Back ArrowLogo
Info
Profile

ਜਮੀਨ ਉੱਤੇ ਅੱਧਾ ਫੁੱਟ ਡੂੰਘਾ, 12 ਫੁੱਟ ਲੰਮਾ ਅਤੇ 5 ਫੁੱਟ ਚੌੜਾ ਟੋਇਆ ਬਣਾ ਲਉ। ਹੁਣ ਹੌਦੀ ਵਿੱਚ ਬਣਾਈ ਜਾਣ ਵਾਲੀ ਨਾਡੇਪ ਖਾਦ ਲਈ ਅਪਣਾਈ ਗਈ ਸਾਰੀ ਪ੍ਰਕਿਰਿਆ ਅਨੁਸਾਰ ਟੋਏ ਦੀ ਸਤ੍ਹਾ ਤੋਂ ਤਿੰਨ ਫੁੱਟ ਦੀ ਉਚਾਈ ਤੱਕ ਪਰਤ ਦਰ ਪਰਤ ਭੂ-ਨਾਡੇਪ ਭਰ ਕੇ ਮਿੱਟੀ ਦੀ ਤਿੰਨ ਇੰਚ ਮੋਟੀ ਤਹਿ ਨਾਲ ਢਕ ਕੇ ਗੋਬਰ ਦੇ ਮਿਸ਼ਰਣ ਨਾਲ ਲਿਪਾਈ ਕਰ ਦਿਉ। ਸਮੇਂ-ਸਮੇਂ ਇਸ ਉੱਪਰ ਗੋਬਰ ਦਾ ਘੋਲ ਛਿੜਕਦੇ ਰਹੋ। 3-4 ਮਹੀਨਿਆਂ ਬਾਅਦ ਬਹੁਤ ਹੀ ਉਮਦਾ ਕਿਸਮ ਦੀ ਜੈਵਿਕ ਖਾਦ ਪ੍ਰਾਪਤ ਹੋਵੇਗੀ।

ਮਟਕਾ ਖਾਦ

15 ਕਿੱਲੋ ਗੋਹੇ, 15 ਲਿਟਰ ਪਿਸ਼ਾਬ ਅਤੇ 15 ਲਿਟਰ ਪਾਣੀ ਅਤੇ 250 ਗ੍ਰਾਮ ਗੁੜ ਨੂੰ ਇੱਕ ਮੱਟੀ ਵਿੱਚ ਘੋਲ ਦਿਉ। ਹੁਣ ਮੱਟੀ ਦੇ ਮੂੰਹ 'ਤੇ ਹਵਾਦਾਰ ਕੱਪੜਾ ਬੰਨ੍ਹ ਕੇ ਖੱਦਰ ਦੇ ਬੋਰੇ ਵਿੱਚ ਲਪੇਟ ਕੇ 4 ਦਿਨਾਂ ਲਈ ਮਿੱਟੀ ਵਿੱਚ ਦੱਬ ਦਿਉ। ਚਾਰ ਦਿਨਾਂ ਬਾਅਦ ਮਟਕਾ ਖਾਦ ਤਿਆਰ ਹੋ ਜਾਵੇਗੀ। ਤਿਆਰ ਖਾਦ ਨੂੰ 200 ਲਿਟਰ ਪਾਣੀ ਵਿੱਚ ਮਿਕਸ ਕਰਕੇ ਇੱਕ ਏਕੜ ਫਸਲ 'ਤੇ ਛਿੜਕ ਦਿਉ। ਇੱਕ ਫਸਲ 'ਤੇ ਤਿੰਨ-ਚਾਰ ਵਾਰ ਮਟਕਾ ਖਾਦ ਦਾ ਛਿੜਕਾਅ ਕਰੋ। ਗੰਨਾ, ਕੇਲਾ ਅਤੇ ਹਲਦੀ ਦੀ ਫਸਲ 'ਤੇ 8 ਛਿੜਕਾਅ ਕਰੋ। ਲਾਭ ਹੋਵੇਗਾ।

ਨਿੰਮ੍ਹ ਦੀ ਖਲ ਦੀ ਖਾਦ

ਇੱਕ ਕਿੱਲੋ ਗੋਹੇ, ਇੱਕ ਕਿੱਲੋ ਬੇਸਣ ਅਤੇ 250 ਗ੍ਰਾਮ ਨਿੰਮ੍ਹ ਦੀ ਖਲ ਨੂੰ 20 ਲਿਟਰ ਪਾਣੀ ਵਿੱਚ ਘੋਲ ਦਿਉ। ਇਸ ਘੋਲ ਨੂੰ ਤਿੰਨ ਦਿਨਾਂ ਲਈ ਢਕ ਕੇ ਛਾਂ ਵਿੱਚ ਰੱਖੋ। ਇਸ ਘੋਲ ਨੂੰ ਡੰਡੇ ਨਾਲ ਸਵੇਰ-ਸ਼ਾਮ ਸਿੱਧੇ ਹੱਥ ਘੁਮਾਉਂਦੇ ਰਹੋ। ਇਸ ਘੋਲ ਨੂੰ ਪੁਣ ਕੇ 100 ਲਿਟਰ ਪਾਣੀ ਵਿੱਚ ਮਿਕਸ ਕਰਕੇ ਫਸਲ 'ਤੇ ਛਿੜਕੋ। ਇਹ ਖਾਦ ਪੌਦਿਆਂ ਨੂੰ ਜੜਾਂ ਰਾਹੀਂ ਵੀ ਦਿੱਤੀ ਜਾ ਸਕਦੀ ਹੈ।

