ਨੀਚ ਜਾਣ ਮੈਂ ਤੇ ਤੁਸਾਂ
ਨੀਵੀਂ ਮਾਰੀ ਝਾਤ,
ਪਰ ਤੁਹਾਨੂੰ ਨਹੀਂ ਪਤਾ ਹੈ
ਸੰਗਤ ਮਰਦ ਸੁਜਾਨ
'ਦੀ ਮੈਂ ਕੀਤੀ ਚਿਰਾਂ ਤੋਂ
ਠਰਕੀ ਹੋ ਗਿਆਂ ਸ੍ਵਾਨ।
ਸੁੰਘ ਨ ਰੋਟੀ ਮੈਂ ਰਿਹਾ
ਬੇਟੀ ਦੀ ਨਹੀਂ ਝਾਕ,
'ਯਾਰੀ ਲੱਗੀ ਮਰਦ ਦੀ
ਉਸਦੀ ਹਰ ਥਾਂ ਤਾਕ।
'ਠਰਕ ਪ੍ਰੇਮ ਦਾ ਪੈ ਗਿਆ
ਪ੍ਰੇਮ ਲਪਟ ਦੀ ਸਿੱਕ।
'ਮਰਦ ਸੰਗ ਤੋਂ ਸਿੱਖਿਆ
ਗੁਣ ਮੈਂ ਵੱਡਾ ਇੱਕ :
'ਪ੍ਰੇਮ ਕਰਾਂ ਨਿਜ ਮਰਦ ਨੂੰ
ਤੱਕਾਂ ਸੁੰਘਾਂ ਪ੍ਯਾਰ,
'ਜਿੱਥੇ ਮੁਸ਼ਕ ਪਰੀਤ ਦੀ
ਓਥੋਂ ਮੈਂ ਬਲਿਹਾਰ।