ਮਹੂਏ ਤੇ ਇਮਲੀ ਦਾ ਘੋਲ
ਇਹ ਘੋਲ ਨਰਮੇ ਦੀ ਡੋਡੀ ਨੂੰ ਖਾਣ ਵਾਲੀ ਗੁਲਾਬੀ ਸੁੰਡੀ ਅਤੇ ਧੱਬੇਦਾਰ ਕੀੜਿਆਂ ਦੀ ਰੋਕਥਾਮ ਕਰਦੀ ਹੈ।
ਸਮੱਗਰੀ
ਮਹੂਏ ਦੇ ਤਾਜਾ ਸੱਕ 500 ਗ੍ਰਾਮ
ਇਮਲੀ ਦਾ ਤਾਜਾ ਸੱਕ 500 ਗ੍ਰਾਮ
ਵਿਧੀ: ਮਹੂਏ ਅਤੇ ਇਮਲੀ ਦੇ ਤਾਜੇ ਸੱਕ ਨੂੰ ਚੰਗੀ ਤਰ੍ਹਾਂ ਕੁੱਟ ਕੇ ਉਹਨਾਂ ਦਾ ਰਸ ਕੱਢ ਲਉ।
ਵਰਤੋਂ: ਅੱਧਾ ਲਿਟਰ ਰਸ 15 ਲਿਟਰ ਪਾਣੀ 'ਚ ਮਿਲਾ ਕੇ ਫਸਲ 'ਤੇ ਸਵੇਰ ਵੇਲੇ ਛਿੜਕਾਅ ਕਰੋ। ਕੀਟਾਂ ਦਾ ਪ੍ਰਕੋਪ ਜਿਆਦਾ ਹੋਵੇ ਤਾਂ ਹਫ਼ਤੇ ਬਾਅਦ ਫਿਰ ਛਿੜਕਾਅ ਕੀਤਾ ਜਾ ਸਕਦਾ ਹੈ।
ਹਰੇ ਤੇਲੇ ਅਤੇ ਸਫੇਦ ਮੱਛਰ ਦੀ ਰੋਕਥਾਮ
ਤੰਬਾਕੂ ਦੇ ਅੱਧਾ ਕਿੱਲੋ ਪੱਤਿਆਂ ਨੂੰ 5 ਲਿਟਰ ਪਾਣੀ ਵਿੱਚ ਅੱਧੇ ਘੰਟੇ ਤੱਕ ਉਬਾਲੋ। ਉਪਰੰਤ ਘੋਲ ਨੂੰ ਠੰਡਾ ਕਰਕੇ ਇਸ ਵਿੱਚ 100 ਗ੍ਰਾਮ ਰੀਠਾ ਪਾਊਡਰ ਮਿਲਾ ਦਿਉ। ਤੰਬਾਕੂ ਦਾ ਕਾੜ੍ਹਾ ਤਿਆਰ ਹੈ। 15 ਲਿਟਰ ਪਾਣੀ 'ਚ ਇੱਕ ਲਿਟਰ ਤੰਬਾਕੂ ਦਾ ਕਾੜਾ ਮਿਲਾ ਕੇ ਸਵੇਰੇ-ਸਵੇਰੇ ਫਸਲ ਉੱਤੇ ਛਿੜਕੋ।
ਸਾਵਧਾਨੀ: ਛਿੜਕਾਅ ਕਰਦੇ ਸਮੇਂ ਦਵਾਈ ਜ਼ਮੀਨ 'ਤੇ ਨਹੀਂ ਡਿੱਗਣੀ ਚਾਹੀਦੀ।