ਲਹੂ ਦੀ ਲੋਅ
ਜਸਵੰਤ ਸਿੰਘ ਕੰਵਲ
ਮਨੁੱਖਤਾ ਦੀ ਆਜ਼ਾਦੀ ਤੇ ਖੁਸ਼ਹਾਲੀ ਲਈ
ਸ਼ਹੀਦ ਸੂਰਮਿਆਂ ਦੇ ਨਾਂ
ਲੇਖਕ ਦੀਆਂ ਹੋਰ ਰਚਨਾਵਾਂ
ਨਾਵਲ:
ਰੂਪਮਤੀ, ਐਨਿਆਂ 'ਚੋਂ ਉਠੋ ਸੂਰਮਾ, ਮਨੁੱਖਤਾ, ਮੋੜਾ, ਮੂਮਲ, ਬਰਫ ਦੀ ਅੱਗ, ਭਵਾਨੀ, ਪਾਲੀ, ਪੂਰਨਮਾਸ਼ੀ, ਮਿੱਤਰ ਪਿਆਰੇ ਨੂੰ, ਸੱਚ ਨੂੰ ਫਾਂਸੀ, ਜੇਰਾ, ਦੇਵਦਾਸ, ਰਾਤ ਬਾਕੀ ਹੈ, ਜੰਗਲ ਦੇ ਸ਼ੇਰ, ਸੂਰਮੇ, ਸਿਵਲ ਲਾਈਨਜ਼. ਹਾਣੀ, ਰੂਪਧਾਰਾ, ਹੁਨਰ ਦੀ ਜਿੱਤ, ਤਾਰੀਖ ਵੇਖਦੀ ਹੈ।
ਕਹਾਣੀਆਂ:
ਚਿੱਕੜ ਦੇ ਕੰਵਲ, ਰੂਪ ਦੇ ਰਾਖੇ, ਸੰਧੂਰ, ਕੰਡੇ, ਰੂਹ ਦਾ ਹਾਣ, ਜ਼ਿੰਦਗੀ ਦੂਰ ਨਹੀਂ, ਮਾਈ ਦਾ ਲਾਲ, ਜੁਹੂ ਦਾ ਮੋਤੀ, ਮਰਨ ਮਿੱਤਰਾਂ ਦੇ ਅੱਗੇ, ਗੋਰਾ ਮੁੱਖ ਸੱਜਣਾ ਦਾ।
ਕਵਿਤਾ : ਭਾਵਨਾ
ਜ਼ਿੰਦਗੀ ਬਾਰੇ : ਜੀਵਨ ਕਣੀਆਂ
ਲੇਖ : ਹਾਲ ਮੁਰੀਦਾ ਦਾ, ਸਿੱਖ ਜਦੋ ਜਹਿਦ, ਕੰਵਲ ਕਹਿੰਦਾ ਰਿਹਾ
ਸਾਹਿਤਕਾਰ ਦਾ ਕਰਤੱਵ
ਨੇਕੀ ਅਤੇ ਬੁਰਾਈ ਦੀ ਜੰਗ ਨੇ ਰਹਿਣਾ ਹੀ ਰਹਿਣਾ ਹੈ । ਸਮੱਸਿਆ ਇਸ ਜੱਦੋਜਹਿਦਾ ਵਿਚ ਲੇਖਕ ਦੇ ਕਿਰਦਾਰ ਦੀ ਹੈ, ਉਸ ਸ਼ੈਤਾਨ ਦਾ ਸਾਥ ਦੇਣਾ ਹੈ, ਜਾਂ ਆਦਮ ਦੀ ਵਰਾਸਤ ਨੂੰ ਅਗੇ ਵਧਾਉਣਾ ਹੈ। ਇਸ ਮੁੱਖ ਗੱਲ ਨੂੰ ਜਾਣਦਾ ਹੋਇਆ ਵੀ ਅੱਜ ਦਾ ਲੇਖਕ ਮੁੜ ਦੋਰਾਹਾ ਮੱਲੀ ਖਲੱਤਾ ਹੈ । ਜਦੋਂ ਇਕ ਚੇਤੰਨ ਲੇਖਕ ਦੁਬਧਾ ਦੇ ਦੋਰਾਹੇ ਵਿੱਚ ਲੱਤਾਂ ਅੜਾ ਕੇ ਖਲੋ ਜਾਂਦਾ ਏ. ਉਹ ਸੰਤਾਨ ਦੀ ਖੂਬਸੂਰਤੀ ਬਿਆਨ ਕਰਦਾ ਹੈ । ਉਸ ਦੇ ਝੂਠ ਨੂੰ ਦਲੀਲ ਦੀ ਪੇਂਟ ਨਾਲ ਸੱਚ ਬਣਾ ਕੇ ਲਿਸ਼ਕਾਂਦਾ ਹੈ । ਕਲਾ ਨਾਲ ਉਸ ਦੇ ਨਕਸ਼ ਨਿਖਾਰ ਨਿਖਾਰ ਲੋਕਾਂ ਅਗੇ ਲਿਆਂਦਾ ਹੈ । ਪਰ ਅਜਿਹੇ ਲੇਖਕ ਦੀ ਜ਼ਮੀਰ ਉਹਦੇ ਅੰਦਰ ਗੁਰਜਾਂ ਮਾਰਦੀ ਹੈ—ਸੂਈਆਂ ਚੱਭਦੀ ਹੈ। ਮਨੁੱਖੀ ਪੈਂਤੜੇ ਤੋਂ ਉਖੜਿਆ ਲੇਖਕ ਹਮੇਸ਼ਾਂ ਲਈ ਸ੍ਵੈ ਦਾ ਦੁਖਾਂਤ ਭੋਗਦਾ ਹੈ । ਮਨੁੱਖਤਾ ਦਾ ਵਿਸ਼ਵਾਸਘਾਤੀ ਹੋ ਕੇ ਜੀਣਾ ਉਸ ਨੂੰ ਖ਼ੁਦਕਸ਼ੀ ਲਗਦਾ ਹੈ । ਉਹ ਇਸ ਦੁਖਾਂਤ ਤੋਂ ਛੁਟਕਾਰਾ ਭਾਲਦਾ ਹੈ ; ਪਰ ਗਲਤ ਹੋਣੀਆਂ ਦਾ ਤੰਦੂਆ ਉਸ ਨੂੰ ਆਪਣੀਆਂ ਲੱਤਾਂ ਬਾਹਾਂ ਵਿਚ ਲਪੇਟ ਲੈਂਦਾ ਹੈ । ਉਹ ਖ਼ੁਦਗਰਜ਼ ਹੋ ਜਾਂਦਾ ਹੈ ।
ਬੁਰਾਈ ਨਾਲ ਟੱਕਰ ਲੈਣ ਵਾਲੇ ਨੂੰ ਮਨੁੱਖੀ ਇਤਿਹਾਸ ਨੇ ਆਦਮ ਦਾ ਜਾਇਆ, ਸੂਰਮਾ, ਹੀਰ ਤੇ ਸ਼ਹੀਦ ਤੱਕ ਆਖਿਆ ਹੈ। ਜ਼ਿੰਦਗੀ ਦੇ ਡਰਾਮੇ ਵਿਚ ਹੀਰ ਨਾ ਹੋਵੇ ; ਨਾ ਡਰਾਮਾ ਖੋਲ੍ਹਿਆ ਜਾਂਦਾ ਹੈ ਤੇ ਨਾ ਹੀ ਜ਼ਿੰਦਗੀ ਹਾਸਲ ਹੁੰਦੀ ਹੈ । ਜ਼ਿੰਦਗੀ ਦਾ ਹਾਣੀ ਆਦਮ-ਹੈ ਸ਼ੈਤਾਨ ਨਹੀਂ ।
ਮਨੁੱਖਤਾ ਦਾ ਦੇਣ ਦਿਤੇ ਬਿਨਾਂ ਕੋਈ ਲੇਖਕ ਸੁਰਖਰੂ ਨਹੀਂ ਹੋ ਸਕਦਾ। ਸਮੇਂ ਦਾ ਸੱਚ ਬਣ ਸਕਦਾ ਆਖੇ ਬਿਨਾਂ ਉਹ ਲੋਕਾਂ ਦਾ ਜਾਇਆ ਨਹੀਂ, ਬਣ ਸਕਦਾ। ਔਕੜਾਂ ਨੂੰ ਵੰਗਾਰਨਾ ਆਦਮ ਦੀ ਪੁਰਾਣੀ ਲਲਕਾਰ ਹੈ । ਲੋਕਾਂ ਨਾਲ ਜੀਣਾ, ਲੋਕਾਂ ਨਾਲ ਹੀ ਮਰਨਾ ਲੇਖਕ ਦਾ ਕਰਤੱਵ ਹੈ । ਕਰਤੱਵ ਦੀ ਪਾਲਣਾ ਉਹਦਾ ਮੁੱਢਲਾ ਧਰਮ ਹੈ ।
ਜਸਵੰਤ ਸਿੰਘ ਕੰਵਲ
ਲਹੂ ਦੀ ਲੋਅ
ਬਹੁਤ ਸਮੇਂ ਤੋਂ ਪੰਜਾਬੀ . ਵਿਚ ਸਮਾਜਵਾਦੀ ਯਥਾਰਥਵਾਦ ਦੇ ਨਾਵਲ ਵਾਸਤੇ ਤੀਬਰ ਉਡੀਕ ਕਾਇਮ ਰਹੀ ਹੈ। ਜਸਵੰਤ ਸਿੰਘ ਕੰਵਲ ਪ੍ਰਤਿਭਾਸ਼ਾਲੀ ਗਲਪਕਾਰ ਅਤੇ ਉਪਨਿਆਸਕਾਰ ਪੰਜਾਬੀ ਸਾਹਿੱਤ ਵਿਚ ਜਦੋਂ ਉਭਰਿਆ, ਪਾਠਕਾਂ ਅਤੇ ਸਾਹਿੱਤਕਾਰਾਂ ਦੀ ਅੱਖ ਇਸ ਪਰ ਆ ਟਿਕੀ। ਇਸ ਦੇ ਨਾਵਲਾਂ ਵਿਚ ਮਸਲੇ ਤਾਂ ਕਦਆਵਰ ਛੋਹੇ ਗਏ ਹਨ, ਪਰ ਨਿਭਾ ਵਿਚ ਸਨਾਤਨੀ ਲੀਹ ਤੋਂ ਪੂਰਣ ਤੌਰ ਤੇ ਟੁਟਣੋਂ ਨਾਬਰੀ ਹੀ ਰਹੀ । ਭਰਪੂਰ ਹੱਥ ਉਸ ਨੇ ਆਪਣੇ ਛੇਕੜਲੇ ਨਾਵਲ 'ਲਹੂ ਦੀ ਲੋਅ' ਵਿਚ ਹੀ ਦਿਖਾਏ ਹਨ । ਇਹ ਇਨਕਲਾਬੀ ਨਾਵਲ ਹੈ, ਜਿਹੜਾ ਪੰਜਾਬ ਦੀ ਇਨਕਲਾਬੀ ਪਰੰਪਰਾ ਤੇ ਆਧਾਰਤ ਹੈ।
ਸਾਡੇ ਦੇਸ ਵਿੱਚ ਪੰਜਾਬ ਇਕ ਅਜਿਹਾ ਪ੍ਰਦੇਸ ਹੈ, ਜਿਹੜਾ ਅਨੇਕ ਪ੍ਰਕਾਰ ਦੀਆਂ ਭੀੜਾਂ ਦਾ ਸਾਹਮਣਾ ਕਰਦਾ ਰਿਹਾ ਹੈ । ਯੁਗਾਂ ਯੁਗਾਂਤਰਾਂ ਤੋਂ ਇਹ ਭਾਰਤ ਦਾ ਰਣ ਅਖਾੜਾ ਚਲਿਆ ਆ ਰਿਹਾ ਹੈ ; ਇਸ ਦਾ ਇਤਿਹਾਸ ਮਨੁੱਖੀ ਲਹੂ ਨਾਲ ਲੱਥ-ਪੱਥ, ਇਨਕਲਾਬੀ, ਕੁਰਬਾਨੀਆਂ ਨਾਲ ਅਮੀਰ, ਨਵੀਂ ਤਾਜ਼ਗੀ ਅਤੇ ਉਤਸ਼ਾਹ ਬਖ਼ਸ਼ਦਾ ਹੈ । ਭੂਮੀਵਾਦੀ ਅਰਾਜਕਤਾ ਤੋਂ ਅੰਗਰੇਜ਼ੀ ਸਰਮਾਏਦਾਰੀ ਨਜ਼ਾਮ ਅਧੀਨ ਹੋ ਕੇ ਭਾਰਤ ਅਸਲ ਵਿਚ ਅਸਮਾਨ ਤੋਂ ਗਿਰ ਕੇ ਖਜੂਰ ਵਿਚ ਆ ਫਸਿਆ ਸੀ । ਆਜ਼ਾਦੀ ਦੇ ਘੋਲ ਸਮੇਂ ਕੁਰਬਾਨੀਆਂ ਲੈਣ ਵਾਸਤੇ, ਕਾਂਗਰਸੀ ਨੇਤਾਵਾਂ ਨੇ ਆਜ਼ਾਦ ਭਾਰਤ ਵਿਚ ਦੁੱਧ ਦੀਆਂ ਨਹਿਰਾਂ ਦੇ ਸੁਪਨੇ ਲੋਕਾਂ ਦੀਆਂ ਅੱਖਾਂ ਸਾਹਮਣੇ ਲਟਕਾਏ ਸਨ । ਪਰ ਪੰਜਾਬ ਨੂੰ ਆਜ਼ਾਦੀ ਸਮੇਂ ਖੂਨ ਦੇ ਦਰਿਆ ਵਗਦੇ ਦੇਖਣੇ ਨਸੀਬ ਹੋਏ । ਭੈ-ਭੀਤ ,ਕਰਨ ਵਾਲੀ ਆਜ਼ਾਦ ਭਾਰਤ ਦੀ ਇਹ ਭੂਮਿਕਾ ਪੰਜਾਬ ਦੇ ਅਗਲੇ ਇਤਿਹਾਸ ਤੇ ਛਾਈ ਰਹੀ ਹੈ ।
ਦੇਸ ਦੀ ਆਜ਼ਾਦੀ, ਅਸਲ ਵਿਚ ਅੰਗਰੇਜ਼ ਅਥਵਾ ਪੱਛਮੀ ਅਤੇ ਦੇਸੀ ਸਰਮਾਏਦਾਰੀ ਵਿਚਕਾਰ ਨਵੀਂ ਤਿਆਲੀ ਵਾਸਤੇ ਸਮਝੌਤਾ ਹੀ ਸੀ । ਚੁੱਕਿ ਅੰਗਰੇਜ਼ੀ ਸਰਮਾਏਦਾਰੀ ਦੂਸਰੀ ਸੰਸਾਰ ਜੰਗ ਕਾਰਨ ਕਾਫ਼ੀ ਕਮਰ ਹੋ ਗਈ ਸੀ, ਸੰਸਾਰ ਸਰਮਾਏਦਾਰੀ ਦੀ ਸਰਦਾਰੀ ਅਮਰੀਕਾ ਹੱਥ ਆ ਗਈ ਅਤੇ ਭਾਰਤੀ ਬੁਰਜੁਆ ਅਮਰੀਕੀ ਸਰਮਾਏਦਾਰੀ ਪ੍ਰਬੰਧ ਨਾਲ ਟਾਂਕੀ ਗਈ। ਅਮਰੀਕੀ ਸਰਮਾਏਦਾਰੀ ਇਸ ਸਦੀ ਦੇ ਆਰੰਭ ਵਿਚ ਹੀ ਇਜਾਰੇਦਾਰੀ ਰੂਪ ਧਾਰਨ ਚੁੱਕੀ ਸੀ । ਭਾਰਤੀ ਅਰਥਚਾਰੇ ਵਿਚ ਵੀ ਉਹੀ ਕੁਝ ਸ਼ੁਰੂ ਹੋ ਗਿਆ, ਜੋ ਅਮਰੀਕਾ ਵਿਚ ਹੋ ਰਿਹਾ ਸੀ । ਫਰਕ ਸਿਰਫ਼ ਐਨਾ ਰਿਹਾ ਕਿ ਅਮਰੀਕਾ ਵਿਚ ਉਦਯੋਗ ਸਿਖਰਾਂ ਤੇ ਪਹੁੰਚਿਆ ਹੋਇਆ ਸੀ ਤੇ ਭਾਰਤ ਵਿਚ ਹਾਲਾਂ ਆਰੰਭਕ ਹਾਲਤ ਵਿਚ ਹੀ ਸੀ । ਪੂੰਜੀ ਦੀ ਹੇਰਾਫੇਰੀ ਰਾਹੀਂ ਆਰਥਕ ਪ੍ਰਬੰਧ ਵਿਚ ਰੱਦੋ ਬਦਲ ਦੀ ਗਤੀ ਅਮਰੀਕਾ ਅਤੇ ਭਾਰਤ ਵਿਚ ਬਰਾਬਰ ਰਹੀ ਤੇ ਨਤੀਜੇ ਵਜੋਂ ਥੁੜ੍ਹ-ਪੂੰਜੀਏ ਵਿਉਪਾਰੀ ਅਤੇ ਛੋਟੇ ਜਿਮੀਦਾਰ ਨਵੀਂ ਪ੍ਰਕਾਰ ਦੀ ਪਰੋਲਤਾਰੀ ਵਿਚ ਬਦਲਣੇ ਸ਼ੁਰੂ ਹੋ ਗਏ । ਵਿਦੋਸੀ ਸਰਮਾਏ ਨੂੰ ਇਹ ਭਿਆਲੀ ਲਾਭਦਾਇਕ ਸਾਬਤ ਹੋਈ. ਕਿਉਂ ਜੋ ਹਿੰਦੁਸਤਾਨ ਵਿਚ ਗਰੀਬੀ ਕਾਰਨ ਮਜ਼ਦੂਰੀ ਅਤੇ ਹੋਰ ਖਰਚੇ ਘੱਟ ਸਨ, ਪਰ ਮੁਨਾਫੇ ਜ਼ਿਆਦਾ। ਭਾਰਤੀ ਬੂਰਜੁਆਈ ਰਾਹੀਂ ਦੇਸ ਦੀ ਸਰਕਾਰ ਅਤੇ ਸਿੱਕੇ ਪਰ ਇਸ ਹੱਦ ਤਕ ਕਬਜ਼ਾ ਰਖਿਆ
ਜਾ ਸਕਦਾ ਸੀ, ਜਿਸ ਦੀ ਸੰਭਾਵਨਾ ਅਮਰੀਕਾ ਅਤੇ ਹੋਰ ਪੱਛਮੀ ਦੇਸਾਂ ਵਿਚ ਨਹੀਂ ਸੀ ਹੋ ਸਕਦੀ।
ਇਸ ਅਵਸਥਾ ਵਿਚ ਮਾਰਕਸਵਾਦੀ ਲਹਿਰ ਦਾ ਕਰਤੱਵ ਸੀ, ਭਾਰੀ ਗਿਣਤੀ ਦੀ ਭਾਰਤੀ ਪਰੋਲੇਤਾਰ ਅਤੇ ਸਰਮਾਏਦਾਰੀ ਦੇ ਚੱਕਰ ਵਿਚ ਪਿਸ ਰਹੀ ਮੱਧ ਸ਼੍ਰੇਣੀ ਦਾ ਸਾਂਝਾ ਮੋਰਚਾ ਕਾਇਮ ਕਰਨਾ ਅਤੇ ਨਵੀਂ ਅਮੀਰੀ ਨਾਲ ਮਾਲਾ ਮਾਲ ਹੋ ਰਹੀ ਸ਼੍ਰੇਣੀ ਨਾਲ ਟਕਰਾਉਣਾ ਅਤੇ ਇਨਕਲ ਬ ਵਾਸਤੇ ਰਾਹ ਸਾਫ਼ ਕਰਨਾ । ਪਰ ਹੋਇਆ ਇਹ ਕਿ ਮਾਰਕਸਵਾਦੀ ਲਹਿਰ ਦੇ ਚਸਕੇ ਵਿਚ ਪੈ ਕੇ ਆਪਣਾ ਇਨਕਲਾਬੀ ਕਰਤੱਵ ਹੀ ਖੋਹ ਬੈਠੀ। ਇਨ੍ਹਾਂ ਹਾਲਾਤਾਂ ਵਿਚ ਇਜਾਰੇਦਾਰੀ ਦੀ ਰਖਵਾਲੀ ਕਰ ਰਹੀ ਕਾਂਗਰਸ ਸਰਕਾਰ ਲੋਕਾਂ ਤੇ ਨਵੇਂ ਕਰਾਰੇ ਹਮਲਿਆਂ ਵਾਸਤੇ ਨਿਡਰ ਹੋ ਗਈ। ਫ਼ੌਜੀ ਤਾਕਤ ਬੇਤਹਾਸ਼ਾ ਵਧਾ ਕੇ ਅਤੇ ਦੇਸ ਦੇ ਅੰਦਰੂਨੀ ਹਾਲਾਤ ਨਾਲ ਨਿਬੜਨ ਵਾਸਤੇ ਨੀਮ-ਫੌਜੀ ਪੁਲਿਸ ਸੱਤਾ, ਸਰਹੱਦ ਸੁਰੱਖਿਆ ਦਲ ਅਤੇ ਕੇਂਦਰੀ ਰਾਖਵਾਂ ਪੁਲਿਸ ਦਲ ਦੇ ਰੂਪ ਵਿਚ, ਕਾਇਮ ਕਰ ਕੇ ਕਾਂਗਰਸੀ ਸਰਕਾਰ ਤਾਨਾਸ਼ਾਹੀ ਦੇ ਰਾਹ ਤੁਰ ਪਈ । ਰਾਜ ਸਰਕਾਰਾਂ ਗੁੱਡੀਆਂ ਦੀ ਖੇਡ ਬਣ ਕੇ ਰਹਿ ਗਈਆਂ। ਕੇਂਦਰੀ ਸਰਕਾਰ, ਬਲਕਿ ਪਰਧਾਨ ਮੰਤਰੀ ਨਿਵਾਸ, ਦੀ ਸਿੱਧੀ ਟੱਕਰ ਲੋਕਾਂ ਨਾਲ ਸ਼ੁਰੂ ਹੋ ਗਈ। ਕੇਂਦਰ ਵਲੋਂ ਸਿੱਧਾ ਹਮਲਾ ਪੰਜਾਬ ਅਤੇ ਬੰਗਾਲ ਉਤੇ ਬੋਲਿਆ ਗਿਆ। ਵਿਦੇਸ਼ੀ ਇਜਾਰੇਦਾਰੀ ਦੇ ਮਿਲਵਰਤਣ ਨਾਲ ਇਕ ਅਜਿਹੀ ਰਾਜ-ਸੱਤਾ ਕਾਇਮ ਹੋ ਗਈ, ਜਿਹੜੀ ਦੇਖਣ ਨੂੰ ਲੱਕਵਾਦੀ ਸੀ, ਪਰ ਅਸਲ ਵਿਚ ਇਹ ਆਪਹੁਦਰਾ ਰਾਜ ਸੀ ਜਿਹੜਾ ਤਾਕਤ ਅਤੇ ਪੈਸੇ ਦੇ ਜ਼ੋਰ ਉਤੇ ਆਧਾਰਤ ਸੀ।
ਆਜ਼ਾਦ ਭਾਰਤ ਦੇ ਇਸ ਇਤਿਹਾਸਕ ਮੋੜ ਉਤੇ ਪੰਜਾਬ ਦੇ ਨੌਜਵਾਨ ਹਿੰਸਾਵਾਦੀ ਗੈਰ- ਜਮਹੂਰੀ ਨਾਲ ਟਕਰਾਏ ਅਤੇ ਪਾਸ਼ ਪਾਸ਼ ਹੋ ਗਏ । ਆਪਣੀ ਹੋਣੀ ਬਾਰੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕੋਈ ਭੁਲੇਖਾ ਨਹੀਂ ਸੀ । ਪੱਛਮੀ ਅਮੀਰੀ ਦੇ ਅਫਰੇਵੇਂ ਤੋਂ ਗਿਲਾਨੀ ਖਾ ਕੇ ਉਥੋਂ ਦਾ ਨੌਜਵਾਨ ਹਿੱਪੀ ਅਤੇ ਨਸ਼ਿਆਂ ਦੀ ਵਰਤੋਂ ਨਾਲ ਵਿਲਾਸ ਦਾ ਕੀੜਾ ਬਣਿਆਂ । ਇਹ ਸੁਭਾਗ ਦੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੇ ਭਾਰਤੀ ਤਾਨਾਸ਼ਾਹੀ ਵਲੋਂ ਬੋਲੇ ਹੱਲੇ ਦਾ ਟਾਕਰਾ ਕਰਨ ਵਾਸਤੇ ਹਥਿਆਰ ਚੁਕੇ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ । ਇਹ ਘਿਣਾਵਣਾ ਯਥਾਰਥ 'ਲਹੂ ਦੀ ਲੰਅ' ਵਿਚ ਕੰਵਲ ਨੇ ਰਚਨਾਤਮਕ ਕਲਪਣਾ ਰਾਹੀਂ ਕਲਾਤਮਕ ਖੂਬੀ ਨਾਲ ਪੇਸ਼ ਕੀਤਾ ਹੈ ।
ਜੋ ਕੁਝ ਨਿਰੂਪਣ ਕੀਤਾ ਹੈ, ਉਸ ਤੋਂ ਵੀ ਵੱਧ ਸੰਕੇਤਾਂ ਰਾਹੀਂ ਪੇਸ਼ ਕੀਤਾ ਹੈ । ਇਸ ਤਰ੍ਹਾਂ ਨਾਵਲ ਇਸ ਦੌਰ ਦੀ ਇਤਿਹਾਸਕ ਸਚਾਈ ਹੋ ਨਿਬੜਿਆ ਹੈ । ਕਹਾਣੀ ਉਸ ਸਮੇਂ ਦੀ ਹੈ, ਜਦ ਪੰਜਾਬ ਵਿਚ ਖੇਤੀਬਾੜੀ, ਸਦੀਆਂ ਤੋਂ ਚਲਿਆ ਆ ਰਿਹਾ ਸੁਭਾ ਖੋ ਕੇ, ਮਸ਼ੀਨ ਦੀ ਵਰਤੋਂ ਕਾਰਨ ਉਦਯੋਗਿਕ ਕਾਰੋਬਾਰ ਬਣ ਗਈ ਸੀ, ਜਿਸ ਵਿਚ ਸਰਮਾਇਆ ਹੀ ਲਾਭਕਾਰੀ ਹੋ ਸਕਦਾ ਸੀ । ਪਰ ਕਿਸਾਨ ਥੋੜੀ ਜ਼ਮੀਨ ਦੇ ਮਾਲਕ ਜਾਂ ਬਹੁਤ ਕਰ ਕੇ ਬੇਜ਼ਮੀਨੇ ਹੀ ਸਨ । ਸਰਮਾਇਆ ਤਾਂ ਇਕ ਪਾਸੇ, ਰੋਟੀ ਤੇ ਨਿਰਬਾਹ ਵੀ ਇਨ੍ਹਾਂ ਵਾਸਤੇ ਔਖਾ ਸੀ । ਬੇਟ ਦੀ ਜ਼ਮੀਨ ਨੂੰ ਲੀਜ਼ ਉਤੇ ਵਾਹੁਣ ਵਾਲਾ ਸੇਠ ਕ੍ਰਿਸ਼ੀ ਵਿਚ ਸਰਮਾਏ ਦੀ ਇਸ ਨਵੀਂ ਰੁਚੀ ਦਾ ਪ੍ਰਤੀਨਿਧ ਹੈ । ਸੰਤਾ ਸਿੰਘ ਬੇਜ਼ਮੀਨੇ ਕਿਸਾਨ ਕਾਮਿਆਂ ਦਾ ਅਤੇ ਪਿੰਡ ਦੇ ਹੋਰ ਪਾਤਰ ਦਰਜਾ ਬਦਰਜਾ ਦੇਹਾਤੀ ਪਰੋਲੇਤਾਰੀ ਦੇ ਪ੍ਰਤੀਨਿਧ ਹਨ ।
ਪਿੰਡਾਂ ਵਿਚ ਸਰਮਾਇਆ ਨਾ ਹੋਣ ਕਰਾਬਰ ਹੀ ਹੈ : ਹੁਣ ਸਰਕਾਰੀ ਬੈਂਕਾਂ ਰਾਹੀਂ ਖੇਤੀ- ਬਾੜੀ ਵਾਸਤੇ ਪੈਸੇ ਦੀ ਲੱੜ ਪੂਰੀ ਕੀਤੀ ਜਾਂਦੀ ਹੈ । ਪੁਰਾਣਾ ਸ਼ਾਹੂਕਾਰਾ ਹੁਣ ਲਗਭਗ ਖ਼ਤਮ ਹੀ ਹੋ ਚੁੱਕਾ ਹੈ। ਨਾਵਲ ਵਿਖੇ ਜਮਨਾ ਦਾਸ ਅਤੇ ਬੇਲੀਰਾਮ ਵਿਉਪਾਰ ਅਤੇ ਸ਼ਾਹੂਕਾਰਾ ਕਰਦੇ
ਹੋਏ ਦੋ ਭਰਾ, ਅਖਉਤੀ ਨਕਸਲ-ਬਾੜੀਆਂ ਹੱਥੋਂ ਕਤਲ ਹੋਏ, ਇਸ ਢਹਿ ਰਹੀ ਪਿਰਤ ਦੇ ਸੂਚਕ ਹਨ । ਕਰਜ਼ਾ ਉਹੀ ਖਰਾ ਹੈ, ਜਿਸ ਦੀ ਵਸੂਲੀ ਹੋ ਸਕੇ ਤੇ ਵਸੂਲੀ ਦੇ ਸਾਧਨ ਹੁਣ ਸਰਕਾਰ ਕੋਲ ਹੀ ਹਨ : ਬਲਕਿ ਬੈਂਕਾਂ ਦੇ ਦਿਹਾਤੀ ਕਰਜੇ ਸਰਕਾਰ ਵਾਸਤੇ ਲੋਕਾਂ ਉਤੇ ਜਬਰ ਦਾ ਇਕ ਹੋਰ ਹਥਿਆਰ ਹਨ । ਦਿਹਾਤ ਸਾਡੇ ਅਰਥਚਾਰੇ ਦਾ ਸ਼ੁਰੂ ਤੋਂ ਜ਼ਰੂਰੀ ਅੰਗ ਰਹੇ ਹਨ । ਪਰ ਕਿਸਾਨੀ ਦੀ ਹਾਲਤ ਸ਼ਹਿਰੀ ਪਰੋਲੇਤਾਰੀ ਨਾਲੋਂ ਕਈ ਗੁਣਾ ਵਧ ਨਿੱਘਰੀ ਹੋਈ ਹੈ, ਕਿਉਂਕਿ ਇਨ੍ਹਾਂ ਵਿਚ ਆਪਣੀਆਂ ਮੁੱਢਲੀਆਂ ਲੋੜਾਂ ਵਾਸਤੇ ਆਵਾਜ਼ ਉੱਚੀ ਕਰਨ ਦਾ ਕੋਈ ਜਥੇਬੰਦਕ ਸਾਧਨ ਨਹੀਂ । ਆਦਿ ਤੋਂ ਬਗਾਵਤ ਇਕ ਅਜਿਹਾ ਹਥਿਆਰ ਰਿਹਾ ਹੈ, ਜਿਸ ਰਾਹੀਂ ਉਹ ਕੁਰਬਾਨ ਹੁੰਦੇ ਅਤੇ ਰਾਜ-ਗਰਦੀ ਵਿਚ ਯੋਗਦਾਨ ਪਾਉਂਦੇ ਰਹੇ ਹਨ । ਪੰਜਾਬ ਦਾ ਇਤਿਹਾਸ ਰਾਜਗਰਦੀਆਂ ਦੇ ਖੂਨ ਖਰਾਬੇ ਕਾਰਨ ਸੂਹੀ ਲਾਲੀ ਵਿਚ ਰੰਗਿਆ ਮਿਲਦਾ ਹੈ । ਨਾਵਲਕਾਰ ਨੇ ਤੱਤ ਇਹ ਪੇਸ਼ ਕੀਤਾ ਹੈ ਕਿ ਇਨਕਲਾਬ ਵਾਸਤੇ ਇਸ ਇਤਿਹਾਸ ਤੋਂ ਉਤੇਜਨਾ ਪ੍ਰਾਪਤ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ ।
'ਲਹੂ ਦੀ ਲੋਅ' ਦਾ ਪਲਾਟ ਹਾਲਾਤ ਦੇ ਯਥਾਰਥ ਵਿਚੋਂ ਲਿਆ ਗਿਆ ਹੈ । ਇਸ ਦਾ ਸਮਾਂ ਅਤੇ ਅਸਥਾਨ ਬੇਟ ਇਲਾਕੇ ਦੀ ਜ਼ਮੀਨ ਵਾਲੇ ਕੁਝ ਸਾਲ ਪਹਿਲਾਂ ਦੇ ਮੋਰਚੇ ਵਿਚ ਨਿਸਚਿਤ ਹੈ। ਕਹਾਣੀ ਦਾ ਆਦਿ ਪ੍ਰੀਤਮ ਸਿੰਘ (ਪੀਤ) ਦੇ ਮਨ ਵਿਚ ਹਥਿਆਰਬੰਦ ਇਨਕਲਾਬ ਬਾਰੇ ਗਿਆਨ 'ਉਦੈ ਨਾਲ ਹੁੰਦਾ ਹੈ ਅਤੇ ਅੰਤ ਪੁਲਿਸ ਦੀ ਗੋਲੀ ਰਾਹੀਂ ਪੀਤੂ ਦੀ ਸ਼ਹੀਦੀ ਨਾਲ ਹੁੰਦਾ ਹੈ। ਉਸ ਦੀ ਮੌਤ ਨਾਲ ਨਾਵਲ ਵਿਚ ਅੰਕਤ ਨਵੀਂ ਉਠੀ ਇਨਕਲਾਬੀ ਲਹਿਰ ਦੀ ਇਕ ਕੜੀ ਖਤਮ ਹੋ ਜਾਂਦੀ ਹੈ ।
ਹਥਿਆਰਬੰਦ ਇਨਕਲਾਬੀ ਜਥੇਬੰਦੀ ਬੰਨ੍ਹਣ ਵੇਲੇ ਨਾ ਹੀ ਸਿਧਾਂਤ, ਨਾ ਹੀ ਪ੍ਰੋਗਰਾਮ ਅਤੇ ਨਾ ਹੀ ਦਾਅਪੇਚ ਸਾਫ਼ ਕੀਤੇ ਗਏ। ਚੀਨ ਤੋਂ ਅਗਵਾਈ ਅਤੇ ਚੀਨ ਨਾਲ ਤਾਲਮੇਲ ਦੀ ਗੱਲ ਵੀ ਧੁੰਦਲਕੇ ਵਿਚ ਹੀ ਰਹਿਣ ਦਿਤੀ ਗਈ ਅਤੇ ਅੰਕਸ਼ਨਾਂ ਵਾਲੀ ਲਾਈਨ ਅਮਲ ਵਿਚ ਲਿਆਂਦੀ ਗਈ । ਪਰ ਇਸ ਪ੍ਰੋਗਰਾਮ ਵਾਸਤੇ ਕੜੀ ਸਿਖਲਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ । ਹਥਿਆਰਬੰਦ ਅੰਕਸ਼ਨਾਂ ਦੀ ਸਿੱਧੀ ਟੱਕਰ ਪੁਲਿਸ ਨਾਲ ਹੋਣੀ ਲਾਜ਼ਮੀ ਸੀ ਅਤੇ ਪੁਲਿਸ ਚੂੰਕਿ ਕੜੀ ਸਿਖਲਾਈ ਕਾਰਨ ਮੁਕਾਬਲੇ ਵਾਸਤੇ ਤਿਆਰੀ ਵਿਚ ਸੀ, ਇਨਕਲਾਬੀਆਂ ਦੀ ਮੌਤ ਸ਼ੁਰੂ ਤੋਂ ਹੀ ਨਿਸਚਿਤ ਸੀ । ਇਨਕਲਾਬੀ ਭੁਲੇਖਿਆਂ ਵਿਚੋਂ ਹੀ ਰਾਹ ਢੂੰਡਦੇ ਦਸੇ ਹਨ। ਇਹ ਭੁਲੇਖਾ ਅੰਤ ਹੋਣ ਨਾਲ ਹੀ ਨਾਵਲ ਦਾ ਅੰਤ ਹੋ ਜਾਂਦਾ ਹੈ । ਚੀਨ ਬਾਰੇ ਭੁਲੇਖਾ ਵੀ ਅੰਤ ਜਾ ਕੇ ਚੂ. ਐਨ. ਲਾਈ, ਦੀ ਚਿੱਠੀ ਦੇ ਇਨਕਸ਼ਾਫ਼ ਅਤੇ ਚਾਰੂ ਮਾਜੂਮਦਾਰ ਦੀ ਵਾਪਸੀ ਦੀ ਖ਼ਬਰ ਨਾਲ ਹੀ ਖ਼ਤਮ ਹੋਇਆ। ਕਈ ਗੁੰਝਲਾਂ ਤੇ ਉਲਝਾਂ ਤੋਂ ਇਸ ਨਾਵਲ ਦਾ ਪਲਾਟ ਹਰਕਤ ਵਿਚ ਆਇਆ ਅਤੇ ਇਨ੍ਹਾਂ ਦੇ ਸੁਲਝਾ ਉਤੇ ਖ਼ਤਮ ਹੋਇਆ ।
ਪਲਾਟ ਵਿਚ ਐਕਸ਼ਨਾਂ ਦੀ ਭਰਮਾਰ ਹੈ ; ਪਰ ਅਫਰਾ ਤਫਰੀ ਕਾਇਮ ਰਖਣਾ ਨਾਵਲਕਾਰ ਦਾ ਮੰਤਵ ਇਨ੍ਹਾਂ ਰਾਹੀਂ ਨਾਵਲ ਵਿਚ ਨਿਰੰਤਰ ਨਹੀਂ। ਐਕਸ਼ਨਾਂ ਵਿਚ ਇਨਕਲਾਬੀਆਂ ਦਾ ਖੂਨ ਲੋਕ ਦੁਸ਼ਮਣਾਂ ਦੇ ਖੂਨ ਤੋਂ ਕਈ ਗੁਣਾ ਵਧ ਭੁਲਿਆ ਹੈ । ਪਰ ਐਕਸ਼ਨ ਨਾਵਲ ਦੇ ਮੁਖ 'ਸਿਧਾਂਤ ਨੂੰ ਖੋਲਦੇ ਹਨ। ਇਨਕਲਾਬ ਵਾਸਤੇ ਇਨ੍ਹਾਂ ਐਕਸ਼ਨਾਂ ਦਾ ਯੋਗਦਾਨ ਬਹੁਤਾ ਲਾਭਕਾਰੀ ਸਾਬਤ "ਨਹੀਂ ਹੋਇਆ । ਪਰ ਪੰਜਾਬ ਦੀ ਲਹੂ ਲੁਹਾਨ ਪਰੰਪਰਾ ਕਾਇਮ ਰਖਣ ਵਾਸਤੇ ਇਹ ਮੂਲਯਵਾਨ ਕੜੀਆਂ ਹਨ। ਨਾਵਲਕਾਰ ਦਾ ਮੁਖ ਉਦੇਸ਼ ਹੀ ਇਹ ਦਰਸਾਉਣਾ ਹੈ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ
ਦੇ ਇਤਨੇ ਵਾਧੇ ਵਿਚਕਾਰ ਵੀ ਜ਼ੁਲਮ, ਜਬਰ ਅਤੇ ਬੇਇਨਸਾਫੀ ਵਿਰੁਧ ਮਰ ਮਿਟਣ ਦੀ ਦਲੇਰੀ ਕਾਇਮ ਹੈ । ਨਾਵਲ ਵਿਚ ਦਰਸਾਈ ਗਈ ਇਹ ਟੱਕਰ, ਸਾਡੇ ਸਮਾਜ ਦਾ ਜ਼ਰੂਰੀ ਅਤੇ ਮਹੱਤਵ- ਪੂਰਨ ਯਥਾਰਥ ਹੈ ।
ਇਕ ਲੋਕਕਤੀ ਹਰ ਦੋਸ ਦੇ ਇਤਿਹਾਸ ਵਿਚ ਪ੍ਰਚਲਤ ਹੈ ; "ਘੋਰ ਜ਼ੁਲਮ ਵੇਲੇ ਰੱਬ ਵੀ ਲੰਮੀਆਂ ਤਾਣ ਕੇ ਸੌਂ ਜਾਂਦਾ ਹੈ ।" ਇਸ ਜ਼ੁਲਮ ਵਿਚੋਂ ਲੰਅ ਹਰ ਇਤਿਹਾਸ ਵਿਚ ਤਲਵਾਰ ਦੀ ਧਾਰ ਤੋਂ ਪ੍ਰਾਪਤ ਹੁੰਦੀ ਹੈ । ਇਸ ਨਾਵਲ ਵਿਚ ਜਿਥੇ ਕਿਧਰੇ ਇਨਕਲਾਬੀਆਂ ਵਿਰੁਧ ਪੁਲਿਸ ਵਲੋਂ ਗੋਲੀ ਆਦਿ ਦਾ ਸਾਕਾ ਵਰਤਾਇਆ ਗਿਆ, ਘਣਘੋਰ ਘਟਾ ਵਿਚੋਂ ਬਿਜਲੀ ਦਾ ਲਿਸ਼ਕਾਰਾ ਚਾਨਣ ਸੁਟਦਾ ਦਸਿਆ ਗਿਆ ਹੈ ।
ਪੰਜਾਬ ਦਾ ਇਨਕਲਾਬੀ ਵਿਰਸਾ, ਜਿਵੇਂ ਉਪਰ ਦਸਿਆ ਹੈ ਮਹਾਨ ਹੈ। ਵਧੇਰੇ ਕਰ ਕੇ ਇਸ ਦੀ ਦੁਰਵਰਤੋਂ ਉਨ੍ਹਾਂ ਪਾਰਟੀਆਂ ਅਤੇ ਲਹਿਰਾਂ ਨੇ ਅੱਜ ਤਕ ਕੀਤੀ ਹੈ, ਜਿਹੜੀਆਂ ਲੋਕਾਂ ਦੀਆਂ ਕੁਰਬਾਨੀਆਂ ਦੁਆਰਾ ਆਪ ਸਥਾਪਤੀ ਉਤੇ ਕਬਜ਼ਾ ਕਰਦੀਆਂ ਰਹੀਆਂ ਹਨ । ਧਾਰਮਕ ਪਾਰਟੀਆਂ ਦੇ ਨੇਤਾ ਆਪਣੀ ਪ੍ਰਤਿਸ਼ਟਾ ਕਾਇਮ ਰਖਣ ਵਾਸਤੇ ਸਿੱਖ ਲਹਿਰ ਦੀਆਂ ਕੁਰਬਾਨੀਆਂ ਵਰਤਦੇ ਚਲੇ ਆ ਰਹੇ ਹਨ । ਏਸੇ ਤਰ੍ਹਾਂ ਰਾਜਸੀ ਪਾਰਟੀਆਂ ਸਿੱਖ ਵਿਰਸੇ ਨਾਲ ਗ਼ਦਰੀ ਬਾਬਿਆਂ ਦੀ ਚਲਾਈ ਕੁਰਬਾਨੀ ਲਹਿਰ, ਬਬਰ ਅਕਾਲੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਦੀ ਚਲਾਈ ਕੁਰਬਾਨੀ ਲਹਿਰ ਵਰਤ ਕੇ ਆਪਣਾ ਉੱਲੂ ਸਿੱਧਾ ਕਰਦੀਆਂ ਆ ਰਹੀਆਂ ਹਨ। ਇਸ ਨਾਵਲ ਵਿਚ ਪੰਜਾਬ ਦੇ ਇਨਕਲਾਬੀ ਇਤਿਹਾਸ ਨੂੰ ਹਥਿਆਰਬੰਦ ਇਨਕਲਾਬ ਵਾਸਤੇ ਵਰਤਿਆ ਹੈ, ਕਿਸੇ ਸੁਆਰਥ ਵਾਸਤੇ ਨਹੀਂ । ਸਾਡਾ ਅਸਲੀ ਵਿਰਸਾ ਇਹੀ ਹੈ ਕਿ ਅਵਾਮ ਅਥਵਾ ਸਰਬੱਤ ਦੇ ਭਲੇ ਅਤੇ ਉਜਲੇ ਭਵਿੱਖ ਵਾਸਤੇ ਆਪਣੀ ਕੁਰਬਾਨੀ ਦੁਆਰਾ ਰਾਹ ਰੁਸ਼ਨਾਇਆ ਜਾਵੇ । ਇਹ ਨਾਵਲ ਇਸ ਸੁਅਸਥ ਜਜ਼ਬੇ ਦੀ ਸਿੱਧੀ ਵਾਸਤੇ ਲਿਖਿਆ ਹੈ ।
ਨਾਵਲ ਦਾ ਹਰ ਕਾਂਡ ਪੰਜਾਬੀ ਜੀਵਨ ਦੇ ਇਕ ਖ਼ਾਸ ਸਮੇਂ ਅਤੇ ਖ਼ਾਸ ਇਲਾਕੇ ਦੇ ਯਥਾਰਥ ਦਾ ਸੂਚਕ ਹੈ । ਹਰ ਕਾਂਡ ਯਥਾਰਥ ਦਾ ਇਕ ਵਚਿੱਤਰ ਰੂਪ ਉਘਾੜਦਾ ਹੈ । ਯਥਾਰਥ ਪੇਸ਼ ਕਰਨ ਤੇ ਹੀ ਬਸ ਨਹੀਂ ਕੀਤੀ ਗਈ, ਬਲਕਿ ਇਹਦੀ ਤਹਿ ਵਿਚ ਸੁਲਗ ਰਹੀ ਟੱਕਰ ਵੀ ਪ੍ਰਗਟ ਕੀਤੀ ਹੈ । ਇਸ ਟੱਕਰ ਵਿਚੋਂ ਸੋਧ ਦਰਸਾਉਣਾ ਇਸ ਨਾਵਲ ਦਾ ਅਜਲੀ ਉਦੇਸ਼ ਹੈ ; ਸੇਧ ਉਹ ਜੋ ਕਲਿਆਣਕਾਰੀ ਸਾਬਤ ਹੋ ਸਕੇ ।
ਹਰ ਨਾਵਲ ਆਪਣੀ ਸਫਲਤਾ ਵਾਸਤੇ ਪਾਤਰ ਉਸਾਰੀ ਉਤੇ ਨਿਰਭਰ ਹੁੰਦਾ ਹੈ । ਆਮ ਪੰਜਾਬੀ ਨਾਵਲ ਇਸ਼ਕੀਆ ਕਿੱਸਿਆਂ ਵਾਂਗ ਹੀ ਪਾਤਰ ਪੇਸ਼ ਕਰਦੇ ਹਨ। ਅਜਿਹੇ ਨਾਵਲਾਂ ਵਿਚ ਪਾਤਰਾਂ ਦੀ ਦੁਨੀਆਂ ਆਪਣੇ ਨਿਜਤਵ ਦੇ ਘੇਰੇ ਤੋਂ ਬਾਹਰ ਨਹੀਂ ਜਾਂਦੀ । ਸਮਾਜਵਾਦੀ ਨਾਵਲ ਦੀ ਪਾਤਰ ਉਸਾਰੀ ਬਿਲਕੁਲ ਵਖਰੀ ਕਿਸਮ ਦੀ ਹੁੰਦੀ ਹੈ । ਇਸ ਨਾਵਲ ਦੇ ਪਾਤਰ ਕਿਸੇ ਸ਼੍ਰੇਣੀ ਜਾਂ ਗਰੁਪ ਦੇ ਪ੍ਰਤੀਨਿਧ ਹੁੰਦੇ ਹਨ । ਕੰਵਲ ਨੇ ਇਸ ਤੋਂ ਇਕ ਕਦਮ ਅਗੇ ਵਧ ਕੇ ਪਾਤਰ ਇਨਕਲਾਬੀ ਸਿਧਾਂਤ ਨੂੰ ਸਪੱਸ਼ਟ ਕਰਨ ਵਾਸਤੇ ਵਰਤੇ ਹਨ । ਇਸ ਵਿਚ ਇਕ ਔਕੜ ਵੀ ਹੈ । ਸਿਧਾਂਤ ਦੇਓ ਦਾਨੁ ਕੱਦ ਵਾਲਾ ਹੈ ; ਪਾਤਰ ਇਸ ਦੇ ਮੈਚ ਵਿਚ ਬੌਨੇ ਹਨ। ਹਰ ਇਨ- ਕਲਾਬੀ ਨਾਵਲ ਵਿਚ ਪਾਤਰਾਂ ਦੀ ਹੋਣੀ ਸਮਾਜ ਉਤੇ ਛਾਈ ਰਹਿੰਦੀ ਹੈ । ਇਹ ਹੈ ਸਮਾਜਵਾਦੀ ਯਥਾਰਥਵਾਦ।
ਨਾਵਲ ਵਿਚ ਪਾਤਰਾਂ ਦੀ ਸਥਾਪਤੀ ਨਾਲ ਟੱਕਰ ਦਰਸਾਈ ਹੈ । ਮੁਖ ਤੌਰ ਉਤੇ ਪਾਤਰ
ਦੋ ਵਿਰੋਧੀ ਦਲਾਂ ਵਿਚ ਫੋਟੋ ਮਿਲਦੇ ਹਨ। ਇਕ ਹਨ ਸਥਾਪਤੀ ਅਤੇ ਸਰਕਾਰ ਦੇ ਪ੍ਰਤੀਨਿਧ ਅਤੇ ਦੂਸਰੇ ਆਮ ਜਨਤਾ ਦੀ ਪ੍ਰਤੀਨਿਧਤਾ ਕਰਦੇ ਹਨ । ਸਥਾਪਤੀ ਵਲੋਂ ਲੱਖਾ ਸਿੰਘ ਅਤੇ ਉਸ ਦਾ ਪੁੱਤਰ ਕੁਲਬੀਰ ਸਿੰਘ ਮੁਹਰਲੀ ਕਤਾਰ ਵਿਚ ਹਨ। ਇਹ ਸਰਕਾਰ ਨਾਲ ਘਿਓ ਖਿਚੜੀ ਹਨ । ਮੁਖਬੰਣ ਸਿੰਘ, ਜਮਨਾ ਦਾਸ ਅਤੇ ਬੋਲੀ ਰਾਮ ਢਹਿੰਦੀ ਕਲਾ ਦੇ ਲਖਾਇਕ ਹਨ। ਅਸਲੀ ਲੋਕ-ਦੁਸ਼ਮਣ ਸਰਕਾਰ ਹੈ, ਜਿਸ ਦੀ ਪ੍ਰਤੀਨਿਧਤਾ ਪੁਲਿਸ ਕਰ ਰਹੀ ਹੈ। ਨਾਵਲ ਦਾ ਮੁਖ ਮੰਤਵ ਹੈ, ਸਰਮਾਏਦਾਰੀ ਦੀ ਭਿਆਨਕਤਾ ਨੂੰ ਖੂਨ ਖਰਾਬੇ ਰਾਹੀਂ ਨੰਗਿਆਂ ਕਰਨਾ । ਸਰਮਾਏਦਾਰੀ ਦਾ ਕਸਾਈਪੁਣੇ ਵਾਲਾ ਕੰਮ ਪੁਲਿਸ ਨਿਬੇੜਦੀ ਹੈ। ਪੁਲਿਸ ਦੇ ਵੀ ਦੋ ਭਾਗ ਹਨ : ਅਫਸਰ ਅਤੇ ਸਿਪਾਹੀ । ਅਫਸਰ ਲੋਕਾਂ ਦਾ ਖੂਨ ਖ਼ਰਾਬਾ ਕਰਾਉਣ ਦੇ ਜਿਮੇਵਾਰ ਹਨ, ਪਰ ਬੱਚੜਾਂ ਦਾ ਕੰਮ ਸਿਪਾਹੀਆਂ ਤੋਂ ਲੈਂਦੇ ਹਨ । ਸਿਪਾਹੀ ਬੱਚੜ ਬਣਨ ਕੰਨੀ ਕਤਰਾਂਦੇ ਹਨ, ਪਰ ਇਨ੍ਹਾਂ ਵਿਚੋਂ ਮੱਘਾ, ਮੱਤੀ ਰਾਮ ਅਤੇ ਸਤਵੰਤ ਵੀ ਹਨ, ਜਿਹੜੇ ਬੱਚੜਾਂ ਵਾਲਾ ਕੰਮ ਬਿਨਾਂ ਝਿਜਕ ਕਰਦੇ ਹਨ ਅਤੇ ਲੋਕਾਂ ਨੂੰ ਲੁੱਟਦੇ ਵੀ ਹਨ । ਇਨ੍ਹਾਂ ਨੂੰ ਆਪਣੀਆਂ ਤਰੱਕੀਆਂ ਦਾ ਤੌਖ਼ਲਾ ਲੱਗਾ ਰਹਿੰਦਾ ਹੈ ।
ਪੁਲਿਸ ਅਫ਼ਸਰਾਂ ਵਿਚੋਂ ਇਨਸਪੈਕਟਰ ਹਰਮੇਲ ਸਿੰਘ ਅਤੇ ਐਸ. ਪੀ. ਇਕਬਾਲ ਸਿੰਘ ਵਰਗੇ ਵੀ ਹਨ, ਜਿਹੜੇ ਖੂਨ ਖਰਾਬੇ ਤੋਂ ਕਤਰਾਂਦੇ ਹਨ : ਇਨ੍ਹਾਂ ਨੂੰ ਆਪਣੀਆਂ ਤਰੱਕੀਆਂ ਦਾ ਤੌਖਲਾ ਨਹੀਂ ਜਾਪਦਾ । ਪਰ ਆਮ ਪੁਲਿਸ ਅਫ਼ਸਰ ਇਸ ਤਰ੍ਹਾਂ ਦੇ ਨਹੀਂ ਹਨ । ਉਹ ਸਰਕਾਰ ਦੀ ਨੀਤੀ (ਜਾਂ ਬਦਨੀਤੀ) ਸਿਰੇ ਚੜਾਉਣ ਵਾਸਤੇ ਤਿਆਰ ਰਹਿੰਦੇ ਹਨ । ਇਸ ਨੀਤੀ ਦਾ ਨਚੋੜ ਹੈ : 'ਉਲਟੀ ਵਾੜ ਖੇਤ ਕੇ ਖਾਈ। ਡੀ. ਐਸ. ਪੀ. ਬਰਾੜ, ਡੀ. ਐਸ. ਪੀ. ਹਰਿੰਦਰ, ਐਸ. ਪੀ. ਰਘੁਨੰਦਨ ਅਤੇ ਹੋਰ ਨਿੱਕੇ ਵਡੇ ਅਫ਼ਸਰ ਆਈ ਜੀ. ਸ਼ਰਮਾ ਦੀ ਵਾਹੀ ਲਕੀਰ ਉਤੇ ਚਲਦੇ ਹਨ। ਆਈ. ਜੀ. ਸ਼ਰਮਾ ਦਾ ਕਿਰਦਾਰ ਅਸਲ ਵਿਚ ਕਾਂਗਰਸੀ ਰਾਜ ਦੀ ਤਾਨਾਸ਼ਾਹੀ ਉਘਾੜਦਾ ਹੈ। ਉਹ ਸਿੱਧਾ ਕੇਂਦਰ ਵਿਚ ਪਰਧਾਨ ਮੰਤਰੀ ਨਿਵਾਸ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ ਪ੍ਰਦੇਸ਼ ਸਰਕਾਰ ਤੋਂ ਪਰਵਾਹਰਾ ਹੈ : ਉਸ ਦਾ ਉਪਦੇਸ਼ ਹੀ ਇਹ ਰਿਹਾ ਹੈ ਕਿ ਕੇਂਦਰ ਦੀ ਮੰਨੋ ਅਤੇ ਪ੍ਰਦੇਸ ਸਰਕਾਰ ਦੀ ਪਰਵਾਹ ਨਾ ਕਰੋ । ਏਸੇ ਤੋਂ ਅਸਲੀਅਤ ਸਿੱਧ ਹੁੰਦੀ ਹੈ ਕਿ ਭਾਰਤ ਵਿਚ ਜਮਹੂਰੀਅਤ ਮਖੰਟ ਵਜੋਂ ਹੀ ਵਰਤੀ ਜਾਂਦੀ ਹੈ : ਵਿਧਾਨ ਅਤੇ ਕਾਨੂੰਨ ਜਿਹੜੇ ਕਾਂਗਰਸ ਸਰਕਾਰ ਨੇ ਆਪ ਬਣਾਏ ਹਨ, ਲਾਂਭੇ ਰਖ ਕੇ ਨਿਰਾਪੁਰਾ ਪੁਲਿਸ ਰਾਜ ਬੰਦੂਕ ਦੇ ਕੁੰਦੇ ਨਾਲ ਲੋਕਾਂ ਉਤੇ ਠੋਸਿਆ ਹੋਇਆ ਹੈ। ਅਜਿਹੀ ਤਾਨਾਸ਼ਾਹੀ ਵਿਰੁਧ ਲੋਕਾਂ ਵਿਚ ਬਗਾਵਤ ਦਾ ਜਜ਼ਬਾ ਉਭਰਨਾ ਸਿਆਸਤ ਦੇ ਅਸੂਲਾਂ ਅਨੁਸਾਰ ਜਾਇਜ਼, ਬਲਕਿ ਲਾਜ਼ਮੀ ਹੈ । ਇਸ ਬਗਾਵਤ ਦੀ ਅਲਮਬਰਦਾਰ ਨਕਸਲੀ ਲਹਿਰ ਹੈ।
ਨਕਸਲੀ ਲਹਿਰ ਚੂੰਕਿ ਦਿਹਾਤੀ ਜਨਤਾ ਦੀ ਪ੍ਰਤੀਨਿਧਤਾ ਕਰਦੀ ਏ, ਇਸ ਵਿੱਚ ਠੁੱਕ ਉਹੀ ਬੰਠ ਸਕਦਾ ਹੈ, ਜਿਸ ਦੀਆਂ ਜੜ੍ਹਾਂ ਲੋਕ ਸਭਿਆਚਾਰ ਅਤੇ ਪਰੰਪਰਾ ਵਿਚ ਕਾਇਮ ਹੋਣ । ਧੀਰ ਦੇ ਕਿਰਦਾਰ ਰਾਹੀਂ ਸਿੱਧ ਕੀਤਾ ਹੈ ਕਿ ਓਪਰੇ ਅਸਰ ਆਦਮੀ ਨੂੰ ਕਿਵੇਂ ਬੇਥਵਾ ਬਣਾ ਦਿੰਦੇ ਹਨ । ਧੀਰ ਚੀਨ ਦੀ ਸਹਾਇਤਾ ਦਾ ਦਮਗਜਾ ਮਾਰਦਾ ਹੈ। ਬੰਗਾਲ ਅਤੇ ਹੋਰ ਪ੍ਰਦੇਸ਼ਾਂ ਦੀਆਂ ਪਾਰਟੀਆਂ ਨਾਲ ਤਾਲਮੇਲ ਦੀ ਡੰਗ ਮਾਰਦਾ ਹੈ ; ਅਤੇ ਚੀਨ, ਬੰਗਾਲ ਆਦਿ ਦੀਆਂ ਉਦਾਹਰਣਾਂ ਦੇ ਕੇ ਆਪਣੀ ਪਾਰਟੀ ਦੀ ਮਜ਼ਰੂਤੀ ਅਤੇ ਸੋਧ ਕਾਇਮ ਕਰਨੀ ਚਾਹੁੰਦਾ ਹੈ । ਪੰਜਾਬ ਬਾਰੇ ਉਸ ਦਾ ਗਿਆਨ ਨਾ ਹੋਣ ਬਰਾਬਰ ਹੈ । ਬੇਟ ਦੀ ਨਕਸਲਬਾੜੀ ਪਾਰਟੀ ਨੂੰ ਐਕਸ਼ਨਾਂ ਦੇ ਰਾਹੇ ਪਾਉਣ ਵਿਚ ਉਸ ਦਾ ਹੱਥ ਵਧੇਰੇ ਹੈ । ਉਹ ਬੇਅਸੂਲੀ ਅਤੇ ਦਹਿਸ਼ਤ ਪਸੰਦ ਨੀਤੀ ਦਾ
ਸਮਰਥਕ ਹੈ ਤੇ ਨਿੱਜੀ ਚਾਲ ਚਲਣ ਵਿਚ ਢਿੱਲਾ ਹੋਣ ਕਾਰਨ ਪਾਰਟੀ ਵਿਚੋਂ ਕਢਿਆ ਜਾਂਦਾ ਹੈ ਅਤੇ ਪਾਰਟੀ ਦੇ ਇਕ ਵਰਕਰ ਹੱਥੋਂ ਮਾਰਿਆ ਜਾਂਦਾ ਹੈ । ਉਸ ਦੀ ਮੌਤ ਕੁਰਾਹੇ ਪਈ ਲਹਿਰ ਦੀ ਮੌਤ ਹੈ।
ਪਾਰਟੀ ਵਿਚ ਹੋਰ ਬਹੁਤ ਨੌਜਵਾਨ ਹਨ, ਜਿਹੜੇ ਕੇਵਲ ਜੋਸ਼ ਨਾਲ ਲਹਿਰ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਹਨ । ਉਹ ਸਮਝ. ਸੋਚ ਅਤੇ ਸਿਧਾਂਤ ਵਲੋਂ ਕੱਚੇ ਹਨ ; ਕਈ ਕਰੇ ਵੀ ਹਨ, ਉਨ੍ਹਾਂ ਕੇਵਲ ਅਣਖ ਨੂੰ ਹੁੰਗਾਰਾ ਭਰਿਆ ਅਤੇ ਪਾਰਟੀ ਵਿਚ ਆ ਮਿਲੇ । ਪਰ ਇਨ੍ਹਾਂ ਵਿਚੋਂ ਗ਼ਦਾਰ ਬਹੁਤ ਘਟ ਬਣੇ (ਮੇਘਾ, ਮਿੱਤੂ ਆਦਿ) । ਹੋਰ ਸਭ ਅਨਾੜੀ ਹੁੰਦੇ ਹੋਏ ਵੀ ਕਾਇਮ ਰਹੇ ਅਤੇ ਪੁਲਿਸ ਦੇ ਨਾ ਸਹਾਰੇ ਜਾਣ ਵਾਲੇ ਤਸੀਹੇ ਸਹੇ ਅਤੇ ਗੋਲੀ ਦਾ ਨਿਸ਼ਾਨਾ ਬਣੇ । ਅਮਲੀ ਜੀਵਨ ਵਿਚ ਉਹ ਹਾਰਾਂ ਖਾ ਕੇ ਹੁੱਟ ਚੁੱਕੇ ਸਨ ; ਹੁਣ ਇਨਕਲਾਬ ਨੂੰ ਪਿੱਠ ਨਹੀਂ ਸਨ ਦੇਣਾ ਚਾਹੁੰਦੇ । ਗੁਰਜੀਤ, ਹਨੀਫ, ਗੁਲਵੰਤ ਆਦਿ ਅਜਿਹੀਆਂ ਮਿਸਾਲਾਂ ਹਨ। ਸਿਧਾਂਤ ਵਲੋਂ ਕਰੋ ਜਾਂ ਕੱਚੇ ਤਾਂ ਸਨ, ਪਰ ਪਰੰਪਰਾ ਦੇ ਸਹਾਰੇ ਸਿਦਕ ਇਨ੍ਹਾਂ ਤੋੜ ਨਿਭਾਇਆ। ਇਨ੍ਹਾਂ ਦੇ ਕਿਰਦਾਰ ਤੋਂ ਵੀ ਨਾਵਲ ਦਾ ਚੂਲੀ ਸਿਧਾਂਤ ਸਿਧ ਹੁੰਦਾ ਹੈ ਕਿ ਆਪਣੀ ਪਰੰਪਰਾ, ਆਪਣਾ ਸਭਿਆਚਾਰ ਅਤੇ ਇਤਿਹਾਸ ਇਨਕਲਾਬ ਦੇ ਬੇੜੇ ਪਾਰ ਕਰਦਾ ਹੈ । ਬਨਸਪਤ ਵਾਂਗ ਮਨੁੱਖ ਵੀ ਆਪਣੀਆਂ ਜੜ੍ਹਾਂ ਉਤੇ ਵਧਦਾ ਫੁਲਦਾ ਅਤੇ ਫਲਦਾ ਹੈ, ਜੜ੍ਹਾਂ ਤੋਂ ਬਗ਼ੈਰ, ਨੌਕਰਸ਼ਾਹੀ ਅਫ਼ਸਰ- ਸ਼ਾਹੀ ਅਤੇ ਧੀਰ ਵਰਗੇ ਅਖੌਤੀ ਇਨਕਲਾਬੀ ਸਭ ਆਕਾਸ਼ ਵੇਲ ਵਾਂਗ ਨਿਰਬਾਹ ਕਰਦੇ ਇਕੋ ਹਸੇ ਬੰਨ੍ਹਣ ਵਾਲੇ ਹਨ ।
ਨਕਸਲਬਾੜੀ ਇਨਕਲਾਬੀ ਲਹਿਰ ਦੇ ਅਸਲੀ ਆਗੂ ਹਨ. ਪੀਤੂ, ਮਿਹਰ ਸਿੰਘ, ਮਾਸਟਰ ਵੇਦ ; ਇਹ ਸਭ ਸਮਾਜ ਅਤੇ ਪਰੰਪਰਾ ਦੀ ਪੈਦਾਵਾਰ ਹਨ। ਏਸੇ ਕਰ ਕੇ ਇਨ੍ਹਾਂ ਦੀ ਕਰਨੀ ਅਤੇ ਕਹਿਣੀ ਹਰ ਸਭ ਇਨਕਲਾਬੀਆਂ ਨੂੰ ਮੁਸੀਬਤਾਂ ਸਹੇੜਨ ਅਤੇ ਕੁਰਬਾਨੀਆਂ ਕਰਨ ਵਾਸਤੇ ਸਾਹਸ ਅਤੇ ਬਲ ਪ੍ਰਦਾਨ ਕਰਦੀ ਹੈ। ਨਾਵਲ ਵਿਚ ਅਜਿਹੇ ਪਾਤਰ ਨਮੂਨੇ ਦੇ ਇਨਕਲਾਬੀ ਪੇਜ ਕੀਤੇ ਗਏ ਹਨ ।
ਕੰਵਲ ਦੀ ਸ਼ੈਲੀ ਉਸ ਦੇ ਸਭ ਨਾਵਲਾਂ ਵਿਚ ਵਧੀਆ ਗਿਣੀ ਗਈ ਹੈ । ਪਰ ਇਨਕਲਾਬੀ ਨਾਵਲ ਵਿਚ ਸ਼ੈਲੀ ਵਧੇਰੇ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਸ਼ੈਲੀ ਪਲਾਟ ਦਾ ਅਸਥਾਨ ਅਤੇ ਸਮਾਂ ਨਿਸਚਿਤ ਕਰਦੀ ਹੈ, ਪਾਤਰਾਂ ਦੀ ਸਮਾਜ ਅਤੇ ਅਰਥਚਾਰੇ ਵਿਚ ਜਗਾ ਦਰਸਾਉਂਦੀ ਹੈ। ਅਤੇ ਨਾਜ਼ਕ ਮੌਕਿਆਂ ਉਤੇ ਹੋਣੀ ਅਥਵਾ ਮਨੁੱਖੀ ਬਿਪਤਾ ਅਤੇ ਕੁਦਰਤ ਵਿਚ ਇਕਸੁਰਤਾ ਪ੍ਰਗਟ ਕਰਦੀ ਹੈ। ਮਾਸਟਰ ਵੇਦ ਦੇ ਪਿੰਡ ਝੁੱਗੀਆਂ ਬਖੜ ਦੇ ਨਕਸ਼ੇ ਵਿਚ "ਪਤਲੀ ਤੇ ਪੀਲੀ ਕਣਕ ਘੁਟਵੇਂ ਸਾਹ ਲੈ ਰਹੀ ਸੀ ।" (ਸਫਾ 212) ਇਕ ਐਕਸ਼ਨ ਵਿਚ ਨਾਟਕੀ ਮੌਕੇ ਦੀ ਲਹਾਈ ਇਨ੍ਹਾਂ ਵਾਕਾਂ ਵਿਚ ਗੁੰਦੀ ਹੈ : “ਜਾਗਰ ਦੀਆਂ ਖੈਰ ਮੰਗਦੀਆਂ ਤੱਕਾਂ ਮਰੀਆਂ ਦੇ ਪੈਰੀਂ ਪਈਆ ਹੋਈਆਂ ਸਨ ।" (ਸਫ਼ਾ 207) ਅਤੇ “ਹਨੀਫ਼ ਦੀ ਬਦਲੇ ਦੀ ਭਾਵਨਾ ਹਿਚਕੀ ਲੈ ਕੇ ਖ਼ੁਦ-ਕੁਸ਼ੀ ਕਰ ਗਈ" (ਸਫਾ 208) । ਸ਼ੈਲੀ ਦਾ ਮੁਹਾਵਰਾ ਪੇਂਡੂ ਠੇਠ ਬੋਲੀ ਤੋਂ ਲਿਆ ਹੈ : ਜਿਵੇਂ:-
"ਬਾਬਾ ਮਿਰਗਿੰਦ ਸੱਜਿਆਂ ਖੱਬਿਆਂ ਨੂੰ ਫ਼ਤਹਿ ਬੁਲਾ ਗਿਆ ।" (ਸਫਾ 213)
ਬੋਲੀ ਸੰਕੇਤਕ ਹੈ, ਅੰਤਰੀਵ ਭਾਵ ਦੀ ਸੂਚਕ :
"ਨਕਸਲੀਆਂ ਇਤਿਹਾਸ ਦਾ ਖ਼ਾਲੀ ਵਰਕਾ ਜ਼ਰੂਰ ਲਾਲ ਕਰਨਾ ਹੈ ।" (ਸਫਾ 217)
“ਜੋਰਾ ਡੀ. ਐਸ. ਪੀ. ਸਾਹਮਣੇ ਆਪ ਬਲੀ ਵਾਸਤੇ ਆ ਗਿਆ ਅਤੇ ਇਨਕਲਾਬ ਦਾ ਨਾਅਰਾ ਲਾਇਆ । ਸਵੇਰ ਦਾ ਸੂਰਜ ਚੜ੍ਹ ਰਿਹਾ ਸੀ ।" ( ਸਫਾ 318)
ਨਾਵਲ ਦਾ ਤੱਤ ਸਿਧਾਂਤ ਵਿਚ ਹੁੰਦਾ ਹੈ । ਇਨਕਲਾਬੀ ਨਾਵਲ ਵਿਚ ਇਹ ਤੱਤ ਹੋਰ ਵੀ ਮਹੱਤਵ ਪੂਰਨ ਹੈ। ਇਨਕਲਾਬੀ ਪ੍ਰੋਗਰਾਮ ਵਿਚ ਪੁਲੀਸ ਅਤੇ ਇਨਕਲਾਬੀਆਂ ਵਿਚਕਾਰ ਟੱਕਰ ਲਾਜ਼ਮੀ ਹੈ । ਇਸ ਵਿਚ ਖੂਨ ਖਰਾਬਾ ਹੋਣਾ ਕੁਦਰਤੀ ਗੱਲ ਹੈ । ਪੁਲੀਸ ਰਾਜ ਸੱਤਾ ਅਥਵਾ ਵਿਆਪਕ ਨਜ਼ਾਮ ਅਤੇ ਸਥਾਪਤੀ ਦੀ ਰੱਖਿਆ ਕਰਦੀ ਹੈ। ਜੋ ਸੁਭਾ ਰਾਜ ਸੱਤਾ ਦਾ ਹੋਵੇਗਾ, ਉਹੀ ਪੁਲਿਸ ਦਾ ਹੋਵੇਗਾ। ਰਾਜ ਸੱਤਾ ਵਿਧਾਨ ਅਨੁਸਾਰ ਕਾਇਮ ਰਹਿੰਦੀ ਹੈ । ਸਾਡੇ ਵਿਧਾਨ ਵਿਚ ਬਹੁਤ ਸਾਰਾ 1935 ਵਿਧਾਨ ਐਕਟ ਬੁਰਜੂਆ ਉਦਾਰਤਾ ਦੇ ਕੁਝ ਅਸੂਲਾਂ ਨਾਲ ਮਿਲਿਆ ਜੁਲਿਆ ਮਿਲਦਾ ਹੈ । ਇਹ ਇਸ ਕਰਕੇ ਖਿਚੜੀ ਪਕਾਈ ਹੈ, ਕਿਉਂਜੋ ਵਿਦੇਸ਼ੀ ਸਾਮਰਾਜੀ ਇਜਾਰੇਦਾਰੀ ਨੇ ਦੇਸੀ ਬੁਰਜੂਆਈ ਨਾਲ ਮਿਲ ਕੇ ਚਲਣਾ ਸੀ । ਵਿਦੋਸੀ ਅਰਥਚਾਰਾ ਡੇਢ ਸਦੀ ਦੇ ਤਜਰਬੇ ਤੋਂ ਅਜਿਹੀ ਸ਼ਕਲ ਧਾਰਨ ਕਰ ਗਿਆ ਹੈ, ਜਿਸ ਰਾਹੀਂ ਸਾਰੇ ਦੇਸ ਦਾ ਸਰਮਾਇਆ ਖ਼ਾਸ ਜੁਗਤ ਨਾਲ ਗਿਣਤੀ ਦੇ ਧਨ ਕੁਬੇਰਾਂ ਕੋਲ ਇਕੱਤਰ ਹੁੰਦਾ ਰਹਿੰਦਾ ਹੈ । ਭਾਰਤੀ ਬੁਰਜੁਆਈ ਦਾ ਵੀ ਇਹੀ ਸਭਾ ਬਣ ਗਿਆ ਤੇ ਨਤੀਜਾ ਇਹ ਹੋਇਆ ਕਿ ਨਵੀਂ ਪੀੜ੍ਹੀ ਦੇ ਨੌਜਵਾਨਾਂ ਵਾਸਤੇ ਰੋਜ਼ੀ ਕਮਾਉਣ ਦੇ ਸਾਧਨ ਬੰਦ ਹੋ ਗਏ। ਨੌਜਵਾਨ ਖੂਨ ਚੁੱਕਿ ਗਰਮ ਹੁੰਦਾ ਹੈ, ਇਨ੍ਹਾਂ ਨੂੰ ਦਬਾਉਣ ਵਾਸਤੇ ਪੁਲਿਸ ਲਈ ਸਰਕਾਰ ਦੀ ਰਖਵਾਲੀ ਖ਼ਾਤਰ ਹਿੰਸਾ ਤੋਂ ਕੰਮ ਲੈਣਾ ਜ਼ਰੂਰੀ ਹੋ ਗਿਆ, ਜਿਸ ਕਾਰਨ ਨੌਜਵਾਨਾਂ ਵਿਚ ਗੁਸੇ ਦੀ ਜੁਆਲਾ ਹੋਰ ਭੜਕ ਪਈ ।
ਚੋਣਾਂ ਚੁੱ ਕਿ ਵਿਧਾਨ ਦੇ ਚੌਖਟੇ ਵਿਚ ਹੁੰਦੀਆਂ ਹਨ, ਇਨ੍ਹਾਂ ਦੁਆਰਾ ਰਾਜ ਦਾ ਸੁਭਾ ਨਹੀਂ ਬਦਲ ਸਕਦਾ। ਚੋਣਾਂ ਰਾਹੀਂ ਰਾਜਕਾਰੀ ਦਾ ਰੁਟੀਨ (ਦੈਨਿਕ ਅਭਿਆਸ) ਬਦਲਦਾ ਹੈ । ਪਰ ਭਾਰਤ ਵਿਚ ਆਜ਼ਾਦੀ ਦੇ ਪਹਿਲੇ 30 ਵਰ੍ਹੇ ਕਾਂਗਰਸ ਸਰਕਾਰ ਹੀ ਚੋਣਾਂ ਜਿੱਤਦੀ ਅਤੇ ਰਾਜ ਉਤੇ ਕਾਬਜ਼ ਰਹੀ । ਆਜ਼ਾਦੀ ਸਮੇਂ ਕਾਂਗਰਸ ਨੇ ਅੰਗਰੇਜ਼ੀ ਰਾਜ ਜਿਉਂ ਦਾ ਤਿਉਂ ਸੰਭਾਲ ਲਿਆ ਸੀ । ਇਸ ਕਾਰਨ ਭਾਰਤ ਵਿਚ ਰਾਜਕਾਰੀ ਦੀ ਰੁਟੀਨ ਵੀ ਨਹੀਂ ਬਦਲੀ ; ਉਹੀ ਕਉਏ ਦੀ ਕਾਂ ਕਾਂ ਤੇ ਉਹੀ ਉਸ ਦਾ ਕਾਲਾ ਰੰਗ ਕਾਇਮ ਰਿਹਾ । ਰਾਜ ਦੀ ਬਦਲੀ ਵਾਸਤੇ ਇਨਕਲਾਬ ਹੀ ਇਕ ਰਾਹ ਹੈ, ਇਨਕਲਾਬ ਦਾ ਰਾਹ ਪੁਲਿਸ ਅਤੇ ਨੀਮ ਫ਼ੌਜੀ ਪੁਲਿਸ ਰੋਕੀ ਖੜੀ ਸੀ । ਲੋਕਾਂ ਦਾ ਪੁਲਿਸ ਜਬਰ ਨਾਲ ਟਕਰਾਉਣਾ ਲਾਜ਼ਮੀ ਹੋ ਗਿਆ । ਨਾਵਲਕਾਰ ਦਾ ਇਹ ਨਿਰਣਾ ਸਮਾਜ- ਵਾਦੀ ਯਥਾਰਥਵਾਦ ਦੇ ਅਨੁਕੂਲ ਹੈ।
ਨਾਵਲਕਾਰ ਨੇ ਇਹ ਸਮਝਾਇਆ ਹੈ ਕਿ ਭਾਰਤ ਵਿਚ ਸਮੇਂ ਦੀ ਸਰਕਾਰ ਗੈਰ-ਜਮਹੂਰੀ ਸੁਭਾ ਧਾਰਨ ਕਰ ਚੁੱਕੀ ਸੀ ਤੇ ਇਸ ਕਰ ਕੇ ਪੁਲਿਸ ਉਤਨੀ ਹੀ ਵਧ ਖੂਨਖਾਰ ਅਤੇ ਰੱਤਪੀਣੀ ਬਣ ਗਈ । ਲੋਕਾਂ ਤੇ ਜਬਰ ਕਰਦੀ ਪੁਲਿਸ ਚੁੱਕਿ ਕਾਨੂੰਨ ਭੰਗ ਕਰਦੀ ਸੀ, ਨੌਜਵਾਨਾਂ ਵੀ ਗ਼ੈਰ- ਕਾਨੂੰਨੀ ਇਨਕਲਾਬੀ ਰਾਹ ਅਪਣਾਇਆ। ਪੁਲਿਸ ਨੇ ਇਸ ਰੁਚੀ ਨੂੰ ਦਬਾਉਣ ਵਾਸਤੇ ਭਿਆਨਕ ਤਸੀਹਿਆਂ ਦੀ ਵਰਤੋਂ ਕੀਤੀ ਅਤੇ ਤੜਫ਼ਾ ਦੇਣ ਵਾਲੇ ਤਸੀਹਿਆਂ ਦੁਆਰਾ ਲੋਕਾਂ ਵਿਚ ਦਹਿਸ਼ਤ ਫੈਲਾ ਕੇ ਇਨਕਲਾਬੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ, ਸਮਰਥਕਾਂ ਨੂੰ ਯਰਕਾਉਣ ਦਾ ਮਨਸੂਬਾ ਕੰਮ ਵਿਚ ਲਿਆਂਦਾ। ਇਸ ਨਾਵਲ ਵਿਚ ਬੁਨਿਆਦੀ ਗੱਲ ਕੀਤੀ ਹੈ ਅਤੇ ਜੀਵਨ ਬਦਲਣ ਵਾਸਤੇ ਨਵਾਂ ਰਾਹ ਸਮਝਾਇਆ ਹੈ । ਇਹ ਰਾਹ ਹੈ ਹਥਿਆਰਬੰਦ ਇਨਕਲਾਬ । ਇਨਕਲਾਬੀ ਨਾਵਲ ਵਿਚ ਦੂਸਰਾ ਤੱਤ ਇਹ ਪੇਸ਼ ਕੀਤਾ ਹੈ ਕਿ ਇਨਕਲਾਬ ਦਾ ਨਾਅਰਾ ਹਰ ਸਤਿਆ ਮਨੁੱਖ ਲਾ ਦੇਵੇਗਾ ਤੇ ਹਥਿਆਰ ਹੱਥ ਆਉਣ ਉਤੇ ਇਨਕਲਾਬ ਲਿਆਉਣ ਦੀ ਵੀ ਡੀਗ ਮਾਰੇਗਾ, ਪਰ ਇਨਕਲਾਬ ਦੇ ਰਾਹੇ ਤੁਰਨਾ ਪਹਾੜ ਦੀ ਚੜਾਈ ਵਾਂਗ ਜਾਨ ਜੋਖੋਂ ਵਾਲਾ ਕੰਮ ਹੈ । ਖੂਨ ਦੀ ਨਦੀ ਪਾਰ ਕਰ ਕੇ ਕਿਧਰੇ ਇਨਕਲਾਬ ਦਾ ਰਾਹ ਦੇਖਣਾ ਨਸੀਬ ਹੁੰਦਾ ਹੈ। ਇਹ ਬਿਖੜਾ ਪੈਂਡਾ ਹਰ ਇਨਕਲਾਬੀ ਪਾਰਟੀ ਨੂੰ ਤੇ ਕਰਨਾ ਪੈਂਦਾ ਹੈ।
ਨਾਵਲ ਦਾ ਇਕ ਅਖੌਤੀ ਇਨਕਲਾਬੀ ਪਾਤਰ ਧੀਰੋ ਐਕਸ਼ਨਾਂ ਦੀ ਲਾਈਨ ਉਤੇ ਜ਼ੋਰ ਦੇਂਦਾ ਹੈ । ਉਸ ਦੀ ਦਲੀਲ ਸੀ ਕਿ ਐਕਸ਼ਨਾਂ ਨਾਲ ਲੋਕਾਂ ਵਿਚ ਉਨ੍ਹਾਂ ਦੀ ਭੱਲ ਬਣੇਗੀ, ਪੂੰਜੀਪਤੀ ਅਤੇ ਭੂਮੀਪਤੀ ਪਿੰਡ ਛਡ ਜਾਣਗੇ ਅਤੇ ਮੈਦਾਨ ਨਕਸਲਵਾੜੀ ਇਨਕਲਾਬੀਆਂ ਹੱਥ ਰਹੇਗਾ। ਸ਼ੇਖ ਚਿੱਲੀ ਵਾਲਾ ਇਹ ਮਨਸੂਬਾ ਤੁਰੰਤ ਰੱਦ ਕਰਨਾ ਚਾਹੀਦਾ ਸੀ, ਪਰ ਅਨਾੜੀ ਨਕਸਲਵਾੜੀਆਂ ਐਕਸ਼ਨਾਂ ਵਾਲਾ ਰਾਹ ਪ੍ਰਵਾਨ ਕਰ ਲਿਆ ।
ਸਮਾਜਵਾਦੀ ਨਾਵਲ ਇਨਕਲਾਬੀ ਹਾਲਾਤ ਦਾ ਯਥਾਰਥ ਪੇਸ਼ ਕਰਨ ਉਤੇ ਹੀ ਬਸ ਨਹੀਂ ਕਰਦਾ ; ਮੁਖ ਮੰਤਵ ਹੁੰਦਾ ਹੈ ਕਲਿਆਣਕਾਰੀ ਸਿਧਾਂਤ ਪੇਸ਼ ਕਰਨਾ। ਨਕਸਲੀ ਪਾਰਟੀ ਦਾ ਮੋਢੀ ਅਤੇ ਕੇਂਦਰੀ ਧੁਰਾ ਮਿਹਰ ਸਿੰਘ, ਸ਼ੁਰੂ ਤੋਂ ਹੀ ਇਨਕਲਾਬੀ ਲਹਿਰ ਨੂੰ ਸਿਧਾਂਤ ਦੇ ਲੜ ਲਾਉਣ ਦਾ ਜਤਨ ਕਰਦਾ ਸੀ ਅਤੇ ਬਹੁਸੰਮਤੀ ਦੇ ਵਿਰੋਧ ਵਿਚ ਕਾਫ਼ੀ ਅੜਦਾ ਸੀ । ਪਰ ਜਦੋਂ ਫੈਸਲਾ ਤਹਿ ਹੋ ਜਾਂਦਾ ਸੀ, ਉਸ ਨੂੰ ਤੋੜ ਚੜਾਉਣ ਵਾਸਤੇ ਉਹ ਅਗਵਾਈ ਅਤੇ ਤਨੋਂ ਮਨੋਂ ਮਿਲਵਰਤਣ ਦਿੰਦਾ ਸੀ । ਉਸ ਦਾ ਸੁਝਾਅ ਸੀ ਜਦੋ-ਜਹਿਦ ਪਰ ਜ਼ੋਰ ਦੇਣਾ । ਧੀਰੋ ਦਾ ਇਸ ਦੇ ਉਲਟ ਸੁਝਾਅ ਸੀ ਕਿ ਸਿਧਾਂਤ ਐਕਸ਼ਨਾਂ ਵਿਚੋਂ ਜਨਮ ਲਵੇਗਾ ।
ਇਹ ਠੀਕ ਹੈ ਕਿ ਅਮਲਾਂ ਦੇ ਰੇੜਕੇ ਵਿਚੋਂ ਸਿਧਾਂਤ ਆਪਣੇ ਆਪ ਪ੍ਰਤੱਖ ਹੋਵੇਗਾ। ਪਰ ਅਸਲੀ ਅਮਲੀ ਪ੍ਰੋਗਰਾਮ ਹੈ ਜਦੋਜਹਿਦ, ਨਾ ਕਿ ਐਕਸ਼ਨ । ਧੀਰੋ ਦੇ ਐਕਸ਼ਨਾਂ ਵਾਲੇ ਸੁਭਾਅ ਨੇ ਲਹਿਰ ਨੂੰ ਅਗੇ ਤੋਰਨ ਦੀ ਥਾਂ ਚੱਕਰਾਂ ਵਿਚ ਪਾ ਦਿਤਾ। ਇਸ ਤੋਂ ਛੁਟਕਾਰਾ ਤਾਂ ਕੀ ਹੱਣਾ ਸੀ, ਲਹਿਰ ਦਾ ਘਾਣ ਹੋ ਗਿਆ । ਇਹ ਇਕ ਸਿੱਧੀ ਜਿਹੀ ਸੱਚਾਈ ਹੈ ਕਿ ਜਾਗੀਰਦਾਰ ਅਤੇ ਪੁਲਿਸ ਅਫਸਰ ਮਾਰਿਆਂ ਨਹੀਂ ਮੁਕ ਸਕਦੇ । ਇਕ ਦੇ ਮਰਨ ਪਿਛੋਂ ਖਾਲੀ ਥਾਂ ਦੂਸਰਾ ਮਲ ਲੈਂਦਾ ਹੈ । ਮਿਹਰ ਸਿੰਘ ਉਹ ਐਕਸ਼ਨ ਚਾਹੁੰਦਾ ਸੀ, ਜਿਹੜੇ ਇਨਕਲਾਬ ਅਤੇ ਇਨਕਲਾਬੀਆਂ ਨੂੰ ਲੋਕਾਂ ਵਿਚ ਜਜ਼ਬ ਕਰਨ ਵਿਚ ਸਹਾਈ ਹੋਣ। ਜੇ ਕਰ ਲੋਕ ਇਨਕਲਾਬ ਨਹੀਂ ਅਪਣਾਉਣਗੇ, ਇਨਕਲਾਬੀ ਪਨਾਹ ਕਿਥੇ ਲੈਣਗੇ ਅਤੇ ਲੋਕ ਕਿਵੇਂ ਸਮਝਣਗੇ ਕਿ ਨਕਸਲੀਆਂ ਦਾ ਖੂਨ ਉਨ੍ਹਾਂ ਵਾਸਤੇ ਹੀ ਝੁਲ ਰਿਹਾ ਹੈ ? ਪਰ ਧੀਰ ਸੰਤਾ ਸਿੰਘ ਦੇ ਘਰ ਪਨਾਹਗੀਰ ਹੁੰਦਾ ਹੋਇਆ ਉਸੇ ਦੀ ਧੀ ਨੇਕ ਨੂੰ ਗਰਭਵਤੀ ਕਰਦਾ ਹੈ । ਇਹ ਇਕ ਤਰ੍ਹਾਂ ਇਨਕਲਾਬ ਨਾਲ ਗਦਾਰੀ ਹੈ । ਲੋਕ ਇਨਕਲਾਬੀਆਂ ਵਾਸਤੇ ਹੱਡ-ਭੰਨਵੇਂ ਤਸੀਹੇ ਸਹਿੰਦੇ ਹਨ, ਪੁਲਿਸ ਹੱਥੋਂ ਆਪਣੇ ਡੰਗਰਾਂ ਅਤੇ ਫਸਲਾਂ ਦੀ ਤਬਾਹੀ ਬੇਬਸੀ ਨਾਲ ਦੇਖਦੇ ਨਹੀਂ ਕੁਸਕਦੇ, ਪਰ ਸਿਧਾਂਤ ਵਿਚ ਕੱਚੇ ਇਨਕਲਾਬੀ ਜਾਂ ਧੀਰ ਵਰਗੇ ਅਖੌਤੀ ਇਨਕਲਾਬੀ ਲੋਕਾਂ ਦੇ ਜਾਏ ਬਣਨ ਦੀ ਥਾਂ, ਗਲਤ ਐਕਸ਼ਨਾਂ ਰਾਹੀਂ ਲੋਕਾਂ ਨੂੰ ਵਧੇਰੇ ਤਸੀਹਿਆਂ ਦੇ ਮੂੰਹ ਪਾਉਂਦੇ ਹਨ । ਮੁਖਬੰਣ ਸਿੰਘ ਦਾ ਕਤਲ ਅਤੇ ਥਾਣੇਦਾਰ ਸਵਰਨ ਸਿੰਘ ਉਤੇ ਕਾਤਲਾਨਾ ਹਮਲਾ ਅਜਿਹੇ ਗਲਤ ਐਕਸ਼ਨਾਂ ਦੀਆਂ ਮਿਸਾਲਾਂ ਹਨ।
ਮਿਹਰ ਸਿੰਘ ਸ਼ੁਰੂ ਤੋਂ ਹੀ ਜ਼ੋਰ ਦਿੰਦਾ ਰਿਹਾ ਸੀ ਕਿ ਇਖ਼ਲਾਕੀ ਅਤੇ ਸਿਆਸੀ ਤਾਕਤਾਂ ਨੂੰ ਬਰਾਬਰ ਰਖਣਾ ਪਵੇਗਾ, ਤਾਂ ਜੋ ਇਨਕਲਾਬੀ ਲੋਕਾਂ ਦਾ ਵਿਸ਼ਵਾਸ ਜਿੱਤਾ ਸਕਣ । ਗੁਰਜੀਤ ਨੂੰ ਪੁਲਿਸ ਦੇ ਅਸਹਿ ਤੇ ਅਕਹਿ ਤਸੀਹਿਆਂ ਨੇ ਇਹ ਸੱਚ ਪ੍ਰਤੱਖ ਕਰਵਾਇਆ ਕਿ-ਲੜਾਈ ਅਸਲ ਵਿਚ ਆਦਮ ਅਤੇ ਸ਼ੈਤਾਨ ਵਿਚਕਾਰ ਹੈ । ਲੋਕਾਂ ਵੀ ਤਸੀਹਿਆਂ ਦੀ ਕੁਨਾਲੀ ਵਿਚ ਪੈ ਕੇ ਇਹ ਸੱਚ ਸਮਝਿਆ ।
ਨਕਸਲਬਾੜੀ ਪਾਰਟੀ ਦੀ ਅੱਖ ਇਹ ਸੀ ਕਿ ਲਾਈਨ ਵੀ ਉਨ੍ਹਾਂ ਆਪਣੇ ਵਾਸਤੇ ਆਪ ਬਣਾਉਣੀ ਸੀ ਅਤੇ ਚਲਣਾ ਵੀ ਉਨ੍ਹਾਂ ਆਪ ਹੀ ਸੀ । ਸਕੂਲਿੰਗ ਅਤੇ ਐਕਸ਼ਨਾਂ ਵਾਲੇ ਉਹ ਆਪ ਹੀ ਸਨ । ਸੱਚ ਸਮਝ ਬਿਨਾਂ ਕੀਤੇ ਐਕਸ਼ਨਾਂ ਨੇ ਨਤੀਜੇ ਗਲਤ ਕੱਢੇ । ਮਾਸਟਰ ਵੇਦ ਨੇ ਜ਼ੋਰਾ ਸਿੰਘ ਨੂੰ ਹਥਿਆਰ ਦੇ ਕੇ ਉਸ ਨੂੰ ਗਲਤ ਰਾਹੇ ਪਾ ਦਿਤਾ । ਉਸ ਨੇ ਧਰਮ ਸਿੰਘ ਅਤੇ ਸੰਤੂ
ਅਮਲੀ ਨੂੰ ਆਪਣੇ ਨਾਲ ਰਲਾ ਕੇ ਵਖਰਾ ਗਰੁਪ ਖੜਾ ਕਰ ਦਿਤਾ । ਉਨ੍ਹਾਂ ਦਾ ਐਕਸ਼ਨ ਗਲਤ 'ਸੀ ਤੇ ਫੜੇ ਵੀ ਉਹ ਤੁਰੰਤ ਗਏ । ਮਾਸਟਰ ਵੇਦ ਨੇ ਲਿਹਾਜ਼ਦਾਰੀ ਵਿਚ ਆ ਕੇ ਗ਼ਲਤੀ ਕੀਤੀ । ਇਤਨਾ ਸਮਝਦਾਰ ਇਨਕਲਾਬੀ ਇਹ ਜਾਣ ਨਾ ਸਕਿਆ ਕਿ ਇਨਕਲਾਬੀ ਪਾਰਟੀ ਵਿਚ ਲਿਹਾਜ਼ ਦੀ ਕੋਈ ਥਾਂ ਨਹੀਂ ਅਤੇ ਡਸਿਪਲਿਨ ਨੂੰ ਪਹਿਲੀ ਥਾਂ ਪ੍ਰਾਪਤ ਹੈ।
ਇਨਕਲਾਬ ਦੇ ਇਸ ਯਥਾਰਥ ਤੋਂ ਇਹ ਸੱਚਾਈ ਸਿੱਧ ਹੁੰਦੀ ਹੈ ਕਿ ਸੋਧ ਤੋਂ ਸਖਣੇ ਐਕਸ਼ਨ ਇਨਕਲਾਬ ਦਾ ਘਾਣ ਕਰ ਛੜਦੇ ਹਨ । ਪਹਿਲਾਂ ਮੁਖ ਦੁਸ਼ਮਣ ਦਾ ਨਿਰਨਾ ਕਰਨਾ ਅਤੇ ਫਿਰ ਉਸ ਉਤੇ ਡਟ ਕੇ ਹਮਲਾ ਕਰਨਾ ਇਨਕਲਾਬ ਦਾ ਚੂਲੀ ਅਸੂਲ ਹੈ। ਆਈ. ਜੀ. ਸ਼ਰਮਾ ਕੇਂਦਰੀ ਤਾਨਾਸ਼ਾਹੀ ਦਾ ਮੁਖ ਪ੍ਰਤੀਨਿਧ ਸੀ । ਉਸ ਉਤੇ ਸਿਰਫ਼ ਇਕ ਹੀ ਹਮਲਾ ਕੀਤਾ ਗਿਆ ਤੇ ਉਹ ਵੀ ਲਾਪਰਵਾਹੀ ਨਾਲ । ਨਕਸਲਬਾੜੀ ਲਹਿਰ ਪਰੋਲੇਤਾਰੀ ਨੂੰ ਆਪਣਾ ਸਰਬਰਾਹ ਨਹੀਂ ਬਣਾ ਸਕੀ, ਹਾਲਾਂਕਿ ਗਿਣਤੀ ਦੇ ਇਜਾਰੇਦਾਰਾਂ ਤੋਂ ਛੁੱਟ ਸਾਰਾ ਭਾਰਤ ਪਰੋਲੇਤਾਰੀ ਹੈ । ਇਹ ਦਲੀਲ ਦਿਤੀ ਜਾ ਸਕਦੀ ਹੈ ਕਿ ਲਹਿਰ ਪਿੰਡਾਂ ਤਕ ਹੀ ਸੀਮਿਤ ਸੀ ਪਰ ਪਿੰਡਾਂ ਵਿਚ ਵੀ ਕਿਸਾਨੀ ਨੂੰ ਇਹ ਲਹਿਰ ਨਹੀਂ ਅਪਣਾ ਸਕੀ। ਵਡਾ ਕਾਰਨ ਇਹ ਸੀ ਕਿ ਬਹੁਤ ਘਟ ਵਰਕਰਾਂ ਤੋਂ ਛੁੱਟ ਬਾਕੀ ਨਫ਼ਰੀ ਵਿਚ ਸੂਝ ਦੀ ਘਾਟ ਸੀ ।
ਪਰ ਜਿਹੜੀ ਗੱਲ ਸਭ ਤੋਂ ਵਧ ਗੇਰ ਦੀ ਹੱਕਦਾਰ ਹੈ, ਉਹ ਹੈ ਲੋਕਾਂ ਵਿਚ ਅਤੇ ਨਕਸਲੀਆਂ ਵਿਚ ਪੁਲਿਸ ਅਤੇ ਅਤਿਆਚਾਰ ਨੂੰ ਸਹਿ ਸਕਣ ਦੀ ਅਸੀਮ ਸ਼ਕਤੀ । ਇਹ ਬਰਕਤ ਸਾਡੇ ਇਨਕਲਾਬੀ ਵਿਰਸੇ ਤੋਂ ਮਿਲੀ ਹੈ ਤੇ ਏਸੇ ਨੇ ਭਵਿੱਖ ਵਿਚ ਇਨਕਲਾਬ ਨੂੰ ਫਲ ਲਾਉਣੇ ਹਨ । ਅਸਲ ਵਿਚ, ਨਾਵਲ ਏਸੇ ਦਾਅਵੇ ਦੀ ਵਿਆਖਿਆ ਕਰਦਾ ਹੈ । ਸਿਵਾਏ ਇੱਕੜ-ਦੁੱਕੜ ਨਕਸਲੀਆਂ ਤੋਂ, ਬਾਕੀ ਸਭ ਨੇ ਦਿਲ ਹਿਲਾ ਦੇਣ ਵਾਲੇ ਤਸੀਹੇ ਬਿਨਾਂ ਸੀ ਕੀਤੇ ਸਹਾਰੇ ਅਤੇ ਖਿੜੇ ਮੱਥੇ ਗੋਲੀਆਂ ਦਾ ਨਿਸ਼ਾਨਾ ਬਣੇ। ਏਸੇ ਤਰ੍ਹਾਂ ਲੋਕਾਂ ਵਿਚੋਂ ਇੱਕੜ-ਦੁੱਕੜ ਨੇ ਹੀ ਨਕਸਲੀਆਂ ਨੂੰ ਦੱਬ ਦਿਤਾ । ਅਵਾਮ ਪੁਲਿਸ ਅਤੇ ਸਰਕਾਰ ਨੂੰ ਹੀ ਦੋਸ਼ ਦਿੰਦੀ ਰਹੀ। ਗੱਲ ਇਥੇ ਤਕ ਪਹੁੰਚੀ ਦਸੀ ਹੈ ਕਿ ਮਘਰ ਸਿੰਘ, ਜਿਹੜਾ ਆਪਣੇ ਸਾਥੀਆਂ ਨੂੰ ਵਿਸਾਹਘਾਤ ਕਰਕੇ ਫੜਾਉਂਦਾ ਅਤੇ ਮਰਵਾਉਂਦਾ ਹੈ, ਡੀ. ਐਸ. ਪੀ. ਸਾਹਮਣੋ ਬਿਨਾਂ ਝਿਜਕ ਬਿਆਨ ਦਿੰਦਾ ਦਸਿਆ ਹੈ ਕਿ ਨਕਸਲੀਆਂ ਦਾ ਨਿਸ਼ਾਨਾ ਸਹੀ ਸੀ । ਨਾਵਲਕਾਰ ਦਾ ਨਿਰਣਾ ਵੀ ਇਹੀ ਹੈ।
ਰਾਜਸੀ ਪ੍ਰਬੰਧ ਦਾ ਜਬਰ, ਜ਼ੁਲਮ ਅਤੇ ਆਰਥਕ ਪ੍ਰਬੰਧ ਤੋਂ ਉਪਜਿਆ ਭੱਖੜਾ ਮਿਲ ਕੇ ਹਥਿਆਰਬੰਦ ਇਨਕਲਾਬ ਦੇ ਜਨਮ ਦਾਤੇ ਬਣੇ : ਪਰ ਕਾਹਲੀ ਵਿਚ ਇਹ ਲਹਿਰ ਵਿਉਂਤਬਧ ਨਾ ਬਣ ਸਕੀ । ਪੁਲਸ ਦੁਆਰਾ ਇਸ ਲਹਿਰ ਨੂੰ ਕੁਚਲਣ ਵਾਸਤੇ ਜ਼ੁਲਮ ਨੇ ਇਨਕਲਾਬੀਆਂ ਨੂੰ ਇਹੀ ਸਬਕ ਸਿਖਾਇਆ ਕਿ ਇਨਕਲਾਬ ਰੋਹ ਦਾ ਉਬਾਲ ਨਹੀਂ ਬਲਕਿ ਇਕ ਗਤੀਸ਼ੀਲ ਲਹਿਰ ਹੈ । ਹਰ ਜੰਗ ਦਾ ਪ੍ਰਥਮ ਨੇਮ ਹੈ ਆਪਾ ਬਚਾਉਣਾ। ਨਵੀਂ ਸੇਧ ਨੂੰ ਲੋਕਾਂ ਦੀ ਬੁੱਕਲ ਵਿਚ ਛੁਪਾਉਣਾ ਅਤੇ ਮਿਹਨਤੀ ਵਰਗ ਨਾਲ ਮਜ਼ਬੂਤ ਕਰਨਾ ਅਗਲਾ ਮਹੱਤਵਪੂਰਨ ਕਦਮ ਪ੍ਰਵਾਨ ਹੋਇਆ । ਇਹ ਨਿਸਚਿਤ ਹੋਈ : ਲਹਿਰ ਇਕਮਿਕ ਹੋਣਾ । ਪਾਰਟੀ ਨੂੰ ਹਰ ਜਥੇਬੰਦੀ ਅਤੇ ਸਰਕ ਰੀ ਮਹਿਕਮੇ ਵਿਚ ਇਨਕਲਾਬੀ ਪਾਰਟੀ ਦੀਆਂ ਜੜ੍ਹਾਂ ਕਾਇਮ ਕਰਨਾ ਵੀ ਬਰਾਬਰ ਜ਼ਰੂਰੀ ਮੰਨਿਆ ਗਿਆ । ਇਨ੍ਹਾਂ ਬੁਨਿਆਦੀ ਅਸੂਲਾਂ ਉਤੇ ਚੱਲਿਆਂ ਇਨਕਲਾਬੀ ਲਹਿਰ ਕਾਇਮ ਅਤੇ ਕਰਮਸ਼ੀਲ ਰਹਿ ਸਕੇਗੀ । ਸਾਡੀ ਪਰੰਪਰਾ ਇਨਕਲਾਬੀ ਲਾਈਨ ਉੱਤੇ ਚਲਦੀ ਆ ਰਹੀ ਹੈ ; ਇਸ ਨੂੰ ਚਲਦੇ ਰਖਣਾ ਅਤੇ ਕਾਮਯਾਬ ਬਣਾਉਣਾ ਜ਼ਰੂਰੀ ਫਰਜ਼ ਸਮਝਿਆ ਗਿਆ । ਇਹ ਇਸ ਨਾਵਲ ਦਾ ਨਿਚੋੜ ਹੈ ।
ਡਾ. ਹਰੀ ਸਿੰਘ
1
ਤੈਂ ਕੀ ਦਰਦ ਨਾ ਆਇਆ
"ਸੁਰਮੇਲ ! ਭਲਾ ਬਾਬਾ ਨਾਨਕ ਏਮਨਾਬਾਦ ਕਤਲਾਮ ਉਤੇ ਕਿਉਂ ਤੜਪਿਆ ਸੀ ?" ਪ੍ਰੋਫੈਸਰ ਸੰਤੋਖ ਨੇ ਆਪਣੇ ਲੇਖਕ ਦੋਸਤ ਦੇ ਸਿਰ ਸਾਹਮਣੀ ਸੱਟ ਮਾਰ ਕੇ ਉਹਦੀ ਸੁੱਤੀ ਸੰਜੀਦਗੀ ਨੂੰ ਝੰਜੋੜਨਾ ਚਾਹਿਆ ।
ਲੇਖਕ ਸੁਰਮੇਲ ਨੇ ਹਉਕਾ ਭਰਿਆ ਅਤੇ ਪੂਰੀਆਂ ਅੱਖਾਂ ਪੁੱਟ ਕੇ ਪ੍ਰੋਫੈਸਰ ਨੂੰ ਬਣਾਇਆ: ਮੈਂ ਸੁੱਤਾ ਨਹੀ : ਜਿਹੜਾ ਘੋਲ ਮੇਰੇ ਅੰਦਰ ਚਲ ਰਿਹਾ ਹੈ, ਉਸ ਨੂੰ ਲੱਲ੍ਹੀ ਅੱਖ ਨਹੀਂ ਵੇਖ ਸਕਦੀ । ਕੋਈ ਵੀ ਜਾਗਦੀ ਜ਼ਮੀਰ ਸਮੇਂ ਦੇ ਸੱਚ ਤੋਂ ਅੱਖਾਂ ਨਹੀਂ ਮਾਣ ਸਕਦੀ। ਮਨੁੱਖਤਾ ਦੀ ਪੀੜ ਕਲਾਕਾਰ ਦੇ ਦਿਲ ਦਾ ਦਰਦ ਹੁੰਦਾ ਏ । ਅੱਖਾਂ ਮੀਟ ਲੈਣ ਵਾਲਾ ਜਜ਼ਬਾਤੀ ਦਿਲ ਪਾਗਲ ਹੋ ਜਾਵੇਗਾ, ਬਹੁਤ ਸਬਕ ਖੁਦਕਸ਼ੀ ਕਰੇਗਾ ਅਤੇ ਚਲਾਕ ਦਿਮਾਗ਼ ਬਾਬਰ ਦੀ ਲਹੂ ਭਿੱਜੀ ਤਲਵਾਰ ਦਾ ਮਿਆਨ ਬਣੇਗਾ । ਸੁਰਮੇਲ ਚਾਹੁੰਦਾ ਸੀ, ਸੰਤੋਖ ਮੇਰੀ ਰੂਹ ਤੱਕ ਉਤਰ ਕੇ ਵੇਖੋ । ਪਰ ਗੁਸੈਲੇ ਜੱਸ ਵਿਚ ਪ੍ਰੋਫੈਸਰ ਦਾ ਮਸੈਲਾ ਮੂੰਹ ਤੰਦੂਰ ਦੀ ਮੱਟੀ ਵਾਂਗ ਭਖਿਆ ਪਿਆ ਸੀ, ਤੱਤੇ ਤਾਂਅ ਉਸ ਮੁੜ ਆਖਿਆ ।
"ਤੈਨੂੰ ਦੇਸ਼ ਦਾ ਅਹਿੰਸਾਵਾਦੀ ਵਿਧਾਨ ਨੌਜਵਾਨਾਂ ਦੀ ਵਗਦੀ ਰੱਤ ਵਿਚ ਨੁੱਚੜਦਾ ਨਹੀਂ ਦਿਸਦਾ ? ਵਿਧਾਨ ਜਿਹੜਾ ਹਰ ਸ਼ਹਿਰੀ ਨੂੰ ਆਜ਼ਾਦੀ ਤੇ ਜਾਨਮਾਲ ਦੀ ਰਾਖੀ ਦੀ ਗਰੰਟੀ ਦੇਂਦਾ ਏ, ਅੱਜ ਕਾਗ਼ਜ਼ਾਂ ਦਾ ਭਿਜਾ ਦੱਬਾ ਹੋ ਕੇ ਨਹੀਂ ਰਹਿ ਗਿਆ ?"
ਲੇਖਕ ਨੇ ਤਹੱਮਲ ਨਾਲ ਆਪਣੇ ਦੋਸਤ ਦਾ ਮੋਢਾ ਥਾਪੜਿਆ ।
"ਦੋਸਤ ! ਇਹ ਅਨੋਖੀ ਗੱਲ ਨਹੀਂ। ਇਤਿਹਾਸ ਵਿਚ ਇਹ ਪਹਿਲੀ ਵਾਰ ਵੀ ਨਹੀਂ ਵਾਪਰਿਆ ।" ਹਰ ਲੁਟੇਰਾ ਨਜਾਮ ਕਈ ਪੱਖ ਦੀਆਂ ਤਬਾਹੀਆਂ ਨਾਲ ਲਿਆਉਂਦਾ ਹੈ। ਪਰ ਅੱਜ ਦੀ ਸਮਾਜੀ ਵੱਤ ਨਿਘਾਰ ਨੂੰ ਜਾ ਰਹੀ ਹੈ । ਸ਼ਾਇਦ ਮੇਰੋ ਲੋਕਾਂ ਨੂੰ ਨਜਾਤ ਲਈ ਲਹੂ ਦਾ ਛੇਵਾਂ ਦਰਿਆ ਪਾਰ ਕਰਨਾ ਪਵੇ । ਆ, ਤੈਨੂੰ ਕੋਫੀ ਪਿਆਵਾਂ ?" ਮੇਲੂ ਨੇ ਸੰਤੋਖ ਦੀ ਬਾਂਹ ਵਿਚ ਬਾਂਹ ਅੜਾ ਲਈ ।
"ਮੈਂ ਨਹੀਂ ਕੌਫੀ ਪੀਣੀ, ਤੇਰੇ ਕੋਲੋਂ ਬੁਰਜੂਆਜ਼ੀ ਦੀ ਬੂ ਆਉਂਦੀ ਏ।" ਉਹਦੀ ਨਾਂਹ ਵਿਚੋਂ ਹਾਂ ਨਖ਼ਰੇ ਕਰ ਰਹੀ ਸੀ ।
ਲੇਖਕ ਬੁਰਜੂਆ ਦੀ ਚੋਟ ਨਾਲ ਚਿੜ ਗਿਆ।
"ਸਾਲਿਆ ਬੋਹੜਪੱਟ ਦਿਆ, ਤੇਰੀ ਪਾਰਟੀ ਵਾਲੇ ਜਦੋਂ ਚੰਦਾ ਲੈ ਜਾਂਦੇ ਐ ; ਓਦੋਂ ਮੈਂ ਪ੍ਰੋਲੋਤਾਰੀ ਹੋ ਜਾਂਦਾ ਆਂ ? ਮਾਰਕਸ, ਐਂਗਲਜ਼ ਤੇ ਲੈਨਿਨ ਕੌਣ ਸਨ ?" ਉਸ ਨਰਮ ਪੈਂਦਿਆਂ ਆਖਿਆ, ''ਦੇਖ, ਸੀਰੀ ਜੱਟ ਦਾ ਹਲ ਵਾਹ ਕੇ ਛੇਵਾਂ ਹਿੱਸਾ ਲੈਂਦਾ ਹੈ । ਰੋਟੀ ਚਾਹ ਜਣ ਦੇ ਸਿਰੋਂ ਖਾਦਾ ਏ । ਪਰ ਮੈਂ ਕਿਤਾਬਾਂ, ਕਾਗਜ਼, ਸਿਆਹੀ, ਕਲਮ, ਫੇਰੇ ਤੇਰੇ ਦੇ ਖ਼ਰਚੇ ਆਪਣੇ ਕਰਕੇ ਤੇ ਰੋਟੀ ਚਾਹ ਆਪਣੀ ਖਾ ਕੇ ਪਬਲਿਸ਼ਰਾਂ ਤੋਂ ਸੱਤਵਾਂ ਹਿੱਸਾ ਲੈਂਦਾ ਹਾਂ, ਕਦੇ ਕਦੇ ਵੀਹਵਾਂ।
ਮੈਂ ਤਾਂ ਹੋਇਆ ਬੁਰਜੂਆ, ਤੂੰ ਟਰੈਕਟਰ ਟਰਾਲੀਆਂ ਜੋੜ ਕੇ ਚਾਲ੍ਹੀ ਏਕੜ ਹੋਏਂ ਨਾਲ - ਹੋ ਗਿਆ ਪੋਲੰਤਾਰੀਆ । ਤੁਹਾਨੂੰ ਵੀ ਬੋਹੜਪੱਟ (ਇਨਕਲਾਬ) ਹੀ ਸੂਤ ਕਰੇਗਾ। ਮੈਨੂੰ ਤੇਰੇ ਕੋਲੋਂ ਪ੍ਰੋਲਤਾਰੀ ਸੁਗੰਧ ਆਉਂਦੀ ਏ, ਚਲ ਪੈਸੇ ਤੂੰ ਦੇ ਦੇਈਂ।
ਸੁਰਮੇਲ ਪ੍ਰੋਫੈਸਰ ਨੂੰ ਖਿੱਚ ਕੇ ਰੈਸਤੋਰਾਂ ਵਿਚ ਲੈ ਗਿਆ। ਕਿੰਨੇ ਹੀ ਮਹੀਨਿਆਂ ਪਿਛੋਂ ਉਹ ਅਚਾਨਕ ਰਾਜਧਾਨੀ ਮਿਲੇ ਸਨ । ਸਾਹਿਤ ਅਤੇ ਰਾਜਧਾਨੀ ਦੇ ਪੱਖੋਂ ਉਨ੍ਹਾਂ ਵਿਚਕਾਰ ਅੜਿਕਣਾ-ਮੜਿਕਣਾ ਹੁੰਦੀ ਹੀ ਰਹਿੰਦੀ ਸੀ । ਪਰ ਯਾਰੀ ਦੀ ਕੱਟੀ ਵੱਢੀ ਅੰਗੂਰ ਵੇਲ ਰੁੱਤ ਨਾਲ ਮੁੜ ਫੈਲਦੀ ਤੇ ਭਰਵਾਂ ਫਲ ਲੈ ਆਉਂਦੀ।
"ਹੁਣ ਤੂੰ ਕਿੰਨਾ ਕੁ ਚਿਰ ਮੌਨ ਧਾਰੀ ਰਖਣਾ ਏ ।" ਸੰਤੋਖ ਨੇ ਲੇਖਕ ਨੂੰ ਮੁੜ ਕੂਹਣੀਆਂ ਮਾਰਨੀਆਂ ਸ਼ੁਰੂ ਕਰ ਦਿਤੀਆਂ । "ਲੋਕਾਂ ਵਿਚ ਵਾਪਰਦਾ ਕਹਿਰ ਤੇਰੇ ਸਿਰ ਵਿਚ ਆਰਾ ਨਹੀਂ ਮਾਰਦਾ ? ਹਾਕਮਾਂ, ਵਜ਼ੀਰਾਂ ਤੇ ਵਪਾਰੀਆਂ ਰਲ ਕੇ ਲੋਕਾਂ ਦੀ ਲੁੱਟ ਵਾਲੇ ਆਹੂ ਲਾਹ ਛੱਡੇ ਐ। ਐਨਾ ਨੰਗਾ ਜ਼ੁਲਮ ਵੇਖ ਕੇ, ਜੇ ਜਿਉਂਦੇ ਹੁੰਦੇ, ਚੰਗੇਜ਼ਾਂ, ਨਾਦਰਾਂ ਤੇ ਹਿਟਲਰਾਂ ਨੂੰ ਵੀ ਤਰੇ- ਲੀਆਂ ਆ ਜਾਂਦੀਆਂ । ਆਜ਼ਾਦ ਹੋ ਜਾਣ ਪਿਛੋਂ ਸਾਡੀ ਆਰਥਕਤਾ ਦਾ ਇਹ ਹਾਲ ਐ ਕਿ ਚਾਂਦੀ ਦਾ ਰੁਪਈਆ ਗਿਲਟ ਦਾ ਵੀ ਨਹੀਂ ਰਿਹਾ। ਪੰਜ ਰੋਟੀਆਂ ਖਾਣ ਵਾਲੇ ਕਾਮੇ ਪਰਵਾਰ ਦੇ ਹੱਥਾਂ ਉਤੋਂ ਚਾਰ ਰੋਟੀਆਂ ਇਹ ਆਜ਼ਾਦੀ ਚੁੱਕ ਕੇ ਖਾ ਗਈ। ਸਾਡੇ ਕਮਾਊ ਪੰਜ ਗੁਣਾਂ ਹੋਰ ਗਰੀਬ ਤੇ ਗੁਲਾਮ ਹੋ ਗਏ । ਅਜ ਅਸੀਂ ਦੁਨੀਆਂ ਵਿਚ ਸਭ ਤੋਂ ਵਧ ਕੰਗਾਲ ਆਂ। ਆਸਟਰੇਲੀਆ, ਕੈਨੇਡਾ ਅਤੇ ਅਮਰੀਕਾ ਵਿਚ ਵਿਆਜੀ ਉਤੇ ਕਣਕ ਲੈਣ ਲਈ ਬੇਰੀ ਚੁੱਕੀ ਫਿਰਦੇ ਆਂ ।" ਪ੍ਰੋਫੈਸਰ ਟੋਪ ਕੀਤੀ ਤਕਰੀਰ ਵਾਂਗ ਉਧੜੀ ਹੀ ਜਾ ਰਿਹਾ ਸੀ ।
"ਸਿਰ ਤਾਂ ਪਹਿਲਾਂ ਹੀ ਬੜਾ ਦੁਖੀ ਜਾਂਦਾ ਏ ।" ਚਲਦੀਆਂ ਸੰਜੀਦਾ ਗੱਲਾਂ ਵਿਚ ਮੇਲੂ ਦੀ ਚੈਟ ਖਾ ਕੇ ਪ੍ਰੋਫੈਸਰ ਧੰਦਕ ਗਿਆ । ਖ਼ੁਸ਼ਕ ਕੌਫੀ ਵਿਚ ਖੰਡ ਰਲਾਉਂਦਿਆਂ ਲੇਖਕ ਨੇ ਆਖਿਆ, ''ਤੈਨੂੰ ਦਿਲ ਦੀ ਗੱਲ ਨਹੀਂ ਆਉਂਦੀ ? ਇਕਨਾਮਕਸ ਨਾਲ ਸਾਹਿਤ ਦੀ ਕੀਤੀ ਐਮ. ਏ. ਵਹਿੜਾ ਖਾ ਗਿਆ ?"
"ਸਾਹਿਤ ਨੂੰ ਲੋਕਾਂ ਅਤੇ ਜ਼ਿੰਦਗੀ ਤੋਂ ਤੋੜ ਕੇ ਵਖਾ? ਤੂੰ ਕਿਹੜੀ ਸਦੀ ਵਿਚ ਖਲੋਤਾ ਦੇ ? ਮੇਰੇ ਹਾਲਾਤ ਨੇ ਵਾਹਿਆ-ਸੁਕਾਇਆ ਹੁੰਦਾ, ਤੇਰੀਆਂ ਹੱਡੀਆਂ ਵਿਚੋਂ ਲਾਟਾਂ ਨਿਕਲ ਪੈਂਦੀਆਂ ।" ਇਕ ਜਾਗੀਰਦਾਰ ਦੇ ਕਤਲ ਵਿਚ ਸੰਤੋਖ ਦੀ ਚੰਗੀ ਧੱੜੀ ਲੱਥੀ ਸੀ। ਉਹਨੂੰ ਕਿਲ੍ਹੇ ਵਿਚ ਕਈ ਦਿਨ ਮੰਜੇ ਲਾਈ ਰੱਖਿਆ ਸੀ । ਲੱਤਾਂ ਸੰਨ੍ਹ ਡੰਡਾ ਅੜਾ ਕੇ ਕਾਂ, ਮੋਰ ਅਤੇ ਡੱਡੂ ਬਣਾ ਟਪਾਇਆ ਸੀ । ਅਨੀਂਦਰੇ ਚਾੜ੍ਹ ਕੇ ਉਸ ਨੂੰ ਪਾਗਲ ਬਨਾਉਣ ਦੀ ਕਸਰ ਨਹੀਂ ਛੱਡੀ ਸੀ । ਹੁਣ ਜਦੋਂ ਵੀ ਠੰਡੀ ਵਗਦੀ ਸੀ, ਹੱਡੀਆਂ ਵਿਚੋਂ ਚੀਸਾਂ ਸੋਕ ਮਾਰਦੀਆਂ ਸਨ । ਏਸੇ ਲਈ ਇਨਕਲਾਬ ਨਾਲੋਂ ਟੁੱਟੇ ਹਰ ਬੰਦੇ ਨੂੰ ਉਹ ਗ਼ਦਾਰ ਸਮਝਦਾ ਸੀ ।
ਚੰਦਰੇ ਹਾਲਾਤ ਵਿਰੁਧ ਸੰਤੋਖ ਦਾ ਗਿਲਾ ਤੇ ਰੋਹ ਗਲਤ ਨਹੀਂ ਸੀ। ਤਾਰੀਖ਼ ਦੇ ਪੱਖੋਂ ਠੀਕ ਇਹ ਉਹ ਸਮਾਂ ਸੀ, ਜਦੋਂ ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਬਣੀ ਹੋਈ ਸੀ। ਲਗਾਤਾਰ ਲੰਮੀ ਮਿਹਨਤ ਨੇ ਕਿਸਾਨ ਦਾ ਲੱਕ ਤੋੜ ਕੇ ਰਖ ਦਿਤਾ ਸੀ । ਵਿਹਲੜਾਂ ਦੱਲੇ ਦੀਆਂ ਲਾਈਆਂ ਸਨ । ਸਾਧਾਂ ਸੰਤਾਂ ਨੇ ਮਾਇਆ ਇਕੱਠੀ ਕਰਨ ਲਈ ਵੰਨ-ਸਵੰਨੀ ਦੀਆਂ ਬੋਰਾਂ ਗੱਡ ਰਹੀਆ ਸਨ । ਉਨ੍ਹਾਂ ਰੇਸ਼ਮ ਸਿੱਧਿਆ, ਪਿਸਤੇ ਬਦਾਮਾਂ ਵਾਲੀ ਜੂਠੀ ਖੀਰ, ਪਰਸਾਦ ਵਜੋਂ ਵਰਤਾਈ ਅਤੇ ਨਵਾਬਾਂ ਵਰਗੀ ਰੱਜਵੀਂ ਅਯਾਸ਼ੀ ਹੰਡਾਈ ਸੀ । ਅਫਸਰਾਂ ਵਜ਼ੀਰਾਂ ਤੇ ਕਾਂਗਰਸੀ ਨੇਤਾਵਾਂ ਅਥਵਾ ਗੁੰਡਿਆਂ ਦੇਸ਼ ਦੀ ਪੋਰੀ ਪੋਰੀ ਵਿਚੋਂ ਰੱਤ ਚਸ ਲਈ ਸੀ। ਕਾਲੇ ਧੰਦਿਆਂ
ਕਾਰਨ ਦੇ ਨੰਬਰ ਦੇ ਸਰਮਾਏ ਨਾਲ ਬੈਂਕਾਂ ਦੇ ਲਾਕਰ ਤੁਸੇ ਪਦੇ ਸਨ । ਪਰਦੇਸੀ ਬੈਂਕਾਂ ਵਲ ਨੂੰ ਸੋਨਾ ਚਾਂਦੀ ਬਰਸਾਤੀ ਨਦੀ-ਨਾਲਿਆਂ ਵਾਂਗ ਵਗੀ ਜਾਂਦਾ ਸੀ । ਰਾਜਸੀ ਲੀਡਰਾਂ ਦਾ ਆਪਣੇ ਲੋਕਾਂ ਵਿਚ ਭਰੋਸਾ ਨਹੀਂ ਰਿਹਾ ਸੀ। ਉਹ ਸਮਝਦੇ ਸਨ, ਦੇਸ ਵਿਚ ਕਦੇ ਵੀ ਅਵੱਲੀ ਹੋਣੀ ਵਰਤ ਸਕਦੀ ਹੈ । ਹੰਗਾਮੀ ਹਾਲਾਤ ਦਾ ਡੰਡਾ-ਕਾਨੂੰਨ ਕਿਸੇ ਨੂੰ ਕੁਸਕਣ ਨਹੀਂ ਦੇਂਦਾ ਸੀ। ਲੁੱਟ ਦੀ ਇਸ ਦੌੜ ਵਿਚ ਭਲੇ ਪੁਰਸ਼ਾਂ ਨੇ ਆਪਣੇ ਚਲਣ ਵੀ ਗਵਾ ਲਏ ਸਨ । ਪਰ ਇਸ ਜਬਰ ਤੇ ਲੁੱਟ ਦਾ ਜੱਫਾ ਤੋੜਨ ਲਈ ਕੁਝ ਅਣਖੀਲੇ ਗਭਰੂਆਂ ਨੰਗੇ ਚਿੱਟੇ ਹਥਿਆਰ ਚੁੱਕ ਲਏ ਸਨ । ਉਨ੍ਹਾਂ ਵੇਖ ਲਿਆ ਸੀ, ਵੋਟ ਦਾ ਰਾਜ ਆਮ ਲੋਕਾਂ ਦੀ ਤਕਦੀਰ ਨਹੀਂ ਬਦਲ ਸਕਦਾ । ਹਰ ਚੋਣ ਵਿਚ ਕਾਂਗਰਸੀ ਵਜ਼ੀਰ ਉੱਨੀ ਵੀਹ ਦੇ ਫਰਕ ਨਾਲ ਜ਼ਰੂਰ ਬਦਲੇ ਸਨ ; ਪਰ ਲੁੱਟ ਵਿਚ ਕੋਈ ਭਰਕ ਨਹੀਂ ਆਇਆ ਸੀ । ਸਗੋਂ ਨਵੇਂ ਵਜ਼ੀਰਾਂ ਆਪਣੇ ਚੋਣ ਖ਼ਰਚੇ ਪੂਰੇ ਕਰਨ ਤੋਂ ਬਿਨਾਂ, ਪਾਰਟੀ ਵਿਚ ਆਪਣਾ ਧੜਾ ਮਜ਼ਬੂਤ ਕਰਨ ਲਈ ਸਰਮਾਏ ਦੀ ਢੇਰੀ ਬਣਾਉਣੀ ਰਾਜਸੀ ਹੱਥ ਕੰਡਾ ਸਮਝਿਆ। ਇਸ ਅੰਨ੍ਹੀ ਲੁੱਟ ਤੇ ਜ਼ੁਲਮ ਦੀ ਇੰਤਹਾ ਨੇ ਹਥਿਆਰ ਚੁੱਕਣ ਵਾਲੇ ਗਭਰੂਆਂ ਅੰਦਰੋਂ ਗੁਰੂ ਗੋਬਿੰਦ ਸਿੰਘ ਦੀ ਵੰਗਾਰ ਨੂੰ ਸਾਣ ਚਾੜ੍ਹ ਦਿਤਾ । ਉਨ੍ਹਾਂ ਦਾ ਜੱਸ ਇਕਦਮ ਫਰਾਟਿਆਂ ਵਿਚ ਮਚ ਉਠਿਆ । ਵਾਰਸ ਦੀ ਇਕ ਬੈਂਤ ਵਿਚੋਂ 'ਫ਼ਕੀਰ' ਸ਼ਬਦ ਨੂੰ ਉਨ੍ਹਾਂ 'ਸ਼ਹੀਦ' ਵਿਚ ਬਦਲ ਲਿਆ, "ਹੱਕਾ ਫਿਰੇਂ ਦਿੰਦਾ ਪਿੰਡਾਂ ਵਿਚ ਸਾਰੇ ਆਓ ਕਿਸੇ ਸ਼ਹੀਦ ਹੁਣ ਹੋਵਣਾ ਜੇ !" ਨੌਜਵਾਨਾਂ ਦੀ ਉਸ ਖ਼ੁਫੀਆ ਜਥੇਬੰਦੀ ਵਿਚ ਸੰਤੋਖ ਇਕ ਭਰੋਸੇ ਜੰਗ ਹਮਦਰਦ ਸੀ ।
"ਹੋਰ ਗੱਲਾਂ ਛੱਡ, ਇਹ ਦੱਸ, ਰਾਜਧਾਨੀ ਕਿਵੇਂ ਆਇਆ ਏਂ ?" ਲੇਖਕ ਨੇ ਕੋਫੀ ਦਾ ਖ਼ਾਲੀ ਪਿਆਲਾ ਪਾਸੇ ਹਟਾਉਂਦਿਆਂ ਆੜੀ ਦਾ ਮਨ ਸਾਵਾ ਕਰਨਾ ਚਾਹਿਆ। ਸਾਹਿਤ ਤੋਂ ਬਿਨਾਂ ਉਹ ਹੋਰ ਕਈ ਪੱਖਾਂ ਤੋਂ ਸਾਂਝੀਦਾਰ ਸਨ ।
"ਸੁਤੰਤਰ (ਤੇਜਾ ਸਿੰਘ) ਨੂੰ ਮਿਲਣਾ ਏ।"
"ਕਿਉਂ" ?"
"ਸਾਡੀ ਕਿਸੇ ਰਾਜਸੀ ਪਾਰਟੀ ਨੇ ਹਮਾਇਤ ਨਹੀਂ ਕੀਤੀ। ਇਨਕਲਾਬੀ ਹੁੰਦੀਆਂ ਤਾਂ ਕਰਦੀਆਂ। ਉਜਾਂ ਨਾਲ ਸਾਡਾ ਮੂੰਹ-ਮੱਥਾ ਸਾਰਿਆਂ ਨੇ ਲਬੇੜਿਆ ਏ । ਇਸ ਬੰਦੇ ਨੂੰ ਤਬਾਹ ਹੋ ਰਹੀ ਇਨਕਲਾਬੀ ਸ਼ਕਤੀ ਦਾ ਦਿਲੀ ਦੁੱਖ ਹੈ। ਇਹਦੀ ਹਮਦਰਦੀ ਕਾਰਨ ਸਾਨੂੰ ਪਤਾ ਹੈ, ਚਿੱਟੀ ਲੀਡਰਸ਼ਿਪ ਨੇ ਫੱਕਰ ਲੋਕ ਦੀ ਪੁਛ-ਦਸ ਵੀ ਕੀਤੀ ਐ!” ਸੰਤੋਖ ਗੱਲ ਵਿਚੋਂ ਗੱਲ ਕਢੀ ਗਿਆ । "ਸ਼ਾਇਦ ਉਹਦੇ ਜਤਨਾਂ ਤੇ ਸਲਾਹਾਂ ਨਾਲ ਈਮਾਨਦਾਰ ਤੱਤ ਬਚ ਜਾਵੇ। ਨਹੀਂ ਪੋਲੀਸ ਤਾਂ ਮੀਰ ਮੈਨੂੰ ਵਾਂਗ ਖੁਰਾਖੋਜ ਮਿਟਾਉਣ ਤੇ ਆਈ ਹੋਈ ਐ।" ਡੂੰਘਾ ਸਾਹ ਭਰ ਕੇ ਉਸ ਮੁੜ ਆਖਿਆ, 'ਤੇਰਾ ਕੀ ਖਿਆਲ ਐ, ਚਿੱਟੇ ਪੀਲੋ ਇਨਕਲਾਬ ਲੈ ਆਉਣਗੇ ? ਕਦੇ ਵੀ ਨਾ ।"
ਬੋਰਾ ਖ਼ਾਲੀ ਪਿਆਲੇ ਜਕ ਕੇ ਲੈ ਗਿਆ । ਪਿਆਲੇ ਚੁਕ ਲੈਣ ਦਾ ਸੰਕੇਤ ਸੀ. ਉਹ ਮੇਜ਼ ਵਿਹਲੀ ਕਰ ਦੇਣ। ਪਰ ਸੁਰਮੇਲ ਨੇ ਪਿਆਲਾ ਹੋਰ ਮੰਗ ਲਿਆ ।"ਬਾਵੇ ਦਾ ਕੋਈ ਅਤਾ ਪਤਾ ?"
ਬਾਵੇ ਨੇ ਪੀਲਿਆਂ ਵਿਚੋਂ ਨੱਠਣ ਤੋਂ ਪਹਿਲਾਂ ਲੇਖਕ ਨਾਲ ਪਾਰਟੀ ਬਾਰੇ ਰਾਜਨੀਤਕ ਮਤ-ਭੇਦ ਦੀ ਚਰਚਾ ਕੀਤੀ ਸੀ ।
"ਬੀਮਾਰ ਐ ।" ਸੰਤੋਖ ਦੇ ਮਾਤਾ ਦੇ ਦਾਗ਼ ਹੋਰ ਡੂੰਘੇ ਹੋ ਗਏ । ਸੱਲਾ ਰੰਗ ਮਿਆਦੀ - ਤਾਪ ਦੇ ਰੋਗੀ ਵਾਂਗ ਕਾਲਾ ਪੈ ਗਿਆ । ਪਰ ਉਸ ਦੀ ਚਾੜ੍ਹੀ ਦਾਹੜੀ ਅਤੇ ਕੁੰਡਲਾਈਆਂ ਮੁੱਛਾਂ
ਫਕਾਰੇ ਮਾਰ ਰਹੀਆਂ ਸਨ । ਤੱਤੇ ਇਨਕਲਾਬੀਆਂ ਵਿਚ ਖਲੱਤਾ ਵੀ ਉਹ ਪੱਗ ਦਾਹੜੀ ਅਤੇ ਮੁੱਛਾਂ ਵਲੋਂ ਪਟਿਆਲੇ ਦਾ ਕਾਕਾ ਲਗਦਾ ਸੀ । "ਕਿਉਂ ਮਿਲਣਾ ਚਾਹੁੰਦਾ ਏਂ ?"
"ਨਾਂਅ, ਉਹਦਾ ਇਲਾਜ ਕਰਵਾ ਦਿਆਂਗਾ ।" ਲੇਖਕ ਦਾ ਮਨ ਪਸੀਜ ਗਿਆ ।
"ਸੋਚ ਲੈ ਉਹਦਾ ਇਨਾਮ ਵੀਹ ਹਜ਼ਾਰ ਐ ?"
ਇਹ ਚਿਤਾਵਣੀ ਸੀ ਜਾਂ ਖ਼ਤਰੇ ਦਾ ਅਲਾਰਮ, ਲੇਖਕ ਨੇ ਇਕਦਮ ਆਪਾ ਸੰਕੋਚ ਲਿਆ। ਹੁਣ ਉਹ ਬਾਵੇ ਨੂੰ ਨਹੀਂ ਮਿਲਣਾ ਚਾਹੁੰਦਾ ਸੀ । ਵਾਰੰਟਾਂ ਵਾਲੀ ਇਨਾਮੀ ਹਾਲਤ ਵਿਚ ਬੇਵਸਾਹੀ ਬੜੀ ਛੇਤੀ ਆ ਜਾਂਦੀ ਹੈ । ਉਸ ਨੂੰ ਆਪਣੇ ਮਿੱਤਰ ਸੁਤੰਤਰ ਬਾਰੇ ਵੀ ਇਕ ਵਾਰ ਜਾਤੀ ਵਾਹ ਪੈ ਚੁੱਕਾ ਸੀ। ਉਦੋਂ ਉਸ ਦਾ ਇਨਾਮ ਪੰਜਾਹ ਹਜ਼ਾਰ ਸੀ । ਸੁਤੰਤਰ ਦੇ ਸੰਭਾਲੂ ਚੌਧਰੀਆਂ ਸੁਰਮੰਤ ਨੂੰ ਸ਼ੱਕੀ ਨਜ਼ਰਾਂ ਨਾਲ ਤੱਕਿਆ । ਉਹ ਸੁਤੰਤਰ ਨੂੰ ਬਿਨਾਂ ਮਿਲੇ ਦਲੇਲ ਸਿੰਘ ਵਾਲੇ ਤੇ ਕਾਯ ਆ ਗਿਆ ਸੀ । ਪਰ ਉਹਦੇ ਵਾਰੰਟਡ ਮਿੱਤਰ ਨੇ ਪਤਾ ਲੱਗਣ ਉਤੇ ਦਿੱਲੀ ਦੁਖ
"ਮੋਰੇਆਰ, ਧਰਤੀ ਸੂਰਮਿਆਂ ਖੁਣੋ ਬਾਂਝ ਨਹੀਂ ਹੋ ਜਾਂਦੀ । ਤਾਰੀਖ਼ ਦੇ ਪੈਰਾਂ ਨੂੰ ਸੰਗਲ । ਨਹੀਂ ਪਾਏ ਜਾ ਸਕਦੇ । ਬੰਦ ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ ਅੱਜ ਵੀ ਮੌਜੂਦ ਹਨ । ਦੇਖ ਕੇ ਅਣਡਿੱਠ ਕਰ ਜਾਣ ਵਾਲੇ ਵੀ ਸਮੇਂ ਦੇ ਗਦਾਰ ਈ ਹੁੰਦੇ ਐ। ਆਹਦੇ ਦੁਰਯੋਧਨ ਦੀ ਦੇਹ ਗਿਰਝ ਨੇ ਖਾਣੇ ਨਾਂਹ ਕਰ ਦਿਤੀ ਸੀ ।" ਸੰਤੋਖ ਦਾ ਜਜ਼ਬਾਤੀ ਕੜ ਮੁੜ ਪਾਟ ਪਿਆ, ਜਿਵੇਂ ਛੱਲਾਂ ਕਿਨਾਰੇ ਤੋੜ ਕੇ ਵਗ ਤੁਰੀਆਂ ਸਨ ।
''ਤੇਰੀਆਂ ਗੱਲਾਂ ਠੋਸ ਹਨ, ਪਰ ਰਲਗੱਡ ਸੋਨਾ, ਜਿਹੜਾ ਸਫ਼ਾਈ ਤੇ ਸੁਧਾਈ ਮੰਗਦਾ ਏ । ਸੇਧ ਬਿਨਾਂ ਮੰਜ਼ਲ ਹੋਰ ਦੂਰ ਹੋ ਜਾਂਦੀ ਹੈ । ਲੋਹਾ ਲਾਲ ਪਾਣੀ ਕਰ ਕੇ ਹੀ ਸੰਦਾਂ ਵਿਚ ਬਦਲਿਆ ਜਾ ਸਕਦਾ ਹੈ । ਜਜ਼ਬਾਤੀ ਵੇਗ ਨੂੰ ਆਖ਼ਰ ਨੱਕਣਾ ਹੀ ਪੈਂਦਾ ਹੈ ।" ਲੇਖਕ ਨੇ ਗੰਭੀਰਤਾ ਨਾਲ ਆਖਣਾ ਸ਼ੁਰੂ ਕੀਤਾ। “ਦੇਖ ਲੋਕ ਹਰ ਜ਼ਿੰਦਗੀ ਦਾ ਆਧਾਰ ਹਨ । ਲੋਕਾਂ ਨੂੰ ਇਮਤਿਹਾਨਾਂ ਵਿਚ ਪਾ ਪਾ ਤੇਰੇ ਚਿਟਿਆਂ ਪੀਲਿਆਂ ਵਿਸ਼ਵਾਸ ਗਵਾ ਲਿਆ ਏਂ। ਜੇ ਲੋਕਾਂ ਤੱਤ-ਪੜੱਤ ਵਿਚ ਤੁਹਾਡਾ ਤਨਦੇਹੀ ਨਾਲ ਸਾਥ ਨਹੀਂ ਦਿਤਾ, ਤਾਂ ਦੰਬ ਲੋਕਾਂ ਦਾ ਨਹੀਂ । ਨਿਰਾਸ ਹੋਣਾ, ਹਿੰਮਤ ਹਾਰਨਾ ਤੇ ਨਿਰੀਆਂ ਕਾਹਲੀਆਂ ਕਰਨਾ, ਇਨਕਲਾਬ ਦੀ ਲਾਲ ਕਿਤਾਬ ਵਿਚ ਕਿਤੇ ਨਹੀਂ ਲਿਖਿਆ । ਸੋ ਭਲਿਆ ! ਲੋਕਾਂ ਦਾ ਭਰੋਸਾ ਜਿੱਤਣ, ਮਰਜੀਵੜਿਆਂ ਦੀ ਸੰਗਤ ਬੰਨ੍ਹਣ, ਜਜ਼ਬਾਤ ਨੂੰ ਤਰਤੀਬ ਵਿਚ ਤਹਿ ਕਰਨ, ਸੂਝ ਦੇਣ ਤੇ ਹਾਲਾਤ ਦੀ ਵੱਤ ਸਾਂਭਣ ਬਿਨਾਂ ਜਿੱਤ ਦੂਰ ਹੀ ਸਮਝਣੀ ਚਾਹੀਦੀ ਹੈ ।" ਮੇਲ੍ਹ ਨੇ ਪ੍ਰੋਫੈਸਰ ਦੋਸਤ ਨੂੰ ਇਕ ਝੰਜੋੜੇ ਨਾਲ ਮਾਨਸਕ ਜੋੜਾਂ ਤੱਕ ਖਿੱਚ ਸੁੱਟਿਆ।
ਹਾਰ ਮੰਨਣ ਵਾਲਾ ਸੰਤੋਖ ਵੀ ਨਹੀਂ ਸੀ। ਉਸ ਤਿੜ ਕੇ ਆਖਿਆ :
"ਤੇਰੀ ਸਾਰੀ ਬਕਵਾਸ ਪਿੱਤਲ ਉਤੇ ਸੋਨੇ ਦੀ ਝਾਲ ਐ। ਰੋਟੀ ਰੋਟੀ ਜਪਿਆਂ ਢਿੱਡ ਨਹੀਂ ਭਰਦਾ ।" ਪ੍ਰੋਫੈਸਰ ਦੀ ਗੱਲ ਸੁਣ ਕੇ ਮੇਲੂ ਦਾ ਮੱਲਮੱਲੀ ਹਾਸਾ ਨਿਕਲ ਗਿਆ । "ਸਾਨੂੰ ਤਾਂ ਬੁਨਿਆਦੀ ਅਮਲ ਚਾਹੀਦਾ ਹੈ। ਤਜਰਬਾ ਆਪੇ ਸਾਡੀਆਂ ਗਲਤੀਆਂ ਨੂੰ ਸੁਧਾਰ ਲਏਗਾ । ਸਾਨੂੰ ਹੁੰਗਾਰਾ ਚਾਹੀਦਾ ਹੈ, ਸਾਥ । ਲੈਕਚਰ ਨਹੀਂ ।" ਉਸ ਖ਼ਾਲੀ ਪਿਆਲਾ ਮੇਜ਼ ਦੇ ਦੂਜੇ ਪਾਸੇ ਧੱਕ ਦਿਤਾ । ਜਦੋਂ ਉਹ ਜੋਬ ਵਿਚ ਆਉਂਦਾ, ਉਹਦਾ ਇਨਕਲਾਬੀ ਹੁਸਨ ਰੰਗ ਕਦ ਲੈਂਦਾ ।
ਸਾਹਮਣੀ ਮੇਜ਼ ਉਤੇ ਇਕ ਸਜ ਵਿਆਹਿਆ ਜੋੜਾ ਆ ਬੈਠਾ। ਸੰਤੋਖ ਤੇ ਮੱਥੇ ਵਿਚਕਾਰ
ਉਭਰੀ ਲੀਕ ਵੇਖ ਕੇ ਮੇਲ੍ਹ ਮੁਸਕਾ ਪਿਆ। ਉਹ ਬਿਲ ਦੇ ਕੇ ਆਪਣੇ ਦੋਸਤ ਨਾਲ ਬਾਹਰ ਆ ਗਿਆ । ਰੈਸਤੋਰਾਂ ਦੇ ਅੰਦਰ ਪਤਾ ਨਹੀਂ ਕਿਹੋ ਜਿਹਾ ਸੰਘਟ ਸੀ ਕਿ ਸਾਹ ਖਿੱਚ ਕੇ ਲੈਣਾ ਪੈਂਦਾ ਸੀ । ਬਾਹਰਲੀ ਤਾਜਾ ਹਵਾ ਅਤੇ ਰੌਣਕ ਨੇ ਦੋਹਾਂ ਨੂੰ ਇਕ ਵਾਰ ਖੇੜੇ ਵਿਚ ਲੈ ਆਂਦਾ । ਮੇਲ੍ਹ ਨੇ ਉਸ ਨੂੰ ਟਕੋਰਾਂ ਦੇ ਜਵਾਬ ਵਿਚ ਆਖਿਆ ।
"ਸੰਤੋਖ ! ਝੂਠ ਅਤੇ ਕੱਚ ਨੂੰ ਤਾਰੀਖ਼ ਨੇ ਹਰ ਮੋੜ ਉਤੇ ਥੁੱਕ ਦਿਤਾ ਹੈ । ਜਿਹੜੇ ਕਦਮਾਂ ਨੂੰ ਲੋਕਾਂ ਦਾ ਵਿਸ਼ਵਾਸ ਨਹੀਂ ਮਿਲਦਾ, ਉਹ ਛੇਤੀ ਹੀ ਉਖੜ ਜਾਂਦੇ ਹਨ । ਮੈਂ ਹੁੰਗਾਰਾ ਵੀ ਭਰਾਂਗਾ, ਸਾਥ ਵੀ ਦਿਆਂਗਾ, ਪਰ ਮੈਨੂੰ ਸ਼ਹੀਦਾਂ ਦੇ ਲਹੂ ਦੀ ਬੂੰਦ ਬੂੰਦ ਨਾਲ ਸੰਘਣੀ ਭਿਆਲੀ ਪਾ ਲੈਣ ਦੇ । ਮੇਰੀ ਆਤਮਾ ਇਸ ਨੂੰ ਆਪਣੇ ਸਿਰ ਕਰਜ਼ਾ ਸਮਝਦੀ ਹੈ । ਸੱਚ ਸਾਹਿਤ ਦੀ ਪਹਿਲੀ ਪੌੜੀ ਐ। ਕਲਿਆਣਕਾਰੀ, ਸੂਖ਼ਮ ਤੇ ਕਲਾਕਾਰੀ ਉਹਦੇ ਅਗਲੇ ਪੜਾਅ । ਇਕ ਫੁੱਲ ਨੂੰ ਮਹਿਕ ਪੈਦਾ ਕਰਨ ਲਈ ਬੜੀ ਲੰਮੀ ਸਾਧਨਾਂ ਕਰਨੀ ਪੈਂਦੀ ਹੈ । ਫੇਰ ਹੀ ਕਿਤੇ ਜਾ ਕੇ ਉਹ ਸਾਰੇ ਤੱਤਾਂ ਦਾ ਖਾਧਾ ਉਧਾਰ ਮੌੜਨ ਦੇ ਜੱਗ ਹੁੰਦਾ ਏ । ਜਿਵੇਂ ਸਿਆਸਤ ਨਾਅਰੇ ਤੇ ਲਲਕਾਰੇ ਵਿਚ ਸ਼ਰਕ ਰਖਦੀ ਹੈ ; ਓਵੇਂ ਆਤਮ ਤੇ ਅਨਾਤਮ ਵਿਚ ਢੇਰ ਅੰਤਰ ਏ । ਤੂੰ ਮੈਨੂੰ ਵਚਨ ਦੇਹ ਲਹੂ ਡੁੱਲ੍ਹੇ ਵਾਤਾਵਰਣ ਨੂੰ ਕਲਾਵੇ 'ਚ ਲੈਣ ਲਈ ਮੇਰੀ ਸਹਾਇਤਾ ਕਰੇਂਗਾ ।" ਲੇਖਕ ਨੇ ਆਪਣਾ ਚੌੜਾ ਹੱਥ ਦੋਸਤ ਵਲ ਖੋਹਲ ਦਿਤਾ।
"ਹਰ ਤਰ੍ਹਾਂ ਮੇਰੇਆਰ !" ਸੰਤੋਖ ਨੇ ਭਰਪੂਰ ਖ਼ੁਸ਼ੀ ਨਾਲ ਹੱਥ ਫੜ ਕੇ ਘੁਟ ਲਿਆ । "ਬੰਦਾ ਹਾਜ਼ਰ ਜਨਾਬ, ਦਿਨੇ ਰਾਤ ਅੰਦਰ ਉਤੇ, ਜਿਵੇਂ ਮਰਜ਼ੀ ਵਾਹ ।"
"ਬਸ ਠੀਕ ਐ, ਤੇਰੀ ਸਰਦਾਰਨੀ ਜਿਉਂਦੀ ਵਸਦੀ ਰਹੋ ।" ਸੁਰਮੇਲ ਆਪਣੇ ਆੜੀ ਨੂੰ ਅਸੀਸ ਦੇ ਕੇ ਹੱਸ ਪਿਆ। "ਹਾਂ ਸੱਚ ਤੂੰ ਘਰਵਾਲੀ ਦੀ ਸਿਹਤ ਬਾਰੇ ਕੁਝ ਦੱਸਿਆ ਈ ਨਹੀਂ ?"
''ਘਰ ਵਾਲੀ ਵੀ ਮੈਨੂੰ ਬਰੀਕ ਤਾਪ ਈ ਚੰਬੜੀ ਏ ।" ਉਹਦੇ ਅੰਦਰੋਂ ਕੋਈ ਬੇਸੁਰੀ ਤਾਰ ਝਟਕਾ ਖਾ ਗਈ ।
"ਏਸੇ ਕਾਰਨ ਮੈਂ ਤੈਨੂੰ ਅਨਾੜੀ ਸਮਝਦਾ ਆ। ਜ਼ਿੰਮੇਵਾਰੀਆਂ ਅਤੇ ਮਜਬੂਰੀਆਂ ਹੀ ਇਕ ਦਿਨ ਇਨਕਲਾਬ ਦੀ ਮਾਂ ਬਣਦੀਆਂ ਹਨ । ਤੂੰ ਜ਼ਿੰਦਗੀ ਦੇ ਨਿੱਘੇ ਸਾਥ ਨੂੰ ਜੰਜਾਲ ਸਮਝਦਾ ਏਂ । ਇਕ ਤਾਂ ਜ਼ਿੰਦਗੀ ਦੇ ਦੁਸ਼ਮਣ ਅਥਵਾ ਕਾਤਲ ਹੁੰਦੇ ਈ ਹਨ ; ਪਰ ਇਕ ਸਕੇ ਸੌਂਦਰ ਜ਼ਿੰਦਗੀ ਨੂੰ ਪਿਆਰ ਕਰਨ ਲਗੇ ਜ਼ਿਬਾਹ ਕਰ ਕੇ ਰੱਖ ਦੇਂਦੇ ਹਨ। ਬਹੁਤਾ ਰੌਣਾ ਕੀਹਦੇ ਕਰਤੱਵ ਉਤੇ ਆਏਗਾ ? ਸ਼ਿਬਲੀ ਦੇ ਫੁੱਲਾਂ ਉਤੇ, ਹੈ ਨਾਂ ?" ਯਾਰ ਨੇ ਯਾਰ ਦੀ ਦੁਖਦੀ ਰਗ ਫੜ ਲਈ । *
"ਇਹ ਤੇਰੇ ਖੂਬਸੂਰਤ ਲਫਜ਼ਾਂ ਦੀ ਠੱਗੀ ਐ।"ਸੰਤੋਖ ਇਕ ਤਰ੍ਹਾਂ ਚਿੜ੍ਹ ਗਿਆ।
"ਤੂੰ ਮੰਨ ਭਾਵੇਂ ਨਾ ਮੰਨ, ਪਰ ਸਾਹਿਤ ਤੇ ਸਿਆਸਤ ਨੂੰ ਇਕ ਸੁਰ ਹੋਏ ਬਿਨਾਂ ਨਹੀਂ ਸਰਨਾ ।"
"ਤੂੰ ਸੁਰਮੇਲ ਕਿਉਂ ਨਹੀਂ ਕਹਿ ਦੇਂਦਾ ।" ਉਹ ਦੋਵੇਂ ਹਸ ਪਏ।
"ਇਨਕਲਾਬ ਤਾਂ ਜ਼ਾਮਨ ਹੈ ਜ਼ਿੰਦਗੀ ਦੇ ਸੁਹਾਗ ਦਾ, ਜਿਸ ਤੋਂ ਤੂੰ ਵਾਗਾਂ ਤੁੜਾ ਕੇ ਨੱਠਿਆ ਚਾਹੁੰਦਾ ਏਂ । ਜ਼ਿੰਦਗੀ ਲਈ ਇਨਕਲਾਬ ਪੈਦਾ ਕਰਨਾ ਤੇ ਜ਼ਿੰਦਗੀ ਤੋਂ ਹੀ ਖਿਸ਼ਕੰਦਰ ਸਿਹੁੰ ਹੋਣਾ ; ਵਾਹ ਮੇਰੇ ਬੋਹੜਪੱਟ !"
ਉਹ ਹਾਲੇ, ਹੱਸ ਹੀ ਰਹੇ ਸਨ ਕਿ 'ਫੜਲਾਅਹਟ' ਦੀ ਭਾਰੀ ਆਵਾਜ਼ ਨੇ ਲੋਕਾਂ ਵਿਚ ਹਫੜਾ ਦਫੜੀ ਪਾ ਦਿਤੀ । ਸ਼ਾਇਦ ਬੰਬ ਫਟ ਗਿਆ ਸੀ । ਇਕ ਪਲ ਲਈ ਦਹਿਸ਼ਤ ਨਾਲ ਲੋਕਾਂ ਦੇ ਮੂੰਹ ਉੱਡ ਗਏ । ਕਿਸੇ ਘੁਸਰ ਵਸਰ ਕੀਤੀ : ਜ਼ਰੂਰ ਕਿਸੇ ਨੈਕਸਲਾਈਟ ਦਾ ਕਾਰਾ ਹੋਵੇਗਾ ) ਖ਼ਬਰੇ ਨਿਸ਼ਾਨਾ ਪੋਲੀਸ ਹੀ ਹੋਵੇ । ਲਾਗੇ ਹੀ ਰੋਡਵੇਜ਼ ਦੀ ਬਸ ਸੜਕ ਦੇ ਵਿਚਕਾਹੇ ਰੁਕ ਗਈ। ਡਰਾਈਵਰ ਹੇਠਾਂ ਉਤਰ ਕੇ ਫਟੇ ਟਾਇਰ ਨੂੰ ਘੂਰਨ ਲਗ ਪਿਆ । ਦੋਵੇਂ ਦੋਸਤ ਸੈਣਤ ਮਿਲਾ ਕੇ ਹੱਸ ਪਏ ।
''ਤੂੰ ਮੇਰੇ ਨਾਲ ਸੁਤੰਤਰ ਕੋਲ ਚਲ, ਉਹ ਤੇਰਾ ਵੀ ਯਾਰ ਏ ।” ਸੰਤੋਖ ਨੇ ਲੇਖਕ ਨੂੰ ਮੋਢਾ ਮਾਰਿਆ ।
''ਨਹੀਂ ਮੈਂ ਚਮਕੌਰ ਸਾਹਬ ਨੂੰ ਜਾਣਾ ਏਂ ।"
"ਕਿਉਂ ਕਿਸੇ ਸਾਧ ਸੰਤ ਨੂੰ ਮਿਲਣਾ ਏਂ ।" ਪ੍ਰੋਫੈਸਰ ਚੋਟ ਮਾਰ ਕੇ ਚੌੜਾ ਹੋ ਗਿਆ । "ਬੋਹੜਾਂ ਵਾਲੇ ਸਾਧਾਂ ਦਾ ਜਮਾਇਆ ਅਧਿਆਤਮਵਾਦ ਅਜੇ ਪੰਘਰਿਆ ਨਹੀਂ ?"
"ਸਾਧਾਂ ਨੂੰ ਮਾਰ ਗੋਲੀ । ਸ਼ਹੀਦਾਂ ਨੂੰ ਪ੍ਰਣਾਮ ਕਰੋ ਬਿਨਾਂ ਮੇਰਾ ਗੁਜ਼ਾਰਾ ਨਹੀਂ । ਮਿੱਤਰਾ ! ਸ਼ਹੀਦਾਂ ਦੇ ਲਹੂ ਨੇ ਹੀ ਇਕ ਦਿਨ ਲੇਅ ਬਣਨਾ ਏਂ। ਮੱਸਿਆ ਪੁੰਨਿਆਂ ਲਾਉਣ ਵਾਲੀਆਂ ਖੱਬੀਆਂ ਪਾਰਟੀਆਂ ਨੇ ਤਾਂ ਅੰਨ੍ਹੇਰਾ ਹੋਰ ਸੰਘਣਾ ਕਰ ਦਿਤਾ । ਹੁਣ ਤਾਂ ਇਹਨਾਂ ਦੀ ਗਿਣਤੀ ਵੀ ਬਾਈ ਮੰਜੀਆਂ ਤੋਂ ਟੱਪ ਚਲੀ ਐ।"
ਪ੍ਰੋਫੈਸਰ ਨੇ ਆਪਣੇ ਦੋਸਤ ਨੂੰ ਮੁੜ ਜੱਫੀ ਕੱਸ ਲਈ। ਦੁੱਧ ਪੀਣੇ ਮਜਨੂੰਆਂ ਦੀ ਮੱਸਿਆ ਪੁੰਨਿਆਂ ਲਾਉਣ ਵਾਲੀ ਗੱਲ ਤੋਂ ਉਹ ਮਚਲ ਗਿਆ ਸੀ ।
"ਪੀਤੂ ਮੇਰਾ ਯਾਰ ਖ਼ੈਰ-ਖ਼ਰੀਅਤ ਨਾਲ ਐ?" ਵਾਰੰਟਡ ਤੇ ਪੰਜ ਹਜ਼ਾਰੀ ਪ੍ਰੀਤਮ ਸਿੰਘ ਬਾਰੇ ਸੁਰਮੇਲ ਨੇ ਪੁੱਛ ਹੀ ਲਿਆ ।
"ਲੋਹੇ ਵਰਗਾ, ਉਹ ਐ ਤੇਰਾ ਅਸਲ ਬੋਹੜਪਟ। ਐਨਾ ਦਲੇਰ ਮੈਂ ਨਹੀਂ ਕੋਈ ਮੁੰਡਾ ਵੇਖਣਾ । ਅਨ੍ਹੇਰੇ ਸਵੇਰੇ ਦੀ ਕੋਈ ਪਰਵਾਹ ਦੀ ਨਹੀਂ । ਮੁਜ਼ਾਰਿਆਂ ਤੇ ਮਜ੍ਹਬੀਆਂ ਵਿਚ ਉਸ ਪੱਕੇ ਅੱਡੇ ਬਣਾ ਲਏ ਹਨ । ਜਦੋਂ ਪੋਲੀਸ ਪਦੀੜ ਪਾਉਂਦੀ ਏ, ਬਾਜ਼ੀਗਰਾਂ ਦੀਆਂ ਭੇਡਾਂ ਪਿਛੇ 'ਡਿਅਰ ਡਿਅਰ ਕਰਨ ਲਗ ਪੈਂਦਾ ਏ ।" ਮੁਸਕਾਣ ਨੇ ਸੰਤੋਖ ਨੂੰ ਕਲਹਿਰੀ ਮੋਰ ਵਾਂਗ ਲਿਸ਼ਕਾ ਦਿਤਾ ।
“ਉਹ ਮੁੰਡਾ ਤੁਹਾਡੇ ਵਿਚ ਕਸਵੱਟੀ ਚੜ੍ਹੀ ਸੋਨੇ ਦੀ ਖ਼ਾਲਸ ਡਲੀ ਐ. ਉਸ ਨੂੰ ਸੰਭਾਲ ਕੇ ਰੱਖਿਓ ।"
ਘਬਰਾ ਨਾ ਮੇਰੇਆਰ, ਉਹ ਹੱਥ ਆਉਣ ਵਾਲੀ ਬਲਾ ਨਹੀਂ।" ਪ੍ਰੋਫੈਸਰ ਨੇ ਹੱਥ ਘੁੱਟ ਕੇ ਛਡਦਿਆਂ ਆਖਿਆ, "ਚੰਗਾ ਫੇਰ ਮਿਲਾਂਗੇ, ਸਤਿ ਸ੍ਰੀ ਅਕਾਲ ।"
ਓਹ ਤੁਰ ਗਿਆ । ਪਰ ਲੇਖਕ ਨੂੰ ਇਹ ਸੋਚਣ ਲਈ ਮਜਬੂਰ ਕਰ ਗਿਆ: "ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨ ਆਦਿਆ ।" ਆਖਣ ਵਾਲਾ ਬਾਬਾ ਨਾਨਕ ਸਾਰੀ ਉਮਰ ਕਿਰਤੀ ਲੋਕਾਂ ਵਿਚ ਹੀ ਕਿਉਂ ਖਲੋਤਾ ਰਿਹਾ ?
2
ਸ਼ਹੀਦ ਦੀ ਲਾਸ਼ ਝੂਠ ਨਹੀਂ ਬੋਲਦੀ
ਰਾਤ ਬੜੀ ਲੰਮੀ ਸੀ ਸਿਆਲ ਦੇ ਠੱਕੇ ਨਾਲ ਸ਼ੂਕਦੀ । ਅੱਜ ਆਥਣ ਤੋਂ ਹੀ ਸੁਰਮੇਲ ਦੇ ਸਿਰ ਵਿਚ ਵਿਉਂਡ ਲਗਾ ਆਰਾ ਚਲ ਰਿਹਾ ਸੀ । ਸਿਰ ਵਿਚ ਵਦਾਣਾਂ ਚੱਲਣ ਦਾ ਕਾਰਨ
ਨਿਰੀ ਠੰਢ ਤੇ ਚੁਕਾਮ ਹੀ ਨਹੀਂ ਸਨ, ਸਗੋਂ ਪ੍ਰੋ: ਸਤੋਖ ਦੀ ਦੱਸੀ ਹਿਰਦੇ ਵੇਧਕ ਖ਼ਬਰ ਸੀ, ਜਿਹੜੀ ਬੰਬ ਦੀ ਜੰਗਾਲੀ ਪੱਚਰ ਵਾਂਗ ਖੁਭ ਗਈ ਸੀ । ‘ਪੀਤੂ ਨੂੰ ਵੀ ਉਨ੍ਹਾਂ ਪਾਰ ਬੁਲਾ ਦਿਤਾ । ਉਹ ਵਾਪਰੀ ਘਟਨਾ ਵਾਲਾ ਅਖ਼ਬਾਰ ਵੀ ਛੱਡ ਗਿਆ ਸੀ । ਪਹਿਲੇ ਸਫੇ ਉਤੇ ਮੋਟੀ ਸੁਰਖੀ ਸੀ: ਇਨਾਮੀ ਨਕਸਲਵਾੜੀਆ ਪ੍ਰੀਤਮ ਸਿੰਘ ਜੁਲਾਣੇ ਦੇ ਢੱਕ ਨੇੜੇ ਪੋਲੀਸ ਮੁਕਾਬਲੇ ਵਿਚ ਮਾਰਿਆ ਗਿਆ ।" ਕਾਂਬੇ, ਪੀੜ, ਰੋਹ ਅਤੇ ਜੋਸ਼ ਨੇ ਰਲਮਿਲ ਕੇ ਉਸ ਨੂੰ ਬੌਂਦਲਾਅ ਹੀ ਸੁਟਿਆ । ਹਾਇ ! ਉਹ ਤਾਂ ਮੇਰਾ ਯਾਰ ਸੀ, ਹਿੱਕ ਦਾ ਵਾਲ । ਸੁਰਮੇਲ ! ਹਰ ਮਾਰਿਆ ਜਾਣ ਵਾਲਾ ਕਿਸੇ ਨਾ ਕਿਸੇ ਦਾ ਯਾਰ ਜ਼ਰੂਰ ਹੁੰਦਾ ਏ ।
ਇਉਂ ਜਾਪਦਾ ਸੀ, ਜਿਵੇਂ ਖੁੰਢੀ ਛੁਰੀ ਨਾਲ ਰਾਤ ਜਿਬਾਹ ਹੋ ਰਹੀ ਹੋਵੇ । ਇਹ ਕਿਹਾ ਜਿਹਾ ਜ਼ਮਾਨਾ ਆ ਗਿਆ । ਕਾਨੂੰਨ ਬਣਾਉਣ ਵਾਲਿਆਂ ਤੇ ਜ਼ਿੰਦਗੀ ਦੇ ਰਾਖਿਆਂ ਹੀ ਮਨੁੱਖ ਤੇ ਕਾਨੂੰਨ ਨੂੰ ਗੋਲੀ ਮਾਰ ਦਿਤੀ । ਬਾਰ ਵਿਚ ਕੋਈ ਹਾਥੀ ਵਾਂਗ ਚਿੰਘਾੜ ਪਿਆ : "ਹਾਅਰਾ ਹੋਅ ਹੋ ।" ਇਹ ਆਵਾਜ਼ ਤਾਂ ਪੀਤੂ ਦੀ ਲਗਦੀ ਹੈ ।
"ਕਿਹੜਾ ਏ !" ਉਸ ਸੱਤ-ਅਨੀਂਦਰ ਵਿਚੋਂ ਹੀ ਪ੍ਰਕਾਰਿਆ। ਬੋਲਣ ਦੀ ਥਾਂ ਕਿਸੇ ਤਖ਼ਤਿਆਂ ਨੂੰ ਪੂਰੇ ਜ਼ੋਰ ਦੀ ਢੁੱਡ ਮਾਰੀ । ਕੁੰਡੀ ਤਾਂ ਅੰਦਰੋਂ ਲੱਗੀ ਸੀ ; ਪਰ ਇਹ ਬਾਰ ਕਿਵੇਂ ਖੁਲ੍ਹ ਗਿਆ ? ਹੈਰਾਨੀ ਵਿਚ ਉਹਦਾ ਮੰਜਾ ਕੁਆਟਣੀਆਂ ਖਾ ਰਿਹਾ ਸੀ ।
"ਹੈਂ ! ਤੂੰ ਪੀੜ੍ਹ ਏਂ ?" ਮੇਲ੍ਹ ਨੇ ਸਵਿੱਚ ਨੱਪ ਕੇ ਬਿਜਲੀ ਬਾਲ ਲਈ। ਉਹਦੇ ਸਾਹਮਣੇ ਪੀੜ ਦਾ ਦੈਂਤ ਸਾਬਤ ਸਬੂਤ ਖਲੱਤਾ ਸੀ । ਸਿਰ ਦੀ ਝੰਡ ਝੋਨੇ ਦੇ ਕਰਚਿਆਂ ਵਾਂਗ ਆਕੜੀ ਹੋਈ। "ਤੈਨੂੰ ਤਾਂ ਯਾਰ ਪੋਲੀਸ ਨੇ ਗੋਲੀ ਮਾਰ ਦਿਤੀ ਸੀ ?" ਉਹ ਅੱਖਾਂ ਪਾੜ ਪਾੜ ਪੀੜ ਦੇ ਭਖਦੇ ਤਪਦੇ ਮੂੰਹ ਵਲ ਵੇਖੀ ਜਾ ਰਿਹਾ ਸੀ । ਸ਼ਾਇਦ ਪੀੜ ਕੋਈ ਕਾਰਨਾਮਾ ਕਰ ਕੇ ਆਇਆ ਸੀ ।
"ਮੋਲੂ ਮਿੱਤਰਾ ! ਮਰਦੇ ਤਾਂ ਬੁਜ਼ਦਿਲ ਐ। ਸੂਰਮੇ ਹਮੇਸ਼ਾਂ ਸ਼ਹੀਦ ਹੁੰਦੇ ਐ।" ਇਹ ਵਿਸ਼ਵਾਸ ਭਰੀ ਆਵਾਜ਼ ਪੀੜ੍ਹ ਦੀ ਹੀ ਨਹੀਂ ਉਹਦੇ ਭੂਤ ਦੀ ਵੀ ਨਹੀਂ, ਸਗੋਂ ਹੰਢੇ ਵਰਤੇ ਫ਼ਲਾਸਫਰ ਦੀ ਲਗਦੀ ਸੀ, ਜੀਹਨੂੰ ਕੁਰਬਾਨੀ ਦੀਆਂ ਜ਼ਰਬਾ ਨੇ ਭਰ-ਭਕੁੰਨਾ ਬਣਾ ਦਿਤਾ ਸੀ ।
"ਯਕੀਨ ਨਹੀਂ ਆਉਂਦਾ, ਤੂੰ ਕਸਾਈਆਂ ਕੋਲੋਂ ਬਚ ਕੇ ਆ ਗਿਆ ਏ ।" ਮੇਲ੍ਹ ਨੇ ਆਪਣੇ ਮਨ ਦੀ ਤਸੱਲੀ ਲਈ ਪੀੜ ਦਾ ਮੋਢਾ ਟੋਹਿਆ। ਉਹਦੇ ਕੰਬਦੇ ਹੱਥਾਂ ਹੇਠ ਜਿਊਂਦਾ ਮਾਸ ਸੋਕ ਮਾਰ ਰਿਹਾ ਸੀ।
"ਮੇਰੇਆਰ, ਸ਼ਹੀਦ ਦੀ ਲਾਸ਼ ਕਦੇ ਝੂਠ ਨਹੀਂ ਬੋਲਦੀ । ਤਾਰੀਖ਼ ਗਵਾਹ ਹੈ ਲੋਕਾਂ ਦੇ ਜਾਏ ਨੂੰ ਕੋਈ ਵੀ ਜ਼ਾਲਮ ਸਰਕਾਰ ਨਹੀਂ ਮਾਰ ਸਕੀ। ਨਹੀਂ ਯਕੀਨ ਤਾਂ ਵੇਖ ਲੈ ।” ਉਸ ਕਾਲੇ ਡੱਬਿਆਂ ਵਾਲਾ ਪਾਟਿਆ ਕੰਬਲ ਹਿੱਕ ਤੋਂ ਪਾਸੇ ਕਰ ਦਿਤਾ।
ਜਿਉਂ ਹੀ ਲੇਖਕ ਨੇ ਆਪਣੇ ਦੋਸਤ ਨੂੰ ਲਹੂ ਲੁਹਾਣ ਵੇਖਿਆ। ਉਹਦੀਆਂ ਸੱਤੇ ਮਾਰੀਆਂ ਗਈਆਂ।
"ਹਾਇ, ਰੱਬਾ, ਲਹੂ ! ਇਹ ਤਾਂ ਹਾਲੇ ਵੀ ਵਗੀ ਜਾਂਦਾ ਏ। ਕੋਈ ਉਪਾਅ...... ਹਸਪਤਾਲ ?" ਉਸ ਦਾ ਉਖੜਿਆ ਸਾਹ ਸੁੰਨ ਹੁੰਦਾ ਜਾ ਰਿਹਾ ਸੀ ।
"ਸਾਥੀ, ਤੂੰ ਘਬਰਾ ਨਾ । ਸ਼ਹੀਦ ਨੂੰ ਅੱਜ ਤੋੜੀ ਕਿਸੇ ਸਰਕਾਰੀ ਹਸਪਤਾਲ ਨੇ ਨਹੀਂ ਝੱਲਿਆ । ਬਾਕੀ ਰਹੀ ਲਹੂ ਦੀ ਗੱਲ : ਇਹ ਤਾਂ ਤੋੜ ਇਨਕਲਾਬ ਦੇ ਦਿਨ ਤੱਕ ਵਗੇਗਾ। ਇਹ ਕਿਸੇ ਨਾ ਕਿਸੇ ਸ਼ਕਲ ਵਿਚ ਵਗਦਾ ਹੀ ਰਿਹਾ ਏ । ਧਰਤੀ ਦੀ ਸਖ਼ਣੀ ਮਾਂਗ ਉਸ ਦੇ
ਵਾਰਸਾਂ ਨੂੰ ਹੀ ਭਰਨੀ ਪੈਂਦੀ ਐ । ਉਪਾਅ ? ਲੋਕ ਉਤੇ ਛੱਡ ਦੇ । ਉਨ੍ਹਾਂ ਨੂੰ ਅਨੁੱਰੇ ਵਿਚ ਸਿੱਧਾ ਰਾਹ ਵੀ ਨਹੀਂ ਦਿਸਦਾ ਸੀ ਨਾ ।" ਉਸ ਲੋਕਾਂ ਨੂੰ ਗਿਲਾ ਦੇ ਮਾਰਿਆ ; ਜਿਨ੍ਹਾਂ ਵੇਲੇ ਸਿਰ ਉਨ੍ਹਾਂ ਦਾ ਸਾਥ ਨਹੀਂ ਦਿਤਾ ਸੀ।
"ਗੋਲੀ ਕਿੱਥੇ ਲੱਗੀ ਏ ? ਹਿੱਕ ਵਿਚ ?"
"ਆਹੋ ! ਗੋਲੀ ਲੱਗਣ ਵਾਲੀ ਗੱਲ ਬੜੀ ਦਿਲਚਸਪ ਏ । ਸੁਣਾਵਾਂ ?" ਪ੍ਰੀਤ ਨੇ ਆਪਣੇ ਯਾਰ ਨੂੰ ਦੂਹਰੀ ਮੁਸਕਾਣ ਨਾਲ ਹਲੂਣਿਆਂ। "ਗੋਲੀ ਮਾਰਨ ਵਾਲਾ ਦਿਲਬਾਗ ਆਪਣੇ ਸਾਥੀਆਂ ਨੂੰ ਕਹਿ ਰਿਹਾ ਸੀ ।
"ਮੇਰੀਆਂ ਅੱਖਾਂ ਉਤੇ ਘੁੱਟ ਕੇ ਪੱਟੀ ਬੰਨੂ ਦਿਓ। ਸ਼ਰਤ ਰੂੜੀ ਮਾਰਕਾ ਬੋਤਲ ਦੀ, ਰੰਮ ਦੀ ਨਹੀਂ । ਭਾਵੇਂ ਅਨ੍ਹੇਰਾ ਐ, ਗੋਲੀ ਸਿੱਧੀ ਹਿੱਕ ਵਿਚ ਮਾਰਾਂਗਾ' ਨਾ ਵੱਜੇ, ਮੈਤੋਂ ਦੇ ਲੈਣੀਆਂ ਦੋਆਬੇ ਮਾਰਕਾ । ਇਨਸਪੈਕਟਰ ਸਾਹਬ ! ਇਹ ਪਹਿਲਾ ਨਹੀਂ ਨੌਵਾਂ ਐ ਨੌਵਾ ਲੈ ਬਈ ਭਲਵਾਨਾ ਹੀਅ ਤਕੜਾ ?" ਉਸ ਮੈਨੂੰ ਟਾਹਲੀ ਨਾਲ ਬੰਨ੍ਹੇ ਨੂੰ ਵੰਗਾਰਿਆ।
"ਤਕੜਾਈ ਵੇਖਣੀ ਏ ਤਾਂ ਮੇਰੇਆਰ ਠਹਿਰ ?" ਮੈਂ ਗੱਲੀ ਮਾਰਨ ਵਾਲੇ ਸਿਪਾਹੀ ਨੂੰ ਝੰਜੋੜਿਆ ।
“ਕਿਉਂ ਭਾਅ ਘੁੱਟ ਪੀਣੀ ਏਂ ? ਚਲ ਤੇਰੀ ਆਖ਼ਰੀ ਖ਼ਾਹਸ਼ ਪੂਰੀ ਕਰ ਦੇਂਦਾ ਆਂ। ਹਰ ਮਰਨ ਵਾਲੇ ਦੀ ਆਖਰੀ ਖਾਹਸ਼ ਪੂਰੀ ਹੋਣੀ ਚਾਹੀਦੀ ਹੈ ।” ਉਹ ਬੋਤਲ ਲੈ ਕੇ ਮੇਰੇ ਕੋਲ ਆ ਗਿਆ । ''ਲੈ ਭਾਅ, ਜਾਂਦੀ ਵਾਰੀ ਤੇਰਾ ਅਰਮਾਨ ਨਾ ਰਹਿ ਜਾਵੇ । ਕਿਉਂ, ਨੱਕ ਵੱਟਦਾ ਏਂ ? ਮੈਂ ਵੀ ਮੂੰਹ ਲਾ ਕੇ ਹੀ ਪੀਤੀ ਐ।"
"ਇਹਨੂੰ ਪਰ੍ਹਾਂ ਰੱਖ । ਤੂੰ ਤਕੜਾਈ ਵੇਖਣਾ ਚਾਹੁੰਦਾ ਸੀ ਨਾ ?"
"ਹੂੰਅ !" ਉਸ ਸ਼ਰਾਬ ਦਾ ਸੜਿਆ ਡਕਾਰ ਮਾਰਦਿਆਂ ਹੁੰਗਾਰਾ ਭਰਿਆ। ਉਹ ਝੂਲਦਾ, ਕਣਕ ਮਿੱਧਦਾ ਦੇ ਕਦਮਾਂ ਪਿਛਾਂਹ ਹਟ ਗਿਆ ।
"ਮੈਨੂੰ ਟਾਹਲੀ ਨਾਲੋਂ ਖੋਲ੍ਹ ਦੇ । ਫੇਰ ਤੂੰ ਛਾਤੀ ਡਾਹ ਕੇ ਗੋਲੀ ਖਾਂਦੇ ਨੂੰ ਵੇਖ ਲਈ ।” ਮੇਰੇ ਰੜਕਦੇ ਬੋਲਾਂ ਨੇ ਦਿਲਬਾਗ ਦੇ ਥਿੜਕਦੇ ਪੈਰਾਂ ਦੀ ਮਿੱਟੀ ਕਢ ਸੁੱਟੀ।
"ਵਾਹ ਉਏ ਗਭਰੂਆ ਪੰਜਾਬ ਦਿਆ ! ਸਦਕੇ ਤੇਰੀ ਜੰਮਣ ਵਾਲੀ ਦੇ। ਉਸ ਰੰਮ ਦੀ ਬੋਤਲ ਵਿਚੋਂ ਦੋ ਘੁੱਟਾਂ ਹੋਰ ਡਕਾਰ ਲਈਆਂ। "ਰਾਮ ਰੱਖਿਆ। ਇਹਨੂੰ ਟਾਹਲੀ ਨਾਲੋਂ ਖੋਲ੍ਹ ਦੇ । ਮੈਂ ਇਹਦੀ ਬਹਾਦਰੀ ਜ਼ਰੂਰ ਵੇਖਾਂਗਾ ।"
"ਦਿਲਬਾਗ, ਕਮਲਾ ਤਾਂ ਨਹੀਂ ਹੋ ਗਿਆ । ਜੇ ਮੁਲਜ਼ਮ ਦੌੜ ਗਿਆ ?" ਰਾਮ ਰੱਖੋ ਨੂੰ ਆਪਣੀ ਥਾਂ ਕਾਂਬਾ ਛਿੜਿਆ ਹੋਇਆ ਸੀ ।
"ਸਾਲਿਆ ਪਚਾਧਿਆ ! ਮੈਂ ਦੇਖਾਂਗਾ, ਕਿਵੇਂ ਭੱਜਦਾ ਏ । ਇਹ ਕਿਤੇ ਮੇਰੀ ਗੋਲੀ ਨਾਲੋਂ ਵੀ ਬਹੁਤਾ ਦੌੜਦਾ ਏ । ਤੂੰ ਟਾਹਲੀ ਨਾਲੋਂ ਰੱਸੋ ਦੇ ਵਲ ਲਾਹ ਦੇ । ਹੱਥ ਪੈਰ ਵੀ ਖੋਲ੍ਹ ਦੇ। ਜੇ ਇਹ ਸੂਰਮੇ ਸਿੰਘਾਂ ਵਾਂਗ ਮਰਨਾ ਚਾਹੁੰਦਾ ਏ, ਸਾਨੂੰ ਕੀ ਇਤਰਾਜ਼ ਏ । ਅਸਾਂ ਤਾਂ ਗੋਲੀ ਹੀ ਮਾਰਨੀ ਏ ।"
ਟਾਰਚ ਦਾ ਚਾਨਣ ਥੱਪੜ ਵਾਂਗ ਦਿਲਬਾਗ ਦੇ ਮੂੰਹ ਉਤੇ ਆ ਵੱਜਾ । ਇੰਸਪੈਕਟਰ ਇਕਦਮ ਸੰਨ੍ਹ ਵਿਚ ਆ ਕੇ ਹੁੰਗਾਰ ਪਿਆ।
"ਦਿਲਬਾਗ ! ਇਸ ਨੂੰ ਖੋਲ੍ਹਣਾ ਨਹੀਂ । ਤੂੰ ਨਹੀਂ ਜਾਣਦਾ, ਮੁਲਜ਼ਮ ਕਿੰਨਾ ਖ਼ਤਰਨਾਕ ਏ !
'ਜਨਾਬ, ਬਹਾਦਰ ਨੂੰ ਬਹਾਦਰਾਂ ਵਾਂਗ ਹੀ ਮਰ ਲੈਣ ਦਿਓ । ਖ਼ਬਰੇ ਕਲ ਨੂੰ ਅਸੀਂ ਕਿਸੇ ਕਿੱਕਰ ਨਾਲ ਨਰੜੇ ਹੋਣਾ ਏਂ । ਕਦੇ ਬਾਬੇ ਦੀਆਂ, ਕਦੀ ਪੱਤੇ ਦੀਆਂ।" ਨਸ਼ੇ ਕਾਰਨ ਸਿਪਾਹੀ ਦੀ ਜ਼ਬਾਨ ਨਾਲ ਹੰਸ ਵੀ ਬਿੜਕ ਚਲੀ ਸੀ ।
"ਬਹੁਤੀ ਬਕਵਾਸ ਨਾ ਕਰ ।" ਇੰਨਪੈਕਟਰ ਆਪਣੇ ਰੋਹਬ ਵਿਚ ਆ ਗਿਆ। ਉਹ ਆਪਣੀ ਥਾਂ ਸਮਝਦਾ ਸੀ, ਅਸੀਂ ਬੱਧੀ ਰੁੱਧੀ ਦੇ ਕਤਲ ਕਰਨ ਲਗੇ ਆਂ। ਪਰ ਉਹ ਢਿੱਡ ਅਤੇ ਤਰੱਕੀ ਦੇ ਲਾਲਚ ਕਾਰਨ ਪਾਪ ਕਰਨ ਵਿਚ ਸ਼ਾਮਲ ਹੋਇਆ ਸੀ । ਪੋਲੀਸ ਅਫ਼ਸਰਾਂ ਦੀ ਮੀਟਿੰਗ ਵਿਚ ਉਸ ਡਿਊਟੀ ਮੰਗ ਕੇ ਲਈ ਸੀ । "ਦਿਲਬਾਗ ਦੇਰ ਨਾ ਲਾ ?"
"ਨਾਅਈ ਜਨਾਬ ! ਮੈਂ ਬੰਨ੍ਹੇ ਨੂੰ ਕਿੱਦਾਂ ਮਾਰ ਸਕਦਾ ਆਂ।" ਸਿਪਾਹੀ ਇਕ ਤਰ੍ਹਾਂ ਇਨਕਾਰੀ ਹੋ ਖਲੋਤਾ, “ਇਨ੍ਹਾਂ ਦਾ ਦੋਸ਼ ਕੀ ? ਸਰਕਾਰ ਈ ਬਦਲਣਾ ਚਾਹੁੰਦੇ ਐ। ਬਦਲ ਲੈਣ । ਅਸਾਂ ਤਾਂ ਨੌਕਰੀ ਹੀ ਕਰਨੀ ਏ ।" ਨਸ਼ਾ ਦਿਲਬਾਗ ਦੇ ਚੇਤ ਅਚੇਤ ਵਿਚ ਛਾਲਾਂ ਮਾਰ ਰਿਹਾ ਸੀ।
ਉਦੋਂ ਹੀ ਥੋੜੀ ਵਿਥ ਨਾਲ ਪਲਾਹਾਂ ਵਿਚ ਖਲੋਤੇ ਟਰੱਕ ਅਤੇ ਜੀਪ ਵਿਚੋਂ ਹਵਾਲਦਾਰ ਨਵਾਂ ਹੁਕਮ ਲੈ ਕੇ ਆ ਗਿਆ।
"ਸਾਹਬ ਨਾਰਾਜ਼ ਹੋ ਰਹੇ ਐ, ਤੁਸੀਂ ਝਟ ਪਟ ਧੰਦਾ ਕਿਉਂ ਨਹੀ ਭੁਗਤਾਉਂਦੇ ।"
"ਰਾਮ ਰੱਖਿਆ ।" ਇਨਸਪੈਕਟਰ ਫੁਰਤੀ ਵਿਚ ਆ ਗਿਆ।
"ਜੀ ਜਨਾਬ।"
"ਤੂੰ ਮਾਰ ਗੋਲੀ ।" ਉਸ ਇਕ ਤਰ੍ਹਾਂ ਰੱਖੋ ਨੂੰ ਹੁਕਮ ਦੇ ਦਿਤਾ।
ਰਾਮ ਰੱਖਾ ਹੱਥ ਜੋੜ ਕੇ ਖਲ ਗਿਆ । ਉਸ ਜਾਣਿਆ; ਇਹ ਸਰਕਾਰ ਤਾਂ ਇਨਾਮ ਵੀ ਚੇ ਦੇਵੇਗੀ : ਪਰ ਰੱਬ ਕੋਲੋਂ ਬੰਦੇ ਦਾ ਖੂਨ ਕਿਵੇਂ ਲੁਕਾਵਾਂਗਾ ।
"ਜਨਾਬ ਬਾਲ ਬੱਚੜਦਾਰ ਆਂ, ਮੈਨੂੰ ਬਖ਼ਸ਼ ਦਿਓ ।" ਰੱਬ ਜਾਣੇ ਉਹ ਪਾਪ ਤੋਂ ਕੰ ਗਿਆ ਸੀ ਜਾਂ ਟੱਬਰ ਸਮੇਤ ਮਾਰੇ ਜਾਣ ਦੇ ਡਰੋਂ ।
“ਓਏ ਰਾਮ ਰੱਖਿਆ ਹਰਾਮਦਿਆ ! ਹੁਣ ਤਾਈਂ ਤੁਸੀਂ ਮੈਨੂੰ ਛੜਾ ਛਟਾਂਗ ਈ ਸਮਝਿਅਬਾ ਸੀ ।" ਦਿਲਬਾਗ ਰੱਖੋ ਵਲ ਰਾਈਫਲ ਸੋਧ ਕੇ ਖਲੋ ਗਿਆ। ਰੱਖਾ ਝਟਪੱਟ ਇਨਸਪੈਕਟਰ ਦੇ ਪਿਛੇ ਹੋ ਖਲੋਤਾ।
"ਦਿਲਬਾਗ ! ਤੈਨੂੰ ਪਤਾ ਏ ਤੇਰੀ ਹਵਾਲਦਾਰੀ ਦੀ ਆਈ. ਜੀ. ਕੋਲ ਸਫ਼ਾਰਸ਼ ਗਈ ਐ ?" ਅਫਸਰ ਨੇ ਧਮਕੀ ਤੇ ਲਾਲਚ ਦੀ ਸਾਂਝੀ ਰਮਜ਼ ਰੜਕਾਈ ।
“ਠੀਕ ਐ ਸਾਹਬ ! ਮੇਰੀ ਰਾਈਵਲ ਦਾ ਘੋੜਾ ਮੇਰੀ ਉਂਗਲ ਦੇ ਇਸ਼ਾਰੇ ਨਾਲ ਚਲਦਾ ਏ । ਤੁਹਾਡੀ ਉਂਗਲ ਨਾਲ ਚਲਣ ਵਾਲਾ ਘੋੜਾ ਦਿਲਬਾਗ, ਹਾਜ਼ਰ ਜਨਾਬ ।" ਸਿਪਾਹੀ ਨੇ ਤਣ ਕੇ ਖਲੋਂਦਿਆਂ ਬੋਤਲ ਮੂੰਹ ਨੂੰ ਲਾ ਲਈ ਤੇ ਮੁੜ ਤਰੇਲੀ ਕਣਕ ਵਿਚ ਵਗਾਹ ਮਾਰੀ। 'ਲੈ ਬਈ ਭਲਵਾਨਾ, ਕਰ ਮਾਲਕ ਨੂੰ ਯਾਦ । ਮੇਰੇ ਕੋਈ ਵਸ ਨਾਅਈਂ । ਮੈਨੂੰ ਕੋਈ ਹੱਥ ਨਹੀਂ । ਮੈਨੂੰ ਦੋਸ਼ ਨਾ ਦੇਈਂ, ਸਰਕਾਰ ਦੇ ਘੋੜੇ ਨੂੰ । ਇਹ ਸਭ ਕੁਝ ਉਤਲੇ ਕਰਵਾ ਰਹੇ ਐ।" ਨਸ਼ੇ ਵਿਚ ਅੰਨ੍ਹਾਂ-ਧੁੱਤ ਹੋਏ ਦਿਲਬਾਗ ਨੇ ਰਾਈਫਲ ਮੇਰੇ ਵਲ ਸੇਧ ਲਈ।
"ਮੈਂ ਅਜਿਹੇ ਮਾਲਕ ਦੇ ਮੂੰਹ ਉਤੇ ਬੁੱਕਦਾ ਹਾਂ ਜਿਸ ਚੰਗੇ ਭਲੇ ਬੰਦੇ ਨੂੰ ਕੁੱਤਾ ਬਣਾ ਕੇ ਰੱਖ ਦਿਤਾ, ਤੁਹਾਡੇ ਕੁੱਤਿਆਂ ਦੇ ਮੂੰਹ ਉਤੇ ਥੁੱਕਦਾ ਹਾਂ, ਜਿਹੜੇ ਮਜ਼ਲੂਮਾਂ ਦੀ ਰਾਖੀ ਛੱਡ ਕੇ ਜ਼ਾਲਮਾਂ ਦੀ ਵਾੜ ਬਣ ਗਏ ਓ ।" ਮੈਂ ਬੈਂਤ ਦੇ ਰੱਸੇ ਤੋੜ ਦੇਣ ਲਈ ਪੂਰਾ ਜ਼ੋਰ ਮਾਰਿਆ ।
ਪਰ ਉਹ ਮੇਰੇ ਮਾਸ ਵਿਚ ਖੁਭ ਕੇ ਰਹਿ ਗਏ । "ਨਕਸਲਵਾੜੀ, ਜਿੰਦਾਬਾਦ ! ਇਨਕਲਾਬ ਜ਼ਿੰਦਾਬਾਦ !!!"
“ਭਾਅ, ਮੈਨੂੰ ਕੁੱਤੇ ਨੂੰ ਮਾਫ਼ ਕਰੀਂ । ਮੇਰਾ ਬੰਦਾ ਚਰੋਕਾ ਮਰ ਚੁੱਕਾ ਏ । ਹੁਣ ਤਾਂ ਇਨ੍ਹਾਂ ਦੀ ਉਂਗਲ ਦਾ ਘੋੜਾ ਈ ਘੋੜਾ ਰਹਿ ਗਿਆ ਏ ।”
"ਦਿਲਬਾਗ ਸਿੰਘ !" ਇਨਸਪੈਕਟਰ ਜਬਾੜੇ ਘੁੱਟ ਕੇ ਕੜਕਿਆ। ਉਹ ਸਿਪਾਹੀ ਨੂੰ ਮੇਰੇ ਨਾਲ ਗੱਲ ਨਹੀਂ ਕਰਨ ਦੇਣਾ ਚਾਹੁੰਦਾ ਸੀ । ਸੱਚ ਦੀ ਤੇਜ਼ ਧਾਰ ਉਨ੍ਹਾਂ ਦੇ ਕੂੜ ਦੀਆਂ ਢਿਗਾਂ ਖਾਰਦੀ ਸੀ, “ਆਪਣਾ ਕੰਮ ਭੁਗਤਾਅ ?"
''ਲਓ ਜਨਾਬ ! ਪਿਆਰਿਆ, ਵਾਹਿਗੁਰੂ ਬੋਲ ।" ਦਿਲਬਾਗ ਇਨਸਪੈਕਟਰ ਦੀ ਧਮਕੀ ਨਾਲ ਨਸ਼ਾ ਲਾਹ ਕੇ ਫ਼ੋਰਨ ਪੋਜ਼ੀਸ਼ਨ ਵਿਚ ਆ ਗਿਆ। ਰਾਈਫਲ ਦੇ ਅੰਨ੍ਹੇ ਮੂੰਹ ਵਿਚੋਂ ਇਕ ਤੇਜ਼ ਲਾਟ ਲਿਸ਼ਕੀ ਅਤੇ ਨਾਲ ਹੀ 'ਟੀਆਂ ਦੀ ਭਿਆਨਕ ਆਵਾਜ਼ ਨੇ ਰਾਤ ਦਾ ਸੰਨਾਟਾ ਪਾੜ ਸੁੱਟਿਆ। ਜੁਲਾਣੇ ਢੱਕ ਦੇ ਜਾਨਵਰਾਂ ਹਾਲ ਦੁਹਾਈ ਚੁੱਕ ਦਿਤੀ। ਉਹ ਕੁਰਲਾਂਦੇ ਭਾਖਾ ਦੇ ਰਹੇ ਸਨ, ਲੱਕ ਕੋਈ ਅਨਰਥ ਹੋ ਗਿਆ ਏ-ਕਾਨੂੰਨ ਨੇ ਭਰਪੂਰ ਜਵਾਨੀ ਨੂੰ ਕਤਲ ਕਰ ਸੁੱਟਿਆ ਏ ।
"ਇਨਕਲਾਬ, ਜ਼ਿੰਦਾ. ਬਾਦ !" ਮੈਂ ਆਪਣੇ ਸਾਰੇ ਜ਼ੋਰ ਨਾਲ ਲਲਕਾਰਿਆ। ਪਰ ਕੋਈ ਤੱਤਾ ਵਰਮਾ ਮੇਰੀ ਹਿੱਕ ਵਿਚ ਥੱਲੇ ਹੀ ਥੱਲੇ ਨਿਘਰੀ ਜਾ ਰਿਹਾ ਸੀ । ਲਹੂ ਦੀ ਧਾਰ ਕਣਕ ਦੇ ਸਿੰਜੇ ਖੇਤ ਨੂੰ ਦੋਹਰ ਲਾ ਰਹੀ ਸੀ । "ਓਅਹ! ਮੇਰੇ ਦੋਸ ਦੇ ਲੋਕ, ਓਏ ਸੁੱਤਿਓ, ਓਏ ਲੁੱਟੇ ਜਾ ਰਹਿਓ ਮੈਂ ਆਪਣੀ ਜਿੰਦ ਹੀ ਤੁਹਾਡੇ ਉਤੋਂ ਵਾਰ ਸਕਦਾ ਸੀ ।" ਰਾਈਫਲ ਵਿਚੋਂ ਦੂਜੀ ਵਾਰ ਨਿਕਲੀ ਲਾਟ ਮੇਰੀਆਂ ਅੱਖਾਂ ਅਗੇ ਚੱਕਰ ਕੱਢ ਕੇ ਹਮੇਸ਼ਾਂ ਲਈ ਬੁਝ ਗਈ । ਫਿਰ ਹਤਿਆਰਿਆਂ ਨਿਰਦੇਸ਼ ਟਾਹਲੀ ਦੇ ਘੇਰੇ ਵਿਚ ਦੜਾ ਦੜ ਗੋਲੀਆਂ ਮਾਰਨੀਆਂ ਸੁਰੂ ਕਰ ਦਿਤੀਆਂ । ਸਵੇਰ ਪ੍ਰੈਸ ਨੂੰ ਖ਼ਬਰ ਦੇਣ ਵਾਸਤੇ ਉਨ੍ਹਾਂ ਲੋੜ ਗੋਚਰਾ ਮੁਕਾਬਲਾ ਬਣਾ ਲਿਆ । ਮੇਰੀ ਜ਼ਮੀਰ, ਜਿਸ ਨੂੰ ਗੋਲੀ ਨਹੀਂ ਵੱਜੀ ਸੀ, ਉਨ੍ਹਾਂ ਦੀ ਬਹਾਦਰੀ ਉਤੇ ਟਾਹ ਟਾਹ ਹਸ ਪਈ । ਮੇਰਾ ਹਾਸਾ ਸ਼ਰਾਬੀ ਦਿਲਬਾਗ ਨੇ ਤਾਂ ਸੁਣ ਲਿਆ, ਪਰ ਬਾਕੀ ਟੋਲੀ ਦੇ ਕੰਨ ਪੱਥਰ ਦੇ ਹੋ ਗਏ ਲਗਦੇ ਸਨ, ਥੋੜੀ ਘੁਸਰ ਫੁਸਰ ਪਿਛੋਂ ਉਨ੍ਹਾਂ ਮੈਨੂੰ ਸਾੜਨ ਦੀਆਂ ਵਿਉਂਤਾਂ ਲਾਉਣੀਆਂ ਸ਼ੁਰੂ ਕਰ ਦਿਤੀਆਂ। ਅਖੀਰ ਉਨ੍ਹਾਂ ਸਲਾਹ ਬਣਾਈ ਇਸ ਤਰ੍ਹਾਂ ਟਾਹਲੀ ਨਾਲ ਬੰਨ੍ਹੇ ਨੂੰ ਹੀ ਪਟਰੋਲ ਪਾ ਕੇ ਅੱਗ ਲਾ ਦਿਤੀ ਜਾਵੇ । ਉਹ ਟਰੱਕ ਵਿਚੋਂ ਪਟਰੋਲ ਵਾਲੀ ਕੰਨੀ ਲਾਹ ਲਿਆਏ । ਐਨ ਮੌਕੇ ਉੱਤੇ ਜੀਪ ਵਿਚੋਂ ਹਵਾਲਦਾਰ ਨਵੀਂ ਹਦਾਇਤ ਲੈ ਕੇ ਬਹੁੜ ਪਿਆ ।
"ਨਹੀਂ, ਇਹ ਗਲਤ ਐ। ਸਾਹਬ ਕਹਿੰਦੇ ਹਨ, ਇਸ ਤਰ੍ਹਾਂ ਟਾਹਲੀ ਲੁਹ ਹੋ ਜਾਵੇਗੀ ਅਤੇ ਲੋਕਾਂ ਸਵੇਰੇ ਈ ਟਾਹਲੀ ਨੂੰ ਘੇਰਾ ਆ ਪਾਉਣਾ ਏਂ। ਲਾਸ਼ ਦਾ ਖੁਰਾ ਖੋਜ ਮਿਟਾਣਾ ਏਂ । ਪਟਰੋਲ ਅਤੇ ਲੱਕੜਾਂ ਨਾਲ ਸਾੜ ਸੁੱਟੇ । ਸੰਧਕ ਤੱਕ ਨਾ ਨਿਕਲੇ ।"
"ਠੀਕ ਐ. ਏਥੇ ਚਾਰ ਸਿਪਾਹੀ ਛਡ ਚਲਦੇ ਆਂ, ਸ਼ਹਿਰੋਂ ਲੱਕੜਾਂ ਲਿਆ ਕੇ ਚੰਗੀ ਤਰ੍ਹਾਂ ਹੀ ਸਾੜ ਦਿੰਦੇ ਆਂ ।" ਇਨਸਪੈਕਟਰ ਨੇ ਦਿਲਬਾਗ ਅਤੇ ਰਾਮ ਰੱਖੇ ਨਾਲ ਦੇ ਹਥਿਆਰਬੰਦ ਸਿਪਾਹੀ ਹੋਰ ਲਾ ਦਿਤੇ ।
ਜਦੋਂ ਉਹ ਜਾਣ ਲਗੇ, ਦਿਲਬਾਗ ਭੈ ਭੀਤ ਚੀਕ ਪਿਆ : "ਜਨਾਬ ਤੁਸਾਂ ਸਾਨੂੰ ਮਾਰਨਾ ਮਿਥਿਆ ਏ । ਠੱਕੇ ਦੀ ਰਾਤ ਐ ਤੇ ਅੱਗ ਅਸੀਂ ਬਾਲ ਨਹੀਂ ਸਕਦੇ......ਘੁਟ ਸ਼ਰਾਬ ਹੀ......" ਉਹ ਕਹਿਣਾ ਚਾਹੁੰਦਾ ਸੀ, ਸਾਨੂੰ ਵੀ ਨਾਲ ਈ ਲੈ ਚਲੋ, ਪਰ ਨਿਕਲ ਉਹਦੇ ਮੂੰਹੋਂ ਕੁਝ ਹੋਰ ਈ ਗਿਆ !
ਰਾਮ ਰੱਖਿਆ ! ਆ ਓਥੋਂ ਦੇ ਬੋਤਲਾਂ ਹੋਰ ਲਾਹ ਲਿਆ । ਹਾਂ, ਖ਼ਬਰਦਾਰ ਲਾਸ਼ ਦਾ ਧਿਆਨ ਰਖਣਾ ।"
ਇਨਸਪੈਕਟਰ ਦੇ ਧਿਆਨ ਰਖਣਾ ਬੋਲ ਸੁਣ ਕੇ ਮੈਨੂੰ ਖਿਸਕ ਜਾਣ ਦਾ ਖ਼ਿਆਲ ਆ ਗਿਆ । ਦਿਲਬਾਗ ਨੇ ਵਹਿੰਦੇ ਲਹੂ ਤੋਂ ਬਚਦਿਆਂ ਮੈਨੂੰ ਟਾਹਲੀ ਨਾਲੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ । ਉਹ ਥੁੜਬੁੜਾ ਰਿਹਾ ਸੀ । "ਵਾਹਿਗੁਰੂ ਸਤਿਨਾਮ ! ਬਖ਼ਸ਼ੀ ਗੁਨਾਹਗਾਰ ਨੂੰ । ਭਾਅ ਤੂੰ ਵੀ ਮਾਫ਼ ਕਰੀਂ। ਅਸੀਂ ਸੱਚੀ ਮੁੱਚੀਂ ਕੁੱਤੇ ਆਂ। ਹੈਂਸਿਆਰੇ, ਕਾਤਲ ਤੇ ਆਪਣੇ ਲੋਕਾਂ ਦੇ ਗਦਾਰ ।"
ਮੈਂ ਉਹਦੇ ਪਸ਼ਚਾਤਾਪ ਉਤੇ ਹੱਸ ਪਿਆ। ਮੇਰੇ ਪੈਰਾਂ ਦੀ ਗੰਢ ਸਰਕਾਉਂਦਾ ਉਹ ਡਰ ਕੇ ਪਿੱਠ ਪਰਨੇ ਡਿੱਗ ਪਿਆ ! ਉਹਦੇ ਭਾਣੇ ਕੋਈ ਭੂਤ ਹੱਸਿਆ ਸੀ ।
"ਕੋਈ ਨਾ ਬੀਰਿਆ ! ਤੈਨੂੰ ਸਾਰੇ ਨੂੰ ਮਾਫ਼ ਕੀਤਾ।" ਉਹ ਪੈਰਾਂ ਭਾਰ ਹੀ ਹੋਰ ਪਿਛਾਂਹ ਨੂੰ ਹਟ ਗਿਆ ਸ਼ਾਇਦ ਇਸ ਤਰਾਂ ਦਾ ਅਸਚਰਜ ਉਸ ਪਹਿਲਾਂ ਕਦੇ ਨਹੀਂ ਵੇਖਿਆ ਸੀ । "ਡਰ ਨਾ ਮੇਰੇਆਰ, ਮੈਂ ਮੋਇਆ ਨਹੀਂ।"
“ਹੈਂ ! ਤੂੰ ਮੋਇਆ ਨਹੀਂ ? ਇਹ ਕਿੱਦਾਂ ਹੋ ਸਕਦਾ ਏ ? ਜੇ ਤੂੰ ਮੇਰੀਆਂ ਦੋ ਗੋਲੀਆਂ ਨਾਲ ਨਹੀਂ ਮਰਿਆ, ਫਿਰ ਮੇਰਾ ਬਚਾਅ ਮੁਸ਼ਕਲ ਈ ਐ।" ਉਹ ਹੱਥ ਝਾੜ ਕੇ ਉਠ ਖਲੋਤਾ। “ਮੈਨੂੰ ਪਹਿਲਾਂ ਹੀ ਲਗਦਾ ਸੀ, ਪੀਤੂ ਤੂੰ ਮਰਨ ਵਾਲਾ ਨਹੀਂ।” ਇਉਂ ਜਾਪਦਾ ਸੀ, ਜਿਵੇਂ ਦਿਲਬਾਗ ਨਸ਼ੇ ਦੀ ਸਾਰੀ ਬੇਹੋਸ਼ੀ ਲਾਹ ਕੇ ਸੁਰਤ ਫੜ ਚੁੱਕਾ ਸੀ । ਉਹਦਾ ਅੰਦਰਲਾ ਡਰ ਲਹਿ ਗਿਆ ਸੀ ।
"ਹੂੰ, ਤੂੰ ਤਾਂ ਮੈਨੂੰ ਸਾੜਨ ਦੀਆਂ ਵੀ ਤਿਆਰੀਆਂ ਕਰ ਰਿਹਾ ਏਂ ।" ਮੈਂ ਪੂਰੇ ਹੇਜ ਨਾਲ ਤਾਹਨਾ ਮਾਰਿਆ ।
“ਭਲਿਆ, ਸਾਰੀ ਉਮਰ ਸੜਨ ਵਾਸਤੇ ਤਾਂ ਮੈਂ ਈ ਰਹਿ ਗਿਆ ਆਂ। ਜਿਹਨੂੰ ਤਿੰਨ ਸੋ ਤਿੰਨ ਦੀਆਂ ਗੋਲੀਆਂ ਨਾ ਮਾਰ ਸਕੀਆਂ, ਉਹਨੂੰ ਅੱਗ ਨੇ ਵੀ ਨਹੀਂ ਸਾੜਨਾ ।"
ਦਿਲਬਾਗ ਨੇ ਨਰੜੇ ਪੈਰ, ਪਿੱਠ ਪਿਛੇ ਬੱਧੇ ਹੱਥ ਅਤੇ ਧੜ ਉਤਲੇ ਸਾਰੇ ਵਲ ਲਾਹ ਦਿੱਤੇ, ਗੰਢਾਂ ਖੋਲ੍ਹ ਦਿੱਤੀਆਂ । ਮੈਂ ਜਾਣ ਕੇ ਉਹਦੀਆਂ ਬਾਹਵਾਂ ਵਿਚ ਡਿੱਗ ਪਿਆ । ਮੈਂ ਉਹਦੇ ਕੰਨ ਵਿਚ ਫੂਕ ਮਾਰਨਾ ਚਾਹੁੰਦਾ ਸਾਂ : ਹਵਾਲਦਾਰੀ ਦਿਆ ਲਗਦਿਆ, ਸਰਮਾਏਦਾਰੀ ਹਮੇਸ਼ਾ ਭਰਾ ਹੱਥੋਂ ਭਰਾ ਦਾ ਖੂਨ ਕਰਵਾਉਂਦੀ ਆਈ ਏ। ਉਸ ਬਾਹਾਂ ਪਸਾਰ ਕੇ ਮੈਨੂੰ ਹਿਤ ਨਾਲ ਸੰਭਾਲਦਿਆਂ ਪੁਕਾਰਿਆ :
"ਹਾਏ ਓਏ ਰੱਬਾ ! "ਮੈਂ ਕਮੀਨਾ. ਮੈਂ ਕੁੱਤਾ ਕੀ ਕਰ ਬੈਠਾ ਆਂ। ਓਏ ਹਰਾਮੀਓ, ਕੁੱਡੇ ਦੇ ਪੁੱਤ ! ਮੈਨੂੰ ਗੋਲੀ ਮਾਰ ਦਿਓ । ਹਾਇ ਓਏ ਰੱਬਾ ਤੂੰ ਹੀ ਚੁੱਕ ਲੈ !"
"ਬੀਰਿਆ ! "ਹੁਣ ਬੁਕ ਨਾ ।" ਮੈਂ ਸਹਿਜ ਨਾਲ ਉਹਦੇ ਕੰਨ ਵਿਚ ਆਖਿਆ। "ਹਾਲੇ ਜਸ ਖੱਟਣ ਦਾ ਮੌਕਾ ਏ । ਮੈਂ ਸੜਨਾ ਨਹੀਂ ਚਾਹੁੰਦਾ । ਇਹ ਲਹੂ ਮੈਂ ਖੇਤ ਖੇਤ ਵਿਚ ਵੰਡ ਦੇਣਾ ਚਾਹੁੰਦਾ ਆਂ । ਤਾਂ ਜੋ ਇਨ੍ਹਾਂ ਖੇਤਾਂ ਦੀ ਕਣਕ ਖਾ ਕੇ ਦਿਲਬਾਗ ਸਿੰਘ ਪੈਦਾ ਹੋਣੇ ਬੰਦ ਹੋ ਜਾਣ । ਤੂੰ ਮੈਨੂੰ ਏਥ ਨਸਾ ਦੇ ।"
"ਪੀੜ ਪੱਤੋਤੋੜ ਹੋ ਜਾਹ, ਪਿਛਾਂਹ ਭਉਂ ਕੇ ਨਾ ਵੇਖੀਂ, ਮੈਂ ਸਾਰੀਆਂ ਬੱਲ੍ਹੇ ।" ਉਸ ਹਿੱਕ ਨੂੰ ਦੋ ਵਾਰ ਥਾਪੜਿਆ ।
''ਤੇਰੀ ਹੌਲਦਾਰੀ ਦਾ ਕੀ ਬਣੇਗਾ ?" ਮੈਂ ਜਾਣ ਕੇ ਉਸ ਨੂੰ ਚੋਟ ਰੜਕਾਈ ।
ਭਾਅ ਜੀ, ਇਸ ਹੌਲਦਾਰੀ ਨੇ ਮੈਨੂੰ ਅਜਿਹੀ ਗੋਲੀ ਮਾਰੀ ਦੇ ਕਿ ਮੇਰੀ ਥਾਂ ਗੌਰਤ ਮਰ ਗਈ । ਮੈਂ ਆਪਣੀ ਲਾਸ਼ ਹੀ ਚੁੱਕੀ ਫਿਰਦਾ ਆਂ । ਹੁਣ ਤੂੰ ਅੰਨ੍ਹੇ ਦੀਆਂ ਅੱਖਾਂ ਵਿਚ ਮਮੀਰਾ ਪਾਉਣ ਦੀ ਕੋਸ਼ਸ਼ ਨਾ ਕਰ ।" ਉਸ ਥੋੜਾ ਸਾਵਧਾਨ ਹੁੰਦਿਆਂ ਆਖਿਆ, "ਮੈਂ ਸਾਥੀਆਂ ਨੂੰ ਸ਼ਰਾਬ ਪੀਣ ਲਾਉਂਦਾ ਆਂ, ਤੂੰ ਖਾਲ ਪੈ ਕੇ ਕਮਾਦ ਦੀ ਓਟ ਹੋ ਜਾਵੀਂ। ਫੇਰ ਅੰਨ੍ਹੇਰਾ ਤੈਨੂੰ ਪਨਾਹ ਦੇ ਦੇਵੇਗਾ ।"
“ਠਹਿਰ, ਜਾ ਨਾ ?" ਮੈਂ ਆਪਣੀ ਹਿੱਕ ਦੇ ਤੱਤੇ ਲਹੂ ਦਾ ਅੰਗੂਠਾ ਉਹਦੇ ਮੱਥੇ ਉਤੇ ਚਮੌੜ ਦਿੱਤਾ । ਉਹਦਾ ਕਲੰਕ ਸੂਰਜ ਦੀ ਪਾਟੀ ਗੱਲ ਵਾਂਗ ਚਮਕ ਪਿਆ। "ਅਜ ਤੋਂ ਆਪਣੀ ਆੜੀ ਪੱਕੀ ।"
ਵਿਚਾਰਾ ਸਿਪਾਹੀ ਭੁੱਥ ਮਾਰ ਕੇ ਮੇਰੇ ਗਲ ਨੂੰ ਚੁੰਬੜ ਗਿਆ।
"ਪੀਤਿਆ ! ਮੇਰਾ ਮਾਸ ਮਰ ਗਿਆ ਏ । ਇਹਦੀ ਗ਼ੈਰਤ ਨੂੰ ਗੋਲੀ ਵੱਜ ਚੁੱਕੀ ਏ । ਮੈਨੂੰ ਕਾਵਾਂ ਕੁੱਤਿਆਂ ਦੇ ਖਾਣ ਜੋਗਾ ਰਹਿਣ ਦੇ । ਬਸ ਤੂੰ ਭੱਜ ਜਾਹ, ਭੱਜ ਜਾਹ ।" ਉਹ ਆਪਣੀ ਜਾਗੀ ਪੀੜ ਨਾ ਸਹਿੰਦਾ, ਮੈਨੂੰ ਗਲੋਂ ਤੋੜ ਕੇ ਸੁੱਟ ਗਿਆ ਅਤੇ ਜਾਂਦਿਆਂ ਹੀ ਉਸ ਬੋਤਲ ਮੂੰਹ ਨੂੰ ਲਾ ਲਈ । ਉਹਦੇ ਜੁੰਡੀਦਾਰ ਪਹਿਲਾਂ ਹੀ ਲਾਸ਼ ਤੋਂ ਡਰਦੇ ਦੂਰ ਬੈਠੇ ਪੀ ਰਹੇ ਸਨ ।
"ਮੈਂ ਧਰਤੀ ਘਸੜਦਾ ਖਾਲ ਵਿਚ ਆ ਡਿੱਗਾ । ਗੱਡਿਆਂ ਭਾਰ ਖਾਲ ਮੁਕਾ ਕੇ ਕਮਾਦ ਦੀ ਓਟ ਮੱਲ ਲਈ ।" ਪੀੜ ਨੇ ਫੁੰਕਾਰਾ ਮਾਰਦਿਆਂ ਵਾਂਗ ਲੰਮਾ ਸਾਹ ਭਰਿਆ। ਬਸ ਸਮਝ ਓਥੋਂ ਸਿੱਧਾ ਤੇਰੇ ਕੋਲ ਹੀ ਆ ਰਿਹਾ ਹਾਂ। ਉਸ ਟਾਹਲੀ ਦੇ ਨਾਲ ਦਾ ਖੇਤ ਮੇਰੇ ਮਾਸੜ ਦਾ ਏ । ਸੁਰਮੇਲ ! ਉਸ ਟਾਹਲੀ ਹੇਠਾਂ ਘਰੋੜੀ ਮੰਜੀ ਉਤੇ, ਕਦੇ ਮੈਂ ਤੇਰੀ 'ਹਾਲੇ ਰਾਤ ਨਹੀਂ ਮੁੱਕੀ ਕਿਤਾਬ ਪੜ੍ਹੀ ਸੀ। ਜਿਥੇ ਦੁਸ਼ਮਣਾਂ ਮੈਨੂੰ ਗੋਲੀ ਮਾਰ ਦਿੱਤੀ । ਮੈਂ ਆਪਣਾ ਕੰਮ ਤੇ ਸਫਰ ਮੁਕ ਆਇਆ ਹਾਂ ।" ਪੀਤੂ ਨੇ ਰਜ਼ਾਈ ਦਾ ਲੜ ਚੁਕ ਲਿਆ । "ਬਸ ਹੁਣ ਮੈਨੂੰ ਸੋਂ ਲੈਣ ਦੇ ।" ਉਹ ਇਕ ਤਰ੍ਹਾਂ ਨਿੱਘੇ ਬਿਸਤਰੇ ਵਿਚ ਡਿੱਗ ਪਿਆ।
“ਪੀਤੂ, ਮੈਨੂੰ ਅਫ਼ਸੋਸ ਹੀ ਨਹੀਂ, ਇੰਤਹਾ ਦੁੱਖ ਵੀ ਐ; 'ਹਾਲੇ ਰਾਤ ਨਹੀਂ ਮੁੱਕੀ' ਮੈਂ ਕਿਉਂ ਲਿਖੀ । ਉਸ ਹਜ਼ਾਰਾਂ ਗਭਰੂਆਂ ਨੂੰ ਜੱਬ ਨਾਲ ਉਭਾਰ ਕੇ ਮਹਾਜ਼ ਉਤੇ ਲਿਆਂਦਾ, ਪਰ ਚਿੱਟੇ ਪੀਲੇ ਜਰਨੈਲਾਂ ਸਭ ਦੇ ਆਹੂ ਲੁਹਾ ਦਿੱਤੇ ਜਾਂ ਅਸਲ ਖੱਸੀ ਕਰ ਸੁੱਟੇ । ਇਨ੍ਹਾਂ ਲਹਿਰ ਨੂੰ ਸੱਜੇ ਖੱਬੇ ਉਛਾਲਦਿਆਂ ਇਨਕਲਾਬੀ ਕਣ ਮਿਟਾ ਦੇਣ ਦੀ ਪੂਰੀ ਵਾਹ ਲਾਈ ।" ਲੇਖਕ ਨੇ ਗੁਜ਼ਰੇ ਦੀ ਪੜਤਾਲ ਕਰਦਿਆਂ ਪਛਤਾਵੇ ਨਾਲ ਆਖਿਆ, "ਅੱਜ ਤੋਂ ਦੋ ਸਾਲ ਪਹਿਲਾਂ ਜਦੋਂ ਤੂੰ ਬਾਬਾ ਮਿਰਗਿੰਦ ਨਾਲ ਆਇਆ ਸੀ: ਮੈਨੂੰ ਆਪਣਾ ਹਮ-ਖ਼ਿਆਲ ਨਹੀਂ ਬਣਾ ਸਕਿਆ। ਉਦੋਂ ਮੈਂ ਆਖਿਆ ਸੀ, ਈਮਾਨਦਾਰ ਸੂਰਮਿਆਂ ਨੂੰ ਮਰਵਾ ਦਿਓਗੋ : ਹਾਸਲ ਕੇਵਲ ਤਜਰਬਾ ਹੀ ਹੋਵੇਗਾ ।" ਇਕ ਅੱਚਵੀ ਸੁਰਮੇਲ ਨੂੰ ਕਮਰੇ ਦੇ ਚੱਕਰ ਲੁਆ ਰਹੀ ਸੀ ।
''ਮੈਂ ਤੇਰੇ ਕੋਲ ਨਸੀਹਤਾਂ ਲੈਣ ਨਹੀਂ ਆਇਆ। ਇਕ ਸ਼ਹੀਦ ਦੀ ਲਾਸ਼ ਤੇਰੇ ਸਿਰਹਾਣੇ ਲਿਆ ਰਖੀ ਐ। ਤੂੰ ਇਹਨੂੰ ਨਹੀਂ ਕਿਉਂਟ ਸਕਦਾ, ਖੇਤਾਂ ਵਿਚ ਸੁੱਟ ਆ। ਆਪੇ ਵਾਰਸ ਇਹਨੂੰ ਸੰਭਾਲ ਲੈਣਗੇ । ਜੋ ਦਿਲਬਾਗ ਵਾਂਗ ਤੇਰੀ ਮਿੱਟੀ ਵੀ ਮਰ ਗਈ ਹੈ; ਤਾਂ ਮੈਂ ਗਲਤ ਥਾਂ ਆ ਗਿਆ ਹਾਂ । ਦੇਖ ਸਾਥੀ, ਜਮਦੂਤਾਂ ਮੈਨੂੰ ਤਿੰਨ ਰਾਤਾਂ ਸੌਣ ਨਹੀਂ ਦਿੱਤਾ । ਲੂਣ ਵਾਲਾ ਪਾਣੀ ਮੋਰੀਆਂ ਅੱਖਾਂ ਵਿਚ ਪਾਉਂਦੇ ਰਹੇ । ਸਾਰੀਆਂ ਹੱਡੀਆਂ ਉਨ੍ਹਾਂ ਕੁੱਟ ਕੁੱਟ ਤੋੜ ਛਡੀਆਂ ਏਂ । ਤਿੰਨੇ ਦਿਨ ਕੜੱਕੇ ਚਾੜ੍ਹ ਕੇ ਖਲ੍ਹਾਰੀ ਰੱਖਿਆ ਏ । ਪਾਥੀਆਂ ਵਾਂਗ ਸੁੱਜੇ ਪੈਰਾਂ ਦਾ ਹਾਲ ਵੇਖ ਲੈ । ਰੱਬ ਦੇ ਵਾਸਤੇ ਹੁਣ ਮੈਨੂੰ ਸੋਂ ਲੈਣ ਦੇ । ਸਿਧਾਂਤ ਘੜਨਾ, ਲਾਈਨਾਂ ਬਣਾਉਣਾ ਮੇਰਾ ਕੰਮ ਨਹੀਂ । ਜਦੋਂ
ਗੋਲੀ ਮਰਵਾਉਣੀ ਹੋਈ, ਸ਼ਹੀਦ ਕਰਵਾਉਣਾ ਹੋਇਆ, ਫੇਰ ਜਗਾ ਲਵੀਂ । ਤੂੰ ਵੀ ਤਾਂ ਚਿੱਟਿਆ ਪੀਲਿਆਂ ਦਾ ਯਾਰ ਰਿਹਾ ਏਂ ।" ਪੀਤੂ ਨੇ ਲੇਖਕ ਦੇ ਦੁਖਦੇ ਥਾਂ ਸੰਗੀਨ ਪੋਤ ਦਿੱਤੀ ।
ਲੇਖਕ ਸ਼ਹੀਦ ਦੇ ਤਾਹਨੇ ਨਾਲ ਪੈਰ ਉਖੜ ਗਿਆ। ਉਸ ਇਕ ਚੱਕਰ ਪੂਰਾ ਕਰ ਕੇ ਮੁੜ ਆਖਣਾ ਸ਼ੁਰੂ
"ਮਿਰਜ਼ੇ ਨੇ ਸੁੱਤਿਆਂ ਸਾਹਿਬਾਂ ਗਵਾ ਲਈ ਸੀ । ਹੁਣ ਤੂੰ ਸੌਂ ਨਾ । ਇਸ਼ਕ ਨੇ ਹੱਕਾ ਦਿੱਤਾ ਸੀ, ਜੇ ਸੂਲੀ ਤੋਂ ਡਰਦਾ ਏਂ, ਮੇਰੀ ਗਲੀ ਨਾ ਆਈਂ । ਤੂੰ ਸੁਕਰਾਤ ਵਾਲੀ ਜ਼ਹਿਰ ਪੀ ਲਈ । ਮਨਸੂਰ ਵਾਲੀ ਸੂਲੀ ਦਾ ਦਰਦ ਵੀ ਸਹਿ ਲਿਆ । ਹੱਡ ਤੁੜਵਾ ਲਏ ਤੋ ਸੜਦੀ ਸੜਦੀ ਗੋਲੀ ਵੀ ਖਾ ਲਈ। ਪਰ ਇਸ ਸ਼ਹੀਦ ਦੀ ਲਾਸ਼ ਨੂੰ ਲੋਕਾਂ ਵਿਚ ਲੈ ਕੇ ਜਾਣਾ ਬਾਕੀ ਹੈ । ਲੋਕ ਅਜਿਹੀ ਸੁੱਤੜ ਸ਼ਕਤੀ ਹੈ ਕਿ ਕੁਰਬਾਨੀਆਂ ਦੀ ਜਾਗ ਬਿਨਾਂ ਪਾਸਾ ਵੀ ਨਹੀਂ ਪਰਤਦੀ । ਮੰਜ਼ਲ ਆਪ ਚਲ ਕੇ ਕਦੇ ਨਹੀਂ ਆਈ । ਜਦੋਂ ਕਦੋਂ ਪੰਧ ਰਾਹੀ ਨੂੰ ਹੀ ਤੈਅ ਕਰਨਾ ਪਿਆ ਹੈ । ਕਾਮੇ ਲੋਕਾਂ ਦੇ ਸਾਥ ਬਿਨਾਂ ਅਸੀਂ ਬੋਹਥਿਆਰ ਆਂ । ਬੇਹਥਿਆਰਾ ਮਿਰਜਾਂ ਜੰਡ ਹੇਠਾਂ ਵੱਢਿਆ ਗਿਆ ਸੀ। ਨਿੱਤ ਦੀ ਵੱਢ ਵਢਾਈ ਤੋਂ ਸਾਡਾ ਇਤਿਹਾਸ ਵੀ ਸਤ ਗਿਆ ਏ । ਤੂੰ ਮੇਰੀਆਂ ਗੱਲਾਂ ਸੁਣ ਰਿਹਾ ਏਂ ਕਿ ਨਹੀਂ ?" ਲੇਖਕ ਨੇ ਪੀਤੂ ਦਾ ਪੈਰ ਹਲੂਣਿਆ।
ਆਕੜੇ ਪੀਤੂ ਦੀ ਥਾਂ ਉਹ ਆਪ ਸਾਰਾ ਹਿੱਲ ਗਿਆ ।
"ਓਹ ! ਕਿੰਨਾ ਭਿਆਨਕ, ਕਿੰਨਾ ਰੂਹ ਕੰਬਾਊ !" ਉਹ ਘੁਰਾੜਾ ਤੋੜ ਕੇ ਸੂਕਿਆ। "ਸ਼ਾਇਦ ਸ਼ਹੀਦ ਦੀ ਲਾਸ਼ ਨੂੰ ਲੋਕਾਂ ਤਕ ਲੈ ਜਾਣ ਦਾ ਕੰਮ, ਪੀਤੂ ਮੇਰੇ ਚੁੰਮੇ ਲਾ ਗਿਆ ਏ ।” ਲੇਖਕ ਨੇ ਬਾਹਰ ਨਿਕਲ ਕੇ ਵੇਖਿਆ, ਹਵਾ ਅਸਲੱ ਸ਼ਾਂਤ ਹੋ ਗਈ ਸੀ । ਚਿੜੀਆਂ ਦੀ ਲੰਮੀ ਡਾਰ ਗੀਤ ਗਾਉਂਦੀ ਉਹਦੇ ਅਗੋਂ ਦੀ ਲੰਘ ਰਹੀ ਸੀ । ਸਾਰਾ ਪੂਰਬ ਸ਼ਹੀਦ ਦੀ ਹਿੱਕ ਵਾਂਗ ਮਹਿਕ ਉਠਿਆ। ਧਰਤੀ ਦੀ ਕੁੱਖ ਕਿਸੇ ਨਵੇਂ ਫੁੱਲ ਨੂੰ ਜਨਮ ਦੇਣ ਲਈ ਅੰਗੜਾਈਆਂ ਵਿਚ ਮੁਸਕਾ ਪਈ ।
3
ਆਸ਼ਕ ਮਰਦ ਦਲੇਰ ਨੂੰ, ਸਿਵਾ ਉਡੀਕੇ ਗੋਰ
ਪ੍ਰੀਤਮ ਦੀ ਸ਼ਹਾਦਤ ਨੇ ਸੁਰਮੇਲ ਨੂੰ ਧੁਰ ਆਤਮਾ ਤੱਕ ਹਿਲਾ ਕੇ ਰੱਖ ਦਿੱਤਾ। ਅਹਿਸਾਸ ਦਾ ਤੇਜ਼ ਵਿੰਗ ਉਹਦੇ ਅੰਦਰ ਅਜਿਹਾ ਚੁਭਿਆ ਕਿ ਉਹਦਾ ਚੈਨ ਹਮੇਸ਼ਾ ਲਈ ਗਵਾਚ ਗਿਆ । ਜਦੋਂ ਮਿੱਤਰ ਪਿਆਰੇ ਦੀ ਲਹੂ ਚੌਂਦੀ ਲਾਸ਼ ਦਿਲ ਦਾ ਮੰਜਾ ਆ ਮੱਲੇ । ਨੀਂਦ ਦਿਲਬਾਗ ਵਰਗੇ ਮੋਏ ਮਾਸ ਨੂੰ ਹੀ ਆ ਸਕਦੀ ਹੈ । ਜਾਗ ਖੁਲ੍ਹਣ ਵੇਲੇ ਤੋਂ ਹੀ ਉਹ ਸੋਚਦਾ ਰਿਹਾ ਸੀ : ਗੋਲੀ ਲੱਗ ਪੀਤੂ ਦੀ ਰੂਹ ਮੇਰੇ ਕੋਲ ਕਿਉਂ ਆਈ ? ਲੋਕਾਂ ਦੀ ਵੱਢੀ ਟੁਕੀ ਤਾਰੀਖ਼ ਮੇਰੀ ਮੇਜ਼ ਉਤੇ ਕਿਉਂ ਆ ਡਿੱਗੀ ? ਤਾਰੀਖ ਦਾ ਕਰਾ ਸਫ਼ਾ ਖ਼ਾਲੀ ਛੱਡ ਦੇਵਾਂ ? ਮੱਚੜ ਹੋ ਜਾਵਾਂ ? ਤਾਰੀਖ ਤਾਂ ਕਿਸੇ ਹੋਰ ਲੇਖਕ ਦਾ ਬੂਹਾ ਜਾ ਮੱਲੇਗੀ, ਪਰ ਤੂੰ ਇਕ ਲੇਖਕ ਦੀ ਜੁੰਮੇਵਾਰੀ ਤੋਂ ਕਿਵੇਂ ਬਰੌਂਗਾ ? ਤਾਰੀਖ ਸਮੇਂ ਦੀ ਜਵਾਨ ਧੀ ਹੈ । ਇਹਦੇ ਪੈਰਾਂ ਵਿਚ ਚੱਕਰ ਹੈ। ਇਹ ਜੰ-ਮਾਲਾ ਕਿਸੇ ਰਾਮ ਜਾਂ ਅਰਜਨ ਦੇ ਗਲ ਨਹੀਂ ਪਾਉਂਦੀ : ਸਗੋਂ ਲੋਕਾਂ ਦੇ ਸ਼ਹੀਦ ਨੂੰ ਆਪਣਾ ਵਰ ਚੁਣਦੀ ਹੈ। ਮੋਲਿਆ ! ਪੀਤੂ ਦੀ ਯਾਰੀ ਤੇ ਸਮੇਂ ਦਾ ਸੱਚ ਤੇਰਾ ਇਮਤਿਹਾਨ ਲੈਣ ਆਏ ਐ। ਲੋਕਾਂ ਕੋਲ ਦੇ ਹੀ ਕਰਣੀਆਂ ਹਨ, ਵਫ਼ਾਦਾਰੀ ਤੇ ਗਦਾਰੀ ਦੀਆਂ । ਤੈਨੂੰ ਜਿਹੜੀ ਚੰਗੀ ਲਗਦੀ ਹੈ ਚੁਣ ਲੈ ।
ਗੁਰਦਵਾਰੇ ਦਾ ਭਾਈ ਸਵੇਰ ਦਾ ਪਾਠ ਮੁਕਾ ਚੁੱਕਾ ਸੀ । ਲਾਉਡ ਸਪੀਕਰ ਵਿਚੋਂ ਕੋਈ ਨਵੀਂ ਹੱਕ ਉਠ ਪਈ : 'ਸਿੱਧ ਛਪ ਬੈਠੇ ਪਰਬਤੀ, ਕੰਨ ਜਗਤ ਕੇ ਪਾਰ ਉਤਾਰਾ ।' ਸਪੀਕਰ ਦੀ ਹੇਕ ਅਹਿਸਾਸ ਦੇ ਘੋੜੇ ਚੜ੍ਹ, ਲੇਖਕ ਨੂੰ ਧੂਹ ਕੇ ਕਿਤੇ ਦੀ ਕਿਤੇ ਲੈ ਗਈ। ਸਿੱਖ ਰਾਜ ਸਮੇਂ ਡੰਗਰਿਆਂ ਦੀਆਂ ਗ਼ਦਾਰੀਆਂ ਅਤੇ ਸਿੱਖ ਸਰਦਾਰਾਂ ਦੀਆਂ ਖੁਦਗਰਜ਼ੀਆਂ ਵਿਚੋਂ ਇਕੋ ਇਕ ਵਿਚਾਰਾ ਫ਼ਕੀਰ ਅਫੀਜ਼ ਦੀਨ ਹੀ ਵਫਾਦਾਰ ਰਹਿ ਗਿਆ ਸੀ । ਲੇਖਕ ਅਨੁਭਵ ਦੇ ਪੁਲਾੜ ਉਤਾਂਹ ਹੀ ਉਤਾਂਹ ਉਡਦਾ ਗਿਆ । ਹੋਰ ਕੁਝ ਨਾ ਸਹੀ, ਮੈਨੂੰ ਵਫ਼ਾ ਦੀ ਗੰਢੀ ਧਰਤੀ ਬੀਜ ਦੇਣੀ ਚਾਹੀਦੀ ਹੈ । ਬਾਰਾਂ ਵਰ੍ਹੇ ਦੇ ਜਲ-ਕਾਲ ਪਿਛੋਂ ਵੀ ਧਰਤੀ ਦੀ ਹਿੱਕ ਬਾਂਤ ਨਹੀਂ ਹੋ ਜਾਂਦੀ । ਉਹ ਮੁੜ ਫੁਟੇਗੀ, ਮੁੜ ਮੌਲੇਗੀ । ਕੀ ਹੋਇਆ ਜੋ ਅੱਜ ਦੇ ਬੁੱਧੀਵਾਨਾਂ ਨੂੰ ਸਰਮਾਏਦਾਰਾਂ ਨੇ, ਉਹਦੀ ਚਾਟੜੀ ਸਰਕਾਰ ਨੇ ਖ਼ਰੀਦ ਲਿਆ- ਸਾਮਰਾਜੀ ਤੇ ਸੰਸਲਿਸਟ ਸ਼ਫਾਰਤਖਾਨਿਆਂ ਬੁਰਕੀਆਂ ਪਾ ਦਿੱਤੀਆਂ । ਇਤਿਹਾਸ ਇਨ੍ਹਾਂ ਸਮੇਂ ਦੇ ਸਿੱਧਾਂ ਦੀਆਂ ਗਦਾਰੀਆਂ ਉਤੇ ਮੁਸਕਾ ਰਿਹਾ ਹੈ । ਇਤਿਹਾਸ ਕਦੇ ਨਹੀਂ ਮਰਦਾ । ਉਹਦਾ ਬੁਢਾਪਾ ਜਵਾਨੀ ਤੇ ਬਚਪਨ ਆਪਣੇ ਲੋਕਾਂ ਨੂੰ ਲਲਕਾਰ ਕੇ ਆਖਦਾ ਹੈ : ਲੁੱਟੇ ਜਾਣ ਵਾਲਿਓ ! ਘਬਰਾਓ ਨਾ, 'ਹੋਰ ਵੀ ਉਠਸੀ ਮਰਦ ਕਾ ਚੇਲਾ ।'
ਸੁਰਮੇਲ ਨੂੰ ਜਾਪਿਆ, ਲਾਲ ਘੁਗੀਆਂ ਵਾਲੀ ਖੱਦਰ ਦੀ ਰਜ਼ਾਈ ਹੇਠਾਂ ਜਿਵੇਂ ਹਾਲੋ ਵੀ ਪੀਤੂ ਘੂਕ ਸੁੱਤਾ ਪਿਆ ਹੈ । ਉਹ ਸੁੱਤਾ ਪਿਆ ਵੀ ਤੇਜ਼ਾਬ ਵਾਂਗ ਉਬਲਦਾ ਰਹਿੰਦਾ ਸੀ । ਸਵਾ ਲੱਖ ਨਾਲ ਇਕ ਲੜ ਕੇ ਰਣ ਤੱਤਾ ਕਰਨ ਵਾਲੇ ਅਣਖੀਲੇ ਜੋਧੇ ਏਹੀ ਹਨ । ਜ਼ੁਲਮ ਤੇ ਅਨਿਆਂ ਦੇ ਵਿਰੁਧ ਕੋਈ ਵੀ ਡੱਟ ਜਾਵੇ : ਗੁਰੂ ਗੋਬਿੰਦ ਸਿੰਘ ਦੀ ਉਮੱਤ ਦਾ ਸੂਰਮਾ ਹੋ ਜਾਂਦਾ ਹੈ। ਲੇਖਕ ਅੰਗੜਾਈ ਭਰ ਕੇ ਸੜਕ ਤੇ ਆ ਗਿਆ। ਹਾਲੇ ਉਹ ਬਸ ਅੱਡੇ ਉੱਤੇ ਪਹੁੰਚਿਆ ਹੀ ਸੀ ਕਿ ਸੇਵੇ ਨੇ ਚਾਹ ਦਾ ਤੱਤਾ ਤੱਤਾ ਗਲਾਸ ਫੜਾਂਦਿਆਂ ਟਕੋਰਿਆ :
“ਚਾਚਾ, ਲੈ ਝੁਲਸ ਲੈ । ਜਦੋਂ ਕਦੋਂ ਅਸੀਂ ਹੀ ਤੇਰੇ ਕੰਮ ਆਉਣਾ ਏ। ਤੂੰ ਤਾਂ ਚੰਮ ਲੁਹਾਉਣ ਦੀ ਕਸਰ ਨਹੀਂ ਛਡੀ ਸੀ ।"
ਮੇਲੂ ਸੇਵੇ ਦੇ ਅਗਾਉਂ ਵਾਰ ਉਤੇ ਥੋੜਾ ਝੇਪਰ ਗਿਆ । ਸੇਵੇ ਨੂੰ ਪੂਰਾ ਗੁੱਸਾ ਸੀ, ਸਰਪੰਚ ਹੁੰਦਿਆਂ ਉਸ ਵਾਹਰ ਤੋਂ ਕੁੱਟੀ ਦੋ ਨੂੰ ਨਹੀਂ ਛੁਡਾਇਆ ਸੀ । ਪਿਛਲੇ ਸਾਲ ਜਵਾਨੀ ਦੀ ਲਹਿਰ ਵਿਚ ਆਇਆ, ਉਹ ਬ੍ਰਾਹਮਣਾਂ ਦੀ ਕੁੜੀ ਕੱਢ ਕੇ ਲੈ ਗਿਆ ਸੀ । ਉਹ ਦੇਵੀ ਦੀਆਂ ਸੋਹਾਂ ਖਾ ਕੇ ਵਾਸਤੇ ਪਾਉਂਦਾ ਰਿਹਾ ਕਿ ਕੁੜੀ ਮੈਨੂੰ ਕੱਢ ਕੇ ਲਿਆਈ ਏ । ਪਰ ਅਵੈੜੀ ਬਾਹਰ ਨੇ ਕੁੜੀ ਨੂੰ ਫੁੱਲ ਦੀ ਨਾ ਲਾਈ ਅਤੇ ਸੇਵੇ ਦਾ ਕੁੱਟ ਕੁੱਟ ਪਨੀਰ ਕੱਢ ਸੁੱਟਿਆ।
"ਸਾਰਾ ਕੇਸ ਰਫਾ ਤਫਾ ਕਰਵਾ ਕੇ ਤੈਨੂੰ ਪੋਲੀਸ ਦੇ ਛਿੱਤਰਾਂ ਤੋਂ ਨਹੀਂ ਬਚਾਇਆ ?" ਚਾਹ ਦੀ ਘੁੱਟ ਭਰਨ ਤੋਂ ਪਹਿਲਾਂ ਮੱਲੂ ਨੇ ਗਿੱਬ ਕੇ ਆਖਿਆ।
"ਉਂ ਤਾਂ ਚਾਚਾ ਤੇਰੀ ਦਿਆ ਨਾਲ ਸੁੱਤੇ ਨਹੀਂ ਜਾਗਦੇ : ਪਰ ਤੇਰੇ ਉਤੇ ਪਟਾਕਾ ਪਾ ਕੇ ਪਾਲਾ ਲਾਹੁਣ ਨੂੰ ਕਦੇ ਕਦੇ ਜੀ ਕਰ ਆਉਂਦਾ ਏ ।" ਉਸ ਸੋਕਣ ਵਾਸਤੇ ਹੱਥ ਭੱਠੀ ਅਗੇ ਕਰ ਦਿੱਤੇ ।
"ਭਤੀਜ ਜੋ ਕੌੜੇ ਥਾਣੇਦਾਰ ਦਾ ਹੱਥ ਫਿਰ ਜਾਂਦਾ, ਪਾਲਾ ਤਾਂ ਸਾਰੀ ਉਮਰ ਦਾ ਹੀ ਲਹਿ ਜਾਣਾ ਸੀ।" ਲੇਖਕ ਨੇ ਅਗਲੇ ਪਿਛਲੇ ਸਾਰੇ ਮਖੌਲਾਂ ਦਾ ਬਦਲਾ ਲੈ ਲਿਆ ।
ਸੇਵੇ ਨਾਲ ਬਸ ਨੂੰ ਉਡੀਕਦੀਆਂ ਸਵਾਰੀਆਂ ਵੀ ਹੱਸ ਪਈਆਂ । ਵਾਹਰ ਦੀ ਇਕ ਹੀ ਤੌਣੀ ਨਾਲ ਉਹ ਮੰਨੇ ਕਾ ਸਿੱਖ ਬਣ ਗਿਆ ਸੀ । ਖੇਲੰਦੜਾ ਤੇ ਸਹਿੰਦੜਾ ਹੋਣ ਕਾਰਨ ਉਸ ਦੀ ਚਾਹ-ਪਕੌੜਿਆ ਦੀ ਦੁਕਾਨ ਠਾਠ ਨਾਲ ਚਲ ਪਈ ਸੀ । ਮਿਲਣਜਾਰੀ ਨੇ ਉਹਦੀ ਪੁਰਾਣੀ ਗਲਤੀ
ਉਤੇ ਪੋਚਾ ਪਾ ਦਿੱਤਾ । ਹੁਣ ਸੇਵਾ ਲੰਡੇ ਲਾਟ ਦੀ ਪਰਵਾਹ ਨਹੀਂ ਸਮਝਦਾ ਸੀ । ਹਰ ਆਉਣ ਵਾਲੇ ਜਾਣੂੰ ਨੂੰ ਉਹ ਜਰੂਰ ਟਕੋਰ ਲਾਉਂਦਾ । ਉਸ ਦਾ ਸਉਲਾ ਰੰਗ ਦਗਦੀ ਭੱਠੀ ਉਤੇ ਫਰਾਟੋ ਮਾਰਦਾ । ਮੋਟੇ ਨਕਸ਼ਾ ਨਾਲ ਪਥਿਆ ਪਰਿਆ ਲਗਦਾ ਸੀ । ਪਰ ਸ਼ਾਹ ਕਾਲੀਆਂ ਚਮਕਦਾਰ ਅੱਖਾਂ ਸੜਕ ਤੇ ਜਾਂਦੇ ਰਾਹੀਆਂ ਨੂੰ ਘੇਰਦੀਆਂ ਸਨ । ਉਹਦੇ ਗਾਹਕ ਵੀ ਆੜੀਆਂ ਵਾਂਗ ਖਹਿੰਦੇ ਸਨ ।
"ਸੁਣ ਓਏ ਬੱਠਲਾ !" ਮੇਲ ਨੇ ਸੇਵੇ ਨੂੰ ਚਮਕਾਉਣ ਵਾਸਤੇ ਬੁਲਾਇਆ।
"ਬੱਠਲਾ ਕੀ ਹੁੰਦਾ ਏ ਚਾਚਾ ?" ਭਜੀਜੇ ਨੇ ਸਾਂਗ ਲਾ ਕੇ ਚਾਚੇ ਨੂੰ ਚਿੜਾਇਆ।
''ਤੇਰਾ ਸਿਰ ਮਤੀਰੇਂ ਖਾਂ ਏ ਨਾ, ਸੋਚਣ ਤੋਂ ਆਰੀ, ਅੱਧਾ ਕੁਆਂਟਲ ।" ਲੇਖਕ ਨੇ ਉਸ ਨੂੰ ਦਬਕਾੜਦਿਆਂ ਅਗਾਂਹ ਗੱਲ ਤੋਰੀ । "ਮੈਨੂੰ ਕੋਈ ਵੀ ਮਿਲਣ ਵਾਲਾ ਆ ਕੇ ਪੁੱਛੇ, ਉਹਦੇ ਕੱਖ ਪੱਲੇ ਨਹੀਂ ਪਾਉਣਾ ।"
"ਜੇ ਕੋਈ ਦਿਲ ਦਾ ਜਾਨੀ ਆ ਗਿਆ ?" ਉਸ ਮੁਸਕਾਉਂਦਿਆਂ ਸ਼ਰਾਰਤ ਨਾਲ ਮਤੀਰਾ ਖੁਰਕਿਆ ।.
"ਬਸ ਸਭ ਨੂੰ ਇਕੋ ਰੱਸੇ ਬੰਨ੍ਹਣਾ ਏਂ।"
"ਚਾਚੂ, ਬੇਫਿਕਰ ਰਹਿ । ਪੂਰੀਆ ਪੰਜ ਜਮਾਤਾਂ ਪਾਸ ਆਂ । ਸੀ..ਆਈ. ਡੀ. ਨੂੰ ਵੀ ਬੜੇ ਥਹੁ ਨਹੀਂ ਲਗਣ ਦਿੰਦਾ ।" ਉਸ ਮੰੜਵੀਂ ਮੁਸਕਾਣ ਘੁਟ ਕੇ ਮੂੰਹ ਘਸੁੰਨ ਬਣਾ ਲਿਆ । ਉਸ ਨੂੰ ਆਪਣੀ ਵਫ਼ਾਦਾਰੀ ਉਤੇ ਰੱਜ ਕੇ ਮਾਣ ਸੀ।
"ਬੱਲੇ ਓਟੇ ਚੀਨਿਆ ਕਬੂਤਰਾ, ਤੇਰੀਆਂ ਕਿਆ ਸਿਫ਼ਤਾਂ ਏਂ ।" ਏਨੀ ਆਖਦਾ ਸੁਰਮੇਲ ਸਵਾਰੀਆਂ ਨਾਲ ਬਸ ਵਲ ਔਹਲ ਪਿਆ।
ਪੰਜਾਬ ਰੋਡਵੇਜ ਦੀ ਬਸ ਰਾਹ ਵਿਚ ਵਿਹਰਦੀ, ਧੱਕੇ ਲਵਾਉਂਦੀ ਤੇ ਹਾਲ ਦੁਹਾਈ ਪਾਉਂਦੀ ਤਹਿਸੀਲ ਦੇ ਸਦਰ ਥਾਣੇ ਅੱਗੇ ਬਰੇਕਾਂ ਲਾ ਕੇ ਖਲੋ ਗਈ। ਥਾਣੇ ਨੂੰ ਬਾਹਰੋਂ ਬਿਸਕੁਟੀ ਰੰਗ ਨਾਲ ਓਦੋਂ ਸ਼ਿੰਗਾਰਿਆ ਸੀ, ਜਦੋਂ ਆਈ. ਜੀ. ਸ਼ਰਮਾ ਮਾਰੋ ਮਾਰ ਕਰਦਾ ਦੌਰ ਤੇ ਆਇਆ ਸੀ । ਪਰ ਨਿੱਕੀ ਇੱਟ ਦੀਆ ਝਾਕਦੀਆਂ ਤਰੇੜਾਂ ਦਸਦੀਆਂ ਸਨ, ਰੰਗ ਤੇ ਪਲੱਸਤਰ ਸਭ ਫਜ਼ੂਲ ਹਨ, ਮਲਿਕਾ ਵਿਕਟੋਰੀਆ ਸਮੇਂ ਦੀ ਬੁੱਢੀ ਬਿਲਡਿੰਗ ਹੁਣ ਬਹੁਤਾ ਸਮਾਂ ਖਲੋਤੀ ਨਹੀਂ ਰਹਿ ਸਕਦੀ ।
ਲੇਖਕ ਨੇ ਜੀ ਭਿਆਣੀ ਹਾਲਾਤ ਵਿਚ ਥਾਣੇ ਅਗੋਂ ਦੀ ਦੇ ਚੱਕਰ ਮਾਰੇ, ਪਰ ਉਸ ਨੂੰ ਕੋਈ ਵਾਕਫ਼ਕਾਰ ਨਾ ਮਿਲਿਆ, ਜਿਹੜਾ ਅੰਦਰ ਲੈ ਜਾਂਦਾ । ਆਪਣੇ ਆਪ ਅੰਦਰ ਜਾਣ ਵਾਸਤੇ ਉਸ ਕੋਲ ਕੋਈ ਬਹਾਨਾ ਨਹੀਂ ਸੀ । ਉਹ ਕੜੱਕਾ ਲੱਗੀ ਬੰਦ ਕੱਠੜੀ ਵੇਖਣਾ ਚਾਹੁੰਦਾ ਸੀ । ਸ਼ਾਇਦ ਪੀਤੂ ਵਾਲਾ ਕੜੱਕਾ ਥਾਏਂ ਗੱਡਿਆ ਪਿਆ ਹੋਵੇ । ਨਾ ਹੀ ਸੁਲੀ ਦਾ ਮੂੰਹ ਟੁੱਟਾ ਏ, ਤੇ ਨਾ ਹੀ ਸ਼ਹੀਦਾਂ ਦੀਆਂ ਛਾਤੀਆਂ ਵਿਚੋਂ ਜੋਸ਼ ਠੰਡਾ ਪਿਆ ਏ । ਨੇਕੀ ਬਦੀ ਅਤੇ ਫੁੱਲ ਕੰਡ ਦੀ ਇਤਿਹਾਸਕ ਕਹਾਣੀ ਸੰਤਾਨ ਦੀ ਆਂਤ ਵਾਂਗ ਲੰਮੀ ਹੀ ਲੰਮੀ ਹੁੰਦੀ ਜਾ ਰਹੀ ਹੈ 1 ਉਹ ਕੜੱਕੇ ਵਿਚ ਬਟ ਦੀ ਝਟ ਆਪ ਖਲੋਂ ਕੇ ਪੀੜ੍ਹ ਦੇ ਤਿੰਨ ਦਿਨਾਂ ਦੇ ਤਸੀਹਿਆਂ ਦਾ ਦਰਦ ਮਹਿਸੂਸ ਕਰਨਾ ਚਾਹੁੰਦਾ ਸੀ। ਉਸ ਸਮੇਂ ਰੱਬ ਦੀ ਰਹਿਮਤ ਦਾ ਕੋਈ ਵੀ ਚਾਰਾ ਨਾ ਚਲਿਆ । ਲੇਖਕ ਦਾ ਥਾਣੇ ਅੰਦਰ ਜਾਣ ਵਾਸਤੇ ਕੋਈ ਬੰਨ੍ਹ ਚੱਪਾ ਨਾ ਵੱਜਾ।
"ਕਦੇ ਫੇਰ ਸਹੀ, ਮੈਨੂੰ ਸਮਾਂ ਅਜਾਈਂ ਨਹੀਂ ਗਵਾਉਣਾ ਚਾਹੀਦਾ ।" ਉਸ ਮਾਯੂਸ ਹੋ ਕੇ ਮੁੜ ਕੇ ਬਸ ਆ ਫੜੀ । ਬਸ ਨੇ ਉਸ ਨੂੰ ਧਾਰਾ ਵਾਲੇ ਪੁਲ ਉੱਤੇ ਲਾਹ ਦਿੱਤਾ । ਉਹ ਆਲੇ- ਦੁਆਲੇ ਨੂੰ ਥੋੜਾ ਗਹੁ ਨਾਲ ਤਾੜਦਾ ਰਿਹਾ । ਵਿਚ ਉਸ ਸਾਈਕਲ ਉਤੇ ਲੱਤ ਦੇ ਰਹੇ ਰਾਹੀ ਨੂੰ ਰੋਕ ਲਿਆ।
“ਬਾਈ ਜੀ, ਤਿੰਨ ਚਾਰ ਦਿਨ ਹੋਏ, ਏਥੇ ਨੇੜ ਪਰੋਹੇ, ਇਕ ਨਕਸਲਬਾੜੀਏ ਪੀਤੂ ਨੂੰ ਪੋਲੀਸ ਨੇ ਗੋਲੀ ਮਾਰ ਦਿੱਤੀ ਸੀ : ਤੁਹਾਨੂੰ ਉਸ ਟਾਹਲੀ ਦਾ ਪਤਾ ਏ ?"
