸੀ ਕਿ ਦੇਖ ਭਾਈ ਅੱਜ ਤੋਂ ਲੈ ਕੇ ਹੁਣ ਤੂੰ ਆਪਣਾ ਨਫ਼ਾ ਨੁਕਸਾਨ ਆਪ ਸੋਚਣਾ ਹੈ, ਮੈਂ ਸਰੀਰ ਧਾਰ ਕੇ ਸੰਸਾਰ ਵਿਚ ਨਹੀਂ ਆਉਣਾ। ਦੁਨੀਆਂ ਦੇ ਬੰਦਿਆਂ ਨੂੰ ਉਹਨਾਂ ਦੇ ਬਚਾਓ ਤੇ ਜੀਵਨ ਦੇ ਜ਼ਰੂਰੀ ਸਾਧਨਾਂ ਦੀ ਰੱਖਿਆ ਤੇ ਉਹਨਾਂ ਨੂੰ ਪੈਦਾ ਕਰਨ ਦਾ ਗਿਆਨ ਦੇਣ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਮੈਂ ਜਿਹੜੀ ਦੂਜੀ ਦਾਤ ਦੁਨੀਆਂ ਦੇ ਲੋਕਾਂ ਨੂੰ ਦੇ ਸਕਦਾ ਸਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੈਸੇ ਧਰਮ ਗ੍ਰੰਥ ਸਨ। ਜਿਸ ਦਿਨ ਤੋਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੈਸੇ ਧਰਮ ਗ੍ਰੰਥ ਪੈਦਾ ਕਰ ਦਿੱਤੇ ਸਨ ਉਸੇ ਦਿਨ ਤੋਂ ਮੈਂ ਦੁਨੀਆਂ ਦੇ ਬੰਦਿਆਂ ਨੂੰ ਉਹਨਾਂ ਦੇ ਬਚਾਓ ਦਾ ਗਿਆਨ ਦੇਣ ਦਾ ਕਰਤੱਵ ਪੂਰਾ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਬਰੀ ਹੋ ਗਿਆ ਸਾਂ। ਉਸ ਦਿਨ ਤੋਂ ਦੁਨੀਆਂ ਦੇ ਬੰਦੇ ਆਪਣੇ ਬਚਾਓ ਬਾਰੇ ਆਪ ਸੋਚਣ ਲਈ ਜ਼ਿੰਮੇਵਾਰ ਬਣ ਗਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੇਠ ਲਿਖਿਆ ਸ਼ਬਦ ਮੇਰੀ ਇਸ ਜ਼ਿੰਮੇਵਾਰੀ ਨੂੰ ਪੂਰੇ ਤੌਰ 'ਤੇ ਮਨੁੱਖਾਂ ਦੇ ਸਿਰ 'ਤੇ ਪਾ ਚੁੱਕਿਆ ਹੈ।
ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ ॥
(ਅੰਗ ੫੩੨)
ਅਰਥਾਤ-ਜਿਹੜੇ ਬੰਦੇ ਹਰੀ ਨੂੰ ਆਪਣੇ ਮਨ ਵਿਚ ਵਸਾ ਕੇ ਉਸ
ਦੇ ਭਗਤ ਬਣ ਜਾਂਦੇ ਹਨ, ਉਹ ਹੀ ਸਫ਼ਲ ਢੰਗ ਨਾਲ ਜੀਵਨ ਜਿਉਂਦੇ ਹਨ ਕਿਉਂਕਿ ਉਹਨਾਂ ਨੇ ਹੀ ਰੱਬ ਦੀਆਂ ਜ਼ਿੰਮੇਵਾਰੀਆਂ ਨੂੰ ਸਿਰ 'ਤੇ ਚੁੱਕ ਕੇ ਉਸੇ ਤਰ੍ਹਾਂ ਉਸ ਨੂੰ ਔਂਤਰਾ ਹੋਣ ਤੋਂ ਬਚਾਇਆ ਹੁੰਦਾ ਹੈ, ਜਿਸ ਤਰ੍ਹਾਂ ਆਪਣੇ ਪਿਓ ਦੀ ਮੌਤ ਤੋਂ ਪਿੱਛੋਂ ਪੁੱਤਰ ਉਸ ਦੀਆਂ ਜ਼ਿੰਮੇਵਾਰੀਆਂ ਨੂੰ ਤਨ, ਮਨ, ਧਨ ਨਾਲ ਨਿਭਾਉਂਦਾ ਹੋਇਆ ਉਸ ਨੂੰ ਔਂਤਰਾ ਹੋਣ ਤੋਂ ਬਚਾ ਲੈਂਦਾ ਹੈ।
ਉੱਪਰ ਮੈਂ ਜੀਵ ਦੀ ਪਾਲਣਾ ਕਰਨ ਵਾਲੇ ਤਿੰਨ ਸਾਧਨਾਂ-ਧਰਤੀ, ਪਾਣੀ, ਤੇ ਹਵਾ ਦਾ ਉਲੇਖ ਕੀਤਾ ਹੈ। ਜਪੁ ਜੀ ਸਾਹਿਬ ਦੇ ਅੰਤ 'ਤੇ ਹੇਠ ਲਿਖੇ ਸਲੋਕ ਵਿਚ ਦਰਸਾਇਆ ਹੈ ਕਿ ਹਵਾ (ਪੌਣ) ਗੁਰੂ ਰੂਪ ਹੈ, ਧਰਤੀ ਮਾਤਾ ਰੂਪ ਹੈ ਅਤੇ ਪਾਣੀ ਪਿਤਾ ਰੂਪ ਹੈ :-
ਸਲੋਕੁ ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
(ਅੰਗ ੮)
ਪਵਣ, ਪਾਣੀ ਤੇ ਧਰਤੀ ਜੀਵਨ ਦਾ ਆਧਾਰ ਹਨ। ਜਦ ਤਕ ਦੁਨੀਆਂ ਕਾਇਮ ਰਹੇਗੀ ਉਸ ਸਮੇਂ ਤਕ ਆਪਣੇ ਭਵਿੱਖਤ ਦੇ ਅਣਮਿੱਥੇ ਸਮੇਂ ਵਿਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਧਰਤੀ, ਹਵਾ ਤੇ ਪਾਣੀ ਨੂੰ ਖ਼ਰਾਬ ਨਾ ਹੋਣ ਦੇਈਏ ਤੇ ਜੇ ਇਹ ਬਰਬਾਦ ਹੋ ਰਹੇ ਹੋਣ ਤਾਂ ਸਾਡੀ ਮਨੁੱਖੀ ਹੋਂਦ ਇਹ ਮੰਗ ਕਰਦੀ ਹੈ ਕਿ ਉਹਨਾਂ ਮੁੱਢਲੇ ਸਾਧਨਾਂ ਦੀ ਤਬਾਹੀ ਤੋਂ ਪੈਦਾ ਹੋਣ ਵਾਲੀਆਂ ਅਨੇਕ ਪ੍ਰਕਾਰ ਦੀਆਂ ਤਬਾਹੀਆਂ ਨੂੰ ਹੁਣ ਤੋਂ ਅਗਾਉਂ ਰੋਕ ਪਾਈਏ। ਜਿਸ ਤਰ੍ਹਾਂ ਹਨੇਰੀ ਤੋਂ ਪਹਿਲਾਂ ਹਵਾ ਵਿਚ ਗਹਿਰ ਆਉਂਦੀ ਹੈ ਉਸੇ ਤਰ੍ਹਾਂ ਕੋਈ ਤਬਾਹੀ ਅਜਿਹੀ ਹੋ ਸਕਦੀ ਹੈ ਜਿਸਦੇ ਆਉਣ ਦੇ ਛੋਟੇ ਛੋਟੇ ਲੱਛਣ ਉਸ ਦੇ ਆਉਣ ਤੋਂ 150 ਸਾਲ ਪਹਿਲਾਂ ਲੱਭ ਸਕਦੇ ਹੋਣ। ਜਿਹੜੇ ਮਨੁੱਖ ਆਉਣ ਵਾਲੀ ਹਨੇਰੀ ਦੇ ਆਉਣ
ਤੋਂ ਪਹਿਲਾਂ ਖ਼ਬਰਦਾਰ ਹੋ ਕੇ ਆਪਣੇ ਬਾਲ ਬੱਚਿਆਂ ਨੂੰ ਬਚਾਉਣ ਦਾ ਯਤਨ ਨਹੀਂ ਕਰਦੇ ਉਹ ਮਨੁੱਖ ਕਹਾਉਣ ਦੇ ਅਧਿਕਾਰੀ ਨਹੀਂ ਰਹਿ ਸਕਦੇ। ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ-ਧਰਤੀ, ਪਾਣੀ ਤੇ ਹਵਾ ਤਿੰਨਾਂ ਜੀਵਨ ਸਾਧਨਾਂ ਨੂੰ ਬਰਬਾਦ ਨਾ ਹੋਣ ਦੇਈਏ। ਅਸੀਂ ਕਾਰਖ਼ਾਨਿਆਂ ਦੀਆਂ ਚਿਮਨੀਆਂ 'ਚੋਂ ਨਿਕਲਦੇ ਧੂੰਏਂ ਅਤੇ ਮੋਟਰਕਾਰਾਂ, ਬੱਸਾਂ ਤੇ ਟਰੱਕਾਂ ਦੇ ਡੀਜ਼ਲ 'ਚੋਂ ਨਿਕਲਦੇ ਜ਼ਹਿਰੀਲੇ ਧੂੰਏਂ ਨਾਲ ਹਵਾ ਨੂੰ ਜ਼ਹਿਰੀਲਾ ਨਾ ਹੋਣ ਦੇਈਏ ਤੇ ਧਰਤੀ ਨੂੰ ਗਰਮ ਨਾ ਹੋਣ ਦੇਈਏ ਅਤੇ ਕਾਰਖ਼ਾਨਿਆਂ ਤੇ ਸ਼ਹਿਰਾਂ ਦੀਆਂ ਗੰਦੀਆਂ ਨਾਲੀਆਂ ਦੇ ਪਾਣੀ ਨਾਲ ਝੀਲਾਂ, ਦਰਿਆਵਾਂ ਤੇ ਨਹਿਰਾਂ ਦੇ ਪਾਣੀ ਨੂੰ ਜ਼ਹਿਰੀਲਾ ਨਾ ਹੋਣ ਦੇਈਏ। ਜਦੋਂ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਦੇ ਕਾਰਨ ਸਾਡੇ ਦੇਸ਼ ਦੀ ਧਰਤੀ ਖੁਰਦੀ ਖੁਰਦੀ ਰੇਗਿਸਤਾਨ ਬਣ ਜਾਏਗੀ, ਜਦੋਂ ਹਵਾ ਤੇ ਪਾਣੀ ਜ਼ਹਿਰੀਲੇ ਹੋ ਜਾਣਗੇ, ਜਦ ਓਜ਼ੋਨ ਤੇ ਆਕਸੀਜਨ ਗੈਸਾਂ ਖ਼ਤਮ ਹੋ ਜਾਣਗੀਆਂ, ਜਦੋਂ ਧਰਤੀ ਗਰਮ ਹੋ ਜਾਏਗੀ, ਬਰਫ਼ ਦੇ ਪਹਾੜ ਪਿਘਲ ਜਾਣਗੇ, ਤੇਜ਼ਾਬ ਦੀ ਵਰਖਾ ਪੈਣ ਲੱਗ ਪਏਗੀ, ਛੇਤੀ ਛੇਤੀ ਹਨੇਰੀਆਂ ਆਉਣ ਲੱਗ ਪੈਣਗੀਆਂ, ਮਕਾਨਾਂ ਦੀਆਂ ਛੱਤਾਂ ਨੂੰ ਉਡਾਉਣ ਵਾਲੀਆਂ ਹਨੇਰੀਆਂ ਆਉਣ ਲੱਗ ਪੈਣਗੀਆਂ ਉਦੋਂ ਦੁਨੀਆਂ ਨੂੰ ਮੌਤ ਦੇ ਪੰਜਿਆਂ ਵਿਚੋਂ ਕਿਵੇਂ ਛੁਡਾਇਆ ਜਾ ਸਕੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ :
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
(ਅੰਗ ੪੧੭)
ਅਰਥਾਤ-ਜੇਕਰ ਪਹਿਲਾਂ ਹੀ ਪਰਮਾਤਮਾ ਨੂੰ ਯਾਦ ਰੱਖੀਏ ਤੇ ਉਸ ਦੇ ਹੁਕਮ ਅਨੁਸਾਰ ਜੀਵਨ ਬਿਤਾਈਏ ਤਾਂ ਸਜ਼ਾ ਦਿਵਾਉਣ ਵਾਲੇ ਖੋਟੇ ਕੰਮਾਂ ਨੂੰ ਕਰਨ ਤੋਂ ਬਚ ਸਕਦੇ ਹਾਂ।
ਸੰਸਾਰ ਪ੍ਰਸਿੱਧ ਫਿਲਾਸਫ਼ਰ ਟੀ. ਐਚ. ਹਕਸਲੇ ਲਿਖਦਾ ਹੈ: “ਸਾਡਾ ਹਰ ਇਕ ਦਾ ਜੀਵਨ ਤੇ ਸਾਡੇ ਨਾਲ ਸੰਬੰਧਿਤ ਹੋਰ ਜੀਵ ਜੰਤੂਆਂ ਦੀ ਤਕਦੀਰ ਤੇ ਸੁੱਖ, ਇਸ ਗੱਲ ਉੱਤੇ ਨਿਰਭਰ ਹਨ ਕਿ ਸਾਨੂੰ ਜੀਵਨ-ਖੇਡ ਦੇ ਨਿਯਮਾਂ ਦੀ ਕੁਝ ਜਾਣਕਾਰੀ ਹੋਵੇ ਜਿਹੜੀ ਕਿ ਸ਼ਤਰੰਜ ਦੀ ਖੇਡ ਨਾਲੋਂ ਅਨੇਕਾਂ ਗੁਣਾਂ ਵਧੇਰੇ ਕਠਿਨ ਅਤੇ ਗੁੰਝਲਦਾਰ ਹੈ। ਇਉਂ ਸਮਝੋ ਕਿ ਸੰਸਾਰ ਮਾਨੋ ਸ਼ਤਰੰਜ ਦੀ ਤਖ਼ਤੀ ਹੈ ਅਤੇ ਇਸ ਵਿਚ ਵਾਪਰਦੀਆਂ ਘਟਨਾਵਾਂ ਮੋਹਰੇ ਹਨ। ਇਸ ਖੇਲ ਦੇ ਨਿਯਮ ਹਨ ਜਿਨ੍ਹਾਂ ਨੂੰ ਅਸੀਂ ਕੁਦਰਤ ਦੇ ਨਿਯਮ ਆਖਦੇ ਹਾਂ, ਦੂਜੇ ਪਾਸੇ ਬੈਠਾ ਖਿਡਾਰੀ ਨਜ਼ਰੋਂ ਓਹਲੇ ਰਹਿੰਦਾ ਹੈ। ਅਸੀਂ ਜਾਣਦੇ
ਹਾਂ ਕਿ ਉਸ ਦੀ ਖੇਡ ਵਿਚ ਸਦਾ ਹੱਕ ਹੈ, ਨਿਆਂ ਹੈ ਅਤੇ ਧੀਰਜ ਹੈ। ਪਰ ਅਸੀਂ ਇਹ ਜਾਣਦੇ ਹਾਂ ਕਿ ਜਿਸ ਦੀ ਕੀਮਤ ਭਾਵੇਂ ਅਸੀਂ ਆਪ ਹੀ ਚੁਕਾਉਂਦੇ ਹਾਂ ਅਤੇ ਸਾਡੀ ਕੋਈ ਗ਼ਲਤੀ ਉਸ ਦੀਆਂ ਨਜ਼ਰਾਂ ਵਿਚੋਂ ਓਹਲੇ ਨਹੀਂ ਰਹਿੰਦੀ ਅਤੇ ਨਾ ਹੀ ਉਹ ਸਾਡੀ ਅਗਿਆਨਤਾ ਦੇ ਕਾਰਨ ਕਿਸੇ ਭੁੱਲ ਦੀ ਥੋੜ੍ਹੀ ਤੋਂ ਥੋੜ੍ਹੀ ਛੋਟ ਹੀ ਦਿੰਦਾ ਹੈ। ਜਿਹੜਾ ਬੰਦਾ ਠੀਕ ਤਰ੍ਹਾਂ ਖੇਡਦਾ ਹੈ ਉਸ ਨੂੰ ਖੇਡ ਉਤੇ ਵੱਡੇ ਦਾਓ ਉਸ ਕਿਸਮ ਦੀ ਡੁਲ੍ਹਦੀ ਉਦਾਰਤਾ ਨਾਲ ਦਿੱਤੇ ਜਾਂਦੇ ਹਨ ਜਿਸ ਨਾਲ ਮਜ਼ਬੂਤੀ ਦਾ ਪ੍ਰਗਟਾਵਾ ਕਰਕੇ ਖ਼ੁਸ਼ੀ ਅਨੁਭਵ ਕਰਦੇ ਹਨ ਅਤੇ ਜਿਹੜਾ ਬੰਦਾ ਗ਼ਲਤ ਖੇਡਦਾ ਹੈ—ਉਹ ਹਾਰਦਾ ਹੈ—ਇਸ ਵਿਚ ਕਾਹਲੀ ਨਹੀਂ ਹੁੰਦੀ ਪਰ ਇਸ ਵਿਚ ਪਛਤਾਵਾ ਵੀ ਨਹੀਂ ਹੁੰਦਾ-ਖ਼ੈਰ ਵਿੱਦਿਆ ਤੋਂ ਮੇਰਾ ਭਾਵ ਹੈ ਇਸ ਮਹਾਨ ਖੇਡ ਦੇ ਨਿਯਮਾਂ ਨੂੰ ਸਿੱਖਣਾ।"
-ਭਗਤ ਪੂਰਨ ਸਿੰਘ
ਖ਼ਿਆਲਾਂ ਨੇ ਸੰਸਾਰ ਨੂੰ ਕਦੇ ਭੀ ਨਿਰੇ ਖ਼ਿਆਲਾਂ ਦੀ ਹੈਸੀਅਤ ਵਿਚ ਨਹੀਂ ਜਿੱਤਿਆ ਹੈ ਬਲਕਿ ਉਸ ਸ਼ਕਤੀ ਦੀ ਸਹਾਇਤਾ ਨਾਲ ਹੀ ਜਿੱਤਿਆ ਹੈ, ਜਿਸ ਦੀ ਪ੍ਰਤੀਨਿਧਤਾ ਇਹ ਕਰਿਆ ਕਰਦੇ ਹਨ। ਇਹ ਲੋਕਾਂ ਨੂੰ ਆਪਣੇ ਅੰਦਰਲੇ ਦਿਮਾਗ਼ੀ ਗਿਆਨ ਨਾਲ ਨਹੀਂ ਪਕੜਿਆ ਕਰਦੇ ਹਨ ਬਲਕਿ ਇਹ ਤਾਂ ਉਸ ਉੱਜਲ ਜੀਵਨ ਸ਼ਕਤੀ ਨਾਲ ਹੀ ਜਿੱਤਿਆ ਕਰਦੇ ਹਨ ਜਿਹੜੀ ਇਤਿਹਾਸ ਦੇ ਕਿਸੇ-ਕਿਸੇ ਸਮੇਂ ਨਿਕਲਿਆ ਕਰਦੀ ਹੈ। ਕੋਈ ਵਿਚਾਰ ਭਾਵੇਂ ਕਿੰਨਾ ਉੱਚੇ ਤੋਂ ਉੱਚਾ ਤੇ ਮਹਾਨ ਤੋਂ ਮਹਾਨ ਭੀ ਕਿਉਂ ਨਾ ਹੋਵੇ ਉਹ ਉਦੋਂ ਤਕ ਬੇ-ਅਸਰ ਰਹਿੰਦਾ ਹੁੰਦਾ ਹੈ ਜਦੋਂ ਤਕ ਕਿ ਉਹ ਆਪਣੇ ਅੰਦਰ ਦੂਜਿਆਂ ਨੂੰ ਟੁੰਬਣ ਦੀ ਉਹ ਛੋਹ ਸ਼ਕਤੀ ਨਾ ਧਾਰਨ ਕਰ ਲਵੇ ਜਿਹੜੀ ਸ਼ਕਤੀ ਖ਼ਿਆਲਾਂ ਦੇ ਆਪਣੇ ਅੰਦਰਲੇ ਗਿਆਨ ਤੋਂ ਨਹੀਂ ਬਲਕਿ ਉਹਨਾਂ ਬੰਦਿਆਂ ਦੇ ਲਹੂ ਪਾਉਣ ਨਾਲ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਹਿਰਦਿਆਂ ਅੰਦਰ ਉਹ ਰੂਪਮਾਨ ਹੋ ਜਾਂਦੇ ਹਨ। ਫੇਰ ਉਸ ਸਮੇਂ ਇਕ ਮੁਰਝਾਇਆ ਹੋਇਆ ਗੁਲਾਬ ਦਾ ਬੂਟਾ ਝੱਟ ਫੁੱਲ ਲੈ ਆਉਂਦਾ ਹੈ ਅਤੇ ਉਸੇ ਵੇਲੇ ਹਵਾ ਨੂੰ ਆਪਣੀ ਸੁਗੰਧੀ ਨਾਲ ਭਰ ਦਿੰਦਾ ਹੈ।
ਆਰ. ਰੋਮਨ ਰੋਲੈਂਡ
ਬੇਨਤੀ
ਅੱਜ ਪੰਜਾਬ ਇਕ ਬਹੁਤ ਹੀ ਕਠਿਨ ਸਮੇਂ ਵਿਚੋਂ ਦੀ ਲੰਘ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸਾਡਾ ਕੁਦਰਤ ਦੇ ਅਸੂਲਾਂ ਤੋਂ ਉਲਟ ਚੱਲਣਾ ਹੈ। ਭਗਤ ਪੂਰਨ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿਚ ਇਹਨਾਂ ਹੀ ਕੁਦਰਤੀ ਅਸੂਲਾਂ 'ਤੇ ਚੱਲਣ ਵਾਸਤੇ ਸਭ ਨੂੰ ਪ੍ਰੇਰਿਆ ਸੀ। ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਸੀਂ ਇਹਨਾਂ ਕਾਨੂੰਨਾਂ 'ਤੇ ਨਾ ਚੱਲੇ ਤਾਂ ਸਾਨੂੰ ਬਹੁਤ ਭਿਆਨਕ ਸਮਾਂ ਵੇਖਣਾ ਪਵੇਗਾ।
ਅੱਜ ਸਾਡੇ ਕਿਸਾਨ ਵੀਰਾਂ ਨਾਲ ਜੋ ਹੋ ਰਿਹਾ ਹੈ ਉਹ ਵੀ ਕੁਦਰਤ ਦੇ ਅਸੂਲਾਂ ਦੀ ਉਲੰਘਣਾ ਕਰਕੇ ਹੀ ਹੋ ਰਿਹਾ ਹੈ। ਅਸੀਂ ਆਪਣੀ ਧਰਤੀ ਦੀ ਪਵਿੱਤਰਤਾ ਨੂੰ ਖ਼ਤਮ ਕਰ ਰਹੇ ਹਾਂ, ਜਿਸ ਨਾਲ ਦੁੱਖ, ਤਕਲੀਫ਼ਾਂ, ਰੋਗ ਤੇ ਮੌਤਾਂ ਸਾਡੇ ਸਾਹਮਣੇ ਇਕ ਸਜ਼ਾ ਦੇ ਰੂਪ ਵਿਚ ਆ ਰਹੇ ਹਨ।
ਪਿੰਗਲਵਾੜਾ ਕੁਦਰਤ ਦੀ ਮਰਜ਼ੀ ਅਨੁਸਾਰ ਚਲਦਾ ਹੈ। ਉਹ ਦੈਵੀ ਸ਼ਕਤੀ ਹੀ ਸਾਰੇ ਮਰੀਜ਼ਾਂ ਤੇ ਦੁੱਖੀਆਂ ਲਈ ਸਾਧਨ ਪੈਦਾ ਕਰਦੀ ਹੈ । ਸੰਗਤਾਂ ਦੇ ਸਹਿਯੋਗ ਅਤੇ ਇਸ ਸ਼ਕਤੀ ਦੀ ਅਪਾਰ ਕ੍ਰਿਪਾ ਸਦਕਾ ਕੁਝ ਜ਼ਮੀਨ ਪਿੰਗਲਵਾੜੇ ਵਲੋਂ ਖ਼ਰੀਦੀ ਗਈ । ਉਸ ਸਮੇਂ ਜੈਵਿਕ ਖੇਤੀ ਬਾਰੇ ਕੋਈ ਵਿਚਾਰ ਵੀ ਨਹੀਂ ਸੀ। ਪਰ ਸਮੇਂ ਦੇ ਨਾਲ ਇਸੇ ਦੈਵੀ ਸ਼ਕਤੀ ਨੇ ਹੁਣ ਉਮੇਂਦਰ ਦੱਤ, ਜੋ ਕਿ ਕੁਦਰਤੀ ਖੇਤੀ ਦੀ ਜ਼ਿੰਦ ਤੇ ਜਾਨ ਹਨ; ਸ਼੍ਰੀ ਦਵਿੰਦਰ ਸ਼ਰਮਾ ਜੀ, ਜੋ ਕਿ ਖੇਤੀਬਾੜੀ ਸੰਬੰਧੀ ਦੇਸ਼ ਤੇ ਵਿਦੇਸ਼ਾਂ ਵਿਚ ਕੁਦਰਤੀ ਤੇ ਰੂਹਾਨੀ ਖੇਤੀ 'ਤੇ ਵਿਚਾਰਾਂ ਕਰ ਰਹੇ ਹਨ ਵਰਗੇ ਖੋਜੀ ਪੈਦਾ ਕੀਤੇ।
ਸੁਭਾਸ਼ ਪਾਲੇਕਰ ਜੀ ਕਿਸਾਨ ਹੁੰਦਿਆਂ ਹੋਇਆਂ ਦਇਆ ਅਤੇ ਸੰਤੋਖ ਦੀ ਮੂਰਤ ਹਨ। ਉਹਨਾਂ ਦੀ ਮੁੱਢਲੀ ਵਿੱਦਿਆ ਬੀ.ਐੱਸ.ਸੀ. ਐਗਰੀਕਲਚਰ ਹੈ। ਉਹਨਾਂ ਨੇ ਮਹਾਂਰਾਸ਼ਟਰ ਵਿਚ ਰਹਿ ਕੇ ਕੁਦਰਤ ਦੀ ਅਨਮੋਲ ਦਾਤ ਧਰਤੀ ਮਾਂ 'ਤੇ ਰੀਸਰਚ ਕੀਤੀ ਅਤੇ ਜ਼ੀਰੋ ਬਜਟ ਕੁਦਰਤੀ ਖੇਤੀ ਵਿਚ ਕਾਮਯਾਬ
ਹੋਏ ਹਨ। ਇਹ ਭਾਰਤ ਦੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਹਨ। ਇਹ ਇਸ ਕਿਤਾਬ ਰਾਹੀਂ ਆਪਣੀ ਖੋਜ ਭਾਰਤ ਦੇ ਕਿਸਾਨਾਂ ਤਾਈਂ ਪਹੁੰਚਾਉਣ ਲਈ ਯਤਨਸ਼ੀਲ ਹਨ। ਇਹ ਸਾਰੇ ਹੀ ਵਿਦਵਾਨ ਅਤੇ ਸਾਇੰਸਦਾਨ ਅੱਜ ਪਿੰਗਲਵਾੜੇ ਨਾਲ ਜੁੜ ਚੁੱਕੇ ਹਨ।
ਇਹ ਸਾਰਾ ਵਸੀਲਾ ਮਨੁੱਖੀ ਕੋਸ਼ਿਸ਼ਾਂ ਕਰਕੇ ਸ਼ਾਇਦ ਕਦੇ ਵੀ ਨਾ ਹੋ ਸਕਦਾ ਪਰ ਕੁਦਰਤ ਨੇ ਇਹ ਸਾਰਾ ਪ੍ਰਬੰਧ ਪਿੰਗਲਵਾੜੇ ਦੀ ਝੋਲੀ ਵਿਚ ਪਾ ਦਿੱਤਾ ਹੈ ਤਾਂ ਕਿ ਭਗਤ ਪੂਰਨ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ।
ਪਿੰਗਲਵਾੜੇ ਦੀ ਜ਼ਮੀਨ 'ਕੁਦਰਤੀ ਖੇਤੀ ਦਾ ਇਕ ਮਾਡਲ' ਦੇ ਰੂਪ ਵਿਚ ਤਿਆਰ ਹੋ ਚੁੱਕੀ ਹੈ, ਜੋ ਕਿ ਸੰਗਤਾਂ ਅੱਗੇ ਨਿਰੋਲ ਪੌਸ਼ਟਿਕ ਉਪਜ ਲੈ ਕੇ ਹਾਜ਼ਰ ਹੈ। ਇਸ ਉਦਮ ਨੂੰ ਸਾਰੇ ਪੰਜਾਬ ਵਿਚ ਫੈਲਾਉਣਾ ਹੈ। ਇਸ ਲਈ ਤੁਹਾਡੇ ਸਾਰਿਆਂ ਦੀ ਮਦਦ ਦੀ ਲੋੜ ਹੈ।
ਆਓ ਅਸੀਂ ਫਿਰ ਪੰਜਾਬ ਨੂੰ ਪ੍ਰਦੂਸ਼ਣ ਰਹਿਤ, ਰਿਸ਼ਟ ਪੁਸ਼ਟ ਤੇ ਵਧਦਾ ਫੁਲਦਾ ਵੇਖੀਏ।
ਡਾ: ਇੰਦਰਜੀਤ ਕੌਰ,
ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:)
ਅੰਮ੍ਰਿਤਸਰ
"ਯਤਨ ਤੋਂ ਉਪਜਦੀ ਹੈ ਸਿਆਣਪ ਅਤੇ ਪਵਿੱਤਰਤਾ, ਆਲਸ ਤੋਂ ਅਗਿਆਨਤਾ ਅਤੇ ਇੰਦਰੀਆਂ ਵਾਲੀਆਂ ਭਾਵਨਾਵਾਂ । ਅਪਵਿੱਤਰ ਮਨੁੱਖ ਸਦਾ ਹੀ ਆਲਸੀ ਹੁੰਦਾ ਹੈ ਜੋ ਚੁੱਲ੍ਹੇ ਪਾਸ ਹੀ ਬੈਠਦਾ ਹੈ, ਜਿਸ ਦੇ ਲੰਮੇ ਪਏ ’ਤੇ ਹੀ ਸੂਰਜ ਆਪਣੀ ਰੌਸ਼ਨੀ ਸੁੱਟਦਾ ਹੈ, ਜੋ ਬਿਨਾਂ ਥੱਕਿਆਂ ਹੀ ਆਰਾਮ ਕਰਦਾ ਰਹਿੰਦਾ ਹੈ। ਜੇ ਤੁਸੀਂ ਅਪਵਿੱਤਰਤਾ ਤੋਂ ਅਤੇ ਸਾਰੇ ਪਾਪਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਗੰਭੀਰਤਾ ਨਾਲ ਅਰਥਾਤ ਤਨੋਂ, ਮਨੋਂ ਕੰਮ ਕਰੋ, ਭਾਵੇਂ ਇਹ ਕੰਮ ਘੋੜਿਆਂ ਦੇ ਤਬੇਲੇ ਦੀ ਲਿੱਦ ਨੂੰ ਸਾਫ਼ ਕਰਨਾ ਹੀ ਹੋਵੇ।"
-ਥੋਰੋ
ਕੁਦਰਤੀ ਖੇਤੀ ਕਿਵੇਂ ਕਰੀਏ?
ਕਿਸਾਨ ਸਾਥੀਓ! ਹਰੀ-ਕ੍ਰਾਂਤੀ ਨੂੰ ਕ੍ਰਾਂਤੀ ਕਿਹਾ ਗਿਆ ਹੈ। ਕੀ ਹਰੀ-ਕ੍ਰਾਂਤੀ ਸੱਚਮੁੱਚ ਹੀ ਕ੍ਰਾਂਤੀ ਹੈ ? ਕ੍ਰਾਂਤੀ ਦਾ ਕੀ ਅਰਥ ਹੈ ? ਕ੍ਰਾਂਤੀ ਦਾ ਅਰਥ ਹੈ ਅਹਿੰਸਕ ਨਵ-ਨਿਰਮਾਣ। ਕ੍ਰਾਂਤੀ ਦਾ ਪਰਿਣਾਮ ਵਿਨਾਸ਼ ਨਹੀਂ ਹੁੰਦਾ। ਕ੍ਰਾਂਤੀ ਤਾਂ ਸਿਰਜਣ ਕ੍ਰਿਆ ਹੈ। ਕ੍ਰਾਂਤੀ ਦਾ ਉਦੇਸ਼ ਹੁੰਦਾ ਹੈ-ਮਨੁੱਖੀ ਸਮਾਜ ਨੂੰ ਰਾਕਸ਼ੀ ਤੱਤਾਂ ਤੋਂ ਦੈਵੀ ਤੱਤਾਂ ਵੱਲ ਲੈ ਜਾਣਾ।
ਪਰ ਹਰੀ-ਕ੍ਰਾਂਤੀ ਤਾਂ ਹਿੰਸਾ ਦੀ ਰੂਪਾਂਤਰਣ ਕ੍ਰਿਆ ਹੈ, ਨਵ- ਨਿਰਮਾਣ ਦੀ ਨਹੀਂ। ਰਸਾਇਣਕ ਖਾਦਾਂ ਅਤੇ ਜ਼ਹਿਰੀਲੀਆਂ ਕੀੜੇ ਮਾਰ ਦੁਵਾਈਆਂ ਦੀ ਵਰਤੋਂ ਨਾਲ ਧਰਤੀ ਵਿਚਲੇ ਕਰੋੜਾਂ ਜੀਵ- ਜੰਤੂਆਂ ਦਾ ਵਿਨਾਸ਼, ਅਨੇਕਾਂ ਪੰਛੀਆਂ ਦਾ ਵਿਨਾਸ਼ ਅਤੇ ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਰਾਹੀਂ ਮਾਨਵ ਦਾ ਵਿਨਾਸ਼। ਜਿਹੜੀ ਧਰਤੀ ਵੀਹ ਸਾਲ ਪਹਿਲਾਂ ਪ੍ਰਤੀ ਏਕੜ ਸੌ ਟਨ ਗੰਨਾ ਜਾਂ ਚਾਲੀ ਕੁਇੰਟਲ ਕਣਕ ਦੀ ਉਪਜ ਦੇ ਰਹੀ ਸੀ, ਹੁਣ ਉਹੀ ਧਰਤੀ ਹਰੀ-ਕ੍ਰਾਂਤੀ ਕਾਰਨ ਬੰਜਰ ਅਤੇ ਅਣ-ਉਪਜਾਊ ਬਣ ਗਈ ਹੈ। ਉਸ ਭੂਮੀ ਵਿਚ ਹੁਣ ਘਾਹ ਵੀ ਨਹੀਂ ਉਗਦੀ ਜਾਂ ਹੁਣ ਸਿਰਫ਼ ਦਸ ਟਨ ਗੰਨਾ ਜਾਂ ਪੰਜ ਕੁਇੰਟਲ ਕਣਕ ਪ੍ਰਤੀ ਏਕੜ ਹੁੰਦੀ ਹੈ। ਲੱਖਾਂ ਏਕੜ ਜ਼ਮੀਨ ਐਸੀ ਹੈ ਜਿਥੇ ਘਾਹ ਵੀ ਪੈਦਾ ਨਹੀਂ ਹੁੰਦਾ ਹੈ। ਪੰਜਾਹ ਸਾਲ ਪਹਿਲਾਂ ਸ਼ੂਗਰ, ਹਾਰਟ- ਅਟੈਕ, ਕੈਂਸਰ ਅਤੇ ਏਡਜ਼ ਵਰਗੀਆਂ ਬਿਮਾਰੀਆਂ ਦਾ ਇਕ-ਅੱਧ ਮਰੀਜ਼ ਹੀ ਹੁੰਦਾ ਸੀ। ਪਰ ਅੱਜ ਇਹ ਲਾ ਇਲਾਜ ਬਿਮਾਰੀਆਂ ਏਨੀ ਤੇਜ਼ੀ ਨਾਲ ਵਧ ਰਹੀਆਂ ਹਨ ਕਿ ਲੱਗਦਾ ਹੈ ਮਨੁੱਖ ਵਿਨਾਸ਼ ਦੇ ਕਿਨਾਰੇ 'ਤੇ ਖੜਾ ਹੈ। ਇਸ ਦਾ ਕੀ ਕਾਰਨ ਹੈ ?
ਇਸ ਦਾ ਕਾਰਨ ਹੈ ਜ਼ਹਿਰੀਲੀ ਵਿਨਾਸ਼ਕਾਰੀ ਹਰੀ-ਕ੍ਰਾਂਤੀ। ਹਰੀ- ਕ੍ਰਾਂਤੀ ਦਾ ਨਤੀਜਾ ਕੇਵਲ ਖ਼ਾਤਮਾ ਹੈ। ਧਰਤੀ, ਜੀਵ-ਜੰਤੂ, ਵਾਤਾਵਰਣ ਅਤੇ ਮਨੁੱਖੀ ਸਿਹਤ ਦਾ ਖ਼ਾਤਮਾ। ਜੇਕਰ ਹਰੀ-ਕ੍ਰਾਂਤੀ ਦਾ ਅੰਤਮ ਨਤੀਜਾ ਖ਼ਾਤਮਾ ਹੀ ਹੈ ਤਾਂ ਉਸ ਨੂੰ ਕ੍ਰਾਂਤੀ ਕਿਵੇਂ ਕਿਹਾ ਜਾ ਸਕਦਾ ਹੈ ? ਹਰੀ-ਕ੍ਰਾਂਤੀ, ਕ੍ਰਾਂਤੀ ਨਹੀਂ ਹੈ, ਇਕ ਵਿਨਾਸ਼ਕਾਰੀ ਵਿਸ਼ਵ-ਵਿਆਪੀ ਸਾਜਿਸ਼ ਹੈ। ਕਿਸਾਨਾਂ ਅਤੇ ਪੇਂਡੂ ਅਰਥ-ਵਿਵਸਥਾ ਦਾ ਸ਼ੋਸ਼ਣ ਹੀ ਹਰੀ-ਕ੍ਰਾਂਤੀ ਦਾ ਇੱਕੋ ਇਕ ਮਕਸਦ ਹੈ।
ਹਰੀ-ਕ੍ਰਾਂਤੀ ਦਾ ਨਿਰਮਾਣ ਕਿਵੇਂ ਹੋਇਆ ? ਦੁਨੀਆਂ ਵਿੱਚ ਕੁਝ ਅਜਿਹੇ ਲੋਕ ਹਨ, ਜੋ ਬਿਨਾਂ ਮਿਹਨਤ ਕੀਤਿਆਂ ਆਪਣੀ ਜਾਇਦਾਦ ਵਧਾਉਣਾ ਚਾਹੁੰਦੇ ਹਨ। ਉਹ ਆਪਣੇ ਆਪ ਨੂੰ ਜਾਇਦਾਦ ਬਣਾਉਣ ਵਿੱਚ ਸਭ ਤੋਂ ਅੱਗੇ ਰੱਖਣਾ ਚਾਹੁੰਦੇ ਹਨ। ਸੰਪੱਤੀ ਦਾ ਨਿਰਮਾਣ ਕਰਨ ਦੀ ਸਮਰੱਥਾ ਤਾਂ ਈਸ਼ਵਰ ਨੇ ਮਨੁੱਖ ਦੇ ਹੱਥ ਵਿੱਚ ਨਹੀਂ ਦਿੱਤੀ। ਇਹ ਤਾਂ ਕੁਦਰਤ ਦੇ ਹੱਥ ਵਿੱਚ ਹੈ। ਜੇਕਰ ਮਨੁੱਖ ਨਿਰਮਾਣ ਕਰ ਹੀ ਨਹੀਂ ਸਕਦਾ ਤਾਂ ਸੰਪੱਤੀ ਕਿਵੇਂ ਵਧਾਈਏ ? ਹੁਣ ਤੁਸੀਂ ਸੰਪੱਤੀ ਵਧਾਉਣਾ ਚਾਹੁੰਦੇ ਹੋ ਅਤੇ ਜੇਕਰ ਇਹ ਸਮਰੱਥਾ ਤੁਹਾਡੇ ਵਿੱਚ ਨਹੀਂ ਹੈ ਤਾਂ ਕਿਧਰੋਂ ਚੋਰੀ ਕਰੋ, ਲੁੱਟ-ਮਾਰ ਕਰੋ ਜਾਂ ਸ਼ੋਸ਼ਣ ਕਰਕੇ ਸੰਪੱਤੀ ਇਕੱਠੀ ਕਰੋ। ਇਹੀ ਹੋਇਆ ਹੈ। ਉਨ੍ਹਾਂ ਨੇ ਸੰਪੱਤੀ ਵਧਾਉਣ ਦਾ ਰਸਤਾ ਸ਼ੋਸ਼ਣ ਕਰਨਾ ਚੁਣਿਆ ਹੈ। ਲੇਕਿਨ ਸ਼ੋਸ਼ਣ ਕਿਥੋਂ ਹੋਵੇਗਾ ? ਸਪੱਸ਼ਟ ਹੈ ਉਥੋਂ ਹੀ ਜਿਥੇ ਨਿਰਮਾਣ ਹੁੰਦਾ ਹੈ।
ਨਿਰਮਾਣ ਸਿਰਫ਼ ਖੇਤੀ ਵਿੱਚ ਹੁੰਦਾ ਹੈ। ਜੇਕਰ ਕਣਕ ਜਾਂ ਚੌਲਾਂ ਦਾ ਇਕ ਦਾਣਾ ਬੀਜਿਆ ਜਾਂਦਾ ਹੈ, ਤਾਂ ਉਸ ਵਿੱਚ ਹਜ਼ਾਰਾਂ ਦਾਣੇ ਮਿਲਦੇ ਹਨ। ਨਿਰਮਾਣ ਖੇਤੀ ਵਿੱਚ ਹੁੰਦਾ ਹੈ ਅਤੇ ਸ਼ੋਸ਼ਣ ਵੀ ਖੇਤੀ ਵਿੱਚ ਹੀ ਹੁੰਦਾ ਹੈ। ਕਾਰਖ਼ਾਨੇ ਵਿੱਚ ਸ਼ੋਸ਼ਣ ਨਹੀਂ ਹੁੰਦਾ ਕਿਉਂਕਿ ਕਾਰਖ਼ਾਨੇ ਵਿੱਚ ਨਿਰਮਾਣ ਕ੍ਰਿਆ ਨਹੀਂ ਹੁੰਦੀ, ਸਿਰਫ਼ ਰੂਪਾਂਤਰਣ ਕ੍ਰਿਆ ਹੁੰਦੀ ਹੈ। ਕਾਰਖ਼ਾਨੇ ਵਿੱਚ ਜੇਕਰ ਸੌ ਕਿਲੋ ਕੱਚਾ-ਮਾਲ ਪਾਇਆ ਜਾਂਦਾ ਹੈ ਤਾਂ ਨਿਕਲਣ ਵਾਲੀ ਚੀਜ਼ ਸੋ ਕਿਲੋ ਦੀ ਨਹੀਂ ਹੁੰਦੀ-ਉਹ ਨੱਬੇ ਜਾਂ ਪਚਾਨਵੇਂ ਕਿਲੋ ਦੀ ਹੁੰਦੀ ਹੈ। ਉਹ ਘਟ ਜਾਂਦੀ ਹੈ। ਇਸ ਲਈ ਕਾਰਖ਼ਾਨੇ ਵਿੱਚ ਸ਼ੋਸ਼ਣ ਨਹੀਂ ਹੈ। ਸ਼ੋਸ਼ਣ ਸਿਰਫ਼ ਖੇਤੀ ਅਤੇ ਪੇਂਡੂ ਅਰਥ-ਵਿਵਸਥਾ ਦਾ ਹੀ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਵੱਲੋਂ ਆਪਣਾ ਇਕ ਵਿਸ਼ਵ-
ਵਿਆਪੀ ਲੋਟੂ ਢਾਂਚਾ ਬਣਾਇਆ, ਜਿਸ ਨੂੰ ਉਨ੍ਹਾਂ ਨੇ ਹਰੀ-ਕ੍ਰਾਂਤੀ ਦਾ ਨਾਮ ਦਿੱਤਾ।
ਉਨ੍ਹਾਂ ਨੇ ਸੋਚਿਆ ਜੇਕਰ ਕਿਸਾਨਾਂ ਦਾ ਸ਼ੋਸ਼ਣ ਕਰਨਾ ਹੈ ਤਾਂ ਜ਼ਰੂਰੀ ਹੈ ਕਿ ਉਹ ਖ਼ਰੀਦਣ ਲਈ ਸ਼ਹਿਰ ਆਵੇ। ਜੇਕਰ ਕਿਸਾਨ ਕੁੱਝ ਸਾਧਨ ਖ਼ਰੀਦਣ ਲਈ ਸ਼ਹਿਰ ਆਵੇਗਾਂ ਤਾਂ ਹੀ ਪਿੰਡ ਦਾ ਪੈਸਾ ਸ਼ਹਿਰ ਵਿੱਚ ਪਹੁੰਚੇਗਾ। ਉਹ ਚਾਹੁੰਦੇ ਹਨ ਕਿ ਖੇਤੀ ਦਾ ਕੋਈ ਵੀ ਸਾਧਨ ਪਿੰਡ ਦਾ ਬਣਿਆ ਹੋਇਆ ਨਾ ਹੋਵੇ। ਇਸ ਤੋਂ ਵੀ ਅੱਗੇ ਪਿੰਡਾਂ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਵਸਤੂ ਪਿੰਡਾਂ ਵਿੱਚ ਨਹੀਂ ਬਣਨੀ ਚਾਹੀਦੀ। ਅਗਰ ਅਜਿਹਾ ਹੋਵੇ ਤਾਂ ਹੀ ਪਿੰਡ ਦਾ ਹਰੇਕ ਵਿਅਕਤੀ ਖੇਤੀ ਵਿੱਚ ਵਰਤਣ ਵਾਲੀਆਂ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਖ਼ਰੀਦਣ ਲਈ ਸ਼ਹਿਰ ਆਵੇਗਾ। ਹਰੀ-ਕ੍ਰਾਂਤੀ ਨੂੰ ਚਲਾਉਣ ਵਾਲੇ ਇਹ ਚਾਹੁੰਦੇ ਹਨ ਕਿ ਪਿੰਡਾਂ ਵਿੱਚ ਨਿਆਂ ਪੰਚਾਇਤਾਂ ਨਾ ਕਰਨ। ਨਿਆਂ ਲੈਣ ਲਈ ਪਿੰਡ ਵਾਸੀਆਂ ਨੂੰ ਸ਼ਹਿਰਾਂ ਵਿੱਚ ਹੀ ਆਉਣਾ ਪਵੇ। ਸ਼ਹਿਰਾਂ ਦੀ ਨਿਆਂ-ਪ੍ਰਣਾਲੀ ਇੰਨੀ ਗੁੰਝਲਦਾਰ ਹੈ ਕਿ ਛੋਟੇ ਛੋਟੇ ਮਸਲਿਆਂ ਵਿੱਚ ਨਿਆਂ ਲੈਣ ਲਈ ਵੀ ਪੇਂਡੂ ਸਾਲਾਂ ਤਕ ਕਚਹਿਰੀਆਂ ਦੇ ਚੱਕਰ ਲਾਉਂਦੇ ਰਹਿੰਦੇ ਹਨ ਅਤੇ ਆਪਣੇ ਖੂਨ-ਪਸੀਨੇ ਦੀ ਕਮਾਈ ਲੁਟਾਉਣ ਲਈ ਮਜ਼ਬੂਰ ਹੁੰਦੇ ਹਨ। ਨਿਆਂ-ਦੇਵਤਾ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ। ਪੰਚਾਇਤ ਨੂੰ ਤਾਂ ਕੀ ਸਾਰੇ ਪਿੰਡ ਨੂੰ ਪਤਾ ਹੁੰਦਾ ਹੈ ਕਿ ਜਦੋਂ ਵੀ ਕੋਈ ਆਪਸੀ ਝਗੜਾ ਹੁੰਦਾ ਹੈ ਤਾਂ ਉਸਦੀ ਸੱਚਾਈ ਕੀ ਹੈ ? ਇਸ ਲਈ ਪੰਚਾਇਤ ਲਈ ਨਿਆਂ ਕਰਨਾ ਬਹੁਤ ਆਸਾਨ ਹੈ। ਇਸ ਲਈ ਨਿਆਂ ਦੇ ਦੇਵਤਾ ਦੀਆਂ ਅੱਖਾਂ 'ਤੇ ਪੱਟੀ ਹੈ ਕਿਉਂਕਿ ਉਸ ਨੂੰ ਸੱਚ ਦਾ ਨਹੀਂ ਪਤਾ। ਸੱਚ ਦੱਸਣ ਲਈ ਵਕੀਲ ਹਨ। ਗੁਨਾਹ ਕਰਨ ਵਾਲੇ ਦੇ ਵਕੀਲ ਲਈ ਗੁਨਾਹਗਾਰ ਸੱਚਾ ਹੈ ਅਤੇ ਗੁਨਾਹ ਦਾ ਸ਼ਿਕਾਰ ਹੋਏ ਵਿਅਕਤੀ ਦੇ ਵਕੀਲ ਲਈ ਉਸਦਾ ਗਾਹਕ। ਸਿੱਟੇ ਦੇ ਤੌਰ 'ਤੇ ਤਹਿਸੀਲ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤਕ ਸਾਲਾਂ ਬੱਧੀ ਨਿਆਂ ਲੈਣ ਦੀ ਪ੍ਰਕਿਰਿਆ ਵਿੱਚ ਪੇਂਡੂਆਂ ਦਾ ਆਰਥਕ ਸ਼ੋਸ਼ਣ ਹੁੰਦਾ ਰਹਿੰਦਾ ਹੈ।
ਹਰੀ-ਕ੍ਰਾਂਤੀ ਦਾ ਇਕ ਹੀ ਮਕਸਦ ਸੀ ਕਿ ਪਿੰਡ ਦੇ ਕਿਸਾਨ ਜਾਂ ਮਜ਼ਦੂਰ ਨੂੰ ਸਿਹਤ ਸਹੂਲਤਾਂ ਲੈਣ ਲਈ ਸ਼ਹਿਰ ਵਿੱਚ ਆਉਣ ਲਈ ਮਜ਼ਬੂਰ ਹੋਣਾ ਪਵੇ। ਪਿੰਡਾਂ ਵਿੱਚ ਸਵਾਸਥ ਸੇਵਾਵਾਂ ਨਾ ਹੋਣ।
ਕੁਦਰਤ ਨੇ ਮਨੁੱਖ ਨੂੰ ਬਿਮਾਰੀਆਂ ਨਾਲ ਲੜਣ ਲਈ ਅਦਭੁੱਤ ਸਿਹਤ ਸ਼ਕਤੀ ਦਾ ਵਰਦਾਨ ਦਿੱਤਾ ਹੈ। ਇਹ ਪ੍ਰਤੀ-ਰੋਧਕ ਸ਼ਕਤੀ ਮਨੁੱਖ ਨੂੰ ਬਿਮਾਰੀਆਂ ਲੱਗਣ ਤੋਂ ਬਚਾਉਂਦੀ ਹੈ। ਸਾਡੀਆਂ ਅੰਤੜੀਆਂ ਅਤੇ ਹੋਰ ਅੰਗਾਂ ਵਿੱਚ ਐਸੇ ਸੂਖ਼ਮ ਦੋਸਤ ਜੀਵ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਣ ਲਈ ਸ਼ਕਤੀ ਦੇਂਦੇ ਹਨ। ਡਾਕਟਰਾਂ ਰਾਹੀਂ ਦਿੱਤੇ ਜਾਣ ਵਾਲੇ ਤੇਜ਼ ਐਂਟੀ-ਬਾਇਓਟਿਕਸ ਦਵਾਈਆਂ ਨਾਲ ਸੂਖ਼ਮ ਜੀਵਾਂ ਦਾ ਖ਼ਾਤਮਾ ਹੋ ਜਾਂਦਾ ਹੈ। ਜਿਸ ਤਰ੍ਹਾਂ ਹਰੀ-ਕ੍ਰਾਂਤੀ ਨੇ ਖੇਤੀ ਵਿੱਚ ਤੇਜ਼ ਰਸਾਇਣ ਵਰਤ ਕੇ ਦੋਸਤ ਜੀਵਾਂ ਦਾ ਖ਼ਾਤਮਾ ਕੀਤਾ ਹੈ, ਉਸੇ ਤਰ੍ਹਾਂ ਹੀ ਇਸ ਮਾਡਲ ਨੇ ਅੰਗਰੇਜ਼ੀ ਇਲਾਜ ਪ੍ਰਣਾਲੀ ਰਾਹੀਂ ਸਾਡੇ ਅੰਦਰ ਦੋਸਤ ਜੀਵਾਂ ਦਾ ਖ਼ਾਤਮਾ ਕਰਨ ਦੀ ਸਾਜਿਸ਼ ਰਚੀ ਹੈ। ਸਿੱਟੇ ਦੇ ਤੌਰ 'ਤੇ ਸਾਡੇ ਸਰੀਰ ਦੀ ਪ੍ਰਤੀ-ਰੋਧਕ ਸ਼ਕਤੀ ਨਸ਼ਟ ਹੋਣ ਕਰਕੇ ਸਾਨੂੰ ਜਾਨ-ਲੇਵਾ ਬਿਮਾਰੀਆਂ ਹੋ ਰਹੀਆਂ ਹਨ। ਮੌਤ ਦੇ ਡਰ ਤੋਂ ਸਾਨੂੰ ਇਹ ਮਹਿੰਗੀਆਂ ਅੰਗਰੇਜ਼ੀ ਦਵਾਈਆਂ ਖ਼ਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਤੇਜ਼ੀ ਨਾਲ ਪੈਸਾ ਪਿੰਡਾਂ ਤੋਂ ਸ਼ਹਿਰਾਂ ਵਿੱਚ ਜਾ ਰਿਹਾ ਹੈ। ਸਾਡੀਆਂ ਆਪਣੀਆਂ ਸਿਹਤ ਵਿਵਸਥਾਵਾਂ-ਯੂਨਾਨੀ ਆਯੁਰਵੈਦ, ਹੋਮਿਓਪੈਥੀ, ਯੋਗਾ, ਐਕੂਪ੍ਰੈਸਰ ਅਤੇ ਮਸਾਜ ਆਦਿ ਨੂੰ ਜਾਣ-ਬੁੱਝ ਕੇ ਪਿੱਛੇ ਸੁਟਿਆ ਜਾ ਰਿਹਾ ਹੈ। ਐਲੋਪੈਥੀ ਦੀ ਪੜ੍ਹਾਈ ਨੂੰ ਇੰਨਾ ਮਹਿੰਗਾ ਬਣਾ ਦਿੱਤਾ ਗਿਆ ਹੈ ਕਿ ਕਿਸੇ ਸਾਧਾਰਣ ਕਿਸਾਨ ਦਾ ਬੱਚਾ ਉਹ ਸਿੱਖਿਆ ਨਾ ਲੈ ਸਕੇ, ਪਿੰਡਾਂ ਵਿੱਚ ਸਸਤੀ ਸਿਹਤ ਵਿਵਸਥਾ ਨਾ ਮਿਲ ਸਕੇ ਅਤੇ ਮਜ਼ਬੂਰਨ ਆਮ ਆਦਮੀ ਨੂੰ ਮਹਿੰਗੀ ਡਾਕਟਰੀ ਸਹਾਇਤਾ ਲੈਣ ਲਈ ਆਪਣੇ ਪੇਟ ਤੇ ਪੱਟੀ ਬੰਨ੍ਹ ਕੇ ਜਾਂ ਸਭ ਕੁੱਝ ਵੇਚ-ਵੱਟ ਕੇ ਜਾਂ ਗਹਿਣੇ ਧਰ ਕੇ ਮਹਿੰਗੀ ਡਾਕਟਰੀ ਸਹਾਇਤਾ ਲੈਣ ਲਈ ਸ਼ਹਿਰ ਵਿੱਚ ਹੀ ਆਉਣਾ ਪਵੇ।
ਹਰੀ-ਕ੍ਰਾਂਤੀ ਦੇ ਨਿਰਮਾਤਾਵਾਂ ਨੂੰ ਪਤਾ ਲੱਗਾ ਕਿ ਕਿਸਾਨ ਤਾਂ ਖ਼ਰੀਦਣ ਲਈ ਸ਼ਹਿਰ ਆਉਂਦਾ ਹੀ ਨਹੀਂ। ਉਹ ਖੁਦ ਸੰਭਾਲੇ ਦੇਸੀ ਬੀਜਾਂ ਨੂੰ ਬੀਜਦਾ ਹੈ, ਦੇਸੀ ਗਾਂ ਦਾ ਗੋਬਰ ਅਤੇ ਮੂਤਰ ਖਾਦ ਦੇ ਤੌਰ 'ਤੇ ਵਰਤਦਾ ਹੈ, ਗਊ-ਮੂਤਰ ਅਤੇ ਨਿੰਮ ਦੀਆਂ ਪੱਤੀਆਂ ਨੂੰ ਦਵਾਈਆਂ ਦੇ ਰੂਪ ਵਿੱਚ ਵਰਤਦਾ ਹੈ। ਸ਼ਹਿਰ ਵਿੱਚ ਉਹ ਸਿਰਫ਼ ਆਪਣੀ ਫ਼ਸਲ ਨੂੰ ਵੇਚਣ ਲਈ ਹੀ ਆਉਂਦਾ ਹੈ। ਇਹ ਮੈਂ ਸੋ ਸਾਲ
ਪਹਿਲਾਂ ਇਨ੍ਹਾਂ ਦੀ ਗੱਲ ਕਰ ਰਿਹਾ ਹਾਂ। ਉਨ੍ਹਾਂ ਲਈ ਜ਼ਰੂਰੀ ਸੀ ਕਿ ਉਹ ਕਿਸਾਨਾਂ ਨੂੰ ਹਰ ਹੀਲੇ-ਵਸੀਲੇ ਖ਼ਰੀਦਦਾਰ ਬਣਾਉਣ। ਉਨ੍ਹਾਂ ਨੇ ਸੋਚਿਆ ਕਿ ਕਿਸਾਨ ਤਾਂ ਸ਼ਰਧਾਲੂ ਸੁਭਾਅ ਦਾ ਹੁੰਦਾ ਹੈ। ਉਹ ਜਿਥੇ ਵੀ ਚਮਤਕਾਰ ਦੇਖਦਾ ਹੈ ਉਥੇ ਹੀ ਨਮਸਕਾਰ ਕਰਨ ਲੱਗ ਪੈਂਦਾ ਹੈ, ਮੱਥੇ ਟੇਕਣ ਲੱਗ ਪੈਂਦਾ ਹੈ। ਉਨ੍ਹਾਂ ਨੇ ਸੋਚਿਆ ਕਿ ਭਾਰਤੀ ਕਿਸਾਨ ਦੇਸੀ ਬੀਜ ਬੀਜਦਾ ਹੈ, ਉਨ੍ਹਾਂ ਬੀਜਾਂ ਤੋਂ ਪੈਦਾਵਾਰ ਘੱਟ ਹੁੰਦੀ ਹੈ। ਜਿਸ ਤਰ੍ਹਾਂ ਦੇਸੀ ਧਾਨ ਦੀਆਂ ਕਿਸਮਾਂ ਤੋਂ ਪ੍ਰਤੀ ਏਕੜ 15-18 ਕੁਇੰਟਲ ਜੀਰੀ ਪੈਦਾ ਹੁੰਦੀ ਹੈ। ਦੇਸੀ ਕਣਕ ਦੀਆਂ ਕਿਸਮਾਂ ਤੋਂ 6- 10 ਕੁਇੰਟਲ ਪ੍ਰਤੀ ਏਕੜ ਕਣਕ ਪੈਦਾ ਹੁੰਦੀ ਹੈ। ਜੇਕਰ ਉਸਨੂੰ ਇਹੋ ਜਿਹਾ ਚਮਤਕਾਰੀ ਬੀਜ ਦਿੱਤਾ ਜਾਵੇ ਜਿਸ ਤੋਂ ਪ੍ਰਤੀ ਏਕੜ 40- 50 ਕੁਇੰਟਲ ਜੀਰੀ ਜਾਂ ਕਣਕ ਪੈਦਾ ਹੋ ਸਕੇ ਤਾਂ ਸ਼ਰਧਾਲੂ ਕਿਸਾਨ ਇਹ ਚਮਤਕਾਰ ਦੇਖ ਕੇ ਜ਼ਰੂਰ ਹੀ ਮੱਥਾ ਟੇਕ ਕੇ ਉਸ ਬੀਜ ਨੂੰ ਖ਼ਰੀਦੇਗਾ। ਉਸ ਦੇ ਅੰਦਰ ਦਾ ਲਾਲਚ ਉਸ ਨੂੰ ਇਹ ਬੀਜ ਖ਼ਰੀਦਣ ਲਈ ਮਜ਼ਬੂਰ ਕਰੇਗਾ। ਉਹ ਜ਼ਰੂਰ ਹੀ ਵੱਧ ਪੈਦਾਵਾਰ ਦੇਣ ਵਾਲਾ ਮਹਿੰਗਾ ਬੀਜ ਖ਼ਰੀਦਣ ਲਈ ਸ਼ਹਿਰ ਆਵੇਗਾ। ਇਸ ਤਰ੍ਹਾਂ ਪਿੰਡਾਂ ਦਾ ਪੈਸਾ ਸ਼ਹਿਰ ਆਵੇਗਾ।
ਉਨ੍ਹਾਂ ਦੀ ਯੋਜਨਾ ਇਕੱਲੇ ਬੀਜਾਂ ਤਕ ਹੀ ਸੀਮਤ ਨਹੀਂ ਸੀ। ਉਹ ਐਸਾ ਢਾਂਚਾ ਖੜ੍ਹਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਕਿਸਾਨ ਵਾਰ-ਵਾਰ ਹਰੇਕ ਵਸਤੂ ਜਾਂ ਸਾਧਨ ਖ਼ਰੀਦਣ ਲਈ ਸ਼ਹਿਰ ਆਵੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਵੱਧ ਪੈਦਾਵਾਰ ਦੇਣ ਵਾਲੇ ਮਹਿੰਗੇ ਬੀਜ ਪੈਦਾ ਕੀਤੇ। ਹੁਣ ਇਨ੍ਹਾਂ ਬੀਜਾਂ ਤੋਂ ਵੱਧ ਪੈਦਾਵਾਰ ਲੈਣ ਲਈ ਇਨ੍ਹਾਂ ਵਿੱਚ ਵੱਧ ਰਸਾਇਣਕ ਖਾਦਾਂ ਪਾਉਂਣੀਆ ਜ਼ਰੂਰੀ ਹਨ। ਉਸ ਤੋਂ ਬਿਨਾਂ ਇਹ ਵੱਧ ਪੈਦਾਵਾਰ ਨਹੀਂ ਦੇ ਸਕਦੇ। ਇਸ ਤਰ੍ਹਾਂ ਉਨਾਂ ਨੇ ਮਹਿੰਗੀਆਂ ਰਸਾਇਣਕ ਖਾਦਾਂ ਖ਼ਰੀਦਣਾ ਕਿਸਾਨਾਂ ਦੀ ਮਜ਼ਬੂਰੀ ਬਣਾ ਦਿੱਤਾ। ਫਿਰ ਪਤਾ ਲੱਗਾ ਕਿ ਇਨ੍ਹਾਂ ਬੀਜਾਂ ਤੋਂ ਪੈਦਾ ਹੋਈਆਂ ਫ਼ਸਲਾਂ ਦੀ ਕੀੜਿਆ ਤੋਂ ਬਚਣ ਦੀ ਪ੍ਰਤੀਰੋਧਕ ਸ਼ਕਤੀ ਨਾਂ-ਮਾਤਰ ਹੀ ਹੈ। ਹੁਣ ਮਜ਼ਬੂਰੀ ਵਸ ਮਹਿੰਗੇ ਬੀਜਾਂ ਅਤੇ ਰਸਾਇਣਕ ਖਾਦਾਂ ਦੇ ਨਾਲ ਅਤਿ ਮਹਿੰਗੀਆਂ ਅਤੇ ਬੇਹੱਦ ਜ਼ਹਿਰੀਲੀਆਂ ਕੀੜੇਮਾਰ ਦਵਾਈਆਂ ਖ਼ਰੀਦਣਾ ਵੀ ਕਿਸਾਨ ਦੀ ਲੋੜ ਬਣ ਗਈ। ਰਸਾਇਣਕ ਖਾਦਾਂ ਨਾਲ ਧਰਤੀ
ਸੀਮਿੰਟ ਵਰਗੀ ਸਖ਼ਤ ਹੋ ਗਈ। ਇਸ ਲਈ ਕਿਸਾਨ ਦਾ ਆਪਣਾ ਬਣਾਇਆ ਹਲ ਕੰਡਮ ਹੋ ਗਿਆ ਅਤੇ ਉਸ ਦੀ ਥਾਂ 'ਤੇ ਉਸਨੂੰ ਟੈਕਟਰ ਖ਼ਰੀਦਣਾ ਪਿਆ।
ਇਸ ਤਰ੍ਹਾਂ ਕਿਸਾਨ ਰਸਾਇਣਕ ਖਾਦਾਂ, ਕੀੜੇਮਾਰ, ਉੱਲੀ-ਨਾਸ਼ਕ, ਨਦੀਨ-ਨਾਸ਼ਕ, ਟੈਕਟਰ ਅਤੇ ਉਸ ਨਾਲ ਜੁੜੇ ਹੋਰ ਸੰਦ ਵਰਤਣ ਦਾ ਗ਼ੁਲਾਮ ਹੋ ਗਿਆ, ਇਹ ਸਭ ਕੁੱਝ ਖ਼ਰੀਦਣ ਵਾਸਤੇ ਇਨ੍ਹਾਂ ਨੂੰ ਬਣਾਉਣ ਅਤੇ ਵੇਚਣ ਵਾਲੇ ਸ਼ਹਿਰੀ ਅਮੀਰਾਂ 'ਤੇ ਨਿਰਭਰ ਹੋ ਗਿਆ। ਇਹ ਸਭ ਕੁੱਝ ਜਿਥੇ ਅਤਿ ਮਹਿੰਗਾ ਵੇਚਿਆ ਜਾਂਦਾ ਹੈ ਉਥੇ ਇਨ੍ਹਾਂ ਦੀ ਵਰਤੋਂ ਨੇ ਧਰਤੀ ਨੂੰ ਬੰਜਰ ਅਤੇ ਬੇਜਾਨ ਬਣਾ ਦਿੱਤਾ ਹੈ। ਪਿੰਡਾਂ ਦਾ ਪੈਸਾ ਤੇਜ਼ੀ ਨਾਲ ਸ਼ਹਿਰਾਂ ਵੱਲ ਜਾਣ ਲੱਗਾ।
ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਲਈ ਕਿਸਾਨ ਪਾਸ ਤਾਂ ਇੰਨੇ ਪੈਸੇ ਨਹੀਂ ਹਨ। ਉਹ ਕਿਵੇਂ ਖ਼ਰੀਦੇ ? ਪੈਸਾ ਕਮਾਉਣ ਵਾਲਿਆਂ ਨੇ ਕਿਸਾਨਾਂ ਨੂੰ ਪੈਸੇ ਉਧਾਰ ਦੇਣ ਦਾ ਢਾਂਚਾ ਖੜ੍ਹਾ ਕਰ ਦਿੱਤਾ। ਕਰਜ਼ੇ ਦੇਣ ਦੀ ਵਿਵਸਥਾ ਵੀ ਲੈ ਆਂਦੀ ਗਈ। ਇਸ ਤਰ੍ਹਾਂ ਬੀਜ, ਖਾਦਾਂ, ਦਵਾਈਆਂ, ਸੰਦ ਖ਼ਰੀਦਣ ਲਈ ਉਸ ਨੂੰ ਸ਼ਹਿਰਾਂ ਵਿੱਚ ਘੜੀਸ ਲਿਆਉਣ ਦੀ ਵਿਵਸਥਾ ਦਾ ਨਿਰਮਾਣ ਕੀਤਾ ਗਿਆ। ਇਸੇ ਦਾ ਨਾਮ ਹੈ ਹਰੀ-ਕ੍ਰਾਂਤੀ।
ਵੱਧ ਪੈਦਾਵਾਰ ਦੇਣ ਵਾਲੇ ਬੀਜ ਪੈਦਾ ਕਰਨ ਲਈ ਖੇਤੀ ਯੂਨੀਵਰਸਿਟੀਆਂ ਦਾ ਨਿਰਮਾਣ ਕੀਤਾ ਗਿਆ। ਦੂਜੇ ਵਿਸ਼ਵ-ਯੁੱਧ ਤੋਂ ਬਾਅਦ ਗੋਲਾ-ਬਾਰੂਦ ਅਤੇ ਬੰਬ ਬਣਾਉਣ ਵਾਲੇ ਬੇਕਾਰ ਹੋਏ ਕਾਰਖ਼ਾਨਿਆਂ ਅਤੇ ਰਸਾਇਣਾਂ ਨੂੰ ਹੁਣ ਰਸਾਇਣਕ ਖਾਦਾਂ ਅਤੇ ਕੀਟ- ਨਾਸ਼ਕ ਦਵਾਈਆਂ ਬਣਾਉਣ ਦੇ 'ਅਸ਼ੁੱਭ ਕੰਮ ਵਿੱਚ ਲਗਾ ਦਿੱਤਾ ਗਿਆ। ਖੇਤੀ ਯੂਨੀਵਰਸਿਟੀਆਂ ਅਤੇ ਖੇਤੀ ਵਿਕਾਸ ਸੰਸਥਾਵਾਂ ਨੂੰ ਆਧੁਨਿਕ ਖੇਤੀ ਸਾਧਨਾਂ ਨੂੰ ਵਿਕਸਤ ਕਰਨ ਲਈ ਵਰਤਿਆ ਜਾਣ ਲੱਗਾ। ਸਰਕਾਰੀ ਖੇਤੀ ਮਹਿਕਮਿਆਂ ਰਾਹੀਂ ਇਨ੍ਹਾਂ ਸਾਧਨਾਂ ਨੂੰ ਕਿਸਾਨਾਂ ਤਕ ਪਹੁੰਚਾਉਣ ਦੀ ਵਿਵਸਥਾ ਯੋਜਨਾਬੱਧ ਖੜ੍ਹੀ ਕਰ ਦਿੱਤੀ ਗਈ। ਕਿਸਾਨਾਂ ਨੂੰ ਕਰਜ਼ੇ ਦੇਣ ਲਈ ਸਹਿਕਾਰੀ ਸੰਸਥਾਵਾਂ ਅਤੇ ਸਹਿਕਾਰੀ ਬੈਂਕਾਂ ਦਾ ਜਾਲ ਵਿਛਾਇਆ ਗਿਆ। ਸਹਿਕਾਰੀ ਖੇਤਰ ਦੇ ਅਲੱਗ ਕਾਨੂੰਨ ਬਣਾਏ ਗਏ। ਜਿਨ੍ਹਾਂ ਵਿੱਚ ਜੇਕਰ ਕਿਸਾਨ ਕਰਜ਼ਾ ਵਾਪਸ
ਨਹੀਂ ਕਰਦਾ ਤਾਂ ਉਸ ਦੀ ਜ਼ਮੀਨ ਜ਼ਬਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਿਸਾਨ ਦੀ ਇੱਜ਼ਤ ਨੂੰ ਖੁੱਲ੍ਹੇ-ਆਮ ਨਿਲਾਮ ਕਰਨ ਦੇ ਢੰਗ ਤਿਆਰ ਕੀਤੇ ਗਏ।
ਹਰੀ-ਕ੍ਰਾਂਤੀ ਤੋਂ ਪਹਿਲਾਂ ਇਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਣੀ ਰੋਟੀ ਰੋਜ਼ੀ ਕਮਾਉਣ ਲਈ ਅਤੇ ਆਪਣੀ ਕਬੀਲਦਾਰੀ ਚਲਾਉਣ ਦੀਆਂ ਸਾਰੀਆਂ ਚੀਜ਼ਾਂ ਅਤੇ ਸਾਧਨ ਪਿੰਡਾਂ ਵਿੱਚੋਂ ਹੀ ਪ੍ਰਾਪਤ ਹੁੰਦੇ ਸਨ। ਸਾਡੇ ਪਿੰਡਾਂ ਵਿੱਚ ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਛੋਟੇ -ਛੋਟੇ ਉਦਯੋਗ ਹੁੰਦੇ ਸਨ। ਕੱਪੜੇ ਲਈ ਜੁਲਾਹਾ, ਤੇਲ ਲਈ ਤੇਲੀ, ਲੋਹੇ ਦੇ ਔਜਾਰਾਂ ਲਈ ਲੁਹਾਰ, ਲੱਕੜੀ ਦੇ ਔਜਾਰਾਂ ਲਈ ਤਰਖਾਣ, ਮਿੱਟੀ ਦੇ ਔਜਾਰਾਂ ਲਈ ਘੁਮਾਰ, ਚਮੜੇ ਦੇ ਸਾਧਨਾਂ ਲਈ ਚਮਾਰ ਅਤੇ ਕੱਪੜੇ ਸੀਣ ਲਈ ਦਰਜੀ ਆਦਿ ਸਾਰੇ ਦਿਹਾਤੀ ਉਦਯੋਗ ਸੰਭਾਲਣ ਵਾਲੇ ਪ੍ਰੰਪਰਾਗਤ ਵਿਅਕਤੀ ਸਨ। ਇਨ੍ਹਾਂ ਉਦਯੋਗਾਂ ਨੂੰ ਚਲਾਉਣ ਲਈ ਕੱਚਾ-ਮਾਲ ਵੀ ਪਿੰਡਾਂ ਵਿੱਚ ਹੀ ਉਪਲੱਭਧ ਸੀ। ਨਮਕ ਨੂੰ ਛੱਡ ਕੇ ਕੁੱਝ ਵੀ ਸ਼ਹਿਰਾਂ ਚੋਂ ਮੰਗਾਉਣ ਦੀ ਲੋੜ ਨਹੀਂ ਸੀ ਪੈਂਦੀ। ਇਸ ਤਰ੍ਹਾਂ ਪਿੰਡਾਂ ਵਿੱਚੋਂ ਪੈਸਾ ਬਾਹਰ ਨਹੀਂ ਸੀ ਜਾਂਦਾ। ਉਲਟਾ ਕਿਸਾਨ ਆਪਣੀ ਪੈਦਾਵਾਰ ਨੂੰ ਸ਼ਹਿਰਾਂ ਵਿੱਚ ਵੇਚ ਕੇ ਸ਼ਹਿਰ ਦਾ ਪੈਸਾ ਪਿੰਡ ਵਿੱਚ ਲੈ ਆਉਂਦਾ ਸੀ।
ਇਸ ਲੋਟੂ ਢਾਂਚਾ ਵਿਵਸਥਾ ਨੇ ਹਰੀ-ਕ੍ਰਾਂਤੀ ਤੋਂ ਵੀ ਪਹਿਲਾਂ ਉਦਯੋਗਿਕ-ਕ੍ਰਾਂਤੀ ਰਾਹੀਂ ਪਿੰਡਾਂ ਵਿੱਚ ਬਣਨ ਵਾਲੀਆਂ ਵਸਤੂਆਂ ਦੀ ਥਾਂ, ਵੱਡੇ ਕਾਰਖਾਨਿਆਂ ਵਿੱਚ ਬਣੀਆਂ ਸਸਤੀਆਂ ਵਸਤਾਂ ਲਿਆ ਕੇ ਪਿੰਡਾਂ ਵਿੱਚ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਵੱਡੇ ਕਾਰਖ਼ਾਨਿਆਂ ਅਤੇ ਵੱਡੀਆਂ ਮਸ਼ੀਨਾਂ ਰਾਹੀਂ ਬਣੀਆਂ ਵਸਤਾਂ ਨੇ ਸਾਡੇ ਛੋਟੇ-ਛੋਟੇ ਉਦਯੋਗਾਂ ਨੂੰ ਨਸ਼ਟ ਕਰਨ ਦਾ ਕੰਮ ਕੀਤਾ। ਇਸ ਤਰ੍ਹਾਂ ਹਰੀ-ਕ੍ਰਾਂਤੀ ਨੇ ਕਿਸਾਨਾਂ ਦੇ ਇਰਦ-ਗਿਰਦ ਇਕ ਗਹਿਰਾ ਯੋਜਨਾਬੱਧ ਸ਼ਿਕੰਜਾ ਖੜਾ ਕਰ ਦਿੱਤਾ ਜਿਸ ਵਿੱਚ ਫੱਸ ਕੇ ਉਹ ਆਪਣੀ ਲੁਟ-ਖਸੁੱਟ ਕਰਵਾਉਣ ਲਈ ਮਜ਼ਬੂਰ ਹਨ। ਇਸ ਯੋਜਨਾਬੱਧ ਸਾਜਿਸ਼ ਦਾ ਹੀ ਨਾਮ ਹੈ-ਹਰੀ ਕ੍ਰਾਂਤੀ।
ਖੇਤੀ ਯੂਨੀਵਰਸਿਟੀਆਂ ਨੇ ਇਸ ਚੱਕਰਵਿਊ ਵਿੱਚ ਵੜਨ ਦੀ ਸਿੱਖਿਆ ਤਾਂ ਕਿਸਾਨਾਂ ਨੂੰ ਬੜੀ ਸਫ਼ਲਤਾਪੂਰਵਕ ਦਿੱਤੀ ਹੈ। ਪਰ
ਉਸ ਚੱਕਰਵਿਊ ਵਿਚ ਵੜਨ ਨਾਲ ਪ੍ਰਾਣੀਆਂ, ਵਾਤਾਵਰਣ ਅਤੇ ਮਨੁੱਖੀ ਸਿਹਤ ਦਾ ਨਾਸ਼ ਹੋਇਆ ਹੈ। ਇਸ ਖੇਤੀ ਵਿਗਿਆਨ (ਜਾਂ ਅਗਿਆਨ) ਨੇ ਜਿਥੇ ਸਾਨੂੰ ਭਾਂਤ-ਭਾਂਤ ਦੀਆਂ ਖ਼ਤਰਨਾਕ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ, ਉਥੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਤਮ- ਹੱਤਿਆਵਾਂ ਵੱਲ ਧੱਕਿਆ ਹੈ। ਰਸਾਇਣਕ ਖੇਤੀ ਦੇ ਇਸ ਭਿਆਨਕ ਮਾਡਲ ਵਿੱਚ ਫਸਾਉਣ ਲਈ ਸਰਕਾਰੀ ਖੇਤੀ ਮਹਿਕਮਿਆਂ ਨੇ ਵੀ ਪੂਰਾ ਯੋਗਦਾਨ ਪਾਇਆ ਹੈ। ਖੇਤੀ ਯੂਨੀਵਰਸਿਟੀਆਂ ਸਰਕਾਰੀ ਖੇਤੀ ਮਹਿਕਮਿਆਂ ਅਤੇ ਸਹਿਕਾਰੀ ਬੈਂਕਾਂ ਨੇ ਕਿਸਾਨਾਂ ਨੂੰ ਇਸ ਚੱਕਰਵਿਊ ਵਿੱਚ ਵਾੜ ਤਾਂ ਦਿੱਤਾ ਹੈ ਲੇਕਿਨ ਇਸ ਵਿੱਚੋਂ ਨਿਕਲਣ ਦਾ ਰਸਤਾ ਕਿਸੇ ਨੇ ਨਹੀਂ ਦੱਸਿਆ।
ਰਸਾਇਣਕ ਖੇਤੀ ਇੱਕ ਅਜਿਹਾ ਹੀ ਚੱਕਰਵਿਊ ਹੈ, ਜਿਸ ਵਿੱਚੋਂ ਕਿਸਾਨ ਕਦੇ ਵੀ ਨਿਕਲ ਨਹੀਂ ਸਕਦਾ। ਉਹ ਹਮੇਸ਼ਾ ਕਰਜ਼ੇ ਵਿੱਚ ਡੁੱਬਿਆ ਰਹੇਗਾ। ਉਸ ਨੂੰ ਕਦੇ ਵੀ ਲਾਭਕਾਰੀ ਭਾਅ ਨਹੀਂ ਮਿਲ ਸਕਦੇ। ਇੱਕ ਹੱਥ ਦੇ ਕੇ ਦੂਸਰੇ ਹੱਥ ਉਸ ਤੋਂ ਖੋਹਣ ਦਾ ਇਹ ਸਿਸਟਮ ਬੜਾ ਮਜ਼ਬੂਤ ਹੈ। ਕਿਸਾਨ ਤੋਂ ਖੋਹਣ ਵਾਲਿਆਂ ਦੀ ਲੰਮੀ ਲਾਈਨ ਹੈ। ਅਖ਼ੀਰ ਵਿੱਚ ਉਸ ਕੋਲ ਆਪਣੀ ਜ਼ਮੀਨ ਵੇਚਣ ਜਾਂ ਆਤਮ- ਹੱਤਿਆ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਦਾ। ਹਰੀ-ਕ੍ਰਾਂਤੀ ਦੇ ਇਸ ਚੱਕਰਵਿਊ ਵਿਚੋਂ ਨਿਕਲਣ ਦੇ ਸਾਰੇ ਰਸਤੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਸਿਰਫ਼ ਇੱਕ ਹੀ ਰਸਤਾ ਹੈ-ਐਂਡੋਸਲਫਾਨ ਦਾ ਇੱਕ ਘੁੱਟ ਜਾਂ ਸਲਫਾਸ ਦੀ ਇਕ ਗੋਲੀ-ਆਤਮ ਹੱਤਿਆ। ਸੈਂਕੜੇ ਕਿਸਾਨ ਹਰ ਰੋਜ਼ ਆਤਮ ਹੱਤਿਆਵਾਂ ਕਰ ਰਹੇ ਹਨ। ਕੇਂਦਰੀ ਸਰਕਾਰ ਆਤਮ ਹੱਤਿਆਵਾਂ ਰੋਕਣ ਲਈ ਹਜ਼ਾਰਾਂ ਕਰੋੜ ਰੁਪਏ ਦੇ ਪੈਕੇਜ ਦੇ ਰਹੀ ਹੈ। ਪਰ ਇਹ ਪੈਕੇਜ ਕਿਸਾਨਾਂ ਨੂੰ ਆਤਮ ਹੱਤਿਆਵਾਂ ਤੋਂ ਬਚਾਉਣ ਦੀ ਬਜਾਏ ਹੋਰ ਤੇਜ਼ੀ ਨਾਲ ਆਤਮ ਹੱਤਿਆਵਾਂ ਵੱਲ ਲੈ ਜਾਣ ਦਾ ਕੰਮ ਕਰਨ ਵਾਲੇ ਹਨ। ਇਨ੍ਹਾਂ ਪੈਕਜਾਂ ਵਿੱਚ ਆਤਮ ਹੱਤਿਆਵਾਂ ਦੇ ਕਾਰਨਾਂ ਨੂੰ ਲੱਭਣ ਦੀ ਕੋਈ ਕੋਸ਼ਿਸ਼ ਨਹੀਂ। ਇਹ ਸਿਰਫ਼ ਕਿਸਾਨਾਂ ਨੂੰ ਆਰਜ਼ੀ ਮੱਲ੍ਹਮ ਲਗਾ ਕੇ ਉਨ੍ਹਾਂ ਨੂੰ ਉਸੇ ਮਾਇਆ ਜਾਲ ਵਿੱਚ ਫਸਾਈ ਰੱਖਣ ਦਾ ਹੀ ਸਾਧਨ ਬਣਦੇ ਹਨ। ਇਨ੍ਹਾਂ ਮੱਲ੍ਹਮਾਂ ਨਾਲ ਕਿਸਾਨਾਂ ਨੂੰ ਆਰਜ਼ੀ ਰਾਹਤ ਤਾਂ ਮਹਿਸੂਸ ਹੋਵੇਗੀ ਪਰ ਚੱਕਰਵਿਊ ਪਹਿਲਾ
ਹੀ ਕਾਇਮ ਰਹੇਗਾ। ਇਨ੍ਹਾਂ ਦੇ ਬਾਵਜੂਦ ਕਿਸਾਨ ਦਾ ਬੇਟਾ ਖੇਤੀ ਵੱਲ ਨਹੀਂ ਖਿੱਚਿਆ ਜਾਵੇਗਾ ਉਹ ਆਪਣੀ ਜ਼ਮੀਨ ਕੰਪਨੀਆਂ ਨੂੰ ਵੇਚੇਗਾ ਅਤੇ ਕੰਪਨੀਆਂ ਵੱਡੇ ਵੱਡੇ ਫਾਰਮ ਬਣਾ ਕੇ, ਵੱਡੇ ਵੱਡੇ ਯੰਤਰ ਲਗਾ ਕੇ ਇਹੀ ਰਸਾਇਣਕ ਖੇਤੀ ਅਤੇ ਮਸ਼ੀਨੀ ਖੇਤੀ ਕਰਨਗੀਆਂ। ਇਸ ਤਰ੍ਹਾਂ ਆਤਮ-ਨਿਰਭਰ ਖੇਤੀ ਵਿਵਸਥਾ ਅਤੇ ਪੇਂਡੂ ਖੇਤੀ ਸੱਭਿਆਚਾਰ ਨਸ਼ਟ ਹੋ ਜਾਵੇਗਾ।
ਅੱਜ ਜੇਕਰ ਕਿਸਾਨ ਨੂੰ ਆਤਮ-ਹੱਤਿਆਵਾਂ ਤੋਂ ਬਚਾਉਣਾ ਹੈ, ਜੇਕਰ ਕਿਸਾਨਾਂ ਨੂੰ ਕਰਜ਼ਾ-ਮੁਕਤੀ ਵੱਲ ਲੈ ਕੇ ਜਾਣਾ ਹੈ, ਜੇਕਰ ਕਿਸਾਨਾਂ ਨੂੰ ਬੇਜ਼ਮੀਨੇ ਹੋਣ ਤੋਂ ਰੋਕਣਾ ਹੈ, ਜੇਕਰ ਕਿਸਾਨਾਂ ਦੇ ਬੱਚਿਆਂ ਨੂੰ ਦਿਹਾੜੀਦਾਰ ਮਜ਼ਦੂਰ ਬਣਨ ਤੋਂ ਬਚਾਉਣਾ ਹੈ, ਜੇਕਰ ਰਸਾਇਣਕ ਖੇਤੀ ਦੇ ਦੁਰ-ਪ੍ਰਭਾਵਾਂ ਤੋਂ ਸਮਾਜ ਨੂੰ ਛੁਟਕਾਰਾ ਦਿਵਾਉਣਾ ਹੈ; ਜੇਕਰ ਇਸ ਭਿਆਨਕ ਅਤੇ ਵਿਨਾਸ਼ਕਾਰੀ ਚੱਕਰਵਿਊ 'ਚੋਂ ਸਮਾਜ ਨੂੰ ਕੱਢਣਾ ਹੈ ਤਾਂ ਰਸਾਇਣਕ ਖੇਤੀ ਦਾ ਇਕੋ ਇਕ ਬਦਲ ਹੈ ਜ਼ੀਰੋ ਬਜਟ- ਕੁਦਰਤੀ ਖੇਤੀ।
ਇਹ ਜ਼ੀਰੋ-ਬਜਟ-ਕੁਦਰਤੀ ਖੇਤੀ ਕੀ ਹੈ ?
