ਲਹੂ ਦੀ ਲੋਅ
ਬਹੁਤ ਸਮੇਂ ਤੋਂ ਪੰਜਾਬੀ . ਵਿਚ ਸਮਾਜਵਾਦੀ ਯਥਾਰਥਵਾਦ ਦੇ ਨਾਵਲ ਵਾਸਤੇ ਤੀਬਰ ਉਡੀਕ ਕਾਇਮ ਰਹੀ ਹੈ। ਜਸਵੰਤ ਸਿੰਘ ਕੰਵਲ ਪ੍ਰਤਿਭਾਸ਼ਾਲੀ ਗਲਪਕਾਰ ਅਤੇ ਉਪਨਿਆਸਕਾਰ ਪੰਜਾਬੀ ਸਾਹਿੱਤ ਵਿਚ ਜਦੋਂ ਉਭਰਿਆ, ਪਾਠਕਾਂ ਅਤੇ ਸਾਹਿੱਤਕਾਰਾਂ ਦੀ ਅੱਖ ਇਸ ਪਰ ਆ ਟਿਕੀ। ਇਸ ਦੇ ਨਾਵਲਾਂ ਵਿਚ ਮਸਲੇ ਤਾਂ ਕਦਆਵਰ ਛੋਹੇ ਗਏ ਹਨ, ਪਰ ਨਿਭਾ ਵਿਚ ਸਨਾਤਨੀ ਲੀਹ ਤੋਂ ਪੂਰਣ ਤੌਰ ਤੇ ਟੁਟਣੋਂ ਨਾਬਰੀ ਹੀ ਰਹੀ । ਭਰਪੂਰ ਹੱਥ ਉਸ ਨੇ ਆਪਣੇ ਛੇਕੜਲੇ ਨਾਵਲ 'ਲਹੂ ਦੀ ਲੋਅ' ਵਿਚ ਹੀ ਦਿਖਾਏ ਹਨ । ਇਹ ਇਨਕਲਾਬੀ ਨਾਵਲ ਹੈ, ਜਿਹੜਾ ਪੰਜਾਬ ਦੀ ਇਨਕਲਾਬੀ ਪਰੰਪਰਾ ਤੇ ਆਧਾਰਤ ਹੈ।
ਸਾਡੇ ਦੇਸ ਵਿੱਚ ਪੰਜਾਬ ਇਕ ਅਜਿਹਾ ਪ੍ਰਦੇਸ ਹੈ, ਜਿਹੜਾ ਅਨੇਕ ਪ੍ਰਕਾਰ ਦੀਆਂ ਭੀੜਾਂ ਦਾ ਸਾਹਮਣਾ ਕਰਦਾ ਰਿਹਾ ਹੈ । ਯੁਗਾਂ ਯੁਗਾਂਤਰਾਂ ਤੋਂ ਇਹ ਭਾਰਤ ਦਾ ਰਣ ਅਖਾੜਾ ਚਲਿਆ ਆ ਰਿਹਾ ਹੈ ; ਇਸ ਦਾ ਇਤਿਹਾਸ ਮਨੁੱਖੀ ਲਹੂ ਨਾਲ ਲੱਥ-ਪੱਥ, ਇਨਕਲਾਬੀ, ਕੁਰਬਾਨੀਆਂ ਨਾਲ ਅਮੀਰ, ਨਵੀਂ ਤਾਜ਼ਗੀ ਅਤੇ ਉਤਸ਼ਾਹ ਬਖ਼ਸ਼ਦਾ ਹੈ । ਭੂਮੀਵਾਦੀ ਅਰਾਜਕਤਾ ਤੋਂ ਅੰਗਰੇਜ਼ੀ ਸਰਮਾਏਦਾਰੀ ਨਜ਼ਾਮ ਅਧੀਨ ਹੋ ਕੇ ਭਾਰਤ ਅਸਲ ਵਿਚ ਅਸਮਾਨ ਤੋਂ ਗਿਰ ਕੇ ਖਜੂਰ ਵਿਚ ਆ ਫਸਿਆ ਸੀ । ਆਜ਼ਾਦੀ ਦੇ ਘੋਲ ਸਮੇਂ ਕੁਰਬਾਨੀਆਂ ਲੈਣ ਵਾਸਤੇ, ਕਾਂਗਰਸੀ ਨੇਤਾਵਾਂ ਨੇ ਆਜ਼ਾਦ ਭਾਰਤ ਵਿਚ ਦੁੱਧ ਦੀਆਂ ਨਹਿਰਾਂ ਦੇ ਸੁਪਨੇ ਲੋਕਾਂ ਦੀਆਂ ਅੱਖਾਂ ਸਾਹਮਣੇ ਲਟਕਾਏ ਸਨ । ਪਰ ਪੰਜਾਬ ਨੂੰ ਆਜ਼ਾਦੀ ਸਮੇਂ ਖੂਨ ਦੇ ਦਰਿਆ ਵਗਦੇ ਦੇਖਣੇ ਨਸੀਬ ਹੋਏ । ਭੈ-ਭੀਤ ,ਕਰਨ ਵਾਲੀ ਆਜ਼ਾਦ ਭਾਰਤ ਦੀ ਇਹ ਭੂਮਿਕਾ ਪੰਜਾਬ ਦੇ ਅਗਲੇ ਇਤਿਹਾਸ ਤੇ ਛਾਈ ਰਹੀ ਹੈ ।