ਅੱਧੀ ਉਮਰ ਦਾ ਲਾਖਾ ਬਾਣੀਆਂ ਆਨੇ ਡਬੇਰ ਖਲੌਤਾ। ਇਉਂ ਲਗਦਾ ਸੀ ਜਿਵੇਂ ਘਸੁੰਨ ਵਜ ਕੇ ਉਸ ਦਾ ਮੂੰਹ ਖੁਲ੍ਹ ਗਿਆ ਏ । ਉਹਦੇ ਕੰਨਾਂ ਦੀਆਂ ਭਾਰੀਆਂ ਨੱਤੀਆਂ ਜਨਵਰੀ ਦੀ ਧੁੱਪ ਵਿਚ ਚਮਕ ਰਹੀਆਂ ਸਨ । ਸੁਰਤ ਆਉਣ ਤੇ ਬਾਣੀਏ ਨੇ ਮੈਲੂ ਨੂੰ ਸਿਰ ਤੋਂ ਪੈਰਾਂ ਤੱਕ ਤਲਾਸ਼ੀ ਲੈਣ ਵਾਲਿਆਂ ਵਾਂਗ ਦੇਖਿਆ । ਉਹਦੇ ਭਾਣੇ ਮੈਂ ਨਕਸਲਬਾੜੀਆ ਸੀ ਜਾਂ ਉਨ੍ਹਾਂ ਦਾ ਰਾਹ ਭੁੱਲਿਆ ਭੂਤ । ਸੁੱਕੇ ਗਲ ਦੀ ਘੁਟ ਭਰਦਿਆਂ ਉਸ ਸਿਰ ਫੇਰਿਆ।
"ਮੇਰੇਆਰ।" ਅਗਾਂਹ ਉਸ ਤੋਂ ਕੁਝ ਵੀ ਨਾ ਆਖ ਹੋਇਆ ਅਤੇ ਆਪਣਾ ਸਾਈਕਲ ਢਲਵਾਨ ਨੂੰ ਰੇੜੇ ਪਾ ਲਿਆ ।
ਮੋਲੂ ਨੇ ਖ਼ਿਆਲ ਕੀਤਾ ਇਉਂ ਮੈਨੂੰ ਕਿਸੇ ਵੀ ਕੁਝ ਨਹੀਂ ਦੱਸਣਾ । ਪੋਲੀਸ ਨੇ ਪੂਰੀ ਦਹਿਸ਼ਤ ਪਾਈ ਹੋਈ ਹੈ। ਮੈਨੂੰ ਜੁਲਾਣੇ ਦੇ ਢੱਕ ਬਾਰੇ ਪੁੱਛਣਾ ਚਾਹੀਦਾ ਹੈ। ਨੰਗਲ ਪਿੰਡ ਦੇ ਚੜ੍ਹਦੇ ਪਾਸੇ ਇਕ ਆਦਮੀ ਪਛੇਤੀ ਕਣਕ ਗੁੱਡ ਰਿਹਾ ਸੀ । ਰੰਗ ਤੋ ਨਕਸ਼ਾਂ ਵਲੋਂ ਮਜ੍ਹਬੀ ਸਿੱਖ ਜਾਪਦਾ ਸੀ । ਕਣਕ ਰੋਹ ਤੋਂ ਬਿਨਾਂ ਪੀਲੀ ਪਈ ਹੋਈ ਸੀ । ਖੇਤ ਵਿਚ ਕੱਲਰ ਦੇ ਗੰਜ ਖਿਲਰੇ ਪਏ ਸਨ, ਪਰ ਗੁਡਾਵਾ ਆਪਣੀ ਲਗਨ ਨਾਲ ਪਿਆਜ਼ੀ, ਜੇਂਦਰ ਬਾਥੂ ਅਤੇ ਕੰਡਿਆਲੀ ਰੰਥੀ ਦੇ ਜ਼ੋਰ ਜੜ੍ਹਾਂ ਤੋਂ ਖੁੱਗੀ ਜਾ ਰਿਹਾ ਸੀ । ਮੇਲੂ ਨੂੰ ਆਪਣੇ ਆਪ ਇਕ ਭਰੋਸਾ ਜਾਗ ਪਿਆ, ਇਹ ਬੰਦਾ ਮੈਨੂੰ ਜ਼ਰੂਰ ਟਿਕਾਣਾ ਦੱਸ ਦੇਵੇਗਾ।
"ਬਾਈ ਜੀ ਸਤਿ ਸ੍ਰੀ ਅਕਾਲ ।"
"ਗੁਰ ਪ੍ਰਕਾਰ ਗੁਰਮੁਖਾ !" ਉਹ ਰੰਬੀ ਰੋਕ ਕੇ ਆਉਣ ਵਾਲੇ ਨੂੰ ਵੇਖਣ ਲਗ ਪਿਆ।
"ਤੁਹਾਨੂੰ ਜੁਲਾਣੇ ਦੇ ਢੱਕ ਦਾ ਪਤਾ ਏ, ਏਥੇ ਕਿਤੇ ਨੇੜੇ ਈ ਐ ?"
ਉਸ ਨਜ਼ਰਾਂ ਗੱਡ ਕੇ ਗੁਰਮੁਖ ਨੂੰ ਪਛਾਣਨ ਦਾ ਜਤਨ ਕੀਤਾ। ਫਿਰ ਉਸ ਸੁਤੇ ਸਿੱਧ ਰੰਥੀ ਪੁੱਠੇ ਪਾਸਿਓ ਮੋਟੋ ਡਲੇ ਉਤੇ ਕੁਆ ਮਾਰੀ ਅਤੇ ਖੱਬੀ ਮੁੱਠ ਵਿਚ ਵੱਤਰੀ ਮਿੱਟੀ ਘੁਟ ਲਈ। ਸੱਜਰੀ ਗੁਡਾਈ ਕਾਰਨ ਮਿੱਟੀ ਵਿਚੋਂ ਮਹਿਕ ਉਠ ਰਹੀ ਸੀ । ਗੁਡਾਵਾ ਡਾਂਗ ਜਿੰਨਾ ਲੰਮਾ ਹਉਕਾ ਖਿੱਚਦਾ ਆਖਣ ਲੱਗਾ :
"ਗੁਰਮੁਖਾ ! ਪੀਤੂ ਤੇਰਾ ਕੀ ਲਗਦਾ ਸੀ ?" ਜਦੋਂ ਉਸ ਮੇਲ ਨੂੰ ਵੇਖਣ ਲਈ ਛੱਪਰ ਚੁੱਕੇ, ਅੱਖਾਂ ਨੱਕੋ ਨੱਕ ਭਰੀਆਂ ਹੋਈਆਂ ਸਨ । ਉਹਦੀਆਂ ਰੰਬੀ ਵਰਗੀਆਂ ਤਿੱਖੀਆਂ ਨਜ਼ਰਾਂ ਨੇ ਜਾਣ ਲਿਆ, ਰਾਹੀ ਕੀ ਚਾਹੁੰਦਾ ਹੈ।
"ਗਹਿਗੱਡ ਯਾਰ ।" ਲੇਖਕ ਆਪਣੇ ਮਨ ਦਾ ਉਛਾਲਾ ਨਾ ਸਾਂਭ ਸਕਿਆ।
"ਭੁੱਖਾ ਹੋਵੇਂਗਾ ?" ਹਾਲਤ ਦੀਆਂ ਆਰਥਕ ਧੰਗੇੜਾਂ ਦੇ ਬਾਵਜੂਦ ਉਸ ਵਿਚ ਸਦੀਆਂ ਪੁਰਾਣਾ ਸਹਿਚਾਰ ਹਾਲੇ ਜਿਊਂਦਾ ਸੀ।
"ਨਹੀਂ ਜੀ, ਹੁਣੇ ਪੁਲ ਵਾਲੀ ਦੁਕਾਨ ਤੋਂ ਚਾਹੇ ਪੀ ਕੇ ਆਇਆ ਹਾਂ ।" ਗੁਰਮੁਖ ਨੇ ਤਸੱਲੀ ਨਾਲ ਉੱਤਰ ਦੇਂਦਿਆਂ ਪੁਛਿਆ । "ਮੈਂ ਤਾਂ ਪੀਤੂ ਦੀ ਮਰਨ ਵਾਲੀ ਥਾਂ ਵੇਖਣੀ ਏਂ।”
"ਕੀ ਕਰੇਂਗਾ ਵੇਖ ਕੇ । ਬੁੱਚੜਾਂ ਸੋਨੇ ਵਰਗਾ ਮੁੰਡਾ ਮਾਰ ਘਾਤਿਆ । ਆਸ਼ਕ ਮਰਦ ਦਲੇਰ ਨੂੰ ਸਿਵਾ ਉਡੀਕੇ ਗੋਰ ।" ਉਹਦੀਆਂ ਉਭਰੀਆਂ ਨੀਲੀਆਂ ਨਸਾਂ ਵਾਲੇ ਹੱਥ ਕੰਬੀ ਜਾ ਰਹੇ ਸਨ । ਗਲ ਦੀਆਂ ਨਾੜਾਂ ਗੁੱਸੇ ਵਿਚ ਤਣੀਆਂ ਹੋਈਆਂ ਸਨ । "ਜੀਅ ਕਰਦਾ ਏ ਚੰਦਰਿਆਂ ਵਿਚਾਲੇ ਜਾ ਕੇ ਬੰਬ ਵਾਂਗ ਪਾਟ ਜਾਵਾਂ । ਪਾਪੀਓ, ਹਤਿਆਰਿਓ ! ਤੁਹਾਡਾ ਕਿਸੇ ਜੁਗ ਨਹੀਂ ਭਲਾ ਹੋਣਾ।”
ਉਸ ਅੱਖਾਂ ਪੂੰਝ ਕੇ ਨੱਕ ਸਾਫ ਕਰਦਿਆਂ ਆਖਿਆ । “ ਭਾਈ ਗੁਰਮੁਖਾ ! ਅਸੀਂ ਤਾਂ ਭਲਾ ਭੱਠ ਝੋਕਣ ਵਾਲੇ ਆਂ, ਪੜ੍ਹੇ ਲਿਖੇ ਨਹੀਂ ; ਪਰ ਧਰਮਾਤਮਾ ਲੋਕ ਆਖਦੇ ਐ, ਜਦੋਂ ਵਾੜ ਈ ਖੇਤ ਨੂੰ ਖਾਣ ਲਗ ਪਵੇ, ਕੋਈ ਕਹਿਰ ਜ਼ਰੂਰ ਵਰਤਦਾ ਏ । ਆਹ ਕਹਿਰ ਤੋਂ ਕੀ ਘਟ ਐ । ਖ਼ਬਰੇ ਰੱਬ ਕਿਥੇ ਲੰਮੀਆਂ ਤਾਣ ਕੇ ਸੌਂ ਗਿਆ ਏ !"
“ਬਾਈ ਜੀ, ਤੁਸੀਂ ਰੋਵੋ ਨਾ, ਝੂਰੋ ਨਾ । ਕਤਲਾਮਾਂ ਕਰਨ ਵਾਲਾ ਨਾਦਰਸ਼ਾਹ ਕਿੱਥੋ ਐ। ਸਾਹਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣ ਕੇ ਮਾਰਨ ਵਾਲਾ ਸੂਬਾ ਸਰਹੰਦ ਕਿਧਰ ਗਿਆ ਤੇ ਸਿੱਖਾਂ ਦਾ ਖ਼ੁਰਾਖੋਜ ਮਿਟਾਉਣ ਵਾਲਾ ਮੀਰ ਮੰਨੂੰ । ਹਾਲੇ ਤਾਈ ਲੁਟੇਰਿਆਂ ਕਾਮੇ ਮਨੁੱਖਾਂ ਨੂੰ ਪਾੜੀ ਰਖਿਆ ਏ ।" ਗੁਰਮੁਖ ਪਿਆਰੇ ਨੇ ਛਾਤੀ ਨੂੰ ਹੱਥ ਲਾ ਕੇ ਭਰੋਸਾ ਦਿੱਤਾ। "ਇਨਕਲਾਥ ਜ਼ਰੂਰ ਆਏਗਾ । ਸਿਦਕੀ ਸੂਰਮੇ ਜ਼ੁਲਮ ਤੋਂ ਕਦੇ ਨਹੀਂ ਹਾਰਦੇ । ਦਸਾਂ ਨਹੁੰਆਂ ਦੀ ਕਿਰਤ ਫਲੇਗੀ ਤੇ ਸੱਚ ਮਨੁੱਖ ਦਾ ਹਾਣੀ ਹੋਵੇਗਾ।
"ਤੂੰ ਭਲਾ ਲੋਕ ਏਂ, ਠੀਕ ਹੀ ਆਹਦਾ ਹੋਏਂਗਾ, ਪਰ ਅੰਗਰੇਜ਼ਾਂ ਵੱਲੋਂ ਤੋਂ ਪਾਲਟੀਆਂ ਵਾਲੇ ਇਉਂ ਹੀ ਆਖਦੇ ਆਏ ਐ। ਪਿਛਲੀ ਵਾਰ ਵੋਟਾਂ ਲੈਣ ਵੱਲੋਂ ਵੀ ਆਹਦੇ ਸੀ, ਗਰੀਬੀ ਹਟਾਵਾਂਗੇ । ਤਿੰਨ ਘਟ ਸੱਤਰ ਵਰਿਆਂ ਦਾ ਹੋ ਗਿਆ ਆਂ । ਐਬ ਕੋਈ ਕੀਤਾ ਨਹੀਂ । ਝੂਠੇ ਕੁਨਾਲੇ ਤੋਂ ਛੁਟਕਾਰਾ ਨਹੀਂ ਮਿਲਿਆ। ਪੂਰੇ ਇਕ ਉਤੇ ਚਾਲੀ ਸੀਰ ਕਮਾਏ ਐ । ਆਪਣਾ ਖੇਲਾ ਨਹੀਂ ਬਣਾ ਸਕਿਆ । ਸੀਰ ਛੱਡ ਕੇ ਕਿੱਲਾ ਦੇ ਕਿੱਲੋ ਵਟਾਈ ਉਤੇ ਵਾਹੁਣ ਲੱਗਾ ਹਾਂ । ਖੱਬਲ ਤੇ ਬਰੂ ਦੀ ਖਾਧੀ ਜ਼ਮੀਨ ਜਦੋਂ ਸੁਆਰਦਾ ਹਾਂ, ਉਹ ਜੱਟ ਆਪ ਵਾਹ ਲੈਂਦਾ ਏ ਤੇ ਅਗਲੇ ਸਾਲ ਲਈ ਮੁੜ ਮਾੜੀ ਭੋਇੰ ਮੇਰੇ ਮੱਥ ਮਾਰਦਾ ਏ । ਪੀਤੂ ਆਂਹਦਾ ਸੀ, ਕਦੇ ਅਸੀਂ ਹਿੰਦੁਸਤਾਨ ਦੇ ਮਾਲਕ ਸਾਂ । ਨਾ ਤਾਂ ਚੌਧਰੀਆਂ ਦਾ ਪੀਹਣਾ ਪਕਾਉਣਾ ਮੁੱਕਾ ਏ, ਨਾ ਸਾਡੀ ਪੁਸ਼ਤ ਪੁਸ਼ਤੀ ਲਾਮਾਂ ਹਟੀ ਏ ।" ਮਜ਼੍ਹਬੀ ਭਾਈ ਫੁਟ ਫੂਟ ਉਧੜੀ ਗਿਆ, ਜਿਵੇਂ ਉਸ ਨੂੰ ਦਿਲ ਦਾ ਦੁਖ ਆਖਣ ਦਾ ਮਸੀਂ ਮੌਕਾ ਮਿਲਿਆ ਸੀ।
ਲੇਖਕ ਦੇ ਗੱਡੇ ਕਿਤਾਬਾਂ ਦਾ ਲੱਦ ਪੜ੍ਹ ਕੇ ਵੀ ਕਾਮੇ ਭਾਈ ਨੂੰ ਤਸੱਲੀ ਵਾਲਾ ਉੱਤਰ ਨਾ ਦੇ ਸਕਿਆ। ਜਿਸ ਨੂੰ ਸਾਰੀ ਜ਼ਿੰਦਗੀ ਹੀ ਦੁਖਾ ਤੇ ਭੁੱਖਾ ਨੇ ਚੰਨੀ ਰਖਿਆ ਹੋਵੇ, ਉਸ ਨੂੰ ਤਾਂ ਰੱਥ ਵੀ ਤਸੱਲੀ ਨਹੀਂ ਦੇ ਸਕਦਾ।
"ਤੁਸੀਂ ਪੀਤੂ ਨੂੰ ਜਾਣਦੇ ਸੀ ?" ਸੁਰਮੇਲ ਨੇ ਸੁਭਾਵਕ ਹੀ ਪੁੱਛ ਲਿਆ।
"ਹਾਅ, ਮੈਂ ਮਲਕੀਤ ਬੱਚੇ ਦਾ ਤਾਇਆ ਆ ।" ਉਹ ਭਤੀਜੇ ਦਾ ਨਾਂ ਲੈ ਕੇ ਮਾਣ ਨਾਲ ਭਰ ਗਿਆ।
ਭਾਈ ਜੀ ਤੁਹਾਡਾ ਨਾਂ ?" ਲੇਖਕ ਨੂੰ ਹੋਰ ਕੋਈ ਗੱਲ ਨਾ ਅਹੁੜੀ।
"ਨਾਂ ਤਾਂ ਮਾਪਿਆ ਗਿੱਬ ਕੇ ਲਹਿਣਾ ਸਿਹੁੰ ਰਖਿਆ ਸੀ, ਪਰ ਸਾਰੀ ਉਮਰ ਸਾਲੇ ਦੇਣਾ ਸਿਹੁੰ ਤੋਂ ਪਿਛਾ ਨਹੀਂ ਛੁਟਿਆ । ਕੋਈ ਨਾ, ਇਕ ਦਿਨ ਲੱਖ ਹੋਣਗੇ ਈ ।"
ਸੋਚੀ ਨਿਘਰਿਆ ਲੇਖਕ ਆਖਣਾ ਚਾਹੁੰਦਾ ਸੀ, ਓਏ ਭੋਲਿਆ ਭੰਡਾਰਿਆ, ਤੈਨੂੰ ਦੂਜੇ ਜਨਮਾਂ ਦੇ ਲਾਰੇ ਦੇ ਕੇ ਵੀ ਨਿੱਸਲ ਕਰੀ ਰਖਿਆ । ਸੁਰਮੇਲ ਨੂੰ ਵੇਖ ਕੇ ਲਹਿਣਾ ਸਿੰਘ ਨੇ ਦੱਸਣਾ ਸ਼ੁਰੂ ਕੀਤਾ :
''ਚੰਗਾ ਫੇਰ ਸਰਦਾਰਾ, ਤੂੰ ਮੁੜ ਨਹਿਰ ਪੈ। ਏਸੇ ਪਟੜੀਉਂ ਇਕ ਕੱਸੀ ਨਿਕਲੇਗੀ, ਕੋਈ ਕੋਹ ਭਰ ਜਾ ਕੇ । ਉਸ ਕੱਸੀ ਦੇ ਹੇਠਲੇ ਦਾਅ ਗੱਡੇ ਦੀ ਲੀਹ ਉਤਰਦੀ ਐ । ਸਾਹਮਣੇ ਅੱਧ ਕੰਹ ਵਾਟ ਤੇ ਜੁਲਾਣੇ ਦੇ ਪਲਾਹ ਦਿਸ ਪੈਣਗੇ । ਬਸ ਥੋੜ੍ਹੀ ਵਿਥ ਤੇ ਸੱਜੇ ਪਾਸੇ ਤਾਰੇ ਪਰਵਾਰ ਵਾਲੀ
ਟਾਹਲੀ ਖਲੋਤੀ ਐ।" ਲਹਿਣਾ ਸਿੰਘ ਨੇ ਇਸ਼ਾਰਿਆਂ ਨਾਲ ਤਰਫ਼ਾਂ ਸਮਝਾਈਆ। "ਨਹੀਂ ਮੈਂ ਤੇਰੇ ਨਾਲ ਚਲਾਂ ?"
"ਤੁਹਾਡੀ ਬੜੀ ਮਿਹਰਬਾਨੀ, ਨਾਲ ਚਲਣ ਦੀ ਲੋੜ ਨਹੀਂ ।" ਸਾਰਾ ਨਕਸ਼ਾ ਲੇਖਕ ਦੀ ਸਮਝ ਵਿਚ ਆ ਗਿਆ । ਉਸ ਨਹਿਰ ਵਲ ਮੁੜਦਿਆਂ ਆਖਿਆ, "ਭਰਾਵਾ ਸੋ ਦੀ ਤੈਨੂੰ ਇਕੋ ਨਿਬੇੜਾ, ਹੋਣੀ ਹਰ ਹਾਲਤ ਵਿਚ ਵਰਤੇਗੀ। ਤੂੰ ਉਦਾਸ ਨਾ ਹੋਈ।"
"ਉਦਾਸ ਹੋਇਆ ਦਿਹਾੜੇ ਥੋੜੋਂ ਟੁਟਦੇ ਐ। ਚੰਗਾ ਫੇਰ ਸਤਿ ਸ੍ਰੀ ਅਕਾਲ ।"
"ਸਤਿ ਸ੍ਰੀ ਅਕਾਲ ।" ਲੇਖਕ ਨੇ ਲੁੱਟਾਂ ਤੇ ਲਾਹਨਤਾਂ ਮਾਰੇ ਹਿੰਦੁਸਤਾਨ ਨੂੰ ਲਹਿਣਾ ਸਿੰਘ ਵਿਚੋਂ ਤੱਕਿਆ। ਉਹ ਹੈਰਾਨ ਸੀ, ਕਿੰਨੀ ਜਾਨ ਹੈ, ਕਿੰਨਾ ਸਿਰੜ ਐ, ਬੁੱਢਾ ਵੀ ਜਵਾਨ ਲਗਦਾ ਏ । ਕਿਰਤੀ ਜਮਾਤ ਨੂੰ ਦੂਜੇ ਜਨਮਾ ਦੇ ਲਾਰਿਆਂ ਨਾਲ ਵੀ ਨਹੀਂ ਮਾਰਿਆ ਜਾ ਸਕਿਆ। ਉਸ ਪਿਛਾਹ ਭਉ ਕੇ ਵੇਖਿਆ, ਲਹਿਣਾ ਸਿੰਘ ਰੰਥੀ ਨੂੰ ਹੱਥ ਫੜੀ ਕਿਤੇ ਦੂਰ ਨੀਝ ਲਾਈ ਬੈਠਾ ਸੀ । ਰੱਬ ਜਾਣੇ ਉਹ ਇਨਕਲਾਬ ਨੂੰ ਉਡੀਕ ਰਿਹਾ ਸੀ ਜਾਂ ਪੀਤ੍ਰ ਤੇ ਆਪਣੇ ਭਤੀਜੇ ਲਈ ਹਉਕੇ ਭਰ ਰਿਹਾ ਸੀ।
ਮੇਲੂ ਦੀਆਂ ਕਾਹਲੀਆਂ ਤੇ ਲੰਮੀਆਂ ਕਦਮਾਂ ਨੇ ਨਹਿਰ ਦੀ ਪਟੜੀ ਅਤੇ ਕੱਸੀ ਵਾਲਾ ਰਾਹ ਛੇਤੀ ਹੀ ਤੈਅ ਕਰ ਲਏ। ਠੀਕ ਖੱਬੇ ਜੁਲਾਣੇ ਦਾ ਢੱਕ ਅਤੇ ਸੱਜੇ ਟਾਹਲੀ ਸੁੰਨ ਵੱਟੀ ਖਲਤੀ ਸੀ । ਗੱਡੇ ਗੱਡੇ ਕਣਕ ਭੰਨ ਕੇ ਲੋਕਾਂ ਨਵੀਂ ਡੰਡੀ ਬਣਾ ਦਿੱਤੀ ਸੀ । ਟਾਹਲੀ ਹੇਠਾਂ ਜਾ ਕੇ ਉਹਦਾ ਮਲੋਮਲੀ ਹੋਣ ਨਿਕਲ ਗਿਆ । ਅੱਖਾਂ ਅਗੇ ਧੁੰਦ ਨੇ ਤੰਬੂ ਤਾਣ ਦਿੱਤੇ । ਉਹਨੂੰ ਜਾਪਿਆ ਦਿਲਬਾਗ ਅਤੇ ਸਿਪਾਹੀ ਸ਼ਰਾਬ ਪੀ ਰਹੇ ਹਨ ਅਤੇ ਉਹਨਾਂ ਦੀ ਆਪਸੀ ਘੁਸਰ ਫੁਸਰ ਵੀ ਜਾਰੀ ਹੈ । ਉਹ ਤਰੋਲੀ ਕਣਕ ਵਿਚ ਹੋਰ ਅਗਾਂਹ ਵਧ ਗਿਆ । ਸਿਪਾਹੀ ਤਾਂ ਕਿਧਰੇ ਛਿਪਣ ਹੋ ਗਏ, ਪਰ ਕਣਕ ਦੇ ਸਲਾਬੇ ਖੇਤ ਸਿਆੜਾਂ ਦੇ ਸੰਨੂ ਖੁਰੀ ਵਾਲੇ ਚਾਰੇ ਬੂਟਾਂ ਦੀਆਂ ਪੈੜਾਂ ਖੁਸ਼ੀਆਂ ਪਦੀਆਂ ਸਨ । ਲੇਖਕ ਉਹ ਪੈੜਾਂ ਕਿਸੇ ਤਰ੍ਹਾਂ ਖੱਗ ਕੇ ਸੁਰੱਖਿਅਤ ਕਰ ਲੈਣਾ ਚਾਹੁੰਦਾ ਸੀ। ਕਣਕ ਦੇ ਇਕ ਬੂਝੇ ਲਾਗੋਂ ਉਸ ਤਿੰਨ ਸੋ ਤਿੰਨ ਦਾ ਖੱਖਾ ਚੁੱਕ ਲਿਆ। ਉਹ ਖੱਖੇ ਨੂੰ ਘੁਰੀ ਜਾ ਰਿਹਾ ਸੀ । ਖ਼ਬਰੇ ਏਸੇ ਗੋਲੀ ਨੇ ਪੀਤੂ ਦੀ ਜਾਨ ਲਈ ਹੋਵੇ । ਫਿਰ ਕੁਝ ਖ਼ਿਆਲ ਆ ਜਾਣ ਤੇ ਉਸ ਖੇਖਾ ਪੈਂਟ ਦੀ ਚੋਰ ਜੇਬ ਵਿਚ ਪਾ ਲਿਆ ।
ਉਹਦਾ ਸਾਹ ਕਾਹਲਾ ਚਲ ਰਿਹਾ ਸੀ । ਟਾਹਲੀ ਦਾ ਸੱਕ ਪਾੜ ਕੇ ਸਿੱਕਾ ਪੇਟ ਵਿਚ ਧਸ ਗਿਆ ਸੀ । ਮੇਲੂ ਨੂੰ ਇਕਦਮ ਸੋਚ ਵਰੀ । ਟਾਹਲੀ ਇਨਕਲਾਬ ਦੇ ਦਿਨ ਤਕ ਇਸ ਤਰ੍ਹਾਂ ਖਲੋਤੀ ਰਹਿਣੀ ਚਾਹੀਦੀ ਹੈ ਹੈ । ਕਿਉਂ ਨਾ ਟਾਹਲੀ ਖਰੀਦ ਲਈ ਜਾਵੇ ? ਵਿਕੀ ਟਾਹਲੀ ਨੂੰ ਖੇਤ ਦਾ ਮਾਲਕ ਕਿੰਨੇ ਕੁ ਦਿਨ ਖਲੋਤੀ ਰਹਿਣ ਦੀ ਛੋਟ ਦੇਵੇਗਾ ? ਪੀਤੂ ਦਾ ਮਾਸੜ ਨਹੀਂ ਕੁਝ ਕਰੇਗਾ ? ਨਹੀਂ ਖੋੜ ਹੀ ਮੁੱਲ ਲੈ ਲਿਆ ਜਾਵੇ । ਪਰ ਹਜ਼ਾਰਾਂ ਰੁਪਿਆ ਕਿਥੋਂ ਆਵੇਗਾ ? ਨਾਲੇ ਸਾਰੇ ਦੇਸ਼ ਵਿਚ ਸੈਂਕੜੇ ਟਾਹਲੀਆਂ, ਕਿੱਕਰਾਂ ਅਤੇ ਜੰਡ ਹਨ, ਜਿਨ੍ਹਾਂ ਨਾਲ ਬੰਨ੍ਹ ਬੰਨ੍ਹ ਇਨਕਲਾਬ ਦੇ ਮਿਰਜਿਆਂ ਨੂੰ ਕੋਹ ਕੋਹ ਮਾਰਿਆ ਗਿਆ ਏ ।
ਟਾਹਲੀ ਵਿਚੋਂ ਸੱਜਰੋ ਲਹੂ ਦੀ ਮਹਿਕ ਆ ਰਹੀ ਸੀ । ਲੇਖਕ ਦਾ ਅਨੁਭਵ ਉਸ ਕਾਤਲਾਨਾ ਮਾਹੌਲ ਵਿਚ ਡੂੰਘੇ ਸਾਹ ਭਰ ਰਿਹਾ ਸੀ । ਉਸ ਨੂੰ ਜਾਪਿਆ, ਪੀਤੂ ਦਿਲਬਾਗ ਨੂੰ ਮਰਦਊ ਟੋਅਰ ਵਿਚ ਆਖ ਰਿਹਾ ਏ ; ਜੋ ਹਿੰਮਤ ਵੇਖਣੀ ਏ, ਟਾਹਲੀ ਨਾਲੋਂ ਖੋਹਲ ਦੇ, ਫੇਰ ਤੂੰ ਛਾਤੀ ਡਾਹ ਕੇ ਗੱਲੀ ਖਾਂਦੇ ਨੂੰ ਅਜ਼ਮਾ ਲਈ । ਪਿਛਲੀ ਰਾਤ ਦੇ ਸੁਪਨੇ ਉਹਦਾ ਸਿਰ ਸੱਲਣਾ ਸ਼ੁਰੂ ਕਰ ਦਿੱਤਾ । ਸੱਚਾਈਆਂ ਵਾਂਗ ਕਣਕ ਦੇ ਵੱਟ ਬੰਨਿਆਂ ਉਤੇ ਫਿਰਦਿਆਂ ਉਹਦਾ ਪੈਰ ਇਕ ਬੋਤਲ ਨਾਲ ਟਕਰਾ
ਗਿਆ । ਬੋਤਲ ਉਤੋਂ ਥਿਰੀ ਐਕਸ ਰੰਮ ਦਾ ਅੱਧਾ ਲੇਬਲ ਲੱਥਾ ਹੋਇਆ ਸੀ। ਉਸ ਦਾ ਮੂੰਹ ਗਿੱਲੀ ਮਿੱਟੀ ਨਾਲ ਬੰਦ ਹੋ ਚੁੱਕਾ ਸੀ । ਸ਼ਾਇਦ ਦਿਲਬਾਗ ਦੇ ਚਲਾ ਕੇ ਮਾਰਨ ਸਮੇਂ ਉਹ ਮੂੰਹ ਪਰਨੇ ਹੀ ਗੱਡੀ ਗਈ ਸੀ । ਉਸ ਚੀਚੀ ਨਾਲ ਮੂੰਹ ਦੀ ਮਿੱਟੀ ਅੰਦਰ ਨੂੰ ਧੱਕ ਦਿੱਤੀ । ਸ਼ਰਾਬ ਦੀ ਤਿੱਖੀ ਬੋਅ ਦਾ ਭਬੂਫਾ ਛਾਲਾ ਮਾਰਦਾ ਉਸ ਦੀਆਂ ਨਾਸਾਂ ਨੂੰ ਚੜ ਗਿਆ । ਹੁਣ ਉਸ ਨੂੰ ਅਫਸੋਸ ਜਾਗ ਪਿਆ ਕਿ ਮੈਂ ਮਿੱਟੀ ਹਲਾ ਕੇ ਬੋਤਲ ਦਾ ਮੂੰਹ ਕਿਉਂ ਖੋਹਲ ਦਿੱਤਾ । ਕਿਉਂ ਨਾ ਇਸ ਹਾਲਤ ਵਿਚ ਸਾਂਭ ਲਿਆ । ਇਨ੍ਹਾਂ ਸ਼ਹਾਦਤਾਂ ਨੂੰ ਕੀ ਕਰਾਂਗਾ ? ਕੀ ਕਦੇ ਲੋਕਾਂ ਦੀ ਕਚਹਿਰੀ ਲੱਗੇਗੀ ? ਕੀ ਦਿਲਬਾਗ ਅਤੇ ਉਹਦੇ ਸਾਹਬ ਕਾਤਲਾਂ ਦੀ ਕਤਾਰ ਵਿਚ ਖਲ੍ਹਾਰੇ ਜਾਣਗੇ ? ਜੇ ਜ਼ਾਲਮਾਂ ਨੂੰ ਇਉਂ ਹੀ ਬੰਨ੍ਹ ਕੇ ਨਾ ਸਾੜਿਆ ਗਿਆ, ਆਇਆ ਇਨਕਲਾਬ ਵੀ ਅੰਗਰੇਜ਼ ਤੋਂ ਲਈ ਆਜ਼ਾਦੀ ਵਾਂਗ ਝੂਠਾ ਹੀ ਹੋਵੇਗਾ।
ਮੁੜਦਿਆਂ ਸੁਰਮੇਲ ਨੇ ਨਹਿਰ ਦੀ ਪਟੜੀ ਤੋਂ ਗੁਡਾਈ ਵਿਚ ਜੁਟੇ ਲਹਿਣਾ ਸਿੰਘ ਵਲ ਝਾਤ ਮਾਰੀ। ਉਹ ਸਤਾਹਠ ਵਰ੍ਹਿਆਂ ਦੀ ਉਮਰ ਵਿਚ ਵੀ ਕਣਕ ਦੀ ਬਹੁਤੀ ਪੈਦਾਵਾਰ ਲਈ ਸਾਰਾ ਤਾਣ ਲਾਈ ਜਾ ਰਿਹਾ ਸੀ । ਪਰ ਉਹਦੀ ਉਮਰ ਅਤੇ ਮਿਹਨਤ ਨੂੰ ਕਾਂਗਰਸੀ ਰਾਜ ਦੀਆਂ ਪੰਜ ਸਾਲਾ ਪਲਾਨਾਂ ਮਾਲਜ਼ਾਦੀਆਂ ਵਾਂਗ ਚੁੰਬੜੀਆਂ ਹੋਈਆਂ ਸਨ । ਨਿਉਂ ਕੇ ਤੇਹ ਤੋੜਦਿਆਂ ਉਹਦੇ ਮੇਰਾਂ ਵਿਚੋਂ ਕੁੱਬ ਨਿਕਲ ਆਇਆ ਸੀ । ਲਹਿਣਾ ਸਿੰਘ ਹਿੰਦੋਸਤਾਨ ਦਾ ਜੁਗਰਾਫ਼ੀਆ ਸੀ ; ਜਿਸ ਦੀ ਹਿੱਕ ਦੇ ਅਰਥਚਾਰੇ ਉਤੇ ਕੱਲਰ ਦੇ ਗੰਜ ਦਿਨੋਂ ਦਿਨ ਵਧੀ ਜਾ ਰਹੇ ਸਨ ।
4
ਚੋਣਾਂ ਸਰਮਾਏਦਾਰੀ ਦਾ ਵਿਧਾਨਿਕ ਪਾਖੰਡ ਹੈ
ਪ੍ਰੀਤਮ ਸਿੰਘ ਤੇ ਸੁਰਮੇਲ ਸਿੰਘ ਦੀ ਯਾਰੀ ਪੰਜ ਕੁ ਸਾਲ ਪੁਰਾਣੀ ਸੀ । ਪੀਤੂ ਨੂੰ ਕਾਲਜ ਦੇ ਦਿਨਾਂ ਤੋਂ ਹੀ ਸਾਹਿਤ ਪੜ੍ਹਨ ਦਾ ਜਨੂੰਨ ਸੀ । ਉਸ ਦੀ ਪਾਈ ਪਹਿਲੀ ਚਿੱਠੀ ਦਾ ਆਖ਼ਰੀ ਛਿਕਰਾ ਲੇਖਕ ਨੂੰ ਹਸਾ ਹੀ ਗਿਆ ਸੀ ; ਮੇਰੇਆਰ, ਜਵਾਬ ਜ਼ਰੂਰ ਦੇਈਂ, ਭਾਵੇਂ ਦੋ ਹਰਫ਼ ਹੀ ਹੋਣ । ਉਨ੍ਹਾਂ ਦੀ ਬਹੁਤੀ ਸੰਘਣੀ ਇਕ ਅਸੰਬਲੀ ਇਲੰਕਸ਼ਨ ਨੇ ਕੀਤੀ ਸੀ ।
ਪੀਤੂ ਦਾ ਬਾਪ ਹੀਰਾ ਸਿੰਘ ਕਮਿਉਨਿਸਟ ਪਾਰਟੀ ਦਾ ਪੁਰਾਣਾ ਵਰਕਰ ਸੀ । ਮਿਹਨਤੀ ਕਿਸਾਨ ਤੇ ਸ਼ਰੀਫ ਆਦਮੀ ਹੋਣ ਕਾਰਨ ਲੋਕ ਇੱਜਤ ਕਰਦੇ ਸਨ । ਜਦੋਂ ਕਮਿਊਨਿਸਟ ਪਾਰਟੀ ਦੇ ਦੋ ਟੋਟੇ ਹੋਏ, ਉਹਦੇ ਦੁੱਖ ਦਾ ਪਾਰਾਵਾਰ ਨਹੀਂ ਸੀ । ਉਹ ਪਾਰਟੀ ਨੂੰ ਮਾਂ ਸਮਝਦਾ ਸੀ ਤੇ ਮਾਂ ਕਦੇ ਦੋ ਥਾਂ ਨਹੀਂ ਵੰਡ ਹੁੰਦੀ । ਸਿਧਾਂਤ ਦੇ ਲੰਕਚਰ ਲੈਂਦਿਆਂ ਉਸ ਖਰੀ ਗੱਲ ਯਾਦ ਰਖੀ ਸੀ : ਇਕ ਦੇਸ ਵਿੱਚ ਦੇ ਕਮਿਉਨਿਸਟ ਪਾਰਟੀਆਂ ਨਹੀਂ ਹੋ ਸਕਦੀਆਂ । ਸਿਧਾਂਤਕ ਤੇ ਰਾਜ-- ਨੀਤਕ ਪੱਖਾਂ ਤੇ ਉਹ ਬਹਿਸ ਵਿਚ ਕਿਸੇ ਲੀਡਰ ਨੂੰ ਹਰਾਉਣ ਜੋਗਾ ਨਹੀਂ ਸੀ । ਦੋ ਥਾਂ ਹੋਈ ਪਾਰਟੀ ਦੀ ਲੜਾਈ, ਹੇਠਲੇ ਸੈੱਲਾਂ ਵਿਚ ਨਹੀਂ ਉਤਰੀ ਸੀ ਸਗੋਂ ਉਤਲੀ ਲੀਡਰਸਿਪ ਪ੍ਰਧਾਨ- ਗੀਆਂ ਤੇ ਸਕੱਤਰੀਆਂ ਲਈ ਜੁੱਤੀਓ ਜੁੱਤੀ ਹੋਈ ਸੀ । ਹਰ ਪਾਰਟੀ ਆਪੇ ਨੂੰ ਸੱਚੀ ਤੇ ਲੋਕਾਂ ਦੇ ਹਿਤਾਂ ਦੀ ਰੱਖਵਾਲੀ ਸਾਬਤ ਕਰਨ ਲਈ ਦੂਜੀ ਨੂੰ ਲੋਕਾਂ ਦੀ ਦੁਸ਼ਮਣ ਨੰਬਰ ਇਕ ਕਰਾਰ ਦੇਂਦੀ । ਕਾਮਰੇਡ ਹੀਰਾ ਸਿੰਘ ਦਾ ਦੁਖਾਂਤ ਇਹ ਸੀ ਕਿ ਉਹ ਪਿੰਡਾਂ ਵਿਚ ਵਾਹਿਆ ਜਾਣ ਵਾਲਾ ਪਾਰਟੀ ਦਾ ਈਮਾਨਦਾਰ ਸੰਦ ਸੀ-ਆਪੂੰ ਕੁਝ ਨਹੀਂ ਸੋਚ ਸਕਦਾ ਸੀ । ਪਾਰਟੀ ਦੇ ਪੁਰਾਣੇ ਨਾਂ ਕਾਰਨੇ ਉਹ ਚਿੱਟਿਆਂ ਨਾਲ ਰਹਿ ਪਿਆ। ਰੂੜੀਵਾਦੀ ਸੰਸਕਾਰਾਂ ਅਨੁਸਾਰ ਉਸ ਨੂੰ ਪੀਲਿਆਂ ਨਾਲ
ਜਾਣਾ ਈਮਾਨ ਹਾਰਨ ਵਾਲੀ ਗੱਲ ਲੱਗਦੀ ਸੀ । ਪਾਰਟੀ ਨੇ ਚਿਰੋਕਣੀ ਸੇਵਾ ਦੇ ਕਾਰਨ ਉਸ ਨੂੰ ਇਲਾਕੇ ਦਾ ਸਕੱਤਰ ਬਣਾ ਦਿਤਾ । ਉਹ ਹਰ ਸਾਲ ਇਲਾਕੇ ਦੀ ਕਾਨਫਰੰਸ ਕਰਵਾਉਂਦਾ ਅਤੇ ਭਾਈਕਿਆਂ ਦੇ ਦਸਵੰਧ ਵਾਂਗ ਬਾਕੀ ਮਾਇਆ ਪਾਰਟੀ ਦੀ ਭੇਟਾ ਕਰ ਦਿੰਦਾ । ਲੋਕ ਆਖਦੇ : ਹੀਰਾ ਸਿਆ ਫੰਡ ਤੇਰੇ ਮੂੰਹ ਨੂੰ ਦਿੰਦੇ ਆਂ ਪਾਰਟੀ ਤਾਂ ਤੇਰੀ ਖੱਸੀ ਹੋ ਗਈ। ਲੋਕਾਂ ਕੋਲੋਂ ਤੀਰ ਤਾਹਨੇ ਸੁਣ ਕੇ ਹੀਰਾ ਸਿੰਘ ਦਾ ਦਿਲ ਚੀਰਿਆ ਜਾਂਦਾ । ਪਾਰਟੀ ਦੀ ਕਮਜ਼ੋਰ ਲਾਈਨ ਕਾਰਨ ਉਹ ਭਖਦਾ ਉੱਤਰ ਨਾ ਦੇ ਸਕਦਾ। ਉਸ ਸਾਰੀ ਉਮਰ ਖੱਦਰ ਪਾਇਆ ਸੀ । ਸੱਚੀ ਗੱਲ ਤਾਂ ਇਹ ਸੀ ਕਿ ਮਿੱਲ ਦਾ ਫਾਈਨ ਕਪੜਾ ਉਸ ਨੂੰ ਆਪਣੇ ਵਿਆਹ ਵੇਲੇ ਵੀ ਨਹੀਂ ਜੁੜਿਆ ਸੀ । ਗਲ ਖੱਦਰ ਵੇਖ ਕੇ ਸਾਲੀਆਂ ਨੇ ਉਸ ਨੂੰ ਗਾਂਧੀ ਦਾ ਜੇਠਾ ਪੁੱਤ ਆਖ ਕੇ ਚਿੜਾਇਆ ਸੀ । ਉਸ ਲੋਕਾਂ ਦੇ ਤਿੱਖੇ ਮਖ਼ੌਲ ਸਹਿੰਦਿਆਂ ਲੱਕ ਬੰਨ੍ਹ ਕੇ ਪੀਤੂ ਨੂੰ ਬੀ. ਏ. ਕਰਵਾ ਦਿਤੀ । ਉਨ੍ਹਾਂ ਦਿਨਾਂ ਵਿਚ ਹੀ ਕਾਂਗਰਸ ਦਾ ਰਾਜਸੀ ਪਿੜ ਹਲਾ ਦੇਣ ਵਾਲੀ ਸਤਾਹਨ ਦੀ ਜਨਰਲ ਚੋਣ ਆ ਗਈ। ਪੀਤੂ ਦੇ ਅਸੈਂਬਲੀ ਹਲਕੇ ਵਿਚ ਸਿੱਧਾ ਮੁਕਾਬਲਾ ਕਮਿਊਨਿਸਟ ਅਤੇ ਉਹਦੇ ਪਿੰਡ ਦੇ ਕਾਂਗਰਸੀ ਸਰਦਾਰ ਲੱਖਾ ਸਿੰਘ ਵਿਚਕਾਰ ਆ ਪਿਆ ਸੀ ।
ਸ: ਲੱਖਾ ਸਿੰਘ ਸਾਮਰਾਜ ਵੇਲੇ ਦਾ ਪੱਕਾ ਟੋਡੀ ਰਿਹਾ ਸੀ । ਉਸ ਜੈਤੋ ਦੇ ਮੋਰਚੇ ਨੂੰ ਜਾਂਦਾ ਜੱਥਾ ਪੋਲੀਸ ਤੋਂ ਕੋਲ ਖਲੋਂ ਕੇ ਕੁਟਵਾਇਆ ਸੀ। ਖ਼ਾਕੀ ਖੱਦਰ ਉਸ ਸਤਵੰਜਾ ਵਿਚ ਪਾਇਆ, ਜਦੋਂ ਅੰਗਰੇਜ਼ਾਂ ਦੇ ਵਾਪਸ ਆਉਣ ਦੀ ਆਸ ਅਸਲ ਮੁੱਕ ਗਈ ਸੀ । ਉਸ ਇਸ਼ਤਿਹਾਰ ਲਾਉਂਦੇ ਪੀਤ੍ਰ ਦੇ ਬਾਪ ਨੂੰ ਸਮਝਾਇਆ :
"ਕੰਮਰੇੜਾ ! ਅੰਗਰੇਜ਼ ਸਮੇਂ ਅਸੀਂ ਰਾਜ ਭਾਗ ਵਿਚ ਅਗੇ ਸਾਂ । ਅੱਜ ਕਾਂਗਰਸ ਵਿਚ ਚੌਧਰੀ ਆਂ । ਜਦੋਂ ਤੁਹਾਡੀ ਵਾਰੀ ਆ ਗਈ. ਰਿਆ ਢਾਡੀ ਵਾਂਗ ਤੁਹਾਡੇ ਸਿੰਝੀ ਵੀ ਰੱਸਾ ਪਾ ਲਵਾਂਗੇ । ਤੂੰ ਸੁੱਕੀਆਂ ਫਾਂਟਾਂ ਨਾ ਭੰਨਾ। ਸਾਨੂੰ ਪੁੱਛੇ ਬਿਨਾਂ ਉਦੋਂ ਵੀ ਕੋਈ ਸਰਕਾਰ ਨਹੀਂ ਚੱਲਣੀ ।"
ਕਾਮਰੇਡ ਹੀਰਾ ਸਿੰਘ ਨੇ ਤਾਂ ਉਹਦੀ ਗੱਲ ਦਾ ਕੋਈ ਉੱਤਰ ਨਾ ਦਿਤਾ । ਅਤੇ ਹੱਸ ਕੇ ਅਗਾਂਹ ਤੁਰ ਗਿਆ, ਪਰ ਕੋਲ ਪਲੱਤੇ ਪੀੜ ਤੋਂ ਪੁੱਛੇ ਬਿਨਾਂ ਨਾ ਰਹਿ ਹੋਇਆ।
"ਤਾਇਆ ਜੀ, ਉਹ ਕਿਵੇਂ ?"
"ਬਈ ਪਾਰਟੀ ਚਲਾਉਣ ਵਾਲੇ ਦੇ ਚਾਰ ਈ ਬੰਦੇ ਹੁੰਦੇ ਐ ਤੇ ਹਰ ਬੰਦੇ ਵਿਚ ਕਮਜ਼ੋਰੀਆਂ ਜਮਾਂਦਰੂ ਹੁੰਦੀਆਂ ਨੇ । ਨਾਲ ਘੜੇ ਦੀਆਂ ਮੱਛੀਆਂ ਨੂੰ ਫੜਨਾ ਕੀ ਔਖਾ ਏ । ਭਤੀਜ, ਤੈਨੂੰ ਗੁਰਮੰਤਰ ਦੱਸਾਂ : ਜਵਾਰ ਦਾ ਦੁੱਖ ਵੱਢ ਲਈਏ, ਟਾਂਡੇ ਦਾ ਭਾਰ ਨਾ ਚੁਕੀਏ ।" ਲੱਖਾ ਸਿੰਘ ਨੇ ਮਿੱਠੀ ਖੁਸ- ਕਾਣ ਨਾਲ ਝਾਕਦਿਆਂ ਉਤੋਂ ਕਾਲੀ ਅਤੇ ਜੜ੍ਹਾਂ ਵਿਚੋਂ ਚਿੱਟੀ ਦਾਹੜੀ ਨੂੰ ਖੁਰਕਣਾ ਸ਼ੁਰੂ ਕਰ ਦਿਤਾ। ਉਹਦੀਆਂ ਮੁੱਛਾਂ ਨੇ ਹੇਠਲੇ ਪਾਸੇ ਨੂੰ ਵਲ ਪਾਏ ਹੋਏ ਸਨ।
"ਗੁਰਮੰਤਰ ਤਾਇਆ ਜੀ ਕੁਝ ਸਮਝ ਨਹੀਂ ਆਇਆ ?" ਪੀਤੂ ਨੇ ਹੁਸ਼ਿਆਰ ਆਂਟ ਖੜੀ ਕਰ ਲਈ।
"ਓ ਭਤੀਜ ਤੈਨੂੰ ਹੁਣ ਕੀ ਦੱਸਾਂ, ਛੋਟੇ ਵੱਡੇ ਦੀ ਪਰ੍ਹੇ ਹੈ । ਪੈਸਾ ਤੇ ਮਾਣ-ਵਡਿਆਈ ਨਾਲ ਹੋਰ ਬੁਰੀਆਂ ਬਲਾਵਾਂ ਵੀ ਹੁੰਦੀਆਂ ਨੇ । ਪਹਾੜਨਾਂ ਦੇ ਹੁਸਨ ਨੇ ਸਾਰਾ ਸਿੱਖ ਰਾਜ ਹੀ ਤਬਾਹ ਕਰ ਸੁੱਟਿਆ ਸੀ । ਤੂੰ ਆਪਣੇ ਭਲੇਮਾਣਸ ਪਿਉ ਪਿਛੇ ਨਾ ਜਾਹ । ਕਾਮਰੋਡ ਤਾਂ ਸਾਰੀ ਦੇ ਭੁੱਖ ਹੁੰਦੇ ਐ, ਹਰ ਗੱਲ ਥੁੜੇ ।”
ਸਰਦਾਰ ਦੀ ਆਖਰੀ ਗੱਲ ਪੀਤੂ ਨੂੰ ਖਾ ਈ ਗਈ। ਹੁਣ ਉਹ ਨਿਆਣਾ ਨਹੀਂ ਸੀ, ਚਿੱਟੇ
ਪੀਲੇ ਲੀਡਰਾਂ ਦੀਆਂ ਕਮਜ਼ੋਰੀਆਂ, ਅਯਾਤੀਆਂ ਅਤੇ ਠੇਕੇਦਾਰਾਂ ਨਾਲ ਅੰਦਰ ਖਾਤੇ ਹਿੱਸੇ ਪੱਤੀਆਂ ਬਾਰੇ ਉਹ ਸਮੇਂ ਸਮੇਂ ਸੁਣਦਾ ਹੀ ਰਹਿੰਦਾ ਸੀ । ਪਰ ਉਹ ਸਾਰੀ ਦੇ ਹਗਲ ਤੇ ਇਕ ਟੋਡੀ ਕੋਲੋਂ ਪਰ੍ਹੇ ਵਿਚ ਹਾਰਨਾ ਹੱਤਕ ਸਮਝੀ । ਉਸ ਬੀ. ਏ. ਕੀਤੀ ਸੀ, ਕਾਲਜ ਵਿਚ ਨਿਰੀਆਂ ਹੜਤਾਲਾਂ ਕਰਵਾ ਕੇ ਭੱਠ ਨਹੀਂ ਝੋਕਿਆ ਸੀ । ਉਮਰ ਭਰ ਪਾਰਟੀ ਵਿਚ ਰੇਲ ਦੇ ਪਹੀਏ ਵਾਂਗ ਘਸੇ ਕਾਮ ਰੇਡ ਦਾ ਪੁੱਤਰ ਹੋਣਾ ਵੀ ਉਹ ਇਕ ਡਿਗਰੀ ਸਮਝਦਾ ਸੀ ।
''ਤਾਇਆ ਸਿੱਖ ਰਾਜ, ਤਾਂ ਡੰਗਰਿਆਂ ਦੀ ਗਦਾਰੀ ਕਾਰਨ ਖਤਮ ਹੋਇਆ ਸੀ ।"
''ਰਾਜਨੀਤੀ ਦੇ ਹੱਥ-ਕੰਡਿਆਂ ਨੂੰ ਉਤ ਲਾਣਾ ਗਦਾਰੀ ਆਖਦਾ ਏ, ਮੌਕਾ ਸਾਭਣ ਵਾਲੇ ਸਮੇਂ ਦੀ ਸਿਆਣਪ । ਨਿਰਣਾ ਤੂੰ ਕਰ ਲਈ ਪੜ੍ਹਿਆ ਲਿਖਿਆ ਦੇ ।" ਲੱਖਾ ਸਿੰਘ ਨੇ ਚੰਟ-ਚੰਡ ਨਾਲ ਮੁੰਡੇ ਦਾ ਦਿਮਾਗ ਕੁਆਣ ਦੀ ਕੋਸ਼ਿਸ਼ ਕੀਤੀ । ਹੋਰ ਗੁਰਮੰਤਰ ਨੰ: ਰਾਜ ਕਰਨ ਵਾਲੀ ਜਮਾਤ ਦੀ ਹੋਰ ਹੁੰਦੀ ਐ ਤੇ ਕੰਮ ਕਰਨ ਵਾਲੀ ਬਿਲਕੁਲ ਹੋਰ। ਤੇਰੇ ਬਾਪੂ ਨੂੰ ਪਿੰਡ ਦੀ ਸਟ- ਪੰਚੀ ਨਹੀਂ ਮਿਲਣੀ: ਭਾਵੇਂ ਸਾਰੀ ਉਮਰ ਪਾਰਟੀ ਦਾ ਗੋਹਾ ਕੁੜੀ ਕਰੀ ਜਾਵੇ । ਤੂੰ ਉਸ ਨੂੰ ਸਮਝਾ ਮੈਂ ਤੁਹਾਥੋਂ ਬਾਹਰ ਨਹੀਂ ।"
ਸਰਦਾਰ ਦੀਆਂ ਖਰੀਆਂ ਖਰੀਆਂ ਨਾਲ ਠਰਿਆ ਪੀਡੂ ਪਿਛਲੀ ਅੱਤ ਉਤੇ ਤਾਅ ਖਾ ਗਿਆ ।
"ਤਾਇਆ ਤਾਇਆ! ਭਲੀ ਮਦਾਨੋਂ ਭੱਜ ਜਾਣ ਵਾਲੇ ਨੂੰ ਕੀ ਆਖਣੇ ਐ ? ਮੈਂ ਬਾਪੂ ਦੀ ਬਲੀ ਦੇ ਦੇਊਂ; ਜਿਵੇਂ ਅਣਖੀਲੇ ਪੁੱਤ ਨੇ ਪਿਊ ਦਿੱਲੀ ਨੂੰ ਤੋਰ ਦਿੱਤਾ ਸੀ । ਹੁਣ ਪਿਛਾਂਹ ਨਹੀਂ ਹਟਣ ਦੇਂਦਾ ।" ਮੁੰਡੇ ਦਾ ਮੂੰਹ ਜੋਤ ਅਤੇ ਗੁੱਸੇ ਨਾਲ ਸੁਰਖ ਹੋ ਗਿਆ।
"ਪੁੱਤਰਾ, ਤੈਨੂੰ ਸੱਜਰੀ ਜਵਾਨੀ ਚੜ੍ਹੀ ਐ। ਭੱਠ ਅਸਾਂ ਵੀ ਨਹੀਂ ਤੱਕਿਆ। ਮੈਨੂੰ ਹਰ- ਉਣਾ ਦਿੱਲੀ ਨੂੰ ਹਰਾਉਣਾ ਏ: ਤੂੰ ਵੀ ਚਾਅ ਲਾਹ ਲਵੀਂ ।"
ਲੱਖਾ ਸਿੰਘ ਦਾ ਝੋਲੀ-ਚੁੱਕ ਬੰਨਾ ਹਜ਼ਾਰੀ ਉਹਦੀ ਕੱਛ ਹੇਠੋਂ ਕੁੜਕ ਪਿਆ ।
"ਛੱਡੋ ਸਰਦਾਰ ਜੀ, ਬਹਿੜਾ ਟੱਪੂ, ਖੁਰਲੀ ਢਾਹ ਦੇਊ ।"
ਸੁਰਮੇਲ ਉਨ੍ਹਾਂ ਦੀ ਅੜਿੱਕਣਾ-ਮੜਿਕਣਾ ਨੂੰ ਪੂਰੀ ਨੀਝ ਨਾਲ ਜਾਹਦਾ ਰਿਹਾ ਸੀ । ਉਦੋਂ ਇਲੈਕਸ਼ਨ ਪੂਰੀ ਭੁੱਖ ਉਠੀ ਸੀ । ਤਿੰਨ ਦਿਨ ਸਬਤੋਂ ਉਹ ਪੀਲੂ ਨਾਲ ਰਿਹਾ। ਕਮਿਊਨਿਸਟ ਜਲ- ਸਿਆਂ ਵਿਚ ਹਾਜ਼ਰੀ ਭਰਵੀਂ ਹੁੰਦੀ ਸੀ । ਜ਼ਾਹਰਾ ਜਾਪਦਾ ਸੀ, ਕਮਿਊਨਿਸਟ ਉਮੀਦਵਾਰ ਜਿੱਤੇਗਾ । ਪਰ ਸਰਦਾਰ ਲੱਖਾ ਸਿੰਘ ਦੀਆਂ ਜੀਪਾਂ, ਕਾਰਾਂ ਅਤੇ ਟਰਾਲੀਆਂ ਨੇ ਧੂੜਾਂ ਪੁੱਟ ਦਿੱਤੀਆਂ । ਉਨ੍ਹਾਂ ਕਾਮਰੇਡਾਂ ਦੇ ਸਾਈਕਲ ਕੱਚਿਓਂ ਵੀ ਹੇਠਾਂ ਲਾਹ ਦਿਤੇ। ਸੈਂਟਰ ਦੇ ਕਾਂਗ- ਰਸੀ ਵਜ਼ੀਰਾਂ ਨੂੰ ਲੋਕਾਂ ਸੁਣਿਆਂ ਤਕ ਨਾ । ਉਲਟਾ ਪੰਜਾਬ ਨਾਲ ਭਾਰੀ ਸਨਅਤ ਦੇ ਵਿਤਕਰੇ ਪੱਖੋਂ ਸਵਾਲ ਕਰ ਕਰ ਭੂਠਿਆਂ ਪਾ ਦਿੱਤਾ । ਸਰਦਾਰ ਲੱਖਾ ਸਿੰਘ ਨੇ ਪਿੰਡਾਂ ਦੇ ਬਦਮਾਸ਼ਾਂ ਨੂੰ ਹਰ ਹੀਲੇ ਨਾਲ ਗੰਦਿਆ ਹੋਇਆ ਸੀ । ਰਾਤਾਂ ਨੂੰ ਸਰਾਬ ਪਾਣੀ ਵਾਂਗ ਵਰਤਾਈ ਜਾ ਰਹੀ ਸੀ । ਪੀਤੂ ਦੇ ਪਿੰਡ ਵਿਚ ਹੀ ਇਕ ਲੁਟਕਦੇ ਸ਼ਰਾਬੀ ਨਾਲ ਅੰਨ੍ਹੇਤੀ ਗਲੀ ਵਿਚ ਉਨ੍ਹਾਂ ਦਾ ਵਾਹ ਪੈ ਗਿਆ । ਸ਼ਰਾਬੀ ਨੇ ਬੜਕ ਮਾਰਦਿਆਂ ਆਖਿਆ :
"ਕਿਹੜੇ ਐ ਬਾਈ ?"
"ਜਨਤਾ ਦੇ ਸੇਵਾਦਾਰ !" ਪੀਤੂ ਨੇ ਖੰਘਦਿਆਂ ਪੂਰੀ ਰੜਕ ਨਾਲ ਉੱਤਰ ਦਿੱਤਾ । ਉਹ ਚਾਹੁੰਦਾ ਸੀ, ਕਿਸ਼ਨਾ ਬਦਮਾਸ਼ ਆਪਣੇ ਆਪ ਹੀ ਸਮਝ ਲਵੇ ।
“ਓਆ ! ਬਾਈ ਪ੍ਰੀਤਮ ਸਿਹੁੰ ਐ। ਝੂਠ ਬਾਈ ਝੂਠ: ਜਨਤਾ ਦਾ ਅਸਲੀ ਸੇਵਾਦਾਰ ਤਾਂ
ਲੱਖਾਂ ਸਿਹੁੰ ਐ ! ਨਾ ਰੂਸਾਂ ਘੁਟ ਪਿਉਣੀ, ਨਾ ਤੁਹਾਡਾ ਕੋਈ ਆਸਰਾ। ਭੁੱਖਾ ਨੰਗਾ ਯਾਰ ਬਣਾ- ਦਿਆ, ਖਿੜਕੀ ਓਹਲੇ ਖਘੇ। ਸੁੱਥਣ ਦਾ ਉਹਨੂੰ ਸੁਆਲ ਪਾਇਆ, ਉਲਟਾ ਲੰਗੋਟੀ ਮੰਗੇ ।" ਉਸ ਹਿੱਕ ਨਾਲੋਂ ਵਗਾਹ ਕੇ ਬਾਂਹ ਦਾ ਤੋੜਾ ਪੀਤੂ ਅਗੇ ਲਿਆ ਸੁੱਟਿਆ।
"ਕਿੰਨਿਆ ! ਪੀਓਗੇ ਕਿੰਨਾ ਕੁ ਚਿਰ ।" ਪੀਤੂ ਨੇ ਇਉਂ ਦ੍ਰਿੜਤਾ ਤੇ ਭਰੋਸੇ ਨਾਲ ਆਖਿਆ: ਜਿਵੇਂ ਕਲ੍ਹ ਦਾ ਸੂਰਜ ਪਾਰਟੀ ਦੇ ਹੁਕਮ ਨਾਲ ਚੜਨਾ ਸੀ।
“ਬਾਈ ਨੂੰ ਆਹਨਾਂ, ਪੀਣ ਵਲੋਂ ਤਾਂ ਘਰ ਦੀ ਕੱਢ ਕੇ ਬੁੱਤਾ ਸਾਰ ਲਵਾਂਗ; ਪਰ ਠਾਣੇ ਮੁੱਜ ਵਾਂਗੂੰ ਕੁਟੀਦਿਆਂ ਨੂੰ ਕੌਣ ਛੁਡਾਊ ?" ਪੀਤੂ ਨੂੰ ਚੁੱਪ ਵੇਖ ਕੇ ਕਿੰਨਾ ਅਗਾਂਹ ਬੋਲਿਆ, * ਕਾਮਰੇਡਾ ! ਸਾਲੀ ਜਵਾਨੀ ਦੀ ਗਰਮੀ ਵਿਚ ਪੈਰ ਚੁੱਕ ਬੈਠੇ ਕਸੂਤੇ । ਸਮਝ ਲੇਖ ਈ ਪੁੱਠੇ ਲਿਖੇ ਗਏ । ਬਾਈ ਨੂੰ ਆਹਨਾਂ, ਪੰਗੇ ਲਏ ਬਿਨਾਂ ਵੈਲੀਆਂ ਦਾ ਸਰਦਾ ਨਹੀਂ । ਏਸੇ ਵਾਸਤੇ ਪੁਲਸ ਤੋਂ ਬਾਹਰ ਨਹੀਂ ਹੋ ਸਕਦੇ । ਨੱਥ ਖਸਮ ਹੱਥ। ਨਾਲੇ ਲੱਖਾ ਸਿਹੁੰ ਤਾਂ ਬਦਮਾਸ਼ਾਂ ਦੀ ਸਕੀ ਮਾਂ ਏ । ਕਿਸੇ ਵੀ ਇੱਲ-ਝਪਣੇ ਤੋਂ ਸਾਨੂੰ ਝਟ ਪਰਾਂ ਹੇਠ ਲੈ ਲੈਂਦਾ ਦੇ । ਤੈਨੂੰ ਸੌ ਦੀ ਇਕ ਸੁਣਾਵਾਂ, ਹੋਣਾ ਹਾਣਾ ਤੁਹਾਡੇ ਕੋਲੋਂ ਵੀ ਕੁਝ ਨਹੀਂ । ਤੀਹਾਂ ਚਾਲ੍ਹੀਆਂ ਵਰ੍ਹਿਆਂ ਦੇ ਲੋਕ ਤੁਹਾਡੇ ਮੂੰਹ ਵਲ ਵੇਖਦੇ ਐ । ਊਠ ਦੇ ਬੁੱਲ ਨੇ ਡਿੱਗਣਾ ਨਹੀਂ, ਚੂਹੜੀ ਦੀ ਹਾਂਡੀ ਨੇ ਚੜ੍ਹਨਾ ਨਹੀਂ। ਉਂ ਜਿੱਦਣ ਮੌਕਾ ਪਿਆ, ਵਾਜ ਮਾਰ ਲਿਓ, ਤੁਆਡੇ ਨਾਲ ਆਂ। ਸਾਡੇ ਬਿਨਾਂ ਖੁਭੀ ਤੁਹਾਡੇ ਕੋਲੋਂ ਨਹੀਂ ਨਿਕ- ਲਣੀ। ਐਵੇਂ ਸਾਡੇ ਸੁੱਕੇ ਹੱਡ ਨਾ ਕੁਟਵਾਓ । ਨਾਲ ਅਮਾਨ ਦੇ, ਪੁਲਸ ਦੀ ਇਕ ਤੋਣੀ ਨਹੀਂ ਝੱਲਣ ਜੰਗੀ । ਨਸ਼ਿਆਂ ਦੇ ਅੰਦਰੋਂ ਚਰੇ ਪਏ ਆਂ । ਬਸ ਵਕਾਰਾ ਦੀ ਵਕਾਰਾ ਏ । ਤੂੰ ਸਿਆਣਾ ਏਂ, ਉਹ ਛੱਡਣਾ ਵੀ ਔਖਾ ਏ; ਜਦੋਂ ਤਾਈਂ ਡਾਂਗ ਮੰਦੇ ਐ ।" ਉਸ ਡਾਂਗ ਉਤਾਂਹ ਚੁਕ ਕੇ ਗਲੀ ਵਿਚ ਠਕੋਰੀ ।
ਪੀਤੂ ਨੇ ਕਿੰਨੇ ਨੂੰ ਜੱਫੀ ਪਾ ਲਈ ਅਤੇ ਘੁੱਟਦਿਆਂ ਪੁੱਛਿਆ:
"ਮੇਰੇਆਰ ਸੱਚ ਆਖਦਾ ਏਂ ?"
''ਨਾਲ ਅਮਾਨ ਦੇ । ਪੀਤੀ ਜਰੂਰ ਐ, ਪਰ ਪੂਰੀ ਹੋਸ਼ ਐ । ਪੀਤੂ ਤੈਨੂੰ ਲੱਖ ਰੁਪਏ ਦੀ ਗੱਲ ਦਸਾਂ; ਕਿਸੇ ਵੈਲੀ ਦਾ ਵਸਾਹ ਨਾ ਕਰਿਉ। ਇਹ ਸਾਰੀ ਦੇ ਪੋਲੇ ਹੁੰਦੇ ਐ। ਜੇ ਪੈਰ ਲਾ ਜਾਣ, ਬਾਈ ਨੂੰ ਆਹਨਾਂ, ਫੇਰ ਇਹਨਾਂ ਵਰਗਾ ਇਕ ਨਹੀਂ । ਪਰ ਇਹਨਾਂ ਦੀ ਵੱਤ ਕਿਸੇ ਕਿਸੇ ਨੂੰ ਆਈ ਐ ।"
"ਤੇਰਾ ਮਤਲਬ ਖੱਟੜ ਗਾਂ ਤੋਂ ਏ. ਸਮਝਿਆ: ਪਰ ਮਨਾਂ ਦੇ ਛੜਾਂ ਬਹੁਤੀਆਂ ਧਾਰਾਂ ਥੋੜੀਆਂ ।"
ਗਲੀ ਵਿਚ ਭਾਵੇਂ ਅੰਨ੍ਹੇਰਾ ਸੀ, ਹਾਸੇ ਨੇ ਧੁੰਦ ਛਾਣ ਸੁੱਟੀ ।
"ਬਾਈ ਨੂੰ ਆਹਨਾਂ, ਲਓ ਪੀਓ ।" ਕਿਸ਼ਨਾ ਚਾਦਰੇ ਦੀ ਡੱਬ ਵਿਚੋਂ ਬੋਤਲ ਕੱਢ ਕੇ ਖਲੇ ਗਿਆ । "ਦੁਸ਼ਮਣ ਦੀਆਂ ਜੁੱਤੀਆਂ, ਦੁਸ਼ਮਣ ਦਾ ਹੀ ਸਿਰ । ਏਸ ਭਾਅ ਮਿੱਤਰਾਂ ਨੂੰ ਕੀ ਮਹਿੰਗੀ ਐ।" *
"ਨਹੀਂ ਮੇਰੇਆਰ, ਨਾਲ ਅਮਾਨ ਦੇ ਰੱਜੇ ਪਏ ਆਂ ।" ਪੀਤੂ ਨੇ ਕਿੰਨੇ ਦੀ ਸਾਂਗ ਲਾ ਕੇ ਉਸ ਨੂੰ ਖ਼ੁਸ਼ ਕਰ ਲਿਆ ।
“ਪੀਤੂ ਬੰਦਿਆ ! ਕਿਤੇ ਮਿੱਤਰਾਂ ਨੂੰ ਵਾਹ ਕੇ ਵੇਖੀਂ।" ਫਿਰ ਉਹ ਝੂਲਦਾ ਤੁਰ ਗਿਆ। ਨਸ਼ਾ ਖਰਾ ਕਰਨ ਲਈ ਉਸ ਹੇਕ ਦੁਕ ਦਿਤੀ । 'ਕੋਹੜੀ ਹੋਵੇਗੀ, ਮਰੇਂਗੀ ਸੱਪ ਲੜ ਕੇ, ਮਿੱਤਰਾਂ ਨੂੰ ਭਾਈ ਆਹਨੀ ਏਂ ।......"
ਪੀਤੂ ਦਾ ਸਾਥ ਦੇਂਦਿਆਂ ਮੇਲ ਨੇ ਆਖਿਆ:
"ਅਸੀਂ ਇਹ ਸੀਟ ਜਿੱਤ ਨਹੀਂ ਸਕਦੇ ।"
"ਕਿਆ ਬਾਤਾਂ ਕਰਦਾ ਏਂ ਮੇਰੇਆਰ ।" ਪੀਤੂ ਮੇਲੂ ਦੇ ਕਿਆਫ਼ੇ ਉਤੇ ਮੁਸਕਰਾ ਪਿਆ । ਉਹ ਸਮਝਦਾ ਸੀ, ਜਿੱਤ ਤਾਂ ਵੱਟ ਉੱਤੇ ਪਈ ਐ। ਪਰ ਮੋਲੂ ਨੂੰ ਸੰਨ ਛਿਆਲੀ ਦੀਆਂ, ਚੋਣਾਂ ਤੋਂ ਤਜਰਬਾ ਸੀ । ਉਹ ਸਾਰੀਆਂ ਚੋਣਾਂ ਵਿਚ ਹੀ ਕਾਂਗਰਸ ਦੇ ਵਿਰੁਧ ਰਿਹਾ ਸੀ । ਲੋਕਾਂ ਦਾ ਪਹਿਲਾ ਉਭਾਰ ਸਰਕਾਰ ਵਿਰੋਧੀ ਹੁੰਦਾ। ਹੌਲੀ ਹੌਲੀ ਜੱਸ ਘਟਣ ਨਾਲ ਲੱਕ ਸਰਕਾਰ ਦੀਆਂ ਵਧੀਕੀਆਂ ਭੁੱਲਣ ਲਗ ਪੈਂਦੇ । ਗਰਜ਼ਾਂ ਮਾਰੇ ਸਕੇ ਸੁੰਦਰ ਮਿਨਤਾਂ ਤਰਲੇ ਪਾਉਂਦੇ, ਅਖੀਰ ਰੁਪਈਏ ਵਿਚੋਂ ਦਸ ਆਨੇ ਬੱਝੀ ਤਾਕਤ ਖੁਰ ਕੇ ਛੇ ਸਤ ਆਨੇ ਤੇ ਆ ਜਾਂਦੀ । "ਏਸ ਜਿੱਤ ਨੂੰ ਤਾਂ ਰੱਬ ਨਹੀਂ ਰੋਕ ਸਕਦਾ ।"
"ਦੇਖ ਪੀਤੂ, ਸਾਡੇ ਕੋਲ ਵਿਰੋਧੀਆਂ ਦੇ ਮੁਕਾਬਲੇ ਸਰਮਾਇਆ ਪੰਜ ਫ਼ੀ ਸਦੀ ਵੀ ਨਹੀਂ । ਸਰਕਾਰੀ ਰਸੂਖ ਅਤੇ ਰੋਹਬ ਨੂੰ ਅਸੀਂ ਗਿਣਦੇ ਨਹੀਂ । ਗੁੰਡਿਆ ਦੀਆਂ ਧਾੜਾਂ ਵਖਰੀਆਂ। ਹਾਲੇ ਸਥਾਨਕ ਅਫ਼ਸਰਸ਼ਾਹੀ ਨੇ ਐਨ ਲੋਹਾ ਗਰਮ ਹੋਏ ਤੋਂ ਦਖ਼ਲ ਦੇਣਾ ਹੈ। ਵੱਟਾਂ ਤੋਂ ਪਹਿਲੀ ਰਾਤ ਨੋਟਾਂ ਨੇ ਆਪਣਾ ਵਖ ਜਾਦੂ ਵਖਾਉਣਾ ਏਂ । ਸਰਮਾਏਦਾਰੀ ਦੇ ਜੁਗ ਵਿਚ ਮੁਕਾਬਲਾ ਸਰਮਾਏ ਨਾਲ ਹੀ ਹੋ ਸਕਦਾ ਹੈ । ਕਾਂਗਰਸ ਨੇ ਲੋਕਾਂ ਦੇ ਈਮਾਨ ਨੂੰ ਢਾਹ ਹੀ ਨਹੀਂ ਲਾਈ, ਸਗੋਂ ਆਰਥਕ ਮੰਦਹਾਲੀ ਤੋਂ ਬਿਨਾਂ ਕੰਮ ਦਾ ਚਲਣ ਵਿਗਾੜ ਕੇ ਜਿਹੜਾ ਘਾਟਾ ਪਾਇਆ ਏ, ਪੂਰੀ ਇਕ ਸਦੀ ਵਿਚ ਵੀ ਪੂਰਾ ਨਹੀਂ ਹੋਣਾ ।" ਸੁਰਮੇਲ ਨੇ ਆਪਣੇ ਸਾਥੀ ਦਾ ਧਿਆਨ ਕੰਮ ਦੀਆਂ ਖੁਰਦੀਆਂ ਨੀਂਹਾਂ ਵਲ ਦਿਵਾਇਆ। "ਕੰਮਾਂ ਤਾਂ ਸਿਦਕ ਤੇ ਚਲਣ ਆਸਰੇ ਹੀ ਜਿਉਂਦੀਆਂ ਏ ।"
"ਫੇਰ ਚੋਣਾਂ ਲੜਨ ਦਾ ਕੀ ਲਾਭ ? ਇਉਂ ਤਾਂ ਇਨਕਲਾਬ ਨੇ ਆਉਣਾ ਹੀ ਨਹੀਂ ।" ਅੰਨ੍ਹੇਰਾ ਪੀਤੂ ਦੁਆਲੇ ਹੋਰ ਸੰਘਣਾ ਹੋ ਗਿਆ।
'ਚੋਣਾਂ ਤਾਂ ਸਰਮਾਏਦਾਰੀ ਦਾ ਵਿਧਾਨਕ ਪਖੰਡ ਐ ਕਿ ਅਸੀਂ ਹਰ ਪੰਜ ਸਾਲ ਪਿਛੋਂ ਲੋਕਾਂ ਨੂੰ ਸਰਕਾਰ ਬਦਲਣ ਦਾ ਮੌਕਾ ਦੇਂਦੇ ਆਂ । ਤਾਂ ਜੋ ਆਰਥਕ ਲੁੱਟ ਤੋਂ ਤੰਗ ਆਏ ਲੋਕ ਹਥਿਆਰਬੰਦ ਬਗਾਵਤ ਉਤੇ ਵਿਸ਼ਵਾਸ ਨਾ ਲੈ ਆਉਣ । ਸਰਮਾਏਦਾਰੀ ਦਾ ਪਾਲਿਆ ਏਜੰਟ ਮਹਾਤਮਾ ਗਾਂਧੀ ਏਸੇ ਲਈ ਗੁਰੂ ਗੋਬਿੰਦ ਸਿੰਘ ਨੂੰ ਮੁਗਲ ਜ਼ਾਬਰਾਂ ਵਿਰੁਧ ਤਲਵਾਰ ਚੁਕਣ ਉਤੇ ਭੁੱਲੜ ਦੇਸ਼ ਭਗਤ ਆਖਦਾ ਸੀ । ਉਹ ਨਹੀਂ ਚਾਹੁੰਦਾ ਸੀ, ਲੋਕ ਇਤਿਹਾਸ ਦੀ ਸੱਜਰੀ ਕੁਰਬਾਨੀ ਤੋਂ ਪ੍ਰੇਰਨਾ ਤੇ ਸੇਧ ਲੈਣ ।"
"ਗਾਂਧੀ ਨੇ ਆਜ਼ਾਦੀ ਦੀ ਲੜਾਈ ਵਿਚ ਅਹਿੰਸਾ ਦਾ ਅਸੂਲ ਕਿਉਂ ਅਪਨਾਇਆ ?".
"ਜੇ ਹਥਿਆਰ ਚੁਕ ਕੇ ਅੰਗਰੇਜ਼ਾਂ ਨੂੰ ਮੁਲਕ ਵਿਚੋਂ ਕਢਿਆ ਹੁੰਦਾ, ਹਕੂਮਤ ਦੀ ਵਾਗ- ਡੇਰ ਲੜਨ ਵਾਲੇ ਕਾਮਿਆਂ ਕਿਸਾਨਾਂ ਨੇ ਹੱਥ ਆਉਣੀ ਸੀ । ਪਰ ਗਾਂਧੀ ਹਿੰਦੁਸਤਾਨ ਦਾ ਇੰਤਕਾਲ ਟਾਟਿਆਂ, ਬਿਰਲਿਆਂ, ਮਾਰਵਾੜੀ ਤੇ ਗੁਜਰਾਤੀ ਸੇਠਾਂ ਦੇ ਨਾ ਕਰਵਾਉਣਾ ਚਾਹੁੰਦਾ ਸੀ, ਤੇ ਉਸ ਕਰਵਾ ਦਿਤਾ ।''
"ਇਉਂ ਤਾਂ ਗਾਂਧੀ ਲੋਕਾਂ ਨਾਲ ਠੱਗੀ ਮਾਰ ਗਿਆ । ਲੋਕਾਂ ਮਹਾਤਮਾ ਸਮਝ ਕੇ ਵਿਸ਼ਵਾਸ ਕੀਤਾ ।" ਪੀਤੂ ਅਗੇ ਨਵਾਂ ਅਸਚਰਜ ਬਾਹਾਂ ਪਸਾਰ ਖਲੋਤਾ। "ਤਾਹੀਏਂ ਲੱਖਾ ਸਿੰਘ ਇਨ੍ਹਾਂ ਰਾਜਸੀ ਹੱਥ ਕੰਡਿਆਂ ਨੂੰ ਵਫਾਦਾਰੀ ਆਖਦਾ ਏ ਤੇ ਠੱਗੀ ਖਾਣ ਵਾਲਿਆਂ ਨੂੰ ਉਤ ਲਾਣਾ ।"
ਲੇਖਕ ਨੇ ਜਿਥੇ ਪੀਤੂ ਦੇ ਜੱਸ ਨੂੰ ਸੰਨ ਚਾੜ੍ਹੀ ਸੀ, ਓਥੇ ਨਾਲ ਹੀ ਹੋਸ਼ ਦੀ ਵੀ ਚੁਆਤੀ ਬਾਲ ਦਿਤੀ । ਨੌਜਵਾਨ ਇਕ ਪਲ ਲਈ ਬੌਂਦਲ ਕੇ ਰਹਿ ਗਿਆ। ਉਸ ਨੂੰ ਮਹਿਸੂਸ ਹੋਇਆ,
ਯੂਨੀਵਰਸਿਟੀ ਤੋਂ ਬੀ. ਏ. ਕਰ ਲੈਣ ਪਿਛੋਂ ਵੀ ਮੈਂ ਕੋਰਾ ਕਾਗਜ਼ ਹੀ ਹਾਂ । ਦੋਰਾਹਾ, ਹਰ ਮਨੁੱਖ ਲਈ ਇਮਤਿਹਾਨ ਹੁੰਦਾ ਏ । ਉਹਦੇ ਜੋਸ਼ ਅਥਵਾ ਹੋਸ਼ ਨੇ ਨੇਕੀ ਅਤੇ ਬਚੀ ਦੇ ਰਾਹ ਵਿਚੋਂ ਇਕ ਨੂੰ ਚੁਣਨਾ ਹੁੰਦਾ ਏ । ਸਮਾਜੀ ਹਾਲਤ ਤੋਂ ਭੱਜ ਕੇ ਉਹ ਕਿਤੇ ਨਹੀਂ ਜਾ ਸਕਦਾ । ਉਹਦੀ ਗੌਰਤ- ਮੰਦ ਜ਼ਮੀਰ ਦੋਰਾਹੇ ਵਿਚ ਪਈ ਚਮਕਦੀ ਨੰਗੀ ਤਲਵਾਰ ਨੂੰ ਚੁਕ ਲੈਣ ਲਈ ਪ੍ਰੇਰਦੀ ਹੈ । ਮੌਤ ਨਾਲ ਉਮਰ ਭੋਗਣ ਵਾਲੇ ਚੱਤਿਆਂ ਵਿਚ ਪੂਛ ਪਾ ਲੈਂਦੇ ਐ, ਤੇ ਜ਼ਿੰਦਗੀ ਦਾ ਸੁਹਾਗ ਵਰਨ ਵਾਲੇ, ਸੇਰ ਵਾਂਗ ਬੱਬ ਮਾਰ ਕੇ ਭੈੜੇ ਹਾਲਾਤ ਨੂੰ ਲਲਕਾਰਦੇ ਹਨ ।
"ਚੋਣ ਤਾਂ ਅਸਲ ਵਿਚ ਹਰ ਨੌਜਵਾਨ ਵਾਸਤੇ ਇਕ ਵੰਗਾਰ ਐ ਕਿ ਉਸ ਕਿਹੜਾ ਰਾਹ ਚੁਣਨਾ ਏਂ ।" ਮੇਲੂ ਆਪ ਚੋਣਾਂ ਦੀ ਸਿਆਸੀ ਠੱਗੀ ਤੋਂ ਅੱਕ ਗਿਆ ਸੀ ।
ਚੋਣ ਦੇ ਅੰਤਲੇ ਦਿਨਾਂ ਵਿਚ ਸਭ ਕੁਝ ਐਨ ਉਸ ਤਰ੍ਹਾਂ ਹੀ ਵਾਪਰਿਆ, ਜਿਵੇਂ ਪਹਿਲਾਂ ਹੁੰਦਾ ਆਇਆ ਸੀ । ਸਰਕਾਰੀ ਅਫ਼ਸਰਾਂ ਦਫਤਰਾਂ ਦੀਆਂ ਖੁੱਡਾਂ ਵਿਚੋਂ ਸਿਰ ਕੱਢ ਲਏ । ਨਹਿਰ ਦੇ ਮੋਹਤਮ ਤੇ ਐਸ. ਡੀ. ਓ. ਆਪਣੀਆਂ ਜੀਪਾਂ ਉਤੇ ਪਿੰਡਾਂ ਵਿਚ ਮੱਘੇ ਅਤੇ ਪੁਲ. ਲੱਦੀ ਫਿਰਦੇ ਸਨ । ਬਿਜਲੀ ਵਾਲੇ ਟਿਯੂਬਵੈੱਲਾਂ ਦੇ ਸਾਲਾਂ ਤੋਂ ਰੁਕੇ ਕਨੈਕਸ਼ਨ ਜਾਰੀ ਕਰਨ ਆ ਗਏ। ਮਹਿਕਮਾ ਮਾਲ, ਪੀ. ਡਬਲਯੂ. ਡੀ. ਆਪਣੀ ਆਪਣੀ ਥਾਂ ਸਰਗਰਮ ਸਨ । ਸਰਕਾਰੀ ਕਰਜ਼ਿਆਂ ਦੀ ਵਸੂਲੀ ਅਗਲੇ ਸਾਲ ਉਤੇ ਪਾ ਦਿਤੀ ਗਈ । ਸੰਪਰਕ ਵਿਭਾਗ, ਜਿਸ ਨੂੰ ਲੋਕ ਸਰਕਾਰ ਦੇ ਮਿਰਾਸੀ ਆਖਦੇ ਸਨ: ਆਪਣੇ ਡਰਾਮਿਆਂ ਅਤੇ ਕੁੜੀਆਂ ਦੇ ਭੰਗੜਿਆਂ ਨਾਲ ਕਿਸਾਨਾਂ ਦਾ ਥਕੇਵਾਂ ਲਾਹੁਣ ਲਗਾ । ਪੋਲੀਸ ਵਾਲਿਆਂ ਲੂਣ ਹਲਾਲ ਕਰਨ ਦੀ ਹੱਦ ਹੀ ਮੁਕਾ ਦਿਤੀ । ਉਨ੍ਹਾਂ ਇਲਾਕੇ ਦੇ ਸਭ ਬਦ- ਮਾਸ਼ਾਂ ਪਾਸੋਂ ਥਾਣੇ ਸੱਦ ਕੇ ਸਰਦਾਰ ਲੱਖਾ ਸਿੰਘ ਦੀ ਮਦਦ ਕਰਨ ਲਈ ਕਸਮਾਂ ਪਵਾਈਆਂ। ਕਈਆਂ ਨੂੰ ਬਸਤਾ ਅਲਫ ਬੇ ਵਿਚੋਂ ਕੱਢਣ ਵਾਸਤੇ ਹਿੱਕ ਥਾਪੜੀ। ਛੋਟਾ ਥਾਣੇਦਾਰ ਸਵਰਨ ਸਿੰਘ, ਜਿਹੜਾ ਏਸੇ ਥਾਣੇ ਦੇ ਵਿਹੜੇ ਵਿਚ ਬਦਮਾਸ਼ਾਂ ਦੇ ਚਿੱਤੜ ਨੰਗੇ ਕਰਕੇ ਛਿੱਤਰਾਂ ਨਾਲ ਕੁੱਟਿਆ ਕਰਦਾ ਸੀ, ਉਨ੍ਹਾਂ ਨਾਲ ਹੱਸ ਹੱਸ ਹੱਥ ਮਿਲਾ ਰਿਹਾ ਸੀ । ਪੋਲਿੰਗ ਵਾਲੇ ਦਿਨ ਸਵਰਨ ਸਿੰਘ ਲੱਖਾ ਸਿੰਘ ਦੀ ਜੀਪ ਲੈ ਕੇ ਆਪ ਵੱਟਾਂ ਢੋਂਦਾ ਰਿਹਾ । ਇਕ ਫੇਰੇ ਵਿਚ ਉਸ ਕਮਿਊਨਿਸਟਾਂ ਦੀਆਂ ਵੋਟਾਂ ਧੱਕੇ ਨਾਲ ਜੀਪ ਵਿਚ ਬਹਾ ਲਈਆਂ । ਪਤਾ ਲਗਣ ਤੇ ਪੀਤੂ ਦਾ ਬਾਪੂ ਹੀਰਾ ਸਿੰਘ ਜੀਪ ਅਗੇ ਬਾਹਾਂ ਅੱਡ ਖਲੋਤਾ। ਥਾਣੇਦਾਰ ਬਟ ਹੇਠਾਂ ਉਤਰ ਆਇਆ।
"ਸਰਦਾਰ ਜੀ, ਤੁਸੀਂ ਸਾਂਝੇ ਬੰਦੇ, ਤੁਸੀਂ ਵੀ ਐਨਾ ਧੱਕਾ ? ਸਾਡੀਆਂ ਵੱਟਾਂ...?" ਹੀਰਾ ਸਿੰਘ ਨੇ ਨਰਮ ਗਿਲੇ ਨਾਲ ਗੱਲ ਵਿਚਕਾਰ ਛੱਡ ਦਿਤੀ।
"ਕਾਮਰੇਡ ! ਫੋਰਨ ਪਾਸੇ ਹਟ ਜਾਹ ? ਨਹੀਂ ਤਾਂ ? ਉਸ ਪੂਰੇ ਰੋਹਬ ਨਾਲ ਹੀਰਾ ਸਿੰਘ ਨੂੰ ਦਬਕਾਇਆ।
"ਜੇ ਇਹ ਗੱਲ ਐ ਤਾਂ ਵੋਟਾਂ ਬੱਲੇ ਲਾਹ ਦੇ, ਜਿਸ ਪਾਸੇ ਮਰਜ਼ੀ ਜਾਣ, ਤੇਰਾ ਜਵੀਂ ਡਰ ਨਹੀਂ ।" ਕਾਮਰੇਡ ਦਾ ਪੁਰਾਣਾ ਸਿਰੜ ਜੋਸ਼ ਮਾਰ ਆਇਆ ।
"ਮੈਂ ਤੇਰੇ ਵਰਗੇ ਸੌ ਚੋਰੇ ਸਿੱਧੇ ਕੀਤੇ ਐ।"
ਥਾਣੇਦਾਰ ਦਾ ਕੜਕਵਾਂ ਬੋਲ ਸੁਣ ਕੇ ਡਿਊਟੀ ਦੇ ਰਹੇ ਦੋ ਸਿਪਾਹੀ ਭੱਜ ਕੇ ਜੀਪ ਦੇ ਕੱਲ ਆ ਗਏ । ਖਲੋਤੀ ਜੀਪ ਵਿਚੋਂ ਇਕ ਜਨਾਨੀ ਵੋਟ ਨੇ ਜਿਗਰਾ ਕਰ ਕੇ ਛਾਲ ਮਾਰ ਦਿਤੀ। ਬਾਕੀ ਮਰਦ ਵੋਟਾਂ ਜੱਕੋ ਤੱਕੀ ਵਿਚ ਪਈਆਂ ਰਹੀਆਂ । ਜਦੋਂ ਸਵਰਨ ਸਿੰਘ ਨੇ ਬਾਚੀ ਬੁਰਦ ਹੁੰਦੀ ਵੇਖੀ, ਤਾਂ ਸਾਅੜ ਸਾਅੜ ਤਿੰਨ ਚਾਰ ਬੈਂਤਾਂ ਹੀਰਾ ਸਿੰਘ ਦੇ ਧਰ ਦਿਤੀਆਂ। ਜਦੋਂ ਕਾਮਰੇਡ ਫੇਰ ਵੀ ਜੀਪ ਅਗੋਂ ਪਾਸੇ ਨਾ ਹੋਇਆ, ਥਾਣੇਦਾਰ ਨੇ ਉਸ ਨੂੰ ਧੂਹ ਕੇ ਇਕ ਪਾਸੇ
ਕਰਨ ਲਈ ਜੱਫਾ ਮਾਰ ਲਿਆ। ਕਾਮਰੇਡ ਦੀ ਘੁਲਦਿਆਂ ਪਗ ਲੱਥ ਗਈ ਅਤੇ ਦੋਹਾਂ ਦੇ ਪੈਰਾਂ ਵਿਚ ਮਧੋਲੀ ਗਈ । ਹੀਰਾ ਸਿੰਘ ਮਲ-ਮੱਲੀ ਜੀਪ ਅਗੇ ਲੰਮਾ ਪੈ ਗਿਆ । ਮੁਸ਼ਕਲ ਇਹ ਸੀ, ਜੀਪ ਪਿਛਾਂਹ ਹਟ ਕੇ ਪਾਸੇ ਦੀ ਵੀ ਨਹੀਂ ਲੰਘ ਸਕਦੀ ਸੀ । ਇਕ ਸਿਪਾਹੀ ਨੇ ਕਾਮਰੇਡ ਨੂੰ ਲੱਭੋ ਆ ਫੜਿਆ । ਉਸ ਦੂਜੀ ਲੱਤ ਮਾਰ ਕੇ ਗਿਟਾ ਛੁਡਵਾ ਲਿਆ । ਦੋਹਾਂ ਸਿਪਾਹੀਆਂ ਅਤੇ ਥਾਣੇਦਾਰ ਨੇ ਹੀਰਾ ਸਿੰਘ ਨੂੰ ਲੱਤਾਂ ਤੋਂ ਧੂਹ ਕੇ ਜੀਪ ਤੋਂ ਪਾਸੇ ਕਰ ਦਿਤਾ। ਡਰਾਈਵਰ ਨੇ ਬਟ ਮੌਕਾ ਸਾਂਭਿਆ ਅਤੇ ਗੱਡੀ ਭਜਾ ਕੇ ਸਕੂਲ ਦੇ ਵਿਹੜੇ ਵਿਚ ਲੈ ਗਿਆ, ਜਿਥੇ ਵੋਟਾਂ ਭੁਗਤਾਈਆਂ ਜਾ ਰਹੀਆਂ ਸਨ ।
ਜਦੋਂ ਹੀਰਾ ਸਿੰਘ ਨੂੰ ਖਿੱਚ ਕੇ ਪਾਸੇ ਕੀਤਾ ਜਾ ਰਿਹਾ ਸੀ, ਪੀਤੂ ਰੌਲਾ ਸੁਡ ਕੇ ਮੌਕੇ ਤੇ ਪੁੱਜ ਗਿਆ । ਉਸ ਬਾਪੂ ਦੀ ਪੱਗ ਨੂੰ ਮਿੱਟੀ ਵਿਚ ਰੁਲੀ ਤੱਕਿਆ, ਜਿਸ ਨੂੰ ਜੀਪ ਮਿਧ ਗਈ ਸੀ । ਉਹਦੀਆਂ ਅੱਖਾਂ ਵਿਚ ਲਹੂ ਉਤਰ ਆਇਆ । ਘਸੀਟਦਿਆਂ ਹੀਰਾ ਸਿੰਘ ਦਾ ਪਿੱਠ ਤੋਂ ਕੁੜਤਾ ਵੀ ਫਟ ਗਿਆ ਸੀ । ਪੀੜ ਨੇ ਪੈਂਦੀ ਸੱਟੇ ਪੋਲੀਸ ਵਾਲਿਆਂ ਨੂੰ ਤਿੰਨ ਚਾਰ ਨੰਗੀਆਂ ਗਾਲਾਂ ਕਢ ਮਾਰੀਆਂ । ਥਾਣੇਦਾਰ ਨੇ ਦੋ ਤਿੰਨ ਡੰਡੇ ਉਹਦੇ ਮੇਰਾਂ ਵਿਚ ਧਰ ਦਿੱਤੇ । ਪਿੰਡ ਦੇ ਚੌਧਰੀ ਨੇ ਪੀਤੂ ਦਾ ਅੱਗਾ ਵਲਦਿਆ ਸਮਝਾਇਆ :
"ਕਾਕਾ, ਅਫ਼ਸਰਾਂ ਨੂੰ ਗਾਲ੍ਹ ਨਹੀਂ ਦੇਈ ਦੀ ।"
"ਇਹ ਅਫ਼ਸਰ ਐ ਕਿ ਕੁੱਤੇ ਦੇ ਪੁੱਤ ਗੁੰਡੇ !" ਪੀਤੂ ਚੌਧਰੀ ਦੇ ਵੀ ਗਲ ਪੈ ਗਿਆ। "ਤੂੰ ਵੇਖਿਆ ਨਹੀਂ ਤੇਰੇ ਸਾਹਮਣੇ ਕੀ ਹੋਇਆ ਏ ? ਤੇਰੇ ਡੇਲੇ ਫੁੱਟੇ ਸੀ ?"
ਚੌਧਰੀ ਪਿਛਾਂਹ ਹਟ ਗਿਆ, ਮਤਾ ਭੂਹੇ ਹੋਇਆ ਮੁੰਡਾ ਥੱਪੜ ਹੀ ਧਰ ਦੇਵੇ । ਹੁਣ ਥਾਣੇਦਾਰ ਵੀ ਗੱਲ ਵਧਣ ਦੇ ਡਰੋਂ ਜਰਕ ਗਿਆ । ਕਾਮਰੇਡ ਹੀਰਾ ਸਿੰਘ ਨੇ ਉਠ ਕੇ ਆਪਣੀ ਪੱਗ ਝਾੜੀ ਅਤੇ ਬਿਨਾਂ ਵਲ ਕਢਿਆਂ ਉਸ ਨੂੰ ਸਿਰ ਉਤੇ ਲਪੇਟਣਾ ਸ਼ੁਰੂ ਕਰ ਦਿਤਾ।
ਪੀਤੂ ਕਹਿਰਵਾਨ ਅੱਖਾਂ ਨਾਲ਼ ਹਉਂਕੀ ਜਾ ਰਿਹਾ ਸੀ । ਉਹਦਾ ਆਪਾ ਗੁੱਸੇ ਵਿਚ ਵੱਟੋ ਵੱਟ ਹੋਇਆ ਪਿਆ ਸੀ । ਉਹ ਚਾਹੁੰਦਾ ਸੀ, ਮੇਰੇ ਹੱਥ ਪਸਤੌਲ ਹੋਵੇ ਅਤੇ ਸਰਕਾਰੀ ਗੁੰਡਿਆਂ ਨੂੰ ਦਾਅੜ ਦਾਅੜ ਉੱਡਾ ਦੇਵਾਂ । ਹੁਣ ਉਹ ਬਾਣੇਦਾਰ ਅਤੇ ਆਪਣੇ ਬਾਪ ਤੋਂ ਤਿੰਨ ਸਦੀਆਂ ਪਿਛਾਂਹ ਗੁਰੂ ਗੋਬਿੰਦ ਸਿੰਘ ਦੇ ਰੋਹ ਨੂੰ ਨਿਹਾਰ ਰਿਹਾ ਸੀ, ਜਦੋਂ ਰੰਗਰੇਟੇ ਗੁਰੂ ਕੇ ਬੇਟੇ ਜੈਤਾ ਸਿੰਘ ਨੇ ਉਹਦੇ ਬਾਪ ਦਾ ਦਿੱਲੀ ਵਿਚ ਕੱਟਿਆ ਸਿਰ, ਚਰਨਾਂ ਵਿਚ ਲਿਆ ਰਖਿਆ ਸੀ।
5
ਸੂਰਜ ਤੇ ਸੀਤ ਦਾ ਘੋਲ
ਪਾਰਟੀ ਦੇ ਸਾਰੀ ਵਾਹ ਲਾਉਣ ਦੇ ਬਾਵਜੂਦ ਸਰਦਾਹ ਲੱਖਾ ਸਿੰਘ ਚੋਣ ਜਿੱਤ ਗਿਆ । ਚੋਣਕਾਰ ਮਾਸਟਰਾਂ ਸਾਰੀਆਂ ਅੰਨ੍ਹੀਆਂ ਅਤੇ ਅਣਭੋਲ ਵੱਟਾਂ ਕਾਂਗਰਸੀ ਬਕਸਿਆਂ ਵਿਚ ਸੁੱਟੀਆਂ ਸਨ । ਸਰਦਾਰ ਲੱਖਾਂ ਸਿੰਘ ਦੀਆ ਬੱਤਲਾਂ ਅਤੇ ਮੁਰਗੇ ਰਾਤੀ ਹੀ ਚੋਣਕਾਰਾਂ ਨੂੰ ਪਹੁੰਚ ਗਏ ਸਨ । ਕਮਿਊਨਿਸਟ ਨੰਗਾਂ ਕੋਲੋਂ ਉਹਨਾਂ ਨੂੰ ਫੱਕੀ ਸ਼ਾਬਾਸ਼ ਬਿਨਾਂ ਕੱਖ ਨਹੀਂ ਮਿਲਣਾ ਸੀ । ਕਾਂਗਰਸ ਵਲੋਂ ਪੰਜਾਬ ਦੇ ਅਧਿਆਪਕ ਵਰਗ ਨੂੰ ਯਕੀਨ ਦਵਾਇਆ ਗਿਆ ਸੀ ਕਿ ਕਾਂਗਰਸ ਦੀ ਸਰਕਾਰ ਬਣਦੇ ਸਾਰ ਤਨਖਾਹਾ ਅਤੇ ਭੱਤਾ ਕੇਂਦਰੀ ਮੁਲਾਜ਼ਮਾਂ ਦੀ ਪੱਧਰ ਉਤੇ ਕਰ ਦਿਤਾ ਜਾਵੇਗਾ । ਇਸ ਹਾਰ ਨਾਲ ਪੀਤੂ ਬੜਾ ਉਦਾਸ ਹੋ ਗਿਆ। ਉਹ ਪਾਰਟੀ ਦੀ ਹਾਰ ਨਾਲ ਹੋਈ ਬੇਇੱਜ਼ਤੀ ਦੇ ਸਾਰੇ ਬਦਲੇ ਲਿਆ ਚਾਹੁੰਦਾ ਸੀ । ਦੂਜੇ ਉਸ ਦੀ ਚੜ੍ਹਦੀ ਜਵਾਨੀ ਨੇ ਹਾਰਨਾ
ਸਿਖਿਆ ਨਹੀਂ ਸੀ । ਸਿਆਸੀ ਹਾਰ ਤੋਂ ਬਿਨਾਂ ਉਹਦੇ ਮਨ ਸਵਰਨੇ ਥਾਣੇਦਾਰ ਦੇ ਡੰਡੇ, ਬਰਛੇ ਦੇ ਫੱਟਾਂ ਵਾਂਗ ਚੀਸਾਂ ਪਾ ਰਹੇ ਸਨ । ਉਸ ਦਾ ਬਾਪ ਸ਼ਰੀਫ ਆਦਮੀ ਸੀ : ਜਿਸ ਸਾਰੀ ਉਮਰ ਲੋਕ ਭਲੇ ਦੇ ਕੰਮਾਂ ਵਿਚ ਗੁਜ਼ਾਰੀ ਸੀ । ਉਸ ਨੂੰ ਬਿਨਾਂ ਦੱਸ਼ ਮਾਰਨਾ, ਘਸੀਟਣਾ ਅਤੇ ਉਸਦੀ ਪੱਗ ਨੂੰ ਪੈਰਾਂ ਵਿਚ ਰੋਲਣਾ, ਮੁੰਡੇ ਤੋਂ ਭੁਲਾਇਆ ਨਹੀਂ ਭੁੱਲਦਾ ਸੀ । ਪੁਲੀਸ ਨੂੰ ਵੇਖਣ ਸਾਰ ਉਹਦੀਆਂ ਅੱਖਾਂ ਵਿਚ ਲਹੂ ਉਤਰ ਆਉਂਦਾ। ਉਹਦੇ ਅੰਦਰ ਬਦਲੇ ਦੀ ਭਾਵਨਾ ਬੇਰੀ ਦੇ ਕੰਡੇ ਵਾਂਗ ਚੰਤਾਂ ਦੇ ਰਹੀ ਸੀ।
ਮਨ ਦਾ ਭਾਰ ਹੌਲਾ ਕਰਨ ਲਈ ਉਹ ਆਪਣੇ ਆੜੀ ਤੇ ਬੀ. ਏ. ਤੱਕ ਰਹੇ ਜਮਾਤੀ ਮਿਹਰ ਸਿੰਘ ਕੋਲ ਰਾਜਧਾਨੀ ਚਲਿਆ ਗਿਆ । ਉਸ ਨੂੰ ਉਹ ਇਕ ਤਰ੍ਹਾਂ ਆਪਣਾ ਸਿਆਸੀ ਗੁਰੂ ਵੀ ਮੰਨਦਾ ਸੀ । ਮਿਹਰ ਸਿੰਘ ਨੂੰ ਉਸ ਦੀ ਵਿਧਵਾ ਭੂਆ ਨੇ ਪਾਲਿਆ ਸੀ । ਪੀਤੂ ਦੇ ਇਕੋ ਭੈਣ ਸੀ, ਭਰਾ ਕੋਈ ਨਹੀਂ ਸੀ । ਉਹ ਦੋਵੇਂ ਹੱਸਦੇ ਖੇਡਦੇ ਭਰਾਵਾਂ ਵਾਂਗ ਜਵਾਨੀ ਚੜ੍ਹੇ ਸਨ । ਮੀਤੂ ਦੋਹਰੇ ਬੰਦ ਵਿਚ ਗੱਠੇ ਜੱਸ ਦਾ ਗਭਰੂ ਸੀ । ਪਰ ਮਿਹਰ ਸਿੰਘ ਗੋਰੇ ਨਸ਼ੇਹ ਰੰਗ ਅਤੇ ਲੰਮੇ ਲੰਮੇ ਅੰਗਾਂ ਨਾਲ ਸਰੀਰ ਦਾ ਸਬਕ ਤੇ ਵਰਤੀਲਾ ਮਰਦ ਸੀ । ਉਹਦੀਆਂ ਖੂਬਸੂਰਤ ਅੱਖਾਂ ਵਿਚ ਕੀਲ ਲੈਣ ਵਾਲਾ ਜਾਦੂ ਸੀ । ਪੜ੍ਹਾਈ ਵਿਚ ਮੁੱਢੋਂ ਹੀ ਹੁਸ਼ਿਆਰ ਰਹਿਣ ਕਾਰਨ ਉਹ ਅਧਿਆਪਕਾਂ ਵਿਚ ਸਤਿਕਾਰਿਆ ਜਾਂਦਾ ਸੀ । ਇਕ ਪ੍ਰੋਫੈਸਰ ਦੀ ਕਿਰਪਾ ਨਾਲ ਉਹ ਯੂਨੀਵਰ ਸਿਟੀ ਵਿਚ ਕਲਰਕ ਲਗ ਗਿਆ । ਆਰਥਕਤਾ ਦਾ ਵਿਸ਼ਾ ਕਾਲਜ ਵਿਚ ਪੜ੍ਹ ਕੇ ਉਹ ਹਿੰਦੂ- ਸਤਾਨ ਦੀ ਗਰੀਬੀ ਬਾਰੇ ਧੁਰ ਜੜ੍ਹ-ਬੁਨਿਆਦ ਤਕ ਪਹੁੰਚ ਗਿਆ । ਮਿਹਰ ਸਿੰਘ ਆਪਣੀ ਭੂਆ ਦੀ ਵਖਤਾਂ ਵਇਦਿਆਂ ਨਾਲ ਪਾਲੀ ਦੌਲਤ ਸੀ । ਘਰ ਦੀਆਂ ਥੋੜਾਂ ਤੇ ਲੋੜਾਂ ਨੇ ਉਸ ਨੂੰ ਹੋਰ ਸੰਜੀਦਾ ਬਣਾ ਦਿਤਾ । ਉਹ ਗ਼ਰੀਬੀ ਨੂੰ ਸਾਰੀਆਂ ਬੁਰਾਈਆਂ ਦੀ ਲਾਹਨਤ ਸਮਝਣ ਲਗ ਪਿਆ । ਆਪਣੇ ਦੋਸਤ ਪ੍ਰੋਫੈਸਰਾਂ ਦੀ ਸਹਾਇਤਾ ਨਾਲ ਉਹ ਯੂਨੀਵਰਸਿਟੀ ਮੁਲਾਜ਼ਮਾਂ ਦੀ ਯੂਨੀਅਨ ਬਣਾਉਣ ਵਿਚ ਕਾਮਯਾਬ ਹੋ ਗਿਆ । ਯੂਨੀਅਨ ਨੇ ਕੌਮ ਅਤੇ ਈਮਾਨਦਾਰੀ ਨੂੰ ਮੁੱਖ ਰਖਦਿਆਂ ਉਸ ਨੂੰ ਆਪਣਾ ਸਕੱਤਰ ਚੁਣ ਲਿਆ।
ਰੁੱਤ ਭਾਵੇਂ ਬਦਲ ਗਈ ਸੀ; ਪਰ ਮੀਂਹ ਪੈਣ ਨਾਲ ਪਾਲਾ ਇਕ ਦਮ ਵਧ ਗਿਆ ਸੀ । ਲਾਇਬਰੇਰੀ ਦੇ ਲਾਅਨ ਵਿਚ ਫਿਰਦਿਆਂ ਮਿਹਰ ਸਿੰਘ ਤੇ ਪੀਤੂ ਨੂੰ ਟਕੋਰ ਮਾਰੀ :
''ਤੇਰੀ ਸਾਹਨ ਵਰਗੀ ਢੁੱਡ ਤੋਂ ਡਰ ਲਗਦਾ ਏ ।"
"ਮੈਂ ਤੇਰੀ ਕਾਂਗਰਸੀਆਂ ਵਰਗੀ ਮਿੱਠੀ ਛੁਰੀ ਨੂੰ ਚੰਗੀ ਤਰ੍ਹਾਂ ਸਮਝਦਾ ਆਂ ।" ਪੀਤੂ ਨੇ ਸਾਹਮਣਿਓਂ ਵਾਹ ਦਿਤੀ ।
"ਦੇਖ ਪੀਤੂ ! ਮੈਨੂੰ ਧੁੱਪੇ ਫਾਹੇ ਦੇ ਲਵੀਂ : ਪਰ ਕਾਂਗਰਸੀਆਂ ਵਾਲੀ ਗਾਲ੍ਹ ਨਾ ਦੇਈਂ ।"
"ਇਹ ਕਿਤੇ ਗਾਲ੍ਹ ਏ ?"
''ਅਜ ਕਾਂਗਰਸੀਆਂ ਵਰਗਾ ਠੱਗ, ਬੇਈਮਾਨ ਅਤੇ ਲੋਕਧਰੋਹੀ ਹੋਰ ਕੋਈ ਨਹੀਂ, ਜਿਨ੍ਹਾਂ ਆਪਣਾ ਦੇਸ ਵੇਚ ਖਾਧਾ-ਅਸਲ ਤਬਾਹੀ ਦੇ ਕਿਨਾਰੇ ਲਿਆ ਖੜਾ ਕੀਤਾ ।"
ਪੀਤੂ ਇਹ ਚੰਗੀ ਤਰ੍ਹਾਂ ਸਮਝਦਾ ਸੀ, ਮਿਹਰ ਸਿੰਘ ਸਰਮਾਏਦਾਰੀ ਦੀ ਚਾਟੜੀ ਕਾਂਗਰਸ ਨੂੰ ਸਾਰੀਆਂ ਸਮਾਜੀ ਬੁਰਾਈਆਂ ਦੀ ਮਾਂ ਸਮਝਦਾ ਏ ਅਤੇ ਉਹਦੇ ਨਾਲ ਲੋਹਾ ਲੈਣ ਲਈ ਲਕੀਰ ਖਿੱਚ ਕੇ ਖਲੇ ਗਿਆ ਏ । ਉਸ ਤੱਤੇ ਤਾਅ ਖਿੱਚ ਮਾਰੀ :
"ਸਾਲਿਓ ਪੰਜਾਬੀ ਸੂਬੇ ਦਿਓ, ਕਰਦੇ ਕਰਾਉਂਦੇ ਤਾਂ ਕੁਝ ਨਹੀਂ : ਐਵੇਂ ਗੱਲਾਂ ਧੜੀ
ਧੜੀ ਦੀਆਂ ਮਾਰ ਛਕਦੇ ਓ । ਸਰਮਾਏਦਾਰੀ ਗਿਰਬਾਂ ਤਾਂ ਜਿਉਂਦਿਆਂ ਦਾ ਮਾਸ ਨੰਢੀ ਜਾ ਰਹੀਆਂ ਨੇ ।" ਪ੍ਰੀਤ ਦੀ ਅੱਚਵੀਂ ਸਵਰਨ ਦੇ ਛੇਤੀ ਹੱਡ ਭੰਨਣਾ ਚਾਹੁੰਦੀ ਸੀ । ਉਹ ਸਮਝਦਾ ਸੀ, ਪਹਿਲੋਂ ਰਮੀ ਕਰਨ ਵਾਲੇ ਹੀ ਡੱਕਣੇ ਪੈਣਗੇ ।
''ਤੂੰ ਕਾਹਲਾ ਨਾ ਪੋ, ਪੁਆੜਾ ਤਾਂ ਸੋਠ ਦੇ ਫਾਰਮ ਤੋਂ ਹੀ ਵਧ ਜਾਣਾ ਏਂ। ਨਾਲੇ ਚਿੱਟਿਆਂ ਪੀਲਿਆਂ ਦਾ ਹੀਜ ਪਿਆਜ ਟੋਹਿਆ ਜਾਵੇਗਾ ।"
ਉਹ ਕਿਵੇਂ ?"
"ਸਰਕਾਰ ਨੇ ਬੇਟ ਦੀ ਧੰਦਰਾਂ ਸੌ ਏਕੜ ਭੋਏਂ ਮੁਜ਼ਾਰਿਆਂ ਤੋਂ ਖੋਹ ਕੇ ਵਧੀਆ ਬੀਜ ਤਿਆਰ ਕਰਨ ਦੇ ਬਹਾਨੇ ਸੇਠ ਨੂੰ ਨੜਿੰਨਵੇਂ ਸਾਲ ਵਾਸਤੇ ਲੀਜ਼ ਉਤੇ ਦਿਤੀ ਹੋਈ ਏ । ਦਹਾਕੇ ਸਾਲਾਂ ਤੋਂ ਕਾਬਜ਼ ਮੁਜ਼ਾਰਿਆ ਅਰਜ਼ੀ ਪਰਚਾ ਕੀਤਾ, ਪਰ ਵਿਚਾਰਿਆਂ ਦੀ ਸੁਣੀ ਕਿਸੇ ਨਾ । ਕੁੱਟਣ ਵਾਲੇ ਤੋਂ ਹੀ ਨਿਆਂ ਮੰਗਣ ਜਾਣਾ- ਪੱਲੇ ਕੀ ਪੈਣਾ ਸੀ । ਦੋਹਾਂ ਕਮਿਊਨਿਸਟ ਪਾਰਟੀਆਂ ਦੇ ਮਤਿਆਂ ਨੇ ਵੀ ਕੱਖ ਨਾ ਸਵਾਰਿਆ । ਅਖੀਰ ਜਦੋਂ ਸਾਲ ਭਰ ਪਿਛੋਂ ਸੇਠ ਦੀ ਕਟਕ ਪੱਕਣ ਤੇ ਆਈ, ਮੁਜ਼ਾਹਰਿਆਂ ਏਕਾ ਕਰਕੇ ਆਲੇ ਦੁਆਲੇ ਦੇ ਦਿਹਾੜੀਚਾਰਾਂ ਨੂੰ ਗੰਢ ਲਿਆ ਕਿ ਸੋਠ ਦੇ ਫਾਰਮ ਉਤੇ ਵਾਢੀ ਨਹੀਂ ਕਰਨੀ । ਮੈਂ ਮੁਜ਼ਾਰਿਆਂ ਤੇ ਦਿਹਾੜੀਦਾਰਾਂ ਨੂੰ ਸਮਝਾਇਆ : "ਜਮਾਤੀ ਤੌਰ ਤੇ ਤੁਸੀਂ ਸਕੇ ਭਰਾ ਹੋ। ਇਕ ਦੀ ਮੌਤ ਦੂਜੇ ਲਈ ਮੰਜਾ ਮੱਲਣ ਵਾਲੀ ਗੱਲ ਐ । ਡਾਂਗ ਫੇਰੇ ਬਿਨਾਂ ਸੇਠ ਨੂੰ ਭਜਾਇਆ ਨਹੀਂ ਜਾਣਾ । ਜਿਹੜੀ ਸਰਕਾਰ ਨੇ ਪੋਲੀਸ ਰਾਹੀਂ ਤੁਹਾਨੂੰ ਬੇਦਖ਼ਲ ਕੀਤਾ ਏ, ਉਸ ਲਾਰੇ ਲਾ ਕੇ ਵੋਟਾਂ ਲੈ ਲਈਆਂ। ਨੌਂ ਲੰਘੀ ਖੁਆਜਾ ਵਿਸਰਿਆ। ਹੁਣ ਉਹ ਪੰਜ ਸਾਲ ਕੱਖ ਨਹੀਂ ਦਵਾਲ ।" ਮਿਹਰ ਸਿੰਘ ਨੇ ਪੀੜ ਨੂੰ ਪਿੰਡਾਂ ਵਿਚ ਪੈਰ ਲਾਉਣ ਦੀ ਵਿਧੀ ਦੱਸੀ। 'ਜੇ ਸਾਰੇ ਪੰਜਾਬ ਵਿਚ ਥਾਂ ਪਰ ਥਾਂ ਮੁਜ਼ਾਰਿਆਂ ਨੂੰ ਲੋਹੇ ਦੀ ਲੱਠ ਬਣਾ ਲਿਆ ਜਾਵੇ, ਇਕ ਤਰ੍ਹਾਂ ਨਾਲ ਇਨਕਲਾਬ ਦੇ ਕਿਲੇ ਉਸਰ ਪੈਣ । ਸਰਮਾਏਦਾਰ ਸਰਕਾਰ ਨੂੰ ਹਰ ਮਹਾਜ਼ ਉਤੇ ਵਖਤ ਪਾਏ ਬਿਨਾਂ ਇਨਕਲਾਬ ਸਿਰੇ ਨਹੀਂ ਚੜ੍ਹਾਇਆ ਜਾਣਾ ।"
"ਨਹੀਂ ।" ਪੀਤੂ ਨੇ ਆੜੀ ਦਾ ਲੈਕਚਰ ਸੁਣਦਿਆਂ ਸਿਰ ਮਾਰਿਆ। "ਦਿੱਲੀ ਬੈਠ ਸੋਠ ਦਾ ਮੁਜ਼ਾਰੇ ਕੀ ਵਿਗਾੜ ਸਕਦੇ ਐ । ਜਦੋਂ ਕਦੋਂ ਸਾਹਮਣੀ ਟੱਕਰ ਸੇਠਾਂ ਦੇ ਰਖਵਾਲਿਆਂ ਨਾਲ ਪੈਣੀ ਏਂ । ਪੈਪਸੂ ਦੇ ਮੁਜ਼ਾਰਿਆਂ ਨੂੰ ਜਦੋਂ ਕਾਨੂੰਨੀ ਮਾਲਕੀ ਮਿਲ ਗਈ, ਉਹ ਚੁੱਪ ਕਰ ਕੇ ਬਹਿ ਗਏ । ਉਨ੍ਹਾਂ ਦਾ ਇਨਕਲਾਬ ਆ ਗਿਆ। ਬਾਕੀ ਪੈਣ ਭੱਠ ਵਿਚ । ਇਉਂ ਹੀ ਇਨ੍ਹਾਂ ਮੁਜ਼ਾਰਿਆਂ ਜ਼ਮੀਨ ਮਿਲੀ ਤੋਂ ਆਪਣੀ ਵਾਹੀ ਵਿੱਚ ਲੈਣੀ ਏ। ਗੱਲ ਕੀ ਬਣੀ ? ਏਸੋ ਤਰ੍ਹਾਂ ਪਾਰਟੀ ਨੇ ਸਾਰੀ ਉਮਰ ਗਲਤੀਆਂ ਕੀਤੀਆਂ । ਵਰਕਰਾਂ ਦੇ ਮੁੰਡੇ ਪੁਟਵਾਏ। ਪਾਰਟੀ ਦੀ ਨਵੀਂ ਕਾਂਗਰਸ ਵਿਚ ਪਿਛਲੀ ਗਲਤੀ ਮੰਨ ਲਈ। ਲੀਡਰਾਂ ਮੁੜ ਮੇਜ਼ ਉਤੇ ਲੱਤਾਂ ਪਸਾਰ ਲਈਆਂ । ਚੁਟਕੀ ਮਾਰ ਕੇ ਸਿਗਰਟ ਦੀ ਸੁਆਹ ਝਾੜੀ ਅਤੇ ਲੋਕਾਂ ਦੇ ਹੱਡ ਤੁੜਾਉਣ ਲਈ ਨਵਾਂ ਰਾਜਸੀ ਮਤਾ ਅਗੇ ਲੈ ਆਂਦਾ। ਕੀ ਤਸੱਲੀ ਐ, ਮੁਜ਼ਾਰਿਆਂ ਨੂੰ ਲਾਮਬੰਦ ਕਰਨ ਵਾਲਾ ਫ਼ਾਇਰ ਠੁੱਸ ਨਹੀਂ ਹੋਵੇਗਾ ?" ਪੀਤੂ ਦੇ ਪਿਛਵਾੜੇ ਪਾਰਟੀ ਲਈ ਰੋਲ ਦਾ ਪਹੀਆ. ਬਣਿਆ ਉਹਦਾ ਬਾਪੂ ਬੋਲ ਰਿਹਾ ਸੀ, ਜਿਸ ਪਾਰਟੀ ਦੀਆਂ ਵਧੀਕੀਆਂ ਨੂੰ ਵੀ ਕਦੇ ਫਿੱਟੇ ਮੂੰਹ ਨਹੀਂ ਆਖਿਆ ਸੀ ।
ਮਿਹਰ ਸਿੰਘ ਨੇ ਮਨ ਵਿਚ ਸੋਚਿਆ, ਉਹਦਾ ਆੜੀ ਗਲਤ ਨਹੀਂ ਕਹਿ ਰਿਹਾ । ਪਰ ਹਾਲਾਤ ਹਮੇਸ਼ਾ ਇਕ ਥਾਂ ਨਹੀਂ ਬਲਦੇ । ਉਸ ਹੌਸਲੇ ਨਾਲ ਆਖਿਆ:
"ਆਰਥਕ ਤੌਰ ਤੇ ਅਜ ਦੇ ਨਿਘਰਦੇ ਸਮਾਜੀ ਹਾਲਾਤ ਨੇ ਜਦੋਜਹਿਦ ਨੂੰ ਪਿਛਾਂਹ ਨਹੀਂ
ਹਟਣ ਦੇਣਾ । ਤੇਰੇ ਬੁੜ੍ਹੇ ਦੀ ਪਾਰਟੀ ਨੂੰ ਬੰਧਕ ਬੁਰਜੁਆਜੀ ਨੇ ਲੱਤ ਹੇਠ ਰਖ ਕੋ ਮਨ ਮਰਜ਼ੀ ਨਾਲ ਵਾਹਿਆ ਹੈ । ਉਸ ਲੀਡਰਸ਼ਿਪ ਨੇ ਇਨਕਲਾਬ ਲਿਆਉਣਾ ਨਹੀਂ, ਲੋਕਾਂ ਨੂੰ ਵਰਗਲਾਉਣਾ ਸੀ, ਸੱਚੀ ਗੱਲ ਤਾਂ ਇਹ ਐ, ਪਾਰਟੀ ਨੇ ਵਿਨੋਭਾ ਭਾਵ ਵਾਂਗ ਸਰਮਾਏਦਾਰੀ ਦੀ ਉਮਰ ਵਧਾਈ ਐ। ਸਾਨੂੰ ਨੌਜਵਾਨਾਂ, ਖ਼ਾਸ ਤੌਰ ਤੇ ਆਰਥਕ ਪੱਖੋਂ ਟੁੱਟੀਆਂ ਜਮਾਤਾਂ ਦੇ ਗਭਰੂਆਂ ਨੂੰ ਗੰਢਣਾ ਤੇ ਇਨਕਲਾਬ ਲਈ ਤਿਆਰ ਕਰਨਾ ਚਾਹੀਦਾ ਹੈ ।" ਮਿਹਰ ਸਿੰਘ ਨੇ ਸੂਹੇ ਗੁਲਾਬ ਦੇ ਬੂਟੇ ਕੋਲ ਰੁਕਦਿਆਂ ਕੱਚੀ ਕਲੀ ਤੋੜ ਕੇ ਕੋਟ ਦੇ ਖੱਬੇ ਪਾਸੇ ਟੰਗ ਲਈ ।
'ਤਿਆਰ ਕਰਨਾ, ਤਿਆਰ ਕਰਨਾ, ਇਹ ਵੀ ਲੋਕਾਂ ਨੂੰ ਇਕ ਲਾਰਾ ਈ ਐ।" ਪੀਤੂ ਇਕੋ ਤਰ੍ਹਾਂ ਦੀਆਂ ਗੱਲਾਂ ਸੁਣ ਸੁਣ ਚਿੜ ਗਿਆ। "ਲੋਕਾਂ ਦੀ ਕੁੰਭਕਰਨੀ ਨੀਂਦ ਨੂੰ ਤੁਤਨੀਆਂ ਨਹੀਂ ਜਗਾ ਸਕਦੀਆਂ । ਮੇਰੇਆਰ ਲੋਕਾਂ ਨੂੰ ਤਾਂ ਭਗਤ ਸਿੰਘ ਦੀਆਂ ਕੁਰਬਾਨੀਆਂ ਦੇ ਬੰਬ ਹੀ ਜਗਾ ਸਕਦੇ ਐ । ਜਿੰਨਾ ਚਿਰ ਲੋਕਾਂ ਨੂੰ ਮਰਨ ਮਾਰਨ ਤੇ ਨਹੀਂ ਲਿਆਂਦਾ ਜਾਂਦਾ, ਇੱਥੇ ਕੱਖ ਨਹੀਂ ਹੋਣਾ । ਭਾਵੇਂ ਮੇਰੇ ਕੋਲੋਂ ਲਿਖਾ ਲੈ ।" ਪਹਾੜ ਤੋਂ ਉਤਰਦੀ ਠੰਡੀ 'ਵਾ ਦੀਆਂ ਤਲਵਾਰਾਂ ਉਨ੍ਹਾਂ ਦੇ ਨੰਗੇ ਮੱਥੇ ਚੀਰ ਰਹੀਆਂ ਸਨ ।
“ਬਈ ਭਗਤ ਸਿੰਘ ਜਣੀ ਖਣੀ ਨਹੀਂ ਬਣ ਜਾਣਾ। ਖਰਾ ਖੋਟਾ ਪਰਖੇ ਬਿਨਾਂ ਕਿਸੇ ਨੂੰ ਸਭਾ ਵਿਚ ਕਿਵੇਂ ਰਲਾਇਆ ਜਾ ਸਕਦਾ ਏ । ਸਾਰਾ ਘੋਲ ਅੰਡਰ ਗਰਾਉਂਡ ਚਲਾਏ ਬਿਨਾਂ ਨਹੀਂ ਸਰਨਾ । ਸਭ ਤੋਂ ਵਧ ਚਿੱਟਿਆਂ ਪੀਲਿਆਂ ਦੀ ਕਾਂ ਅੱਖ ਤੋਂ ਵੀ ਬਚਣਾ ਪੈਣਾ ਏ ।" ਉਸ 'ਵਾ ਦੇ ਮੁਹਾਣ ਅਖਬਾਰ ਦੀ ਓਟ ਕਰ ਲਈ।
"ਇਨ੍ਹਾਂ ਚਿੱਟਿਆਂ ਪੀਲਿਆਂ ਨੇ ਅਕਾਲੀਆਂ ਤੇ ਸੰਘੀਆਂ ਨਾਲ ਵਜ਼ਾਰਤ ਵਿਚ ਘਿਉ ਖਿਚੜੀ ਹੁੰਦਿਆਂ ਸ਼ਰਮ ਨਹੀਂ ਖਾਧੀ । ਸਾਰੀ ਉਮਰ ਥੱਕਦੇ ਰਹੇ, ਚੱਟਣ ਲਗਿਆਂ ਬਿੰਦ ਵੀ ਨਹੀਂ ਲਾਇਆ। ਬਾਪੂ ਅੱਡ ਗਾਲਾ ਦੇਂਦਾ ਸੀ. ਸਾਨੂੰ ਦਰਕਰਾਂ ਨੂੰ ਜੁੱਤੀਓ ਜੁੱਤੀ ਕਰਵਾਉਂਦੇ ਰਹੇ. ਜੱਫੀਆਂ ਪਾਉਣ ਲਗਿਆਂ ਨੇ ਸਾਨੂੰ ਪੁੱਛਿਆ ਵੀ ਨਹੀਂ ।" ਪੀੜ ਨੂੰ ਦੋਹਰੀਆਂ ਚੜੀਆਂ ਹੋਈਆਂ ਸਨ।
''ਤੂੰ ਆੜੀ ਬੜੀ ਜਦ ਕਰ । ਇਨ੍ਹਾਂ ਨੂੰ ਤਾਂ ਆਪਣੇ ਵਰੋਧਾਂ ਨੇ ਹੀ ਮਾਰ ਲੈਣਾ ਏ । ਬਪਾਰੀ ਨੁਮਾਇੰਦੇ ਸੰਘੀ, ਸਭ ਤੋਂ ਤਿੱਖੇ ਐ। ਉਨ੍ਹਾਂ ਕੋਲੋਂ ਚੱਪਾ ਚੱਟੇ ਬਿਨਾਂ ਰਿਹਾ ਨਹੀਂ ਜਾਣਾ । ਸਾਰੀ ਅਕਾਲੀ ਪਾਰਟੀ ਨੂੰ ਇਕ ਦੋ ਟੋਡੀ ਜਾਗੀਰਦਾਰ ਹੀ ਵਾਹੀ ਜਾਂਦੇ ਐ। ਅੱਸੀ ਫੀ ਸਦੀ ਅਕਾਲੀ ਕਿਸਾਨੀ ਨੂੰ ਐਨੀ ਅਕਲ ਵੀ ਨਹੀਂ ਆਈ ਕਿ ਸਾਡਾ ਆਰਥਕ ਭਲਾ ਸਮਾਜਵਾਦ ਵਿਚ ਹੈ ।" ਉਨ੍ਹਾਂ ਕੌਫ਼ੀ ਹਾਊਸ ਨੂੰ ਮੋੜਾ ਪਾ ਲਿਆ ।"
"ਕਾਂਗਰਸੀਆਂ ਤੇ ਸੰਘੀਆਂ ਵਿਚ ਫਰਕ ਭਲਾ ?"
''ਦੋਵੇਂ ਫਿਰਕਾਪ੍ਰਸਤੀ ਤੇ ਕੱਟੜ ਹਿੰਦੂ ਪਾਰਟੀਆਂ। ਇਕ ਨੰਗੀ ਚਿੱਟੀ, ਦੂਜੀ ਕੰਮਪ੍ਰਸਤੀ ਦਾ ਪਖੰਡ ਧਾਰੀ। ਦੋਵੇਂ ਹਿੰਦੂ ਰਾਜ ਦੀਆਂ ਹਮਾਇਤੀ । ਕਾਂਗਰਸੀ ਸਰਮਾਏਦਾਰੀ ਦੇ ਸੱਕੇ ਪੁੱਤ ਐ; ਸੰਘੀ ਮਤਰੇਏ । ਆਪਸੀ ਵਿਰੋਧ ਸਿਰਫ਼ ਲੋਕਾਂ ਦੀ ਲੁੱਟ ਵਿਚੋਂ ਬਰਾਬਰ ਹਿੱਸਾ ਨਾ ਮਿਲਣ ਦਾ ਏ ।" ਕੌਫ਼ੀ ਹਾਊਸ ਵਿਚ ਵੜਨ ਤੋਂ ਪਹਿਲਾਂ ਮਿਹਰ ਸਿੰਘ ਨੇ ਪੀੜ ਨੂੰ ਆਪਣਾ ਹਮ ਖ਼ਿਆਲ ਬਣਾ ਲਿਆ ।
"ਇਨ੍ਹਾਂ ਨਾਗਾਂ ਦੇ ਸਿਰ ਵਿਹੇ ਬਿਨਾਂ ਕੋਈ ਲੋਕ ਰਾਜ ਨਹੀਂ ਆਉਣਾ।" ਪੀੜ ਨੇ ਇਹ ਸੋਚ ਆਪਣੇ ਅਣਪੜ੍ਹ ਪਿਤਾ ਹੀਰਾ ਸਿੰਘ ਤੋਂ ਲਈ ਸੀ । "ਸਿਰਲੱਥਾਂ ਦਾ ਜੱਥਾ ਬਣਾ ਕੇ ਸਾਨੂੰ ਬਰਮੀਆਂ ਨੂੰ ਪੈਣਾ ਚਾਹੀਦਾ ਏ ।"
"ਇਹ ਤੂੰ ਸੋਲਾਂ ਆਨੇ ਆਖੀ; ਪਰ ਲੋਹਾ ਗਰਮ ਹੋਏ ਬਿਨਾਂ ਸਾਨੂੰ ਹਥੌੜਾ ਨਹੀਂ ਚੁੱਕਣਾ ਚਾਹੀਦਾ! "
“ਲੋਹਾ ਆਪਣੇ ਆਪ ਗਰਮ ਹੋ ਜਾਵੇਗਾ ?" ਪੀਤੂ ਕੁਦਰਤੀ ਮੌਕੇ ਦੀ ਉਡੀਕ ਨਹੀਂ ਕਰਨਾ ਚਾਹੁੰਦਾ ਸੀ ।
"ਹਾਲਾਤ ਜਿਸ ਤੇਜ਼ੀ ਨਾਲ ਬਦਲ ਰਹੇ ਐ; ਕੁਝ ਨਾ ਕੁਝ ਹੋ ਕੇ ਰਹੇਗਾ । ਪੰਜਾਬ, ਯੂ. ਪੀ., ਬਿਹਾਰ, ਬੰਗਾਲ, ਉੜੀਸਾ, ਤਾਮਿਲ ਨਾਡੂ ਤੇ ਕੇਰਲਾ ਵਿਚੋਂ ਕਾਂਗਰਸ ਦਾ ਲੱਕ ਟੁਟ ਗਿਆ ਏ । ਸਰਮਾਏਦਾਰੀ ਦੇ ਏਨੇ ਵੱਡੇ ਵਿਰੋਧ ਨੂੰ ਚਿੱਟੇ ਪੀਲੇ, ਕਿਵੇਂ ਲੈਂਦੇ ਐ; ਇਨ੍ਹਾਂ ਦਾ ਨੰਗ ਨਮੂਜ ਲੋਕਾਂ ਸਾਹਮਣੇ ਆ ਜਾਵੇਗਾ । ਜੋ ਇਨ੍ਹਾਂ ਤੋਂ ਹੁਣ ਮੌਕਾ ਨਾ ਸਾਂਭਿਆ ਗਿਆ, ਇਹ ਤਾਂ ਆਪੇ ਨੂੰ ਖਤਮ ਸਮਝਣ ।” "
"ਮਸ਼ੀਨ ਵਾਂਗ ਕਿਉਂ ਨਹੀਂ ਚਲਦਾ, ਤੈਨੂੰ ਹੋਇਆ ਕੀ ਐ ?" ਮਾਲਕ ਨੇ ਬੈਰੇ ਨੂੰ ਘੂਰਿਆ। ਪੀੜ ਤੇ ਮਿਹਰ ਸਿੰਘ ਦਾ ਧਿਆਨ ਆਪਣੀ ਲਗਨ ਤੋੜ ਕੇ ਬੰਰੇ ਤੇ ਮਾਲਕ ਦੇ ਵਿਰੋਧ ਨਾਲ ਆ ਜੁੜਿਆ । ਉਨ੍ਹਾਂ ਦਾ ਕੌਫ਼ੀ ਪੀਣ ਦਾ ਸੁਆਦ ਆਤਮਘਾਤ ਕਰ ਕੇ ਰਹਿ ਗਿਆ। ਆਜ਼ਾਦੀ ਬਿਨਾਂ ਸ਼ੱਕ ਰੰਡਾ ਏ । ਗਵਾਂਢ ਦੇ ਕੀਰਨੇ ਤੁਹਾਡੀ ਸੁਹਾਗ ਖ਼ੁਸ਼ੀ ਦਾ ਗਲ ਘੁਟ ਦੇਣਗੇ । ਮਿਹਰ ਸਿੰਘ ਅਨੁਭਵ ਕਰ ਰਿਹਾ ਸੀ, ਸਭ ਦੀ ਆਰਥਕ ਬੰਦ ਖ਼ਲਾਸ ਹੋਏ ਬਿਨਾਂ ਆਜ਼ਾਦੀ ਦਾ ਕੋਈ ਮਤਲਬ ਨਹੀਂ । ਇਹ ਸਾਰੇ ਸਿਆਪੇ ਜਾਗਦੀ ਜ਼ਮੀਰ ਨੂੰ ਹਨ।
"ਮੈਂ ਤਾਂ ਪਿੰਡ ਨੂੰ ਮੁੜਨਾ ਏ ?" ਪੀਤੂ ਨੇ ਵਾਪਸ ਜਾਣ ਦਾ ਮਨ ਕਹਿ ਦਿੱਤਾ ।
"ਆਇਆ ਕੀ ਲੈਣ ਸੀ ?"
"ਤੇਰਾ ਬੂਥਾ ਵੇਖਣ। ਗੱਜਣ ਵਾਲੇ ਵਰਦੇ ਨਹੀਂ । ਤੁਸੀਂ ਫੜ੍ਹਾਂ ਬਹੁਤੀਆਂ ਮਾਰਦੇ ਓ ਤੇ ਅਮਲ ਵਲੋਂ ਸੁਖ ਸਾਦ –
“ਭਾਈ ਬਾਲਿਆ, ਤੂੰ ਰੰਗ ਕਰਤਾਰ ਦੇ ਵੇਖਦਾ ਜਾਹ ।" ਮਿਹਰ ਸਿੰਘ ਦਾ ਜੰਸ਼ ਤੇਜ਼ਾਬ ਵਾਂਗ ਬੰਦ ਈ ਪਿਆ ਸੀ । ਕਫੀ ਪੀਣ ਦਾ ਉਨ੍ਹਾਂ ਨੂੰ ਭੋਰਾ ਸੁਆਦ ਨਾ ਆਇਆ। ਪੌੜੀਆਂ ਉਤਰਦਿਆਂ ਉਸ ਆਖਿਆ, "ਚਲ ਮੈਂ ਵੀ ਤੇਰੇ ਨਾਲ ਚਲਦਾ ਆ ।"
ਉਹ ਗੱਲਾਂ ਕਰਦੇ ਬਸ ਸਟੈਂਡ ਨੂੰ ਆ ਗਏ । ਸੂਰਜ ਕਿਰਨਾਂ ਸੀਤ ਲਹਿਰ ਨਾਲ ਘੋਲ ਕਰ ਰਹੀਆਂ ਸਨ । ਠੰਢੀ 'ਵਾ ਬਸ ਸਟੈਂਡ ਦੀ ਉੱਚੀ ਤੇ ਖੁਲ੍ਹੀ ਛੱਤ ਹੇਠਾਂ ਵੜ ਕੇ ਉਨ੍ਹਾਂ ਦੀਆਂ ਗਰਮ ਪੈਂਟਾਂ ਵਿਚ ਦੀ ਸੁਦੀਆਂ ਚੋਭ ਰਹੀ ਸੀ । ਉਹ ਬਸ ਚੜਨ ਹੀ ਲੱਗੇ ਸਨ ਕਿ ਉਨ੍ਹਾਂ ਨੂੰ ਮਾਸਟਰ ਹਮੀਰ ਸਿੰਘ ਨੇ ਆ ਫੜਿਆ । ਹਮੀਰ ਸਿੰਘ ਨਾਲ ਮਿਹਰ ਸਿੰਘ ਦਾ ਜੋੜ ਮੁਜ਼ਾਰਿਆ ਰਾਹੀਂ ਜੁੜਿਆ ਸੀ ।
'ਮੈਂ ਤੁਹਾਨੂੰ ਯੂਨੀਵਰਸਿਟੀ ਲੱਭਦਾ ਆਇਆ ਹਾਂ ।" ਉਸ ਮਿਹਰ ਸਿੰਘ ਨੂੰ ਪਾਸੇ ਕਰ ਲਿਆ। "ਗੱਲ ਮਾੜੀ ਹੋ ਗਈ। ਫਾਰਮ ਦੇ ਖੇਤ-ਮਜਦੂਰ ਪਾਟ ਗਏ ਹਨ । ਕੋਈ ਕਰੜਾ ਕਦਮ ਚੁੱਕੀਏ, ਨਹੀਂ ਤਾਂ ਪਹਿਲ ਗੁਆਰ ਜਾਣ ਨਾਲ ਸਾਰੇ ਮੁਜ਼ਾਰੇ ਤੇ ਦਿਹਾੜੀਦਾਰ ਦਿਲ ਢਾਹ ਬੈਠਣਗੇ । ਜੇ ਸੇਠ ਨੇ ਕਣਕ ਦੀ ਵਾਢੀ ਕਰਵਾ ਲਈ : ਫੇਰ ਲੈਣ ਦੇਣ ਨੂੰ ਕੱਖ ਨਹੀਂ ।" ਹਮੀਰ ਸਿੰਘ ਦੇ ਸੁਨੇਹੇ ਨਾਲ ਮਿਹਰ ਸਿੰਘ ਦੁਚਿੱਤੀ ਵਿਚ ਪੈ ਗਿਆ। ਆਉਣ ਵਾਲੇ ਨੇ ਹੀ ਮੁੜ ਆਖਿਆ, “ਤੈਨੂੰ ਲੈਣ ਵਾਸਤੇ ਸੰਤਾ ਸਿੰਘ ਨੇ ਤੱਦੀ ਨਾਲ ਭੇਜਿਆ ਏ ।"
ਮਿਹਰ ਸਿੰਘ ਮੁਜ਼ਾਰਿਆ ਨੂੰ ਨਵੀਂ ਪਾਰਟੀ ਦੀ ਧਿਰ ਬਣਾਇਆ ਚਾਹੁੰਦਾ ਸੀ । ਉਸ ਆਪ ਹੀ ਮੁਜ਼ਾਰਿਆਂ ਦਾ ਮੂੰਹ-ਮੁਹਾਂਦਰਾ ਤਿੱਖਾ ਕੀਤਾ ਸੀ । ਜੇ ਸੇਠ ਨੂੰ ਹੀ ਬੇਟ ਵਿਚੋਂ ਨਾ ਭਜਾਇਆ
ਗਿਆ, ਅਸੀਂ ਇਨਕਲਾਬ ਵੀ ਨਹੀਂ ਲਿਆ ਸਕਦੇ । ਜੇ ਹੁਣ ਮੁਜ਼ਾਰਿਆਂ ਨੂੰ ਪਿੱਠ ਦੇ ਦਿੱਤੀ, 46 ਇਨ੍ਹਾਂ ਮੁੜ ਕਦੋਂ ਇਤਬਾਰ ਕੀਤਾ । ਸਾਨੂੰ ਚਾਹੀਦਾ ਏ ਹੁਣ ਇਨ੍ਹਾਂ ਦੀ ਪੈਰ ਗੱਡ ਕੇ ਮਦਦ ਕਰੀਏ ਅਤੇ ਚਿੱਟਿਆਂ ਪੀਲਿਆਂ ਦੀ ਕਲੱਈ ਲੋਕਾਂ ਦੇ ਮਨਾਂ ਤੋਂ ਲਾਹ ਦੇਈਏ । ਉਹ ਦੋਵੇਂ ਹਮੀਰ ਸਿੰਘ ਨਾਲ ਮੁਜ਼ਾਰਿਆਂ ਦੇ ਪਿੰਡ ਫਲਾਹੀ ਜਾਣ ਵਾਸਤੇ ਤਿਆਰ ਹੋ ਗਏ ।
ਮੁਜ਼ਾਰੇ ਆਪਣੇ ਆਗੂ ਮਿਹਰ ਸਿੰਘ ਨੂੰ ਹੀ ਉਡੀਕ ਰਹੇ ਹਨ । ਸੰਤਾ ਸਿੰਘ ਨੇ ਆਏ ਮਿਹਰ ਸਿੰਘ ਨੂੰ ਦੱਸਿਆ।
"ਮਨੇਜਰ ਨੇ ਭੱਜਨੇ ਨੂੰ ਹੱਡ ਦੇ ਕੇ ਆਪਣੇ ਅੱਡ ਲਾ ਲਿਆ ਏ । ਉਸ ਇਕ ਰੁਪਈਆ ਵਧ ਕਰ ਕੇ ਦਿਹਾੜੀਦਾਰਾਂ ਨੂੰ ਭਰਮਾ ਲਿਆ ਏ । ਵਧ ਦਿਹਾੜੀ ਹਾੜ੍ਹੀ ਦੀ ਵਾਢੀ ਦੇ ਦਿਨਾਂ ਤੱਕ ਦੇਣਗੇ, ਮੁੜ ਆਨੇ ਵਾਲੀ ਥਾਂ ਲੈ ਆਉਣਗੇ । ਜੋ ਸੇਠ ਬੇਟ ਵਿਚ ਹਾੜ੍ਹੀ ਦੀ ਵਾਢੀ ਕਰ ਗਿਆ, ਫੇਰ ਤਾਂ ਕਿੱਲੇ ਗੱਡ ਗਿਆ । ਸਾਡੀ ਤਾਂ ਰਹਿੰਦੀ ਆਸ ਵੀ ਮੁੱਕ ਜਾਵੇਗੀ।" ਸੰਤਾ ਸਿੰਘ ਦੀ ਪੱਗ ਦੇ ਪੇਚ ਢਿੱਲੇ ਸਨ । ਉਹਦੀ ਅਣਵਾਹੀ ਦਾਹੜੀ ਜਟੂਰੀਆਂ ਵਿਚ ਮੈਲੀ ਮੈਲੀ ਲੱਗਦੀ ਸੀ : ਪਰ ਉਹਦੀਆਂ ਚਮਕਜ਼ਾਰ ਕਾਲੀਆਂ ਅੱਖਾਂ ਫਨੀਅਰ ਵਾਂਗ ਫੁੰਕਾਰੇ ਮਾਰ ਰਹੀਆਂ ਸਨ । ਉਹਦੇ ਵਲ ਸੁਭਾਵਿਕ ਵੇਖਿਆ ਵੀ ਦਿਲ ਦਹਿਲਦਾ ਸੀ ।
ਮਿਹਰ ਸਿੰਘ ਨੇ ਉਸ ਦੀ ਗੱਲ ਸੁਣ ਕੇ ਝਟ ਉੱਤਰ ਦੇਣ ਦੀ ਥਾਂ ਸੋਚਣਾ ਸ਼ੁਰੂ ਕਰ ਦਿੱਤਾ : ਗਰੀਬ ਦਿਹਾੜੀਦਾਰ ਕਿੰਨਾਂ ਕੁ ਚਿਰ ਕੰਮ ਛੱਡ ਕੇ ਬਹਿ ਸਕਦੇ ਐ ? ਉਨ੍ਹਾਂ ਦੇ ਘਰ ਦਾ ਖਾਣ ਪਕਾਣ ਤਾਂ ਨਿੱਤ ਦੀ ਮਿਹਨਤ ਨਾਲ ਈ ਚਲਦਾ ਏ । ਵਿਚਾਰਿਆਂ ਕੋਲ ਰਾਸ ਦੀ ਕਿਹੜੀ ਐ ; ਜੀਹਦੇ ਆਸਰੇ ਕੰਮ ਤੋਂ ਰੋਕੇ ਬਹੁਤਾ ਸਮਾਂ ਬਾਈਕਾਟ ਰਖ ਸਕਣਗੇ । ਦੂਜੇ ਪਾਸੇ ਸੋਠ ਮਗਰਮੱਛ ਬਣ ਕੇ ਮੁਜ਼ਾਰਿਆਂ ਤੇ ਦਿਹਾੜੀਦਾਰਾਂ ਨੂੰ ਸੁੱਕਾ ਹੀ ਹਜ਼ਮ ਕਰ ਜਾਵੇਗਾ। ਦਿਹਾੜੀਦਾਰਾਂ ਦੇ ਕੰਮ ਦਾ ਲਾਗਲੇ ਪਿੰਡਾਂ ਵਿਚ ਕੋਈ ਬੰਦੋਬਸਤ ਨਹੀਂ ਕੀਤਾ ਜਾ ਸਕਦਾ ? ਪਰ ਗਰੀਬ ਤਾਂ ਫਾਰਮ ਨੂੰ ਤਰਜੀਹ ਦੇਣਗੇ, ਜਿਥੇ ਵਧ ਮਜੂਰੀ ਮਿਲਦੀ ਹੈ।" ਉਸ ਅਧੂਰੀ ਸੱਚ ਵਿਚੋਂ ਆਖਿਆ । '
“ਦਿਹਾੜੀਦਾਰਾਂ ਦੀ ਥੋੜੀ ਬਹੁਤੀ ਮਦਦ ਕਰੀਏ, ਜਿੰਨਾ ਚਿਰ ਉਨ੍ਹਾਂ ਦੇ ਕੰਮ ਦਾ ਕੋਈ ਹੋਰ ਬੰਦੋਬਸਤ ਨਹੀਂ ਹੁੰਦਾ । ਉਨ੍ਹਾਂ ਨੂੰ ਸਮਝਾਈਏ ਕਿ ਮੁਜ਼ਾਰਿਆਂ ਤੇ ਦਿਹਾੜੀਦਾਰਾਂ ਦੇ ਹਿੱਤ ਸਾਂਝੇ ਹਨ- ਸੇਠ ਦੋਹਾਂ ਨੂੰ ਲੁੱਟਦਾ ਹੈ ।
“ਨਹੀਂ ਬਈ ਭਲਿਆ ਲੋਕਾ । ਸਮਾਂ ਸਮਝੌਤੀਆਂ ਦਾ ਨਹੀਂ ਰਿਹਾ । ਸਮਝੌਤੀਆਂ ਦਿੰਦਿਆਂ ਤਾਂ ਬਾਜ਼ੀ ਹੀ ਬੀਤ ਜਾਊਗੀ।" ਇਕ ਹੋਰ ਗਭਰੂ ਮੁਜ਼ਾਰਾ ਕਾਹਲਾ ਪੈ ਕੇ ਬੋਲ ਉਠਿਆ, "ਸਿਰ ਧੜ ਦੀ ਲਾਏ ਬਿਨਾਂ ਅਸੀਂ ਜ਼ਮੀਨ ਤੇ ਨਹੀਂ ਜਾ ਸਕਦੇ, ਇਹ ਗੱਲ ਪੱਕੀ ਏ ।"
ਮਿਹਰ ਸਿੰਘ ਦੀ ਸਿਆਣਪ ਨੂੰ ਚੱਕਰ ਆ ਗਿਆ। ਉਹ ਸਿਰ ਧੜ ਦੀ ਬਾਜ਼ੀ ਵਾਲੇ ਰਾਹੀਂ ਹਾਲੇ ਪਿਆ ਨਹੀਂ ਸੀ।
"ਸਾਨੂੰ ਚਾਰੇ ਬੰਨੇ ਸੱਚ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ ।" ਮਿਹਰ ਸਿੰਘ ਦੀ ਸੂਭ ਕੋਈ ਰਾਹ ਨਹੀਂ ਸੀ ਦੇ ਰਹੀ।
"ਊਂ ਤੁਹਾਡੀ ਮਰਜ਼ੀ ਐ, ਇਕ ਕਮਲੇ ਦੀ ਵੀ ਸੁਣ ਲਓ ।" ਸੱਦੇ ਉਤੇ ਆਏ ਮੁਜ਼ਾਰਿਆਂ ਦੇ ਇਕ ਰਿਸ਼ਤੇਦਾਰ ਗੁਰਦੇਵ ਸਿੰਘ ਨੇ ਦ੍ਰਿੜ ਇਰਾਦੇ ਨਾਲ ਆਖਿਆ। "ਅੱਜ ਹੀ ਭਜਨੇ ਨੂੰ : ਨਿਸਾਲ ਦਿਓ । ਕਲ੍ਹ ਨੂੰ ਜਰਕੇ ਦਿਹਾੜੀਦਾਰ ਗ਼ਦਾਰੀ ਕਰਨ ਦਾ ਹੀਆ ਈ ਨਹੀਂ ਕਰਨਗੇ । ਉਹ ਆਪਣੇ ਰਿਸ਼ਤੇਦਾਰਾਂ ਲਈ ਹਰ ਤਰ੍ਹਾਂ ਅੜ ਜਾਣਾ ਚਾਹੁੰਦਾ ਸੀ ।
"ਸੇਠ ਦਾ ਹੇਜਲਾ ਭਜਨਾ ਗ਼ਦਾਰੀ ਕਰ ਕੇ ਆਕੜਿਆ ਫਿਰਦਾ ਏ । ਜੇ ਖੜਕਾ ਦੜਕਾ
ਕਰ ਕੇ ਉਹਦੀਆਂ ਨਾਸਾਂ ਨਾ ਚੰਨੀਆਂ, ਹਰਨਾਂ ਦੇ ਵੀ ਹੌਂਸਲੇ ਵਧ ਜਾਣਗੇ ।" ਮਾਸਟਰ ਹਮੀਰ ਸਿੰਘ ਨੇ ਗੁਰਦੇਵ ਦੇ ਆਖੇ ਦੀ ਹਮਾਇਤ ਕਰ ਦਿੱਤੀ । ਮੁਜ਼ਾਰੇ ਸਮਝਦੇ ਸਨ, ਸੌ ਹੱਥ ਰੱਸਾ, ਸਿਰੇ ਤੇ ਗੰਢ, ਮਰੇ ਮਾਰੋ ਬਿਨਾਂ ਜ਼ਮੀਨ ਨਹੀਂ ਮਿਲਣੀ । ਕਿਉਂਕਿ ਅਗਾਂਹਵਧੂ ਰਾਜਸੀ ਪਾਰਟੀਆਂ ਦੇ ਮਤਿਆਂ ਨੇ ਸਰਕਾਰ ਅਤੇ ਸੰਧੂ ਦੇ ਕੰਨਾਂ ਉਤੇ ਜੂੰ ਨਹੀਂ ਸਰਕਾਈ ਸੀ ।
ਹੁਣ ਤੱਕ ਹਥਿਆਰ ਚੁੱਕ ਕੇ ਇਨਕਲਾਬ ਲਿਆਉਣ ਲਈ ਮਿਹਰ ਸਿੰਘ ਹੀ ਮੁਜ਼ਾਰਿਆਂ ਨੂੰ ਤਿਆਰ ਕਰਦਾ ਰਿਹਾ ਸੀ । ਉਸ ਸੋਚਿਆ, ਦਿਸ ਮਾਰ ਕੁਟਾਈ ਵਿਚ ਕੇਸ ਸਿਰ ਪਏਗਾ--ਨੌਕਰੀ ਵੀ ਜਾਵੇਗੀ । ਨਵੀਂ ਪਾਰਟੀ ਬੰਨ੍ਹਣ ਵਿਚ ਅੜਿੱਚਣਾਂ ਆਉਣਗੀਆਂ । ਮੁਜਾਰਿਆਂ ਨੂੰ ਸਹਾਰਾ ਦੇ ਕੇ ਪਿਛਾਂਹ ਹਟਣਾ ਵੀ ਗੀਦੀਪੁਣਾ ਏ । ਮੁਜ਼ਾਰੇ ਕੋਈ ਨਾ ਕੋਈ ਕਾਰਾ ਕਰਨ ਲਈ ਪੱਕੀ ਧਾਰੀ ਬੈਠੇ ਐ । ਉਹ ਕੇਵਲ ਮਦਦ ਈ ਭਾਲਦੇ ਐ । ਜੋ ਝਿਜਕਿਆ ਜਾਂ ਥਿੜਕਿਆ, ਮੁਜ਼ਾਰਿਆਂ ਤੇ ਦਿਹਾੜੀ- ਦਾਰਾਂ ਦਾ ਵਿਸ਼ਵਾਸ ਗੁਆ ਬੈਠਾਂਗਾ ।
"ਮੈਂ ਤਿਆਰ ਆਂ। ਭਜਨੇ ਨੂੰ ਮਾਰਨਾ ਨਹੀਂ ਖਾਲੀ ਡਰਾਵਾ ਈ ਦੇਣਾ ਏਂ ।” ਮਿਹਰ ਸਿੰਘ ਨੇ ਅਣਮੰਨੇ ਦਿਲ ਨਾਲ ਹਾਮੀ ਭਰ ਦਿੱਤੀ। ਮੁਜ਼ਾਰੇ ਉਸ ਦੀ ਹਮਾਇਤ ਨਾਲ ਸੁੱਕਿਓਂ ਹਰੇ ਹੋ ਗਏ ।
ਰਾਤ ਦੀਆਂ ਮੰਨੀਆਂ ਉਨ੍ਹਾਂ ਸਾਰਿਆਂ ਮੁਜ਼ਾਰਿਆਂ ਦੇ ਪਿੰਡ ਹੀ ਛਕੀਆਂ । ਮੁਜ਼ਾਰਿਆਂ ਦੀਆਂ ਜਨਾਨੀਆਂ ਆਪਣੀ ਥਾਂ ਸੀਹਣੀਆਂ ਵਾਂਗ ਇਛਰੀਆਂ ਹੋਈਆਂ ਸਨ। ਉਹ ਮੰਡ ਵਿਚ ਝੋਟੇ ਢਾਹ ਲੈਣ ਵਾਲੀਆਂ ਭਜਨੋ ਨੂੰ ਹੱਥੀਂ ਗਲ ਫੜ ਲੈਣਾ ਚਾਹੁੰਦੀਆਂ ਸਨ । ਮਿਥੀ ਇਹ ਗਈ : ਅੱਧੀ ਰਾਤ ਸਮੇਂ ਉਲਟੇ ਪਾਸਿਉਂ ਸਿੱਧਾ ਭਜਨੇ ਦੇ ਘਰ ਨੂੰ ਪਿਆ ਜਾਵੇ । ਇਕ ਨਾਜਾਇਜ਼ ਬੰਦੂਕ ਅਤੇ ਦੋ ਬਾਰਾਂ ਬੋਰ ਦੇ ਪਸਤੌਲ ਉਨ੍ਹਾਂ ਕੱਢ ਕੇ ਸਾਫ਼ ਕਰ ਲਏ । ਉਹ ਸਾਰੇ ਗਿਆਰਾਂ ਜਣੇ ਹੋ ਗਏ। ਟੈਂਕੀਆਂ ਅਤੇ ਡਾਂਗਾਂ ਸਾਰਿਆਂ ਬੁੱਕਲਾਂ ਹੇਠ ਕੱਛੇ ਮਾਰੀਆਂ ਹੋਈਆਂ ਸਨ । ਟਾਹਲੀਆਂ ਦੀ ਆਪੂੰ ਉੱਗੀ ਪਨੀਰੀ ਵਿਚੋਂ ਦੀ ਪਹਾੜ ਦੀ 'ਵਾ ਤਲਵਾਰਾਂ ਵਾਹ ਰਹੀ ਸੀ । ਬੁੱਢੀ ਕਿੱਕਰ ਦੇ ਪੋਲ ਵਿਚ ਉੱਲੂ ਨੇ ਅਚਾਨਕ ਬੋਲ ਕੇ ਸਾਰਿਆਂ ਦੇ ਦਿਲ ਹਿਲਾ ਦਿੱਤੇ । ਪੈੜਾਂ ਹੋ ਜਾਣ ਦੇ ਡਰੋਂ, ਵਾਹ ਲੱਗਦੀ ਓਹ ਘਾਹ ਉਤੇ ਹੀ ਤੁਰੇ ਸਨ । ਅੱਧਾ ਕੁ ਚੰਦ ਪਹਿਲੀ ਰਾਤ ਹੀ ਗੱਤਾ ਮਾਰ ਗਿਆ ਸੀ ।
ਭਜਨੇ ਦਾ ਪਿੰਡ ਬਹੁਤੀ ਦੂਰ ਨਹੀਂ ਸੀ । ਸਭ ਤੋਂ ਪਹਿਲਾਂ ਮਾਸਟਰ ਹਮੀਰ ਸਿੰਘ ਨੇ ਦਿਹਾੜੀਦਾਰ ਭਜਨੇ ਦਾ ਬਾਰ ਅਜਿਹੀ ਅਪਣੱਤ ਨਾਲ ਖੜਕਾਇਆ : ਜਿਵੇਂ ਉਸ ਦਾ ਭੇਤੀ ਬੰਦਾ ਮੁਜ਼ਾਰਿਆਂ ਬਾਰੇ ਸੂਹ ਦੇਣ ਆਇਆ ਹੋਵੇ । ਮੁਜ਼ਾਰਿਆਂ ਗਿਣੀ ਮਿਥੀ ਸਕੀਮ ਨਾਲ ਹਮੀਰ ਨੂੰ ਓਪਰੇ ਬੰਦੇ ਵਜੋਂ ਅਗੇ ਕੀਤਾ ਸੀ । ਫਾਰਮ ਦੀ ਟੁੱਕਰ ਬੱਚ ਡੱਬੀ ਕੁੱਤੀ, ;ਜਿਹੜੀ ਭਜਨੇ ਨਾਲ ਪਿੰਡ ਆ ਗਈ ਸੀ, ਬਾਹਰਲੇ ਬੰਦਿਆਂ ਨੂੰ ਝੱਈਆਂ ਲੈ ਲੈ ਹਾਲ ਦੁਹਾਈ ਪਾ ਰਹੀ ਸੀ !
"ਕੌਣ ਐ ਬਈ ?" ਭਜਨੇ ਨੇ ਕੁੱਤੀ ਦੇ ਭੌਂਕਣ ਤੋਂ' ਤਕਦਿਆਂ ਵਾਂਗ ਪੁਕਾਰਿਆ ।
'ਆਪਣੇ ਈ ਆਂ ਬਾਈ ਭਜਨ ਸਿਆਂ, ਰਤਾ ਬਾਰ ਖੋਹਲੀ ।" ਉੱਤਰ ਵਿਚ ਹਮੀਰ ਸਿੰਘ ਦਾ ਬੋਲ ਹੋਰ ਅਪਣੱਤ ਤੇ ਹਲੀਮੀ ਫੜ ਗਿਆ।
ਭਜਨੇ ਦੇ ਚਿੱਤ ਚੇਤੇ ਵੀ ਨਹੀਂ ਸੀ, ਮੈਨੂੰ ਕੋਈ ਮਾਰਨ ਆ ਜਾਵੇਗਾ। ਉਸ ਵਿਹੜੇ ਦਾ ਕੁੰਡਾ ਖੋਹਲ ਦਿੱਤਾ । ਜਿਉਂ ਹੀ ਅੱਧਾ ਕੁ ਬਾਰ ਖੁਲਿਆ : ਪਾਸੀਂ ਕੰਧਾਂ ਨਾਲ ਲੱਗੇ ਖਲੋਤੇ ਬੰਦੇ ਧੱਕਾ ਦੇ ਕੇ ਛੱਬ ਦੀ ਛੱਤ ਅੰਦਰ ਆ ਗਏ । ਵਿੱਸਰ ਭੋਲ ਭਜਨਾ ਇਕਦਮ ਘਬਰਾ ਗਿਆ । ਅਚੇਤ ਹੀ ਉਹਦੇ ਰੋਕਦਿਆਂ ਰੋਕਦਿਆਂ ਹੜ੍ਹ ਤਖ਼ਤੇ ਭੰਨ ਕੇ ਅੰਦਰ ਆ ਵੜਿਆ। ਸੰਤ ਤੇ ਹਮੀਰ ਦੀਆਂ ਪਹਿਲੀਆਂ ਸੋਟੀਆਂ ਨਾਲ ਹੀ ਉਹ ਵਿਹੜੇ ਵਿਚ ਭੁਆਟਣੀ ਖਾ ਕੇ ਡਿੱਗ ਪਿਆ । ਭਜਨੇ
ਨੇ ਵਜਦੀਆਂ ਸਾਰ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਉਸ ਦੀ ਘਰ ਵਾਲੀ ਨੇ ਰਜਾਈ ਵਗਾਹੁੰਦਿਆਂ ਬੂ-ਪਾਹਰਿਆ ਮਚਾ ਦਿੱਤੀ । ''ਪਿੰਡਾ ਮਾਰ 'ਤੇ, ਲੱਕ ਲੁੱਟ ਲਏ ਵੇ ।"
ਉਸ ਪਿੰਡ ਦੇ ਕੁਲ ਪੰਦਰਾਂ ਵੀਹ ਘਰ ਸਨ । ਰੌਲਾ ਅਤੇ ਚਾਂਗਰਾ ਸੁਣ ਕੇ ਲਾਗ ਦੇ ਘਰਾਂ ਵਾਲੇ ਉਠ ਪਏ । ਉਨ੍ਹਾਂ ਮੋੜਵੇਂ ਲਲਕਾਰੇ ਚੁੱਕ ਦਿੱਤੀ : “ਆਏ, ਆਏ, ਜਾਣ ਨਾ ਭਜ ਕੇ, ਤਕੜੇ ਹੋਵੇ ।"
ਪਿੰਡ ਵਾਲਿਆਂ ਦੀਆਂ ਆਵਾਜ਼ਾਂ ਸੁਣ ਕੇ ਮੁਜ਼ਾਰਿਆਂ ਜ਼ੋਰ ਜ਼ੋਰ ਦੀ ਨਾਅਰੇ ਚੁੱਕ ਦਿੱਤੇ । ਉਹ ਦਸਣਾ ਚਾਹੁੰਦੇ ਸਨ : ਅਸੀਂ ਵੀਹ ਪੱਚੀ ਦਾ ਜੱਥਾ ਹਾਂ । ਕੋਈ ਉਠਣ ਦੀ ਗਲਤੀ ਨਾ ਕਰੋ । ਉਪਰ ਥਲੀ ਉਨ੍ਹਾਂ ਤਿੰਨ ਚਾਰ ਛਾਇਰ ਕਰ ਦਿੱਤੇ । ਫ਼ਾਇਰਾਂ ਦੇ ਧੜਕੇ ਸੁਣ ਕੇ ਗਵਾਂਢੀਆਂ ਕੰਨਾਂ ਵਿਚ ਕੋੜਾ ਤੇਲ ਪਾ ਲਿਆ । ਮੁਜ਼ਾਰਿਆਂ ਭਜਨੇ ਨੂੰ ਕੁੱਟਣ ਵਾਲੀ ਡੰਝ ਲਾਹ ਲਈ ।
"ਕਿਉਂ ਸਾਲਿਆ ਮੇਰਿਆ, ਵਧਾਉਣੀ ਏਂ ਦਿਹਾੜੀ ?" ਰੋਹ ਵਿਚ ਸੰਤੇ ਤੋਂ ਬੋਲਣ ਨਾ ਰਹਿ ਹੋਇਆ।
“ਓਏ ਭਰਾਵੇਂ ਮੇਰੀ ਬਾਹੁੜੀ! ਮੈਨੂੰ ਏਥੋਂ ਰੱਖੋ !!" ਭਜਨਾ ਵਾਸਤੇ ਪਾ ਰਿਹਾ ਸੀ ।
ਚਾਂਗਰਾਂ ਮਾਰਦੇ ਭਜਨੇ ਉਤੇ ਧੜਾਧੜ ਵਰ ਰਹੀਆਂ ਸਨ । ਮਿਹਰ ਸਿੰਘ ਨੇ ਉਸ ਨੂੰ ਖ਼ਤਰਨਾਕ ਸੱਟ ਤੋਂ ਬਚਾਣ ਲਈ ਡਾਂਗ ਸਿਰ ਉਤੋਂ ਕਰ ਦਿੱਤੀ ਸੀ । ਫੇਰ ਵੀ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਮਰਿਆ ਸਮਾਨ ਵਿਹੜੇ ਵਿਚ ਚੰਛਾਲ ਪਿਆ ਹਉਂਕ ਰਿਹਾ ਸੀ । ਉਹਦੀ ਘਰ ਵਾਲੀ ਫੜਦਿਆਂ ਫੜਦਿਆਂ ਉਤੇ ਆ ਡਿੱਗੀ ਸੀ ।
"ਬਸ ਬਈ ਮਰ ਜਾਵੇਗਾ ?" ਮਿਹਰ ਸਿੰਘ ਨੇ ਭਜਨੇ ਉਤੇ ਆਪਣੀਆਂ ਬਾਹਾਂ ਤਾਣ ਦਿੱਤੀਆਂ । ਉਹ ਮਹਿਸੂਸ ਕਰ ਰਿਹਾ ਸੀ, ਵਿਰੋਧੀ ਤੇ ਗ਼ਦਾਰ ਹੋਣ ਦੇ ਬਾਵਜੂਦ ਦਿਹਾੜੀਦਾਰ ਹੈ ।
ਭਜਨੇ ਦੀ ਵਿਆਹੀ ਜਵਾਨ ਧੀ ਨੇ ਆਪਣੇ ਆਪ ਅਨੁਮਾਨ ਲਾ ਲਿਆ: ਮੇਰੇ ਸਹੁਰਿਆਂ ਵਾਲੇ ਮੈਨੂੰ ਚੁੱਕਣ ਆ ਪਏ ਐ । ਕੁੜਮਾਂ ਨਾਲ ਦਾਜ ਦਹੇਜ ਪਿਛੇ ਭਜਨੇ ਦੀ ਅਣਬਣ ਹੋ ਗਈ ਸੀ ਅਤੇ ਕੁੜੀ ਸਾਲ ਭਰ ਤੋਂ ਪੇਕੀਂ ਹੀ ਬੈਠੀ ਸੀ । ਪ੍ਰਾਹੁਣਾ ਦੋ ਵਾਰ ਆ ਕੇ ਤੂੰ ਤੂੰ ਮੈਂ ਮੈਂ ਹੋ ਕੇ ਮੁੜ ਗਿਆ ਸੀ । ਪਿਛਲੀ ਵਾਰ ਉਸ ਧਮਕੀ ਦਿੱਤੀ ਸੀ । "ਹੁਣ ਓਵੇਂ ਲਿਜਾਵਾਂਗੇ, ਜਿਵੇਂ ਲਿਜਾਈ ਦੀ ਹੁੰਦੀ ਐ।" ਮਾਪੇ ਕੁੜੀ ਨੂੰ ਕਿਸੇ ਜੁਮੇਵਾਰੀ ਨਾਲ ਤੋਰਨਾ ਚਾਹੁੰਦੇ ਸਨ । ਜਦੋਂ ਵਿਹੜੇ ਵਿਚ ਭਜਨੇ ਦਾ ਅੜਾਟ ਪੈ ਰਿਹਾ ਸੀ, ਕੁੜੀ ਚੁੱਪ ਚਾਪ, ਕੰਬਦੀ ਕੰਬਦੀ ਬਿੱਲੀ ਵਾਂਗ ਸ਼ਹਿ ਕੇ ਪੌੜੀ ਚੜ ਗਈ । ਉਸ ਘਰ ਦੇ ਪਿਛਵਾੜੇ ਅੰਨ੍ਹੇਵਾਹ ਛਾਲ ਮਾਰ ਦਿੱਤੀ। ਹੇਠਾਂ ਗਵਾਂਢੀਆਂ ਨੇ ਸੂਲਾਂ ਵਾਲੀਆਂ ਛਿੰਗਾ ਦਾ ਢੇਰ ਮਾਰਿਆ ਹੋਇਆ ਸੀ । ਡਿੱਗਣ ਸਾਰ ਹੀ ਕੁੜੀ ਦੀਆਂ ਚੀਕਾਂ ਨਿਕਲ ਗਈਆਂ। ਤਿੱਖੀਆਂ ਸੂਲਾਂ ਨੇ ਉਸ ਨੂੰ ਥਾਂ ਥਾਂ ਤੋਂ ਚੀਰ ਸੁੱਟਿਆ। ਛਿੰਗਾਂ ਦੀਆਂ ਖੁੰਗੀਆਂ ਨੇ ਸਲਵਾਰ ਪਾੜ ਸੁੱਟੀ । ਥਾਂ ਥਾਂ ਤੋਂ ਝਰੀਟੇ ਜਾਣ ਦੇ ਬਾਵਜੂਦ, ਸਹੁਰਿਆਂ ਦੀ ਅਣਹੋਈ ਮਾਰ ਤੋਂ ਡਰਦਿਆਂ, ਉਸ ਚੁੱਪ ਵੱਟ ਲਈ ਅਤੇ ਮੂੰਹ ਮੁਹਾਣ ਖੇਤ ਨੂੰ ਠੱਠ ਪਈ। ਉਹ ਐਨੀ ਸਹਿਮ ਗਈ ਕਿ ਘਰ ਹੀ ਵਾਪਸ ਨਾ ਆਈ। ਸਗੋਂ ਰਾਤ ਰਾਤ ਸੱਤ ਕੰਹ ਵਾਟ ਆਪਣੇ ਮਾਮਿਆਂ ਕੋਲ ਪਹੁੰਚ ਗਈ ।
ਥਾਣੇ ਮੰਜੇ ਉਤੇ ਕੁੱਟੇ ਛਾਂਟੇ ਭਜਨੇ ਨੇ ਰਿਪੋਰਟ ਵਿਚ ਇਹ ਵੀ ਲਿਖਵਾਇਆ ਕਿ ਸੰਤਾ ਸਿੰਘ ਤੇ ਮਿਹਰ ਸਿੰਘ ਵਗੈਰਾ ਮੇਰੀ ਜਵਾਨ ਧੀ ਨੂੰ ਵੀ ਚੁੱਕ ਕੇ ਲੈ ਗਏ । ਉਸ ਰਾਤੀਂ ਤਿੰਨ ਚਾਰ ਆਦਮੀਆਂ ਨੂੰ ਉਨ੍ਹਾਂ ਦੇ ਕੱਦ ਕਾਠ ਤੇ ਬੋਲਚਾਲ ਤੋਂ ਪਛਾਣ ਲਿਆ ਸੀ । ਸੰਤਾ ਸਿੰਘ ਪੁਲੀਸ ਦੀ ਪਹਿਲੀ ਦਬਸ਼ ਵਿਚ ਹੀ ਫੜਿਆ ਗਿਆ । ਮਿਹਰ ਸਿੰਘ ਤੇ ਮਾਸਟਰ ਹਮੀਰ ਸਿੰਘ ਪਾਸੇ ਹੋਣ
ਕਾਰਨ ਸਾਫ਼ ਬਚ ਗਏ । ਉਨ੍ਹਾਂ ਨੂੰ ਆਪਣੇ ਵਰੰਟਾਂ ਬਾਰੇ ਬਿੜਕ ਲੱਗ ਗਈ ਸੀ । ਜਦੋਂ ਪੁਲੀਸ ਪੈਂਦੜ ਛਾਪਾ ਮਾਰਦੀ, ਉਹ ਸਤਿਲੁਜ ਦੇ ਆਰ ਪਾਰ ਮੰਡ ਵਿਚ ਜਾ ਲੁਕਦੇ । ਵਾਰੰਟਾਂ ਦੀ ਸੂਰਤ ਵਿਚ ਉਨ੍ਹਾਂ ਨੂੰ ਅੰਡਰ ਗਰਾਉਂਡ ਜ਼ਿੰਦਗੀ ਨਾਲ ਨਵਾਂ ਵਾਹ ਪੈਣ ਲੱਗਾ। ਉਨ੍ਹਾਂ ਕਿਸਾਨਾਂ ਵਿਚ ਨਵੇਂ ਅੱਡੇ ਤੇ ਸਿਦਕਵਾਨ ਬੰਦੇ ਲਭ ਕੇ ਕਿਸਾਨੀ ਮਸਲਾ ਸਮਝਾਉਣਾ ਸ਼ੁਰੂ ਕਰ ਦਿੱਤਾ । ਹੁਣ ਉਨ੍ਹਾਂ ਮਨ ਵਿਚ ਧਾਰ ਲਈ, ਨੌਕਰੀ ਨਹੀਂ ਕਰਨੀ, ਬਸ ਇਨਕਲਾਬ ਲਿਆਉਣ ਵਾਸਤੇ ਸਿਰਲੱਥਾ ਦੀ ਜਥੇਬੰਦੀ ਹੀ ਖੜੀ ਕਰਨੀ ਹੈ । ਉਨ੍ਹਾਂ ਦਾ ਜੋਸ਼ ਅਤੇ ਹੌਸਲਾ ਦਿਨੋਂ ਦਿਨ ਵਧਦੇ ਗਏ।
ਭਜਨੇ ਦੀਆਂ ਲੱਤਾਂ ਤੋੜ ਦੇਣ ਨਾਲ ਇਲਾਕੇ ਵਿਚ ਮੁਜ਼ਾਰਿਆਂ ਦੀ ਭੱਲ ਬਣ ਗਈ। ਹੁਣ ਕੋਈ ਦਿਹਾੜੀਦਾਰ ਫ਼ਾਰਮ ਉਤੇ ਆਉਣ ਲਈ ਕੰਨ ਨਹੀਂ ਕਢਦਾ ਸੀ । ਫ਼ਾਰਮ ਦਾ ਮਨੇਜਰ ਵੀ ਅੰਨ੍ਹੇਰੇ ਸਵੇਰੇ ਖੁਲ੍ਹਾ ਨਹੀਂ ਸੀ ਨਿਕਲਦਾ । ਮੁਜ਼ਾਰਿਆਂ ਦੇ ਮੁੱਠਾਂ ਵਿਚ ਬੁੱਕ ਲੈਣ ਨੇ ਦਿੱਲੀ ਬੰਠੇ ਸੇਠ ਨੂੰ ਵੀ ਫਿਕਰ ਪਾ ਦਿੱਤਾ । ਕੋਈ ਵਾਹ ਨਾ ਜਾਂਦੀ ਵੇਖ ਮਨੇਜਰ ਨੇ ਸਰਕਾਰੀ ਕੰਬਾਈਨ ਨਾਲ ਕਣਕ ਕਟਵਾਉਣੀ ਸ਼ੁਰੂ ਕਰ ਦਿੱਤੀ । ਕੰਬਾਈਨ ਦੇ ਆਉਣ ਤੱਕ ਕਣਕ ਨੇ ਸਿੱਟੇ ਸੁੱਟਣੇ ਸ਼ੁਰੂ ਕਰ ਦਿੱਤੇ । ਦਿਹਾੜੀਦਾਰਾਂ ਨੇ ਦੂਰ ਨੇੜੇ ਦੇ ਪਿੰਡਾਂ ਵਿਚ ਜਾ ਕੇ ਵਾਢੀ ਕਰ ਲਈ। ਉਸ ਕੇਸ ਵਿਚ ਸੰਤਾ ਸਿੰਘ ਨੂੰ ਨੌਂ ਮਹੀਨੇ ਅਤੇ ਨਾਲ ਦੇ ਤਿੰਨ ਸਾਥੀਆਂ ਨੂੰ ਛੇ ਛੇ ਮਹੀਨੇ ਸਜ਼ਾ ਹੋ ਗਈ । ਮੁਜ਼ਾਰਿਆਂ ਦੇ ਵਕੀਲ ਨੇ ਲੜ ਝਗੜ ਕੇ ਦਫ਼ਾ ਛੱਬੀ ਨੂੰ ਪੱਚੀ ਵਿਚ ਬਦਲਵਾ ਲਿਆ ਸੀ । ਪੀਡੂ ਅਤੇ ਗੁਰਦੇਵ ਇਸ ਫ਼ੌਜਦਾਰੀ ਮੁਕੱਦਮੇ ਵਿਚੋਂ ਮੱਖਣ ਦੇ ਵਾਲ ਵਾਂਗ ਸਾਫ਼ ਬਚ ਕੇ ਨਿਕਲ ਗਏ । ਉਨ੍ਹਾਂ ਨੂੰ ਕਿਸੇ ਨੇ ਨਹੀਂ ਪਛਾਣਿਆ ਸੀ ਅਤੇ ਅਨੰਬੜ ਹੋਣ ਕਾਰਨ ਕੋਈ ਉਨ੍ਹਾਂ ਦਾ ਨਾ ਥਾਂ ਵੀ ਨਹੀਂ ਜਾਣਦਾ ਸੀ ।
6
ਔਖੀ ਘਾਟੀ ਮੁਸ਼ਕਲ ਪੈਂਡਾ
ਮਾਜਰੀ ਪਿੰਡ ਪੱਕੀ ਸੜਕ ਤੋਂ ਦੋ ਮੀਲ ਦੀ ਵਿੱਥ ਨਾਲ ਸੀ ਅਤੇ ਦੱਖਣ ਪੱਛਮ ਨੂੰ ਨਹਿਰ ਵੀ ਕੋਹ ਵਾਟ ਤੇ ਵਗਦੀ ਸੀ । ਪਿੰਡ ਦੇ ਪਹਾੜ ਵਾਲੇ ਪਾਸੇ ਚਾਰ ਪੰਜ ਅੰਬਾਂ ਨੇ ਇਕ ਝਿੰਗੀ ਬਣਾ ਰਖੀ ਸੀ । ਝਿੰਗੀ ਦੀ ਇਕ ਗੱਠੇ ਪੱਕੀਆਂ ਕੰਧਾਂ ਉਤੇ ਲੰਮਾ ਚੌੜਾ ਛੱਪਰ ਸੁੱਟਿਆ ਹੋਇਆ ਸੀ । ਧੁੱਪਾਂ ਅਤੇ ਬਾਰਸ਼ਾਂ ਨੇ ਨਵੀਆਂ ਕੰਧਾਂ ਵੀ ਕਾਲੀਆਂ ਕਰ ਦਿੱਤੀਆਂ ਸਨ । ਇਕ ਖੇਤ ਸਨੂ ਛੱਡ ਕੇ ਝੱਲ ਵਰਗਾ ਸੰਘਣਾ ਕਮਾਦ ਖਲੋਤਾ ਸੀ, ਜਿਸ ਵਿਚੋਂ ਅੱਧਾ ਪੀੜਿਆ ਜਾ ਚੁੱਕਾ ਸੀ । ਬਾਕੀ ਖੇਤਾਂ ਵਿਚ ਕਣਕ ਪੀਲੀ ਪਈ ਹੋਈ ਸੀ ਅਤੇ ਓਲੀਆਂ ਵਿਚੋਂ ਸਰ੍ਹੋਂ ਨੇ ਫੁੱਲ ਕੱਢ ਲਏ ਸਨ। ਖੇਤਾਂ ਵਿਚ ਬਸੰਤ ਜੱਫੀਆਂ ਪਾ ਰਹੀ ਸੀ । ਛੱਪਰ ਦੇ ਉਤਲੇ ਪਾਸੇ ਕਮਾਦ ਦੀਆਂ ਪੱਛੀਆਂ ਦੀ ਆਦਮ ਕੱਦ ਦੰਨ ਲਗੀ ਹੋਈ ਸੀ । ਗੁੜ ਵਾਲੇ ਖ਼ਾਲੀ ਕੜਾਹੇ ਉਤੇ ਮੱਖੀਆਂ ਭਿਣਕ ਰਹੀਆਂ ਸਨ। ਲਾਗੇ ਹੀ ਪੰਜ ਹਾਰਸ ਪਾਵਰ ਦਾ ਪੀਟਰ ਇੰਜਣ ਰੇਹ ਦੀ ਬੇਰੀ ਦੇ ਪਲਾਸਟਕ ਸ਼ਾੜ ਨਾਲ ਢਕਿਆ ਹੋਇਆ ਸੀ । ਮਿਹਰ ਸਿੰਘ ਤੇ ਉਸ ਦੇ ਦਸ ਪੰਦਰਾਂ ਸਾਥੀਆਂ ਪਹਿਲੀ ਮੀਟਿੰਗ ਇਸ ਛੱਪਰ ਵਿਚ ਕੀਤੀ । ਪੀਤੂ ਮਿਹਰ ਸਿੰਘ ਨੂੰ ਸੁਣਾ ਕੇ ਕਹਿ ਰਿਹਾ ਸੀ :
"ਆਹਦੇ ਹਜ਼ਰਤ ਯੂਸੂ ਮਸੀਹ ਵੀ ਝੁੱਗੀ ਵਿਚ ਹੀ ਜੰਮਿਆ ਸੀ ।"
"ਅਸਲ ਵਿਚ ਅਵਤਾਰ ਮਨੁੱਖ ਨਹੀਂ, ਉਹਦੀ ਨਵੀਂ ਸੱਚਣੀ ਤੇ ਦਲੇਰ ਅਮਲ ਹੁੰਦਾ ਦੇ ।" ਮਿਹਰ ਸਿੰਘ ਨੇ ਪੀਤੂ ਦੀ ਗੱਲ ਨੂੰ ਮੋੜ ਦਿਤਾ, "ਉਹ ਸੋਚਣੀ ਗਰੀਬਾਂ ਦੇ ਹਿੱਤਾਂ ਦਾ
- ਝੇਡੇਬਰਦਾਰ ਸੱਚ ਹੁੰਦੀ ਏ, ਜਿਹੜੀ ਕਦੀ ਵਾਰ ਖੰਡਾ ਲੈ ਕੇ ਹੱਕਾਰੀਆਂ ਤੇ ਜਾਲਮਾ ਨਾਲ ਟੱਕਰ ਲੈਂਦੀ ਹੈ ।"
"ਫਿਰ ਤਾਂ ਇਸ ਛੱਪਰ ਨੇ ਵੀ ਇਤਿਹਾਸਕ ਤੇ ਪਵਿੱਤਰ ਬਣ ਜਾਣਾ ਦਾ ।" ਸਾਥੀਆਂ ਵਿਚੋਂ ਇਕ ਨੇ ਆਪਣਾ ਪਰਭਾਵ ਦੇਣ ਲਈ ਆਖਿਆ। "ਇਨਕਲਾਬ ਇਕ ਦਿਨ ਝੁੱਗੀਆਂ ਵਿਚੋਂ ਹੀ ਅੰਗੜਾਈ ਲੈ ਕੇ ਉਠਦਾ ਹੈ—ਇਕ ਹੱਥ ਖੰਡਾ, ਦੂਜੇ ਹੱਥ ਝੰਡਾ ਤੇ ਸਿਰ ਤੇ ਖੱਫਣ ਹੇਠ ਕੇ ਪੀਲੇ ਮਹਿਲਾਂ ਵਲ ਨਾਅਰੇ ਮਾਰਦਾ ਮਾਰਚ ਕਰਦਾ ਹੈ ।" "
"ਇਹ ਸਾਡੇ ਸਾਥੀ ਧੀਰ ਰਾਮ ਐ।" ਮਿਹਰ ਸਿੰਘ ਨੇ ਬੋਲਣ ਵਾਲੇ ਦਾ ਨਾਂ ਦਸਿਆ । ਦੇਖੋ ਸਾਥੀਓ । ਸਾਨੂੰ ਵਕਤ ਨਹੀਂ ਜਾਇਆ ਕਰਨਾ ਚਾਹੀਦਾ । ਅਸੀਂ ਏਕੇ ਸਿਰਲੱਥਾਂ ਦੀ ਜੱਜਬੰਦੀ ਬੰਨ੍ਹਣ ਵਾਸਤੇ ਜੁੜੇ ਆਂ। ਮੈਂ ਬਹਿ ਕੇ ਹੀ ਬੋਲਣਾ ਪਸੰਦ ਕਰਾਂਗਾ । ਤੇ ਸਰਮਾਏਦਾਰੀ ਦੇ ਤੰਦੂਏ ਲੋਕਾਂ ਦੀ ਵਾਲ ਵਾਲ ਰੱਤ ਰੂਸੀ ਜਾ ਰਹੇ ਐ। ਇਹਦੀ ਲੰਮੀ ਚੌੜੀ ਵਿਆਖਿਆ ਵਿਚ ਜਾਣ ਦੀ ਲੋੜ ਨਹੀਂ । ਅੰਗਰੇਜ਼ ਸਾਮਰਾਜ ਨੇ ਲੋਕਾਂ ਨੂੰ ਲੁੱਟਣ ਦੀ ਕਸਰ ਨਹੀਂ ਛੱਡੀ । ਲੋਕਾਂ ਸਮਰਾਜ ਨੂੰ ਦੇਸੰ ਭਜਾ ਕੇ ਮਸੀਂ ਸਾਹ ਸੁਖਾਲਾ ਲਿਆ। ਪਰ ਸਰਮਾਏਦਾਰੀ ਦੇ ਕਾਂਗਰਸੀ ਕੁੱਤਿਆਂ ਕਿਸਾਨਾਂ ਦੇ ਮਾਸ ਨਾਲ ਹੱਡ ਖਾਣੇ ਵੀ ਸ਼ੁਰੂ ਕਰ ਦਿਤੇ। ਤੁਸੀਂ ਸਾਰੇ ਈ ਜਾਣਦੇ ਓ 1947 ਤੋਂ ਪਿਛੋਂ ਦੇਸ ਦੀ ਆਰਥਕਤਾ ਕਿੰਨੀ ਨਿੱਘਰ ਚੁੱਕੀ ਹੈ। ਕਿਰਤੀਆਂ ਦਾ ਕਰਜਾਈ ਚਾਚਾ ਡਿੱਗ ਪੈਣ ਲਈ ਡੱਲ ਰਿਹਾ ਏ ! ਇਹ ਢਾਂਚਾ ਸਾੜੇ ਹੀ ਮਾਂ ਬਾਪ, ਚਾਚਿਆਂ ਤਾਇਆਂ ਦਾ ਹੈ । ਦੂਜੇ ਪਾਸੇ ਸਮਾਜ ਦੁਸ਼ਮਣਾਂ ਦੀਆਂ ਲੱਗੜਾਂ ਨਹੀਂ ਮਿਉਂਦੀਆ। ਸਾਡੇ ਅਣਭੋਲ ਕਿਰਤੀ ਨੂੰ ਸਰਕਾਰ ਤੇ ਉਸ ਦੀਆਂ ਪੰਜ ਸਾਲਾ ਪਲਾਨਾਂ ਨੇ ਦਿਨ ਰਾਤ ਵਾਹ ਵਾਹ ਕੇ ਕੁੱਬਾ ਕਰ ਸੁੱਟਿਆ ਦੇ । ਖੜੀਆਂ ਰਾਜਸੀ ਪਾਰਟੀਆਂ ਆਪਸੀ ਲੜਾਈ ਤੋਂ ਬਿਨਾਂ ਅੱਕੀ ਪਲਾਹੀ ਹੱਥ ਮਾਰ ਰਹੀਆਂ ਅ. ਜਾਂ ਉਹਨਾਂ ਹੀਜੜੇ ਰੰਜੂਲਸ਼ਨ ਪਾਸ ਕੀਤੇ ਐ। ਕਿਸੇ ਕਮਿਉਨਿਸਟ ਪਾਰਟੀ ਨੇ ਕਿਸਾਨਾਂ ਤੇ ਦਿਹਾੜੀਦਾਰਾ ਨੂੰ ਇਨਕਲਾਬ ਵਾਸਤੇ ਤਿਆਰ ਨਹੀਂ ਕੀਤਾ। ਉਨ੍ਹਾਂ ਦਾ ਨਿਸ਼ਾਨਾ ਇਨਕਲਾਬ ਨਹੀਂ ਰਿਹਾ। ਲੀਡਰੀ ਅਕਵਾ ਸਰਦਾਰੀ ਹੰਢਾਉਣਾ ਬਣ ਗਿਆ ਏ ! ਸਟੇਜਾਂ ਤੇ ਪ੍ਰੈੱਸਾਂ ਵਿਚ ਬਿਅਨ ਦੇ ਦੇ ਜਿਹਨੀ ਅਯਾਰੀ ਕਰਦੇ ਹਨ । ਭਾਵੇਂ ਸਾਡੇ ਵਿਚੋਂ ਵੀ ਬਹੁਤੇ ਨੌਜਵਾਨ ਕਮਿਊ- ਨਿਸਟ ਪਾਰਟੀ ਦੇ ਸਰਦਾਰਾਂ ਵਾਂਗ ਮਧ ਵਰਗ ਵਿਚੋਂ ਆਏ ਹਨ । ਪਰ ਅਸੀਂ ਤਾਂ ਸਾਬੀਓ, ਬਾਬਾ ਦੀਪ ਸਿੰਘ ਵਾਂਗ ਸਿਰ ਤਲੀ ਤੇ ਧਰਨਾ ਹੈ । ਦੇਖ ਗੁਰੂ ਗੋਬਿੰਦ ਸਿੰਘ ਆਰਥਕ ਪੱਖੋਂ ਟੁੱਟੀਆਂ ਜਮਾਤਾਂ ਦੇ ਹਿਤ ਵਿਚ ਲੁਟੋਰੀ ਸ਼ਹਿਨਸ਼ਾਹੀਅਤ ਨਾਲ ਲੜਿਆ ਤੇ ਪਰਿਵਾਰ ਸਮੇਤ ਕੁਰਬਾਨ ਹੋ ਜਿਆ । ਅਤਾਂ ਵੀ ਆਪਣੇ ਲੋਕਾਂ ਲਈ ਮਰਨਾ ਹੈ । ਲੋਕਾਂ ਲਈ ਕੁਰਬਾਨ ਹੋਣ ਦਾ ਪ੍ਰਣ ਲੈਣਾ ਹੈ । ਆ ਸਤੇ ਕਿਸਾਨਾ ਤੇ ਭੋਲੇ ਮੁਜ਼ਾਰਿਆ ਨੂੰ ਜਗਾਉਣਾ ਹੈ । ਇਨਕਲਾਬ ਦਾ ਰਾਹ ਪਧਰਾਉਣਾ ਹੈ । ਧਰਮ ਨੀਆਂ ਦਿਤੇ ਬਿਨਾਂ ਸਾਡੇ ਲੋਕਾਂ ਨਾ ਜਾਗਣਾ ਏ ਤੇ ਨਾ ਹੀ ਜਥੇਬੰਦ ਹੋਣਾ ਏ । ਗਦਰੀ ਬਾਬਿਆਂ ਵਾਂਗ ਅਤੇ ਜਾਗੀਰਦਾਰਾਂ, ਸਰਮਾਦੇਦਾਰਾ ਤੇ ਅਫਸਰਸ਼ਾਹ ਨੂੰ ਪੈਣਾ ਹੈ । ਬਾਬਿਆਂ ਦੀਆਂ ਫਾਂਸੀਆਂ ਤੇ ਲਾਹੌਤ ਕਿਲੇ ਦੀਆ ਮਾਰਾਂ ਨੇ ਅੰਗਰੇਜ਼ ਸਾਮਰਾਜ ਦੀਆ ਜੜ੍ਹਾਂ ਹਿਲਾ ਦਿੱਤੀਆਂ ਸਨ : ਪਰ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਫਲ ਕਾਂਗਰਸੀ ਵਰੋਲਿਆ ਹਾਹੀ ਸਰਮਾਏ ਦਾਰ ਛਕ ਗਏ। ਅਸੀਂ ਨਿਰੋਲ ਕਿਰਤੀਆਂ ਲਈ ਜੂਝਣਾ ਹੈ । ਪਹਿਲੋਂ ਮਰਨਾ ਮਿਥ ਕੇ ਤੁਰ ਬਿਨਾਂ ਦੁਸ਼ਮਣ ਨਹੀਂ ਮਾਰਿਆ ਜਾਣਾ । ਸੋ ਦੋਸਤੋ, ਮੇਰੀ ਪਹਿਲੀ ਚਿਤਾਵਣੀ ਹੈ, ਜਿਸ ਨੂੰ ਜਾਨ ਪਿਆਰੀ ਹੈ, ਹੁਣੇ ਸਾਡਾ ਸਾਥ ਕੱਛ ਜਾਵੇ. ਸਾਡੀ ਪਾਰਟੀ ਵਿਚ ਨਾ ਆਵੇ । ਉਸ ਨੂੰ ਕੋਈ ਮਜਬੂਰੀ ਨਹੀਂ । ਪਰ ਸ਼ਾਮਲ ਹੋ ਜਾਣ ਵਾਲੇ ਨੂੰ ਸਾਥ ਛੱਡ ਜਾਣ ਪਿਛੋਂ।" ਮਿਹਰ ਸਿੰਘ ਨੇ ਬਾਂਹ ਤਣ ਕੇ ਉਂਗਲ ਖੜੀ
ਕਰਦਿਆਂ ਪੂਰੇ ਰੋਹ ਨਾਲ ਆਖਿਆ, ਜਿਸ ਨਾਲ ਅਸਾਂ ਦੁਸ਼ਮਨ ਦੀ ਹਿੱਕ "ਗਦਾਰ ਲਈ ਸਾਡੇ ਕੋਲ ਸਿਰਫ ਗੋਲੀ ਹੈ । ਉਹੀ ਗੋਲੀ ਦਾਗਣੀ ਹੈ । ਭਾਵੇਂ ਉਹ ਗਦਾਰ ਭਵੀਖਣ ਵਰਗਾ ਰਾਮ ਭਗਤ ਕਿਉਂ ਨਾ ਹੋਵੇ । ਜਿਸ ਭਰਾ ਦਾ ਦਿਲ ਡੋਲਦਾ ਹੈ, ਕੁਰਬਾਨੀ ਦੀ ਸ਼ਾਹਦੀ ਨਹੀਂ ਭਰਦਾ, ਨਸੰਗ ਉਠ ਕੇ ਤੁਰ ਜਾਵੇ । ਔਖੀ ਘਾਟੀ ਮੁਸ਼ਕਲ ਪੈਂਡਾ, ਟੋਰਨਵਾਟ ਦੁਖਾਰੀਆਂ, ਦੇ ਗੁਰਵਾਕ ਵਾਂਗ ਅਸੀਂ ਕਮਜ਼ੋਰ ਸੰਦਾ ਨਾਲ ਪਹਾੜ ਨੂੰ ਮੱਥਾ ਲਾ ਰਹੇ ਆਂ-ਮੌਤ ਨੂੰ ਚੈਲੰਜ ਦੇ ਰਹੇ ਆਂ। ਅਸੀਂ ਹਰ ਤਰ੍ਹਾਂ ਦੇ ਵਕਾਰਾਂ ਨੂੰ ਪਿੱਠ ਦੇ ਕੇ ਕੁਰਬਾਨੀ ਦੀ ਬੇਦੀ ਤੇ ਜ਼ਿੰਦਗੀ ਨੂੰ ਵਰਨ ਚਲ ਆ । ਸਾਡੀ ਜੰਜ ਦਾ ਹਰ ਲਾੜਾ ਭਗਤੀ ਸਿਮਰੇਗਾ ਅਤੇ ਲਹੂ ਨਾਲ ਨਵੀਂ ਤਾਰੀਖ਼ ਲਿਖੇਗਾ।" ਮਿਹਰ ਸਿੰਘ ਨੇ ਆਪਣੇ ਸਾਰੇ ਸਾਥੀਆਂ ਉਤੇ ਆਪਣਾ ਧਿਆਨ ਜਚਾਇਆ । ਪਰ ਉਸਾਰੀ ਵਿਚ ਉਸ ਨੂੰ ਇਕ ਇੱਟ ਵੀ ਪਿੱਲੀ ਨਾ ਜਾਪੀ। ਉਸ ਦੀ ਰੋਹ ਭਰੀ ਤਕਰੀ ਨਾਲ ਸਾਰਿਆਂ ਨੂੰ ਜੋਸ਼ ਆ ਗਿਆ। ਉਹ ਹਰ ਤਰ੍ਹਾਂ ਦੀ ਭਿਆਨਕ ਮੌਤ ਨੂੰ ਜੱਫਾ ਮਾਰਨ ਲਈ ਝੰਜੋੜੇ ਜਾ ਚੁੱਕੇ ਸਨ ।
"ਕਿਸੇ ਬੰਦੇ ਨੂੰ ਸਾਡਾ ਰਾਹ ਗਲਤ ਦਿਸਦਾ ਏ; ਦਸੋ ? ਅਜੇ ਵੇਲਾ ਏ ।" ਪੀਤੂ ਨੇ ਮਿਹਰ ਸਿੰਘ ਦੀ ਤਾਰੀਫ ਵਿਚ ਆਖਿਆ।
"ਸਾਡੇ ਉਬਾਲੇ ਖਾਂਦੇ ਲਹੂ ਦੀ ਵੱਤ ਨਾ ਗੁਆਓ ।" ਇਕ ਸਾਥੀ ਲਈ ਜੋਸ਼ ਵਿਚ ਬਹਿਣਾ ਔਖਾ ਹੋ ਰਿਹਾ ਸੀ । "ਸਾਨੂੰ ਕੰਮ ਦਸੋ, ਦੁਸਮਣ ਦੇ ਮੱਥੇ ਤਾਂ ਲਾਓ। ਕੱਚਿਆਂ ਪੱਕਿਆਂ ਦਾ ਆਪੇ ਨਿਤਾਰਾ ਹੋ ਜਾਉ ।"
"ਸਾਨੂੰ ਪਾਰਟੀ ਵਿਉਂਤ ਲੈਣ ਦਿਓ । ਕਾਹਲੀ ਅਗੇ ਟੋਏ ।" ਮਿਹਰ ਸਿੰਘ ਨੇ ਜੁਮੇਂਵਾਰੀ ਨਾਲ ਆਖਿਆ, "ਫੇਰ ਸਾਥੀਆ ਕੰਮ ਈ ਕੰਮ ਐ।"
ਇਨਕਲਾਬੀ ਵੰਗਾਰ ਸਾਹਮਣੇ ਕੋਈ ਗੀਦੀ ਨਹੀਂ ਬਣਨਾ ਚਾਹੁੰਦਾ ਸੀ । ਉਨ੍ਹਾਂ ਦੇ ਤਪਾਏ ਮਨ ਨੂੰ ਜਜ਼ਬੇ ਦੀ ਪਾਣ ਨੇ ਬਲਕਾਰਨ ਲਾ ਦਿਤਾ। ਆਪਣੀ ਵਲੋਂ ਪੂਰੀ ਤਸੱਲੀ ਕਰਕੇ ਮਿਹਤ ਸਿੰਘ ਨੇ ਅਗਹਿ ਗੱਲ ਤੋਰੀ ।
"ਹੁਣ ਤੁਹਾਡੀ ਜਾਣ ਪਛਾਣ ਮੈਂ ਅਜਿਹੇ ਕਾਮਰੇਡ ਨਾਲ ਕਰਵਾਉਂਦਾ ਹਾਂ, ਜਿਹੜਾ ਸਾਡੇ ਲਈ ਲਾਈਨ ਉਲੀਕਣ, ਖੁਫੀਆ ਲਿਟਰੇਚਰ ਪੁਚਾਉਣ ਅਤੇ ਹਥਿਆਰ ਸਪਲਾਈ ਕਰਨ ਵਿਚ ਨਰੰਆ ਤਾਲਮੇਲ ਪੈਦਾ ਕਰ ਸਕਦਾ ਹੈ । ਉਹ ਹੈ ਧੀਰ ਰਾਮ ਜੀ ।" ਧੀਰੋ ਨੇ ਆਪਣੀ ਸਿਫ਼ਤ ਸੁਣ ਕੇ ਲਿਟਦੇ ਉਠ ਵਾਂਗ ਗੜਾ ਚੁਕ ਲਿਆ । ਮਿਹਰ ਸਿੰਘ ਆਪਣੇ ਸਾਥੀਆਂ ਨੂੰ ਦਸ ਰਿਹਾ ਸੀ : ''ਬਹੁਤ ਸੂਬਿਆਂ ਵਿਚ ਸਾਡੀਆਂ ਸ਼ਾਖਾਂ ਖੜੀਆਂ ਹੋ ਚੁਕੀਆਂ ਏ । ਬਾਕੀਆਂ ਵਿਚ ਵੀ ਮੁਕੰਮਲ ਹੋ ਜਾਣਗੀਆਂ । ਪਰ ਸਾਨੂੰ ਪਿੱਠ ਪੂਰਨ ਲਈ ਕਿਸੇ ਸੋਸ਼ਲਿਸਟ ਦੇਸ ਦੀ ਮਦਦ ਚਾਹੀਦੀ ਹੈ । ਚੀਨੀ ਇਨਕਲਾਬ ਸਮੇਂ ਚਿਆਂਗ ਕਾਈਸ਼ਕ ਦੇ ਵਿਰੁਧ ਸਟਾਲਿਨ ਆਪ ਲਾਲ ਫੌਜ ਦੇ ਮੋਰਚਿਆਂ ਵਿਚ ਫਿਰਦਾ ਰਿਹਾ ਏ । ਸਾਡਾ ਕੌਮਾਂਤਰੀ ਨਾਅਰਾ ਹੈ : ਦੁਨੀਆਂ ਭਰ ਦੇ ਕਿਰਤੀਓ, ਇਕ ਮੁੱਠ ਹੋ ਜਾਓ । ਦੁਨੀਆਂ ਦੇ ਸਾਰੇ ਕਾਮੇ ਆਪਸ ਵਿਚ ਭਰਾ ਹਨ, ਸਾਥੀ ਹਨ। ਧੀਰ ਰਾਮ ਜੀ ਨੇ ਪਾਰਟੀ ਬੰਨ੍ਹਣ ਲਈ ਦਿੱਲੀ ਦੀ ਹੋਈ ਵਡੀ ਮੀਟਿੰਗ ਵਿਚ ਹਿੱਸਾ ਲਿਆ ਸੀ। ਹੁਣੇ ਕਲਕੱਤੇ ਅਤੇ ਦਾਰਜੀਲਿੰਗ ਦੇ ਨਕਸਲਬਾੜੀ ਇਲਾਕੇ ਦਾ ਦੌਰਾ ਕਰਕੇ ਆਇਆ ਏ । ਉਥੋਂ ਦੇ ਸਾਰੇ ਹਾਲਾਤ ਤੁਹਾਨੂੰ ਦਸੇਗਾ । ਇਸ ਦੇ ਨਾਲ ਹੀ ਸਾਡੇ ਆਗੂ ਚਾਰੂ ਮੰਜਮਦਾਰ ਦਾ ਸੁਨੇਹਾ ਵੀ ਤੁਹਾਨੂੰ ਦੇਵੇਗਾ ।"
ਓਦੋਂ ਹੀ ਭੂਸਲੀ ਕਤਰੀ ਨੇ ਪੱਛੀਆਂ ਦੀ ਦੰਨ ਤੋਂ ਉਤਰ ਕੇ ਕੰਨ ਫੜਿਕ ਦਿਤੇ । ਖੇਤ
ਦਾ ਮਾਲਕ ਕਾਹਨ ਸਿੰਘ ਚਾਹ ਵਾਲੀ ਬਾਲਟੀ ਲੈ ਕੇ ਆ ਗਿਆ। ਕਤਰੀ ਉਹਦੇ ਪੈਰਾਂ ਨੂੰ ਲਾਡ ਨਾਲ ਹਟਾਇਆਂ ਵੀ ਚੁੰਬੜ ਚੁੰਬੜ ਜਾਂਦੀ ਸੀ । ਇਹ ਢਾਰਾ ਕਾਹਨ ਸਿੰਘ ਨੇ ਪਿਛਲੇ ਸਾਲ ਈ ਬਣਵਾਇਆ ਸੀ। ਉਸ ਕੋਆਪ੍ਰੇਟਿਵ ਬੈਂਕ ਤੋਂ ਕਰਜ਼ਾ ਲੈ ਕੇ ਪੀਟਰ ਇੰਜਨ ਖ਼ਰੀਦਿਆ। ਗਰਾਮ ਸੇਵਕ ਦੀ ਪ੍ਰੇਰਨਾ ਨਾਲ ਉਸ ਆਪਣੀ ਪੰਜ ਛੇ ਏਕੜ ਭੇਦ ਵਿਚ ਬੋਰ ਕਰ ਲਿਆ। ਉਹਦਾ ਖਿਆਲ ਸੀ, ਬਹੁਤਾ ਝਾੜ ਦੇਣ ਵਾਲੀ ਕਣਕ ਬੀਜ ਕੇ ਦਿਨਾਂ ਵਿਚ ਦੁਣੀ ਜ਼ਮੀਨ ਬਣਾ ਲਵਾਂਗਾ । ਗਵਾਂਢ ਦੇ ਮਾਰੂ ਖੱਤਿਆ ਉਤੇ ਉਸ ਦੀ ਖ਼ਾਸ ਅੱਖ ਸੀ । ਪਰ ਇੰਜਨ ਦੀ ਕਿਸ਼ਤ ਸਿਰ ਟੁੱਟ ਗਈ ਸੀ ਅਤੇ ਕੋਆਪ੍ਰੇਟਿਵ ਬੈਂਕ ਦੀ ਛੱਪੜ-ਮਿੱਟੀ ਮਿਲੀ ਖਾਦ ਨੇ ਸੌਣੀ ਦਾ ਲੱਕ ਤੋੜ ਸੁੱਟਿਆ ਸੀ । ਕਾਹਨ ਸਿੰਘ, ਜਲਵੰਤ ਸਿੰਘ ਦੀ ਮਾਸੀ ਦਾ ਪੁੱਤ ਭਰਾ ਸੀ । ਤੇ ਜਲਵੰਤ ਸਿੰਘ ਦੇ ਪਿੰਡ ਮਾਸਟਰ ਹਮੀਰ ਸਿੰਘ ਪੜ੍ਹਾਉਂਦਾ ਸੀ । ਹਮੀਰ ਸਿੰਘ ਤੇ ਜਲਵੰਤ ਸਿੰਘ ਦੀ ਯਾਰੀ ਸੰਘਣੀ ਸੀ । ਰਾਜਨੀਤੀ ਉਤੇ ਬਹਿਸ ਕਰਦੇ ਉਹ ਇਸ ਸਿੱਟੇ ਤੇ ਪੁੱਜ ਗਏ ਸਨ ਕਿ ਬੂਰੇ ਝੋਟੇ ਦੀ ਥਾਂ ਆਏ ਕਾਲੇ ਨੂੰ ਸੋਲੇ ਚੁੱਕੇ ਬਿਨਾਂ ਖੇਤ ਵਿਚੋਂ ਨਹੀਂ ਭਜਾਇਆ ਜਾਣਾ : ਨਹੀਂ ਤਾਂ ਨਾਸ ਮਾਰ ਦੇਵੇਗਾ। ਜਲਵੰਤ ਸਿੰਘ ਨੇ ਮਾਸਟਰ ਹਮੀਰ ਸਿੰਘ ਤੇ ਮਿਹਰ ਸਿੰਘ ਦੀ ਸਲਾਹ ਨਾਲ ਇਸ ਮੀਟਿੰਗ ਦਾ ਬੰਦੋਬਸਤ ਕੀਤਾ ਸੀ ।
"ਲਓ ਕਾਮਰੇਡ ਦੀ ਤਕਰੀਰ ਤੋਂ ਪਹਿਲਾਂ ਚਾਹ ਛੱਕ ਲਈਏ ।" ਜਲਵੰਤ ਸਿੰਘ ਨੇ ਉਠ ਕੇ ਕਾਹਨ ਸਿੰਘ ਪਾਸੋਂ ਚਾਹ ਵਾਲੀ ਬਾਲਟੀ ਫੜ ਲਈ । ਉਸ ਡੋਹਰੀ ਨਾਲ ਗਲਾਸਾਂ ਵਿਚ ਚਾਹ ਪਾਉਂਦਿਆਂ, ਹੱਥ ਹੱਥ ਸਿਰੇ ਤੱਕ ਪਹੁੰਚਦੀ ਕਰ ਦਿਤੀ।
ਇਨ੍ਹਾਂ ਨੌਜਵਾਨ ਮੁੰਡਿਆਂ ਦੀ ਢਾਣੀ ਵਿਚ ਪੰਤਾਲੀ ਪੰਜਾਹ ਨੂੰ ਢੁਕੇ ਪੁੰਨਾ ਤੇ ਬੂਟਾ ਹੀ ਪੁਰਾਣੇ ਕਾਮਰੇਡ ਸਨ । ਸਾਂਝੀ ਕਮਿਉਨਿਸਟ ਪਾਰਟੀ ਵਿਚ ਵੀ ਉਹ ਲੜਾਈ ਝਗੜੇ ਕਾਰਨ ਕੁਝ ਵਧੇਰੇ ਤੱਤੇ ਸਮਝੇ ਜਾਂਦੇ ਸਨ । ਉਹ ਖ਼ੁਰੁਸ਼ਚੇਵ ਦੀ ਸਹਿਹੋਂਦ ਪਾਲਿਸੀ ਨਾਲ ਸਹਿਮਤ ਨਹੀਂ ਹੋਏ ਸਨ । ਪਰ ਪਾਰਟੀ ਕਾਂਗਰਸ ਨੂੰ ਦਲੀਲ ਨਾਲ ਕਾਇਲ ਵੀ ਨਹੀਂ ਕਰ ਸਕੇ ਸਨ । ਉਹ ਸਮਝਦੇ ਸਨ, ਹਥਿਆਰਬੰਦ ਜਦੋਜਹਿਦ ਬਿਨਾਂ ਰਾਜ ਪਲਟਾ ਸੰਭਵ ਨਹੀਂ; ਤੇ ਵੋਟਾਂ ਨਾਲ ਇਨਕਲਾਬ ਦੀ ਆਸ ਰਖਣਾ ਅਨੁਮਾਰਕਸੀ ਗੱਲ ਹੈ । ਜਦੋਂ ਕਮਿਊਨਿਸਟ ਪਾਰਟੀ ਵਿਚੋਂ ਮਾਰਕਸੀ ਪਾਰਟੀ ਨੇ ਨਵਾਂ ਨਾਅਰਾ ਹਥਿਆਰਬੰਦ ਇਨਕਲਾਬ ਲਿਆ, ਓਦੋਂ ਵੀ ਪੁਰਾਣੀ ਕਮਿਊਨਿਸਟ ਪਾਰਟੀ ਨੂੰ ਸੋਧਵਾਦੀ ਅਤੇ ਨਵੀਂ ਮਾਰਕਸੀ ਨੂੰ ਲੋਕਾਂ ਵਿਚ ਇਨਕਲਾਬੀ ਦੇ ਤੌਰ ਤੇ ਪਰਚਾਰਨ ਵਾਲੇ ਦੋਵੇਂ ਤਿੱਖੇ ਤੱਤੇ ਆਗੂਆਂ ਵਿਚੋਂ ਸਨ । ਕੁਝ ਸਾਲਾਂ ਬਾਅਦ ਜਦ ਮਾਰਕਸੀ ਲੀਡਰਸ਼ਿਪ ਵੀ ਸੀ. ਪੀ. ਆਈ. ਵਾਂਗ ਚੋਣਾਂ ਵਿਚ ਹਿੱਸਾ ਲੈਣ ਲੱਗ ਪਈ; ਤਦ ਦੋਵਾਂ ਕਾਮਰੇਡਾਂ ਮਨੋ ਮਨੀ ਸਮਝ ਲਿਆ, ਇਹ ਵੀ ਸਿਹੇ ਪਾਣੀ ਵਿਚ ਬਹਿ ਗਈ। ਉਨ੍ਹਾਂ ਮਾਰਕਸੀ ਪਾਰਟੀ ਛੱਡ ਕੇ ਮਿਹਨਤੀ ਲੋਕਾਂ ਵਿਚੋਂ ਪ੍ਰੋਲਤਾਰੀ, ਵਫਾਦਾਰ ਨੌਜਵਾਨਾਂ ਅਤੇ ਜਸ਼ੀਲੇ ਵਿਦਿਆਰਥੀਆਂ ਨੂੰ ਭਾਲਣਾ ਅਤੇ -ਜੋੜਨਾ ਸ਼ੁਰੂ ਕਰ ਦਿਤਾ । ਉਨ੍ਹਾਂ ਦਾ ਵਿਸ਼ਵਾਸ ਦੋਹਾਂ ਬੁੱਢੀਆਂ ਪਾਰਟੀਆਂ ਤੋਂ ਉਖੜ ਕੇ ਸਿਦਕਵਾਨ ਨੌਜਵਾਨਾਂ ਤੇ ਆ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਕਾਲਜਾਂ ਦੇ ਸਟੂਡੈਂਟਸ ਨਾਲ ਆਪਣਾ ਰਾਜਸੀ ਨਾਤਾ ਜੋੜਿਆ । ਯੂਨੀਵਰਸਿਟੀ ਵਿਚ ਪੁੰਨਾ ਦਾ ਮਿਹਰ ਸਿੰਘ ਨਾਲ ਮੇਲ ਹੋ ਗਿਆ। ਪੁੰਨਾ ਮਿਹਰ ਸਿੰਘ ਦੇ ਸੁਲਝੇ ਅਤੇ ਇਨਕਲਾਬੀ ਵਿਚਾਰਾਂ ਤੋਂ ਬੜਾ ਪ੍ਰਭਾਵਤ ਹੋਇਆ । ਉਸ ਸਮਝਿਆ, ਮਿਹਰ ਸਿੰਘ ਵਿਦਿਆਰਥੀ ਵਰਗ ਦੇ ਸੰਜੋਗ ਦੀ ਵਿਚਕਾਰਲੀ ਕੜੀ ਹੈ । ਪੰਨਾ ਚਾਹ ਵਾਲਾ ਤੱਤਾ ਗਿਲਾਸ ਉਜ ਦੇਖ ਕੇ ਜਲਵੰਤ ਨੂੰ ਵੇਖਣ ਲਗ ਪਿਆ।
ਜਲਵੰਤ ਨੇ ਚਾਹ ਦਾ ਸੁੜਾਕਾ ਮਾਰਦਿਆਂ ਆਪਣੇ ਪਿੰਡ ਦੇ ਜੁਆਲੇ ਮਜ੍ਹਬੀ ਨੂੰ ਟਕੋਰਿਆ :
"ਸਾਲਿਆ ਇਨਕਲਾਬ ਤਾਂ ਤੇਰੇ ਸੂਤ ਆਉਣਾ ਏ ਹਿੰਗ ਲੱਗੀ ਨਾ ਫਟਕੜੀ, ਖੇਤਾਂ ਵਿਚ ਬਰਾਬਰ ਦਾ ਹਿੱਸੇਦਾਰ ਬਣ ਕੇ ਬਹਿ ਜਾਏਂਗਾ ।"
"ਤੁਸੀਂ ਵੀ ਸਾਨੂੰ ਪੁਸ਼ਤੋ ਪੁਸ਼ਤੀ ਦੰਗਿਆਂ ਵਾਂਗ ਵਾਹਿਆ ਏ। ਅਸੀਂ ਵੀ ਗਿਣ ਗਿਣ ਬਦਲੇ ਲਵਾਂਗੇ । ਹਾਲ਼ੇ ਵੱਲਾ ਏ, ਤੂੰ ਆਪਣੇ ਬਾਪੂ ਨੂੰ ਆਖ, ਮੈਨੂੰ ਦੇ ਕਿੱਲੋ ਈ ਦੇ ਦੇਵੇ ।" ਜੁਆਲਾ ਚਾਹ ਦੇ ਮਾਵੇ ਨਾਲ ਮੁੱਛਾਂ ਨੂੰ ਵੱਟ ਦੇ ਕੇ ਕੁੰਢ ਪਾਉਣ ਲਗ ਪਿਆ। ਉਹਦੇ ਕਾਲੇ ਰੰਗ ਵਿਚ ਤਪਿਆ ਤਾਂਬਾ ਕਰਾਟੇ ਮਾਰ ਰਿਹਾ ਸੀ ।
"ਬਾਪੂ ਆਹਦਾ ਸੀ: ਤੂੰ ਆਪਣੀ ਬੇਬੇ ਨੂੰ ਘਲ ਦੇਈ. ਦੋ-ਦੋ ਚਾਰ ਕਿੱਲੇ ਰਜਿਸਟਰੀ ਕਰਵਾ ਦਿਆਂਗਾ ।''
ਜਲਵੰਤ ਦੀ ਗੱਲ ਸੁਣ ਕੇ ਸਾਰਿਆਂ ਦਾ ਇਕਦਮ ਹਾਸਾ ਨਿਕਲ ਗਿਆ । ਕਈਆਂ ਨੂੰ ਤਾਂ ਹਸਦਿਆਂ ਗਲਹੱਕੂ ਆ ਗਿਆ । ਜੁਆਲਾ ਟਿਕਾਵੀ ਸੱਟ ਖਾ ਕੇ ਝੋਪਰ ਜ਼ਰੂਰ ਗਿਆ ਪਰ ਮੂੰਹ ਤੋਂ ਦੀ ਹੱਥ ਫੇਰ ਕੇ ਆਖਣ ਲੱਗਾ :
"ਮੇਰੇਆਰ ਫਿਕਰ ਕਿਆ ਕਰਦਾ ਏਂ. ਮਿੱਤਰਾ ਪਹਿਲੀ ਗੋਲੀ ਤੇਰੇ ਬਾਪੂ ਨੂੰ ਈ ਮਾਰਨੀ ਏ ।"
"ਬਾਪੂ ਸੋ ਵਾਰੀ ਮਰ ਜਾਵੇ, ਪੁੱਤਰਾ ਨੰਬਰਦਾਰੀ ਤੈਨੂੰ ਨਹੀਂ ਮਿਲਣੀ । ਜ਼ਮੀਨ ਦਾ ਖ਼ਾਤਾ ਮੇਰੇ ਨਾਂ ਚੜ ਜਾਵੇਗਾ, ਫੇਰ ਤੂੰ ਆਪਣੀ ਬਲਵੀਰ ਨੂੰ ਮੇਰੇ ਕੋਲ ਭੇਜ ਦੇਈਂ ।" ਜਵਾਨ ਹਾਸਾ ਮੁੜ ਇਕ ਵਾਰ ਪਹਾੜ ਦੀ ਬਾਛੜ ਵਾਂਗ ਸੁਕ ਪਿਆ ।
"ਤੇਰੇ ਵਾਰੀ ਗੋਲੀਆਂ ਮੁੱਕ ਜਾਣਗੀਆਂ ।" ਜੁਆਲਾ ਸਿੰਘ ਨੇ ਦੋਹਾਂ ਹੱਥਾਂ ਦੀ ਪੰਚੀਸ਼ਨ ਜਲਵੰਤ ਵਲ ਉਗਰੀ ਰਖੀ । "ਬਾਈ ਇਕ ਵਾਰ ਹਥਿਆਰ ਹੱਥ ਆ ਜਾਣ ਦੇ, ਸਭ ਸਰਦਾਰੀਆਂ ਫੂਕ ਦੇ ਫੇਰ ਮੈਂ ਵੀ ਛਿਟੀ ਮਾਰਵੀਂ ਜੱਟੀ ਚੁਣਨੀ ਏ ।" ਉਹ ਚੁਪਾਕੀ ਮਾਰ ਕੇ ਕਾਲੇ ਬੁੱਲ੍ਹਾਂ ਉਤੇ ਰੱਤੀ ਜੀਭ ਫੋਰਨ ਲਗ ਪਿਆ। ਜੁਆਲਾ ਅਜਿਹੀ ਰਉਂ ਵਿਚ ਆ ਗਿਆ, ਜਿਵੇਂ ਉਸ ਆਪਣੇ ਵਾਰ ਨਾਲ ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕਢ ਲਈਆਂ ਸਨ ।
"ਜੱਟੀ ਸ਼ਾਇਦ ਤੈਨੂੰ ਨਾ ਮਿਲੇ, ਮੈਨੂੰ ਸ਼ਕ ਐ, ਤੇਰੀ ਬਲਵੀਰ ਨੇ ਰੰਡ ਸਾਧ ਦੇ ਜਾ ਵੜਨਾ ਏ । ਫੇਰ ਕਿਹੜਾ ਕੁੱਟ ਕੇ ਮੋੜ ਲਿਆਏਂਗਾ ।" ਜਲਵੰਤ ਨੇ ਬਾਂਹ ਚੁੱਕ ਕੇ ਅੰਗਠਾ ਲਹਿਰਾਇਆ ।
"ਤਾਂ ਇਹ ਸਾਧ ਦੀ ਭੂਰੀ ਤੇ ਈ 'ਕੱਠ ਐ, ਸਮਝਿਆ। ਲੈ ਦੇ ਕੇ ਇਕ ਬਲਵੀਰੋ ਈ ਮੇਰੇ ਕੋਲ ਐ, ਜੇ ਉਹ ਵੀ ਖੋਹ ਲੈਣੀ ਏ, ਫੇਰ ਇਨਕਲਾਬ ਤੁਹਾਡਾ ਏ, ਸਾਡਾ ਕਾਹਦਾ ਏ ।"
ਕਾਹਨ ਸਿੰਘ ਨੇ ਚਾਹ ਵਾਲੇ ਗਲਾਸ ਇਕੱਠੇ ਕਰ ਲਏ । ਮਿਹਰ ਸਿੰਘ ਨੇ ਚਖਾਮੁਖੀ ਨੂੰ ਰੋਕਦਿਆਂ ਆਖਿਆ :
"ਇਸ ਤਰ੍ਹਾਂ ਅਸੀਂ ਸਮਾਂ ਨਾ ਗਵਾਈਏ । ਕਾਮਰੇਡ ਧੀਰੋ ਰਾਮ ਜੀ, ਤੁਸੀਂ ਸ਼ੁਰੂ ਕਰੋ ।"
ਕਾਲੇ ਚਿੱਟੇ ਖਿਚੜੀ ਪਟਿਆ ਵਿਚ ਹੱਥ ਫੇਰਦਾ ਧੀਰੋ ਖੜਾ ਹੋ ਗਿਆ । ਉਸ ਦੀਆਂ ਕਾਜ਼ ਵਰਗੀਆਂ ਅੱਖਾਂ ਇਕ ਇਕ ਕਾਮਰੇਡ ਨੂੰ ਧੁਰ ਅੰਦਰ ਤੱਕ ਟੌਹ ਰਹੀਆਂ ਸਨ । ਉਹਦੀ ਸੱਜੀ ਗੱਲ੍ਹ ਦਾ ਮੱਸਾ ਅਤੇ ਨਾਸਾਂ ਹੇਠਲੀਆਂ ਮੱਖੀ-ਮੁੱਛਾਂ ਉਸ ਨੂੰ ਸਰਕਸ ਦਾ ਕਝ ਬਹੁਤਾ ਬਣਾ ਰਹੀਆਂ ਸਨ । ਪਰ ਉਹ ਸਾਲਮ ਜਬਹੇ ਨਾਲ ਖੰਘੂਰਿਆ।
"ਸਾਥੀਓ ਲਾਲ ਸਲਾਮ !" ਉਸ ਹਵਾ ਵਿਚ ਮੁੱਕਾ ਵੱਟ ਕੇ ਲਹਿਰਾਇਆ ਅਤੇ ਮੋਟੀ
ਮਸੈਲੀ ਧੌਣ ਉਤੋਂ ਦੀ ਹੱਥ ਫੇਰਦਿਆਂ ਆਖਣ ਲੱਗਾ : "ਮੈਂ ਖਲੋ ਕੇ ਹੀ ਬੋਲਾਂਗਾ । ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਆਂ। ਕਿਉਂਕਿ ਹਾਲਾਤ ਦੀ ਸਮਾਜੀ ਵੱਡ ਪਲਣਾ ਖਾਣ ਲਈ ਕਈ ਬਾਹਨਾ ਹੀ ਭਾਲਦੀ ਐ। ਤੇ ਤੁਸੀਂ ਤਾਰੀਖ਼ ਦੇ ਹੀਰੋ ਬਣਨ ਜਾ ਰਹੇ ਓ । ਇਹ ਨਿਰਣਾ ਪ੍ਰਧਾਨ ਮਾਓ ਦੀ ਸੱਜੀ ਬਾਂਹ ਕਾਮਰੌਡ ਲਿਨ ਪਿਆਓ ਦਾ ਹੈ। ਉਹ ਕੌਮਾਂਤਰੀ ਹਾਲਾਤ ਨੂੰ ਰੱਖ ਕੇ ਹੀ ਤੱਤ ਕਢਦੇ ਐ। ਇਸ ਵਿਚ ਸ਼ੱਕ ਨਹੀਂ ਰੂਸ ਸੰਸਾਰ ਇਨਕਲਾਬ ਤੋਂ ਭੱਜ ਖਲੋਤਾ ਹੈ । ਅਸਲੋਂ ਸੰਧਵਾਦੀ ਹੋ ਗਿਆ ਏ । ਆਪਣੀ ਪੈਦਾਵਾਰ ਲਾਉਣ ਲਈ ਸਰਮਾਏ- ਦਾਰ ਦੇਸਾਂ ਵਾਂਗ ਮੰਡੀਆਂ ਲੱਭਦਾ ਏ, ਜਿਵੇਂ ਆਪਣੇ ਭਾਰਤ ਵਿਚ ਪੈਰ ਪਸਾਰੀ ਆ ਰਿਹਾ ਏ । ਏਸ਼ੀਆ, ਅਫ਼ਰੀਕਾ ਤੇ ਦੱਖਣੀ ਅਮਰੀਕਾ 'ਚ ਗੁਲਾਮ ਅਤੇ ਪਿਛਲੇ ਦੇਸਾਂ ਨੂੰ ਇਨਕਲਾਬੀ ਚੀਨ ਨੇ ਮੱਢਾ ਦੇਣਾ ਸ਼ੁਰੂ ਕੀਤਾ ਹੈ : ਸੋ ਹੋ ਨਹੀਂ ਸਕਦਾ, ਅਸੀਂ ਸਰਮਾਏਦਾਰੀ ਜੂਲੇ ਬਲਿਓ ਨਿਕਲਣ ਲਈ ਹੰਭਲਾ ਮਾਰੀਏ ਤੇ ਚੀਨ, ਸਾਡੀ ਮਦਦ ਨਾ ਕਰੋ । ਪੀਕਿੰਗ ਰੇਡੀਓ ਨੇ ਪਿਛਲੇ ਮਹੀਨੇ ਤੋਂ ਦੋਹਾਂ ਕਮਿਊਨਿਸਟ ਪਾਰਟੀਆਂ ਦੇ ਲੀਡਰਾਂ ਨੂੰ ਸੰਧਵਾਦੀ ਤੇ ਫਾਡੀ ਕਹਿਣਾ ਸ਼ੁਰੂ ਕਰ ਦਿਤਾ ਹੈ ।`
"ਕਾਮਰੇਡ ਧੀਰੋ ਰਾਮ ਜੀ !" ਪੰਨਾ ਬਾਂਹ ਖੜੀ ਕਰ ਕੇ ਬੋਲ ਪਿਆ। "ਅਸੀਂ ਚੀਨ ਉਤੇ ਕਿਵੇਂ ਭਰੋਸਾ ਕਰੀਏ, ਜਦੋਂ ਉਹ ਨੀਫ਼ਾ ਵਿਚ ਅਗੇ ਵਧਦਾ ਵਧਦਾ ਆਪ ਹੀ ਪਿਛੇ ਹਟ ਗਿਆ ਸੀ ?'' ਉਸ ਇਕ ਸਵਾਲ ਖੜਾ ਕਰ ਦਿਤਾ ।
“ਉਸ ਦੀ ਵੱਡੀ ਵਜਾਹ ਕਿਊਬਾ ਦੇ ਮਸਲੇ ਬਾਰੇ ਖ਼ਰੁਸ਼ਚੇਵ ਦਾ ਅਮਰੀਕਾ ਅਗੇ ਗੱਡੀ ਲਾ ਜਾਣਾ ਸੀ ।" ਧੀਰ ਨੇ ਪੁੰਨਾ ਨੂੰ ਗਹਿਰੀ ਸ਼ੱਕ ਨਾਲ ਤਾੜਿਆ। ''ਜੇ ਖਰੁਸ਼ਚੇਵ ਅਮਰੀਕਾ ਨਾਲ ਸੁਲਾਹ ਨਾ ਕਰਦਾ, ਚੀਨ ਕਦੇ ਪਿਛੇ ਨਾ ਹਟਦਾ ਅਤੇ ਨਾਲ ਹੀ ਹਿੰਦੋਸਤਾਨ ਵਿਚ ਸਿਵਲ ਵਾਰ ਉਠ ਪੈਣੀ ਸੀ । ਲੋਕਾਂ ਜਗੀਰਦਾਰੀ ਤੇ ਸਰਮਾਏਦਾਰੀ ਤੋਂ ਚਿਰੋਕਣੀ ਖ਼ਲਾਸੀ ਪਾ ਲੈਣੀ ਸੀ । ਸੋਧਵਾਦੀ ਮਰੁਸ਼ਚੇਵ ਨੇ ਤਾਂ ਚੀਨ ਨੂੰ ਵੀ ਖੱਸੀ ਕਰਨ ਦੀ ਕਸਰ ਨਹੀਂ ਛੱਡੀ । ਪਰ ਉਥੇ ਮਹਾਨ ਮਾਰਕਸੀ ਮਾਓ ਅਤੇ ਇਨਕਲਾਬੀ ਸ਼ੇਰ ਲਿਨ ਪਿਆਓ ਹੋਰਾਂ ਸਾਰੇ ਸੰਧਵਾਦੀਆਂ ਨੂੰ ਰਗੜ ਕੇ ਰਖ ਦਿਤਾ ਏ । ਕਲਚਰਲ ਇਨਕਲਾਬ ਨਾਲ ਉਨ੍ਹਾਂ ਬਾਕੀ ਬਚਦੀ ਰਹਿੰਦ ਖੂੰਹਦ ਵੀ ਸਾਫ਼ ਕਰ ਦੇਣੀ ਹੈ । ਇਹ ਵਖਰਾ ਮਸਲਾ ਹੈ। ਇਹ ਵੀ ਠੀਕ ਐ, ਇਤਿਹਾਸ ਸਾਨੂੰ ਨਵੇਂ ਦਾਅ ਪੇਚ ਸਿਖਾਉਂਦਾ ਏ । ਪਰ ਅੱਜ ਸਾਨੂੰ ਮਿਥੇ ਨਿਸ਼ਾਨੇ ਵਲ ਆਉਣਾ ਚਾਹੀਦਾ ਹੈ। ਮਾਰਕਸ, ਲੈਨਿਨ, ਸਟਾਲਿਨ, ਮਾਓ ਤੇ ਲਿਨ ਪਿਆਓ ਦਾ ਦਿਤਾ ਇਹ ਤਾਰੀਖੀ ਤੱਤ ਐ ਕਿ ਅਸੀਂ ਹਥਿਆਰਬੰਦ ਘੋਲ ਬਿਨਾਂ ਲੋਕ ਇਨਕਲਾਬ ਸਿਰੇ ਨਹੀਂ ਚੜ੍ਹਾ ਸਕਦੇ । ਤੇ ਉਹ ਹਾਲਾਤ ਹਿੰਦੋਸਤਾਨ ਵਿਚ ਪੱਕ ਚੁੱਕੇ ਹਨ । ਨਕਸਲਵਾੜੀ ਇਲਾਕੇ ਵਿਚੋਂ ਇਨਕਲਾਬ ਦਾ ਧਾਰਾ ਫੁੱਟ ਪਿਆ ਹੈ।" ਧੀਰੋ ਸਾਹ ਭਰ ਕੇ ਮੁੜ ਖੰਘਿਆ । ਉਸ ਸਾਰਿਆਂ ਉਤੇ ਝਾਤ ਮਾਰਦਿਆਂ ਆਪਣੀਆਂ ਆਖੀਆਂ ਜਾ ਰਹੀਆਂ ਗੱਲਾਂ ਦਾ ਅਸਰ ਮਹਿਸੂਸ ਕੀਤਾ। ਬੋਲਣ ਸਮੇਂ ਉਸ ਦੀਆਂ ਬਾਜ਼ ਵਰਗੀਆਂ ਅੱਖਾਂ ਮੇਜਮਾਬਾਜ਼ ਵਾਂਗ ਕਣ ਦਦ ਪਿਛੋਂ ਹਰੇਕ ਦਾ ਚਿਹਰਾ ਟਹਜਾਦੀਆਂ। "ਮੈਂ ਇਸ ਲਹਿਰ ਦੇ ਉਠਣ ਦਾ ਮੋਟੇ ਤੌਰ ਤੇ ਮੁਢਲਾ ਕਾਰਨ ਦਸਣਾ ਚਾਹੁੰਦਾ ਆ । ਬੰਗਾਲ ਦੇ ਖੱਬੇ ਧੜੇ ਦੀਆਂ ਰਾਜਸੀ ਪਾਰਟੀਆਂ ਪਿਛਲੀਆਂ ਆਮ ਚੋਣਾਂ ਲੜੀਆਂ ਹੀ ਇਸ ਇ ਤੇ ਸਨ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਜਾਗੀਰਦਾਰੀ ਤੋੜ ਕੇ ਮੁਜ਼ਾਹਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿਆਂਗੇ । ਕਾਂਗਰਸ ਬੰਗਾਲ ਵਿਚ ਬੁਰੀ ਤਰਾਂ ਹਾਰ ਗਈ ਅਤੇ ਸਾਂਝੇ ਮੋਰਚੇ ਨੇ ਸਰਕਾਰ ਬਣਾ ਲਈ। ਜਿਸ ਵਿਚ ਵਡੀ ਪਾਰਟੀ ਵਜੋਂ ਮਾਰਕਸੀ ਨੇਤਾ ਜੋਤੀ ਬਾਬੂ ਹੋਮ ਮਨਿਸਟਰ ਬਣ ਗਿਆ । ਪਾਰਟੀ ਦੇ ਆਰਥਕ ਪੱਖੋਂ ਟੁੱਟੇ ਤਬਕੇ ਅਥਵਾ ਕਿਸਾਨਾਂ ਮੁਜ਼ਾਰਿਆਂ, ਮੰਗ
ਕੀਤੀ ਕਿ ਜ਼ਮੀਨ ਦੀ ਮਾਲਕੀ ਦਾ ਕਾਨੂੰਨ ਪਾਸ ਕਰ ਕੇ ਹੁਣ ਆਪਣਾ ਵਚਨ ਪੂਰਾ ਕਰੋ। ਸਾਂਝੇ ਮੋਰਚੇ ਦੀ ਸਰਕਾਰ ਨੇ ਮਜਬੂਰੀ ਦੱਸੀ ਕਿ ਇਸ ਰਾਹ ਵਿਚ ਵਿਧਾਨ ਵੱਡੀ ਰੁਕਾਵਟ ਹੈ । ਉਦੋਂ ਹੀ ਕਾਲੀ ਦੇ ਭਗਤ ਚਾਰੂ ਮੌਜਮਦਾਰ ਨੇ ਮੁਜ਼ਾਰਿਆਂ ਦੀ ਭਾਰੀ ਰੈਲੀ ਵਿਚ ਗੜਕਦਿਆਂ ਆਖਿਆ : ਅਸਾਂ ਵੱਟਾਂ ਪਾ ਕੇ ਕਾਂਗਰਸ ਨੂੰ ਉਲਟਾ ਦਿੱਤਾ ਹੈ । ਸਾਂਝੇ ਮੋਰਚੇ ਦੀ ਸਰਕਾਰ ਬਣਾ ਦਿਤੀ ਹੈ। ਵਿਧਾਨਕ ਅੜਿੱਚਣਾਂ ਸਰਕਾਰ ਨੇ ਦੂਰ ਕਰਨੀਆਂ ਹਨ । ਸਰਕਾਰ ਜਮੀਨਾਂ ਦੀ ਮਾਲਕੀ ਦੇਣ ਦਾ ਵਚਨ ਪੂਰਾ ਕਰੋ ਜਾਂ ਅਸਤੀਫਾ ਦੇਵੇ । ਕਾਂਗਰਸ ਨੇ ਸਾਨੂੰ ਪੂਰੇ ਵੀਹ ਵਰ੍ਹੇ ਲਾਰੇ ਲਾਏ ਹਨ। ਹੁਣ ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ । ਅਸੀਂ ਥੋੜੇ ਸਮੇਂ ਲਈ ਸਰਕਾਰ ਨੂੰ ਮੌਕ ਦੇਂਦੇ ਆ ਕਿ ਉਹ ਕਾਨੂੰਨ ਬਣਾ ਕੇ ਹਾਲਾਤ ਸੰਭਾਲ ਲਵੇ, ਨਹੀਂ ਤਾਂ ਮੁਜ਼ਾਰੇ ਜ਼ਮੀਨਾਂ ਉਤੇ ਕਬਜ਼ੇ ਲਈ ਮਾਰਚ ਸ਼ੁਰੂ ਕਰਨਗੇ । ਮੁਜ਼ਾਰਿਆ ਦੇ ਆਗੂ ਚਾਰੂ ਦਾ ਇਹ ਇਕ ਤਰ੍ਹਾਂ ਸਰਕਾਰ ਨੂੰ ਅਲਟੀਮੇਟਮ ਸੀ । ਪਰ ਸਰਕਾਰ ਦੇ ਕੰਨਾਂ ਉਤੇ ਜੂੰ ਤੱਕ ਨਾ ਸਰਕੀ। ਅਖੀਰ ਅੱਕ ਕੇ ਬੇਦਖ਼ਲ ਮੁਜ਼ਾਰਿਆਂ, ਜਿਹੜੀਆਂ ਜਮੀਨਾਂ ਵਰ੍ਹਿਆਂ ਬੱਧੀ ਵਾਹੁੰਦੇ ਆਏ ਸਨ. ਉਹਨਾਂ ਉਤੇ ਹਲ ਚਲਾ ਦਿਤੇ । ਖੇਤਾਂ ਵਿਚ ਜ਼ਬਰਦਸਤੀ ਹਲ ਚਲਦੇ ਵੇਖ ਕੇ ਜਾਗੀਰਦਾਰ ਆਪਣੇ ਗੁੰਡਿਆਂ ਸਮੇਤ ਬੰਦੂਕਾਂ ਲੈ ਕੇ ਆ ਪਏ । ਉਨ੍ਹਾਂ ਦੋ ਮੁਜ਼ਾਰੇ ਥਾਏਂ ਮਾਰ ਦਿਤੇ ਅਤੇ ਕਈ ਘਾਇਲ ਕਰ ਸੁੱਟੇ । ਪਰ ਮੁਜ਼ਾਰੇ ਜ਼ਮੀਨਾਂ ਤੋਂ ਭੱਜ ਨਾ; ਆਪਣੇ ਸਾਥੀਆਂ ਦੇ ਮਾਰੇ ਜਾਣ ਉਤੇ ਮੁਜ਼ਾਰਿਆਂ ਦਾ ਰੋਹ ਪਾਗਲਾਂ ਵਾਂਗ ਜੱਸ ਮਾਰ ਉਠਿਆ । ਨਾਅਰੇ ਗੂੰਜ ਪਏ 'ਜ਼ਮੀਨ ਕਾਸ਼ਤਕਾਰ ਦੀ ! ਗੁੱਡੇ ਬਚ ਕੇ ਨਾ ਜਾਣ ।' ਬਸ ਫਿਰ ਕੀ ਸੀ, ਮੁਜ਼ਾਰਿਆ ਦੀਆਂ ਜਨਾਨੀਆਂ ਵੀ ਦਾਹ ਚੁੱਕ ਕੇ ਆ ਪਈਆਂ । ਸਾਹਮਣੀ ਟੱਕਰ ਵਿਚ ਜਾਗੀਰਦਾਰ ਮਾਰਿਆ ਗਿਆ। ਜਾਗੀਰਦਾਰ ਨੂੰ ਡਿੱਗਿਆਂ ਵੇਖ, ਭਾੜੇ ਦੇ ਗੁੰਡੇ ਰਫੂ ਚੱਕਰ ਹੋ ਗਏ । ਸਾਂਝੀ ਸਰਕਾਰ ਨੇ ਮੁਜ਼ਾਰਿਆਂ ਦੇ ਕਤਲਾਂ ਦੀ ਕੋਈ ਗੱਲ ਨਾ ਸੁਣੀ ਅਤੇ ਜਾਗੀਰਦਾਰ ਦੇ ਮਰ ਜਾਣ ਨੂੰ ਮੁਖ ਨਿਸ਼ਾਨਾ ਬਣਾ ਕੇ ਪੁਲੀਸ ਦੀ ਅੰਨੀ ਫੋਰਸ ਨਕਸਲਵਾੜੀ ਇਲਾਕੇ ਵਿਚ ਭੇਜ ਦਿਤੀ। ਪੁਲੀਸ ਨੇ ਨਾ ਆ ਵੇਖਿਆ, ਨਾ ਤਾਅ ਵੇਖਿਆ, ਆਉਂਦੇ ਸਾਰ ਅਠਾਰਾਂ ਵੀਹ ਮੁਜ਼ਾਰੇ ‘ਧਾਅੜ ਧਾਅੜ' ਭੁੰਨ ਕੇ ਰਖ ਦਿਤੇ ਅਤੇ ਏਨੇ ਕੁ ਜ਼ਖ਼ਮੀ ਕਰ ਸੁੱਟੇ। ਸਾਰੇ ਇਲਾਕੇ ਵਿਚ ਇਕਦਮ ਪੁਲੀਸ ਦੀ ਦਹਿਸ਼ਤ ਫੈਲ ਗਈ । ਮੁਜ਼ਾਰਿਆਂ ਇਹ ਸੋਚਿਆ ਹੀ ਨਹੀਂ ਸੀ ਕਿ ਸਾਂਝੇ ਮੋਰਚੇ ਦੀ ਅਗਾਂਹ-ਵਧੂ ਸਰਕਾਰ, ਜਿਸ ਦਾ ਹੰਮ ਮਨਿਸਟਰ ਜੰਤੀ ਬਾਬੂ ਹੈ, ਅੰਨ੍ਹੇਵਾਹ ਕਤਲਾਮ ਸ਼ੁਰੂ ਕਰ ਦੇਵੇਗੀ। ਅੰਨਾ ਅਤਿਆਚਾਰ ਤਾਂ ਕਦੇ ਅੰਗਰੇਜ਼ ਸਾਮਰਾਜ ਦੇ ਸਮੇਂ ਵੀ ਨਹੀਂ ਹੋਇਆ ਸੀ । ਡਰੇ ਸਹਿਮੇ ਮੁਜ਼ਾਰਿਆਂ ਵਿਚ ਸ਼ੇਰ ਦਿਲ ਚਾਰੂ ਨੇ ਲਾਲ ਝੰਡਾ ਆ ਗੱਡਿਆ । ਲਲਕਾਰਿਆ: ਇਸ ਕਤਲਾਮ ਨੇ ਨਿਰਣਾ ਕਰਕੇ ਰਖ ਦਿਤਾ ਹੈ, ਸੱਚ ਨਿਤਾਰ ਦਿਤਾ ਦੇ । ਸਾਂਝੇ ਮੋਰਚੇ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਜਾਗੀਰਦਾਰੀ ਤੇ ਸਰਮਾਏਦਾਰੀ ਦੀਆਂ ਪੱਕੀਆਂ ਏਜੰਟ ਹਨ । ਸਾਡੇ ਸਾਥੀ ਪੁਲੀਸ ਨੇ ਨਹੀਂ, ਸਗੋਂ ਕਮਿਊਨਿਸਟ ਆਗੂਆਂ ਮਾਰੇ ਹਨ। ਸਾਥੀਓ ! ਅਹਿੰਸਾ ਦਾ ਗੀਦੀਪੁਣਾ ਛੱਡੋ, ਆਪਣੇ ਸੰਦਾਂ ਨਾਲ ਹਥਿਆਰ ਵੀ ਸੰਭਾਲ । ਸਾਡੀ ਕਲਿਆਣ ਕਾਲੀ ਮਾਤਾ ਦੀ ਤਲਵਾਰ ਨਾਲ ਹੀ ਹੋ ਸਕਦੀ ਹੈ। ਅੱਜ ਤੋਂ ਸਾਡਾ ਨੇਤਾ ਮਾਓ ਹੈ । ਸਾਡਾ ਸਾਥੀ ਲਿਨ ਪਿਆਓ ਹੈ । ਬਸ ਮਜ਼ਬੂਤ ਜਥੇਬੰਦੀ ਨਾਲ ਪਿੰਡਾਂ ਵਿਚੋਂ ਦੁਸ਼ਮਣਾਂ ਦਾ ਸਵਾਇਆ ਸੁਰੂ ਕਰ ਦੇਵੋ । ਇਨ੍ਹਾਂ ਸ਼ਹੀਦਾਂ ਦਾ ਲਹੂ ਬਦਲਾ ਬਦਲਾ ਪੁਕਾਰ..।
"ਕਾਮਰੇਡ !" ਬੂਟਾ ਸਿੰਘ ਨੇ ਧੀਰੋ ਨੂੰ ਆਪਣਾ ਜੋਸ਼ ਜ਼ਬਤ ਵਿਚ ਲਿਆਉਣ ਲਈ ਟੈਂਕਿਆ। "ਮਾਓ ਨੂੰ ਆਪਣਾ ਨੇਤਾ ਮੰਨਿਆਂ ਸਾਡੇ ਕੰਮੀ ਹਿਤਾਂ ਨੂੰ ਸੱਟ ਨਹੀਂ ਵਜੇਗੀ ? ਪਰੰਪਰਾ- ਵਾਦੀ ਲੋਕ ਆਪਣੇ ਇਤਿਹਾਸਕ ਸ਼ਹੀਦਾਂ ਦਾ ਵਿਸ਼ਵਾਸ ਛਡ ਕੇ ਮਾਓ ਉਤੇ ਭਰੋਸਾ ਕਿਵੇਂ ਕਰਨਗੇ ?"