ਕੁਦਰਤੀ ਖੇਤੀ ਦੇ ਜ਼ੀਰੋ ਬਜਟ ਦਾ ਅਰਥ ਹੈ ਚਾਹੇ ਕੋਈ ਵੀ ਫ਼ਸਲ ਹੋਵੇ ਉਸ ਦਾ ਉਪਜ ਮੁੱਲ ਜੀਰੋ ਹੋਵੇਗਾ (Cost of Production will be Zero)। ਕੁਦਰਤੀ ਖੇਤੀ ਵਿੱਚ ਵਰਤੇ ਜਾਣ ਵਾਲੇ ਸਾਧਨ ਬਾਹਰੋਂ ਖ਼ਰੀਦ ਕੇ ਨਹੀਂ ਲਿਆਉਣੇ ਪੈਣਗੇ । ਫ਼ਸਲਾਂ ਨੂੰ ਵਧਣ-ਫੁਲਣ ਲਈ ਜੋ ਵੀ ਸਾਧਨ ਚਾਹੀਦੇ ਹਨ, ਉਹ ਉਨ੍ਹਾਂ ਦੀਆਂ ਜੜ੍ਹਾਂ ਦੇ ਆਸ- ਪਾਸ ਜਾਂ ਕੁਦਰਤ ਵਿੱਚ ਪਹਿਲਾਂ ਹੀ ਮੌਜੂਦ ਹੋਣਗੇ। ਉਪਰੋਂ ਬਣਿਆ ਬਣਾਇਆ ਕੁੱਝ ਵੀ ਪਾਉਣ ਦੀ ਲੋੜ ਨਹੀਂ। ਸਾਡੀ ਧਰਤੀ ਪੂਰਨ- ਪਾਲਣਹਾਰ ਹੈ। ਸਾਡੀਆਂ ਫਸਲਾਂ ਧਰਤੀ ਤੋਂ ਕਿੰਨੇ ਤੱਤ ਲੈਂਦੀਆਂ ਹਨ ? ਸਿਰਫ਼ 1.5-2.0 ਪ੍ਰਤੀਸ਼ਤ ਧਰਤੀ ਵਿੱਚੋਂ ਆਉਂਦਾ ਹੈ। ਬਾਕੀ 98-98.5% ਪਾਣੀ ਅਤੇ ਹਵਾ ਵਿੱਚੋਂ ਆਉਂਦਾ ਹੈ। ਖੇਤੀ ਯੂਨੀਵਰਸਿਟੀਆਂ ਇਹ ਕੋਰਾ ਝੂਠ ਬੋਲਦੀਆਂ ਹਨ ਕਿ ਤੁਹਾਨੂੰ ਫ਼ਸਲਾਂ ਲੈਣ ਲਈ ਰਸਾਇਣਕ ਖਾਦਾਂ ਪਾਉਣੀਆਂ ਜ਼ਰੂਰੀ ਹਨ। ਸੱਚ ਇਹ ਹੈ ਕਿ ਖੇਤੀ ਦਾ ਮੂਲ ਵਿਗਿਆਨ ਇਹ ਕਹਿੰਦਾ ਹੈ ਕਿ ਫ਼ਸਲਾਂ
ਦੇ ਸਰੀਰ ਦਾ 98 ਪ੍ਰਤੀਸ਼ਤ ਪਾਣੀ ਅਤੇ ਹਵਾ ਤੋਂ ਬਣਦਾ ਹੈ। ਫਿਰ ਉਸ ਵਿੱਚ ਬਾਹਰੋਂ ਬਣੇ ਬਣਾਏ ਸਾਧਨ ਪਾਉਣ ਦੀ ਲੋੜ ਕਿਉਂ? ਹਰੇ ਪੱਤੇ ਦਿਨ ਭਰ ਖ਼ੁਰਾਕ ਨਿਰਮਾਣ ਕਰਦੇ ਰਹਿੰਦੇ ਹਨ। ਹਰੇਕ ਹਰਾ ਪੱਤਾ ਖ਼ੁਰਾਕ ਨਿਰਮਾਣ ਕਰਨ ਦਾ ਕਾਰਖ਼ਾਨਾ ਹੈ। ਕਿਨ੍ਹਾਂ ਚੀਜ਼ਾਂ ਤੋਂ ਉਹ ਖ਼ੁਰਾਕ ਬਣਾਉਂਦਾ ਹੈ ? ਉਹ ਹਵਾ ਵਿੱਚੋਂ ਕਾਰਬਨ- ਡਾਈਆਕਸਾਈਡ ਅਤੇ ਨਾਈਟਰੋਜਨ ਲੈਂਦਾ ਹੈ। ਬਰਸਾਤ ਰਾਹੀਂ ਇਕੱਠਾ ਹੋਇਆ ਪਾਣੀ ਜੜ੍ਹਾਂ ਰਾਹੀਂ ਉਸ ਪਾਸ ਪਹੁੰਚ ਜਾਂਦਾ ਹੈ। ਸੂਰਜ ਦੀ ਰੌਸ਼ਨੀ ਤੋਂ ਉਰਜਾ (12.5 Kilo Calories / Square foot area/day) ਲੈ ਕੇ ਉਹ ਖ਼ੁਰਾਕ ਨਿਰਮਾਣ ਕਰ ਦਿੰਦਾ ਹੈ। ਕਿਸੇ ਵੀ ਫ਼ਸਲ ਜਾਂ ਦਰੱਖਤ ਦਾ ਪੱਤਾ ਦਿਨ ਦੀ ਦਸ ਘੰਟੇ ਦੀ ਧੁੱਪ ਦੌਰਾਨ ਪ੍ਰਤੀ ਵਰਗ ਫੁੱਟ ਏਰੀਏ ਦੇ ਹਿਸਾਬ ਨਾਲ 4.5 ਗਰਾਮ ਖ਼ੁਰਾਕ ਤਿਆਰ ਕਰ ਦਿੰਦਾ ਹੈ। ਇਨ੍ਹਾਂ 4.5 ਗਰਾਮ ਵਿੱਚੋਂ 1.5 ਗਰਾਮ ਦਾਣੇ ਜਾਂ 2.25 ਗਰਾਮ ਫ਼ਲ ਜਾਂ ਕੋਈ ਹੋਰ ਵਰਤੋਂ ਯੋਗ ਪੌਦੇ ਦਾ ਹਿੱਸਾ ਸਾਨੂੰ ਮਿਲ ਜਾਂਦੇ ਹਨ। ਖ਼ੁਰਾਕ ਬਣਾਉਣ ਲਈ ਲੋੜੀਂਦੀ ਹਵਾ, ਪਾਣੀ ਅਤੇ ਸੂਰਜ ਸ਼ਕਤੀ ਪੌਦੇ ਕੁਦਰਤ ਤੋਂ ਲੈਂਦੇ ਹਨ ਜੋ ਬਿਲਕੁੱਲ ਮੁਫ਼ਤ ਹਨ। ਇਸ ਲਈ ਨਾ ਤਾਂ ਬੱਦਲ ਕੋਈ ਵੀ ਬਿਲ ਭੇਜਦੇ ਹਨ, ਨਾ ਸੂਰਜ ਅਤੇ ਨਾ ਹੀ ਹਵਾ। ਸਭ ਮੁਫ਼ਤ ਮਿਲਦਾ ਹੈ, ਬਿਲਕੁੱਲ ਹੀ ਫੋਕਟ ਵਿੱਚ। ਜਦੋਂ ਪੌਦੇ ਹਵਾ ਦੀ ਕਾਰਬਨ-ਡਾਈਆਕਸਾਈਡ ਨੂੰ ਵਰਤਦੇ ਹਨ ਤਾਂ ਉਹ ਕਿਸੇ ਖੇਤੀ ਯੂਨੀਵਰਸਿਟੀ ਦੀ ਦੱਸੀ ਤਕਨੀਕ ਨਹੀਂ ਵਰਤਦੇ। ਮੌਨਸੂਨ ਦੇ ਬੱਦਲ ਜਦੋਂ ਵਰਸਦੇ ਹਨ ਤਾਂ ਉਹ ਖੇਤੀ ਯੂਨੀਵਰਸਿਟੀ ਦਾ ਦੱਸਿਆ ਵਿਗਿਆਨ ਨਹੀਂ ਵਰਤਦੇ। ਪੱਤੇ ਜਦੋਂ ਸੂਰਜ ਦੀ ਸ਼ਕਤੀ ਨੂੰ ਖ਼ੁਰਾਕ ਬਣਾਉਣ ਲਈ ਇਸਤੇਮਾਲ ਕਰਦੇ ਹਨ ਤਾਂ ਕਿਸੇ ਖੇਤੀ ਯੂਨੀਵਰਸਿਟੀ ਦੀ ਦੱਸੀ ਵਿਧੀ ਨਹੀਂ ਵਰਤਦੇ। ਬਾਕੀ ਰਹਿੰਦਾ 1.5-2.0 ਪ੍ਰਤੀਸ਼ਤ ਖਣਿਜ ਪਦਾਰਥ ਉਹ ਧਰਤੀ ਤੋਂ ਲੈਂਦੇ ਹਨ; ਉਸ ਧਰਤੀ ਤੋਂ ਜੋ ਪੂਰਨ-ਪਾਲਣਹਾਰ ਹੈ, ਜੋ ਕਿਸੇ ਖੇਤੀ ਯੂਨੀਵਰਸਿਟੀ ਦੀ ਮੁਥਾਜ ਨਹੀਂ ਹੈ।
ਜੇਕਰ ਇਹ ਵਿਗਿਆਨਕ ਸੱਚ ਹੈ ਤਾਂ ਉਸ ਲਹਿ-ਲਹਾਉਂਦੀ ਫ਼ਸਲ ਵਿੱਚ ਕਿਥੇ ਨੇ ਤੁਹਾਡੇ ਤਾਰਣਹਾਰ ਖੇਤੀ ਯੂਨੀਵਰਸਿਟੀਆਂ ਵਾਲੇ ਜਾਂ ਉਨ੍ਹਾਂ ਦੇ ਸਾਧਨ। ਕੀ ਲੋੜ ਹੈ ਸਰਕਾਰ ਦੀ ਜਾਂ ਉਸ ਤੋਂ ਮਿਲਣ ਵਾਲੀਆਂ ਸਬ-ਸਿਡੀਆਂ ਦੀ ਭੀਖ ਦੀ? ਕੀ ਲੋੜ ਹੈ ਤੁਹਾਡੇ ਖੇਤੀ
ਪੰਡਤਾਂ ਦੀ ? ਕਿਸਾਨ ਭਰਾਓ। ਸਾਨੂੰ ਅੱਜ ਤਕ ਮੂਰਖ ਬਣਾਇਆ ਗਿਆ ਹੈ। ਜੇਕਰ ਇਹ ਖੇਤੀ ਯੂਨੀਵਰਸਿਟੀਆਂ ਕਹਿੰਦੀਆਂ ਹਨ ਕਿ ਜ਼ਮੀਨ ਵਿੱਚ ਕੁੱਝ ਨਹੀਂ, ਉਪਰ ਤੋਂ ਖਾਦਾਂ ਪਾਉਣੀਆਂ ਪੈਣਗੀਆਂ ਤਾਂ ਮੇਰਾ ਉਨ੍ਹਾਂ ਨੂੰ ਸਿੱਧਾ ਸਵਾਲ ਹੈ-ਜੰਗਲ ਵਿੱਚ ਇਨ੍ਹਾਂ ਦੀ ਲੋੜ ਕਿਉਂ ਨਹੀਂ ਪੈਂਦੀ ? ਤੁਸੀਂ ਜੰਗਲ ਵਿੱਚ ਜਾਓ ਜਾਂ ਖੇਤ ਦੇ ਬੰਨੇ 'ਤੇ ਜਿਥੇ ਫ਼ਸਲ ਨਹੀਂ ਬੀਜੀ ਜਾਂਦੀ, ਉਥੇ ਖੜੇ ਫ਼ਲਾਂ ਨਾਲ ਲੱਦੇ ਹੋਏ ਅੰਬ, ਬੇਰ, ਜਾਮਨ, ਅਮਰੂਦ ਜਾਂ ਇਮਲੀ ਦੇ ਵਿਸ਼ਾਲ ਦਰੱਖਤ ਦਿਖਾਈ ਪੈਣਗੇ। ਕਾਲ ਪਏ ਜਾਂ ਸੋਕਾ ਇਨ੍ਹਾਂ ਦਰੱਖਤਾਂ ਨੂੰ ਅਣਗਿਣਤ ਫ਼ਲ ਲੱਗਦੇ ਰਹਿੰਦੇ ਹਨ। ਇਹ ਖੇਤੀ ਯੂਨੀਵਰਸਿਟੀਆਂ ਸਾਨੂੰ ਟਰੈਕਟਰ ਨਾਲ ਜਾਂ ਚਾਰ ਜਾਂ ਛੇ ਬਲਦਾਂ ਨਾਲ ਖਿੱਚੇ ਜਾਣ ਵਾਲੇ ਲੋਹੇ ਦੇ ਹਲਾਂ ਨਾਲ ਵਹਾਈ ਕਰਨ ਦੀਆਂ ਸਲਾਹਾਂ ਦਿੰਦੀਆਂ ਹਨ। ਜੰਗਲ ਵਿੱਚ ਕੌਣ ਵਹਾਈ ਕਰਦਾ ਹੈ ? ਉਹ ਸਾਨੂੰ ਖਾਦਾਂ ਪਾਉਣ ਨੂੰ ਕਹਿੰਦੇ ਹਨ, ਜੰਗਲ ਵਿੱਚ ਖਾਦ ਕਿਥੇ ਹੈ ? ਉਹ ਸਾਨੂੰ ਅਤਿ ਜ਼ਹਿਰੀਲੀਆਂ ਕੀਟ-ਨਾਸ਼ਕ ਦਵਾਈਆਂ ਛਿੜਕਣ ਲਈ ਕਹਿੰਦੇ ਹਨ, ਜੰਗਲ ਵਿੱਚ ਛਿੜਕਾਣ ਕਿਥੇ ਹੈ ? ਸਿੰਚਾਈ ਲਈ ਵੱਡੇ ਵੱਡੇ ਬੰਨ੍ਹ ਉਸਾਰੇ ਜਾਂਦੇ ਹਨ ਜਾਂ ਨਹਿਰਾਂ ਕੱਢੀਆਂ ਜਾਂਦੀਆਂ ਹਨ। ਜੰਗਲ ਵਿੱਚ ਮਨੁੱਖੀ ਸਿੰਚਾਈ ਕਿਥੇ ਹੈ ? ਜੋ ਜੋ ਵੀ ਖੇਤੀ ਯੂਨੀਵਰਸਿਟੀਆਂ ਸਾਨੂੰ ਕਰਨ ਲਈ ਕਹਿੰਦੀਆਂ ਹਨ, ਉਹ ਜੰਗਲ ਵਿੱਚ ਕੁੱਝ ਵੀ ਮੌਜੂਦ ਨਹੀਂ। ਫਿਰ ਵੀ ਜੰਗਲ ਵਿੱਚ ਅੰਬ, ਬੇਰ, ਜਾਮਨ, ਇਮਲੀ ਦੇ ਦਰੱਖਤਾਂ ਨੂੰ ਬਿਨਾਂ ਵਹਾਈ, ਬਿਨਾਂ ਖਾਦ, ਬਿਨਾਂ ਸਿੰਚਾਈ, ਬਿਨਾਂ ਦੁਆਈਆਂ ਦੇ ਛਿੜਕਾਅ ਤੋਂ, ਬਿਨਾਂ ਕਿਸੇ ਮਨੁੱਖੀ ਕੋਸ਼ਿਸ਼ ਤੋਂ ਹਰ ਸਾਲ ਅਣਗਿਣਤ ਫਲ ਲੱਗਦੇ ਹਨ। ਇਸ ਦਾ ਮਤਲਬ ਕੀ ਹੈ ? ਇਸ ਦਾ ਮਤਲਬ ਇਹ ਹੈ ਕਿ ਦਰੱਖਤਾਂ ਨੂੰ ਜਾਂ ਪੌਦਿਆਂ ਨੂੰ ਵਧਣ-ਫੁਲਣ ਲਈ ਜਾਂ ਅਣਗਿਣਤ ਫ਼ਲ ਦੇਣ ਲਈ ਉਸ ਨੂੰ ਉਪਰ ਤੋਂ ਬਣਿਆ ਬਣਾਇਆ ਕੁੱਝ ਵੀ ਦੇਣ ਦੀ ਲੋੜ ਨਹੀਂ।
ਜਦੋਂ ਇਹ ਅਸਲ ਸੱਚਾਈ ਹੈ ਕਿ ਬਿਨਾਂ ਕੁੱਝ ਪਾਏ ਜੰਗਲ ਵਿੱਚ ਦਰੱਖਤਾਂ ਨੂੰ ਹਰ ਸਾਲ ਅਣਗਿਣਤ ਫਲ ਲੱਗਦੇ ਹਨ ਤਾਂ ਇਸ ਦਾ ਸਪੱਸ਼ਟ ਮਤਲਬ ਹੈ ਕਿ ਉਨ੍ਹਾਂ ਦਰੱਖਤਾਂ ਦੀਆਂ ਜੜ੍ਹਾਂ ਦੇ ਕੋਲ ਅਤੇ ਦਰੱਖਤਾਂ ਦੇ ਆਸ ਪਾਸ ਕੁਦਰਤ ਵਿੱਚ ਸਾਰੇ ਤੱਤ ਪਹਿਲਾਂ ਹੀ
ਮੌਜੂਦ ਹਨ। ਅਸੀਂ ਕੁਝ ਵੀ ਨਹੀਂ ਪਾਇਆ ਪਰ ਜੜ੍ਹਾਂ ਨੂੰ ਅਤੇ ਦਰੱਖਤ ਨੂੰ ਸਭ ਕੁੱਝ ਮਿਲ ਗਿਆ। ਇਸ ਦਾ ਮਤਲਬ ਹੈ ਕਿ ਕੁਦਰਤ ਨੇ ਇਹ ਸਾਰਾ ਕੁਝ ਉਸ ਨੂੰ ਦਿੱਤਾ। ਇਨ੍ਹਾਂ ਲਈ ਸਾਰੇ ਲੋੜੀਂਦੇ ਤੱਤਾਂ ਨੂੰ ਪੂਰਾ ਕਰਨ ਦਾ ਪੂਰਾ ਇੰਤਜ਼ਾਮ ਕੁਦਰਤ ਕੋਲ ਪਹਿਲਾਂ ਹੀ ਹੈ। ਇਸ ਦਾ ਮਤਲਬ ਹੈ ਕਿ ਧਰਤੀ ਮਾਤਾ ਪੂਰਨ-ਪਾਲਣਹਾਰ ਹੈ। ਇਹ ਸਿਧਾਂਤ ਜਦੋਂ ਮੈਂ ਆਪ ਦੇ ਸਾਹਮਣੇ ਰੱਖਦਾ ਹਾਂ ਤਾਂ ਇਸ ਦਾ ਪੂਰਾ ਸਬੂਤ ਵੀ ਦਿੰਦਾ ਹਾਂ। ਸਾਲ 1924 ਵਿੱਚ ਡਾ: ਕਲਾਰਕ ਅਤੇ ਡਾ: ਵਸਿਸ਼ਗਟਨ ਨਾਮੀ ਦੋ ਭੂ-ਵਿਗਿਆਨੀ ਭਾਰਤ ਆਏ। ਬਰਮਾ-ਸੈੱਲ ਨਾਮੀ ਤੇਲ ਕੰਪਨੀ ਨੇ ਉਨ੍ਹਾਂ ਨੂੰ ਭਾਰਤੀ ਭੂਮੀ ਵਿੱਚ ਇਕ ਹਜ਼ਾਰ ਫੁੱਟ ਤਕ ਸੁਰਾਖ਼ ਕਰਕੇ ਤੇਲ ਦੀ ਖੋਜ ਕਰਨ ਲਈ ਭੇਜਿਆ ਸੀ। ਉਨ੍ਹਾਂ ਨੇ ਇਕ ਹਜ਼ਾਰ ਫੁੱਟ ਤਕ ਸੁਰਾਖ਼ ਕੀਤੇ ਅਤੇ ਹਰੇਕ ਛੇ ਇੰਚ ਭੂਮੀ ਦੀ ਮਿੱਟੀ ਨੂੰ ਪ੍ਰਯੋਗਸ਼ਾਲਾ ਵਿੱਚ ਭੇਜ ਕੇ ਟੈਸਟ ਕਰਵਾਇਆ। ਇਸ ਵਿਗਿਆਨਕ ਜਾਂਚ ਦੇ ਨਤੀਜੇ ਬੜੇ ਦਿਲਚਸਪ ਨਿਕਲੇ। ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜਿਵੇਂ ਜਿਵੇਂ ਅਸੀਂ ਧਰਤੀ ਦੇ ਥੱਲੇ ਜਾਂਦੇ ਹਾਂ ਉਵੇਂ ਉਵੇਂ ਹੀ ਖਣਿਜ ਪਦਾਰਥਾਂ ਦੀ ਮਾਤਰਾ ਵਧਦੀ ਜਾਂਦੀ ਹੈ। ਧਰਤੀ ਪੂਰਨ-ਪਾਲਣਹਾਰ ਹੈ। ਉਸ ਵਿੱਚ ਕੋਈ ਵੀ ਘਾਟ ਨਹੀਂ।
ਜੇਕਰ ਇਹ ਵਿਗਿਆਨਕ ਰਿਪੋਰਟ ਧਰਤੀ ਨੂੰ ਪੂਰਨ ਦੱਸਦੀ ਹੈ। ਤਾਂ ਸਾਡੇ ਖੇਤੀ ਵਿਗਿਆਨੀ ਮਿੱਟੀ ਟੈਸਟ ਕਰਵਾਉਣ ਉਪਰੰਤ ਇਹ ਕਿਉਂ ਕਹਿੰਦੇ ਹਨ ਕਿ ਧਰਤੀ ਵਿੱਚ ਪੋਟਾਸ਼ ਤਾਂ ਬਹੁਤ ਹੈ ਲੇਕਿਨ ਜੜ੍ਹਾਂ ਉਸਨੂੰ ਵਰਤ ਨਹੀਂ ਸਕਦੀਆਂ ਹਨ। ਇਸ ਲਈ ਇਹ ਉੱਪਰ ਤੋਂ ਹੀ ਪਾਉਣੀ ਪਵੇਗੀ। ਅਸਲ ਵਿੱਚ ਉਹ ਝੂਠ ਨਹੀਂ ਬੋਲ ਰਹੇ। ਸੱਚ ਕਹਿ ਰਹੇ ਹਨ। ਲੇਕਿਨ ਅੱਧਾ ਸੱਚ ਕਹਿੰਦੇ ਹਨ। ਭੂਮੀ ਵਿੱਚ ਲੋੜੀਂਦੇ ਤੱਤਾਂ ਦੇ ਭੰਡਾਰ ਹਨ। ਪਰੰਤੂ ਦੋ ਕਾਰਨਾਂ ਕਰਕੇ ਪੌਦੇ ਦੀਆਂ ਜੜ੍ਹਾਂ ਉਸ ਦੀ ਵਰਤੋਂ ਨਹੀਂ ਕਰ ਸਕਦੀਆਂ। ਪਹਿਲੀ ਗੱਲ ਕਿ ਜੜ੍ਹਾਂ, ਤੱਤਾਂ ਨੂੰ ਜਿਸ ਸ਼ਕਲ ਵਿੱਚ ਵਰਤ ਸਕਦੀਆਂ ਹਨ, ਉਹ ਉਸ ਸ਼ਕਲ ਵਿੱਚ ਨਹੀਂ ਹਨ। ਉਦਾਹਰਣ ਦੇ ਤੌਰ 'ਤੇ ਸਾਡੇ ਘਰ ਵਿੱਚ ਖਾਣ ਵਾਲੀਆਂ ਵਸਤਾਂ ਦਾ ਭੰਡਾਰ ਤਾਂ ਪਿਆ ਹੈ ਪਰ ਖਾਣਾ ਪਕਾਉਣ ਵਾਲੀ ਸਾਡੀ ਮਾਤਾ / ਭੈਣ / ਪਤਨੀ ਘਰ ਨਹੀਂ ਅਤੇ ਸਾਨੂੰ ਖੁਦ ਖਾਣਾ ਬਣਾਉਣਾ ਨਹੀਂ ਆਉਂਦਾ। ਅਸੀਂ ਭੁੱਖੇ ਤਾਂ ਨਹੀਂ ਸੌਂਣ ਲੱਗੇ।
ਹੋਟਲ ਤੋਂ ਜਾ ਕੇ ਬਣਿਆ ਬਣਾਇਆ ਖਾਣਾ ਸਾਡੀ ਮਜਬੂਰੀ ਹੋਵੇਗੀ। ਇਹ ਰਸਾਇਣਕ ਖਾਦਾਂ ਅਸਲ ਵਿੱਚ ਹੋਟਲ ਦੇ ਬਣੇ ਖਾਣੇ ਦੇ ਡੱਬੇ ਹਨ। ਭੂਮੀ ਵਿੱਚ ਜੋ ਤੱਤ ਮੌਜੂਦ ਹਨ ਉਹ ਪਕਾਏ ਹੋਏ ਨਹੀਂ ਹਨ। ਉਹ ਅਨਾਜ ਦੇ ਕੱਚੇ ਦਾਣਿਆਂ ਵਾਂਗ ਹਨ, ਬਣੀ ਹੋਈ ਰੋਟੀ ਵਾਂਗ ਨਹੀਂ। ਜੜ੍ਹਾਂ ਉਨ੍ਹਾਂ ਨੂੰ ਇਸ ਹਾਲਤ ਵਿਚ ਨਹੀਂ ਵਰਤ ਸਕਦੀਆਂ। ਇਸ ਲਈ ਮਿੱਟੀ ਦੀ ਜਾਂਚ ਰਿਪੋਰਟ ਕਹਿੰਦੀ ਹੈ ਕਿ ਤੱਤ ਜ਼ਮੀਨ ਵਿੱਚ ਹਨ ਪ੍ਰੰਤੂ ਵਰਤਣਯੋਗ ਸਥਿਤੀ ਵਿੱਚ ਨਹੀਂ ਹਨ। ਨਾ-ਵਰਤਣਯੋਗ ਤੱਤਾਂ ਨੂੰ ਵਰਤਣਯੋਗ ਬਣਾਉਣ ਦਾ ਕੰਮ ਧਰਤੀ ਵਿੱਚ ਪਾਏ ਜਾਂਦੇ ਅਣ-ਗਿਣਤ ਪ੍ਰਕਾਰ ਦੇ ਜੀਵ-ਜੰਤੂ ਕਰਦੇ ਹਨ। ਜੰਗਲ ਵਿੱਚ ਇਹ ਜੀਵ-ਜੰਤੂ ਬਹੁਤ ਮਾਤਰਾ ਵਿੱਚ ਹੁੰਦੇ ਹਨ। ਇਸ ਲਈ ਉਹ ਪੂਰੀ ਫੁਰਤੀ ਨਾਲ ਨਾ-ਵਰਤਣਯੋਗ ਤੱਤਾਂ ਨੂੰ ਵਰਤਣਯੋਗ ਬਣਾਈ ਜਾਂਦੇ ਹਨ, ਜਿਸ ਕਰਕੇ ਜੰਗਲਾਂ ਵਿੱਚ ਕੁੱਝ ਵੀ ਬਣਿਆ ਬਣਾਇਆ ਪਾਉਣ ਦੀ ਲੋੜ ਨਹੀਂ ਪੈਂਦੀ।
ਸਾਡੇ ਖੇਤਾਂ ਵਿੱਚ ਉਪਰ ਤੋਂ ਰਸਾਇਣਕ ਖਾਦਾਂ ਪਾਉਣ ਦੀ ਲੋੜ ਇਸ ਲਈ ਪੈਂਦੀ ਹੈ ਕਿ ਸਾਡੇ ਰਸਾਇਣਕ ਖੇਤੀ ਵਾਲੀ ਭੂਮੀ ਵਿੱਚ ਇਹ ਜੀਵ-ਜੰਤੂ ਲੋੜੀਂਦੀ ਮਾਤਰਾ ਵਿੱਚ ਨਹੀਂ ਰਹਿ ਗਏ ਹੁੰਦੇ। ਅਸੀਂ ਉਨ੍ਹਾਂ ਨੂੰ ਰਸਾਇਣਕ ਖਾਦਾਂ, ਟਰੈਕਟਰੀ ਖੇਤੀ, ਜ਼ਹਿਰੀਲੀਆਂ ਕੀੜੇ -ਮਾਰ ਦਵਾਈਆਂ ਅਤੇ ਨਦੀਨ-ਨਾਸ਼ਕਾਂ ਨਾਲ ਨਸ਼ਟ ਕਰ ਸੁੱਟਿਆ ਹੈ। ਇਸ ਤਰ੍ਹਾਂ ਕਰਕੇ ਅਸੀਂ ਖਾਣਾ ਪਕਾਉਣ ਵਾਲਿਆਂ ਨੂੰ ਹੀ ਮਾਰ ਸੁਟਿਆ ਹੈ। ਜੜ੍ਹਾਂ ਕੱਚਾ ਖਾਣਾ ਕਿਵੇਂ ਵਰਤਣਗੀਆਂ। ਇਸ ਦਾ ਮਤਲਬ ਹੈ ਕਿ ਜੇਕਰ ਅਸੀਂ ਹੋਟਲ ਦੇ ਤਿਆਰ ਖਾਣੇ ਮਤਲਬ ਕਿ ਰਸਾਇਣਕ ਖਾਦਾਂ ਨੂੰ ਬੰਦ ਕਰਨਾ ਹੈ ਤਾਂ ਸਾਨੂੰ ਧਰਤੀ ਵਿਚਲੇ ਖਾਣਾ ਪਕਾਉਣ ਵਾਲੇ ਅਨੇਕਾਂ ਜੀਵ-ਜੰਤੂਆਂ ਦਾ ਪੁਨਰ-ਸਥਾਪਨ ਕਰਨਾ ਪਵੇਗਾ। ਉਨ੍ਹਾਂ ਨੂੰ ਭੂਮੀ ਵਿੱਚ ਵਾਪਸ ਪਾਉਣਾ ਹੋਵੇਗਾ; ਫਿਰ ਹੀ ਅਸੀ ਰਸਾਇਣਕ ਖਾਦਾਂ ਦੀ ਵਰਤੋਂ ਬੰਦ ਕਰ ਸਕਾਂਗੇ।
ਕਿਵੇਂ ਅਸੀਂ ਅਣ-ਗਿਣਤ ਜੀਵ-ਜੰਤੂਆਂ ਨੂੰ ਭੂਮੀ ਵਿੱਚ ਪਾ ਕੇ ਪਕਾਉਣ ਦੇ ਕੰਮ ਵਿੱਚ ਲਗਾ ਸਕਦੇ ਹਾਂ? ਉਹ ਚਮਤਕਾਰੀ ਸਾਧਨ ਹੈ ਸਾਡੀ ਦੇਸੀ ਗਾਂ ਦਾ ਗੋਬਰ। ਦੇਸੀ ਗਾਂ ਦਾ ਗੋਬਰ ਇਕ ਅਦਭੁੱਤ ਵਸਤੂ ਹੈ। ਜਿਸ ਵਿੱਚ ਕਰੋੜਾਂ-ਕਰੋੜ ਸੂਖ਼ਮ ਜੀਵ ਹਨ, ਜਿਨ੍ਹਾਂ ਦੀ
ਸਾਡੀ ਧਰਤੀ ਮਾਤਾ ਨੂੰ ਲੋੜ ਹੈ। ਇਸ ਗੋਬਰ ਨਾਲ ਧਰਤੀ ਨੂੰ ਜਾਗ ਲਾਉਣੀ ਹੈ। ਜਿਸ ਤਰ੍ਹਾਂ ਪੂਰਾ ਰਿੜਕਣਾ ਦੁੱਧ ਵਿੱਚ ਇਕ ਚਮਚਾ ਦਹੀਂ ਦਾ ਪਾਉਣ ਨਾਲ ਅਗਲੇ ਦਿਨ ਦਹੀਂ ਬਣ ਜਾਂਦਾ ਹੈ ਉਸੇ ਤਰ੍ਹਾਂ ਹੀ ਦੇਸੀ ਗਾਂ ਦਾ ਗੋਬਰ ਇਕ ਅਦਭੁੱਤ ਜਾਗ ਹੈ। ਇਸ ਗੋਬਰ ਵਿੱਚ ਮੌਜੂਦ ਕਰੋੜਾਂ ਸੂਖ਼ਮ ਜੀਵ ਜਦੋਂ ਧਰਤੀ ਵਿੱਚ ਪਹੁੰਚਦੇ ਹਨ। ਤਾਂ ਉਹ ਉਥੇ ਆਪਣਾ ਘਰ ਬਣਾ ਕੇ ਵਧਣਾ-ਫੁੱਲਣਾ ਸ਼ੁਰੂ ਕਰ ਦਿੰਦੇ ਹਨ। ਦੇਸੀ ਗਾਂ ਦੇ ਇਕ ਗਰਾਮ ਗੋਬਰ ਵਿੱਚ 300-500 ਕਰੋੜ ਉਪਯੋਗੀ, ਪਕਾਉਣ ਵਾਲੇ ਜੀਵਾਣੂ ਹੁੰਦੇ ਹਨ।
ਇਕ ਏਕੜ ਭੂਮੀ ਲਈ ਕਿੰਨਾ ਗੋਬਰ ਚਾਹੀਦਾ ਹੈ ?
ਇਸ ਸਵਾਲ ਉੱਤੇ ਮੈਂ ਲਗਾਤਾਰ ਛੇ ਸਾਲ ਖੋਜ ਕੀਤੀ। ਭਾਰਤ ਦੀਆਂ ਸਾਰੀਆਂ ਪ੍ਰਮੁੱਖ ਦੇਸੀ ਗਾਂਵਾਂ ਦੀਆਂ ਨਸਲਾਂ ਦਾ ਗੋਬਰ ਪ੍ਰਯੋਗ ਕਰਕੇ ਤਜਰਬੇ ਕੀਤੇ। ਇਹ ਤਜਰਬੇ ਮੈਂ ਸਾਰੀਆਂ ਫ਼ਸਲਾਂ 'ਤੇ ਕਰਕੇ ਖੁਦ ਵੇਖੇ ਹਨ। ਮਹਾਂਰਾਸ਼ਟਰ ਦੀ ਗੋਲਾਉ, ਲਾਲ ਕੰਧਾਰੀ, ਖਿੱਲਾਰੀ, ਦੇਵਣੀ, ਡਾਂਗੀ, ਨਿਮਾਰੀ, ਪੱਛਮੀ ਭਾਰਤ ਦੀ ਗੀਰ, ਥਾਰਪਰਕਰ, ਸਾਹੀਵਾਲ, ਰੈੱਡਸਿੰਧੀ, ਦੱਖਣੀ ਭਾਰਤ ਦੀ ਅੰਮ੍ਰਿਤ ਮਹਲ ਅਤੇ ਕ੍ਰਿਸ਼ਨਾ ਕਾਠੀ ਅਤੇ ਉੱਤਰ ਭਾਰਤ ਦੀ ਹਰਿਆਣਾ ਨਾਮੀ ਗਾਂ ਦੀਆਂ ਨਸਲਾਂ ਨੂੰ ਆਪਣੀਆਂ ਖੋਜਾਂ ਦਾ ਹਿੱਸਾ ਬਣਾਇਆ। ਉਨ੍ਹਾਂ ਦੇ ਗੋਬਰ ਅਤੇ ਮੂਤਰ ਨੂੰ ਹਰ ਫ਼ਸਲ ਉੱਪਰ ਅਤੇ ਹਰ ਫ਼ਲਦਾਰ ਪੌਦੇ ਉੱਪਰ ਹਰ ਨਛੱਤਰ ਵਿੱਚ ਅਤੇ ਹਰ ਨਛੱਤਰ ਦੇ ਹਰ ਚਰਨ ਵਿੱਚ ਤਜਰਬੇ ਕਰਕੇ ਦੇਖੇ ਹਨ। ਹਰ ਤਰ੍ਹਾਂ ਦੇ ਤਜਰਬਿਆਂ ਦਾ ਸਿੱਟਾ ਕੀ ਨਿਕਲਦਾ ਹੈ ? ਛੇ ਸਾਲ ਤਕ ਹਰ ਤਰ੍ਹਾਂ ਦੇ ਤਜਰਬੇ ਕਰਨ ਉਪਰੰਤ ਮੈਨੂੰ ਕੁੱਝ ਸਿੱਟੇ ਮਿਲੇ ਹਨ।
ਪਹਿਲਾ ਸਿੱਟਾ ਇਹ ਹੈ ਕਿ ਗੋਬਰ ਅਤੇ ਮੂਤਰ ਲਈ ਦੇਸੀ ਗਾਂ ਸਭ ਤੋਂ ਉੱਤਮ ਹੈ। ਦੇਸੀ ਬੈਲ ਅਤੇ ਮੱਝ ਵੀ ਚਲ ਸਕਦੀ ਹੈ, ਪਰੰਤੂ ਕਿਸੇ ਵੀ ਹਾਲਤ ਵਿੱਚ ਵਿਦੇਸ਼ੀ ਜਰਸੀ ਗਾਂ ਨਹੀਂ ਚਲੇਗੀ; ਕਿਉਂਕਿ ਉਹ ਗਾਂ ਹੈ ਹੀ ਨਹੀਂ, ਕੋਈ ਹੋਰ ਹੀ ਪ੍ਰਾਣੀ ਹੈ। ਦੂਸਰਾ ਸਿੱਟਾ ਇਹ ਹੈ ਕਿ ਗਾਵਾਂ 'ਚੋਂ ਵੀ ਕਾਲੇ ਰੰਗ ਦੀ ਦੇਸੀ ਕਪਿਲਾ ਗਾਂ ਸਰਵੋਤਮ ਹੈ। ਤੀਜਾ ਸਿੱਟਾ ਇਹ ਹੈ ਕਿ ਗੋਬਰ ਜਿੰਨਾ ਤਾਜ਼ਾ ਹੋਵੇ ਉਨ੍ਹਾਂ ਹੀ
ਚੰਗਾ ਹੈ ਅਤੇ ਮੂਤਰ ਜਿੰਨਾ ਪੁਰਾਣਾ ਹੋਵੇ ਉਹ ਉਨ੍ਹਾਂ ਹੀ ਚੰਗਾ ਹੈ। ਚੌਥਾ ਸਿੱਟਾ ਇਹ ਹੈ ਕਿ ਤੀਹ ਏਕੜ ਤਕ ਦੀ ਖੇਤੀ ਲਈ ਇਕ ਗਾਂ ਦਾ ਗੋਬਰ ਅਤੇ ਮੂਤਰ ਕਾਫੀ ਹੁੰਦਾ ਹੈ। ਇਕ ਗਾਂ ਦੇ ਹੁੰਦਿਆਂ ਤੁਹਾਨੂੰ ਨਾ ਤਾਂ ਰਸਾਇਣਕ ਖਾਦਾਂ ਖ਼ਰੀਦਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਦੇਸੀ ਜਾਂ ਜੈਵਿਕ ਖਾਦ ਦੀ ਲੋੜ ਹੈ। ਜੈਵਿਕ ਖੇਤੀ ਮਾਹਿਰਾਂ ਰਾਹੀਂ ਦੱਸੀਆਂ ਮਹਿੰਗੀਆਂ ਜੈਵਿਕ ਖਾਦਾਂ ਦੀ ਵੀ ਹਰਗਿਜ਼ ਹੀ ਕੋਈ ਲੋੜ ਨਹੀਂ। ਇਨ੍ਹਾਂ ਖਾਦਾਂ ਨੂੰ ਵੀ ਪਾਉਣ ਦਾ ਮਤਲਬ ਹੈ ਬਿਨਾਂ ਲੋੜ ਤੋਂ ਹੀ ਆਪਣੀ ਜ਼ੇਬ ਕਟਵਾਉਣਾ। ਮੇਰੇ ਛੇ ਸਾਲਾਂ ਦੇ ਤਜਰਬਿਆਂ ਤੋਂ ਮੈਂ ਇਹ ਸਿੱਟਾ ਕੱਢਿਆ ਹੈ ਕਿ ਇਕ ਮਹੀਨੇ ਵਿੱਚ ਘੱਟੋ-ਘੱਟ ਇਕ ਵਾਰੀ ਪ੍ਰਤੀ ਏਕੜ ਦਸ ਕਿਲੋ ਦੇਸੀ ਗਾਂ ਦੇ ਗੋਬਰ ਨੂੰ ਇਸਤੇਮਾਲ ਕਰਨ ਦੀ ਲੋੜ ਹੈ। ਇਕ ਦੇਸੀ ਗਾਂ ਦਿਨ ਵਿੱਚ ਗਿਆਰਾਂ ਕਿਲੋ ਗੋਬਰ, ਇੱਕ ਬੈਲ ਦਿਨ ਵਿੱਚ ਤੇਰ੍ਹਾਂ ਕਿਲੋ ਗੋਬਰ ਅਤੇ ਇਕ ਮੱਝ ਦਿਨ ਵਿੱਚ ਪੰਦਰਾਂ ਕਿਲੋ ਗੋਬਰ ਦਿੰਦੀ ਹੈ। ਇਕ ਗਾਂ ਦਾ ਇਕ ਦਿਨ ਦਾ ਗੋਬਰ ਇਕ ਏਕੜ ਜ਼ਮੀਨ ਲਈ ਇਕ ਮਹੀਨੇ ਵਾਸਤੇ ਕਾਫੀ ਹੈ। ਇਸ ਤਰ੍ਹਾਂ ਸਿਰਫ ਇੱਕ ਗਾਂ ਨਾਲ ਤੀਹ ਏਕੜ ਦੀ ਖੇਤੀ ਹੋ ਸਕਦੀ ਹੈ। ਟ੍ਰਾਲੀਆਂ ਦੀਆਂ ਟ੍ਰਾਲੀਆਂ ਭਰ ਕੇ ਗੋਬਰ ਖਾਦ ਪਾਉਣ ਦੀ ਲੋੜ ਨਹੀਂ ਹੈ।
ਗੋਬਰ ਪਾਉਣ ਦਾ ਤਾਰੀਕਾ
ਗੋਬਰ ਨੂੰ ਕਿਸ ਢੰਗ ਨਾਲ ਖੇਤੀ ਵਿੱਚ ਪਾਉਣਾ ਹੈ, ਉਸ ਸੰਬੰਧੀ ਵੀ ਮੈਂ ਬਹੁਤ ਖੋਜ ਕੀਤੀ ਹੈ। ਮੈਂ ਦੇਖਿਆ ਕਿ ਜੰਗਲ ਦੇ ਉਸ ਅਣਗਿਣਤ ਫ਼ਲ ਦੇਣ ਵਾਲੇ ਰੁੱਖ ਦੇ ਥੱਲੇ ਲੰਘਦੇ ਟੱਪਦੇ ਜਾਨਵਰਾਂ, ਅਨੇਕਾਂ ਪੰਛੀਆਂ ਅਤੇ ਗੰਡੋਇਆ ਦਾ ਮਲ-ਮੂਤਰ ਪਿਆ ਹੈ। ਮੈਂ ਇਸ ਤੋਂ ਸਿੱਟਾ ਕੱਢਿਆ ਕਿ ਇਨ੍ਹਾਂ ਜੀਵਾਂ ਦੇ ਮਲ-ਮੂਤਰ ਦਾ ਉਸ ਦਰੱਖਤ ਦੇ ਵਧਣ-ਫੁੱਲਣ ਅਤੇ ਅਣਗਿਣਤ ਫ਼ਲ ਦੇਣ ਨਾਲ ਗੂੜਾ ਸੰਬੰਧ ਹੈ। ਦੇਸੀ ਗਾਂ ਦੇ ਇਕ ਗਰਾਮ ਗੋਬਰ ਵਿੱਚ 300 ਕਰੋੜ ਉਪਯੋਗੀ ਕਿਰਿਆ ਕਰਨ ਵਾਲੇ ਸੂਖ਼ਮ ਜੀਵ ਹੁੰਦੇ ਹਨ। ਇਹ ਸੂਖ਼ਮ ਜੀਵ ਭੂਮੀ 'ਤੇ ਪਏ ਗਲੇ-ਸੜੇ ਪੱਤਿਆਂ ਅਤੇ ਜਾਨਵਰਾਂ ਦੇ ਮਲ-ਮੂਤਰ ਦੀ ਕਿਰਿਆ ਕਰਕੇ ਉਸ ਨੂੰ ਵਰਤੋਂ ਯੋਗ ਕੀਤੀ ਜਾ ਸਕਣ ਵਾਲੀ ਬੂਟਿਆਂ ਦੀ
ਖ਼ੁਰਾਕ ਵਿੱਚ ਬਦਲ ਦੇਂਦੇ ਹਨ। ਇਸ ਤਰ੍ਹਾਂ ਕੁਦਰਤ, ਆਸ-ਪਾਸ ਵਿਚਰਦੇ ਸਾਰੇ ਪ੍ਰਾਣੀਆਂ ਦੀ ਰਹਿੰਦ-ਖੂੰਦ ਅਤੇ ਮਲ-ਮੂਤਰ ਨੂੰ ਵਾਪਸ ਧਰਤੀ ਵਿੱਚ ਸਮਾਅ ਲੈਂਦੀ ਹੈ। ਫਿਰ ਤੋਂ ਉਸ ਨੂੰ ਨਵੇਂ ਪ੍ਰਾਣੀ ਪੈਦਾ ਕਰਨ ਲਈ ਵਰਤਦੀ ਹੈ। ਇਸ ਤੋਂ ਕੁਦਰਤ ਦਾ ਸਪੱਸ਼ਟ ਸੁਨੇਹਾ ਹੈ ਕਿ ਜਾਨਵਰਾਂ ਦੇ ਮਲ-ਮੂਤਰ ਨੂੰ ਖੇਤੀ ਕਰਨ ਲਈ ਇਸਤੇਮਾਲ ਕਰਨਾ ਇਕ ਕੁਦਰਤੀ ਵਿਧੀ ਹੈ ਅਤੇ ਇਸ ਨੂੰ ਪੂਰਨ ਰੂਪ ਵਿੱਚ ਕੁਦਰਤੀ ਖੇਤੀ ਕਰਨ ਲਈ ਵਰਤਣਾ ਚਾਹੀਦਾ ਹੈ।
ਮੈਂ ਉਸ ਜੰਗਲ ਦੇ ਦਰੱਖਤ ਦੀ ਛਾਂ ਵਿੱਚ ਬਹੁਤ ਸਾਰੀਆਂ ਕੀੜੀਆਂ, ਕੀੜਿਆਂ ਅਤੇ ਹੋਰ ਜੀਵ-ਜੰਤੂਆਂ ਨੂੰ ਕੰਮ ਕਰਦੇ ਵੇਖਿਆ- ਸਿਰਫ਼ ਛਾਂ ਦੇ ਥੱਲੇ ਹੀ ਉਸ ਤੋਂ ਬਾਹਰ ਨਹੀਂ। ਮੈਂ ਛੇ ਸਾਲ ਤਕ ਜੰਗਲਾਂ ਵਿੱਚ ਕੁਦਰਤ ਵੱਲੋਂ ਚਲਾਈ ਜਾ ਰਹੀ ਕੁਦਰਤੀ ਪ੍ਰਕਿਰਿਆ ਨੂੰ ਬੜੇ ਧਿਆਨਪੂਰਵਕ ਦੇਖਿਆ। ਹੌਲੀ-ਹੌਲੀ ਮੈਨੂੰ ਸਮਝ ਆਈ ਕਿ ਦਰੱਖਤਾਂ ਵਿਚੋਂ ਨਿਕਲਦੇ ਮਿੱਠੇ ਪਦਾਰਥ ਨੂੰ ਇਹ ਜੀਵ-ਜੰਤੂ ਭੋਜਨ ਦੇ ਤੌਰ 'ਤੇ ਖਾਂਦੇ ਹਨ ਅਤੇ ਉਸ ਦੇ ਬਦਲੇ ਉਹ ਤੱਤ ਜ਼ਮੀਨ ਰਾਹੀਂ ਦਰੱਖਤ ਦੀਆਂ ਜੜ੍ਹਾਂ ਤਕ ਪਹੁੰਚਾ ਦਿੰਦੇ ਹਨ ਜੋ ਉਸ ਦਰੱਖਤ ਲਈ ਲੋੜੀਂਦੇ ਹਨ। ਇਹ ਹੈ ਕੁਦਰਤ ਦਾ ਸਹਿਜੀਵਨ ਦਾ ਸਿਧਾਂਤ। ਵਿਗਿਆਨ ਨੇ ਇਹ ਸਿੱਧ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕੁਦਰਤ ਨੇ ਪੇੜ-ਪੌਦਿਆਂ ਨੂੰ ਵਧਣ-ਫੁੱਲਣ ਲਈ ਉਨ੍ਹਾਂ ਨੂੰ ਮਿੱਠੇ ਪਦਾਰਥਾਂ ਦੀ ਦੇਣ ਦਿੱਤੀ ਹੈ ਜਿਨ੍ਹਾਂ ਨਾਲ ਕੀੜੇ ਮਕੌੜੇ ਖਿੱਚੇ ਆਉਂਦੇ ਹਨ; ਕਿਉਂਕਿ ਇਹ ਉਨ੍ਹਾਂ ਲਈ ਬਹੁਤ ਹੀ ਵਧੀਆ ਭੋਜਨ ਹੈ। ਇਸ ਪ੍ਰੀਕ੍ਰਿਆ ਵਿੱਚ ਕੀੜੇ-ਮਕੌੜੇ ਪੇੜ-ਪੌਦਿਆਂ ਤੋਂ ਆਪਣਾ ਭੋਜਨ ਲੈਂਦੇ ਹਨ ਅਤੇ ਪੇੜ- ਪੌਦਿਆਂ ਲਈ ਲੋੜੀਂਦੇ ਤੱਤ ਪੇੜ-ਪੌਦਿਆਂ ਦੀਆਂ ਜੜ੍ਹਾਂ ਦੇ ਨੇੜੇ ਛੱਡ ਦਿੰਦੇ ਹਨ। ਇਸ ਤਰ੍ਹਾਂ ਮੇਰੇ ਮਨ ਨੂੰ ਠਣਕੀ ਕਿ ਮਿੱਠੇ ਪਦਾਰਥਾਂ ਦਾ ਉਪਯੋਗ ਕੁਦਰਤੀ ਹੈ। ਮੇਰੇ ਮਨ ਵਿੱਚ ਬਿਜਲੀ ਦੀ ਤਰ੍ਹਾਂ ਇਸ ਵਿਚਾਰ ਦਾ ਝਟਕਾ ਲੱਗਾ ਕਿ ਜੇਕਰ ਗਾਂ ਦੇ ਗੋਬਰ ਵਿੱਚ ਕੋਈ ਮਿੱਠਾ ਪਦਾਰਥ ਮਿਲਾ ਦਿੱਤਾ ਜਾਵੇ ਤਾਂ ਸਿੱਟਾ ਕੀ ਹੋਵੇਗਾ ? ਮੈਂ ਤੁਰੰਤ ਗੋਬਰ ਅਤੇ ਗਊ-ਮੂਤਰ ਦੇ ਨਾਲ ਗੁੜ, ਸ਼ੱਕਰ ਅਤੇ ਸ਼ਹਿਦ ਦਾ ਉਪਯੋਗ ਹਰੇਕ ਫ਼ਸਲ ਲਈ ਕਰਕੇ ਦੇਖਿਆ। ਸਿੱਟਾ ਬਹੁਤ ਚਮਤਕਾਰੀ ਨਿਕਲਿਆ।
ਮੈਂ ਜੰਗਲ ਦੇ ਉਸ ਫ਼ਲਦਾਰ ਦਰੱਖਤ ਦੇ ਥੱਲੇ ਅਨੇਕਾਂ ਵਨਸਪਤੀਆਂ ਪਲਦੀਆਂ ਦੇਖੀਆਂ। ਮੈਂ ਉਨ੍ਹਾਂ ਦਾ ਵਰਗੀਕਰਨ ਕੀਤਾ। ਮੈਨੂੰ 268 ਕਿਸਮ ਦੀਆਂ ਵਨਸਪਤੀਆਂ ਮਿਲੀਆਂ। ਇਨ੍ਹਾਂ ਵਿੱਚ ਤਿੰਨ ਚੌਥਾਈ ਦੋ-ਦਲੇ ਪੌਦੇ ਸਨ ਅਤੇ ਇਕ ਚੌਥਾਈ ਇਕ-ਦਲੇ ਸਨ। ਮੈਂ ਇਹੀ ਤਜਰਬਾ ਵਾਰ ਵਾਰ ਕੀਤਾ। ਮੈਨੂੰ ਬਹੁਤ ਹੈਰਾਨੀ ਹੋਈ ਕਿ ਹਰ ਵਾਰ ਦੋ-ਦਲੇ ਅਤੇ ਇਕ-ਦਲੇ ਪੌਦਿਆਂ ਦਾ ਅਨੁਪਾਤ ਉਹੀ ਸੀ। ਮੈਂ ਸੋਚਣ ਲੱਗਾ ਕਿ ਕੁਦਰਤ ਨੇ ਦੋ-ਦਲੇ ਪੌਦਿਆਂ ਦੀ ਗਿਣਤੀ ਤਿੰਨ ਗੁਣਾਂ ਕਿਉਂ ਰੱਖੀ ਹੈ। ਇਸ ਦਾ ਮਤਲਬ ਹੈ ਕੁਦਰਤ ਨੂੰ ਇਸ ਦੀ ਲੋੜ ਹੈ। ਦੋ-ਦਲਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ। ਪ੍ਰੋਟੀਨਾਂ ਵਿੱਚ ਸੂਰਜ ਦੀ ਬਹੁਤ ਸਾਰੀ ਊਰਜਾ ਭਰੀ ਰਹਿੰਦੀ ਹੈ। ਜਦੋਂ ਬੀਜ ਪੱਕ ਕੇ ਗਿਰ ਜਾਂਦੇ ਹਨ ਤਾਂ ਉਨ੍ਹਾਂ ਵਿੱਚ ਬੰਦ ਊਰਜਾ ਜੀਵਾਣੂਆਂ ਨੂੰ ਮਿਲਦੀ ਹੈ ਅਤੇ ਇਸ ਨਾਲ ਜੀਵਾਣੂਆਂ ਦੀ ਸੰਖਿਆ ਤੇਜ਼ੀ ਨਾਲ ਵਧਦੀ ਹੈ। ਮੈਂ ਸੋਚਿਆ ਕਿਉਂ ਨਾ ਦੋ-ਦਲੇ ਬੀਜਾਂ ਦਾ ਆਟਾ, ਗੋਬਰ, ਗਊ-ਮੂਤਰ ਅਤੇ ਗੁੜ ਨਾਲ ਮਿਲਾ ਕੇ ਪ੍ਰਯੋਗ ਕੀਤਾ ਜਾਵੇ। ਤੁਰੰਤ ਮੈਂ ਅੱਡ ਅੱਡ ਮਾਤਰਾ ਵਿੱਚ ਇਹ ਆਟਾ ਪਾ ਕੇ ਪ੍ਰਯੋਗ ਸ਼ੁਰੂ ਕਰ ਦਿੱਤੇ। ਸਿੱਟੇ ਬਹੁਤ ਹੀ ਚਮਤਕਾਰੀ ਨਿਕਲੇ।
ਜੀਵ ਅੰਮ੍ਰਿਤ ਕੀ ਹੈ?
ਵਾਰ-ਵਾਰ ਤਜਰਬੇ ਕਰਨ ਉਪਰੰਤ ਸਿੱਟਾ ਕੱਢਿਆ ਗਿਆ ਕਿ ਇਕ ਏਕੜ ਜ਼ਮੀਨ ਵਾਸਤੇ ਦਸ ਕਿਲੋ ਗੋਬਰ ਨਾਲ ਗਊ-ਮੂਤਰ, ਗੁੜ ਅਤੇ ਦੋ-ਦਲੇ ਬੀਜਾਂ ਦਾ ਆਟਾ (ਵੇਸਣ ਆਦਿ) ਮਿਲਾ ਕੇ ਵਰਤਣ ਨਾਲ ਪ੍ਰਣਾਮ ਚਮਤਕਾਰੀ ਨਿਕਲਦੇ ਹਨ। ਅੰਤ ਵਿੱਚ ਇਕ ਫਾਰਮੂਲਾ ਤਿਆਰ ਕੀਤਾ ਗਿਆ ਜਿਸ ਦਾ ਨਾਮ ਰੱਖਿਆ ਗਿਆ-'ਜੀਵ- ਅੰਮ੍ਰਿਤ'। ਜੀਵ-ਅੰਮ੍ਰਿਤ ਤਿਆਰ ਕਰਨ ਲਈ ਸਾਰੀਆਂ ਉਨ੍ਹਾਂ ਵਿਧੀਆਂ ਦਾ ਹੀ ਪ੍ਰਯੋਗ ਕੀਤਾ ਜੋ ਜੰਗਲ ਵਿੱਚ ਲੱਗੇ ਉਸ ਫ਼ਲਦਾਰ ਦਰੱਖਤ ਦੇ ਥੱਲੇ ਕੁਦਰਤ ਉਪਯੋਗ ਕਰਦੀ ਹੈ। ਜੀਵ-ਅੰਮ੍ਰਿਤ ਬਣਾਉਣ ਲਈ ਦੇਸੀ ਗਾਂ ਦਾ ਗੋਬਰ ਅਤੇ ਮੂਤਰ ਚਾਹੀਦਾ ਹੈ। ਵਿਦੇਸ਼ੀ ਜਰਸੀ ਗਾਂ ਆਦਿ ਦਾ ਗੋਬਰ ਜਾਂ ਮੂਤਰ ਨਹੀਂ ਚੱਲੇਗਾ। ਵਿਦੇਸ਼ੀ ਜਰਸੀ ਗਾਂ
ਮੂਲ ਰੂਪ ਵਿੱਚ ਗਾਂ ਹੀ ਨਹੀਂ ਹੈ। ਇਹ ਕੋਈ ਦੂਸਰਾ ਹੀ ਪ੍ਰਾਣੀ ਹੈ; ਕਿਉਂਕਿ ਇਸ ਵਿੱਚ ਗਾਂ ਵਾਲਾ ਇਕ ਵੀ ਗੁਣ ਨਹੀਂ ਹੈ। ਮੇ ਰੇ ਪ੍ਰਯੋਗ ਵਿੱਚ ਕੁੱਝ ਮਹੱਤਵਪੂਰਣ ਤੱਥ ਸਾਹਮਣੇ ਆਏ। ਪਹਿਲਾ ਇਹ ਕਿ ਜੇਕਰ ਦੇਸੀ ਗਾਂ ਦਾ ਗੋਬਰ ਅਤੇ ਮੂਤਰ ਲੋੜੀਂਦੀ ਮਾਤਰਾ ਵਿੱਚ ਉਪਲੱਭਧ ਹੋਵੇ ਤਾਂ ਉਹ ਸਭ ਤੋਂ ਉੱਤਮ ਹੈ। ਜੇਕਰ ਇਹ ਗੋਬਰ ਲੋੜੀਂਦੀ ਮਾਤਰਾ ਵਿੱਚ ਉਪਲੱਭਧ ਨਾ ਹੋਵੇ ਤਾਂ ਅੱਧਾ ਦੇਸੀ ਗਾਂ ਦਾ ਅਤੇ ਅੱਧਾ ਦੇਸੀ ਬੈਲ ਜਾਂ ਮੱਝ ਦਾ ਗੋਬਰ ਵੀ ਚੱਲੇਗਾ। ਪਰ ਇਕੱਲਾ ਦੇਸੀ ਬੈਲ ਅਤੇ ਮੱਝ ਦਾ ਨਹੀਂ। ਦੂਜਾ ਤੱਥ ਇਹ ਸਾਹਮਣੇ ਆਇਆ ਕਿ ਜਿਹੜੀ ਦੇਸੀ ਗਾਂ ਵੱਧ ਦੁੱਧ ਦਿੰਦੀ ਹੈ ਉਸ ਦਾ ਗੋਬਰ ਅਤੇ ਮੂਤਰ ਘੱਟ ਪ੍ਰਭਾਵੀ ਹੈ ਅਤੇ ਜੋ ਗਾਂ ਘੱਟ ਦੁੱਧ ਦਿੰਦੀ ਹੈ ਉਸ ਦਾ ਗੋਬਰ ਅਤੇ ਮੂਤਰ ਵੱਧ ਪ੍ਰਭਾਵੀ ਹੈ।
ਜੀਵ-ਅੰਮ੍ਰਿਤ ਕਿਵੇਂ ਬਣਾਈਏ?
1. ਦੇਸੀ ਗਾਂ ਦਾ ਗੋਬਰ -10 ਕਿਲੋ
2. ਦੇਸੀ ਗਾਂ ਦਾ ਮੂਤਰ -5-10 ਲਿਟਰ
3. ਗੁੜ -1-2 ਕਿਲੋ
4. ਵੇਸਣ -1-2 ਕਿਲੋ
5. ਬੰਨੇ ਦੀ ਮਿੱਟੀ -ਇਕ ਮੁੱਠੀ
6. ਪਾਣੀ -200 ਲਿਟਰ ਪੂਰਾ ਕਰਕੇ
ਇਸ ਘੋਲ ਨੂੰ 2 ਤੋਂ 7 ਦਿਨਾਂ ਤਕ ਛਾਂ ਵਿੱਚ ਰੱਖਣਾ ਹੈ। ਦਿਨ ਵਿੱਚ ਦੋ ਵਾਰ (ਸੁਬਾ ਅਤੇ ਸ਼ਾਮ) ਲੱਕੜੀ ਨਾਲ ਹਿਲਾ ਦੇਣਾ ਹੈ।
ਜੀਵ-ਅੰਮ੍ਰਿਤ ਕਿਵੇਂ ਪਾਈਏ ?
