Back ArrowLogo
Info
Profile

ਇਸ ਲਈ ਸਾਨੂੰ ਨਾਈਟਰੋਜਨ ਦੇਣ ਲਈ ਕੋਈ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ। ਇਹ ਸਾਰੇ ਦੋਸਤ ਉੱਲੀਆਂ ਅਤੇ ਫਫੁੱਦਾਂ ਸਿਰਫ਼ ਕੁਦਰਤੀ ਖੇਤੀ ਵਿੱਚ ਹੀ ਹੋ ਸਕਦੀਆਂ ਹਨ; ਕਿਉਂਕਿ ਤੇਜ਼ ਰਸਾਇਣਾਂ ਨਾਲ ਇਹ ਮਰ ਜਾਂਦੀਆਂ ਹਨ। ਇਹ ਫੜੂੰਦਾਂ, ਕੁਝ ਬੈਕਟੀਰੀਆ ਜਿਵੇਂ ਕਿ ਬੈਸੀਲਿਸ ਪੌਲੀਮਿਕਸਾ ਵਰਗੇ ਫਾਸਫੇਟ ਉਪਲੱਬਧ ਕਰਾਉਣ ਵਾਲੇ ਜੀਵਾਣੂ ਦੇ ਨਾਲ ਮਿਲਕੇ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਦੀ ਮਦਦ ਨਾਲ ਫਾਸਫੇਟ ਪੌਦਿਆਂ ਨੂੰ ਉਪਲੱਬਧ ਕਰਾਉਂਦੀਆਂ ਹਨ। ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਸਾਨੂੰ ਉੱਪਰ ਤੋਂ ਧਾਨ ਦੀ ਫ਼ਸਲ ਨੂੰ ਕੋਈ ਵੀ ਰਸਾਇਣ ਖਾਦ ਵਰਤਣ ਦੀ ਲੋੜ ਨਹੀਂ ਪੈਂਦੀ। ਇਸ ਲਈ ਕੁਦਰਤੀ ਖੇਤੀ ਜ਼ੀਰੋ ਬਜ਼ਟ ਹੈ।

ਧਾਨ ਦੀ ਫ਼ਸਲ ਕਿਵੇਂ ਲਈਏ ?

ਧਾਨ ਦੀ ਫ਼ਸਲ ਲੈਣ ਦੀਆਂ ਤਿੰਨ ਵਿਧੀਆਂ ਹਨ :

1.       ਸੰਪੂਰਨ ਕੁਦਰਤੀ ਵਿਧੀ (Total Natural System)

2.       ਬੀਜ ਬੀਜਕੇ ਪ੍ਰੰਪਰਾਗਤ ਵਿਧੀ (Ancient Seed Sowing System)

3.       ਪਨੀਰੀ ਬੀਜਣ ਵਾਲੀ ਵਿਧੀ (Transplanting System)

4.       ਸੰਪੂਰਨ ਕੁਦਰਤੀ ਵਿਧੀ (Natural System)

ਕਈ ਹਜ਼ਾਰਾਂ ਸਾਲਾਂ ਤੋਂ ਲੈ ਕੇ ਹਰੀ-ਕ੍ਰਾਂਤੀ ਸ਼ੁਰੂ ਹੋਣ ਤੋਂ ਪਹਿਲਾਂ ਤਕ ਭਾਰਤ ਵਿੱਚ ਧਾਨ ਦੀ ਫ਼ਸਲ ਕੱਟਣ ਤੋਂ ਬਾਅਦ ਤੁਰੰਤ ਦਾਲਾਂ ਦੀ ਫ਼ਸਲ ਬੀਜੀ ਜਾਂਦੀ ਸੀ। ਕੀ ਉਦੇਸ਼ ਸੀ ? ਉਦੇਸ਼ ਸੀ ਕਿ ਅੱਗੇ, ਖਰੀਫ ਵਿੱਚ ਜਿਹੜੀ ਧਾਨ ਦੀ ਫ਼ਸਲ ਲੈਣੀ ਹੈ ਉਸ ਦੇ ਲਈ, ਹਵਾ ਵਿੱਚੋਂ ਨਾਈਟਰੋਜਨ ਲੈ ਕੇ ਭੂਮੀ ਵਿੱਚ ਨਾਈਟਰੋਜਨ ਇਕੱਠੀ ਕਰਨ ਵਾਲੇ ਬੂਟਿਆਂ ਨੂੰ ਲਾਉਣਾ: ਭੂਮੀ ਵਿੱਚ ਹੁੰਮਸ ਇੱਕਠਾ ਕਰਨਾ ਅਤੇ ਪੁਰਾਣੀ ਉਪਲੱਭਧ ਨਮੀ ਦੇ ਸਿਰ 'ਤੇ ਦਾਲਾਂ ਦੀ ਫ਼ਸਲ ਲੈ ਕੇ ਆਪਣੀ ਆਮਦਨ ਵਧਾਉਣਾ; ਖਾਣੇ ਵਿੱਚ ਇਕ-ਦਲੀ ਅਨਾਜ ਦੇ ਨਾਲ ਨਾਲ ਦੋ-ਦਲੀ ਦਾਲਾਂ ਦਾ ਮਿਸ਼ਰਣ ਹੋਣਾ; ਭੂਮੀ ਵੱਧ ਤੋ ਵੱਧ ਹਰੀਆਲੀ ਨਾਲ ਢੱਕੀ ਰਹੇ ਤਾਂ ਕਿ ਅਸੀਂ ਪ੍ਰਤੀ ਦਿਨ 12.5 ਕਿਲੋ ਕੈਲੋਰੀ ਪ੍ਰਤੀ ਸੁਕੇਅਰ ਫੁੱਟ ਦੀ ਦਰ ਨਾਲ, ਸੂਰਜੀ ਉਰਜਾ ਨੂੰ ਪੌਦਿਆਂ ਵਿੱਚ

52 / 134
Previous
Next