ਧੀਰੋ ਨੂੰ ਆਸ ਨਹੀਂ ਸੀ, ਕੋਈ ਸਾਥੀ ਮਾਓ ਦੀ ਅਗਵਾਈ ਨੂੰ ਟੰਕੇਗਾ । ਇਕ ਪਲ ਲਈ ਉਹ ਘਬਰਾ ਗਿਆ । ਉਹਦੀਆਂ ਮੱਖੀ-ਮੁੱਛਾਂ ਵਿਚ ਹਿਲਜੁਲ ਜਾਗ ਪਈ । ਪਰ ਝਟ ਉਸ ਆਪਣਾ ਪਪ੍ਰਭਾਵ ਸਾਂਭ ਲਿਆ ।
"ਨਹੀਂ ਕਾਮਰੇਡ 1 ਮਾਓ ਤੋਂ ਪਹਿਲਾਂ ਸਟਾਲਿਨ ਕੌਮਾਂਤਰੀ ਲਾਈਨਾਂ Îਅ ਕਰਦਾ ਹੁੰਦਾ ਸੀ । ਇਨਕਲਾਬ ਦੀਆਂ ਇਤਿਹਾਸਕ ਜਿੱਤਾਂ ਤੇ ਤਜਰਬਿਆਂ ਨੇ ਸਟਾਲਿਨ ਪਿਛੋਂ ਮਾਓ ਨੂੰ ਮਹਾਨ ਨੇਤਾ ਬਣਾ ਦਿਤਾ ਹੈ । ਸੰਵੀਅਤ ਜੁੰਡਲੀ ਤਾਂ ਬੁਰਜੂਆ ਹੋਈ ਗਈ ਹੈ। ਚੀਨ ਹੀ ਹਰ ਪੱਖੋਂ ਸਾਡੀ ਪਿੱਠ ਪੂਰ ਸਕਦਾ ਏ । ਹਥਿਆਰ ਪਹੁੰਚਾਈ, ਸਿਖਲਾਈ ਅਤੇ ਹੋਰ ਦਾਓ ਪੰਚਾਂ ਵਿਚ ਮਾਓ ਤੇ ਲਿਨ ਪਿਆਓ ਹੀ ਸਾਡੇ ਸੱਚੇ ਦੋਸਤ ਹੋ ਸਕਦੇ ਐ। ਨਾਗਿਆਂ ਦੀ ਉਹ ਹਰ ਤਰ੍ਹਾਂ ਮਦਦ ਕਰ ਰਹੇ ਐ । ਉਨ੍ਹਾਂ ਦਾ ਭਰੋਸਾ ਸਾਡੀ ਪਾਰਟੀ ਨੂੰ ਪਹੁੰਚ ਗਿਆ ਹੈ। ਇਹ ਨਾ ਪੁੱਛ ਕਿਵੇਂ ।" ਧੀਰ ਨੇ ਮਾਣ ਨਾਲ ਆਪਣੀ ਧੌਣ ਅਕੜਾ ਲਈ, ਜਿਵੇਂ ਉਹ ਹਿੰਦ ਚੀਨ ਦੀ ਵਿਚਕਾਰਲੀ ਕੜੀ ਸੀ । "ਜਦੋਂ ਅਸਾਂ ਲੋਕਾਂ ਦੇ ਹਿਤਾਂ ਲਈ ਲੜਨਾ ਤੇ ਮਰਨਾ ਹੈ, ਲੋਕ ਸਾਡੇ ਨਾਲ ਖਿੱਚੇ ਆਉਣਗੇ । ਲੋਕ ਸਾਡੇ ਲੁਕਣ ਲਈ ਜੰਗਲ ਹਨ । ਮਾਓ ਆਖਦਾ ਹੈ : ਅਸੀਂ ਲੋਕਾਂ ਦੇ ਸਮੁੰਦਰ ਦੀਆਂ ਮੱਛੀਆਂ ਹਾਂ । ਸਾਨੂੰ ਅਣਹੋਏ ਵਹਿਮਾਂ ਭਰਮਾਂ ਨੂੰ ਦਿਲ ਵਿਚ ਥਾਂ ਨਹੀਂ ਦੇਣੀ ਚਾਹੀਦੀ। ਜਦੋਂ ਅਸੀਂ ਉਨ੍ਹਾਂਗੇ, ਤੁਰਾਂਗੇ : ਲੋਕਾਂ ਦਾ ਨਿੱਗਰ ਸਾਥ ਤੋਂ ਹਰ ਤਰ੍ਹਾਂ ਦੀ ਵਫਾ ਸਾਨੂੰ ਹਰ ਮੋੜ ਉਤੇ ਬਾਹਾਂ ਅਡ ਕੇ ਮਿਲੇਗੀ । ਤੁਸੀਂ ਤਾਰੀਖ ਦੇ ਹੀਰੋ ਬਣਨ ਵਾਲੇ ਹੋ। ਆਓ ਸ਼ਹੀਦੇ ਆਜ਼ਮ ਭਗਤ ਸਿੰਘ ਵਾਂਗ ਆਪਣੀਆਂ ਜਵਾਨੀਆਂ ਸਫਲ ਕਰੀਏ ਅਤੇ ਲਾਲ ਝੰਡਾ ਲਾਲ ਕਿਲ੍ਹੇ ਉਤੇ ਗੱਡੀਏ ।" ਧੀਰੋ ਨੇ ਇਕ ਤਰ੍ਹਾਂ ਆਪਣੀ ਸਪੀਚ ਖ਼ਾਤਮੇ ਉਤੇ ਲੈ ਆਂਦੀ।
"ਮੁਜ਼ਾਰਿਆਂ ਦੇ ਗੋਲੀਆਂ ਨਾਲ ਭੁੰਨੇ ਜਾਣ ਦੀਆਂ ਖ਼ਬਰਾਂ ਤੋਂ ਅਸੀਂ ਭਲੀ ਪ੍ਰਕਾਰ ਜਾਣੂ ਆਂ। ਇਹ ਵੀ ਸਮਝ ਲਿਆ। ਬਾਹਰਲੀ ਮਦਦ ਬਿਨਾਂ ਅਸੀਂ ਐਨੀ ਵੱਡੀ ਸਰਕਾਰ ਨਾਲ ਮੱਥਾ ਲਾ ਕੇ ਕਾਮਯਾਬ ਨਹੀਂ ਹੋ ਸਕਦੇ ।" ਮਿਹਰ ਸਿੰਘ ਨੇ ਸੰਜੀਦਾ ਹੁੰਦਿਆਂ ਪੁੱਛਿਆ। "ਇਹ ਵੀ ਠੀਕ ਐ. ਲੋਕ ਸਾਨੂੰ ਆਪਣੀ ਬੁਕਲ ਵਿਚ ਲੁਕਾ ਲੈਣਗੇ । ਪਰ ਸਾਡਾ ਲਾਈਨ ਆਫ ਐਕਸ਼ਨ ਕੀ ਹੋਵੇਗਾ ? ਅਸੀਂ ਕਿਹੜੇ ਨਾਅਰਿਆਂ ਨੂੰ ਅਗੇ ਲਿਆਈਏ ? ਇਹ ਮਸਲਾ ਵਧੇਰੇ ਨਿਖਾਰ ਮੰਗਦਾ ਏ ।"
"ਸਾਡੀ ਲਾਈਨ ਦੋਹਾਂ ਕਮਿਉਨਿਸਟ ਪਾਰਟੀਆਂ ਤੋਂ ਬਿਲਕੁਲ ਵਖਰੀ ਹੋਣੀ ਚਾਹੀਦੀ ਹੈ ?" ਪੀਤ ਮੂੰਹ ਆਏ ਜਜ਼ਬਾਤ ਵਿਚੋਂ ਕਹਿ ਗਿਆ ।
"ਪਰ ਜਿੰਨਾ ਰੋਲ ਉਨ੍ਹਾਂ ਪਾਰਟੀਆਂ ਦਾ ਸਰਮਾਏਦਾਰੀ ਦੇ ਵਿਰੋਧੀ ਐ, ਉਹਦੇ ਨਾਲ ਚਲਣੋ ਤੁਸੀਂ ਕਿਵੇਂ ਇਨਕਾਰ ਕਰੰਗੇ ? ਦੁਸ਼ਮਣ ਦੇ ਦੁਸ਼ਮਣ ਦੋਸਤ ਹੁੰਦੇ ਐ। ਅਸਾਂ ਤਾਂ ਸਰਮਾਏਦਾਰੀ ਦੀਆਂ ਆਪਸੀ ਵਿਰੋਧਤਾਈਆਂ ਤੋਂ ਵੀ ਲਾਭ ਉਠਾਉਣਾ ਹੈ।" ਬੂਟਾ ਸਿੰਘ ਆਪਣੇ ਹੱਡ-ਰਗੜਵੇਂ ਤਜਰਬੇ ਤੋਂ ਕਹਿ ਰਿਹਾ ਸੀ ।
ਇਹ ਸਮੱਸਿਆ ਕਾਫ਼ੀ ਸਮਾਂ ਵਾਦ-ਵਿਵਾਦ ਦਾ ਕਾਰਣ ਬਣੀ ਰਹੀ । ਆਖ਼ਰ ਧੀਰੋ ਨੇ ਗੱਲ ਆਪਣੇ ਹੱਥ ਲੈ ਲਈ ।
"ਮਾਓ ਦੀਆਂ ਲਿਖਤਾਂ ਤੇ ਆਧਾਰਤ ਲਿਨ ਪਿਆਓ ਦਾ ਥੀਸਿਸ ਤੁਹਾਡੇ ਤੱਕ ਛੇਤੀ ਹੀ ਪਹੁੰਚਾ ਦਿਤਾ-ਜਾਵੇਗਾ । ਤੁਹਾਡੇ ਸਾਰਿਆਂ ਦੇ ਜਿਹਨ ਸਾਫ ਹੋ ਜਾਣਗੇ । ਉਹ ਪੀਪਲਜ਼ ਵਾਰ ਤੋਂ ਹੀ ਤਿਆਰ ਕੀਤਾ ਹੋਇਆ ਹੈ । ਚੀਨ ਦੀ ਪਾਰਟੀ ਕਾਂਗਰਸ ਦੀ ਰੀਪੋਰਟ ਮੇਰੇ ਕੋਲ ਹੈ, ਜਿਹੜੀ ਲਿਨ ਪਿਆਓ ਨੇ ਪੇਸ਼ ਕੀਤੀ ਸੀ । ਉਹ ਸਾਫ਼ ਸੋਧ ਦਿੰਦੀ ਹੈ । ਅਸਾਂ ਪਰੋਲਤਾਰੀਏ ਨੂੰ ਆਪਣੇ
ਗੜ ਬਣਾਉਣਾ ਹੈ। ਸ਼ਹਿਤਾਂ ਛਾਉਣੀਆਂ ਤੋਂ ਦੂਰ ਪਿੰਡਾਂ ਵਿਚ ਐਕਸ਼ਨ ਕਰ ਕੇ ਜਗੀਰਦਾਰਾਂ ਨੂੰ ਮਾਰ ਭਜਾਉਣਾ ਏਂ । ਵਟਾਈਆਂ ਚਕੱਤੇ ਰੋਕਣਾ ਅਤੇ ਮੁਜ਼ਾਰਿਆਂ ਦੇ ਜ਼ਮੀਨਾਂ ਉਤੇ ਕਬਜ਼ੇ ਕਰਵਾਉਣਾ ਏ। ਇਸ ਤਰਾਂ ਬੇਜ਼ਮੀਨੇ ਲੋਕ ਸਾਡੀ ਧਿਰ ਬਣਨਗੇ ਤੇ ਅਸੀਂ ਆਪਣੇ ਲੋਕਾਂ ਦੇ ਹਥਿਆਰ ਹੋਵਾਂਗੇ । ਸਾਝੇ ਐਕਸ਼ਨਾਂ ਅਤੇ ਜਿੱਤਾਂ ਨਾਲ ਲੋਕਾਂ ਦਾ ਭਰੋਸਾ ਠਾਠਾਂ ਮਾਰ ਉਠੇਗਾ। ਬਸ ਸਾਥੀਓ ਲੋਕਾਂ ਦਾ ਭਰੋਸਾ ਜਿੱਤਣਾ ਹੀ ਇਨਕਲਾਬ ਵਲ ਸਹੀ ਕਦਮ ਹੈ।"
"ਬੋਤਲ ਪੁਰਾਣੀ, ਬਰਾਬ ਪੁਰਾਣੀ ਬਸ ਲੇਬਲ ਨਵਾਂ ।" ਪੁੰਨਾ ਚੋਟ ਦੇ ਰੂਪ ਵਿਚ ਗੱਲ ਹੜਕਾ ਗਿਆ ।
"ਉਹ ਕਿਵੇਂ ?" ਧੀਰੋ ਪੁੰਨਾ ਤੇ ਬੂਟੇ ਕੱਲੋਂ ਕੰਨ ਭੰਨਦਾ ਸੀ । ਅਸਲ ਵਿਚ ਉਹ ਤਿੰਨੇ ਇਨਕਲਾਬ ਦੀ ਤਾਰੀਖ, ਕੌਮਾਂਤਰੀ ਵਾਕਫ਼ੀ ਅਤੇ ਚਿੱਟੇ ਪੀਲੇ ਕਮਿਊਨਿਸਟਾਂ ਦੇ ਦਾਅ-ਪੇਚਾਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ । ਪਰ ਪੁੰਨਾ ਤੇ ਬੂਟੇ ਲਈ ਧੀਰ ਓਪਰਾ ਬੰਦਾ ਸੀ ।
''ਜੋ ਭਾਅ ਤਲੰਗਾਨਾ ਵਾਲੀ ਹੋਈ ?" ਬੂਟੇ ਨੇ ਧੀਰੋ ਅਗੋਂ ਇਕ ਹੋਰ ਅੜੰਗਾ ਖੜਾ ਕਰ ਦਿਤਾ।
"ਰੂਸ ਦੇ ਅਕਤੂਬਰ ਇਨਕਲਾਬ ਨੂੰ ਕਾਮਯਾਬ ਕਰਵਾਉਣ ਲਈ 1905 ਦੇ ਵਿਹਲ ਹੋਏ ਇਨਕਲਾਬ ਦੀ ਰੀਹਰਸਲ ਦਾ ਬਹੁਤਾ ਹੱਥ ਸੀ ।" ਮਿਹਰ ਸਿੰਘ ਆਖਣੋਂ ਨਾ ਰਹਿ ਸਕਿਆ । "ਇਹ ਵੀ ਹੋ ਸਕਦਾ ਏ, ਅਸੀਂ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਨਾ ਕਰ ਸਕੀਏ । ਪਰ ਕੀ ਜਦੋ-ਜਹਿਦ ਹੀ ਛੱਡ ਦਿਤੀ ਜਾਵੇ ? ਸਾਨੂੰ ਆਪਣੇ ਸਿਰ ਦੇ ਕੇ ਵੀ ਇਨਕਲਾਬ ਦਾ ਰਾਹ ਪਧਰਾਉਣਾ ਚਾਹੀਦਾ ਹੈ ।"
"ਤਲੰਗਾਨਾ ਦੀਆਂ ਟੱਕਰਾਂ ਸਮੇਂ ਇਨਕਲਾਬ ਦੇ ਹਾਲਾਤ ਅਸਲ ਕੱਚੇ ਸਨ ।" ਧੀਰੋ ਮਿਹਰ ਸਿੰਘ ਦੀ ਸ਼ਹਿ ਉਤੇ ਕੁੜਕ ਪਿਆ। "ਸਰਕਾਰ ਨੂੰ ਮਾਲੀ ਸੰਕਟ ਕੋਈ ਨਹੀਂ ਆਇਆ ਸੀ । ਸਗੋਂ ਬਰਤਾਨੀਆਂ ਸਿਰ ਹਿੰਦੁਸਤਾਨ ਦਾ ਜੰਗ ਸਮੇਂ ਦਾ ਕਰਜ਼ਾ ਸੀ । ਓਦੋਂ ਹੁਣ ਵਾਂਗ ਕਰੋੜਾਂ ਲੋਕ ਬੇਰੁਜ਼ਗਾਰ ਨਹੀਂ ਸਨ । ਨਵੀਂ ਨਵੀਂ ਆਜ਼ਾਦੀ ਕਾਰਨ ਲੋਕਾਂ ਨੂੰ ਕਾਂਗਰਸ ਉਤੇ ਆਸਾਂ ਸਨ । ਅੰਨ ਦਾ ਸੰਕਟ ਵੀ ਹੁਣ ਵਰਗਾ ਨਹੀਂ ਸੀ । ਆਬਾਦੀ ਦੇ ਵਾਧੇ ਦਾ ਭਾਰ ਵੀ ਸਰ- ਕਾਰ ਤੇ ਨਹੀਂ ਸੀ ਪਿਆ । ਹਿੰਦ ਦੀ ਚੀਨ ਨਾਲ ਦੋਸਤੀ ਵੀ ਓਦੋਂ ਇਨਕਲਾਬ ਵਿਰੋਧੀ ਇਲਾ- ਮਤ ਸੀ । ਹੁਣ ਸਰਕਾਰ ਨੂੰ ਅੰਦਰੋਂ ਬਾਹਰੋਂ ਕਿੰਨੀਆਂ ਹੀ ਬਲਾਵਾਂ ਚੁੰਬੜੀਆਂ ਹੋਈਆਂ ਹਨ । ਸੋ ਪਿਆਰਿਓ ! ਮੁਜ਼ਾਰਿਆਂ ਅਤੇ ਦਿਹਾੜੀਦਾਰਾਂ ਵਿਚ ਆਪਣੀਆਂ ਠੋਹੀਆਂ ਪੈਦਾ ਕਰੋ ! ਲੋਹੇ ਦੀ ਸਰੀ ਵਰਗੇ ਕੁਰਾਬਨੀ ਦੇ ਦੀਵਾਨਿਆਂ ਨੂੰ ਪਾਰਟੀ ਵਿਚ ਲਿਆਓ ਤੇ ਐਕਸ਼ਨ ਸ਼ੁਰੂ ਕਰੋ । ਐਕ- ਸ਼ਨ ਸਾਡੀ ਪਾਰਟੀ ਦੇ ਵਿੰਗ ਵਲ ਆਪ ਹੀ ਕਢ ਲਏਗਾ । ਅਮਲ ਸਿਧਾਂਤ ਦਾ ਬਾਪੂ ਏ ।"
''ਮੈਂ ਧੀਰੋ ਦੀ ਲਾਈਨ ਨਾਲ ਪੂਰੀ ਤਰ੍ਹਾਂ ਤਰ੍ਹਾਂ ਅੜ ਗਿਆ ਲਗਦਾ ਸੀ । "ਇਸ ਤਰ੍ਹਾਂ ਅਸੀਂ ਸੰਮਤੀ ਨਹੀਂ ਰਖਦਾ।" ਬੂਟਾ ਸਿੰਘ ਇਕ ਧੀਰੋ ਰਾਮ ਦੀ ਵਿਚਾਰਧਾਰਾ ਨਾਲ ਤਾਰੀਖ਼ੀ ਤਜਰਬੇ ਨੂੰ ਅੱਖੋਂ ਪਰੋਖੇ ਕਰਦੇ ਆਂ। ਇਹ ਅਣਮਾਰਕਸੀ ਲਾਈਨ ਹੈ। ਤਾਰੀਖ਼ੀ ਤਜਰਬਾ ਕੁਰ- ਬਾਨੀਆਂ ਦਾ ਹੀ ਪੈਦਾ ਕੀਤਾ ਨਿੱਤਰਿਆ ਸੱਚ ਐ।"
"ਬੂਟਾ ਸਿੰਘ ਦੀ ਦਲੀਲ ਆਪਣੀ ਥਾਂ ਵਜ਼ਨ ਰਖਦੀ ਐ। ਅਸੀਂ ਲਾਈਨ ਨੂੰ ਵਿਚਾਰਨ ਲਈ ਪਹਿਲਾਂ ਇਕ ਸਬ ਕਮੇਟੀ ਬਣਾ ਦੇਂਦੇ ਆਂ । ਉਸ ਵਿਚ ਧੀਰ ਰਾਮ, ਪੰਨਾ, ਬੂਟਾ ਸਿੰਘ, ਮਿੰਦਰ ਸਿੰਘ ਤੇ ਮੈਂ ਆਪ ਹਿੱਸਾ ਲਵਾਂਗੇ । ਪਾਲਸੀ ਨੂੰ ਸੋਧ ਕੇ ਮੀਟਿੰਗ ਵਿਚ ਲਿਆਵਾਂਗ: ਇਸ ਤਰ੍ਹਾਂ ਸਮੇਂ ਦੀ ਬਚਤ ਹੋ ਜਾਵੇਗੀ, ਨਾਲੇ ਲਾਈਨ ਨਿਖਰ ਆਵੇਗੀ ।" ਮਿਹਰ ਸਿੰਘ ਨੇ ਲਮਕਦੀ
ਬਹਿਸ ਨੂੰ ਬੰਨੇ ਲਾਉਣ ਲਈ ਇਕ ਰਾਹ ਕਢ ਲਿਆ। "ਮੇਰਾ ਖਿਆਲ ਐ ਤੁਸੀਂ ਮੇਰੀ ਇਸ ਰਜਵੀਜ਼ ਨਾਲ ਸਹਿਮਤ ਹੋਵੇਗੇ ।"
"ਠੀਕ ਐ ਠੀਕ ਐ।" ਪੀਤੂ ਅਤੇ ਜਲਵੰਤ ਨੇ ਸਾਂਝੀ ਹਾਮੀ ਭਰ ਦਿਤੀ।
ਰੋਟੀਆਂ ਦਾ ਟੋਕਰਾ ਦੁਬੀ ਆਉਂਦੇ ਕਾਹਨ ਸਿੰਘ ਨੂੰ ਵੇਖ ਕੇ ਭੂਸਲੀ ਕਰੀ 'ਚਉਂ ਚਊ" ਕਰਨ ਲਗ ਪਈ। ਪੂਛ ਮਾਰਦੀ ਉਹ ਰੱਟੀਆਂ ਵਾਲੇ ਦੇ ਗਿੱਟੇ ਚੱਟਣ ਤੱਕ ਜਾਂਦੀ ਸੀ।
"ਮੇਰੀ ਰਾਇ ਹੈ, ਤਨਜ਼ੀਮ ਦਾ ਪਹਿਲੂ ਛੇਤੀ ਮੱਕਣ ਵਾਲਾ ਨਹੀਂ । ਇਸ ਲਈ ਪਹਿਲੋਂ ਮੰਨੀਆਂ ਛੱਕ ਲਈਏ ।" ਹਮੀਰ ਸਿੰਘ ਨੇ ਸਾਰਿਆਂ ਨੂੰ ਸੁਝਾਅ ਦਿਤਾ।
"ਨੇਕ ਸਲਾਹ ਦੀ ਸਰਦਾਰਾ ਕੀ ਪੁੱਛਦਾ ਏਂ ?" ਜੁਆਲਾ ਸਿੰਘ ਦੇ ਕੁੱਖ ਅੰਦਰ ਚੂਹੇ ਟਪੂ- ਸੀਆਂ ਮਾਰ ਰਹੇ ਸਨ ।
7
ਮੁਖ਼ਬਰੀ ਤੇ ਗਰਿਫ਼ਤਾਰੀ
ਮਿਹਰ ਸਿੰਘ ਤੇ ਗੁਰਦੇਵ ਨੂੰ ਬੱਸ ਚੜ੍ਹਦਿਆਂ ਜਮਾਂਦਾਰ ਸੁਰੈਣ ਸਿੰਘ ਨੇ ਤਾੜ ਲਿਆ । ਉਹ ਐਨਕ ਲਾਈ ਅਖਤਾਰ ਪੜ ਰਿਹਾ ਸੀ । ਉਸ ਐਨਕ ਲਾਹ ਕੇ ਦੋਬਾਰਾ ਤਸੱਲੀ ਨਾਲ ਵੇਖਿਆ । ਉਸ ਮਿਹਰ ਸਿੰਘ ਨੂੰ ਪਿੰਡਾਂ ਦੀ ਨੌਜਵਾਨ ਸਭਾ ਵਿਚ ਤੱਤਾ ਬੋਲਦਿਆਂ ਸੁਣਿਆਂ ਸੀ । ਉਸ ਨੂੰ ਮਿਹਰ ਸਿੰਘ ਦੇ ਭਜਨੇ ਦੀਆਂ ਲੱਤਾਂ ਤੋੜ ਕੇ ਮਫ਼ਰੂਰ ਹੋਣ ਬਾਰੇ ਵੀ ਪਤਾ ਸੀ । ਸਾਰੇ ਇਲਾਕੇ ਵਿਚ ਇਸ ਵਾਰਦਾਤ ਨੇ ਇਕ ਤਰ੍ਹਾਂ ਦਹਿਸ਼ਤ ਪਾ ਦਿਤੀ ਸੀ । ਪੁਲੀਸ ਬਾਕੀ ਬਚਦੇ ਮੁਲਜ਼ਮਾਂ ਨੂੰ ਸਰ- ਗਰਮੀ ਨਾਲ ਭਾਲ ਰਹੀ ਸੀ। ਜਮਾਂਦਾਰ ਜਦੋਂ ਦਾ ਪੈਨਸ਼ਨ ਆਇਆ ਸੀ, ਸਰਕਾਰ ਦਾ ਖੌਰ-ਖਵਾਹ ਤੇ ਪੁਲੀਸ ਦਾ ਪੱਕਾ ਟਾਊਟ ਬਣ ਚੁੱਕਾ ਸੀ । ਇਲਾਕੇ ਵਿਚ ਕੋਈ ਵਾਰਦਾਤ ਹੋਵੇ, ਉਸ ਨੂੰ ਝਟ ਪਤਾ ਲਗ ਜਾਂਦਾ । ਸਰਕਾਰੀ ਬੰਦਾ ਹੋਣ ਕਾਰਨ ਤੱਤੀ ਠੰਡੀ ਗੱਲ ਦੀ ਥਾਣੇ ਇਤਲਾਹ ਦੇਣਾ ਆਪਣਾ ਇਖ਼- ਲਾਕੀ ਫਰਜ਼ ਸਮਝਦਾ । ਲੋਕਾਂ ਉਤੇ ਰੋਹਬ ਪਾਉਣ ਲਈ ਜਮਾਂਦਾਰ ਸੁਰੈਣ ਸਿੰਘ ਨੇ ਪੁਲੀਸ ਦੀ ਸਿਫਾਰਸ਼ ਨਾਲ ਦੋਨਾਲੀ ਬੰਦੂਕ ਦਾ ਲਈਸੈਂਸ ਲੈ ਲਿਆ ਸੀ । ਜਦੋਂ ਵੀ ਉਹ ਥਾਣੇ ਅਥਵਾ ਕਚਹਿਰੀ ਜਾਂਦਾ, ਲਿਸ਼ਕਦੀ ਬੰਦੂਕ ਮੋਢੇ ਅਤੇ ਰਾਉਂਡਾਂ ਵਾਲੀ ਪੇਟੀ ਗਲ ਕੱਸ ਕੇ ਰਖਦਾ । ਛੱਜੀ ਢੰਗ ਨਾਲ ਚਾੜੀ ਦਾਹੜੀ, ਖ਼ਾਕੀ ਪੈਂਟ ਤੇ ਚੌੜੀ ਛਾਤੀ ਨਾਲ ਭੂਸਰਿਆ ਭੂਸਰਿਆ ਲਗਦਾ । ਕੰਮੀ ਕਮੀਣ ਉਸ ਨੂੰ ਹੱਥ ਜੋੜ ਕੇ ਫਤਹਿ ਬੁਲਾਏ ਬਿਨਾਂ ਨਹੀਂ ਲੰਘਦੇ ਸਨ । ਬੱਜ ਹਾਲੇ ਅੱਡੇ ਵਿਚ ਖਲੋਤੀ ਸੀ । ਉਹਦੇ ਡਰਾਈਵਰ ਤੇ ਕੰਡਕਟਰ ਚਾਹ ਪੀਣ ਵਾਸਤੇ ਉਤਰ ਆਏ । ਜਮਾਂਦਾਰ ਨੇ ਲਾਲਿਆਂ ਤੋਂ ਸਾਈਕਲ ਮੰਗਿਆ ਅਤੇ ਵਾਹੋਦਾਹ ਕਸਬੇ ਦੇ ਰਾਹ ਪਾ ਲਿਆ। ਉਸ ਕਸਬੇ ਦੀ ਕੋਆਪ੍ਰੇਟਿਵ ਬੈਂਕ ਜਾ ਕੇ ਦਮ ਲਿਆ।
"ਆਓ ਜਮਾਂਦਾਰ ਸਾਹਿਬ ! ਕਿਵੇਂ ਦਰਸ਼ਨ ਦਿਤੇ । ਖ਼ੈਰ ਤਾਂ ਹੈ ?" ਬੈਂਕ ਮੈਨੇਜਰ ਨੇ ਹਉਂਕਦੇ ਸੁਰੈਣੇ ਤੋਂ ਹੈਰਾਨੀ ਨਾਲ ਪੁੱਛਿਆ ।
"ਬਸ ਆਹ ਟੈਲੀਫੋਨ ਕਰਨਾ ਏਂ ਜਨਾਬ !" ਜਮਾਦਾਰ ਨੇ ਝਟ ਟੈਲੀਫ਼ੋਨ ਚੁੱਕ ਲਿਆ ।
ਜਮਾਂਦਾਰ ਆਪਣੀ ਪਿੰਡ ਦੀ ਕੋਆਪ੍ਰੇਟਿਵ ਸ਼ਾਖ ਦਾ ਖ਼ਜ਼ਾਨਚੀ ਸੀ ਅਤੇ ਰਕਮਾਂ ਜਮ੍ਹਾਂ ਕਰਾਉਣ ਉਹ ਕਸਬੇ ਆਇਆ ਹੀ ਰਹਿੰਦਾ ਸੀ । ਉਸ ਡਾਇਲ ਘੁਮਾਉਂਦਿਆਂ ਪੁਕਾਰਿਆ। "ਹੇਲੋ !..... ਹੈਲੇ ! ਜਨਾਬ ਬੋਲਦੇ ਐ ? "ਮੈਂ ਜਮਾਂਦਾਰ ਸੁਰੈਣ ਸਿੰਘ ਜਨਾਬ !
......ਇਕ ਇਨਫਰਮੇਸ਼ਨ ਹੈਲੋ ? ਜਨਾਬ ਮਿਹਰ ਸਿੰਘ ਮਕਰੂਰ ਅਤੇ ਉਸ ਦਾ ਇਕ ਸਾਥੀ ਹੈਲੋ ਹੁਣੇ ਮਹੇੜੀ ਦੇ ਅੱਡੇ ਤੋਂ ਬੱਸ ਚੜ੍ਹੋ ਐ। ਗੁਸਤਾਖੀ ਮਾਫ ਜਨਾਬ ਡੀ. ਐਸ. ਪੀ. ਸਅਬ ! ਸਤਿ ਸ੍ਰੀ ਅਕਾਲ ।" ਜਮਾਂਦਾਰ ਇਕਦਮ ਖੁਸ਼ ਹੋ ਗਿਆ।
"ਜਨਾਬ ਇਹ ਤਾਂ ਠੀਕ ਨਹੀਂ ਪਤਾ: ਬਸ ਨਹਿਰ ਦੇ ਪੁਲ ਵਲ ਨੂੰ ਗਈ ਐ। ਉਹ ਜਰੂਹ ਦਰਿਆ ਦੇ ਪਾਰ ਵੀ ਉਤਰਨਗੇ । ਬਸ ਪੁਰਾਣੀ ਛਟੀਚਰ ਦੀ ਐ; ਕੋਸ਼ਿਸ਼ ਕਰ ਵੇਖੋ । ਬਹੁਤ ਹੱਛਾ ਜਨਾਬ ਮੈਂ ਉਡੀਕ ਕਰਾਂਗਾ ।" ਜਮਾਂਦਾਰ ਦੇ ਏਨੀ ਬੋਲਣ ਨਾਲ ਹੀ ਟੈਲੀਫੋਨ ਬੰਦ ਹੋ ਗਿਆ । ਉਸ ਬੈਂਕ ਮੈਨੇਜਰ ਨੂੰ ਧੰਨਵਾਦ ਦੇਂਦਿਆਂ ਆਖਿਆ, "ਤੁਹਾਡੀ ਬੜੀ ਮਿਹਰਬਾਨੀ ਮੈਨੇਜਰ ਸਾਹਿਬ ! ਜ਼ਰਾ ਕਾਹਲੀ ਐ । ਹੱਛਾ ਸਤਿ ਸ੍ਰੀ ਅਕਾਲ ।"
ਮੈਨੇਜਰ ਜਮਾਂਦਾਰ ਦੀ ਵਰਤੀ ਉਤੇ ਮਨ ਹੀ ਮਨ ਹੱਸ ਕੇ ਕਹਿ ਗਿਆ । 'ਕਮਾਲ ਦਾ ਬੰਦਾ ਏ. ਅੱਗ ਲਾਊ ਸਿੰਘ !" ਏਨੇ ਸਮੇਂ ਵਿਚ ਜਮਾਂਦਾਹ ਸਾਈਕਲ ਉਤੇ ਲੱਤ ਦੇ ਚੁੱਕਾ ਸੀ।
ਦੋ ਮਹੀਨੇ ਹੀ ਹੋਏ ਸਨ । ਡੀ. ਐਸ. ਪੀ. ਹਰਿੰਦਰ ਸਿਘ ਨੂੰ ਇਸ ਹਲਕੇ ਵਿਚ ਆਇਆ। ਥਾਣੇ ਦੇ ਮੁਆਇਨੇ ਵਾਸਤੇ ਐਸ. ਪੀ. ਆ ਰਿਹਾ ਸੀ । ਇਨਚਾਰਜ ਵਡਾ ਬਾਣੇਦਾਰ ਬੀਮਾਰ ਹੋਣ ਕਾਰਨ ਛੁੱਟੀ ਗਿਆ ਹੋਇਆ ਸੀ । ਛੋਟੇ ਥਾਣੇਦਾਰ ਸਵਰਨ ਸਿੰਘ ਦੀ ਸਹਾਇਤਾ ਲਈ ਡੀ. ਐਸ. ਪੀ. ਆਪ ਆਇਆ ਸੀ । ਉਸ ਕਾਗਜਾਂ ਦੀ ਸਰਕਾਰੀ ਪੜਤਾਲ ਕੀਤੀ। ਥਾਣੇ ਦੀ ਸਫਾਈ ਦੀਆਂ ਹਦਾਇਤਾਂ ਦਿਤੀਆਂ । ਐਸ. ਪੀ. ਹਰਿੰਦਰ ਸਿੰਘ ਦੇ ਧੜੇ ਦਾ ਨਹੀਂ ਸੀ । ਉਸ ਨੂੰ ਡਰ ਡਰ ਸੀ ਰਿਪੋਰਟ ਮਾੜੀ ਨਾ ਲਿਖ ਜਾਵੇ । ਉਸ ਬਸਤਾ ਅਲਫ਼ ਬੇ ਦੇ ਬਦਮਾਸ਼ਾਂ ਦੀਆਂ ਫਾਈਲਾ ਆਪ ਚੈੱਕ ਕੀਤੀਆਂ । ਮੁਨਸ਼ੀ ਤੇ ਪਹਿਰੇ ਵਾਲੇ ਸਿਪਾਹੀ ਬਿਨਾਂ ਸਾਰੇ ਅਮਲ ਨੂੰ ਉਸ ਪਿੰਡਾਂ ਵਿਚੋਂ ਬਦਮਾਸ਼ਾਂ ਅਤੇ ਪਿੰਡਾਂ ਦੇ ਪੰਚਾਂ, ਸਰਪੰਚਾਂ ਦੀਆਂ ਇਤਲਾਹਾਂ ਕਰਵਾਉਣ ਲਈ ਤੌਰ ਦਿਤਾ, ਤਾਂ ਕਿ ਸਾਹਿਬ ਦੇ ਆਉਣ ਸਮੇਂ ਹਾਜ਼ਰੀ ਭਰਪੂਰ ਲਗੇ । ਡੀ. ਐਸ. ਪੀ. ਹਰਿੰਦਰ ਸਿੰਘ ਅਤੇ ਸਵਰਨ ਸਿੰਘ ਓਦੋਂ ਚਾਹ ਪੀ ਰਹੇ ਸਨ, ਜਦੋਂ ਜਮਾਂਦਾਰ ਦਾ ਫੋਨ ਖੜਕ ਪਿਆ । ਡਿਪਟੀ ਦੀ ਜੀਪ ਦਾ ਡਰਾਈਵਰ ਕਿਤੇ ਬਾਹਰ ਚਾਹ ਪੀਣ ਤੁਰ ਗਿਆ ਸੀ । ਉਹ ਸਾਹਬ ਤੋਂ ਛੁੱਟੀ ਲੈ ਕੇ ਗਿਆ ਸੀ। ਉਸ ਨੂੰ ਕੋਈ ਪਤਾ ਨਹੀਂ ਸੀ, ਪਿਛੋਂ ਐਮਰਜੈਂਸੀ ਨੇ ਉਠ ਪੈਣਾ ਹੈ ।
"ਸਵਰਨ ਸਿੰਘ । ਝਟ ਪਟ ਜੀਪ ਵਿਚ ਬੈਠ ?" ਡੀ. ਐਸ. ਪੀ. ਹੱਥਾਂ ਪੈਰਾਂ ਵਿਚ ਆ ਗਿਆ ।
ਥਾਣੇਦਾਰ ਨੇ ਅੱਧਾ ਕੁ ਫੋਨ ਸੁਣ ਲਿਆ ਸੀ । ਉਸ ਇਕ ਪਲ ਧੜਕਦੇ ਦਿਲ ਨਾਲ ਸਲਾਹ ਦਿਤੀ ।
"ਜਨਾਬ ਫੋਰਸ ਨਾਲ ਲੈ ਲਈਏ ?"
"ਜੋ ਉਨ੍ਹਾਂ ਨੂੰ ਉਡੀਕਦੇ ਰਹੇ, ਵੇਲਾ ਹੀ ਹੱਥੋਂ ਗਵਾ ਲਵਾਂਗੇ ।" ਡੀ. ਐਸ. ਪੀ. ਕਾਹਲੀ ਨਾਲ ਹੱਥ ਦਾ ਇਸ਼ਾਰਾ ਦੇਂਦਾ, ਡਰਾਈਵਿੰਗ ਸੀਟ ਉਤੇ ਜਾ ਬੈਠਾ। "ਅਗਲੀ ਪਿਛਲੀ ਮੱਤ, ਅੱਗ ਲੱਗੀ ਤੋਂ ਮਛਕਾਂ ਦਾ ਭਾਅ ਨਾ ਪੁੱਛੀਏ ।’
"ਜਨਾਬ ਠੀਕ ਫਰਮਾਉਂਦੇ ਐ।" ਸਵਰਨ ਸਿੰਘ ਨੇ ਮਨ ਹੀ ਮਨ ਡੀ. ਐਸ. ਪੀ. ਸਾਹਬ ਦੀ ਦਲੇਰੀ ਨੂੰ ਪ੍ਰਸੰਸਾ ਦਿਤੀ । ਉਸ ਜੀਪ ਚ ਬੈਠਦਿਆਂ ਮੁਨਸ਼ੀ ਦੇ ਕੰਨ ਖਿੱਚੇ । "ਕਸ਼ੋਰੀ ਲਾਲ ! ਥਾਣਾ ਕਿਸੇ ਕੀਮਤ ਤੋਂ ਸੁੰਨਾ ਨਹੀਂ ਛੱਡਣਾ । ਜਦੋਂ ਵੀ ਕੋਈ ਵਾਪਸ ਆਵੇ ਪੰਜ ਸੱਤ ਦੀ ਫੋਰਸ ਜਿਵੇਂ ਕਿਵੇਂ ਨਹਿਰ ਦੇ ਪੁਲ ਨੂੰ ਆਵੇ ਤੇ ਸਾਡਾ ਪਿੱਛਾ ਕਰੋ ।”
ਹਵਾਲਦਾਰ ਕਸ਼ੋਰੀ ਲਾਲ ਨੇ 'ਜੀ ਜਨਾਬ' ਆਖਦਿਆਂ ਸਲੂਟ ਮਾਰਿਆ । ਸਟਾਰਟ ਹੋ
ਚੁੱਕੀ ਜੀਪ ਨੇ ਪੈਰ ਤੋਂ ਹੀ ਮੋੜ ਕਟਦਿਆਂ ਧੂੜ ਪਿਛਾਂਹ ਵਗਾਹ ਮਾਰੀ ਅਤੇ ਪੱਕੀ ਸੜਕ ਤੇ ਫਰਾਟੇ ਭਰਨ ਲੱਗੀ ।
"ਮੈਨੂੰ ਅਗੋਂ ਡਾਇਰੈਕਸ਼ਨ ਦਸਦਾ ਜਾਵੀਂ ।" ਡੀ. ਐਸ. ਪੀ. ਨੇ ਗੇਅਰ ਬਦਲਦਿਆਂ ਰਫ਼ਤਾਰ ਤੇਜ਼ ਕਰ ਦਿਤੀ। ਉਸ ਪਟਰੋਲ ਵਾਲੀ ਕਿੱਲੀ ਹੋਰ ਨੱਪ ਦਿਤੀ।
''ਬਸ ਜਨਾਬ ਏਹੀ ਸੜਕ, ਪਹਾੜ ਵਾਲੀ ਸਾਈਡ, ਸਿਧੀ ਨਹਿਰ ਦੇ ਪੁਲ ਨੂੰ ।"
"ਜਿਸ ਮੁਖਬਰ ਨੇ ਟੈਲੀਫੋਨ ਕੀਤਾ ਸੀ. ਕੀ ਨਾਂ ਸੀ ਉਸ ਜਮਾਂਦਰ ਦਾ ?"
"ਜਮਾਂਦਰ ਤਾਂ ਸੁਰੈਣ ਸਿੰਘ ਹੈ ਜੀ ਮਹੜੀ ਦਾ। ਉਹ ਸਾਡਾ ਸਿੱਕੇਬੰਦ ਮੁਖ਼ਬਰ ਐ । ਜਿਥੇ, ਜਿਵੇਂ ਮਰਜ਼ੀ ਵਰਤ ਲਈਏ ।"
“ਉਸ ਨੂੰ ਸੜਕ ਤੋਂ ਚੁਕਣਾ ਏਂ ਉਸ ਦਾ ਖ਼ਿਆਲ ਰਖੀਂ ।" ਜੀਪ ਨੇ ਸੜਕ ਦੇ ਵਿਚ- ਕਾਰ ਜਾਂਦੇ ਇਕ ਸਵਾਰੀਆਂ ਵਾਲੇ ਟੈਂਪੂ ਨੂੰ ਕੱਟਣ ਲਈ ਲੰਮਾ ਹਾਰਨ ਮਾਰਿਆ । ਸਵਾਰੀਆਂ ਉਸ ਦੇ ਪਿੱਛੇ ਤੇ ਪਾਸੀਂ ਵੀ ਲਮਕ ਰਹੀਆਂ ਸਨ । "ਇਨ੍ਹਾਂ ਟੈਂਪੂ ਵਾਲਿਆਂ ਉਤੇ ਵੀ ਹੱਥ ਫੇਰਨਾ ਪੈਣਾ ਏਂ । ਕੁੱਤੇ ਦੇ ਪੁੱਤ ਐਨ ਸੜਕ ਦੇ ਵਿਚਕਾਰ ਚਲਣਗੇ । ਖੈਰ, ਉਹ ਜਮਾਂਦਾਰ ਕੋਈ ਬਸ ਅੱਡਾ ਦਸਦਾ ਸੀ ?"
"ਬਸ ਅੱਡਾ ਮਹੇੜੀ ਦਾ ਹੀ ਹੋਵੇਗਾ ।"
"ਹਾਂ ਹਾਂ ! ਮਹੇੜੀ ਦਾ ਹੀ ਆਖਦਾ ਸੀ ।"
"ਬਸ ਦੋ ਕੁ ਮੀਲ ਤੇ ਮਹੇੜੀ ਆ ਜਾਣੀ ਏਂ ।" ਬਾਣੇਦਾਰ ਨੇ ਹੱਥ ਦੇ ਇਸ਼ਾਰੇ ਨਾਲ ਸਮਝਾਇਆ ।
ਜੀਪ ਦੀ ਰਫ਼ਤਾਰ ਵਿਚੋਂ ਇਕ ਗੂੰਜ ਪੈਦਾ ਹੋ ਰਹੀ ਸੀ । ਉਹ ਟਰੱਕਾਂ ਨੂੰ ਪਿਛਾਂਹ ਸੁਟਦੀ, ਬੈਲ ਗੱਡੀਆਂ ਨੂੰ ਕੱਟਦੀ ਅਤੇ ਧੂੜਾਂ ਪੁਟਦੀ ਮਹੇੜੀ ਦੇ ਬਸ ਅੱਡੇ ਨੇੜੇ ਹੌਲੀ ਹੋਣ ਲਗ ਪਈ । ਅਗੋਂ ਚੌੜੇ ਚੌਗਾਠੇ ਵਾਲੇ ਸੱਠ ਸਾਲਾ ਸੁਰੈਣੇ ਨੇ ਹੱਥ ਦੇ ਇਸ਼ਾਰੇ ਨਾਲ ਜੀਪ ਰੋਕ ਲਈ। ਉਹ ਟੈਲੀਫੋਨ ਕਰ ਕੇ ਵਾਹੋਦਾਹੀ ਜੀਪ ਤੋਂ ਪਹਿਲਾਂ ਪਹੁੰਚ ਗਿਆ ਸੀ । ਉਹ ਖਲੋਤੀ ਜੀਪ ਦੇ ਪਿਛੇ ਝਟ ਹੁਬਕਲੀ ਮਾਰ ਕੇ ਬਹਿ ਗਿਆ । ਜੀਪ ਗਰਦ ਦਾ ਵਰੋਲਾ ਅੱਡੇ ਵਿਚ ਖਿਲਾਰ ਕੇ ਤਾਰੀ ਮਾਰਦੇ ਪੰਛੀ ਵਾਂਗ ਚੌਅ ਦੀ ਢਾਲ ਉੱਤਰ ਗਈ । ਨਹਿਰ ਦਾ ਪੁਲ ਵੀ ਉਹ ਚੁੱਪ ਚਾਪ ਪਾਰ ਕਰ ਗਏ । ਜਮਾਂਦਾਰ ਦਾ ਦਿਲ ਇਕ ਸ਼ਕ ਵਿਚ ਧੜਕ ਧੜਕ ਜਾਂਦਾ ਸੀ, ਮਤਾਂ ਕਿਤੇ ਰਾਹ ਵਿਚ ਹੀ ਨਾ ਉੱਤਰ ਗਏ ਹੋਣ । ਪੰਜ ਸਤ ਮੀਲ ਹੋਰ ਅਗਾਂਹ ਜਾ ਕੇ ਉਨ੍ਹਾਂ ਨਿਰਾਸ ਹੋਣਾ ਸ਼ੁਰੂ ਕਰ ਦਿਤਾ। ਏਸੇ ਲਈ ਜੀਪ ਦੀ ਰਫਤਾਰ ਪਹਿਲਾਂ ਨਾਲੋਂ ਘਟ ਗਈ ਸੀ । ਰਾਹ ਵਿਚ ਪੈਂਦੇ ਇਕ ਦੇ ਅੱਡੇ ਤਾਂ ਤਾਂ ਕਰ ਰਹੇ ਸਨ ,
"ਅਸੀਂ ਬਸ ਨੂੰ ਸ਼ਾਇਦ ਨਾ ਫੜ ਸਕੀਏ ।" ਸਵਰਨ ਸਿੰਘ ਸੁਭਾਵਿਕ ਹੀ ਕਹਿ ਗਿਆ।
"ਖੈਰ ਸਾਨੂੰ ਕੋਸ਼ਿਸ਼ ਨਹੀਂ ਛਡਣੀ ਚਾਹੀਦੀ।" ਡੀ. ਐਸ. ਪੀ. ਨੇ ਰਫ਼ਤਾਰ ਹੋਰ ਤੇਜ਼ ਕਰ ਦਿਤੀ ਅਤੇ ਮੁਖ਼ਬਰ ਨੂੰ ਸੈਣਤ ਨਾਲ ਲਾਗੂ ਕਰਦਿਆਂ ਪੁੱਛਿਆ "ਜਮਾਂਦਾਰ ਸਾਹਬ, ਉਨ੍ਹਾਂ ਦੇ ਹੁਲੀਏ ਕਿਹੋ ਜਿਹੇ ਐ ?"
"ਜਨਾਬ, ਮਿਹਰ ਸਿੰਘ ਦੇ ਕਾਲੀ ਪੱਗ ਐ, ਲੀਹਦਾਰ ਬੁਸ਼ਰਟ ਅਤੇ ਬਾਕੀ ਪੈਂਟ । ਨਾਲ ਦੇ ਸਾਥੀ ਦੇ ਹਰਾ ਚਾਦਰਾ, ਚਿੱਟੀ ਕਲੀਆਂ ਵਾਲੀ ਕਮੀਜ਼ ਤੇ ਪੱਗ ਸਾਇਦ ਸਰ੍ਹੋਂ ਵਲੀ ਬੰਨ੍ਹੀ ਐ । ਦੋਵੇਂ ਪੱਚੀਆਂ ਤੀਹਾਂ ਦੇ ਹੋਣਗੇ । ਮਿਹਰ ਸਿੰਘ ਗੋਰੇ ਰੰਗ ਦਾ ਸੁਹਣਾ ਜਵਾਨ ਹੈ । ਦੂਜੇ ਸਾਥੀ ਨੂੰ ਜਾਣਦਾ ਨਹੀਂ । ਪਰ ਰੰਗ ਦਾ ਸੋਲਾ ਐ। ਤੇ ਕੋਲ ਤਿੰਨ ਫੁੱਟੀ ਕ੍ਰਿਪਾਨ ਹੈ ।"
"ਖੈਰ, ਸਾਡਾ ਫਰਜ਼ ਭਾਲ ਕਰਨਾ ਹੈ, ਅੱਜ ਨਾ ਭਲਕ, ਭਜਣਗੇ ਕਿੰਨਾ ਕੁ ਚਿਰ ।" ਹਰਿੰਦਰ ਕਿਸੇ ਲਗਨ ਵਿਚ ਜੀਪ ਦੱਬੀ ਗਿਆ।
ਉਹ ਟੁਟਵੀਆਂ ਗੱਲਾਂ ਕਰਦੇ ਇਕ ਅੱਡਾ ਹੋਰ ਲੰਘ ਗਏ। ਅੱਡੇ ਤੋਂ ਪਿਛਾਂਹ ਹਟਵੀਂ ਸੱਜੇ ਪਾਸੇ ਇਕ ਚਾਹ ਵਾਲੀ ਦੁਕਾਨ ਸੀ । ਜਿਸ ਦੇ ਅਗੇ ਸਰਕੜੇ ਦਾ ਛੱਪਰ ਸੁਟਿਆ ਹੋਇਆ ਸੀ । ਸਾਹਬ ਨੂੰ ਕੁਝ ਸ਼ੱਕ ਪੈ ਗਿਆ । ਜਿਵੇਂ ਕਾਲੀ ਪੱਗ ਵਾਲਾ ਬੰਦਾ ਛੱਪਰ ਹੇਠਾਂ ਕੁਝ ਪੀ ਰਿਹਾ ਸੀ । ਉਸ ਦੇ ਫਰਲਾਂਗ ਤੋਂ ਜੀਪ ਵਾਪਸ ਮੋੜ ਲਈ। ਜਮਾਂਦਾਰ ਨੇ ਮਿਹਰ ਸਿੰਘ ਪਛਾਣ ਲਿਆ । ਉਸ ਸਹਿਜ ਨਾਲ ਆਖਿਆ :
"ਜਨਾਬ ਏਹੋ ਐ ।" ਉਹ ਆਪ ਜਾਣ ਕੇ ਜੀਪ ਵਿਚੋਂ ਨਾ ਉਤਰਿਆ। ਪੋਲੀਸ ਦੀ ਵਾਪਸ ਆਈ ਜੀਪ ਦੇਖਦੇ ਸਾਰ ਮਿਹਰ ਸਿੰਘ ਭਟ ਦੁਕਾਨ ਦੇ ਅੰਦਰ ਹੋ ਗਿਆ । ਉਸ ਕੋਕਾ ਕੋਲਾ ਪੀਂਦੇ ਗੁਰਦੇਵ ਨੂੰ ਦੋ ਵਾਰ ਇਸ਼ਾਰਾ ਦਿਤਾ, ਪਰ ਉਹ ਪਿੱਠ ਹੋਣ ਕਾਰਨ ਨਾ ਸਮਝ ਸਕਿਆ । ਡੀ. ਐਸ. ਪੀ. ਨੇ ਉਸ ਦੇ ਮੋਢੇ ਉਤੇ ਹੱਥ ਜਾ ਰਖਿਆ :
"ਮੈਂ ਤੈਨੂੰ ਗਰਿਫ਼ਤਾਰ ਕਰਦਾ ਆਂ ।"
ਗੁਰਦੇਵ ਅਸਲੋਂ ਵਿਸਰਭੋਲ ਸੀ । ਉਸ ਨੂੰ ਸਕਦਾ । ਪਰ ਸਿਰ ਉਤੇ ਬਲਾ ਖਲੋਤੀ ਵੇਖ ਕੇ ਉਸ ਦੀ ਵਿਥ ਕਰਦਿਆਂ ਲਲਕਾਰਿਆ : ਵਿਸ਼ਵਾਸ ਸੀ, ਮੈਨੂੰ ਕੋਈ ਪਛਾਣ ਹੀ ਨਹੀਂ ਫੁਰਤੀ ਨਾਲ ਛਾਲ ਮਾਰੀ ਅਤੇ ਦੇ ਕਦਮਾਂ
"ਗਹਿਸਤਾਰ ? ਭਗਤ ਸਿੰਘ ਦੀ ਔਲਾਦ ਇਉਂ ਗਰਿਫਤਾਰੀ ਨਹੀਂ ਦੇਂਦੀ ।"
"ਠਹਿਰ ਫੇਰ ।" ਸਾਹਬ ਨੇ ਤਿੰਨ ਚੋਰੀ ਦੀ ਬੈਂਤ ਅਗਾਂਹ ਵਧ ਕੇ ਗੁਰਦੇਵ ਦੇ ਮੋਢੇ ਉਤੇ ਮਾਰੀ, ਜਿਸ ਨੂੰ ਉਹ ਭੋਰਾ ਨਾ ਗੋਲਿਆ।
ਬਾਣੇਦਾਰ ਨੇ ਮਿਹਰ ਸਿੰਘ ਨੂੰ ਦੁਕਾਨ ਅੰਦਰ ਵੜਦੇ ਨੂੰ ਤਾੜ ਲਿਆ ਸੀ। ਉਹ ਸਿੱਧਾ ਛੱਪਰ ਵਲ ਭੱਜਾ । ਦੁਕਾਨ ਦਾ ਇਕ ਬਾਰ ਪਿਛਵਾੜੇ ਖੁਲ੍ਹਦਾ ਸੀ । ਚਾਹ ਵਾਲੇ ਦਾ ਕੋਲਾ, ਲੱਕੜਾ ਅਤੇ ਜੂਠੇ ਭਾਂਡੇ ਧੋਣ ਵਾਸਤੇ ਹੱਥ ਨਲਕਾ ਪਿਛੇ ਹੀ ਸੀ । ਚਾਹ ਵਾਲਾ ਭਾਈ ਜਿਹੜਾ ਅਫੀਮ ਦੇ ਨਸ਼ੇ ਕਾਰਨ ਕਾਲਾ ਧੁਆਹਾ ਹੋਇਆ ਪਿਆ ਸੀ, ਪੋਲੀਸ ਦੀ ਦਬਸ਼ ਨਾਲ ਠਨਿੰਬਰ ਗਿਆ । ਮਿਹਰ ਸਿੰਘ ਪਿਛੇ ਹੀ ਛਾਲਾਂ ਮਾਰਦਾ ਸਰਕੜੇ ਵਿਚ ਵੜ ਗਿਆ। ਸਵਰਨ ਸਿੰਘ ਨੇ ਸਾਹਬ ਨੂੰ ਹੋਰ ਇਕੱਲਿਆਂ ਛਡਣਾ ਚੰਗਾ ਨਾ ਸਮਝਿਆ । ਬਸ ਨੂੰ ਉਡੀਕਦੀਆਂ ਦੇ ਸਵਾਰੀਆਂ ਜਨਾਨੀ ਤੇ ਮਰਦ ਅਸਲ ਘਬਰਾ ਕੇ ਉਠ ਖਲੋਤੋ । ਏਨੇ ਸਮੇਂ ਵਿਚ ਗੁਰਦੇਵ ਨੇ ਪਾਸਾ ਵੱਟਦਿਆਂ ਕ੍ਰਿਪਾਨ ਮਿਆਨ ਵਿਚੋਂ ਧਹ ਲਈ। ਉਹ ਵੀ ਨੱਠਣ ਵਾਸਤੇ ਦਾਅ ਹੀ ਭਾਲਦਾ ਸੀ । ਪਰ ਡੀ. ਐਸ. ਪੀ. ਉਸ ਨੂੰ ਪਿੰਡ ਭੂਆ ਕੇ ਭੱਜਣ ਦਾ ਮੌਕਾ ਨਹੀਂ ਦੇ ਰਿਹਾ ਸੀ । ਪੈਰ ਪੈਰ ਉਹ ਗੁਰਦੇਵ ਦੇ ਨਾਲ ਹੀ ਲਮਕਦਾ ਰਿਹਾ । ਅਖੀਰ ਗੁਣਦੇਵ ਨੇ ਚੁਸਤੀ ਨਾਲ ਕ੍ਰਿਪਾਨ ਦਾ ਭਰਵਾਂ ਵਾਰ ਕੀਤਾ ਅਤੇ ਡੀ. ਐਸ. ਪੀ. ਦੀ ਅੱਧੀ ਪੱਗ ਵੱਢ ਸੁੱਟੀ। ਉਹ ਜ਼ਖ਼ਮੀ ਹੋਣੋਂ ਤਾਂ ਬਚ ਗਿਆ, ਪਰ ਥੋੜਾ ਡਰ ਜ਼ਰੂਰ ਗਿਆ । ਓਦੋਂ ਤੱਕ ਥਾਣੇਦਾਰ ਮਿਹਰ ਸਿੰਘ ਦਾ ਪਿੱਛਾ ਛਡ ਕੇ ਦੁਕਾਨ ਦੇ ਉਤੋਂ ਦੀ ਗੁਰਦੇਵ ਦੇ ਪਿਛੇ ਆ ਗਿਆ । ਨੰਗੀ ਤਲਵਾਰ ਸਾਹਬ ਦੋ ਸਿਰ ਵੱਜੀ ਵੇਖ ਕੇ ਉਸ ਆਪਣਾ ਰਿਵਾਲਵਰ ਤਾਣ ਲਿਆ ।
"ਨਹੀਂ !" ਸਾਹਬ ਨੇ ਸੱਟ ਖਾ ਕੇ ਵੀ ਹੋਸ਼ ਨਹੀਂ ਤਿਆਗੀ ਸੀ । ਉਸ ਸਵਰਨ ਸਿੰਘ ਨੂੰ ਹੱਥ ਚੁਕ ਕੇ ਗੋਲੀ ਮਾਰਨੋਂ ਰੋਕ ਦਿੱਤਾ ।
ਹੁਣ ਗੁਰਦੇਵ ਦੋਹਾਂ ਦੇ ਸੰਨ੍ਹ ਨੰਗੀ ਕ੍ਰਿਪਾਨ ਲਈ ਖਲੋਤਾ ਸੀ । ਉਸ ਉਨ੍ਹਾਂ ਦੀ ਗੋਲੀ ਨਾ
ਮਾਰਨ ਵਾਲੀ ਕਮਜ਼ੋਰੀ ਨੂੰ ਭਾਪ ਲਿਆ। ਉਹ ਹੋਰ ਦਲੇਰ ਹੋ ਗਿਆ । ਪਾਸ ਛਾਲ ਮਾਰ ਕੇ ਉਸ ਮੰਦਕ ਟੋਏ ਨੂੰ ਆਪਣਾ ਮੋਰਚਾ ਬਣਾ ਲਿਆ। ਉਸ ਨੂੰ ਆਪੂੰ ਭਰੋਸਾ ਬੱਝ ਗਿਆ ਸੀ : ਇਹ ਦੋਵੇਂ ਸਾਰੀ ਵਾਹ ਲਾ ਕੇ ਵੀ ਮੈਨੂੰ ਫੜ ਨਹੀਂ ਸਕਦੇ । ਗੋਲੀ ਮਾਰਨ ਦਾ ਇਨ੍ਹਾਂ ਜੇਰਾ ਨਹੀਂ ਕਰਨਾ । ਉਹ ਟੋਏ ਵਿਚ ਪੈਂਤਰੇ ਬਦਲ ਬਦਲ ਦੋਹਾ ਉਤੇ ਖਾਲੀ ਵਾਰ ਕਰਦਾ ਅਤੇ ਨਾਲ ਨਾਲ ਹਰਫਲਿਆ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਵੀ ਮਾਰੀ ਜਾਂਦਾ ! ਡੀ. ਐਸ. ਪੀ. ਦੀ ਬੈਂਤ ਨੂੰ ਕ੍ਰਿਪਾਨ ਦੇ ਕਈ ਟੱਕ ਪੈ ਗਏ ਸਨ, ਪਰ ਉਹ ਬਹੁਤੇ ਡੂੰਘੇ ਨਹੀਂ ਸਨ । ਸਾਹਬ ਉਤੇ ਇਕ ਹਮਲੇ ਸਮੇਂ ਸਵਰਨ ਸਿੰਘ ਨੇ ਮੌਕਾ ਸਾਂਭਦਿਆ ਟੋਏ ਵਿਚ ਛਾਲ ਮਾਰ ਦਿੱਤੀ ਅਤੇ ਗੁਰਦੇਵ ਨੂੰ ਜੱਟ ਜੱਫੇ ਵਿਚ ਲੈ ਲਿਆ । ਗੁਰਦੇਵ ਦੀ ਕ੍ਰਿਪਾਨ ਵਾਲੀ ਸੱਜੀ ਬਾਂਹ ਜੱਛੇ ਵਿਚੋਂ ਬਾਹਰ ਰਹਿ ਗਈ । ਜਦੋਂ ਉਹ ਭੂਆ ਕੇ ਵਾਰ ਕਰਦਾ ਬਹੁਤਾ ਖ਼ਾਲੀ ਹੀ ਜਾਂਦਾ । ਪਰ ਸਵਰਨ ਸਿੰਘ ਦੇ ਦੇ ਤਿੰਨ ਛੋਟੇ ਮੋਟੇ ਚੰਡ ਹੋ ਈ ਗਏ । ਸਾਹਬ ਨੇ ਬਾਹਾਂ ਵਿਚ ਆਏ ਗੁਰਦੇਵ ਦੇ 'ਸਾੜ ਸਾੜ' ਬੰਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਇਕ ਦੋ ਬੈਂਤਾਂ ਘੁਲਦਿਆਂ ਤੇ ਘੁੰਮਦਿਆਂ ਬਾਣੇਦਾਰ ਦੇ ਵੀ ਵੱਜ ਗਈਆਂ । ਡੀ. ਐਸ. ਪੀ. ਨੇ ਸਾਰੇ ਜ਼ੋਰ ਨਾਲ ਇਕ ਬੈਂਤ ਕ੍ਰਿਪਾਨ ਸੁਟਵਾਣ ਲਈ ਬਾਂਹ ਉਤੇ ਖਿੱਚ ਮਾਰੀ । ਕੂਹਣੀ ਕੋਲੋਂ ਬਾਂਹ ਦਾ ਤੜਾਕਾ ਪੈ ਗਿਆ ਅਤੇ ਨਾਲ ਹੀ ਸੋਟੀ ਟੁਟ ਕੋ ਬਾਂਹ ਵਾਂਗ ਲਮਕ ਪਈ। ਥਾਣੇਦਾਰ ਨੇ ਝਟ ਕ੍ਰਿਪਾਨ ਵਾਲੀ ਟੁੱਟੀ ਬਾਹ ਵੀ ਜੱਫੇ ਵਿਚ ਸਮੇਟ ਲਈ। ਸਾਹਬ ਨੇ ਮਰੋੜਾ ਚਾੜ੍ਹ ਕੇ ਕ੍ਰਿਪਾਨ ਖੋਹਦਿਆਂ ਆਖਿਆ :
"ਪੁੱਤਰਾ ! ਹੁਣ ਅਸੀਲ ਕੁੱਕੜ ਬਣ ਜਾਹ। ਐਵੇਂ ਵਾਧੂ ਮਾਰ ਨਾ ਖਾਹ ।" ਸਾਹਬ ਦਾ ਮਤਲਬ ਸੀ, ਉਹ ਵਿਰੋਧਤਾ ਛਡ ਦੇਵੇ; ਕਿਉਂਕਿ ਹਰ ਤਰ੍ਹਾਂ ਕਾਬੂ ਆ ਚੁੱਕਾ ਹੈ।
ਕ੍ਰਿਪਾਨ ਖੋਹ ਲੈਣ ਪਿਛੋਂ ਗੁਰਦੇਵ ਦੀ ਸਰ੍ਹੋਂ ਫੁਲੀ ਪੱਗ ਨਾਲ ਹੀ ਉਸ ਦੀਆਂ ਦੋਵੇਂ ਬਾਹਾਂ ਕੱਸ ਕੇ ਪਿੱਠ ਪਿਛੇ ਬੰਨ੍ਹ ਦਿੱਤੀਆਂ। ਉਨ੍ਹਾਂ ਗੁਰਦੇਵ ਦਾ ਇਕ ਤਰ੍ਹਾਂ ਮੋਰ ਬਣਾ ਦਿੱਤਾ । ਜਮਾਂਦਾਰ ਮੁੰਡੇ ਨੂੰ ਕਾਬੂ ਆਦਿਆ ਵੱਖ ਜੀਪ ਦੇ ਪਿਛੋਂ ਦੀ ਉਤਰ ਕੇ ਪਹਿਲਾਂ ਹੀ ਚਾਹ ਵਾਲੀ ਦੁਕਾਨ ਵਿਚ ਜਾ ਵੜਿਆ । ਉਹ ਚੁਸਤ ਬਣਦਾ ਸੀ ਅਤੇ ਮੁਖਬਰ ਦੇ ਤੌਰ ਤੇ ਲੁਕਿਆ ਰਹਿਣਾ ਚਾਹੁੰਦਾ ਸੀ । ਉਸ ਥਾਣੇਦਾਰ ਨੂੰ ਹੱਥ ਮਾਰ ਦਿੱਤਾ ਕਿ ਮੇਰਾ ਫਿਕਰ ਨਾ ਕਰੋ । ਉਨ੍ਹਾਂ ਗੁਰਦੇਵ ਨੂੰ ਜੀਪ ਵਿਚ ਚਾੜ੍ਹ ਲਿਆ। ਹੁਣ ਉਸ ਵੀ ਵਿਰੋਧਤਾ ਛੱਡ ਦਿੱਤੀ । ਸਵਰਨ ਸਿੰਘ ਗੁਰਦੇਵ ਨਾਲੋਂ ਚੋਰ ਵਿਚ ਵੀ ਤਕੜਾ ਸੀ । ਉਸ ਜੀਪ ਪਿੱਛੇ ਉਹਨੂੰ ਕਾਬੂ ਕਰੀ ਰਖਿਆ ਅਤੇ ਜੀਪ ਬਾਕੀ ਸਵਾਰੀਆਂ ਉਤੇ ਧੂੜ ਦਾ ਬੱਦਲ ਸੁਟ ਕੇ ਵਾਪਸ ਪਰਤ ਗਈ ।
"ਮੇਰੇ ਦੋਂਹ ਕਕੇ ਕੋਲਿਆ ਦੇ ਪੈਸੇ ਤਾਂ...।" ਦੁਕਾਨ ਵਾਲੇ ਨੇ ਸੁਭਾਵਿਕ ਪੁੱਛ ਵਿਚਾਲੇ ਛਡ ਦਿੱਤੀ ।
''ਤੂੰ ਨਾਲ ਤਾਂ ਨਹੀਂ ਜਾਣਾ ਅਮਲੀਆ ?" ਜਮਾਂਦਾਰ ਨੇ ਰੁਅਬ ਨਾਲ ਦਬਕਾਇਆ।
"ਸਰਦਾਰ ਜੀ ਕੁਕੜੀ ਨੂੰ ਤਾਂ ਤੱਕਲ ਦਾ ਦਾਗ ਈ ਮਾਰ ਜਾਂਦਾ ਏ ।"ਅਮਲੀ ਦੀ ਹਾਲਤ ਅਸਲ ਨਸ਼ਾ ਟੁੱਟ ਜਾਣ ਵਰਗੀ ਸੀ।
ਜਨਾਨੀ ਤੇ ਉਹਦਾ ਮਰਦ ਮੁਸਕਾ ਪਏ, ਪਰ ਉਨ੍ਹਾਂ ਨੂੰ ਅਮਲੀ ਨਾਲ ਦਿਲੋਂ ਹਮਦਰਦੀ ਸੀ । ਫਿਰ ਉਹ ਜਮਾਂਦਾਰ ਸਮੇਤ ਬਸ ਦੀ ਕੂੰਜ ਸੁਣ ਕੇ ਸੜਕ ਤੇ ਆ ਗਏ । ਬਸ ਵਿਚੋਂ ਕੋਈ ਸਵਾਰੀ ਨਾ ਉਤਰੀ । ਵਿਚਾਰਾ ਅਮਲੀ ਇਕੱਲਾ ਰਹਿ ਗਿਆ। ਜਿਸ ਨਾਲ ਹੁਣੇ ਗਰੀਬ-ਮਾਰ ਹੋਈ ਸੀ।
8 .
ਚੋਟ ਪਈ ਦਮਾਮੇ, ਦਲਾਂ ਮੁਕਾਬਲਾ
ਗੁਰਦੇਵ ਨੂੰ ਥਾਣੇ ਲੈ ਜਾ ਕੇ ਬੁਰੀ ਤਰ੍ਹਾਂ ਮੱਛੀਓ ਮਾਸ ਕੀਤਾ ਗਿਆ । ਡਿਪਟੀ ਹਰਿੰਦਰ ਸਿੰਘ ਨੂੰ ਸਿਰ ਦੇ ਵਾਰ ਦਾ ਗੁੱਸਾ ਸੀ; ਜਿਸ ਨਾਲ ਉਹ ਬੁਰੀ ਤਰ੍ਹਾਂ ਮਰਨਾਉ-ਘਾਇਲ ਵੀ ਹੋ ਸਕਦਾ ਸੀ । ਗੁਰਦੇਵ ਖਾਂਦੇ ਪੀਂਦੇ ਘਰ ਦਾ ਸੁਹਲ ਮੁੰਡਾ ਸੀ । ਪੁਲੀਸ ਦੀ ਫੈਟ ਨਾਲ ਦੁਸ਼ਮਣਾਂ ਵਾਂਗ ਰੰਹ ਖਾ ਗਿਆ । ਉਹਦੀ ਕਿਸਮਤ ਚੰਗੀ, ਪੁਲੀਸ ਦੇ ਝਾਤ ਪੁਆ ਦੇਣ ਤੇ ਵੀ ਭਜਨਾ ਉਸ ਨੂੰ ਸ਼ਨਾਖਤ ਨਾ ਕਰ ਸਕਿਆ। ਭਜਨਾ ਦਿਲੋਂ ਚਾਹੁੰਦਾ ਸੀ, ਮੇਰੇ ਕੇਸ ਵਿਚ ਬੇਗੁਨਾਹ ਕੋਈ ਨਾ ਪਾਇਆ ਜਾਵੇ । ਹੁਣ ਜਦੋਂ ਮੁਦੱਈ ਆਖਦਾ ਸੀ, ਇਹ ਮੇਰਾ ਮੁਲਜ਼ਮ ਨਹੀਂ: ਪੁਲੀਸ ਗੁਰਦੇਵ ਨੂੰ ਕਿਵੇਂ ਫੜ ਰਖਦੀ । ਨਿਰਾ ਨਕਸਲੀ ਹੋਣਾ ਕਾਨੂੰਨ ਦੀ ਨਜ਼ਰ ਵਿਚ ਕੋਈ ਜੁਰਮ ਨਹੀਂ ਬਣਦਾ ਸੀ । ਡਿਪਟੀ ਦੇ ਆਖਣ ਉਤੇ ਸਵਰਨ ਸਿੰਘ ਬਾਣੇਦਾਰ ਨੇ ਗੁਰਦੇਵ ਉਤੇ ਇਕ ਚੋਰੀ ਦਾ ਕੇਸ ਪਾ ਦਿੱਤਾ । ਮੈਜਿਸਟਰੇਟ ਨੇ ਉਸ ਦੀ ਜ਼ਮਾਨਤ ਲੈ ਲਈ।
ਥਾਣਾ ਉਸਦੇ ਪਿਉ ਦਾਦੇ ਨੇ ਕਦੇ ਨਹੀਂ ਵੇਖਿਆ ਸੀ। ਪੁਲੀਸ ਦੀ ਹੱਡਭੰਨਵੀਂ ਮਾਰ ਅਤੇ ਚੋਰੀ ਦੇ ਝੂਠੇ ਕੇਸ ਨੇ ਗੁਰਦੇਵ ਅੰਦਰ ਗੁੱਸੇ ਦੀ ਜੁਆਲਾ ਲਾਈ ਬਾਲ ਦਿੱਤੀ। ਜਵਾਨੀ ਆਪੇ ਵਿਚ ਨਿਰੇ ਜੋਸ਼ ਤੇ ਤਾਕਤ ਨਾਲੋਂ ਕੁਦਰਤੀ ਤਬਦੀਲੀ ਦੀ ਭਾਵਨਾ ਵੀ ਰੱਖਦੀ ਹੈ । ਜੇ ਐਨ ਮੌਕੇ ਸਿਰ ਇਸ ਨੂੰ ਵਿਚਾਰਾਂ ਦੀ ਸਾਣ ਉਤੇ ਹਗੜ ਦਿੱਤਾ ਜਾਵੇ. ਆਪਣਾ ਚਮਤਕਾਰ ਵਖਾਉਣੇਂ ਰੋਕਿਆ ਵੀ ਨਹੀਂ ਰੁਕ ਸਕਦੀ । ਸਾਥੀਆਂ ਦੇ ਹਾਣ, ਦੋਸਤੀ ਅਤੇ ਇਨਕਲਾਬੀ ਸਾਹਿਤ ਪੜ੍ਹ ਪੜ੍ਹ, ਉਹ ਪਹਿਲੋਂ ਹੀ ਮਚਾਕੇ ਵਿਚ ਆਇਆ ਹੋਇਆ ਸੀ; ਪੁਲੀਸ ਦੀ ਮਾਰ ਨੇ ਬਲਦੀ ਉਤੇ ਤੇਲ ਪਾ ਦਿੱਤਾ । ਉਹ ਸਾਥੀਆਂ ਵਿਚ ਲਕੀਰ ਖਿੱਚ ਕੇ ਖਲੋ ਗਿਆ।
ਸਭ ਤੋਂ ਪਹਿਲਾਂ ਸਵਰਨੇ ਤੇ ਡਿਪਟੀ ਹਰਿੰਦਰ ਨੂੰ ਮਾਰਨਾ ਏ।
''ਬਿਲਕੁਲ ਠੀਕ ।" ਪੀਤੂ ਨੇ ਸਾਰੇ ਦਿਲ ਨਾਲ ਹਿੱਕ ਨੂੰ ਹੱਥ ਲਾ ਕੇ ਹਵਾ ਵਿਚ ਮੁੱਕਾ ਤਾਣ ਲਿਆ । ਉਸ ਦੇ ਅੰਦਰਲਾ ਜਖਮ ਉਚੜ ਪਿਆ ਸੀ । "ਦੇਸ ਭਗਤਾਂ ਨੂੰ ਮਾਰਨ ਅਤੇ ਇਨਕਲਾਬ ਦਾ ਰਾਹ ਰੋਕਣ ਲਈ ਸਭ ਤੋਂ ਪਹਿਲਾਂ ਪੁਲੀਸ ਹੀ ਹਰਕਤ ਵਿਚ ਆਉਂਦੀ ਐ। ਲੋਕਾਂ ਉਤੇ ਜ਼ੁਲਮ ਵੀ ਪੁਲੀਸ ਹੀ ਕਰਦੀ ਹੈ।"
ਮਿਹਰ ਸਿੰਘ ਨੇ ਸੱਚਦਿਆਂ ਆਖਿਆ :
ਵੇਖੋ ਬਦੀ, ਪੁਲੀਸ ਨੇ ਆਪਣੀ ਡਿਊਟੀ ਵਜਾਉਣੀ ਏ ਤੇ...।"
"ਅਸੀਂ ਇਨਕਲਾਬ ਦੀ ਡਿਊਟੀ ਵਜਾਉਣੀ ਏ ।" ਗੁਰਦੇਵ ਨੇ ਭਾਵੁਕ ਹੁੰਦਿਆਂ ਮਿਹਰ ਸਿੰਘ ਦੀ ਗੱਲ ਕੱਟ ਦਿੱਤੀ। “ਡਿਊਟੀਆਂ ਦੀ ਟੱਕਰ ਬਿਨਾਂ ਇਨਕਲਾਬ ਨਹੀਂ ਆਉਣਾ।"
ਟੱਕਰ ਇਕ ਨਹੀਂ ਲਗਾਤਾਰ ਹੋਣਗੀਆਂ।" ਮਿਹਰ ਸਿੰਘ ਨੇ ਸੰਕਟਰੀ ਦੀ ਹੈਸੀਅਤ ਵਿਚ ਝਟ ਗੱਲ ਮੁੜ ਆਪਣੇ ਹੱਥ ਲੈ ਲਈ "ਅਸਾਂ ਐਕਸ਼ਨ ਅਜਿਹੇ ਕਰਨੇ ਹਨ, ਜਿਹੜੇ ਲੋਕਾਂ ਨੂੰ ਪ੍ਰੇਰ ਕੇ ਸਾਡੇ ਨਾਲ ਜੋੜ ਸਕਣ ।
ਲੋਕ ਅਸਲ ਤਾਕਤ ਹਨ ਤੇ ਉਨ੍ਹਾਂ ਨੂੰ ਜੋੜਨਾ ਸਾਡੀ ਮੁੱਢਲੀ ਲੋੜ ਹੈ। ਤੁਹਾਨੂੰ ਇਹ ਗੱਲ ਹਮੇਸ਼ਾਂ ਲਈ ਸਿਰ ਵਿਚ ਪਾ ਲੈਣੀ ਚਾਹੀਦੀ ਹੈ ।’ "ਲੱਕ ਹਮੇਸ਼ਾ ਪੁਲੀਸ ਤੋਂ ਦੁਖੀ ਹੁੰਦੇ ਹਨ ।" ਪੀਤੂ ਨੇ ਮਿਹਰ ਸਿੰਘ ਦੀ ਗੱਲ ਬੱਚ ਲਈ । "ਕਿਸੇ ਦਾ ਮੁੰਡਾ ਕਤਲ ਹੋ ਜਾਵੇ, ਗਰੀਬ ਦੇ ਚੰਰੀ ਹੋਵੇ; ਇਹ ਆਉਂਦੇ ਸਾਰ ਮੁਰਗੇ ਭਾਲਣਗੇ । ਤੇ ਰਿਸ਼ਵਤ ਬਿਨਾਂ ਕਿਸੇ ਦੀ ਗੱਲ ਨਹੀਂ ਸੁਣਦੇ । ਤਕੜੇ ਤਾਂ ਵੱਢੀ ਦੇ ਕੇ ਵੀ ਕੰਮ
ਕਢ ਲੈਂਦੇ ਐ; ਪਰ ਮਾੜਿਆਂ ਦੀ ਕੋਈ ਨਹੀਂ ਸੁਣਦਾ । ਇਨਕਲਾਬ ਕਮਜ਼ੋਰਾਂ ਨੂੰ ਫ਼ੌਰੀ ਚਾਹੀਦਾ ਹੈ । ਪੁਲੀਸ ਉਤੇ ਐਕਸ਼ਨ ਸਮਾਜ ਦੇ ਆਰਥਕ ਪੱਖੋਂ ਟੁੱਟੇ ਤਬਕੇ ਨੂੰ ਸਾਡੇ ਨਾਲ ਜੋੜੇਗਾ ।''
ਮੀਟਿੰਗ ਵਿਚ ਬਹਿਸ ਲੰਮੀ ਹੁੰਦੀ ਗਈ। ਮਿਹਰ ਸਿੰਘ ਹਾਲਾਤ ਦੀ ਜਾਚ ਕਰੋ ਬਿਨਾਂ ਕੁਝ ਨਹੀਂ ਕਰਨਾ ਚਾਹੁੰਦਾ ਸੀ । ਦੂਜੇ ਪਾਸੇ ਬੈਂਤਾਂ ਦੀ ਮਾਰ ਹੇਠ ਆਇਆ ਗੁਰਦੇਵ ਦਾ ਕੂਲਾ ਪਿੰਡਾ ਚਿਣਗਾਂ ਛੱਡ ਰਿਹਾ ਸੀ । ਪੀਤੂ ਉਸ ਨਾਲੋਂ ਕਾਹਲਾ ਸੀ । ਮਿਹਰ ਸਿੰਘ ਨੇ ਅਣਮੰਨੇ ਦਿਲ ਨਾਲ ਸਾਥੀਆਂ ਦੀ ਬਹੁਸੰਮਤੀ ਅਗੋ ਦਲੀਲ ਦੇ ਹਥਿਆਰ ਸੁੱਟ ਦਿੱਤੇ । ਫੈਸਲਾ ਇਹ ਹੋਇਆ ਕਿ ਪਾਰਟੀ ਦੇ ਦੇ ਵਿੰਗ ਬਣਾ ਦਿੱਤੇ ਜਾਣ : ਸਿੱਧਾ ਅੰਕਸ਼ਨ ਕਰਨ ਵਾਲਾ ਅਤੇ ਪਾਰਟੀ ਨੂੰ ਜੱਥੇਬੰਦੀ ਨਾਲ ਸਕੂਲਿੰਗ ਦੇਣ ਵਾਲਾ । ਇਹ ਵੀ ਤੈਅ ਹੋਇਆ, ਮਿਹਰ ਸਿੰਘ ਸਕੱਤਰ ਦੀ ਹੈਸੀਅਤ ਵਿਚ ਦੋਹਾਂ ਗਰੁੱਪਾਂ ਦੀਆਂ ਮੀਟਿੰਗਾਂ ਕਰਵਾਇਆ ਕਰੇਗਾ। ਸੂਬਾ ਪੱਧਰ ਉਤੇ ਹੋਰ ਗਰੁੱਪ ਆਪਣੇ ਆਪਣੇ ਇਲਾਕਿਆਂ ਵਿਚ ਸਰਗਰਮ ਸਨ । ਪਰ ਅਹੁਦੇਦਾਰੀ ਦਾ ਤਾਲਮੇਲ ਕਾਇਮ ਸੀ। ਪਾਰਟੀ ਸਾਹਿਤ ਸਾਰੇ ਸੂਬੇ ਦਾ ਇਕੋ ਥਾਂ ਛਪਦਾ ਅਤੇ ਵੰਡਿਆ ਜਾਂਦਾ । ਹਦਾਇਤਾਂ ਚਾਰੂ ਮੌਜਮਦਾਰ ਅਤੇ ਕਾਹਨੂੰ ਸਾਨਿਆਲ ਵਲੋਂ ਆਉਂਦੀਆਂ ਸਨ । ਪਾਰਟੀ ਨਾਲ ਗਦਾਰੀ, ਭੇਤ ਦੇਣ ਜਾਂ ਪਾਰਟੀ ਦਾ ਅਸੂਲ ਤੋੜਨ ਵਾਲੇ ਲਈ ਇਕੋ ਈ ਸਜ਼ਾ ਮਿਥੀ ਗਈ ਸੀ, ਗੋਲੀ । ਸਹੁੰ ਚੁੱਕ ਕੇ ਪਾਰਟੀ ਵਿਚੋਂ ਨਿਕਲਣ ਵਾਲਾ ਵੀ ਨਹੀਂ ਬਖ਼ਸ਼ਿਆ ਜਾ ਸਕਦਾ ਸੀ । ਇਸ ਲਈ ਜਣਾ-ਖਣਾ ਪਾਰਟੀ ਮੈਂਬਰ ਬਣਨ ਦਾ ਜੇਰਾ ਹੀ ਨਹੀਂ ਕਰਦਾ ਸੀ। ਇਹ ਤੱਤ ਖ਼ਾਲਸਾ, ਸਰਕਾਰ ਦੀ ਸਰਮਾਏਦਾਰਾਂ ਨੂੰ ਲੁੱਟ ਕਰਨ ਦੀ ਖੁਲ੍ਹੀ ਛੁੱਟੀ ਅਤੇ ਚਿੱਟੀਆਂ ਪੀਲੀਆਂ ਕਮਿਊਨਿਸਟ ਪਾਰਟੀਆਂ ਦੇ ਬੇਵਾਹ ਹੋ ਜਾਣ ਦੇ, ਪ੍ਰਤਿਕਰਮ ਵਜੋਂ ਉਭਰ ਕੇ ਅਗੇ ਆਇਆ ਸੀ । ਪਾਰਟੀ ਦੇ ਬਹੁਤੇ ਮੈਂਬਰ ਸੁਭਾਵਿਕ ਹੀ ਗਰਮ ਸਨ : ਅਸੀਂ ਮੀਟਿੰਗਾਂ ਹੀ ਕਰਦੇ ਆਂ ਹੋਰ ਕੱਖ ਨਹੀਂ ਸਵਾਰਦੇ । ਸਾਨੂੰ ਅਜਿਹਾ ਕਾਰਨਾਮਾ ਕਰਨਾ ਚਾਹੀਦਾ ਹੈ; ਜਿਸ ਨਾਲ ਝਟ ਲੋਕਾਂ ਦੀਆਂ ਨਜ਼ਰਾਂ ਵਿਚ ਆ ਜਾਈਏ । ਉਂਜ ਪੰਜਾਬ ਦੀ ਮਿੱਟੀ ਹੀ ਐਨੀ ਜ਼ਰਖੇਜ਼ ਹੈ, ਜੋ ਇਸ ਨੂੰ ਵਾਹਿਆ ਸਵਾਰਿਆ ਨਾ ਜਾਵੇ, ਬਹੁਤ ਛੇਤੀ ਜੰਗਲ ਵਿਚ ਬਦਲ ਜਾਂਦੀ ਹੈ । ਮਿਹਰ ਸਿੰਘ ਨੌਜਵਾਨਾਂ ਨੂੰ ਕਾਬੂ ਰਖ ਕੇ ਸੂਝਵਾਨ ਇਨ- ਕਲਾਬੀ ਬਣਾਉਣਾ ਚਾਹੁੰਦਾ ਸੀ। ਵਧੀਆ ਚਲਣ ਨਾਲ ਆਪਣੇ ਸਮਾਜ ਸਾਹਮਣੇ ਸਚਿਆਰੇ ਮਨੁੱਖ ਸਜਾ ਕੇ ਪ੍ਰਭਾਵ ਦੇਣਾ ਚਾਹੁੰਦਾ ਸੀ । ਉਹਦਾ ਮਨ ਆਖਦਾ ਸੀ, ਪੁਲੀਸ ਬਾਰੇ ਐਕਸ਼ਨ ਦਾ ਫ਼ੈਸਲਾ ਕਾਹਲੀ ਹੈ, ਪਰ ਉਹ ਜਮਾਤ ਨੂੰ ਇਕ ਹੀਣੀ ਭੁੱਲ ਕਰ ਕੇ ਵੀ ਜੁੜਵੀਂ ਸ਼ਕਤੀ ਬਣਾਈ ਰਖਣਾ ਚਾਹੁੰਦਾ ਸੀ । ਡਿਪਟੀ ਨੂੰ ਛੱਡ ਕੇ ਸਵਰਨੇ ਉਤੇ ਐਕਸ਼ਨ ਦਾ ਫ਼ੈਸਲਾ ਸਰਬ-ਸੰਮਤੀ ਨਾਲ ਹੋ ਗਿਆ। ਉਨ੍ਹਾਂ ਡਿਊਟੀਆਂ ਲਾ ਦਿੱਤੀਆਂ ਅਤੇ ਸੂਹੇ ਛਡ ਦਿੱਤੇ । ਐਕਸ਼ਨ ਨੂੰ ਕੰਟਰੋਲ ਕਰਨ ਦਾ ਜੁਮਾ ਮਿਹਰ ਸਿੰਘ ਨੇ ਆਪ ਲਿਆ । ਉਹ ਨਹੀਂ ਚਾਹੁੰਦਾ ਸੀ, ਪਹਿਲਾ ਹੀ ਐਕਸ਼ਨ ਫ਼ੇਲ੍ਹ ਹੋ ਜਾਵੇ ਜਾਂ ਕੋਈ ਸਾਥੀ ਢਹਿ ਜਾਵੇ । ਧੀਰ ਰਾਮ ਚਾਹੁੰਦਾ ਸੀ, ਐਕਸ਼ਨ ਦਾ ਇਨਚਾਰਜ ਮੈਂ ਹੋਵਾਂ । ਉਹਦੇ ਖ਼ਿਆਲ ਵਿਚ ਮਿਹਰ ਸਿੰਘ ਅਜਿਹੇ ਕੰਮਾਂ ਵਿਚ ਅਨਾੜੀ ਸੀ । ਉਸ ਕੰਮ ਨਾਲ ਮਿਹਰ ਸਿੰਘ ਨੂੰ ਰੋਲ ਦੇਣ ਦੀ ਲਗਨ ਜਾਰੀ ਰਖੀ।
ਹਮਲੇ ਤੋਂ ਇਕ ਦਿਨ ਪਹਿਲਾਂ ਧੀਰ ਨੇ ਸ਼ਾਮ ਨੂੰ ਥਾਣੇ ਆ ਕੇ ਰੀਪੋਰਟ ਦਰਜ ਕਰਵਾਈ ਕਿ ਸਾਡੀ ਜੰਞ ਖੋਹੀ ਗਈ ਹੈ। ਰੀਪੋਰਟ ਵਿਚ ਉਸ ਆਪਣਾ ਨਾਂ ਵੱਟਵਾਂ ਦਰਜ ਕਰਵਾਇਆ ਅਤੇ ਖੋਹ ਦਾ ਟਿਕਾਣਾ ਥਾਣੇ ਦੀ ਮੁਕਦੀ ਹੱਦ ਉਤੇ ਲਿਖਵਾਇਆ। ਉਸ ਤਾੜਿਆ, ਮੇਨ ਦਰਵਾਜ਼ਾ ਖੂੰਜੇ ਵਿਚ ਹੈ ਅਤੇ ਵਿਹੜਾ ਲੰਘ ਕੇ ਦਫ਼ਤਰ ਵੀ ਸਾਹਮਣੇ ਖੂੰਜੇ ਵਿਚ ਪੈਂਦਾ ਹੈ । ਦਫਤਰ ਅਗੇ ਸਤ ਅੱਠ ਫੁੱਟ ਵਰਾਂਡਾ ਅਤੇ ਖੱਬੇ ਹੱਥ ਹਵਾਲਾਤਾਂ ਦੇ ਦੋ ਕਮਰੇ ਖਾਲੀ ਪਏ ਸਨ ।
ਸੱਜੇ ਪਾਸੇ ਦਫ਼ਤਰ ਲਾਗੇ ਅਸਲਾਖਾਨਾ ਅਤੇ ਸਿਪਾਹੀਆਂ ਦੀਆਂ ਰਿਹਾਇਸ਼ੀ ਕੱਠੜੀਆਂ ਹਨ। ਥਾਣੇ ਤੋਂ ਬਾਹਰ ਨਿਕਲ ਕੇ ਉਸ ਸਵਰਨ ਸਿੰਘ ਦੇ ਕਵਾਟਰ ਨੂੰ ਵੀ ਜਾਰ ਲਿਆ : ਜਿਹੜਾ ਥੋੜੀ ਵਿਥ ਨਾਲ ਹੀ ਸੀ। ਧੀਰੋ ਆਪਣੀ ਤਸੱਲੀ ਕਰਕੇ ਵਾਪਸ ਆ ਗਿਆ । ਗੁਰਦੇਵ ਅਤੇ ਪੀਤੂ ਤੋਂ ਪਿਛੋਂ ਐਕਸ਼ਨ ਦੇ ਹੱਕ ਵਿਚ ਉਹ ਬਹੁਤਾ ਤੱਤਾ ਸੀ । ਉਹ ਚਾਹੁੰਦਾ ਸੀ, ਕਿਹੜਾ ਵੇਲੇ ਹੋਵੇ, ਜਦੋਂ ਪੰਜਾਬ ਵਿਚ ਵੀ ਬੰਗਾਲ ਵਾਂਗ ਇਨਕਲਾਬ ਦਾ ਮੂੰਹ ਮੱਥਾ ਨਿਖਾਰ ਕੇ ਲੋਕਾਂ ਨੂੰ ਮਾਰੋ-ਮਾਰ ਕਰਦੇ ਜੱਸ਼ ਨਾਲ ਭਰ ਦਿੱਤਾ ਜਾਵੇ । ਉਹ ਸਮਝਦਾ ਸੀ, ਲਹੂ ਡੋਲ੍ਹੇ ਬਿਨਾਂ ਕੁਝ ਨਹੀਂ ਬਣਨਾ। ਪਾਰਟੀ ਵਲੋਂ ਹਥਿਆਰ ਸਪਲਾਈ ਕਰਨ ਦੀ ਜ਼ੁੰਮੇਵਾਰੀ ਉਸ ਆਪ ਹਿੱਕ ਥਾਪੜ ਕੇ ਲਈ ਸੀ । ਉਸ ਚੀਨੀ ਦੂਤਾਵਾਸ ਨਾਲ ਆਪਣੇ ਸੰਬੰਧਾਂ ਬਾਰੇ ਵੀ ਸਾਥੀਆਂ ਵਿਚ ਬੜ੍ਹ ਮਾਰ ਦਿੱਤੀ ਸੀ । '
ਐਕਸ਼ਨ ਵਾਲੇ ਮਿਥੇ ਦਿਨ ਥਾਣੇਦਾਰ ਸਵਰਨ ਸਿੰਘ ਸਵੇਰੇ ਹੀ ਬਸ ਚੜ੍ਹ ਕੇ ਕਿਤੇ ਬਾਹਰ ਚਲਿਆ ਗਿਆ । ਪਾਰਟੀ ਦੇ ਸੁਹੇ ਮਿੱਤੂ ਨੇ ਅੱਡੇ ਉਤੇ ਚਾਹ ਪੀਂਦੇ ਸਿਪਾਹੀ ਕੋਲੋਂ ਪੰਜਾਬੀ ਅਖ਼ਬਾਰ ਦੇ ਵਰਕੇ ਫੋਲਦਿਆਂ ਸੁਭਾਵਕ ਹੀ ਪੁੱਛ ਲਿਆ ।
"ਜਮਾਂਦਾਰ ਜੀ ! ਸਰਦਾਰ ਹੋਰੀਂ ਵਾਪਸ ਮੁੜ ਆਉਣਗੇ ?"
"ਸ਼ਹਾਦਤ ਤੇ ਗਏ ਐ, ਹੋਰ ਤਾਂ ਕੋਈ ਕੰਮ ਲਗਦਾ ਨਹੀਂ, ।" ਸਿਪਾਹੀ ਨੇ ਸਰਸਰੀ ਉੱਤਰ ਦੇ ਦਿੱਤਾ ।
ਮਿੱਤ੍ਰ ਨੇ ਆਪੇ ਨੂੰ ਅਵੇਸਲਾ ਬਣਾਈ ਰੱਖਿਆ, ਜਿਸ ਨੂੰ ਸਿਪਾਹੀ ਕਿਵੇਂ ਵੀ ਨਾ ਭਾਂਪ ਸਕਿਆ। ਸਿਪਾਹੀ ਦੇ ਤੁਰ ਜਾਣ ਪਿਛੋਂ ਵੀ ਉਹ ਆਰਾਮ ਨਾਲ ਬੈਠਾ ਰਿਹਾ। ਅਖ਼ਬਾਰ ਉਸ ਨੂੰ ਪੜ੍ਹਨਾ ਨਹੀਂ ਸੀ ਆਉਂਦਾ । ਉਸ ਪਾੜ੍ਹਿਆਂ ਵਾਲੀ ਪੋਚਵੀਂ ਪੱਗ ਬੰਨ੍ਹੀ ਹੋਈ ਸੀ । ਉਹ ਪਲ ਚਟ ਪਿਛੋਂ ਭਵਾਂ ਸਕੋੜ ਕੇ ਅਖ਼ਬਾਰ ਦੀਆਂ ਛੋਟੀਆਂ ਸੁਰਖੀਆਂ ਨੂੰ ਪੂਰੇ ਗਹੁ ਨਾਲ ਵੇਖ ਲੈਂਦਾ । ਦੁਕਾਨ ਵਾਲੇ ਨੂੰ ਚਾਹ ਦੇ ਪੈਸੇ ਦੇ ਕੇ ਬਸ ਚੜ੍ਹਨ ਵਾਲੀਆਂ ਸਵਾਰੀਆਂ ਵਿਚ ਉਹ ਦੋ ਕੁ ਮਿੰਟ ਆਪਣੀ ਹੋਂਦ ਖੁੰਝਾਂਦਾ ਰਿਹਾ । ਫਿਰ ਆਪਣੇ ਟਿਕਾਣੇ ਪਹੁੰਚ ਕੇ ਉਸ ਮਿਹਰ ਸਿੰਘ ਨੂੰ ਸਾਰੀ ਰੀਪੋਰਟ ਦੇ ਦਿੱਤੀ ਕਿ ਸ਼ਾਮ ਤੋਂ ਪਹਿਲਾਂ ਸਵਰਨੇ ਨੇ ਵਾਪਸ ਨਹੀਂ ਆਉਣਾ ।
ਰਾਹ ਰੋਕਣ ਜਾਂ ਮੋਰਚਾ ਮੱਲ ਕੇ ਬੈਠਣ ਦੀ ਉਨ੍ਹਾਂ ਨੂੰ ਕੋਈ ਸਬੀਲ ਨਹੀਂ ਸੁੱਝਦੀ ਸੀ । ਅੱਡੇ ਉਤੇ ਭਾਂਤ ਭਾਂਤ ਦੀਆਂ ਪੱਚੀ ਤੀਹ ਦੁਕਾਨਾਂ ਸਨ । ਬਾਜ਼ਾਰ ਵਿਚ ਗਾਹਕਾਂ ਅਤੇ ਆਉਣ ਜਾਣ ਵਾਲਿਆਂ ਦੀ ਹਮੇਸ਼ਾ ਭਰਪੂਰ ਰੌਣਕ ਰਹਿੰਦੀ ਸੀ । ਇਤਿਹਾਸਕ ਗੁਰਦਵਾਰਾ, ਬੈਂਕ, ਦੇਸੀ ਸ਼ਰਾਬ ਦਾ ਠੇਕਾ, ਐਨ ਬਾਜ਼ਾਰ ਦੇ ਵਿਚਕਾਰ ਪੈਂਦੇ ਸਨ । ਬਾਜ਼ਾਰ ਅਤੇ ਬਾਣੇ ਦੇ ਵਿਚਕਾਰ ਬਲਾਕ ਸੰਮਤੀ ਦਾ ਦਫ਼ਤਰ ਸੀ । ਵਿੱਥ ਬਹੁਤੀ ਤੋਂ ਬਹੁਤੀ ਸੌ ਕਰਮ ਦੀ ਹੋਵੇਗੀ । ਸੁੱਚੇ ਸਮੇਤ ਉਹ ਦਸ ਜਣੇ ਸਨ । ਵੱਖ-ਵੱਖ ਗਰੁੱਪਾਂ ਵਿਚ ਉਨ੍ਹਾਂ ਏਧਰ ਓਧਰ ਸਮਾਂ ਲੰਘਾ ਛਡਿਆ । ਅਧਿਆਂ ਰੋਟੀ ਢਾਬਿਆਂ ਤੋਂ ਖਾ ਲਈ ਅਤੇ ਬਾਕੀਆਂ ਅੱਗੇ ਪਿਛੇ ਹੋ ਕੇ ਗੁਰਦਵਾਰਿਓਂ । ਉਨ੍ਹਾਂ ਆਪਣੀ ਵਲੋਂ ਪੂਰੀ ਵਾਹ ਲਾਈ, ਢਾਣੀ ਦੇ ਤੌਰ ਤੇ ਉਨ੍ਹਾਂ ਨੂੰ ਕੋਈ ਤਾੜ ਨਾ ਲਵੇ । ਦੁਪਹਿਰ ਲੰਘ ਗਈ ਅਤੇ ਸ਼ਾਮ ਪੈ ਗਈ ; ਪਰ ਥਾਣੇਦਾਰ ਵਾਪਸ ਨਾ ਆਇਆ। ਨਾਜਾਇਜ਼ ਹਥਿਆਰਾਂ ਕਾਰਨ ਉਨ੍ਹਾਂ ਨੂੰ ਅੱਚਵੀਂ ਲੱਗੀ ਹੋਈ ਸੀ : ਕਿਹੜਾ ਵੇਲਾ ਹੋਵੇ, ਜਦੋਂ ਕਾਰਾ ਕਰਕੇ ਪੱਤੇ ਵਾਹ ਜਾਈਏ । ਦਿਨ ਛਿਪ ਜਾਣ ਪਿਛੋਂ ਉਨ੍ਹਾਂ ਸਵਰਨ ਸਿੰਘ ਦੇ ਕੁਆਰਟਰ ਨੂੰ ਆਪਣਾ ਮੁੱਖ ਨਿਸ਼ਾਨਾ ਮਿਥ ਲਿਆ । ਹੋਰ ਕੋਈ ਜਗਾ ਲੁਕਣ ਲਈ ਥੋੜਾ ਬਹੁਤਾ ਅੜਤਲਾ ਵੀ ਨਹੀਂ ਦੇਂਦੀ ਸੀ ।
ਥਾਣੇਦਾਰ ਸਵਰਨ ਸਿੰਘ ਨੂੰ ਸ਼ਹਾਦਤ ਦੇਣ ਪਿਛੋਂ ਉਸ ਦੇ ਦੋਸਤਾਂ ਘੇਰ ਲਿਆ। ਉਹ ਉਸ ਨੂੰ ਜੀਪ ਵਿਚ ਬਹਾ ਕੇ ਮੱਲਮੱਲੀ ਦਰਿਆ ਉਤੇ ਮੁਰਗਾਬੀਆਂ ਦੇ ਸ਼ਿਕਾਰ ਨੂੰ ਲੈ ਗਏ ।
ਆਥਣ ਹੁੰਦਾ ਵੇਖ ਸਵਰਨ ਸਿੰਘ ਨੇ ਹਾਲ ਦੁਹਾਈ ਪਾ ਦਿੱਤੀ ਕਿ ਮੇਰਾ ਥਾਣੇ ਪਹੁੰਚਣਾ ਬਹੁਤ ਜਰੂਰੀ ਹੈ । ਉਹਦੇ ਦੋਸਤਾਂ ਜੀਪ ਭਜਾ ਕੇ ਉਸ ਨੂੰ ਆਖਰੀ ਬਸ ਲਿਆ ਚੜ੍ਹਾਇਆ । ਉਹ ਪੌਣੇ ਅੱਠ ਵਜਦੇ ਨੂੰ ਵਾਪਸ ਆਇਆ। ਸਾਰੇ ਬਾਜ਼ਾਰ ਦੀਆਂ ਬੱਤੀਆਂ ਝਮਝਮ ਜਗ ਰਹੀਆਂ ਸਨ। ਨਿੱਕੀਆਂ, ਪਰ ਤਿੱਖੀਆਂ ਅੱਖਾਂ ਵਾਲੇ ਮਿੱਤੂ ਨੇ ਥਾਣੇਦਾਰ ਨੂੰ ਖੱਬੇ ਹੱਥ ਪੁੱਠੀਆਂ ਲਟਕਦੀਆਂ ਦੋ ਮੁਰਗਾਬੀਆਂ ਲਈ ਜਾਂਦੇ ਨੂੰ ਵੇਖ ਲਿਆ । ਸਵਰਨ ਸਿੰਘ ਥਾਣੇ ਜਾ ਕੇ ਬਟ ਹੀ ਖ਼ਾਲੀ ਹੱਥ ਮੁੜ ਆਇਆ ਅਤੇ ਸਿੱਧਾ ਆਪਣੇ ਕੁਆਰਟਰ ਨੂੰ ਤੁਰ ਗਿਆ। ਮਿੱਤ੍ਰ ਨੇ ਨਹਿਰ ਵਾਲੇ ਪਾਸੇ ਬੈਠੇ ਸਾਥੀਆਂ ਨੂੰ ਖ਼ਬਰ ਕਰ ਦਿੱਤੀ ਕਿ ਸ਼ਿਕਾਰ ਕੁਆਟਰ ਵਿਚ ਜਾ ਵੜਿਆ ਏ ।
ਸਵਰਨੇ ਦੀ ਘਰ ਵਾਲੀ ਪੇਕੇ ਗਈ ਹੋਈ ਸੀ । ਉਸ ਵਰਦੀ ਲਾਹ ਕੇ ਪਸਤੌਲ ਵੀ ਕਿੱਲੀ ਤੇ ਟੈਗ ਦਿੱਤਾ । ਸਾਦਾ ਕਮੀਜ਼ ਚਾਦਰਾ ਲਾ ਕੇ ਉਹ ਥਾਣੇ ਆ ਗਿਆ । ਇਹ ਥਾਣਾ ਜੀ. ਟੀ. ਰੋਡ ਤੋਂ ਕੋਹਾਂ ਪਾਸੇ ਪੈਂਦਾ ਸੀ । ਕਿਸੇ ਅਫਸਰ ਦੇ ਅਚਾਨਕ ਦਬਸ਼ ਮਾਰਨ ਦਾ ਕੋਈ ਖ਼ਤਰਾ ਨਹੀਂ ਸੀ । ਜਿਹੜਾ ਥਾਣੇਦਾਰ ਜਾਂ ਉਸ ਦੇ ਕਰਮਚਾਰੀ ਏਥੇ ਆ ਲਗਦੇ : ਬਸ ਢੋਲੇ ਦੀਆਂ ਹੀ ਲਾਉਂਦੇ । ਇਕ ਦੋ ਦਿਨ ਦੀ ਫਰਲੇ ਮਾਰਨੀ ਤਾਂ ਹਰ ਮੁਲਾਜ਼ਮ ਆਪਣਾ ਹੱਕ ਹੀ ਸਮਝਦਾ ਸੀ । ਥਾਣੇਦਾਰ ਸਵਰਨ ਸਿੰਘ ਨੇ ਏਥੇ ਆ ਕੇ ਸਰਦਾਰੀ ਹੀ ਕੀਤੀ ਸੀ। ਅਜ ਮੁਰਗਾਬੀਆਂ ਬਣਾ ਕੇ ਉਹ ਐਸ਼ ਨਾਲ ਰੋਟੀ ਖਾਣਾ ਚਾਹੁੰਦਾ ਸੀ । ਉਸ ਮੁਰਗਾਬੀਆਂ ਸਾਫ਼ ਕਰਦੇ ਸਿਪਾਹੀ ਨੂੰ ਆਖਿਆ :
''ਚੇਤੂ, ਇਨ੍ਹਾਂ ਨੂੰ ਬਣਦੀਆਂ ਕਰਦੀਆਂ ਨੂੰ ਤਾਂ ਦਸ ਵਜ ਜਾਣਗੇ । ਮੈਨੂੰ ਭੁੱਖ ਬੜੀ ਲੱਗੀ ਏ, ਤੂੰ ਬਾਜ਼ਾਰੋਂ ਥੋੜੀ ਜਿੰਨੀ ਰੋਟੀ ਪੁਆ ਲਿਆ ?""
"ਲਿਆਇਆ ਜਨਾਬ !" ਸਿਪਾਹੀ ਢਾਬੇ ਨੂੰ ਦੌੜ ਗਿਆ । ਮੁਰਗਾਬੀਆਂ ਨੇ ਉਸ ਵਿਚ ਤੇਜ਼ੀ ਲੈ ਆਂਦੀ ਸੀ ।
ਸਵਰਨ ਸਿੰਘ ਨੇ ਦਫਤਰ ਆ ਕੇ ਪੱਖਾ ਖੋਲ੍ਹ ਲਿਆ ਅਤੇ ਨੀਵੀਂ ਕੁਰਸੀ ਵਿਚ ਪੈਂਦਿਆਂ ਲੱਤਾਂ ਮੇਜ਼ ਉੱਤੇ ਪਸਾਰ ਲਈਆਂ। ਅਪ੍ਰੈਲ ਮਹੀਨੇ ਦੇ ਆਖਰੀ ਦਿਨਾਂ ਵਿਚ ਹਾਲੇ ਗਰਮੀ ਬਹੁਤੀ ਨਹੀਂ ਵਧੀ ਸੀ, ਪਰ ਉਹ ਥਕਿਆ ਥਕਿਆ ਗਰਮੀ ਮਹਿਸੂਸ ਕਰ ਰਿਹਾ ਸੀ । ਸੋ ਵਾਟ ਦੇ ਬਲਬ ਵਲ ਝਾਕ ਕੇ ਉਸ ਅੱਖਾਂ ਮੀਟ ਲਦੀਆਂ। ਉਹਦਾ ਸਰੀਰ ਸੁਸਤੀ ਫੜਦਾ ਗਿਆ । ਪੰਜਾਂ ਸੱਤਾਂ ਮਿੰਟਾਂ ਵਿਚ ਹੀ ਚੇਤ ਰਾਮ ਰੋਟੀ ਲੈ ਆਇਆ ।
"ਲਓ ਜਨਾਬ, ਤੁਸੀਂ ਕਾਲਜਾ ਧਾਫੜੋ, ਮੈਂ ਸਟੋਵ ਉਤੇ ਬਿੰਦ ਲਾਵਾਂਗਾ ।" ਜਿਪਾਹੀ ਨਾਲ ਹੀ ਚੁਟਕੀ ਮਾਰ ਗਿਆ ।
"ਚੰਗਾ, ਮੁਨਸ਼ੀ ਨੂੰ ਭੇਜ । ਉਹ ਸਾਰੇ ਦਿਨ ਦੀ ਡਾਕ ਤੇ ਰੀਪੋਰਟ ਦੇਵੇਂ ।" ਸਵਰਨ ਸਿੰਘ ਨੇ ਅਖ਼ਬਾਰ ਦਾ ਕਾਗਜ਼ ਪਾਸੇ ਕੀਤਾ ਅਤੇ ਰੋਟੀ ਵਾਲੀ ਥਾਲੀ ਆਪਣੇ ਵੱਲ ਖਿੱਚ ਲਈ । "ਸਰਦਾਰ ਦੀ ਬੀਮਾਰੀ ਬਾਰੇ ਕੋਈ ਖ਼ਬਰਸਾਰ ? ਛੁੱਟੀ ਹੋਰ ਵਧਾਈ ਏ ? ਥਾਣਾ ਸੁੰਨਾ ਈ ਕਿਉਂ ਪਿਆ ਏ ? ਪਹਿਰੇ ਉਤੇ ਵੀ ਡੰਡਾ ਲਈ ਖਲੋਤਾ ਏ ?" ਉਸ ਗਰਾਹੀ ਤੋੜ ਕੇ ਮੂੰਹ ਪਾ ਲਈ ।
"ਜਨਾਬ ਸਰਦਾਰ ਬਾਰੇ ਕੋਈ ਅਤਾ ਪਤਾ ਨਹੀਂ ਆਇਆ। ਮੁਨਸ਼ੀ ਕਿਸ਼ੋਰੀ ਲਾਲ ਤੇ ਦੋ ਕੁ ਸਾਥੀ ਆਹ ਨੇੜੇ ਲਾਲਿਆਂ ਦੇ ਮੁੰਡੇ ਤੋਂ ਵਿਆਹ ਦੀ ਦਾਅਵਤ ਖਾਣ ਗਏ ਐ। ਮੈਂ ਵੀ ਝਟ ਕੁ ਹੋਇਆ ਇਤਲਾਹਾਂ ਤੋਂ ਵਾਪਸ ਆਇਆ ਹਾਂ । ਏਥੇ ਤਾਂ ਇਕੱਲਾ ਦਿਆਲ ਈ ਐ।"
"ਉਸ ਨੂੰ ਹੀ ਬੁਲਾ ? ਤੂੰ ਫਟਾਫਟ ਮੁਰਗਾਬੀਆਂ ਬਣਾ ?"
"ਬਸ ਜੀ ਐਨਾ ਚਿਰ ।" ਉਸ ਮੁੜ ਚੁਟਕੀ ਮਾਰ ਕੇ ਫੁਰਤੀ ਦਰਸਾਈ । ਥਾਣੇਦਾਰ ਨੇ ਹਾਲੇ ਅੱਧੀ ਰੋਟੀ ਹੀ ਖਾਧੀ ਸੀ, ਜਦੋਂ ਦਿਆਲ ਸਿੰਘ ਸਿਪਾਹੀ ਨੇ ਆ ਸੈਲੂਟ
"ਜਨਾਬ, ਬਾਹਰ ਚਾਰ ਪੰਜ ਜਣੇ ਖਲੋਤੇ ਐ : ਮਿਲਣਾ ਚਾਹੁੰਦੇ ਐ।"
"ਕੌਣ ਏਂ ?!"
“ਮੈਨੂੰ ਤਾਂ ਮਝੈਲਾਂ ਵਰਗੇ ਲਗਦੇ ਐ. ਧੂਹਵੇਂ ਚਾਦਰਿਆਂ ਨਾਲ ਲੰਮੇ ਲੰਮੇ ਕੁਰਤੇ: ਆਹਦੇ, ਸਾਡਾ ਸਾਈਕਲ ਖੋਹ ਹੋ ਗਿਆ ਏ ।" ਸਰੀਰ ਦੇ ਭਾਰੇ ਦਿਆਲ ਨੇ ਖਲੰਤਿਆਂ ਖਲੋਤਿਆ ਉੱਤਰ ਦਿੱਤਾ । ਉਸ ਨੂੰ ਪਤਾ ਸੀ, ਮੈਨੂੰ ਇਕ ਵਾਰ ਉਨ੍ਹਾਂ ਕੋਲ ਫਿਰ ਜਾਣਾ ਪਵੇਗਾ ।
“ਉਨ੍ਹਾਂ ਨੂੰ ਆਖ ਜੇ ਹੱਥਲੀ ਰੋਟੀ ਖਾ ਲਵਾਂ ।"
ਦਿਆਲ ਉਹਨੀਂ ਪੈਰੀਂ ਵਾਪਸ ਜਾ ਕੇ ਮੁੜ ਆਇਆ । ਸਵਰਨ ਸਿੰਘ ਨੇ ਹੀ ਉਸ ਨੂੰ ਮੁੜ ਪੁੱਛਿਆ।
"ਅੱਜ ਕਈ ਹੋਰ ਵਾਰਦਾਤ ? ਬਹਿ ਜਾਹ ?"
"ਕੋਈ ਨਹੀਂ ਜਨਾਬ !" ਦਿਆਲ ਟੁਟੀ ਬਾਂਹ ਵਾਲੀ ਕੁਰਸੀ ਵਿਚ ਸਹਿਜ ਨਾਲ ਬੀਰ
"ਡਾਕ ਵਿਚ ਕਈ ਹਦਾਇਤ ?"
''ਇਹ ਤਾਂ ਜਨਾਬ ਕਿਸ਼ੋਰੀ ਲਾਲ ਨੂੰ ਹੀ ਪਤਾ ਹੋਵੇਗਾ । ਉਸ ਸਾਨੂੰ ਕੁਝ ਨਹੀਂ ਦਸਿਆ, ਸਭ ਹੱਛਾ ਹੀ ਸਮਝੋ ।"
"ਉਹ ਹਰਾਮ ਦੇ ਰੋਕਿਆ ਵੀ ਰੁਕੇ ਨਹੀਂ ।" ਬੁਰਕੀ ਲੰਘਾਉਂਦਿਆਂ ਥਾਣੇਦਾਰ ਨੇ ਬਾਹਰ ਵਲ ਵੇਖਿਆ।
ਮਿਹਰ ਸਿੰਘ ਨੇ ਥਾਣੇਦਾਰ ਦੇ ਂਟੀ ਖਾਣ ਵਿਚ ਉਲਝੇ ਹੋਣ ਨੂੰ ਇਕ ਵਧੀਆ ਮੌਕਾ ਸਮਝਿਆ ਅਤੇ ਸਾਥੀਆਂ ਨੂੰ ਸੰਣਤ ਮਾਰਦਿਆਂ ਬੰਦ ਬਾਰ ਦੀ ਖੁੱਲ੍ਹੀ ਤਾਕੀ ਲੰਘਣ ਵਿਚ ਅਗਵਾਈ ਕੀਤੀ । ਡੰਡਾ ਲਈ ਖਲੋਤੇ ਸਿਪਾਹੀ ਨੇ ਉਨ੍ਹਾਂ ਨੂੰ ਅੰਦਰ ਜਾਂਦਿਆਂ ਨੂੰ ਦੁਬਿਧਾ ਜਿਹੀ ਵਿਚੋਂ ਮਨਾਹ ਕੀਤਾ । ਮਿਹਰ ਸਿੰਘ ਨੇ ਮਿੱਤਰਾਂ ਵਾਲੀ ਭਾਵਨਾ ਨਾਲ ਆਖਿਆ:
“ਬਾਈ ਜੀ, ਸਰਦਾਰ ਸਵਰਨ ਸਿੰਘ ਮੇਰਾ ਦੋਸਤ ਐ।"
ਮਿਹਰ ਸਿੰਘ ਦੇ ਪਿਛੇ ਹਮੀਰ ਅਤੇ ਜਲਵੰਤ ਵੀ ਲੰਘ ਗਏ। ਧੀਰ ਬਿਜਲੀ ਦਾ ਕੰਨੇਕਟਰ ਖਿੱਚਣ ਲਈ ਤਿਆਰ ਖਲੋਤਾ ਸੀ । ਐਕਸ਼ਨ ਪਿਛੋਂ ਫ਼ਰਾਰ ਹੋਣ ਲਈ ਛੇਰੀ ਅੰਨ੍ਹੇਰੇ ਦੀ ਲੋੜ ਸੀ । ਉਸ ਐਕਸ਼ਨ ਵਾਲੇ ਤਿੰਨਾਂ ਦੇ ਗਰੁੱਪ ਨੂੰ ਦਸਿਆ ਸੀ, ਤੁਹਾਡੇ ਪਹਿਲੇ ਵਾਇਰ ਸਮੇਂ ਹੀ ਬਿਜਲੀ ਬੁਝ ਜਾਵੇਗੀ । ਮਿਹਰ ਸਿੰਘ ਹੋਰੀ ਧੀਰੋ ਦੇ ਦਸੇ ਅਨੁਸਾਰ ਬਿਜਲੀ ਜਗਦੇ ਦਫਤਰ ਨੂੰ ਨਿਝੱਕ ਸਿਧੇ ਤੁਰ ਗਏ; ਜਿਵੇਂ ਪਹਿਲਾਂ ਵੀ ਕਈ ਵਾਰ ਆਏ ਹੋਣ ।
"ਤੁਸੀਂ ਅਟਕ ਨਹੀਂ ਸਕਦੇ ਸੀ ਝਟ ?" ਥਾਣੇਦਾਰ ਨੇ ਮੱਥੇ ਤਿਉੜੀਆਂ ਚਾੜਾ ਲਈਆਂ । “ਕਿਥੇ ਖੋਹਿਆ ਗਿਆ ਸਾਈਕਲ ?”
"ਜੀ ਮਹਿਲਾਂ ਵਾਲੇ ਪੁਲ ਉਤੇ ।" ਜਲਵਤ ਸਿੰਘ ਨੇ ਘੜਿਆ ਘੜਾਇਆ ਉੱਤਰ ਦਿੱਤਾ।
"ਖੋਹਣ ਵਾਲੇ ਕਿੰਨੇ ਜਣੇ ਸਨ ? ਕੋਲ ਹਥਿਆਰ ?" ਸਵਰਨ ਸਿੰਘ ਨੇ ਅਗੇ ਖਲੋਤੇ ਮਿਹਰ ਸਿੰਘ ਦਾ ਹੱਥ ਲੰਮੇ ਕੁਰਤੇ ਵਿਚ ਹਿਲਦਾ ਤੇ ਮੁੜ ਰੀਵਾਲਵਰ ਬਾਹਰ ਆਉਂਦਾ ਵੇਖ ਲਿਆ ।
ਉਸ ਪਲ ਦੋਵੇਂ ਧਿਰਾਂ ਘਕਰਾ ਚੁੱਕੀਆਂ ਸਨ । ਮਿਹਰ ਸਿੰਘ ਤੇ ਉਸ ਦੇ ਦੋਹਾਂ ਸਾਕੀਆਂ ਪਹਿਲਾਂ ਬੰਦਾ ਕਦੇ ਨਹੀਂ ਮਾਰਿਆ ਸੀ । ਥਾਣੇਦਾਰ ਸਾਈਕਲ ਖੋਹ ਹੋ ਜਾਣ ਕਾਰਨ ਥੋੜਾ ਹੈਰਾਨ ਸੀ । ਪਰ ਆਪਣੇ ਵਲ ਉਠਦਾ ਰੀਵਾਲਵਰ ਦੇਖ ਕੇ ਉਸ ਦੀਆਂ ਸੱਤੇ ਮਾਰੀਆਂ ਗਈਆਂ । ਬੰਦਾ ਸਾਰੀਆਂ ਸੁਸਤੀਆਂ ਵਗਾਹ ਕੇ ਮੌਤ ਤੋਂ ਬਚਣ ਲਈ ਜਿੰਨੀ ਵਰਤੀ ਕਰਦਾ ਏ, ਸ਼ਾਇਦ ਹੋਰ ਕਿਸੇ
ਮੌਕੇ ਨਾ ਕਰਦਾ ਹੋਵੇ । ਸਵਰਨ ਸਿੰਘ, ਮਿਹਤ ਸਿੰਘ ਦੇ ਰੀਵਾਲਵਹ ਦਾ ਘੋੜਾ ਨੱਪਦਿਆਂ- ਨੱਪਦਿਆਂ ਮੰਚ ਹੇਠਾਂ ਹੋ ਗਿਆ । 'ਦਾਅੜ ਦਾਅੜ' ਦੇ ਫਾਇਰ ਹੋ ਗਏ । ਬਿਜਲੀ ਭਟ ਹੀ ਬੁਝ ਗਈ । ਰੋਟੀ ਵਾਲੀ ਥਾਲੀ, ਕੋਲੀ ਅਤੇ ਪਾਣੀ ਵਾਲਾ ਗਲਾਸ ਖੜਕਾਰ ਕਰਦੇ ਆਉਣਾ ਵਾਲਿਆਂ ਦੇ ਪੈਰਾ ਵਿਚ ਜਾ ਪਏ । ਅੰਨ੍ਹੇਰੇ ਵਿਚ ਦੋ ਫ਼ਾਇਰ ਹੋਰ ਹੋ ਗਏ । ਰੀਵਾਲਵਰ ਦੇ ਮੂੰਹ ਦੀ ਲਾਟ ਕੁਝ ਦਿਸਣ ਤੋਂ ਪਹਿਲਾਂ ਹੀ ਬੁਝ ਜਾਂਦੀ । ਸਵਰਨ ਸਿੰਘ ਨੇ ਮੇਚ ਉਲਟਾ ਦਿੱਤਾ ਸੀ।
ਸੁੰਨ-ਮੁੰਨ ਬੈਠੇ ਦਿਆਲੇ ਨੇ ਹਰਫਲ ਕੇ ਭੱਜਣ ਦਾ ਯਤਨ ਕੀਤਾ । ਜਲਵੰਤ ਸਿੰਘ ਨੇ ਸਮਝਿਆ, ਮੈਨੂੰ ਜੱਫੀ ਮਾਰਨ ਲੱਗਾ ਹੈ । ਉਸ ਅੰਨ੍ਹੇ ਵਾਹ ਉਹਦੇ ਪੱਟ ਵਿਚ ਦੋ ਗੋਲੀਆਂ ਮਾਰ ਦਿੱਤੀਆਂ । ਪਰ ਦਿਆਲ ਹਮੀਹ ਨੂੰ ਧੱਕਾ ਮਾਰ ਕੇ ਭੱਜ ਗਿਆ। ਭਜਦੇ ਪਿੱਛੋਂ ਜਾਣਾ ਹਮੀਰ ਨੇ ਵੀ ਠੀਕ ਨਾ ਸਮਝਿਆ । ਕਿਉਂਕਿ ਅਸਲ ਸ਼ਿਕਾਹ ਤਾਂ ਕਮਰੇ ਵਿਚ ਹੀ ਸੀ।
ਧੀਰੋ ਰਾਮ ਨੇ ਤੈਅ ਪ੍ਰੋਗਰਾਮ ਅਨੁਸਾਰ ਬਾਹਰ ਬਿਜਲੀ ਦਾ ਮੰਨ ਸਵਿੱਚ ਹੀ ਕੱਟ ਦਿੱਤਾ ਸੀ। ਉਸ ਕਲਕੱਤ ਵਰਕਸ ਪ ਵਿਚ ਕੁਝ ਸਮਾਂ ਟੱਕਰਾਂ ਮਾਰੀਆਂ ਸਨ । ਬਿਜਲੀ ਬੁਝ ਜਾਣ ਨਾਲ ਸਾਰੇ ਬਾਜ਼ਾਰ ਵਿਚ ਹਫੜਾ ਦਫੜੀ ਪੈ ਗਈ । ਉਪਰੋਥਲੀ ਹੋ ਰਹੇ ਫਾਇਰਾਂ ਨੇ ਸਾਰੇ ਕਸਬੇ ਦੀ ਪੜਕਣ ਵਿਚ ਉੱਪਤ ਪੱਕਲ ਪਾ ਦਿੱਤੀ । ਮੁਰਗਾਬੀਆਂ ਵਿਚਾਲੇ ਛੱਡ ਕੇ ਚੇਤੂ ਨੇ ਬਿਨਾਂ ਕੁਝ ਜਾਣੋ ਲੜਕਾਰਾ ਮਾਰ ਦਿੱਤਾ । ਗੇਟ ਉਤੇ ਖਲੋਤੇ ਸਾਥੀਆਂ ਬਾਹਰਲੀ ਵਾਹਰ ਨੂੰ ਰੋਕਣ ਲਈ ਕਿੰਨੇ ਹੀ ਫਾਇਰਾਂ ਦਾ ਮੀਂਹ ਵਰ੍ਹਾ ਦਿੱਤਾ । ਬਾਜ਼ਾਰ ਵਾਲੇ ਸਮਝਦੇ ਸਨ, ਬਣੇ ਵਲ ਕੋਈ ਵਾਰਦਾਤ ਹੋਈ ਜਾ ਰਹੀ ਹੈ । ਪਰ ਉਸ ਪਾਸੇ ਵਲ ਮੂੰਹ ਕਰਨ ਦੀ ਕਿਸੇ ਵਿਚ ਹਿੰਮਤ ਨਹੀਂ ਸੀ।
ਡੰਡਾ ਫੜ ਕੇ ਪਹਿਰਾ ਦੇ ਰਿਹਾ ਸਿਪਾਹੀ ਜਾਨ ਬਚਾਉਣ ਲਈ ਫੁੱਲਾਂ ਵਾਲੀਆਂ ਕੋਲੀਆਂ ਵਿਚ ਮੂਧਾ ਜਾ ਡਿੱਗਾ । ਅੰਹਾ ਸੰਘਣਾ ਹੋ ਜਾਣ ਕਾਰਨ ਉਸ ਨੂੰ ਕਿਸੇ ਨਹੀਂ ਵੇਖਿਆ ਸੀ । ਡਰ ਨਾਲ ਉਹ ਐਨਾ ਤਰਹਿ ਗਿਆ ਕਿ ਉਸ ਦੇ ਮੂੰਹੋਂ 'ਵਾਹਿਗੁਰੂ' ਤੱਕ ਨਹੀਂ ਨਿਕਲਦਾ ਸੀ । ਕੱਲੀਆਂ ਵਿਚ ਦੜ ਵੱਟੀ ਪਿਆ, ਉਹ ਸਾਹ ਲੈਣੇਂ ਵੀ ਡਰਦਾ ਸੀ ।
ਦਫਤਰ ਵਿਚ ਵਰਾਂਡੇ ਤੋਂ ਅਗਾਂਹ ਲੰਘ, ਅੰਨ੍ਹੇਰਾ ਹੋ ਜਾਣ ਕਾਰਨ ਕਿਸੇ ਨੂੰ ਵੀ ਕੁਝ ਨਹੀਂ ਜਿਸਦਾ ਸੀ । ਡੇਰ ਭੌਰ ਹੋਇਆ ਸਵਰਨ ਸਿੰਘ ਮੌਜ਼ ਦੇ ਓਹਲੇ ਵਿਚੋਂ ਉਠ ਖਲੋਤਾ । ਮਿਹਰ ਸਿੰਘ ਤੋਂ ਜਲਵੰਤ ਸਿੰਘ ਪਿਛਾਂਹ ਹਟ ਗਏ ਸਨ । ਉਨ੍ਹਾਂ ਸਮਝਿਆ ਦੇ ਗੱਲੀਆਂ ਖਾ ਕੇ ਸਵਰਨ ਸਿੰਘ ਜਮ ਤੋੜ ਚੁੱਕਾ ਹੈ । ਪਰ ਹਮੀਰ ਸਿੰਘ ਥਾਣੇਦਾਰ ਦੇ ਹਿੱਕ ਵਿਚ ਗੋਲੀ ਮਾਰ ਕੇ ਤਸੱਲੀ ਨਾਲ ਵਾਰਸ ਮੁੜਨਾ ਚਾਹੁੰਦਾ ਸੀ । ਕੁਦਰਤੀ ਅਗਾਂਹ ਵਧਦਿਆਂ ਸਵਰਨੇ ਦਾ ਹੱਥ ਹਮੀਰ ਸਿੰਘ ਦੇ ਗੋਵਾਲਵਰ ਦੀ ਨਾਲੀ ਨੂੰ ਪੈ ਗਿਆ । ਉਸ ਲਈ ਅੰਦਰੋਂ ਬਾਹਰ ਨੂੰ ਦੱਖਣਾ ਸੁਖਾਲਾ ਸੀ । ਹਮੀਰ ਜੇ ਗੁੱਗ ਨਾਲ ਉਪਰੋਥੱਲੀ ਤਿੰਨ ਫਾਇਰ ਕਰ ਦਿਤੇ । ਥਾਣੇਦਾਰ ਨੇ ਨਾਲੀ ਨੂੰ ਹੱਥ ਪੈਣ ਸਾਰ ਹੀਵਾਲਵਰ ਦਾ ਮੂੰਹ ਛੱਤ ਵਲ ਚੁੱਕ ਦਿੱਤਾ । ਲਗਾਤਾਰ ਫਾਇਰਾ ਨਾਲ ਨਾਲੀ ਇਕਦਮ ਤਪ ਗੱਲੀ: ਪਰ ਉਸ ਹੱਥ ਦੀ ਪਕੜ ਭੱਠਾ ਨਾ ਦਿੱਲੀ ਕੀਤੀ । ਥਾਣੇਦਾਰ ਸਮਝਦਾ ਸੀ, ਆਹਮਣੇ- ਸਾਹਮਣੇ ਘੁਲਦਿਆ ਦੇ ਨਾਲੀ ਛੱਡ ਦਿੱਤੀ, ਬਚਾਅ ਕੋਈ ਨਹੀਂ। ਉਸ ਹਮੀਰ ਦੇ ਹੜੱਕਾ ਮਾਰ ਲੈਣ ਤੇ ਵੀ ਨਾਲੀ ਨਾ ਛੱਡੀ । ਦੋਵੇਂ ਜ਼ਿੰਦਗੀ ਮੌਤ ਨਾਲ ਘੁਲ ਰਹੇ ਸਨ ।
ਮਿਹਰ ਸਿੰਘ ਤੇ ਜਲਵੰਤ ਸਿੰਘ ਥਾਣੇ ਦੇ ਬਾਰ ਦੀ ਖੁਲ੍ਹੀ ਤਾਕੀ ਵਿਚੋਂ ਬਾਹਰ ਹੋ ਗਏ । ਬਾਹਰ ਨਿਕਲਦਿਆਂ ਜਿੱਤ ਵਜੋਂ ਉਨ੍ਹਾਂ ਤਾਕੀ ਮਾਰ ਦਿੱਤੀ । ਉਨ੍ਹਾਂ ਦਾ ਖ਼ਿਆਲ ਸੀ, ਹਮੀਰ ਸਿੰਘ ਪਹਿਲਾ ਬਾਹਰ ਜਾ ਚੁੱਕਾ ਹੈ। ਪਰ ਹਮੀਰ ਤੇ ਸਵਰਨ ਸਿੱਖ ਇਕ ਦੂਜੇ ਤੋਂ ਰੀਵ ਲਵਰ ਖੋਹਣ ਲਈ ਕਰ ਅਜਮਾ ਕਰਦੇ ਇਹੜੇ ਵਿਚ ਆ ਵ । ਹਮੀਰ ਨੂੰ ਵਿਹੜੇ ਵਿਚ ਇਕੱਲਾ ਘੁਲਦਾ
ਵੇਖ ਕੇ ਚੇਤਰਾਮ ਸਿਪਾਹੀ ਵੀ ਸ਼ੀਂਹ ਬਣ ਗਿਆ । ਸਿਪਾਹੀ ਦੀ ਮਦਦ ਨਾਲ ਸਵਰਨ ਸਿੰਘ ਹੋਰ ਹੌਸਲਾ ਫੜ ਗਿਆ । ਚੇਤੂ ਨੇ ਹਮੀਰ ਦੀ ਪਿੱਠ ਵਿਚ ਮੁੱਕੇ ਠੋਕਣੇ ਸ਼ੁਰੂ ਕਰ ਦਿੱਤੇ । ਇਹ ਸਾਰੀ ਘਟਨਾ ਦੋ ਮਿੰਟ ਵਿਚ ਐਨੀ ਛੇਤੀ ਵਾਪਰ ਜਾਵੇਗੀ; ਮਨੁੱਖੀ ਮਨ ਯਕੀਨ ਨਹੀਂ ਕਰ ਸਕਦਾ।
ਰੀਵਾਲਵਰ ਦੀ ਖੂਹ-ਖੁਹਾਈ ਵਿਚ ਥਾਣੇਦਾਰ ਦੇ ਹੱਥ ਵਧਦੇ ਵਧਦੇ ਗਰਾਰੀ ਤੱਕ ਪਹੁੰਚ ਗਏ । ਦੋਹਾਂ ਦੇ ਸਾਰਾ ਜ਼ੋਰ ਲਾਉਣ ਕਾਰਨ ਗਰਾਰੀ ਵਿੰਗੀ ਹੋ ਗਈ । ਹੁਣ ਘੋੜਾ ਨੱਪਿਆਂ ਵੀ ਫ਼ਾਇਰ ਨਹੀਂ ਹੁੰਦਾ ਸੀ । ਹਮੀਰ ਨੇ ਰੀਵਾਲਵਰ ਵਿਚੇ ਛੱਡ ਕੇ ਭੱਜਣਾ ਮਿਹਣੇ ਵਾਲੀ ਗੱਲ ਸਮਝੀ । ਉਸ ਨੀਵੀਂ ਪਾ ਕੇ ਸਵਰਨੇ ਦੇ ਹੱਥ ਉਤੇ ਪੂਰੋ ਜ਼ੋਰ ਨਾਲ ਦੰਦੀ ਭਰ ਲਈ । ਦੰਦੀ ਦੀ ਪੀੜ ਛੁਰਾਣ ਲਈ ਥਾਣੇਦਾਰ ਨੇ ਹੇਠੋਂ ਗੋਂਡਾ ਮਾਰਿਆ। ਇਸ ਤਰ੍ਹਾਂ ਰੀਵਾਲਵਰ ਦੀ ਨਾਲੀ ਦਾ ਸਿਰਾ ਵੱਜ ਕੇ-ਹਮੀਰ ਦਾ ਉਤਲਾ ਬੁੱਲ੍ਹ ਪਾਟ ਗਿਆ ਅਤੇ ਨਾਲ ਹੀ ਲਹੂ ਦੀ ਧਾਰ ਵਗ ਤੁਰੀ। ਹਮੀਰ ਦੇ ਬੁੱਲ੍ਹ ਉਤੇ ਸੱਟ ਐਨੇ ਜ਼ੋਰ ਦੀ ਵੱਜੀ ਕਿ ਪਸਤੌਲ ਆਪਣੇ ਆਪ ਸਵਰਨੇ ਦੇ ਹੱਥ ਚਲਿਆ ਗਿਆ । ਰੀਵਾਲਵਰ ਨਕਾਰਾ ਹੋ ਚੁੱਕਾ ਸੀ । ਉਹ ਫ਼ਾਇਰ ਨਹੀਂ ਕਰ ਰਿਹਾ ਸੀ। ਹੁਣ ਹਮੀਰ ਨੇ ਫਸ ਜਾਣ ਦੇ ਡਰੋਂ ਬਾਹਰ ਨੂੰ ਨੱਠ ਜਾਣ ਵਿਚ ਹੀ ਭਲਾਈ ਸਮਝੀ। ਪਰ ਅਨ੍ਹੇਰੇ ਵਿਚ ਬਾਰ ਦੀ ਤਾਕੀ ਉਸ ਤੋਂ ਕਾਹਲੀ ਵਿਚ ਖੋਲ੍ਹਿਆ ਨਹੀਂ ਖੁਲ੍ਹਦੀ ਸੀ । ਸਵਰਨੇ ਨੇ ਰੀਵਾਲਵਰ ਵਗਾਹ ਕੇ ਜਾਲੇ ਸਾਫ਼ ਕਰਨ ਵਾਲੀ ਢਾਂਗੀ ਚੁਕ ਲਈ ਜਿਹੜੀ ਅੰਨ੍ਹੇਰੇ ਵਿਚ ਹਮੀਰ ਨਾਲ ਲੜਦਿਆਂ ਉਸ ਦੇ ਪੈਰਾਂ ਹੇਠ ਰੜਕ ਪਈ ਸੀ । ਉਹ ਸੋਟੀ ਥਾਣੇਦਾਰ ਨੇ ਘੁਮਾ ਕੇ ਪੂਰੇ ਬਲ ਨਾਲ ਹਮੀਰ ਦੇ ਸਿਰ ਵਿਚ ਠੋਕ ਦਿੱਤੀ । ਹਮੀਰ ਦੀ ਪੱਗ ਗੱਡਾ ਵਜਣ ਸਮੇਂ ਸਿਰ ਲੱਥ ਗਈ ਸੀ । ਸੋਟੀ ਦੀ ਸੱਟ ਨੇ ਨੰਗੇ ਸਿਰ ਵਿਚ ਲੰਮੇ ਦਾਅ ਅੱਧੀ ਗਿੱਠ ਫੱਟ ਖੋਲ੍ਹ ਦਿੱਤਾ ਅਤੇ ਨਾਲ ਹੀ ਮੁੰਡਾ ਵਿਹੜੇ ਵਿਚ ਗੇੜਾ ਖਾ ਕੇ ਡਿੱਗ ਪਿਆ। ਥਾਣੇਦਾਰ ਅਤੇ ਚੇਤੂ ਨੇ ਉਸ ਨੂੰ ਬਾਹਾਂ ਤੋਂ ਫੜ ਕੇ ਘਸੀਟਦਿਆਂ ਹਵਾਲਾਤ ਵਿਚ ਲਿਆ ਸੁਟਿਆ ਅਤੇ ਬਾਹਰ ਅਰਲ ਮਾਰ ਦਿੱਤੀ ।
ਮੁਨਸ਼ੀ ਕਸ਼ੋਰੀ ਲਾਲ ਦੇ ਦਾਅਵਤ ਖਾਣ ਜਾਣ ਕਾਰਨ ਅਸਲਾਖ਼ਾਨੇ ਨੂੰ ਬਿੱਲੇ ਜੇਡਾ ਜਿੰਦਰਾ ਲਮਕ ਰਿਹਾ ਸੀ । ਥਾਣੇਦਾਰ ਕੁਆਰਟਰ ਜਾ ਕੇ ਵੀ ਆਪਣਾ ਰੀਵਾਲਵਰ ਨਹੀਂ ਲਿਆ ਸਕਦਾ ਸੀ । ਬਾਹਰ ਫ਼ਾਇਰਾਂ ਕਾਰਨ ਤਾਰੇ ਨਾਲ ਤਾਰਾ ਜੁੜਿਆ ਪਿਆ ਸੀ । ਉਸ ਅਸਲ੍ਹਾਖ਼ਾਨੇ ਦਾ ਜਿੰਦਰਾ ਇਕ ਵਾਰ ਹੋਰ ਖਿੱਚ ਕੇ ਵੇਖਿਆ । ਪਰ ਜਿੰਦਰਾ ਉਹਨਾਂ ਦਾ ਮੂੰਹ ਚਿੜਾ ਕੇ ਰਹਿ ਗਿਆ । ਕੋਈ ਵਾਹ ਨਾ ਜਾਂਦੀ ਵੇਖ ਕੇ ਸਵਰਨੇ ਅਤੇ ਚੇਤੂ ਨੇ ਪਿਛਾਂਹ ਹਟ ਕੇ ਬਾਰ ਨੂੰ ਸਾਹਨ ਦੇ ਜ਼ੋਰ ਸਾਂਝੀ ਦੁੱਡ ਮਾਰੀ । ਉਨ੍ਹਾਂ ਟੋਹਿਆ ਲੱਹੋ ਦੀ ਚਾਰ ਸੂਤ ਮੋਟੀ ਅਰਲ ਆਪਣੀ ਥਾਂ ਤੋਂ ਵਿੰਗੀ ਹੋ ਗਈ ਹੈ। ਤੀਜੇ ਚੌਥੇ ਧੱਕੇ ਨਾਲ ਅਰਲ ਨੇ ਤਖਤਾ ਖੁਲ੍ਹਣ ਲਈ ਰਾਹ ਦੇ ਦਿੱਤਾ । ਉਨ੍ਹਾਂ ਝਟ ਪਟ ਅੰਨ੍ਹੇਰੇ ਵਿਚ ਹੱਥ ਮਾਰਦਿਆਂ ਥਿਰੀ ਨਾਅਟ ਥਿਰੀ ਦੀਆਂ ਰਾਈਫਲਾਂ ਪੇਟੀਆਂ ਸਮੇਤ ਬਾਹਰ ਕੱਢ ਲਈਆਂ । ਹੁਣ ਉਹ ਬੱਗੇ ਸ਼ੋਰ ਹੋ ਗਏ ਸਨ । ਪਹਿਲਾਂ ਵੀ ਇਕ ਤਰ੍ਹਾਂ ਮੈਦਾਨ ਉਨ੍ਹਾਂ ਦੇ ਹੱਥ ਰਿਹਾ ਸੀ । ਪਰ ਉਹ ਅਸਲੇ ਹਰਾਸੇ ਹੋਏ ਸਨ । ਉਨ੍ਹਾਂ ਮੋੜਵੇਂ ਫਾਇਰਾਂ ਨਾਲ ਅਸਮਾਨੇ ਚੰਗਿਆੜ ਬਾਲ ਦਿੱਤੇ । ਸਭ ਤੋਂ ਪਹਿਲਾਂ ਬਲਾਕ ਸੰਮਤੀ ਦਾ ਚਪੜਾਸੀ ਪਿਆਰਾ ਮਹਿਰਾ ਉਨ੍ਹਾਂ ਦੀ ਮਦਦ ਨੂੰ ਬਹੁੜਿਆ । ਹੁਣ ਪਹਿਰੇ ਉਤੇ ਖਲੋਤਾ ਸਿਪਾਹੀ ਕੇਲੀਆ ਵਿਚੋਂ ਨਿਕਲ ਕੇ ਕੰਬਦਾ ਕੰਬਦਾ ਅੰਦਰ ਆ ਗਿਆ। ਉਸ ਜ਼ਿੰਦਗੀ ਵਿਚ ਅਜਿਹਾ ਕੋਤਕ ਕਦੇ ਨਹੀਂ ਵੇਖਿਆ ਸੀ ਕਿ ਜਵਾਨ ਮੁੰਡੇ ਹਥਿਆਰ ਚੁੱਕ ਕੇ ਥਾਣਿਆਂ ਨੂੰ ਹੀ ਪੰ ਜਾਣ । ਉਸ ਦੀ ਸੁਰਤ ਮਾਰੀ ਪਈ ਸੀ । ਸਵਰਨੇ ਦੇ ਗਾਲ੍ਹ ਦੇਣ ਉਤੇ ਉਹ ਵੀ ਅਸਲਾਖ਼ਾਨੇ ਵਿਚੋਂ ਰਾਈਫ਼ਲ ਭਾਲ ਕੇ ਲੈ ਆਇਆ । ਦਿਆਲ ਵਰਾਂਡੇ
ਵਿਚ ਡਿੱਗਾ ਪਿਆ ਸੀ । ਉਸ ਆਪਣੀ ਪੱਗ ਨਾਲ ਪੱਟ ਬੰਨ੍ਹ ਕੇ ਖੂਨ ਵਗਣੋਂ ਬੰਦ ਕਰ ਲਿਆ । ਕਾਹਲੀ ਵਿਚ ਸਵਹਨੇ ਨੇ ਉਸ ਦਾ ਹਾਲ ਪੁੱਛਿਆ ।
"ਕਿਉਂ ਕਿਵੇਂ ਐ ਦਿਆਲ ?''
''ਮੇਰਾ ਕੋਈ ਨਹੀਂ, ਉਹ ਫੇਰ ਨਾ ਆ ਜਾਣ ।" ਦੋਹਾਂ ਹੱਥਾਂ ਨਾਲ ਉਸ ਜ਼ਖ਼ਮੀ ਪੱਟ ਫੜਿਆ ਹੋਇਆ ਸੀ ।
ਬਾਹਰ ਜਾ ਕੇ ਮਿਥੇ ਥਾਂ ਉਤੇ ਮਿਹਰ ਸਿੰਘ ਤੇ ਉਸ ਦੇ ਸਾਥੀ ਇਕੱਠੇ ਹੋਏ; ਉਨ੍ਹਾਂ ਦੀਆਂ ਖ਼ਾਨਿਓਂ ਗਵਾਰ ਗਈਆਂ, ਜਦੋਂ ਹਮੀਰ ਉਥੇ ਨਾ ਪਹੁੰਚਿਆ । ਉਹ ਤਾਂ ਸਮਝਦੇ ਸਨ, ਹਮੀਰ ਸਾਡੇ ਨਾਲੋਂ ਪਹਿਲਾਂ ਬਾਹਰ ਆ ਗਿਆ; ਕਿਉਂਕਿ ਓਦੋਂ ਗੇਟ ਦੀ ਤਾਕੀ ਖੁਲ੍ਹੀ ਸੀ । ਬਿਜਲੀ ਬੁਝ ਕੇ ਅੰਨ੍ਹੇਰਾ ਪਸਰ ਜਾਣ ਨਾਲ ਸਭ ਨੂੰ ਆਪੋ ਧਾਪ ਪੈ ਗਈ ਸੀ ।
"ਸ਼ਾਇਦ ਹਮੀਰ ਢਹਿ ਗਿਆ ਏ, ਬਹੁਤ ਹੀ ਮਾੜੀ; ਸਾਨੂੰ ਥਾਣੇ ਤੇ ਪੈ ਕੇ ਬੰਦਾ ਛੁਡਵਾਉਣਾ ਚਾਹੀਦਾ ਹੈ ।" ਜਲਵੰਤ ਨੇ ਤੱਤੇ-ਤਾਅ ਮੁੜ ਹਮਲੇ ਦੀ ਨੀਅਤ ਨਾਲ ਆਖਿਆ ।
“ਦੋਬਾਰਾ ਜਾਣਾ ਕਦੇ ਚੰਗਾ ਸਾਬਤ ਨਹੀਂ ਹੋਇਆ ।" ਧੀਰ ਰਾਮ ਨੇ ਸੋਚੀ ਸਮਝੀ ਰਾਇ ਦਿੱਤੀ ।
"ਅਸਾ ਬੰਦਾ ਜ਼ਰੂਰ ਛੁਡਵਾ ਕੇ ਲਿਆਉਣਾ ਏਂ ।" ਮਿਹਰ ਸਿੰਘ ਅੱਗ ਲੱਗ ਕੇ ਤੁਰ ਪਿਆ।
ਉਹ ਸਾਰੇ ਵਾਹੋ ਦਾਹ ਥਾਣੇ ਨੂੰ ਸਿੱਧੇ ਹੋ ਕੇ ਤੁਰੇ ਅਤੇ ਜਾਂਦਿਆਂ ਹੀ ਛਾਇਰਿੰਗ ਸ਼ੁਰੂ ਕਰ ਦਿੱਤੀ । ਜਦੋਂ ਥਾਣੇ ਵਿਚੋਂ ਵੀ ਤਿੰਨ ਸੋ ਤਿੰਨ ਦੇ ਚੰਗਿਆੜੇ ਛਡਦੇ ਫਾਇਰ ਨਿਕਲ; ਸਾਰੇ ਇਕਦਮ ਘਬਰਾ ਗਏ । ਉਨ੍ਹਾਂ ਜਾਣਿਆ ਸੀ, ਥਾਣਾ ਇਕ ਤਰ੍ਹਾਂ ਸੁੰਨਾ ਪਿਆ ਹੈ, ਭਾਵੇਂ ਨਜ਼ਾਮ ਸੱਕੇ ਵਾਂਗ ਚੰਮ ਦੀਆਂ ਚਲਾ ਲਵੋ । ਪਰ ਹੁਣ ਦੋ ਪੈਰ ਅਗਾਂਹ ਹੋਣਾ ਵੀ ਬੰਦੇ ਮਰਵਾਉਣ ਵਾਲੀ ਗੱਲ ਜਾਪਦੀ ਸੀ ।
"ਕਿਉਂ ਮੈਂ ਤੁਹਾਨੂੰ ਆਖਿਆ ਨਹੀਂ ਸੀ, ਦੋਬਾਰਾ ਨਾ ਚਲੀਏ ।" ਧੀਰ ਨੇ ਸੈਕਟਰੀ ਦੇ ਅਨਾੜੀਪਣ ਨੂੰ ਕਨੌੜਿਆ । "ਖ਼ਬਰੇ ਹਮੀਰ ਰਾਤ ਦੇ ਟਿਕਾਣੇ ਪਹੁੰਚ ਈ ਜਾਵੇ ।"
"ਨਹੀਂ ਉਹ ਜ਼ਰੂਰ ਅੰਦਰ ਰਹਿ ਗਿਆ ਏ ।" ਮਿਹਰ ਸਿੰਘ ਦੀ ਸ਼ਕ ਯਕੀਨ ਵਿਚ ਬਦਲਦੀ ਜਾ ਰਹੀ ਸੀ।
"ਜੇ ਅੰਦਰ ਹੀ ਰਹਿ ਗਿਆ ਹੋਇਆ, ਤੇਰਾ ਖ਼ਿਆਲ ਐ, ਹੁਣ ਅਸੀਂ ਉਸ ਨੂੰ ਅੰਦਰੋਂ ਛੁਡਵਾ ਲਿਆਵਾਂਗੇ ?" ਧੀਰ ਉਹਨਾਂ ਨੂੰ ਪਿਛਾਂਹ ਮੋੜ ਸੀ। “ਉਸ ਨੂੰ ਕਿਸੇ ਨਵੀਂ ਵਿਧੀ ਨਾਲ ਛੁਡਾਵਾਂਗੇ । ਸਾਹਮਣੀ ਟੱਕਰ ਵਿਚ ਹੋਰ ਬੰਦੇ ਨਾ ਮਰਵਾਓ। ਏਥੇ ਏਹੋ ਦਾਅ ਪੇਚ ਵਰਤਣਾ ਚਾਹੀਦਾ ਹੈ ।"
ਗੁਰਦੇਵ ਨੇ ਅਗਾਂਹ ਵਧ ਕੇ ਥਾਣੇ ਦੇ ਬਾਰ ਵਿਚ ਕਿੰਨੇ ਹੀ 'ਠਾਹ-ਠਾਹ' ਫਾਇਰ ਕਰ ਮਾਰੋ । ਉਸ ਤੋਂ ਦੂਣੇ ਅੰਦਰੋਂ ਉਠ ਪਏ ।
"ਨਕਸਲਵਾੜੀ, ਜ਼ਿੰਦਾਬਾਦ ! ਇਨਕਲਾਬ ਜ਼ਿੰਦਾਬਾਦ ! ਲਗਾਤਾਰ ਨਾਅਰੇ ਮਾਰਦੇ ਉਹ ਨਹਿਰ ਦੀ ਪੱਟੀ ਨੂੰ ਪਹਾੜੀ ਅੱਕਾਂ ਦੀ ਆੜ ਵਿਚ ਤੁਰ ਗਏ ।
ਸਾਰਾ ਬਾਜ਼ਾਰ ਹਾਲੇ ਪੂਰੀ ਤਰ੍ਹਾਂ ਜਾਗਦਾ ਸੀ । ਪਰ ਫਾਇਰਾਂ ਦੀ ਛਾਂ ਹੇਠਾਂ ਕੋਈ ਕੁਸਕਿਆ ਤੱਕ ਨਹੀਂ ਸੀ । ਦਾਅਵਤ ਵਿਚਾਲੇ ਛੱਡ ਕੇ ਕਿਸ਼ੋਰੀ ਲਾਲ ਤੇ ਉਸ ਦੇ ਸਾਥੀ ਹਉਂਕਦੇ ਥਾਣੇ ਪਹੁੰਚ ਗਏ । ਜਦੋਂ ਥਾਣੇ ਵਾਹਵਾ ਰੌਣਕ ਹੋ ਗਈ ਉਹਨਾਂ ਬਾਰੀ ਦੀ ਕੁੰਡੀ ਅੰਦਰੋਂ ਚਾੜ੍ਹ ਲਈ ।
ਹਵਾਲਾਤ ਵਿਚੋਂ ਹਮੀਰ ਸਿੰਘ ਨੂੰ ਬਾਹਤ ਧੂਹ ਲਿਆਂਦਾ । ਲਹੂ ਸਿਰ ਵਿਚੋਂ ਵਗ ਵਗ ਉਸ ਦਾ ਬੁਰਾ ਹਾਲ ਹੋ ਚੁੱਕਾ ਸੀ।
ਕੀ ਨਾ ਦੇ ਤੇਰਾ ਓਏ ਹਰਾਮਦਿਆ ?" ਸਵਰਨਾ ਸੇਰ ਵਾਂਗ ਉਸ ਦੇ ਸਿਰ ਉੱਤੇ ਗੱਜ ਪਿਆ ।
ਹਮੀਰ ਨੂੰ ਪੂਰੀ ਹੋਸ਼ ਆ ਚੁੱਕੀ ਸੀ । ਉਹਦੇ ਜੀ ਵਿਚ ਆਈ ਮੋੜਵੀਂ ਤੱਤੀ ਤੱਤੀ ਗਾਲ੍ਹ ਕਢ ਦੇਵਾਂ । ਪਰ ਇਸ ਦਾ ਹੁਣ ਲਾਭ ਕੋਈ ਨਹੀਂ ਹੋਣਾ ਸੀ ।
"ਦਸਦਾ ਏਂ ਕਿ ਛਿੱਤਰ ਖਾ ਕੇ ਈ ਬਕੇਂਗਾ ?"
"ਮੇਰਾ ਨਾਂ. ਹਮੀਰ ਐ, ਮੈਂ ਤਾਂ ਗੁਰਦਵਾਰੇ ਦੀ ਯਾਤਰਾ ਨੂੰ ਆਇਆ ਸੀ ।" ਹਮੀਰ ਨੇ ਇਕ ਬਹਾਨਾ ਖੜਾ ਕਰ ਲਿਆ।
''ਤੇ ਮਾਂ ਵਾਲਾ ਪਸਤੌਲ ਵੀ ਨਾਲ ਈ ਲੈ ਆਇਆ ਸੀ, ਹੈ ਨਾ ?"
ਹਮੀਰ ਫਿਰ ਚੁੱਪ ਹੋ ਗਿਆ । ਥਾਣੇਦਾਰ ਨੇ ਇਕ ਲੱਤ ਮਾਰ ਕੇ ਉਸ ਨੂੰ ਥਾਏ ਨਸਾਲ ਦਿਤਾ। ਖੂਨ ਵਧੇਰੇ ਵਗ ਜਾਣ ਕਾਰਨ ਸਵਰਨਾ ਚਿੰਤਾਤੁਰ ਸੀ । ਹਮੀਰ ਜਾਣ ਨੇ ਨਿਢਾਲ ਹੁੰਦਾ ਜਾ ਰਿਹਾ ਸੀ ।
"ਕਿਸ਼ੋਰੀ ਲਾਲ ! ਇਸ ਦਾ ਸਿਰ ਪੱਗ ਨਾਲ ਘੁਟ ਕੇ ਬੰਨ੍ਹ ਦੇਵੋ; ਤਾਕਿ ਲਹੂ ਬੰਦ ਹੋ ਜਾਵੇ ।" ਫਿਰ ਉਸ ਚੇਤੂ ਨੂੰ ਆਖਿਆ: "ਫੋਨ ਚੁੱਕ ਕੇ ਲੈ ਆ; ਅੱਸ. ਪੀ. ਤੇ ਡੀ. ਐੱਸ. ਪੀ. ਨੂੰ ਇਤਲਾਹਾਂ ਭੇਜੀਏ । ਦਿਆਲ ਤੂੰ ਕਾਇਮ ਏਂ ?'
"ਜਨਾਬ ਕਾਇਮ ਕ੍ਰਮ ਕੁਝ ਨਹੀਂ, ਖੂਨ ਈ ਬੰਦ ਹੋਣ ਵਿਚ ਨਹੀਂ ਆਉਂਦਾ ।” ਉਸ ਤੋਂ ਉਠਿਆ ਨਹੀਂ ਜਾ ਰਿਹਾ ਸੀ।
''ਘਬਰਾ ਨਾ ਸਭ ਕੁਝ ਈ ਠੀਕ ਠਾਕ ਹੋ ਜਾਵੇਗਾ ।" ਥਾਣੇ ਬੰਦਾ ਢਾਹ ਲੈਣ ਨਾਲ ਉਸ ਨੂੰ ਮੋਢੇ ਨਵਾਂ ਸਟਾਰ ਚਮਕਦਾ ਦਖਾਈ ਦੇ ਰਿਹਾ ਸੀ ।
9
ਕੱਚੀ ਪੱਕੀ ਕੈਂਚੀ-ਕਾਟ
ਕਾਮਰੇਡ ਹੀਰਾ ਸਿੰਘ ਆਪਣੀ ਲੜਕੀ ਦੇ ਵਿਆਹ ਲਈ ਮੰਡੀਓ ਖੰਡ ਲੈਣ ਗਿਆ ਬਾਣੀਏ ਨਾਲ ਅੱਟਾ ਪਾ ਬੈਠਾ । ਖੰਡ ਦਾ ਪਰਮਿਟ ਲੈਣ ਲਈ ਪਹਿਲਾਂ ਉਸ ਦਰਖ਼ਾਸਤ ਪਿੰਡ ਦੇ ਸਰਪੰਚ ਤੋਂ ਤਸਦੀਕ ਕਰਵਾਈ । ਫਿਰ ਦੋ ਵਾਰ ਸਿਵਲ ਸਪਲਾਈ ਅਫਸਰ ਕੋਲ ਚੱਕਰ ਮਾਰੇ । ਪਹਿਲੀ ਵਾਰ ਅਫ਼ਸਰ ਦੀ ਘਰ ਵਾਲੀ ਦਾ ਸਿਰ ਦੁਖਦਾ ਸੀ ; ਉਹ ਦਫਤਰ ਹਾਜ਼ਰੀ ਲਾ ਕੇ ਘਰੋਂ ਨਹੀਂ ਆਇਆ ਸੀ । ਹੀਰਾ ਸਿੰਘ ਨੇ ਕਈ ਵਾਰ ਚਾਹ ਪੀ ਪੀ ਉਸ ਨੂੰ ਉਡੀਕਿਆ : ਭਲਾ ਲੋਕ ਨਾ ਹੀ ਬਹੁੜਿਆ ਅਫ਼ਸਰ ਦਾ ਘਰ ਉਹ ਜਾਣਦਾ ਨਹੀਂ ਸੀ । ਦੂਜੇ ਦਿਨ ਕੁਰਸੀ ਖ਼ਾਲੀ ਵੇਖ ਕੇ ਕਾਮਰੇਡ ਦਾ ਮੱਥਾ ਮੁੜ ਠਣਕਿਆ ਉਸ ਕਲਰਕ ਤੋਂ ਪੁੱਛਿਆ :
“ਬਾਬੂ ਜੀ ਵੱਡੇ ਸਾਹਬ ਮੁੜਨਾ ਪਵੇ । ਅਜ ?" ਉਸ ਨੂੰ ਡਰ ਸੀ ਮਤਾ ਬਰੰਗ ਹੀ
"ਬਾਬਾ ਜੀ ਮੀਟਿੰਗ ਤੇ ਗਏ ਐ।" ਕਲਰਕ ਨੇ ਪਲ ਕੁ ਹੀਰਾ ਸਿੰਘ ਵਲ ਡਾਕ ਕੇ ਰਜਿਸਟਰ ਫਰੋਲਣਾ ਸ਼ੁਰੂ ਕਰ ਦਿਤਾ। ਉਹ ਚਾਹੁੰਦਾ ਸੀ, ਆਉਣ ਵਾਲਾ ਬਹੁਤਾ ਸਿਰ ਨਾ ਖਾਵੇ ।
"ਕਾਹਦੀ ਮੀਟਿੰਗ ।"
"ਡੀ. ਸੀ. ਸਾਹਬ ਦੀ ਮਾਹਵਾਰੀ ।''
"ਕਦੋਂ ਆਉਣਗੇ ?" ਕਾਮਰੇਡ ਡੂੰਮਣੇ ਮਖੀਰ ਵਾਂਗ ਗਲ ਪੈ ਜਾਣਾ ਚਾਹੁੰਦਾ ਸੀ। ਉਹਦੇ ਅੰਦਰ ਕਲ ਦੀ ਦਿਹਾੜੀ ਮਾਵੇ ਜਾਣ ਦਾ ਗੁੱਸਾ ਰਿਝ ਰਿਹਾ ਸੀ।
"ਬਾਬਾ, ਸਾਹਬ ਮਾਲਕ ਹੈ, ਨੰਕਰ ਤਾਂ ਅਸੀਂ ਆਂ । ਉਹ ਨਾ ਆਵੇ ਤਾਂ ਨਾ ਈ ਆਵੇ । ਉਸ ਨੂੰ ਕਿਸੇ ਪੁੱਛਣਾ ਥੋੜੇ ਈ ਏ।" ਕਲਰਕ ਆਪਣੀ ਥਾਂ ਕੰਮ ਤੋਂ ਅੱਕਿਆ ਪਿਆ ਸੀ ।
ਉਡੀਕ ਕਰਦੇ ਲੋਕ ਔਖੇ ਤਾਂ ਸਾਰੇ ਹੀ ਸਨ : ਪਰ ਘਿਉ, ਖੰਡ ਆਦਿ ਵਧ ਲੈਣ ਦੇ ਲਾਲਚ ਕਾਰਨ ਪੁੱਛ-ਦੱਸ ਤੋਂ ਝਿਜਕਦੇ ਸਨ । ਹੀਰਾ ਸਿੰਘ ਨੇ ਚਿੱਤ ਔਖਿਆਈ, ਪਰ ਬਾਹਰੋਂ ਜ਼ਬਤ ਨਾਲ ਆਖਿਆ:
''ਲੋਕ ਨਿੱਤ ਹੀ ਆ ਕੇ ਮੁੜ ਜਾਂਦੇ ਐ ? ਇਉਂ ਕੰਮ ਕਿਵੇਂ ਚਲਣਾ ਏ ?" –
"ਬਾਬਾ ਮੇਰਾ ਸਿਰ ਲੋਹੇ ਦਾ ਨਹੀਂ । ਔਹ ਬੈਂਚ ਪਈ ਐ ਵਰਾਂਡੇ ਵਿਚ, ਆਰਾਮ ਨਾਲ ਬਹਿ ਜਾ, ਜਾ ਕੇ ।"
"ਕਲ ਦੀ ਸਾਰੀ ਦਿਹਾੜੀ ਓਸੇ ਬੈਂਚ ਉਤੇ ਬੈਠਾ ਤੈਨੂੰ ਰੋਂਦਾ ਰਿਹਾ ਆਂ ।"
"ਰੋ ਬੁੜ੍ਹਿਆ ਜਣਦਿਆਂ ਨੂੰ, ਸਰਕਾਰ ਨੂੰ ਜਾਂ ਸਰਕਾਰ ਬਣਾਉਣ ਵਾਲਿਆਂ ਨੂੰ । ਮੈਨੂੰ ਹੋ ਕੇ ਤਾਂ ਤੇਰੇ ਪੱਲੇ ਖੰਡ ਦੀ ਥਾਂ ਸੁਆਹ ਵੀ ਨਹੀਂ ਪੈਣੀ ।"
ਹੀਰਾ ਸਿੰਘ ਦੇ ਮਨ ਇਕ ਚੜ੍ਹਦੀ ਤੇ ਇਕ ਉਤਰਦੀ ਸੀ ; ਇਹ ਕਾਹਦਾ ਰਾਜ ਐ. ਫਰਿਆਦੀ ਆਵੇ. ਅਗੋਂ ਖ਼ਾਲੀ ਕੁਰਸੀ ਹੀ ਵੱਢ ਵੱਢ ਖਾਵੇ । ਫਿਰ ਉਸ ਨੂੰ ਕਮਿਊਨਿਸਟ ਪਾਰਟੀ ਉਤੇ ਗੁੱਸਾ ਛਾਲਾਂ ਮਾਰ ਕੇ ਚੜ ਆਇਆ। ਲੋਕ ਦੁਸ਼ਮਣ ਸਰਕਾਰ ਤੇ ਸਮਾਜ ਦੁਸ਼ਮਣ ਕਾਂਗਰਸ ਨਾਲ ਭਿਆਲੀ, ਲੱਖ ਲਾਹਨਤ ! ਉਸ ਇਕ ਪਲ ਨਰਮ ਪੈ ਕੇ ਮੁੜ ਪੁੱਛਿਆ :
"ਮੈਨੂੰ ਖੰਡ ਦਾ ਪਰਮਿਟ ਕਿਵੇਂ ਮਿਲ ਸਕਦਾ ਹੈ ? ਸਾਹਬ ਦੀ ਗ਼ੈਰ ਹਾਜ਼ਰੀ ਵਿਚ ਸਾਰਾ ਕੰਮ ਠੱਪ ਈ ਰਹਿੰਦਾ ਏ ?''
"ਬਾਬਾ ਕਿਉਂ ਬੁੱਢੀ ਜੋਕ ਵਾਂਗ ਚੰਬੜਿਆਂ ਏਂ । ਜੇ ਮੈਂ ਪਰਮਿਟ ਦੇ ਸਕਦਾ ਹੁੰਦਾ ਕਲ੍ਹ ਹੀ ਦੇ ਦਿੰਦਾ ।" ਕਲਰਕ ਨੇ ਮੱਥੇ ਵਿਚ ਹੱਥ ਮਾਰਦਿਆਂ ਮਨ ਵਿਚ ਆਖਿਆ, ਇਨ੍ਹਾਂ ਲੋਕਾਂ ਨੂੰ ਜੀਣਾ ਆਵੇ ਨਾ ਮਰਨਾ । ਸਾਰੀ ਉਮਰ ਈ ਖ਼ੁਆਰ ਹੋਈ ਜਾਣਗੇ ।
ਕਾਮਰੇਡ ਪਿਛਾਂਹ ਹਟ ਗਿਆ। ਉਸ ਨੂੰ ਯਕੀਨ ਆ ਗਿਆ, ਕਲਰਕ ਦੇ ਵੱਸ ਕੁਝ ਨਹੀਂ । ਉਹ ਮਨ ਦੇ ਉਤਰਾਵਾਂ ਚੜਾਵਾਂ ਵਿਚ ਕਰਿੱਬਦਾ ਰਿਹਾ। ਉਸ ਦੂਜੇ ਲੋਕਾਂ ਵਾਂਗ ਵਰਾਂਡੇ ਵਿਚ ਉਕਾਸੀਆਂ ਲੈਂਦਿਆਂ, ਚਾਹਾਂ ਪੀਂਦਿਆਂ ਤੇ ਅਫ਼ਸਰ ਨੂੰ ਉਡੀਕਦਿਆਂ ਸ਼ਾਮ ਪਾ ਦਿਤੀ । ਜਦੋਂ ਕਲਰਕਾਂ ਸਾਈਕਲਾਂ ਉਤੇ ਲੱਤਾਂ ਦੇ ਲਈਆਂ, ਹੀਰਾ ਸਿੰਘ ਵੀ ਮੋਢੇ ਦਾ ਦੁਪੱਟਾ ਝਾੜ ਕੇ ਉਠ ਖਲੋਤਾ ਅਤੇ ਘਰ ਤੱਕ ਸਿਵਲ ਅਫਸਰ, ਸਰਕਾਰ, ਕਾਂਗਰਸ ਤੇ ਆਪਣੀ ਪਾਰਟੀ ਨੂੰ ਗਾਲ੍ਹਾਂ ਦੇਂਦਾ ਆਇਆ। -
ਤੀਜੇ ਦਿਨ, ਉਸ ਦਫ਼ਤਰ ਦਾ ਬੂਹਾ ਫਿਰ ਆ ਠਕੋਰਿਆ। ਖਾਲੀ ਕੁਰਸੀ ਨੇ ਅਜ ਵੀ ਉਹਦਾ ਮੱਥਾ ਵੱਟ ਵੱਟ ਕਰ ਦਿੱਤਾ । ਪਰ ਸਾਰਾ ਗੁੱਸਾ ਅੰਦਰ ਦੱਬ ਕੇ ਉਹ ਬੈਂਚ ਤੇ ਬਹਿ ਗਿਆ। ਅਜ ਉਹ ਕਲ੍ਹ ਨਾਲੋਂ ਥੋੜਾ ਸਵਖਤੇ ਆ ਗਿਆ ਸੀ । ਉਸ ਨੂੰ ਚਾਹ ਇਕ ਵਾਰ ਹੀ ਪੀਣੀ ਪਈ, ਜਦੋਂ ਅਫ਼ਸਰ ਇਕ ਘੰਟਾ ਲੇਟ ਆ ਗਿਆ। ਹੀਰਾ ਸਿੰਘ ਇਕ ਤਰ੍ਹਾਂ ਧੱਕਾ ਦੇ ਕੇ ਅਗੇ ਜਾ ਹੋਇਆ ਅਤੇ ਦਰਖ਼ਾਸਤ ਮੇਜ਼ ਉਤੇ ਰਖਦਿਆਂ ਬੋਲਿਆ :
ਅਜ ਤਿੰਨ ਦਿਨ ਹੋ ਗਏ ਮੂੰਹ ਦੀ ਖਾ ਕੇ ਮੁੜਦੇ ਨੂੰ ।"
"ਬਾਬਾ ਇਕੱਲੀ ਤੇਰੀ ਦਰਖ਼ਾਸਤ ਤੇ ਹੀ ਨਹੀਂ ਬੈਠੇ ।"
ਸਿਵਲ ਸਪਲਾਈ ਅਫ਼ਸਰ ਨੇ ਹੀਰਾ ਸਿੰਘ ਵਲ ਚਾਕਣ ਤੋਂ ਬਿਨਾਂ ਹੀ ਰੁਖਾਈ ਨਾਲ ਉੱਤਰ ਦਿਤਾ । "ਸਰਕਾਰ ਦੇ ਹੋਰ ਕੰਮ ਠੱਪ ਕਰ ਦੇਈਏ ?” ਉਸ ਦੇ ਚੱਪੜੇ ਪਟਿਆਂ ਤੋਂ ਨਜ਼ਰਾਂ ਤਿਲੁਕ ਤਿਲ੍ਹਕ ਜਾਂਦੀਆਂ ਸਨ । ਪਾਊਡਰ ਦੀ ਸੁਗੰਧ ਨਾਲ ਸਾਰਾ ਦਫ਼ਤਰ ਲਪਟਾਂ ਮਾਰ ਰਿਹਾ ਸੀ ।
ਕਾਮਰੇਡ ਦਾ ਜੀ ਕਰਦਾ ਸੀ, ਸੱਲ੍ਹੀ ਜੁੱਤੀ ਲਾਹ ਕੇ ਖੰਡ ਅਫ਼ਸਰ ਦੇ ਚੱਪੜੇ ਸਿਰ ਵਿਚ ਮਾਰੀ ਜਾਵਾਂ ਤੋਂ ਜਦੋਂ ਸੌ ਹੋਣ ਲੱਗੇ, ਭੁੱਲ ਕੇ ਇਕ ਤੋਂ ਮੁੜ ਗਿਣਤੀ ਸ਼ੁਰੂ ਕਰ ਦੇਵਾਂ । ਉਹ ਕਹਿਣਾ ਚਾਹੁੰਦਾ ਸੀ, ਪਰਸੋਂ ਮਾਂ ਦਾ ਸਿਰ ਹਟਾਉਂਦਾ ਵੀ ਸਰਕਾਰੀ ਕੰਮ ਕਰ ਰਿਹਾ ਸੀ । ਪਰ ਵਧ ਖੰਡ ਲੈਣ ਦੇ ਲਾਲਚ ਨੇ ਆਪੇ ਨੂੰ ਰੋਕ ਲਿਆ। ਉਹ ਇਹ ਵੀ ਗਨੀਮਤ ਸਮਝਦਾ ਸੀ, ਅਜ ਸਾਰੀ ਦਿਹਾੜੀ ਖੁਆਰ ਨਹੀਂ ਹੋਣਾ ਪਿਆ।
"ਜੀ ਲੜਕੀ ਦਾ ਵਿਆਹ ਐ, ਦੋ ਬੋਰੀਆਂ ਬਿਨਾਂ ਕਿਵੇਂ ਵੀ ਨਹੀਂ ਸਰਨਾ ?''
"ਬਾਬਾ ਖੰਡ ਦੀ ਸ਼ਾਰਟੇਜ ਹੈ। ਸਰਕਾਰ ਆਖਦੀ ਹੈ, ਪੱਚੀ ਬਰਾਤੀਆਂ ਤੋਂ ਬਹੁਤੇ ਨਾ ਸੱਦੇ । ਸਾਡੇ ਪੰਜਾਬ ਨੇ ਤਾਂ ਵਿਆਹਾਂ ਨਾਲ ਈ ਪੱਟ ਹੋ ਜਾਣਾ ਏਂ। ਲੈ ਇਕ ਬੋਰੀ ਲਿਖ ਦਿਤੀ ।" ਮੱਥੇ ਬਲ ਪਏ ਅਫਸਰ ਨੇ ਹੀਰਾ ਸਿੰਘ ਵਲ ਝਾਕਦਿਆਂ ਦਰਖਾਸਤ ਫੜਾ ਦਿਤੀ। ''ਦੂਜੇ ਕਮਰੇ ਵਿਚ ਕਲਰਕ ਕੋਲ ਲੈ ਜਾਹ ?"
"ਜੀ ਇਕ ਬੋਰੀ ਤਾਂ ਬਹੁਤ ਹੀ ਥੋੜ੍ਹੀ ਐ।" ਉਸ ਦੋਬਾਰਾ ਬੇਨਤੀ ਨਾਲ ਆਖਿਆ।
"ਕੰਟਰੋਲ ਰੇਟ ਦੀ ਇਕ ਬੋਰੀ ਹੀ ਮਿਲੇਗੀ । ਬਾਕੀ ਬਾਜ਼ਾਰੋਂ ਜਿੰਨੀ ਮਰਜ਼ੀ ਲੈ ਲਈ ।" ਅਫ਼ਸਰ ਨੇ ਹੋਰ, ਭੀੜ ਨੂੰ ਭੁਗਤਾਉਣ ਲਈ ਉਸ ਨੂੰ ਹੋਰ ਵੀ ਕਾਹਲੀ ਨਾਲ ਤੋਰਨਾ ਚਾਹਿਆ ।
''ਤੁਸੀਂ ਤਾਂ ਕੰਟਰੋਲ ਰੇਟ ਦੀ ਉੜਦੂ ਲਾਓ, ਸਾਡੇ ਵਾਰੀ ਵਿਆਹਾਂ ਨੂੰ ਵੀ ਸ਼ਾਰਟੇਜ ਆ ਜਾਂਦੀ ਐ ।" ਮਨ ਵਿਚ ਬੁੜਬੁੜ ਕਰਦਾ ਹੀਰਾ ਸਿੰਘ ਓਸੇ ਕਲਰਕ ਕੋਲ ਆ ਗਿਆ; ਜਿਸ ਨਾਲ ਕਲ੍ਹ 'ਤੂੰ ਤੂੰ ਮੈਂ ਮੈਂ" ਹੋਇਆ ਸੀ ।
''ਲੈ ਬਈ ਸ਼ੇਰਾ ਮਾਰ ਝਰੀਟ ।" ਉਹ ਇਸ ਲਈ ਮਿੱਠਾ ਕੂਲਾ ਹੋ ਗਿਆ, ਕਿਤੇ ਕਲਰਕ ਈ ਕੋਈ ਅੜੀ ਪਾ ਕੇ ਆਥਣ ਨਾ ਕਰ ਦਵੇ । ਇਉਂ ਪਿੰਡ ਦੀ ਟਰਾਲੀ ਦੇ ਤੁਰ ਜਾਣ ਦਾ ਵੀ ਵਗੋਚਾ ਹੋਣਾ ਸੀ। ਹੁਣ ਹੀਰਾ ਸਿੰਘ ਕਾਹਲਾ ਸੀ : ਕਿਹੜਾ ਵੇਲਾ ਹੋਵੇ, ਜਦੋਂ ਜਮਦੂਤਾਂ ਕੋਲੋਂ ਪੱਤੇ ਤੋੜ ਹੋ ਜਾਵਾਂ ।
"ਕਿਉਂ ਬਾਬਾ ਪਤਾ ਲਗ ਗਿਆ, ਸਰਕਾਰ ਕਿਵੇਂ ਚਲਦੀ ਏ ।" ਕਲਰਕ ਨੇ ਬਾਬੇ ਦਾ ਦਿਲ ਜੰਗ ਲਾਹੁਣ ਵਾਲੀ ਚੈਟ ਮਾਰੀ।
"ਤੂੰ ਫਾਹਾ ਵੈੱਬ । ਏਸ ਸਰਕਾਰ ਦਾ ਤਾਂ ਬਾਲਣ ਫੂਕਣ ਈ ਕਰਨਾ ਪੈਣਾ ਏਂ ।"
"ਬਾਬਾ ਘਰ ਜਾ ਕੇ ਤੂੰ ਇਹ ਵੀ ਭੁੱਲ ਜਾਣਾ ਏ ।" ਕਲਰਕ ਉਨ੍ਹਾਂ ਬੁਜ਼ਦਿਲਾਂ ਵਿਚੋਂ ਆਪ ਸੀ, ਜਿਹੜੇ ਤੀਲੀ ਲਾ ਕੇ ਆਪਣੇ ਵਿਹੜੇ ਨਲਕਾ ਗੋਡਣ ਲਗ ਜਾਂਦੇ ਹਨ ।
"ਜਿਹੜਾ ਤੁਹਾਡੀਆਂ ਯੂਨੀਅਨਾਂ ਸੁਆਰਦੀਆਂ ਏ, ਮੈਨੂੰ ਉਹ ਵੀ ਪਤਾ ਏ ਤਨਖਾਹਾ ਵਧਾਉਣ ਤੋਂ ਬਿਨਾਂ ਕੱਖ ਨਹੀਂ ਕਰਦੀਆਂ। ਤੇ ਤੁਸੀਂ ਆਪ ਲੋਕਾਂ ਦੇ ਲੀਜੇ ਲਾਹ ਲਏ ਜਾਂ ਸਰਕਾਰ ਦੀ ਝੋਲੀ ਚੁੱਕ ਲਈ । ਪਿੰਡਾ ਅਗਾਂਹ, ਪੁੱਤਾ ਪਿਛਾਂਹ । ਹੈ ਨਾ ?" ਹੀਰਾ ਸਿੰਘ ਮਨ ਦਾ ਰੋਸ ਰੋਕ ਨਾ ਸਕਿਆ।
"ਬਾਬਾ ਬਾਬਾ ! ਕੀਹਦੇ ਨਾਲ ਗੱਲਾਂ ਕਰਦਾ ਏਂ ।'' ਚਪੜਾਸੀ ਨੇ ਦਰਖ਼ਾਸਤਾਂ ਕਲਰਕ ਅਗੇ ਰਖਦਿਆਂ ਆਖਿਆ, "ਸੁਸ਼ੀਲ ਬਾਬੂ ਜ਼ਿਲਾ ਯੂਨੀਅਨ ਦਾ ਸਕੱਤਰ ਹੈ ।"
"ਤਾਂਹੀਏ ਲੋਕਾਂ ਨੂੰ ਵੱਢ ਵੱਢ ਖਾਂਦਾ ਏ ।" ਕਲਰਕ ਦੇ ਯੂਨੀਅਨ ਸਕੱਤਰ ਹੋਣ ਨੇ ਬਾਬੇ ਨੂੰ ਇਕ ਦਮ ਬੱਗਾ ਸੇਰ ਬਣਾ ਦਿਤਾ ।
"ਡਿੱਗੀ ਖੰਤੋ ਤੋਂ ਗੁੱਸਾ ਘੁਮਿਆਰ ਤੇ । ਕਲਰਕ ਨੇ ਪਰਮਿਟ ਵਾਲੀ ਕਾਪੀ ਚਪੜਾਸੀ ਨੂੰ ਦੇਂਦਿਆਂ ਚੋਟ ਮਾਰੀ । 'ਸਾਹਬ ਤੋਂ ਦਸਖ਼ਤ ਕਰਵਾ ਲਿਆ ।" ਜਦ ਚਪੜਾਸੀ ਚਲਾ ਗਿਆ ਤਦ ਸੁਸ਼ੀਲ ਨੇ ਨੀਝ ਲਾ ਕੇ ਹੀਰਾ ਸਿੰਘ ਤੋਂ ਪੁਛਿਆ, " ਬਾਬਾ ਕੀ ਕਰਦਾ ਹੁੰਦਾ ਏਂ ?"
"ਭੱਠ ਝੋਕਦਾ ਹੁੰਦਾ ਆਂ। ਕਿਉਂ ਵਿਚ ਮਿੰਨਾ ਜਿਹਾ ਮੁਸਕਾ ਪਿਆ । ਦਿਹਾੜੀ ਲਾਉਣੀ ਏਂ ?" ਕਾਮਰੇਡ ਆਪਣੇ ਟੋਅਰ ਵਿਚ ਮਿੱਠਾ ਜਿਹਾ ਮੁਸਕਾ ਪਿਆ ।
ਸੁਸ਼ੀਲ ਜੀਅ ਖੋਲ੍ਹ ਕੇ ਹੱਸ ਪਿਆ।
"ਬਾਬਾ ਤੇਰੇ ਵੱਸ ਨਹੀਂ ; ਜਿਨ੍ਹਾਂ ਸਾਰੀ ਉਮਰ ਈ ਭੱਠ ਤੱਕਿਆ ਹੋਵੇ, ਉਹ ਭੱਠ ਬੌਕਣ ਈ ਲਾ ਸਕਦੇ ਐ ।" ਕਲਰਕ ਨੂੰ ਬਾਬੇ ਦੇ ਪਾਰਟੀ ਮੈਂਬਰ ਅਥਵਾ ਹਮਦਰਦ ਹੋਣ ਵਿਚ ਕੋਈ ਸ਼ੱਕ ਨਾ ਰਿਹਾ ।
"ਜਿਹੜਾ ਤੁਹਾਡੇ ਕੋਲੋਂ ਭਾਂਬੜ ਬਲਦਾ ਏ, ਤੁਸੀਂ ਬਾਲ ਲਓ ।" ਕਾਮਰੇਡ ਨੂੰ ਚੱਜ ਦਾ ਜਵਾਬ ਨਹੀਂ ਅਹੁੜਿਆ ਸੀ । ਥੋੜ੍ਹੀ ਚੁੱਪ ਪਿਛੋਂ ਉਹ ਫਿਰ ਬੋਲਿਆ, ਜਿਵੇਂ ਪਹਿਲੇ ਉੱਤਰ ਨਾਲ ਤਸੱਲੀ ਨਹੀਂ ਹੋਈ ਸੀ, 'ਆਹ ਤੇਰ ਸਾਹਮਣੇ ਈਮਾਨਦਾਰੀ ਦੇ ਹੱਡ ਲਈ ਖਲੋਤਾ ਆਂ, ਬਾਕੀ ਸਭ ਸਿਫ਼ਰ ਈ ਐ।"
ਸੁਸ਼ੀਲ ਬਾਬੇ ਦੀ ਗੱਲ ਸੁਣ ਕੇ ਠਠਿੰਬਰ ਗਿਆ। ਉਹਦੇ ਸਾਹਮਣੇ ਬੁੱਢੇ ਹੱਡਾਂ ਨਾਲ ਕੁੱਬਾ ਹੋਇਆ ਹਿੰਦੁਸਤਾਨ ਖਲੋਤਾ ਸੀ । ਚਪੜਾਸੀ ਪਰਮਿਟਾਂ ਵਾਲੀ ਕਾਪੀ ਲੈ ਆਇਆ । ਸੁਸ਼ੀਲ ਨੇ ਖੰਡ ਦੀ ਬੋਰੀ ਦਾ ਪਰਮਿਟ ਪਾੜ ਕੇ ਦੇਂਦਿਆਂ ਬਾਬੇ ਨੂੰ ਆਖਿਆ :
"ਬਾਬਾ, ਬੋੜੀ ਭੰਵਰ ਵਿਚ ਆ ਪਈ ਆ। ਹੁਣ ਇਹ ਕਿਸੇ ਗੱਲ ਨਾਲ ਈ ਕਿਨਾਰੇ ਲਗੇਗੀ।"
''ਜਦੋਂ ਜਵਾਨੀ ਪੜ੍ਹ ਲਿਖ ਕੇ ਹੀਜੜੀ ਹੋ ਜਾਵੇ, ਇਹੋ ਜਿਹੀਆਂ ਨਸੀਹਤਾਂ ਹੀ ਕਰਦੀ ਹੁੰਦੀ ਐ।" ਬਾਬੇ ਨੂੰ ਪਾਰਟੀ ਦੇ ਬਾਬੂਆਂ ਨਾਲ ਵੀ ਸਖ਼ਤ ਨਫਰਤ ਸੀ, ਜਿਹੜੇ ਮਾਰਕਸ, ਲੈਨਿਨ ਦੀਆਂ ਦੋ ਕਿਤਾਬਾਂ ਪੜ੍ਹ ਕੇ ਪਾਰਟੀ ਦਾ ਫੰਡ ਸਿਗਰਟਾਂ ਰਾਹੀਂ ਹੀ ਹੜੱਪ ਕਰੀ ਜਾਂਦੇ ਸਨ । ਸੁਸ਼ੀਲ ਉਸ ਨੂੰ ਉਨ੍ਹਾਂ ਬਾਬੂ ਕਾਮਰੇਡਾਂ ਦਾ ਹੀ ਮਸਰ ਜਾਪਿਆ ।
ਦਫਤਰੀ ਬਾਬੂ ਨੂੰ ਬੁਜਦਿਲੀ ਦੇ ਭੰਵਰ ਭੁਆਟਣੀਆਂ ਖਾਂਦਿਆਂ ਛੱਡ ਕੇ ਉਹ ਢੁਕਵੇਂ ਪੈਰੀਂ ਟਰਾਲੀ ਦੀ ਭਾਲ ਵਿਚ ਮੰਡੀ ਨੂੰ ਤੁਰ ਪਿਆ। ਉਸ ਨੂੰ ਆਸ ਸੀ ਕਣਕ ਸੁੱਟਣ ਆਈ ਕੋਈ ਨਾ ਕੋਈ ਪਿੰਡ ਦੀ ਟਰਾਲੀ ਜ਼ਰੂਰ ਮਿਲ ਜਾਵੇਗੀ। ਆੜ੍ਹਤੀਆਂ ਦੇ ਖਲੋਤੀ ਟਰਾਲੀ ਵੇਖ ਕੇ ਉਹ ਹਰਾ ਹੋ ਗਿਆ। ਟਰਾਲੀ ਵਾਲੇ ਨਾਲ ਪੱਕੀ ਕਰ ਕੇ ਉਹ ਖੰਡ ਦੇ ਡੀਪੂ ਉਤੇ ਚਲਿਆ ਗਿਆ । ਇਕ ਰੁਪਿਆ ਅਠਾਨਵੇਂ ਪੈਸੇ ਵੀ ਕਿਲੋ ਦੇ ਹਿਸਾਬ ਉਸ ਪੈਸੇ ਜਮ੍ਹਾਂ ਕਰਵਾ ਦਿਤੇ । ਜਿਸ ਮਿੱਲ ਦੀ ਇਹ ਖੰਡ ਸੀ ਉਸ ਉਤੇ ਸਵਾ ਸੱਤ ਰੁਪਏ ਕੁਵਿੰਟਲ ਦੇ ਹਿਸਾਬ ਚਾਰ ਕਨਾਲ ਦਾ ਗੰਨਾ ਹੀਰਾ ਸਿੰਘ ਨੇ ਵੀ ਸੁਟਿਆ ਸੀ । ਇਕ ਬੋਰੀ ਕੰਟਰੋਲ ਰੋਟ ਦੀ ਚੁਕਵਾ ਕੇ ਦੂਜੀ ਖੰਡ ਦੀ ਬੇਰੀ ਖੁਲ੍ਹੇ ਬਾਜ਼ਾਰ ਵਿਚੋਂ ਖਰੀਦਣ ਲਈ ਉਸ ਪੁੱਛ ਪੜਤਾਲ ਸ਼ੁਰੂ ਕਰ ਦਿਤੀ । ਦੁਪਹਿਰ ਦੀ ਲੋਅ ਤੇ ਸ਼ਹਿਰ ਦੀ ਗਰਮੀ ਨੇ ਉਸ ਦੀ ਸੁਰਤ ਮਾਰ ਕੇ ਰਖ ਦਿਤੀ। ਹਾੜ ਦੇ ਮਹੀਨੇ ਪਿੰਡ ਆਇਆ
ਕਿਸਾਨ ਉਂਜ ਹੀ ਹਾਕਲਬਾਕਲ ਹੋ ਜਾਂਦਾ ਹੈ । ਜਦੋਂ ਦਸਾਂ ਨਹੁੰਆਂ ਦੀ ਹੱਡ ਭੰਨਵੀਂ ਕਮਾਈ ਬਾਜ਼ਾਰ ਤੇ ਮੰਡੀ ਦੀਆਂ ਕਾਲੀਆਂ ਕੀਮਤਾਂ ਹੱਥੋਂ ਹੱਥੀ ਖੋਹ ਰਹੀਆਂ ਹੋਣ, ਹੀਰਾ ਸਿੰਘ ਵਰਗੇ ਸਾਊ ਬੰਦੋ ਦਾ ਬਾਦਲ ਜਾਣਾ ਅਚੰਭੇ ਵਾਲੀ ਗੱਲ ਨਹੀਂ ।
"ਸੇਠਾ ਕੀ ਭਾਅ-ਭੱਤਾ ਏ ਦਾਣਾ ਖੰਡ ਦਾ ?" ਕਾਮਰੇਡ ਨੇ ਖੰਡ ਦੀਆਂ ਵੰਨਗੀਆਂ ਜਾਚਦਿਆਂ ਬਾਣੀਏ ਤੋਂ ਪੁੱਛਿਆ। "
ਮਖਾਂ ਸਰਦਾਰ ਜੀ ਪਸੰਦ ਕਰੋ. ਭਾਅ ਦਾ ਕੀ ਏ ।" ਬਾਣੀਏ ਨੇ ਮੁਰ। ਰਸਦੀ ਵੇਖਕੇ ਖ਼ੁਸ਼ ਹੁੰਦਿਆਂ ਗਾਹਕ ਨੂੰ ਉਨ ਕੇ ਵਲਿਆ।
“ਮੋਟਾਂ ਦਾਣਾ, ਖਰਾ ?" ,
“ਕਿੰਨੀ ਕੁ ਲੈਣੀ ਏਂ ?" ਬਾਣੀਆਂ ਪੌਂਡ ਸਾਮੀਂ ਨੂੰ ਅੰਦਰੋਂ ਬਾਹਰੋਂ ਟੋਹੀ ਜਾ ਰਿਹਾ ਸੀ ।
''ਜੇ ਬਣ ਕੇ ਦੇਵੇਂਗਾ, ਬੇਰੀ ਲੈ ਲਵਾਂਗਾ।"
"ਤੁਹਾਡੇ ਕੋਲੋਂ ਚਾਰ ਸੋ ਦਸ ਲਾ ਲਵਾਂਗੇ ।" ਦੁਕਾਨਦਾਰ ਨੇ ਹੇਜ ਅਤੇ ਅਪਣੱਤ ਜਤਾਉਂ- ਦਿਆਂ ਮੁੱਲ ਦਸਿਆ।
"ਹੈਂ, ਚਾਰ ਸੋ ਦਸ !" ਕਾਮਰੇਡ ਨੂੰ ਹੈਰਾਨੀ ਵਿਚ ਚੱਕਰ ਆ ਗਿਆ। "ਦੁਣਿਆਂ ਤੋਂ ਵੀ ਬਹੁਤੇ । ਸੇਠਾ; ਤੂੰ ਚਾਰ ਸੋ ਵੀਹ ਨਾ ਆਖੇ ?" ਗਾਹਕ ਨੂੰ ਸਿਰ ਮਾਰਦਿਆਂ ਵੱਖ ਬਾਣੀਆਂ ਹੋਰ ਤਿੱਖਾ ਹੋ ਕੇ ਬੋਲਿਆ :
"ਮਖਾ ਸਰਦਾਰ ਦਾਣਾ ਬੇਰਾਂ ਵਰਗਾ ਵੇਖ । ਸਾਰੀ ਮੰਡੀ ਵਿਚੋਂ ਕਿਸੇ ਦੁਕਾਨ ਤੋਂ ਮਿਲ ਜਾਵੇ, ਮੈਨੂੰ ਸ਼ਿਵਨਾਥ ਨਾ ਆਖੀਂ ।" ਉਹਦੇ ਕੰਨਾਂ ਦੀਆਂ ਭਾਰੀਆਂ ਨੱਤੀਆਂ ਲੈਲਾਂ ਤੋੜਨ ਤੇ ਆਈਆਂ ਹੋਈਆਂ ਸਨ । "ਦਾਣਾ ਤੇਰਾ ਪਸੰਦ ਐ, ਠੀਕ ਠੀਕ ਲਾ ਲੈ ।"
“ਭਾਅ ਘਟ ਵਧ ਨਾ ਆਖੋ । ਤੁਹਾਨੂੰ ਸਾਵੇ ਵਜੋਂ ਦੇ ਰਹੇ ਆ । ਹੋਰ ਸਾਰਿਓਂ ਪੰਦਰਾਂ ਵੀਹ ਤੇ ਮਿਲੇਗੀ ।" ਜਦ ਹੀਰਾ ਸਿੰਘ ਵੰਨਗੀ ਖੰਡ ਦੇ ਢੇਰ ਉਤੇ ਸੁੱਟ ਕੇ ਅਗਾਂਹ ਜਾਣ ਲੱਗਾ. ਸ਼ਿਵਨਾਥ ਨੇ ਉਸ ਨੂੰ ਬਾਹੋਂ ਫੜ ਲਿਆ। "ਮਖਾ ਸਰਦਾਰ ਤੂੰ ਗੱਲ ਤਾਂ ਸੁਣ, ਆਪਣਾ ਦੌਲਤ- ਖ਼ਾਨਾ ?" ਗਾਹਕ ਹੱਥੋਂ ਖਿਸਕਦਾ ਵੇਖ ਕੇ ਬਾਣੀਏ ਦੀ ਜਾਨ ਟੁੱਟਣ ਲਗ ਪਈ ਤੇ ਉਸ ਭਾਈ- ਚਾਰਕ ਭਲੇਸੀਆਂ ਦੇ ਦਾਅ ਵਰਤਣੇ ਸ਼ੁਰੂ ਕਰ ਦਿਤੇ।
"ਦੋਲਤਖ਼ਾਨੇ ਤੁਹਾਡੇ ਬਪਾਰੀਆਂ ਦੇ ਜਾਂ ਅਫ਼ਸਰਾਂ ਦੇ, ਸਾਡੇ ਤਾਂ ਗਰੀਬਖਾਨੇ ਵੀ ਨਹੀਂ ਰਹੇ ।" ਹੀਰਾ ਸਿੰਘ ਨੇ ਪੈਰ ਮਲਦਿਆਂ ਮਲਦਿਆਂ ਆਖਿਆ। "ਮੇਰਾ ਪਿੰਡ ਦੀਨੇ ਵਾਲਾ ਏ ।"
''ਲਓ, ਤੁਸੀਂ ਤਾਂ ਗੁਆਂਢੀ ਓ। ਸਾਡਾ ਉੱਚੀ ਭੈਣੀ, ਜਾਗੀਰਦਾਰ ਮੁਖਬੰਨ ਸਿੰਘ ਵਾਲੀ । ਤੁਸੀਂ ਜਾਓ ਨਾ, ਖੰਡ ਜਿਸ ਭਾਅ ਮਰਜ਼ੀ ਲੈ ਲਓ। ਮੁਖਾ ਇਹ ਸਾਡੀ ਹੱਤਕ ਐ, ਸਾਡੇ ਪਿੰਡਾਂ ਦੇ ਹੋ ਕੇ ਕਿਸੇ ਹੋਰ ਦੁਕਾਨੋਂ ਸੌਦਾ ਖਰੀਦੋ।" ਸੇਠ ਨੇ ਮਿੱਠੇ ਲੱਲ੍ਹੇ ਮਾਰ ਕੇ ਤਿੱਖੇ ਕਾਮਰੇਡ ਨੂੰ ਵੀ ਟਿਕਾਅ ਲਿਆ । "ਮੁਖਬੰਨ ਕੇ ਸਾਰਾ ਸੱਦਾ ਏਥੋਂ ਜਾਂਦਾ ਏ ।"
"ਤੇਰੀ ਮਰਜ਼ੀ ਐ ਸੇਠਾ !'' ਹੀਰਾ ਸਿੰਘ ਢੋਲਾ ਪੈ ਗਿਆ।
"ਆਪਣੇ ਕਾਕੇ ਦਾ ਵਿਆਹ ਏ ?"
"ਨਹੀਂ ਬੀਬੀ ਦਾ ।"
"ਮੁਖਾਂ ਧੀਆਂ ਧਿਆਣੀਆਂ ਦਾ ਭਾਰ ਤਾਂ ਲੱਥਾ ਦੀ ਚੰਗਾ ਏ । ਸਮੇਂ ਮਾੜੀ ਆ ਗਈ ਏ ।"
ਸ਼ਿਵਨਾਥ ਨੇ ਮਨੁੱਖੀ ਹਮਦਰਦੀ ਪ੍ਰਗਟ ਕਰਦਿਆਂ ਆਪਣਾ ਬਪਾਰੀ ਨਿਸ਼ਾਨਾ ਨਹੀਂ ਛਡਿਆ ਸੀ, "ਇਕ ਬੇਰੀ ਨਾਲ ਕੀ ਬਣੇਗਾ ?"
''ਤੂੰ ਇਕ ਬੋਰੀ ਚੁਕਵਾ ਦੇ, ਬਹੁਤ ਐ।" ਹੀਰਾ ਸਿੰਘ ਨੇ ਸਾਰੇ ਵਿਆਹ ਲਈ ਦੇ ਬੋਰੀਆਂ ਦਾ ਪੜਤਾ ਲਾਇਆ ਸੀ । ਬਾਜ਼ਾਰ ਵਿਚ ਉਹ ਵੰਨ-ਸੁਵੰਨੀ ਖੰਡ ਦੇ ਢੇਰ ਵੇਖ ਕੇ ਪੁੱਛਣ ਲੱਗਾ। "ਸਿਵਲ ਸਪਲਾਈ ਵਾਲਾ ਅਫ਼ਸਰ ਤਾਂ ਆਂਹਦਾ ਸੀ, ਖੰਡ ਦੀ ਸ਼ਾਰਟੇਜ ਐ ਆਹ ਐਨੀ ਕਿਥੋਂ ਆ ਗਈ ?"
''ਇਹ ਮਿੱਲਾਂ ਵਾਲਿਆਂ ਦੀ ਐ ਨਾ ।"
"ਬਿਨਾਂ ਮਿੱਲਾਂ ਤੋਂ ਕਿਹੜੀ ਐ ?"
ਪਾਂਡੀ ਨੇ ਖੰਡ ਦੀ ਬੋਰੀ ਕੰਡੇ ਉਤੇ ਕਰ ਦਿਤੀ।
''ਲੈ ਸਰਦਾਰਾ ਪਾਈਆ ਵਧ ਐ । ਗਵਾਂਢੀ ਕਰ ਕੇ ਤੇਰੇ ਕੋਲੋਂ ਪਾਈਆ ਦਾ ਰੁਪਈਆ ਨਹੀਂ ਲੈਣਾ ।"
"ਉਨ੍ਹਾਂ ਦੋਹਾਂ ਹਲ ਕੇ ਬੇਰੀ ਟਰਾਲੀ ਵਿਚ ਸੁੱਟਣ ਲਈ ਪਾਂਡੀ ਨੂੰ ਚੁਕਵਾ ਦਿੱਤੀ । ਸੇਠ ਦਾ ਮੁੰਡਾ ਰਕਮ ਦਾ ਹਿਸਾਬ ਕਰਨ ਲਗ ਪਿਆ । ਕਾਮਰੇਡ ਖੁਲ੍ਹੀ ਤੇ ਕੰਟਰੋਲ ਰੇਟ ਦੀ ਖੰਡ ਦੇ ਭਾਵਾਂ ਪਾਰੇ ਦੁਬਿਧਾ ਵਿਚ ਪਿਆ ਹੋਇਆ ਸੀ । ਵਜ਼ੀਰ ਨਿੱਤ ਦਿਹਾੜੇ ਸਟੇਜਾਂ ਤੋਂ ਰੋਕਰੇ ਮਾਰ ਰਹੇ ਐ, ਅਸੀਂ ਸੋਸ਼ਲਿਜ਼ਮ ਲਿਆ ਰਹੇ ਆਂ, ਕੀ ਇਕ ਚੀਜ਼ ਦੇ ਸੋਸ਼ਲਿਜ਼ਮ ਵਿਚ ਦੇ ਭਾਅ ਹੁੰਦੇ ਐ ?"
ਭਲਾ ਸੋਠਾ ! ਇਹ ਦੱਸ, ਜਿਹੜੀ ਸਿਵਲ ਸਪਲਾਈ ਵਾਲੇ ਦਿੰਦੇ ਐ. ਉਹ ਮਿੱਲਾਂ ਦੀ ਖੰਡ ਨਹੀਂ ਹੁੰਦੀ ?"
"ਤੂੰ ਸਮਝਿਆ ਨਹੀਂ ਸਰਦਾਰਾ ! ਸਰਕਾਰ ਆਪਣਾ ਕੋਟਾ ਲੈ ਕੇ ਮਿੱਲਾਂ ਵਾਲਿਆਂ ਨੂੰ ਖੁਲ੍ਹੀ ਛੁੱਟੀ ਦੇ ਦਿੰਦੀ ਐ ਕਿ ਹੱਥ ਰੰਗ ਲਓ । ਅਸਲ ਗੱਲ ਤਾਂ ਇਹ ਐ, ਰਾਜਸੀ ਪਾਰਟੀਆਂ ਇਲੈਕਸ਼ਨ ਲੜਨ ਵਾਸਤੇ ਕਰੋੜਾਂ ਰੁਪਿਆ ਖੰਡ ਮਿੱਲਾਂ ਤੋਂ ਫੰਡ ਵਜੋਂ ਲੈ ਲੈਂਦੀਆਂ ਏਂ । ਉਹ ਸਾਰੇ ਹਮਾਤੜਾਂ ਸਿਰੋਂ ਹੀ ਨਿਕਲਣੇ ਹਨ।"
ਸ਼ਿਵਨਾਥ ਨੇ ਖੰਡ ਦੀ ਪਰਚੀ ਮੁੰਡੇ ਹੱਥੋਂ ਫੜ ਲਈ।
"ਤੁਸੀਂ ਅਗਾਂਹ ਸਾਨੂੰ ਮੰਨ ਲਿਆ, ਤੁਹਾਡੇ ਕੋਲੋਂ ਕਾਹਦੇ ਗਏ । ਤੁਸੀਂ ਸਾਰੇ ਰਲ ਕੇ ਬਲਦ ਬਰਾਬਰ ਕਿਸਾਨ ਦੇ ਦੁਆਲੇ ਛੁਰੀਆਂ ਫੜ ਕੇ ਹੋਏ ਓ ।"
"ਰਾਮ ਰਾਮ ਆਖ ਸਰਦਾਰਾ ! ਜੱਟ ਦਾ ਜੇਰਾ ਮਹਿੰ ਵਰਗਾ । ਮਖਾ ਸਾਰੀ ਰਕਮ ਚਾਰ ਸੋ ਦਸ ਬਣਦੀ ਐ ।" ਉਸ ਪਰਚੀ ਹੀਰਾ ਸਿੰਘ ਨੂੰ ਦੇ ਦਿਤੀ।
"ਪਾਈਏ ਦਾ ਰੁਪਈਆ ਛੱਡ ਕੇ, ਹੈ ਨਾ ? ਸੇਠਾ ਤੂੰ ਪੂਰੀ ਚਾਰ ਸੌ ਵੀਹ ਹੀ ਬਣਾ ਲੈਣੀ ਸੀ ।" ਕਾਮਰੇਡ ਨੇ ਜਾਣ ਕੇ ਵਿਅੰਗ ਨਾਲ ਆਖਿਆ।
ਬਾਣੀਆਂ ਜੱਟ ਦੀ ਚੋਟ ਅਣਗੌਲੀ ਕਰ ਕੇ ਆਖਣ ਲਗਾ:
"ਜਦੋਂ ਬਣਦੇ ਈ ਚਾਰ ਸੌ ਦਸ ਐ, ਆਪਾਂ ਵਧ ਜ਼ਰੂਰ ਲਾਉਣੇ ਐ। ਵਧ ਤਾਂ ਗਊ ਦੀ ਰੱਤ ਐ ।" ਸ਼ਿਵਨਾਥ ਨੇ ਆਪਣੀ ਈਮਾਨਦਾਰੀ ਨੂੰ ਧਰਮ ਨਾਲ ਲਿਆ ਜੋੜਿਆ ।
"ਵੇਖ ਸੋਠਾ, ਕਾਮੇ ਕਿਸਾਨ ਨਾਲ ਚਾਰ ਸੇ ਵੀਹ ਤਾਂ ਦਿਨ ਦੀਵੀਂ ਹੋਈ ਜਾਂਦੀ ਐ।" ਬਾਣੀਆਂ ਦੰਦੀਆਂ ਕੱਢਣ ਲਗ ਪਿਆ। "ਓਹੀ ਗੰਨਾ ਸਵਾ ਸੱਤ ਰੁਪਏ ਕਵੈਂਟਲ ਦਾ; ਓਹੀ ਮਿੱਲ, ਫੇਰ ਦੋ ਭਾਅ ਕਿਉਂ ? ਖੰਡ ਵੀ ਓਹੀ ਹੈ ?''
"ਸਰਦਾਰ ਜੀ, ਇਹ ਸਾਡੇ ਕੀ ਵੱਸ ਐ । ਜਿਵੇਂ ਮਹਿੰਗਾ ਸੱਸਤਾ ਸੱਦਾ ਆਉਂਦਾ ਏ,
ਅਸੀਂ ਅਗੇ ਵੇਚੀ ਜਾਂਦੇ ਆਂ । ਅਸੀਂ ਤਾਂ ਨਾਲ ਅਮਾਨ ਦੇ ਪੰਜ ਰੁਪਏ ਬੋਰੀ ਪਿਛੇ ਲੈਂਦੇ ਆਂ ।" ਸ਼ਿਵਨਾਥ ਨੇ ਆਪਣੀ ਵਲੋਂ ਪੂਰਾ ਯਕੀਨ ਦਿਵਾਉਣ ਦਾ ਜਤਨ ਕੀਤਾ।
"ਤੁਸੀਂ ਪੰਜ ਦੇ ਲਓ ਦਸ । ਪਰ ਆਹ ਤਾਂ ਦੁਗਣਿਆਂ ਤੋਂ ਵੀ ਬਹੁਤੇ ਐ, ਨਿਰੀ ਠੱਗੀ, ਨਿਰੀ ਗ਼ਰੀਬ ਦੀ ਰੱਤ ।"
ਬਾਣੀਆਂ, ਥੋੜਾ ਆਪਣੇ ਜਲਾਲ ਵਿਚ ਆ ਗਿਆ। ਉਸ ਸਮਝਿਆ : ਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ ਵਾਲੀ ਗੱਲ ਕਰਦਾ ਏ । ਜਿਸ ਟਰਾਲੀ ਵਿਚ ਪਾਂਡੀ ਖੰਡ ਦੀ ਬੇਰੀ ਸੁੱਟ ਕੇ ਆਇਆ ਸੀ; ਉਹ ਪਿੰਡ ਨੂੰ ਤੁਰ ਗਈ ਸੀ । ਅੰਦਰੋਂ ਫਿਕਰ ਅਨੁਭਵ ਕਰਦਿਆਂ ਸੇਠ ਨੇ ਥੋੜਾ ਕਰੜਾ ਹੋ ਕੇ ਆਖਿਆ :
''ਬਾਬਾ ਅਸੀਂ ਭਕਾਈ ਨਹੀਂ ਜਾਣਦੇ, ਤੂੰ ਰੁਪਈਆ ਰੱਖ ਏਥੇ। ਅਸੀਂ ਹੋਰ ਵੀ ਗਾਹਕ ਤੋਰਨੇ ਐ।" ਸ਼ਿਵਨਾਥ ਨੂੰ ਗਵਾਂਢ ਦਾ ਭਾਈਚਾਰਾ ਅਸਲੋਂ ਭੁੱਲ ਗਿਆ।
ਹੀਰਾ ਸਿੰਘ ਦੀਆਂ ਖਰੀਆਂ ਖਰੀਆਂ ਗੱਲਾਂ ਨੇ ਰਾਹ ਜਾਂਦੇ ਗਾਹਕਾਂ ਨੂੰ ਰੋਕ ਲਿਆ। ਕਿਸਾਨਾਂ ਨੂੰ ਆਪਣੇ ਲਾਭ ਦੀ ਇਕ ਦਿਲਚਸਪੀ ਜਾਗ ਪਈ ਸੀ। ਅਸਲ ਵਿਚ ਕਾਮਰੇਡ ਦਿਲੋਂ ਚਾਹੁੰਦਾ ਸੀ, ਸੇਠ ਕੁਝ ਰਿਆਇਤ ਕਰ ਦੇਵੇ ।
''ਸੇਠ ਜੀ, ਪੈਸਿਆਂ ਵਲੋਂ ਨਾਂਹ ਨਹੀਂ, ਖਰੇ ਦੁੱਧ ਵਰਗੇ । ਮੈਨੂੰ ਇਕੋ ਚੀਜ਼ ਦੇ ਦੋ ਭਾਵਾਂ ਦੀ ਗੱਲ ਸਮਝਾ ਦੇਵੋ ।" ਕਾਮਰੇਡ ਨੇ ਵੀ ਜਾਣ ਕੇ ਅੜੀ ਫੜ ਲਈ ।
"ਗੱਲ ਸਮਝ ਜਾ ਕੇ ਸਰਕਾਰ ਤੋਂ, ਜਿਸ ਦੇ ਭਾਅ ਬੰਨ੍ਹੇ ਐ । ਅਸੀਂ ਠੇਕਾ ਨਹੀਂ ਲਿਆ ਤੈਨੂੰ ਸਮਝਾਣ ਦਾ ।" ਸੋਠ ਦਾ ਮੁੰਡਾ ਤੱਤੇ ਤਾਅ ਗੱਦੀ ਤੋਂ ਉਠ ਕੇ ਅਗੇ ਵਧ ਆਇਆ। ਇਉਂ ਜਾਪਦਾ ਸੀ, ਜਿਵੇਂ ਉਹ ਹੀਰਾ ਸਿੰਘ ਦਾ ਗਲਮਾ ਫੜ ਲਏਗਾ ਤੇ ਨਾਵਾਂ ਰਖਵਾ ਕੇ ਛੱਡੇਗਾ।
"ਸਰਕਾਰ ਤੁਹਾਡੀ ਐ ਜਾਂ ਮਿੱਲਾਂ ਵਾਲਿਆਂ ਦੀ । ਮੇਰਾ ਸਿਰ ਤਾਂ ਤੁਸੀਂ ਮੰਨਦੇ ਓ । ਮੈਂ ਸਕੀ ਛੱਡ ਕੇ ਮਤੋਈ ਤੋਂ ਕਾਹਨੂੰ ਪੁੱਛਾ ।" ਹੀਰਾ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ । ਪਰ ਸਿੱਧੀ ਦੁੱਗਣੀ ਲੁਟਾਈ ਉਤੇ ਉਹ ਇਕ ਤਰ੍ਹਾਂ ਵਿਹਰ ਬੈਠਾ ।
ਬੋਲ ਬੁਲਾਰਾ ਸੁਣ ਕੇ ਗਵਾਂਢੀ ਦੁਕਾਨਾਂ ਵਾਲੇ ਵੀ ਆ ਗਏ । ਦੋਹਾਂ ਧਿਰਾਂ ਦੀ ਗੱਲ ਸੁਣ ਕੇ ਉਹ ਸਾਰੇ ਹੀਰਾ ਸਿੰਘ ਨੂੰ ਗਲਤ ਆਖ ਰਹੇ ਸਨ । ਸੇਠ ਦਾ ਮੁੰਡਾ ਮਿੱਡੀਆਂ ਨਾਸਾਂ ਫੁਰਕਾਰਦਾ ਕਾਮਰੇਡ ਸਾਹਮਣੇ ਆ ਖਲੋਤਾ ।
"ਤੂੰ ਪੈਸੇ ਦੇਣੇ ਐ ਜਾਂ ਨਹੀਂ ?"
"ਧੌਂਸ ਨਾਲ ਲੈਣ ਨੂੰ ਫਿਰਦਾ ਏਂ ?" ਹੀਰਾ ਸਿੰਘ ਅੰਦਰਲਾ ਜੱਟ ਤੇ ਕਾਮਰੇਡ ਅੜੀ
"ਤੈਨੂੰ ਮੈਂ ਦਸਦਾ ਆਂ, ਕੁੱਤਾ ਜੱਟ !" ਉਸ ਕਾਮਰੇਡ ਨੂੰ ਗਲਮਿਓਂ ਫੜ ਕੇ ਝੰਜੋੜਾ ਮਾਰਿਆ ।
"ਤੇਰੀ ਕੁੱਤੇ ਕਰਾੜ ਦੀ ।" ਉਸ ਫਾਅੜ ਕਰਦਾ ਥੱਪੜ ਮੁੰਡੇ ਦੀ ਛਤਿਆਂ ਵਾਲੀ ਫੁੱਲੀ ਗੱਲ੍ਹ ਉਤੇ ਧਰ ਦਿਤਾ ।
ਸੇਠ ਨੇ ਗਰਮੀ ਵਿਚ ਆ ਕੇ ਵੀ ਸਿਆਣਪ ਵਰਤੀ। ਉਸ ਆਪਣੇ ਮੁੰਡੇ ਦੇ ਹੀ ਇਕ ਚਪੇੜ ਮਾਰ ਕੇ ਉਸ ਨੂੰ ਪਾਸੇ ਕਰ ਦਿਤਾ । ਉਸ ਜਾਣਿਆ, ਲੜਾਈ ਨਾਲ ਤਾਂ ਰਕਮ ਹੀ ਗੁਗਲ ਹੋ ਜਾਵੇਗੀ । ਸਾਰੇ ਲੋਕਾਂ ਹੀਰਾ ਸਿੰਘ ਨੂੰ ਝੂਠਾ ਆਖਿਆ, ਪਰ ਉਹ ਦਲੀਲ ਨਾਲ ਪੈਰਾਂ ਉਤੇ ਪਾਣੀ
ਨਹੀਂ ਪੈਣ ਦਿੰਦਾ ਸੀ । ਰੌਲਾ ਹੋਰ ਵਧ ਗਿਆ । ਮੁਫ਼ਤ ਦਾ ਤਮਾਸ਼ਾ ਵੇਖਣ ਵਾਲੇ ਹੋਰ ਜੁੜ ਗਏ ।
"ਗੱਲਾਂ ਬਾਬੇ ਦੀਆਂ ਸੋਲਾਂ ਆਨੇ ਐ. ਮੰਨ ਭਾਵੇਂ ਨਾ ਮੰਨੋਂ ।" ਇਕ ਸਿਧੜ ਜਿਹੇ ਕਿਸਾਨ ਨੇ ਕਾਮਰੇਡ ਦੀ ਪ੍ਰੋੜਤਾ ਵਿਚ ਸੁਤੇਸਿਧ ਹੀ ਆਖਿਆ ।
ਕੁਦਰਤੀ ਪੁਲੀਸ ਦੀ ਗਸ਼ਤ ਕਰਦੀ ਜੀਪ, ਭੀੜ ਵੇਖ ਕੇ ਰੁਕ ਗਈ । ਇਨਸਪੈਕਟਰ ਜੀਪ ਵਿਚੋਂ ਉਤਰ ਆਇਆ।
'ਲਓ ਸਰਦਾਰ ਹਰਮੇਲ ਸਿੰਘ ਜੀ ਆ ਗਏ। ਹੁਣ ਝਗੜਾ ਮੁਕਾ ਦੇਣਗੇ ਝਟ ਵਿਚ ।" ਗਵਾਂਢੀ ਦੁਕਾਨਦਾਰ ਨੇ ਆਉਂਦੇ ਸਰਦਾਰ ਨੂੰ ਵੇਖ ਲਿਆ ਸੀ ।
ਸਾਰਿਆਂ ਸਰਦਾਰ ਨੂੰ ਅਗੇ ਵਧਣ ਲਈ ਰਾਹ ਦੇ ਦਿਤਾ ।
"ਕੀ ਰੌਲਾ ਪਾਇਆ ਏ ਓਏ ?" ਇਨਸਪੈਕਟਰ ਹਰਮੇਲ ਸਿੰਘ ਨੇ ਸ਼ਿਵਨਾਥ ਨੂੰ ਦਬਕਾੜਾ ਮਾਰਿਆ ।
''ਸਤਿ ਸ੍ਰੀ ਅਕਾਲ ਜੀ ! ਮਖਾਂ ਹਜੂਰ ਕੋਈ ਗੱਲ ਨਹੀਂ...।"
ਫੇਰ ਇਹ ਮਜਮਾ ਕਿਹਾ ਲਾਇਆ ਏ ?” ਉਹ ਨਾਲ ਹੀ ਹੱਸ ਪਿਆ।
''ਜਨਾਬ ਇਸ ਸਰਦਾਰ ਨੇ ਖੰਡ ਦੀ ਬੋਰੀ ਚੁਕਵਾ ਕੇ ਟਰਾਲੀ ਤੋਰ ਦਿਤੀ ਏ, ਹੁਣ ਪੈਸੋਂ ਨਹੀਂ ਦੇਂਦਾ ।"
"ਕਿਉਂ ਓਇ ਭਲਿਆ ਮਾਣਸਾ ?" ਇਨਸਪੈਕਟਰ ਹੀਰਾ ਸਿੰਘ ਵਲ ਔਹਲ ਪਿਆ।
"ਬੋਰੀ ਜਨਾਬ ਦੁੱਧ ਧੋਤੀ ਪੈਸੇ ਵੀ ਖਰੇ। ਪੈਸਿਆਂ ਵਲੋਂ ਇਨ੍ਹਾਂ ਨੂੰ ਪੁੱਛ, ਮੈਂ ਮੁਕਰਿਆ ਕਦੋਂ ਆਂ ?” ਹੀਰਾ ਸਿੰਘ ਆਪਣੀ ਥਾਂ ਸੱਚਾ ਸੀ।
"ਫੇਰ ਰੌਲਾ ਕਿਉਂ ਵਧਾਇਆ ਏ ?" ਇਨਸਪੈਕਟਰ ਇਕ ਪਲ ਹੈਰਾਨ ਹੋ ਗਿਆ ।
''ਰੋਲਾ ਦੇ ਖੰਡ ਦੇ ਦੋ ਭਾਵਾਂ ਦਾ ।" ਹੀਰਾ ਸਿੰਘ ਦਿਤਾ । ''ਖੰਡ ਇਕੋ ਐ, ਇਕੋ ਮਿੱਲ ਦੀ ਐ। ਸਾਨੂੰ ਗੰਨੇ ਨੇ ਵਿਸਥਾਰ ਨਾਲ ਦਸਣਾ ਸ਼ੁਰੂ ਕਰ ਦਾ ਮੁੱਲ ਸਵਾ ਸੱਤ ਰੁਪਏ ਕਵੈਂਟਲ: ਇਕ ਰੁਪਿਆ ਅਠਾਨਵੇਂ ਪੈਸੇ ਕਿਲੋ ਖੰਡ ਦੇ ਹਿਸਾਬ ਜੋੜ ਕੇ ਮਿਲਿਆ ਏ । ਪਰ ਹੁਣ ਸਾਨੂੰ ਹੀ ਖੰਡ ਖ਼ਰੀਦਣ ਵੇਲੇ ਚਾਰ ਰੁਪਏ ਦਸ ਪੈਸੇ ਕਿਲੇ ਦੇ ਹਿਸਾਬ ਮੁੱਲ ਤਾਰਨਾ ਪੈ ਰਿਹਾ ਏ । ਕਿਉਂ? ਅਸਾਂ ਗੰਨਾ ਪੈਦਾ ਕਰਨ ਵਾਲਿਆਂ ਰੱਬ ਦੇ ਕੀ ਮਾਂਹ ਮਾਰੇ ਐ ?"
ਸਾਦਾ ਕਿਸਾਨ ਤੋਂ ਗਿਣਤੀ ਮਿਣਤੀ ਸੁਣ ਕੇ ਇਨਸਪੈਕਟਰ ਹਰਮੇਲ ਦੇ ਦੰਦ ਜੁੜ ਗਏ । ਉਸ ਨੂੰ ਠੀਕ ਮੌਕੇ ਦਾ ਕੋਈ ਉੱਤਰ ਨਾ ਅਹੁੜਿਆ।
"ਬਾਬਾ ਕੀ ਕੰਮ ਕਰਦਾ ਹੁੰਦਾ ਏਂ ?"
"ਖੇਤਾਂ ਵਿਚ ਸਾਰੀ ਉਮਰ ਹੱਡ ਤੁੜਾਏ ਐ ਤੇ ਫੇਰ ਮੰਡੀ ਆ ਕੇ ਸਿਰ ਮਨਾਉਂਦਾ ਰਿਹਾ ।"
ਆਲੇ ਦੁਆਲੇ ਦੇ ਲੋਕ ਇਕ ਵਾਰ ਹੀ ਵਾਹਯਾਤ ਢੰਗ ਨਾਲ ਹੱਸ ਪਏ। ਜਦੋਂ ਇਨਸਪੈਕ- ਟਰ ਨੇ ਅੱਖਾਂ ਵਖਾਈਆਂ, ਸਾਰੇ ਸੁਸਰੀ ਵਾਂਗ ਸੋਂ ਗਏ । ਹਰਮੇਲ ਨੇ ਕਦੇ ਸੋਚਿਆ ਹੀ ਨਹੀਂ ਸੀ, ਪੇਂਡੂ ਕਿਸਾਨ ਇਕ ਦਿਨ ਐਨਾ ਸਿਆਣਾ ਹੋ ਆਵੇਗਾ । ਇਕ ਪਲ ਉਸ ਨੂੰ ਜਾਪਿਆ, ਮੇਰਾ ਆਪਣਾ ਬਾਪ ਮੰਡੀ ਵਿਚ ਲਾਲਿਆਂ ਹੱਥੋਂ ਲੁਟਾਈ ਖਾਧੀ ਖਲੋਤਾ ਏ । ਉਹ ਬਾਬੇ ਦੇ ਚਿਹਰੇ ਤੋਂ ਉਸ ਦੇ ਅੰਦਰਲੇ ਘੋਲ ਨੂੰ ਜਾਣਿਆ ਚਾਹੁੰਦਾ ਸੀ । ਕਾਮਰੇਡ ਹੀ ਮੁੜ ਬੋਲ ਪਿਆ :
"ਮੈਂ ਤਾਂ ਆਖਾਂਗਾ, ਗਰੀਬੀ ਹਟਾਉਣ ਦੇ ਨਾਂ ਉਤੇ ਕਾਂਗਰਸ ਨੇ ਵੱਟਾਂ ਲੈ ਕੇ ਲੋਕਾਂ ਨਾਲ
ਦਿਨ ਦਿਹਾੜੇ ਠੱਗੀ ਮਾਰੀ ਐ । ਸੋਸਲਿਜ਼ਮ ਦਾ ਲਾਰਾ ਦਿੱਤਾ । ਜਨਾਬ ਤੁਸੀਂ ਹੀ ਦਸੋਂ, ਜਿਥੇ ਸੋਸ਼ਲਿਜ਼ਮ ਆਉਂਦੀ ਏ, ਉਥੇ ਇਕ ਚੀਜ਼ ਦੇ ਦੋ ਭਾਅ ਦੁਗਣੇ ਤੋਂ ਵੀ ਬਹੁਤੇ ਫਰਕ ਨਾਲ ਹੁੰਦੇ ਐ ? ਕਿਸਾਨ ਦੀ ਰੀੜ ਤੋੜ ਕੇ ਇਹ ਕਾਂਗਰਸ ਕਿਥੇ ਖਲਵੇਗੀ ? ਇਹ ਦੇਸ ਬਚ ਜਾਵੇਗਾ ?"