ਜਦੋਂ ਖੇਤ ਨੂੰ ਪਾਣੀ ਲਗਾਇਆ ਜਾ ਰਿਹਾ ਹੋਵੇ ਤਾਂ ਜੀਵ- ਅੰਮ੍ਰਿਤ ਵਾਲੀ ਟੈਂਕੀ ਵਿੱਚੋਂ ਇਹ ਪਾਣੀ ਵਿੱਚ ਪਾਇਆ ਜਾ ਸਕਦਾ ਹੈ। ਜੀਵ-ਅੰਮ੍ਰਿਤ ਪਾਣੀ ਨਾਲ ਮਿਲਕੇ ਪੌਦਿਆਂ ਦੀਆਂ ਜੜ੍ਹਾਂ ਤਕ
11 ਫੁੱਟ
ਪਰਿਵਾਰ ਕਿਆਰੀ ਵਿੱਚ ਲਾਈਆਂ ਜਾਣ ਵਾਲੀਆਂ ਅੰਤਰ-ਫਸਲਾਂ
ਜੂਨ-ਜੁਲਾਈ - ਬਾਸਮਤੀ, ਜੀਰੀ, ਜੁਆਰ, ਬਾਜਰਾ, ਅਰਹਰ, ਮੂੰਗਫ਼ਲੀ, ਸੂਰਜਮੁੱਖੀ, ਮੱਕੀ, ਮੂੰਗੀ, ਮਾਂਹ, ਲੋਬੀਆ, ਤਿੱਲ, ਕਪਾਹ, ਮਿਰਚ, ਹਲਦੀ, ਅਦਰਕ, ਲਸਣ, ਪਿਆਜ, ਸਾਰੀਆਂ ਮੌਸਮੀ ਸਬਜ਼ੀਆਂ ਅਤੇ ਰਾਂਗੀ ਆਦਿ।
ਅਕੂਤਬਰ-ਨਵੰਬਰ - ਕਣਕ, ਛੋਲੇ, ਮੂੰਗਫ਼ਲੀ, ਸੂਰਜਮੁਖੀ, ਅਲਸੀ, ਕਰੜੀ (safflower), ਜਵਾਰ, ਮੱਕੀ, ਤਿੱਲ ਅਤੇ ਸਾਰੀਆਂ ਮੌਸਮੀ ਸਬਜ਼ੀਆਂ।
ਜਨਵਰੀ- ਮੂੰਗਫ਼ਲੀ, ਮੂੰਗੀ, ਲੋਬੀਆ, ਪਿਆਜ ਸੂਰਜਮੁਖੀ, ਮੱਕੀ ਅਤੇ ਸਾਰੀਆਂ ਮੌਸਮੀ ਸਬਜ਼ੀਆਂ।
ਗੰਨੇ ਲਈ 11 ਫੁੱਟ ਦਾ ਪਟਾ ਰੱਖੋ, ਯਾਨੀ ਕਿ ਗੰਨੇ ਦੀਆਂ
ਦੋ ਲਾਈਨਾਂ ਦੇ ਵਿਚਾਲੇ ਘੱਟ ਤੋਂ ਘੱਟ 11 ਫੁੱਟ ਦਾ ਫ਼ਾਸਲਾ ਹੋਵੇ। ਫ਼ਾਸਲਾ ਵਧਾਉਣ ਨਾਲ ਗੰਨੇ ਦੀ ਉਪਜ ਘਟਦੀ ਨਹੀਂ ਬਲਕਿ ਵਧਦੀ ਹੈ; ਕਿਉਂਕਿ ਗੰਨੇ ਦੀ ਉੱਪਜ ਪੱਤਿਆਂ ਰਾਹੀਂ ਵਰਤੀ ਗਈ ਸੂਰਜ ਦੀ ਰੌਸ਼ਨੀ 'ਤੇ ਨਿਰਭਰ ਹੈ। 11 ਫੁੱਟ ਦਾ ਫ਼ਰਕ ਰੱਖਣ ਨਾਲ ਹਰ ਪੱਤਾ ਸੂਰਜ ਦੀ ਰੌਸ਼ਨੀ ਨੂੰ ਫੜਦਾ ਹੈ। ਹਰ ਹਰਾ ਪੱਤਾ ਇਕ ਦਿਨ ਵਿੱਚ ਪ੍ਰਤੀ ਸੁਕੇਅਰ ਫੁੱਟ 12.5 ਕਿਲੋ ਕੈਲਰੀ, ਸੂਰਜੀ ਊਰਜਾ ਨੂੰ ਪਕੜ ਕੇ ਉਸ ਨੂੰ ਵਰਤੋਂ ਵਿੱਚ ਲਿਆਉਂਦਾ ਹੈ ਅਤੇ ਇਸ ਊਰਜਾ ਦੇ ਸਿਰ 'ਤੇ ਕਾਰਬਨ-ਡਾਈਆਕਸਾਈਡ ਅਤੇ ਪਾਣੀ ਤੋਂ 4.5 ਗਰਾਮ ਖ਼ੁਰਾਕ ਤਿਆਰ ਕਰਦਾ ਹੈ। ਇਸ ਵਿੱਚ 1.5 ਗਰਾਮ ਅਨਾਜ ਦੀ ਉੱਪਜ ਲਈ ਵਰਤਿਆ ਜਾਂਦਾ ਹੈ ਜਾਂ 2.25 ਗਰਾਮ ਤੋਂ ਗੰਨੇ ਜਾਂ ਫ਼ਲਾਂ ਦੀ ਉੱਪਜ ਮਿਲਦੀ ਹੈ। ਜਿੰਨੀ ਵੱਧ ਊਰਜਾ ਪੱਤਿਆਂ 'ਤੇ ਪਵੇਗੀ। ਉਨੀ ਹੀ ਜ਼ਿਆਦਾ ਉੱਪਜ ਮਿਲੇਗੀ।
ਇਸ ਤਰ੍ਹਾਂ 11 ਫੁੱਟ ਪਟੇ ਵਿੱਚ 5 ਕਿਆਰੀਆਂ ਜਾਂ ਨਾਲੀਆਂ ਮਿਲਦੀਆਂ ਹਨ। 7 ਤੋਂ 9 ਮਹੀਨੇ ਪੁਰਾਣੇ ਗੰਨੇ ਦੇ ਬੀਜ ਜਿਹੜੇ ਕਿ ਪਹਿਲੇ ਸਾਲ ਵਾਲੇ ਗੰਨੇ ਦੇ ਹੋਣ, ਬੀਜਣੇ ਚਾਹੀਦੇ ਹਨ। ਬੀਜ ਲਈ ਜੇਕਰ ਕੁਦਰਤੀ ਖੇਤੀ ਵਾਲਾ ਗੰਨਾ ਹੋਵੇ ਤਾਂ ਬਹੁਤ ਵਧੀਆ ਹੈ। ਗੰਨੇ ਦੇ ਬੀਜ ਦੀ ਇੱਕੋ ਅੱਖ ਹੀ ਬੀਜਣੀ ਹੈ, ਜਿਸ ਦਾ ਸਰੂਪ ਹੇਠ ਦਿੱਤੇ ਚਿੱਤਰ ਵਿੱਚ ਦਿੱਤਾ ਹੈ :-
11 ਫੁੱਟ ਦਾ ਪਟਾ ਅਤੇ 2 ਅੱਖਾਂ ਦੇ ਵਿਚਾਲੇ 2 ਫੁੱਟ ਦਾ
ਅੰਤਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ 11 ਫੁੱਟ ਅੰਤਰ ਨਾਲ ਬਿਜਾਈ ਕਰਨ ਵਾਸਤੇ ਇਕ ਏਕੜ ਲਈ ਲੱਗਭੱਗ 150 ਗੰਨੇ ਚਾਹੀਦੇ ਹਨ। 150 ਗੰਨਿਆਂ ਦਾ ਭਾਰ ਲੱਗਭੱਗ 2.5 ਕੁਇੰਟਲ ਬਣੇਗਾ। ਬਹੁਤੇ ਕਿਸਾਨ ਹੁਣ 30-40 ਕੁਇੰਟਲ ਗੰਨੇ ਦਾ ਬੀਜ ਪ੍ਰਤੀ ਏਕੜ ਵਰਤ ਰਹੇ ਹਨ। ਇਸ ਤਰ੍ਹਾਂ ਅਸੀਂ 4 ਤੋਂ 5 ਕੁਇੰਟਲ ਚੀਨੀ ਦਾ ਨੁਕਸਾਨ ਉਠਾ ਰਹੇ ਹਾਂ, ਜਿਸ ਦੀ ਕੀਮਤ 12 ਤੋਂ 14 ਹਜ਼ਾਰ ਰੁਪਏ ਬਣਦੀ ਹੈ। ਇਸ ਦੀ ਬਿਲਕੁੱਲ ਵੀ ਜ਼ਰੂਰਤ ਨਹੀਂ। ਸਿਰਫ਼ ਇਹ ਹੀ ਨਹੀਂ ਤੁਸੀਂ ਆਪਣੇ ਗੰਨੇ ਦਾ ਬੀਜ ਵੀ ਖੁਦ ਬਣਾ ਸਕਦੇ ਹੋ। ਇਕ ਏਕੜ ਲਈ ਬੀਜ ਬਣਾਉਣ ਲਈ ਕੇਵਲ ਇਕ ਗੰਨੇ ਤੋਂ ਉਗਾਇਆ ਹੋਇਆ ਗੰਨਾ ਹੀ ਕਾਫੀ ਹੈ। ਬੀਜ ਪਲਾਟ ਬਣਾਉਣ ਲਈ ਉਸਨੂੰ ਤਿਆਰ ਕਰਨ ਉਪਰੰਤ ਗੋਬਰ ਖਾਦ ਪਾ ਲਓ ਅਤੇ 2 ਫੁੱਟ ਦੀਆਂ ਨਾਲੀਆਂ ਕੱਢ ਲਓ। ਬੀਜ ਲਈ ਸਿਰਫ਼ ਇਕ ਗੰਨਾ ਚਾਹੀਦਾ ਹੈ ਜਿਸ ਦੀਆਂ 16 ਅੱਖਾਂ ਹੁੰਦੀਆਂ ਹਨ। ਇਸ ਬੀਜ ਪਲਾਟ 'ਤੇ 11-11 ਫੁੱਟ ਦੀ ਚੌਰਸ ਕਿਆਰੀ ਬਣਾ ਕੇ 2-2 ਫੁੱਟ 'ਤੇ ਇੱਕ ਇੱਕ ਅੱਖ ਲਗਾਓ। 11×11 ਫੁੱਟ ਤੋਂ ਜੋ 3 ਨਾਲੀਆਂ ਬੱਚ ਜਾਣਗੀਆਂ ਉਸ ਵਿੱਚ ਲੋਬੀਆ ਜਾਂ ਛੋਲੇ ਬੀਜ ਦਿਓ। ਹਰ ਅੱਖ ਵਿੱਚ ਅਨੇਕਾਂ ਗੰਨੇ ਫੁੱਟ ਪੈਂਦੇ ਹਨ। ਹਰ ਅੱਖ ਵਿੱਚੋਂ ਨਿਕਲੇ ਗੰਨੇ ਵਿੱਚ ਆਪ ਨੂੰ ਘੱਟ ਤੋਂ ਘੱਟ 12 ਅਤੇ ਜ਼ਿਆਦਾ ਤੋਂ ਜ਼ਿਆਦਾ 36 ਗੰਨੇ ਮਿਲਦੇ ਹਨ। ਅੰਤਰ ਵਧਾਉਣ ਨਾਲ ਗੰਨੇ ਜ਼ਿਆਦਾ ਮਾਤਰਾ ਵਿੱਚ ਮਿਲਦੇ ਹਨ। ਇਸ ਤਰ੍ਹਾਂ 16 ਅੱਖਾਂ ਵਿੱਚੋਂ 16×12-192 ਗੰਨੇ ਮਿਲਣਗੇ। ਇਕ ਏਕੜ ਗੰਨਾ ਬੀਜਣ ਲਈ ਸਾਨੂੰ 150 ਗੰਨੇ ਚਾਹੀਦੇ ਹਨ। ਇਸ ਤਰ੍ਹਾਂ ਕੇਵਲ 1.5 ਕਿਲੋ ਦੇ ਇੱਕ ਗੰਨੇ ਦੇ ਬੀਜ ਤੋਂ ਅਸੀਂ ਇਕ ਏਕੜ ਦਾ ਬੀਜ ਤਿਆਰ ਕਰ ਸਕਦੇ ਹਾਂ। ਹੁਣ ਗੰਨੇ ਦੇ ਬੀਜ ਨੂੰ ਬੀਜ-ਅੰਮ੍ਰਿਤ ਨਾਲ ਸੋਧ ਕਰਕੇ 11 ਫੁੱਟ ਪਟੇ ਵਿੱਚ ਜੋ 5 ਕਿਆਰੀਆਂ ਬਣੀਆਂ ਹਨ ਉਸ ਵਿੱਚ ਇਕ ਨੰਬਰ ਕਿਆਰੀ ਵਿੱਚ ਗੰਨਾ, 2 ਅਤੇ 4 ਨੰਬਰ ਕਿਆਰੀ ਵਿੱਚ ਲੋਬੀਆ, ਛੋਲੇ ਜਾਂ ਕੋਈ ਵੀ ਫ਼ਲੀਦਾਰ ਬੂਟਾ ਅਤੇ ਵਿਚਾਲੜੀ 3 ਨੰਬਰ ਕਿਆਰੀ ਵਿੱਚ ਝੰਡੂ ਜਾਂ ਸਬਜ਼ੀ। ਇਸ ਤਰ੍ਹਾਂ ਬਿਜਾਈ ਕਰਨ ਨਾਲ ਵਿਚਾਲੇ ਬੀਜੇ ਹੋਏ ਬੂਟੇ ਸਹਿਜੀਵੀ ਦੇ ਤੌਰ 'ਤੇ ਵੱਧਦੇ ਫੁੱਲਦੇ ਹਨ ਅਤੇ ਇਸ ਨਾਲ ਗੰਨੇ ਦੀ ਉਪਜ ਨਹੀਂ ਘਟਦੀ। ਗੰਨੇ ਦੀ
ਫ਼ਸਲ ਨੂੰ ਹਰ 15 ਦਿਨਾਂ ਵਿੱਚ ਜਾਂ ਘੱਟ ਤੋਂ ਘੱਟ ਮਹੀਨੇ ਵਿੱਚ ਇਕ ਵਾਰ ਪਾਣੀ ਨਾਲ ਜੀਵ-ਅੰਮ੍ਰਿਤ ਦਿਓ।
ਗੰਨਾ ਬੀਜਣ ਉਪਰੰਤ 3 ਮਹੀਨੇ ਤਕ ਹਰ ਨਾਲ਼ੀ ਵਿੱਚ ਪਾਣੀ ਦੇਣਾ ਹੈ। ਹਰ ਪਾਣੀ ਨਾਲ ਜੀਵ-ਅੰਮ੍ਰਿਤ 200 ਲਿਟਰ ਦੇਣਾ ਹੈ। 3 ਮਹੀਨੇ ਤੋਂ ਬਾਅਦ ਜਿਸ ਨਾਲ਼ੀ ਵਿੱਚ ਗੰਨਾ ਹੈ ਉਸ ਵਿੱਚ ਪਾਣੀ ਦੇਣਾ ਬੰਦ ਕਰ ਦਿਓ ਅਤੇ ਬਾਕੀ ਨਾਲੀਆਂ ਵਿੱਚ ਪਾਣੀ ਦੇਂਦੇ ਰਹੋ। ਯਾਨੀਕਿ ਗੰਨੇ ਨੂੰ ਪਾਣੀ ਨਹੀਂ ਦੇਣਾ ਪ੍ਰੰਤੂ ਅੰਤਰ ਫ਼ਸਲ ਨੂੰ ਪਾਣੀ ਦੇਣਾ ਹੈ। ਗੰਨਾ ਲਗਾਉਣ ਤੋਂ 6 ਮਹੀਨੇ ਬਾਅਦ ਸਿਰਫ਼ ਨਾਲੀ ਨੰਬਰ 3 ਵਿੱਚ ਪਾਣੀ ਦਿਓ। ਯਾਨੀਕਿ ਮਿਰਚੀ ਦੀ ਫ਼ਸਲ ਨੂੰ, ਬਾਕੀ ਨਾਲੀ ਨੰਬਰ 1, 2 ਅਤੇ 4 ਨੂੰ ਪਾਣੀ ਦੇਣਾ ਬੰਦ ਕਰ ਦਿਓ। ਇਸ ਤਰ੍ਹਾਂ ਪਾਣੀ ਦੇਣ ਨਾਲ ਗੰਨੇ ਦੀਆਂ ਜੜ੍ਹਾਂ ਪਾਣੀ ਵੱਲ ਨੂੰ ਵਧਦੀਆਂ ਹਨ ਅਤੇ ਭੂਮੀ ਵਿੱਚ ਗੰਨੇ ਦਾ ਚੌੜਾ ਆਧਾਰ ਤਿਆਰ ਕਰਦੀਆਂ ਹਨ। ਗੰਨੇ ਦੀਆਂ ਜੜ੍ਹਾਂ ਜਿਵੇਂ ਜਿਵੇਂ ਪਾਣੀ ਵੱਲ ਨੂੰ ਵਧੀ ਜਾਂਦੀਆਂ ਹਨ ਉਵੇਂ ਉਵੇਂ ਉਨ੍ਹਾਂ ਦੀ ਚੌੜਾਈ ਵਧਦੀ ਜਾਂਦੀ ਹੈ। ਨਤੀਜਨ ਸਰੂਪ ਗੰਨੇ ਦੀ ਚੌੜਾਈ, ਉੱਚਾਈ ਅਤੇ ਵਜ਼ਨ ਲਗਾਤਾਰ ਵਧਦਾ ਰਹਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਪਾਣੀ ਦੀ 75 ਪ੍ਰਤੀਸ਼ਤ ਬੱਚਤ ਹੁੰਦੀ ਹੈ। ਗੰਨੇ ਵਿੱਚ ਜਾਂ ਅੰਤਰ ਫ਼ਸਲਾਂ ਵਿੱਚ ਜੋ ਵੀ ਘਾਹ ਜਾਂ ਕਬਾੜ ਪੈਦਾ ਹੋਵੇ ਉਸ ਨੂੰ ਜੜ੍ਹ ਤੋਂ ਪੁੱਟ ਕੇ ਉਥੇ ਹੀ ਸੁੱਟ ਦਿਓ। ਜਦੋਂ ਅੰਤਰ ਫ਼ਸਲਾਂ ਵਧ ਕੇ ਭੂਮੀ ਨੂੰ ਢੱਕ ਲੈਂਦੀਆਂ ਹਨ ਤਾਂ ਘਾਹ ਜਾਂ ਕਬਾੜ ਉੱਗਣਾ ਆਪਣੇ ਆਪ ਹੀ ਬੰਦ ਹੋ ਜਾਂਦਾ ਹੈ। ਜੇਕਰ ਅਸੀਂ ਗੰਨੇ ਨੂੰ ਕੱਟਣ ਤੋਂ ਬਾਅਦ ਉਸ ਤੋਂ ਨਿਕਲੇ ਪੱਤੇ ਅਤੇ ਆਗ ਨੂੰ ਉਥੇ ਹੀ ਸੁੱਟ ਦੇਈਏ ਤਾਂ ਉਹ ਵਧੀਆ ਭੂਮੀ ਦਾ ਢੱਕਣਾ ਬਣ ਜਾਂਦਾ ਹੈ ਜਿਸ ਨਾਲ ਧਰਤੀ ਵਿੱਚਲੇ ਗੰਢੋਏ 24 ਘੰਟੇ ਆਪਣਾ ਕੰਮ ਕਰਦੇ ਰਹਿੰਦੇ ਹਨ ਅਤੇ ਗੰਨੇ ਦੀਆਂ ਜੜ੍ਹਾਂ ਨੂੰ ਪਕਾਈ ਹੋਈ ਖ਼ੁਰਾਕ ਪਹੁੰਚਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਸਾਡੀ ਧਰਤੀ ਦੀ ਕਾਸ਼ਤਕਾਰੀ ਕਰਦੇ ਹੋਏ ਉਸ ਨੂੰ ਸ਼ਕਤੀਸ਼ਾਲੀ ਉਪਜਾਊ ਅਤੇ ਸੰਪੂਰਨ ਬਣਾ ਦਿੰਦੇ ਹਨ। ਲੋਬੀਆ ਜਾਂ ਦਾਲਾਂ ਦੀ ਜੋ ਵੀ ਫ਼ਸਲ ਬੀਜੀ ਹੋਏ ਜਦੋਂ ਪੱਕ ਜਾਵੇ ਤਾਂ ਉਸ ਦੀਆਂ ਫ਼ਲੀਆਂ ਤੋੜ ਕੇ ਦਾਣੇ ਕੱਢ ਲਓ। ਜੇਕਰ ਮਿਰਚਾਂ ਜਾਂ ਸਬਜ਼ੀਆਂ ਬੀਜੀਆਂ ਹੋਣ ਤਾਂ ਉਨ੍ਹਾਂ ਨੂੰ ਵੀ ਕੱਟ ਲਓ। ਇਸ
ਤਰ੍ਹਾਂ ਗੰਨੇ ਦੀ ਫ਼ਸਲ ਦਾ ਕੋਈ ਵੀ ਨੁਕਸਾਨ ਕੀਤੇ ਬਿਨਾਂ ਅਸੀਂ ਅੰਤਰ ਫ਼ਸਲਾਂ ਲੈ ਕੇ ਵਾਧੂ ਪੈਸੇ ਵੱਟ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਿਰਫ਼ ਅੰਤਰ ਫ਼ਸਲਾਂ ਤੋਂ ਪ੍ਰਾਪਤ ਪੈਸਿਆਂ ਨਾਲ ਸਾਰਾ ਖ਼ਰਚਾ ਨਿਕਲ ਆਉਂਦਾ ਹੈ ਅਤੇ ਗੋਨੇ ਦਾ ਉਤਪਾਦਨ ਬਿਲਕੁੱਲ ਮੁਫ਼ਤ ਹੋ ਜਾਂਦਾ ਹੈ। ਇਹ ਹੀ ਹੈ ਜ਼ੀਰੋ ਬੱਜਟ ਕੁਦਰਤੀ ਖੇਤੀ।
ਕੁਦਰਤੀ ਖੇਤੀ ਵਿੱਚ ਝੋਨੇ ਦੀ ਫ਼ਸਲ ਕਿਵੇਂ ਲਈਏ:-
ਭਾਰਤ ਵਿੱਚ ਹਜ਼ਾਰਾਂ ਸਾਲਾਂ ਤੋਂ ਜੀਰੀ ਜਾਂ ਧਾਨ ਦੀ ਖੇਤੀ ਹੁੰਦੀ ਆ ਰਹੀ ਹੈ। ਧਾਨ ਦੀ ਫ਼ਸਲ ਭਾਰਤ ਅਤੇ ਦੱਖਣ ਪੂਰਬੀ ਏਸ਼ੀਆ ਦੀ ਪ੍ਰਮੁੱਖ ਅਤੇ ਮਹੱਤਵਪੂਰਨ ਫ਼ਸਲ ਹੈ। ਥਾਈਲੈਂਡ ਵਿੱਚ ਮਿਲੇ ਧਾਨ ਦੇ ਪੁਰਾਤਨ ਅਵਿਸ਼ੇਸ਼ ਦੱਸਦੇ ਹਨ ਕਿ ਈਸਾ ਤੋਂ 3500 ਸਾਲ ਪਹਿਲਾਂ ਯਾਨੀਕਿ ਅੱਜ ਤੋਂ 6000 ਸਾਲ ਪਹਿਲਾਂ ਵੀ ਧਾਨ ਦੀ ਖੇਤੀ ਹੁੰਦੀ ਸੀ। ਸਿੰਧ ਘਾਟੀ ਦੀ ਸੱਭਿਅਤਾ ਅਤੇ ਹੜੱਪਾ ਤੋਂ ਮਿਲੇ ਅਵਿਸ਼ੇਸ਼ ਦੱਸਦੇ ਹਨ ਕਿ ਸਾਡੇ ਦੇਸ਼ ਵਿੱਚ ਵੀ 2300 ਸਾਲ ਈਸਾ ਪੂਰਵ ਤੋਂ ਯਾਨੀਕਿ ਅੱਜ ਤੋਂ 5000 ਸਾਲ ਪਹਿਲਾਂ ਵੀ ਧਾਨ ਦੀ ਖੇਤੀ ਹੁੰਦੀ ਸੀ। ਧਾਨ ਦੀਆਂ ਸਾਰੀਆਂ ਪ੍ਰਜਾਤੀਆਂ ਓਰਾਈਜਾ (Oryza) ਕੁਲ ਤੋਂ ਪੈਦਾ ਹੋਈਆਂ ਹਨ। ਪੂਰੇ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਧਾਨ ਦੀਆਂ 18 ਜੰਗਲੀ ਕਿਸਮਾਂ ਮਿਲਦੀਆਂ ਹਨ। ਜਿਨ੍ਹਾਂ ਵਿੱਚੋਂ 2 ਕਿਸਮਾਂ Oryza sativa ਅਤੇ Oryza glaberrima ਖੇਤੀ ਵਿੱਚ ਵਰਤੀਆਂ ਜਾਂਦੀਆਂ ਹਨ। ਏਸ਼ੀਆ ਵਿੱਚ ਵਰਤੀ ਜਾਣ ਵਾਲੀ ਕਿਸਮ Oryza sativa ਹਿਮਾਲਿਆ ਪਰਬਤ ਦੀਆਂ ਹੇਠਲੀਆਂ ਪਹਾੜੀਆਂ, ਉੱਤਰ ਪੂਰਬੀ ਰਾਜਾਂ, ਉਪਰਲਾ ਬ੍ਰਹਮਾ ਦੇਸ਼, ਉੱਤਰੀ ਥਾਈਲੈਂਡ, ਵੀਅਤਨਾਮ ਅਤੇ ਦੱਖਣੀ ਚੀਨ ਆਦਿ ਪ੍ਰਦੇਸ਼ਾਂ ਤੋਂ ਇੱਥੇ ਆਈ ਹੈ। ਪੁਰਾਤਨ ਕਾਲ ਤੋਂ ਭਾਰਤਵਰਸ਼ ਵਿੱਚ ਹਜ਼ਾਰਾਂ ਸਥਾਨਕ ਕਿਸਮਾਂ ਜਿਨ੍ਹਾਂ ਦਾ ਉਤਪਾਦਨ ਅੱਜ ਦੇ ਹਾਈਯੀਲਡਿੰਗ ਜਾਂ ਸੰਕਰ ਬੀਜਾਂ ਤੋਂ ਘੱਟ ਨਹੀਂ ਸੀ। ਸੰਨ 1912 ਵਿੱਚ ਜੌਹਨ ਕੇਲੀਨੇ ਨੇ ਆਪਣੀ ਪੁਸਤਕ Intensive Farming in India ਵਿੱਚ ਲਿਖਿਆ ਹੈ ਕਿ ਉਸ ਸਮੇਂ ਭਾਰਤ ਵਿੱਚ ਧਾਨ ਦੀਆਂ ਤਕਰੀਬਨ 4000 ਸਥਾਨਕ
ਕਿਸਮਾਂ ਸਨ ਅਤੇ ਕਿਸਾਨ ਉਹੀ ਬੀਜ ਚੁਣ ਕੇ ਅਗਲੀ ਫ਼ਸਲ ਲਈ ਰੱਖ ਲੈਂਦੇ ਸਨ। ਸੰਨ 1804 ਵਿੱਚ ਇਕ ਮਾਸਿਕ ਪੱਤਰਕਾ Edingburg Review ਪ੍ਰਕਾਸ਼ਿਤ ਹੋਈ ਸੀ, ਉਸ ਵਿੱਚ ਲਿਖਿਆ ਸੀ ਕਿ ਅੱਜ ਤੋਂ 200 ਸਾਲ ਪਹਿਲਾਂ ਵੀ ਭਾਰਤ ਵਿੱਚ ਧਾਨ ਪ੍ਰਤੀ ਏਕੜ ਬਰਤਾਨੀਆਂ ਨਾਲੋਂ ਜ਼ਿਆਦਾ ਪੈਦਾ ਹੁੰਦਾ ਸੀ। ਸੋਲ੍ਹਵੀਂ ਸਦੀ ਵਿੱਚ ਮੁਗ਼ਲ ਸਾਮਰਾਜ ਦੇ ਸਮੇਂ ਅਬੁਲ ਫਜਲ ਅਲਾਮੀ ਨੇ ਸੰਨ 1590 ਵਿੱਚ ਇਕ ਕਿਤਾਬ ਲਿਖੀ ਜਿਸ ਦਾ ਨਾਮ ਸੀ 'ਆਈਨੇ ਅਕਬਰੀ'। ਉਸ ਵਿੱਚ ਉਸ ਨੇ ਪ੍ਰਤੀ ਏਕੜ ਧਾਨ ਦੀ ਉੱਪਜ ਦੇ ਜੋ ਅੰਕੜੇ ਦਿੱਤੇ ਹਨ, ਉਹ ਅੱਜ ਦੀ ਹਰੀ-ਕ੍ਰਾਂਤੀ ਦੇ ਅੰਕੜਿਆਂ ਨਾਲੋਂ ਜ਼ਿਆਦਾ ਹਨ।
10ਵੀਂ ਤੋਂ ਲੈ ਕੇ 13ਵੀਂ ਸ਼ਤਾਬਦੀ ਦੌਰਾਨ ਦੱਖਣ ਭਾਰਤ ਦੇ ਸਮਰਾਟ ਚੋਲਾ ਰਾਜਾ ਨੇ ਧਾਨ ਦੀ ਉੱਪਜ ਦੇ ਬਾਰੇ ਵਿੱਚ ਜਾਣਕਾਰੀ ਆਪਣੇ ਰਿਕਾਰਡ ਵਿੱਚ ਲਿਖ ਕੇ ਰੱਖੀ ਹੈ। ਉਸ ਰਿਕਾਰਡ ਦਾ ਨਾਮ - The Cambrige Economic History of India निप्त हिंच ਲਿਖਿਆ ਹੈ ਕਿ ਅੱਜ ਤੋਂ 700 ਤੋਂ 1000 ਸਾਲ ਪਹਿਲਾਂ ਤਾਮਿਲਨਾਡੂ ਰਾਜ ਦੇ ਅਕਾਰਟ ਜ਼ਿਲ੍ਹੇ ਵਿੱਚ ਪ੍ਰਤੀ ਹੈਕਟੇਅਰ 33 ਕੁਇੰਟਲ ਔਸਤ ਉਤਪਾਦਨ ਸੀ ਅਤੇ ਰਾਮਨਾਥਪੁਰਮ ਜ਼ਿਲ੍ਹੇ ਵਿੱਚ ਇਸ ਤੋਂ ਦੁਗਣਾ ਯਾਨੀਕਿ 66 ਕੁਇੰਟਲ ਔਸਤ ਸੀ। ਉਸ ਸਮੇਂ ਕੋਈ ਖੇਤੀ ਯੂਨੀਵਰਸਿਟੀ ਮੌਜੂਦ ਨਹੀਂ ਸੀ। ਉਸ ਵੇਲੇ ਸਿਰਫ਼ ਤੇ ਸਿਰਫ਼ ਕੁਦਰਤੀ ਖੇਤੀ ਸੀ। ਸੰਨ 1807 ਵਿੱਚ ਜੌਨ ਹਾਡਸਨ ਨੇ ਜੋ ਮਦਰਾਸ ਪ੍ਰੈਜੀਡੈਂਸੀ ਬੋਰਡ ਦੇ ਮੈਂਬਰ ਸਨ ਨੇ ਲਿਖਿਆ ਹੈ ਕਿ ਉਸ ਸਮੇਂ (ਅੱਜ ਤੋਂ 200 ਸਾਲ ਪਹਿਲਾਂ) ਤਾਮਿਲਨਾਡੂ ਰਾਜ ਦੇ ਕਿਉਂਬੇਟੂਰ ਰਾਜ ਵਿੱਚ ਪ੍ਰਤੀ ਹੈਕਟੇਅਰ 60 ਕੁਇੰਟਲ ਧਾਨ ਦਾ ਉਤਪਾਦਨ ਮਿਲਦਾ ਸੀ।
ਅੱਜ ਤੋਂ 60 ਤੋਂ 70 ਸਾਲ ਪਹਿਲਾਂ ਮਹਾਂਰਾਸ਼ਟਰ ਦੇ ਕੋਂਕਣ ਪ੍ਰਦੇਸ਼ ਵਿੱਚ ਧਾਨ ਦੀਆਂ 1500 ਤੋਂ ਲੈ ਕੇ 1600 ਤਕ ਸਥਾਨਕ ਕਿਸਮਾਂ ਸਨ ਜੋ ਕਿਸਾਨ ਬੀਜਦੇ ਸਨ। ਅੱਜ ਵੀ ਮਹਾਂਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਕੈਸ਼ਲੇ ਸਥਿੱਤ ਇੱਕ ਸੰਸਥਾ Academy of Development of Science ਵਿੱਚ ਸਥਾਨਕ ਧਾਨ ਦੀਆਂ 450 ਕਿਸਮਾਂ ਦਾ ਵਰਣਨ ਹੈ। ਉਨ੍ਹਾਂ ਵਿੱਚ ਕੁਝ ਕਿਸਮਾਂ ਹਨ- ਸਾਗਭਾਤ,
ਵਾਫਲੀਭਾਤ, ਬੰਗਾਲੀਆਭਾਤ, ਅੰਤਰਸਾਲ, ਪੂਰਰਾਂਤਾ, ਧੰਨਿਆ, ਸੂਲਸਰ, ਹਲਵਾ, ਗਾਰਵੇਲ, ਜੀਰਾਸਾਲ, ਕੜਾ, ਜੜੂ, ਕਲਾਰਾਂਤਾ, ਚਿਬਾਰਕਲੰਬਾ, ਕੌਲੰਬਾ, ਚਮਚਲੀ, ਕ੍ਰਿਸ਼ਨਸਾਲ, ਮਸਕਤੀਆ, ਮੁਗਾਡ, ਪੰਕੋਲੀ, ਤਾਬੇਡਹਲਗਾ, ਸੁਖੇਲ, ਸੰਨਾ, ਮਲਗਾ, ਵਾਨੇਰ, ਸਫੇਦ ਹਲਗਾ ।
ਹੁਣ ਵੀ ਕਿਸਾਨਾਂ ਕੋਲ ਕੁੱਝ ਚੰਗੀਆਂ ਧਾਨ ਦੀਆਂ ਸਥਾਨਕ ਪੁਰਾਤਨ ਕਿਸਮਾਂ ਮੌਜੂਦ ਹਨ। ਮਹਾਂਰਾਸ਼ਟਰ ਦੇ ਮਾਵਲਗਲ ਪ੍ਰਾਂਤ (ਪੂਨੇ ਜ਼ਿਲ੍ਹੇ) ਸਹਾਦਰੀ ਪਹਾੜੀ ਦੇ ਤਲਹਟ ਵਿੱਚ ਇਕ ਵਧੀਆ ਪੁਰਾਤਨ ਸਥਾਨਕ ਧਾਨ ਕਿਸਮ ਹੈ— ਅੰਬੇ ਮੋਹਰ। ਮਹਾਂਰਾਸ਼ਟਰ ਦੇ ਦੱਖਣ ਪ੍ਰਦੇਸ਼ ਵਿੱਚ ਬਸਜੀਰਾ ਅਤੇ ਉੱਤਰੀ ਪ੍ਰਦੇਸ਼ ਵਿੱਚ ਗਰਮ ਮਸਾਲਾ ਅਤੇਕੌਲਪੀ ਸਥਾਨਕ ਧਾਨ ਕਿਸਮਾਂ ਮੌਜੂਦ ਹਨ। ਮਹਾਂਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿੱਚ ਕੌਲੰਬ, ਭੜਾਸ; ਥਾਣੇ ਜ਼ਿਲ੍ਹੇ ਵਿੱਚ ਕਸਲੇ, ਕੌਲਪੀ, ਝਿਨੀ, ਖੜਕਈਆ, ਬੁੜਕਾ, ਤੁਲਸਾ, ਕਸਬੇ, ਕਲੰਬੀ, ਜਾਨਪਨਾ; ਰਾਏਗੜ੍ਹ ਜ਼ਿਲ੍ਹੇ ਵਿੱਚ ਝਿਨੀ ਮਾਲਗੁੜੀਆ, ਭੜਾਸ, ਕਲਾਮ, ਧੌਸਾਲੀ, ਚਿੰਮਨਸਾਲ, ਤਾਮਸਾਲ ਸਥਾਨਕ ਧਾਨ ਦੀਆਂ ਕਿਸਮਾਂ ਕਿਸਾਨ ਲੈਂਦੇ ਹਨ।
ਪੁਰਾਤਨ ਕਾਲ ਵਿੱਚ ਸਾਡੇ ਭਾਰਤਵਰਸ਼ ਵਿੱਚ ਜੋ ਸਥਾਨਿਕ ਧਾਨ ਦੀਆਂ ਕਿਸਮਾਂ ਲੈਂਦੇ ਸਨ, ਉਨ੍ਹਾਂ ਦੇ ਵਰਣਨ ਪੁਰਾਤਨ ਗ੍ਰੰਥਾਂ ਵਿੱਚ ਦਿੱਤੇ ਗਏ ਹਨ। ਮਹਾਂਰਿਸ਼ੀ ਕਸ਼ਯਪ ਨੇ ਗ੍ਰੰਥ ਲਿਖਿਆ ਸੀ-'ਕਸ਼ਯਪ ਖੇਤੀ ਵਿਧੀ, ਜਿਸ ਵਿੱਚ ਲਿਖਿਆ ਹੈ ਕਿ ਅੱਜ ਤੋਂ 3000 ਸਾਲ ਪਹਿਲਾਂ ਦੱਖਣ ਭਾਰਤ ਵਿੱਚ ਸਰਵ-ਉੱਤਮ ਧਾਨ ਦੀਆਂ ਸਥਾਨਕ ਕਿਸਮਾਂ ਸਨ; ਜਿਸ ਤਰ੍ਹਾਂ ਸ਼ਵੈਤਸਾਲ, (ਸਫੈਦ ਚਾਵਲ), ਰਕਤਸਾਲ (ਲਾਲ ਚਾਵਲ) ਸਥੂਲਸਾਲ (ਜਾੜੀ ਚਾਵਲ), ਦੀਰਘਸਾਲ (ਲੰਬਾ ਦਾਣਾ, ਵਧੀਆ ਸਵਾਦ, ਬਾਸਮਤੀ ਦਾ ਪੂਰਵ ਰੂਪ), ਸ਼ਵੇਤਵਰਣ ਕਲਾਮਾ (ਸਫੈਦਾ ਦਾਣਾ), ਰਕਤਵਰਣ ਕਲਾਮਾ (ਲਾਲ ਦਾਣਾ) ਸਥੂਲ ਦੇਹਕਾ ਕਲਾਮਾ (ਜਾੜਾ ਦਾਣਾ), ਦੀਰਘਕਰਤੀ ਕਲਾਮਾ (ਲੰਬਾ ਦਾਣਾ), ਹੇਮਾਨਸੰਬਕ (ਸੁਨਹਿਰਾ ਦਾਣਾ), ਕਪੀਸ਼ ਸੰਭਕ (ਤਾਂਬੂਸ ਦਾਣਾ), ਰਕਤ ਸੰਭਕ (ਲਾਲ ਦਾਣਾ), ਕ੍ਰਿਸ਼ਨ ਸੰਭਕ (ਕਾਲਾ ਦਾਣਾ), ਸੁੱਕਾ ਸ਼ਰਹੀ (ਸਫੈਦ ਸੁੱਕਾ ਦਾਣਾ), ਸਥੂਲ ਕਾਇਆ ਸਰਹੀ (ਜਾੜਾ ਦਾਣਾ), ਧਨ
ਸ਼ਰਹੀ (ਜਾੜਾ ਦਾਣਾ), ਪਲਸਾ ਸ਼ਰਹੀ (ਸੁਗੰਧਿਤ), ਸੁਵਾਦੁ ਸ਼ਰਹੀ (ਸਵਾਦਿਸ਼ਟ) ਫਾਲਾ ਸ਼ਰਹੀ, ਦਰਖਸ਼ਾ ਸ਼ਰਹੀ, ਨਿਵਾਰਾ (ਦਾਣੇ ਤੇ ਲਾਲ ਸਫੈਦਾ ਦਾਗ), ਸ਼ਵੇਤਾ ਯਵ (ਸਫੈਦ ਜਾੜਾ ਦਾਣਾ), ਕ੍ਰਿਸ਼ਨਾ ਯਵ (ਜਾੜਾ ਕਾਲਾ ਦਾਣਾ), ਸਾਮਰਾਹ ਸ਼ਰਹੀ (ਵੱਧ ਉਪਜ ਦੇਣ ਵਾਲਾ ਅਤੇ ਪੱਕਣ ਸਮੇਂ ਦਾਣਾ ਬਹੁਤ ਲੰਬਾ ਹੁੰਦਾ ਹੈ), ਕਾਲਾ ਸ਼ਰਹੀ (ਮਿੱਠਾ ਸਵਾਦ ਅਤੇ ਪੌਸ਼ਟਿਕ), ਸੀਤਾ ਸ਼ਰਹੀ (ਸਫੈਦ ਦਾਣਾ), ਪੀਤਵਰਣ ਸ਼ਰਹੀ (ਪੀਲੇ ਰੰਗ ਦਾ ਦਾਣਾ, ਕਬਜ਼ ਨੂੰ ਹਟਾਉਣ ਵਾਲਾ ਅਤੇ ਪਾਚਕ)।
ਸਾਡੇ ਪੁਰਾਤਨ ਗ੍ਰੰਥ ਸੁਰਪਾਲ ਰਚਿਤ ਕਵਿਕਸ਼ਯੁਰਵੇਦਕ ਵਿੱਚ ਲਿਖਿਆ ਹੋਇਆ ਹੈ ਕਿ ਅੱਜ ਤੋਂ 3000 ਸਾਲ ਪਹਿਲਾਂ ਇਕ ਸਥਾਨਕ ਧਾਨ ਦੀ ਕਿਸਮ ਸੀ, ਜਿਸ ਦਾ ਨਾਮ ਸੀ 'ਸਾਸਤਿਕਾ ਜਿਹੜੀ ਕੇਵਲ 60 ਦਿਨਾਂ ਵਿੱਚ ਪੱਕ ਜਾਂਦੀ ਸੀ। ਸੰਨ 1126 ਵਿੱਚ ਚਾਲੂਕਿਯ ਨਰੇਸ਼ ਸੁਮੇਸ਼ਵਰ ਦੇਵ ਨੇ ਆਪਣੀ ਸੰਸਕ੍ਰਿਤੀ ਭਾਸ਼ਾ ਦੇ ਵਿਸ਼ਵਕੋਸ਼ ਵਿੱਚ ਜਿਸ ਦਾ ਨਾਮ 'ਅਭਿਲਾਸ਼ੀਤਰਥ ਚਿੰਤਾਮਨੀ' ਹੈ, ਦੇ ਤੀਸਰੇ ਕਾਂਡ ਵਿੱਚ 13ਵੇਂ ਅਧਿਆਏ ਵਿੱਚ ਕੁੱਝ ਪੁਰਾਤਨ ਧਾਨ ਦੀਆਂ ਕਿਸਮਾਂ ਦੇ ਨਾਮ ਲਿਖੇ ਹਨ ਜਿਸ ਤਰ੍ਹਾਂ ਰਕਤਸਾਲੀ, ਮਹਾਂਸਾਲੀ, ਗੰਧਸਾਲੀ, ਸਲਿੰਗਕਾ, ਮੂੰਡਸਾਲੀ, ਸਥੂਲਸਾਲੀ, ਸੂਖ਼ਸ਼ਮਸਾਲੀ ਅਤੇ ਸਾਸਥਿਕਾ।
15ਵੀਂ ਅਤੇ 16ਵੀਂ ਸਦੀ ਦੇ ਇਕ ਪ੍ਰਸਿੱਧ ਅਯੁਰਵੈਦ ਅਚਾਰੀਆ ਹੋਏ ਹਨ, ਜਿਨ੍ਹਾਂ ਦਾ ਨਾਮ ਅਚਾਰੀਆ ਭਵ ਮਿਸ਼ਰਾ ਸੀ, ਉਨ੍ਹਾਂ ਨੇ ਆਪਣੀ ਕਿਤਾਬ ਭਾਰਤੀ ਔਸ਼ਧੀਕੋਸ਼ (Indian Materica Medica) ਵਿੱਚ ਕੁਝ ਔਸ਼ਧੀ ਗੁਣਾਂ ਨਾਲ ਭਰਪੂਰ ਧਾਨ ਦੀਆਂ ਕਿਸਮਾਂ ਦੇ ਨਾਮ ਦਿੱਤੇ ਹਨ ਜਿਵੇਂ ਕਿ ਰਕਤਸਾਲੀ, ਕਲਮਾ, ਬੂੰਧਾ, ਸ਼ਕੁਨਹੀਤ, ਸੁਗੰਧੀਕਾ, ਕਰਾਡਮਾਕਾ, ਮਹਾਂਸਾਲੀ, ਦੁਸ਼ਿਅਤ, ਪੁਸ਼ਪੰਡਕ, ਪੁਡਰਿਕਾ, ਮਹਿਸ਼ਮਸਤਕਾ, ਦੀਰਘਸੁਕਾ, ਕੰਚਨਕਾ, ਹਿਯਾਨ (ਚੀਨ ਤੋਂ ਆਇਆ ਹੋਇਆ), ਲੋਧਰੀ ਪੁਸਪਿਕਾ ।
16ਵੀਂ ਸਦੀ ਵਿੱਚ ਅਬੁਲ ਫਜਲ ਅਲਾਮੀ ਦੀ ਲਿਖੀ ਹੋਈ ਕਿਤਾਬ 'ਆਈਨੇ ਅਕਬਰੀ' ਪੁਸਤਕ (ਸੰਨ 1590) ਵਿੱਚ ਲਿਖਿਆ
ਹੈ ਕਿ ਸਮਰਾਟ ਅਕਬਰ ਨੂੰ ਹੇਠ ਲਿਖੀਆਂ ਧਾਨ ਦੀਆਂ ਪੁਰਾਤਨ ਕਿਸਮਾਂ ਬਹੁਤ ਚੰਗੀਆਂ ਲੱਗਦੀਆਂ ਸਨ। ਬਾਦਸ਼ਾਹ ਨੇ ਖੁਦ ਉਨ੍ਹਾਂ ਦਾ ਸਵਾਦ ਚੱਖ ਕੇ ਵੇਖਿਆ ਜਿਸ ਤਰ੍ਹਾਂ ਮੁਸਕੀਨ, ਸਾਦਾ, ਸਕਦਾਸ, ਦੁਨਾ ਪ੍ਰਸ਼ਾਦ, ਸਮਜੀਰਾ, ਸ਼ੱਕਰਚਿੰਨੀ, ਦੇਵਜੀਰਾ, ਜੀਨਜੀਨ, ਦਹਾਕ, ਜਿੰਨ੍ਹੀਸਤੀ। ਇਨ੍ਹਾਂ ਵਿੱਚੋਂ ਤਿੰਨ ਸਾਦਾ, ਸਮਜੀਰਾ ਅਤੇ ਸ਼ੱਕਰਚੀਨੀ ਅੱਜ ਵੀ ਬੰਗਾਲ ਪ੍ਰਾਂਤ ਵਿੱਚ ਕਿਸਾਨ ਉਗਾਉਂਦੇ ਹਨ। ਬੰਗਲਾ ਦੇਸ਼ ਵਿੱਚ ਮੁਸ਼ਕੀਨ ਕਿਸਮ ਨੂੰ 'ਗੰਧਕਸਤੂਰੀ ਕਹਿੰਦੇ ਹਨ।
ਹੁਣ ਸਾਡੇ ਦੇਸ਼ ਵਿੱਚ ਜੇਕਰ ਕੋਈ ਸਰਵਉੱਤਮ ਅਤੇ ਸੁਗੰਧਤ ਸਥਾਨਕ ਸਵਾਦਿਸ਼ਟ ਧਾਨ ਦੀ ਕਿਸਮ ਹੈ ਤਾਂ ਉਹ ਬਾਸਮਤੀ ਹੀ ਹੈ। ਵਿਸ਼ਵ ਪ੍ਰਸਿੱਧ ਬਾਸਮਤੀ। ਭਾਰਤ ਵਿੱਚ ਬਾਸਮਤੀ ਬੁੱਧ ਕਾਲ ਤੋਂ ਪ੍ਰਚੱਲਿਤ ਹੈ। ਅੱਜ ਤੋਂ 6000 ਸਾਲ ਪਹਿਲਾਂ ਧਾਨ ਦੇ ਬਾਰੇ ਕ੍ਰਿਸ਼ਨਾ ਆਯੁਰਵੇਦ ਵਿੱਚ ਰੀਹੀ (Rhihi) ਨਾਮ ਨਾਲ ਦੱਸਿਆ ਗਿਆ ਹੈ। ਬੁੱਧ ਸਾਹਿਤ ਵਿੱਚ ਧਾਨ ਨੂੰ ਸਾਲੀ, ਤਾਂਦੁਲ, ਭਾਤਮ ਨਾਵਾਂ ਨਾਲ ਦੱਸਿਆ ਗਿਆ ਹੈ। ਪਾਣਿਨੀ ਨੇ ਆਪਣੀ ਪੁਸ਼ਤਕ ਅਸ਼ਟਾਧਿਆਈ ਵਿੱਚ ਧਾਨ ਨੂੰ ਲੋਹਿਤਾਸਾਲੀ ਨਾਮ ਨਾਲ ਲਿਖਿਆ ਹੈ। ਸਾਡੇ ਦੇਸ਼ ਵਿੱਚ ਜਿਨ੍ਹਾਂ ਬਾਸਮਤੀ ਦੀਆਂ ਵਧੀਆ ਕਿਸਮਾਂ ਕਿਸਾਨ ਲੈ ਰਹੇ ਹਨ, ਉਨ੍ਹਾਂ ਵਿੱਚੋਂ ਕੁਝ ਹਨ-ਬਾਸਮਤੀ, ਪਾਕਿਸਤਾਨੀ ਬਾਸਮਤੀ, ਦੇਹਰਾਦੂਨ ਬਾਸਮਤੀ, ਅੰਮ੍ਰਿਤਸਰ ਬਾਸਮਤੀ, ਰਣਬੀਰ ਬਾਸਮਤੀ, ਕਸਤੂਰੀ ਬਾਸਮਤੀ, ਹਰਿਆਣਾ ਬਾਸਮਤੀ, ਪੰਜਾਬ ਬਾਸਮਤੀ, ਬਾਸਮਤੀ ੨੧੭, ੩੮੬, ਸੁਪਰ ਬਾਸਮਤੀ ੩੮੫, ਬਾਸਮਤੀ ੧੯੮, ਪੂਸਾ ਬਾਸਮਤੀ ਐਚ.ਬੀ.ਬੀ. ੧੯, ਬਾਸਮਤੀ ੩੭੦ ।
ਦੂਸਰੀ ਸਰਵਉੱਤਮ ਸੁਗੰਧਿਤ ਸਥਾਨਕ ਕਿਸਮਾਂ ਸਾਡੇ ਦੇਸ਼ ਵਿੱਚ ਹਨ-ਬਾਦਸ਼ਾਹੀ ਭੋਗ, ਅੰਬੇਮੋਹਰ ੧੫੭, ਅੰਬੇਮੋਹਰ ੧੫੯, ਅੰਬੇਮੋਹਰ ੧੦੨, ਧਿਨਾਮਸਾਲ ੩੯, ਚਿਨੋਰ, ਦੁਬਰਾਜ, ਬਾਦਸ਼ਾਹੀ ਕੋਲਮ, ਹੀਰਕਣੀ, ਜਵਫੂਲ, ਇੰਦਰਾਣੀ, ਐਚ.ਐਮ.ਟੀ. ਟੀ-੪੧੨, ਮਹੀ ਸਗੰਧੀ, ਗੱਧਸਾਲ, ਤਰੋਰੀ ਕਰਨਾਲ।
ਕੁਝ ਸੁਗੰਧਿਤ ਧਾਨ ਦੀਆਂ ਕਿਸਮਾਂ ਦਾ ਵੇਰਵਾ-
ਗੁਜਰਾਤ ਰਾਜ ਦੇ ਮਹਿਸ਼ਨਾ ਜ਼ਿਲ੍ਹੇ ਦੀ ਕਾਟੋਲ ਤਹਿਸੀਲ ਦੇ ਅਮਰਾਪੁਰ ਪਿੰਡ ਵਿੱਚ ਸ੍ਰੀ ਅੰਮ੍ਰਿਤ ਭਾਈ ਪਟੇਲ ਅਤੇ ਸ੍ਰੀ ਰਾਮੇਸ਼ ਭਾਈ ਪਟੇਲ ਆਪਣੀ ਸੰਸਥਾ 'ਗਰਾਮ ਭਾਰਤੀ ਵੱਲੋਂ ਪੁਰਾਤਨ ਸਥਾਨਕ ਧਾਨ ਦੀਆਂ ਕਿਸਮਾਂ ਦੇ ਬੀਜ ਸੰਭਾਲ ਕੇ ਰੱਖ ਰਹੇ ਹਨ।
ਝੋਨੇ ਦੇ ਬੀਜ ਕਿਹੜੇ ਲਈਏ ?
ਕਿਸੇ ਵੀ ਹਾਲਤ ਵਿੱਚ ਸ਼ੰਕਰ ਬੀਜ ਜਾਂ ਖੇਤੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨਾ ਲਓ। ਉਨ੍ਹਾਂ ਦਾ ਪੂਰਨ ਬਾਈਕਾਟ ਕਰੋ; ਕਿਉਂਕਿ ਸ਼ੰਕਰ ਬੀਜ ਵੱਧ ਉਤਪਾਦਨ ਦੇਣ ਵਾਲੇ ਹੁੰਦੇ ਹਨ, ਅਜਿਹਾ ਉਹ ਕਹਿੰਦੇ ਹਨ ਪਰ ਇਹ ਸਰਾਸਰ ਝੂਠ ਹੈ, ਧੋਖਾ ਹੈ ਅਤੇ ਗ਼ੈਰ-ਵਿਗਿਆਨਕ ਗੱਲ ਹੈ। ਕੋਈ ਵੀ ਸ਼ੰਕਰ ਕਿਸਮ ਵੱਧ ਝਾੜ ਦੇਣ ਵਾਲੀ ਨਹੀਂ ਹੁੰਦੀ। ਜੇਕਰ ਅਸੀਂ ਉਨ੍ਹਾਂ ਵਿੱਚ ਰਸਾਇਣਕ ਖਾਦਾਂ ਨਾ ਪਾਈਏ ਤਾਂ ਸ਼ੰਕਰ ਧਾਨ ਦੀ ਕਿਸਮ ਦੇਸੀ ਕਿਸਮ ਨਾਲੋਂ ਵੀ ਘੱਟ ਉੱਪਜ ਦਿੰਦੀ ਹੈ। ਸਿਰਫ਼ ਰਸਾਇਣਕ
ਖਾਦਾਂ ਪਾਉਣ 'ਤੇ ਹੀ ਵੱਧ ਉੱਪਜ ਦਿੰਦੀ ਹੈ। ਇਹ ਵੱਧ ਉਤਪਾਦਨ ਉਸ ਧਾਨ ਦਾ ਵੱਧ ਉਤਪਾਦਨ ਨਹੀਂ ਹੈ, ਬਲਕਿ ਰਸਾਇਣਕ ਖਾਦਾਂ ਅਤੇ ਕੀਟ-ਨਾਸ਼ਕ ਦਵਾਈਆਂ ਦੇ ਅਸਰ ਥੱਲੇ ਕਾਰਬੋਹਾਈਡਰੇਟ ਅਤੇ ਪਾਣੀ ਦਾ ਵੱਧ ਉਤਪਾਦਨ ਹੈ। ਚੌਲਾਂ ਦਾ ਵੱਧ ਉਤਪਾਦਨ ਯਾਨੀਕਿ ਉਸ ਵਿੱਚ ਪੌਸ਼ਟਿਕ ਤੱਤਾਂ ਦਾ ਵੱਧ ਹੋਣਾ ਅਤੇ ਉਸ ਵਿੱਚ ਔਸ਼ਧੀ ਤੱਤ ਹੋਣੇ, ਉਸ ਦਾ ਵੱਧ ਉਤਾਪਦਨ ਮੰਨਿਆ ਜਾਣਾ ਚਾਹੀਦਾ ਹੈ। ਜੋ ਕਿ ਇਸ ਸ਼ੰਕਰ ਦਾਣਿਆਂ ਵਿੱਚ ਨਹੀਂ ਹੁੰਦਾ। ਜੇਕਰ 100 ਕਿਲੋ ਰਸਾਇਣਕ ਖਾਦ ਪਾ ਕੇ ਸ਼ੰਕਰ ਕਿਸਮ ਦੇ ਕੇਵਲ 50 ਕਿਲੋ ਦਾਣੇ ਹੁੰਦੇ ਹਨ ਤਾਂ ਸਥਾਨਕ ਕਿਸਮ ਸਾਨੂੰ 75 ਕਿਲੋ ਦਾਣੇ ਦਿੰਦੀ ਹੈ। ਕੁਝ ਚੋਣਵੀਆਂ ਸਟੇਟ ਲਾਈਨ ਕਿਸਮਾਂ 60 ਕਿਲੋ ਦਾਣੇ ਦਿੰਦੀਆਂ ਹਨ। 50 ਕਿਲੋ ਸ਼ੰਕਰ ਚਾਵਲ ਦੀ ਕੀਮਤ 300 ਰੁਪਏ ਹੁੰਦੀ ਹੈ, 60 ਕਿਲੋ ਚੋਣਵੀਆਂ ਸਟੇਟ ਲਾਈਨ ਕਿਸਮ 450 ਰੁਪਏ ਦਿੰਦੀ ਹੈ ਜਦੋਂ ਕਿ ਸਥਾਨਕ ਸੁਗੰਧਤ ਬਾਸਮਤੀ ਦੇ 75 ਕਿਲੋ ਚਾਵਲ ਦੇ 1500 ਰੁਪਏ ਮਿਲਦੇ ਹਨ। ਕਿਥੋਂ ਪੈਸਾ ਵੱਧ ਮਿਲਿਆ। ਸ਼ੰਕਰ ਦਾ 300 ਰੁਪਏ, ਸਿੱਧੀ ਕਿਸਮ ਦਾ 450 ਰੁਪਏ ਅਤੇ ਬਾਸਮਤੀ ਦਾ 1500 ਰੁਪਏ। ਸ਼ੰਕਰ ਕਿਸਮ ਦਾ ਉਤਪਾਦਨ ਪ੍ਰਤੀ ਏਕੜ 28 ਕੁਇੰਟਲ ਧਾਨ, ਸਿੱਧੀ ਕਿਸਮ ਦਾ ਉਤਪਾਦਨ ਪ੍ਰਤੀ ਏਕੜ 18 ਕੁਇੰਟਲ, ਸਥਾਨਕ ਬਾਸਮਤੀ ਦਾ 12 ਕੁਇੰਟਲ। ਕ੍ਰਮਵਾਰ ਚਾਵਲ 12, 10.8, 9 ਕੁਇੰਟਲ ਨਿਕਲਦੇ ਹਨ। ਇਸ ਤਰ੍ਹਾਂ ਸ਼ੰਕਰ ਚਾਵਲ 12x600-7200 ਰੁਪਏ, ਸਿੱਧੀ ਕਿਸਮ 10.5x750=8200 ਰੁਪਏ ਅਤੇ ਸਥਾਨਕ ਬਾਸਮਤੀ 9x2000=18000 ਰੁਪਏ ਦਿੰਦੀ ਹੈ। ਸਥਾਨਕ ਬਾਸਮਤੀ ਸਾਨੂੰ ਸਭ ਤੋਂ ਜ਼ਿਆਦਾ ਪੈਸਾ ਦਿੰਦੀ ਹੈ। ਸ਼ੰਕਰ ਕਿਸਮ ਦਾ ਵੱਧ ਉਤਪਾਦਨ ਇਕ ਧੋਖਾ ਹੈ, ਛੜਯੰਤਰ ਹੈ। ਤੁਸੀਂ ਕੀ ਚਾਹੋਗੇ ? ਸ਼ੰਕਰ ਬੀਜ ਬੀਜ ਕੇ ਸਭ ਤੋਂ ਘੱਟ ਪੈਸਾ, ਘਾਟਾ, ਕਰਜ਼ਾ, ਬੈਂਕ-ਜਬਤੀ ਜਾਂ ਸਥਾਨਕ ਸੁਗੰਧਤ ਕਿਸਮਾਂ ਬੀਜ ਕੇ ਵੱਧ ਪੈਸੇ। ਜੀਵ-ਅੰਮ੍ਰਿਤ ਉਪਯੋਗ ਕਰਕੇ ਸਾਡੇ ਕਿਸਾਨ ਤੁਹਾਡੇ ਨਾਲੋਂ ਵੱਧ ਉੱਪਜ ਅਤੇ ਮੁਨਾਫਾ, ਜ਼ੀਰੋ ਬਜਟ ਕੁਦਰਤੀ ਖੇਤੀ ਰਾਹੀਂ ਲੈ ਰਹੇ ਹਨ। ਖ਼ਰਚਾ ਕੁਝ ਵੀ ਨਹੀਂ ਖ਼ਰੀਦਣਾ ਕੁੱਝ ਵੀ ਨਹੀਂ।
ਸ਼ੰਕਰ ਕਿਸਮ, ਸਿੱਧੀ ਕਿਸਮ ਅਤੇ ਸਥਾਨਕ ਕਿਸਮ ਵਿੱਚ ਕੀ ਫ਼ਰਕ ਹੈ
ਕੁਦਰਤੀ ਖੇਤੀ ਵਿੱਚ ਧਾਨ ਦੀ ਫ਼ਸਲ ਨੂੰ ਹਵਾ ਵਿੱਚੋਂ ਨਾਈਟਰੋਜਨ ਕਿਵੇਂ ਮਿਲਦਾ ਹੈ :-
ਅਸੀਂ ਆਪਣੀ ਕੁਦਰਤੀ ਧਾਨ ਦੀ ਫ਼ਸਲ ਨੂੰ ਕੋਈ ਯੂਰੀਆ ਜਾਂ ਰਸਾਇਣਕ ਖਾਦ ਨਹੀਂ ਪਾਉਂਦੇ। ਪ੍ਰੰਤੂ ਫ਼ਸਲ ਨੂੰ ਤਾਂ ਨਾਈਟਰੋਜਨ ਚਾਹੀਦੀ ਹੈ। ਅਸੀਂ ਜੀਵ-ਅੰਮ੍ਰਿਤ ਦੇਵਾਂਗੇ। ਲੇਕਿਨ ਜੀਵ-ਅੰਮ੍ਰਿਤ ਦੇਣ ਨਾਲ ਬਾਕੀ ਖ਼ੁਰਾਕੀ ਤੱਤ ਤਾਂ ਮਿਲਦੇ ਹਨ, ਨਾਈਟਰੋਜਨ ਘੱਟ ਮਿਲਦਾ ਹੈ। ਕੀ ਨਾਈਟਰੋਜਨ ਦੇਣ ਲਈ ਕੁੱਝ ਅਲੱਗ ਇੰਤਜਾਮ ਕਰਨਾ ਪਵੇਗਾ ? ਨਹੀਂ। ਕਿਉਂਕਿ ਕੁਦਰਤ ਨੇ ਇਹ ਇੰਤਜਾਮ, ਜੜ੍ਹਾਂ ਦੇ ਕੋਲ ਹੀ ਕਰ ਦਿੱਤਾ ਹੈ। ਧਾਨ ਦੀ ਫ਼ਸਲ ਪਾਣੀ ਨੂੰ ਬਹੁਤ ਪਿਆਰ ਕਰਦੀ ਹੈ। ਜਿਥੇ ਬਹੁਤ ਬਾਰਸ਼ ਹੁੰਦੀ ਹੈ, ਉਥੇ ਬਾਰਸ਼ ਦੇ ਪਾਣੀ ਵਿੱਚ ਹਵਾ ਵਿੱਚੋਂ ਨਾਈਟਰੋਜਨ ਘੁੱਲ ਕੇ ਆ ਜਾਂਦੀ ਹੈ ਅਤੇ ਫ਼ਸਲਾਂ ਦੀਆਂ ਜੜ੍ਹਾਂ ਨੂੰ ਇਹ ਨਾਈਟਰੋਜਨ ਮਿਲ ਜਾਂਦੀ ਹੈ। ਲੇਕਿਨ ਉਸ ਦੀ ਮਾਤਰਾ ਘੱਟ ਹੁੰਦੀ ਹੈ। ਧਾਨ ਦੀ ਫ਼ਸਲ ਆਪਣੇ ਆਪ ਨੂੰ ਪਰਸਥਿਤੀਆਂ ਮੁਤਾਬਿਕ ਢਾਲਣ ਦੀ ਅਸੀਮ ਸਮਰੱਥਾ ਰੱਖਦੀ ਹੈ। ਜਿਥੇ ਬਹੁਤ ਬਾਰਸ਼ ਹੁੰਦੀ ਹੈ ਉਥੇ ਧਾਨ ਦੀ ਫ਼ਸਲ ਕੇਵਲ ਪਾਣੀ ਦੇ ਖੜਣ ਤੇ ਹੀ ਵਧਣ ਲੱਗਦੀ ਹੈ। ਜਦੋਂ ਤੁਸੀਂ ਸਿੰਜਾਈ ਕਰਦੇ ਹੋ ਤਾਂ ਸਿੰਜਾਈ ਦੇ ਪਾਣੀ 'ਤੇ ਵੀ ਆਪਣੇ ਆਪ ਨੂੰ ਵਧਾ ਲੈਂਦੀ ਹੈ। ਜਦੋਂ ਬਰਾਨੀ ਖੇਤੀ ਵਿੱਚ ਸਿਰਫ਼ ਬਾਰਸ਼ ਦੇ ਪਾਣੀ 'ਤੇ ਨਿਰਭਰ ਹੁੰਦੀ ਹੈ ਤਾਂ ਬਿਨਾਂ ਪਾਣੀ ਤੋਂ ਵੀ ਧਰਤੀ ਵਿੱਚੋਂ ਨਮੀ ਲੈ ਕੇ ਆਪਣੇ ਆਪ ਨੂੰ ਵਧਾ ਲੈਂਦੀ ਹੈ ।
ਧਾਨ ਦੀ ਫ਼ਸਲ ਦੀਆਂ ਜੜ੍ਹਾਂ ਦੇ ਕੋਲ ਉਸਦੀ ਅੰਨਦਾਤਾ ਮਾਈਕੋਰਾਈਜਾ ਨਾਮਕ ਉੱਲੀ ਬਹੁਤ ਹੁੰਦੀ ਹੈ ਜੋ ਕਿ ਧਾਨ ਦੀਆਂ ਜੜ੍ਹਾਂ ਕੋਲ ਰਹਿ ਕੇ ਉਸ ਨੂੰ ਨਾਈਟਰੋਜਨ, ਫਾਸਫੇਟ, ਪੋਟਾਸ਼ ਅਤੇ ਬਾਕੀ ਸਾਰੇ ਖ਼ੁਰਾਕੀ ਤੱਤ ਉਪਲੱਭਧ ਕਰਾਉਂਦੀ ਰਹਿੰਦੀ ਹੈ। ਇਕ ਹੋਰ ਉੱਲੀ ਗਲੋਮਸ ਐਗਰੋ ਕਾਰਪਮ ਵੀ ਸਾਰੇ ਖ਼ੁਰਾਕੀ ਤੱਤਾਂ ਨੂੰ ਜੜ੍ਹਾਂ ਤਕ ਪਹੁੰਚਾਉਂਦਾ ਹੈ। ਇਸ ਤਰ੍ਹਾਂ ਇਹ ਕਈ ਤਰ੍ਹਾਂ ਦੀਆਂ ਉੱਲੀਆਂ ਅਤੇ ਫਫੂਦਾਂ (Fungus and Algae) ਪਾਣੀ ਵਿੱਚ ਰਹਿ ਕੇ ਜੜ੍ਹਾਂ ਦੇ ਨੇੜੇ ਆਪਣੇ ਘਰ (Colonies) ਬਣਾਉਂਦੀਆਂ ਹਨ। ਭੂਮੀ ਵਿੱਚੋਂ ਅਤੇ ਹਵਾ ਵਿੱਚੋਂ ਖਾਦ ਪਦਾਰਥ ਲੈ ਕੇ ਪਾਣੀ ਵਿੱਚ ਛੱਡ ਦਿੰਦੀਆਂ ਹਨ, ਜਿਨ੍ਹਾਂ ਨੂੰ ਜੜ੍ਹਾਂ ਪੌਦੇ ਦੇ ਵਧਣ ਫੁੱਲਣ ਲਈ ਵਰਤ ਲੈਂਦੀਆਂ ਹਨ।
ਇਸ ਲਈ ਸਾਨੂੰ ਨਾਈਟਰੋਜਨ ਦੇਣ ਲਈ ਕੋਈ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ। ਇਹ ਸਾਰੇ ਦੋਸਤ ਉੱਲੀਆਂ ਅਤੇ ਫਫੁੱਦਾਂ ਸਿਰਫ਼ ਕੁਦਰਤੀ ਖੇਤੀ ਵਿੱਚ ਹੀ ਹੋ ਸਕਦੀਆਂ ਹਨ; ਕਿਉਂਕਿ ਤੇਜ਼ ਰਸਾਇਣਾਂ ਨਾਲ ਇਹ ਮਰ ਜਾਂਦੀਆਂ ਹਨ। ਇਹ ਫੜੂੰਦਾਂ, ਕੁਝ ਬੈਕਟੀਰੀਆ ਜਿਵੇਂ ਕਿ ਬੈਸੀਲਿਸ ਪੌਲੀਮਿਕਸਾ ਵਰਗੇ ਫਾਸਫੇਟ ਉਪਲੱਬਧ ਕਰਾਉਣ ਵਾਲੇ ਜੀਵਾਣੂ ਦੇ ਨਾਲ ਮਿਲਕੇ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਦੀ ਮਦਦ ਨਾਲ ਫਾਸਫੇਟ ਪੌਦਿਆਂ ਨੂੰ ਉਪਲੱਬਧ ਕਰਾਉਂਦੀਆਂ ਹਨ। ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਸਾਨੂੰ ਉੱਪਰ ਤੋਂ ਧਾਨ ਦੀ ਫ਼ਸਲ ਨੂੰ ਕੋਈ ਵੀ ਰਸਾਇਣ ਖਾਦ ਵਰਤਣ ਦੀ ਲੋੜ ਨਹੀਂ ਪੈਂਦੀ। ਇਸ ਲਈ ਕੁਦਰਤੀ ਖੇਤੀ ਜ਼ੀਰੋ ਬਜ਼ਟ ਹੈ।
ਧਾਨ ਦੀ ਫ਼ਸਲ ਕਿਵੇਂ ਲਈਏ ?
ਧਾਨ ਦੀ ਫ਼ਸਲ ਲੈਣ ਦੀਆਂ ਤਿੰਨ ਵਿਧੀਆਂ ਹਨ :
1. ਸੰਪੂਰਨ ਕੁਦਰਤੀ ਵਿਧੀ (Total Natural System)
2. ਬੀਜ ਬੀਜਕੇ ਪ੍ਰੰਪਰਾਗਤ ਵਿਧੀ (Ancient Seed Sowing System)
3. ਪਨੀਰੀ ਬੀਜਣ ਵਾਲੀ ਵਿਧੀ (Transplanting System)
4. ਸੰਪੂਰਨ ਕੁਦਰਤੀ ਵਿਧੀ (Natural System)
ਕਈ ਹਜ਼ਾਰਾਂ ਸਾਲਾਂ ਤੋਂ ਲੈ ਕੇ ਹਰੀ-ਕ੍ਰਾਂਤੀ ਸ਼ੁਰੂ ਹੋਣ ਤੋਂ ਪਹਿਲਾਂ ਤਕ ਭਾਰਤ ਵਿੱਚ ਧਾਨ ਦੀ ਫ਼ਸਲ ਕੱਟਣ ਤੋਂ ਬਾਅਦ ਤੁਰੰਤ ਦਾਲਾਂ ਦੀ ਫ਼ਸਲ ਬੀਜੀ ਜਾਂਦੀ ਸੀ। ਕੀ ਉਦੇਸ਼ ਸੀ ? ਉਦੇਸ਼ ਸੀ ਕਿ ਅੱਗੇ, ਖਰੀਫ ਵਿੱਚ ਜਿਹੜੀ ਧਾਨ ਦੀ ਫ਼ਸਲ ਲੈਣੀ ਹੈ ਉਸ ਦੇ ਲਈ, ਹਵਾ ਵਿੱਚੋਂ ਨਾਈਟਰੋਜਨ ਲੈ ਕੇ ਭੂਮੀ ਵਿੱਚ ਨਾਈਟਰੋਜਨ ਇਕੱਠੀ ਕਰਨ ਵਾਲੇ ਬੂਟਿਆਂ ਨੂੰ ਲਾਉਣਾ: ਭੂਮੀ ਵਿੱਚ ਹੁੰਮਸ ਇੱਕਠਾ ਕਰਨਾ ਅਤੇ ਪੁਰਾਣੀ ਉਪਲੱਭਧ ਨਮੀ ਦੇ ਸਿਰ 'ਤੇ ਦਾਲਾਂ ਦੀ ਫ਼ਸਲ ਲੈ ਕੇ ਆਪਣੀ ਆਮਦਨ ਵਧਾਉਣਾ; ਖਾਣੇ ਵਿੱਚ ਇਕ-ਦਲੀ ਅਨਾਜ ਦੇ ਨਾਲ ਨਾਲ ਦੋ-ਦਲੀ ਦਾਲਾਂ ਦਾ ਮਿਸ਼ਰਣ ਹੋਣਾ; ਭੂਮੀ ਵੱਧ ਤੋ ਵੱਧ ਹਰੀਆਲੀ ਨਾਲ ਢੱਕੀ ਰਹੇ ਤਾਂ ਕਿ ਅਸੀਂ ਪ੍ਰਤੀ ਦਿਨ 12.5 ਕਿਲੋ ਕੈਲੋਰੀ ਪ੍ਰਤੀ ਸੁਕੇਅਰ ਫੁੱਟ ਦੀ ਦਰ ਨਾਲ, ਸੂਰਜੀ ਉਰਜਾ ਨੂੰ ਪੌਦਿਆਂ ਵਿੱਚ
ਪਕੜ ਲੈਂਦੇ ਹਾਂ ਅਤੇ ਉਸ ਨਾਲ 4.5 ਗਰਾਮ ਖਾਦ ਪਦਾਰਥ ਦਾ ਨਿਰਮਾਣ ਹੁੰਦਾ ਹੈ; ਯਾਨੀਕਿ ਕੁਦਰਤ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਜ਼ਿਆਦਾ ਤੋਂ ਜ਼ਿਆਦਾ ਸੰਪਤੀ ਵੱਧੇ। ਭੂਮੀ ਵਿੱਚ ਫ਼ਸਲ ਦੀਆਂ ਜੜ੍ਹਾਂ ਜੋ ਖ਼ੁਰਾਕ ਲੈਂਦੀਆਂ ਹਨ, ਉਹ ਇਕ ਵਿਸ਼ੇਸ਼ ਪ੍ਰਕਾਰ ਦੇ ਖ਼ੁਰਾਕ ਭੰਡਾਰ ਤੋਂ ਲੈਂਦੀਆਂ ਹਨ। ਜਿਸ ਦਾ ਨਾਮ ਹੈ ਜੀਵਨ-ਦ੍ਰਵ (Humas)। ਧਾਨ ਦੀ ਫ਼ਸਲ ਤੋਂ ਬਾਅਦ ਜਦੋਂ ਅਸੀਂ ਰਬੀ ਦੀ ਦਾਲਾਂ ਦੀ ਫ਼ਸਲ ਲੈਦੇ ਹਾਂ ਤਾਂ ਇਸ ਨਾਲ ਜੀਵਨ ਦਵ ਦੀ ਮਾਤਰਾ ਧਰਤੀ ਵਿੱਚ ਵੱਧ ਜਾਂਦੀ ਹੈ। ਇਹ ਸਾਡਾ ਬੈਂਕ ਬੈਲੇਂਸ ਹੁੰਦਾ ਹੈ। ਭੂਮੀ ਵਿੱਚ ਜਿੰਨਾ ਜ਼ਿਆਦਾ ਜੀਵਨ ਦ੍ਰਵ ਹੋਵੇਗਾ ਉੱਨੀ ਹੀ ਸਾਡੀ ਭੂਮੀ ਬਲਵਾਨ ਹੋਵੇਗੀ। ਸਾਡਾ ਉਦੇਸ਼ ਹੋਣਾ ਚਾਹੀਦਾ ਹੈ ਕਿ ਭੂਮੀ ਵਿੱਚ ਨਿਰੰਤਰ ਜੀਵਨ- ਦੁੱਵ ਦਾ ਨਿਰਮਾਣ ਕੰਮ ਚੱਲਦਾ ਰਹੇ।
ਜੀਵਨ-ਦ੍ਰਵ ਕਿਹੜੇ ਕਿਹੜੇ ਤੱਤਾਂ ਤੋਂ ਬਣਦਾ ਹੈ :-
ਜੀਵਨ ਦੱਵ ਵਿੱਚ ਕਾਰਬਨ ਅਤੇ ਨਾਈਟਰੋਜਨ ਪ੍ਰਮੁੱਖ ਤੱਤ ਹੁੰਦੇ ਹਨ। ਉਸ ਦਾ ਪਰਸਪਰ ਅਨੁਪਾਤ 10:1 ਦਾ ਹੁੰਦਾ ਹੈ। ਭੂਮੀ ਵਿੱਚ ਹੂੰਮਸ ਦਾ ਨਿਰਮਾਣ ਕਰਨ ਲਈ ਕਾਰਬਨ ਅਤੇ ਨਾਈਟਰੋਜਨ ਭੂਮੀ ਵਿੱਚ ਇਕੱਠਾ ਕਰਨਾ ਹੈ। ਕਾਰਬਨ ਕਿਥੋਂ ਮਿਲਦਾ ਹੈ। ਭੂਮੀ ਵਿੱਚ ਕਾਰਬਨ ਨਿਰੰਤਰ ਗਲੀ ਸੜੀ ਵਨਸਪਤੀ ਅਤੇ ਸੁੱਕੇ ਪੱਤਿਆਂ ਆਦਿ ਦੇ ਢੱਕਣੇ ਤੋਂ ਮਿਲਦਾ ਹੈ। ਸੁੱਕੀ ਵਨਸਪਤੀ ਧਰਤੀ ਵਿੱਚ ਵਿਘੱਟਨ ਹੋ ਕੇ ਕਾਰਬਨ, ਹੂੰਮਸ ਵਾਸਤੇ ਮਿਲ ਜਾਂਦਾ ਹੈ ਲੇਕਿਨ ਨਾਈਟਰੋਜਨ ਬਹੁਤ ਘੱਟ ਹੁੰਦਾ ਹੈ। ਇਸ ਤਰ੍ਹਾਂ ਸਾਨੂੰ ਨਾਈਟਰੋਜਨ ਦੀ ਵਿਵਸਥਾ ਕਰਨੀ ਪੈਂਦੀ ਹੈ। ਹਵਾ ਵਿੱਚ 78.6 ਪ੍ਰਤੀਸ਼ਤ ਨਾਈਟਰੋਜਨ ਹੈ। ਦਾਲਾਂ ਦੀਆਂ ਫਸਲਾਂ, ਹਵਾ ਵਿੱਚੋਂ ਨਾਈਟਰੋਜਨ ਲੈਂਦੀਆਂ ਹਨ ਅਤੇ ਭੂਮੀ ਵਿੱਚ ਇਕੱਠਾ ਕਰਦੀਆਂ ਹਨ। ਜੇਕਰ ਅਸੀਂ ਖਰੀਫ ਦੀ ਧਾਨ ਦੀ ਫ਼ਸਲ ਲੈਣ ਤੋਂ ਪਹਿਲਾਂ ਰਬੀ ਵਿੱਚ ਇਕ ਦਾਲ ਦੀ ਫ਼ਸਲ ਲੈ ਲਈਏ ਤਾਂ ਭੂਮੀ ਵਿੱਚ ਲੋੜੀਂਦੀ ਮਾਤਰਾ ਵਿੱਚ ਨਾਈਟਰੋਜਨ ਇਕੱਠੀ ਹੋ ਜਾਂਦੀ ਹੈ। ਦਾਲਾਂ ਦੀ ਫ਼ਸਲ ਕੱਟਣ ਤੋਂ ਬਾਅਦ ਤੇਜ਼ ਧੁੱਪ ਤੋਂ ਬਚਾਉਣ ਲਈ ਭੂਮੀ ਉੱਪਰ ਢੱਕਣਾ ਵਿਛਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਭੂਮੀ ਵਿੱਚ ਨਮੀ ਬਣੀ ਰਹੇ ਅਤੇ ਸੂਖ਼ਮ ਜੀਵਾਣੂ ਹੁੰਮਸ ਨਿਰਮਾਣ
ਦਾ ਕੰਮ ਕਰਦੇ ਰਹਿਣ। ਇਸ ਤਰ੍ਹਾਂ ਹੂੰਮਸ ਦੇ ਵਿਘਟਨ ਤੋਂ ਮਿਲੀ ਕਾਰਬਨ ਅਤੇ ਸੂਖ਼ਮ ਜੀਵਾਂ ਰਾਹੀਂ ਧਰਤੀ ਵਿੱਚ ਇਕੱਠੀ ਕੀਤੀ ਨਾਈਟਰੋਜਨ ਮਿਲ ਕੇ ਪੌਦਿਆਂ ਲਈ ਸਾਰੇ ਖੁਰਾਕੀ ਤੱਤਾਂ ਦਾ ਨਿਰਮਾਣ ਕਰ ਦਿੰਦੇ ਹਨ। ਬਾਰਸ਼ ਆਉਣ ’ਤੇ ਜਿਵੇਂ ਹੀ ਨਮੀ ਵਧਦੀ ਹੈ ਇਹ ਨਿਰਮਾਣ ਕੰਮ ਹੋਰ ਵੀ ਤੇਜ਼ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਅਗਲੀ ਧਾਨ ਦੀ ਫ਼ਸਲ ਤਕ ਭੂਮੀ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਅਤੇ ਸਾਡੀ ਧਾਨ ਦੀ ਫ਼ਸਲ ਵਧੀਆ ਹੁੰਦੀ ਹੈ। ਇਹ ਹੈ ਧਾਨ ਦੀ ਉਪਜ ਲੈਣ ਦਾ ਕੁਦਰਤੀ ਤਰੀਕਾ।
ਧਾਨ ਤੋਂ ਪਹਿਲੀ ਫ਼ਸਲ ਦਾਲਾਂ ਦੀ ਖੇਤੀ –
ਹੁਣ ਤੁਹਾਡੀ ਧਾਨ ਦੀ ਫ਼ਸਲ ਖੜੀ ਹੈ। ਕਟਾਈ ਲਈ ਤਿਆਰ ਹੈ। ਫ਼ਸਲ ਕਟਾਈ ਦੀ ਸਥਿੱਤੀ ਵਿੱਚ ਹੈ। ਪੱਤੇ ਪੀਲੇ ਰੰਗ ਵੱਲ ਜਾ ਰਹੇ ਹਨ। ਦਾਣੇ ਪੱਕਣ ਦੀ ਸਥਿੱਤੀ ਵਿੱਚ ਪਹੁੰਚ ਰਹੇ ਹਨ। ਪਰ ਬੱਲੀ ਅਜੇ ਥੋੜ੍ਹੀ ਥੋੜ੍ਹੀ ਹਰੀ ਹੈ। ਇਹ ਸਥਿਤੀ ਹੁੰਦੀ ਹੈ ਕਟਾਈ ਤੋਂ 15 ਦਿਨ ਪਹਿਲਾਂ ਦੀ। ਫ਼ਸਲ ਕੱਟਣ ਤੋਂ 15 ਦਿਨ ਪਹਿਲਾਂ ਦਾਲਾਂ ਜਿਵੇਂ ਕਿ ਛੋਲੇ, ਮਾਂਹ, ਬੀਨਜ਼ ਦੇ ਬੀਜ, ਬੀਜ ਅੰਮ੍ਰਿਤ ਨਾਲ ਸੋਧ ਕੇ ਛਾਂ ਵਿੱਚ ਸੁਕਾ ਲਓ। ਖੜੀ ਧਾਨ ਦੀ ਫ਼ਸਲ ਉਪਰ ਇਸ ਤਰ੍ਹਾਂ ਉਛਾਲ ਕੇ ਛਿੜਕਾਓ ਕਰੋ ਕਿ ਸਾਰੇ ਬੀਜ ਪੂਰੀ ਤਰ੍ਹਾਂ ਫ਼ਸਲ ਦੇ ਉਪਰ ਪੈਣ। ਇਹ ਦਾਲਾਂ ਦੇ ਬੀਜ ਪੀਲੀ ਪੈ ਰਹੀ ਧਾਨ ਦੀ ਫ਼ਸਲ ਉਪਰੋਂ ਫਿਸਲ ਕੇ ਭੂਮੀ ਉਪਰ ਗਿਰ ਜਾਣਗੇ। ਕੁਝ ਕੁ ਬੀਜ ਸ਼ੁਰੂ ਵਿੱਚ ਪੱਤਿਆਂ ਉੱਪਰ ਅਟਕ ਜਾਣਗੇ। ਲੇਕਿਨ ਹਵਾ ਦੇ ਝੋਂਕਿਆਂ ਨਾਲ ਉਹ ਵੀ ਹੇਠਾਂ ਗਿਰ ਜਾਣਗੇ। ਉਸ ਸਮੇਂ ਉੱਤਰ ਪੂਰਬੀ ਮੌਨਸੂਨ ਦੀ ਵਰਖਾ ਵੀ ਹੋ ਸਕਦੀ ਹੈ। ਇਸ ਨਮੀ ਨਾਲ ਦਾਲਾਂ ਦੇ ਬੀਜ ਉੱਗ ਕੇ ਉਪਰ ਆ ਜਾਣਗੇ। ਤਦ ਤਕ ਧਾਨ ਦੀ ਫ਼ਸਲ ਕੱਟਣ ਦਾ ਸਮਾਂ ਆ ਜਾਵੇਗਾ। ਧਾਨ ਦੇ ਪੱਤੇ ਸੁੱਕ ਗਏ ਹੋਣਗੇ। ਸੂਰਜ ਦੀ ਰੌਸ਼ਨੀ ਦਾਲਾਂ ਦੇ ਪੱਤਿਆਂ ਤਕ ਪਹੁੰਚ ਜਾਵੇਗੀ। ਇਸ ਨਾਲ ਦਾਲ ਦੇ ਪੌਦੇ ਵਧਣ ਲੱਗਣਗੇ।
ਧਾਨ ਦੀ ਫ਼ਸਲ ਕੱਟਦੇ ਸਮੇਂ ਦਾਲਾਂ ਦੇ ਆਕੁਰ ਪੈਰਾਂ ਥੱਲੇ ਮਿੱਧੇ ਜਾਣਗੇ। ਫ਼ਿਕਰ ਨਾ ਕਰੋ। ਕਟਾਈ ਹੁੰਦੇ ਹੀ ਸੂਰਜ ਦੀ ਰੌਸ਼ਨੀ ਮਿਲਦੇ
ਹੀ ਇਹ ਅੰਕੁਰ ਫਿਰ ਤੋਂ ਵੱਧਣ ਲੱਗਣਗੇ। ਭੂਮੀ ਵਿੱਚ ਜਿੰਨੀ ਨਮੀ ਹੋਵੇਗੀ ਓਨੀ ਹੀ ਤੇਜ਼ੀ ਨਾਲ ਦਾਲ ਦੀ ਫ਼ਸਲ ਵਧੇਗੀ। ਇਸ ਹੀ ਸਮੇਂ ਸਿੰਜਾਈ ਕਰਨੀ ਹੈ। ਨਾਲ ਹੀ ਜੀਵ-ਅੰਮ੍ਰਿਤ ਦੇਣਾ ਹੈ। ਫ਼ਸਲ 'ਤੇ ਹਰ ਮਹੀਨੇ ਜੀਵ-ਅੰਮ੍ਰਿਤ ਦਾ ਛਿੜਕਾਅ ਕਰਨਾ ਹੈ। ਜੇਕਰ ਸਿੰਜਾਈ ਦੀ ਸਹੂਲਤ ਉਪਲੱਭਧ ਨਾ ਹੋਵੇ ਤਾਂ ਥੱਲੇ ਵਿੱਚ ਨਾਲੀ ਲੱਗੀ ਹੋਈ ਕੇਨੀ ਨਾਲ ਖ਼ਾਲੀ ਥਾਂ ਉਪਰ ਜੀਵ-ਅੰਮ੍ਰਿਤ ਥੋੜ੍ਹਾ ਥੋੜ੍ਹਾ ਖਿੰਡਾ ਦੇਣਾ ਹੈ। ਜੇ ਸਿੰਜਾਈ ਦੀ ਸਹੂਲਤ ਹੈ ਤਾਂ ਮਹੀਨੇ ਵਿੱਚ ਦੋ ਵਾਰੀ ਪਾਣੀ ਦੇਣਾ ਹੈ ਅਤੇ ਨਾਲ ਹੀ ਜੀਵ-ਅੰਮ੍ਰਿਤ ਪਾਉਣਾ ਹੈ।
ਧਾਨ ਦੇ ਖੇਤਾਂ ਦੇ ਆਲੇ ਦੁਆਲੇ ਬਣੀਆਂ ਵੱਟਾਂ ਉੱਪਰ ਦੋ ਲਾਈਨਾਂ ਗਿਲਸਿਡੀਆ ਅਤੇ ਦੋਨਾਂ ਲਾਈਨਾਂ ਦੇ ਵਿਚਾਲੇ ਅਰਹਰ ਲਗਾਓ। ਇਹ ਤੁਹਾਨੂੰ ਅੱਗੇ ਚੱਲ ਕੇ ਢੱਕਣਾ ਬਣਾਉਣ ਦੇ ਕੰਮ ਆਉਣਗੇ। ਗਿਲਸਿਡੀਆ ਵਿੱਚ 3.6-4.6 ਪ੍ਰਤੀਸ਼ਤ ਨਾਈਟਰੋਜਨ ਹੁੰਦੀ ਹੈ। ਇਹ ਬਹੁਤ ਤੇਜ਼ੀ ਨਾਲ ਵੱਧਦਾ ਹੈ ਅਤੇ 21 ਦਿਨਾਂ ਵਿੱਚ ਇਸ ਨੂੰ ਵੱਢਿਆ ਜਾ ਸਕਦਾ ਹੈ। ਅਰਹਰ ਦਾ ਉਤਪਾਦਨ ਵੀ ਮਿਲੇਗਾ ਅਤੇ ਇਸ ਦਾ ਸੁੱਕਾ ਕੱਖ-ਕੰਢਾ ਢੱਕਣਾ ਬਣਾਉਣ ਦੇ ਕੰਮ ਆਵੇਗਾ। ਇਨ੍ਹਾਂ ਦੋਵਾਂ ਦੀਆਂ ਜੜ੍ਹਾਂ ਵਿੱਚ, ਹਵਾ ਵਿੱਚੋਂ ਨਾਈਟਰੋਜਨ ਲੈ ਕੇ ਜ਼ਮੀਨ ਵਿੱਚ ਜਮ੍ਹਾਂ ਕਰਨ ਵਾਲੇ ਰਾਈਜੋਬੀਅਮ ਨਾਮੀ ਸੂਖ਼ਮ ਜੀਵਾਣੂ ਹੁੰਦੇ ਹਨ। ਉਹ ਹਵਾ ਵਿੱਚੋਂ ਨਾਈਟਰੋਜਨ ਲੈ ਕੇ ਭੂਮੀ ਵਿੱਚ ਸੰਗ੍ਰਿਹ ਕਰਦੇ ਹਨ। ਇਸ ਦਾ ਫਾਇਦਾ ਸਾਡੀ ਧਾਨ ਦੀ ਫ਼ਸਲ ਨੂੰ ਹੁੰਦਾ ਹੈ। ਧਾਨ ਦੀ ਖੇਤੀ ਦੇ ਬੰਨ੍ਹਾ ’ਤੇ ਚੀਕੂ, ਮੁਸੱਮੀ, ਕੇਲਾ, ਸੀਤਾਫਲ, ਅਨਾਰ, ਕਾਜੂ, ਨਾਰੀਅਲ, ਸੁਪਾਰੀ, ਅੰਬ ਆਦਿ ਵਰਗੇ ਫ਼ਲਦਾਰ ਪੇੜ ਲਗਾਓ। ਇਨ੍ਹਾਂ ਦਾ ਸਾਡੀ ਧਾਨ ਦੀ ਫ਼ਸਲ 'ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਬਲਕਿ ਸਾਨੂੰ ਵਾਧੂ ਉਤਪਾਦਨ ਮਿਲੇਗਾ। ਜੇ ਬੇਟੀ ਦਾ ਵਿਆਹ ਕਰਨਾ ਹੈ ਜਾਂ ਬੱਚਿਆਂ ਨੂੰ ਉੱਚੀ ਸਿੱਖਿਆ ਦੇਣੀ ਹੈ ਤਾਂ ਕੇਵਲ ਧਾਨ ਦੀ ਉਪਜ ਨਾਲ ਨਹੀਂ ਹੋ ਸਕਦੀ। ਉਸ ਲਈ ਫ਼ਲਦਾਰ ਪੇੜ ਲਗਾ ਕੇ ਵਾਧੂ ਉਤਪਾਦਨ ਦੀ ਵਿਵਸਥਾ ਕਰੋ। ਇਹ ਬਹੁਤ ਜ਼ਰੂਰੀ ਹੈ।
