ਚਸ਼ਮੇ ਦਾ ਉਤ੍ਰ
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਓਹ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ
ਓਹ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਉਨ੍ਹਾਂ ਦੀ,-
ਵਸਲੋਂ ਉਰੇ ਮੁਕਾਮ ਨ ਕੋਈ,
ਸੋ ਚਾਲ ਪਏ ਨਿਤ ਰਹਿੰਦੇ। २५.
ਪ੍ਰੀਤਮ ਛੁਹ
ਤੁਸਾਂ ਤੋੜਿਆ ਅਸੀਂ ਟੁਟ ਪਏ
ਵਿਛੁੜ ਗਏ ਸਾਂ ਡਾਲੋਂ,
ਤੁਸਾਂ ਸੁੰਘ ਸੀਨਾ ਲਾ ਸਟਿਆ
ਵਿਛੁੜ ਗਏ ਤੁਸਾਂ ਨਾਲੋਂ,
ਪੈਰਾਂ ਹੇਠ ਲਿਤਾੜ ਲੰਘਾਊਆਂ
ਕੀਤਾ ਖੰਭੜੀ ਖੰਭੜੀ
ਪਰ ਸ਼ੁਕਰਾਨਾ ਛੁਹ ਤੁਹਾਡੀ' ਦਾ
ਅਜੇ ਨ ਭੁਲਦਾ ਸਾਨੋ । ੨੬.