ਮੇਲ ਭਰੇ ਕਪੜਿਆਂ ਵਾਲਾ ਮੁੜਕੇ ਮੁੜਕੀ ਹੋਇਆ ਕਿਸਾਨ, ਜਿਸ ਦੀਆਂ ਖਰੀਆਂ ਖਰੀਆਂ ਗੱਲਾਂ ਉੱਤੇ ਹੁਣੇ ਲੋਕ ਹੱਸੋ ਸਨ; ਇਕ ਦਮ ਲੋਕ ਨੇਤਾ ਉਭਰ ਪਏਗਾ ਕਿਸੇ ਦੇ ਵਹਿਮ ਨੇ ਵੀ ਨਹੀਂ ਸੋਚਿਆ ਸੀ । *
"ਬਾਬਾ ਜੋ ਤੂੰ ਆਖਦਾ ਏਂ, ਸਾਰਾ ਈ ਸੱਚ ਏ; ਪਰ ਪੈਸੇ ਤੈਨੂੰ ਦੇਣੇ ਪੈਣਗੇ ।" ਹਰਮੇਲ ਸਿੰਘ ਨੇ ਇਕ ਲੰਮੀ ਪੀੜ ਅੰਦਰੇ ਅੰਦਰ ਡਕਾਰ ਲਈ । ਪਰ ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲੇ ਧੰਨੇ ਜੱਟ ਦੀ ਕੋਈ ਵੀ ਮਦਦ ਕਰਨੋਂ ਉਸ ਆਪੋ ਨੂੰ ਅਸਮਰਥ ਪਾਇਆ।
ਕਾਮਰੇਡ ਦਾ ਸੱਚ ਸਰਕਾਰੀ ਸਹਾਇਤਾ ਬਿਨਾਂ ਹੀਣਾ ਹੋ ਗਿਆ। ਉਹ ਲਾ ਕੇ ਆਖਣੋਂ ਨਾ ਰਹਿ ਸਕਿਆ : "
ਪੈਸਿਆਂ ਦੀ ਤਾਂ ਗੱਲ ਕੀ ਐ; ਭਾਵੇਂ ਕਪੜਿਆਂ ਨਾਲ ਚਮੜੀ ਹਾ ਕੇ ਵੀ ਕੁੱਤਿਆਂ ਨੂੰ ਨੂੰ ਖੁਆ ਦਿਓ । ਕਾਨੂੰਨ ਦਾ ਡੰਡਾ ਏਸੇ ਲਈ ਤੁਹਾਡੇ ਹੱਥ ਫੜਾਇਆ ਏ ਕਿ ਲੁਟੇਰਿਆਂ ਦੀ ਡੱਟ ਕੇ ਰਾਖੀ ਕਰੋ ।" ਆਪਣੇ ਤਾਅ ਵਿਚ ਆਇਆ ਹੀਰਾ ਸਿੰਘ ਇਹ ਵੀ ਭੁੱਲ ਗਿਆ ਕਿ ਮੈਂ ਕੀਹਦੇ ਨਾਲ ਬਹਿਸ ਕਰ ਰਿਹਾ ਆਂ ।
"ਚੌਰਿਆ ! ਤੈਨੂੰ ਕਾਨੂੰਨ ਦੇ ਡੰਡੇ ਦਾ ਪਤਾ ਦੱਸਾਂ ?" ਇਨਸਪੈਕਟਰ ਨੇ ਆਪਣੀ ਹੱਤਕ ਅਨੁਭਵ ਕਰ ਕੇ ਤਿੰਨ ਪੈਰੀ ਦੀ ਬੈਂਤ ਬਾਬੇ ਦੇ ਮੇਰਾਂ ਵਿਚ ਕੁਆ ਮਾਰੀ। ਲੋਕ ਇਕ ਦੂਜੇ ਉਤੇ ਡਿੱਗਦੇ ਪਿਛਾਂਹ ਹਟ ਗਏ ।
ਹੀਰਾ ਸਿੰਘ ਥੋੜ੍ਹਾ ਜਿੰਨਾ ਝੁਕ ਕੇ ਹਉਕਾ ਭਰ ਖਲੋਤਾ । ਮੇਰਾਂ ਦੀ ਲਾਟ ਇਕਦਮ ਸਿਰ ਨੂੰ ਚੜ੍ਹ ਕੇ ਪੈਰਾਂ ਦੀਆਂ ਤਲੀਆਂ ਤੱਕ ਪੀੜ ਪੀੜ ਉਤਰ ਗਈ । ਅੱਗ ਦਾ ਵਰੋਲਾ ਉਸ ਦੀਆਂ ਅੱਖਾਂ ਵਿਚੋਂ ਉਠਦਾ ਹਰਮੇਲ ਨੇ ਦੇਖ ਲਿਆ। ਉਹਦੇ ਅੰਦਰ ਖੁੰਦੀ ਛੁਰੀ ਚਭ ਕੇ ਟੁੱਟ ਗਈ।
"ਕਿਸੇ ਆਫਰੇ ਸਰਦਾਰ ਦਾ ਪੁੱਤ ਹੋਏਂਗਾ: ਗਰੀਬ ਜੱਟ ਦਾ ਹੁੰਦਾ, ਪਿਉ ਵਰਗੇ ਨੂੰ ਇਉਂ ਨਾ ਆਖਦਾ, ਇਉਂ ਨਾ ਮਾਰਦਾ ।" ਜੱਟ ਆਖਣੋਂ ਨਾ ਰਹਿ ਸਕਿਆ । ਉਸ ਸਮਝ ਲਿਆ ਸੀ ਪਾਣਪੱਤ ਤਾਂ ਹੁਣ ਲਹਿ ਹੀ ਗਈ ਐ: ਵਧ ਤੋਂ ਵਧ ਦੇ ਹੋਰ ਮਾਰ ਲਏਗਾ।
"ਬਹੁਤੀ ਬਕਵਾਸ ਨਾ ਕਰ, ਬਾਣੀਆਂ ਦੇ ਪੈਸੇ ਦੇਹ ?" ਹਰਮੇਲ ਲੋਕਾਂ ਸਾਹਮਣੇ ਆਪਣਾ ਅਫਸਰੀ ਰੁਅਬ ਪਤਲਾ ਨਹੀਂ ਪਾ ਸਕਦਾ ਸੀ। ਉਂਜ ਉਹਦਾ ਦੁਖੀ ਮਨ ਬਾਬੇ ਨੂੰ ਮਾਰ ਕੇ ਪਛਤਾ ਰਿਹਾ ਸੀ।
ਹੀਰਾ ਸਿੰਘ ਨੇ ਲੋਕ ਦੁਪੱਟਾ ਖੋਹਲਿਆ ਅਤੇ ਨੋਟਾਂ ਦੀ ਬਹੀ ਇਨਸਪੈਕਟਰ ਨੂੰ ਫੜਾਉਂ- ਦਿਆਂ ਬੋਲਿਆ :
'ਲੰ ਤੂੰ ਹੀ ਦੇ ਦੇ, ਨਾਲੇ ਆਪਣਾ ਕਮਿਸ਼ਨ ਕੱਟ ਲਈ ।"
ਬਹੁਤ ਗੱਲਾਂ ਆਉਂਦੀਆਂ ਏਂ ? ਕਮਿਊਨਿਸਟ ਹੋਏਗਾ ।" ਇਨਸਪੈਕਟਰ ਇਕ ਵਾਰ ਮੁੜ ਤਮਕਿਆ ।
"ਸਰਕਾਰ ਨੇ ਆਪਣਾ ਹਿੱਸਾ ਕਾਨੂੰਨ ਦੇ ਮੁੜ ਲੈ ਲਿਆ । ਦਿੱਲ ਵਾਲਿਆਂ ਇੱਕ ਦੇ ਧੱਕੇ ਲੈ ਲਿਆ, ਬਪਾਰੀਆਂ ਨੂੰ ਤੁਹਾਡੀ ਬੰਤ ਨੇ ਦੁਆ ਦਿੱਤਾ । ਘੱਟੋ ਘੱਟ ਤੁਸੀਂ ਪਿਛੇ ਕਿਉਂ ਰਹੇ ।” ਹੀਰਾ ਸਿੰਘ ਦਾ ਗੁੱਸਾ ਸਹਿੰਦਾ ਸਹਿੰਦਾ ਭਵਕ ਰਿਹਾ ਸੀ।
ਬਾਬਾ ਤੂੰ ਟੁੱਟੇ ਛਿੱਤਰ ਵਾਂਗ ਵਧਦਾ ਜਾਨਾ ਏਂ : ਤੇਰੀ ਹੋਸ਼ ਟਿਕਾਣੇ ਲਿਆਵਾਂ ?" ਹਰਮੇਲ ਨੇ ਬੈਂਤ ਨੂੰ ਆਪਣੇ ਕਾਲੇ ਚਿਲਕਦੇ ਬੂਟ ਦੇ ਪਾਸੇ ਨਾਲ ਠਕੋਰਿਆ, "ਏਥੇ ਲੈਕਚਰ ਕੀਹਨੂੰ ਦੇਂਦਾ ਏਂ ; ਸਰਕਾਰ ਬਦਲਣ ਵੇਲੇ ਜ਼ੋਰ ਲਾਇਆ ਕਰੋ ।" ਉਸ ਚਾਰ ਸੌ ਗਿਣ ਕੇ ਸ਼ਿਵਨਾਥ ਨੂੰ ਦੇ ਦਿੱਤਾ । ਬਾਕੀ ਹੀਰਾ ਸਿੰਘ ਨੂੰ ਮੌੜਦਿਆਂ ਆਖਿਆ: "ਲੈ, ਦਸ ਘਟ ਦਿੱਤੇ ਐ ।"
ਬਪਾਰੀ ਸ਼ਿਵਨਾਥ ਨੋਟ ਇਨਸਪੈਕਟਰ ਦੇ ਹੱਥ ਆ ਜਾਣ ਸਮੇਂ ਘਬਰਾ ਗਿਆ ਸੀ । ਉਹਦਾ ਖ਼ਿਆਲ ਸੀ, ਹੁਣ ਦੋਹਾਂ ਨੂੰ ਥਾਣੇ ਜਾਣਾ ਪਵੇਗਾ ਤੇ ਰਕਮ ਵੱਟੇ ਖੱਟੇ ਜ਼ਰੂਰ ਪਵੇਗੀ । ਉਸ ਚਾਰ ਸੋ ਰੁਪਈਆ ਗੱਲੇ ਸੁਟ ਕੇ ਲੱਛਮੀ ਦੇਵੀ ਨੂੰ ਪਰਣਾਮ ਕੀਤਾ ਜਿਹੜੀ ਦੋ ਹਾਥੀਆਂ ਵਿਚਕਾਰ ਕੰਵਲ ਫੁੱਲ ਉਤੇ ਸੱਜੀ ਫਬੀ, ਦੋਹਾਂ ਹੱਥਾਂ ਨਾਲ ਸੋਨੇ ਦੇ ਸਿੱਕੇ ਕਰ ਰਹੀ ਸੀ ।
"ਚਲੋ ਓਏ ਸਭ, ਵਿਹਲ ਕਰੋ ।" ਇਨਸਪੈਕਟਰ ਨੇ ਬੈਂਤ ਘੁਮਾ ਕੇ ਲੋਕਾਂ ਨੂੰ ਛਿਛਕੇਰਿਆ ਅਤੇ ਆਪ ਜੀਪ ਵਿਚ ਬਹਿ ਕੇ ਅਗਾਂਹ ਤੁਰ ਗਿਆ । ਜੱਟ ਹੁੰਦਿਆਂ ਹੋਇਆਂ ਬਾਬੇ ਨਾਲ ਕੀਤੇ ਵਰਤਾਅ ਉਤੇ ਉਸ ਨੂੰ ਸਖ਼ਤ ਅਫਸੋਸ ਸੀ ।
ਕਾਮਰੇਡ ਹੀਰਾ ਸਿੰਘ ਬੱਸਾਂ ਦੇ ਅੱਡੇ ਨੂੰ ਜਾਂਦਾ, ਗਾਂਧੀ ਦੇ ਰਾਮ ਰਾਜ ਕਾਂਗਰਸ ਦੇ ਸਮਾਜ- ਵਾਦ ਅਤੇ ਝੋਲੀ ਚੁੱਕ ਹੋ ਗਈ ਕਮਿਊਨਿਸਟ ਪਾਰਟੀ ਨੂੰ ਨੰਗੀਆਂ ਚਿੱਟੀਆਂ ਗਾਲ੍ਹਾਂ ਦੇਂਦਾ ਸੋਚ ਰਿਹਾ ਸੀ ; ਜੇ ਮੈਂ ਪਾਰਟੀ ਨਹੀਂ ਛੱਡ ਸਕਦਾ, ਹਰਮੇਲ ਸਿਹੁੰ ਇਨਸਪੈਕਟਰੀ ਕਿਉਂ ਛੱਡੇ ? ਸੱਚ ਲੋਕਾਂ ਵਿਚ ਰੱਖਣ ਲਈ ਵੀ ਕੁਰਬਾਨੀ ਕਰਨੀ ਪੈਂਦੀ ਹੈ।
10
ਧਰਮ ਦੀ ਜੈ, ਪਾਪ ਦੀ ਖੈ
ਭਜਨ ਸਿੰਘ ਬਨਾਮ ਸੰਤਾ ਸਿੰਘ ਮੁਜ਼ਾਰਾ ਵਗੈਰਾ ਫੌਜਦਾਰੀ ਮੁਕੱਦਮਾ ਸ਼ਨਾਖ਼ਤਾਂ ਤੋਂ ਠੀਕ ਢੰਗ ਨਾਲ ਗਵਾਹੀਆਂ ਨਾ ਆ ਸਕਣ ਕਾਰਨ ਲਗਪਗ ਬਹਿ ਹੀ ਗਿਆ । ਕੇਵਲ ਪਛਾਣੇ ਜਾਣ ਕਾਰਨ ਸੰਤਾ ਸਿੰਘ ਨੇਂ ਮਹੀਨੇ ਦੀ ਸਜ਼ਾ ਖਾ ਗਿਆ। ਕੇਸ ਤਿੰਨ ਸੋ ਛੱਬੀ ਤੋਂ ਟੁਟ ਕੇ ਪੱਚੀ ਰਹਿ ਗਿਆ ਸੀ । ਪਰ ਥਾਣੇਦਾਰ ਸਵਰਨ ਸਿੰਘ ਉਤੇ ਥਾਣੇ ਵਿਚ ਕੀਤੇ ਐਕਸ਼ਨ ਵਾਲਾ ਮੁਕੱਦਮਾ ਦਿਨੋ ਦਿਨ ਕਰੜਾ ਹੀ ਹੁੰਦਾ ਗਿਆ । ਸਟੇਟ ਵਿਚ ਇਹ ਆਪਣੀ ਕਿਸਮ ਦੀ ਪਹਿਲੀ ਮਿਸਾਲ ਸੀ ਕਿ ਲੋਕ ਹਥਿਆਰਬੰਦ ਹੋ ਕੇ ਬਾਣਿਆਂ ਨੂੰ ਪੈ ਗਏ ਸਨ । ਸਾਰੇ ਪੁਲੀਸ ਅਫ਼ਸਰ ਅਗਾਉਂ ਚੌਕੰਨੇ ਹੋ ਗਏ । ਉੱਚ ਪੱਧਰ ਦੇ ਅਫ਼ਸਰਾਂ ਹੋਮ ਮਨਿਸਟਰ ਨਾਲ ਮਾਹਵਾਰੀ ਮੀਟਿੰਗ ਵਿਚ ਇਸ ਮਸਲੇ ਉਤੇ ਵਿਚਾਰ ਵਟਾਂਦਰਾ ਕੀਤਾ ਕਿ ਇਸ ਤਰ੍ਹਾਂ ਤਾਂ ਸਾਰੇ ਸੂਬੇ ਵਿਚ ਭਗਦੜ ਹੀ ਮੱਚ ਜਾਵੇਗੀ। ਮਨਿਸਟਰ ਦੀ ਸੰਮਤੀ ਨਾਲ ਮੁਲਾਜ਼ਮਾਂ ਨੂੰ ਹਰ ਹੀਲੇ ਕਰੜੀਆਂ ਸਜ਼ਾਵਾਂ ਦੁਆਣ ਦੀ ਪੱਕੀ ਮਿਥੀ ਗਈ । ਜ਼ਖ਼ਮੀ ਹੋਣ ਵਾਲੇ ਸਿਪਾਹੀ ਦਿਆਲ ਨੂੰ ਹਵਾਲਦਾਰ ਬਣਾ ਦਿੱਤਾ। ਸਵਰਨ ਸਿੰਘ ਐਕਸ਼ਨ ਵਾਲੇ ਮਹੀਨੇ ਵਿਚ ਹੀ ਵੱਡਾ ਥਾਣੇਦਾਰ ਹੋ ਗਿਆ ਸੀ । ਉਹਦੇ ਮੋਢੇ ਦੂਜਾ ਸਟਾਰ ਲਾਉਂਦਿਆਂ ਆਈ. ਜੀ. ਸ਼ਰਮੇ ਨੇ ਆਪ ਥਾਪੀ ਦਿੱਤੀ ਤੇ ਬਹਾਦਰੀ ਦਾ ਸਰਟੀਫਿਕੇਟ ਇਕ ਨਮੂਨਾ ਸੀ। ਵੱਡੇ ਥਾਣੇਦਾਰ ਦੇ ਬੀਮਾਰ ਹੋਣ ਕਾਰਨ ਉਸ ਨੂੰ ਥਾਣੇ ਦਾ ਇਨਚਾਰਜ ਲਾ ਦਿੱਤਾ । ਬਲਾਕ ਸੰਮਤੀ ਦੇ ਚਪੜਾਸੀ ਪਿਆਰੇ ਨੂੰ ਦੋ ਸੌ ਰੁਪਏ ਨਕਦ ਇਨਾਮ ਮਿਲਿਆ। ਹੋਰ ਕਈ ਸਹਾਇਕਾਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਆ ਗਿਆ । ਨਕਦ ਇਨਾਮ ਤੇ ਪ੍ਰਸੰਸਾ ਪੱਤਰ ਲੈਣ
ਵਾਲਿਆਂ ਵਿਚ ਅਸਲੋਂ ਝੂਠਾ ਗਵਾਹ ਜਮਾਂਦਾਰ ਸੁਰੈਣ ਸਿੰਘ ਸੀ । ਉਸ ਨੂੰ ਗੁਰਦੇਵ ਦੀ ਮੁਖਬਰੀ ਵਿਚੋਂ ਕੁਝ ਨਹੀਂ ਮਿਲਿਆ ਸੀ । ਇਸ ਤਰਥੱਲ ਮਹਾਂਦੀ ਘਟਨਾ ਵਿਚ ਡੀ. ਐਸ. ਪੀ. ਹਰਿੰਦਰ ਸਿੰਘ ਅਤੇ ਸਵਰਨ ਸਿੰਘ ਨੇ ਸਲਾਹ ਮਸ਼ਵਰ ਨਾਲ ਜਾਣ ਕੇ ਉਸ ਨੂੰ ਸ਼ਾਮਲ ਕਰ ਲਿਆ ਸੀ । ਇਸ ਤਰ੍ਹਾਂ ਇਕ ਤਾਂ ਪਹਿਲੀ ਮੁਖਬਰੀ ਦਾ ਘੁੱਸਾ ਨਿਕਲ ਜਾਂਦਾ ਸੀ, ਦੂਜੇ ਪੁਲੀਸ ਨੂੰ ਪੱਕਾ ਗਵਾਹ ਮਿਲਦਾ ਸੀ ੧ ਡੀ. ਐਸ. ਪੀ. ਦੀ ਹੱਲਾਸ਼ੇਰੀ ਉਤੇ ਜਮਾਂਦਾਰ ਇਸ ਕੇਸ ਵਿਚ ਚਸ਼ਮਦੀਦ ਗਵਾਹ ਬਣ ਗਿਆ ।
ਅਖ਼ਬਾਰਾਂ ਵਾਲਿਆਂ ਥਾਣੇ ਉਤੇ ਹਮਲੇ ਨੂੰ ਪਹਿਲੇ ਸਫ਼ੇ ਦੀਆਂ ਮੁੱਢਲੀਆਂ ਸੁਰਖੀਆਂ ਨਾਲ ਕੁਝ ਅਜਿਹੀ ਪਰਲਿਸਟੀ ਦਿੱਤੀ ਕਿ ਪੜ੍ਹਨ ਵਾਲਿਆਂ ਦੇ ਰੋਗਟੇ ਖੜੇ ਹੋ ਗਏ । ਇਸ ਹਮਲੇ ਨਾਲ ਲੋਕਾਂ ਨੂੰ ਹੀ ਹੈਰਾਨੀ ਨਹੀਂ ਹੋਈ ਸਗੋਂ ਸਾਰੀਆਂ ਰਾਜਸੀ ਪਾਰਟੀਆਂ ਦੇ ਸਿਰ ਐਟਮ ਬੰਬ ਆ ਫਟਿਆ ਸੀ। ਅਗਾਂਹ-ਵਧੂ ਪਾਰਟੀਆਂ ਨੇ ਇਸ ਹਮਲੇ ਨੂੰ ਟੈਰਾਟਿਸਟਾਂ ਦਾ ਇਕ ਗ਼ਲਤ ਕਦਮ ਕਹਿ ਕੇ ਬਿਆਨਿਆ। ਪਿਛਾਖੜੀ ਪਾਰਟੀਆਂ ਨੇ ਜੰਮਦੀਆਂ ਸਮਾਜ ਦੁਸ਼ਮਣ ਸੂਲਾਂ ਆਖਿਆ ਤੇ ਸਰਕਾਰ ਨੂੰ ਜ਼ੋਰ ਪਾਇਆ ਕਿ ਮੁਲਜ਼ਮਾਂ ਨੂੰ ਥਾਏਂ ਕੁਚਲ ਦਿੱਤਾ ਜਾਵੇ । ਕਚਹਿਰੀ, ਬਾਜ਼ਾਰ, ਹੋਟਲ, ਬੱਸ ਅੱਡਿਆ ਅਥਵਾ ਪਿੰਡਾਂ ਦੇ ਪਰਿਆਂ ਵਿਚ ਹਰ ਥਾਂ ਥਾਣੇ ਉਤੇ ਹਮਲੇ ਦੀ ਚਰਚਾ ਗਰਮ ਸੀ । ਇਹ ਸੁਹਰਤ ਐਕਸ਼ਨ ਕਰਨ ਵਾਲਿਆਂ ਤੱਕ ਵੀ ਪੁੱਜ ਗਈ । ਉਨ੍ਹਾਂ ਦੇ ਦਲੇਰ ਹੌਸਲਿਆਂ ਵਿਚ ਅੰਗੜਾਈਆਂ ਉਠ ਪਦੀਆਂ। ਵਾਰੰਟ, ਮੁਕੱਦਮਾ ਤੇ ਸਜ਼ਾਵਾਂ ਵਰਗੀਆਂ ਨਿਗੂਣੀਆਂ ਆਫਤਾਂ ਤੋਂ ਉਹ ਅਸਲੋਂ ਬੇਪਰਵਾਹ ਸਨ । ਧੀਰ ਰਾਮ ਨੇ ਅਖ਼ਬਾਰਾਂ ਦੀਆਂ ਸੁਰਖੀਆਂ ਵੇਖ ਕੇ ਆਪਣੀ ਛਾਤੀ ਠੋਕੀ ।
"ਤੁਸੀਂ ਵੇਖੋਗੇ, ਲੋਕ ਕਿਵੇਂ ਛਾਲਾਂ ਮਾਰ ਕੇ ਤੁਹਾਡੇ ਨਾਲ ਰਲਦੇ ਐ । ਲੋਕੀਂ ਅਸਲੀ ਮੈਦਾਨ ਵਿਚ ਜੂਝਣ ਵਾਲਿਆਂ ਦਾ ਸਾਥ ਦਿੰਦੇ ਐ: ਕਾਗਜ਼ੀ ਮਤੇ ਪਾਸ ਕਰਨ ਵਾਲਿਆਂ ਦਾ ਨਹੀਂ । ਚੀਨ ਦੀ ਇਕ ਕਹੰਤ ਐ, ਵੈਰੀ ਦਾ ਵੈਰੀ, ਦੋਸਤ ਹੁੰਦਾ ਏ ਤੇ ਦੁਸ਼ਮਣ ਦਾ ਦੋਸਤ ਵੀ ਦੁਸ਼ਮਣ ਹੁੰਦਾ ਏ । ਅਸੀਂ ਇਉਂ ਹੀ ਸਰਕਾਰ ਵਿਰੋਧੀਆਂ ਦੇ ਦੋਸਤਾਂ ਅਤੇ ਸਰਕਾਰੀ ਪਿੱਠੂਆਂ ਦੇ ਦੁਸ਼ਮਣ ਬਣ ਕੇ ਐਕਸ਼ਨ ਜਾਰੀ ਰਖਣੇ ਹਨ । ਮੈਂ ਆਖਿਆ ਸੀ, ਐਕਸ਼ਨ ਤੁਹਾਨੂੰ ਸੱਚੇ ਸੁੱਚੇ ਕਰਾਂਤੀਕਾਰੀ ਹੀ ਨਹੀਂ ਬਣਾਏਗਾ; ਸਗੋਂ ਲੋਕਾਂ ਨਾਲ ਜੋੜਨ ਦਾ ਬੁਨਿਆਦੀ ਪੱਖ ਵੀ ਪੂਰੇਗਾ । ਅਸਾਂ ਲੋਕਾਂ ਦੇ ਜੰਗਲਾਂ ਵਿਚ ਲੁਕਣਾ ਹੀ ਨਹੀਂ, ਜੋੜ-ਤੋੜ ਵਾਲੇ ਕੰਮਾਂ ਨੂੰ ਵੀ ਨੇਪਰੇ ਚਾੜ੍ਹਨਾ ਹੈ ।"
ਧੀਰੋਂ ਰਾਮ ਸਾਥੀਆਂ ਨੂੰ ਜੋਸ਼ ਅਤੇ ਹੌਸਲੇ ਨਾਲ ਚੜ੍ਹਦੀ ਕਲਾ ਵਿਚ ਕਰ ਕੇ ਆਪ ਬੰਗਾਲ ਨੂੰ ਗੱਡੀ ਚੜ੍ਹ ਗਿਆ । ਉਹ ਬੰਗਾਲ ਦਾ ਹਰ ਤਰ੍ਹਾਂ ਵਾਕਫ਼ਕਾਰ ਸੀ । ਉਸ ਸਾਥੀਆਂ ਨੂੰ ਆਖਿਆ, ਹਥਿਆਰ, ਲਿਟਰੇਚਰ ਅਤੇ ਮਾਇਆ ਲੈ ਆਵਾਂ । ਉਹ ਬਿਨਾਂ ਕਿਸੇ ਵਚੋਲੇ ਸਿਧਾ ਚਾਰ ਮੌਜਮਦਾਰ ਨੂੰ ਮਿਲਣਾ ਚਾਹੁੰਦਾ ਸੀ । ਚੀਨੀ ਦੂਤਾਵਾਸ ਨਾਲ ਉਸ ਦੀ ਕੋਈ ਅੰਟੀ ਸੱਟੀ ਨਹੀਂ ਸੀ । ਉਹ ਸਾਥੀਆਂ ਉਤੇ ਰੁਹੱਬ ਪਾਉਣ ਲਈ ਵੀ ਫੜ੍ਹਾਂ ਮਾਰ ਜਾਂਦਾ ਸੀ । ਭਾਵੇਂ ਉਨ੍ਹਾਂ ਦੇ ਸੈੱਲ ਦਾ ਸਕੱਤਰ ਮਿਹਰ ਸਿੰਘ ਸੀ; ਪਰ ਇਸ ਤਹਿਰੀਕ ਦਾ ਅਸਲ ਆਗੂ ਉਹ ਆਪਣੇ ਆਪ ਨੂੰ ਸਮਝਦਾ ਸੀ । ਮਿਹਰ ਸਿੰਘ ਨੂੰ ਲੋਕ ਜ਼ਿਲ੍ਹੇ ਅਥਵਾ ਯੂਨੀਵਰਸਿਟੀ ਦੇ ਮੁਲਾਜ਼ਮਾਂ ਤੱਕ ਹੀ ਜਾਣਦੇ ਸਨ । ਪਰ ਧੀਰੋ ਆਪੋ ਨੂੰ ਕੰਮਾਂਤਰੀ ਵਾਕਫੀ ਤੇ ਤਾਲਮੇਲ ਵਾਲਾ ਚੰਟ ਬੰਦਾ ਸਮਝਦਾ ਸੀ ।
ਧੀਰੋ ਦੇ ਜਾਣ ਪਿਛੋਂ ਮਿਹਰ ਸਿੰਘ ਤੇ ਪੀੜ ਬਿਨਾਂ ਸਾਰੇ ਹੀ ਫੜੇ ਗਏ। ਥਾਣੇ ਢਹਿ ਗਏ ਮਾਸਟਰ ਹਮੀਰ ਸਿੰਘ ਨੇ ਕੋਈ ਥਹੁ-ਪਤਾ ਨਾ ਦਿੱਤਾ । ਥਾਣੇਦਾਰ ਨੇ ਉਸ ਨੂੰ ਪੋਰੀ ਪੋਰੀ ਭੰਨ
ਸੁੱਟਿਆ। ਅਨੀਂਦਰੇ ਚਾੜ੍ਹੀ ਰੱਖਿਆ । ਬਾਹਾਂ ਪਿਛੇ ਬੰਨੂ, ਲੱਤਾ ਚੌੜੀਆਂ ਕਰ ਕੇ ਮਾਰਦੇ ਰਹੇ । ਅੰਤ ਗੰਦਾ ਮੂੰਹ ਉਤੇ ਰਖ ਕੇ ਵੀ ਜ਼ੋਰ ਲਾ ਚੁੱਕੇ: ਪਰ ਉਸ ਪਿਉ ਦੇ ਪੁੱਤ ਨੇ ਸਾਥੀਆਂ ਬਾਰੇ ਕੋਈ ਭਿਣਕ ਨਾ ਕੱਢੀ । ਅਖੀਰ ਪੁਲੀਸ ਅਫਸਰਾ ਉਸ ਨਾਲ ਨਰਮ ਵਰਤਾਅ ਸ਼ੁਰੂ ਕਰ ਦਿੱਤਾ। ਉਸ ਨੂੰ ਵਾਅਦਾ ਮੁਆਫ਼ ਗਵਾਹ ਬਣਾਉਣ ਦੀ ਵਾਹ ਵੀ ਲਾਈ ਪਰ ਹਮੀਰ ਆਪਣੇ ਮਨ ਦੇ ਸਿਰੜ ਤੋਂ ਭੋਰਾ ਨਾ ਜਰਕਿਆ । ਜਿਸ ਸਿਪਾਹੀ ਨੇ ਮਿੱਤ੍ਰ ਜਾਸੂਸ ਨੂੰ ਥਾਣੇਦਾਰ ਦੇ ਸ਼ਹਾਦਤ ਉੱਤੇ ਜਾਣ ਬਾਰੇ - ਦਸਿਆ ਸੀ, ਉਸ ਸਿਪਾਹੀ ਨੇ ਚੁੰਨੀਆਂ ਅੱਖਾਂ ਵਾਲੇ ਮਸਲੇ ਤੇ ਮਧਰੇ ਬੰਦੇ ਦਾ ਚੇਤਾ ਰੱਖਿਆ। ਕਿਉਂਕਿ ਉਸ ਸ਼ਾਮ ਹੀ ਵਕੂਆ ਹੋ ਗਿਆ ਸੀ । ਉਸ ਦੇ ਦਿਲ ਪੱਕੀ ਬਹਿ ਗਈ ਸੀ, ਦੁਨੀਆਂ ਅੱਖਾਂ ਵਾਲਾ ਮੁਲਜ਼ਮਾਂ ਦਾ ਭੱਤੀ ਸੀ । ਦਸ ਕੁ ਦਿਨਾ ਪਿਛੋਂ ਮਿੱਤ੍ਰ ਉਸ ਸਿਪਾਹੀ ਨੂੰ ਉਸ ਦੁਕਾਨ ਉਤੇ ਚਾਹ ਪੀਂਦਾ ਮਿਲ ਪਿਆ। ਬਸ ਫਿਰ ਕੀ ਸੀ, ਸਿਪਾਹੀ ਨੇ ਭਲੇਸਾ ਦੇ ਕੇ ਮਿੱਤ੍ਰ ਨੂੰ ਜੱਛਾ ਮਾਰ ਲਿਆ ਅਤੇ ਧੂਹ ਕੇ ਥਾਣੇ ਲੈ ਗਿਆ । ਤੱਤ-ਭੜੱਤੀ ਮਾਰ ਦੀਆਂ ਉਸ ਜਿਵੇਂ ਕਿਵੇਂ ਦੇ ਤੋਣੀਆ ਸਹਿ ਲਈਆਂ ਅਤੇ ਤੀਜੀ ਵਿਚ ਦਿਲ ਛੱਡ ਬੈਠਾ। ਅਸਲ ਵਿਚ ਮਿੱਤ੍ਰ ਅਨਾੜੀ ਸੀ । ਬਾਣੇਦਾਰ ਸਵਰਨ ਸਿੰਘ ਨੇ ਉਸ ਨਾਲ ਚੁਸਤੀ ਵਰਤੀ ਕਿ ਢਹਿ ਗਏ ਸਾਥੀ ਨੇ ਸਾਰਿਆਂ ਦੇ ਨਾਂ ਦੱਸ ਦਿੱਤੇ ਤੇ ਜਿਵੇਂ ਸਕੀਮ ਬਣਾਈ ਉਹ ਵੀ ਭੁਟ ਕੁਟ ਬਕ ਦਿੱਤੀ । ਤੂੰ ਆਪਣਾ ਚੰਮ ਲੁਹਾਉਣਾ ਏਂ, ਲੁਹਾਈ ਜਾਹ, ਨਾਲੇ ਤੈਨੂੰ ਬਰਾਬਰ ਕੇਸ ਵਿਚ ਪਾ ਦੇਣਾ ਏਂ । ਮਿੱਤ੍ਰ ਮਾਰ ਤਾਂ ਸ਼ਾਇਦ ਸਹਿ ਈ ਜਾਂਦਾ, ਪਰ ਪੁਲੀਸ ਦੇ ਹੱਥਕੰਡਿਆਂ ਅੱਗੇ ਨਾ ਅੜ ਸਕਿਆ। ਉਸ ਸਾਰੀ ਕਹਾਣੀ, ਜਿੰਨੀ ਦਾ ਉਸ ਨੂੰ ਪਤਾ ਸੀ, ਕਰਿ ਸੁਣਾਈ । ਪੁਲੀਸ ਫੋਰਸ ਵਧਾ ਕੇ ਥੋੜੇ ਦਿਨਾਂ ਵਿਚ ਹੀ ਗ੍ਰਿਫ਼ਤਾਰੀਆਂ ਪਾ ਲਈਆਂ । ਹਰੇਕ ਮੁਲਾਜ਼ਮ ਦੇ ਘੜਦਿਆਂ ਦੀ ਪਰਿਆਂ ਵਿਚ, ਛਿੱਤਰ ਪਤਾਣ ਨਾਲ ਬੇਇੱਜ਼ਤੀ ਕੀਤੀ । ਏਥੋਂ ਤੱਕ ਧੋਲੀ ਦਾਹੜੀ ਵਾਲੇ ਬਜ਼ੁਰਗਾਂ ਨੂੰ ਅਲਫ ਨੰਗਿਆਂ ਕਰ ਕੇ ਕੁੱਟਿਆ। ਪੁਲੀਸ ਮਾਰ ਕੁਟਾਈ ਨਾਲ ਲੋਕਾਂ ਵਿਚ ਦਹਿਸ਼ਤ ਕਾਇਮ ਰਖਣਾ ਚਾਹੁੰਦੀ ਸੀ । ਉਹ ਥਾਣੇ ਉਤੇ ਹੋਏ ਹਮਲੇ ਦੀ ਹੱਤਕ ਦਾ ਬਦਲਾ ਇਕ ਤਰ੍ਹਾਂ ਲੋਕਾਂ ਤੋਂ ਲੈ ਰਹੀ ਸੀ । ਮਾਰ ਦੀ 'ਹਾਏ ਬੂ' ਵਿਚੋਂ' ਲੋਕ ਪੁਲੀਸ ਨੂੰ ਮਨ ਵਿਚ ਅਤੇ ਆਪਣੇ ਅਲੱਬ ਮੁੰਡਿਆਂ ਨੂੰ ਵਡੀਆਂ ਵਡੀਆਂ ਗਾਲ੍ਹਾਂ ਕੱਢ ਰਹੇ ਸਨ ।
ਮਿਹਰ ਸਿੰਘ ਤੇ ਪੀਤੂ ਨੇ ਆਪਣੀ ਥਾਂ ਅਗਵਾਹਾਂ ਨੂੰ ਭੰਨਣ ਦੀ ਪੂਰੀ ਵਾਹ ਲਾਈ ਗੋਲੀ ਮਾਰ ਦੇਣ ਦੇ ਸੁਨੇਹੇ ਭੇਜੋ । ਲਾਲ ਸਿਆਹੀ ਨਾਲ ਗਰਮ ਗਰਮ ਅੱਖਰਾਂ ਵਿਚ ਘਰਾਂ ਅੱਗੇ ਇਸ਼- ਤਿਹਾਰ ਵੀ ਚਮੜੇ । ਪਰ ਪੋਲੀਸ ਦੇ ਟਾਊਟ ਦਰਿਆ ਵਿਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਪਾ ਸਕਦੇ ਸੀ । ਅਗਵਾਹਾਂ ਪੋਲੀਸ ਦੇ ਪੈੜ ਵਿਚੋਂ ਪੈੜ ਭਰਾ ਬਾਹਰ ਨਾ ਕੱਢੀ । ਉਨ੍ਹਾਂ ਮੁੰਡਿਆਂ ਦੇ ਲਾਲ ਇਸ਼ਤਿਹਾਰਾਂ ਨੂੰ ਛੋਹਰਾਂ ਦੇ ਫੱਕੇ ਦਬਕਾੜੇ ਸਮਝਿਆ। ਪੁਲੀਸ ਨੇ ਇਕ ਹਫਤੇ ਦੇ ਅੰਦਰ ਅੰਦਰ ਸਾਰੇ ਅਗਵਾਹਾਂ ਦੇ ਗਲ ਲਾਈਸੈਂਸ ਦੀਆਂ ਬੰਦੂਕਾਂ ਪਾ ਦਿੱਤੀਆਂ। ਹੁਣ ਉਹ ਆਪੇ ਨੂੰ ਅਬਦਾਲੀ ਦੇ ਸਿਪਾਹੀ ਸਮਝਦੇ ਸਨ । ਮਾਸਟਰ ਹਮੀਰ ਸਿੰਘ ਵਗੈਰਾ ਨੂੰ ਸਜਾਵਾਂ ਹੋ ਜਾਣ ਪਿਛੋਂ ਮਿਹਰ ਸਿੰਘ ਤੇ ਉਸ ਦੇ ਸਾਥੀਆਂ ਆਪਣੇ ਆਪ ਨੂੰ ਲੋਕਾਂ ਵਿਚ ਹੋਲੇ ਪੈ ਗਏ ਅਨੁਭਵ ਕੀਤਾ । ਨਿੱਗਰ ਸਾਥੀਆਂ ਦੀ ਘਾਟ ਨੇ ਇਕ ਤਰ੍ਹਾਂ ਕੰਮ ਵਿਚ ਵੀ ਘੜਿਆਲ ਪਾ ਦਿੱਤੀ । ਉਨ੍ਹਾਂ ਸਮਝਿਆ, ਹੋਰ ਸਾਥੀ ਪੈਦਾ ਕੀਤੇ ਬਿਨਾਂ ਗੁਜ਼ਾਰਾ ਨਹੀਂ ਅਤੇ ਛੇਤੀ ਕੋਈ ਐਕਸ਼ਨ ਵੀ ਹੋਣਾ ਚਾਹੀਦਾ ਹੈ । ਨਹੀਂ ਤਾਂ ਸਾਥੀਆਂ ਦੇ ਹੌਸਲੇ ਟੁੱਟ ਜਾਣਗੇ ਅਤੇ ਜੰਸ ਮੱਠਾ ਪੈ ਜਾਵੇਗਾ । ਇਸ ਦੰਚਿੱਤੀ ਵਿਚ ਸਕੱਤਰ ਨੇ ਮੀਟਿੰਗ ਬੁਲਾ ਲਈ । ਐਕਸ਼ਨ ਵਾਲੀ ਗੱਲ ਜੁਆਲ ਮਜ਼੍ਹਬੀ ਨੇ ਸਾਂਭ ਲਈ । ਉਹਦੇ ਯਾਰ ਜੇਲ੍ਹ ਹੋ ਗਏ ਸਨ । ਉਹ ਆਪਣੀ ਥਾਂ ਸਮਝਦਾ ਸੀ, ਯਾਰ ਸਾਰੀ ਉਮਰ, ਮਿਹਣੇ ਮਾਰਨਗੇ :
ਸਾਡੇ ਪਿਛੋਂ ਕੀ ਕੀਤਾ ? ਮੀਟਿੰਗ ਵਿਚ ਜਮਾਂਦਾਰ ਸੁਰੈਣ ਸਿੰਘ ਦਾ ਧੰਦਾ ਭੁਗਤਾਣ ਦਾ ਫੈਸਲਾ ਹੋ ਗਿਆ । ਪੁਲੀਸ ਦੇ ਟਾਊਦਾ ਅਤੇ ਮੁਖਬਰਾਂ ਨੂੰ ਇਕ ਤਰ੍ਹਾਂ ਭਾਜ ਦੇਣੀ ਜਰੂਰੀ ਸੀ : ਤਾਕਿ ਮੁੜ ਕੋਈ ਮੁਖਬਰੀ ਕਰਨ ਅਤੇ ਗਵਾਹੀ ਦੇਣ ਦਾ ਜੇਰਾ ਹੀ ਨਾ ਕਰੋ । ਹੋਰ ਸਾਥੀ ਪੈਦਾ ਕਰਨ ਦਾ ਚੁੰਮਾ ਮਿਹਰ ਸਿੰਘ ਨੇ ਆਪ ਓਟ ਲਿਆ।
ਐਕਸ਼ਨ ਦੀ ਸਰਦਾਰੀ ਹੱਥ ਆ ਜਾਣ ਨਾਲ ਮਜ਼ਬੀ ਜੁਆਲੇ ਨੂੰ ਤਾਅ ਵਰਾਏ ਮਾਰ ਕੇ ਚੜ੍ਹ ਗਿਆ । ਨਿੰਮ ਚੜ੍ਹੇ ਕਰੇਲੇ ਵਾਂਗ ਉਸ ਕੋਲੋਂ ਆਪਣਾ ਰੋਹ ਬੱਲਿਆ ਨਹੀਂ ਜਾਂਦਾ ਸੀ । ਦੇਸੀ ਸਾਖਤ ਦਾ ਬਾਰਾਂ ਕੌਰ ਪਸਤੌਲ ਹੱਥ ਲੈ ਕੇ ਉਸ ਦਾ ਜੀ ਬੱਥਾਂ ਮਾਰਨ ਨੂੰ ਕਰਦਾ ਸੀ । ਜੁਆਲੇ ਨੇ ਪਾਰਟੀ ਦੇ ਦਿੱਤੇ ਕੰਮ ਅਤੇ ਯਾਰੀ ਦਾ ਤਾਣ ਭੁਗਤਾਣ ਲਈ ਆਪਣੀ ਜਵਾਨ ਬਲਬੀਰ ਅਤੇ ਇਕੋ ਇਕ ਸਾਲ ਭਰ ਦੇ ਪੁੱਤਰ ਵਲ ਭਉਂ ਕੇ ਨਾ ਵੇਖਿਆ। ਉਹਦੇ ਭਾਵਾਂ ਛਡਦੇ ਜੱਸ ਨੇ ਇਕ ਸੂਟ ਧਰ ਲਈ ਅਤੇ ਦਸ ਉਹ ਆਪਣੇ ਮਿਥੇ ਨਿਸ਼ਾਨੇ ਉਤੇ ਜਾ ਕੇ ਹੀ ਲੈਣਾ ਚਾਹੁੰਦਾ ਸੀ । ਮਿਹਰ ਸਿੰਘ ਨੇ ਉਸ ਨਾਲ ਵਿਦਿਆਰਥੀ ਸਤਿਨਾਮ ਅਤੇ ਭੋਲੇ ਭਲਵਾਨ ਨੂੰ ਜੋੜ ਦਿੱਤਾ। ਉਹ ਨਹੀਂ ਚਾਹੁੰਦਾ ਸੀ, ਐਕਸ਼ਨ ਕੱਚਾ ਰਹਿ ਜਾਵੇ । ਜੁਆਲੇ ਨੇ ਮਨ ਵਿਚ ਆਪਣੇ ਉਤੇ ਬੇਵਸਾਹੀ ਸਮਝੀ, ਪਰ ਮੂੰਹੋਂ ਕੁਝ ਨਾ ਬੋਲਿਆ । ਉਸ ਸਤਿਨਾਮ ਤੇ ਭੋਲੇ ਨੂੰ ਜਰਕਾਇਆ :
"ਪਹਿਲੀ ਵਾਰ ਈ ਜੁੱਥੇ ਬਣਨ ਲੱਗਾ ਓ ਕਿ ਅੱਗੇ ਵੀ ਹੱਥ ਸਿੱਧ ਕੀਤੇ ਐ ?" ਜੁਆਲਾ ਉਨ੍ਹਾਂ ਨੂੰ ਇਉਂ ਪੁੱਛ ਗਿਆ, ਜਿਵੇਂ ਆਪ ਦੁੱਲੇ ਨਾਲ ਸਾਂਦਲਬਾਰ ਵਿਚ ਤੀਰ ਮਾਰਦਾ ਰਿਹਾ ਸੀ।
ਸਤਿਨਾਮ ਉਸ ਦੇ ਲਾਚੜਪੁਣੇ ਉਤੇ ਮੁਸਕਾ ਪਿਆ । ਉਹ ਬੀ. ਐਸ. ਸੀ. ਦੇ ਤੀਜੇ ਸਾਲ ਵਿਚ ਸੀ । ਉਸ ਦੇ ਬਾਪ ਦਾ ਮਨ'ਸੀ, ਮੇਰਾ ਪੁੱਤਰ ਡਾਕਟਰ ਬਣੇ, ਲੋਕਾਂ ਨੂੰ ਲੰਮੀ ਉਮਰ ਦੇਵੇ ਅਤੇ ਕਮਾਈ ਕਰਕੇ ਘਰ ਦੀ ਸਾਰੀ ਕੰਗਾਲੀ ਧੰ ਸੁੱਟੇ । ਪਰ ਸਤਿਨਾਮ ਨੇ ਸਾਰੇ ਦੇਸ਼ ਦੀ ਕੰਗਾਲੀ ਮੁਕਾਣ ਦਾ ਬੀੜਾ ਚੁੱਕ ਲਿਆ। ਉਹ ਐਮ. ਬੀ. ਬੀ. ਐਸ. ਲਈ ਸੀਲੱਕਟ ਨਹੀਂ ਹੋ ਸਕਿਆ ਸੀ । ਪਰ ਇਕ ਮਨਿਸਟਰ ਦਾ ਭਤੀਜਾ ਕਮਜ਼ੋਰ ਮੈਰਿਟ ਨਾਲ ਹਰ ਰਾਹਾਂ ਥਾਣੀ ਸੀਟ ਮਾਰ ਗਿਆ ਸੀ । ਇਸ ਕੁਨਬਾ-ਪਰਵਾਰੀ ਉਤੇ ਉਸ ਵਿਹੁਲੀ ਮੁਸਕਾਣ ਭਰ ਲਈ । ਹੁਣ ਉਹ ਖ਼ਿਆਲ ਕਰ ਰਿਹਾ ਸੀ । ਚੰਗਾ ਹੋਇਆ. ਮੈਂ ਚੁਣਿਆ ਨਹੀਂ ਗਿਆ । ਇਸ ਤਰ੍ਹਾਂ ਮੈਂ ਪੂਰੇ ਸਮਾਜ ਦਾ ਬੇਟਾ ਨਹੀਂ ਸੀ ਬਣ ਸਕਣਾ । ਬਿਨਾਂ ਕਾਰਨ ਕੋਈ ਪ੍ਰਤਿਕਰਮ ਨਹੀਂ ਜਾਗਦਾ ਤੇ ਸਤਿਨਾਮ ਵੀ ਐਵੇ ਸਿਰਲੱਥਾਂ ਦੇ ਜਥੇ ਵਿਚ ਨਹੀਂ ਆ ਗਿਆ ਸੀ । ਉਸ ਨੂੰ ਪੈਂਦੀ ਸੱਟੇ, ਮਿਹਰ ਸਿੰਘ ਦੇ ਬੁਨਿਆਦੀ ਵਿਚਾਰਾਂ ਨੇ ਸੰਜੀਦਾ ਅਤੇ ਦਲੇਰ ਬਣਾ ਦਿੱਤਾ ।
"ਅਸੀਂ ਤਾਂ ਤੇਰੇ ਕੋਲ ਹੱਥ ਲੈਣ ਆਏ ਆ।" ਭੋਲੇ ਜੱਟ ਨੇ ਗੁੱਝੀ ਚੋਟ ਮਾਰੀ । ਉਸ ਦਾ ਬਿਆਲ ਸੀ, ਸਤਿਨਾਮ ਜੁਆਲੇ ਨੂੰ ਟੱਕਵਾਂ ਉਤਰ ਦੇਵੇਗਾ। ਉਸ ਦੀ ਵੱਟੀ ਚੁੱਪ ਦੇਖ ਕੇ ਉਹ ਆਪਣੇ ਨਾ ਰਹਿ ਸਕਿਆ। ਭਾਈ ਅੱਗਾ ਤੇਰਾ ਪਿੱਛਾ ਸਾਝਾ ।"
''ਸੌਚ ਲਓ, ਕਈ ਵਾਰ ਅੱਗੇ ਨਾਲੋਂ ਪਿੱਛਾ ਸਾਂਭਣਾ ਔਖਾ ਹੋ ਜਾਦਾ ਏ ?" ਜੁਆਲਾ ਮੁੰਰਿਆਂ ਉਤੇ ਦਾਬਾ ਪਾਇਆ ਚਾਹੁੰਦਾ ਸੀ ।
"ਮੇਰੇਆਰ, ਫੇਰ ਤੂੰ ਸਾਨੂੰ ਅਗੇ ਲਾ ਦੇ ।" ਭੋਲਾ ਜੁਆਲੇ ਦਾ ਹਰ ਰਾਹ ਮੱਲ ਖਲੋਤਾ। ਉਹਦਾ ਦੋਹਰੇ ਬੰਦ ਦਾ ਸਰੀਰ ਬਲੀ ਦੇ ਉਠ ਵਾਂਗ ਝੂਲ ਰਿਹਾ ਸੀ । ਉਹ ਤਿੰਨ ਭਰਾਵਾਂ ਵਿਚੋਂ ਛੋਟਾ ਸੀ । ਸਾਰੇ ਪੁਹਾਏ ਵਿਚ ਕੰਡੀ ਖੋਲਦੇ ਦੀ ਕੋਈ ਬਾਂਹ ਨਹੀਂ ਫੜਦਾ ਸੀ । ਅਖਾੜੇ ਵਿਚ ਉਹਦੇ ਪੰਣਾਂ ਦੀਆਂ ਘੁੱਗੀਆਂ ਉਤੇ ਉਕਰੇ ਚੰਦ ਲਿਸ਼ਕਾਂ ਮਾਰਿਆ ਕਰਦੇ ਸਨ ।
"ਪੁੱਤਰਾ ! ਇਹ ਕੰਡੀ ਦਾ ਖਾੜਾ ਨਹੀਂ, ਹੱਥ ਲਾ ਕੇ ਭੱਜ ਆਏਂਗਾ ।
''ਤੇਰੀ ਬੱਦਲਵਾਈ ਵੀ ਹੁਣ ਵੇਖੀ ਜਾਣੀ ਏਂ ।" ਭੋਲੇ ਨੇ ਖਿਝ ਕੇ ਤਾਹਨਾ ਮਾਰਿਆ।
"ਬੱਦਲਵਾਈ ! ਬਾਈ ਨੂੰ ਆਹਨਾਂ ਸ਼ਿਵ ਜੀ ਸਾਡਾ ਵੱਡਾ ਵਡੇਰਾ ਤੇ ਬਾਸ਼ਕ ਨਾਗ ਦੀ ਸਾਨੂੰ ਥਾਪਨਾ, ਤੂੰ ਜੱਟਾ ਹੱਥ ਵੇਖੀਂ ਤੇਰੇ ਦੇ ।" ਉਸ ਤਿੰਨ ਵਾਰੀ ਹਿੱਕ ਨੂੰ ਠਕੋਰਿਆ । "ਸਾਡੇ ਬਿਨਾਂ ਜੱਟ ਕਾਣੀ ਕੌਡੀ ਦਾ ਨਹੀਂ । ਅਸੀਂ ਹੋਈਏ ਨਾ ਤਾਂ ਗੁਰੂਕਿਆ ਦਾ ਸਿਰ ਦਿੱਲੀਉਂ ਲਿਆਈਏ ਨਾ । ਓਦੋਂ ਚੁਗਤਿਆਂ ਦੇ ਰਾਜ ਵਿਚ ਚਿੜੀ ਪਰ ਨਹੀਂ ਝੜਦੀ ਸੀ ।"
ਸਤਿਨਾਮ ਨੇ ਤਾਅ ਵਿਚ ਆਏ ਜੁਆਲੇ ਨੂੰ ਜੱਫੀ ਮਾਰ ਲਈ। ਉਹ ਅੰਬ ਹੇਠਾਂ ਬੈਠੇ ਭੂਪੀ ਨੂੰ ਉਡੀਕ ਰਹੇ ਸਨ । ਭੂਪੀ ਚਮਾਰਾਂ ਦਾ ਮੁੰਡਾ ਸੀ । ਦੋ ਸਾਲ ਲਗਾਤਾਰ ਜੁਆਲੇ ਨਾਲ ਰਲ ਕੇ ਇਕ ਰੱਜੇ ਜੱਟ ਦੇ ਸੀਹ ਕਮਾ ਚੁੱਕਾ ਸੀ । ਇਨ੍ਹਾਂ ਦੇ ਸਾਲਾਂ ਵਿਚ ਜੁਆਲ ਦੀ ਭੂਪੀ ਨਾਲ ਸੰਘਣੀ ਹੋ ਗਈ ਸੀ । ਮੇਲੇ ਮਸਾਵੇ ਉਹ ਪੀ ਵੀ ਲਿਆ ਕਰਦੇ ਸਨ । ਜੁਆਲੇ ਨੇ ਉਸ ਨੂੰ ਆਪਣੀ ਹਿੱਕ ਦਾ ਵਾਲ ਸਮਝ ਕੇ ਹੀ ਜਮਾਦਰ ਬਾਰੇ ਤੱਤ ਲੈਣ ਭੇਜਿਆ ਸੀ । ਉਹ ਮਹੜੀ ਦੇ ਬੱਸ ਅੱਡੇ ਤੋਂ ਤਿੰਨ ਫਰਲਾਂਗ ਦੀ ਵਿੱਧ ਨਾਲ ਬੈਠੇ ਸਨ । ਉਨ੍ਹਾਂ ਦੇ ਸੰਨ੍ਹ ਪੁਰਾਣਾ ਭੱਠਾ ਸੀ, ਜਿਹੜਾ ਕਈ ਸਾਲਾਂ ਤੋਂ ਨਹੀਂ ਚਾੜਿਆ ਗਿਆ ਸੀ । ਸੜਕ ਤੋਂ ਲੰਘਦੇ ਲੋਕਾਂ ਦੀਆਂ ਨਜ਼ਰਾਂ ਉਸ ਉਜਾੜ ਵਲ ਘੱਟ ਹੀ ਜਾਂਦੀਆਂ ਸਨ ।
'ਚੰਗਾ ਹੋਵੇ, ਰੂਪੀ ਦਿਨ ਛਿਪਦੇ ਕਰਦੇ ਤੋਂ ਪਹਿਲਾਂ ਪਹਿਲਾਂ ਬਹੁੜ ਪਵੇ ।" ਜੁਆਲੇ ਨੇ ਅਕੇਵਾਂ ਮਹਿਸੂਸ ਕੀਤਾ । ਸੂਰਜ ਟਾਹਲੀਆ ਦੀ ਓਟ ਵਿਚ ਹੁੰਦਾ ਜਾ ਰਿਹਾ ਸੀ । "ਅੰਨ੍ਹੇਰਾ ਪਏ ਤੋਂ ਤਾਂ ਕਿਤੇ ਦੀ ਕਿਤੇ ਪਹੁੰਚ ਜਾਵਾਂਗੇ ।” ਉਸ ਨੂੰ ਅੱਚਵੀ ਲੱਗੀ ਹੋਈ ਸੀ । ਫਿਰ ਉਹ ਇਕ ਵਾਰ ਹੀ ਮੁਸਕਾ ਪਿਆ। "ਕਿਉਂ ਭੇਲਿਆ ! ਭਰਜਾਈਆਂ ਤਾਂ ਨਹੀਂ ਚੇਤੇ ਆਉਂਦੀਆਂ ?''
"ਯਾਦ ਤੈਨੂੰ ਬਲਬੀਰ ਆਉਂਦੀ ਏ, ਚੁਣੇ ਸਾਡੇ ਜਤੀਆਂ ਸਰੀਆ ਸਿਰ ਭੰਨਦਾ ਏਂ ।" ਭੁੱਲੇ ਨੇ ਆਪਣੀ ਕ੍ਰਿਪਾਨ ਮੁੜ ਮਿਆਣ ਵਿਚ ਧੱਕਦਿਆਂ ਜੁਆਲੇ ਨੂੰ ਚਿੜਾਇਆ।
" ਜੱਟਾ ਤੈਨੂੰ ਵਰਦੀ ਐ।" ਜੁਆਲਾ ਬੇੜੀ ਬੱਪ ਮੰਨ ਗਿਆ ।
"ਜਾਪਦਾ ਏ ਭਰਜਾਈਆਂ ਵਾਰੀ ਵਾਰੀ ਚੰਡਿਆ ਦੇ । ਸਤਿਨਾਮ, ਤੂੰ ਆਪਣੀ ਵਾਈ ਧਾਈ ਸੁਣਾ ?"
"ਨਾ ਚੇਤ ਲਗੇ, ਨਾ ਕੁੱਤਾ ਭੌਂਕੇ ।" ਸਤਿਨਾਮ ਨੇ ਚੁਟਕੀ ਮਾਰਦਿਆਂ ਭੇਣ ਉਤੋਂ ਵੱਢ
ਕਿਉਂ ਬੜਾ ਈ ਏਂ ? ਮੰਗਿਆ ਵੀ ਨਹੀਂ ? ਵਾਹ ਮੇਰੇਆਰ । ਮਾ ਪਿਓ, ਭੈਣ ਸਭ ਸੁਖ ਸਾਂਦ ਦੀ ਅੰ?" ਸਤਿਨਾਮ ਨੇ ਕੁਝ ਵੀ ਦਸਣਾ ਮੁਨਾਸਿਬ ਨਾ ਸਮਝਿਆ।
"ਲੈ ਤੇਰਾ ਰੂਪੀ ਤਾ ਆ ਗਿਆ। ਭੋਲੇ ਤੋਂ ਸੁਭਾਵਿਕ ਹੀ ਕਹਿ ਹੋ ਗਿਆ।
ਜੁਆਲਾ ਇਕਦਮ ਉਨ ਕੇ ਖਲੋ ਗਿਆ । ਉਹਦਾ ਦਿਲ ਤੇਜ਼ ਤੇਜ਼ ਧੜਕਨ ਲਗਾ । ਚਾਦਰੇ ਦੀ ਡੱਬ ਵਿਚੋਂ ਪਸਤੌਲ ਕੱਢ ਕੇ ਉਸ ਸੱਜੇ ਹੱਥ ਕਰ ਲਿਆ। ਰਾਤੀ ਕਾਲੀ ਕਿੱਕਰ ਤੇ ਦੋ ਤਿੰਨ ਛਾਦਿਰ ਕਰ ਕੇ ਉਸ ਨੂੰ ਜੱਹ ਲਿਆ ਸੀ । ਮਜ਼ਬੀ ਨੂੰ ਕੋਈ ਪਤਾ ਨਹੀਂ ਸੀ, ਸਤਿਨਾਮ ਕੋਲ 2 ਗੱਲੀ ਦਾ ਫੈਸਲੇ ਸਕਾਟ ਹੈ।
ਕਿਊ' ਮੇਰੇਆਰ, ਮੌਲਦਾ ਏਂ ਕੁੰਡੇ ।"
"ਐਨ. ਸਾਈ ਨੂੰ ਆਹਨਾਂ, ਐਸ ਵੱਲੋ ਚੱਕੀ ਦੇ ਥੜ੍ਹੇ ਉਤੇ ਮੂੜਾ ਮੱਲੀ ਅਖ਼ਬਾਰ ਪੜ੍ਹੀ ਜਾ
ਰਿਹਾ ਏ ।" ਭੂਪੀ ਦਾ ਸਾਹ ਕਾਹਲਾ ਸੀ । ਉਹਦਾ ਖੰਡਾ ਬੁੱਲ੍ਹ ਫਰਕੀ ਜਾ ਰਿਹਾ ਸੀ, "ਆਪਣੀ ਵਾਹ ਲਾ ਕੇ ਵੇਖ ਲਓ ।"
“ਹੱਛਾ, ਤੂੰ ਏਥੋਂ ਈ ਆਪਣੇ ਟਿਊਬਵੈੱਲ ਨੂੰ ਖਿਸਕ ਜਾਹ।" ਜੁਆਲੇ ਨੇ ਆਪਣੀ ਵਲੋਂ ਸਿਆਣਪ ਵਰਤੀ, ਸਤਾ ਭਾਰਸ ਰੂਪੀ ਨੂੰ ਕਾਤਲਾਂ ਵਿਚ ਸ਼ਾਮਲ ਕਰ ਲੈਣ।
ਭੂਪੀ ਜਾਣ ਵਾਸਤੇ ਪਹਿਲਾਂ ਹੀ ਤਿਆਰ ਸੀ। ਉਹ ਪੱਤੇ ਵਾਹ ਗਿਆ। ਜੁਆਲੇ ਨੇ ਆਪਣਾ ਭਰਿਆ ਪਸਤੌਲ ਧਰਤੀ ਉਤੇ ਰਖ ਕੇ ਪ੍ਰਾਰਥਨਾ ਕੀਤੀ ।
"ਜਾਅ ਚਿੱਟਿਆਂ ਬਾਜਾਂ ਵਾਲਿਆ, ਹੁਣ ਮੈਦਾਨ ਵਿਚ ਬਹੁੜ । ਧਰਮ ਦੀ ਜੋ ਪਾਪ ਦੀ ਖੋ । ਪੁਲਸੀਆਂ, ਮੁਖਬਰਾਂ ਦਾ ਨਾਸ, ਸਰਬਨਾਸ਼ । ਤੇਰੇ ਬਲਕਾਰੀ ਸਿੰਘਾਂ ਦੀ ਜੈ ਜੈਕਾਰ !" ਉਸ ਸੱਜਾ ਹੱਥ ਹਥਿਆਰ ਨੂੰ ਛੁਹ ਕੇ ਤਿੰਨ ਵਾਰ ਕੰਨ ਨੂੰ ਲਾਇਆ। ਪਸਤੌਲ ਚੁਕ ਕੇ ਉਸ ਛਾਲ ਮਾਰੀ ਅਤੇ ਪਗ ਦੇ ਲਮਕਦੇ ਲੜ ਨਾਲ ਆਪਣਾ ਮੂੰਹ ਚੰਗੀ ਤਰ੍ਹਾਂ ਲਪੇਟ ਲਿਆ। ਉਹ ਨਹੀਂ ਚਾਹੁੰਦਾ ਸੀ, ਪਿੰਡ ਦਾ ਹੋਣ ਕਾਰਨ ਉਸ ਨੂੰ ਕੋਈ ਪਛਾਣੇ। "ਕਿਉਂ ਬਈ ਜਵਾਨੋਂ ਬੋਲੀਏ ਵਾਅਖਰ ?"
"ਹਾਂ, ਹੁਣ ਅਚਨੇ ਮਚਨੇ ਨਾ ਕਰ । ਅੱਗਾ ਸਾਂਭਣਾ ਏਂ ਕਿ ਪਿੱਛਾ ?" ਭੁੱਲੇ ਨੇ ਇਕ ਤਰ੍ਹਾਂ ਜੁਆਲੇ ਨੂੰ ਵੰਗਾਰਿਆ ।
''ਭਲਵਾਨਾ ! ਗੋਲੀ ਮੈਂ ਮਾਰਾਂਗਾਂ । ਤੂੰ ਕਿਸੇ ਛੁਡਾਵੇ ਨੂੰ ਨੇੜੇ ਨਾ ਢੁਕਣ ਦੇਈਂ । ਤੂੰ ਸਤਿਨਾਮ ?" ਉਸ ਦਾ ਮਤਲਬ ਸੀ, ਤੂੰ ਕੀ ਕੰਮ ਕਰੇਂਗਾ ।
"ਤੂੰ ਫਿਕਰ ਨਾ ਕਰ, ਜਿਵੇਂ ਵੀ ਹੋਇਆ, ਮੌਕਾ ਸਾਂਭਾਂਗਾ।" ਸਤਿਨਾਮ ਨੇ ਆਪਣੀ ਤਰ੍ਹਾਂ ਦੀ ਗੰਭੀਰਤਾ ਦਾ ਜਵਾਬ ਦਿਤਾ। ਉਹ ਸੜਕ ਤਕ ਅਵੇਸਲੇ ਤੁਰੇ ਆਏ । ਅੱਡੇ ਉੱਤੇ ਆ ਕੇ ਜੁਆਲੇ ਨੇ ਜਮਾਂਦਾਰ ਸੁਰੈਣੇ ਨੂੰ ਕਾਨਿਆਂ ਦੇ ਮੁਹੜੇ ਉਤੇ ਬੈਠਾ ਤਕ ਲਿਆ। ਸਾਥੀਆਂ ਨੂੰ ਹੱਥ ਦੇ ਕੇ ਉਹ ਨੱਠ ਪਿਆ। ਸਤਿਨਾਮ ਤੇ ਭੋਲਾ ਵੀ ਨਾਲ ਨਾਲ ਭੱਜ ਪਏ ।
"ਓਏ ਪੁਲਿਸ ਦਿਆ ਮੁਖਬਰਾ, ਤੇਰੇ ਜਮ ਆ ਗਏ ।" ਮਜ੍ਹਬੀ ਨੇ ਸੁਰੱਣੇ ਨੂੰ ਲਲਕਾਰਿਆ । ਭੋਲੇ ਨੇ ਝਟ ਪਟ ਕ੍ਰਿਪਾਨ ਮਿਆਨੇਂ ਧੂਹ ਲਈ। ਕੋਲ ਬੈਠਾ ਇਕ ਅਧਖੜ ਬੰਦਾ ਤਰਹਿ ਕੇ ਚੌਕੜੀ ਤੋਂ ਡਿੱਗ ਪਿਆ । ਲੋਕੀਂ ਡਰ ਕੇ ਪਿਛਾਂਹ ਹਟ ਗਏ।
ਜਮਾਂਦਾਰ ਨੇ ਮੂਹੜੇ ਤੋਂ ਉਠ ਕੇ ਹੱਥ ਉੱਚਾ ਕਰਦਿਆਂ ਧਾਹ ਮਾਰੀ :
"ਵੇਖਿਓ ਭਰਾਓ ਮਾਰ ਘੱਤਦੇ । ਮੈਂ ਤੁਹਾਡੀ ਕੈਲੀ ਗਊ ਆਂ, ਮੈਂ ਕੋਈ ਮੁਖ਼ਬਰ ਨਹੀਂ, ਭਾਵੇਂ ਗੁਰਦਵਾਰੇ ਚਾੜ੍ਹ ਲਓ।"
"ਗਵਾਹੀ ਦੇ ਕੇ ਜਿਹੜੇ ਪਤੰਦਰਾਂ ਨੂੰ ਬੰਨ੍ਹਾ ਆਇਆ ਏਂ ?" ਜੁਆਲੇ ਨੇ ਪਸਤੌਲ ਵਾਲੀ ਬਾਂਹ ਤਾਣ ਲਈ।
"ਮੈਂ ਬੇਗੁਨਾਹ ।" ਉਸ ਐਨੀ ਹੀ ਆਖੀ ਸੀ ਕਿ 'ਦਾਅੜ' ਕਰਦੀ ਗੋਲੀ ਉਹਦੀ ਹਿੱਕ ਪਾੜ ਗਈ । ਜਮਾਂਦਾਰ ਨੇ ਗੋਲੀ ਤੋਂ ਬਚਣ ਲਈ ਪਾਸਾ ਵੱਟਣ ਦਾ ਯਤਨ ਕੀਤਾ, ਪਰ ਹੋਣੀ ਉਸ ਨੂੰ ਬਾਹਾਂ ਅੱਡ ਕੇ ਆ ਮਿਲੀ ।
ਜਦੋਂ ਜੁਆਲਾ ਘੋੜਾ ਪੱਟ ਕੇ ਦੋਬਾਰਾ ਗੋਲੀ ਭਰਨ ਲੱਗਾ, ਜਮਾਂਦਾਰ ਤੱਤੇ-ਘਾ ਉਸ ਨੂੰ ਜੱਫਾ ਮਾਰਨ ਲਈ ਅਹੁਲਿਆ । ਉਦੋਂ ਹੀ 'ਦਾਅੜ-ਦਾਅੜ' ਦੋ ਗੋਲੀਆਂ ਸਤਿਨਾਮ ਨੇ ਬਰਾਬਰ ਜਮਾਂਦਾਰ ਨੂੰ ਆ ਮਾਰੀਆਂ। ਗੋਲੀਆਂ ਜੁਆਲੇ ਦੀ ਬਾਂਹ ਲਾਗੋਂ ਦੀ ਲੰਘ ਗਈਆਂ ਸਨ ।
ਜੁਆਲਾ ਅਚਾਨਕ ਭਮੱਤਰ ਗਿਆ । ਉਸ ਨੂੰ ਆਸ ਦੀ ਨਹੀਂ ਸੀ ਸਤਿਨਾਮ ਕੱਛ ਵਿਚੋਂ ਮੂੰਗਲੀ ਕੱਦ ਮਾਰੇਗਾ। ਜਿਸ ਕਿਸੇ ਵੀ ਗੋਲੀਆਂ ਚਲਦੀਆਂ ਵੇਖੀਆਂ ਪੈਰ ਤੋਂ ਹੀ ਘਰ ਨੂੰ ਨੱਠ ਗਿਆ ।
''ਵਾਹ ਮੇਰੇਆਰ, ਸਦਕੇ ਜਾਵਾਂ ।" ਜੁਆਲਾ ਸਤਿਨਾਮ ਦੀ ਵਰਤੀ ਉਤੇ ਅਵਾਕ ਹੀ ਕਹਿ ਗਿਆ।
ਸਤਿਨਾਮ ਨੇ ਡਿੱਗ ਪਏ ਸੁਰੈਣੇ ਉਤੇ ਭੋਲੇ ਨੂੰ ਕ੍ਰਿਪਾਨ ਦਾ ਵਾਰ ਕਰਨ' ਰੋਕ ਦਿਤਾ ।
"ਕਿਉਂ ਸਾਲਿਆ ਮੇਰਿਆ, ਦੇ ਲੈ ਜਵਾਈਆਂ ਉਤੇ ਗਵਾਹੀਆਂ, ਕਰ ਲੰ ਮੁਖਬਰੀਆਂ ।” ਜੁਆਲੇ ਨੇ ਜਮਾਂਦਾਰ ਦੀ ਪਿੱਠ ਵਿਚ ਲੱਤ ਧਰ ਦਿਤੀ। ਹੁਣ ਲਹੂ ਦੀਆਂ ਪਰਨਾਲੇ-ਧਾਰਾਂ ਵਹਿ ਤੁਹੀਆਂ ਸਨ ।
ਜੁਆਲਾ ਏਨੇ ਜੋਸ਼ ਵਿਚ ਆ ਗਿਆ ਸੀ ਕਿ ਉਸ ਨੂੰ ਭੁਲ ਈ ਗਿਆ. ਮੈਂ ਪਛਾਣਿਆ ਨਾਂ ਜਾਵਾਂ । ਉਸ ਲਲਕਾਰ ਕੇ ਪੁਕਾਰਿਆ:
"ਜਿਹੜਾ ਸਾਲਾ ਮੇਰਾ, ਸਾਡੇ ਉਤੇ ਗਵਾਹੀ ਦੇਵੇਗਾ, ਉਸ ਨੂੰ ਏਸੇ ਤਰ੍ਹਾਂ ਕੁੱਤੇ ਦੀ ਮੌਤ ਮਾਰਾਂਗੇ । ਸਾਡਾ ਹੱਕਾ ਸੁਣ ਲਓ; ਅਸਾਂ ਪੁਲਸ ਦਾ ਟਾਊਟ ਇਕ ਨਹੀਂ ਛੱਡਣਾ । ਸਾਰੇ ਜਾਗੀਰਦਾਰਾਂ, ਸਰਮਾਏਦਾਰਾਂ ਨੂੰ ਗੋਲੀਆਂ ਨਾਲ ਭੁੰਨਣਾ ਏਂ। ਅਸਾਂ ਇਹ ਰਾਜ ਬੰਦੂਕ ਨਾਲ ਬਦਲਣਾ ਏਂ । ਸੁਣ ਲਓ ਓਏ ਲੋਕੋ ! ਅਸੀਂ ਤੁਹਾਡੇ ਲਈ ਅੱਕ ਚੱਬ ਰਹੇ ਆਂ।"
ਲੋਕਾਂ ਡਰ ਵਿਚ ਥਾਓਂ ਥਾਈਂ ਓਟਾਂ ਮੱਲ ਲਈਆਂ। ਬਾਰ ਦੇ ਲਏ । ਸਾਰਿਆਂ ਦੇ ਕਾਲਜ 'ਫੜਕ ਫੜਕ' ਵਜ ਰਹੇ ਸਨ । ਜੀਭਾਂ ਤਾਲ ਨਾਲ ਠਾਕੀਆਂ ਜਾ ਚੁੱਕੀਆਂ ਸਨ । ਜਮਾਂਦਾਰ ਦੇ ਅੱਡੇ ਜਾ ਚੁੱਕੇ ਮੂੰਹ ਵਿਚ ਮਿੱਟੀ ਚੜ੍ਹ ਗਈ ਸੀ । ਉਸਦਾ ਵਗਦਾ ਲਹੂ ਕਾਲਾ ਪੈਂਦਾ ਜਾ ਰਿਹਾ ਸੀ ਮੱਖੀਆਂ ਦੇ ਢੇਰ ਆਹਣ ਦੇ ਵਰੋਲਿਆ ਵਾਂਗ ਉਤਰ ਪਏ । ਮਾਰਨ ਵਾਲੇ ਕਦੋਂ ਦੇ ਰਾਣਾ ਭੱਠਾ ਲੰਘ ਗਏ ਸਨ । ਇਕ ਲੰਮੀ ਦਹਿਸ਼ਤ ਨੇ ਸਾਰੇ ਪਿੰਡ ਦੇ ਹੋਸ਼ ਹਵਾਸ ਸੂਤ ਲਏ।
11
ਚਾਣਕ ਦੇ ਚੇਲੇ
ਰਾਜਧਾਨੀ ਦੇ ਚੜਦੇ ਪਾਸੇ ਚਾਰ ਕਨਾਲਾ ਦੇ ਪਲਾਟ ਵਿਚ ਇਕ ਦੁੱਧ ਚਿੱਟੀ ਕੋਠੀ ਸੀ । ਉਸ ਦੇ ਸ਼ੁੱਧ ਖੱਦਰ ਦੇ ਕਾਸ਼ਣੀ ਪਰਦੇ 'ਵਾ ਦੇ ਹਰ ਥੱਲੇ ਨਾਲ ਮਹਿਕ ਮਹਿਕ ਜਾਂਦੇ । ਵਰਾਂਡੇ, ਕਿਚਨ ਤੇ ਬਾਥਰੂਮ ਵਿਚ ਮਕਰਾਣੇ ਦਾ ਧਾਰੀਦਾਰ ਸੰਗਮਰਮਰ ਲੱਛਾ ਸਾਰ ਰਿਹਾ ਸੀ । ਡਰਾਇੰਗ ਰੂਮ ਵਿਚ ਸਾਗਵਾਨ ਦੀ ਵੇਲਦਾਰ ਪਲਾਈ ਚੜ੍ਹੀ ਹੋਈ ਸੀ । ਜਿਸ ਨੂੰ ਮੰਰੀਆ ਖ਼ਾਨਦਾਨ ਸਮੇਂ ਦੇ ਸੂਰਜਬੰਸੀ ਆਰਫ ਨੇ-ਨੂਰੀ ਪਰਭਾਤ ਵਿਚ ਬਦਲਿਆ ਹੋਇਆ ਸੀ । ਜਿਥੇ ਪੋਰਸ ਦੀਆਂ ਤਸਵੀਰਾਂ ਫਬ ਰਹੀਆਂ ਸਨ, ਓਥੇ ਸ਼ਿਵਜੀ ਦੀਆਂ ਜਟਾਂ ਵਿਚੋਂ ਗੰਗਾ ਦੀ ਚਾਂਦੀ ਚਿੱਟੀ ਧਾਰ ਵੀ ਭਰ ਰਹੀ ਸੀ ਅਤੇ ਹੇਠਾਂ ਚਿੱਟੇ ਹਾਥੀਆਂ ਵਿਸ਼ਨੂੰ ਦੀ ਅਰਦਾਸ ਵਿਚ ਕੰਵਲ ਫੁੱਲ ਚੁੱਕੇ ਹੋਏ ਸਨ । ਬਾਹਰੋਂ ਕੋਠੀ ਦੇ ਸਾਰੇ ਨਕਸ਼ ਮਾਡਰਨ ਸਨ : ਪਰ ਅੰਦਰੋਂ ਢਾਈ ਹਜ਼ਾਰ ਸਾਲ ਪੁਰਾਣਾ ਮੰਦਰ ਜਾਪਦਾ ਸੀ । ਸੜਕੋਂ ਪਾਰ ਟੇਢੀਆਂ ਸਿਧੀਆਂ ਕਤਾਰਾਂ ਵਿਚ ਅੰਬਾਂ ਦੇ ਬੂਟੇ ਖਲੱਤੇ ਸਨ । ਇਉਂ ਲਗਦੇ, ਜਿਵੇਂ ਮੁਆਇਨੇ ਤੇ ਆਏ ਅਫ਼ਸਰ ਨੇ ਪਰੇਡ ਕਰ ਰਹੇ ਫ਼ੌਜੀ ਜਵਾਨਾਂ ਨੂੰ 'ਹਾਲਣ' ਕਹਿ ਕੇ ਬਾਏ ਰੋਕ ਲਿਆ ਹੋਵੇ ਅੰਬਾਂ ਤੋਂ ਖੱਬੇ ਪੁਰਬ ਵਲ ਹੀ ਇਕ ਖੂਬਸੂਰਤ ਟਿੱਬੀ ਸੀ : ਜਿਸ ਨੂੰ ਫੁੱਲਾਂ
ਵਾਲੇ ਬੂਟਿਆਂ ਨੇ ਭਗਵਾਨ ਕ੍ਰਿਸ਼ਨ ਦੇ ਗੋਪੀਆਂ ਨਾਲ ਰਾਸ ਰਚਾਉਣ ਵਾਲਾ ਮਧੂ ਬਨ ਸਜਾ ਰੱਖਿਆ ਸੀ । ਮਧੂ ਬਨ ਦੇ ਸਾਹਮਣੇ ਸਾਉਣ ਭਾਦੋਂ ਦੀ ਮਸਤੀ ਵਿਚ ਆਈ ਝੀਲ ਹੁਲਾਰੇ ਖਾ ਰਹੀ ਸੀ । ਝੀਲ ਉਤੇ ਨੀਲੇ ਆਕਾਸ਼ ਵਿਚ ਚਿੱਟੇ ਬਗਲੇ ਕਿਲਕਾਰੀਆਂ ਮਾਰ ਰਹੇ ਸਨ।
ਇਸ ਕੋਠੀ ਨੁਮਾ ਮੰਦਰ ਦੇ ਪਿਛਵਾੜਲੇ ਬਹਿਓ ਦੇ ਪੁਜਾਰੀ ਨਹੀਂ ਉਚ ਅਧਿਕਾਰੀ ਬਾਹਰ ਆਏ । ਸ਼ਾਮ ਸੁਹਾਵਣੀ ਸੀ । ਪੂਰਬ ਦੇ ਮੁੱਢਲੇ ਪਹਾੜਾਂ ਉਤੋਂ ਉੱਚਾ ਬੱਦਲ ਮਸਤ ਹਾਥੀ ਵਾਂਗ ਪਲ ਪਲ ਪਿਛੋਂ' ਚੰਘਾੜ ਪੈਂਦਾ। ਇਕ ਗੋਰਾ ਨਸ਼ੋਹ ਅਧਿਕਾਰੀ ਐਸ. ਪੀ. ਦੀ ਵਰਦੀ ਵਿਚ ਸੀ । ਦੂਜਾ ਖੁਲ੍ਹੇ ਕੁਰਤੇ ਪਜਾਮੇ ਤੇ ਗਾਂਧੀ ਚੱਪਲਾਂ ਵਿਚ ਆਈ. ਜੀ. ਪੁਲੀਸ ਸੀ। ਆਈ. ਜੀ. ਪਰਸਰਾਮ, ਐਸ. ਪੀ. ਰਘੁਨੰਦਨ ਨੂੰ ਖ਼ਾਸ ਗੱਲਾਂ ਤੇ ਹਦਾਇਤਾਂ ਲਈ ਅਜ ਮੀਟਿੰਗ ਤੋਂ ਨਾਲ ਲੈ ਆਇਆ ਸੀ।
"ਮੁਕਰੀ ?" ਆਈ.ਜੀ. ਨੇ ਆਪਣੇ ਨੌਕਰ ਨੂੰ ਪੁਕਾਰਿਆ ।
ਫਿਲਮ ਸਟਾਰ ਮੁਕਰੀ ਦੇ ਨਾਂ ਉਤੇ, ਮਧਰੇ ਨੰਕਰ ਦਾ ਨਾਂ ਪਰਸਰਾਮ ਤੇ ਉਸ ਦੀ ਲਾਡਲੀ ਧੀ ਨੇ ਪਕਾਅ ਲਿਆ ਸੀ । ਉਹ ਨੱਠਾ ਨੱਠਾ ਅੰਦਰੋਂ ਆਇਆ ਤੇ ਹੁਕਮ ਦੀ ਉਡੀਕ ਵਿਚ ਖਲੋਂ ਗਿਆ ।
"ਬੱਚੂ ! ਘਾਹ ਪਲਾਟ ਵਿਚ ਤਪਾਈ ਤੇ ਕੁਰਸੀਆਂ ਲਾ ਦੇ । ਬਾਹਰੋਂ ਕੋਈ ਆਵੇ, ਭਾਵੇਂ ਕਿਸੇ ਮਨਿਸਟਰ ਦਾ ਪੀ.ਏ. ਹੋਵੇ : ਆਖਣਾ ਸਾਹਬ ਘਰ ਨਹੀਂ । ਤੇ ਫਰਿੱਜ ਵਿਚੋਂ..ਜਾਹ. ਸ਼ਾਬਾਸ਼ ।" ਆਈ. ਜੀ. ਪਰਸਰਾਮ ਐਸ. ਪੀ.
ਰਘੁਨੰਦਨ ਦੀ ਬਾਂਹ ਫੜ ਕੇ ਉਸ ਨੂੰ ਕੰਠੀ ਦੇ ਪਿਛਵਾੜੇ ਵੰਨ-ਸੁਵੰਨੇ ਗੁਲਾਬ ਵਖਾਉਣ ਲੱਗਾ। "ਰਘੁਨੰਦਨ ਜੀ ! ਇਸ ਸੁਹੇ ਗੁਲਾਬ ਨੂੰ ਵੇਖਦੇ ਹੋ, ਇਸ ਨੂੰ ਤਾਰੀਖੀ ਹੰਸੀਅਤ ਦਾ ਮਾਣ ਹਾਸਲ ਹੈ। ਇਸ ਦੇ ਫੁੱਲ ਦੋ ਵਾਰ ਸਾਡੇ ਸਵਰਗੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਜੀ ਦੀ ਬਿਸਕੁਟੀ ਅਚਕਨ ਨੂੰ ਚੁੰਬੜ ਚੁਕੇ ਐ।"
"ਕਮਾਲ ਐ ਸਾਹਬ ਬਹਾਦਰ !" ਐਸ. ਪੀ. ਰਘੁਨੰਦਨ ਦਾ ਮੂੰਹ ਖੁਲ੍ਹਾ ਹੀ ਰਹਿ ਗਿਆ । "ਇਹਦੀ ਕਲਮ ਦੇਣ ਦੀ ਮੈਨੂੰ ਜ਼ਰੂਰ ਮਿਹਰਬਾਨੀ ਕਰਨੀ ।"
"ਇਕ ਦਿਨ ਕਾ ਰਾਜਾ, ਗਵਰਨਰ ਸਾਹਿਬ ਨੇ ਹੱਥੀਂ ਲਾਇਆ ਸੀ ।" ਆਈ. ਜੀ. ਪਰਸਰਾਮ ਨੇ ਮੁਸਕਰਾ ਕੇ ਮਾਣ ਨਾਲ ਆਖਿਆ। "ਛੋਟੇ ਤੋਂ ਲੈ ਕੇ ਹਰ ਵਡੇ ਬੂਟੇ ਦੀ ਆਪਣੀ ਵਖਰੀ ਹੈਸੀਅਤ ਹੈ । ਕਦੀਆਂ ਨਾਲ ਕਹਾਣੀਆਂ ਅਤੇ ਬਹੁਤਿਆਂ ਨਾਲ ਗੁੱਝੀਆਂ ਯਾਦਾਂ ਜੁੜੀਆਂ ਹੋਈਆਂ ਏ।"
"ਤੁਸਾਂ ਜਨਾਬ, ਚੰਗੇ ਮੌਕੇ ਤੋਂ ਪਲਾਟ ਲੈ ਲਿਆ, ਕੰਠੀ ਬਣਵਾ ਲਈ, ਹਮਾਤੜ ਤਾਂ ਸੁਪਨਾ ਵੀ ਨਹੀਂ ਲੈ ਸਕਦਾ ।
" ਰਘੂਨੰਦਨ ਪਰਸਰਾਮ ਦੀ ਦੂਰਦਰਸ਼ਤਾਂ ਦੇ ਵਾਰੋ ਵਾਰ ਜਾ ਰਿਹਾ ਸੀ। "ਰਘੁਨੰਦਨ !'' ਆਈ. ਜੀ. ਨੇ ਫਿਲਮ ਐਕਟਰ ਸੁਹਰਾਬ ਮੰਦੀ ਵਾਂਗ ਸਿਰ ਹਿਲਾ ਕੇ ਪੁਕਾਰਿਆ ਅਤੇ ਆਪਣੇ ਸਾਥੀ ਦੀ ਪਿੱਠ ਥਾਪੜੀ। "ਮੈਂ ਛੇਤੀ ਤੈਨੂੰ ਆਪਣੀ ਥਾਂ ਵੇਖਣਾ ਚਾਹੁੰਦਾ ਹਾਂ । ਤੈਨੂੰ ਇਸ ਤਰ੍ਹਾਂ ਦੀਆਂ ਕਈ ਕੋਠੀਆਂ ਬਾਹਾਂ ਅੱਡੀ ਉਡੀਕ ਰਹੀਆਂ ਏਂ ।" ਉਹ ਦੋਵੇਂ ਬਰਾਬਰ ਬਰਾਬਰ ਹੱਥ ਫੜੀ ਆਸਟਰੇਲੀਅਨ ਘਾਹ ਮਿੱਧਦੇ ਕੁਰਸੀਆਂ ਉਤੇ ਆ ਬਰਾਜੇ। ਛਪਾਈ ਉਤੇ ਵਿਸਕੀ ਦੀ ਪੈਣੀ ਬੋਤਲ ਦੋ ਕਾਲੀਆਂ ਬਿੱਲੀਆਂ ਦੀਆਂ ਅੱਖਾਂ ਵਿਚੋਂ ਫਲੈਸ਼ ਮਾਰ ਰਹੀ ਸੀ । ਫਰਿੱਜ ਦੀ ਜੰਮੀ ਬਰਫ, ਰਿਖੀਕੇਸ਼ ਵਰਗੇ ਸਾਫ਼ ਪਾਣੀ ਦੀ ਬੋਤਲ ਤੇ ਸਲਾਦ ਆਪਣੀ ਆਪਣੀ ਥਾਂ ਛੋਹ ਦੀ ਇੰਤਜ਼ਾਰ ਵਿਚ ਮਚਲੇ ਪਏ ਸਨ।
'ਜਨਾਥ ਮੈਨੂੰ ਤਾਂ......?" ਰਘੁਨੰਦਨ ਨੇ ਝਿਜਕਦਿਆਂ ਫਿਕਰਾ ਵੀ ਪੂਰਾ ਨਾ ਕੀਤਾ।
"ਨਕਾਰਾ !" ਪਰਸਰਾਮ ਨੇ ਆਪਣੀ ਵਡਿੱਤਣ ਵਿਚੋਂ ਹਲਕਾ ਜਿਹਾ ਨਹਰਿਆ, "ਅਸੀਂ ਮੁਸਲਮ ਕਲਚਰ ਤੋਂ ਇਸ ਲਈ ਮਾਰ ਖਾਧੀ ਸੀ ਕਿ ਗਏ ਸਾਂ । ਅਸਾਂ ਬੱਬੀਆਂ ਪਰੰਮਪਰਾਵਾਂ ਖ਼ਾਤਰ ਸਭ ਕੁਝ ਹਾਰ ਇੰਤਹਾ ਦਰਜੇ ਦੇ ਸੰਜਮੀ ਹੋ ਦਿਤਾ । ਵਰਨਾ ਸਾਡੇ ਸਿਪਾਹੀ ਕਾਸਮ ਗੋਰੀ ਤੇ ਮਹਿਮੂਦ ਨਾਲ ਕਿਵੇਂ ਵੀ ਘਟ ਬਹਾਦਰ ਨਹੀਂ ਸਨ ।"
ਰਘੁਨੰਦਨ ਚੋਰੀ ਪੀ ਲੈਂਦਾ ਸੀ, ਪਰ ਆਪਣੇ ਸਾਹਬ ਅਗੇ ਬ੍ਰਾਹਮਣ ਧਰਮ ਨੂੰ ਨੀਵਾਂ ਨਹੀਂ ਕਰਨਾ ਚਹੁੰਦਾ ਸੀ । ਪਰਸਰਾਮ ਨੇ ਫਾਰਨ ਦੇ ਗਲਾਸਾਂ ਵਿਚ ਵਿਸਕੀ ਪਾਈ ਜਿਹੜੇ ਉਸ ਸਮਗਲਰਾਂ ਰਾਹੀਂ ਲਾਹੌਰ ਤੋਂ ਮੰਗਵਾਏ ਸਨ।
"ਲੈ ਹੁਣ 'ਹਰੀ ਓਮਾ ਆਖ ।" ਆਈ.ਜੀ. ਨੇ ਉਪਰੋ ਐੱਸ. ਪੀ. ਨਾਲ ਜਾਮ ਟਕਰਾਇਆ । ਵਿਸਕੀ ਦੀ ਮਹਿਕ ਆਲੇ ਦੁਆਲੇ ਦੇ ਫੁੱਲਾਂ ਨੂੰ ਛਿੱਬੀਆਂ ਦੇ ਰਹੀ ਸੀ। ਉਸ ਘੁਟ ਭਰਕੇ ਗਲਾਸ ਤਪਾਈ ਉਤੇ ਰਖ ਦਿਤਾ। "ਤੂੰ ਸੁਗੜਿਆ ਸੁਗੜਿਆ ਨਾ ਰਹਿ। ਮੈਂ ਤੈਨੂੰ ਖ਼ਾਸ ਜੁਮੇਂਵਾਰੀਆਂ ਸੌਂਪਣ ਲਈ ਘਰ ਲੈ ਆਇਆ ਹਾਂ ।"
"ਜੀ ਜਨਾਬ !'' ਰਘੁਨੰਦਨ ਗਲਾਸਾਂ ਉਤੇ ਅੰਗੂਰਾਂ ਦੇ ਉਕਰੇ ਗੁੱਛਿਆਂ ਨੂੰ ਮੁੜ ਮੁੜ ਰਸ਼ਕ ਨਾਲ ਤੱਕੀ ਜਾ ਰਿਹਾ ਸੀ ।
"ਇਹ ਬੜੀ ਹੀ ਖੁਸ਼ਕਿਸਮਤੀ ਦੀ ਗੱਲ ਐ ਕਿ ਅਸੀਂ ਦੇ ਸ਼ਰਮੇ ਜੁਮੇਵਾਰ ਅਹੁਦਿਆਂ ਉੱਤੇ ਆ । ਇਹ ਵੀ ਇਕ ਚਾਨਸ ਹੀ ਸਮਝੋ, ਕਿ ਹਿੰਦੁਸਤਾਨ ਹਿੰਗ ਲਗੀ ਨਾ ਫਟਕੜੀ ਆਜ਼ਾਦ ਹੋ ਗਿਆ : ਵਰਨਾ ਅੰਗਰੇਜ਼ ਵੀਹ ਸਾਲ ਹੋਰ ਧੱਸੀ ਰਖਦਾ, ਤਾਂ ਪੁੱਛਣਾ ਕਿਸੇ ਲੰਡੀ ਬੁਚੀ ਨੇ ਨਹੀਂ ਸੀ । ਹੁਣ ਇਸ ਦੀ ਆਜ਼ਾਦੀ ਨੂੰ ਸੰਭਾਲਣਾ ਸਾਡਾ ਪਹਿਲਾ ਧਰਮ ਹੈ ।" ਪਰਸਰਾਮ ਨੇ ਗਲਾਸ ਫਿਰ ਮੂੰਹ ਨੂੰ ਲਾ ਕੇ ਰਖ ਦਿਤਾ । ਉਸ ਦੀਆਂ ਮੁੱਛਾਂ ਦੇ ਕੱਟੇ ਹੋਏ ਕਰੜ ਬਰੜੇ ਵਾਲ ਨਸ਼ੇ ਕਾਰਨ ਕੰਡੇਰਨੇ ਦੀ ਪਿੱਠ ਵਾਂਗ ਵਿਖਰਦੇ ਜਾ ਰਹੇ ਸਨ। “ਦੁਨੀਆਂ ਵਿਚ ਬਾਦਸ਼ਾਹਤ ਹੋਵੇ, ਡਿਕਟੇਟਰਸ਼ਿਪ ਜਾਂ ਜਮਹੂਰੀਅਤ ਰਾਜ ਹਮੇਸ਼ਾ ਇਕ ਆਦਮੀ ਹੀ ਕਰਦਾ ਹੁੰਦਾ ਏ : ਵਿਚਾਰ ਭਾਵੇਂ ਕਿਸੇ ਚਾਣਕ ਤੋਂ ਉਧਾਰ ਲੈ ਲਵੋ ਭਾਵੇ ਕੈਟੱਲਿਆ ਤੋਂ। ਇਸ ਤੱਤ ਨੂੰ ਨਹੀਂ ਭੁੱਲਣਾ । ਰੂਸ ਵਿਚ ਸਟਾਲਿਨ ਦੀ ਬੱਧੀ ਨਹੀਂ ਛੁੱਟਦੀ ਸੀ । ਹਿਟਲਰ ਦੀਆਂ ਤਾਂ ਬਾਤਾਂ ਹੀ ਕਿਆ ਨੇ । ਉਸ ਸਾਡਾ ਸਵਾਸਤਕਾਂ ਅਪਣਾ ਕੇ ਹੀ ਅੰਨੀ ਭੱਲ ਖੱਟੀ ਸੀ, ਚੀਨ ਵਿਚ ਸਿੱਧੀ ਪੁੱਠੀ, ਜੋ ਕਰੋ, ਮਾਓ ਕਰੇ । ਅਜ ਸਾਡਾ ਰਾਜ ਪ੍ਰਬੰਧ ਬੜੇ ਹੀ ਸਯੋਗ ਹੱਥਾਂ ਵਿਚ ਐ। ਇਸ ਨੂੰ ਕਾਇਮ ਅਸਾਂ ਰਖਣਾ ਹੈ। ਪੱਛਮੀ ਸਭਿਅਤਾ ਦੇ ਮੁਕਾਬਲੇ ਵੈਦਿਕ ਸੰਸਕ੍ਰਿਤੀ ਦਾ ਸਿਰ ਉੱਚਾ, ਅਸਾਂ ਕਰਨਾ ਹੈ ।" ਪਰਸਰਾਮ ਨੇ ਲੰਮਾ ਸਾਹ ਖਿੱਚ ਕੇ ਵਕਾਰਾ ਮਾਰਿਆ ।
"ਤੁਸੀਂ ਬਿਲਕੁਲ ਠੀਕ ਫ਼ਰਮਾਇਆ ਏ ।" ਰਘੁਨੰਦਨ ਨੇ ਖ਼ਾਲੀ ਗਲਾਸ ਵਿਚ ਉਂਗਲ ਦਾ ਠੱਲਾ ਮਾਰ ਕੇ ਹੁੰਗਾਰਾ ਭਰਿਆ ।
"ਦੂਜੇ ਤੱਤ ਦੀ ਸੁਣ ਲੈ !" ਪਰਸਰਾਮ ਨੇ ਨਵਾਂ ਪੁੰਗ ਪਾ ਕੇ ਸਟੀਲ ਦੀ ਚਿਮਟੀ ਨਾਲ ਬਰਫ਼ ਦੀਆਂ ਡਲੀਆਂ ਗਲਾਸਾਂ ਵਿਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ। "ਮੈਂ ਇਹ ਗੱਲਾਂ ਇਸ ਲਈ ਨਹੀਂ ਕਹਿ ਰਿਹਾ ਕਿ ਤੁਹਾਨੂੰ ਆਉਂਦੀਆਂ ਨਹੀਂ, ਸਗੋਂ ਅਹਿਸਾਸ ਕਰਵਾ ਰਿਹਾ ਹਾਂ ਕਿ ਅਸੀਂ ਤਾਰੀਖ਼ ਦੇ ਬੇਹੱਦ ਕ੍ਰਿਟੀਕਲ ਦੌਰ ਵਿਚੋਂ ਲੰਘ ਰਹੇ ਆ । ਸਾਨੂੰ ਬਹੁਤ ਹੀ ਚੇਤੰਨ ਹੋ ਕੇ ਹਿੰਦੋਸਤਾਨ ਦੀ ਵਾਗ ਡੋਰ ਸੰਭਾਲਣੀ ਚਾਹੀਦੀ ਹੈ । ਚਾਣਕ ਦਾ ਰੋਲ ਸਾਨੂੰ ਕਰਨਾ ਪੈਣਾ ਹੈ । ਅਗਲੀ ਗੱਲ ਮੈਂ ਦਸਣ ਵਾਲਾ ਸਾਂ, ਅੱਜ ਦੇ ਦੌਰ ਵਿਚ ਹਮੇਸ਼ਾ ਬਹੁਗਿਣਤੀ ਡੋਮੀਨੇਟ ਕਰਦੀ ਏ ।
ਮਜ਼ਹਬ, ਜ਼ਬਾਨ ਤੇ ਕਲਚਰ ਉਤੇ ਪ੍ਰਭਾਵ ਪਾਉਂਦੀ ਏ । ਸੁਖ ਨਾਲ ਤੇਰੀ ਕੰਮ ਨੂੰ ਗੁਪਤਿਆਂ ਪਿਛੋਂ ਵਧਣ ਫੁੱਲਣ ਦਾ ਮਸੀਂ ਮੌਕਾ ਹੱਥ ਲੱਗਾ ਏ। ਸਾਡੇ ਕਲਚਰ ਤੇ ਧਰਮ ਨੂੰ ਤੋੜਨ ਮਰੋੜਨ ਵਿਚ ਯੂਨਾਨੀਆਂ, ਮੰਗੋਲਾਂ, ਈਰਾਨੀਆਂ, ਤੁਰਕਾਂ ਤੇ ਅਫਗਾਨਾ ਆਦਿ ਨੇ ਕਸਰ ਨਹੀਂ ਛੱਡੀ ।"
"ਜਨਾਬ ਮੁਆਫ਼ ਕਰਨਾਂ ।" ਰਘੁਨੰਦਨ ਨੇ ਗਲ ਦੇ ਬਟਨ ਖੋਲ੍ਹਦਿਆਂ ਗਰਮੀ ਮਹਿਸੂਸ ਕੀਤੀ ।" ਅਸੀਂ ਆਰੀਅਨ ਵੀ ਤਾਂ ਬਾਹਰੋਂ ਹੀ ਆਏ ਸਾਂ ?" ਉਹਦੀਆਂ ਮੱਖੀ ਮੁੱਛਾਂ ਸੰਗੜ ਕੇ ਮੁੜ ਫੈਲ ਗਈਆਂ ।
"ਆਹੋ !" ਪਰਸਰਾਮ ਨੇ ਹੁੰਗਾਰਾ ਭਰਦਿਆਂ ਹੱਸ ਕੇ ਪੁਕਾਰਿਆ: "ਮਕਰੀ ਅੰਦਰੋਂ ਪੱਖਾ ਕੱਢ ਕੇ ਲਾਂ ਦੇ ?''
"ਲਿਆਇਆ ਸਾਹਬ !" ਮੁਕਰੀ ਨੇ ਤੱਤ ਫੱਟ ਅੰਦਰੋਂ ਜਵਾਬ ਮੋੜਿਆ ।
"ਦੇਖ ਬਈ ਅਸੀਂ ਬਾਹਰੋਂ ਜੋਤੂ ਬਣ ਕੇ ਆਏ ਸਾਂ । ਅਸਾਂ ਦਰਾਵੜਾ ਨੂੰ ਹਿੰਦ ਦੇ ਪੈਰਾਂ ਵਿਚ ਧੜ ਦਿਤਾ। ਇਸ ਦੇਸ਼ ਨੂੰ ਆਪਣਾ ਬਣਾਇਆ, ਦਰਾਵੜਾਂ ਦੇ ਸ਼ਿਵਜੀ ਨੂੰ ਆਪਣੇ ਵਿਸ਼ਨੂੰ ਨਾਲ ਸਾਂਝਿਆ ਕਰ ਲਿਆ । ਨਾਲੇ ਉਦੋਂ ਜੰਗਲੀ ਜ਼ਮਾਨਾ ਸੀ । ਮੈਂ ਕਹਿ ਰਿਹਾ ਸਾਂ : ਸਾਨੂੰ ਆਪਣੇ ਕਲਚਰ ਨੂੰ ਸਮੁੱਚੇ ਹਿੰਦੁਸਤਾਨ ਦਾ ਬਣਾਉਣ ਲਈ ਪੂਰਾ ਤਾਣ ਲਾਉਣਾ ਚਾਹੀਦਾ ਹੈ । ਨਹੀਂ ਤਾਂ ਇਹ ਰਾਜ ਸਥਿਰ ਨਹੀਂ ਰਹਿ ਸਕੇਗਾ ।"
"ਉਹ ਕਿਵੇਂ ਸਰ ?" ਐਸ. ਪੀ. ਨੇ ਸ਼ਿਸ਼ ਵਾਂਗ ਇਕ ਸ਼ੰਕਾ ਖੜੀ ਕਰ ਦਿਤੀ।
ਪੱਖੋ ਨੇ ਘੁੰਮਦਿਆਂ ਇਕ ਰਫਤਾਰ ਫੜ ਲਈ। ਬੱਦਲ ਤੁਰਦਾ, ਗੱਜਦਾ ਕੰਠੀ ਦੇ ਸਿਰ ਉਤੇ ਆ ਗਿਆ । ਬਗਲੇ ਰਾਤ ਦੇ ਟਿਕਾਣੇ ਲਭਣ ਲਈ ਚੀਕਾਂ ਮਾਰ ਰਹੇ ਸਨ । ਪੱਖ ਦੀ ਗਤੁੰਨ ਵਿਸਕੀ ਦੇ ਨਸ਼ੇ ਨੂੰ ਲੋਰੀਆਂ ਦੇਣ ਲਗੀ ।
"ਜਿੰਨਾ ਚਿਰ ਇਕ ਵਿਚਾਰ ਤੇ ਸੰਸਕ੍ਰਿਤੀ ਨੂੰ ਲੰਕਾ ਦੇ ਮਨਾਂ ਵਿਚ ਨਾ ਬੈਠਾਇਆ ਜਾਵੇ: ਕੋਈ ਰਾਜ ਬਹੁਤਾ ਸਮਾਂ ਸਥਿਰ ਨਹੀਂ ਰਹਿ ਸਕਦਾ । ਅਕਬਰ ਔਰੰਗਜ਼ੇਬ ਨਾਲੋਂ ਕਿਤੇ ਵਧ ਖ਼ਤਰਨਾਕ ਸੀ । ਜਿਸ ਹਰ ਅਣਖੀਲੇ ਰਾਜਪੂਤ ਘਰਾਣਿਆਂ ਤੋਂ ਕੁੜੀਆਂ ਦੇ ਡੋਲੇ ਲੈ ਕੇ ਆਪਣਾ ਦੀਨ ਇਲਾਹੀ ਉਨ੍ਹਾਂ ਸਿਰ ਮੜ੍ਹ ਦਿਤਾ ਅਤੇ ਸਾਡੀ ਸੰਸਕ੍ਰਿਤੀ ਦਾ ਸੱਤਿਆਨਾਸ ਪੁੱਟ ਦਿਤਾ। ਔਰੰਗਜ਼ੇਬ ਦਾ ਸਾਰਿਆਂ ਨੂੰ ਮੁਸਲਮਾਨ ਬਣਾ ਕੇ ਅਸਲਾਮੀ ਬੰਧਨ ਵਿਚ ਲਿਆਉਣਾ ਵੀ ਮੁਗ਼ਲ ਰਾਜ ਨੂੰ ਸਥਿਰ ਕਰਨਾ ਹੀ ਸੀ । ਅੱਜ ਸਮੁੱਚ ਹਿੰਦੋਸਤਾਨ ਨੂੰ ਮਜੂਬਾਂ ਜਬਾਨਾਂ ਤੇ ਕਲਚਰਾਂ ਤੋਂ ਬਿਨਾਂ ਕਮਿਊਨਿਜ਼ਮ ਤੋਂ ਵੱਡਾ ਖ਼ਤਰਾ ਹੈ । ਜੇ ਉਹ ਨਿਰੋਲ ਹਿੰਦੂ ਸੰਸਕ੍ਰਿਤੀ ਦਾ ਜਾਮਾ ਪਾ ਕੇ. ਆਵੇ: ਸਾਨੂੰ ਕੋਈ ਇਤਰਾਜ ਨਹੀਂ । ਜੇ ਰੂਸ ਤੇ ਚੀਨ ਦੇ ਕਲਚਰ ਨੇ ਪ੍ਰਧਾਨ ਹੋ ਕੇ ਆਉਣਾ ਏਂ: ਫਿਰ ਆਪਣੀ ਵੈਦਿਕ ਸੰਸਕ੍ਰਿਤੀ ਅਤੇ ਗੀਤਾ ਦੀ ਅਧਿਆਤਮਕਤਾ ਹਮੇਸ਼ਾ ਹਮੇਸ਼ਾ ਲਈ ਖ਼ਤਮ ਸਮਝੇ ।" ਪਰਸਰਾਮ ਨੇ ਗਲਾਸ ਚੁੱਕ ਕੇ ਕੁਰਸੀ ਨਾਲ ਦੋਅ ਲਾ ਲਈ। ਉਸ ਝੁਲਦਿਆਂ ਐਸ. ਪੀ. ਨੂੰ ਘੋਖਣਾ ਸ਼ੁਰੂ ਕਰ ਦਿਤਾ ।
''ਵਾਅਕਦੀ !" ਰਘੁਨੰਦਨ ਨੇ ਇਕ ਡੂੰਘਾ ਸਾਹ ਭਰਿਆ: ਜਿਵੇਂ ਖ਼ਤਰਾ ਛਾਲਾਂ ਮਾਰਦ ਵਧਿਆ ਆ ਰਿਹਾ ਸੀ ।
''ਪਿਆਰੇ ਇਸ ਤੋਂ ਵੱਡੇ ਖਤਰੇ ਵਾਲੀ ਗੱਲ ਹੋਰ ਐ।" ਆਈ.ਜੀ. ਨੇ ਪੀ ਕੇ ਖੰਘੂਰਾ ਮਾਰਿਆ ।" "ਉਹ ਹੈ ਪੰਜਾਬੀਆਂ ਦੇ ਖਤਰਨਾਕ ਇਰਾਦੇ । ਤਾਰੀਖ਼ ਦਸਦੀ ਐ ਬਗ਼ਾਵਤ ਹਮੇਸ਼ਾਂ
ਪੰਜਾਬ ਅਥਵਾ ਪੱਛਮ ਵਿਚੋਂ ਉਠਦੀ ਰਹੀ ਹੈ । ਜੇ ਉਸ ਬਗਾਵਤ ਕੋਲ ਕਮਿਊਨਿਜ਼ਮ ਦੀ ਵਿਚਾਰਧਾਰਾ ਦੇ ਹਥਿਆਰ ਵੀ ਹੋਏ; ਕੀ ਦੇਸ ਨੂੰ ਡਬਲ ਖ਼ਤਰਾ ਨਹੀਂ ਹੋ ਜਾਏਗਾ ?"
"ਜਨਾਬ, ਤੁਹਾਡੀ ਦੂਰ ਅੰਦੇਸ਼ੀ ਕਮਾਲ ਐ । ਹਾਅ, ਇਹ ਕੁਝ ਹੋ ਸਕਦਾ ਏ ।" ਛੋਟਾ ਸ਼ਰਮਾ ਸਿਰ ਹਲਾ ਹਲਾ ਵੱਡੇ ਸਦਮੇ ਦੀ ਖੁਸ਼ਾਮਦ ਕਰ ਰਿਹਾ ਸੀ ਤੇ ਦੂਜੇ ਪਾਸੇ ਰਾਜਨੀਤੀ ਸਮੇਤ ਦੋਹਰਾ ਨਸ਼ਾ ਪੀ ਰਿਹਾ ਸੀ।
"ਤੈਨੂੰ ਪਤਾ ਏ, ਉਸ ਵੰਨੇ ਮਾਂ ਪੰਜਾਬੀ ਦਾ ਕਿਵੇਂ ਕੰਡਾ ਕਢਿਆ ਸੀ । ਪਾਕਿਸਤਾਨੀ ਹਮਲੇ ਦੀ ਆੜ ਵਿਚ ਉਹ ਆਪਣੀ ਵੰਨ ਗਾਰਡ ਖੜੀ ਕਰਨਾ ਚਾਹੁੰਦਾ ਸੀ । ਜੁਮੇਵਾਰਾਂ ਮੈਨੂੰ ਖੁਲ੍ਹੀ ਛੁੱਟੀ ਦੇ ਦਿਤੀ ਤੇ ਮੈਂ ਆਪਣੇ ਖਾਸ ਉਲਖਾਸ ਬਦਮਾਸ਼ ਨੂੰ ਇਸ਼ਾਰਾ ਕਰ ਦਿਤਾ। ਉਸ ਬਹਾਦਰ ਨੇ ਤਿੰਨ ਗੋਲੀਆਂ ਮਾਰ ਕੇ ਸੜਕ ਵਿਚ ਰੋਡ ਸੁੱਟਿਆ। ਵੱਡੇ ਸਰਦਾਰ ਦੀ ਹੁਣ ਤਕ ਚੂਕ ਨਹੀਂ ਨਿਕਲੀ ।" ਪਰਸਰਾਮ ਨੇ ਪੂਰੇ ਸੰਕੇਤ ਨਾਲ ਇਕ ਕਹਾਣੀ ਦਸਦਿਆਂ ਜਲਾਲ ਫੜ ਲਿਆ; ਜਿਵੇਂ ਸਾਰੇ ਹਿੰਦੋਸਤਾਨ ਵਿਚੋਂ ਉਠਦੀ ਬਗਾਵਤ ਦਾ ਸਿਰ ਥਾਏ ਕੁਚਲ ਸੁੱਟਿਆ ਸੀ ।
ਐਸ. ਪੀ. ਨੂੰ ਅੰਦਰੋ ਅੰਦਰ ਚਲੀ ਇਸ ਸੁਰੰਗ-ਕਹਾਣੀ ਦਾ ਪਤਾ ਸੀ। ਪਰ ਉਸ ਦੇ ਖ਼ਤਰਨਾਕ ਪਿਛਵਾੜੇ ਤੋਂ ਉਹ ਅਸਲੇ ਅਣਜਾਣ ਸੀ।
"ਜਨਾਬ ਹੁਣ ਮੈਨੂੰ ਕੀ ਹਦਾਇਤ ਐ ? ਅੱਜ ਤੁਸਾਂ ਕਈ ਪੱਖਾਂ ਤੋਂ ਅਨ੍ਹੇਰਾ ਚੁਕਿਆ ਏ ।"
"ਦੇਖ, ਤੇਰੇ ਇਲਾਕੇ ਵਿਚ ਪੁਲੀਸ ਦਾ ਮੁਖਬਰ ਕਤਲ ਹੋ ਗਿਆ ਏ ।"
“ਉਹ ਤੁਸੀਂ ਫਿਕਰ ਨਾ ਕਰੋ: ਗੁੰਡਿਆਂ ਦੀ ਅਹੀ ਤਹੀ ਫੇਰ ਦਿੱਤੀ ਜਾਵੇਗੀ ।" ਐਸ. ਪੀ. ਨੇ ਆਪਣੇ ਸਾਹਬ ਦੀ ਗੱਲ ਮੂੰਹੋਂ ਬੋਲ ਲਈ ।
"ਨਹੀਂ ਉਨ੍ਹਾਂ ਨੂੰ ਥਾਏਂ ਉਡਾ ਦੇਣਾ ਏਂ । ਗ੍ਰਿਫਤਾਰੀ ਸ਼ੋਅ ਨਹੀਂ ਕਰਨੀ ।" ਆਈ. ਜੀ. ਸ਼ਰਮੇ ਨੇ ਮੁੱਕਾ ਮਾਰ ਕੇ ਸਨਮਾਈਕਾ ਦੀ ਬੇਲਦਾਰ ਤਪਾਈ ਜਰਕਾ ਸੁੱਟੀ । "ਮੁਖਬਰ ਨੂੰ ਸਪੋਰਟ ਨਾ ਦਿਤੀ ਜਾਵੇ; ਉਹ ਖਲੋਤਾ ਨਹੀਂ ਰਹਿ ਸਕਦਾ। ਉਸ ਦੇ ਕਤਲ ਹੋ ਜਾਣ ਪਿਛੋਂ ਉਹਦਾ ਮੁੱਲ ਨਾ ਪਾਇਆ ਜਾਵੇ: ਕੋਈ ਮੁੜ ਮੁਖ਼ਬਰ ਹੋਣ ਦਾ ਹੌਸਲਾ ਨਹੀਂ ਕਰੇਗਾ। ਲੋਕਾਂ ਵਿਚ ਬਗਾਵਤ ਦਾ ਹੌਸਲਾ ਵਧੇਗਾ । ਤੈਨੂੰ ਭੁਲੇਖਾ ਨਾ ਰਹੇ, ਰਾਜ ਮਿਲਟਰੀ ਤੇ ਪੁਲੀਸ ਦੇ ਨਹੀਂ. ਸਗੋਂ ਸਿੱਧੀ ਜ਼ਬਾਨ ਵਿਚ ਗ਼ਦਾਰਾਂ ਦੇ ਸਿਰ ਤੇ ਚਲਦੇ ਹਨ । ਭਾਂਤ ਭਾਂਤ ਦੀਆਂ ਜ਼ਬਾਨਾਂ, ਕਲਚਰਾਂ ਤੇ ਮਜੂਬਾਂ ਦਾ ਐਨਾ ਵੱਡਾ ਦੇਸ ਕਾਬੂ ਰਖਣ ਲਈ ਭਾਂਤ ਭਾਂਤ ਦੇ ਹਮਾਇਤੀ ਚਾਹੀਦੇ ਹਨ । ਗਦਾਰ ਨੂੰ ਅਹੁਦੇ ਜਾਂ ਬਖਸ਼ੀਸ਼ ਨਾਲ ਨਾ ਨਵਾਜਿਆ ਜਾਵੇ: ਕਿਸੇ ਦਾ ਦਿਮਾਗ ਖ਼ਰਾਬ ਹੋਇਆ ਏ, ਆਪਣੇ ਕੰਮੀ ਹਿਤਾਂ ਦੇ ਵਿਰੁਧ ਸਾਝਾ ਸਾਥ ਦੇਵੇਗਾ ?" ਵੱਡੇ ਸ਼ਰਮੇ ਦਾ ਰਾਜਨੀਤਕ ਜੋਸ਼ ਵਿਚ ਗਰੂਰ ਵੀ ਨਾਲ ਨਾਲ ਨਸ਼ੇ ਦੀਆਂ ਪੌੜੀਆ ਚੜੀ ਜਾ ਰਿਹਾ ਸੀ ।
“ਜਿਸ ਭੂਪੀ ਨਾਂ ਦੇ ਚਮਾਰ ਮੁੰਡੇ ਨੇ ਸਾਡੇ ਮੁਖਬਰ ਨੂੰ ਮਰਵਾਉਣ ਵਿਚ ਦੱਸ ਪਾਈ ਸੀ, ਉਸ ਨੂੰ ਕਾਬੂ ਕੀਤਾ ਹੋਇਆ ਏ । ਉਸ ਲਾਲਚ ਵਿਚ ਆ ਕੇ ਕਾਤਲ ਫੜਾਉਣ ਲਈ ਹਾਮੀ ਭਰ ਲਈ ਹੈ। ਉਹਦੇ ਨਾਲ ਆਪਣੇ ਬੰਦੇ ਲਾ ਕੇ ਛਡ ਦਿਤੇ ਹਨ । ਬਸ ਆਥਣ ਸਵੇਰ ਫੜੇ ਹੀ ਸਮਝੋ । ਐਸ. ਪੀ. ਰਘੁਨੰਦਨ ਨੇ ਪੇਸਬੰਦੀ ਵਜੋਂ ਆਪਣੀ ਕਾਰਗੁਜ਼ਾਰੀ ਕਹਿ ਸੁਣਾਈ ।
"ਭਾਈ ਸਾਹਬ ! ਫੜਨੇ ਨਹੀਂ । ਕਿਸੇ ਨਹਿਰ, ਢੱਕ ਜਾਂ ਝਿੰਗੀ ਦੀ ਆੜ ਵਿਚ ਮੁਕਾ- ਬਲਾ ਬਣਾ ਕੇ ਖ਼ਤਮ ਕਰਨੇ ਹਨ । ਉਨ੍ਹਾਂ ਮੁਕਾਬਲੇ ਵਿਚ ਮੋਇਆ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਵਖਾਉਣਾ ਏਂ, ਦਹਿਸ਼ਤ ਪਾਉਣੀ ਏਂ । ਤਾਂ ਜੋ ਮੁੜ ਕੋਈ ਹਥਿਆਰ ਚੁੱਕ ਕੇ ਸਾਡੇ ਮੁਖ਼ਬਰ ਨੂੰ
ਮਾਰਨ ਦਾ ਹੀਆ ਨਾ ਕਰੋ ।" ਪਰਸਰਾਮ ਨੇ ਆਪਣੀ ਗੱਲ ਦੀ ਨੋਠੀ ਵਿਚ ਦੋਹਰੀ ਮੁੱਕੀ ਨਾਲ ਤਪਾਈ ਨੂੰ ਠਕੋਰਿਆ ।
ਕਾਤਲਾਂ ਨੂੰ ਉਡਾ ਦੇਣਾ ਸੁਣਾ ਕੇ ਅੱਜ. ਪੀ. ਦੇ ਅੰਦਰ ਇਕ ਗੜਬੜ ਉਠ ਪਈ । ਇਹ ਸਿੱਧੀ ਬੇਕਾਨੂੰਨੀ, ਸੀ । ਉਸ ਸੱਚ ਸੱਚ ਆਖਿਆ :
"ਮੇਰਾ ਖਿਆਲ ਐ ਸਰ, ਇਸ ਮਾਮਲੇ ਵਿਚ ਹੋਮ ਮਨਿਸਟਰ ਨੂੰ ਕਾਨਫੀਡੈਂਸ ਵਿਚ ਲੈ ਲਿਆ ਜਾਵੇ ।" ਇਕ ਕਾਂਬਾ ਅੰਦਰ ਅੰਦਰ ਉਸ ਦੀ ਪੋਜ਼ੀਸ਼ਨ ਨੂੰ ਖਾਈ ਜਾ ਰਿਹਾ ਸੀ ।
"ਡੰਮ ਪੰਜਾਬ ਦੀ ਬੱਗਾ ਮਨਿਸਟਰੀ । ਅਸੀਂ ਸੈਂਟਰ ਦੇ ਅੰਡਰ ਆਂ। ਮੇਰੀ ਹਰ ਤਰ੍ਹਾਂ ਤੈਅ ਹੋਈ ਹੋਈ ਐ; ਤੂੰ ਕੋਈ ਫਿਕਰ ਨਾ ਕਰ ।" ਪਰਸਰਾਮ ਨੇ ਇਕ ਫੁੰਕਾਰਾ ਮਾਰਿਆ, ਜਿਵੇਂ ਸੀ. ਐਮ. ਉਹਦਾ ਚਪੜਾਸੀ ਸੀ । "ਭਾਈ ਸਾਹਬ !' ਉਸ ਸਾਹਬ ਉਤੇ ਸਾਰਾ ਜ਼ੋਰ ਲਾ ਦਿਤਾ। "ਇਹ ਗੱਲਾਂ ਸਿਰਫ਼ ਤੇਰੇ ਨਾਲ ਹੀ ਕੀਤੀਆਂ ਜਾ ਸਕਦੀਆਂ ਏ । ਹੋਰ ਕਿਸੇ ਉਤੇ ਮੈਂ ਕਿਵੇਂ ਵੀ ਭਰੋਸਾ ਨਹੀਂ ਕਰ ਸਕਦਾ। ਸਾਰੇ ਸੀਕਰਿਟ ਸਮੇਂ ਤੋਂ ਪਹਿਲਾਂ ਮੈਂ ਤੇਰੇ ਅਗੇ ਨਹੀਂ ਰਖ ਸਕਦਾ। ਪਰ ਮੋਟੇ ਤੌਰ ਤੇ ਸੁਣ ਲੈ: ਸਾਡੇ ਇਨਟੈਲੀਜੈਨਸੀਆ ਤੇ ਸੀ. ਆਈ. ਡੀ. ਦੀਆਂ ਰੀਪੋਰਟਾਂ ਦੇ ਤੱਤ ਹਨ : ਬੰਗਾਲ, ਬਿਹਾਰ, ਪੰਜਾਬ ਤੇ ਆਧਰਾ ਵਿਚ ਦੋਹਾਂ ਕਮਿਉਨਿਸਟ ਪਾਰਟੀਆਂ ਨੂੰ ਬੁਰ- ਜੂਆ ਤੇ ਗਦਾਰ ਆਖਣ ਵਾਲਾ ਰੁੱਸਿਆ ਗਰੂਪ, ਹਥਿਆਰਬੰਦ ਇਨਕਲਾਬ ਦੇ ਨਾਅਰੇ ਨਾਲ ਖਲੇ ਗਿਆ ਹੈ । ਇਹ ਉਨ੍ਹਾਂ ਤੱਤੇ ਕਮਿਊਨਿਸਟਾਂ ਦਾ ਹੀ ਟੋਲਾ ਹੈ; ਜਿਹੜਾ 1962 ਵਿਚ ਚੀਨ ਨੂੰ ਗਾਲਾ ਕਢਦਾ ਸੀ ਕਿ ਉਹ ਨੇਛਾ ਤੋਂ ਆਪਣੇ ਆਪ ਲੜਾਈ ਬੰਦ ਕਰਕੇ ਪਿਛੇ ਕਿਉਂ ਮੁੜ ਗਿਆ । ਹੁਣ ਚੀਨ ਨੇ ਇਨ੍ਹਾ ਨੂੰ ਹੱਲਾਸ਼ੇਰੀ ਦੇ ਦਿਤੀ ਹੈ, ਉਸ ਇਕ ਲੱਖ ਲਾਲ ਕਿਤਾਬ, ਕਲਕੱਤੇ ਭੇਜੀ ਏ । ਚੀਨ ਬਾਰਡਰ ਏਰੀਏ ਦੇ ਇਲਾਕੇ ਹੜੱਪ ਕਰਨ ਲਈ ਹਿੰਦੁਸਤਾਨ ਵਿਚ ਅੰਦਰੋਂ ਬਾਹਰੋਂ ਗੜਬੜ ਪੈਦਾ ਕਰਵਾਈ ਰਖਣਾ ਚਾਹੁੰਦਾ ਏ । ਏਸੇ ਲਈ ਪਾਕਿਸਤਾਨ ਦੀ ਪਿੱਠ ਠੱਕੀ ਆ ਰਿਹਾ ਹੈ । ਸਾਮਤਾਜ ਸਾਨੂੰ ਆਪਣੀ ਮੰਡੀ ਬਣਾਈ ਰਖਣ ਲਦੀ ਬੁਨਿਆਦੀ ਇੰਡਸਟਰੀ ਵਿਚ ਪੈਰਾਂ ਤੇ ਖਲੱਤਾ ਨਹੀਂ ਵੇਖ ਸਕਦਾ। ਰੂਸ ਤੋਂ ਅਸਾਂ ਹਥਿਆਰ ਤੇ ਟੈਕਨਾਲਜੀ ਦੀ ਸਹਾਇਤਾ ਤਾਂ ਲੈਣੀ ਹੈ; ਖੰਡ ਵਿਚ ਜਹਿਰ ਕਮਿਊਨਿਜ਼ਮ ਨਹੀਂ ਲੈਣਾ । ਇਨ੍ਹਾਂ ਹਾਲਾਤ ਵਿਚ ਚੌਕਸੀ ਵਰ- ਤਣੀ ਜ਼ਰੂਰੀ ਹੈ। ਇਹ ਟੋਲਾ ਹਾਲੇ ਬਹੁਤਾ ਵਖਤ ਨਹੀਂ ਪਾ ਸਕਦਾ । ਪਰ ਇਸ ਦਾ ਖ਼ਤਰਨਾਕ ਪਹਿਲੂ ਇਹ ਹੈ ਕਿ ਜਵਾਨ ਮੁੰਡੇ ਹੀ ਇਨਕਲਾਬ ਲਈ ਵਰਗਲਾਏ ਗਏ ਹਨ । ਅਸਾਂ ਪੂਰੀ ਸਾਵ ਧਾਨੀ ਨਾਲ ਇਨ੍ਹਾਂ ਵਿਚ ਆਪਣੇ ਬੰਦੇ ਉਤਾਰ ਦਿੱਤੇ ਹਨ । ਯੂਨੀਵਰਸਿਟੀ ਸੈੱਲਾਂ ਵਿਚ ਪ੍ਰੋਫੈਸਰ ਗੰਢ ਲਏ ਹਨ । ਮੁਜ਼ਾਰਿਆਂ ਵਿਚ ਇਨ੍ਹਾਂ ਦੀ ਥੋੜੀ ਬਹੁਤ ਪਹੁੰਚ ਜ਼ਰੂਰ ਹੋਈ ਹੈ: ਪਰ ਮਜ਼ਦੂਰਾ ਵਿਚ ਉੱਕਾ ਨਹੀਂ । ਹੀਰੋਦਿਜ਼ਮ ਇਨ੍ਹਾਂ ਦੇ ਸਿਰ ਨੂੰ ਜਨੂੰਨ ਬਣ ਕੇ ਚੜ ਗਿਆ ਏ । ਲੋਕਾਂ, ਖਾਸ ਤੌਰ ਤੇ ਕਿਸਾਨਾਂ ਨੂੰ ਗੰਢਣ ਤੋਂ ਪਹਿਲਾਂ ਪਹਿਲਾਂ ਇਨ੍ਹਾਂ ਨੂੰ ਕੁਚਲ ਦਿੱਤਾ ਜਾਵੇ । ਇਨ੍ਹਾਂ ਨੂੰ ਹਰ ਹਾਲਤ ਵਿਚ ਖਤਮ ਕਰਨਾ, ਸਕਰੀਨ ਕੀਤੀ ਪਾਲਿਸੀ ਦੀ ਮੁੱਢਲੀ ਹਦਾਇਤ ਐ । ਸਮਝ ਗਏ ਨਾ ? ਮੈਂ ਕਿਹਾ ਸੀ, ਇਹ ਸਾਰਾ ਕੁਝ ਇਕ ਸ਼ਰਮੇ ਐੱਸ. ਪੀ. ਨਾਲ ਹੀ ਸਾਂਝਾ ਕੀਤਾ ਜਾ ਸਕਦਾ ਹੈ ।" ਪਰਸਰਾਮ ਨੇ ਬਾਕੀ ਬਚਦੀ ਵਿਸਕੀ ਵੀ ਗਲਾਸਾਂ ਵਿਚ ਪਾ ਲਈ ਅਤੇ ਖਾਲੀ ਬੋਤਲ ਤਪਾਈ ਦੇ ਪਾਸੇ ਰਖ ਦਿਤੀ।
ਐੱਸ. ਪੀ. ਸ਼ਰਮੇ ਲਈ ਬਹੁਤਾ ਕੁਝ ਨਵਾਂ ਨਹੀਂ ਸੀ । ਪਰ ਹਥਿਆਰ ਚੁੱਕਣ ਵਾਲੇ ਮੁੰਡਿਆਂ ਨੂੰ ਮੁਕਾ ਦੇਣ ਦੀ ਪਾਲਿਸੀ ਦਾ ਉਜ ਨੂੰ ਪਹਿਲੀ ਵਾਰ ਪਤਾ ਲੱਗਾ ਸੀ । ਆਈ. ਜੀ.
ਦੀ ਹੱਲਾਸ਼ੇਰੀ ਵਿਚ ਉਸ ਪੰਜਾਬ ਸਰਕਾਰ ਤੋਂ ਪਤਵਾਹਰਾ ਹੋਣ ਦਾ ਮਨ ਬਣਾ ਲਿਆ । ਉਸ ਨੂੰ ਵਿਸ਼ਵਾਸ ਆ ਗਿਆ, ਪਰਸਰਾਮ ਸੈਂਟਰ ਦੀ ਹਮਾਇਤ ਬਿਨਾਂ ਕਾਤਲਾਨਾ ਕਦਮ ਨਹੀਂ ਚੁੱਕ ਸਕਦਾ । ਉਸ ਜੀ ਕਰੜਾ ਕਰ ਕੇ ਆਖ ਦਿਤਾ :
"ਠੀਕ ਹੈ ਜਨਾਬ ! ਬੰਦਾ ਹਰ ਖ਼ਿਦਮਤ ਅੰਜਾਮ ਦੇਵੇਗਾ। ਮੈਨੂੰ ਤਾਂ ਜਨਾਬ ਦਾ ਇਸ਼ਾਰਾ ਈ ਕਾਫ਼ੀ ਐ।" ਉਹ ਇਹ ਵੀ ਸੱਚ ਰਿਹਾ ਸੀ. ਮੈਂ ਨਸ਼ਈ ਤਾਂ ਨਹੀਂ ?
"ਆਖਰੀ ਗੱਲ ਐ ਪਿਆਰੇ ।" ਪਰਸਰਾਮ ਨੇ ਹੱਥਲਾ ਪੈੱਗ ਮੂੰਹ ਨੂੰ ਲਾਉਣ ਤੋਂ ਪਹਿਲਾਂ ਰਘੁਨੰਦਨ ਨੂੰ ਮੁਸਕਰਾਂਦੀਆਂ ਤੇ ਥੋੜਾ ਭੇਪਰਦੀਆਂ ਨਜ਼ਰਾਂ ਨਾਲ ਤਾੜਿਆ । "ਦੇਖੋ, ਸੰਕੋਚ ਨੂੰ ਪਾਸੇ ਰੱਖ ਕੇ ਗੱਲ ਕਰਨ ਲੱਗਾ ਹਾਂ ।"
"ਲਓ ਸਾਹਬ, ਸੰਕੋਚ ਕਾਹਦੀ ।" ਛੋਟੇ ਸ਼ਰਮੇ ਨੇ ਆਪਣੇ ਸੰਮਾਨ ਦੀ ਅੰਦਰੋ ਅੰਦਰ ਅੰਗੜਾਈ ਭਰੀ ਤੇ ਮਨ ਵਿਚ ਆਖਿਆ, 'ਅਸਲ ਗੱਲ ਤਾਂ ਹੁਣੇ ਹੋਣੀ ਐ।" ਮੀਟਿੰਗ ਤੋਂ ਨਾਲ ਆਉਣ ਸਮੇਂ ਹੀ ਉਹ ਸਿਰ ਹੋ ਗਿਆ ਸੀ ।
“ਹਾਂਅ, ਮੈਂ ਆਪਣੀ ਅੰਜਨਾ ਧੀ ਤੁਹਾਡੀ ਧੀ ਬਣਾਉਣਾ ਚਾਹੁੰਦਾ ਆਂ ।" ਪਰਸਰਾਮ ਨੇ ਪਹਿਲੀ ਵਾਰ ਆਪੇ ਨੂੰ ਛੋਟਾ ਅਨੁਭਵ ਕੀਤਾ । ਪਰ ਉਹ ਮਨ ਦਾ ਭਾਰ ਲਾਹ ਕੇ ਹੌਲਾ ਹੋ ਗਿਆ। ਉਸ ਰਘੁਨੰਦਨ ਦੇ ਚਿਹਰੇ ਉਤੇ ਨੀਝ ਗੱਡ ਦਿਤੀ। ਉਸ ਦੇ ਆਖਣ ਢੰਗ ਵਿਚ ਬਾਪ ਵਲੋਂ ਬੇਨਤੀ ਅਤੇ ਆਈ. ਜੀ. ਪੁਲੀਸ ਵਲੋਂ ਹੁਕਮ ਦੀ ਖਿੱਚੜੀ ਰਲੀ ਹੋਈ ਸੀ ।
"ਸਾਹਬ ਬਹਾਦਰ ! ਮੇਰੇ ਲਈ ਇਸ ਤੋਂ ਲਈ ਉਹ ਪਹਿਲੋਂ ਹੀ ਤਿਆਰ ਸੀ । "ਤੁਸੀਂ ਵਡੀ ਖ਼ੁਸ਼ੀ ਹੋਰ ਕੀ ਹੋ ਸਕਦੀ ਹੈ ।" ਇਸ ਉੱਤਰ ਬਿਨੇਪਾਲ ਨਾਲ ਨਸ਼ੰਗ ਸਿੱਧੀ ਗਲ ਕਰ ਲਵੋ।" ਇਕ ਪਲ ਲਈ ਉਸ ਆਪਣੇ ਲੜਕੇ ਦੀ ਥਾਂ ਖ਼ੁਦ ਨੂੰ ਕੰਠੀ ਦਾ ਮਾਲਕ ਮਹਿਸੂਸ ਕੀਤਾ । ਉਸ ਨੂੰ ਇਕ ਸ਼ੱਕ ਵੀ ਸੀ, ਬਿਨੇਪਾਲ ਅੰਜਨਾ ਨੂੰ ਵਧੇਰੇ ਖੁਲ੍ਹ ਖਲਾਸੀ ਸਮਝ ਕੇ ਸ਼ਾਇਦ ਪਰਵਾਨ ਹੀ ਨਾ ਕਰੋ ।
“ਅੰਜਨਾ ਦਸਦੀ ਸੀ, ਬਿਨੇਪਾਲ ਉਸ ਨੂੰ ਬੰਟ ਕਲੱਬ ਮਿਲਿਆ ਸੀ। ਉਹ ਦੋਵੇਂ ਇਕ ਦੂਜੇ ਨੂੰ ਚਾਹੁੰਦੇ ਹਨ । ਰਘੁਨੰਦਨ ਜੀ ! ਮੈਂ ਆਪਣੀ ਇਕ ਇਕ ਲੜਕੀ ਦੀ ਖੁਸ਼ੀ ਲਈ ਜਹਾਨ ਕੁਰਬਾਨ ਕਰ ਸਕਦਾ ਹਾਂ ।" ਨਸ਼ੇ ਵਿਚ ਆਏ ਆਈ. ਜੀ. ਸਾਹਬ ਦਾ ਮਨ ਭਰ ਆਇਆ।
ਐੱਸ. ਪੀ. ਨੇ ਦਿਲ ਵਿਚ ਸੋਚਿਆ, ਤਾਂ ਅੰਜਨਾ ਤੇ ਬਿਨੋਪਾਲ ਵੀ ਠੀਕ ਠਾਕ ਹੈ।
“ਸਰ, ਤੁਹਾਨੂੰ ਕੁਝ ਵੀ ਕੁਰਬਾਨ ਨਹੀਂ ਬੇਟਾ । ਤੁਹਾਡੀ ਹਰ ਆਗਿਆ ਦਾ ਪਾਲਣ ਕਰੇਗਾ ਕਰਨਾ ਪਏਗਾ । ਬਿਨੇਪਾਲ ਅਜ ਤੋਂ ਤੁਹਾਡਾ ।" ਉਸ ਬਾਹਰ ਆਉਂਦੀ ਆਫ਼ਰੀ ਖੁਸ਼ੀ ਨੂੰ ਲੰਮਾ ਸਾਹ ਭਰ ਕੇ ਡਕਾਰ ਲਿਆ।
ਦੋਹਾਂ ਸ਼ਰਮਿਆਂ ਇੱਕ ਦੂਜੇ ਦਾ ਹੱਥ ਮਜ਼ਬੂਤੀ ਨਾਲ ਘੁਟ ਲਿਆ ।
"ਆਈ. ਏ. ਐੱਸ. ਉਸ ਕਰ ਲਈ ਹੈ । ਵਿਆਹ ਉਸ ਨੂੰ ਅਫ਼ਸਰ ਲਾ ਕੇ ਹੀ ਕਰਾਂਗਾ ।’ ਪਰਸਰਾਮ ਦਾ ਸੂਹਾ ਚਿਹਰਾ ਦਮਕਾ ਮਾਰ ਉਠਿਆ । "ਤੁਸੀਂ ਭੋਰਾ ਚਿੰਤਾ ਨਾ ਕਰਨੀ । ਉਸ ਨੂੰ ਮੈਂ ਸੀ. ਬੀ. ਆਈ. ਵਿਚ ਛਿਟ ਕਰਾਵਾਂਗਾ । ਲਓ ਅਜ ਤੋਂ ਅਸੀਂ ਸਬੰਧੀ । ਬਲੰਕ ਐਂਡ ਵਾਈਟ ਦਾ ਇਕ ਕੁੜਮਾਚਾਰੀ ਹੋ ਜਾਵੇ ।" ਉਸ ਮੁਕਰੀ ਨੂੰ ਆਵਾਜ਼ ਮਾਰੀ +" ਓਏ ਮੁਕਰੀ ਸੂਅਰ ?" ਪਰਸਰਾਮ ਅਜ ਦੀ ਖ਼ੁਸ਼ੀ ਵਿਚ ਮੁਕਰੀ ਨੂੰ ਪੈੱਗ ਪਿਆ ਕੇ ਸਿਨਮੇ ਤੋਰਨਾ ਚਾਹੁੰਦਾ ਸੀ।
ਸਰੂ ਉੱਗੇ ਸ਼ੀਸ਼ਿਆਂ ਵਾਲਾ ਬਾਰ ਖੁਲ੍ਹਿਆ । ਮੁਕਰੀ ਟੈਲੀਫੋਨ ਖਿੱਚੀ ਆ ਰਿਹਾ ਸੀ।
"ਸਾਹਬ ਬਾਹਰੋਂ ਆਇਆ ਏ ।"
ਐੱਸ. ਪੀ. ਨੇ ਪਰਸ ਰਾਮ ਦੇ ਸਤਿਕਾਰ ਵਿਚ ਆਪ ਫੋਨ ਫੜ ਲਿਆ।
"ਹੇਲੋ.....ਹੇਲ਼ੇ ? ਕੌਣ ?..... ਹਰਿੰਦਰ ਸਿੰਘ ਬੋਲ ਰਿਹਾ ਏ.. ਜਮਾਂਦਾਰ ਦੇ ਕਾਤਲ ਫੜ ਲਏ ? ... ਸ਼ਾਬਾਸ਼ ਮੇਰੇ ਸਿੰਘ ਸਰਦਾਰਾ !" ਵਿਸਕੀ, ਸਾਕ ਤੇ ਕਾਤਲਾਂ ਦੀ ਗਰਿਫ਼ਤਾਰੀ ਦੇ ਨਸ਼ੇ ਨਾਲ ਰਘੁਨੰਦਨ ਕੁਰਸੀ ਤੋਂ ਉੱਛਲ ਕੇ ਉਠ ਖਲੋਤਾ। "ਹੈਲੋ !...... ਹਵਾਲਾਤ ਲਿਆ ਬੰਦ ਕੀਤੇ ? ...... ਮਾੜੀ ਗੱਲ, ਬਹੁਤ ਹੀ ਮਾੜੀ। ਹੌਲੇ ?''
ਖਬਰ ਸੁਣ ਕੇ ਪਰਸਰਾਸ ਉਸ ਦੇ ਨਾਲ ਹੀ ਉਠ ਖਲੋਤਾ। ਉਸ ਝਟ ਫੋਨ ਰਘੁਨੰਦਨ ਦੇ ਹੱਥੋਂ ਲੈ ਲਿਆ ।
" ਡੀ. ਐਸ. ਪੀ. ਸਾਹਿਬ, ਮੈਂ ਆਈ.ਜੀ,.. ਬੋਲ ਰਿਹਾ ਹਾਂ ......... ..ਹੈਲੋ?......ਇਨ੍ਹਾਂ ਕਾਤਲਾਂ ਨੂੰ ਹੁਣੇ ਗੱਡੀ ਵਿਚ ਬਹਾ ਕੇ ਕਿਤੇ ਬਾਹਰ ਅੜਤਲੇ ਲੈ ਜਾਓ ? ... ਸਮਝ ਲਿਆ ?
....ਐੱਸ. ਪੀ. ਸਾਹਬ ਫੋਰਨ ਤੁਹਾਡੇ ਕੋਲ ਪਹੁੰਚ ਰਹੇ ਐ। ਸ਼ਾਬਾਸ਼ ਬਹੁਤ ਇਹ- ਤਿਆਤ ਨਾਲ, ਘਬਰਾਉਣਾ ਨਹੀਂ । ਮੈਂ ਹਰ ਤਰ੍ਹਾਂ ਤੁਹਾਡੀ ਪਿੱਠ ਉਤੇ ਹਾਂ ।" ਹਦਾਇਤਾਂ ਚਾੜ ਕੇ ਉਸ ਫੋਨ ਰੱਖ ਦਿਤਾ ।
ਉਨ੍ਹਾਂ ਕੁੜਮਾਚਾਰੀ ਵਾਲੇ ਪੱਗ ਮੁਕਰੀ ਦੀ ਟਰੇਅ ਵਿਚੋਂ ਚੁੱਕੇ ਕੇ ਚੜ੍ਹਾ ਲਏ । ਕਾਤਲਾਂ ਦੀ ਗਰਿਫਤਾਰੀ ਨੇ ਉਨ੍ਹਾਂ ਵਿਚ ਇਕ ਕਾਹਲੀ ਪੈਦਾ ਕਰ ਦਿਤੀ । ਰਘੁਨੰਦਨ ਨੇ ਪਰਸਰਾਮ ਦਾ ਹੱਥ ਮਜ਼ਬੂਤੀ ਨਾਲ ਘੁੱਟਿਆ । ਆਪਣੀ ਵਲੋਂ ਹਰ ਵਫ਼ਾ ਦਾ ਯਕੀਨ ਦਵਾਇਆ । ਉਹ ਜੈ ਹਿੰਦ ਆਖ ਜੀਪ ਵਿਚ ਬਹਿ ਗਿਆ। ਜੀਪ ਦੀ ਕਾਲੀ ਝੰਡੀ ਉਤੇ ਲਾਲ ਧਾਗੇ ਨਾਲ ਕਢਿਆ 'ਪੁਲੀਸ' ਸ਼ਬਦ ਹਰ ਖੱਬੇ ਦੀ ਲਾਈਟ ਵਿਚ 'ਖ਼ਤਰਾ ਖ਼ਤਰਾ' ਪੁਕਾਰ ਰਿਹਾ ਸੀ ।
12
ਜਬੈ ਬਾਣ ਲਾਗੈ, ਤਬੈ ਰੋਸ ਜਾਗੈ
ਜੁਆਲੇ, ਸਤਿਨਾਮ ਤੇ ਭੋਲੇ ਦੀਆਂ ਲਾਸ਼ਾਂ ਦੇ ਦਿਨ ਪੁਰਾਣੇ ਭੱਠੇ ਵਿਚ ਪਈਆਂ ਸੜਦੀਆਂ ਰਹੀਆਂ । ਪੁਲੀਸ ਵਲੋਂ ਮੁੰਡਿਆਂ ਨੂੰ ਫੜ ਕੇ ਮਾਰਨ ਦੇ ਅਤਿਆਚਾਰ ਨੇ ਸਾਰੇ ਇਲਾਕੇ ਵਿਚ ਹਾਹਾਕਾਰ ਮਚਾ ਦਿਤੀ । ਪੁਲੀਸ ਦੇ ਕੀਤੇ ਕਤਲਾਂ ਦੀ ਗੱਲ ਬਾਰੂਦ ਦੀ ਲਾਟ ਵਾਂਗ ਆਲੇ ਦੁਆਲੇ ਦੇ ਪਿੰਡਾਂ ਵਿਚ ਫੈਲ ਗਈ । ਲੋਕਾਂ ਦੇ ਢਾਣੇ ਲਾਸ਼ਾਂ ਵੇਖਣ ਆ ਰਹੇ ਸਨ । ਪਿੰਡਾਂ ਵਿਚ ਸਰਕਾਰ ਵਿਰੋਧੀਆਂ ਗੱਲ ਚੁੱਕ ਲਈ । ਕੋਈ ਕਹਿ ਰਿਹਾ ਸੀ, 'ਅਸੀਂ' ਫੜੇ ਹੋਏ ਸਤਨਾਮ ਹੋਰਾਂ ਨੂੰ ਥਾਣੇ ਲਈ ਜਾਂਦਿਆਂ ਵੇਖਿਆ ਏ ।' ਕੋਈ ਆਖਦਾ: 'ਅਸਾਂ ਟਰੱਕ ਵਿਚੋਂ ਹੱਥਕੜੀ ਲਗਿਆ ਨੂੰ ਉਤਰ- ਦਿਆਂ ਤੱਕਿਆ ਏ । ਮੁਕਾਬਲੇ ਦਾ ਝੂਠ ਅਤੇ ਫੜ ਕੇ ਮਾਰਨ ਦਾ ਸੱਚ ਲੋਕਾਂ ਦੇ ਮਨਾਂ ਵਿਚ ਲੋਹੇ ਦੇ ਕਿੱਲ ਵਾਂਗ ਗੱਡਿਆ ਗਿਆ । ਵਾਰਸਾਂ ਬਦਸ਼ਕਲ ਹੋਈਆਂ ਲਹੂ-ਲੁਹਾਨ ਲਾਸ਼ਾਂ ਦੀ ਸ਼ਨਾ- ਖ਼ਤ ਕਰ ਲਈ ਸੀ।
ਬਲਵੀਰ ਨੇ ਛਾਤੀ ਪਿੱਟ ਪਿੱਟ ਆਪਣਾ ਬੁਰਾ ਹਾਲ ਕਰ ਲਿਆ: 'ਮੇਰਿਆ ਰਾਤਿਆ ਮੈਂ ਕਿਧਰ ਨੂੰ ਜਾਵਾਂਗੀ ਵੇ ! ਤੂੰ ਇਕ ਵਾਰੀ ਉਠ ਕੇ ਆਪਣੇ ਪੁੱਤ ਨੂੰ ਵੇਖ ਜਾ ਵੇ !" ਸਤਿਨਾਮ ਦੀ ਮਾਂ ਭੁੱਬਾਂ ਮਾਰ ਰਹੀ ਸੀ : 'ਵੇ ਪੁੱਤਾ ਤੇਰੇ ਬਿਨਾਂ ਜਹਾਨ ਦੋਜਕ ਵੇ ! ਸੁੱਖਾਂ ਸੁਖ ਸੁਖ ਮਸਾਂ ਦੇਖਿਆ ਸੀ ਪੁੱਤਾ !' ਭੋਲੇ ਦੇ ਭਰਾ ਰੁੱਖਾਂ ਨਾਲ ਟੱਕਰਾਂ ਮਾਰ ਰਹੇ ਸਨ । 'ਮੇਲੇ ਤੇ ਸੱਥਾਂ ਸੁੰਨੀਆਂ ਕਰ ਗਿਆ ਓਏ ਭਰਾਵਾ !'
ਲੋਕਾਂ ਦੀ ਆਮ ਭਾਖਾ ਸੀ, ਸਰਹੰਦ ਦਾ ਸਾਕਾ ਮੁੜ ਦੋਹਰਾਇਆ ਗਿਆ ਏ । ਜਾਨ ਮਾਲ ਦੀ ਰਾਖੀ ਕਰਨ ਵਾਲੀ ਪੁਲਸ ਨੇ ਈ ਸਿੱਧਾ ਕਹਿਰ ਵਰਤਾਉਣਾ ਸ਼ੁਰੂ ਕਰ ਦਿਤਾ । ਘੋਰ ਕਲਜੁਗ ਦੀਆਂ ਨਿਸ਼ਾਨੀਆਂ ਉਭਰ ਪਈਆਂ ਏਂ। ਅਸਲ ਵਿਚ ਲੋਕ, ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਰੰਗ ਸਨ । ਬਰੁਜ਼ਗਾਰੀ ਤੇ ਗਰੀਬੀ ਨੇ ਲੋਕਾਂ ਦਾ ਲੱਕ ਤੋੜ ਰੱਖਿਆ ਸੀ । ਕਰਜ਼ੇ ਨੇ ਜਵਾਨ ਪੰਜਾਬ ਨੂੰ ਬੁੱਢਿਆਂ ਕਰ ਦਿਤਾ ਸੀ । ਸੈਂਟਰ ਸਰਕਾਰ ਮਿਥ ਕੇ ਪੰਜਾਬ ਨਾਲ ਵਿਤਕਰਾ ਕਰ ਰਹੀ ਸੀ । ਬੁਨਿਆਦੀ ਇੰਡਸਟਰੀ ਵਲੋਂ ਪੰਜਾਬ ਨੂੰ ਕਰਾ ਜਵਾਬ ਦੇਈ ਰਖਿਆ । ਪੰਜਾਬੀ ਸੂਬਾ ਜਿਹੜਾ ਸਭ ਤੋਂ ਪਹਿਲਾਂ ਬਣਾਉਣਾ ਚਾਹੀਦਾ ਸੀ: ਜਦੋਂ ਕੋਈ ਵਾਹ ਨਾ ਗਈ, ਅੱਡੀਆਂ ਠੰਡੇ ਰਗੜ ਕੇ ਅੱਧਿਓਂ ਡਦ ਕੀਤਾ। ਕਿਸਾਨ ਨੂੰ ਮੰਡੀ ਦੀ ਦੋਹਰੀ ਲੁੱਟ ਨੇ ਕੱਖੋਂ ਹੌਲਾ ਕਰ ਛਡਿਆ ਸੀ । ਲੋਕਾਂ ਦੀ ਆਰਥਕ ਹਾਲਤ ਆਜਾਦ ਹੋ ਜਾਣ ਪਿਛੋਂ ਕਈ ਗੁਣਾਂ ਨਿੱਘਰ ਚੁਕੀ ਸੀ । ਉਨ੍ਹਾਂ ਦੇ ਪਹਿਲਾਂ ਹੀ ਭਰੇ ਤੇ ਦੁਖੇ ਦਿਲਾਂ ਨੂੰ ਜਵਾਨ ਜਹਾਨ ਮੁੰਡਿਆਂ ਦੇ ਕਤਲਾਂ ਨੇ ਇਕ ਤਰ੍ਹਾਂ ਲਾਂਬੂ ਹੀ ਲਾ ਦਿਤੇ । ਕੋਈ ਮਨਿਸਟਰੀ ਨੂੰ ਗਾਹਲਾਂ ਦੇ ਰਿਹਾ ਸੀ । ਕੋਈ ਸਾਰੇ ਉਪਦਰਵ ਦਾ ਭਾਂਡਾ ਪੁਲੀਸ ਸਿਰ ਭੰਨ ਰਿਹਾ ਸੀ । ਅਖੀਰ ਲੋਕਾਂ ਦਾ ਕ੍ਰੋਧ ਕੇਂਦਰੀ ਸਰਕਾਰ ਤੇ ਆ ਪੈਂਦਾ ।
ਪੁਲੀਸ ਨੇ ਭੱਠੇ ਵਿਚ ਲਿਆ ਕੇ ਪਹਿਲੀ ਰਾਤ ਹੀ ਤਿੰਨਾਂ ਨੂੰ ਸੂਟ ਕਰ ਦਿਤਾ ਸੀ । ਜੁਆਲੇ ਵਾਲਾ ਬਾਰਾਂ ਬੋਰ ਪਸਤੋਲ ਉਹਦੀਆਂ ਆਕੜੀਆਂ ਉਂਗਲਾਂ ਵਿਚ ਫਸਾਇਆ ਹੋਇਆ ਸੀ; ਜਿਵੇਂ ਗੱਲੀ ਚਲਾਉਣ ਨੂੰ ਤਿਆਰ ਹੀ ਸੀ । ਸਤਿਨਾਮ ਦਾ ਛੇ ਗੋਲੀ ਦਾ ਵਲੰਤੀ ਰੀਵਾਲਵਰ ਡੀ. ਐਸ. ਪੀ. ਹਰਿੰਦਰ ਸਿੰਘ ਨੇ ਕਾਬੂ ਕਰ ਲਿਆ ਤੇ ਉਹਦੀ ਥਾਂ ਇਕ ਨਾਲੀ ਭੱਜੜ ਬੰਦੂਕ ਰਖ ਦਿਤੀ ਜਿਸ ਵਿਚ ਬਾਰਾਂ ਬੋਰ ਦਾ ਕਾਰਤੂਸ ਇੱਟ ਨਾਲ ਠੋਕ ਕੇ ਚਾੜਿਆ ਸੀ । ਥਾਣੇਦਾਰ ਸਵਰਨ ਸਿੰਘ ਨੇ ਵਾਰਸਾਂ ਦੇ ਘਰ ਸਿਪਾਹੀਆਂ ਰਾਹੀਂ ਸੁਨੇਣੀਆਂ ਭੇਜ ਦਿਤੀਆਂ ਸਨ । ਘਰ ਦੇ ਅਤੇ ਆਂਢੀ ਗਵਾਂਢੀ ਸੁਣਦੇ ਸਾਰ ਮਹੇੜੀ ਦੇ ਭੱਠੇ ਨੂੰ ਨੱਠ ਪਏ । ਆ ਕੇ ਵੇਖਿਆ ਤਾਂ ਭਾਣਾ ਸੱਚ ਮੁੱਚ ਹੀ ਵਰਤਿਆ ਪਿਆ ਸੀ । ਸਭ ਦੀਆਂ ਭੁੱਬਾਂ ਨਿਕਲ ਗਈਆਂ।
ਸੂਰਜ ਦੇ ਚੜਾਅ ਨਾਲ ਲੋਕਾਂ ਦੇ ਵਹੀਰ ਲਾਸਾਂ ਵੇਖਣ ਤੁਰ ਪਏ । ਗਵਰਨਰ, ਚੀਫ਼ ਮਨਿਸਟਰ ਤੇ ਆਈ. ਜੀ. ਪੁਲੀਸ ਨੂੰ ਤਾਰਾ ਦਿਤੀਆਂ ਗਈਆਂ । ਲੋਕਾਂ ਦੀ ਬੂ-ਪਾਹਰਿਆ ਸੁਣ ਕੇ ਵੀ ਸਹਾਇਤਾ ਲਈ ਕੋਈ ਨਾ ਬਹੁੜਿਆ। ਲੋਕ ਗੁੱਸਾ ਜ਼ਾਹਰ ਕਰ ਰਹੇ ਸਨ; ਦਾਦ ਫਰਿਆਦ ਪੁਲਸ ਕੋਲ ਹੀ ਕਰਨੀ ਸੀ; ਜਿਸ ਫੜ ਕੇ 'ਦਾਅੜ ਦਾਅੜ' ਭੁੰਨ ਦਿਤੇ । ਪੁਲੀਸ ਨੇ ਲੋਕਾਂ ਦਾ 'ਤਾਅ ਅਤੇ ਰੋਹ ਵੇਖ ਕੇ ਦੋ ਵਾਰ ਲਾਸ਼ਾਂ ਚੁਕਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਪੁਲੀਸ ਨੂੰ ਆਪਣਾ ਘੇਰਾ ਨਾ ਤੋੜਨ ਦਿਤਾ । ਪਹਿਲਾਂ ਹੀ ਕਾਤਲਾਂ ਦੀ ਕਤਾਰ ਵਿਚ ਖਲ ਚੁਕੀ ਪੁਲੀਸ ਮੁੜ ਗੋਲੀ ਚਲਾਉਣ ਦੀ ਪੁਜ਼ੀਸ਼ਨ ਵਿਚ ਨਹੀਂ ਰਹੀ ਸੀ । ਲੋਕਾਂ ਦੇ ਵਧਦੇ ਜਾ ਰਹੇ ਜੋਸ਼ ਤੇ ਗੁੱਸੇ ਨੇ ਪੁਲੀਸ ਨੂੰ ਉਥੋਂ ਇਕ ਤਰ੍ਹਾਂ ਭਜਾ ਹੀ ਦਿਤਾ ।
ਐਸ. ਪੀ. ਜਾਣ ਤੋਂ ਪਹਿਲਾਂ ਡੀ. ਐਸ. ਪੀ. ਨੂੰ ਹਦਾਇਤ ਕਰ ਗਿਆ ਸੀ ਕਿ ਲਾਸ਼ਾਂ ਦਾ ਲੋਕਾਂ ਵਿਚ ਵਖਾਲਾ ਪਾਉਣਾ ਏਂ, ਤਾਂ ਕਿ ਇਲਾਕੇ ਵਿਚ ਸਹਿਮ ਪੈ ਜਾਵੇ ਤੇ ਪੁਲੀਸ ਦਾ ਤਹਿਤ ਕਾਇਮ ਢਹੇ । ਐਸ. ਪੀ. ਸ਼ਰਮੇ ਦੀ ਹਾਜ਼ਰੀ ਵਿਚ ਮੁਲਜ਼ਮਾਂ ਨੂੰ ਗੋਲੀਆਂ ਮਾਰੀਆਂ ਗਦੀਆਂ ਸਨ । ਲਾਸ਼ਾਂ ਦੇ ਵਿਖਾਲੇ ਨਾਲ ਉਲਟਾ ਅਸਰ ਪੈ ਗਿਆ । ਸਰਕਾਰ ਵਿਰੁਧ ਲੋਕਾਂ ਦਾ ਗੁੱਸਾ ਭਾਂਬੜ ਬਣ ਖਲੋਤਾ । ਸਰਕਾਰ ਵਿਰੋਧੀ ਰਾਜਸੀ ਵਰਕਰਾਂ ਨਾਅਰੇ ਚੂਕ ਦਿਤੇ : "ਪੰਜਾਬ ਪੁਲੀਸ, ਮੁਰਦਾਬਾਦ ! ਸੈਂਟਰ ਸਰਕਾਰ ਮੁਰਦਾਬਾਦ ! ਖੂਨ ਦਾ ਬਦਲਾ, ਖੂਨ ਨਾ' ਲਾਂਗੇ । ਸ਼ਹੀਦਾਂ ਦਾ ਖੂਨ, ਅਜਾਈਂ ਨਹੀਂ ਜਾਵੇਗਾ । ਜ਼ਾਲਮ ਸਰਕਾਰ, ਮੁਰਦਾਬਾਦ ! ਪੁਲੀਸ ਰਾਜ ਹਾਇ
ਹਾਇ !" ਹੋਰ ਆਈ ਪੁਲੀਸ ਫੋਰਸ ਵੀ ਬੇਕਾਬੂ ਭੀੜ ਨੂੰ ਕੰਟਰੋਲ ਨਾ ਕਰ ਸਕੇ । ਅਖੀਰ ਆਈ ਜੀ. ਪਰਸਰਾਮ ਨੂੰ ਆਪ ਮੌਕੇ ਤੇ ਆਉਣਾ ਪਿਆ । ਉਸ ਆਉਂਦਿਆਂ ਹੀ ਲੋਕਾਂ ਨੂੰ ਠੰਢਿਆਂ ਕਰ ਕੇ ਵਾਰਸਾਂ ਦੀ ਹਮਦਰਦੀ ਜਿੱਤਣੀ ਚਾਹੀ । ਆਪਣਾ ਵਹਬ ਕਾਇਮ ਰਖਣ ਲਈ ਉਸ ਜਾਣ ਕੇ ਉਰਦੂ ਹਿੰਦੀ ਦੀ ਖਿਚੜੀ ਬੋਲਣੀ ਸੁਰੂ ਕਰ ਦਿਤੀ :
"ਬਹੁਤ ਬੁਰੀ ਬਾਤ ਹੂਈ ਹੈ ਬਾਈਓ । ਦੁੱਖ ਹੈ, ਦਿਲੀ ਅਫ਼ਸੋਸ ਹੈ । ਮੇਰੀ ਹਮਦਰਦੀ ਤੁਮਹਾਰੇ ਔਰ ਵਾਰਸੋਂ ਕੇ ਸਾਥ ਹੈ । ਪਰ ਯਿਹ ਬੀ ਨਾ ਦੁਲੀਏ ਕਿ ਵੱਧ ਕਾਤਲ ਥੇ, ਮੁਕਾਬਲੇ ਮੈਂ ਮਾਰੇ ਗਏ ।" ਉਹ ਹਮਦਰਦੀ ਤੇ ਦਾਬੇ ਵਾਲੇ ਦੋਵੇਂ ਹੱਥ ਰਖੀ ਆ ਰਿਹਾ ਸੀ । ਹਿਫ਼ਾਜ਼ਤ ਵਜੋਂ ਪੁਲੀਸ ਦੇ ਜਵਾਨਾਂ ਆਈ. ਜੀ. ਨੂੰ ਘੇਰਿਆ ਹੋਇਆ ਸੀ ।
''ਜਨਾਬ ਹੋਣਾ ਤਾਂ ਏਹੀ ਐ. ਮੁਕਾਬਲਾ ਕੋਈ ਨਹੀਂ ਹੋਇਆ : ਝੂਠ ਮੂਨ ਬਣਾਇਆ ਏ ।" ਇਲਾਕੇ ਦੇ ਇਕ ਸਰਕਾਰ ਵਿਰੋਧੀ ਸਰਪੰਚ ਨੇ ਆਖਿਆ।
"ਕਿਸੀ ਨੇ ਆਂਖੋਂ ਸੇ ਦੇਖਾ ?" ਇਕ ਲੜਾਕੀ ਮੁੱਖੀ ਨੇ ਉਹਦੇ ਨੱਕ ਨੂੰ ਬਹਿੰਦਿਆਂ ਸਾਰ ਕਟ ਲਿਆ। ਸਾਹਬ ਨੇ ਹੈਟ ਲਾਹ ਕੇ ਹਵਾ ਕਰਨੀ ਸ਼ੁਰੂ ਕਰ ਦਿਤੀ । ਹਾੜ ਦੀ ਤਪਾੜ ਕਾਰਨ ਮੁੜਕਾ ਉਹਦੇ ਕੰਨਾਂ ਹੇਠੋਂ ਵਹਿ ਤੁਰਿਆ ਸੀ।
"ਹਾਂ ਜੀ. ਮੈਂ ਥਾਣਿਓ: ਨੀਲੇ ਟਰੱਕ ਉਤੇ ਹੱਥਕੜੀ ਲਗਿਆ ਨੂੰ ਲਈ ਆਉਂਦਿਆਂ ਵੇਖਿਆ ਏ: ਹਾਲੇ ਬੱਤੀਆਂ ਜਗੀਆਂ ਹੀ ਸਨ ।" ਇਕ ਹੋਰ ਆਦਮੀ ਨੇ ਸ਼ਹਾਦਤ ਵਜੋਂ ਬਾਰ ਬਾਰ ਬਾਂਹ ਨੂੰ ਜੋਸ਼ ਵਿਚ ਮਾਰਿਆ।
"ਠੀਕ ਐ, ਅਗਰ ਐਸਾ ਹੈ, ਤੇ ਪੁਲੀਸ ਕੇ ਸਭ ਕਰਮਚਾਰੀਓ ਕੋ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀ ਜਾਏਗੀ । ਮੈਂ ਆਪ ਲੋਗੋਂ ਕੋ ਸਰਕਾਰ ਕੀ ਤਰਫ਼ ਸੇ ਯਕੀਨ ਦਲਾਤਾ ਹੂੰ ।" ਆਈ. ਜੀ. ਨੇ ਨਵਾਂ ਪੈਂਤੜਾ ਖੋਲਿਆ।"ਅਬ ਲਾ ਪੋਸਟ ਮਾਰਟਮ ਕੇ ਲੀਏ ਲੇ ਜਾਨੇ ਦੀਜੀਏ, ਔਰ ਏਕ ਤਰਫ ਹੋ ਜਾਈਏ ।"
''ਪਹਿਲੋਂ ਐੱਸ. ਪੀ. ਸ਼ਰਮੇ, ਡਿਪਟੀ ਹਰਿੰਦਰ ਤੇ ਸਵਰਨੇ ਬਾਣੇਦਾਰ ਨੂੰ ਗਰਿਫ਼ਤਾਰ ਕਰੋ ।" ਵਿਰੋਧੀਆਂ ਗੱਲ ਨੂੰ ਮੱਠੀ ਨਾ ਪੈਣ ਦਿਤਾ। ਉਨ੍ਹਾਂ ਭਾਣੇ ਪੁਲੀਸ ਮਸਾਂ ਕੁੜੱਕੀ ਵਿਚ ਆਈ ਸੀ।
''ਨਹੀਂ, ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਐ।" ਇਕ ਹੋਰ ਮੰਗ ਉਠ ਪਈ ।
"ਦੇਖੋ ਭਈ, ਯਿਹ ਬਾਤ ਮਾਰੇ ਜਾਣੇ ਵਾਲੀ ਕੇ ਸਰਾਸਰ ਖਿਲਾਫ ਜਾਏਗੀ । ਪੋਸਟ ਮਾਰਟਮ ਨਹੀਂ ਹੋਗਾ ਤੇ ਕਾਨੂੰਨੀ ਕਾਰਵਾਈ ਕੈਸੇ ਹੋਗੀ ।" ਪਰਸਰਾਮ ਨੇ ਧੀਰਜ ਹੱਥੋਂ ਨਾ ਛਡਿਆ ਅਤੇ ਸਮਤਾਉਣ ਦੀ ਕੋਸ਼ਿਸ਼ ਜਾਰੀ ਰਖੀ।
"ਨਹੀਂ, ਇਨ੍ਹਾਂ ਹਤਿਆਰਿਆਂ ਨੂੰ ਵੀ ਇਸ ਤਰ੍ਹਾਂ ਹੀ ਗੋਲੀਆਂ ਮਾਰ । ਪੁਲੀਸ ਰਾਜ, ਮੁਰਦਾਬਾਦ ! ਸ਼ਹੀਦਾ ਦੇ ਕਾਤਲਾਂ ਨੂੰ ਥਾਏਂ ਗੱਲੀ ਮਾਰੋ ।" ਲੋਕਾਂ ਦਾ ਰੋਹ ਵਸੋਂ ਬਾਹਰਾ ਉਬਲ ਉਥਲ ਪੈ ਰਿਹਾ ਸੀ ।
ਆਈ. ਜੀ, ਸ਼ਰਮੇ ਨੇ ਭੜਕੀ ਭੀੜ ਦਾ ਤੱਤਾ ਤਾਅ ਜਾਚ ਕੇ ਖਿਸਕ ਜਾਣ ਵਿਚ ਹੀ ਰਾਜਨੀਤੀ ਸਮਝੀ ।
“ਹੱਛਾ, ਮੇਰੀ ਇੱਕ ਬੇਨਤੀ ਮਾਨ ਲੀਜੀਏ । ਕੋਈ ਗੜਬੜ ਨਾ ਕਰਨਾ : ਮੈਂ ਪਹਿਲੇ ਮਨਿਸਟਰੀ ਸੇ ਬਾਤ ਕਰ ਨੂੰ ।" ਡਿਪਲੋਮੈਂਟ ਚਾਣਕ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਤੁਰ ਗਿਆ । ਉਸ ਐੱਸ. ਪੀ. ਸ਼ਰਮਾ, ਡਿਪਟੀ ਹਰਿੰਦਰ ਸਿੰਘ ਤੇ ਥਾਣੇਦਾਰ ਸਵਰਨ ਸਿੰਘ ਨੂੰ ਲੋਕਾਂ ਦੀਆਂ
ਨਜ਼ਰਾਂ ਤੋਂ ਪਹਿਲਾਂ ਹੀ ਪਾਸੇ ਕਰ ਦਿਤਾ ਸੀ । ਉਸ ਸਿੱਖ ਇਲਾਕੇ ਨੂੰ ਭਾਂਪ ਕੇ ਐਡੀਸ਼ਨਲ ਸਿੱਖ ਐੱਸ. ਪੀ. ਨੂੰ ਵਿਗੜੀ, ਕਿਉਂਟਣ ਵਾਸਤੇ ਤਾਈਨਾਤ ਕਰ ਦਿਤਾ : ਮਤਾ ਵਕੂਆ ਫਿਰਕੂ ਰੰਗ ਨਾ ਫੜ ਜਾਵੇ । ਉਹ ਆਪ ਪਹਿਲੋਂ ਹੀ ਮਨਿਸਟਰੀ ਦੀਆਂ ਨਜ਼ਰਾਂ ਵਿਚ ਬਤੇਰ ਫ਼ਿਰਕੂ ਅਫ਼ਸਰ ਦੇ ਰੜਕ ਰਿਹਾ ਸੀ ।
ਮੁਖ਼ਬਰ ਜਮਾਂਦਾਰ ਦੇ ਕਤਲ ਦਾ ਲੋਕਾਂ ਨੂੰ ਖ਼ਾਸ ਅਫਸੋਸ ਨਹੀਂ ਹੋਇਆ ਸੀ । ਲੋਕ ਹਿਤਾਂ ਦੇ ਵਿਰੁਧ ਮੁਖਬਰ ਲੋਕਾਂ ਦੀਆਂ ਨਜ਼ਰਾਂ ਵਿਚ ਇਖ਼ਲਾਕੀ ਪਖੋਂ, ਕਾਣਾ ਆਦਮੀ ਹੁੰਦਾ ਹੈ । ਜਿਨ੍ਹਾਂ ਨੂੰ ਨੌਕਰੀ ਜਾਂ ਗੁਜ਼ਾਰੇ ਲਈ ਕੰਮ ਨਹੀਂ ਮਿਲਦਾ ਸੀ ਅਤੇ ਅਫ਼ੀਮ ਸ਼ਰਾਬ ਦਾ ਧੰਦਾ ਕਰਦੇ ਸਨ : ਉਨ੍ਹਾਂ ਸ਼੍ਰੇਣੇ ਜਮਾਂਦਾਰ ਨੂੰ ਮਾਰਨ ਵਾਲੇ ਮੁੰਡਿਆਂ ਨੂੰ ਵਧ ਚੜ੍ਹ ਕੇ ਸੂਰਮੇ ਆਖਿਆ ਸੀ । ਸੁਹੋਣੇ ਨੇ ਕਈਆਂ ਉਤੇ ਆਬਕਾਰੀ ਦੇ ਦਰੰਗੇ ਰਾਹੀਂ ਛਾਪੇ ਪਵਾਏ ਸਨ । ਸ਼ਰਾਬ, ਅਫ਼ੀਮ ਜਾਂ · ਪੋਸਤ ਫੜੇ ਜਾਣ ਉਤੇ ਗਵਾਹੀਆਂ ਦੇ ਕੇ ਉਨ੍ਹਾਂ ਨੂੰ ਕੈਦ ਅਥਵਾ ਜੁਰਮਾਨੇ ਕਰਵਾਏ ਸਨ । ਅਜਿਹੇ ਨਕੰਮੇ ਆਦਮੀਆਂ ਨੇ ਜਮਾਂਦਾਰ ਦੇ ਮਾਰੇ ਜਾਣ ਨੂੰ ਦੱਦ ਵੱਢੀ ਗਈ ਹੀ ਸਮਝਿਆ । ਪਰ ਜੁਆਲ ਹੋਰਾਂ ਦੀ ਤਿੱਕੜੀ ਨੂੰ ਗੋਲੀ ਮਾਰ ਕੇ ਲੋਕਾਂ ਉਤੇ ਦਹਿਸ਼ਤ ਪਾਉਣ ਵਾਲੀ ਪੁਲੀਸ ਦੀ ਵਿਉਂਤ ਅਸਲ ਗਲਤ ਸਾਬਤ ਹੋਈ । ਲੋਕ ਬੁਰੀ ਤਰ੍ਹਾਂ ਭੜਕ ਉਠੇ ਸਨ । ਭੜਕੇ ਲੋਕਾਂ ਨੂੰ ਸਰਕਾਰ ਵਿਰੋਧੀ ਰਾਜਨੀਤਕ ਪਾਰਟੀਆਂ ਵਰਤਣਾ ਸ਼ੁਰੂ ਕਰ ਦਿਤਾ ।
ਕਈਆਂ ਜੋਸ਼ ਵਿਚ ਆਕੇ ਸਲਾਹ ਦਿਤੀ । ਮੁੰਡਿਆਂ ਦੀਆਂ ਲਾਸ਼ਾਂ ਚੁਕ ਕੇ ਇਲਾਕੇ ਵਿਚ ਜਲੂਸ ਕਢਿਆ ਜਾਵੇ । ਕਈਆਂ ਸ਼ਹੀਦਾਂ ਦੀ ਮਰਯਾਦਾ ਅਨੁਸਾਰ ਸਸਕਾਰ ਕਰ ਦੇਣ ਦੀ ਰਾਇ ਦਿਤੀ । ਦੂਜੇ ਪੱਖੋਂ ਕੱਚ ਘਰੜ ਕਾਨੂੰਨਦਾਨਾਂ ਸਮਝਾਉਣਾ ਸ਼ੁਰੂ ਕਰ ਦਿਤਾ । ਲਾਸ਼ਾਂ ਚੁਕ ਲੈਣ ਨਾਲ ਪੁਲੀਸ ਵਿਰੁਧ ਮੁਕੱਦਮੇ ਦਾ ਭੱਠਾ ਬਹਿ ਜਾਵੇਗਾ। ਸਾਰੀ ਰਾਤ ਗੁਜ਼ਰ ਜਾਣ ਤੇ ਜੇਠ ਹਾੜ ਦੀ ਭੜਾਸ ਨਾਲ ਲਾਜਾਂ ਭੱਠੇ ਵਿਚ ਆਪਣੇ ਆਪ ਸੜ ਉਠੀਆਂ। ਰੱਣ ਵਾਲੇ ਵਾਰਸ ਵਖ ਪਿੱਟ ਪਿੱਟ ਪਾਗਲ ਹੋ ਗਏ ਸਨ । ਜਿਹੜਾ ਵੀ ਵੇਖਣ ਆਇਆ ਸੀ, ਜੇ ਉਸ ਧਾਹਾਂ ਨਹੀਂ ਮਾਰੀਆਂ ਸਨ, ਚੁਪਚਾਪ ਹੰਝੂ ਜ਼ਰੂਰ ਵਹਾਏ ਸਨ । ਲੋਕਾਂ ਗਾਂਧੀ ਦੇ ਚੇਲਿਆਂ ਅਤੇ ਪੁਲੀਸ ਹਾਕਮਾਂ ਵਿਰੁਧ ਗੁੱਸੇ ਭਰੋ ਸੰਕਲਪ ਲਏ, ਇਨ੍ਹਾਂ ਬੁੱਚੜਾਂ ਨੂੰ ਜ਼ਰੂਰ ਖ਼ਤਮ ਕਰਨਾ ਹੈ । ਕਿਸੇ ਸਿਆਣੇ ਪਰਬੰਧ ਅਤੇ ਤਰਤੀਬ ਦੇ ਬਿਨਾਂ ਲੋਕਾਂ ਦਾ ਗੁੱਸਾ, ਨਫ਼ਰਤ, ਰੋਹ, ਤੇ ਜੰਸ਼ ਹੜ੍ਹ ਦੇ ਪਾਣੀ ਵਾਂਗ ਅਜਾਈ ਵਗੀ ਜਾ ਰਿਹਾ ਸੀ ।
ਆਈ. ਜੀ. ਪਰਸਰਾਮ ਦੀਆਂ ਜਦੋਂ ਸਾਰੀਆਂ ਕੌਟੱਲਿਆ-ਨੀਤੀਆਂ ਬੇਕਾਰ ਹੋ ਗਈਆਂ, ਉਸ ਬਿਫ਼ਰੀ ਭੀੜ ਨੂੰ ਕਾਬੂ ਕਰਨ ਲਈ ਸੂਬਾਈ ਤੇ ਕੇਂਦਰੀ ਸਰਕਾਰ ਦੀ ਸਲਾਹ ਨਾਲ ਫ਼ੌਰੀ ਮਿਲਟਰੀ ਦੀ ਸਹਾਇਤਾ ਮੰਗ ਲਈ । ਲੋਕਾਂ ਦੂਜੀ ਰਾਤ ਪਹਿਰੋ ਲਾ ਦਿਤੇ ਅਤੇ ਪੁਲੀਸ ਨੂੰ ਦੂਰੋਂ ਹੀ ਫਟਕਾਰੀ ਰਖਿਆ । ਘੋੜ ਸਵਾਰ ਪੁਲੀਸ ਦੀ ਅਗਵਾਈ ਵਿਚ ਮਿਲਟਰੀ ਨੇ ਸਵੇਰੇ ਸਵਰ ਭੱਠੇ ਨੂੰ ਆ ਘੇਰਿਆ। ਲੋਕਾਂ ਦਾ ਭਾਰੀ ਇਕੱਠ ਕਲ ਦਿਨ ਛਿਪਣ ਸਾਰ ਵਿਖਰਨਾ ਸ਼ੁਰੂ ਹੋ ਗਿਆ ਸੀ, ਪਰ ਪੰਜਾਬ ਸੱਤ ਦਲੇਰ ਜਵਾਨਾਂ ਲਾਠੀਆਂ ਫੜ ਕੇ ਲਾਸ਼ਾਂ ਉਤੇ ਪਹਿਰਾ ਜਾਰੀ ਰਖਿਆ । ਮਿਲਟਰੀ ਨੇ ਆਉਣ ਸਾਰ ਲਾਊਡ ਸਪੀਕਰ ਵਰਤਿਆ। ਮੌਕੇ ਦਾ ਬਰਗੇਡੀਅਰ ਬੋਲਿਆ :
''ਭਰਾਵੋ ! ਮੋਕਾ ਵਾਰਦਾਤ ਉਤੇ ਮਿਲਟਰੀ ਪਹੁੰਚ ਗਈ ਹੈ । ਅਸਾਂ ਕਿਸੇ ਨੂੰ ਚੂੰ ਚਰਾਂ ਨਹੀਂ ਕਰਨ ਦੇਣੀ । ਜੋ ਵੀ ਕੋਈ ਲਾਸ਼ਾਂ ਕੋਲ ਹੈ, ਚੁੱਪਚਾਪ ਸੜਕ ਦੀ ਗੁੱਠ ਨੂੰ ਨਿਕਲ ਜਾਵੇ । ਨਹੀਂ ਤਾਂ ਭੁੰਨ ਕੇ ਸੁੱਟ ਦਿਤਾ ਜਾਵੇਗਾ ।'' ਉਸ ਆਪਣੀ ਦੂਰਬੀਨ ਨਾਲ ਸਲਾਹੀਂ ਪਏ ਲੋਕਾਂ ਨੂੰ
ਤਾੜ ਲਿਆ । ਉਹਦੇ ਇਸ਼ਾਰੇ ਨਾਲ ਲੋਕਾਂ ਨੂੰ ਜਰਕਾਉਣ ਲਈ ਮਿਲਟਰੀ ਦੀ ਇਕ ਟੁਕੜੀ ਨੇ ਪੰਜ ਸੱਤ ਹਵਾਈ ਫਾਇਰ ਦਾਗ ਦਿੱਤੇ ।
ਫਾਇਰਾਂ ਦੀ 'ਟੀਂਅ ਟੀਂ" ਸੁਣ ਕੇ ਲੋਕਾਂ ਦਾ ਲੱਛਾਂ ਮਾਰਦਾ ਜੱਸ ਧੱਕਾ ਖਾ ਕੇ ਝਟਪਟ ਲਹਿ ਗਿਆ। ਅੱਧਿਉ: ਬਹੁਤੇ ਇਕਦਮ ਸੜਕ ਵਾਲੇ ਪਾਸੇ ਨੂੰ ਪੱਤਤੋੜ ਹੋ ਗਏ। ਭੋਲੇ ਦੇ ਦੋਵੇਂ ਭਰਾਵਾਂ, ਸਤਿਨਾਮ'ਦੇ ਬਾਪ ਅਤੇ ਜੁਆਲੇ ਦੇ ਇਕ ਜਿਗਰੀ ਯਾਰ ਬਿਨਾਂ ਓਥੇ ਕੋਈ ਨਾ ਠਹਿਰਿਆ। ਹੌਲੀ ਹੌਲੀ ਸਭ ਖਿਸਕ ਗਏ। ਉਹ ਦਿਲਾਂ ਵਿਚ ਸਰਕਾਰ ਨੂੰ ਗਾਲਾਂ ਦੇ ਰਹੇ ਸਨ । ਇਸ ਤਰ੍ਹਾਂ ਦੇ ਭਾਣੇ ਵਰਤਦੇ ਉਨ੍ਹਾਂ ਕਦੇ ਨਹੀਂ ਦੇਖੋ ਸੁਣੇ ਸਨ।
ਮਿਲਟਰੀ ਅਤੇ ਪੁਲੀਸ ਨੇ ਬਿਨਾਂ ਕਿਸੇ ਵਿਰੋਧ ਦੇ ਤਿੰਨੇ ਲਾਸਾਂ ਚੁੱਕ ਕੇ ਟਰੱਕਾਂ ਵਿਚ ਲਿਆ ਰਖੀਆਂ। ਜਦੋਂ ਟਰੱਕ ਤੌਰਨ ਲੱਗ, ਸਤਿਨਾਮ ਦੇ ਬਾਪ ਨੇ ਵਾਸਤਾ ਪਾਉਂਦਿਆਂ ਧਾਹ ਮਾਰੀ :
"ਓਏ ਬਦਲਿਓ ! ਇਨ੍ਹਾਂ ਨੂੰ ਕਿੱਥੇ ਲੈ ਕੇ ਚੱਲੋ ਓ. ਸਾਨੂੰ ਨਾਲ ਤਾਂ ਲੈ ਚਲੋਂ ?"
ਮਿਲਟਰੀ ਦੇ ਇਕ ਸਿੱਖ ਅਫਸਰ ਨੇ ਹਮਦਰਦੀ ਨਾਲ ਸਿਰ ਮਾਰਿਆ:
"ਬਾਪੂ, ਸਾਨੂੰ ਮਾਫ਼ ਕਰੀਂ, ਅਸੀਂ ਅਜਿਹਾ ਨਹੀਂ ਕਰ ਸਕਦੇ ।"
ਟਰੱਕ ਤੇ ਜੀਪਾਂ ਧੂੜਾ ਉਝਾਂਦੀਆਂ ਕਤਾਰਾਂ ਵਿਚ ਤੁਰ ਗਈਆਂ। ਸਤਿਨਾਮ ਦਾ ਬਾਪ ਥਾਈਂ ਡਿਗ ਪਿਆ । ਭੋਲੇ ਦੇ ਭਰਾਵਾਂ ਉਸ ਨੂੰ ਮਸਾਂ ਬੱਚਿਆਂ ਅਤੇ ਗਸ਼ੀ ਤੋੜੀ।
ਪੁਲੀਸ ਨੇ ਪੋਸਟ ਮਾਰਟਮ ਪਿਛੋਂ ਲਾਸ਼ਾਂ ਵਾਰਸਾਂ ਨੂੰ ਦੇਣ ਦੀ ਦੂਜੀ ਗਲਤੀ ਨਾ ਕੀਤੀ । ਉਹ ਸਮਝ ਗਏ ਸਨ, ਇਸ ਤਰ੍ਹਾਂ ਲੋਕ ਇਨ੍ਹਾਂ ਦਾ ਜਲੂਸ ਕੱਢਣਗੇ । ਲੋਕਾਂ ਦਾ ਗੁੱਸਾ ਪੁਲੀਸ ਤੇ ਸਰਕਾਰ ਵਿਰੁਧ ਭੜਕੇਗਾ । ਗੜਬੜ ਹੋਰ ਵਧੇਗੀ। ਉਨ੍ਹਾਂ ਆਪਣੀ ਨਿਗਰਾਨੀ ਹੇਠ ਜ਼ਿਲੇ ਦੇ ਸਮਸ਼ਾਨ ਘਾਟ ਲਾਸ਼ਾਂ ਦਾ ਸੰਬਕਾਰ ਕਰ ਦਿਤਾ । ਲੋਕਾਂ ਦੀ ਬਲਾ ਟਾਲ ਕੇ ਪੁਲੀਸ ਨੇ ਆਪਣਾ ਹੱਥ ਉਤੇ ਕਰ ਲਿਆ। ਆਈ. ਜੀ. ਨੇ ਥਾਣੇਦਾਰ ਸਵਰਨ ਸਿੰਘ, ਡੀ. ਐੱਸ. ਪੀ. ਹਰਿੰਦਰ ਸਿੰਘ ਅਤੇ ਐੱਸ. ਪੀ. ਸ਼ਰਮਾ ਨੂੰ ਸਰਕਾਰੀ ਰੈਲੀ ਵਿਚ ਇਨਾਮ ਅਤੇ ਮੁਬਾਰਕਾਂ ਦਿਤੀਆਂ। ਉਨ੍ਹਾਂ ਤਿੰਨਾਂ ਨੂੰ ਨਕਸਲਵਾੜੀਆਂ ਦੇ ਅੱਖ-ਤਿਣ ਕੱਢ ਕੇ ਨਾਲ ਦੇ ਜ਼ਿਲਿਆਂ ਵਿਚ ਲਾਭਕਾਰੀ ਥਾਵਾਂ ਉਤੇ ਤਾਈਨਾਤ ਕਰ ਦਿਤਾ।
13
ਸਟਾਲਿਨ ਦਾ ਟਾਲਸਟਾਇ ਰੱਬ
ਮਿਹਰ ਸਿੰਘ ਹਿਰਦੇ ਦਾ ਕੋਮਲ ਭਾਵੀ ਮਨੁੱਖ ਸੀ । ਸਮੁੱਚੀ ਮਨੁੱਖਤਾ ਦੇ ਗਰੀਬੀ ਹੱਥੋਂ ਦੁੱਖ-ਦਰਦ ਵਿਚ ਪਸੀਜੇ ਜਾਣ ਨੇ ਹੀ ਉਸ ਨੂੰ ਹਥਿਆਰ ਚੁੱਕ ਕੇ ਇਨਕਲਾਬ ਲਿਆਉਣ ਵਲ: ਪ੍ਰੇਰਿਆ ਸੀ । ਮਤੇ ਪਾਸ ਕਰਕੇ ਸਮਾਜਵਾਦ ਲਿਆਉਣ ਵਾਲੀਆਂ ਰਾਜਸੀ ਪਾਰਟੀਆਂ, ਕਿਲਿਆਂ ਵਿਚ ਹਰਿਆਰ ਸਿੱਨੀ ਆਰਾਮ ਨਾਲ ਬੈਠੀ ਸਰਮਾਏਦਾਰੀ ਦਾ ਕੀ ਵਿਗਾੜ ਸਕਦੀਆਂ ਹਨ । ਉਸ ਨੂੰ ਅਜਿਹੀਆਂ ਹੀਜੜੀਆਂ ਰਾਜਸੀ ਪਾਰਟੀਆਂ ਉਤੇ ਗੁੱਸਾ ਆ ਗਿਆ ਸੀ । ਅਮਲੀ ਸਰਗਰਮੀਆਂ ਜੀ ਬਿਨਾਂ ਨਿਰੀ ਲਫ਼ਜ਼ਾਂ ਦੀ ਜੰਗ ਵੀ ਵਲ ਫੇਰ ਪਾ ਕੇ ਸਰਮਾਏਦਾਰੀ ਦੀ ਸਹਾਇਕ ਹੀ ਸਿੱਧ ਹੋਈ ਸੀ । ਪਰ ਜੁਆਲੇ, ਸਤਿਨਾਮ ਤੇ ਭੋਲੇ ਦੀਆਂ ਕੁਰਬਾਨੀਆਂ ਨੇ ਉਸ ਦਾ ਲੱਕ ਤੋੜ ਕੇ ਰੱਖ ਦਿਤਾ । ਸਤਿਨਾਮ ਬੜਾ ਹੀ ਸਮਝਦਾਰ ਤੇ ਨਿੱਗਰ ਮੁੰਡਾ ਸੀ । ਉਸ ਦੇ ਮਾਰੇ ਜਾਣ ਨਾਲ ਉਸ
ਦੀ ਸੱਜੀ ਬਾਂਹ ਹੀ ਨਹੀਂ ਟੁੱਟੀ ਸੀ : ਸਗੋਂ ਹਿੱਕ ਵਿਚ ਸਦਾ ਧੁੱਖਦਾ ਸੱਲ ਪੈ ਗਿਆ ਸੀ । ਉਸ ਤੋਂ ਸਤਿਨਾਮ ਦੀ ਮਾਂ ਦੇ ਕੀਰਨੇ ਸੁਣੇ ਨਹੀਂ ਗਏ ਸੀ। ਉਹ ਇਕਲੋਤੇ ਪੁੱਤ ਲਈ ਬਾਵਲੀ ਹੋਈ ਕੰਧਾਂ ਵਿਚ ਟੱਕਰਾਂ ਮਾਰ ਰਹੀ ਸੀ । ਮਿਹਰ ਸਿੰਘ ਓਥੇ ਖਲੇ ਨਾ ਸਕਿਆ। ਹਉਂਕਦੀ ਹਿੱਕ ਤੇ ਭਰੀਆਂ ਅੱਖਾਂ ਦੀ ਕਾਹਲੀ ਨਾਲ ਉਹ ਚਲ ਪਿਆ।
'ਮਾਂ ! ਤੂੰ ਰੋ ਨਾ । ਮੈਂ ਸਾਰੇ ਕਰਜੇ ਲਾਗਣਾ। ਹੁਣ ਤੂੰ ਹੌਸਲੇ ਨਾਲ ਇਸ ਪੁੱਤ ਨੂੰ ਵੀ ਜੰਞ ਨੂੰ ਤੋਰ ਦੇ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜ੍ਹੀ ਵਿਚੋਂ ਜੁਝਾਰ ਨੂੰ ਥਾਪੀ ਦੇ ਕੇ ਸ਼ਹਾਦਤ ਲਈ ਘੱਲਿਆ ਸੀ । ਉਹ ਆਪਣੇ ਡਿਗਦੇ ਮਨ ਨੂੰ ਇਤਿਹਾਸਕ ਬੇਰਾਂ ਨਾਲ ਖਲੱਤਾ ਕਰਦਾ । ਪਰ ਇਹ ਕੁਦਰਤ ਦਾ ਹੁੰਗਾਰਦਾ ਸੱਚ ਸੀ ਕਿ ਸਮੁੱਚੀ ਮਨੁੱਖਤਾ ਦਾ ਦਰਦ ਹਖਣ ਵਾਲਾ ਮਿਹਰ ਸਿੰਘ, ਦਿਸ ਹਿਰਦੇ ਵੇਧਕ ਸੱਟ ਨਾਲ ਬਹੱਦ ਉਦਾਸ ਹੋ ਗਿਆ। ਉਹ ਇਨਕਲਾਬੀ ਰਾਹ ਉਤੇ ਕਦਮ ਪੁੱਟ ਤੇ ਸਾਥੀਆਂ ਦੀ ਬਲੀ ਦੇ ਕੇ ਹੁਣ ਪੈਰ ਪਿਛਾਰ ਨਹੀਂ ਪਰਤਾ ਸਕਦਾ ਸੀ । ਕਿਨਾਰਾ ਉਹ ਆਪਣੀ ਮਰਜੀ ਨਾਲ ਛੱਡ ਚੁੱਕਾ ਸੀ । ਉਲਟ ਸੰਮਤ ਦੀਆਂ ਲਹਿਰਾਂ ਉਸ ਨੂੰ ਗੜਗੱਜਾ ਪਾਉਂਦੇ ਤੁਫਾਨ ਵਿਚ ਖਿੱਚ ਕੇ ਲੈ ਆਈਆਂ ਸਨ । ਵਾਪਸ ਜਾਣਾ ਉਹ ਸੱਚ ਵੀ ਨਹੀਂ ਸਕਦਾ ਸੀ । ਇਨਕਲਾਬੀ ਜੁਆਲਾ ਤੇ ਬਦਲੇ ਦੀ ਭਾਵਨਾ ਹਰ ਪਰਚੰਡ ਹੋ ਗਈਆਂ। 'ਹੋ ਇੱਕਦਾਰ ਖਲੋਵਾਂ ਪਿਛੇ ਲਾਹਨਤ ਹੈ ਤਿਸ ਤਾਈ ।' ਦਮੰਦਰ ਦੇ ਖੜਕਵੇਂ ਕੋਲ ਹੀਰ ਦੇ ਮੂੰਹੋਂ ਉਸ ਦੇ ਅਨੁਭਵ ਵਿਚ ਪ੍ਰਤਿਧੁਨੀ ਦੇ ਰਹੇ ਸਨ । ਕੁਰਬਾਨੀਆਂ ਦਿਤੇ ਬਿਨਾਂ ਕੁਝ ਨਹੀਂ ਬਣਨਾ । ਜੇ ਸਿੰਘਾਂ ਦੀਆਂ ਲਗਾਤਾਰ ਕੁਰਬਾਨੀਆਂ ਨਾਦਰਾਂ, ਅਬਦਾਲੀਆਂ ਤੇ ਡਰਖ਼ਸੀਅਰਾਂ ਦੇ ਨੱਕ ਭੂਆ ਸਕਦੀਆਂ ਏ ਗਾਂਧੀ ਦੇ ਇਹ ਚੋਰ ਚਲੇ ਕਿੰਨਾ ਕੁ ਚਿਰ ਅੜਨਗੇ ?' ਉਸ ਕਿਤਾਬ ਵਿਚ ਕੱਟ ਕੇ ਲੁਕਾਏ ਰੀਵਾਲਵਰ ਨੂੰ ਚੁੰਮਿਆਂ। 'ਗੁਰੂ ਗੋਬਿੰਦ ਸਿੰਘ ਨੇ ਐਵੇਂ ਨਹੀਂ ਭਗਤੀ ਨੂੰ ਸਿਮਰਿਆ ਸੀ । ਆਸ਼ਕ ਮਰਦ ਦਲੇਰ ਨੂੰ, ਸਿਵਾ ਉਡੀਕੇ ਗੈਰ ।' ਜੋ ਪੀਲੂ ਅਜ ਜਿਉਂਦਾ ਹੁੰਦਾ, ਆਸ਼ਕ ਮਰਦ ਦਲੇਰ ਨਾਲ ਤੀਜੇ ਇਨਕਲਾਬੀ ਨੂੰ ਵੀ ਆਪਣੀ ਸੁਰ ਵਿਚ ਥਾਂ ਦੇਂਦਾ । ਪਰ ਅਜ ਦੇ ਜੁਗ ਵਿਚ ਅਸਲ ਆਸ਼ਕ ਤੇ ਪੂਰਨ ਸਿੱਧ ਇਨਕਲਾਬੀ ਗੁਰੀਲੇ ਨਹੀਂ ? ਉਸ ਨੂੰ ਇਸ ਪ੍ਰਸ਼ਨ ਦੇ ਉੱਤਰ ਵਿਚ ਦਲੀਲ ਲੱਭਣ ਦੀ ਲੋੜ ਨਾ ਪਈ: ਰਲੇ ਅਸੀਂ ਲੋਕ ਇਨਕਲਾਬ ਦੀ ਨੀਂਹ ਦੀਆਂ ਦਿੱਟਾਂ ਹੀ ਸਹੀ। ਅਜ ਦੇ ਮੰਤਰੀ ਰਾਜ ਭਵਨ ਦੇ ਕਿੰਗਰਿਆਂ ਦੀਆ ਦਿੱਟਾ ਵਾਂਗ ਚਾਬੜ ਚਾਬੜ ਹੱਸ ਰਹੇ ਹਨ । ਉਨ੍ਹਾਂ ਦੀ ਜਾਣੇ ਬਲਾ ਇਸ ਭਾਰੀ ਬਿਲਡਿੰਗ ਦਾ ਬੋਝ ਨੀਂਹ ਦੀਆਂ ਇੱਟਾਂ, ਭਾਵ ਗਦਰੀ ਬਾਬਿਆਂ ਦੀਆਂ ਫਾਂਸੀਆਂ ਚੁੱਕੀ ਬੈਠੀਆ ਹਨ। ਮਿਹਰ ਸਿਆ. ਜਮਾਨੇ ਦੇ ਫੇਰ ਦੇਖ ਗਦਰੀ ਬਾਬੇ ਆਜ਼ਾਦੀ ਦੀ ਲੜਾਈ ਖ਼ਾਤਰ ਲਾਹੌਰ ਬਿਲ੍ਹੇ ਦੀਆਂ ਫਾਂਸੀਆਂ ਉਤੇ ਝੁਲ ਰਹੇ ਸਨ ਤੇ ਏਹੀ ਵਜ਼ੀਰ ਤੇ ਇਨ੍ਹਾਂ ਦਾ ਬਾਪੂ ਗਾਂਧੀ ਅੰਗਰੇਜ਼ ਸਾਮਰਾਜ ਨੂੰ ਧੜਾਧਤ ਭਰਤੀ ਦੇ ਰਿਹਾ ਸੀ । ਚੁਸਤ ਗਦਾਰੀ ਤੋ ਡਿਪਲੋਮੇਸੀ ਵਿਚ ਫਰਕ ਅਤਾ ਦੇ ਖਾਣ ਖਸਮਾਂ ਨੂੰ ਦੋਵੇਂ । ਆਜਾ ਬਾਬਿਆ ਦੀ ਪਾਈ ਲੀਹ ਤੇ ਸਮੇਂ ਦੇ ਸੱਚ ਤੋਂ ਕੁਰਬਾਨ ਹੋਣ ਹੈ। ਜਮੀਰ ਦਾ ਭਾਰ ਲੈ ਕੇ ਨਹੀਂ ਮਤਨਾ । ਜਦੋਂ ਮੌਤ ਆਪਣਾ ਦਿਨ ਐਧਰ ਓਧਰ ਨਹੀਂ ਕਰਦੀ। ਅਸੀਂ ਆਪਣਾ ਇਰਾਦਾ ਕਿਉਂ ਹੀ ਜਿੰਦਗੀ ਹੈ। ਇਤਿਹਾਸਕ ਫਾਂਸੀਆਂ ਬਦਲੀਏ । ਸਹਾਦਤ ਨੂੰ ਬੁੱਕਲ ਵਿਚ ਲੈ ਕੇ ਮਰਨਾ ਉਹਦੇ ਅੰਦਰ ਚੁਆਤੀਆਂ ਬਾਲ ਰਹੀਆਂ ਸਨ। ਹੋਈ ਤਾਂਡਵ ਉਹਦੇ ਪੈਰਾਂ ਨੂੰ ਤੇਜ ਤੇਜ਼ ਕਰੀ ਜਾ ਰਿਹਾ ਸੀ ।
ਜਦੋਂ ਮਨ ਦਾ ਜਵਾਰ ਲਹਿ ਜਾਂਦਾ: ਉਸ ਨੂੰ ਖਾਲੀ ਦਿਲ ਡੁੱਬਦਾ ਪ੍ਰਤੀਤ ਹੁੰਦਾ। 'ਭਲੇ $ ਧੀ ਰੱਖਿਆ ਸੀ ਹਾਲੇ ਜਵਾਨੀ ਦਾ ? ਸਤਿਨਾਮ ਦੀ ਮਾਂ ਅੱਛਰਾਂ ਵਾਂਗ ਅੰਨੀ ਨਹੀਂ ਹੋ
ਜਾਵੇਗੀ ? ਤੇ ਜਵਾਨ ਬਲਵੀਰ ਦਾ ਸਾਰੀ ਉਮਰ ਦਾ ਰੰਡੇਪਾ ?' ਉਹਦੇ ਜਾਨਦਾਰ ਸੈੱਲ ਅੰਦਰ ਵਿੱਤੀ ਦਿੱਤੀ ਉੱਡ ਰਹੇ ਸਨ । ਮਨੁੱਖ ਜਜ਼ਬਾਤੀ ਜੀਵ ਹੈ। ਤੇ ਜਜ਼ਬਾਤ ਵਿਚ ਡੋਲਿਆ ਮਨੁੱਖ ਰੱਬ ਨੂੰ ਆਸਰਾ ਬਣਾ ਲੈਂਦਾ ਹੈ । ਉਹ ਵਾਹੋਦਾਹ ਆਪਣੇ ਰੱਬ, ਬਾਬਾ ਮਿਰਗਿੰਦ ਵਲ ਭੱਜਾ ਜਾ ਰਿਹਾ ਸੀ । -ਉਹ ਉਸ ਨੂੰ ਨਾਨਾ ਜੀ ਆਖਦਾ ਸੀ । ਭਾਵੇਂ ਓਹ ਉਸ ਦਾ ਸਕਾ ਨਾਨਾ ਨਹੀਂ ਸੀ।
ਬਾਬਾ ਮਿਰਗਿੰਦ, ਸ਼ੱਬਰ ਅਕਾਲੀਆਂ ਤੇ ਪਰਜਾ ਮੰਡਲ ਦੀਆਂ ਇਤਿਹਾਸਕ ਕੁਠਾਲੀਆਂ ਵਿਚੋਂ ਦੀ ਹੋ ਕੇ ਆਇਆ ਨਿਕਾ ਕੁੰਦਨ ਸੀ । ਪੁਲੀਸ ਦੀਆਂ ਮਾਰਾ, ਨਿਤ ਦਿਹਾੜੀ ਦੀਆਂ ਹਾਜ਼ਰੀਆਂ ਅਤੇ ਹੋਰ ਹੋਰ ਤੰਗੀਆ ਨੇ ਉਸ ਕੱਲੋਂ ਦੁਆਬਾ ਛੁਡਵਾ ਦਿਤਾ ਸੀ । ਹੁਣ ਉਹ ਜੁਲਾਣੇ ਪਿੰਡ ਵਿਚ ਬੜੀ ਅੱਖ ਨਾਲ ਗੁਜ਼ਾਰਾ ਕਰ ਰਿਹਾ ਸੀ । ਜਿਉਂ ਹੀ ਨਾਨਕੇ ਆਏ ਮਿਹਰ ਸਿੰਘ ਨੂੰ ਬਾਬੇ ਦੀਆਂ ਕੁਰਬਾਨੀਆਂ ਬਾਰੇ ਪਤਾ ਲੱਗਾ; ਉਹ ਰੁੱਖ ਨਾਲ ਚੁੰਬੜੀ ਵੇਲ ਵਾਂਗ ਬਜ਼ੁਰਗ ਦੇ ਗਲ ਦਾ ਚਾਰ ਹੋ ਗਿਆ। ਭਾਵੇਂ ਬਾਬੇ ਦੇ ਪ੍ਰਭਾਵ ਹੇਠ ਮਿਹਰ ਸਿੰਘ ਦੀ ਚੜਤ ਅਸਮਾਨੀ ਚੰਨ ਬਣੀ ਹੋਈ ਸੀ, ਪਰ ਜੁਆਲੇ, ਸਤਿਨਾਮ ਤੇ ਥੱਲੇ ਦੇ ਮਾਰੇ ਜਾਣ ਨਾਲ ਉਹ ਇਕਦਮ ਗ੍ਰਹਿਣਿਆ ਗਿਆ । ਉਸ ਦੇ ਅਨੁਭਵ ਦੀ ਜਜ਼ਬਾਤੀ ਡੋਰ ਤਣਕਿਆਂ ਦੀ ਥਾਂ ਝਟਕਿਆਂ ਮੂੰਹ ਆਈ ਹੋਈ ਸੀ। ਡੱਲੇ ਮਨ ਨੂੰ ਮੁੜ ਪੈਰਾਂ ਸਿਰ ਕਰਨ ਲਈ ਉਹ ਬਾਬੇ ਕੋਲ ਜਾਂਦਾ ਸੱਚ ਰਿਹਾ ਸੀ :
'ਆਹਦੇ ਦੁਨੀਆਂ ਦੀ ਇਨਕਲਾਬੀ ਤਾਰੀਖ ਦਾ ਸਟੀਲਮੈਨ ਸਟਾਲਿਨ ਵੀ ਡੋਲ ਗਿਆ ਸੀ ; ਜਦੋਂ ਨਾਜ਼ੀਆਂ ਲੈਨਿਨਗਰਾਡ ਘੇਰੇ ਵਿਚ ਲਿਆ ਹੋਇਆ ਸੀ-ਸਟਾਲਿਨਗਰਾਡ ਦੀ ਇੱਟ ਨਾਲ ਇੱਟ ਖੜਕਾ ਦਿਤੀ ਸੀ ਅਤੇ ਦੁਸ਼ਮਣ ਦੇ ਬੰਬਾਰਾਂ ਮਾਸਕੋ ਦਾ ਨਾਸ ਪੁੱਟ ਰੱਖਿਆ ਸੀ । ਉਹ ਸ਼ੈਲਟਰ ਵਿਚ ਲੁਕਿਆ ਆਪਣੇ ਸਾਥੀ ਵਜ਼ੀਰਾਂ ਨਾਲ ਮੀਟਿੰਗ ਵਿਚ ਰੁੱਝਾ ਹੋਇਆ ਸੀ । ਬਾਹਰ ਨਾਜ਼ੀ ਤੋਪਾਂ ਦੁਨੀਆਂ ਦੀ ਪਹਿਲੀ ਤੋਂ ਇਕੋ ਇਕ ਮਜ਼ਦੂਰ ਸਟੇਟ ਦੀਆਂ ਕੰਧਾਂ ਹਿਲਾ ਰਹੀਆਂ ਸਨ । ਚਾਰ ਚੁਫੇਰੇ ਕਿਆਮਤ ਦੀ ਵਾਪਰੀ ਤਬਾਹੀ ਤੇ ਭੰੜੋ ਅਸਾਰ ਦੇਖ ਕੇ ਸਟਾਲਿਨ ਦੇ ਸਾਥੀਆਂ ਉਸ ਤੋਂ ਪੁੱਛਿਆ :
"ਕਾਮਰੋਡ ! ਆਖ਼ਰ ਹੋਏਗਾ ਕੀ ?"
ਸਟਾਲਿਨ ਜੰਗਲ ਦੇ ਨਵੇਂ ਫੜੇ ਸ਼ੇਰ ਵਾਂਗ ਸ਼ੈਲਟਰ ਵਿਚ ਏਧਰ ਓਧਰ ਗੇੜੇ ਕੱਢੀ ਜਾ ਰਿਹਾ ਸੀ । ਚੁੱਪ, ਜਿਵੇਂ ਮੂੰਹ ਸਿਉਂਤਾ ਹੋਵੇ । ਤੋਪਾਂ ਦੀਆਂ ਸਾਰੀਆਂ ਗੜਗਜਾਂ ਉਹਦੇ ਸਿਰ ਵਿਚ ਵਟ ਰਹੀਆਂ ਸਨ । ਸੂਝ ਅਤੇ ਸਿਧਾਂਤ ਦੇ ਵੀ ਤਹਿਖ਼ਾਨਿਆਂ ਵਿਚ ਪੈਰ ਥਿੜਕੇ ਹੋਏ ਸਨ । ਬਸ ਇਕ ਜਜ਼ਬੇ ਦੇ ਜੰਸ਼ ਨੇ ਸਟਾਲਿਨ ਨੂੰ ਚੱਕਰਾਂ ਵਿਚ ਪਾਇਆ ਹੋਇਆ ਸੀ । ਲੰਮੇ ਤੇ ਕਾਹਲੇ ਸਾਹਾ ਬਿਨਾਂ, ਸਾਥੀਆਂ ਦੇ ਸਵਾਲ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ । ਉਹ ਸਾਰਿਆ ਦਾ ਹੈੱਡ ਸੀ. ਸੋਸ਼ਲਿਸਟ ਦੁਨੀਆਂ ਦਾ ਸਰਦਾਰ ਤੇ ਪ੍ਰੋਲਤਾਰੀਏ ਦੀ ਡਿਕਟੇਟਰਸ਼ਿਪ ਦਾ ਮੁਖੀ ; ਉਸ ਨੂੰ ਉੱਤਰ ਦੇਣਾ ਹੀ ਪੈਣਾ ਸੀ । ਉਹ ਸਾਥੀਆਂ ਅਗੇ ਝੂਠ ਨਹੀਂ ਬੋਲ ਸਕਦਾ ਸੀ, ਕੋਈ ਸਾਰਾ ਵੀ ਨਹੀਂ ਲਾ ਸਕਦਾ ਸੀ; ਕਿਉਂਕਿ ਹੋਣੀ ਤਾਂ ਬਾਹਰ ਜ਼ੋਰ ਜ਼ੋਰ ਬੂਹੇ ਭੰਨ ਰਹੀ ਸੀ । ਉਹ ਪਲ ਕੁ ਇਕ ਸਿਰੇ ਖਲੋ ਗਿਆ । ਉਸ ਅਚੇਤ ਧਾਰਾ ਵਿਚੋਂ ਬਾਹਰ ਤੱਕਿਆ । ਬਿਜਲੀ ਦਾ ਅੱਜ ਚਾਨਣ ਰੰਕ ਵਿਚ ਲੱਗੀਆਂ ਕਿਤਾਬਾਂ ਦੀ ਪਿੱਠ ਲਿਸ਼ਕਾ ਰਿਹਾ ਸੀ । ਸਭ ਤੋਂ ਮੋਟੀ ਪੁਸਤਕ 'ਵਾਰ ਐਂਡ ਪੀਸ' ਦੇ ਸੁਨਹਿਰੀ ਅੱਖਰਾਂ ਉਤੇ ਉਸ ਦੀਆਂ ਨਜ਼ਰਾਂ ਜੰਮ ਗਈਆਂ। ਦੂਜੇ ਪਲ ਅਗਲੀ ਸ਼ੇਰ ਇਕਦਮ ਦਹਾੜ ਪਿਆ :
''ਅਸੀਂ ਜਿੱਤਾਂਗੇ ! ਹਰ ਹਾਲਤ ਵਿਚ ਜਿੱਤਾਂਗੇ । ਸਾਡੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ।
ਦੁਸ਼ਮਣ ਸ਼ੇਰ ਦੀ ਗਾਰ ਵਿਚ ਆ ਚੁੱਕਾ ਹੈ; ਹੁਣ ਬਚਕੇ ਨਹੀਂ ਜਾ ਸਕਦਾ । ਤਾਰੀਖ਼ੀ ਸ਼ਹਾਦਤ 'ਤੱਕ ?'' ਉਸ ਮੋਟੀ ਕਿਤਾਬ ਰੈਕ ਵਿਚੋਂ ਖਿੱਚ ਲਈ । "ਸਾਡਾ ਮਹਾਨ ਟਾਲਸਟਾਇ ਆਖਦਾ ਏ : ਇਨ੍ਹਾਂ ਹੀ ਮਾਸਕੋ ਦੀਆਂ ਬਰੂਹਾਂ ਤੋਂ ਨਪੋਲੀਅਨ ਦੰਦ ਤੁੜਾ ਕੇ ਪਿਛੇ ਹਟਿਆ ਸੀ । ਹੋਰ ਪੰਦਰਾਂ ਵੀਹਾਂ ਦਿਨਾਂ ਤਕ ਗੜਗੱਜਾਂ ਪਾਉਣ ਵਾਲਾ ਬਰਫ਼ਾਨੀ ਤੂਫ਼ਾਨ ਆਉਣ ਵਾਲਾ ਏ । ਇਹ ਬਰਫ਼ਾਂ • ਹਮੇਸ਼ਾਂ ਤੋਂ ਸਾਡੀਆਂ ਦੋਸਤ ਰਹੀਆਂ ਏ । ਨਾਜ਼ੀ ਇਨ੍ਹਾਂ ਲੰਮੀਆਂ ਤੇ ਮਾਰੂ ਬਰਫ਼ਾਂ ਵਿਚ ਖਲੰਤੋ ਨਹੀਂ ਰਹਿ ਸਕਦੇ । ਇਸ ਲਈ ਡਟੋ ਤੇ ਥਾਏਂ ਅੜੇ ਰਹੋ । ਤੁਹਾਡੀ ਜਿੱਤ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਕੁਦਰਤ ਸਾਡੇ ਨਾਲ ਹੈ । ਹਿਟਲਰ ਇਕ ਹਲਕਿਆ ਘੋੜਾ ਹੈ ਤੇ ਹਲਕਿਆ ਘੋੜਾ ਆਪਣੀ ਆਖਰੀ ਸ਼ਕਤੀ ਦੇ ਜ਼ੋਰਾਂ ਵਿਚ ਹੈ। ਵਿਸ਼ਵਾਸ ਕਰੋ, ਸਾਡਾ ਲਾਲ ਝੰਡਾ ਬਰਲਿਨ ਦੀ ਚਾਂਸਲਰੀ ਉਤੇ ਅਵੱਸ਼ ਲਹਿਰਾਏਗਾ।" ਸਟਾਲਿਨ ਦਾ ਵੱਟਿਆ ਮੁੱਕਾ ਵੇਖ ਕੇ ਸਾਥੀਆਂ ਦੇ ਖੁਰਦੇ ਹੌਸਲੇ ਥਾਏਂ ਪੋਜ਼ੀਸ਼ਨਾਂ ਮੱਲ ਖਲੋਤੇ। ਸਟੀਲਮੈਨ ਦੇ ਡੋਲੇ ਭਰੋਸੇ ਲਈ ਟਾਲਸਟਾਏ ਰੱਬ ਬਣ ਕੇ ਬਹੁੜ ਪਿਆ ਸੀ ।
ਮਿਹਰ ਸਿੰਘ ਦਾ ਖ਼ਾਲੀ ਤੇ ਭਟਕਦਾ ਮਨ ਕਿਵੇਂ ਵੀ ਚੈਨ ਨਹੀਂ ਫੜ ਰਿਹਾ ਸੀ । ਉਹਦੀ ਆਸਰਾ ਲੋੜਦੀ ਸੁਭਾਵਕਤਾ ਨੇ ਬਾਬਾ ਮਗਰੀਦ ਨੂੰ ਟਾਲਸਟਾਇ ਵਰਗਾ ਰੱਬ ਜਾਣ ਲਿਆ। ਜਿਉਂ ਹੀ ਬਾਬੇ ਨੂੰ ਰਿਹੜੇ ਵਿਚ ਰਹਿਰਾਸ ਪੜ੍ਹਦੇ ਨੂੰ ਤੱਕਿਆ; ਉਹਦੀ ਬੁੱਕਲ ਵਿਚ ਡਿੱਗਦਾ ਭੁੱਬਾਂ ਮਾਰ ਕੇ ਰੋ ਪਿਆ । ਬਾਬੇ ਨੇ ਤਿੰਨਾਂ ਜਵਾਨਾਂ ਨੂੰ ਫੜ ਕੇ ਮਾਰਨ ਦੀ ਸੱਜਰੀ ਕਹਾਣੀ ਅਖ਼ਬਾਰਾਂ ਵਿਚੋਂ ਪੜ੍ਹ ਲਈ ਸੀ ।
"ਪੁੱਤਰਾ ! ਸੂਰਮੇ ਰੋਇਆ ਨਹੀਂ ਕਰਦੇ ।" ਉਸ ਭਰੇ ਮਨ ਨਾਲ ਮਿਹਰ ਸਿੰਘ ਨੂੰ ਘੱਟ ਲਿਆ ।''
ਬਾਬੇ ਦੇ ਮੋਢੇ ਸਿਰ ਰਖੀ ਉਸ ਆਪਾ ਢਿੱਲਿਆਂ ਛਡ ਦਿਤਾ। ਉਸ ਤੋਂ ਕੁਝ ਵੀ ਬੋਲ ਨਹੀਂ ਹੁੰਦਾ ਸੀ । ਮਿਹਰ ਸਿੰਘ ਦੀ ਹਾਲਤ ਉਸ ਬਾਲ ਵਰਗੀ ਸੀ ਜਿਸ ਨੂੰ ਬਾਹਰ ਸ਼ਰੀਕਾਂ ਮਾਰਿਆ ਹੋਵੇ ਅਤੇ ਮਾਂ ਦੇ ਗਲ ਚੁੰਬੜਿਆ ਸਾਹ ਹੀ ਨਾ ਮੋੜ ਰਿਹਾ ਹੋਵੇ ।
"ਮਿਹਰਿਆ ਵੇਖੋ ਵੀ ਨਾ, ਜਾਨ ਬੜੀ ਛੋਟੀ ਚੀਜ਼ ਐ ਤੇ ਕਮਾਈ ਜਾਣ ਵਾਲੀ ਗੱਲ ਕਿਤੇ ਵੱਡੀ ।" ਬਾਬੇ ਨੇ ਪਿੱਠ ਥਾਪੜਦਿਆਂ ਮੁੜ ਧੀਰਜ ਦੇਣਾ ਸ਼ੁਰੂ ਕਰ ਦਿਤਾ : "ਗੁਰੂ ਗੋਬਿੰਦ ਸਿੰਘ ਹੱਥੀਂ ਪੁੱਤਰ ਮਰਵਾ ਕੇ ਨਹੀਂ ਰੋਇਆ ਬੀ, ਤੂੰ ਭਰਾਵਾਂ ਤੇ ਸਾਥੀਆਂ ਲਈ...
"ਨਹੀਂ ਨਾਨਾ ਜੀ !" ਅੰਦਰ ਕੁਝ ਚੁਭ ਜਾਣ ਵਾਂਗ ਮਿਹਰ ਸਿੰਘ ਨੇ ਬਟ ਸਿਰ ਮੋਢੇ ਤੋਂ ਚੁੱਕ ਲਿਆ : "ਮੇਰੇ ਸਿਰ ਵਿਚ ਸਤਿਨਾਮ ਦੀ ਮਾਂ ਦੇ ਕੀਰਨੇ ਚੀਰ ਪਾ ਰਹੇ ਐ। ਬਲਵੀਰ ਦੀਆਂ ਚਾਂਘਰਾਂ ਤੇ ਗਜ਼ੀਆਂ ਵੇਖੀਆਂ ਨਹੀਂ ਜਾਂਦੀਆਂ । ਭੁੱਲੋ ਦੇ ਭਰਾਵਾਂ ਦੀਆਂ ਕਹਿਰਵਾਨ ਨਜ਼ਰਾਂ ਤਾਂ ਮੈਨੂੰ ਕੰਹ ਹੀ ਸੁਣਣਗੀਆਂ ।" ਉਸ ਲੰਮਾ ਹਉਕਾ ਭਰ ਕੇ ਆਪਣੀਆਂ ਪੀੜਾਂ ਦਾ ਪਾਸਾ ਪਰਤਿਆ । "ਨਾਲੇ ਗੁਰੂ ਗੋਬਿੰਦ ਸਿੰਘ ਤਾਂ ਗੁਰੂ ਸੀ: ਮੈਂ ਨਾਚੀਜ਼ ।" ਉਸ ਆਪ ਹੀ ਗੱਲ ਵਿਚਾਲੇ ਛੱਡ ਦਿਤੀ।
"ਦੁਨੀਆਂ ਦਾ ਕੋਈ ਪੈਗੰਬਰ ਜਾਂ ਤਾਰੀਖ਼ੀ ਹੀਰੋ ਅਜਿਹਾ ਨਹੀਂ ਹੋਇਆ, ਜਿਹੜਾ ਮਨੁੱਖੀ ਦੁਖ ਦਰਦ ਦੇ ਅਨੁਭਵ ਤੋਂ ਕੋਰਾ ਰਿਹਾ ਹੋਵੇ । ਵੇਖੋ ਵੀ ਨਾ, ਉਹਦੀ ਤਾਂ ਮਹਾਨਤਾ ਈ ਇਸ ਗੱਲ ਵਿਚ ਹੁੰਦੀ ਐ, ਕਿ ਸਾਰੇ ਲੋਕਾਂ ਦੀਆਂ ਪੀੜਾਂ ਨੂੰ ਗਲ ਲਾ ਲੈਂਦਾ ਏ। ਆਪਣੇ ਨਿੱਜ ਨੂੰ ਲੋਕਾਂ ਤੋਂ ਵਾਰ ਦੇਂਦਾ ਏ ।" ਬਾਬੇ ਦੇ ਚੱਲੇ ਦਾ ਮੋਢੇ ਉਤਲਾ ਬੀੜਾ ਖੁੱਲ੍ਹ ਗਿਆ । "ਊਠ ਮੇਰਾ ਸ਼ੇਰ, ਮੂੰਹ ਧੋ ਤੇ ਛਾਬੇ ਵਿਚ ਦੋ ਮੰਨੀਆਂ ਪਈਆਂ ਏਂ; ਛਕ ਕੇ ਸੌਂ ਜਾਹ । ਮੈਨੂੰ ਜਾਪਦਾ ਦੇ, ਤੂੰ ਕਈ ਰਾਤਾਂ ਤੋਂ ਸੁੱਤਾ ਨਹੀਂ ।"
"ਨਾਨਾ ਜੀ, ਤੁਸੀਂ ਰੋਟੀ ਖਾ ਲਈ ?" ਮੁੰਡੇ ਨੇ ਨਾਨੇ ਨੂੰ ਇਕ ਸ਼ਕ ਨਾਲ ਘੂਰਿਆ।
"ਆਹ, ਮੈਂ ਭਰਪੂਰ ਆਂ ।"
ਮਿਹਰ ਸਿੰਘ ਨੂੰ ਝਟ ਖੁੜਕ ਗਈ: ਰੋਟੀਆਂ ਦੇ ਹੀ ਹਨ ਤੇ ਬਾਬਾ ਆਪ ਭੁੱਖਾ ਰਹਿ ਕੇ ਮੈਨੂੰ ਰਜਾਇਆ ਚਾਹੁੰਦਾ ਏ ।
"ਨਹੀਂ ਬਾਬਾ ਜੀ, •ਮੇਰੇ ਨਾਲ ਠੱਗੀ ਨਾ ਮਾਰੋ । ਮੈਨੂੰ ਪਤਾ ਹੈ, ਪਾਠ ਕਰਨ ਤੋਂ ਪਹਿਲਾਂ ਤੁਸਾਂ ਕਦੇ ਰੋਟੀ ਨਹੀਂ ਖਾਧੀ । ਮੈਂ ਤੁਹਾਡੇ ਬਹਾਨੇ ਸਭ ਜਾਣਦਾ ਹਾਂ । ਤੁਸੀਂ ਪਾਠ ਪੂਰਾ ਕਰ ਲਵੇ । ਮੈਂ ਦੋ ਰੋਟੀਆਂ ਦਾ ਆਟਾ ਮਰੋੜ ਲੈਂਦਾ ਆ ।"
"ਪੁੱਤਰਾ, ਮੈਨੂੰ ਉੱਕੀ ਭੁੱਖ ਨਹੀਂ । ਵੇਖੋਂ ਵੀ ਨਾ, ਦਾਲ ਸਬਜ਼ੀ ਕੋਈ ਨਹੀਂ। ਰੋਟੀਆਂ ਦੇ ਸੰਨ, ਪੁਦੀਨੇ ਦੀ ਚਟਣੀ ਰੱਖੀ ਹੋਈ ਏ ।" ਬਾਬੇ ਦੀ ਛੋਟੀ ਜਿੰਨੀ ਕਿਆਰੀ ਵਿਚ ਪੁਦੀਨਾ ਮਹਿਕ ਰਿਹਾ ਸੀ ।
"ਮੇਰੇ ਅੱਗੇ ਇਹ ਪਵਿੱਤਰ ਝੂਠ ਵੀ ਨਹੀਂ ਚਲਣਾ । ਮੈਂ ਤੁਹਾਨੂੰ ਖੁਆਏ ਬਿਨਾਂ ਬੁਰਕੀ ਮੂੰਹ ਨਹੀਂ ਪਾਵਾਂਗਾ ।" ਮਿਹਰ ਸਿੰਘ ਬਾਬੇ ਦੇ ਬਹਾਨਿਆਂ ਨੂੰ ਗਾਖ ਚੁਕਾ ਸੀ । "ਮੈਂ ਪੰਜਾ ਮਿੰਟਾਂ ਵਿਚ ਦੋ ਰੋਟੀਆਂ ਲਾਹ ਲੈਂਦਾ ਹਾਂ ।" ਉਸ ਆਟਾ ਪਾਉਣ ਲਈ ਪਿੱਤਲ ਦੀ ਬਾਲੀ ਚੇਤੇ ਵਿਚੋਂ ਚੁੱਕ ਲਈ।
ਅੰਦਰ ਸਰ੍ਹੋਂ ਚੇ ਤੇਲ ਦਾ ਦੀਵਾ ਉਨ੍ਹਾਂ ਦੀਆਂ ਗੱਲਾਂ ਸੁਣ ਸੁਣ ਹੱਸ ਰਿਹਾ ਸੀ 1 ਕੱਚੀ ਕੋਠੜੀ ਦੀ ਸਾਹਮਣੀ ਕੰਧ ਉਤੇ ਬੰਦਾ ਸਿੰਘ ਬਹਾਦਰ ਕਾਹਨੂੰਵਾਲ ਦੇ ਛੰਭ ਵਿਚੋਂ ਭਾਲੇ ਨਾਲ ਮੂੰਹ ਪਾੜੀ ਖਲੋਤੇ ਬਾਘ ਨੂੰ ਮਾਰ ਰਿਹਾ ਸੀ । ਕੰਧਾਂ ਉਤੇ ਪਿਛਲੇ ਸਾਲ ਦਾ ਪਰੋਲਾ ਰੰਗ ਵਟਾ ਚੁੱਕਾ ਸੀ । ਬਾਬੇ ਦੇ ਥੋੜੇ ਜਿੰਨੇ ਸੰਦ ਇਕ ਖੂੰਜੇ ਵਿਚ ਖਿਲਰੇ ਪਏ ਸਨ । ਇਕ ਵੱਡੇ ਮੰਜੇ ਹੇਠਾਂ ਫੱਟੀਆਂ ਰਖ ਕੇ ਬਾਬੇ ਨੇ ਪਰਜਾ ਮੰਡਲ ਤੇ ਬੱਬਰ ਅਕਾਲੀਆਂ ਨਾਲ ਸੰਬੰਧਤ ਇਤਿਹਾਸਕ ਪਰਚੇ ਅਤੇ ਹੋਰ ਕਿੰਨੀਆਂ ਹੀ ਕਿਤਾਬਾਂ ਸਲ੍ਹਾਬ ਤੇ ਸਿਉਂਕ ਤੋਂ ਸਾਂਭੀਆਂ ਹੋਈਆਂ ਸਨ । ਉਹ ਬਹੁਤਾ ਸਿਆਣਾ ਕਾਰੀਗਰ ਕਦੋਂ ਬਣਦਾ । ਜਵਾਨੀ ਉਸ ਮੋਰਚਿਆਂ, ਜੇਲ੍ਹਾ, ਪੁਲਿਸ ਦੇ ਕੁਟਾਪਿਆਂ ਤੇ ਜੂਹਬੰਦੀਆਂ ਵਿਚ ਗਵਾ ਲਈ ਸੀ । ਹੁਣ ਤਾਂ ਜੱਟਾਂ ਦੇ ਪੰਜ ਸਤ ਘਰਾਂ ਦਾ ਸਿਧਾ ਸਾਦਾ ਕੰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਕੇ ਮਾੜਾ ਮੋਟਾ ਗੁਜ਼ਾਰਾ ਕਰੀ ਜਾ ਰਿਹਾ ਸੀ । ਆਜ਼ਾਦੀ ਦੀ ਲਾੜੀ ਦੇ ਚਾਅ ਵਿਚ ਉਸ ਵਿਆਹ ਵੀ ਨਹੀਂ ਕਰਵਾਇਆ ਸੀ । ਜਦੋਂ ਗਾਂਧੀ ਵਿਚੋਲੇ ਨੇ ਲਾੜੀ ਮਾਰਵਾੜੀ ਤੇ ਗੁਜਰਾਤੀ ਸੋਠਾਂ ਪਿਛੇ ਲਾ ਦਿਤੀ, ਉਹ ਆਦੀ ਫੜਾ ਹੋ ਕੇ ਰਹਿ ਗਿਆ । ਆਪਣੇ ਬੇਕਾਰ ਹੱਥਾਂ ਅਤੇ ਸਮਾਜਕ ਲੁੱਟ ਵਲ ਦੇਖਦਿਆਂ ਉਸ ਮਹਿਸੂਸ ਕੀਤਾ, ਚੰਗਾ ਈ ਹੋਇਆ: ਕਬੀਲਦਾਰੀ ਦਾ ਜੰਜਾਲ ਗਲ ਨਹੀਂ ਪਿਆ । ਮਿਹਰ ਸਿੰਘ ਨੇ ਜਦ ਆਟਾ ਕੱਢਣ ਲਈ ਪੀਪੋ ਦਾ ਢੱਕਣ ਚੁੱਕਿਆ, ਤਦ ਖਾਲੀ ਪੀਪਾ ਉਸ ਦਾ ਮੂੰਹ ਚਿੜਾ ਕੇ ਰਹਿ ਗਿਆ ।
'ਓਹ, ਤਾਹੀਏ' ਨਾਨਾ ਭਲੇਸ਼ੀਆਂ ਮਾਰਦਾ ਸੀ ।' ਉਹ ਢਿੱਡ ਦਾ ਹਉਕਾ ਰੋਕ ਕੇ ਬਾਹਰ ਆ ਗਿਆ । ਬਾਬਾ ਉਹਦੇ ਲਈ ਜਿਊਂਦਾ ਤੇ ਕੁਰਬਾਨ ਹੋ ਜਾਣ ਵਾਲਾ ਰੱਬ ਸੀ । ਮੁੰਡਾ ਮਨ ਹੀ ਮਨ ਸੰਕਲਪ ਕਰ ਗਿਆ । 'ਬਾਬਾ । ਭੁੱਖਾਂ ਦੇ ਚੀਥੜਿਆਂ ਵਿਚ ਲੁਕੇ ਤੇਰੇ ਸੱਚੇ ਲਾਲ ਨੂੰ ਤਾਰੀਖ ਦੇ ਮੱਥੇ ਵਿਚਕਾਰ ਗੱਡਾਂਗਾ ਬਾਬਾ ! ਤੇਰੀ ਮਨੁੱਖਤਾ ਨਾਲੋਂ ਹਰ ਪੈਗੰਬਰ ਨੀਵਾਂ ਹੈ । ਜਜ਼ਬਾਤ ਵਿਚ ਆਇਆ ਉਹ ਕਿੰਨਾ ਕੁਝ ਹੀ ਸੋਚ ਗਿਆ।
ਅਣਕੂਏ ਮਿਹਰ ਸਿੰਘ ਹਥੋਂ ਬਾਬੇ ਨੇ ਖਾਲੀ ਥਾਲੀ ਫੜ ਲਈ
"ਮੈਨੂੰ ਪਤਾ ਏ, ਤੂੰ ਜ਼ਿੱਦ ਨਹੀਂ ਛੱਡਣੀ । ਮੈਂ ਗਵਾਢੇ ਦੋ ਮੁੱਠਾਂ ਆਟਾ ਲੈ ਆਉਂਦਾ ਆਂ ।
"ਨਹੀਂ ।" ਮੁੰਡੇ ਨੇ ਥਾਲੀ ਬਾਬੇ ਹੱਥੋਂ ਖੋਹ ਲਈ। “ਪਾਠ ਪੂਰਾ ਕਰੋ ?” ਉਸ ਇਕ ਤਰ੍ਹਾਂ ਆਪਣੇ ਤੋਂ ਤਿੰਨ ਗੁਣਾ ਉਮਰ ਦੇ ਬਜ਼ੁਰਗ ਨੂੰ ਹੁਕਮ ਚਾੜ੍ਹ ਦਿਤਾ।
"ਪਾਠ ਮੈਂ ਪੂਰਾ ਕਰ ਲਿਆ ਏ । ਵੇਖੇਂ ਵੀ ਨਾ, ਤੂੰ ਥਾਲੀ ਫੜਾ ?"
"ਨਾਨਾ !" ਮੁੰਡੇ ਨੇ 'ਜੀ' ਸ਼ਬਦ ਵੀ ਪਰਾਂਹ ਵਗਾਹ ਮਾਰਿਆ । "ਤੂੰ ਅਜਿਹੇ ਪਾਠ ਤੇ ਰੱਬ ਤੋਂ ਕੀ ਲੈਣਾ ਏਂ; ਜਿਹੜਾ ਤੇਰੋ ਚੱਲਿਉ ਸੁਆਹ ਵੀ ਚੁਕ ਕੇ ਲੈ ਗਿਆ ?"
"ਪੁਤਰਾ ! ਰੱਬ ਨਾ ਕਿਸੇ ਦੇ ਮੱਘੇ ਰਾਹ ਸੁੱਟਦਾ ਏ, ਨਾ ਕਿਸੇ ਤੋਂ ਖੋਹਦਾ ਏ; ਉਹਨੂੰ ਦੇਸ਼ ਕਾਹਦਾ ।" ਬਜ਼ੁਰਗ ਨੇ ਇਕ ਔਲੀਏ ਵਾਂਗ ਦੋਵੇਂ ਹੱਥ ਬਾਗੀ ਨੌਜਵਾਨ ਦੇ ਮੋਢਿਆਂ ਉਤੇ ਰਖ ਦਿਤੇ । "ਕਮਜ਼ੋਰ ਬੰਦਾ ਰੱਬ ਨੂੰ ਸਾਜ ਕੇ ਅਸਮਾਨੀ ਤੇ ਜੰਗਲੀ ਆਫ਼ਤਾਂ ਤੋਂ ਤਕੜਾ ਹੋ ਗਿਆ । ਫਿਰ ਉਹ ਦਲੇਰ ਤੋਂ ਅਜਿਹਾ ਨਿਰਦਈ ਹੋ ਗਿਆ ਕਿ ਰੱਬ ਦੇ ਹਥਿਆਰ ਨਾਲ ਉਸ ਸ਼ਰੀਕ ਭਰਾਵਾਂ ਤੱਕ ਦੇ ਗਲ ਵਢਣੇ ਸ਼ੁਰੂ ਕਰ ਦਿਤੇ ।"
ਮੁੰਡੇ ਦਾ ਚੜਿਆ ਗੁੱਸਾ ਸ਼ਾਂਤ ਸ਼ਾਂਤ ਹੋ ਗਿਆ। ਉਹਦਾ ਜੀ ਕਰਦਾ ਸੀ, ਬਾਬੇ ਦੇ ਪੈਰ ਫੜ ਕੇ ਸਾਰੀ ਉਮਰ ਈ ਨਾ ਛੱਡਾਂ । ਉਸ ਪੌਣੇ ਦੀ ਤਹਿ ਖੋਲ੍ਹ ਕੇ ਦੁਪਹਿਰ ਦੀਆਂ ਲਾਹੀਆਂ ਰੋਟੀਆਂ ਬਾਲੀ ਵਿਚ ਰਖ ਕੇ ਬਾਬੇ ਨੂੰ ਫੜਾ ਦਿਤੀਆਂ ।
"ਨਾਨਾ ਜੀ ! ਮੈਂ ਜਵਾਨ ਆਦਮੀ ਆਂ। ਮੇਰਾ ਕੁਛ ਨਹੀਂ ਖੁਰਨ ਲਗਾ । ਨਾਲੇ ਮਾਸਟਰ ਵੇਦ ਤੋਂ ਦੁਪਹਿਰ ਦੀ ਰੋਟੀ ਲੇਟ ਖਾਧੀ ਸੀ ।" ਉਸ ਵੀ ਇਕ ਬਹਾਨਾ ਖੜਾ ਕਰ ਲਿਆ । "ਤੁਹਾਡਾ ਸਰੀਰ ਬਿਰਧ ਐ । ਖਾਓ ? ਮੈਂ ਤੁਹਾਨੂੰ ਮਲਟੀ ਵਿਟਾਮਨ ਦੇ ਕੰਪਸੂਲ ਲਿਆ ਕੇ ਦਿਆਂਗਾ।'’
ਬਾਬਾ ਧੌਲੀਆਂ ਮੁੱਛਾਂ ਵਿਚੋਂ ਮੁਸਕਾ ਪਿਆ। ਦਾਹੜੀ ਦਾ ਬੱਗਾ ਪਰਵਾਰ ਉਸ ਦੇ ਲੋਹਾ- ਰੰਗ ਨੂੰ ਹਮੇਸ਼ਾਂ ਹੱਸਮੁਖ ਬਣਾਈ ਰਖਦਾ ਸੀ ।
"ਸ਼ੇਰ ਕਿੰਨਾ ਬਲਕਾਰੀ ਹੋ ਜਾਵੇ, ਦਾਅ-ਪੇਚ ਸਿਖ ਲਵੇ; ਬਿੱਲੀ ਨਾਲ ਚੁਸਤੀਆਂ ਨਹੀਂ ਵਰਤ ਸਕਦਾ ।" ਬਾਬਾ ਜੀ ਖੁਲ੍ਹ ਕੇ ਹੱਸ ਪਿਆ। "ਵੇਖੇਂ ਵੀ ਨਾ. ਇਹ ਰੋਟੀ ਤੈਨੂੰ ਖਾਣੀ ਪਵੇਗੀ, ਫੇਰ ਖ਼ਬਰਾ ਕਦੋਂ ਜੁੜੇ । ਪਤਾ ਨਹੀਂ ਪੈਂਦੜ ਕਿਹੜੇ ਵੇਲੇ ਆ ਪੈਣ ।"
"ਵੇਖੇਂ ਵੀ ਨਾ, ਮੈਂ ਰੋਟੀ ਨਹੀਂ ਖਾਣੀ, ਨਹੀਂ ਖਾਣੀ ।" ਮਿਹਰ ਸਿੰਘ ਦੇ ਸਾਂਗ ਲਾਉਣ ਉਤੇ ਬਾਬਾ ਮੁੜ ਹੱਸ ਪਿਆ ।
“ਹੱਛਾ ਲੜਾਈ ਬੰਦ । ਤੇਰੀ ਜ਼ਿੱਦ ਜਿੱਤੀ, ਮੈਂ ਹਾਰਿਆ। ਦੋਵੇਂ ਇਕ ਇਕ ਖਾ ਲੈਂਦੇ ਆਂ ।"
"ਕੋਈ ਜਿੱਤਿਆ ਨਹੀਂ, ਕੋਈ ਹਾਰਿਆ ਨਹੀਂ, ਬਸ ਬਰਾਬਰ ਬਰਾਬਰ, ਸੁਲਾਹ ।" ਮਿਹਰ ਸਿੰਘ ਨੇ ਇਕ ਰੋਟੀ ਹੱਥ ਉਤੇ ਰੱਖ ਕੇ ਥਾਲੀ ਬਾਬੇ ਨੂੰ ਦੇ ਦਿਤੀ।
ਪੁਦੀਨੇ ਦੀ ਚਟਨੀ ਨਾਲ ਮਿੱਸੀ ਰੋਟੀ ਖਾਂਦਿਆਂ, ਮਿਹਰ ਸਿੰਘ ਦੇ ਮੂੰਹ ਬਿਦਰ ਦਾ ਸਾਗ ਘੁਲਦਾ ਜਾ ਰਿਹਾ ਸੀ । ਪਾਣੀ ਦੀਆਂ ਘੁਟਾਂ ਉਹਦੇ ਅੰਦਰ ਭਾਈ ਲਾਲੋ ਦੇ ਕੱਧਰੇ ਵਿਚੋਂ ਦੁੱਧ ਵਾਂਗ ਚੋ ਰਹੀਆਂ ਸਨ । ਮਿਹਰ ਸਿੰਘ ਨੇ ਦਸਾਂ ਨਹੁੰਆਂ ਦਾ ਕਮਾਇਆ ਅੰਮ੍ਰਿਤ ਜ਼ਿੰਦਗੀ ਵਿਚ ਇਉਂ ਕਦੇ ਨਹੀਂ ਮਹਿਸੂਸ ਕੀਤਾ ਸੀ । ਚੁਲੀ ਕਰ ਕੇ ਉਸ ਬਜ਼ੁਰਗ ਨੂੰ ਪੁੱਛਿਆ :
"ਬਾਬਾ, ਰਾਮ ਵਡਾ ਸੀ ਕਿ ਭੀਲਣੀ ?"
"ਵੇਖੇ ਵੀ ਨਾ,-ਗੁਰੂ ਵਡਾ ਕਿ ਚੋਲਾ, ਭੇਡ ਵਡੀ ਕਿ ਲੱਲਾ, ਵਾਲੀ ਤੋਂ ਗੱਲ ਕਰਦਾ ਏ ।" ਬਾਬੇ ਨੇ ਤੁਕ ਨਾਲ ਮੁੰਡੇ ਨੂੰ ਲੀਹ ਤੋਂ ਲਾਹ ਦਿਤਾ।
"ਬਾਬਾ, ਰਾਹ ਚੁਣ ਲਿਆ ਆਸ਼ਕਾਂ ਵਾਲਾ, ਹੁਣ ਤੈਨੂੰ ਵੀ ਦੁਖ ਦੇਣ ਆ ਜਾਂਦਾ ਆਂ ।"
"ਪੁੱਤਰਾ ! ਇਹ ਜਾਨ ਲੋਕਾ ਦੀ ਅਮਾਨਤ ਐ। ਲੱਖੇ ਲਾਏ ਬਿਨਾਂ ਗੁਰੂ ਦੇ ਦਰਬਾਰ ਰਖਰ, ਨਹੀਂ ਹੋਇਆ ਜਾਣਾ । ਤੂੰ ਇਸ਼ਾਰਾ ਕਰੀ ਸਹੀ, ਤੈਨੂੰ ਪਤੰਗ ਵਾਂਗ ਭੁਜ ਕੇ ਵਖਾਉਂਗਾ ।" ਪੂਰੀ ਤਸੱਲੀ ਨਾਲ ਬਾਬੇ ਨੇ ਬੱਬਰ ਹਿੱਕ ਨੂੰ ਠਕੋਰਿਆ ।
ਮੁੰਡਾ ਇਸ ਉਮਰ ਵਿਚ ਬਾਬੇ ਦੀ ਚੜਦੀ ਕਲਾ ਵੇਖ ਕੇ ਹੈਰਾਨ ਰਹਿ ਗਿਆ । ਉਸ ਅਨੁਮਾਨ ਲਾਇਆ, ਲੋਕਾਂ ਵਿਚ ਸਿਰੜ ਬੇਪਰਵਾਹ ਹੈ, ਪਰ ਉਹਦੇ ਤੱਕ ਰਸਾਈ ? ਉਸ ਲੰਮਾ ਸਾਹ ਭਰ ਕੇ ਚੋਟ ਮਾਰੀ। -
"ਜਿਹੜੇ ਆਜ਼ਾਦੀ ਦੀ ਜੰਗ ਵਿਚ ਹੱਡ ਕੁੜਵਾਏ ਸਨ. ਉਨ੍ਹਾਂ ਦਾ ਕੀ ਮੁੱਲ ਪਿਆ ?"
"ਅਸ਼ਕੇ ਤੇਰੇ ! ਮੁੱਲ ਲੈਣ ਵਾਸਤੇ ਕੁਰਬਾਨੀਆਂ ਥੋੜਾਂ ਕਰੀਦੀਆਂ ਏਂ।"
"ਜਿਨ੍ਹਾਂ ਹਿਸਾਰ ਵਿਚ ਮੁਰੱਬੇ ਕਟਵਾ ਲਏ ? ਤੇ ਪੈਨਸ਼ਨਾਂ ਲੈ ਲਈਆਂ ?" "ਵੇਖ ਵੀ ਨਾ, ਉਨ੍ਹਾਂ ਦੀਆਂ ਕੋਈ ਘਰੋਗੀ ਕਮਜ਼ੋਰੀਆਂ ਹੋਣਗੀਆਂ। ਨਿਘਰ ਜਾਣ ਵਾਲੇ ਬੰਦੇ ਦੀਆਂ ਵੀ ਕੁਝ ਔਕੜਾਂ ਹੁੰਦੀਆਂ ਏਂ. ਪਰ ਅਸੀਂ ਇਹ ਗੱਲਾਂ ਕਿਉਂ ਸੋਚੀਏ ?" ਬਾਬੇ ਨੇ ਆਪਣਾ ਅਨੁਭਵ ਪ੍ਰਗਟਾਇਆ। "ਇਨਕਲਾਬੀ ਲਹਿਰਾਂ ਤਾਂ ਚਲਦੇ ਕਾਫ਼ਲੇ ਹੁੰਦੇ ਐ, ਕਾਫ਼ਲ ਵਿਚੋਂ ਰਾਹੀਂ ਕਿਰਦੇ ਵੀ ਐ ਤੇ ਨਵੇਂ ਰਲਦੇ ਵੀ ਐ। ਤੋੜ ਮੰਜ਼ਲ ਤਕ ਪਹੁੰਚਣ ਵਾਲੇ ਭਾਈ ਤਾਰੂ ਸਿੰਘ ਵਿਰਲੇ ਹੁੰਦੇ ਐ ।"
"ਨਾਨਾ ! ਮੇਰੀ ਕਿਸਮਤ ਖੱਟੀ, ਮੈਂ ਤੇਰੀ ਸੇਵਾ ਕਰਨਾ ਚਾਹੁੰਦਾ ਸਾਂ ।" ਮੁੰਡੇ ਨੇ ਦਿਲ ਦੀ ਹਸਰਤ ਨਾਲ ਆਖਿਆ। ਉਹ ਉਸ ਸਮਾਜ ਨੂੰ ਸਾੜ ਕੇ ਸੁਆਹ ਕਰ ਦੇਣਾ ਚਾਹੁੰਦਾ ਸੀ; ਜਿਸ ਦੀ ਆਜ਼ਾਦੀ ਖ਼ਾਤਰ ਜ਼ਿੰਦਗੀਆਂ ਲਾ ਦੇਣ ਵਾਲੇ; ਬੁੱਢੇ ਵਾਰੇ ਰੋਟੀ ਤੋਂ ਵੀ ਆਤਰ ਕਰ ਦਿਤੇ ਗਏ ਸਨ ।
''ਮੇਰੀ ਸੇਵਾ ਏਹੀ ਹੈ, ਦੁਖਦੋ ਸੁਖਦੇ ਤੂੰ ਮੈਨੂੰ ਆਪਣੇ ਨਾਲ ਰਖਣਾ ਏਂ । ਮੈਨੂੰ ਮਰਦਾਂ ਵਾਲਾ ਬਚਨ ਦੇਹ ?" "ਨਾਨਾ, ਤੈਨੂੰ ਇਸ ਉਮਰੇ ਤਸੀਹੇ ਦੇਵਾਂ ? ਨਾ ਬਾਬਾ, ਮੇਰੇ ਕੋਲੋਂ ਨਹੀਂ ਹੋਣਾ ।" ਮਿਹਰ ਸਿੰਘ ਕੰਨਾਂ ਨੂੰ ਹੱਥ ਲਾ ਗਿਆ ।
''ਤੂੰ ਕਿਤਾਬਾਂ ਬਹੁਤੀਆਂ ਪੜ੍ਹੀਆਂ ਹੋਣਗੀਆਂ। ਮੈਂ ਤੈਨੂੰ ਗੁਪਤਵਾਸ ਦੇ ਗੁਰਮੰਤਰ ਦੱਸਾਂਗਾ ।" ਬਾਬਾ ਚੜ੍ਹਦੇ ਸੂਰਜ ਵਾਂਗ ਮੁਸਕਾ ਪਿਆ । "ਮੇਰੇ ਨਾਲ ਫਿਰਦਿਆਂ ਤੇਰੇ ਉਤੇ ਕਿਸੇ ਨੇ ਸ਼ੱਕ ਨਹੀਂ ਕਰਨੀ ।"
"ਬਾਬਾ ਆਪਣੀ ਉਮਰ ਵਲ ਤਾਂ ਵੇਖ ਲੈ ।"
''ਮੇਰੀ ਉਮਰ ਨੂੰ ਕੀ ਗੱਲੀ ਵੱਜੀ ਏ । ਤੇਰੇ ਨਾਲੋਂ ਹੁਣ ਵੀ ਬਹੁਤਾ ਤੁਰ ਲੈਂਦਾ ਆਂ, ਨਸੰਗ ਤੁਰ ਕੇ ਵੇਖ ਲੈ ।" ਬਾਬੇ ਦਾ ਸਿਰੜ ਪੈਂਤੜਾ ਮੱਲ ਖਲੱਤਾ ।
“ਹੱਛਾ, ਸੈਂਣ ਵਾਲੀ ਗੱਲ ਕਰ । ਤੂੰ ਤਾਂ ਮੇਰੇ ਨਾਲੋਂ ਭੱਜ ਵੀ ਬਹੁਤਾ ਲੈਂਦਾ ਏਂ ।" ਮਿਹਰ ਸਿੰਘ ਬਾਬੇ ਦੇ ਸਿਦਕ ਦਾ ਕਣ ਕਣ ਆਪਣੇ ਅੰਦਰ ਸਮੋ ਲੈਣਾ ਚਾਹੁੰਦਾ ਸੀ । ਮਨੁੱਖੀ ਦਰਦ ਦਾ ਇਕ ਹੜ ਉਹਦੇ ਅੰਦਰ ਚਲ ਰਿਹਾ ਸੀ, ਜਿਸ ਦਾ ਮੁਹਾਣ ਬਾਬੇ ਦੇ ਵਿਸਮਾਦ ਨੇ ਪਿਆਸੇ ਖੇਤਾਂ ਵਲ ਮੋੜ ਦਿੱਤਾ ਸੀ।
14
ਉਮਲ ਲੱਥੇ ਜੋਧੇ, ਮਾਰੂ ਵੱਜਿਆ
ਬਾਜ਼ੀਗਰਾਂ ਦਾ ਮੁੰਡਾ ਨੈਣਾ 'ਡਗਾ ਡੰਗ. ਡਗਾ ਡੱਗ' ਢੋਲ ਕੁੱਟੀ ਜਾ ਰਿਹਾ ਸੀ । ਉਹਦੇ ਗਲ ਪਾਈ ਕਾਲੀ ਜਾਗਟ ਵਿਚ ਲਗੇ ਛੋਟੇ ਸ਼ੀਸ਼ੇ ਸੂਰਜ ਵਾਂਗ ਦਮਕਾਂ ਮਾਰ ਰਹੇ ਸਨ। ਉਹਦੀ ਹਰੀ ਧੋਤੀ ਇਕ ਪਾਸਿਉਂ ਪਿੰਜਣੀ ਢਕ ਰਹੀ ਸੀ ਤੇ ਦੂਜੇ ਬੰਨਿਉਂ ਗੱਡਾ ਨੰਗਾ ਕਰ ਰਹੀ ਸੀ । ਜਿਥੇ ਕੋਈ ਛੋਟਾ ਮੋਟਾ ਪਰਾ ਆਉਂਦਾ, ਜਾਂ ਚਾਰ ਜੁੜੇ ਲੋਕ ਵੇਖਦਾ; ਢੋਲ ਦੀ 'ਤਾਨਾ ਨਾਨਾ' ਤੇਜ਼ ਕਰ ਕੇ ਉਹ ਵਡੇ ਡੱਗੇ ਨਾਲ ਤੋੜਾ ਪਾਉਂਦਾ ਤੇ ਆਖਦਾ : "
"ਸੁਣੋ ਬਈ ਲੋਕੋ ! ਸੁਣੋ ਬਈ ਭਰਾਓ !! ਤੁਹਾਡੇ ਬਰੀਂਹ ਪਿੰਡ ਨਕਸਲਵਾੜੀਆਂ ਝੰਡਾ ਆ ਗੱਡਿਆ। ਉਨ੍ਹਾਂ ਦਾ ਜਲਸਾ ਏ ਮੂਲੇ ਕੇ ਪਾਸੇ । ਉਨ੍ਹਾਂ ਦੇ ਤੱਤੇ ਤੱਤੇ ਕੜਾਕੇ ਸੁਣੋ । ਏਸ ਸਰਕਾਰ ਨੂੰ ਬੁਰੀ ਤਰ੍ਹਾਂ ਹਗੜੇ ਦਿੰਦੇ ਐ। ਜਗੀਰਦਾਰਾਂ ਨੂੰ ਉਹ ਲੱਕ ਲੈਂਦੇ ਐ ਤੇ ਸਿਰਮਾਰ- ਦਾਰਾਂ ਦੇ ਪੱਟੀਂ ਪੈਂਦੇ ਐ। ਉਹ ਲਲਕਾਰ ਕੇ ਆਖਦੇ ਐ, ਬੇਜ਼ਮੀਨਿਆਂ ਨੂੰ ਭੋਇੰ ਵੰਡਾਂਗੇ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ । ਸੁਣੇ ਬਈ ਭਰਾਓ ! ਸੁਣੋ ਬਈ ਲੋਕ ! ਤੁਹਾਡੇ ਪਿੰਡ ਨਕਸਲਵਾੜੀਆਂ ਝੰਡਾ ਆ ਗੱਡਿਆ ਹੋਆ…..।
ਡਗਾ ਡੱਗ. ਡਗਾ ਡੱਗ ਕਰਦਾ ਨੈਣਾ ਲੋਕਾਂ ਨੂੰ ਹੈਰਾਨ ਕਰ ਕੇ ਅਗੇ ਲੰਘ ਗਿਆ । ਜਦੋਂ ਉਹ ਥੋੜੀ ਵਿਥ ਕਰ ਗਿਆ : ਨੰਬਰਦਾਰ ਹਰਨਾਮਾ ਮੂੰਹ ਚੜ੍ਹ ਕੇ ਬੋਲ ਪਿਆ :
"ਕਿਥੋਂ ਇਹ ਕਰਜੇ ਮਾਫ਼ ਕਰਨ ਵਾਲੇ ਜੰਮ ਪਏ, ਨਾਲੇ ਜ਼ਮੀਨਾਂ ਮਾਂ ਵਾਲੀਆਂ ਵੰਡ ਦੇਣਗੇ ।" ਪਰ੍ਹੇ ਵਿਚ ਇਕ ਮਿੰਟ ਚੁੱਪ ਵਰਤੀ ਰਹੀ। ਨੰਬਰਦਾਰ ਦਾ ਸਰਕਾਰ ਨਾਲ ਆਪਣਾ ਵੀ ਰੁਹਬ ਘਟਦਾ ਸੀ । ਉਸ ਮੁੜ ਆਖਿਆ, "ਜਾਤ ਦੀ ਕੋਹੜ-ਕਿਰਲੀ ਸ਼ਤੀਰਾਂ ਨਾਲ ਜੱਫੇ । ਇਹ ਲਾਲ ਝੰਡੇ ਨੂੰ ਦੀ ਤੋਪ ਸਮਝੀ ਫਿਰਦੇ ਐ।"
ਇਕ ਮੁੰਡੇ ਤੋਂ ਮੋੜ ਦੇਣੋਂ ਨਾ ਰਹਿ ਹੋਇਆ :
"ਤੂੰ ਚਾਚਾ ਐਨੇ ਜਥੇ ਵਾਲਾ ਆਪਣੇ ਬੀਰੂ ਨੂੰ ਨਹੀਂ ਹਟਾ ਲੈਂਦਾ ।"
'ਮੇਰਾ ਮੁੰਡਾ, ਉਹ ਤਾਂ ਇਨ੍ਹਾਂ ਨੰਗਾਂ ਦੇ ਰਾਹ ਨਹੀਂ ਜਾਂਦਾ ।" ਨੰਬਰਦਾਰ ਧੜਕਦੇ ਦਿਲ ਨਾਲ ਮੁੰਡੇ ਵਲ ਨੂੰ ਔਹਲਿਆ ।
"ਤੂੰ ਰਾਹ ਆਹਦਾ ਏਂ. ਉਹ ਪੌੜ 'ਚੋਂ ਪੈੜ ਨਹੀਂ ਕਢਦਾ।" ਹਰਨਾਮੇ ਦੇ ਕਪਾਲ ਵਿਚ ਆ ਪੈਣ ਉੱਤੇ ਪੜ੍ਹੋ ਦੇ ਬਾਕੀ ਬੰਦੇ ਹੱਸ ਪਏ । "ਚਾਚਾ ਘਰ ਜਾ ਕੇ ਪੁੱਛ, ਰਾਤੀ ਰੋਟੀਆਂ ਟਵੈੱਲ ਤੇ ਕੀਹਦੀਆਂ ਗਈਆਂ ਸੀ । ਉਨ੍ਹਾਂ ਓਥੇ ਮੀਟਿੰਗ ਵੀ ਕੀਤੀ ਏ ।'
"ਕਿਉਂ ਕੁਫਰ ਤੋਲਦਾ ਏਂ, ਸਾਲਿਆ ਅਸੀਂ ਸਰਕਾਰੀ ਆਦਮੀ।" ਹਰਨਾਮਾ ਮੋੜ ਦਿੰਦਾ ਰੁਲ ਗਿਆ ।
"ਤੁਹਾਡਾ ਕੀ ਐ।" ਇਕ ਹੋਰ ਭਾਈ ਨੇ ਵਿਚੋਂ ਹੀ ਵਿਅੰਗ ਨਾਲ ਆਖਿਆ। "ਤੁਸੀਂ ਤਾਂ ਅੰਗਰੇਜ਼ਾਂ ਵੇਲੇ ਵੀ ਸਰਕਾਰੀ ਸੀ।'
"ਬੀਰੂ ਵੀ ਤਾਂਹੀਦੇ ਹਿੱਸਾ ਲੈਂਦਾ ਏ, ਬਈ ਨਕਸਲਵਾੜੀਆਂ ਦੇ ਰਾਜ ਵਿਚ ਨੰਬਰਦਾਰੀ ਨਾ ਖੁੱਸੇ ।" ਮੁੰਡਾ ਆਪਣੀ ਹਮਾਇਤ ਵਿਚ ਤੁੜਕ ਪਿਆ ।
"ਸੁਣਨ ਦਾ ਤਾਂ ਕੋਈ ਹਰਜ ਨਹੀਂ। ਮਗਰ ਨਾ ਲਗਿਓ ।" ਇਕ ਹੋਰ ਅੱਧਖੜ ਦੁਪਟਾ ਝਾੜ ਕੇ ਖੁੰਢ ਤੋਂ ਉਠ ਖਲੋਤਾ ।
“ਪਾਜ ਬੁਰੇ ਖੋਲ੍ਹਦੇ ਐ।" ਮੁੰਡੇ ਨੇ ਨਾਲ ਤੁਰਦਿਆਂ ਜਾਣ ਕੇ ਨੰਬਰਦਾਰ ਚਾਚੇ ਨੂੰ ਰੜਕਾਈ। 'ਆਂਹਦੇ ਇਕ ਮੁਖਬਰ ਫੁੱਲੀਆਂ ਨਾਲ ਜਵਾਂ ਈ ਉਡਾ ਦਿਤਾ। ਉਸ ਦੇਸ਼ ਭਗਤਾਂ ਉਤੇ ਗੁਆਹੀ ਦਿਤੀ ਸੀ ।"
ਪਿੱਛੇ ਆਉਂਦੇ ਨੰਬਰਦਾਰ ਦਾ ਦਿਲ ਧੱਕਾ ਖਾ ਕੇ ਖਲੋ ਗਿਆ। ਉਸ ਤਰਹਿੰਦਿਆਂ ਮਨ ਵਿਚ ਸੋਚਿਆ : 'ਸਾਲੇ ਕੁਜਾਤਾਂ ਜਿਹੇ ਰਲੇ ਐ, ਇਨ੍ਹਾਂ ਦਾ ਵਸਾਹ ਈ ਕੀ ਐ। ਨਾਂਗਾ ਮਾਰੋ। ਚਾਂਗਾ, ਬੇੜੀ ਡੱਬਣ ਨੂੰ ।" ਉਹ ਭਤੀਜੇ ਤੋਂ ਛੱਤ ਲੁਹਾ ਕੇ ਚੁੱਪ ਹੋ ਗਿਆ।
ਅੱਧਖੜ ਭਾਈ ਨੇ ਨਾਲ ਦੇ ਨੂੰ ਸਹਿਜ ਨਾਲ ਆਖਿਆ :
"ਤੈਨੰ ਪਤਾ ਏ ਜੀਤ ਡਕੇਤ ਦਾ ਕਿੰਨਾ ਮਾਲ ਨੰਬਰਦਾਰ ਕੋਲ ਰਹਿ ਗਿਆ ਏ । ਉਹਨੂੰ ਵੀ ਖੇਤ ਰੋਟੀ ਦਿਆ ਕਰਦੇ ਸੀ ।"
"ਇਨ੍ਹਾਂ ਸਮਝਿਆ ਏਸੇ ਖੁੱਡ ਸਹਿਆ ਏ। ਜੀਤੂ ਮਾਰਿਆ ਗਿਆ, ਮਾਲ ਥਾਏਂ ਦੱਬ ਲਿਆ ।" ਨਾਲ ਦੇ ਭਾਈ ਨੂੰ ਸਾਰੀ ਕਹਾਣੀ ਦਾ ਪਤਾ ਸੀ ।
ਨੈਣੇ ਨੇ ਪਿੰਡ ਉਤੋਂ ਦੀ ਵੇਰਾ ਮਾਰ ਕੇ ਢੋਲ ਮੂਲੇ ਕੇ ਪਾਸੇ ਖੂਹ ਦੀ ਮੌਣ ਉਤੇ ਲਿਆ ਰਖਿਆ । ਇਕ ਦੋਹਰੇ ਬੰਦ ਦਾ ਤੀਹਾਂ ਕੁ ਵਰਿਆਂ ਦਾ ਗਭਰ ਖੁੰਢ ਉਤੇ ਖਲੋ ਗਿਆ। ਉਸ ਦੇ ਖੱਬੇ ਪਾਸੇ ਮੰਣ ਦੀ ਤਰੋੜ ਵਿਚੋਂ ਛੁੱਟਿਆ ਪਿੱਪਲ ਲੱਕ ਤੱਕ ਆਉਂਦਾ ਸੀ। ਉਸ ਦਾ ਕੁੜਤੇ ਹੇਠਾਂ ਗਾਤਰੇ ਪਾਇਆ ਪਸਤੌਲ ਸਾਫ ਦਿਸਦਾ ਸੀ । ਮੁੱਕਾ ਵੱਟ ਕੇ ਬਾਂਹ ਉਲਾਰਦਿਆਂ ਉਸ ਪੁਕਾਰਿਆ :
"ਕਿਸਾਨ ਭਰਾਓ, ਇਨਕਲਾਬ ?"
"ਜ਼ਿੰਦਾਬਾਦ !" ਉਹਦੇ ਸਾਥੀਆਂ ਅਤੇ ਸੁਣਨ ਵਾਲਿਆਂ ਨੇ ਹੁੰਗਾਰਾ ਭਰਦਿਆਂ ਸਾਥ ਦਿਤਾ।
"ਸਾਬੀਓ ! ਸਾਡਾ ਵੀ ਇਹ ਲਾਲ ਝੰਡਾ ਏ. ਮਜ਼ਦੂਰਾਂ ਦੇ ਲਹੂ ਵਿਚ ਭਿੱਜਾ । ਲਾਲ ਝੰਡੇ ਵਾਲੀਆਂ ਹੋਰ ਵੀ ਬਦਰੰਗ ਪਾਰਟੀਆਂ ਏਂ । ਪੈਂਤੀ ਚਾਲੀ ਵਰ੍ਹਿਆਂ ਦੀਆਂ ਇਨਕਲਾਬ ਲਿਆਉਣ ਡਹੀਆਂ ਏ । ਪਰ ਇਨਕਲਾਬ ਊਠ ਦੇ ਬੁੱਲ੍ਹ ਵਾਂਗ ਡਿੱਗਣ ਵਿਚ ਨਹੀਂ ਆ ਰਿਹਾ । ਉਨਾਂ ਗਲਤ ਰਾਹ ਪੈ ਕੇ ਇਨਕਲਾਬ ਦਾ ਗੱਡਾ ਖੋਭੇ ਵਿਚ ਸੁੱਟ ਲਿਆ ਹੈ। ਜੋ ਮੇਰੀ ਗੱਲ ਗਲਤ ਹੈ, ਤਾਂ ਆਪਣੇ ਪਿੰਡ ਦੇ ਕਿਸੇ ਬੁੱਢੇ ਕਾਮਰੇਡ ਨੂੰ ਹਲੂਣ ਕੇ ਪੁੱਛ ਲਵੋ ਸਾਡੀ ਪਾਰਟੀ, ਸੂਲਾਂ ਜੰਮਦੀਆਂ ਦੇ ਤਿੱਖੇ ਮੂੰਹ ਹੁੰਦੇ ਐ: ਇਹ ਪ੍ਰਣ ਲੈ ਕੇ ਉੱਠੀ ਐ ਕਿ ਜਗੀਰਦਾਰਾਂ, ਸਰਮਾਏਦਾਰਾਂ ਤੇ ਸਮਾਜ ਦਸ਼ਮਣਾਂ ਨੂੰ ਦਿਨੇ ਦੁਪਹਿਰੇ ਲੋਕਾਂ ਦੇ ਸਾਹਮਣੇ, ਉਨ੍ਹਾਂ ਦੇ ਗੁਨਾਹ ਦਸ ਦਸ ਗੋਲੀਆਂ ਮਾਰਨੀਆਂ ਏ'। ਉਨ੍ਹਾਂ ਦੀਆਂ ਜਾਇਦਾਦਾਂ, ਜਿਹੜੀਆਂ ਲੁੱਟ-ਖਸੁੱਟ ਨਾਲ ਬਣਾਈਆਂ ਏਂ. ਗਰੀਬਾਂ ਵਿਚ ਵੰਡਣੀਆਂ ਏਂ । ਜਗੀਰਦਾਰਾਂ ਦੀਆਂ ਜ਼ਮੀਨਾਂ ਉਤੇ ਮੁਜ਼ਾਰਿਆ ਦੇ ਜ਼ਬਰਦਸਤੀ ਕਬਜ਼ੇ ਕਰਵਾਉਣੇ ਐ।
"ਤੁਹਾਡੇ ਗੁਆਂਢ, ਇਕ ਮੀਲ ਤੇ. ਭੈਣੀ ਦੇ ਜਗੀਰਦਾਰ ਮੁਖਬੰਨ ਸਿੰਘ ਦੀ ਦੋ ਹਜ਼ਾਰ ਵਿਘਾ ਜ਼ਮੀਨ ਉਤੇ ਅਜ ਸ਼ਾਮ ਨੂੰ ਲਾਲ ਝੰਡਾ ਚਾੜ੍ਹ ਦੇਣਾ ਏਂ । ਜਿਹੜੇ ਬੇਜ਼ਮੀਨੇ ਸਾਡਾ ਸਾਥ ਦੇਣਗੇ: ਪੈਲੀ ਉਨ੍ਹਾਂ ਵਿਚ ਵੰਡ ਦਿਤੀ ਜਾਵੇਗੀ। ਅਸੀਂ ਸੁਣਿਆ ਏਂ. ਉਸ ਕਾਂਗਰਸ ਦੇ ਜ਼ਮੀਨੀ ਸੁਧਾਰ ਵਾਲੇ ਕਾਗਜੀ ਕਾਨੂੰਨਾਂ ਤੋਂ ਡਰ ਕੇ ਜ਼ਮੀਨ ਵੇਚਣ ਲਈ ਬਿਆਨੇ ਫੜ ਲਏ ਹਨ। ਸਾਨੂੰ ਪਤਾ ਲਗਾ ਏ, ਬਿਆਨੇ ਦੇਣ ਵਾਲੇ ਇਕ ਦੇ ਗੱਦਾਰ ਇਸ ਪਿੰਡ ਵਿਚ ਵੀ ਸੰਦਕਦੇ ਐ । ਉਨ੍ਹਾਂ ਨੂੰ ਕਹਿ ਦਿਓ, ਮੁਖਚੈਨ ਸਿੰਘ ਨੂੰ ਵੱਜਣ ਵਾਲੀ ਗੋਲੀ ਦਾ ਮੂੰਹ ਕਿਤੇ ਪਹਿਲਾਂ ਉਨ੍ਹਾਂ ਵਲ ਨਾ ਹੋ ਜਾਵੇ । ਉਹ ਜ਼ਮੀਨ ਕਾਬਜ਼ ਮੁਜ਼ਾਰਿਆਂ ਅਤੇ ਸਾਡੇ ਸਾਥੀਆਂ ਵਿਚ ਤਕਸੀਮ ਹੋਵੇ ਗੀ।
"ਜਿਸ ਭਰਾ ਨੇ ਸਾਡਾ ਸਾਥ ਦੇਣਾ ਏਂ ਘਰਾਂ ਨੂੰ ਛਾਪੇ ਲਾ ਕੇ ਆਵੇ । ਭੈਣ ਭਰਾਵਾਂ ਦੇ ਮੋਹ ਤੋੜ ਕੇ ਆਵੇ ਤੇ ਸਿਰ, ਬਾਬਾ ਦੀਪ ਸਿੰਘ ਵਾਂਗ ਤਲੀ ਤੇ ਰੱਖ ਕੇ ਆਵੇ। ਕਿਸਾਨ ਭਰਾਓ, ਲਹੂ ਬੀਜੋ ਬਿਨਾਂ ਇਸ ਦੇਸ਼ ਕਦੇ ਬਹਾਰ ਨਹੀਂ ਆਉਣੀ। ਟੈਕਸਾਂ ਦੇ ਭਾਰਾਂ ਹੇਠ ਕੁਚਲੇ ਜਾਣ ਵਾਲਿਓ ! ਮੰਡੀ ਦੀ ਦੋਹਰੀ ਲੁੱਟ ਦੇ ਮਾਰਿਓ, ਜਿੰਨਾ ਚਿਰ ਤੁਹਾਡੇ ਵਿਚ ਲਹੂ ਦੀ ਆਖ਼ਰੀ ਬੂੰਦ ਬਾਕੀ ਹੈ, ਸੈਂਟਰ ਸਰਕਾਰ ਨਚੋੜੀ ਜਾਵੇਗੀ । ਸੈਂਟਰ ਪੰਜਾਬ ਨੂੰ ਕੱਦੂਕੱਸ ਕਰੀ ਜਾਵੇਗੀ। ਪੰਜਾਬ ਦੇ ਵਜੀਰਾਂ ਬਾਰੇ ਕੀ ਆਖਾਂ : ਹੀਜੜ ਚੰਗ ਐ, ਜਿਹੜੇ ਵਧਾਈ ਦੇ ਕੇ ਰੁਪਈਆ ਲੈ ਲੈਂਦੇ ਐ। ਇਹ ਪੰਜਾਬ ਦਾ ਮੱਖਣ ਦੇ ਕੇ ਲੱਸੀ ਵੀ ਨਹੀਂ ਮੰਗ ਸਕਦੇ । ਇਨਕਲਾਬ ਲਿਆਂਦੇ ਬਿਨਾਂ, ਇਹ ਵਿਹਲੜ ਵਹਿੜੇ ਖਾਂਦੇ ਥੋੜ੍ਹੀ ਤੇ ਮਿੱਧਦੇ ਬਹੁਤੀ ਐ. ਕਿਵੇਂ ਵੀ ਨੱਥ ਨਹੀਂ ਜਾਣੇ । ਕਿਸਾਨ ਲਾਣਿਆਂ. ਕੰਨ ਖੋਲ੍ਹ ਕੇ ਸੁਣ ਲਓ: ਇਨਕਲਾਬ ਬਾਹਰੋਂ ਨਹੀਂ ਆਉਣਾ ।" ਉਸ ਪਸਤੌਲ ਬਾਹਰ ਕੱਢਦਿਆਂ 'ਨਾਹ' ਕਰਦਾ ਫਾਇਰ ਕਰ ਦਿਤਾ । "ਇਨਕਲਾਬ ਤੁਸਾਂ ਕਿਸਾਨਾਂ ਨੇ ਬੰਦੂਕ ਦੀ ਨਾਲੀ ਵਿਚੋਂ ਪੈਦਾ ਕਰਨਾ ਹੈ ।"
ਲੋਕ ਇਕਦਮ ਭੈ-ਮਾਨ ਹੋ ਗਏ : ਨਜਾਇਜ਼ ਅਸਲੇ ਦਾ ਪਰੋ ਵਿਚ ਲੋਕਾਂ ਸਾਹਮਣੇ ਡਾਇਰ ? ਪੁਲੀਸ ਆਵੇਗੀ ਤਾਂ ਕੀ ਜਵਾਬ ਦੇਵਾਂਗੇ ? ਲੋਕ ਜਲਸੇ ਵਿਚੋਂ ਖਿਸਕਣੇ ਸ਼ੁਰੂ ਹੋ ਗਏ ।
"ਇਨਕਲਾਬ ।" ਬੋਲਣ ਵਾਲੇ ਨੇ ਨਾਅਰਾ ਲਲਕਾਰਿਆ ।
"ਜ਼ਿੰਦਾਬਾਦ !" ਅੰਤਕੀ ਮੋੜ ਦੇਣ ਵਾਲੇ ਪਹਿਲਾਂ ਨਾਲੋਂ ਮਸੀਂ ਅੱਧੇ ਸਨ।
"ਜਾਣ ਵਾਲੇ ਬੁਜਦਿਲ ! ਸੁਣੋ ?'' ਬੁਲਾਰਾ ਮੁੜ ਗੱਜ ਪਿਆ। "ਬੁਜਦਿਲ ਹਮੇਸ਼ਾ ਇਨਕਲਾਬ ਦੇ ਰਾਹ ਦੇ ਰੋੜੇ ਹੁੰਦੇ ਐ। ਜਦੋਂ ਗੁਰੂ ਗੋਬਿੰਦ ਸਿੰਘ ਨੇ ਨਵਾਂ ਤੇ ਨਰੋਆ ਇਨਕਲਾਬੀ ਪੰਥ ਸਾਜਣ ਵਾਸਤੇ ਸਿਰ ਮੰਗੇ ਸਨ; ਠੀਕ ਇਸ ਤਰ੍ਹਾਂ ਹੀ ਭਰਿਆ ਦੀਵਾਨ ਖਾਲੀ ਹੋ ਗਿਆ ਸੀ । ਲੋਕਾਂ ਮਾਤਾ ਗੁਜਰੀ ਕੋਲ ਬਕਾਇਤਾਂ ਜਾ ਲਾਈਆਂ : ਗੁਰੂ ਤਾਂ ਪਾਗਲ ਹੋ ਗਿਆ ਏ । ਸਾਨੂੰ ਵੀ ਬੁਜ਼ਦਿਲ, ਅੱਜ ਇਸ ਤਰ੍ਹਾਂ ਦੇ ਖਿਤਾਬਾਂ ਨਾਲ ਯਾਦ ਕਰਦੇ ਐ । ਜ਼ਮਾਨਾ ਤੁਹਾਨੂੰ ਦੱਸੇਗਾ, ਇਤਿਹਾਸ ਗਵਾਹੀ ਦੇਵੇਗਾ: ਅਸੀਂ ਕੋਟ ਸਾਂ, ਕੀ ਹਾਂ ਤੇ ਕੀ ਹੋਵਾਂਗੇ । ਅਸੀਂ ਜੁਲਮ ਦੀ ਬਲਦੀ ਸ਼ਮ੍ਹਾ ਦੇ ਪਰਵਾਨੇ ਆਂ । ਅਸੀਂ ਸਿਰਾਂ ਨੂੰ ਖੱਫਣ ਬੰਨ੍ਹੇ ਐ ਤੇ ਭਗਤੀ ਸਿਮਰ ਕੇ ਘਰ ਨਿਕਲੇ ਆਂ । ਹੁਣ ਘਰਾਂ ਨੂੰ ਸਾਡੀਆਂ ਲਾਸ਼ਾ ਜਾਣਗੀਆਂ ਜਾਂ ਲੋਕਾਂ ਦੇ ਬੰਧਨ ਕੱਟਣ ਵਾਲਾ ਇਨਕਲਾਬ। ਦੋਸਤ ! ਭੈਣੀ ਨੂੰ ਮਾਰਚ ਕਰੋ ।" ਉਸ ਦੂਜੇ ਫਾਇਰ ਨਾਲ ਹੀ ਪੁਕਾਰਿਆ, "ਇਨਕਲਾਬ ?"
