ਨਿੰਮ੍ਹ ਦੇ ਪੱਤਿਆਂ ਦਾ ਘੋਲ
ਇਹ ਘੋਲ ਫਸਲ ਵਿੱਚ ਆਲਟਨੇਰੀਆਂ ਨਾਮਕ ਚਿੱਤੀਦਾਰ (ਧੱਬਿਆਂ ਵਾਲੀ) ਦੀ ਰੋਕਥਾਮ ਕਰਦਾ ਹੈ।
ਸਮੱਗਰੀ
ਨਿੰਮ ਦੇ ਪੱਤਿਆਂ ਦੀ ਚਟਣੀ 10 ਕਿੱਲੋ
ਪਾਣੀ 10 ਲਿਟਰ
ਰੀਠਾ ਪਾਊਡਰ 375 ਗ੍ਰਾਮ
ਵਿਧੀ: ਨਿੰਮ੍ਹ ਦੇ ਦਸ ਕਿੱਲੋ ਪੱਤਿਆਂ ਦੀ ਚਟਣੀ ਬਣਾਕੇ ਉਸਨੂੰ ਦਸ ਲਿਟਰ ਪਾਣੀ ਵਿੱਚ ਮਿਲਾ ਕੇ 12 ਘੰਟਿਆਂ ਲਈ ਢਕ ਕੇ ਛਾਂ ਵਿੱਚ ਰੱਖੋ। ਹੁਣ ਇਸ ਘੋਲ ਨੂੰ ਕੱਪੜੇ ਨਾਲ ਪੁਣ ਕੇ ਇਸ ਵਿੱਚ 375 ਗ੍ਰਾਮ ਰੀਠਾ ਪਾਊਡਰ ਮਿਲਾ ਲਉ। ਉਪਰੰਤ 100 ਲਿਟਰ ਪਾਣੀ ਵਿੱਚ ਮਿਕਸ ਕਰਕੇ ਫਸਲ 'ਤੇ ਛਿੜਕਾਅ ਕਰੋ। ਇੱਕ ਏਕੜ ਲਈ ਕਾਫੀ ਹੈ।
ਗੁੜ ਦਾ ਘੋਲ
ਤੇਲੇ ਦੀ ਰੋਕਥਾਮ ਕਰਨ ਲਈ ਗੁੜ ਦਾ ਘੋਲ ਕਾਫੀ ਪ੍ਰਭਾਵੀ ਸਾਬਿਤ ਹੁੰਦਾ ਹੈ।
ਸਮੱਗਰੀ
ਗੁੜ 01 ਕਿੱਲੋ
ਪਾਣੀ 10 ਲਿਟਰ
ਵਿਧੀ: ਇੱਕ ਕਿੱਲੋ ਗੁੜ ਨੂੰ 10 ਲਿਟਰ ਪਾਣੀ ਵਿੱਚ ਮਿਕਸ ਕਰਕੇ ਘੋਲ ਬਣਾ ਲਉ। ਹੁਣ ਇਸ ਘੋਲ ਨੂੰ 100 ਲਿਟਰ ਪਾਣੀ 'ਚ ਮਿਕਸ ਕਰਕੇ ਤੇਲੇ ਤੋਂ ਪ੍ਰਭਾਵਿਤ ਫਸਲ 'ਤੇ ਛਿੜਕੋ। ਲਾਭ ਹੋਵੇਗਾ।
ਨਰਮੇਂ ਦੇ ਬਾਲਗ ਕੀਟਾਂ ਲਈ ਚਿਪਚਿਪਾ ਘੋਲ ਬਣਾਉਣਾ
ਗੁਜਰਾਤ ਦੇ ਕਿਸਾਨ ਸ਼ੱਕਰ ਦੇ ਚਿਪਚਿਪੇ ਘੋਲ ਨਾਲ ਨਰਮੇ ਨੂੰ ਲੱਗਣ ਵਾਲੇ ਕੀੜਿਆਂ ਦੀ ਰੋਕਥਾਮ ਕਰਦੇ ਹਨ।
ਸਮੱਗਰੀ
ਸ਼ੱਕਰ ½ ਕਿੱਲੋ
ਸਰ੍ਹੋਂ ਦਾ ਤੇਲ 50 ਗ੍ਰਾਮ
ਪਾਣੀ 1 ਲਿਟਰ
ਵਿਧੀ: ਸ਼ੱਕਰ ਨੂੰ 1 ਲਿਟਰ ਪਾਣੀ ਵਿੱਚ ਘੋਲ ਕੇ ਉਬਾਲ ਲਉ। ਇਸ ਘੋਲ ਨੂੰ ਇੱਕ ਹਫਤੇ ਲਈ ਛਾਂਵੇਂ ਰੱਖੋ। ਹੁਣ ਇਸ ਘੋਲ ਵਿੱਚ 50 ਗ੍ਰਾਮ ਸਰ੍ਹੋਂ ਦਾ ਤੇਲ ਮਿਲਾ ਕੇ ਨਾਰੀਅਲ ਦੇ ਖੋਲ ਵਿੱਚ ਭਰ ਕੇ ਖੇਤ ਵਿੱਚ ਵੱਖ- ਵੱਖ ਥਾਂਵਾ 'ਤੇ ਰੱਖ ਦਿਉ। ਬਾਲਗ ਕੀਟ ਇਸ ਘੋਲ ਵੱਲ ਆਕਰਸ਼ਿਤ ਹੋ ਕੇ ਉਹਦੇ ਨਾਲ ਚਿਪਕ ਕੇ ਮਰ ਜਾਣਗੇ।