ਮਾਰਚ ਮਹੀਨੇ ਵਿੱਚ ਦਾਲਾਂ ਦੀ ਫ਼ਸਲ ਪੱਕ ਜਾਵੇਗੀ। ਉਸ ਦੀ ਕਟਾਈ ਕਰੋ। ਦਾਣੇ ਕੱਢ ਕੇ ਉਸ ਦਾ ਸਾਰਾ ਕੱਖ ਕੰਡਾ ਖ਼ਾਲੀ ਧਰਤੀ 'ਤੇ ਖਿੰਡਾ ਕੇ ਉਸ ਦਾ ਢੱਕਣਾ ਬਣਾ ਦਿਓ। ਧਾਨ ਦਾ ਕੱਖ-
ਕੰਡਾ ਜਾਂ ਜੋ ਵੀ ਹੋਰ ਕੱਖ-ਕੰਡਾ ਉਪਲੱਭਧ ਹੋਵੇ ਉਸਦਾ ਢੱਕਣਾ ਬਣਾਉਣ ਲਈ ਉਪਯੋਗ ਕਰੋ। ਸਾਰੀ ਭੂਮੀ ਢੱਕਣੇ ਨਾਲ ਢੱਕ ਦਿਓ। ਦਾਲਾਂ ਦੀ ਕਟਾਈ ਕਰਦੇ ਹੀ ਫੌਰਨ ਇਹ ਢੱਕਣਾ ਪਾ ਦਿਓ। ਢੱਕਣਾ ਪਾਉਣ ਤੋਂ ਪਹਿਲਾਂ ਖ਼ਾਲੀ ਭੂਮੀ 'ਤੇ ਜੀਵ-ਅੰਮ੍ਰਿਤ ਛਿੜਕ ਦਿਓ। ਪੂਰਾ ਮਾਰਚ, ਅਪ੍ਰੈਲ, ਮਈ ਅਤੇ ਜੂਨ ਮਹੀਨਾ ਇਹ ਭੂਮੀ ਢੱਕਣੇ ਨਾਲ ਢੱਕੀ ਰਹੇਗੀ। ਤਪਦੀ ਹੋਈ ਤੇਜ਼ ਤਰਾਰ ਧੁੱਪ ਤੋਂ ਅਤੇ ਤੇਜ਼ ਵਗਦੀਆਂ ਗਰਮ ਹਵਾਵਾਂ ਤੋਂ ਮਿੱਟੀ ਅਤੇ ਭੂਮੀ ਦੇ ਅੰਦਰਲੇ ਜੀਵ ਜੰਤੂ ਸੁਰੱਖਿਅਤ ਰਹਿਣਗੇ।
ਮਈ ਦੇ ਪਹਿਲੇ ਹਫ਼ਤੇ ਸਥਾਨਕ ਸੁਗੰਧਿਤ ਕਿਸਮਾਂ ਦੇ ਧਾਨ ਦੇ ਬੀਜ, ਬੀਜ-ਅੰਮ੍ਰਿਤ ਨਾਲ ਸਾਧਣ ਉਪਰੰਤ ਛਾਂ ਵਿੱਚ ਸੁੱਕਾ ਲਓ। ਢੱਕਣੇ ਨਾਲ ਢੱਕੀ ਹੋਈ ਧਰਤੀ ਵਿੱਚ ਇਕ ਲੰਮੇ ਹੱਥ ਵਾਲੀ ਦਾਤਰੀ ਨਾਲ 1-1.5 ਫੁੱਟ ਦੇ ਫਾਸਲੇ ਤੇ ਛੇਕ ਕਰ ਲਓ। ਇਨ੍ਹਾਂ ਛੇਕਾਂ ਵਿੱਚ ਜੀਵ- ਅੰਮ੍ਰਿਤ ਨਾਲ ਸਾਧੇ ਹੋਏ ਬੀਜ ਭੂਮੀ ਵਿੱਚ ਪਾ ਕੇ ਉਸ ਉਪਰ ਥੋੜ੍ਹਾ ਥੋੜ੍ਹਾ ਮਿੱਟੀ ਪਾਉਂਦੇ ਜਾਓ। ਪੂਰੇ ਖੇਤ ਵਿੱਚ ਇੱਦਾਂ ਹੀ ਕਰ ਦਿਓ। ਮਈ ਦੇ ਮਹੀਨੇ ਵਿੱਚ ਬਾਰਸ਼ ਹੋਵੇਗੀ। ਬਾਰਸ਼ ਹੋਣ ਉਪਰੰਤ ਢੱਕਣੇ ਦੇ ਉੱਪਰ ਜੀਵ-ਅੰਮ੍ਰਿਤ ਛਿੜਕ ਦਿਓ। ਦੂਸਰੀ ਬਾਰਸ਼ ਨਾਲ ਜੀਵ- ਅੰਮ੍ਰਿਤ ਭੂਮੀ ਵਿਚ ਪਹੁੰਚ ਜਾਏਗਾ। ਭੂਮੀ ਵਿੱਚ ਨਮੀ, ਜੀਵ-ਅੰਮ੍ਰਿਤ ਅਤੇ ਕੱਖ-ਕੰਡੇ ਦੇ ਢੱਕਣੇ ਦਾ ਤਿਕੋਨਾ ਮੇਲ ਹੋਣ ਨਾਲ ਬੜੀ ਤੇਜ਼ੀ ਨਾਲ ਜੀਵਨ-ਦ੍ਰਵ (Humas) ਦਾ ਨਿਰਮਾਣ ਹੋਣ ਲੱਗਦਾ ਹੈ। ਦੇ ਸੀ ਗੰਡੋਏ ਤੇਜ਼ੀ ਨਾਲ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ। ਇਹ ਭੂਮੀ ਦੀ ਕਾਸ਼ਤ ਕਰਕੇ ਆਪਣਾ ਮਲ-ਮੂਤਰ ਅਤੇ ਰਹਿੰਦ-ਖੂੰਦ ਢੱਕਣੇ ਦੇ ਥੱਲੇ ਧਰਤੀ ਦੀ ਸਤ੍ਹਾ ’ਤੇ ਪਾਈ ਜਾਂਦੇ ਹਨ। ਇਸ ਨਾਲ ਧਾਨ ਦੇ ਬੀਜ ਵਧੀਆ ਉੱਗ ਕੇ ਢੱਕਣੇ ਵਿੱਚੋਂ ਆਪਣਾ ਰਸਤਾ ਬਣਾਉਂਦੇ ਹੋਏ ਉੱਪਰ ਸੂਰਜ ਵੱਲ ਵੱਧਦੇ ਆਉਣਗੇ। ਪਹਿਲਾਂ ਲਈ ਗਈ ਦਾਲ ਦੀ ਫ਼ਸਲ ਨੇ ਜੋ ਨਾਈਟਰੋਜਨ ਭੂਮੀ ਵਿੱਚ ਸੰਗ੍ਰਿਹ ਕੀਤੀ ਸੀ ਉਹ ਕੱਖ- ਕੰਡੇ ਦੇ ਵਿਘਟਨ 'ਚੋਂ ਪੈਦਾ ਹੋਈ ਕਾਰਬਨ ਨਾਲ ਮਿਲ ਕੇ ਜੀਵਨ- ਦੱਵ ਬਣਾਉਣ ਦਾ ਮਹਾਨ ਕੰਮ ਕਰੇਗੀ ਅਤੇ ਧਾਨ ਦੀਆਂ ਜੜ੍ਹਾਂ ਨੂੰ ਸਾਰੀ ਲੋੜੀਂਦੀ ਖੁਰਾਕ ਮਿਲਦੀ ਰਹੇਗੀ। ਬਾਰਸ਼ ਦੇ ਪਾਣੀ ਨਾਲ ਜਾਂ ਸਿੰਜਾਈ ਦੇ ਪਾਣੀ ਨਾਲ ਮਹੀਨੇ ਵਿੱਚ ਦੋ ਵਾਰ ਜੀਵ-ਅੰਮ੍ਰਿਤ ਦੇਣਾ ਹੈ।
ਧਾਨ ਦੀ ਇਸ ਫ਼ਸਲ ਨੂੰ ਕਿਸੇ ਵੀ ਰਸਾਇਣਕ ਖਾਦ, ਕੰਪੋਸਟ ਖਾਦ, ਵਰਮੀਕੰਪੋਸਟ ਖਾਦ, ਬਾਇਓ ਡਾਇਨਿਮਿਕ ਖਾਦ, ਸ਼ਹਿਦ, ਘੀ, ਐਰੋਗੀਨ ਜਾਂ ਅਗਨੀ ਹੋਤਰਾ ਵਿਧੀ ਆਦਿ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਸਾਰੇ ਰਸਾਇਣਕ ਖੇਤੀ ਸਾਧਨ ਹਨ ਅਤੇ ਕਿਸਾਨਾਂ ਦੀ ਲੁੱਟ ਕਰਨ ਵਾਲੇ ਹਨ, ਭੂਮੀ ਨੂੰ ਜ਼ਹਿਰੀਲਾ ਬਣਾਉਣ ਵਾਲੇ ਹਨ। ਅਤੇ ਸ਼ੋਸ਼ਣ ਕਰਨ ਵਾਲੇ ਹਨ। ਇਨ੍ਹਾਂ ਦੀ ਕਦੇ ਵੀ ਲੋੜ ਨਹੀਂ ਹੈ। ਕੇਵਲ ਮਹੀਨੇ ਵਿੱਚ ਦੋ ਵਾਰ ਸਿੰਜਾਈ ਦੇ ਪਾਣੀ ਨਾਲ ਜੀਵ-ਅੰਮ੍ਰਿਤ ਦਿਓ। ਇਨ੍ਹਾਂ ਉੱਪਰ ਦੱਸੀ ਵਿਧੀ ਅਨੁਸਾਰ ਮਹੀਨੇ ਵਿੱਚ 2-3 ਵਾਰੀ ਜੀਵ-ਅੰਮ੍ਰਿਤ ਦੇ ਘੋਲ ਦਾ ਛਿੜਕਾ ਕਰਨਾ ਹੈ। ਕੋਈ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਆਉਣ ਦੇ ਅਸਾਰ ਹੋਣ ਤਾਂ ਨਿੰਮ-ਅਸਤਰ, ਬ੍ਰਹਮ-ਅਸਤਰ ਅਤੇ ਅਗਨੀ-ਅਸਤਰ ਦਾ ਛਿੜਕਾ ਕਰਨਾ ਹੈ। ਆਮ ਤੌਰ ਤੇ ਜੀਵ-ਅੰਮ੍ਰਿਤ ਦਾ ਛਿੜਕਾ ਹੀ ਕਾਫੀ ਰਹਿੰਦਾ ਹੈ। ਇਸ ਨਾਲ ਬਿਮਾਰੀਆਂ ਦੇ ਕੀਟ ਆਉਂਦੇ ਹੀ ਨਹੀਂ ਅਤੇ ਉਪਰੋਕਤ ਦਵਾਈਆਂ ਵੀ ਛਿੜਕਣ ਦੀ ਲੋੜ ਨਹੀਂ ਪੈਂਦੀ।
ਜਦੋਂ ਫ਼ਸਲ ਪੱਕਣ ਦੀ ਸਥਿੱਤੀ ਵਿੱਚ ਹੋਵੇ ਤਾਂ ਕਟਾਈ ਤੋਂ ਪੰਦਰਾਂ ਦਿਨ ਪਹਿਲਾਂ ਦਾਲਾਂ (ਛਲੇ, ਮਾਂਹ ਜਾਂ ਬੀਨਜ਼ ਆਦਿ) ਖੜੀ ਧਾਨ ਦੀ ਫ਼ਸਲ ਉਪਰ ਛਿੜਕ ਦਿਓ। 15 ਦਿਨਾਂ ਬਾਅਦ ਦਾਣੇ ਪੱਕਦੇ ਹੀ ਫ਼ਸਲ ਕੱਟ ਲਓ। ਖ਼ਾਲੀ ਭੂਮੀ 'ਤੇ ਜੀਵ-ਅੰਮ੍ਰਿਤ ਦਿਓ। ਹੋ ਸਕੇ ਤਾਂ ਸਿੰਜਾਈ ਕਰ ਦਿਓ। ਦਾਲ ਦੀ ਫ਼ਸਲ ਉੱਗ ਆਵੇਗੀ ਅਤੇ ਵਧਣ ਲੱਗੇਗੀ। ਹਰ ਸਾਲ ਇਹ ਚੱਕਰ ਚਲਾਓ।
2. ਬੀਜ ਦੀ ਬਿਜਾਈ ਕਰਕੇ ਧਾਨ ਦੀ ਫ਼ਸਲ ਲੈਣ ਦੀ ਵਿਧੀ:
ਅਸੀਂ ਵੇਖਿਆ ਕਿ ਪ੍ਰਤੀ ਏਕੜ ਸੌ ਕਿਲੋ ਗੋਬਰ ਖਾਦ ਕਾਫੀ ਹੈ। ਰਸਾਇਣਕ ਖਾਦ ਜਾਂ ਕੋਈ ਵੀ ਹੋਰ ਖਾਦ ਖ੍ਰੀਦਣ ਦੀ ਲੋੜ ਨਹੀਂ ਹੈ। ਧਾਨ ਦੇ ਬੀਜ, ਬੀਜ-ਅੰਮ੍ਰਿਤ ਨਾਲ ਸਾਧ ਕੇ ਰੱਖੋ। ਸਾਡਾ ਬਿਜਾਈ ਕਰਨ ਦਾ ਜੋ ਪ੍ਰੰਪਰਾਗਤ ਔਜ਼ਾਰ ਹੈ ਉਹ ਤਿੰਨ ਫਾਲਿਆ ਵਾਲਾ ਹੈ। ਹਰ ਦੋ ਫਾਲਿਆਂ ਵਿਚਾਲੇ ਫ਼ਾਸਲਾ ਇਕ ਫੁੱਟ ਦਾ ਰੱਖੋ।
ਅਸੀਂ ਧਾਨ ਦੇ ਨਾਲ ਮਾਂਹ ਦੀ ਅੰਤਰ ਫਸਲ ਲੈਣੀ ਹੈ। ਵਿਧੀ ਇਸ ਪ੍ਰਕਾਰ ਹੈ। ਦੇਖੋ ਚਿੱਤਰ
ਤਿੰਨ ਫੁੱਟ ਅੰਤਰ ਨਾਲ ਦੋ ਲਾਈਨਾਂ ਧਾਨ ਦੀਆਂ ਆਉਂਦੀਆਂ ਹਨ। ਇਸ ਤਰ੍ਹਾਂ ਵਾਸਤਵ ਵਿੱਚ ਧਾਨ ਦੀਆਂ ਦੋ ਲਾਈਨਾਂ ਇਕ ਫੁੱਟ ਦੇ ਫਾਸਲੇ ਉੱਪਰ ਅਤੇ ਦੋ-ਦੋ ਫੁੱਟ ਦੇ ਫਾਸਲੇ 'ਤੇ ਹੋਣਗੀਆਂ। ਇਨ੍ਹਾਂ ਦੋ ਪੰਗਤੀਆਂ ਦੇ ਵਿਚਾਲੇ ਮਾਂਹ ਦੀ ਇਕ ਪੰਗਤੀ ਹੋਵੇਗੀ। ਇਹ ਮਾਂਹ ਘੱਟ ਉੱਚਾਈ ਤਕ ਵੱਧਣ ਵਾਲੀ (ਬੌਣੀ) ਕਿਸਮ ਦਾ ਹੋਣਾ ਚਾਹੀਦਾ ਹੈ। ਹਰ ਦੋ ਲਾਈਨਾਂ ਵਿਚਾਲੇ ਬੀਜੀ ਮਾਂਹ ਦੀ ਫ਼ਸਲ ਚਾਰ ਕੰਮ ਕਰੇਗੀ। ਪਹਿਲਾਂ ਕੰਮ ਧਾਨ ਨੂੰ ਹਵਾ ਵਿੱਚੋਂ ਮੁਫ਼ਤ ਦੀ ਨਾਈਟਰੋਜਨ ਲੈ ਕੇ ਦੇਵੇਗੀ। ਦੁਸਰਾ ਭੂਮੀ ਉਪਰ ਢੱਕਣਾ ਬਣਾਉਣ ਦਾ ਕੰਮ ਕਰੇਗੀ, ਤੀਸਰਾ ਹਾਨੀਕਾਰਕ ਕੀੜਿਆਂ ਤੋਂ ਧਾਨ ਦੀ ਫ਼ਸਲ ਨੂੰ ਬਚਾਵੇਗੀ ਅਤੇ ਚੌਥਾ ਉਤਪਾਦਨ ਦੇਵੇਗੀ। ਧਾਨ ਦੀ ਫ਼ਸਲ ਲੈਣ ਲਈ ਖ਼ਰੀਦ ਕੇ ਕੁਝ ਵੀ ਨਹੀਂ ਲਿਆਉਣਾ ਪੈਣਾ । ਫਿਰ ਵੀ ਮਜ਼ਦੂਰੀ ਤਾਂ ਲੱਗੇਗੀ। ਉਹ ਮਜ਼ਦੂਰੀ ਦਾ ਖ਼ਰਚਾ ਮਾਂਹ ਦੀ ਅੰਤਰ-ਫ਼ਸਲ ਕੱਢ ਦੇਵੇਗੀ ਅਤੇ ਧਾਨ ਦੀ ਫ਼ਸਲ ਪੂਰਨ ਬੋਨਸ ਸਵਰੂਪ ਮਿਲੇਗੀ। ਇਹ ਹੈ ਜ਼ੀਰੋ ਬਜਟ ਕੁਦਰਤੀ ਖੇਤੀ।
ਉੱਪਰ ਦਿੱਤੀ ਵਿਧੀ ਨਾਲ ਬਿਜਾਈ ਔਜ਼ਾਰ ਨਾਲ ਬਿਜਾਈ ਕਰਨ ਲਈ ਤਿੰਨ ਮਜ਼ਦੂਰ ਪ੍ਰਤੀ ਏਕੜ 100 ਕਿਲੋ ਛਾਣਿਆ ਹੋਇਆ ਗੋਬਰ ਖਾਦ (ਐਫ.ਵਾਈ.ਐਮ.) ਸਾਹਮਣੇ ਬੀਜਣਗੀਆਂ ਅਤੇ ਪਿੱਛੇ ਬੀਜ
ਬੀਜਣਗੇ। ਪਹਿਲੇ ਮਜ਼ਦੂਰ ਕੋਲ ਧਾਨ ਦੇ ਬੀਜ, ਦੂਸਰੇ ਕੋਲ ਮਾਂਹ ਦੇ ਬੀਜ ਅਤੇ ਤੀਸਰੇ ਕੋਲ ਧਾਨ ਦੇ ਬੀਜ ਹੋਣਗੇ। ਜਦੋਂ ਬਿਜਾਈ ਦਾ ਔਜ਼ਾਰ ਪਲਟ ਕੇ ਆਵੇਗਾ ਤਾਂ ਧਾਨ ਦੇ ਨਾਲ ਧਾਨ ਦੀ ਹੀ ਲਾਈਨ ਆਵੇਗੀ। ਇਸ ਤਰ੍ਹਾਂ ਪੂਰੀ ਬਿਜਾਈ ਕਰੋ। ਹੋ ਸਕੇ ਤਾਂ ਜੀਵ- ਅੰਮ੍ਰਿਤ ਦਿਓ। ਜੀਵ-ਅੰਮ੍ਰਿਤ ਦਾ ਛਿੜਕਾ ਕਰੋ। ਬਹੁਤ ਵਧੀਆ ਧਾਨ ਦੀ ਫ਼ਸਲ ਹੋਵੇਗੀ।
ਪਨੀਰੀ ਰਾਹੀਂ ਧਾਨ ਲਾਉਣ ਦੀ ਵਿਧੀ
ਪੂਰੇ ਵਿਸ਼ਵ ਵਿੱਚ, ਵਿਸ਼ੇਸ਼ ਕਰਕੇ ਦੱਖਣ ਪੂਰਵ ਏਸ਼ੀਆ ਵਿੱਚ ਅਤੇ ਭਾਰਤ ਵਿੱਚ ਧਾਨ ਰੁਪਾਈ ਹੁਣ ਆਮ ਗੱਲ ਹੋ ਗਈ ਹੈ। ਮੈਂ ਦੇਖਿਆ ਹੈ ਕਿ ਰੁਪਾਈ ਤੋਂ ਇੰਨਾ ਰੋਪ ਪਾਉਣ ਲਈ ਬਹੁਤ ਸਾਰੀਆਂ ਗੱਲਾਂ ਕਰਨੀਆਂ ਪੈਂਦੀਆਂ ਹਨ। ਜਨਵਰੀ ਤੋਂ ਮਈ ਤਕ ਜੰਗਲਾਂ ਵਿੱਚੋਂ ਸੁੱਕੀਆਂ ਹੋਈਆਂ ਪੱਤੀਆਂ ਅਤੇ ਟਾਹਣੀਆਂ ਲਿਆਂਦੀਆਂ ਜਾਂਦੀਆਂ ਹਨ। ਉਸ ਲਈ ਸਾਡੀਆਂ ਔਰਤਾਂ ਦਿਨ ਭਰ ਜੰਗਲ ਵਿੱਚ ਭਟਕਦੀਆਂ ਹਨ। ਸੁੱਕੇ ਪੱਤੇ ਜਮ੍ਹਾਂ ਕਰਦੀਆਂ ਹਨ; ਉੱਚੇ ਉੱਚੇ ਪੇੜਾਂ 'ਤੇ ਚੜ੍ਹਕੇ ਟਹਿਣੀਆਂ ਤੋੜਦੀਆਂ ਹਨ; ਤੋੜਦੇ ਤੋੜਦੇ ਕਈ ਵਾਰ ਥੱਲੇ ਡਿੱਗ ਜਾਂਦੀਆਂ ਹਨ। ਜ਼ਖ਼ਮੀ ਹੋ ਜਾਂਦੀਆਂ ਹਨ, ਹੱਡੀਆਂ ਪਸਲੀਆਂ ਤੁੜਵਾ ਲੈਂਦੀਆਂ ਹਨ। ਇਸ ਤਰ੍ਹਾਂ ਪੀੜਾਂ ਦਾ ਸ਼ਿਕਾਰ ਹੁੰਦੀਆਂ ਹਨ। ਇਹ ਪੀੜਾ ਟਹਿਣੀਆਂ ਤੋੜਣ ਵਾਲੀਆਂ ਮਹਿਲਾਵਾਂ ਨੂੰ ਹੀ ਨਹੀਂ ਹੁੰਦੀ, ਉਨ੍ਹਾਂ ਪੇੜਾਂ ਨੂੰ ਵੀ ਹੁੰਦੀ ਹੈ, ਜਿਨ੍ਹਾਂ ਦੀਆਂ ਟਹਿਣੀਆਂ ਨੋਚੀਆਂ ਜਾਂਦੀਆਂ ਹਨ। ਇਨ੍ਹਾਂ ਸਭ ਟਹਿਣੀਆਂ ਅਤੇ ਪੱਤਿਆਂ ਨੂੰ ਇਕੱਠਾ ਕਰਕੇ ਧਾਨ ਦੀ ਬਿਜਾਈ ਕਰਨ ਵਾਲੇ ਖੇਤਾਂ ਵਿੱਚ ਵਿਛਾਇਆ ਜਾਂਦਾ ਹੈ। ਆਖ਼ਰ ਵਿੱਚ ਉਸ ਨੂੰ ਜਲਾਇਆ ਜਾਂਦਾ ਹੈ। ਮੌਨਸੂਨ ਦੀ ਵਰਖਾ ਸ਼ੁਰੂ ਹੁੰਦੇ ਹੀ ਉਥੇ ਧਾਨ ਦੇ ਬੀਜ ਪਾਏ ਜਾਂਦੇ ਹਨ। ਜਿਥੇ ਰੁਪਾਈ ਕੀਤੀ ਜਾਣੀ ਹੈ, ਉਸ ਭੂਮੀ ਨੂੰ ਰੁਪਾਈ ਲਈ ਤਿਆਰ ਕੀਤਾ ਜਾਂਦਾ ਹੈ। ਬਾਅਦ ਵਿੱਚ ਉਸ ਭੂਮੀ ਵਿੱਚ ਧਾਨ ਦੀ ਰੁਪਾਈ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਬਹੁਤ ਕਸ਼ਟਦਾਇਕ ਅਤੇ ਪੀੜਾ ਪਹੁੰਚਾਉਣ ਵਾਲਾ ਹੈ। ਜੇਕਰ ਇਨ੍ਹਾਂ ਸਥਿਤੀਆਂ ਅਤੇ ਪੀੜਾ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਕੁਦਰਤੀ ਧਾਨ ਲੈਣ ਦੀ ਵਿਧੀ ਬਹੁਤ ਸਰਲ ਅਤੇ ਉਪਯੋਗੀ
ਹੈ। ਲੇਕਿਨ ਅਗਰ ਆਪ ਰੁਪਾਈ ਉੱਪਰ ਹੀ ਨਿਰਭਰ ਰਹਿਣਾ ਚਾਹੁੰਦੇ ਹੋ ਤਾਂ ਉਸ ਬਾਰੇ ਜ਼ਰੂਰ ਚਰਚਾ ਕਰਾਂਗੇ।
ਆਪਣੇ ਖੇਤ ਦੇ ਚਾਰੇ ਪਾਸੇ ਅਤੇ ਧਾਨ ਦੀ ਭੂਮੀ ਦੇ ਚਾਰੇ ਪਾਸੇ ਵੱਟਾਂ ਉੱਪਰ ਗਿਲਰਸਿਡੀਆ ਅਤੇ ਅਰਹਰ ਜ਼ਰੂਰ ਲਗਾਓ। ਧਾਨ ਦਾ ਪੁਰਾਣਾ ਸੁੱਕਿਆ ਕੱਖ-ਕੰਡਾ, ਜੋ ਬਚਿਆ ਰਹਿੰਦਾ ਹੈ ਅਤੇ ਬਾਰਸ਼ ਵਿੱਚ ਕਾਲਾ ਪੈ ਜਾਂਦਾ ਹੈ, ਨੂੰ ਸੰਭਾਲ ਕੇ ਰੱਖੋ। ਕਰੰਜ ਅਤੇ ਨਿੰਮ ਦੀਆਂ ਛੋਟੀਆਂ-ਛੋਟੀਆਂ ਟਹਿਣੀਆਂ ਅਤੇ ਪੇੜਾਂ ਤੋਂ ਥੱਲੇ ਡਿੱਗੇ ਹੋਏ ਨਿੰਮ ਅਤੇ ਕਰੰਜ ਦੇ ਫਲ (ਪੀਲੇ ਸੁੱਕੇ ਹੋਏ), ਜੋ ਪੇੜਾਂ ਤੋਂ ਥੱਲੇ ਗਿਰੇ ਹੁੰਦੇ ਹਨ ਨੂੰ ਇਕੱਠਾ ਕਰ ਲਓ। ਜਦੋਂ ਮੌਨਸੂਨ ਦੀ ਵਰਖਾ ਹੁੰਦੀ ਹੈ ਅਤੇ ਤੁਸੀਂ ਰੁਪਾਈ ਦੀ ਤਿਆਰੀ ਵਿੱਚ ਜੁੱਟ ਜਾਂਦੇ ਹੋ ਤਾਂ ਭੂਮੀ 'ਤੇ ਹਲ ਚਲਾਉਣ ਤੋਂ ਪਹਿਲਾਂ ਇਹ ਸਾਰਾ ਸੁੱਕਾ ਕੱਖ-ਕੰਡਾ ਅਤੇ ਨਿੰਮ ਅਤੇ ਕਰੰਜ ਦੇ ਸੁੱਕੇ ਫ਼ਲਾਂ ਨੂੰ ਪੀਸ ਕੇ ਭੂਮੀ 'ਤੇ ਛਿੜਕਾ ਕਰਕੇ ਪਾਓ। ਪ੍ਰਤੀ ਏਕੜ 200 ਲੀਟਰ ਜੀਵ-ਅੰਮ੍ਰਿਤ ਪਾਓ ਅਤੇ ਬਾਅਦ ਵਿੱਚ ਹਲ ਚਲਾਓ। ਪਾਣੀ ਦੇ ਨਾਲ ਜਦ ਮਿੱਟੀ ਘੁਲ ਜਾਏਗੀ ਤਾਂ ਇਹ ਕੱਖ-ਕੰਡਾ ਅਤੇ ਪਿਸੇ ਹੋਏ ਨਿੰਮ ਅਤੇ ਕਰੰਜ ਦੇ ਫ਼ਲਾਂ ਦਾ ਪਾਊਡਰ ਵੀ ਮਿੱਟੀ ਵਿੱਚ ਘੁਲ ਜਾਏਗਾ। ਇਸ ਨਾਲ ਉਸ ਵਿੱਚ ਜੋ ਔਸ਼ਧੀ ਰਸਾਇਣ (ਐਲਕਲਾਇਡਜ) ਹੁੰਦੇ ਹਨ ਉਹ ਉਸ ਮਿੱਟੀ ਵਿੱਚ ਘੁਲ ਜਾਣਗੇ। ਜਿਹੜੇ ਅੱਗੇ ਧਾਨ ਦੇ ਪੌਦਿਆਂ ਵਿੱਚ ਜਾ ਕੇ ਕੀਟਾਂ ਦੇ ਵਿਰੁੱਧ ਪ੍ਰਤੀ ਰੋਧਕ ਸ਼ਕਤੀ ਨਿਰਮਾਣ ਕਰਨਗੇ। ਇਸ ਦੇ ਨਾਲ ਹੀ ਇਹ ਭੂਮੀ ਵਿੱਚ ਜਾ ਕੇ ਹੂੰਮਸ ਨਿਰਮਾਣ ਵਿੱਚ ਸਹਾਇਕ ਹੁੰਦੇ ਹਨ। ਹਲ ਨਾਲ ਮਿੱਟੀ ਦੀ ਅੱਛੀ ਖਾਸੀ ਪਿਟਾਈ ਹੋਣ ਉਪਰੰਤ ਪਨੀਰੀ ਦਾ ਬੈਡ (seedling bed) ਵਿੱਚੋਂ ਪਨੀਰੀ (Seedlings) ਪੁੱਟਕੇ ਉਨ੍ਹਾਂ ਦੀਆਂ ਜੜ੍ਹਾਂ ਨੂੰ ਬੀਜ-ਅੰਮ੍ਰਿਤ ਵਿੱਚ ਡੋਬਕੇ ਉਨ੍ਹਾਂ ਪਨੀਰੀ ਬੂਟਿਆਂ ਨੂੰ ਲਗਾ ਦਿਓ।
ਪਨੀਰੀ ਲਗਾਉਣ ਉਪਰੰਤ ਜਦੋਂ ਵੀ ਬਾਰਸ਼ ਰੁਕੇ ਤਾਂ ਹਰ ਦਸ ਪੰਦਰਾਂ ਦਿਨਾਂ ਬਾਅਦ ਫ਼ਸਲ ਵਿੱਚ ਖੜੇ ਪਾਣੀ ਦੇ ਵਿੱਚ ਜੀਵ ਅੰਮ੍ਰਿਤ ਪਾ ਦਿਓ। ਖੇਤ ਨੂੰ ਕੱਦੂ (ਚਿਕੱੜ) ਕਰਕੇ, ਜੀਵ-ਅੰਮ੍ਰਿਤ ਦੇ ਘੋਲ ਨੂੰ ਪਾਣੀ ਵਿੱਚ ਮਿਲਾ ਦਿੱਤਾ ਜਾਵੇ ਤਾਂ ਵੀ ਉਹ ਪੂਰੇ ਪਾਣੀ ਵਿੱਚ ਫੈਲ ਜਾਂਦਾ ਹੈ ਅਤੇ ਭੂਮੀ ਉਸਨੂੰ ਪਾਣੀ ਵਿੱਚੋਂ ਸੋਕ ਲੈਂਦੀ ਹੈ। ਹੋ
ਸਕੇ ਤਾਂ ਹਰ ਮਹੀਨੇ ਵਿੱਚ ਦੋ ਵਾਰ ਜਾਂ ਘੱਟ ਤੋਂ ਘੱਟ ਮਹੀਨੇ ਵਿੱਚ ਇਕ ਵਾਰੀ ਜੀਵ-ਅੰਮ੍ਰਿਤ 200 ਲੀਟਰ ਪ੍ਰਤੀ ਏਕੜ ਪਾਓ। ਜੀਵ- ਅੰਮ੍ਰਿਤ ਦਾ ਛਿੜਕਾ ਪਹਿਲਾਂ ਦੱਸੀ ਵਿਧੀ ਮੁਤਾਬਕ ਕਰੋ। ਕੀੜੇ ਲੱਗਣ ਦੇ ਅਸਾਰ ਹੋਣ ਤਾਂ ਹੇਠ ਲਿਖੀਆਂ ਕੀਟ-ਨਾਸ਼ਕ ਦਵਾਈਆਂ ਦਾ ਛਿੜਕਾ ਕਰੋ। ਬਹੁਤ ਵਧੀਆ ਧਾਨ ਦੀ ਫ਼ਸਲ ਹੋਵੇਗੀ। ਸਿਰਫ਼ ਜੀਵ-ਅੰਮ੍ਰਿਤ ਪਾਉਣਾ ਹੈ। ਜੀਵ-ਅੰਮ੍ਰਿਤ ਤੋਂ ਇਲਾਵਾ ਕਿਸੇ ਵੀ ਖਾਦ ਦਾ ਉਪਯੋਗ ਕਰਨ ਦੀ ਜ਼ਰੂਰਤ ਨਹੀਂ ਹੈ।
ਕਿਸੇ ਵੀ ਫ਼ਸਲ ਉੱਪਰ ਛਿੜਕਾ ਲਈ ਘਰ ਵਿੱਚ ਦਵਾ ਕਿਵੇਂ ਬਣਾਈਏ ?
ਕੀਟ ਨਾਸ਼ਕ ਦਵਾਈਆਂ :-
1. ਨਿੰਮ ਅਸਤਰ - (ਰਸ ਚੂਸਣ ਵਾਲੇ ਕੀੜੀਆਂ ਅਤੇ ਬਾਰੀਕ ਸੁੰਡੀਆਂ ਦਾ ਵਿਰੋਧੀ) - ਪੰਜ ਕਿਲੋ ਨਿੰਮ ਦੀਆਂ ਹਰੀਆਂ ਪੱਤੀਆਂ ਜਾਂ ਪੰਜ ਕਿਲੋ ਨਿੰਮ ਦੇ ਸੁੱਕੇ ਫ਼ਲ ਲਓ। ਪੱਤੀਆਂ ਜਾਂ ਫ਼ਲਾਂ ਨੂੰ ਕੁੱਟਕੇ ਰੱਖੋ। ਸੌ ਲੀਟਰ ਪਾਣੀ ਵਿੱਚ ਇਹ ਕੁੱਟੀਆਂ ਹੋਈਆਂ ਨਿੰਮ ਦੀਆਂ ਪੱਤੀਆਂ ਜਾਂ ਨਿੰਮ ਦੇ ਸੁੱਕੇ ਫ਼ਲਾਂ ਨੂੰ ਪਾਓ। ਉਸ ਵਿੱਚ ਪੰਜ ਲੀਟਰ ਗਊ-ਮੂਤਰ ਪਾਓ। ਇਕ ਕਿਲੋ ਦੇਸੀ ਗਾਂ ਦਾ ਗੋਬਰ ਪਾਓ। ਲੱਕੜੀ ਨਾਲ ਘੋਲ ਕੇ 24 ਘੰਟੇ ਰੱਖੋ। 24 ਘੰਟੇ ਬਾਅਦ ਇਸ ਦੱਵ ਨੂੰ ਛਾਣ ਲਓ। ਇਸਦਾ ਫ਼ਸਲ 'ਤੇ ਛਿੜਕਾਅ ਕਰੋ।
2. ਬ੍ਰਹਮ ਅਸਤਰ - ਬਾਕੀ ਕੀੜੇ ਅਤੇ ਵੱਡੀਆਂ ਸੁੰਡੀਆਂ ਦਾ ਵਿਰੋਧੀ- 10 ਲੀਟਰ ਗਊ-ਮੂਤਰ ਲਓ। ਉਸ ਵਿੱਚ ਤਿੰਨ ਕਿਲੋ ਨਿੰਮ ਦੇ ਪੱਤੇ ਕੁਟਕੇ ਪਾਓ। ਉਸ ਵਿੱਚ 2 ਕਿਲੋ ਕਰੰਜ ਦੇ ਪੱਤੇ ਪਾਓ। ਜੇ ਕਰ ਕਰੰਜ ਦੇ ਪੱਤੇ ਨਾ ਮਿਲਣ ਤਾਂ 3 ਕਿਲੋ ਦੀ ਥਾਂ 'ਤੇ 5 ਕਿਲੋ ਨਿੰਮ ਦੇ ਪੱਤੇ ਗਊ-ਮੂਤਰ ਵਿੱਚ ਪਾਓ। ਉਸ ਵਿੱਚ 2 ਕਿਲੋ ਸੀਤਾਫਲ ਦੇ ਪੱਤੇ ਕੁਟਕੇ ਪਾਓ। ਉਸ ਵਿੱਚ ਸਫੈਦ ਧਤੂਰੇ ਦੇ 2 ਕਿਲੋ ਪੱਤੇ ਕੁੱਟਕੇ ਪਾਓ। ਹੁਣ ਇਸ ਸਾਰੀ ਵਨਸਪਤੀ ਨੂੰ ਗਊ-ਮੂਤਰ ਵਿੱਚ ਘੋਲੋ। ਉਪਰੋਂ ਢੱਕ ਕੇ ਉਸ ਨੂੰ ਉਬਾਲੋ। ਤਿੰਨ ਚਾਰ ਉਬਾਲੀਆਂ ਦੇਣ ਉਪਰੰਤ ਉਸ ਨੂੰ ਅੱਗ ਤੋਂ ਉਤਾਰ ਲਓ। 48 ਘੰਟੇ ਉਸ ਨੂੰ ਠੰਡਾ ਹੋਣ ਦਿਓ। ਬਆਦ
ਵਿੱਚ ਕੱਪੜੇ ਨਾਲ ਛਾਣ ਲਓ ਅਤੇ ਕਿਸੇ ਬਰਤਨ ਵਿੱਚ ਭਰਕੇ ਰੱਖ ਲਓ। ਇਹ ਹੋ ਗਿਆ ਬ੍ਰਹਮ ਅਸਤਰ ਤਿਆਰ। 100 ਕਿਲੋ ਪਾਣੀ ਵਿੱਚ 2-2.5 ਲੀਟਰ ਮਿਲਾਕੇ ਫ਼ਸਲ ਉਪਰ ਛਿੜਕਾ ਕਰੋ।
3. ਅਗਨੀ ਅਸਤਰ - ਖੋੜ ਕੀੜੇ (Stem borer), ਫ਼ਲੀਆਂ ਵਿੱਚ ਰਹਿਣ ਵਾਲੀਆਂ ਸੁੰਡੀਆਂ (Pod borers), ਫ਼ਲਾਂ ਵਿੱਚ ਰਹਿਣ ਵਾਲੀਆਂ ਸੁੰਡੀਆਂ, ਕਪਾਹ ਦੇ ਟਿੰਡੇ ਵਿੱਚ ਰਹਿਣ ਵਾਲੀਆਂ ਸੁੰਡੀਆਂ ਅਤੇ ਸਾਰੀਆਂ ਵੱਡੀਆਂ ਸੁੰਡੀਆਂ ਲਈ ਨਾਸ਼ਕ।
10 ਲੀਟਰ ਗਊ-ਮੂਤਰ ਲਓ। ਉਸ ਵਿੱਚ ਅੱਧਾ ਕਿਲੋ ਤਿੱਖੀ ਹਰੀ ਮਿਰਚ ਕੁੱਟਕੇ ਪਾਓ। ਉਸ ਵਿੱਚ ਅੱਧਾ ਕਿਲੋ ਲੱਸਣ ਕੁੱਟਕੇ ਪਾਓ। ਇਸ ਵਿੱਚ 5 ਕਿਲੋ ਕੌੜੀ ਨਿੰਮ ਦੇ ਪੱਤੇ ਕੁੱਟਕੇ ਪਾ ਲਓ। ਲੱਕੜੀ ਨਾਲ ਉਸ ਨੂੰ ਘੋਲੋ। ਬਰਤਨ ਨੂੰ ਢੱਕ ਕੇ ਉਸ ਨੂੰ ਉਬਾਲੋ। ਚਾਰ ਵਾਰ ਉਬਾਲੀ ਆਉਣ 'ਤੇ ਬਰਤਨ ਨੂੰ ਅੱਗ ਤੋਂ ਉਤਾਰ ਲਓ। 48 ਘੰਟੇ ਤਕ ਠੰਡਾ ਹੋਣ ਦਿਓ। 48 ਘੰਟੇ ਬਾਅਦ ਉਸ ਘੋਲ ਨੂੰ ਕੱਪੜੇ ਨਾਲ ਛਾਣ ਲਓ। ਉਸ ਨੂੰ ਕਿਸੇ ਬਰਤਨ ਵਿੱਚ ਸੰਭਾਲ ਕੇ ਰੱਖ ਲਓ। ਸੌ ਲੀਟਰ ਪਾਣੀ ਵਿੱਚ 2-2.5 ਲੀਟਰ ਪਾ ਕੇ ਫ਼ਸਲ ’ਤੇ ਛਿੜਕਾ ਕਰੋ।
4. ਫੁਗੀਸਈਡ - ਫਫੂਦੀ ਨਾਮਕ ਉੱਲੀ ਨਾਸ਼ਕ- 100 ਲੀਟਰ ਪਾਣੀ ਵਿੱਚ ਤਿੰਨ ਲੀਟਰ ਖੱਟੀ ਲੱਸੀ ਮਿਲਾਕੇ ਫ਼ਸਲ 'ਤੇ ਛਿੜਕਾ ਕਰੋ।
ਕੁਦਰਤੀ ਖੇਤੀ-ਕਣਕ ਦੀ ਫਸਲ
ਹਰੀ-ਕ੍ਰਾਂਤੀ ਨੇ ਕਣਕ ਦੀ ਖੇਤੀ ਦਾ ਅਰਥ ਹੀ ਬਦਲ ਕੇ ਰੱਖ ਦਿੱਤਾ ਹੈ। ਕਣਕ ਦਾ ਅਰਥ ਹੈ ਪੋਸ਼ਣ ਯਾਨੀਕਿ ਪੋਸ਼ਟਿਕਤਾ। ਹਰੀ- ਕ੍ਰਾਂਤੀ ਤੋਂ ਪਹਿਲਾਂ ਇਹੀ ਅਰਥ ਮੰਨਿਆ ਜਾਂਦਾ ਸੀ। ਇਸ ਮਕਸਦ ਲਈ ਪੁਰਾਤਨ ਕਾਲ ਤੋਂ ਕਣਕ ਦੀਆਂ ਅਨੇਕਾਂ ਸਥਾਨਕ ਕਿਸਮਾਂ ਕਿਸਾਨ ਲੈਂਦੇ ਸਨ । ਲੇਕਿਨ ਅੱਗੇ ਚੱਲਕੇ ਜਦ ਅਨਾਜ ਦੀ ਕਮੀ ਹੋਣ ਲੱਗੀ ਤਾਂ ਖੇਤੀ ਯੂਨੀਵਰਸਿਟੀਆਂ ਨੇ ਕਣਕ ਦੀਆਂ ਕਈ ਨਵੀਆਂ ਕਿਸਮਾਂ ਕੱਢੀਆਂ ਜਿਹੜੀਆਂ ਦੇਸੀ ਕਿਸਮਾਂ ਨਾਲੋਂ ਵੱਧ ਝਾੜ ਦੇਣ ਵਾਲੀਆਂ ਸਨ। ਇਹ ਕਿਸਮਾਂ ਦਾਣੇ ਤਾਂ ਵੱਧ ਦਿੰਦੀਆਂ ਸਨ ਪ੍ਰੰਤੂ
ਇਨ੍ਹਾਂ ਦੀ ਪੌਸ਼ਟਿਕਤਾ ਦੇਸੀ ਕਿਸਮਾਂ ਦੇ ਮੁਕਾਬਲੇ ਵਿੱਚ ਬਹੁਤ ਘਟੀਆ ਸੀ। ਦੇਸੀ ਕਣਕ ਦੇ ਆਟੇ ਦੀ ਬਣੀ ਹੋਈ ਰੋਟੀ ਖਾਣ ਉਪਰੰਤ ਸਾਰਾ ਦਿਨ ਭੁੱਖ ਨਹੀਂ ਸੀ ਲੱਗਦੀ। ਨਿਰੰਤਰ ਅਕਾਲ ਪੈਣ ਨਾਲ ਅਤੇ ਵੱਧਦੀ ਹੋਈ ਆਬਾਦੀ ਕਾਰਨ ਅਨਾਜ ਦੀ ਲੋੜ ਪੂਰੀ ਕਰਨ ਲਈ ਕਈ ਸ਼ੰਕਰ (ਵੱਧ ਝਾੜ ਦੇਣ ਵਾਲੀਆਂ) ਕਿਸਮਾਂ ਖੋਜੀਆਂ ਗਈਆਂ ਅਤੇ ਵੱਧ ਉਤਪਾਦਨ ਲੈਣ ਦੀ ਹੋੜ ਲੱਗੀ ਰਹੀ।
ਹਰੀ-ਕ੍ਰਾਂਤੀ ਦੇ ਸ਼ੁਰੂ ਦੇ ਸਾਲਾਂ ਵਿੱਚ ਇਨ੍ਹਾਂ ਸ਼ੰਕਰ ਕਿਸਮਾਂ ਨਾਲ ਉੱਪਜ ਤੇਜ਼ੀ ਨਾਲ ਵਧੀ। ਉਸ ਦਾ ਕਾਰਨ ਸੀ ਰਸਾਇਣਕ ਖਾਦਾਂ ਦੀ ਵਰਤੋਂ। ਜਦ ਤਕ ਭੂਮੀ ਵਿੱਚ ਹਜ਼ਾਰਾਂ ਸਾਲਾਂ ਦੀ ਕੁਦਰਤੀ ਖੇਤੀ ਨਾਲ ਇਕੱਠੀ ਹੋਈ ਉਪਜਾਊ ਸ਼ਕਤੀ ਅਤੇ ਹੁਮਸ ਦਾ ਸੰਗ੍ਰਹਿ ਕਾਇਮ ਸੀ, ਰਸਾਇਣਕ ਖਾਦਾਂ ਦੇ ਪ੍ਰਭਾਵ ਨਾਲ ਵੱਧ ਉੱਪਜ ਮਿਲਦੀ ਰਹੀ, ਹੌਲੀ ਹੌਲੀ ਰਸਾਇਣਕ ਖੇਤੀ ਨੇ ਇਹ ਹਜ਼ਾਰਾਂ ਸਾਲਾਂ ਤੋਂ ਇਕੱਠਾ ਹੋਇਆ ਜੀਵ-ਅੰਮ੍ਰਿਤ (ਹੂਮਸ) ਖ਼ਤਮ ਕਰ ਦਿੱਤਾ। ਉਵੇਂ ਉਵੇਂ ਸੰਨ 1985 ਤੋਂ ਹਰ ਫ਼ਸਲ ਦੌਰਾਨ ਕਣਕ ਦਾ ਉਤਪਾਦਨ ਘਟਦਾ ਜਾ ਰਿਹਾ ਹੈ। ਅੱਜ ਔਸਤਨ ਕਣਕ ਉਤਪਾਦਨ 20 ਕੁਇੰਟਲ ਪ੍ਰਤੀ ਏਕੜ ਤੋਂ ਵੀ ਥੱਲੇ ਆ ਗਿਆ ਹੈ । ਹੁਣ ਖੇਤੀ ਯੂਨੀਵਰਸਿਟੀਆਂ ਦੁਆਰਾ ਪ੍ਰਚੱਲਤ ਕੀਤੀਆਂ ਕਿਸਮਾਂ ਵਧ ਉੱਪਜ ਨਹੀਂ ਦਿੰਦੀਆਂ। ਤੁਸੀਂ ਕਿੰਨੀਆਂ ਹੀ ਰਸਾਇਣਕ ਖਾਦਾਂ ਪਾਈ ਜਾਓ। ਇਹ ਹਰੀ-ਕ੍ਰਾਂਤੀ ਦਾ ਪਤਨ ਹੈ।
ਸਾਡੀਆਂ ਦੇਸੀ ਵਧੀਆ ਕਿਸਮਾਂ ਜਿਵੇਂ ਸਿਹੌਰ, ਚੰਦੌਸੀ, ਬੰਸੀ ਕਾਲੀਕੁਲੀ, ਖਪਲੀ, ਪੋਪਾਤੀਆ, ਰਵਾਈ, ਗੋਧੂਮਾਝੁ ਅਤੇ ਸੰਬਾ ਆਦਿ ਸਿਰਫ ਜ਼ੀਰੋ ਬਜਟ ਕੁਦਰਤੀ ਖੇਤੀਆਂ ਦੀਆਂ ਵਿਧੀਆਂ ਨਾਲ ਹੀ, ਖੇਤੀ ਯੂਨੀਵਰਸਿਟੀਆਂ ਰਾਹੀਂ ਦਿੱਤੀਆਂ ਕਿਸਮਾਂ ਨਾਲੋਂ ਵੱਧ ਉੱਪਜ ਦਿੰਦੀਆਂ ਹਨ। ਕਿਉਂ ਅਸੀਂ ਘੱਟ ਉਤਪਾਦਨ ਦੇਣ ਵਾਲੀਆਂ ਸ਼ੰਕਰ ਕਿਸਮਾਂ ਬੀਜੀਏ ? ਅਸੀਂ ਆਪਣੀਆਂ ਦੇਸੀ ਕਿਸਮਾਂ ਕਿਉਂ ਨਾ ਲਾਈਏ? ਦੂਜੀ ਗੱਲ ਇਹ ਹੈ ਕਿ ਐਚ.ਡੀ. 2189 ਜਾਂ ਕਿਸੇ ਵੀ ਸ਼ੰਕਰ ਕਣਕ ਦਾ ਬਾਜ਼ਾਰ ਦਾ ਮੁੱਲ ਜੇਕਰ 600 ਰੁਪਏ ਪ੍ਰਤੀ ਕੁਇੰਟਲ ਹੈ ਤਾਂ ਦੀ ਸੀ ਚੰਦੋਸੀ ਜਾਂ ਸਿਹੌਰ ਜਾਂ ਬੰਸੀ ਕਣਕ ਬਾਜ਼ਾਰ ਵਿੱਚ ਦੁਗਣੇ ਮੁੱਲ ਤੇ ਵਿੱਕ ਜਾਂਦੀ ਹੈ। ਯਾਨੀਕਿ 1200 ਰੁਪਏ ਪ੍ਰਤੀ ਕੁਇੰਟਲ। ਸਵਾਲ ਉੱਠਦਾ ਹੈ ਕਿ ਕਿਉਂ ਅਸੀਂ ਸ਼ੰਕਰ ਕਿਸਮ ਬੀਜੀਏ ?
ਕਣਕ ਦੀਆਂ ਚਾਰ ਪ੍ਰਜਾਤੀਆਂ ਹਨ :-
1) ਸਥਾਨਕ ਸਰਬਤੀ (Triticum aestivum)
2) ਸਥਾਨਕ ਬੰਸੀ ਜਾਂ ਬਖਸੀ (Triticum durum)
3) ਸਥਾਨਕ ਖਪਲੀ (Triticum dicoccum)
4) ਟ੍ਰੀਟੀਕਮ ਸਫੈਰੋਕੋਕਮ (Triticum sphaerococcum)
ਤੀਸਰੀ ਕਿਸਮ ਯਾਨੀਕਿ ਸਥਾਨਕ ਖਪਲੀ (Triticum dicoccum) ਆਦਿ ਸੂਜੀ ਜਾਂ ਰਵਾ ਬਣਾਉਣ ਲਈ ਬਹੁਤ ਹੀ ਉੱਤਮ ਹੈ। ਸੁਜੀ ਦੇ ਗੁਣਾਂ ਤੋਂ ਅਸੀਂ ਭਲੀਭਾਂਤ ਜਾਣੂ ਹਾਂ। ਕੜਾਹ, ਉਪਮਾ ਜਾਂ ਲੱਡੂ ਬਣਾਉਣ ਲਈ ਸੂਜੀ ਬਹੁਤ ਜ਼ਰੂਰੀ ਹੈ। ਇਹ ਕਿਸਮ ਅੱਜ ਬਹੁਤ ਹੀ ਘੱਟ ਖੇਤਰ ਵਿੱਚ ਬੀਜੀ ਜਾਂਦੀ ਹੈ। ਇਹ ਖੇਤਰ ਮਹਾਂਰਾਸ਼ਟਰ, ਆਂਧਰਾ-ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਗੁਜਰਾਤ ਵਿੱਚ ਹਨ। ਇਨ੍ਹਾਂ ਕਿਸਮਾਂ ਵਿੱਚ ਖਪਲੀ, ਗੋਧੂਮਾਲੂ, ਪੋਪਾਤਿਆ ਅਤੇ ਸੇਬਾ ਕਿਸਮਾਂ ਮਹੱਤਵਪੂਰਨ ਹਨ।
ਪਹਿਲੀ ਕਿਸਮ ਯਾਨੀਕਿ ਸਰਬਤੀ (Triticum aestivum) ਆਮ ਲਈ ਜਾਣ ਵਾਲੀ ਕਣਕ ਦੀ ਫ਼ਸਲ ਹੈ। ਰੋਟੀ ਲਈ ਬਹੁਤ ਹੀ ਉੱਤਮ ਅਤੇ ਲੋਕ-ਪ੍ਰਿਆ ਹੈ। ਕਣਕ ਉੱਗਾਉਣ ਵਾਲੇ 90 ਪ੍ਰਤੀਸ਼ਤ ਰਕਬੇ ਵਿੱਚ ਇਸ ਦੀ ਕਾਸ਼ਤ ਹੁੰਦੀ ਹੈ। ਦੂਸਰੀ ਕਿਸਮ ਯਾਨੀਕਿ ਬਖਸੀ ਜਾਂ ਬੱਸੀ ਬਹੁਤ ਹੀ ਵਧੀਆ ਪੁਰਾਤਨ ਸਥਾਨਕ ਕਿਸਮ ਹੈ। ਇਹ ਬੰਸੀ ਕਿਸਮ ਸਿਰਫ਼ 10 ਪ੍ਰਤੀਸ਼ਤ ਰਕਬੇ ਉਪਰ ਹੀ ਉਗਾਈ ਜਾਂਦੀ ਹੈ। ਇਹ ਰਕਬਾ ਮਹਾਂਰਾਸ਼ਟਰ, ਮੱਧ-ਪ੍ਰਦੇਸ਼ ਅਤੇ ਦੱਖਣੀ ਭਾਰਤ ਵਿੱਚ ਫੈਲਿਆ ਹੋਇਆ ਹੈ।
ਭਾਵੇਂ ਰੋਟੀ ਲਈ ਸਰਬਤੀ ਕਣਕ ਦਾ ਅਜੇ ਬੋਲਬਾਲਾ ਹੈ ਅਤੇ ਖੇਤੀ ਯੂਨੀਵਰਸਿਟੀਆਂ ਇਸੇ ਕਿਸਮ ਨੂੰ ਆਪਣੇ ਖੋਜ ਕਾਰਜ ਵਿੱਚ ਪ੍ਰਮੁੱਖ ਤੌਰ 'ਤੇ ਵਰਤ ਕੇ ਹੋਰ ਨਵੀਆਂ ਕਿਸਮਾਂ ਕੱਢ ਰਹੀਆਂ ਹਨ, ਤਾਂ ਵੀ ਜੇਕਰ ਰੋਟੀ ਦਾ ਸਵਾਦ ਪੋਸ਼ਟਿਕਤਾ, ਕੁਦਰਤੀ ਪ੍ਰਤੀਰੋਧਕ ਸ਼ਕਤੀ, ਸਥਾਨਕ ਮੰਗ, ਬਾਹਰਲੇ ਦੇਸਾਂ ਦੀ ਮੰਗ, ਸਰਵ ਸ੍ਰੇਸ਼ਟ ਰੋਟੀ ਦਾ ਨਿਰਮਾਣ, ਸੂਜੀ ਅਤੇ ਸੇਵੀਆਂ ਬਣਾਉਣ ਦੇ ਸਾਰੇ ਗੁਣ ਜਿਸ ਵਿੱਚ ਸਮਾਏ ਹੋਏ ਹਨ ਉਹ ਹੈ ਸਰਵੋਤਮ ਬੰਸੀ ਜਾਂ ਬਖਸੀ ਕਣਕ (Triticum Durum)
ਅਸੀਂ ਇਸ ਗਾਇਬ ਹੋ ਰਹੀ ਵਧੀਆ ਪੁਰਾਤਨ ਕਿਸਮ ਦੇ ਬੀਜਾਂ ਨੂੰ ਸੰਭਾਲ ਰਹੇ ਹਾਂ ਅਤੇ ਲਗਾਤਾਰ ਸੰਭਾਲ ਕੇ ਉਨ੍ਹਾਂ ਕਿਸਾਨਾਂ ਨੂੰ ਦੇ ਰਹੇ ਹਾਂ ਜੋ ਕੁਦਰਤੀ ਖੇਤੀ ਕਰਦੇ ਹਨ। ਬੰਸੀ ਦੇ ਮੁੱਖ ਗੁਣ ਹਨ- ਗਠੀਲਾ, ਲੰਬਾ, ਅੱਗੇ ਤੋਂ ਪਤਲਾ ਸੁਨਹਿਰੀ ਰੰਗ ਦਾ ਦਾਣਾ। ਅੱਜ ਪੂਰੀ ਦੁਨੀਆਂ ਵਿੱਚ ਜੇਕਰ ਸਅਨਤੀ ਉਪਯੋਗ ਅਤੇ ਨਿਰਯਾਤ ਹੋਣ ਵਾਲੇ ਵਧੀਆ ਗੁਣਾਂ ਨੂੰ ਲਈਏ ਤਾਂ ਸਭ ਤੋਂ ਵਧੀਆ ਕਿਸਮ ਬੰਸੀ ਹੈ। ਪੂਰੀ ਦੁਨੀਆਂ ਵਿੱਚ ਜਿੰਨੀ ਕਣਕ ਪੈਦਾ ਹੁੰਦੀ ਹੈ ਉਸ ਦਾ 4 ਪ੍ਰਤੀਸ਼ਤ ਉੱਤਪਾਦਨ ਬੰਸੀ ਦਾ ਹੈ। ਬੰਸੀ ਕਣਕ ਦਾ ਪੂਰਾ ਉੱਤਪਾਦਨ 250 ਲੱਖ ਟਨ ਹੈ ਜੋ 170 ਲੱਖ ਹੈਕਟੇਅਰ ਖੇਤਰ ਭੂਮੀ ਵਿੱਚ ਲਿਆ। ਜਾਂਦਾ ਹੈ। ਬੰਸੀ ਕਣਕ ਦੇ ਮੁੱਖ ਉੱਤਪਾਦਕ ਹਨ-ਭਾਰਤ, ਅਰਜਨਟਾਈਨਾ, ਪੱਛਮੀ ਏਸ਼ੀਆ, ਪੱਛਮੀ ਕੈਨਾਡਾ ਅਤੇ ਉੱਤਰੀ ਅਮਰੀਕਾ। ਸਾਡੇ ਦੇਸ਼ ਭਾਰਤ ਵਿੱਚ 1997-98 ਵਿੱਚ ਕਣਕ ਦੀ ਕੁੱਲ ਪੈਦਾਵਾਰ 680 ਲੱਖ ਟਨ ਸੀ ਜੋ 240 ਲੱਖ ਹੈਕਟੇਅਰ ਖੇਤਰ ਵਿੱਚੋਂ ਲਈ ਗਈ ।
ਕਣਕ ਦੀ ਉਪਜ ਵਿੱਚ ਸਭ ਤੋਂ ਅੱਗੇ ਚੀਨ ਹੈ (1000 ਲੱਖ ਟਨ)। ਨੰਬਰ ਦੋ 'ਤੇ ਭਾਰਤ (680 ਲੱਖ ਟਨ), ਅਮਰੀਕਾ (595 ਲੱਖ ਟਨ), ਕੈਨਾਡਾ (254 ਲੱਖ ਟਨ) ਹੈ। ਭਾਰਤ ਅਜੇ 20 ਲੱਖ ਹੈਕਟੇਅਰ ਖੇਤਰ ਵਿੱਚ ਬੰਸੀ ਕਣਕ ਦੀ ਉਪਜ ਕਰਦਾ ਹੈ, ਜਿਸ ਵਿੱਚ 25 ਲੱਖ ਟਨ ਬੰਸੀ ਕਣਕ ਦੀ ਉਪਜ ਲਈ ਜਾਂਦੀ ਹੈ। ਭਾਰਤ ਵਿੱਚ ਬੰਸੀ ਕਣਕ ਦਾ ਉੱਤਪਾਦਨ ਲੈਣ ਵਾਲੇ ਰਾਜ ਹਨ— ਮਹਾਂਰਾਸ਼ਟਰ, ਮੱਧ-ਪ੍ਰਦੇਸ਼, ਕਰਨਾਟਕ, ਗੁਜਰਾਤ ਅਤੇ ਰਾਜਸਥਾਨ।
ਕਣਕ ਦੀ ਨਿਰਯਾਤ ਲਈ ਜ਼ਰੂਰੀ ਗੁਣਸੂਚਕ (Standards)
1) ) ਦਾਣਿਆਂ ਵਿੱਚ ਨਮੀ (Moisure contents) 14%
2) ਦਾਣਿਆਂ ਵਿੱਚ ਪ੍ਰੋਟੀਨ ਦਾ ਪ੍ਰਤੀਸ਼ਤ 12-14%
3) ਫਾਲਿੰਗ ਨੰਬਰ 300 ਸੈਕੰਡ
4) ਚਮਕਦਾਰ ਦਾਣਿਆਂ ਦੀ ਪ੍ਰਤੀਸ਼ਤ 80%
5) ਹੈਕਟੋਲਿਟਰ ਵੇਟ (Weight) 75 ਕਿਲੋਂ
6) ਨਰਮ ਦਾਣਿਆਂ ਦੀ ਮਿਲਾਵਟ 5%
7) ਟੁੱਟੇ ਦਾਣਿਆਂ ਦੀ ਪ੍ਰਤੀਸ਼ਤ 4%
8) ਦੂਸਰੀ ਮਿਲਾਵਟ 1%
9) ਪੀਲੇ ਸਪਾਟ ਦਾਣੇ 10%
10) ਆਟੇ ਦਾ ਪ੍ਰਮਾਣ ਪ੍ਰਤੀਸ਼ਤ 60-70%
ਉਪਰ ਦਿੱਤੇ ਹੋਏ ਗੁਣ ਸੂਚਕ ਕੇਵਲ ਨਿਰਯਾਤ ਲਈ ਹੀ ਨਹੀਂ ਹਨ, ਸਾਡੇ ਦੇਸ਼ ਦੇ ਉਪਭੋਗਤਾਵਾਂ ਵਾਸਤੇ ਵੀ ਹਨ। ਜੇਕਰ ਤੁਸੀਂ ਕਣਕ ਨਿਰਯਾਤ (Export) ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਦਸ ਗੁਣ ਸੂਚਕਾਂ 'ਤੇ ਪੂਰਾ ਉਤਰਨਾ ਪਵੇਗਾ। ਇਨ੍ਹਾਂ 10 ਨੰਬਰਾਂ ਨੂੰ (Green appearance score) ਕਹਿੰਦੇ ਹਨ। ਜੇਕਰ ਤੁਹਾਡੀ ਕਣਕ ਨੂੰ ਪੰਜ ਤੋਂ ਘੱਟ ਨੰਬਰ ਮਿਲਦੇ ਹਨ ਤਾਂ ਤੁਹਾਡੀ ਕਣਕ ਮੰਡੀ ਵਿੱਚੋਂ ਨਕਾਰ ਦਿੱਤੀ ਜਾਵੇਗੀ। ਜੇ ਪੰਜ ਤੋਂ ਉੱਪਰੋਂ ਨੰਬਰ ਮਿਲਦੇ ਹਨ ਤਾਂ ਹੀ ਤੁਹਾਡੀ ਕਣਕ ਨੂੰ ਘਰੇਲੂ ਬਾਜ਼ਾਰ ਵਿੱਚ ਸਹਿਮਤੀ ਮਿਲੇਗੀ। ਜੇਕਰ ਤੁਹਾਡੀ ਕਣਕ ਨੂੰ 6.5 ਤੋਂ ਵੱਧ ਨੰਬਰ ਮਿਲਦੇ ਹਨ ਤਾਂ ਤੁਹਾਡੀ ਕਣਕ ਕਿਧਰੇ ਵੀ ਨਿਰਯਾਤ ਹੋ ਸਕਦੀ ਹੈ।
ਹੁਣ ਸਾਡੀਆਂ ਖੇਤੀ ਯੂਨੀਵਰਸਿਟੀਆਂ ਨੇ ਬੰਸੀ ਕਣਕ ਦੀਆਂ ਕੁਝ ਸੁਧਰੀਆਂ ਕਿਸਮਾਂ ਕੱਢੀਆਂ ਹਨ, ਜਿਨ੍ਹਾਂ ਨੂੰ ਕਿਸਾਨ ਬੀਜ ਰਹੇ ਹਨ ਕਿਉਂਕਿ ਅਸਲੀ ਦੇਸੀ ਪ੍ਰੰਪਰਾਗਤ ਬੰਸੀ ਦੇ ਬੀਜ ਮਿਲਦੇ ਹੀ ਨਹੀਂ। ਇਨ੍ਹਾਂ ਸੁਧਾਰੀਆਂ ਹੋਈਆਂ ਕਿਸਮਾਂ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ –
ਨਾਲੀਆਂ ਵਿੱਚ 100 ਕਿਲੋ ਗੋਬਰ ਖਾਦ ਪ੍ਰਤੀ ਏਕੜ ਅਤੇ 10-100 ਕਿਲੋ ਗਾੜ੍ਹਾ ਜੀਵ-ਅੰਮ੍ਰਿਤ ਖਿੰਡਾ ਦਿਓ। ਨਾਲੀਆਂ ਵਿੱਚ ਸਿੰਜਾਈ ਦਾ ਪਾਣੀ ਜੀਵ-ਅੰਮ੍ਰਿਤ ਦੇ ਨਾਲ ਦਿਓ। ਦੋ-ਤਿੰਨ ਦਿਨ ਬਾਅਦ ਵਾਫਸਾ ਨਿਰਮਾਣ ਹੋ ਜਾਵੇਗਾ। ਇਕ ਨਾਲੀ ਦੇ ਦੋਵੇਂ ਪਾਸੇ ਢਲਾਣ 'ਤੇ ਕਣਕ ਅਤੇ ਦੂਜੀ ਨਾਲੀ ਦੇ ਦੋਵੇਂ ਪਾਸੇ ਢਲਾਨ 'ਤੇ
ਛੋਲੇ ਬੀਜ ਦਿਓ। ਦੋਵਾਂ ਬੀਜਾਂ ਨੂੰ ਬੀਜ ਅੰਮ੍ਰਿਤ ਨਾਲ ਟਰੀਟ ਕਰਕੇ ਬੀਜਣਾ ਹੈ। ਛੋਲਿਆਂ ਦੀ ਕਿਸਮ ਲੋਕਲ ਹੋਣੀ ਚਾਹੀਦੀ ਹੈ। ਕਣਕ ਦੇ ਬੀਜਾਂ ਵਿੱਚ ਥੋੜ੍ਹੇ ਜਿਹੇ ਬੀਜ ਧਨੀਆਂ ਦੇ ਅਤੇ ਥੋੜ੍ਹੇ ਜਿਹੇ ਸਰ੍ਹੋਂ ਦੇ ਬੀਜ ਮਿਲਾ ਲਓ। ਹਰ ਪੰਦਰਾਂ ਦਿਨਾਂ ਬਾਅਦ ਸਿੰਜਾਈ ਨਾਲ ਪ੍ਰਤੀ ਏਕੜ 200 ਲੀਟਰ ਜੀਵ-ਅੰਮ੍ਰਿਤ ਦੇਣਾ ਹੈ। ਸਿੰਜਾਈ ਕੇਵਲ ਕਣਕ ਵਾਲੀਆਂ ਨਾਲੀਆਂ ਦੀ ਕਰਨੀ ਹੈ। ਛੋਲਿਆਂ ਵਾਲੀਆਂ ਨਾਲੀਆਂ ਦੀ ਸਿੰਜਾਈ ਨਹੀਂ ਕਰਨੀ। ਉਸ ਵਿੱਚ ਸੁੱਕੇ ਕੱਖ ਕੰਡਿਆਂ (ਤੂੜੀ- ਛੋਲਿਆਂ ਦਾ ਭੂਸਾ, ਜੀਰੀ ਦਾ ਭੂਸਾ ਜਾਂ ਕੋਈ ਵੀ ਸੁੱਕਾ ਕੱਖ-ਕੰਡਾ) ਦਾ ਢੱਕਣਾ ਪਾ ਦਿਓ। ਜੀਵ-ਅੰਮ੍ਰਿਤ ਦੇ ਪ੍ਰਭਾਵ ਥੱਲੇ ਅਤੇ ਢੱਕਣਾ ਬਣਨ ਉਪਰੰਤ ਗੰਡੋਏ ਅਤੇ ਹੋਰ ਕੀੜੇ ਮਕੌੜੇ ਫੁਰਤੀ ਨਾਲ ਕੰਮ ਕਰਨ ਲੱਗ ਪੈਣਗੇ ਅਤੇ ਕਣਕ ਅਤੇ ਛੋਲਿਆਂ ਦੀਆਂ ਜੜ੍ਹਾਂ ਨੂੰ ਪੂਰੀ ਖੁਰਾਕ ਮੁਹੱਈਆ ਕਰਵਾ ਦੇਣਗੇ। ਜੀਵ-ਅੰਮ੍ਰਿਤ ਦਾ ਮਹੀਨੇ ਵਿੱਚ ਦੋ ਵਾਰੀ ਛਿੜਕਾ ਕਰਨਾ ਹੈ। ਸਿੰਜਾਈ ਵਿੱਚ ਪਾਣੀ ਬਹੁਤ ਥੋੜ੍ਹਾ ਲੱਗਦਾ ਹੈ। ਇਸ ਵਿਧੀ ਨਾਲ 90 ਪ੍ਰਤੀਸ਼ਤ ਪਾਣੀ ਦੀ ਬਚਤ ਹੁੰਦੀ ਹੈ। ਕਣਕ ਦੀਆਂ ਨਾਲੀਆਂ ਵਿੱਚ ਪਾਣੀ ਦੇਣ ਨਾਲ ਛੋਲਿਆਂ ਵਾਲੀਆਂ ਨਾਲੀਆਂ ਵਿੱਚ ਲੋੜੀਂਦੀ ਮਾਤਰਾ ਵਿੱਚ ਸਿੱਲ ਛੋਲਿਆਂ ਦੀਆਂ ਜੜ੍ਹਾਂ ਤਕ ਆਪਣੇ ਆਪ ਹੀ ਪਹੁੰਚ ਜਾਂਦੀ ਹੈ। ਲੋੜੀਂਦੀ ਮਾਤਰਾ ਵਿੱਚ ਨਮੀ ਆਪਣੇ ਆਪ ਉੱਪਰ ਜੜ੍ਹਾਂ ਤਕ ਪਹੁੰਚ ਜਾਂਦੀ ਹੈ। ਤੁਹਾਨੂੰ ਉਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਣਕ ਵਾਲੀਆਂ ਨਾਲੀਆਂ ਦੇ ਦੋਵੇਂ ਪਾਸੇ ਕਣਕ ਬੀਜਣ ਨਾਲ ਕਣਕ ਦੇ ਪੌਦਿਆਂ ਦੀ ਪ੍ਰਤੀ ਏਕੜ ਗਿਣਤੀ ਕਾਇਮ ਰਹਿੰਦੀ ਹੈ ਉਹ ਘਟਦੀ ਨਹੀਂ। ਇਸ ਵਿਧੀ ਨਾਲ ਕਣਕ ਦੀ ਓਨੀ ਹੀ ਉਪਜ ਹੋਵੇਗੀ ਜਿੰਨੀ ਅਸੀਂ ਰਸਾਇਣਕ ਖੇਤੀ ਵਿੱਚ ਲੈਂਦੇ ਹਾਂ। ਛੋਲੇ ਵਾਧੂ ਮਿਲਣਗੇ। ਉਤਪਾਦਨ ਖ਼ਰਚੇ ਵੀ ਨਾ-ਮਾਤਰ ਹੀ ਰਹਿਣਗੇ।
ਚੌੜੀ-ਪੱਟੀ-ਵਿਧੀ :-
ਉੱਤਰੀ ਭਾਰਤ ਦੇ ਸਪਾਟੀ (ਇਲਾਕੇ ਦੀ ਕਾਲੀ ਮਿੱਟੀ) ਵਿੱਚ ਇਹ ਵਿਧੀ ਬਹੁਤ ਅਸਰਦਾਇਕ ਅਤੇ ਫਾਇਦੇਮੰਦ ਰਹੇਗੀ। ਇਸ ਵਿਧੀ
ਨਾਲ ਧਰਤੀ ਵਿੱਚ ਬਹੁਤ ਵਧੀਆ ਵਾਫਸਾ (50 ਪ੍ਰਤੀਸ਼ਤ ਵਾਸ਼ਪ ਅਤੇ 50 ਪ੍ਰਤੀਸ਼ਤ ਹਵਾ ਦਾ ਮਿਸ਼ਰਣ) ਦਾ ਨਿਰਮਾਣ ਹੁੰਦਾ ਹੈ। ਗਹਿਰੀ ਕਾਲੀ ਭੂਮੀ ਵਿੱਚ ਬਰਾਬਰ ਦੂਰੀ ਵਾਲੀਆਂ ਨਾਲੀਆਂ ਨਾਲ ਵਾਫਸਾ ਮਿਲਣਾ ਬਹੁਤ ਕਠਿਨ ਹੈ। ਲੇਕਿਨ ਇਸ ਵਿਧੀ ਨਾਲ ਅਸੀਂ ਉਸ ਗੰਗਾ ਯਮਨਾ ਦੇ ਖੇਤਰ ਵਿੱਚ ਅੱਛਾ ਵਾਫਸਾ ਨਿਰਮਾਣ ਕਰ ਸਕਦੇ ਹਾਂ।
ਇਸ ਵਿਧੀ ਵਿੱਚ ਹਲ ਚਲਾਉਣ ਉਪਰੰਤ ਸੁਹਾਗੇ ਨਾਲ ਖੇਤ ਪੱਧਰਾ ਕਰਨ ਉਪਰੰਤ ਭੂਮੀ ਦੀ ਸਤਾ ਉੱਪਰ ਇਕ ਇਕ ਮੀਟਰ ਉੱਪਰ ਨਿਸ਼ਾਨ ਲਾ ਲਓ। ਫਿਰ ਹਲ ਨਾਲ ਨਿਸ਼ਾਨ ਵਾਲੀ ਥਾਂ 'ਤੇ ਨਾਲੀਆਂ ਬਣਾ ਦਿਓ। ਦੇਖੋ ਹੇਠਲਾ ਰੇਖਾ ਚਿੱਤਰ
ਨਾਲੀ ਦੀ ਚੌੜਾਈ 45 ਸੈਂਟੀਮੀਟਰ ਅਤੇ ਪੱਟੀ ਦੀ ਚੌੜਾਈ 55 ਸੈਂਟੀਮੀਟਰ ਰੱਖਣੀ ਹੈ। ਨਾਲੀਆਂ ਵਿੱਚ ਪਾਣੀ ਅਤੇ ਜੀਵ-ਅੰਮ੍ਰਿਤ ਦੀ ਸਿੰਜਾਈ ਕਰੋ। 2-3 ਦਿਨਾਂ ਬਾਅਦ ਚੌੜੀ ਪੱਟੀ ਵਿੱਚ ਵਾਫਸਾ (ਵਤਰ) ਦੀ ਮਾਤਰਾ ਠੀਕ ਹੋਣ ਉਪਰੰਤ ਸੀਡ ਡਰਿਲ ਜਾਂ ਬਿਜਾਈ ਦਾ ਜੋ ਵੀ ਸੰਦ ਤੁਸੀਂ ਵਰਤਦੇ ਹੋ, ਨਾਲ ਕਣਕ ਦਾ ਬੀਜ (ਬੀਜ ਅੰਮ੍ਰਿਤ ਨਾਲ ਟਰੀਟ ਕੀਤਾ ਹੋਇਆ। ਉਸ ਬੈਡ / ਪੱਟੀ ਉੱਪਰ ਬੀਜ ਦਿਓ! ਬਿਜਾਈ ਯੰਤਰ ਦੇ ਦੋ ਫਾਲਿਆਂ ਵਿਚਲਾ ਫਾਸਲਾ 22.5 ਸੈਂਟੀਮੀਟਰ (9 ਇੰਚ) ਰੱਖਣਾ ਹੈ। ਕਣਕ ਦੇ ਬੀਜ ਦੀਆਂ ਤਿੰਨ ਲਾਈਨ ਹਰੇਕ ਬੈਡ ਉੱਪਰ ਲਗਾਉਣੀਆਂ ਹਨ। ਕਣਕ ਦੇ ਬੀਜਾਂ ਨਾਲ ਧਨੀਆਂ
ਅਤੇ ਸਰ੍ਹੋਂ ਦੇ ਬੀਜ ਮਿਲਾ ਲਓ (24 ਕਿਲੋ ਕਣਕ, 1 ਕਿਲੋ ਧਨੀਆਂ, 200 ਗਰਾਮ ਸਰ੍ਹੋਂ) ਬੀਜ ਨਾਲ ਪ੍ਰਤੀ ਏਕੜ 100 ਕਿਲੋ ਛਾਣਿਆਂ ਹੋਇਆ ਗੋਬਰ ਖਾਦ ਅਤੇ 10-100 ਕਿਲੋ ਗਾੜਾ ਜੀਵ-ਅੰਮ੍ਰਿਤ ਦਾ ਮਿਸ਼ਰਣ ਪਾਓ। ਖੜੀ ਫ਼ਸਲ ਉੱਪਰ ਜੀਵ-ਅੰਮ੍ਰਿਤ ਦਾ ਛਿੜਕਾਅ ਕਰਨਾ ਹੈ।
ਜੀਵ-ਅੰਮ੍ਰਿਤ ਛਿੜਕਣ ਦੀ ਵਿਧੀ ਪਹਿਲਾਂ ਹੀ ਦੱਸੀ ਜਾ ਚੁੱਕੀ ਹੈ। ਹਰ ਸਿੰਜਾਈ ਨਾਲ ਪਾਣੀ ਦੇ ਨਾਲ ਜੀਵ-ਅੰਮ੍ਰਿਤ ਪ੍ਰਤੀ ਏਕੜ 200 ਲੀਟਰ ਦਿਓ। ਸ਼ੁਰੂ ਦੇ ਇਕ ਮਹੀਨੇ ਦੌਰਾਨ ਸਿੰਜਾਈ ਦੋ ਜਾਂ ਤਿੰਨ ਵਾਰੀ ਸਿਰਫ਼ ਨਾਲੀਆਂ ਵਿੱਚ ਕਰਨੀ ਹੈ। ਬਾਅਦ ਵਿੱਚ 1-2 ਵਾਰ ਮਹੀਨੇ ਬਾਅਦ ਸਿੰਚਾਈ ਕਰਨੀ ਹੈ। ਸਿੰਚਾਈ ਸਿਰਫ਼ ਨਾਲੀਆਂ ਵਿੱਚ ਹੀ ਕਰਨੀ ਹੈ। ਕੋਸ਼-ਆਕਰਸ਼ਣ ਅਤੇ ਜੀਵ-ਅੰਮ੍ਰਿਤ ਦੇ ਪ੍ਰਭਾਵ ਨਾਲ ਨਮੀ ਆਪਣੇ ਆਪ ਬੈਡ ਵਿੱਚ ਕਣਕ ਦੀਆਂ ਜੜ੍ਹਾਂ ਤਕ ਪਹੁੰਚ ਜਾਂਦੀ ਹੈ। ਇਸ ਵਿਧੀ ਨਾਲ ਸਿੰਜਾਈ ਕਰਨ ਨਾਲ 75 ਪ੍ਰਤੀਸ਼ਤ ਪਾਣੀ ਦੀ ਬਚਤ ਹੁੰਦੀ ਹੈ। ਇਹ ਬਹੁਤ ਹੀ ਵਧੀਆਂ ਵਿਧੀ ਹੈ। ਕਣਕ ਨੂੰ ਕੁੱਲ 4-5 ਸਿੰਜਾਈਆਂ ਕਰਨੀਆਂ ਹਨ - ਪਹਿਲੀ ਜੜ੍ਹਾਂ ਫੁੱਟਣ ਵੇਲੇ (18-21 ਦਿਨਾਂ 'ਤੇ); ਦੂਜੀ ਟਿਲਰਿੰਗ ਸਟੇਜ (35- 42 ਦਿਨਾਂ 'ਤੇ); ਤੀਸਰੀ ਫੁੱਲ ਆਉਣ 'ਤੇ (60-65 ਦਿਨਾਂ 'ਤੇ) ਅਤੇ ਤੀਸਰੀ ਦਾਣਿਆਂ ਵਿੱਚ ਦੁੱਧ ਬਣਨ ਵੇਲੇ (80-85 ਦਿਨਾਂ 'ਤੇ)।
ਫ਼ਸਲ ਸੁਰੱਖਿਆ :-
ਤੁਸੀਂ ਬੀਜ ਬੀਜਣ ਵੇਲੇ ਪ੍ਰਤੀ ਏਕੜ 100 ਕਿਲੋ ਛਾਣਿਆਂ ਹੋਇਆ ਗੋਬਰ-ਖਾਦ ਅਤੇ 10 ਕਿਲੋ ਗਾੜਾ ਜੀਵ-ਅੰਮ੍ਰਿਤ ਦਾ ਮਿਸ਼ਰਣ ਬੀਜ ਦੇ ਨਾਲ ਹੀ ਪਾਉਣਾ ਹੈ। ਹਰ ਪੰਦਰਾਂ ਦਿਨਾਂ ਬਾਅਦ 200 ਲਿਟਰ ਜੀਵ-ਅੰਮ੍ਰਿਤ ਦਿਓ। ਕਣਕ ਦੇ ਬੀਜ ਨਾਲ ਸਰ੍ਹੋਂ ਅਤੇ ਧਨੀਆਂ ਦੇ ਬੀਜ ਬੀਜੋ। ਕਣਕ ਦੀ ਫ਼ਸਲ ਨਾਲ ਛੋਲਿਆਂ ਦੀ ਅੰਤਰ-ਫ਼ਸਲ ਲਓ। ਹਰ ਪੰਦਰਾਂ ਦਿਨਾਂ ਬਾਅਦ ਖੜੀ ਫ਼ਸਲ ਉੱਪਰ 5-10% ਜੀਵ- ਅੰਮ੍ਰਿਤ ਦਾ ਛਿੜਕਾ ਕਰਨਾ ਹੈ। ਤੁਹਾਡੀ ਫ਼ਸਲ 'ਤੇ ਕਿਸੇ ਕਿਸਮ ਦੇ ਕੀੜਿਆਂ ਦਾ ਹਮਲਾ ਨਹੀਂ ਹੋਵੇਗਾ। ਜੇਕਰ ਕੋਈ ਕੀੜੇ ਆਉਂਦੇ ਹਨ ਜਾਂ ਬਿਮਾਰੀ ਦੀ ਕੋਈ ਨਿਸ਼ਾਨੀ ਦਿਖਾਈ ਦੇਵੇ ਤਾਂ ਨਿੰਮ-ਅਸਤਰ,
ਬ੍ਰਹਮ-ਅਸਤਰ, ਅਗਨੀ-ਅਸਤਰ ਅਤੇ ਕੁਦਰਤੀ ਫੰਗੀਸਾਈਡ (ਉੱਲੀ ਮਾਰ) ਦਾ ਛਿੜਕਾ ਕਰੋ। ਇਹ ਦਵਾਈਆਂ ਕਿਵੇਂ ਬਣਾਈਆਂ ਜਾਂਦੀਆਂ ਹਨ ? ਇਹ ਜਾਣਕਾਰੀ ਮੈਂ ਇਸੇ ਕਿਤਾਬ ਵਿੱਚ ‘ਝੋਨੇ ਦੀ ਫ਼ਸਲ ਕਿਵੇਂ ਲਈਏ ? ਸਿਰਲੇਖ ਹੇਠ ਦਿੱਤੀ ਗਈ ਹੈ।
ਫ਼ਸਲ ਕਟਾਈ :-
ਜਿਵੇਂ ਹੀ ਦਾਣੇ ਪੱਕ ਜਾਂਦੇ ਹਨ, ਦਾਣਿਆਂ ਵਿੱਚ 15% ਨਮੀ ਹੁੰਦੀ ਹੈ। ਫ਼ਸਲ ਦੀ ਕਟਾਈ ਕਰੋ। ਕੱਟੇ ਪੌਦੇ ਇਕੱਠੇ ਕਰਕੇ ਤਿੰਨ ਦਿਨ ਧੁੱਪ ਵਿੱਚ ਸੁਕਾਉ। ਇਸ ਨਾਲ ਦਾਣਿਆਂ ਵਿੱਚ ਜੋ ਵਾਧੂ ਨਮੀ ਹੋਵੇਗੀ, ਉਹ ਸੁੱਕ ਜਾਵੇਗੀ। ਸੁੱਕਣ ਤੇ ਇਸ ਦੀ ਗਹਾਈ (ਥੈਸ਼ਿੰਗ) ਕਰ ਲਵੋ।
ਖਰੀਫ (ਸਉਣੀ) ਦੀ ਜਵਾਰ :-
ਦੇਸੀ ਜਵਾਰ ਦੇ ਬੀਜ ਜਾਂ ਸੋਧੀਆਂ ਨਸਲਾਂ ਦੇ ਬੀਜ ਲਉ। ਸਾਡੇ ਕਿਸਾਨ ਮਹਾਂਰਾਸ਼ਟਰ ਵਿੱਚ ਦੋ ਸੋਧੀਆਂ ਕਿਸਮਾਂ PVK801 ਅਤੇ PVK809 ਕੇਵਲ ਕੁਦਰਤੀ ਖੇਤੀ ਦੀਆਂ ਵਿਧੀਆਂ ਵਰਤਦੇ ਹੋਏ ਜੀਵ-ਅੰਮ੍ਰਿਤ ਅਤੇ ਗੋਬਰ ਖਾਦ ਪਾ ਕੇ ਵੱਧ ਝਾੜ ਬੀਜਾਂ ਨਾਲੋਂ ਵੱਧ ਉੱਪਜ ਲੈਂਦੇ ਹਨ। ਕੋਈ ਰਸਾਇਣਕ ਖਾਦ ਨਹੀਂ ਪਾਉਂਦੇ। ਜੇਕਰ ਤੁਹਾਨੂੰ ਬੀਜ ਲੈਣ ਵਿੱਚ ਦਿਕਤ ਪੇਸ਼ ਆਵੇ ਤਾਂ ਬੀਜ ਅਸੀਂ ਤੁਹਾਨੂੰ ਦੇਵਾਂਗੇ।
ਜਵਾਰ ਦੇ ਬੀਜ 4 ਕਿਲੋ, ਮੂੰਗੀ ਦੇ ਬੀਜ 2 ਕਿਲੋ (ਜਾਂ ਲੋਬੀਆ 3 ਕਿਲੋ), ਧਨੀਆਂ 1 ਕਿਲੋ ਇਕ ਥਾਂ ਮਿਲਾ ਦਿਓ। ਬੀਜ ਨੂੰ ਬੀਜ-ਅੰਮ੍ਰਿਤ ਨਾਲ ਸਾਧ ਲਓ। ਬੀਜਣ ਸਮੇਂ ਦੋ ਬੋਰੇ (100 ਕਿਲੋ) ਛਾਣਿਆਂ ਹੋਇਆ ਗੋਬਰ ਖਾਦ ਅਤੇ 10 ਤੋਂ 100 ਕਿਲੋ ਗਾੜਾ ਜੀਵ-ਅੰਮ੍ਰਿਤ ਮਿਲਾ ਕੇ ਖੇਤ ਵਿੱਚ ਪਾ ਦਿਓ ਅਤੇ ਪਿੱਛੇ ਇਹ ਬੀਜ ਮਿਸ਼ਰਣ ਬੀਜ ਦਿਓ। ਬਾਅਦ ਵਿੱਚ ਮਹੀਨੇ ਵਿੱਚ ਇਕ ਵਾਰ ਭੂਮੀ ਉੱਪਰ ਜੀਵ-ਅੰਮ੍ਰਿਤ ਫ਼ਸਲ 'ਤੇ ਛਿੜਕੋ। ਤੁਹਾਡੀ ਜਵਾਰ ਦੀ ਫ਼ਸਲ ਨੂੰ ਮੂੰਗੀ ਜਾਂ ਲੋਬੀਆ
ਹਵਾ ਵਿੱਚੋਂ ਨਾਈਟਰੋਜਨ ਦੇਵੇਗਾ, ਗੋਬਰ ਖਾਦ ਅਤੇ ਗਾੜ੍ਹਾ ਜੀਵ- ਅੰਮ੍ਰਿਤ ਜੀਵਾਣੂਆਂ ਨੂੰ ਕੰਮ ਉੱਪਰ ਲਗਾ ਕੇ ਫਾਸਫੇਟ, ਪੋਟਾਸ਼ ਅਤੇ ਬਾਕੀ ਸਾਰੇ ਖ਼ੁਰਾਕੀ ਤੱਤ ਦੇਣਗੇ। ਧਨੀਆਂ ਤੁਹਾਡੀ ਜਵਾਰ ਦੀ ਰੋਟੀ ਵਿੱਚ ਸਵਾਦ ਦੇਵੇਗਾ ਅਤੇ ਜਵਾਰ ਦੀਆਂ ਜੜ੍ਹਾਂ ਉੱਪਰ ਰਸ ਚੂਸਣ ਵਾਲੀ ਵਨਸਪਤੀ ਨੂੰ ਨਿਯੰਤਰਣ ਵਿੱਚ ਰੱਖੇਗਾ।
ਰਬੀ (ਹਾੜੀ) ਜਵਾਰ :-
ਹਾੜੀ ਜਵਾਰ ਦੇ ਬੀਜ 4 ਕਿਲੋ, ਦੇਸੀ ਛੋਲੇ 2 ਕਿਲੋ, ਧਨੀਆਂ 1 ਕਿਲੋ ਲਓ। ਇਨ੍ਹਾਂ ਸਾਰਿਆਂ ਦਾ ਮਿਸ਼ਰਣ ਬਣਾਓ। ਬੀਜਾਂ ਨੂੰ ਬੀਜ-ਅੰਮ੍ਰਿਤ ਨਾਲ ਸਾਧ ਲਓ। 100 ਕਿਲੋ ਗੋਬਰ ਖਾਦ ਅਤੇ 10 ਤੋਂ 100 ਕਿਲੋ ਗਾੜ੍ਹਾ ਜੀਵ-ਅੰਮ੍ਰਿਤ ਦਾ ਮਿਸ਼ਰਣ ਖੇਤ ਵਿੱਚ ਪਾ ਦਿਓ ਅਤੇ ਪਿੱਛੇ ਬੀਜ, ਬੀਜ ਦਿਓ। ਮਹੀਨੇ ਵਿੱਚ 2 ਵਾਰ 5-10 ਪ੍ਰਤੀਸ਼ਤ ਜੀਵ-ਅੰਮ੍ਰਿਤ ਦਾ ਛਿੜਕਾ ਕਰੋ। ਦੂਸਰੀ ਵਿਧੀ ਵਿੱਚ 6 ਲਾਈਨਾਂ ਜਵਾਰ ਅਤੇ 6 ਲਾਈਨਾਂ ਕਸਮੀ (Safflower) ਨੂੰ ਲੈ ਕੇ ਪੱਟੀ ਵਿੱਧੀ ਨਾਲ ਬੀਜੋ) ਉਤਪਾਦਨ ਓਨਾ ਹੀ ਹੁੰਦਾ ਹੈ। ਕਸੂਮੀ ਬੋਨਸ ਵਿੱਚ ਹੀ ਮਿਲ ਜਾਂਦੀ ਹੈ।
ਬਾਜਰੀ :-
ਬਾਜਰੀ ਦੇ ਬੀਜ 1.5 ਕਿਲੋ ਲਓ। ਉਸ ਵਿੱਚ 1.5 ਕਿਲੋ ਮੋਠ ਜਾਂ ਲੋਬੀਏ ਦੇ ਬੀਜ ਮਿਲਾਓ। ਬੀਜ-ਅੰਮ੍ਰਿਤ ਨਾਲ ਸਾਧ ਲਓ। ਪ੍ਰਤੀ ਏਕੜ ਦੋ ਬੋਰੀਆਂ (100 ਕਿਲੋ) ਗੋਬਰ ਖਾਦ ਅਤੇ 10 ਤੋਂ 100 ਕਿਲੋ ਗਾੜਾ ਜੀਵ-ਅੰਮ੍ਰਿਤ ਦਾ ਮਿਸ਼ਰਣ ਪਾਓ। 5-10 ਪ੍ਰਤੀਸ਼ਤ ਜੀਵ-ਅੰਮ੍ਰਿਤ ਦਾ ਛਿੜਕਾਅ ਕਰੋ।
ਮੱਕੀ :-
ਲੋਕਲ ਮੱਕੀ ਦੇ ਬੀਜ ਲਓ। ਬੀਜ-ਅੰਮ੍ਰਿਤ ਨਾਲ ਸਾਧੋ। ਅੱਧੇ ਬੀਜ ਲੋਬੀਆ ਦੇ ਲਓ। ਬਾਕੀ ਉੱਪਰ ਦਿੱਤੀ ਵਿਧੀ ਨਾਲ ਬੀਜੋ।
ਅਰਹਰ :-
ਅਰਹਰ ਦੀਆਂ ਸਥਾਨਕ ਕਿਸਮਾਂ ਸਵਾਦ ਅਤੇ ਪੌਸ਼ਟਿਕਤਾ ਵਿੱਚ ਬਹੁਤ ਵਧੀਆ ਹੁੰਦੀਆਂ ਹਨ। ਮੈਂ ਮਹਾਂਰਾਸ਼ਟਰ ਅਤੇ ਦੱਖਣ ਭਾਰਤ ਦੇ ਹਰ ਜ਼ਿਲ੍ਹੇ ਦੇ ਕਿਸਾਨਾਂ ਨਾਲ ਕੰਮ ਕੀਤਾ ਹੈ। ਮੈਂ ਇਹ ਵੇਖਿਆ ਕਿ 70 ਪ੍ਰਤੀਸ਼ਤ ਕਿਸਾਨ ਅਰਹਰ ਦੀਆਂ ਸਥਾਨਕ ਕਿਸਮਾਂ ਹੀ ਬੀਜਦੇ ਹਨ। ਖੇਤੀ ਯੂਨੀਵਰਸਿਟੀਆਂ ਨੇ ਜਿਹੜੀਆਂ ਕਿਸਮਾਂ ਸਾਨੂੰ ਦਿੱਤੀਆਂ ਹਨ, ਉਹ ਦਾਣੇ ਤਾਂ ਵੱਧ ਜ਼ਰੂਰ ਦਿੰਦੀਆਂ ਹਨ ਲੇਕਿਨ ਸਵਾਦ ਅਤੇ ਪੌਸ਼ਟਿਕਤਾ ਕਿਧਰੇ ਘੱਟ ਹੈ। ਸਥਾਨਕ ਕਿਸਮਾਂ ਵਿੱਚੋਂ ਵੀ ਕਾਲੇ ਰੰਗ ਦੇ ਦਾਣਿਆਂ ਵਾਲੀ ਕਿਸਮ ਬਹੁਤ ਵਧੀਆ ਹੈ। ਉਸ ਦੀ ਦਾਲ ਅਸੀਂ ਜੇਕਰ ਇਕ ਵਾਰੀ ਖਾ ਲਈ ਤਾਂ ਹੋਰ ਕਿਸਮਾਂ ਨੂੰ ਹੱਥ ਵੀ ਨਹੀਂ ਲਗਾਵਾਂਗੇ। ਬਦਕਿਸਮਤੀ ਦੀ ਗੱਲ ਹੈ ਕਿ ਇਹ ਕਿਸਮ ਹੁਣ ਲੁਪਤ ਹੁੰਦੀ ਜਾ ਰਹੀ ਹੈ। ਅਸੀਂ ਸਾਰੀਆਂ ਫ਼ਸਲਾਂ ਦੇ ਸਥਾਨਕ ਬੀਜ ਇਕੱਠੇ ਕਰਕੇ ਉਨ੍ਹਾਂ ਨੂੰ ਸੰਭਾਲ ਰਹੇ ਹਾਂ।