"ਜ਼ਿੰਦਾਬਾਦ !" ਇਸ ਵਾਰ ਨਾਅਰੇ ਨਾਲ ਮੁੜ ਜੋਸ਼ ਆ ਗਿਆ।
"ਸਾਡਾ ਰਾਹ, ਵੀਅਤਨਾਮ ਦਾ ਰਾਹ !" ਚਾਰ ਪੰਜ ਸਾਥੀ ਨਾਅਰੇ ਮਾਰਦੇ ਅਗੇ ਹੋ ਤੁਰੇ । ਕੁਝ ਨੌਜਵਾਨ ਮੁੰਡੇ ਮਾਪਿਆਂ ਦੇ ਰੋਕਣ ਤੇ ਵੀ ਨਾ ਰੁਕੇ । ਥੋੜੇ ਤਮਾਸ਼ਬੀਨ ਨਾਲ ਰਲ ਗਏ । ਬਾਰਾਂ ਪੰਦਰਾਂ ਦਾ ਜੱਥਾ ਨਾਅਰੇ ਮਾਰਦਾ ਬੇਰੀਆਂ ਦੀ ਓਟ ਵਿਚ ਹੋ ਗਿਆ।
"ਮੁਖਬੈਨ ਸਿੰਘ ? ਮੁਰਦਾਬਾਦ !'' ਇਕ ਮੁਜ਼ਾਰੇ ਨੇ ਨਾਅਰਾ ਚੁਕ ਦਿਤਾ । ਉਸ ਨੂੰ ਪਿਛਲੇ ਸਾਲ ਤੋਂ ਜਗੀਰਦਾਰ ਨੇ ਬੇਦਖ਼ਲ ਕਰਵਾਇਆ ਹੋਇਆ ਸੀ ।
ਜ਼ਮੀਨ ਦੇ ਸੰਦਿਆਂ ਦੇ ਸੰਬੰਧ ਵਿਚ ਮੁਖਬੈਨ ਸਿੰਘ ਕੁਦਰਤੀ ਉਨ੍ਹਾਂ ਦਿਨਾਂ ਵਿਚ ਭੈਣੀ ਆਇਆ ਹੋਇਆ ਸੀ । ਬਹੁਤਾ ਉਹ ਤੀਹ ਪੈਂਤੀ ਮੀਲ ਦੂਰ ਬਰਨੇ ਪਿੰਡ ਸੜਕ ਕਿਨਾਰੇ ਆਪਣੀ ਕੋਠੀ ਵਿਚ ਰਹਿੰਦਾ ਸੀ । ਦੇ ਪੁੱਤਰ ਚੰਗੇ ਸਰਕਾਰੀ ਅਹੁਦਿਆਂ ਉਤੇ ਲਗੇ ਹੋਏ ਸਨ । ਦੋ ਧੀਆਂ ਚੰਗੇ ਘਰਾਣਿਆਂ ਵਿਚ ਵਿਆਹ ਕੇ ਸੁਰਖਰੂ ਹੋ ਚੁਕਾ ਸੀ । ਹੁਣ ਪਿਛਲੀ ਉਮਰ ਆਰਾਮ ਨਾਲ
ਗੁਜ਼ਾਰ ਰਿਹਾ ਸੀ । ਬਰਨਾ ਉਸ ਦਾ ਜੱਦੀ ਪਿੰਡ ਸੀ ਤੇ ਭੈਣੀ ਵਾਲੀ ਜ਼ਮੀਨ ਉਸ ਦੇ ਬਜ਼ੁਰਗਾਂ ਨੂੰ ਮਹਾਰਾਜਿਆਂ ਵਲੋਂ ਇਨਾਮ ਵਿਚ ਮਿਲੀ ਸੀ । ਵਟਾਈ ਚਕੱਤਾ ਐਨਾ ਆ ਜਾਂਦਾ ਸੀ ਕਿ ਉਸ ਦੇ ਕੁੱਤਿਆਂ ਤੋਂ ਵੀ ਖਾਧਾ ਨਹੀਂ ਮੁੱਕਦਾ ਸੀ । ਉਸ ਜਵਾਨੀ ਬਾਰੇ ਰੱਜ ਕੇ ਐਸ ਕੀਤੀ ਸੀ । ਸੂਰਜ ਛਿਪਣ ਸਾਰ ਉਸ ਦੇ ਨੌਕਰ ਮੰਗੀ ਨੇ ਆ ਦਸਿਆ :
"ਸਰਕਾਰ ! ਨਕਸਲਵਾੜੀਆਂ ਆਪਣੀ ਜ਼ਮੀਨ ਵਿਚ ਲਾਲ ਝੰਡਾ ਆ ਗੱਡਿਆ ਦੇ ।" ਮੰਗੀ ਦਾ ਨੱਠੇ ਆਉਂਦੇ ਚਾ ਸਾਹ ਨਾਲ ਸਾਹ ਨਹੀਂ ਰਲਦਾ ਸੀ। ਉਸ ਮੁਖਬੇਨ ਸਿੰਘ ਦੇ ਕੁਝ ਆਖਣ ਤੋਂ ਪਹਿਲਾਂ ਦੁਨਾਲੀ ਬੰਦੂਕ ਕਿੱਲੀਓਂ ਲਾਹ ਲਈ।
"ਨਹੀਂ, ਹਾਲੇ ਠਹਿਰ ।" ਉਹ ਦੂਰਬੀਨ ਲੈ ਕੇ ਸਵਾ ਸੌ ਸਾਲ ਪੁਰਾਣੀ ਹਵੇਲੀ ਦੀਆਂ ਪੌੜੀਆਂ ਚੜ੍ਹ ਗਿਆ । ਛੱਤ ਉੱਤੇ ਆ ਕੇ ਉਸ ਦੂਰਬੀਨ ਅੱਖਾਂ ਅਗੇ ਲੈ ਆਂਦੀ । ਪੱਛਮ ਦਾ ਦਮੇਲ ਹਾਲੇ ਸੂਹਾ ਸੀ । ਉਨ੍ਹਾਂ ਦੇ ਪੁਰਾਣੇ ਖੂਹ ਦੇ ਨਾਲ ਕੱਚੇ ਕੋਠੇ ਉੱਤੇ ਲਾਲ ਝੰਡਾ ਖ਼ਤਰੇ ਦੇ ਇਸ਼ਾਰੇ ਦੇ ਰਿਹਾ ਸੀ । ਉਸ ਦਸ ਪੰਦਰਾਂ ਬੰਦਿਆਂ ਨੂੰ ਵੱਖ ਵੱਖ ਰੰਗਾਂ ਦੀਆਂ ਪੱਗਾਂ ਬੰਨ੍ਹੀ ਤੱਕਿਆ। ਖੂਹ ਤੋਂ ਪਰਾਂਹ ਖੜਸੋਕੜ ਪਿੱਪਲ ਉਤੇ ਕੁਝ ਗਿਰਝਾਂ ਧੌਣਾਂ ਪਰਾਂ ਵਿਚ ਦੇਈ ਬੈਠੀਆਂ ਸਨ । ਮੁਖਬੰਨ ਸਿੰਘ ਨੇ ਡੂੰਘਾ ਸਾਹ ਭਰ ਕੇ ਦੂਰਬੀਨ ਥੱਲੇ ਕਰ ਲਈ। ਉਹਦੇ ਸ਼ਾਂਤ ਚਿਹਰੇ ਉਤੇ ਗੰਭੀਰਤਾ ਹੰਗਾਰ ਪਈ, ਇਹ ਐਨੀ ਛੇਤੀ ਤਾਂ ਨਹੀਂ ਆਉਣੇ ਚਾਹੀਦੇ ਸਨ । ਸ਼ਾਇਦ ਉਹਦਾ ਅੰਦਾਜ਼ਾ ਗਲਤ ਹੋ ਗਿਆ ਸੀ । ਉਹ ਚੰਗੀ ਤਰ੍ਹਾਂ ਸਮਝਦਾ ਸੀ, ਚੀਨ ਤੇ ਵੀਅਤਨਾਮ ਪਿਛੋਂ ਹਿੰਦੁਸਤਾਨ ਦੀ ਵਾਰੀ ਜ਼ਰੂਰ ਆਵੇਗੀ । ਇਕ ਵਾਰੀ ਉਹ ਪੈਪਸੂ ਸਮੇਂ ਅਸੈਂਬਲੀ ਦੀ ਅਲੰਕਸ਼ਨ ਵੀ ਲੜ ਚੁੱਕਾ ਸੀ । ਪਰ ਅਕਾਲੀ ਉਮੀਦਵਾਰ ਹੱਥੋਂ ਹਾਰ ਗਿਆ ਸੀ । ਪੈਪਸੂ ਵਿਚ ਚਲੋ ਕਿਸਾਨੀ ਘੋਲ ਤੋਂ ਉਹ ਚੰਗੀ ਤਰ੍ਹਾਂ ਵਾਕਫ ਸੀ । ਸਮੇਂ ਦੀ ਸਿਆਸੀ ਨਬਜ਼ ਉਤੇ ਕਿਵੇਂ ਨਾ ਕਿਵੇਂ ਉਸ ਦਾ ਹੱਥ ਰਿਹਾ ਸੀ। ਉਹ ਸਰਮਾਏਦਾਰਾਂ ਦੀ ਜਮਾਤ ਕਾਂਗਰਸ ਨੂੰ ਜਮਾਤ ਸਮਝ ਕੇ ਨਫਰਤ ਕਰਦਾ ਸੀ ਕਿਉਂਕਿ ਕਾਂਗਰਸ ਜਾਗੀਰਦਾਰੀ ਨੂੰ ਹੌਲੀ ਆ ਰਹੀ ਸੀ । ਢਿੱਡੋ ਹਿੰਦੂ ਹੌਲੀ ਖੋਰੀ
"ਨਕਸਲਵਾੜੀਏ ਸਾਰੇ ਚਾਰ ਪੰਜ ਐ।" ਮੰਗੀ ਨੇ ਲੂਣ ਹਲਾਲ ਕਰਦਿਆਂ ਆਖਿਆ। "ਬਾਕੀ ਫਾਂਡਰੂ ਲਾਣੇ ਨੇ ਇਕ ਛੱਡੀ ਤੋਂ ਚਿੱਤੜਾਂ ਨੂੰ ਅੱਡੀਆਂ ਲਾ ਲੈਣੀਆਂ ਏਂ ।"
"ਮੰਗੀ ਗੱਲ ਤਾਂ ਤੇਰੀ ਠੀਕ ਐ ਪਰ ਇਨ੍ਹਾਂ ਹੁਣ ਭੱਜ ਜਾਣ ਨਾਲ ਨਹੀਂ ਭੱਜਣਾ ।" ਮੁਖਬੈਨ ਆਪਣੇ ਨੌਕਰ ਨੂੰ ਸਿਰ ਮਾਰ ਮਾਰ ਸਮਝਾ ਰਿਹਾ ਸੀ । "ਥੋੜਾ ਅਨ੍ਹੇਰਾ ਪਏ ਤੋਂ ਥਾਣੇਦਾਰ ਨੂੰ ਸਾਈਕਲ ਤੇ ਇਤਲਾਹ ਦੇ ਆਵੀਂ । ਮੇਰਾ ਨਾਂ ਲਵੀਂ ਕਿ ਉਨ੍ਹਾਂ ਤੁਹਾਨੂੰ ਸਵੇਰੇ ਈ ਬੁਲਾਇਆ ਏ ।"
"ਠੀਕ ਐ ਸਰਕਾਰ ।"
"ਮੇਰਾ ਪੈੱਗ ਪਾ ਲਿਆ। ਗੰਡੇ ਨੂੰ ਆਖੀਂ ਰੋਟੀ ਉਤੇ ਈ ਦੇ ਜਾਵੇ ।"
ਮੰਗੀ ਨੇ ਚੁਬਾਰੇ ਦੇ ਜੰਗਲੇ ਵਾਲੇ ਵਿਹੜੇ ਵਿਚ ਛੋਟੀ ਮੇਚ ਤੇ ਆਰਾਮ ਕੁਰਸੀ ਲਾ ਦਿਤੀ । ਮੁਖਬੰਨ ਕਿੰਨੀ ਵਾਰ ਹੀ ਦੂਰਬੀਨ ਰਾਹੀਂ ਲਾਲ ਝੰਡੇ ਨੂੰ ਘਰ ਚੁੱਕਾ ਸੀ । ਕੁਰਸੀ ਵਿਚ ਡਿਗਦਿਆਂ ਉਸ ਸੱਚਿਆ, ਜੰਗਲੇ ਦੀਆਂ ਮੋਰੀਆਂ ਵਿਚ ਦੀ ਤਾਂ ਗੋਲੀ ਨਹੀਂ ਲੰਘ ਆਵੇਗੀ ? ਦੇ ਹਜ਼ਾਰ ਵਿਘੇ ਜ਼ਮੀਨ, ਕੰਠੀ, ਦੋ ਲੜਕਿਆਂ ਦੇ ਅਫ਼ਸਰ ਹੁੰਦਿਆਂ ਤੇ ਸਰਕਾਰੀ ਹਿਫਾਜ਼ਤ ਦੇ ਬਾਵਜੂਦ ਉਸ ਦਾ ਅੰਦਰ ਕੰਬ ਗਿਆ । ਪਰ ਉਸ ਨੌਕਰਾਂ ਸਾਹਮਣੇ ਭੈ ਦਾ ਭੋਰਾ ਵਿਖਾਲਾ ਨਾ ਪਾਇਆ ।
ਵਿਸਕੀ ਦਾ ਮਿਣਵਾਂ ਪੈੱਗ ਆ ਗਿਆ। ਬੱਸ ਉਹ ਰੋਟੀ ਖਾਣ ਤੋਂ ਪਹਿਲਾਂ ਐਨਾ ਹੀ ਘੁਟ ਘੁਟ ਕਰਕੇ ਪੀਂਦਾ ਸੀ । ਉਸ ਮੂੰਹ ਨੂੰ ਲਾ ਕੇ ਗਲਾਸ ਰਖਦਿਆਂ ਸੱਚਿਆ, 'ਇਹ ਜੰਮ ਕਿਥੋਂ' ਪਏ ? ਮੱਛਰ ਕਿਥੋਂ ਪੈਦਾ ਹੁੰਦਾ ਏ ? ਹੱਛਾ ਤਾਂ ਡੀ. ਡੀ. ਟੀ. ਛਿੜਕਣੀ ਹੀ ਪਏਗੀ । ਪਰ ਹਾਲੇ ਹਿੰਦੁਸਤਾਨ ਸੋਸ਼ਲਿਜ਼ਮ ਲਈ ਕਿਵੇਂ ਵੀ ਤਿਆਰ ਨਹੀਂ । ਇਹ ਮੁੰਡੇ ਟੱਕਰਾਂ ਮਾਰ ਲੈਣ। ਕੁੱਤੇ ਹਾਥੀ ਦੀ ਟੰਗ ਨਹੀਂ ਤੋੜ ਸਕਦੇ ; ਜਿੰਨਾ ਮਰਜ਼ੀ ਭੌਂਕ ਲੈਣ ।"
ਰੋਟੀ ਖਾ ਲੈਣ ਪਿਛੋਂ ਮੁਖਬੈਨ ਸਿੰਘ ਨੇ ਹਵੇਲੀ ਦੇ ਫਾਟਕ ਤੱਕ ਨੂੰ ਅੰਦਰੋਂ ਜਿੰਦਰਾ ਮਰਵਾ ਦਿਤਾ । ਉਸ ਨੂੰ ਲਾਲ ਝੰਡੇ ਦਾ ਐਨਾ ਡਰ ਨਹੀਂ ਸੀ, ਜਿੰਨਾ ਜ਼ਮੀਨ ਦੇ ਹੋਏ ਸੱਦਿਆਂ ਦੇ ਖਿਸਕ ਜਾਣ ਦੀ ਫ਼ਿਕਰ ਵੱਢ ਵੱਢ ਖਾ ਰਹੀ ਸੀ । ਜਦੋਂ ਮੰਗੀ ਵੱਡੀ ਰਾਤ ਥਾਣੇ ਇਤਲਾਹ ਦੇ ਕੇ ਵਾਪਸ ਆਇਆ, ਬੁੱਢਾ ਜਾਗੀਰਦਾਰ ਉੱਠ ਕੇ ਬਹਿ ਗਿਆ।
"ਕਿਉਂ ?'' ਉਸ ਕੱਠੇ ਤੋਂ ਹੀ ਪੁਕਾਰਿਆ।
"ਸਰਕਾਰ ਥਾਣੇਦਾਰ ਸਵੇਰੇ ਜ਼ਰੂਰ ਆਵੇਗਾ, ਤੇ । ਉਹ ਕੁਝ ਆਖਦਾ ਆਖਦਾ ਰੁਕ ਗਿਆ ।
"ਹੋਰ ਕੀ ਗੱਲ ਏ ?"
"ਮੈਂ ਲਾਲ ਝੰਡੀ ਜਿਹੀ ਤਾਂ ਪੁਟ ਲਿਆਇਆ ਆਂ । ਓਥੇ ਤਾਂ ਕੋਈ ਵੀ ਨਹੀਂ, ਸਭ 'ਚਲੇ ਗਏ ।"
"ਓਏ ਬੇਵਕੂਫਾ ਇਹ ਕੀ ਕਰ ਲਿਆਇਆ ਏਂ । ਜਾਹ ਜਾ ਕੇ ਗੱਡ ਆ। ਸਵੇਰੇ ਥਾਣੇਦਾਰ ਨੂੰ ਕੀ ਵਖਾਏਂਗਾ ।"
ਮੰਗੀ ਦਾ ਖਿਆਲ ਸੀ, ਮਾਲਕ ਮੇਰੀ ਬਹਾਦਰੀ ਨੂੰ ਇਨਾਮ ਦੇਵੇਗਾ ਪਰ ਉਲਟੀ ਝਾੜ ਖਾਣੀ ਪੈ ਗਈ। ਉਹ ਉਹਨੀਂ ਪੈਰੀਂ ਵਾਪਸ ਹੋ ਗਿਆ। ਰਾਹ ਵਿਚ ਉਸ ਸੋਚਿਆ, 'ਬੁੱਢੇ ਕੰਜਰ ਨੇ ਐਨੀ ਜ਼ਮੀਨ ਕੀ ਕਰਨੀ ਏਂ ? ਮੈਨੂੰ ਤੇ ਗੰਡੇ ਨੂੰ ਦਸ ਦਸ ਵਿਘੇ ਹੀ ਦੇ ਦੇਵੇ । ਜੇ ਨਕਲਸਵਾੜੀਆਂ ਖੋਹ ਲਈ, ਫਿਰ ਵੀ ਸਰੇਗਾ ਹੀ । ਇਸ ਕੋਲੋਂ ਤਾਂ ਬਰਨੇ ਵਾਲੀ ਹੀ ਅੱਗ ਲਾਈ ਨਹੀਂ ਮੁੱਕਦੀ । ਉਹ ਝੰਡਾ ਆਪਣੀ ਥਾਂ ਗੱਡ ਆਇਆ। ਸਾਰੀ ਰਾਤ ਉਹ ਵਿਚਾਰਾਂ ਕਰਦਾ ਰਿਹਾ, ਨਕਸਲਵਾੜੀ ਜ਼ਮੀਨ ਖੋਹ ਕੇ ਕੀਹਨੂੰ ਦੇਣਗੇ ? ਹੋਰ ਭਾਵੇਂ ਚੂਹੜੇ ਚਮਾਰਾਂ ਨੂੰ ਦੇ ਦੇਣ, ਸਾਨੂੰ ਨਹੀਂ ਦੇਣ ਲੱਗਾ ! ਪੁੱਤ ਨੰਬਰਦਾਰੀ ਤੈਨੂੰ ਨਹੀਂ ਮਿਲਣੀ, ਭਾਵੇਂ ਸਾਰਾ ਪਿੰਡ ਮਰ ਜਾਵੇ ।" ਮੰਗੀ ਹੱਸਦਾ ਹੱਸਦਾ ਇਨ੍ਹਾਂ ਹੀ ਸੁਪਨਿਆਂ ਵਿਚ ਗਵਾਚ ਗਿਆ ।
ਸਵੇਰੇ ਬਾਣੇਦਾਰ ਨੇ ਆਉਂਦਿਆਂ ਸਾਰ ਖੇਤੋਂ ਲਾਲ ਝੰਡਾ ਲਾਹ ਦਿਤਾ । ਪਿੰਡ ਵਿਚ ਉਸ ਪਾਸੇ ਦਬਕਾੜੇ ਮਾਰੇ ਕਿ ਜਿਸ ਵੀ ਕਿਸੇ ਨਕਸਲਵਾੜੀਏ ਨੂੰ ਪਨਾਹ ਦਿਤੀ, ਉਹਦੀ ਧੌੜੀ ਲੱਬਦੀ ਵੇਖਿਓ । ਸਰੀਂਹ ਪਿੰਡ ਹੋਏ ਜਲਸੇ ਤੇ ਚਲੀਆਂ ਗੋਲੀਆਂ ਦੀ ਖ਼ਬਰ ਬੀਰੂ ਦੇ ਪਿਉ ਹਰਨਾਮੇ ਨੰਬਰਦਾਰ ਰਾਹੀਂ ਉਸ ਕੋਲ ਪਹੁੰਚ ਚੁੱਕੀ ਸੀ । ਥਾਣੇਦਾਰ ਮੁਖਬੰਨ ਤੋਂ ਮੁਰਗਾ ਖਾ ਕੇ ਜਲਸੇ ਵਾਲੇ ਪਿੰਡ ਆ ਗਿਆ । ਉਸ ਮੁਨਾਦੀ ਕਰਨ ਵਾਲੇ ਬਾਜ਼ੀਗਰ ਮੁੰਡੇ ਨੂੰ ਫੜ ਲਿਆ। ਬੈਂਤਾਂ ਮਾਰਦਿਆਂ ਨੰਣੇ ਦੀ ਸ਼ੀਸ਼ਿਆਂ ਵਾਲੀ ਕਾਲੀ ਜਾਗਟ ਉਸ ਖਿੱਚ ਕੇ ਪਾੜ ਸੁੱਟੀ।
"ਮਾਪਿਓ, ਜਾਗਟ ਦਾ ਕੀ ਕਸੂਰ ਐ।" ਮੁੰਡੇ ਨੂੰ ਜਾਗਟ ਪਾਟ ਜਾਣ ਦਾ ਬੇਹੱਦ ਦੁੱਖ ਸੀ । ਮਾਰ ਦੀ ਉਸ ਪਰਵਾਹ ਨਹੀਂ ਕੀਤੀ ਸੀ । ਜਾਗਟ ਉਸਦੀ ਨਵੀਂ ਨਵੇਲ ਸ਼ੀਲ ਨੇ ਰੀਝਾਂ ਨਾਲ ਉਸ ਨੂੰ ਬਣਾ ਕੇ ਦਿਤੀ ਸੀ।
"ਕਸੂਰ ਐਂਤਰੀ ਮਾਂ ਦਿਆਂ ਖ਼ਸਮਾਂ, ਮੈਂ ਦੱਸਦਾ ਆਂ । ਉਹ ਕੌਣ ਸੀ ਛਾਇਰ ਕਰਨ
ਵਾਲਾ, ਤੇਰੀ ਮਾਂ ਦਾ ਯਾਰ ?" ਥਾਣੇਦਾਰ ਬੈਂਤ ਉੱਗਰੀ ਉਸ ਉਤੇ ਝੁਕਿਆ ਹੋਇਆ ਸੀ। ਜਲਸੇ ਵਾਲੇ ਪਰ੍ਹੇ ਵਿਚ ਹੀ ਨੈਣੇ ਨੂੰ ਜਾਣ ਕੇ ਢਾਹਿਆ ਸੀ ।
"ਮਾਪਿਓ! ਮੈਂ ਵੀ ਜਾਣਾ ਉਹ ਕੋਣ ਸਨ; ਕਿਥੋਂ ਦੀਆਂ ਬਲਾਵਾਂ ਸਨ ?" ਭੁੰਜੇ ਪਏ ਨੈਣੇ ਨੇ ਹੱਥ ਜੋੜੋ ਹੁੰਦੇ ਸਨ । “ਉਨ੍ਹਾਂ ਮੈਨੂੰ ਰੁਪਈਆ ਦਿਤਾ ਏ ਮੁਨਾਦੀ ਕਰਨ ਦਾ । ਆਹ ਲੈ ਲਓ ਰੁਪਈਆ।" ਉਸ ਪਾਣੀ ਜਾਗਟ ਦੀ ਜੇਬ ਵਿਚੋਂ ਬਾਹਰ ਆਇਆ ਨੋਟ ਵਗਾਹ ਮਾਰਿਆ। "ਮੈਂ ਪਿੰਡ ਵਿਚ ਢੋਲ ਜ਼ਰੂਰ ਕੁੱਟਿਆ ਮਾਪਿਓ, ਅਗਾਂਹ ਨੂੰ ਮੁਨਾਦੀ ਨਹੀਂ ਕਰਦਾ ।'' ਉਸ ਦੋਵੇਂ ਕੰਨ ਫੜ ਲਏ ।
''ਪੁੱਤਰਾ ਚਲਾਕ ਬਣਦਾ ਏਂ, ਤੇਰਾ ਤਾਂ ਪਿਉ ਵੀ ਦੱਸੂਗਾ ਕੁੱਟ ਕੁੱਟ ?"
"ਮਾਪਿਓ ਪਿਉ ਤਾਂ ਚਰੋਕਣਾ ਮਰਿਆ ਏ ।"
"ਸਿੱਧਾ ਹੋ ਕੇ ਥਾਣੇ ਚਲ; ਓਥੇ ਤੇਰੇ ਡੰਡਾ ਲਾ ਕੇ ਵੱਟ ਕੱਢਾਂਗੇ ।" ਇਕ ਸਿਪਾਹੀ ਨੇ ਧੌਲ ਮਾਰ ਕੇ ਨੈਣੇ ਨੂੰ ਅਗੇ ਲਾ ਲਿਆ ।
"ਨੈਣਿਆ, ਤੂੰ ਉਨ੍ਹਾਂ ਦੇ ਨਾਂ ਦੱਸ ਦੇ, ਤੇਰਾ ਏਥੇ ਦੀ ਖਹਿੜਾ ਛੁਡਾ ਦਿੰਦੇ ਆ ।" ਨੰਬਰਦਾਰ ਨੇ ਸੱਚਾ ਰਹਿਣ ਲਈ ਚੁਸਤੀ ਨਾਲ ਹਮਦਰਦੀ ਜਤਾਈ ।
ਬਾਜ਼ੀਗਰ ਹਰਨਾਮੇ ਦੀ ਮੀਸਣੀ ਹਮਦਰਦੀ ਨਾਲ ਪ੍ਰਤਿਕਰਮ ਵਿਚ ਆ ਗਿਆ।
“ਚਾਚਾ, ਉਹ ਤਾਂ ਆਪਣੇ ਬੀਰੂ ਨੂੰ ਪਤਾ ਏ ਸਾਰਾ ।" ਨੈਣੇ ਨੇ ਜਾਗਟ ਦੇ ਇਕ ਟੁੱਟੇ ਸ਼ੀਸ਼ੇ ਨੂੰ ਬਾਹਰ ਕੱਢ ਕੇ ਸੁੱਟ ਦਿਤਾ।
"ਬੀਰੂ ਕੌਣ ਐ, ਬੁਲਾਓ ਉਸ ਨੂੰ ਵੀ ?" ਥਾਣੇਦਾਰ ਇਕਦਮ ਚਮਕ ਪਿਆ।
''ਐਵੇਂ ਸਾਲਾ ਬਕਦਾ ਏ, ਉਹ ਤਾਂ ਆਪਣਾ ਮੁੰਡਾ ਏ ਜੀ ।" ਨੰਬਰਦਾਰ ਹਮਦਰਦੀ ਜਤਾ ਕੇ ਕਸੂਤਾ ਫਸ ਗਿਆ ।
"ਚਲ ਤੁਰ ਓਏ ਪੁੱਤਰਾ ! ਤੇ ਓਥੇ ਈ ਬਕੇਂਗਾ ।" ਥਾਣੇਦਾਰ ਨੇ ਲੈਣੇ ਦੀ ਪਿੱਠ ਵਿਚ ਇਕ ਡੰਡਾ ਹੋਰ ਧਰ ਦਿਤਾ । ਉਹ ਨੰਬਰਦਾਰ ਦੇ ਮੁੰਡੇ ਉਤੇ ਸ਼ੱਕ ਕਰ ਹੀ ਨਹੀਂ ਸਕਦਾ ਸੀ ।
ਨੈਣੇ ਉਤੇ ਬਾਣੇ ਤਿੰਨ ਦਿਨ ਮਾਰ ਪੈਂਦੀ ਰਹੀ । ਉਸ ਦੇ ਪੈਰ ਕੁੱਟ ਕੁੱਟ ਸੁਜਾ ਦਿਤੇ । ਉਸ ਕੋਲੋਂ ਤੁਰਿਆ ਨਹੀਂ ਜਾਂਦਾ ਸੀ । ਉਹ ਜਿਵੇਂ ਜਿਵੇਂ ਜੀ ਕਰੜਾ ਕਰਕੇ ਮਾਰ ਝੱਲੀ ਗਿਆ; ਪਰ ਮੂੰਹੋਂ ਕੁਝ ਨਾ ਫੁਟਿਆ। ਨੈਣੇ ਉਤੇ ਹੋਏ ਸਾਰੇ ਜੁਲਮ ਦਾ ਭਾਂਡਾ ਨੰਬਰਦਾਰ ਸਿਰ ਭੱਜ ਗਿਆ। ਹਰਨਾਮਾ ਪਿੰਡ ਦੀ ਗਲੀ ਗਲੀ ਪੁਟਿਆ ਛਾਣਿਆ ਗਿਆ । ਸਾਰੇ ਚੰਦ ਕਥਾ ਛਿੜੀ ਹੋਈ ਸੀ ਕਿ ਆਪਣੇ ਮੁੰਡੇ ਦੀ ਥਾਂ ਬੇਗੁਨਾਹ ਬਾਜ਼ੀਗਰ ਦੇ ਹੱਡ ਤੁੜਵਾ ਦਿਤੇ । ਨੈਣੇ ਨੇ ਥਾਣੇ ਦੀ ਮਾਰ ਗਾਖ ਕੇ ਮਿੱਟੀ ਫੜ ਲਈ ਸੀ । ਬੀਰੂ ਵਾਲੀ ਗੱਲ ਤੋਂ ਅਗਾਂਹ ਉਸ ਬੁਲ੍ਹ ਹੀ ਸਿਉਂ ਲਏ । ਥਾਣੇਦਾਰ ਨੇ ਹਰਨਾਮੇ ਨੰਬਰਦਾਰ ਨੂੰ ਥਾਣੇ ਸੱਦ ਕੇ ਝਾੜਿਆ ।
"ਤੇਰੇ ਮੂੰਹ ਨੂੰ ਐਤਕੀਂ ਬੀਰੂ ਨੂੰ ਕੁਝ ਨਹੀਂ ਆਖਦਾ । ਉਹ ਲਹਿਰ ਵਿਚ ਹਿੱਸਾ ਲੈਂਦਾ ਏ । ਉਸ ਨੂੰ ਖ਼ਬਰਦਾਰ ਕਰ ਦੇ ।" ਅਸਲ ਵਿਚ ਥਾਣੇਦਾਰ ਨੰਬਰਦਾਰ ਰਾਹੀਂ ਕਾਣਾ ਹੋਣ ਸਦਕਾ ਸਖਤੀ ਕਰਨ ਤੋਂ ਬੇਵਸ ਸੀ । "ਬੀਰੂ ਕੋਲੋਂ ਹੀ ਅੰਦਰਖਾਤ ਕੁਝ ਪੁਛ ਦੇ ।"
"ਜਨਾਬ ਮੈਂ ਸਾਰੀ ਟੋਹ ਲਿਆ ਕੇ ਦੇਵਾਂਗਾ।" ਹਰਨਾਮੇ ਨੇ ਆਪਣੀ ਪਰੋਖੋਂ ਤੋਂ ਵੱਧ ਚੜ ਕੇ ਹਾਮੀ ਭਰ ਦਿਤੀ।
"ਬੀਰੂ ਤੋਂ ਇਹ ਤਾਂ ਪਤਾ ਕਰੀਂ, ਉਨ੍ਹਾਂ ਦੇ ਕੀ ਇਰਾਦੇ ਐ। ਸਾਲੇ ਰਾਤ ਨੂੰ ਨਵਾਂ ਝੰਡਾ ਮੁਖਬੰਨ ਦੀ ਪੈਲੀ ਉਤੇ ਚਾੜ੍ਹ ਦਿੰਦੇ ਐ, ਅਸੀਂ ਦਿਨੇ ਲਾਹ ਕੇ ਆਉਂਦੇ ਆਂ ।" ਥਾਣੇਦਾਰ ਨੂੰ
ਇਹ ਨਵੀਂ ਕਿਸਮ ਦੀ ਸਿਰਦਰਦੀ ਆ ਪਈ ਸੀ । "ਜੇ ਉਨ੍ਹਾਂ ਕੁਝ ਕਰਨਾ ਈ ਏ, ਮੇਰੇ ਥਾਣੇ ਤੋਂ ਅਗੇ ਪਿਛੇ ਮਤ ਲੈਣੇ । ਪਿਛਲੇ ਪਹਿਰ ਮੈਨੂੰ ਪੈਨਸ਼ਨ ਤੋਂ ਕਿਉਂ ਜਾਹ ਜਾਂਦਾ ਕਰਦੇ ਐ।"
"ਤੁਸੀਂ ਫਿਕਰ ਨਾ ਕਰੋ ਜੀ ।" ਪੁਰਾਣੀਆਂ ਭਲੱਥੋਂ ਬਾਜ਼ੀਆਂ ਨਾਲ ਉਸ ਖਹਿੜਾ ਛੁਡਵਾ ਲਿਆ । ਨੈਣੇ ਨੂੰ ਵੀ ਛੁੱਟੀ ਦਵਾ ਕੇ ਉਹ ਪਿੰਡ ਵਿਚ ਹੋਈ ਬਦਨਾਮੀ ਧੋ ਲੈਣਾ ਚਾਹੁੰਦਾ ਸੀ । ਉਸ ਬਾਹਰ ਆਏ ਨੈਣੇ ਨੂੰ ਪੁਛਿਆ :
"ਕਿਉਂ ਬਹੁਤਾ ਤਾਂ ਨਹੀਂ ਮਾਰਿਆ ?"
"ਚਾਚਾ ਜਿਵੇਂ ਜਿਵੇਂ ਸਿਪਾਹੀ ਪਟਾਕੇ ਪਾਉਂਦੇ ਸੀ; ਓਵੇਂ ਮੈਂ ਤੈਨੂੰ ਤੱਤੀਆਂ ਤੱਤੀਆਂ ਗਾਲ਼ਾਂ ਦੀ ਗੂੜ ਧਰ ਲੈਂਦਾ ਸੀ ।" ਨੈਣੇ ਨੇ ਸੱਜੇ ਪੈਰ ਖੁਰਕਦਿਆਂ ਆਖਿਆ।
''ਹੇ ਤੇਰੀ ਕੁੱਤੇ ਬਾਜ਼ੀਗਰ ਦੀ !" ਮਿਰਚ ਜੀਤ ਉਤੇ ਘੁਲ ਗਈ ਸੀ। ਨੰਬਰਦਾਰ ਨੇ ਇਉਂ ਮੂੰਹ ਵੱਟਿਆ, ਜਿਵੇਂ ਲੜਾਕੀ
“ਚਾਚਾ ਟੁੱਟੇ ਹੱਡ ਤਾਂ ਜੁੜ ਜਾਣਗੇ, ਪਰ ਮੇਰੀ ਪਾਟੀ ਜਾਗਟ ਦਾ ਕੀ ਬਣੂੰ।" ਇਉਂ ਜਾਪਦਾ ਸੀ ਜਿਵੇਂ ਮੁੰਡੇ ਦੀ ਜਵਾਨੀ ਦਾ ਅਮਲ ਧਨ ਖੂਹ ਖਾਤੇ ਪੈ ਗਿਆ ਸੀ ।
ਹਰਨਾਮਾ ਤੇ ਨੈਣਾ ਤੁਰੇ ਹੀ ਸਨ: ਜਦੋਂ ਨੂੰ ਮੰਗੀ ਦਾ ਸਾਈਕਲ ਥਾਣੇ ਅਗੇ ਆ ਰੁਕਿਆ।
"ਜਨਾਬ, ਸਰਕਾਰ ਆਖਦੇ ਐ, ਤੁਸੀਂ ਇਕ ਹਵਾਲਦਾਰ ਨਾਲ ਚਾਰ ਸਿਪਾਹੀਆਂ ਦੀ ਪੱਕੀ ਡਿਊਟੀ ਹੀ ਲਾ ਦਿਓ, ਨਹੀਂ ਤਾਂ...।" ਅਗੋਂ ਮੰਗੀ ਕੁਝ ਵੀ ਆਪਣੇ ਰੁਕ ਗਿਆ ।
"ਪੰਜਾਹ ਪਿੰਡ ਐ ਸਾਰੇ ਥਾਣੇ ਦੇ ਜੇ ਚਾਰ ਚਾਰ ਸਿਪਾਹੀ ਹਰ ਪਿੰਡ ਲਾਉਣ ਲੱਗੇ. ਫਰਸ ਕਿੰਨੀ ਚਾਹੀਦੀ ਐ ?'' ਅਸਲ ਵਿਚ ਰਾਤ ਨੂੰ ਪੱਕੀਆਂ ਇਤਲਾਹਾਂ ਆ ਜਾਣ ਤੇ ਵੀ ਥਾਣੇਦਾਰ ਨੇ ਆਪੂੰ ਜਰਕਦਿਆਂ ਨਕਸਲਵਾੜੀਆਂ ਨਾਲ ਮੱਥਾ ਨਹੀਂ ਲਾਇਆ ਸੀ । ਉਸ ਉਠ ਰਹੇ ਉਪਦਰਵ ਬਾਰੇ ਘਟਾ ਕੇ ਐਸ. ਪੀ. ਨੂੰ ਰੀਪੋਰਟ ਭੇਜੀ ਸੀ। ਉਹ ਚਾਹੁੰਦਾ ਸੀ, ਕਿਸੇ ਤਰ੍ਹਾਂ ਬਲਾ ਟਲ ਜਾਵੇ । ਪਰ ਬਲਾ ਦਿਨ ਦਿਨ ਗੁਲਜਾੜਦੀ ਜਾ ਰਹੀ ਸੀ । ਉਸ ਸਰਦਾਰ ਮੁਖਬੇਨ ਸਿੰਘ ਨੂੰ ਸਮਝਾਉਣ ਦੀ ਕੋਸ਼ਸ਼ ਕੀਤੀ।
"ਤੁਸੀਂ ਜ਼ਮੀਨ ਦਾ ਫਾਹਾਂ ਵੱਢ ਕੇ ਪਾਸੇ ਹੋਵੇ
"ਫਾਂਹਾ ਕਿਵੇਂ ਵੱਢਾਂ। ਤੁਸੀਂ ਕੋਈ ਗਾਹਕ ਲਿਆਓ। ਤੁਹਾਡਾ ਆਪਣਾ ਬੰਦਾ ਏ ਤਾਂ ਸਸਤੀ ਦੇ ਦੇਵਾਂਗਾ।" ਉਸ ਆਪਣੀ ਸਮੱਸਿਆ ਥਾਣੇਦਾਰ ਅਗੇ ਰੱਖ ਦਿਤੀ।
"ਕਾਲਿਆਂ ਵਾਲੀ ਦਾ ਸਰਪੰਚ ਮੇਰੇ ਕੋਲ ਬੜ ਮਾਰਦਾ ਸੀ ਕਿ ਮੁਖਬੇਨ ਸਿੰਘ ਜਮੀਨ ਛੱਡ ਕੇ ਪਾਸੇ ਹੋਵੇ ਅਸੀਂ ਸਮਝਾਂਗ ਨਕਸਲਵਾੜੀਆਂ ਨਾਲ ।" ਬਾਣੇਦਾਰ ਨੂੰ ਸੱਚ ਫੁਰੀ, ਵਚੋਲਾ ਬਣ ਕੇ ਇਸ ਜ਼ਮੀਨ ਵਿਚੋਂ ਚੰਗਾ ਹੱਥ ਮਾਰਿਆ ਜਾ ਸਕਦਾ ਏ । ਉਸ ਨੂੰ ਯਾਦ ਆ ਗਿਆ. ਰਾਜਧਾਨੀ ਤੋਂ ਪੰਜ ਛੇ ਮੀਲ ਦੂਰ ਰੀਟਾਇਰਡ ਪੁਲੀਸ ਅਫਸਰਾਂ ਨੇ ਧੱਕੇ ਨਾਲ ਮੁਜ਼ਾਰੇ ਉਜਾੜ ਕੇ ਸਾਲਮ ਪਿੰਡ ਉਤੇ ਕਬਜ਼ਾ ਕਰ ਲਿਆ ਸੀ । ਮੁਜ਼ਾਰਿਆਂ ਦੀ ਕਿਸੇ ਅਦਾਲਤ ਨੇ ਵੀ ਦਾਦ ਫਰਿਆਦ ਨਹੀਂ ਸੁਣੀ ਸੀ । ਮੁਜ਼ਾਰਿਆਂ ਤੋਂ ਕਬਜ਼ਾ ਲੈਣ ਸਮੇਂ ਉਹ ਆਪ ਪੁਲੀਸ ਫੋਰਸ ਵਿਚ
"ਲਿਆਓ ਟਕਰਾਓ । ਮੈਂ ਪਹਿਲੇ ਸਾਰੇ ਸੱਦੇ ਕੈਂਸਲ ਕਰ ਦੇਂਦਾ ਆ ।" ਜਾਗੀਰਦਾਰ ਉਲਟਾ ਬਾਣੇਦਾਰ ਨਾਲ ਹੱਥ ਕਰ ਰਿਹਾ ਸੀ । ਕਿਉਂਕਿ ਅੱਧੀ ਜ਼ਮੀਨ ਦੇ ਉਹ ਬਿਆਨੇ ਫੜ ਚੁੱਕਾ ਸੀ । ਜ਼ਮੀਨ ਅਜਿਹਾ ਲਾਲਚ ਸੀ, ਜਿਸ ਉਤੇ ਛੋਟੇ ਤੋਂ ਵੱਡਾ ਹਰ ਆਦਮੀ ਬੇਈਮਾਨ ਹੋਣ ਲਈ ਤਿਆਰ ਸੀ ।
ਥਾਣੇਦਾਰ ਨੇ ਸਿਪਾਹੀ ਭੇਜ ਕੇ ਕਾਲਿਆਂ ਵਾਲੀ ਦੇ ਸਰਪੰਚ ਭਾਗ ਸਿੰਘ ਨੂੰ ਬੁਲਾ ਲਿਆ । ਉਸ ਨਾਲ ਦੋ ਸੌ ਰੁਪਏ ਵਿਘੇ ਦੇ ਹਿਸਾਬ ਸੋ ਵਿਘੇ ਦਾ ਪਹਿਲਾ ਸਿੱਧਾ ਸੱਦਾ ਤੈਅ ਹੋ ਗਿਆ । ਚਕਤੇ ਉਤੇ ਜਿੰਨੀ ਮਰਜ਼ੀ ਹੋਰ ਜ਼ਮੀਨ ਵਾਹ ਲਵੇ । ਮੁਖਬੰਨ ਸਿੰਘ ਨੂੰ ਹੋਰ ਜ਼ਮੀਨ ਵਾਹੁਣ ਉਤੇ ਕੋਈ ਇਤਰਾਜ਼ ਨਹੀਂ ਸੀ। ਇਸ ਤਰ੍ਹਾਂ ਮੁਜ਼ਾਰਿਆਂ ਨਾਲ ਸਾਹਮਣੀ ਟੱਕਰ ਵਿਚ ਉਹ ਪਿਛਾਂਹ ਹਟ ਜਾਂਦਾ ਸੀ ਤੇ ਉਸ ਦੀ ਥਾਂ ਭਾਗ ਸਿੰਘ ਸਰਪੰਚ ਦਾ ਮੱਥਾ ਆ ਜੁੜਦਾ ਸੀ । ਥਾਣੇਦਾਰ ਆਪਣੇ ਭਰਾ ਲਈ ਇਸ ਸੱਦੇ ਵਿਚੋਂ ਪੰਜਾਬ ਵਿਘੇ ਦਾ ਟਿੱਪ ਜਾਗੀਰਦਾਰ ਨੂੰ ਮਨਾਈ ਬੈਠਾ ਸੀ । ਇਸ ਨਵੇਂ ਸੱਦੇ ਦੀ ਅਫ਼ਵਾਹ ਮੁਜਾਰਿਆਂ ਨੂੰ ਝਟ ਹੋ ਗਈ, ਜਦੋਂ ਕਾਲਿਆਂਵਾਲੀ ਦੇ ਸਰਪੰਚ ਨੂੰ ਚੰਗੀ ਚੰਗੀ ਜ਼ਮੀਨ ਦੇ ਬੰਨਿਆਂ ਉਤੇ ਫਿਰਦਿਆਂ ਤੱਕਿਆ।
ਅਗਲੀ ਸਵੇਰ ਸਰਪੰਚ ਨੇ ਆਪਣੇ ਬਾਰ ਨੂੰ ਲਾਲ ਸਿਆਹੀ ਨਾਲ ਪੰਜਾਬੀ ਵਿਚ ਲਿਖਿਆ ਇਸਤਿਹਾਰ ਚੁੰਬੜਿਆ ਤੱਕਿਆ। ਰਾਤ ਦੀਆਂ ਸ਼ਰਾਬੀ ਅੱਖਾਂ ਨੂੰ ਲਾਲ ਅੱਖਰ ਚੰਗਿਆੜੇ ਦਗਦੇ ਪ੍ਰਤੀਤ ਹੋ ਰਹੇ ਸਨ । ਜਿਹੜੀ ਜ਼ਮੀਨ ਪੰਜ ਹਜਾਰ ਰੁਪਏ ਏਕੜ ਨੂੰ ਨਹੀਂ ਮਿਲਦੀ ਸੀ, ਉਸ ਅੱਠ ਸੋ ਰੁਪਏ ਵਿਚ ਇਕ ਤਰ੍ਹਾਂ ਧਾੜਾ ਮਾਰ ਲਿਆ ਸੀ ਤੇ ਰਾਤੀ ਸ਼ਰਾਬ ਪੀ ਪੀ ਦੋਸਤਾਂ ਮਿੱਤਰਾਂ ਨਾਲ ਖੁਸ਼ੀਆਂ ਮਨਾਈਆਂ ਸਨ। ਉਸ ਮੁਖਬੰਨ ਸਿੰਘ ਉਤੇ ਬੇਵਸਾਹੀ ਕਰਦਿਆਂ ਕਾਹਲੀ ਵਿਚ ਹਜ਼ਾਰ ਰੁਪਈਆ ਬਿਆਨਾ ਵੀ ਫੜਾ ਦਿਤਾ ਸੀ । ਉਸ ਖੁਮਾਰੀਆ ਅੱਖਾਂ ਮਲ ਕੇ ਇਸ਼ਤਿਹਾਰ ਪੜ੍ਹਿਆ:
ਇਨਕਲਾਬ ਜ਼ਿੰਦਾਬਾਦ !
ਖ਼ਬਰਦਾਰ ! ਜੋ ਭੈਣੀ ਦੀ ਜ਼ਮੀਨ ਵਿਚ ਪੈਰ ਪਾਇਆ । ਬੰਬ ਸੁੱਟ ਕੇ ਪਰਵਾਰ ਸਮੇਤ ਘਰ ਉਡਾ ਦਿਤਾ ਜਾਵੇਗਾ । ਫਿਰ ਅਸੀਂ ਬੇਦੋਸ !
ਕਿਸਾਨਾਂ ਮਜ਼ਦੂਰਾਂ ਦੇ ਸਾਥੀ,
ਨਕਸਲਵਾੜੀ
ਇਸ਼ਤਿਹਾਰ ਪੜ੍ਹ ਕੇ ਬੰਬ ਭਾਗ ਸਿੰਘ ਦੇ ਘਰ ਦੀ ਥਾਂ ਦਿਮਾਗ਼ ਵਿਚ ਆ ਫਟਿਆ । ਉਸ ਨੂੰ ਸਰਪੰਚੀ ਸਮੇਤ ਸਾਰਾ ਪਿੰਡ, ਭੈਣੀ ਦੀ ਜ਼ਮੀਨ ਅਤੇ ਮੁਖਬੰਨ ਸਿੰਘ ਦੀ ਹਵੇਲੀ ਵੀ ਘੁੰਮਦੇ ਜਾਪੇ । ਉਹ ਝਟ ਸਾਈਕਲ ਭਜਾ ਕੇ ਜਾਗੀਰਦਾਰ ਕੋਲ ਆ ਗਿਆ ਅਤੇ ਬਿਆਨਾ ਮੋੜਨ ਲਈ ਜਿੰਦ ਕਰਨ ਲੱਗਾ । ਅੱਗੋਂ ਮੁਖਬੰਨ ਸਿੰਘ ਕੱਚੀਆਂ ਗੋਲੀਆਂ ਨਹੀਂ ਖੋਲਿਆ ਹੋਇਆ ਸੀ। ਉਹ ਅਸਲੇ ਲੋਹੇ ਦਾ ਥਣ ਹੋ ਗਿਆ । ਸਰਪੰਚ ਹੁਣ ਬੁਰੀ ਤਰ੍ਹਾਂ ਫਸ ਗਿਆ । ਉਹ ਜ਼ਮੀਨ ਛਡਦਾ ਸੀ. ਪਰ ਜਮੀਨ ਉਸ ਨੂੰ ਨਹੀਂ ਛਡਦੀ ਸੀ । ਜਦੋਂ ਉਸ ਦੇ ਮੁਖਬੰਨ ਸਿੰਘ ਅਗੇ ਤਰਲੇ ਮਿੰਨਤਾਂ ਵੀ ਕਾਰੇ ਨਾ ਆਏ, ਉਸ ਹਜਾਰ ਰੁਪਏ ਨੂੰ ਲੱਤ ਮਾਰ ਕੇ ਜਾਨਾਂ ਬਚਾਉਣ ਵਿਚ ਭਲੀ ਸਮਝੀ । ਡਰ ਨਾਲ ਉਹਦਾ ਲਹੂ ਪਾਣੀ ਬਣਿਆ ਪਿਆ ਸੀ : ਖ਼ਬਰੇ ਰਾਹ ਖਹਿੜੇ ਹੀ ਘੋਗਾ ਚਿੱਤ ਕਰ ਜਾਣ । ਉਨ੍ਹਾਂ ਦਾ ਕੀ ਏ, ਗੱਲੀ ਹੀ ਮਾਰ ਦੇਣੀ ਏਂ । ਉਹ ਸਰੋਤੇ ਸਰੰਤ ਸੂਹ ਕੱਢਦਾ ਹਰਨਾਮੇ ਦੇ ਟਿਊਬਵੈੱਲ ਉਤੇ ਬੀਰੂ ਦੇ ਪੈਰੀਂ ਆ ਡਿੱਗਾ ।
"ਕਾਕਾ ! ਵਾਹਿਗੁਰੂ ਬੋਲ ਕੇ ਮੈਨੂੰ ਬਚਾ, ਕਿਵੇਂ ਬਚਾ । ਤੇਰੇ ਪਿਉ ਨਾਲ ਗੁਆਢ ਮੱਥੇ ਲਿਹਾਜ ਰਿਹਾ ਏ । ਮੈਂ ਉਨ੍ਹਾਂ ਦੇ ਰਾਹ ਨਹੀਂ ਲੰਘਦਾ ।"
"ਮੈਂ ਤਾਂ ਤਾਇਆ ਕਿਸੇ ਨੂੰ ਜਾਣਦਾ ਦੀ ਨਹੀਂ ।" ਬੀਰੂ ਨੇ ਪੈਂਦੀ ਸੱਟ ਬੜੇ ਥੁਹ ਨਾ ਲੱਗਣ ਦਿਤਾ । ''ਤੈਨੂੰ ਕਿਸੇ ਗਲਤ ਦਸ ਪਾਈ ਐ।" ਉਹ ਕਪਾਹ ਦੀ ਗੱਡੀ ਕਰ ਰਿਹਾ ਸੀ ।
' ਬੱਚੂ ਮੈਂ ਤੇਰਾ ਆਸਰਾ ਤੱਕ ਕੇ ਆ ਗਿਆ ਹਾਂ । ਰੱਖ ਲੈ, ਚਾਹੇ ਮਰਵਾ ਦੇ ਤੇਰੇ
ਟਿਊਬਵੈੱਲ ਤੋਂ ਨਹੀਂ ਜਾਣਾ ।" ਭਾਗ ਸਰਪੰਚ ਨੇ ਬੀਰੂ ਦੀ ਕਸੀਏ ਵਾਲੀ ਬਾਂਹ ਫੜ ਲਈ । "ਮੈਂ ਤੇਰੇ ਪਿਉ ਨੂੰ ਲੈ ਆਵਾਂ ? ਦੇਖ ਓਏ ਸੁਹਣਿਆ ! ਮੈਂ ਤੇਰਾ ਅਹਿਸਾਨ ਸਾਰੀ ਉਮਰ ਨਹੀਂ ਭੁੱਲਾਂਗਾ ।" ਬੀਰੂ ਭਾਗ ਦੀ ਪਤਲੀ ਹਾਲਤ ਵੇਖ ਕੇ ਸੋਚੀਂ ਪੈ ਗਿਆ । ਭਾਗ ਸਰਪੰਚ ਨੇ ਜਾਣਿਆ, ਬਸ ਕੰਮ ਬਣ ਗਿਆ । 'ਮੇਰੇ ਬੱਚਿਆਂ ਤੇ ਈ ਤਰਸ ਖਾਹ ?"
“ਤਾਇਆ, ਤੂੰ ਕਿਸੇ ਕੱਲ ਫੁਟ ਪੈਣਾ ਏ, ਸਿਆਪਾ ਹੋਰ ਪੈ ਜਾਣਾ ਏ: ਨਾਲੇ ਮੇਰਾ ਚੰਮ ਹਾਏਂਗਾ ।"
"ਸ਼ੇਰਾ ਵਾਹਗੁਰੂ ਬੋਲ । ਚੂਕ ਨਾ ਨਿਕਲ ਕਿਤੇ । ਬਲਦ ਦੀ ਪੂਛ ਫੜਦਾਂ । ਤੂੰ ਇਕ ਵਾਰ ਐਥੋਂ ਰਖ; ਤੇਰੇ ਰਖਣ ਦਾ ਆ।" ਭਾਗ ਦੇ ਹੱਥਾਂ ਨਾਲ ਉਹਦੀ ਬਕਰੀ ਦਾਹੜੀ ਵੀ ਕੰਬੀ ਜਾ ਰਹੀ ਸੀ ।
"ਚੰਗਾ, ਪਰਸੋਂ ਪਹਿਲੀ ਰਾਤ ਨੂੰ ਆ ਜਾਵੀਂ । ਵੇਖੀਂ ਕਿਸੇ ਕੋਲ ਕੁਸਕ ਬਹਿੰਦਾ ਹੋਵੇ ?"
“ਵਾਹਿਗੁਰੂ ਬੋਲ । ਕੋਈ ਖ਼ਤਰਾ ਤਾਂ... ? ਵੇਖ ਲੈ ਮੈਂ ਤੇਰੇ ਭਰੋਸੋ ਤੇ ਆਉਣਾ ਏਂ ?" ਉਸ ਸੱਜੇ ਹੱਥ ਨਾਲ ਦਾਹੜੀ ਨੂੰ ਘੁਟ ਕੇ ਫੜਿਆ ਹੋਇਆ ਸੀ।
"ਬੇਫਿਕਰ ਹੋ ਕੇ, ਦੜਦੜਾਂਦਾ ਆ ਜਾਵੀਂ । ਬਾਪੂ ਕੋਲ ਗੱਲ ਨਾ ਕਰੀਂ, ਜਵਾਂ ਈ ।"
"ਨਾਂਅ, ਮੈਂ ਕਿਤੇ ਕਮਲਾ ਆਂ, ਆਪਣੀ ਖੀਰ ਵਿਚ ਸੁਆਹ ਧੂੜਾਂਗਾ ।" ਉਹ ਭਰੋਸਾ ਮਿਲ ਜਾਣ ਤੇ ਵੀ ਧੜਕਦੇ ਦਿਲ ਨਾਲ ਕਾਲਿਆਂ ਵਾਲੀ ਨੂੰ ਪਰਤ ਗਿਆ ।
ਤੀਜੇ ਦਿਨ ਔਰ ਔਰ ਹੁੰਦੀ ਨੂੰ ਹੀ ਸਰਪੰਚ ਬੀਰੂ ਕੋਲ ਪੁੱਜ ਗਿਆ। ਉਸ ਨੂੰ ਡਰ ਸੀ, ਕਿਤੇ ਅੰਨ੍ਹੇਰੇ ਵਿਚ ਹੀ ਜਮਦੂਤਾਂ ਦਾ ਸਾਹਮਣਾ ਨਾ ਹੋ ਜਾਵੇ । ਉਹ ਪਿੰਡ ਵਿਚ ਆਪਣੀ ਸਰਪੰਚੀ ਦੀ ਭੱਲ ਵੀ ਨਹੀਂ ਗਵਾਉਣਾ ਚਾਹੁੰਦਾ ਸੀ । ਏਸੇ ਲਈ ਪੜ੍ਹਨ ਸਾਰ ਉਸ ਲਾਲ ਇਸ਼ਤਿਹਾਰ ਪਾੜ ਸੁੱਟਿਆ ਸੀ।
ਬੀਰੂ ਦੇ ਬਾਪੂ ਨੰਬਰਦਾਰ ਨੇ ਮੁਰੱਬੇਬੰਦੀ ਵਿਚ ਪਿੰਡ ਦੂਰ ਜ਼ਮੀਨ ਚੂਕ ਲਈ ਸੀ । ਉਸ ਕਾਨੂੰਨਗੋ ਨਾਲ ਖਾਣ ਪੀਣ ਸਾਂਝਾ ਕਰ ਕੇ ਇਕ ਔਂਤ ਬੁੱਢੇ ਦਾ ਕੁੱਰਾ ਆਪਣੇ ਨਾਲ ਕਟਵਾ ਲਿਆ। ਬੁੱਢਾ ਅਫ਼ੀਮ ਦਾ ਆਦੀ ਸੀ, ਹਰਨਾਮਾ ਅਫ਼ੀਮ ਦੇ ਸਮਗਲਰਾਂ ਕੋਲੋਂ ਸਸਤੀ ਇੱਟ ਲੈ ਕੇ ਉਸ ਨੂੰ ਮਹਿੰਗੇ ਭਾਅ ਦੇ ਦੇਂਦਾ । ਉਹ ਅੜੇ ਥੁੜੇ ਅਮਲੀ ਨੂੰ ਸੌ ਪੰਜਾਹ ਦੀ ਮਦਦ ਵੀ ਦੇ ਛੜਦਾ। ਹੌਲੀ ਹੌਲੀ ਚੁਸਤ ਨੰਬਰਦਾਰ ਨੇ ਅਮਲੀ ਨਾਲ ਪੱਕੀ ਯਾਰੀ ਗੰਢ ਲਈ। ਹੋਰ ਥੋੜੇ ਸਮੇਂ ਪਿਛੋਂ ਬੁੱਢੇ ਕੰਨ ਵਲੋਲ ਪਾਈ ਕਿ ਉਹਦੇ ਸ਼ਰੀਕ ਉਸ ਦਾ ਕੰਡਾ ਈ ਕੱਢਣ ਨੂੰ ਫਿਰਦੇ ਐ । ਹਰਨਾਮੇ ਨੇ ਮਨ ਜੋੜ ਕੇ ਦਸਿਆ ਕਿ ਸ਼ਰੀਕ ਸਮਝਦੇ ਐ, ਅਮਲੀ ਨੇ ਅਫੀਮ ਖਾ ਖਾ ਜ਼ਮੀਨ ਮੁਕਾ ਦੇਣੀ ਏਂ । ਡਰਪੋਕ ਅਮਲੀ ਸ਼ਕ ਦੇ ਝਾਂਸੇ ਨੂੰ ਸੱਚ ਮੰਨ ਗਿਆ। ਮਾਰੇ ਜਾਣ ਦੇ ਡਰ ਨਾਲ ਅਮਲੀ ਦਾ ਅੰਦਰ ਕੰਬ ਗਿਆ । ਉਹ ਆਪਣਾ ਮੰਜਾ ਹਮੇਸ਼ਾ ਲਈ ਹਰਨਾਮੇ ਦੇ ਘਰ ਚੁਕ ਲੈ ਆਇਆ । ਨੰਬਰਦਾਰ ਬੁੱਢੇ ਦੀ ਚਾਲ੍ਹੀ ਵਿਘੇ ਜ਼ਮੀਨ ਵਟਾਈ ਉਤੇ ਵਾਹੁਣ ਲਗ ਪਿਆ। ਹੌਲੀ ਹੌਲੀ ਅੱਧ ਪਚੱਧ ਗਹਿਣੇ ਕਰਵਾ ਲਈ । ਅਖ਼ੀਰ ਬਚਦੀ ਜ਼ਮੀਨ ਅਮਲੀ ਨੇ ਬੀਰੂ ਨੂੰ ਮੁਤਬੰਨਾ ਬਣਾ ਕੇ ਵਸੀਅਤ ਕਰ ਦਿਤੀ । ਜ਼ਮੀਨ ਦਾ ਟੱਕ ਇਕ ਸੋ ਪੱਚੀ ਵਿਘੇ ਦਾ ਕਰ ਕੇ ਹਰਨਾਮੇ ਨੂੰ ਗੱਲ ਚੱਬ ਕੇ ਆਉਣ ਲਗ ਪਈ । ਉਸ ਜ਼ਮੀਨ ਵਿਚ ਸਾਢੇ ਸੱਤ ਹਾਰਸ ਪਾਵਰ ਦੀ ਮੋਟਰ ਲਵਾਈ ਹੋਈ ਸੀ । ਬਿਜਲੀ ਦੇ ਪਾਣੀ ਨੇ ਹੀ ਅਮਲੀ ਦੇ ਮਨ ਵਟਾਈ ਬਹੁਤੀ ਆਉਣ ਦਾ ਲਾਲਚ ਪੈਦਾ ਕੀਤਾ ਸੀ । ਮੋਟਰ ਦੀ ਕਣਕ ਬੁੱਢਾ ਦੇ ਸਾਲ ਤੋਂ ਵਧ ਨਾ ਖਾ ਸਕਿਆ। ਲੋਕਾਂ ਵਿਚ ਅਫ਼ਵਾਹ ਆਮ ਸੀ, ਹਰਨਾਮੇ ਨੇ ਅਮਲੀ ਨੂੰ ਆਪ ਮਾਰਿਆ ਹੈ । ਕਈ ਆਖਦੇ ਹਨ, ਇਕ ਨੀਮ-ਹਕੀਮ ਨਾਲ ਮਿਲ ਕੇ ਪਾਰ ਬੁਲਾ
ਦਿਤਾ । ਬੁੱਢਾ ਬੀਰੂ ਨਾਲ ਟਿਊਬਵੈੱਲ ਦੀ ਬੈਠਕ ਵਿਚ ਹੀ ਰਹਿੰਦਾ ਸੀ । ਏਥੇ ਈ ਤਾਇਆ ਭਤੀਜਾ ਚਾਹ ਕਰਿਆ ਕਰਦੇ ਅਤੇ ਦਾਲ ਭਾਜੀ ਨੂੰ ਜਾਂਦੀ ਸੀ । ਮਰਨ ਤੋਂ ਪਹਿਲਾਂ ਅਮਲੀ ਨੇ ਬੀਰੂ ਨੂੰ ਗੋਝਾ ਪਾ ਦਿਤਾ ਸੀ । ਤੜਕੇ ਲਾਉਂਦੇ । ਰੋਟੀ ਉਨ੍ਹਾਂ ਦੀ ਪਿੰਡ ਆ ਜਾਂਦੀ ਸੀ । ਮਰਨ ਤੋਂ ਪਹਿਲ਼ਾਂ ਅਮਲੀ ਨੇ ਬੀਰ ਨੂੰ ਘਰਦਿਆਂ ਤੋਂ ਚੋਰੀ ਚੋਰੀ ਅਫ਼ੀਮ ਦਾ ਪੱਕਾ ਗੇਝਾ ਪਾ ਦਿੱਤਾ ਸੀ।
ਜਦੋਂ ਬੀਰੂ ਦੀ ਮਖਿਆਲੀ ਕੁੱਤੀ ਚੈੱਕੀ, ਜਾਗਦਾ ਸਰਪੰਚ ਅਲਾਣੀ ਮੰਜੀ ਉਤੇ ਸਾਰਾ ਕੰਬ ਗਿਆ । ਬੀਰੂ ਨੇ ਟੋਉਂ ਟੋਉਂ ਕਰਦੀ ਕੁੱਤੀ ਨੂੰ ਬੁਸ਼ਕਾਰ ਲਿਆ ਅਤੇ ਆਪ ਆਏ ਓਪਰੇ ਬੰਦਿਆਂ ਨਾਲ ਉਠ ਕੇ ਤੁਰ ਗਿਆ । ਭਾਗ ਸਿੰਘ ਦੀ ਚੌੜੀ ਹਿੱਕ ਵਿਚ ਭੁਚਾਲ ਛਿੜਿਆ ਹੋਇਆ ਸੀ । ਮਨ ਦੇ ਭੈ ਕਾਰਨ, ਉਹ ਮੰਜੀ ਛੱਡ ਕੇ ਵਡੀ ਵਡੀ ਹਾੜ ਚਰੀ ਦੀ ਆੜ ਵਿਚ ਹੋ ਕੇ ਬਹਿ ਗਿਆ। ਪੰਜਾਂ ਕੁ ਮਿੰਟਾ ਪਿਛੋਂ ਬੀਰੂ ਨੇ ਖ਼ਾਲੀ ਮੰਜੀ ਵੇਖ ਕੇ ਬੈਠਵੀਂ ਆਵਾਜ਼ ਮਾਰੀ :
"ਤਾਇਆ ਭਾਗ ਸਿਆ ?''
"ਆਇਆ ਭਤੀਜ ।" ਸਰਪੰਚ ਬੀਰੂ ਵਾਲੀ ਸੁਰ ਵਿਚ ਹੀ ਬੋਲਿਆ। "ਕਾਹਦਾ ਪਿਛਲੀ ਉਮਰੇ ਤਾਂ ਪੇਸ਼ਾਬ ਵੀ ਤੰਗ ਕਰਨ ਲਗ ਪੈਂਦਾ ਏ।" ਭਾਵੇਂ ਉਸ ਬੀਰ ਨੂੰ ਟਰਪੱਲ ਮਾਰਿਆ: ਪਰ ਡਰਦਿਆਂ ਉਸ ਦਾ ਪੇਸ਼ਾਬ ਨਿਕਲ ਜ਼ਰੂਰ ਗਿਆ ਸੀ ।
"ਆ ਜਾਹ, ਮੈਂ ਉਨ੍ਹਾਂ ਨੂੰ ਬੇਰੀ ਹੇਠਾਂ ਬਹਾ ਆਇਆ ਹਾਂ ।"
"ਪੁੱਤਰਾ ਕੋਈ ਖ਼ਤਰਾ ਵਤਰਾ ਤਾਂ ਨਹੀਂ ?" ਸਰਪੰਚ ਨੇ ਜੱਰੀ ਬੋਲ ਕਰਾਰਾ ਕਰਦਿਆਂ ਪੁੱਛਿਆ ।
"ਤਾਇਆ ਮੇਰੇ ਹੁੰਦਿਆਂ ! ਤੂੰ ਖ਼ਤਰਿਆਂ ਨੂੰ ਦਿਲੋਂ ਕਢ ਛੱਡ ।" ਉਹ ਅਗੇ ਅਗੇ ਕੀੜੇ ਮਕੌੜੇ ਤੋਂ ਟੱਕੀ ਠਕਰਦਾ ਜਾ ਰਿਹਾ ਸੀ ।
ਸਰਪੰਚ ਬਾਹਰੋਂ ਕੰਬਦਾ ਤੇ ਅੰਦਰੋਂ ਤਰਹਿੰਦਾ ਪਿਛੇ ਪਿਛੇ ਤੁਰਿਆ ਗਿਆ। ਉਹ ਦੋ ਕੁ ਖੇਤ ਲੰਘ ਕੇ ਬੇਰੀ ਨੇੜੇ ਆਏ ਸੀ ਕਿ 'ਟੀਆ' ਕਰਦਾ ਫ਼ਾਇਰ ਬੇਰੀ ਦੇ ਪੱਤੇ ਛਾਣਦਾ ਅੱਧੇ ਕੁ ਚੰਦ ਨੂੰ ਸਿੱਧਾ ਨਿਕਲ ਗਿਆ । ਛਾਇਰ ਕਰਨ ਵਾਲਾ ਸਰਪੰਚ ਨੂੰ ਪਰਾਲ੍ਹ ਕਰਿਆ ਚਾਹੁੰਦਾ ਸੀ । ਭਾਗ ਵੱਟੇ ਵੱਟ ਆਉਂਦਾ ਔਖੜ ਕੇ ਡਿਗਣੋਂ ਮਸੀਂ ਬਚਿਆ।
"ਕਿਉਂ ਰਾਉਂਡ ਅਜਾਈਂ ਗਵਾਉਂਦਾ ਏਂ, ਅਗੋ ਸੁਖਾਲੇ ਮਿਲ ਜਾਂਦੇ ਐ ?" ਬੇਰੀ ਹੇਠਲੇ ਢਾਣੇ ਵਿਚੋਂ ਇਕ ਨੇ ਵਰਜਦਿਆਂ ਆਖਿਆ ।
"ਸੁਣਾ ਫੇਰ ਸਰਪੰਚਾ, ਤੈਨੂੰ ਭੈਣੀ ਵਾਲੀ ਜ਼ਮੀਨ ਦੀ ਰਜਿਸਟਰੀ ਕਰਵਾ ਦੇਈਏ ?'' ਫ਼ਾਇਰ ਕਰਨ ਵਾਲੇ ਨੇ ਏਨੀ ਕਹਿ ਕੇ ਭਾਗ ਸਿੰਘ ਦੀਆਂ ਖਾਨਿਓ ਗਵਾ ਦਿਤੀਆਂ।
"ਸਰਦਾਰੋ, ਵਾਹਿਗੁਰੂ ਬੋਲ ਕੇ ਕਿਵੇਂ ਖਹਿੜਾ ਵੀ ਛੱਡਦੇ ਓ ?" ਸਰਪੰਚ ਹੱਥ ਬੰਨ੍ਹ ਕੇ ਖਲੋ ਗਿਆ । “ਮੱਤ ਮਾਰੀ ਗਈ ਲਾਲਚ ਵਿਚ ਆ ਕੇ; ਮੇਰਾ ਹਜ਼ਾਰ ਬਿਆਨੇ ਵਾਲਾ ਵੀ ਉਹ ਮੁਕਰ ਗਿਆ।"
"ਉਹਨੂੰ ਕਾਲੇ ਨਾਗ ਨੂੰ ਤਾਂ ਹਜ਼ਾਰ ਦੇ ਆਇਆ ਏ; ਏਧਰ ਲੋਕਾਂ ਲਈ ਮਰਨ ਵਾਲਿਆਂ ਵਲ ਵੀ ਵੇਖ ?" ਸੱਚੀਂ ਪਏ ਭਾਗ ਨੂੰ ਵੇਖ ਕੇ ਸਾਥੀ ਨੇ ਮੁੜ ਰੜਕ ਨਾਲ ਆਖਿਆ। "ਵੇਖ ਲੈ, ਮੇਰਾ ਨਾਂ ਵੀ ਹੁਕਮਾ ਏਂ । ਖੂਹ ਵਿਚੋਂ ਇੱਟ ਹੁਣ ਸੁੱਕੀ ਨਹੀਂ ਨਿਕਲਣੀ ।" ਹੁਕਮੇ ਨੇ ਆਪਣੀ ਤਰ੍ਹਾਂ ਦੀ ਝੱਸੀ ਨਾਲ ਸਰਪੰਚ ਨੂੰ ਅੰਦਰੋਂ ਬਾਹਰੋਂ ਹਲੂਣ ਸੁੱਟਿਆ।
ਭਾਗ ਦਾ ਇਕਦਮ ਪਹਿਲਾ ਡਰ ਲਹਿ ਗਿਆ; ਮੈਨੂੰ ਮਾਰਦੇ ਨਹੀਂ । ਉਸ ਹਮਦਰਦੀ ਭਾਲ- ਦੀਆਂ ਨਜ਼ਰਾਂ ਨਾਲ, ਬੇਰੀ ਦੀ ਮਟਕ ਚਾਨਣੀ ਵਿਚ ਵਾਰੀ ਵਾਰੀ ਸਾਰਿਆਂ ਨੂੰ ਤੱਕਿਆ ਤੇ ਆਪੇ ਨੂੰ ਥਿੜਕਣ ਰੋਕਦਿਆਂ ਕਿਹਾ :
"ਹੁਣ ਵਹਿੜਕਾ ਤਾਂ ਖੂਹ ਵਿਚ ਡਿੱਗ ਈ ਪਿਆ ਏ ਤੁਸੀਂ ਵੀ ਖੱਸੀ ਕਰ ਲਓ ।" ਸਰਪੰਚ ਦੀ ਗੱਲ ਨਾਲ ਸਾਰੇ ਹੱਸ ਪਏ, ਉਸ ਸਾਰਿਆਂ ਦੇ ਮਨੋਂ ਮਾਰੂ ਵਿਹੁ ਲਾਹੁਣ ਵਾਸਤੇ ਹੀ ਚੱਟ ਦਾ ਰਾਹ ਅਪਣਾਇਆ ਸੀ । ਉਹ ਛੇਤੀ ਹੀ ਉਨ੍ਹਾਂ ਨਾਲ ਘੁਲਿਆ ਮਿਲਿਆ ਚਾਹੁੰਦਾ ਸੀ ।
"ਦੇਖ ਬਈ ਭਾਗ ਸਿਆਂ !" ਪੀਤੂ ਨੇ ਉਸ ਨੂੰ ਸੰਜੀਦਗੀ ਨਾਲ ਆਖਿਆ । "ਕੰਮ ਤੂੰ ਚੰਗਾ ਨਹੀਂ ਕੀਤਾ; ਮੁਜ਼ਾਰਿਆਂ ਦਾ ਹੱਕ ਮਾਰਨ ਦਾ ਜਤਨ ਕੀਤਾ ਏ । ਤੈਨੂੰ ਸਾਡਾ ਡੰਨ ਜ਼ਰੂਰ ਭਰਨਾ ਪਏਗਾ। ਇਹ ਗ਼ਦਾਰੀ ਐ ਲੋਕਾਂ ਨਾਲ ।"
ਸਰਪੰਚ ਦਾ ਦਿਲ ਮੁੜ ਕੰਬ ਗਿਆ । ਮੈਂ ਕਾਹਨੂੰ ਬੀਰੂ ਦਾ ਇਤਬਾਰ ਕਰਨਾ ਸੀ । ਸਾਲ ਦੋ ਸਾਲ ਸ਼ਹਿਰ ਈ ਕੱਟ ਆਉਂਦਾ ।
"ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਆ ਜਾਵੇ ਉਸ ਨੂੰ ਭੁੱਲਾ ਨਹੀਂ ਆਂਹਦੇ ।" ਸਰਪੰਚ ਨੇ ਤਰਲਾ ਪਾਇਆ ।
"ਅਸੀਂ ਮਾਫ਼ੀ ਦੇਣ ਨਹੀਂ ਸਿਖੇ । ਤੈਨੂੰ ਥੋੜੀ ਤੋਂ ਥੋੜੀ ਸਜ਼ਾ ਇਹ ਐ : ਇਕ ਰੀਵਾਲ- ਵਰ ਤੇ ਪੰਦਰਾਂ ਰਾਉਂਡ, ਕਿਤੋਂ, ਕਿਵੇਂ ਲਿਆ ਕੇ ਦੇਹ, ਏਸੇ ਬੇਰੀ ਹੇਠਾਂ । ਮੋਹਲਤ ਤੈਨੂੰ ਇਕ ਮਹੀਨੇ ਦੀ ।" ਮਿਹਰ ਸਿੰਘ ਨੇ ਉਸ ਨੂੰ ਸਜਾ ਸੁਣਾ ਦਿੱਤੀ। ਜਿਹੜੀ ਸਾਰਿਆਂ ਪਹਿਲੋਂ ਹੀ ਮਿਥ ਲਈ ਸੀ।
"ਮੈਨੂੰ ਮਨਜੂਰ ਐ।" ਸਰਪੰਚ ਇਕਦਮ ਖੁਸ਼ ਹੋ ਕੇ ਕਹਿ ਗਿਆ। ਉਹ ਆਪਣੇ ਗੱਲੀ ਮਾਰੇ ਜਾਣ ਤੱਕ ਸੋਚ ਗਿਆ ਸੀ । "ਮਹੀਨੇ ਤੋਂ ਪਹਿਲਾਂ ਹੀ ਲਭ ਦਿਆਂਗਾ।" ਸੂਲੀ ਇਕ ਤਰ੍ਹਾਂ ਸੂਲ ਦੀ ਚੋਭ ਵਿਚ ਬਦਲ ਗਈ ਸੀ ।
"ਅਗਾਂਹ ਨੂੰ ਦੇਖ ਲੈ.....?"
"ਵਾਹਗੁਰੂ ਵਾਹਗੁਰੂ ! ਪੁੱਤ ਪੋਤਾ ਨਾ ਏਸ ਰਾਹ ਜਾਊ ।" ਸਰਪੰਚ ਨੇ ਬੇਰੀ ਦੀ ਛਿਦਰੀ ਚਾਨਣੀ ਵਿਚ ਲੀਕਾਂ ਖਿੱਚ ਦਿੱਤੀਆਂ ।
"ਹੱਛਾ, ਤੂੰ ਪੱਤੇ ਵਾਹ ਜਾਹ, ਅਸੀਂ ਆਪਣੀ ਮੀਟਿੰਗ ਕਰਨੀ ਏ।"
“ਸ਼ਾਬਾਸ਼ ਸਰਦਾਰੋ ਤੁਹਾਡੇ, ਜਿਹਨਾਂ ਮੰਨ ਲਈ । ਚੰਗਾ ਬਾਈ ਜੀ ਫੇਰ ਸਾ ਸ੍ਰੀ ਅਕਾਲ !" ਭਾਗ ਸਿੰਘ ਫ਼ਤਹਿ ਬੁਲਾ ਕੇ ਕਾਲਿਆ ਵਾਲੀ ਨੂੰ ਤੁਰ ਗਿਆ ।
"ਬੁੜ੍ਹਾ ਤੁਹਾਡਾ ਵੀ ਬੀਰੂ ਹੱਥ ਫੇਰਨ ਵਾਲਾ ਏ । ਤੇਰੇ ਮੂੰਹ ਨੂੰ ਕੁਝ ਨਹੀਂ ਆਖਿਆ; ਤੇਰਾ ਲੂਣ ਖਾਧਾ ਏ ।" ਹੁਕਮੇ ਨੇ ਬੀਰੂ ਨੂੰ ਮੰਨੀਆਂ ਚੂਕ ਲਿਆਉਣ ਲਈ ਸਿਰ ਮਾਰਿਆ । "ਐਵੇਂ ਵਿਚਾਰੇ ਨੈਣੇ ਨੂੰ ਪੈਰਾਂ ਦਾ ਰੋਗੀ ਕਰਵਾ ਦਿਤਾ । ਫੇਰ ਟਾਊਟਾਂ ਵਾਲੀਆਂ ਚੁਸਤੀਆਂ ਵੇਖ; ਉਹਨੂੰ ਛੁਡਵਾ ਵੀ ਲਿਆਇਆ ।"
"ਵਾਰਸਸ਼ਾਹ ਨਾ ਬਹਿਵਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।" ਪੀਤੂ ਹੇਕ ਲਾਣੇਂ ਨਾ ਰਹਿ ਸਕਿਆ।
"ਜੇ ਬੁੜ੍ਹੇ ਨੂੰ ਮਾਰਿਆਂ ਤੁਹਾਡਾ ਇਨਕਲਾਬ ਸਿਰੇ ਚੜ੍ਹਦਾ ਏ. ਮੈਂ ਆਪ ਈ ਉਸ ਨੂੰ ਗੱਡੀ ਚੜਾ ਦੇਂਦਾ ਆ ।" ਬੀਰੂ ਨੇ ਮਸਕਾਉ ਦਿਆਂ ਮੋੜਾ ਦਿੱਤਾ ।
ਇਸ ਢਾਣੇ ਵਿਚ ਬੀਰੂ ਦਾ ਯਾਰ ਇਕ ਮਜ਼੍ਹਬੀ ਬੁੱਚਾ ਸੀ; ਜਿਹੜਾ ਸਾਰਿਆਂ ਨੂੰ ਉਸ ਕੋਲ ਲੈ ਕੇ ਆਇਆ ਸੀ । ਬੁੱਚੇ ਦਾ ਅਸਲੀ ਨਾਂ ਮਲਕੀਤ ਸੀ । ਪਸ਼ੂ ਚਾਰਦਿਆਂ ਛੋਟੇ ਹੁੰਦੇ ਦਾ ਕੁਹਾੜੀ ਨਾਲ ਥੋੜਾ ਕੰਨ ਵੱਢਿਆ ਗਿਆ ਸੀ । ਓਦੋਂ ਤੋਂ ਨੰਗਲਾਂ ਦਾ ਸਾਰਾ ਵਿਹੜਾ ਉਸ ਨੂੰ ਬੁੱਚਾ ਬੁੱਚਾ
ਆਖਣ ਲਗ ਪਿਆ । ਮਲਕੀਤ ਇਕ ਸਾਲ ਬੀਰੂ ਨਾਲ ਸੀਰ ਕਮਾ ਗਿਆ ਸੀ । ਉਸ ਦੇ ਪਿੰਡ ਇਕ ਪੁਰਾਣੇ ਕਮਿਊਨਿਸਟ.ਐਮ. ਐਲ. ਏ. ਨੇ ਉਸ ਨੂੰ ਇਨਕਲਾਬ ਦੀ ਅਲਫ ਬੇ ਪੜ੍ਹਾਈ ਸੀ । ਅਲਫ਼ ਬੇ ਤੋਂ ਅਗਾਂਹ ਨਾ ਐਮ. ਐਲ. .ਏ. ਗਿਆ; ਬੱਚੇ ਵਿਚਾਰ ਨੇ ਤਾਂ ਕੀ ਜਾਣਾ ਸੀ । ਬੱਚੇ ਨੂੰ ਦੋ ਕੁ ਇਲੈਕਸ਼ਨਾਂ ਦਾ ਪਤਾ ਸੀ; ਆਰਥਕ ਹਾਲਤ ਭੌੜੀ ਤੋਂ ਮੰਦੀ ਹੀ ਹੁੰਦੀ ਗਈ ਸੀ । ਹਥਿਆਰਬੰਦ ਇਨਕਲਾਬ ਦੀ ਗੱਲ ਉਸ ਦੀ ਸਮਝ ਵਿਚ ਛੇਤੀ ਹੀ ਆ ਗਈ । ਇਕੱਲੀ ਮਾਂ ਹੀ ਮਾਂ ਸੀ: ਜੀਹਨੂੰ ਰੱਬ ਆਸਰੇ ਛੱਡ ਕੇ ਉਹ ਹੁਕਮੇ ਹੋਰਾਂ ਨਾਲ ਰਲ ਗਿਆ। ਬੁੱਚੇ ਦੀ ਪੀਤੂ ਨਾਲ ਵਾਹਵਾ ਬਣ ਗਈ ਸੀ । ਮਜ਼੍ਹਬੀ ਗਲ ਪਸਤੌਲ ਪਾ ਕੇ ਇਕ ਤਰ੍ਹਾਂ ਗੁਲਫਾੜ ਗਿਆ ।
"ਮੈਂ ਕਿਹਾ ਮੇਰੇਆਰ ਧੂੜਾ ਪੱਟ ਦੇ ।" ਬੱਚੇ ਨੇ ਸਾਹਨ ਵਾਂਗ ਧੌਣ ਅਕੜਾ ਲਈ ।
"ਪੀਤੂ, ਸਾਲਾ ਇਕ ਨੰਬਰ ਦਾ ਗ੍ਰੀਲਾ ਲਗਦਾ ਏ ।" ਹੁਕਮੇ ਨੇ ਬੱਚੇ ਨੂੰ ਲਾ ਕੇ ਆਖੀ। 'ਰੰਗ ਪੁਰਾਣੇ ਦਰਾਵੜਾਂ ਦਾ, ਕਪੜੇ ਸੱਸੀਆਂ ਵਰਗੇ, ਬਿੱਲੰਮਾਰਾਂ ਨਾਲ ਰਲ ਜਾਵੇ ਤਾਂ ਬਿਲਕੁਲ ਈ ਨਹੀਂ ਪਛਾਣ ਹੁੰਦਾ ।"
"ਹੁਕਮਿਆਂ ਹੁਕਮਿਆਂ, ਏਸ ਰੰਗ ਉਤੇ ਰਾਧਾ ਮਰਦਾ ਸੀ । ਆਪਣਾਂ ਖ਼ਸਮ ਛੱਡ ਕੇ ਗੁਆਲੇ ਮੁੰਡੇ ਪਿਛੇ ਕਮਲੀ ਹੋਈ ਫਿਰਦੀ ਸੀ ।" ਮਲਕੀਤ ਰੰਗ ਦੇ ਮਾਣ ਵਿਚ ਬੋਲਿਆ। "ਮੈਂ ਬਿਨਾਂ ਹਥਿਆਰ ਬੰਦੇ ਵਿਚ ਦੀ ਨਿਕਲ ਜਾਣ ਵਾਲਾ ਮਲਕੀਤ ਆਂ। ਤੁਹਾਡੇ ਵਾਲੀਆਂ ਸਰਦਾਰੀਆਂ ਜਿਹੀਆਂ ਤਾਂ ਪੱਧਰੀਆਂ ਕਰ ਦੇਉਂਗਾ ।"
ਬੱਚੇ ਦੀ ਹੁਕਮੇ ਤੇ ਪੀਤੂ ਨਾਲ ਬਹੁਤ ਬਣਦੀ ਸੀ । ਉਹ ਆਪ ਵਿਚੀਂ ਚੁੰਝਪੈਂਚਾ ਹੋਏ ਹੀ ਰਹਿੰਦੇ ਸਨ । ਜਦੋਂ ਬੀਰ ਬੈਠਕ ਵਿਚੋਂ ਰੋਟੀਆਂ ਲੈਣ ਤੁਰ ਗਿਆ, ਪੀਤੂ ਨੇ ਹੁਕਮੇ ਵਿਚੋਂ ਹੀ ਸੁੱਚੇ ਨੂੰ ਚਮਕਾਇਆ ।
"ਹੁਕਮਿਆਂ ! ਹਰੀਏ ਵਾਲੇ ਦੀ ਬੰਤੀ ਦੀਆਂ ਮਰ ਜਾਣੀਆਂ ਅੱਖਾਂ: ਤੂੰ ਗੱਲ ਛਡ ਦੇ, ਦੁਨਾਲੀ ਵਾਂਗ ਤਾਕਦੀਆਂ ਏਂ ।'"
“ਪੀਤੂ ਪੁੱਤਰਾ, ਬਚ ਕੇ, ਉਹ ਫ਼ਾਇਰ ਵੀ ਕਰ ਦਿੰਦੀਆਂ ਏਂ।' ਬੰਤੀ ਮਲਕੀਤ ਦੇ ਮਾਮੇ ਦੀ ਨੂੰਹ ਸੀ। ਉਹ ਭਰਜਾਈ ਨਾਲ ਹੇਲਮੇਲ ਸੀ। ਇਕ ਸੀਰ ਵਿਚੋਂ ਉਸ ਬੰਤੀ ਨੂੰ ਵਾਲੀਆਂ ਵੀ ਕਰਵਾ ਕੇ ਦਿਤੀਆਂ ਸਨ । ਬੁੱਚੇ ਦੇ ਮਾਮੇ ਦਾ ਪੁੱਤ ਅਥਵਾ ਬੰਤੀ ਦੇ ਘਰ ਵਾਲਾ ਸਭ ਕੁਝ ਜਾਣਦਾ ਹੋਇਆ ਮੁਸਕਾ ਛੱਡਦਾ ਸੀ।
"ਬੱਚੂ, ਫਾਇਰ ਹਮੇਸ਼ਾ ਸੰਨ੍ਹ ਵਾਲੇ ਨੂੰ ਵੱਜਦਾ ਹੁੰਦਾ ਏ, ਤੂੰ ਆਪ ਬਚ ਕੇ ਰਹੀ ।" ਹੁਕਮੇ ਨੇ ਬੱਚੇ ਨੂੰ ਸਾਵਧਾਨ ਕੀਤਾ।
“ਹੁਕਮਿਆਂ ! ਮੈਂ ਚੋਰ ਨਹੀਂ, ਚੋਰ ਦਾ ਭਾਈ ਨਹੀਂ । ਵੱਜ ਗੱਜ ਕੇ ਜਾਣ ਵਾਲਾ ਦਿਉਰ ਆ। ਤੁਹਾਡੀ ਸਾਲਿਓ ਲੰਡੇ ਦਿਓ, ਕੀ ਭੋਲੀ ਐ ।"
ਰੋਟੀ ਖਾ ਲੈਣ ਪਿਛੋਂ ਉਨ੍ਹਾਂ ਭੈਣੀ ਨੂੰ ਚਾਲੇ ਪਾ ਦਿਤੇ। ਹੁਕਮੇ ਨੂੰ ਪੀੜ ਤੇ ਮਿਹਰ ਸਿੰਘ ਨੇ ਘਰੋਂ ਤੋਰ ਲਿਆ ਸੀ । ਕਦੇ ਉਹ ਕਮਿਉਨਿਸਟ ਅਖ਼ਬਾਰ ਵਿਚ ਸਬ ਐਡੀਟਰ ਦੇ ਤੌਰ ਤੇ ਕੰਮ ਕਰਦਾ ਰਿਹਾ ਸੀ । ਓਹੀ ਰੁਟੀਨ, ਓਹੀ ਹੇਰ ਫੇਰ ਨਾਲ ਮਤੇ, ਓਹੀ ਕਾਮਰੇਡ ਪੂਰਨ ਚੰਦ ਜੋਸ਼ੀ ਵਾਲੀ ਸੰਤਾਲੀ ਅਠਤਾਲੀ ਦੀ ਪੁਰਾਣੀ ਲਾਈਨ 'ਨਹਿਰੂ ਦੇ ਹੱਥ ਮਜ਼ਬੂਤ ਕਰੋ ਰੀ-ਐਕਸ਼ਨਰੀਆਂ ਵਿਰੁਧ ਡਟ ਮੁੜ ਖਰੁਸ਼ਚੇਵ ਵਿਚ ਦੀ ਨਵੀਂ ਕਰ ਲਈ ਸੀ । ਉਹ ਅੱਕ-ਸਤ ਕੇ ਆਪਣੇ ਸਾਥੀਆਂ ਨਾਲ ਲੜ ਪਿਆ ਅਤੇ ਐਡੀਟਰੀ ਨੂੰ ਲੱਤ ਮਾਰ ਕੇ ਘਰ ਆ ਗਿਆ । ਜਦੋਂ ਮਿਹਰ ਸਿੰਘ ਹੋਰਾਂ ਨੂੰ ਭਿਣਕ ਲੱਗੀ, ਉਨ੍ਹਾਂ ਘਰੋਂ ਜਾ ਹਲੂਣਿਆਂ ।
ਕਾਮਰੇਡ ! ਇਉਂ ਸਿਰ ਲਕੋਇਆਂ ਤਾਂ ਨਹੀਂ ਸਰਨਾ ?" ਪੀਤੂ ਨੇ ਹੁਕਮੇ ਨੂੰ ਸਿੱਧੇ ਢੰਗ ਨਾਲ ਹੀ ਵੰਗਾਰ ਲਿਆ ।
"ਲੁਕਣਾ ਮਰਦਾਂ ਨੂੰ ਮਿਹਣਾ। ਮੈਂ ਤਿਆਰ ਆ।" ਉਸ ਕੋਈ ਹੱਤ ਨਾ ਕੀਤੀ । ਉਹ ਮਨ ਬਣਾ ਕੇ ਹੀ ਅਖਬਾਰ ਵਿਚੋਂ ਆਇਆ ਸੀ । ਜਦ ਮਨ ਨੂੰ ਕਾਨੀ ਆ ਵੱਜੀ, ਉਸ ਪੈਰ ਜੁੱਤੀ ਨਾ ਪਾਈ । ਉਸ ਦਾ ਇਕ ਫ਼ੌਜੀ ਯਾਰ ਬਰਮਾ ਦੇ ਫਰੰਟ ਤੋਂ ਸਟੇਨਗੰਨ ਲੁਕਾ ਕੇ ਲੈ ਆਇਆ ਸੀ । ਫੌਜੀ ਯਾਰ ਵਾਲੀ ਸਟੇਨਗੰਨ ਮੋਢੇ ਪਾਉਂਦਿਆਂ ਉਹ ਸਾਥੀਆਂ ਨਾਲ ਕਦਮ ਮੇਲ ਖਲੋਤਾ । ਹੁਕਮੇ ਨੇ ਮੁੱਕਾ ਲਹਿਰਾਉ ਦਿਆਂ ਗਾਇਆ :
"ਦਿਲ ਜਲੇਗਾ ਤੇ ਜ਼ਮਾਨੇ ਮੇਂ ਉਜਾਲਾ ਹੋਗਾ ।"
ਉਨ੍ਹਾਂ ਨਾਲ ਇਕ ਸਾਥੀ ਗੁਰਜੀਤ ਜਾ ਰਿਹਾ ਸੀ । ਜਿਸ ਕੋਲ ਬਾਬੇ ਮਿਰਗਿੰਦ ਨੇ ਮਿਹਰ ਸਿੰਘ ਦੀ ਠ ਹਰ ਬਣਾਈ ਸੀ । ਗੁਰਜੀਤ ਸੁਭਾ ਵਲੋਂ ਤੱਤਾ ਤੇ ਘਰ ਵਲੋਂ ਅਸਲ ਟੁੱਟਾ ਨੌਜਵਾਨ ਸੀ । ਪਰ ਕਾਲਜ ਵਿਚ ਅਗਾਂਹ ਵਧੂ ਸਾਹਿਤ ਦਾ ਸ਼ੋਕੀਨ ਹੋ ਗਿਆ ਸੀ । ਨੌਕਰੀ ਕਿਤੇ ਮਿਲੀ ਨਾ । ਪੁੱਤ ਬਸੰਤਿਆ, ਮੁੜ ਹੱਟੀ ਬਹਿਣਾ ਦੀ ਕਹੇਤ ਅਨੁਸਾਰ ਉਸ ਵਾਹੀ ਵਿਢ ਲਈ । ਮਿਹਰ ਸਿੰਘ ਦੇ ਵਿਚਾਰਾ ਨੇ ਉਹਦੇ ਜਿਹਨ ਦਾ ਬਾਕੀ ਬਚਦੀ ਜੰਗ ਵੀ ਲਾਹ ਸੁੱਟਿਆ । ਉਸ ਘਰ ਵਾਲੀ ਤਿੰਨ ਬੱਚੇ ਅਤੇ ਚਲਦੀ ਵਾਹੀ ਵਿਚਾਲੇ ਛੱਡ ਕੇ ਇਨਕਲ ਦੀ ਮੁੰਦਰਾਂ ਵਾਲਿਆਂ ਦੇ ਟੋਲੇ ਵਿਚ ਆ ਅਲਖ ਜਗਾਈ ।
ਮਿਹਰ ਸਿੰਘ ਸਮੇਤ ਛੇਵੇਂ ਸਾਥੀ ਜਗਮਿੰਦਰ ਨੇ ਗੱਲ ਤਰੀ।
''ਮੁਖਬੇਨ ਦਾ ਧੰਦਾ ਭੁਗਤਾਏ ਬਿਨਾਂ ਲੋਕਾਂ ਨੂੰ ਜਮੀਨ ਲੈਣ ਨਹੀਂ ਰੋਕਿਆ ਜਾ ਸਕਦਾ । ਲਾਲਚ ਵਿਚ ਲੋਕ ਮਰਨਾ ਵੀ ਕਬੂਲ ਕਰ ਲੈਂਦੇ ਐ ।"
"ਤੇਰਾ ਮਤਰੇਆ ਭਰਾ ਵੀ ਲੈਂਡ ਲਾਰਡਾਂ ਵਰਗਾ ਏ; ਉਹਦਾ ਵੀ ਨਾਲ ਈ ਤੱਪਾ ਭਰ ਦੇਈਏ ।" ਪੀੜ ਸੁਤੇ ਸਿਧ ਹੀ ਕਹਿ ਗਿਆ।
"ਮੈਂ ਇਸ ਗੱਲ ਨਾਲ ਸਹਿਮਤ ਹਾਂ।" ਜਗਮਿੰਦਰ ਨੇ ਉੱਤਰ ਦਿਤਾ। "ਸਗੋਂ ਉਸ ਬਾਪੂ ਕੋਲੋਂ ਮੇਰੇ ਹਿੱਸੇ ਦੀ ਜ਼ਮੀਨ ਵੀ ਆਪਣੇ ਨਾਂ ਲੁਆ ਲਈ ਹੈ । ਪਰ ਉਸ ਤੋਂ ਕਿਤੇ ਵੱਡੇ ਮਗਰਮੱਛ ਮਾਰਨ ਵਾਲੇ ਪਏ ਹਨ । ਸਾਨੂੰ ਓਹੀ ਐਕਸ਼ਨ ਕਰਨੇ ਚਾਹੀਦੇ ਹਨ; ਜਿਹੜੇ ਲੋਕਾਂ ਵਿਚ ਸਾਡੀ- ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰ ਸਕਣ ।"
ਜਗਮਿੰਦਰ ਦਾ ਵੱਡਾ ਤੇ ਮਤਰੇਆ ਭਰਾ ਦਸ ਸਾਲ ਥਾਣੇਦਾਰ ਰਹਿ ਕੇ ਬੜੀਆਂ ਮੱਲਾਂ ਮਾਰ ਚੁੱਕਾ ਸੀ । ਰਿਸ਼ਵਤ ਦਾ ਕੇਸ ਬਣਿਆ ਤਾਂ ਉਸ ਅਸਤੀਫਾ ਦੇ ਦਿੱਤਾ। ਦਸਾਂ ਸਾਲਾ ਵਿਚ ਉਸ ਬਹੁਤ ਕੁਝ ਬਣਾ ਲਿਆ ਸੀ । ਉਨ੍ਹਾਂ ਦਿਨਾਂ ਵਿਚ ਜਗਮਿੰਦਰ ਕਾਲਜ ਦੇ ਸਟੂਡੈਂਟਸ ਦਾ ਲੀਡਰ ਬਣ ਚੁੱਕਾ ਸੀ । ਬਾਣੇਦਾਰ ਭਰਾ ਨੇ ਆਪਣੇ ਬਾਪ ਨੂੰ ਚੁੱਕ ਦੇਣੀ ਸ਼ੁਰੂ ਕਰ ਦਿਤੀ ਕਿ ਜਗਮਿੰਦਰ ਤਾਂ ਕਮਿਊਨਿਸਟ ਹੋ ਗਿਆ ਏ । ਤੀਵੀਂ ਖ਼ਸਮ ਨੇ ਰਲ ਕੇ ਬੁੜ੍ਹੇ ਦੀ ਕੁਝ ਇਸ ਢੰਗ ਨਾਲ ਸੇਵਾ ਕੀਤੀ ਕਿ ਮਿੰਦਰ ਉਸ ਦੇ ਮਨੋਂ ਲਾਹ ਦਿਤਾ। ਪਰ ਉਹ ਆਪਣੇ ਅਗਾਂਹ ਵਧੂ ਸੱਚ ਤੇ ਅੜਿਆ ਰਿਹਾ । ਬਾਪ ਨੇ ਉਸ ਨੂੰ ਵਿਆਹ ਕਰਵਾਉਣ ਲਈ ਆਖਿਆ। ਉਸ ਐਮ. ਏ. ਕਰਨ ਤੱਕ ਨਾਹ ਕਰ ਦਿਤੀ । ਬਾਪ ਕੁੜੀ ਵਾਲਿਆਂ ਨੂੰ ਹਾਮੀ ਭਰ ਬੈਠਾ ਸੀ । ਮਿੰਦਰ ਦੀ ਨਾਂਹ ਨਾਲ ਉਹ ਹੋਰ ਚਿੜ੍ਹ ਗਿਆ । ਉਸ ਮੁੰਡੇ ਦਾ ਖਰਚਾ ਬੰਦ ਕਰ ਦਿਤਾ । ਜਗਮਿੰਦਰ ਦਾ ਐਮ. ਏ. ਕਰਕੇ ਪ੍ਰੋਫੈਸਰ ਬਣਨ ਦਾ ਸੁਪਨਾ ਵਿਚਕਾਰ ਟੁੱਟ ਗਿਆ । ਬਾਪ ਤੇ ਮਤਰਏ ਭਰਾ ਦੇ ਰਵੱਈਏ ਕਾਰਨ ਉਸ ਨੂੰ ਜਾਗੀਰਦਾਰੀ ਤੇ ਸਰਮਾਏਦਾਰੀ ਜਹਿਨੀਅਤ ਨਾਲ ਹੋਰ ਵੀ ਨਫ਼ਰਤ ਹੋ ਗਈ। ਉਸ ਦੇ
ਜਵਾਨ ਲਹੂ ਤੇ ਇਨਕਲਾਬੀ ਸੂਝ ਨੇ, ਨੀਵਾਂ ਹੋ ਕੇ ਬਾਪ ਦੇ ਪੈਰ ਫੜਨੇ ਮਨੁੱਖੀ ਹੱਤਕ ਸਮਝੀ । ਉਸ ਦਾ ਮਤਰੇਆ ਭਰਾ ਉਸ ਨੂੰ ਬਾਪ ਦੇ ਮੂੰਹੋਂ ਲਾਹਿਆ ਚਾਹੁੰਦਾ ਸੀ; ਪਰ ਉਹ ਆਪ ਹੀ ਸਾਰਿਆਂ ਤੋਂ ਪਰ੍ਹਾਂ ਹੋ ਗਿਆ।
"ਜਗਮਿੰਦਰ ਠੀਕ.ਆਖਦਾ ਏ.।" ਮਿਹਰ ਸਿੰਘ ਨੇ ਪੂਰੀ ਹਮਾਇਤ ਨਾਲ ਆਖਿਆ। ਮਿਹਰ ਸਿੰਘ ਜਾਚ, ਰਿਹਾ ਸੀ, ਮਿੰਦਰ ਦਿਨੋ ਦਿਨ ਪਾਰਟੀ ਸੋਚ ਦੇ ਪੱਖੋਂ ਨਿਖਰਦਾ ਜਾ ਰਿਹਾ ਹੈ।
ਉਹ ਨਹਿਰ ਦੇ ਧਾਰਾਂ ਵਾਲੇ ਪੁਲ ਉਤੇ ਆ ਗਏ । ਟੁੱਟਾ ਚੰਨ ਟਾਹਲੀਆਂ ਦੀ ਓਟ ਵਿਚੋਂ ਕਾਨਣੀ ਦੇ ਰਿਹਾ ਸੀ । ਪਾਣੀ ਦੀ ਗੜੂੰਨ ਕੰਨ ਬੱਲੇ ਕਰ ਰਹੀ ਸੀ । ਧਾਰਾਂ ਦਾ ਜ਼ੋਰਦਾਰ ਡਿਗਦਾ ਪਾਣੀ ਪਹਿਲੋਂ ਫਰਸ ਦੇ ਥੱਲੇ ਨਾਲ ਸਿਹ ਤੁੜਵਾਉਂਦਾ, ਭਵਰਾਂ ਵਿਚ ਪੈਂਦਾ ਤੇ ਮੁੜ ਹੌਲੀ ਹੌਲੀ ਆਪਣੀ ਬੁੱਕਲ ਖੋਲ੍ਹ ਕੇ ਸਾਰਥਕ ਰਫ਼ਤਾਰ ਵਿਚ ਆ ਜਾਂਦਾ । ਉਨ੍ਹਾਂ ਨਹਿਰ ਤੋਂ ਥੱਲੇ ਉਤਰ ਕੇ ਮੁਖਬੇਨ ਸਿੰਘ ਦੇ ਖੂਹ ਉਤੇ ਨਵਾਂ ਝੰਡਾ ਚਾੜ੍ਹ ਦਿਤਾ। 'ਕਾਅੜ' ਕਰਦੇ ਫ਼ਾਇਰ ਨਾਲ ਪੱਕੀ ਹਵੇਲੀ ਦੇ ਜੰਗਲੇ ਦੀ ਇਕ ਇੱਟ ਪੁੱਟੀ ਗਈ।
15
ਮੂਸਾ ਭੱਜਾ ਮੌਤ ਤੋਂ
ਜਗਮਿੰਦਰ ਤੇ ਹੁਕਮੇ ਦੇ ਢਾਣੇ ਨੂੰ ਬਿੜਕ ਮਿਲ ਗਈ ਕਿ ਮੁਖਬੇਨ ਸਿੰਘ ਭੈਣੀ ਤੋਂ ਖਿਸਕ ਗਿਆ ਏ । ਉਸ ਨੈਕਸਲਾਈਟਾਂ ਹੱਥੋਂ ਮਾਰੇ ਜਾਣ ਦਾ ਖ਼ਤਰਾ ਮਹਿਸੂਸ ਕਰ ਲਿਆ ਸੀ । ਏਸੇ ਕਾਰਨ ਉਹ ਹਵੇਲੀ ਤੋਂ ਬਾਹਰ ਨਹੀਂ ਨਿਕਲਿਆ ਸੀ । ਹਵਾਲਦਾਰ ਨਾਲ ਡਿਊਟੀ ਉਤੇ ਆਏ ਸਿਪਾਹੀ ਉਸ ਦੀ ਖ਼ਾਸ ਗੌਰ ਨਹੀਂ ਕਰਦੇ ਸਨ । ਚਾਹ ਰੋਟੀ ਨਾਲ ਸ਼ਾਮ ਨੂੰ ਉਹ ਮੂੰਹ ਕੋੜਾ ਵੀ ਕਰਿਆ ਚਾਹੁੰਦੇ ਸਨ । ਹੌਲੀ ਹੌਲੀ ਉਹ ਮੁਜ਼ਾਰਿਆਂ ਦੀ ਘਰ ਦੀ ਕੱਢੀ ਸ਼ਰਾਬ ਦੇ ਆਦੀ ਹੋ ਗਏ । ਥੋੜੇ ਦਿਨ ਵਿਚ ਹੀ ਪੁਲੀਸ ਦਾ ਚੱਜ ਵੇਖ ਕੇ, ਸ਼ੱਕੀ ਜਾਗੀਰਦਾਰ ਦਾ ਉਨ੍ਹਾਂ ਦੀ ਹਿਫਾਜ਼ਤ ਤੋਂ ਭਰੋਸਾ ਉਠ ਗਿਆ । ਦੂਜੇ ਉਸ ਨੂੰ ਬਿਆਨਿਆਂ ਵਾਲੇ ਮੇਲੇ ਲਿਆ ਲਿਆ ਤੰਗ ਕਰ ਰਹੇ ਸਨ ਕਿ ਸਾਡੀਆਂ ਸਾਈਆਂ ਮੋੜ । ਮੁਖਬੰਨ ਸਿੰਘ ਨੇ ਬਿਆਨਾ ਮੋੜਨ ਤੋਂ ਨਾਂਹ ਕਰ ਦਿਤੀ। ਪਰ ਉਸ ਆਪਣੀ ਵਲੋਂ ਜ਼ਮੀਨ ਵਧ ਦੇਣ ਦੀ ਉੱਛਲ ਦੇ ਦਿਤੀ ਸੀ । ਉਹ ਸਮਝੀ ਬੈਠਾ ਸੀ, ਮੈਂ ਦੇ ਸ਼ੇਰਾਂ ਦੇ ਮੂੰਹ ਆ ਗਿਆ ਹਾਂ : ਸਰਕਾਰ ਆਪਣੇ ਜ਼ਮੀਨੀ ਸੁਧਾਰਾਂ ਰਾਹੀਂ ਥੋੜਾ ਥੋੜਾ ਕਰ ਕੇ ਵੱਢ ਰਹੀ ਹੈ ਤੇ ਲਾਲ ਝੰਡੇ ਵਾਲੇ ਜ਼ਮੀਨ ਖੋਹਣ ਨਾਲ ਗੋਲੀ ਮਾਰਦੇ 'ਸੀਅ' ਵੀ ਨਹੀਂ ਕਰਦੇ। ਅਖੀਰ ਉਸ ਮਨ ਬਣਾ ਲਿਆ, ਜ਼ਮੀਨ ਤਾਂ ਰਹਿੰਦੀ ਦਿਸਦੀ ਨਹੀਂ, ਬਿਆਨਾ ਮੋੜਨ ਵਾਲੀ ਬੇਵਕੂਫੀ ਕਿਉਂ ਕਰਾਂ । ਇਸ ਵਿਚਾਰ ਅਧੀਨ ਉਸ ਦੇ ਤਿੰਨ ਆਈਆਂ ਪੰਚਾਇਤਾਂ ਨੂੰ ਵੀ ਟਕੇ ਵਰਗਾ ਜਵਾਬ ਦੇ ਦਿਤਾ। ਫਿਰ ਉਸ ਦੇ ਮਨ ਇਹ ਪਛਤਾਵਾ ਜਾਗ ਪਿਆ ਕਿ ਪੰਚਾਇਤਾਂ ਮੋੜ ਕੇ ਤਾਂ ਮੈਂ ਇਲਾਕਾ ਵੀ ਆਪਣੇ ਵਿਰੁਧ ਕਰ ਲਿਆ ਏ । ਅਸਾਰ ਆਪਣੇ ਹੱਕ ਵਿਚ ਚੰਗੇ ਨਾ ਵੇਖ ਕੋ ਉਸ ਭੌਣੀ ਤੋਂ ਬਰਨੇ ਬਦਲ ਜਾਣ ਵਿਚ ਰਾਜਨੀਤੀ ਸਮਝੀ। ਹੁਕਮੇ ਨੇ ਉਸ ਦੀ ਹੁਸ਼ਿਆਰੀ ਤਾੜ ਲਈ ਤੇ ਗੁਰਜੀਤ ਦੀ ਡਿਊਟੀ ਲਾ ਦਿਤੀ ਕਿ ਬਰਨੇ ਦਾ ਆਲਾ ਦੁਆਲਾ ਗਾਖ ਕੇ ਆਵੇ । ਗੁਰਜੀਤ ਦੇ ਬਰਨੇ ਤੋਂ ਚਾਰ ਕੁ ਮੀਲ ਉਤੇ ਸਹੁਰੇ ਸਨ । ਉਸ ਦੂਜੇ ਦਿਨ ਹੀ ਰਿਪੋਰਟ ਆ ਦਿਤੀ ।
"ਸਾਥੀਓ ! ਅੰਕਸ਼ਨ ਲਈ ਉਸ ਤੋਂ ਵਧੀਆ ਸਿਚੁਏਸ਼ਨ ਤੁਹਾਨੂੰ ਮਿਲ ਹੀ ਨਹੀਂ ਸਕਦੀ । ਅਚਾਨਕ ਖ਼ਤਰਾ, ਸੜਕ ਉਤੇ ਪੈਟਰੋਲ ਕਰਦੀ ਪੁਲੀਸ ਦਾ ਹੀ ਹੋ ਸਕਦਾ ਹੈ ।"
"ਪਟਰੋਲ ਕਰਦੀ ਪੁਲੀਸ ?" ਹੁਕਮੇ ਨੇ ਬੰਦਾ ਸਿੰਘ ਬਹਾਦਰ ਵਾਂਗ ਮੋਢੇ ਪਾਈ ਸਟੇਨਗਨ ਉਤੇ ਹੱਥ ਮਾਰਿਆ। "ਜਦ ਇਕ ਹੀ ਬਰਸਟ ਮਾਰਿਆ, ਪੁਲੀਸ ਦੀ ਜੀਪ ਜ਼ਿਲੇ ਦੇ ਹੈੱਡ- ਕੁਆਰਟਰ ਹੀ ਬਰੇਕਾਂ ਲਾਉਗੀ ।"
"ਬਾਕੀ ਪੱਕੀ ਸੜਕ ਤੋਂ ਕੰਠੀ ਨੂੰ ਜਾਂਦੀ ਕੱਚੀ ਸੜਕ, ਉਸ ਦੇ ਦੁਆਲੇ ਸਦੇ, ਦਰਾਂਟਾ ਤੇ ਬੋਗਨ ਬਿਲੀਏ ਦੀਆਂ ਵੇਲਾਂ, ਨਾਲ ਵਗਦੀ ਕੱਸੀ ਪੱਕੀ ਸੜਕ ਤੋਂ ਪਾਰ ਉੱਚੀਆਂ ਭੜੀਆਂ ਵਾਲੀ ਨਹਿਰ, ਨਹਿਰ ਤੇ ਸੜਕ ਦੇ ਸੰਨ੍ਹ ਕਾਹ, ਪਲਾਹ, ਝਾੜਬੇਰੀ, ਗੱਲ ਕੀ ਲੁਕ ਕੇ ਬੈਠਣ ਲਈ ਥਾਂ ਈ ਥਾਂ ਪਈ ਐ ।" ਗੁਰਜੀਤ ਨੇ ਕਾਪੀ ਸਾਈਜ਼ ਕੱਚਾ ਜਿਹਾ ਵਾਹ ਕੇ ਲਿਆਂਦਾ ਨਕਸ਼ਾ ਮਿਹਰ ਸਿੰਘ, ਹੁਕਮੇ, ਮਿੰਦਰ ਤੇ ਬੱਚੇ ਮਲਕੀਤ ਅਗੇ ਵਿਛਾ ਦਿਤਾ।
"ਕੋਠੀ ਵਿਚ ਕਿੰਨੇ ਜੀਅ ਹਨ. ਕੌਣ ਕੌਣ ਤੇ ਹਥਿਆਰ ?" ਮਿਹਰ ਸਿੰਘ ਨੇ ਸਾਥੀ ਤੋਂ ਹਰ ਵਿਆਖਿਆ ਮੰਗੀ ।
"ਜਾਗੀਰਦਾਰਾਂ ਮੈਨੂੰ ਨਿਉਂਦਾ ਨਹੀਂ ਵਰਜਿਆ, ਨਹੀਂ ਤਾਂ ਇਹ ਵੀ ਪਤਾ ਲੈ ਆਉਂਦਾ ।" ਉਹਦੀ ਗੱਲ ਉਤੇ ਸਾਰੇ ਹੱਸ ਪਏ। ‘ਹਾਂ, ਆਥਣ ਸਵੇਰ, ਮੁਖਬੈਣਾ ਆਪਣੀ ਕੱਚੀ ਸੜਕ ਉਤੇ ਖੂੰਡੀ ਫੜੀ ਸੈਰ ਜ਼ਰੂਰ ਕਰਦਾ ਏ। ਮੈਨੂੰ ਤਾਂ ਆਥਣ ਦਾ ਮੌਕਾ ਹੀ ਠੀਕ ਜਾਪਦਾ ਏ ।"
“ਉਸੇ ਸੜਕ ਉਤੇ ਉਡਣ ਦਿਓ ਭੰਬੂਤਾਰੇ ।" ਮਜ਼੍ਹਬੀ ਬੱਚੇ ਦੇ ਰੋਹ ਵਿਚੋਂ ਭੇਰੋਂ ਬੋਲ ਪਿਆ ।
"ਸਾਲਾ ਬੰਦਾ ਮਾਰਨ ਨੂੰ ਤਿਆਰ ਈ ਰਹਿੰਦਾ ਏ ।" ਪੀਤੂ ਬੱਚੇ ਦੇ ਉਬਲਦੇ ਹੌਸਲੇ ਨੂੰ ਕਾਨੀ ਮਾਰ ਗਿਆ।
"ਜਗੀਰਦਾਰ ਤੇ ਸਰਮਾਏਦਾਰ ਵੀ ਕਿਤੇ ਬੰਦੇ ਹੁੰਦੇ ਐ ?" ਬੱਚੇ ਨੂੰ ਪੜ੍ਹਿਆਂ ਲਿਖਿਆਂ ਦੀ ਅਨਾੜੀ ਸੂਝ ਉਤੇ ਗੁੱਸਾ ਆ ਗਿਆ। "ਤੁਸੀਂ ਛੇਤੀ ਛੇਤੀ ਧੰਦਾ ਭੁਗਤਾਉਣ ਵਾਲੀ ਗੱਲ ਕਰੋ । ਚਿੱਟਿਆ ਪੀਲਿਆਂ ਨੇ ਸਲਾਹਾਂ ਵਿਚ ਹੀ ਬੂਹੇ ਆਇਆ ਇਨਕਲਾਬ ਮੋੜ ਦਿੱਤਾ ਸੀ : ਅਖੇ ਤੂੰ ਸਮੇਂ ਤੋਂ ਪਹਿਲਾਂ ਕਿਉਂ ਆ ਗਿਆ ।"
"ਇਨਕਲਾਬ ਆਏ ਤੋਂ ਤੂੰ ਸਾਲਿਆ ਵਜ਼ੀਰ ਲਗਣਾ ਏਂ ?" ਹੁਕਮਾ ਬੱਚੇ ਨੂੰ ਮੁੜ ਚਮਕਾਅ ਗਿਆ ।
"ਨਹੀਂ ਮੇਰੇਆਰ, ਜਗੀਰਦਾਰਾਂ ਤੇ ਸਰਮਾਏਦਾਰਾਂ ਮਗਰੋਂ ਤੁਹਾਡੀ ਵਾਰੀ ਵੀ ਆਉਣੀ ਏਂ, ਸਮਝੇ ਮੇਰੀ ਤਾਂ ਮਾਰ ਕੁਟਾਈ ਵਿਚ ਲੰਘ ਜਾਣੀ ਏਂ ।"
ਉਹ ਸਾਰੇ ਇਕ ਵਾਰ ਹੀ ਫਿਰ ਹੱਸ ਪਏ । ਮਿਹਰ ਸਿੰਘ ਨੇ ਗੰਭੀਰਤਾ ਨਾਲ ਸੋਚਿਆ, ਬੁੱਚਾ ਬਹੁਤਾ ਗਲਤ ਨਹੀਂ ਆਖ ਰਿਹਾ।
''ਦੇਖੋ ਬਈ, ਅਸੀਂ ਠਠੋਲੀਆਂ ਨਿਚ ਵਕਤ ਜਾਇਆ ਨਾ ਕਰੀਏ ।" ਮਿਹਰ ਸਿੰਘ ਨੇ ਸਲਾਹ ਦਿਤੀ । "ਅਸੀਂ ਤਿੰਨ ਥਾਂ ਵੰਡ ਹੋ ਜਾਈਏ ਤੇ ਰਾਤ ਗੁਰਜੀਤ ਦੇ ਸਹੁਰੇ ਘਰ ਕੱਟੀਏ । ਜੇਕਰ ਇਹਦੇ ਸਹੁਰਿਆਂ ਖੇਤ ਕੋਠਾ ਬਠਲਾ ਪਾਇਆ ਹੋਵੇ, ਸਾਰਿਆ ਨਾਲੋਂ ਚੰਗਾ । ਤੂੰ ਗੁਰਜੀਤ ਸਹੁਰੇ ਘਰ ਤਾਂ ਕੋਈ ਗੱਲ ਨਹੀਂ ਕੀਤੀ ?''
“ਕਾਮਰੇਡ, ਇਹ ਗੱਲ ਰਿਸ਼ਤੇਦਾਰਾਂ ਵਿਚ ਕਰਨ ਵਾਲੀ ਏ ?'' ਗੁਰਜੀਤ ਆਪਣੇ ਥਾਂ ਜ਼ਿੰਮੇਵਾਰ ਸੀ । ਉਸ ਸਮਝਾਉਂਦਿਆਂ ਆਖਿਆ: "ਤੁਸੀਂ ਅੰਨ੍ਹੇਰਾ ਪਏ ਤੋਂ ਆਉਣਾ। ਸਾਰਿਆਂ ਬਸ ਅੱਡੇ ਤੋਂ ਮੀਲ ਅਗੇ ਪਿਛੇ ਉਤਰਨਾ । ਪੁਲ ਪਾਰ ਕਰ ਕੇ ਚੜ੍ਹਦੇ ਪਾਸੇ ਨੂੰ ਨਹਿਰ ਦੀ ਪਟੜੀ ਹੀ ਪੈ ਜਾਣਾ । ਅੱਧੇ ਪੌਣੇ ਫਰਲਾਂਗ ਉਤੇ ਮੈਂ ਤੁਹਾਨੂੰ ਸੌਰ ਕਰਦਾ ਮਿਲ ਪਵਾਂਗਾ ।"
"ਘਰੋਂ ਸਾਨੂੰ ਰੜਕਸਾਰ ਹੀ ਨਿਕਲ ਪੌਣਾ ਚਾਹੀਦਾ ਹੈ ।" ਹੁਕਮੇ ਨੇ ਆਪਣੀ ਵਿਉਂਤ ਦਸੀ । "ਦਿਨ ਸਾਨੂੰ ਨਹਿਰ ਦੇ ਬੰਨੇ ਚੰਨੇ ਹੀ ਗੁਜ਼ਾਰਨਾ ਪਏਗਾ । ਸ਼ਾਮ ਨੂੰ ਐਕਸ਼ਨ ਕਰ ਕੇ ਰਾਤੋ ਰਾਤ ਅਸੀਂ ਦਸ ਵੀਹ ਕੱਹ ਵਾਟ ਮਾਰ ਸਕਾਂਗੇ।
"ਹਾਂ ਔਕਸ਼ਨ ਦਿਨ ਦੇ ਛਿਪਾਅ ਨਾਲ ਹੀ ਹੋਣਾ ਚਾਹੀਦਾ ਹੈ। ਮਿੰਦਰ ਨੂੰ ਵੀ ਇਹ ਤਜਵੀਜ਼ ਜਚ ਗਈ ।
ਮਿਹਰ ਸਿੰਘ ਤੇ ਗੁਰਜੀਤ ਸਿੱਧੇ ਚੜ ਗਏ । ਹੁਕਮੇ ਤੇ ਜਗਮਿੰਦਰ ਦੀ ਜੱਟੀ ਬੱਝ ਗਈ। ਪੀਤ੍ਰ ਨੇ ਬੱਚੇ ਨੂੰ ਰੜਕਾਈ : .
"ਕਿਉਂ, ਭੌਰ ਬਲੀ ਦਿਆਂ ਬਾਲਕਿਆ । ਤੈਨੂੰ ਮੇਰੋ ਬਿਨਾਂ ਕਿਸੇ ਨਹੀਂ ਭੁੱਲਣਾ ।"
"ਮੇਰੇਆਰ, ਜੀਹਤੋਂ ਜਾਨ ਵਾਰੀਏ, ਉਹ ਫੁੱਲਾਂ ਦੇ ਭਾਰ ਰਖੂਗਾ।"
"ਫੇਰ ਆਪਾ ਅਜ ਹਰੀਏ ਵਾਲੇ ਨੂੰ ਧਾਈਏ?" ਪੀੜ ਨੇ ਜੀਭ ਬੁੱਲਾਂ ਉਤੇ ਫੇਰਦਿਆਂ ਪੁੱਛਿਆ ।
"ਆੜੀ, ਖੋਰੇ ਕੇ ਦਿਨ ਦੀ ਜ਼ਿੰਦਗੀ ਐ।" ਬੱਚੇ ਦੀ ਭਰਜਾਈ ਦੇ ਪਿਆਰ ਵਿਚ ਧਾਹ ਨਿਕਲ ਗਈ : "ਮੋਰਨੀ ਨੂੰ ਮਿਲਿਆਂ ਸਮਝ ਜੁਗੜੇ ਦੀ ਬੀਤ ਗਏ ।"
"ਤੂੰ ਕਲਹਿਰੀ ਮੇਰਾ ਇਨਕਲਾਬ ਲਿਆ ਚੁੱਕਾ। ਜੇ ਕਿਸੇ ਚੁਗਲੀ ਕਰ ਦਿਤੀ, ਤੂੰ ਮਾਰਿਆ ਵੀ ਮੋਰਨੀ ਦੇ ਸਿਰਹਾਣੇ ਹੀ ਜਾਣਾ ਏ ।" ਪੀਤੂ ਨੇ ਗੁੱਡੀ ਨੂੰ ਢਿੱਲ ਦੇ ਕੇ ਤੁਣਕਾ ਮਾਰਿਆ।
“ਬਾਈ ਨੂੰ ਆਹਨਾਂ, ਮੈਂ ਚਾਨਣੇ ਕਦੇ ਗਿਆ ਈ ਨਹੀਂ ।"
"ਹਰੀਏ ਵਾਲੇ ਹੱਟੀ ਭੱਠੀ ਤੇਰੀ ਬੂ-ਪਾਹਰਿਆ ਹੋਈ ਪਈ ਐ। ਓਧਰ ਖੋਤੜੀ ਹਿੱਕ ਥਾਪੜ ਥਾਪੜ ਚੂਹੜੀਆਂ ਦੇ ਪਛੰਡੇ ਮਾਰਦੀ ਐ: ਕੌਣ ਮੇਰੀ ਸੌਂਕਣ ਰੋਕੂ, ਉਹ ਤਾਂ ਦਿਨੇ ਰਾਤ ਆਉਗਾ ।" ਪੀਤੂ ਮਲਕੀਤ ਦੇ ਰੋਮਾਂਸ ਵਿਚੋਂ ਸੁਆਦ ਜ਼ਰੂਰ ਲੈਂਦਾ ਸੀ; ਪਰ ਨਾਲ ਲਾਲ ਖ਼ਤਰੇ ਵਾਲੀ ਘੰਟੀ ਵੀ ਖੜਕਾ ਛਡਦਾ ।
"ਨਹੀਂ ਪੀਤੂ: ਤੇਰੇ ਕਿਸੇ ਕੰਨ ਭਰੇ ਐ।" ਚਿੱਤੀ ਬੁੱਚਾ ਪ੍ਰੀਤਮ ਦੀਆਂ ਸਾਰੀਆਂ ਸਹੀ ਮੰਨਦਾ ਸੀ, ਪਰ ਮੂੰਹੋਂ ਇਕਬਾਲ ਕਰ ਕੇ ਝੂਠਾ ਨਹੀਂ ਪੈਣਾ ਚਾਹੁੰਦਾ ਸੀ ।
ਅਗਲੇ ਦਿਨ ਲਈ ਸਵੇਰੇ ਇਕੱਠੇ ਹੋਣ ਦੀ ਥਾਂ ਮਿਥ ਕੇ ਉਹ ਵੱਖ ਵੱਖ ਹੋ ਗਏ । ਉਸ ਤੋਂ ਦੂਜੀ ਰਾਤ ਗੁਰਜੀਤ ਨੇ ਸਾਰਿਆਂ ਨੂੰ ਸਹੁਰੇ ਘਰ ਸੰਭਾਲ ਲਿਆ। ਰੋਟੀ ਖਾ ਲੈਣ ਪਿਛੋਂ ਸਾਥੀਆਂ ਨੂੰ ਪਾ ਕੇ ਉਹ ਸਾਈਕਲ ਖਿਚ ਤੁਰਿਆ। ਕੈਰੀਅਰ ਦੇ ਪਿਛੇ ਬੋਰੇ ਵਿਚ ਹਥਿਆਰ ਬੰਨੇ ਹੋਏ ਸਨ । ਉਸ ਸਾਈਕਲ ਮੁਖਬੈਨ ਸਿੰਘ ਦੀ ਕੰਠੀ ਤੋਂ ਦੋ ਫਰਲਾਂਗ ਪਿਛਾਂਹ ਪਹਾੜੀ ਅੱਕਾਂ ਵਿਚ ਖੜਾ ਕਰ ਦਿਤਾ । ਦੋ ਥਾਂ ਹਥਿਆਰ ਲੁਕਾਉਣ ਦਾ ਉਸ ਮਨ ਬਣਾ ਲਿਆ । ਸ਼ਾਇਦ ਇਕ ਥਾਂ ਰਖੇ ਕਿਸੇ ਦੀ ਨਿਗਾਹ ਹੀ ਚੜ੍ਹ ਜਾਣ । ਉਸ ਦੇ ਪਸਤੋਲ ਸੰਘਣੇ ਕਾਰ ਵਿਚ ਟਿਕਾ ਦਿਤੇ । ਸਟੇਨਗੰਨ ਅਤੇ ਇਕ ਪਸਤੌਲ ਸੰਘਣੇ ਪਲਾਹ ਵਿਚ ਉਤੇ ਚੜ੍ਹ ਕੇ ਬੰਨ੍ਹ ਦਿਤੇ । ਹਥਿਆਰ ਸਾਂਭੇ ਜਾਣ ਪਿਛੋਂ ਉਹ ਬੇਫਿਕਰ ਹੋ ਕੇ ਸਾਥੀਆਂ ਨਾਲ ਆ ਸੁੱਤਾ।
ਤੜਕਸਾਰ ਗੁਰਜੀਤ ਨੇ ਸਾਰਿਆਂ ਨੂੰ ਹਲੂਣ ਕੇ ਜਗਾ ਲਿਆ । ਉਹ ਨਹੀਂ ਚਾਹੁੰਦਾ ਸੀ, ਇਕ ਗਰੁੱਪ ਦੇ ਤੌਰ ਤੇ ਪਿੰਡ ਆਇਆਂ ਨੂੰ ਕੋਈ ਜਾਣੇ । ਪਤਾ ਲਗਣ ਉਤੇ ਪੁਲੀਸ ਉਸ ਦੇ ਸਹੁਰਿਆਂ ਨੂੰ ਮੱਛੀਓ ਮਾਸ ਕਰ ਸੁੱਟੇਗੀ । ਉਸ ਆਪਣੀ ਵਲੋਂ ਭਾਵੇਂ ਕਿੰਨੀ ਸਾਵਧਾਨੀ ਵਰਤੀ ਸੀ; ਪਰ ਉਸ ਦੇ ਇਕ ਸਾਲੇ ਪ੍ਰੋ: ਸੰਤੋਖ ਸਿੰਘ ਨੂੰ ਪਤਾ ਲਗ ਹੀ ਗਿਆ ।
ਐਸ ਵੇਲੇ ਕਿਧਰ ਨੂੰ ? ਅਣਮੂੰਹ ਧੋਤੇ । ਮੈਂ ਚਾਰ ਧਰਾਵਾਂ ?"
"ਨਹੀਂ ਸੱਖ, ਐਸ ਵੱਲੋਂ ਨਹਿਰ ਤੇ ਸ਼ਿਕਾਰ ਨਿਕਲਦਾ ਏ ।" ਗੁਰਜੀਤ ਨੇ ਆਪਣੀ ਵਲੋਂ ਇਕ ਬਹਾਨਾ ਘੜ ਲਿਆ।
ਸੰਤੋਖ ਲਹਿਰ ਦਾ ਨਿੱਗਰ ਹਮਦਰਦ ਸੀ। ਉਹ ਫੱਟ ਸਿਰ ਹੋ ਗਿਆ। ਉਹ ਗੁਰਜੀਤ ਤੇ ਉਹਦੇ ਸਾਥੀਆਂ ਦੇ ਵਿਚਾਰਾਂ ਅਤੇ ਅਮਲਾਂ ਤੋਂ ਭਲੀ ਭਾਂਤ ਜਾਣੂੰ ਸੀ । ਬੰਦਿਆਂ ਦੇ ਅਗੇ ਪਿਛੇ ਹੋ ਕੇ ਅਨ੍ਹੇਰੇ ਵਿਚ ਜੁੜਨ ਨਾਲ ਉਹ ਸਮਝ ਗਿਆ, ਅਜ ਬੇਲੇ ਖੈਰ ਨਹੀਂ। ਜੇ ਕੋਈ ਮੀਟਿੰਗ ਹੁੰਦੀ, ਉਸ ਨੂੰ ਜ਼ਰੂਰ ਇਤਲਾਹ ਮਿਲ ਜਾਣੀ ਸੀ।
"ਜੀਤ, ਸ਼ਿਕਾਰ ਤੁਹਾਡੇ ਕੌਲੋਂ ਮਾਰਿਆ ਨਹੀਂ ਜਾਣਾ ।" ਸੰਤੱਖ ਦੀ ਗੱਲ ਸੁਣ ਕੇ ਪੀਤੂ ਤੇ ਹੁਕਮਾ ਹੱਸ ਪਏ । "ਮੈਨੂੰ ਨਾਲ ਲੈ ਚਲੋ, ਮੈਂ ਤੁਹਾਡੇ ਕੁੰਡੇ ਮੇਲ ਦਿਆਂਗਾ।" ਉਹ ਭੈਣ ਤੇ ਉਹਦੇ ਬੱਚਿਆਂ ਲਈ ਗੁਰਜੀਤ ਦੀ ਥਾਂ ਆਪ ਕਿਸੇ ਵੀ ਖ਼ਤਰੇ ਵਿਚ ਪਿਆ ਚਾਹੁੰਦਾ ਸੀ। ਕਿਉਂਕਿ ਉਹ ਹਾਲੇ ਕੰਵਾਰਾ ਸੀ।
"ਗੱਲ ਤਾਂ ਬਾਈ ਦੀ ਚਾਲ੍ਹੀ ਸੇਰੀ ਐ।" ਮਲਕੀਤ ਸੁਭਾਵਕ ਹੀ ਕਹਿ ਗਿਆ।
ਉਨ੍ਹਾਂ ਸਾਰਿਆਂ ਲਈ ਬਰਨੇ ਦਾ ਆਲਾ ਦੁਆਲਾ ਓਪਰਾ ਸੀ । ਇਕ ਜਾਣੂ ਤੇ ਰਾਹਕਾਰ ਬੰਦਾ ਸਹਾਇਕ ਹੀ ਸਾਬਤ ਹੋ ਸਕਦਾ ਸੀ । ਪਰ ਗੁਰਜੀਤ ਨੇ ਧੜੀ ਦਾ ਸਿਰ ਫੇਰ ਦਿਤਾ।
"ਨਹੀਂ, ਇਹ ਕਦੇ ਵੀ ਨਹੀਂ ਨਹੀਂ ਪਾ ਸਕਦਾ ਸੀ । ਆਪਣੀ ਘਰ ਹੋ ਸਕਣਾ ।" ਉਹ ਆਪਣੇ ਸਕੇ ਸਾਲੇ ਨੂੰ ਕਤਲ ਵਿਚ ਵਾਲੀ ਤੋਂ ਪਰਵਾਹਰਾ ਹੋ ਕੇ ਉਹ ਇਨਕਲਾਬੀ ਲਹਿਰ ਵਿਚ ਕੁੱਦਿਆ ਸੀ । ਹੁਣ ਉਸ ਦੀ ਘਰਵਾਲੀ ਨੇ ਆਖਣਾ ਸੀ, "ਤੂੰ ਤਾਂ ਮੇਰੇ ਮਾਪੇ ਵੀ ਪੁੱਟ ਸੁੱਟੇ ।"
ਗੁਰਜੀਤ ਦੀ ਨਾਂਹ ਉਤੇ ਸੱਖੀ ਬੋਲ ਪਿਆ :
"ਮੈਨੂੰ ਥੋੜਾ ਬਹੁਤ ਤਾਂ ਦਸ ਜਾਓ ?''
"ਬਾਈ, ਅਜ ਆਪਣੇ ਮੁਖਬੰਨ ਰਗੜ ਦੇਣਾ ਹੈ ।" ਹੁਕਮੇ ਨੇ ਲੁਕਾ ਰਖਣਾ ਚੰਗਾ ਨਾ ਸਮਝਿਆ, ਜਦੋਂ ਕਿ ਉਹ ਸਿਰ ਤਾਂ ਹੋ ਈ ਗਿਆ ਸੀ ।
ਮੁਖਬੈਨ ਨਾਲ ਸੰਤੱਖ ਨੂੰ ਨਫ਼ਰਤ ਸੀ । ਕਿਉਂਕਿ ਨੈਸ਼ਨਲ ਕਾਲਜ ਵਿਚ ਇਕਨਾਮਕਸ ਦੇ ਲੈਕਚਰਰ ਦੀ ਆਸਾਮੀ ਲਈ ਸੰਤੋਖ ਦਾ ਦ੍ਰਿਸ਼ਟੀਕੋਨ ਮਾਰਕਸੀ ਹੋਣ ਕਾਰਨ ਉਸ ਦੀ ਸਭ ਤੋਂ ਵਧ ਮੁਖਬੈਨ ਸਿੰਘ ਨੇ ਵਿਰੋਧਤਾ ਕੀਤੀ ਸੀ । ਇਹ ਤਾਂ ਚੰਗਾ ਈ ਹੋਇਆ, ਨੈਸ਼ਨਲ ਕਾਲਜ ਵਾਲਿਆਂ ਉਸ ਨੂੰ ਨਾ ਰਖਿਆ ਤੇ ਉਹ ਗੇੜੇ ਖਾਂਦਾ ਯੂਨੀਵਰਸਿਟੀ ਵਿਚ ਆ ਫਿੱਟ ਹੋਇਆ।
"ਬੰਦਾ ਤੁਹਾਡੇ ਕੋਲੋਂ ਕੱਚਾ ਰਹਿ ਜਾਣਾ ਹੈ ?"
"ਮੇਰੇਆਰ ਕੱਚਾ ? ਫੇਰ ਸਾਡੇ ਕੋਲੋਂ ?" ਬੱਚੇ ਨੂੰ ਸੱਖੀ ਦਾ ਮਿਹਣਾ, ਜੁੱਤੀ ਦੇ ਕਿੱਲ ਵਾਂਗ ਗਿਆ । "ਸਰਦਾਰਾ, ਕਿਤੇ ਮੱਥਾ ਜੱੜ ਕੇ ਵੇਖੀਂ ।" ਚੜ੍ਹ ਸੋਖੀ ਨਹਿਰ ਤੱਕ ਉਨ੍ਹਾਂ ਦੇ ਨਾਲ ਤੁਰਿਆ ਆਇਆ ।
"ਕੰਮ ਕਰਨਾ ਏਂ ਆਥਣ ਨੂੰ ਅੱਠ ਪਹਾੜ ਦਿਹਾੜੀ ਕਿਵੇਂ ਕਢੇਗੇ ?" ਉਹਦੀ ਸੋਚ ਲਾਣੇ ਨੂੰ ਅਨਾੜੀ ਸਮਝ ਰਹੀ ਸੀ ।
'ਅਸੀਂ ਸਹੇ ਉਠਾਉਣ ਦੇ ਬਹਾਨੇ ਝਾੜ ਕੁੱਟਦੇ ਰਹਾਂਗੇ ।" ਗੁਰਜੀਤ ਨੇ ਆਪਣੀ ਸੋਚੀ ਵਿਉਂਤ ਦੱਸ ਦਿਤੀ।
"ਸਾਰੀ ਦਿਹਾੜੀ ?" ਸੰਖੀ ਨੇ ਇਕ ਪਲ ਹੈਰਾਨ ਹੁੰਦਿਆ ਸੋਚਿਆ। "ਗੱਲ ਸੁਣੋ, ਮੈਂ ਤੁਹਾਨੂੰ ਖਾਦ ਵਾਲੀਆਂ ਖ਼ਾਲੀ ਬੋਰੀਆਂ ਲਿਆ ਦਿੰਦਾ ਆਂ: ਤੁਸੀਂ ਜੀਰੀ ਦੀ ਪਨੀਰੀ ਲੈਣ ਦਾ ਬਹਾਨਾ ਬਣਾ ਦਿਓ। ਇਉਂ ਕੋਈ ਤੁਹਾਡੇ ਸਿਰ ਨਹੀਂ ਹੋਵੇਗਾ ।"
ਸੰਤੋਖ ਦੀ ਵਿਉਂਤ ਸਾਰਿਆਂ ਦੇ ਮਨ ਲਗ ਗਈ। ਉਹਦੇ ਘਰ ਦਾ ਪਿਛਲਾ ਬਹਾ ਨਹਿਰ ਵਾਲੇ ਪਾਸੇ ਖੁਲ੍ਹਦਾ ਸੀ । ਉਸ ਨੱਠ ਕੇ ਉਨ੍ਹਾਂ ਨੂੰ ਤਿੰਨ ਬੱਰੀਆਂ ਲਿਆ ਦਿਤੀਆਂ। ਖਾਲੀ ਬੋਰੀਆਂ ਚੁੱਕ ਕੇ ਉਨ੍ਹਾਂ ਦਾ ਖਾਲੀ ਜਿਹਨ ਇਕ ਤਰ੍ਹਾਂ ਆਤਮ ਭਰੋਸੇ ਨਾਲ ਭਰ ਗਿਆ । ਉਹ ਸਮਝਦੇ ਸਨ, ਸ਼ਿਫਾਰ ਨਾਲੋਂ ਇਹ ਬਹਾਨਾ ਰੁੱਤ ਅਨੁਸਾਰ ਵਧੇਰੇ ਜਚਦਾ ਤੇ ਠੋਸ ਹੈ।
ਮੂੰਹ ਝਾਖਰਾ ਹੋਣ ਵਿਚ ਹਾਲੇ ਘੰਟਾ ਭਰ ਪਿਆ ਸੀ । ਵਿਰਲੇ ਵਿਰਲੇ ਕਿਸਾਨਾਂ ਹਰਨਾੜੀਆਂ ਜੋਅ ਲਈਆਂ ਸਨ । ਬਲਦਾਂ ਦੀਆਂ ਟੱਲੀਆਂ ਗੁਰਦਵਾਰੇ ਦੇ ਸਪੀਕਰ ਨਾਲੋਂ ਵਧੀਆ ਭਜਨ ਗਾ ਰਹੀਆਂ ਸਨ । ਚਾਟੀਆਂ ਸੁੱਤੀਆਂ ਪਈਆਂ ਸਨ : ਪਰ ਚਾਹਾਂ ਵਾਲੇ ਪਤੀਲੇ ਕਿਸੇ ਕਿਸੇ ਘਰ ਉੱਬਲ ਰਹੇ ਸਨ । ਜਦੋਂ ਉਹ ਪਿੰਡ ਛੱਡਣ ਲੱਗੇ ; ਚੂਹੜਿਆਂ ਦੇ ਕੁੱਕੜ ਨੇ ਪਰ ਝਾੜ ਕੇ ਬਾਂਗ ਦੇ ਮਾਰੀ । ਪੂਰਬ ਦਾ ਮੱਥਾ ਗੋਰਾ ਹੋ ਚੱਲਿਆ ਸੀ, ਜਦੋਂ ਉਹ ਨਹਿਰ ਤੋਂ ਹਟਵੇਂ ਰੱਕੜ ਪਿੰਡ ਆ ਗਏ ਧਰਮਸ਼ਾਲਾ ਖ਼ਾਲੀ ਵੇਖ ਕੇ ਮਿੰਦਰ ਨੇ ਆਖਿਆ :
"ਅਗਾਂਹ ਐਨੀ ਛੇਤੀ ਜਾ ਕੇ ਕੀ ਕਰਨਾ ਏਂ ? ਗੁਰਜੀਤ ਨੇ ਵੀ ਅੱਧੀ ਰਾਤੋਂ ਹੀ ਜਗਾ ਲਏ ।"
ਮਿੰਦਰ ਦੀ ਗੱਲ ਦਾ ਕਿਸੇ ਨੇ ਵੀ ਵਿਰੋਧ ਨਾ ਕੀਤਾ । ਸਾਰੇ ਹੀ ਪੈ ਕੇ ਰਾਜੀ ਸਨ । ਹੁਕਮਾ, ਜਗਮਿੰਦਰ ਤੇ ਗੁਰਜੀਤ ਧਰਮਸਾਲਾ ਦੇ ਵਰਾਂਡੇ ਵਿਚਲੇ ਤਖ਼ਤਪੋਸ਼ ਉਤੇ ਪੈ ਗਏ । ਮਿਹਰ ਸਿੰਘ, ਪੀਤੂ ਅਤੇ ਬੁੱਚੇ ਨੇ ਭੁੰਜੇ ਹੀ ਬੋਰੀਆਂ ਵਿਛਾ ਲਈਆਂ ਧਰਮਸ਼ਾਲਾ ਵਿਚ ਕੋਈ ਨਹੀਂ ਸੀ। ਉਨ੍ਹਾਂ ਖੜਾਕ ਕਰਨਾ ਵੀ ਠੀਕ ਨਾ ਸਮਝਿਆ । ਮਿਹਰ ਸਿੰਘ ਤੋਂ ਬਿਨਾਂ ਉਹ ਸਾਰੇ ਸੂਰਜ ਚੜਦੇ ਤੱਕ ਸੁੱਤੇ ਰਹੇ। ਮਿਹਰ ਸਿੰਘ ਆਪਣੇ ਤੌਰ ਤੇ ਮਹਿਸੂਸ ਕਰ ਰਿਹਾ ਸੀ : ਸਾਡੀਆਂ ਅਮਲੀ ਸਰਗਰਮੀਆਂ ਨਾਲ ਲੋਕ ਉਠਦੇ ਹਨ, ਨਾਅਰੇ ਮਾਰਦੇ ਹਨ, ਜਲੂਸ ਵੀ ਕਢਦੇ ਹਨ ; ਪਰ ਸਾਡੇ ਪਰਾਂਹ ਹੋਣ ਸਾਰ ਮੁੜ ਸੌਂ ਜਾਂਦੇ ਹਨ । ਨਿੱਤ ਡਕੈਤੀਆਂ ਕਰਦੇ ਦੁਸ਼ਮਣਾਂ ਨੂੰ ਇਹ ਲੋਕ ਪਛਾਣ ਕੇ ਵੀ ਅਣਗੌਲਿਆਂ ਕਰ ਛਡਦੇ ਹਨ । ਇਹ ਕਿਸ ਤਰ੍ਹਾਂ ਦੀ ਸੁੱਤੜ ਸ਼ਕਤੀ ਦੇ ਬਣੇ ਐ ? ਕਿਤੇ ਸਾਡਾ ਰਾਹ ਗਲਤ ਤਾਂ ਨਹੀਂ ? ਸਾਡੇ ਹਥਿਆਰਬੰਦ ਐਕਸ਼ਨਾਂ ਨਾਲ ਇਕ ਵਾਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਤਾਂ ਪੈ ਗਈ ਨਾ । ਬੰਗਾਲੀਆਂ ਤੇ ਬਿਹਾਰੀਆਂ ਨੇ ਵਾਹਵਾ ਹੱਥ ਵਿਖਾਏ ਐ। ਸਾਲੇ ਬੰਗਾਲੀ ਬੰਬਾਂ ਨੂੰ ਪਟਾਕਿਆਂ ਵਾਂਗ ਵਰਤਦੇ ਐ। ਕਲਕੱਤੇ ਵਰਗੀ ਘੁਗ ਵਸੋਂ ਵਿਚ ਸਰਕਾਰ ਨੂੰ ਭਾਜੜਾਂ ਪਾ ਛੱਡੀਆਂ ਏਂ । ਸਾਂਝੇ ਮੋਰਚੇ ਦੀ ਸਰਕਾਰ ਨੂੰ ਬੇਰੂੰ ਖੇਰੂੰ ਕਰ ਕੇ ਰਖ ਦਿਤਾ। ਪਰ ਪੰਜਾਬ ਵਿਚ ਲੋਕ ਯੁਧ ਦਾ ਥੀਸੀਜ਼ ਮੈਨੂੰ ਰਾਸ ਆਉਂਦਾ ਪ੍ਰਤੀਤ ਨਹੀਂ ਹੁੰਦਾ । ਇਹ ਵੀ ਕਿਵੇਂ ਹੋ ਸਕਦਾ ਏ. ਕੁਰਬਾਨੀਆਂ ਦਾ ਲਹੂ ਅਜਾਈ ਜਾਵੇ । ਲੋਕਾਂ ਦੀ ਨੀਂਦ ਤੋੜਨ ਲਈ ਅਸੀਂ ਵੀ ਬੰਬ ਧਮਾਕੇ ਕਰਾਂਗੇ । ਮਿਹਰ ਸਿੰਘ ਅੱਧਾ-ਸੁੱਤਾ ਇਕਦਮ ਭਕ ਗਿਆ ।
ਕਿਸੇ ਜਨਾਨੀ ਨੇ ਧਰਮਸਾਲਾ ਦੀ ਖੂਹੀ ਵਿਚ ਡੋਲ ਆ ਵਗਾਹਿਆ ਸੀ । ਜਗਮਿੰਦਰ ਉਠ ਕੇ ਬਹਿ ਗਿਆ।
"ਕੋਈ ਬਾਹਰ ਜਾਣਾ ਚਾਹੁੰਦਾ ਏ ?" ਜਦੋਂ ਕਿਸੇ ਹੁੰਗਾਰਾ ਨਾ ਭਰਿਆ, ਉਹ ਉਠ ਕੇ ਨਹਿਰ ਵਾਲੇ ਪਾਸੇ ਤੁਰ ਗਿਆ।
ਹੋਰ ਥੋੜੇ ਚਿਰ ਪਿਛੋਂ ਖੂਹੀ ਤੋਂ ਪਾਣੀ ਲੈਣ ਅਤੇ ਨਹਾਉਣ ਵਾਲਿਆਂ ਦੀ ਰੌਣਕ ਜੁੜਦੀ ਗਈ । ਜ਼ਨਾਨੀਆਂ ਪਾਣੀ ਲੈ ਕੇ ਮੁੜ ਜਾਂਦੀਆਂ ਅਤੇ ਮਰਦ ਦੂਜੇ ਪਾਸੇ ਕੁੰਡ ਭਰ ਭਰ ਨਿਹਾਈ ਜਾਂਦੇ । ਜਗਮਿੰਦਰ ਨੇ ਬਾਹਰੋਂ ਆ ਕੇ ਹੱਥ ਮੂੰਹ ਵੀ ਧੋ ਲਿਆ। ਪਰ ਸਾਥੀਆਂ ਵਿਚੋਂ ਕੋਈ ਪਾਸਾ ਪਰਤਣ ਦਾ ਨਾਂ ਵੀ ਨਹੀਂ ਲੈਂਦਾ ਸੀ । ਉਸ ਕੂਹਣੀ ਮਾਰ ਕੇ ਹੁਕਮੇ ਨੂੰ ਜਗਾ ਦਿਤਾ ।
"ਕਿਉਂ ਚਾਹ ਲਿਆਇਆ ਏਂ ?" ਹੁਕਮੇ ਨੇ ਉਬਾਸੀ ਲੈਂਦਿਆਂ ਜਟੂਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ।
''ਚਾਹ ਨਾਲ ਪਰੌਂਠਾ ਵੀ ਤੱਤਾ ਤੱਤਾ ।" ਗੁਰਜੀਤ ਕਹਿ ਕੇ ਹੱਸ ਪਿਆ।
"ਅਸੀਂ ਕੀ ਰੱਬ ਦੇ ਸਾਹ ਮਾਰੇ ਐ।" ਹੁਕਮਾ ਆਪਣੀ ਥਾਂ ਪੂਰਾ ਆਸਵੰਦ ਸੀ ।
ਬੋਰੀਆਂ ਵਾਲੇ ਵੀ ਉੱਘਲਾਂਦੇ ਉਠ ਕੇ ਬਹਿ ਗਏ । ਪੀਤੂ ਨੇ ਹੁਕਮੇ ਦੀ 'ਮਾਹ ਮਾਰੇ ਜਾਣਾਂ ਵਾਲੀ ਗੱਲ ਸੁਣ ਲਈ ਸੀ । ਉਸ ਕੁੰਡ ਵਿਚੋਂ ਪਾਣੀ ਦਾ ਬੁੱਕ ਭਰ ਕੇ ਮੂੰਹ ਤੇ ਮਾਰਿਆ ਅਤੇ ਨਾਲ ਹੀ ਬੱਚੇ ਨੂੰ ਆਖਿਆ :
"ਬਾਈ, ਬੜਾ ਨਿਰਮੋਹੀ ਪਿੰਡ ਐ: ਕੋਈ ਚਾਹ ਪਾਣੀ ਦਾ ਨਾਂ ਈ ਨਹੀਂ ਲੈਂਦਾ ।" ਅਸਲ ਵਿਚ ਪੀਤੂ ਨੇ ਨਹਾ ਰਹੇ ਪਿੰਡ ਦੇ ਇਕ ਨੌਜਵਾਨ ਨੂੰ ਸੁਣਾ ਕੇ ਰੜਕਾਇਆ ਸੀ ।
ਨਹਾ ਰਿਹਾ ਮੁੰਡਾ ਗੱਲ ਸੁਣ ਕੇ ਚੁੱਪ ਰਿਹਾ। ਉਹ ਰਾਹੀਆਂ ਨੂੰ ਜਾਣਦਾ ਨਹੀਂ ਸੀ। ਪਰ ਬੱਚੇ ਖੋਚਰੀ ਨੇ ਗੱਲ ਚੁੱਕ ਲਈ :
“ਹੁਣ ਤਾਂ ਮੇਰੇਆਰ ਕੋਈ ਭੁੱਖਾ ਤਿਹਾਇਆ ਰਾਹ ਨਾ ਪਵੇ । ਪਹਿਲੋਂ ਕਿੰਨੇ ਭਲੇ ਸਮੇਂ ਸਨ ।"
ਨੌਜਵਾਨ ਨੇ ਧਰਮਸਾਲਾ ਦੇ ਰਾਹੀਆਂ ਨੂੰ ਧਿਆਨ ਨਾਲ ਵੇਖਿਆ, ਮੁੜ ਸੱਚਿਆ: 'ਮਨਾ ਭੁੱਖੇ ਤਿਹਾਏ ਮੇਰੇ ਪਿੰਡ ਨੂੰ ਕਿਤੇ ਦੁਰਸੀਸ ਨਾ ਦੇ ਜਾਣ ।"
"ਬਾਈ ਇਉਂ ਨਾ ਆਖੋ । ਤੁਸੀਂ ਹੱਥ ਮੂੰਹ ਧੋ ਲਵੋ ; ਤੁਹਾਨੂੰ ਚਾਹ ਹੀ ਨਹੀਂ, ਰੋਟੀ ਵੀ ਮਿਲੂਗੀ ।" ਉਸ ਅੰਦਰ ਪ੍ਰਾਹੁਣਚਾਰੀ ਵਾਲੀ ਪੰਜਾਬੀਅਤ ਜਾਗ ਪਈ।
“ਸ਼ਾਬਾਸੇ ਓਏ ਭਰਾਵਾ ! ਰਾਤ ਦੀਆਂ ਆਂਦਰਾਂ ਵਿਲੂੰ ਵਿਲੋਂ ਕਰਨ ਡਹੀਆਂ ਏ ।" ਬੱਚੇ ਦੀ ਕਲਾਕਾਰੀ ਡਰਾਮੇ ਦੇ ਹੱਬੀਖਾਨ ਪਾਤਰਾਂ ਨੂੰ ਮੋਢਾ ਮਾਰ ਗਈ ।
ਪੀਤੂ ਦਾ ਵਿਚੇ ਵਿਚ ਹਾਸਾ ਨਿਕਲ ਗਿਆ ।ਉਹ ਮੂੰਹ ਪਾੜ ਕੇ ਆਖ ਦੇਣਾ ਚਾਹੁੰਦਾ ਸੀ, ਰਾਤੀਂ ਡੇਢ ਗੱਡਾ ਰੋਟੀਆਂ ਦਾ ਖਾ ਕੇ ਵੀ ਆਂਦਰਾਂ ਵਿਲ਼ੇ ਵਿਲ਼ੋ ਕਰ ਰਹੀਆਂ ਏਂ, ਉਸ ਮੁੰਡੇ ਨੂੰ ਪੁੱਛਿਆ :
"ਬਾਈ ਜੀ ਆਪਣਾ ਨਾਂ ?"
"ਸਤਿਬੀਰ ਸਿਹੁੰ ।"
"ਸਤਿਬੀਰ ਸਿਆਂ, ਤੁਹਾਡੇ ਕੋਈ ਜੀਰੀ ਦੀ ਪਨੀਰੀ ਵੇਚਦਾ ਹੋਵੇ ?" ਪੀਤੂ ਥੋੜ੍ਹਾ ਗੰਭੀਰ ਹੋ ਗਿਆ।
''ਰੱਬ ਜਾਣੇ, ਪਤਾ ਨਹੀਂ ।" ਮੁੰਡੇ ਨੇ ਸਿਰ ਫੇਰਦਿਆਂ ਉੱਤਰ ਮੋੜਿਆ ।
ਸਤਿਬੀਰ ਉਨ੍ਹਾਂ ਨੂੰ ਘਰ ਲੈ ਗਿਆ। ਉਸ ਬਾਹਰ ਹੀ ਦੋ ਮੰਜੇ ਡਾਹ ਦਿਤੇ ਅਤੇ ਆਪ ਲਵੇਰੀ ਨੂੰ ਪੱਠੇ ਪਾਉਣ ਜਾ ਲੱਗਾ।
"ਬੱਚਾ ਤਾਂ ਸਾਲਾ ਡਰਾਮਾ ਸੁਕਅੰਡ ਨੂੰ ਦੇਣ ਵਾਲਾ ਏ ।" ਪੀਤੂ ਨੇ ਬੱਚੇ ਦੇ ਕਹਣੀ ਦੀ ਇਕ ਕਰਾਰੀ ਜਿਹੀ ਹੱਝ ਮਾਰੀ।
"ਤੁਹਾਨੂੰ ਐਨੀ ਸਤੋਲ ਨੂੰ ਚਾਹ ਰੋਟੀ ਦਾ ਜੋ ਬੰਦੋਬਸਤ ਕਰ ਦਿਤਾ ।" ਮਲਕੀਤ ਆਪਣੀ ਵਡਿਆਈ ਨਾਲ ਗਿੱਬ ਖਲੰਤਾ ।
"ਸਾਡਾ ਸਿਦਕ ਸਾਨੂੰ ਬੋਲਿਆਂ ਵਿਚ ਚੂਰੀਆਂ ਦਉਗਾ । ਤੂੰ ਬੱਚਿਆਂ ਮਾਣ ਨਾ ਕਰੀਂ ।" ਹੁਕਮੇ ਨੇ ਤਸੱਲੀ ਨਾਲ ਹਿੱਕ ਥਾਪੜੀ।
“ਕੋਈ ਨਾ ਮੇਰੇਆਰ ਫੇਰ ਕਿਹੜਾ ਗਿੱਦੜਾਂ ਦੇ ਭੱਤੇ ਨਹੀਂ ਆਉਣਾ ।"
ਉਹ ਸਾਰੇ ਅਪੋ ਵਿਚੀ ਚਖਾ-ਮਖੀ ਕਰਦੇ ਰਹੇ । ਉਨ੍ਹਾਂ ਦੀ ਆਸ ਤੋਂ ਪਹਿਲਾਂ ਹੀ ਸਤਿਬੀਰ ਰੋਟੀ ਲੈ ਆਇਆ। ਪਰੋਠਿਆਂ ਨਾਲ ਅਚਾਰ ਵੇਖ ਕੇ ਸੱਚੇ ਦੀਆਂ ਚੜ੍ਹ ਮੱਚੀਆਂ। ਸਤਿਬੀਰ ਦੇ ਜਾਣ ਪਿੰਡ ਉਸ ਤੋਂ ਆਖਣ ਨਾ ਰਹਿ ਹੋਇਆ:
"ਮਲਕੀਤ ਸਿਆਂ ਸਰਦਾਰਾ, ਇਹ ਸਭ ਤੇਰੀਆਂ ਕਮਾਈਆਂ ਏਂ ਸਿੰਘ ਸ਼ੇਰ ਦੀ ਮਾਰ ਕਈ ਗਿੱਦੜਾਂ ਦੇ ਬੁੱਤੇ ਵੀ ਸਾਰਦੀ ਐ।"
"ਲਾਚੜਿਆ' ਚੂਹੜਾ ਰੱਬ ਦਾ ਸ਼ਰੀਕ ।" ਪੀਤੂ ਨੇ ਹੱਸਦਿਆਂ ਬੱਚੇ ਦੇ ਇਕ ਗੱਲ ਵਿਚ ਧਰ ਦਿਤੀ।
"ਨਾਲੇ ਪਤੰਦਰ ਦਾ ਖਾਨੇ ਓ, ਨਾਲੇ ਮਾਰਦੇ ਓ ।" ਸਤਬੀਰ ਨੂੰ ਆਉਂਦਾ ਵੇਖ ਉਸ ਸਾਰਿਆਂ ਨੂੰ ਉਂਗਲ ਮਾਰ ਦਿਤੀ। ''ਭਰਾਵਾ, ਆਹ ਤਾਂ ਚਿੱਠੇ ਤਾਰ ਦਿਤੇ; ਕਿਤੇ ਸਾਨੂੰ ਵੀ ਸੇਵਾ ਦਸੀਂ ਸਾਡੇ ਘਰ ਮਰਾਣੇ ਐ।"
ਹੁਕਮੇ ਨੇ ਬੱਚੇ ਦਾ ਨਵਾਂ ਝੂਠ ਸੁਣ ਕੇ ਉਹਦੀ ਵੱਖੀ ਵਿਚ ਧਰ ਦਿਤੀ। ਮਾਰ ਤੋਂ ਅੱਖਾ ਹੋਇਆ ਬੱਚਾ ਆਪਣਾ ਪਰੌਂਠਾ ਚੁੱਕ ਕੇ ਮੰਜਿਓਂ ਥੱਲੇ ਹੋ ਗਿਆ।
"ਬਾਈ ਤੂੰ ਮੰਜੇ ਉਤੇ ਬੈਠ ।" ਸਤਬੀਰ ਨੇ ਅਗੋਂ ਹੋ ਕੇ ਪੁਕਾਰਿਆ।
“ਰਹਿਣ ਦੇ, ਸਾਲਾ ਕੁੰਜੇ ਬਹਾਉਣ ਵਾਲਾ ਈ ਏ ।" ਪੀਤੂ ਦੇ ਉੱਤਰ ਨਾਲ ਸਤਿਬੀਰ ਵੀ ਖੁਲ੍ਹ ਕੇ ਹੱਸ ਪਿਆ।
ਸਤਿਬੀਰ ਚਾਹ ਲੈ ਆਇਆ। ਸਾਰਿਆਂ ਗਲਾਸਾਂ ਵਿਚ ਠਾਰ ਠਾਰ ਤਸੱਲੀ ਨਾਲ ਪੀਤੀ । ਅਖ਼ੀਰ ਸਾਰਿਆ ਸਤਿਬੀਰ ਨਾਲ ਹੱਥ ਮਿਲਾਏ ਅਤੇ ਉਹਦਾ ਧੰਨਵਾਦ ਕਰ ਕੇ ਤੁਰ ਪਏ । ਜਦੋਂ ਨਹਿਰ ਆ ਚੜ੍ਹੇ, ਪੀਤੂ ਨੇ ਬੱਚੇ ਨੂੰ ਮੁੜ ਛੇੜਿਆ :
"ਬੁੱਚਾ ਤਾਂ ਫੇਰੇ ਦੱਣਾ ਏ' ਪੱਕਾ ।"
“ਪੁੱਤਰੋ ਜੁੱਤੀਆਂ ਪੁਆਉਣ ਦੀ ਕਸਰ ਤੁਸੀਂ ਵੀ ਨਹੀਂ ਛੱਡਦੇ ।"
“ਲੋਕਾਂ ਦੀਆਂ ਜੁੱਤੀਆਂ ਤੈਨੂੰ ਚੁਭਦੀਆਂ ਏਂ, ਬੰਤੀ ਭਾਵੇਂ ਸਲੀਪਰਾਂ ਨਾਲ ਖੋਪੜ ਲਾਲ ਕਰ ਦੇਵੇ ।"
"ਮੇਰਾ ਤੇ ਬੰਤੀ ਦਾ ਭਲਾ ਕੀ ਵੰਡਿਆ ਏ । ਤੂੰ ਸਲੀਪਰਾਂ ਵਿਚੋਂ ਹਿੱਸਾ ਲੈਣਾ ਏ ਤਾਂ ਗੱਲ ਕਰ ।" ਉਸ ਟੀਰ ਕਾਣਾ ਝਾਕਦਿਆਂ ਪੀੜ ਦੀ ਛੱਤ ਲਾਹ ਸੁੱਟੀ।
ਪੀਤੂ ਮਾਰਨ ਲਈ ਚਾਰੇ ਚੁੱਕ ਕੇ ਬੱਚੇ ਵਲ ਵਧਿਆ । ਉਹਦੇ ਪਿੱਛੇ ਨਹਿਰ ਸੀ । ਉਸ ਆਪਣੇ ਬਚਾ ਲਈ 'ਅਖਰਫ' ਦੀ ਆਵਾਜ਼ ਪੈਦਾ ਕਰਦਿਆਂ ਥੁੱਕ ਨਾਲ ਮੂੰਹ ਭਰ ਲਿਆ । ਪੀਤੂ ਝਟ ਗੁਰਜੀਤ ਦੇ ਪਿੱਛੇ ਲੁਕ ਗਿਆ। ਬੱਚੇ ਨੇ ਨਹਿਰ ਵਿਚ ਥੁਕਦਿਆਂ ਆਖਿਆ :
"ਮੇਰੇਆਰ, ਤੂੰ ਸਮਝਿਆ ਸਰਦਾਰ ਮਲਕੀਤ ਸਿਹੁੰ ਮਾੜਾ ਈ ਏ, ਹੁਣ ਦਬ ਲੈਂਦਾ ਆਂ ।" ਜਿੱਤ ਦੀ ਆਕੜ ਵਿਚ ਬੱਚੇ ਨੇ ਖੰਗੂਰਾ ਮਾਰਿਆ। "ਵਨੀਅਰ ਸਾਡੇ ਡੰਗ ਮਾਰਨ ਲੱਗਾ ਸੱਤ ਵਾਰੀ ਸੋਚਦਾ ਏ ।"
ਉਨ੍ਹਾਂ ਜੀਰੀ ਵਾਲੇ ਖੇਤਾਂ ਵਿਚ ਫਿਰਦਿਆਂ ਸ਼ਾਮ ਪਾ ਦਿਤੀ । ਉਹ ਜਾਣ ਕੇ ਕਿਸੇ ਪਿੰਡ ਨਹੀਂ ਗਏ ਸਨ । ਉਹ ਆਪਣੇ ਆਪ ਨੂੰ ਲੋਕਾਂ ਵਿਚ ਵਖਾਇਆ ਨਹੀਂ ਚਾਹੁੰਦੇ ਸਨ । ਪਨੀਰੀ ਲੈਣ ਦਾ ਬਹਾਨਾ ਸਮਾਂ ਗੁਜ਼ਾਰਨ ਲਈ ਠੀਕ ਸਿੱਧ ਹੋਇਆ ਸੀ । ਉਹ ਇਕ ਇਕ ਕਰ ਕੇ ਆਪਣੇ ਅਸਲ ਟਿਕਾਣੇ ਆ ਗਏ । ਗੁਰਜੀਤ ਨੇ ਹਥਿਆਰ ਕੱਢ ਕੇ ਉਨ੍ਹਾਂ ਨੂੰ ਦੇ ਦਿਤੇ । ਗੁਰਜੀਤ, ਹੁਕਮਾ
ਤੇ ਮਿੰਦਰ ਕੱਚੀ ਸੜਕ ਦੇ ਨਾਲ ਖਾਲ ਵਿਚ ਵੇਲਾਂ ਦੇ ਅੜਤਲੇ ਵਾਰੀ ਵਾਰੀ ਆ ਬੈਠੇ । ਬਾਕੀ ਤਿੰਨਾਂ ਸੜਕ ਉਤੇ ਪਲਾਹਾਂ ਵਿਚ ਮੋਰਚੇ ਮੱਲ ਲਏ। ਐਕਸ਼ਨ ਹੁਕਮੇ ਹੋਰਾਂ ਨੇ ਕਰਨਾ ਸੀ ਅਤੇ ਪੀਤੂ, ਮਿਹਰ ਸਿੰਘ ਅਤੇ ਬੱਚੇ ਨੇ ਕਿਸੇ ਬਾਹਰਲੀ ਛੋਟੀ ਨੂੰ ਰੋਕਣਾ ਸੀ । ਬੱਚਾ ਬਾਹਰ ਡੱਟਣ ਨਾਲੋਂ ਅੰਦਰ ਮੁਖਬੰਨ ਉਤੇ ਹੱਥ ਕਰਨ ਲਈ ਤਰਲੇ ਲੈਂਦਾ ਰਿਹਾ । ਪਰ ਉਸ ਦੀ ਸੁਣੀ ਕਿਸੇ ਨਾ । ਹੁਣ ਉਹ ਸਾਰੇ ਹੋਣੀ ਦੀ ਇੰਤਜ਼ਾਰ ਵਿਚ ਕਾਹਲੇ ਸਨ ।
ਦੁਸ਼ਮਣ ਨੂੰ ਮਾਰਨ ਤੋਂ ਪਹਿਲਾਂ ਇੰਤਜ਼ਾਰ ਦੀ ਘੜੀ ਬੜੀ ਹੀ ਦੁਬਧਾ ਵਾਲੀ ਹੁੰਦੀ ਹੈ । ਮਾਰਨ ਵਾਲੇ ਦੀ ਸੱਚ ਅਤੇ ਧੜਕਨ ਨੂੰ ਤਰੇਲੀਆਂ ਛੁੱਟ ਛੁੱਟ ਜਾਂਦੀਆਂ ਹਨ। ਮਨੁੱਖ ਜਿੰਨਾ ਸੂਝਵਾਨ ਹੁੰਦਾ ਹੈ, ਓਨਾ ਹੀ ਗਹਿਰੇ ਅਹਿਸਾਸ ਵਿਚ ਮੁੜ ਮੁੜ ਜ਼ਿਬਾਹ ਹੁੰਦਾ ਹੈ। ਇਸ ਇਨਕਲਾਬੀ ਢਾਣੇ ਨੇ ਇਕ ਤਰ੍ਹਾਂ ਆਪਣਾ ਜੀਵਨ ਲੋਕਾਂ ਦੇ ਅਰਪਨ ਕਰ ਦਿਤਾ ਸੀ । ਲੋਕਾਂ ਤੋਂ ਦੁਖਾਂ ਦਾ ਪਹਿਰਾ ਬਦਲ ਦੇਣ ਲਈ ਹਥਿਆਰ ਚੁੱਕੇ ਸਨ । ਉਨ੍ਹਾਂ ਮੁਖਬੇਨ ਦੀ ਕੋਠੀ ਵਿਚ ਐਸ਼ ਨਹੀਂ ਕਰਨੀ ਸੀ। ਉਸ ਦੀ ਜ਼ਮੀਨ ਵੀ ਨਹੀਂ ਵਾਹੁਣੀ ਸੀ । ਪਰ ਸਮਾਜੀ ਕੰਤਾਂ ਤੇ ਲੁਟੇਰਿਆਂ ਦੇ ਗੰਦ ਨੂੰ ਹੂੰਝੇ ਬਿਨਾਂ ਲੋਕਾਂ ਦੇ ਦੁੱਖਾਂ ਦਾ ਭੋਗ ਨਹੀਂ ਪੈ ਸਕਦਾ ਸੀ । ਸਮੇਂ ਦੀ ਸਰਕਾਰ ਇਨ੍ਹਾਂ ਡਕੈਤਾਂ ਦੀ ਹਥਿਆਰ ਚੁਕ ਕੇ ਰਖਵਾਲ ਸੀ ! ਫਿਰ ਵੀ ਇਨ੍ਹਾਂ ਪਹਾੜ ਤੋੜਨ ਦਾ ਮਨ ਬਣਾ ਲਿਆ । ਇਨ੍ਹਾਂ ਨੂੰ ਇਹ ਵੀ ਵਿਸ਼ਵਾਸ ਸੀ, ਅਸੀਂ ਫੌਰੀ ਤੌਰ ਤੇ ਜਿੱਤ ਨਹੀਂ ਸਕਦੇ । ਪਰ ਲੋਕਾਂ ਦੇ ਇਨਕਲਾਬੀ ਰਾਹ ਨੂੰ ਵਗਦਾ ਰੱਖਣਾ, ਇਨਕਲਾਬੀ ਚਾਨਣ ਨੂੰ ਹੋਰ ਉਚਾ ਕਰੀ ਜਾਣਾ; ਇਨ੍ਹਾਂ ਆਪਣਾ ਮਿਸ਼ਨ ਬਣਾ ਲਿਆ।
ਉਨ੍ਹਾਂ ਸਾਹਮਣੇ ਤਾਰੀਖ਼ ਨੇ ਸਾਬਤ ਕਰ ਦਿਤਾ ਸੀ ਕਿ ਲੋਕਾਂ ਨੂੰ ਵੋਟਾਂ ਰਾਹ ਜਿੰਨਾ ਮਰਜ਼ੀ ਸਮਾਜਵਾਦ ਦੇ ਨਾਅਰਿਆਂ ਨਾਲ ਵਾਹ ਲਿਆ ਜਾਵੇ: ਤਬਦੀਲੀ ਵਾਲਾ ਪਰਨਾਲਾ ਥਾਏਂ ਰਹੇਗਾ, ਪਿਛਲੇ ਤੇਈ ਚੌਵੀ ਵਰ੍ਹਿਆਂ ਵਿਚ ਮਿਹਨਤੀ ਜਨਤਾ ਨੂੰ ਲੁੱਟ ਕੇ ਕੱਖੋਂ ਹੌਲੀ ਕਰ ਦਿਤਾ ਸੀ । ਉਹ ਮੁਖਬੈਨ ਵਰਗੇ ਜਾਗੀਰਦਾਰਾਂ ਨੂੰ ਮਾਰ ਕੇ ਜਿਥੇ ਲੋਕਾਂ ਦੇ ਹੌਸਲੇ ਵਧਾ ਰਹੇ ਸਨ । ਓਥੇ ਅਚੇਤ ਹੀ ਨਾਲ ਦੀ ਨਾਲ ਸਰਕਾਰ ਨੂੰ ਆਪਣੀਆਂ ਇਨਕਲਾਬੀ ਤਿਆਰੀਆਂ ਅਤੇ ਇਰਾਦਿਆਂ ਤੋਂ ਅਗਾਊਂ ਜਾਣੂ ਵੀ ਕਰਵਾ ਰਹੇ ਸਨ । ਮਿਹਰ ਸਿੰਘ ਸੱਚ ਰਿਹਾ ਸੀ : ਅਸੀਂ ਮਨੁੱਖ ਮੁਖਬੰਨ ਦੇ ਦੋਸਤ ਹਾਂ, ਪਰ ਜਾਗੀਰਦਾਰ ਮੁਖਬੈਨ ਦੇ ਕੱਟੜ ਵੈਰੀ। ਦੁਸ਼ਮਣ ਨਾਲ ਕੋਈ ਸਮਝੌਤਾ ਨਹੀਂ: ਦੋਸਤ ਤੋਂ ਜਾਨ ਵਾਰੀ ਜਾ ਸਕਦੀ ਹੈ । ਜਗਮਿੰਦਰ ਦਾ ਜ਼ਿਹਨ ਵਰੋਧਾਂ ਵਿਚ ਆਈਆਂ ਜਮਾਤਾਂ ਅਤੇ ਸਰਕਾਰ ਦੇ ਰੋਲ ਬਾਰੇ ਬੜਾ ਸਾਫ ਸੀ। ਉਹ ਸਮਝੀ ਬੈਠਾ ਸੀ, ਮਰੇ ਬਿਨਾਂ ਸਵਰਗ ਨਹੀ ਵੇਖਿਆ ਜਾਣਾ। ਜੇ ਸਮਾਜ ਨੇ ਸਾਨੂੰ, ਜ਼ਿੰਦਗੀ ਦੇਣੋਂ ਨਾਂਹ ਕਰ ਦਿਤੀ ਤਾਂ ਕੀ । ਸਾਡੀਆਂ ਹੱਡੀਆਂ ਦੀ ਖਾਦ ਤੋਂ ਪੈਦਾ ਹੋਈ ਕਣਕ ਸਾਡੇ ਭਰਾਵਾਂ ਦੇ ਮੂੰਹ ਤਾਂ ਲਿਸ਼ਕਾਏਗੀ ਹੀ।
ਇਸ ਢਾਣੇ ਵਿਚ ਗੁਰਜੀਤ ਤੇ ਹੁਕਮਾ ਹੀ ਵਿਆਹੇ ਹੋਏ ਸਨ । ਬਾਕੀ ਲਾਣਾ ਕਬੀਲਦਾਰੀ ਦੇ ਕਸ਼ਟਾਂ ਤੋਂ ਬਰੀ ਸੀ । ਪਰ ਹਰ ਅਲਫ਼ ਬੰਦਾ ਵੀ ਥੋੜੇ ਬਹੁਤ ਰਿਸ਼ਤੇ ਰਖਦਾ ਹੁੰਦਾ ਹੈ । ਮੋਹ ਜਿਥੇ ਮਨੁੱਖ ਦੀ ਮਾਨਸਿਕ ਕਮਜ਼ੋਰੀ ਹੈ; ਉਥੇ ਸਿਰਜਣਾ ਲਈ ਲੱਹੜੇ ਦੀ ਪ੍ਰੇਰਨਾ ਸ਼ਕਤੀ ਵੀ । ਹੁਕਮਾ ਚਾਹੁੰਦਾ ਸੀ, ਜਾਗੀਰਦਾਰ ਛੇਤੀ ਬਾਹਰ ਆਵੇ ਅਤੇ ਧੰਦਾ ਭੁਗਤਾ ਕੇ ਤੁਰਦੇ ਹੋਈਏ । ਰੋਹ ਤੇ ਜੋਸ਼ ਵਿਚ ਗ੍ਰਜੀਤ ਨੂੰ ਲੂਹਰੀਆਂ ਉਠ ਰਹੀਆਂ ਸਨ । ਉਸ ਇਕ ਪਲ ਆਪੇ ਨੂੰ ਪੁਲੀਸ ਦੀ ਹਿਰਾਸਤ ਵਿਚ ਆਪਣੀ ਘਰ ਵਾਲੀ ਨੂੰ ਤਿੰਨਾਂ ਬੱਚਿਆਂ ਨਾਲ ਮੁਲਾਕਾਤ ਕਰਦਿਆਂ ਤੱਕਿਆ । ਗੁਰਜੀਤ ਨੇ ਨੀਵੀਂ ਸੁੱਟ ਲਈ। ਔਰਤ ਮਰਦ ਨਾਲੋਂ ਹਮੇਸ਼ਾ ਮਹਾਨ ਰਹੀ ਹੈ । ਉਹ ਪੈਦਾ ਕਰਨਾ ਤੇ ਸਿਰਜਣਾ ਹੀ ਜਾਣਦੀ ਹੈ। ਉਸ ਦੀ ਖ਼ਾਮੋਸ਼ੀ ਕਈ ਵਾਰ ਦੁਸ਼ਮਣ ਨੂੰ ਵੀ ਮਾਫ ਕਰ
ਦੇਂਦੀ ਹੈ । ਮਰਦ ਮਰਨਾ ਮਾਰਨਾ ਹੀ ਸਿਖਿਆ ਹੈ । ਪਰ ਮਾਰਕਸਿਜ਼ਮ ਦੋਸਤ ਦੁਸ਼ਮਣ ਵਿਚ ਲਕੀਰ ਖਿੱਚਦੀ ਹੈ । ਢਾਹ ਤੇ ਉਸਾਰ ਦੇ ਨਿਰਣੇ ਕਰਦੀ ਹੈ । ਇਹ ਅਜ ਤੱਕ ਦਾ ਸਮਾਜ ਜੂਝਨ ਵਾਲੇ ਮਨੁੱਖ ਦੀ ਪੰਚਾਵਾਰ ਹੈ । ਸਾਡੇ ਇਰਾਦਿਆਂ ਨੂੰ ਤੀਰ ਵਾਂਗ ਆਪਣੇ ਠੀਕ ਨਿਸ਼ਾਨੇ ਉਤੇ ਪੈਣਾ ਚਾਹੀਦਾ ਹੈ । ਉਹ ਹਾਕਮ ਦੀ ਕੂਹਣੀ ਨਾਲ ਝੰਜੋੜਿਆ ਗਿਆ ।
ਜਿਉਂ ਕੀ ਗੁਰਜੀਤ ਨੇ ਪੱਤਿਆਂ ਦੀ ਵਿਰਲ ਵਿਚੋਂ ਤੱਕਿਆ, ਮੁਖਬੰਨ ਸਿੰਘ ਚਿੱਟੇ ਕੁਰਤੇ ਪਜਾਮੇ ਦੀ ਵਿਚ ਖੰਡੀ · ਫੜੀ ਢਿੱਲੀਆਂ ਕਦਮਾਂ ਨਾਲ ਉਨ੍ਹਾਂ ਵਲ ਨੂੰ ਆ ਰਿਹਾ ਸੀ । ਖੇਤ ਦੂਰ ਦੂਰ ਤੱਕ ਸੁੰਨੇ ਪਏ ਸਨ । ਉਨ੍ਹਾਂ ਤਿੰਨਾਂ ਦਾ ਹੀ ਇੱਕ ਪਲ ਮਨ ਧੜਕਿਆ : ਸਾਨੂੰ ਕਿਸੇ ਵੇਖ ਤਾਂ ਨਹੀਂ ਲਿਆ ? ਪਰ ਹੌਸਲਾ ਮਨੁੱਖ ਨੂੰ ਬੱਬਰ ਸ਼ੇਰ ਬਣਾਈ ਰਖਦਾ ਹੈ । ਜਿਉਂ ਜਿਉਂ ਜਾਗੀਰਦਾਰ ਨੇੜੇ ਆ ਰਿਹਾ ਸੀ ; ਤਿਉਂ ਤਿਉਂ ਜੱਸ਼ ਵਿਚ ਉਨ੍ਹਾਂ ਦੇ ਰੌਂਗਟੇ ਖੜੇ ਹੋ ਰਹੇ ਸਨ । ਸਾਧਾਰਣ ਵੇਖਣੀ ਵਿਚ ਮੁਖਬੰਨ ਚਿੱਟੇ ਤੇ ਖੁੱਲ੍ਹੇ ਦਾਹੜੇ ਨਾਲ ਫਰਿਸ਼ਤਾ ਜਾਪਦਾ ਸੀ । ਪਰ ਉਹਦੇ ਅੰਦਰਲਾ ਰਾਖਸ਼ ਸਿਰਫ ਇਨਕਲਾਬੀਆਂ ਨੂੰ ਦਿਸਦਾ ਸੀ। ਦੋ ਦਿਨ ਪਹਿਲਾਂ ਦੀ ਬਾਰਸ਼ ਨੇ ਗਰਦ ਜੰਮਦੀ ਕਰ ਦਿਤੀ ਸੀ । ਸਰਦਾਰਾਂ ਵਾਲੀ ਅਨੋਖੀ ਸ਼ਾਨ ਨਾਲ ਉਹ ਕਾਮਰੇਡਾਂ ਸਾਹਮਣਿਉਂ ਲੰਘ ਗਿਆ । ਉਨ੍ਹਾਂ ਤਿੰਨਾਂ ਨੇ ਹੀ ਇਕ ਦੂਜੇ ਵਲ ਤੱਕਿਆ। ਹੁਕਮੇ ਨੇ ਗੁਰਜੀਤ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਿਆ ਅਤੇ ਸਮਝਾਇਆ, ਇਸ ਨੂੰ ਵਾਪਸ ਆ ਲੈਣ ਦੇ। ਹੁਕਮੇ ਦਾ ਮਤਲਬ ਸੀ, ਸਾਨੂੰ ਸਾਹਮਣਿਓਂ ਤੇ ਬਰਾਬਰੋਂ ਨਹੀਂ ਸਗੋਂ ਪਿਛੋਂ ਪੈਣਾ ਚਾਹੀਦਾ ਹੈ ।
ਜਦੋਂ ਜਾਗੀਰਦਾਰ ਪੱਕੀ ਸੜਕ ਤੱਕ ਪਹੁੰਚਿਆ, ਬੁੱਚਾ ਆਪਣੇ ਸਾਥੀਆਂ ਤੋਂ ਪਰਵਾਹਰਾ ਹੋ ਕੇ ਆਪਣੇ ਤਿੰਨ ਸੌ ਤਿੰਨ ਦੇ ਪੱਕੇ ਪਸਤੌਲ ਨਾਲ ਹੀ ਉਸ ਨੂੰ ਭੱਜ ਕੇ ਉਡਾ ਦੇਣਾ ਚਾਹੁੰਦਾ ਸੀ । ਮਿਹਰ ਸਿੰਘ ਤੇ ਪੀਤੂ ਨੇ ਉਸ ਨੂੰ ਮਸੀਂ ਰੱਕ ਕੇ ਰਖਿਆ । ਤਿੰਨ ਪਹੀਆਂ ਵਾਲੇ ਭਾਰ ਸਕੂਟਰ ਨੂੰ ਜਾਂਦਿਆਂ ਵੇਖ ਕੇ, ਮੁਖਬੰਨ ਸਿੰਘ ਕੱਠੀ ਨੂੰ ਮੁੜ ਪਿਆ । ਉਹਦੀ ਸੂਆ ਲੱਗੀ ਪਹਾੜੀ ਖੂੰਡੀ ਹਰ ਵਾਰ ਦੋ ਕਦਮ ਦਾ ਫ਼ਾਸਲਾ ਨਾਪਦੀ ਸੀ । ਲੋਆਂ ਵਿਚ ਸੜੀਆਂ ਕੋਲੀਆਂ ਨੂੰ ਉਸ ਮੁੜ ਜੜ੍ਹਾਂ ਤੋਂ ਟਹਿਕਦੀਆਂ ਦੇਖਿਆਂ। ਫਲ ਦੇ ਚੁੱਕੇ ਕੇਲੇ ਨੂੰ ਉਸ ਕਟਵਾ ਦੇਣ ਬਾਰੇ ਨਿਸ਼ਚਾ ਕੀਤਾ । ਬਾਰਸ਼ ਨੇ ਸਾਰੀ ਬਨਸਪਤੀ ਦੇ ਕੇਸ ਧੋ ਕੇ ਨਵਾਂ ਨਿਖਾਰ ਲੈ ਆਂਦਾ ਸੀ । ਉਸੇ ਲਟਕਦੀ ਸ਼ਾਨ ਨਾਲ ਉਹ ਹੁਕਮੇ ਹੋਰਾਂ ਦੇ ਅੱਗੋਂ ਦੀ ਲੰਘਣ ਲੱਗਾ । ਮਿੰਦਰ ਨੇ ਗੁਰਜੀਤ ਨੂੰ ਇਸ਼ਾਰਾ ਦਿਤਾ। ਉਹ ਪਹਿਲਾਂ ਹੀ ਤਿਆਰ ਸੀ। ਉਹ ਖਾਲ ਦੇ ਅੜਤਲਿਓਂ ਨਿਕਲ ਕੇ ਸਹਿਜ ਨਾਲ ਕੱਚੀ ਸੜਕ ਉਤੇ ਆ ਗਿਆ; ਅਤੇ ਪੈਰ ਤੋਂ ਹੀ ਨੱਠਦਿਆਂ ਉਸ ਲਲਕਾਰਿਆ ।
"ਮਗਰਮੱਛਾ ! ਤੇਰਾ ਕਾਲ ਆ ਗਿਆ ।"
ਮੁਖਬੇਨ ਸਿੰਘ ਨੂੰ ਗੁਰਜੀਤ ਦੇ ਬੋਲਣ ਤੋਂ ਪਹਿਲਾਂ ਹੀ ਓਪਰੇ ਪੈਰਾਂ ਦੀ ਬਿੜਕ ਆ ਗਈ ਸੀ । ਉਸ ਮੰਢੇ ਉਤੋਂ ਦੀ ਜਰਾ ਕੁ ਭਉਂ ਕੇ ਤੱਕਿਆ; ਧੜਕਿਆ: ਹੁਣ ਕੀ ਕਰਾਂ ? ਜਵਾਨ ਮੁੰਡੇ ਨੇ ਮੈਨੂੰ ਭੱਜੇ ਨੂੰ ਜਾਣ ਨਹੀਂ ਦੇਣਾ। ਉਹ ਹਾਲੇ ਸੋਚਦਾ ਉਸ ਤਰ੍ਹਾਂ ਹੀ ਹੌਲੀ ਹੌਲੀ ਕਦਮਾਂ ਪੁੱਟਦਾ ਜਾ ਰਿਹਾ ਸੀ ਕਿ ਗੁਰਜੀਤ ਨੇ ਉਸ ਦੀ ਪਿੱਠ ਨੂੰ ਪਸਤੋਲ ਦੀ ਨਾਲੀ ਆ ਲਾਈ। ਮੁਖਬੰਨ ਪੁਰਾਣਾ ਸ਼ਿਕਾਰੀ ਰਿਹਾ ਸੀ । ਉਹ ਪੈਰ ਤੋਂ ਹੀ ਭਉਂ ਗਿਆ : ਤਾਕਿ ਫ਼ਾਇਰ ਬਿਨਾਂ ਮਾਰੋਂ ਖਾਲੀ ਲੰਘ ਜਾਵੇ । ਗੁਰਜੀਤ ਨੇ ਜਾਣਿਆ, ਜਾਗੀਰਦਾਰ ਮੁੜ ਕੇ ਮੇਰੇ ਨਾਲ ਉਲਝਿਆ ਚਾਹੁੰਦਾ ਹੈ । ਉਸ ਝਟ ਘੋੜਾ ਦਬ ਦਿਤਾ। 'ਟੀਂਅ' ਕਰਦੀ ਗੋਲੀ ਮੁਖਬੇਨ ਦੀ ਪਿੱਠ ਵਿਚੋਂ ਦੀ ਲੰਘ ਗਈ। ਇਕ ਪਲ ਪਿਛੋਂ ਹੀ ਉਹ ਲੁਟਕਦਾ ਪਾਸੇ ਪਰਨੇ ਡਿਗ ਪਿਆ । ਹੁਕਮੇ ਨੇ ਆਉਣ ਸਾਰ ਸਟੇਨਗੰਨ ਦਾ ਬ੍ਰਸਟ ਵੱਖੀ ਵਿਚ ਮਾਰ ਦਿਤਾ । ਜਾਗੀਰਦਾਰ ਨੇ 'ਹਾਏ' ਤੱਕ ਨਾ ਆਖੀ ਅਤੇ
ਸਰਦਾਰੀ ਸ਼ਾਨ ਵਿਚ ਹੀ ਅੱਖਾਂ ਮੀਟ ਲਈਆਂ। ਲਹੂ ਦੀਆਂ ਤਤੀਰੀਆਂ ਨੇ ਉਹਦੇ ਚਿੱਟੇ ਕੁਰਤੇ ਨੂੰ ਮਜੀਠੀ ਕਰਨਾ ਸ਼ੁਰੂ ਕਰ ਦਿਤਾ। ਉਨ੍ਹਾਂ 'ਇਨਕਲਾਬ ਜ਼ਿੰਦਾਬਾਦ' 'ਨਕਸਲਬਾੜੀ ਜ਼ਿੰਦਾਬਾਦ' ਦੇ ਉੱਚੀ ਉੱਚੀ ਨਾਅਰੇ ਚੁੱਕ ਦਿਤੇ ।
ਬਾਹਰਲੇ ਗਰੁੱਪ ਨੇ ਪਲਾਹਾਂ ਵਿਚੋਂ ਨਿਕਲ ਕੇ ਸੜਕ ਮੱਲ ਲਈ ਅਤੇ ਏਧਰ ਓਧਰ ਫਾਇਰਿੰਗ ਸ਼ੁਰੂ ਕਰ ਦਿਤੀ । ਉਹ ਸਮਝਦੇ ਸਨ, ਜੋ ਕਾਰਾਂ ਬੱਸਾਂ ਨੂੰ ਨਾ ਰੋਕਿਆ, ਸੱਤ ਮੀਲ ਤੇ ਸ਼ਹਿਰ ਪੁਲੀਸ ਨੂੰ ਛੇਤੀ ਖ਼ਬਰ ਪਹੁੰਚ ਜਾਵੇਗੀ । ਦੋਹਾਂ ਪਾਸਿਆਂ ਤੋਂ ਫ਼ਾਇਰਾਂ ਅਤੇ ਨਾਅਰਿਆਂ ਨੇ 'ਸਾਅੜ-ਸਾਅੜ' ਵਗਦੇ ਟ੍ਰੈਫਿਕ ਨੂੰ ਜਾਮ ਕਰ ਦਿਤਾ। ਲੋਕਾਂ ਜਾਣਿਆਂ, ਡਾਕੂ ਕੋਠੀ ਨੂੰ ਲੁੱਟਣ ਆ ਪਏ । ਅੰਦਰੋਂ ਬਾਹਰੋਂ ਹੁੰਦੇ ਫ਼ਾਇਰਾਂ ਨੇ ਸਾਰਿਆਂ ਦੀ ਸੁਰਤ ਮਾਰ ਦਿਤੀ। ਨਕਸਲਬਾੜੀ ਨਾਅਰਿਆਂ ਤੋਂ ਉਨ੍ਹਾਂ ਦੇ ਵਹਿਮ ਤੇ ਸੰਕੇ ਟੁੱਟ ਗਏ । ਇਕਦਮ ਐਨੀ ਦਹਿਸ਼ਤ ਪੈ ਗਈ ਕਿ ਲੋਕ ਸਾਈਕਲ ਸੁੱਟ ਕੇ ਵਾਹਣੀ ਭੱਜ ਤੁਰੇ ਅਤੇ ਕਈ ਨਹਿਰ ਵਿਚ ਦੀ ਕਪੜਿਆਂ ਸਮੇਤ ਡਾਲਾਂ ਮਾਰ ਗਏ । ਕਾਰਾਂ ਵਾਲਿਆਂ ਬਰੇਕਾਂ ਮਾਰ ਕੇ ਬੰਕ ਕਰਨੀਆਂ ਸ਼ੁਰੂ ਕਰ ਦਿਤੀਆਂ । ਬੱਸਾਂ ਤੇ ਭਾਰ ਟਰੱਕਾਂ ਵਾਲਿਆਂ ਆਪਣੀਆਂ ਗੱਡੀਆਂ ਸੜਕ ਦੇ ਪਾਸੇ ਲਾ ਦਿਤੀਆਂ । ਮੌਤ ਨਾਲ ਕੌਣ ਮਥਾ ਲਾਵੇ ।
ਕੋਠੀ ਅੰਦਰ ਜਾਗੀਰਦਾਰਨੀ ਤੇ ਉਸ ਦੀ ਦੋਹਤੀ ਤੋਂ ਬਿਨਾਂ ਕੋਈ ਨਹੀਂ ਸੀ । ਜਦੋਂ ਪਹਿਲੀ ਗੋਲੀ ਚੱਲੀ ਦੋਹਤੀ ਨੱਠ ਕੇ ਬਾਹਰ ਆਈ । ਉਸ ਨਾਨੇ ਦੀ ਲਹੂ ਵਗਦੀ ਲਾਸ਼ ਤੱਕ ਕੇ ਇਕ ਲੰਮੀ ਚੀਕ ਮਾਰੀ ਅਤੇ ਸਹਿਮ ਕੇ ਪਿਛਲੇ ਪੈਰੀਂ ਨਾਨੀ ਨੂੰ ਜਾ ਚੁੰਬੜੀ । ਨਾਨੀ ਦਾ ਦਿਲ ਬਹਿ ਗਿਆ । ਉਸ ਬਾਹਰ ਨਿਕਲ ਕੇ ਭਾਣਾ ਵੇਖਣਾ ਚਾਹਿਆ ; ਪਰ ਕੁੜੀ ਨੇ ਉਸ ਨੂੰ ਇਕ ਕਮਰੇ ਵਿਚ ਖਿੱਚ ਕੇ ਅੰਦਰੋਂ ਅਰਲ ਚਾੜ੍ਹ ਲਈ। ਕੰਬੀ ਜਾ ਰਹੀ ਨਾਨੀ ਨੇ ਦੋਹਤੀ ਨੂੰ ਘੁੱਟਿਆ ਹੋਇਆ ਸੀ ।
ਹੁਕਮਾ, ਮਿੰਦਰ ਤੇ ਗੁਰਜੀਤ ਕੰਠੀ ਅੰਦਰ ਆ ਗਏ । ਫਿਰ ਉਹ ਅਟਕੇ ਬਿਨਾਂ ਛਤ ਉਤੇ ਚੜ੍ਹ ਗਏ । ਸੂਰਜ ਹਰਨਾਕਸ਼ ਦੀ ਮੌਤ ਦੇ ਸਮੇਂ ਵਾਂਗ ਅੱਧਾ ਧਰਤੀ ਵਿਚ ਖੁਭਾ ਪਿਆ ਸੀ । ਮਿੰਦਰ ਨੇ ਲੁਕਾਇਆ ਲਾਲ ਝੰਡਾ ਜੰਗਲੇ ਦੀ ਸੀਖ ਨਾਲ ਬੰਨ੍ਹ ਦਿਤਾ ਅਤੇ ਲਾਲ ਪਰਚੇ ਸੁੱਟਦਿਆਂ ਆਖਿਆ, "ਲਾਲ ਝੰਡਾ ਤਾਂ ਲਾਲ ਕਿਲ੍ਹੇ ਉਤੇ ਈ ਸਜਦਾ ਏ ।"
"ਸਾਡਾ ਨਿਸ਼ਾਨਾ ਲਾਲ ਕਿਲ੍ਹਾ ਈ ਐ।" ਝੰਡੇ ਨੂੰ ਤਿੰਨ ਡਾਇਰਾਂ ਦੀ ਸਲਾਮੀ ਦੇਂਦਿਆਂ ਹੁਕਮੇ ਨੇ ਆਖਿਆ : "ਸਾਥੀ, ਉਹ ਦਿਨ ਦੂਰ ਨਹੀਂ । ਇਨ੍ਹਾਂ ਕੋਠੀਆਂ ਪਿਛੋਂ ਅਖੀਰ ਲਾਲ ਕਿਲ੍ਹੇ ਦੀ ਹੀ ਵਾਰੀ ਆਉਣੀ ਏਂ ।" ਉਸ ਛੱਤ ਉਤੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਤੇ ਲਲਕਾਰੇ ਚੁੱਕ ਦਿਤੇ । ਉਹ ਸੜਕ ਤੋਂ ਵਾਹੋਦਾਹ ਭੱਜ ਜਾਂਦੇ ਲੋਕਾਂ ਨੂੰ ਸੁਣਾ ਕੇ ਬੋਲਿਆ, "ਭਰਾਓ ! ਸਾਡੇ ਕੋਲੋਂ ਡਰਨ ਦੀ ਲੋੜ ਨਹੀਂ ! ਅਸੀਂ ਆਪਣੇ ਲੋਕਾਂ ਦੇ ਦੋਸਤ ਹਾਂ ਤੇ ਦੁਸ਼ਮਣਾਂ ਨੂੰ ਸੋਧਣਾ ਸਾਡਾ ਧਰਮ ਹੈ ।"
ਜਦ ਹੇਠਾਂ ਉਤਰੇ, ਗੁਰਜੀਤ ਨੇ ਕੋਠੀ ਨੂੰ ਅੱਗ ਲਾ ਦੇਣ ਦੀ ਸਲਾਹ ਦਿਤੀ। ਮਿੰਦਰ ਨੇ ਨਾਂਹ ਵਿਚ ਸਿਰ ਫੇਰ ਦਿਤਾ। ਜਾਗੀਰਦਾਰ ਦੀ ਲਾਸ਼ ਵਿਚੋਂ ਹਾਲੇ ਵੀ ਕਾਲਾ ਲਹੂ ਵਗੀ ਜਾ ਰਿਹਾ ਸੀ। ਉਨ੍ਹਾਂ ਆਪਣੀ ਲਹਿਰ ਦੇ ਪਰਚੇ ਲਾਸ਼ ਉੱਤੇ ਸੁੱਟ ਦਿਤੇ । ਨਾਅਰੇ ਮਾਰਦੇ ਉਹ ਆਪਣੇ ਸਾਥੀਆਂ ਨੂੰ ਆ ਮਿਲੇ ਥੋੜੀ ਵਾਟ ਲਹਿੰਦੀ ਨੂੰ ਜਾ ਕੇ ਉਹ ਇਕ ਦਮ ਸੜਕ ਛੱਡ ਕੇ ਦੱਖਣ ਨੂੰ ਭਉਂ ਗਏ । ਇਹ ਸਾਰਾ ਭਾਣਾ ਅੱਧੇ ਘੰਟੇ ਤੋਂ ਪਹਿਲਾਂ ਵਾਪਰ ਗਿਆ । ਸਹਿਮੀਆਂ ਖਲੱਤੀਆਂ ਕਾਰਾਂ ਤੇ ਬੱਸਾਂ ਨੇ ਹੌਲੀ ਹੌਲੀ ਇਕ ਦੂਜੇ ਦੀ ਵੇਖਾ ਵੇਖੀ ਸਟਾਰਟ ਹੋਣਾ ਸ਼ੁਰੂ ਕਰ ਦਿਤਾ । ਉਨ੍ਹਾਂ ਦੋ ਸੜਕ ਛੱਡ ਜਾਣ ਪਿਛੋਂ ਹੀ ਲੋਕਾਂ ਦੀ ਜਾਨ ਵਿਚ ਜਾਨ ਆਈ।
16
ਕੱਚੀ ਫਾਂਸੀ
ਮੁਖਬੇਨ ਸਿੰਘ ਦੇ ਕਤਲ ਨੇ ਜਾਗੀਰਦਾਰਾਂ ਨੂੰ ਹੀ ਹੱਥਾਂ ਪੈਰਾਂ ਦੀ ਨਹੀਂ ਪਾਈ ਸੀ, ਸਗੋਂ ਸਰਕਾਰੀ ਹਲਕਿਆਂ ਵਿਚ ਵੀ ਤਰਥੱਲ ਮਚਾ ਦਿੱਤਾ ਸੀ । ਲੋਕਾਂ ਵਿਚ ਵਖ ਸਹਿਮ ਛਾਇਆ ਹੋਇਆ ਸੀ । ਮਹਾਤਮਾ ਬੁੱਧ ਦੀ ਅਹਿੰਸਾ ਦੇ ਸੰਸਕਾਰਾਂ ਹੇਠ ਲੋਕ, ਦੁਸ਼ਮਣ ਦੇ ਮਰਨ ਉਤੇ ਵੀ ਹਉਕਾ ਭਰਦੇ ਸਨ । ਅਖ਼ਬਾਰਾਂ ਵਾਲਿਆਂ ਆਪਣਾ ਸਿਰ ਪਿੱਟ ਲਿਆ : ਨਕਸਲਵਾੜੀਆਂ ਜਾਗਰੀਦਾਰ ਨੂੰ ਗੋਲੀ ਨਾਲ ਉਡਾ ਦਿਤਾ । ਸਰਕਾਰੀ ਅਫ਼ਸਰਾਂ ਦੇ ਬਾਪ ਦਾ ਦਰਦਨਾਕ ਕਤਲ । ਜਾਗੀਰਦਾਰ ਦੀ ਕੋਠੀ ਉਤੇ ਲਾਲ ਝੰਡਾ । ਗੱਲ ਕੀ ਹਰ ਪਾਸੇ ਅੰਨ੍ਹੀ ਦੇ ਥਿਹ ਕਿਆਸ ਲਾਏ ਜਾ ਰਹੇ ਸਨ, ਪਰ ਹੱਥ ਪੱਲੇ ਕੁਝ ਨਹੀਂ ਆ ਰਿਹਾ ਸੀ।
ਲਾਲ ਝੰਡੇ ਅਤੇ ਪੈਂਫਲਿਟਾਂ ਤੋਂ ਤਾਂ ਜ਼ਾਹਰ ਹੀ ਸੀ, ਮੁਖਬੇਨ ਸਿੰਘ ਨੂੰ ਨੈਕਸਲਾਈਟਾਂ ਮਾਰਿਆ ਹੈ । ਸਰਦਾਰ ਦੀ ਸਿਰ-ਵੱਢਵੀਂ ਦੁਸ਼ਮਣੀ ਖ਼ਾਸ ਕਿਸੇ ਨਾਲ ਨਹੀਂ ਸੀ । ਉਨ੍ਹਾਂ ਦਿਨਾਂ ਵਿਚ ਲਾਲ ਇਸ਼ਤਿਹਾਰ ਪਿੰਡਾਂ ਦੀਆਂ ਕੰਧਾ ਨਾਲ ਆਮ ਚੁੰਬੜੇ ਅੱਗ ਵਾਂਗ ਫੁੰਕਾਰੇ ਮਾਰਦੇ ਰਹਿੰਦੇ ਸਨ । ਪੁਲੀਸ ਨੇ ਇਨ੍ਹਾਂ ਨੂੰ ਸਕੂਲਾਂ-ਕਾਲਜਾਂ ਦੇ ਛੋਹਰਾਂ ਦੀਆਂ ਇੱਲਤਾਂ ਸਮਝ ਕੇ ਗੱਲ ਨੂੰ ਬਹੁਤਾ ਗੋਲਿਆ ਨਹੀਂ ਸੀ, ਪਰ ਉਪਰੋਥਲੀ ਹੋਏ ਕਤਲਾਂ ਨੇ ਇਕ ਤਰ੍ਹਾਂ ਲਾਲ ਹਨੇਰੀ ਦੇ ਅਸਾਰ ਬਣਾ ਦਿਤੇ । ਪੁਲੀਸ ਬਦਮਾਸ਼ਾਂ ਅਤੇ ਡਾਕੂਆਂ ਨਾਲ ਸਿੱਝਣਾ ਜਾਣਦੀ ਸੀ, ਪਰ ਹੁਣ ਉਨ੍ਹਾਂ ਦਾ ਵਾਹ ਨਵੀਂ ਬਲਾ ਨਾਲ ਆ ਪਿਆ ਸੀ । ਹਥਿਆਰਾਂ ਤੋਂ ਬਿਨਾਂ ਗੈਰ ਕਾਨੂੰਨੀ ਪੈਂਫਲਿਟ, ਨਾਅਰੇ ਅਤੇ ਘੇਰਾਓ ਦੇ ਨਵੇਂ ਰਾਜਸੀ ਹੱਥਕੰਡੇ ਚਲ ਪਏ ਸਨ । ਸਥਾਨਕ ਥਾਣੇਦਾਰ ਅਸਲੋਂ ਘਬਰਾਇਆ ਹੋਇਆ ਸੀ । ਆਈ. ਜੀ. ਸ਼ਰਮਾ ਨੇ ਮੌਕੇ ਉਤੇ ਆ ਕੇ ਥਾਣੇਦਾਰ ਨੂੰ ਖੜਾ ਕਰ ਲਿਆ । ਕਿਉਂਕਿ ਕਤਲ ਬਾਰੇ ਕੋਈ ਉੱਘ ਸੁੱਘ ਨਹੀਂ ਨਿਕਲੀ ਸੀ।
"ਅਬ ਤਕ ਤੂ ਨੇ ਕਿਆ ਕੀਆ ਹੈ ?" ਪਰਸਰਾਮ ਦੀਆਂ ਫੁੱਲੀਆਂ ਨਾਸਾਂ ਦੇ ਫੁੰਕਾਰੇ ਮਾਰੋ ਮਾਰ ਕਰ ਰਹੇ ਸਨ ।
"ਸਾਹਬ......ਆਲੇ ਦੁਆਲੇ ਦੇ ਬਦਮਾਸ਼ਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ।" ਥਾਣੇਦਾਰ ਦੀ ਦੱਬੀਆਂ ਵਾਂਗ ਨੀਵੀਂ ਪਾਈ ਹੋਈ ਸੀ ।
"ਯਿਹ ਕਤਲ ਬਦਮਾਸ਼ ਨੇ ਕੀਆ ਹੈ ਬੁੱਧੂ ?" ਸ਼ਰਮਾ ਸਾਹਬ ਨੂੰ ਇਕਦਮ ਗੁੱਸਾ ਭਵਕ ਪਿਆ। "ਚਲੋ ਲਾਈਨ ਹਾਜ਼ਰ ?" ਉਸ ਕਰੜਾ ਹੁਕਮ ਸੁਣਾਉਂਦਿਆਂ ਐਸ. ਪੀ. ਵਲ ਮੂੰਹ ਭਵਾਇਆ। "ਸਰਦਾਰ ਇਕਬਾਲ ਸਿੰਘ ਜੀ ! ਆਪ ਖ਼ੁਦ ਯਹਾਂ ਕੋਠੀ ਮੈਂ ਠਹਿਰੋਂ, ਜਬ ਤੱਕ ਸੁਰਾਗ ਨਹੀਂ ਮਿਲਤਾ ।"
"ਜਨਾਬ ਮੇਰੀ ਇਤਲਾਹ ਅਨੁਸਾਰ ਕਤਲ ਸਰਦਾਰ ਮੁਖਬੇਨ ਸਿੰਘ ਦੀ ਭੈਣੀ ਵਾਲੀ ਜ਼ਮੀਨ ਦੇ ਝਗੜੇ ਕਾਰਨ ਹੋਇਆ ਲਗਦਾ ਹੈ ।" ਐਸ. ਪੀ. ਇਕਬਾਲ ਸਿੰਘ ਨੇ ਇਕ ਨੌਕਰ ਤੋਂ ਲਈ ਸਰੋਤ ਦਸ ਕੇ ਆਪਣਾ ਰੋਹਬ ਜਮਾ ਲਿਆ । "ਨੇੜ ਤੇੜ ਦੇ ਪਿੰਡਾਂ ਤੋਂ ਬਿਨਾਂ ਸ਼ਾਮ ਦੀਆਂ ਬੱਸਾਂ ਦੇ ਡਰਾਈਵਰਾਂ ਕੰਡਕਟਰਾਂ ਨੂੰ ਵੀ ਇੰਟਰੋਗੇਟ ਕਰਦੇ ਆਂ ।"
"ਕੁਛ ਕਰੋ, ਕਹੀਂ ਜਾਓ, ਜਿਸੇ ਮਰਜ਼ੀ ਪਕੜ; ਮੁਝੇ ਦੇ ਤੀਨ ਦਿਨ ਮੇਂ ਕਾਰਲ ਚਾਹੀਏਂ ।"
"ਬਹੁਤ ਅੱਛਾ ਹਜੂਰ, ਏਵੇਂ ਹੋਵੇਗਾ ।"
ਆਈ. ਜੀ. ਸ਼ਰਮਾ ਦਬਕਾੜੇ ਮਾਰ ਕੇ ਤੁਰ ਗਿਆ। ਉਸ ਦੇ ਜਾਣ ਪਿਛੋਂ ਐਸ. ਪੀ.
ਨੇ ਆਪਣੀ ਬੈਂਤ ਧੂਹ ਲਈ । ਬਰਨੇ ਅਤੇ ਰੱਕੜ ਪਿੰਡ ਦੀ ਸ਼ਾਮਤ ਆ ਗਈ। ਪੁਲੀਸ ਨੇ ਬੁੱਢਾ ਵੇਖਿਆ, ਨਾ ਹੀ ਸ਼ਰੀਫ; ਸਭ ਦੀ ਇਕ ਦੇ ਵਾਢਿਓ ਝੰਡ ਲਾਹੁਣੀ ਸ਼ੁਰੂ ਕਰ ਦਿਤੀ। ਹੱਕੜ ਪਿੰਡ ਦੇ ਲਾਗੇ ਬਾਜ਼ੀਗਰਾਂ ਦੀਆਂ ਪੰਜ ਸਤ ਝੁਗੀਆਂ ਸਨ । ਉਹ ਬਕਰੀਆਂ, ਮੱਝਾਂ ਅਤੇ ਬੰਤੀਆਂ ਚਾਰ ਕੇ ਗੁਜ਼ਾਰਾ ਕਰਦੇ ਸਨ । ਕਾਹੀ ਪੱਕ ਜਾਣ ਉਤੇ ਕੁਛ ਮਹੀਨੇ ਉਹ ਸੂਹਣਾਂ ਬੰਨ੍ਹ ਕੇ ਵੇਚਦੇ । ਪੁਲੀਸ ਨੇ ਉਨ੍ਹਾਂ ਗਰੀਬਾਂ ਨੂੰ ਦਬੱਲ ਕੁੱਟ ਚਾੜੀ। ਛਾਂਟਿਆ ਜਾਣ ਵਾਲਾ ਹਰ ਆਦਮੀ ਆਪਣੀ ਥਾਂ ਬੇਗੁਨਾਹ ਸੀ । ਉਹ ਹੱਥ ਜੋੜਦਾ, ਵਾਸਤੇ ਪਾਉਂਦਾ, ‘ਮਾਪਿਓ ਮਾਪਿਓ' ਪੁਕਾਰਦਾ; ਪਰ ਉਥੇ ਦਬੜਸੱਟ ਵਿਚ ਸੁਣਦਾ ਈ ਕੋਈ ਨਹੀਂ ਸੀ । ਦੋਹਾਂ ਪਿੰਡਾਂ ਦੇ ਲੋਕਾਂ ਅਤੇ ਬਾਜ਼ੀਗਰਾਂ ਨੂੰ ਐਸ. ਪੀ. ਨੇ ਭਲੇਮਾਣਸ-ਤਰੀਕੇ ਨਾਲ ਸਮਝਾਇਆ :
"ਸੁਣੋ ਭਰਾਓ ! ਸਾਡੇ ਕੋਲੋਂ ਪਿਉਆਂ ਵਰਗੇ ਬਜ਼ੁਰਗਾਂ ਦੀ ਬੇਪਤੀ ਨਾ ਕਰਵਾਓ । ਇਹ ਠੀਕ ਐ, ਤੁਹਾਡਾ ਦੱਸ਼ ਕੋਈ ਨਹੀਂ । ਪਰ ਇਹ ਵੀ ਹੋ ਨਹੀਂ ਸਕਦਾ, ਕਾਤਲਾ ਆਸੇ ਪਾਸੇ ਪਨਾਹ ਨਾ ਲਈ ਹੋਵੇ । ਸ: ਮੁਖਬੈਨ ਸਿੰਘ ਨੂੰ ਸਕੀਮ ਬਣਾ ਕੇ ਮਾਰਿਆ ਹੈ । ਕਾਤਲ ਜ਼ਰੂਰ ਭੇਸ ਬਦਲ ਕੇ ਆਏ ਹੋਣਗੇ । ਇਹ ਹੋ ਨਹੀਂ ਸਕਦਾ ਉਨ੍ਹਾਂ ਨੂੰ ਤੁਹਾਡੇ ਵਿਚੋਂ ਕਿਸੇ ਨੇ ਵੀ ਨਾ ਵੇਖਿਆ ਹੋਵੇ । ਸਾਨੂੰ ਕਸਾਈ ਬਣਨ ਲਈ ਮਜਬੂਰ ਨਾ ਕਰੋ । ਅਸਾਂ ਕਤਲ ਹਰ ਹਾਲਤ ਵਿਚ ਕੱਢਣਾ ਏ । ਹੁਣ ਅੰਗਰੇਜ਼ ਦਾ ਨਹੀਂ ਤੁਹਾਡਾ ਆਪਣਾ ਰਾਜ ਹੈ । ਕੋਈ ਵੀ ਬੈਂਕਾਨੂੰਨੀ ਕਰਦਾ ਏ, ਹਰ ਸ਼ਹਿਰੀ ਦਾ ਫਰਜ਼ ਐ, ਫੋਰਨ ਪੁਲੀਸ ਨੂੰ ਇਤਲਾਹ ਦੇਵੇ । ਡਰ ਜਾਂ ਝਿਜਕ ਦੇ ਬਿਨਾਂ, ਜਿਸ ਕਿਸੇ ਓਪਰੇ ਬੰਦੇ ਨੂੰ ਦੇਖਿਆ ਏ; ਮਿਹਰਬਾਨੀ ਕਰ ਕੇ ਸਾਨੂੰ ਜ਼ਰੂਰ ਦੱਸੋ । ਸ਼ਾਇਦ ਸਰਕਾਰ ਇਨਾਮ ਵੀ ਦੇਵੇ ।"
ਨਕਸਲਵਾੜੀਆਂ ਅਤੇ ਪੁਲੀਸ ਦੀ ਦੋਹਰੀ ਦਹਿਸ਼ਤ ਵਿਚ ਲੋਕ ਇਨਾਮ ਲੈਣਾ ਕਿਵੇਂ ਸੋਚ ਸਕਦੇ ਸਨ । ਉਹ ਤਾਂ ਕਿਸੇ ਬਹਾਨੇ ਆਪਣਾ ਖਹਿੜਾ ਛੁਡਵਾਇਆ ਚਾਹੁੰਦੇ ਸਨ । ਪਰ ਸ: ਇਕਬਾਲ ਸਿੰਘ ਦੀ ਬੀਬੀ ਬੱਲੀ ਰੱਕੜ ਪਿੰਡ ਦੇ ਇਕ ਸਾਧਾਰਨ ਬਜ਼ੁਰਗ ਨੂੰ ਪ੍ਰੇਰਨ ਵਿਚ ਕਾਮਯਾਬ ਹੋ ਗਈ । ਉਹ ਡਰ ਲਾਹ ਕੇ ਬੋਲਿਆ :
"ਜਨਾਬ, ਉਸ ਦਿਨ ਛੇ ਆਦਮੀ ਓਪਰੇ ਸਾਡੇ ਖੇਤਾਂ ਵਿਚੋਂ ਜੀਰੀ ਦੀ ਪਨੀਰੀ ਭਾਲਦੇ ਜ਼ਰੂਰ ਫਿਰਦੇ ਸਨ । ਪਤਾ ਨਹੀਂ ਕਿਥੋਂ ਦੇ ਸਨ । ਖ਼ਾਲੀ ਬੱਰੀਆਂ ਮੁੱਢੇ ਸਨ । ਪਰ ਦੁਹਾਈ ਰਾਮ ਦੀ, ਹਥਿਆਰ ਉਨ੍ਹਾਂ ਕੋਲ ਕੋਈ ਨਹੀਂ ਸੀ ।"
"ਹਾਂਅ ਜੀ, ਉਹ ਛੇ ਆਦਮੀ ਤਾਂ ਝਾੜ ਵੀ ਕੁਟਦੇ ਸਨ, ਸਹੇ ਉਠਾਉਣ ਲਈ।” ਓਸੇ ਸੁਰ ਵਿਚ ਇਕ ਹੋਰ ਅਵਾਜ਼ ਨੇ ਜੋਰਾ ਕੀਤਾ ।
"ਪਨੀਰੀ ਲੈਣ ਵਾਲੇ ਭਾੜ ਕਿਵੇਂ ਕੁੱਟ ਸਕਦੇ ਐ ?" ਐਸ. ਪੀ. ਦੇ ਕੁਛ ਵੀ ਦਿਲ ਨਾ ਲੱਗਾ ।
"ਮਾਪਿਓ ਉਨ੍ਹਾਂ ਛੇ ਆਦਮੀਆਂ ਰਾਤ ਸਾਡੀ ਧਰਮਸ਼ਾਲਾ ਵਿਚ ਕੱਟੀ ਸੀ । ਸਤਿਬੀਰੇ ਨੇ ਉਨ੍ਹਾਂ ਨੂੰ ਘਰ ਲੈ ਜਾ ਕੇ ਚਾਹ ਵੀ ਪਿਲਾਈ ਸੀ ।" ਇਕ ਬੰਦੇ ਨੇ ਉੱਠ ਕੇ ਹੱਥ ਬੰਨ੍ਹਦਿਆਂ ਦੱਸਿਆ। ਉਹ ਕਿੰਨੇ ਹੀ ਚਿਰ ਦਾ ਕੁਝ ਆਖਣ ਲਈ ਤਿਆਰ ਹੋ ਰਿਹਾ ਸੀ । ਲੋਕ ਚਾਹੁੰਦੇ ਸਨ; ਕਾਤਲ ਫੜੇ ਜਾਣ ਅਤੇ ਉਨ੍ਹਾਂ ਦੀ ਜਾਨਖ਼ਲਾਸੀ ਹੋ ਜਾਵੇ ।
''ਕੌਣ ਸਤਿਬੀਰਾ ? ਕਿਥੇ ਐ ?" ਐਸ. ਪੀ. ਇਕਦਮ ਤਾਅ ਖਾ ਗਿਆ ॥ :
"ਉਹ ਤਾਂ ਜੀ ਨਾਮੇ ਦਾ ਮੁੰਡਾ ਏ, ਏਥੇ ਨਹੀਂ ਆਇਆ।" ਰੱਕੜ ਪਿੰਡ ਦੇ ਨੰਬਰਦਾਰ ਨੇ ਆਪਣਾ ਫਰਜ ਸਮਝਿਆ।
"ਨਾਮਾ ਕਿਥੇ ਐ ?”
ਨਾਮਾ ਆਪਣੀ ਥਾਂ ਪਹਿਲੋਂ ਹੀ ਕੈਥੀ ਜਾ ਰਿਹਾ ਸੀ, ਜਦੋਂ ਦੀ ਪਨੀਰੀ ਲੈਣ ਵਾਲਿਆਂ ਦੀ ਗੱਲ ਛਿੜੀ ਸੀ । ਘਰੋਂ ਰੋਟੀ ਖਾ ਕੇ ਤੇ ਚਾਹ ਪੀ ਕੇ ਗਏ ਆਦਮੀਆਂ ਦਾ ਉਸ ਨੂੰ ਪਤਾ ਸੀ ਉਹ ਬਿਜਕਦਾ ਹੱਥ ਬੰਨ ਕੇ ਖਲੋ ਗਿਆ।
''ਜਨਾਬ ਉਹ ਤਾਂ ਖੇਤ ਐ।" ਨਾਮੇ ਨੇ ਐਵੇ ਟਰਪੱਲ ਮਾਰ ਦਿਤਾ । ਉਸ ਨੂੰ ਇਕਦਮ ਯਕੀਨ ਹੋ ਗਿਆ, ਆਏ ਮੁੰਡੇ ਨੂੰ ਮੱਛੀਓ-ਮਾਸ ਕਰਨਗੇ ।
"ਦੋ ਸਿਪਾਹੀ ਨਾਲ ਜਾਓ ਇਸ ਦੇ, ਹੁਣੇ ਸਤਿਬੀਰੇ ਨੂੰ ਲੈ ਕੇ ਆਓ ।"
ਬਸ ਡਰਾਈਵਰ ਤੇ ਕੰਡਕਟਰਾਂ ਦੀ ਪੁੱਛ-ਪੜਤਾਲ ਤੋਂ ਐਸ. ਪੀ. ਜਾਣ ਚੁੱਕਾ ਸੀ ਕਿ ਮਾਰਨ ਵਾਲੇ ਛੇ ਆਦਮੀ ਹੀ ਹਨ । ਤਿੰਨਾਂ ਨੇ ਅੰਦਰ ਕਤਲ ਕੀਤਾ ਤੇ ਬਾਕੀ ਤਿੰਨਾਂ ਸੜਕ ਡੱਕੀ ਰਖੀ। - ਲੱਕੜ ਪਿੰਡ ਦੇ ਲੋਕਾਂ ਤੋਂ ਛੇ ਓਪਰ ਆਦਮੀਆਂ ਦੀ ਤਸਦੀਕ ਹੋ ਗਈ। ਉਸ ਨੂੰ ਸੁਰਾਗ ਮਿਲ ਜਾਣ ਦੀ ਆਸ ਬੱਝ ਗਈ ।
ਸਤਿਬੀਰ ਦੇ ਵਹਿਮ ਨੇ ਵੀ ਨਹੀਂ ਸੱਚਿਆ ਸੀ, ਪਨੀਰੀ ਲੈਣ ਆਏ ਭਲੇਮਾਣਸਾਂ ਕਤਲ ਕੀਤਾ ਹੋਵੇਗਾ । ਉਹ ਤਾਂ 'ਨਿਰਮੋਹੀ ਪਿੰਡ' ਦੇ ਤਾਹਨੇ ਦੀ ਲਾਜ ਵਿਚ ਉਨ੍ਹਾਂ ਨੂੰ ਘਰ ਲੈ ਗਿਆ ਸੀ । ਸਿਪਾਹੀਆਂ ਨੂੰ ਕਿਤੇ ਬਾਹਰ ਬਹੁਤਾ ਖੋਹਜਣਾ ਨਾ ਪਿਆ। ਮੁੰਡਾ ਮਾਲ ਨੂੰ ਪੱਠੇ ਪਾਉਂਦਾ ਘਰ ਹੀ ਮਿਲ ਗਿਆ । ਰਾਹ ਵਿਚ ਨਾਮੇ ਨੇ ਪੁੱਤਰ ਨੂੰ ਸਮਝਾਇਆ :
“ਬੀਰਿਆ, ਸਭ ਕੁੱਝ ਸੱਚ ਸੱਚ ਦਸ ਦੇਈਂ ਮੇਰਾ ਪੁੱਤ । ਵਾਲ ਜਿੰਨੀ ਵੀ ਗੱਲ ਨਾ ਲਕਈ ।" ਉਹ ਮਨ ਵਿਚ ਅਰਦਾਸ ਕਰ ਰਿਹਾ ਸੀ, "ਵਾਹਗੁਰੂ ਕਿਤੇ ਮੁੰਡੇ ਨੂੰ ਜਾਂਦਿਆ ਹੀ ਨਾ ਢਾਹ ਲੈਣ ।"
ਐਸ. ਪੀ. ਨੇ ਸਤਿਬੀਰ ਨਾਲ ਪਹਿਲੋਂ ਸਖ਼ਤ ਹੋਣਾ ਠੀਕ ਨਾ ਸਮਝਿਆ। ਮੁੱਛ ਫੁਟਦਾ ਸਤਿਬੀਰ ਭੋਰਾ ਨਹੀਂ ਡਰਿਆ ਸੀ ਉਹ ਆਪਣੇ ਆਪ ਵਿਚ ਸੱਚਾ ਸੀ ।
"ਕਾਕਾ ! ਮੇਰੇ ਸਾਹਮਣੇ ਝੂਠ ਨਾ ਮਾਰੀ: ਮੈਂ ਤੇਰੇ ਬਾਪ ਵਰਗਾ ਆਂ ।" ਸਰਦਾਰ ਇਕਬਾਲ ਸਿੰਘ ਨੇ ਮੁੰਡੇ ਦੇ ਗੋਰੇ ਮੂੰਹ ਤੋਂ ਲੈ ਕੇ ਦਿਲ ਤੱਕ ਟੋਹਣ ਦੀ ਸੁਰ ਵਿਚ ਆਖਿਆ: "ਉਹ ਛੇ ਬੰਦੇ ਕੌਣ ਸਨ; ਜਿਨ੍ਹਾਂ ਨੂੰ ਤੂੰ ਧਰਮਸਾਲਾ ਵਿਚੋਂ ਘਰ ਲੈ ਜਾ ਕੇ ਚਾਹ ਪਿਆਈ ਸੀ ?"
"ਜਨਾਬ ਜਾਣਦਾ ਮੈਂ ਉਨ੍ਹਾਂ ਨੂੰ ਬਿਲਕੁਲ ਨਹੀਂ ।" ਮੁੰਡੇ ਨੇ ਨਿਧੜਕ ਉੱਤਰ ਦਿਤਾ। ਪਰਦੇਸੀ ਕਰ ਕੇ ਘਰ ਲੈ ਗਿਆ ਸਾਂ । ਉਹ ਆਪੋ ਵਿਚੀਂ ਕਹਿ ਰਹੇ ਸਨ : ਕਿੰਨਾ ਨਿਰਮੋਹੀ ਪਿੰਡ ਐ, ਕੋਈ ਚਾਹ ਪਾਣੀ ਦਾ ਵੀ ਨਾਂ ਨਹੀਂ ਲੈਂਦਾ। ਉਨ੍ਹਾਂ ਦੀ ਇਹ ਬੋਲੀ ਮੈਨੂੰ ਰੜਕ ਗਈ ਸੀ । ਹਰ ਕੋਈ ਗੱਲ ਨਹੀਂ ਹੋਈ-ਮੈਨੂੰ ਇਸ ਤੋਂ ਵਧ ਕੁਝ ਨਹੀਂ ਪਤਾ ।" ਇਕ ਪਲ ਦੀ ਚੁੱਪ ਪਿਛੋਂ ਅਪ ਯਾਦ ਆ ਜਾਣ ਵਾਂਗ ਸਤਿਬੀਰ ਮੁੜ ਬੋਲ ਪਿਆ । "ਜਨਾਬ ! ਉਹ ਆਪਣਾ ਪਿੰਡ ਮਰਾਣਾ ਦਸਦੇ ਸਨ ।"
ਐਸ. ਪੀ. ਮੁੰਡੇ ਦੇ ਸਾਫ ਤੇ ਸਪੱਸ਼ਟ ਬੱਲਾਂ ਉਤੇ ਖ਼ੁਬ ਹੋ ਗਿਆ । ਉਸ ਏ. ਐਸ. ਆਈ. ਨਾਲ ਤਿੰਨ ਸਿਪਾਰੀ ਮਰ੍ਹਾਣੇ ਨੂੰ ਤੋਰ ਦਿੱਝੇ । ਇਕ ਦਿਨ ਦੀ ਪੁੱਛ ਪੜਤਾਲ ਪਿਛੋਂ ਛੋਟਾ ਥਾਣੋ- ਬਾਜ ਵਾਪਸ ਆ ਗਿਆ । ਉਸ ਰੀਪੋਰਟ ਦਿੱਤੀ : ਜਨਾਬ ਸਾਰੇ ਪਿੰਡ ਵਿਚ ਝੋਨਾ ਲਾਇਆ ਈ ਕਿਸ ਨਹੀਂ ਤੇ ਨਾ ਕੋਈ ਰੱਕੜ ਪਿੰਡ ਆਇਆ ਏ । ਇਕਬਾਲ ਸਿੰਘ ਦੇ ਮਨ ਨੂੰ ਲੱਗ ਗਈ, ਆਅਕਈ ਕਾਤਲ ਉਹ ਛੇ ਹੀ ਬੰਦੇ ਸਨ ਅਤੇ ਸਤਿਸ਼ੀਰੇ ਨੂੰ ਮਰਾਣੇ ਪਿੰਡ ਦਾ ਜਾਣ ਕੇ ਭੁਲੇਖਾ ਦੇ ਗਏ । ਉਸ ਮੁੰਡੇ ਨੂੰ ਮੁੜ ਖੜਾ ਕਰ ਲਿਆ । ਹਾਲੇ ਤੱਕ ਉਸ ਨੂੰ ਫੁੱਲ ਦੀ ਨਹੀਂ ਲਾਈ ਸੀ। "ਸਤਿਬੀਰ ਸਿਆਂ ! ਉਨ੍ਹਾਂ ਦੀ ਉਮਰ ਕੀ ਸੀ ? ਮੇਰਾ ਮਤਲਬ ਹੁਲੀਆ ?"
