Back ArrowLogo
Info
Profile

ਕੁਤਬ ਦੀ ਲਾਠ

ਕੀ ਤੂੰ ਕੁਤਬ! ਕੁਤਬ! ਦਾ ਜਾਇਆ

ਸੈਮਟਿੰਕ ਹੈਂ ਤੂੰ ਅਸਲੋਂ?

ਯਾ ਪੱਥਰ, ਤੂੰ ਪੁੱਤ ਪਿਥੌਰਾ*

ਆਰਯ ਹੈਂ ਤੂੰ ਨਸਲੋਂ?

ਕੀ ਤੂੰ ਕੁਤਬਾਂ ਧੂ ਧਰਤੀ ਦਾ,

ਛੋਟਾ ਉਸਦਾ ਭਾਈ

ਵਿਚ ਅਸਮਾਨ ਅਟਲ 'ਧੁਰ' ਓ

ਹੈ ਤੂੰ ਧੁਰ ਹੈਂ ਇਸ ਥਾਈਂ?

–––––––––––

੧. ਕੁਤਬ ਦੀ ਲਾਠ ਜੋ ਦਿੱਲੀ ਵਿਚ ਇਕ ਮੁਨਾਰਾ ਹੈ। ਧੂ ਤਾਰੇ ਨੂੰ ਵੀ ਇ ਕੁਤਬ ਕਹਿੰਦੇ ਹਨ।

੨. ਕੁਤਬ ਦੀਨ ਐਬਕ ਦਿੱਲੀ ਦਾ ਪਹਿਲਾ ਪਠਾਣ ਪਾਤਸ਼ਾਹ, ਜਿਸਨੇ ਆਖਦੇ ਹਨ ਕਿ ਕੁਤਬ ਦੀ ਲਾਠ ਬਣਾਈ। ਹਿੰਦੂ ਕਹਿੰਦੇ ਹਨ     ਕਿ ਇਹ ਲਾਠ ਪ੍ਰਿਥੀਰਾਜ ਨੇ ਬਣਾਈ ਜੋ ਦਿੱਲੀ ਦਾ ਅੰਤਲਾ ਰਾਜਾ ਸੀ।

੩. ਅਰਬ ਆਦਿ ਦੀਆਂ ਕੌਮਾਂ, ਜਿਨ੍ਹਾਂ ਦਾ ਪਿੱਛਾ ਆਰਯ ਨਹੀਂ ਹੈ।

੪. ਪ੍ਰਿਥੀ ਰਾਜ ਦਾ ਦੂਜਾ ਨਾਮ ਰਾਇ ਪਿਥੌਰਾ' ਸੀ।

੫. ਆਰਯ ਨਸਲਾਂ ਜੇ ਹਿੰਦ, ਈਰਾਨ ਤੇ ਯੂਰਪ ਦੇ ਹਿੱਸਿਆਂ ਵਿਚ ਜਾਕੇ ਵਸੀਆਂ।

६. ਧੂ ਤਾਰਾ।

28 / 137
Previous
Next