Back ArrowLogo
Info
Profile

ਸਿਉਂਕ ਤੋਂ ਬਚਾਅ ਰਹੇਗਾ ।

ਦੂਜੀ ਤਹਿ: 150 ਲਿਟਰ ਪਾਣੀ ਵਿੱਚ 4 ਕਿੱਲੋ ਗੋਬਰ ਜਾਂ ਗੋਬਰ ਗੈਸ ਦੀ 10 ਕਿੱਲੋ ਸੱਲਰੀ ਘੋਲ ਪਹਿਲੀ ਤਹਿ 'ਤੇ ਚੰਗੀ ਤਰ੍ਹਾਂ ਛਿੜਕ ਦਿਉ ਤਾਂ ਕਿ ਪੱਤਾ-ਪੱਤਾ ਗਿੱਲਾ ਹੋ ਜਾਵੇ।

ਤੀਜੀ ਤਹਿ: ਹੁਣ ਗੋਮੂਤਰਯੁਕਤ ਪਰੰਤੂ ਛਾਣੀ ਹੋਈ 50 ਕਿੱਲੋ ਸੁੱਕੀ ਮਿੱਟੀ ਪੱਧਰੀ ਕਰਕੇ ਹੌਦੀ ਵਿਚਲੇ ਮਾਦੇ 'ਤੇ ਵਿਛਾ ਦਿਉ (ਉਪਰ ਦੱਸੀ ਸਾਰੀ ਕਿਰਿਆ ਨੂੰ ਕ੍ਰਮਵਾਰ ਉਦੋਂ ਤੱਕ ਦੁਹਰਾਉਂਦੇ ਜਾਉ ਜਦੋਂ ਤੱਕ ਹੌਦੀ ਦੇ ਮੂੰਹ ਉਪਰ ਡੇਢ ਫੁੱਟ ਉੱਚਾ ਝੋਪੜੀਨੁਮਾ ਅਕਾਰ ਨਾ ਬਣ ਜਾਵੇ। ਹੁਣ ਇਸ ਪੂਰੀ ਤਰ੍ਹਾਂ ਭਰੀ ਹੋਈ ਹੌਦੀ ਉੱਤੇ ਮਿੱਟੀ ਦੀ 3 ਇੰਚ ਮੋਟੀ ਤਹਿ ਜਮਾ ਦਿਉ ਅਤੇ ਉੱਪਰੋਂ ਗੋਬਰ ਦੇ ਮਿਸ਼ਰਣ ਨਾਲ ਚੰਗੀ ਤਰ੍ਹਾਂ ਲਿੱਪ ਦਿਉ।

ਦੂਜੀ ਭਰਾਈ

ਪਹਿਲੀ ਭਰਾਈ ਦੇ 15-20 ਦਿਨਾਂ ਬਾਅਦ ਹੌਦੀ ਵਿਚਲੀ ਖਾਦ ਸਮੱਗਰੀ ਸੁੰਗੜ ਹੌਦੀ ਦੇ ਮੂੰਹ ਤੋਂ 8- 9 ਇੰਚ ਥੱਲੇ ਬੈਠ ਜਾਵੇਗੀ । ਹੁਣ ਫਿਰ ਪਹਿਲੀ ਭਰਾਈ ਵਾਂਗੂੰ ਵਨਸਪਤਿਕ ਪਦਾਰਥ, ਗੋਬਰ ਘੋਲ ਅਤੇ ਛਾਣੀ ਹੋਈ ਮਿੱਟੀ ਦੀਆਂ ਕ੍ਰਮਵਾਰ ਤਹਿਆਂ ਲਾਉਂਦੇ ਹੋਏ ਟਾਂਕੇ ਦੇ ਤਲੇ ਤੋਂ ਸਾਢੇ ਬਾਰਾਂ ਫੁੱਟ ਦੀ ਉਚਾਈ ਤੱਕ ਭਰ ਕੇ ਝੋਪੜੀਨੁਮਾ ਅਕਾਰ ਦੇ ਕੇ ਉੱਪਰ ਮਿੱਟੀ ਦੀ 3 ਇੰਚ ਮੋਟੀ ਤਹਿ ਜਮਾ ਕੇ ਗੋਬਰ ਦੇ ਮਿਸ਼ਰਣ ਨਾਲ ਲਿੱਪ ਦਿਉ।