'ਜਨਾਬ ਤੀਹਾਂ ਤੋਂ ਵਧ ਕੋਈ ਨਹੀਂ ਸੀ ਲਗਦਾ । ਇਕ ਉਨਾਂ ਵਿਚੋਂ ਮਜ਼ਬੀ ਸੀ। ਇਕ ਦੇ ਜੀਨ ਦੀ ਖਾਕੀ ਪੈਂਟ ਪਾਈ ਹੋਈ ਸੀ । ਬਾਕੀ ਲਾਹੌਰੀ ਕੁਰਤਿਆਂ ਤੇ ਚਾਦਰਿਆਂ ਨਾਲ ਮੜੌਲਾਂ ਵਰਗੇ ਸਨ ।" ਮੁੰਡੇ ਨੇ ਹਾਲੇ ਤੱਕ ਕੁਝ ਨਹੀਂ ਲੁਕਾਇਆ ਸੀ ।
"ਚੂਹੜਾ ਸਾਲਾ ਹਰ ਕਤਲ ਵਿਚ ਅੱਗੇ ਆਖਿਆ । “ਹੱਛਾ ਸਤਿਬੀਰ ਸਿਆ ਬਹਿ ਸ਼ਨਾਖ਼ਤਾਂ ਵੇਲੇ ।" ਹੋਵੇਗਾ।" ਐਸ. ਪੀ. ਨੇ ਸਿਰ ਹਲਾ ਕੇ ਸੱਚਦਿਆਂ ਜਾਹ। ਤੇਰੀ ਇਸ ਕਤਲ ਵਿਚ ਸਾਨੂੰ ਲੋੜ ਪਏਗੀ
"ਠੀਕ ਐ ਸਾਹਬ, ਮੈਂ ਹਾਜਰ ਆਂ ।"
ਐਸ. ਪੀ. ਨੇ ਕਤਲ ਦੀ ਪੜਤਾਲ ਵਿਚ ਆਪਣੀ ਸਾਰੀ ਲਿਆਕਤ, ਚੁਸਤੀ ਤੇ ਸਖ਼ਤੀ ਵਰਤ ਲਈ ਸੀ; ਪਰ ਕਾਤਲ ਨਹੀਂ ਮਿਲ ਰਹੇ ਸਨ । ਉਹ ਮਨ ਵਿਚ ਆਈ. ਜੀ. ਸ਼ਰਮੇ ਤੋਂ ਤੇ ਵੀ ਖਾ ਰਿਹਾ ਸੀ । ਕਿਉਂਕਿ ਉਹ ਸਿੱਖ ਅਫ਼ਸਰਾਂ ਦੇ ਹੱਡ ਵੈਰ ਪਿਆ ਹੋਇਆ ਸੀ । ਜਿਹੜਾ ਥਾਣੇਦਾਰ ਪਿਛਲੇ ਪਿੰਡ ਭੈਣੀ ਭੇਜਿਆ ਸੀ. ਉਹ ਕਤਲ ਬਾਰੇ ਕਾਫ਼ੀ ਕੁਝ ਥੌਹ-ਪਤਾ ਲੈ ਆਇਆ। ਸਰਪੰਚ ਭਾਗ ਸਿੰਘ, ਬੀਰੂ ਅਤੇ ਨੰਣੇ ਬਾਜ਼ੀਗਰ ਨੂੰ ਵੀ ਉਹ ਵਲ ਕੇ ਲੈ ਆਇਆ ਸੀ । ਭੈਣੀ ਹਲਕੇ ਦੇ ਥਾਣੇਦਾਰ ਨੇ ਤਫ਼ਤੀਸ਼ ਤੇ ਆਏ ਥਾਣੇਦਾਰ ਨੂੰ ਸਰੀਂਹ ਪਿੰਡ ਵਿਚ ਕੀਤੇ ਖੁੱਲੇ ਜਲਸੇ, ਜ਼ਮੀਨ ਦੇ ਸੌਦਿਆਂ ਅਤੇ ਸਰਪੰਚ ਨਾਲ ਹੋਏ ਰਾਜ਼ੀਨਾਮੇ ਬਾਰੇ ਸਭ ਕੁਝ ਸਮਝਾ ਦਿੱਤਾ ਸੀ । ਏਸੇ ਲਈ ਉਸ ਤਿੰਨਾਂ ਨੂੰ ਐਸ. ਪੀ. ਸਾਹਬ ਦੇ ਪੇਸ਼ ਆ ਕੀਤਾ। ਸਰਸਰੀ ਪੁੱਛ-ਪੜਤਾਲ ਤੋਂ ਸ: ਇਕਬਾਲ ਸਿੰਘ ਨੂੰ ਯਕੀਨ ਹੋ ਗਿਆ ਕਿ ਕਤਲ ਇਹਨਾਂ ਵਿਚੋਂ ਨਿਕਲ ਆਵੇਗਾ । ਉਸ ਨਾਮੋ ਤੇ ਸਤਿਥੀਰ ਨੂੰ ਰੋਕ ਕੇ ਸਤ ਦਿਨਾਂ ਤੋਂ ਬਹਾਏ ਬਾਕੀ ਲੋਕਾਂ ਨੂੰ ਉਠਦੇ ਕਰਦਿਆਂ ਆਖਿਆ :
"ਤੁਸੀਂ ਆਪਣਾ ਕੰਮ ਕਰੋ । ਜੇ ਕਰ ਸਾਨੂੰ ਲੋੜ ਪਵੇ ਡੋਰਨ ਹਾਜਰ ਹੋ ਜਾਣਾ । ਹਾਂ ਹੋਰ ਸੁਣੋ, ਕਤਲ ਬਾਰੇ ਕਿਸੇ ਤਰ੍ਹਾਂ ਦੀ ਸੂਹ ਮਿਲੇ, ਸਾਨੂੰ ਫੌਰਨ ਪਤਾ ਕਰੋ ।"
ਲੋਕਾਂ ਦੀ ਮਸਾਂ ਜਾਨ ਖ਼ਲਾਸੀ ਹੋਈ ਸੀ । ਕੁਝ ਮਨ ਵਿਚ ਸ਼ੁਕਰ ਕਰ ਰਹੇ ਸਨ । ਕੁਝ ਸੱਤਾਂ ਦਿਨਾਂ ਤੋਂ ਅੱਧ-ਭੁਖੇ ਤਿਹਾਏ ਪੋਲੀਸ ਨੂੰ ਗਾਲ਼ਾਂ ਦੇ ਰਹੇ ਸਨ । ਐਸ. ਪੀ. ਨੇ ਬਾਹਰੋਂ ਆਏ ਥਾਣੇ- ਦਾਰ ਨੂੰ ਕਿਹਾ, "ਇਨ੍ਹਾਂ ਪੰਜਾਂ ਨੂੰ ਕਿਲੇ ਲੈ ਚੱਲੋ ਅਤੇ ਡਿਪਟੀ ਹਰਿੰਦਰ ਸਿੰਘ ਦੇ ਹਵਾਲੇ ਕਰ ਦਿਓ । ਉਸ ਨੂੰ ਤਾਕੀਦ ਕਰਨਾ ਕਿ ਕਤਲ ਛੇਤੀ ਕਢ ਕੇ ਦੇਵੇ ।"
"ਬਹੁਤ ਅੱਛਾ ਜਨਾਬ !" ਥਾਣੇਦਾਰ ਸੈਲੁਟ ਮਾਰ ਨਾਮੇ, ਸਤਿਬੀਰ, ਬੀਰੂ ਸਰਪੰਚ ਭਾਗ ਸਿੰਘ ਤੇ ਨੈਣੇ ਨੂੰ ਨਾਲ ਲੈ ਕੇ ਜੀਪ ਵਿਚ ਬਹਿ ਗਿਆ ।
ਜੀਪ ਨੇ ਫਰਾਟੇ ਭਰਨੇ ਸ਼ੁਰੂ ਕਰ ਦਿਤੇ । ਭਾਗ ਸਿੰਘ ਸਰਪੰਚ ਮੁਖਬੇਨ ਸਿੰਘ ਦੇ ਮਾਰੇ ਜਾਣ ਉਤੇ ਖੁਸ਼ ਹੋਇਆ ਸੀ। ਉਹਦਾ ਇਕ ਹਜ਼ਾਰ ਬਿਆਨੇ ਦਾ ਉਸ ਵਾਪਸ ਨਹੀਂ ਕੀਤਾ ਸੀ । ਉਹ ਇਹ ਵੀ ਸੋਚ ਗਿਆ ਸੀ : ਜੇ ਕਰ ਮੈਂ ਜ਼ਮੀਨ ਵਾਹ ਲੈਂਦਾ, ਕਤਲ ਮੇਰਾ ਹੋਣਾ ਸੀ । ਚੰਗਾ ਹੋਇਆ ਥਲਾ ਹਜ਼ਾਰ ਰੁਪਏ ਤੇ ਪਸਤੋਲ ਵਿਚ ਹੀ ਟਲ ਗਈ । ਬੀਰ ਕਿਲੇ ਦੀ ਮਾਰ ਬਾਰੇ ਨੰਬਰ- ਦਾਰ ਬਾਪੂ ਰਾਹੀਂ ਸੁਣ ਚੁੱਕਾ ਸੀ। ਕਿਲੇ ਨੇ ਵੱਡੇ ਵੱਡੇ ਡਾਕੂਆਂ ਨੂੰ ਢਾਹ ਲਿਆ ਸੀ । ਉਸ ਨੂੰ ਅੰਦਰੇ ਅੰਦਰ ਕੰਬਣੀ ਛਿੜੀ ਹੋਈ ਸੀ । ਨਾਮਾ ਆਪਣੀ ਥਾਂ ਸੱਚ ਰਿਹਾ ਸੀ, ਸਤਿਬੀਰ ਨੂੰ ਕੁਝ ਨਾ ਆਖਣ । ਉਹਦੇ ਹਿੱਸੇ ਦੀ ਕੁੱਟ ਖਾਣ ਲਈ ਵੀ ਤਿਆਰ ਸੀ । ਕਿਲੇ ਦੀ ਮਾਰ ਮੁੰਡੇ ਨੂੰ ਸਾਰੀ ਉਮਰ ਦਾ ਰੋਗੀ ਕਰ ਸਕਦੀ ਸੀ । ਪਰ ਸਤਿਬੀਰ ਆਪਣੀ ਥਾਂ ਬੇਪਰਵਾਹ ਸੀ । ਬੇਪਰਵਾਹ ਉਹ ਆਪਣੇ ਸੱਚ ਕਾਰਨ ਸੀ । ਉਸ ਨੂੰ ਪੁਲੀਸ ਉਤੇ ਖਿੱਡ ਆ ਰਹੀ ਸੀ, ਉਹ ਨਿਰਦੋਸ਼ ਖਿੱਚਿਆ ਧੂਹਿਆ ਜਾ ਰਿਹਾ ਸੀ । ਨੈਣਾ ਥਾਣਾ ਪਾਸ ਕਰ ਚੁੱਕਾ ਸੀ । ਉਹ ਕਿਲੇ ਦੇ ਕਸਾਈਖਾਨੇ ਬਾਰੇ ਬਹੁਤ ਕੁਝ ਸੁਣ ਚੁੱਕਾ ਸੀ ਉਸ ਨੂੰ ਵਿਸ਼ਵਾਸ ਹੋ ਚੁੱਕਾ ਸੀ, ਮਾਰਨ ਵਾਲੇ ਤਾਂ ਮਾਰਦੇ ਈ ਐ, ਸੱਚ ਝੂਠ
ਨਹੀਂ ਨਿਤਾਰਦੇ । ਉਹ ਆਪਣੇ ਹੱਡਾਂ ਨੂੰ ਜੱਹ ਰਿਹਾ ਸੀ; ਕਾਇਮ ਰਹਿ ਜਾਵੇਗੇ ? ਥੋੜੇ ਕੀਤਿਆਂ ਤਾਂ ਨਹੀਂ ਡੋਲਦਾ । ਉਨ੍ਹਾਂ ਪੰਜਾਂ ਨੂੰ ਜੀਪ ਦੇ ਹੌਲੀ ਤੇਜ਼ ਤੇ ਬਰੋਕਾ ਖਾਣ ਦਾ ਪਤਾ ਨਹੀਂ ਲਗ ਰਿਹਾ ਸੀ । ਜਦੋਂ ਕਿਸੇ ਨੂੰ ਪਤਾਂ ਹੋਵੇ, ਉਸ ਨੂੰ ਕਿਲੇ ਅੰਦਰ ਲੈ ਜਾ ਕੇ ਫਾਹੇ ਟੰਗ ਦੇਣਾ ਹੈ, ਮਾਸ ਪਹਿਲਾਂ ਹੀ ਮਾਰਨਾ ਸ਼ੁਰੂ ਹੋ ਜਾਂਦਾ ਹੈ । ਮੌੜ ਕਟਦੀ ਜੀਪ ਨਾਨਕਸ਼ਾਹੀ ਇੱਟਾਂ ਦੇ ਢਾਲਦਾਰ ਬਣੇ ਮੁਗਲਈ ਕਿਲੋ ਅਗੇ ਆ ਰੁਕੀ । ਕਿਲੇ ਦੇ ਮੰਤਰੀ ਨੇ ਦੋ ਸਟਾਰਾਂ ਵਾਲੇ ਅਫਸਰ ਨੂੰ ਸੋਲੂਟ ਚੁੱਕਿਆ । ਜੀਪ ਗੋਅਰ ਬਦਲ ਕੇ ਅੰਦਰ ਲੰਘ ਗਈ । ਸਰਪੰਚ ਭਾਗ ਸਿੰਘ ਅਤੇ ਨਾਮੇ ਦੇ ਲੂੰਅ ਖੜੇ ਹੋ ਗਏ । ਵਰਖਸੀਅਰ ਸਮੇਂ ਦੇ ਸਿੰਘਾਂ ਨੂੰ ਦਿਤੇ ਤਸੀਹੇ ਉਨ੍ਹਾਂ ਨੂੰ ਯਾਦ ਆ ਰਹੇ ਸਨ । ਸਿੰਘਾਂ ਨੂੰ ਤਾਂ ਗੁਰੂ ਦੀ ਥਾਪਨਾ ਸੀ, ਤਸੀਹੇ ਝੱਲ ਜਾਂਦੇ ਸਨ, ਸਿਦਕ ਨਿਬਾਹ ਜਾਂਦੇ ਸਨ; ਪਰ ਸੀਂ ਤਾਂ ਸਾਰੀ ਦੇ ਮਾੜੇ ਹਾਂ । ਗੁਰੂ ਤੂੰ ਹੀ ਪੱਤ ਰੱਖਣ ਵਾਲਾ ਏਂ ।
ਥਾਣੇਦਾਰ ਨੇ ਮੁਲਜ਼ਮਾਂ ਨੂੰ ਡੀ. ਐੱਸ. ਪੀ. ਹਰਿੰਦਰ ਸਿੰਘ ਦੇ ਹਵਾਲੇ ਕਰਦਿਆਂ ਰੀਪੋਰਟ ਅਤੇ ਐੱਸ. ਪੀ. ਸਾਹਬ ਦੀ ਤਾਕੀਦ ਦੇ ਦਿਤੀ । ਹਰਿੰਦਰ ਸਿਰ ਹਲਾਉਂਦਾ ਅਤੇ ਫੁੰਕਾਰੇ ਮਾਰਦਾ ਚਿਕ ਚੁੱਕ ਕੇ ਬਾਹਰ ਆ ਗਿਆ । ਖਿਜ਼ਾਬ ਤੇ ਫਿਕਸ ਨਾਲ ਚੋਪੜੀਆਂ ਮੁੱਛਾਂ ਨੂੰਹੇ ਵਾਂਗ ਡੰਗ ਚੁੱਕੇ ਹੋਏ ਸਨ । ਉਸ ਰਿਪੋਰਟ ਦੇ ਕਾਗਜ਼ਾਂ ਉਤੋਂ ਨਜ਼ਰਾਂ ਹੋਣਾ ਕੇ ਮੁਲਜ਼ਮਾਂ ਨੂੰ ਵਰਾਂਡੇ ਦੀ ਛਾਂ ਵਿਚ ਖਲੋਤਿਆਂ ਨੂੰ ਘੂਰਿਆ ।
"ਓਏ ਕੁੱਤੇ ਦੇ ਪੁੱਤਰ ! ਤੁਹਾਨੂੰ ਪੱਕੇ ਮਹਿਲਾਂ ਦੀ ਛਾਵੇਂ ਬੈਠਣ ਨੂੰ ਲਿਆਂਦਾ ਏ ਏਥੇ ? ਉਠੇ ।" ਹਰਿੰਦਰ ਦੇ ਰੂਹ ਕੰਬਾਊ ਦਬਕਾੜੇ ਨਾਲ ਉਹ ਬਟ ਹੀ ਉਠ ਕੇ ਬਾਹਰ ਆ ਗਏ; ਜਿਵੇਂ ਬਿਜਲੀ ਦਾ ਝਟਕਾ ਖਾ ਗਏ ਸਨ। "ਵਿਹੜੇ ਦੇ ਵਿਚਾਲੇ ਕਤਾਰ ਵਿਚ, ਲਤਾਂ ਚੌੜੀਆਂ ਕਰਕੇ ਖਲੋ ਜਾਵੇ ।" ਉਹ ਪਰੇਡ ਕਰਨ ਵਾਲਿਆਂ ਵਾਂਗ ਖਲੋ ਲੱਤਾਂ ਸਾਰੀਆਂ ਚੌੜੀਆਂ ਕਰੋ । ਹਾਂ ਮੋਘਿਆ ।" ਉਸ ਇਕ ਘਾਲੀ ਡਾਗ ਚੁੱਕ ਲੈ ? ਜੋ ਕੋਈ ਪੈਰ ਹਲਾਵੇ, ਡਾਂਗ ਪੈਰ ਤੇ; ਦੇਣੀ ਏ । ਇਹ ਕੁਝ ਦੱਸਣਾ ਵੀ ਚਾਹੁਣ, ਸੁਣਨਾ ਹੀ ਨਹੀਂ ਨਹੀਂ ਕਰਨ ਦੇਣੀ ।” ਗਏ। "ਨਹੀਂ, ਹੋਰ ਚੌੜੀਆਂ, ਸਿਪਾਹੀ ਨੂੰ ਪੁਕਾਰਿਆ । "ਆਪਣੀ ਗੋਡਾ ਹਲਾਵੇ ਗੱਡੇ ਤੇ ਫੜਾਕ ਧਰ । ਇਨ੍ਹਾਂ ਹਰਾਮਦਿਆਂ ਨੂੰ ਗੱਲ ਵੀ ਨਹੀਂ ਕਾਰਨ ਦੇਣੀ।”
"ਜਨਾਬ ! ਮੈਂ ਮਿਡਲ ਪਾਸ ਆਂ, ਸੂਈ ਦੇ ਨੱਕੇ ਥਾਣੀ ਕਢ ਦਿਆਂਗਾ ।” ਮੇਘਾ ਬਿਵਜੀ ਦੇ ਜ਼ਹਿਰ ਖਾਧੇ ਨੀਲੇ ਰੰਗ ਵਿਚੋਂ ਕਾਲੀ ਭਾਹ ਮਾਰ ਰਿਹਾ ਸੀ। ਉਹ ਧਰਮਰਾਜ ਦੇ ਜਮਦੂਤ ਵਾਂਗ ਬਰਾਂਡੇ ਦੀ ਛਾਵੇਂ ਕਾਲੀ ਡਾਂਗ ਚੁੱਕ ਕੇ ਖਲੋ ਗਿਆ । ਭਾਗ ਸਰਪੰਚ ਝਿਜਕਦਾ ਝਿਜਕਦਾ ਬੋਲ ਪਿਆ :
"ਮਾਪਿਓ, ਸਾਡੀ ਗੱਲ ਤਾਂ ਸੁਣ ਲਓ, ਸਾਡਾ ਦੋਸ਼.....।''
"ਸਾਡੇ ਕੋਲ ਤੱਕਲੇ ਵਲ ਕਢਵਾਉਣ ਨੂੰ ਲਿਆਦੇ ਜਾਂਦੇ ਐ ।" ਜਾਂਦਾ ਜਾਂਦਾ ਡਿਪਟੀ ਕਹਿ ਗਿਆ ।
ਸਰਪੰਚ ਨੇ ਇਕ ਤਰ੍ਹਾਂ ਦੁਹਾਈ ਦੇਂਦਿਆਂ ਤਰਲਾ ਪਾਇਆ ।
"ਜਨਾਬ ਵਲ੍ਹ ਈ ਕੋਈ ਨਹੀਂ, ਸਾਡੀ ਸੁਣ ਤਾਂ. ਲਓ ।" ਉਹ ਆਪਣੇ ਨਾਲ ਵਾਪਰੀ ਸਾਰੀ ਗੱਲ ਦੱਸਣ ਲਈ ਤਿਆਰ ਸੀ; ਪਰ ਬੀਰੂ ਦੇ ਸਾਹਮਣੇ ਕੁਝ ਨਹੀਂ ਆਖ ਸਕਦਾ ਸੀ ।
ਡੀ. ਐੱਸ. ਪੀ. ਹਰਿੰਦਰ ਨੇ ਸਰਪੰਚ ਦੀ ਕੋਈ ਗੱਲ ਨਾ ਸੁਣੀ ਅਤੇ ਖੱਟੀ ਚਿੱਕ ਚੁੱਕ ਕੇ ਪੱਖੇ ਹੇਠਾਂ ਜਾ ਬੈਠਾ । ਫਲ ਕੇ ਲਿਆਂਦੇ ਮੁਲਜ਼ਮ ਮਜਬੂਰੀ ਹਾਲਤ ਵਿਚ ਸੁੱਕੇ ਮੂੰਹ ਗਰਮੀ ਵਿਚ ਪੰਘਰਣ ਲਈ ਖਲੋ ਗਏ । ਸਾਉਣ ਦੀ ਟਾਟਕੇਦਾਰ ਧੁੱਪ ਨੇ ਕਿਲੇ ਦੀ ਪੱਕੀ ਵਲਗਣ ਅੰਦਰ ਕਾਣੇ
ਦਿਓ ਦਾ ਤੰਦੂਰ ਤਪਾਇਆ ਹੋਇਆ ਸੀ। ਹਵਾ ਉਤੇ ਕਿਲੇ ਅੰਦਰ ਵੜਨ ਦੀ ਸਖ਼ਤ ਪਾਬੰਦੀ ਲੱਗੀ ਹੋਈ ਸੀ । ਮੁੜਕਾ ਕੰਨਾਂ ਦੇ ਪਿਛਵਾੜਿਉਂ ਤੁਰ ਪੈਰਾਂ ਦੀਆਂ ਜੁੱਤੀਆਂ ਵਿਚ ਜਮ੍ਹਾਂ ਹੋਣ ਲੱਗਾ ! ਮੇਘਾ ਸਿਪਾਹੀ ਕਿਧਰੋਂ ਫੱਟੀਆਂ ਵਾਲੀ ਪੁਰਾਣੀ ਕੁਰਸੀ ਚੁੱਕ ਕੇ ਲੈ ਆਇਆ। ਉਹਦੀ ਗੌਰਹਾਜ਼ਰੀ ਵਿਚ ਸਾਰਿਆਂ ਛੋਹ ਨਾਲ ਪੈਰਾਂ ਦੀ ਧੂਫ ਕੱਢ ਲਈ। ਉਹ ਕੁਰਸੀ ਉਤੇ ਬਹਿ, ਕੱਟ ਕੇ ਬਰੀਕ ਕੀਤੀਆਂ ਮੁੱਛਾਂ ਨੂੰ ਕੁੰਢ ਪਾਉਣ ਲਗ ਪਿਆ । ਸਤਿਬੀਰ ਬਦਸ਼ਕਨ ਮੇਘੇ ਨੂੰ ਵੇਖ ਕੇ ਸੋਚ ਰਿਹਾ ਸੀ : ਇਹ ਕੁਦਰਤੀ ਮਾਂ ਨੇ ਜੰਮਿਆ ਏਂ ਕਿ ਪੱਥ ਕੇ ਬਣਾਇਆ ਏ ? ਮੇਘਾ ਮੂੰਹ ਉਤੇ ਬੈਠੀ ਮੱਖੀ ਉਡਾਣ ਲਈ ਫੁੰਕਾਰਾ ਮਾਰਦਾ । ਉਹਦੀਆਂ ਸ਼ੌਕੀਨ ਮੁੱਛਾਂ ਡੰਡ ਬੈਠਕਾਂ ਲਾ ਕੇ ਆਪਣੀ ਥਾਂ ਮੁੜ ਸਜ ਜਾਂਦੀਆਂ । ਥੋੜੇ ਚਿਰ ਪਿਛੋਂ ਉਹ ਉੱਘਲਾਅ ਪਿਆ ।ਸਾਰੇ ਜਣਿਆ ਵਾਰੀ ਵਾਰੀ ਅੱਖ ਬਚਾ ਕੇ ਪੈਰਾਂ ਨੂੰ ਹਿਲਦੇ ਕਰ ਲਿਆ । ਉਨ੍ਹਾਂ ਨੂੰ ਤਪਾੜ ਕਾਰਨ, ਪੈਰਾਂ ਹੇਠਲੀ ਧਰਤੀ ਉਤੇ ਨੂੰ ਉਲਰੀ ਆ ਰਹੀ ਪਰਤੀਤ ਹੁੰਦੀ ਸੀ । ਕਿਲ੍ਹਾ ਉਨ੍ਹਾਂ ਦੁਆਲੇ ਚੱਕਰ ਕਢ ਰਿਹਾ ਸੀ । ਗਿੱਟਿਆਂ ਕੋਲੋਂ ਮੁੜਕੇ ਦੀਆਂ ਤਤੀਹਰਿਆਂ ਦੇ ਰਹੀਆਂ ਸਨ । ਸਤਿਬੀਰ ਦਾ ਓਦੋਂ ਹਾਸਾ ਨਿਕਲ ਗਿਆ: ਜਦੋਂ ਸਿਪਾਹੀ ਨੇ ਮੱਖੀ ਉਡਾਣ ਲਗਿਆਂ ਆਪਣੇ ਮੂੰਹ ਉਤੇ ਥੱਪੜ ਮਾਰ ਲਿਆ । ਮੇਘੇ ਦੀਆਂ ਗੁਰੂ ਅੱਖਾਂ ਨੇ ਮੁੰਡੇ ਦੀ ਚੋਰ ਹਾਸੀ ਤਾੜ ਲਈ।
"ਅਲਾ ਮੱਛਰ ਦੇ ਬੀ ! ਠਹਿਰ ਫੇਰ ।" ਉਸ ਕਾਲੀ ਡਾਂਗ ਦੀ ਹੁੱਝ ਮਾਰ ਕੇ ਮੁੰਡੇ ਨੂੰ ਭੁੰਜੇ ਸੁੱਟ ਦਿਤਾ । ਸਤਿਬੀਰ ਦਮ ਲੈਣ ਦਾ ਮਾਰਿਆ ਜਾਣ ਕੇ ਨਾ ਉਠਿਆ। "ਉਠ ਉਠ ਮੱਛਰਾ !'' ਜਦੋਂ ਉਹ ਉਠਿਆ, ਪ੍ਰਾਇਮਰੀ ਜਮਾਤ ਦੇ ਮੁਣਸ਼ੀਆ ਵਾਗ ਉਸ ਕੰਨ ਫੜ ਕੇ ਦੋ ਤਿੰਨ ਥੱਪੜ ਧਰ ਦਿਤੇ । "ਬੰਦੇ ਦਾ ਪੁੱਤ ਬਣ ਕੇ ਖਲ ਸਿੱਧਾ ।"
ਸਾਰੇ ਮੁੜ ਆਕੜ ਕੇ ਖਲੇ ਗਏ । ਸਰਪੰਚ ਨੇ ਲੋਹੜੇ ਦਾ ਮਸਕੀਨ ਹੁੰਦਿਆਂ ਆਖਿਆ ।
"ਜਮਾਂਦਾਰਾ, ਘੁਟ ਪਾਣੀ ਤਾਂ ਪਿਆ ਦੇ ?" ਸਾਰਿਆਂ ਦੀ ਜੀਭ ਖੁਸ਼ਕ ਹੋ ਕੇ ਤਾਲੂ ਨਾਲ ਜਾ ਲੱਗਏ ਸੀ ।
"ਪਾਣੀ ਲੱਖ ਮਣਾਂ ਮੱਛਰੇ ।" ਉਸ ਪਾਣੀ ਦੀ ਬਾਲਟੀ ਭਰ ਕੇ ਬਰਾਂਡੇ ਵਿਚ ਲਿਆ ਰੱਖੀ। ਬਰਾਂਡੇ ਦੀਆਂ ਡਾਟਾਂ ਬਦਰੰਗ ਆਰਟ ਦੀਆਂ ਬਣੀਆਂ ਹੋਈਆਂ ਸਨ । ਬਾਹਰੋਂ ਕਿਲ੍ਹਾ ਮੁਗਲਾਂ ਤੇ ਸਿੱਖਾਂ ਦੇ ਕਿੱਸੇ ਕਲਚਰ ਵਿਚ ਦੈਂਤ ਦਾ ਦੰਤ ਲੱਗ ਰਿਹਾ ਸੀ । ਕਿਲੇ ਦੀ ਮੁਰੰਮਤ ਵਿਚ ਅੰਗਰੇਜ਼ੀ ਆਰਟ ਨੇ ਵੀ ਆਪਣਾ ਫਾਨਾ ਲਿਆ ਫਸਾਇਆ ਸੀ । ਕਿਲੇ ਅੰਦਰ ਅਪਰਾਧੀਆਂ ਤੇ ਬੇਗੁਨਾਹਾਂ ਦੀ ਕੁੱਟ-ਫੁੱਟ ਵਿਚ ਚੁਗੱਤਿਆਂ, ਸਿੱਖਾਂ, ਅੰਗਰੇਜ਼ਾਂ ਤੇ ਅਹਿੰਸਾਵਾਦੀ ਕਾਂਗਰਸੀਆਂ ਦੇ ਬਦਲਦੇ ਰਾਜਾਂ ਵਿਚ ਕੋਈ ਫ਼ਰਕ ਨਹੀਂ ਪਿਆ ਸੀ । ਮਨੁੱਖ ਨੂੰ ਸਰੀਰ ਨਾਲ ਮਾਨਸਿਕ ਤਸੀਹੇ ਦੇਣ ਦੇ ਨਵੇਂ ਨਵੇਂ ਤਰੀਕੇ ਜ਼ਰੂਰ ਈਜਾਦ ਹੋਏ ਸਨ । ਮੋਘੇ ਨੇ ਆਪੂੰ ਦੇ ਗਲਾਸ ਡਕਾਰ ਲਦੇ ਅਤੇ ਇਕ ਡਲ੍ਹਕਾਂ ਮਾਰਦਾ ਭਰ ਕੇ ਬਾਲਟੀ ਦੇ ਨਾਲ ਰੱਖ ਦਿਤਾ । ਉਹ ਕੁਰਸੀ ਵਿਚ ਫਿਰ ਡਿੱਗ ਪਿਆ ਅਤੇ ਲੱਤ ਉਤੇ ਲੱਭ ਰੱਖ ਕੇ ਆਰਾਮ ਕਰਨ ਲੱਗਾ।
ਚੌਧਰੀ ਸਾਹਬ, ਕਰ ਦਿਓ ਮੇਹਰਬਾਨੀ; ਨਹੀਂ ਤਾਂ ਕਰਬਲਾ ਵਾਲੀ ਹੋਈ ਖੜੀ ਐ ।" ਸਰਪੰਚ ਭਾਗ ਸਿੰਘ ਨੇ ਬੇਨਤੀ ਦੋਹਰਾਈ।
"ਕੁੱਤੋਂ ਮੱਖੀਓ ! ਪਾਣੀ ਨਹੀਂ, ਤੁਹਾਨੂੰ ਤਾਜਾ ਮੂਤ ਮਿਲੂਗਾ । ਸਮਝੋ ? ਤੁਹਾਡਾ ਏਥੇ ਕੁੜਧਾ ਕਰਨਾ ਏਂ ।"
"ਜਮਾਂਦਾਰਾ, ਸਿੱਧੇ ਪਿਆਂ ਨੂੰ ਤਾਂ ਸੱਪ-ਛੀਂਹ ਵੀ ਨਹੀਂ ਖਾਂਦਾ ।" ਭਾਗ ਨੇ ਇਕ ਹੋਰ ਲਿਲਕਣੀ ਲਈ।
"ਮੱਫਰੋ, ਭੀ ਭੀ ਮਤ ਕਰੋ ।"
ਬੀਰੂ ਦਾ ਅੰਦਰ ਕੰਬ ਰਿਹਾ ਸੀ । ਉਸ ਨੂੰ ਪੂਰਾ ਧੁੜਕੂ ਹੋ ਗਿਆ ਸੀ, ਸਰਪੰਚ ਜ਼ਰੂਰ ਪਰਾਲੂ ਹੋਵੇਗਾ। ਨੈਣਾ ਬਾਜ਼ੀਗਰ ਭੋਰਾ ਨਹੀਂ ਜਰਕਿਆ ਸੀ । ਬਕਰੀਆਂ ਦੇ ਛੇੜ ਪਿੱਛੇ ਉਸ ਹਰ ਤਰ੍ਹਾਂ ਦੀਆਂ ਧੁੱਪਾਂ ਤੋਹਾਂ ਝੱਲੀਆਂ ਹੋਈਆਂ ਸਨ । ਉਹ ਸਾਰੀ ਉਮਰ ਛਪਤੀ ਵਿਚ ਰਿਹਾ ਸੀ। ਪੱਕੇ ਕਿਲਿਆਂ ਵਿਚ ਰਹਿਣ ਵਾਲਿਆਂ ਨੂੰ ਉਹ ਮਨ ਹੀ ਮਨ ਵਿਚ ਘਰ ਰਿਹਾ ਸੀ । ਨਾਮੇ ਦੇ ਦਿਲ ਵਿਚ ਸੀ, ਮੈਨੂੰ ਭਾਵੇਂ ਪੈਰੀ ਪੈਰੀ ਵੱਢ ਲੈਣ, ਪਰ ਮੇਰੇ ਸਤਿਬੀਰ ਨੂੰ ਫੁੱਲ ਦੀ ਨਾ ਲਾਉਣ। ਹੋਰ ਇਕ ਘੰਟਾ ਖਲੋਤੇ ਰਹਿਣ ਪਿਛੋਂ ਸਰਪੰਚ ਜਾਣ ਕੇ ਚੌਫਾਲ ਡਿੱਗ ਪਿਆ। ਉਹਦੇ ਡਿਗਣ ਤੋਂ ਲਗਦਾ ਸੀ, ਜਿਵੇਂ ਬੇਹੋਸ਼ ਹੋ ਗਿਆ ਏ । ਮੇਘੇ ਨੇ ਉਹਦੇ ਚਿੱਤੜਾਂ ਉਤੇ ਡਾਂਗ ਖਿੱਚ ਮਾਰੀ। ਸਰਪੰਚ ਨੇ ਬਹੁੜੀ ਦੁਹਾਈ ਵੀ ਨਾ ਪਾਈ, ਮਹਲਾ ਹੋਇਆ ਪਿਆ ਰਿਹਾ।
"ਜੱਟ ਤਾਂ ਤਿੰਨ ਤਿੰਨ ਦਿਨ ਖਲੋਤੇ ਨਹੀਂ ਡਿੱਗਦੇ, ਤੂੰ ਸਾਲਿਆ ਤਿੰਨ ਘੰਟਿਆਂ ਵਿਚ ਹੀ ਫਾਉਂ ਮਾਉਂ ਹੋ ਗਿਆ ?"
ਸਰਪੰਚ ਫਿਰ ਵੀ ਨਾ ਬੋਲਿਆ ਅਤੇ ਦੜਿਆ ਪਿਆ ਰਿਹਾ। ਮੇਘੇ ਨੇ ਕਾਹਲੀ ਨਾਲ ਡੀ. ਐਸ. ਪੀ. ਨੂੰ ਜਾ ਸੋਲੂਟ ਮਾਰਿਆ । ਹਰਿੰਦਰ ਨੇ ਬਾਹਰ ਆ ਕੇ ਆਖਿਆ, "ਇਹਨੂੰ ਵਰਾਂਡੇ ਵਿਚ ਧੂਹ ਲਿਆ ? ਕੁਝ ਨਹੀਂ ਹੁੰਦਾ ਇਹਨੂੰ, ਇਹਦਾ ਮਕਰ ਕਢਦੇ ਆਂ ।" ਉਸ ਨੂੰ ਇਕ ਤਜਰਬੇਕਾਰ ਡਾਕਟਰ ਵਾਂਗ ਭਰੋਸਾ ਸੀ ।
ਮੇਘਾ ਅੱਧਮੋਏ ਭਾਗ ਦੀ ਸਾਰਾ ਜੋਰ ਲਾ ਕੇ ਲਾਸ਼ ਧੂਹਣ ਲਗਾ ।
"ਮੱਛਰ ਨਹੀਂ, ਸਾਲਾ ਬੁਰਾ ਝੋਟਾ ਏ ।" ਉਸ ਦੀਆਂ ਮੁੱਛਾਂ ਲੰਮੇ ਸਾਹਾਂ ਨਾਲ ਬੈਠਕਾਂ ਲਾਉਣ ਲਗੀਆਂ ।
ਡੀ. ਐਸ. ਪੀ. ਨੀਵਾਂ ਹੋ ਕੇ ਉਹਦਾ ਮੂੰਹ ਤਾੜਨ ਲਗਾ । ਸਰਪੰਚ ਨੇ ਖੱਬੀ ਅੱਖ ਪੂਰੀ ਖੋਲ੍ਹ ਕੇ ਦੱਬ ਦਿਤੀ । ਡਿਪਟੀ ਨੇ ਤਾਅੜ ਕਰਦਾ ਥੱਪੜ ਉਹਦੇ ਮੂੰਹ ਉਤੇ ਧਰ ਦਿਤਾ। ਸਰਪੰਚ ਨੇ ਮੁੜ ਅੱਖ ਵਿਚ ਕਾਣ ਪੈਦਾ ਕਰਦਿਆਂ ਹੌਲੀ ਦੇ ਕੇ ਆਖਿਆ :
"ਮਾਪਿਓ, ਕੁਝ ਤਾਂ ਸਮਝੋ।"
"ਮੇਘ, ਇਹਨੂੰ ਵਰਾਂਡੇ ਵਿਚ ਹੀ ਪਿਆ ਰਹਿਣ ਦੇ ।" ਬਿਨਾਂ ਕੋਈ ਹੋਰ ਗੱਲ ਕਰੋ ਉਹ ਦਫ਼ਤਰ ਨੂੰ ਚਲਿਆ ਗਿਆ ।
ਡਿਪਟੀ ਦੇ ਅੰਦਰ ਚਲੇ ਜਾਣ ਪਿਛੋਂ ਸਰਪੰਚ ਨੇ ਉਠ ਕੇ ਆਕੜੀਆਂ ਲੱਤਾਂ ਇਕੱਠੀਆਂ ਕਰ ਲਈਆਂ ਅਤੇ ਪਿੰਜਣੀਆਂ ਮਲਣੀਆਂ ਸ਼ੁਰੂ ਕਰ ਦਿਤੀਆਂ । ਉਹ ਮੇਘੇ ਸਪਾਹਟੇ ਨੂੰ ਦਸ ਦੇਣਾ ਚਾਹੁੰਦਾ ਸੀ, ਮੇਰੀ ਡੀ. ਐਸ. ਪੀ. ਨਾਲ ਸਿਧੀ ਗੱਲ ਹੋ ਗਈ ਹੈ, ਹੁਣ ਮੈਂ ਤੇਰਾ ਕੀ ਧਰਾਉਂਦਾ ਹਾਂ । ਥੋੜੇ ਚਿਰ ਪਿਛੋਂ ਹੀ ਉਸ ਨੂੰ ਦਫਤਰ ਅੰਦਰ ਬੁਲਾ ਲਿਆ ਗਿਆ। ਅੰਦਰ ਜਾਣ ਤੋਂ ਪਹਿਲਾਂ ਉਸ ਪਾਣੀ ਦਾ ਗਲਾਸ ਪੀ ਲਿਆ। ਮੋਘਾ ਉਹਦੇ ਮੂੰਹ ਵਲ ਹੀ ਵਿੰਹਦਾ ਰਹਿ ਗਿਆ । ਉਹ ਨਿਧੜਕ ਹੀ ਨੀਲੇ ਬਾਰਡਰ ਦੀ ਖੱਟੀ ਚਿੱਕ ਚੁਕ ਕੇ ਅੰਦਰ ਲੰਘ ਗਿਆ । ਪੱਖੇ ਦੀ ਠੰਢੀ 'ਵਾ ਜਾਂਦਿਆਂ ਹੀ ਮੱਥੇ ਨਾਲ ਟਕਰਾਈ। ਇੱਟਾਂ ਦਾ ਫਰਸ਼ ਹੇਠ ਗਿੱਲਾ ਕੀਤਾ ਹੋਇਆ ਸੀ। ਪਰਿੰਦਰ ਨੇ ਉਸ ਨੂੰ ਖਾਲੀ ਕੁਰਸੀ ਉਤੇ ਬੈਠਣ ਦਾ ਇਸ਼ਾਰਾ ਦਿਤਾ।
"ਖ਼ਬਰਦਾਰ, ਜੇ ਰੀਣ ਭਰ ਵੀ ਗੱਲ ਲੁਕਾਈ : ਅਜੇ ਰਾਤ ਦਾ ਕਸਾਖਾਨਾਂ ਬਾਕੀ ਪਿਆ ਦੇ ।"
"ਮਾਪਿਉ ਵਾਹਗੁਰੂ ਆਖ ਕੇ, ਲੁਕਾ ਵਾਲੀ ਤਾਂ ਗੱਲ ਹੀ ਕੋਈ ਨਹੀਂ । ਬੀਰ ਨੂੰ ਡਕੋ
ਡੱਕ ਦਾ ਪਤਾ ਏ । ਇਹਦੇ ਕੋਲ ਬਾਹਰ ਟਿਊਬਵੈੱਲ ਤੇ ਆ ਕੇ ਪਨਾਹ ਲੈਂਦੇ ਐ, ਏਸੇ ਨੇ ਹੀ ਮੇਰਾ ਰਾਜ਼ੀਨਾਮਾ ਕਰਵਾਇਆ ਸੀ । ਮੈਂ ਮੁਖਬੰਨ ਦੀ ਜ਼ਮੀਨ ਲੈਣ ਲੱਗਾ ਸੀ। ਉਨ੍ਹਾਂ ਛੇਆਂ ਵਿਚੋਂ ਸਰਕਾਰ, ਮੈਂ ਤਾਂ ਬੱਚੇ ਮਜ਼੍ਹਬੀ ਅਤੇ ਪੀਤੂ ਨੂੰ ਹੀ ਜਾਣਦਾ ਹਾਂ । ਬੀਰੂ ਸਾਰਿਆਂ ਨੂੰ ਜਾਣਦਾ ਏ ।" ਭਾਗ ਨੇਂ ਸਾਰੀ ਹੱਡਬੀਤੀ ਦਸ ਦਿਤੀ। "ਹੁਣ ਮਾਪਿਓ, ਮੈਨੂੰ ਉਨ੍ਹਾਂ ਵਿਚ ਹੀ ਖੜਾ ਕਰ ਦਿਓ. ਨਹੀਂ ਤਾਂ ਨਕਸਲਵਾੜੀਏ ਮੈਨੂੰ ਮਾਰ ਦੇਣਗੇ । ਸਰਪੰਚ ਆਂ ਸਰਕਾਰੀ ਬੰਦਾ, ਬਾਲ ਬੱਚੜ ਵਾਲਾ । ਮੇਰੀ ਦਾਅੜੀ ਦੀ ਰੱਖਿਓ :"
"ਤੂੰ ਫਿਕਰ ਨਾ ਕਰ ।"
ਡੀ. ਐੱਸ. ਪੀ. ਨੇ ਦਫ਼ਤਰੋਂ ਬਾਹਰ ਆ ਕੇ ਭਾਗ ਦੇ ਥੱਪੜ, ਹਰੇ ਤੇ ਪੋਲੀਆਂ ਪੋਲੀਆਂ ਹੁੱਝਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਉਸ ਨੂੰ ਕੰਨ ਫੜ ਕੇ ਉਨ੍ਹਾਂ ਦੇ ਬਰਾਬਰ ਖਲ੍ਹਾਰ ਦਿਤਾ । ਬੀਰੂ ਨੇ ਸਰਪੰਚ ਨੂੰ ਕੈਰੀਆਂ ਅੱਖਾਂ ਨਾਲ ਤਾੜਿਆ। ਉਸ ਮੌੜਵੀਆਂ ਘਾਗ ਨਜ਼ਰਾਂ ਨਾਲ ਸਿਰ ਹਲਾਇਆ, ਭਤੀਜ ਬੇਫ਼ਿਕਰ ਰਹੁ ॥
"ਮੇਘਿਆ ! ਜਦੋਂ ਇਹ ਡਿੱਗ ਪਵੇ, ਧੂਹ ਕੇ ਵਰਾਂਡੇ ਵਿਚ ਜਦੋਂ ਸੁਰਤ ਫੜੇ, ਕੁੱਤਿਆਂ ਦੀ ਕਤਾਰ ਵਿਚ ।"
"ਨੀਕ ਐ ਸਾਹਬ ।" ਮੇਘੇ ਨੇ ਮੁੱਛਾਂ ਉਤਾਂਹ ਕਰਨ ਲਈ ਹੱਥ ਹਲਾਇਆ।
ਸ਼ਾਮ ਤੱਕ ਭਾਗ ਦੀਆਂ ਲੱਤਾਂ ਬਿਨਾਂ ਸਾਰਿਆਂ ਦੇ ਲਹੂ ਉਤਰ ਆਇਆ, ਪੈਰ ਸੁਜ ਗਏ । ਗਰਮੀ ਤੇ ਤਪਾੜ ਨੇ ਉਨ੍ਹਾਂ ਨੂੰ ਬੋਲੇ ਕਰ ਰਖਿਆ ਸੀ । ਰੋਟੀ ਖਾ ਕੇ ਡੀ. ਐਸ. ਪੀ. ਵਿਹੜੇ ਵਿਚ ਆ ਗਿਆ । ਉਸ ਬੀਰੂ ਨੂੰ ਬਿਜਲੀ ਦੇ ਚਾਨਣ ਵਿਚ ਤਾੜਿਆ। ਮਸਲਾ ਰੰਗ ਤੇ ਚੰਨੀਆਂ ਅੱਖਾਂ ਥੋੜੇ ਕੀਤਿਆਂ ਮੰਨਣ ਵਾਲੀਆਂ ਨਹੀਂ । ਉਹ ਬੀਰੂ ਦੀ ਕਮਜ਼ੋਰੀ ਭਾਲਦਾ ਸੀ; ਜਿਹੜੀ ਹਾਲੇ ਤੱਕ ਮਿਲੀ ਕੋਈ ਨਹੀਂ ਸੀ । ਬੰਦੇ ਅੰਦਰਲਾ ਮਾਲ ਕੱਢਣ ਲਈ ਵੀ ਸੰਨ੍ਹ ਲਾਉਣੀ ਪੈਂਦੀ ਹੈ। ਉਸ ਨੂੰ ਹਾਲੇ ਤੱਕ, ਫੁੱਲ ਦੀ ਨਹੀਂ ਲਾਈ ਸੀ । ਉਹ ਅਫੀਮ ਦੀ ਤਰੋੜ ਨੂੰ ਬੁਰੀ ਤਰ੍ਹਾਂ ਮਹਿਸੂਸ ਕਰ ਰਿਹਾ ਹੀ । ਅਫ਼ੀਮ ਬੀਰੂ ਦੀ ਆਪਣੇ ਜੂੜੇ ਦੀ ਗੁੱਟੀ ਵਿਚ ਲੁਕਾਈ ਹੋਈ ਸੀ । ਜਿਸ ਨੂੰ ਅੱਖ ਬਚਾ ਕੇ ਉਹ ਖਾ ਨਹੀਂ ਸਕਿਆ ਸੀ । ਅਖੀਰ ਤਾੜਾਂ ਮਾਰਦੀ ਡਿਪਣੀ ਦੀ ਨਜ਼ਰ, ਨੰਣੇ ਬਾਜ਼ੀਗਰ ਅਤੇ ਅਲੂਏਂ ਸਤਿਬੀਰ ਉਤੇ ਗੱਡੀ ਗਈ। ਉਸ ਤਿਆਰ ਖਲੱਤੋ ਸਿਪ ਹੀਆਂ ਨੂੰ ਆਖਿਆ :
"ਇਸ ਮੁੰਡੇ ਨੂੰ ਕੱਚੀ ਫਾਂਸੀ ਦੇ ਦਿਓ ?" ਉਸ ਸਤਿਥੀਰ ਵਲ ਇਸ਼ਾਰਾ ਕੀਤਾ ਅਤੇ ਮੁੜ ਬਾਜ਼ੀਗਰ ਦੇ ਥੱਪੜ ਮਾਰਦਿਆਂ ਬੋਲਿਆ, "ਇਸਦਾ ਕਲਹਿਰੀ ਮੋਰ ਬਣਾਓ ।”
"ਮਾਪਿਓ ਰਹਿਮ ਕਰੋ।" ਭਾਗ ਨੇ ਹੱਥ ਜੋੜਦਿਆਂ ਚੁਸਤੀ ਵਰਤੀ। “ਵਾਹਗੁਰੂ ਵਾਹਗੁਰੂ ।"
ਹਰਿੰਦਰ ਨੇ ਇਕ ਚਪੇੜ ਮਾਰਕੇ ਉਸ ਦੇ 'ਵਾਹਗੁਰੂ' ਨੂੰ ਵੀ ਚੁੱਪ ਕਰਵਾ ਦਿਤਾ । ਸਿਪਾਹੀਆਂ ਸਤਿਬੀਰ ਦੀ ਪੱਗ ਨਾਲ ਉਸ ਦੀਆਂ ਬਾਹਾ ਪਿਛੇ ਕਰ ਕੇ ਨਰੜ ਦਿਤੀਆਂ। ਅਤੇ ਦੋਹਾਂ ਬਾਹਾਂ ਹੇਠ ਦੀ ਰੱਸੇ ਦਾ ਵਲ ਕੱਸ ਕੇ ਸਟੂਲ ਉਤੇ ਚਾੜ੍ਹ ਦਿਤਾ। ਇਕ ਸਿਪਾਹੀ ਨੇ ਲੰਮਾ ਰੱਸਾ, ਕੰਧ ਵਿਚੋਂ ਚਾਰ ਫੁਟ ਬਾਹਰ ਨਿਕਲੇ ਗਾਰਡਰ ਉਤੋਂ ਦੀ ਸੁੱਟ ਦਿਤਾ । ਨਾਮੋ ਨੂੰ ਲੱਗਾ, ਰੱਸਾ ਗਾਰਡਰ ਨੂੰ ਬੰਨ੍ਹ ਕੇ ਮੁੰਡੇ ਨੂੰ ਲਮਕਾਉਣਗੇ । ਉਸ ਡਿਪਟੀ ਦੇ ਪੈਰ ਫੜਦਿਆਂ ਪੁਕਾਰਿਆ :
"ਮਾਪਿਓ ! ਸਾਡਾ ਗੁਨਾਹ ਤਾਂ ਦੱਸ ਦਿਓ । ਮੇਰਾ ਮੁੰਡਾ ਨਿਰਦੋਸ਼ ਐ। ਇਸ ਕੋਈ ਗੱਲ ਨਹੀਂ ਲੁਕਾਈ। ਵਾਸਤੇ ਗੁਰੂ ਦੇ, ਮੈਨੂੰ ਫਾਂਸੀ ਚਾੜ੍ਹ ਦਿਓ ।"
ਚੌਰਿਆ, ਪਿਛਾਂਹ ਹਟ ਕੇ ਤਮਾਸ਼ਾ ਵੇਖ। ਨਕਸਲਵਾੜੀਆਂ ਨੂੰ ਪਨਾਹਾਂ ਦਿਓ, ਭਲੇ- ਮਾਣਸਾਂ ਦੇ ਕਤਲ ਕਰਵਾਓ। ਹੁਣ ਭੁਗਤੇਗਾ ਤੁਹਾਡਾ ਪਿਓ ।" ਹਰਿੰਦਰ ਨੇ ਲੱਤ ਮਾਰ ਕੇ ਨਾਮੇ ਨੂੰ ਪਰੇ ਰੇੜ ਦਿਤਾ ।
ਬਾਪੂ ਨੂੰ ਡਿੱਗਿਆ ਵੱਖ ਸਤਿਰੀਤ ਦੀਆਂ ਅੱਖਾਂ ਵਿਚ ਗੁੱਸੇ ਦੇ ਭਾਂਬੜ ਬਲ ਉਠੇ । ਦੁਪਹਿਰ ਤੋਂ ਲੈ ਕੇ ਸਿਕ ਬੰਦ ਪਾਣੀ ਉਹਦੇ ਸੰਘ ਨਹੀਂ ਉਤਰਿਆ ਸੀ । ਖ਼ੁਸ਼ਕ ਜ਼ਬਾਨ ਠਾਕੀ ਪਈ ਸੀ । ਉਸ ਮਨ ਵਿੱਚ ਕਿੰਨੀਆਂ ਹੀ ਗਾਲ੍ਹਾਂ ਡਿਪਟੀ ਨੂੰ ਦੇ ਮਾਰੀਆਂ। ਫਿਰ ਉਹ ਸੋਚਣ ਲੱਗਾ, ਮੈਂ ਕਾਹਤੋਂ ਤਰਸ ਖਾ ਕੇ ਨਕਸਲਵਾੜੀਆਂ ਨੂੰ ਘਰ ਲੈ ਗਿਆ । ਜਾਂਦੀਏ ਬਲਾਏ ਦੁਪਹਿਰਾ ਕਟ ਜਾਹ, ਵਾਲੀ ਗੱਲ ਹੋਈ ਸਾਡੇ ਨਾਲ । ਹੁਣ ਤਾਂ ਰੱਬ ਹੀ ਦਸੱਟਾ ਕੱਟੂ ।
ਸਿਪਾਹੀਆਂ ਰੱਸਾ ਗਾਰਡਰ ਨਾਲ ਕੱਸ ਕੇ ਹੇਠੋਂ ਸਟੂਲ ਪਾਸੇ ਕਰ ਦਿਤਾ । ਸਤਿਬੀਰ ਇਕ ਵਾਰ ਹੀ ਤਣ ਕੇ ਰਹਿ ਗਿਆ। ਉਹ ਸੱਚਣ ਲੱਗਾ, ਫਾਂਸੀ ਗਲ ਵਿਚ ਰੱਸਾ ਪਾ ਕੇ ਦਿੰਦੇ ਐ। ਇਹ ਕਿਹੋ ਜਿਹੀ ਫਾਂਸੀ ਐ ; ਜਿਸ ਨਾਲ ਅੰਦਰੇ ਅੰਦਰ ਹਿੱਕ ਖਿੱਚੀ ਜਾ ਰਹੀ ਹੈ । ਫਿਰ ਉਸ ਨੂੰ ਖ਼ਿਆਲ ਆਇਆ, ਉਸ ਦੇ ਪਿੰਡ ਦੇ ਨੰਤੇ ਨੂੰ ਆਪਣੀ ਬਦਚਲਣ ਜਨਾਨੀ ਮਾਰਨ ਦੇ ਦੇਸ਼ ਵਿਚ ਫ਼ਾਂਸੀ ਲਾਈ ਸੀ । ਮੇਰਾ ਤਾਂ ਕੋਈ ਵੀ ਦੋਸ਼ ਨਹੀਂ । ਭੁੱਖੇ ਰਾਹੀਆਂ ਦੀ ਸੇਵਾ ਕਰ ਕੇ ਪੁੰਨ ਖੱਟਿਆ ਸੀ । ਇਨ੍ਹਾਂ ਵਿਚਾਰਾਂ ਵਿਚ ਹੀ ਕਰਤਾਰ ਸਿੰਘ ਸਰਾਭੇ ਅਤੇ ਸਰਦਾਰ ਭਗਤ ਸਿੰਘ ਦੇ ਜੀਵਨ ਉਹਦੇ ਸਾਹਮਣੇ ਆ ਖੜੋਤੇ। ਉਨ੍ਹਾਂ ਦੋਹਾਂ ਬਾਰੇ ਉਸ ਇਕੋ ਕਿਤਾਬ ਵਿਚੋਂ ਪੜਿਆ ਸੀ। ਉਸ ਦੀ ਸੱਚ ਫਾਂਸੀ ਚੜਨ ਵਾਲਿਆਂ ਨਾਲ ਗੱਲਾਂ ਕਰਦੀ ਰਹੀ ਤੇ ਦੂਜੇ ਪਾਸੇ ਹਿੱਕ ਵਿਚ ਦਰਦ ਦਾ ਕੁਰਲਾਟ ਵਰੋਲੇ ਬਣ ਬਣ ਉਠਦਾ ਰਿਹਾ । ਪੁੱਤਰ ਨੂੰ ਫਾਂਸੀ ਚੜਿਆ ਵੇਖ ਕੇ ਨਾਮਾ ਅੱਧ-ਸੁਰਤਾ ਹੋ ਕੇ ਡਿੱਗ ਪਿਆ। ਉਸ ਦੀ ਕਿਸੇ ਭੋਰਾ ਪਰਵਾਹ ਨਾ ਕੀਤੀ। '
ਨੈਣੇ ਦੀ ਹਰੀ ਨਿੱਕਰ ਲੁਹਾ ਲਈ । ਬਾਹਾਂ ਪਿਛੇ ਬੰਨ੍ਹ ਦਿਤੀਆਂ ਅਤੇ ਡੰਡਾ ਪਟਾਂ ਅਤੇ ਪਿੰਜਣੀਆਂ ਦੇ ਸੰਨ੍ਹ ਕਸ ਦਿਤਾ । ਮੱਘੇ ਨੇ ਲੱਤ ਮਾਰ ਕੇ ਉਸ ਨੂੰ ਉਲਟਾਉਂਦਿਆਂ ਆਖਿਆ:
"ਪੈਲ ਪਾ ਓਏ ਮੱਛਰਾ, ਜ਼ਰਾ ਸਾਅੜ ਕਰਦਾ ਚਮੜੇ ਦਾ ਬੱਧਰ ਨਿਕਲ ਗਏ ਅਤੇ ਪਿੱਠ ਉਤੋਂ ਭੁਆਟਣੀਆਂ ਖਾ ਰਿਹਾ ਸੀ। ਚਿੱਤੜ ਚੁੱਕ ਕੇ ?" ਸਿਪਾਹੀ ਨੇ ਅਲਫ਼ ਨੰਗੀ ਪਿੱਠ ਉੱਤੇ ਭੁਆ ਕੇ ਮਾਰਿਆ। ਨੈਣੇ ਦੀਆਂ ਅੱਖਾਂ ਵਿਚੋਂ ਚੰਗਿਆੜੇ ਸੇਕ ਦੀ ਲੰਮੀ ਲਾਟ ਉਠ ਪਈ । ਬੱਧਰ ਸਾਅੜ ਸਾਅੜ
"ਬਾਹੁੜੀ ਓਏ ਮਰ ਗਿਆ ਮਾਪਿਓ !" ਨੈਣਾ ਹਰ ਪਟਾਕੇ ਨਾਲ ਚੀਕਾਂ ਮਾਰੀ ਜਾ ਰਿਹਾ ਸੀ । ਉਹਦੀ ਪਿੱਠ ਉਤੇ ਲਾਟਾਂ ਦਾ ਹੜ੍ਹ ਆਇਆ ਪਿਆ ਸੀ ; ਜਿਵੇਂ ਅੰਗੀਠੀ ਦੇ ਸੜਦੇ ਸੜਦੇ ਕੋਲ ਉਲਟ ਦਿਤੇ ਹੋਣ । ਉਹਦੀਆਂ ਦੁਹਾਈਆਂ ਅਤੇ ਚੀਕਾਂ ਨੇ ਮੁਗਲਈ ਕਿਲ੍ਹੇ ਵਿਚ ਦਰਾੜਾਂ ਪਾ ਦਿਤੀਆਂ । ਉਹ ਜਾਣ ਕੇ ਟੇਢਾ ਹੋ ਜਾਂਦਾ ਤਾਕਿ ਬੱਧਰ ਪਿੱਠ ਤੋਂ ਪਾਸੇ ਵਜ ਜਾਵੇ । ਇਉਂ ਚਾਂਘਰਾਂ ਮਾਰਦੀ ਅੱਗ ਦਾ ਸੇਕ ਇਕੋ ਥਾਂ ਨੂੰ ਨਹੀਂ ਸਾੜਦਾ ਸੀ ।
ਨੈਣੇ ਉਤੇ ਪੈਂਦੀ ਬੇਕਿਰਕ ਮਾਰ ਨੇ ਸਤਿਬੀਰ ਨੂੰ ਆਪਣੀ ਛਾਤੀ ਦਾ ਦਰਦ ਭੁਲਾ ਦਿੱਤਾ । ਬੀਰੂ ਨੇ ਥੋੜੇ ਹੁੰਦੇ ਦਿਲ ਨੂੰ ਆਪਣਾ ਜੂੜਾ ਖੁਰਕ ਕੇ ਧਰਵਾਸ ਦਿਤੀ । ਨਾਮਾ 'ਵਾਹਗੁਰੂ ਵਾਹਗੁਰੂ' ਜਪੀ ਜਾ ਰਿਹਾ ਸੀ । ਅਨਰਥ ਹੁੰਦਾ ਵੇਖ ਉਹ ਪਲ ਪਲ ਪਿਛੋਂ ਅੱਖਾਂ ਮੀਟ ਲੈਂਦਾ । ਭਾਗ ਨੇ ਵੀ ਮਨ ਵਿਚ ਨਿਰਦਈਆਂ ਨੂੰ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿਤੀਆਂ। ਜਦੋਂ ਨੌਣੇ ਦੀਆਂ ਦੁਹਾਈਆਂ ਉਤੇ ਵੀ ਮੇਘਾ ਮਾਰਨੋਂ ਨਾ ਰੁਕਿਆ ; ਉਹ ਬੇਵਾਹ ਹੋ ਕੇ ਰੰਹ ਭਰ ਆਇਆ :
ਓਏ ਭੈਣ ਦਿਆ ਯਾਰਾ ਹੌਲੀ ਮਾਰ ਲੈ । ਹਾਇ । ਤੇਰਾ ਤਾਂ ਪ੍ਰਾਹਣਾ ਲਗਦਾ ਆਂ । ਉਈ ਮਰ ਗਿਆ ਰੱਬਾ! ਤੁਹਾਡੀ ਨਿੱਕੀ ਨਾਲ ਫੇਰੇ : ਕਿਉਂ ਭਣੋਈਏ ਨੂੰ ਮਾਰਦੇ ਓ।” ਉਹ ਇਕ ਬੱਧਰ ਨਾਲ ਦੇ ਦੋ ਨੰਗੀਆਂ ਗਾਲ਼ਾਂ ਦੇ ਕੇ ਬਦਲਾ ਲੈਣ ਲੱਗਾ। ਅਖੀਰ ਉਸ ਦੀ ਪਿੱਠ ਦਾ ਮਾਸ ਭਾਂਬੜ-ਲਾਟਾਂ ਤੋਂ ਸੁਆਹ ਵਿਚ ਬਦਲ ਗਿਆ । ਨੈਣਾ ਬੇਹੋਸ਼ ਹੋ ਗਿਆ । ਪ੍ਰਾਹੁਣਾ ਬਣਨ ਵਾਲੀ ਗਾਲ੍ਹ ਹੌਲੀ ਹੁੰਦੀ ਉਹਦੇ ਮੂੰਹ ਵਿਚ ਹੀ ਸੁੱਕ ਗਈ। ਮੇਘਾ ਬੱਧਰ ਮਾਰ ' ਆਪੂੰ ਹਫ ਖਲੋਤਾ ਬਾਜ਼ੀਗਰ ਦੀ ਪਿੱਠ ਵਿਚੋਂ ਲਹੂ ਸਿੰਮ ਆਇਆ । ਸਿਪਾਹੀ ਨੇ ਉਸ ਨੂੰ ਕਲਹਿਰੀ ਮੋਰ ਬਣਿਆ ਪਿਆ ਰਹਿਣ ਦਿਤਾ। ਉਹ ਅੱਧੀ ਰਾਤ ਤੱਕ ਪੈਲ ਪਾਈ ਨਰੜਿਆ ਪਿਆ ਰਿਹਾ ।
ਰੋਟੀ ਦੀ ਬੁਰਕੀ ਤਾਂ ਕਿਤੇ, ਉਨ੍ਹਾਂ ਨੂੰ ਪਾਣੀ ਦੀ ਚੁਲੀ ਨਹੀਂ ਮਿਲੀ ਸੀ । ਬੀਰੂ ਨੇ ਅੰਨ੍ਹੇਰਾ ਪੈਣ ਸਾਰ ਸਤਿਬੀਰ ਅਤੇ ਨੰਣੇ ਦੀਆਂ ਬਣੀਆਂ ਵੇਖ ਕੇ ਜੁੜੇ ਵਿਚੋਂ ਦੋਵੇਂ ਮਾਵੇ ਮੂੰਹ ਪਾ ਲਏ । ਉਹਦਾ ਅਮਲੀ ਮਨ ਕਿਵੇਂ ਵੀ ਧੀਰ ਨਹੀਂ ਬੰਨ੍ਹ ਰਿਹਾ ਸੀ । ਉਸ ਨੂੰ ਪਤਾ ਸੀ, ਮੇਰੀ ਅੰਲ੍ਹੀ ਕਿਵੇਂ ਵੀ ਨਹੀਂ ਟਲਣੀ । ਅਫ਼ੀਮ ਖਾ ਕੇ ਹਰ ਤਰ੍ਹਾਂ ਦੀ ਕੁੱਟ ਸਹਿ ਸਕਦਾ ਹਾਂ । ਪਰ ਅਫ਼ੀਮ ਤੋਂ ਬਿਨਾਂ ਪਹਿਲੀ ਤੋਣੀ ਹੀ ਨਾ ਝੱਲ ਸਕਾਂਗਾ । ਸਤਿਬੀਰ ਨੂੰ ਗਾਰਡਰ ਨਾਲ ਲਟਕਦੇ ਨੂੰ ਦੋ ਢਾਈ ਘੰਟੇ ਹੋ ਗਏ । ਉਹਦੀ ਛਾਤੀ ਦਾ ਦਰਦ ਚੋਭਾਂ-ਚਸਕਾਂ ਤੋਂ ਉਠ ਕੇ ਕਸਾਈਆਂ ਦੇ ਵਿੰਗ ਤੱਕ ਪਹੁੰਚ ਗਿਆ । ਉਹਦੀ ਛਾਤੀ ਭਰਦੀ ਜਾ ਰਹੀ ਸੀ । ਪਰ ਉਸ ਹਾਲ ਦੁਹਾਈ ਉੱਕੀ ਨਾ ਪਾਈ । ਉਹ ਸਿਦਕੀ ਸਿੰਘਾਂ ਦੇ ਤਸੀਹੇ ਯਾਦ ਕਰਦਾ ਰਿਹਾ : ਜਿਹੜੇ ਅਹਿਮਦਸ਼ਾਹ ਅਬਦਾਲੀ ਦੇ ਜੁਗ ਵਿਚ ਦਿਤੇ ਜਾਂਦੇ ਸਨ । ਨਾਮੇ ਨੂੰ ਲੱਗਾ, ਮੇਰਾ ਮੁੰਡਾ, ਬੇਹੋਸ਼ ਹੋ ਗਿਆ ਏ ।
"ਮਾਪਿਓ, ਹੁਣ ਤਾਂ ਲਾਹ ਲਓ, ਬਹੁਤ ਹੋ ਗਈ ।"
"ਬੁੱਢਿਆ ਮੱਛਰਾ, ਬਕਵਾਸ ਬੰਦ ਕਰਦਾ ਏ ਕਿ ਤੈਨੂੰ ਵੀ ਬਰਾਬਰ ਲਟਕਾਈਏ ?" ਮੇਘਾ ਡਾਂਗ ਚੁੱਕ ਕੇ ਉਸ ਵਲ ਵਧਿਆ।
"ਲਟਕਾ ਦਿਓ, ਏਦੂੰ ਤਾਂ ਮਾਰ ਦਿਓ । ਰੱਬ ਵਿੰਹਦਾ ਏ ਉਤੇ, ਤੁਹਾਨੂੰ ਤੇ ਸਾਨੂੰ ਬੇਕਸੂਰਾਂ ਨੂੰ ।" ਪੁੱਤਰ ਦੇ ਮੋਹ ਅਤੇ ਦਰਦ ਵਿਚ ਨਾਮੇ ਅੰਦਰੋਂ ਗਿਲਾ ਜਾਗ ਪਿਆ ।
ਨਾਮੇ ਦੀ ਕੋਈ ਪਰਵਾਹ ਨਾ ਕੀਤੀ ਗਈ । ਰੋਟੀ ਕੇਵਲ ਨਾਮੇ ਅਤੇ ਭਾਗ ਲਈ ਹੀ ਆਈ ਸੀ । ਤਿੰਨਾਂ ਦੀ ਰੋਟੀ ਬੰਦ ਸੀ । ਨਾਮੋ ਨੇ ਮੁੰਡਿਆਂ ਤੋਂ ਬਿਨਾਂ ਰੋਟੀ ਖਾਣੇਂ ਨਾਂਹ ਕਰ ਦਿਤੀ। ਪਰ ਭਾਗ ਨੇ ਚੁੱਪ ਕਰ ਕੇ ਦੋ ਰੋਟੀਆਂ ਛੋਲਿਆਂ ਦੀ ਪਾਣੀ ਵਰਗੀ ਦਾਲ ਨਾਲ ਮਰੋੜ ਲਈਆਂ । ਨਾਮੇ ਨੂੰ ਭਾਗ ਪਹਿਲੀ ਵਾਰ ਵਿਹੁ ਵਰਗਾ ਲੱਗਾ। ਥੋੜੇ ਚਿਰ ਪਿਛੋਂ ਸਤਿਬੀਰ ਦੇ ਮੂੰਹੋਂ ਲਹੂ ਵਗ ਤੁਰਿਆ । ਮੇਘੇ ਨੇ ਗਾਰਡਰ ਦਾ ਰੱਸਾ ਖੋਲ੍ਹ ਦਿਤਾ । ਨਾਮੇ ਨੇ ਪੁੱਤਰ ਨੂੰ ਡਿਗਣੇ ਬੱਚ ਲਿਆ । ਉਹ ਅਸਲੋਂ ਬੇਹੱਸ ਹੋ ਚੁੱਕਾ ਸੀ ਅਤੇ ਲਹੂ ਨਿਕਲੀ ਜਾ ਰਿਹਾ ਸੀ । ਨਾਮਾ ਪਾਗਲਾਂ ਵਾਂਗ ਦੁਹਾਈਆਂ ਦੇ ਉੱਠਿਆ :
"ਜ਼ਾਲਮੋ ! ਤੁਸਾਂ ਮੇਰਾ ਮੁੰਡਾ ਮਾਰ ਦਿਤਾ। ਬਦਲਿਓ, ਇਹ ਨਹੀਂ ਬਚਦਾ। ਹਾਏ ਓਏ ਰੱਬਾ ! ਚੁੱਕ ਲੈ ਦਿਹਨਾਂ ਸਾਰਿਆਂ ਨੂੰ ਇਕ ਵਾਰ ।"
ਮੇਘਾ ਇਕਦਮ ਘਬਰਾ ਗਿਆ । ਉਹ ਡੀ. ਐੱਸ. ਪੀ. ਦੇ ਕਵਾਰਟਰ ਨੂੰ ਨੱਠ ਗਿਆ। ਸੱਤ-ਅਨੀਂਦਰੋ ਹਰਿੰਦਰ ਨੇ ਸਿਪਾਹੀ ਨੂੰ ਅਖਿਆ, "ਜਾਹ ਐਵੇਂ ਘਬਰਾਉਣ ਦੀ ਲੋੜ ਨਹੀਂ । ਪਾਣੀ ਦੇ ਛਿੱਟੇ ਮਾਰ ਕੇ ਕੁਰਲੀ ਕਰਵਾ ਦੇ; ਹੋਸ਼ ਆ ਜਾਵੇਗੀ ।
ਮੋਘੇ ਦੀ ਫੁਰਤੀ ਅਤੇ ਨਾਮੇ ਦੀ ਵਾਹ ਨੇ ਮੁੰਡੇ ਨੂੰ ਹੋਸ਼ ਵਿਚ ਲੈ ਆਂਦਾ। ਮੇਘੇ ਦਾ ਅੰਦਰ
ਹਿੱਲ ਗਿਆ ਸੀ। ਅੱਜ ਉਸ ਆਪਣੇ ਪੱਥਰ-ਦਿਲ ਨੂੰ ਡੋਲਦਾ ਪਰਤੀਤ ਕੀਤਾ। ਦੂਜੇ ਸਿਪਾਹੀ . ਨੂੰ ਜਗਾ ਕੇ ਉਸ ਮੰਜਾ ਜਾ ਮੱਲਿਆ । ਪਰ ਨੀਂਦ ਉਹਦੇ ਮੰਜੇ ਨੂੰ ਲਾਹਨਤ ਪਾ ਕੇ ਮੁੜ ਗਈ। ਡਿਊਟੀ ਵਾਲੇ ਨਵੇਂ ਸੰਤਰੀ ਨੇ ਬੰਨ੍ਹ ਨੈਣੇ ਨੂੰ ਖੋਲ੍ਹ ਦਿਤਾ। ਮੁਲਜ਼ਮਾਂ ਨੂੰ ਇਕ ਪਲ ਇਉਂ ਪਰਤੀਤ ਹੋਇਆ : ਜਿਵੇਂ ਹਰਨਾਖ਼ਸ਼ ਦੀ ਥਾਂ ਧਰਮੀ ਪ੍ਰਹਿਲਾਦ ਗੱਦੀ ਤੇ ਆ ਬੈਠਾ ਹੈ । ਸਤਿਬੀਰ ਨੂੰ ਭਾਵੇਂ ਹੋਸ ਆ ਗਈ ਸੀ, ਪਰ ਛਾਤੀ ਦਾ ਦਰਦ ਨਹੀਂ ਘਟਿਆ ਸੀ । ਨਾਮਾ ਸਾਰੀ ਰਾਤ ਮੁੰਡੇ ਨੂੰ ਦੁਪੱਟੇ ਦੀ ਝੱਲ ਮਾਰਦਾ 'ਵਾਹਗੁਰੂ ਵਾਹਗੁਰੂ' ਜਪਦਾ ਰਿਹਾ। ਉਹ ਥੋੜੇ ਥੋੜੇ ਸਮੇਂ ਪਿਛੋਂ ਮੁੰਡੇ ਨਾਲ ਸਭ ਦੀ ਸੁਖ ਮੰਗ ਲੈਂਦਾ । ਉਸ ਬਾਬੇ ਦੀ ਦੇਗ ਸੁਖੀ; ਜੇ ਏਥੋਂ ਸੁਖ ਸਬੀਲੀ ਨਾਲ ਘਰ ਪੁੱਜਦੇ ਹੋ ਜਾਈਏ । --
ਦਿਨ ਦੇ ਚੜ੍ਹਾਅ ਨਾਲ ਹੀ ਬੀਰੂ ਨੂੰ ਉਹਨਾਂ ਚਾਰਾਂ ਨਾਲ ਅੱਡ ਕਰ ਲਿਆ ਅਤੇ ਤਸੀਹੇ ਦੇਣ ਵਾਲੀ ਕੋਠੜੀ ਵਿਚ ਲੈ ਗਏ । ਬੀਰੂ ਨੇ ਵੀ ਸਮਝ ਲਿਆ, ਫਾਹੇ ਲਗਣ ਚੜ੍ਹਨ ਦੀ ਮੇਰੀ ਵਾਰੀ ਆ ਗਈ। ਉਸ ਦਾ ਖਿਆਲ ਸੀ, ਰਾਤੀਂ ਦੜਬੜੀ ਲਾਉਣਗੇ । ਏਸੇ ਆਸੇ ਨਾਲ ਉਸ ਅਫ਼ੀਮ ਦੇ ਦੋਵੇਂ ਮਾਵੇ ਮੂੰਹ ਪਾ ਲਏ ਸਨ । ਰਾਤੀ ਭੁੱਜੇ ਪਏ ਨੂੰ ਨਸ਼ਾ ਆ ਜਾਣ ਦੇ ਬਾਵਜੂਦ ਤੋੜ ਲੱਗੀ ਰਹੀ ਸੀ । ਉਹ ਪੂਰੀ ਤਰ੍ਹਾਂ ਲਹੂ ਭਰੀਆਂ ਪਿੰਜਣੀਆਂ ਵੀ ਨਹੀਂ ਮਲ ਸਕਿਆ ਸੀ । ਹੁਣ ਅਫ਼ੀਮ ਦਾ ਨਸ਼ਾ ਲਹਿ ਚੱਕਾ ਸੀ । ਉਹ ਇਕ ਹੀ ਮਾਵੇ ਲਈ ਤਰਲਾ ਪਾਉਣ ਨੂੰ ਤਿਆਰ ਸੀ। ਮਾਰ ਖਾਣ ਤੋਂ ਪਹਿਲਾਂ ਹੀ ਉਸ ਨੂੰ ਆਪਣੀਆਂ ਹੱਡੀਆਂ ਕੁੜਕਦੀਆਂ ਮਹਿਸੂਸ ਹੋਈਆਂ। ਉਸ ਚੰਗੀ ਤਰ੍ਹਾਂ ਸਮਝ ਲਿਆ, ਬਨਸ਼ੇ ਤੋਂ ਕੁੱਟ ਨਹੀਂ ਝੱਲੀ ਜਾਣੀ । ਕਿੱਲੇ ਨਾਲ ਲਮਕਦੇ ਭਾਂਤ ਭਾਂਤ ਦੇ ਬੱਧਰਾਂ ਉਸ ਦੀ ਜਾਨ ਹੀ ਧੂਹ ਲਈ । ਮਾਰਨ ਵਾਲੇ ਪਤਲੇ ਮੋਟੇ ਡੰਡੇ, ਛਿੱਤਰ ਅਤੇ ਮਗਰਮੱਛ ਵਾਂਗ ਮੂੰਹ ਪਾੜੀ ਖਲੋਤਾ ਕੁੜਕਾ ਕਲਾਵਾ ਭਰਨ ਲਈ ਤਿਆਰ ਸੀ । ਉਹ ਡਿਪਟੀ ਦੇ ਆਉਣ ਤੋਂ ਪਹਿਲਾਂ ਕੰਬਣ ਲਗ ਪਿਆ। ਨੈਣੇ ਤੇ ਸਤਿਬੀਰ ਦਾ ਹਾਲ ਉਹ ਅੱਖੀਂ ਵੇਖ ਚੁੱਕਾ ਸੀ । ਸਿਪਾਹੀਆਂ ਉਸ ਦੇ ਕਿੱਲੀ ਨਾਲ ਕੇਸ ਬੰਨ੍ਹ ਦਿਤੇ ਅਤੇ ਚਾਦਰਾ ਨੀਕਰ ਲਾਹ ਕੇ ਨੰਗਾ ਕਰ ਲਿਆ । ਡਿਪਟੀ ਨੇ ਆਉਂਦੇ ਸਾਰ ਮੂੰਹ ਦਾ ਘਸੁੰਨ ਬਣਾਉਂਦਿਆਂ ਪੁਛਿਆ :
"ਸੁਣਾ ਬਈ ਬੀਰ ਸਿਆਂ, ਕੀ ਹਾਲ ਐ ?"
"ਹਾਲ ਮਾਪਿਓ ਤੁਹਾਨੂੰ ਦੀਹਦਾ ਈ ਏ ।" ਬੀਰੂ ਦਾ ਸਿਦਕ ਖੁਰਨਾ ਸੁਰੂ ਹੋ ਗਿਆ ।
" ਸਾਨੂੰ ਬੁਚੜ ਬਣਾਏਂਗਾ ਕਿ......?"
"ਨਾ ਮਾਪਿਓ ! ਰੂਸੀਂ ਪੁੱਛ ਤਾਂ ਸਹੀ ।" ਸਤਿਬੀਰ ਨੇ ਨੈਣੇ ਦੀ ਬੇਦਰਦ ਮਾਰ ਕਾਰਨ ਉਹ ਬੇਦਿਲ ਹੋਇਆ ਪਿਆ ਸੀ । ਨਿੱਸਲ ਹੋ ਖਲੋਤਾ। "ਮੈਨੂੰ ਭੋਰਾ ਅਛੀ ?" ਬਨਸਾ ਬੀਰੂ ਅਸਲੋਂ ਨਿੱਸਲ ਖਲੋਤਾ।
ਹਰਿੰਦਰ ਦਾ ਅੰਦਰ ਚਾਘੀਆਂ ਪਾ ਕੇ ਹੱਸ ਪਿਆ ।
"ਇਹਨੂੰ ਖੋਲ੍ਹ ਦੇਵੋ, ਤੇ ਜਿੰਨੀ ਅਫ਼ੀਮ ਮੰਗ ਦੇ ਦੇਵ ।" ਹਰਿੰਦਰ ਖੁਸ਼ੀ ਦੇ ਫੁੰਕਾਰੇ ਮਾਰਦਾ ਕੋਠੜੀ ਵਿਚੋਂ ਬਾਹਰ ਹੋ ਗਿਆ।
17
ਮੈਂ ਖ਼ੁਦ ਚੰਡੀ ਬਣਾਂਗੀ
ਅਫੀਮ ਦੀ ਕਮਜ਼ੋਰੀ ਕਾਰਨ ਬੀਰੂ ਅਸਲੋਂ ਪਰਾਲ ਹੋ ਗਿਆ । ਪੀਤੂ ਦੇ ਬਾਪੂ ਹੀਰਾ ਸਿੰਘ ਨੂੰ ਕਿਲ੍ਹੇ ਵਿਚ ਧੂਹ ਲਿਆਂਦਾ । ਕਿਲ੍ਹੇ ਦੀ ਭੈੜੀ ਮਾਰ ਨੇ ਉਸ ਨੂੰ ਉਮਰ ਭਰ ਲਈ
ਪੈਰਾਂ ਦਾ ਰੋਗੀ ਕਰ ਦਿਤਾ। ਸੀ. ਪੀ. ਆਈ. ਦੇ ਮਤਿਆਂ ਤੇ ਡੰਪੂਟੇਸ਼ਨਾਂ ਕੱਖ ਨਹੀਂ ਸਵਾਰਿਆ ਸੀ । ਹੀਰਾ ਸਿੰਘ ਨੇ ਮਾਰ ਤੋਂ ਤੰਗ ਪੈ ਕੇ ਇਕ ਨਬੇੜ ਦਿਤੀ :
"ਮਾਰੋ, ਚਾਹੇ ਛਡ : ਮੇਰਾ ਮੁੰਡਾ ਮੇਰੇ ਕਹਿਣੇ ਵਿਚ ਨਹੀਂ ਰਿਹਾ। ਮੈਂ ਉਸ ਨੂੰ ਪੇਸ਼ ਨਹੀਂ ਕਰ ਸਕਦਾ । ਸਿਆਸੀ ਤੌਰ ਤੇ ਸਾਡਾ ਆਪਸੀ ਵਿਰੋਧ ਹੈ । ਮੇਰੇ ਕੁਝ ਵੀ ਵੱਸ ਨਹੀਂ ।"
ਡਿਪਟੀ ਹਰਿੰਦਰ ਸਿੰਘ ਉਸ ਨੂੰ ਭਲੋਸੀਆਂ ਮਾਰਦਾ ਰਿਹਾ :
"ਇਨਾਮ ਪੀੜ ਦਾ ਪੰਜ ਹਜ਼ਾਰ ਨਿਕਲ ਚੁੱਕਾ ਹੈ। ਉਸ ਨੂੰ ਭੰਗ ਦੇ ਭਾੜੇ ਗੋਲੀ ਮਾਰ ਦਿਤੀ ਜਾਵੇਗੀ । ਮੁੰਡਾ ਤੇਰਾ ਇਕੱਲਾ ਹੈ। ਪੇਸ਼ ਨਹੀਂ ਹੁੰਦਾ, ਕਿਤੇ ਆਉਂਦੇ ਜਾਂਦੇ ਨੂੰ ਫੜਾ ਦੇ 1 ਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਸਮ ਦਿੰਦਾ ਆਂ, ਤੇਰੇ ਮੁੰਡੇ ਨੂੰ ਕਤਲ ਵਿਚੋਂ ਕਢਵਾ ਦੇਵਾਂਗਾ । ਸ਼ਾਇਦ ਉਸ ਨੂੰ ਵਾਅਦਾ ਮੁਆਫ਼ ਈ ਬਣਾ ਦੇਈਏ ।”
ਹੀਰਾ ਸਿੰਘ ਡਿਪਟੀ ਦੀ ਕਾਣੀ ਨੀਅਤ ਭਾਂਪ ਗਿਆ। ਉਸ ਤੱੜ ਕੇ ਜਵਾਬ ਦੇ ਦਿਤਾ :
"ਜਨਾਬ ਮੇਰੇ ਕੋਲੋਂ" ਇਹ ਨਹੀਂ ਹੋਣਾ : ਉਕਾ ਈ ਨਹੀਂ ਹੋਣਾ ।" ਉਸ ਮਨ ਵਿਚ ਧਾਰ ਲਈ : ਇਹ ਗਦਾਰੀ ਵਾਲੀ ਲਾਹਨਤ ਨਹੀਂ ਲਵਾਂਗਾ, ਮੁੰਡੇ ਦੀ ਵਧੀ ਐ ਤਾਂ ਬਚ ਰਹੇਗਾ : ਨਹੀਂ ਤਾਂ ਰੱਬ ਰਾਖਾ।
ਜਦ ਹੀਰਾ ਸਿੰਘ ਨੂੰ ਡੀ. ਐਸ. ਪੀ. ਕਿਵੇਂ ਵੀ ਨਾ ਜਰਕਾ ਸਕਿਆ; ਉਸ ਬਿਰਧ ਨੂੰ ਮਾਰ ਮਾਰ ਹਾਲੋਂ ਬੇਹਾਲ ਕਰ ਸੁੱਟਿਆ। ਪੀਤੂ ਦੇ ਖ਼ਿਲਾਫ਼ ਲੱਖਾ ਸਿੰਘ ਤੇ ਉਸ ਦੇ ਮੁੰਡੇ ਕੁਲਬੀਰ ਨੇ ਵਾਹਵਾ ਜ਼ੋਰ ਲਾਇਆ । ਉਸ ਨੂੰ ਫੜਾਣ ਲਈ ਇਕ ਦੇ ਛਾਪੇ ਵੀ ਪਵਾਏ । ਪਰ ਰਾਤ ਬਰਾਤੇ ਘਰ ਆਉਂਦਾ ਪੀਤੂ ਦਸ ਵੀਹ ਮਿੰਟ ਤੋਂ ਵਧ ਨਹੀਂ ਠਹਿਰਦਾ ਸੀ ।
ਬੁੱਚੇ ਦੀ ਵਿਧਵਾ ਮਾਂ ਦਾਰ ਨੂੰ ਉਹਦੇ ਪਿੰਡ ਸਾਰੇ ਵਿਹੜੇ ਦੇ ਸਾਹਮਣੇ ਬੁਰੀ ਤਰ੍ਹਾਂ ਭੰਨਿਆ । ਮੁਤਾਲਬਾ ਮਲਕੀਤ ਨੂੰ ਪੇਸ਼ ਕਰਵਾਉਣ ਦਾ ਹੀ ਸੀ । ਪਹਿਲੋਂ ਤਾਂ ਦਾਰੇ ਪੋਲੀਸ ਦੀਆਂ ਮਿੰਨਤਾਂ ਕਰਦੀ ਰਹੀ, ਹਾੜੇ ਕਢਦੀ ਰਹੀ, ਪਰ ਜਦੋਂ ਉਸ ਨੂੰ ਗੁੱਤੋਂ ਫੜ ਕੇ ਗਲੀ ਵਿਚ ਘਸੀਟਿਆ, ਦਾਰੋ ਦਾ ਅਣਖਾ ਰੋਹ ਖਾ ਗਿਆ :
''ਭਤੀਜਿਉ ! ਤੁਸੀਂ ਜੋਰ ਲਾ ਲਓ. ਉਹਨੇ ਝੰਡੇ ਵੱਟ ਕੱਢਣ ਵਾਸਤੇ ਈ ਹਥਿਆਰ ਚੁੱਕੇ ਐ। ਹੋਰ ਮਾਰ ਲੈ ਕੁੱਤੇ ਦਿਆ ਪੁੱਤਾ ! ਤੇਰਾ ਪਤੰਦਰ ਸੀਰਮ ਪੀ ਕੇ ਛਡਗਾ । ਉਹ ਗਿਣ ਗਿਣ ਬਦਲੇ ਲਊਗਾ, ਬੱਡਾ ਧੱਗੜਾ।'
ਦਾਰੋ ਦੀਆਂ ਸਿੱਧੀਆਂ ਗਾਲ੍ਹਾਂ ਤੋਂ ਥਾਣੇਦਾਰ ਨੂੰ ਸ਼ਰਮ ਆ ਗਈ । ਉਸ ਦਾਰ ਨੂੰ ਮੁੜ ਵੱਲ ਦੀ ਨਾ ਲਾਈ। ਉਸ ਸੋਚਿਆ. ਚੂਹੜੀ ਦਾ ਕੀ ਐ ਪੱਗ ਨੂੰ ਹੀ ਹੱਥ ਪਾ ਲਵੇ । ਉਸ ਬੁੱਚੇ ਨੂੰ ਫੜਨ ਲਈ ਹਰੀਏ ਵਾਲੇ ਵੀ ਕਈ ਛਾਪੇ ਮਾਰੋ, ਪਰ ਹੱਥ ਕੁਝ ਨਾ ਆਇਆ । ਬੰਤੀ ਤੇ ਉਹਦੇ ਘਰ ਵਾਲੇ ਦੀ ਉਸ ਬੈਂਤਾਂ ਤੇ ਠੁੱਡਿਆਂ ਨਾਲ ਚੰਗੀ ਭਗਤ ਸਵਾਰੀ । ਉਹ ਅਗੋਂ ਨੱਕ ਉਤੇ ਮੱਖੀ ਨਹੀਂ ਬਹਿਣ ਦੇਂਦੇ ਸਨ । ਥਾਣੇਦਾਰ ਨੇ ਦੋਹਾਂ ਨੂੰ ਇਕ ਪਾਸੇ ਕਰ ਕੇ ਕਿਹਾ :
"ਉਹਦਾ ਇਨਾਮ ਪੰਜ ਹਜ਼ਾਰ ਦਾ ਏ; ਸਾਰਾ ਤੁਹਾਨੂੰ ਦੁਆ ਦਿਆਂਗਾ ।"
ਬੈਤੀ ਜ਼ਖਮ ਉਤੇ ਲੂਣ ਪੈ ਜਾਣ ਵਾਂਗ ਚਮਕ ਪਈ :
''ਅਸੀਂ ਠਾਣੇਦਾਰਾ, ਤੇਰੇ ਪੰਜ ਹਜ਼ਾਰ ਤੇ ਧਾਰ ਨਹੀਂ ਮਾਰਦੇ । ਗਰੀਬ ਆਂ ਤਾਂ ਕੀ ਲੱਹੜਾ ਆ ਗਿਆ । ਕਰਨੇ ਆਂ ਤਾਂ ਖਾਨੇ ਆਂ। ਅਸੀਂ ਸ਼ਰੀਕੇ ਕਬੀਲੇ ਵਿਚ ਨੱਕ ਕਾਹਤੋਂ ਵਢਾਈਏ । ਇਹ ਬੁਰਕੀ ਕਿਸੇ ਹੋਰ ਕੁੱਤੇ ਨੂੰ ਪਾਈਂ ਜਾ ਕੇ ।" ਬੰਤੀ ਦੇ ਕੰਨਾਂ ਵਿਚ ਬੱਚੇ ਦੀਆਂ ਪਾਈਆਂ ਵਾਲੀਆਂ, ਉਸ ਨੂੰ ਅਕੜੇਵਾਂ ਚਾੜ੍ਹ ਰਹੀਆਂ ਸਨ ।
ਗੁਰਜੀਤ ਦੇ ਰਿਸ਼ਤੇਦਾਰ ਪ੍ਰੋ: ਸੰਤੋਖ ਨੂੰ ਯੂਨੀਵਰਸਿਟੀ ਵਿਚੋਂ ਨਿਕਲਦੇ ਨੂੰ ਫੜ ਲਿਆਂਦਾ । ਕਿਲ੍ਹੇ ਵਿਚ ਰਾਤ ਦਿਨੇ ਮਾਰ ਖਾਂਦਿਆਂ ਉਸ ਡਿਪਟੀ ਨੂੰ ਆਖਿਆ :
“ਉਹ ਆਪਣੀ ਸਿਆਸੀ ਸਟੈਂਡ ਤੋਂ ਸਾਡੀ ਰਿਸ਼ਤੇਦਾਰੀ ਨੂੰ ਕੱਖ ਨਹੀਂ ਸਮਝਦਾ । ਮੈਨੂੰ ਭਾਵੇਂ ਸਾਰੀ ਉਮਰ ਮਾਰੀ ਜਾਵੇ; ਉਸ ਪੇਸ਼ ਨਹੀਂ ਹੋਣਾ। ਉਹ ਸਾਨੂੰ ਸਾਫ ਸਾਫ ਕਹਿ ਗਿਆ ਏ, ਆਪਣੀ ਭੈਣ ਨੂੰ ਰੋਟੀ ਦੇਵ ਨਾ ਦੇਵ ਮੇਰਾ ਤਾਂ ਹੁਣ ਇਨਕਲਾਥ ਈ ਰਿਸ਼ਤੇਦਾਰ ਐ। ਅਸੀਂ ਮਿੰਨਤ ਤਰਲਾ ਹੀ ਕਰ ਸਕਦੇ ਸੀ। ਉਸ ਸਾਡੀ ਇਕ ਨਹੀਂ ਮੰਨੀ।”
ਪ੍ਰੋਫੈਸਰ ਦੀ ਚੁਸ਼ਤੀ ਡੀ. ਐਸ. ਪੀ. ਨੂੰ ਕਿਵੇਂ ਵੀ ਪਰਭਾਵ ਨਾ ਦੇ ਸਕੀ । ਸੰਤੱਖ ਉਤੇ ਆਥਣ ਸਵੇਰ ਤਸ਼ੱਦਦ ਜਾਰੀ ਰਿਹਾ । ਗੁਰਜੀਤ ਦੇ ਪਿਉ ਦੀ ਧੌਲੀ ਦਾਹੜੀ ਪੁੱਟ ਕੇ ਉਹਦੀ ਜੇਬ ਵਿਚ ਪਾ ਦਿਤੀ । ਬਿਰਧ ਪੁਲੀਸ ਵਾਲਿਆਂ ਨਾਲ ਗੁਰਜੀਤ ਨੂੰ ਵੀ ਗਾਲ਼ਾਂ ਦੇ ਰਿਹਾ ਸੀ । ਉਸ ਪੁਲੀਸ ਨੂੰ ਦੁਹਾਈ ਪਾਈ, "ਜੀ ਉਹ ਤਾਂ ਮੇਰਾ ਮੁੰਡਾ ਈ ਨਹੀਂ । ਮੈਂ ਤਾਂ ਉਸ ਨੂੰ ਛਾਰਖਤੀ ਦੇ ਦੇਣੀ ਐ।"
ਗੁਰਜੀਤ, ਮਿੰਦਰ, ਮਿਹਰ ਸਿੰਘ ਤੇ ਹੁਕਮੇ ਦੇ ਘਰਦਿਆਂ ਤੇ ਰਿਸ਼ਤੇਦਾਰਾਂ ਤੱਕ ਨੂੰ ਥਾਣਿਆਂ ਵਿਚ ਡੱਕ ਕੇ ਕੁਟਾਪਾ ਚਾੜਿਆ ਅਤੇ ਮੂੰਹ ਕਾਲੇ 'ਕਰ ਕਰ ਕੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ । ਬੇਰਹਿਮ ਮਾਰ ਵਿਚ ਕਈਆਂ ਦੇ ਅੰਗ ਟੁੱਟ ਗਏ । ਮਾਪਿਆਂ ਤੇ ਰਿਸ਼ਤੇਦਾਰਾਂ ਦੇ ਵਸ ਕੁਝ ਨਹੀਂ ਸੀ । ਮੁੰਡੇ ਸਾਰੇ ਹੀ ਉਨ੍ਹਾਂ ਤੋਂ ਪਰਵਾਹਰੇ ਸਨ । ਮਾਪਿਆਂ ਦੀ ਕਰਮਾਂ ਤੇ ਸ਼ਾਕਰ ਰਹਿਣ ਵਾਲੀ ਪੁਰਾਣੀ ਅਧਿਆਤਮੀ ਸੱਚ, ਮੁੰਡਿਆਂ ਦੀ ਸਾਇੰਸੀ ਵਿਚਾਰਧਾਰਾ ਨੂੰ ਕਾਟ ਨਹੀਂ ਕਰਦੀ ਸੀ । ਨੌਜਵਾਨਾਂ ਮੌਤ ਦਾ ਸਾਰਾ ਡਰ ਵਗਾਹ ਮਾਰਿਆ ਸੀ । ਪੁਲੀਸ ਦੀ ਮਾਰ ਅਤੇ ਬੇਇੱਜਤੀ ਕਾਰਨ ਮਾਪੇ ਅਤੇ ਰਿਸ਼ਤੇਦਾਰ ਮੁੰਡਿਆਂ ਉਤੇ ਬੇਹੱਦ ਔਖੇ ਸਨ। ਕੀ ਬੁੜਿਆ ਸੀ, ਅਜਿਹੀ ਖੋਟੀ ਔਲਾਦ ਖੁਣੋਂ ।- ਮਿੰਦਰ ਦੇ ਰੀਟਾਇਰਡ ਥਾਣੇਦਾਰ ਭਰਾ ਅਤੇ ਪਿਉ ਨੇ ਡਟ ਕੇ ਆਖਿਆ ਸੀ ਕਿ ਸਾਡੇ ਨੂੰ ਥਾਏਂ ਗੋਲੀ ਮਾਰ ਦਿਤੀ ਜਾਵੇ । ਸੂਹ ਮਿਲ ਜਾਣ ਉਤੇ ਉਹ ਫੜਾਉਣ ਲਈ ਕਾਹਲੇ ਸਨ । ਕੇਵਲ ਹੁਕਮੇ ਦੀ ਘਰ ਵਾਲੀ ਪਰਮਿੰਦਰ ਨੇ ਹੀ ਸਾਰਿਆਂ ਨੂੰ ਛਾੜਿਆ ।
"ਭਗਤ ਸਿੰਘ ਨੂੰ ਵੀ ਉਹਦੇ ਵਾਰਸ ਬੇਵਕੂਫ਼ ਆਖਦੇ ਸਨ । ਜਿਨ੍ਹਾਂ ਤਾਰੀਖ਼ ਬਦਲਣੀ ਹੁੰਦੀ ਐ, ਗੁਰੂ ਗੋਬਿੰਦ ਸਿੰਘ ਵਾਂਗ ਤਸੀਹੇ ਵੀ ਸਹਿੰਦੇ ਐ।" ਉਸ ਗੱਦੀ ਦੇ ਬਾਲ ਨੂੰ ਚੁੰਮ ਲਿਆ "ਪੁੱਤਰਾ ! ਤੂੰ ਬਾਪ ਦਾ ਹਥਿਆਰ ਭੁੰਜੇ ਨਹੀਂ ਡਿੱਗਣ ਦੇਣਾ ।" ਪਰ ਮਨੁੱਖੀ ਮਮਤਾ ਅੱਖਾਂ ਵਿਚੋਂ ਧਾਰਧਾਰ, ਚੋਈ ਜਾ ਰਹੀ ਸੀ । ਉਸ ਬਾਕੀ ਸਾਥੀਆਂ ਨਾਲੋਂ ਆਪੇ ਨੂੰ ਨਖੋੜ ਲਿਆ । ਥਾਣੇਦਾਰ, ਡੀ. ਐਸ. ਪੀ. ਅਤੇ ਐਸ. ਪੀ. ਤਕ ਉਹਦੀਆਂ ਠੋਸ ਦਲੀਲਾਂ ਅਤੇ ਇਤਿਹਾਸਕ ਮਿਸਾਲਾਂ ਦਾ ਉੱਤਰ ਨਹੀਂ ਦੇ ਸਕੇ ਸਨ । ਉਹ ਇਕ ਤਰ੍ਹਾਂ ਆਪਣਾ ਪਤੀ ਵਾਰੀ ਬੈਠੀ ਸੀ; ਪਰ ਬੁੱਕਲ ਦੇ ਮੁੰਡੇ ਕਾਰਨ ਆਪ ਨੂੰ ਸਦਾ ਸੁਹਾਗਣ ਵੀ ਸਮਝਦੀ ਸੀ । ਉਹਦਾ ਮਨ ਆਖਦਾ—"ਹੋਣੀ ਨੇ ਇਕ ਦਿਨ ਕਾਰਾ ਕਰਨਾ ਹੈ । ਮੈਂ ਰੋਵਾਂਗੀ ਜ਼ਰੂਰ । ਜੀਹਦਾ ਪਿਆਰ ਵੱਢ ਹੋ ਜਾਵੇ, ਉਹ ਧਾਹਾਂ ਵੀ ਮਾਰੇਗਾ, ਆਪਣਾ ਆਪ ਵੀ ਤੋੜੇਗਾ, ਪਰ ਮੇਰੀ ਸੰਗਵਾਰ ਧੌਣ ਹਮੇਸ਼ਾ ਹਮੇਸ਼ਾ ਲਈ ਉੱਚੀ ਰਹੇਗੀ ।" ਉਹ ਅੰਦਰੇ ਅੰਦਰ ਫਿਸ ਪੈਂਦੀ। ਉਸ ਨੂੰ ਆਲੇ ਦੁਆਲੇ ਝਾਤ ਮਾਰਿਆਂ ਵੀ ਆਪਣਾ ਹਾਣ ਨਹੀਂ ਦਿਸਦਾ ਸੀ।
ਹਰ ਤਰ੍ਹਾਂ ਦੀਆਂ ਸਖ਼ਤੀਆਂ, ਨਰਮੀਆਂ ਅਤੇ ਲਾਲਚ ਦੇ ਹੱਥਕੰਡੇ ਵਰਤ ਲੈਣ ਪਿਛੋਂ ਜਦੋਂ ਮੁਖਬੇਨ ਸਿੰਘ ਦੇ ਕਾਤਲ ਕਿਵੇਂ ਵੀ ਪੇਸ਼ ਨਾ ਹੋਏ, ਤਦ ਆਈ ਜੀ ਸ਼ਰਮੇ ਨੇ ਪੁਲੀਸ ਅਫ਼ਸਰਾਂ
ਦੀ ਇਕ ਸਾਂਝੀ ਮੀਟਿੰਗ ਜ਼ਿਲੇ ਦੇ ਹੈੱਡ ਕੁਆਟਰ ਤੇ ਸੱਦ ਲਈ । ਉਸ ਮੀਟਿੰਗ ਵਿਚ ਐਸ. ਪੀ. ਇਕਬਾਲ ਸਿੰਘ, ਡੀ. ਐਸ. ਪੀ. ਹਰਿਦਰ ਸਿੰਘ, ਇਨਸਪੈਕਟਰ ਹਰਮੇਲ ਸਿੰਘ ਅਤੇ ਥਾਣੇਦਾਰ ਸਵਰਨ ਸਿੰਘ ਖ਼ਾਸ ਤੌਰ ਤੇ ਸ਼ਾਮਲ ਕੀਤੇ ਗਏ ਸਨ । ਇਹਨਾਂ ਕਾਤਲਾਂ ਦੀ ਗਰਿਫਤਾਰੀ ਵਾਸਤੇ ਆਈ. ਜੀ. ਸ਼ਰਮੇ ਨੇ ਜਾਣ ਕੇ ਸਿੱਖ ਸਟਾਫ਼ ਲਾਇਆ ਸੀ। ਜਗੀਰਦਾਰ ਦਾ ਕਤਲ ਨੰਗਾ ਹੋ ਚੁੱਕਾ ਸੀ. ਪਰ ਮਫ਼ਰੂਰ ਕਾਤਲ ਫੜੇ ਨਹੀਂ ਜਾ ਰਹੇ ਸਨ । ਇਹ ਪੰਜਾਬ ਪੁਲੀਸ ਦੀ ਹਾਨੀ ਵਾਲੀ ਗੱਲ ਸੀ । ਆਈ. ਜੀ. ਸ਼ਰਮੋ ਦੀ ਉੱਤਰੀ ਭਾਰਤ ਵਿਚ ਧਾਂਕ ਪਈ ਹੋਈ ਸੀ । ਉਹ ਆਪਣੀ ਬੇਇੱਜ਼ਤੀ ਬੁਰੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ । ਅਖ਼ਬਾਰਾਂ ਵਿਚ ਆਏ ਦਿਨ ਪੋਲੀਸ ਦੇ ਵਿਰੁੱਧ ਐਡੀਟੋਰੀਅਲ ਆ ਜਾਂਦੇ : ਪੋਲੀਸ ਵਿਹਲੀਆਂ ਖਾ ਰਹੀ ਹੈ—ਸਫ਼ੈਦ ਹਾਥੀ। ਆਈ. ਜੀ. ਸ਼ਰਮੇ ਹੱਥ ਇਹ ਤਹਿਰੀਕ ਮਸੀਂ ਲਗੀ ਸੀ। ਉਹ ਇਸ ਬਹਾਨੇ ਪੰਜਾਬ ਦੇ ਅਣਖੀਲੇ ਤੇ ਇਨਕਲਾਬੀ ਗੱਭਰੂਆਂ ਦੇ ਆਹੂ ਲਾਹੁਣੇ ਚਾਹੁੰਦਾ ਸੀ । ਅਬਦਾਲੀ ਦੇ ਰਾਜ ਵਿਚ ਸਿੰਘ ਦੇ ਸਿਰ ਦਾ ਮੁੱਲ ਅੱਸੀ ਰੁਪਏ ਪੈਂਦਾ ਸੀ ਅਤੇ ਕਾਂਗਰਸ ਦੇ ਰਾਜ ਵਿਚ ਪੰਜ ਹਜ਼ਾਰ । ਕਰਤੱਵ ਅਥਵਾ ਦੇਸ਼ ਦੋਹਾਂ ਜੁਗਾਂ ਵਿਚ ਸਾਧਾਰਨ ਲੋਕਾਂ ਲਈ ਜ਼ੁਲਮ ਦੇ ਵਿਰੁੱਧ ਘੋਲ ਕਰਨਾ ਸੀ । ਸ਼ਰਮਾ ਸਾਹਬ ਨੇ ਪੰਜਾਬ ਸਰਕਾਰ ਤੋਂ ਪਰਵਾਹਰਾ ਹੋ ਕੇ ਚੰਮ ਦੀਆਂ ਚਲਾਈਆਂ ਸਨ । ਦੁਆਬੇ, ਮਾਝੇ ਅਤੇ ਮਾਲਵੇ ਵਿਚ ਉਸ ਇਕ ਤਰ੍ਹਾਂ ਇਨਕਲਾਬੀ ਮੁੰਡਿਆਂ ਦਾ ਸ਼ਿਕਾਰ ਖੇਡਿਆ ਸੀ। ਜਿਹਨਾਂ ਵਿਚ ਅੱਧਿਓਂ ਬਹੁਤੇ ਅਸਲੋਂ ਬੇਗੁਨਾਹ ਸਨ । ਉਹ ਵਧ ਤੋਂ ਵਧ ਨਕਸਲਵਾੜੀਆਂ ਨੂੰ ਪਨਾਹ ਦੇਣ ਵਾਲੇ ਜਾਂ ਉਹਨਾਂ ਦੇ ਹਮਦਰਦ ਸਨ ।
ਨਕਸਲਵਾੜੀਆਂ ਆਪਣੀ ਥਾਂ ਘਟ ਨਹੀਂ ਗੁਜ਼ਾਰੀ ਸੀ । ਕਈਆਂ ਨੂੰ ਸ਼ੱਕ ਵਿਚ ਹੀ ਅਨਾੜੀਆਂ ਭੁੰਨ ਕੇ ਰਖ ਦਿਤਾ ਸੀ । ਅੰਡਰ ਗਰਾਊਂਡ ਹੋ ਜਾਣ ਕਾਰਨ ਉਹਨਾਂ ਦਾ ਇਕ ਤਰ੍ਹਾਂ ਲੋਕਾਂ ਨਾਲੋਂ ਸੰਬੰਧ ਟੁੱਟ ਗਿਆ । ਕਈ ਵਾਰ ਪਨਾਹ ਦੇਣ ਵਾਲਾ ਆਪਣੇ ਦੁਸ਼ਮਣਾਂ ਨੂੰ ਚੁਗਲਖੋਰ, ਪੋਲੀਸ ਦੇ ਟਾਊਟ ਦਸ ਕੇ ਜ਼ਾਤੀ ਬਦਲੇ ਲੈਣ ਲਗ ਪੈਂਦਾ। ਆਈ. ਜੀ. ਨੂੰ ਇਹ ਆਸ ਹੀ ਨਹੀਂ ਸੀ, ਤਹਿਰੀਕ ਇਕਦਮ ਬਾਰੂਦ ਵਾਂਗ ਭੜਕ ਕੇ ਆਪਣੇ ਉਸਾਰ ਉਤੇ ਆ ਜਾਵੇਗੀ । ਉਹ ਅੰਦਰੋਂ ਘਬਰਾ ਵੀ ਗਿਆ ਸੀ ; ਪਰ ਮਾਤਹਿਤਾਂ ਵਿਚ ਪਰਭਾਵ ਬਣਾਈ ਰਖਦਿਆਂ ਉਸ ਆਖਣਾ ਸ਼ੁਰੂ ਕੀਤਾ :
"ਨਰਮੀ, ਲਾਲਚ, ਸਖ਼ਤੀ ਔਰ ਆਖ਼ਰ ਮੈਂ ਫੂਟ ਰਾਜਨੀਤੀ ਸ਼ਾਸਤਰ ਮੇਂ ਯਿਹ ਚਾਰ ਹਥਿਆਰ ਵਰੋਧੀਓ ਕੋ ਕਾਬੂ ਕਰਨੇ ਕੇ ਲੀਏ ਲਿਖੇ ਹੈਂ । ਅਕਬਰ ਨੇ ਹਿੰਦੁਸਤਾਨੀ ਰਾਜਾਓਂ ਮੇਂ ਫੂਟ ਡਾਲੀ ਔਰ ਐਸ਼ ਸੇ ਸਾਰੇ ਹਿੰਦੋਸਤਾਨ ਪਰ ਹਕੂਮਤ ਕੀ । ਔਰੰਗਜ਼ੇਬ ਨੇ ਸਖ਼ਤੀ ਕੀ ਤੋਂ ਮੁਗਲ ਰਾਜ ਕਾ ਜਵਾਲ ਸ਼ੁਰੂ ਹੋ ਗਿਆ। ਅੰਗਰੇਜ਼ ਕੇ ਦੇਖ ਲੋ, ਪਹਿਲੇ ਰਿਆਸਤੋਂ ਕੇ ਲੜਾਤੇ ਰਹੇ, ਫਿਰ ਹਿੰਦੂ ਮੁਸਲਮਾਨ ਕੇ ਫਸਾਦ ਕਰਵਾਤੇ ਰਹੇ । ਨੈਕਸਲਾਈਟਾਂ ਮੈਂ ਵੀ ਝਗੜੇ ਕਰਵਾਓ । ਮੁਖਬੰਨ ਸਿੰਘ ਕੇ ਕਤਲ ਮੇਂ ਟਾਪ ਕੇ ਲੀਡਰੋਂ ਕਾ ਹਾਥ ਹੈ । ਅਬ ਉਨ ਕੇ ਮਾਰਨਾ ਨਹੀਂ; ਜਿਉਂਦੇ ਫੜਨ ਦੀ ਕੋਸ਼ਿਸ਼ ਕਰਨੀ ਹੈ ।" ਉਹਦੀ ਹਿੰਦੀ ਉਰਦੂ ਦੀ ਰਲ ਗੱਡ ਬੋਲੀ ਮੱਲੋ ਮੱਲੀ ਪੰਜਾਬੀ ਲੈਅ ਵਿਚ ਆ ਜਾਂਦੀ। "ਇਹਨਾਂ ਦੇ ਹੱਕ ਮੈਂ ਪੀਕਿੰਗ ਰੇਡੀਓ ਕੀ ਬਕਵਾਸ ਸੁਣੀ ਹੋਗੀ । ਇਨਕੇ ਸਾਥੀ ਨਾਗਾ ਕਬਾਇਲੀਓਂ ਕੀ ਮਾਰਫ਼ਤ ਚੀਨ ਜਾਣ ਲਗ ਪਏ ਹਨ । ਰੈੱਡ ਲਿਟਰੇਚਰ, ਹਥਿਆਰ ਔਰ ਪੈਸਾ ਕੈਸੇ ਆਤਾ ਹੈ ? ਯਿਹ ਜਾਣਕਾਰੀ ਲੈਣੇ ਕੇ ਲਿਏ ਇਨ ਮੇਂ ਸੇ ਬੰਦੇ ਤੋੜਨੇ ਹੈਂ । ਹਮੇਂ ਹਰ ਤਰ੍ਹਾਂ ਕੀ ਜਾਣਕਾਰੀ ਚਾਹਿਏ । ਬਾਤ ਇਤਨੀ ਛੋਟੀ ਨਹੀਂ ਰਹੀ, ਜਿਤਨੀ ਹਮ ਸਮਝਤੇ ਰਹੇ । ਇਨ ਕੇ ਗਰੁਪ ਮੇਂ ਏਕ ਧੀਰੋ ਰਾਮ ਹੈ। ਉਸ ਕਾ ਖ਼ਿਆਲ ਰਖਣਾ । ਸੁਣਾ ਹੈ ਵੋਹ ਚਾਰੂ ਸੋ ਮਿਲਣੇ
ਦਾਰਜੀਲਿੰਗ ਗਿਆ ਥਾਂ । ਚੀਨੀ ਦੂਤਾਵਾਸ ਸੇ ਵੀ ਉਸ ਕੇ ਸਬੰਧ ਹੈਂ। ਉਸੇ ਹਰਗਿਜ਼ ਨਹੀਂ ਮਾਰਨਾ ਬਹੁਤ ਕਾਮ ਕਾ ਬੰਦਾ ਹੈ । ਦੁਸ਼ਮਣ ਕਾ ਜਾਸੂਸ, ਹਮਾਰਾ ਜਾਸੂਸ ਵੀ ਹੋ ਸਕਦਾ ਹੈ। ਕੁਝ ਕਰੋ ਬਈ, ਕੈਸੇ ਕਰੋ, ਕਾਤਲ ਜ਼ਿੰਦਾ ਹਮਾਰੇ ਹਾਥ ਆਣੇ ਚਾਹੀਏ । ਜ਼ਿੰਦਗੀ ਮੈਂ ਹਮੇਸ਼ਾ ਮੌਕੇ ਨਹੀਂ ਆਇਆ ਕਰਤੇ । ਹਮੇਂ ਖੁਦ ਮੌਕੇ ਕੀ ਤਲਾਸ਼ ਮੈਂ ਨਿਕਲਣਾ ਚਾਹੀਏ। ਕਾਤਲ ਕੇ ਪਕੜਨੇ ਕੇ ਲੀਏ ਦਿਨ ਰਾਤ ਏਕ ਹੋਣਾ ਚਾਹੀਏ ਪਿਆਰੋ । ਸਰਦਾਰ ਇਕਬਾਲ ਸਿੰਘ ! ਕੋਈ ਔਰ ਬਾਤ ?" ਏਨੀ ਕਹਿ ਕੇ ਪਰਸਰਾਮ ਨੇ ਬੁੱਲ ਭਚੀੜ ਲਏ ।
"ਜਨਾਬ, ਇਹ ਠੀਕ ਹੈ. ਇਸ ਲਹਿਰ ਦੀਆਂ ਜੜ੍ਹਾਂ ਲੋਕਾਂ ਵਿਚ ਨਹੀਂ ਲੱਗੀਆਂ: ਪਰ ਇਹਨਾਂ ਦੀਆਂ ਜੜ੍ਹਾਂ ਨੂੰ ਲੋਕਾਂ ਵਿਚ ਲਗਣੇਂ ਬਹੁਤਾ ਸਮਾਂ ਰੋਕਿਆ ਵੀ ਨਹੀਂ ਜਾ ਸਕਦਾ ।" ਐਸ. ਪੀ. ਇਕਬਾਲ ਸਿੰਘ ਨੇ ਮਨ ਦੀ ਦੁਬਿਧਾ ਆਖਣੀ ਸ਼ੁਰੂ ਕਰ ਦਿੱਤੀ। "ਗ਼ਦਰੀ ਬਾਬਿਆਂ, ਸਰਦਾਰ ਭਗਤ ਸਿੰਘ ਹੋਰਾਂ ਤੇ ਜਹਾਜ਼ੀਆਂ ਦੀਆਂ ਬਗਾਵਤਾਂ ਨੇ ਸਾਮਰਾਜ ਨੂੰ ਕਮਜ਼ੋਰ ਕਰਨ ਤੇ ਲੋਕਾਂ ਨੂੰ ਉਠਾਣ ਵਿਚ ਵੱਡਾ ਹਿੱਸਾ ਪਾਇਆ ਸੀ । ਜੇ ਇਸ ਲਹਿਰ ਨੂੰ ਤਸ਼ੱਦਦ ਦੇ ਜ਼ੋਰ ਦਬਾ ਵੀ ਦਿੱਤਾ : ਇਹ ਕੀ ਗਰੰਟੀ ਐ, ਹੋਰ ਨਹੀਂ ਉਠੇਗੀ। ਸਰਕਾਰ ਨੂੰ ਬੇਰੁਜ਼ਗਾਰੀ ਤੇ ਗਰੀਬੀ ਦੂਰ ਕਰਨ ਲਈ ਵੀ ਕੁਝ ਹੱਥ ਪੈਰ ਮਾਰਨੇ ਚਾਹੀਦੇ ਹਨ ।"
"ਆਗੇ ਕੀ ਜਾਣੇ ਬਲਾ। ਹਮੇਂ ਆਪਣੇ ਟਾਈਮ ਮੈਂ ਫਰਜ ਪੂਰਾ ਕਰਨਾ ਹੈ । ਰੱਦ ਬਦਲ ਤੋਂ ਚਲਤਾ ਹੈ, ਚਲਤਾ ਹੀ ਰਹੇਗਾ । 'ਯਹ ਲਹਿਰ ਗਰੀਬ, ਬੇਰੁਜ਼ਗਾਰੋਂ ਸੇ ਨਹੀਂ ਆਈ । ਨੱਬੇ ਵੀ ਸਦੀ ਸਭ ਖਾਤੇ ਪੀਤੇ ਘਰੋਂ ਕੇ ਨੌਜਵਾਨ ਹੈ । ਦਿਨ ਕੀ ਮੂਰਖਤਾ ਹੀ ਯਿਹ ਹੈ ਕਿ ਤਹਿਰੀਕ ਕੇ ਗ਼ਰੀਬਾਂ ਔਰ ਬੇਰੁਜ਼ਗਾਰ ਮੈਂ ਨਹੀਂ ਲੇ ਗਏ । ਦੇਖੋ ਭਾਈ ਸਾਹਬ ! ਹਮ ਲੱਗ ਪਾਲਸੀ ਮੇਕਰ ਤੋਂ ਹੈਂ ਨਹੀਂ । ਹਮਾਰੀ ਡਿਊਟੀ ਹੈ, ਸਿਰਫ ਅਮਨ ਕਾਨੂੰਨ ਬਹਾਲ ਰਖਣਾ ।" ਪਰਸਰਾਮ ਨੂੰ ਪਤਾ ਸੀ, ਸਿੱਖ ਅਫ਼ਸਰਾਂ ਨਾਲ ਹੋਰ ਤਰ੍ਹਾਂ ਦਾ ਵਰਤਾਅ ਕਰਨਾ ਹੈ ਤੇ ਹਿੰਦੂਆਂ ਨਾਲ ਬਿਲਕੁਲ ਆਪਣਿਆਂ ਵਰਗਾ । ਮੈਂ ਤੋਂ ਆਪ ਕੋ ਯਿਹ ਵਿਸ਼ਵਾਸ ਦਿਲਾਣੇ ਆਇਆ ਹੈ ਕਿ ਇਸ ਤਹਿਰੀਕ ਕੋ ਦਬਾਣੇ ਔਰ ਕ ਤਲੋਂ ਕੇ ਪਕੜਨੇ ਕੇ ਲੀਏ ਕਾਨੂੰਨ ਸੋ ਬਾਹਰ ਵੀ ਜਾਣਾ ਪੜੇ, ਤੋ ਕੋਈ ਬਾਤ ਨਹੀਂ । ਮੈਂ ਆਪ ਕੇ ਸਾਥ ਹੂੰ । ਸ਼ਰਾਰਤੀ ਲੰਗ ਕੇ ਦਬਾ ਕੇ ਰੱਖਣਾ ਹਮਾਰਾ ਅੱਵਲੀਨ ਫਰਜ਼ ਹੈ ।"
ਮੀਟਿੰਗ ਮੁੱਕ ਜਾਣ ਪਿਛੋਂ ਆਈ. ਜੀ. ਪੁੱਛ-ਦਸ ਲਈ ਵਲ ਕੇ ਲਿਆਂਦੇ ਮਰਦਾ ਜਨਾਨੀਆਂ ਉਤੇ ਇਕ ਝਾਤ ਮਾਰਨ ਲਈ ਬਾਹਰ ਆ ਗਿਆ । ਅਫ਼ਸਰਾਂ ਨੂੰ ਆਉਂਦੇ ਵੇਖ ਉਹ ਸਾਰੇ ਉਠ ਕੇ ਖਲੇ ਗਏ । ਕੁੱਟ ਦੇ ਭੰਨਿਆਂ ਤੋਂ ਨਾ ਹੱਥ ਜੋੜੇ ਜਾ ਰਹੇ ਸਨ ਅਤੇ ਨਾ ਹੀ ਪੰਰਾਂ ਤੇ ਖਲੋਤਾ ਜਾਂਦਾ ਸੀ । ਪਰਮਿੰਦਰ ਨੂੰ ਵੇਖ ਕੇ ਆਈ. ਜੀ. ਬਾਜ਼ ਦੇ ਪੰਜਿਆਂ ਵਰਗੀਆਂ ਅੱਖਾਂ ਗੱਡ ਕੇ ਖਲੇ ਗਿਆ। ਕੁੜੀ ਨੂੰ ਜਾਪਿਆ, ਜਮਦੂਤ ਝਪਟ ਮਾਰ ਕੇ ਬੱਚਾ ਖੋਹ ਲਏਗਾ ।
"ਯਿਹ ਕੌਨ ਹੈ ?" ਪਰਸਰਾਮ ਨੇ ਹੋਰ ਤਿੱਖਿਆ ਝਾਕਦਿਆਂ ਪੁੱਛਿਆ।
"ਜੀ ਕਾਤਲ ਹੁਕਮੇ ਦੀ ਘਰ ਵਾਲੀ ਹੈ ।" ਡੀ. ਐਸ. ਪੀ. ਹਰਿੰਦਰ ਨੇ ਉੱਤਰ ਦਿੱਤਾ ।
"ਵੋਹ ਜੋ ਕਮਿਊਨਿਸਟ ਅਖ਼ਬਾਰ ਦਾ ਕਵੀ ਐਡੀਟਰ ਥਾ ?''
''ਹਾਂ ਜਨਾਬ ।"
"ਆਪ ਕੇ ਮਾਲਕ ਪਿਆਰਾ ਹੈ ਕਿ ਬੱਚਾ ?" ਆਈ. ਜੀ. ਨੇ ਪਰਮਿੰਦਰ ਨੂੰ ਇਉਂ ਸਵਾਲ ਕੀਤਾ, ਜਿਵੇਂ ਦੋਹਾਂ ਵਿਚੋਂ ਇਕ ਹੈ ਨਹੀਂ ।
ਪਰਮਿੰਦਰ ਪੈਂਦੀ ਸੱਟੇ ਘਬਰਾ ਗਈ । ਉਸ ਨੂੰ ਆਸ ਨਹੀਂ ਸੀ, ਉਸ ਅੱਗੇ ਨੰਗੀ ਤਲਵਾਰ ਰਖ ਦਿੱਤੀ ਜਾਵੇਗੀ । ਉਸ ਮਨ ਸਾਧ ਕੇ ਤਸੱਲੀ ਨਾਲ ਉੱਤਰ ਦਿੱਤਾ ।
"ਹਰ ਮਾਂ ਬੱਚੇ ਨੂੰ ਪਿਆਰ ਕਰਦੀ ਹੈ ਤੇ ਔਰਤ ਮਾਲਕ ਨੂੰ ।"
''ਓਅਹ !'' ਆਈ. ਜੀ. ਦੇ ਸਿਰ ਵਿਚੋਂ ਅਫਸਰੀ ਧੂੰਆਂ ਨਿਕਲ ਗਿਆ । ਉਸ ਸੱਚਿਆ ਹੀ ਨਹੀਂ ਸੀ, ਐਨਾ ਸਹੀ ਤੇ ਪਟਾਕ ਤੇ ਪਟਾਕ ਉੱਤਰ ਇਕ ਸਾਧਾਰਨ ਜਨਾਨੀ ਕੱਲੋਂ ਮਿਲੇਗਾ । ਦੇਖੋ ਬੇਟਾ, ਮਾਲਕ ਤੋਂ ਅਥ ਕਿਸਮਤ ਸੇ ਹੀ ਮਿਲੇਗਾ । ਵੋਹ ਅਪਨੀ ਬੇਵਕੂਫੀਓਂ ਸੇ ਬਹੁਤ ਦੂਰ ਚਲਾ ਗਿਆ ਹੈ । ਆਪ ਇਸ ਪਿਆਰੇ ਬੱਚੇ ਪਰ ਤਰਸ ਖਾਈਏ ਔਰ ਅੱਛੀ ਤਰ੍ਹਾਂ ਪਾਲੀਏ ।"
ਪਰਮਿੰਦਰ ਦੇ ਦਿਲ ਨਾਲ ਬੁਲ੍ਹ ਵੀ ਕੰਝ ਗਏ। ਪਰ ਉਹ ਸੁੱਕੇ ਬੁੱਲਾਂ ਉਤੇ ਜੀਭ ਫੇਰ ਕੇ ਬੋਲੀ :
"ਜਿਹੜਾ ਬਾਪ ਆਪਣੇ ਪੁੱਤਰ ਨੂੰ ਵਧੀਆ ਇਨਸਾਨ ਨਹੀਂ ਬਣਾ ਸਕਦਾ, ਭੁੱਖਾਂ ਤੋਂ ਨਹੀਂ ਬਚਾ ਸਕਦਾ ; ਉਸ ਬਾਪ ਦਾ ਗਲਤ ਨਜ਼ਾਮ ਵਿਰੁੱਧ ਜੂਝ ਮਰਨਾ ਹੀ ਠੀਕ ਹੈ ।" ਕੁੜੀ ਨੇ ਲੰਮਾ ਹਉਕਾ ਭਰ ਕੇ ਅਗਾਂਹ ਆਖਿਆ। "ਸਾਹਬ! ਫ਼ਰਾਂਸ ਦੇ ਇਕ ਬਾਗੀ ਨੂੰ ਜਦ ਨਾਜ਼ੀ ਗੋਲੀ ਮਾਰਨ ਲਗੋ : ਉਹਨਾਂ ਉਸ ਦੀ ਆਖ਼ਰੀ ਖਾਹਸ਼ ਪੁੱਛੀ । ਪਤਾ ਏ ਕੀ ਬਾਗੀ ਨੇ ਕਿਹਾ ? ਮੇਰੀ ਜ਼ਬਰਦਸਤ ਖਾਹਸ਼ ਹੈ, ਮੈਂ ਮੁੜ ਫਰਾਂਸ ਵਿਚ ਪੈਦਾ ਹੋਵਾਂ, ਹਥਿਆਰ ਚੁੱਕਾਂ ਅਤੇ ਫਰਾਂਸ ਦੀ ਪਵਿੱਤਰ ਧਰਤੀ ਤੋਂ ਨਾਜ਼ੀ ਬੁੱਚੜਾਂ ਦਾ ਖ਼ਾਤਮਾ ਕਰ ਦੇਵਾਂ । ਸਾਹਬ ! ਜਿਸ ਮਹਾਜ ਉਤੇ ਮੇਰਾ ਮਾਲਕ ਮਾਰਿਆ ਜਾਵੇਗਾ. ਇਹ ਬੱਚਾ ਓਸੇ ਮਹਾਜ਼ ਦੀ ਖ਼ਾਲੀ ਥਾਂ ਭਰੇਗਾ । ਮੈਂ ਖੁਦ ਚੰਡੀ ਬਣਾਂਗੀ ।" ਕੁੜੀ ਬੱਚੇ ਨੂੰ ਛਾਤੀ ਨਾਲ ਘੁਟ ਕੇ ਗੁੱਬਾਂ ਮਾਰ ਉਠੀ ਅਤੇ ਦੋ ਕਦਮ ਪਿਛਾਂਹ ਹਟ ਗਈ।
"ਹੂੰਅ ਜਜ਼ਬਾਤ ਤੋਂ ਬਹੁਤ ਅੱਛੇ ਹੈਂ । ਮਗਰ ਨਾਦਾਨ, ਜਜ਼ਬਾਤ ਸੇ ਸਰਕਾਰੇਂ ਨਹੀਂ ਬਦਲਾ ਕਰਤੀ । ਮਾਲੂਮ ਹੋਤਾ ਹੈ, ਆਪ ਕੇ ਮਾਲਕ ਨੇ ਕਾਫ਼ੀ ਜਨੂੰਨ ਦੀਆ ਹੈ ।" ਪਰਜਰਾਮ ਨੇ ਇਕ ਪਲ ਰੁਕ ਕੇ ਮੁੜ ਆਖਿਆ: "ਦੇਖੋ ਬੇਟੀ ਆਪ ਕੇ ਮਾਲਕ ਕੋ ਜ਼ਿੰਦਗੀ ਮਿਲ ਸਕਤੀ ਹੈ । ਜਬ ਜਨੂੰਨ ਉਤਰ ਜਾਏ, ਤੋਂ ਮੁਝੇ ਮਿਲਨਾ ਸ਼ਾਇਦ ਕੁਝ ਕਰ ਸਕੇ । ਡੀ. ਐਸ. ਪੀ. ਸਾਹਬ ! ਇਸੇ ਅਭੀ ਛੱੜ ਦੇ ।" ਉਹ ਇਕ ਕਦਮ ਭਰ ਕੇ ਫਿਰ ਰੁਕ ਗਿਆ । "ਬੇਟੀ ! ਲਾਖ ਯਤਨ ਕਰੋ, ਜ਼ਿੰਦਗੀ ਦੁਬਾਰਾ ਵਾਪਸ ਨਹੀਂ ਆਤੀ । ਆਪ ਕੀ ਔਰ ਆਪ ਕੇ ਮਾਲਕ ਕੀ ਸੂਝ ਕੋ ਦੇਸ਼ ਔਰ ਕੰਮ ਕੇ ਕਾਮ ਆਨਾ ਚਾਹੀਏ ।"
ਸੁਣਨ ਵਾਲੇ ਸਾਰੇ ਅਵਾਕ ਹੀ ਰਹਿ ਗਏ । ਉਹਨਾਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ, ਐਨਾ ਸਖ਼ਤ ਸੁਭਾ ਅਫ਼ਸਰ ਐਨਾ ਮਿਹਰਬਾਨ ਵੀ ਹੋ ਜਾਵੇਗਾ। ਚਿਲਕਣੇ ਤੇ ਚੀਕਣੇ ਬੂਟਾਂ ਨਾਲ ਕਦਮਾਂ ਤਰਦਾ ਆਈ. ਜੀ. ਅਫਸਰਾਂ ਨਾਲ ਚਾਹ ਉਤੇ ਜਾ ਬੈਠਾ ।
18
ਵਰੋਧ ਅਤੇ ਇਖ਼ਲਾਕੀ ਗ਼ਦਾਰੀ
ਸੰਤਾ ਸਿੰਘ ਮੁਜ਼ਾਰਾ ਕਦੋਂ ਦਾ ਨੌਂ ਮਹੀਨੇ ਦੀ ਸਜ਼ਾ ਕੱਟ ਕੇ ਆ ਗਿਆ ਸੀ । ਸੇਠ ਬਾਇੱਜ਼ਤ ਸਮਝੌਤੇ ਨਾਲ ਜ਼ਮੀਨ ਛੱਡ ਕੇ ਜਾਣ ਲਈ ਤਿਆਰ ਸੀ । ਉਸ ਲੇਬਰ ਰਾਹੀਂ ਮੰਡ ਦੀ ਉੱਚੀ ਨੀਵੀਂ ਜ਼ਮੀਨ ਨੂੰ ਬੁਲਡੋਜ਼ਰਾਂ ਨਾਲ ਤੋੜ ਕੇ ਵਾਹੀ ਯੋਗ ਬਣਾਇਆ ਸੀ । ਪਰ ਸੀਡ ਦੇ ਬਹਾਨੇ ਮਹਿੰਗੀ ਕਣਕ ਵੇਚ ਕੇ ਲੱਖਾਂ ਵੀ ਬਣਾਏ ਸਨ । ਸਰਕਾਰੀ ਪਟੇ ਵਾਲੀ ਤੋਂ ਬਿਨਾਂ ਨਾਲ ਲਗਦੀ ਢਾਈ ਤਿੰਨ ਸੋ ਏਕੜ ਜ਼ਮੀਨ, ਉਸ ਚੁੱਪ ਚੁਪੀਤੇ ਧੱਕੇ ਨਾਲ ਹੋਰ ਵਾਹ ਲਈ ਸੀ । ਉਹ ਜ਼ਮੀਨ ਸੰਤਾ ਸਿੰਘ ਹੋਰਾਂ ਦੀ ਵੀ ਨਹੀਂ ਸੀ । ਥੋੜੀ ਬਹੁਤ ਵਾਹ ਉਹ ਜ਼ਰੂਰ ਲੈਂਦੇ ਸਨ ; ਪਰ ਸਰਕਾਰ ਨੂੰ ਮਾਲੀਆਂ
ਵਗੈਰਾ ਕੁਝ ਨਹੀਂ ਦਿੰਦੇ ਸਨ । ਮਾੜੇ ਦੱਗਿਆ ਨਾਲ ਧਰਤੀ ਦਾ ਸਤਰ ਤੋੜ ਕੇ ਉਸ ਨੂੰ ਪੱਧਰੀ ਨਹੀਂ ਕਰ ਸਕੇ ਸਨ । ਅਸਲ ਵਿਚ ਉਹ ਥੋੜੇ ਥੋੜੇ ਘਰਾਂ ਦੇ ਤਿੰਨ ਚਾਰ ਗਰੀਬ ਮੁਸਲਮਾਨ ਪਿੰਡਾਂ ਦੀ ਜ਼ਮੀਨ ਸੀ। ਜਿਸ ਨੂੰ ਆਜ਼ਾਦੀ ਦੇ ਘਲੂਘਾਰੇ ਵਿਚ ਛੱਡ ਕੇ ਉਹ ਪਾਕਿਸਤਾਨ ਚਲੇ ਗਏ ਸਨ । ਮੰਡ ਦੀ ਮੁੜ ਜੰਗਲ ਹੋ ਗਈ ਜ਼ਮੀਨ ਨੂੰ ਕਸਟੋਡੀਅਨ ਨੇ ਵੀ ਨਹੀਂ ਸੰਭਾਲਿਆ ਸੀ । ਸੰਨ ਸੰਤਾਲੀ ਅਠਤਾਲੀ ਦੀਆਂ ਭਾਰੀ ਬਾਰਸ਼ਾਂ ਨੇ ਕੱਚੇ ਪਿੰਡ ਢਾਹ ਸੁੱਟੇ ਅਤੇ ਦਰਿਆ ਦੇ ਹੜ੍ਹਾਂ ਉਹਨਾਂ ਪਿੰਡਾਂ ਦਾ ਨਾਂ-ਨਿਸ਼ਾਨ ਵੀ ਮਿਟਾ ਦਿਤਾ ਸੀ । ਪਿੰਡਾਂ ਵਾਲੀ ਉੱਚੀ ਥਾਂ ਕਾਹ ਦੱਬ, ਟਾਹ- ਲੀਆਂ ਤੇ ਕਿੱਕਰਾਂ ਨੇ ਮੱਲ ਲਈ। ਮੰਡ ਦੇ ਪਿੰਡਾਂ ਵਿਚ ਦਿਹਾੜੀ ਕਰਨ ਵਾਲੇ ਗਰੀਬ ਲੋਕ ਸਨ; ਜਿਨ੍ਹਾਂ ਨੂੰ ਮਿਹਰ ਸਿੰਘ ਨੇ ਖੇਤ ਮਜ਼ਦੂਰ ਕਰਕੇ ਕਿਸਾਨੀ ਮਸਲਾ ਸਮਝਾਣ ਦੀ ਕੋਸ਼ਸ਼ ਕੀਤੀ ਸੀ । ਦੋਸੇ ਕਾਰਨ ਪਿਛਲੇ ਸਾਲ ਹਾੜ੍ਹੀ ਦੀ ਪੱਕੀ ਫਸਲ ਸਮੇਂ ਉਹਨਾਂ ਦਿਹਾੜੀ ਨਾ ਕਰ ਕੇ ਸੇਠ ਨੂੰ ਆਪਣੇ ਏਕੇ ਦਾ ਸਬੂਤ ਦੇ ਦਿਤਾ ਸੀ । ਤਿੰਨ ਰੁਪਏ ਦੀ ਥਾਂ ਚਾਰ ਰੁਪਏ ਰੋਜ਼ ਉਤੇ ਵੀ ਉਹ ਵਾਢੀ ਕਰਨ ਨਹੀਂ ਆਏ ਸਨ । ਸੇਠ ਦਿਹਾੜੀਦਾਰਾਂ ਅਤੇ ਪੁਰਾਣੇ ਮੁਜ਼ਾਰਿਆਂ ਦੇ ਇਕ-ਮੁੱਠ ਹੋ ਜਾਣ ਤੋਂ ਜਰਕ ਗਿਆ । ਉਸ ਕੁੜ ਰਹੀ ਕਣਕ ਮਹਿੰਗੇ ਭਾਅ ਕੰਬਾਈਨਾਂ ਮੰਗਵਾ ਕੇ ਕਟਵਾਈ ਸੀ। ਅਖ਼- ਬਾਰਾਂ ਅਤੇ ਰਾਜਸੀ ਪਾਰਟੀਆਂ, ਸੇਠ ਦੀ ਬੀਜ ਬਹਾਨੇ ਲੁੱਟ ਉਤੇ ਵਾਹਵਾ ਭੰਡੀ ਕਰ ਰਹੀਆਂ ਸਨ। ਅਸਲ ਵਿਚ ਇਹ ਉਹੀ ਰਾਜਸੀ ਪਾਰਟੀਆਂ ਅਤੇ ਅਖ਼ਬਾਰਾਂ ਸਨ; ਜਿਨ੍ਹਾਂ ਦੇ ਸੇਠ ਨੇ ਪੈਸੇ ਨਾਲ ਮੂੰਹ ਬੰਦੇ ਨਹੀਂ ਕੀਤੇ ਸਨ । ਹੁਣ ਸੇਠ ਚਾਹੁੰਦਾ ਸੀ, ਪੰਜਾਬ ਸਰਕਾਰ ਉਹਦੇ ਟਰੈਕਟਰਾਂ, ਬੈਡਾਂ, ਕੁਆਰਟਰਾਂ ਅਤੇ ਹੋਰ ਹੋਰ ਖਰਚਿਆਂ ਦਾ ਮੁਨਾਸਬ ਇਵਜਾਨਾ ਦੇ ਦੇਵ; ਉਹ ਬਣਿਆ ਤਣਿਆਂ ਕਾਰੋਬਾਰ ਛਡ ਕੇ ਜਾਣ ਨੂੰ ਤਿਆਰ ਹੈ । ਪਰ ਸਰਕਾਰ ਫ਼ਾਲਤੂ ਜ਼ਮੀਨ ਮੁਜ਼ਾਰਿਆਂ ਤੇ ਹਰੀਜਨਾਂ ਵਿਚ ਵੰਡਣ ਦੇ ਐਲਾਨ ਕਰ ਚੁੱਕੀ ਸੀ । ਹੁਣ ਸੇਠ ਨੂੰ ਲੱਖਾਂ ਰੁਪਏ ਖਰਚੇ ਵਜੋਂ ਕਾਹਦੇ ਆਸਰੇ ਦੇਂਦੀ । ਸੇਠ ਦਸ ਰੁਪਏ ਪ੍ਰਤੀ ਏਕੜ ਦਾ ਨੜਿਨਵ ਸਾਲ ਲਈ ਪਟਾ ਕਰਵਾ ਕੇ ਸਰਕਾਰ ਨੂੰ ਮੂਰਖ ਬਣਾ ਗਿਆ ਸੀ । ਰਾਜਧਾਨੀ ਵਿਚ ਅਫ਼ਵਾਹ ਸੀ, ਸੇਠ ਨੇ ਵਜ਼ੀਰ ਮਾਲ ਨੂੰ ਇਲੈਕਸ਼ਨ ਵਾਸਤੇ ਹਜ਼ਾਰਾਂ ਰੁਪਏ ਫੰਡ ਦਾਨ ਕੀਤਾ ਸੀ । ਸਰਕਾਰ ਪਟਾ ਮਨਸੂਖ ਕਰ ਕੇ ਮੁਫ਼ਤ ਮੁਫ਼ਤ ਜ਼ਮੀਨ ਵਾਪਸ ਲੈ ਕੇ ਆਪਣੀ ਬੇਵਕੂਫੀ ਤਾਂ ਲੁਕਾਉਣਾ ਚਾਹੁੰਦੀ ਸੀ । ਪਰ ਕਾਨੂੰਨੀ ਤੌਰ ਤੇ ਸੋਠ ਸਰਕਾਰ ਦੇ ਹੱਥ ਵਢਵਾਈ ਬੈਠਾ ਸੀ । ਸਰਕਾਰ ਅਤੇ ਸੇਠ ਦੋਹਾਂ ਦੇ ਮੂੰਹ ਕੋਹੜ ਕਿਰਲੀ ਆ ਗਈ ਸੀ : ਖਾਂਦੇ ਤਾਂ ਕੌਹੜੀ, ਛੱਡਦੇ ਕਲੰਕੀ । ਸੰਤਾ ਸਿੰਘ ਨੇ ਆਉਣ ਸਾਰ ਢੰਗਾ ਵੱਛਾ ਜੋੜ ਕੇ ਜ਼ਮੀਨ ਵਾਹੁਣ ਦਾ ਨਵਾਂ ਪੰਗਾ ਮੁੜ ਸਹੇੜ ਲਿਆ । ਮੁਜ਼ਾਰੀਆਂ ਮਾਲ ਦੇ ਕਾਗ਼ਜ਼ ਨਹੀਂ ਵੇਖੇ ਸਨ । ਪਰ ਛੋਟੇ ਛੋਟੇ ਖੱਤੇ ਉਹ ਪਹਿਲ ਵਾਹ ਲਿਆ ਕਰਦੇ ਸਨ। ਮੁਜ਼ਾਰੇ ਕਸਟੋਡੀਅਨ ਵਾਲੀ ਜ਼ਮੀਨ ਵੀ ਸਰਕਾਰੀ ਹੀ ਸਮਝਦੇ ਸਨ । ਸੇਠ ਨੇ ਵੀ ਨਖ਼ਸਮੀ ਵੇਖ ਕੇ ਹੀ ਉਸ ਨੂੰ ਤੋੜਿਆ ਸੀ । ਸੇਠ ਫਾਰਮ ਤੋਂ ਖਹਿੜਾ ਛੁਡਵਾਉ ਸੀ । ਉਸ ਸੰਤਾ ਸਿੰਘ ਨੂੰ ਕਈ ਹੱਟਕ ਹੱੜ ਨਾ ਕੀਤੀ। ਇਹ ਸੇਠ ਵੀ ਜਾਣਦਾ ਸੀ, ਮੈਂ ਹੁਣ ਤੱਕ ਇਹ ਜ਼ਮੀਨ ਬਿਨਾਂ ਸਰਕਾਰੀ ਮੁਆਵਜੇ ਦੇ ਮੁਫ਼ਤ ਵਾਹੀ ਹੈ, ਝਗੜਾ ਹੋਣ ਉਤੇ ਸਬੂਤ ਵਿਚ ਕੀ ਵਖਾਵਾਂਗਾ । ਸੰਤਾ ਸਿੰਘ ਦੀ ਦਲੇਰੀ ਤੋਂ ਪਰਭਾਵਤ ਹੋ ਕੇ ਹੋਰ ਮੁਜ਼ਾ- ਰਿਆਂ ਵੀ ਜ਼ਮੀਨ ਵਾਹੁਣੀ ਸ਼ੁਰੂ ਕਰ ਦਿਤੀ ।
ਜਮੀਨ ਵਾਹੁਣ ਲਈ ਸੰਤਾ ਸਿੰਘ ਨੂੰ ਧੀਰੋਰਾਮ ਨੇ ਹੱਲਾ-ਸ਼ੇਰੀ ਦਿਤੀ ਸੀ । ਉਹ ਮੁਜ਼ਾਰਿਆਂ ਤੋਂ ਸੇਠ ਦੀ ਟੱਕਰ ਕਰਵਾਇਆ ਚਾਹੁੰਦਾ ਸੀ । ਧੀਰ ਨੇ ਇਕ ਤਰ੍ਹਾਂ ਮੰਡ ਵਿਚ ਆਪਣੀ ਗਾਡ ਕਰ ਲਈ ਸੀ । ਉੱਚੇ ਨੀਵੇਂ ਦਰਿਆਈ ਟਿੱਲੇ, ਵਗਦੇ ਚੋਅ, ਸ਼ਿਵਾਲਕ ਦੀਆਂ ਕੱਚੀਆਂ ਪਹਾੜੀਆਂ ਅਤੇ ਮੈਦਾਨੀ ਝਿੰਗੀਆਂ, ਉਹ ਸੋਚਦਾ ਗੁਰੀਲਾ ਜੰਗ ਲਈ ਕਮਾਲ ਦੀ ਥਾਂ ਹੈ। ਪੋਲੀਸ ਟਕਰਾਂ ਲਈ ਇਸ ਤੋਂ ਵਧੀਆ ਸਿਚੁਏਸ਼ਨ ਹੋਰ ਕੀ ਹੋ ਸਕਦੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਬਗ਼ਾਵਤ
ਲਈ ਇਹ ਪ੍ਰਗਣਾ ਅਥਵਾ ਪੱਟੀ ਐਵੇਂ ਨਹੀਂ ਚੁਣੀ ਸੀ । ਉਸ ਮੁਜ਼ਾਰਿਆਂ ਤੇ ਦਿਹਾੜੀਦਾਰਾਂ ਨੂੰ ਰਾਤ ਦਿਨੇ ਸਮਝਾਉਣਾ ਸ਼ੁਰੂ ਕਰ ਦਿਤਾ :
"ਤੁਸੀਂ ਅੱਖੀਂ ਦੇਖੋਗੇ, ਹੱਥੀਂ ਕੰਮ ਕਰਨ ਵਾਲਿਆਂ ਦਾ ਰਾਜ ਆ ਕੇ ਰਹੇਗਾ । ਤੁਹਾਡੀ ਗਰੀਬੀ, ਭੁੱਖ ਨੰਗ ਤੇ ਹੋਰ ਦਲਿੱਦਰ ਕੇਵਲ ਇਨਕਲਾਬ ਹੀ ਦੂਰ ਕਰ ਸਕਦਾ ਏ । ਵਿਹਲੜ ਮੌਜਾਂ ਮਾਣਦੇ ਐ, ਕਾਰਾਂ ਤੇ ਚੜ੍ਹਦੇ ਐ । ਤੁਹਾਡੇ ਪੈਰਾਂ ਨੂੰ ਟੁੱਟੇ ਛਿੱਤਰ ਵੀ ਨਹੀਂ ਜੁੜਦੇ । ਇਕ ਦਿਨ ਤੁਸੀਂ ਵੇਖੋਗੋ, ਇਹ ਜ਼ਮੀਨਾਂ ਤੁਹਾਡੀ ਮਾਲਕੀ ਹੋਣਗੀਆਂ / ਤੁਹਾਨੂੰ ਪਾਈਆ ਵਟਾਈ ਨਹੀਂ ਦੇਣੀ ਪਵੇਗੀ; ਨਾ ਹੀ ਸਰਕਾਰ ਨੂੰ ਚਕੱਤਾ । ਇਨਕਲਾਬ ਤੁਹਾਡੇ ਸਾਰੇ ਦੁੱਖਾਂ ਦਾ ਭੋਗ ਪਾ ਦੇਵੇਗਾ। ਪੋਲੀਸ ਅਤੇ ਫੌਜ਼ ਵਿਚ ਸਾਡੇ ਕਿਸਾਨਾਂ ਦੇ ਮੁੰਡੇ ਹੀ ਭਰਤੀ ਹੋਏ ਐ। ਉਹ ਆਪਣੇ ਭਰਾਵਾਂ ਉਤੇ ਕਦੇ ਗੋਲੀ ਨਹੀਂ ਚਲਾਉਣਗੇ । ਸੱਤਰ ਕਰੋੜ ਦੀ ਆਬਾਦੀ ਵਾਲਾ ਚੀਨ ਸਾਡੀ ਪਿੱਠ ਉਤੇ ਹੈ । ਉਹ ਹਰ ਤਰ੍ਹਾਂ ਸਾਡੀ ਮਦਦ ਕਰੇਗਾ। ਰੂਸ ਤਾਂ ਬੁਰਜੂਆ ਹੋ ਗਿਆ ਏ । ਹਿੰਦੁਸਤਾਨੀ ਸਰਮਾਏ- ਦਾਰੀ ਨਾਲ ਉਸ ਭਿਆਲੀ ਪਾ ਲਈ ਹੈ । ਉਹ ਹਿੰਦੁਸਤਾਨ ਦੇ ਕਾਮੇ ਲੋਕਾਂ ਦੀ ਜਦੋਜਹਿਦ ਦੇ ਵਿਰੁੱਧ ਸਰਮਾਏਦਾਰ ਸਰਕਾਰ ਦੀ ਮਦਦ ਕਰੇਗਾ । ਅੱਜ ਰਾਤੀਂ ਤੁਹਾਨੂੰ ਪੀਕਿੰਗ ਰੇਡੀਓ ਸੁਣਾ- ਵਾਂਗਾ । ਵੇਖਿਓ, ਕਿਵੇਂ ਕੜਾਕੇ ਪਾਉਂਦਾ ਏ ।" ਉਹ ਮੁਜ਼ਾਰਿਆਂ ਨੂੰ ਇਨਕਲਾਬੀ ਲੜੀ ਵਿਚ ਪਰੋਂਦਾ, ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਦਾ ।
ਸੰਤਾ ਸਿੰਘ ਦਾ ਘਰ ਧੀਰ ਦੇ ਲੁਕਣ ਦਾ ਪੱਕਾ ਅੱਡਾ ਸੀ । ਸੰਤਾ ਸਿੰਘ ਦਿਨੇ ਬਾਹਰ ਕੰਮ ਧੰਦੇ ਵਿਚ ਰੁੱਝਾ ਰਹਿੰਦਾ ਅਤੇ ਉਹਦੀ ਘਰ ਵਾਲੀ ਸੱਦਾਂ ਧੀਰ ਕੋਲ ਧੀ ਦਾ ਰੋਣਾ ਲੈ ਬੈਠਦੀ । ਜਦੋਂ ਦੀ ਸੰਤਾ ਸਿੰਘ ਨੂੰ ਸਜ਼ਾ ਹੋਈ ਸੀ, ਕੁੜੀ ਸਹੁਰੇ ਨਹੀਂ ਗਈ ਸੀ । ਅਸਲ ਵਿਚ ਸਹੁਰਿਆਂ ਦੇ ਪਾਏ ਗਹਿਣੇ ਸੰਤਾ ਸਿੰਘ ਨੇ ਮੁਕਦਮੇ ਵਿਚ ਲਾ ਦਿੱਤੇ ਸਨ । ਕੁੜੀ ਟੂਮਾਂ ਬਿਨਾਂ ਸਹੁਰੇ ਜਾਣੋ ਡਰਦੀ ਸੀ । ਅਖੀਰ ਸਹੁਰਿਆਂ ਨੂੰ ਸੰਧਕ ਮਿਲ ਗਈ: ਜਦੋਂ ਪ੍ਰਾਹੁਣਾ ਦੇ ਵਾਰ ਆ ਕੇ ਖ਼ਾਲੀ ਮੁੜ ਗਿਆ । ਸੰਤਾ ਸਿੰਘ ਸਰਕਾਰ ਦੇ ਐਲਾਨਾਂ ਉਤੇ ਭਰੋਸਾ ਕਰ ਗਿਆ ਕਿ ਮੁਜ਼ਾਰਿਆਂ ਨੂੰ ਉਹਨਾਂ ਦੀਆਂ ਵਹਿਕ ਭੋਆਂ ਤੋਂ ਨਹੀਂ ਉਠਾਇਆ ਜਾਵੇਗਾ । ਪਰ ਮੁਕੱਦਮਿਆਂ ਤੇ ਦਰਖਾਸਤਾਂ ਨਾਲ ਵੀ ਉਸ ਦੇ ਕੁਝ ਹੱਥ ਪੱਲੇ ਨਹੀਂ ਪਿਆ ਸੀ । ਬੇਰੋਜ਼ਗਾਰੀ ਤੇ ਮੁਕੱਦਮਿਆਂ ਦੀ ਹਰੀ-ਨਬੀ ਵਿਚ ਉਸ ਚਾਂਦੀ ਸੋਨੇ ਦੀਆਂ ਟੁੰਮਾ ਨਾਲ ਲਾਖ ਮੁਲੰਮਾ ਵੀ ਵੇਚ ਸੁੱਟਿਆ। ਉਹ ਦਿਲੋਂ ਚਾਹੁੰਦਾ ਸੀ, ਇਕ ਹੀ ਹਾੜੀ ਸੌਣੀ ਭਰ ਕੇ ਲਗ ਜਾਵੇ, ਕੁੜੀ ਨੂੰ ਇੱਜ਼ਤ ਆਬਰੂ ਨਾਲ ਤੋਰ ਦੇਵਾਂ । ਪਰ ਉਹਦੇ ਕਰਮਾਂ ਦੀਆਂ ਨਰਦਾਂ ਪੁੱਠੀਆਂ ਹੀ ਪੈਂਦੀਆਂ ਰਹੀਆਂ ।
ਧੀਰੋ ਨੇ ਸੱਦਾਂ ਤੇ ਉਸ ਦੀ ਧੀ ਨੇਕ ਨੂੰ ਹਮਦਰਦੀ ਤੇ ਹੌਸਲਾ ਦੇ ਕੇ ਹੱਥਾਂ ਉਤੇ ਚੜਾ ਲਿਆ । ਸੱਦਾਂ ਹੁਣ ਸਮਝਦੀ ਸੀ, ਵਿਗੜੀ ਥਾਂ ਕੁੜੀ ਨਰਕ ਭੋਗੇਗੀ । ਗੱਦੀ ਕੋਈ ਬਾਲ ਹੁੰਦਾ ਫਿਰ ਵੀ ਸੀ । ਉਹ ਧੀ ਨੂੰ ਨਵੇਂ ਥਾਂ ਤੰਰਨਾ ਚਹੁੰਦੀ ਸੀ । ਮਾਂ ਜਾਣਦੀ ਸੀ, ਧੀ ਉਥੇ ਜਾ ਕੇ ਖ਼ੁਸ਼ ਨਹੀਂ । ਨੇਕੋ ਦੀ ਸੱਸ ਉਹਦੇ ਮਾਪਿਆ ਨੂੰ ਬੁਰੀ ਤਰ੍ਹਾਂ ਪੁਣਦੀ ਰਹਿੰਦੀ ਸੀ । ਪਰ ਸੰਤਾ ਸਿੰਘ ਨਵੇਂ ਵਰ ਬਾਰੇ ਸੱਚ ਨਹੀਂ ਸਕਿਆ ਸੀ । ਕੁੜੀ ਨੂੰ ਦੂਜੀ ਥਾਂ ਤੋਰਿਆ ਕਬੀਲੇ ਵਿਚ ਉਹਦਾ, ਨੱਕ ਵੱਢੀਦਾ ਸੀ । ਇਹ ਕਲੇਸ਼ ਘਰ ਵਿਚ ਕਈ ਮਹੀਨੇ ਚਲਦਾ ਰਿਹਾ । ਧੀਰੋ ਨੇ ਘਰ ਦੇ ਕਲੇਬ ਵਿਚ ਸੱਦਾਂ ਅਤੇ ਨੇਕ ਦਾ ਡੱਟ ਕੇ ਸਾਥ ਦਿਤਾ। ਉਹ ਸੰਤਾ ਸਿੰਘ ਦੇ ਪੁਰਾਣੇ ਵਿਚਾਰਾਂ ਨੂੰ ਇਨ- ਕਲਾਬ ਵਰੋਧੀ ਵੀ ਆਖਦਾ । ਥੋੜੇ ਦਿਨਾਂ ਪਿੱਛੋਂ ਹੀ ਧੀਰ ਪਾਰਟੀ ਦਾ ਸਾਰਾ ਕੰਮ ਵਿਚਾਲੇ ਛੱਡ ਕੇ ਮੰਡ ਦੇ ਇਲਾਕੇ ਵਿਚੋਂ ਗਾਇਬ ਹੋ ਗਿਆ।
ਸੱਦਾਂ ਨੇ ਧੀਰ ਨੂੰ ਕਈ ਦਿਨ ਉਡੀਕਿਆ, ਪਰ ਉਹ ਵਾਪਸ ਨਾ ਹੀ ਆਇਆ । ਉਸ ਡਰ- ਦਿਆਂ ਡਰਦਿਆਂ ਆਪਣੇ ਮਾਲਕ ਦੇ ਕੰਨ ਵਿਚ ਕੁਝ ਦਸਿਆ। ਉਹ ਖੇਤ ਰੋਟੀ ਲੈ ਕੇ ਆਈ ਸੀ ।
ਸੰਤਾ ਸਿੰਘ ਨੇ ਰੋਟੀ ਖਾਣੀ ਛੱਡ ਕੇ ਪੁਰਾਣੀ ਚੁੱਕ ਲਈ । ਚੂਹੇ ਹੋਏ ਮਾਲਕ ਨੂੰ ਵੇਖ ਕੇ ਹੀ ਸੱਦਾਂ ਦੀਆਂ ਚੀਕਾਂ ਨਿਕਲ ਗਈਆਂ । ਸੰਤਾ ਸਿੰਘ ਨੇ ਆਪਣੀ ਪਤਨੀ ਦਾ ਮੂੰਹ ਸਿਰ ਕੁਝ ਨਹੀਂ ਦੇਖਿਆ ਸੀ । 'ਸਾਅਤ ਸਾਅੜ' ਪਰਾਣੀ ਹਵਾ ਵਿਚ ਸੂਕ ਰਹੀ ਸੀ । ਉਸ ਮੱਠੇ ਢੱਗਿਆਂ ਨੂੰ ਵੀ ਐਨਾਂ ਕਦੇ ਨਹੀਂ ਮਾਰਿਆ ਸੀ।
"ਤੁਸੀਂ ਵੱਡੀਓ, ਰਲ ਮਿਲ ਕੇ ਇਹ ਚੰਦ ਚਾੜਿਆ । ਤੁਹਾਨੂੰ ਜੀਉਂਦੀਆਂ ਨਹੀਂ ਛੱਡਾਂਗਾ ।" ਪਰਾਣੀ ਫਾਅਤ ਫਾਅੜ' ਸੱਦਾ ਦੀ ਪਿੱਠ ਅਤੇ ਲੱਤਾਂ ਉਤੇ ਵਰ ਰਹੀ ਸੀ । ਉਹ ਚਾਂਗਰਾਂ ਮਾਰਦੀ, ਵਾਸਤੇ ਪਾਉਂਦੀ ਧਰਤੀ ਉਤੇ ਪਾਸੇ ਪਰਤ ਰਹੀ ਸੀ । ਪਰ ਗੁੱਸੇ ਨਾਲ ਪਾਟਣ ਆਦਿਆ, ਸੰਤਾ ਸਿੰਘ ਬਸ ਕਰਨ ਵਿਚ ਨਹੀਂ ਆ ਰਿਹਾ ਸੀ ।
"ਸੂਰਨੀਏ, ਤਾਂਹੀਏ ਕੁੱਤੇ ਦੇ ਪੁੱਤ ਦੀਆਂ ਜੀਲਾਂ ਭਰਦੀ ਸੀ ।"
ਸੱਦਾਂ ਨੂੰ ਉਹਦੇ ਗਵਾਂਢੀ ਬਾਰੇ ਨੇ ਆ ਕੇ ਛੁਡਾਇਆ । ਬਾਰੇ ਦੇ ਗੱਲ ਕਸੂਰ ਪੁੱਛਣ ਉਤੇ ਤੀਵੀਂ ਖ਼ਸਮ ਦੋਵੇਂ ਨਾ ਬੋਲੇ । ਸੱਦਾਂ ਰੱਦੀ ਪੈਂਦੀ ਲੱਸੀ ਵਾਲਾ ਕੱਜਾ ਤੇ ਖ਼ਾਲੀ ਪੌਣਾ ਚੁੱਕ ਕੇ ਪਿੰਡ ਨੂੰ ਤੁਰ ਗਈ। ਬਾਕੀ ਬਚੀ ਭੁੰਜੇ ਪਈ ਰੱਟੀ ਝਾੜ ਕੇ ਸੰਤਾ ਸਿੰਘ ਨੇ ਬੁੱਢੇ ਦੇ ਮੂੰਹ ਵਿਚ ਦੇ ਦਿੱਤੀ । ਰੇਤਲੀ ਭੇਟੇ ਵਿਚ ਵੀ ਉਸ ਤੋਂ ਸਿਆੜ ਸਿੱਧੇ ਨਹੀਂ ਆ ਰਹੇ ਸਨ । ਅੰਦਰੇ ਅੰਦਰ ਉਹਦਾ ਉਬਾਲੇ ਖਾਂਦਾ ਰੋਹ, ਨਿਊਲੀਆਂ ਵੱਟ ਰਿਹਾ ਸੀ । “ਸਾਲਾ ਮੇਰਾ, ਇਕ ਵਾਰ ਮੰਡ ਵਿਚ ਆ ਜਾਵੇ ਸਹੀ । ਪੁੱਤ ਮੇਰੇ ਨੂੰ ਸੁੱਕਾ ਨਹੀਂ ਜਾਣ ਦੇਂਦਾ । ਮਾਰ ਕੇ ਦਰਿਆ ਵਿਚ ਦੱਬਾਂਗਾ । ਕੁੱਤੇ ਦੀ ਚੀਨੀ ਨਸਲ, ਸਾਲਾਂ ਸਾਨੂੰ ਇਨਕਲਾਬ ਸਿਖਾਉਂਦਾ ਸੀ । ਪੁੱਤ ਜੇ ਤੇਰੀ ਭੈਣ ਨਾ ਚੁੱਕ ਕੇ ਲਿਆਂਦੀ, ਸਾਨੂੰ ਰਾਠ ਕਿਸੇ ਨਹੀਂ ਆਖਣਾ।" ਉਹ ਗੁੱਸੇ ਨਾਲ ਭਰਿਆ ਪੀਤਾ ਵਗਦਾ ਖੇਤ ਵਿਚਾਲੇ ਛੱਡ ਕੇ ਹਰਨਾੜੀ ਘਰ ਨੂੰ ਲੈ ਆਇਆ। ਉਸ ਪੰਜਾਲੀ ਬਲਦਾਂ ਦੇ ਕੰਨ੍ਹਿਆਂ ਤੋਂ ਲਾਹ ਕੇ ਠੇਕੇ ਨੂੰ ਵਿਹੜੇ ਵਿਚ ਹੀ ਆ ਢਾਹਿਆ । ਬਾਹੁੜੀਆਂ ਪਾਉਂਦੀ ਧੀ ਦੇ ਸੰਨੂ ਮਾਂ ਆ ਗਈ। ਬੁਰੀ ਤੇ ਆਇਆ ਮਰਦ ਵਾਰੀ ਵਾਰੀ ਦੋਹਾਂ ਦੇ ਪਿੰਡਿਆਂ ਉਤੇ ਪੁਰਾਣੀ ਵਰਾਈ ਜਾ ਰਿਹਾ ਸੀ। ਚੀਕਾਂ, ਵਾਸਤੇ ਤੇ ਬਾਹੁੜੀਆਂ ਸੁਣ ਕੇ ਗਵਾਂਢੀ ਆ ਗਏ । ਵਿਹੜਾ ਜਨਾਨੀਆਂ ਅਤੇ ਹਰਾਸੇ ਜੁਆਕਾਂ ਨਾਲ ਭਰ ਗਿਆ । ਹਾਉਂਕਦਾ ਸੰਤਾ ਪਰਾਣੀ ਸੁੱਟ ਕੇ ਬਾਹਰ ਨੂੰ ਨਿਕਲ ਗਿਆ । ਮਾਂ ਧੀ ਕਿੰਨਾ ਹੀ ਚਿਰ ਡੁਸਕਦੀਆਂ ਰਹੀਆਂ । ਸੱਦਾਂ ਚਾਹੁੰਦੀ ਸੀ, ਗਵਾਂਢਣਾਂ ਤੁਰ ਜਾਣ ਤੇ ਕੁਝ ਪੁੱਛਣ ਨਾ । ਪਰ ਹੈਰਾਨ ਗਵਾਂਢਣਾਂ ਇਉਂ ਕਦੋਂ ਜਾਣ ਵਾਲੀਆਂ ਸਨ । ਉਹਨਾਂ ਗੱਲ ਦਾ ਅੰਤਰਾ ਲੈਣਾ ਚਾਹਿਆ :
"ਸਾਡੀ ਕਿਸਮਤ ਮਾੜੀ !" ਪਾਟੀ ਸਲਾਰੀ ਨਾਲ ਅੱਖਾਂ ਪੂੰਝਦਿਆਂ ਕਹਿ ਕੇ ਸੱਦਾਂ ਨੇ ਖਹਿੜਾ ਛੁਡਾ ਲਿਆ । ਦੋਹਰੀ ਮਾਰ ਉਸ ਨੂੰ ਹੀ ਪਈ ਸੀ । ਉਹਦੀ ਪਿੱਠ ਤਵੇ ਦੇ ਪੁੜੇ ਵਾਂਗ ਉਠ ਖਲੋਤੀ ਸੀ । ਬਾਹਾਂ ਉਤੇ ਹੱਥ ਨਹੀਂ ਫੇਰਿਆ ਜਾ ਰਿਹਾ ਸੀ । ਨੀਲੀਆਂ ਲਾਸਾਂ ਸੱਜ ਚਲੀਆਂ ਸਨ । ਨੇਕ ਦਾ ਮਾਂ ਦੇ ਵਿਚਕਾਰ ਆ ਜਾਣ ਨਾਲ ਬਚਾ ਹੋ ਗਿਆ ਸੀ।
ਸੰਤਾ ਆਪਣੇ ਗੁੱਸੇ ਨੂੰ ਕਿਵੇਂ ਵੀ ਨਹੀਂ ਮਾਰ ਸਕਿਆ ਸੀ । ਉਹ ਮਰ ਜਾਣ ਜਾਂ ਮਾਰ ਦੇਣ ਵਾਲੀ ਹੀ ਗੱਲ ਸੀ । ਉਹ ਧੀਰ ਨੂੰ ਨੇੜ ਤੇੜ ਦੀਆਂ ਠੋਹੀਆਂ ਵਿਚ ਭਾਲਦਾ ਰਿਹਾ । ਪਰ ਧੀਰੋ ਸਲੋੜੇ ਨਾਲੋਂ ਘੱਟ ਨਹੀਂ ਸੀ । ਉਹ ਆਉਣ ਵਾਲੇ ਖ਼ਤਰਿਆਂ ਨੂੰ ਅਗਾਉਂ ਭਾਂਪਣ ਵਿਚ ਚੁਸਤ ਸੀ । ਗਹਿਰੀ ਹੁੰਦੀ ਅੱਖ ਤੋਂ ਪਹਿਲਾਂ ਅੰਦਰੂਨੀ ਬੂ ਸੁੰਘ ਲੈਂਦਾ ਅਤੇ ਰਾਜਨੀਤਕ ਪੈਂਤੜੇ ਨਾਲ ਪਾਸਾ ਵੱਟ ਜਾਂਦਾ । ਉਹ ਅਜਿਹੀਆਂ ਵਿਉਂਤਾਂ ਨੂੰ ਇਕ ਲੀਡਰ ਦੀਆਂ ਖੂਬੀਆਂ ਗਿਣਦਾ । ਅਸਾਰ ਹੱਕ ਵਿਚ ਨਹੀਂ ਜਾਂਦੇ, ਦੜ। ਮੁੜ ਉਠੋ, ਫਿਰ ਅੱਗੇ ਵਧੇ। ਦਰਿਆ ਕੰਧੀ ਨਾਲ ਖਹਿ ਕੇ ਆਪਣਾ ਰਾਹ ਬਦਲ ਲੈਦਾ ਹੈ ਤੇ ਅਖੀਰ ਸੀਰਾਂ ਪਾੜਦਾ ਮੰਜ਼ਲ ਤੇ ਪਹੁੰਚ ਜਾਂਦਾ ਹੈ । ਏਸੇ ਤਰ੍ਹਾਂ ਇਨਕਲਾਬੀ
ਚਾਲ ਕੁਦਰਤ ਦੀਆਂ ਮਾਦੀ ਹਾਲਤਾਂ ਅਨੁਸਾਰ ਸੁਸਤ ਮੱਠੀ ਅਤੇ ਤੇਜ਼ ਵਗਦੀ ਹੀ ਰਹਿੰਦੀ ਹੈ । ਜਿਹੜੇ ਅੱਜ ਹੱਕ ਵਿਚ ਨਹੀਂ, ਕਲ੍ਹ ਦੇ ਵਿਗੜਦੇ ਹਾਲਾਤ ਉਹਨਾਂ ਨੂੰ ਨੀਮ ਰਜ਼ਾਮੰਦ ਕਰਨਗੇ ਤੇ ਪਰਸੋਂ ਉਹੀ ਲੋਕ ਇਨਕਲਾਬ ਦੀ ਵਫ਼ਾਦਾਰ ਧਾਰ ਹੋਣਗੇ । ਉਹ ਬਦਲੇ ਦੀ ਭਾਵਨਾ ਵਿਚ ਅੰਨ੍ਹੇ ਹੋਏ ਸੰਤੇ ਦੇ ਅੜਿੱਕੇ ਨਾ ਹੀ ਆਇਆ । ਸੰਤ ਦਾ ਤਾਅ ਮੁੱਠਾਂ ਵਿਚ ਮੁੜ੍ਹਕਾ ਖਾ ਕੇ ਰਹਿ ਗਿਆ । ਕੋਈ ਵਾਹ ਨਾ ਜਾਂਦੀ ਵੇਖ, ਉਸ ਮਿਹਰ ਸਿੰਘ ਨੂੰ ਸਾਰੀ ਗੱਲ ਆ ਦੱਸੀ । ਕਿਉਂਕਿ ਆਗੂ ਹੋਣ ਕਾਰਨ ਉਹ ਉਹਨਾਂ ਲਈ ਦੂਜਾ ਰੱਬ ਸੀ ।
ਗੱਲ ਸੁਣ ਕੇ ਮਿਹਰ ਸਿੰਘ ਨੂੰ ਇਉਂ ਜਾਪਿਆ, ਜਿਵੇਂ ਉਬਲਦੇ ਪਾਣੀ ਦਾ ਪਤੀਲਾ ਸਿਰ ਪੈ ਗਿਆ ਹੋਵੇ ।
"ਉਹਦੀ ਇਹ ਮਜਾਲ...।" ਕਾਂਬਾ ਉਹਦਾ ਕਣ ਕਣ ਝੰਭ ਗਿਆ। ਗੁੱਸੇ ਵਿਚ ਉਹਦਾ ਮੱਥਾ ਐਨਾ ਕੱਸਿਆ ਗਿਆ ਕਿ ਸੂਤ ਸੂਤ ਭਰ ਨੀਲੀਆਂ ਨਾੜਾਂ ਉਭਰ ਆਈਆਂ। ਬਾਬਾ ! ਤੂੰ ਜਾਹ, ਉਹ ਸਾਡਾ ਗਦਾਰ ਐ। ਸਾਡੇ ਕੋਲ ਇਕ ਈ ਸਜ਼ਾ ਏ, ਉਹਨੂੰ ਦੇਣ ਵਾਸਤੇ । ਲੇਖੇ ਬਰਾਬਰ ਕਰ ਦਿਆਂਗੇ, ਤੂੰ ਫਿਕਰ ਨਾ ਕਰੀਂ ।"
ਮਿਹਰ ਸਿੰਘ ਨੇ ਗੁੱਸੇ ਨੂੰ ਕਠੋਰ ਸੰਜੀਦਗੀ ਵਿਚ ਬਦਲਦਿਆਂ ਸੰਤਾ ਸਿੰਘ ਨੂੰ ਤੋਰ ਦਿੱਤਾ । ਕੋਈ ਸੁਰਖ ਹੋਈ ਸੀਖ ਉਹਦੇ ਸਿਰ ਵਿਚੋਂ ਆਰ ਪਾਰ ਹੋ ਗਈ ਸੀ । ਉਹ ਆਪਣੀ ਪਾਰਟੀ ਦੇ ਸਿਰਲੱਥ ਵਰਕਰਾਂ ਤੋਂ ਅਜਿਹੀ ਹੀਣੀ ਹਰਕਤ ਸੱਚ ਈ ਨਹੀਂ ਸਕਦਾ ਸੀ । ਲੋਕਾਂ ਵਿਚ ਅਜਿਹੇ ਦੇਸ਼ ਚੁਕ ਕੇ ਅਸੀਂ ਇਨਕਲਾਬ ਦੀ ਮੰਜਲ ਤਕ ਕਦੋਂ ਅਪੜੇ । ਉਸ ਤਟ ਐਗਜ਼ੈਕਟਿਵ ਦੀ ਮੀਟਿੰਗ ਸੱਦ ਲਈ। ਦੋ ਮੈਂਬਰਾਂ ਤੋਂ ਬਿਨਾਂ ਬਾਕੀ ਸਾਰੇ ਮਿਥੀ ਥਾਂ ਪੁੱਜ ਗਏ। ਸਭ ਤੋਂ ਪਹਿਲਾਂ ਪਾਰਟੀ ਦੇ ਕੰਮ ਦੀ ਰੀਪੋਰਟ ਹੋਈ। ਕੰਮ ਤਸੱਲੀ-ਬਖ਼ਸ ਨਹੀਂ ਸੀ । ਅੰਡਰ-ਗਰਾਉਂਡ ਹੋਣ ਕਾਰਨ ਪਾਰਟੀ ਸਾਰੇ ਵਸੀਲੇ ਚੰਗੀ ਤਰ੍ਹਾਂ ਨਹੀਂ ਵਰਤ ਸਕੀ ਸੀ । ਸਭ ਤੋਂ ਵਧ ਹੁੰਗਾਰਾ ਵਿਦਿਆਰਥੀ ਸੈੱਲਾਂ ਵਲੋਂ ਮਿਲਿਆ ਸੀ। ਫੰਡ ਵੀ ਬਹੁਤਾ ਉਹਨਾਂ ਹੀ ਕਰ ਕੇ ਦਿੱਤਾ ਸੀ । ਪਾਰਟੀ ਦੇ ਪਰਚੇ ਨੂੰ ਛਪਵਾਉਣ ਅਤੇ ਵੰਡਣ ਤੱਕ ਦਾ ਕੰਮ ਉਹਨਾਂ ਪੁਰੀ ਤਨਦਹੀ ਨਾਲ ਨਿਬਾਹਿਆ ਸੀ । ਇਹਦੇ ਨਾਲ ਹੀ ਯੂਨੀਵਰਸਿਟੀ ਦੇ ਇਕ ਡੀਨ ਅਤੇ ਮੁੱਛਲ ਪ੍ਰੋਫੈਸਰ ਭਾਲਿੰਦਰ ਸਿੰਘ ਦਾ ਮਾਮਲਾ ਵੀ ਵਿਚਾਰਿਆ ਗਿਆ। ਡੀਨ ਅਮਰੀਕਾ ਤੋਂ ਪੀ. ਐੱਚ. ਡੀ. ਕਰ ਕੇ ਆਇਆ ਸੀ । ਉਸ ਸਟੂਡੈਂਟਸ ਨੂੰ ਖੁਲ੍ਹਾ ਫੰਡ ਦਿੱਤਾ ਸੀ । ਹੌਲੀ ਹੌਲੀ ਵਿਰਲ ਨਿਕਲੀ, ਉਸ ਦਾ ਅਮਰੀਕਾ ਦੀ ਬਦਨਾਮ ਸੀ. ਆਈ. ਏ. ਨਾਲ ਸੰਬੰਧ ਹੈ। ਉਹ ਅਤਿਵਾਦੀ ਦੁਸ਼ਮਣੀ ਨਾਲ ਮਿਲ ਕੇ ਭਾਰਤ ਸਰਕਾਰ ਦੀ ਸਿਰਦਰਦੀ ਵਧਾਉਣ ਵਿਚ ਆਪਣੀ ਵਫ਼ਾਦਾਰੀ ਸਮਝਦਾ ਹੈ । ਪ੍ਰੋ: ਮੁੱਛਲ ਬਾਰੇ ਸੱਕ ਸੀ ਕਿ ਉਹ ਸੀ. ਆਈ. ਡੀ ਦਾ ਹੱਥ ਠੋਕਾ ਹੈ । ਡੀਨ ਤਾਰ ਹਲਾਉਂਦਾ ਏ । ਪ੍ਰੋਫੈਸਰ ਪੁਤਲੀ ਵਾਂਗ ਸਟੇਜ ਉਤੇ ਤੱਤੇ ਨਾਅਰੇ ਅਤੇ ਸੜਦੇ ਭਾਸ਼ਣ ਝਾੜਦਾ ਏ । ਭੜਕੇ ਹੋਏ ਵਿਦਿਆਰਥੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਸਾੜਨ ਤਕ ਪੁੱਜ ਜਾਂਦੇ ਹਨ ।
"ਸਟੂਡੈਂਟਸ ਸੈੱਲ ਮੁੜ ਸਾਫ਼ ਕੀਤੇ ਜਾਣ ।" ਮਿਹਰ ਸਿੰਘ ਨੇ ਕਾਹਲੀ ਨਾਲ ਆਖਿਆ । "ਸਾਡਾ ਕਿਸਮ ਕਿਸਮ ਦੇ ਦੁਸ਼ਮਣਾਂ ਨਾਲ ਵਾਹ ਪੈ ਰਿਹਾ ਏ । ਬਹੁਤ ਹੁਸ਼ਿਆਰੀ, ਘੋਖ-ਪਰਖ ਤੇ ਸੰਜੀਦਗੀ ਨਾਲ ਸਟੂਡੈਂਟਸ ਫਰੰਟ ਤਿਆਰ ਕੀਤਾ ਜਾਵੇ ।"
"ਸਾਨੂੰ ਵਿਦਿਆਰਥੀ ਮਹਾਜ਼ ਉਤੇ ਪਾਈਆ ਕੁ ਕਾਮਯਾਬੀ ਮਿਲੀ ਹੈ ।" ਮਿੰਦਰ ਨੇ ਪਾਰਟੀ ਦੀਆਂ ਉਣਤਾਈਆਂ ਵਲ ਧਿਆਨ ਦਵਾਇਆ। "ਯੂਥ ਫਰੰਟ ਤਿਆਰ ਕਰ ਕੇ ਹੀ ਅਸੀਂ ਪਾਰਟੀ ਨੂੰ ਲੋਹੇ ਦੀ ਲੱਠ ਬਣਾ ਸਕਦੇ ਹਾਂ। ਸਾਡੀ ਅਸਲ ਬੁਨਿਆਦ ਬੇਜ਼ਮੀਨੇ ਕਿਸਾਨ ਅਤੇ ਦਿਹਾੜੀਦਾਰ ਹਨ । ਹਰ ਪਿੰਡ ਵਿਚ ਸਾਡੀਆਂ ਵਹੀਆਂ ਕਾਇਮ ਹੋਣੀਆਂ ਚਾਹੀਦੀਆਂ ਹਨ ।
ਨੌਜਵਾਨਾਂ ਨੂੰ ਖ਼ਾਸ ਤੌਰ ਤੇ ਸਕੂਲਿੰਗ ਦਿਤੀ ਜਾਵੇ: ਇਨਕਲਾਬ ਦੇ ਦਾਅ-ਪੇਚ ਸਮਝਾਏ ਜਾਣ। ਕਿਸਾਨਾਂ ਲਈ ਮੋਟਾ ਗਿਆਨ ਕਾਫ਼ੀ ਹੈ। ਪੁਰਾਣੀਆਂ ਇਤਿਹਾਸਕ ਮਿਸਾਲਾਂ ਨਾਲ ਉਹਨਾਂ ਦੇ ਦਿਲ ਵਿਸ਼ਵਾਸ ਪੱਕਾ ਕੀਤਾ ਜਾਵੇ ਕਿ ਇਹ ਜ਼ੁਲਮੀ ਰਾਜ ਨਹੀਂ ਰਹਿਣਾ। ਲੱਟੂਆਂ ਦੀ ਫੱਟੀ ਪੰਚ ਦਿਤੀ ਜਾਵੇਗੀ ਤੇ ਕਾਮਿਆਂ ਦੇ ਰਾਜ ਨੂੰ ਕੋਈ ਨਹੀਂ ਰੋਕ ਸਕਦਾ। ਜ਼ਮੀਨ ਕਾਸ਼ਤਕਾਰ ਦੀ ਹੋਵੇਗੀ । ਉਸ ਨੂੰ ਕਿਸੇ ਤਰਾਂ' ਦਾ ਵਟਾਈ-ਚਕੱਤਾ ਨਹੀਂ ਦੇਣਾ ਪਵੇਗਾ। ਸਾਡਾ ਕਿਸਾਨ ਮਹਾਜ਼ ਸਮੁੱਚੇ ਤੌਰ ਤੇ ਕਮਜ਼ੋਰ ਹੈ । ਚਿੱਟਿਆਂ ਪੀਲਿਆਂ ਦੇ ਦਿੱਤੇ ਲਾਰਿਆਂ ਦੀ ਕਲਈ ਕਿਸਾਨਾਂ ਦੇ ਮਨਾਂ ਤੋਂ ਲਾਹੁਣੀ ਚਾਹੀਦੀ ਹੈ । ਸਾਡੇ ਐਕਸ਼ਨਾਂ ਨੇ ਤਰਥੱਲੀ ਜ਼ਰੂਰ ਮਚਾਈ ਹੈ; ਪਰ ਇਹ ਕੋੜਾ ਸੱਚ ਹੈ, ਲੋਕਾਂ- ਸਾਨੂੰ ਆਪਣੇ ਜਾਦਿਆਂ ਵਾਂਗ ਬੁੱਕਲਾਂ ਵਿਚ ਨਹੀਂ ਲਿਆ । ਇਹਦੇ ਕਾਰਨ ਲੱਭ ਜਾਣ । ਕਿਸਾਨਾਂ ਦਾ ਵਿਸ਼ਵਾਸ ਜਿੱਤੇ ਬਿਨਾਂ ਅਸੀਂ ਅੱਗੇ ਨਹੀਂ ਵਧ ਸਕਦੇ । ਦੂਜੀ ਗੱਲ ਹੈ ਅਸੀਂ ਆਪਣੇ ਐਕਸ਼ਨਾਂ ਨਾਲ ਦੁਸ਼ਮਣ ਦੀ ਐਕਸਰਸਾਈਜ਼ ਹੀ ਨਾ ਕਰਵਾਈ ਜਾਈਏ । ਦੁਸ਼ਮਣ ਦਾ ਸੁਚੇਤ ਹੋਣਾ ਪਾਰਟੀ ਲਈ ਮਾਰੂ ਸਿੱਧ ਹੋਵੇਗਾ ।"
ਧੀਰ ਰਾਮ ਨੇ ਫਟ ਗੱਲ ਆਪਣੇ ਹੱਥ ਲੈ ਲਈ ।
"ਕਾਮਰੇਡ ਮਿੰਦਰ ਦਾ ਮੈਂ ਦਿਲੋਂ ਧੰਨਵਾਦੀ ਆਂ; ਜਿਸ ਯੂਥ ਤੇ ਕਿਸਾਨਾਂ ਨੂੰ ਗੰਢਣ ਵਲ ਸਾਡਾ ਠੀਕ ਧਿਆਨ ਦਵਾਇਆ ਏ। ਪਰ ਸਾਨੂੰ ਪਿੰਡਾਂ ਦੇ ਜਗੀਰਦਾਰਾਂ ਨੂੰ ਮਾਰ ਕੇ ਵੱਡੀਆਂ ਜਮੀਨਾਂ ਖਾਲੀ ਕਰਵਾਉਣੀਆਂ ਚਾਹੀਦੀਆਂ ਹਨ । ਮੁਖਬੇਨ ਸਿੰਘ ਵਾਲਾ ਐਕਸ਼ਨ ਦਰੁਸਤ ਹੋਇਆ ਏ । ਮੁਜ਼ਾਰੇ ਤੇ ਦਿਹਾੜੀਦਾਰਾਂ ਨੂੰ ਸਾਡੇ ਉਤੇ ਭਰੋਸਾ ਜਾਗੇਗਾ ਹੀ ਤਦ, ਜਦ ਅਸੀਂ ਉਹਨਾਂ ਲਈ ਕੁਝ ਕਰਾਂਗੇ । ਲਿਨ ਪਿਆਓ ਦਾ ਇਸਾਰਾ ਯਾਦ ਰਖੋ : ਪਿੰਡਾਂ ਵਿਚੋਂ ਮੋਟੇ ਮਗਰ- ਮੱਛਾਂ ਨੂੰ ਭਜਾਓ ਤੇ ਆਪਣੀਆਂ ਮਜ਼ਬੂਤ ਪਾਕਿਟਾਂ ਕਾਇਮ ਕਰੋ । ਪਿੰਡਾਂ ਨੂੰ ਆਪਣੀ ਕੁਰਬਾਨੀ ਦਿਓ ਤੇ ਉਹਨਾਂ ਦੀ ਸ਼ਕਤੀ ਹਾਜਲ ਕਰੋ। ਸਿਵਲ ਵਾਰ ਲਈ ਇਉਂ ਹੀ ਮੈਦਾਨ ਤਿਆਰ ਹੋਵੇਗਾ । ਯਾਦ ਰੱਖੋ, ਲੋਕਾਂ ਨੂੰ ਉਹਨਾਂ ਦੇ ਲਾਭਾਂ ਨਾਲ ਹੀ ਉਠਾਇਆ ਤੇ ਜੋੜਿਆ ਜਾ ਸਕਦਾ ਹੈ । ਜਗੀਰਦਾਰੀ ਨੂੰ ਦੁਸ਼ਮਣ ਨੰਬਰ ਇਕ ਤੇ ਰੱਖ ਕੇ ਨਥਾਨਾ ਬਣਾਇਆ ਜਾਵੇ । ਹਿੰਦੋਸਤਾਨ ਵਿਚ ਸਨਅਤੀ ਮਜ਼ਦੂਰਾਂ ਨਾਲੋਂ ਮੁਜ਼ਾਰਿਆਂ ਤੇ ਦਿਹਾੜੀਦਾਰਾਂ ਦੀ ਗਿਣਤੀ ਕਿਤੇ ਬਹੁਤੀ ਹੈ । ਮਾਓ ਨੇ ਨਿਰੋਲ ਕਿਸਾਨੀ ਨੂੰ ਧਿਰ ਬਣਾ ਕੇ ਇਨਕਲਾਬ ਜਿੱਤਿਆ ਸੀ । ਇਸ ਲਈ ਹਿੰਦੋਸਤਾਨ ਇਚ ਵੀ ਇਨਕਲਾਬ ਦੀ ਧਿਰ ਕਿਸਾਨ ਅਤੇ ਖੇਤ-ਮਜਦੂਰ ਹੀ ਹੋ ਸਕਦੇ ਹਨ।`` ਧੀਰੋ ਰਾਮ ਮੀਟਿੰਗ ਵਿਚ ਆਪਣਾ ਪ੍ਰਭਾਣ ਦੇਣ ਲਈ ਲਾਲ ਕਿਤਾਬ ਦੇ ਕਰਕੇ ਫੈਲ ਕੇ ਆਇਆ ਸੀ ।
"ਨਹੀਂ, ਮੈਨੂੰ ਧੀਰ ਦੀ ਲਾਈਨ ਠੀਕ ਨਹੀਂ ਜਾਪਦੀ ।" ਮਿਹਰ ਸਿੰਘ ਨੇ ਕਾਮਰੇਡ ਦੀ ਕਿਸਾਨੀ ਵਾਲੀ ਗੱਲ ਫੜ ਲਈ। "ਮਾਰਕਸੀ ਵਿਚਾਰਧਾਰਾ ਅਨੁਸਾਰ ਇਨਕਲਾਬ ਦੀ ਟੇਕ ਸਿਆਣਾ ਸਨਅਤੀ ਮਜ਼ਦੂਰ ਹੀ ਹੋਵੇਗਾ : ਭਾਵੇਂ ਕਿੰਨੀ ਘੱਟ ਗਿਣਤੀ ਵਿਚ ਹੈ। ਚੀਨ ਦੀ ਸਮਾਜੀ ਹਾਲਤ ਓਦੋਂ ਬਿਲਕੁਲ ਹੋਰ ਸੀ । ਚੀਨ ਨੇ ਭਾਰੀ ਸਨਅਤ ਵਿਚ ਹਾਲੇ ਵੱਡੀਆਂ ਮੱਲਾਂ ਨਹੀਂ ਮਾਰੀਆਂ ਸਨ, ਬੇਚਮੀਨਿਆਂ ਨੂੰ ਫੌਜੀ ਸ਼ਕਤੀ ਬਣਾ ਕੇ ਮਾਓ ਦਾ ਇਨਕਲਾਬ ਕਰਨਾ ਤਾਰੀਖ਼ੀ ਪੱਖੋਂ ਠੀਕ ਸਿੱਧ ਹੋਇਆ। ਚੀਨ ਵਿਚ ਓਦੋਂ ਰਾਜਸੀ ਸੱਤਾ ਜਗੀਰਦਾਰ ਕੋਲ ਸੀ। ਪਰ ਹਿੰਦੋਸਤਾਨ ਵਿਚ ਅੱਜ ਸਾਰੇ ਰਾਜਸੀ ਅਧਿਕਾਰ ਸਰਮਾਏਦਾਰੀ ਕੋਲ ਹਨ । ਸਾਡੀ ਦੁਸ਼ਮਨ ਨੰਬਰ ਇਕ ਕਾਬਜ਼ ਸਰਮਾਏਦਾਰੀ ਹੈ। ਜਾਗੀਰਦਾਰੀ ਤਾਂ ਅੱਜ ਵਿਚਾਰੀ ਹੋ ਕੇ ਰਹਿ ਗਈ ਹੈ ਤੇ ਸਰਮਾਏਦਾਰੀ ਦੇ ਰਹਿਮ ਉਤੇ ਹੈ। ਹਿੰਦੋਸਤਾਨੀ ਸਰਮਾਏਦਾਰੀ ਬਹੁਤ ਚਾਲਾਕ ਹੈ । ਉਹ ਜਾਣ ਕੇ ਜਾਗੀਰਦਾਰੀ ਨੂੰ ਇਕਦਮ ਨਹੀਂ ਤੋੜਦੀ। ਜਿਵੇਂ ਜਿਵੇਂ ਲੋਕਾਂ ਦੀ ਇਨਕਲਾਬੀ ਲਹਿਰ ਅੱਗੇ ਵਧੇਗੀ, ਤਿਵੇਂ ਤਿਵੇਂ ਕਾਬਜ਼ ਸਰਮਾਏਦਾਰੀ ਜਗੀਰੂ ਬੱਕਰੇ ਦੀਆਂ ਬੇਟੀਆਂ ਤੋੜ '
ਤੋੜ ਕੇ ਲੋਕਾਂ ਵਿਚ ਸੁੱਟੀ ਜਾਵੇਗੀ । ਸਮਾਜਵਾਦ ਦੇ ਨਾਅਰਿਆਂ ਨਾਲ ਲੋਕਾਂ ਦੇ ਰੋਹ ਨੂੰ ਠੰਢਿਆਂ ਪਾਉਂਦੀ ਆਪਣੀ ਉਮਰ ਲੰਮੀ ਕਰੀ ਜਾਵੇਗੀ ।"
"ਮੈਨੂੰ ਅਜਾਜ਼ਤ ਐ ਸੈਕਟਰੀ ਸਾਹਬ ?" ਪੀਤੂ ਨੇ ਹੱਥ ਖੜਾ ਕਰ ਕੇ ਪੁਛਿਆ। ਮਿਹਰ ਸਿੰਘ ਦੇ ਸਿਰ ਦਾ ਇਸ਼ਾਰਾ ਪਾ ਕੇ ਉਹ ਬੋਲਿਆ: "ਲੋਕਾਂ ਉਤੇ ਜ਼ੁਲਮ ਤੇ ਤਸ਼ੱਦਦ ਕਰਦੀ ਐ ਪੋਲੀਸ । ਕਾਤਲ ਪੋਲੀਸ ਤੇ ਜ਼ਾਲਮ ਅਫਸਰਾਂ ਵਲ ਅਸਾਂ ਧਿਆਨ ਹੀ ਨਹੀਂ ਦਿਤਾ । ਜਿਹੜੇ ਲੋਕ ਸਾਡੇ ਲਈ ਮਰਦੇ ਐ, ਸਾਡੀ ਖ਼ਾਤਰ ਕਿਲ੍ਹੇ ਦੀਆਂ ਕੁੱਟਾਂ ਮਾਰਾਂ ਵਿਚ ਉਮਰ ਭਰ ਦੇ ਰੋਗੀ ਹੋਈ ਜਾਂਦੇ ਐ ; ਉਨ੍ਹਾਂ ਦੀ ਅਸਾਂ ਕੀ ਸਹਾਇਤਾ ਕੀਤੀ ? ਮੁੜ ਸਾਡੇ ਲਈ ਕੌਣ ਤਸੀਹੇ ਝੱਲੇਗਾ ? ਸਤਿਬੀਰ -ਤੇ ਉਸ ਦਾ ਪਿਓ ਸਾਡੇ ਉਤੇ ਕਿਵੇਂ ਵੀ ਅਗਵਾਹ ਨਹੀਂ ਬਣੇ : ਭਾਵੇਂ ਪੋਲੀਸ ਨੇ ਕੱਚੀਆਂ ਫਾਂਸੀਆਂ ਦੇ ਦੇ ਕੰਮ ਕਰਨ ਤੋਂ ਆਰੀ ਕਰ ਦਿੱਤੇ । ਅਜਿਹੇ ਨਿਰਦਈ ਅਫ਼ਸਰ ਕਿਉਂ ਮੁਆਫ਼ ਕੀਤੇ ਜਾਣ ?" ਪੀਤੂ ਨੂੰ ਬਾਪੂ ਦੀ ਮਾਰ ਨਾਲ ਦੂਜੇ ਸਾਥੀਆਂ ਉਤੇ ਵਾਪਰਿਆ ਕਹਿਰੇ ਸੇਲੇ ਮਾਰ ਮਾਰ ਜਾਂਦਾ ਸੀ ।
"ਕਾਮਰੇਡ ਪ੍ਰੀਤਮ ਸਿੰਘ ਠੀਕ ਆਖਦਾ ਏ ।"ਗੁਰਜੀਤ ਇਕਦਮ ਤਾਅ ਖਾ ਗਿਆ । ਬਾਪ ਦੀ ਪੁੱਟੀ ਦਾਹੜੀ ਅਤੇ ਸੰਤੋਖ ਦੀ ਕੁੱਟ ਉਸ ਨੂੰ ਕੜਵੱਲਾਂ ਚਾੜ੍ਹ ਗਈ ਸੀ। "ਮੈਂ ਸਵਰਨੇ ਹਰਿੰਦਰ, ਐਸ. ਪੀ. ਸ਼ਰਮੇ ਤੋਂ ਪਰਸਰਾਮ ਨੂੰ ਅੱਖ-ਤਿਣ ਰੱਖਣ ਲਈ ਤਜਵੀਜ਼ ਪੇਸ਼ ਕਰਦਾ ਹਾਂ । ਜਦੋਂ ਵੀ ਮੌਕਾ ਲੱਗੇ, ਸਫ਼ਾਈ ਕਰ ਦਿਤੀ ਜਾਵੇ !"
"ਇਸ ਗੱਲ ਦਾ ਵੀ ਖ਼ਾਸ ਖ਼ਿਆਲ ਰਖਿਆ ਜਾਵੇ, ਪੋਲੀਸ ਅਤੇ ਮਿਲਟਰੀ ਦੇ ਦਸਤਿਆਂ ਨੇ ਹੀ ਇਕ ਦਿਨ ਇਨਕਲਾਬ ਨੂੰ ਪੂਰਿਆਂ ਕਰਨਾ ਹੈ।" ਧੀਰ ਕਾਹਲੀ ਨਾਲ ਮੋੜਾ ਦੇ ਗਿਆ।
"ਸਪਾਹੀਆਂ ਤੇ ਛੋਟੀ ਰੈਂਕ ਵਾਲਿਆਂ ਵਲ ਸਾਡਾ ਰਵੱਈਆ ਮਿੱਤਰਾਂ ਵਾਲਾ ਰਹੇਗਾ ।" ਮਿਹਰ ਸਿੰਘ ਨੇ ਆਪਾ ਧਾਪੀ ਨੂੰ ਰੋਕਦਿਆਂ ਆਖਿਆ । "ਪੋਲੀਸ ਅਤੇ ਮਿਲਟਰੀ ਵਿਚ ਜਿੰਨਾ ਚਿਰ ਅਸੀਂ ਆਪਣੇ ਸੈੱਲ ਨਹੀਂ ਕਾਇਮ ਕਰ ਲੈਂਦੇ, ਉਨ੍ਹਾਂ ਆਪਣੇ ਆਪ ਲੋਕ ਪੱਖੀ ਨਹੀਂ ਬਣ ਜਾਣਾ ।"
ਇਸ ਮਸਲੇ ਉਤੇ ਬਹਿਸ ਚਲਦੀ ਰਹੀ। ਅੰਤ ਸਰਬ ਸੰਮਤੀ ਨਾਲ ਵੱਢਖਾਣੇ ਪੋਲੀਸ ਅਫ਼ਸਰਾਂ ਵਿਰੁਧ ਐਕਸ਼ਨ ਦਾ ਫ਼ੈਸਲਾ ਹੋ ਗਿਆ । ਅਜੰਡੇ ਦੀ ਅਗਲੀ ਮਦ ਚਾਰੂ ਨੂੰ ਪ੍ਰਧਾਨਗੀ- ਤੋਂ ਲਾਹ ਦੇਣ ਦੀ ਸੀ। ਮਿੰਦਰ ਸਿੰਘ ਨੇ ਆਗਿਆ ਨਾਲ ਪੋਆਇੰਟ ਉਠਾਇਆ :
"ਸਾਨੂੰ ਬਾਹਰਲੇ ਖ਼ਤਰਿਆਂ ਨਾਲ ਤਾਂ ਜੂਝਣਾ ਹੀ ਪੈਣਾ ਸੀ, ਪਰ ਅੰਦਰੂਨੀ ਵਿਰੋਧ ਦੀ ਸੱਟ ਵੀ ਆ ਪਈ ਲਗਦੀ ਹੈ । ਕਾਮਰੇਡ ਚਾਰੂ ਦੀ ਥਾਂ ਕਾਹਨੂੰ ਸਾਨਿਆਲ ਕਿਵੇਂ ਚੇਅਰਮੈਨ ਆ ਗਿਆ, ਜਦੋਂ ਕਿ ਪਾਲਿਸੀ ਵਿਚ ਕੋਈ ਚੇਂਜ ਨਹੀਂ ਆਈ ?"
"ਬਈ ਚਾਰੂ ਨਾਲ ਬਹੁਗਿਣਤੀ ਨਹੀਂ ਰਹੀ । ਅਗੇ ਕਾਹਨੂੰ ਜਨਰਲ ਸੈਕਟਰੀ ਸੀ, ਹੁਣ ਜਨਰਲ ਸੈਕਟਰੀ ਚਾਰੂ ਮੌਜੂਮਦਾਰ ਬਣ ਗਿਆ । ਦੋਵੇਂ ਅਹੁਦੇ ਹੀ ਮਹਾਨਤਾ ਵਾਲੇ ਹਨ ।" ਧੀਰ ਰਾਮ ਨੇ ਬੰਗਾਲੀਆਂ ਨਾਲ ਤਾਲਮੇਲ ਕਾਰਨ ਉੱਤਰ ਦੇਣਾ ਆਪਣਾ ਫਰਜ਼ ਸਮਝਿਆ ।
"ਮੇਰਾ ਮਤਲਬ ਅਹੁਦਿਆਂ ਦੀ ਮਹਾਨਤਾ ਤੋਂ ਨਹੀਂ । ਪਾਰਟੀ ਅੰਦਰ ਵਿਰੋਧ ਤੋਂ ਹੈ। ਜਦੋਂ ਇਕ ਆਗੂ ਪਾਲਿਸੀ ਨੂੰ ਠੀਕ ਤਰ੍ਹਾਂ ਚਲਾਈ ਜਾਂਦਾ ਏ; ਬਦਲੀ ਕਿਉਂ ਕੀਤੀ ਗਈ ? ਰੂਸ ਤੇ ਚੀਨ ਵਿਚ ਅਜਿਹਾ ਕਿਉਂ ਨਹੀਂ ਕੀਤਾ ਗਿਆ ? ਸਾਡੀਆਂ ਕਮਿਊਨਿਸਟ ਪਾਰਟੀਆਂ ਦੀਆ ਮਿਸਾਲਾਂ ਲੈ ਲਓ । ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬ ਬਰਾਂਚ ਵਿਚ ਕਾਮਰੇਡ ਸੁਤੰਤਰ
ਤੇ ਜੋਸ਼ ਦਾ ਆਪਸੀ ਵਿਰੋਧ ਸੀ: ਭਾਵੇਂ' ਪਾਲਿਸੀ ਦੀ ਆੜ ਵਿਚ ਚੁੰਝ ਪੇਂਚੇ ਅੜਾਏ ਜਾਂਦੇ ਸਨ । ਸੈਂਟਰ ਦੇ ਡਾਇਰੈਕਟਿਵ ਨੇ ਸੁਤੰਤਰ ਨੂੰ ਬਹੁਗਿਣਤੀ ਵਿਚ ਹੁੰਦੇ ਨੂੰ ਪਾਰਟੀ ਸਕੱਤਰੀ ਤੋਂ ਲਾਹ ਦਿਤਾ । ਪਾਕਿਸਤਾਨ ਐਲਾਨੇ ਜਾਣ ਉਤੇ ਤੇਜਾ ਸਿੰਘ ਸੁਤੰਤਰ ਨੇ ਨਵੀਂ ਪਾਕਿਸਤਾਨ ਕਮਿਊਨਿਸਟ ਪਾਰਟੀ ਖੜੀ ਕਰ ਲਈ । ਉਸ ਦਾ ਆਪਣਾ ਜ਼ਿਲਾ ਗੁਰਦਾਸਪੁਰ ਪਹਿਲੇ ਐਲਾਨ ਅਨੁਸਾਰ ਪਾਕਿਸਤਾਨ ਵਿਚ ਆ ਗਿਆ ਸੀ । ਹੱਦਬੰਦੀ ਕਮਿਸ਼ਨ ਨੇ ਸ਼ਕਰਗੜ੍ਹ ਤਹਿਸੀਲ ਰੱਖ ਕੇ ਬਾਕੀ ਗੁਰਦਾਸਪੁਰ ਹਿੰਦੋਸਤਾਨ ਵਿਚ ਪਾ ਦਿਤਾ । ਸੁਤੰਤਰ ਦਾ ਜ਼ਿਲਾ ਮੁੜ ਹਿੰਦੋਸਤਾਨ ਵਿਚ, ਆ ਜਾਣ ਨਾਲ ਉਸ ਦੀ ਪ੍ਰੋਜ਼ੀਸ਼ਨ ਹੋਰ ਖ਼ਰਾਬ ਹੋ ਗਈ । ਉਸ ਆਪਣੇ ਸਾਥੀਆਂ ਦੀ ਵਫ਼ਾਦਾਰ ਹਮਾਇਤ ਉਤੇ ਭਰੋਸਾ ਕਰਦਿਆਂ ਲਾਲ ਕਮਿਊਨਿਸਟ ਪਾਰਟੀ ਬਣਾ ਲਈ। ਇਹ ਸਾਰਾ ਪੁਆੜਾ ਅਹੁਦੇਦਾਰੀ ਕਾਰਨ ਪਿਆ ਸੀ । ਪਾਲਿਸੀ ਦਾ ਖ਼ਾਸ ਬੁਨਿਆਦੀ ਵਿਰੋਧ ਸੀ । ਸਟਾਲਿਨ ਦੇ ਜ਼ੋਰ ਦੇਣ ਉਤੇ ਲਾਲ ਪਾਰਟੀ ਤੋੜਨੀ ਪਈ । ਤੇਜਾ ਸਿੰਘ ਸੁਤੰਤਰ ਨੂੰ ਉਮਰ ਭਰ ਲਈ ਸਜ਼ਾ ਦੇ ਤੌਰ ਤੇ ਪਾਰਟੀ ਵਿਚ ਖੁੱਡੇ ਲਾਈਨ ਲਾਈ ਰਖਿਆ ਹਾਲਾਂ ਕਿ ਉਹਦੇ ਵਰਗਾ ਪਾਲਿਸੀ ਮੇਕਰ ਅਤੇ ਔਰਗਨਾਈਜ਼ਰ ਸਾਰੇ ਹਿੰਦੁਸਤਾਨ ਵਿਚ ਇਕ ਨਹੀਂ ਸੀ । ਏਸੇ ਅਹੁਦੇਦਾਰੀ ਦੇ ਵਿਰੋਧ ਕਾਰਨ ਪਾਰਟੀ ਨੂੰ ਸੱਜੇ ਖੱਬੇ ਅਥਵਾ ਚਿੱਟਿਆਂ ਪੀਲਿਆਂ ਵਿਚ ਵੰਡ ਦਿਤਾ। ਸਟਾਲਿਨ ਦੀ ਮੌਤ ਪਿਛੋਂ ਕੌਮਾਂਤਰੀ ਆਗੂ ਮਾਓ ਬਣਨਾ ਚਾਹੁੰਦਾ ਸੀ । ਤਾਰੀਖ਼ੀ ਤਜਰਬਾ ਖਰੁਸ਼ਚੇਵ ਨਾਲੋਂ ਉਸ ਕੋਲ ਕਿਤੇ ਬਹੁਤਾ ਸੀ । ਪਰ ਚੀਨ ਨੂੰ ਟੈਕਨਾਲੋਜੀ ਦੀ ਸਹਾ- ਇਤਾ ਦੇਣ ਕਾਰਨ ਰੂਸ ਸਰਦਾਰੀ ਆਪਣੇ ਕੋਲ ਰੱਖਣਾ ਚਾਹੁੰਦਾ ਸੀ । ਬਾਹਰਲੀ ਦੋਫਾੜ ਨੇ ਸਾਡੇ ਹਿੰਦੋਸਤਾਨ ਵਿਚ ਵੀ ਪਾਰਟੀ ਵਿਰੋਧ ਨੂੰ ਮਜ਼ਬੂਤ ਕੀਤਾ । ਹੁਣ ਜੇ ਇਹ ਵਿਰੋਧ ਸਾਡੇ ਵਿਚ ਵੀ ਆ ਗਿਆ, ਅਸੀਂ ਵਾਹੇ ਬੀਜੇ ਵੀ ਨਹੀਂ ਲੱਭਾਂਗੇ । ਇਸ ਪਾਰਟੀ ਬਾਜ਼ੀ ਦਾ ਸਭ ਤੋਂ ਵੱਡਾ ਨੁਕਸਾਨ ਸਾਡੇ ਦਿਲ ਟੁੱਟਣ ਨਾਲ ਹੁੰਦਾ ਏ । ਦੂਜੇ ਅਸੀਂ ਲੋਕਾਂ ਦੇ ਭਰੋਸੇ ਨੂੰ ਸੱਟ ਮਾਰਦੇ ਹਾਂ । ਲੋਕ ਦੋਹਾਂ ਕਮਿਊਨਿਸਟ ਪਾਰਟੀਆਂ ਨੂੰ ਇਸ ਲਈ ਜੁੱਤੀਆਂ ਮਾਰਦੇ ਐ ਕਿ ਉਨ੍ਹਾਂ ਜਾਤੀ ਰੰਜਸ਼ਾਂ ਅਥਵਾ ਅਹੁਦਿਆਂ ਦੇ ਲਾਲਚ ਵਿਚ ਇਨਕਲਾਬ ਨੂੰ ਪਿੱਠ ਦਿਤੀ ਅਤੇ ਲੋਕਾਂ ਨਾਲ ਗਦਾਰੀ ਕੀਤੀ । ਜੋ ਸਾਡੀ ਪਾਰਟੀ ਨੇ ਵੀ ਅਜਿਹੇ ਵਿਰੋਧ ਦਾ ਸ਼ਿਕਾਰ ਹੋਣਾ ਏਂ, ਫਿਰ ਸੋਨੇ ਵਰਗੇ ਨੌਜਵਾਨ ਮਰਵਾਉਣ ਦਾ ਕੀ ਲਾਭ ? ਕਾਹਨੂੰ ਤੇ ਚਾਰੂ ਵਿਚਕਾਰ ਤਰੇੜ ਕਿਸ ਪੱਖੋਂ ਆਈ ? ਸਾਡੇ ਲਈ ਜਾਣਨਾ ਬੜਾ ਜ਼ਰੂਰੀ ਹੈ ਕਿਉਂਕਿ ਨਤੀਜੇ ਪਾਰਟੀ ਕੇਡਰ ਨੇ ਭੁਗਤਣੇ ਐ, ਦੂਜੇ ਲਫਜ਼ਾਂ ਵਿਚ ਅਸਾਂ ਭੁਗਤਣੇ ਹਨ।" ਮਿੰਦਰ ਨੇ ਸੰਖੇਪ ਵਿਚ ਪਾਰਟੀ ਵਰੋਧ ਦੀ ਤਾਰੀਖ਼ ਮੀਟਿੰਗ ਸਾਹਮਣੇ ਰਖ ਦਿੱਤੀ ।
ਇਕ ਮਿੰਟ ਲਈ ਸਾਰੇ ਸੱਚਾਂ ਵਿਚ ਡੁੱਬ ਗਏ। ਮਿੰਦਰ ਦੇ ਇਤਿਹਾਸਕ ਸੱਚ ਨੂੰ ਉਹ ਅੱਖੋਂ ਪਰੋਖਾ ਵੀ ਨਹੀ ਕਰ ਸਕਦੇ ਸਨ । ਸਾਥੀਆਂ ਦੇ ਹੌਸਲੇ ਤੋੜਨ ਵਾਲਾ ਕਦਮ ਯਕੀਨਨ ਇਨਕਲਾਬ ਵਰੋਧੀ ਸੀ। ਉਹ ਲੋਕਾਂ ਦਾ ਭਰੋਸਾ ਹਰ ਹੀਲੇ ਜਿੱਤਣਾ ਚਾਹੁੰਦੇ ਸਨ । ਕਾਫ਼ੀ ਬਹਿਸ ਪਿੱਛੋਂ ਗੱਲ ਰਿੜਕੀ ਗਈ ਕਿ ਇਤਰਾਜ ਸੈਂਟਰ ਨੂੰ ਭੇਜਿਆ ਜਾਵੇ । ਲੀਡਰਸ਼ਿਪ ਵਿਚ ਤਬਦੀਲੀ ਦੇ ਕਾਰਨ ਜਾਣਨ ਲਈ ਇਕ ਬੰਦਾ ਦਾਰਜੀਲਿੰਗ ਘੱਲਣਾ ਚਾਹੀਦਾ ਹੈ ।
"ਮੇਰਾ ਖ਼ਿਆਲ ਐ, ਇਹ ਡਿਉਟੀ ਧੀਰੋ ਨੂੰ ਦਿੱਤੀ ਜਾਵੇ ।" ਹੁਕਮੇ ਨੇ ਕਾਮਰੇਡ ਧੀਰ ਦਾ ਨਾਂ ਪੇਸ਼ ਕਰ ਦਿੱਤਾ ।
"ਨਹੀਂ, ਧੀਰ ਨਾਲ ਇਕ ਹੋਰ ਮਸਲਾ ਡਿਸਕਸ ਕਰਨਾ ਹੈ ।" ਮਿਹਰ ਸਿੰਘ ਨੇ ਹੁਕਮੇ ਦੀ ਤਜਵੀਜ਼ ਨੂੰ ਕਿਸੇ ਦੀ ਤਾਈਦ ਕਰਨ ਤੋਂ ਪਹਿਲਾਂ ਹੀ ਕੱਟ ਦਿੱਤਾ । "ਇਹ ਡਿਊਟੀ ਮਿੰਦਰ ਨੂੰ ਹੀ ਦਿੱਤੀ ਜਾਵੇ । ਇਤਿਹਾਸਕ ਪੱਖੋਂ ਇਸ ਦੀ ਸਟੱਡੀ ਸਾਡੇ ਸਾਰਿਆਂ ਨਾਲੋਂ ਬਹੁਤੀ ਹੈ ।"
ਸਕੱਤਰ ਦੀ ਤਜਵੀਜ਼ ਸਰਬ ਸੰਮਤੀ ਨਾਲ ਪਾਸ ਹੋ ਗਈ। "
ਹੁਣ ਧੀਰੋ ਦਾ ਮਾਮਲਾ ਵਿਚਾਰਿਆ ਜਾਵੇ ?" ਪੀਤੂ ਨੂੰ ਮਿਹਰ ਸਿੰਘ ਰਾਹੀਂ ਉਸ ਦੀ ਕਰਤੂਤ ਦਾ ਪਤਾ ਲਗ ਚੁੱਕਾ ਸੀ ।
"ਹਾਂ ਬਈ ਕਾਮਰੇਡ ਧੀਰੋ ਰਾਮ: ਨੂੰ ਮੰਡ ਵਿਚੋਂ ਦਿਹਾੜੀਦਾਰਾਂ ਦੀ ਜਥੇਬੰਦੀ ਦੇ ਕੰਮ ਨੂੰ ਵਿਚਾਲੇ ਛੱਡ ਕੇ ਕਿਉਂ ਭੇਜ ਆਇਆ ?' ਸਕੱਤਰ ਨੇ ਲੰਮੇ ਸਾਹ ਨਾਲ ਆਪਣਾ ਆਫਰਿਆ ਗੁੱਸਾ ਰੋਕ ਲਿਆ।
ਪਲ ਪਲ ਬੱਗਾ ਪੀਲਾ ਹੁੰਦਾ ਜਾ ਰਿਹਾ ਧੀਰੋ; ਇਕਦਮ ਹੌਸਲਾ ਫੜ ਗਿਆ ਉਸ ਜਾਣਿਆਂ: ਅਸਲ ਗਲ ਦਾ ਕਿਸੇ ਨੂੰ ਪਤਾ ਨਹੀਂ ।
"ਕਾਮਰੇਡ, ਮੈਂ ਭੱਜਿਆ ਨਹੀਂ ਮੈਨੂੰ ਖ਼ਬਰ ਮਿਲ ਗਈ ਸੀ, ਇਨਾਮ ਦੇ ਲਾਲਚ ਵਿਚ ਉਹ ਮੈਨੂੰ ਫੜਾਉਣ ਲੱਗੇ ਸਨ ।"
"ਤੂੰ ਇਹ ਇਤਲਾਹ ਪਾਰਟੀ ਨੂੰ ਕਾਹਤੋਂ ਨਾ ਦਿੱਤੀ ? ਕੰਣ ਫੜਾਉਣਾ ਚਾਹੁੰਦਾ ਸੀ ਤੈਨੂੰ ?"
ਧੀਰੋ ਚੁਸਤੀ ਵਰਤ ਕੇ ਕਸੂਤਾ ਫਸ ਗਿਆ। ਉਸ ਪਾਲਿਸ਼ ਕੀਤਾ ਨਵਾਂ ਝੂਠ ਅੱਗੇ ਲੈ ਆਂਦਾ ।
"ਮੈਂ ਬਿਹਾਰ ਨੂੰ ਉਠ ਗਿਆ ਸੀ ।"
''ਬਿਨਾਂ ਇਤਲਾਹ ਦਿੱਤੇ ?" ਮਿਹਰ ਸਿੰਘ ਦੀਆਂ ਨਜ਼ਰਾਂ ਇਕ ਦਮ ਭੁੱਖੋ ਬਾਘ ਵਾਂਗ ਦਗ ਉਠੀਆਂ ।
"ਕਾਮਰੇਡ ! ਮੈਂ ਇਸ ਰਵੱਈਏ ਦਾ ਮਤਲਬ ਨਹੀਂ ਸਮਝਿਆ ?" ਚੀਨੀ ਦੂਤਾਵਾਸ ਨਾਲ ਸਬੰਧ ਹੋਣ ਕਾਰਨ ਧੀਰ ਪਾਰਟੀ ਵਿਚ ਆਪਣੀ ਅਹਿਮ ਪੋਜ਼ੀਸ਼ਨ ਸਮਝਦਾ ਸੀ । ਇਸ ਤਰ੍ਹਾਂ ਦੇ ਮਿਥ ਕੇ ਕੀਤੇ ਗਏ ਸਵਾਲ ਉਸ ਦੀ ਹੱਤਕ ਸਨ । ਆਪਣਾ ਪ੍ਰਭਾਵ ਬਣਾਈ ਰਖਦਿਆਂ ਵੀ ਉਹਦੀ ਰੂਹ ਲਰਜ਼ ਲਰਜ਼ ਜਾਂਦੀ ਸੀ । ਮਸੈਲੇ ਮੂੰਹ ਉਤੇ ਕਾਲਾ ਮੱਸਾ ਕੰਬ ਕੇ ਹੋਰ ਕਾਲਾ ਪੈ ਗਿਆ ।
"ਮਤਲਬ ਮੇਰੇਆਰ ਹੁਣੇ ਦਸ ਦਿੰਦੇ ਆਂ । ਤੂੰ ਜਵਾਬ ਦੇਹ, ਤੈਨੂੰ ਕੌਣ ਫੜਾਉਣਾ ਚਾਹੁੰਦਾ ਸੀ ?" ਪੀੜ ਨੇ ਜਟਕੇ ਸਭਾ ਨਾਲ ਮਿਹਰ ਸਿੰਘ ਦੀ ਹਮਾਇਤ ਵਿਚ ਥੋੜਾ ਕਰੜਾ ਹੋ ਕੇ ਪੁੱਛਿਆ ।
ਬਾਕੀ ਐਗਜ਼ੈਕਟਿਵ ਆਪਣੀ ਥਾਂ ਹੈਰਾਨ ਸੀ ਪੰਜਾਬੀ ਬਾਹਰ ਚਲੇ ਜਾਣਾ ਬੰਧੇਜ ਦੀ ਉਲੰਘਣਾ । ਡਿਊਟੀ ਛੱਡਣਾ ਤੇ ਬਿਨਾਂ ਇਤਲਾਹ ਜ਼ਰੂਰ ਸੀ, ਪਰ ਧੀਰੋ ਨਾਲ ਮੁਲਜ਼ਮਾਂ ਵਾਲਾ ਸਲੂਕ ? ਉਹ ਅਚੰਭੇ ਵਿਚ ਆ ਗਏ। ਧੀਰ ਨੇ ਕੋਈ ਉੱਤਰ ਦੇਣ ਦੀ ਥਾਂ ਚੁੱਪ ਸਾਧ ਲਈ। ਉਹਦੇ ਮਨ ਦਾ ਡਰ ਸੱਚ ਦਾ ਭੂਤਨਾ ਹੋ ਗਿਆ । ਉਹ ਸਾਰੀ ਗੱਲ ਦੀ ਤਹਿ ਤੱਕ ਪੁੱਜ ਕੇ ਅੰਦਰੋਂ ਹਿੱਲ ਚੁੱਕਾ ਸੀ । ਉਸ ਹੋਰ ਝੂਠ ਘੜਨ ਤੋਂ ਸੰਕੋਚ ਵਰਤ ਲਈ।
"ਭਰਾਵੋ !'' ਮਿਹਰ ਸਿੰਘ ਨੇ ਇਕ ਖਾਸ ਜਥੇ ਨਾਲ ਬੋਲਦਿਆਂ ਪਾਰਟੀ ਮੈਂਬਰਾਂ ਦੇ ਧਿਆਨ ਆਪਣੀ ਵਲ ਖਿੱਚ ਲਏ । "ਇਹ ਦੋਸ਼ੀ ਹੀ ਨਹੀਂ, ਗੱਦਾਰ ਵੀ ਹੈ। ਇਸ ਤਰ੍ਹਾਂ ਦੀ ਕਮੀਨੀ ਹਰਕਤ ਬਾਰੇ ਤੁਸੀਂ ਸੱਚ ਵੀ ਨਹੀਂ ਸਕਦੇ । ਇਸ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਬੇਵਸਾਹੀ ਪੈਦਾ ਕੀਤੀ ਹੈ । ਜਿਸ ਭਾਂਡੇ ਵਿਚ ਖਾਧਾ; ਉਸੇ ਵਿਚ ਛੇਕ ਕੀਤਾ ਏ ।"
"ਗੱਲ ਨੂੰ ਵਕੀਲਾਂ ਵਾਲੀ ਲੰਮੀ ਬਹਿਸ ਵਿਚ ਕਿਉਂ ਪਾਇਆ ਏ; ਅਸਲ ਦੇਸ਼ ਸਪੱਸ਼ਟ ਕਰੋ ।" ਇਕ ਮੈਂਬਰ ਨੇ ਜਾਬਾਂ ਦੇ ਭੇੜ ਤੋਂ ਅਕੇਵਾਂ ਮਹਿਸੂਸ ਕੀਤਾ।
"ਇਹ ਕਮੀਨਾ, ਸੰਤਾ ਸਿੰਘ ਮੁਜ਼ਾਰੇ ਦੀ ਧੀ ਨਾਲ ਖਿਹ ਖਾਂਦਾ ਰਿਹਾ ਏ । ਇਨਕਲਾਬ ਦੇ ਲਾਰਿਆਂ ਵਿਚ ਜ਼ਮੀਨ ਦੀ ਮਾਲਕੀ ਬਖ਼ਸ਼ਦਾ ਰਿਹਾ ਏ । ਕੁੜੀ ਗਰਭਵਤੀ ਹੋ ਜਾਣ ਤੇ ਇਹ, ਉਥੋਂ ਨੱਸ ਆਇਆ ਏ । ਨਤੀਜੇ ਵਜੋਂ ਸਾਡਾ ਕੋਈ ਆਦਮੀ ਮੰਡ ਵਿਚ ਹੁਣ ਪਨਾਹ ਨਹੀਂ ਲੈ-ਸਕਦਾਂ। ਸਾਡੀ ਪਾਰਟੀ ਨੂੰ ਇਖ਼ਲਾਕੀ ਪੱਖੋਂ ਕਿੰਨੀ ਹੀਣੀ ਬਣਾ ਕੇ ਰਖ ਦਿਤਾ। ਹੁਣ ਤੁਸੀਂ ਸੋਚ ਲਓ ?" ਮਿਹਰ ਸਿੰਘ ਨੇ ਗੱਲ ਨੰਗੀ ਕਰ ਕੇ ਬੁੱਲ੍ਹ ਘੁਟਦਿਆਂ ਸਾਰਿਆਂ ਦੇ ਮੂੰਹ ਤਾੜਨੇ ਸ਼ੁਰੂ ਕਰ ਦਿਤੇ ।
ਧੀਰੋ ਦੇ ਸਿਰ ਢਮੋਲਾ ਆ ਵੱਜਾ। ਪਰ ਉਹ ਭਟ ਸੰਭਲ ਗਿਆ। ਕਿਸੇ ਦੇ ਕੁਝ ਵੀ ਆਖਣ ਤੋਂ ਪਹਿਲਾਂ ਬੋਲ ਪਿਆ।"
"ਕਾਮਰੇਡ ! ਤੁਸੀਂ ਏਨੇ ਅਗਾਂਹ ਵਧੂ ਹੋ ਕੇ ਕੁਦਰਤੀ ਜਜ਼ਬੇ ਨੂੰ ਗਦਾਰੀ ਦੇ ਦੋਸ਼ ਨਾਲ ਕਿਵੇਂ ਮਿੱਕ ਸਕਦੇ ਹੋ ? ਦੀ ਗਵੇਰਾ ਕਿੰਨਾ ਵੱਡਾ ਗਰੀਲਾ ਲੀਡਰ ਹੋਇਆ ਏ। ਔਰਤ ਤਾਂ ਉਹਦੀ ਵੀ ਕਮਜ਼ੋਰੀ ਸੀ । ਕੋਈ ਵੀ ਉਹਦੇ ਇਨਕਲਾਬੀ ਰੋਲ ਉਤੇ ਉਂਗਲ ਨਹੀਂ ਰੱਖ ਸਕਿਆ ।
"ਧੀਰੋ ! ਇਹ ਪੰਜਾਬ ਐ। ਕਿਊਬਾ ਤੇ ਦੱਖਣੀ ਅਮਰੀਕਾ ਨਹੀਂ ।" ਪੀਤ ਨੇ ਅਫਰੇਵੇਂ ਨਾਲ ਫੁੰਕਾਰਾ ਮਾਰਿਆ।
"ਅਸੀਂ ਤਾਂ ਸਾਰੇ ਵਾਰੰਟਡ ਆ, ਇਨਾਮੀ। ਇਉਂ ਸਾਨੂੰ ਲੋਕਾਂ ਕਦੋਂ ਪਨਾਹ ਦਿਤੀ ।" ਮਿੰਦਰ ਨੇ ਦਿਲੀ ਅਫ਼ਸੋਸ ਨਾਲ ਸਿਰ ਮਾਰਿਆ ।
"ਜਿਹੜੇ ਸਿੰਘ ਮੁਸਲਮਾਨ ਧਾੜਵੀਆਂ ਕੋਲੋਂ ਹਿੰਦੂ ਕੁੜੀਆਂ ਛੁਡਵਾਂਦੇ ਸਨ; ਜੇ ਤੇਰੇ ਵਰਗੇ ਹੁੰਦੇ; ਇਤਿਹਾਸ ਕਲੰਕਤ ਨਾ ਹੋ ਜਾਂਦਾ ।" ਮਿਹਰ ਸਿੰਘ ਦੀਆਂ ਪਾੜ ਖਾਣੀਆਂ ਨਜ਼ਰਾਂ ਤੋਂ ਧੀਰੇ ਕੰਬ ਗਿਆ।
"ਕਾਮਰੇਡ, ਇਹ ਕਿਹੜੀ ਗੱਲ ਐ, ਜਿਸ ਨੂੰ ਤੁਸੀਂ ਐਨਾ ਸੀਰੀਅਸ ਲੈਂਦੇ ਓ । ਚਲੋਂ ਮੁਆਫ਼ੀ ਮੰਗ ਲੈਂਦਾ ਆਂ । ਤੁਸੀਂ ਪਾਰਟੀ ਦੀ ਬਦਨਾਮੀ ਸਮਝਦੇ ਹੋ ਤਾਂ ਕੁੜੀ ਨਾਲ ਵਿਆਹ ਕਰਵਾ ਲੈਂਦਾ ਹਾਂ ।" ਧੀਰ ਮਨ ਦੇ ਵਲ ਹਾਲੇ ਵੀ ਨਹੀਂ ਕੱਢ ਰਿਹਾ ਸੀ ! ਉਹ ਕਿਸੇ ਤਰ੍ਹਾਂ ਵੱਲਾ-ਰੱਤੀਆਂ ਮਾਰ ਕੇ ਖਹਿੜਾ ਛੁਡਵਾਉਣਾ ਚਾਹੁੰਦਾ ਸੀ।
"ਜੋ ਅਸਾਂ ਲੋਕਾਂ ਨੂੰ ਕਰੈਕਟਰ ਪੱਖੋਂ ਸਿਦਕ ਹੀ ਨਾ ਵਖਾਇਆ, ਲੋਕ ਸਾਡੇ ਪਿੱਛੇ ਲਗ ਚੁੱਕੇ ।" ਇਕ ਮੈਂਬਰ ਨੇ ਮੱਥਾ ਵੱਟਾਂ ਨਾਲ ਭਰਦਿਆਂ ਰਾਇ ਦਿਤੀ। 'ਸਾਨੂੰ ਆਪਣੇ ਨੇਮਾ ਮੁਤਾਬਕ ਧੀਰ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ । ਤੇ ਸੰਤਾ ਸਿੰਘ ਦੀ ਇੱਜ਼ਤ ਜਿਵੇਂ ਬਚ ਸਕਦੀ ਹੈ, ਉਪਰਾਲਾ ਕਰਨਾ ਚਾਹੀਦਾ ਹੈ ।"
"ਹਾਂ, ਅਸੂਲ ਦਾ ਪੈਮਾਨਾ ਸਾਡੇ ਸਾਥੀ ਲਈ ਬਦਲਣਾ ਨਹੀਂ ਚਾਹੀਦਾ । ਗੱਦਾਰੀ ਦੀ ਸਜ਼ਾ ਗੋਲੀ ਹੈ ।" ਪੀਤੂ ਨੇ ਆਈ ਤਜਵੀਜ਼ ਦੀ ਡਟ ਕੇ ਪਰੋੜਤਾ ਕੀਤੀ ।
"ਮੇਰੀ ਸਲਾਹ ਹੈ, ਗੋਲੀ ਨਾ ਮਾਰੋ; ਇਸ ਨੂੰ ਪਾਰਟੀ ਵਿਚੋਂ ਕੱਢ ਦੇਵੋ ।" ਮਿੰਦਰ ਨੇ ਪਾਰਟੀ ਬੁਨਿਆਦ ਨੂੰ ਮੁਖ ਰਖਦਿਆਂ ਆਖਿਆ। ਉਹ ਚਾਹੁੰਦਾ ਸੀ, ਧੀਰੋ ਤੋਂ ਬਿਨਾਂ ਸਾਡੀ ਚੀਨੀ ਡਿਪਲੋਮੇਟਾਂ ਨਾਲ ਅੱਟੀ ਸੱਟੀ ਹੋ ਜਾਵੇ । ਧੀਰ ਨੂੰ ਗੋਲੀ ਮਾਰਨ ਨਾਲ ਉਹ ਗੁੱਸੇ ਵੀ ਹੋ ਸਕਦੇ ਸਨ ।
"ਨਾਂਅ ! ਹਾੜੇ ਮੈਨੂੰ ਪਾਰਟੀ ਵਿਚੋਂ ਨਾ ਕੱਢੇ, ਨਸੰਗ ਗੋਲੀ ਮਾਰ ਦੇਵ ।" ਧੀਰ ਨੇ ਧਾਹ ਮਾਰਦਿਆਂ ਪਾਰਟੀ ਦੀ ਵਫ਼ਾਦਾਰੀ ਦਾ ਵਾਸਤਾ ਪਾਇਆ । ਉਂਜ ਉਹ ਘਾਗ ਜਾਣ ਗਿਆ ਸੀ,
ਹੁਣ ਮੈਨੂੰ ਗੋਲੀ ਨਹੀਂ ਮਾਰਦੇ । ਉਸ ਆਪਣੇ ਅਸਰ ਵਾਲੇ ਮੈਂਬਰਾਂ ਵਲ ਆਪਣੇ ਹੱਕ ਦੀ ਹਾਮੀ ਭਰਵਾਉਣ ਲਈ ਬਾਰ ਬਾਰ ਸਿਰ ਦੇ ਇਸ਼ਾਰੇ ਮਾਰੇ । ਪਰ ਕੋਈ ਵੀ ਮੈਂਬਰ ਉਸ ਨੂੰ ਭੋਰਾ ਹਮਦਰਦੀ ਦੇਣ ਲਈ ਤਿਆਰ ਨਾ ਹੋਇਆ ।
"ਇਹਦਾ ਗੁਨਾਹ ਕਿਵੇਂ ਵੀ ਮਾਫ਼ ਕਰਨ ਵਾਲਾ ਨਹੀਂ, ਇਸ ਪਾਰਟੀ ਨੂੰ ਦਾਗੀ ਕੀਤਾ ਹੈ ।" ਮਿਹਰ ਸਿੰਘ ਗੋਲੀ ਮਾਰਨ ਦੇ ਹੱਕ ਵਿਚ ਸੀ।
ਧੀਰੋ ਨੂੰ ਗੋਲੀ ਮਾਰੀ ਜਾਵੇ ਜਾਂ ਪਾਰਟੀ ਵਿਚੋਂ ਕੱਢਿਆ ਜਾਵੇ. ਇਹ ਮਸਲਾ ਲੰਮੀ ਬਹਿਸ ਲੈ ਬੈਠਾ । ਧੀਰ ਆਪਣੀ ਥਾਂ ਵਾਸਤੇ ਪਾਉਂਦਾ ਰਿਹਾ ਕਿ ਇਨਕਲਾਬ ਦੇ ਰਾਹ ਵਿਚ ਇਹ ਮਾਮੂਲੀ ਗਲਤੀ ਐ, ਮੈਨੂੰ ਮਾਫ ਕਰ ਦਿਓ। ਉਹ ਪਾਰਟੀ ਵਿਚ ਕਿਵੇਂ ਨਾ ਕਿਵੇਂ ਲੱਤਾਂ ਅੜਾਈ ਰਖਣਾ ਚਾਹੁੰਦਾ ਸੀ । ਪਾਰਟੀ ਵਿਚੋਂ ਨਿਕਲ ਕੇ ਚੀਨੀ ਸਲਾਹਕਾਰਾਂ ਦੀਆਂ ਨਜ਼ਰਾਂ ਵਿਚੋਂ ਹਮੇਸ਼ਾਂ ਲਈ ਮਰਦਾ ਸੀ । ਅਖੀਰ ਸਰਬਸੰਮਤੀ ਨਾਲ ਮਿੰਦਰ ਦੀ ਸਲਾਹ ਮੰਨ ਕੇ ਧੀਰ ਨੂੰ ਪਾਰਟੀ ਵਿਚੋਂ ਕੱਢ ਦਿਤਾ । ਨਾਲ ਹੀ ਉਸ ਨੂੰ ਖ਼ਬਰਦਾਰ ਕਰ ਦਿਤਾ : ਜੇ ਪਾਰਟੀ ਦਾ ਭੇਤ ਬਾਹਰ ਦਿਤਾ, ਗੋਲੀ ਦੀ ਸਜ਼ਾ ਤੇਰੇ ਲਈ ਜਿਉਂ ਦੀ ਤਿਉਂ ਕਾਇਮ ਰਹੇਗੀ. ਭਾਵੇਂ ਕਿਤੇ ਚਲਿਆ ਜਾਵੀਂ ।
ਰੋਣਹਾਕੇ ਧੀਰ ਨੇ ਈਮਾਨਦਾਰੀ ਨਾਲ ਪਾਰਟੀ ਦੇ ਹਥਿਆਰ ਮੀਟਿੰਗ ਵਿਚ ਰੱਖ ਦਿਤੇ ।
19
ਓਇ ਹਰਿ ਕੇ ਸੰਤ ਨਾ ਆਖੀਅਹਿ, ਬਾਨਾਰਸ ਕੇ ਠੱਗ
ਬਲ੍ਹਾੜ ਵਾਲੇ ਸੰਤਾਂ ਦਾ ਦੀਵਾਨ ਪੁੰਨਿਆਂ ਵਾਲੀ ਰਾਤ ਨੂੰ ਬੜੇ ਠਾਠ ਨਾਲ ਸਜਿਆ ਹੋਇਆ ਸੀ। ਕੀਰਤਨੀ ਜਥਾ ਹਾਰਮੋਨੀਅਮ, ਜੋੜੀ ਅਤੇ ਕੈਸੀਆਂ ਦੀ ਸੁਰ ਵਿਚ ਸੰਗਤਾਂ ਨੂੰ ਸੰਗਤਾਂ ਨੂੰ ਵਿਸਮਾਦ ਵੰਡ ਰਿਹਾ ਸੀ :
'ਹਰਿ ਜੀ ਆਪਣੇ ਮੰਦਰ ਵਿਚ ਆਏ, ਲਗ ਰਹੀਆਂ ਫੁਲਝੜੀਆਂ ।'
ਰਾਗੀ ਭਾਈਆਂ ਦੀਆਂ ਪੋਚਵੀਆਂ ਸਫ਼ੈਦ ਪੱਗਾਂ ਲਿਵਲੀਨ ਹੋਣ ਦੇ ਇਸ਼ਾਰੇ ਵੰਡ ਰਹੀਆਂ ਸਨ । ਬਿਜਲੀ ਦੇ ਰੰਗ ਬਰੰਗੇ ਬਲਬ ਤੇ ਟਿਯੂਬਾਂ ਨੇ ਵਾਅਕਈ ਫੁਲਝੜੀਆਂ ਲਾਈਆਂ ਹੋਈਆਂ ਸਨ । ਇਕ ਸੇਵਕ ਗੁਲਾਬਦਾਨੀ ਵਿਚੋਂ ਜੁੜੀ ਸੰਗਤ ਉਤੇ ਇਤਰ ਛਿੜਕ ਰਿਹਾ ਸੀ । ਹਰਿ ਜੀ ਜੇ ਅਜਿਹੀ ਸੁੰਦਰ ਤੇ ਰੰਗ ਸੁਗੰਧ ਵਾਲੀ ਥਾਂ ਨਹੀਂ ਆਵੇਗਾ ਤਾਂ ਹੋਰ ਬੱਚੇ ਦੇ ਪਿੰਡ ਨੰਗਲਾਂ ਦੇ ਮਜ਼ੂਰੀ ਵਿਹੜੇ ਆਵੇਗਾ। ਹਰਿ ਜੀ ਦਾ ਸਰੂਪ ਸੰਤ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੋਂ ਭੋਰਾ ਕੁ ਨੀਵੇਂ ਸਫੈਦ ਸੰਗਮਰਮਰ ਦੀ ਅੰਬਾਰੀ ਵਿਚ ਮਖ਼ਮਲ ਦੇ ਗੁਦੈਲਾ-ਆਸਣ ਉਤੇ ਬਰਾਜਮਾਨ ਸੀ । ਮਹਾਰਾਜ ਦੇ ਫੈਲਰੇ ਕਾਲੇ ਸ਼ਾਹ ਦਾਅੜੇ ਵਿਚ ਵਿਰਲਾ ਵਿਰਲਾ ਧੌਲਾ ਉਤਰ ਕੇ ਚਿਹਰੇ ਨੂੰ ਨਿਰਾ ਨੂਰ ਅਤੇ ਹੋਰ ਤੇਜਸਵੀ ਬਣਾ ਰਿਹਾ ਸੀ। ਅਰਦਲ ਵਿਚ ਖਲੋਤੇ ਸੇਵਾਦਾਰ ਚਿੱਟੇ ਲੰਮੇ ਚੋਲਿਆਂ ਨਾਲ ਸਵਰਗ ਦੇ ਦੇਵਤੋਂ ਲਗਦੇ ਸਨ । ਮਿੱਠੀ ਠੰਢ, ਹਸਦੀ ਚਾਨਣੀ ਸਰੂ ਅਤੇ ਸਫੇਦਿਆਂ ਦੀ ਸੁੱਤੀ ਸੁੱਤੀ ਹਰਿਆਵਲ ਅਤੇ ਬਿਜਲੀ ਦਾ ਗੋਰਾ ਚਾਨਣ ਸ਼ਾਂਤੀ ਨੂੰ ਥਾਪੜੀਆਂ ਦੇ ਰਿਹਾ ਸੀ । ਸਾਰੇ ਦੀਵਾਨ ਵਿਚ ਵਾਲ ਹਿੱਲਦਾ ਵੀ ਅਨੁਭਵ ਹੁੰਦਾ ਸੀ । ਜੁੜੇ ਹੱਥ, ਮੋਟੀਆਂ ਅੱਖਾਂ ਆਪਣੇ ਹਹਿ ਜੀ ਵਿਚ ਅਨੰਦ ਅਨੰਦ ਹੋਈਆਂ ਪਈਆਂ ਸਨ।
ਆਉਣ ਵਾਲੇ ਸ਼ਰਧਾਲੂ ਸੰਤਾਂ ਨੂੰ ਇਕ ਦਮੜੇ ਤੋਂ ਦਸਾਂ ਦੇ ਨੋਟ ਤੱਕ ਮੱਥਾ ਟੇਕਦੇ, ਮੁੜ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਂਦੇ। ਹੁਕਮੇ ਨੇ ਦੀਵਾਨ ਵਿਚ ਬੈਠੇ ਤਕਰੀਬਨ ਦੋ ਹਜ਼ਾਰ ਦੇ ਇਕਠ ਨੂੰ ਤਾੜਿਆ। ਕੁੱਖਾਂ ਅਤੇ ਥੁੜਾਂ ਮਾਰਿਆ ਅਨਾੜੀ ਮਨੁੱਖ, ਕਿਸੇ ਨੂੰ ਵੀ ਆਪਣੀ ਸ਼ਰਧਾ
ਪੂੰਜੀ ਦੇ ਸਕਦਾ ਹੈ । ਉਹਦੇ ਲਈ ਕੋਈ ਵੀ ਗਿਆਨ, ਸਿਧਾਂਤ ਅਥਵਾ ਗੁਰੂ ਗਰੰਥ ਨਾਲੋਂ ਦੇਹ- ਧਾਹੀ ਗੁਰੂ ਵੱਡਾ ਹੈ । ਦੇਹਧਾਰੀ ਬੋਲ ਕੇ, ਬਚਨ ਦੇ ਕੇ, ਕਮਜ਼ੋਰ ਇਰਾਦੇ ਨੂੰ ਬਲਵਾਨ ਤਾਂ ਕਰਦਾ ਹੈ। ਕਿਤਾਬੀ ਗਿਆਨ ਖ਼ੜ੍ਹਨ ਨਾਲ ਹੀ ਮਨ ਨੂੰ ਕਾਟ ਕਰੇਗਾ । ਅਵਿੱਦਤ ਮਨੁੱਖ ਦੋਹਧਾਰੀ ਗੁਰੂ ਦੀ ਗੁਲਾਮੀ ਤੋਂ ਕਿਵੇਂ ਵੀ ਖਹਿੜਾ ਨਹੀਂ ਛੁਡਵਾ ਸਕਦਾ । ਇਸ ਤਰ੍ਹਾਂ ਦੇ ਠਾਠ ਤੇ ਮਜ਼੍ਹਬੀ ਇਦਾਰੇ ਸਭ ਮਨੁੱਖ ਨੂੰ ਮੂਰਖ ਤੇ ਗੁਲਾਮ ਬਣਾਈ ਰੱਖਣ ਦੀਆਂ ਧਿਰਾਂ ਬਣ ਗਏ ਹਨ। ਸਰਮਾਏਦਾਰੀ ਸਮਾਜ. ਦੀ ਪਕੜ ਕਰਮਾਂ ਦੇ ਉਪਦੇਸ਼ ਨਾਲ ਹੋਰ ਮਜ਼ਬੂਤ ਹੋ ਰਹੀ ਹੈ । ਇਹ ਅਧਿਆਤਮੀ ਕਰਮਕਾਂਡ ਸਾਡੇ ਕਲਚਰ ਦਾ ਹਿੱਸਾ ਹੈ। ਜਿਹੜਾ ਸਮਾਜੀ ਕੋਹੜ ਹੋ ਕੇ ਰਹਿ ਗਿਆ ਹੈ । ਪਰ ਉਣੇ ਮਨੁੱਖ ਦੀ ਮਾਨਸਕ ਤਸੱਲੀ ਲਈ ਕੁਝ ਤਾਂ ਚਾਹੀਦਾ ਹੈ । ਪੁਰਾਣੀ ਕਮੀਜ਼ ਮਨੁੱਖ ਉਦੋਂ ਹੀ ਗਲੋਂ ਲਾਹੁੰਦਾ ਏ, ਜਦੋਂ ਨਵੀਂ ਤਿਆਰ ਹੋਵੇ । ਪੱਕਾ ਅਸੀਂ ਪਾ ਕੇ ਦੇ ਨਹੀਂ ਸਕੇ, ਕੱਢਾ ਇਹ ਕਿਉਂ ਢਾਹੁਣ । ਆਰਥਕ ਥੁੜਾਂ ਦੇ ਮਾਰੇ ਲੋਕਾਂ ਨੂੰ ਸਾਧਾ ਸੰਤਾਂ ਦੀ ਸ਼ਰਧਾ ਤੋਂ ਹਾਲੇ ਰੋਕਿਆ ਨਹੀਂ ਜਾ ਸਕਦਾ । ਦੂਜੇ ਬੰਨੋ ਕਈ ਸਾਧ ਸੰਤ ਸਾਧਾਰਨ ਬੰਦਿਆਂ ਨਾਲੋਂ ਵੀ ਵਧ ਭਟਕੇ ਹੋਏ ਹਨ । ਇਹਨਾਂ ਦਾ ਚੈਨ ਗਵਾਚ ਗਿਆ ਹੈ। ਰੇਸ਼ਮਾਂ ਉਤੇ ਵੀ ਇਹਨਾਂ ਨੂੰ ਨੀਂਦ ਨਹੀਂ ਆਉਂਦੀ । ਛੱਤੀ ਪ੍ਰਕਾਰ ਦੇ ਭੋਜਨਾਂ ਵਿਚ ਇਹਨਾਂ ਨੂੰ ਭੁੱਖ ਨਹੀਂ ਲਗਦੀ । ਮਿਹਨਤ ਅਤੇ ਆਦਰਸ਼ ਤੋਂ ਉਖੜਿਆ ਮਨੁੱਖ ਕੁਰਾਹੀਆ ਹੈ । ਸਮਾਜ ਦਾ ਸਾਂਝਾ ਮਨੁੱਖ ਕਦੋਂ ਅੱਗੇ ਆਇਆ ? ਉਸ ਸਾਂਝਾ ਸਮਾਜ ਕਦੋਂ ਸਿਰਜਿਆ ? ਹੁਕਮੇ ਨੇ ਮਹਿਸੂਸ ਕੀਤਾ, ਦੀਵਾਨ ਵਿਚ ਇਕ ਚੁਪੀਤੀ ਉਸਲਵੱਟ ਪੈਦਾ ਹੋ ਗਈ ਹੈ । ਕੀਰਤਨ ਬੰਦ ਹੋ ਚੁੱਕਾ ਸੀ । ਸੰਤ ਮਹਾਰਾਜ ਖਲੋਤੇ ਉਨੀ ਮਾਲਾ ਫੇਰ ਰਹੇ ਸਨ । ਉਹ ਦੂਰੋਂ ਦੂਰੋਂ ਆਈ ਸੰਗਤ ਨੂੰ ਆਪਣੇ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਸਨ । ਭਰੇ ਜਾਣ ਤੋਂ ਪਹਿਲਾਂ ਉਹਨਾਂ ਪਰਬਚਨ ਕਰਨੇ ਸ਼ੁਰੂ ਕੀਤੇ :
"ਗੁਰੂ ਨਾਨਕ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ! ਮੈਂ ਤਾਂ ਗੁਰੂ ਘਰ ਦਾ ਟਹਿਲੂਆ ਹਾਂ, ਤੁਹਾਡਾ ਕੂਕਰ । ਤੁਹਾਡੀ ਦਸਾਂ ਨਹੁੰਆਂ ਦੀ ਕਮਾਈ ਦੇ ਜੂਠੇ ਟੁਕੜੇ ਖਾਣ ਵਾਲਾ ।"
ਸੰਗਤ ਵਿਚ ਇਕਦਮ 'ਵਾਹਿਗੁਰੂ, ਧੰਨ ਮਹਾਰਾਜ, ਧੰਨ ਤੁਹਾਡੀ ਕਮਾਈ ਬਾਬਿਓ ।' ਦੀਆਂ ਠੰਢੀਆਂ ਆਵਾਜ਼ਾਂ ਆਉਣ ਲਗ ਪਈਆਂ । ਹੁਕਮੇ ਨੇ ਆਪੇ ਨੂੰ ਪੜਚੋਲਿਆ : ਸਾਨੂੰ ਸਾਡੀ ਹਾਊਮਾ ਲੋਕਾਂ ਵਿਚ ਨਿਰਮਾਣ ਨਹੀਂ ਹੋਣ ਦੇਂਦੀ। ਨਿਰਮਾਣ ਹੋਏ ਬਿਨਾਂ ਅਸੀਂ ਲੋਕਾਂ ਦੇ ਦਿਲ ਵਿਚ ਨਹੀਂ ਵੜ ਸਕਦੇ । ਸੰਤਾਂ ਵਿਆਖਿਆਨ ਜਾਰੀ ਰਖਿਆ।
"ਗੁਰੂ ਘਰ ਦੇ ਪਿਆਰਿਓ ! ਘੋਰ ਕਲਜੁਗ ਆ ਰਿਹਾ ਹੈ । ਮਾਂ ਪੁੱਤ ਨੂੰ ਨਹੀਂ ਪਛਾਣੇਗੀ । ਭਰਾ ਭਰਾ ਨੂੰ ਵੱਢੇਗਾ । ਮਾਪੇ ਧੀਆਂ ਦਾ ਮਾਸ ਖਾਣਗੇ । ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਦੇ ਦਰਿਆ ਠਾਠਾਂ ਮਾਰ ਰਹੇ ਐ । ਵਿਸ਼ੇ ਵਕਾਰਾਂ ਵਿਚ ਮਤਿਆ ਮਨੁੱਖ, ਪੰਡ ਭਾਰੀ ਕਰ ਬੈਠਾ ਹੈ। ਇਸ ਤੋਂ ਪਾਪਾਂ ਦਾ ਭਾਰ ਚੱਕ ਕੇ ਪਾਰ ਜਾਇਆ ਨਹੀਂ ਜਾਣਾ। ਕਰਮਾਂ ਨਾਲ ਮਿਲੀ ਮਨੁੱਖਾ ਦੇਹੀ ਇਸ ਅਜਾਈਂ ਗਵਾ ਲੈਣੀ ਹੈ । ਭਾਈ ਗੁਰਮੁਖੋ । ਕਲਜੁਗ ਵਿਚ ਪਾਰ ਲਗਣ ਵਾਸਤੇ ਗੁਰਾਂ ਨੇ ਬੇੜਾ ਤਿਆਰ ਕੀਤਾ ਹੈ ਤੂੰ ਨਾਮ: ਭਾਈ ਉਹਦਾ ਮਲਾਹ ਹੈ। ਨਾਮ ਹੀ ਤਰਨ ਤਾਰਨ ਬਾਬਾ ਹੈ । ਇਹ ਨਾਮ ਹੀ ਤੁਹਾਨੂੰ ਭਵਜਲ ਵਿਚੋਂ ਪਾਰ ਲਾ ਸਕਦਾ ਹੈ । ਧਰਮਰਾਜ ਅੱਗੇ ਕੋਈ ਚੁਸਤੀ ਚਲਾਕੀ ਨਹੀਂ ਚਲਣੀ । ਉਥੇ ਤਾਂ ਗੁਰਮੁਖੋ ਦੁੱਧੋਂ ਪਾਣੀ ਛਾਣੀਦਾ ਏ । ਉਥੇ ਕਿਹੜਾ ਵਕੀਲ ਕਰ ਲਉਗੇ । ਧਰਮਰਾਜ ਦੀ ਅਦਾਲਤ ਵਿਚ ਨਾਮ ਤੁਹਾਡਾ ਵਕੀਲ ਬਣੇਗਾ, ਤੁਹਾਨੂੰ ਬੰਨ੍ਹਿਆਂ ਨੂੰ ਛੁਡਾਵੇਗਾ । ਪਿਆਰਿਓ ! ਨਾਮ ਜਪੋ, ਲੇਖਾ ਦਿਤੇ ਬਿਨਾਂ ਛੁਟਕਾਰਾ ਨਹੀਂ ਸਵਾਸ ਸਵਾਸ ਨਾਮ ਜਪੋ ।"
ਬਾਬਿਆਂ ਦੇ ਬਚਨ ਸੁਣਦਾ ਜਗਮਿੰਦਰ ਸੱਚਣ ਲਗ ਪਿਆ : ਮਾਨਸਕ ਡਰ ਪਾਇਆਂ ਵੀ ਲੋਕ ਆਪਣੇ ਵੱਲ ਖਿੱਚੇ ਜਾਂਦੇ ਹਨ । ਪੁਰਾਣੀ ਕਲਚਰ ਵਿਚੋਂ ਗੁਣ ਵਾਲੀਆਂ ਗੱਲਾਂ ਸਾਨੂੰ ਵਰਤ ਲੈਣੀਆਂ ਚਾਹੀਦੀਆਂ ਹਨ । ਅਰਦਾਸ ਹੋ ਜਾਣ ਪਿੱਛੋਂ ਸੰਤ ਮਹਾਰਾਜ ਨੋਟਾਂ ਦਾ ਉਸਰਿਆ ਢੇਰ ਛਡ ਕੇ ਤੁਰ ਚਲੇ । ਉਹਨਾਂ ਦੇ ਅੱਗੇ ਪਿੱਛੇ ਸੇਵਕ ਸਨ । ਲੋਕਾਂ ਦੀ ਭੀੜ ਬਾਬਿਆਂ ਦੇ ਚਰਨ ਛੋਹਣ ਲਈ ਵਾਹੰਦਾਹ ਹੋ ਰਹੀ ਸੀ । ਹੁਕਮੇ ਨੇ ਪੀਤੂ, ਬੱਚੇ ਅਤੇ ਮਿੰਦਰ ਨੂੰ ਸੈਣਤ ਮਾਰ ਕੇ ਉਠਾ ਲਿਆ । ਸੰਤਾਂ ਦੇ ਭੋਰੇ ਨੂੰ ਜਾਣ ਤੋਂ ਪਹਿਲਾਂ, ਇਕ ਖਲੰਤਾ ਬੰਦੂਕਧਾਰੀ ਸੇਵਕ ਕਿਸੇ ਨੂੰ ਅਗਾਂਹ ਨਹੀਂ ਜਾਣ ਖ਼ਾਸ ਦਰਵਾਜ਼ਾ ਪੈਂਦਾ ਸੀ, ਜਿਸ ਉਤੇ ਦੇਂਦਾ ਸੀ । ਸੰਤ ਮਹਾਰਾਜ ਦੀ ਇਕ ਹੋਰ ਸਮਕਾਲੀ ਗੱਦੀਦਾਰ ਸੰਤ ਨਾਲ ਸਿਰਵੱਢਵੀਂ ਲਗਦੀ ਸੀ । ਏਸੇ ਲਈ ਉਹ ਆਪਣੇ ਨਾਲ ਵਿਸ਼ਵਾਸ ਪਾਤਰ ਹਥਿਆਰਬੰਦ ਲਸੰਸੀਏ ਨੂੰ ਰਖਦਾ ਸੀ । ਬਾਰ ਅੱਗੇ ਹਮੇਸ਼ਾਂ ਬੰਦੂਕ ਦਾ ਪਹਿਰਾ ਰਹਿੰਦਾ । ਸਾਰੇ ਹਾਲਾਤ ਤੇ ਆਲਾ ਦੁਆਲਾ ਪੀਤੂ ਪਹਿਲੋਂ ਹੀ ਦੋ ਵਾਰ ਆ ਕੇ ਤਾੜ ਗਿਆ ਸੀ । ਉਸ ਸੇਵਕ ਭਾਈ ਨੂੰ ਹੱਥ ਜੋੜ ਕੇ ਸਿਰ ਝੁਕਾਂਦਿਆਂ ਬੇਨਤੀ ਕੀਤੀ :
"ਭਾਈ ਗੁਰਮੁਖਾ ! ਪਹਿਰਾ ਤੇਰੀ ਥਾਂ ਅਸੀਂ ਦੇਂਦੇ ਆਂ । ਮਹਾਰਾਜ ਜੀ ਨੂੰ ਆਖਣਾ, ਸਾਨੂੰ ਡਿਹਰਾਦੂਨ ਦੀ ਟਰਾਂਸਪੋਰਟ ਸੰਗਤ ਨੇ ਭੇਜਿਆ ਹੈ । ਅਸੀਂ ਬਾਬਿਆਂ ਲਈ ਕੁਝ ਭੇਟਾ ਲੈ ਕੇ ਆਏ ਆ । ਮਹਾਰਾਜ ਜੀ ਨੂੰ ਡਿਹਰਾਦੂਨ ਦਰਸ਼ਨਾਂ ਲਈ ਮੰਗਵਾਉਣਾ ਏ। ਅਸਾਂ ਇਕੱਲਿਆਂ ਮਿਲਣਾ ਏ' । ਸਾਡਾ ਇਹ ਸੁਨੇਹਾ ਅੰਦਰ ਭੇਜ ਦੇਵੇਂ ।"
ਸੇਵਕ ਡਿਹਰਾਦੂਨ ਦੇ ਟਰਾਂਸਪੋਰਟਰਾਂ ਦਾ ਨਾਂ ਸੁਣ ਕੇ ਖ਼ੁਸ਼ ਹੋਣੇ ਰਹਿ ਨਾ ਸਕਿਆ।
"ਤੁਸੀਂ ਗੁਰਮੁਖੋ, ਬਸ ਦੋ ਮਿੰਟ ਅਟਕੋ, ਮੈਂ ਮਹਾਰਾਜ ਨੂੰ ਜ਼ਰੂਰ ਮਨਾ ਕੇ ਆਵਾਂਗਾ, ਉਂਜ ਐਨੀ ਰਾਤ ਗਏ ਉਹ ਕਿਸੇ ਨੂੰ ਨਹੀਂ ਮਿਲਦੇ । ਤੁਸੀਂ ਦਰੋਂ ਆਏ ਓ. ਤੇ । ਉਹ ਗੱਲ ਵਿਚਾਲੇ ਛੱਡ ਲੰਮਿਆਂ ਕਦਮਾਂ ਨਾਲ ਵਿਹੜਾ ਪਾਰ ਕਰ ਗਿਆ । ਜਾਂਦਿਆਂ ਹੀ ਸੇਵਕ ਨੇ ਠੱਲਾ ਮਾਰ ਕੇ ਬਾਰ ਖੋਲ੍ਹ ਲਿਆ ਅਤੇ ਪੌੜੀਆਂ ਉਤਰਦਾ ਬੋਲਿਆ :
"ਪਿਆਰਿਓ, ਡਿਹਰਾਦੂਨ ਦੇ ਟਰਾਂਸਪੋਰਟ ਭਾਈ ਆਏ ਐ । ਤੁਹਾਨੂੰ ਉਥੇ ਸੱਦਿਆ ਏ ਤੇ ਕੁਝ ਨਕਦ-ਨਾਮਾ ਭੇਟਾ ਵਜੋਂ ਨਾਲ ਲੈ ਕੇ ਆਏ ਐ।"
“ਲਿਆਓ ! ਲਿਆਉਂਦਾ ਕਾਹਤੋਂ ਨਹੀਂ ?" ਸੰਤ ਜੀ ਨੇ ਭਰਗਲਦਿਆਂ ਆਖਿਆ "ਉਹਨਾਂ ਨੂੰ ਬਾਹਰ ਕਿਉਂ ਸੁੱਕਣੇ ਪਾਇਆ ਏ ? ਕੋਈ ਚਾਹ ਪਾਣੀ ਦੀ ਸੇਵਾ ਪੁੱਛੀ ਸੀ ?"
"ਮਹਾਰਾਜ ਇਹ ਤਾਂ ਗਲਤੀ ਹੋ ਗਈ ।" ਸੇਵਕ ਨੂੰ ਖੁਸ਼ੀ ਵਿਚ ਖ਼ਿਆਲ ਦੀ ਨਹੀਂ ਆਇਆ ਸੀ।
"ਤੂੰ ਬੜਾ ਗਧਾ ਏ । ਜਾਹ ਪਹਿਲਾਂ ਮੇਰੇ ਕੋਲ ਭੇਜ ਉਹਨਾਂ ਨੂੰ ?"
"ਉਹ ਤੁਹਾਨੂੰ ਇਕੱਲਿਆਂ ਨੂੰ ਮਿਲਣਾ ਚਾਹੁੰਦੇ ਐ ।"
'ਤੇ ਆਹੋ, ਆਉਣ ਤਾਂ ਦੇਹ ?"
