ਹੈ । ਇਸ ਲਈ ਛੋਟੇ ਅਤੇ ਗਰੀਬ ਕਿਸਾਨਾਂ ਲਈ ਜੈਵਿਕ ਖਾਦ ਹੋਰ ਵੀ ਉਪਯੋਗੀ ਸਾਬਿਤ ਹੋ ਸਕਦੀ ਹੈ।
ਸਮੂਹ ਕਿਸਾਨ ਭਰਾ ਘਰ ਵਿਚ ਆਪਣੇ ਆਸ-ਪਾਸ ਉਪਲਬਧ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਕਈ ਪ੍ਰਕਾਰ ਦੀ ਦੇਸੀ ਖਾਦ, ਜੈਵਿਕ ਘੋਲ ਅਤੇ ਜੀਵਾਣੂ ਕਲਚਰ ਤਿਆਰ ਕਰਕੇ ਨਾਮਾਤਰ ਦੇ ਖਰਚ ਨਾਲ ਹੀ ਆਪਣੀ ਫਸਲ ਨੂੰ ਸੂਖਮ ਪੋਸ਼ਕ ਤੱਤ ਦੀ ਲੋੜੀਂਦੀ ਪੂਰਤੀ ਕਰ ਸਕਦੇ ਹਨ। ਕਿਸਾਨ ਅੱਗੇ ਦਿੱਤੇ ਅਨੁਸਾਰ ਭਿੰਨ-ਭਿੰਨ ਪ੍ਰਕਾਰ ਦੀਆਂ ਜੈਵਿਕ ਖਾਦਾਂ ਅਤੇ ਜੀਵਾਣੂ ਕਲਚਰ ਤਿਆਰ ਕਰ ਸਕਦੇ ਹਨ:
ਵਰਮੀਵਾਸ਼ ਬਣਾਉਣ ਲਈ 10 ਲਿਟਰ ਦੀ ਸਮਰੱਥਾ ਵਾਲਾ ਪਲਾਸਟਿਕ ਦਾ ਡੱਬਾ ਲਉ। ਇਸ ਨੂੰ ਹੇਠਲੇ ਪਾਸੇ ਇੱਕ ਟੂਟੀ ਲਾ ਦਿਉ । ਡੱਬੇ ਦੇ ਤਲ 'ਤੇ ਚਾਰ ਇੰਚ ਬੱਜਰੀ ਜਾਂ ਇੱਟਾਂ ਦੇ ਕੰਕਰਾਂ ਦੀ ਤਹਿ ਵਿਛਾ ਦਿਉ। ਬੱਜਰੀ ਜਾਂ ਕੰਕਰਾਂ ਦੀ ਤਹਿ 'ਤੇ ਡੇਢ ਇੰਚ ਮੋਟੀ ਨਾਰੀਅਲ ਦੇ ਛਿਲੜਾਂ ਦੀ ਤਹਿ ਵਿਛਾ ਦਿਉ। ਹੁਣ ਡੱਬੇ ਵਿੱਚ ਫਸਲੀ ਰਹਿੰਦ-ਖੂੰਹਦ ਅਤੇ ਗੋਬਰ ਭਰ ਕੇ ਉੱਪਰੋਂ ਪਾਣੀ ਛਿੜਕ ਦਿਉ। ਇਸ ਮਿਸ਼ਰਣ ਨੂੰ ਦੋ ਦਿਨਾਂ ਤੱਕ ਗਿੱਲਾ ਰੱਖਣ ਉਪਰੰਤ ਇਸਤੇ ਗੰਡੋਏ ਛੱਡ ਦਿਉ। ਦੋ ਹਫ਼ਤਿਆਂ ਦੇ ਵਿੱਚ-ਵਿੱਚ ਇਹ ਮਿਸ਼ਰਣ ਕਾਲੇ ਕੰਪੋਸਟ ਵਿੱਚ ਬਦਲ ਜਾਵੇਗਾ। ਹੁਣ ਇਸ ਵਿੱਚ ਤਿੰਨ ਲਿਟਰ ਪਾਣੀ ਪਾ ਦਿਉ। 24 ਘੰਟਿਆਂ ਅੰਦਰ ਤੁਹਾਨੂੰ 2 ਲਿਟਰ ਵਰਮੀਵਾਸ਼ ਮਿਲ ਜਾਵੇਗਾ। ਇਸ ਪ੍ਰਕਿਰਿਆ ਨੂੰ ਇੱਕ ਹਫਤੇ ਤੱਕ ਜਾਰੀ ਰੱਖੋ ਫਿਰ ਡੱਬੇ 'ਚੋਂ ਕੰਪੋਸਟ ਕੱਢ ਕੇ ਇਸਨੂੰ ਖਾਦ ਵਜੋਂ ਵਰਤ ਲਉ।
ਵਰਤੋਂ: 100 ਲਿਟਰ ਪਾਣੀ ਵਿੱਚ 10 ਲਿਟਰ ਵਰਮੀਵਾਸ਼ ਮਿਲਾ ਕੇ ਇੱਕ ਏਕੜ ਫਸਲ ਉੱਤੇ ਛਿੜਕ ਦਿਉ। ਵਰਮੀਵਾਸ਼ ਸਾਰੀਆ ਫਸਲਾਂ, ਨਰਸਰੀਆਂ ਸਬਜ਼ੀਆਂ ਅਤੇ ਬਾਗਾਂ 'ਤੇ ਕੀਤਾ ਜਾ ਸਕਦਾ ਹੈ। ਵਧੀਆ ਨਤੀਜੇ ਪ੍ਰਾਪਤ ਕਰਨ ਲਈ ਫਸਲ 'ਤੇ ਇਸਦੇ ਇੱਕ-ਦੋ ਛਿੜਕਾਅ ਕੀਤੇ ਜਾ ਸਕਦੇ ਹਨ। ਵਰਮੀਵਾਸ਼ ਦਾ ਛਿੜਕਾਅ ਭੂਮੀ ਵਿੱਚ ਕਾਫੀ ਹੱਦ ਤੱਕ ਪੋਸ਼ਕ ਤੱਤਾਂ ਦੀ ਵੀ ਪੂਰਤੀ ਕਰਦਾ ਹੈ।