ਅਰਹਰ ਦੀ ਖੇਤੀ ਕਰਦੇ ਹੋਏ ਅੱਡ ਅੱਡ ਕਿਸਮ ਦੀ ਧਰਤੀ ਉੱਪਰ ਪੌਦਿਆਂ ਵਿਚਲੀ ਦੂਰੀ ਅਲੱਗ ਅਲੱਗ ਰੱਖਣੀ ਪੈਂਦੀ ਹੈ। ਇਹ ਅੰਤਰ ਰੱਖਦੇ ਹੋਏ ਇਹ ਵੀ ਦੇਖਣਾ ਪਏਗਾ ਕਿ ਉਹ ਕਿਸਮ ਕਿੰਨੇ ਦਿਨਾਂ ਵਿੱਚ ਪੱਕਦੀ ਹੈ।
1. ਘੱਟ ਦਿਨਾਂ (120-150) ਵਿੱਚ ਪੱਕਣ ਵਾਲੀ ਕਿਸਮ ਬੀਜਦੇ ਹੋਏ ਦੋ ਲਾਈਨਾਂ ਵਿੱਚ ਅੰਤਰ 4.5 ਫੁੱਟ ਹੋਣਾ ਚਾਹੀਦਾ ਹੈ।
2. ਮਧਿਅਮ ਦਿਨਾਂ (165-180) ਦਿਨਾਂ ਵਿੱਚ ਪੱਕਣ ਵਾਲੀ ਕਿਸਮ ਵਿੱਚ ਫਰਕ 6.0 ਫੁੱਟ ਹੋਣਾ ਚਾਹੀਦਾ ਹੈ।
3. ਵੱਧ ਦਿਨਾਂ (180 ਤੋਂ 210) ਵਿੱਚ ਪੱਕਣ ਵਾਲੀ ਕਿਸਮ ਵਿੱਚ ਇਹ ਫਰਕ 7.5 ਫੁੱਟ ਰੱਖਣਾ ਹੈ।
4. ਹਰ ਦੋ ਪੌਦਿਆਂ ਵਿੱਚ ਫ਼ਰਕ ਘੱਟ ਤੋਂ ਘੱਟ 1.5 ਫੁੱਟ ਅਤੇ ਵੱਧ ਤੋਂ ਵੱਧ 4.5 ਫੁੱਟ ਰੱਖਣਾ ਹੈ।
ਕੁਦਰਤੀ ਖੇਤੀ
ਭਗਤ ਪੂਰਨ ਸਿੰਘ ਪਿੰਗਲਵਾੜਾ ਕੁਦਰਤੀ ਖੇਤੀ ਫ਼ਾਰਮ ਧੀਰਾ ਕੋਟ ਨਜ਼ਦੀਕ ਜੰਡਿਆਲਾ ਗੁਰੂ ਅੰਮ੍ਰਿਤਸਰ ਵਿਖੇ ਸਥਿਤ ਹੈ। ਇਸ 32 ਏਕੜ ਫ਼ਾਰਮ ਵਿਚ ਕੁਦਰਤੀ ਖੇਤੀ ਕੀਤੀ ਜਾਂਦੀ ਹੈ। ਇਸ ਦਾ ਮੁੱਢ ਸ੍ਰੀ ਸੁਭਾਸ਼ ਪਾਲੇਕਰ (ਮਹਾਰਾਸ਼ਟਰ) ਤੇ ਓਮੇਂਦਰ ਦੱਤ (ਖੇਤੀ ਵਿਰਾਸਤ ਮਿਸ਼ਨ, ਜੈਤੋ) ਦੇ ਸੁਝਾਵਾਂ ਰਾਹੀਂ ਹੋਇਆ। ਅੱਜ ਇਸ ਫ਼ਾਰਮ ਵਿਚ ਕੋਈ ਵੀ ਰਸਾਇਣਕ ਖਾਦ ਜਾਂ ਕੀੜੇ ਮਾਰ ਦਵਾਈ ਨਹੀਂ ਵਰਤੀ ਜਾਂਦੀ ਤੇ ਫ਼ਸਲ ਵੀ ਰਸਾਇਣਿਕ ਖੇਤੀ ਤੋਂ ਜ਼ਿਆਦਾ ਹੋ ਰਹੀ ਹੈ ।
ਇਸ ਜ਼ਮੀਨ ਤੋਂ ਸਬਜ਼ੀਆਂ ਦੀ ਕਾਸ਼ਤ ਜਿਵੇਂ ਕਿ ਟੀਂਡੇ, ਘੀਆ, ਤੋਰੀ, ਕਰੇਲਾ, ਘੀਆ ਕੱਦੂ, ਤਰਾਂ, ਭਿੰਡੀ, ਫੁੱਲ ਗੋਭੀ, ਲਸਣ, ਪਾਲਕ ਮੇਥੀ, ਪਿਆਜ਼, ਗੰਨਾ, ਮੂਲੀ, ਗਾਜਰ, ਸ਼ਲਗਮ ਆਦਿ ਕੀਤੀ ਗਈ। ਇਨ੍ਹਾਂ ਵਿੱਚ ਜੀਵ ਅੰਮ੍ਰਿਤ, ਅਗਨੀ ਅਸਤਰ, ਦੇਸੀ ਖਾਦ ਤੇ ਬੀਜ ਸੋਧਕ ਦੀ ਵਰਤੋਂ ਕੀਤੀ ਗਈ ਜਿਸ ਨਾਲ ਉਤਪਾਦਨ ਬਹੁਤ ਹੀ ਚੰਗਾ ਹੋਇਆ ।
ਸਉਣੀ ਦੀਆਂ ਸਬਜ਼ੀਆਂ ਨਾਲ ਜਿਹੜੀਆਂ ਪਕਵੀਆਂ ਫ਼ਸਲਾਂ ਇਸ ਵਿਧੀ ਨਾਲ ਤਿਆਰ ਕੀਤੀਆਂ ਹਨ ਉਹ ਹਨ :-
1. ਬਾਸਮਤੀ 1121
2. ਬਾਸਮਤੀ 386
3. ਬਾਸਮਤੀ ਪੰਜਾਬ 2
ਇਨ੍ਹਾਂ ਤਿੰਨਾਂ ਦੇ ਬੀਜਣ ਦੀ ਵਿਧੀ ਵੱਖਰੀ ਹੈ ।
1. ਬਾਸਮਤੀ 1121 (ਸਿੱਧੀ ਬਿਜਾਈ) : ਇਕ ਏਕੜ ਵਿਚ 293 ਲਾਈਨਾਂ (ਖੇਲ੍ਹਾਂ) ਰਾਹੀਂ ਟਰੈਕਟਰ ਨਾਲ ਕੇਰ ਕੇ ਸਿੱਧੀ ਬਿਜਾਈ (Direct Sowing) 8 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ 4 ਜੂਨ ਨੂੰ ਕੀਤੀ ਗਈ। ਇਸ ਨਾਲ ਪਾਣੀ ਦੀ 25 ਤੋਂ 30 ਪ੍ਰਤੀਸ਼ਤ ਬੱਚਤ ਹੋਈ ਹੈ। ਸਰਕਾਰ
ਦੀ ਅਗੇਤੇ ਝੋਨੇ ਦੀ ਸ਼ਰਤ ਇਸ 'ਤੇ ਲਾਗੂ ਨਹੀਂ ਹੁੰਦੀ । ਇਸ ਫ਼ਸਲ ਨੂੰ ਚਾਰ ਵਾਰ ਜੀਵ ਅੰਮ੍ਰਿਤ ਦਾ ਛਿੜਕਾਉ ਕੀਤਾ ਗਿਆ। ਇਸਦਾ ਝਾੜ 16 ਕੁਵਿੰਟਲ ਪ੍ਰਤੀ ਏਕੜ ਹੋਇਆ ਹੈ।
ਬਾਸਮਤੀ 1121 (ਪਨੀਰੀ ਰਾਹੀਂ) : ਪਨੀਰੀ 20 ਦਿਨਾਂ ਦੀ ਉਮਰ ਦੀ ਲਗਾਈ ਗਈ। ਇਸ ਨੂੰ ਪਾਣੀ ਦੀ ਜ਼ਰੂਰਤ ਵੀ ਜ਼ਿਆਦਾ ਹੈ । ਚਾਰ ਵਾਰੀ ਬੀਜ ਅੰਮ੍ਰਿਤ ਪਾਇਆ ਜਾਂ ਛਿੜਕਿਆ ਗਿਆ। ਚਾਰ ਸਪਰੇਆਂ ਅਗਨੀ ਅਸਤਰ ਦੀਆਂ ਵੀ ਕੀਤੀਆਂ ਗਈਆਂ। ਇਸ ਦਾ ਝਾੜ 21 ਕਵਿੰਟਲ 80 ਕਿਲੋ ਪ੍ਰਤੀ ਏਕੜ ਹੋਇਆ ਹੈ।
2. ਬਾਸਮਤੀ 386 : ਇਸ ਦੀ ਪਨੀਰੀ 46" 18" ਦੇ ਸੰਚੇ ਬਣਾ ਕੇ 350 ਗ੍ਰਾਮ ਪ੍ਰਤੀ ਸੰਚੇ ਦੇ ਹਿਸਾਬ ਨਾਲ ਲਗਾਈ ਗਈ। 40 ਸੰਚਿਆਂ ਦੀ ਪਨੀਰੀ ਐਗਰੀਕਲਚਰ ਵਿਭਾਗ ਵੱਲੋਂ ਲਿਆਂਦੀ ਮਸ਼ੀਨ ਨਾਲ 15 ਜੁਲਾਈ ਨੂੰ ਬੀਜੀ ਗਈ । ਇਸ ਦਾ ਝਾੜ 13 ਕਵਿੰਟਲ 80 ਕਿਲੋਗ੍ਰਾਮ ਪ੍ਰਤੀ ਏਕੜ ਹੋਇਆ ਹੈ। ਕਿਸਾਨਾਂ ਵੱਲੋਂ ਯੂਰੀਆ ਦੇਣ ਨਾਲ ਫ਼ਸਲ ਦੇ ਮੁੱਢ ਕਮਜ਼ੋਰ ਹੋ ਜਾਂਦੇ ਹਨ ਜਿਸ ਕਾਰਨ ਹਨੇਰੀ ਵਿਚ ਇਹ ਪੌਦੇ ਡਿੱਗ ਪੈਂਦੇ ਹਨ। ਪਰ ਕੁਦਰਤੀ ਖੇਤੀ ਨਾਲ ਬੀਜੀ ਫ਼ਸਲ ਦੇ ਮੁੱਢ ਮਜ਼ਬੂਤ ਹੁੰਦੇ ਹਨ ਤੇ ਹਨੇਰੀ ਵਿਚ ਇਹ ਨਹੀਂ ਡਿੱਗਦੇ ।
3. ਪੰਜਾਬ 2 : ਇਹ ਫ਼ਸਲ ਚਿੱਕੜ (ਕੱਦੂ) ਕਰਕੇ ਲਗਾਈ ਗਈ ਇਸ ਦਾ ਝਾੜ 14 ਕੁਵਿੰਟਲ ਪ੍ਰਤੀ ਏਕੜ ਹੋਇਆ ਹੈ। ਪਸ਼ੂਆਂ ਦਾ ਚਾਰਾ ਮੱਕੀ ਬਾਜਰੇ ਦੀ ਬਿਜਾਈ 10 ਏਕੜ ਵਿਚ ਕੀਤੀ ਗਈ । ਇਹ ਬਿਜਾਈ ਵੀ 4 ਫੁੱਟ ਚੌੜੇ ਬੈੱਡ ਦੀਆਂ ਵੱਟਾਂ 'ਤੇ ਕੀਤੀ ਗਈ । ਮੱਕੀ ਵਿਚ ਅੰਤਰ ਫ਼ਸਲ ਘੀਆ ਲਗਾਈ ਗਈ । ਇਹ ਸਾਰੀਆਂ ਹੀ ਫ਼ਸਲਾਂ ਬਹੁਤ ਵਧੀਆ ਕਿਸਮ ਦੀਆਂ ਹੋਈਆਂ ਹਨ।
ਕਮਾਦ (ਗੰਨਾ) ਚਾਰ ਕਿਸਮ ਦਾ ਬੀਜਿਆ ਗਿਆ, 85-86 ਅਤੇ 116 ਤੇ ਪੰਨਾਂ ਕਿਸਮਾਂ ਅੱਠ ਫੁੱਟ ਦੀਆਂ ਵੱਟਾਂ ਤੋਂ ਤਿੰਨ ਫੁੱਟ ਦੀ ਦੂਰੀ ਤੇ ਸ੍ਰੀ ਪਾਲੇਕਰ ਜੀ ਦੀ ਵਿਧੀ ਅਨੁਸਾਰ ਬੀਜਿਆ ਗਿਆ । ਇਸ ਵਿਚ ਵੀ ਸਬਜ਼ੀਆਂ ਬੀਜੀਆਂ ਗਈਆਂ ਸਨ । ਜ਼ਮੀਨ ਜ਼ਿਆਦਾ ਉਪਜਾਊ ਹੋਣ ਦੇ ਕਾਰਨ ਇਹ ਦੂਰੀ ਵਧਾ ਦਿੱਤੀ ਗਈ ਅਤੇ ਹਰ 11 ਫੁੱਟ ਤੋਂ ਬਾਅਦ 11/4 ਫੁੱਟ ਦੀ ਦੂਰੀ ਤੇ ਦੂਜੀ ਪੈਲੀ ਵਿਚ ਵੀ ਕਮਾਦ ਗੰਨਾ ਬੀਜਿਆ।
ਗਿਆ। ਇਸ ਵਿਚ ਅੰਤਰ ਫ਼ਸਲ ਧੁਨੀਆਂ ਤੇ ਪਾਲਕ ਬੀਜੀ ਗਈ । ਇਹ ਫ਼ਸਲਾਂ ਸਾਡੀ ਉਮੀਦ ਤੋਂ ਵੀ ਵੱਧ ਫੁਲੀਆਂ ਹਨ।
ਸ੍ਰੀ ਸੁਭਾਸ਼ ਪਾਲੇਕਰ ਜੀ ਦੀਆਂ ਵਿਧੀਆਂ ਅਨੁਸਾਰ ਖੇਲਾਂ ਉੱਤਰ ਤੋਂ ਦੱਖਣ ਵੱਲ ਹਨ ਤਾਂ ਕਿ ਸਰਦੀਆਂ ਦੀ ਧੁੱਪ ਆਸਾਨੀ ਨਾਲ ਪੈ ਸਕੇ। ਇਸ ਨਾਲ ਸੂਰਜੀ ਊਰਜਾ, ਪਾਣੀ, ਹਵਾ ਤੇ ਪੋਲੀ ਮਿੱਟੀ ਪੌਦੇ ਨੂੰ ਮਿਲਦੀ ਰਹਿੰਦੀ ਹੈ। ਕਿਆਰੀਆਂ ਵਿਚ ਮਲਚਿੰਗ (ਘਾਹ-ਫੂਸ ਪਰਾਲੀ, ਗਲੀ ਸੜੀ ਤੂੜੀ ਮਟਰ, ਟਮਾਟਰ ਆਦਿ) ਆਸਾਨੀ ਨਾਲ ਹੋ ਸਕਦਾ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਗੋਡੀ ਆਸਾਨੀ ਨਾਲ ਹੁੰਦੀ ਹੈ। ਕਿਉਂਕਿ ਬੂਟੇ ਨੂੰ ਕੇਵਲ ਸਿਲ੍ਹ ਦੀ ਲੋੜ ਹੁੰਦੀ ਹੈ ਚੌੜੀਆਂ ਵੱਟਾਂ ਇਸ ਲਈ ਬਹੁਤ ਸਹਾਇਕ ਹੁੰਦੀਆਂ ਹਨ ਤੇ ਜ਼ਿਆਦਾ ਪਾਣੀ ਦੇਣ ਕਰਕੇ ਧਰਤੀ ਕਠੋਰ ਨਹੀਂ ਹੁੰਦੀ।
ਜੀਵ ਅੰਮ੍ਰਿਤ (ਫਰਟੀਲਾਈਜ਼ਰ ਖਾਦ) ਬਣਾਉਣ ਦੀ ਵਿਧੀ :
1. ਦੇਸੀ ਗਾਂ ਦਾ ਗੋਬਰ -10 ਕਿਲੋ
2. ਦੇਸੀ ਗਾਂ ਦਾ ਮੂਤਰ -5-10 ਲੀਟਰ
3. ਗੁੜ -1-2 ਕਿਲੋ
4. ਵੇਸਣ ਜਾਂ ਦੁਫਾੜ ਹੋਈਆਂ ਦਾਲਾਂ - 1-2 ਕਿਲੋ
5. ਬੰਨੇ ਦੀ ਮਿੱਟੀ -ਇਕ ਮੁੱਠੀ
6. ਪਾਣੀ -20 ਲੀਟਰ
ਇਨ੍ਹਾਂ ਚੀਜ਼ਾਂ ਨੂੰ ਪਾਣੀ ਵਿਚ ਘੋਲ ਕੇ 48 ਘੰਟੇ ਰੱਖੋ। ਦਿਨ ਵਿਚ ਦੋ ਵਾਰ ਲੱਕੜੀ ਨਾਲ ਹਿਲਾਉਣਾ ਹੈ ਤਾਂ ਕਿ ਆਕਸੀਜਨ ਮਿਕਸ ਹੋ ਸਕੇ। ਇਸ ਘੋਲ ਨੂੰ ਪਾਣੀ ਰਾਹੀਂ ਖੇਤਾਂ ਵਿਚ ਪਾਓ । ਫ਼ਸਲਾਂ ਨੂੰ 15-25-35 ਦਿਨਾਂ ਦੇ ਵਕਫ਼ੇ ਨਾਲ ਸਪਰੇਅ ਕਰ ਸਕਦੇ ਹੋ। ਇਸ ਨੂੰ ਬੀਜਾਂ ਉਪਰ ਪਾ ਕੇ ਸੋਧ ਵੀ ਸਕਦੇ ਹੋ ਅਤੇ ਬੀਜਾਂ ਨੂੰ ਛਾਂ ਵਿਚ ਸੁਕਾਉਣਾ ਹੈ। ਇਹ ਸੋਧੇ ਹੋਏ ਬੀਜ ਜਲਦੀ ਅਤੇ ਜ਼ਿਆਦਾ ਮਾਤਰਾ ਵਿਚ ਉੱਗਦੇ ਹਨ ਅਤੇ ਇਨ੍ਹਾਂ ਨੂੰ ਭੂਮੀ ਵਿਚ ਲੱਗਣ ਵਾਲੀਆਂ ਬਿਮਾਰੀਆਂ ਨਹੀਂ ਲੱਗਦੀਆਂ।
ਅਗਨੀ ਅਸਤਰ ਬਣਾਉਣ ਦੀ ਵਿਧੀ :
ਅਗਨੀ ਅਸਤਰ ਕੀੜੇ, ਫ਼ਲੀਆਂ, ਫਲਾਂ ਅਤੇ ਕਪਾਹ ਦੇ ਟਿੰਡਿਆਂ ਵਿਚ ਰਹਿਣ ਵਾਲੀਆਂ ਸਾਰੀਆਂ ਵੱਡੀਆਂ ਸੁੰਡੀਆਂ ਲਈ ਵਧੀਆ ਕੀਟ- ਨਾਸ਼ਕ ਹੈ । ਇਸਨੂੰ ਬਣਾਉਣ ਦੀ ਵਿਧੀ ਇਸ ਪ੍ਰਕਾਰ ਹੈ:- 10 ਲੀਟਰ ਗਾਂ ਦੇ ਮੂਤਰ ਵਿਚ 2-3 ਕਿਲੋ ਤਿੱਖੀ ਹਰੀ ਮਿਰਚ, 1 ਕਿਲੋ ਲਸਣ ਅਤੇ 5 ਕਿਲੋ ਕੌੜੀ ਨਿੰਮ, ਧਤੂਰਾ ਜਾਂ ਅੱਕ ਦੇ ਪੱਤੇ ਕੁੱਟ ਕੇ ਪਾ ਕੇ ਲੱਕੜੀ ਨਾਲ ਘੋਲੋ ਅਤੇ ਬਰਤਨ ਨੂੰ ਢੱਕ ਕੇ ਉਬਾਲੋ। ਤਿੰਨ ਵਾਰੀ ਉਬਾਲ ਆਉਣ 'ਤੇ ਬਰਤਨ ਨੂੰ ਅੱਗ ਤੋਂ ਉਤਾਰ ਲਓ। 48 ਘੰਟੇ ਤਕ ਠੰਡਾ ਹੋਣ ਤੋਂ ਬਾਅਦ ਘੋਲ ਨੂੰ ਕੱਪੜ-ਛਾਣ ਕਰ ਕੇ ਕਿਸੇ ਬਰਤਨ ਵਿਚ ਸੰਭਾਲ ਕੇ ਰੱਖੋ। ਸੌ ਲੀਟਰ ਪਾਣੀ ਵਿਚ 2 ਤੋਂ 2.5 ਲੀਟਰ ਪਾ ਕੇ ਫ਼ਸਲ 'ਤੇ ਛਿੜਕਾ ਕਰੋ।
ਫੁੰਗੀਸਟੀਡ ਬਣਾਉਣ ਦੀ ਵਿਧੀ – ਫੜੂੰਦੀ ਨਾਮਕ ਉੱਲੀ ਨਾਸ਼ਕ :
100 ਲੀਟਰ ਪਾਣੀ ਵਿੱਚ ਤਿੰਨ ਲੀਟਰ ਖੱਟੀ ਲੱਸੀ ਮਿਲਾ ਕੇ ਫ਼ਸਲ 'ਤੇ ਛਿੜਕਾ ਕਰੋ। ਇਹ ਸਪਰੇਅ ਬਰਨੀਲ ਦੀ ਹਰ ਕਟਾਈ ਤੋਂ ਬਾਅਦ ਕਰ ਸਕਦੇ ਹੋ। ਕਿਉਂਕਿ ਬਰਨੀਲ ਦੇ ਮੁੱਢਾਂ ਵਿਚ ਉੱਲੀ ਜ਼ਿਆਦਾ ਬਣਦੀ ਹੈ ਜੋ ਪਸ਼ੂਆਂ ਲਈ ਹਾਨੀਕਾਰਕ ਹੈ।
ਨੋਟ :
1. ਉਪਰੋਕਤ ਸਾਰੀਆਂ ਫ਼ਸਲਾਂ ਲਈ ਕੋਈ ਰਸਾਇਣਿਕ ਖਾਦਾਂ ਜਾਂ ਕੀੜੇਮਾਰ ਦਵਾਈ ਦੀ ਵਰਤੋਂ ਨਹੀਂ ਹੁੰਦੀ ਸਿਰਫ਼ ਸੁਭਾਸ਼ ਪਾਲੇਕਰ ਦੇ ਫਾਰਮੂਲੇ ਦੀ ਵਰਤੋਂ ਹੁੰਦੀ ਹੈ ।
2. ਪਸ਼ੂਆਂ ਦਾ ਚਾਰਾ ਵੀ ਇਸੇ ਵਿਧੀ ਨਾਲ ਤਿਆਰ ਹੁੰਦਾ ਹੈ।
3. ਕੀੜੇ ਅਤੇ ਸਾਡੇ ਮਿੱਤਰ ਗੰਡੋਏ ਜਾਂ ਦੂਜੇ ਕੀੜੇ 100% ਵਿਚੋਂ 85% ਸਾਡੇ ਮਿੱਤਰ ਹਨ । ਅਸੀਂ 15% ਦੁਸ਼ਮਣ ਕੀੜੇ ਮਾਰਨ ਲਈ 85% ਮਿੱਤਰ ਕੀੜੇ ਵੀ ਮਾਰ ਦਿੱਤੇ ਹਨ। ਹੁਣ ਅਸੀਂ ਪੰਛੀਆਂ ਬਾਰੇ ਸੋਚ ਰਹੇ ਹਾਂ ਕਿ ਕਿਥੇ ਗਏ? ਇਵੇਂ ਹੀ ਆਉਣ ਵਾਲਾ ਸਮਾਂ ਦੱਸੇਗਾ ਕਿ ਮਨੁੱਖਤਾ ਜਾਤੀ ਦੇ ਵਡਮੁੱਲੇ ਹੀਰੇ ਕਿੱਥੇ ਗਏ ਜਿਨ੍ਹਾਂ ਤੋਂ ਸਾਨੂੰ
ਆਸਾਂ ਸਨ। ਕੀ ਅਸੀਂ ਪਰਿਵਾਰਾਂ ਦਾ ਸਰੀਰਕ ਨਾਸ਼ ਕਰਨ ਵਾਲੇ ਪਾਸੇ ਵੱਲ ਵਧ ਰਹੇ ਹਾਂ ?
ਕੁਦਰਤੀ ਖੇਤੀ ਅਪਣਾਓ ਅਤੇ ਡਾ. ਇੰਦਰਜੀਤ ਕੌਰ ਤੋਂ ਅਗਵਾਈ ਪ੍ਰਾਪਤ ਕਰਕੇ ਭਗਤ ਪੂਰਨ ਸਿੰਘ ਜੀ ਦੀਆਂ ਅਸੀਸਾਂ ਪ੍ਰਾਪਤ ਕਰੋ । ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੇ ਭਲੇ ਲਈ ਕੁਰਬਾਨ ਕਰ ਦਿੱਤਾ। ਭਰਪੂਰ ਜਾਣਕਾਰੀ ਲਈ 'ਕੁਦਰਤੀ ਖੇਤੀ' ਪੁਸਤਕ ਵਿਸਥਾਰ ਨਾਲ ਪੜ੍ਹੋ।
ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਾਸਮਤੀ ਝੋਨਾ ਵਗੈਰਾ ਦੀ ਪਨੀਰੀ ਜੇਕਰ ਤੁਸੀਂ 5 ਏਕੜ ਦੀ ਬਿਜਾਈ ਕਰਨੀ ਹੈ ਤਾਂ ਪਨੀਰੀ ਦੇ ਵਾਰ ਬੀਜੋ ਜੇਕਰ 10 ਏਕੜ ਬੀਜਾਈ ਕਰਨੀ ਹੈ ਤਾਂ ਪਨੀਰੀ ਤਿੰਨ ਵਾਰ ਬੀਜੋ ਭਾਵ ਪਨੀਰੀ 20 ਤੋਂ 25 ਦਿਨ ਉਮਰ ਦੀ ਹੀ ਖੇਤ ਵਿਚ ਲਗਾਓ, ਇਸ ਨਾਲ ਬੂਟੇ ਦੀਆਂ ਸ਼ਾਖ਼ਾਂ ਦਾ ਫੁਟਾਰਾ ਪੂਰਾ ਹੁੰਦਾ ਹੈ ਇਸ ਤੋਂ ਜ਼ਿਆਦਾ ਦਿਨਾਂ ਦੀ ਪਨੀਰੀ ਲਗਾਉਣ ਕਰਕੇ ਫੁਟਾਰਾ ਘਟਦਾ ਜਾਂਦਾ ਹੈ ਅਤੇ ਝਾੜ ਘੱਟ ਨਿਕਲਦਾ ਹੈ ।
ਸ੍ਰ. ਰਾਜਬੀਰ ਸਿੰਘ
ਮੈਂਬਰ
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ।
ਇੰਚਾਰਜ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫ਼ਾਰਮ ਅਤੇ
ਖੋਜ ਕੇਂਦਰ ਧੀਰੇਕੋਟ, ਅੰਮ੍ਰਿਤਸਰ।
ਮੋਬਾਇਲ : 94172-79304
97814-01141
ਮੇਰਾ ਪੰਜਾਬ ਆਉਣ ਦਾ ਮੁੱਖ ਮਕਸਦ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ
ਕੈਨੇਡਾ ਵਿਚ ਬਹੁਕੌਮੀ ਕੰਪਨੀਆਂ ਵੱਲੋਂ ਗ਼ੈਰ-ਕੁਦਰਤੀ ਤੇ ਆਮ ਜਨਤਾ ਨੂੰ ਲੁੱਟਣ ਦੇ ਮਨਸੂਬਿਆਂ ਵਿਰੁੱਧ ਜੂਝਣ ਵਾਲਾ ਭਾਰਤੀ ਯੋਧਾ ਹੈ ਡਾ. ਸ਼ਿਵ ਚੋਪੜਾ। ਅਮਰੀਕਨ ਬਹੁਕੌਮੀ ਕੰਪਨੀ ਮੌਨਸੈਂਟੋ ਵੱਲੋਂ ਕੈਨੇਡੀਅਨ ਸਿਹਤ ਵਿਭਾਗ ਦੀ ਮਿਲੀਭੁਗਤ ਨਾਲ ਮਨੁੱਖ ਦੀ ਭੋਜਨ ਪ੍ਰਣਾਲੀ ਅਤੇ ਸਿਹਤ ਸੁਰੱਖਿਆ ਨਾਲ ਕੀਤੇ ਜਾ ਰਹੇ ਖਿਲਵਾੜ ਵਿਰੁੱਧ ਆਵਾਜ਼ ਚੁੱਕਣ ਵਾਲੀ ਸ਼ਖ਼ਸੀਅਤ ਦਾ ਨਾਂਅ ਹੈ ਡਾ. ਸ਼ਿਵ ਚੋਪੜਾ। ਆਓ ਡਾ. ਸ਼ਿਵ ਚੋਪੜਾ ਨਾਲ ਕਰਦੇ ਹਾਂ ਕੁਝ ਗੱਲਬਾਤ:
1. ਡਾਕਟਰ ਸਾਹਿਬ ਸਭ ਤੋਂ ਪਹਿਲਾਂ ਕੁਝ ਆਪਣੇ ਬਾਰੇ ਦੱਸੋ ? -
ਮੈਂ ਮੂਲ ਰੂਪ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹਾਂ। ਮੈਂ ਪੰਜਾਬੀ ਵੈਟਰਨਰੀ ਕਾਲਜ ਤੋਂ ਬੀ.ਵੀ.ਐਸ.ਸੀ. ਦੀ ਡਿਗਰੀ ਕਰਨ ਉਪਰੰਤ ਕੈਨੇਡਾ ਦੇ ਮਾਟਰੀਅਲ ਸ਼ਹਿਰ ਵਿਖੇ ਸਥਾਪਿਤ ਮੈਕਗਿੱਲ ਯੂਨੀਵਰਸਿਟੀ ਤੋਂ ਸੂਖ਼ਮ ਜੀਵ ਵਿਗਿਆਨ ਵਿਚ ਪੀ.ਐਚ.ਡੀ. ਕੀਤੀ ਹੈ। ਮੈਂ ਹੈਲਥ ਕੈਨੇਡਾ ਦੇ ਵਿਭਾਗ 'ਬਿਊਰੋ ਆਫ਼ ਹਿਊਮਨ ਪਰਿਸਕ੍ਰਿਪਸ਼ਨ ਡਰੱਗਸ' ਵਿਚ ਬਤੌਰ ਡਰੱਗ ਇਵੈਲੁਏਟਰ ਵਜੋਂ ਵੀ ਕੰਮ ਕੀਤਾ ਹੈ।
2. ਤੁਸੀਂ ਕਿੰਨੀ ਦੇਰ 'ਕੈਨੇਡਾ ਹੈਲਥ' ਲਈ ਕੰਮ ਕੀਤਾ ਤੇ ਤੁਹਾਨੂੰ ਬਾਅਦ ਵਿਚ ਨੌਕਰੀ ਤੋਂ ਕਿਉਂ ਕੱਢ ਦਿੱਤਾ ਗਿਆ ?
-1987 ਤੋਂ 2004 ਤਕ ਮੈਂ 'ਹੈਲਥ ਕੈਨੇਡਾ' ਦੇ ਵਿਭਾਗ 'ਬਿਊਰੋ ਆਫ ਵੈਟਰਨਰੀ ਡਰੱਗਜ਼ ਵਿਚ ਕੰਮ ਕੀਤਾ।' ਇਥੇ ਕੰਮ ਕਰਕੇ ਮੈਨੂੰ ਪਤਾ ਲੱਗਾ ਕਿ ਇਹ ਤਾਂ ਹੋਰਨਾਂ ਕੰਪਨੀਆਂ ਨਾਲ ਮਨੁੱਖ ਦੀ ਭੋਜਨ ਸੁਰੱਖਿਆ ਪ੍ਰਣਾਲੀ ਨਾਲ ਖਿਲਵਾੜ ਕਰ ਰਹੇ ਹਨ ਤਾਂ ਮੈਂ ਤੇ ਮੇਰੇ
ਕੁਝ ਸਾਥੀਆਂ ਇਸ ਸਭ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਸਾਡੇ 'ਤੇ ਕਈ ਪਾਸਿਆਂ ਤੋਂ ਦਬਾਅ ਪਾਇਆ ਗਿਆ ਕਿ ਅਸੀਂ ਮੋਨਸੈਂਟੋ ਕੰਪਨੀਆਂ ਵੱਲੋਂ ਬਣਾਈਆਂ ਦੁੱਧ-ਵਧਾਊ ਜਿਵੇਂ 'ਬੋਵਾਇਨ ਗ੍ਰੰਥ ਹਾਰਮੋਨਜ਼' ਅਤੇ ਅਜਿਹੀਆਂ ਕਈ ਤਰ੍ਹਾਂ ਦੀਆਂ ਦਵਾਈਆਂ ਜੋ ਕਿ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਸਨ, ਨੂੰ ਮਨਜ਼ੂਰੀ ਦੇ ਦੇਣ ਪਰ ਉਹ ਅਤੇ ਉਨ੍ਹਾਂ ਦੇ ਸਾਥੀ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਮਾਮਲਾ ਕੈਨੇਡਾ ਦੀ ਸੈਨੇਟ ਵਿਚ ਲੈ ਗਏ ਅਤੇ ਇਸ ਦੇ ਸਿੱਟੇ ਵਜੋਂ 'ਕੈਨੇਡਾ ਹੈਲਥ' ਵੱਲੋਂ ਮੈਨੂੰ ਤੇ ਮੇਰੇ ਸਾਥੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
3. ਇਨ੍ਹਾਂ ਵਿਦੇਸ਼ੀ ਕੰਪਨੀਆਂ ਦਾ ਮੁੱਖ ਨਿਸ਼ਾਨਾ ਕੀ ਹੈ ?
-ਮੋਨਸੈਂਟ ਜਾਂ ਮਹੀਕੋ ਵਰਗੀਆਂ ਸ਼ੈਤਾਨ ਕੰਪਨੀਆਂ ਦੇ ਖ਼ਤਰਨਾਕ ਇਰਾਦਿਆਂ ਤੋਂ ਜਾਣੂੰ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਹ ਕੰਪਨੀਆਂ ਸਾਡੀ ਭੋਜਨ ਲੜੀ ਵਿਚ ਜੀ.ਐਮ. ਫ਼ਸਲਾਂ/ਸਬਜ਼ੀਆਂ ਸ਼ਾਮਿਲ ਕਰਨ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਬੀ.ਟੀ. ਨਰਮੇ ਦਾ ਤਾਂ ਸਭ ਨੂੰ ਪਤਾ ਹੀ ਹੈ ਪਰ ਹੁਣ ਕੁਝ ਹੀ ਮਹੀਨਿਆਂ ਤਕ ਬੀ.ਟੀ. ਬੈਂਗਣ ਤੁਹਾਡੀ ਰਸੋਈ 'ਚ ਮਹਿਮਾਨ ਬਣ ਕੇ ਆ ਰਿਹਾ ਹੈ ਅਤੇ ਇਹ ਮਹਿਮਾਨ ਕੁਝ ਦਿਨ ਲਈ ਨਹੀਂ ਬਲਕਿ ਤੁਹਾਡੇ ਸਰੀਰ ਨੂੰ ਖੋਖਲਾ ਕਰਨ ਤਕ ਤੁਹਾਡੇ ਨਾਲ ਰਹੇਗਾ। ਇਸ ਦੇ ਨਾਲ ਹੀ ਸਰਕਾਰ ਨੇ ਹੁਣ ਬੀ.ਟੀ. ਭਿੰਡੀ, ਬੀ.ਟੀ. ਟਮਾਟਰ, ਬੀ.ਟੀ. ਆਲੂ, ਬੀ.ਟੀ. ਬੰਦਗੋਭੀ ਅਤੇ ਬੀ.ਟੀ. ਚੌਲਾਂ ਨੂੰ ਭਾਰਤ ਦੀ ਧਰਤੀ 'ਤੇ ਉਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਕੰਪਨੀਆਂ ਦਾ ਮੁੱਖ ਨਿਸ਼ਾਨਾ ਕਿਸੇ ਢੰਗ ਨਾਲ ਪੈਸਾ ਕਮਾਉਣਾ ਹੈ ਅਤੇ ਇਹ ਕੰਪਨੀਆਂ ਮਨੁੱਖੀ ਸਿਹਤ ਜਾਂ ਵਾਤਾਵਰਨ ਦੀ ਕੋਈ ਪ੍ਰਵਾਹ ਨਹੀਂ ਕਰਦੀਆਂ। ਜਿਸ ਤਰ੍ਹਾਂ 'ਈਸਟ ਇੰਡੀਆ ਕੰਪਨੀ' ਨੇ ਆ ਕੇ ਦੇਸ਼ ਨੂੰ ਗ਼ੁਲਾਮ ਬਣਾਇਆ ਸੀ, ਇਹ ਕੰਪਨੀਆਂ ਵੀ ਇਸੇ ਸੋਚ ਨਾਲ ਅੱਗੇ ਵਧ ਰਹੀਆਂ ਹਨ।
4. ਸੁਣਿਆ ਹੈ ਤੁਹਾਨੂੰ ਸਾਹਿਤ ਨਾਲ ਵੀ ਕਾਫੀ ਲਗਾਅ ਹੈ ?
-ਤੁਸੀਂ ਠੀਕ ਸੁਣਿਆ ਹੈ। 'ਫੌਰ-ਫਾਈਵ : ਫਲੱਡ ਐਂਡ ਮਾਡਰਨ ਸਾਇੰਸ ਅਤੇ 'ਕਰਪੱਟ ਟੂ ਦ ਕੋਰ' ਵਰਗੀਆਂ ਬਹੁ-ਚਰਚਿਤ ਕਿਤਾਬਾਂ ਮੇਰੀਆਂ ਹੀ ਲਿਖੀਆਂ ਹਨ। ਇਸ ਤੋਂ ਇਲਾਵਾ ਮੇਰੀ ਇਕ ਕਿਤਾਬ 'ਫਾਈਵ ਪਿਲਰਜ਼ ਆਫ਼ ਫੂਡ ਸੇਫਟੀ ਨੂੰ ਕੈਨੇਡਾ ਦੀ ਸੈਨੇਟ 'ਚ ਪੜ੍ਹੇ
ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਅੱਜਕਲ੍ਹ ਮੈਂ ਆਪਣੀ ਇਕ ਹੋਰ ਕਿਤਾਬ 'ਬੈਥਲਮ ਤੋਂ ਬਨਾਰਸ : ਇਨ ਦਾ ਫੁੱਟ ਸਟੈਪਸ ਆਫ਼ ਜੀਸਸ' ਲਿਖ ਰਿਹਾ ਹਾਂ।
5. ਕਿਸਾਨਾਂ ਨੂੰ ਇਨ੍ਹਾਂ ਕੰਪਨੀਆਂ ਨਾਲ ਕੀ ਨੁਕਸਾਨ ਹੋ ਸਕਦਾ ਜਾਂ ਹੋ ਰਿਹਾ ਹੈ ?
-ਕਿਸਾਨ ਇਨ੍ਹਾਂ ਕੰਪਨੀਆਂ ਪਿੱਛੇ ਲੱਗ ਕੇ ਜ਼ਿਆਦਾ ਉਤਪਾਦਨ ਤੇ ਜ਼ਿਆਦਾ ਕਮਾਈ ਪਿੱਛੇ ਪਏ ਹਨ ਪਰ ਉਹ ਇਸ ਗੱਲ ਤੋਂ ਬੇਖ਼ਬਰ ਹਨ ਕਿ ਇਨ੍ਹਾਂ ਕੰਪਨੀਆਂ ਵੱਲੋਂ ਬਣਾਈਆਂ ਦਵਾਈਆਂ ਦੀ ਵਰਤੋਂ ਕਰਕੇ ਜਿਥੇ ਉਹ ਪੂਰੇ ਦੇਸ਼ ਨੂੰ ਬਿਮਾਰੀਆਂ ਦੇ ਮੂੰਹ 'ਚ ਧੱਕ ਰਹੇ ਹਨ, ਉਥੇ ਆਪਣਾ ਵੀ ਨੁਕਸਾਨ ਕਰ ਰਹੇ ਹਨ। ਉਨ੍ਹਾਂ ਦੀਆਂ ਜ਼ਮੀਨਾਂ ਦੀ ਕੁਦਰਤੀ ਉਤਪਾਦਨ ਸ਼ਕਤੀ ਦਿਨੋਂ-ਦਿਨ ਘਟ ਰਹੀ ਹੈ। ਕੈਂਸਰ ਵਰਗਾ ਰੋਗ ਪੈਰ ਪਸਾਰ ਰਿਹਾ ਹੈ। ਨਾਈਟ੍ਰੋਜਨ ਨਾਲ ਡੰਗਰ ਮਰ ਰਹੇ ਹਨ, ਕਿਉਂਕਿ ਇਸ ਨਾਲ ਡੰਗਰਾਂ ਦੀ ਕਿਡਨੀ ਫੇਲ੍ਹ ਹੋ ਜਾਂਦੀ ਹੈ ਅਤੇ ਕਿਸਾਨ ਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਦੇ ਡੰਗਰ ਕਿਉਂ ਮਰ ਰਹੇ ਹਨ। ਇਹ ਕੰਪਨੀਆਂ ਜਿਹੜੇ ਬੀਜ ਬਣਾ ਰਹੀਆਂ ਹਨ, ਉਹ 'ਪੇਟੈਂਟ' ਹਨ ਅਤੇ ਕਿਸਾਨ ਆਪਣੇ ਕੋਲ ਇਹ ਬੀਜ ਨਹੀਂ ਰੱਖ ਸਕਦਾ। ਕਿਸਾਨ ਨੂੰ ਇਹ ਬੀਜ ਇਨ੍ਹਾਂ ਕੰਪਨੀਆਂ ਕੋਲੋਂ ਹੀ ਲੈਣੇ ਪੈਣਗੇ, ਜਿਸ ਕਾਰਨ ਕਿਸਾਨਾਂ 'ਤੇ ਕੇਸ ਦਰਜ ਹੋ ਰਹੇ ਹਨ ਅਤੇ ਸਮਾਂ ਆਉਣ 'ਤੇ ਹੋ ਸਕਦਾ ਹੈ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਹੱਥ ਧੋਣੇ ਪੈਣ। ਪਾਣੀ 300-400 ਫੁੱਟ ਹੇਠਾਂ ਜਾ ਰਿਹਾ ਹੈ ਅਤੇ ਖ਼ੁਸ਼ਕ ਹੋ ਰਿਹਾ ਹੈ ਅਤੇ ਪਾਣੀ ਰਾਹੀਂ ਮਨੁੱਖੀ ਸਰੀਰ ਵਿਚ ਜ਼ਹਿਰ ਜਾ ਰਿਹਾ ਹੈ।
6. ਤੁਸੀਂ ਕਿਸਾਨ ਵੀਰਾਂ ਨੂੰ ਇਸ ਸਭ ਬਾਰੇ ਕੀ ਸੁਝਾਅ ਦੇਣਾ ਚਾਹੋਗੇ ?
-ਮੈਂ ਕਿਸਾਨ ਵੀਰਾਂ ਨੂੰ ਕੀ ਸੁਝਾਅ ਦੇ ਸਕਦਾ ਹਾਂ, ਕਿਉਂਕਿ ਕਿਸਾਨ ਵੀਰ ਖੁਦ ਹੀ ਬਹੁਤ ਸਮਝਦਾਰ ਹਨ। ਉਹ ਸਾਰੀ ਦੁਨੀਆਂ ਲਈ ਅਨਾਜ ਪੈਦਾ ਕਰਦੇ ਹਨ ਪਰ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ ਅਤੇ ਚਲਾਕ ਕੰਪਨੀਆਂ ਵਾਲੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਮੇਰੇ ਖ਼ਿਆਲ ਅਨੁਸਾਰ ਇਕ ਕਿਸਾਨ ਨੂੰ ਪੂਰਾ ਗਿਆਨ ਹੈ ਕਿ ਖੇਤੀ ਕਿਵੇਂ ਕਰਨੀ ਹੈ, ਕਿਵੇਂ ਗੰਡੋਏ ਪਾਲਣੇ ਹਨ ਅਤੇ ਕਿਵੇਂ ਪਸ਼ੂਆਂ ਨੂੰ ਪਾਲਣਾ ਹੈ। ਕਿਸਾਨ ਵੀਰ ਜਿਹੜੀ ਕੁਦਰਤੀ ਖੇਤੀ ਦੇ ਧਨੀ ਹਨ ਉਹ ਉਹੀ
ਕਰਨ, ਨਾ ਕਿ ਧੋਖੇਬਾਜ ਕੰਪਨੀਆਂ ਪਿੱਛੇ ਲੱਗ ਕੇ ਆਪਣਾ ਅਤੇ ਪੂਰੇ ਦੇਸ਼ ਵਾਸੀਆਂ ਦੀ ਸਿਹਤ ਦਾ ਨੁਕਸਾਨ ਕਰਨ। ਕਿਸਾਨ ਭਰਾਵੋ, ਖੇਤੀ ਨਾਲੋਂ ਪਸ਼ੂ ਪਾਲਣ ਨੂੰ ਵੱਖਰਾ ਕਰਨਾ ਗ਼ਲਤ ਹੈ। ਜਿਹੜੀ ਕੁਦਰਤੀ ਖਾਦ ਤੁਸੀਂ ਪਹਿਲਾਂ ਪਸ਼ੂ ਧਨ ਤੋਂ ਪ੍ਰਾਪਤ ਕਰਦੇ ਸੀ, ਉਹੀ ਜ਼ਿੰਦਗੀ ਦਾ ਅਸਲੀ ਖ਼ਜ਼ਾਨਾ ਹੈ। ਜਿਹੜੇ ਵਿਗਿਆਨੀਆਂ ਨੂੰ ਕਿਸਾਨਾਂ ਕੋਲੋਂ ਜਾਣਕਾਰੀ ਲੈਣੀ ਚਾਹੀਦੀ ਸੀ, ਉਹੀ ਕਿਸਾਨਾਂ ਨੂੰ ਗੁੰਮਰਾਹ ਕਰਕੇ ਆਪ ਲਾਹਾ ਲੈ ਰਹੇ ਹਨ।
7. ਕਿਸਾਨਾਂ ਨੂੰ ਖ਼ਾਸ ਤੌਰ ’ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ ?
-ਵੇਖੋ ਜੀ, ਸਭ ਤੋਂ ਪਹਿਲਾਂ ਤਾਂ ਕੁਝ ਚੀਜ਼ਾਂ ਨੂੰ ਆਪਣੀ ਖੇਤੀ ਤੋਂ ਦੂਰ ਕਰ ਦੇਣਾ ਪਵੇਗਾ, ਜਿਥੇ ਹਾਰਮੋਨਜ਼ (ਕਿਸੇ ਕਿਸਮ ਦੇ ਟੀਕੇ), ਐਂਟੀਬਾਇਓਟਿਕ (ਪਸ਼ੂਆਂ ਵਿਚ ਜਿਹੜੇ ਐਂਟੀਬਾਇਓਟਿਕ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ।) ਬੁਚੜਖ਼ਾਨਿਆਂ ਦੀ ਰਹਿੰਦ-ਖੂੰਹਦ ਤੋਂ ਬਣੀ ਖ਼ੁਰਾਕ ਖਾਣ ਨਾਲ ਪਸ਼ੂਆਂ ਵਿਚ ਬੋਵਾਇਨ ਸਿਪੋਂਜੀਫ਼ਾਰਮ ਦਾ ਰੋਗ ਹੋ ਸਕਦਾ ਹੈ। ਇਨ੍ਹਾਂ ਪਸ਼ੂਆਂ ਦਾ ਮੀਟ ਮਨੁੱਖਾਂ ਅੰਦਰ ਕਈ ਤਰ੍ਹਾਂ ਦੇ ਰੋਗ ਪੈਦਾ ਕਰਦਾ ਹੈ। ਅਸਲ ਵਿਚ ਮੀਟ ਦਾ ਉਤਪਾਦਨ ਵਧਾਉਣ ਲਈ ਦਿੱਤੇ ਗਏ ਹਾਰਮੋਨ ਪਸ਼ੂਆਂ ਦੇ ਨਾਲ-ਨਾਲ ਮਨੁੱਖਾਂ ਵਿਚ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਸ ਲਈ ਕਿਸਾਨ ਵੀਰੋ, ਇਸ ਸਭ ਨੂੰ ਰੋਕਣ ਲਈ ਜਨਤਕ ਅੰਦੋਲਨ ਦੀ ਲੋੜ ਹੈ ਅਤੇ ਵਿਦੇਸ਼ੀ ਕੰਪਨੀਆਂ ਦੀ ਮਾੜੀ ਸੋਚ ਨੂੰ ਦਬਾਉਣ ਲਈ ਲਾਮਬੰਦ ਹੋਣ ਅਤੇ ਕੁਦਰਤੀ ਖੇਤੀ ਕਰਨ ਦੀ ਜ਼ਰੂਰਤ ਹੈ।
ਡਾ. ਸ਼ਿਵ ਚੋਪੜਾ
B.V. Sc., M.Sc. Ph.D,
Fellow, W.H.O.
6157, Rideau Valley Drive,
Manotick (Ottawa) ON,
Canada K4M 1B3
Tel.: 613-692-6104
Email: [email protected]
Website: www.shivchopra.com
ਗੁਰੂ ਨਾਨਕ ਦੇ ਫਲਸਫੇ ਨੂੰ ਪ੍ਰਣਾਈ ਕੁਦਰਤੀ ਖੇਤੀ
ਉਹ ਸਿੱਧਾ ਸਾਦਾ ਜਿਹਾ ਕਿਸਾਨ ਆਪਣੇ ਖੇਤ ਵਿਚ ਮਗਨ ਹੋ ਕੇ ਕੰਮ ਕਰ ਰਿਹਾ ਸੀ-ਮਗਨ ਏਨਾ ਕਿ ਉਸ ’ਤੇ ਆਲੇ-ਦੁਆਲੇ ਦੀ ਹਲਚਲ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ ਸੀ। ਉਸ ਦੇ ਖੇਤ ਵਿਚ ਪੈਰ ਧਰਦਿਆਂ ਹੀ ਪਤਾ ਲੱਗਦਾ ਸੀ ਕਿ ਉਹਦਾ ਖੇਤ ਸਜੀਵ ਖੇਤ ਹੈ। ਉਸਦੀ ਮਿੱਟੀ ਸਜੀਵ ਹੈ ਜੋ ਮਹਿਕ ਰਹੀ ਹੈ। ਉਸਦੀਆਂ ਫ਼ਸਲਾਂ ਸਜੀਵ ਹਨ ਜੋ ਮੂੰਹੋਂ ਬੋਲ ਰਹੀਆਂ ਹਨ। ਉੱਥੇ ਪੰਛੀ, ਵੰਨ-ਸੁਵੰਨੇ ਜੀਵ ਸਹਿਜ ਹੀ ਦਿੱਸ ਰਹੇ ਸਨ। ਉਸ ਕਿਸਾਨ ਨੂੰ ਪੁੱਛਿਆ, 'ਖ਼ਾਲਸਾ ਜੀ ! ਇਹ ਕਿਹੜੀ ਖੇਤੀ ਹੈ ? ਤਾਂ ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਉਸ ਨੇ ਹੱਥ ਜੋੜ ਕੇ ਜਵਾਬ ਦਿੱਤਾ, ਸਰਬੱਤ ਦਾ ਭਲਾ ਕਰਨ ਵਾਲੀ ਨਾਨਕ ਖੇਤੀ।' ਉਸ ਕਿਸਾਨ ਦਾ ਨਾਂਅ ਹੈ ਹਰਜੰਟ ਸਿੰਘ, ਪਿੰਡ ਰਾਏਕੇ ਕਲਾਂ ਜ਼ਿਲ੍ਹਾ ਬਠਿੰਡਾ।
ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਕੁਦਰਤੀ ਖੇਤੀ ਦੀ ਇਕ ਲੋਕ ਲਹਿਰ ਹੌਲੀ ਹੌਲੀ ਪਿੰਡ-ਪਿੰਡ ਵਿਚ ਫੈਲ ਰਹੀ ਹੈ। ਕੁਦਰਤ ਸੰਗ ਰੂਹਾਨੀ ਰਿਸ਼ਤਾ ਰੱਖਣ ਵਾਲੀ ਇਸ ਖੇਤੀ ਨੂੰ ਹੀ ਕਿਸਾਨ 'ਨਾਨਕ ਖੇਤੀ' ਆਖਦੇ ਹਨ। ਨਾਨਕ ਖੇਤੀ ਕਿਉਂ ? ਕਿਉਂਕਿ ਇਹ ਕੁਦਰਤ ਨਾਲ 'ਮਾਂ-ਪੁੱਤ' ਵਾਲਾ ਰਿਸ਼ਤਾ ਸਥਾਪਤ ਕਰਵਾਉਂਦੀ ਹੈ। ਪਾਣੀ ਨੂੰ ਪਿਤਾ ਵਾਂਗ ਸਤਿਕਾਰ ਦੇਣਾ ਸਿਖਾਉਂਦੀ ਹੈ-ਧਰਤੀ ਪ੍ਰਤੀ ਮਾਂ ਵਾਲਾ ਪਿਆਰ ਕਿਸਾਨ ਦੇ ਅੰਦਰ ਪੈਦਾ ਕਰਦੀ ਹੈ। ਕੁਦਰਤੀ ਖੇਤੀ ਕਰਨ ਵਾਲਾ ਕਿਸਾਨ, ਸੰਜਮ, ਸਾਦਗੀ ਤੇ ਰੂਹਾਨੀਅਤ ਨੂੰ ਜ਼ਿੰਦਗੀ ਦੇ ਕਣ-ਕਣ ਵਿਚ ਜਿਊਣ ਵਾਲਾ ਸਾਧਕ ਕਿਸਾਨ ਹੈ।
ਲੋਕ ਹਿੱਤ ਤੇ ਕੁਦਰਤ ਹਿੱਤ ਨੂੰ ਪ੍ਰਣਾਈ ਹੋਈ ਅਜਿਹੀ ਨਾਨਕ ਖੇਤੀ
ਕਰਨ ਵਾਲੇ ਅਨੇਕ ਕਿਸਾਨ ਅੱਜ ਪੰਜਾਬ ਦੇ ਕੋਨੇ ਕੋਨੇ ਵਿਚ ਕਾਰਜਸ਼ੀਲ ਹਨ।
ਉਹ ਨਾ ਤਾਂ ਸਿੱਖਿਆ ਪ੍ਰਾਪਤ ਖੇਤੀ ਮਾਹਿਰ ਹਨ ਅਤੇ ਨਾ ਹੀ ਡਾਕਟਰ, ਅਰਥ-ਸ਼ਾਸਤਰੀ, ਧਰਮ ਪ੍ਰਚਾਰਕ ਜਾਂ ਵਾਤਾਵਰਣ ਮਾਹਿਰ ਹਨ। ਫਿਰ ਵੀ ਉਹ ਇਹਨਾਂ ਸਭਨਾਂ ਦੀ ਸੂਝ ਰੱਖਦੇ ਹਨ ਅਤੇ ਉਸ ਨੂੰ ਅਮਲੀ ਰੂਪ ਵਿਚ ਲਾਗੂ ਕਰਦੇ ਹਨ। ਉਹ ਸਰਬੱਤ ਦੇ ਭਲੇ ਵਾਲੀ ਅਤੇ ਗੁਰੂ ਨਾਨਕ ਦੀ ਸੋਚ ਵਾਲੀ ਖੇਤੀ ਕਰਦੇ ਹਨ। ਪੰਜਾਬ ਦੇ ਕੁਦਰਤੀ ਖੇਤੀ ਕਰ ਰਹੇ ਕਿਸਾਨਾਂ ਦੇ ਖੇਤ ਸਭਨਾਂ ਦੀ ਖ਼ੁਸ਼ੀ ਅਤੇ ਆਨੰਦ ਦੀਆਂ ਪ੍ਰਯੋਗਸ਼ਾਲਾਵਾਂ ਹਨ। ਇਨ੍ਹਾਂ ਸਭਨਾਂ ਦਾ ਭਾਵ ਸਿਰਫ਼ ਮਨੁੱਖ ਹੀ ਨਹੀਂ ਧਰਤੀ ਦੇ ਸਮੂਹ ਜੀਵ ਵੀ ਹਨ। ਨਾਨਕ ਖੇਤੀ ਦਿਲ ਦੀਆਂ ਤਹਿਆਂ ਵਿਚੋਂ ਨਿਕਲੀ ਹੋਈ ਖੇਤੀ ਹੈ- ਅਸੀਂ ਇਸ ਨੂੰ ਰੂਹਾਨੀ ਖੇਤੀ, ਕੁਦਰਤੀ ਖੇਤੀ ਜਾਂ ਅਹਿੰਸਕ ਖੇਤੀ ਦਾ ਨਾਂਅ ਦੇ ਸਕਦੇ ਹਾਂ। ਇਹ ਕਿਸਾਨ ਆਪਣੀ ਫ਼ਸਲ ਦੇ ਨਾਲ ਨਾਲ ਪੰਛੀਆਂ, ਤਿਤਲੀਆਂ, ਗੰਡੋਇਆਂ ਅਤੇ ਅਨੇਕ ਕਿਸਮਾਂ ਦੇ ਹੋਰ ਸੋਹਣੇ ਅਤੇ ਮਨ ਮੋਹਣੇ ਪ੍ਰਾਣੀਆਂ ਦਾ ਵੀ ਧਿਆਨ ਰੱਖਦੇ ਹਨ। ਉਨ੍ਹਾਂ ਲਈ ਇਹ ਵੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹੀ ਹਨ।
ਪ੍ਰਮਾਤਮਾ ਸਿਰਜਣਹਾਰ ਵੀ ਹੈ ਤੇ ਖੁਦ ਹੀ ਇਕ ਸਿਰਜਣਾ ਵੀ ਹੈ। ਉਸ ਦੀ ਸਿਰਜੀ ਹੋਈ ਸ੍ਰਿਸ਼ਟੀ, ਧਰਤੀ 'ਤੇ ਪੱਸਰੀ ਇਹ ਕੁਦਰਤ ਅਤੇ ਇਸ ਨਾਲ ਜੁੜਿਆ ਇਹ ਸਮੂਹ ਪਸਾਰਾ, ਰੱਬੀ ਅਸੂਲਾਂ ਅਧੀਨ ਚਲਦਾ ਹੈ। ਕੁਦਰਤ ਦੇ ਸਮੂਹ ਜੀਵ ਰੱਬ ਦਾ ਹੀ ਰੂਪ ਹੁੰਦੇ ਹੋਏ, ਸਿਰਜਣਾ ਕਰਨ ਵਿਚ ਲੱਗੇ ਰਹਿੰਦੇ ਹਨ। ਮਨੁੱਖ ਗੁਣਾਤਮਿਕ ਤੌਰ 'ਤੇ ਹੋਰਾਂ ਜੀਵਾਂ ਤੋਂ ਵੱਖਰਾ ਹੈ। ਪ੍ਰਮਾਤਮਾ ਨੇ ਇਸ ਨੂੰ ਚੇਤਨਾ, ਵਿਵੇਕ ਅਤੇ ਬੁੱਧੀ ਤੋਂ ਇਲਾਵਾ ਕਿਰਤ ਕਰਨ ਲਈ ਖ਼ਾਸ ਤਰ੍ਹਾਂ ਦੇ ਹੱਥ ਵੀ ਬਖ਼ਸ਼ੇ ਹਨ। ਇਨ੍ਹਾਂ ਗੁਣਾਂ ਸਦਕਾ ਹੀ ਮਨੁੱਖ ਪ੍ਰਮਾਤਮਾ ਦਾ ਖ਼ਾਸ ਸਹਿ-ਸਿਰਜਣਹਾਰ ਹੈ। ਅੱਜ ਬਹੁਤ ਲੋਕ ਇਸ ਰੂਹਾਨੀ ਸੱਚ ਨੂੰ ਭੁੱਲ ਗਏ ਹਨ। ਫਿਰ ਵੀ ਕੁੱਝ ਲੋਕ ਹਨ ਜਿਨ੍ਹਾਂ ਨੂੰ ਸਾਡੇ ਰਿਸ਼ੀਆਂ ਮੁਨੀਆਂ ਦੀ ਦਿੱਤੀ ਇਹ ਚੇਤਨਾ ਵਿਸਰੀ ਨਹੀਂ। ਖੇਤੀ ਵਿਰਾਸਤ ਮਿਸ਼ਨ ਗੁਰਬਾਣੀ ਦੇ ਇਸ ਮਹਾਂਵਾਕ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ' ਦੇ ਅਸੂਲਾਂ ਅਨੁਸਾਰ ਖੇਤੀ ਕਰਨ ਦਾ ਸੁਨੇਹਾ ਦਿੰਦਾ ਹੈ। ਹਵਾ ਸਾਡੀ ਗੁਰੂ ਹੈ ਅਤੇ ਧਰਤੀ ਮਾਤਾ ਹੈ। ਜੋ ਕਿਸਾਨ ਕੁਦਰਤੀ
ਖੇਤੀ ਕਰਨਾ ਚਾਹੁੰਦੇ ਹਨ, ਗੁਰੂਆਂ ਦਾ ਇਹ ਸੰਦੇਸ਼ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣਨਾ ਜ਼ਰੂਰੀ ਹੈ।
ਪੰਜਾਬ ਵਿਚ ਇੱਕ ਇਨਕਲਾਬੀ ਲਹਿਰ ਜਨਮ ਲੈ ਰਹੀ ਹੈ, ਜੋ ਆਪਣੇ ਬਿਮਾਰ ਅਤੇ ਮਰ ਰਹੇ ਕੁਦਰਤੀ ਸਾਧਨਾਂ ਅਤੇ ਵਾਤਾਵਰਣ ਦੀ ਮੁੜ ਸੁਰਜੀਤੀ ਦਾ ਝੰਡਾ ਚੁੱਕ ਕੇ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ। ਉਹ ਸਾਡੇ ਖੇਤਾਂ ਦੀ ਉਜਪਾਊ ਸ਼ਕਤੀ ਅਤੇ ਕੁਦਰਤੀ ਸ਼ਕਤੀਆਂ ਦੇ ਵਿਗੜੇ ਸੰਤੁਲਨ ਨੂੰ ਮੁੜ ਬਹਾਲ ਕਰਨ ਲਈ ਲੋਕ ਸ਼ਕਤੀ ਨੂੰ ਸੰਗਠਤ ਕਰ ਰਹੀ ਹੈ। ਖੇਤੀ ਵਿਰਾਸਤ ਮਿਸ਼ਨ (ਕੇ.ਵੀ.ਐੱਮ.) ਜੈਤੋ ਜੋ ਕਿ ਚੇਤਨ ਲੋਕਾਂ ਦਾ ਕ੍ਰਿਆਸ਼ੀਲ ਗਰੁੱਪ ਹੈ- ਇਸ ਲਹਿਰ ਵਿਚ ਸਭ ਤੋਂ ਮੋਹਰੀ ਹੈ। ਇਸ ਦਾ ਹੈੱਡ ਕੁਆਟਰ ਜ਼ਿਲ੍ਹਾ ਫ਼ਰੀਦਕੋਟ ਦੇ ਸ਼ਹਿਰ ਜੈਤੋ ਵਿਖੇ ਹੈ ਅਤੇ ਇਸ ਰਾਹੀਂ ਚਲਾਈ ਜਾ ਰਹੀ ਕੁਦਰਤੀ ਖੇਤੀ ਦੀ ਲਹਿਰ ਬੜੀ ਤੇਜ਼ੀ ਨਾਲ ਪੰਜਾਬ ਵਿਚ ਫੈਲ ਰਹੀ ਹੈ। ਇਸ ਗਰੁੱਪ ਦੀ ਅਗਵਾਈ ਤਜਰਬੇਕਾਰ ਕਿਸਾਨਾਂ ਅਤੇ ਬੁੱਧੀਜੀਵੀਆਂ ਦਾ ਗਠਜੋੜ ਕਰ ਰਿਹਾ ਹੈ। ਪਿੰਡ ਪੱਧਰ 'ਤੇ ਖੇਤੀ ਵਿਰਾਸਤ ਮਿਸ਼ਨ ਦੀਆਂ ਇਕਾਈਆਂ ਅਤੇ ਵਾਤਾਵਰਣ ਪੰਚਾਇਤਾਂ ਦਾ ਗਠਨ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਚੈਨਾ ਵਿਖੇ ਅਮਰਜੀਤ ਸ਼ਰਮਾ ਜੋ ਕਿ ਖੁਦ ਇੱਕ ਪੜ੍ਹਿਆ ਲਿਖਿਆ ਕਿਸਾਨ ਹੈ, ਇਨ੍ਹਾਂ ਇਕਾਈਆਂ ਦਾ ਮੁਖੀ ਹੈ। ਇਹ ਪਿੰਡ ਪੱਧਰੀ ਇਕਾਈਆਂ ਸਮੂਹ ਲੋਕਾਂ ਦੀ ਸਰਗਰਮ ਸ਼ਮੂਲੀਅਤ ਨਾਲ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ।
ਖੇਤੀ ਵਿਰਾਸਤ ਮਿਸ਼ਨ, ਕੁਦਰਤੀ ਖੇਤੀ, ਕੁਦਰਤੀ ਸਾਧਨਾਂ ਅਤੇ ਪੁਸ਼ਤੈਨੀ ਗਿਆਨ ਦੀ ਸਾਂਭ-ਸੰਭਾਲ ਨੂੰ ਪ੍ਰਣਾਈ ਹੋਈ ਇਕ ਲਹਿਰ ਹੈ। ਕੁਦਰਤੀ ਖੇਤੀ ਕਰਦੇ ਕਿਸਾਨ, ਖੇਤੀ ਵਿਰਾਸਤ ਮਿਸ਼ਨ ਅਤੇ ਇਸ ਦੀਆਂ ਵਾਤਾਵਰਣ ਪੰਚਾਇਤਾਂ ਰਾਹੀਂ ਆਪਸ ਵਿਚ ਜੁੜੇ ਹੋਏ ਹਨ। ਕੇ.ਵੀ.ਐੱਮ. ਕਿਸਾਨ, ਮਿਸ਼ਨਰੀ ਭਾਵਨਾ, ਦੂਰ-ਅੰਦੇਸ਼ੀ ਅਤੇ ਕ੍ਰਿਆਸ਼ੀਲਤਾ ਦੇ ਪ੍ਰਤੀਕ ਹਨ। ਇਨ੍ਹਾਂ ਵਿਚੋਂ ਕਈਆਂ ਨੇ ਤਾਂ ਇੱਕ ਹੱਲੇ ਹੀ ਆਪਣੀ ਸਾਰੀ ਜ਼ਮੀਨ ਉਪਰ ਕੁਦਰਤੀ ਖੇਤੀ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਬਾਕੀਆਂ ਨੇ ਹੌਲੀ ਹੌਲੀ ਕੁਦਰਤੀ ਖੇਤੀ ਵੱਲ ਪਰਤਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਕਿਸਾਨਾਂ ਨੇ ਕਾਮਯਾਬੀ ਨਾਲ ਸਿੱਧ ਕਰ ਦਿੱਤਾ ਹੈ ਕਿ ਮਹਿੰਗੇ ਅਤੇ ਜ਼ਹਿਰੀਲੇ
ਕੈਮੀਕਲਾਂ 'ਤੇ ਅਧਾਰਤ ਖੇਤੀ, ਕਿਸਾਨਾਂ ਨਾਲ, ਆਮ ਲੋਕਾਂ ਨਾਲ, ਦੇਸ਼ ਨਾਲ ਅਤੇ ਕੁਦਰਤ ਨਾਲ ਇੱਕ ਕੋਝਾ ਮਜ਼ਾਕ ਹੈ ਜਿਸ ਨੂੰ ਫੌਰੀ ਬੰਦ ਕਰਨਾ ਚਾਹੀਦਾ ਹੈ।
ਨਾਨਕ ਖੇਤੀ ਕਰਨ ਵਾਲੇ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਰਸਾਇਣਿਕ ਖੇਤੀ ਨੇ ਧਰਤੀ ਅਤੇ ਇਸ ਦੇ ਵਾਤਾਵਰਣ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਪਿਛਲੇ ਕੁਝ ਕੁ ਦਹਾਕਿਆਂ ਵਿਚ ਜ਼ਮੀਨ ਦੀ ਜੀਵਨ- ਦਾਨੀ ਸ਼ਕਤੀ ਅਤੇ ਮਿੱਟੀ ਵਿਚਲੇ ਅਨੰਤ ਤਰ੍ਹਾਂ ਦੇ ਜੀਵਾਂ ਦੀ ਅੱਤ ਦੀ ਤਬਾਹੀ ਹੋਈ ਹੈ। ਮਿੱਟੀ ਵਿਚ ਪਲਦੇ ਇਹ ਜੀਵ ਹੀ ਇਸ ਨੂੰ ਜੀਵਨ- ਦਾਨੀ ਸ਼ਕਤੀ ਅਤੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਰੱਖਦੇ ਹਨ। ਜਿਸ ਸਦਕਾ ਜ਼ਮੀਨ ਖੁਦ ਸਿਹਤਮੰਦ ਰਹਿੰਦੀ ਹੈ ਅਤੇ ਸਿਹਤ ਵਰਧਕ ਖ਼ੁਰਾਕੀ ਵਨਸਪਤੀ ਪੈਦਾ ਕਰਦੀ ਹੈ। ਰਸਾਇਣਿਕ ਖੇਤੀ ਕਾਰਨ ਦੋਸਤ ਜੀਵਾਂ ਦਾ ਨਾਸ਼ ਹੋਇਆ ਹੈ ਅਤੇ ਜ਼ਮੀਨ ਵਿਚਲੇ ਖ਼ੁਰਾਕੀ ਤੱਤ ਘਟ ਗਏ ਹਨ। ਸਿੱਟੇ ਵਜੋਂ ਬਿਮਾਰ ਧਰਤੀ, ਬਿਮਾਰ ਫ਼ਸਲਾਂ ਪੈਦਾ ਕਰ ਰਹੀ ਹੈ, ਅਤੇ ਇਨ੍ਹਾਂ ਫ਼ਸਲਾਂ ਨੂੰ ਖਾਣ ਵਾਲੇ ਜੀਵ-ਜੰਤੂ ਅਤੇ ਮਨੁੱਖ ਵੀ ਥੋਕ ਵਿਚ ਬਿਮਾਰ ਹੋ ਰਹੇ ਹਨ। ਜ਼ੀਰੀ ਦੇ ਖੇਤਾਂ ਨੂੰ ਅੱਗ ਲਾਉਣ ਨਾਲ ਧਰਤੀ ਦੀ ਸਿਹਤ ਹੋਰ ਵੀ ਤਬਾਹ ਹੋ ਰਹੀ ਹੈ। ਪ੍ਰੰਤੂ ਪਿਛਲੇ 4-5 ਸਾਲ ਤੋਂ, ਜਦੋਂ ਤੋਂ ਪੰਜਾਬ ਵਿਚ ਕੁਦਰਤੀ ਖੇਤੀ ਸ਼ੁਰੂ ਹੋਈ ਹੈ, ਉਨ੍ਹਾਂ ਖੇਤਾਂ ਵਿਚ ਮੁੜ ਜਾਨ ਆ ਗਈ ਹੈ ਅਤੇ ਮਿੱਤਰ ਜੀਵ ਮੁੜ ਕ੍ਰਿਆਸ਼ੀਲ ਹੋ ਗਏ ਹਨ। ਕਿਸਾਨ ਕੁਦਰਤੀ ਖੇਤੀ ਦੇ ਏਨੇ ਕਾਇਲ ਹੋ ਗਏ ਹਨ ਕਿ ਉਹ ਆਪਣੇ ਖੇਤਾਂ ਵਿਚ ਚਲਦੇ ਹੋਏ ਖ਼ੁਸ਼ੀ ਅਤੇ ਜੋਸ਼ ਨਾਲ ਭਰ ਜਾਂਦੇ ਹਨ।
ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਤਾ ਦੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ, ਹਰਤੇਜ ਸਿੰਘ ਬੜੇ ਮਾਣ ਅਤੇ ਖ਼ੁਸ਼ੀ ਨਾਲ ਦੱਸਦੇ ਹਨ ਕਿ ਗੰਡੋਇਆਂ ਦੀਆਂ ਗੋਲੀਆਂ ਜੋ ਪਹਿਲਾਂ ਗਾਇਬ ਹੋ ਗਈਆਂ ਸਨ ਫਿਰ ਤੋਂ ਖੇਤ ਵਿਚ ਭਰ ਗਈਆਂ ਹਨ ਅਤੇ ਸਾਡੇ ਖੇਤ ਦੀ ਮਿੱਟੀ ਨੂੰ ਮੁੱਠੀ ਵਿਚ ਭਰ ਕੇ ਦੇਖੋ-ਇਸ ਦੀ ਨਰਮੀ ਨੂੰ, ਇਸ ਦੀ ਮਹਿਕ ਨੂੰ, ਇਸ ਵਿਚ ਪਲ ਰਹੀ ਅਨੰਤ ਜ਼ਿੰਦਗੀ ਨੂੰ ਦੇਖੋ- ਇਹ ਹੈ ਕੰਮ ਜੋ ਅਸੀਂ ਕਰ ਰਹੇ ਹਾਂ ਕੇ. ਵੀ. ਐੱਮ. ਇਸ ਫਲਸਫੇ ਦੀ ਧਾਰਨੀ ਹੈ ਕਿ ਸਾਡੀ ਧਰਤੀ ਅਨੇਕਾਂ ਕਿਸਮ ਦੇ ਜੀਵਨ ਨਾਲ ਭਰਪੂਰ ਹੈ ਅਤੇ ਇਸ ਭਰਪੂਰ ਜੀਵਨ ਸਦਕਾ
ਹੀ ਧਰਤੀ ਮਾਂ ਜੀਵਨ-ਦਾਨੀ ਸ਼ਕਤੀ ਦੀ ਮਾਲਕ ਬਣਦੀ ਹੈ। ਕੇ.ਵੀ. ਐੱਮ. ਦੇ ਚੇਅਰਮੈਨ ਤੇ ਰਾਏ ਕੇ ਕਲਾਂ (ਬਠਿੰਡਾ) ਦੇ ਕਿਸਾਨ ਹਰਜੰਟ ਸਿੰਘ ਕਹਿੰਦੇ ਹਨ 'ਹਾਂ, ਅਸੀਂ ਧਰਤੀ ਦੀ ਇਸ ਜੀਵਨ ਦਾਨੀ ਸ਼ਕਤੀ ਨੂੰ ਚੰਗੀ ਤਰ੍ਹਾਂ ਦੇਖ ਲਿਆ ਹੈ। ਹਜ਼ਾਰਾਂ ਕਿਸਮਾਂ ਦੇ ਛੋਟੇ-ਵੱਡੇ ਜੀਵ ਜਿੱਥੇ ਧਰਤੀ ਨੂੰ ਪੋਲਾ ਅਤੇ ਕੁਦਰਤੀ ਤੱਤਾਂ ਨਾਲ ਭਰਪੂਰ ਰੱਖਦੇ ਹਨ, ਉਥੇ ਇਸ ਦੀ ਸਿੱਲ੍ਹ ਨੂੰ ਵੀ ਬਣਾ ਕੇ ਰੱਖਦੇ ਹਨ। ਇਨ੍ਹਾਂ ਜੀਵਾਂ ਦੇ ਕੰਮ ਸਦਕਾ ਹੀ ਧਰਤੀ ਸਿਹਤ ਵਰਧਕ ਫ਼ਸਲਾਂ ਪੈਦਾ ਕਰਦੀ ਹੈ ਅਤੇ ਉਸ ਨੂੰ ਪਾਣੀ ਵੀ ਘੱਟ ਦੇਣ ਦੀ ਲੋੜ ਪੈਂਦੀ ਹੈ।
ਹਰਜੰਟ ਸਿੰਘ ਕੁਦਰਤੀ ਖੇਤੀ ਦੇ ਵਿਗਿਆਨਕ ਆਧਾਰ ਨੂੰ ਹੋਰ ਵਿਸਥਾਰ ਨਾਲ ਦੱਸਦੇ ਹਨ, 'ਸਾਰੇ ਪ੍ਰਾਣੀਆਂ ਨੂੰ ਆਪਣੇ ਸਰੀਰ ਦਾ ਪਾਲਣ- ਪੋਸ਼ਣ ਕਰਨ ਲਈ ਅਤੇ ਆਪਣੇ ਵਰਗੇ ਹੋਰ ਪੈਦਾ ਕਰਨ ਲਈ ਅਨੇਕਾਂ ਵਿਟਾਮਨਾਂ ਅਤੇ ਖਣਿਜ਼ਾਂ ਸਮੇਤ ਸਾਰੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਖ਼ੁਰਾਕ ਚਾਹੀਦੀ ਹੈ। ਪੌਦੇ ਧਰਤੀ ਵਿਚ ਗੱਡੇ ਹੋਣ ਕਰਕੇ ਆਪਣੀਆਂ ਖ਼ੁਰਾਕੀ ਲੋੜਾਂ ਪੂਰੀਆਂ ਕਰਨ ਲਈ ਆਸੇ ਪਾਸੇ ਨਹੀਂ ਜਾ ਸਕਦੇ । ਇਸ ਲਈ ਕੁਦਰਤ ਨੇ ਐਸਾ ਵਿਧਾਨ ਰਚਿਆ ਹੈ ਕਿ ਉਨ੍ਹਾਂ ਦੀਆਂ ਖ਼ੁਰਾਕੀ ਲੋੜਾਂ ਇੱਕੋ ਥਾਂ ਖੜ੍ਹੇ ਰਹਿਣ ਦੇ ਬਾਵਜੂਦ ਪੂਰੀਆਂ ਹੋ ਜਾਣ। ਉਹ ਆਪਣੇ ਪੱਤਿਆਂ ਦੇ ਹਰੇ ਕਲੋਰੋਫਿਲ ਰਾਹੀਂ ਹਵਾ ਤੋਂ ਕਾਰਬਨ ਡਾਇਆਕਸਾਈਡ, ਧਰਤੀ ਤੋਂ ਪਾਣੀ ਅਤੇ ਸੂਰਜ ਦੀਆਂ ਕਿਰਨਾਂ ਨਾਲ ਕਾਰਬੋਹਾਈਡਰੇਟ ਅਤੇ ਚਰਬੀ ਖੁਦ ਹੀ ਬਣਾ ਲੈਂਦੇ ਹਨ। ਉਨ੍ਹਾਂ ਦੀਆਂ ਜੜ੍ਹਾਂ ਨਾਲ ਚਿੰਬੜੇ ਬੈਕਟੀਰੀਆ, ਹਵਾ ਦੀ ਨਾਈਟ੍ਰੋਜਨ ਤੋਂ ਪ੍ਰੋਟੀਨ ਬਣਾ ਕੇ ਦੇ ਦਿੰਦੇ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਦੇ ਆਸ-ਪਾਸ ਵਿਚਰਦੇ ਹਜ਼ਾਰਾਂ ਕਿਸਮਾਂ ਦੇ ਜੀਵ-ਜੰਤੂ, ਉਨ੍ਹਾਂ ਦੇ ਆਲੇ-ਦੁਆਲੇ ਦੀ ਧਰਤੀ ਵਿਚਲੇ ਵਿਟਾਮਿਨ ਅਤੇ ਖਣਿਜ ਪੂਰੇ ਕਰ ਦਿੰਦੇ ਹਨ। ਇਹ ਮਿੱਤਰ ਜੀਵ ਧਰਤੀ ਵਿਚਲੇ ਜੈਵਿਕ ਪਦਾਰਥਾਂ ਨੂੰ ਗਾਲ- ਸਾੜ ਕੇ ਇਸ ਵਿਚਲੇ ਖ਼ੁਰਾਕੀ ਤੱਤਾਂ ਨੂੰ ਪੌਦਿਆਂ ਦੇ ਵਰਤਣਯੋਗ ਬਣਾ ਦਿੰਦੇ ਹਨ। ਇਸ ਤਰ੍ਹਾਂ ਕੁਦਰਤ ਪੌਦਿਆਂ ਦੀਆਂ ਸਾਰੀਆਂ ਲੋੜਾਂ ਉਨ੍ਹਾਂ ਦੇ ਕਿਧਰੇ ਗਏ ਬਗ਼ੈਰ ਹੀ ਪੂਰੀਆਂ ਕਰ ਦਿੰਦੀ ਹੈ। ਉਨ੍ਹਾਂ ਸਾਰੀਆਂ ਲੋੜਾਂ ਪੂਰੀਆਂ ਹੋਣ 'ਤੇ ਹੀ ਉਹ ਸਾਨੂੰ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ। ਵਾਲੀਆਂ ਖੁਰਾਕੀ ਵਸਤਾਂ ਦਿੰਦੇ ਹਨ। ਤੇਜ਼ ਤਰਾਰ ਤੇ ਜ਼ਹਿਰੀਲੇ ਰਸਾਇਣਾਂ
(ਰਸਾਇਣਕ ਖਾਦਾਂ, ਕੀੜੇਮਾਰ ਅਤੇ ਨਦੀਨ-ਨਾਸ਼ਕ ਜ਼ਹਿਰਾਂ ਆਦਿ) ਦੀ ਵਰਤੋਂ ਨਾਲ ਇਹ ਜੀਵ ਮਰ ਜਾਂਦੇ ਹਨ ਜਾਂ ਕ੍ਰਿਆ-ਹੀਣ ਹੋ ਜਾਂਦੇ ਹਨ। ਵਿਗਾੜ ਕਾਰਨ ਹੋਈਆਂ ਘਾਟਾਂ ਨੂੰ ਪੂਰਾ ਕਰਨ ਲਈ ਅਸੀਂ ਹੋਰ ਕੈਮੀਕਲ ਪਾਉਂਦੇ ਹਾਂ ਜਿਸ ਨਾਲ ਘਾਟਾਂ ਇੱਕ ਵਾਰ ਤਾਂ ਕਿਸੇ ਹੱਦ ਤਕ ਪੂਰੀਆਂ ਹੋ ਜਾਂਦੀਆਂ ਹਨ ਪਰ ਲਗਾਤਾਰ ਘਾਟਾਂ ਨੂੰ ਪੂਰਾ ਕਰਨ ਵਾਲੇ ਜੀਵ ਹੋਰ ਵੀ ਮਰ ਜਾਂਦੇ ਹਨ। ਇਸ ਤਰ੍ਹਾਂ ਆਪਣੀ ਅਗਿਆਨਤਾ ਅਤੇ ਕਾਹਲਪੁਣੇ ਵਿਚ ਅਸੀਂ ਸਮੂਹ ਕੁਦਰਤ ਨੂੰ ਇੱਕ ਘੁੰਮਣਘੇਰੀ ਵਿਚ ਫਸਾ ਦਿੱਤਾ ਹੈ। ਹਾਲਾਤ ਬੁਰੇ ਤੋਂ ਹੋਰ ਬੁਰੇ ਵੱਲ ਜਾ ਰਹੇ ਹਨ। ਇਸ ਘੁੰਮਣਘੇਰੀ ਵਿਚੋਂ ਨਿਕਲਣ ਦਾ ਇੱਕੋ ਹੀ ਰਸਤਾ ਹੈ ਕਿ ਜ਼ਹਿਰੀਲੇ ਕੈਮੀਕਲਾਂ ਦੀ ਵਰਤੋਂ ਤੁਰੰਤ ਬੰਦ ਕੀਤੀ ਜਾਵੇ।'
ਕੁਦਰਤੀ ਖੇਤੀ ਇਸਦਾ ਉਤਮ ਹੱਲ ਦਿੰਦੀ ਹੈ 'ਨਾਨਕ ਖੇਤੀ' ਕਿਸਾਨ ਇਸ ਲਈ ਜੀਵ-ਅੰਮ੍ਰਿਤ ਅਤੇ ਗਾੜ੍ਹੇ ਜੀਵ-ਅੰਮ੍ਰਿਤ ਦੀ ਵਰਤੋਂ ਕਰਦੇ ਹਨ। ਜੀਵ ਅੰਮ੍ਰਿਤ ਦੇਸੀ ਗਾਂ ਦੇ ਗੋਬਰ ਅਤੇ ਮੂਤਰ ਤੋਂ ਬਣਾਇਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸੂਖ਼ਮ ਜੀਵ ਤੇਜ਼ੀ ਨਾਲ ਧਰਤੀ ਵਿਚ ਪਲਣ ਲੱਗਦੇ ਹਨ। ਗੰਡੋਏ, ਸਿਉਂਕ ਅਤੇ ਹੋਰ ਅਨੇਕਾਂ ਹੀ ਜੀਵ ਵੀ ਕ੍ਰਿਆਸ਼ੀਲ ਹੋ ਜਾਂਦੇ ਹਨ। ਇਨ੍ਹਾਂ ਦੇ ਵਧਣ ਨਾਲ ਪੰਛੀ ਇਕੱਠੇ ਹੋਣ ਲਗਦੇ ਹਨ। ਇਸ ਤਰ੍ਹਾਂ ਜੋ ਲੜੀ ਰਸਾਇਣ ਪਾਉਣ ਨਾਲ ਟੁੱਟ ਗਈ ਸੀ ਉਹ ਫਿਰ ਤੋਂ ਬਣ ਜਾਂਦੀ ਹੈ। ਪਿੰਡ ਚੈਨਾ ਦੇ ਚਰਨਜੀਤ ਸਿੰਘ ਪੁੰਨੀ ਜੀਵ-ਅੰਮ੍ਰਿਤ ਦੇ ਗੁਣਾਂ ਨੂੰ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਜੀਵ ਅੰਮ੍ਰਿਤ ਪਾਉਣ ਨਾਲ ਧਰਤੀ ਵਿਚਲੇ ਜੈਵਿਕ ਮਾਦੇ ਦੇ ਗਲਣ-ਸੜਣ ਦੀ ਪ੍ਰਕ੍ਰਿਆ ਅਤੇ ਧਰਤੀ ਵਿਚਲੇ ਸੂਖ਼ਮ ਜੀਵਾਂ ਦਾ ਵਧਣਾ ਫੁੱਲਣਾ ਬੇਹੱਦ ਤੇਜ਼ੀ ਨਾਲ ਹੋਣ ਲੱਗਦਾ ਹੈ, ਜਿਸ ਨਾਲ ਧਰਤੀ ਖੁਰਾਕੀ ਤੱਤਾਂ ਨਾਲ ਭਰਪੂਰ ਹੋਣ ਲੱਗਦੀ ਹੈ। ਚਰਨਜੀਤ ਸਿੰਘ ਪੁੰਨੀ ਜਿੱਥੇ ਸਫ਼ਲਤਾ ਨਾਲ ਖੁਦ ਕੁਦਰਤੀ ਖੇਤੀ ਕਰ ਰਹੇ ਹਨ ਉਥੇ ਉਹ ਪੂਰੇ ਪੰਜਾਬ ਵਿਚ ਕੈਂਪ ਲਾ ਕੇ ਹੋਰ ਸੈਂਕੜੇ ਕਿਸਾਨਾਂ ਨੂੰ ਟ੍ਰੇਨਿੰਗ ਦੇ ਰਹੇ ਹਨ। ਕੁਦਰਤੀ ਖੇਤੀ ਦੇ ਅੱਡ-ਅੱਡ ਪੱਖਾਂ 'ਤੇ ਰੌਸ਼ਨੀ ਪਾਉਂਦੇ ਹੋਏ ਉਹ ਦੱਸਦੇ ਹਨ ਕਿ ਭਾਵੇਂ ਸੂਰਜ ਦੀਆਂ ਕਿਰਣਾਂ, ਪੱਤਿਆਂ ਰਾਹੀਂ ਭੋਜਨ ਤਿਆਰ ਕਰਨ ਦੀ ਪ੍ਰਕ੍ਰਿਆ ਵਾਸਤੇ ਬੇਹੱਦ ਜ਼ਰੂਰੀ ਹਨ ਪਰ ਬਹੁਤ ਤੇਜ਼ ਗਰਮੀ ਹੋਣ 'ਤੇ ਧਰਤੀ ਵਿਚਲੇ ਸੂਖ਼ਮ ਜੀਵ ਆਪਣਾ ਕੰਮ