ਸੇਵਕ ਨੇ ਬਾਹਰ ਆ ਕੇ ਵਾਰੰਟਡ ਸੰਗਤ ਨੂੰ ਹੱਥ ਮਾਰ ਦਿੱਤਾ । ਉਹ ਚਾਰੇ ਗੁਰਮੁਖਾਂ ਵਾਲੀ ਤੌਰ ਚਲ ਪਏ । ਬਾਰ ਅੱਗੇ ਆ ਕੇ ਬੱਚੇ ਨੇ ਗਲ ਪਰਨਾ ਪਾ ਕੇ ਲੰਮੀ ਪਰਨਾਮ ਕੀਤੀ । ਉਹਦੇ ਲਮਕਦਾ ਕਾਰਤੂਸਾਂ ਵਾਲਾ ਝੋਲਾ ਖੇਸ ਦੀ ਬੁੱਕਲ ਗਿਆ । ਪੀਤੂ ਮੂੰਹ ਵਿਚ 'ਸਤਿਨਾਮ ਵਾਹਿਗੁਰੂ' ਕੋਈ ਡਿੰਬ ਨਾ ਧਾਰਿਆ । ਪਰ ਉਹ ਸਾਊ ਸੇਵਕਾਂ ਵਾਂਗ ਅੱਗੇ ਵਧ ਕੇ ਮਹਾਰਾਜ ਦੇ ਪੈਰੀਂ ਹੱਥ ਲਾਏ; ਪੀਤੂ ਨੇ ਚਾੜ੍ਹ ਦਿੱਤੀ । ਵਿਚ ਘੋੜੇ ਦੇ ਤੰਬਰੇ ਵਾਂਗ ਹਿੱਕ ਹੇਠਾਂ ਲਮਕ ਜਪਦਾ ਆ ਰਿਹਾ ਸੀ । ਹੁਕਮੇ ਤੇ ਮਿੰਦਰ ਨੇ ਪੌੜੀਆਂ ਉਤਰਦੇ ਗਏ । ਜਦੋਂ ਬੱਚੇ ਨੇ ਉਸ ਬੇਧਿਆਨੀ ਵਿਚ ਅੰਦਰੋਂ ਚਿਟਕਣੀ ਚਾੜ੍ਹ ਦਿੱਤੀ ।
ਸੰਤ ਮਹਾਰਾਜ ਦਾ ਇਕ ਦਮ ਮੂੰਹ ਉਡ ਗਿਆ : ਇਹ ਤਾਂ ਡਿਹਰਾਦੂਨ ਵਾਲੀ ਸੰਗਤ ਨਹੀਂ । ਘਾਟ ਘਾਟ ਦਾ ਪਾਣੀ ਪੀਣ ਵਾਲਾ ਸਾਧ, ਬੰਦੇ ਕੁਬੰਦੇ ਜ਼ਰੂਰ ਪਛਾਣਦਾ ਸੀ । ਪਹਿਲੀ ਉਮਰ ਵਿਚ ਉਹ ਰੱਜ ਕੇ ਬਦਮਾਸ਼ੀ ਹੰਢਾ ਚੁੱਕਾ ਸੀ । ਮਿੰਦਰ ਨੇ ਝਟ ਆਸੇ ਪਾਸੇ ਹੋਣ ਤੋਂ ਪਹਿਲਾਂ ਪਸਤੌਲ ਉਸ ਦੀ ਹਿੱਕ ਉਤੇ ਰੱਖ ਦਿੱਤਾ । ਬੋਲਣਾ ਤਾਂ ਕਿਤੇ ਭੇ ਵਿਚ ਸੰਤ ਮਹਾਰਾਜ ਦਾ ਸਾਹ ਵੀ ਰੁਕ ਗਿਆ । ਇਕ ਮਿੰਟ ਦੋਹਾਂ ਧਿਰਾਂ ਵਿਚੋਂ ਕੋਈ ਨਾ ਬੋਲਿਆ । ਇਕ ਦੂਜੇ ਦੇ ਮਨਾਂ ਨੂੰ ਜਾਂਚਦੇ ਤਾੜਦੇ ਤੋਂ ਤੋਲਦੇ ਰਹੇ । ਹੁਕਮਾ ਘੰਟੀ ਦੀ ਸਵਿੱਚ ਭਾਲ ਰਿਹਾ ਸੀ, ਮਤਾ ਡਰਿਆ ਸਾਧ ਨੱਪ ਹੀ ਦੇਵੇ । ਭੋਰੇ ਵਿਚ ਗੁਲਾਬ ਅਤੇ ਚਮੇਲੀ ਦੀ ਮਹਿਕ ਦੁੱਧੀਆ ਚਾਨਣ ਵਿਚ ਤਾਰੀਆਂ ਲਾ ਰਹੀ ਸੀ। ਬੁੱਚੇ ਨੇ ਚੌੜੀਆਂ ਨਾਸਾਂ ਰਾਹ 'ਸੂਅ ਸੁੰਅ' ਕਰ ਕੇ ਮਹਿਕ ਪੀਣੀ ਸ਼ੁਰੂ ਕਰ ਦਿੱਤੀ । ਉਹ ਪਲੰਘ ਉਤੇ ਰੇਸ਼ਮੀ ਚਾਦਰ ਨਾਲ ਢੱਕਿਆ ਗਲੀਚਾ, ਮਖ਼ਮਲੀ ਰਜਾਈ ਅਤੇ ਵੇਲਦਾਰ ਆਦਮ ਕੱਦ ਸ਼ੀਸ਼ੇ ਵੇਖ ਕੇ ਬੱਦਲ ਹੀ ਗਿਆ। ਉਸ ਕੂਲੀ ਅਤੇ ਨੀਲੀ ਭਾਹ ਮਾਰਦੀ ਮਖ਼ਮਲ ਉਤੇ ਆਪਣਾ ਖਰਖਰੇ ਵਰਗਾ ਹੱਥ ਫੇਰਿਆ ।
"ਵਾਹ, ਐਨੀ ਕੁਲੀ, ਨਹੀਂ ਰੀਸਾਂ ਓਏ ਬਨਾਰਸ ਦਿਆ ਠੱਗਾ ।" ਉਹ ਆਪ ਮਹਾਰਾ ਹੀ ਕਹਿ ਗਿਆ: ਸ਼ੀਸ਼ੇ ਵਿਚ ਉਸ ਨੂੰ ਆਪਣੇ ਮੋਟੇ ਬੁੱਲ, ਸੱਜੇ ਸੁੱਜੇ ਪਰਤੀਤ ਹੋਏ । ਪੱਗ ਦੇ ਪੰਚ ਹੇਠ ਨਿਕਲਿਆ ਉਸ ਦਾ ਵੱਢਿਆ ਕੰਨ ਕੁੱਕੜ ਦੀ ਕਲਗੀ ਵਾਂਗ ਖਲੋਤਾ ਦਿਸਦਾ ਸੀ ।
"ਸੰਤ ਜੀ, ਆਪਣਾ ਕੁਝ ਨਾਵਾਂ ਨਿਕਲਦਾ ਏ ਤੁਹਾਡੇ ਵਲੀਂ ।" ਪੀਤੂ ਨੇ ਠਰੰਮੇ ਨਾਲ ਸਾਧ ਨੂੰ ਗੱਲ ਰੜਕਾਈ ।
ਸੰਤ ਬਾਬੇ ਨੂੰ ਝਟ ਪਤਾ ਲੱਗ ਗਿਆ, ਪੈਸੇ ਦੇ ਭੁੱਖੋ ਐ, ਮਾਰਦੇ ਨਹੀਂ। ਉਸ ਦਾ ਮਿੱਟੀ ਹੋਇਆ ਅੰਦਰ, ਮੁੜ ਰਉਂ ਵਿਚ ਆ ਗਿਆ।
"ਗੁਰਮੁਖੋ ! ਮੇਰਾ ਤਾਂ ਹੈ ਈ ਕੁਝ ਨਹੀਂ । ਜੋ ਕੁਝ ਹੋ ਤੁਹਾਡਾ ਸਾਧ ਸੰਗਤ ਦਾ ਹੈ. ਵਾਹਿ- ਗੁਰੂ ਦਾ ਹੈ । ਮੈਂ ਤਾਂ ਲੰਗਰ ਦੀਆਂ ਦੋ ਪਰਛਾਦੀਆਂ ਦਾ ਭਾਈਵਾਲ ਆਂ ।" ਸੰਤ ਨੇ ਗੁਰਮੁਖ- ਤਾਈ ਵਾਲਾ ਮੋਰਚਾ ਮੱਲ ਲਿਆ ।
''ਆਹ ਦੇ ਪਰਛਾਦੀਆਂ ਵਾਲਿਆਂ ਦੇ ਲੱਛਣ ਐ । ਤੂੰ ਤਾਂ ਟਾਟੇ ਬਿਰਲੇ ਦਾ ਵੱਡਾ ਸਾਲਾ ਲਗਦਾ ਏਂ ।'' ਬੱਚੇ ਨੂੰ ਜੱਟਾਂ ਨਾਲ ਕਮਾਏ ਸੀਰਾਂ ਵਿਚ ਹੱਡ ਤੁੜਵਾਏ ਯਾਦ ਆ ਰਹੇ ਸਨ । ਸੰਤ ਨੇ ਮਲਕੀਤ ਦਾ ਵਿਅੰਗ ਅਣਗੌਲਿਆਂ ਕਰ ਕੇ ਆਖਿਆ :
"ਬਸ ਬਾਬਿਆਂ ਦੇ ਚਰਨਾਂ ਵਿਚ ਬਹਿ ਕੇ ਜਨਮ ਸਫਲ ਕਰਨਾ ਚਾਹੁੰਦਾ ਆਂ ।” ਉਸ ਚੌਖਟੇ ਵਿਚ ਬਾਬੇ ਨਾਨਕ ਦੀ ਤਸਵੀਰ ਉਤੇ ਜਗਦੇ ਬਲਬ ਵਲ ਇਸ਼ਾਰਾ ਕੀਤਾ ।
"ਦੇਖ, ਆਸੇ ਪਾਸੇ ਹਿੱਲਿਆ ਤਾਂ ਭੁੰਨ ਕੇ ਰੱਖ ਦਿਆਂਗਾ ।'' ਮਿੰਦਰ ਨੇ ਰੜਕਵੇਂ ਸ਼ਬਦਾਂ ਨਾਲ ਚਿਤਾਵਣੀ ਦਿੱਤੀ । "ਤੈਨੂੰ ਭੁਲੇਖਾ ਨਾ ਰਹੇ, ਅਸੀਂ ਨੈਕਸਲਾਈਟ ਦੇਸ਼ ਭਗਤ ਆਂ। ਅਸੀਂ ਮੋਟੀਆਂ ਇੱਟਾਂ ਫਿਹਣ ਲਈ ਹੀ ਸੁਹਾਗਾ ਜੋੜਿਆ ਏ । ਤੂੰ ਵੀ ਕਾਮੇ ਕਿਸਾਨਾਂ ਦਾ ਲਹੂ ਪੀ ਪੀ ਚਿੱਟੀ ਜੇਕ ਹੋ ਗਿਆ ਏਂ । ਨਾਮ ਬਾਣੀ ਵੇਚ ਕੇ ਮਾਇਆ ਇਕੱਠੀ ਕਰਦਾ ਏਂ, ਕਾਲਿਆ ਸੱਪਾ !" ਉਹਦੇ ਖੱਬੇ ਹੱਥ ਦਾ ਥੱਪੜ ਸੰਤਾਂ ਦਾ ਚੋਪੜਿਆ ਬਥਾੜ ਭੰਨ ਗਿਆ।
"ਵਾਹਿਗੁਰੂ ਪਿਆਰਿਓ !" ਸੰਤ ਦੇ ਜੋੜੇ ਹੱਥ ਕੰਬੀ ਜਾ ਰਹੇ ਸਨ । ਨਕਸਲਵਾੜੀਆਂ ਦਾ ਨਾਂ ਸੁਣ ਕੇ ਉਸ ਦੀ ਮਾਲਾ ਉਹਦੇ ਪੈਰਾਂ ਵਿਚ ਡਿੱਗ ਪਈ, "ਮੈਂ ਤੁਹਾਡਾ ਦਾਸ ਆਂ, ਗੁਰਮੁਖੋ ਤੁਸੀਂ ਹੁਕਮ ਕਰੋ ।" ਸੰਤ ਨੂੰ ਵਿਚੋ ਵਿਚ ਆਪਣੀ ਰਾਖੀ ਲਈ ਰਖੋ ਦੋ ਤਨਖ਼ਾਹਦਾਰ ਲਸੰਸੀਆਂ ਉਤੇ ਗੁੱਸਾ ਆ ਰਿਹਾ ਸੀ। ਪਰ ਉਹ ਨੌਜਵਾਨਾਂ ਅੱਗੇ ਮੇਮਣਾ ਬਣ ਕੇ ਖਲੋ ਗਿਆ ।
"ਸਾਧਾ ਜਨਮ ਸਫਲਾ ਇਸ ਸ਼ੀਸ਼ ਮਹਿਲ ਵਿਚ ਈ ਹੋ ਸਕਦਾ: ਨਾਮ ਕਿਸੇ ਰੁੱਖ ਹੇਠਾਂ ਨਹੀਂ ਜਾਪਿਆ ਜਾਂਦਾ ।" ਪੀਤੂ ਭੋਰੇ ਦੇ ਸ਼ਿੰਗਾਰ ਵੇਖ ਕੇ ਸਰਮਾਏਦਾਰੀ ਦੇ ਚੇਂਜ ਭੁੱਲ ਗਿਆ।
"ਗੁਰੂ ਦੇ ਵਾਸਤੇ ਮੇਰੀ ਜਾਨ ਨਾ ਸੁਕਾਓ । ਜੋ ਚਾਹੀਦਾ ਏ ਦਸੋ ?” ਸੰਤ ਚੋਪੜੇ ਸ਼ਬਦ ਛੱਡ ਕੇ ਪਹਿਲੀ ਵਾਰ ਸਾਧਾਰਨ ਮਨੁੱਖ ਵਾਂਗ ਬੋਲਿਆ।
“ਪਾਰਟੀ ਔਖੀ ਐ, ਦਸ ਹਜ਼ਾਰ ਫੰਡ ਚਾਹੀਦਾ ਏ ।" ਹੁਕਮੇ ਨੇ ਆਪਣੀ ਸਪੱਸ਼ਟ ਮੰਗ ਰੱਖ ਦਿਤੀ।
"ਪਿਆਰਿਓ, ਦਸੋ ਹਜ਼ਾਰ ਹੀ ਲਓ।" ਉਸ ਮੋਰਨੀਆਂ ਵਾਲਾ ਸਿਰਹਾਣਾ ਚੁਕ ਕੇ ਗਲੀਚਾ ਉਲਟ ਦਿਤਾ । ਨੋਟਾਂ ਦੀਆਂ ਥਹੀਆਂ ਵੇਖ ਕੇ ਬੱਚੇ ਦੀ ਜਾਨ ਨਿਕਲ ਗਈ ।
"ਮਰ ਓਏ ਕੰਜਰ ਦਿਆ ਸਾਧਾ ! ਤੈਨੂੰ ਨੀਂਦ ਕਿਵੇਂ ਆਉਂਦੀ ਏ ਏਨੇ ਨੋਟਾਂ ਉੱਤੇ।" ਫਿਰ ਉਸ ਪੀਤੂ ਨੂੰ ਚੋਟ ਮਾਰੀ । "ਜਦੋਂ ਤੁਸੀਂ ਸਾਡਾ ਚੰਮ ਲਾਹੁੰਦੇ ਓ, ਤੁਹਾਡਾ ਲਹੂ ਨਚੋੜਨ ਵਾਲੇ ਪਤੰਦਰ ਵੀ ਬੈਠੇ ਐ।"
ਦਸਾਂ ਦੇ ਨੋਟਾਂ ਦੀਆਂ ਦਸ ਬਹੀਆਂ ਫੜਾ ਕੇ ਸਾਧ ਨੇ ਹੁਕਮੇ ਨੂੰ ਸੁਣਾਇਆ।
"ਹੁਣ ਹੋਰ ਭੁੱਖ ਕਢ ਲਓ ।" ਦਸ ਹਜ਼ਾਰ ਤਾਰ ਕੇ ਸੰਤ ਨੇ ਆਪਣਾ ਹੱਥ ਉਤੇ ਕਰ ਲਿਆ।
"ਨਹੀਂ ਇਕ ਪੈਸਾ ਵੀ ਵਧ ਨਹੀਂ, ਲੋੜ ਪਈ ਫੇਰ ਵੀ ਆਵਾਂਗੇ ।" ਹੁਕਮੇ ਨੇ ਨੈੱਟ ਆਪਣੇ ਫ਼ਾਈਲ ਬੈਗ ਵਿਚ ਪਾ ਲਏ ।
"ਗੁਰਮੁਖੋ ! ਤੁਸੀਂ ਇਉਂ ਨਾ ਆਇਓ, ਬਸ ਸੁਨੇਹਾ ਹੀ ਭੇਜ ਦਿਓ । ਤੁਹਾਡਾ ਰਾਸ਼ਨ ਟਿਕਾਣੇ ਪਹੁੰਚ ਜਾਵੇਗਾ ।"
"ਠੀਕ ਐ, ਬਹੁਤ ਚੰਗੀ ਗੱਲ। ਨਾ ਚੋਰ ਲੱਗੇ ਨਾ ਕੁੱਤੀ ਭੌਂਕੇ ।" ਬੱਚਾ ਆਪਣੇ ਆਪ ਕੱਛਾਂ ਵਜਾ ਗਿਆ।
"ਦੂਜੀ ਗੱਲ, ਇਹ ਪਖੰਡ, ਇਹ ਦੁਕਾਨਦਾਰੀ ਜਿਹੀ ਬੰਦ ਹੋਣੀ ਚਾਹੀਦੀ ਐ ।" ਮਿੰਦਰ ਨੇ ਸਾਧ ਨੂੰ ਨਵੀਂ ਤਾੜਨਾ ਕੀਤੀ ।
"ਪਿਆਰਿਓ ! ਦੁਕਾਨਦਾਰੀ ਬੰਦ ਕਰ ਦਿਤੀ ਤਾਂ ਰਾਸ਼ਨ ਕਿਥੋਂ ਆਉਗਾ !" ਸੰਤ ਨੇ ਪਹਿਲੀ ਵਾਰ ਉਨ੍ਹਾਂ ਦੀ ਗੱਲ ਦਾ ਵਰੋਧ ਕੀਤਾ। ਆੜੀ ਪਾ ਕੇ ਉਹ ਵਰੋਧ ਕਰਨ ਦਾ ਹੱਕਦਾਰ ਹੈ ਗਿਆ ਸੀ।
"ਨਹੀਂ ਨਹੀਂ ਸੰਤ ਜੀ ਤੁਸੀਂ ਦੁਕਾਨ ਡਟ ਕੇ ਚਲਾਓ । ਲੰਡੇ ਨੂੰ ਤਾਂ ਪੱਠੇ ਚਾਹੀਦੇ ਐ ।” ਦਸ ਹਜ਼ਾਰ ਲੈਣ ਪਿਛੋਂ ਮਲਕੀਤ ਦੀ ਬੱਲੀ ਝਟ ਬਦਲ ਗਈ। "ਇਹ ਸਾਲੇ ਤਾਂ ਇਕ ਵੇਲੇ ਖਾ ਕੇ ਵੀ ਸਾਰ ਲੈਂਦੇ ਐ; ਮੈਨੂੰ ਦਿਹਾੜੀ ਵਿਚ ਤਿੰਨ ਵਾਰੀਂ ਭੁੱਖ ਲਗਦੀ ਐ” ਉਹ ਬੁਰੀ ਤਰ੍ਹਾਂ ਚਾਮੂਲ ਗਿਆ ਸੀ ।
''ਦੇਖੋ ਸੰਤ ਜੀ. ਗੱਲ ਦੀ ਚੂਕ ਨਾ ਨਿਕਲੇ ?” ਮਿੰਦਰ ਨੇ ਭਰਪੂਰ ਜਥੇ ਨਾਲ ਆਖਿਆ ।
"ਵਾਹਿਗੁਰੂ, ਭੋਗ ਈ ਨਹੀਂ ਪਾਏਗਾ। ਮੇਰੀ ਆਪਣੀ ਇਸ ਵਿਚ ਬਦਨਾਮੀ ਐ।" ਸੰਤ ਨੇ ਨਾਂਹ ਵਿਚ ਬਾਰ ਬਾਰ ਸਿਰ ਹਿਲਾਇਆ। ਭੋਰੇ ਦੇ ਇਕ ਖੂੰਜੇ ਇਕ ਛੋਟਾ ਜਿਹਾ ਟਾਹਲੀ ਰੰਗਾ ਚੋਰ ਦਰਵਾਜ਼ਾ ਸੀ । ਉਸ ਬਾਰ ਨੂੰ ਤਿੰਨ ਵਾਰ ‘ਠੱਕ ਠੱਕ ਠੱਕ' ਹੋਈ । ਪੀੜ ਨੇ ਹੁਕਮੇ ਵਲ ਨਜ਼ਰਾਂ ਦਾ ਸਵਾਲ ਸੁੱਟਿਆ। ਉਸ ਥੋੜ੍ਹਾ ਸੱਚ ਕੇ ਕੁੰਡੀ ਲਾਹ ਦੇਣ ਦਾ ਇਸ਼ਾਰਾ ਕਰ ਦਿੱਤਾ ।
"ਗੁਰਮੁਖਾ ਨਾ ਖੋਲ੍ਹੀ ।" ਸਾਧ ਨੇ ਬੇਸੁਰਤਿਆਂ ਵਾਂਗ ਕਾਹਲੀ ਕਾਹਲੀ ਹੱਥ ਮਾਰਿਆ ।
ਪੀਤੂ ਇਕ ਪਲ ਰੁਕ ਗਿਆ । ਪਰ ਹੁਕਮੇ ਨੇ ਪੋਜ਼ੀਸ਼ਨ ਲੈਂਦਿਆਂ ਉਂਗਲ ਮਾਰ ਦਿੱਤੀ । ਜਿਉਂ ਹੀ ਪੀਤੂ ਨੇ ਚਿਟਕਣੀ ਲਾਹ ਕੇ ਬਾਰ ਖੋਲ੍ਹਿਆ, ਕਾਹਲੀ ਨਾਲ ਇਕ ਖੂਬਸੂਰਤ ਕੁੜੀ ਧੱਕਾ ਦੇ ਕੇ ਅੰਦਰ ਆ ਗਈ । ਪਰ ਓਪਰੇ ਬੰਦੇ ਸਾਹਮਣੇ ਵੇਖ ਕੇ ਇਕਦਮ ਬੱਗੀ ਪੀਲੀ ਪੈ ਗਈ । ਉਹਦੇ ਅੰਦਰ ਆ ਜਾਣ ਸਾਰ, ਪ੍ਰੀਤਮ ਨੇ ਚਿਟਕਣੀ ਮੁੜ ਚਾੜ੍ਹ ਦਿੱਤੀ । ਪਸਤੌਲ ਦੀ ਨਾਲੀ ਕੁੜੀ ਦੀ ਹਿੱਕ ਵਿਚ ਖੋਡਦਿਆਂ ਪੀਤੂ ਨੇ ਉਸ ਨੂੰ ਭਰੇ ਦੇ ਉਸੇ ਖੂੰਜੇ ਲਾ ਲਿਆ । ਕੁੜੀ ਦੀ ਹਿੱਕ ਵਿਚ ਧੜਕਣਾਂ ਦਾ ਭੁਚਾਲ ਚੜ੍ਹ ਆਇਆ । ਪੀਤ ਨੇ ਹਾਣ ਪਰਵਾਣ ਜਨਾਨੀ ਨੂੰ ਐਨਾ ਨੇੜਿਓਂ ਕਦੇ ਨਹੀਂ ਤੱਕਿਆ ਸੀ । ਉਸ ਅੱਧਾ ਕੁ ਮੁਸਕਾ ਕੇ ਪੁੱਛਿਆ ,
"ਤੂੰ ਕੌਣ ਏ ਸਵਰਨੀ ?"
ਉੱਤਰ ਦੀ ਥਾਂ ਸਵਰਨੀ ਦੇ ਰੰਗੇ ਕੇਸੂ ਬੱਲ੍ਹ ਕੰਬ ਕੇ ਰਹਿ ਗਏ । ਉਹਦਾ ਖ਼ੁਸ਼ਕ ਹੋਇਆ ਗਲ ਬੁੱਕ ਨਾਲ ਵੀ ਹਰਕਤ ਨਹੀਂ ਫੜਦਾ ਸੀ । ਨਫ਼ਰਤ ਦਾ ਮਰੋੜਾ ਚਾੜ੍ਹ ਗਿਆ । ਪੀਤੂ ਨੇ ਭਵਾਇਆ : ਹਰਨੀ ਤੇ ਕਾਲੇ ਝੋਟੇ ਦਾ ਕਮੇਲ ਪੀੜ ਨੂੰ ਕੁਆਂਟਲ ਭਾਰੇ ਸਾਧ ਵੱਲ ਲਾਲ ਸੂਹਾ ਮੂੰਹ ਭਵਾਇਆ :
"ਕੁੱਤੇ ਦਿਆ ਪੁੱਤਾ !''
"ਵਾਹਿਗੁਰੂ !" ਸੰਤ ਨੇ ਗੁਰੂ ਨਾਨਕ ਸਾਹਬ ਵਾਂਗ ਪੰਜਾ ਖੋਲ੍ਹ ਕੇ ਪੀੜ ਵਲ ਵਧਾਇਆ ਅਤੇ ਤਰਲੇ ਪਾਉਂਦਿਆਂ ਅੱਖ ਦੱਬੀ । ਜਿਸ ਦਾ ਭਾਵ ਸੀ, ਹੁਣ ਕੁਝ ਨਾ ਆਖੋ, ਬਸ ਬਖ਼ਸ਼ ਈ ਲਓ ।
ਬਿਜਲੀ ਦੇ ਚਾਨਣ ਵਿਚ ਅਲਮਾਰੀ ਦੀਆਂ ਰੰਗੀਨ ਮੱਛੀ-ਹੱਥੀਆਂ ਚਮਕਾਰੇ ਮਾਰ ਰਹੀਆਂ ਸਨ । ਬੁੱਚੇ ਨੇ ਕੁਝ ਖਾਣ ਦੇ ਲਾਲਚ ਵਿਚ ਅਲਮਾਰੀ ਖੋਲ੍ਹ ਲਈ। ਉਸ ਨੂੰ ਸ਼ੱਕ ਸੀ, ਖੋਇਆ ਜਾਂ ਪੰਜੀਰੀ ਜ਼ਰੂਰੀ ਹੋਵੇਗੀ। ਸੰਤਾਂ ਦਾ ਥਾਏਂ ਆਇਆ ਦਿਲ ਮੁੜ ਕੰਬ ਗਿਆ: ਮੈਂ ਆਉਂਦੇ ਸਾਹ ਅਲਮਾਰੀ ਨੂੰ ਖੁਲ੍ਹਦੀ ਕਾਹਤੋਂ ਕਰ ਲਿਆ । ਉਤਲੇ ਖ਼ਾਨੇ ਵਿਚ ਸਿਉ ਦਾ ਮੁਰੱਬਾ ਕੱਚ ਦੇ ਮਰਤਬਾਨ ਵਿਚ ਪਿਆ ਸੀ। ਉਹਦੇ ਨਾਲ ਹੀ ਦੂਜੇ ਮਰਤਬਾਨ ਵਿਚ ਸੋਗੀ, ਪਿਸਤਾ, ਬਦਾਮ ਅਤੇ ਅਖਰੋਟਾਂ ਦੀ ਖਿਚੜੀ ਮਿਲੀ ਹੋਈ ਸੀ । ਉਸ ਮਰਤਬਾਨ ਦਾ ਢੱਕਣ ਚੁੱਕ ਕੇ ਪੰਜ ਸੱਤ ਮੁੱਠਾਂ ਆਪਣੇ ਝੋਲੇ ਵਿਚ ਸੁੱਟ ਲਈਆਂ । ਉਸਖ਼ੁਸ਼ ਹੋ ਕੇ ਮਨ ਹੀ ਮਨ ਸੰਤ ਨੂੰ ਪੂਰੀ ਸ਼ਰਧਾ ਨਾਲ ਮੱਥਾ ਟੇਕਿਆ।
"ਮਹਾਰਾਜ ਜੀ ! ਆਹ ਤਾਂ ਚਿੱਠੇ ਤਾਰ ਦਿੱਤੇ : ਮੇਰਾ ਵੀ ਪੁੰਨ ਲੱਗੂ ਫੱਕਰ ਲੋਕ ਦਾ ।" ਫਿਰ ਉਸ ਦੀ ਫੈਲਾ ਫਾਲੀ ਕਰਦੀ ਨਜ਼ਰ, ਹੇਠਲੇ ਖਾਨੇ ਵਿਚ ਵਿਸਕੀ ਦੀਆਂ ਤਿੰਨ ਬੋਤਲਾਂ ਉਤੇ ਜਾ ਪਈ । ਬੋਤਲਾਂ ਦੇ ਲੇਬਲ ਵਿਚ ਦੋ ਬਿੱਲੀਆਂ ਪੈਂਚੇ ਚੁੱਕੀ ਇਕ ਦੂਜੀ ਦੇ ਮਾਰਨ ਲਈ ਤਿਆਰ ਬੈਠੀਆਂ ਸਨ । ਬੁੱਚਾ ਵੇਖ ਕੇ ਹੈਰਾਨ ਹੀ ਰਹਿ ਗਿਆ। "ਓਏ ਸਾਧਾ, ਭੈਣ ਦਿਆ ਯਾਰਾ ! ਇਹ ਕੰਮ ਵੀ ਕਰਦਾ ਹੁੰਦਾ ਏਂ ।" ਉਸ ਨੂੰ ਇਕਦਮ ਗੁੱਸ ਭਵਕ ਪਿਆ। "ਬਾਹਰ ਨਾਮ ਬਾਣੀ ਦਾ ਭਜਨ ਤੇ ਅੰਦਰ ਆਹ ਦੁਰਾਚਾਰ ।"
''ਗੰਗਾ ਦੇ ਪੱਤਣ, ਫੁੱਟ ਭਲਿਆਈਓ ਸਭ ਕੁਝ ਹੁੰਦਾ ਏ ।" ਮਿੰਦਰ ਨੇ ਆਪਣੀ ਥਾਂ ਰੋਹ ਦੀ ਘੱਟ ਭਰ ਲਈ।
"ਦੇਸ਼ ਭਗਤੋ ! ਕਿਵੇਂ ਬਖਸ਼ਦੇ ਵੀ ਓ ?" ਸੰਤ ਦਾ ਮਤਲੱਬ ਸੀ, ਤੁਹਾਡਾ ਘਰ ਪੂਰਾ ਕਰ ਦਿੱਤਾ, ਹੁਣ ਮੇਰੇ ਪੋਤੜੇ ਕਿਉਂ ਫੁੱਲਦੇ ਓ ।
"ਤੁਹਾਡੀ ਖੇਤਾਂ ਵਿਚ ਖਾਦ ਪਾਏ ਬਿਨਾਂ ਨਹੀਂ ਸਰਨਾ ।" ਪੀਤੂ ਵੀ ਆਪ ਨੂੰ ਰੋਕ ਨਾ ਸਕਿਆ ।
“ਪਰ ਗੁਰਮੁਖੋ, ਹਾਲੇ ਤਾਂ ਤੁਹਾਨੂੰ ਮੇਰੀ ਬੜੀ ਲੋੜ ਐ।" ਸੰਤ ਉਹਨਾਂ ਦੀ ਚੜ੍ਹਾਈ ਗਾਖ ਚੁੱਕਾ ਸੀ । ਉਸ ਨੂੰ ਆਪਣੀ ਬਦਮਾਸ਼ੀ ਸਮੇਂ ਦੇ ਅਨੁਭਵ ਤੋਂ ਵਿਸ਼ਵਾਸ ਆ ਚੁੱਕਾ ਸੀ : ਲੁੱਟਣ ਵਾਲੇ ਮਾਰਦੇ ਕਦੇ ਨਹੀਂ ।
ਬੱਚੇ ਨੇ ਲੜਦੀਆਂ ਬਿੱਲੀਆਂ ਵਾਲੀਆਂ ਦੇ ਬੋਤਲਾਂ ਝੋਲੇ ਵਿਚ ਕੁੰਨ ਲਈਆਂ। ਉਸ ਰਹਿੰਦੀ ਬੋਤਲ ਵਲ ਇਸ਼ਾਰਾ ਕਰ ਕੇ ਆਖਿਆ :
ਸੰਤ ਜੀ ਤੁਹਾਡਾ ਹਿੱਸਾ ਪਿਆ ਹੈ ।" ਬੱਚਾ ਪੀਤੂ ਨੂੰ ਅੱਖ ਮਾਰ ਕੇ ਟੋਅਰ ਵਿਚ ਆ ਗਿਆ ।
''ਤੂੰ ਇਹ ਸਿਰ ਮਾਰਨੀਆਂ ਏਂ, ਰਖ ਉਥੇ ?" ਮਿੰਦਰ ਨੂੰ ਉਸ ਦੀ ਹਰਕਤ ਕੋਈ ਲੱਗੀ ।
"ਮੇਰੇਆਰ, ਰੂਸ ਤੇ ਚੀਨ ਵਾਲੇ ਤਾਂ ਇਨਕਲਾਬ ਦੇ ਦਿਨ ਡਰੱਮਾਂ ਦੇ ਡਰੱਮ ਖ਼ਾਲੀ ਕਰ ਦਿੰਦੇ ਐ ।" ਬੱਚਾ ਇਕ ਤਰ੍ਹਾਂ ਨਾਬਰੀ ਫੜ ਖਲੋਤਾ। "ਤੁਸੀਂ ਵੱਡੇ ਸੰਧੀ ਰਹੇ । ਮੈਂ ਤਾਂ ਸਰਲ- ਭੁੱਖੀ ਪ੍ਰੋਲਤਾਰੀਆ ਆਂ ।"
"ਸਾਲਿਆ ਨਰਕਾਂ ਨੂੰ ਜਾਵੇਂਗਾ ਸਾਧ ਦੀ ਪੀ ਕੇ ।" ਪੀਤੂ ਨੇ ਬੱਚੇ ਨੂੰ ਚੋਟ ਮਾਰੀ ।
ਤੁਹਾਡੇ ਜੁਰਗ ਨਾਲੋਂ ਮੈਨੂੰ ਸੰਤਾਂ ਦਾ ਨਰਕ ਚੰਗਾ ਏ ।" ਉਸ ਝੱਲਾ ਮੰਢੇ ਪਾ ਲਿਆ । "ਤੁਸੀਂ ਕਿਹੜਾ ਆਪਣੇ ਸੁਰਗ ਮੈਨੂੰ ਵੜਨ ਦੇਣਾ ਏਂ । ਹੁਣ ਤਾਈਂ ਤੁਸੀਂ ਸਭ ਨੇ ਸਾਡੇ ਨਾਲ ਠੱਗੀ ਮਾਰੀ ਐ । ਜੇ ਨੰਗਲਾਂ ਦਾ ਸਰਦਾਰ ਮਲਕੀਤ ਸਿਹੁੰ ਜਿਉਂਦਾ ਰਿਹਾ, ਸੰਤਾਂ ਤੇ ਸਰਦਾਰਾਂ ਵਾਲੇ ਸੁਰਗ ਪੱਧਰੇ ਹੁੰਦੇ ਵੇਖੀਂ । ਹੱਛਾ ਸੰਤ ਜੀ ! ਫੇਰ ਵੀ ਮਿਲਾਂਗੇ ।" ਉਸ ਸੰਤ ਦਾ ਮਰੇ ਚੂਹੇ ਵਰਗਾ ਹੱਥ ਘੁਟ ਕੇ ਬਾਰ ਬਾਰ ਹਲਾਇਆ ! ਮੁੜਦਿਆਂ ਉਸ ਦੀ ਨਜ਼ਰ ਕੰਬੀ ਜਾ ਰਹੀ ਕੁੜੀ ਦੇ ਗਲ ਪਈ ਸੋਨੇ ਦੀ ਕੈਂਠੀ ਉਤੇ ਜਾ ਪਈ। ਇਕ ਪਲ ਉਹਦੇ ਜੀ ਵਿਚ ਆਈ, ਬੰਤੀ ਵਾਸਤੇ ਹਾਰ ਖਿੱਚ ਲਵਾਂ । ਪਰ ਉਹ ਨਾਲ ਦੇ ਜਮਦੂਤਾਂ ਤੋਂ ਡਰ ਗਿਆ ।
"ਸੰਤ ਜੀ, ਯਾਦ ਰਹੇ, ਸਾਡੇ ਵਿਚਕਾਰ ਇਕ ਸਮਝੌਤਾ ਏ ?" ਮਿੰਦਰ ਨੇ ਜਾਣ ਤੋਂ ਪਹਿਲਾਂ ਉਸ ਨੂੰ ਯਾਦ ਕਰਵਾਇਆ।
"ਅਸੀਂ ਆਪਣਾ ਬਚਨ ਪਾਲਾਂਗੇ ਵੱਟੋ ਵਿਚ ਤੁਸੀਂ ਵੀ ਸਾਡੀ ਲਾਜ ਰਖੋਗੇ ।" ਸੰਤ ਮੁੜ ਆਪਣੇ ਠਾਠ ਵਿਚ ਆ ਗਿਆ।
"ਬਿਲਕੁਲ ।" ਪੀਤੂ ਨੇ ਪੌੜੀਆਂ ਚੜ੍ਹਦਿਆਂ ਇਕ ਵਾਰ ਸਵਰਨੀ ਨੂੰ ਮੁੜ ਘੁਰਿਆ ।
ਉਹ ਬਾਹਰ ਆ ਕੇ ਡਿਹਰਾਦੂਨ ਵਾਲੀ ਗੁਰਮੁਖੀ ਸੰਗਤ ਬਣ ਗਏ। ਬਾਹਰ ਬਿਲਕੁਲ ਅਮਨ-ਚੈਨ ਸੀ । ਬੁੱਚੇ ਨੇ ਪਿਛਾਂਹ ਭਉਂ ਕੇ ਮਹਾਰਾਜ ਦੇ ਭੋਰੇ ਨੂੰ ਸ਼ਰਧਾ ਨਾਲ ਮੱਥਾ ਟੇਕਿਆ। ਝੁਕਣ ਸਮੇਂ ਝੋਲੇ ਵਿਚਲੀਆਂ ਦੋਵੇਂ ਬੋਤਲਾਂ ਆਪਸ ਵਿਚ ਠਹਿਕ ਗਈਆਂ । ਬੱਚੇ ਨੇ ਝਟ ਆਪਣਾ ਖੱਬਾ ਹੱਥ ਬੋਤਲਾਂ ਦੇ ਵਿਚਕਾਰ ਦੇ ਦਿੱਤਾ । ਜਦੋਂ ਉਹ ਸੰਤ ਦੇ ਡੇਰੇ ਤੋਂ ਦੇ ਖੇਤ ਲੰਘ ਆਏ, ਪਿਸਤਾ ਬਦਾਮ ਚੱਖਦੇ ਬੱਚੇ ਨੂੰ ਉਨ੍ਹਾਂ ਤਿੰਨਾਂ ਨੇ ਢਾਹ ਲਿਆ । ਉਹ ਸੌਗੀ ਬਦਾਮ ਦੀ ਖਿਚੜੀ ਉਸ ਪਾਸੋਂ ਖੋਹਣਾ ਚਾਹੁੰਦੇ ਸਨ; ਪਰ ਬੱਚਾ ਸਿੱਧੇ ਹੱਥੀਂ ਦੇ ਨਹੀਂ ਰਿਹਾ ਸੀ । ਜਦੋਂ ਉਨ੍ਹਾਂ ਰਲ ਕੇ ਆਪੋ ਆਪਣਾ ਹਿੱਸਾ ਖੋਹ ਲਿਆ, ਮਲਕੀਤ ਸਿੰਘ ਨੇ ਸਰਾਪ ਦੇ ਮਾਰਿਆ :
"ਸਾਲਿਓ, ਦੇਸ ਭਗਤ ਦਾ ਸੀਤ ਪ੍ਰਸਾਦਿ ਖਾ ਕੇ ਚੂਹੜਿਆਂ ਦੇ ਨਰਕ ਨੂੰ ਜਾਓਗੇ ।”
ਉਹ ਸਾਰੇ ਜੀ ਖੁਲ੍ਹ ਕੇ ਹੱਸ ਪਏ ।
'ਸੰਤਾਂ ਦੇ ਨਰਕ ਨਾਲੋਂ ਮਾੜਾ ਨਹੀਂ ਹੋਣ ਲੱਗਾ।" ਮਿੰਦਰ ਸਿੰਘ ਨੇ ਖਿਚੜੀ ਦਾ ਫੱਕਾ ਮਾਰਦਿਆਂ ਆਖਿਆ : "ਬੁੱਚੇ ਬਿਨਾਂ ਆਪਾਂ ਕਿਸੇ ਕੰਮ ਦੇ ਨਹੀਂ ।"
"ਹੁਣ ਫੂਕ ਨਾ ਦਿਉ; ਢਾਡੀ ਦਾ ਹੱਡ ਖਾ ਲਉ ਚੁੱਪ ਕਰ ਕੇ ।" ਉਸ ਝੱਲੇ ਵਿਚ ਹੱਥ ਮਾਰਿਆ ਤਾਂ ਉਸ ਦੀ ਧਾਹ ਨਿਕਲ ਗਈ । "ਤੁਹਾਡੇ ਨਿਕਲ ਗੜ੍ਹੀ ਦੀ ਚੌੜੀ, ਮੇਰੀ ਕੰਡਿਆਂ ਦੀ ਕੰਡੇਰ ਵੀ ਨਹੀਂ ਛੱਡੀ ?"
"ਰੋ ਨਾ ਸਾਲਾ ਲੰਡੇ ਦਾ ਲੈ ਮੰਰ ਲੈ ।" ਪੀਤੂ ਨੇ ਅੱਧੀ ਮੁੱਠ ਉਹਦੇ ਝੋਲੇ ਵਿਚ ਪਾ ਦਿੱਤੀ ।
ਉਹ ਹੱਸਦੇ ਤੇ ਸੰਤਾਂ ਦਾ ਸੀਤ ਪ੍ਰਸ਼ਾਦ ਚੱਬਦੇ ਨਹਿਰ ਆ ਚੜ੍ਹੇ ।
20
ਸੰਸਕਾਰਾਂ ਦੀ ਧੁੰਦ
ਧੀਰੋ ਨੂੰ ਪਾਰਟੀ ਵਿਚੋਂ ਕੱਢ ਦੇਣ ਪਿੱਛੋਂ, ਮਿਹਰ ਸਿੰਘ ਨੇ ਵਧੇਰੇ ਜ਼ੁੰਮੇਵਾਰੀ ਮਹਿਸੂਸ ਕਰਦਿਆਂ, ਸਰਗਰਮੀ ਨਾਲ ਕੰਮ ਸ਼ੁਰੂ ਕਰ ਦਿੱਤਾ । ਬਾਬੇ ਮਿਰਗਿੰਦ ਨਾਲ ਉਹ ਦੂਜੇ ਜ਼ਿਲ੍ਹਿਆਂ ਵਿਚ ਵੀ ਪਾਰਟੀ ਦੇ ਬੰਦੇ -ਪੈਦਾ ਕਰਨ ਤੁਰ ਜਾਂਦਾ । ਬਾਬਾ ਜੱਟਾਂ ਦੀ ਸਪੀ ਦਾ ਕੰਮ ਮੁਕਾ ਕੇ, ਮਿਹਰ ਸਿੰਘ ਦੇ ਬਰਾਬਰ ਖਲੇ ਗਿਆ।
''ਪੁੱਤਰਾ ! ਹੁਣ ਤਾਂ ਆਖਰੀ ਖਾਹਸ਼ ਹੀ ਇਹ ਐ, ਇਸ ਮਿੱਟੀ ਦੀ ਮੁੱਠ ਨੂੰ ਲੋਕਾਂ ਦੇ ਲੇਖੋ ਲਾ ਦੇਈਏ । ਸ਼ਾਇਦ ਪਿਛਲੇ ਜਨਮ ਲੋਕਾਂ ਦਾ ਕਰਜ਼ਾ ਸਿਰ ਚੜਾ ਲਿਆ ਸੀ ।"
"ਬਾਬਾ ਤੇਰਾ ਪਿਛਲੇ ਜਨਮਾਂ ਵਿਚ ਵਿਸ਼ਵਾਸ ਹੈ। ਮਿਹਰ ਸਿੰਘ ਬਾਬੇ ਦੀ ਬੱਚਿਆਂ ਵਾਲੀ ਗੱਲ ਉਤੇ ਮੁਸਕਾ ਪਿਆ ।
"ਜਨਮ ਹੋਵੇ ਨਾ ਹੋਵੇ. ਮੈਂ ਕਿਹੜਾ ਵੇਖ ਕੇ ਆਇਆ ਹਾਂ, ਪਰ ਸੰਸਕਾਰਾਂ ਨੂੰ ਇਸ ਜਨਮ ਵਿਚ ਮੁਕਾਇਆ ਨਹੀਂ ਜਾ ਸਕਦਾ ।"
ਹੁਣ ਬਾਬੇ ਦੀ ਬੱਚਿਆਂ ਵਾਲੀ ਗੱਲ ਮਿਹਰ ਸਿੰਘ ਨੂੰ ਲੁਕਮਾਨ ਦਾ ਫਰਮਾਨ ਲਗਦੀ ਸੀ ।
"ਨਾਨਾ ਤੂੰ ਠੀਕ ਆਖਦਾ ਏਂ । ਸਾਡੇ ਇਨਕਲਾਬ ਦੀ ਗੱਲ ਵੀ ਲੋਕਾਂ ਦੇ ਖ਼ਾਨੇ ਵਿਚ ਦੇਸੋ ਕਾਰਨ ਨਹੀਂ ਵੜਦੀ। ਸਾਡੇ ਤੇ ਯੂਰਪ ਦੇ ਸੰਸਕਾਰਾਂ ਵਿਚ ਡਾਢਾ ਅੰਤਰ ਹੈ । ਸਾਡਾ ਸਮਝਾਣ ਦਾ ਤਰੀਕਾ ਮਕੈਨੀਕਲ ਹੈ । ਵਿਰੋਧ ਵਿਕਾਸ ਤੇ ਇਤਿਹਾਸਕ ਪਦਾਰਥਵਾਦ ਨੂੰ ਜਿੰਨਾ ਚਿਰ ਪੰਜਾਬੀ ਕਲਚਰ ਦਾ ਰੰਗ ਚਾੜ ਕੇ, ਆਪਣੀਆਂ ਇਤਿਹਾਸਕ ਮਿਸਾਲਾਂ ਨਾਲ ਨਹੀਂ ਸਮਝਾਉਂਦੇ; ਲੋਆਂ ਦੇ ਕੱਖ ਪੱਲੇ ਨਹੀਂ ਪੈਣਾ ।"
"ਪੁੱਤਰਾ, ਜੇ ਤੂੰ ਇਉਂ ਠੀਕ ਸਮਝਦਾ ਏਂ ਕਰਦਾ ਕਿਉਂ ਨਹੀਂ । ਮੇਰਾ ਤਾਂ ਮੋਟਾ ਰੱਤ ਐ : ਮਿਹਨਤੀ ਜਨਤਾ ਨੂੰ ਪਾਰਟੀ ਨਾਲ ਜੋੜੇ ਬਿਨਾਂ ਤਾਕਤ ਨਹੀਂ ਬੱਝਣੀ, ਬੱਝਵੀਂ ਤਾਕਤ ਬਿਨਾਂ ਦੁਸ਼ਮਣ ਦੀ ਪੁੱਠੀ ਛਾਲ ਨਹੀਂ ਲਵਾਈ ਜਾਣੀ ।" ਬਾਬਾ ਆਪਣੇ ਅਸੂਲਾਂ ਉਤੇ ਸਿਦਕੀ ਸਿੰਘਾਂ ਵਾਂਗ ਡਟਿਆ ਖਲੌਤਾ ਸੀ।
"ਬਾਬਾ ਤੂੰ ਮੇਰਾ ਰਹਿਬਰ ਹੀ ਨਹੀਂ, ਇਤਿਹਾਸ ਵੀ ਏਂ । ਜਿਸ ਦਿਨ ਜੋਬ ਵਿਚ ਕਦਮ ਪੁੱਟਿਆ ਸੀ, ਇਨਕਲਾਬ ਵੱਟ ਤੇ ਬਾਹਾਂ ਅੱਡੀ ਖਲੱਤਾ ਦਿਸਦਾ ਸੀ । ਪਰ ਛੇਤੀ ਹੀ ਸਾਹਮਣੀਆਂ ਅਰੋਧਤਾਵਾਂ ਦੀ ਹੱਸ਼ ਨੇ ਸਿਰ ਖੁਰਕਣ ਲਾ ਦਿੱਤਾ । ਹੁਣ ਜਾਪਦਾ ਏ, ਜਿਵੇਂ ਪੂਰੇ ਛਪ ਵਿਚੋਂ ਪੂਣੀ ਵੀ ਨਾ ਕੱਤੀ ਗਈ ਹੋਵੇ ।" ਉਦਾਸੀ ਅਤੇ ਸੰਜੀਦਗੀ ਦੀਆਂ ਦੋਵੇਂ ਮੋਹਰਾਂ ਮਿਹਰ ਸਿੰਘ ਦੇ ਖੂਹ ਉਤੇ ਪੜ੍ਹੀਆਂ ਜਾ ਸਕਦੀਆਂ ਹਨ।
ਪਰ ਇਹ ਛੱਪ ਕਿਸੇ ਨੂੰ ਕੱਤਣਾ ਪੈਣਾ ਈ ਏ । ਏਸੇ ਘਾਲਣਾ ਨੂੰ ਗੁਰੂ ਕੇ ਜਨਮ ਸਫਲਾ
ਆਖਦੇ ਐ । ਪੁੱਤਰਾ, ਤੇਰੇ ਵਾਰਸਸ਼ਾਹ ਦੇ ਬੋਲ ਹਨ : 'ਬੁਰਾ ਸੂਰਮੇ ਨੂੰ ਰਣ ਹਲਣਾ ਈਂ । ਇਸ ਮਹਾਜ਼ ਤੋਂ ਨੱਠਣ ਵਾਲਿਆਂ ਨੂੰ ਦੁਨੀਆਂ ਗੀਦੀ ਗ਼ਦਾਰ ਆਖਦੀ ਐ। ਤੈਨੂੰ ਪਤਾ ਏ, ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਨੇ ਲੜਾਈ ਵਿਚੋ ਛੱਡ ਕੇ ਆਏ ਪੁੱਤਰ ਨੂੰ ਪਾਣੀ ਦੀ ਘੁੱਟ ਨਹੀਂ ਦਿੱਤੀ ਸੀ । ਏਸੇ ਕਾਰਨ ਸਾਡੇ ਇਤਿਹਾਸ ਨੂੰ ਕੋਈ ਸ਼ਹੀਦ ਸੂਰਮਾ ਹੀ ਅੱਡੀਆਂ ਚੁੱਕ ਕੇ ਹੱਥ ਲਾ ਸਕਦਾ ਏ ।" ਉਹਦੇ ਨਿੱਤ ਨੇਮ ਦੇ ਗੁਟਕੇ ਵਾਲਾ ਕੇਸਰੀ ਗਾਤਰਾ ਸਾਰੀ ਦੁਨੀਆਂ ਨੂੰ ਦੋ ਹਿੱਸਿਆਂ ਵਿਚ ਵੰਡ ਰਿਹਾ ਸੀ।
"ਬਾਪੂ ਤੂੰ ਘਬਰਾ ਨਾ, ਮੁੜ ਕੇ ਪਾਣੀ ਮੰਗਣ ਨਹੀਂ ਆਉਂਦਾ ਤੇ ਵਾਰਸ ਦੇ ਪੰਜਾਬੀ ਬੋਲਾਂ ਨੂੰ ਵੱਟਾ ਵੀ ਨਹੀਂ ਲੱਗਣ ਦੇਂਦਾ ।" ਮਿਹਰ ਸਿੰਘ ਨੇ ਠਰਮੇ ਤੇ ਗੰਭੀਰਤਾ ਨਾਲ ਆਖਿਆ । ''ਪਰ ਕੁਝ ਸਮੱਸਿਆਵਾਂ ਹੀ ਅਜਿਹੀਆਂ ਆ ਪੈਂਦੀਆਂ ਹਨ, ਜੋ ਮਨ ਨੂੰ ਥਿੜਕਾਉਣ ਨਾ ; ਤਾਂ ਸੰਚਣ ਲਈ ਜ਼ਰੂਰ ਮਜਬੂਰ ਕਰ ਦਿੰਦੀਆਂ ਏਂ । ਜਿਵੇਂ ਧੀਰ ਨੇ ਪਾਰਟੀ ਵਿਚ ਗੰਦ ਪਾਇਆ ਏ । ਮਾਂ ਬਾਪ ਦੇ ਦੁੱਖ ਨੂੰ ਜੇ ਪਾਸੇ ਵੀ ਕਰ ਦੇਈਏ: ਉਸ ਕੁੜੀ ਦਾ ਕੀ ਬਣੇਗਾ ? ਨਿੱਤ ਲੋਕਾਂ ਦੀਆਂ ਨਜ਼ਰਾਂ ਵਿਚ ਮਾਰਨ ਨਾਲੋਂ ਉਸ ਦਾ ਧੰਦਾ ਭੁਗਤਾ ਦੇਣਾ ਕਿਤੇ ਪੁੰਨ ਹੈ । ਪਰ ਕਿਉਂ ? ਜੀਣ ਲਈ ਤਾਂ ਇਹ ਸਾਰੇ ਪਾਪੜ ਵੇਲੇ ਜਾ ਰਹੇ ਐ।" ਉਸ ਲੰਮਾ ਸਾਹ ਖਿੱਚ ਕੇ ਘੜੀ ਵੇਖੀ। "ਪੀਤੂ ਨੂੰ ਹੁਣ ਤਕ ਆ ਜਾਣਾ ਚਾਹੀਦਾ ਸੀ ।"
"ਸ਼ਾਇਦ ਬਸ ਈ ਨਾ ਮਿਲੀ ਹੋਵੇ । ਪੰਜਾਬ ਰੋਡਵੇਜ਼ ਦੀਆਂ ਧੱਕਾ ਸਟਾਰਟ ਬੱਸਾਂ ਵੀ ਇਕ ਸਿਆਪਾ ਈ ਐ।" ਬਾਬੇ ਨੇ ਕੰਨ ਵਲ ਕਰਦਿਆਂ ਸੜਕ ਵਲ ਦੇਖਿਆ। "ਗੂੰਜ ਤਾਂ ਪੈਂਦੀ ਐ. ਟਰੱਕ ਹੈ ਜਾਂ ਬਸ ?"
“ਗੂੰਜ ਤਾਂ ਟਰੱਕ ਦੀ ਏ, ਮੱਥੇ ਦਾ ਚਿੱਟਾ ਫੱਟਾ ਦਿਸਦਾ ਏ ।" ਥੋੜੇ ਚਿਰ ਪਿਛੋਂ ਧਰਤੀ ਹਲਾਉਂਦਾ, ਧੂੜ ਉਡਾਉਂਦਾ ਲੱਹੇ ਦਾ ਲੱਦਿਆ ਟਰੱਕ ਲੰਘ ਗਿਆ।"ਲੇ ਬਾਬਾ ਬਸ ਵੀ ਆਉਂਦੀ ਏ, ਮੈਂ ਪਹਾੜੀ ਕਿੱਕਰਾਂ ਵਿਚ ਆਂ ।" ਉਹ ਪੇਸ਼ਾਬ ਦੇ ਬਹਾਨੇ ਬਿੰਗੀ ਵਲ ਖਿਸਕ ਗਿਆ । ਆਲੇ ਦੁਆਲੇ ਦੇ ਝਾੜ ਬਰੂਟ ਗਰਦ ਨਾਲ ਭਰੇ ਉਦਾਸੇ ਪਏ ਸਨ । ਉਹ ਕਾਂ-ਅੱਖ ਨਾਲ ਉਜਾੜ ਵਿਚ ਬਣੇ ਬਸ ਸਟੈਂਡ ਨੂੰ ਹਰ ਪੱਖੋਂ ਤਾੜਦਾ ਰਿਹਾ । ਉਨ੍ਹਾਂ ਦੋਹਾਂ ਬਿਨਾਂ ਉਥੇ ਕੋਈ ਨਹੀਂ ਸੀ । ਦੂਰ ਤਕ ਫੈਲਰੀ ਰੰਜ ਤੇ ਪਾਲੋ ਮਾਰੀਆ ਪੌਲੀਆਂ ਖ਼ਾਮੋਸ਼ੀ ਵਿਚ ਸੁੱਤੀਆਂ ਪਈਆਂ ਸਨ । ਪੰਜ ਹਜ਼ਾਰ ਦਾ ਇਨਾਮੀ ਹੋਣ ਕਾਰਨ ਮਿਹਰ ਸਿੰਘ ਹਰ ਜਾਣੀ ਪਛਾਣੀ ਨਜ਼ਰ ਤੋਂ ਪਾਸਾ ਫੱਟਦਾ ਸੀ । ਉਹ ਸਮਝਦਾ ਸੀ, ਆਰਥਕ ਤੰਗੀਆਂ ਪਹਿਲੋਂ ਬੰਦੇ ਦੀ ਜ਼ਮੀਰ ਮਾਰਦੀਆਂ ਹਨ । ਜ਼ਮੀਰ ਦੇ ਮਰ ਜਾਣ ਪਿਛੋਂ ਬੰਦੇ ਦੇ ਯਾਰੀ ਆਦਿ ਸੰਘਣੇ ਰਿਸ਼ਤੇ ਵੀ ਪਤਲੇ ਪੈ ਜਾਂਦੇ ਹਨ ਤੇ ਫਿਰ ਉਸ ਤੋਂ ਕੋਈ ਵੀ ਗੁਨਾਹ ਹੋ ਸਕਦਾ ਹੈ ।
ਬੱਸ ਦੀ ਅਗਲੀ ਬਾਰੀ ਵਿਚੋਂ ਇਕ ਜਵਾਨ ਜੌੜਾ ਲਹਿ ਪਿਆ। ਤੀਵੀਂ ਮਰਦ ਨੇ ਬਾਬੇ ਨੂੰ ਸਰਸਰੀ ਤੌਰ ਤੇ ਦੇਖਿਆ ਤੇ ਮੁੜ ਚੜ੍ਹਦੇ ਪਾਸੇ ਨੂੰ ਡੰਡੀ ਪੈ ਗਏ । ਜਦ ਬਸ ਤੁਰਨ ਲੱਗੀ, ਕਾਲੀ ਐਨਕ ਵਾਲਾ ਇਕ ਬਾਬੂ ਪਿਛਲੀ ਬਾਰੀ ਵਿਚੋਂ ਲਮਕਦਾ ਉਤਰ ਪਿਆ । ਬਸ ਤੁਰ ਜਾਣ ਪਿਛੋਂ ਬਾਬੂ ਨੇ ਵੱਟੇ ਮੂੰਹ ਨਾਲ ਬਾਬੇ ਨੂੰ ਆ ਘੂਰਿਆ।
ਬੁੜਿਆ, ਤੇਰੇ ਨਾਲ ਦਾ ਕਿੱਥੇ ਐ ?" ਉਸ ਝਟ ਹੀ ਬਾਬੇ ਦਾ ਗੁੱਟ ਫੜ ਲਿਆ।
"ਨਾਲ ਦਾ ਕਿਹੜਾ ?" ਉਹ ਜਾਣ ਕੇ ਹੈਰਾਨ ਹੋ ਗਿਆ । ਉਂਜ ਬਾਬੇ ਦਾ ਮਨ ਆਖਦਾ ਸੀ, ਇਕਹਿਰੇ ਬੰਦੇ ਨੂੰ ਮੈਂ ਕੀ ਸਮਝਦਾ ਆਂ।
"ਬੁੱਢਿਆ ! ਮੈਂ ਤੇਰੇ ਢਿੱਡ ਦੀਆਂ ਬਬਰ ਅਕਾਲੀ ਲਹਿਰ ਸਮੇਂ ਤੋਂ ਜਾਣਦਾ ਆਂ ।
ਅਲਫ ਤੋਂ ਲੈ ਕੇ ਯੇ ਤੱਕ ਸਾਰਾ ਹਿਸਟਰੀ ਸ਼ੀਟ ਸੁਣਾਵਾਂ ?" ਬਾਬੂ ਨੇ ਹੇਠਲੇ ਥੱਲ ਨਾਲ ਉਤਲੇ ਨੂੰ ਦਬਾਉਂਦਿਆਂ ਬਾਬੇ ਨੂੰ ਜਰਕਾਇਆ । "ਨਾਲ ਦਾ ਜਿੱਥੇ ਐ, ਦਸ ਦੇ । ਹੁਣ ਤੇਰੇ ਬੋਡੇ ਹੱਡਾਂ ਤੋਂ ਕੁੱਟ ਨਹੀਂ ਖਾਧੀ ਜਾਣੀ । ਜਵਾਨੀ ਦੇ ਜੋਸ਼ ਵਿਚ ਮਾਰਾਂ ਖਾਣ ਵਾਲੇ ਜਵਾਨ ਮਿਰਗਿੰਦ ਨੂੰ ਭੁੱਲ ਜਾਹ । ਤੁਹਾਡੇ ਨਾਲ ਦਾ ਪੀਤੂ ਫੜਿਆ ਜਾ ਚੁੱਕਾ ਏ, ਤੇ ਉਸ ਤਸ਼ੱਦਦ ਨਾ ਸਹਿੰਦਿਆਂ ਸਭ ਕੁਝ ਦਸ ਦਿੱਤਾ ਏ। ਪੋਲੀਸ ਫੋਰਸ ਦੋਹਾਂ ਪਾਸਿਆਂ ਤੋਂ ਧੜਾ ਧੜ ਆ ਰਹੀ ਹੈ ।”
ਬਾਬੇ ਦਾ ਸ਼ਰਬਤੀ ਰੰਗ ਦਿਕ ਪਲ ਰਾਮ ਤੋਰੀ ਦੇ ਫੁੱਲ ਵਰਗਾ ਹੋ ਗਿਆ। ਉਸ ਸਹਿਜ ਸਹਿਜ ਇਕ ਲੰਮਾ ਹਉਕਾ ਭਰਿਆ, ਮਤਾਂ ਬਾਬੂ ਭਾਂਪ ਜਾਵੇ ।
"ਬਾਬੂ, ਮੈਨੂੰ ਤਾਂ ਪਤਾ ਈ ਨਹੀਂ, ਤੂੰ ਕੀਹਦੀਆਂ ਗੱਲਾਂ ਕਰੀ ਜਾਂਦਾ ਏਂ ।" ਉਂਜ ਬਾਬੇ ਨੇ ਮੱਥਾ ਖੁਲ੍ਹਾ ਛਡਦਿਆਂ ਧੜਕਦੇ ਦਿਲ ਨਾਲ ਹਰ ਹੋਣੀ ਨੂੰ ਮਿਲਣ ਦਾ ਮਨ ਬਣਾ ਲਿਆ ।
"ਬਾਬੇ ਚਤਰਾਈਆਂ ਛੱਡ ਦੇ । ਤੇਰਾ ਜੁਰਮ ਕੋਈ ਨਹੀਂ । ਪੰਜ ਹਜ਼ਾਰ ਝੱਲੀ ਪੁਆ ਤੇ ਬੁਢਾਪੇ ਦੀ ਪੈਨਸ਼ਨ ਤੈਨੂੰ ਘਰ ਮਿਲਿਆ ਕਰੂ । ਵੇਲਾ ਏ, ਰਿਜ਼ਕ ਨੂੰ ਧੱਕਾ ਨਾ ਦੇਹ । ਬੁੱਢੇ ਬਾਰੇ ਆਰਾਮ ਨਾਲ ਦਿਨ ਕੱਟੀ ਕਰ । ਹਾਂਅ, ਦੱਸ ਨਾ ਫੇਰ ?" ਬਾਬੂ ਨੇ ਬੱਜਰ ਬਾਬੇ ਉਤੇ ਕਚ ਦੇ ਹਥਿਆਰ ਵਰਤਣੇ ਸ਼ੁਰੂ ਕਰ ਦਿੱਤੇ ।
"ਇਨਾਮ ਤੇ ਪੈਨਸ਼ਨ ਲੈ ਕੇ ਭਲਾ ਕਿੰਨੇ ਕੁ ਦਿਨ ਜੀਵਾਂਗਾ ?" ਬਾਬੇ ਦਾ ਵਿਅੰਗ ਬਾਬੂ ਦੀ ਗੋਰੀ ਚਮੜੀ ਵਿਚ ਬੋਰੀ ਦੇ ਕੰਡੇ ਵਾਂਗ ਚੁਭ ਗਿਆ।
"ਜ਼ਹਿਰ, ਮੈਂ ਦਸਦਾ ਤੈਨੂੰ ਨਾਲ ਦਾ !" ਮਿਹਰ ਸਿੰਘ ਨੇ ਭੱਜ ਕੇ ਬਾਬੂ ਵਲ ਆਉਂਦਿਆਂ ਲਲਕਾਰਿਆ।
ਬਾਬੂ ਨੇ ਨਾਸਾਂ ਚੁਕਦਿਆਂ ਮੂੰਹ ਦੀ ਲੰਮੀ ਸੀਟੀ ਮਾਰ ਦਿੱਤੀ । ਮਿਹਰ ਸਿੰਘ ਬਟ ਧੱਕਾ ਖਾ ਕੇ ਥਾਏਂ ਖਲੋ ਗਿਆ।
"ਓਇ ਲਗਦਿਆ ਬਾਬੂ ਦਿਆ, ਹੋਰ ਈ ਕਾਰਾ ਹੀ ਚਲਿਆ ਸੀ ।" ਮਿਹਰ ਸਿੰਘ ਨੂੰ ਕਾਂਬਾ ਛਿੜ ਪਿਆ। ਸੀਟੀ ਦੀ ਆਵਾਜ਼ ਤੋਂ ਉਸ ਪੀਤੂ ਨੂੰ ਨਵੇਂ ਭੇਸ ਵਿਚ ਪਛਾਣ ਲਿਆ। ਉਹ ਗੱਲੀ ਮਾਰਨ ਹੀ ਵਾਲਾ ਸੀ ਕਿ ਉਸ ਸੀਟੀ ਚੁੱਕ ਦਿੱਤੀ ।
"ਪੋਲੀਸ ਵਾਲੇ ਹਲਕੇ ਕੁੱਤਿਆਂ ਵਾਂਗ ਦੌੜੇ ਫਿਰਦੇ ਐ, ਮੈਂ ਕਿਹਾ ਕਿਤੇ ਰਗੜੇ ਈ ਨਾ ਜਾਈਏ । ਏਸੇ ਲਈ...।" ਪੀਤੂ ਆਪਣੀ ਚੁਸਤੀ ਵਿਚ ਨਾਸਾਂ ਫੁਰਕਾਰ ਰਿਹਾ ਸੀ । ਉਸ ਦੇ ਸਿਰ ਉਤਲੀ ਟਾਹਲੀ ਨੂੰ ਪੱਤਝੜ ਨੇ ਅਸਲੇ ਘੋਨੀ ਕਰ ਸੁੱਟਿਆ ਸੀ ।
“ਰਗੜਾ ਤਾਂ ਮੇਰੇ ਕੋਲੋਂ ਈ ਫਿਰ ਚਲਿਆ ਸੀ ।" ਮਿਹਰ ਸਿੰਘ ਨੇ ਆਪਾ ਸੰਭਾਲ ਲਿਆ ।
ਪੀਤੂ ਦੇ ਕੇਸ ਮੁਨਾ ਦੇਣ ਦਾ ਬਾਬੇ ਨੇ ਦਿਲੋਂ ਬੜਾ ਦੁੱਖ ਮੰਨਿਆ। ਉਹ ਵੀ ਸਨ, ਜਿਨ੍ਹਾਂ ਕੇਸਾਂ ਦੇ ਸਿਦਕ ਪਿਛੇ ਬੰਦ ਬੰਦ ਕਟਵਾ ਲਿਆ, ਚਰਖੜੀਆਂ ਉਤੇ ਗੇੜੇ ਲੈ ਲਏ । ਅੱਜ ਇਹ ਛੋਕਰੇ ਸਿੱਖੀ ਨੂੰ ਕੀ ਜਾਨਣ । ਉਹ ਤਿੰਨੇ, ਜਵਾਨ ਜੋੜੋ ਵਾਲੀ ਡੰਡੀ ਪੈ ਗਏ। ਉਨ੍ਹਾਂ ਦੇ ਸੱਜੇ ਸੂਰਜ ਡੁੱਬ ਰਿਹਾ ਸੀ । ਸਰ੍ਹੋਂ ਦੀਆਂ ਓਲੀਆਂ ਕਣਕਾਂ ਵਿਚੋਂ ਉੱਚੀਆਂ ਉਠ ਖਲੋਤੀਆਂ ਸਨ ਅਤੇ ਵਿਰਲੇ ਵਿਰਲੇ ਖਿੜੇ ਫੁੱਲ ਚਿੰਗਿਆੜਿਆਂ ਵਾਂਗ ਟਹਿਕਾਂ ਮਾਰ ਰਹੇ ਸਨ । ਚੁੱਪ ਤੋੜਨ ਵਿਚ ਮਿਹਰ ਸਿੰਘ ਨੇ ਪਹਿਲ ਕੀਤੀ ।
"ਸਤਿਬੀਰ ਨਾਲ ਗੱਲ ਤੋਰੀ ਸੀ ?" ਮਿਹਰ ਸਿੰਘ ਦੇ ਬੁੱਲ ਸਿੱਕਰਾਏ ਹੋਏ ਸਨ । ਜਿਵੇਂ ਔੜ ਮਾਰਿਆ ਟਾਂਡਾ ਪੂਰੇ ਦੀ ਵਾ ਨੂੰ ਸਹਿਕਦਾ ਏ; ਉਹ ਪੀਤੂ ਨੂੰ ਅਜਿਹੀਆਂ ਆਸਵੰਦ ਨਜ਼ਰਾਂ ਨਾਲ ਵੇਖ ਰਿਹਾ ਸੀ ।
"ਉਹ ਗੱਲ ਨਹੀਂ ਬਣੀ ।" ਪੀਤੂ ਨੇ ਅਫਸੋਸ ਨਾਲ ਕਹਿਣਾ ਸ਼ੁਰੂ ਕੀਤਾ : “ਪਹਿਲਾਂ ਤਾਂ ਉਹ ਕੁੜੀ ਦੇ ਸਾਕ ਬਾਰੇ ਮੰਨ ਗਿਆ ਸੀ । ਉਸ ਆਪਣੇ ਬਾਪੂ ਨੂੰ ਮਨਾ ਲੈਣ ਬਾਰੇ ਵੀ ਹਿੱਕ ਥਾਪੜ ਲਈ । ਪਰ ਵਿਚਲੀ ਗੱਲ ਸੁਣ ਕੇ ਘਬਰਾ ਗਿਆ ਤੇ ਉਸ ਸਿਰ ਫੇਰ ਦਿੱਤਾ, ਮਾਂ ਬਾਪ ਨੇ ਨਹੀਂ ਮੰਨਣਾ ।"
ਸਤਿਬੀਰ ਕਿਲ੍ਹੇ ਦੀ ਮਾਰ ਅਤੇ ਕੱਚੀਆਂ ਫ਼ਾਸੀਆਂ ਵਿਚੋਂ ਲੰਘ ਕੇ ਇਕ ਤਰ੍ਹਾਂ ਅਸਪਾਤ ਬਣ ਚੁੱਕਾ ਸੀ । ਉਹ ਪ੍ਰੋ: ਸੰਤੋਖ ਰਾਹੀਂ ਗੁਰਜੀਤ ਨੂੰ ਮਿਲ ਪਿਆ ਅਤੇ ਹਥਿਆਰ ਲੈ ਕੇ ਨਾਲ ਤੁਰਨ ਲਈ ਵੀ ਤਿਆਰ ਸੀ । ਗੁਰਜੀਤ ਕੱਲੋਂ ਉਹ ਪੀਤੂ ਦੇ ਹੱਥ ਲੱਗ ਗਿਆ । ਉਸ ਆਪਣੇ ਨਾਲ ਰਖ ਕੇ ਸਤਿਬੀਰ ਨੂੰ ਇਨਕਲਾਬ ਪੜ੍ਹਾਉਣਾ ਤੇ ਦ੍ਰਿੜਾਉਣਾ ਸ਼ੁਰੂ ਕਰ ਦਿੱਤਾ । ਲੁਟੇਰੀਆਂ ਤਾਕਤਾਂ ਦੇ ਸਮਾਜੀ ਰੋਲ ਅਤੇ ਦਰੜੇ ਜਾਣ ਵਾਲਿਆਂ ਦੀ ਤਾਰੀਖੀ ਦੁਰਦਸ਼ਾ ਤੋਂ ਉਸ ਨੂੰ ਜਾਣੂ ਕਰਵਾ ਦਿੱਤਾ । ਕਿਲ੍ਹੇ ਦੀ ਮਾਰ ਦੀਆਂ ਚੀਸਾਂ, ਉਹਦੇ ਜਵਾਨ ਲਹੂ ਨੂੰ ਵੰਗਾਰ ਰਹੀਆਂ ਸਨ। ਸਮਾਜੀ ਸਾਇੰਸ ਦੇ ਮੋਟੇ ਮੋਟੇ ਅਸੂਲ ਸਮਝ ਕੇ ਹੋਸ਼ ਨਾਲੋਂ ਉਸ ਦਾ ਜੋਸ਼ ਬਹੁਤਾ ਉਬਾਲੇ ਖਾਣ ਲੱਗ ਪਿਆ । ਪੀਤੂ ਨੇ ਹੀ ਮਿਹਰ ਸਿੰਘ ਨੂੰ ਨੇਕ ਦੀ ਸਮੱਸਿਆ ਤੋਂ ਛੁਟਕਾਰਾ ਦੁਆਣ ਦਾ ਰਾਹ ਕਢਿਆ ਸੀ । ਕਿਉਂਕਿ ਮਿਹਰ ਸਿੰਘ ਨੂੰ ਕੁੜੀ ਦਾ ਭਵਿੱਖ ਇਕ ਤਰ੍ਹਾਂ ਖਾਈ ਜਾ ਰਿਹਾ ਸੀ । ਪੀਤੂ ਨੇ ਸੋਚਿਆ ਸੀ, ਸਤਿਥੀਰ ਨੂੰ ਘਰ ਹੀ ਦੜਿਆ ਰਹਿਣ ਦਿੱਤਾ ਜਾਵੇ । ਉਸ ਕੱਲੋਂ ਕੋਈ ਐਕਸ਼ਨ ਕਰਵਾ ਕੇ ਨਾਲ ਨਾ ਰਲਾਇਆ ਜਾਵੇ । ਸਗੋਂ ਪਾਰਟੀ ਦੇ ਪਰਚੇ ਵੰਡਣ ਅਤੇ ਡਾਕ ਦੀ ਢੁਆਈ ਕਰਵਾਈ ਜਾਵੇ । ਉਸ ਨੂੰ ਵਿਸ਼ਵਾਸ ਸੀ, ਗਰਭਵਤੀ ਹਾਲਤ ਵਿਚ ਵੀ ਉਹ ਕੁੜੀ ਨੂੰ ਪਰਵਾਨ ਕਰ ਲਵੇਗਾ। ਸਤਿਕੀਰ ਇਨਕਲਾਬੀ ਜੱਬ ਨਾਲ ਮੂੰਹ ਜ਼ਰੂਰ ਭਰ ਆਇਆ ਸੀ; ਪਰ ਸੰਸਕਾਰਾਂ ਦੀ ਮਾਰ ਕਾਰਨ ਮਾਂ ਬਾਪ ਦੇ ਵਿਰੁਧ ਖਲੋਣ ਦਾ ਜੇਰਾ ਨਾ ਕਰ ਸਕਿਆ।
"ਠੀਕ ਐ; ਅੱਕ ਹਰ ਆਦਮੀ ਨਹੀਂ ਚੱਬ ਸਕਦਾ ।" ਮਿਹਰ ਸਿੰਘ ਏਨੀ ਕਹਿ ਕੇ ਹੋਰ ਉਦਾਸ ਹੋ ਗਿਆ। ਧੀਰ ਦੀ ਥਾਂ ਉਹ ਆਪੇ ਨੂੰ ਵੱਧ ਦੱਸ਼ੀ ਸਮਝਦਾ ਸੀ ।
"ਧੀਰੋ ਮਿਲਿਆ ਸੀ ।" ਪੀਤੂ ਦੀ ਗੱਲ ਸੁਣ ਕੇ ਮਿਹਰ ਸਿੰਘ ਦੇ ਕੰਨ ਖੜੇ ਹੋ ਗਏ । "ਉਹ ਆਖਦਾ ਸੀ, ਮੈਂ ਕੁੜੀ ਨਾਲ ਵਿਆਹ ਕਰਵਾ ਲੈਂਦਾ ਹਾਂ, ਬਸ਼ਰਤੇ ਮੈਨੂੰ ਪਾਰਟੀ ਵਿਚ ਲੈ ਲਿਆ ਜਾਵੇ ।"
"ਸਾਲਾ ਡੱਬਾ ਸੂਰ ! ਚਾਲ੍ਹੀਆ ਬਤਾਲੀਆ, ਅਠਾਰਾਂ ਵੀਹ ਸਾਲਾਂ ਦੀ ਕੁੜੀ ਨਾਲ ਵਿਆਹ ? ਉਹਦੀ ਤਾਂ ਧੀ ਨਾਲੋਂ ਵੀ ਛੋਟੀ ਐ।" ਮਿਹਰ ਸਿੰਘ ਬੁੱਲ ਵਢ ਕੇ ਰਹਿ ਗਿਆ।
ਧੀਰੋ ਦੀ ਘਰਵਾਲੀ ਕਦੋਂ ਦੀ ਮਰ ਚੁਕੀ ਸੀ। ਇਕ ਧੀ ਸੀ; ਜਿਸ ਨੂੰ ਪੰਜ ਵਰ੍ਹੇ ਹੋਏ, ਉਹਦੇ ਮਾਮਿਆਂ ਵਿਆਹ ਦਿੱਤਾ ਸੀ ।
"ਅਜਿਹੇ ਵਿਭਚਾਰੀ, ਕਮੀਨੇ ਨੂੰ ਅਸੀਂ ਪਾਰਟੀ ਵਿਚ ਲੈਣ ਬਾਰੇ ਕਿਵੇਂ ਸੋਚ ਸਕਦੇ ਆਂ ।" ਮਿਹਰ ਸਿੰਘ ਗੁੱਸੇ ਤੇ ਨਫਰਤ ਵਿਚੋਂ ਫਿਰ ਕਹਿ ਗਿਆ।
"ਇਸ ਤਰ੍ਹਾਂ ਦੇ ਭੜੂਏ ਨੂੰ ਤੁਸਾਂ ਗੋਲੀ ਕਾਹਤੋਂ ਨਾ ਮਾਰੀ ।" ਬਾਬਾ ਆਪਣੀ ਥਾਂ ਖਿਡ ਗਿਆ । ਉਸ ਨੂੰ ਆਪਣੇ ਸਤੀ ਹੋਣ ਦਾ ਇਕ ਤਰ੍ਹਾਂ ਮਾਣ ਸੀ।
"ਮਾਰਨ ਬਾਰੇ ਵੀ ਗੱਲ ਚਲੀ ਸੀ, ਪਰ ਬਾਬਾ ਉਸ ਨੂੰ ਮਾਰਿਆ ਕੁੜੀ ਦਾ ਸਮਾਜੀ ਦਾਗ਼ ਥੋੜੋਂ ਲਹਿ ਜਾਣਾ ਸੀ ।" ਮਿਹਰ ਸਿੰਘ ਨੇ ਸੁੱਕੇ ਰੁੱਖ ਨਾਲ ਜੁਤੀ ਦੀ ਰੇਤ ਨੂੰ ਝਾੜਿਆ । ਦਰਿਆ ਦੇ ਪਾਰ ਸੂਰਜ ਡੁੱਬ ਰਿਹਾ ਸੀ । ਸੰਝ ਦੀ ਲਾਲੀ ਪਲ ਪਲ ਘਟਦੀ ਜਾ ਰਹੀ ਸੀ। "ਸਵਾਲ ਤਾਂ ਹੁਣ ਕੁੜੀ ਦੇ ਪਰਨਾਅ ਲੈਣ ਦਾ ਏ ।"
"ਤੂੰ ਮੇਰੇਆਰ ਅੱਖਾਂ ਨਾ ਹੋ।" ਪੀਤੂ ਨੇ ਮਿਹਰ ਸਿੰਘ ਦੀ ਪੀੜ ਨਾ ਜਰਦਿਆਂ ਆਖਿਆ । 'ਮੈਂ' ਉਸ ਕੁੜੀ ਨਾਲ ਵਿਆਹ ਕਰਵਾ ਲੈਂਦਾ ਆ । ਪਿੰਡ ਦੇ ਮੁਜ਼ਾਰਿਆਂ ਨੂੰ ਕਹਿ ਦਿਆਂਗਾ, ਹੋਣ ਵਾਲੇ ਬੱਚੇ ਦਾ ਬਾਪ ਸੌਂ ਹੀ ਸਾਂ ।"
"ਤੇਰੀ ਮਤ ਤਾਂ ਨਹੀਂ ਮਾਰੀ। ਇਕ ਨੇ ਪਹਿਲੋਂ ਉਸ ਮਾਸੂਮ ਨੂੰ ਵਿਭਚਾਰਨ ਬਣਾ ਦਿੱਤਾ : ਦੂਜਾ ਚਾਰ ਦਿਨਾਂ ਨੂੰ ਵਿਧਵਾ ਕਰ ਦੇਵੇਗਾ। ਉਸ ਦਾ ਕਸੂਰ ?" ਮਿਹਰ ਸਿੰਘ ਦਾ ਚਿਹਰਾ ਤਣ ਗਿਆ । "ਤੈਨੂੰ ਐਨਾ ਵੀ ਨਹੀਂ ਪਤਾ, ਅਸੀਂ ਇਨਕਲਾਬ ਦਾ ਬਾਲਣ ਆਂ: ਤੇ ਕਿਸੇ ਵੀ ਟੱਕਰ ਵਿਚ ਬਾਰੂਦ ਵਾਂਗ ਉੱਡ ਸਕਦੇ ਆਂ ।"
"ਇਹ ਤਾਂ ਠੀਕ ਐ, ਪਰ ਐਨੀ ਕੁ ਗੱਲ ਲਈ ਇਨਕਲਾਬ ਕਿਉਂ ਰੋਕਿਆ ਜਾਵੇ ?" ਪੀਤੂ ਚਾਹੁੰਦਾ ਸੀ, ਉਹਦਾ ਯਾਰ ਮਹਿਸੂਸ ਕਰਨਾ ਛੱਡ ਦੇਵੇ, ਇਸ ਗੱਲ ਨੂੰ ਹੀ ਭੁੱਲ ਜਾਵੇ ।
"ਪੀਤੂ ਇਹ ਸਿਆਸੀ ਗਲਤੀ ਨਹੀਂ ਕਿ ਉਲੰਘ ਜਾਈਏ। ਅਸੀਂ ਲੋਕਾਂ ਦੇ ਵਿਸ਼ਵਾਸਘਾਤੀ ਹੋ ਕੇ ਜੀ ਨਹੀਂ ਸਕਦੇ । ਲੋਕਾਂ ਦੇ ਵਿਸ਼ਵਾਸ ਬਿਨਾਂ ਇਨਕਲਾਬ ਕਿਵੇਂ ਲਿਆਵਾਂਗੇ ।"
"ਤੂੰ ਪੁੱਤਰਾ ਠੀਕ ਆਖਦਾ ਏਂ । ਸਿਆਸੀ ਤੋ ਇਖਲਾਕੀ ਦੋਹਾਂ ਤਾਕਤਾਂ ਨੂੰ ਬਰਾਬਰ ਚਲਾਓ : ਜਿੰਨਾ ਚਿਰ ਰਾਜਸੀ ਤਾਕਤ ਹੱਥ ਨਹੀਂ ਆ ਜਾਂਦੀ ।" ਬਾਬਾ ਮਿਹਰ ਸਿੰਘ ਦੇ ਵਿਚਾਰਾਂ ਨਾਲ ਸੌ ਵੀ ਸਦੀ ਸੰਮਤੀ ਰਖਦਾ ਸੀ । ਉਹਦੇ ਵਿਸ਼ਵਾਸ ਵਿਚ ਏਨੇ ਨਿੱਗਰ ਵਿਚਾਰਾਂ ਤੇ ਠੋਸ ਚਾਲ ਚਲਣ ਵਾਲੇ ਇਹ ਆਗੂ ਮੁੰਡੇ, ਇਨਕਲਾਬ ਦੇ ਲਾਲ ਘੋੜੇ ਹਨ ; ਜਿਸ ਦੇ ਸੂਰਜ ਨੇ ਜਨਮਾਂ ਦੀ ਧੁੰਦ ਚੁਕ ਦੇਣੀ ਹੈ ।
"ਫੇਰ ਹੋ ਕੀ ਸਕਦਾ ਏ ?" ਟਾਹਲੀ ਦੀ ਸੁਕੀ ਡਾਲ, ਪੀਤੂ ਦੇ ਹੱਥ ਵਿਚ ਦੋ ਤਿੰਨ ਵਾਰ ਮੁੜ ਚੁੱਕੀ ਸੀ।
“ਹਾਲੇ ਮੈਨੂੰ ਕੁਝ ਨਹੀਂ ਸੁਝਦਾ । ਪਰ ਤੂੰ ਇਕ ਕੰਮ ਕਰ ।" ਉਸ ਆਪਣੇ ਬੋਲੇ ਵਿਚ ਹੱਥ ਮਾਰਿਆ । "ਆਹ ਦੇ ਹਜ਼ਾਰ ਰੁਪਿਆ ਸੰਤਾ ਸਿੰਘ ਨੂੰ ਦੇ ਆ। ਆਖੀਂ, ਕਿਸੇ ਲੱੜਵੰਦ ਥਾਂ ਕੁੜੀ ਦੀਆਂ ਕੁਆਲੀਆਂ ਦੇ ਦੇਵੇ । ਅਸੀਂ ਉਸ ਨੂੰ ਪਿੱਛਾ ਨਹੀਂ ਦੇਵਾਂਗੇ । ਤੇ ਤੂੰ ਦਰਿਆਉਂ ਪਾਰ ਪਹੁੰਚ ਜਾਵੀਂ। ਉਥੇ ਰੁਕਣਾ ਬਿਲਕੁਲ ਨਹੀਂ। ਅਸੀਂ ਬਲਬੀਰ ਨੂੰ ਥੋੜ੍ਹੀ ਸਹਾਇਤਾ ਦੇ ਕੇ ਆ ਜਾਵਾਂਗੇ ।"
ਪੀਤੂ ਨੇ ਰੁਪਈਆ ਆਪਣੇ ਬੈਗ ਵਿਚ ਰੱਖ ਲਿਆ । ਕਾਲੀ ਔਣਕ ਜੇਬ ਵਿਚੋਂ ਕੱਢ ਕੇ ਬੈਗ ਵਿਚ ਹੀ ਤੁੰਨ ਲਈ ਅਤੇ ਕੱਠੀ ਹੋਈ ਦਬ ਵਿਚੋਂ ਦੀ ਡੰਡੀ ਭਾਲਦਾ ਪਿੰਡ ਨੂੰ ਉਤਰ ਗਿਆ । ਉਹਦੇ ਜਾਣ ਪਿਛੋਂ ਮਿਹਰ ਸਿੰਘ ਆਪਣਾ ਰੋਣਾ ਬਾਬੇ ਕੋਲ ਮੁੜ ਲੈ ਬੈਠਾ।
"ਬਾਬਾ, ਮੈਂ ਧੀਰ ਨੂੰ ਗੋਲੀ ਮਾਰ ਦੇਣ ਦੀ ਪਾਰਟੀ ਵਿਚ ਤਜਵੀਜ਼ ਰੱਖੀ ਸੀ । ਪਰ ਬਹੁਗਿਣਤੀ ਨੇ ਉਸ ਨੂੰ ਪਾਰਟੀ ਵਿਚੋਂ ਕੱਢਣਾ ਹੀ ਠੀਕ ਸਮਝਿਆ। ਪਰ ਜੋ ਅੱਜ ਸੰਤਾ ਸਿੰਘ ਦੀ ਗੈਰਤ ਜਾਗ ਪਵੇ । ਉਹ ਦੋ ਹਜ਼ਾਰ ਭੁਆ ਕੇ ਸਾਡੇ ਮੂੰਹ ਤੇ ਮਾਰੇ ਅਤੇ 'ਦਾਅੜ ਦਾਅੜ' ਗੋਲੀਆਂ ਨਾਲ ਉਡਾ ਦੇਵੇ । ਧੀ ਦੀ ਇੱਜ਼ਤ ਦਾ ਮੁੱਲ ਦੇ ਹਜ਼ਾਰ ਕਿਵੇਂ ਹੋ ਸਕਦਾ ਏ ? ਮੈਂ ਧੀਰ ਬਦਮਾਸ਼ ਨੂੰ ਕਿਵੇਂ ਵੀ ਮਾਫ਼ ਨਹੀਂ ਕਰ ਸਕਦਾ ।"
"ਇਹ ਮਾਫ਼ ਕਰਨ ਵਾਲੀ ਗੱਲ ਈ ਨਹੀਂ । ਤੈਨੂੰ ਚਾਹੀਦਾ ਸੀ, ਉਹਦਾ ਧੰਦਾ ਭੁਗਤਾ ਕੇ ਪਾਰਟੀ ਵਿਚ ਲਿਆਉਂਦਾ ।" ਬਾਬਾ ਵਿਸ਼ਵਾਸਘਾਤੀ ਨੂੰ ਸਜ਼ਾ ਦੇਣ ਬਾਰੇ ਸੈਕਟਰੀ ਮਿਹਰ ਸਿੰਘ ਨਾਲ ਦੇ ਕਦਮਾਂ ਅੱਗੇ ਜਾਂਦਾ ਸੀ।
"ਇਉਂ ਵੀ ਪਾਰਟੀ ਵਿਚ ਆਪਾ-ਧਾਪੀ ਪੈਂਦੀ ਸੀ ।"
ਉਹ ਦੋਵੇਂ ਦਰਿਆ ਦੀ ਠੰਢੀ ਕੁਲੀ ਬਰੇਤੀ ਚੀਰੀ ਜਾ ਰਹੇ ਸਨ । ਪਹਾੜ ਦੀ ਰਿਵੀ ਬੁੱਕਲਾਂ ਤੋੜ ਤੱਤ ਸਰੀਰਾਂ ਵਿਚ ਸੇਲੇ ਮਾਰਦੀ ਸੀ । ਪਰ ਮਿਹਰ ਸਿੰਘ ਨੂੰ ਮਾਨਸਕ ਦੁੱਖ ਵਿਚੋ ਵਿਚ ਨਿਘਾਰੀ ਜਾ ਰਿਹਾ ਸੀ ।
21
ਮੇਰਾ ਸਿੱਖੀ ਸਿਦਕ ਨਾ ਡੋਲੇ
ਬਾਬਾ ਮਿਰਗਿੰਦ ਉਸ ਦਿਨ ਘਰ ਨਹੀਂ ਸੀ ; ਜਿਸ ਦਿਨ ਪੁਲੀਸ ਨੇ ਉਸ ਦੀ ਚਾਰ ਖਣਾ ਦੀ ਕੋਠੜੀ ਉਤੇ ਛਾਪਾ ਮਾਰਿਆ। ਬਾਬੇ ਸਿਰ ਕੋਈ ਦੇਸ਼ ਨਹੀਂ ਸੀ । ਪਰ ਪਿੰਡ ਦੇ ਸਰਪੰਚ ਤੇ ਬਾਬੇ ਦੇ ਇਕ ਗਵਾਂਢੀ, ਜਿਹੜਾ ਪੋਲੀਸ ਦਾ ਪੱਕਾ ਟਾਊਟ ਸੀ, ਨੂੰ ਸ਼ਕ ਪੈ ਗਈ ਕਿ ਖ਼ੁਸ਼ ਹੈਸੀਅਤੀ ਟੈਕਸ ਦੇ ਮੋਰਚੇ ਪਿਛੋਂ ਇਹ ਅਸੀਲ ਕਾਮੇ ਵਾਂਗ ਘਰ ਟਿੱਕ ਕੇ ਕੰਮ ਕਰਦਾ ਰਿਹਾ ਏ, ਹੁਣ ਨਿੱਤ ਨਵੇਂ ਮੁੰਡੇ ਇਹਦੇ ਕੋਲ ਕਿਉਂ ਆਉਣ ਲੱਗ ਪਏ ? ਉਹ ਜਾਣਦੇ ਸਨ, ਪਹਿਲਾਂ ਬਾਬੇ ਨੂੰ ਦੇਸ਼ ਦੀ ਅਜਾਦੀ ਦੇ ਦੌਰੇ ਪੈਂਦੇ ਸਨ : ਵਿਚ ਵਿਚਾਲੇ ਕਮਿਊਨਿਸਟ ਪਾਰਟੀ ਦਾ ਹੇਜ ਜਾਗਿਆ ਰਿਹਾ, ਹੁਣ ਨਵੇਂ ਇਨਕਲਾਬ ਲਈ ਭਵਕ ਪਿਆ ਹੈ । ਉਨ੍ਹਾਂ ਦੌਰੇ ਤੇ ਆਏ ਨਵੇਂ ਥਾਣੇਦਾਰ ਸਵਰਨ ਸਿੰਘ ਦੇ ਬਾਬੇ ਕੋਲ ਆਉਂ ਦੇ ਮੁੰਡਿਆ ਬਾਰੇ ਕੰਨ ਵਲੋਲ ਪਾ ਦਿੱਤੀ । ਸਵਰਨ ਸਿੰਘ ਨੇ ਪਿੰਡ ਦੀ ਪੰਚਾਇਤ, ਨੰਬਰਦਾਰਾਂ ਅਤੇ ਬਦਮਾਰਾਂ ਦੇ ਇਕੱਠ ਨੂੰ ਸੰਬੰਧਨ ਕਰਦਿਆਂ ਆਖਿਆ ਸੀ : "ਨਕਸਲਵਾੜੀ ਮੁੰਡਿਆਂ ਦਾ ਖਿਆਲ ਰਖਿਆ ਜਾਵੇ । ਇਹ ਖਾਂਦੇ ਪੀਂਦੇ ਭਲੇਮਾਣਸਾਂ ਨੂੰ ਆਏ ਦਿਨ ਗੋਲੀ ਮਾਰਦੇ ਰਹਿੰਦੇ ਹਨ । ਜਦੋਂ ਵੀ ਕੋਈ ਪੜਿਆ ਲਿਖਿਆ ਓਪਰਾ ਮੁੰਡਾ ਪਿੰਡ ਆਵੇ, ਫਰਨ ਪੁਲੀਸ ਨੂੰ ਖਬਰ ਕਰੋ, ਆਪ ਪੁੱਛ ਪੜਤਾਲ ਕਰੋ। ਇਹ ਨਾ ਹੋਵੇ, ਤੁਹਾਡੇ ਪਿੰਡ ਦੇ ਕਿਸੇ ਸ਼ਰੀਰ ਆਦਮੀ ਦੀ ਜਾਹ-ਜਾਦੀ ਕਰ ਜਾਣ । ਨਕਸਲਵਾੜੀਆਂ ਦੀ ਪਛਾਣ, ਉਨ੍ਹਾਂ ਦੇ ਮੂੰਹ ਵਿਚੋਂ ਅੱਗ ਨਿਕਲਦੀ ਐ ਤੇ ਪੈਰਾਂ ਹੇਠ ਅੰਗਿਆਰ ਦਗਦੇ ਐ । ਇਨ੍ਹਾਂ ਗੱਲਾਂ ਨੂੰ ਮੁਖ ਰੱਖ ਕੇ ਹੀ ਸਰਪੰਚ ਅਤੇ ਉਸ ਦੇ ਸਾਥੀ ਪੋਲੀਸ-ਟਾਊਟ ਲਛਮਣ ਨੇ ਬਾਬੇ ਕੋਲ ਆਉਣ ਵਾਲਿਆਂ ਬਾਰੇ ਜਾਣਕਾਰੀ ਦਿੱਤੀ ਸੀ ।
ਇਕ ਰਾਤ ਥਾਣੇਦਾਰ ਸਵਰਨ ਸਿੰਘ ਸ਼ਰਾਬ ਦੀ ਚਾਲੂ ਭੱਠੀ ਦੀ ਮੁਖਬਰੀ ਉਤੇ ਪਿੰਡ ਛਾਪਾ ਮਾਰਨ ਆਇਆ। ਸ਼ਰਾਬ ਜੱਟ ਮੁੰਡੇ ਕੱਢ ਕੇ ਲੈ ਗਏ ਸਨ, ਪਰ ਆੜ ਵਿਚ ਪੁਟੇ ਚੱਲ੍ਹੇ ਦੀ ਅੱਗ ਹਾਲੇ ਦਗ ਰਹੀ ਸੀ । ਉਸ ਸ਼ਰਾਬੀ ਮੁੰਡਿਆਂ ਨੂੰ ਜਗਾ ਲਿਆ । ਕੁੱਟਿਆ, ਪਰ ਮੰਨਿਆ ਕੋਈ ਨਾ । ਟਿਕ ਪੱਕੇ ਤੇ ਦਿਲ ਦੇ ਰਾਠ ਮੁੰਡੇ ਨੇ ਥਾਣੇਦਾਰ ਦੀ ਤਸੱਲੀ ਲਈ ਆਖਿਆ :
"ਮਪਿਓ ਇਕ ਘੜਾ ਸੀ ਜ਼ਰੂਰ । ਜੁਆਨੀ ਆਲੀ ਆਣ ਐ, ਇਕੋ ਬੋਤਲ ਨਿਕਲੀ ਅਸਾ ਤਿੰਨਾਂ ਨੇ ਪੀ ਲਈ । 'ਗਾਂਹ ਨੂੰ ਮਾਪਿਓ ਦੇਸ ਕੰਮ ਦੇ ਰਾਹ ਨਹੀਂ ਜਾਂਦੇ ।"
"ਤੁਸੀ ਠੇਕੇ ਦੀ ਮਰ ਲੈਂਦੇ ?" ਮੁਖਬਰੀ ਦੇਸੀ ਬਰਾਬ ਦੇ ਠੇਕੇਦਾਰ ਨੇ ਕੀਤੀ ਸੀ; ਥਾਣੇਦਾਰ ਉਹਦੀ ਵਿਅੰਤ ਵਿਚ ਬੋਲਿਆ।
"ਓ ਜੀ ਬਾਰਾ ਰੁਪਈਏ ਦੀ ਠੇਕੇ ਦੀ ਬੋਤਲ ਤੇ ਕਿਥੋਂ ਲਾਈਏ। ਬਾਰਾਂ ਦੇ ਤਾਂ ਤਿੰਨ ਘੜੋ ਪੰ ਜਾਂਦੇ ਐ । ਸੁੱਕੀ ਠੰਢ ਨਾ ਪਵੇ ਤਾਂ ਬਾਰਾਂ ਈ ਬੋਤਲਾਂ ਨਿਕਲ ਆਉਂਦੀਆਂ ਏਂ ।" "ਸਾਲੇ ਲੁੱਚੇ !" ਥਾਣੇਦਾਰ ਨਾਲ ਸਰਪੰਚ ਵੀ ਹੱਸ ਪਿਆ । "ਲਾਓ ਕੰਨਾਂ ਨੂੰ ਹੱਥ ?"
ਮੁੰਡਿਆਂ ਠਰੇ ਕੰਨ ਮਲਣੇ ਸ਼ੁਰੂ ਕਰ ਦਿਤੇ । ਸਵਰਨ ਸਿੰਘ ਨੇ ਦੇ ਦੇ ਛਿੱਤਰ ਝਾੜ ਕੇ, ਸਰਪੰਚ ਦੇ ਆਖਣ ਉਤੇ ਮੁੰਡਿਆਂ ਨੂੰ ਛੱਡ ਦਿਤਾ । ਸਰਪੰਚ ਕਦੇ ਕਦਾਈਂ ਮੁੰਡਿਆਂ ਤੋਂ ਪੀ ਲੈਂਦਾ ਸੀ । ਜਦੋਂ ਉਹ ਬਾਬੇ ਦੀ ਕੋਠੜੀ ਅਗੋਂ ਲੰਘਣ ਲੱਗੇ, ਉਹਦੇ ਗਵਾਂਢੀ ਲਛਮਣ ਟਾਊਟ ਨੇ ਸੌਣਤ ਕਰ ਕੇ ਆਖਿਆ :
"ਮਖਾਂ ਜਨਾਬ ਤੁਸੀਂ ਕਹਿੰਦੇ ਸੀ, ਯਾਦ ਕਰਵਾਇਓ, ਏਹੋ ਘਰ ਐ ਬਾਬੇ ਦਾ ।" ਬਾਰੇ ਦਾ ਥਾਂ ਲਛਮਣ ਦੀ ਅੱਖ-ਤਿਣ ਸੀ। ਉਹ ਮੁੱਲ ਲੈਣ ਲਈ ਕਈ ਵਾਰ ਕਹਿ ਚੁਕਾ ਸੀ, ਪਰ ਬਾਬਾ ਮੰਨਿਆ ਨਹੀਂ ਸੀ । ਬਾਬੇ ਦੀ ਕੰਠੜੀ ਲੈ ਲੈਣ ਨਾਲ ਲਛਮਣ ਦਾ ਘਰ ਕਾਣ ਨਿਕਲ ਕੇ ਚੌਰਸ ਹੁੰਦਾ ਸੀ । ਏਸੇ ਲਈ ਉਹ ਪੱਕਾ ਮਕਾਨ ਪਾਉਣ ਤੋਂ ਰੁਕਿਆ ਹੋਇਆ ਸੀ ।
"ਹਲਾ, ਮੰਤੀ ਰਾਮਾ ?" ਥਾਣੇਦਾਰ ਨੇ ਸਿਪਾਹੀ ਨੂੰ ਆਖਿਆ, "ਬੁੜੇ ਦੀ ਤਲਾਸ਼ੀ ਲੈ ਕੇ ਤਾਂ ਵੇਖੀਏ ?"
''ਠੀਕ ਐ ਜਨਾਬ, ਮੈਂ ਹੁਣੇ ਬਾਬੇ ਨੂੰ ਉਠਾਉਂਦਾ ਆਂ।" ਮੱਤੀ ਰਾਮ ਨੇ ਟਾਰਚ ਦਾ ਚਾਨਣ ਘੰਮਾਇਆ । ਉਹ ਫੱਟੀ ਜੱੜ ਕੇ ਬਣਾਈ ਖਿੜਕੀ ਦਾ ਕੁੰਡਾ ਲਾਹ ਕੇ ਵਿਹੜੇ ਵਿਚ ਚਲਿਆ ਗਿਆ । ਚਾਨਣ ਵਿਚ ਉਸ ਅੰਗੂਰ ਦੀਆਂ ਦੋ ਨਪੱਤ ਵੇਲਾਂ ਨੂੰ ਵੇਖਿਆ, ਸ਼ਲਗਮ ਤੋਂ ਮੁਲੀਆਂ ਨਾਲ ਦੋ ਤਿੰਨ ਕਿਆਰੀਆਂ ਭਰੀਆਂ ਹੋਈਆਂ ਸਨ। "ਜਨਾਥ, ਕੰਠੜੀ ਨੂੰ ਤਾਂ ਜਿੰਦਾ ਲੱਗਾ ਏ ?"
ਥਾਣੇਦਾਰ, ਸਿਪਾਹੀ ਅਤੇ ਲੱਛ ਟਾਊਟ, ਸਰਪੰਚ ਨਾਲ ਵਿਹੜੇ ਵਿਚ ਆ ਗਏ ।
"ਇੱਟ ਮਾਰ ਕੇ ਜਿੰਦਾ ਤੋੜ ਛੱਡ ?" ਬਾਣੇਦਾਰ ਨੇ ਹੁਕਮ ਚਾੜ ਦਿਤਾ।
ਮੋਤੀ ਰਾਮ ਨੇ ਅੱਧੀ ਇੱਟ ਦੀਆਂ ਤਿੰਨ ਚਾਰ ਉਗਰਵੀਆਂ ਸੱਟਾਂ ਨਾਲ ਜਿੰਦਾ ਤੋੜ ਸੁੱਟਿਆ । ਜਿੰਦਾ ਤੋੜਦਿਆਂ ਪੱਕੀ ਇੱਟ ਵੀ ਖਖੜੀਆਂ ਹੋ ਗਈ। ਟਾਰਚ ਦਾ ਚਾਨਣ ਅੰਦਰਲੀਆਂ ਚੀਜਾਂ ਟੌਹਣ ਲੱਗਾ। ਇਕ ਮੰਜਾ ਬਿਸਤਰਾ, ਹੇਠਾਂ ਕਿਤਾਬਾਂ, ਰਸਾਲਿਆਂ ' ਅਤੇ ਅਖ਼ਬਾਰਾਂ ਦੀਆਂ ਚੋਣਾਂ ਲੱਗੀਆਂ ਹੋਈਆਂ ਸਨ । ਕੰਧ ਉਤੇ ਬੰਦੇ ਬਹਾਦਰ ਦੀ ਬਾਘ ਨੂੰ ਮਾਰਨ ਵਾਲੀ ਤਸਵੀਰ : ਆਲੀ ਉਤੇ ਮਿੱਟੀ ਦੇ ਤੇਲ ਦਾ ਦੀਵਾ, ਕੋਲ ਪਈ ਸੀਖਾਂ ਵਾਲੀ ਡੱਬੀ ਦੇਖਦਿਆਂ ਸਿਪਾਹੀ ਨੇ ਆਵਾਜ਼ ਮਾਰੀ।
"ਜਨਾਬ, ਅੰਦਰ ਆ ਜਾਓ ? ਮੈਂ ਦੀਵਾ ਬਾਲਦਾ ਹਾਂ।" ਉਸ ਸੀਖ ਘਸਾ ਕੇ ਦੀਵਾ ਬਾਲ ਲਿਆ। ਕੱਠੜੀ ਗੋਰੇ ਚਾਨਣ ਨਾਲ ਭਰ ਗਈ।
ਤਲਾਸ਼ੀ ਲੈਂਦਿਆਂ ਦੇ ਨਕਸਲਵਾੜੀ ਪਰਚੇ ਤੇ ਇਕ ਪਾਰਟੀ ਸਰਕੁਲਰ ਉਨ੍ਹਾਂ ਦੇ ਹੱਥ ਲੱਗ ਗਿਆ । ਥਾਣੇਦਾਰ ਨੇ ਸਾਰੀਆਂ ਕਿਤਾਬਾਂ ਰਸਾਲਿਆਂ ਤੇ ਅਖ਼ਬਾਰਾਂ ਦੀ ਪਡ ਬੰਨੂ ਲੈਣ ਦਾ ਹੁਕਮ ਦਿਤਾ। ਮੰਤੀ ਰਾਮ ਨੇ ਨਾਂਹ ਵਿਚ ਸਿਰ ਮਾਰਦਿਆਂ ਸਲਾਹ ਦਿਤੀ।
"ਜਨਾਬ, ਮੇਰੀ ਰਾਏ ਹੈ, ਏਥੋਂ ਕੁਝ ਨਾ ਚੁਕਿਆ ਜਾਵੇ । ਇਸ ਤਰ੍ਹਾਂ ਨਕਸਲਵਾੜੀਆਂ ਇਸ ਅੱਡੇ ਉਤੇ ਮੁੜ ਕਦੇ ਨਹੀਂ ਆਉਣਾ। ਸਗੋਂ ਸਾਰੀਆਂ ਚੀਜ਼ਾਂ ਥਾਂ ਪਰ ਥਾਂ ਟਿਕਾ ਦਿੱਤੀਆਂ ਜਾਣ ਅਤੇ ਦੋ ਸਿਪਾਹੀ ਚਿੱਟੇ ਕਪੜਿਆਂ ਵਿਚ ਏਥੇ ਛੱਡ ਦਿਤੇ ਜਾਣ। ਨਕਸਲਵਾੜੀ ਆਪਣੇ ਅੱਡੇ ਉਤੇ ਰਾਤ ਬਰਾਤੇ, ਹਨੇਰੇ ਸਵੇਰੇ ਜਰੂਰ ਆਉਣਗੇ। ਆਪਾਂ ਨਕਸਲਵਾੜੀ ਲਿਟਰੇਚਰ ਦੇ ਚੂਚੇ ਨਾਲੋਂ ਵੱਡੀ ਮੁਰਗੀ ਫਸਾਈਏ।"
ਥਾਣੇਦਾਰ ਨੂੰ ਮੋਤੀ ਰਾਮ ਦੀ ਰਾਇ ਜਚ ਗਈ । ਉਨ੍ਹਾਂ ਸਭ ਕੁਝ ਜਿਉਂ ਦਾ ਤਿਉਂ ਰੱਖ ਦਿਤਾ। ਟੁੱਟੇ ਜਿੰਦੇ ਨੂੰ ਉਨ੍ਹਾਂ ਉਸ ਤਰ੍ਹਾਂ ਹੀ ਸੱਟ ਮਾਰ ਕੇ ਅੜਦਾ ਕਰਨਾ ਚਾਹਿਆ, ਪਰ ਉਹ ਲੱਗਾ ਕੋਈ ਨਾ ।
ਲੈ ਬਈ ਮੰਤੀ ਰਾਮ ਮੁਰਗੀ ਫਸਾਉਣ ਵਾਸਤੇ ਤੂੰ ਹੀ ਕੁੜੱਕੀ ਲਾਉਣੀ ਏਂ । ਸਵੇਰੇ ਈ ਕਿਸੇ ਨੂੰ ਨਾਲ ਲੈ ਆਵੀਂ । ਤੇਰੇ ਬਿਨਾਂ ਕਿਸੇ ਹੋਰ ਤੋਂ ਤਾੜ ਨਹੀਂ ਰੱਖੀ ਜਾਣੀ । ਜਿਹੜਾ ਮਰਜ਼ੀ ਆਵੇ, ਮਨ ਪਸੰਦ ਸਾਥੀ ਨਾਲ ਲੈ ਆਵੀਂ ।" ਸਵਰਣ ਸਿੰਘ ਜਾਣ ਗਿਆ ਸੀ. ਏਸੇ ਖੁੰਡ ਸਹਿਆ ਹੈ। ਨਕਸਲਵਾੜੀਆਂ ਦੀ ਪਿਛਲੀ ਟੱਕਰ ਵਿਚ ਉਹ ਵੱਡਾ ਥਾਣੇਦਾਰ ਬਣ ਗਿਆ ਸੀ। ਹੁਣ ਉਹ ਹੋਰ ਕਾਰਨਾਮਾ ਕਰਕੇ ਤਰਕੀ ਚਾਹੁੰਦਾ ਸੀ । ਆਈ. ਜੀ. ਸ਼ਰਮਾ ਉਸ ਉੱਤੇ ਦਿਆਲ ਹੋ ਚੁੱਕਾ ਸੀ । "ਲਛਮਣ ਸਿਆ! ਜ਼ਰਾ ਮੁੰਡਿਆਂ ਦਾ ਤੁਸਾਂ ਵੀ ਖ਼ਿਆਲ ਰਖਣਾ ।" ਉਸ ਆਪਣੇ ਟਾਊਟ ਨੂੰ ਬੱੜੀ ਹੱਲਾਸ਼ੇਰੀ ਦਿੱਤੀ।
"ਮਖਾ ਫਿਕਰ ਨਾ ਕਰੋ ਜਨਾਬ ! ਸਾਲਿਆਂ ਨੂੰ ਜਿਵੇਂ ਚੂਹਾ ਕੁੜੱਕੀ 'ਚ ਫਸਾਈਦਾ ਏ : ਇਉਂ ਜੁਪ ਲਾਗੇ ।" ਲੱਛ ਨੇ ਖ਼ਤਾਂ ਵਾਲੀ ਕਰੜ ਬਰੜੀ ਦਾਹੜੀ ਉਤੋਂ ਦੀ ਹੱਥ ਫੇਰਿਆ।
ਬਾਣੇਦਾਰ ਦੇ ਚਲੇ ਜਾਣ ਪਿੱਛੋਂ ਅਗਲੇ ਦਿਨ ਬਾਬੇ ਨੇ ਆ ਕੇ ਵੇਖਿਆ ਟੁੱਟਾ ਹੋਇਆ ਜਿੰਦਰਾ ਕੁੰਡੇ ਵਿਚ ਲਮਕ ਰਿਹਾ ਹੈ । ਉਹ ਕੰਠੜੀ ਦਾ ਵਿਗੜਿਆ ਹਾਲ ਚਾਲ ਵੇਖ ਕੇ ਹੱਸ ਪਿਆ : ਕੋਈ ਥੁੜਿਆ ਅਥਵਾ ਚੋਰ ਆਇਆ ਹੋਵੇਗਾ : ਭੁੱਖ ਨੰਗ ਖਿਲਰੀ ਵੇਖ ਕੇ ਬਸ਼ਰਮ ਹੋ ਗਿਆ ਹੋਵੇਗਾ। ਸਿੱਧ ਪੱਧਰੇ ਬਾਬੇ ਦੇ ਦਿਮਾਗ ਵਿਚ ਹੀ ਨਾ ਆਈ ਕਿ ਪੋਲੀਸ ਨੇ ਆਪਣੀ ਕਿਸਮ ਦੀ ਬੌਰ ਲਾਈ ਹੋਈ ਹੈ।
ਹਰ ਜੁਗ ਵਿੱਚ ਕੁਰਬਾਨੀ ਭਲੇ ਤੇ ਸੱਚੇ ਮਨੁੱਖ ਨੂੰ ਕਰਨੀ ਪਈ ਹੈ ਅਤੇ ਉਸ ਦਾ ਫਲ ਹਮੇਸ਼ਾ ਝੂਠਿਆਂ ਅਤੇ ਗੱਦਾਰਾਂ ਨੇ ਖਾਧਾ ਏ।
ਪੋਲੀਸ ਦੀ ਬੇਰ ਵਿਚ ਫਿਰਦਾ ਫਿਰਾਉਂਦਾ ਗੁਰਜੀਤ ਆ ਫਸਿਆ। ਗੁਰਜੀਤ ਨੂੰ ਆਪਣੇ ਤਨ ਦੀ ਸਾਦਗੀ ਅਤੇ ਮਨ ਦੀ ਚੁਸਤੀ ਉਤੇ ਭਰੰਸਾ ਸੀ । ਪੁਲੀਸ ਤਾਂ ਕੀ ਕੋਈ ਵੀ ਮੈਨੂੰ ਪਛਾਣ ਨਹੀਂ ਸਕਦਾ । ਪਰ ਜਦੋਂ ਹੱਣੀ ਘੇਰ ਕੇ ਲਿਆਉਂਦੀ ਏ, ਅਕਲ ਦੇ ਕੋਟ ਲੁਕਮਾਣ ਦੀ ਵੀ ਮੱਤ ਮਾਰੀ ਜਾਂਦੀ ਹੈ। ਗੁਰਜੀਤ ਇਕ ਠੋਸ ਕਿਰਦਾਰ ਸੀ ; ਜਿਹੜਾ ਹਾਲਾਤ ਨਾਲ ਨਿਖਰ ਕੇ ਲਹਿਰ ਦਾ ਝੰਡੇ ਬਰਦਾਰ ਬਣਿਆ ਸੀ । ਉਸ ਆਪਣੀ ਪਹਿਲੀ ਕਵਿਤਾ ਨਾਲ ਕਾਲਜ ਵਿਚ ਤਰਥੱਲੀ ਮਚਾ ਦਿੱਤੀ ਸੀ । ਪੰਜਾਬੀ ਦੇ ਕਮਿਊਨਿਸਟ ਵਿਚਾਰਧਾਰੀਏ ਪ੍ਰੋਫੈਸਰ ਨੇ ਉਸ ਦੀ ਕਵਿਤਾ ਨੂੰ ਅਗਾਂਹ-ਵਧੂ ਆਖ ਕੇ ਸਲਾਹਿਆ। ਗੁਰਜੀਤ ਸੁਨੱਖਾ ਨਾ ਹੋਣ ਤੋ ਵੀ ਕੁੜੀਆਂ ਮੁੰਡਿਆਂ ਵਿਚ ਕੱਦ ਕੱਢ ਖਲੋਤਾ। ਹਰ ਕੁੜੀ ਦੀ ਅੱਖ ਵਿਚ ਪ੍ਰਸੰਸਾ ਅਤੇ ਹਰ ਮੁੰਡੇ ਦੀ ਈਰਖਾ ਤੋਂ ਉਹ ਬੇਪਰਵਾਹ ਰਿਹਾ। ਬੀ. ਏ. ਦੇ ਦੂਜੇ ਸਾਲ ਵਿਚ ਉਸ ਨੂੰ ਵਿਆਹ ਨੇ ਫਾਹ ਲਿਆ । ਬੀ. ਏ. ਕਰਕੇ ਉਹ ਕਮਿਊਨਿਸਟ ਪਾਰਟੀ ਦਾ ਹੱਲ ਟਾਈਮਰ ਬਣਨਾ ਚਾਹੁੰਦਾ ਸੀ । ਉਹ ਆਪਣੇ ਵਰਗੇ ਟੁੱਟੇ ਲੋਕਾਂ ਲਈ ਘੋਲ ਕਰਨਾ ਆਪਣਾ ਫਰਜ਼ ਸਮਝਦਾ ਸੀ । ਇਤਿਹਾਸ ਪੜਦਿਆਂ, ਉਸ ਦਾ ਅਜਿਹੇ ਜਰੀ ਜੋਧਿਆਂ ਨਾਲ ਵਾਹ ਪਿਆ ਸੀ, ਜਿਨ੍ਹਾਂ ਦੇਸ਼ਾਂ ਤੇ ਕੌਮਾਂ ਦੇ ਨਸੀਬ ਹੀ ਬਦਲ ਸੁੱਟੇ ਸਨ । ਆਰਥਕਤਾ ਦੇ ਪ੍ਰੋਫੈਸਰ ਰਾਹੀਂ ਉਸ ਦੀ ਪ੍ਰੇਰਨਾ ਤੇ ਜੰਸ਼ ਨੂੰ ਮਾਰਕਸ ਦਾ ਇਨਕਲਾਬ ਸਿਧਾਂਤ ਜ਼ਰਬਾਂ ਦੇ ਗਿਆ।
ਗੁਰਜੀਤ ਦੇ ਬਾਪ ਕੋਲ ਦਸ ਬਾਰਾਂ ਏਕੜ ਜਮੀਨ ਸੀ : ਜਿਸ ਨੂੰ ਸੇਮ 'ਨੇ ਨਤਾਣੀ ਕਰ ਕੇ ਰੱਖ ਦਿੱਤਾ ਸੀ । ਗੁਰਜੀਤ ਦੇ ਇਕ ਮਾਮੇ ਦੇ ਔਲਾਦ ਨਹੀਂ ਸੀ । ਉਸ ਉਹਨੂੰ ਗੋਦ ਲੈ ਲਿਆ । ਮਾਮਾ ਆਪਣੀ ਭੈਣ ਦੀ ਕਬੀਲਦਾਰੀ ਦਾ ਭਾਰ ਵੀ ਵੰਡਾਉਣਾ ਚਾਹੁੰਦਾ ਸੀ । ਪ੍ਰਾਇਮਰੀ ਜਮਾਤ ਗੁਰਜੀਤ ਨੇ ਨਾਨਕੇ ਪਾਸ ਕੀਤੀ। ਪਹਿਲੇ ਪੰਜ ਸਤ ਸਾਲ ਉਸ ਨੂੰ ਮਾਮੇ ਮਾਮੀ ਵੱਲੋਂ ਵਾਹਵਾ ਪਿਆਰ ਮਿਲਦਾ ਰਿਹਾ। ਫਿਰ ਉਨ੍ਹਾਂ ਦੇ ਅਚਾਨਕ ਮੁੰਡਾ ਹੋ ਜਾਣ ਨਾਲ ਦੁਨੀਆਂ ਹੀ
ਬਦਲ ਗਈ। ਉਹਦੇ ਮਾਮਾ ਅਤੇ ਮਾਮੀ ਆਪਣੇ ਪੁੱਤਰ ਦੇ ਮੋਹ ਵਿਚ ਬੁਰੀ ਤਰ੍ਹਾਂ ਲੁਟਕ ਗਏ। ਹਜ਼ਾਰ ਯਤਨਾਂ ਪਿੱਛੋਂ ਉਨ੍ਹਾਂ ਮਸੀਂ ਮੁੰਡੇ ਦਾ ਮੂੰਹ ਵੇਖਿਆ ਸੀ । ਗੁਰਜੀਤ ਮਾਂ ਬਾਪ ਦੇ ਹੁੰਦਿਆਂ ਵੀ ਇਕ ਤਰ੍ਹਾਂ ਯਤੀਮ ਹੋ.ਗਿਆ। ਮੁੰਡੇ ਦੇ ਸ਼ਿਲੇ ਵਿਚੋਂ ਨਿਕਲਦਿਆਂ ਹੀ ਮਾਮੇ ਦੇ ਸੁਭਾ ਵਿਚ ਤਲਮੀ ਆ ਗਈ । ਗੁਰਜੀਤ ਪੜ੍ਹਨ ਨਾਲ ਮਹੀਆਂ ਦੀ ਵੀ ਸੰਭਾਲ ਕਰਦਾ ਸੀ । ਮਾਮੋ ਨੇ ਮਨ ਵਿਚ ਆਖਿਆ, ਰੋਟੀ ਤੋਂ ਕਾਮਾ ਮਹਿੰਗਾ ਨਹੀਂ । ਝਿੜਕਾਂ ਬੰਬਾਂ ਤੋਂ ਬਿਨਾਂ ਗੁਰਜੀਤ ਉਤੇ ਗਾਲ਼ਾਂ ਦੀ ਵੀ ਵਰਖਾ ਸ਼ੁਰੂ ਹੋ ਗਈ । ਉਸ ਨੂੰ ਉਹਦੇ ਦੂਜੇ ਮਾਮੇ ਨੇ ਸਮਝਾਇਆ : ਹੁਣ ਤੂੰ ਏਥੋਂ ਕੀ ਭਾਲਦਾ ਏਂ; ਜਾਇਦਾਦ ਦਾ ਵਾਰਸ ਜੰਮ ਪਿਆ ਏ । ਕੰਮ ਦੇ ਲਾਲਚ ਨੂੰ ਮੁਖ ਰਖਦਿਆਂ ਗੁਰਜੀਤ ਨੂੰ ਉਸ ਦੇ ਦੂਜੇ ਮਾਮੇ ਨੇ ਹਥਿਆ ਲਿਆ । ਅੱਠਵੀਂ ਜਮਾਤ ਪਾਸ ਕਰਨ ਤੱਕ ਉਹ ਉਨ੍ਹਾਂ ਦੇ ਡੰਗਰ ਚਾਰਦਾ ਰਿਹਾ । ਅਗਾਂਹ ਪੜ੍ਹਾਉਣ ਲਈ ਦੂਜਾ ਮਾਮਾ ਤਿਆਰ ਨਹੀਂ ਸੀ । ਡੰਗਰਾਂ ਦਾ ਸੰਭਾਊ ਦੀ ਫੀਸ ਖੁਣੋਂ ਵੀ ਮਹਿੰਗਾ ਲਗਦਾ ਸੀ। ਉਹਦਾ ਮਾਮਾ ਚਾਹੁੰਦਾ ਸੀ, ਵਿਆਹ ਕਰਵਾ ਦਿਆਂਗਾ ; ਉਨਾਂ ਚਿਰ ਮੇਰੇ ਮੁੰਡਿਆਂ ਨਾਲ ਵਾਹੀ ਕਰਵਾਵੇ । ਗੁਰਜੀਤ ਦੀਆਂ ਨਾਨਕਿਆਂ ਵਲੋਂ ਅੱਖਾਂ ਖੁੱਲ੍ਹ ਚੁੱਕੀਆਂ ਸਨ । ਉਹ ਆਪਣੀਆਂ ਚਾਰ ਕਿਤਾਬਾਂ ਚੁੱਕ ਕੇ ਪਿੰਡ ਆ ਗਿਆ ।
ਪੜ੍ਹਨ ਨੂੰ ਉਹ ਹੁਸ਼ਿਆਰ ਸੀ । ਅੱਠਵੀਂ ਦੇ ਨਤੀਜੇ ਵਿਚੋਂ ਉਸ ਫਸਟ ਡਵੀਯਨ ਮਾਰ ਲਈ ਸੀ । ਉਹ ਅਗਾਂਹ ਪੜ੍ਹਨਾ ਚਾਹੁੰਦਾ ਸੀ । ਉਹਦੇ ਮਨ ਵਿਚ ਹਰੀਆਂ ਉਠ ਰਹੀਆਂ ਸਨ ਕਿ ਪੜ੍ਹ ਕੇ ਮੈਂ ਕੁਝ ਕਰਾਂ : ਜਿਹੜਾ ਆਪਣੇ ਲੋਕਾਂ ਵਿਚ ਨਿਆਰਾ ਤੇ ਵਖਰਾ ਹੋਵੇ । ਉਹ ਆਪਣੇ ਦੋਹਾਂ ਮਾਮਿਆਂ ਨੂੰ ਦਰਸਾਉਣਾ ਚਾਹੁੰਦਾ ਸੀ, ਜਿਨ੍ਹਾਂ ਉਸ ਨੂੰ ਇਕ ਤਰ੍ਹਾਂ ਠੁਕਰਾ ਦਿੱਤਾ ਸੀ । ਖਰਚ ਵੱਲੋਂ ਉਸ ਬਾਪ ਨੂੰ ਔਖਿਆ ਜ਼ਰੂਰ ਕੀਤਾ, ਪਰ ਆਪਣੀ ਮਿਹਨਤ ਨਾਲ ਦਸਵੀਂ ਵਿਚੋਂ ਵਜ਼ੀਫ਼ਾ ਜਿੱਤ ਲਿਆ । ਹੁਸ਼ਿਆਰੀ ਉਸ ਨੂੰ ਖਿੱਚ ਕੇ ਕਾਲਜ ਲੈ ਗਈ। ਲੋਕ ਉਸ ਦੇ ਬਾਪ ਨੂੰ ਜ਼ੋਰ ਦੇ ਰਹੇ ਸਨ : ਅਜਿਹੇ ਹੋਣਹਾਰ ਮੁੰਡੇ ਨੂੰ ਜਰੂਰ ਪੜਾਉਣਾ ਚਾਹੀਦਾ ਹੈ । ਬੀ. ਏ. ਦੇ ਦੂਜੇ ਸਾਲ ਉਸ ਦੀ ਮਰਜੀ ਵਿਰੁੱਧ ਉਹਦਾ ਵਿਆਹ ਕਰ ਦਿੱਤਾ । ਫਿਰ ਉਸ ਦੀ ਪੜ੍ਹਾਈ ਨੂੰ ਬਰੇਕਾਂ ਹੀ ਲਗ ਗਈਆਂ । ਉਹਦਾ ਵਿਆਹ ਕਰ ਦੇਣ ਨਾਲ ਘਰ ਵਿਚ ਆਰਥਕ ਤੰਗੀ ਆ ਗਈ ਸੀ : ਉਹ ਬੀ. ਏ. ਕਰਨ ਵਾਂਝਾ ਰਹਿ ਗਿਆ ।
ਹੁਣ ਉਹ ਅਸਲੇ ਵਿਹਲਾ ਹੋ ਗਿਆ ਸੀ । ਨੌਕਰੀ ਉਸ ਨੂੰ ਕਲਰਕੀ ਦੀ ਵੀ ਕਿਤੇ ਨਾ ਮਿਲੀ । ਘਰ ਵਾਲੀ ਸਰਦੇ ਬਰਦੇ ਘਰ ਆਈ ਸੀ । ਉਸ ਦੀ ਕਨੌਲ ਨਾਲ ਗੁਰਜੀਤ ਦੀ ਰੂਹ ਜ਼ਖਮੀ ਹੋ ਜਾਂਦੀ । ਵਿਆਹ ਦੇ ਪਹਿਲੇ ਇਕ ਮਹੀਨੇ ਤੋਂ ਛੁਟ ਉਸ ਨੂੰ ਸਾਰੀ ਜ਼ਿੰਦਗੀ ਕੰਡਿਆ ਨਾਲ ਵਲੂੰਦਰੀ-ਭਰੀਟੀ ਦਿਸਦੀ ਸੀ । ਇਕ ਸਮਾਂ ਅਜਿਹਾ ਵੀ ਆਇਆ: ਜਦੋਂ ਉਸ ਨੂੰ ਖੁਸ਼ੀ ਅਸਲੇ ਹੀ ਭੁੱਲ ਗਈ। ਉਹਦੇ ਅੰਦਰ ਦੱਬਿਆ ਗੁੱਸਾ ਇਸ ਚੰਦਰੀ ਦੁਨੀਆਂ ਨੂੰ ਚੀਰ ਜਾਣਾ ਚਾਹੁੰਦਾ ਸੀ : ਮੇਰੇ ਵਰਗੇ ਹੋਰ ਵੀ ਬਹੁਤ ਬੇਕਾਰ ਨੌਜਵਾਨ ਹੋਣਗੇ । ਕਿਉਂ ਨਾ ਬੇਕਾਰੀ ਤੇ ਲੁੱਟ- ਖਸੁੱਟ ਵਾਲੇ ਸਮਾਜ ਦਾ ਖਾਤਮਾ ਕੀਤਾ ਜਾਵੇ । ਵਿਦਿਆਰਥੀ ਯੂਨੀਅਨ ਦੇ ਨੇੜੇ ਰਹਿ ਕੇ ਉਹ ਜਾਣ ਚੁਕਾ ਸੀ, ਇਸ ਲੱਟੂ ਸਮਾਜ ਨੂੰ ਇਕ ਕਮਿਊਨਿਸਟ ਪਾਰਟੀ ਹੀ ਇਨਕਲਾਬ ਰਾਹੀਂ ਬਦਲ ਸਕਦੀ ਹੈ । ਅਗਾਂਹਵਧੂ ਨਜ਼ਮਾਂ ਗਾਉਣ ਕਾਰਨ ਉਸ ਦਾ ਕਮਿਊਨਿਸਟ ਵਰਕਰਾਂ ਤੇ ਲੀਡਰਾਂ ਨਾਲ ਮੇਲ ਜੋਲ ਹੋ ਗਿਆ। ਉਹ ਸਟੇਜ ਤੋਂ ਛਾਲ ਮਾਰ ਕੇ ਛੇਤੀ ਹੀ ਪ੍ਰੈਸ ਦੀ ਕੁਰਮੀ ਉਤੇ ਜਾ ਬੈਠਾ । ਪਾਰਟੀ ਵਾਲਿਆਂ ਨੂੰ ਸੱਠ ਰੁਪਏ ਦੀ ਵੇਅਜ ਉਤੇ ਇਕ ਸਬ ਐਡੀਟਰ ਚਾਹੀਦਾ ਸੀ; ਜਿਹੜਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਖ਼ਬਰਾਂ ਤਰਜਮਾ ਕਰ ਸਕੇ । ਨਾਂ ਨੂੰ ਤਾਂ ਉਹ ਸਬ ਐਡੀਟਰ
ਸੀ; ਪਰ ਕੰਮ ਉਸ ਤੋਂ' ਚਪੜਾਸੀ ਦਾ ਵੀ ਲਿਆ ਜਾਂਦਾ ਸੀ । ਡਾਕ ਪਾਉਣੀ, ਲਿਆਉਣੀ; ਕਿਸੇ ਲੀਡਰ ਦਾ ਰੋਟੀ ਵਾਲਾ ਡੱਬਾ ਢੋਣਾ, ਉਹਦੀ ਡਿਕਟੇਸ਼ਨ ਲਿਖਣ ਲਈ ਵੀ ਉਹ ਵਾਹ ਲਿਆ ਜਾਂਦਾ ਸੀ। ਜਦ ਉਸ ਕਮਿਊਨਿਸਟ ਲੀਡਰਾਂ ਦੀਆਂ ਆਪੂੰ ਪੈਸਾ ਕਮਾਉਣ ਅਤੇ ਕੋਠੀਆਂ ਪਾਉਣ ਵਲ ਝਾਤ ਮਾਰੀ: ਉਸ ਨੂੰ ਸ਼ੱਕ ਪੈ ਗਿਆ. ਇਹ ਮਲਾਹ ਬੇੜੀ ਨੂੰ ਬੰਨੇ ਲਾ ਚੁਕੋ । ਗੰਗਾ ਕੰਢੇ ਉਸ ਨੇੜੇ ਹੋ ਕੇ ਪੰਡਿਆਂ ਦਾ ਕੱਚਾ ਪੱਕਾ ਕਰੈਕਟਰ ਹਾੜ ਲਿਆ। ਹਰ ਮਾੜਾ ਮੋਟਾ ਸਿਰ ਕਢ ਲੀਡਰ ਪ੍ਰਧਾਨ ਸਕੱਤਰ ਬਣਨਾ ਚਾਹੁੰਦਾ ਸੀ । ਐਮ. ਐਲ. ਏ. ਬਣਨ ਲਈ ਰਾਹ ਦੇ ਕੰਡੇ ਚੁਗੇ ਜਾ ਰਹੇ ਸਨ । ਆਪਣੀ ਹੀ ਪਾਰਟੀ ਦੇ ਧੜਾ ਵਿਰੋਧੀ ਨੂੰ ਖੁੱਡੇ ਲਾਈਨ ਧੱਕਿਆ ਜਾ ਰਿਹਾ ਸੀ । ਰਹੀ ਖਹੀ ਸੋਵੀਅਤ ਰੂਸ ਦੀ ਸੈਰ ਲਈ ਹਰ ਲੰਡੀ ਬੁਚੀ ਉਤਾਵਲੀ ਸੀ; ਭਾਵੇਂ ਕਿਸੇ ਬੀਮਾਰੀ ਦਾ ਝੂਠਾ ਬਹਾਨਾ ਹੀ ਕਿਉਂ ਨਾ ਲਾਇਆ ਜਾਂਦਾ । ਉਸ ਬੜੇ ਦੁੱਖ ਨਾਲ ਹਉਕਾ ਭਰ ਕੇ ਦੇਖਿਆ, ਕੁਝ ਬਣਨ, ਕੁਝ ਉੱਚੇ ਉੱਠਣ, ਮਾਇਆ ਇਕੱਤਰ ਕਰਨ ਤਕ ਲੀਡਰ ਢਾਣੀ ਦੀ ਇਕ ਦੌੜ ਲੱਗੀ ਹੋਈ ਹੈ । ਜ਼ਬਤ ਕੇਵਲ ਵਰਕਰਾਂ ਵਾਸਤੇ ਸੀ, ਉਨ੍ਹਾਂ ਨੂੰ ਭੁੱਖੇ ਤਿਹਾਏ ਵਾਹੁਣ ਵਾਸਤੇ ਸੀ। ਲੀਡਰ ਫੰਡ ਇਕੱਠਾ ਕਰ ਕੇ ਦਫਤਰ ਭਾਵੇਂ ਜਮ੍ਹਾਂ ਵੀ ਨਾ ਕਰਵਾਉਣ । ਉਸ ਆਪਣੇ ਵਰਗੇ ਸਾਥੀਆਂ ਨਾਲ ਇਨ੍ਹਾਂ ਸਾਰੀਆਂ ਕਰੁਚੀਆਂ ਨੂੰ ਵਿਚਾਰਿਆ । ਅਗਲੇ ਹਫ਼ਤੇ ਹੀ ਦਫ਼ਤਰੋਂ ਇਕ ਚਿੱਠੀ ਜ਼ਿਲ੍ਹਾ ਸਕੱਤਰ ਦੇ ਨਾਂ ਦੇ ਕੇ ਉਸ ਨੂੰ ਵਾਪਸ ਉਹਦੇ ਹਲਕੇ ਵਿਚ ਭੇਜ ਦਿੱਤਾ । ਉਸ ਨੂੰ ਸ਼ੱਕ ਪੈ ਗਈ ਕਿ ਪੱਤਰ ਮੇਰੇ ਵਿਰੁੱਧ ਹੈ । ਉਸ ਪਾਰਟੀ ਦੀ ਹਦਾਇਤ ਅਤੇ ਵਿਸ਼ਵਾਸ ਤੋੜ ਕੇ ਚਿੱਠੀ ਖੋਲ੍ਹ ਕੇ ਪੜ੍ਹ ਲਈ । ਲਿਖਿਆ ਸੀ : ਕੁਝ ਵੀ ਹੋਵੇ, ਇਸ ਬੰਦੇ ਨੂੰ ਮੁੜ ਏਥੇ ਨਹੀਂ ਭੇਜਣਾ । ਗੁਰਜੀਤ ਸਕੱਤਰ ਨੂੰ ਚਿੱਠੀ ਦੇ ਕੇ ਕਮਿਊਨਿਸਟ ਪਾਰਟੀ ਨੂੰ ਹਮੇਸ਼ਾ ਲਈ ਛਤਹਿ ਬੁਲਾ ਆਇਆ ।
ਮਨ ਦੀ ਡਾਵਾਂ ਡੋਲ ਹਾਲਤ ਵਿਚ ਉਸ ਨੂੰ ਮਾਰਕਸੀਆਂ ਬੱਚ ਲਿਆ । ਏਥੇ ਵੀ ਉਸ ਨਾਲ ਕਰੀਰਾਂ ਵਿਚੋਂ ਨਿਕਲੇ ਤੇ ਝਾੜਾਂ ਵਿਚ ਫਸੇ ਵਾਲੀ ਗੱਲ ਹੋਈ । ਦੋਹਾਂ ਪਾਰਟੀਆਂ ਵਿਚ ਉਨੀ ਵੀਹ ਦਾ ਹੀ ਫਰਕ ਸੀ । ਬਾਕੀ ਆਦਤਾਂ, ਢਿੱਲੀ ਚਾਲ ਸੱਜਿਆ ਵਰਗੀ ਹੀ ਸੀ । ਸਮਝੋ ਇਕ ਮੁੱਖ ਦੀਆਂ ਦੋ ਡਾਲਾਂ । ਜਿਸ ਮਾਰਕਸੀ ਨੇ ਉਸ ਨੂੰ ਮੁੱਢ ਵਿਚ ਉਂਗਲ ਲਾਈ, ਉਸ ਸਲਾਹ ਦਿੱਤੀ, ਤੇ ਮਜ਼ਦੂਰਾਂ ਵਿਚ ਕੰਮ ਕਰ ।
ਸਮੱਸਿਆ ਸੀ, ਮਜ਼ਦੂਰਾਂ ਵਿਚ ਕੰਮ ਕਿਵੇਂ ਕੀਤਾ ਜਾਵੇ ? ਉਸ ਨੂੰ ਟਰੇਡ ਯੂਨੀਅਨ ਦਾ ਕੋਈ ਤਜਰਬਾ ਨਹੀਂ ਸੀ । ਉਹਦੇ ਜ਼ਿਲੇ ਵਿਚ ਮਾਰਕਸੀਆਂ ਦਾ ਜ਼ੋਰ ਘੱਟ ਸੀ ਅਤੇ ਕਾਰਖਾਨੇ ਨਾ ਹੋਣ ਕਾਰਨ ਮਜ਼ਦੂਰਾਂ ਵਿਚ ਤਾਂ ਅਸਲੋਂ ਹੀ ਨਹੀਂ ਸੀ । ਮਾਰਕਸੀ ਉਸ ਜ਼ਿਲੇ ਵਿਚ ਆਪਣਾ ਵਿੰਗ ਖੜਾ ਕਰਨਾ ਚਾਹੁੰਦੇ ਸਨ । ਆਪਣੇ ਲੱਠ ਮਾਰ ਬੰਦਿਆਂ ਬਿਨਾਂ ਸ਼ਹਿਰ ਵਿਚ ਜਲਸੇ ਕਾਮਯਾਬ ਨਹੀਂ ਹੁੰਦੇ ਸਨ । ਮਿਥਿਆ ਇਹ ਗਿਆ ਕਿ ਗੁਰਜੀਤ ਛੋਟੀ ਮੋਟੀ ਕਾਰਖ਼ਾਨੀ ਲਾਵੇ । ਉਸ ਨਾਲ ਆਪਣੀ ਸੁਹਣੀ ਗੁਜ਼ਰ ਵੀ ਕਰੋ ਅਤੇ ਆਪਣੇ ਦੁਆਲੇ ਪੰਜ ਸੱਤ ਮਜ਼ਦੂਰਾਂ ਨੂੰ ਇਕੱਠਾ ਕਰ ਕੇ ਮਾਰਕਸੀ ਸਿਧਾਂਤ ਵੀ ਸਮਝਾਵੇ । ਇਸ ਤਰ੍ਹਾਂ ਸਾਡਾ ਪਾਰਟੀ ਦਾ ਕੰਮ ਅਗੇ ਵਧ ਸਕਦਾ ਏ । ਪੈਸਾ ਗੁਰੁਜੀਤ ਦੇ ਘਰ ਪਹਿਲਾਂ ਹੀ ਨਹੀਂ ਸੀ । ਗੁਰਜੀਤ ਦੇ ਅਨਪੜ ਬਾਪੂ ਨੂੰ ਜ਼ਬਾਨੀ ਅੰਕੜਿਆਂ ਦਾ ਆਮਦਨ ਹਿਸਾਬ ਵਖਾ ਕੇ ਭਰਮਾ ਲਿਆ। ਉਸ ਜ਼ਮੀਨ ਉਤੇ ਅਠਾਈ ਸੌ ਰੁਪਇਆ ਕਰਜ਼ਾ ਚੁਕ ਦਿੱਤਾ । ਉਸ ਰੁਪਏ ਨਾਲ ਸਾਈਕਲ ਸਪੇਅਰ ਪਾਰਟਸ ਦੀਆਂ ਸ਼ਹਿਰ ਵਿਚ ਦੋ ਮਸ਼ੀਨਾਂ ਗੱਡ ਲਈਆਂ। ਛੇ ਮਹੀਨਿਆਂ ਵਿਚ ਇਹ ਕੰਮ ਵੀ ਚੜ ਹੋ ਗਿਆ । ਇੰਡਸਟਰੀ ਇਸਨਪੈਕਟਰ ਰਿਸ਼ਵਤ ਲਏ ਬਿਨਾਂ ਲੋਹੇ ਦਾ ਕੋਟਾ ਦੇਣ ਲਈ ਤਿਆਰ ਨਹੀਂ ਸੀ । ਰਿਸ਼ਵਤ ਦੇਣਾ ਪਾਰਟੀ ਅਸੂਲਾਂ ਦੇ ਹੀ ਵਿਰੁੱਧ ਨਹੀਂ ਸੀ, ਸਗੋਂ ਗੁਰਜੀਤ ਭਾਈ ਕੋਲ ਦੇਣ ਨੂੰ ਹੀ ਪੈਸੇ ਨਹੀਂ
ਸਨ। ਉਹ ਜ਼ਿੰਦਗੀ ਵਿਚ ਸੁੱਚਾ ਧੰਦਾ ਕਰਨ ਲਈ ਆਪਣੇ ਮਨ ਨਾਲ ਬਚਨਬਧ ਸੀ । ਪਹਿਲਾਂ ਉਸ ਨੂੰ ਇਹ ਗਿਆਨ ਹੀ ਨਹੀਂ ਸੀ ਕਿ ਵਧੀਆ ਲੁੱਚਾ ਹੋਏ ਬਿਨਾਂ ਗਲਤ ਕੀਮਤਾਂ ਦੇ ਜੁਗ ਵਿਚ ਕਾਰਖ਼ਾਨਾ ਨਹੀਂ ਚਲਾਇਆ ਜਾ ਸਕਦਾ । ਬਲੈਕ ਦੇ ਲੋਹੇ ਨਾਲ ਬਣਾਇਆ ਮਾਲ ਦੂਜੇ ਸ਼ਹਿਰ ਲੈ ਜਾ ਕੇ ਵੇਚਿਆਂ ਵਾਰਾ ਨਹੀਂ ਖਾਂਦਾ ਸੀ । ਦੁਕਾਨ ਦਾ ਤਿੰਨ ਮਹੀਨੇ ਦਾ ਕਿਰਾਇਆ ਸਿਰ ਟੁੱਟੇ ਗਿਆ । ਘਾਟਾ ਪਾ ਕੇ ਮਸ਼ੀਨਾਂ ਵੇਚਣੀਆਂ ਪਈਆਂ । ਕਿਰਾਇਆ ਅਤੇ ਮਜ਼ਦੂਰਾਂ ਦੀਆਂ ਤਨਖ਼ਾਹਾਂ ਤੇ ਲੋਹੇ ਵਾਲਿਆਂ ਦਾ ਉਧਾਰ ਲਾਹ ਕੇ ਗੁਰਜੀਤ ਸਾਵਾਂ-ਸੱਠਾ ਮਸੀਂ ਹੋਇਆ ਸੀ। ਉਸ ਆਪਣੇ ਨਾਲ ਬਾਪੂ ਨੂੰ ਦੀ ਕੱਖੋਂ ਹੌਲਾ ਕਰ ਦਿੱਤਾ । ਉਸ ਦੀ ਸਾਰੀ ਹੁਸ਼ਿਆਰੀ ਨਾਲਾਇਕੀ ਵਿਚ ਬਦਲ ਗਈ । ਹੁਣ ਬਾਪੂ ਵਲੋਂ ਕਿਸੇ ਹਵੀ-ਨਵੀਂ ਵਿਚ ਵੀ ਸਹਾਇਤਾ ਦੀ ਆਸ ਮੁਕ ਗਈ ਸੀ ।
ਹੁਣ ਮਾਰਕਸੀ ਆਗੂ ਦੀ ਸਲਾਹ ਨਾਲ ਟੁਟ ਪੂੰਜੀਏ ਕਾਰਖ਼ਾਨੇਦਾਰ ਤੋਂ ਉਸ ਆਪੂੰ ਮਜ਼ਦੂਰ ਬਣਨਾ ਪਰਵਾਨ ਕਰ ਲਿਆ। ਕਿਸੇ ਤਰ੍ਹਾਂ ਉਹ ਰਾਜਧਾਨੀ ਦੀ ਇਕ ਅਨੋਮਲ ਫੈਕਟਰੀ ਵਿਚ ਮਜ਼ਦੂਰ ਭਰਤੀ ਆ ਹੋਇਆ । ਉਥੇ ਪਹਿਲੋਂ ਕੋਈ ਲੇਬਰ ਯੂਨੀਅਨ ਨਹੀਂ ਸੀ। ਦੋ ਕੁ ਮਹੀਨੇ ਉਹ ਆਪਣੇ ਸਾਥੀਆਂ ਸਮੇਤ ਅਮਲੇ ਨੂੰ ਜਹਦਾ ਰਿਹਾ। ਫਿਰ ਉਸ ਮਾਲਕਾਂ ਦੀ ਲੁੱਟ ਤੇ ਮਜਦੂਰ ਦੀ ਮਿਹਨਤ ਦਾ ਗੁਰ ਗਿਆਨ ਆਪਣੇ ਸਾਥੀਆਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ । ਤਿੰਨ ਚਾਰ ਮਹੀਨੇ ਦੀ ਕਰੜੀ ਮਿਹਨਤ ਪਿਛੋਂ ਉਨ੍ਹਾਂ ਆਪਣੀ ਯੂਨੀਅਨ ਦਾ ਐਲਾਨ ਕਰ ਦਿੱਤਾ । ਮਾਲਕ ਉਨ੍ਹਾਂ ਦੇ ਮਹਾਂ ਗੁਰੂ ਸਨ । ਉਨ੍ਹਾਂ ਇਕ ਮਹੀਨੇ ਦੀ ਤਨਖ਼ਾਹ ਰੋਕ ਕੇ ਫੈਕਟਰੀ ਨੂੰ ਤਾਲਾ ਚਾੜ੍ਹ ਦਿੱਤਾ । ਗੁਰਜੀਤ ਨੇ ਮਾਲਕਾਂ ਵਿਰੁਧ ਜਲੂਸ ਕਢਵਾਉਣ ਦੀ ਪੂਰੀ ਕੋਸ਼ਸ਼ ਕੀਤੀ, ਪਰ ਚਾਰ ਪੰਜ ਮਜ਼ਦੂਰਾਂ ਬਿਨਾਂ ਬਾਕੀ ਸਵਾ ਸੇ ਮਜ਼ਦੂਰ ਨੇ ਸਾਥ ਨਾ ਦਿੱਤਾ। ਉਸ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮਾਲਕਾਂ ਵਿਰੁਧ ਨਾਅਰਿਆਂ ਨਾਲ ਕੰਧਾਂ ਕਾਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਮਜ਼ਦੂਰਾਂ ਮਿੰਨਤਾਂ ਤਰਲੇ ਪਾ ਕੇ ਫੈਕਟਰੀ ਖੁਲ੍ਹਵਾ ਲਈ ਅਤੇ ਯੂਨੀਅਨ ਤੋਂ ਤੋਬਾ ਕਰ ਲਈ । ਮਾਲਕਾਂ ਦੇ ਗੁੰਡਿਆਂ ਗੁਰਜੀਤ ਸਮੇਤ ਯੂਨੀਅਨ ਦੇ ਅਹੁਦੇਦਾਰਾਂ ਨੂੰ ਫੈਕਟਰੀ ਦੇ ਗੇਟ ਤੋਂ ਅੱਗੇ ਨਾ ਹੋਣ ਦਿੱਤਾ । ਮਜ਼ਦੂਰ ਸਾਥੀ ਉਨ੍ਹਾਂ ਨੂੰ ਰੋਜੀ ਖੋਹਣ ਵਾਲੇ ਜਮਦੂਤ ਸਮਝ ਕੇ ਗੱਲ ਸੁਣੇ ਬਿਨਾਂ ਪਾਸਾ ਵੱਟ ਜਾਂਦੇ । ਉਨ੍ਹਾਂ ਨੂੰ ਮਹੀਨੇ ਦੀ ਰੱਕੀ ਤਨਖ਼ਾਹ ਤੋਂ ਮਾਲਕਾਂ ਉੱਕਾ ਜਵਾਬ ਦੇ ਦਿੱਤਾ । ਮਾਰਕਸੀ ਆਗੂ ਉਨ੍ਹਾਂ ਨੂੰ ਲੇਬਰ ਇਨਸਪੈਕਟਰ ਕੱਲ ਲੈ ਗਿਆ । ਉਸ ਸਭ ਦੀਆਂ ਦਰਖਾਸਤਾਂ ਲੈ ਲਈਆਂ। ਪਰ ਨੱਕ ਨਾਲ ਲਾਹ ਕੇ ਬੁੱਲ੍ਹ ਨਾਲ ਲਾਉਣ ਵਾਲੀ ਗੱਲ ਕੀਤੀ। ਉਹ ਕਾਰਖ਼ਾਨੇਦਾਰਾਂ ਤੋਂ ਮਹੀਨਾ ਲੈਂਦਾ ਸੀ । ਗੁਰਜੀਤ ਦਾ ਆਰਥਕ ਪੱਖੋਂ ਅਸਲੋਂ ਲੱਕ ਟੁੱਟ ਗਿਆ । ਜਦੋਂ ਜੱਟ ਦਾ ਕੋਈ ਹੁਨਰ ਨਾ ਚਲੇ, ਉਹ ਵਾਹੀ ਵਿੱਚ ਲੈਂਦਾ ਏ । ਓੜਕ ਪੁੱਤ ਬਸੰਤਿਆ ਹੱਟੀ ਬਹਿਣਾ ਦੇ ਲੋਕ ਵਾਕ ਅਨੁਸਾਰ ਭਾਈ ਗੁਰਜੀਤ ਸਿੰਘ ਨੇ ਵਾਹੀ ਕਰਨ ਵਾਲੀ ਸਲਾਹ ਆਪਣੇ ਮਾਰਕਸੀ ਆਗੂ ਅੱਗੇ ਰੱਖ ਦਿੱਤੀ । ਮਾਰਕਸੀ ਆਗੂ ਦੀ ਚੁਸਤੀ ਨੇ ਸੋਚਿਆ, ਇਸ ਤਰ੍ਹਾਂ ਇਕ ਈਮਾਨਦਾਰ ਵਰਕਰ ਹੱਥੋਂ ਗਵਾਚ ਜਾਵੇਗਾ । ਉਸ ਗੁਰਜੀਤ ਨੂੰ ਸੌ ਰੁਪਏ ਮਾਹਵਾਰ ਉਤੇ ਪਾਰਟੀ ਐਡਵੋਕੇਟ ਦਾ ਮੁਨਸ਼ੀ ਲਵਾ ਦਿੱਤਾ । ਐਡਵੋਕੇਟ ਨੇ ਉਸ ਨੂੰ ਦੇ ਮਹੀਨੇ ਤਨਖਾਹ ਨਾ ਦਿੱਤੀ । ਪਾਰਟੀ ਦੀ ਵੇਜ਼ ਨਾਲ ਉਹ ਮਸੀਂ ਮਰ ਪਿੰਨ ਕੇ ਗੁਜ਼ਾਰਾ ਕਰਦਾ ਰਿਹਾ। ਇਕ ਦਿਨ ਬਹੁਤ ਹੀ ਤੰਗ ਹੋਇਆ, ਉਹ ਐਡਵੋਕੇਟ ਦੀ ਕੋਠੀ ਚਲਿਆ ਗਿਆ । ਅੱਗੇ ਡਰਾਇੰਗ ਰੂਮ ਵਿਚ ਉਹਦਾ ਮਾਰਕਸੀ ਆਗੂ ਤੇ ਐਡਵੋਕੇਟ ਪੀ ਰਹੇ ਸਨ ਅਤੇ ਨਾਲ ਭੁੰਨਿਆ ਖਾਜਾ ਕੁੜਕੀ ਜਾ ਰਹੇ ਸਨ । ਮਾਰਕਸੀ ਆਗੂ ਉਸ ਕੋਲ ਸਾਇਲਾਂ ਦੀਆਂ ਮੁਰਗੀਆਂ ਵਸਾਉਂਦਾ ਹੁੰਦਾ ਸੀ। ਉਹ ਦੋਵੇਂ ਮਾਰਕਸੀ ਹੋਣ ਤੋਂ ਬਿਨਾਂ ਪੱਕੇ ਯਾਰ ਵੀ ਸਨ । ਉਨ੍ਹਾਂ ਨੂੰ ਸ਼ਾਹੀ ਠਾਠ ਵਿਚ ਪੀਂਦਿਆਂ ਵੇਖ ਕੇ ਗੁਰਜੀਤ ਦੀਆਂ ਕੁੱਖਾਂ ਪਿਆਸਾਂ ਲਾਈ ਬਲ ਉਠੀਆਂ, ਪਰ ਉਸ ਦਿਲੋਂ ਧੀਰਜ ਨਾ ਛਡਿਆ।
"ਐਡਵੋਕੇਟ ਸਾਹਬ, ਮੈਂ ਬਹੁਤ ਔਖਾ ਹਾਂ, ਤਨਖਾਹ ਦੀ ਮਿਹਰਬਾਨੀ ਕਰ ਦੇਂਦੇ ?"
"ਸਾਇਲਾਂ ਵਾਲਾ ਮੁਨਸ਼ੀਆਨਾ ਕਿੰਨਾ ਬਣਿਆ ਏ ਹੁਣ ਤੱਕ ?" ਅੰਡਰਕੇਟ ਨੇ ਘੁਟਵੇ ਲਕ ਵਾਲਾ ਗਲਾਸ ਕਸ਼ਮੀਰੀ ਤਪਾਈ ਉਤੇ ਰੱਖ ਦਿੱਤਾ : ਜਿਸ ਦੀਆਂ ਵੇਲਾਂ ਵਿਚਕਾਰ ਚੀਨੀ ਡਰੈਗਨ ਗਿੱਠ ਲੰਮੀ ਲਾਲ ਜੀਭ ਕੱਢੀ ਬੈਠਾ ਸੀ । ਰੰਗ ਵਿਚ ਭੰਗ ਪੈ ਜਾਣ ਕਾਰਨ ਉਹਦਾ ਨਸ਼ਿਆਇਆ ਚਿਹਰਾ ਕਸਿਆ ਗਿਆ ।
"ਮੈਂ ਕਿਸੇ ਤੋਂ ਮੁਨਸ਼ੀਆਨਾ ਨਹੀਂ ਲਿਆ । ਮੈਂ ਇਉਂ ਨਜਾਇਜ਼ ਕਿਸੇ ਤੋਂ ਨਹੀਂ ਲੈ ਸਕਦਾ ।" ਉਹ ਕਹਿਣਾ ਚਾਹੁੰਦਾ ਸੀ। "ਬੇਪਰਵਾਹ ਤੰਗੀ ਦੇ ਬਾਵਜੂਦ ਹਾਲੇ ਮੈਂ ਆਪਣੀ ਜਮੀਰ ਨਹੀਂ ਮਾਰ ਸਕਿਆ ।"
"ਕਿਉਂ ਨਹੀਂ ਲਿਆ : ਸਾਰੇ ਤਾਂ ਲੈਂਦੇ ਐ।" ਮਾਰਕਸੀ ਐਡਵੋਕੇਟ ਨੂੰ ਅਸਚਰਜ ਜਾਗ ਪਿਆ, ਇਹ ਕਿਸ ਤਰ੍ਹਾਂ ਦਾ ਬੰਦਾ ਏ ?
"ਇਹ ਕਾਮਰੇਡ ਨਹੀਂ ਇਹੋ ਜਿਹਾ : ਤੇਰੇ ਨਾਲ ਤਾਂ ਈਮਾਨਦਾਰ ਕਰ ਕੇ ਲਾਇਆ ਸੀ ।" ਮਾਰਕਸੀ ਆਗੂ ਨੇ ਆਪਣੀ ਵਲੋਂ ਗੁਰਜੀਤ ਦੀ ਸਫ਼ਾਈ ਦਿੱਤੀ । ਉਸ ਆਪਣਾ ਗਲਾਸ ਥਾਏਂ ਛੱਡ ਰਖਿਆ ਸੀ ।
''ਪਰ ਇਉਂ ਕਿਵੇਂ ਕੰਮ ਚਲੇਗਾ।" ਐਡਵੋਕੇਟ ਨੂੰ ਮਹਿਸੂਸ ਹੋਇਆ, ਜਿਵੇਂ ਤਨਖ਼ਾਹ ਤਾਂ ਦੇਣੀ ਪਵੇਗੀ ।
"ਲਾਹਨਤ ਐ ਤੁਹਾਡੇ ਵੀ !" ਏਨੀ ਕਹਿ ਕੇ ਗੁਰਜੀਤ ਪਿਛਲੇ ਪੈਰੀ ਹੋ ਲਿਆ । ਕਹਿਣੀ ਤੇ ਕਰਨੀ ਦੇ ਪਰਤੱਖ ਅਮਲ ਨੇ ਉਸ ਦੇ ਦਮਾਗ਼ ਦੀ ਬਾਕੀ ਬਚਦੀ ਧੁੰਦ ਵੀ ਛਾਣ ਸੁੱਟੀ । ਮਾਰਕਸੀ ਆਗੂ ਨੇ ਉਸ ਨੂੰ ਕੋਠੀ ਤੋਂ ਬਾਹਰ ਆ ਕੇ ਵੀ ਮੋੜਨ ਲਈ ਆਵਾਜਾਂ ਮਾਰੀਆਂ। ਪਰ ਉਹ ਇਕ ਹੋਰ ਸਿਆਸੀ ਜ਼ਖ਼ਮ ਉਤੇ ਹੱਥ ਰੱਖ ਕੇ ਵਾਹੋ ਦਾਹ ਹੋ ਲਿਆ। ਉਹ ਸੋਚ ਰਿਹਾ ਸੀ :: ਇਹਨਾਂ ਦਰਦਾਂ ਦੀ ਦਵਾ ਕਿਤੇ ਨਹੀਂ । ਖਾਖਾਂ ਪਾੜਵੀਆਂ ਬਹਿਸਾਂ ਹਨ, ਕਾਨੂੰਨੀ ਨੁਕਤੇ ਹਨ ਕੁੱਤੇ ਨਾਲ ਕੁੱਤਾ ਮਾਰਨ ਵਾਲੇ : ਪਰ ਨਿਆ ਕਿਤੇ ਨਹੀਂ, ਸੱਚ ਕਿਤੇ ਨਹੀਂ । ਹਰਾਮਜ਼ਾਦੇ ਹਰ ਥਾਂ ਹਨ, ਇਨਸਾਨ ਕਿਤੇ ਨਹੀਂ। ਇਨ੍ਹਾਂ ਲਿਬੜੀਆਂ ਮੱਝਾਂ ਵਿਚ ਕੋਈ ਦੁੱਧ ਚਿੱਟਾ ਕਿਵੇਂ ਰਹਿ ਸਕਦਾ ਹੈ । ਸੱਚਾਂ ਦੀਆਂ ਲਹਿਰਾਂ ਹਰ ਥਾਂ ਬੇਪਰਵਾਹ ਹਨ, ਸ਼ਾਇਦ ਠੇਸ ਕਿਨਾਰਾ ਖੁਰ ਹੀ ਗਿਆ ਹੈ। ਉਹ ਅਸਲੋਂ ਨਿਰਾਸ ਹੋ ਗਿਆ । ਉਸ ਗੁਰੂ ਗੋਬਿੰਦ ਸਿੰਘ ਨੂੰ ਮਾਛੀਵਾੜੇ ਦੇ ਬੋਲੇ ਬੇਪਰਵਾਹ ਸੱਤਾ ਵੇਖਿਆ । ਹੌਸਲਾ ਹਾਰ ਜਾਣ ਪਿਛੋਂ ਤਾਂ ਮਨੁੱਖ ਕੋਲ ਕੁਝ ਵੀ ਨਹੀਂ ਰਹਿੰਦਾ, ਉਹ ਮੁੜ ਸੋਚ ਗਿਆ । ਗੁਰੂ ਗੋਬਿੰਦ ਸਿੰਘ ਨੇ ਏਸੇ ਲਈ ਆਪਣੇ ਸਿੰਘਾਂ ਨੂੰ ਚੜ੍ਹਦੀ ਕਲਾ ਬਖ਼ਸ਼ੀ ਸੀ । ਉਸ ਦੀ ਖੁਰਦੀ ਸ਼ਕਤੀ ਨੇ ਮੁੜ ਅੰਗੜਾਈ ਭਰ ਲਈ । ਉਹ ਰਾਜਧਾਨੀ ਵਿਚ ਸਭ ਕੁਝ ਗਵਾ ਕੇ ਇਕ ਸੱਚਾ ਮਿੱਤਰ ਪਾ ਲਿਆ ਸੀ । ਮਿਹਰ ਸਿੰਘ । ਉਹ ਬੇਦਖਲ ਹੋਏ ਮੁਜਾਰਿਆਂ ਦੇ ਕੇਸ ਬਾਰੇ ਉਸ ਦੇ ਐਡਵੋਕੇਟ ਕੋਲੋਂ ਸਲਾਹ ਲੈਣ ਆਇਆ ਸੀ : ਵਿਚਾਰਾਂ ਦੀ ਸਾਂਝ ਨੇ ਲੋਹੇ ਚੁੰਬਕ ਦਾ ਰਿਸ਼ਤਾ ਕਾਇਮ ਕਰ ਦਿੱਤਾ ।
ਗੁਰਜੀਤ ਨੇ ਪਿੰਡ ਜਾ ਕੇ ਵਾਹੀ ਵਿੱਚ ਲਈ। ਵਾਹੀ ਦੀ ਉਸ ਨੂੰ ਜਾਚ ਕੋਈ ਨਹੀਂ ਸੀ । ਜੇ ਉਹ ਕੁਝ ਨਹੀਂ ਕਰਦਾ ਸੀ, ਘਰ, ਵਾਲੀ ਉਸ ਨੂੰ ਨਖੱਟੂ ਸਮਝਦੀ ਸੀ। ਪਾਣੀ ਦਾ ਸਾਧਨ ਨਾ ਹੋਣ ਕਾਰਨ ਔੜ ਫਸਲ ਸਾੜ ਜਾਂਦੀ। ਅੱਧਿਓਂ ਡੂਦ ਮਸੀਂ ਪੱਲੇ ਪੈਂਦਾ। ਗਿਣਤੀ ਮਿਣਤੀ ਕਰਿਆਂ ਵਾਹੀ ਅਸਲੇ ਘਾਟੇ ਵਾਲੀ ਇੰਡਸਟਰੀ ਸੀ । ਉਸ ਸੱਚਿਆ : ਹਿੰਦੁਸਤਾਨ ਦਾ ਕਿਸਾਨ ਜਿੰਨਾ ਚਿਰ ਅਨਪੜ ਹੈ : ਸਰਮਾਦੇਦਾਰੀ ਇਸ ਨੂੰ ਭੇਡ ਸਮਝ ਕੇ ਹਾੜੀ ਸੌਣੀ ਮੁੰਨੇਗੀ । ਇਨਕਲਾਬ ਤੋਂ ਬਿਨਾ ਕਿਸਾਨ ਦੀ ਕਲਿਆਨ ਹੋ ਈ ਨਹੀਂ ਸਕਦੀ । ਕੰਮ ਤੋਂ ਥੱਕਿਆ ਤੇ
ਘਾਟੇ ਤੋਂ ਅੱਕਿਆ ਗੁਰਜੀਤ ਇਨਕਲਾਬ ਦੇ ਨਿਸ਼ਾਨੇ ਉਤੇ ਆ ਕੇ ਖਲੋ ਗਿਆ । ਇਹ ਇਨ- ਕਲਾਬ ਆਏਗਾ ਕਿਵੇਂ ?
"ਇਹ ਇਨਕਲਾਬ ਕੇਵਲ ਬੰਦੂਕ ਦੀ ਨਾਲੀ ਵਿਚੋਂ ਹੀ ਆ ਸਕਦਾ ਏ ।" ਮਿਹਰ ਸਿੰਘ ਗੁਰਜੀਤ ਦੇ ਗਰਮ ਲੋਹੇ ਉਤੇ ਮੌਕੇ ਦੀ ਸੱਟ ਆ ਮਾਰੀ।
ਵਾਰੰਟਡ ਮਿਹਰ ਸਿੰਘ ਨੂੰ ਬਾਬਾ ਮਿਰਗਿੰਦ ਗੁਰਜੀਤ ਕੋਲ ਲੈ ਕੇ ਆਇਆ ਸੀ। ਬਾਬੇ ਦਾ ਪਿੰਡ ਗੁਰਜੀਤ ਦੇ ਪਿੰਡ ਤੋਂ ਬਹੁਤੀ ਦੂਰ ਨਹੀਂ ਸੀ । ਮਾਰਕਸੀ ਪਾਰਟੀ ਦਾ ਕੰਮ ਕਰਦਾ ਉਹ ਪੁਰਾਣੇ ਦੇਸ਼ ਭਗਤ ਬਾਬੇ ਨੂੰ ਮਿਲਦਾ ਹੀ ਰਹਿੰਦਾ ਸੀ । ਉਂਜ ਗੁਰਜੀਤ ਤੇ ਮਿਹਰ ਸਿੰਘ ਰਾਜਧਾਨੀ ਵਿਚ ਦੋਸਤ ਬਣ ਚੁਕੇ ਸਨ । ਨਕਸਲਵਾੜੀ ਗਰੁੱਪ ਉਨ੍ਹਾਂ ਦਿਨਾਂ ਵਿਚ ਨਵਾਂ ਨਵਾਂ ਉਠ ਰਿਹਾ ਸੀ । ਕਿਉਂਕਿ ਗੁਰਜੀਤ ਕਈਆਂ ਪਾਸਿਆਂ ਤੋਂ ਹਾਰਾਂ ਮੂੰਹ ਆਇਆ ਹੋਇਆ ਸੀ ਅਤੇ ਆਪਣੀ ਮਾਲੀ ਹਾਲਤ ਬਦਲਣਾ ਚਾਹੁੰਦਾ ਸੀ । ਅੰਨਾ ਕੁ ਉਸ ਨੂੰ ਗਿਆਨ ਹੋ ਚੁੱਕਾ ਸੀ ਕਿ ਲੁੱਟ ਖਸੂਟ ਦੇ ਜੁਗ ਵਿਚ ਕਿਸੇ ਵੀ ਈਮਾਨਦਾਨ ਕਿਰਤੀ ਦੀ ਤਕਦੀਰ ਨਹੀਂ ਬਦਲ ਸਕਦੀ । ਲੁਟੋਰੀਆ ਕੀਮਤਾਂ ਨੂੰ ਸਾਰਥਕ ਬਣਾਉਣਾ ਹੀ ਅਸਲ ਕਦਮ ਹੈ ਤੇ ਇਹ ਮਨੁੱਖ-ਮਾਰੂ ਕੀਮਤਾਂ ਵੱਟਾਂ ਨਾਲ ਨਹੀਂ ਬਦਲੀਆਂ ਜਾ ਸਕਦੀਆਂ । ਇਨ੍ਹਾਂ ਨੂੰ ਹਮੇਸ਼ਾ ਹਮੇਸ਼ਾ ਲਈ ਖ਼ਤਮ ਕਰਨ ਵਾਸਤੇ ਹਥਿਆਰਬੰਦ ਇਨਕਲਾਬ ਦੀ ਫੌਰੀ ਲੋੜ ਹੈ। ਹਥਿਆਰਬੰਦ ਇਨਕਲਾਬ ਦਾ ਨਕਸਲੀ ਨਾਅਰਾ ਚਿੱਟੀਆਂ ਪੀਲੀਆਂ ਰਾਜਸੀ ਪਾਰਟੀਆਂ ਤੋਂ ਨਰਾਸ਼ ਹੋਏ ਗੁਰਜੀਤ ਨੂੰ ਤੇਈਏ ਤਾਪ ਵਾਂਗ ਚੜ੍ਹ ਗਿਆ। ਇਨਕਲਾਬ ਚੁਟਕੀ ਮਾਰਿਆ ਤਾਂ ਆ ਨਹੀਂ ਜਾਣਾ ਸੀ । ਇਹਨੂੰ ਕਮਾਣ ਵਾਸਤੇ ਸਿਰਲੱਥ ਸਿਦਕਵਾਨਾਂ ਦੀ ਲੱੜ ਸੀ । ਗੁਰਜੀਤ ਨੇ ਲੰਮੀ ਚੌੜੀ ਸੱਚ ਤੋਂ ਬਿਨਾਂ ਪਾਨਾਂ ਦਾ ਬੀੜਾ ਚੁੱਕ ਲਿਆ। ਉਹਦੇ ਸਾਥੀ ਉਦੋਂ ਉਂਗਲਾਂ ਉਤੇ ਗਿਣੇ ਜਾਣ ਜੋਗੇ ਸਨ । ਪਰ ਸਾਰੇ ਈ ਸ਼ੇਰਾਂ ਦੇ ਬੱਚੇ । ਉਹ ਸਮਝਦੇ ਸਨ. ਅਸੀਂ ਆਪੂੰ ਡਾਈਨਾਮਾਈਟ ਬਣ ਕੇ ਪਹਾੜ ਨੂੰ ਪਾੜ ਸੁੱਟਾਂਗੇ । ਮਿਹਰ ਸਿੰਘ ਤੇ ਬਾਬੇ ਮਿਰਗਿੰਦ ਦੀ ਸੰਗਤ ਨੇ ਉਸ ਨੂੰ ਅਸਪਾਤ ਬਣਾ ਦਿਤਾ। ਉਹ ਆਪਣੀਆਂ ਸਾਰੀਆਂ ਮੁਸ਼ਕਲਾਂ ਉਤੇ ਮੁਸਕਾ ਪਿਆ । ਰੀਵਾਲਵਰ ਹੱਥ ਲੈ ਕੇ ਉਸ ਵਿਚ ਕਰਤਾਰ ਸਿੰਘ ਸਰਾਭੇ ਦੀ ਰੂਹ ਬਲਕਾਰ ਉੱਠੀ । ਬਸ ਨਜਾਤ ਦਾ ਰਾਹ ਸਿਰਫ ਗੋਲੀ ਹੀ ਰਹਿ ਗਈ ਹੈ । ਪਰ ਗੋਲੀ ਠੀਕ ਨਿਸ਼ਾਨੇ ਤੇ ਲੱਗੇ । ਜਿੰਦਗੀ ਦੀਆਂ ਵਿੰਗੀਆਂ ਟੇਢੀਆਂ ਵਾਟਾਂ ਉਸ ਨੂੰ ਜੀ. ਟੀ. ਰੋਡ ਚਾੜੇ ਦਿਤਾ ਸੀ।
ਅੱਜ ਗੁਰਜੀਤ ਪਹਿਲਾਂ ਹੀ ਬਸ ਤੋਂ ਉਤਰ ਕੇ ਬਾਬੇ ਦੀ ਕੰਨੜੀ ਵਲ ਨੂੰ ਵਧ ਆਇਆ। ਬਾਬਾ ਕਿਤੇ ਬਾਹਰ ਮਿਹਰ ਸਿੰਘ ਨਾਲ ਗਿਆ ਹੋਇਆ ਸੀ। ਉਸ ਗਵਾਂਢੀ ਲੱਛ ਨੂੰ ਜਾ ਪੁੱਛਿਆ ।
"ਸਤਿ ਸ੍ਰੀ ਅਕਾਲ ਭਾਈ ਸਾਹਬ ! ਬਾਬਾ ਜੀ ਦਾ ਕੁਝ ਪਤਾ ?"
"ਬਾਬਾ ਜੀ ਪਿੰਡ ਵਿਚ ਹੀ ਗਏ ਐ. ਤੂੰ ਬਹਿ ਜਾ. ਲੱਸੀ ਪਾਣੀ ਪੀ, ਆ ਜਾਂਦੇ ਐ ।"
ਲੱਛੂ ਨੇ ਚੁਸਤੀ ਨਾਲ ਤਾੜਦਿਆਂ ਉੱਤਰ ਦਿਤਾ ਅਤੇ ਗੁਰਜੀਤ ਨੂੰ ਬੈਠਕ ਵਿਚ ਮੰਜਾ ਡਾਹ ਦਿਤਾ। "ਛੋਟਿਆ, ਲੱਸੀ ਲਿਆ ਬਾਈ ਨੂੰ ? ਮੈਂ ਬਾਬੇ ਨੂੰ ਵੇਖ ਕੇ ਲਿਆਉਂਦਾ ਆ J" ਏਨੀ ਕਹਿ ਕੇ ਉਹ ਬਾਹਰ ਨੂੰ ਤਹ ਗਿਆ।
ਲੱਸੀ ਪੀ ਕੇ ਗੁਰਜੀਤ ਨੂੰ ਸੁਰਤ ਆਈ : ਮਨਾਂ ਤੂੰ ਅੰਦਰ ਬਹਿ ਗਿਆ ਏਂ ਮੱਝਾ ਮਾਰ ਕੇ; ਜਿਵੇਂ ਮਾਮੇ ਦਾ ਘਰ ਹੁੰਦਾ ਏ । ਕਿਤੇ ਠੱਗੀ ਈ ਨਾ ਵੱਜ ਜਾਵੇ । ਖਤ ਕੱਢੀ ਦਾਹੜੀ ਵਾਲਾ ਬੰਦਾ ਐਨਾ ਭੋਲਾ ਨਹੀਂ ਲਗਦਾ । ਉਸ ਉਠ ਕੇ ਬਾਹਰ ਵੇਖਿਆ । ਲਛ ਚਿੱਟੇ ਕਪੜਿਆਂ ਵਾਲੇ ਦੋ ਬੰਦਿਆਂ ਦੇ ਪਿੱਛੇ ਪਿੱਛੇ ਆ ਰਿਹਾ ਸੀ । ਗੁਰਜੀਤ ਦੀ ਸ਼ੱਕ ਯਕੀਨ ਵਿਚ ਬਦਲ ਗਈ । ਉਹ ਟੇਢ ਵਟ ਕੇ ਚਿੱਟ ਕਪੜੀਆਂ ਕੋਲੋਂ ਲੰਘ ਗਿਆ। ਟੇਢ ਵੱਟਣ ਨਾਲ ਸਿਪਾਹੀ ਵੀ ਮੁੰਡੇ ਦੇ ਸਿਰ ਹੋ ਗਏ । ਪਰ
ਉਹ ਦੇ ਕੋਲ ਹਥਿਆਰ ਹੋਣ ਦੇ ਡਰ ਕਾਰਨ ਦੇਹਾਂ ਹੱਥ ਪਾਉਣਾ ਖਤਰੇ ਵਾਲੀ ਗੱਲ ਸਮਝੀ। ਗੁਰਜੀਤ ਉਸ ਦਿਨ ਕੁਦਰਤੀ ਖ਼ਾਲੀ ਹੱਥ ਸੀ । ਉਸ ਤਾੜ ਲਿਆ, ਗਿੱਦੜਾਂ ਦੇ ਭਤੇ ਆ ਗਿਆ ਹਾਂ । ਹੁਣ ਬਚਾਅ ਭਜ ਕੇ ਹੀ ਹੋ ਸਕਦਾ ਹੈ । ਜਿਉਂ ਹੀ ਉਸ ਭਜਣ ਵਾਸਤੇ ਕਦਮ ਪੁੱਟਿਆ : ਤਿੱਖੇ ਲੱਛੂ ਨੇ ਉਸ ਨੂੰ ਸਾਹਮਣਿਉਂ ਜੱਫਾ ਮਾਰ ਲਿਆ । ਗੁਰਜੀਤ ਨੇ ਸਾਰੇ ਜੋਰ ਨਾਲ ਕੂਹਣੀ ਮਾਰਦਿਆਂ ਲੱਛੂ ਨੂੰ ਬੇਦਿਲ ਕਰ ਕੇ ਆਪਣਾ ਆਪ ਛੁਡਾ ਲਿਆ। ਜੱਫੀ ਵਿਚ ਆਏ ਗੁਰਜੀਤ ਨੂੰ ਵੇਖ ਕੇ ਮੋਤੀ ਰਾਮ ਭੱਜ ਕੇ ਆਇਆ । ਪਰ ਉਹ ਲੱਛ ਨੂੰ ਸੁੱਟ ਕੇ ਖੇਤਾਂ ਵਲ ਭੱਜ ਤੁਰਿਆ। ਹੁਣ ਤੱਕ ਸਿਪਾਹੀਆਂ ਨੂੰ ਪਤਾ ਲੱਗ ਚੁੱਕਾ ਸੀ, ਉਹ ਖਾਲੀ ਹੱਥ ਹੈ, ਤੇ ਹੈ ਵੀ ਕਾਲਾ ਆਦਮੀ । ਅੱਗੇ ਆਈ ਵਾੜ ਟੱਪਦਿਆਂ ਗੁਰਜੀਤ ਨੇ ਕੰਡਿਆਲੀ ਤਾਰ ਦੇ ਦੋਹਰੇ ਵਲ ਨਾ ਵੇਖੋ । ਛਾਲ ਮਾਰ ਕੇ ਟੱਪਣ ਦੇ ਬਾਵਜੂਦ ਉਹ ਤਾਰ ਵਿਚ ਉਲਝ ਕੇ ਡਿੱਗ ਪਿਆ । ਸਿਪਾਹੀਆਂ ਉਸ ਨੂੰ ਉਠਦੇ ਨੂੰ ਹੀ ਜਾ ਨੱਪਿਆ । ਹੱਥ ਪੈਰ ਮਾਰ ਕੇ ਆਪਾ ਛੁਡਾਉਂਦੇ ਨੂੰ, ਉਹਨਾਂ ਤਿੰਨਾਂ ਨੇ ਕਾਬੂ ਕਰ ਲਿਆ ਅਤੇ ਖਿੱਚ ਕੇ ਬਾਬੇ ਦੀ ਕੋਠੜੀ ਵਿਚ ਬੰਦ ਕਰ ਦਿੱਤਾ । ਲੱਛੂ ਕੋਲ ਆਪਣਾ ਸਾਰੀ ਪਹਿਰੇ ਵਜੋਂ ਛੱਡ ਕੇ ਮੱਤੀ ਰਾਮ ਪੋਲੀਸ ਫੋਰਸ ਲਿਆਉਣ ਲਈ ਬੱਸ ਚੜ ਗਿਆ । ਜੀ. ਟੀ. ਰੋਡ ਬਾਬੇ ਦੇ ਘਰ ਤੋਂ ਅੱਧਾ ਫਰਲਾਂਗ ਵੀ ਨਹੀਂ ਸੀ । ਪੌਣੇ ਦੇ ਘੰਟਿਆ ਪਿੱਛੋਂ, ਹੱਥਕੜੀਆਂ ਵਿਚ ਨਰੜਿਆ ਗੁਰਜੀਤ ਥਾਣੇਦਾਰ ਸਵਰਣ ਸਿੰਘ ਦੇ ਸਾਹਮਣੇ ਸੀ ।
"ਹੂੰ ਕੌਣ ਏਂ ਉਏ ਤੂੰ ?" ਥਾਣੇਦਾਰ ਨੇ ਮਾਰਨ ਲਈ ਬੈਂਡ ਨੂੰ ਗੋੜੇ ਪਾਇਆ ਹੋਇਆ ਸੀ ।
"ਮੈਂ ਨਕਸਲੀਆ ਆਂ ।" ਗੁਰਜੀਤ ਨੇ ਚੜ੍ਹਦੀ ਕਲਾ ਦੇ ਅਭਿਮਾਨ ਨਾਲ ਉੱਤਰ ਦਿੱਤਾ । ਪੋਲੀਸ, ਪੰਚਾਇਤ ਅਤੇ ਇਕੱਠੇ ਹੋਏ ਪਿੰਡ ਨੇ ਸਮਝਿਆ ਸੀ, ਮੁੰਡਾ ਮਿੰਨਤਾ ਤਰਲੇ ਪਾਵੇਗਾ । ਪਰ ਉਹਦੇ ਨਿਧੜਕ ਬੋਲ ਸੁਣ ਕੇ ਪੌਲੀਸ ਅਤੇ ਪੰਚਾਇਤ ਦੇ ਮੂੰਹ ਉੱਡ ਗਏ। ਲੋਕਾਂ ਨਕਸਲੀਆ ਪਹਿਲੀ ਵਾਰ ਦੇਖਿਆ ਸੀ। ਉਹਨਾਂ ਨੇ ਸੱਚਿਆ ਈ ਨਹੀਂ ਸੀ. ਕੋਈ ਦੇਸ਼ ਭਗਤ ਐਨਾ ਨਿਡਰ ਤੇ ਬਹਾਦਰ ਵੀ ਹੋ ਸਕਦਾ ਏ, ਥਾਣੇਦਾਰ ਦੇ ਮੂੰਹ ਉਤੇ ਪਟਾਕ ਜਵਾਬ ਮਾਰ ਸਕਦਾ ਏ । ਪਰ ਥਾਣੇਦਾਰ ਸਵਰਣ ਸਿੰਘ ਦਿਲੋਂ ਬਹੁਤ ਪ੍ਰਸੰਨ ਸੀ । ਉਸ ਨੂੰ ਆਪਣੇ ਮੋਢੇ ਨਵਾਂ ਸਟਾਰ ਲਿਸ਼ਕਾਂ ਮਾਰਦਾ ਪ੍ਰਤੀਤ ਹੋ ਰਿਹਾ ਸੀ । ਸੱਚ ਬੋਲਣ ਵਾਲਾ ਨਕਸਲੀਆ ਉਹਦੇ ਮਸਾਂ ਹੱਥ ਲੱਗਾ ਸੀ । ਇਹਦੇ ਜ਼ੁੰਮੇ ਖ਼ਬਰੇ ਕੋਈ ਕਤਲ ਈ ਨਿਕਲ ਆਵੇ । ਉਸ ਆਮ ਲੋਕਾਂ ਵਿਚ ਮੁੰਡੇ ਨੂੰ ਮਾਰਨਾ ਮੂਰਖਤਾ ਸਮਝੀ । ਪਟਾਕ ਸੱਚ ਬੋਲਣ ਵਾਲਾ ਬੰਦਾ ਝਟ ਬੇਇੱਜ਼ਤੀ ਵੀ ਕਰ ਸਕਦਾ ਸੀ । ਉਹ ਨਕਸਲੀਆਂ ਦੇ ਤੱਤੇ ਹੱਥ ਵੇਖ ਚੁੱਕਾ ਸੀ।
"ਇਸ ਕੋਠੜੀ ਵਿਚਲੀਆਂ ਕਿਤਾਬਾਂ, ਰਸਾਲੇ ਤੇ ਅਖਬਾਰਾਂ ਤੱਕ ਸਭ ਚੁਕ ਲਵੋ ?" ਥਾਣੇਦਾਰ ਨੇ ਤਲਾਸ਼ੀ ਲੈਂਦੇ ਸਿਪਾਹੀਆਂ ਨੂੰ ਹਦਾਇਤ ਕੀਤੀ। ''ਇਕ ਪੁਰਜਾ ਨਹੀਂ ਛੱਡਣਾ, ਨਾ ਹੀ ਕੋਈ ਚਿੱਠੀ ਸ਼ਾਇਦ ਇਨ੍ਹਾਂ ਵਿਚ ਕੋਈ ਨਵਾਂ ਸੁਰਾਗ ਨਿਕਲ ਆਵੇ ।"
ਗੁਰਜੀਤ ਦਾ ਰਵੱਈਆਂ ਵੇਖ ਕੇ ਬਾਣੇਦਾਰ ਨੇ ਲੋਕਾਂ ਸਾਹਮਣੇ ਉਸ ਨੂੰ ਅਲਰੋਂ ਬੇ ਨਾ ਆਖੀ। ਸਭ ਕੁਝ ਸਮੇਟ ਕੇ ਉਸ ਉਥੋਂ ਨੱਠਣ ਦੀ ਕੀਤੀ । ਉਹ ਛੇਤੀ ਗੁਰਜੀਤ ਤੋਂ ਕੁਝ ਪੁੱਛਿਆ ਅਤੇ ਆਪਣੇ ਅਫਸਰਾਂ ਨੂੰ ਬਹਾਦਰੀ ਦੀ ਇਤਲਾਹ ਟੈਲੀਫੋਨ ਤੇ ਦੇਣਾ ਚਾਹੁੰਦਾ ਸੀ । ਉਸ ਮੁੰਡੇ ਨੂੰ ਆਪਣੇ ਵਾਲੀ ਜੀਪ ਵਿਚ ਬਹਾ ਲਿਆ । ਰਾਹ ਵਿਚ ਉਸ ਤੋਂ ਕੋਈ ਪੁੱਛ ਦੱਸ ਨਾ ਕੀਤੀ । ਥਾਣੇ ਆ ਕੇ ਵੀ ਉਸ ਨਾਲ ਚੰਗਾ ਸਲੂਕ ਜਾਰੀ ਰਖਿਆ। ਉਸ ਨੂੰ ਆਪਣੇ ਮੇਜ਼ ਦੇ ਬਰਾਬਰ ਬੈਂਚ ਉਤੇ ਬਹਾ ਕੇ ਚਾਹ ਪਲਾਉਂਦਿਆਂ ਗੱਲ ਚਲਾਈ ।
"ਤੈਨੂੰ ਯਾਰ ਕੀ ਦੁੱਖ ਸੀ, ਕਿਸ ਲਹਿਰ ਵਿਚ ਆ ਫਸਿਆ ?"
ਗੁਰਜੀਤ ਨੇ ਸਵਰਨ ਸਿੰਘ ਵਲ ਗੱਡਵੀਆਂ ਨਜ਼ਰਾਂ ਨਾਲ ਵੇਖਿਆ : ਇਸ ਬੰਦੇ ਨੇ ਭੋਲੇ ਹੋਰਾਂ ਨੂੰ ਗੋਲੀ ਮਾਰੀ ਸੀ। ਇਹਨੂੰ ਖ਼ਤਮ ਕਰਨ ਦਾ ਅਸੀਂ ਵੀ ਫੈਸਲਾ ਕਰ ਚੁਕੇ ਆ । ਸ਼ਾਇਦ ਮਿੱਠਾ ਪਿਆਰਾ ਹੋ ਕੇ ਮੈਨੂੰ ਵੀ ਰਾਤ ਚੁੱਕ ਦੇਵੇ । ਉਸ ਸਾਊ ਢੰਗ ਨਾਲ ਉੱਤਰ ਦਿਤਾ :
ਦੁੱਖਾਂ ਦੀ ਸਰਦਾਰ ਜੀ ਗੱਲ ਨਾ ਪੁੱਛੇ । ਅੱਜ ਹਰ ਇਮਾਨਦਾਰ ਕਾਮਾ ਭੁੱਖਾ ਏ ਤੇ ਵਾਲ ਵਾਲ ਦੁਖੀ ਏ !"
''ਤੂੰ ਆਪਣੀ ਗੱਲ ਕਰ, ਤੈਨੂੰ ਲੋਕਾਂ ਨਾਲ ਕੀ ?
"ਇਹ ਗੱਲ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਤੋਂ ਪੁਛਣੀ ਸੀ, ਉਹਦੇ ਸਿੰਘ ਤੋਂ ਨਹੀਂ ।"
''ਕੀ ਮਤਲਬ ?" ਥਾਣੇਦਾਰ ਦੀ ਮਿੰਨੀ ਚੁਸਤੀ ਨੂੰ ਇਕ ਬਿਜਲੀ ਦਾ ਝਟਕਾ ਆ ਲੱਗਾ ।
"ਗੁਰੂ ਨੂੰ ਕੀ ਵਖ਼ਤ ਪਿਆ ਸੀ ਮਾਂ ਪਿਉ ਮਰਵਾਉਣ ਦਾ, ਚਾਰੇ ਸਾਹਬਜਾਦੇ ਕਟਵਾਉਣ ਦਾ ਤੇ ਪੁੱਤਾਂ ਨਾਲੋਂ ਵੀ ਪਿਆਰੇ ਹਜ਼ਾਰਾਂ ਸਿੰਘ ਸ਼ਹੀਦ ਕਰਵਾਉਣ ਦਾ । ਜਿਵੇਂ ਤੁਸੀਂ ਆਈ. ਜੀ ਬਰਮੇ ਨੂੰ ਖੁਸ਼ ਕਰ ਕੇ ਥਾਣੇਦਾਰ ਬਣ ਗਏ ਓ, ਉਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਔਰੰਗਜ਼ੇਬ ਦੀਆਂ ਫੌਜਾਂ ਦਾ ਸਿਪਾਹਸਲਾਰ ਬਣ ਸਕਦਾ ਸੀ । ਉਸ ਕੋਲ ਤਾਂ ਕਾਬਲੀਅਤ ਵੀ ਅਥਾਹ ਸੀ : ਬਸ ਆਪਣੇ ਖ਼ਾਲਸੇ ਨਾਲ ਥੋੜਾ ਜਿਹਾ ਵਿਸ਼ਵਾਸਘਾਤ ਹੀ ਚਾਹੀਦਾ ਸੀ ।" ਗੁਰਜੀਤ ਥਾਣੇਦਾਰ ਨੂੰ ਮੁੜ ਇਕ ਟੱਕ ਵੇਖਣ ਲੱਗ ਪਿਆ।
"ਮੈਂ ਤਾਂ ਤੈਨੂੰ ਭਲਾਮਾਣਸ ਸਮਝਦਾ ਸੀ ।" ਥਾਣੇਦਾਰ ਦਾ ਭਾਵ ਸਿੱਧ ਪੱਧਰੇ ਮਨੁੱਖ ਸੀ ।
ਤੁਹਾਡੇ ਕੀ ਵੱਸ ਐ, ਇਸ ਰਾਜ ਦੀ ਕੁਰਸੀ ਉਤੇ ਬੈਠਣ ਵਾਲਾ ਹਰ ਅਫਸਰ, ਇਕ ਦੇਸ਼ ਭਗਤ ਨੂੰ ਬਦਮਾਸ਼ ਤੇ ਡਕੈਤ ਸਮਝਦਾ ਏ।" ਗੁਰਜੀਤ ਦੇ ਬੋਲਾਂ ਵਿਚੋਂ ਨਫਰਤ ਉਭਰ ਪਈ । ਉਹ ਥਾਣੇਦਾਰ ਦੀਆਂ ਪਕੜਾਂ ਵਿਚੋਂ ਛੂਟ ਛੁਟ ਭੇਜ ਰਿਹਾ ਸੀ।
"ਤੇਰਾ ਨਾ ?" ਸਵਰਨ ਸਿੰਘ ਨੇ ਹਾਲੇ ਆਪਣੇ ਸਾਰੇ ਜ਼ਬਤ ਨੂੰ ਬੰਨ੍ਹ ਮਾਰਿਆ ਹੋਇਆ ਸੀ । ਕਾਹਲੀ ਨਾਲ ਬਣਦਾ ਕੰਮ ਖਰਾਬ ਵੀ ਹੋ ਸਕਦਾ ਸੀ । ਉਹ ਮੁੰਡੇ ਨੂੰ ਕਿਵੇਂ ਨਾ ਕਿਵੇਂ ਅੱਤੇ ਲਾਇਆ ਚਾਹੁੰਦਾ ਸੀ ।
"ਮੇਰਾ ਨਾ ਨਕਸਲੀਆ ਏ ।" ਮੁੰਡਾ ਉਪਰ-ਤੇਜਾ ਹੋ ਚਲਿਆ ।
"ਪੜ੍ਹ ਕੇ ਹੜ੍ਹ ਵੀ ਗਿਆ ਲਗਦਾ ਏ ?"
"ਲੋੜ ਮਨੁਖ ਨੂੰ ਕੁਝ ਵੀ ਬਣਾ ਸਕਦੀ ਐ । ਮੈਂ ਚੋਰ, ਡਾਕੂ ਤੇ ਸਮੱਗਲਰ ਬਣ ਕੇ ਐਸ਼ ਕਰਨ ਨਾਲੋਂ, ਦੇਸ਼ਭਗਤ ਰਹਿ ਕੇ ਭੁਖਾ ਮਰਨਾ ਪਰਵਾਨ ਕਰ ਲਿਆ ।"
"ਇਹਦਾ ਮਤਲਬ ਐ, ਤੂੰ ਸਾਨੂੰ ਕਸਾਈ ਜ਼ਰੂਰ ਬਣਾਏਂਗਾ ?" ਸਵਰਨ ਸਿੰਘ ਦਾ ਰੰਹ ਥੋੜਾ ਤਾਅ ਖਾ ਗਿਆ।
"ਬਿੱਲੀ ਲੱਖ ਮਾਸੀ ਬਣੇ, ਚੂਹਾ ਆਪਣੇ ਰਿਸ਼ਤੇ ਨੂੰ ਜਾਣਦਾ ਹੁੰਦਾ ਏ ।" ਮੁੰਡੇ ਨੇ ਜ਼ਾਲਮ ਮਜਲੂਮ ਦੀ ਲੀਕ ਖਿਚਦਿਆਂ ਆਖਿਆ। "ਕਸਾਈ ਬਣਨ ਵਾਲੀ ਗੱਲ ਦਾ ਭੁਲੇਖਾ ਤੁਹਾਡੇ ਮਨ ਨਿਕਲ ਜਾਣਾ ਚਾਹੀਦਾ ਹੈ । ਤੁਹਾਨੂੰ ਤਨਖਾਹ ਹੀ ਕਸਾਈ ਬਣਨ ਦੀ ਦਿਤੀ ਜਾਂਦੀ ਹੈ । ਦੇਸ਼ ਭਗਤਾਂ ਨੂੰ ਮਾਰਨ ਵਾਸਤੇ ਹਰ ਗੰਦਾ ਨਿਜਾਮ ਕਾਤਲਾਂ ਨੂੰ ਪਾਲਦਾ ਏ। ਤਾਰੀਖ਼ ਦੇ ਸਫਿਆਂ ਵਿਚੋਂ ਤੁਸੀਂ ਇਹ ਸੱਚ ਥਾਂ ਥਾਂ ਖਿਲਰਿਆ ਲੱਭ ਸਕਦੇ ਓ । ਭੋਲੇ, ਜੁਆਲੇ ਤੇ ਸਤਿਨਾਮ ਦੀ ਸ਼ਹਾਦਤ ਨਾਲ ਤੁਹਾਡਾ ਨਾਂ ਵੀ ਬਰਾਬਰ ਕਾਲੇ ਅੱਖਰਾਂ ਵਿਚ ਮਿਲ ਜਾਵੇਗਾ ।" ਮੁੰਡੇ ਦੀ ਚੱਟ , ਸੱਚ ਤੇ ਦਲੀਲ ਨੇ ਸਵਰਨ ਸਿੰਘ ਨੂੰ ਕੁਰਸੀ ਤੋਂ ਉਲਟਦਾ ਕਰ ਦਿਤਾ।
''ਮੋਤੀ ਰਾਮਾ !'' ਥਾਣੇਦਾਰ ਨੇ ਆਪਣੀ ਸਹਾਇਤਾ ਲਈ ਤਿਆਰ ਪਰ ਤਿਆਰ ਖਲੋਤੇ
ਸਿਪਾਹੀ ਨੂੰ ਪੁਕਾਰਿਆ । ਜਿਵੇਂ ਉਸ ਨੂੰ ਚੱਕਰ ਆ ਗਿਆ ਸੀ । "ਇਹ ਸਾਲਾ ਤਾਂ ਸਾਨੂੰ ਵੀ ਨਕਸਲਵਾੜੀ ਬਣਾਉਣ ਲੱਗਾ ਏ। ਜ਼ਰਾ ਇਹਦੀ ਦੇਸ਼ ਭਗਤੀ ਤਾਂ ਸਾਫ਼ ਕਰੋ ।"
ਮੋਤੀ ਰਾਮ ਨੇ ਗੁਰਜੀਤ ਨੂੰ ਕਮੀਜ਼ ਤੋਂ ਫੜ ਕੇ ਧੂਹ ਲਿਆ, ਪਰ ਬੰਦੀ ਕਮੀਜ਼ ਥਾਓ ਪਾਟ ਗਈ ਅਤੇ ਇਕ ਲੰਗਾਰਦਾ ਬੁਰਕ ਸਿਪਾਹੀ ਦੇ ਹੱਥ ਵਿਚ ਰਹਿ ਗਿਆ ।
"ਸਤਵੰਤ । ਤੂੰ ਵੀ ਆ। ਨਸੰਗ ਇਹਦੇ ਸਾਰੇ ਅੰਗ ਤੋੜ ਦਿਓ, ਪਰ ਇਹਦਾ ਨਕਸਲ- ਵਾੜ ਅੱਖ 'ਚ ਪਾਇਆ ਨਾ ਰੜਕੇ ।" ਸਵਰਨ ਸਿੰਘ ਨੇ ਇਕ ਹੋਰ ਸਿਪਾਹੀ ਨੂੰ ਮੋਤੀ ਰਾਮ ਨਾਲ ਲਾ ਦਿਤਾ । “ਸ਼ਰੀਫ਼ਾਂ ਵਾਂਗ ਵਰਤਾਅ ਕਰਦਿਆਂ ਨੂੰ ਵੀ ਪੁੱਠੇ ਪੈਂਦੇ ਐ । ਹਰਾਮਜ਼ਾਦੇ ਨਜ਼ਾਮ ਬਦਲਣ ਲਗੇ ਐ। ਜ਼ਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨਾਲ ਜੱਫੇ ।"
ਸਤਵੰਤ ਤੇ ਮੋਤੀ ਰਾਮ ਗੁਰਜੀਤ ਨੂੰ ਖਿੱਚ ਕੇ ਗੋਲ ਕਮਰੇ ਵਿਚ ਲੈ ਗਏ । ਮਾਰਨ ਤੋਂ ਪਹਿਲਾਂ ਉਸ ਉਹਨਾਂ ਨੂੰ ਆਖਿਆ :
"ਭਲਿਓ ! ਤੁਹਾਨੂੰ ਲੋਕਾਂ ਦੀ ਸੇਵਾ ਵਾਸਤੇ ਲਾਇਆ ਏ ਜਾਂ ਸਰਮਾਏਦਾਰਾਂ ਦੇ ਲੁਟੇ ਧਨ ਦੀ ਰਾਖੀ ਲਈ ?"
''ਤੇਰੀ ਵੀ ਤਾਂ ਸੇਵਾ ਹੀ ਕਰ ਰਹੇ ਆਂ ਤੂੰ ਪਜਾਮਾ ਲਾਹ ਦਬਾ ਦਬ ?" ਸਤਵੰਤ ਨੇ ਉਤੋਂ ਕਰ ਕੇ ਗਲਹੱਥਾ ਮਾਰਿਆ ।
ਗੁਰਜੀਤ ਸੱਟ ਖਾ ਕੇ ਇਕ ਪਾਸੇ ਨੂੰ ਲੁਟਕ ਗਿਆ, ਪਰ ਮੁੜ ਪੈਰਾਂ ਸਿਰ ਹੋ ਖਲੋਤਾ। ਪਾਰਟੀ ਵਲੋਂ ਸਾਰੇ ਕਾਮਰੇਡਾਂ ਨੂੰ ਹਦਾਇਤਾਂ ਸਨ ਕਿ ਛੋਟੇ ਮੁਲਾਜ਼ਮਾਂ ਦੀ ਹਰ ਸੰਭਵ ਹਮਦਰਦੀ ਜਿੱਤਣੀ ਹੈ: ਤੇ ਖ਼ਾਸ ਤੌਰ ਤੇ ਸਿਪਾਹੀਆਂ ਨਾਲ ਆੜੀ ਗੰਢਣੀ ਹੈ। ਪਾਰਟੀ ਸਿਪਾਹੀਆਂ ਨੂੰ ਇਨਕਲਾਬ ਦੀ ਰਾਸ ਸਮਝਦੀ ਸੀ ਪਰ ਏਥੇ ਗੁਰਜੀਰ ਦੀਆਂ ਸਿਆਣਪਾਂ ਉਲਟ ਗਈਆਂ ਸਨ । ਜਦੋਂ ਉਹ ਪਜਾਮਾ ਲਾਹੁਣੇ ਅੜ ਗਿਆ, ਉਨ੍ਹਾਂ ਲੀਰ ਲੀਰ ਕਰ ਕੇ ਉਸ ਨੂੰ ਅਲਫ ਨੰਗਾ ਕਰ ਦਿਤਾ । ਸਿਪਾਹੀਆਂ ਗੁਰਜੀਤ ਨੂੰ ਭੰਨਣ ਤੋੜਨ ਵਾਲੀ ਰੱਬਾ ਬੁਲਾ ਦਿਤੀ। ਉਸ ਹੇਠਾਂ ਮਾਰ ਖਾਂਦੇ ਨੇ ਚੀਕਣਾ ਛੱਡ ਦਿਤਾ। ਸਿਪਾਹੀ ਨਿੱਤ ਦੇ ਕਿੱਤੇ ਨਾਲ ਦਰਦ ਦੇ ਮਾਅਨੇ ਹੀ ਭੁਲ ਗਏ ਸਨ । ਦੋਵੇਂ ਵਿਆਹੇ ਵਰੋ, ਬਾਲ ਬਚੜਦਾਰ ਸਨ । ਸ਼ਾਇਦ ਨਿੱਤ ਦੇ ਕਸਾਪਣੇ ਨੇ ਅਨੁਭਵ ਵਾਲੇ ਉਨ੍ਹਾਂ ਦੇ ਮੰਤਰ ਹੀ ਸਕਾ ਦਿਤੇ ਸਨ । ਚੀਕਾਂ ਦੀਆਂ ਤੇਜ ਵਰੀਆਂ, ਪੱਥਰਾਂ ਨੂੰ ਕਦੋਂ ਕਾਟ ਕਰਦੀਆਂ ਹਨ । ਜਦ ਕਸਾਈ ਕੁਟਦਿਆ ਕੁਟਦਿਆਂ ਆਪ ਹਫ ਗਏ ਅਤੇ ਗੁਰਜੀਤ ਨੇ ਸਾਥੀਆਂ ਬਾਰੇ ਤਾਂ ਕੀ ਕਹਿਣਾ ਸੀ, ਆਪਣਾ ਨਾਂ ਤੱਕ ਨਾ ਦੱਸਿਆ; ਤਦ ਉਨ੍ਹਾਂ ਲੱਤਾਂ ਪਾੜਨ ਵਾਲਾ ਰਾਹ ਅਪਨਾਉਣਾ ਸ਼ੁਰੂ ਕਰ ਦਿਤਾ ।
''ਲੈ ਬਾਈ ਸਿੱਆ ! ਹੁਣ ਤੇਰੇ ਵੱਡੇ ਵੀ ਬਕਣਗੇ । ਉਂ ਤਾਂ ਤੂੰ ਪਹਿਲੀ ਕੱਚੀ ਪਾਸ ਕਰ ਲਈ ।" ਸਤਵੰਤ ਨੇ ਵਿਅੰਗ ਦਾ ਰਗੜਾ ਮਾਰਿਆ। "ਅਸੀਂ ਪੂਰੀਆਂ ਸੋਲ੍ਹਾਂ ਜਮਾਤਾ ਜਮਾਤਾ ਪਾਸ ਕਰਵਾਉਂਦੇ ਆਂ । ਜਿਹੜਾ ਪਾਸ ਕਰ ਜਾਵੇ, ਉਹਨੂੰ ਆਪਣਾ ਉਸਤਾਦ ਵੀ ਮੰਨਦੇ ਆ । ਸਾਲੇ ਬਦਮਾਸ਼ ਤਾਂ ਪਹਿਲੀ ਦੂਜੀ ਵਿਚ ਹੀ ਬੂ-ਪਾਹਰਿਆ ਕਰ ਉਠਦੇ ਐ ।” ਉਸ ਗੁਰਜੀਤ ਦੀਆਂ ਥਾਂ ਥਾਂ ਤੋਂ ਭੰਨੀਆਂ ਬਾਹਾਂ ਪਿੱਠ ਪਿਛੇ ਕੱਸ ਕੇ ਬੰਨ੍ਹ ਦਿਤੀਆਂ।
''ਜੇ ਕਦੇ ਤੁਹਾਨੂੰ ਇਮਤਿਹਾਨ ਦੇਣਾ ਪੈ ਗਿਆ ?" ਹਉਂਕਦੇ ਗੁਰਜੀਤ ਨੇ ਉਬਲਦੀ ਨਵਰਤ ਨਾਲ ਚੁੱਕਿਆ ।
"ਸਵਾਰ ਕਦੇ ਘੋੜੇ ਨਹੀਂ ਬਣੇ । ਤੁਸਾਂ ਉਮਰ ਭਰ ਕੁਟ ਈ ਖਾਈ ਜਾਣੀ ਏਂ, ਖਾਈ ਚਲੋਂ ।" ਮੋਤੀ ਰਾਮ ਨੇ ਇਕ ਲੱਤ ਫੜ ਲਈ ਅਤੇ ਦੂਜੀ ਸਤਵੰਰ ਨੇ ਕਾਬੂ
ਕਰ ਲਈ । ਉਨ੍ਹਾਂ ਨਿੱਕੀ ਇੱਟ ਦੇ ਥੰਮਲੇ ਨਾਲ ਨਰੜੇ ਗੁਰਜੀਤ ਦੀਆਂ ਲੱਤਾਂ ਨੂੰ ਜਮੰਟਰੀ ਦੀ ਸਟਰੈਟ ਲਾਈਨ ਬਣਾਉਣਾ ਸ਼ੁਰੂ ਕਰ ਦਿੱਤਾ । ਪਿੱਠ ਅਤੇ ਲੱਤਾਂ ਬਾਹਾਂ ਉੱਤੇ ਪੈਂਦੇ ਡੰਡਿਆਂ ਨੂੰ ਉਸ ਜੀ ਕਰੜਾ ਕਰ ਕੇ ਸਹਿ ਲਿਆ ਸੀ । ਮਾਰ ਬਾਰੇ ਉਸ ਆਪਣੀ ਸ਼ਕਤੀ ਨੂੰ ਫਿਰ ਵੰਗਾਰਿਆ । ਪਰ ਇਸ ਆਪਣੀ ਤਰ੍ਹਾਂ ਦੀ ਅੰਦਰਲੀ ਚੀਰ ਫਾੜ ਨੇ ਦਰਦਾਂ ਦਾ ਤੂਫਾਨ ਉਠਾ ਦਿੱਤਾ । ਜਿਉਂ ਜਿਉਂ ਸਿਪਾਹੀ ਲੱਤਾਂ ਪਾੜਦੇ ਸਨ; ਉਹਦੇ ਅੰਦਰ ਹਜ਼ਾਰਾਂ ਆਰੇ ਦੰਦੇ ਤੋੜ ਤੋੜ ਖਿੱਚੀਦੇ ਜਾ ਰਹੇ ਸਨ । ਜਦ ਉਸ ਦੀ ਕਲਵਲ ਹੁੰਦੀ ਜਾਨ, ਪੀੜ ਨਾਲ ਦੁਹਾਈਆਂ ਪਾ ਉੱਠੀ; ਉਸ ਆਪ ਮੁਹਾਰੇ ਪੁਕਾਰਿਆ ।
"ਓਏ ਦੁਸ਼ਮਣੋ ! ਰੁਕੋ, ਹਾਇ... ਵਾਹਿਗੁਰੂ !"
ਸਿਪਾਹੀ ਮੁਸਕਾ ਪਏ; ਉਨ੍ਹਾਂ ਲੱਤਾਂ ਦਾ ਐਂਗਲ ਥਾਏਂ ਦਬ ਲਿਆ ।
“ਕਾਮਰੇਡ ਤਾਂ ਨਾਸਤਕ ਹੁੰਦੇ ਐ ਤੇ ਵਾਹਿਗੁਰੂ ਨਾਸਤਕਾਂ ਦੀ ਕੋਈ ਫਰਿਆਦ ਨਹੀਂ ਸੁਣਦਾ ।" ਮੱਤੀ ਰਾਮ ਨੇ ਤਰੇਲੀਓ ਤਰੇਲੀ ਹੋਏ ਤੇ ਹਫੇ ਗੁਰਜੀਤ ਨੂੰ ਟਕੋਰ ਮਾਰੀ । "ਸਾਡੇ ਆਈ. ਜੀ. ਸਾਹਿਬ ਦਾ ਫਰਮਾਨ ਐ : ਜਿਵੇਂ ਅਸਲਾਮ ਵਿਚ ਕਾਡਰਾਂ ਨੂੰ ਮਾਰਨਾ ਸਵਾਬ ਐ; ਓਦੋਂ ਨਾਸਤਕ ਨਕਸਲੀਆਂ ਨੂੰ ਗੋਲੀ ਨਾਲ ਉਡਾਉਣਾ ਪੁੰਨ ਐ। ਨਾ ਤੁਹਾਡੀ ਰੱਬ ਸੁਣੇ ਤੇ ਨਾ ਸਰਕਾਰ: ਅਜਾਈ ਮੌਤ ਮਰਨ ਦਾ ਕੀ ਲਾਭ ?'
ਗੁਰਜੀਤ ਦਾ ਡੋਲਿਆ ਮੇਨ ਮੁੜ ਬਲਵਾਨ ਹੋ ਗਿਆ । ਮੰਤੀ ਰਾਮ ਦੇ ਬੋਲਾਂ ਰਾਹੀਂ, ਆਈ. ਜੀ. ਸ਼ਰਮੇ ਦੀਆਂ ਹਦਾਇਤਾਂ ਕਾਰਨ ਉਹਦੇ ਜਿਹਨ ਵਿਚ ਬਦਲਾ ਲਉ ਭਾਵਨਾ ਉਬਾਲਾ ਪਾ ਗਈ। ਹਾਕਮਾਂ ਦੇ ਉਪਦੇਸ਼ ਦੀ ਵਿਹੁ ਪੀਣ ਲਈ ਨਫ਼ਰਤ ਨੇ ਆਪਣਾ ਫਣ ਉਲਾਰ ਲਿਆ । ਜੁੜਾਈ ਧਰਮ ਤੇ ਅਧਰਮ, ਮਿਹਨਤ ਤੇ ਲੁੱਟ ਵਿਚ ਹੀ ਨਹੀਂ ਅੜੀ ਹੋਈ ਸੀ, ਸਗੋਂ ਆਦਮ ਤੇ ਸੰਤਾਨ ਵਿਚਕਾਰ ਧੁਰੋਂ ਤੁਰੀ ਆ ਰਹੀ ਸੀ । ਸੰਤਾਨ ਆਦਮ ਸਿਰ ਆਪਣੀ ਸਰਦਾਰੀ ਦਾ ਕੁੰਡਾ ਕਾਇਮ ਰਖਣਾ ਚਾਹੁੰਦਾ ਸੀ; ਪਰ ਬਾਰ ਬਾਰ ਸੂਲੀ ਚੜਿਆ ਆਦਮ, ਉਸ ਨੂੰ ਪੈਗੰਬਰ ਮੰਨਣੋਂ ਇਨਕਾਰੀ ਸੀ।
ਮੋਤੀ ਰਾਮ ਨੇ ਸਮਝਿਆ, ਨਕਸਲੀਆ ਦੁਬਧਾ ਵਿਚ ਪੈ ਗਿਆ ਏ । ਉਸ ਇਕ ਹੋਰ ਮਿਥਿਹਾਸਕ ਰਗੜਾ ਚਾੜਿਆ ।
"ਸਾਡੇ ਧਰਮ ਸ਼ਾਸਤਰਾਂ ਅਨੁਸਾਰ ਜਨਮ ਹੋਰ ਵੀ ਹਨ। ਪਰ ਤੁਸੀਂ ਕਾਮਰੇਡ ਚੌਰਾਸੀ ਦੇ ਚੱਕਰ ਨੂੰ ਢੋਂਗ ਮਿਥਦੇ ਓ । ਤੁਸੀਂ ਏਸੇ. ਇਕੋ ਜਨਮ ਵਿਚ ਵਿਸ਼ਵਾਸ ਰੱਖਦੇ ਹੋ । ਸਾਨੂੰ ਤਾਂ ਸਾਡੇ ਨਿਸਚੇ ਅਨੁਸਾਰ ਹੋਰ ਜਨਮ ਮਿਲ ਜਾਵੇਗਾ। ਤੂੰ ਸੰਨੇ ਵਰਗੀ ਜਵਾਨੀ ਕਿਉਂ ਭੰਗ ਦੇ ਭਾੜੇ ਗਵਾਉਂਦਾ ਏ। ਇਹ ਮੈਂ ਦੇਵੀ ਦੀ ਸੌਂਹ ਖਾ ਕੇ ਆਖਦਾ ਆਂ; ਤੂੰ ਕੁਝ ਨਾ ਦੱਸਿਆ, ਤੈਨੂੰ ਜਿਉਂਦਾ ਕਿਸੇ ਨਹੀਂ ਛੱਡਣਾ ।"
ਧਰਮ ਉਪਦੇਸ਼ ਦੀਆਂ ਗੱਲਾਂ ਕਰਦੇ, ਉਹ ਲੱਤਾਂ ਦੀ ਚੌੜਾਈ ਥਾਏਂ ਦੱਬੀ ਬੈਠੇ ਰਹੇ ਸਨ । ਗੁਰਜੀਤ ਅੰਦਰ ਪੀੜਾਂ ਦੀਆਂ ਜ਼ਰਬਾਂ ਦਾ ਹਿਸਾਬ ਕਿਤਾਬ ਸਾਰੇ ਹੱਦ ਬੰਨੇ ਮੁਕਾਈ ਬੈਠਾ ਸੀ । ਉਸਨੂੰ ਔਖੇ ਵੇਲੇ ਸ਼ਮਸ਼ ਤਬਰੇਜ਼ ਦਾ ਪੁਠੀ ਖੱਲ ਲੁਹਾਉਣਾ ਯਾਦ ਆ ਗਿਆ । ਵਾਹ ਓਏ ਸੂਫ਼ੀ ਮਰਦਾ । ਉਹ ਮਨ ਹੀ ਮਨ ਕਹਿ ਗਿਆ । ਫਿਰ ਉਹਦੀਆਂ ਪੀੜਾਂ-ਮੁੰਦੀਆਂ ਅੱਖਾਂ ਅੱਗੋਂ ਦੀ ਬੰਦ ਬੰਦ ਕਰਵਾਉਣ ਵਾਲੇ ਸਿੰਘ ਸੂਰਮੇ ਇਕ ਇਕ ਕਰ ਕੇ ਲੰਘਣ ਲੱਗੇ । ਸਮੇਂ ਦੇ ਹਾਕਮ ਤੇ ਕਾਜ਼ੀ ਚਾਹੁੰਦੇ ਸਨ, ਉਹ ਮੁਸਲਮਾਨ ਹੋ ਜਾਣ, ਉਨ੍ਹਾਂ ਦੇ ਸਾਰੇ ਗੁਨਾਹ ਤੇ ਜੁਦਮ ਮਾਫ ਹੋ ਜਾਣਗੇ । ਅਗਮਾਂ ਦੇ ਡੋਲੇ, ਬਹਿਸ਼ਤ ਤੇ ਹੂਰਾ ਮੁਫਤ ਮਿਲਣਗੀਆਂ। ਨਹੀਂ, ਉਹ ਨਿਰਾ ਮੁਸਲਮਾਨ ਕਰਿਆ
ਨਹੀਂ ਚਾਹੁੰਦੇ ਸਨ; ਸਗੋਂ ਆਪਣੇ ਸਿਦਕ ਤੋਂ ਗਦਾਰੀ ਕਰਵਾਇਆ ਚਾਹੁੰਦੇ ਸਨ । ਕਿਉਂ ਗੁਰਜੀਤ ਸਿਆਂ, ਗਦਾਰੀ ਕਰੇਂਗਾ ? ਆਪਣੇ ਸਾਥੀਆਂ ਨੂੰ ਗੋਲੀ ਮਰਵਾਏਂਗਾ ? ਜਿਨ੍ਹਾਂ ਨਾਲ ਲੋਕਾਂ ਲਈ ਇਨਕਲਾਬ ਲਿਆਉਣ ਦੀਆਂ ਕਸਮਾਂ ਖਾਧੀਆਂ ਸਨ । ਵਫ਼ਾਦਾਰੀ ਤੇ ਗ਼ੱਦਾਰੀ ਵਿਚੋਂ ਇਕ ਨੂੰ ਤਾਂ ਚੁਣਨਾ ਹੀ ਪਏਗਾ । ਗੁਰੂ ਗੋਬਿੰਦ ਸਿੰਘ ਨੇ ਆਪਣੇ ਖੂਨ ਦੀਆਂ ਬਲੀਆਂ ਨਾਲ ਸਿੰਘ ਸ਼ੇਰਾਂ ਨੂੰ ਜਨਮਿਆਂ ਸੀ । ਹੁਣ ਤੂੰ ਗਿੱਦੜ ਬਣੇਗਾ।
"ਨਾਅਈਂ !" ਉਹ ਇਕ ਵਾਰ ਹੀ ਚੀਕ ਪਿਆ । ਉਸ ਹਜ਼ਾਰਾਂ ਬਿੱਛੂਆਂ ਦੇ ਡੰਗ ਵਾਲਾ ਜ਼ਹਿਰ ਪਿਆਲਾ ਪੀਣ ਦਾ ਮਨ ਬਣਾ ਲਿਆ। "ਅੰਧੇਰਾ ਲਾਖ ਰੌਸ਼ਨ ਹੈ, ਉਜਾਲਾ ਫਿਰ ਉਜਾਲਾ ਹੈ ।" ਪੀੜਾਂ ਦੀ ਇੰਤਹਾ ਮਸਤੀ ਵਿਚ ਉਹ ਅਚੇਤ ਹੀ ਸਿਰ ਮਾਰ ਗਿਆ।
"ਇਹ ਜੜੀ ਕਿਤੇ ਗੱਲਾਂ ਮੰਨਣ ਵਾਲੀ ਐ।" ਸਤਵੰਤ ਆਪਣੀ ਕਰੜਾਈ ਵਿਚੋਂ ਆਖਦਾ ਗੁਰਜੀਤ ਦੀ ਲੱਤ ਨੂੰ ਹੋਰ ਚੌੜੀ ਕਰ ਗਿਆ। ਦੋਹਾਂ ਭਲਵਾਨਾਂ ਆਪਣੀ ਕਾਰਵਾਈ ਮੁੜ ਅਰੰਭ ਦਿੱਤੀ। ਗੁਰਜੀਤ ਅੰਦਰ ਲੱਖਾਂ ਆਰੀਆਂ ਇਕਸਾਰ ਵਾਦ ਪਾਉਣ ਲੱਗੀਆਂ। ਉਹਦੀਆਂ ਲੱਤਾਂ ਦਾ ਸੰਨੂ ਚੀਰਿਆ ਜਾ ਰਿਹਾ ਸੀ । ਦਰਦਾਂ ਦੀ ਤਾਬ ਨਾ ਲਿਆਉਂਦਿਆਂ ਉਸ ਆਪਣੀ ਲਗਨ ਤੱਤੀ ਤਵੀ ਉੱਤੇ ਬੈਠੇ ਗੁਰੂ ਅਰਜਨ ਨਾਲ ਜੋੜ ਲਈ। ਇਉਂ ਉਸ ਦੀ ਕਮਜ਼ੋਰ ਜ਼ਮੀਰ ਨੂੰ ਥਲ ਪਹੁੰਚਦਾ ਸੀ । ਵਾਹਿਗੁਰੂ ਤੇਰਾ ਸਿੰਘ ਡੋਲੇ ਨਾ । ਜਾਲਮਾਂ ਦੇ ਮੂੰਹ ਉਤੇ ਥੱਪੜ ਮਾਰ ਕੇ ਸ਼ਹੀਦ ਹੋਵਾਂ । ਉਹ ਸਿਦਕ ਦੇ ਰਾਹ ਮਰਨ ਵਾਲੇ ਸ਼ਹੀਦਾਂ ਨਾਲ ਆੜੀਆਂ ਪਾਉਣ ਲੱਗਾ । ਦੁਖਾਂ ਦੇ ਵੱਟਣਿਆਂ ਵਿਚ ਉਸ ਦੀ ਰੂਹ ਚੜੀ ਜਾ ਰਹੀ ਸੀ । ਉਹਦੀ ਸੁਰਤ ਨੂੰ ਗਲਫਾਹਾ ਆ ਗਿਆ ਤੇ ਉਹਦੀ ਧੌਣ ਪੀੜ ਰਹਿਤ ਇਕ ਪਾਸੇ ਨੂੰ ਲੁਟਕ ਗਈ।
"ਬਸ, ਰੁਕ ਜਾਹ ?'' ਮੋਤੀ ਰਾਮ ਨੇ ਹੱਥ ਉੱਚਾ ਕਰ ਕੇ ਸਤਵੰਤ ਨੂੰ ਰੋਕਿਆ। ਉਸ ਦਾ ਭਾਵ ਸੀ, ਅਸੀਂ ਇੰਤਹਾ ਤੇ ਆ ਗਏ ਹਾਂ, ਇਸ ਤੋਂ ਅਗਾਂਹ ਖ਼ਤਰਾ ਹੈ। ਉਨ੍ਹਾਂ ਦੇ ਘੱਟੇ ਲੰਮੇ ਤਸੀਹਿਆਂ ਪਿੱਛੋਂ ਗੁਰਜੀਤ ਨੂੰ ਛੱਡ ਦਿੱਤਾ । ਉਨ੍ਹਾਂ ਨੂੰ ਉਸ ਵਿਚ ਤੇਰਾ ਲਿਚਕ ਨਾ ਪਰਤੀਤ ਹੋਈ । "ਇਹ ਕਿਹੋ ਜਿਹੀ ਮਿੱਟੀ ਦਾ ਬਣਿਆ ਏਂ ?" ਉਹ ਆਪਣੀ ਹੈਰਾਨੀ ਨੂੰ ਪ੍ਰਸ਼ਨ ਕਰ ਗਿਆ।
'ਗੁਰਜੀਤ ਨੇ ਅੱਖਾਂ ਪੁਟ ਕੇ ਲੰਮਾ ਸਾਹ ਭਰਿਆ। ਜਦ ਸਿਪਾਹੀ ਜਾਣ ਲੱਗੇ, ਤਦ ਉਹ ਮੁਸਕਾ ਪਿਆ ।
"ਬਾਈ ਸਤਵੰਤ ਸਿਆਂ ! ਹੁਣ ਮੈਨੂੰ ਕਿੰਨਵੀ 'ਚ ਕਰ ਚੱਲਿਆ ਏ?"
"ਪੁੱਤਰਾ ! ਹੁਣੇ ਸਾਟੀਫੀਕੇਟ ਭਾਲਦਾ ਏਂ : ਕੋਹ ਨਾ ਚੱਲੀ ਬਾਬਾ ਤਿਹਾਈ ।" ਸਤਵੰਤ ਤਿੜ ਕੇ ਖਲੋ ਗਿਆ । "ਸਾਡੀਆਂ ਛੁਰੀਆਂ ਝਟਕਾ ਨਹੀਂ ਕਰਦੀਆਂ, ਇਨ੍ਹਾਂ ਨੂੰ ਤਾਂ ਹਲਾਲ ਕਰਨਾ ਈ ਆਉਂਦਾ ਏ ।"
"ਮੀਰ ਮੰਨੂ ਦੇ ਸਿਪਾਹੀ ਵੀ ਗੁਰੀਲੇ ਸਿੰਘਾਂ ਨੂੰ ਇਉਂ ਹੀ ਆਹਦੇ ਸਨ ।" ਨਕਸਲੀਆ ਵੈਰੀਆਂ ਦੀ ਪਹਿਲੀ ਹਾਰ ਉਤੇ ਆਪਣੇ ਟੋਅਰ ਦਾ ਝੰਡਾ ਗੱਡ ਖਲੋਤਾ।
ਸਿਪਾਹੀਆਂ ਥਾਣੇਦਾਰ ਨੂੰ ਰੀਪੋਰਟ ਜਾ ਕੀਤੀ ਕਿ ਕਿਵੇਂ ਵੀ ਜਮਕਦਾ ਨਹੀਂ ।
"ਤੁਸੀਂ ਕਿਸ ਮਰਜ਼ ਦੀ ਦਵਾ ਓ ? ਸਾਲਿਓ ਫੋਨੇ ਖਾਂ ਬਦਮਾਸ਼ ਤਾਂ ਅੜੇ ਨਾ ; ਇਹ ਕਿਹੜੇ ਬਾਗ ਦੀ ਮੂਲੀ ਐ ।"
''ਜਨਾਬ ਇਹ ਮੂਲੀ ਨਹੀਂ, ਬੋਹੜ ਐ।" ਮੰਤੀਰਾਮ ਨੇ ਆਪਣੀ ਵੱਲੋਂ ਥਾਣੇਦਾਰ ਨੂੰ ਸਮਝਾਉਣ ਦਾ ਜਤਨ ਕੀਤਾ। "ਸਾਡਾ ਤਸ਼ੱਦਦ ਜਾਰੀ ਐ ; ਪਰ ਇਸ ਖੱਟਰ ਗਾਂ ਨੇ ਸਖ਼ਤੀ ਨਾਲ ਨਹੀਂ ਲਾਹੁਣਾ । ਤੁਸੀਂ ਆਪਣੀ ਥਾਂ ਵੰਡ-ਵੜੇਵਾਂ ਸੁਟ ਕੇ ਨਿਆਣਾ ਪਾ ਵੇਖੋ ।"
ਹੱਛਾ ਠੀਕ ਐ। ਤੁਸੀਂ ਨਹਾ ਧੋ ਲਵੋ ।" ਥਾਣੇਦਾਰ ਨੇ ਆਪਣੀਆਂ ਚੁਸਤੀਆਂ ਦੀ ਨਵੀਂ ਘੋੜ ਦੌੜ ਨੂੰ ਫਾਇਰ ਮਾਰਿਆ: ਆਖ਼ਤ ਮਨੁੱਖ ਵਿਚ ਕੋਈ ਤਾਂ ਕਮਜ਼ੋਰੀ ਹੁੰਦੀ ਹੈ। ਜੋ ਕਾਮਯਾਬ ਹੋਣਾ ਏਂ, ਬਸ ਬਦਮਾਸ਼ ਦੀ ਕਮਜ਼ੋਰ ਜੜ੍ਹ ਨੂੰ ਫੜ ਲਵੋ ਇਹ ਗੱਲ ਉਸ ਨੇ ਡੀ. ਐਸ. ਪੀ. ਹਰਿੰਦਰ ਤੋਂ ਸਿੱਖੀ ਸੀ। ਹਾਂ, ਸਿੱਧੀ ਟੱਕਰ ਵਿਚ ਅਕਬਰ ਚਿਤੌੜ ਨਹੀਂ ਜਿੱਤ ਸਕਿਆ ਸੀ । ਉਸ ਰਾਜਪੂਤਾ ਵਿਚ ਸੰਨ੍ਹਾਂ ਮਾਰੀਆਂ, ਰਿਆਸਤਾਂ ਦੇ ਲਾਲਚ ਦਿੱਤੇ । ਤੇ ਉਸ ਮਤਲਬ ਕਢਦਿਆਂ ਰਾਜਪੂਤੀ ਅਣਖ ਦਾ ਆਖਰੀ ਨੱਕ ਵੀ ਵੱਢ ਸੁੱਟਿਆ। ਇਸ ਨਕਸਲੀਏ ਦੇ ਸਿਦਕ ਨੂੰ ਸੂਝ ਦੀ ਪਾਣ ਚੜ੍ਹੀ ਹੋਈ ਏ । ਸਾਲਾ ਮੇਰੇ ਨਾਲੋਂ ਇਤਿਹਾਸ ਬਹੁਤਾ ਜਾਣਦਾ ਏ । ਪਰ ਮੈਂ ਵੀ ਸਵਰਨ ਸਿੰਘ ਆ, ਇਨ੍ਹਾਂ ਨਾਲ ਲੋਹਾ ਲੈਣ ਵਾਲਾ। ਕੁਝ ਵੀ ਹੋਵੇ, ਇਹਨੂੰ ਗੋਲੀ ਨਹੀਂ ਮਾਰਨੀ । ਇਹਦੇ ਢਿੱਡ ਵਿਚ ਮੇਰੀ ਤਰੱਕੀ ਦਾ ਖ਼ਜ਼ਾਨਾ ਦੱਬਿਆ ਏ : ਉਹ ਜ਼ਰੂਰ ਨੰਗਾ ਕਰਨਾ ਏ' । ਸੋਚਾਂ ਸੋਚਦਿਆਂ ਤੇ ਵਿਉਂਤਾਂ ਲਾਉਂਦਿਆਂ ਸਵਰਨ ਸਿੰਘ ਨੇ ਸ਼ਾਮ ਪਾ ਦਿੱਤੀ। ਉਸ ਰੋਟੀ ਖੁਆਣ ਲਈ ਗੁਰਜੀਤ ਸਿੰਘ ਨੂੰ ਘਰ ਬੁਲਾ ਲਿਆ। ਦੁਆਲੇ ਪਹਿਰਾ ਹੋਰ ਕਰੜਾ ਕਰ ਦਿੱਤਾ । ਕੁਰਸੀ ਉਤੇ ਬਰਾਬਰ ਬਹਾਉਂਦਿਆਂ ਉਸ ਗੱਲ ਤੋਰੀ।
"ਆਖ਼ਰ ਨੂੰ ਯਾਰ ਤੂੰ ਸਿਖ ਭਰਾ ਏਂ । ਸਾਡਾ ਨੌਕਰੀ ਦਾ ਮਾਮਲਾ ਹੋਇਆ । ਨਿਆਣੇ ਵੀ ਪਾਲਣੇ ਏਂ । ਵਰਨਾ ਕਾਂਗਰਸ ਰਾਜ ਤਾਂ ਸਿੱਖਾਂ ਦੀਆਂ ਜੜ੍ਹਾਂ ਕੱਢੀ ਜਾ ਰਿਹਾ ਏ।"
"ਮਨਸੂਰ ਨੂੰ ਲੋਕਾਂ ਦੇ ਪੱਥਰਾਂ ਨਾਲੋਂ ਬਿਬਲੀ ਦੇ ਵੱਲ ਚੁਏ ਸੀ। ਤੁਹਾਡੇ ਕੁਹਾੜੇ ਦੇ ਟੱਕ, ਜੜ੍ਹਾਂ ਉਤੇ ਵੱਜੇ ਵੀ ਕੰਮ ਨੂੰ ਯਾਦ ਰਹਿਣਗੇ । ਮੁੰਡਾ ਚੈਟ ਮਾਰਨ ਦੀ ਰਉ' ਵਿਚ ਆ ਗਿਆ :
"ਯਾਰ ਜੇ ਸੱਚੀ ਪੁੱਛੇ, ਤਾਂ ਦੁਖ ਦੀ ਇਸ ਗੱਲ ਦਾ ਏ ।" ਸਵਰਨ ਸਿੰਘ ਆਪਣਾ ਦਾਅ ਸਾਂਤੀ ਆ ਰਿਹਾ ਸੀ । ਹੋਰ ਤਾਂ ਹੋਰ ਜਦੋਂ ਤੂੰ ਨਾਂ, ਥਾਂ ਆਦਿ ਕੁਝ ਨਹੀਂ ਦੱਸਿਆ : ਆਪੇ ਨੂੰ ਨਕਸਲੀ ਕਾਹਤੋਂ ਜ਼ਾਹਰ ਕੀਤਾ ?"
ਅਸੀਂ ਇਸ ਨਾਂ ਨੂੰ ਪਰਚਲਤ ਹੀ ਨਹੀਂ, ਆਪਣੀਆਂ ਕੁਰਬਾਨੀਆਂ ਨਾਲ ਲੋਕਾਂ ਦੇ ਦਿਲਾਂ ਵਿਚ ਗੱਡਣਾ ਚਾਹੁੰਦੇ ਆ।"
"ਇਹਦੇ ਨਾਲ ਕੀ ਫਰਕ ਪਏਗਾ ਲੱਕ ਤਾਂ ਪਹਿਲਾਂ ਦੀ ਜਾਣਦੇ ਐ; ਨਕਸਲਵਾੜੀ ਦਾਰਜੀਲਿੰਗ ਜਿਲ੍ਹੇ ਵਿਚ ਇਕ ਛੋਟਾ ਜਿਹਾ ਰੇਲਵੇ ਸਟੇਸ਼ਨ ਹੈ ।"
ਫਰਕ ਜ਼ਮੀਨ ਅਸਮਾਨ ਦਾ ਸਰਦਾਰ ਸਾਹਿਬ : ਪਹਿਲੀ ਮਈ ਨੂੰ ਅਮਰੀਕਨ ਸਰਕਾਰ ਨੇ ਸ਼ਿਕਾਗੋ ਵਿਚ ਮਜ਼ਦੂਰਾਂ ਨੂੰ ਗੋਲੀ ਮਾਰੀ । ਮਜ਼ਦੂਰਾਂ ਦੇ ਲਹੂ ਵਿਚ ਭਿੱਜਾ ਝੰਡਾ ਹਮੇਸ਼ਾ ਲਈ ਇਨਕਲਾਬ ਦਾ ਚਿੰਨ੍ਹ ਬਣ ਗਿਆ। ਉਂ ਤਾਂ ਪਾਪੀਆਂ ਦੇ ਮਾਰਨੇ ਨੂੰ ਪਾਪ ਮਹਾਂਬਲੀ ਐ। ਜਿਥੇ ਜਿਥੇ ਇਹ ਨਾਂ ਜਾਵੇਗਾ, ਓਥੇ ਓਥੇ ਇਹ ਕਾਤਲ ਤੇ ਲੁਟੇਰੇ ਨਿਜ਼ਾਮ ਦੇ ਪਾਪ ਵੀ ਨਾਲ ਈ ਜਾਣਗੇ ਤੇ ਅੰਤ ਨਕਸਲਵਾੜੀਆਂ ਦੀ ਸਮੁਚੀ ਕਿਰਤੀ ਜਮਾਤ ਮੁਕਤੀ ਲਈ ਇਤਿਹਾਸਕ ਸਚਾਈ ਸਿੱਧ ਹੋਵੇਗੀ। ਗੁਰਜੀਤ ਸਵਰਨ ਸਿੰਘ ਨੂੰ ਸਮਝਾਣ ਲਈ ਵਿਚੋਂ ਵਧ ਜ਼ੋਰ ਲਾ ਰਿਹਾ ਸੀ ।
''ਘੁਟ ਪੀਣੀ ਏਂ ਤਾਂ ਮੰਗਵਾਵਾਂ ?" ਥਾਣੇਦਾਰ ਨੇ ਇਕ ਹੋਰ ਪਲੱਥਾ ਮਾਰਿਆ ।
"ਨਹੀਂ, ਮੈਂ ਰੋਟੀ ਵੀ ਨਹੀਂ ਖਾਣੀ ।" ਨਕਸਲੀ ਨੇ ਸਿਰ ਫੇਰ ਦਿੱਤਾ ।
"ਕਿਉਂ ? ਹੋਇਆ ਕੀ ? ਤੂੰ ਜੋ ਮਰਜੀ ਕਹਿ, ਪਰ ਰੋਟੀ ਨਾਲ ਕੀ ਗੁੱਸਾ ਗਿਲਾ " ਥਾਣੇਦਾਰ ਨੂੰ ਰਾਸ ਆਉਂਦਾ ਕੰਮ ਵਿਗੜਦਾ ਜਾਪਿਆ।
"ਫੇਰ ਤੁਸੀਂ ਰੋਟੀ ਦਾ ਮੁੱਲ ਮੰਗੇਗੀ: ਮੇਰੇ ਕੋਲੋਂ ਦੇ ਨਹੀਂ ਹੋਣਾ, ਪੈਰ ਆਪਣੀ ਚਾਦਰ
ਵਿਚ ਹੀ ਕਿਉਂ ਨਾ ਢੱਕੇ ਰਹਿਣ।" ਮੁੰਡੇ ਨੂੰ ਇਸ ਮਿੱਠੀ ਮਿਲਵਰਤਨ ਵਿਚੋਂ ਕੌੜੀ ਬੂ ਆ ਰਹੀ ਸੀ । ਉਹ ਚੰਗੀ ਤਰ੍ਹਾਂ ਜਾਣਦਾ ਸੀ, ਇਹ ਓਹੀ ਥਾਣੇਦਾਰ ਹੈ : ਜਿਸ ਸਾਡੇ ਸਾਥੀਆਂ ਨੂੰ ਪੁਰਾਣੇ ਭੱਠੇ ਵਿਚ ਗੋਲੀਆਂ ਮਾਰੀਆਂ ਸਨ। ਜਿਸ ਪਾਰਟੀ ਵਰਕਰ ਦੀ ਡਿਊਟੀ ਲੱਗੀ ਸੀ ਕਿ ਤੂੰ ਸਵਰਨ ਸਿੰਘ ਨੂੰ ਮਾਰਨਾ ਹੈ: ਉਹ ਮੀਟਿੰਗ ਵਿਚ ਆ ਕੇ ਬਹਿਸਣ ਲੱਗ ਪਿਆ ਸੀ ਕਿ ਸਾਡੇ ਐਕਸ਼ਨ ਗਲਤ ਹਨ। ਅਸਲ ਵਿਚ ਉਹ ਬੁਜਦਿਲ ਹੋ ਗਿਆ ਸੀ । ਸਕੱਤਰ ਨੇ ਉਸ ਨੂੰ ਓਦੋਂ ਹੀ ਸ਼ੰਟ ਆਊਟ ਕਰ ਦਿੱਤਾ । ਗੁਰਜੀਤ ਲਈ ਹੈਰਾਨੀ ਸੀ. ਇਹ ਹਾਲੇ ਤਕ ਮਾਰਿਆ ਕਿਉਂ ਨਹੀਂ ਗਿਆ।
ਸਵਰਨ ਸਿੰਘ ਦੇ ਮਨ ਵਿਚ ਇਕ ਗੰਢ ਹੋਰ ਪੀਡੀ ਹੋ ਗਈ ਕਿ ਇਹ ਨਕਸਲੀਆ ਲੀਡਿੰਗ ਸ਼ਖਸੀਅਤਾਂ ਵਿਚੋਂ ਹੈ । ਜੇ ਕਰ ਇਹ ਹੱਥਾਂ ਉਤੇ ਆ ਜਾਵੇ, ਮੇਰੀ ਪੰਜਾਬ ਪੁਲੀਸ ਵਿਚ ਗੁੱਡੀ ਚੜ੍ਹ ਜਾਵੇ । ਪਰ ਗੁਰਜੀਤ ਨੇ ਉਸ ਦੇ ਸਾਰੇ ਹੱਥ ਕੰਡੇ ਬੇਕਾਰ ਕਰ ਦਿੱਤੇ ਅਤੇ ਰੰਟੀ ਨਾ ਖਾਧੀ । ਥਾਣੇਦਾਰ ਨੇ ਉਸ ਨੂੰ ਸਾਰੀ ਰਾਤ ਖੜਾ ਕਰੀ ਰਖਿਆ। ਜਦੋਂ ਅੱਖ ਲਗਦੀ, ਸਿਪਾਹੀ ਸਿਰ ਵਿਚ ਡੰਡਾ ਧਰ ਦੇਂਦਾ। ਚਾਰ ਵਜੇ ਤਕ ਉਸ ਦੇ ਸਿਰ ਵਿਚ ਡੰਡੇ ਪੈਂਦੇ ਰਹੇ । ਉਹ ਡੰਡਿਆ ਦੀ ਮਾਰ ਵਿਚ ਸੰਚਦਾ : ਸਰੀਰ ਦੇ ਸਿਰੜ ਨਾਲੋਂ ਮਨ ਦਾ ਹਠੀ ਹੋਣਾ ਵਧੇਰੇ ਜ਼ਰੂਰੀ ਹੈ । ਮਨ ਦੇ ਸਿਰੜ ਕਾਰਨ ਹੀ ਗੁਰੂ ਅਰਜਨ ਦੇਵ ਜੀ ਦਾ ਕੰਮਲ ਸਰੀਰ ਤੱਤੀ ਰੇਤ ਨਾਲ ਛਾਲੇ ਛਾਲੇ ਹੋਇਆ ਹਜ਼ਾਰਾਂ ਕਸ਼ਟ ਸਹਿਣ ਕਰ ਗਿਆ । ਜਦੋਂ ਉਸ ਨੂੰ ਪੀੜਾਂ ਦੀਆਂ ਹਨੇਰੀਆਂ ਘੇਰਦੀਆਂ, ਉਹ ਆਪਣਾ ਧਿਆਨ ਹਠੀਆਂ ਤਪੀਆਂ ਨਾਲ ਜੋੜ ਲੈਂਦਾ। ਕਈ ਵੀ ਜਰੀ ਮਨੁੱਖ ਨਪੀਏ ਜਾਣ ਦੀ ਸੂਰਤ ਵਿਚ ਸਾਬਤ ਸਬੂਤ ਨਹੀਂ ਰਹਿ ਸਕਦਾ; ਜਦ ਤਕ ਉਹਦੀ ਮਾਨਸਕ ਲਗਨ ਕਿਸੇ ਵਿਸ਼ਵਾਸ ਵਿਚ ਨਾ ਬੱਝੀ ਹੋਵੇ । ਤੜਕਸਾਰ ਇਕ ਦੇਵਤੇ ਮਨੁੱਖ ਨੇ ਪਹਿਰਾ ਆ ਬਦਲਿਆ । ਉਸ ਦੂਜੇ ਸਿਪਾਹੀ ਦੇ ਮੰਜਾ ਮੱਲ ਲੈਣ ਪਿਛੋਂ ਗੁਰਜੀਤ ਨੂੰ ਫਰਸ ਉਤੇ ਆਪਣਾ ਕੂਰਾ ਸੁਟ ਦਿੱਤਾ । ਉਹ ਦੇ ਘੱਟੋ ਘੋੜੇ ਵੇਚ ਕੇ ਸੱਤਾ ਰਿਹਾ । ਆਪਣੇ ਪਹਿਰੇ ਤੋਂ ਜਾਣ ਸਮੇਂ ਉਸ ਗੁਰਜੀਤ ਨੂੰ ਪਹਿਲਾਂ ਵਾਂਗ ਹੀ ਖੜਾ ਕਰ ਦਿੱਤਾ ।
ਮੁੰਡੇ ਉਤੇ ਦਿਨੇ ਨਵੀਂ ਨਵੀਂ ਕਾਢ ਵਾਲੀ ਕੁੱਟ ਅਜ਼ਮਾਈ ਜਾਂਦੀ ਅਤੇ ਰਾਤੀ ਅਨੀਂਦਰੇ ਚਾੜ੍ਹੀ ਰੱਖਦੇ। ਭਲਾ ਪੁਰਬ ਉਸ ਨੂੰ ਦੋ ਘੰਟੇ ਚੌਂਕਾ ਲਾ ਲੈਣ ਦਿੰਦਾ । ਇਨ੍ਹਾਂ ਦੇ ਘੰਟਿਆਂ ਵਿਚ ਹੀ ਉਹ ਬਾਈ ਘੱਟਿਆਂ ਦੇ ਕਸ਼ਟ ਸਹਿਣ ਜੰਗੀ ਸਮਰਥਾ ਸ਼ਕਤੀ ਪੈਦਾ ਕਰ ਲੈਂਦਾ। ਇਹ ਸਿਲਸਲਾ ਲਗਾਤਾਰ ਸਤਾਰਾਂ ਦਿਨ ਚਲਦਾ ਰਿਹਾ। ਉਸ ਆਪਣੇ ਤੋਂ ਉਚ ਅਧਿਕਾਰੀਆਂ ਨੂੰ ਉਸ ਦੇ ਫੜਨ ਦੀ ਕੋਈ ਇਤਲਾਹ ਨਹੀਂ ਦਿੱਤੀ ਸੀ । ਉਹ ਚਾਹੁੰਦਾ ਸੀ, ਕੋਈ ਭੇਤ ਜਾਂ ਅਸਚਰਜ ਕੰਮ ਕਰ ਕੇ ਸੁਪਰੰਟੰਡੰਟ ਤੇ ਆਈ. ਜੀ. ਨੂੰ ਖੁਸ਼ ਤੇ ਨਾਲ ਹੈਰਾਨ ਵੀ ਕਰ ਦੇਵਾਂ। ਗੁਰਜੀਤ ਕਈ ਤਰ੍ਹਾਂ ਦੀਆਂ ਕੱਚੀਆਂ ਫਾਂਸੀਆਂ ਝੱਲ ਚੁਕਾ ਸੀ । ਮੰਜੇ ਚੜਿਆ ਰਿਹਾ ਸੀ । ਬਾਰਾਂ ਬਾਰਾਂ ਘੰਟੇ ਉਸ ਦੇ ਕੇਸ ਕਿੱਲੇ ਨਾਲ ਬੰਨ੍ਹੀ ਰੱਖੇ । ਬਹੁਤੀ ਕਰੜੀ ਸਜ਼ਾ ਵਿਚ ਉਹ ਬੇਹੋਸ਼ ਵੀ ਹੋ ਜਾਂਦਾ । ਪਰ ਉਸ ਦੇ ਮਨ ਦਾ ਡੱਲਣਾ ਹਮੇਸ਼ਾ ਲਈ ਜਾਂਦਾ ਰਿਹਾ । ਅਖੀਰ ਸਵਰਨ ਸਿੰਘ ਨੇ ਉਹਦੇ ਸਿਰੜ ਅੱਗੇ ਹਥਿਆਰ ਸੁੱਟ ਕੇ ਆਈ. ਜੀ. ਸ਼ਰਮੇ ਨੂੰ ਟੈਲੀਫੋਨ ਚੁਕ ਲਿਆ ।
" ਹੈਲੋ!......ਹੈਲੋ,ਹੈਲੋ।ਆਈ. ਜੀ. ਸ਼ਰਮਾ ਸਾਹਿਬ ਬੋਲ ਰਹੇ ਐਂ ?"...... "ਜਨਾਬ, ਮੈਂ ਸਵਰਨ ਸਿੰਘ ਐਸ. ਐਚ. ਓ. ਸਦਰ ਬੋਲ ਰਿਹਾ ਹਾਂ ।"... "ਜਨਾਬ ਇਕ ਨਕਸਲੀਆ ਫੜਿਆ ਏ, ਪਰ ਉਹ ਮੰਨਦਾ ਦੀ ਕੁਝ ਨਹੀਂ । ਆਪਣਾ ਨਾਂ ਤਕ ਨਹੀਂ ਦਸਦਾ।
ਹੈਲੋ ?".....ਪਰ ਜਨਾਬ ਬੰਦਾ ਬਹੁਤ ਕੰਮ ਦਾ ਹੈ । ਤੁਹਾਡੀ ਸਲਾਹ ਚਾਹੀਦੀ ਹੈ, ਕੀ ਕੀਤਾ ਜਾਵੇ ?"......" ਉਸ ਨੂੰ ਗੁਰੂ ਦੇ ਸੈਂਟਰ ਭੇਜ ਦੇਈਏ?"...... " ਬਹੁਤ ਅੱਛਾ ਜਨਾਬ !"......" ਹੋਰ ਕੀ ਹੁਕਮ ਆ?"...... "ਬੇਟੀ ਕੀ ਸ਼ਾਦੀ ਹੈ?"......" ਦੋ ਕਆਂਟਲ ਦੁੱਧ ਦੀ ? ਹਜ਼ੂਰ ਨੇ ਕੀ ਗੱਲ ਆਖੀ, ਦੇਸੀ ਘਿਉ ਦਾ ਟੀਨ ਵੀ ਆਵੇਗਾ ।" ਸਵਰਨ ਸਿੰਘ ਇਕਦਮ ਤਿੜ ਗਿਆ "ਬਫਿਕਰ ਰਹੋ ਜਨਾਬ !"
