ਗੋਬਰ ਗੋਮੂਤ ਤੇ ਹਿੰਗ ਦਾ ਘੋਲ
ਦੇਸੀ ਗਊ ਦੇ ਗੋਹੇ ਅਤੇ ਪਿਸ਼ਾਬ ਵਿਚ ਇੱਕ ਨਿਸ਼ਚਿਤ ਮਾਤਰਾ ਵਿੱਚ ਹਿੰਗ ਮਿਲਾਉਣ ਨਾਲ ਇਹ ਬਹੁਤ ਹੀ ਸ਼ਕਤੀਸ਼ਾਲੀ ਉਲੀਨਾਸ਼ਕ ਬਣ ਜਾਂਦਾ ਹੈ। ਇਹ ਝੋਨੇ ਦੀ ਫਸਲ ਵਿੱਚ ਬਲਾਸਟ ਨੂੰ ਰੋਕਦਾ ਹੈ ਅਤੇ ਕੀਟਾਣੂਆਂ ਤੋਂ ਹੋਣ ਵਾਲੀ ਛੂਤ ਨੂੰ ਵੀ ਖਤਮ ਕਰਦਾ ਹੈ।
ਵਿਧੀ: ਗੋਹੇ, ਪਿਸ਼ਾਬ ਅਤੇ ਪਾਣੀ ਨੂੰ ਇੱਕ ਬਰਤਨ ਵਿੱਚ ਚੰਗੀ ਤਰ੍ਹਾਂ ਘੋਲਣ ਉਪਰੰਤ ਢਕ ਕੇ ਚਾਰ ਦਿਨਾਂ ਲਈ ਛਾਂਵੇਂ ਰੱਖੋ। ਘੋਲ ਨੂੰ ਦਿਨ 'ਚ ਇੱਕ-ਦੋ ਵਾਰ ਹਿਲਾਉ । ਪੰਜਵੇਂ ਦਿਨ ਇਸ ਘੋਲ ਨੂੰ ਕੱਪੜੇ ਨਾਲ ਪੁਣ- ਨਿਚੋੜ ਲਉ ਅਤੇ ਇਸ ਵਿੱਚ 150 ਗ੍ਰਾਮ ਚੂਨਾ ਅਤੇ 200 ਗ੍ਰਾਮ ਹਿੰਗ ਮਿਲਾ ਕੇ ਹੋਰ ਚਾਰ ਦਿਨਾਂ ਲਈ ਢਕ ਕੇ ਛਾਂ ਵਿੱਚ ਰੱਖੋ ।ਹੁਣ ਇਸ ਘੋਲ ਨੂੰ ਕੱਪੜੇ ਨਾਲ ਦੁਬਾਰਾ ਪੁਣ ਕੇ 100 ਲਿਟਰ ਪਾਣੀ 'ਚ ਮਿਲਾ ਕੇ ਉੱਲੀ ਰੋਗ ਨਾਲ ਪ੍ਰਭਾਵਿਤ ਫਸਲ 'ਤੇ ਛਿੜਕ ਦਿਉ। ਉੱਲੀ ਰੋਗ ਖਤਮ ਹੋ ਜਾਵੇਗਾ। ਇੱਕ ਏਕੜ ਲਈ ਕਾਫੀ ਹੈ।
ਸਾਵਧਾਨੀ: ਫਸਲ 'ਤੇ ਇਸ ਘੋਲ ਦਾ ਛਿੜਕਾਅ ਪੂਰੇ ਸੀਜਨ ਵਿੱਚ 2 ਵਾਰ ਹੀ ਕਰੋ। ਇਸਨੂੰ ਸਟੋਰ ਨਹੀਂ ਕੀਤਾ ਜਾ ਸਕਦਾ ਹੈ। ਛਿੜਕਾਅ ਕਰਦੇ ਸਮੇਂ ਸਰੀਰ ਨੂੰ ਚੰਗੀ ਤਰ੍ਹਾਂ ਢਕ ਲਉ।