ਨਹੀਂ ਕਰ ਸਕਦੇ- ਉਹ ਸੁਸਤ ਹੋ ਜਾਂਦੇ ਹਨ ਅਤੇ ਮਰ ਵੀ ਜਾਂਦੇ ਹਨ। ਇਸ ਲਈ ਧਰਤੀ ਦੀ ਸਤਹ ਨੂੰ ਢੱਕ ਕੇ ਰੱਖਣਾ ਬੇਹੱਦ ਜ਼ਰੂਰੀ ਹੈ। ਧਰਤੀ ਤੇ ਫੈਲਣ ਵਾਲੇ ਪੌਦਿਆਂ ਨਾਲ ਜਾਂ ਸੁੱਕੀ ਵਨਸਪਤੀ ਨਾਲ ਢੱਕੀ ਧਰਤੀ ਸੂਖ਼ਮ ਅਤੇ ਹੋਰ ਜੀਵਾਂ ਦੇ ਵਧਣ-ਫੁੱਲਣ ਲਈ ਬਹੁਤ ਹੀ ਉਤਮ ਹੁੰਦੀ ਹੈ।
ਢੱਕਣਾ, ਕੁਦਰਤੀ ਖੇਤੀ ਦਾ ਬਹੁਤ ਜ਼ਰੂਰੀ ਅੰਗ ਹੈ। ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਦੱਸਦੇ ਹਨ ਕਿ ਜਦ ਮਿੱਟੀ ਅੱਡ-ਅੱਡ ਤਰ੍ਹਾਂ ਦੇ ਢਕਣੇ ਨਾਲ ਢੱਕੀ ਹੋਵੇ ਤਾਂ ਹੈਰਾਨੀਜਨਕ ਸਿੱਟੇ ਨਿਕਲਦੇ ਹਨ। ਜਿਸ ਧਰਤੀ ਵਿਚ ਪਹਿਲਾਂ ਸਭ ਤਰ੍ਹਾਂ ਦੇ ਜੀਵ-ਜੰਤੂ ਖ਼ਤਮ ਹੋ ਗਏ ਹਨ, ਜੀਵ ਅੰਮ੍ਰਿਤ ਪਾਉਣ ਨਾਲ ਅਤੇ ਢੱਕਣਾ ਬਣਾ ਕੇ ਖੇਤੀ ਕਰਨ ਨਾਲ ਫਿਰ ਤੋਂ ਪੂਰੀ ਤਰ੍ਹਾਂ ਕ੍ਰਿਆਸ਼ੀਲ ਹੋ ਗਏ ਹਨ ਅਤੇ ਧਰਤੀ ਫਿਰ ਤੋਂ ਆਪਣੀ ਅਮੀਰੀ ਵੱਲ ਪਰਤ ਰਹੀ ਹੈ। ਪਿੰਡ ਢਾਬਾਂ (ਹਨੂੰਮਾਨਗੜ੍ਹ) ਦੇ ਸਫ਼ਲ ਕੁਦਰਤੀ ਖੇਤੀ ਕਿਸਾਨ, ਕ੍ਰਿਸ਼ਨ ਜਾਖ; ਪਿੰਡ ਮੰਡੇਰ (ਪਟਿਆਲਾ) ਦੇ ਸ: ਮਹਿੰਦਰ ਸਿੰਘ ਧਾਲੀਵਾਲ ਦੇ ਬੇਟੇ ਅਮਨ ਧਾਲੀਵਾਲ; ਕਟੇਹੜਾ (ਫਾਜ਼ਿਲਕਾ) ਦੇ ਵਿਨੋਦ ਜ਼ਿਆਣੀ; ਕਰਮਗੜ੍ਹ ਸ਼ਤਰਾਂ ਦੇ ਸਵਰਨ ਸਿੰਘ; ਬੱਲ੍ਹੋਵਾਲ (ਹੁਸ਼ਿਆਰਪੁਰ) ਦੇ ਮਦਨ ਲਾਲ ਮਹੇੜੂ (ਨਕੋਦਰ) ਦੇ ਜਰਨੈਲ ਸਿੰਘ ਅਤੇ ਕੇ.ਵੀ.ਐੱਮ. ਦੇ ਹੋਰ ਅਨੇਕ ਸਫ਼ਲ ਕੁਦਰਤੀ ਕਿਸਾਨ, ਧਰਤੀ ਦਾ ਢੱਕਣਾ ਬਣਾਉਣ ਲਈ ਮੁੱਖ ਫ਼ਸਲ ਦੇ ਨਾਲ ਧਰਤੀ 'ਤੇ ਫੈਲਣ ਵਾਲੀਆਂ ਫ਼ਸਲਾਂ ਬੀਜਦੇ ਹਨ ਜਾਂ ਸੁੱਕੀ ਵਨਸਪਤੀ ਨੂੰ ਧਰਤੀ ਦਾ ਢੱਕਣਾ ਬਣਾਉਣ ਲਈ ਵਰਤਦੇ ਹਨ। ਨਿਰਮਲ ਸਿੰਘ ਦੀ ਅਗਵਾਈ ਵਿਚ ਪਿੰਡ ਭੋਤਨਾ ਅਤੇ ਟੱਲੇਵਾਲ (ਬਰਨਾਲਾ) ਵਿਖੇ ਕੁਦਰਤੀ ਖੇਤੀ ਪੂਰੇ ਪਿੰਡਾਂ ਵਿਚ ਲਾਗੂ ਹੋਣ ਜਾ ਰਹੀ ਹੈ।
ਅਜੈ ਤ੍ਰਿਪਾਠੀ, ਜੋ ਕਿ ਖੇਤੀ ਵਿਰਾਸਤ ਮਿਸ਼ਨ ਦੇ ਸਹਿ ਨਿਰਦੇਸ਼ਕ ਹਨ, ਦਾ ਕਹਿਣਾ ਹੈ ਕਿ, 'ਧਰਤੀ 'ਤੇ ਢਕਣਾ ਬਣਾਉਣਾ, ਸੂਖ਼ਮ ਜੀਵਾਂ ਲਈ ਏਅਰ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਹ ਗਰਮੀਆਂ ਵਿਚ ਤਾਪਮਾਨ ਵਧਣ ਤੋਂ ਅਤੇ ਅੱਤ ਦੀ ਸਰਦੀ ਵਿਚ ਤਾਪਮਾਨ ਘਟਣ ਤੋਂ ਬਚਾਅ ਕਰਦਾ ਹੈ। ਦੋਸਤ ਜੀਵਾਂ ਦਾ ਅੱਤ ਦੀ ਗਰਮੀ ਅਤੇ ਸਰਦੀ ਤੋਂ ਬਚਾਅ ਕਰਨ ਲਈ ਇਹ ਢੰਗ ਬਹੁਤ ਹੀ ਕਾਰਗਰ ਹੈ। ਤਾਪਮਾਨ ਚਾਲੀ ਡਿਗਰੀ ਸੈਂਟੀਗ੍ਰੇਡ ਤੋਂ ਉਪਰ ਚਲਾ ਜਾਵੇ ਤਾਂ ਇਹ ਜੀਵ ਮਰ ਜਾਂਦੇ ਹਨ।
ਕੇ.ਵੀ.ਐੱਮ. ਦੇ ਕਿਸਾਨਾਂ ਨੇ ਧਰਤੀ ਨਾਲ ਮਾਂ-ਪੁੱਤ ਦਾ ਰਿਸ਼ਤਾ ਮੁੜ ਤੋਂ ਸਥਾਪਤ ਕਰ ਲਿਆ ਹੈ। ਉਨ੍ਹਾਂ ਨੇ ਇਨਸਾਨ ਦੇ ਧਰਤੀ ਨਾਲ ਰੂਹਾਨੀ ਏਕਾਕਾਰ ਨੂੰ ਮੁੜ ਸੁਰਜੀਤ ਕਰ ਲਿਆ ਹੈ। ਇਹੀ ਕਾਰਨ ਹੈ ਕਿ ਉਹ ਖੇਤੀ ਵਿਚ ਕੋਈ ਵੀ ਜ਼ਹਿਰੀਲਾ ਕੈਮੀਕਲ ਪਾਉਣ ਅਤੇ ਖੇਤਾਂ ਵਿਚ ਅੱਗ ਲਾਉਣ ਨੂੰ ਪਾਪ ਸਮਝਦੇ ਹਨ। ਉਹ ਇਨ੍ਹਾਂ ਤਰੀਕਿਆਂ ਨੂੰ ਧਰਤੀ ਵਿਰੁੱਧ ਹੋ ਰਹੀ ਹਿੰਸਾ ਮੰਨਦੇ ਹਨ। ਉਹ ਅਕਸਰ ਕਹਿੰਦੇ ਹਨ ਕਿ ਮਾਂ ਦਾ ਦੁੱਧ ਪੀਤਾ ਜਾਂਦਾ ਹੈ ਖੂਨ ਨਹੀਂ। ਰਸਾਇਣਕ ਖੇਤੀ ਦੇ ਢੰਗਾਂ ਨਾਲ ਹਜ਼ਾਰਾਂ- ਲੱਖਾਂ ਮਿੱਤਰ ਜੀਵ ਤੜਫ਼-ਤੜਫ਼ ਕੇ ਮਰਦੇ ਹਨ। ਇਸ ਤਰ੍ਹਾਂ ਇਹ ਤਾਂ ਮਾਂ ਦਾ ਖੂਨ ਪੀਣਾ ਹੀ ਹੈ।
ਕੁਦਰਤੀ ਖੇਤੀ ਕਰਦੇ ਕਿਸਾਨਾਂ ਨੂੰ ਅਕਸਰ ਹੀ ਇਹ ਸਵਾਲ ਪੁੱਛਿਆ ਜਾਂਦਾ ਹੈ, 'ਕੀ ਇਹ ਆਰਥਕ ਪੱਖ ਤੋਂ ਲਾਹੇਵੰਦ ਹੈ ? ਧਰਤੀ ਸੰਬੰਧੀ ਇਹ ਰੂਹਾਨੀ ਵਿਗਿਆਨ, ਕਿਸਾਨਾਂ ਲਈ ਆਰਥਿਕ ਤੌਰ 'ਤੇ ਵੀ ਲਾਹੇਵੰਦ ਸਿੱਧ ਹੋ ਰਿਹਾ ਹੈ। ਪਿੰਡ ਚੈਨਾ ਦੇ ਸਫ਼ਲ ਕਿਸਾਨ ਪ੍ਰਿਤਪਾਲ ਸਿੰਘ ਬਰਾੜ ਦੱਸਦੇ ਹਨ, 'ਕੁਦਰਤੀ ਖੇਤੀ ਸਸਤੀ ਹੈ, ਇਸ ਵਿਚ ਖ਼ਰਚਾ ਬਹੁਤ ਘੱਟ ਹੈ, ਨਾ ਕਈ ਕਰਜ਼ਾ ਨਾ ਵਿਆਜ ਅਤੇ ਨਾ ਹੀ ਮਹਿੰਗੀਆਂ ਖਾਦਾਂ, ਕੀੜੇਮਾਰ ਦਵਾਈਆਂ ਜਾਂ ਬੀਜ। ਉਦਾਹਰਣ ਦੇ ਤੌਰ 'ਤੇ ਗੰਨਾ ਅਤੇ ਛੋਲੇ ਬੀਜਣ ਵਾਲੇ ਬਹੁਤੇ ਕਿਸਾਨਾਂ ਦਾ ਖ਼ਰਚਾ ਲੱਗਭੱਗ ਨਾ ਦੇ ਬਰਾਬਰ ਸੀ। ਉਹ ਅਨੇਕਾਂ ਕਿਸਾਨਾਂ ਦੀਆਂ ਉਦਾਹਰਣਾਂ ਦਿੰਦੇ ਹੋਏ ਦੱਸਦੇ ਹਨ ਕਿ ਰਸਾਇਣਾਂ 'ਤੇ ਆਧਾਰਤ ਖੇਤੀ ਵਿਚ 3000 ਰੁਪਏ ਪ੍ਰਤੀ ਏਕੜ ਦੇ ਮੁਕਾਬਲੇ ਕੁਦਰਤੀ ਖੇਤੀ ਵਿਚ ਖ਼ਰਚਾ ਸਿਰਫ਼ 100-200 ਰੁਪਏ ਹੁੰਦਾ ਹੈ-ਤੇ ਬਹੁਤੇ ਕਿਸਾਨਾਂ ਨੇ ਯੂਰੀਆ, ਡੀ.ਏ.ਪੀ. ਅਤੇ ਕੀਟ-ਨਾਸ਼ਕਾਂ ਉਪਰ ਖ਼ਰਚਾ ਕਰਨਾ ਬਿਲਕੁੱਲ ਬੰਦ ਕਰ ਦਿੱਤਾ ਹੈ ਅਤੇ ਹਜ਼ਾਰਾਂ ਹੋਰ ਕਿਸਾਨ ਹਨ ਜਿੰਨ੍ਹਾਂ ਨੇ ਇਹ ਖ਼ਰਚਾ ਕਾਫੀ ਘਟਾ ਦਿੱਤਾ ਹੈ।
ਮਾਲਵਾ ਖੇਤਰ ਵਿਚ, ਨਰਮਾ ਬੀਜਦੇ ਕਿਸਾਨ, ਸਾਲ ਵਿਚ 7000 ਰੁਪਏ ਪ੍ਰਤੀ ਏਕੜ ਰਸਾਇਣਾਂ ਉਪਰ ਖ਼ਰਚ ਕਰਦੇ ਹਨ। ਜੇਕਰ ਮੋਟਾ ਜਿਹਾ ਹਿਸਾਬ ਲਾਈਏ ਤਾਂ ਹਰੇਕ ਪਿੰਡ ਵਿਚ 40 ਲੱਖ ਤੋਂ 6 ਕਰੋੜ ਰੁਪਏ (ਫ਼ਸਲਾਂ ਅਤੇ ਰਕਬੇ ਅਨੁਸਾਰ) ਪ੍ਰਤੀ ਸਾਲ ਕੈਮੀਕਲ ਖ਼ਰੀਦਣ ਲਈ ਖ਼ਰਚੇ ਜਾਂਦੇ ਹਨ। ਕੁਦਰਤੀ ਖੇਤੀ ਕਰਨ ਵਾਲੇ ਕਿਸਾਨ, ਖੇਤੀ ਕੈਮੀਕਲਾਂ ਰਾਹੀਂ ਇਸ
ਪੈਸੇ ਨੂੰ ਪਿੰਡ ਤੋਂ ਬਾਹਰ ਜਾਣ ਤੋਂ ਰੋਕਣਾ ਚਾਹੁੰਦੇ ਹਨ। ਪਿੰਡ ਢੁੱਡੀਕੇ (ਮੋਗਾ) ਦੇ ਕਿਸਾਨ ਚਮਕੌਰ ਸਿੰਘ ਅਨੁਸਾਰ ਇਹ ਕਿਸਾਨਾਂ ਦੀ ਸਵਦੇਸ਼ੀ ਲਹਿਰ ਹੈ। ਢੁੱਡੀਕੇ, ਜਿਸ ਨੂੰ ਲਾਲਾ ਲਾਜਪਤ ਰਾਏ ਅਤੇ ਹੋਰ ਗਦਰੀ ਆਗੂਆਂ ਦੀ ਜਨਮ ਭੂਮੀ ਹੋਣ ਦਾ ਮਾਣ ਹਾਸਿਲ ਹੈ, ਦੇ ਇਹ ਕਿਸਾਨ ਕਹਿੰਦੇ ਹਨ, 'ਸਾਡੇ ਕਿਸਾਨ ਇਨ੍ਹਾਂ ਕੈਮੀਕਲਾਂ ਨੂੰ ਬਣਾਉਣ ਅਤੇ ਵੇਚਣ ਵਾਲੀਆਂ ਬਹੁ-ਕੌਮੀ ਤੇ ਵੱਡੀਆਂ ਕੰਪਨੀਆਂ ਦੀ ਹੋਰ ਸੇਵਾ ਕਰਨ ਲਈ ਤਿਆਰ ਨਹੀਂ। ਅਸੀਂ ਪੰਜਾਬ ਦੀ ਖੇਤੀ ਵਿਚ ਸਵਦੇਸ਼ੀ ਲਹਿਰ ਚਲਾਉਣ ਲਈ ਤਿਆਰੀ ਕਰ ਰਹੇ ਹਾਂ। ਅਸੀਂ ਬਾਈਕਾਟ ਕਰਨ ਅਤੇ ਸਵਦੇਸ਼ੀ ਵਰਤਣ ਦੇ ਨਾਅਰੇ ਨੂੰ ਅਜੋਕੀਆਂ ਹਾਲਤਾਂ ਅਨੁਸਾਰ ਢਾਲ ਕੇ, ਕਿਸਾਨ ਦੀ ਆਜ਼ਾਦੀ ਦੀ ਲਹਿਰ ਚਲਾਵਾਂਗੇ। ਇਸੇ ਤਹਿਤ ਹੀ ਕੇ.ਵੀ.ਐੱਮ. ਨੇ ਨਾਅਰਾ ਦਿੱਤਾ ਹੈ ਕਿ -ਬਹੁਕੌਮੀ ਕੰਪਨੀਓ ਸਾਡੇ ਖੇਤ ਛੱਡੋ।
ਕੇ.ਵੀ. ਐੱਮ. ਮਹਿਸੂਸ ਫੌਰੀ ਲੋੜ ਮਹਿਸੂਸ ਕਰਦੀ ਹੈ ਕਿ ਸਵਦੇਸ਼ੀ ਲਹਿਰ ਦੇ ਸਿਧਾਂਤ 'ਤੇ ਖੇਤੀ ਦੀ ਲਹਿਰ ਚਲਾ ਕੇ ਭਾਰਤੀ ਖੇਤੀ ਨੂੰ ਆਜ਼ਾਦ ਕਰਵਾਇਆ ਜਾਵੇ ਅਤੇ ਭਾਰਤੀ ਕਿਸਾਨਾਂ ਨੂੰ ਪੱਛਮੀ ਖੇਤੀ ਫਲਸਫੇ ਦੀਆਂ ਬੇੜੀਆਂ ਅਤੇ ਪੱਛਮੀ ਦੇਸ਼ਾਂ ਦੀਆਂ ਬਹੁ-ਕੌਮੀ ਕੰਪਨੀਆਂ ਦੇ ਇਸ ਵਿਕਾਸ ਦੇ ਮਾਡਲ (ਜਿਸ ਨੂੰ ਭਾਰਤੀ ਖੇਤੀ ਖੋਜ ਸੰਸਥਾਨ ਅਤੇ ਭਾਰਤੀ ਖੇਤੀ ਯੂਨੀਵਰਸਿਟੀਆਂ ਲਾਗੂ ਕਰਵਾ ਰਹੀਆਂ ਹਨ) ਤੋਂ ਮੁਕਤੀ ਦਿਵਾਈ ਜਾਵੇ। ਖੇਤੀ ਦਾ ਇਹ ਪੱਛਮੀ ਮਾਡਲ, ਹੱਦ ਦਰਜੇ ਦਾ ਦਾ ਹਿੰਸਕ ਅਤੇ ਸਾਡੀ ਪੁਰਾਤਨ ਸੱਭਿਅਤਾ, ਵੈਦਿਕ ਖੇਤੀ ਦੇ ਅਸੂਲਾਂ, ਵਾਤਾਵਰਣ ਅਤੇ ਕੁਦਰਤ ਦਾ ਵਿਰੋਧੀ ਹੈ। ਬਹੁ-ਕੌਮੀ ਕੰਪਨੀਆਂ ਦੀ ਗ਼ੁਲਾਮੀ 'ਚੋਂ ਨਿਕਲਣ ਲਈ ਅਸੀਂ ਬੀਜ ਬੈਂਕ ਵਿਕਸਤ ਕਰ ਰਹੇ ਹਾਂ। ਕੁਦਰਤੀ ਖੇਤੀ ਨੇ ਇੱਕ ਦੂਜੇ ਤੋਂ ਬੀਜ ਲੈਣੇ-ਦੇਣੇ ਸ਼ੁਰੂ ਕਰ ਦਿੱਤੇ ਹਨ। ਪੱਕੇ ਬੀਜ ਬੈਂਕਾਂ (ਕੁਦਰਤੀ ਖੇਤੀ ਬੀਜ ਵਿਰਾਸਤ ਕੇਂਦਰਾਂ) ਦੀ ਸਥਾਪਨਾ ਦਾ ਅਮਲ ਪਿੰਡ ਚੈਨਾ ਵਿਖੇ ਪੰਜਾਬ ਦਾ ਪਹਿਲਾ ਕੇਂਦਰ ਸਥਾਪਤ ਹੋਣ ਨਾਲ ਸ਼ੁਰੂ ਹੋ ਚੁੱਕਾ ਹੈ। ਇਸ ਨਾਲ ਕਿਸਾਨਾਂ ਨੂੰ ਵਧੀਆ ਬੀਜ ਕਿਸੇ ਲੁੱਟ ਖਸੁੱਟ ਤੋਂ ਬਿਨਾਂ ਦੇਣ ਦਾ ਪ੍ਰਬੰਧ ਹੋਵੇਗਾ।
ਗੁਰੂ ਨਾਨਕ ਦੇ ਫਲਸਫੇ ਵਾਲੀ ਕੁਦਰਤੀ ਖੇਤੀ ਦੀ ਇਸ ਲਹਿਰ ਨਾਲ ਕਿਸਾਨਾਂ ਦੀ ਸੋਚ ਵਿਚ ਇਕ ਹੋਰ ਮਹੱਤਵਪੂਰਨ ਤਬਦੀਲੀ ਆਈ
ਹੈ। ਹੁਣ ਉਹ ਖੇਤੀ ਕਰਨ ਲਈ ਨਾ ਹੀ ਖੇਤੀ ਯੂਨੀਵਰਸਿਟੀ ਅਤੇ ਨਾ ਹੀ ਮਹਿਕਮੇ ਦੇ ਮਾਹਿਰਾਂ ਦੀ ਸਲਾਹ ਦੀ ਝਾਕ ਰੱਖਦੇ ਹਨ। ਡਾ: ਹਰਮਿੰਦਰ ਸਿੰਘ ਸਿੱਧੂ, ਜੋ ਕਿ ਹੋਮਿਓਪੈਥਿਕ ਡਾਕਟਰ ਹੋਣ ਦੇ ਨਾਲ ਨਾਲ, ਜਲਾਲਦੀਵਾਲ (ਰਾਏਕੋਟ) ਪਿੰਡ ਦੇ ਕੁਦਰਤੀ ਕਿਸਾਨ ਵੀ ਹਨ, ਦਾ ਕਹਿਣਾ ਹੈ ਕਿ ਸਾਡਾ ਹਰੇਕ ਕਿਸਾਨ ਆਪਣੇ ਆਪ ਵਿਚ ਇੱਕ ਮਾਹਿਰ ਹੈ। ਉਹ ਕੁਦਰਤੀ ਖੇਤੀ ਦੇ ਵਿਗਿਆਨ ਨੂੰ ਸਮਝਦਾ ਹੈ ਅਤੇ ਉਸ ਅਨੁਸਾਰ ਕੰਮ ਕਰਦਾ ਹੈ। ਲੋੜ ਪੈਣ 'ਤੇ ਉਹ ਆਪਣੇ ਸਾਥੀ ਕਿਸਾਨਾਂ ਤੋਂ ਸਿੱਖਦਾ ਹੈ। ਉਹ ਹਰ ਰੋਜ਼ ਕੁਦਰਤੀ ਖੇਤੀ ਵਿਚ ਵਿਚਰਦਾ ਹੈ। ਉਸ ਦਾ ਰੋਮ- ਰੋਮ ਕੁਦਰਤੀ ਖੇਤੀ ਦੇ ਫਲਸਫੇ ਵਿਚ ਗੜੁੱਚ ਹੈ। ਆਧੁਨਿਕ ਖੇਤੀ ਦੇ ਇਸ ਪੱਛਮੀ ਮਾਡਲ ਨੇ ਖੇਤੀ ਦਾ ਸਾਰਾ ਗਿਆਨ ਖੇਤੀ ਯੂਨੀਵਰਸਿਟੀਆਂ ਅਤੇ ਸਰਕਾਰੀ ਮਾਹਿਰਾਂ ਤਕ ਸੀਮਤ ਕਰ ਦਿੱਤਾ ਹੈ। ਕੈਮੀਕਲ ਖੇਤੀ ਦੇ ਇਸ ਮਾਡਲ ਨੇ ਕਿਸਾਨਾਂ ਨੂੰ ਅਗਿਆਨੀ ਬਣਾ ਕੇ ਰੱਖ ਦਿੱਤਾ ਹੈ। ਇਹ ਇਕ ਸੋਚੀ ਸਮਝੀ ਚਾਲ ਹੈ, ਜਿਸ ਰਾਹੀਂ ਕਿਸਾਨਾਂ ਨੂੰ ਪੂਰੀ ਤਰ੍ਹਾਂ ਯੂਨੀਵਰਸਿਟੀਆਂ ਤੇ ਹੋਰ ਮਾਹਿਰਾਂ ਰਾਹੀਂ ਬਹੁ-ਕੌਮੀ ਕੰਪਨੀਆਂ ਅਤੇ ਕੈਮੀਕਲ ਵਿਕ੍ਰੇਤਾਵਾਂ ਦਾ ਗ਼ੁਲਾਮ ਬਣਾ ਦਿੱਤਾ ਗਿਆ ਹੈ। ਇਹ ਇਕ ਬਹੁਤ ਹੀ ਭੱਦਾ ਮਜ਼ਾਕ ਹੈ ਕਿ 3-5 ਸਾਲ ਕਿਤਾਬੀ ਗਿਆਨ ਹਾਸਿਲ ਕਰਨ ਵਾਲਾ ਮਾਹਿਰ ਹੈ ਜਦ ਕਿ ਖੁਦ 40 ਸਾਲ ਤੋਂ ਖੇਤੀ ਕਰ ਰਿਹਾ ਹੈ ਅਤੇ 5000 ਸਾਲ ਪੁਰਾਣੇ ਖੇਤੀ ਵਿਗਿਆਨ ਨਾਲ ਲੈਸ ਕਿਸਾਨ, ਇੱਕ ਆਮ ਅਗਿਆਨੀ ਵਿਅਕਤੀ ਬਣ ਗਿਆ ਹੈ। ਅਸੀਂ ਇਸ ਵਾਹ-ਹਯਾਤੀ ਨੂੰ ਹੋਰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਕਿਸਾਨਾਂ ਦਾ ਆਤਮ-ਵਿਸ਼ਵਾਸ ਵਧਾਉਣ ਵੱਲ ਵਧ ਰਹੇ ਹਾਂ। ਅਸੀਂ ਉਨ੍ਹਾਂ ਨੂੰ ਆਪਣੀ ਖੇਤੀ ਵਿਰਾਸਤ ਅਤੇ ਪੁਸ਼ਤੈਨੀ ਸਿਆਣਪ ਨਾਲ ਲੈਸ ਕਰਾਂਗੇ। ਅਸੀਂ ਉਹ ਕੌਮ ਹਾਂ ਜਿਸ ਕੋਲ ਖੇਤੀ ਵਸਤਾਂ ਦਾ ਖੁੱਲ੍ਹਾ ਭੰਡਾਰ, ਵਿਸ਼ਾਲ ਖੇਤੀ ਵਿਭਿੰਨਤਾ ਅਮੀਰ ਵਿਰਸਾ ਅਤੇ ਖ਼ੁਸ਼ਹਾਲੀ ਹੈ।
ਕੇ.ਵੀ.ਐੱਮ. ਪੂਰੇ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਕਿਸਾਨਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਭਗਤ ਪੂਰਨ ਸਿੰਘ ਵੱਲੋਂ ਸਥਾਪਤ ਪਿੰਗਲਵਾੜਾ ਸੁਸਾਇਟੀ, ਅੰਮ੍ਰਿਤਸਰ ਜੋ ਅਤਿ ਸਤਿਕਾਰਤ ਸਮਾਜ ਸੇਵੀ ਸੰਸਥਾ ਹੈ, ਨੇ ਜਿੱਥੇ ਕੁਦਰਤੀ ਖੇਤੀ ਦੀ ਇਸ ਲਹਿਰ ਨੂੰ ਪੂਰਨ ਸਮਰਥਨ ਦਿੱਤਾ ਹੈ ਉਥੇ ਪਿੰਡ ਧੀਰਾਕੋਟ (ਜੰਡਿਆਲਾ ਗੁਰੂ) ਵਿਚ 36 ਏਕੜ ਦਾ
ਫ਼ਾਰਮ ਪੂਰਨ ਰੂਪ ਵਿਚ ਕੁਦਰਤੀ ਖੇਤੀ ਨੂੰ ਸਮਰਪਿਤ ਕਰ ਦਿੱਤਾ ਹੈ। ਜਾਣੀ-ਮਾਣੀ ਧਾਰਮਿਕ ਸ਼ਖ਼ਸੀਅਤ ਸੰਤ ਬਲਬੀਰ ਸਿੰਘ ਸੀਚੇਵਾਲ (ਸੁਲਤਾਨਪੁਰ ਲੋਧੀ) ਜਿਨ੍ਹਾਂ ਨੇ ਕਾਰ ਸੇਵਾ ਰਾਹੀਂ ਕਾਲੀ ਬੇਈਂ ਨੂੰ ਮੁੜ ਸੁਰਜੀਤ ਕਰਨ ਦਾ ਮਹਾਨ ਕੰਮ ਕੀਤਾ ਹੈ, ਵੀ ਖੁੱਲ੍ਹੇ ਤੌਰ ਕੁਦਰਤੀ ਖੇਤੀ ਲਹਿਰ ਵਿਚ ਸ਼ਾਮਲ ਹਨ। ਹੁਣ ਉਹ ਆਪਣੇ ਧਾਰਮਿਕ ਇਕੱਠਾਂ ਵਿਚ ਕੁਦਰਤੀ ਖੇਤੀ ਦਾ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਹਨ ਅਤੇ ਇਸ ਅਮਲੀ ਰੂਪ ਵਿਚ ਲਾਗੂ ਕਰਵਾ ਰਹੇ ਹਨ। ਏਸੇ ਤਰ੍ਹਾਂ ਹੀ ਬਹੁਤ ਸਾਰੇ ਪੇਸ਼ਾਵਰ ਲੋਕ- ਡਾਕਟਰ, ਇੰਜੀਨੀਅਰ, ਵਕੀਲ, ਅਧਿਆਪਕ, ਜਰਨਾਲਿਸਟ ਅਤੇ ਸਰਕਾਰੀ ਅਫ਼ਸਰ ਧਰਤੀ ਦੀ ਇਸ ਲਹਿਰ ਨਾਲ ਜੁੜ ਰਹੇ ਹਨ। ਉਹ ਲਗਾਤਾਰ ਕੇ.ਵੀ. ਐੱਮ. ਨਾਲ ਤਾਲ-ਮੇਲ ਰੱਖ ਰਹੇ ਹਨ ਅਤੇ ਉਸ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੁੰਦੇ ਹਨ।
ਹੁਣ ਕੇ.ਵੀ.ਐੱਮ. ਆਪਣੀਆਂ ਸ਼ਕਤੀਆਂ ਨੂੰ ਕੇਂਦਰਤ ਕਰਕੇ ਪੂਰੇ ਦੇ ਪੂਰੇ ਪਿੰਡ ਨੂੰ ਕੁਦਰਤੀ ਖੇਤੀ ਵਿਚ ਤਬਦੀਲ ਕਰਕੇ ਇੱਕ ਮਾਡਲ ਖੜ੍ਹਾ ਕਰਨ ਵੱਲ ਵਧ ਰਿਹਾ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੈਨਾ ਅਤੇ ਦਬੜ੍ਹੀਖ਼ਾਨਾ ਇਸ ਦਿਸ਼ਾ ਵਿਚ ਪਹਿਲੇ ਪਿੰਡ ਚੁਣੇ ਗਏ ਹਨ।
ਨਾਨਕ ਖੇਤੀ ਕਰਨ ਵਾਲੇ ਕਿਸਾਨ ਖੇਤੀ ਨੂੰ ਕੀਟ-ਨਾਸ਼ਕ ਜ਼ਹਿਰਾਂ ਤੋਂ ਮੁਕਤ ਕਰਨ ਦੇ ਨਾਲ-ਨਾਲ ਨਵੇਂ ਢੰਗ ਦੇ ਜ਼ਹਿਰ 'ਜੈਨੇਟਿਕ ਇੰਜੀਨੀਅਰਿੰਗ' ਨਾਲ ਤਿਆਰ ਕੀਤੇ ਗਏ ਬੀਜਾਂ ਦੇ ਜ਼ਹਿਰ ਤੋਂ ਵੀ ਖੇਤਾਂ ਨੂੰ ਮੁਕਤ ਰੱਖਣ ਲਈ ਵਚਨਬੱਧ ਹਨ। ਜੈਨੇਟੀਕਲੀ ਮੋਡੀਫਾਈਡ ਯਾਨੀ ਜੀ.ਐੱਮ. ਜਾਂ ਬੀ.ਟੀ ਬੀਜ ਪੂਰੀ ਤਰ੍ਹਾਂ ਗੁਲਾਮੀ ਤੇ ਵਿਨਾਸ਼ ਦੇ ਬੀਜ ਹਨ। ਪੂਰੀ ਦੁਨੀਆਂ 'ਚ ਕੁਦਰਤ ਤੇ ਲੋਕ ਪੱਖੀ ਜਥੇਬੰਦੀਆਂ ਜੀ.ਐੱਮ. ਫ਼ਸਲਾਂ ਦਾ ਵਿਰੋਧ ਕਰ ਰਹੀਆਂ ਹਨ। ਪੰਜਾਬ 'ਚ ਵੀ ਹੁਣ ਕੁਦਰਤੀ ਖੇਤੀ ਦੀ ਇਸ ਲੋਕ ਲਹਿਰ ਨਾਲ ਜੁੜੇ ਕਿਸਾਨ ਪੰਜਾਬ ਨੂੰ ਜੀ.ਐੱਮ. ਮੁਕਤ ਬਣਾਉਣ ਲਈ ਉਪਰਾਲਾ ਕਰ ਰਹੇ ਹਨ। ਭਾਵੇਂ ਕਿ ਪਿਛਲੇ ਕੁਝ ਸਮੇਂ 'ਚ ਸਰਕਾਰ, ਖੇਤੀਬਾੜੀ ਯੂਨੀਵਰਸਿਟੀ ਅਤੇ ਕੰਪਨੀਆਂ ਦੀ ਸਾਂਝ ਭਿਆਲੀ ਨਾਲ ਬੀ.ਟੀ. ਕਪਾਹ ਦਾ ਭੁਸ ਕਿਸਾਨਾਂ ਨੂੰ ਚੜ੍ਹਾਇਆ ਜਾ ਰਿਹਾ ਹੈ। ਇਹ ਜਨੂੰਨ ਜੋ ਬੀਜਾਂ ਦੀ ਗ਼ੁਲਾਮੀ ਲੈ ਕੇ ਆਵੇਗਾ, ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਹੀ ਇਸ 'ਪਾਗਲਪਨ’ ਨੂੰ ਠੱਲ੍ਹ ਪਾਉਣਗੇ।
ਸਾਡੇ ਖੇਤਾਂ ਵਿਚੋਂ ਜੈਵਿਕ ਭਿੰਨਤਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਹਰੀ-ਕ੍ਰਾਂਤੀ ਦੀ ਹਿੰਸਾ ਨੇ ਸਾਡੀਆਂ ਭਾਂਤ-ਸੁਭਾਂਤੀਆਂ ਫਸਲਾਂ/ਸਬਜ਼ੀਆਂ ਤੇ ਅਨਾਜ ਦੀਆਂ ਕਿਸਮਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਇੱਕ ਸਮਾਂ ਸੀ ਜਦੋਂ ਕਿਸਾਨ ਦੇ ਖੇਤ ਵਿਚੋਂ ਕੋਈ 40 ਕੁ ਕਿਸਮਾਂ ਦੀਆਂ ਚੀਜ਼ਾਂ ਉਸ ਦੀ ਰਸੋਈ ਤਕ ਪੁੱਜਦੀਆਂ ਸਨ। ਪਰ ਹੁਣ ਹਰੀ-ਕ੍ਰਾਂਤੀ ਜੋ ਇੱਕੋ ਕਿਸਮ ਦੀ ਖੇਤੀ, ਇੱਕ ਕਿਸਮ ਦੇ ਬੀਜ ਦੇ ਵਿਚਾਰ ਨੂੰ ਲੈ ਕੇ ਆਈ ਹੈ, ਨੇ ਕਿਸਾਨਾਂ ਦੀਆਂ ਰਸੋਈਆਂ ਵਿਚੋਂ ਦਾਲਾਂ/ਮੋਟੇ ਅਨਾਜ, ਰੇਸ਼ੇਦਾਰ ਸਬਜ਼ੀਆਂ ਸਮੇਤ ਕਈ ਮੌਸਮੀ ਫ਼ਲ ਚੁਰਾ ਲਏ ਹਨ। ਅੱਜ ਪੰਜਾਬ ਦੇ ਪਿੰਡਾਂ ਵਿਚ ਕਿਸਾਨ ਪਰਿਵਾਰਾਂ 'ਚ ਚੁੱਲ੍ਹੇ 'ਤੇ ਦਾਲ ਕਦੇ ਕਦਾਈਂ ਹੀ ਬਣਦੀ ਵੇਖੀ ਜਾ ਸਕਦੀ ਹੈ। ਨਾਨਕ ਖੇਤੀ-ਕੁਦਰਤੀ ਖੇਤੀ ਜੈਵਿਕ ਭਿੰਨਤਾ ਨੂੰ ਵਾਪਸ ਲੈ ਕੇ ਆ ਰਹੀ ਹੈ। ਅੱਜ ਅਨੇਕਾਂ ਕਿਸਾਨ ਇੱਕ ਮੌਸਮ ਵਿਚ 30 ਕੁ ਕਿਸਮ ਦੀਆਂ ਫ਼ਸਲਾਂ ਆਪਣੇ ਖੇਤ ਵਿਚ ਉਗਾ ਰਹੇ ਹਨ। ਇਹਨਾਂ ਵਿਚੋਂ ਕੁੱਝ ਫ਼ਸਲਾਂ ਵੱਡੇ ਪੱਧਰ 'ਤੇ ਬਾਜ਼ਾਰ ਵਿਚ ਵਿਕਣਗੀਆਂ, ਕੁੱਝ ਥੋੜ੍ਹੀਆਂ ਜਾਣਗੀਆਂ, ਕੁਝ ਸਿਰਫ਼ ਕਿਸਾਨ ਦੀ ਰਸੋਈ ਤਕ ਹੀ ਰਹਿਣਗੀਆਂ। ਅੱਜ ਪੰਜਾਬ ਵਿਚ ਛੋਟੀ ਜੋਤ ਵਾਲੇ ਜ਼ਿਆਦਾਤਰ ਕਿਸਾਨ ਪਰਿਵਾਰ ਕੁਪੋਸ਼ਣ ਦਾ ਸ਼ਿਕਾਰ ਹਨ। ਨਾਨਕ ਖੇਤੀ ਦੀਆਂ ਵੰਨ ਸੁਵੰਨੀਆਂ ਫਸਲਾਂ ਇਸ ਕੁਪੋਸ਼ਣ ਨੂੰ ਖ਼ਤਮ ਕਰਨ ਦੇ ਸਮਰੱਥ ਹਨ।
ਖੇਤੀ ਵਿਰਾਸਤ ਮਿਸ਼ਨ ਇਹ ਦੱਸਦਿਆਂ ਖ਼ੁਸ਼ੀ ਮਹਿਸੂਸ ਕਰਦਾ ਹੈ। ਕਿ ਸਤਨਾਮ ਸਿੰਘ (ਪਿੰਡ ਗਹਿਰੀ ਮੰਡੀ), ਸਵ: ਮਹਿੰਦਰ ਸਿੰਘ ਧਾਲੀਵਾਲ, ਮਾਸਟਰ ਮਦਨ ਲਾਲ, ਓਮ ਸਿੰਘ (ਹੁਸ਼ਿਆਰਪੁਰ), ਮਾਸਟਰ ਮਿੱਠੂ ਸਿੰਘ ਵਹਿਣੀਵਾਲ (ਮਾਨਸਾ), ਸਵਰਨ ਸਿੰਘ ਕਰਮਗੜ੍ਹ ਛਤਰਾਂ (ਬਠਿੰਡਾ), ਮਾਸਟਰ ਜਸਪਾਲ ਸਿੰਘ ਮੜ੍ਹਾਕ ਜਗਦੇਵ ਸਿੰਘ ਸੰਧੂ, ਅਮਰਜੀਤ ਸ਼ਰਮਾ, ਚਰਨਜੀਤ ਸਿੰਘ ਪੁੰਨੀ, ਪ੍ਰਿਤਪਾਲ ਸਿੰਘ ਬਰਾੜ, ਭੁਪਿੰਦਰ ਪਾਲ ਸਿੰਘ ਭੁੱਲਰ, ਚਿੜੀ ਸਿੰਘ ਘਾਰੂ, ਅੰਗਰੇਜ਼ ਸਿੰਘ ਢਿੱਲੋਂ, ਜਗਮੀਤ ਸਿੰਘ (ਚੈਨਾ), ਗੁਰਮੇਲ ਸਿੰਘ ਜੈਤੋ, ਚਰਨਜੀਤ ਸਿੰਘ ਬਰਾੜ ਜੈਤੋ, ਜਗਮੇਲ ਸਿੰਘ ਸੀਰਵਾਲੀ, ਬਲਵਿੰਦਰ ਸਿੰਘ ਜ਼ੀਰਾ, ਡਾ. ਹਰਮਿੰਦਰ ਸਿੰਘ ਸਿੱਧੂ (ਜਲਾਲਦੀਵਾਲ, ਰਾਏਕੋਟ), ਨਿਰਮਲ ਸਿੰਘ ਭੋਤਨਾ (ਬਰਨਾਲਾ), ਕਮਲਦੀਪ ਸਿੰਘ (ਗੁੱਜਰਵਾਲ, ਲੁਧਿਆਣਾ), ਅਸ਼ੀਲ ਅਹੂਜਾ (ਖੁੱਬਣ,
ਫਾਜ਼ਿਲਕਾ) ਤਿਲਕ ਰਾਜ (ਖੂਹੀਖੇੜਾ), ਚਮਕੌਰ ਸਿੰਘ ਢੁੱਡੀਕੇ, ਗੁਰਤੇਜ ਸਿੰਘ ਮਹਿਤਪੁਰ (ਜਲੰਧਰ), ਮੁਕੰਦ ਸਿੰਘ ਸ਼ਾਹਬਾਜਪੁਰ, ਉਪਕਾਰ ਸਿੰਘ (ਚੱਕ ਦੇਸ ਰਾਜ) ਅਮਨਦੀਪ ਸਿੰਘ ਦਬੜੀਖ਼ਾਨਾ, ਗੌਰਵ ਸਹਾਏ ਚੰਡੀਗੜ੍ਹ, ਡਾ. ਗੁਰਬਖ਼ਸ਼ ਸਿੰਘ ਅੰਮ੍ਰਿਤਸਰ ਆਦਿ ਤੋਂ ਇਲਾਵਾ ਹਰ ਜ਼ਿਲ੍ਹੇ ਵਿਚ ਕੁਦਰਤੀ ਖੇਤੀ ਦੀਆਂ ਟੀਮਾਂ ਬਣ ਕੇ ਕੁਦਰਤੀ ਖੇਤੀ ਲਹਿਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਦਿਨ ਰਾਤ ਇਕ ਕਰ ਰਹੀਆਂ ਹਨ।
ਉਮੇਂਦਰ ਦੱਤ
-ਕਾਰਜਕਾਰੀ ਨਿਰਦੇਸ਼ਕ
ਖੇਤੀ ਵਿਰਾਸਤ ਮਿਸ਼ਨ, ਜੈਤੋ
ਮੋਬਾ: 98726 82161
ਪਹੁੰਚ ਜਾਵੇਗਾ। ਫ਼ਲਦਾਰ ਜਾਂ ਦੂਜੇ ਦਰੱਖਤਾਂ ਨੂੰ ਜੀਵ-ਅੰਮ੍ਰਿਤ ਦੇਣ ਲਈ ਇਨ੍ਹਾਂ ਦਰੱਖਤਾਂ ਦੀ ਸਿਖਰ ਦੁਪਹਿਰ ਦੀ ਛਾਂ ਦੀ ਹੱਦ 'ਤੇ ਨਾਲੀ ਬਣਾ ਕੇ 2-5 ਲਿਟਰ ਪ੍ਰਤੀ ਪੌਦਾ ਪਾਉਣਾ ਹੈ। ਜੀਵ-ਅੰਮ੍ਰਿਤ ਪਾਉਣ ਵੇਲੇ ਭੂਮੀ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਬੈਰਲ, ਡਰੰਮ ਜਾਂ ਸੀਮਿੰਟ ਦੀ ਟੈਂਕੀ ਨਹੀਂ ਹੈ ਤਾਂ ਖ਼ਰੀਦਣ ਦੀ ਲੋੜ ਨਹੀਂ। ਜਿਸ ਥਾਂ ਤੋਂ ਖੇਤ ਨੂੰ ਪਾਣੀ ਜਾ ਰਿਹਾ ਹੈ, ਉਸ ਖਾਲ ਦੇ ਨਾਲ ਹੀ 500 ਲਿਟਰ ਸਮਰੱਥਾ ਵਾਲਾ ਇਕ ਟੋਆ ਪੁੱਟ ਲਓ। ਉਸ ਦੀ ਮਿੱਟੀ ਬਾਹਰ ਕੱਢ ਕੇ ਉਸ ਨੂੰ ਅੰਦਰ ਤੋਂ ਚੰਗੀ ਤਰ੍ਹਾਂ ਇੱਟ ਜਾਂ ਪੱਥਰ ਨਾਲ ਕੁੱਟਣ ਉਪਰੰਤ ਮਿੱਟੀ ਅਤੇ ਗੋਹੇ ਦੇ ਲੇਪ ਨਾਲ ਲਿੱਪ ਲਓ। ਸੁੱਕਣ ਉਪਰੰਤ ਇਹ ਟੋਆ ਜੀਵ-ਅੰਮ੍ਰਿਤ ਬਣਾਉਣ ਲਈ ਤਿਆਰ ਹੈ। ਜੇਕਰ ਮਿੱਟੀ ਭਾਰੀ ਹੈ ਤਾਂ ਅੰਦਰ ਇਕ ਪਲਾਸਟਿਕ ਸੀਟ ਵਿਛਾਈ ਜਾ ਸਕਦੀ ਹੈ। ਕਿਨਾਰੇ 'ਤੇ ਉਸ ਉਪਰ ਇੱਟਾਂ ਜਾਂ ਪੱਥਰ ਰੱਖੇ ਜਾ ਸਕਦੇ ਹਨ। ਇਕ ਮਜ਼ਦੂਰ ਜਾਂ ਘਰ ਦੀ ਔਰਤ ਕਿਨਾਰੇ 'ਤੇ ਬੈਠਕੇ ਹੌਲੀ ਹੌਲੀ ਵਗਦੇ ਪਾਣੀ ਵਿੱਚ ਜੀਵ-ਅੰਮ੍ਰਿਤ ਪਾਈ ਜਾਵੇਗੀ।
ਗੋਬਰ ਖਾਦ ਕਿੰਨੀ ?
ਮੈਂ ਦੇਖਦਾ ਹਾਂ ਕਿ ਕਈ ਕਿਸਾਨ ਪਿੱਛਲੇ ਸੈਂਕੜੇ ਸਾਲਾਂ ਤੋਂ ਦੂਜੇ ਕਿਸਾਨਾਂ ਤੋਂ ਜਾਂ ਸ਼ਹਿਰ ਤੋਂ ਟ੍ਰਾਲੀਆਂ ਖ਼ਰੀਦ ਕੇ ਪ੍ਰਤੀ ਏਕੜ 15-50 ਬੈਲ-ਗੱਡੀਆਂ ਪਾਉਂਦੇ ਆ ਰਹੇ ਹਨ। ਅਜਿਹਾ ਸਿਰਫ਼ ਵੱਡੇ ਕਿਸਾਨ ਹੀ ਕਰ ਸਕਦੇ ਹਨ। ਛੋਟਾ ਕਿਸਾਨ ਗੋਬਰ ਖਾਦ ਨਹੀਂ ਖ਼ਰੀਦ ਸਕਦਾ। ਉਸ ਦੀ ਆਰਥਿਕਤਾ ਉਸ ਨੂੰ ਇਹ ਇਜਾਜ਼ਤ ਨਹੀਂ ਦਿੰਦੀ। ਕਿਸਾਨਾਂ ਦੇ ਦਿਮਾਗ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਜੇਕਰ ਕੁਦਰਤੀ ਖੇਤੀ ਕਰਨੀ ਹੈ ਤਾਂ ਗੋਬਰ ਖਾਦ ਵੱਡੀ ਮਾਤਰਾ ਵਿੱਚ ਪਾਉਣੀ ਹੀ ਪਵੇਗੀ। ਇਸ ਦਾ ਪਰਿਣਾਮ ਬਿਲਕੁੱਲ ਉਲਟਾ ਹੋਇਆ ਹੈ। ਜੋ ਛੋਟੇ ਅਤੇ ਮੱਧ-ਵਰਗੀ ਕਿਸਾਨ ਹਨ, ਜੋ ਹਰ ਸਾਲ ਗੋਬਰ ਖਾਦ ਨਹੀਂ ਖ਼ਰੀਦ ਸਕਦੇ, ਉਨ੍ਹਾਂ ਨੇ ਵੱਧ ਤੋਂ ਵੱਧ ਮਾਤਰਾ ਵਿੱਚ ਰਸਾਇਣਕ ਖਾਦਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਭੂਮੀ ਬੰਜਰ ਬਣਦੀ ਗਈ ਅਤੇ ਪੈਦਾਵਾਰ ਹਰ ਸਾਲ ਘਟਣ ਲੱਗੀ। ਇਹ ਕਿਸਾਨ ਆਰਥਿਕ ਸੰਕਟ ਅਤੇ ਕਰਜ਼ੇ ਦੀਆਂ ਜੰਜੀਰਾਂ ਵਿੱਚ ਜਕੜਿਆ ਗਿਆ। ਉਸ ਕੋਲ ਆਤਮ-ਹੱਤਿਆ ਤੋਂ ਇਲਾਵਾ ਕੋਈ ਦੂਸਰਾ ਰਸਤਾ ਬਚਿਆ ਹੀ ਨਹੀਂ। ਉਹ ਆਤਮ-ਹੱਤਿਆ ਕਰੇ ਜਾਂ ਖੇਤੀ ਵੇਚ ਕੇ ਸ਼ਹਿਰ ਜਾ ਕੇ ਮਜ਼ਦੂਰੀ ਕਰੇ। ਜੇਕਰ ਕੰਮ ਨਾ ਮਿਲੇ ਤਾਂ ਗੁੰਡਾ-ਗਰਦੀ ਅਤੇ ਜ਼ੁਰਮ ਕਰਨ ਦਾ ਰਸਤਾ ਅਖ਼ਤਿਆਰ ਕਰੋ।
ਮੈਂ ਇਸ ਸਥਿੱਤੀ ਨੂੰ ਬਦਲਣ ਲਈ ਕੁੱਝ ਅਜਿਹੇ ਢੰਗ ਈਜਾਦ ਕੀਤੇ ਹਨ ਜਿਸ ਨਾਲ ਇਹ ਸਥਿੱਤੀ ਬਦਲ ਸਕਦੀ ਹੈ। ਇਸ ਵਿਧੀ ਨੂੰ ਵਰਤ ਕੇ ਫ਼ਸਲਾਂ ਲੈਣ ਅਤੇ ਉਪਜ ਵਧਾਉਣ ਲਈ ਨਾ ਤਾਂ ਰਸਾਇਣਕ ਖਾਦਾਂ ਪਾਉਣ ਦੀ ਲੋੜ ਹੈ ਅਤੇ ਨਾ ਹੀ ਗੋਬਰ ਖਾਦ ਖ਼ਰੀਦ ਕੇ ਪਾਉਣ ਦੀ ਕੋਈ ਜ਼ਰੂਰਤ ਹੈ। ਲਗਾਤਾਰ ਛੇ ਸਾਲ ਦੀਆਂ ਖੋਜਾਂ ਉਪਰੰਤ ਪਤਾ ਲੱਗਾ ਹੈ ਕਿ ਜੇਕਰ ਤੁਹਾਡੇ ਕੋਲ 15-30 ਏ ਕੜ ਭੂਮੀ ਹੈ ਤਾਂ ਤੁਹਾਡੇ ਪਾਸ ਸਿਰਫ਼ ਇਕ ਦੇਸੀ ਗਾਂ ਅਤੇ ਦੋ ਬੈਲ ਹੋਣਾ ਕਾਫੀ ਹੈ। ਮੈਂ ਹਰ ਮੌਸਮ ਦੀਆਂ ਸਾਰੀਆਂ ਫਸਲਾਂ ਉੱਪਰ ਅੱਡ-ਅੱਡ ਮਾਤਰਾ 'ਚ ਗੋਬਰ ਖਾਦ ਪਾ ਕੇ ਪ੍ਰਯੋਗ ਕੀਤੇ ਹਨ। ਇਕ ਬੈਲ ਗੱਡੀ ਤੋਂ ਲੈ ਕੇ 500 ਕਿਲੋ ਤਕ ਛਾਨਣੀ ਨਾਲ ਛਾਣੀ ਹੋਈ ਗੋਬਰ ਖਾਦ ਪਾ ਕੇ ਤਜਰਬੇ ਕੀਤੇ ਹਨ। ਮੈਂ ਦੇਖਣਾ ਚਾਹੁੰਦਾ ਸੀ
ਕਿ ਪ੍ਰਤੀ ਏਕੜ ਘੱਟ ਤੋਂ ਘੱਟ ਕਿੰਨੀ ਗੋਬਰ ਖਾਦ ਜ਼ਰੂਰੀ ਹੈ। ਨਿਰੰਤਰ ਪ੍ਰਯੋਗਾਂ ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਕਿ ਜਿਸ ਤਰ੍ਹਾਂ ਰਸਾਇਣਕ ਖਾਦਾਂ ਫ਼ਸਲ ਦੀ ਖ਼ੁਰਾਕ ਨਹੀਂ ਹਨ, ਉਸੇ ਤਰ੍ਹਾਂ ਹੀ ਗੋਬਰ ਖਾਦ ਵੀ ਫ਼ਸਲ ਦਾ ਭੋਜਨ ਨਹੀਂ ਹੈ। ਜੇਕਰ ਜ਼ਰੂਰ ਹੀ ਪਾਉਣੀ ਹੋਵੇ ਤਾਂ ਜੀਵਾਣੂ ਸਮੂਹ (ਕਲਚਰ) ਦੇ ਰੂਪ ਵਿੱਚ ਜਾਗ ਲਾਉਣ ਦੇ ਤੌਰ 'ਤੇ ਪ੍ਰਤੀ ਏਕੜ ਪ੍ਰਤੀ ਫ਼ਸਲ 100 ਕਿਲੋ ਗੋਬਰ ਖਾਦ ਬਹੁਤ ਹੈ। ਇਸ ਤੋਂ ਵੱਧ ਪਾਉਣ ਦੀ ਕੋਈ ਲੋੜ ਨਹੀਂ ਹੈ।
ਜੇਕਰ ਤੁਹਾਡੇ ਕੋਲ ਇਕ ਦੇਸੀ ਗਾਂ ਅਤੇ ਦੋ ਬੈਲ ਹਨ ਤਾਂ ਤੁਸੀਂ ਉਨ੍ਹਾਂ ਦੇ ਗੋਬਰ ਖਾਦ ਨਾਲ ਇਸ ਢੰਗ ਨਾਲ 15 ਏਕੜ ਭੂਮੀ ਵਿੱਚ ਅੱਛੀ-ਖਾਸੀ ਫ਼ਸਲ ਲੈ ਸਕਦੇ ਹੋ। ਨਾ ਤਾਂ ਕੋਈ ਰਸਾਇਣਕ ਖਾਦ ਪਾਉਣ ਦੀ ਲੋੜ ਹੈ ਅਤੇ ਨਾ ਹੀ ਖ਼ਰੀਦ ਕੇ, ਟ੍ਰਾਲੀਆਂ ਦੀਆਂ ਟ੍ਰਾਲੀਆਂ ਗੋਬਰ ਖਾਦ ਦੀ ਕੋਈ ਲੋੜ ਹੈ। ਬੱਸ ਆਪਣੀ ਗੋਬਰ ਖਾਦ ਨੂੰ ਬਾਹਰ ਕੱਢ ਕੇ ਛਾਂ ਵਿੱਚ ਰੱਖ ਕੇ 7 ਦਿਨਾਂ ਤਕ ਸੁਕਾ ਲਓ। ਜੇਕਰ ਢੇਲ੍ਹੇ ਬਣੇ ਹੋਣ ਤਾਂ ਉਨ੍ਹਾਂ ਨੂੰ ਫੋੜਕੇ ਛਾਨਣੀ ਨਾਲ ਛਾਣ ਲਓ। ਬੋਰੀਆਂ ਵਿੱਚ ਭਰਕੇ ਛਾਂ ਵਿੱਚ ਰੱਖ ਲਓ। ਬੀਜ ਬੀਜਦੇ ਹੋਏ ਬੀਜ ਦੇ ਨਾਲ ਹੀ ਪ੍ਰਤੀ ਏਕੜ, ਸੌ ਕਿਲੋ (ਪੰਜਾਹ ਕਿਲੋ ਦੇ ਦੋ ਥੈਲੇ) ਖਾਦ ਬਿਜਾਈ ਕਰਦੇ ਹੋਏ ਬਿਜਾਈ ਯੰਤਰ ਨਾਲ ਹੀ ਪਾਓ। ਰਸਾਇਣਕ ਖਾਦ ਜਾਂ ਖ਼ਰੀਦੀ ਹੋਈ ਗੋਬਰ ਖਾਦ ਪਾਉਣ ਦੀ ਕੋਈ ਲੋੜ ਨਹੀਂ। ਇਸ ਢੰਗ ਨਾਲ ਤੁਹਾਨੂੰ ਓਨੀ ਹੀ ਪੈਦਾਵਾਰ ਮਿਲੇਗੀ ਜਿੰਨੀ ਤੁਸੀਂ ਰਸਾਇਣਕ ਖੇਤੀ ਨਾਲ ਲੈਂਦੇ ਸੀ।
ਇਕ ਗੱਲ ਦਾ ਧਿਆਨ ਜ਼ਰੂਰ ਰੱਖਣਾ। ਦੇਸੀ ਗਾਂ ਦਾ ਗੋਬਰ ਖਾਦ ਨਹੀਂ ਹੈ। ਮਾਤਰ ਮੋਹਨ ਯਨੀ ਜਾਗ ਯਨੀ ਕਲਚਰ ਹੈ। ਜਿਸ ਤਰ੍ਹਾਂ ਸੋ ਲਿਟਰ ਦੁੱਧ ਦਾ ਦਹੀਂ ਜਮਾਉਣ ਲਈ ਦਹੀਂ ਦਾ ਇਕ ਚਮਚਾ ਹੀ ਮੋਹਨ ਜਾਂ ਜਾਗ ਜਾਂ ਕਲਚਰ ਦੇ ਰੂਪ ਵਿੱਚ ਕਾਫੀ ਹੁੰਦਾ ਹੈ। ਉਸੇ ਤਰ੍ਹਾਂ ਹੀ ਪ੍ਰਤੀ ਏਕੜ ਦੇਸੀ ਗਾਂ ਦਾ ਗੋਬਰ ਸਿਰਫ 10 ਕਿਲੋ ਹੀ ਲੋੜੀਂਦਾ ਹੈ। ਸੌ ਕਿਲੋ ਛਾਣੀ ਹੋਈ ਗੋਬਰ ਖਾਦ ਵੀ ਇਹੀ ਕੰਮ ਕਰਦੀ ਹੈ। ਤੁਸੀਂ ਇਸ ਗੋਬਰ ਖਾਦ ਵਿੱਚ ਥੋੜ੍ਹਾ ਜੀਵ-ਅੰਮ੍ਰਿਤ ਮਿਲਾ ਕੇ ਗਾੜ੍ਹੇ ਰੂਪ ਵਿੱਚ ਵੀ ਬਿਜਾਈ ਦੇ ਨਾਲ ਹੀ ਪਾ ਸਕਦੇ ਹੋ।
ਗਾੜ੍ਹਾ ਜੀਵ-ਅੰਮ੍ਰਿਤ
ਜੀਵ-ਅੰਮ੍ਰਿਤ ਤੁਸੀਂ ਦੂਸਰੀ ਤਰ੍ਹਾਂ ਵੀ ਦੇ ਸਕਦੇ ਹੋ। ਗਿੱਲਾ-ਗਾੜ੍ਹਾ ਜੀਵ-ਅੰਮ੍ਰਿਤ ਬਣਾ ਕੇ ਵੀ ਵਰਤਿਆ ਜਾ ਸਕਦਾ ਹੈ। ਉਸ ਲਈ ਕੀ ਕਰਨਾ ਹੈ ? ਸੌ ਕਿਲੋ ਦੇਸੀ ਗਾਂ ਦੇ ਗੋਬਰ (ਜਾਂ ਅੱਧਾ-ਅੱਧਾ ਮਿਲਿਆ ਬੈਲ ਜਾਂ ਮੱਝ ਦਾ ਗੋਬਰ) ਉਸ ਵਿੱਚ 2 ਕਿਲੋ ਗੁੜ ਅਤੇ 2 ਕਿਲੋ ਵੇਸਣ ਜਾਂ ਕਿਸੇ ਹੋਰ ਦਾਲ ਦਾ ਆਟਾ ਮਿਲਾ ਦਿਓ। ਖੇਤਾਂ ਦੇ ਬੰਨੇ ਦੀ ਮਿੱਟੀ ਮੁੱਠੀ ਭਰ ਉਸ ਵਿੱਚ ਪਾਉਣੀ ਹੈ। ਥੋੜ੍ਹਾ-ਥੋੜ੍ਹਾ ਗਊ-ਮੂਤਰ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ। ਉਸ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਹੈ। ਇਸ ਤਰ੍ਹਾਂ ਇਕ ਸੀਰਾ ਜਿਹਾ-ਗਾੜ੍ਹਾ ਜੀਵ-ਅੰਮ੍ਰਿਤ ਬਣ ਜਾਵੇਗਾ। ਇਸ ਨੂੰ ਇੰਨਾ ਕੁ ਗਾੜ੍ਹਾ ਬਣਾਉਣਾ ਹੈ ਕਿ ਇਸ ਦੇ ਲੱਡੂ ਜਿਹੇ ਬਣ ਜਾਣ। ਇਕ ਇਕ ਲੱਡੂ ਡਿਪਰ ਦੇ ਥੱਲੇ ਰੱਖ ਕੇ ਉਸ ਨੂੰ ਸੁੱਕੀ ਘਾਹ ਨਾਲ ਢੱਕ ਦਿਓ। ਇਸ ਘਾਹ 'ਤੇ ਡਿਪਰ ਨਾਲ ਪਾਣੀ ਪੈਣ ਦਿਓ। ਇਹ ਗਾੜ੍ਹਾ ਜੀਵ-ਅੰਮ੍ਰਿਤ ਤੁਸੀਂ ਪੇੜ-ਪੌਦਿਆਂ ਦੇ ਕੋਲ ਰੱਖ ਸਕਦੇ ਹੋ ਤਾਂ ਕਿ ਜੀਵ-ਅੰਮ੍ਰਿਤ ਜੜ੍ਹਾਂ ਤਕ ਪਹੁੰਚ ਸਕੇ। ਗਿੱਲੇ ਜਾਂ ਸੁੱਕੇ ਜੀਵ-ਅੰਮ੍ਰਿਤ ਵਿਚ ਤੁਸੀਂ ਬੀਜ ਰੱਖ ਕੇ ਬੀਜ ਸਕਦੇ ਹੋ।
ਸੁੱਕਾ-ਗਾੜ੍ਹਾ ਜੀਵ-ਅੰਮ੍ਰਿਤ
ਇਸ ਗਿੱਲੇ ਗਾੜ੍ਹੇ ਜੀਵ-ਅੰਮ੍ਰਿਤ ਨੂੰ ਛਾਂ ਵਿੱਚ ਖਿਲਾਰ ਕੇ ਸੁਕਾ ਲਓ। ਸੁੱਕਣ ਉਪਰੰਤ ਲੱਕੜੀ ਨਾਲ ਕੁੱਟ ਕੇ ਬਾਰੀਕ ਕਰਕੇ ਬੋਰੀਆਂ ਵਿੱਚ ਭਰ ਲਓ ਅਤੇ ਛਾਂ ਵਿੱਚ ਰੱਖ ਲਓ। ਇਹ ਗਾੜ੍ਹਾ ਜੀਵ-ਅੰਮ੍ਰਿਤ ਸੁਕਾ ਕੇ ਛੇ ਮਹੀਨੇ ਤਕ ਸਟੋਰ ਕੀਤਾ ਜਾ ਸਕਦਾ ਹੈ। ਸੁੱਕਣ ਉਪਰੰਤ ਗਾੜ੍ਹੇ ਜੀਵ-ਅੰਮ੍ਰਿਤ ਵਿਚਲੇ ਸੁਖ਼ਮ ਜੀਵ ਸਮਾਧੀ ਸਥਿੱਤੀ ਵਿੱਚ ਖੋਲ
ਧਾਰਨ ਕਰ ਲੈਦੇ ਹਨ। ਜਦੋਂ ਤੁਸੀਂ ਇਸ ਸੁੱਕੇ ਗਾੜ੍ਹੇ ਜੀਵ-ਅੰਮ੍ਰਿਤ ਨੂੰ ਭੂਮੀ ਵਿਚ ਪਾਉਂਦੇ ਹੋ ਤਾਂ ਨਮੀ ਮਿਲਦੇ ਹੀ ਇਹ ਸੂਖ਼ਮ ਜੀਵ ਆਪਣਾ ਖੋਲ ਤੋੜ ਕੇ ਸਮਾਧੀ ਭੰਗ ਕਰਕੇ ਕ੍ਰਿਆ-ਸ਼ੀਲ ਹੋ ਕੇ ਆਪਣਾ ਕੰਮ ਕਰਨ ਲੱਗ ਪੈਂਦੇ ਹਨ। ਜਿਨ੍ਹਾਂ ਕਿਸਾਨਾਂ ਕੋਲ ਗੋਬਰ ਜ਼ਿਆਦਾ ਹੋਵੇ ਉਹ ਫਾਲਤੂ ਗੋਬਰ ਤੋਂ ਸੁੱਕਾ ਗਾੜ੍ਹਾ ਜੀਵ-ਅੰਮ੍ਰਿਤ ਬਣਾ ਕੇ ਬਰਾਨੀ ਅਤੇ ਸਿੰਚਤ ਫ਼ਸਲਾਂ ਵਿੱਚ ਗੋਬਰ ਖਾਦ ਨਾਲ ਮਿਲਾ ਕੇ ਉਪਯੋਗ ਕਰਨ। ਬਹੁਤ ਵਧੀਆ ਅਤੇ ਚਮਤਕਾਰੀ ਨਤੀਜੇ ਮਿਲਦੇ ਹਨ। ਕਿਸੇ ਵੀ ਫ਼ਸਲ ਦੀ ਬਿਜਾਈ ਦੇ ਸਮੇਂ ਪ੍ਰਤੀ ਏਕੜ 100 ਕਿਲੋ ਛਾਣਿਆ ਹੋਇਆ ਗੋਬਰ ਖਾਦ (Farm Yard Menure) ਅਤੇ 10 ਤੋਂ 100 ਕਿਲੋ ਸੁੱਕਾ ਗਾੜ੍ਹਾ ਜੀਵ-ਅੰਮ੍ਰਿਤ ਬੀਜ ਦੇ ਨਾਲ ਹੀ ਬੀਜ ਦੇ ਸਾਹਮਣੇ ਪਾਉਣਾ ਹੈ। ਬਹੁਤ ਹੀ ਚੰਗੇ ਨਤੀਜੇ ਮਿਲਦੇ ਹਨ। ਮੈਂ ਇਹ ਤਜਰਬਾ ਹਰ ਫ਼ਸਲ ਲਈ ਅਤੇ ਹਰੇਕ ਫ਼ਲਦਾਰ ਪੌਦਿਆਂ ਲਈ ਕਰਕੇ ਵੇਖਿਆ ਹੈ। ਚਮਤਕਾਰੀ ਸਿੱਟੇ ਮਿਲੇ ਹਨ। ਇਸ ਤਰ੍ਹਾਂ ਨਾਲ ਤੁਸੀਂ ਰਸਾਇਣਕ ਖੇਤੀ ਤੋਂ ਵੀ ਵੱਧ ਉਪਜ ਲੈ ਸਕਦੇ ਹੋ।
ਜੀਵ-ਅੰਮ੍ਰਿਤ ਦਾ ਛਿੜਕਾਅ
ਮੈਂ ਜੀਵ-ਅੰਮ੍ਰਿਤ ਨੂੰ ਭੂਮੀ ਵਿੱਚ ਪਾਉਣ ਦੇ ਨਾਲ ਨਾਲ ਉਸਦਾ ਹਰ ਫ਼ਸਲ 'ਤੇ ਅਤੇ ਫ਼ਲਦਾਰ ਦਰੱਖਤਾਂ 'ਤੇ ਛਿੜਕਾਅ ਕਰਨ ਦੇ ਅਨੇਕਾਂ ਪ੍ਰਯੋਗ ਕੀਤੇ ਹਨ। ਇਸ ਤਰ੍ਹਾਂ ਕਰਨ ਦੇ ਨਿਕਲਣ ਵਾਲੇ ਸਿੱਟਿਆਂ ਦਾ ਨਿਰੀਖਣ ਕੀਤਾ ਹੈ। ਜੀਵ-ਅੰਮ੍ਰਿਤ ਦੀ ਅੱਡ ਅੱਡ ਮਾਤਰਾ ਵਰਤ ਕੇ ਪ੍ਰਯੋਗ ਕੀਤੇ ਹਨ। ਜੀਵ-ਅੰਮ੍ਰਿਤ ਨੂੰ ਹਰੇਕ ਨਛੱਤਰ ਵਿੱਚ ਹਰ ਨਛੱਤਰ ਦੇ ਹਰੇਕ ਚਰਨ ਵਿੱਚ ਛਿੜਕਾਵ ਦੇ ਨਤੀਜੇ ਵੀ ਦੇਖੋ ਹਨ; ਬੜੇ ਹੀ ਚਮਤਕਾਰੀ ਸਿੱਟੇ ਮਿਲੇ ਹਨ। ਮੈਂ ਜੀਵ-ਅੰਮ੍ਰਿਤ ਨੂੰ ਹਰੇਕ ਫ਼ਸਲ 'ਤੇ ਛਿੜਕ ਕੇ ਦੇਖਿਆ ਹੈ। ਉਦਾਹਰਣ ਦੇ ਤੌਰ 'ਤੇ—ਗੰਨਾ, ਕੇਲਾ, ਜੀਰੀ, ਕਣਕ, ਜਵਾਰ, ਮੱਕੀ, ਅਰਹਰ, ਮੂੰਗੀ, ਮਾਂਹ, ਛੋਲੇ, ਸੂਰਜ- ਮੁੱਖੀ, ਸਰ੍ਹੋਂ, ਬਾਜਰਾ, ਮਿਰਚਾਂ, ਪਿਆਜ, ਹਲਦੀ, ਫੁੱਲ-ਪੌਦੇ, ਬੈਂਗਣ, ਟਮਾਟਰ, ਆਲੂ, ਹਰੀਆਂ ਸਬਜ਼ੀਆਂ, ਗਵਾਰਾ, ਲਸਣ, ਦਵਾ-ਪੌਦੇ ਆਦਿ ਫ਼ਸਲਾਂ ਉੱਪਰ ਛਿੜਕਣ ਦੀ ਵਿਧੀ ਇਸ ਤਰ੍ਹਾਂ ਹੈ। ਤੁਸੀਂ ਮਹੀਨੇ ਵਿੱਚ ਘੱਟੋ ਘੱਟ ਇਕ ਵਾਰੀ ਜਾਂ ਦੋ-ਤਿੰਨ ਵਾਰੀ ਜੀਵ-ਅੰਮ੍ਰਿਤ ਛਿੜਕੋ।
1. ਬੀਜ ਬੀਜਣ ਤੋਂ ਪੰਦਰਾਂ ਦਿਨਾਂ ਬਾਅਦ ਪ੍ਰਤੀ ਏਕੜ 5 ਲੀਟਰ ਕੱਪੜੇ ਨਾਲ ਛਾਣ ਕੇ 100 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰਨਾ ਹੈ। ਇਹ 5 ਪ੍ਰਤੀਸ਼ਤ ਘੋਲ ਹੈ।
2. ਬੀਜ ਬੀਜਣ ਤੋਂ ਇਕ ਮਹੀਨਾ ਬਾਅਦ ਉਪਰੋਕਤ ਵਾਂਗ ਹੀ।
3. ਬਿਜਾਈ ਤੋਂ 45 ਦਿਨਾਂ ਬਾਅਦ 10 ਲੀਟਰ ਜੀਵ-ਅੰਮ੍ਰਿਤ 150 ਲੀਟਰ ਪਾਣੀ ਵਿੱਚ। ਇਹ 7.5 ਪ੍ਰਤੀਸ਼ਤ ਘੋਲ੍ਹ ਹੈ।
4. ਬਿਜਾਈ ਤੋਂ 2 ਮਹੀਨੇ ਬਾਅਦ (60 ਤੋਂ 90 ਦਿਨਾਂ ਵਿੱਚਕਾਰ)-20 ਲੀਟਰ ਜੀਵ-ਅੰਮ੍ਰਿਤ 200 ਲੀਟਰ ਪਾਣੀ।
5. ਬਿਜਾਈ ਤੋਂ ਢਾਈ ਮਹੀਨੇ ਬਾਅਦ-20 ਲੀਟਰ ਜੀਵ-ਅੰਮ੍ਰਿਤ 200 ਲੀਟਰ ਪਾਣੀ ਵਿੱਚ। ਇਹ 10 ਪ੍ਰਤੀਸ਼ਤ ਘੋਲ੍ਹ ਹੈ।
6. ਬਿਜਾਈ ਤੋਂ ਤਿੰਨ ਮਹੀਨੇ ਬਾਅਦ-20 ਲੀਟਰ ਜੀਵ-ਅੰਮ੍ਰਿਤ 200 ਲੀਟਰ ਪਾਣੀ ਵਿੱਚ।
7. ਬਿਜਾਈ ਦੇ ਸਾਢੇ ਤਿੰਨ ਮਹੀਨੇ ਬਾਅਦ-25 ਲੀਟਰ ਜੀਵ- ਅੰਮ੍ਰਿਤ 200 ਲੀਟਰ ਪਾਣੀ ਵਿੱਚ।
8. ਬਿਜਾਈ ਦੇ 2 ਮਹੀਨੇ ਬਾਅਦ-25 ਲੀਟਰ ਜੀਵ-ਅੰਮ੍ਰਿਤ 200 ਲੀਟਰ ਪਾਣੀ ਵਿੱਚ। ਇਹ 12.5 ਪ੍ਰਤੀਸ਼ਤ ਘੋਲ੍ਹ ਹੈ।
9. ਬਿਜਾਈ ਦੇ ਸਾਢੇ 4 ਮਹੀਨੇ ਬਾਅਦ-30 ਲੀਟਰ ਜੀਵ-ਅੰਮ੍ਰਿਤ 200 ਲੀਟਰ ਪਾਣੀ ਵਿੱਚ।
10. ਬਿਜਾਈ ਦੇ 5 ਮਹੀਨੇ ਬਾਅਦ-30 ਲੀਟਰ ਜੀਵ-ਅੰਮ੍ਰਿਤ 200 ਲੀਟਰ ਪਾਣੀ ਵਿੱਚ। ਇਹ 15 ਪ੍ਰਤੀਸ਼ਤ ਘੋਲ੍ਹ ਹੈ।
ਗੰਨਾ-ਕੇਲਾ-ਪਪੀਤਾ ਉੱਪਰ ਜੀਵ-ਅੰਮ੍ਰਿਤ ਦਾ ਛਿੜਕਾਅ :-
ਇਨ੍ਹਾਂ ਫ਼ਸਲਾਂ ਉੱਪਰ ਪਹਿਲੇ ਪੰਜ ਮਹੀਨੇ ਉਪਰਲੇ ਛਿੜਕਾਅ ਕਰਨ ਉਪਰੰਤ ਅਖ਼ਰੀਲੀ ਵਿਧੀ ਨਾਲ ਛਿੜਕਾਅ ਹਰੇਕ ਪੰਦਰਾਂ ਦਿਨਾਂ ਬਾਅਦ ਕਰਦੇ ਰਹੋ।
ਸਾਰੇ ਫ਼ਲਦਾਰ ਪੇੜਾਂ ਉੱਪਰ ਜੀਵ-ਅੰਮ੍ਰਿਤ ਦਾ ਛਿੜਕਾਅ :-
ਫ਼ਲਦਾਰ ਪੌਦਿਆਂ ਦੀ ਕੋਈ ਵੀ ਉਮਰ ਹੋਵੇ, ਉਨ੍ਹਾਂ ਉਪਰ ਮਹੀਨੇ
ਵਿੱਚ ਇਕ ਵਾਰੀ ਉੱਪਰ ਦਿੱਤੀ ਵਿਧੀ ਅਨੁਸਾਰ ਜੀਵ-ਅੰਮ੍ਰਿਤ ਦਾ ਛਿੜਕਾਅ ਕਰਨਾ ਹੈ। 20-30 ਲੀਟਰ ਜੀਵ-ਅੰਮ੍ਰਿਤ ਨੂੰ 200 ਲੀਟਰ ਪਾਣੀ ਵਿੱਚ ਪਾ ਕੇ। ਫ਼ਲਾਂ ਦੇ ਪੱਕਣ ਤੋਂ ਦੋ ਮਹੀਨੇ ਪਹਿਲਾਂ ਫ਼ਲਦਾਰ ਪੇੜ ਪੌਦਿਆਂ ਉਪਰ ਪਹਿਲਾਂ 2 ਲੀਟਰ ਨਾਰੀਅਲ ਪਾਣੀ 200 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਣਾ ਹੈ। ਉਸ ਤੋਂ ਪੰਦਰਾਂ ਦਿਨਾਂ ਬਾਅਦ 6 ਲਿਟਰ ਖੱਟੀ ਲੱਸੀ 200 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰਨਾ ਹੈ।
ਜੀਵ-ਅੰਮ੍ਰਿਤ ਕਿਸ ਤਰ੍ਹਾਂ ਇਕ ਕਲਚਰ (ਜਾਮਨ/ਜਾਗ) ਹੈ :-
ਹੁਣ ਤੁਸੀਂ ਸੋਚਣ ਲੱਗ ਪਏ ਹੋਵੇਗੇ ਕਿ ਇਹ ਜੀਵ- ਅੰਮ੍ਰਿਤ ਇੰਨਾ ਹੀ ਚਮਤਕਾਰੀ ਨਤੀਜਾ ਦੇਣ ਵਾਲਾ ਹੈ ਤਾਂ ਕੀ ਇਹ ਜੀਵ-ਅੰਮ੍ਰਿਤ ਫ਼ਸਲਾਂ ਦੀਆਂ ਜੜ੍ਹਾਂ ਦੀ ਖਾਦ ਹੈ? ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੀਵ-ਅੰਮ੍ਰਿਤ ਕਿਸੇ ਵੀ ਫ਼ਸਲ ਜਾਂ ਪੇੜ-ਪੌਦੇ ਦੀ ਖਾਦ ਨਹੀਂ ਹੈ। ਇਹ ਅਣਗਿਣਤ ਸੂਖ਼ਮ ਜੀਵਾਂ ਦਾ ਮਹਾਂਸਾਗਰ ਹੈ। ਇਹ ਸਾਰੇ ਸੂਖ਼ਮ ਜੀਵ ਭੂਮੀ ਵਿੱਚ, ਜਿਹੜੇ ਖੁਰਾਕੀ ਤੱਤ ਵਰਤੋਂ ਯੋਗ ਹਾਲਤ ਵਿੱਚ ਨਹੀਂ ਹੁੰਦੇ, ਉਨ੍ਹਾਂ ਨੂੰ ਵਰਤੋਂ ਯੋਗ ਹਾਲਤ ਵਿੱਚ ਬਦਲ ਦਿੰਦੇ ਹਨ। ਦੂਜੇ ਸ਼ਬਦਾਂ ਵਿੱਚ ਇਹ ਸਾਰੇ ਸੂਖ਼ਮ ਜੀਵ ਖਾਣਾ ਪਕਾਉਣ ਵਾਲਾ ਕੰਮ ਕਰਦੇ ਹਨ। ਇਸ ਤਰ੍ਹਾਂ ਅਸੀਂ ਇਨ੍ਹਾਂ ਨੂੰ ਪੇੜ- ਪੌਦਿਆਂ ਦੇ ਰਸੋਈਏ ਕਹਿ ਸਕਦੇ ਹਾਂ। ਦੇਸੀ ਗਾਂ ਦੇ ਇਕ ਗਰਾਮ ਗੋਬਰ ਵਿੱਚ 300 ਤੋਂ 500 ਕਰੋੜ ਜੀਵਾਣੂ ਹੁੰਦੇ ਹਨ। ਜਦੋਂ ਅਸੀਂ ਜੀਵ-ਅੰਮ੍ਰਿਤ ਬਣਾਉਣ ਵੇਲੇ 200 ਲੀਟਰ ਪਾਣੀ ਵਿੱਚ 10 ਕਿਲੋ ਗੋਬਰ ਪਾਉਂਦੇ ਹਾਂ ਤਾਂ 30 ਲੱਖ ਕਰੋੜ ਜੀਵਾਣੂ ਪਾ ਦਿੰਦੇ ਹਾਂ। ਜੀਵ-ਅੰਮ੍ਰਿਤ ਬਣਨ ਵੇਲੇ ਹਰ ਵੀਹ ਮਿੰਟਾਂ ਵਿੱਚ, ਫਰਮੇਂਟ ਹੋਣ ਉਪਰੰਤ ਉਨ੍ਹਾਂ ਦੀ ਗਿਣਤੀ ਅਣਗਿਣਤ ਹੋ ਜਾਂਦੀ ਹੈ। ਜਦੋਂ ਅਸੀਂ ਜੀਵ-ਅੰਮ੍ਰਿਤ ਨੂੰ ਭੂਮੀ ਵਿੱਚ ਪਾ ਦਿੰਦੇ ਹਾਂ ਤਾਂ ਉਹ ਪੇੜ-ਪੌਦਿਆਂ ਦੀ ਖ਼ੁਰਾਕ ਪਕਾਉਣ ਵਿੱਚ ਜੁੱਟ ਜਾਂਦੇ ਹਨ।
ਭੂਮੀ ਵਿੱਚ ਜਾਂਦੇ ਹੀ ਜੀਵ-ਅੰਮ੍ਰਿਤ ਇਕ ਹੋਰ ਕੰਮ ਕਰਦਾ
ਹੈ। ਧਰਤੀ ਦੇ ਅੰਦਰ 10-15 ਫੁੱਟ ਤਕ ਜਾ ਕੇ ਇਹ ਸਮਾਧੀ ਦੀ ਹਾਲਤ ਵਿੱਚ ਬੈਠੇ ਗੰਡੋਇਆ ਅਤੇ ਹੋਰ ਜੀਵ-ਜੰਤੂਆਂ ਨੂੰ ਉੱਪਰ ਵੱਲ ਖਿੱਚਕੇ ਸਰਗਰਮ ਕਰ ਦਿੰਦਾ ਹੈ। ਉਹ ਆਪਣੀ ਸਮਾਧੀ ਨੂੰ ਤੋੜਕੇ ਕੰਮ ਵਿੱਚ ਜੁਟ ਜਾਂਦੇ ਹਨ। ਇਸ ਨੂੰ ਸਮਝਣ ਲਈ ਤੁਸੀਂ ਇਕ ਕੰਮ ਕਰੋ। ਤੁਸੀਂ ਜਦ ਸਵੇਰੇ ਹੀ ਖੇਤ ਵਿੱਚ ਜਾਓ ਤਾਂ ਪਗਡੰਡੀ ਦੇ ਨਾਲ ਪਏ 1-2 ਦਿਨ ਪੁਰਾਣੇ ਗਾਂ ਦੇ ਗੋਬਰ ਨੂੰ ਚੁੱਕ ਕੇ ਵੇਖੋ। ਤੁਹਾਨੂੰ ਗੋਬਰ ਚੁੱਕਦੇ ਹੀ ਉਸ ਦੇ ਹੇਠਾਂ ਕੁੱਝ ਛੇ ਕ ਦਿਖਾਈ ਦੇਣਗੇ। ਇਹ ਛੇਕ ਕਿਸ ਨੇ ਕੀਤੇ ਹਨ ? ਉਹ ਕੌਣ ਹੈ ਜੋ ਇਨ੍ਹਾਂ ਛੇਕਾਂ ਰਾਹੀਂ ਧਰਤੀ ਅੰਦਰੋਂ ਉੱਪਰ ਵੱਲ ਨੂੰ ਆਇਆ ਹੈ। ਮੈਂ ਅਜਿਹੇ 2500 ਛੇਕਾਂ ਨੂੰ ਡੂੰਘਾ ਪੁੱਟ ਕੇ ਦੇਖਿਆ ਹੈ। ਮੈਂ ਇਹ ਤਜਰਬਾ ਹਰ ਤਰ੍ਹਾਂ ਦੀ ਮਿੱਟੀ ਵਿੱਚ ਕੀਤਾ ਹੈ। ਮੈਂ ਦੇਖਿਆ ਕਿ ਇਨ੍ਹਾਂ ਛੇਕਾਂ ਵਿੱਚੋਂ ਦੋ ਕਿਸਮ ਦੇ ਜੀਵ ਉੱਪਰ ਆਏ। ਪਹਿਲਾ ਗੋਬਰ ਤੋਂ, ਗੇਂਦ ਤੋਂ ਵੀ ਗੋਲ ਗੋਲਾ ਬਣਾ ਕੇ ਉਸ ਨੂੰ ਅੱਗੇ ਅੱਗੇ ਲੈ ਜਾਣ ਵਾਲਾ ਗੋਬਰ-ਕੀੜਾ ਅਤੇ ਦੂਸਰਾ ਸਾਡੇ ਦੇਸੀ ਗੰਡੋਏ । ਇਸ ਦਾ ਮਤਲਬ ਹੈ ਕਿ ਦੇਸੀ ਗਾਂ ਦਾ ਗੋਬਰ ਧਰਤੀ 'ਤੇ ਪੈਂਦੇ ਹੀ ਭੂਮੀ ਦੇ ਅੰਦਰ ਸਮਾਧੀ ਵਿੱਚ ਬੈਠੇ ਗੰਡੋਏ ਸਮਾਧੀ ਤੋੜਕੇ ਤੇਜ਼ੀ ਨਾਲ ਉੱਪਰ ਆਉਂਦੇ ਹਨ ਅਤੇ ਫਿਰ ਦਿਨ ਰਾਤ ਕੰਮ ਕਰਨ ਲੱਗਦੇ ਹਨ। ਇਸ ਦਾ ਇਹ ਮਤਲਬ ਹੋਇਆ ਕਿ ਦੇਸੀ ਗਾਂ ਦੇ ਗੋਬਰ ਵਿੱਚ ਅਜਿਹੀ ਅਦਭੁੱਤ ਆਕਰਸ਼ਿਕ ਸ਼ਕਤੀ ਹੈ ਜਿਹੜੀ ਗੰਡੋਇਆਂ ਅਤੇ ਅਣਗਿਣਤ ਹੋਰ ਜੀਵ-ਜੰਤੂਆਂ ਨੂੰ ਖਿੱਚ ਕੇ ਬਾਹਰ ਲੈ ਆਉਂਦੀ ਹੈ ਅਤੇ ਦਿਨ ਰਾਤ ਕੰਮ ਵਿੱਚ ਲਗਾ ਦਿੰਦੀ ਹੈ।
ਜੇਕਰ ਅਸੀਂ ਮਈ ਦੇ ਪਹਿਲੇ ਹਫ਼ਤੇ ਖੇਤਾਂ ਵਿੱਚ ਗੋਬਰ ਖਾਦ ਬੈਲ ਗੱਡੀ ਨਾਲ ਜਾਂ ਟਰੈਕਟਰ ਟਰਾਲੀ ਨਾਲ ਪਾਉਂਦੇ ਹਾਂ ਅਤੇ ਉਸ ਦੇ ਛੋਟੇ ਛੋਟੇ ਢੇਰ ਲਗਾ ਦਿੰਦੇ ਹਾਂ ਤਾਂ ਬਾਅਦ ਵਿੱਚ ਮਈ ਦੇ ਅਖ਼ੀਰ ਵਿੱਚ ਅਸੀਂ ਉਸ ਨੂੰ ਫੌਹੜੇ ਨਾਲ ਖਿੰਡਾ ਦਿੰਦੇ ਹਾਂ। ਬਾਅਦ ਵਿੱਚ ਜੇਕਰ ਅਗਸਤ ਵਿੱਚ ਬਾਰਸ਼ ਘੱਟ ਹੋਵੇ ਤਾਂ ਜਿਸ ਥਾਂ ਉੱਪਰ ਢੇਰ ਲੱਗੇ ਸਨ ਉਥੇ ਦੀ ਫਸਲ ਵੱਧ ਸਕਦੀ ਹੈ ਅਤੇ ਜਿਥੇ ਖਾਦ ਜਾਗ ਵਾਂਗ ਥੋੜ੍ਹੀ ਪਈ ਸੀ ਉਥੇ ਫ਼ਸਲ ਘੱਟ ਸਕਦੀ ਹੈ। ਇਸੇ ਤਰ੍ਹਾਂ ਜੇਕਰ ਬਾਰਸ਼ ਵੱਧ ਪੈ ਜਾਵੇ ਤਾਂ ਜਿਥੇ ਗੋਬਰ ਦੇ ਢੇਰ ਲੱਗੇ ਸਨ ਉਥੇ ਫਸਲ
ਬਹੁਤ ਜ਼ਿਆਦਾ ਵਧ ਜਾਂਦੀ ਹੈ ਅਤੇ ਉਸਦੇ ਪੱਤੇ, ਫੁੱਲ ਅਤੇ ਫਲ ਗਿਰ ਜਾਂਦੇ ਹਨ ਅਤੇ ਇਸ ਤਰ੍ਹਾਂ ਫ਼ਸਲ ਦਾ ਨੁਕਸਾਨ ਹੁੰਦਾ ਹੈ। ਪਰ ਜਿਥੇ ਖਾਦ, ਜਾਗ ਮਾਤਰ ਪਿੰਡ ਕੇ ਪਈ ਸੀ ਉਥੇ ਨੁਕਸਾਨ ਘੱਟ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਗੋਬਰ ਖਾਦ ਪੇੜ-ਪੌਦਿਆਂ ਨੂੰ ਖਾਦ ਦੇ ਤੌਰ 'ਤੇ ਨਹੀਂ ਚਾਹੀਦੀ ਸਗੋਂ ਸਿਰਫ਼ ਜਾਗ, ਜਾਮਨ ਜਾਂ ਕਲਚਰ ਦੇ ਤੌਰ ’ਤੇ ਹੀ ਚਾਹੀਦੀ ਹੈ। ਕਿੰਨੀ ? ਪ੍ਰਤੀ ਏਕੜ ਸਿਰਫ 100 ਕਿਲੋ ਛਾਣਿਆ ਹੋਇਆ ਗੋਬਰ ਖਾਦ।
ਮਨੁੱਖੀ ਮਲ-ਮੂਤਰ ਦੀ ਬਣਤਰ
ਪਾਲਤੂ ਜਾਨਵਰਾਂ ਦੇ ਗੋਹੇ / ਲਿੱਦ / ਵਿੱਠਾਂ ਦੀ ਬਣਤਰ (ਸੁੱਕੇ ਭਾਰ ਦੀ ਪ੍ਰਤੀਸ਼ਤ)
ਕੁਦਰਤੀ ਖੇਤੀ ਵਿੱਚ ਬੀਜ ਕਿਹੜੇ ਲਈਏ ?
