ਵਧੇਰੇ ਝਾੜ ਲਈ ਟਾਨਿਕ
ਸਮੱਗਰੀ
ਨਿੰਮ੍ਹ ਦਾ ਤੇਲ 1 ਲਿਟਰ
ਬਾਰੀਕ ਰੇਤ 3 ਕਿੱਲੋ
ਦੇਸੀ ਗਊ ਦਾ ਗੋਬਰ 3 ਕਿੱਲੋ
ਵਿਧੀ: ਉੱਪਰ ਦੱਸੀ ਸਾਰੀ ਸਮਗਰੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਖੱਦਰ ਦੇ ਗਿੱਲੇ ਬੋਰੇ ਵਿੱਚ ਭਰ ਕੇ ਤਿੰਨ ਦਿਨਾਂ ਲਈ ਹਨੇਰੇ ਵਿੱਚ ਰੱਖ ਦਿਉ। ਚੌਥੇ ਦਿਨ ਮਿਸ਼ਰਣ ਨੂੰ ਬੋਰੇ 'ਚੋਂ ਬਾਹਰ ਕੱਢ ਕੇ 150 ਲਿਟਰ ਪਾਣੀ ਵਿੱਚ ਘੋਲ ਕੇ ਸਵੇਰ ਵੇਲੇ ਫਸਲ 'ਤੇ ਛਿੜਕ ਦਿਉ।
ਸਾਵਧਾਨੀ: ਇਹ ਮਿਸ਼ਰਣ ਬਣਾਉਂਦੇ ਸਮੇਂ ਤਾਜਾ ਗੋਬਰ ਹੀ ਇਸਤੇਮਾਲ ਕਰੋ ।ਦੂਜਾ ਛਿੜਕਾਅ 12 ਦਿਨਾਂ ਬਾਅਦ ਹੀ ਕਰੋ।
ਗੋਬਰ ਗੈਸ ਸੱਲਰੀ
ਗੋਬਰ ਗੈਸ ਪਲਾਂਟ 'ਚੋਂ ਨਿਕਲਣ ਵਾਲੀ ਸੱਲਰੀ ਇੱਕ ਵਧੀਆ ਜੈਵਿਕ ਖਾਦ ਹੈ। ਇਸਨੂੰ ਤਰਲ ਤੇ ਠੋਸ ਦੋਹਾਂ ਰੂਪਾਂ ਵਿੱਚ ਖੇਤ ਵਿੱਚ ਪਾਇਆ ਜਾ ਸਕਦਾ ਹੈ। ਇਸ ਖਾਦ ਵਿੱਚ ਗੰਡੋਏ ਛੱਡ ਕੇ ਵਰਮੀ ਕੰਪੋਸਟ ਵੀ ਬਣਾਈ ਜਾ ਸਕਦੀ ਹੈ।
ਗਲੇ-ਸੜੇ ਫਲਾਂ ਦੇ ਰਸ ਦਾ ਘੋਲ
ਸਮਗਰੀ
ਗਲੇ ਸੜੇ ਫਲ 1 ਕਿੱਲੋ
ਗੁੜ 1 ਕਿੱਲੋ
ਵਿਧੀ: ਗਲੇ-ਸੜੇ ਫਲਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਉਹਨਾਂ ਵਿੱਚ ਇੱਕ ਕਿੱਲੋ ਗੁੜ ਮਿਲਾ ਦਿਉ। ਇਸ ਮਿਸ਼ਰਣ