ਨੂੰ ਇੱਕ ਬਰਤਨ ਵਿੱਚ ਭਰ ਦਿਉ। ਹੁਣ ਬਰਤਨ ਦਾ ਮੂੰਹ ਕੱਪੜੇ ਨਾਲ ਬੰਨ੍ਹ ਕੇ ਮਿਸ਼ਰਣ ਨੂੰ ਇੱਕ ਹਫਤੇ ਲਈ ਛਾਂ ਵਿੱਚ ਰੱਖ ਦਿਉ। ਹਫਤੇ ਬਾਅਦ ਮਿਸ਼ਰਣ ਢਾਈ ਕਿੱਲੋ ਦਾ ਹੋ ਜਾਵੇਗਾ । ਮਿਸ਼ਰਣ ਨੂੰ ਕੱਪੜੇ ਨਾਲ ਪੁਣ ਕੇ 100 ਲਿਟਰ ਪਾਣੀ ਚ ਮਿਕਸ ਕਰਕੇ ਇੱਕ ਫਸਲ 'ਤੇ ਛਿੜਕ ਦਿਉ। ਇਹ ਸਾਰੀਆਂ ਫਸਲਾਂ ਅਤੇ ਫਲਦਾਰ ਬੂਟਿਆਂ ਲਈ ਉਪਯੋਗੀ ਹੈ। ਵਧੀਆ ਨਤੀਜਿਆਂ ਲਈ ਫਸਲ ਉੱਤੇ ਇੱਕ ਜਾਂ ਦੋ ਵਾਰ ਹੀ ਇਸ ਘੋਲ ਦਾ ਛਿੜਕਾਅ ਕਰੋ।
ਸਾਵਧਾਨੀ: ਇਸ ਘੋਲ ਨੂੰ ਫੌਰਨ ਇਸਤੇਮਾਲ ਕਰੋ।
ਅੰਮ੍ਰਿਤ ਪਾਣੀ
ਅੰਮ੍ਰਿਤ ਪਾਣੀ ਬੀਜ ਉਪਚਾਰ ਅਤੇ ਫਸਲ ਦੇ ਵਧੀਆਂ ਵਾਧੇ ਤੇ ਵਿਕਾਸ ਲਈ ਇੱਕ ਅਸਰਦਾਰ ਟਾਨਿਕ ਹੈ।
ਸਮੱਗਰੀ
ਦੇਸੀ ਗਾਂ ਦਾ ਤਾਜਾ ਗੋਹਾ 10 ਕਿੱਲੋ
ਦੇਸ਼ੀ ਗਾਂ ਦੇ ਦੁੱਧ ਤੋਂ ਬਣਿਆ ਘਿਉ 125 ਗ੍ਰਾਮ
ਸ਼ਹਿਦ 400 ਗ੍ਰਾਮ
ਬੋਹੜ ਦੇ ਛਾਂ ਹੇਠਲੀ ਮਿੱਟੀ 20 ਕਿੱਲੋ
ਵਿਧੀ: ਗੋਹੇ ਵਿੱਚ ਘਿਉ ਨੂੰ ਚੰਗੀ ਤਰ੍ਹਾਂ ਫੈਂਟ ਲਉ। ਇਸ ਫੈਂਟੇ ਹੋਏ ਮਿਸ਼ਰਣ ਵਿੱਚ ਸ਼ਹਿਦ ਮਿਲਾ ਕੇ ਦੁਬਾਰਾ ਫੈਂਟ ਦਿਉ। ਹੁਣ ਇਸ ਮਿਸ਼ਰਣ ਵਿੱਚੋਂ 1 ਕਿੱਲੋ ਮਿਸ਼ਰਣ ਨੂੰ ਪਾਣੀ ਨਾਲ ਪਤਲਾ ਕਰਕੇ ਬੀਜਾਂ ਉੱਤੇ ਛਿੜਕੋ। ਇਸ ਤਰ੍ਹਾਂ ਕਰਨ ਨਾਲ ਬੀਜਾਂ ਉੱਤੇ ਇਸ ਮਿਸ਼ਰਣ ਦੀ ਇੱਕ ਹਲਕੀ ਪਰਤ ਚੜ੍ਹ ਜਾਵੇਗੀ । ਬੀਜਾਂ ਨੂੰ ਛਾਵੇਂ ਸੁਕਾ ਕੇ ਬਿਜਾਈ ਕਰ ਦਿਉ। ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ ਬੋਹੜ ਦੇ ਰੁੱਖ ਦੀ ਛਾਂ ਹੇਠਲੀ 20 ਕਿੱਲੋ ਮਿੱਟੀ ਦਾ ਛਿੱਟਾ ਦਿਉ।
ਬਾਕੀ ਬਚੇ ਹੋਏ ਮਿਸ਼ਰਣ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਛਿੜਕ ਦਿਉ। ਫਸਲ ਦੇ ਚੰਗੇ ਵਾਧੇ ਅਤੇ ਵਿਕਾਸ ਲਈ ਪੂਰੇ ਸੀਜਨ ਵਿੱਚ ਫਸਲ ਉੱਤੇ 2-3 ਵਾਰ 15 ਲਿਟਰ ਪਾਣੀ ਵਿੱਚ 500 ਗ੍ਰਾਮ ਅੰਮ੍ਰਿਤ ਪਾਣੀ ਮਿਲਾਕੇ ਛਿੜਕੋ ਬਹੁਤ ਲਾਭ ਹੋਵੇਗਾ। ਇਹ ਹਰੇਕ ਫਸਲ ਲਈ ਉਪਯੋਗੀ ਹੈ।
ਸਾਵਧਾਨੀ: ਅੰਮ੍ਰਿਤ ਪਾਣੀ ਨਾਲ ਉਪਚਾਰਿਤ ਬੀਜ ਵਾਲੇ ਖੇਤ ਵਿੱਚ ਕਿਸੇ ਵੀ ਪ੍ਰਕਾਰ ਦੇ ਰਸਾਇਣਕ ਕੀੜੇਮਾਰ ਜ਼ਹਿਰ, ਨਦੀਨਨਾਸ਼ਕ ਅਤੇ ਰਸਾਇਣਕ ਖਾਦ ਦੀ ਵਰਤੋਂ ਨਾ ਕਰੋ।