ਜਾ ਸਕਦਾ ਸੀ, ਜਿਸ ਦੀ ਸੰਭਾਵਨਾ ਅਮਰੀਕਾ ਅਤੇ ਹੋਰ ਪੱਛਮੀ ਦੇਸਾਂ ਵਿਚ ਨਹੀਂ ਸੀ ਹੋ ਸਕਦੀ।
ਇਸ ਅਵਸਥਾ ਵਿਚ ਮਾਰਕਸਵਾਦੀ ਲਹਿਰ ਦਾ ਕਰਤੱਵ ਸੀ, ਭਾਰੀ ਗਿਣਤੀ ਦੀ ਭਾਰਤੀ ਪਰੋਲੇਤਾਰ ਅਤੇ ਸਰਮਾਏਦਾਰੀ ਦੇ ਚੱਕਰ ਵਿਚ ਪਿਸ ਰਹੀ ਮੱਧ ਸ਼੍ਰੇਣੀ ਦਾ ਸਾਂਝਾ ਮੋਰਚਾ ਕਾਇਮ ਕਰਨਾ ਅਤੇ ਨਵੀਂ ਅਮੀਰੀ ਨਾਲ ਮਾਲਾ ਮਾਲ ਹੋ ਰਹੀ ਸ਼੍ਰੇਣੀ ਨਾਲ ਟਕਰਾਉਣਾ ਅਤੇ ਇਨਕਲ ਬ ਵਾਸਤੇ ਰਾਹ ਸਾਫ਼ ਕਰਨਾ । ਪਰ ਹੋਇਆ ਇਹ ਕਿ ਮਾਰਕਸਵਾਦੀ ਲਹਿਰ ਦੇ ਚਸਕੇ ਵਿਚ ਪੈ ਕੇ ਆਪਣਾ ਇਨਕਲਾਬੀ ਕਰਤੱਵ ਹੀ ਖੋਹ ਬੈਠੀ। ਇਨ੍ਹਾਂ ਹਾਲਾਤਾਂ ਵਿਚ ਇਜਾਰੇਦਾਰੀ ਦੀ ਰਖਵਾਲੀ ਕਰ ਰਹੀ ਕਾਂਗਰਸ ਸਰਕਾਰ ਲੋਕਾਂ ਤੇ ਨਵੇਂ ਕਰਾਰੇ ਹਮਲਿਆਂ ਵਾਸਤੇ ਨਿਡਰ ਹੋ ਗਈ। ਫ਼ੌਜੀ ਤਾਕਤ ਬੇਤਹਾਸ਼ਾ ਵਧਾ ਕੇ ਅਤੇ ਦੇਸ ਦੇ ਅੰਦਰੂਨੀ ਹਾਲਾਤ ਨਾਲ ਨਿਬੜਨ ਵਾਸਤੇ ਨੀਮ-ਫੌਜੀ ਪੁਲਿਸ ਸੱਤਾ, ਸਰਹੱਦ ਸੁਰੱਖਿਆ ਦਲ ਅਤੇ ਕੇਂਦਰੀ ਰਾਖਵਾਂ ਪੁਲਿਸ ਦਲ ਦੇ ਰੂਪ ਵਿਚ, ਕਾਇਮ ਕਰ ਕੇ ਕਾਂਗਰਸੀ ਸਰਕਾਰ ਤਾਨਾਸ਼ਾਹੀ ਦੇ ਰਾਹ ਤੁਰ ਪਈ । ਰਾਜ ਸਰਕਾਰਾਂ ਗੁੱਡੀਆਂ ਦੀ ਖੇਡ ਬਣ ਕੇ ਰਹਿ ਗਈਆਂ। ਕੇਂਦਰੀ ਸਰਕਾਰ, ਬਲਕਿ ਪਰਧਾਨ ਮੰਤਰੀ ਨਿਵਾਸ, ਦੀ ਸਿੱਧੀ ਟੱਕਰ ਲੋਕਾਂ ਨਾਲ ਸ਼ੁਰੂ ਹੋ ਗਈ। ਕੇਂਦਰ ਵਲੋਂ ਸਿੱਧਾ ਹਮਲਾ ਪੰਜਾਬ ਅਤੇ ਬੰਗਾਲ ਉਤੇ ਬੋਲਿਆ ਗਿਆ। ਵਿਦੇਸ਼ੀ ਇਜਾਰੇਦਾਰੀ ਦੇ ਮਿਲਵਰਤਣ ਨਾਲ ਇਕ ਅਜਿਹੀ ਰਾਜ-ਸੱਤਾ ਕਾਇਮ ਹੋ ਗਈ, ਜਿਹੜੀ ਦੇਖਣ ਨੂੰ ਲੱਕਵਾਦੀ ਸੀ, ਪਰ ਅਸਲ ਵਿਚ ਇਹ ਆਪਹੁਦਰਾ ਰਾਜ ਸੀ ਜਿਹੜਾ ਤਾਕਤ ਅਤੇ ਪੈਸੇ ਦੇ ਜ਼ੋਰ ਉਤੇ ਆਧਾਰਤ ਸੀ।
ਆਜ਼ਾਦ ਭਾਰਤ ਦੇ ਇਸ ਇਤਿਹਾਸਕ ਮੋੜ ਉਤੇ ਪੰਜਾਬ ਦੇ ਨੌਜਵਾਨ ਹਿੰਸਾਵਾਦੀ ਗੈਰ- ਜਮਹੂਰੀ ਨਾਲ ਟਕਰਾਏ ਅਤੇ ਪਾਸ਼ ਪਾਸ਼ ਹੋ ਗਏ । ਆਪਣੀ ਹੋਣੀ ਬਾਰੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕੋਈ ਭੁਲੇਖਾ ਨਹੀਂ ਸੀ । ਪੱਛਮੀ ਅਮੀਰੀ ਦੇ ਅਫਰੇਵੇਂ ਤੋਂ ਗਿਲਾਨੀ ਖਾ ਕੇ ਉਥੋਂ ਦਾ ਨੌਜਵਾਨ ਹਿੱਪੀ ਅਤੇ ਨਸ਼ਿਆਂ ਦੀ ਵਰਤੋਂ ਨਾਲ ਵਿਲਾਸ ਦਾ ਕੀੜਾ ਬਣਿਆਂ । ਇਹ ਸੁਭਾਗ ਦੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੇ ਭਾਰਤੀ ਤਾਨਾਸ਼ਾਹੀ ਵਲੋਂ ਬੋਲੇ ਹੱਲੇ ਦਾ ਟਾਕਰਾ ਕਰਨ ਵਾਸਤੇ ਹਥਿਆਰ ਚੁਕੇ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ । ਇਹ ਘਿਣਾਵਣਾ ਯਥਾਰਥ 'ਲਹੂ ਦੀ ਲੰਅ' ਵਿਚ ਕੰਵਲ ਨੇ ਰਚਨਾਤਮਕ ਕਲਪਣਾ ਰਾਹੀਂ ਕਲਾਤਮਕ ਖੂਬੀ ਨਾਲ ਪੇਸ਼ ਕੀਤਾ ਹੈ ।
ਜੋ ਕੁਝ ਨਿਰੂਪਣ ਕੀਤਾ ਹੈ, ਉਸ ਤੋਂ ਵੀ ਵੱਧ ਸੰਕੇਤਾਂ ਰਾਹੀਂ ਪੇਸ਼ ਕੀਤਾ ਹੈ । ਇਸ ਤਰ੍ਹਾਂ ਨਾਵਲ ਇਸ ਦੌਰ ਦੀ ਇਤਿਹਾਸਕ ਸਚਾਈ ਹੋ ਨਿਬੜਿਆ ਹੈ । ਕਹਾਣੀ ਉਸ ਸਮੇਂ ਦੀ ਹੈ, ਜਦ ਪੰਜਾਬ ਵਿਚ ਖੇਤੀਬਾੜੀ, ਸਦੀਆਂ ਤੋਂ ਚਲਿਆ ਆ ਰਿਹਾ ਸੁਭਾ ਖੋ ਕੇ, ਮਸ਼ੀਨ ਦੀ ਵਰਤੋਂ ਕਾਰਨ ਉਦਯੋਗਿਕ ਕਾਰੋਬਾਰ ਬਣ ਗਈ ਸੀ, ਜਿਸ ਵਿਚ ਸਰਮਾਇਆ ਹੀ ਲਾਭਕਾਰੀ ਹੋ ਸਕਦਾ ਸੀ । ਪਰ ਕਿਸਾਨ ਥੋੜੀ ਜ਼ਮੀਨ ਦੇ ਮਾਲਕ ਜਾਂ ਬਹੁਤ ਕਰ ਕੇ ਬੇਜ਼ਮੀਨੇ ਹੀ ਸਨ । ਸਰਮਾਇਆ ਤਾਂ ਇਕ ਪਾਸੇ, ਰੋਟੀ ਤੇ ਨਿਰਬਾਹ ਵੀ ਇਨ੍ਹਾਂ ਵਾਸਤੇ ਔਖਾ ਸੀ । ਬੇਟ ਦੀ ਜ਼ਮੀਨ ਨੂੰ ਲੀਜ਼ ਉਤੇ ਵਾਹੁਣ ਵਾਲਾ ਸੇਠ ਕ੍ਰਿਸ਼ੀ ਵਿਚ ਸਰਮਾਏ ਦੀ ਇਸ ਨਵੀਂ ਰੁਚੀ ਦਾ ਪ੍ਰਤੀਨਿਧ ਹੈ । ਸੰਤਾ ਸਿੰਘ ਬੇਜ਼ਮੀਨੇ ਕਿਸਾਨ ਕਾਮਿਆਂ ਦਾ ਅਤੇ ਪਿੰਡ ਦੇ ਹੋਰ ਪਾਤਰ ਦਰਜਾ ਬਦਰਜਾ ਦੇਹਾਤੀ ਪਰੋਲੇਤਾਰੀ ਦੇ ਪ੍ਰਤੀਨਿਧ ਹਨ ।
ਪਿੰਡਾਂ ਵਿਚ ਸਰਮਾਇਆ ਨਾ ਹੋਣ ਕਰਾਬਰ ਹੀ ਹੈ : ਹੁਣ ਸਰਕਾਰੀ ਬੈਂਕਾਂ ਰਾਹੀਂ ਖੇਤੀ- ਬਾੜੀ ਵਾਸਤੇ ਪੈਸੇ ਦੀ ਲੱੜ ਪੂਰੀ ਕੀਤੀ ਜਾਂਦੀ ਹੈ । ਪੁਰਾਣਾ ਸ਼ਾਹੂਕਾਰਾ ਹੁਣ ਲਗਭਗ ਖ਼ਤਮ ਹੀ ਹੋ ਚੁੱਕਾ ਹੈ। ਨਾਵਲ ਵਿਖੇ ਜਮਨਾ ਦਾਸ ਅਤੇ ਬੇਲੀਰਾਮ ਵਿਉਪਾਰ ਅਤੇ ਸ਼ਾਹੂਕਾਰਾ ਕਰਦੇ