ਦੇਖੋ ਸੁੰਞੀ ਥਾਉਂ ਸਭ
ਤੁਸੀਂ ਪਈ ਹਰ ਓਰ;
‘ਸੁੰਞੀ ਸਾਰੀ ਨਹੀਂ ਹੈ
ਨਹੀਂ ਏ ਨਵੀਂ ਨਕੌਰ!
ਨਜ਼ਰ ਚੱਕ ਖਾਂ ਦਾਨਿਆਂ!
ਝਾਤ ਪਿਛੇਰੇ ਮਾਰ
ਜਿਨ੍ਹਾਂ ਵਸਾਏ ਦੇਸ਼ ਸਨ
ਕਿੱਥੇ ਹਨ ਓ ਯਾਰ? ਮਾਰ,
ਤੁਰ ਤੁਰ ਗਈਆਂ ਖੂਹਣੀਆਂ
ਕਦਮ ਕਦਮ ਕਰ ਵਾਸ,
'ਗਹਿਮਾ ਗਹਿਮ ਸੁ ਨਗਰੀਆਂ
ਵਸ ਵਸ ਹੋਈਆਂ ਨਾਸ।
'ਜੰਗਲ ਸਨ ਫਿਰ ਹਲ ਫਿਰੇ
ਸ਼ਹਿਰ ਬਣੇ ਫਿਰ ਆਨ,
ਸ਼ਹਿਰ ਗਿਰੇ, ਫਿਰ ਹਲ ਫਿਰੇ
ਖੋਲੇ ਹੋ ਸੁਨਸਾਨ,
ਕਈ ਵੇਰ ਇਉਂ ਦੌਰ ਹੈ
ਪਰਤ ਚੁਕਾ ਇਸ ਥਾਉਂ,