ਰੁੱਤ ਮੁਤਾਬਿਕ ਪਹਿਲੀ ਭਰਾਈ ਦੀ ਮਿਤੀ ਦੇ 60 ਤੋਂ 120 ਦਿਨਾਂ ਵਿੱਚ ਨਾਡੇਪ ਕੰਪੋਸਟ ਤਿਆਰ ਹੋ ਜਾਂਦੀ ਹੈ। ਸਾਰਾ ਸਮਾਂ ਹੌਦੀ ਵਿਚਲੇ ਮਾਦੇ ਵਿੱਚ ਨਮੀ ਬਣਾਈ ਰੱਖਣ ਲਈ ਗੋਬਰ ਦੇ ਘੋਲ ਦਾ ਛਿੜਕਾਅ ਕਰਦੇ ਰਹੋ। ਲੋੜ ਪਵੇ ਤਾਂ ਸੁਰਾਖਾਂ 'ਤੇ ਵੀ ਪਾਣੀ ਛਿੜਕੋ ਤਾਂ ਕਿ ਹੌਦੀ ਦੀਆਂ ਕੰਧਾਂ ਵਿੱਚ ਤਰੇੜਾਂ ਨਾ ਪੈਣ। ਘਾਹ ਉਗੇ ਤਾਂ ਪੁੱਟ ਦਿਉ। ਤਿਆਰ ਖਾਦ ਨੂੰ ਇੱਕ ਵਰਗ ਫੁੱਟ ਵਿੱਚ 35 ਤਾਰਾਂ ਵਾਲੀ ਛਾਨਣੀ ਨਾਲ ਛਾਣ ਲਵੋ। ਤਿਆਰ ਖਾਦ ਵਿੱਚ 15-30 ਪ੍ਰਤੀਸ਼ਤ ਦੀ ਮਾਤਰਾ ਵਿੱਚ ਨਮੀ ਬਰਕਰਾਰ ਰਹਿਣੀ ਚਾਹੀਦੀ ਹੈ। ਇੱਕ ਹੌਦੀ ਵਿੱਚ ਆਮ ਤੌਰ ਤੇ 160 ਤੋਂ 175 ਘਣ ਫੁੱਟ ਜਾਂ ਤਿੰਨ ਟਨ ਛਣੀ ਹੋਈ ਤਿਆਰ ਖਾਦ ਅਤੇ 40-50 ਘਣ ਫੁੱਟ ਅੱਧ ਪੱਕੀ ਖਾਦ ਮਿਲ ਜਾਂਦੀ ਹੈ। ਅੱਧ ਪੱਕੀ ਖਾਦ ਨੂੰ ਦੁਬਾਰਾ ਨਾਡੇਪ ਕੰਪੋਸਟ ਬਣਾਉਂਦੇ ਸਮੇਂ ਵਨਸਪਤਿਕ ਮਾਦੇ ਨਾਲ ਮਿਲਾ ਕੇ ਇਸਤੇਮਾਲ ਕਰੋ।

ਵਰਤੋਂ ਦਾ ਤਰੀਕਾ: ਬਿਜਾਈ ਤੋਂ 15 ਦਿਨ ਪਹਿਲਾਂ ਪ੍ਰਤੀ ਏਕੜ 3 ਤੋਂ 5 ਟਨ ਨਾਡੇਪ ਖਾਦ ਨਮੀਦਾਰ ਖੇਤ ਵਿੱਚ ਵਿਛਾ ਕੇ ਹਲਕਾ ਹਲ ਚਲਾ ਕੇ ਮਿੱਟੀ ਵਿੱਚ ਮਿਲਾ ਦਿਉ। ਤਿੰਨ ਸਾਲਾਂ ਤੱਕ ਹੋਰ ਖਾਦ ਪਾਉਣ ਦੀ ਲੋੜ ਨਹੀਂ ਪਵੇਗੀ। ਰਸਾਇਣਕ ਖਾਦ ਤੋਂ ਛੁਟਕਾਰਾ ਮਿਲੇਗਾ। ਜੇਕਰ ਤੁਹਾਡੇ ਕੋਲ ਘੱਟ ਨਾਡੇਪ ਕੰਪੋਸਟ ਘੱਟ ਮਾਤਰਾ ਵਿੱਚ ਹੋਵੇ ਤਾਂ ਇਸ ਨੂੰ ਫਸਲ ਦੇ ਨਾਲ ਵੀ ਬੀਜਿਆ ਜਾ ਸਕਦਾ ਹੈ। ਮਸ਼ੀਨ ਦੇ ਇੱਕ ਖਾਨੇ ਵਿੱਚ ਬੀਜ ਅਤੇ ਇੱਕ ਖਾਨੇ ਵਿੱਚ ਖਾਦ ਪਾ ਕੇ ਬਿਜਾਈ ਕਰ ਦਿਉ ।ਇੱਕ ਹੌਦੀ ਚੋਂ ਨਿਕਲੀ ਖਾਦ 4- 5 ਏਕੜ ਜਮੀਨ ਵਿੱਚ ਬੀਜੀ ਜਾ ਸਕਦੀ ਹੈ।

ਭੂ-ਨਾਡੇਪ

ਇਸ ਵਿਧੀ ਨਾਲ ਭੂਮੀ ਉੱਤੇ ਹੀ ਨਾਡੇਪ ਖਾਦ ਬਣਾਈ ਜਾਂਦੀ ਹੈ। ਭੂ ਨਾਡੇਪ ਛੋਟੇ ਅਤੇ ਗਰੀਬ ਕਿਸਾਨਾਂ ਲਈ ਨਾਡੇਪ ਖਾਦ ਬਣਾਉਣ ਦਾ ਸਸਤਾ ਤਰੀਕਾ ਹੈ। ਇਸ ਵਿਧੀ ਤਹਿਤ ਨਾਡੇਪ ਖਾਦ ਬਣਾਉਣ ਲਈ ਸਭ ਤੋਂ ਪਹਿਲਾਂ:

38 / 42
Previous
Next