ਬੀਜ ਤਿੰਨ ਤਰ੍ਹਾਂ ਦੇ ਹੁੰਦੇ ਹਨ :-
1. ਪੁਰਾਤਨ ਕਾਲ ਤੋਂ ਚੱਲੇ ਆ ਰਹੇ ਦੇਸੀ ਬੀਜ।
2. ਸੁਧਾਰੇ ਹੋਏ ਬੀਜ।
3. ਵੱਧ ਝਾੜ ਦੇਣ ਵਾਲੇ ਬੀਜ-ਸੰਕਰ ਬੀਜ
4. ਬੀ. ਟੀ. ਬੀਜ
ਵੱਧ ਝਾੜ ਵਾਲੇ ਬੀਜ ਬੀਜਣ ਨਾਲ ਭੂਮੀ ਬੰਜਰ ਬਣਦੀ ਹੈ, ਜ਼ਹਿਰੀਲੀ ਬਣਦੀ ਹੈ ਅਤੇ ਉਸ ਵਿੱਚ ਪੈਦਾ ਹੋਇਆ ਅਨਾਜ, ਫਲ ਅਤੇ ਸਬਜ਼ੀਆਂ ਆਦਿ ਪੌਸ਼ਟਿਕ ਨਹੀਂ ਹੁੰਦੇ ਅਤੇ ਜ਼ਹਿਰੀਲੇ ਹੁੰਦੇ ਹਨ, ਜਿਸ ਨਾਲ ਖਾਣ ਵਾਲੇ ਮਨੁੱਖ ਨੂੰ ਅਨੇਕਾਂ ਤਰ੍ਹਾਂ ਦੀਆਂ ਭਿਆਨਕ ਅਤੇ ਜਾਨ-ਲੇਵਾ ਬਿਮਾਰੀਆਂ ਹੋ ਜਾਂਦੀਆਂ ਹਨ। ਵੱਧ ਝਾੜ ਦੇਣ ਵਾਲੇ ਬੀਜ ਤਾਂ ਹੀ ਪੈਦਾਵਰ ਵੱਧ ਦਿੰਦੇ ਹਨ, ਜੇਕਰ ਜ਼ਮੀਨ ਵਿੱਚ ਰਸਾਇਣਕ ਖਾਦਾਂ ਵੱਧ ਮਾਤਰਾ ਵਿੱਚ ਪਾਈਆਂ ਜਾਣ ਅਤੇ ਮਹਿੰਗੀਆਂ ਕੀਟ- ਨਾਸ਼ਕਾਂ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਇਸ ਨਾਲ ਫ਼ਸਲਾਂ 'ਤੇ ਆਉਣ ਵਾਲਾ ਖ਼ਰਚਾ ਬੇਹੱਦ ਵੱਧ ਜਾਂਦਾ ਹੈ ਅਤੇ ਕਿਸਾਨ ਘਾਟੇ ਵਿੱਚ ਆ ਕੇ ਕਰਜ਼ੇ ਦੇ ਜਾਲ ਵਿੱਚ ਫਸ ਜਾਂਦਾ ਹੈ। ਇਸ ਦਾ ਸਿੱਟਾ ਕਿਸਾਨਾਂ ਦੀਆਂ ਜ਼ਮੀਨਾਂ ਵਿੱਕ ਜਾਂਦੀਆਂ ਹਨ ਅਤੇ ਕਿਸਾਨ ਆਤਮ- ਹੱਤਿਆਵਾਂ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਇਸ ਲਈ ਵੱਧ
ਝਾੜ ਦੇਣ ਵਾਲੇ ਬੀਜ ਬਿਲਕੁੱਲ ਨਾ ਬੀਜੋ। ਕੇਵਲ ਦੇਸੀ ਅਤੇ ਸੁਧਾਰੇ ਹੋਏ ਬੀਜ ਹੀ ਬੀਜੋ।
ਪੌਦੇ ਲਾਉਣ ਦੀ ਅਤੇ ਬੀਜ ਬੀਜਣ ਦੀ ਦਿਸ਼ਾ ਕਿਹੜੀ ਹੋਣੀ ਚਾਹੀਦੀ ਹੈ :-
ਸਾਰੀਆਂ ਫ਼ਸਲਾਂ ਦਾ ਅਤੇ ਫ਼ਲਦਾਰ ਪੇੜਾਂ ਦਾ ਵਧਣਾ ਕੇਵਲ ਬਰਸਾਤ ਦੇ ਮੌਸਮ ਵਿੱਚ ਹੀ ਜ਼ਿਆਦਾ ਹੁੰਦਾ ਹੈ। ਬਰਸਾਤ ਦੀ ਰੁੱਤ ਵਿੱਚ ਸੂਰਜ ਦੱਖਣ ਦਿਸ਼ਾ ਵੱਲ ਹੁੰਦਾ ਹੈ, ਜਿਸ ਨੂੰ ਸੂਰਜ ਦਾ ਦੱਖਣ ਦਿਸ਼ਾ ਵੱਲ ਰਸਤਾ ਆਖਦੇ ਹਨ। 21 ਜੂਨ ਤੋਂ ਲੈ ਕੇ 20 ਦਸੰਬਰ ਤਕ ਸੂਰਜ ਦੀ ਰੌਸ਼ਨੀ ਦੱਖਣ ਦਿਸ਼ਾ ਵੱਲ ਆਉਂਦੀ ਹੈ। ਜੇਕਰ ਅਸੀਂ ਪੇੜ-ਪੌਦਿਆਂ ਨੂੰ ਪੂਰਬ ਤੋਂ ਪੱਛਮ ਦਿਸ਼ਾ ਵੱਲ ਰੱਖਦੇ ਹਾਂ ਤਾਂ ਇਨ੍ਹਾਂ ਉਪਰ ਦੱਖਣ ਵੱਲ ਰੌਸ਼ਨੀ ਵੱਧ ਪੈਂਦੀ ਹੈ ਅਤੇ ਉੱਤਰ ਵੱਲੋਂ ਰੌਸ਼ਨੀ ਘੱਟ ਪੈਂਦੀ ਹੈ। ਇਸ ਤਰ੍ਹਾਂ ਰੌਸ਼ਨੀ ਪੌਦੇ ਦੇ ਸਿਰਫ਼ ਇਕ ਪਾਸੇ ਹੀ ਵੱਧ ਪੈਂਦੀ ਹੈ। ਪੱਤਿਆਂ 'ਤੇ ਜਿੰਨੀ ਜ਼ਿਆਦਾ ਰੌਸ਼ਨੀ ਪਵੇਗੀ ਓਨਾ ਹੀ ਇਹ ਪੱਤੇ ਖਾਧ-ਪਦਾਰਥ ਵੱਧ ਬਣਾ ਲੈਂਦੇ ਹਨ ਅਤੇ ਓਨਾ ਹੀ ਉਨ੍ਹਾਂ ਨੂੰ ਫ਼ਲ ਜ਼ਿਆਦਾ ਲੱਗਦਾ ਹੈ। ਘੱਟ ਰੌਸ਼ਨੀ ਪੈਣ ਨਾਲ ਘੱਟ ਫ਼ਲ ਲੱਗਦੇ ਹਨ। ਇਸ ਕਰਕੇ ਪੂਰਬ-ਪੱਛਮ ਦਿਸ਼ਾ ਨਾ ਲਵੋ। ਜੇਕਰ ਅਸੀਂ ਪੇੜ ਲਗਾਉਂਦੇ ਹੋਏ ਜਾਂ ਫ਼ਸਲ ਬੀਜਦੇ ਹੋਏ ਦੱਖਣ-ਉੱਤਰ ਦਿਸ਼ਾ ਲਈਏ ਤਾਂ ਦਿਨ ਭਰ ਪੂਰੇ ਪੌਦੇ ਦੇ ਸਾਰੇ ਪੱਤਿਆਂ 'ਤੇ ਰੌਸ਼ਨੀ ਰਹਿੰਦੀ ਹੈ, ਜਿਸ ਨਾਲ ਉਪਜ ਵੱਧਦੀ ਹੈ। ਇਸ ਲਈ ਦਿਸ਼ਾ ਦੱਖਣ-ਉੱਤਰ ਹੀ ਹੋਣੀ ਚਾਹੀਦੀ ਹੈ। ਜੇਕਰ ਜ਼ਮੀਨ ਦਾ ਢਲਾਣ ਜ਼ਿਆਦਾ ਹੋਵੇ ਤਾਂ ਦਿਸ਼ਾ ਕੋਈ ਵੀ ਹੋਵੇ ਢਲਾਣ ਦੇ ਵਿਰੁੱਧ ਦਿਸ਼ਾ ਵਿੱਚ ਨਾਲੀਆਂ ਬਣਾ ਕੇ ਪੇੜ ਲਗਾਉਣੇ ਚਾਹੀਦੇ ਹਨ ਜਾਂ ਬੀਜ ਬੀਜਣੇ ਚਾਹੀਦੇ ਹਨ।
ਫ਼ਸਲਾਂ ਦਾ ਜਾਂ ਫ਼ਲ-ਪੇੜਾਂ ਦਾ ਪੋਸ਼ਣ ਕਿਵੇ ਸੰਭਾਲੀਏ ?
ਕੋਈ ਵੀ ਪੌਦਾ ਜਾਂ ਦਰੱਖਤ ਆਪਣੇ ਵਧਣ ਲਈ ਅਤੇ ਫ਼ਲ ਦੇਣ ਲਈ ਜੋ ਕੁੱਝ ਵੀ ਲੈਂਦਾ ਹੈ ਉਸ ਦਾ 98.5 ਪ੍ਰਤੀਸ਼ਤ ਹਿੱਸਾ ਹਵਾ, ਪਾਣੀ ਅਤੇ ਸੂਰਜ ਦੀ ਰੌਸ਼ਨੀ ਤੋਂ ਲੈਂਦਾ ਹੈ। ਹਵਾ ਪੇੜ
ਜਾਂ ਪੌਦੇ ਆਪਣੇ ਆਪ ਲੈ ਲੈਂਦੇ ਹਨ, ਸਾਨੂੰ ਦੇਣੀ ਨਹੀਂ ਪੈਂਦੀ। ਜੜ੍ਹਾਂ ਪਾਣੀ ਧਰਤੀ ਵਿੱਚੋਂ ਲੈ ਲੈਂਦੀਆਂ ਹਨ ਜਿਹੜਾ ਕਿ ਧਰਤੀ ਵਿੱਚ ਬਾਰਸ਼ ਨਾਲ ਜਮ੍ਹਾਂ ਹੁੰਦਾ ਹੈ। ਮੌਨਸੂਨ ਦੀ ਬਾਰਸ਼ ਪਾਣੀ ਮੁਫ਼ਤ ਵਿੱਚ ਦਿੰਦੀ ਹੈ; ਉਸ ਦਾ ਕੋਈ ਸਾਨੂੰ ਬਿੱਲ ਨਹੀਂ ਭਰਨਾ ਪੈਂਦਾ। ਸੂਰਜ ਦੀ ਰੌਸ਼ਨੀ ਨੂੰ ਪੇੜ ਜਾਂ ਪੌਦਿਆਂ ਦੇ ਪੱਤੇ ਸੂਰਜ ਤੋਂ ਆਪਣੇ ਆਪ ਲੈ ਲੈਂਦੇ ਹਨ, ਸਾਨੂੰ ਦੇਣ ਦੀ ਲੋੜ ਨਹੀਂ ਪੈਂਦੀ। ਸਪੱਸ਼ਟ ਹੈ ਕਿ ਪੌਦਿਆਂ ਜਾਂ ਫ਼ਲ-ਪੇੜਾਂ ਦੀ ਪਰਵਰਿਸ਼ ਕੁਦਰਤ ਕਰਦੀ ਹੈ ਅਤੇ ਕੁਦਰਤ ਹੀ ਸਾਨੂੰ ਫ਼ਲ ਦਿੰਦੀ ਹੈ। ਪੇੜ ਜਾਂ ਫ਼ਸਲਾਂ ਦੀਆਂ ਜੜ੍ਹਾਂ ਭੂਮੀ ਵਿੱਚ ਨਾਈਟਰੇਟ ਦੀ ਸ਼ਕਲ ਵਿੱਚ ਨਾਈਟਰੋਜਨ ਲੈ ਲੈਂਦੀਆਂ ਹਨ। ਭੂਮੀ ਦੀ ਇਹ ਨਾਈਟਰੋਜਨ ਹਵਾ ਵਿੱਚੋਂ ਆਉਂਦੀ ਹੈ। ਹਵਾ ਵਿੱਚ 78.6 ਪ੍ਰਤੀਸ਼ਤ ਨਾਈਟਰੋਜਨ ਹੁੰਦੀ ਹੈ। ਹਵਾ ਦੀ ਨਾਈਟਰੋਜਨ ਨੂੰ ਭੂਮੀ ਦੀ ਨਾਈਟਰੋਜਨ ਬਣਾਉਣ ਦਾ ਕੰਮ ਰਾਈਜੋਬੀਅਮ ਵਰਗੇ ਅਨੇਕਾਂ ਸੂਖ਼ਮ ਜੀਵਾਣੂ ਕਰਦੇ ਹਨ। ਇਹ ਸੂਖ਼ਮ ਜੀਵਾਣੂ ਫ਼ਲੀਦਾਰ ਬੂਟਿਆਂ ਦੀਆਂ ਜੜ੍ਹਾਂ ਵਿੱਚ ਨਿਵਾਸ ਕਰਦੇ ਹਨ ਅਤੇ ਹਵਾ ਤੋਂ ਨਾਈਟਰੋਜਨ ਲੈ ਕੇ ਪੌਦਿਆਂ ਨੂੰ ਵਧਣ ਫੁੱਲਣ ਲਈ ਦੇ ਦੇਂਦੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਅਸੀਂ ਧਾਨ ਦੀ ਫ਼ਸਲ ਲੈਣ ਤੋਂ ਪਹਿਲਾਂ ਫ਼ਲੀਦਾਰ ਬੂਟਿਆਂ ਦੀ ਫ਼ਸਲ ਲੈ ਲਈਏ ਤਾਂ ਉਹ ਅਗਲੇ ਮੌਸਮ ਦੀ ਧਾਨ ਦੀ ਫ਼ਸਲ ਲਈ ਲੋੜੀਂਦੀ ਨਾਈਟਰੋਜਨ ਪਹਿਲਾਂ ਹੀ ਧਰਤੀ ਵਿੱਚ ਜਮ੍ਹਾਂ ਹੋ ਜਾਵੇਗੀ। ਫਿਰ ਉਸ ਵਿੱਚ ਯੂਰੀਆ ਪਾਉਣ ਦੀ ਲੋੜ ਨਹੀਂ ਪਵੇਗੀ। ਜੇਕਰ ਜਵਾਰ, ਬਾਜਰਾ ਜਾਂ ਮੱਕੀ ਦੀ ਫ਼ਸਲ ਲੈਣੀ ਹੋਵੇ ਤਾਂ ਉਸ ਵਿੱਚ ਲੋਬੀਆ ਜਾਂ ਮਾਹ ਦੇ 2 ਕਿਲੋ ਬੀਜ ਮਿਲਾ ਕੇ ਬੀਜੋ। ਫਿਰ ਯੂਰੀਆ ਨਹੀਂ ਪਾਉਣਾ ਪਵੇਗਾ। ਇਸੇ ਤਰ੍ਹਾਂ ਕਪਾਹ ਜਾਂ ਨਰਮੇ ਦੇ ਬੀਜ ਬੀਜਦੇ ਹੋਏ ਵੀ ਉਸ ਵਿੱਚ ਲੋਬੀਆ ਜਾਂ ਮਾਹ ਮਿਲਾ ਕੇ ਬੀਜੋ। ਫਿਰ ਕਪਾਹ ਜਾਂ ਨਰਮੇ ਨੂੰ ਯੂਰੀਆ ਦੇਣ ਦੀ ਲੋੜ ਨਹੀਂ ਪਵੇਗੀ। ਮਿਰਚ, ਭਿੰਡੀ, ਬੈਂਗਣ ਜਾਂ ਟਮਾਟਰ ਆਦਿ ਸਬਜ਼ੀਆਂ ਦੀਆਂ ਫਸਲਾਂ ਬੀਜਦੇ ਹੋਏ ਪੌਦਿਆਂ ਦੇ ਵਿਚਾਲੇ ਲੋਬੀਆ, ਮਾਂਹ, ਜਾਂ ਛੋਲੇ ਵਰਗੀਆਂ ਦਾਲਾਂ ਦੇ ਬੀਜ, ਬੀਜ ਦੇਈਏ ਤਾਂ ਇਨ੍ਹਾਂ ਫ਼ਸਲਾਂ ਵਿੱਚ ਯੂਰੀਆ ਦੇਣ ਦੀ ਲੋੜ ਨਹੀਂ ਪੈਂਦੀ। ਕੋਈ ਵੀ ਫ਼ਲਦਾਰ ਪੌਦਾ ਲਾਉਣਾ
ਹੋਵੇ ਤਾਂ ਉਸ ਦੇ ਆਸ ਪਾਸ ਤਿੰਨ ਜਾਂ ਚਾਰ ਬੂਟੇ ਲੋਬੀਆ, ਮਾਂਹ ਜਾਂ ਝੰਡੂ ਦੇ ਲਗਾਉਣੇ ਚਾਹੀਦੇ ਹਨ। ਗੰਨਾ ਬੀਜਦੇ ਸਮੇਂ ਗੰਨੇ ਦੇ ਬੂਟਿਆਂ ਦੇ ਵਿਚਾਲੇ ਲੋਬੀਆ ਮਾਂਹ ਜਾਂ ਚਨੇ ਵਰਗੀਆਂ ਦਾਲਾਂ ਬੀਜ ਦੇਣੀਆਂ ਚਾਹੀਦੀਆਂ ਹਨ ਫਿਰ ਗੰਨੇ ਨੂੰ ਯੂਰੀਆ ਦੇਣ ਦੀ ਲੋੜ ਨਹੀਂ ਪਵੇਗੀ। ਇਸੇ ਤਰ੍ਹਾਂ ਕੇਲੇ ਦੀ ਫ਼ਸਲ ਬੀਜਦੇ ਹੋਏ ਵੀ ਵਿਚਾਲੇ ਲੋਬੀਆ, ਮਾਂਹ ਜਾਂ ਛੋਲੇ ਬੀਜ ਦੇਣੇ ਚਾਹੀਦੇ ਹਨ।
ਹੁਣ ਸਾਨੂੰ ਕੁਦਰਤੀ ਖੇਤੀ ਕਰਦੇ ਹੋਏ ਸੁਪਰਫਾਸਫੇਟ, ਪੋਟਾਸ਼, ਕਾਪਰ, ਜਿੰਕ, ਮਾਲੀਬਡੇਨਮ ਜਾਂ ਫੈਰਸ ਸਲਫੇਟ ਨਹੀਂ ਪਾਉਣਾ ਪਵੇਗਾ। ਸਾਡੀ ਧਰਤੀ ਪੂਰਣ-ਪਾਲਣਹਾਰ ਹੈ। ਸਾਰੇ ਖ਼ੁਰਾਕੀ ਤੱਤ ਭੂਮੀ ਵਿੱਚ ਬੇਸ਼ੁਮਾਰ ਮਾਤਰਾ ਵਿੱਚ ਮੌਜੂਦ ਹਨ। ਲੇਕਿਨ ਇਹ ਤੱਤ ਪੱਕੇ ਹੋਏ ਨਹੀਂ ਹਨ। ਜਿਸ ਸ਼ਕਲ ਵਿੱਚ ਉਹ ਫ਼ਸਲਾਂ ਨੂੰ ਜਾਂ ਫ਼ਲਦਾਰ ਪੌਦਿਆਂ ਨੂੰ ਚਾਹੀਦੇ ਹਨ, ਉਹ ਉਸ ਸ਼ਕਲ ਵਿੱਚ ਨਹੀਂ ਹਨ। ਪਕਾਉਣ ਦਾ ਇਹ ਕੰਮ ਅਣਗਿਣਤ ਪ੍ਰਕਾਰ ਦੇ ਜੀਵ-ਜੰਤੂ ਕਰਦੇ ਹਨ। ਇਹ ਜੀਵ-ਜੰਤੂ ਦੇਸੀ ਗਾਂ ਦੇ ਗੋਬਰ ਵਿੱਚ ਲੋੜੀਂਦੀ ਮਾਤਰਾ ਵਿੱਚ ਪਾਏ ਜਾਂਦੇ ਹਨ। ਧਰਤੀ ਨੂੰ ਪਾਣੀ ਦਿੰਦੇ ਹੋਏ ਉਸ ਨਾਲ ਜੀਵ- ਅੰਮ੍ਰਿਤ ਦੇਣ ਨਾਲ ਇਹ ਜੀਵ-ਜੰਤੂ ਧਰਤੀ ਵਿੱਚ ਪਕਾਉਣ ਦਾ ਕੰਮ ਕਰਨ ਲੱਗਦੇ ਹਨ ਅਤੇ ਖ਼ੁਰਾਕੀ ਤੱਤਾਂ ਨੂੰ ਪਕਾ ਕੇ ਫਾਸਫੇਟ, ਪੋਟਾਸ਼, ਕਾਪਰ, ਜਿੰਕ, ਲੋਹਾ, ਬੋਰੋਨ ਆਦਿ ਸਾਰੇ ਖ਼ੁਰਾਕੀ ਤੱਤ ਜੜ੍ਹਾਂ ਨੂੰ ਪਹੁੰਚਾ ਦਿੰਦੇ ਹਨ। ਕੁਦਰਤੀ ਖੇਤੀ ਵਿੱਚ ਜੀਵ-ਅੰਮ੍ਰਿਤ ਦਾ ਪ੍ਰਯੋਗ ਕਰਨ ਤੋਂ ਬਾਅਦ ਇਹ ਕੰਮ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ। ਸਾਨੂੰ ਕਿਸੇ ਵੀ ਫ਼ਸਲ ਲਈ ਉਪਰੋਂ ਬਣੇ ਬਣਾਏ ਅਤੇ ਮਹਿੰਗੇ ਖ਼ਰੀਦੇ ਹੋਏ ਖੁਰਾਕੀ ਤੱਤ ਪਾਉਣ ਦੀ ਬਿਲਕੁੱਲ ਵੀ ਜ਼ਰੂਰਤ ਨਹੀਂ। ਸਾਡੇ ਹਜ਼ਾਰਾਂ ਲੱਖਾਂ ਕਿਸਾਨ ਜੋ ਕੁਦਰਤੀ ਖੇਤੀ ਕਰ ਰਹੇ ਹਨ, ਉੱਪਰ ਤੋਂ ਕੁੱਝ ਵੀ ਭੂਮੀ ਵਿੱਚ ਨਹੀਂ ਪਾਉਂਦੇ ਫਿਰ ਵੀ ਉਨ੍ਹਾਂ ਦੀ ਉਪਜ ਰਸਾਇਣਕ ਖੇਤੀ ਕਰਨ ਵਾਲੇ ਕਿਸਾਨਾਂ ਨਾਲੋਂ ਕਿਸੇ ਵੀ ਤਰੀਕੇ ਘੱਟ ਨਹੀਂ, ਵੱਧ ਭਾਵੇਂ ਹੋਵੇ।
ਭੂਮੀ ਪੂਰਣ-ਪਾਲਣਹਾਰ ਹੈ। ਭੂਮੀ ਅੰਦਰ ਅਸੀਂ ਜਿੰਨਾ ਵੀ ਡੂੰਘਾ ਜਾਂਦੇ ਹਾਂ ਓਨੀ ਹੀ ਜ਼ਿਆਦਾ ਮਾਤਰਾ ਵਿੱਚ ਫ਼ਸਲਾਂ ਲਈ ਲੋੜੀਂਦੇ ਤੱਤ ਮੌਜੂਦ ਹਨ। ਇਹ ਡੂੰਘੀ ਮਿੱਟੀ ਦੇ ਖ਼ੁਰਾਕੀ ਤੱਤਾਂ
ਨੂੰ ਭੂਮੀ ਦੀ ਸਤ੍ਹਾ 'ਤੇ ਲਿਆਉਣ ਦਾ ਕੰਮ ਸਾਡੇ ਦੇਸੀ ਗੰਢੋਏ ਕਰਦੇ ਹਨ। ਇਨ੍ਹਾਂ ਦਾ ਇਹ ਕੰਮ ਚੌਵੀ ਘੰਟੇ ਚੱਲਦਾ ਰਹਿੰਦਾ। ਹੈ। ਇਸ ਤਰ੍ਹਾਂ ਇਹ ਫ਼ਸਲਾਂ ਲਈ ਲੋੜੀਂਦੇ ਖ਼ੁਰਾਕੀ ਤੱਤ ਉਨ੍ਹਾਂ ਨੂੰ ਵਰਤੋਂ ਯੋਗ ਸਥਿਤੀ ਵਿੱਚ ਲਿਆ ਕੇ ਦੇ ਦੇਂਦੇ ਹਨ। ਸੰਘਣੇ ਜੰਗਲਾਂ ਵਿੱਚ ਅਣਗਿਣਤ ਫ਼ਲਦਾਰ ਪੇੜ ਇਸੇ ਕੁਦਰਤੀ ਪ੍ਰਕ੍ਰਿਆ ਦੇ ਸਿਰ 'ਤੇ ਹੀ ਬਿਹਤਰ ਕੁਆਲਟੀ ਦੇ ਅਣਗਿਣਤ ਫ਼ਲ ਦੇਂਦੇ ਹਨ। ਜਦੋਂ ਅਸੀਂ ਫ਼ਸਲਾਂ ਜਾਂ ਫ਼ਲਦਾਰ ਪੇੜਾਂ ਨੂੰ ਪਾਣੀ ਦੇ ਨਾਲ ਜੀਵ-ਅੰਮ੍ਰਿਤ ਦੇ ਦਿੰਦੇ ਹਾਂ ਅਤੇ ਭੂਮੀ ਨੂੰ ਕੱਖ-ਕੰਢੇ ਨਾਲ ਜਾਂ ਸਜੀਵ ਢੱਕਣੇ ਨਾਲ ਢੱਕ ਦਿੰਦੇ ਹਾਂ ਤਾਂ ਇਹ ਗੰਢੋਏ ਆਪਣੇ ਆਪ ਕੰਮ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਇਹ ਗੰਢੋਏ ਕਦੇ ਉੱਪਰ ਆਉਂਦੇ ਹਨ ਅਤੇ ਕਦੀ ਧਰਤੀ ਵਿੱਚ ਡੂੰਘੇ ਜਾਂਦੇ ਹਨ ਤੇ ਇਸ ਤਰ੍ਹਾਂ ਇਹ ਧਰਤੀ ਦੀ ਕਾਸ਼ਤਕਾਰੀ ਕਰਦੇ ਰਹਿੰਦੇ ਹਨ। ਇਹ ਭੂਮੀ ਦੇ ਕੁਦਰਤੀ ਹੱਲ ਹਨ। ਕਿਸੇ ਵੀ ਫ਼ਸਲ ਜਾਂ ਫ਼ਲਪੇੜ ਨੂੰ ਉੱਪਰ ਤੋਂ ਕੁੱਝ ਵੀ ਦੇਣ ਦੀ ਲੋੜ ਨਹੀਂ। ਗੰਢੋਇਆਂ ਦੀ ਇਹ ਕਾਸ਼ਤਕਾਰੀ ਧਰਤੀ ਵਿੱਚ ਲਗਾਤਾਰ ਛੇਕ ਕਰਦੀ ਰਹਿੰਦੀ ਹੈ ਜਿਸ ਨਾਲ ਬਾਰਸ਼ ਦਾ ਪਾਣੀ ਧਰਤੀ ਵਿੱਚ ਰਚ-ਮਿਚ ਜਾਂਦਾ ਹੈ।
ਬਾਰਸ਼ ਖ਼ਤਮ ਹੁੰਦੇ ਹੀ ਭੂਮੀ ਦੇ ਅੰਦਰਲੀ ਨਮੀ ਕੋਸ਼ਿਕਾ- ਅਕਾਰਸ਼ਨ (capillary movement) ਨਾਲ ਹੌਲੀ ਹੌਲੀ ਸਤ੍ਹਾ 'ਤੇ ਆਉਂਦੀ ਰਹਿੰਦੀ ਹੈ ਅਤੇ ਨਾਲ ਹੀ ਧਰਤੀ ਦੇ ਅੰਦਰ ਡੂੰਘੇ ਪਏ ਖਣਿਜ ਪਦਾਰਥਾਂ ਨੂੰ ਆਪਣੇ ਵਿੱਚ ਘੋਲ ਕੇ ਨਾਲ ਲੈ ਆਉਂਦੀ ਹੈ ਅਤੇ ਪੇੜ-ਪੌਦਿਆਂ ਦੀਆਂ ਜੜ੍ਹਾਂ ਨੂੰ ਦੇ ਦਿੰਦੀ ਹੈ।
ਮਈ ਜਾਂ ਜੂਨ ਦੇ ਮਹੀਨੇ ਚੱਕਰਵਾਤ ਉੱਠਦੇ ਹਨ, ਬਿਜਲੀ ਚਮਕਦੀ ਹੈ ਬਾਰਸ਼ ਹੁੰਦੀ ਹੈ। ਇਸ ਨਾਲ ਬਾਰਸ਼ ਦੀਆਂ ਬੂੰਦਾਂ ਵਿੱਚ ਬਿਜਲੀ ਦੇ ਪ੍ਰਭਾਵ ਨਾਲ ਹਵਾ ਵਿੱਚ ਸਥਿੱਤ ਨਾਈਟਰੋਜਨ ਘੁਲ ਜਾਂਦੀ ਹੈ ਅਤੇ ਉਹ ਧਰਤੀ ਵਿੱਚ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਹਵਾ ਦੀ ਨਾਈਟਰੋਜਨ ਨਾਈਟਰੇਟ ਬਣ ਕੇ ਜੜ੍ਹਾਂ ਵਿੱਚ ਪਹੁੰਚ ਜਾਂਦੀ ਹੈ। ਕੁਦਰਤੀ ਖੇਤੀ ਵਿੱਚ ਫ਼ਸਲਾਂ ਦੇ ਵਿਚਾਲੇ ਜਾਂ ਫ਼ਲਾਂ ਪੌਦਿਆਂ ਦੇ ਵਿਚਾਲੇ ਜੋ ਵੀ ਘਾਹ ਜਾਂ ਕਬਾੜ ਉੱਗਦਾ ਹੈ, ਉਸ ਨੂੰ ਪੁੱਟ ਕੇ ਉਥੇ ਹੀ ਸੁੱਟ ਦਿਓ। ਉਹ ਉਥੇ ਹੀ ਗਲ-ਸੜ ਕੇ ਧਰਤੀ ਦੀ
ਖ਼ੁਰਾਕ ਬਣ ਜਾਵੇਗਾ, ਜਿਹੜੀ ਕਿ ਫ਼ਸਲਾਂ ਦੀਆਂ ਜੜ੍ਹਾਂ ਵਰਤ ਲੈਣਗੀਆਂ। ਇਸ ਤਰ੍ਹਾਂ ਘਾਹ ਜਾਂ ਕਬਾੜ ਦੇ ਬੂਟੇ, ਜੋ ਕਿ ਕੁਦਰਤੀ ਧਨ ਹਨ, ਖ਼ਰਾਬ ਨਹੀਂ ਹੋਣਗੇ।
ਗੰਨਾ ਕਿਵੇਂ ਲਗਾਈਏ ?
ਹੇਠ ਦਿੱਤੇ ਚਿੱਤਰ ਨੂੰ ਦੇਖੋ
ਅੰਤਰ ਫ਼ਸਲਾਂ :-
ਅਰਹਰ ਦੀ ਫ਼ਸਲ ਵਿੱਚ ਮੂੰਗੀ, ਮਾਂਹ, ਲੋਬੀਆ, ਸੋਇਆਬੀਨ ਅਤੇ ਉਸ ਦੇ ਨਾਲ ਇਕ-ਦਲੀ ਜਵਾਰ ਜਾਂ ਬਾਜਰਾ ਲੈਣਾ ਚਾਹੀਦਾ ਹੈ। ਇਹ ਅੰਤਰ ਫ਼ਸਲਾਂ ਕਿਵੇਂ ਲੈਣੀਆਂ ਹਨ ਇਹ ਜਾਣਕਾਰੀ ਹੇਠਾਂ ਦਿੱਤੀ ਹੈ :-
ਅਰਹਰ ਦੀ ਫ਼ਸਲ ਬੀਜਣ ਤੋਂ ਪਹਿਲਾਂ ਪ੍ਰਤੀ ਏਕੜ ਦੋ ਬੋਰੀਆਂ (100 ਕਿਲੋ) ਗੋਬਰ ਖਾਦ ਅਤੇ 10-100 ਕਿਲੋ ਗਾੜ੍ਹਾ ਜੀਵ-ਅੰਮ੍ਰਿਤ ਦਾ ਮਿਸ਼ਰਣ ਬੀਜ ਦੇ ਅੱਗੇ ਪਾ ਕੇ ਜੀਵ-ਅੰਮ੍ਰਿਤ ਨਾਲ ਸਾਧੇ ਹੋਏ ਬੀਜ ਬੀਜਣੇ ਹਨ। ਹਰੇਕ 15 ਦਿਨਾਂ ਬਾਅਦ ਜੀਵ-ਅੰਮ੍ਰਿਤ ਦਾ ਛਿੜਕਾ ਕਰਨਾ ਹੈ। ਅਗਰ ਬਿਮਾਰੀ ਦੇ ਅਸਾਰ ਹੋਣ ਤਾਂ ਨਿੰਮ-ਅਸਤਰ, ਬ੍ਰਹਮ-
ਅਸਤਰ ਅਤੇ ਅਗਨੀ ਅਸਤਰ ਦਾ ਪ੍ਰਯੋਗ ਕਰਨਾ ਹੈ। ਬਣਾਉਣ ਦੀਆਂ ਵਿਧੀਆਂ ਪਹਿਲਾਂ ਹੀ ਦੱਸੀਆਂ ਜਾ ਚੁੱਕੀਆਂ ਹਨ :-
ਕਪਾਹ ਜਾਂ ਨਰਮਾਂ :-
ਦੇਸੀ ਕਪਾਹ ਦੇ ਬੀਜ 4 ਕਿਲੋ, ਮਾਂਹ ਦੇ ਬੀਜ 2 ਕਿਲੋ, ਮੱਕੀ ਦੇ ਬੀਜ 1 ਕਿਲੋ - ਇਨ੍ਹਾਂ ਸਭ ਨੂੰ ਮਿਲਾ ਕੇ ਬੀਜ-ਅੰਮ੍ਰਿਤ ਨਾਲ ਸਾਧ ਲਓ। ਬੀਜਾਂ ਦੇ ਅੱਗੇ 100 ਕਿਲੋ ਗੋਬਰ ਖਾਦ ਅਤੇ 10-100 ਕਿਲੋ ਗਾੜ੍ਹਾ ਜੀਵ-ਅੰਮ੍ਰਿਤ ਦਾ ਮਿਸ਼ਰਣ ਪਾਓ। ਪਿੱਛੇ ਬੀਜ ਬੀਜ ਦਿਓ। ਹਰੇਕ 15 ਦਿਨਾਂ ਬਾਅਦ 5-10 ਪ੍ਰਤੀਸ਼ਤ ਜੀਵ-ਅੰਮ੍ਰਿਤ ਦਾ ਛਿੜਕਾ ਕਰਨਾ ਹੈ। ਸਿੰਜਾਈ ਵਾਲੇ ਪਾਣੀ ਨਾਲ ਜੀਵ ਅੰਮ੍ਰਿਤ ਦੇਣਾ ਹੈ।
ਇੰਡੋ-ਅਮਰੀਕਨ ਕਿਸਮਾਂ ( ਨਰਮਾ ) ਬੀਜਣ ਵੇਲੇ ਬੀਜ ਸਿਰਫ਼ 1 ਕਿਲੋਂ।
ਅੰਤਰ ਫ਼ਸਲਾਂ :-
ਲੋਬੀਆ ਜਾਂ ਮਾਹ ਜਾਂ ਸੋਇਆਬੀਨ, ਮੈਰੀਗੋਲਡ, ਮੱਕੀ ਕਿਲੋਂ।
ਛੋਲਿਆਂ ਦੀ ਫ਼ਸਲ :-
ਛੋਲਿਆਂ ਦੀ ਫ਼ਸਲ ਉੱਤਰੀ ਭਾਰਤ ਦੀ ਮੁੱਖ ਫ਼ਸਲ ਹੈ। ਮੱਧ ਭਾਰਤ ਵਿੱਚ ਵੀ ਇਹ ਫ਼ਸਲ ਲਈ ਜਾਂਦੀ ਹੈ। ਛੋਲਿਆਂ ਦੀਆਂ
ਦੇਸੀ ਕਿਸਮਾਂ ਹੀ ਲਓ। ਬੀਜ ਨੂੰ ਬੀਜ-ਅੰਮ੍ਰਿਤ ਨਾਲ ਸਾਧ ਲਓ। ਚਨੇ ਦੇ ਜਿੰਨੇ ਬੀਜ ਹਨ ਉਸ ਤੋਂ 10% ਮਾਤਰਾ ਸੂਰਜਮੁਖੀ ਦੇ ਬੀਜ ਲਓ। ਉਹ ਬੀਜ ਵੀ ਬੀਜ-ਅੰਮ੍ਰਿਤ ਨਾਲ ਸਾਧਨੇ ਹਨ। 100 ਕਿਲੋ ਗੋਬਰ ਖਾਦ ਅਤੇ 10-100 ਕਿਲੋ ਗਾੜ੍ਹਾ ਜੀਵ-ਅੰਮ੍ਰਿਤ ਦਾ ਮਿਸ਼ਰਣ ਬੀਜਾਂ ਦੇ ਅੱਗੇ ਪਾ ਕੇ ਪਿੱਛੇ ਬਿਜਾਈ ਕਰਨੀ ਹੈ। ਸਿੰਚਾਈ ਨਾਲ ਜੀਵ-ਅੰਮ੍ਰਿਤ ਦੇਣਾ ਹੈ। ਜਦੋਂ ਛੋਲਿਆਂ ਦੇ ਬੂਟੇ ਉੱਪਰ ਆ ਜਾਣ ਤਾਂ ਹਰ ਦਸ ਫੁੱਟ ਦੇ ਅੰਦਰ ਖ਼ਾਲੀ ਥਾਂ ਦੇਖ ਕੇ ਇਕ ਇਕ ਬੀਜ ਸੂਰਜਮੁੱਖੀ ਦਾ ਬੀਜ ਦੇਣਾ ਹੈ। ਬਾਅਦ ਵਿੱਚ ਹਰ ਸਿੰਚਾਈ ਨਾਲ ਜੀਵ-ਅੰਮ੍ਰਿਤ ਦੇਣਾ ਹੈ । ਹਰ ਪੰਦਰਾਂ ਦਿਨਾਂ ਬਾਅਦ 5-10 ਪ੍ਰਤੀਸ਼ਤ ਜੀਵ ਅੰਮ੍ਰਿਤ ਦਾ ਛਿੜਕਾ ਕਰਨਾ ਹੈ। ਜੇਕਰ ਬਿਮਾਰੀ ਦਾ ਅਸਾਰ ਲੱਗੇ ਤਾਂ ਨਿੰਮ-ਅਸਤਰ, ਬ੍ਰਹਮ-ਅਸਤਰ ਅਤੇ ਅਗਨੀ ਅਸਤਰ ਦਾ ਛਿੜਕਾ ਕਰਨਾ ਹੈ। ਛੋਲਿਆਂ ਦੀ ਫ਼ਸਲ ਨੂੰ ਸੂਰਜਮੁੱਖੀ ਦੇ ਬੂਟੇ ਕੋਈ ਤਕਲੀਫ਼ ਨਹੀਂ ਦਿੰਦੇ। ਇਸ ਤਰ੍ਹਾਂ ਸੂਰਜਮੁੱਖੀ ਮੁਫ਼ਤ ਵਿੱਚ ਹੀ ਮਿਲ ਜਾਵੇਗਾ।
ਕੇਲੇ ਦੀ ਖੇਤੀ :-
ਪੂਰੀ ਦੁਨੀਆਂ ਵਿੱਚ ਕੇਲਾ ਬਹੁਤ ਹੀ ਲੋਕ-ਪ੍ਰਿਆ ਹੈ। ਹਰ ਉੱਤਸਵ ਜਾਂ ਧਾਰਮਕ ਰੀਤੀ-ਰਸਮਾਂ ਵਿੱਚ ਕੋਲੇ ਦਾ ਬਹੁਤ ਮਹੱਤਵ ਹੈ। ਕੇਲਾ ਸਵਾਦੀ ਅਤੇ ਪੌਸ਼ਟਿਕ ਖ਼ੁਰਾਕ ਹੈ। ਖਾਣ ਵਿੱਚ ਬਹੁਤ ਹੀ ਆਸਾਨ ਹੈ ਅਤੇ ਸਸਤਾ ਵੀ ਹੈ। ਕੇਰਲਾ ਵਿੱਚ ਹਰ ਘਰ ਵਿੱਚ ਕਿਸਾਨੀ ਪਰਿਵਾਰਾਂ ਦੀਆਂ ਔਰਤਾਂ ਘਰ ਵਿੱਚ ਹੀ ਕੇਲੇ ਦੀਆਂ ਚਿਪਸ ਬਣਾਉਂਦੀਆਂ ਹਨ ਅਤੇ ਪੈਸਾ ਕਮਾਉਂਦੀਆਂ ਹਨ। ਕੇਲੇ ਦੀ ਫ਼ਸਲ ਪੂਰੀ ਦੁਨੀਆਂ ਵਿੱਚ ਲਈ ਜਾਂਦੀ ਹੈ। ਕੇਲੇ ਦੀ ਜਾਤੀ ਹੈ ਮੂਸਾ (Musa) ਅਤੇ ਕੁਲ ਹੈ ਮੁਸੇਸੀ (musaceae)। ਕੇਲੇ ਨੂੰ Banana ਦਾ ਨਾਮ ਪੱਛਮੀ ਅਫ਼ਰੀਕਾ ਦੇ ਗਿਨੀ ਕੋਸਟ ਦੇ ਪੋਤੁਰਗੀਜੋ ਨੇ ਦਿੱਤਾ ਸੀ। ਇਹ ਮੂਸਾ ਜਾਤੀ ਖਾਣ ਵਾਲੀ ਹੈ। ਕੇਲੇ ਦੀ ਇਕ ਹੋਰ ਜਾਤੀ ਹੈ ਜਿਸ ਦਾ ਨਾਮ ਹੈ ਪਲੇਨਟੇਨ ਕੇਲਾ (Plantain) ਜਿਹੜਾ ਸਾਗ ਜਾਂ ਕੜ੍ਹੀ ਬਣਾਉਣ ਦੇ ਕੰਮ ਆਉਂਦਾ ਹੈ। Cheesman (1947) ਨਾਮੀ ਵਿਗਿਆਨਕ ਨੇ ਇਸ Musaceae musa ਨੂੰ ਦੋ ਉੱਪਜਾਤੀਆਂ ਵਿੱਚ
ਵੰਡਿਆ ਹੈ, ਇਕ ਉੱਪਜਾਤੀ ਵਿੱਚ ਕਰੋਮੋਸੋਮਜ਼ ਦੀ ਸੰਖਿਆ 10 ਤੋਂ 11 ਹੈ, ਦੂਸਰੀ ਵਿੱਚ 9 ਹੈ। Dr. Langhe (1969) ਨਾਮੀ ਵਿਗਿਆਨਕ ਨੇ ਇਸ ਮੂਸਾ ਜਾਤੀ ਨੂੰ ਪੰਜ ਵਿਭਾਗਾਂ (Five Divisions) ਵਿੱਚ ਵੰਡਿਆ ਹੈ । ਯੂਮੂਸਾ (Eumusa), ਰਾਡਕਲੈਮਸ (Rhodochlamys), ਕਲੀਮੂਸਾ (Callimusa), ਆਸਟ੍ਰੇਲੀਮਾ (Australima) ਅਤੇ ਇੰਨਸਰਟੀ ਸਿਡੀਸ (Incertae Sedis)
ਇਸ ਪਹਿਲੇ ਯੂਮੂਸਾ ਵਿਭਾਗ (Eumusa Division) ਨੂੰ ਅੱਗੇ ਅੱਠ ਉੱਪ ਵਿਭਾਗਾਂ (Sub-divisions) ਵਿੱਚ ਵੰਡਿਆ ਗਿਆ ਹੈ।
1. Musa acuminala colla
2. Musa faviflora simmonds
3. Musa intenerans cheesman
4. Musa basioo steb
5. Musa negesium prime
6. Musa schizocarpa
7. Musa cheesmannii simmonds
8. Musa ochraceae
ਕੇਲੇ ਦੀ ਫ਼ਸਲ ਦਾ ਸਭ ਤੋਂ ਵੱਧ ਖੇਤਰ ਅਫ਼ਰੀਕਾ, ਦੱਖਣ- ਪੂਰਬ ਏਸ਼ੀਆ, ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਦੇਸ਼ਾਂ ਵਿੱਚ ਹੈ। ਕੋਲੇ ਦੀ ਫ਼ਸਲ ਦੋਵਾਂ, ਬਰਾਨੀ ਅਤੇ ਸਿੰਜਾਈ ਵਾਲੀ ਭੂਮੀ 'ਤੇ ਲਈ ਜਾਂਦੀ ਹੈ। ਕੇਲੇ ਦੀ ਫ਼ਸਲ ਇਕੱਲੀ, ਕ੍ਰਮਵਾਰ ਬਦਲਾਅ, ਮਿਸ਼ਰਣ ਫ਼ਸਲ, ਅੰਤਰ-ਫ਼ਸਲ ਅਤੇ ਸਹਿਜੀਵੀ ਫ਼ਸਲ ਦੀ ਤਰ੍ਹਾਂ ਵਭਿੰਨ ਵਿਧੀਆਂ ਨਾਲ ਲਈ ਜਾਂਦੀ ਹੈ। ਦੱਖਣੀ ਭਾਰਤ ਵਿੱਚ (ਕੇਰਲ, ਕਰਨਾਟਕ, ਤਾਮਿਲਨਾਡੂ, ਆਂਧਰਾ ਅਤੇ ਮਹਾਂਰਾਸ਼ਟਰ ਅਤੇ ਗੋਆ) ਕੇਲੇ ਦੀ ਫ਼ਸਲ ਨਾਰੀਅਲ ਅਤੇ ਸੁਪਾਰੀ ਦੀ ਮੁੱਖ ਫ਼ਸਲ ਨਾਲ ਅੰਤਰ-ਫ਼ਸਲ ਦੇ ਤੌਰ 'ਤੇ ਲਈ ਜਾਂਦੀ ਹੈ।
ਕੋਲੇ ਦੀ ਬਿਜਾਈ ਉਸਦੇ ਕੰਦ (ਬੀਜ) ਲਗਾ ਕੇ ਕੀਤੀ ਜਾਂਦੀ ਹੈ। ਕੰਦ ਦਾ ਵਜ਼ਨ 400-800 ਗਰਾਮ ਹੋਣਾ ਚਾਹੀਦਾ ਹੈ। ਉਸ
ਦਾ ਅਕਾਰ ਪੱਕੇ ਹੋਏ ਨਾਰੀਅਲ ਜਿੰਨਾ ਹੋਣਾ ਚਾਹੀਦਾ ਹੈ। ਬੀਜ ਦਾ ਰੰਗ ਲਾਲ ਤਾਂਬੇ ਵਰਗਾ ਹੋਣਾ ਚਾਹੀਦਾ ਹੈ। ਕੰਦ ਲਗਾਉਣ ਤੋਂ ਬਾਅਦ ਉਸ ਨੂੰ 200-500 ਜੜ੍ਹਾਂ ਉੱਗ ਆਉਂਦੀਆਂ ਹਨ। ਜੇਕਰ ਬੀਜ ਕੁਦਰਤੀ ਖੇਤੀ ਵਾਲੇ ਕੇਲੇ ਦਾ ਲਿਆ ਜਾਵੇ ਤਾਂ ਕੋਲੇ ਦਾ ਉਤਪਾਦਨ ਵੱਧ ਹੋਵੇਗਾ।
ਕਿਸਮਾਂ :- ਕੇਲੇ ਦੀਆਂ ਹੇਠ ਲਿਖੀਆਂ ਕਿਸਮਾਂ ਲਈਆਂ ਜਾਂਦੀਆਂ ਹਨ। ਕੇਲੇ ਦੀਆਂ ਸਾਰੀਆਂ ਕਿਸਮਾਂ ਵਿੱਚੋਂ ਸਭ ਤੋਂ ਵੱਧ ਖੇਤਰ ਬੌਣੀਆਂ ਕਿਸਮਾਂ ਦਾ ਹੈ।
ਬੌਣੀ cavendish 48.44% ਪੋਨ ਬਰਠਕ 6.31%
ਪੂਵਣ Poovan 18.42% ਰਸਥਲੀ Rasthali 3.79%
ਬਲੂਗੋ Bluggoe 6.58% ਬਾਕੀ 10.03 %
ਨੇਂਦਰਮ Nendram 6.43%
ਮੌਸਮ :- ਤਿੰਨ ਤਰ੍ਹਾਂ ਦੇ ਮੌਸਮ ਵਿੱਚ ਕੇਲੇ ਦੀ ਫ਼ਸਲ ਲਗਾਈ ਜਾਂਦੀ ਹੈ।
1. ਜੂਨ, ਜੁਲਾਈ, ਅਗਸਤ
2. ਸਤੰਬਰ, ਅਕਤੂਬਰ
3. ਦਸੰਬਰ, ਜਨਵਰੀ
ਬੀਜਣ ਸਮੇਂ ਇੰਨਾ ਦਾ ਅੰਤਰ 8'x4', 9'x41/2', 9'x41/2'x41/2', 8'x8', 12'x12'
ਬੌਣੀਆਂ ਕਿਸਮਾਂ ਵਿਚ ਅੰਤਰ 8'x4', 9'x41/2', 9'x41/2'x41/2'
ਮੱਧ-ਉਚਾਈ ਵਾਲੀਆਂ ਕਿਸਮਾਂ 8'x8
ਲੰਮੀਆਂ ਕਿਸਮਾਂ 12'x12'
ਬੀਜ ਲਗਾਉਣਾ
ਬੀਜ-ਅੰਮ੍ਰਿਤ ਨਾਲ ਸਾਧਨ ਉਪਰੰਤ ਬੀਜ ਲਗਾਉਣਾ ਹੈ। ਬੀਜ ਦਾ ਜਿੰਨਾ ਆਕਾਰ ਹੈ, ਓਨਾ ਹੀ ਟੋਆ ਖੋਦ ਲਓ। ਉਸ ਵਿੱਚ ਦੋ ਮੁੱਠੀ ਗੋਬਰ ਖਾਦ ਅਤੇ ਗਾੜ੍ਹਾ ਜੀਵ-ਅੰਮ੍ਰਿਤ ਦਾ ਮਿਸ਼ਰਣ ਪਾਓ। ਉਸ 'ਤੇ ਮਿੱਟੀ ਪਾ ਕੇ ਨਾਲ ਨਾਲ ਮਿੱਟੀ ਨੂੰ ਦੱਬ ਦਿਓ ਅਤੇ ਉੱਪਰ
ਤੋਂ ਜੀਵ-ਅੰਮ੍ਰਿਤ ਪਾ ਦਿਓ। ਵਿਚਾਲੇ ਲੋਬੀਆ, ਮਿਰਚੀ, ਪਿਆਜ਼, ਝੰਡੂ ਅਤੇ ਮੌਸਮੀ ਸਬਜ਼ੀਆਂ ਦੀ ਅੰਤਰ-ਫ਼ਸਲ ਲਗਾਓ। ਕੇਲੇ ਦੇ ਪੌਦਿਆਂ ਵਿੱਚਾਲੇ ਡਰਮਸਟਿਕ ਲਗਾਓ। ਹਰ ਪੰਦਰਾਂ ਦਿਨਾਂ ਬਾਅਦ ਸਿੰਜਾਈ ਦੇ ਪਾਣੀ ਨਾਲ ਜੀਵ-ਅੰਮ੍ਰਿਤ ਦਿਓ। ਕੇਲੇ ਦਾ ਗੁੱਛਾ ਕੱਟਣ ਤੋਂ ਪਹਿਲਾਂ ਪੌਦੇ ਦਾ ਕੋਈ ਵੀ ਹਰਾ ਜਾਂ ਸੁੱਕਾ ਪੱਤਾ ਨਹੀਂ ਕੱਟਣਾ। ਇਹ ਪੱਤਾ ਪੌਦੇ ਦਾ ਰਿਜ਼ਰਵ ਬੈਂਕ ਹੁੰਦਾ ਹੈ। ਬੀਜ ਲਗਾਉਣ ਤੋਂ ਬਾਅਦ ਤਿੰਨ ਮਹੀਨੇ ਤਕ ਹਰ ਨਾਲੀ ਵਿੱਚ ਪਾਣੀ ਦੇਣਾ ਹੈ। ਤਿੰਨ ਮਹੀਨੇ ਬਾਅਦ ਪਾਣੀ ਦੇਣਾ ਬੰਦ ਕਰ ਦੇਣਾ ਹੈ। ਬਾਕੀ ਤਿੰਨ ਨਾਲੀਆਂ ਨੂੰ ਪਾਣੀ ਦਿੰਦੇ ਰਹਿਣਾ ਹੈ। ਬੀਜ ਲਗਾਉਣ ਤੋਂ ਛੇ ਮਹੀਨੇ ਬਾਅਦ ਕੇਵਲ ਕੇਲੇ ਦੇ ਪੌਦਿਆਂ ਵਾਲੀਆਂ ਦੋ ਲਾਈਨਾਂ ਦੇ ਵਿਚਾਲੇ ਪਾਣੀ ਦਿਓ, ਬਾਕੀ ਨਾਲੀਆਂ ਨੂੰ ਪਾਣੀ ਦੇਣਾ ਬੰਦ ਕਰ ਦਿਓ। ਹਰੇਕ ਪਾਣੀ ਨਾਲ ਜੀਵ-ਅੰਮ੍ਰਿਤ ਦੇਣਾ ਹੈ। ਫੁੱਲ ਬਾਹਰ ਆਉਣ ਤਕ ਪੌਦਿਆਂ ਦੀਆਂ ਜੜ੍ਹਾਂ ਦੇ ਜੋ ਆਕੁਰ ਬਾਹਰ ਆਉਂਦੇ ਹਨ, ਉਨ੍ਹਾਂ ਸਾਰਿਆਂ ਨੂੰ ਕੱਟ ਕੇ ਉਥੇ ਹੀ ਢੱਕਣਾ ਬਣਾਉਣ ਲਈ ਵਰਤਣਾ ਹੈ। ਜਿਸ ਦਿਨ ਫੁੱਲ ਬਾਹਰ ਆਏਗਾ, ਉਹ ਜਿਸ ਦਿਸ਼ਾ ਵੱਲ ਆਵੇ ਉਸ ਤੋਂ ਉਲਟ ਦਿਸ਼ਾ ਦਾ ਇਕ ਅਕੁੰਰ ਸ਼ਾਖਾ ਛੱਡ ਕੇ ਬਾਕੀਆਂ ਸਾਰੀਆਂ ਕੱਟ ਦਿਓ ਅਤੇ ਉਨ੍ਹਾਂ ਦਾ ਢੱਕਣਾ ਜਾਂ ਅਛਾਦਨ ਬਣਾ ਲਓ। ਕੇਲੇ ਦਾ ਗੁੱਛਾ ਕੱਟਣ ਤੋਂ ਬਾਅਦ ਤਣੇ ਨੂੰ ਕੱਟਣਾ ਨਹੀਂ। ਉਸ ਨੂੰ ਉਦਾਂ ਹੀ ਖੜਾ ਰਹਿਣ ਦਿਓ। ਜਿਵੇਂ ਜਿਵੇਂ ਇਹ ਰੱਖਿਆ ਹੋਇਆ ਸਟੂਨ ਵਧੇਗਾ, ਇਹ ਤਣਾ ਆਪਣੇ ਆਪ ਹੇਠਾਂ-ਹੇਠਾਂ ਆਵੇਗਾ ਅਤੇ ਅਖ਼ੀਰ ਵਿੱਚ ਗੁੱਛੇ ਵਿੱਚ ਹੀ ਸਮਾਅ ਜਾਵੇਗਾ। ਗੁੱਛਾ ਕੱਟਣ ਤੋਂ ਬਾਅਦ ਪੱਤੇ ਕੱਟ ਕੇ ਉਸ ਦਾ ਢੱਕਣਾ ਬਣਾ ਲਓ।
ਪੰਜਾਬ ਵਿੱਚ ਕੁਦਰਤੀ ਖੇਤੀ ਦੇ ਕੁਝ ਆਦਰਸ਼
ਕੁਦਰਤੀ ਖੇਤੀ ਦੇ ਮਹਾ-ਵਿਦਵਾਨ ਸ੍ਰੀ ਸੁਭਾਸ਼ ਪਾਲੇਕਰ ਪੰਜਾਬ ਦੇ ਕੁਦਰਤ ਪ੍ਰੇਮੀ ਸੁਝਵਾਨ ਅਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਕੁਝ ਕਿਸਾਨਾਂ ਨੇ ਥੋੜ੍ਹੇ ਹੀ ਸਮੇਂ ਵਿਚ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਸਫ਼ਲ ਮਾਡਲ ਖੜੇ ਕਰ ਦਿੱਤੇ ਹਨ। ਇਹ ਕਿਸਾਨ ਸਭ ਤਰ੍ਹਾਂ ਦੀਆਂ ਸਬਜ਼ੀਆਂ, ਅਨਾਜ ਅਤੇ ਫ਼ਸਲਾਂ ਕੁਦਰਤੀ ਖੇਤੀ ਦੀ ਤਕਨੀਕਾਂ ਨਾਲ ਬਿਨਾਂ ਜ਼ਹਿਰਾਂ ਤੋਂ ਉੱਗਾ ਰਹੇ ਹਨ। ਪੰਜਾਬ ਦੇ ਹੋਰ ਕਿਸਾਨ ਵੀਰ ਵੀ ਇਨ੍ਹਾਂ ਕਿਸਾਨਾਂ ਦੇ ਤਜਰਬਿਆਂ ਦਾ ਫਾਇਦਾ ਉੱਠਾ ਸਕਣ ਇਸ ਲਈ ਕੁਝ ਕਿਸਾਨਾਂ ਦਾ ਵੇਰਵਾ ਇਥੇ ਦਿੱਤਾ ਜਾ ਰਿਹਾ ਹੈ।
ਭਗਤ ਪੂਰਨ ਸਿੰਘ ਕੁਦਰਤੀ ਖੇਤੀ ਕੇਂਦਰ, ਪਿੰਡ ਧੀਰਾਕੋਟ, ਅੰਮ੍ਰਿਤਸਰ।
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਜਿਸ ਤਰ੍ਹਾਂ ਪਹਿਲਾਂ ਹੀ ਮਨੁੱਖਤਾ ਦੀ ਸੇਵਾ ਵਿੱਚ ਲੱਗੀ ਹੋਈ ਹੈ ਉਸੇ ਤਰ੍ਹਾਂ ਹੁਣ ਵੀ ਉਹ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਪੰਜਾਬ ਨੂੰ ਜ਼ਹਿਰ ਰਹਿਤ ਅਤੇ ਕਰਜ਼ਾ ਰਹਿਤ ਕਰਨ ਲਈ ਇਕ ਚੰਗੇ ਉੱਦਮ ਵੱਜੋਂ ਜ਼ੀਰੋ ਬੱਜਟ-ਕੁਦਰਤੀ ਖੇਤੀ ਕਰਨ ਵੱਲ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਸੋਸਾਇਟੀ ਆਪਣਾ ਸਾਰਾ ਫ਼ਾਰਮ ਇਸ ਖੇਤੀ ਵਾਲਾ ਬਣਾ ਦਿੱਤਾ ਹੈ। ਸ੍ਰ: ਰਾਜਬੀਰ ਸਿੰਘ ਜੀ ਬਹੁਤ ਹੀ ਉਚੇਚੇ ਤੌਰ 'ਤੇ ਇਸ ਖੇਤੀ ਵੱਲ ਧਿਆਨ ਦੇ ਰਹੇ ਹਨ। ਸਮੁੱਚੇ ਪਿੰਗਲਵਾੜਾ ਪਰਿਵਾਰ ਨੂੰ ਇਹ ਦੱਸਣ ਲੱਗਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਜ਼ੀਰੋ
ਬੱਜਟ-ਕੁਦਰਤੀ ਖੇਤੀ ਦੇ ਮਹਾ-ਵਿਦਵਾਨ ਸ੍ਰੀ ਸੁਭਾਸ ਪਾਲੇਕਰ ਜੀ ਆਪਣੀਆਂ ਪਹਿਲੀਆਂ ਦੋ ਵਰਕਸ਼ਾਪਾਂ ਪਿੰਗਲਵਾੜਾ ਆਸ਼ਰਮ ਵਿੱਚ ਲਾ ਚੁੱਕੇ ਹਨ ਅਤੇ ਪਿੰਗਲਵਾੜਾ ਫ਼ਾਰਮ ਨੂੰ ਪੰਜਾਬ ਦੀ ਕੁਦਰਤੀ ਖੇਤੀ ਖੋਜ ਕੇਂਦਰ ਬਣਾ ਦੇਣ ਦਾ ਐਲਾਨ ਕਰ ਚੁੱਕੇ ਹਨ।
ਬੀਤੇ ਇਕ ਸਾਲ 'ਚ ਸ੍ਰ. ਰਾਜਬੀਰ ਸਿੰਘ ਦੀ ਅਣਥੱਕ ਮਿਹਨਤ ਸਦਕੇ 36 ਏਕੜ 'ਚ ਫੈਲੇ ਇਸ ਕੇਂਦਰ ਵਿਚ ਕੁਦਰਤੀ ਖੇਤੀ ਦੇ ਢੰਗ ਨਾਲ ਨਾ ਸਿਰਫ਼ ਬਾਸਮਤੀ ਬਹੁਤ ਹੀ ਕਾਮਯਾਬੀ ਨਾਲ ਉਗਾਈ ਗਈ ਬਲਕਿ ਝੋਨਾ, ਕਣਕ, ਚਾਰਾ, ਮੱਕੀ, ਗੋਭੀ, ਬੈਂਗਨ, ਸਰਸੋਂ, ਪਿਆਜ਼, ਪਾਲਕ, ਘੀਆ, ਮਟਰ, ਮੂਲੀ, ਗਾਜਰ, ਗੰਨਾ, ਹਲਦੀ, ਮੂੰਗੀ, ਮਾਂਹ, ਮੇਥਰੇ, ਧਨੀਆਂ, ਸ਼ਿਮਲਾ ਮਿਰਚ, ਆਰੀਨਡ, ਆਲੂ, ਸ਼ਲਗਮ ਆਦਿ ਅਨੇਕਾਂ ਫ਼ਸਲਾਂ ਸਫ਼ਲਤਾ ਪੂਰਵਕ ਉਗਾਈਆਂ ਗਈਆਂ। ਇਨ੍ਹਾਂ ਫ਼ਸਲਾਂ ਦਾ ਝਾੜ, ਸਵਾਦ, ਰੰਗ, ਰੂਪ, ਮਹਿਕ ਆਦਿ ਨੇ ਇਨ੍ਹਾਂ ਨੂੰ ਦੇਖਣ ਵਾਲੇ ਅਤੇ ਖਾਣ ਵਾਲਿਆਂ ਦਾ ਮਨ ਮੋਹ ਲਿਆ ਹੈ। ਧੀਰਾਕੋਟ ਫ਼ਾਰਮ ਵਿਖੇ ਜ਼ਹਿਰ ਮੁਕਤ ਖੇਤੀ ਦਾ ਕਾਮਯਾਬ ਮਾਡਲ ਸਥਾਪਿਤ ਕਰਨਾ ਭਗਤ ਪੂਰਨ ਸਿੰਘ ਨੂੰ ਸੱਚੀ ਸਰਧਾਂਜਲੀ ਵੀ ਹੈ। ਅੱਜ ਧੀਰੇ ਕੋਟ ਵਿਖੇ ਸੈਂਕੜੇ ਕਿਸਾਨ ਆਉਂਦੇ ਹਨ।
ਆਉਣ ਵਾਲੇ ਸਮੇਂ ਵਿਚ ਭਗਤ ਪੂਰਨ ਸਿੰਘ ਕੁਦਰਤੀ ਖੇਤਰ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਸਿਖਲਾਈ ਦਾ ਕੰਮ ਵੱਡੇ ਪੱਧਰ ਤੇ ਹੱਥ ਵਿਚ ਲਏਗਾ।
ਸੰਪਰਕ : ਸ੍ਰ. ਰਾਜਬੀਰ ਸਿੰਘ ਪਿੰਗਲਵਾੜਾ ਅੰਮ੍ਰਿਤਸਰ।
ਫੋਨ: 9417279304
9781401141
ਕੁਦਰਤ ਦਾ ਪੁਜਾਰੀ ਨਿਮਾਣਾ ਕਿਸਾਨ ਅਮਰਜੀਤ ਸ਼ਰਮਾ
ਖੇਤੀ ਵਿਰਾਸਤ ਮਿਸ਼ਨ ਜੈਤੋ ਦੇ ਅਣਥੱਕ ਯਤਨਾਂ ਕਰਕੇ ਮੇਰੀ ਜ਼ਿੰਦਗੀ ਜਿਊਣ ਦਾ ਢੰਗ ਹੀ ਹੋਰ ਹੋ ਗਿਆ ਹੈ। ਹੁਣ ਮੈਂ ਬਾਜ਼ਾਰ 'ਚੋਂ ਨਾ ਤਾਂ ਬੀਜ ਖ਼ਰੀਦਣ ਜਾਂਦਾ ਹਾਂ ਨਾ ਹੀ ਮੈਂ ਕੋਈ ਖਾਦ ਨਾ ਕੀਟ-ਨਾਸ਼ਕ, ਨਾ ਨਦੀਨ-ਨਾਸ਼ਕ ਖ਼ਰੀਦਣ ਜਾਂਦਾ ਹਾਂ। ਸਗੋਂ ਮੈਂ ਤਾਂ ਬਾਜ਼ਾਰ ਵੇਚਣ ਹੀ ਜਾਂਦਾ ਹਾਂ। ਘਰ ਦੀਆਂ ਘਰੇਲੂ ਜ਼ਰੂਰਤਾਂ ਚਾਹੇ ਸਬਜ਼ੀਆਂ ਹਨ, ਚਾਹੇ ਦਾਲਾਂ, ਚਾਹੇ ਗੰਨਾ, ਸੌਂਫ, ਆਦਿ ਚੀਜ਼ਾਂ ਮੈਂ ਸਾਰੀਆਂ ਹੀ ਆਪਣੀ ਛੋਟੀ ਜਿਹੀ 5 ਏਕੜ ਜ਼ਮੀਨ ਵਿੱਚ ਪੈਦਾ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਵਧੀਆ ਢੰਗ ਨਾਲ ਚਲਾ ਰਿਹਾ ਹਾਂ। ਮੈਨੂੰ ਨਾ ਤਾਂ ਖਾਦ ਦੇ ਪੈਸੇ ਦੇਣ ਦਾ ਕੋਈ ਫਿਕਰ ਹੈ ਅਤੇ ਨਾ ਹੀ ਕੀਟ-ਨਾਸ਼ਕ ਜਾਂ ਨਦੀਨ-ਨਾਸ਼ਕ ਦੇ ਕਿਸੇ ਦੇਣਦਾਰੀ ਦਾ ਫ਼ਿਕਰ ਹੈ। ਮੇਰੇ ਖੇਤ ਵਿਚੋਂ ਜੋ ਕੁਝ ਵੀ ਹੁੰਦਾ ਹੈ ਉਹ ਮੇਰਾ ਸਭ ਆਪਣਾ ਹੈ। ਮੇਰੇ ਘਰ ਰੱਖੀ ਹੋਈ ਦੇਸੀ ਗਾਂ ਹੀ ਮੇਰੀ ਫਰਟੀਲਾਈਜ਼ਰ ਅਤੇ ਪੈਸਟੀਸਾਈਡ ਦੀ ਵੱਡੀ ਫੈਕਟਰੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਇਹ ਕਿਸਾਨ ਅਮਰਜੀਤ ਸ਼ਰਮਾ ਹਨ ਜੋ ਜੈਤੋ ਨੇੜਲੇ ਪਿੰਡ ਚੈਨਾ (ਫਰੀਦਕੋਟ) ਦੇ ਵਸਨੀਕ ਹਨ। ਆਪਣੀ ਪੰਜ ਏਕੜ ਜ਼ਮੀਨ ਨਾਲ ਆਪਣਾ ਗੁਜ਼ਾਰਾ ਬਹੁਤ ਹੀ ਵਧੀਆ ਢੰਗ ਨਾਲ ਚਲਾ ਰਹੇ ਹਨ; ਇਨ੍ਹਾਂ ਦੀ ਸਾਰੀ ਖੇਤੀ ਕੁਦਰਤੀ ਖੇਤੀ 'ਤੇ ਅਧਾਰਿਤ ਹੈ।
ਪਤਾ :- ਅਮਰਜੀਤ ਸ਼ਰਮਾ
ਪਿੰਡ ਅਤੇ ਡਾਕਖਾਨਾ ਚੈਨਾ, ਜ਼ਿਲ੍ਹਾ ਫਰੀਦਕੋਟ।
ਫੋਨ: 94635-50720
ਕੁਦਰਤੀ ਖੇਤੀ ਦਾ ਵਿਗਿਆਨੀ ਕਿਸਾਨ ਵਿਨੋਦ ਜਿਆਣੀ
ਵਿਨੋਦ ਜਿਆਣੀ, ਪਿੰਡ ਕਟੇਹੜਾ, ਫਾਜ਼ਿਲਕਾ (ਫਿਰੋਜ਼ਪੁਰ) 130 ਏਕੜ ਖੇਤੀ ਕਰਦੇ ਹਨ। ਜਿਆਣੀ ਸਾਹਿਬ ਦਾ 52 ਏਕੜ ਕਿਨੂੰ ਦਾ ਬਾਗ਼ ਹੈ। ਉਹ ਵੀ ਕੁਦਰਤੀ ਖੇਤੀ ਵਾਲਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬਾਗ਼ ਜੋ ਪਹਿਲਾਂ ਰਸਾਇਣਕ ਖੇਤੀ 'ਤੇ ਨਿਰਭਰ ਸੀ ਅਤੇ ਹੁਣ ਕੁਦਰਤੀ ਖੇਤੀ ਅਧੀਨ ਆ ਗਿਆ ਹੈ, ਦੇ ਫ਼ਲਾਂ ਦੀ ਕੁਆਲਟੀ ਵਿੱਚ ਬਹੁਤ ਅੰਤਰ ਆ ਗਿਆ ਹੈ। ਫ਼ਲ ਜ਼ਿਆਦਾ ਚਮਕਦਾਰ ਅਤੇ ਮਿੱਠੇ ਹੋ ਗਏ ਹਨ। ਪੌਦਿਆਂ ਦੀਆਂ ਜੋ ਟਾਹਣੀਆਂ ਪਹਿਲਾਂ ਸੁੱਕ ਰਹੀਆਂ ਸਨ ਉਹ ਮੁੜ ਹਰੀਆਂ ਹੋ ਰਹੀਆਂ ਹਨ। ਜਿਆਣੀ ਸਾਹਿਬ ਬਾਗ਼ਬਾਨੀ ਤੋਂ ਇਲਾਵਾ ਬਾਸਮਤੀ, ਮੂੰਗੀ, ਅਰਹਰ, ਨਰਮਾ, ਗੰਨਾ, ਕਣਕ, ਛੋਲੇ, ਸਰ੍ਹੋਂ ਆਦਿ ਵੰਨ ਸਵੰਨਤਾ ਵਾਲੀਆਂ ਫ਼ਸਲਾਂ ਬਹੁਤ ਵਧੀਆ ਲੈ ਰਹੇ ਹਨ। ਜਿਆਣੀ ਸਾਹਿਬ ਦੀਆਂ ਫ਼ਸਲਾਂ ਦਾ ਝਾੜ ਮੁਕਾਬਲੇ ਵਾਲੀਆਂ ਰਾਸਇਣਕ ਫ਼ਸਲਾਂ ਦੇ ਬਰਾਬਰ ਆ ਰਿਹਾ ਹੈ। ਕੁਦਰਤੀ ਖੇਤੀ ਬਾਰੇ ਜਿਆਣੀ ਜੀ ਦਾ ਕਹਿਣਾ ਹੈ ਕਿ ਜੇਕਰ ਤੁਹਾਡੀ ਜ਼ਮੀਨ ਤਾਕਤਵਰ ਹੋਵੇਗੀ ਤਾਂ ਹਰ ਫ਼ਸਲ ਹੀ ਤਾਕਤਵਰ ਹੋਵੇਗੀ। ਜ਼ਮੀਨ ਤਾਂ ਹੀ ਤਾਕਤਵਰ ਹੋਵੇਗੀ ਜੇਕਰ ਤੁਸੀਂ ਇਸ ਵਿੱਚ ਜ਼ਹਿਰਾਂ ਮਿਲਾਉਣੀਆਂ ਤਰੁੰਤ ਬੰਦ ਕਰੋਗੇ।
