ਕੁੱਝ ਹੋਰ ਕੀਟਨਾਸ਼ਕ ਕਾੜ੍ਹੇ ਅਤੇ ਘੋਲ
ਮਹੂਏ ਦੇ ਬੀਜਾਂ ਦਾ ਕਾੜ੍ਹਾ
ਮਹੂਏ ਦੇ ਬੀਜਾਂ ਦਾ ਕਾੜ੍ਹਾ ਫਸਲਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸਦੇ ਬੀਜਾਂ ਵਿੱਚ ਕਈ ਪ੍ਰਕਾਰ ਦੇ ਖਾਰੇ ਤੱਤ ਪਾਏ ਜਾਂਦੇ ਹਨ। ਇਹ ਇੱਕ ਬਹੁਤ ਹੀ ਅਸਰਦਾਰ ਉੱਲੀਨਾਸ਼ਕ ਹੈ। ਇਹ ਫਸਲਾਂ ਨੂੰ ਪੈਣ ਵਾਲੀ ਹਾਈਪਾ ਨਾਮਕ ਉੱਲੀ ਅਤੇ ਕਈ ਹੋਰ ਬਿਮਾਰੀਆਂ ਦਾ ਖਾਤਮਾ ਕਰਦਾ ਹੈ।
ਪਿਆਜ ਦਾ ਰਸ
ਪਿਆਜ ਦੇ ਰਸ ਵਿੱਚ ਵੀ ਵੱਖ-ਵੱਖ ਰੋਗਾਂ ਦੀ ਰੋਕਥਾਮ ਕਰਨ ਵਾਲੇ ਕਈ ਪ੍ਰਕਾਰ ਦੇ ਖਾਰੇ ਤੱਤ ਪਾਏ ਜਾਂਦੇ ਹਨ। ਪਿਆਜ ਦਾ ਰਸ ਹਾਈਪਾ ਨਾਮਕ ਉੱਲੀ ਦੀ ਰੋਕਥਾਮ ਕਰਨ ਵਿੱਚ ਬਹੁਤ ਪ੍ਰਭਾਵੀ ਹੈ। ਇਹਦੇ ਨਾਲ ਹੀ ਇਹ ਹਾਨੀਕਾਰਕ ਜੀਵਾਣੂਆਂ ਦੇ ਵਿਕਾਸ ਨੂੰ ਵੀ ਰੋਕਦਾ ਹੈ।
ਮੂੰਗੀਆ ਚਮੇਲੀ ਦਾ ਰਸ
ਇਸ ਫੁੱਲਾਂ ਦਾ ਰਸ ਹਾਨੀਕਾਰਕ ਕੀਟਾਂ ਦੀ ਛੂਤ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰਦਾ ਹੈ।
ਗੰਗਰਵ ਦਾ ਰਸ
ਗੰਗਰਵ ਦਾ ਰਸ ਰਾਇਜੇਕਟਾਨੀਆ ਨਾਮੀ ਸੜਨ ਦੀ ਰੋਕਥਾਮ ਕਰਦਾ ਹੈ। ਇਹ ਇਸ ਰੋਗ ਲਈ ਜਿੰਮੇਦਾਰ ਉੱਲੀ ਨੂੰ ਕਾਬੂ ਵਿੱਚ ਰੱਖਦਾ ਹੈ।
ਲਸਣ ਦਾ ਰਸ
ਲਸਣ ਦਾ ਰਸ: ਲਸਣ ਦਾ ਰਸ ਫਸਲਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਦੀ ਰੋਕਥਾਮ ਕਰਦਾ ਹੈ।
ਵਿਧੀ: ਅੱਧਾ ਕਿੱਲੋ ਲਸਣ ਦੀ ਚਟਣੀ ਬਣਾ ਕੇ ਇਸਨੂੰ ਇੱਕ ਪਤਲੇ ਕੱਪੜੇ ਵਿੱਚ ਬੰਨ੍ਹ ਕੇ ਰਾਤ ਭਰ 250 ਗ੍ਰਾਮ ਮਿੱਟੀ ਦੇ ਤੇਲ ਵਿੱਚ ਭੁਬੋ ਕੇ ਰੱਖੋ। ਸਵੇਰੇ ਪੋਟਲੀ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਦਬਾਅ-ਦਬਾਅ ਕੇ ਉਸ ਵਿਚਲੇ ਲਸਣ ਦਾ ਸਾਰਾ ਰਸ ਨਿਚੋੜ ਲਵੋ ।ਹੁਣ ਇਸ ਰਸ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਫਸਲ 'ਤੇ ਛਿੜਕ ਦਿਉ। ਇੱਕ ਏਕੜ ਲਈ ਕਾਫੀ ਹੈ।
ਬਾਰਾਮਸੀ ਦਾ ਰਸ
ਇਹਦਾ ਰਸ ਪੱਤਿਆਂ ਵਿੱਚ ਧੱਬੇ ਪੈਦਾ ਕਰਨ ਵਾਲੀ ਆਲਟਨੇਰੀਆ ਅਤੇ ਬੇਟਿਟਿਸ ਨਾਮੀ ਬਿਮਾਰੀ ਦੀ ਰੋਕਥਾਮ ਕਰਦਾ ਹੈ।
ਅਨਾਰ ਦੀ ਰਹਿੰਦ-ਖੂੰਹਦ ਦਾ ਰਸ
ਅਨਾਰ ਦੀ ਇੱਕ ਕਿੱਲੋ ਰਹਿੰਦ-ਖੂੰਹਦ ਦੀ ਚਟਣੀ ਬਣਾ ਕੇ ਉਸਦਾ ਰਸ ਨਿਚੜ ਲਉ। ਇਹ ਰਸ ਝੋਨੇ ਦੀ ਫਸਲ ਨੂੰ ਬਲਾਸਟ ਰੋਗ ਤੋਂ ਬਚਾਉਂਦਾ ਹੈ।
ਸਫੈਦੇ ਦੇ ਪੱਤਿਆਂ ਦਾ ਘੋਲ
ਸਫੈਦੇ ਦੇ ਦਸ ਕਿੱਲੋ ਪੱਤਿਆਂ ਨੂੰ 12 ਲਿਟਰ ਪਾਣੀ 'ਚ ਉਬਾਲ ਕੇ ਰਾਤ ਭਰ ਠੰਡਾ ਕਰੋ। ਠੰਡਾ ਹੋਣ 'ਤੇ ਇਸ ਵਿੱਚ 750 ਗ੍ਰਾਮ ਰੀਠਾ ਪਾਊਡਰ ਮਿਲਾ ਦਿਉ। ਹੁਣ ਇਸ ਘੋਲ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਫਸਲ 'ਤੇ ਛਿੜਕ ਦਿਉ। ਇਸ ਘੋਲ ਵਿੱਚ 1 ਕਿੱਲੋ ਮੱਠਾ ਮਿਲਾ ਕੇ 12 ਦਿਨਾਂ ਲਈ ਸਟੋਰ ਕੀਤਾ ਜਾ ਸਕਦਾ ਹੈ।