Back ArrowLogo
Info
Profile

ਅਸੀਂ ਇਸ ਗਾਇਬ ਹੋ ਰਹੀ ਵਧੀਆ ਪੁਰਾਤਨ ਕਿਸਮ ਦੇ ਬੀਜਾਂ ਨੂੰ ਸੰਭਾਲ ਰਹੇ ਹਾਂ ਅਤੇ ਲਗਾਤਾਰ ਸੰਭਾਲ ਕੇ ਉਨ੍ਹਾਂ ਕਿਸਾਨਾਂ ਨੂੰ ਦੇ ਰਹੇ ਹਾਂ ਜੋ ਕੁਦਰਤੀ ਖੇਤੀ ਕਰਦੇ ਹਨ। ਬੰਸੀ ਦੇ ਮੁੱਖ ਗੁਣ ਹਨ- ਗਠੀਲਾ, ਲੰਬਾ, ਅੱਗੇ ਤੋਂ ਪਤਲਾ ਸੁਨਹਿਰੀ ਰੰਗ ਦਾ ਦਾਣਾ। ਅੱਜ ਪੂਰੀ ਦੁਨੀਆਂ ਵਿੱਚ ਜੇਕਰ ਸਅਨਤੀ ਉਪਯੋਗ ਅਤੇ ਨਿਰਯਾਤ ਹੋਣ ਵਾਲੇ ਵਧੀਆ ਗੁਣਾਂ ਨੂੰ ਲਈਏ ਤਾਂ ਸਭ ਤੋਂ ਵਧੀਆ ਕਿਸਮ ਬੰਸੀ ਹੈ। ਪੂਰੀ ਦੁਨੀਆਂ ਵਿੱਚ ਜਿੰਨੀ ਕਣਕ ਪੈਦਾ ਹੁੰਦੀ ਹੈ ਉਸ ਦਾ 4 ਪ੍ਰਤੀਸ਼ਤ ਉੱਤਪਾਦਨ ਬੰਸੀ ਦਾ ਹੈ। ਬੰਸੀ ਕਣਕ ਦਾ ਪੂਰਾ ਉੱਤਪਾਦਨ 250 ਲੱਖ ਟਨ ਹੈ ਜੋ 170 ਲੱਖ ਹੈਕਟੇਅਰ ਖੇਤਰ ਭੂਮੀ ਵਿੱਚ ਲਿਆ। ਜਾਂਦਾ ਹੈ। ਬੰਸੀ ਕਣਕ ਦੇ ਮੁੱਖ ਉੱਤਪਾਦਕ ਹਨ-ਭਾਰਤ, ਅਰਜਨਟਾਈਨਾ, ਪੱਛਮੀ ਏਸ਼ੀਆ, ਪੱਛਮੀ ਕੈਨਾਡਾ ਅਤੇ ਉੱਤਰੀ ਅਮਰੀਕਾ। ਸਾਡੇ ਦੇਸ਼ ਭਾਰਤ ਵਿੱਚ 1997-98 ਵਿੱਚ ਕਣਕ ਦੀ ਕੁੱਲ ਪੈਦਾਵਾਰ 680 ਲੱਖ ਟਨ ਸੀ ਜੋ 240 ਲੱਖ ਹੈਕਟੇਅਰ ਖੇਤਰ ਵਿੱਚੋਂ ਲਈ ਗਈ ।

ਕਣਕ ਦੀ ਉਪਜ ਵਿੱਚ ਸਭ ਤੋਂ ਅੱਗੇ ਚੀਨ ਹੈ (1000 ਲੱਖ ਟਨ)। ਨੰਬਰ ਦੋ 'ਤੇ ਭਾਰਤ (680 ਲੱਖ ਟਨ), ਅਮਰੀਕਾ (595 ਲੱਖ ਟਨ), ਕੈਨਾਡਾ (254 ਲੱਖ ਟਨ) ਹੈ। ਭਾਰਤ ਅਜੇ 20 ਲੱਖ ਹੈਕਟੇਅਰ ਖੇਤਰ ਵਿੱਚ ਬੰਸੀ ਕਣਕ ਦੀ ਉਪਜ ਕਰਦਾ ਹੈ, ਜਿਸ ਵਿੱਚ 25 ਲੱਖ ਟਨ ਬੰਸੀ ਕਣਕ ਦੀ ਉਪਜ ਲਈ ਜਾਂਦੀ ਹੈ। ਭਾਰਤ ਵਿੱਚ ਬੰਸੀ ਕਣਕ ਦਾ ਉੱਤਪਾਦਨ ਲੈਣ ਵਾਲੇ ਰਾਜ ਹਨ— ਮਹਾਂਰਾਸ਼ਟਰ, ਮੱਧ-ਪ੍ਰਦੇਸ਼, ਕਰਨਾਟਕ, ਗੁਜਰਾਤ ਅਤੇ ਰਾਜਸਥਾਨ।

ਕਣਕ ਦੀ ਨਿਰਯਾਤ ਲਈ ਜ਼ਰੂਰੀ ਗੁਣਸੂਚਕ (Standards)

1) ) ਦਾਣਿਆਂ ਵਿੱਚ ਨਮੀ (Moisure contents)     14%

2) ਦਾਣਿਆਂ ਵਿੱਚ ਪ੍ਰੋਟੀਨ ਦਾ ਪ੍ਰਤੀਸ਼ਤ                12-14%

3) ਫਾਲਿੰਗ ਨੰਬਰ                                      300 ਸੈਕੰਡ

4) ਚਮਕਦਾਰ ਦਾਣਿਆਂ ਦੀ ਪ੍ਰਤੀਸ਼ਤ                  80%

5) ਹੈਕਟੋਲਿਟਰ ਵੇਟ (Weight)                      75 ਕਿਲੋਂ

6) ਨਰਮ ਦਾਣਿਆਂ ਦੀ ਮਿਲਾਵਟ                      5%    

7) ਟੁੱਟੇ ਦਾਣਿਆਂ ਦੀ ਪ੍ਰਤੀਸ਼ਤ                         4%

65 / 134
Previous
Next