ਸਾਹਬ ਨੇ ਆਪਣੀ ਵਲੋਂ ਫੋਨ ਬੰਦ ਕਰ ਦਿੱਤਾ ।
"ਸਾਲਾ ਝੋਟਾ ! ਬਾਹਮਣ ਕੁੱਤਾ !" ਸਵਰਨ ਸਿੰਘ ਲੰਮੀ ਸਾਰੀ ਗਾਲ੍ਹ ਕਢ ਕੇ ਫੋਨ ਤੋਂ ਉਠ ਖਲੋਤਾ । ਉਹਦੇ ਪਹਿਲੇ ਦੇ ਸਟਾਰਾਂ ਉਤੇ ਗਰਦ ਜੰਮੀ ਪਈ ਸੀ ।
22
ਜੁਆਨੀ ਕਮਲੀ ਤੇ ਰਾਜ ਐ ਚੂਚਕੇ ਦਾ
ਲੱਖਾ ਸਿੰਘ ਦਾ ਮੁੰਡਾ ਕੁਲਬੀਰ ਸਿੰਘ ਅੱਜ ਕਲ੍ਹ ਬਲਾਕ ਸੰਮਤੀ ਦਾ ਮੈਂਬਰ ਬਣ ਗਿਆ ਸੀ । ਡਾਂਗ ਅਤੇ ਸ਼ਰਾਬ ਦੇ ਜ਼ੋਰ ਉਸ ਵੋਟਾਂ ਇਕੱਠੀਆਂ ਕੀਤੀਆਂ ਸਨ । ਅੜੇ ਥੁੜੇ ਥਾਂ ਉਸ ਰੁਪਈਏ ਵੀ ਵਾਹ ਦਿੱਤੇ । ਆਪਣੇ ਬਾਪ ਕੱਲੋਂ ਉਸ ਪਹਿਲੀ ਉਮਰ ਵਿਚ ਹੀ ਸਰਦਾਰੀ ਕਾਇਮ ਰੱਖਣ ਵਾਲੇ ਗੁਰਮੰਤਰ ਲੈ ਲਏ ਸਨ । ਜਿਸ ਤਰ੍ਹਾਂ ਦਾ ਬੰਦਾ ਹੁੰਦਾ, ਉਸ ਨੂੰ ਉਸ ਤਰ੍ਹਾਂ ਦੇ ਦ ਅਵਾਂ ਨਾਲ ਫਾਹ ਲੈਂਦਾ । ਦਬਕਾੜੇ, ਲਾਲਚ ਅਤੇ ਬਾਈ ਬਾਈ ਕਰਦੀ ਮਿੱਠਤ ਨਾਲ ਉਹ ਆਪਣੇ ਪਿਤਾ ਨਾਲੋਂ' ਵੀ ਦੋ ਰੱਤੀਆਂ ਵਧ ਗਿਆ ਸੀ । ਲੱਖਾ ਸਿੰਘ ਖੁਸ਼ ਸੀ, ਮੁੰਡਾ ਪੈੜ ਵਿਚ ਪੈੜ ਰੱਖਣ ਵਾਲਾ ਵਾਰਸ ਉਠਿਆ ਹੈ । ਜੋ ਕਰ ਉਹ ਛੋਟਾ ਮੋਟਾ ਇਖਲਾਕੀ ਮਰੂਦ ਵੀ ਕਰ ਲੈਂਦਾ, ਲੱਖਾ ਸਿੰਘ ਮੱਥੇ ਵੱਟ ਨਾ ਪਾਉਂਦਾ । ਮੁੰਡਾ ਪੜ੍ਹ ਕੇ ਹੜ੍ਹ ਗਿਆ ਸੀ । ਉਹ ਜਾਣ ਗਿਆ ਸੀ, ਭਾਗ ਫੇਰ ਤੇ ਗਾਲ੍ਹ ਦੁਪੜ ਦਿੱਤੇ ਬਿਨਾਂ ਪਿੰਡ ਤੇ ਇਲਾਕੇ ਵਿਚ ਗੱਲ ਨਹੀਂ ਬਣਾਈ ਜਾ ਸਕਦੀ । ਥਾਣੇ ਤੋਂ ਲੈ ਕੇ ਜ਼ਿਲੇ ਤਕ ਪੋਲੀਸ ਅਫ਼ਸਰ ਉਨ੍ਹਾਂ ਹਰ ਤਰ੍ਹਾਂ ਕਾਣੇ ਕੀਤੇ ਹੋਏ ਸਨ । ਸਰਕਾਰੇ ਦਰਬਾਰੇ ਬੱਧੀ ਛੁਟਦੀ ਵੇਖ ਕੇ ਕਈ ਚੁਸਤ ਬੰਦਿਆਂ ਕੁਲਬੀਰ ਨੂੰ ਖੁਸ਼ਾਮਦ ਦੇ ਉਡਨ ਖਟੱਲੇ ਚਾੜ੍ਹ ਲਿਆ । ਉਹ ਉਸ ਦੀ ਯਾਰੀ ਦੀ ਆੜ ਵਿਚ ਸਮਗਲ ਹੋਈ ਅਫੀਮ, ਸ਼ਰਾਬ ਅਤੇ ਪੋਸਤ ਨਾਲ ਡੂਢੇ ਦੂਣੇ ਕਰਨ ਲਗ ਪਏ । ਹੌਲੀ ਹੌਲੀ ਉਨ੍ਹਾਂ ਕੁਲਬੀਰ ਦੀ ਨਾਲ ਹਿੱਸੀ ਪੱਤੀ ਰੱਖਣੀ ਸ਼ੁਰੂ ਕਰ ਦਿੱਤੀ । ਮੁੰਡਾ ਸ਼ਰਾਬ ਦਾ ਤਾਂ ਆਦੀ ਹੋ ਹੀ ਚੁਕਾ ਸੀ: ਸ਼ਰਮਾਤਾ ਉਸ ਨੂੰ ਜਨਾਨੀਆਂ ਦੀ ਫਿਟਕ ਵੀ ਪਾ ਦਿੱਤੀ । ਉਹ ਜਿਧਰੋਂ ਵੀ ਲੰਘਦਾ, ਸਾਊ ਧੀਆਂ ਭੈਣਾਂ ਤਖ਼ਤਿਆਂ ਦੀ ਓਟ ਵਿਚ ਹੋ ਜਾਂਦੀ ਆਂ। ਐਬਾਂ ਅਤੇ ਮਰੂਦਾਂ ਪੱਖੋਂ ਕੁਲਵੀਰ ਪਿੰਡ ਅਤੇ ਇਲਾਕੇ ਵਿਚ ਗੁਲਛਾੜ ਗਿਆ ਸੀ।
ਇਕ ਵਾਰ ਬੇਲਦਾਰ ਨੇ ਕੁਲਬੀਰ ਦੇ ਸੀਰੀਆਂ ਦਾ ਸੂਏ ਵਿਚ ਲੱਗਾ ਟਿਯੂਬਵੈੱਲ ਚੜ ਲਿਆ । ਛੇ ਇੰਚ ਮੋਟੀ ਧਾਰ ਬੰਨੇ ਨੂੰ ਝੋਲਾਂ ਦੇ ਰਹੀ ਸੀ । ਬੇਲਦਾਰ ਨੇ ਪਾਣੀ ਦਾ ਨਜਾਇਜ਼ ਨਕਾਸ ਵੇਖ ਕੇ ਸਾਈਕਲ ਰੋਕ ਲਿਆ। ਉਹ ਦਸ ਵੀਹ ਬਣਾਇਆ ਚਾਹੁੰਦਾ ਸੀ । ਜਦ ਉਸ ਨੂੰ ਪਤਾ ਲੱਗਾ ਟਿਯੂਬਵੈੱਲ ਕੁਲਬੀਰ ਦਾ ਏ; ਉਹ ਕੰਨ ਲਪੇਟ ਕੇ ਤਰ ਗਿਆ । ਪਿੰਡ ਦਾ ਹੋਣ ਕਾਰਨ ਉਸ ਨੂੰ ਕੁਲਬੀਰ ਦੇ ਹੱਥ ਲੱਗ ਚੁਕੇ ਸਨ । ਕੁਲਬੀਰ ਤੇ ਉਸ ਦੇ ਢਾਣੇ ਨੇ ਉਸ ਦੀ ਜਨਾਨੀ ਨੂੰ ਮਿੰਨਤਾਂ ਕਰਨ ਨੇ ਬਾਵਜੂਦ ਸਾਰੀ ਰਾਤ ਨਹੀਂ ਛੱਡਿਆ ਸੀ । ਵਿਚਾਰੀ ਹੈੱਲਥ ਸੈਂਟਰ
ਜਾ ਕੇ ਮਰਨੇਂ ਮਸੀਂ ਬਚੀ ਸੀ । ਓਦੋਂ ਬੇਲਦਾਰ ਸਬਰ ਦੀ ਕੌੜੀ ਘੁਟ ਭਰ ਗਿਆ । ਪਰ ਹੁਣ ਉਸ ਨੂੰ ਬਦਲੇ ਦੀ ਖੁੰਦਕ ਜਾਗ ਪਈ । ਉਸ ਕੁਲਬੀਰ ਦਾ ਨਾਂ ਲਏ ਬਿਨਾਂ ਪਾਣੀ ਦੀ ਚੋਰੀ ਐਸ.ਡੀ.ਓ ਨੂੰ ਜਾ ਦੱਸੀ । ਐਸ. ਡੀ. ਓ. ਹਉਂਕਦੇ ਮੋਟਰ ਸਾਈਕਲ ਨਾਲ ਮੌਕੇ ਉਤੇ ਆ ਪੁੱਜਾ । ਉਸ ਮੌਕੇ ਉਤੇ ਬੈਠੇ ਬੰਦੇ ਤੋਂ ਅਫ਼ਸਰੀ ਰੋਹਬ ਵਿਚ ਪੁੱਛਿਆ ।
ਇਹ ਟਿਯੂਥਵੈੱਲ ਕੀਹਦਾ ਏ ਓਏ ?'' "
ਬੰਦਾ ਸੁਣ ਕੇ ਮੁਸਕਾ ਪਿਆ ਅਤੇ ਕੈਨੀ ਚੁਕ ਕੇ ਇੰਜਨ ਵਿਚ ਹੋਰ ਤੇਲ ਪਾਉਣ ਲੱਗ ਪਿਆ । ਉਹ ਜਾਣ ਕੇ ਘੋਗਲਕੰਨਾ ਹੋ ਗਿਆ ।
"ਤੈਨੂੰ ਸੁਣਿਆ ਨਹੀਂ, ਮੈਂ ਕੀ ਆਖਿਆ ਏ ?" ਅਫ਼ਸਰ ਥੋੜਾ ਤਾਅ ਖਾ ਗਿਆ ।
"ਸਰਦਾਰ ਜੀ ਔਖੇ ਕਿਉਂ ਹੁੰਦੇ ਓ। ਟਿਯੂਥਵੈੱਲ ਸਰਦਾਰਾਂ ਦਾ ਏ. ਐਮ. ਇਲ ਕਾ ਸਮਝੇ ਨਹੀਂ, ਕੁਲਬੀਰ ਕਾ ।" ਸੀਰੀ ਬੰਦੇ ਨੇ ਤੇਲ ਵਾਲੀ ਕੌਨੀ ਖ਼ਾਲੀ ਕਰ ਦਿਤੀ ਅਤੇ ਮਿੰਨ੍ਹੀ ਝਾਕਣੀ ਨਾਲ ਐਸ. ਡੀ. ਓ ਨੂੰ ਤਾੜਨ ਲੱਗ ਪਿਆ।
ਅਫ਼ਸਰ ਦਾ ਤੇਜ ਦੌੜਦਾ ਰੋਹਬ ਇਕਦਮ ਬਰੇਕਾ ਖਾ ਗਿਆ । ਉਸ ਨੂੰ ਬੇਲਦਾਰ ਦੀ ਜਨਾਨੀ ਨਾਲ ਹੋਈ ਵਾਰਦਾਤ ਦਾ ਪਤਾ ਸੀ । ਬੇਲਦਾਰ ਨੇ ਉਸ ਦੇ ਜ਼ੋਰ ਦੇਣ ਤੇ ਵੀ ਕੇਸ ਨਹੀਂ ਕੀਤਾ ਸੀ । ਹੁਣ ਨਹਿਰ ਦੇ ਪਾਣੀ ਦੀ ਚੋਰੀ ਸਿੱਧੀ ਬੇਕਾਨੂੰਨੀ ਤੇ ਧੱਕਾ ਸੀ ।
"ਇੰਜਣ ਫੋਰਨ ਬੰਦ ਕਰੋ ? ਵਰਨਾ ਹੁਣੇ ਪੋਲੀਸ ਮੰਗਵਾਉਂਦਾ ਆ ?" ਐਸ. ਡੀ. ਓ. ਸਮਝਦਾ ਸੀ, ਸਰਕਾਰ ਨੇ ਸਾਨੂੰ ਪਾਣੀ ਦੇ ਕੰਟਰੋਲ ਵਾਸਤੇ ਲਾਇਆ ਏ: ਜੇ ਇਉਂ ਆਪਾ-ਧਾਪੀ ਤੇ ਸੀਨਾ ਜ਼ੋਰੀ ਹੁੰਦੀ ਰਹੀ : ਟੇਲ ਵਾਲੇ ਕਿਸਾਨ ਤਾਂ ਅੱਬਰ ਹੀ ਆਬੀਆਨਾ ਭਰਨਗੇ ।
"ਸਰਦਾਰਾ, ਇੰਜਣ ਬੰਦ ਕਰ ਕੇ ਮੇਰੇ ਕੋਲੋਂ ਜੁੱਤੀਆਂ ਨਹੀਂ ਖਾਧੀਆਂ ਜਾਣੀਆਂ ਤੇ ਪੁਲਸ ਤਾਂ ਤੁਹਾਡੀ ਨਿੱਤ ਦੀ ਆਈ ਰਹਿੰਦੀ ਐ ।" ਡਰ ਵਾਲੀ ਗੱਲ ਸੀਰੀ ਦੇ ਨੇੜੇ ਤੇੜੇ ਵੀ ਨਹੀਂ ਆਈ ਸੀ । “ਪੀਣੀ ਐ ਤਾਂ ਗੱਲ ਕਰੋ, ਟਿਊਬ ਭਰੀ ਪਈ ਐ: ਨਹੀਂ ਕੋਠੀ ਭੇਜ ਦਿੰਦੇ ਆਂ ।"
ਐਸ. ਡੀ. ਓ. ਨੂੰ ਲੋਹੜੇ ਦਾ ਗੁੱਸਾ ਚੜ੍ਹ ਆਇਆ। ਉਸ ਥਾਣੇ ਜਾਣ ਨਾਲ ਆਪਣੇ ਐਕਸੀਅਨ ਨਾਲ ਸਲਾਹ ਕਰਨੀ ਵਧੇਰੇ ਜ਼ਰੂਰੀ ਸਮਝੀ । ਫੋਨ ਤੇ ਐਕਸੀਅਨ ਨੇ ਐਸ. ਡੀ. ਉ. ਨੂੰ ਸਮਝਾਇਆ : ''ਭਲਿਆ ਐਮ. ਏਲ. ਏ. ਦੀ ਅਪਰੋਚ ਮਨਿਸਟਰੀ ਤਕ ਜ਼ਰੂਰ ਹੋਵੇਗੀ । ਲੈਣੀਆਂ ਦੀਆਂ ਦੇਣੀਆਂ ਪੈ ਜਾਣਗੀਆਂ। ਖਸਮਾਂ ਨੂੰ ਖਾਵੇ ਲੋਕਾਂ ਦਾ ਪਾਣੀ, ਕਿਸੇ ਵਧ ਲਾ ਲਿਆ ਤਾਂ ਕੀ, ਘਟ ਲਾ ਲਿਆ ਤਾਂ ਕੀ।" ਐਕਸੀਅਨ ਨੇ ਟੈਲੀਫੋਨ ਕੰਨ ਮੁੱਢ ਮਾਰ ਛੱਡਿਆ । ਸਾਹਮਣੇ ਹੁੰਦੀ ਧੱਕੇਸ਼ਾਹੀ, ਅਫ਼ਸਰ ਦਾ ਬੇਕਾਨੂੰਨੀ ਵਲੋਂ ਅੱਖਾਂ ਮੀਟਣਾਂ ਤੇ ਆਪਣੀ ਹੋਈ ਹੱਤਕ ਨਾਲ ਐਸ. ਡੀ. ਓ. ਅੰਦਰੋ ਅੰਦਰ ਵੱਟ ਖਾ ਕੇ ਰਹਿ ਗਿਆ। ਜੇ ਇਉਂ ਹੁੰਦੀ ਰਹੀ, ਲੋਕਾਂ ਨੂੰ ਨਿਆ ਕਦੋਂ ਮਿਲਿਆ ? ਲੋਕਾਂ ਆਜ਼ਾਦੀ ਦਾ ਮੁੱਲ ਤਾਰਿਆ ਸੀ ਕਿ ਬਰਬਾਦੀ ਦਾ ? ਐਸ. ਡੀ. ਓ. ਸੋਚਾਂ ਵਿਚ ਨਿਘਰਦਾ ਈ ਜਾ ਰਿਹਾ ਸੀ ।
ਉਸ ਰਾਤ ਕੁਲਬੀਰ ਦੇ ਬੰਦਿਆਂ ਸ਼ਰਾਬ ਪੀ ਕੇ ਅਰਦਲੀ ਦੇ ਪੌਲੀਆਂ ਪੋਲੀਆਂ ਪੰਜ ਸਤ ਝਾੜ ਦਿਤੀਆਂ (ਤਾਂ ਜੋ ਅਗਾਂਹ ਨੂੰ ਲੀਹ ਵਿਚ ਹੋ ਕੇ ਚਲੇ । ਅਰਦਲੀ ਨੇ ਅਗਲੇ ਦਿਨ ਐਸ. ਡੀ. ਓ. ਕੱਲ ਰੋਣਾ ਪਿੱਟਣਾ ਆ ਕੀਤਾ । ਐਸ. ਡੀ. ਓ. ਹੋਰ ਔਖਾ ਹੋ ਗਿਆ । ਦਾਅਵਾ ਅਰਦਲੀ ਨੇ ਕਰਨਾ ਕੋਈ ਨਹੀਂ ਸੀ । ਅਰਦਲੀ ਦੇ ਸੱਟ ਖ਼ਾਸ ਨਹੀਂ ਸੀ । ਜੇ ਹੁੰਦੀ ਵੀ, ਹੈੱਲਥ ਸੈਂਟਰ ਦਾ ਵੱਢੀਖੋਰ ਡਾਕਟਰ ਕੁਲਬੀਰ ਦਾ ਲੰਗਟੀਆ ਸੀ । ਸਾਰੇ ਪਾਸਿਓ ਸੱਚ ਕੇ ਐਸ. ਡੀ. ਓ. ਨੇ ਸਰਦਾਰ ਲੱਖਾ ਸਿੰਘ ਨੂੰ ਕੋਠੀ ਬੁਲਾ ਭੇਜਿਆ, ਤਾਕਿ ਮੁੰਡੇ ਦੀਆਂ ਸਾਰੀਆਂ ਕਰਤੂਤਾਂ ਲੋਕਾਂ
ਵਲੋਂ ਚੁਣੇ ਐਮ. ਐਲ.ਏ. ਕੋਲ ਰਖ ਕੇ ਰੋਸ ਕਰ ਸਕੇ । ਪਰ ਲੱਖਾ ਸਿੰਘ ਕਾਲਾ ਕਾਂ ਸੀ: ਉਸ ਜਾਣ ਕੇ ਗੱਲ ਲੰਮੀ ਪਾ ਦਿਤੀ । ਉਸ ਨੂੰ ਅਸੈਂਬਲੀ ਦਾ ਤਜਰਬਾ ਸੀ; ਜਿਸ ਵੀ ਭਖਦੇ ਮਸਲੇ ਨੂੰ ਕਮੇਟੀਆਂ ਦੇ ਹਵਾਲੇ ਕਰ ਦਿਤਾ ਜਾਂਦਾ: ਸਮਝੋ ਨੇਂ ਦੇ ਗਿਆਰਾਂ ਹੋ ਗਿਆ : ਲੰਮੀ ਪਈ ਗੱਲ ਦਾ ਰਸ ਅੱਸੀ ਫੀ ਸਦੀ ਅਸਲਾ ਮੁਕ ਜਾਂਦਾ । ਅਫ਼ਸਰ, ਐਮ. ਐਲ. ਏ. ਤੇ ਇਲਾਕੇ ਦੇ ਚੱਜ ਆਚਾਰ ਦੇਖ ਕੇ ਐਸ. ਡੀ..ਓ. ਦੇ ਜੀ ਵਿਚ ਆਈ, ਬਦਲੀ ਕਰਵਾ ਲਵਾਂ । ਪਰ ਪੜ੍ਹਦੇ ਦੋ ਬੱਚਿਆਂ ਦਾ ਸਾਲ ਮਾਰੀਦਾ ਸੀ ਤੇ ਘਰ ਵਾਲੀ ਦੇ ਪੇਕੇ ਪੰਜ ਸੱਤ ਮੀਲ ਉਤੇ ਸਨ : ਉਹ ਦੂਜੇ ਚੌਥੇ ਪਹੁੰਚੇ ਹੀ ਰਹਿੰਦੇ ਸਨ । ਉਹ ਮਨ ਵਿਚਵਿਹੁ ਘੋਲ ਕੇ ਰਹਿ ਗਿਆ।
ਲੱਖਾ ਸਿੰਘ ਕੁਲਬੀਰ ਨੂੰ ਹੁਣ ਇਸ ਲਈ ਨਹੀਂ ਵਰਜਦਾ ਸੀ ਕਿ ਉਹ ਉਸ ਨਾਲ ਕੱਦ ਕੱਢ ਖਲੱਤਾ ਸੀ ਤੇ ਘਰੋਂ ਕੁਝ ਨਹੀਂ ਗਵਾਉਂਦਾ ਸੀ । ਸਗੋਂ ਉਸ ਅਫੀਮ ਤੇ ਪੋਸਤ ਦੀ ਥੱਕ ਸਮੱਗਲਿੰਗ ਨਾਲ ਘਰ ਦੇ ਵਾਰੇ ਨਿਆਰੇ ਕਰ ਦਿਤੇ ਸਨ । ਕੁਲਬੀਰ ਨੇ ਪੁਰਾਣੀ ਕਾਰ ਵੇਚ ਦਿੱਤੀ ਸੀ ਤੇ ਨਵੀਂ ਘੁਗੀ ਰੰਗੀ ਲੈ ਲਈ ਸੀ ਲੱਖਾ ਸਿੰਘ ਜਦੋਂ ਦਾ ਦਲ-ਬਦਲ ਹੋਇਆ ਸੀ: ਭਾਵ ਅਸੈਂਬਲੀ ਵਿਚ ਕਾਂਗਰਸੀ ਬੱਚਾਂ ਤੋਂ ਉਠ ਕੇ ਮੁੜ ਬਣੀ ਅਕਾਲੀ ਵਜ਼ਾਰਤ ਨਾਲ ਰਲਿਆ ਸੀ, ਕੁਲਬੀਰ ਲਈ ਚਾਰੇ ਕੂਟਾ ਮੋਕਲੀਆਂ ਹੋ ਗਈਆਂ ਸਨ । ਸਿਰ ਤੇ ਨਹੀਂ ਕੁੰਡਾ, ਹਾਥੀ ਫਿਰੇ ਲੁੰਡਾ। ਉਸ ਬੇਕਾਨੂੰਨੀਆਂ ਪਰਮਸਤੀਆਂ ਦੀ ਹੱਦ ਮੁਕਾ ਦਿੱਤੀ । ਵਾਰਸ ਦੀ ਤਕ ਵਾਂਗ : ਜੁਆਨੀ ਕਮਲੀ ਤੇ ਰਾਜ ਅੰ ਚੂਚਕੇ ਦਾ ਆਵੇ ਕਿਸੇ ਦੀ ਕੀ ਪਰਵਾਹ ਮੈਨੂੰ; ਉਹਦੇ ਮਾਰੇ ਕੁੱਟੇ ਦੀ ਦਾਦ ਫ਼ਰਿਆਦ ਹੀ ਕੋਈ ਨਹੀਂ ਸੁਣਦਾ ਸੀ।
ਸਿਆਲ ਦੀ ਰੁੱਤ ਵਿਚ ਐਸ. ਡੀ. ਓ. ਨਹਿਰ ਦਾ ਪੰਜਾ ਕੁਲਬੀਰ ਨਾਲ ਮੁੜ ਅੜ ਗਿਆ। ਕੁਲਬੀਰ ਦੇ ਇਕ ਕੌਲੀ-ਚੱਟ, ਸੇਵੇ ਨੇ ਉਸ ਨੂੰ ਆ ਵੰਗਾਰਿਆ।
'ਸਰਦਾਰਾ ! ਤੇਰੇ ਰੱਖਣ ਦਾ ਆਂ, ਮੈਂ ਤਾਂ ਪੱਟਿਆ ਈ ਜਾਊਂਗਾ ਅਮਾਨ ਨਾਲ ?" ਉਹ ਰੋਣ ਹਾਕਾ ਹੋਇਆ ਖੁਰੀ ਜਾ ਰਿਹਾ ਸੀ ।
"ਬੁਕਣ ਕਿਉਂ ਡਿਹਾ ਏਂ, ਗੱਲ ਤਾਂ ਦੱਸ ?" ਕੁਲਬੀਰ ਆਪਣੇ ਢਾਣੀਦਾਰ ਨੂੰ ਥੋੜੇ ਕੀਤਿਆਂ ਬੁੜੀਆਂ ਨਹੀਂ ਰਹਿਣ ਦੇਂਦਾ ਸੀ । ਢਾਣੀਦਾਰ ਉਹਦੇ ਪਰ ਸਨ, ਜਿਨ੍ਹਾਂ ਨਾਲ ਇਲਾਕੇ ਵਿਚ ਉੱਡਿਆ ਫਿਰਦਾ ਸੀ ।
"ਯੂਰੀਆ ਖਾਦ ਬੱਲੀਆਂ ਤੇ ਆਈ ਕਣਕ ਵਿਚ ਖੰਡਾਅ ਬੈਠਾ ਹਾਂ । ਹੁਣ ਪਤਾ ਲੱਗਾ ਏ, ਰਾਤੀ ਨਹਿਰ ਮਰ ਜਾਣੀ ਏਂ । ਪੁਲ ਬਣ ਰਿਹਾ ਏ ਕਿਤੇ, ਬੰਦੀ ਸ਼ਾਇਦ ਮਹੀਨੇ ਦੀ ਹੀ ਲਗ ਜਾਵੇ । ਕਣਕ ਓਦੋਂ ਤੱਕ ਵਸ ਹੋ ਜਾਵੇਗੀ । ਮੇਰੇ ਕੋਲੋਂ ਤਾਂ ਬੈਂਕ ਵਾਲਿਆਂ ਦਾ ਕਰਜ਼ਾ ਵੀ ਨਹੀਂ ਮੁੜਨਾ ।" ਸੇਵਾ ਇਕ ਤਰ੍ਹਾਂ ਪਾਗਲ ਹੋਈ ਜਾ ਰਿਹਾ ਸੀ ।
"ਫੇਰ ਕੀਤਾ ਕੀ ਜਾਵੇ ?"" ਕੁਲਬੀਰ ਨੇ ਮੱਥੇ ਉਤੇ ਤਿਉੜੀਆਂ ਚਾੜ੍ਹਦਿਆਂ ਸੱਚਿਆ । "ਤੈਨੂੰ ਕਿਸੇ ਦਾ ਬੋਰ ਮੰਗ ਦੇਵਾਂ ?"
"ਡੁੱਬੀ ਤਾਂ ਚਾਹੀਏ ਜੋ ਸਾਹ ਨਾ ਆਇਆ। ਜੇ ਉੱਚੇ ਪਾਸੇ ਨੂੰ ਪਾਣੀ ਜਾਂਦਾ ਹੁੰਦਾ, ਤੈਨੂੰ ਬਿੱਡੀ ਜ਼ਰੂਰੀ ਪਾਉਣੀ ਸੀ ।"
"ਹੁਣ ਹੋ ਕੀ ਸਕਦਾ ਏ ?" ਕੁਲਬੀਰ ਸੇਵੇ ਕੋਲੋਂ ਹੀ ਰਾਹ ਭਾਲਦਾ ਸੀ।
"ਸੂਆ ਕੱਟੋ ਬਿਨਾਂ ਮੈਂ ਨਹੀਂ ਬਚਦਾ । ਤੂੰ ਖੁਭੀ ਕੱਢ ਸਕਦਾ ਏਂ । ਸਰਦਾਰਾ ਤੇਰਾ ਸਾਰੀ ਉਮਰ ਜਸ ਗਾਉਂਗਾ ਅਮਾਨ ਨਾਲ ।" ਕੌਲੀ ਚੱਟ ਜਾਇਜ਼ ਨਜਾਇਜ਼ ਉਹਦੀ ਪਿੱਠ ਤੋਂ ਰਿਹਾ ਸੀ। ਆਪਣੀ ਰਿਸ਼ਤੇਦਾਰੀ ਵਿਚੋਂ ਬਲਾਕ ਸੰਮਤੀ ਦੀ ਇਲੰਕਸ਼ਨ ਵਿਚ ਕਿੱਲ ਵਰਗੀ ਪੱਕੀ ਵੋਟ ਉਸ
ਨੂੰ ਮੁਫਤ ਲਿਆ ਕਿ ਦਿੱਤੀ ਸੀ । ਹੁਣ ਉਹ ਮੁਆਵਜ਼ਾ ਲੈਣਾ ਆਪਣਾ ਹੱਕ ਸਮਝਦਾ ਸੀ । ਜਦੋਂ ਸੋਕਾ ਪੈਂਦਾ ਸੀ, ਕੁਲਬੀਰ ਛੇ ਇੰਚ ਬੋਰ ਦੀ ਨਾਲ ਸੂਏ ਵਿਚ ਸੁਟ ਕੇ ਆਪਣੀ ਹੌਲੀ ਸਿੰਜ ਲੈਂਦਾ ਸੀ ।
"ਤੈਨੂੰ ਪਤਾ ਏ ਸੇਵਿਆ, ਐਸ. ਡੀ. ਓ. ਭੈਣ ਦਾ ਫੇਰਾ ਏ । ਉਸ ਕੱਟ ਸਿੱਧੇ ਹੱਥੀਂ ਮੰਨਣਾ ਨਹੀਂ ।" ਉਹ ਦੁਬਧਾ ਵਿਚ ਪੈ ਗਿਆ । "ਕੱਟ ਰਾਤ ਨੂੰ ਕਰ ਲਿਓ, ਦਿਨੇ ਤਾਂ ਬਹੁਤੀ ਲਾਅਲਾ ਲਾਅਲਾ ਹੋਵੇਗੀ ।"
"ਰਾਤੀ ਨਹਿਰ ਨੇ ਬਹਿ ਜਾਣਾ ਏਂ' ਤੇ ਮੇਰੇ ਵਾਲੇ ਧਾਂਦੜੇ ਬੀਜੇ ਜਾਣੇ ਐ।" ਸੇਵਾ ਹੁਣੇ ਕੱਟ ਕਰਿਆ ਚਾਹੁੰਦਾ ਸੀ । "ਤੂੰ ਭਰਾ ਕੁ ਹੂੰਅ ਆਖ, ਬਾਕੀ ਲੱਲ ਪੱਤੇ ਨੂੰ ਮੈਂ ਕੀ ਜਾਣਦਾ ਹਾਂ ।" ਮੁੰਡੇ ਨੂੰ ਸੱਚੀਂ ਪਿਆ ਵੇਖ ਕੌਲੀ ਚੱਟ ਨੇ ਹੋਰ ਬੱਤੀ ਸੀਖੀ: 'ਸਰਦਾਰਾ, ਸਾਨੂੰ ਕਿਸੇ ਖੂਹ ਨੂੰ ਸਿਧਾ ਕਰ ਕੇ ਵੇਖ, ਤੇਰੇ ਵਾਂਗ ਜੇ-ਜੱਕਾ ਨਹੀਂ ਕਰਦੇ ! ਤੇਰੇ ਪਿੱਛੋਂ ਰਾਤ ਨੂੰ ਦਿਨ ਤੇ ਦਿਨ ਨੂੰ ਰਾਤ ਆਖਿਆ ਏ । ਤੇਰੀ ਮਰਜ਼ੀ ਐ, ਅਸੀਂ ਕਿੱਲਾ ਖੰਡ ਹੋਰ ਫੂਕ ਦਿਆਗੇ, ਪਰ ਨਾਲ ਅਮਾਨ ਦੇ ਤੈਨੂੰ ਸੂਰਮਾ ਸਰਦਾਰ ਕਿਸੇ ਨਹੀਂ ਆਖਣਾ ।"
ਕੁਲਬੀਰ ਗੁੱਝੀਆਂ ਆਰਾਂ ਦੀ ਚੱਕੂ ਮੰਨ ਗਿਆ।
"ਜਾਹ ਕਰ ਲੈ; ਮੈਂ ਆਪੇ ਸਮਝ ਲਾਂਗਾ ।" ਕੁਲਬੀਰ ਨੇ ਆਪਣੇ ਰਾਜ ਦੀ ਹੈਂਕੜ ਵਿਚ ਗਿੱਬ ਕੇ ਹਾਮੀ ਭਰ ਦਿੱਤੀ । ਉਸ ਜਾਣ ਲਿਆ ਸੀ, ਗੱਲ ਵਧ ਕੇ ਥਾਣੇ ਅਥਵਾ ਐਕਸੀਅਨ ਤੱਕ ਹੀ ਜਾਵੇਗੀ ।
ਸੇਵਾ ਬੜਾ ਖੋਚਰੀ ਸੀ । ਉਸ ਸੀਰੀ ਅਤੇ ਮੁੰਡੇ ਨੂੰ ਸੂਆ ਵਢਣ ਲਾ ਦਿੱਤਾ ਅਤੇ ਆਪ ਛੁੱਟੀ ਆਏ ਫ਼ੌਜੀ ਮੁੰਡੇ ਦੀ ਲਿਆਂਦੀ ਬੱਤਲ ਚੁਕ ਕੇ ਕੁਲਬੀਰੋ ਕੋਲ ਆ ਬੈਠਾ ।
"ਨਾਲ ਅਮਾਨ ਦੇ ਤੇਰੇ ਪੀਣ ਵਾਲੀ ਐ।" ਨਸਵਾਰੀ ਭਾਹ ਮਾਰਦੀ ਬੋਤਲ ਉਸ ਗੋੜਾ ਦੇ ਕੇ ਹਲਾਈ ।" ਦਾ ਦਾਣੇ ਬੋਤਲ ਅੰਦਰ ਭੰਗੜਾ ਪਾ ਰਹੇ ਸਨ ।
"ਚੌਰਾ ਹੁਣ ਤਾਈਂ ਲੁਕਾ ਕਿੱਥੇ ਰੱਖੀ ? ' ਥਿਰੀ ਐਕਸ ਰੱਮ ਦਾ ਨਿਸ਼ਾਨ ਵੇਖ ਕੇ ਕੁਲਬੀਰ ਦੀਆਂ ਲਾਲ੍ਹਾਂ ਡਿਗ ਪਈਆਂ ।
"ਮੱਖੀ ਕੱਖੀ ਤੋਂ ਡਰਦੇ ਨੇ ਨਹੀਂ ਲਿਆਂਦੀ। ਤੈਨੂੰ ਤਾਂ ਕਿਸੇ ਨੇ ਤੋਲਾ ਵੀ ਨਹੀਂ ਪੀਣ ਦੇਣੀ ਸੀ ।" ਸੇਵੇ ਨੇ ਵਲਦਾਰ ਕਾਕ ਮਰੋੜ ਕੇ ਕੁਲਬੀਰ ਦੀਆਂ ਨਾਸਾਂ ਅੱਗੇ ਕਰ ਦਿੱਤੀ।
"ਜਵਾ ਈ ਕੰਮ ਨੂੰ ਧੂਹੀ ਜਾਂਦੀ ਐ: ਤੂੰ ਛੇਤੀ ਘੱਟ ਪਾ ?" ਕੁਲਬੀਰ ਨਕ ਸਕੱੜਦਾ ਮੁਸਕਾ ਪਿਆ। "ਇਹ ਸੂਏ ਦੇ ਕੱਟ ਨੇ ਕਢਵਾਈ ਏ, ਨਹੀ ਤੂੰ ਚਮਚਿਦੜਾ ਕਿਥੇ 'ਵਾ ਲੁਆਣੀ ਸੀ ।
ਸੇਵੇ ਨੇ ਠੋਕਵਾਂ ਹਾੜਾ ਪਾ ਕੇ ਦੇਂਦਿਆ ਆਖਿਆ :
"ਤੂੰ ਤਾਂ ਆਖੋਂ, ਜੋ ਮਾਅਰਾਜ ਵਾਂਗ ਤੈਨੂੰ ਪਹਿਲਾਂ ਭੋਗ ਨਾ ਲੁਆਇਆ ਹੋਵੇ ।" ਉਹ ਚਾਹੁੰਦਾ ਸੀ, ਸਰਦਾਰ ਪੈਰ ਤੋਂ ਹੀ ਸ਼ਰਾਬੀ ਹੋ ਜਾਵੇ ।
ਸੇਵਾ ਪੂਰਾ ਘੁੰਤਰੀ ਸੀ । ਜਿਹੜਾ ਪਾੜ ਉਸ ਪੱਟਿਆ ਸੀ, ਉਸ ਦੇ ਨਤੀਜੇ ਭੇੜੇ ਵੀ ਨਿਕਲ ਸਕਦੇ ਸਨ । ਉਹ ਚਾਹੁੰਦਾ ਸੀ, ਇਕ ਵਾਰ ਕਲਿਆਣ ਕਣਕ ਸਿੰਜੀ ਜਾਵੇ, ਫੇਰ ਲੰਡੇ ਲਾਟ ਦੀ ਪਰਵਾਹ ਨਹੀਂ । ਹਵੀ ਨਤੀ ਲਈ ਉਸ ਕੁਲਕੀਰ ਨੂੰ ਪਾਡ ਬਣਾ ਈ ਲਿਆ ਸੀ । ਉਸ ਨੂੰ ਪਕੀ ਆਸ ਸੀ, ਦੋ ਚਾਰ ਕਿਲੋ ਕੁਲਬੀਰ ਦੇ ਭਿਉਂ ਦੇਣ ਨਾਲ ਭਾਰ ਹੌਲਾ ਹੋ ਜਾਵੇਗਾ, ਵੱਡੀ ਗੱਲ ਨਹੀਂ, ਰਫਾ ਦਫ਼ਾ ਹੀ ਹੋ ਜਾਵੇ । ਉਹ ਮਨ ਵਿਚ ਆਖ ਗਿਆ, ਇਹ ਕੁਆਂਟਲਾ ਦੇ ਕੁਆਂਟਲ
ਅਫੀਮ ਦੇ ਖਪਾ ਲੈਂਦਾ ਏ, ਅਸੀਂ ਚਾਰ ਕਿੱਲੇ ਕਣਕ ਵੀ ਨਹੀਂ ਪਾਲ ਸਕਦੇ; ਜਿਹੜੀ ਸਾਰੇ ਜਹਾਨ ਨੇ ਖਾਣੀ ਏ ।
ਨਹਿਰ ਦੀ-ਕੋਠੀ ਸੂਏ ਦੇ ਕੱਟ ਤੋਂ ਦੋ ਕੁ ਮੀਲ ਸੀ । ਸੇਵੇ ਦਾ ਅਨੁਮਾਨ ਸੀ ਐਸ. ਡੀ. ਓ. ਮੌਕੇ ਤੇ ਨਹੀਂ ਆਵੇਗਾ । ਵੇਲਾ ਵਿਹਾਏ ਤੋਂ ਕੱਟ ਚੂਹੇ ਦੇ ਸਿਰ ਬੱਪ ਦੇਵਾਂਗੇ । ਅਨੇਰਾ ਪੈਂਦੇ ਨੂੰ ਉਹਨਾਂ ਇਕ ਨਜਾਇੰਜ਼ ਬੰਦੂਕ ਅਤੇ ਪਸਤੌਲ ਨੱਕਿਆਂ ਉੱਤੇ ਲਿਆ ਰੱਖੇ ਸਨ । ਕੱਟ ਦੀ ਖ਼ਬਰ ਕੰਠੀ ਜਾ ਹੋਈ । ਐਸ. ਡੀ. ਓ. ਐਤਕੀਂ ਮੋਟਰ ਸਾਈਕਲ ਉਤੇ ਸਿੱਧਾ ਥਾਣੇ ਜਾ ਵੱਜਾ । ਚਾਲੂ ਕੱਟ ਦੀ ਰੀਪੋਰਟ ਦਰਜ ਕਰਵਾਈ ਅਤੇ ਦੇ ਸਿਪਾਹੀਆਂ ਨੂੰ ਮੋਟਰ ਸਾਈਕਲ ਦੇ ਪਿੱਛੇ ਬਹਾ ਸੂਰਜ ਛਿਪਦੇ ਕਰਦੇ ਨੂੰ ਮੌਕਾ ਵਾਰਦਾਤ ਉਤੇ ਲੈ ਆਇਆ । ਨਾਕੀ ਦਿਹਾੜੀਆ ਸਿਪਾਹੀਆਂ ਨੂੰ ਵੇਖ ਕੇ ਪਿੰਡ ਨੂੰ ਦੇੜ ਗਿਆ । ਸੀਰੀ ਅਤੇ ਸੇਵੇ ਦਾ ਮੁੰਡਾ ਸਿਪਾਹੀਆਂ ਵਲ ਕੇ ਲੈ ਆਂਦੇ । ਅੱਧਾ ਸੂਆ ਕੱਟ ਵਿਚੋਂ' ਧਰਨ ਧਰਲ ਵਗੀ ਜਾ ਰਿਹਾ ਸੀ ।
"ਇਨ੍ਹਾਂ ਨੂੰ ਥਾਣੇ ਲੈ ਜਾਵੇ, ਮੈਂ ਕੱਟ ਬੰਦ ਕਰਵਾਉਣ ਦਾ ਬੰਦੋਬਸਤ ਕਰਦਾ ਹਾਂ, ਸ਼ਾਇਦ ਹੋਰ ਘੰਟੇ ਤਕ ਪਾਣੀ ਹੀ ਘੱਟ ਜਾਵੇ ।" ਐਸ. ਡੀ. ਓ. ਸਾਰੀ ਗੱਲ ਨੂੰ ਭਾਂਪ ਗਿਆ ਸੀ। ਉਹ ਕੁਲਬੀਰ ਨੂੰ ਪੈਰੀਂ ਪਾਇਆ ਹੀ ਨਹੀਂ ਚਾਹੁੰਦਾ ਸੀ. ਸਗੋਂ ਕੇਸ ਵਿਚ ਲਪੇਟ ਕੇ ਪਿਛਲੀ ਹੱਤਕ ਦਾ ਵੀ ਬਦਲਾ ਲੈਣਾ ਚਾਹੁੰਦਾ ਸੀ । ਉਹ ਸਿਪਾਹੀਆਂ ਨੂੰ ਹਦਾਇਤ ਦੇ ਕੇ ਤੁਰ ਗਿਆ ।
ਸੇਵੇ ਦੇ ਮੁੰਡੇ ਨੇ ਸਿਪਾਹੀਆਂ ਨੂੰ ਬੁਛਕਾਰ ਲਿਆ :
"ਜਮਾਦਾਰ ਜੀ ! ਤੁਸੀਂ ਪੰਜ ਮਿੰਟ ਅਟਕੇ । ਹੁਣੇ ਕੁਲਬੀਰ ਆ ਜਾਂਦਾ ਐ: ਜਿਥੇ ਮਰਜੀ ਲੈ ਚੱਲਿਓ । ਅਸੀਂ ਤਾਂ ਉਹਦੇ ਬੰਦੇ ਆਂ । ਉਸ ਦੀ ਹੀ ਕਣਕ ਸਿੰਜ ਰਹੇ ਆਂ."
ਸਿਪਾਰੀ ਕੁਲਬੀਰ ਦਾ ਨਾਂ ਸੁਣ ਕੇ ਥੋੜੇ ਨਰਮ ਹੋ ਗਏ ਅਤੇ ਵਾਰਸਾਂ ਨੂੰ ਉਡੀਕਣ ਲਗ ਪਏ । ਸੇਵਾ, ਕੁਲਬੀਰ ਅਤੇ ਉਹਦਾ ਬੰਦੂਕਚੀ ਵੀ ਬਹੁੜ ਪਏ । ਸ਼ਰਾਬ ਵਿਚ ਧੁੱਤ ਹੋਏ ਕੁਲਬੀਰ ਨੇ ਅੱਖਾਂ ਚੌੜੀਆਂ ਕਰ ਕੇ ਸਿਪਾਹੀਆਂ ਵਲ ਘਿਰਿਆ । ਫਿਰ ਹੱਸ ਪਿਆ।
"ਤੁਸੀਂ ਕਿਵੇਂ ਆਏ ਓ ?" ਉਹ ਸਿਪਾਹੀਆਂ ਵਲ ਮੂੰਹ ਖੋਲ੍ਹ ਕੇ ਉੱਤਰ ਉਡੀਕਦਾ ਰਿਹਾ, "ਤੁਹਾਨੂੰ ਕਿੰਨੀ ਵਾਰ ਆਖਿਆ ਏ, ਸਿੱਧੇ ਘਰ ਆਇਆ ਕਰੋ, ਮੇਰੇ ਕੋਲ ਮਰਿਆ ਕਰੋ, ਸਮਝ ਨਹੀਂ?"
ਸਿਪਾਹੀ ਦਿਲੋਂ ਤਰਹਿ ਗਏ। ਪੋਲੀਸ ਵਾਲਾ ਸਾਰਾ ਰੋਹਬ ਪੂਛ ਹੇਠਾਂ ਦੱਬ ਕੇ ਆਖਣ :
"ਸਾਨੂੰ ਤਾਂ ਤੁਹਾਡਾ ਐਸ. ਡੀ. ਓ. ਨਹੀਂ ਟਿਕਣ ਦਿੰਦਾ ।" ਉਹਨਾਂ ਬੀਮਾਰੀ ਆਪਣੇ ਗਲੋਂ ਲਾਹ ਕੇ ਨਹਿਰੀ ਅਫਸਰ ਦੇ ਪਾ ਦਿੱਤੀ । ਜੇ ਕੱਟ ਹੋ ਗਿਆ ਸੀ, ਸਿਪਾਹੀਆਂ ਦੀ ਜਾਣੇ ਬਲਾ । ਉਨ੍ਹਾਂ ਦੇ ਕਿਹੜਾ ਕਾਬਲੀ ਛੋਲੇ ਸਕਦੇ ਸਨ ।
"ਐਸ. ਡੀ. ਓ. ਦੀ ਮਾਂ ਦੀ। ਉਹਦੀ ਅੱਜ ਈ ਬਿੜਕ ਲੈਂਦੇ ਆਂ, ਹੁਣੇ ਈ ।" ਉਸ ਸੇਵੇ ਨੂੰ ਹਿਚਕੀ ਲੈ ਕੇ ਆਖਿਆ: “ਚਾਚਾ ! ਇਨ੍ਹਾਂ ਸ਼ੇਰਾਂ ਨੂੰ ਹੁਣੇ ਬੋਤਲ ਲਿਆ ਕੇ ਦੇਹ ।"
"ਇਕ ਨਹੀਂ ਦੋ ਸ਼ੇਰਾਂ ਨੂੰ ਦੋ ਬੱਤਲਾਂ ।" ਸੇਵੇ ਨੇ ਗੱਲ ਸਾਂਭ ਲਈ। ਪਾਣੀ ਨਾਲ ਆਫਰੀ ਬਣਕ ਹਵਾ ਦੇ ਅੱਧੇ ਕੁ ਸਾਹ ਨਾਲ ਗੇੜਾ ਖਾ ਕੇ ਡਿੱਗ ਰਹੀ ਸੀ ।
'ਚਾਚੂ, ਤੂੰ ਬੰਦੇ ਕੁਬੰਦੇ ਜਾਣਦਾ ਏਂ । ਬਾਈ ਰੱਜ ਕੇ ਪਿਓ । ਨਹੀਂ ਤਾਂ ਨਾਲ ਈ ਲੈ ਜਾਇਓ ।" ਨਸ਼ੇ ਕਾਰਨ ਉਹ ਡੋਲ ਝੱਲ ਜਾਂਦਾ ਸੀ । ਭਟ ਹੀ ਉਹ ਸੂਏ ਦੇ ਘਾਹ ਉਤੇ ਲੰਮਾ ਪੈ ਗਿਆ । ਹਿਚਕੀ ਲੈਂਦਿਆਂ ਉਸ ਆਪਣੇ ਬੰਦੂਕਚੀ ਨੂੰ ਕਿਹਾ। "ਆਪਣੀ ਘੋੜੀ ਲੈ ਜਾਹ, ਤੇ
ਐਸ. ਡੀ. ਓ. ਨੂੰ ਘਰ ਸੱਦ ਕੇ ਲਿਆ। ਅੱਜ ਉਸ ਨੂੰ ਮਹਿੰਦੀ ਮੰਨੀ ਨਾਲ ਬੰਨ੍ਹ ਕੇ ਬਰਸਜਾਣਾ ਏਂ ਤੇ ਬੰਦੇ ਦਾ ਪੁੱਤ ਬਣਾਉਣਾ ਏਂ । ਸਾਲਾ ਛਿਆਨੀ ਨਹੀਂ ਭਰਦਾ । ਵਜ਼ੀਰ ਤਾਂ ਸਾਲੇ ਲੰਡ ਦੇ ਕਾਰਾਂ ਰੋਕ ਰੋਕ ਲੰਘਣ ਸਾਡੇ ਅੱਗ ਦੀ ਇਹ ਭੈਣ ਦਾ ਹੋਰਾ ਅੜੀਆਂ ਕਰਦਾ ਏ । ਬੰਦੂਕ ਮੈਨੂੰ ਦੇ ਜਾਹ ਤੇ ਹਰਨ ਸਿਹੁੰ ਹੋ ਜਾਹ ।" ਉਸ ਬੰਦੂਕ ਫੜਦਿਆਂ ਹੀ ਚਿੱਟੇ ਬਗਲੇ ਉੱਤੇ ਫ਼ਾਇਰ ਕਰ ਦਿੱਤਾ: ਜਿਹੜਾ ਰਾਤ ਆਰਾਮ ਕਰਨ ਲਈ ਉੱਚੀ ਟਾਹਲੀ ਉੱਤੇ ਕਿਲਕਾਰ ਰਿਹਾ ਸੀ । ਫ਼ਾਇਰ ਦੇ ਧੜਕੇ ਨਾਲ ਬਗਲਾ ਉੱਡ ਕੇ ਬੁੱਢੀ ਕਿੱਕਰ ਉਤੇ ਜਾ ਬੈਠਾ । ਉਹਦੇ ਹੋਰ ਸਾਥੀ ਬਗਲੇ ਕਿਲ- ਕਾਰੀਆਂ ਮਾਰਦੇ ਏਧਰ ਓਧਰ ਉੱਡ ਗਏ ।
ਸਿਪਾਹੀ ਸੇਵੇ ਤੋਂ ਬੋਤਲਾਂ ਲੈ ਕੇ ਖਿਸਕ ਗਏ । ਸੂਏ ਦੇ ਪਾਣੀ ਨੇ ਕੱਟ ਹੋਰ ਚੌੜਾ ਕਰ ਲਿਆ ਸੀ । 'ਧਰਲ ਧਰਲ' ਵਗਦੇ ਪਾਣੀ ਨੇ ਗਿੱਲੀ ਮਿੱਟੀ ਨੂੰ ਵਾਦ ਪਾ ਲਈ ਸੀ । ਸੀਰੀ ਹਾੜਾ ਮਾਰ ਕੇ ਮੁੜ ਨੱਕੀ ਜਾ ਲੱਗਾ । ਪਾਣੀ ਦਾ ਰੋਡ ਖਾਲਾਂ ਦੇ ਵੱਟ ਬੰਨੇ ਤੋੜੀ ਜਾ ਰਿਹਾ ਸੀ। ਉਨ੍ਹਾਂ ਕੋਲੋਂ ਕਿਆਰਿਆਂ ਦੇ ਨੱਕ ਨਹੀਂ ਮਾਰੇ ਜਾ ਰਹੇ ਸਨ । ਜਦੋਂ ਕਿੱਲਾ ਡੱਕ ਜਾਂਦਾ, ਅਗਲੇ ਵਿਚ ਫੱਟ ਕਈ ਥਾਵਾਂ ਤੋਂ ਵੱਢ ਦੇਂਦੇ । ਸੇਵਾ ਬੇਹੱਦ ਪ੍ਰਸੰਨ ਸੀ । ਉਸ ਨੂੰ ਖਾਦ ਦੇ ਕਰਜ਼ੇ ਉੱਤੇ ਲੀਕ ਫਿਰਦੀ ਦਿਸ ਰਹੀ ਸੀ । ਹਾਂਸੀ-ਹਿਸਾਰ ਦੇ ਮੇਲੇ ਤੋਂ ਨਵੀਂ ਆ ਰਹੀ ਜੰਗ ਦੀਆਂ ਟੱਲੀਆਂ ਨਸਈ ਕਰ ਰਹੀਆਂ ਸਨ । ਭਾਵੇਂ ਅੱਜ ਸ਼ਰਾਬ ਪਾਣੀ ਵਾਂਗ ਵਰਤੀ ਸੀ, ਪਰ ਆਪ ਉਸ ਮੂੰਹ ਜੂਠਾ ਹੀ ਕੀਤਾ ਸੀ । ਉਹ ਹੋਣ ਵਾਲੇ ਖੜਕੇ-ਦੜਕੇ ਬਾਰੇ ਪਹਿਲਾਂ ਹੀ ਚੇਤੰਨ ਸੀ । ਉਹਦਾ ਰੜੇ ਡੁੱਬਦਾ ਥੋੜਾ ਤਰ ਕੇ ਉਰਾਰ ਆ ਲੱਗਾ ਸੀ । ਉਹ ਸਾਰੇ ਹੌਲੀ ਹੌਲੀ ਜੁੱਟਾਲੀਆਂ ਮਾਰਦੇ ਪਿੰਡ ਪਹੁੰਚ ਗਏ ।
ਜਦ ਐਸ. ਡੀ. ਓ. ਨੂੰ ਪਤਾ ਲੱਗਾ, ਸੂਏ ਦਾ ਪਾਣੀ ਜਿਉਂ ਦਾ ਤਿਉਂ ਲੱਗੀ ਜਾ ਰਿਹਾ ਏ ਅਤੇ ਸਿਪਾਹੀ ਕੱਟ ਵਾਲਿਆ ਨੂੰ ਥਾਏਂ ਛੱਡ ਗਏ ਹਨ । ਉਸ ਸਮੇਂ ਦੀ ਸਰਕਾਰ ਨੂੰ ਮਨ ਵਿਚ ਸੌ ਸੌ ਗਾਲ ਦਿਤੀ ਤੇ ਬੇਲਦਾਰਾਂ ਤੋਂ ਸੁਆ ਨਹਿਰ ਦੇ ਮੁੱਢ ਬੰਦ ਕਰਵਾਉਣ ਬਾਰੇ ਸੋਚਣ ਲੱਗਾ । ਹੁਣ ਬੇਲਦਾਰਾਂ ਨੂੰ ਭੇਜਣਾ ਵੀ ਫਜੂਲ ਸੀ। ਕਿਉਂਕਿ ਬੰਦੀ ਕਾਰਨ ਸੂਆ ਉਤਰਣ ਲੱਗ ਪਿਆ ਸੀ । ਅੱਠ ਵਜਦੇ ਨੂੰ ਘੋੜੀ ਸਵਾਰ ਵੀ ਪਹੁੰਚ ਗਿਆ। ਉਸ ਕੁਲਬੀਰ ਦਾ ਸੁਨੇਹਾ ਆ ਦਿਤਾ । ਐਸ. ਡੀ. ਓ. ਗੁੱਸੇ ਵਿਚ ਤਪਿਆ ਖਪਿਆ ਤਾਂ ਪਹਿਲਾਂ ਹੀ ਪਿਆ ਸੀ, ਉਸ ਆਉਣ ਵਾਲੇ ਨੂੰ ਅਫਸਰੀ ਸ਼ਾਨ ਨਾਲ ਆਖਿਆ:
"ਕੁਲਬੀਰ ਕੌਣ ਏ ਮੈਨੂੰ ਬੁਲਾਉਣ ਵਾਲਾ ?"
"ਮੌਕੇ ਦੇ ਅਫ਼ਸਰ, ਸਰਦਾਰਾਂ ਨਾਲ ਗੁੱਸਾ ਕਾਹਦਾ । ਇਹ ਤਾ ਧੁਰ ਦਰਗਾਹੋਂ ਹੀ ਇਉਂ ਹੁੰਦੀ ਆਈ ਏ ।" ਆਉਣ ਵਾਲੇ ਦੀਆਂ ਰਗਾਂ ਵਿਚ ਅਫੀਮ ਬੋਲ ਰਹੀ ਸੀ ਅਤੇ ਉਸ ਕੱਟ ਦੀ ਉਪਾਧੀ ਨੂੰ ਮਾਮੂਲੀ ਗੱਲ ਈ ਸਮਝਿਆ ਸੀ ।
"ਸਾਨੂੰ ਸਰਕਾਰ ਤਨਖਾਹਾਂ ਕਾਹਦੇ ਵਾਸਤੇ ਦੇਂਦੀ ਏ ? ਜੇ ਕਈ ਪਿੰਡਾਂ ਦਾ ਪਾਣੀ ਇਕ ਘਰ ਨੇ ਹੀ ਵਲ ਲੈਣਾ ਏ ਤਾਂ ਉਨ੍ਹਾਂ ਨੂੰ ਯੂ. ਪੀ. ਨੂੰ ਤੋਰ ਦੇਈਏ ? ਅਮਲੀਆ! ਤੂੰ ਜਾਹ, ਤੇਰੀਆਂ ਰਗਾਂ ਵਿਚ ਕਈ ਹੋਰ ਬੋਲ ਰਿਹਾ ਏ ।" ਐਸ. ਡੀ. ਓ. ਦਾ ਮਨ ਸ਼ਾਂਤ ਨਹੀਂ ਸੀ । ਉਸ ਦੀ ਦੂਜੀ ਵਾਰ ਬੇਇੱਜ਼ਤੀ ਹੋਈ ਸੀ । ਐਤਕੀ ਉਸ ਕੋਲ ਸਬੂਤ ਮੌਜੂਦ ਸਨ ਤੇ ਉਹ ਕੇਸ ਕਰੜਾ ਕਰਨ ਦਾ ਮਨ ਬਣਾਈ ਬੈਠਾ ਸੀ।
ਅਮਲੀ ਨੇ ਵਾਪਸ ਜਾ ਕੇ ਨਹਿਰੀ ਅਫ਼ਸਰ ਵਿਰੁਧ ਚਾਰ ਠੰਡੀਆ ਤੱਤੀਆਂ ਹੋਰ ਜੋੜ ਦਿਤੀਆਂ । ਸ਼ਰਾਬੀ ਕੁਲਬੀਰ ਆਪਣੇ ਢਾਣੇ ਵਿਚ ਬੈਠਾ ਇਕ ਦਮ ਤਬਕ ਪਿਆ।
ਉਹਦੀ ਹਰਾਮ ਦੇ ਦੀ ਇਹ ਮਜਾਲ । ਚਲੋ ? ਸਾਲੇ ਨੂੰ ਹੁਣੇ ਘੋੜੀ ਉਤੇ ਬੰਨ੍ਹ ਕੇ ਲਿਆਉਣਾ ਏ।" ਉਸ ਚੰਡੀਦਾਰਾਂ ਨੂੰ ਤੱਤਾ ਹੁਕਮ ਚਾੜ ਦਿਤਾ।
ਕਿਸ਼ਨੇ ਨੇ ਸੇਵੇ ਦੇ ਕੰਨ ਵਿਚ ਫੂਕ ਮਾਰੀ।
"ਪੂਰੇ ਸੱਤ ਸੱਤ ਸਾਲ ਦੀ ਨੁਕਰੇ। ਕੱਟ ਦਾ ਸਜਰਾ ਸਬੂਤ ਮੌਜੂਦ ਐ: ਸੇਵਿਆ ਤੇਰੇ -ਵਾਲਾ ਤਾਂ ਬਚਾਅ ਈ ਕੋਈ ਨਹੀਂ ।" –
ਕਿੰਨਾ ਇਨ੍ਹਾਂ ਵਾਹੜਿਆਂ ਦਾਹੜਿਆਂ ਵਿਚ ਦੀ ਲੰਘ ਕੇ ਅੱਧਾ ਵਕੀਲ ਬਣ ਚੁੱਕਾ ਸੀ। ਉਸ ਦੀ ਗੱਲ ਸੁਣ ਕੇ ਸੇਵੇ ਦੀਆ ਖਾਨਿਓ ਗਵਾਚ ਗਈਆਂ। ਉਸ ਕੁਲਬੀਰ ਨੂੰ ਅੱਗੋਂ ਜਾ ਹੋੜਿਆ ।
"ਨਹੀਂ ਆਉਂਦਾ ਨਾ ਆਵੇ, ਮਾਂ ਨੂੰ ਕਰੋ ਯਾਦ । ਆਪਣਾ ਬੁੱਤਾ ਲਹਿ ਗਿਆ, ਹੁਣ ਉਸ ਤੋਂ ਕੀ ਕਰਾਉਣਾ ਏ ।" ਉਹ ਸ਼ਰਾਬੀ ਨਹੀਂ ਸੀ। ਹੁਣ ਤੱਕ ਜੋ ਵਾਪਰੀ ਸੀ, ਉਸ ਨੂੰ ਭਰੋਸਾ ਸੀ, ਜਿਵੇਂ ਕਿਵੇਂ ਦੱਬੀ ਘੁੱਟੀ ਜਾਵੇਗੀ । ਪਰ ਜਿਹੜਾ ਉਦਮੂਲ ਕੰਠੀ ਨੂੰ ਉਠ ਤੁਰਿਆ ਸੀ, ਇਸ ਜ਼ਰੂਰ ਕੋਈ ਕਾਰਾ ਕਰ ਦੇਣਾ ਏਂ। ਉਸ ਘੋੜੀ ਦੀ ਵਾਗ ਫੜ ਲਈ ।
"ਪਰਾਂਹ ਹਟ ਜੱਟਾ !" ਉਸ ਸੇਵੇ ਦੇ ਲੱਤ ਮਾਰ ਕੇ ਵਾਂਗ ਛੁਡਵਾ ਲਈ। "ਉਸ ਭੈਣ ਦੇ ਯਾਰ ਨੇ ਮੇਰੀ ਬਿੱਜਤੀ ਕੀਤੀ ਐ। ਮੈਂ ਸੱਦਾਂ, ਉਹ ਆਵੇ ਨਾ। ਹੁਣੇ ਪਤਾ ਲਗ ਜਾਂਦਾ ਏ ।" ਕੁਲਬੀਰ ਨੇ ਦੋਨਾਲੀ ਵਿਚ ਰਾਉਂਡ ਭਰ ਲਏ : ਉਹ ਘੋੜੀ ਉਤੇ ਲੁਟਕ ਲੁਟਕ ਜਾਂਦਾ ਸੀ ।
ਸੇਵੇ ਦਾ ਅੰਦਰ ਬੰਬ ਗਿਆ: ਇਹਦਾ ਕਮਲੇ ਦਾ ਕੀ ਵਸਾਹ ਏ, ਸ਼ਰਾਬੀ ਹੋਇਆ ਗੋਲੀ ਹੀ ਮਾਰ ਦੇਵੇ ਤੇ ਮੈਂ ਨਾਲ ਬੇਗੁਨਾਹ ਹੀ ਕਤਲ ਦੇ ਮੁਕੱਦਮੇ ਵਿਚ ਧਰ ਲਿਆ ਜਾਵਾਂ । ਲੱਖਾ ਸਿੰਘ ਨੇ ਪੈਸੇ ਵਾਹ ਕੇ ਮੁੰਡੇ ਨੂੰ ਜ਼ਰੂਰ ਕੱਢ ਲੈਣਾ ਏ । ਜੋ ਪਿਛਾਂਹ ਖਿਸਕਦਾ ਹਾਂ, ਤਾਂ ਉਂਜ ਮਰਦਾ ਹਾਂ । ਮਨਾਂ ਪਾਣੀ ਵਿਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਪਾਇਆ ਜਾਣਾ । ਚੱਲ ਖ਼ਬਰੇ ਵਾਹਗੁਰੂ ਭਲੀ ਹੀ ਕਰ ਦੇਵੇ । ਪਰ ਇਸ ਉਤ ਕੋਲੋਂ ਭਲੇ ਦੀ ਆਸ ਕੋਈ ਨਹੀਂ । ਸਾਲਾ ਬਦ ਐ ਪੂਰਾ, ਜੀਹਦੇ ਖਿਤ ਪੈ ਜਾਵੇ, ਹੱਡਾਰੋੜੀ ਤਕ ਪਿੱਛਾ ਕਰਦਾ ਏ ।
ਗਾਲਾਂ ਦੇਂਦੇ ਤੇ ਲਲਕਾਰ ਮਾਰਦੇ ਢਾਣੇ ਵਿਚੋਂ ਪੈਰ ਖਿਸਕਾਉਂਦਾ ਕਿੰਨਾ ਬਦਮਾਸ਼ ਪਿਜਾਬ ਦੇ ਪੰਜ ਛਿੱਟੀਆਂ ਦੀ ਦੰਨ ਓਹਲੇ ਹੋ ਗਿਆ । ਉਹ ਚਾਘਰਾ ਮਾਰਦੇ ਫਾਇਰ ਕਰਦੇ ਕੋਠੀ ਦੀ ਜੂਹ ਅੰਦਰ ਪਹੁੰਚ ਗਏ । ਕੁਲਬੀਰ ਨੇ ਕੰਨੀ ਦੇ ਅੰਬਾ ਵਿਚੋਂ ਦੀ 'ਠਾਹ, ਠਾਹ ਚੁਗਾੜਾ ਛਡ ਦਿਤਾ। ਕਾਂ, ਬਗਏ ਤੇ ਮੇਰ 'ਤਰਾਹ ਤਰਾਹ ਕਰ ਉੱਠੇ। ਉਸ ਪੁੱਠਾ ਹੱਥ ਮੂੰਹ ਅੱਗੇ ਲਿਆਉਂਦਿਆਂ ਬਕਰਾ ਬੁਲਾਇਆ ।
''ਬਾਹਰ ਨਿਕਲ ਕੇ ਵੇਖ ਓਏ, ਤੇਰਾ ਜੁਆਈ ਸਿਹਰੇ ਬੰਨ ਕੇ ਢੁਕਿਆ ਏ ।" ਉਸ ਮੁੜ ਬਕਰਾ ਬੁਲਾਇਆ ।
ਐਸ. ਡੀ. ਓ. ਨੇ ਅੰਦਰ ਲਾਈਟ ਬਾਲ ਲਈ ਅਤੇ ਆਪਣਾ ਪਸਤੌਲ ਭਰ ਲਿਆ। ਪਹਿਲੇ ਫਾਇਰ ਨਾਲ ਹੀ ਉਸ ਦੀ ਘਰ ਵਾਲੀ ਤ੍ਰਭਕ ਕੇ ਉੱਠ ਬੈਠੀ ਸੀ । ਉਸ ਨੂੰ ਸਾਰੀ ਘਟਨਾ ਦਾ ਪਤਾ ਲੱਗ ਚੁਕਾ ਸੀ । ਉਸ ਮੰਜੇ ਤੋਂ ਛਾਲ ਮਾਰ ਕੇ ਆਪਣੇ ਮਾਲਕ ਨੂੰ ਜੱਗੀ ਪਾ ਲਈ।
"ਵਾਸਤਾ ਏ ਰੱਬ ਦਾ ! ਇਨ੍ਹਾਂ ਮਾਸੂਮਾਂ ਵਲ ਦੇਖੋ।" ਉਸ ਕੋਲ ਸੱਤੇ ਦੇ ਬੱਚਿਆਂ ਵਲ ਇਸ਼ਾਰਾ ਕੀਤਾ। ਪਹਿਲੇ "ਮੈਨੂੰ ਗੋਲੀ ਮਾਰ ਦਿਓ । ਮੈਂ ਤੁਹਾਨੂੰ ਬਾਹਰ ਨਹੀਂ ਜਾਣ ਦੇਣਾ । ਉਹ ਮੁਸ਼ਟੰਡੇ ਤੁਹਾਨੂੰ ਬੁਰਕੀ ਬੁਰਕੀ ਕਰ ਦੇਣਗੇ ।" ਉਹ ਸਾਰੀ ਕੰਬੀ ਜਾ ਰਹੀ ਸੀ ।
ਹੁਣ ਇਕ ਲੱਚੇ ਤੋਂ ਬੂਹੇ ਉਤੇ ਧੀਆਂ ਦੀਆਂ ਗਾਲ੍ਹਾ ਲਵਾਂ ? ਤ੍ਰ ਪਾਸੇ ਹੋ ਜਾਹ : ਮੈਂ ਸਾਰਿਆਂ ਨੂੰ ਵੇਖ ਲਵਾਂਗਾਂ ।" ਉਸ ਜ਼ੋਰ ਮਾਰ ਕੇ ਜਨਾਨੀ ਦੀਆਂ ਬਾਹਾਂ ਲੱਕ ਨਾਲੋਂ ਤੋੜ ਸੁਟੀਆ ।
"ਨਹੀਂ, ਨਹੀਂ......।" ਉਸ ਹੋਦਿਆਂ ਕੰਘੀ ਮੁੜ ਲੱਤਾਂ ਨੂੰ, ਕਸ ਲਈ। "ਹਾੜੇ ਨਾ ! ਤੁਸੀਂ ਸਾਡੇ ਵਲ ਵੇਖੋ ਜੀ !''
ਬਾਹਰ ਗਾਲਾਂ ਤੇ ਚਾਘਰਾਂ ਨੇ ਹਾਲ ਦੁਹਾਈ ਪਾਈ ਹੋਈ ਸੀ।
"ਵੱਡਿਆ ਐਸ. ਡੀ. ਓਆ ! ਹੁਣ ਬਾਹਰ ਨਿਕਲ ਕੇ ਫੇਰੋ ਦੇਹ : ਅਸੀਂ ਕਦੋਂ ਦੇ ਇੰਤਜ਼ਾਰ ਕਰ ਰਹੇ ਆਂ ।"
"ਛੱਡ ਦੇ ਮੇਰੀਆਂ ਲੱਤਾਂ, ਤੈਨੂੰ ਬਾਹਰ ਬਕਦੇ ਨਹੀਂ ਸੁਣਦੇ ?" ਅਫ਼ਸਰ ਨੇ ਜਨਾਨੀ ਨੂੰ ਪਰਾਂਹ ਵਗਾਹ ਮਾਰਨਾ ਚਾਹਿਆ ।
"ਨਾ ਜੀ ਕੁੱਤੇ ਭੌਂਕਦੇ ਐ. ਭੌਂਕ ਕੇ ਆਪੋ ਉਠ ਜਾਣਗੇ : ਤੁਸੀਂ ਸਾਡੇ ਉਤੇ ਤਰਸ ਖਾਓ ।" ਉਸ ਕੰਘੀ ਹੋਰ ਘੁਟ ਲਈ । "ਤੁਸੀਂ ਮਾਸੂਮਾਂ ਦਾ ਕੁਝ ਤਾਂ ਖਿਆਲ ਕਰੋ ?" ਉਹਦੀ ਛਾਤੀ ਵਿਚ ਵਦਾਣ ਚਲ ਰਹੇ ਸਨ ।
ਸੇਵਾ ਬਾਹਰ ਅਰਦਾਸ ਕਰ ਰਿਹਾ ਸੀ : ਵਾਹਗੁਰੂ ਉਸ ਨੂੰ ਬਾਹਰ ਨਾ ਕੱਢੀ।
ਸਿੰਜੀ ਕਣਕ ਤਾਂ ਕੱਚੀਆਂ ਪੇਜੀਆਂ ਵਿਚ ਹੀ ਲਗ ਜਾਵੇਗੀ । ਐਸ. ਡੀ. ਓ. ਨੇ ਘੁਕ ਸੁੱਤੇ ਪਏ ਬੱਚਿਆਂ ਵਲ ਵੇਖਿਆ ; ਤਾਂ ਉਹਦੇ ਕਰੋਧ ਨੂੰ ਬੰਨ੍ਹ ਆ ਵੱਜਾ । ਮੋਹ ਨੇ ਆਪਣੀਆਂ ਤੰਦਾਂ ਲੱਤਾਂ ਤੋਂ ਹਿੱਕ ਤਕ ਕਸ ਲਈਆਂ । ਅਖੀਰ ਉਸ ਮਨ ਮਾਰ ਕੇ ਪਸਤੋਲ ਰਖ ਦਿਤਾ ਅਤੇ ਸਿਰ ਫੜ ਕੇ ਪਲੰਘ ਤੇ ਬਹਿ ਗਿਆ। ਉਹਦੀ ਪਤਨੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ । ਬਾਹਰ ਉਨ੍ਹਾਂ ਨੂੰ ਖਰੂਦ ਕਰਦਿਆਂ ਅੱਧਾ ਘੰਟਾ ਬੀਤ ਗਿਆ। ਓਵਰਸੀਅਰ ਹਾਜ਼ਰ ਨਹੀਂ ਸੀ। ਕੁਆਰਟਰਾਂ ਦੇ ਮੁਲਾਜ਼ਮ ਫਾਇਰਾਂ ਨਾਲ ਥਾਏ' ਛਾਪਲ ਗਏ ਸਨ । ਗੋਲੀ ਚਲਦੀ ਵਿਚ ਕੌਣ ਮਦਦ ਨੂੰ ਬਹੁੜੇ । ਸਾਰਿਆਂ ਸਾਹ ਘੁਟ ਲਏ ।
ਕੋਠੀ ਦੇ ਨੇੜੇ ਹੀ ਮੋਹਣੇ ਜੱਟ ਦਾ ਘਰ ਸੀ । ਉਹ ਕੁਲਬੀਰ ਤੇ ਲੱਖਾ ਸਿੰਘ ਨਾਲ ਪੁਰਾਣੀ ਖੁੰਦਕ ਵੀ ਖਾਂਦਾ ਸੀ । ਮੁਰੱਬੇਬੰਦੀ ਸਮੇਂ ਤਹਿਸੀਲਦਾਰ ਨਾਲ ਮਿਲਕੇ ਉਸ ਨੂੰ ਨਿਆਈ ਵਿਚੋਂ ਦੂਰ ਚੁਕ ਮਾਰਿਆ ਸੀ । ਦੂਰ ਦੀ ਦੋ ਢੁਆਈ ਤੋਂ ਅੱਕ ਕੇ ਉਸ ਘਰ ਹੀ ਜ਼ਮੀਨ ਵਿਚ ਚੁਕ ਲਿਆਂਦਾ । ਪਾਣੀ ਦੇ ਕੱਟ ਬਾਰੇ ਉਸ ਵੀ ਸੁਣ ਲਿਆ ਸੀ । ਮੋਹਣਾ ਖਾੜਕੂ ਹੁੰਦਾ ਹੋਇਆ ਭਲਾ ਲੋਕ ਸੀ । ਮਾੜੇ ਕੰਮ ਦੇ ਰਾਹ ਨਹੀਂ ਜਾਂਦਾ ਸੀ । ਆਪਣੀ ਖੇਤੀ ਵਿਚ ਜੁਟਿਆ ਰਹਿੰਦਾ । ਕਿਸੇ ਦੀ ਧੌਂਸ ਉਸ ਕਦੇ ਸਹਿਣ ਨਹੀਂ ਕੀਤੀ ਸੀ । ਜਿੰਨਾ ਜੀਵਿਆ ਸੀ, ਪੰਜਾਬੀ ਸੁਭਾ ਵਾਂਗ ਅੜ ਕੇ ਜੀਵਿਆ ਸੀ । ਇਕ ਈਮਾਨਦਾਰ ਤੇ ਭਲੇ ਲੋਕ ਵਿਰੁਧ ਜਦੋਂ ਮੁਸ਼ਟੰਡੇ ਧੂਤਕੜਾ ਪਾਉਣੇ ਨਾ ਹੀ ਹਏ ਤਦ ਉਸ ਆਪਣੀ ਲਾਈਸੰਸ ਦੀ ਬੰਦੂਕ ਦਾ ਬਰਾਬਰ ਡਾਇਰ ਕਰ ਕੇ ਆ ਲਲਕਾਰਿਆ :
"ਓਏ ਲੱਖੋ ਦਿਆ ਪੁੱਤਰਾ ! ਅਜ ਜਾਈਂ ਨਾ ?
ਪਾਸਿਓਂ ਆਏ ਛਾਇਰ ਨਾਲ ਭਾਜੜ ਪੈ ਗਈ। ਅੰਨ੍ਹੇਰੇ ਕਾਰਨ ਕੁਲਬੀਰ ਦੀ ਮਾਂਗਵੀ ਢਾਣੀ ਨੇ ਸਮਝਿਆ, ਬੰਦੇ ਬਹੁਤੇ ਚੜ ਆਏ ਹਨ । ਉਨ੍ਹਾਂ ਰਾਹ ਨੱਠਣ ਨਾਲੋਂ ਠੰਡੇ ਗੱਡੇ ਵਗਦੇ ਸੂਏ ਵਿਚ ਛਾਲਾਂ ਮਾਰ ਦਿੱਤੀਆਂ । ਕੁਲਬੀਰ ਦਾ ਝੱਟ ਨਸ਼ਾ ਲਹਿ ਗਿਆ। ਉਹ ਘੋੜੀ ਤੋਂ ਜਾਣ ਕੇ ਡਿੱਗ ਪਿਆ । ਉਹ ਚੰਗੀ ਤਰ੍ਹਾਂ ਜਾਣਦਾ ਸੀ. ਗੋਲੀ ਸਵਾਰ ਨੂੰ ਚਾਅ ਨਾਲ ਲੈਂਦੀ ਐ।
ਕੰਡਿਆਲਾ ਹੱਥੋਂ ਨਿਕਲਣ ਦੀ ਦੇਰ ਸੀ ਕਿ ਘੋੜੀ ਘਰ ਨੂੰ ਪੱਤੇ ਵਾਹ ਗਈ। ਮੋਹਨੇ ਨੇ ਦਿਕ ਫ਼ਾਇਰ ਹੋਰ ਦਾਗਦਿਆਂ ਬੱਥ ਮਾਰ ਕੇ ਪੁਕਾਰਿਆ :
''ਤੂੰ ਭਲੇਮਾਰਸ ਅਫਸਰ ਦੇ ਗਲ ਨਾ ਪੰ-ਐਧਰ ਸ਼ਰੀਕ ਨਾਲ ਵੱਜ ਕੇ ਵੇਖ ।"
ਕੁਲਬੀਰ ਕੁਸਕਿਆ ਤਕ ਨਾ। ਅਲੀਅਰ ਦੀ ਵਾੜ ਦੇ ਨਾਲ ਨਾਲ ਪੈ.ਪੰ ਬਾਹਰ ਨੂੰ ਘਸੜਦਾ ਜਾ ਰਿਹਾ ਸੀ । ਡਰਦਾ ਖੜਾਕ ਵੀ ਨਹੀਂ ਹੋਣ ਦੇਂਦਾ ਸੀ। ਉਹ ਢਿੱਡ ਰਗੜਦਾ ਖਾਲ ਵਿਚ ਆ ਡਿੱਗਾ । ਮੋਹਣੇ ਦੇ ਲਲਕਾਰੇ ਪਿਛੋਂ ਸਾਰੇ ਸੁਸਰੀ ਵਾਂਗ ਸੌਂ ਗਏ ਸਨ, ਜਿਵੇਂ ਗੈਸ ਸੁੰਘ ਲਈ ਹੋਵੇ । ਮੋਹਨੇ ਨੇ ਐਸ. ਡੀ. ਓ. ਦੇ ਬਾਰ ਨੂੰ ਥਾਪੜਦਿਆਂ ਆਖਿਆ :
"ਸਰਦਾਰ ਜੀ ! ਮੈਂ ਮੋਹਣਾ ਆਂ। ਬੇਫਿਕਰ ਹੋ ਕੇ ਸੌਂ ਜਾਓ। ਹੁਣ ਕੋਈ ਤੁਹਾਡੀ 'ਵਾ ਵਲ ਨਾ ਝਾਕ ।"
ਮੋਹਣੇ ਦਾ ਬੱਲ ਸੁਣ ਕੇ ਐਸ. ਡੀ. ਓ. ਨੇ ਉਸ ਨੂੰ ਜੱਛੀ ਆ ਪਾਈ। "
"ਸਰਦਾਰਾ ! ਮੈਂ ਤੇਰਾ ਦੇਣ ਨਹੀਂ ਦੇ ਘਰ ਵਾਲੀ ਨੇ ਮੇਰੀ ਪੇਸ਼ ਨਹੀ ਜਾਣ ਦਿਤੀ। ਜਾ ਰਹੀ ਸੀ । ਸਕਦਾ । ਬੁਰੀ ਮੈਂ ਵੀ ਮਿਥ ਲਈ ਸੀ, ਪਰ ਉਹਦੀ ਪਤਨੀ ਹਾਲੇ ਵੀ ਤਖਤੋ ਓਹਲੇ ਕੰਬੀ
"ਤੁਸਾਂ ਠੀਕ ਕੀਤਾ: ਨਹੀਂ ਥੱਲੇ । ਉਸ ਬੇਇੱਜ਼ਰੀ ਹੀ ਕਰਨੀ ਸੀ । ਹੁਣ ਪੁੱਤ ਮੇਰਾ ਆ ਕੇ ਵਿਖਾਏ ਤਾਂ ?" ਮੋਹਣਾ ਉਨ੍ਹਾਂ ਨੂੰ ਤਸੱਲੀ ਦੇ ਕੇ ਘਰ ਜਾ ਪਿਆ।
ਐਸ. ਡੀ. ਓ. ਨੇ ਅਗਲੇ ਦਿਨ ਸਾਰੀ ਵਾਰਦਾਤ ਸੁਣਾ ਕੇ ਆਪਣਾ ਅਸਤੀਫਾ ਐਕਸੀਅਨ ਦੀ ਮੇਜ਼ ਉੱਤੇ ਰਖ ਦਿਤਾ । ਐਕਸੀਅਨ ਨੇ ਐਸ. ਈ. ਨੂੰ ਫੋਨ ਉੱਤੇ ਇੰਨ ਬਿੰਨ ਸਾਰੀ ਕਹਾਣੀ ਕਹਿ ਸੁਣਾਈ । ਐਸ. ਈ. ਨੇ ਮੋਹਤਮ ਨੂੰ ਮੋੜਦੀ ਤਾਕੀਦ ਕੀਤੀ ਕਿ ਤੁਸੀਂ ਆਪ ਜਾ ਕੇ ਮੌਕਾ ਵੇਖੋ ਅਤੇ ਕੇਸ ਦਰਜ ਕਰਵਾਓ । ਦੋ ਦਿਨ ਬਾਅਦ ਮੈਂ ਆਪ ਆ ਰਿਹਾ ਹਾਂ । ਐਸ. ਡੀ. ਓ. ਦੀ ਹਰ ਮੁਮਕਨ ਮਦਦ ਕੀਤੀ ਜਾਵੇ । ਇਉਂ ਤਾਂ ਸਾਨੂੰ ਕਿਸੇ ਬਾਹਰ ਹੀ ਨਹੀਂ ਨਿਕਲਣ ਦੇਣਾ । ਮੋਹਤਮ ਤੇ ਐਸ. ਡੀ. ਓ. ਸੁਪਰੰਡਟ ਕੋਲ ਆ ਗਏ। ਸਾਰੀ ਰਾਮ ਕਹਾਣੀ ਸੁਣ ਕੇ ਉਸ ਡੀ. ਐਸ. ਪੀ. ਨੂੰ ਫੋਨ ਉਤੇ ਤਾੜਨਾ ਕੀਤੀ ਕਿ ਮੁਲਜ਼ਮ ਨੂੰ ਆਪ ਫੜ ਕੇ ਅੰਦਰ ਦਿਓ । ਡੀ. ਐਸ. ਪੀ. ਨੇ ਸੂਏ ਦਾ ਸਜਰਾ ਬੰਦ ਹੋਇਆ ਕੱਟ ਵੇਖਿਆ ਅਤੇ ਸੇਵੇ ਨੂੰ ਸੱਥ ਵਿਚ ਹੀ ਢਾਹ ਲਿਆ । ਉਸ ਦੀਆਂ ਲੋਰਾਂ ਤੇ ਚੀਕਾਂ ਸੁਣ ਕੇ ਉਹਦਾ ਮੁੰਡਾ ਤੇ ਸੀਰੀ ਬਾਹਰ ਖੇਤਾਂ ਨੂੰ ਨੱਨ ਗਏ । ਕਿਸ਼ਨਾ ਉਸ ਰਾਤ ਹੀ ਕਿਸੇ ਯਾਰ ਕੋਲ ਵਾਂਢੇ ਖਿਸਕ ਗਿਆ ਸੀ ।
ਡੀ. ਐਸ. ਪੀ. ਨੇ ਲੱਖਾ ਸਿੰਘ ਨੂੰ ਸਾਫ ਸਾਫ ਕਹਿ ਦਿਤਾ।
"ਸਰਦਾਰ ਲੱਖਾ ਸਿੰਘ ਜੀ ! ਮੁੰਡਾ ਕਲ੍ਹ ਤਕ ਪੇਸ਼ ਨਾ ਹੋਇਆ ਮੇਰੇ ਕੋਲੋਂ ਬੁਰਾ ਕੋਈ ਨਹੀਂ ।"
"ਡੀ. ਐਸ. ਪੀ. ਸਾਹਬ ਤੁਸੀਂ ਮੇਰੀ ਗਲ ਤਾਂ ਸੁਣੋ ?" ਲੱਖਾ ਸਿੰਘ ਮੇਮਣਾ ਬਣਿਆ ਵੀ ਚੁਸਤੀ ਨਾਲ ਅਫ਼ਸਰ ਨੂੰ ਢਾਕ ਚਾੜਿਆ ਚਾਹੁੰਦਾ ਸੀ ।
"ਨਹੀਂ ਜਿਹੜੀ ਵੀ ਗੱਲ ਕਰਨੀ ਏ ਐਸ. ਪੀ. ਸਾਹਬ ਨਾਲ ਕਰੋ । ਤੁਸਾਂ ਤਾਂ ਸਰਕਾਰ ਤੇ ਕਾਨੂੰਨ ਨੂੰ ਕੁਝ ਵੀ ਨਹੀਂ ਸਮਝਿਆ ।"
ਲੱਖਾ ਸਿੰਘ ਪੁਲੀਸ ਅਫਸਰ ਦਾ ਰੁੱਖਾ ਸੁਭਾ ਤਾੜ, ਅੰਦਰੋਂ ਜਦਕ ਗਿਆ । ਉਹ ਨਹੀਂ ਚਾਹੁੰਦਾ ਸੀ, ਸੇਵੇ ਵਾਂਗ ਉਹਦਾ ਕੁਲਬੀਰ, ਜਿਹੜਾ ਬਲਾਕ ਸੰਮਤੀ ਦਾ ਮੈਂਬਰ ਵੀ ਐ, ਲੋਕਾਂ
ਵਿਚ ਢਾਹ ਲਿਆ ਜਾਵੇ ਤੇ ਛਿੱਤਰਾਂ ਨਾਲ ਬਰਸਾਜਿਆ ਜਾਵੇ । ਪਹਿਲੀ ਚੁਸਤੀ ਉਸ ਵਕੀਲ ਦੀ ਸਲਾਹ ਨਾਲ ਇਹ ਕੀਤੀ ਕਿ ਮੁੰਡੇ ਨੂੰ ਹੱਥਕੜੀ ਲੱਗਣ ਦੇ ਡਰੋਂ ਮੈਜਿਸਟ ਕੋਲੋਂ ਉਸ ਦੀ ਹਾਜ਼ਰ ਜ਼ਮਾਨਤ ਕਰਵਾ ਲਈ । ਸਰਦਾਰ ਲੱਖਾ ਸਿੰਘ ਨੂੰ ਇਸ ਕੇਸ ਵਿਚ ਕਾਫ਼ੀ ਭੱਜ ਨੱਠ ਕਰਨੀ ਪਈ । ਹੋਮ ਮਨਿਸਟਰ ਤੋਂ ਐਸ. ਪੀ. ਨੂੰ ਫੋਨ ਕਰਵਾਇਆ । ਐਸ. ਪੀ. ਨੇ ਤੱਤੇ ਦੀ ਬਲਾ ਬਾਂਦਰ ਦੇ ਗਲ ਪਾਉਣ ਵਾਲੀ ਹੁਸ਼ਿਆਰੀ ਵਰਤ ਲਈ ਤੇ ਹੰਮ ਮਨਿਸਟਰ ਨੂੰ ਮੋੜਾ ਦਿਤਾ ਕਿ ਕੇਸ ਤਾਂ ਨਹਿਰੀ ਮਹਿਕਮੇ ਵਾਲਿਆ ਦਾ ਹੈ; ਉਨ੍ਹਾਂ ਨੂੰ ਮਨਾਉ। ਅਖੀਰ ਨਹਿਰ ਦੇ ਉਸੇ ਰੈਸਟ ਹਾਊਸ ਵਿਚ ਇਕ ਅਕਾਲੀ ਵਜੀਰ ਨੇ ਸਾਰੀਆਂ ਧਿਰਾਂ ਨੂੰ ਸਮਝੌਤੇ ਲਈ ਇਕੱਤਰ ਕਰ ਲਿਆ । ਲੱਖਾ ਸਿੰਘ ਦੀਆਂ ਮਿਹਨਤਾਂ ਨੂੰ ਫਲ ਆ ਲੱਗਾ ਸੀ । ਬਾਣੇਦਾਰ, ਡੀ. ਐਸ. ਪੀ. ਤੇ ਐਸ. ਪੀ. ਸਾਹਬ ਪੁਲੀਸ ਵਲੋਂ ਆਏ ਸਨ । ਐਸ. ਡੀ. ਓ. ਮੋਹਤਮ ਤੇ ਐਸ. ਈ. ਸਾਹਬ ਨਹਿਰੀ ਵਿਭਾਗ ਵਲੋਂ ਜੁੜੇ ਸਨ । ਲੱਖਾ ਸਿੰਘ ਨੇ ਆਪਣੇ ਦੇ ਤਿੰਨ ਐਮ. ਐਲ. ਏਜ ਯਾਰਾਂ ਨੂੰ ਵੀ ਬੁਲਾ ਲਿਆ ਸੀ । ਜਦੋਂ ਸਾਰੀਆਂ ਧਿਰਾਂ ਆਪਣੀ ਆਪਣੀ ਥਾਂ ਬਰਾਜ ਗਈਆਂ, ਤਦ ਅਕਾਲੀ ਵਜ਼ੀਰ ਨੇ ਗੱਲ ਤੇਰੀ ।
''ਭਰਾਵੋ ! ਮੈਨੂੰ ਇਸ ਸਾਰੇ ਵਾਅਕੇ ਉਤੇ ਬੜਾ ਅਫਸੋਸ ਐ। ਤੋੜੇ ਦੇ ਦਿਨਾਂ ਵਿਚ ਨਹਿਰੀ ਪਾਣੀ ਲਹੂ ਨਾਲੋਂ ਵੀ ਮਹਿੰਗਾ ਹੋ ਜਾਂਦਾ ਏ । ਉਸ ਸਮੇਂ ਕੱਟ ਕਰਨਾ ਬਾਕੀ ਭਰਾਵਾਂ ਦਾ ਲਹੂ ਪੀਣ ਵਾਲੀ ਗੱਲ ਹੈ । ਲੱਖਾ ਸਿਆ ਮੁੰਡੇ ਤੇਰੇ ਦਾ ਭਾਰੀ ਗੁਨਾਂਹ ਹੈ ।
"ਮੈਂ ਤਾਂ ਸਰਦਾਰ ਸਾਹਬ ਹੱਥ ਜੋੜ ਕੇ ਗੁਨਾਹ ਮੰਨਦਾ ਆਂ। ਮੈਂ ਸਰਕਾਰ ਦੀ ਪੈੜ 'ਚੋਂ ਪੈੜ ਬਾਹਰ ਨਹੀਂ ਕੱਢ ਸਕਦਾ । ਮੁੰਡੇ ਦੀ ਖ਼ਾਸ ਗਲਤੀ ਐ: ਮੈਂ ਉਸ ਨੂੰ ਐਸ. ਡੀ. ਓ. ਸਾਹਬ ਦੇ ਪੈਰੀਂ ਪੁਆ ਦਿੰਦਾ ਆਂ ।" ਲੱਖਾ ਸਿੰਘ ਆਪਣਾ ਗੁਰਮੰਤਰ ਚਲਾ ਕੇ ਦਅਮਾਰੀ ਉਤੇ ਆ ਗਿਆ ।
"ਉਠ ਓਏ ਕਾਕਾ ! ਮੰਗ ਮੁਆਫੀ ਐਸ. ਡੀ. ਓ. ਸਾਹਬ ਤੋਂ।" ਵਜ਼ੀਰ ਨੇ ਇਕ ਤਰ੍ਹਾਂ ਗੁਨਾਹਗਾਰ ਕੁਲਬੀਰ ਨੂੰ ਗੁੱਸੇ ਨਾਲ ਝਾੜਿਆ ।
ਕੁਲਬੀਰ ਜੁੜੀ ਪੰਚਾਇਤ ਵਿਚ ਹੱਥ ਜੋੜ ਕੇ ਖਲੇ ਗਿਆ ।
"ਮੈਂ ਗਲਤੀ ਕਰ ਬੈਠਾ ਆ । ਅਗਾਂਹ ਨੂੰ ਕੰਨਾਂ ਨੂੰ ਹੱਥ ਲਾਉਂਦਾ ਆਂ। ਇਸ ਵਾਰ ਮਾਫ਼ ਕਰ ਦਿਓ, ਤੁਹਾਡਾ ਬੱਚਾ ਹਾਂ ।" ਕੁਲਬੀਰ ਬਾਪ ਨਾਲ ਵੀ ਦੇ ਰੱਤੀਆਂ ਵਧ ਗਿਆ।
"ਇਹਦੀ ਮਾਫ਼ੀ ਦੀ ਲੋੜ ਨਹੀਂ : ਤੁਸੀਂ ਸਾਰੇ ਮੈਨੂੰ ਹੀ ਬਖ਼ਸ਼ ਦਿਓ । ਐਸ. ਡੀ. ਓ. ਨੇ ਆਪਣਾ ਅਸਤੀਫਾ ਵਜ਼ੀਰ ਅੱਗੇ ਖੋਲ੍ਹ ਦਿਤਾ।
"ਇਹ ਕੀ ?" ਮਨਿਸਟਰ ਭਰਗਲ ਗਿਆ ।
"ਮੇਰਾ ਅਸਤੀਫਾ । ਮੈਂ ਅਜਿਹੀ ਨੌਕਰੀ ਹੀ ਨਹੀਂ ਕਰਨੀ ।"
"ਗੁੱਸੇ ਨੂੰ ਮਾਰ । ਤੇਰੀਆਂ ਸਾਰੀਆਂ ਕਸਰਾਂ ਕੱਢਣ ਵਾਲੇ ਅਸੀਂ ਜੋ ਬੈਠੇ ਆਂ ।"
ਵਜ਼ੀਰ ਨੇ ਐਸ. ਡੀ. ਓ. ਨੂੰ ਚੀਨਾ ਕਬੂਤਰ ਸਮਝ ਕੇ ਚੰਗਾ ਖਿਲਾਰਿਆ।
"ਸ਼ਾਬਾਸੇ ਇਹੋ ਜਿਹੀ ਗੌਰਮਿੰਟ ਦੇ, ਜਿਹੜੀ ਲੁੱਚਿਆਂ ਦਾ ਪੱਖ ਕਰਵਾਰ ਤੇ ਈਮਾਨਦਾਰ ਅਫ਼ਸਰਾਂ ਦੀ ਵੱਢੇ ।" ਮੋਹਣੇ ਤੋਂ ਆਖਣੇਂ ਨਾ ਰਹਿ ਹੋਇਆ।
"ਇਹ ਕੌਣ ਏਂ ?" ਵਜ਼ੀਰ ਨੂੰ ਇਉਂ ਲੱਗਾ; ਜਿਵੇਂ ਕਿਸੇ ਭਰੇ ਦਰਬਾਰ ਵਿਚ ਉਸਦੇ ਥੱਪੜ ਕੱਢ ਮਾਰਿਆ ਹੋਵੇ।
"ਪੰਜਾਬ ਦਾ ਖਾੜਕੂ ਜੱਟ ਮੋਹਣਾ ਆਂ ।" ਜੱਟ ਨੇ ਬਿਨਾਂ ਕਿਸੇ ਝਿਜਕ ਦੇ ਠਾਹ ਜਵਾਬ ਦੇ ਮਾਰਿਆ ।
"ਕੁਲਬੀਰ ਮੋਹਣੇ ਦੇ ਪੁੱਠਾ ਫਾਨਾ ਲਾਉਣ ਨਾਲ ਹੱਥਾਂ ਉਤੇ ਦੰਦੀਆਂ ਵੱਢਣ ਲਗ ਪਿਆ। ਉਹ ਏਧਰੋਂ ਹਾਲੋ ਛੁੱਟਿਆ ਨਹੀਂ ਸੀ, ਮੋਹਣੇ ਨਾਲ ਦੇ ਹੱਥ ਕਰਨ ਦੀਆਂ ਵਿਉਂਤਾਂ ਲਾਉਣ ਲੱਗਾ। ਉਸ ਰਾਤ ਦਿੱਤੂ ਪਰਨੇ ਭਜਾਉਣ ਦਾ ਵੀ ਮੋਹਣੇ ਉਤੇ ਗੁੱਸਾ ਬਾਕੀ ਸੀ ।
ਵਜ਼ੀਰ ਨੇ ਮੋਹਣ ਦੀ ਗੱਲ ਅਣਗੌਲੀ ਕਰ ਕੇ ਐਸ. ਡੀ. ਓ. ਨੂੰ ਮਨਾਉਣ ਦੀ ਟੋਨ ਵਿਚ ਆਖਿਆ।
"ਤੂੰ ਸਾਡੇ ਵਿਸ਼ਵਾਸ ਤੇ ਸਮਝੋਤਾ ਕਰ ਲੈ। ਮੁੰਡਾ ਤੇਰੇ ਘਰ ਆ ਕੇ ਮੁਆਫ਼ੀ ਮੰਗਦਾ ਏ ।"
"ਨਹੀਂ ਜਨਾਬ, ਮੈਂ ਨੌਕਰੀ ਹੀ ਨਹੀਂ ਕਰਨੀ; ਇਸ ਦੇਸ ਹੀ ਨਹੀਂ ਰਹਿਣਾ ।" ਏਨੀ ਕਹਿ ਕੇ ਐਸ. ਡੀ. ਓ. ਸਭਾ ਵਿਚੋਂ ਉਠ ਕੇ ਤੁਰ ਗਿਆ ।
ਵਜ਼ੀਰ ਨੂੰ ਗੁੱਸਾ ਆ ਗਿਆ । ਉਸ ਅਸਤੀਫਾ ਐਸ. ਈ. ਸਾਹਬ ਨੂੰ ਫੜਾ ਦਿਤਾ।
"ਮਾੜੀ ਕਿਸਮਤ ! ਜੇ ਕਰ ਨਾ ਮੰਨੋ: ਮਨਜੂਰ ਕਰ ਲੈਣਾ ।" ਏਨੀ ਕਹਿ ਕੇ ਉਹ ਉਠ ਖਲੱਤਾ । ਵਜ਼ੀਰ ਨੇ ਮਨ ਵਿਚ ਆਖਿਆ, "ਤੇਰੀ ਖ਼ਾਤਰ ਹੁਣ ਮਨਿਸਟਰੀ ਕਿਥੋਂ ਤੁੜਵਾ ਲਈਏ ।
ਐਸ. ਡੀ. ਓ.. ਤੇ ਮੋਹਣੇ ਤੋਂ ਬਿਨਾਂ ਉਹ ਸਾਰੇ ਲੱਖਾ ਸਿੰਘ ਦੀ ਤਿਆਰ ਕਰਵਾਈ ਚਾਹ ਪਾਰਟੀ ਉੱਤੇ ਜਾ ਵੱਜੇ । ਮੱਛੀ ਦੇ ਪਕੌੜੇ ਖਾਂਦੇ ਅਫਸਰ ਕਹਿ ਰਹੇ ਸਨ. "ਐਸ ਡੀ. ਓ. ਅਸਲੇ ਬੇਵਕੂਫ ਹੈ ।"
23
ਰੋਮਨ ਗੁਲਾਮਾਂ ਉੱਤੇ ਭੁਖੇ ਸ਼ੇਰ ਛਡਦੇ ਸਨ।
ਗੁਰੂ ਸੈਂਟਰ ਵਿਚ ਗੁਰਜੀਤ ਨੂੰ ਪਹਿਲੇ ਸਵਾਲ ਥਾਣੇ ਵਾਲੇ ਹੀ ਪੁੱਛੇ ਗਏ । ਸੈਂਟਰ ਦੇ ਮਾਹਰ ਮਾਸਟਰਾ ਸਮਝਿਆ, ਮੁੰਡਾ ਕਰੜੀ ਮਿਹਨਤ ਕਰਵਾਏਗਾ। ਉਨ੍ਹਾਂ ਸਰੀਰ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਥਾਂ ਰੂਹ ਨੂੰ ਤੰਗ ਕਰਨ ਵਾਲੀਆਂ ਬਾਰੇ ਵਧੇਰੇ ਧਿਆਨ ਦਿੱਤਾ । ਸੈਂਟਰ ਸਕੂਲ ਵਾਲੇ ਬੰਦੇ ਦੇ ਸੂਖਮ ਸਕੂਲ ਨੂੰ ਟੋਹ ਕੇ ਹੀ ਅਲਫ ਬੇ ਸ਼ੁਰੂ ਕਰਦੇ ਸਨ । ਉਨ੍ਹਾਂ ਅਨੀਂਦਰਾਂ ਪਹਿਲੇ ਸਬਕ ਵਜੋਂ ਆਉਣ ਸਾਰ ਸ਼ੁਰੂ ਕਰ ਦਿੱਤਾ ਸੀ । ਮਾਸਟਰਾਂ ਦੇ ਮੋੜ ਘੋੜ ਕੇ ਲਿਆਂਦੇ ਸਵਾਲਾਂ ਦਾ ਉਸ ਕੋਲ ਇਕੋ ਜਵਾਬ ਸੀ।
"ਮੈਂ ਤਾਂ ਨਕਸਲਵਾੜੀਆ ਹਾਂ । ਅਸਾਂ ਲੋਕਾਂ ਲਈ ਇਨਕਲਾਬ ਲਿਆਉਣਾ ਏਂ।"
ਦੂਜੇ ਦਿਨ ਮਾਸਟਰਾਂ ਉਸ ਦੇ ਕੱਛਾ ਪਜਾਮਾ ਲੁਹਾ ਕੇ ਗੰਗੀਆ ਪਾਸ਼ਾ ਵਾਲੀ ਸਲਵਾਰ ਪੁਆ ਦਿੱਤੀ । ਸਲਵਾਰ ਦੇ ਪੰਚੇ ਬੰਗਾਲੀ ਸੇਬਿਆਂ ਨਾਲ ਉਨ੍ਹਾਂ ਗਿੱਟਿਆਂ ਕੋਲੋਂ ਬੰਨ੍ਹ ਸੁੱਟੇ ਅਤੇ ਦੋਵੇਂ ਹੱਥ ਬੰਧ ਦੇ ਕਿੱਲਿਆਂ ਨਾਲ ਕੱਸ ਦਿੱਤੇ । ਸਾਹਰ ਮਾਸਟਰਾਂ ਸਲਵਾਰ ਦੀਆਂ ਦੋਹਾਂ ਲੱਤਾਂ ਵਿਚ ਰਖੇ ਹੋਏ ਦਸ, ਦਸ ਚੂਹੇ ਛੱਡ ਕੇ ਨਾਲਾ ਕਸ ਦਿੱਤਾ । ਪਿੰਜਰਿਆਂ ਦੇ ਬੰਦ ਚੂਹਿਆਂ ਖੁਲ੍ਹੀ ਸਲਵਾਰ ਵਿਚ ਪਹਿਲੋਂ ਪੁੱਠੀਆਂ ਸਿੱਧੀਆਂ ਛਾਲਾਂ ਮਾਰੀਆਂ ਤੇ ਮੁੜ ਨਕਸਲੀਏ ਸਿੱਖ ਭਾਈ ਨੂੰ ਦੰਦੀਆਂ ਨਾਲ ਖਾਣਾ ਸ਼ੁਰੂ ਕਰ ਦਿੱਤਾ । ਦੁਸ਼ਮਣਾਂ ਸਰੀਰ ਅਤੇ ਰੂਹ ਉਤੇ ਦੋਹਰਾ ਹਮਲਾ ਚਾੜ ਦਿਤਾ ਸੀ । ਜਦੋਂ ਕਿਸੇ ਮੁਲਜ਼ਮ ਉੱਤੇ ਚੂਹੇ ਛੱਡਣੇ ਹੁੰਦੇ ਹਨ. ਇਕ ਦਿਨ ਪਹਿਲਾਂ ਉਨ੍ਹਾਂ ਦਾ ਰਾਸ਼ਨ ਬੰਦ ਕਰ ਦਿੱਤਾ ਜਾਂਦਾ ਸੀ । ਭੁੱਖੇ ਚੂਹੇ ਪੋਲੀਸ ਮਾਸਟਰਾਂ ਨੂੰ ਵਧੇਰੇ ਵਫਾਦਾਰ ਸਾਬਤ ਹੁੰਦੇ
ਸਨ । ਉਹ ਗੁਰਜੀਤ ਦੇ ਬੁਰਦਾਂ ਲਾਲਾ ਦੰਦੀਆਂ ਵੱਢਣ ਲੱਗੇ । ਪੀੜ ਰੂਹ ਤੇ ਸਰੀਰ ਨੂੰ ਵੱਟਣੇ ਚਾੜ੍ਹਨ ਲੱਗੀ। ਰੂਹ ਭਾਵੇਂ ਸਰੀਰ ਦਾ ਹਿਸਾ ਨਹੀਂ ਪਰ ਠੰਸ ਅਨੁਭਵ ਕਿਨਾਂ ਉਹ ਕੱਲੀਕਾਰੀ ਵੀ ਕੁਝ ਨਹੀਂ । ਉਸ ਲੱਤਾਂ ਦੇ ਪਛੱਡੇ ਮਾਰਨ ਦੀ ਕਸਰ ਨਾ ਛੱਡੀ ਪਰ ਰਾਤ ਦੇ ਭੁੱਖੇ ਚੂਹਿਆ ਉਸ ਦੇ ਲਹੂ ਨੂੰ ਥਾਂ ਥਾਂ ਤੋਂ ਪੀਣਾ ਸ਼ੁਰੂ ਕੀਤਾ ਹੋਇਆ ਸੀ । ਮਨੁੱਖ ਲਗਾਤਾਰ ਚਲ ਰਹੀ ਆਰੀ ਦੇ ਦਰਦ ਤੋਂ ਕਿੰਨਾ ਕੁ ਚਿਰ ਕਸੀਸ ਵੱਟ ਸਕਦਾ ਹੈ । ਮੁੰਡਾ ਸਰੀਰ ਦੇ ਸਾਰੇ ਸੈੱਲ ਕਟਵਾ ਕੇ ਵੀ ਰੂਹ ਸਾਬਤੀ ਰਖਣੀ ਚਾਹੁੰਦਾ ਸੀ, ਉਸ ਨੂੰ ਜਾਪਿਆ, ਮੈਂ ਮੱਲੋਜੋਰੀ ਆਪੇ ਨੂੰ ਬਹੁਤਾ ਸਮਾਂ ਕਰੜਿਆ ਨਹੀਂ ਰਖ ਸਕਾਂਗਾ । ਉਸ ਝਟ ਮਦਦ ਲਈ ਭਾਈ ਮਨੀ ਸਿੰਘ ਨੂੰ ਆਵਾਜ ਮਾਰ ਲਈ ਬੰਦ ਬੰਦ ਕਟਵਾਉਣਾ ਰੂਹ ਨੂੰ ਖਾਧੇ ਜਾਣ ਨਾਲ ਸੁਖਾਲਾ ਨਹੀਂ ? ਰੂਹ ਤਾਂ ਕੱਚਾ ਨਹੁੰ ਲੱਬੇ ਤੋਂ ਦੀ ਚੀਕ ਉਠਦੀ ਹੈ । ਮਤੀ ਦਾਸ ਦਾ ਆਰਾ, ਭਾਈ ਦਿਆਲੇ ਦੀ ਦੇਗ ਤੇ ਸ਼ੇਰ ਬਬਰ ਤਾਰੂ ਸਿੰਘ ਦੀ ਖੋਪਰੀ ਲਾਹੁਣ ਵਾਲੀ ਖੁੰਢੀ ਰੱਬੀ ਇਨ੍ਹਾਂ ਮਾਸਟਰਾਂ ਦੀ ਕਿਸੇ ਕੁਤਵਾਲੀ ਜਰੂਰ ਸਾਂਭੀ ਪਈ ਹੋਵੇਗੀ । ਕਹਿੰਦੇ ਉਹ ਜ਼ਮਾਨਾ ਤਾਂ ਜੰਗਲੀ ਸੀ । ਪਰ ਹੁਣ ਸਾਇੰਸ ਦੀ ਗੋਰੀ ਸਭਿਅਤਾ ਦਾ ਮਨੁੱਖ ਜੰਗਲੀ ਬੱਚੜ ਨਹੀਂ ਹੋ ਗਿਆ ? ਗੁਰਜੀਤ ਕੰਧ ਦੇ ਕਿੱਲਿਆਂ ਨਾਲ ਨਰੜਿਆ ਤੇ ਲੱਤਾਂ ਤੋਂ ਬੁਰੀ ਤਰ੍ਹਾਂ ਖਾਧਾ ਜਾ ਰਿਹਾ ਸੋਚਦਾ ਸੀ : ਆਦਮ ਦਾ ਜਾਇਆ ਕਿੰਨਾ ਨਿਰਦਈ ਹੋ ਗਿਆ ਏ ? ਆਪਣੇ ਜਿਉਂਦੇ ਜਾਗਦੇ ਭਰਾ ਨੂੰ ਜਾਨਵਰਾਂ ਤੋਂ ਖੁਆਂਦਾ ਸੀਅ ਨਹੀਂ ਕਰਦਾ । ਰੰਮਨ ਸਰਦਾਰ ਗੁਲਾਮਾਂ ਨੂੰ ਭੁੱਖੇ ਸ਼ੇਰਾਂ ਤੋਂ ਤੁੜਵਾ ਤੁੜਵਾ ਤਮਾਸ਼ਾ ਵੇਖਿਆ ਕਰਦੇ ਸਨ । ਲੱਧੀ ਖ਼ਾਨਦਾਨ ਦੇ ਰਾਜੇ ਆਪਣੇ ਵਿਰੋਧੀ ਮਨੁੱਖਾਂ ਉੱਤੇ ਬਿੱਟੂ ਛੱਡਿਆ ਕਰਦੇ ਸਨ । ਕਲ੍ਹ ਦੀ ਤੇ ਅੱਜ ਦੀ ਤਾਰੀਖ਼ ਵਿਚ ਭਲਾ ਕਿੰਨਾ ਕੁ ਫਰਕ ਪਿਆ ਏ ? ਆਹਦੇ ਕਾਰਲ ਮਾਰਕਸ ਨੇ ਮਿਹਨਤੀ ਦੁਨੀਆਂ ਨੂੰ ਨਵਾਂ ਸਿਧਾਂਤ ਦਿਤਾ ਏ । ਉਸ ਸਿਧਾਂਤ ਦੀ ਛਾਵੇਂ ਕਿਸੇ ਲੈਨਿਨ ਨੇ ਰੂਸ ਵਿਚ ਇਨਕਲਾਬ ਕਰ ਕੇ ਜੱਦੀ ਮਾਲਕੀ ਵਾਲੀ ਜਾਰਸ਼ਾਹੀ ਨੂੰ ਉਲਟ ਦਿਤਾ ਹੈ। ਰੂਸ ਦੀ ਰੀਸ ਵਿਚ ਸੱਤਰ ਕਰੋੜ ਦਾ ਚੀਨ ਦਾਤੀ ਹਥੋੜਿਆਂ ਨਾਲ ਲੰਸ ਲੱਕ ਬੰਨ੍ਹ ਖਲੋਤਾ ਏ। ਗੁਰਜੀਤ ਸਿਆਂ, ਦੁਨੀਆਂ ਦੀ ਤਾਰੀਖ ਵਿਚ ਮਨੁੱਖ ਨੇ ਸੱਚੀ ਮਚੀਂ ਐਨਾ ਕੁਝ ਕਰ ਲਿਆ ਹੈ ? ਪਰ ਹਿੰਦੁਸਤਾਨੀ ਮਨੁੱਖ ਦੇ ਤਸੀਹੇ ਮੇਰੇ ਰੂਹ ਦੀਆਂ ਬੁਰਕੀਆਂ ਕਿਉ' ਨੱਚ ਰਹੇ ਐ ? ਮੈਂ ਤਾਂ ਇਨ੍ਹਾਂ ਦਾ ਭਰਾ ਹਾਂ, ਸਾਥੀ। ਆਖ਼ਰ ਮਨੁੱਖ ਇਹ ਜ਼ੁਲਮ, ਇਹ ਬਹਿਰ ਕਿਉਂ ਕਮਾਉਂਦਾ ਏ ? ਮਨੁੱਖ ਸੱਚੀ ਭੁੱਖਾ ਏ । ਜੇ ਉਹ ਤੱਖਾ ਨਾ ਹੋਵੇ, ਆਪਣੇ ਸਕੇ ਭਰਾ ਦਾ ਕਦੇ ਗਾਟਾ ਨਾ ਲਾਹੋ । ਇਹ ਸਾਰਾ ਤਸ਼ੱਦਦ ਸਦੀਆਂ ਤੋਂ ਕਾਮੇ ਮਨੁੱਖ ਉਤੇ ਹੀ ਕਿਉਂ ਵਾਪਰਦਾ ਏ ? ਕਾਮਾ ਮਨੁੱਖ, ਵਿਹਲੜ ਨੂੰ ਕਮਾ ਕੇ ਕਿਉਂ ਖੁਆਵੇ ? ਉਹਦੀ ਸਰਦਾਰੀ ਹੇਠਾਂ ਗੁਲਾਮ ਕਿਉਂ ਰਹੇ । ਸੰਤਾਨ ਨੇ ਕਾਮੇ ਮਨੁੱਖ ਨੂੰ ਕਾਮੇ ਮਨੁੱਖ ਦਾ ਚੰਡੀ, ਕਾਤਲ ਤੇ ਸਰੀਕ ਬਣਾ ਕੇ ਰੱਖ ਦਿੱਤਾ ਏ । ਪਰ ਮਨੁੱਖ ਤਾਂ ਭਰਾ ਸਾਥੀ ਦੋਸਤ ਤੇ ਪ੍ਰੇਮੀ ਤੋਂ ਬਿਨਾਂ ਕੁਝ ਵੀ ਨਹੀਂ। ਮਨੁੱਖ ਦੀ ਲੁੱਟ ਦਾ ਸਿਲਸਿਲਾ ਅਨਾਦੀ ਨਹੀਂ, ਧਰਮ ਗ੍ਰੰਥ ਨੰਗਾ ਚਿੱਟਾ ਝੂਠ ਬੋਲਦੇ ਹਨ । ਅਸਲ ਵਿਚ ਜੰਗਲ ਦੇ ਮਾਰੂ ਜਾਨਵਰਾਂ ਤੋਂ ਬਚਾਅ ਅਤੇ ਸ਼ਿਕਾਰ ਮਾਰਨ ਵਾਸਤੇ ਬਣਾਏ ਹਥਿਆਰ ਤਕੜੇ ਮਨੁੱਖ ਨੇ ਮਾੜੇ ਉਤੇ ਵਰਤਣੇ ਸ਼ੁਰੂ ਕਰ ਦਿਤੇ । ਨਹੀਂ ਮਨੁੱਖ ਤਕੜਾ ਹੀ ਹਥਿਆਰਾ ਨਾਲ ਹੋਇਆ ਏ । ਜੋ ਇਹ ਹਥਿਆਰ ਸਾਡੇ ਕਾਮਿਆਂ ਦੇ ਹੱਥ ਆ ਜਾਣ, ਅਸੀਂ ਵਿਹਲੜਾਂ ਨੂੰ ਕੰਮ ਕਰਨਾ ਸਿਖਾ ਦੇਈਏ । ਸਾਰਾ ਰੌਲਾ ਹੀ ਵਿਹਲੜਾਂ ਨੂੰ ਕਰ ਕੇ ਖੁਆਣ ਦਾ ਏ । ਕਾਮੇ ਭਾਈ ਤੋਂ ਤਾਂ ਆਪਣਾ ਬੱਝ ਨਹੀਂ ਚੁੱਕਿਆ ਜਾ ਰਿਹਾ, ਵਿਹਲੜ ਢਿੱਡਲਾਂ ਦਾ ਕੁਆਂਟਲ ਭਾਰ ਧੌਣ ਉਤੇ ਕਿਵੇਂ ਸਹਾਰੇ ? ਹਥਿਆਰ ਚੁਕ ਕੇ ਇਨਕਲਾਬ ਲਿਆਉਣ ਵਾਲੀ ਲਾਈਨ ਤਾਂ ਸਾਡੀ ਠੀਕ ਐ, ਪਰ ਲੋਕਾਂ ਨੂੰ ਕੌਣ ਸਮਝਾਵੇ ? ਲੋਕ ਇਹ ਕਿਉਂ ਨਹੀਂ ਸਮਝਦੇ, ਵਿਹਲੜਾਂ ਦੀ ਖਾਤਰ ਸਰਕਾਰ ਸਾਨੂੰ
ਅਣਮਨੁੱਖੀ ਤਸੀਹੇ ਦੇ ਰਹੀ ਹੈ ? ਲੋਕਾਂ ਨੂੰ ਸਮਝਾਉਣਾ ਵੀ ਸਾਨੂੰ ਹੀ ਪਵੇਗਾ। ਸਿਧਾਂਤਕਾਰਾਂ ਦਾ ਵਿੰਗ ਸਾਨੂੰ ਨਵਾਂ ਖੜਾ ਕਰਨਾ ਚਾਹੀਦਾ ਹੈ।
ਚੂਹਿਆਂ ਦੀਆਂ-ਲਗਾਤਾਰ ਦੰਦੀਆਂ ਨੇ ਗੁਰਜੀਤ ਦੀਆਂ ਲੱਤਾਂ ਸੱਦੀਆਂ ਕਰ ਦਿਤੀਆਂ। ਜਦੋਂ ਉਹਦਾ ਧਿਆਨ ਅੰਦਰਲੀ ਲਗਨ ਤੋਂ ਉਖੜਦਾ ਰਾਭੇ ਦੀ ਰੂੰ ਵਾਂਗ ਰੂਹ ਦੀ ਪੀੜ ਵਿਚੋਂ ਯੂਬੇ ਉੱਡ ਉੱਡ ਜਾਂਦੇ । ਉਸ ਕਮਜ਼ੋਰਾਂ ਵਾਂਗ ਹਾਲ ਦੁਹਾਈ ਨਾ ਪਾਈ ਤੇ ਮਨ ਦੇ ਕਰੜੇ ਜ਼ਬਤ ਨਾਲ ਹਰ ਦੰਦੀ ਦੀ ਧੀੜ ਸਹਿੰਦਾ ਰਿਹਾ। ਸਾਰੀਆਂ ਚੀਕਾਂ ਦਾ ਸੰਘ ਉਸ ਮਜ਼ਬੂਤੀ ਨਾਲ ਘੁਟਿਆ ਹੋਇਆ ਸੀ । ਉਹਦੀ ਰੂਹ ਨੇ ਧਾਹਾਂ ਜ਼ਰੂਰ ਮਾਰੀਆਂ: ਪਰ ਚਿਹਰੇ ਦੀ ਮੁਸਕਾਣ ਮਾਸਟਰਾਂ ਨੂੰ ਹਾਲੇ ਬਹਾਦਰ ਸੂਰਮਾ ਦਰਸਾ ਰਹੀ ਸੀ । ਸ਼ਾਮੀ ਜਦੋਂ ਉਸ ਦੀ ਸਲਵਾਰ ਖੋਲ੍ਹੀ, ਲੱਤਾਂ ਦਾ ਕੋਈ ਥਾਂ ਨੀਲੇ ਕਾਲੇ ਡੰਗਾਂ ਤੋਂ ਨਹੀਂ ਬਚਿਆ ਸੀ।
ਅਗਲੇ ਦਿਨ ਗੁਰਜੀਤ ਦੀ ਕੋਠੜੀ ਵਿਚ ਪੋਲੀਸ ਵਾਲਿਆਂ ਕਾਲਾ ਨਾਗ ਛੱਡ ਦਿਤਾ । ਉਹ ਚੀਕ ਪੈਣ ਵਾਲਾ ਹੀ ਸੀ ਕਿ ਉਸ ਨੂੰ ਨਾਭੇ ਦਾ ਬੀੜ ਯਾਦ ਆ ਗਿਆ; ਜਿਸ ਵਿਚ ਪੋਲੀਸ ਨੇ ਜੱਥਿਆਂ ਉਤੇ ਜ਼ਹਿਰੀ ਸੱਪ ਛੱਡ ਦਿਤੇ ਸਨ । ਪਹਿਲਾਂ ਉਸ ਦਾ ਖ਼ਿਆਲ ਸੀ, ਪੁੱਡਾਂ ਵਾਲੀ ਕੰਠੜੀ ਵਿਚ ਚੂਹੇ ਖਾਣਾ ਨਾਗ ਆ ਵੜਿਆ ਹੈ । ਪਰ ਇਹ ਤਾਂ ਆਦਮ ਖਾਣਾ ਸੀ । ਸਾਹਮਣੇ ਵਣ ਚੁੱਕੀ ਖਲੋਤਾ ਕਾਲਾ ਨਾਗ ਬਾਰ ਬਾਰ ਦੋਸਾਂਗ ਜੀਤ ਕੱਢ ਰਿਹਾ ਸੀ। ਉਹਦਾ ਫਣ ਵਾਲਾ ਮੁਛੇਲਾ ਹਿੱਸਾ ਅੱਧਾ ਲਾਲ ਭਾਹ ਮਾਰਦਾ ਸੀ । ਜਿਉਂ ਹੀ ਸੱਪ ਹਮਲਾ ਕਰਨ ਲਈ ਗੁਰਜੀਤ ਵਲ ਵਧਿਆ ਉਸ ਛੜੱਪਾ ਮਾਰ ਕੇ ਗਾਰਡਰ ਦੀਆਂ ਕੰਨੀਆਂ ਫਤ ਲਈਆਂ । ਗਾਰਡਰ ਨਾਲ ਉਹ ਕਿੰਨਾ ਕੁ ਚਿਰ ਲਮਕ ਸਕਦਾ ਸੀ; ਇਹ ਉਸ ਦੇ ਸਾਹਸ ਉਤੇ ਨਿਰਭਰ ਕਰਦਾ ਸੀ । ਲਗਾਤਾਰ ਮਾਰਾਂ ਅਤੇ ਅਨੀਂਦਰਿਆਂ ਨਾਲ ਉਸ ਦੀ ਸ਼ਕਤੀ ਕੁਲ੍ਹਾੜੀ ਵਿਚੋਂ ਦੀ ਨਿਕਲ ਗੰਨੇ ਵਾਂਗ ਨੁੱਚੜ ਚੁੱਕੀ ਸੀ। ਉਸ ਪੈਰਾ ਹੇਠਾਂ ਮੂੰਹ ਅੱਡੀ ਖਲੋਤੀ ਮੌਤ ਨੂੰ ਤੱਕਿਆ । ਸੰਤਾਨ ਕਾਲ ਕੱਠੜੀ ਵਿਚ ਉਹਦਾ ਸਿਦਕ ਪਰਤਿਉਣ ਆ ਗਿਆ ਸੀ । ਆਦਮੀ ਨੂੰ ਬਦੀ ਅੱਗੇ ਹਥਿਆਰ ਨਹੀਂ ਸੁੱਟਣੇ ਚਾਹੀਦੇ । ਪਰ ਇਹ ਬਾਹਰ ਵੀ ਨਹੀਂ ਜਾ ਰਿਹਾ । ਖਬਰੇ ਇਸ ਨੂੰ ਵੀ ਜ਼ਾਲਮਾਂ ਦੁੱਖਾ ਰਖਿਆ ਹੋਵੇ ? ਇਹਨੂੰ ਕਿਵੇਂ ਕਾਬੂ ਕਰਾਂ ? ਉਸ ਇਕ ਹੱਥ ਨਾਲ ਪਜਾਮੇ ਦਾ ਨਾਲਾ ਖੋਲ੍ਹਣਾ ਸ਼ੁਰੂ ਕਰ ਦਿਤਾ । ਖੱਬੇ ਹੱਥ ਦੀਆਂ ਉਂਗਲਾਂ ਗਾਰਡਰਾਂ ਨਾਲ ਕੰਬ ਗਈਆਂ। ਉਹ ਇਕ ਵਾਰੀ ਹੀ ਸਾਰਾ ਲਰਜਾ ਖਾ ਗਿਆ । ਉਸ ਦੂਜੇ ਹੱਥ ਦੇ ਭਾਰ ਲਮਕਦਿਆਂ ਪਜਾਮੇ ਦੀ ਇਕ ਲੱਭ ਲਾਹ ਲਈ। ਉਹ ਇਹ ਵੀ ਨਹੀਂ ਚਾਹੁੰਦਾ ਸੀ, ਪਜਾਮਾ ਦੇਂਹਾਂ ਲੱਤਾ ਵਿਚੋਂ ਖਿਸਕ ਕੇ ਸੱਪ ਉਤੇ ਜਾ ਪਵੇ । ਉਸ ਵਾਰੀ ਵਾਰੀ ਹੱਥ ਬਦਲਿਆਂ ਪਜਾਮਾ ਲਾ ਲਿਆ । ਪਜਾਮੇ ਨੂੰ ਉਸ ਐਮੀ ਵੇਲੇ ਆਪਣੇ ਬਚਾਅ ਵਾਸਤੇ ਡਾਂਗ ਜਿੰਨਾ ਆਸਰਾ ਸਮਝਿਆ । ਇਕ ਹੱਥ ਦੇ ਭਾਰ ਲਮਕਦਿਆਂ ਪਜਾਮੇ ਦੀ ਇਕ ਲੱਤ ਉਤੇ ਸੱਪ ਦੇ ਡੰਗ ਮਰਵਾਣੇ ਸ਼ੁਰੂ ਕਰ ਦਿਤੇ । ਸੱਪ ਫੱਕੇ ਡੰਗ ਮਾਰ ਮਾਰ ਹਾਲੋਂ ਬੇਹਾਲ ਹੋ ਗਿਆ । ਥੋੜੇ ਸਮੇਂ ਪਿਛੋਂ ਨਾਗ ਇਕ ਪਾਸੇ ਨੂੰ ਖਿਸਕ ਗਿਆ। ਗੁਰਜੀਤ ਨੇ ਝਟ ਗਾਰਡਰ ਛੱਡ ਦਿਤਾ ਅਤੇ ਕੰਠੜੀ ਦੇ ਇੱਕ ਪੁੱਜੇ ਹੋ ਕੇ ਖਲੋ ਗਿਆ। ਸੱਪ ਅਤੇ ਆਦਮ ਦੀਆਂ ਨਜ਼ਰਾਂ ਗੱਤਕੇਬਾਜਾਂ ਵਾਂਗ ਝਪਟਾ ਮਾਰਨਾ ਲਈ ਇਕ ਦੂਜੇ ਉੱਤੇ ਲੱਗੀਆਂ ਹੋਈਆਂ ਸਨ । ਦੋਵੇਂ ਵਸ਼ਾਹ ਖਾਣ ਲਈ ਤਿਆਰ ਨਹੀਂ ਸਨ। ਗੁਰਜੀਤ ਸਾਹ ਰੋਕੀ ਇਕ ਕਦਮ ਅੱਗੇ ਵਧ ਆਇਆ। ਉਸ ਪਜਾਮਾ ਲਹਿਰਾ ਕੇ ਸੱਪ ਨੂੰ ਭੁਲੱਖਾ ਦਿਤਾ । ਸੱਪ ਨੇ ਉਲਰ ਕੇ ਉਸੇ ਪਾਸੇ ਕਪੜੇ ਉਤੇ ਡੰਗ ਸਾਰਿਆ। ਮੁੰਡਾ ਮੌਕਾ ਤਾੜ ਹੀ ਰਿਹਾ ਸੀ। ਉਸ ਪਜਾਮੇ ਦੇ
ਲੜ ਨਾਲ ਕਾਲੇ ਨਾਗ ਨੂੰ ਸਿਰੀ ਤੋਂ ਫੜ ਲਿਆ । ਸੱਪ ਨੇ ਬਾਹ ਨੂੰ ਲਪੇਟਾ ਮਾਰਨ ਦੀ ਚੁਸਤੀ ਕੀਤੀ; ਪਰ ਗੁਰਜੀਤ ਨੇ ਵਲ ਪਾਉਣ ਤੋਂ ਪਹਿਲ ਪੂਛ ਵੀ ਕਾਬੂ ਕਰ ਲਈ।
"ਬੱਚੂ ਹੁਣ ਦੱਸ । ਹੁਣ ਤਾਂ ਸੀਰਮੇ ਪੀ ਕੇ ਛੱਡੂੰਗਾ ।" ਗੁਰਜੀਤ ਇਕ ਦਮ ਭਵਕਾਰ ਪਿਆ। ਉਸ ਸੱਜੇ ਹੱਥ ਦੇ ਅੰਗੂਠੇ ਨਾਲ ਨਾਗ ਦੀ ਸੰਘੀ ਘੁਟ ਦਿਤੀ । ਸੱਪ ਦਾ ਮੂੰਹ ਅੱਡੇ ਜਾਣ ਤੇ ਉਸ ਨੂੰ ਪਤਾ ਲੱਗਾ, ਸੱਪ ਦੇ ਸਾਰੇ ਦੰਦ ਕੱਢੇ ਹੋਏ ਹਨ । ਉਸ ਅੰਗੂਠਾ ਹੋਰ ਜ਼ੋਰ ਨਾਲ ਦਬ ਦਿਤਾ । ਜਾਨ ਰੋੜਦਾ ਕੂਲਾ ਸੱਪ ਗੁਰਜੀਤ ਦੀਆਂ ਬਾਹਾਂ ਵਿਚ ਵਟਣੇ ਖਾ ਰਿਹਾ ਸੀ । ਦੋ ਤਿੰਨ ਮਿੰਟ, ਪਿਛੋਂ ਕਾਲਾ ਨਾਗ ਸਣ ਦੀ ਸੜੀ ਰੱਸੀ ਵਾਂਗ ਸਾਗ-ਵਾਟ ਹੋ ਗਿਆ । ਗੁਰਜੀਤ ਮਰੇ ਸੱਪ ਨੂੰ ਵੀ ਡਰਦਾ ਹੱਥੋਂ ਨਹੀਂ ਛਡਦਾ ਸੀ ।
ਉਹਦੀ ਲਲਕਾਰ ਸੁਣ ਕੇ ਸਿਪਾਹੀਆਂ ਕੰਨੜੀ ਦਾ ਬਾਰ ਖੋਲ੍ਹ ਦਿਤਾ। ਸਾਹੋ ਸਾਹ ਹੋਏ ਗੁਰਜੀਤ ਨੇ ਮਰਿਆ ਸੱਪ ਸਿਪਾਹੀ ਦੀ ਹਿੱਕ ਨਾਲ ਵਗਾਹ ਮਾਰਿਆ। ਸਿਪਾਹੀ ਨੇ ਪੈਰ ਤੋਂ ਹੀ ਚੀਕਦਿਆਂ ਛਾਲ ਮਾਰੀ । ਸੱਪ ਪੰਕਚਰ ਹੋਈ ਟਿਯੂਬ ਵਾਂਗ ਸਿਪਾਹੀ ਦੇ ਪੈਰਾਂ ਵਿਚ ਡਿਗਪਿਆ ਉਹ ਦਫਤਰ ਨੂੰ ਨੱਠ ਗਿਆ। ਨਕਸਲੀਆ ਵੈਰੀ ਨੂੰ ਮਾਰ ਕੇ ਅਕੜੇਵਾਂ ਫੜ ਗਿਆ । ਆਹਦੇ ਜਿਹੜਾ ਗੁਲਾਮ ਭੁੱਖੇ ਸ਼ੇਰ ਨੂੰ ਲੜ ਕੇ ਮਾਰ ਦਿੰਦਾ ਸੀ, ਰੋਮਨ ਉਸ ਨੂੰ ਬਹਾਦਰ ਵਜੋਂ ਆਜ਼ਾਦ ਕਰ ਦੇਂਦੇ ਸਨ । ਪਰ ਇਨ੍ਹਾਂ ਬੱਚੜਾਂ ਦਾ ਪਤਾ ਨਹੀਂ ਹਾਲੇ ਕਿਹੋ ਜਿਹੀਆਂ ਬਲਾਵਾਂ ਪਾਲ ਰਖੀਆਂ ਦੇ । ਗੁਰਜੀਤ ਸੋਚ ਰਿਹਾ ਸੀ, ਕੋਈ ਕੁੰਭੀ ਨਰਕ ਇਸ ਨਾਲੋਂ ਦੁਖਦਾਈ ਨਹੀਂ ਹੋਣਾ। ਗੁਰੂ ਦੀ ਨਗਰੀ ਵਿਚ ਚਲਦਾ ਇਹ ਨਰਕ ਵੀ ਸਾਨੂੰ ਹੀ ਬੰਦ ਕਰਨਾ ਪੈਣਾ ਏਂ। ਫਰਾਂਸ ਦੇ ਇਨਕਲਾਬੀਆਂ ਗੁੱਸੇ ਅਤੇ ਰੰਹ ਜੋਸ਼ ਵਿਚ ਦੇਸ਼ ਭਗਤਾਂ ਨੂੰ ਗਿਲੋਟੀਨ ਦੇਣ ਵਾਲੀ ਥਾਂ ਅਤੇ ਬੇਸਤਲ ਜੇਲ ਢਾਹ ਸੁੱਟੀਆਂ ਸਨ । ਪਰ ਅਸੀਂ ਇਸ ਗੁਰੂ ਸੈਂਟਰ ਨੂੰ ਮਲੀਆਮੇਟ ਨਹੀਂ ਕਰਾਂਗੇ । ਲੋਕ ਮੀਰ ਮੰਨੂੰ ਦੇ ਭੌਰਿਆਂ ਵਾਂਗ ਵੇਖਣਗੇ, ਏਥੇ ਨਵੇਂ ਤਸੀਹੇ ਕਿਵੇਂ ਈਜਾਦ ਕੀਤੇ ਜਾਂਦੇ ਸਨ ।
ਸਿਪਾਹੀ ਗੁਰਜੀਤ ਨੂੰ ਇਨਸਪੈਕਟਰ ਦੇ ਪੇਸ਼ ਕਰਨ ਵਾਸਤੇ ਲਈ ਜਾ ਰਹੇ ਸਨ; ਜਦੋਂ ਇਕ ਆਵਾਜ਼ ਨੇ ਸਾਰਿਆ ਨੂੰ ਹੈਰਾਨ ਕਰ ਦਿਤਾ।
''ਗੁਰਜੀਤ ! ਤੂੰ ਏਥੋਂ ?" ਜਿਵੇਂ ਉਹ ਆਖਣਾ ਚਾਹੁੰਦਾ ਸੀ, "ਇਹ ਸੈਂਟਰ ਤਾਂ ਸਮੱਗਲਰਾਂ ਤੇ ਬਦਮਾਸ਼ਾਂ ਵਾਸਤੇ ਹੈ, ਸਿਆਸੀ ਵਰਕਰਾਂ ਦਾ ਏਥੇ ਕੀ ਕੰਮ ?"
"ਕਿਉਂ, ਹੁਣ ਦੱਸ ਕੁੱਤੀ ਦਿਆ ਪੁੱਤਾ ?''
'ਜੇ ਮੈਂ ਕੁੱਤੀ ਦਾ ਪੁੱਤ ਆਂ, ਤਾਂ ਸ਼ਕਲ ਤੇਰੀ ਵੀ ਮੇਰੇ ਵਰਗੀ ਈ ਐ।" ਗੁਰਜੀਤ ਮੋੜ ਦੇਣੋਂ ਨਾ ਰੁਕਿਆ।
ਮੁੰਡੇ ਨੇ ਭਉਂ ਕੇ ਰੱਖਿਆ, ਉਹਦੇ ਗਵਾਂਦੀ ਪਿੰਡ ਅਫੀਮ ਦੇ ਦੇ ਸਮੱਗਲਰ ਸੈਂਟਰ ਲਿਆਂਦੇ ਗਏ ਸਨ । ਸਿਪਾਹੀਆਂ ਬਟ ਉਨ੍ਹਾਂ ਦੋਹਾਂ ਨੂੰ ਪਾਸੇ ਕਰ ਲਿਆ। ਇਨਸਪੈਕਟਰ ਨੇ ਗੁਰਜੀਤ ਦਾ ਨਾਂ, ਥਾਂ ਤੇ ਹੋਰ ਮੋਟੀ ਮੋਟੀ ਵਾਕਫੀਅਤ ਸਮੱਗਲਰਾਂ ਤੋਂ ਲੈ ਲਈ । ਇਸ ਨਾਂ ਦਾ ਵਾਰੰਟਡ ਤੇ ਇਨਾਮੀ ਬੰਦਾ ਉਨ੍ਹਾਂ ਨੂੰ ਮੁਖਬੈਨ ਸਿੰਘ ਦੇ ਕਤਲ ਵਿਚ ਚਾਹੀਦਾ ਸੀ । ਸੈਂਟਰ ਵਾਲਿਆਂ ਦੀ ਭੁਲ ਬਣ ਗਈ। ਉਨ੍ਹਾਂ ਸਮੱਗਲਰਾਂ ਰਾਹੀਂ ਲਈ ਵਾਕਫੀਅਤ ਦੇ ਅਧਾਰ ਉਤੇ ਗੁਰਜੀਤ ਨੂੰ ਵਾਪਸ ਕਰ ਦਿਤਾ। ਜਾਗੀਰਦਾਰ ਮੁਖਬੇਨ ਸਿੰਘ ਦਾ ਪਹਿਲਾ ਮਫਰੂਰ ਕਾਰਲ ਪੋਲੀਸ ਦੇ ਕਾਬੂ ਆ ਗਿਆ ਸੀ । ਹਾਲੇ ਤਕ ਉਨ੍ਹਾਂ ਗੁਰਜੀਤ ਦੀ ਗ੍ਰਿਫਤਾਰੀ ਕਿਤੇ ਸੋਅ ਨਹੀਂ ਕੀਤੀ ਸੀ ।
ਆਏ ਗੁਰਜੀਤ ਉਤੇ ਸਤਵੰਤ ਨੇ ਪਹਿਲੀ ਚੋਟ ਮਾਰੀ :
“ਕਿਉਂ ਬੀ. ਏ, ਕਰ ਆਇਆ ? ਸਕਦੇ ਆਂ । ਅਸੀਂ ਤਾਂ ਰੱਬ ਨੂੰ ਚਾਰ ਘੜੀਆਂ ਸੁਕਣੇ ਪਾ
ਮੁੰਡਾ ਸਿਪਾਹੀ ਦੀ ਬੜ੍ਹ ਉਤੇ ਕੇਵਲ ਮੁਸਕਾ ਪਿਆ । ਹੁਣ ਬੋਲਣਾ ਫ਼ਜ਼ੂਲ ਸੀ । ਇਹ ਤਾਂ ਗੁਰਜੀਤ ਜਾਣਦਾ ਸੀ, ਕਿਵੇਂ ਨਾਂ ਨੰਗਾ ਹੋਇਆ ਏ। ਉਸ ਦੇ ਬਾਪੂ ਨੂੰ ਬੁਲਾ ਕੇ ਤਸੱਲੀ ਬੀਤੀ ਗਈ । ਮੈਜਿਸਟਰੇਟ ਤੋਂ ਗੁਰਜੀਤ ਦਾ ਪੰਦਰਾਂ ਦਿਨਾਂ ਦਾ ਰੀਮਾਂਡ ਲੈ ਲਿਆ । ਸਤਿਬੀਰ ਤੇ ਉਹਦੇ ਬਾਪ ਨੂੰ ਥਾਣੇ ਬੁਲਾਇਆ ਗਿਆ । ਬਾਪ ਨੇ ਗੁਰਜੀਤ ਤੇ ਉਸ ਦੇ ਸਾਥੀਆਂ ਨੂੰ ਵੇਖਿਆ ਹੀ ਨਹੀਂ ਸੀ। ਉਸ ਸਾਫ਼ ਕਹਿ ਦਿਤਾ :
"ਮਾਪਿਓ ! ਮਾਰੇ ਚਾਹੇ ਛੱਡੋ, ਮੈਂ ਤਾਂ ਇਨ੍ਹਾਂ ਨੂੰ ਵੇਖਿਆ ਈ ਨਹੀਂ ।"
ਸਵਰਨ ਸਿੰਘ ਨਾਮੇ ਨੂੰ ਲਾਲੀਆਂ ਤਾੜ ਕੇ ਕੇ ਪੈ ਗਿਆ :
"ਚੋਰਿਆ ! ਆਖ, ਇਹ ਗੁਰਜੀਤ ਐ ਤੇ ਏਹੋ ਸਾਡੇ ਘਰੋਂ ਰੋਟੀ ਖਾ ਕੇ ਗਿਆ ਸੀ ।" ਬਾਣੇਦਾਰ ਨੇ ਡੰਡਾ ਨਾਮੋ ਦੇ ਜਬਾੜਿਆਂ ਵਿਚ ਦੇ ਦਿਤਾ।
"ਜਨਾਬ ਝੂਠ ਕਿਵੇਂ ਬੋਲਾਂ; ਮੈਂ ਤਾਂ ਵਿਚਾਰੇ ਦੀ ਸ਼ਕਲ ਵੀ ਨਹੀਂ ਦੇਖੀ।" ਨਾਮਾ ਉਸ ਦਿਨ ਮੂੰਹ-ਅੰਨ੍ਹੇਰੇ ਹੀ ਹਲ ਜੋੜ ਕੇ ਚਲਿਆ ਗਿਆ ਸੀ । ਸਤਿਬੀਰ ਨੂੰ ਥਾਣੇਦਾਰ ਦੇ ਚੋਰਾ ਆਖਣ ਉਤੇ ਗੁੱਸਾ ਆ ਗਿਆ। ਉਹਦੇ ਕਿਲ੍ਹਾ ਪਾਸ ਕਰ ਲੈਣ ਪਿਛੋਂ ਪੀਰ ਨੇ ਉਸ ਨਾਲ ਪੱਕੀ ਗੰਢ ਲਈ ਸੀ ਤੇ ਇਨਕਲਾਬੀ ਸਾਹਿਤ ਪੜ੍ਹਾਉਣਾ ਸ਼ੁਰੂ ਕਰ ਦਿਤਾ ਸੀ । ਕਿਲ੍ਹੇ ਦੀਆਂ ਮਾਰਾਂ ਕਾਰਨ ਉਸ ਦੇ ਹੱਡਾਂ ਵਿਚੋਂ ਸੇਕ ਤੇ ਚੀਸਾਂ ਬਲ ਬਲ ਉਠਦੀਆਂ ਸਨ।
"ਤੂੰ ਓਏ ਸਤਿਬੀਰ ਦਿਆ ਲਗਦਿਆ, ਦਸ : ਇਹ ਓਹੀ ਬੰਦਾ ਏ, ਜਿਸ ਨੂੰ ਤੂੰ ਚਾਹ ਪਿਆਈ ਸੀ ?'' ਥਾਣੇਦਾਰ ਬੈਂਤ ਘੁਮਾਈ ਜਾ ਰਿਹਾ ਸੀ।
ਸਤਿਬੀਰ ਨੇ ਥਾਣੇਦਾਰ ਵਲ ਪਿਠ ਕਰਦਿਆਂ ਗੁਰਜੀਤ ਨੂੰ ਅੱਖ ਮਾਰ ਦਿਤੀ।
"ਜਨਾਬ ਮੈਂ ਚੰਗੀ ਤਰ੍ਹਾਂ ਪਛਾਣਦਾ ਹਾਂ, ਇਹ ਉਹ ਬੰਦਾ ਨਹੀਂ । ਉ ਏਨੀ ਕੁ ਉਮਰ ਦਾ ਬੰਦਾ ਉਨ੍ਹਾਂ ਵਿਚ ਜ਼ਰੂਰ ਸੀ ।" ਸਤਿਬੀਰ ਗੁਰਜੀਤ ਨੂੰ ਜਾਣਦਾ ਬੁਝਦਾ ਨਮੱਕਰ ਹੋ ਗਿਆ ।
"ਹਰਾਮੀਆਂ । ਇਹਦੇ ਘਰ ਦੇ ਆਖਦੇ ਐ, ਇਹ ਗੁਰਜੀਤ ਐ ਰਾਹ ਪਾਉਨਾ ਏਂ । ਓਏ ਸਤਵੰਤ, ਇਹਦਾ ਬੜਕ ਬਣਾਓ ? ਇਹਦੀ ਤੂੰ ਸਾਲਿਆ ਸਾਨੂੰ ਪੁਠੇ ਹੋਸ਼ ਟਿਕਾਣੇ ਆਵੇ ।" ਸਵਰਨ ਸਿੰਘ ਨੇ ਮੁੰਡੇ ਦੇ ਲਗਾਤਾਰ ਇਕੋ ਥਾਂ ਦੇ ਤਿੰਨ ਬੈਂਤਾਂ ਧਰ ਦਿਤੀਆਂ। "ਪੁੱਤਰਾ 1 ਅਦਾਲਤ ਵਿਚ ਇਹ ਕਹਿਣਾ ਪਊ, ਇਹ ਉਹੀ ਗੁਰਜੀਤ ਐ, ਜਿਸ ਨੂੰ ਮੈਂ ਚਾਹ ਰੰਟੀ ਖੁਆਈ ਸੀ । ਨਹੀਂ, ਤੂੰ ਵੀ ਚਲ ਗੁਰੂ ਕੇ ਸੈਂਟਰ :
"ਮੈਂ ਸਰਦਾਰ ਜੀ ਇਸ ਬੰਦੇ ਨੂੰ ਪਹਿਲੀ ਵਾਰ ਵੇਖਿਆ ਏ ।"ਸਤਿਬੀਰ ਆਪਣੀ ਜ਼ਿਦ ਉਤੇ ਅੜ ਗਿਆ।
''ਪੁੱਤਰਾ ਵੇਖਿਆ ਭਾਵੇਂ ਪਹਿਲੀ ਵਾਰ ਈ ਏ, ਪਰ ਅਸਾਂ ਤੇਰੇ ਕੋਲੋਂ ਅਗਵਾਹੀ ਜ਼ਰੂਰ ਦਵਾਉਣੀ ਏਂ ।"
ਨਾਮਾ ਹੱਥ ਜੋੜ ਕੇ ਖਲੋ ਗਿਆ :
"ਤੁਸਾਂ ਜਨਾਬ ਸਾਨੂੰ ਨਕਸਲਵਾੜੀਆਂ ਕੋਲੋਂ ਮਰਵਾਉਣਾ ਏਂ ? ਰੂਸੀ ਹੀ ਮਾਰ ਸੁੱਟੇ ।"
"ਓਏ ਅਸੀਂ ਕਾਹਦੇ ਵਾਸਤੇ ਬੈਠੇ ਆਂ ।"
ਤੁਸੀਂ ਖੇਤ ਬੰਨੇ ਸਾਡੇ ਨਾਲ ਕਿਥੇ ਫਿਰੋਗੇ । ਜਨਾਬ ਰਾਖੀ ਕੀਤਿਆਂ ਕਦੇ ਬਚਾਅ ਹੋਏ ਐ। ਸਾਡੇ ਉਤੇ ਮਿਹਰ ਕਰੋ । ਕਬੀਲਦਾਰ ਆਂ, ਕਾਰੀ ਆਦਮੀ ਆਂ ।" ਨਾਮੇ ਨੇ ਬਹੁਤ ਹੀ ਆਜਜ਼ੀ ਨਾਲ ਅਰਜ਼ ਕਰਦਿਆਂ ਥਾਣੇਦਾਰ ਦੇ ਪੈਰ ਫੜ ਲਏ ।
"ਸਾਲਿਆ, ਤੁਹਾਡੇ ਉਤੇ ਮਿਹਰ ਕਰ ਕੇ ਅਸੀਂ ਆਪਣਾ ਚਲਾਣ ਕਿਵੇਂ ਪੂਰਾ ਕਰਾਂਗੇ ।" ਥਾਣੇਦਾਰ ਨੇ ਬੂਟ ਵਾਲੀ ਲੱਤ ਨਾਮੇ ਦੇ ਜੜ ਦਿਤੀ।
ਨਾਮਾ ਪਿੱਠ ਪਰਨੇ ਪਿਛਾਂਹ ਡਿੱਗ ਪਿਆ । ਸਤਿਬੀਰ ਦਾ ਰੰਹ ਉਬਾਲੇ ਖਾਣ ਲੱਗ ਪਿਆ। ਉਹ ਹਾਲੇ ਤੱਕ ਬੈਂਤਾਂ ਵੱਜਣ ਵਾਲੀ ਥਾਂ ਘੁਟੀ ਖਲੋਤਾ ਸੀ । ਕੋਲ ਖਲੋਤੇ ਗੁਰਜੀਤ ਨੇ ਆਪਣੇ ਮਨ ਵਿਚ ਬੜੀ ਗਿਲਾਨੀ ਮੰਨੀ: ਲੋਕ ਸਾਡੀ ਖ਼ਾਤਰ ਕੁੱਟਾਂ, ਮਾਰਾ ਤੇ ਬੰਇੱਜਤੀਆਂ ਕਰਵਾ ਰਹੇ ਐ । ਉਹ ਜਾਣਦਾ ਬੁਝਦਾ ਮਚਲਾ ਤਾਂ ਹੋਇਆ ਈ ਸੀ । ਉਸ ਇਕ ਵਾਰ ਹੀ ਭਵਕ ਕੇ ਥਾਣੇਦਾਰ ਨੂੰ ਆਖਿਆ :
"ਇਨ੍ਹਾਂ ਪਤੰਦਰਾਂ ਨੂੰ ਕਿਉਂ ਮਾਰਦਾ ਏ । ਮੁਖਬੰਨ ਦਾ ਕਤਲ ਮੈਂ ਕੀਤਾ ਸੀ । ਇਹ ਤਾਂ ਜਾਣਦੇ ਵੀ ਨਹੀਂ, ਮੈਂ ਕੋਣ ਆ । ਮੈਨੂੰ ਕਰ ਜਿਹੜਾ ਕੁਝ ਕਰਨਾ ਏਂ ।"
ਥਾਣੇਦਾਰ ਪਤੰਦਰਾਂ ਵਾਲੀ ਗਾਲ੍ਹ ਵਿਚੋਂ ਪੀ ਗਿਆ । ਉਸ ਨੂੰ ਪਤਾ ਸੀ, ਸਖਤੀ ਤੇ ਤਸੱਦਦ ਗੁਰਜੀਤ ਨੂੰ ਝੁਕਾ ਨਹੀਂ ਸਕਦੇ । ਉਸ ਆਪਣਾ ਤਲੱਥਾ ਮਾਰਿਆ :
ਜੇ ਤੂੰ ਇਕਬਾਲ ਕਰ ਲਵੇ, ਇਨ੍ਹਾਂ ਨੂੰ ਜਰੂਰ ਮਾਰਨਾ ਏ ।"
"ਇਕਬਾਲ ਹੋਰ ਕਿਵੇਂ ਹੁੰਦਾ ਏ; ਜਦੋਂ ਮੈਂ ਆਖੀ ਜਾ ਰਿਹਾ ਆ, ਮੁਖਬੰਨ ਨੂੰ ਮੈਂ ਗੋਲੀ ਮਾਤੀ ਏ ।'' ਉਸ ਨਿਧੜਕ ਆਪਣੇ ਬੋਲ ਦੋਹਰਾ ਦਿੱਤੇ।
"ਮੈਜਿਸਟਰੇਟ ਦੇ ਏਹ ਬਿਆਨ ਦੇਵੇਂਗਾ ?"
ਗੁਰਜੀਤ ਨੇ ਸਤਿਬੀਰ ਤੇ ਨਾਮੇ ਵਲ ਇਕ ਪਲ ਵੇਖਿਆ ਤੇ ਮੁੜ ਨਿਝਿਜਕ ਕਹਿ ਦਿਤਾ :
ਹਾਅ, ਦੋਵਾਂਗਾ ਪਰ ਇਨ੍ਹਾਂ ਭਲੇ ਲੋਕਾਂ ਨੂੰ ਹੁਣੇ ਛੱਡ ਦੇ ।"
ਥਾਣੇਦਾਰ ਨੂੰ ਗੁਰਜੀਤ ਦੇ ਆਖੇ ਦਾ ਸੋਲਾਂ ਆਨੇ ਯਕੀਨ ਆ ਗਿਆ । ਜਦੋਂ ਉਹ ਨਹੀਂ ਮੰਨਿਆ ਸੀ, ਸਤਾਰਾਂ ਦਿਨ ਲਗਾਤਾਰ ਕਸ਼ਟ ਸਹਿੰਦਾ ਰਿਹਾ। ਪਰ ਜੋ ਇਕਬਾਲ ਕਰਨ ਤੇ ਆਇਆ ਤਾਂ ਆਪ ਹੀ ਜਜ਼ਬਾਤੀ ਹੋ ਗਿਆ । ਬਾਪ ਨਾਲ ਪਿੰਡ ਨੂੰ ਜਾਂਦਾ ਸਤਿਬੀਰ ਸੋਚ ਰਿਹਾ ਸੀ : ਇਹ ਕਿਹੋ ਜਿਹੇ ਸਿਰੜੀ ਲੰਕ ਐ, ਕਿਸੇ ਦੀ ਬਲਾ ਆਪਣੇ ਸਿਰ ਲੈ ਲੈਂਦੇ ਐ । ਉਸ ਨੂੰ ਪੀਤੂ ਦੇ ਬੋਲ ਯਾਦ ਆ ਰਹੇ ਸਨ । "ਅਸਾਂ ਲੋਕਾਂ ਨੂੰ ਉਪਦੇਸ਼ ਵੀ ਆਪਣੀ ਕਰਨੀ ਨਾਲ ਦੇਣਾ ਹੈ । ਅਸੀਂ ਜੁਲਮ ਦੇ ਪਹਾੜ ਨਾਲ ਮੁੜ ਮੁੜ ਟਕਰਾਵਾਂਗ । ਇਸ ਪਹਾੜ ਨੇ ਕਹੀਆਂ ਤੇ ਕੁਹਾੜੀਆਂ ਬਿਨਾਂ ਨਹੀਂ ਵੱਢਿਆ ਜਾਣਾ। ਸਾਡੀਆਂ ਟੱਕਰਾਂ ਤੇ ਕੁਰਬਾਨੀਆਂ ਇਕ ਡੰਡੀ ਜ਼ਰੂਰ: ਸੰਧ ਜਾਣਗੀਆਂ ਫਿਰ ਲੱਕੀ ਆਪੂ ਪਹਿਆ ਬਣਾ ਲੈਣਗੇ । ਲੋਕਾਂ ਦੇ ਸ਼ਕਤੀਸ਼ਾਲੀ ਹੱਥਾਂ ਨੂੰ ਜੁਲਮ ਦੇ ਪਹਾੜ ਦੀ ਡਲੀ ਡਲੀ ਵੀ ਨਹੀਂ ਆਉਣੀ । ਟੱਕਰਾਂ ਵਰਗੀ ਤਪੱਸਿਆ ਕੋਈ ਨਹੀਂ. ' ਲੋਕਾਂ ਵਰਗੀ ਮਹਾਨਤਾ ਤੇ ਹਥਿਆਰ ਵਰਗੀ ਭਗਤੀ । ਮਨੁੱਖ ਲਈ ਗੁਲਾਮੀ ਤੋਂ ਛੁਟਕਾਰੇ ਦਾ ਆਖ਼ਰੀ ਰਾਹ ਬਗਾਵਤ ਹੈ, ਬਸ ਬਗਾਵਤ ।" ਘਰ ਜਾ ਕੇ ਵੀ ਸਤਿਬੀਰ ਆਪਣੀ ਤਰ੍ਹਾਂ ਦੀ ਬੇਕਰਾਰੀ ਵਿਚ ਤੜਪਦਾ ਰਿਹਾ ।
ਸਵਰਨ ਸਿੰਘ ਨੇ ਸਰਕਾਰੀ ਵਕੀਲ ਦੀ ਸਲਾਹ ਨਾਲ ਇਨਕਲਾਬੀ ਬਿਆਨ ਦੇ ਅਧਾਰ ਉਤੇ ਚਲਾਨ ਪੇਸ਼ ਕਰ ਦਿਤਾ। ਉਹ ਪਹਿਲੀ ਪੇਸ਼ੀ ਵਿਚ ਹੀ ਇਕਬਾਲ ਕਰਵਾਇਆ ਚਾਹੁੰਦਾ ਸੀ । ਕਿਓ ਕਿ ਫਿਰ ਗੁਰਜੀਤ ਨੇ ਜੁਡੀਸ਼ਲ ਹਵਾਲਾਤ ਦਲੇ ਜਾਣਾ ਸੀ । ਗੁਰਜੀਤ ਦੇ ਰਿਸ਼ਤੇਦਾਰ
ਪ੍ਰੋ: ਸੰਤੋਖ ਨੇ ਪਹਿਲਾਂ ਹੀ ਇਕ ਚੰਗਾ ਵਕੀਲ ਕਰ ਲਿਆ । ਉਨ੍ਹਾਂ ਨੂੰ ਖੁੜਕ ਗਈ ਸੀ ਕਿ ਪੋਲੀਸ ਜ਼ਬਰਦਸਤੀ ਇਕਬਾਲ ਕਰਵਾ ਰਹੀ ਹੈ। ਵਕੀਲ ਨੇ ਗੁਰਜੀਤ ਦੇ ਵਾਰਸਾਂ ਵਲੋਂ ਮੈਜਿਸਟਰੇਟ ਦੇ ਇਕ ਦਰਖਾਸਤ ਪੇਸ਼ ਕਰ ਦਿਤੀ ਕਿ ਪੋਲੀਸ ਤਸ਼ੱਦਦ ਦੇ ਜ਼ੋਰ ਮੁਲਜ਼ਮ ਪਾਸੋਂ ਕਤਲ ਦਾ ਇਕਬਾਲ ਕਰਵਾ ਰਹੀ ਹੈ; ਸਾਨੂੰ ਗੁਰਜੀਤ ਨਾਲ ਮਿਲਣ ਦਾ ਮੌਕਾ ਦਿੱਤਾ ਜਾਵੇ, ਪਰ ਸਰਕਾਰੀ ਵਕੀਲ ਮੁਲਜ਼ਮ ਦੇ ਬਿਆਨ ਲੈਣ ਵਾਸਤੇ ਅੜ ਗਿਆ। ਮੈਜਿਸਟਰੇਟ ਨੇ ਬਿਆਨ ਲੈਣ ਦਾ ਇਸ਼ਾਰਾ ਦੇ ਦਿਤਾ ।
"ਕਿਉਂ ਬਈ ਗੁਰਜੀਤ, ਤੂੰ ਬਿਆਨ ਦੇਣਾ ਚਾਹੁੰਦਾ ਏਂ ?" ਮੈਜਿਸਟਰੇਟ ਨੇ ਸੱਚਾ ਹੋਣ ਲਈ ਪੁੱਛਿਆ ।
"ਹਾਂ ਜਨਾਬ ।" ਗੁਰਜੀਤ ਤੇ ਤਸੱਲੀ ਨਾਲ ਹਾਮੀ ਭਰ ਦਿਤੀ। ਸੁੱਖੀ ਅਤੇ ਉਸ ਦਾ ਵਕੀਲ ਅਸਲ ਘਬਰਾ ਗਏ ।
"ਹਾਂ ਬੋਲ, ਵਾਹਿਗੁਰੂ ਨੂੰ ਜਾਣ ਕੇ ਸੱਚ ਸੱਚ ਕਰੇਂਗਾ ?"
"ਮੇਰਾ ਕਿਸੇ ਵਾਹਿਗੁਰੂ ਵਿਚ ਯਕੀਨ ਨਹੀਂ।"
"ਕਾਨੂੰਨ ਦੇ ਸਤਿਕਾਰ ਵਿਚ ?''
"ਇਸ ਰਾਜ ਦਾ ਕਾਨੂੰਨ ਤਾਂ ਮੈਂ ਬਦਲਣਾ ਚਾਹੁੰਦਾ ਆਂ; ਜਿਹੜਾ ਮਿਹਨਤ ਲੁੱਟਣ ਦੀ ਖੁਲ੍ਹੀ ਛੁੱਟੀ ਦੇਂਦਾ ਏ ।"
"ਤੂੰ ਕੀਹਦੀ ਸੌਂਹ ਖਾਏਂਗਾ ?" ਮੈਜਿਸਟਰੇਟ ਨੇ ਚੌਪੜਿਆ ਗੰਜਾ ਸਿਰ ਖੁਰਕਿਆ ।
'ਜਨਾਬ ਮੈਂ ਇਨਕਲਾਬ ਦੀ ਖ਼ਾਤਰ ਸੱਚ ਆਖਾਂਗਾ ।"
"ਇਉਂ ਤਾਂ ਕੰਮ ਨਹੀਂ ਚਲਣਾ। ਮੈਜਿਸਟਰੇਟ ਚੰਗੀਆਂ ਭਲੀਆਂ ਅੱਖਾਂ ਵਿਚੋਂ ਟੀਰ ਲਿਸ਼ਕਾ ਗਿਆ ।
"ਲੋਕਾਂ ਦੀ ਖ਼ਾਤਰ, ਮਨੁੱਖਤਾ ਲਈ ਸੱਚ ਬੋਲਾਂਗਾ ।
''ਚਲ ਠੀਕ ਐ ।' ਸਰਕਾਰੀ ਵਕੀਲ ਦੇ ਇਸ਼ਾਰੇ ਉਤੇ ਜੱਜ ਮੰਨ ਗਿਆ।
"ਹਾਂ ਬਈ ਗੁਰਜੀਤ ! ਆਹ ਪਸਤੌਲ ਤੇਰਾ ਐ?" ਸਰਕਾਰੀ ਵਕੀਲ ਨੇ ਪਹਿਲੀ ਪੁੱਛ ਕੀਤੀ ਅਤੇ ਸਿਪਾਹੀ ਦੇ ਪੇਸ਼ ਕੀਤੇ ਪਸਤੌਲ ਵਲ ਇਸ਼ਾਰਾ ਦਿਤਾ।
"ਨਹੀਂ ਜਨਾਬ ਇਹ ਪਸਤੌਲ ਸ਼ਿੰਦੇ ਸਮੱਗਲਰ ਦਾ ਦੇ, ਜਿਸ ਤੋਂ ਥਾਣੇਦਾਰ ਸਵਰਨ ਸਿੰਘ ਪੰਜ ਸੌ ਮਹੀਨਾ ਲੈਂਦਾ ਏ ।"
"ਗੁਰਜੀਤ ਦੇ ਏਨੀ ਆਖਣ ਨਾਲ ਹੀ ਅਦਾਲਤ ਦੇ ਕਮਰੇ ਵਿਚ ਹੈਰਾਨੀ ਦਾ ਬੰਬ ਫਟ ਗਿਆ । ਮੈਜਿਸਟਰੇਟ ਸਮੇਤ ਸਾਰੇ ਇਕ ਦੂਜੇ ਨੂੰ ਪੁੱਛ ਰਹੇ ਸਨ. ਇਹ ਕੀ ? ਸਿੱਖੀ ਦੇ ਵਕੀਲ ਨੂੰ ਵੀ ਆਸ ਨਹੀਂ ਸੀ, ਇਕ ਨਵੀਂ ਹਕੀਕਤ ਨੰਗੀ ਹੋਵੇਗੀ।
"ਇਹ ਪਸਤੌਲ ਤੇ ਆਪਣੇ ਘਰ ਦੇ ਗਹੀਰੇ ਵਿਚੋਂ ਲੁਕੋਇਆ ਦਿਤਾ ਏ ?" ਸਰਕਾਰੀ ਵਕੀਲ ਨੇ ਜ਼ੋਰ ਦੇ ਕੇ ਆਖਿਆ।
"ਵਕੀਲ ਸਾਹਬ ! ਮੈਂ ਲੋਕਾਂ ਦੀ ਸੌਂਹ ਖਾਧੀ ਐ, ਝੂਠ ਨਹੀਂ ਬੋਲ ਸਕਦਾ ।"
ਸਵਰਨ ਸਿੰਘ ਨੂੰ ਅਦਾਲਤ ਵਿਚ ਤਰੈਲੀਆਂ ਆ ਰਹੀਆਂ ਸਨ । ਹੁਣ ਉਹੋ ਚਲਾਣ ਵਾਪਸ ਨਹੀਂ ਮੰਗ ਸਕਦਾ ਸੀ ਅਤੇ ਰੀਮਾਂਡ ਲੈਣ ਦਾ ਤਾਂ ਸਵਾਲ ਈ ਮੁਕ ਚੁੱਕਾ ਸੀ । ਉਸ ਜਾਣ ਲਿਆ. ਐਸ. ਪੀ. ਦੇ ਪੇਸ਼ੀ ਜ਼ਰੂਰ ਹੋਵੇਗੀ।
"ਹੱਛਾ ਤਾਂ ਉਹ ਪਸਤੌਲ ਤੋਂ ਪੁਲੀਸ ਨੂੰ ਨਹੀਂ ਦਿਤਾ, ਜਿਸ ਨਾਲ ਸਰਦਾਰ ਮੁਖਬੇਨ ਸਿੰਘ ਨੂੰ ਗੋਲੀ ਮਾਰੀ ਸੀ ?" ਸਰਕਾਰੀ ਵਕੀਲ ਗੁਰਜੀਤ ਨੂੰ ਆਪਣੇ ਪਿਛੇ ਲਾਇਆ ਚਾਹੁੰਦਾ ਸੀ ।
ਸੰਤੋਖ ਦੇ ਵਕੀਲ ਨੇ ਹੱਥ ਚੁਕ ਕੇ ਮੈਜਿਸਟਰੇਟ ਦਾ ਧਿਆਨ ਆਪਣੀ ਵਲ ਮੋੜਿਆ ।
"ਸਰ, ਮੇਰਾ ਵਿਰੋਧੀ ਮੁਲਜ਼ਮ ਨੂੰ ਵਰਗਲਾ ਰਿਹਾ ਏ ।"
"ਨਹੀਂ, ਤੁਸੀਂ ਚੁੱਪ ਰਹੋ । ਮੁਲਜ਼ਮ ਨੂੰ ਸੱਚ ਆਖਣ ਦੋਵੇਂ ।" ਮੈਜਿਸਟਰੇਟ ਨੇ ਇਕ ਤਰ੍ਹਾਂ ਉਸ ਨੂੰ ਝਾੜ ਦਿਤਾ ।
"ਮੈਜਿਸਟਰੇਟ ਸਾਹਬ! ਮੇਰੇ ਕਪੜੇ ਉਤਾਰ ਕੇ ਵੇਖੋ; ਸੱਚ ਤਾਂ ਆਪਣੇ ਆਪ ਮੂੰਹੋਂ ਬੋਲ ਪਏਗਾ ।" ਗੁਰਜੀਤ ਨੇ ਹੱਥਕੜੀ ਦੇ ਬਾਵਜੂਦ ਬੁਸ਼ਰਟ ਦੇ ਬਟਨ-ਖੋਲ੍ਹਣੇ ਸ਼ੁਰੂ ਕਰ ਦਿਤੇ। "ਥਾਣੇ ਦੇ ਸਤਾਰਾਂ ਦਿਨਾਂ ਦਾ ਕਸਾਖਾਨਾ ਤੇ ਗੁਰੂ ਕੇ ਸੈਂਟਰ ਦਾ ਬੁੱਚੜਖ਼ਾਨਾ ਤੁਸੀਂ ਏਥੇ ਬੈਠੇ ਹੀ ਦੇਖ ਲਓਗੇ ।"
ਸਰਕਾਰੀ ਵਕੀਲ ਨੇ ਕਹਿਰਵਾਨ ਨਜ਼ਰਾਂ ਨਾਲ ਥਾਣੇਦਾਰ ਨੂੰ ਘੂਰਿਆ । ਪਰ ਉਹ ਆਪਣੀ ਨੀਵੀਂ ਵਿਚ ਸੋਚੀ ਜਾ ਰਿਹਾ ਸੀ : ਇਹ ਤਾਂ ਆਪਣੇ ਬਚਨ ਦਾ ਪੱਕਾ ਸੀ; ਸਾਲਾ ਧੋਖਾ ਕਰ ਗਿਆ । ਮੇਰੀ ਸ਼ਾਮਤ ਜ਼ਰੂਰ ਆਵੇਗੀ । ਹੱਛਾਂ ਪੁੱਤਰਾ ਸਾਡੇ ਹੱਥ ਬਹੁਤ ਲੰਮੇ ਹਨ।
"ਅਦਾਲਤ ਵਿਚ ਤੈਨੂੰ ਕਿਸੇ ਦਾ ਦਬਾ ਨਹੀਂ, ਤੂੰ ਆਜ਼ਾਦ ਏਂ: ਬਿਨਾਂ ਡਰ ਸੱਚ ਆਖ ।" ਮੈਜਿਸਟਰੇਟ ਨੂੰ ਗੁਰਜੀਤ ਨਾਲ ਹਮਦਰਦੀ ਜਾਗ ਪਈ । ਉਸ ਨੂੰ ਯਕੀਨ ਆ ਗਿਆ, ਮੁਲਜ਼ਮ ਸੱਚ ਆਖ ਰਿਹਾ ਏ ਤੇ ਪੱਲੀਸ ਦੇ ਚਲਾਨ ਵਿਚਲੀ ਕਹਾਣੀ ਨੱਬੇ ਫ਼ੀ ਸਦੀ ਝੂਠੀ ਹੈ।
"ਜਨਾਬ ! ਇਨ੍ਹਾਂ ਮੁੜ ਕੜਕੇ ਵਿਚ ਲੈ ਜਾ ਅੜਾਉਣਾ ਏ ਲੈਣਗੇ ।" ਗੁਰਜੀਤ ਨੇ ਆਪਣੇ ਬਿਆਨਾਂ ਨੂੰ ਚੁਸਤੀ ਨਾਲ ਪਾਲਿਸ਼ ਤੇ ਗਿਣ ਗਿਣ ਬਦਲ ਕਰਨਾ ਸ਼ੁਰੂ ਕਰ ਦਿਤਾ । “ਇਨ੍ਹਾਂ ਮਾਰ ਤਾਂ ਮੈਨੂੰ ਦੇਣਾ ਏਂ, ਸੱਚ ਕਿਹੜੇ ਹੌਸਲੇ ਆਖਾਂ ।"
"ਅਦਾਲਤ ਤੇਰੀ ਹਿਫਾਜ਼ਤ ਦੀ ਜ਼ੁੰਮੇਵਾਰੀ ਲੈਂਦੀ ਏ ।
"ਹਾਂ ਹਾਂ, ਤੂੰ ਨਿਡਰ ਹੋ ਕੇ ਸੱਚ ਆਖ ।" ਸੁੱਖੀ ਦਾ ਵਕੀਲ ਉਸ ਨੂੰ ਹੌਂਸਲੇ ਦੇ ਗਿਆ ।
"ਮੁਖਬੈਨ ਸਿੰਘ ਨੂੰ ਪਹਿਲੀ ਗੋਲੀ ਨੂੰ ਮਾਰੀ ਸੀ ?" ਸਰਕਾਰੀ ਵਕੀਲ ਨੇ ਝਟ ਪਟ ਆਪਣਾ ਸਵਾਲ ਦੋਹਰਾਇਆ ।
"ਮਹਾਰਾਜ ਜੀ ਤੁਹਾਡੇ ਅੜਿੱਕੇ ਆਇਆ ਹਾਂ ।" ਗੁਰਜੀਤ ਨੇ ਹੱਥਕੜੀ ਲਗੇ ਹੱਥ ਜੋੜ ਦਿਤੇ । "ਭਾਵੇਂ ਦੇ ਕਤਲ ਹੋਰ ਸਿਰ ਪਾ ਦਿਓ।"
"ਬਸ ਬਈ !'' ਮੈਜਿਸਟਰੇਟ ਮਨੁੱਖੀ ਹਮਦਰਦੀ ਵਿਚ ਆ ਗਿਆ । "ਮੁਲਜ਼ਮ ਇਕਬਾਲ ਕਰਨੇਂ ਇਨਕਾਰੀ ਹੈ । ਚਲਾਨ ਦੀ ਬਾਕੀ ਕਹਾਣੀ ਝੂਠੀ ਹੈ । ਕਤਲ ਦਾ ਮੁਕੱਦਮਾ ਸਮਾਇਤ ਦੇ ਕਾਬਿਲ ਹੀ ਨਹੀਂ । ਮੁਲਜ਼ਮ ਦੀ ਹੱਥਕੜੀ ਖੋਲ੍ਹ ਦਿਓ ?''
ਸਰਕਾਰੀ ਵਕੀਲ ਤੇ ਥਾਣੇਦਾਰ ਮੈਜਿਸਟਰੇਟ ਦੇ ਰਵੱਈਏ ਨਾਲ ਹੈਰਾਨ ਹੀ ਰਹਿ ਗਏ । ਸਵਰਨ ਸਿੰਘ ਭੱਟ ਕੋਰਟ ਦੇ ਕਮਰੇ ਵਿਚੋਂ ਬਾਹਰ ਹੋ ਗਿਆ । ਗੁਰਜੀਤ ਦੀ ਹੱਥਕੜੀ ਖੁਲ੍ਹ ਗਈ। ਉਸ ਜੱਜ ਨੂੰ ਬੇਨਤੀ ਕੀਤੀ।
"ਮੈਨੂੰ ਫੌਰੀ ਪਨਾਰ ਦਿੱਤੀ ਜਾਵੇ । ਪੋਲੀਸ ਨੇ ਮੈਨੂੰ ਮੁੜ ਗਰਿਫਤਾਰ ਕਰ ਲੈਣਾ ਏਂ ਤੇ ਹੁਣ ਜਿਉਂਦਾ ਨਹੀਂ ਛੱਡਣਾ ।"
"ਇਹ ਕਿਵੇਂ ਹੋ ਸਕਦਾ ਏ । ਅਦਾਲਤ ਜਦੋਂ ਬਰੀ ਕਰਦੀ ਏ, ਤੈਨੂੰ ਵੜਨ ਦਾ ਕਾਨੂੰਨ ਈ ਕੋਈ ਨਹੀਂ ।" ਮੈਜਿਸਟਰੇਟ ਆਪਣਾ ਕਾਨੂੰਨੀ ਪੋਆਇੰਟ ਲੈ ਬੈਠਾ ।
"ਜ਼ਜ ਸਾਹਬ ! ਉਨ੍ਹਾਂ ਮੈਨੂੰ ਫੜ ਜ਼ਰੂਰ ਲੈਣਾ ਏਂ ।"
ਤੈਨੂੰ ਕੋਈ ਨਹੀਂ ਫੜ ਸਕਦਾ ।" ਮੈਜਿਸਟਰੇਟ ਨੇ ਗੁਰਜੀਤ ਨੂੰ ਕਾਨੂੰਨ ਵਲੋਂ ਪੂਰਾ ਭਰੋਸਾ ਦਿੱਤਾ ।
"ਧੰਨਵਾਦ ਸਰ !" ਏਨੀ ਕਹਿ ਕੇ ਗੁਰਜੀਤ ਬਾਹਰ ਆ ਗਿਆ ।
ਥਾਣੇਦਾਰ ਸਵਰਨ ਸਿੰਘ ਪਾਗਲ ਹੋਇਆ ਪਿਆ ਸੀ । ਉਸ ਨੂੰ ਧੁੜਕੂ ਸੀ, ਜੇ ਗੁਰਜੀਤ ਹੱਥੋਂ ਨਿਕਲ ਗਿਆ। ਮੇਰੇ ਵਾਲਾ ਮੱਕੂ ਬੱਭ ਜਾਵੇਗਾ। ਉਹ ਗੁਰਜੀਤ ਦੇ ਵਿਸ਼ਵਾਸ਼ ਵਿਚ ਆ ਕੇ ਮਾਰਿਆ ਗਿਆ ਸੀ । ਜਦੋਂ ਗੁਰਜੀਤ ਦੱਸ ਕੁ ਕਦਮਾਂ ਬਾਹਰ ਆਇਆ: ਮਿੱਥੀ ਵਿਉਂਤ ਅਨੁਸਾਰ ਉਸ ਨੂੰ ਪੋਲੀਸ ਨੇ ਫੜ ਲਿਆ। ਉਹ ਸਿਪਾਹੀਆਂ ਨਾਲ ਹੱਥੋਂ ਪਾਈ ਹੋ ਰਿਹਾ ਸੀ। ਪਰ ਸਿਪਾਹੀਆਂ ਉਸ ਨੂੰ ਕਾਬੂ ਕਰ ਕੇ ਸਦਰ ਥਾਣੇ ਵਲ ਖਿੱਚਣਾ ਸ਼ੁਰੂ ਕਰ ਦਿੱਤਾ । ਗੁਰਜੀਤ ਤਸ਼ੱਦਦ ਦਾ ਭੰਨਿਆ ਮੁਕਾਬਲਾ ਕਰਨ ਜੰਗਾ ਨਹੀਂ ਰਿਹਾ ਸੀ । ਦੂਜੇ ਇਕ ਦੀ ਦਾਰੂ ਦੋ, ਉਹ ਥਾਣੇਦਾਰ ਸਮੇਤ ਤਿੰਨਾਂ ਨੂੰ ਕੁਝ ਨਾ ਕਰ ਸਕਿਆ। ਉਹ ਜ਼ੋਰ ਜ਼ੋਰ ਨਾਲ ਨਾਅਰੇ ਲਾਉਣ ਲੱਗ ਪਿਆ ।
"ਨਕਸਲਵਾੜੀ, ਜ਼ਿੰਦਾਬਾਦ ! ਇਨਕਲਾਬ ਜ਼ਿੰਦਾਬਾਦ !''
ਕਚਹਿਰੀ ਦੇ ਵਕੀਲ ਅਤੇ ਸਾਇਲ ਇਕਦਮ ਘਬਰਾ ਗਏ। ਉਹ ਡਰੇ ਹੋਏ ਸੋਚ ਰਹੇ ਸਨ ਕਿਤੇ ਬੰਬ ਈ ਨਾ ਚਲ ਜਾਵੇ।
ਪ੍ਰੋ: ਸੰਤੱਖ ਅਤੇ ਉਹਦਾ ਵਕੀਲ ਮੁੜ ਮੈਜਿਸਟਰੇਟ ਦੇ ਜਾ ਪੇਸ਼ ਹੋਏ।
''ਜਨਾਬ : ਪੋਲੀਸ ਨੇ ਗੁਰਜੀਤ ਨੂੰ ਮੁੜ ਗਰਿਫ਼ਤਾਰ ਕਰ ਲਿਆ ਏ ।"
"ਕਿਉਂ ? ਉਹ ਕਿਵੇਂ ਫੜ ਸਕਦੇ ਐ ?" ਮੈਜਿਸਟਰੇਟ ਹੈਰਾਨੀ ਵਿੱਚ ਬੋਖਲਾ ਗਿਆ। ਉਹ ਕੀ ਕਰੇ ? ਕਾਨੂੰਨ ਨੂੰ ਲਾਗੂ ਕਰਵਾਉਣ ਵਾਸਤੇ ਵੀ ਪੁਲੀਸ ਦੀ ਸਹਾਇਤਾ ਚਾਹੀਦੀ ਸੀ ।
"ਸਰ, ਤੁਸੀਂ ਬਾਹਰ ਨਿਕਲ ਕੇ ਤਾਂ ਵੇਖੋ ਕਿਵੇਂ ਪਸ਼ੂਆਂ ਵਾਂਗ ਉਸ ਨੂੰ ਧੂਹੀ ਲਈ ਜਾਂਦੇ ਐ ?"
''ਦੇਖੋ ਬਈ, ਦੋਸ਼ ਬਿਨਾਂ ਐਵੇਂ ਫੜ ਲੈਣ ਦਾ ਕੋਈ ਕਾਨੂੰਨ ਨਹੀਂ। ਤੁਸੀਂ ਹਾਈਕੋਰਟ ਰਿੱਟ ਕਰ ਸਕਦੇ ਹੋ।" ਮੈਜਿਸਟਰੇਟ ਨੇ ਸ਼ਰਮਿੰਦਗੀ ਨਾਲ ਕਾਨੂੰਨੀ ਲਾਚਾਰੀ ਜ਼ਾਹਰ ਕਰ ਦਿੱਤੀ ।
ਸੰਤੋਖ ਤੇ ਵਕੀਲ ਆਪਣੇ ਉਦਾਸ ਮੂੰਹ ਲੈ ਕੇ ਬਾਹਰ ਆ ਗਏ। ਪੋਲੀਸ ਗੁਰਜੀਤ ਨੂੰ ਲੈ ਜਾ ਚੁਕੀ ਸੀ ।
24
ਰਾਜਨੀਤੀ ਵਿਚ ਕੁਝ ਵੀ ਪੁੰਨ, ਪਾਪ ਨਹੀਂ
ਪਾਰਟੀ ਵਿਚੋਂ ਕੱਢੇ ਜਾਣ ਪਿੱਛੋਂ ਧੀਰ ਰਾਮ ਨੇ ਆਪਣਾ ਨਵਾਂ ਗਰੁੱਪ ਖੜਾ ਕਰ ਲਿਆ । ਲੋੜ ਗੋਚਰੀ ਸੂਚ, ਚੁਸਤੀ ਅਤੇ ਹਥਿਆਰ ਉਸ ਕੋਲ ਸਨ । ਆਪਣੇ ਜ਼ਾਤੀ ਰਸੂਖ ਅਤੇ ਹੋਰ ਵਸੀਲਿਆਂ ਨਾਲ ਉਸ ਕਈ ਅੱਲ੍ਹੜ ਮੁੰਡਿਆਂ ਨੂੰ ਘਰਾਂ ਤੋਂ ਉਠਾ ਲਿਆ। ਉਹਦਾ ਉਪਦੇਸ਼ ਉਠਦੀ ਜਵਾਨੀ ਨੂੰ ਵਿਹੁ ਵਾਂਗ ਚੜ੍ਹਦਾ ਸੀ।
''ਤੁਸੀਂ ਵੇਖੋਗੇ, ਜਦੋਂ ਮੌਟੇ.ਮੋਟੇ ਛੀਂਬੇ ਸੱਪਾਂ ਨੂੰ ਕੁੱਟਿਆ, ਉਨ੍ਹਾਂ ਪਿੰਡਾਂ ਨੂੰ ਮਾਲੀ ਕਰਕੇ ਸ਼ਹਿਰਾਂ ਨੂੰ ਵਖ਼ਤ ਜਾ ਪਾਉਣਾ ਏਂ, ਜਿਵੇਂ ਇਕ ਮੁਲਕ ਦੇ ਭਜਾਏ ਸ਼ਰਨਾਰਥੀ ਦੂਜੇ ਮੁਲਕ ਲਈ ਸਿਰਦਰਦੀ ਬਣ ਜਾਂਦੇ ਹਨ। ਪਿੰਡਾਂ ਵਿਚੋਂ ਤੁਹਾਡਾ ਰਾਜ ਸ਼ੁਰੂ ਹੋਵੇਗਾ। ਪੋਲੀਸ ਤਾਂ ਸ਼ਹਿਰਾਂ ਨੂੰ
ਮਸੀਂ ਸਾਂਭ ਸਕੇਗੀ । ਤੁਸੀਂ ਵੇਖੋਗੇ ਕਾਮਰੇਡ, ਤੁਹਾਡੀ ਲਾਲ ਫੌਜ ਦਾ ਲਾਂਗ ਮਾਰਚ ਕਿੰਨੀ ਸ਼ਾਨ ਨਾਲ ਅੱਗੇ ਵੱਧਦਾ ਹੈ ? ਗੁਰੂ ਗੋਬਿੰਦ ਸਿੰਘ ਦੇ ਅਣਖੀਲਿਓ । ਜ਼ਰਾ ਮੁੱਛਾਂ ਨੂੰ ਤਾਅ ਦਿਓ : ਲਾਲ ਕਿਲ੍ਹਾ ਤਾਂ ਕਦੋਂ ਦਾ ਲਾਲ ਝੰਡੇ ਨੂੰ ਹੋਕਰੇ ਮਾਰ ਰਿਹਾ ਏ ।"
ਇਉਂ ਮੁੱਛ ਫੁਟ ਪਨੀਰੀ ਨੂੰ ਇਨਕਲਾਬ ਵੱਟ ਤੇ ਖਲੱਤਾ, ਜਵਾਰ ਦੇ ਦੰਬ ਵਾਂਗ ਝੂਲਦਾ ਦਿਸਦਾ। ਪਸਤੌਲ ਦੇ ਹੱਥ ਆ ਜਾਣ ਨਾਲ ਜਜ਼ਬਾਤੀ ਜਵਾਨਾਂ ਦੇ ਪੈਰ ਹੀ ਚੁੱਕੇ ਜਾਂਦੇ । ਧੀਰ ਨੇ ਛੋਟੇ ਮੋਟੇ ਇਕ ਦੇ ਐਕਸ਼ਨ ਕਰਵਾ ਕੇ ਉਨ੍ਹਾਂ ਨੂੰ ਵੀ ਵਾਰੰਟਡ ਬਣਾ ਲਿਆ। ਵਾਰੰਟਡ ਹੋਇਆ ਕਚਾ ਮੁੰਡਾ ਘਰ ਮੁੜਨ ਜੱਗਾ ਨਾ ਰਹਿੰਦਾ । ਪਾਰਟੀ ਛੱਡਣ ਵਾਲੇ ਨੂੰ ਗੀਦੀ ਗਦਾਰ ਸਮਝਿਆ ਜਾਂਦਾ । ਦੁਬਿਧਾ ਦੀ ਜ਼ਿੰਦਗੀ, ਅਨਾੜੀਆਂ ਲਈ ਅੰਡਰ ਗਰਾਉਂਡ ਦੀਆਂ ਪਹਿਲੀਆਂ ਮੁਸ਼ਕਲਾਂ ਵਿਚੋਂ ਹੀ ਸ਼ੁਰੂ ਹੋ ਜਾਂਦੀ । ਇਨਕਲਾਬ ਜਿਹੜਾ ਵੱਟ ਤੇ ਖਲੋਤਾ ਦਿਸਦਾ ਸੀ, ਸੰਰਾਨ ਦੀ ਆਂਤ ਵਾਂਗ ਲੰਮਾ ਹੀ ਲੰਮਾ ਹੁੰਦਾ ਜਾ ਰਿਹਾ ਸੀ । ਮੁੱਢਲੀ ਜਿੱਤ ਨੌਜਵਾਨਾਂ ਨੂੰ ਦਲੇਰੀ ਤੇ ਹੌਸਲਾ ਦੇਂਦੀ; ਬੁਬਾੜ ਭੰਨਵੀਆਂ ਹਾਰਾਂ ਸਿਰੜੀ ਤੇ ਸੰਜੀਦਾ ਮਨੁੱਖ ਹੀ ਝੱਲਦੇ । ਦਿਲ ਢਾਹ ਲੈਣ ਦੇ ਬਾਵਜੂਦ ਉਹ ਬੀਰੇ ਨਾਲ ਮਜ਼ਬੂਰੀ ਦੇ ਮੂੰਹ ਤੁਰੇ ਜਾ ਰਹੇ ਸਨ । ਪਰ ਚੜ੍ਹਾਈ ਵਾਲਾ ਜੋਸ਼ ਲੱਕ ਤੋੜ ਚੁਕਾ ਸੀ । ਜਦੋਂ ਕਿਸੇ ਮੁੰਡੇ ਦੀ ਮਾਂ ਰੋ ਕੇ ਆਖਦੀ :
''ਵੇ ਪੁੱਤਾ, ਹਾੜੇ ਦੇ ਰੱਬ ਦੇ ਵਾਸਤੇ ! ਤੂੰ ਨਕਸਲੀਆਂ ਦਾ ਰਾਹ ਛੱਡ ਦੇ, ਪੇਸ਼ ਹੋ ਜਾਹ ਸਰਪੰਚ ਆਖਦਾ ਏ, ਤੱਤੀ ਵਾ ਨਹੀਂ ਲੱਗਣ ਦੇਂਦਾ ।"
ਮੁੰਡੇ ਦਾ ਇਕੋ ਉੱਤਰ ਹੁੰਦਾ ।
''ਮਾਂ ਸ਼ੇਰਾਂ ਤੋਂ ਬਚੇ ਬਘਿਆੜਾਂ ਨੇ ਨਹੀਂ ਛੱਡਣੇ । ਤੂੰ ਮੇਰੀ ਝਾਕ ਮੁਕਾ ਦੇ । ਜੇ ਮੈਂ ਛਡਣਾ ਵੀ ਚਾਹਾਂ, ਏਸ ਕੰਬਲ ਨੇ ਹੁਣ ਮੈਨੂੰ ਨਹੀਂ ਛੱਡਣਾ ।"
ਇਸ ਲਹਿਰ ਵਿਚ ਆਏ ਕੱਚੇ ਤੇ ਅਨਾੜੀ ਮੁੰਡਿਆਂ ਦਾ ਹਾਲ ਪਛਤਾਵੇ ਵਾਲਾ ਸੀ । ਧੀਰੋ ਦੀਆਂ ਚੁਸਤੀਆਂ ਅਤੇ ਵਰਤੀਆਂ ਨੇ ਉਨ੍ਹਾਂ ਨੂੰ ਘਰਾਂ ਤੋਂ ਤਾਂ ਉਖੇੜ ਲਿਆ; ਪਰ ਅਗਾਂਹ ਕਿਨਾਰੇ ਕਿਹੜੇ ਲਾਵੇ। ਪਾਰਟੀ ਮੰਜਲ ਵਲੋਂ ਉਹ ਆਪ ਭਟਕ ਚੁਕਾ ਸੀ। ਉਹਦੇ ਢਾਣੇ ਵਿਚ ਇਸ ਤਰ੍ਹਾਂ ਦਾ ਹੀ ਇਕ ਬਲਵਿੰਦਰ ਨਾਂ ਦਾ ਬਾਇਰ ਮੁੰਡਾ ਆ ਰਲਿਆ। ਧੀਰ ਨੇ ਯੂਨੀਵਰਸਿਟੀ ਚੱਕਰ ਬੰਨ੍ਹੀ ਰੱਖਿਆ ਸੀ । ਉਸ ਦੀ ਪਹਿਲੀ ਇਨਕਲਾਬੀ ਪਹੁਲ ਨਾਲ ਉਹ ਬੁਰੀ ਤਰ੍ਹਾਂ ਸਰੂਰਿਆ ਗਿਆ । ਧੀਰ ਕੜਾਹ ਕਰਨ ਲੱਗਾ, ਚਾਸ ਦਾ ਭੁੱਖਾ ਨਾ ਰਹਿਣ ਦੇਂਦਾ।
"ਸਭ ਲਈ ਬਰਾਬਰ ਦਾ ਸਾਂਝਾ ਰਾਜ । ਕੋਈ ਭੁੱਖ ਨਾ, ਦੁਖੀ ਨਾ, ਤੁਸੀਂ ਵੇਖੋਗੇ ਪੂਰਾ ਸਤਿਜੁਗ ਵਰਤੇਗਾ । ਸਾਰੀਆਂ ਜੁਦਾਈਆਂ ਖ਼ਤਮ, ਜ਼ਿੰਦਗੀ ਸਭ ਲਈ ਪਿਆਰ ਪਿਆਰ ।"
ਬਲਵਿੰਦਰ ਨੂੰ ਚੋਪੜੀਆਂ ਭਵਿੱਖ ਬਾਣੀਆਂ ਨੇ ਧੀਰ ਦਾ ਆਸ਼ਕ ਬਣਾ ਦਿੱਤਾ । ਜ਼ਿੰਦਗੀ ਉਹਦੇ ਅੱਗੇ ਜਦੋਜਹਿਦ ਦਾ ਆਖ਼ਰੀ ਸਬਕ ਹੋ ਕੇ ਰਹਿ ਗਈ। ਉਸ ਬੀ. ਏ. ਦਾ ਆਂਖ਼ਰੀ ਸਾਲ ਵਿਚੇ ਛੱਡ ਦਿੱਤਾ । ਉਸ ਨੂੰ ਸਮਝਾਇਆ ਗਿਆ ਸੀ, ਇਸ ਬੁਰਜੂਆ ਤਾਲੀਮ ਦਾ ਕੀ ਲਾਭ, ਜਿਸ ਸਰਮਾਏਦਾਰੀ ਦੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਹਨ । ਬਹੁਤੀਆਂ ਸਿਧਾਂਤਕ ਗੱਲਾਂ ਦੀ ਬਿੱਲ੍ਹ ਨੂੰ ਸਮਝ ਨਾ ਆਈ, ਪਰ ਸਰਬੱਤ ਦੇ ਭਲੇ ਵਾਲੀ ਗੱਲ ਉਹਦੀ ਆਤਮਾ ਨੂੰ ਕਾਟ ਕਰ ਗਈ । ਧੀਰੋ ਨੇ ਉਸਦੀ ਕਵਿਤਾ ਦੀ ਪ੍ਰਸੰਸਾ ਕਰਦਿਆਂ ਆਖਿਆ :
''ਬਿੱਲ੍ਹ ! ਤੇਰੀ ਕਵਿਤਾ ਤਾਂ ਤਰਥੱਲੀ ਮਚਾਉਣ ਵਾਲੀ ਐ। ਤੂੰ ਵੇਖੇਂਗਾ, ਪਾਰਟੀ ਦੀ ਸੂਝ-ਧਾਰ ਤੈਨੂੰ ਨਾਜ਼ਮ ਤੇ ਮਾਇਕੋਵਸਕੀ ਕਿਵੇਂ ਬਣਾਉਂਦੀ ਏ। 'ਦੇਹ ਸ਼ਿਵਾ ਬਰ ਮੋਹਿ ਇਹੈ... ਵਰਗੇ ਲਾਲ ਗੀਤ ਦੀ ਸਾਨੂੰ ਲੋੜ ਐ: ਜਿਸ ਨੂੰ ਸਾਡੇ ਗੁਰੀਲੇ ਜਪੁਜੀ ਸਾਹਿਬ ਵਾਂਗ ਯਾਦ ਰੱਖਣ ਸਾਡੀ ਹਰ ਚੜ੍ਹਾਈ ਵਿਚ ਉਸ ਦੀਆਂ ਧੁਨਾਂ ਗਾਈਆਂ ਜਾਣ ।"
ਮੁੰਡੇ ਦੇ ਪੈਰ ਠੰਜ ਧਰਤੀ ਤੋਂ ਚੁੱਕੇ ਗਏ । ਮੇਰਾ ਗੀਤ ਇਨਕਲਾਬੀ ਮਾਰਚ ਵਿਚ ਗਾਇਆ ਜਾਵੇਗਾ ? ਉਹਦੀ ਸਾਰੀ ਰਾਂਗਲੀ ਕਲਪਨਾ ਕੇਵਲ ਮਜੀਨ ਦੇ ਮੱਟ ਵਿਚ ਗਲ ਗਲ ਡੁੱਬ ਗਈ। ਉਹ ਨਵੇਂ ਉਤਸ਼ਾਹ ਵਿਚ ਗੁਣਗੁਣਾ ਰਿਹਾ ਸੀ :
ਹਰ . ਬਿਪਤਾ ਹਰ ਬੰਧਨ ਤੋੜੇ, ਤੋੜੇ ਲਾਲ ਨਿਸ਼ਾਨ ।
ਭਰੇ ਫਰਾਟੇ ਨਾਲ ਕਿਲ੍ਹੇ ਵਲ, ਭੂਲੇ ਨਾਲ ਗੁਮਾਨ।
ਇਕ ਚਾਨਣੀ ਰਾਤ ਉਹ ਗੀਤ ਜੋੜਦਾ ਧੀਰ ਨਾਲ ਨਵੀਂ ਠੋਹੀ ਨੂੰ ਜਾ ਰਿਹਾ ਸੀ । ਚੰਨ ਸ਼ਾਇਰ ਨੂੰ ਸੰਧੂਰੀ ਭਾਹ ਮਾਰਦਾ ਪਰਤੀਤ ਹੋਇਆ। ਚਾਂਦੀ ਚਿੱਟੇ ਤਾਰੇ ਲਾਲ ਬਤੌਰਾਂ ਵਾਂਗ ਟਹਿਕਦੇ ਦਿਸਦੇ ਸਨ । ਧੀਰ ਨੇ ਉਹਦੀ ਬੁਰਜੂਆ ਮੈਲ ਖਰੋਚਦਿਆਂ ਕਿਹਾ :
"ਸ਼ਹਿਦ ਚੋਣ ਤੋਂ ਪਹਿਲਾਂ ਡੂੰਮਣੇ ਵੀ ਲੜ ਸਕਦੇ ਐ। ਇਹ ਰਾਹ, ਸਿੱਖੀ ਕਮਾਉਣੀ ਅੱਖੀ, ਜਿਊਂਦੇ ਮਰ ਜਾਵਣ ਵਾਲਾ ਏ । ਪਰ ਇਹਦੇ ਵਰਗਾ ਨਸ਼ਾ ਵੀ ਹੋਰ ਕੋਈ ਨਹੀਂ । ਇਹ ਝਨਾਂ ਕਿਸੇ ਸੁਹਣੀ ਨੂੰ ਤਾਂ ਤਰਨੀ ਪੈਣੀ ਏਂ। ਪਾਰ ਜਾਏ ਬਿਨਾਂ ਦਿਲਦਾਰ ਨਹੀਂ ਮਿਲਦਾ ਤੇਰੀ ਕਵਿਤਾ ਕੁਲੀ ਕੁੜੀ ਵਰਗੀ ਸੀ, ਪਰ ਹੁਣ ਤੇਰੀ ਕਵਿਤਾ ਪੜ੍ਹ ਕੇ, ਕੌਮਲ ਭਾਵਾਂ ਵਾਲੀਆਂ ਕੁੜੀਆਂ ਵੀ ਪੰਜਾਬਣ ਸ਼ੀਹਣੀਆਂ ਵਾਂਗ ਤੜ੍ਹ ਮਾਰ ਉਠਣ । ਤੇਰੇ ਫੁੱਲ ਹੁਣ ਸਹੀਲ ਦੇ ਸ਼ਰਾਰੇ ਬਣ ਜਾਣ ।" ਉਹ ਆਪਣੇ ਸ਼ਾਇਰ ਸਾਥੀ ਨੂੰ ਹੱਲਾਸ਼ੇਰੀ ਦੇ ਕੇ ਲੰਹੋ ਦੀ ਸਰੀ ਬਣਾਇਆ ਚਾਹੁੰਦਾ ਸੀ । ਚੁਗਲਾਂ ਦੇ ਜੋੜੇ ਨੇ ਰੌਲਾ ਪਾਉ ਦਿਆਂ ਉਨ੍ਹਾਂ ਦਾ ਰਾਹ ਕੱਟ ਸੁੱਟਿਆ।
"ਪਰ ਕਾਮਰੇਡ ! ਸਟੀਲ ਦੇ ਫੁੱਲਾਂ ਵਿਚੋਂ ਫੋਰ ਮਹਿਕ ਨਹੀਂ ਆਉਣੀ।" ਬਿੱਲੂ ਚੈਟ ਮਾਰ ਕੇ ਹੱਸ ਪਿਆ।
"ਮਹਿਕ ਦਾ ਘੋੜਾ ! ਗੁਰੂ ਗੋਬਿੰਦ ਸਿੰਘ ਸ਼ਾਇਰ ਨਹੀਂ ਸੀ ? ਉਸ ਚੰਡੀ ਦੀ ਵਾਰ ਕਿਉਂ ਲਿਖੀ ?" ਧੀਰੋ ਨੇ ਹੱਰ ਚੰਟ ਹੁੰਦਿਆਂ ਉਸ ਨੂੰ ਝੰਜੋੜਿਆ, "ਆਪਣੇ ਲੱਥਾਂ ਦੀਆਂ ਤੱਤੀਆਂ ਧੜਕਣਾਂ ਨੂੰ ਜ਼ੁਲਮ ਦੇ ਵਿਰੁਧ ਇਤਿਹਾਸਕ ਲਲਕਾਰ ਬਣਾਉਣਾ ਹੀ ਸਮੇਂ ਦੇ ਕਵੀ ਦਾ ਕਰਤੱਵ ਐ । ਬੁਰਜੂਆਂ ਗੰਦ ਨੂੰ ਚੀਰੇ ਬਿਨਾਂ ਸਿਹਤਮੰਦ ਸਮਾਜ ਕਿਵੇਂ ਸਿਰਜ'ਗਾ ? ਉਪਰੇਸ਼ਨ ਬੁਨਿਆਦੀ ਲੋੜ ਹੈ । ਤੇਰੇ ਜਿਹਨ ਨੂੰ ਹਾਲੇ ਕਈ ਜੁਲਾਬ ਦੇਣੇ ਪੈਣਗੇ। ਫੇਰ ਦੀ ਕਿਤੇ ਜਾ ਕੇ ਤੂੰ ਲਾਲ ਕਵੀ ਬਣੇਗਾ ।"
ਧੀਰੋ ਨੇ ਸਾਈਕਲ ਦੀ ਟੱਲੀ ਸੁਣ ਕੇ ਬਘਿਆੜ ਵਾਂਗ ਕੰਨ ਚੂਕ ਲਏ । ਉਸ ਬਲਵਿੰਦਰ ਨੂੰ ਰੋਕ ਕੇ ਇਕ ਪਹਾੜੀ ਕਿੱਕਰ ਦੀ ਆੜ ਵਿਚ ਕਰ ਦਿੱਤਾ । ਜਦ ਸਾਈਕਲ ਵਾਲਾ ਨੇੜੇ ਆ ਗਿਆ, ਉਸ ਰਾਹੇ ਰੋਕ ਲਿਆ । ਆਉਣ ਵਾਲੇ ਨੇ ਚਾਨਣੀ ਵਿਚ ਅਚਾਨਕ ਬੰਦਾ ਅੱਗੋਂ ਵੇਖ ਕੇ ਸਾਈਕਲ ਨੂੰ ਬਰੇਕਾਂ ਮਾਰ ਦਿੱਤੀਆਂ।
"ਕੋਣ ਏ ਤੂੰ ?" ਧੀਰੋ ਦੀ ਆਵਾਜ਼ ਇਕ ਦਮ ਵਹਿਲੀ ਹੋ ਗਈ । ਅਜਿਹੇ ਮੌਕੇ ਉਹਦੀ ਗਲ੍ਹ ਦਾ ਮੱਸਾ ਆਕੜ ਜਾਂਦਾ ।
ਸਾਈਕਲ ਵਾਲਾ ਅਸਲੋਂ ਘਬਰਾ ਗਿਆ ।
"ਬਾਈ ਜੀ, ਮੈਂ ਰਾਹੀ...''
"ਠਾਅਹ' ਦੀ ਇਕ ਭਿਆਨਕ ਆਵਾਜ਼ ਨੇ ਰਾਹੀ ਦੀ ਗੱਲ ਥਾਏਂ ਮੁਕਾ ਦਿੱਤੀ । ਨੇੜ ਤੋੜ ਆਰਾਮ ਨਾਲ ਸੁੱਤੇ ਜਾਨਵਰਾਂ ਆਪਣੇ ਆਲ੍ਹਣਿਆਂ ਵਿਚੋਂ ਹਾਲ ਦੁਹਾਈ ਪਾ ਦਿੱਤੀ । ਇਕ ਗੜਣ ਕੰਨ ਪਾੜਦੀ ਧਰਤੀ ਆਕਾਂਸ਼ ਦੇ ਦੋਮੇਲ ਵਲ ਦੂਰ ਤਕ ਤੁਰੀ ਗਈ।
"ਹਾਅਇ ਓਏ !" ਦਰਦਨਾਕ ਚੀਕ ਮਾਰਦਾ ਰਾਹੀ ਸਾਈਕਲ ਸਮੇਤ ਥਾਏਂ' ਡਿੱਗ ਪਿਆ।
"ਬਹੁੜੀ ਓਦੇ ਮਰ ਗਿਆ !" ਉਸ ਦੀ ਧਾਹ ਨਿਕਲ ਗਈ। "ਭਰਾਓ, ਮੈਂ ਤੁਹਾਡਾ ਕੀ ਵਿਗਾ ੜਿਆ ਸੀ । ਮੱਚ ਗਿਆ ਰੱਬਾ !" ਗੱਲੀ ਨੇ ਉਹਦੀ ਹਿੱਕ ਅੰਦਰ ਅੰਗਿਆਰੇ ਬਾਲ ਦਿੱਤੇ ਸਨ । “ਹਾਇ ਓਏ ਮੈਂ ਤਾਂ ਪਹਿਲਾਂ ਹੀ ਵਖਤਾਂ ਮਾਰਿਆ ਸੀ।"
ਰਾਹੀਂ ਦੀਆਂ ਕੁੱਬਾਂ ਸੁਣਦੇ ਸਾਰ ਬਲਵਿੰਦਰ ਭੱਜ ਕੇ ਕੋਲ ਆ ਗਿਆ । ਉਸ ਨੂੰ ਸਮਝਣ ਵਿਚ ਦੇਰ ਨਾ ਲੱਗੀ, ਗੋਲੀ ਧੀਰ ਨੇ ਮਾਰੀ ਹੈ। ਸ਼ਾਇਦ ਮੁਖ਼ਬਰ ਹੋਵੇ । ਪਰ ਮਨੁੱਖੀ ਹੂਕ ਉਸ ਦਾ ਦਿਲ ਚੀਰ ਗਈ। ਕਾਂਬੇ ਨੇ ਉਸ ਦੇ ਅੰਦਰ ਬਾਹਰ ਭਾਜੜ ਪਾਈ ਹੋਈ ਸੀ । ਗੋਲੀ ਲੱਗਾ ਮਨੁੱਖ ਮੁੜ ਚੀਕ ਪਿਆ।
“ਉਏ ਜ਼ਾਲਮੋ, ਮੇਰੀ ਤਾਂ ਭੈਣ ਮਰ ਰਹੀ ਸੀ ।" ਰਾਹੀ ਨੇ ਦੇਖਿਆ, ਡਾਕੂ ਇਕ ਨਹੀਂ ਦੇ ਹਨ । ਤੀਹ ਬੱਤੀ ਸਾਲ ਦਾ ਉਹ ਜਵਾਨ ਜ਼ਹਾਨ ਲੱਗਦਾ ਸੀ । ਉਸ ਦੀ ਇਕ ਲੱਤ ਸਾਈਕਲ ਦੇ ਹੇਠਾਂ ਆਈ ਹੋਈ ਸੀ ਅਤੇ ਛਾਤੀ ਵਿਚੋਂ ਖੂਨ ਦਾ ਪਰਨਾਲਾ ਵਹਿ ਤੁਰਿਆ ਸੀ। ''ਓਏ ਬਰਾਓ ਮੈਂ ਤੁਹਾਡਾ ਕੀ ਗੁਆਇਆ ਸੀ। ਓਅਹ !" ਹਜ਼ਾਰਾਂ ਪੀੜਾਂ ਵਿਚ ਬੇਹਾਲ ਉਹ ਸਾਈਕਲ ਹੇਠਾਂ ਤੱੜਪੀ ਜਾ ਰਿਹਾ ਸੀ । ਮੁੜ ਉਸ ਦੇ ਚਾਰ ਔਖੇ ਸਾਹ ਲਏ ਤੇ ਹਮੇਸ਼ਾਂ ਲਈ ਸ਼ਾਂਤ ਹੋ ਗਿਆ । ਬਾਂਹ ਉਤੇ ਉਸ ਦਾ ਪੱਗ ਲੱਥਾ ਸਿਰ ਲੁਟਕ ਗਿਆ ਸੀ । ਉਹਦਾ ਚਮਕਦਾ ਲਹੂ ਬਿੱਲੂ ਦੇ ਪੈਰਾਂ ਵੱਲ ਵੱਧ ਆਇਆ।
ਮੁੰਡੇ ਨੇ ਦੰਦਲ ਤੋੜਦਿਆਂ ਬੜੀ ਔਖ ਨਾਲ ਧੀਰੇ ਤੋਂ ਪੁੱਛਿਆ ।
"ਇਹ ਕੌਣ ਸੀ ?" ਭਾਵੇਂ' ਮਨੁੱਖੀ ਕਤਲ ਨੇ ਉਸ ਨੂੰ ਹੱਥਾਂ ਪੈਰਾਂ ਤੱਕ ਸੁੰਨ ਚਾੜ ਰੱਖੀ ਸੀ, ਪਰ ਹਾਲੇ ਵੀ ਉਸ ਨੂੰ ਮਾਰਨ ਵਾਲੇ ਬਾਰੇ ਪਾਰਟੀ ਦੁਸ਼ਮਣ ਹੋਣ ਦੀ ਸ਼ਕ ਸੀ । ਐਵੇਂ ਕਿਸੇ ਨੂੰ ਮਾਰਨਾ ਉਹ ਸੱਚ ਈ ਨਹੀਂ ਸਕਦਾ ਸੀ ।
"ਕੋਈ ਵੀ ਹੋਵੇ ।" ਧੀਰ ਰਾਮ ਨੇ ਬੜੀ ਬੇਪਰਵਾਹੀ ਨਾਲ ਉੱਤਰ ਮੋੜਿਆ । "ਕੋਈ ਵੀ ਹੋਵੇ ?" ਕਵੀ ਮੁੰਡੇ ਨੂੰ ਚੱਕਰ ਆ ਗਿਆ । "ਇਹ ਤੂੰ ਕੀ ਕਹਿ ਗਿਆ ਏ ?" ਉਸ ਲਹੂ ਤੋਂ ਪੈਰ ਪਿਛਾਂਹ ਹਟਾਂਦਿਆਂ ਡਡਿਆ ਕੇ ਪੁੱਛਿਆ "ਜ਼ਾਲਮਾ !" ਤੂੰ ਵਿਚਾਰੇ ਨੂੰ ਗੋਲੀ ਮਾਰ ਦਿੱਤੀ ? ਆਖ਼ਰ ਕਿਉਂ ਮਾਰ ਦਿੱਤੀ ? ਉਸ ਤੇਰਾ ਕੀ ਵਿਗਾੜਿਆ ਸੀ ?" ਉਸ ਦੇ ਹੰਝੂ ਧਾਰਾਂ ਵਹਿ ਨਿਕਲੇ । ਉਹਦੀ ਖੂਬਸੂਰਤ ਚਾਨਣੀ ਹਮੇਸ਼ਾ ਲਈ ਵਿਧਵਾ ਹੋ ਗਈ।
"ਕਮਲਿਆ ਆਪਣੇ ਕੋਲ ਪੈਸੇ ਨਹੀਂ ਸਨ ।" ਧੀਰ ਨੇ ਸਾਧਾਰਨ ਆਦਮੀ ਵਾਂਗ ਆਖਿਆ ਉਹਦੇ ਭਾਣੇ ਕੁਝ ਵੀ ਨਹੀਂ ਹੋਇਆ ਸੀ।
ਪੱਥਰ ਵਰਗੇ ਜਵਾਬ ਨਾਲ ਬਿੱਲ੍ਹ ਦੀ ਸਾਰੀ ਕੋਮਲਤਾ ਸਾੜ ਸਾੜ ਵਟ ਖਾ ਗਈ।
ਪੈਸਿਆਂ ਦੀ ਖ਼ਾਤਰ ਤੂੰ ਇਕ ਰਾਹੀਂ ਨੂੰ ਮਾਰ ਦਿੱਤਾ ?' ਉਹ ਹੈਰਾਨੀ ਦੇ ਚੱਕਰਾਂ ਵਿਚ ਹਾਲੀ ਤੱਕ ਕੰਬੀ ਜਾ ਰਿਹਾ ਸੀ ।" ਤੂੰ ਤਾਂ ਇਨਕਲਾਬੀ ਨਹੀਂ ।" ਉਹ ਕਿੰਨਾ ਹੀ ਚਿਰ ਬੱਦਲਿਆ ਸਿਰ ਫੇਰੀ ਗਿਆ।
ਧੀਰੋ ਨੇ ਚੁਪਚਾਪ ਸਾਈਕਲ ਰਾਹੀ ਦੀ ਲਾਸ਼ ਹੇਠ ਖਿੱਚ ਕੇ ਪਾਸੇ ਖੜਾ ਕਰ ਦਿੱਤਾ । ਡਰ ਜਾਂ ਘਬਰਾ ਉਹਦੇ ਨੇੜੇ ਨਹੀਂ ਢੁਕੇ ਸਨ ।
"ਕਾਮਰੇਡ ! ਤੂੰ ਆਦਮੀ ਏਂ ਕਿ ਜਾਨਵਰ ? ਮੁੰਡੇ ਦੀ ਜ਼ਿੰਦਗੀ ਵਿਚ ਕਤਲ ਦਾ ਹਾਦਸਾ ਕਦੇ ਨਹੀਂ ਆਇਆ ਸੀ। ਉਸ ਕਤਲ ਹੋਈ ਲਾਸ਼ ਵੀ ਕਦੇ ਨਹੀਂ ਵੇਖੀ ਸੀ । ਉਸ ਨੂੰ ਲਗਾ, ਆਰਾਮ ਨਾਲ ਪਾਸੇ ਪਰਨੇ ਪਿਆ ਰਾਹੀ, ਉਨ੍ਹਾਂ ਦੀਆਂ ਕਰਤੂਤਾਂ ਨੋਟ ਕਰੀ ਜਾ ਰਿਹਾ ਹੈ । ਉਸ ਦੀ ਧੜਕਣ ਪਲ ਪਲ ਪਿੱਛੋਂ ਖਲੋ ਕੇ ਪੁਕਾਰਦੀ : ਬਿੱਲੂ ਇਹ ਕਤਲ ਨੂੰ ਵੀ ਕੀਤਾ ਹੈ। ਤੂੰ ਇਸ ਕਤਲ ਤੋਂ ਬੱਚ ਨਹੀਂ ਸਕੇਂਗਾ ।
'ਜੇ ਤੂੰ ਸੱਚੀ ਪੁੱਛੇ, ਇਹ ਕਤਲ ਮੈਂ ਤੇਰਾ ਦਿਲ ਦਲੇਰ ਕਰਨ ਵਾਸਤੇ ਹੀ ਕੀਤਾ ਹੈ ।" ਧੀਰੋ ਨੇ ਡਿਪਲੋਮੇਸੀ ਦਾ ਕੁਟੱਲਿਆ ਬਣਦਿਆਂ ਬਲਵਿੰਦਰ ਨੂੰ ਹੈਰਾਨੀ ਦੇ ਸਾਗਰ ਵਿਚੋਂ ਉਛਾ- ਲਿਆ । ''ਘਬਰਾ ਨਾ-ਸਾਥੀਆਂ, ਤੂੰ ਵੀ ਛੇਤੀ ਹੀ ਇਹ ਕੁਝ ਕਰਨ ਲੱਗ ਪਏਗਾ ।"
"ਨਹੀਂ, ਕਦੇ ਨਾਅਹੀ ।" ਮਨੁੱਖ ਦਾ ਮਲੂਕ ਮਨ ਸੁਤੇਸਿੱਧ ਕਹਿ ਗਿਆ । ਕਵੀ ਪਾਟ ਰਹੇ ਸਿਰ ਨੂੰ ਹੱਥਾਂ ਵਿਚ ਫੜੀ ਆਪੇ ਤੋਂ ਪੁੱਛ ਰਿਹਾ ਸੀ, ਮਨੁੱਖ ਐਨਾ ਨਿਰਦਈ ਤੇ ਨੀਚ ਵੀ ਹੋ ਸਕਦਾ ਏ ?
ਧੀਰੋ ਨੇ ਰਾਹੀ ਦੀ ਉਭਰੀ ਜੇਬ ਵਿਚੋਂ ਬਟੂਆ ਖਿੱਚ ਲਿਆ। ਖੋਲ੍ਹ ਕੇ ਵੇਖਿਆ ਉਸ ਵਿਚ ਕੇਵਲ ਪੈਂਤੀ ਰੁਪਏ ਸਨ । ਦੂਜੀ ਵਾਰ ਜੇਬ ਨੂੰ ਹੱਥ ਮਾਰਿਆ ਤਾਂ ਟੀਕਿਆਂ ਵਾਲੀ ਡੱਬੀ ਬਾਹਰ ਆ ਗਈ । ਸ਼ਾਇਦ ਉਹ ਦੂਰੋਂ ਨੇੜਿਉਂ ਕਿਸੇ ਕੈਮਿਸਟ ਦੀ ਦੁਕਾਨ ਤੋਂ ਆਪਣੀ ਬੀਮਾਰ ਭੈਣ ਲਈ ਟੀਕੇ ਲੈ ਕੇ ਆ ਰਿਹਾ ਸੀ। ਟੀਕ ਵੇਖ ਕੇ ਬਲਵਿੰਦਰ ਦੇ ਦਿਲ ਨੇ ਬੁਰੀ ਤਰ੍ਹਾਂ ਨਿਘਰਨਾ ਸ਼ੁਰੂ ਕਰ ਦਿਤਾ । ਅਸੀਂ ਤਾਂ ਡਕੈਤਾਂ ਨਾਲੋਂ ਵੀ ਨਿਰਦਈ ਆਂ। ਇਹ ਇਨਕਲਾਬ ਦਾ ਰਾਹ ਕਿਵੇਂ ਹੋਇਆ ? ਇਨਕਲਾਬ ਤਾਂ ਬੀਮਾਰਾਂ ਤੇ ਮਜ਼ਲੂਮਾਂ ਲਈ ਚਾਹੀਦਾ ਏ; ਜਿਨ੍ਹਾਂ ਨੂੰ ਵੇਲੇ ਸਿਰ ਡਾਕਟਰ ਨਹੀਂ ਮਿਲਦਾ, ਦਵਾਈ ਲਈ ਰਾਤਾਂ ਨੂੰ ਮਾਰੇ ਮਾਰੇ ਫਿਰਨਾ ਪੈਂਦਾ ਏ। ਧੀਰੋ ਨੇ ਸਾਈਕਲ ਦੀ ਫੂਕ ਤਾੜਦਿਆਂ ਜਥੇ ਨਾਲ ਆਖਿਆ। "ਆ, ਬੈਠ ਮੇਰੇ ਪਿਛੇ ।"
ਬਲਵਿੰਦਰ ਕਤਲ ਹੋਏ ਰਾਹੀ ਦੇ ਸਾਈਕਲ ਉਤੇ ਉੱਕਾ ਈ ਬੈਠਣਾ ਨਹੀਂ ਚਾਹੁੰਦਾ ਸੀ । ਕਾਂਬਾ ਉਸ ਨੂੰ ਇਕ ਭੂਤ ਵਾਂਗ ਚੰਬੜਿਆ ਹੋਇਆ ਸੀ । ਕੁਆਟਣੀਆਂ ਲੈਂਦੇ ਦਿਲ ਨੇ ਡਰ ਨਾਲ ਇਕ ਬੂਟਾ ਖਾਧਾ : ਜੇ ਧੀਰ ਨੇ ਨਾਹ ਕਰਨ ਉਤੇ ਮੈਨੂੰ ਵੀ ਗੋਲੀ ਮਾਰ ਦਿਤੀ । ਅੰਦਰਲੀ 'ਨਾਹੀਂ ਨੇ ਉਹਦੀ ਸੁੰਨ ਵਿਚ ਕੁਰਲਾਟ ਪਾਇਆ ਹੋਇਆ ਸੀ। ਉਹ ਕਿਸੇ ਤਰ੍ਹਾਂ ਦੀ ਨਾਂਹ-ਨੁੱਕਰ ਕਰੋ ਬਿਨਾ ਚੁੱਪ ਚਾਪ ਸਾਈਕਲ ਪਿਛੇ ਬਹਿ ਗਿਆ । ਧੀਰ ਨੇ ਸਾਥੀ ਦੇ ਦਿਲ ਦਾ ਜਵਾਰ ਭਾਟਾ ਸ਼ਾਂਤ ਕਰਨ ਲਈ ਗੱਲ ਤੋਰਨ ਵਿਚ ਪਹਿਲ ਕੀਤੀ।
"ਐਵੇਂ ਮਨ ਨਾ ਖਰਾਬ ਕਰ । ਤੂੰ ਇਨਕਲਾਬ ਦੇ ਰਾਹਾਂ ਤੋਂ ਅਣਜਾਣ ਏਂ। ਦਸ ਵੀਹ ਜਾਂ ਹਜ਼ਾਰ ਖੰਡ ਬੇਗੁਨਾਹ ਜਾਨਾਂ ਦੇ ਕੇ ਵੀ ਇਨਕਲਾਬ ਦਾ ਸੱਦਾ ਸਸਤਾ ਏ । ਉਂ ਸਰਮਾਏਦਾਰੀ ਨਿੱਤ ਦਾ ਕਿੰਨਾ ਆਦਮ ਖਾ ਜਾਂਦੀ ਏ; ਕੋਈ ਗਿਣਤੀ ਨਹੀਂ । ਐਕਸ਼ਨ ਵਿਚ ਦੇਰੀ ਤੇ ਬਿਜਕ ਮੂਰਖਤਾ ਹੁੰਦੀ ਐ। ਇਨਕਲਾਬ ਦੀ ਪਹਿਲੀ ਪੈਂਤੀ ਯਾਦ ਰਖੀ : ਰਾਜਨੀਤੀ ਵਿਚ ਕੁਝ ਵੀ ਪੁੰਨ ਪਾਪ ਨਹੀਂ ।" ਬਲਵਿੰਦਰ ਧੀਰ ਦੀਆਂ ਗੱਲਾਂ ਸੁਣਦਾ ਵੀ ਬੇਗੁਨਾਹ ਮਨੁੱਖ ਦੀ ਲਾਸ਼ ਦੇ ਸਿਰਹਾਣੇ ਹੱਥ ਜੋੜੀ ਖਲੋਤਾ ਸੀ : ਦੋਸਤਾ, ਮੈਨੂੰ ਮਾਫ ਕਰੀਂ। ਧੀਰੋ ਕਹਿ ਰਿਹਾ ਸੀ : ਰਹਿਮਦਿਲੀ ਇਨਕਲਾਬ ਦੀ ਦੁਸ਼ਮਣ ਹੈ । ਸਾਨੂੰ ਬੇਕਿਰਕ ਹੋ ਕੇ ਆਪਣੇ ਨਸ਼ਾਨੇ ਉੱਤੇ ਤੀਰ ਵਾਂਗ ਵੱਜਣਾ ਚਾਹੀਦਾ ਹੈ । ਸਾਡੀ ਥੋੜ੍ਹੀ ਜਿੰਨੀ ਢਿੱਲ ਇਨਕਲਾਬ ਨੂੰ ਦਹਾਕੇ ਹੀ ਨਹੀਂ, ਪੂਰੀ ਸਦੀ ਵੀ ਪਿਛੇ ਪਾ ਸਕਦੀ ਹੈ ।" ਮੌਤ ਦੇ ਤੇ ਕਾਰਨ ਬਲਵਿੰਦਰ ਮੌੜ ਦੇਣ ਜੱਗਾ ਨਹੀਂ ਰਿਹਾ ਸੀ। ਉਹ ਆਪੋ ਵਿਚ ਪਛਤਾਅ ਰਿਹਾ ਸੀ: ਮੈਨੂੰ ਤੇਰਾ ਇਨਕਲਾਬ ਨਹੀਂ ਚਾਹੀਦਾ । ਮੈਂ ਬੇਰਹਿਮ ਨਹੀਂ ਹੋ ਸਕਦਾ । ਮੈਂ, ਬੇਗੁਨਾਹ ਮਨੁੱਖ ਨੂੰ ਨਹੀਂ ਮਾਰ ਸਕਦਾ । ਹਾਇ ਰੱਬਾ! ਮੈਂ ਕਿਥੇ ਆ ਵਸਿਆ। ਮਰਨ ਵਾਲੇ ਦੀ ਰੂਹ ਉਹਦੇ ਕੰਨਾਂ ਵਿਚ ਬਰਛੇ ਮਾਰ ਰਹੀ ਸੀ । ਮੈਂ ਤੁਹਾਡਾ ਕੀ ਵਿਗਾੜਿਆ ਸੀ ?' ਮਰਨ ਵਾਲਿਆ ਭਰਾਵਾ ਅਸੀਂ ਮਾਫ ਕੀਤੇ ਜਾਣ ਵਾਲੇ ਨਹੀਂ।
''ਲੈ ਸੁਣ, ਤੈਨੂੰ ਇਸ ਤਰਾਂ ਦਾ ਇਕ ਇਤਹਾਸਕ ਵਾਕਿਆ ਸੁਣਾਵਾਂ ।" ਧੀਰੋ ਨੇ ਉਸ
ਦੀ ਜੁੜੀ ਲਗਨ ਨੂੰ ਤੋੜਿਆ, ਕਿਊਬਾ ਦਾ ਇਨਕਲਾਬ ਆਪਣੇ ਪੂਰੇ ਜਥਨ ਉਤੇ ਚਲ ਰਿਹਾ ਸੀ । ਲਾਲ ਦਸਤੇ ਬੰਦੂਕਾਂ ਤੇ ਸਟੇਨਗਨਾਂ ਮੋਢੇ ਚਾੜ੍ਹੀ ਗੰਨੇ ਦੇ ਜੰਗਲਾਂ ਵਿਚੋਂ ਦੀ ਹਵਾਨਾ ਵਲ ਨੂੰ ਵੱਧ ਰਹੇ ਸਨ। ਕਾਸਟਰ ਤੇ ਚੀ ਗਵੇਰਾ ਗਰੀਲਿਆਂ ਦੀ ਅਗਵਾਈ ਕਰ ਰਹੇ ਸਨ । ਉਨ੍ਹਾਂ ਨੂੰ ਇਕ ਇਕ ਪਲ ਦੀ ਕਾਹਲੀ ਸਹਾਇਕ ਸੀ । ਗੁਰੀਲੇ ਦਸਤਿਆਂ ਦਾ ਇਕ ਹਮਦਰਦ ਗੰਨੇ ਦੇ ਖੇਤ ਵਿਚੋਂ ਨਿਕਲ ਕੇ ਕਾਸਟਰ ਅੱਗੇ ਆ ਖਲੋਤਾ । ਉਸ ਵਾਸਤਾ ਪਾਇਆ ।
"ਸਰਕਾਰੀ ਸਿਪਾਹੀ ਮੇਰੀ ਭੈਣ ਨੂੰ ਜ਼ਬਰਦਸਤੀ ਚੁਕ ਕੇ ਲੈ ਗਏ ; ਹਾਲੇ ਬਹੁਤੀ ਦੂਰ ਨਹੀਂ ਗਏ ।" ਪਾਰਟੀ ਹਮਦਰਦ ਦੀ ਭੈਣ ਦੇ ਮਲੰਜਰੀ ਚੁੱਕੇ ਜਾਣ ਨੇ ਕਾਸਟਰੋ ਦੇ ਕਾਹਲੋ ਪੈਰਾਂ ਵਿਚ ਜ਼ੰਜੀਰ ਪਾ ਦਿਤੀ । ਉਹ ਹਾਲੇ ਕੁਝ ਆਖਣ ਹੀ ਵਾਲਾ ਸੀ ਕਿ ਚੀ ਗਵੇਰਾ ਨੇ ਮੁੰਡੇ ਦੇ ਮੱਥੇ ਵਿਚ ਫਾਇਰ ਮਾਰ ਕੇ ਉਸ ਨੂੰ ਥਾਏਂ ਢੇਰ ਕਰ ਦਿਤਾ ਅਤੇ ਆਖਿਆ :
"ਛੁੱਟੀ ਮੋਟੀ ਗੱਲ ਲਈ ਇਨਕਲਾਬੀ ਮਾਰਚ ਨਹੀਂ ਰੋਕੀ ਜਾ ਸਕਦੀ । ਜੇ ਸਾਡਾ ਹਮਲਾ ਪੰਜ ਮਿੰਟ ਦੀ ਦੇਰੀ ਕਾਰਨ ਛਿਹਲ ਹੋ ਗਿਆ : ਕਿੰਨੇ ਹਜਾਰ ਜਵਾਨਾਂ ਨੂੰ ਢਾਹਾ ਲਗੇਗਾ ?" ਉਸ ਜਵਾਨਾਂ ਨੂੰ ਵਧੇ ਜਾਣ ਲਈ ਹਥ ਦੇ ਦਿਤਾ। ਬਿਨਾ ਇਕ ਮਿੰਟ ਜ਼ਾਇਆ ਕਰੇ, ਗੁਰੀਲਿਆਂ ਗੰਨਿਆਂ ਦੇ ਜੰਗਲ ਵਿਚੋਂ ਘਸੜਦਿਆਂ ਹਵਾਨਾ ਵਲ ਸਰਕਣਾ ਸ਼ੁਰੂ ਕਰ ਦਿਤਾ ।” ਧੀਰੋ ਨੇ ਆਪਣੇ ਐਕਸ਼ਨ ਨੂੰ ਠੀਕ ਸਾਬਤ ਕਰਨ ਲਈ ਕੰਮਾਂਤਰੀ ਵਾਕਵੀ ਦਾ ਕਰਾ ਝੂਠਾ ਪਲੱਥਾ ਬਲਵਿੰਦਰ ਦੇ ਸਿਰ ਦੇ ਮਾਰਿਆ।
ਧੀਰੋ ਦੀ ਇਨਕਲਾਬੀ ਚੜ੍ਹਤ ਵਾਲੀ ਸੁਣਾਈ ਕਹਾਣੀ ਮੁੰਡੇ ਦੀ ਰੂਹ ਵਿਚੋਂ ਸੱਜਰੀ ਖੁਸ਼ੀ ਕਿੱਲੀ ਨਾ ਪੁਟ ਸਕੀ। ਉਨ੍ਹਾਂ ਦਾ ਸਾਈਕਲ ਸੂਏ ਦੀ ਛੋਟੀ ਜਿੰਨੀ ਪਟੜੀ ਉਤੇ ਹਰ ਚੱਕਰ ਨਾਲ ਚੀਕ ਪੈਂਦਾ । ਮੁੰਡੇ ਨੂੰ ਜਾਪਦਾ, ਜਿਵੇਂ ਸਾਈਕਲ ਆਪਣੇ ਮਾਲਕ ਦੀ ਬੇਗੁਨਾਹ ਮੌਤ ਉਤੇ ਧਾਹਾਂ ਮਾਰ ਰਿਹਾ ਹੈ । ਉਹਦੇ ਮਨ ਮਨੁੱਖੀ ਦਰਦ ਕਟਾ ਵੱਢ ਹੋ ਰਿਹਾ ਸੀ । ਗੁਰੂ ਗੋਬਿੰਦ ਸਿੰਘ ਇਸ ਤਰ੍ਹਾਂ ਦਾ ਇਨਕਲਾਬੀ ਨਹੀਂ ਸੀ । ਉਸ ਤਾਂ ਤਿਹਾਏ ਦੁਸ਼ਮਣ ਨੂੰ ਪਾਣੀ ਪਿਆਣ ਵਾਲੇ ਭਾਈ ਕਨ੍ਹਈਏ ਨੂੰ ਹਿੱਕ ਨਾਲ ਲਾ ਲਿਆ ਸੀ । ਮੈਂ ਇਸ ਕਾਰਲ ਦੇ ਨਾਲ ਨਹੀਂ ਜਾਣਾ । ਉਸ ਚਾਹਿਆ ਚਲਦੇ ਸਾਈਕਲ ਤੋਂ ਛਾਲ ਮਾਰ ਦੇਵਾਂ ਤੇ ਨੱਠ ਜਾਵਾਂ । ਪਰ ਇਸ ਜਾਲਮ ਨੇ ਮੈਨੂੰ ਭੱਜਿਆ ਜਾਣ ਨਹੀਂ ਦੇਣਾ । ਜੇਕਰ ਨਿਕਲ ਵੀ ਗਿਆ, ਆਪਣੇ ਬੰਦੇ ਲਾ ਕੇ ਗੋਲੀ ਮਰਵਾ ਦੇਵੇਗਾ । ਉਹ ਸਿਆਲ ਦੀ ਰੁੱਤ ਵਿਚ ਹਵਾਹਾਰੇ ਬੈਠਾ ਮੁੜਕੇ ਮੁੜਕੀ ਹੋਇਆ ਪਿਆ ਸੀ। ਛੁਟਕਾਰਾ ? ਛੁਟਕਾਰਾ ਕਿਵੇਂ ਹੋਵੇ ? ਏਹੀ ਉਹਦੇ ਮਨ ਵਿਚ ਉਭਾਸਰਦੀ ਸੀ । ਜਦੋਂ ਨੱਠਿਆ ਇਸ ਝਟ ਪਿਛੋਂ ਗੋਲੀ ਦਾਗ ਦੇਣੀ ਹੈ। ਜ਼ਾਲਮ ਪੁੰਨ ਪਾਪ ਵਿਚ ਕੋਈ ਫਰਕ ਸਮਝਦਾ ਈ ਨਹੀਂ ਮੇਰੀ ਮਾਂ, ਬਿਰਧ ਬਾਪ ਕੀ ਕਰਨਗੇ ? ਮੈਂ ਕਿਉਂ ਨਾ ਇਹਨੂੰ ਗੋਲੀ ਮਾਰ ਦੇਵਾਂ ? ਭੈ ਦੇ ਘਟਾ ਟੱਪ ਕਾਲੇ ਬੱਦਲਾਂ ਵਿਚੋਂ ਬਿਜਲੀ ਦੀ ਕਈ ਵਢੀ ਕਿਰਨ ਨੇ ਇਕ ਲੰਗਾਰ ਚੀਰਿਆ। ਲੰਮੇ ਸਾਹ ਨਾਲ ਉਹ ਉੱਚਾ ਉੱਠ ਪਿਆ । ਹਾਂ, ਮੈਨੂੰ ਇਹਦੀ ਪਿੱਠ ਵਿਚ ਗੋਲੀ ਮਾਰ ਦੇਟੀ ਚਾਹੀਦੀ ਹੈ। ਪਰ ਮਨੁੱਖ ਨੂੰ ਮਾਰ ਦੇਣ ਦਾ ਪਾਪ ? ਉਹਦੀ ਆਤਮਾ ਕਾਬੇ ਵਿਚ ਦਮ ਘੁਟ ਕੇ ਰਹਿ ਗਈ । ਧੀਰੋ ਆਪ ਹੀ ਤਾਂ ਆਖਦਾ ਸੀ, ਰਾਜਨੀਤੀ ਵਿਚ ਪੁੰਨ ਪਾਪ ਕੋਈ ਨਹੀਂ। ਧੜਕਦੇ ਦਿਲ ਅਤੇ ਖੁਸ਼ਕ ਹੋਏ ਸੰਘ ਨਾਲ ਉਸ ਬਾਰਾਂ ਬੋਰ ਦਾ ਪਸਤੌਲ ਆਪਣੇ ਬੰਨ੍ਹ ਵਿਚੋਂ ਪੋਲੇ ਜਿਹੇ ਖਿੱਚ ਲਿਆ। ਜੋ ਗੋਲੀ ਮਿਸ ਹੋ ਗਈ ? ਦੇਸੀ ਪਸਤੋਲ ਦਾ ਵਸਾਹ ਕੋਈ ਨਹੀਂ । ਮਰਨਾ ਉਸ ਤਰਾਂ ਵੀ ਏ, ਮਰਨਾ ਇਸ ਤਰਾਂ ਵੀ ਏ । ਪਰ ਮਨਾਂ ਆਪਣੀ ਵਾਹ ਤਾਂ ਲਾ ਕੇ ਵੇਖ । ਉਸ ਜਾਣ ਕੇ ਭਾਰ ਉਗਾਸਦਿਆਂ ਹਿਲਜੁਲ ਕੀਤੀ । ਸਾਈਕਲ ਜਰਾ ਕੁ ਡੋਲਿਆ, ਚੀਕਿਆ ਤੇ ਮੁੜ
ਆਪਣੀ ਰਫ਼ਤਾਰ ਵਿਚ ਆ ਗਿਆ । ਉਸ ਏਨੇ ਸਮੇਂ ਵਿਚ ਗੱਲੀ ਪਸਤੌਲ ਦੇ ਮੂੰਹ ਦੇ ਲਈ। ਉਹਦਾ ਕੋਮਲ ਚਿੱਤ ਇਕਦਮ ਬੇਕਿਰਕ ਰਾਖਸ਼ ਦਾ ਹੋ ਗਿਆ। ਇਕ ਪਲ ਦੀ ਦੇਰੀ ਕਰੋ ਬਿਨਾਂ ਉਸ ਘੋੜਾ ਨੱਪ ਦਿੱਤਾ ।
'ਦਾਅੜ' ਦੀ ਖ਼ੌਫ਼ਨਾਕ ਆਵਾਜ ਨਾਲ ਉਹ ਦੋਵੇਂ ਚਲਦੇ ਸਾਈਕਲ ਤੋਂ ਭੁੰਜੇ ਡਿੱਗ ਪਏ । ਇਸ ਵਾਰ ਪੰਛੀਆਂ ਬੜਾ ਰੌਲਾ ਪਾਇਆ । ਮੇਰਾਂ ਭਾਣੇ ਬੱਦਲ ਗੱਜਿਆ ਸੀ । ਉਹ ਕਿੰਨਾ ਚਿਰ ਹੀ ਕੂਕਾਂ ਮਾਰਦੇ ਰਹੇ । ਬਲਵਿੰਦਰ ਝਟ ਛਾਲ ਮਾਰ ਕੇ ਉਠ ਖਲੱਤਾ । ਪਰ ਧੀਰੋ ਬਿਲਕੁਲ ਰਾਹੀਂ ਵਾਂਗ ਅੱਧਾ ਸਾਈਕਲ ਦੇ ਉਤੇ ਅਤੇ ਅੱਧਾ ਹੇਠਾਂ ਪਿਆ ਸੀ । ਉਸ ਧੀਰ ਦੇ ਦੋਵੇਂ ਹੱਥਾਂ ਉਤੇ ਆਪਣੇ ਪੈਰ ਬੇਦਰਦੀ ਨਾਲ ਰਖ ਦਿੱਤੇ । ਉਸ ਨੂੰ ਡਰ ਸੀ, ਉਹ ਆਪਣੇ ਪਸਤੌਲ ਨਾਲ ਮੋੜਵਾਂ ਵਾਰ ਕਰੇਗਾ । ਧੀਰ ਨੇ ਆਪਣੀ ਵਾਹ ਲਾਉਂਦਿਆ ਪੁਕਾਰਿਆ :
"ਗਦਾਰਾ ! ਤੇਰੀ ਐਸੀ ਤੈਸੀ ।"
ਬਲਵਿੰਦਰ ਨੇ ਸਾਰੇ ਜ਼ੋਰ ਨਾਲ ਉਹਦੇ ਮੂੰਹ ਤੇ ਲੱਤ ਮਾਰੀ। ਉਸ ਦਾ ਪੈਰ ਹੇਠ ਨਿਕਲਿਆ ਹੱਥ, ਆਪਣੇ ਖਾਲੀ ਹੱਥ ਨਾਲ ਕਾਬੂ ਕਰ ਲਿਆ। ਉਸ, ਦੂਜੇ ਫ਼ਾਇਰ ਦੇ ਡਰਾਵੇ ਨਾਲ ਫੋਕੇ ਪਸਤੌਲ ਦੀ ਨਾਲੀ ਉਹਦੇ ਮੂੰਹ ਵਿਚ ਰੱਖ ਦਿੱਤੀ ਉਹਦੀ ਗੱਲ ਦਾ ਮੱਸਾ ਚਾਨਣੀ ਵਿਚ ਕੰਬੀ ਜਾ ਰਿਹਾ ਸੀ ।
"ਓਹਅਏ ।" ਉਹ ਇਕ ਮਰਨਾਉ ਆਵਾਜ਼ ਦੇ ਕੇ ਨਿੱਸਲ ਹੋ ਗਿਆ । ਲਹੂ ਦਾ ਵਹਾਰਾ ਉਹਦੀ ਪਿੱਠ ਵਿਚੋਂ ਤੁਰ ਪਿਆ ਸੀ ਧੀਰ ਨੇ ਉਸ ਦਾ ਪਸਤੌਲ ਖੋਹਣ ਲਈ ਪਲਸੇਟਾ ਮਾਰਿਆ । ਪਰ ਬਲਵਿੰਦਰ ਆਪਣੇ ਡਰ ਕਾਰਨ ਪੂਰਾ ਚੇਤੰਨ ਸੀ। ਉਸ ਦੋਹਰੀ ਸੱਟ ਨਾਲ ਉਸ ਨੂੰ ਬੇਵਸ ਕਰ ਦਿੱਤਾ । ਬੇਦਿਲ ਹੁੰਦਿਆਂ ਉਸ ਹੋਰ ਜੋਸ਼ ਨਾਲ ਆਖਿਆ, "ਹੱਛਾ ਗਦਾਰਾ ! ਨੂੰ ਦੇਸ਼ਭਗਤ ਨੂੰ ਮਾਰਿਆ ਏ, ਤੇਰਾ ਵੀ ਏਹੀ ਹਸ਼ਰ ਹੋਵੇਗਾ।"
''ਕੁੱਤੀ ਦਿਤਾ ਪੁੱਤਾ ! ਦੇਸ਼ਭਗਤ ਤੇਰੇ ਵਰਗੇ ਕਾਤਲ ਹੁੰਦੇ ਐ " ਬਿੱਲੂ ਨੇ ਇਕ ਹੋਰ ਫਾਇਰ ਸਿਰ ਵਿਚ ਮਾਰ ਕੇ ਉਸ ਨੂੰ ਹਮੇਸ਼ਾਂ ਲਈ ਮਿੱਟੀ ਕਰ ਦਿਤਾ । ਢਲਦਾ ਪੀਲਾ ਚੰਨ ਕਾਲੇ ਲਹੂ ਵਿਚ ਆਪਣਾ ਮੂੰਹ ਵੇਖਣਾ ਨਹੀਂ ਚਾਹੁੰਦਾ ਸੀ ।
ਉਹਨੂੰ ਸਾਈਕਲ ਸਮੇਤ ਛੱਡ ਕੇ ਉਹ ਪਾਗਲਾਂ ਵਾਂਗ ਓਥੋਂ ਨਠ ਪਿਆ। ਕਾਂਬੇ ਨਾਲ ਉਸ ਨੂੰ ਸਾਹ ਵੀ ਚੜ੍ਹਿਆ ਹੋਇਆ ਸੀ । ਜਦੋਂ ਉਹ ਹੌਲੀ ਹੋਇਆ. ਉਸ ਖ਼ਿਆਲ ਕੀਤਾ. ਮੈਂ' ਆਪਣੇ ਕਾਤਲ ਮਨ ਦਾ ਦਾਗ ਕਿਵੇਂ ਲਾਹੁੰਦਾ ?
ਮਰਨ ਵਾਲੇ ਰਾਹੀ ਦੀ ਰੂਹ ਹੁਣ ਮੈਨੂੰ ਕਾਤਲ ਨਹੀਂ ਸਮਝ ਸਕਦੀ! ਉਸ ਦੀਆਂ ਅੱਖਾਂ ਵਿਚ ਆਪ ਮੁਹਾਰਾ ਪਾਣੀ ਆ ਗਿਆ । "ਮਰਣ ਵਾਲਿਆ ਭਰਾਵਾ! ਕਾਸ਼ ! ਤੇਰੀ ਬੀਮਾਰ ਭੈਣ ਮੈਨੂੰ ਆਪਣਾ ਭਰਾ ਬਣਾ ਲਵੇ ।" ਫਿਰ ਉਹ ਭੁੱਬਾਂ ਮਾਰ ਕੇ ਉੱਚੀ ਉੱਚੀ ਰੋ ਪਿਆ।
ਖੰਭ ਭਾੜਦੇ ਵਿਰਲੇ ਵਿਰਲੇ ਜਾਨਵਰ ਮਨੁੱਖੀ ਹਮਦਰਦੀ ਵਿਚ ਸਵੇਰ ਹੋਣ ਤਕ ਹਉਕੇ ਭਰਦੇ ਰਹੇ ।
25
ਅਬਦਾਲੀ ਰਾਜ ਦੇ ਬਾਗੀ ਗੁਰੀਲੇ
ਤਾਰੇ ਦੇ ਟਿਯੂਬਵੈੱਲ ਉਤੇ ਸਾਰੀ ਰਾਤ ਮੀਟਿੰਗ ਚਲਦੀ ਰਹੀ ਸੀ । ਹੁਕਮਾ ਸਿੰਘ ਇਸ ਮੀਟਿੰਗ ਵਿਚ ਨਹੀਂ ਪਹੁੰਚ ਸਕਿਆ ਸੀ । ਉਹ ਦੁਆਬੇ ਦੀਆਂ ਡੂੰਘੀਆਂ ਵੱਖੀਆਂ ਵਿਚ ਵੜ
ਗਿਆ ਸੀ। ਓਧਰ ਉਸ ਦੇ ਨਿਗਰ ਯਾਰ ਤੇ ਰਿਸ਼ਤੇਦਾਰ ਵੀ ਸਨ। ਉਹ ਅਜਿਹੀ ਓਪਰੀ ਥਾਂ ਭਾਲਦਾ ਸੀ, ਜਿਥੇ ਪਾਰਟੀ ਦੀ ਕਾਂਗਰਸ ਕੀਤੀ ਜਾ ਸਕੇ । ਦੁਆਬੇ ਵਿਚ ਪਾਰਟੀ ਮੁੜ ਬਬਰਾਂ ਵਾਲੀ ਥਾਂ ਮਲ ਖਲੌਤੀ ਸੀ । ਸੁਚੱਜੀ ਤੇ ਨੇਮਬਧ ਲਾਈਨ ਬਿਨਾਂ ਪਾਰਟੀ ਵਿਚ ਆਪਹੁਦਰਾਪਨ ਆ ਜਾਣ ਦਾ ਖਤਰਾ ਪੈਦਾ ਹੋ ਸਕਦਾ ਸੀ । ਬੰਗਾਲ ਅਤੇ ਬਿਹਾਰ ਦੀ ਲੀਡਰਸ਼ਿਪ ਵਿਚ ਮੁੜ ਤਰੇੜਾਂ ਆ ਪਈਆਂ ਸਨ । (1) ਪਾਰਟੀ ਕਾਂਗਰਸ ਦੀ ਲੋੜ । (2) ਪਾਰਟੀ ਦਾ ਲੋਕਾਂ ਅਤੇ ਕਾਂਗਰਸ ਸਰਕਾਰ ਵਲ ਰਵੱਈਆ। (3) ਪਾਰਟੀ ਵਿਚ ਲੀਡਰਸ਼ਿਪ ਲਈ ਰੱਸਾਕਸ਼ੀ ਆਪਸੀ ਵਿਰੋਧ ਕਾਰਨ ਆ ਰਹੀ ਹੈ ਜਾਂ ਬੁਰਜੂਆ ਸਰਕਾਰ ਦੇ ਹੱਥ ਠੇਕੇ ਮਾਰਕਸੀ ਇੰਟਲੈਕਚੁਅਲ ਪੈਦਾ ਕਰ ਰਹੇ ਹਨ ? (4) ਚਾਰੂ ਮੌਜਮਦਾਰ ਦੇ ਨਾਂ ਆਈ ਚ ਐਨ ਲਾਈ ਦੀ ਚਿੱਠੀ ਦਾ ਵਿਸ਼ਾ ਕੀ ਸੀ ਤੇ ਚਾਰੂ ਪਾਰਟੀ ਨੂੰ ਤੱਤੇ ਤਾਵਾਂ ਵਿਚ ਛੱਡ ਕੇ ਇਕਦਮ ਚੀਨ ਕਿਉਂ ਚਲਿਆ ਗਿਆ ? (5) ਵਰਕਰਾਂ ਲਈ ਸਕੂਲਿੰਗ ਤੇ ਲੋਕਾਂ ਨੂੰ ਸਮਝਾਣ ਦਾ ਮਸਲਾ ਕਿਵੇਂ ਨਜਿੱਠਿਆ ਜਾਵੇ ? (6) ਧੀਰੋ ਰਾਮ ਨੂੰ ਕੀਹਨੇ ਗੋਲੀ ਮਾਰੀ ਹੈ, ਪਤਾ ਲਾਇਆ ਜਾਵੇ ।
ਤੜਕੇ ਦੀ ਚਾਹ ਪੀ ਕੇ ਉਹ ਸਾਰੇ ਆਪਣੇ ਆਪਣੇ ਟਿਕਾਣਿਆਂ ਨੂੰ ਤੁਰ ਗਏ ਸਨ । ਤਾਰੇ ਤੋਂ ਬਿਨਾਂ ਇਸ ਮੀਟਿੰਗ ਵਿਚ ਮੁਸਲਮਾਨ ਮੁੰਡਾ ਹਨੀਫ ਅਤੇ ਐਮ.ਏ. ਦਾ ਸਟੂਡੈਂਟ ਗੁਲਵੰਤ ਸਿੰਘ ਨਵੇਂ ਸ਼ਾਮਲ ਹੋਏ ਸਨ । ਇਹ ਤਿੰਨੇ ਆਂਢੀ ਗੁਆਂਢੀ ਪਿੰਡਾਂ ਦੇ ਹੀ ਸਨ । ਗੁਲਵੰਤ ਖਾਂਦੇ ਪੀਂਦੇ ਦਰਮਿਆਨੇ ਜੱਟ ਘਰਾਨੇ ਦਾ ਮੁੰਡਾ ਸੀ । ਪ੍ਰੋ: ਮੱਖਣ ਦੇ ਵਿਸ਼ਵਾਸ਼ ਵਿਚ ਉਹ ਅੰਗੜਾਈ ਭਰ ਖਲੋਤਾ । ਮੱਖਣ ਨੇ ਉਹਦੇ ਹੋਸਟਲ ਪੀੜ ਤੇ ਮਿਹਰ ਸਿੰਘ ਦਾ ਟਿਕਾਣਾ ਬਣਾਇਆ ਸੀ । ਗੁਲਵੰਤ ਹਿਸਟਰੀ ਦਾ ਸਟੂਡੈਂਟ ਸੀ । ਆਰਥਕਤਾ ਦੇ ਮੂਲ ਸਿਧਾਂਤ ਪ੍ਰੋ: ਮੱਖਣ ਨੇ ਉਸ ਨੂੰ ਸਮਝਾ ਦਿਤੇ ਸਨ । ਪੀੜ ਤੇ ਮਿਹਰ ਸਿੰਘ ਦੇ ਪਾਹ ਨਾਲ ਇਨਕਲਾਬ ਦਾ ਜਨੂੰਨ ਉਸ ਨੂੰ ਸਰਮਦ ਫ਼ਕੀਰ ਵਾਂਗ ਵਰੋਲਾ ਬਣ ਕੇ ਚੜ੍ਹ ਗਿਆ । ਵੋਟਾਂ ਨਾਲ ਇਨਕਲਾਬ ਆਉਣ ਦੀ ਗੱਲ ਊਠ ਦੇ ਬੁੱਲ ਡਿੱਗਣ ਵਾਂਗ ਹੋ ਗਈ ਸੀ । ਐਮ. ਏ. ਦਾ ਆਖ਼ਰੀ ਸਾਲ ਵਿਚਾਲੇ ਛੱਡ ਕੇ ਉਹ ਪਾਰਟੀ ਮਹਾਜ਼ ਉਤੇ ਆ ਡਟਿਆ । ਉਸ ਦਾ ਬਾਪ ਕੱਟੜ ਅਕਾਲੀ ਸੀ । ਉਹ ਜੇਲ੍ਹ ਵਿਚੋਂ ਬੀਮਾਰੀ ਲੈ ਕੇ ਆਇਆ ਬਹੁਤਾ ਸਮਾਂ ਨਹੀਂ ਜੀ ਸਕਿਆ ਸੀ । ਗੁਲਵੰਤ ਦਾ ਜਨਮ ਐਨ ਬਾਪ ਦੀ ਮੌਤ ਸੀ ਹਫਤਾ ਪਿਛੋਂ ਹੋਇਆ ਸੀ। ਗੁਲਵੰਤ ਇਨਕਲਾਬ ਦੀ ਮਹਾਨ ਤਬਦੀਲੀ ਆਪਣੀ ਜ਼ਿੰਦਗੀ ਵਿਚ ਹੀ ਵੇਖਣਾ ਚਾਹੁੰਦਾ ਸੀ । ਨੱਥੇ ਖ਼ੁਰਦ ਪਿੰਡ ਦਾ ਹਨੀਫ ਉਸ ਨਾਲ ਅੱਠਵੀਂ ਤਕ ਜਮਾਤੀ ਰਿਹਾ ਸੀ । ਯਾਰ ਕਰ ਕੇ ਗੁਲਵੰਤ ਕਦੇ ਕਦਾਈਂ ਉਸ ਕੋਲ ਆ ਰਹਿੰਦਾ ਸੀ । ਇਕ ਵਾਰ ਗੁਲਵੰਤ ਕੋਲ ਪਸਤੌਲ ਵੇਖ ਕੇ ਹਨੀਫ਼ ਉਸ ਦੇ ਖਹਿੜੇ ਪੈ ਗਿਆ।
"ਜੇ ਤੂੰ ਮੇਰਾ ਯਾਰ ਏਂ, ਤਾਂ ਆਹ ਪਸਤੌਲ ਮੈਂਨੂੰ ਚਾਰ ਪੰਜ ਦਿਨ ਵਾਸਤੇ ਦੇ ਦੇ ?"
"ਕਿਉਂ, ਕੀ ਕਰਨਾ ਏਂ ਹਨੀ ?" ਗੁਲਵੰਤ ਨੇ ਵੇਖਿਆ, ਉਹਦਾ ਦੋਸਤ ਮਨ ਭਰ ਆਇਆ ਹੈ ! "ਸੱਚ ਦਸ ਹਨੀਫ ਕੀ ਹੋਇਆ ਏ ?"
''ਤੂੰ ਕੁਝ ਨਾ ਪੁੱਛ, ਹਥਿਆਰ ਦੇ ਦੇ । ਮੈਂ ਕੁਰਾਨ ਦੀ ਸੌਂਹ ਖਾ ਕੇ ਆਪਣਾ ਆਂ, ਤਿੰਨ ਦਿਨਾਂ ਤੋਂ ਵੱਧ ਨਹੀਂ ਰਖਦਾ ।"
"ਕਰਨਾ ਕੀ ਹੈ ? ਮੇਰੇ ਕੋਲੋਂ ਕਿਉਂ ਲੁਕੋਨਾ ਏਂ ?"
"ਨਹੀਂ, ਤੂੰ ਪੁੱਛ ਨਾ ।" ਮੁੰਡੇ ਨੇ ਵਾਸਤਾ ਪਾਇਆ। ਹੰਝੂਆਂ ਉਹਦੀਆਂ ਸੋਲੀਆਂ ਗੱਲਾਂ ਉਤੋਂ ਦੀ ਲੀਕਾਂ ਵਗਦੀਆਂ ਕਰ ਦਿੱਤੀਆਂ।
"ਦੇਖ ਮੇਰੇ ਯਾਰ, ਮੈਂ ਵੀ ਸੌਂਹ ਚੁਕੀ ਐ: ਇਹ ਹਥਿਆਰ ਲੱਕ-ਦੁਸ਼ਮਨਾਂ, ਪਾਪੀਆਂ,