ਦੇਸ ਦੀ ਆਜ਼ਾਦੀ, ਅਸਲ ਵਿਚ ਅੰਗਰੇਜ਼ ਅਥਵਾ ਪੱਛਮੀ ਅਤੇ ਦੇਸੀ ਸਰਮਾਏਦਾਰੀ ਵਿਚਕਾਰ ਨਵੀਂ ਤਿਆਲੀ ਵਾਸਤੇ ਸਮਝੌਤਾ ਹੀ ਸੀ । ਚੁੱਕਿ ਅੰਗਰੇਜ਼ੀ ਸਰਮਾਏਦਾਰੀ ਦੂਸਰੀ ਸੰਸਾਰ ਜੰਗ ਕਾਰਨ ਕਾਫ਼ੀ ਕਮਰ ਹੋ ਗਈ ਸੀ, ਸੰਸਾਰ ਸਰਮਾਏਦਾਰੀ ਦੀ ਸਰਦਾਰੀ ਅਮਰੀਕਾ ਹੱਥ ਆ ਗਈ ਅਤੇ ਭਾਰਤੀ ਬੁਰਜੁਆ ਅਮਰੀਕੀ ਸਰਮਾਏਦਾਰੀ ਪ੍ਰਬੰਧ ਨਾਲ ਟਾਂਕੀ ਗਈ। ਅਮਰੀਕੀ ਸਰਮਾਏਦਾਰੀ ਇਸ ਸਦੀ ਦੇ ਆਰੰਭ ਵਿਚ ਹੀ ਇਜਾਰੇਦਾਰੀ ਰੂਪ ਧਾਰਨ ਚੁੱਕੀ ਸੀ । ਭਾਰਤੀ ਅਰਥਚਾਰੇ ਵਿਚ ਵੀ ਉਹੀ ਕੁਝ ਸ਼ੁਰੂ ਹੋ ਗਿਆ, ਜੋ ਅਮਰੀਕਾ ਵਿਚ ਹੋ ਰਿਹਾ ਸੀ । ਫਰਕ ਸਿਰਫ਼ ਐਨਾ ਰਿਹਾ ਕਿ ਅਮਰੀਕਾ ਵਿਚ ਉਦਯੋਗ ਸਿਖਰਾਂ ਤੇ ਪਹੁੰਚਿਆ ਹੋਇਆ ਸੀ ਤੇ ਭਾਰਤ ਵਿਚ ਹਾਲਾਂ ਆਰੰਭਕ ਹਾਲਤ ਵਿਚ ਹੀ ਸੀ । ਪੂੰਜੀ ਦੀ ਹੇਰਾਫੇਰੀ ਰਾਹੀਂ ਆਰਥਕ ਪ੍ਰਬੰਧ ਵਿਚ ਰੱਦੋ ਬਦਲ ਦੀ ਗਤੀ ਅਮਰੀਕਾ ਅਤੇ ਭਾਰਤ ਵਿਚ ਬਰਾਬਰ ਰਹੀ ਤੇ ਨਤੀਜੇ ਵਜੋਂ ਥੁੜ੍ਹ-ਪੂੰਜੀਏ ਵਿਉਪਾਰੀ ਅਤੇ ਛੋਟੇ ਜਿਮੀਦਾਰ ਨਵੀਂ ਪ੍ਰਕਾਰ ਦੀ ਪਰੋਲਤਾਰੀ ਵਿਚ ਬਦਲਣੇ ਸ਼ੁਰੂ ਹੋ ਗਏ । ਵਿਦੋਸੀ ਸਰਮਾਏ ਨੂੰ ਇਹ ਭਿਆਲੀ ਲਾਭਦਾਇਕ ਸਾਬਤ ਹੋਈ. ਕਿਉਂ ਜੋ ਹਿੰਦੁਸਤਾਨ ਵਿਚ ਗਰੀਬੀ ਕਾਰਨ ਮਜ਼ਦੂਰੀ ਅਤੇ ਹੋਰ ਖਰਚੇ ਘੱਟ ਸਨ, ਪਰ ਮੁਨਾਫੇ ਜ਼ਿਆਦਾ। ਭਾਰਤੀ ਬੂਰਜੁਆਈ ਰਾਹੀਂ ਦੇਸ ਦੀ ਸਰਕਾਰ ਅਤੇ ਸਿੱਕੇ ਪਰ ਇਸ ਹੱਦ ਤਕ ਕਬਜ਼ਾ ਰਖਿਆ