ਪਤਾ :- ਵਿਨੋਦ ਜਿਆਣੀ
ਪਿੰਡ ਕਟੈਹੜਾ, ਨੇੜੇ ਫਾਜਿਲਕਾ,
ਜ਼ਿਲ੍ਹਾ ਫਿਰੋਜ਼ਪੁਰ । ਫੋਨ : 94172-33251
ਕੁਦਰਤੀ ਖੇਤੀ ਨੂੰ ਬਾਬੇ ਨਾਨਕ ਦੀ ਖੇਤੀ ਮੰਨਣਵਾਲਾ ਹਰਜੰਟ ਸਿੰਘ
ਸ੍ਰ: ਹਰਜੰਟ ਸਿੰਘ ਪਿੰਡ ਰਾਏ ਕੇ ਕਲਾਂ, ਜ਼ਿਲ੍ਹਾ ਬਠਿੰਡਾ, ਨੇੜੇ ਗਿੱਦੜਬਾਹਾ, ਜੋ ਖੇਤੀ ਵਿਰਾਸਤ ਮਿਸ਼ਨ ਦੇ ਪ੍ਰਧਾਨ ਵੀ ਹਨ ਪੂਰੀ ਤਰ੍ਹਾਂ ਕੁਦਰਤੀ ਖੇਤੀ ਨੂੰ ਸਮਰਪਿਤ ਹਨ। ਹਰਜੰਟ ਸਿੰਘ ਨੇ ਮਈ 2002 ਵਿੱਚ ਜ਼ਹਿਰਾਂ, ਕੀਟ-ਨਾਸ਼ਕਾਂ, ਰਸਾਇਣਕ ਖਾਦਾਂ ਤੋਂ ਬੇਹੱਦ ਤੰਗ ਹੋ ਕੇ ਇਨ੍ਹਾਂ ਤੋਂ ਮੁਕਤੀ ਦਾ ਰਾਹ ਚੁਣਿਆ। ਭਾਵੇਂ ਸ਼ੁਰੂ ਵਿੱਚ ਉਨ੍ਹਾਂ ਵਰਮੀ ਕੰਪੋਸਟ ਤਿਆਰ ਕਰਕੇ ਇਨ੍ਹਾਂ ਜ਼ਹਿਰਾਂ ਤੋਂ ਮੁਕਤੀ ਵਾਲਾ ਰਾਹ ਚੁਣਿਆ ਪਰੰਤੂ ਇਸ ਤਕਨੀਕ ਵਿੱਚ ਕਈ ਔਕੜਾਂ ਅਤੇ ਹਮੇਸ਼ਾ ਬੇਲੋੜੀ ਸਿਰਦਰਦੀ ਕਰਕੇ ਇਨ੍ਹਾਂ ਨੇ ਅਕਤੂਬਰ 2006 ਤੋਂ ਕੁਦਰਤੀ ਖੇਤੀ ਸ਼ੁਰੂ ਕਰ ਦਿੱਤੀ। ਹੁਣ ਹਰਜੰਟ ਸਿੰਘ ਆਪਣੇ 36 ਦੇ 36 ਏਕੜ ਜ਼ੀਰੋ ਬੱਜਟ-ਕੁਦਰਤੀ ਖੇਤੀ ਰਾਹੀਂ ਕਰਦੇ ਹਨ। ਕੁਦਰਤੀ ਖੇਤੀ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਹਰਜੰਟ ਸਿੰਘ ਦਾ ਕਹਿਣਾ ਹੈ ਕਿ ਕੁਦਰਤੀ ਖੇਤੀ ਕਰਕੇ ਅਸੀਂ ਸੱਚਮੁੱਚ ਸਰੱਬਤ ਦਾ ਭਲਾ ਕਰਦੇ ਹਾਂ। ਇਹ ਤਾਂ ਬਾਬੇ ਨਾਨਕ ਦੀ ਖੇਤੀ ਹੈ। ਇਸ ਖੇਤੀ ਰਾਹੀਂ ਅਸੀਂ ਸੂਖ਼ਮ ਜੀਵਾਣੂਆਂ ਤੋਂ ਲੈ ਕੇ ਹਰ ਤਰ੍ਹਾਂ ਦੇ ਪੰਛੀਆਂ, ਪਸ਼ੂਆਂ, ਪਖੇਰੂਆਂ ਤੋਂ ਇਲਾਵਾ ਮਨੁੱਖਤਾ ਲਈ ਵੀ ਜ਼ਹਿਰ ਰਹਿਤ ਅਨਾਜ ਪੈਦਾ ਕਰਕੇ ਸਮਾਜ ਦੀ ਸੱਚੀ ਸੇਵਾ ਤਾਂ ਕਰਦੇ ਹੀ ਹਾਂ ਸਗੋਂ ਅਸੀਂ ਆਪਣੀ ਧਰਤੀ ਮਾਂ ਦੇ ਸੱਚੇ ਪੁੱਤਰ ਹੋਣ ਦਾ ਮਾਣ ਵੀ ਹਾਸਿਲ ਕਰਦੇ ਹਾਂ।
ਪਤਾ :- ਸ੍ਰ. ਹਰਜੰਟ ਸਿੰਘ
ਪਿੰਡ ਅਤੇ ਡਾਕਖਾਨਾ ਰਾਏਕੇ ਕਲਾਂ,
ਜਿਲਾ ਬਠਿੰਡਾ । ਫੋਨ: 98176-20814
ਕੁਦਰਤੀ ਖੇਤੀ ਨੂੰ ਸਮਰਪਿਤ ਚਰਨਜੀਤ ਸਿੰਘ ਪੁੰਨੀ
ਕੁਦਰਤੀ ਖੇਤੀ ਇਕ ਐਸੀ ਖੇਤੀ ਹੈ ਜੋ ਤੁਹਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਦੀ ਹੈ। ਤੁਹਾਡੇ ਅੰਦਰ ਦੀਆਂ ਕੁਦਰਤੀ ਭਾਵਨਾਵਾਂ, ਜਿਹੜੀਆਂ ਰਸਾਇਣ ਖੇਤੀ ਨੇ ਤਬਾਹ ਕਰ ਦਿੱਤੀਆਂ ਹਨ ਉਨ੍ਹਾਂ ਨੂੰ ਮੁੜ ਜ਼ਿੰਦਾ ਕਰਦੀ ਹੈ। ਛੋਟੇ ਤੋਂ ਛੋਟਾ ਪਖੇਰੁ, ਛੋਟੇ ਤੋਂ ਛੋਟਾ ਜੀਵ ਜੋ ਮਾਤਰ ਕੀੜੀ ਜਿੰਨਾ ਵੀ ਨਹੀਂ ਹੈ ਉਸ ਦੀ ਵੀ ਮਹੱਤਤਾ ਤੁਹਾਨੂੰ ਪਤਾ ਲੱਗੇਗੀ ਅਤੇ ਹਰ ਪ੍ਰਾਣੀ ਦੀ ਕੁਦਰਤੀ ਹੋਂਦ ਦਾ ਤੁਹਾਨੂੰ ਅਹਿਸਾਸ ਹੋਵੇਗਾ। ਇਹ ਅਹਿਸਾਸ ਹੋਣਾ ਹੀ ਤੁਹਾਡੇ ਭਵਿੱਖ ਦੀ ਸਫ਼ਲਤਾ ਦਾ ਚਿੰਨ੍ਹ ਹੈ। ਲੱਖਾਂ ਕਰੋੜਾਂ ਸਾਲਾਂ ਤੋਂ ਹੋ ਰਹੀ ਖੇਤੀ ਮਾਤਰ 40 ਤੋਂ 50 ਸਾਲਾਂ ਵਿੱਚ ਹੀ ਕੇਵਲ ਫੇਲ੍ਹ ਹੀ ਨਹੀਂ ਹੋਈ ਸਗੋਂ ਹੱਸਦੇ-ਵੱਸਦੇ ਪਰਿਵਾਰਾਂ ਦੇ ਉਜਾੜੇ ਦਾ ਕਾਰਣ ਬਣ ਗਈ ਹੈ। ਅਜਿਹਾ ਕਿਉਂ? ਪੰਜਾਬ ਦੇ ਹਰ ਵਾਸੀ ਨੂੰ ਖ਼ਾਸ ਕਰਕੇ ਕਿਸਾਨਾਂ ਨੂੰ ਇਹ ਜ਼ਰੂਰ ਸੋਚਣਾ ਪਵੇਗਾ। ਕੁਦਰਤੀ ਖੇਤੀ ਮੈਂ ਜਦੋਂ ਤੋਂ ਸ਼ੁਰੂ ਕੀਤੀ ਹੈ ਮੇਰੇ ਅੰਦਰ ਆਤਮ ਵਿਸ਼ਵਾਸ ਪੈਦਾ ਤਾਂ ਹੋਇਆ ਹੀ ਹੈ ਸਗੋਂ ਹੋਰਾਂ ਨੂੰ ਇਸ ਖੇਤੀ ਵੱਲ ਪ੍ਰੇਰਿਤ ਕਰਨ ਦਾ ਜਜ਼ਬਾ ਵੀ ਪੈਦਾ ਹੋਇਆ ਹੈ। ਮੇਰੀ ਪੰਜਾਬ ਦੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਕੁਦਰਤੀ ਖੇਤੀ ਅਪਣਾ ਕੇ ਆਪਣਾ ਭਵਿੱਖ ਉੱਜਲਾ ਕਰਨ।
ਪਤਾ - ਚਰਨਜੀਤ ਸਿੰਘ ਪੁੰਨੀ
ਪਿੰਡ ਤੇ ਡਾਕਖ਼ਾਨਾ ਚੈਨਾ
ਫੋਨ: 94179-65900
ਕੁਦਰਤੀ ਖੇਤੀ ਦਾ ਇਨਕਲਾਬੀ ਯੋਧਾ ਹਰਤੇਜ ਸਿੰਘ ਮਹਿਤਾ
ਸਾਨੂੰ ਖੇਤੀ ਦੀਆਂ ਰੇਹ, ਸਪਰੇਅ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿਰਫ਼ ਦੇਸੀ ਗਾਂ ਦੀ ਜ਼ਰੂਰਤ ਹੈ। ਇਕ ਦੇਸੀ ਗਾਂ 25 ਤੋਂ 30 ਏਕੜ ਦੀ ਖੇਤੀ ਦੀ ਰੇਹ, ਸਪਰੇਅ ਦੀ ਜ਼ਰੂਰਤ ਨੂੰ ਆਸਾਨੀ ਨਾਲ ਪੂਰਾ ਕਰ ਸਕਦੀ ਹੈ। ਮੈਂ ਆਪਣੀ 11 ਏਕੜ ਦੀ ਖੇਤੀ ਦੀਆਂ ਖਾਦ ਦੀਆਂ ਜ਼ਰੂਰਤਾਂ ਅਤੇ ਕੀਟ-ਨਾਸ਼ਕਾਂ ਵੀ ਗਾਂ ਦੇ ਗੋਹੇ ਅਤੇ ਪਿਸ਼ਾਬ ਤੋਂ ਪੂਰੀਆਂ ਕਰਦਾ ਹਾਂ। ਇਹ ਹਨ ਸ: ਹਰਤੇਜ ਸਿੰਘ ਪਿੰਡ ਮਹਿਤਾ (ਸਾਹਾਵਾਲਾ) ਜ਼ਿਲ੍ਹਾ ਤੇ ਤਹਿਸੀਲ ਬਠਿੰਡਾ। ਆਪਣੀ ਕੁਦਰਤੀ ਖੇਤੀ ਸੰਬੰਧੀ ਆਪਣੇ ਹੋਰ ਅਨੁਭਵ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਜੋ ਇਹ ਕੁਦਰਤੀ ਖੇਤੀ ਕਰ ਰਹੇ ਹਨ ਇਸ ਦਾ ਉਨ੍ਹਾਂ ਇੱਕ ਹੋਰ ਨਾਂ "ਨਾ ਖ਼ਰਚ, ਨਾ ਚਿੰਤਾ" ਵੀ ਰੱਖਿਆ ਹੋਇਆ ਹੈ। ਪੰਜਾਬ ਦੇ ਸਮੁੱਚੇ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਵੱਲ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕ, ਸਿਹਤ, ਵਾਤਾਵਰਣ ਪੱਖੋਂ ਕੰਗਾਲ ਹੋ ਚੁੱਕੀ ਕਿਸਾਨੀ ਦਾ ਇਕੋ ਇੱਕ ਹੱਲ ਜ਼ੀਰੋ ਬੱਜਟ ਕੁਦਰਤੀ ਖੇਤੀ ਹੈ। ਸਾਰੇ ਕਿਸਾਨ ਅਗਰ ਸੱਚੇ ਦਿਲੋਂ ਸਰਬੱਤ ਦਾ ਭਲਾ ਮੰਗਦੇ ਹਨ ਤਾਂ ਉਹ ਸਰਬੱਤ ਦੇ ਭਲੇ ਵਾਲੀ ਕੁਦਰਤੀ ਖੇਤੀ ਕਰਨ।
ਪਤਾ :- ਹਰਤੇਜ ਸਿੰਘ ਮਹਿਤਾ,
ਪਿੰਡ ਅਤੇ ਡਾਕਖਾਨਾ ਮਹਿਤਾ (ਸਾਹਾਂ ਵਾਲਾ)
ਜਿਲਾ ਬਠਿੰਡਾ । ਫੋਨ: 0164-2420071
ਕੁਦਰਤੀ ਖੇਤੀ ਦੀ ਯੂਨੀਵਰਸਿਟੀ ਵਸਾਉਣ ਵਾਲਾ ਕ੍ਰਿਸ਼ਨ ਜਾਖੜ
ਕੁਦਰਤ ਪੱਖੀ ਕੁਦਰਤੀ ਖੇਤੀ ਕਰਨ ਵਾਲੇ ਧੜੱਲੇਦਾਰ ਕਿਸਾਨਾਂ ਦੇ ਜੇਕਰ ਭਾਰਤ ਪੱਧਰ 'ਤੇ ਨਾਂ ਗਿਣੇ ਜਾਣ ਤਾਂ ਚੌਧਰੀ ਕ੍ਰਿਸ਼ਨ ਜਾਖੜ ਪਹਿਲੀ ਸੂਚੀ ਦੇ ਕਿਸਾਨਾਂ 'ਚੋਂ ਇਕ ਹਨ। ਆਪ 350 ਏਕੜ ਕੁਦਰਤੀ ਖੇਤੀ ਕਰਦੇ ਹਨ। ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ, ਤਹਿਸੀਲ ਸੰਗਰੀਆ ਦੇ ਪੰਜਾਬ ਦੀ ਹੱਦ ਨਾਲ ਲੱਗਦੇ ਪਿੰਡ ਢਾਬਾ ਦੇ ਵਸਨੀਕ ਚੌਧਰੀ ਕ੍ਰਿਸ਼ਨ ਜਾਖੜ ਜੀ 75 ਬੀਘੇ ਕਿਨੂੰ, 13 ਬੀਘੇ ਅਨਾਰ ਮਾਲਟਾ, 20 ਬੀਘੇ ਅੰਗੂਰ, 30 ਬੀਘੇ ਅਨਾਰ ਤੋਂ ਇਲਾਵਾ ਕਣਕ, ਛੋਲੇ, ਸਰ੍ਹੋਂ, ਮੂੰਗੀ, ਜੁਆਰ ਤੋਂ ਇਲਾਵਾ ਬਹੁਤ ਵੱਡੀ ਪੱਧਰ 'ਤੇ ਪਸ਼ੂ ਚਾਰਾ ਪੈਦਾ ਕਰਦੇ ਹਨ। ਜਾਖੜ ਸਾਹਿਬ ਕੋਲ 100 ਤੋਂ ਵੱਧ ਦੇਸੀ ਗਾਵਾਂ ਹਨ ਅਤੇ ਇਨ੍ਹਾਂ ਦੇ ਗੋਬਰ ਅਤੇ ਮੂਤਰ ਦਾ ਐਸਾ। ਪ੍ਰਬੰਧ ਕੀਤਾ ਗਿਆ ਹੈ ਕਿ ਆਪਣੇ ਆਪ ਜੀਵ ਅੰਮ੍ਰਿਤ ਤਿਆਰ ਹੋ ਜਾਂਦਾ ਹੈ ਅਤੇ ਇਨ੍ਹਾਂ ਗਾਵਾਂ ਦੇ ਗੋਹੇ ਤੋਂ ਜਾਖੜ ਸਾਹਿਬ ਉੱਚ ਤਕਨੀਕ ਰਾਹੀਂ ਊਰਜਾ ਪ੍ਰਾਪਤ ਕਰਕੇ ਦੋ ਜਨਰੇਟਰ (15 K.V.. 5 K.V.) ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚਲਾਉਂਦੇ ਹਨ। ਜਾਖੜ ਸਾਹਿਬ ਦਾ ਆਮ ਕਿਸਾਨਾਂ ਨੂੰ ਇਹ ਸੁਨੇਹਾ ਹੈ ਕਿ ਅਗਰ ਕਿਸਾਨਾਂ ਨੇ ਆਪਣੇ ਪਰਿਵਾਰਾਂ 'ਚ ਫਿਰ ਖ਼ੁਸ਼ੀ ਅਤੇ ਖੇੜੇ ਲੈ ਕੇ ਆਉਣੇ ਹਨ ਤਾਂ ਉਨ੍ਹਾਂ ਨੂੰ ਰਵਾਇਤੀ ਬੀਜ ਅਤੇ ਰਵਾਇਤੀ ਖਾਦਾਂ ਵੱਲ ਮੁੜਨਾ ਪਵੇਗਾ।
ਪਤਾ : ਚੌਧਰੀ ਕ੍ਰਿਸ਼ਨ ਜਾਖੜ
ਪਿੰਡ ਢਾਬਾ, ਜ਼ਿਲ੍ਹਾ ਹਨੂੰਮਾਨਗੜ੍ਹ।
ਫੋਨ: 094140-91200
ਕੁਦਰਤੀ ਖੇਤੀ ਦੀ ਲੋਕ ਲਹਿਰ : ਸਰਬੱਤ ਦੇ ਭਲੇ ਦੀ ਨਿਮਾਣੀ ਅਰਦਾਸ
2 ਫ਼ਰਵਰੀ, 2005 ਨੂੰ ਖੇਤੀ ਵਿਰਾਸਤ ਮਿਸ਼ਨ ਸਿਰਫ਼ ਤਨ ਦੇ ਕੱਪੜੇ ਲੈ ਕੇ ਪੰਜਾਬ ਦੇ ਸਭ ਤੋਂ ਵੱਧ ਕੈਂਸਰ ਪੀੜਿਤ ਇਲਾਕੇ, ਸਭ ਤੋਂ ਵੱਧ ਕਰਜ਼ਦਾਰ ਇਲਾਕੇ, ਪ੍ਰਦੂਸ਼ਿਤ ਵਾਤਾਵਰਣ ਵਾਲੇ ਇਲਾਕੇ, ਦੇਸ ਦੇ ਸਭ ਤੋਂ ਵੱਧ ਜ਼ਹਿਰਾਂ ਵਰਤਣ ਵਾਲੇ ਇਲਾਕੇ ਅਤੇ ਹੋਰ ਕਈ ਤਰ੍ਹਾਂ ਦੀਆਂ ਕੁਦਰਤੀ ਅਲਾਮਤਾਂ ਦੀ ਮਾਰ ਸਹਿ ਰਹੇ ਇਲਾਕੇ ਵਿੱਚ ਆਇਆ। ਆਪਣੇ ਬਚਪਨ ਵਿੱਚ ਨਾ ਕੋਈ ਆਰਥਿਕ ਸਾਧਨ, ਨਾ ਕੋਈ ਹੋਰ ਵਸੀਲੇ, ਸਿਰਫ਼ ਤੇ ਸਿਰਫ਼ ਪੰਜਾਬ ਦੇ ਅਵਾਮ ਦਾ ਦਿਲ ਵਿੱਚ ਦਰਦ। ਬਹੁ-ਰਾਸ਼ਟਰੀ ਕੰਪਨੀਆਂ ਦੇ ਤੰਦੂਆ ਜਾਲ ਵਿੱਚ ਉੱਲਝਿਆ ਕਿਸਾਨ ਪਰਿਵਾਰਾਂ ਸਮੇਤ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਕਿਸਾਨਾਂ ਦੀ ਪੀੜਾਂ ਦਾ ਦਰਦ ਜੋ ਕਿਸੇ ਤੋਂ ਝੱਲੀ ਨਹੀਂ ਸੀ ਜਾਂਦੀ, ਉਨ੍ਹਾਂ ਪਰਿਵਾਰਾਂ ਦੇ ਹਾਉਕਿਆਂ ਦੀ ਚੀਸ ਖੇਤੀ ਵਿਰਾਸਤ ਮਿਸ਼ਨ ਨੂੰ ਕਿਸਾਨਾਂ ਦੇ ਭਲੇ ਲਈ ਕੁਝ ਕਰਨ ਲਈ ਹਮੇਸ਼ਾ ਕਹਿੰਦੀ ਰਹਿੰਦੀ। ਸ਼ੁਰੂ-ਸ਼ੁਰੂ ਵਿੱਚ ਮੁਸ਼ਕਲਾਂ ਦਾ ਆਉਣਾ ਤਾਂ ਕੁਦਰਤੀ ਹੀ ਇਕ ਵਰਤਾਰਾ ਹੈ ਪਰੰਤੂ ਜਦੋਂ ਗੱਲ ਹੀ ਕੁਦਰਤ ਪੱਖੀ ਕਰ ਰਹੇ ਹੋਈਏ ਤਾਂ ਕੁਦਰਤ ਸਾਥ ਵੀ ਆਪ ਦੇ ਦਿੰਦੀ ਹੈ। ਬਸ ਠੀਕ ਇਸੇ ਤਰ੍ਹਾਂ ਹੀ ਖੇਤੀ ਵਿਰਾਸਤ ਮਿਸ਼ਨ ਨਾਲ ਹੋਇਆ। ਹਰ ਤਰ੍ਹਾਂ ਦੇ ਸਾਧਨਾਂ ਦੀ ਅਣਹੋਂਦ ਦੇ ਬਾਵਜੂਦ ਖੇਤੀ ਵਿਰਾਸਤ ਮਿਸ਼ਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕਦੇ ਇਹ ਨਾ ਲੱਗਾ ਕਿ ਕਿਸ ਸਾਧਨ ਦੀ ਕਮੀ ਹੈ। ਅਸੀਂ ਸ਼ੁਰੂ ਤੋਂ ਹੀ ਕੁਦਰਤ ਪੱਖੀ ਹੋਣ ਕਰਕੇ ਕੁਦਰਤ ਨਾਲ ਖਿਲਵਾੜ ਕਰਨ ਵਾਲੇ ਸਾਰੇ ਢੰਗਾਂ
ਦੇ ਘੋਰ ਵਿਰੋਧੀ ਰਹੇ। ਉਹ ਢੰਗ ਚਾਹੇ ਕਿਸੇ ਵੀ ਖੇਤਰ 'ਚ ਸਨ। ਇਸੇ ਕਰਕੇ ਖੇਤੀ ਵਿਰਾਸਤ ਮਿਸ਼ਨ ਖੇਤੀ ਖੇਤਰ ਵਿੱਚ, ਕੁਦਰਤੀ ਪੱਖ ਨੂੰ ਕਤਲ ਕਰਕੇ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਲਿਆਂਦੇ ਖਾਦ, ਕੀਟ- ਨਾਸ਼ਕਾਂ ਦੇ ਜਾਲ ਵਿੱਚ ਫਸਾਏ ਕਿਸਾਨਾਂ ਨੂੰ ਕੱਢਣ ਲਈ ਹਮੇਸ਼ਾ ਯਤਨਸ਼ੀਲ ਰਿਹਾ। ਪੰਜਾਬ ਭਰ ਵਿੱਚ ਦੇਸ਼ ਭਰ ਦੇ ਉਨ੍ਹਾਂ ਖੇਤੀ ਮਾਹਿਰਾਂ ਨੂੰ ਬੁਲਾ ਕੇ ਪੰਜਾਬ ਦੇ ਕਿਸਾਨਾਂ ਦੇ ਰੂ-ਬ-ਰੂ ਕੀਤਾ ਗਿਆ ਜਿਨ੍ਹਾਂ ਨੇ ਬਿਨਾਂ ਖਾਦਾਂ, ਕੀਟ-ਨਾਸ਼ਕਾਂ ਤੋਂ ਸਫ਼ਲਤਾ ਪੂਰਨ ਖੇਤੀ ਕੀਤੀ। ਇਨ੍ਹਾਂ ਖੇਤੀ ਮਾਹਿਰਾਂ 'ਚੋਂ ਇਕ ਨਾਂ ਹੈ ਸੁਭਾਸ਼ ਪਾਲੇਕਰ ਜਿਨ੍ਹਾਂ ਨੇ ਹੱਥਲੀ ਕਿਤਾਬ 'ਕੁਦਰਤੀ ਖੇਤੀ ਕਿਵੇਂ ਕਰੀਏ? ਲਿਖੀ ਹੈ। ਉਹ ਵੀ ਪੰਜਾਬ ਆਏ ਅਤੇ ਉਨ੍ਹਾਂ ਨੇ ਆਪਣੇ ਖੇਤੀ ਤਜਰਬੇ ਖੇਤੀ ਵਿਰਾਸਤ ਮਿਸ਼ਨ ਦੇ ਬਹੁਤ ਵੱਡੇ ਪਰਿਵਾਰਾਂ ਦੇ ਮੈਂਬਰਾਂ ਨਾਲ ਸਾਂਝੇ ਕੀਤੇ। ਪੂਰੇ ਪੰਜਾਬ ਭਰ 'ਚੋਂ ਸੈਂਕੜੇ ਦੇ ਕਰੀਬ ਕਿਸਾਨ ਵੀ ਇਨ੍ਹਾਂ ਤਜਰਬਿਆਂ ਤੋਂ ਕੁਝ ਸਿੱਖਣ ਲਈ ਆਏ। ਖੇਤੀ ਵਿਰਾਸਤ ਮਿਸ਼ਨ ਦੇ ਸੱਚੇ ਦਿਲੋਂ ਕੀਤੇ ਯਤਨਾਂ ਨੂੰ ਇਸ ਸਾਲ ਉਦੋਂ ਕੁਦਰਤ ਨੇ ਬਲ ਬਖ਼ਸ਼ਿਆ ਜਦੋਂ ਲੰਘੀ ਹਾੜੀ ਦੀ ਫ਼ਸਲ ਵਿੱਚ ਪੰਜਾਬ ਭਰ ਦੇ ਕਿਸਾਨਾਂ ਨੇ ਜ਼ੀਰੋ ਬੱਜਟ ਕੁਦਰਤੀ ਖੇਤੀ ਰਾਹੀਂ ਝਾੜ ਵੀ ਰਸਾਇਣ ਖੇਤੀ ਦੇ ਮੁਕਾਬਲੇ ਪੂਰਾ ਕਰਕੇ ਖੇਤੀ ਵਿਰਾਸਤ ਮਿਸ਼ਨ ਦਾ ਸੁਪਨਾ ਸਾਕਾਰ ਕਰ ਦਿੱਤਾ। ਹੁਣ ਸਉਣੀ ਦੀਆਂ ਫ਼ਸਲਾਂ ਵਿੱਚ ਪੂਰੇ ਪੰਜਾਬ ਭਰ ਦੇ ਕਿਸਾਨ ਬਿਨਾਂ ਇਕ ਰੁਪਇਆਂ ਲਾਇਆ ਬਹੁਤ ਵਧੀਆਂ ਫ਼ਸਲ ਕਰ ਰਹੇ ਹਨ। ਖੇਤੀ ਵਿਰਾਸਤ ਮਿਸ਼ਨ ਅੱਜ ਦੱਸਦਿਆਂ ਇਹ ਖ਼ੁਸ਼ੀ ਮਹਿਸੂਸ ਕਰਦਾ ਹੈ ਕਿ ਸਤਨਾਮ ਸਿੰਘ (ਪਿੰਡ ਗਹਿਰੀ ਮੰਡੀ), ਸਵ: ਮਹਿੰਦਰ ਸਿੰਘ ਧਾਲੀਵਾਲ, ਹਰਜਸਪਾਲ ਸਿੰਘ, ਕੇਸਰ ਸਿੰਘ (ਪਟਿਆਲਾ), ਮਾਸਟਰ ਮਦਨ ਲਾਲ, ਰੇਸ਼ਮ ਸਿੰਘ (ਹੁਸ਼ਿਆਰਪੁਰ) ਮਾਸਟਰ ਮਿਠੂ ਸਿੰਘ ਵੈਹਣੀਵਾਲ (ਮਾਨਸਾ), ਸਵਰਨ ਸਿੰਘ ਛੱਤਰਾ (ਬਠਿੰਡਾ) ਮਾਸਟਰ ਜਸਪਾਲ ਸਿੰਘ ਮੜਾਕ, ਜਗਦੇਵ ਸਿੰਘ ਸੰਧੂ, ਅਮਰਜੀਤ ਸ਼ਰਮਾ ਚੈਨਾ, ਲਛਮਣ ਸਿੰਘ ਪੁੰਨੀ ਚੈਨਾ, ਪ੍ਰਿਤਪਾਲ ਸਿੰਘ ਬਰਾੜ ਚੈਨਾ, ਭਿੰਦਰ ਸਿੰਘ ਭੁੱਲਰ ਚੈਨਾ, ਚਿੜੀ ਸਿੰਘ ਘਾਰੂ, ਚਰਨਜੀਤ ਸਿੰਘ ਬਰਾੜ ਜੈਤੋ, ਗੁਰਮੇਲ ਸਿੰਘ ਢਿੱਲੋਂ ਜੈਤੋ, ਜਗਮੇਲ ਸਿੰਘ ਸੀਰ ਵਾਲੀ, ਬਲਵਿੰਦਰ ਸਿੰਘ ਜੀਰਾ, ਡਾ. ਹਰਮਿੰਦਰ ਸਿੰਘ ਸਿੱਧੂ (ਜਲਾਲਦੀਵਾਲ, ਰਾਏਕੋਟ), ਨਿਰਮਲ ਸਿੰਘ
ਭੋਤਨਾ (ਬਰਨਾਲਾ), ਕਮਲਦੀਪ ਸਿੰਘ (ਪਿੰਡ ਗੁਜ਼ਰਵਾਲ, ਲੁਧਿਆਣਾ), ਅਸ਼ੀਸ਼ ਅਹੁਜਾ (ਖੁਬਨ, ਫਾਜ਼ਿਲਕਾ), ਚਮੋਕਰ ਸਿੰਘ ਢੁੱਡੀਕੇ (ਜ਼ਿਲ੍ਹਾ ਮੋਗਾ) ਆਦਿ ਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ ਕੁਦਰਤੀ ਖੇਤੀ ਟੀਮਾਂ ਬਣ ਕੇ ਕੁਦਰਤੀ ਖੇਤੀ ਨੂੰ ਹੋਰ ਚਾਰ ਚੰਦ ਲਾਉਣ ਲਈ ਦਿਨ ਰਾਤ ਮਿਹਨਤ ਕਰ ਰਹੀਆਂ ਹਨ।
ਖੇਤੀ ਵਿਰਾਸਤ ਮਿਸ਼ਨ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਜ਼ਹਿਰਾਂ ਨੂੰ ਛੱਡ ਕੇ ਕੁਦਰਤ ਪੱਖੀ ਕੁਦਰਤੀ ਖੇਤੀ ਅਪਣਾਏ।
ਕੁਦਰਤੀ ਖੇਤੀ ਦੇ ਮਹਾਵਿਦਵਾਨ ਸ਼੍ਰੀ ਸ਼ੁਭਾਸ ਪਾਲੇਕਰ ਮਹਾਂਰਾਸ਼ਟਰ ਦੇ ਸ਼ਹਿਰ ਅਮਰਾਵਤੀ ਦੇ ਰਹਿਣ ਵਾਲੇ ਹਨ। ਪਾਲੇਕਰ ਸਾਹਿਬ ਪ੍ਰਾਚੀਨ ਵੈਦਿਕ ਕ੍ਰਿਸ਼ੀ ਖੋਜ, ਵਿਕਾਸ ਅਤੇ ਵਿਸਥਾਰ ਅੰਦੋਲਨ ਸੰਸਥਾ ਚਲਾ ਰਹੇ ਹਨ। ਕੁਦਰਤੀ ਖੇਤੀ ਸੰਬੰਧੀ ਹੱਥਲੀ ਕਿਤਾਬ ਤੋਂ ਇਲਾਵਾ ਇਨ੍ਹਾਂ ਦੀਆਂ ਤਿੰਨ ਹੋਰ ਕਿਤਾਬਾਂ ਵੀ ਫ਼ਿਲਾਸਫ਼ੀ ਆਫ ਸਪਿਰਚੂਅਲ ਫਾਰਮਿੰਗ, ਪ੍ਰਿੰਸੀਪਲ ਆਫ ਸਪਿਰਚੂਅਲ ਫਾਰਮਿੰਗ, ਦਾ ਤਕਨੀਕਜ ਆਫ ਸਪਿਰਚੂਅਲ ਭਾਸ਼ਾ ਵਿੱਚ ਹਨ। ਪਰੰਤੂ ਕੁਦਰਤੀ ਖੇਤੀ ਸੰਬੰਧੀ ਇਨ੍ਹਾਂ ਵਿੱਚ ਬਹੁਤ ਡੂੰਘੀ ਅਤੇ ਖੋਜ ਭਰਪੂਰ ਜਾਣਕਾਰੀ ਹੈ। ਜੋ ਸੱਜਣ ਅੰਗਰੇਜ਼ੀ ਤੋਂ ਜਾਣੂ ਹਨ ਉਹ ਸੱਜਣ ਇਨ੍ਹਾਂ ਤਿੰਨਾਂ ਕਿਤਾਬਾਂ ਨੂੰ ਜ਼ਰੂਰ ਪੜ੍ਹਨ। ਇਹ ਪਾਲੇਕਰ ਸਾਹਿਬ ਦੇ ਇਸ ਮਹਾਨ ਕਾਰਜ ਵਿੱਚ ਤਿੱਲ ਫੁੱਲ ਭੇਟਾ ਹੋਵੇਗੀ। ਪਾਲੇਕਰ ਸਾਹਿਬ ਤੋਂ ਡਾ. ਇੰਦਰਜੀਤ ਕੌਰ ਨੇ ਇਹ ਪੁੱਛਿਆ ਕਿ ਤੁਸੀਂ 12-12 ਘੰਟੇ ਲਗਾਤਾਰ ਕਾਰਜਸ਼ਾਲਾਂ ਵਿਚ ਲੈਕਚਰ ਦਿੰਦੇ ਹੋ ਪਰ ਥੱਕਦੇ ਨਹੀਂ ਜਾਪਦੇ ਇਸ ਦਾ ਰਾਜ ਕੀ ਹੈ ? ਤਾਂ ਸ੍ਰੀ ਪਾਲੇਕਰ ਦਾ ਜਵਾਬ ਸੀ "ਮੈਂ ਦੇਖ ਰਿਹਾਂ ਕਿ ਪਿਛਲੇ 10 ਸਾਲਾਂ ਵਿਚ ਤਕਰੀਬਨ ਡੇਢ ਲੱਖ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਆਰਾਮ ਕਿਵੇਂ ਕਰ ਸਕਦਾ ਹਾਂ। ਕਿਸਾਨ ਨੂੰ ਸ਼ੋਸ਼ਣ ਤੋਂ ਮੁਕਤੀ ਦਵਾਉਣਾ ਹੀ ਮੇਰੇ ਜੀਵਨ ਦਾ ਕਾਰਜ ਹੈ।" ਸ੍ਰੀ ਪਾਲੇਕਰ ਦਾ ਇਹ ਜਵਾਬ ਕੁਦਰਤੀ ਖੇਤੀ ਦੇ ਸਾਰੇ ਸਮੱਰਥਕਾਂ, ਕਾਰਕੁੰਨਾਂ, ਵਾਤਾਵਰਣ ਪ੍ਰੇਮੀ ਅਤੇ ਸਮਾਜਿਕ ਸਰੋਕਾਰਾਂ ਵਾਲੇ ਸੱਜਣਾਂ ਲਈ ਦਿਸ਼ਾ ਨਿਰਾਧਾਰਿਤ ਕਰਨ ਵਾਲਾ ਵਾਕ ਹੈ।
ਗੀਤ ਕੁਦਰਤ ਦੇ
ਪੰਜ ਨਦੀਆਂ ਦੀ ਧਰਤੀ ਇਕ ਦਿਨ ਤਰਸੂ ਪਾਣੀ ਨੂੰ,
ਪੀ ਬਿਸਲੇਰੀ ਪਾਣੀ ਨਾ ਹਾਕਾਂ ਮਾਰ ਗੁਲਾਮੀ ਨੂੰ ।
ਨਦੀਆਂ ਨਾਲੇ ਦੇਸ਼ ਮੇਰੇ ਦੇ ਸੁਕਦੇ ਜਾਂਦੇ ਨੇ,
ਅੱਖੀਆਂ ਖੋਲ੍ਹ ਕੇ ਦੇਖ ਤੂੰ ਪਾਣੀ ਮੁਕਦੇ ਜਾਂਦੇ ਨੇ,
ਜ਼ਹਿਰ ਦੋਸਤੋ ਪੀਂਦੇ ਪਾਣੀ ਦੀ ਜ਼ਿੰਦਗਾਨੀ ਨੂੰ,
ਪੀ ਬਿਸਲੇਰੀ ਪਾਣੀ.........
ਦੇਸ਼ ਮੇਰੇ ਦੇ ਲੋਕ ਪੈਪਸੀ ਪੀਣੀ ਛੱਡ ਦੇਵੋ,
ਕੋਕਾ ਕੋਲਾ, ਐਕਿਉਫਿਨਾਂ ਨੂੰ ਘਰ 'ਚੋਂ ਕੱਢ ਦੇਵੋ,
ਦੁਨੀਆਂ ਕਰੁ ਸਲਾਮ ਸਾਡੇ ਇਸ ਕੰਮ ਲਾਸਾਨੀ ਨੂੰ,
ਪੀ ਬਿਸਲੇਰੀ ਪਾਣੀ.........
ਵਰਲਡ ਬੈਂਕ ਤੇ ਅਮਰੀਕਾ ਨੇ ਸਾਜਿਸ਼ ਕੀਤੀ ਏ,
ਖੋਹ ਲਉ ਹਿੰਦ ਦੇ ਪਾਣੀ ਉਹਨਾਂ ਦੀ ਰਣਨੀਤੀ ਏ,
ਦੇਖਿਉ ਫ਼ਲ ਨਾ ਪੈਜੇ ਉਹਨਾਂ ਦੀ ਨੀਤ ਹਰਾਮੀ ਨੂੰ
ਪੀ ਬਿਸਲੇਰੀ ਪਾਣੀ.........
ਬੁੱਢਾ ਦਰਿਆ ਬੁੱਢੇ ਨਾਲੇ ਦੇ ਵਿੱਚ ਬਦਲ ਗਿਆ,
ਨਾਨਕ ਦੀ ਬੇਈ ਨੂੰ ਗੰਦਾ ਪਾਣੀ ਨਿਗਲ ਗਿਆ,
ਕਾਹਤੋਂ ਭੁੱਲ ਗਏ ਪਾਣੀ ਪਿਤਾ ਦੇ ਵਾਕ ਰੂਹਾਨੀ ਨੂੰ,
ਪੀ ਬਿਸਲੇਰੀ ਪਾਣੀ.........
ਪਾਣੀ ਬਿਨਾਂ ਪੰਜਾਬੀ ਦੀ ਕੋਈ ਹਸਤੀ ਨਹੀਂ ਰਹਿਣੀ,
ਉਜੜ ਜਾਏਂਗਾ ਭਲਿਆ ਲੋਕਾ ਮਸਤੀ ਨਹੀਂ ਰਹਿਣੀ,
ਹੁਣੇ ਤੋਂ ਠੱਲਣਾ ਪਊਗਾ ਰੱਤੂਆ ਸਮੇਂ ਤੁਫ਼ਾਨੀ ਨੂੰ,
ਪੀ ਬਿਸਲੇਰੀ ਪਾਣੀ.........
ਗੁਰਪ੍ਰੀਤ ਸਿੰਘ ਰੱਤੂ
ਹਰੀ-ਕ੍ਰਾਂਤੀ ਲੈ ਕੇ ਆਈ
ਧਰਤੀ ਮਾਤਾ ਤੇ ਜਲਵਾਯੂ ਤਾਈਂ ਪੈਂਦੀਆਂ ਗ਼ਸ਼ੀਆਂ।
ਹਰੀ-ਕ੍ਰਾਂਤੀ ਲੈ ਕੇ ਆਈ ਕੈਂਸਰ ਤੇ ਖੁਦਕੁਸ਼ੀਆਂ।
ਸਰਮਾਏ ਦੀ ਅੰਨ੍ਹੀ ਹਵਸ ਨੇ ਕੀ ਭਾਣਾ ਵਰਤਾਇਆ।
ਹੱਸਦਾ ਵਸਦਾ ਰੰਗਲਾ ਸੂਬਾ ਕੰਗਲਾਂ ਜਮਾਂ ਬਣਾਇਆ।
ਭੁੱਖਮਰੀ ਨਾਲ ਅੰਨਦਾਤੇ ਦੀਆਂ ਗੱਲ੍ਹਾਂ ਅੰਦਰ ਧੱਸੀਆਂ।
ਹਰੀ-ਕ੍ਰਾਂਤੀ ਲੈ ਕੇ ਆਈ...
ਰੇਹਾਂ ਤੇ ਸਪਰੇਹਆਂ ਸਾਡਾ ਲਹੂ ਇਸ ਤਰ੍ਹਾਂ ਪੀਤਾ।
ਧਰਤੀ ਮਾਤਾ ਦੇ ਰੋਮਾਂ ਨੂੰ ਸਾਹ ਆਉਣਾ ਬੰਦ ਕੀਤਾ।
ਮਾਂ ਦੇ ਦੁੱਧ ਵਿੱਚ ਜ਼ਹਿਰ ਆ ਗਿਆ ਕੌੜੀਆਂ ਹੋਈਆਂ ਲੱਸੀਆਂ।
ਹਰੀ-ਕ੍ਰਾਂਤੀ ਲੈ ਕੇ ਆਈ...
ਨਾ ਕੋਈ ਮੋਰ ਪਪੀਹਾ ਬੋਲੇ, ਨਾ ਕੋਈ ਕੋਇਲ ਗਾਵੇ।
ਪੰਜ ਦਰਿਆਵਾਂ ਦੀ ਧਰਤੀ ਅੱਜ ਬੰਜਰ ਹੁੰਦੀ ਜਾਵੇ।
ਅੰਤਾਂ ਦੇ ਕਰਜ਼ਿਆਂ ਜੱਟਾਂ ਦੀਆਂ ਲਗਾਮਾਂ ਕੱਸੀਆਂ।
ਚਾਰ ਚੁਫੇਰੇ ਅੱਗਾਂ ਧੂੰਆਂ ਝੁਲਸੇ ਰੁੱਖ ਹਰਿਆਲੇ
ਗੈਸ ਚੈਂਬਰ ਪੰਜਾਬ ਹੈ ਬਣਿਆ ਨੀਲੇ ਅੰਬਰ ਕਾਲੇ।
ਹਰੀ-ਕ੍ਰਾਂਤੀ ਲੈ ਕੇ ਆਈ...
ਧਰਤੀ ਵਿੱਚ ਗੰਡੋਏ ਸਹਿਕਣ, ਸੁੱਕੇ ਸੂਏ ਕੱਸੀਆਂ।
ਡੁੱਲ੍ਹੇ ਬੇਰ ਅਜੇ ਵੀ ਚੁੱਕ ਕੇ ਝੋਲੀ ਦੇ ਵਿੱਚ ਪਾਈਏ।
ਛੱਡ ਜ਼ਹਿਰਾਂ ਦਾ ਖਹਿੜਾ ਕੁਦਰਤੀ ਖੇਤੀ ਹੀ ਅਪਣਾਈਏ।
ਲੁੱਟੇ ਜਾਣ ਸ਼ਹਿਰ ਜੇ ਸੁੱਤੀਆਂ ਰਹੀਆਂ ਸੱਸੀਆਂ।
ਕੁਝ ਵੀ ਪਾਉਣ ਦੀ ਲੋੜ ਨਾ ਇਸ ਵਿੱਚ ਧਰਤੀ ਪਾਲਣਹਾਰੀ,
ਗਊ ਗੋਬਰ ਦਾ ਜੀਵਨ ਅੰਮ੍ਰਿਤ ਲੋੜ ਪੂਰਦਾ ਸਾਰੀ।
ਢਿੱਲੋਂ ਜ਼ੀਰੋ ਬੱਜਟ ਖੇਤੀ ਨੇ ਇਹ ਗੱਲਾਂ ਦੱਸੀਆਂ।
ਹਰੀ-ਕ੍ਰਾਂਤੀ ਲੈ ਕੇ ਆਈ ਕੈਂਸਰ ਤੇ ਖੁਦਕੁਸ਼ੀਆਂ।
ਅਮਰਜੀਤ ਸਿੰਘ ਢਿੱਲੋਂ
ਜੇ ਖੁਦਮੁਖਤਿਆਰੀ ਨਾ ਰਹੀ.......?
ਅਕੜੇਵਾਂ ਫੌਜੀ ਟੌਹਰ ਦਾ, ਪਰ ਸੱਧਰਾਂ ਗੁਲਾਮ ਹੋਈਆਂ ਸਾਰੀਆਂ।
ਜੇ ਖੁਦਮੁਖਤਿਆਰੀ ਨਾ ਰਹੀ ਫਿਰ ਕਾਹਦੀਆਂ ਕਿਸਾਨਾਂ
ਸਰਦਾਰੀਆਂ?
ਸਭ ਤੋਂ ਗੁਲਾਮੀ ਇਹ ਬੁਰੀ ਜਿਹੜੀ ਅਸਾਂ ਨੂੰ ਨਜ਼ਰ ਨਾ ਆਵੇ।
ਥਾਂ-ਥਾਂ ਤੇ ਫਾਹੀਆਂ ਗੱਡ ਕੇ ਸਾਨੂੰ ਰੋਜ਼ ਹੀ ਸ਼ਿਕਾਰੀ ਪਰਚਾਵੇ।
ਸਾਡੇ ਖੂਨ ਵਿੱਚੋਂ ਖ਼ੁਸ਼ੀਆਂ ਨਿੱਤ ਕੀਤੀਆਂ ਕਸ਼ੀਦ ਨੇ ਵਿਉਪਾਰੀਆਂ।
ਜੇ ਖੁਦਮੁਖਤਿਆਰੀ ਨਾ ਰਹੀ ਫਿਰ ਕਾਹਦੀਆਂ ਕਿਸਾਨਾਂ
ਸਰਦਾਰੀਆਂ?
ਬੀਜ ਤੇਰੇ ਕੋਲੋਂ ਖੁੱਸ ਗਏ ਰਹੀ ਖਾਦ ਵੀ ਨਾ ਆਪਣੀ ਤੇਰੀ।
ਬੋਹੜ ਤੇ ਪਿੱਪਲ ਪੁੱਟ ਤੇ ਛੱਡੀ ਖੇਤ 'ਚ ਨਾ ਕੋਈ ਨਿੰਮ, ਬੇਰੀ।
ਜੇ ਖੁਦਮੁਖਤਿਆਰੀ ਨਾ ਰਹੀ....
ਮੁੱਲ ਲੈ ਲੈ ਜ਼ਹਿਰਾਂ ਪਾਪੀਆਂ ਮਾਤਾ ਧਰਤੀ ਦਾ ਭਰ ਤਾ ਸੀਨਾ।
ਜਿਹੜਾ ਦੇਵੇ ਜ਼ਹਿਰ ਮਾਤਾ ਨੂੰ ਪੁੱਤ ਉਹਦੇ ਨਾਲੋਂ ਕਿਹੜਾ ਹੈ।
ਕਮੀਨਾ।
ਜ਼ਹਿਰ ਵੱਟੇ ਜ਼ਹਿਰ ਮਿਲਿਆ ਤਾਹੀਂਏ ਕੈਂਸਰ ਨੇ ਜੜ੍ਹਾਂ ਨੇ ਪਸਾਰੀਆਂ।
ਜੇ ਖੁਦਮੁਖਤਿਆਰੀ ਨਾ ਰਹੀ....
ਮਾਲਕ ਜ਼ਮੀਨ ਦਾ ਜਦੋਂ ਹੱਥ ਬੇਜ਼ਮੀਨਿਆਂ ਅੱਗੇ ਪਸਾਰੇ।
ਵਾਰੀ ਵਾਰੀ ਮੰਗੇ ਕਰਜ਼ਾ ਜਾ ਕੇ ਵਿਹਲੜ ਸ਼ੈਤਾਨਾਂ ਦੇ ਦੁਆਰੇ।
ਅਕਲਾਂ 'ਤੇ ਰੋਣ ਆਂਵਦਾ ਇਹ ਕਿੱਦਾਂ ਦੀਆਂ ਨੇ ਦੁਕਾਨਦਾਰੀਆਂ।
ਜੇ ਖੁਦਮੁਖਤਿਆਰੀ ਨਾ ਰਹੀ....
'ਨੀਰੋ' ਹੈ ਸ਼ੈਤਾਨ ਬੜਾ, ਰੋਮ ਸੜਦਾ ਉਹ ਬੰਸਰੀ ਵਜਾਵੇ।
ਸੜ ਰਹੇ ਬਸ਼ਿੰਦਿਆਂ ਨੂੰ ਅਜੇ ਤਕ ਵੀ ਸਮਝ ਨਾ ਆਵੇ।
ਅਜੇ ਵੀ ਉਮੀਦ ਕਰਦੇ ਨੀਰੋ ਮਸ਼ਕਾ ਲਿਆਵੇਗਾ ਪਿਆਰੀਆਂ।
ਜੇ ਖੁਦਮੁਖਤਿਆਰੀ ਨਾ ਰਹੀ....
ਛੱਡ ਸੱਥਾਂ, ਚਿੱਟੇ ਚਾਦਰੇ ਅਤੇ ਸ਼ਾਮ ਨੂੰ ਠੇਕੇ ਦਾ ਖਹਿੜਾ।
ਖੇਤੀ ਹੁੰਦੀ ਖਸਮਾਂ ਸੇਤੀ, ਰੋਜ਼ ਮਾਰ ਖੇਤ ਆਪਣੇ 'ਚ ਗੇੜਾ।
ਰੁੱਖਾਂ 'ਤੇ ਪਰਿੰਦਿਆਂ ਨੇ ਤੈਨੂੰ ਫਿਰ ਚਾੜ੍ਹ ਦੇਣੀਆਂ ਖੁਮਾਰੀਆਂ।
ਜੇ ਖੁਦਮੁਖਤਿਆਰੀ ਨਾ ਰਹੀ....
ਕੀਹਦੇ ਲਈ ਕਮਾਈ ਕਰਦੈਂ?
ਤੇਰੀ ਦਸਾਂ 'ਚੋਂ ਨਾ ਇੱਕ ਵੀ ਟਰਾਲੀ।
ਸਾਰੀ ਹੀ ਬਾਜ਼ਾਰ ਲੈ ਗਿਆ, ਤੇਰੀ ਫ਼ਸਲ ਪੁੱਤਾਂ ਵਾਂਗੂ ਪਾਲੀ।
ਖਾਦ, ਬੀਜ ਤੇ ਮਸ਼ੀਨਰੀ ਤੂੰ ਤਾਂ ਜ਼ਹਿਰ ਦੀਆਂ ਕਿਸ਼ਤਾਂ ਹੀ ਤਾਰੀਆਂ।
ਜੇ ਖੁਦਮੁਖਤਿਆਰੀ ਨਾ ਰਹੀ....
ਗੁੜ, ਦਾਲਾਂ ਅਤੇ ਸਬਜ਼ੀ ਜ਼ਹਿਰ ਮੁਕਤ ਅਨਾਜ ਕਰ ਪੈਦਾ
ਲੱਗਣੀ ਬਿਮਾਰੀ ਕੋਈ ਨਾ ਤੈਨੂੰ ਹੋਉਗਾ ਫੈਦਾ, ਫੈਦਾ।
ਆਊਗਾ ਬਾਜ਼ਾਰ ਚੱਲ ਕੇ ਢਿੱਲੋਂ ਤੇਰੇ ਕੋਲ ਬਣ ਕੇ ਸਵਾਰੀਆਂ।
ਜੇ ਖੁਦਮੁਖਤਿਆਰੀ ਨਾ ਰਹੀ ਫਿਰ ਕਾਹਦੀਆਂ ਕਿਸਾਨਾਂ
ਸਰਦਾਰੀਆਂ?
ਫਿਰ ਕਾਹਦੀਆਂ ਕਿਸਾਨਾਂ ਸਰਦਾਰੀਆਂ ?
ਅਮਰਜੀਤ ਸਿੰਘ ਢਿੱਲੋਂ
ਕਿਥੋਂ ਭਾਲਦੇ ਬਨੇਰੇ ਉੱਤੇ ਕਾਂ
ਕਿਥੋਂ ਭਾਲਦੇ ਬਨੇਰੇ ਉੱਤੇ ਕਾਗ, ਕਾਗ ਨਾ ਪੰਜਾਬ 'ਚ ਰਹੇ।
ਦੇਸੀ ਛੋਲਿਆਂ ਤੇ ਸਰੋਆਂ ਦੇ ਸਾਗ, ਉਹ ਸਾਗ ਨਾ ਪੰਜਾਬ
'ਚ ਰਹੇ।
ਗਿਰਝਾਂ ਅਲੋਪ ਹੋਈਆਂ ਮੁੜ ਕੇ ਨਾ ਲੋਟੀਆਂ।
ਮੁੱਦਤਾਂ ਤੋਂ ਦੇਖੀਆਂ ਨਾ ਅਸੀਂ ਚੀਜ਼ ਵਹੁਟੀਆਂ।
ਚੱਕੀ ਰਾਹਿਆਂ ਦੇ ਨਿਖੁੱਟ ਗਏ ਨੇ ਭਾਗ। ਕਾਗ ਨਾ......
ਮੋਰ ਮੋਰਨੀਆਂ ਰੁਣ-ਝੁਣ ਨਹੀਂ ਲਾਉਂਦੀਆਂ।
ਕੂੰਜਾਂ ਦੀਆਂ ਡਾਰਾਂ ਨਾ ਪੰਜਾਬ ਹੁਣ ਆਉਂਦੀਆਂ।
ਹੁਣ ਗਾਉਣ ਨਾ ਪਪੀਹੇ ਇੱਥੇ ਰਾਗ। ਕਾਗ ਨਾ......
ਡੀ.ਏ.ਪੀ ਤੇ ਯੂਰੀਆ ਨੇ ਗੋਬਰ ਵਿਸਾਰ 'ਤੇ।
ਸੂਖ਼ਮ ਜੀਵਾਣੂੰ ਸਾਰੇ ਧਰਤੀ ਦੇ ਮਾਰ ਤੇ।
ਕਿਥੋਂ ਤਿਤਲੀਆਂ ਭਾਲਣ ਪਰਾਗ। - ਕਾਗ ਨਾ ......
ਬਹੁ ਕੌਮੀ ਕੰਪਨੀਆਂ ਐਸਾ ਹੱਲਾ ਬੋਲਿਆ।
ਕੀਟ-ਨਾਸ਼ਕਾਂ ਦਾ ਜ਼ਹਿਰ ਹਵਾ ਵਿੱਚ ਘੋਲਿਆ।
ਫ਼ਲ ਕੌੜੇ, ਜ਼ਹਿਰੀਲੇ ਹੋ ਗਏ ਬਾਗ਼। ਕਾਗ ਨਾ......
ਜ਼ਹਿਰ ਬੀਜਦੇ ਹਾਂ ਅਸੀਂ ਜ਼ਹਿਰ ਖਾਈ ਜਾਂਦੇ ਹਾਂ।
ਵਾਜਾਂ ਮਾਰ ਮਾਰ ਮੌਤ ਨੂੰ ਬੁਲਾਈ ਜਾਂਦੇ ਹਾਂ।
ਪਾ ਲੈ ਕੈਂਸਰਾਂ ਦੇ ਫਨੀਅਰ ਨਾਗ। ਕਾਗ ਨਾ......
ਹੱਥੀਂ ਕੰਮ ਕਰਨ ਦੇ ਸੁਭਾਅ ਹੀ ਵਿਸਾਰ ਤੇ।
ਨਿਰਭਰ ਹੋ ਗਿਆ ਕਿਸਾਨ ਹੈ ਬਾਜ਼ਾਰ ਤੇ।
ਬੱਚੇ ਜਾਣਦੇ ਕਮਾਦ ਦੇ ਨਾ ਆਗ। ਕਾਗ ਨਾ...
ਮਰ ਚੁੱਕੀ ਮਿੱਟੀ ਵਿੱਚ ਫਿਰ ਜਾਨ ਭਰੀਏ।
ਧਰਤੀ ਮਾਤਾ ਨੂੰ ਸਾਹ ਲੈਣ ਜੋਗੀ ਕਰੀਏ।
ਪੂਰਾ ਕਰਕੇ ਰਸਾਇਣਾਂ ਦਾ ਤਿਆਗ। ਕਾਗ ਨਾ......
ਇਉਂ ਹੀ ਜੇ ਪਰਿੰਦਿਆਂ ਨੂੰ ਅਲਵਿਦਾ ਕਹਾਂਗੇ।
ਬਹੁਤਾ ਚਿਰ ਧਰਤੀ 'ਤੇ ਅਸੀਂ ਵੀ ਨਾ ਰਹਾਂਗੇ।
'ਢਿੱਲੋਂ" ਸੁੱਤਿਆਂ ਨੂੰ ਆਉਣੀ ਨਹੀਂ ਜਾਗ ।
ਕਿਥੋਂ ਭਾਲ ਦੈਂ ਬਨੇਰੇ ਉਤੇ ਕਾਗ, ਕਾਗ ਨਾ ਪੰਜਾਬ 'ਚ ਰਹੇ
ਦੇਸੀ ਛੋਲਿਆਂ ਤੇ ਸਰੋਆਂ ਦੇ ਸਾਗ, ਉਹ ਸਾਗ ਨਾ ਪੰਜਾਬ
'ਚ ਰਹੇ।
ਅਮਰਜੀਤ ਸਿੰਘ ਢਿੱਲੋਂ
ਦਬੜੀ ਖ਼ਾਨ, ਜ਼ਿਲ੍ਹਾ ਫਰੀਦਕੋਟ
ਫੋਨ: 94631-09430
ਜੇ ਰੱਖਣੀ ਕਾਇਮ ਹਰਿਆਲੀ ਪਾਣੀ ਬਚਾ ਲਉ ਵੇ ਲੋਕੋ,
ਨਾ ਹਿੱਕ ਧਰਤੀ ਦੀ ਫੂਕੋ ਹੋਸ਼ ਸੰਭਾਲੋ ਵੇ ਲੋਕੋ।
ਜੇ ਕਾਦਰ ਦੀ ਕੁਦਰਤ ਉੱਤੇ ਜ਼ੁਲਮ ਕਮਾਵਾਂਗੇ,
ਸਾਡੇ ਪੱਲ੍ਹੇ ਕੱਖ ਨਹੀਂ ਰਹਿਣਾ, ਵੇਲੇ ਨੂੰ ਪਛਤਾਵਾਂਗੇ,
ਗੱਲ ਸਿੱਧੀ ਏ ਸਮਝ ਕੇ ਕੰਨ ਵਿੱਚ ਪਾ ਲਉ ਵੇ ਲੋਕ,
ਨਾ ਹਿੱਕ ਧਰਤੀ ਦੀ ਫੂਕੋ.......
ਸ਼ੁੱਧ ਹਵਾ ਤੇ ਨਿਰਮਲ ਜਲ ਬਿਨ ਹੋਣਾ ਗੁਜ਼ਾਰਾ ਨਹੀਂ,
ਨਸ਼ੇ ਤੇ ਲੱਗੀ ਧਰਤੀ ਨੇ ਕਰਨਾ ਪਾਰ ਉਤਾਰਾ ਨਹੀਂ,
ਜ਼ਹਿਰਾਂ ਦੇ ਇਸ ਜਾਲ ਤੋਂ ਜਾਨ ਛੁਡਾ ਲਉ ਵੇ ਲੋਕ,
ਨਾ ਹਿੱਕ ਧਰਤੀ ਦੀ ਫੂਕੋ.......
ਲਾਲਚ ਦੇ ਵੱਸ ਮੂੰਹ ਕੁਦਰਤ ਤੋਂ ਮੋੜ ਨਾ ਰੱਤੂਆ ਵੇ,
ਮੋਹ ਦੀਆਂ ਤੰਦਾਂ ਸਰਬਤ ਨਾਲੋਂ ਤੋੜ ਨਾ ਰੱਤੂਆ ਵੇ,
ਕਰ ਕੁਦਰਤ ਦੀ ਖੇਤੀ ਭੁੱਲ ਬਖ਼ਸ਼ਾ ਲਉ ਵੇ ਲੋਕ,
ਭੁੱਲ ਬਖਸ਼ਾ ਲਉ ਵੇ ਲੋਕੋ,
ਨਾ ਹਿੱਕ ਧਰਤੀ ਦੀ ਫੂਕੋ.......
ਗੁਰਪ੍ਰੀਤ ਸਿੰਘ ਰੱਤੂ (ਗੋਬਿੰਦਗੜ੍ਹ, ਦਬੜੀਖਾਨਾ)
ਕੁਦਰਤ ਦੀ ਸੇਵਾ ਦਾ ਸੰਕਲਪ ਵਾਤਾਵਰਣ ਪੰਚਾਇਤ ਖੇਤੀ ਵਿਰਾਸਤ ਮਿਸ਼ਨ
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਵਿੱਚ ਅਖੌਤੀ ਆਧੁਨਿਕ ਤੇ ਅਗਾਂਹਵਧੂ ਖੇਤੀ ਦੇ ਨਾਂ 'ਤੇ ਰਸਾਇਣਾਂ 'ਤੇ ਅਧਾਰਿਤ ਮਸ਼ੀਨੀ ਅਤੇ ਸੋਮਿਆਂ ਦੀ ਭੁੱਖੜ ਖੇਤੀ ਕੀਤੀ ਜਾ ਰਹੀ ਹੈ। ਇਸ ਖੇਤੀ ਦੇ ਮਾੜੇ ਨਤੀਜੇ ਅੱਜ ਦੀਵਾਰ 'ਤੇ ਲਿਖੀ ਇਬਾਰਤ ਵਾਂਗ ਸਾਫ ਹਨ ਕਿ ਪੰਜਾਬ ਦੇ ਵਿਕਾਸ ਤੇ ਖੇਤੀ ਦਾ ਰਸਤਾ ਉਸ ਨੂੰ ਖ਼ੁਸ਼ਹਾਲੀ ਅਤੇ ਸਮਰਿਧੀ ਦੀ ਥਾਂ 'ਤੇ ਉਜਾੜੇ ਅਤੇ ਬੀਆਬਾਨ ਵੱਲ ਲਿਜਾ ਰਿਹਾ ਹੈ। ਅਸੀਂ ਵੇਖਦੇ ਹਾਂ ਕਿ ਅੱਜ ਪੰਜਾਬ ਦੀ ਕਿਸਾਨੀ ਕਰਜ਼ੇ ਹੇਠ ਦੱਬੀ ਹੋਈ ਅਤੇ ਨਿਰਾਸ਼ਾਜਨਕ ਦ੍ਰਿਸ਼ ਪ੍ਰਸਤੁਤ ਕਰਦੀ ਹੈ। ਕੁਦਰਤੀ ਸੋਮਿਆਂ ਦਾ ਉਜਾੜਾ, ਸਿਹਤਾਂ ਦਾ ਵਿਨਾਸ਼, ਵਾਤਾਵਰਣ ਤੇ ਚੌਗਿਰਦੇ ਵਿਚ ਘੁੱਲਦੇ ਜਾ ਰਹੇ ਖ਼ਤਰਨਾਕ ਜ਼ਹਿਰ ਤੇ ਖੇਤੀ ਰਸਾਇਣ, ਕੁਦਰਤੀ ਜੀਵ-ਜੰਤੂਆਂ ਦਾ ਗਾਇਬ ਹੋਣਾ ਅਤੇ ਭੋਜਨ ਤੇ ਪਾਣੀ ਦੇ ਸਾਰੇ ਚੱਕਰ ਵਿਚ ਜ਼ਹਿਰਾਂ ਦਾ ਆਉਣਾ ਪੰਜਾਬ ਦੇ ਖ਼ਤਰਨਾਕ ਭਵਿੱਖ ਵੱਲ ਇਸ਼ਾਰਾ ਕਰ ਰਹੇ ਹਨ।
ਪੰਜਾਬ ਦੀ ਖੇਤੀ ਕਰਜ਼ੇ 'ਤੇ ਟਿਕੀ ਹੋਈ ਖੇਤੀ ਹੈ। ਕਿਸਾਨਾਂ ਸਿਰ ਦਿਨੋ-ਦਿਨ ਚੜ੍ਹਦਾ ਜਾ ਰਿਹਾ ਕਰਜ਼ਾ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। ਕਿਸਾਨਾਂ ਦੀਆਂ ਖੁਦਕੁਸ਼ੀਆਂ, ਉਹਨਾਂ ਦਾ ਬੇ-ਜ਼ਮੀਨੇ ਹੋਣਾ, ਕਰਜ਼ਾ ਉਤਾਰਨ ਲਈ ਜ਼ਮੀਨ ਵੇਚਣ ਲਈ ਮਜ਼ਬੂਰ ਹੋਣਾ ਅਤੇ ਖੁਦਮੁਖਤਾਰ ਕਿਸਾਨ ਦਾ ਬੇਜ਼ਮੀਨਾਂ ਮਜ਼ਦੂਰ ਬਣ ਜਾਣਾ ਹਰੀ-ਕ੍ਰਾਂਤੀ ਵੱਲੋਂ ਲਿਆਂਦੀ ਗਈ ਖ਼ੁਸ਼ਹਾਲੀ ਦੇ ਖੋਖਲੇਪਨ ਨੂੰ ਦਰਸਾਉਂਦਾ ਹੈ। ਪੰਜਾਬ ਦੀ ਕਿਸਾਨੀ ਤੇ ਉਸਦੀਆਂ ਆਉਣ ਵਾਲੀਆਂ ਨਸਲਾਂ ਨੂੰ ਉਜਾੜੇ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਖੇਤੀ ਅਤੇ ਵਿਕਾਸ ਦਾ ਸਮਕਾਲੀ ਢਾਂਚਾ ਤੇ ਰਸਤਾ ਬਦਲਿਆ ਜਾਵੇ।
ਇਹ ਕੁਦਰਤੀ ਸੋਮੇ ਵਾਹਿਗੁਰੂ ਦੀ ਦਾਤ ਹਨ। 'ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ ॥ ਕਹਿ ਕੇ ਗੁਰੂ ਸਾਹਿਬਾਨ ਨੇ ਕੁਦਰਤ ਵਿਚ ਵਸੀ ਹੋਈ ਰੂਹਾਨੀਅਤ ਦਾ ਜ਼ਿਕਰ ਕੀਤਾ ਹੈ, ਅਸੀਂ ਉਸੇ ਕੁਦਰਤ ਦਾ ਅੰਤ ਕਰਨ 'ਤੇ ਤੁਲ ਗਏ ਹਾਂ। 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਕਹਿ ਕੇ ਕੁਦਰਤ ਤੇ ਮਨੁੱਖ ਦੇ ਗੁਰੂ ਸਾਹਿਬਾਨ ਨੇ ਦਰਸਾਇਆ ਸੀ ਅਸੀਂ ਉਸ ਰਿਸਤੇ ਨੂੰ ਅੱਜ ਵਿਸਾਰ ਬੈਠੇ ਹਾਂ। ਅਸੀਂ ਨਾ ਤਾਂ ਪਵਨ ਨੂੰ ਗੁਰੂ ਦਾ ਦਰਜ਼ਾ ਦੇ ਰਹੇ ਹਾਂ ਤੇ ਨਾ ਹੀ ਪਾਣੀ ਨਾਲ ਪਿਤਾ ਵਾਲਾ ਤੇ ਧਰਤੀ ਨਾਲ ਮਾਤਾ ਵਾਲਾ ਵਤੀਰਾ ਕਰ ਰਹੇ ਹਾਂ। ਇਹ ਉਸ ਕੁਦਰਤ ਪ੍ਰਤੀ ਕੀਤੀ ਗਈ ਹਿੰਸਾ ਹੈ ਜਿਸ ਦੇ ਕਣ-ਕਣ ਵਿਚ ਰੱਬ ਦਾ ਨਿਵਾਸ ਹੈ। ਇਹ ਪਾਪ ਸਾਡੇ ਵਰਤਮਾਨ ਤੇ ਸਾਡੀਆਂ ਅਉਣ ਵਾਲੀਆਂ ਨਸਲਾਂ ਦੋਹਾਂ 'ਤੇ ਭਾਰੂ ਪਵੇਗਾ। ਆਓ, ਆਪਣੀਆਂ ਭੁੱਲਾਂ ਬਖ਼ਸ਼ਾਉਂਦੇ ਹੋਏ ਮੁੜ ਕੁਦਰਤ ਮਾਂ ਦੀ ਗੋਦ ਵਿਚ ਚੱਲੀਏ।
ਖੇਤੀ ਵਿਰਾਸਤ ਮਿਸ਼ਨ, ਜੈਤੋ ਵਾਤਾਵਰਣ ਪੰਚਾਇਤ ਇਸ ਉਦੇਸ਼ ਨਾਲ ਕੁਦਰਤੀ ਖੇਤੀ, ਕਦਰਤੀ ਸੋਮਿਆਂ ਦੀ ਸਾਂਭ-ਸੰਭਾਲ, ਵਾਤਾਵਰਣ ਨਾਲ ਸਬੰਧਿਤ ਵਿਸ਼ਿਆਂ 'ਤੇ ਸਰਗਰਮ ਟਿਕਾਊ ਖੇਤੀ ਤੇ ਵਾਤਾਵਰਣ ਲਹਿਰ ਹੈ। ਕੁਦਰਤ ਦੀ ਸੇਵਾ ਕਰਨ ਦੇ ਚਾਹਵਾਨ ਸਾਰੇ ਪੰਜਾਬੀਆਂ ਨੂੰ ਇਸ ਵਾਤਾਵਰਣ ਲਹਿਰ ਦਾ ਹਿੱਸਾ ਬਣਨ ਲਈ ਖੁੱਲ੍ਹਾ ਸੱਦਾ ਹੈ। ਆਓ, ਆਪਣੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਕੇ ਕੁਦਰਤ ਪ੍ਰਤੀ ਆਪਣਾ ਫ਼ਰਜ਼ ਨਿਭਾਈਏ ਅਤੇ ਸਰਬੱਤ ਦਾ ਭਲਾ ਕਰਨ ਲਈ ਇਕ ਰਚਨਾਤਮਕ ਪਹਿਲ ਕਰੀਏ। ਉਮੇਂਦਰ ਦੱਤ ਕਾਰਜਕਾਰੀ ਨਿਰਦੋਸ਼ਕ ਕੁਦਰਤੀ ਖੇਤੀ ਅਤੇ ਵਾਤਾਵਰਣ ਸਬੰਧੀ ਵਿਸ਼ਿਆਂ ਲਈ ਸੰਪਰਕ ਕਰੋ: ਖੇਤੀ ਵਿਰਾਸਤ ਮਿਸ਼ਨ-ਵਾਤਾਵਰਣ ਪੰਚਾਇਤ ਕਰੀਏ।
ਉਮੇਂਦਰ ਦੱਤ
ਕਾਰਜਕਾਰੀ ਨਿਰਦੇਸ਼ਕ