Back ArrowLogo
Info
Profile

ਗਿਆ। ਇਸ ਵਿਚ ਅੰਤਰ ਫ਼ਸਲ ਧੁਨੀਆਂ ਤੇ ਪਾਲਕ ਬੀਜੀ ਗਈ । ਇਹ ਫ਼ਸਲਾਂ ਸਾਡੀ ਉਮੀਦ ਤੋਂ ਵੀ ਵੱਧ ਫੁਲੀਆਂ ਹਨ।

ਸ੍ਰੀ ਸੁਭਾਸ਼ ਪਾਲੇਕਰ ਜੀ ਦੀਆਂ ਵਿਧੀਆਂ ਅਨੁਸਾਰ ਖੇਲਾਂ ਉੱਤਰ ਤੋਂ ਦੱਖਣ ਵੱਲ ਹਨ ਤਾਂ ਕਿ ਸਰਦੀਆਂ ਦੀ ਧੁੱਪ ਆਸਾਨੀ ਨਾਲ ਪੈ ਸਕੇ। ਇਸ ਨਾਲ ਸੂਰਜੀ ਊਰਜਾ, ਪਾਣੀ, ਹਵਾ ਤੇ ਪੋਲੀ ਮਿੱਟੀ ਪੌਦੇ ਨੂੰ ਮਿਲਦੀ ਰਹਿੰਦੀ ਹੈ। ਕਿਆਰੀਆਂ ਵਿਚ ਮਲਚਿੰਗ (ਘਾਹ-ਫੂਸ ਪਰਾਲੀ, ਗਲੀ ਸੜੀ ਤੂੜੀ ਮਟਰ, ਟਮਾਟਰ ਆਦਿ) ਆਸਾਨੀ ਨਾਲ ਹੋ ਸਕਦਾ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਗੋਡੀ ਆਸਾਨੀ ਨਾਲ ਹੁੰਦੀ ਹੈ। ਕਿਉਂਕਿ ਬੂਟੇ ਨੂੰ ਕੇਵਲ ਸਿਲ੍ਹ ਦੀ ਲੋੜ ਹੁੰਦੀ ਹੈ ਚੌੜੀਆਂ ਵੱਟਾਂ ਇਸ ਲਈ ਬਹੁਤ ਸਹਾਇਕ ਹੁੰਦੀਆਂ ਹਨ ਤੇ ਜ਼ਿਆਦਾ ਪਾਣੀ ਦੇਣ ਕਰਕੇ ਧਰਤੀ ਕਠੋਰ ਨਹੀਂ ਹੁੰਦੀ।

ਜੀਵ ਅੰਮ੍ਰਿਤ (ਫਰਟੀਲਾਈਜ਼ਰ ਖਾਦ) ਬਣਾਉਣ ਦੀ ਵਿਧੀ :

1. ਦੇਸੀ ਗਾਂ ਦਾ ਗੋਬਰ              -10 ਕਿਲੋ

2. ਦੇਸੀ ਗਾਂ ਦਾ ਮੂਤਰ              -5-10 ਲੀਟਰ

3. ਗੁੜ                                       -1-2 ਕਿਲੋ  

4. ਵੇਸਣ ਜਾਂ ਦੁਫਾੜ ਹੋਈਆਂ ਦਾਲਾਂ - 1-2 ਕਿਲੋ

5. ਬੰਨੇ ਦੀ ਮਿੱਟੀ                    -ਇਕ ਮੁੱਠੀ

6. ਪਾਣੀ                             -20 ਲੀਟਰ

ਇਨ੍ਹਾਂ ਚੀਜ਼ਾਂ ਨੂੰ ਪਾਣੀ ਵਿਚ ਘੋਲ ਕੇ 48 ਘੰਟੇ ਰੱਖੋ। ਦਿਨ ਵਿਚ ਦੋ ਵਾਰ ਲੱਕੜੀ ਨਾਲ ਹਿਲਾਉਣਾ ਹੈ ਤਾਂ ਕਿ ਆਕਸੀਜਨ ਮਿਕਸ ਹੋ ਸਕੇ। ਇਸ ਘੋਲ ਨੂੰ ਪਾਣੀ ਰਾਹੀਂ ਖੇਤਾਂ ਵਿਚ ਪਾਓ । ਫ਼ਸਲਾਂ ਨੂੰ 15-25-35 ਦਿਨਾਂ ਦੇ ਵਕਫ਼ੇ ਨਾਲ ਸਪਰੇਅ ਕਰ ਸਕਦੇ ਹੋ। ਇਸ ਨੂੰ ਬੀਜਾਂ ਉਪਰ ਪਾ ਕੇ ਸੋਧ ਵੀ ਸਕਦੇ ਹੋ ਅਤੇ ਬੀਜਾਂ ਨੂੰ ਛਾਂ ਵਿਚ ਸੁਕਾਉਣਾ ਹੈ। ਇਹ ਸੋਧੇ ਹੋਏ ਬੀਜ ਜਲਦੀ ਅਤੇ ਜ਼ਿਆਦਾ ਮਾਤਰਾ ਵਿਚ ਉੱਗਦੇ ਹਨ ਅਤੇ ਇਨ੍ਹਾਂ ਨੂੰ ਭੂਮੀ ਵਿਚ ਲੱਗਣ ਵਾਲੀਆਂ ਬਿਮਾਰੀਆਂ ਨਹੀਂ ਲੱਗਦੀਆਂ।

76 / 134
Previous
Next