ਗੁਲਾਬ ਦਾ ਫੁੱਲ
ਖੇੜੇ ਖਿੜਕੇ ਆਖਦਾ ਹੈ:-
ਧਰਤੀ ਗੋਦ ਬਨਾਇ
ਮੈਂ ਇਸ ਵਿਚ ਖੇਡਿਆ,
ਮਿੱਟੀ ਜੜ੍ਹਾਂ ਗਡਾਇ
ਮੈਂ ਭੋਜਨ ਖਿੱਚਿਆ,
ਰਜ ਰਜ ਪੀਤਾ ਨੀ
ਮੈਂ ਆਡੋਂ ਵਗਦੀਓਂ,
ਹੋਇਆ ਮੈਂ ਨਮਗੀਰ
ਤੇ ਤ੍ਰੇਲਾਂ ਚੱਖੀਆਂ ।
ਬੱਦਲ ਅਰਸ਼ੋਂ ਸੱਦ
ਮੈਂ ਪਾਣੀ ਖਿੱਚਿਆ,
ਨ੍ਹਾਤਾ ਮੈਂ ਰਜ ਰਜ
ਤੇ ਨ੍ਹਾ ਨ੍ਹਾ ਨਿਖਰਿਆ।
ਸੂਰਜ ਪਾਸੋਂ ਧੂਹ
ਮੈਂ ਕਿਰਨਾਂ ਲੀਤੀਆਂ,
ਮੈਂ ਵਧਿਆ ਮੌਲਿਆ।
ਚਾਨਣ ਤੇ ਨਿਘ ਕੱਢ
ਲਈ ਆਪ ਵਿਚ ਕੱਢ,
ਮੈਂ ਲੀਤਾ ਧੁੱਪ ਤੋਂ,
ਲਈ ਆਪ ਵਿਚ ਗੱਡ
ਓ ਮਾਨੋਂ ਧੁੱਪ ਮੈਂ ।
ਤਾਣ ਚਾਂਦਨੀ ਸ਼ਾਲ
मैं ਸੁੱਤਾ ਰਾਤ ਨੂੰ ।
ਡਲ੍ਹਕ ਤਾਰਿਆਂ ਨਾਲ
ਮੈਂ ਲਈਆਂ ਲੋਰੀਆਂ।
'ਨ੍ਹੇਰਾ ਲਿਆ ਬਿਠਾਲ
मैं ਪਹਿਰੇਦਾਰ ਸੀ,
ਕੁਈ ਨ ਦੇਇ ਉਠਾਲ
मैं ਰਾਤੀਂ ਸੁੱਤਿਆਂ।
ਜੇ ਕੁਛ ਮੇਰੇ ਹਾਲ
ਸੀ ਮੈਨੂੰ ਸੱਜਿਆ,
ਆਪੇ ਵਿਚ ਬਿਠਾਲ
ਮੈ ਆਪਾ ਪਾਲਿਆ।
ਪਲ ਪਲ ਰੰਗ ਜਮਾਇ
ਮੈਂ ਭਰੀਆਂ ਡੋਡੀਆਂ.
ਡੋਡੀਆਂ ਖੇੜੇ ਲ੍ਯਾਇ
ਮੈਂ ਸਾਰਾ ਖਿੜ ਪਿਆ,
ਮਹਿਯਾ ਮੁਸ਼ਕ ਮਚਾਇ
ਤੇ ਲਪਟਾਂ ਛੱਡੀਆਂ,
ਹਾਂ ਹੁਣ ਜਦ ਲਪਟ ਬੁਹਾਇ
ਮੇਂ ਡੁਲ੍ਹ ਡੁਲ੍ਹ ਪੈ ਰਿਹਾ,-
ਖੇੜਿਆਂ ਨਾਲ ਭਰਾਂਅ
ਮੈਂ ਝੋਲੀਆਂ ਅੱਡੀਆਂ
ਅਣਹੋਂਦਾ ਆਪ ਵੰਡਾਇ
ਮੈਂ ਵੰਡਿਆ ਜਾ ਰਿਹਾ।
---
'ਦੇਣਾ' ਬਣਦਾ ਰੂਪ ਹੈ 'ਖੇੜੇ ਖਿੜ ਪਿਆਂ',
'ਦੇਣਾ` ਰੰਗ ਅਨੂਪ ਹੈ ਚੜ੍ਹਦਾ ਮੁਸ਼ਕਿਆਂ। ੩੧.