ਅੰਡਿਆਂ ਦੀ ਖਾਦ: ਸੱਤ ਕੱਚੇ ਅੰਡਿਆਂ ਨੂੰ ਇੱਕ ਮਰਤਬਾਨ ਵਿੱਚ ਪਾ ਕੇ ਇਹਨਾਂ ਉੱਪਰ 15-20 ਨਿੰਬੂਆਂ ਦਾ ਰਸ ਪਾ ਦਿਉ। ਇਸ ਮਿਸ਼ਰਣ ਨੂੰ 10 ਦਿਨਾਂ ਤੱਕ ਮਰਤਬਾਨ ਵਿੱਚ ਬੰਦ ਰੱਖੋ। 10 ਦਿਨਾਂ ਬਾਅਦ ਅੰਡਿਆਂ ਭੰਨ ਕੇ ਚੰਗੀ ਤਰ੍ਹਾਂ ਫੈਂਟ ਦਿਉ। ਹੁਣ ਇਸ ਮਿਸ਼ਰਣ ਵਿੱਚ 250 ਪੁਰਾਣਾ ਗੁੜ ਮਿਲਾ ਕੇ ਹੋਰ 10 ਦਿਨਾਂ ਲਈ ਮਰਤਬਾਨ ਵਿੱਚ ਬੰਦ ਕਰ ਦਿਉ।

ਹਰੀ ਖਾਦ: ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਹਰੀ ਖਾਦ ਬਹੁਤ ਹੀ ਮਹੱਤਵਪੂਰਨ ਸਾਧਨ ਹੈ। ਇਸ ਕੰਮ ਲਈ ਖੇਤ ਵਿੱਚ ਹਰੇ ਪੌਦੇ ਖਾਸ ਕਰ ਕਈ ਪ੍ਰਕਾਰ ਦੇ ਦਲਹਨ ਅਤੇ ਇੱਕ ਦਲੇ ਬੀਜ ਇੱਕ ਸਾਥ ਉਗਾ ਕੇ 45 ਦਿਨਾਂ ਬਾਅਦ ਉਹਨਾਂ ਨੂੰ ਵਾਪਸ ਖੇਤ ਵਿੱਚ ਵਾਹ ਦਿੱਤਾ ਜਾਂਦਾ ਹੈ। ਇਹ ਹਰਾ ਮਾਦਾ ਭੂਮੀ ਵਿੱਚ ਅਨੇਕਾਂ ਪ੍ਰਕਾਰ ਦੇ ਸੂਖਮ ਜੀਵਾਂ ਅਤੇ ਜੈਵਿਕ ਤੱਤਾਂ ਦੀ ਮਿਕਦਾਰ ਵਿੱਚ ਅਥਾਹ ਵਾਧਾ ਕਰਦਾ ਹੈ।

ਹਰੀ ਖਾਦ ਉਗਾਉਣ ਲਈ ਹੇਠ ਲਿਖੇ ਅਨੁਸਾਰ ਵੱਖ-ਵੱਖ ਫਸਲਾਂ ਦੇ ਬੀਜ ਮਿਕਸ ਕਰਕੇ ਬੀਜੇ ਜਾਂਦੇ ਹਨ:

ਦੋ ਦਲੇ ਬੀਜ ਜਿਵੇਂ ਕਿ ਮੂੰਗੀ, ਚੌਲੇ(ਰਵ੍ਹਾਂ), ਗੁਆਰਾ, ਜੰਤਰ, ਆਦਿ                              6 ਕਿੱਲੋ

ਇੱਕ ਦਲੇ ਬੀਜ ਜਿਵੇਂ ਕਿ ਜਵਾਰ, ਬਾਜਰਾ, ਮੱਕੀ, ਝੋਨਾ ਆਦਿ                         3 ਕਿੱਲੋ

ਤੇਲ ਬੀਜ ਜਿਵੇਂ ਕਿ ਸੋਇਆ ਬੀਨ, ਮੂੰਗਫਲੀ, ਤਿਲ, ਦੇਸੀ ਕਪਾਹ ਆਦਿ              1 ਕਿੱਲੋ

ਉਪਰੋਕਤ ਸਭ ਤਰ੍ਹਾਂ ਦੇ ਬੀਜਾਂ ਨੂੰ ਆਪਸ ਵਿੱਚ ਮਿਕਸ ਕਰਨ ਉਪਰੰਤ ਬੀਜ ਅੰਮ੍ਰਿਤ ਲਾ ਕੇ ਖੇਤ ਵਿੱਚ ਛਿੱਟੇ ਦੇਖੋ ਜਾਂ ਮਸ਼ੀਨ ਨਾਲ ਬੀਜ ਦਿਉ। ਜਿਵੇਂ ਹੀ ਖੇਤ ਵਿੱਚ ਉੱਗੀ ਹਰੀ ਖਾਦ 45 ਦਿਨਾਂ ਦੀ ਹੋ ਜਾਵੇ ਇਸਨੂੰ ਖੇਤ ਵਿੱਚ ਵਾਹ ਦਿਉ। ਉਪਰੰਤ ਖੇਤ ਨੂੰ ਤਿਆਰ ਕਰਕੇ ਅਗਲੀ ਫਸਲ ਦੀ ਬਿਜਾਈ ਕਰੋ। ਭਰਪੂਰ ਫਸਲ ਹੋਵੇਗੀ।

39 / 42
Previous
Next