ਜੀਵ ਅੰਮ੍ਰਿਤ
ਵਿਧੀ: ਸਾਰੀ ਸਮਗਰੀ ਨੂੰ ਇੱਕ ਡਰੰਮ ਵਿੱਚ ਭਰ ਕੇ 5-7 ਦਿਨਾਂ ਲਈ ਛਾਂ ਵਿੱਚ ਰੱਖੋ। ਡਰੰਮ ਦੇ ਮੂੰਹ ਨੂੰ ਕੱਪੜੇ ਨਾਲ ਢਕ ਦਿਉ। ਦਿਨ ਵਿੱਚ ਦੋ ਵਾਰ ਘੋਲ ਨੂੰ ਲੱਕੜੀ ਨਾਲ ਸਿੱਧੇ ਹੱਥ ਘੁਮਾਉ। ਫਸਲ ਨੂੰ ਹਰੇਕ ਪਾਣੀ ਨਾਲ ਜੀਵ ਅੰਮ੍ਰਿਤ ਦਿਉ। ਸਾਰੀਆਂ ਫਸਲਾਂ ਲਈ ਲਾਭਕਾਰੀ ਹੈ।
ਘਣ ਜੀਵ ਅੰਮ੍ਰਿਤ
ਦੇਸੀ ਗਾਂ ਦਾ ਗੋਹਾ 1 ਕਵਿੰਟਲ
ਪੁਰਾਣਾ ਗੁੜ 2 ਕਿੱਲੋ
ਬੇਸਣ 2 ਕਿੱਲੋ
ਬੰਨੇ ਦੀ ਮਿੱਟੀ 1 ਕਿੱਲੋ
ਵਿਧੀ: ਸਾਰੀ ਸਮੱਗਰੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਖੱਦਰ ਦੀਆਂ ਬੋਰੀਆਂ ਨਾਲ ਢਕ ਕੇ ਛਾਂ ਵਿੱਚ ਰੱਖ ਦਿਉ। ਦੂਜੇ ਦਿਨ ਮਿਸ਼ਰਣ ਨੂੰ ਸਕਾ ਕੇ ਇਸ ਵਿੱਚ 1 ਕਵਿੰਟਲ ਰੂੜੀ ਦੀ ਖਾਦ ਮਿਲਾ ਕੇ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਛਿੱਟੇ ਨਾਲ ਪਾ ਦਿਉ।
ਅੱਛਾਦਨ/ਅੱਟਣ: ਫਸਲੀ ਰਹਿੰਦ ਖੂੰਹਦ ਅਤੇ ਖੇਤ ਚੋਂ ਕੱਢੇ ਖਰਪਤਵਾਰ ਨੂੰ ਸਾੜਨ ਦੀ ਬਜਾਏ ਫਸਲ ਬੀਜਣ ਉਪਰੰਤ ਭੂਮੀ ਉੱਤੇ 2-2 ਇੰਚ ਮੋਟਾਈ ਦਿੰਦੇ ਹੋਏ ਵਿਛਾ ਦਿਉ ਨਦੀਨਾਂ ਦੀ ਰੋਕਥਾਮ ਹੋਵੇਗੀ, ਪਾਣੀ ਘੱਟ ਲੱਗਣਗੇ, ਸੂਖਮ ਜੀਵਾਂ ਦੀ ਗਿਣਤੀ ਅਤੇ ਖੇਤ ਵਿੱਚ ਕੁਦਰਤੀ ਖਾਦ ਦੀ ਉਪਲਬਧਤਾ ਵਧੇਗੀ।