ਅਧਿਆਇ 4
ਜੈਵਿਕ ਟਾਨਿਕ ਤੇ ਜੈਵ ਖਾਦ
ਹਰੇਕ ਪੌਦੇ ਅਤੇ ਫਸਲ ਨੂੰ ਆਪਣੇ ਕੁਦਰਤੀ ਵਾਧੇ ਤੇ ਵਿਕਾਸ ਲਈ ਘੱਟੋ-ਘੱਟ 16 ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਇਹਨਾਂ ਵਿੱਚੋਂ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ਜਿਆਦਾ ਮਾਤਰਾ ਵਿੱਚ ਲੱਗਦੇ ਹਨ। ਹਾਲਾਂਕਿ ਫਸਲ ਲਈ ਸਾਰੇ ਹੀ ਬਰਾਬਰ ਦੇ ਮਹੱਤਵਪੂਰਨ ਹੁੰਦੇ ਹਨ । ਉਪਜਾਊ ਭੂਮੀ ਵਿੱਚ ਇਹ ਸਾਰੇ ਤੱਤ ਪਾਏ ਜਾਂਦੇ ਹਨ।
ਬਦਕਿਸਮਤੀ ਨਾਲ ਸੰਘਣੀ ਖੇਤੀ ਕਾਰਨ ਭੂਮੀ ਫਸਲਾਂ ਦੀ ਜ਼ਰੂਰਤ ਅਨੁਸਾਰ ਪੋਸ਼ਕ ਤੱਤ ਦੇ ਸਕਣ ਯੋਗ ਨਹੀਂ ਰਹਿੰਦੀ ਘੱਟ ਮਾਤਰਾ ਵਿੱਚ ਲੋੜੀਂਦੇ ਪੋਸ਼ਕ ਤੱਤ ਭੂਮੀ ਦੁਆਰਾ ਫਸਲਾਂ ਨੂੰ ਪ੍ਰਾਪਤ ਹੋ ਜਾਂਦੇ ਹਨ । ਪਰੰਤੂ ਜਿੱਥੇ ਭੂਮੀ ਦਾ ਬੇਹਿਸਾਬ ਸ਼ੋਸ਼ਣ ਹੋ ਚੁੱਕਿਆ ਹੁੰਦਾ ਹੈ ਉੱਥੇ ਇਹ ਕਿਰਿਆ ਨਹੀਂ ਵਾਪਰਦੀ। ਇਸ ਲਈ ਭੂਮੀ ਦਾ ਉਪਜਾਊ ਸ਼ਕਤੀ ਕਾਇਮ ਰੱਖਣ ਵਿੱਚ ਜੈਵਿਕ ਖਾਦ ਅਤੇ ਜੈਵਿਕ ਟਾਨਿਕਾਂ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜੈਵਿਕ ਖਾਦ: ਭੂਮੀ ਸਜੀਵ ਅਰਥਾਤ ਜੀਵਤ ਸ਼ੈਅ ਹੈ। ਭੂਮੀ ਵਿੱਚ ਸਜੀਵ ਜਗਤ ਦੇ ਪੌਦੇ ਅਤੇ ਜੰਤੂਆਂ ਦੇ ਅਨੇਕ ਰੂਪ ਵੱਡੀ ਗਿਣਤੀ ਵਿੱਚ ਵਾਸ ਕਰਦੇ ਹਨ । ਜਿਹੜੇ ਕਿ ਕਿਰਿਆਸ਼ੀਲ ਹੋ ਕੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਫਸਲ ਉਤਪਾਦਨ ਵਿੱਚ ਕਿਸਾਨਾਂ ਨੂੰ ਸਹਾਈ ਹੁੰਦੀ ਹਨ। ਭੂਮੀ ਵਿੱਚ, ਨੰਗੀ ਅੱਖ ਨਾਲ ਨਾ ਦੇਖੇ ਜਾ ਸਕਣ ਵਾਲੇ ਸੂਖਮ ਜੀਵ ਦੇਖੇ ਜਾ ਸਕਣ ਵਾਲੇ ਜੀਵਾਣੂਆਂ ਦੇ ਮੁਕਾਬਲੇ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇੱਕ ਅੰਦਾਜ਼ੇ ਮੁਤਾਬਿਕ ਹਰੇਕ 1 ਗ੍ਰਾਮ ਮਿੱਟੀ ਵਿੱਚ ਸਾਰੇ ਜੀਵਾਣੂਆਂ ਦੀ ਸੰਖਿਆ ਇੱਕ ਲੱਖ ਤੱਕ ਹੋ ਸਕਦੀ ਹੈ। ਇੱਕ ਏਕੜ ਭੂਮੀ ਵਿੱਚ ਤਿੰਨ ਇੰਚ ਦੀ ਗਹਿਰਾਈ ਤੱਕ ਨਿਵਾਸ ਕਰਨ ਵਾਲੇ ਕੁੱਲ ਜੀਵਾਣੂਆਂ ਦਾ ਭਾਰ ਪੰਜ ਟਨ ਤੱਕ ਹੋ ਸਕਦਾ ਹੈ। ਸੋ ਜੈਵਿਕ ਖਾਦ ਇੱਕ ਪ੍ਰਕਾਰ ਦੀ ਕੁਦਰਤੀ ਖਾਦ ਹੈ। ਇਹ ਭੂਮੀ ਦੀ ਉਪਜਾਊ ਸ਼ਕਤੀ ਨੂੰ ਲਗਾਤਾਰ ਵਧਾਉਣ ਦਾ ਕੰਮ ਕਰਦੀ ਹੈ।
ਜੈਵਿਕ ਖਾਦ ਹੀ ਕਿਉਂ: ਖੇਤੀ ਵਿਗਿਆਨੀਆਂ ਨੇ ਬਹੁਤ ਸਾਰੇ ਅਜਿਹੇ ਸੂਖਮ ਜੀਵਾਂ ਦਾ ਪਤਾ ਲਗਾਇਆ ਹੈ ਜਿਹੜੇ ਕਿ ਫਸਲਾਂ ਦੀ ਚੰਗੀ ਪੈਦਾਵਾਰ ਵਿੱਚ ਸਹਾਇਕ ਹੁੰਦੇ ਹਨ। ਮੌਜੂਦਾ ਸਮੇਂ ਵਿੱਚ ਵਿਗਿਆਨਕ ਤਰੀਕਿਆਂ ਨਾਲ ਅਜਿਹੇ ਜੀਵਾਣੂਆਂ ਦੀ ਸੰਖਿਆ ਵਧਾ ਕੇ ਖੇਤੀ ਵਿੱਚ ਵਰਤਿਆ ਜਾਂਦਾ ਹੈ। ਰਸਾਇਣਕ ਖਾਦਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਧਿਆਨ 'ਚ ਰੱਖਦਿਆਂ ਖੇਤੀ ਵਿੱਚ ਜੈਵਿਕ ਖਾਦ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ ਖੇਤੀ ਵਿੱਚ ਜੈਵਿਕ ਖਾਦ ਦੀ ਲੋੜ ਬਹੁਤ ਹੀ ਗੰਭੀਰਤਾ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਜੈਵਿਕ ਖਾਦ ਰਸਾਇਣਕ ਖਾਦ ਦੇ ਮੁਕਾਬਲੇ ਸਸਤੀ ਹੁੰਦੀ ਹੈ ਅਤੇ ਇਸਦੀ ਵਰਤੋਂ ਕਰਨੀ ਵੀ ਆਸਾਨ ਹੈ। ਕੁਦਰਤੀ ਤੌਰ ਤੇ ਕੁੱਝ ਜੀਵਾਣੂਆਂ ਵਿੱਚ ਹਵਾ ਵਿਚਲੀ ਨਾਈਟਰੋਜ਼ਨ ਨੂੰ ਅਮੋਨੀਆ 'ਚ ਪਰਿਵਰਤਿਤ ਕਰਨ ਦੀ ਅਦਭੁਤ ਸਮਰਥਾ ਹੁੰਦੀ ਹੈ। ਬਹੁਤ ਸਾਰੇ ਜੀਵਾਣੂ ਅਜਿਹੇ ਵੀ ਹੁੰਦੇ ਹਨ ਜਿਹੜੇ ਭੂਮੀ ਵਿਚਲੀ ਅਘੁਲਣਸ਼ੀਲ ਫਾਸਫੋਰਸ ਨੂੰ ਘੋਲ ਕੇ ਫਸਲਾਂ ਤੱਕ ਪੁਜਦੀ ਕਰਨ ਦਾ ਕੰਮ ਕਰਦੇ ਹਨ। ਜੈਵਿਕ ਖਾਦ ਅਜਿਹੇ ਹੀ ਜੀਵਾਣੂਆਂ ਦਾ ਅਨੋਖਾ ਜੀਵਾਣੂ ਕਲਚਰ ਹੈ। ਭਿੰਨ-ਭਿੰਨ ਪ੍ਰਯੋਗਾਂ ਅਤੇ ਆਰਥਿਕ ਮੁਲਾਂਕਣਾਂ ਵਿੱਚ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਜੈਵਿਕ ਖਾਦ ਰਸਾਇਣਕ ਖਾਦਾਂ ਦੇ ਮੁਕਾਬਲੇ ਕਿਤੇ ਵੱਧ ਲਾਭਕਾਰੀ